ਤਾਜਾ ਖ਼ਬਰਾਂ


ਜਲੰਧਰ 'ਚ ਪੱਤਰਕਾਰ 'ਤੇ ਹਮਲਾ
. . .  1 day ago
ਜਲੰਧਰ , 18 ਅਕਤੂਬਰ -ਗੁਰੂ ਨਾਨਕ ਮਿਸ਼ਨ ਹਸਪਤਾਲ ਨਜ਼ਦੀਕ ਇਕ ਪੱਤਰਕਾਰ 'ਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਤੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ।
ਕਾਗ਼ਜ਼ਾਂ ਦੀ ਤਸਦੀਕ ਨਾ ਹੋਣ ਦੇ ਨਾਂ 'ਤੇ ਦਾਦੂਵਾਲ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਤਲਵੰਡੀ ਸਾਬੋ ,18 ਅਕਤੂਬਰ (ਰਣਜੀਤ ਸਿੰਘ ਰਾਜੂ) -ਸਰਬੱਤ ਖ਼ਾਲਸਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਪਹਿਲਾਂ ਜ਼ਮਾਨਤ ਦੇਣ ਦੇ ਹੁਕਮਾਂ ਉਪਰੰਤ ਜ਼ਮਾਨਤ ਦੇ ਭਰੇ ਕਾਗ਼ਜ਼ਾਂ ਦੀ ਤਸਦੀਕ ਨਾ ਹੋਣ ਦੀ ਗੱਲ ਕਰਦਿਆਂ ਨੈਬ ...
ਭਿਆਨਕ ਸੜਕ ਹਾਦਸੇ 'ਚ 4 ਵਿਅਕਤੀਆਂ ਦੀ ਮੌਤ
. . .  1 day ago
ਬੱਧਨੀ ਕਲਾਂ, 18 ਅਕਤੂਬਰ {ਸੰਜੀਵ ਕੋਛੜ }-ਮੋਗਾ ਬਰਨਾਲਾ ਨੈਸ਼ਨਲ ਹਾਈ ਵੇਅ 'ਤੇ ਪਿੰਡ ਬੋਡੇ ਨਜ਼ਦੀਕ ਸੜਕ ਹਾਦਸੇ 'ਚ ਬੱਸ ਅਤੇ ਕਾਰ ਦੀ ਟੱਕਰ 'ਚ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 2 ਗੰਭੀਰ ਫੱਟੜ ...
ਜਥੇਦਾਰ ਦਾਦੂਵਾਲ ਨੂੰ ਗ੍ਰਿਫ਼ਤਾਰੀ ਉਪਰੰਤ ਦੇਰ ਸ਼ਾਮ ਅਦਾਲਤ 'ਚ ਕੀਤਾ ਪੇਸ਼
. . .  1 day ago
ਤਲਵੰਡੀ ਸਾਬੋ ,18 ਅਕਤੂਬਰ (ਰਣਜੀਤ ਸਿੰਘ ਰਾਜੂ) -ਅੱਜ ਸਵੇਰੇ ਤਲਵੰਡੀ ਸਾਬੋ ਤੋਂ 3 ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਸਰਬੱਤ ਖ਼ਾਲਸਾ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਦੇਰ ਸ਼ਾਮ 107/151 ਤਹਿਤ ਨੈਬ ...
ਪੁਲਿਸ ਨੇ ਕਿੰਨਰ ਗੈਂਗ ਦੇ ਚਾਰ ਮੈਂਬਰਾਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ
. . .  1 day ago
ਜਲੰਧਰ, 18 ਅਕਤੂਬਰ- ਜਲੰਧਰ ਦੇ ਥਾਣਾ ਲਾਂਬੜਾ ਦੀ ਪੁਲਿਸ ਨੇ ਕਿੰਨਰ ਗੈਂਗ ਦੇ ਚਾਰ ਮੈਂਬਰਾਂ ਨੂੰ 161 ਗ੍ਰਾਮ ਹੈਰੋਇਨ, ਇਕ ਐਕਟਿਵਾ ਅਤੇ ਦੋ ਇਲੈੱਕਟ੍ਰਾਨਿਕ ਕੰਡੇ ਸਮੇਤ ਕਾਬੂ ਕੀਤਾ ਹੈ। ਪੁਲਿਸ ਵੱਲੋਂ ਮਾਮਲਾ...
ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸਦਰ ਬਾਜ਼ਾਰ ਵਿਖੇ ਹੋਇਆ ਹੰਗਾਮਾ
. . .  1 day ago
ਤਪਾ ਮੰਡੀ,18 ਅਕਤੂਬਰ (ਪ੍ਰਵੀਨ ਗਰਗ) - ਸਥਾਨਕ ਸਦਰ ਬਾਜ਼ਾਰ ਵਿਖੇ ਤਿਉਹਾਰਾਂ ਦੇ ਮੱਦੇਨਜ਼ਰ ਚੁੱਕੇ ਜਾ ਰਹੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਨਗਰ ਕੌਂਸਲ ਦੇ ਮੁਲਾਜ਼ਮ ...
ਸਿਹਤ ਵਿਭਾਗ ਨੇ 1 ਕੁਇੰਟਲ 60 ਕਿੱਲੋ ਨਕਲੀ ਘਿਉ ਕੀਤਾ ਜ਼ਬਤ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸਿਹਤ ਵਿਭਾਗ ਦੀ ਫੂਡ ਸੇਫ਼ਟੀ ...
ਪਾਕਿਸਤਾਨ ਸਰਕਾਰ ਵੱਲੋਂ ਸੰਗਤਾਂ ਤੋਂ 20 ਡਾਲਰ ਵਸੂਲਣਾ ਯੋਗ ਨਹੀਂ : ਪ੍ਰੋ. ਬਡੂੰਗਰ
. . .  1 day ago
ਪਟਿਆਲਾ, 18 ਅਕਤੂਬਰ (ਅਮਨਦੀਪ ਸਿੰਘ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਸਰਕਾਰਾਂ ਵੱਲੋਂ...
ਕੈਪਟਨ ਨੇ ਇਮਰਾਨ ਖਾਨ ਨੂੰ ਸ਼ਰਧਾਲੂਆਂ 'ਤੇ ਲਗਾਈ ਫ਼ੀਸ ਵਾਪਸ ਲੈਣ ਦੀ ਕੀਤੀ ਅਪੀਲ
. . .  1 day ago
ਚੰਡੀਗੜ੍ਹ, 18 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਟਵੀਟ ਕੀਤਾ। ਇਸ ਟਵੀਟ ਦੇ ਜਰੀਏ ਕੈਪਟਨ ਨੇ ਇਮਰਾਨ ਖਾਨ ਨੂੰ...
ਪੰਜਾਬ ਦੀ ਸਿਆਸਤ 'ਚ 21 ਤਰੀਕ ਨੂੰ ਪਵੇਗਾ ਨਵਾਂ ਮੋੜ - ਸੁਖਬੀਰ ਬਾਦਲ
. . .  1 day ago
ਜਲਾਲਾਬਾਦ, 18 ਅਕਤੂਬਰ (ਪ੍ਰਦੀਪ ਕੁਮਾਰ)- 21 ਤਾਰੀਖ਼ ਨੂੰ ਇਕ ਨਵਾਂ ਮੋੜ ਪੰਜਾਬ ਦੀ ਸਿਆਸਤ 'ਚ ਪੈਣਾ ਹੈ। ਇਹ ਸ਼ਬਦ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਲੋਕ ਸਭਾ ਦੇ ਸਾਂਸਦ ਸੁਖਬੀਰ ਸਿੰਘ...
ਪੁਲਿਸ ਥਾਣਾ ਰਾਜਾਸਾਂਸੀ ਤੇ ਕੰਬੋਅ ਵੱਲੋਂ ਮਨਾਇਆ ਗਿਆ ਰਾਜ ਪੱਧਰੀ ਪੁਲਿਸ ਸੋਗ ਯਾਦਗਾਰੀ ਦਿਵਸ
. . .  1 day ago
ਰਾਜਾਸਾਂਸੀ, 18 ਅਕਤੂਬਰ (ਹਰਦੀਪ ਸਿੰਘ ਖੀਵਾ)- ਪੁਲਿਸ ਜ਼ਿਲ੍ਹਾ ਦਿਹਾਤੀ ਅੰਮ੍ਰਿਤਸਰ ਦੇ ਐੱਸ.ਐੱਸ.ਪੀ ਵਿਕਰਮ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪੁਲਿਸ ਥਾਣਾ ਰਾਜਾਸਾਂਸੀ ਅਤੇ ਥਾਣਾ ਕੰਬੋਅ...
ਹਿੰਦੂ ਮਹਾਂਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਹੱਤਿਆ
. . .  1 day ago
ਲਖਨਊ, 18 ਅਕਤੂਬਰ- ਹਿੰਦੂ ਮਹਾਂਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਅੱਜ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਗੋਲੀ ਲਖਨਊ ਸਥਿਤ ਉਨ੍ਹਾਂ...
ਪਾਕਿਸਤਾਨ ਕ੍ਰਿਕਟ ਟੀਮ 'ਚ ਵੱਡਾ ਬਦਲਾਅ, ਸਰਫ਼ਰਾਜ਼ ਅਹਿਮਦ ਦੀ ਟੈਸਟ ਅਤੇ ਟੀ-20 ਕਪਤਾਨੀ ਤੋਂ ਛੁੱਟੀ
. . .  1 day ago
ਇਸਲਾਮਾਬਾਦ, 18 ਅਕਤੂਬਰ- ਆਈ. ਸੀ. ਸੀ. ਵਿਸ਼ਵ ਕੱਪ 2019 ਅਤੇ ਹੁਣ ਸ੍ਰੀਲੰਕਾ ਖ਼ਿਲਾਫ਼ ਘਰ 'ਚ ਟੀ-20 ਲੜੀ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਸਰਫ਼ਰਾਜ਼ ਅਹਿਮਦ...
ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ
. . .  1 day ago
ਤਰਨਤਾਰਨ, 18 ਅਕਤੂਬਰ (ਵਿਕਾਸ ਮਰਵਾਹਾ)- ਜ਼ਿਲ੍ਹਾ ਤਰਨਤਾਰਨ ਦੀ ਪੁਲਿਸ ਨੇ ਜ਼ਿਲ੍ਹੇ 'ਚ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ...
ਅਸਮਾਨ 'ਚ ਛਾਏ ਬੱਦਲਾਂ ਨੇ ਕਿਸਾਨਾਂ ਦੀ ਵਧਾਈ ਚਿੰਤਾ
. . .  1 day ago
ਅਜਨਾਲਾ, 18 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸਰਹੱਦੀ ਖੇਤਰ 'ਚ ਅੱਜ ਸਵੇਰੇ ਹੋਈ ਹਲਕੀ ਬਾਰਸ਼ ਤੋਂ ਬਾਅਦ ਮੁੜ ਅਸਮਾਨ 'ਚ ਛਾਏ ਬੱਦਲਾਂ ...
ਭਾਈ ਲੌਂਗੋਵਾਲ ਨੇ ਗੁਰਦੁਆਰਾ ਬੇਰ ਸਾਹਿਬ ਵਿਖੇ ਉਸਾਰਿਆ ਪ੍ਰਬੰਧਕੀ ਕੰਪਲੈਕਸ ਕੀਤਾ ਸੰਗਤਾਂ ਨੂੰ ਸਮਰਪਿਤ
. . .  1 day ago
ਭਾਜਪਾ ਮਹਿਲਾ ਮੋਰਚਾ ਨੇ ਐਸ.ਪੀ ਦਫ਼ਤਰ ਦਾ ਕੀਤਾ ਘਿਰਾਓ
. . .  1 day ago
ਕਸ਼ਮੀਰ 'ਚ ਅੱਤਵਾਦੀਆਂ ਵਲੋਂ ਮਾਰੇ ਗਏ ਵਪਾਰੀ ਚਰਨਜੀਤ ਸਿੰਘ ਦਾ ਹੋਇਆ ਅੰਤਿਮ ਸਸਕਾਰ
. . .  1 day ago
ਮੁੜ ਬਲੈਕ ਲਿਸਟ ਹੋਣੋਂ ਬਚਿਆ ਪਾਕਿਸਤਾਨ, ਐੱਫ. ਏ. ਟੀ. ਐੱਫ. ਦੀ ਬੈਠਕ 'ਚ ਮਿਲਿਆ 2020 ਤੱਕ ਦਾ ਸਮਾਂ
. . .  1 day ago
ਮਾਲਵੇ 'ਚ ਬਦਲੇ ਮੌਸਮ ਦੇ ਮਿਜ਼ਾਜ ਨੇ ਕਿਸਾਨਾਂ ਦੇ ਸੂਤੇ ਸਾਹ, ਕਈ ਥਾਂਈਂ ਖੇਤਾਂ 'ਚ ਵਿਛੀ ਝੋਨੇ ਦੀ ਫ਼ਸਲ
. . .  1 day ago
ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਸੀ. ਬੀ. ਆਈ. ਨੇ ਦਾਖ਼ਲ ਕੀਤੀ ਚਾਰਜਸ਼ੀਟ
. . .  1 day ago
ਫਗਵਾੜਾ 'ਚ ਚੋਣ ਪ੍ਰਚਾਰ ਲਈ ਜਲੰਧਰ ਤੋਂ ਰਵਾਨਾ ਹੋਈ ਭਾਜਪਾ ਦੀ ਬਾਈਕ ਰੈਲੀ
. . .  1 day ago
ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਕੈਪਟਨ
. . .  1 day ago
ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਲੱਗੀ ਅੱਗ
. . .  1 day ago
ਬਠਿੰਡਾ ਵਿਖੇ ਨਹਿਰ 'ਚੋਂ ਵੱਡੀ ਮਾਤਰਾ 'ਚ ਕਾਰਤੂਸ ਬਰਾਮਦ
. . .  1 day ago
ਰਵਿਦਾਸ ਮੰਦਰ ਨੂੰ ਢਾਹੁਣ ਦਾ ਮਾਮਲਾ : ਮੁੜ ਉਸੇ ਥਾਂ 'ਤੇ ਬਣੇਗਾ ਮੰਦਰ, ਕੇਂਦਰ ਸਰਕਾਰ ਦੇਵੇਗੀ ਜ਼ਮੀਨ
. . .  1 day ago
ਭਾਜਪਾ 'ਚ ਸ਼ਾਮਲ ਹੋਏ ਕਰਤਾਰ ਸਿੰਘ ਭੜਾਨਾ
. . .  1 day ago
ਅਕਾਲੀ ਆਗੂ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਫੜਿਆ ਕਾਂਗਰਸ ਦਾ 'ਹੱਥ'
. . .  1 day ago
ਧਾਲੀਵਾਲ ਦੇ ਹੱਕ 'ਚ ਕੈਪਟਨ ਵਲੋਂ ਫਗਵਾੜਾ 'ਚ ਰੋਡ ਸ਼ੋਅ
. . .  1 day ago
ਹਰਿਆਣਾ 'ਚ ਸੋਨੀਆ ਗਾਂਧੀ ਦੀ ਰੈਲੀ ਰੱਦ, ਰਾਹੁਲ ਗਾਂਧੀ ਸੰਭਾਲਣਗੇ ਮੋਰਚਾ
. . .  1 day ago
ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ
. . .  1 day ago
ਪੀ. ਐੱਮ. ਸੀ. ਬੈਂਕ ਦੇ ਖਾਤਾ ਧਾਰਕਾਂ ਨੂੰ ਝਟਕਾ, ਸੁਪਰੀਮ ਕੋਰਟ ਵਲੋਂ ਸੁਣਵਾਈ ਤੋਂ ਇਨਕਾਰ
. . .  1 day ago
ਆਸਾਮ ਐੱਨ. ਆਰ. ਸੀ. ਦੇ ਕੋਆਰਡੀਨੇਟਰ ਪ੍ਰਤੀਕ ਹੇਜਲਾ ਦਾ ਤਬਾਦਲਾ, ਸੁਪਰੀਮ ਕੋਰਟ ਨੇ ਜਾਰੀ ਕੀਤਾ ਹੁਕਮ
. . .  1 day ago
ਪੁਲਿਸ ਨੇ ਹਿਰਾਸਤ 'ਚ ਲਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ
. . .  1 day ago
ਅਗਲੇ ਚੀਫ਼ ਜਸਟਿਸ ਲਈ ਜਸਟਿਸ ਬੋਬੜੇ ਦੇ ਨਾਂ ਦੀ ਸਿਫ਼ਾਰਿਸ਼
. . .  1 day ago
ਵਿਅਕਤੀ ਵਲੋਂ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ
. . .  1 day ago
ਮੁਹਾਲੀ ਦੇ ਪਿੰਡ ਕੁੰਭੜਾ 'ਚ ਚੱਲੀ ਗੋਲੀ, ਇੱਕ ਜ਼ਖ਼ਮੀ
. . .  1 day ago
ਈ.ਡੀ ਨੇ ਪ੍ਰਫੁੱਲ ਪਟੇਲ ਨੂੰ ਪੇਸ਼ ਹੋਣ ਲਈ ਕਿਹਾ
. . .  1 day ago
ਹਰਿਆਣਾ 'ਚ ਅੱਜ ਭਾਜਪਾ ਦੇ ਦਿੱਗਜ ਕਰਨਗੇ ਚੋਣ ਪ੍ਰਚਾਰ
. . .  1 day ago
ਸਕੂਲ ਬੱਸ ਪਲਟਣ ਕਾਰਨ 5 ਬੱਚੇ ਜ਼ਖਮੀ
. . .  1 day ago
ਕੋਲੇ ਦੀ ਖਾਨ 'ਚ ਫਸੇ 2 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ
. . .  1 day ago
ਸੋਨੀਆ ਗਾਂਧੀ ਅੱਜ ਹਰਿਆਣਾ ਦੇ ਮਹਿੰਦਰਗੜ੍ਹ 'ਚ ਕਰਨਗੇ ਰੈਲੀ
. . .  1 day ago
ਪ੍ਰਧਾਨ ਮੰਤਰੀ ਅੱਜ ਹਰਿਆਣਾ 'ਚ ਕਰਨਗੇ 2 ਰੈਲੀਆਂ
. . .  1 day ago
ਪੀ.ਐਮ.ਸੀ ਬੈਂਕ ਖਾਤਾ ਧਾਰਕਾਂ ਦੇ ਬਚਾਅ ਲਈ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  1 day ago
ਕੌਮਾਂਤਰੀ ਨਗਰ ਕੀਰਤਨ ਦੇਰ ਰਾਤ ਪੁੱਜਾ ਤਖ਼ਤ ਸ੍ਰੀ ਦਮਦਮਾ ਸਾਹਿਬ
. . .  1 day ago
ਅੱਜ ਦਾ ਵਿਚਾਰ
. . .  1 day ago
ਲੁਟੇਰਿਆ ਨੇ ਘਰ 'ਚ ਵੜ ਕੇ ਖੋਹਿਆ ਪੈਸਿਆਂ ਵਾਲਾ ਬੈਗ
. . .  2 days ago
ਪੰਜਾਬ ਸਰਕਾਰ ਵੱਲੋਂ ਕਸ਼ਮੀਰ ਵਿਚ ਮਾਰੇ ਗਏ ਵਪਾਰੀ ਦੇ ਵਾਰਸਾਂ ਅਤੇ ਜਖ਼ਮੀ ਦੇ ਇਲਾਜ ਲਈ ਮੁਆਵਜੇ ਦਾ ਐਲਾਨ
. . .  2 days ago
ਅੱਤਵਾਦੀਆ ਵਲੋਂ ਮਾਰੇ ਗਏ ਫਲਾਂ ਦੇ ਵਪਾਰੀ ਚਰਨਜੀਤ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਅਬੋਹਰ
. . .  2 days ago
ਮੋਟਰਸਾਈਕਲ ਸਵਾਰਾਂ ਨੇ ਦੁਕਾਨ 'ਤੇ ਕੀਤੇ ਫਾਇਰ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਜੇਠ ਸੰਮਤ 551

ਜਲੰਧਰ

ਚੌਧਰੀ ਸੰਤੋਖ ਸਿੰਘ ਨੇ ਚਰਨਜੀਤ ਸਿੰਘ ਅਟਵਾਲ ਨੂੰ 19 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ

ਜਲੰਧਰ, 23 ਮਈ (ਜਸਪਾਲ ਸਿੰਘ)-ਕਾਂਗਰਸ ਦੇ ਗੜ੍ਹ ਕਹੇ ਜਾਂਦੇ ਜਲੰਧਰ ਲੋਕ ਸਭਾ ਹਲਕੇ 'ਤੇ ਕਾਂਗਰਸ ਨੇ ਆਪਣਾ ਕਬਜ਼ਾ ਬਰਕਰਾਰ ਰੱਖਦੇ ਹੋਏ ਇਸ ਵਾਰ ਵੀ ਜਿੱਤ ਦਾ ਝੰਡਾ ਲਹਿਰਾਇਆ ਹੈ | ਇਸ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਲਗਾਤਾਰ ਦੂਸਰੀ ਵਾਰ ਜਿੱਤ ਹਾਸਿਲ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਨੂੰ ਫਸਵੇਂ ਮੁਕਾਬਲੇ 'ਚ 19491 ਵੋਟਾਂ ਦੇ ਫਰਕ ਨਾਲ ਹਰਾਇਆ | ਜਦਕਿ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬਲਵਿੰਦਰ ਕੁਮਾਰ ਤੀਜੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਟਿਸ ਜੋਰਾ ਸਿੰਘ ਚੌਥੇ ਸਥਾਨ 'ਤੇ ਰਹੇ | ਹਲਕੇ 'ਚ ਬਹੁਜਨ ਸਮਾਜ ਪਾਰਟੀ ਦੇ ਉਭਾਰ ਨੇ ਸਾਰੀਆਂ ਗਿਣਤੀਆਂ ਮਿਣਤੀਆਂ ਉਲਟਾ ਕੇ ਰੱਖ ਦਿੱਤੀਆਂ | ਇਨ੍ਹਾਂ ਚੋਣਾਂ 'ਚ ਚੌਧਰੀ ਸੰਤੋਖ ਸਿੰਘ ਨੂੰ ਜਿੱਥੇ 3 ਲੱਖ 85 ਹਜ਼ਾਰ 712 ਵੋਟਾਂ ਪਈਆਂ, ਉਥੇ ਚਰਨਜੀਤ ਸਿੰਘ ਅਟਵਾਲ ਨੂੰ 3 ਲੱਖ 66 ਹਜ਼ਾਰ 221 ਵੋਟਾਂ ਮਿਲੀਆਂ, ਜਦਕਿ ਬਸਪਾ ਦੇ ਪਹਿਲੀ ਵਾਰ ਚੋਣ ਲੜ ਰਹੇ ਉਮੀਦਵਾਰ ਬਲਵਿੰਦਰ ਕੁਮਾਰ ਨੇ 2 ਲੱਖ 4 ਹਜ਼ਾਰ 783 ਵੋਟਾਂ ਹਾਸਿਲ ਕਰਕੇ ਸਿਆਸੀ ਮਾਹਿਰਾਂ ਨੂੰ ਹੈਰਾਨ ਕਰ ਦਿੱਤਾ | ਇਸੇ ਤਰ੍ਹਾਂ ਪਿਛਲੀ ਵਾਰ ਢਾਈ ਲੱਖ ਤੋਂ ਉੱਪਰ ਵੋਟਾਂ ਲੈ ਕੇ ਤੀਸਰੇ ਸਥਾਨ 'ਤੇ ਆਈ ਆਮ ਆਦਮੀ ਪਾਰਟੀ ਦੀ ਹਾਲਤ ਕਾਫੀ ਪਤਲੀ ਰਹੀ ਤੇ ਇਸ ਵਾਰ 'ਆਪ' ਦੇ ਉਮੀਦਵਾਰ ਜਸਟਿਸ ਜੋਰਾ ਸਿੰਘ ਨੂੰ ਕੇਵਲ 25 ਹਜ਼ਾਰ 382 ਵੋਟਾਂ ਹੀ ਮਿਲ ਸਕੀਆਂ | ਇਨ੍ਹਾਂ ਚੋਣਾਂ ਦਾ ਇਕ ਦਿਲਚਸਪ ਪਹਿਲੂ ਇਹ ਵੀ ਰਿਹਾ ਕਿ ਜਿੱਥੇ ਜੇਤੂ ਉਮੀਦਵਾਰ ਦੀਆਂ ਵੋਟਾਂ ਦਾ ਫਰਕ ਕੇਵਲ 19, 515 ਰਿਹਾ, ਉੱਥੇ 12,301 ਲੋਕਾਂ ਨੇ ਨੋਟਾ ਦਾ ਬਟਨ ਦੱਬ ਕੇ ਸਾਰੇ ਉਮੀਦਵਾਰਾਂ ਨੂੰ ਨਾਪਸੰਦ ਕਰ ਦਿੱਤਾ | ਨੋਟਾ ਨੂੰ ਪਹਿਲੀ ਵਾਰ ਏਨੀ ਵੱਡੀ ਗਿਣਤੀ 'ਚ ਵੋਟਾਂ ਪੈਣੀਆਂ ਸਾਰੀਆਂ ਸਿਆਸੀ ਪਾਰਟੀਆਂ ਲਈ ਖਤਰੇ ਦੀ ਘੰਟੀ ਵੀ ਹੈ | ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਕਸ਼ਮੀਰ ਸਿੰਘ ਘੁੱਗਸ਼ੋਰ ਨੂੰ ਵੀ 4099 ਵੋਟਾਂ ਪਈਆਂ |
ਇੱਥੇ ਇਹ ਵੀ ਦੱਸਣਯੋਗ ਹੈ ਕਿ ਲੋਕ ਸਭਾ ਹਲਕੇ 'ਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਕਾਂਗਰਸ 5 'ਤੇ ਜੇਤੂ ਰਹੀ, ਜਦਕਿ 3 'ਤੇ ਸ਼੍ਰੋਮਣੀ ਅਕਾਲੀ ਦਲ ਅਤੇ ਇਕ ਹਲਕੇ 'ਤੇ ਬਸਪਾ ਦਾ ਉਮੀਦਵਾਰ ਅੱਗੇ ਰਿਹਾ | ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਵੱਡਾ ਨੁਕਸਾਨ ਸ਼ਾਹਕੋਟ ਹਲਕੇ ਤੋਂ ਉਠਾਉਣਾ ਪਿਆ, ਜਿੱਥੋਂ ਕਾਂਗਰਸ ਦੇ ਉਮੀਦਵਾਰ ਸੰਤੋਖ ਸਿੰਘ ਚੌਧਰੀ ਨੂੰ 19 ਹਜ਼ਾਰ ਤੋਂ ਉੱਪਰ ਵੋਟਾਂ ਦੀ ਲੀਡ ਮਿਲੀ, ਜਦਕਿ ਇਸ ਤੋਂ ਪਹਿਲਾਂ ਮਰਹੂਮ ਅਕਾਲੀ ਆਗੂ ਜਥੇਦਾਰ ਅਜੀਤ ਸਿੰਘ ਕੋਹਾੜ ਦੇ ਸਮੇਂ ਸ਼ਹਾਕੋਟ ਹਲਕਾ ਅਕਾਲੀ ਦਲ ਦਾ ਪੱਕਾ ਕਿਲ੍ਹਾ ਸਮਝਿਆ ਜਾਂਦਾ ਸੀ ਤੇ ਪਿਛਲੀਆਂ ਚੋਣਾਂ ਦੌਰਾਨ ਅਕਾਲੀ ਦਲ ਦਾ ਉਮੀਦਵਾਰ ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਨੂੰ ਵੱਡੇ ਫਰਕ ਨਾਲ ਪਛਾੜਦਾ ਰਿਹਾ ਹੈ ਪਰ ਇਸ ਵਾਰ ਅਜੀਤ ਸਿੰਘ ਕੋਹਾੜ ਦਾ ਘਾਟਾ ਪਾਰਟੀ ਨੂੰ ਵੱਡੀ ਪੱਧਰ 'ਤੇ ਮਹਿਸੂਸ ਹੋਇਆ | ਦੂਸਰਾ ਨੁਕਸਾਨ ਅਕਾਲੀ ਦਲ ਨੂੰ ਫਿਲੌਰ ਹਲਕੇ ਤੋਂ ਉਠਾਉਣਾ ਪਿਆ, ਜਿੱਥੋਂ ਪਾਰਟੀ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਨੂੰ ਕਾਂਗਰਸ ਨੇ 9 ਹਜ਼ਾਰ ਤੋਂ ਉੱਪਰ ਵੋਟਾਂ ਦੇ ਫਰਕ ਨਾਲ ਪਛਾੜ ਦਿੱਤਾ | ਇਸੇ ਤਰ੍ਹਾਂ ਆਦਮਪੁਰ ਹਲਕੇ ਤੋਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 9 ਹਜ਼ਾਰ ਤੋਂ ਉੱਪਰ ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ | ਹਾਲਾਂਕਿ ਇਸ ਹਲਕੇ ਤੋਂ ਕਾਂਗਰਸ ਤੀਸਰੇ ਸਥਾਨ 'ਤੇ ਰਹੀ | ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨਕੋਦਰ, ਜਲੰਧਰ ਕੇਂਦਰੀ ਅਤੇ ਜਲੰਧਰ ਉੱਤਰੀ ਹਲਕੇ ਤੋਂ ਅੱਗੇ ਰਹੇ, ਜਦਕਿ ਕਾਂਗਰਸ ਦੇ ਉਮੀਦਵਾਰ ਸ਼ਾਹਕੋਟ, ਫਿਲੌਰ, ਕਰਤਾਰਪੁਰ, ਜਲੰਧਰ ਛਾਉਣੀ ਅਤੇ ਜਲੰਧਰ ਪੱਛਮੀਂ ਹਲਕੇ ਤੋਂ ਵਿਰੋਧੀ ਉਮੀਦਵਾਰ ਨੂੰ ਪਛਾੜਨ 'ਚ ਸਫਲ ਰਹੇ | ਇਸੇ ਤਰ੍ਹਾਂ ਆਦਮਪੁਰ ਹਲਕੇ ਤੋਂ ਪਹਿਲੀ ਵਾਰ ਬਸਪਾ ਉਮੀਦਵਾਰ ਬਲਵਿੰਦਰ ਕੁਮਾਰ ਨੇ 39472 ਵੋਟਾਂ ਹਾਸਿਲ ਕਰਕੇ ਨਵਾਂ ਰਿਕਾਰਡ ਬਣਾਇਆ | ਇਸ ਹਲਕੇ ਤੋਂ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਪਵਨ ਟੀਨੂੰ ਅਤੇ ਕਾਂਗਰਸ ਨੂੰ ਜ਼ਬਰਦਸਤ ਝਟਕਾ ਲੱਗਾ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਬਹੁਤ ਹੀ ਫਸਵੇਂ ਤੇ ਉਤਰਾਅ-ਚੜ੍ਹਾਅ ਵਾਲੇ ਮੁਕਾਬਲੇ 'ਚ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਆਖਰਕਾਰ ਲਗਾਤਾਰ ਦੂਸਰੀ ਵਾਰ ਜਿੱਤ ਹਾਸਿਲ ਕਰਦੇ ਹੋਏ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਨੂੰ ਹਰਾਉਣ 'ਚ ਸਫਲ ਰਹੇ ਪਰ ਅਕਾਲੀ-ਭਾਜਪਾ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਵਲੋਂ ਇਸ ਵਾਰ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੂੰ ਸਖਤ ਟੱਕਰ ਦਿੱਤੀ ਗਈ ਤੇ ਪਿਛਲੀ ਵਾਰ ਜਿੱਥੇ ਚੌਧਰੀ 70 ਹਜ਼ਾਰ ਤੋਂ ਉੱਪਰ ਵੋਟਾਂ ਦੇ ਫਰਕ ਨਾਲ ਜੇਤੂ ਰਹੇ ਸਨ, ਉੱਥੇ ਇਸ ਵਾਰ ਅਕਾਲੀ ਦਲ ਦੇ ਉਮੀਦਵਾਰ ਵਲੋਂ ਉਨ੍ਹਾਂ ਦਾ ਜੇਤੂ ਰੱਥ ਸਾਢੇ 19 ਹਜ਼ਾਰ ਦੇ ਕਰੀਬ ਵੋਟਾਂ 'ਤੇ ਹੀ ਰੋਕ ਦਿੱਤਾ ਗਿਆ | ਹਾਲਾਂਕਿ ਚੌਧਰੀ ਸੰਤੋਖ ਸਿੰਘ ਵਲੋਂ ਪਹਿਲੇ ਰਾਊਾਡ ਤੋਂ ਹੀ ਲੀਡ ਹਾਸਿਲ ਕਰ ਲਈ ਗਈ ਸੀ ਪਰ ਇਹ ਲੀਡ ਲਗਾਤਾਰ ਹਰ ਰਾਊਾਡ ਬਾਅਦ ਘੱਟਦੀ-ਵਧਦੀ ਰਹੀ, ਜਿਸ ਕਾਰਨ ਦੋਵੇਂ ਉਮੀਦਵਾਰਾਂ ਦੀਆਂ ਧੜਕਣਾਂ ਕਦੇ ਤੇਜ਼ ਤੇ ਕਦੇ ਹੌਲੀ ਹੁੰਦੀਆਂ ਰਹੀਆਂ | ਬਹੁਤ ਹੀ ਉਤਰਾਅ-ਚੜ੍ਹਾਅ ਵਾਲੇ ਇਸ ਮੁਕਾਬਲੇ ਨੂੰ ਲੈ ਕੇ ਸ਼ਹਿਰ ਵਾਸੀਆਂ 'ਚ ਵੀ ਕਾਫੀ ਉਤਸੁਕਤਾ ਰਹੀ ਤੇ ਪਲ-ਪਲ ਦੀ ਜਾਣਕਾਰੀ ਹਾਸਿਲ ਕਰਨ ਲਈ ਜਿੱਥੇ ਉਹ ਟੀ. ਵੀ. ਨਾਲ ਜੁੜੇ ਰਹੇ, ਉੱਥੇ ਉਹ ਲਗਾਤਾਰ ਮੀਡੀਆ ਕਰਮੀਆਂ ਕੋਲੋਂ ਵੀ ਜਾਣਕਾਰੀ ਹਾਸਿਲ ਕਰਦੇ ਰਹੇ |
ਕਲਿਆਣਕਾਰੀ ਯੋਜਨਾਵਾਂ ਕਰਕੇ ਮਿਲੀ ਜਿੱਤ-ਜੋਤੀ
ਜਲੰਧਰ, (ਸ਼ਿਵ)-ਸਾਬਕਾ ਮੇਅਰ ਅਤੇ ਭਾਜਪਾ ਦੇ ਆਗੂ ਸੁਨੀਲ ਜੋਤੀ ਨੇ ਐਨ. ਡੀ. ਏ. ਦੀ ਜਿੱਤ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਚੋਣ ਨਤੀਜਿਆਂ 'ਚ ਸਪੱਸ਼ਟ ਹੋ ਗਿਆ ਕਿ ਰਾਸ਼ਟਰਵਾਦ ਦੇ ਅੱਗੇ ਪਰਿਵਾਰਵਾਦ, ਜਾਤੀਵਾਦ ਦੇ ਮੁੱਦੇ ਖ਼ਤਮ ਹੋ ਗਏ ਹਨ | ਲੋਕਾਂ ਨੇ ਸਾਰਿਆਂ ਦਾ ਸਾਥ ਤੇ ਸਬ ਦਾ ਵਿਕਾਸ ਦੇ ਮੁੱਦੇ ਨੂੰ ਹੁੰਗਾਰਾ ਦੇ ਕੇ ਵੋਟਾਂ ਪਾਈਆਂ ਹਨ | ਨਰਿੰਦਰ ਮੋਦੀ ਨੇ ਕਲਿਆਣਕਾਰੀ ਯੋਜਨਾਵਾਂ ਚਲਾ ਕੇ ਆਮ ਲੋਕਾਂ ਨੂੰ ਰਾਹਤ ਦਿੱਤੀ ਹੈ ਤੇ ਉਨ੍ਹਾਂ ਨੇ ਹੀ ਐਨ. ਡੀ. ਏ. ਨੂੰ ਭਾਰੀ ਬਹੁਮਤ ਨਾਲ ਜਿਤਾਇਆ ਹੈ | ਸੁਨੀਲ ਜੋਤੀ ਨੇ ਹੁਸ਼ਿਆਰਪੁਰ, ਗੁਰਦਾਸਪੁਰ 'ਚ ਸੋਮ ਪ੍ਰਕਾਸ਼, ਸੰਨੀ ਦਿਓਲ, ਜਲਾਲਾਬਾਦ 'ਚ ਸੁਖਬੀਰ ਸਿੰਘ ਬਾਦਲ, ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ ਲਈ ਗਠਜੋੜ ਦੇ ਵਰਕਰਾਂ ਦਾ ਧੰਨਵਾਦ ਕੀਤਾ |
ਐਨ. ਡੀ. ਏ. ਨੂੰ ਬਹੁਮਤ 'ਤੇ ਜਸ਼ਨ ਦਾ ਮਾਹੌਲ, ਭਾਜਪਾਈਆਂ ਨੇ ਪਟਾਕੇ ਚਲਾਏ ਤੇ ਲੱਡੂ ਵੰਡੇ
ਜਲੰਧਰ, (ਸ਼ਿਵ)— ਕੇਂਦਰ ਵਿਚ ਦੁਬਾਰਾ ਐਨ. ਡੀ. ਏ. ਸਰਕਾਰ ਬਣਨ 'ਤੇ ਭਾਜਪਾ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਜਸ਼ਨ ਮਨਾਏ | ਦੀਨ ਦਿਆਲ ਉਪਾਧਿਆਇ ਨਗਰ 'ਚ ਸਥਿਤ ਪਾਰਟੀ ਦੇ ਦਫ਼ਤਰ 'ਚ ਭਾਜਪਾ ਆਗੂਆਂ ਨੇ ਖ਼ੁਸ਼ੀ 'ਚ ਪਟਾਕੇ ਚਲਾਏ ਤੇ ਇਸ ਮੌਕੇ ਭੰਗੜੇ ਵੀ ਪਾਏ ਗਏ | ਪਾਰਟੀ ਆਗੂਆਂ ਤੇ ਹੋਰ ਸਮਰਥਕਾਂ ਨੇ ਅਲੱਗ-ਅਲੱਗ ਥਾਵਾਂ 'ਤੇ ਲੱਡੂ ਵੰਡ ਕੇ ਖ਼ੁਸ਼ੀ ਮਨਾਈ | ਦੀਨ ਦਿਆਲ ਉਪਾਧਿਆਇ ਨਗਰ 'ਚ ਵਿਸ਼ੇਸ਼ ਤੌਰ 'ਤੇ ਪ੍ਰਧਾਨ ਰਮਨ ਪੱਬੀ ਦੀ ਹਾਜ਼ਰੀ 'ਚ ਜਨਰਲ ਸਕੱਤਰ ਰਾਕੇਸ਼ ਰਾਠੌਰ, ਮੀਤ ਪ੍ਰਧਾਨ ਮਹਿੰਦਰ ਭਗਤ, ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਸੀ. ਪੀ. ਐੱਸ. ਕੇ. ਡੀ. ਭੰਡਾਰੀ ਤੇ ਹੋਰ ਆਗੂਆਂ ਨੇ ਨਰਿੰਦਰ ਮੋਦੀ ਦੀ ਅਗਵਾਈ 'ਚ ਐਨ. ਡੀ. ਏ. ਦੀ ਜਿੱਤ 'ਤੇ ਖ਼ੁਸ਼ੀ ਜ਼ਾਹਰ ਕੀਤੀ ਕਿ ਲੋਕਾਂ ਨੇ ਨਰਿੰਦਰ ਮੋਦੀ ਦੀਆਂ ਲੋਕ ਪੱਖੀ ਨੀਤੀਆਂ 'ਤੇ ਮੋਹਰ ਲਗਾਈ ਹੈ ਜਿਸ ਨਾਲ ਦੇਸ਼ ਭਰ 'ਚ ਮੋਦੀ ਦਾ ਜਾਦੂ ਚੱਲਿਆ ਹੈ | ਇਸ ਮੌਕੇ ਅਸ਼ਵਨੀ ਭੰਡਾਰੀ, ਰਵੀ ਮਹਿੰਦਰੂ ਤੇ ਹੋਰ ਵੀ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ |
ਅਮਰੀ ਨੇ ਦਿੱਤੀ ਵਧਾਈ-
ਜਲੰਧਰ ਦਿਹਾਤੀ ਭਾਜਪਾ ਦੇ ਪ੍ਰਧਾਨ ਅਮਰਜੀਤ ਸਿੰਘ ਅਮਰੀ ਨੇ ਐਨ. ਡੀ. ਏ. ਦੀ ਬਹੁਮਤ ਨਾਲ ਦੁਬਾਰਾ ਸਰਕਾਰ ਬਣਨ ਦੀ ਖ਼ੁਸ਼ੀ 'ਚ ਆਪਣੇ ਪਾਰਟੀ ਦਫ਼ਤਰ ਦੇ ਬਾਹਰ ਪਟਾਕੇ ਚਲਾ ਕੇ ਖ਼ੁਸ਼ੀ ਮਨਾਈ ਤੇ ਇਸ ਮੌਕੇ ਲੱਡੂ ਵੰਡੇ | ਅਮਰਜੀਤ ਸਿੰਘ ਅਮਰੀ ਨੇ ਕਿਹਾ ਕਿ ਮੋਦੀ ਦੀ ਅਗਵਾਈ 'ਚ ਹੋਈ ਇਤਿਹਾਸਕ ਜਿੱਤ ਨੇ ਜਾਤ-ਪਾਤ ਦੇ ਆਧਾਰ 'ਤੇ ਸਿਆਸਤ ਕਰਨ ਵਾਲਿਆਂ ਨੂੰ ਹਾਰ ਦਿੱਤੀ ਹੈ | ਇਸ ਮੌਕੇ ਕੌਾਸਲਰ ਬਲਜੀਤ ਸਿੰਘ ਪਿ੍ੰਸ, ਦੇਵਕੀ ਨੰਦਨ ਠੁਕਰਾਲ, ਰਜਿੰਦਰ ਸਿੰਘ ਪੱਪੀ, ਗੁਰਪ੍ਰੀਤ ਸਿੰਘ, ਰਾਜੀਵ ਪਾਂਜਾ, ਪ੍ਰਵੇਸ਼ ਪ੍ਰਭਾਕਰ, ਹਰਪ੍ਰੀਤ ਸਿੰਘ ਬੇਦੀ, ਵਿਕਾਸ ਢੰਡ, ਸ਼ਿਵਮ ਤਿਵਾੜੀ, ਗੌਰਵ ਪੱਬੀ, ਅਰਜਨ ਤਿਵਾਰੀ, ਮਦਨ ਲਾਲ ਬਿੱਟੂ, ਕੁਲਵਿੰਦਰ ਕੌਰ ਅਟਵਾਲ ਤੇ ਹੋਰ ਹਾਜ਼ਰ ਸਨ |
ਭੰਡਾਰੀ ਨੇ ਕੀਤੀ ਮਿਹਨਤ
ਉੱਤਰੀ ਹਲਕੇ ਦੇ ਭੰਡਾਰੀ ਸਮਰਥਕਾਂ ਦਾ ਕਹਿਣਾ ਸੀ ਕਿ ਇਸ ਹਲਕੇ 'ਚ ਗਠਜੋੜ ਦੇ ਉਮੀਦਵਾਰ ਲਈ ਕਾਫ਼ੀ ਮਿਹਨਤ ਕਾਰਨ ਸਾਬਕਾ ਸੀ. ਪੀ. ਐੱਸ. ਕੇ. ਡੀ. ਭੰਡਾਰੀ ਦਾ ਕਦ ਵਧਿਆ ਹੈ ਤੇ ਗਠਜੋੜ ਦੇ ਉਮੀਦਵਾਰ ਨੂੰ ਮਿਲੀਆਂ ਵੋਟਾਂ ਤੋਂ ਸਪਸ਼ਟ ਹੈ ਕਿ ਹਲਕੇ 'ਚ ਕਾਂਗਰਸ ਦਾ ਆਧਾਰ ਘਟਿਆ ਹੈ | ਇਸ ਲਈ ਕਾਂਗਰਸ ਦੀਆਂ ਨੀਤੀਆਂ ਜ਼ਿੰਮੇਵਾਰ ਹਨ |
ਮਿਸ਼ਨ ਮੋਦੀ ਅਗੇਨ ਪੀ. ਐਮ. ਨੇ ਮਨਾਈ ਖ਼ੁਸ਼ੀ
ਜਲੰਧਰ, (ਸ਼ਿਵ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੁਬਾਰਾ ਪ੍ਰਧਾਨ ਮੰਤਰੀ ਬਣਨ ਦੀ ਖ਼ੁਸ਼ੀ 'ਚ ਮਿਸ਼ਨ ਮੋਦੀ ਅਗੇਨ ਪੀ. ਐਮ. ਦੇ ਪ੍ਰਧਾਨ ਰਮੇਸ਼ ਸ਼ਰਮਾ ਦੀ ਅਗਵਾਈ 'ਚ ਵਰਕਰਾਂ ਨੇ ਜਸ਼ਨ ਮਨਾਏ ਜਿਸ ਦੇ ਤਹਿਤ ਵਰਕਰਾਂ ਨੇ ਨਾ ਸਿਰਫ਼ ਭੰਗੜਾ ਪਾਇਆ ਸਗੋਂ ਲੱਡੂ ਵੰਡੇ | ਰਮੇਸ਼ ਸ਼ਰਮਾ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਿਗਮ ਦੀ ਹੱਦ 'ਚ ਲੋਕਾਂ ਨੂੰ ਮੋਦੀ ਦੇ ਹੱਕ 'ਚ ਵੋਟ ਪਾਉਣ ਲਈ ਜਾਗਰੂਕ ਕੀਤਾ ਗਿਆ | ਉਨ੍ਹਾਂ ਕਿਹਾ ਕਿ ਹੁਣ ਮੋਦੀ ਦੀ ਅਗਵਾਈ 'ਚ ਦੂਜੇ ਕਾਰਜਕਾਲ 'ਚ ਦੇਸ਼ ਹੋਰ ਵੀ ਤਰੱਕੀ ਕਰੇਗਾ ਤੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਂਅ ਹੋਰ ਵੀ ਉੱਚਾ ਹੋਵੇਗਾ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦਾ ਮੰੂਹ ਮਿੱਠਾ ਕਰਵਾਇਆ ਗਿਆ | ਸਮਾਗਮ 'ਚ ਅਜੇ ਜੋਸ਼ੀ, ਰਾਕੇਸ਼ ਸ਼ਾਂਤੀ ਦੂਤ, ਵਰਿੰਦਰ ਅਰੋੜਾ, ਮਾਸਟਰ ਮੰੁਨੀ ਲਾਲ, ਸੁਭਾਸ਼ ਭਗਤ, ਵਿਪਨ ਆਨੰਦ, ਅਨਿਲ ਸ਼ਰਮਾ, ਸੁਰੇਸ਼ ਮਰਵਾਹਾ, ਮਨਜੀਤ ਸਿੰਘ ਟਰਾਂਸਪੋਰਟਰ, ਦੀਪਕ ਜੌੜਾ, ਜਸਬੀਰ ਸਿੰਘ ਦਕੋਹਾ, ਗੁਲਸ਼ਨ ਪਿ੍ੰਸ, ਸੋਨੂੰ ਹੰਸ, ਦੀਪਕ ਰਾਜੇਸ਼ ਸ਼ੂਰ, ਲਖਵਿੰਦਰ ਸਿੰਘ, ਸੰਦੀਪ ਸ਼ਰਮਾ, ਗੌਰਵ ਮਹਿਤਾ, ਰੌਕਸੀ ਉੱਪਲ, ਅਨੂਪਮ ਸ਼ਰਮਾ, ਗੁਰਵਿੰਦਰ ਸਿੰਘ, ਜੀਵਨ ਜੋਤੀ ਸ਼ਾਰਦਾ, ਅਰਵਿੰਦਰ ਸਿੰਘ ਬੱਬਲੂ ਤੇ ਹੋਰ ਹਾਜ਼ਰ ਸਨ |
ਭਾਜਪਾ ਲੀਗਲ ਸੈੱਲ ਨੇ ਐਨ.ਡੀ.ਏ ਦੀ ਵੱਡੀ ਜਿੱਤ ਦੀ ਖੁਸ਼ੀ ਮਨਾਈ
ਜਲੰਧਰ, (ਚੰਦੀਪ ਭੱਲਾ)-ਜਲੰਧਰ 'ਚ ਭਾਜਪਾ ਲੀਗਲ ਸੈੱਲ ਦੇ ਵਕੀਲਾਂ ਨੇ ਦੇਸ਼ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ( ਐਨ.ਡੀ.ਏ) ਦੀ ਦੋਬਾਰਾ ਸਰਕਾਰ ਆਉਣ ਤੇ ਮੋਦੀ ਸਰਕਾਰ ਦੀ ਵੱਡੀ ਜਿੱਤ 'ਤੇ ਆਪਣੀ ਖੁਸ਼ੀ ਜਾਹਿਰ ਕਰਦੇ ਹੋਏ ਲੱਡੂ ਵੰਡੇ | ਇਸ ਮੌਕੇ ਲੀਗਲ ਸੈੱਲ ਦੇ ਵਕੀਲ ਰਾਜ ਕੁਮਾਰ ਭੱਲਾ ਨੇ ਕਿਹਾ ਕਿ ਇਹ ਭਾਜਪਾ ਦੀ ਨਹੀਂ ਦੇਸ਼ ਵਾਸੀਆਂ ਦੀ ਜਿੱਤ ਹੈ ਤੇ ਇਸ ਵੇਲੇ ਦੇਸ਼ 'ਚ ਨਰਿੰਦਰ ਮੋਦੀ ਦੀ ਲਹਿਰ ਹੈ ਤੇ ਦੇਸ਼ ਦਾ ਹਰ ਨਾਗਰਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਲ ਹੈ ਤੇ ਉਨ੍ਹਾਂ ਦੀ ਜਿੱਤ ਚਾਹੁੰਦਾ ਸੀ ਤੇ ਇਸ ਦੇ ਨਤੀਜੇ ਅੱਜ ਸਾਹਮਣੇ ਆ ਗਏ ਹਨ | ਇਸ ਮੌਕੇ ਅਨੁਜ ਮਹਿਤਾ, ਸੀਨੀਅਰ ਵਕੀਲ ਤੇ ਭਾਜਪਾ ਆਗੂ ਸੁਭਾਸ਼ ਸੂਦ, ਗਗਨਦੀਪ ਮਹਿਤਾ, ਠਾਕੁਰ ਜਸਵੰਤ, ਰਾਹੁਲ ਸਰੀਨ, ਅਰਜੁਨ ਖੁਰਾਣਾ ਸਮੇਤ ਵੱਡੀ ਗਿਣਤੀ 'ਚ ਬੀ.ਜੇ.ਪੀ ਲੀਗਲ ਸੈੱਲ ਦੇ ਮੈਂਬਰ ਮੌਜੂਦ ਸਨ |
ਚੌਧਰੀ ਦੀ ਜਿੱਤ ਵਿਕਾਸ ਦੇ ਕੰਮਾਂ ਦੀ ਗਿਣਤੀ ਵਧਣ ਦਾ ਸੰਕੇਤ-ਦੀਨਾ ਨਾਥ
ਚੁਗਿੱਟੀ/ਜੰਡੂਸਿੰਘਾ, (ਨਰਿੰਦਰ ਲਾਗੂ)-ਲੋਕ ਸਭਾ ਹਲਕਾ ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ਦੀ ਹੋਈ ਜਿੱਤ ਵਿਕਾਸ ਦੇ ਕੰਮਾਂ 'ਚ ਵਾਧਾ ਹੋਣ ਦਾ ਸੰਕੇਤ ਮੰਨੀ ਜਾ ਸਕਦੀ ਹੈ | ਇਹ ਪ੍ਰਗਟਾਵਾ ਅੱਜ ਇਥੇ ਗੱਲਬਾਤ ਕਰਦੇ ਹੋਏ ਸੀਨੀ: ਕਾਂਗਰਸੀ ਆਗੂ ਤੇ ਸਮਾਜ ਸੇਵੀ ਸੰਸਥਾ ਜਨਤਾ ਏਕਤਾ ਦਲ ਦੇ ਚੇਅਰਮੈਨ ਦੀਨਾ ਨਾਥ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸੂਬੇ ਅੰਦਰ ਕੈਪਟਨ ਸਰਕਾਰ ਵਲੋਂ ਹਰ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਯਤਨਾਂ ਦੀ ਰਫ਼ਤਾਰ 'ਚ ਤੇਜ਼ੀ ਆਵੇਗੀ ਜਿਸ ਦੇ ਤਹਿਤ ਗ਼ਰੀਬ ਲੋਕਾਂ ਦੀ ਸਹੂਲਤ ਲਈ ਕਈ ਹੋਰ ਸਕੀਮਾਂ ਦਾ ਆਗਾਜ਼ ਕਾਂਗਰਸ ਸਰਕਾਰ ਵਲੋਂ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਵਲੋਂ ਇਲਾਕਾ ਵਸਨੀਕਾਂ ਦਾ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਇਆ ਗਿਆ | ਇਸ ਦੌਰਾਨ ਆਲਮ ਅਲੀ, ਖ਼ਜ਼ਾਨ ਜਾਇਸਵਾਲ, ਇਕਬਾਲ ਸਿੰਘ, ਅਖਲਿੰਦਰ ਸਿੰਘ, ਤੇ ਬਬਲੂ, ਸੋਨੀ ਵਲੋਂ ਵੀ ਚੌਧਰੀ ਦੀ ਜਿੱਤ 'ਤੇ ਖੁਸ਼ੀ ਜ਼ਾਹਰ ਕੀਤੀ ਗਈ |
ਚੌਧਰੀ ਦੇ ਜਿੱਤਣ 'ਤੇ ਕੌ ਾਸਲਰ ਰਾਜੂ ਤੇ ਸਾਥੀਆਂ ਨੇ ਵੰਡੇ ਲੱਡੂ
ਚੁਗਿੱਟੀ/ਜੰਡੂਸਿੰਘਾ, (ਨਰਿੰਦਰ ਲਾਗੂ)-ਲੋਕ ਸਭਾ ਹਲਕਾ ਜਲੰਧਰ ਤੋਂ ਆਪਣੇ ਵਿਰੋਧੀ ਅਕਾਲੀ-ਭਾਜਪਾ ਦੇ ਉਮੀਦਵਾਰ ਨੂੰ ਹਰਾ ਕੇ ਸਫਲਤਾ ਦੀ ਪੌੜੀ ਚੜ੍ਹੇ ਕਾਂਗਰਸੀ ਆਗੂ ਚੌਧਰੀ ਸੰਤੋਖ ਸਿੰਘ ਦੀ ਸਫਲਤਾ ਦਾ ਜਸ਼ਨ ਮਨਾਉਂਦੇ ਹੋਏ ਵੀਰਵਾਰ ਨੂੰ ਕੌ ਾਸਲਰ ਮਨਮੋਹਨ ਸਿੰਘ ਰਾਜੂ ਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਲੱਡੂ ਵੰਡੇ ਗਏ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਮੇਅਰ ਜਗਦੀਸ਼ ਰਾਜਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਉਨ੍ਹਾਂ ਆਖਿਆ ਕਿ ਹਰ ਵਰਗ ਦੇ ਵੋਟਰਾਂ ਵਲੋਂ ਕਾਂਗਰਸ ਦੇ ਕੰਮਾਂ ਨੂੰ ਵੇਖਦੇ ਹੋਏ ਮਤਦਾਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਨਾਲ ਲੰਬੇ ਸਮੇਂ ਤੋਂ ਜੁੜੇ ਚਲੇ ਆ ਰਹੇ ਚੌਧਰੀ ਪਰਿਵਾਰ ਵਲੋਂ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਭਲੇ ਲਈ ਹੰਭਲਾ ਮਾਰਿਆ ਜਾਂਦਾ ਰਿਹਾ ਹੈ ਹੁਣ ਜਿੱਤਣ ਤੋਂ ਬਾਅਦ ਇਹ ਕਾਰਜ ਨਿਰੰਤਰ ਜਾਰੀ ਰੱ ਖਿਆ ਜਾਵੇਗਾ | ਇਸ ਮੌਕੇ ਮੇਅਰ ਰਾਜਾ ਨੇ ਆਖਿਆ ਕਿ ਚੌਧਰੀ ਦੇ ਕਾਮਯਾਬ ਹੋਣ ਨਾਲ ਜਲੰਧਰ 'ਚ ਪਹਿਲਾਂ ਨਾਲੋਂ ਜ਼ਿਆਦਾ ਵਿਕਾਸ ਦੇ ਕੰਮ ਕੀਤੇ ਜਾਣਗੇ | ਇਸ ਮੌਕੇ ਉਨ੍ਹਾਂ ਨੂੰ ਵਰਿੰਦਰ ਸਿੰਘ ਵਿੱਕੀ, ਸੋਨੂੰ, ਨਿਤਿਸ਼ ਵਾਲੀਆ, ਕਿਸ਼ਨ ਲਾਲ ਮੱਟੂ, ਸੰਜੀਵ ਕੁਮਾਰ ਬਾਟਾ, ਜਗਜੀਵਨ ਜੱਗਾ, ਅਜੈ ਕੁਮਾਰ, ਸੋਮ, ਬਲਵੀਰ ਚੰਦ, ਪ੍ਰਕਾਸ਼, ਅਨਿਲ ਕੁਮਾਰ, ਸ਼ੁਭਮ, ਇੰਦਰਜੀਤ, ਜ਼ੋਰਾਵਰ ਸਿੰਘ ਤੇ ਸੁਰੇਸ਼ ਕੁਮਾਰ ਵਲੋਂ ਜਿੱਤ ਦੀਆਂ ਵਧਾਈਆਂ ਦਿੱਤੀਆਂ ਗਈਆਂ |
ਭਾਜਪਾ ਦੀ ਜਿੱਤ 'ਚ ਨਕੋਦਰ 'ਚ ਮਨਾਇਆ ਜਸ਼ਨ
ਨਕੋਦਰ, (ਭੁਪਿੰਦਰ ਅਜੀਤ ਸਿੰਘ)-ਲੋਕ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੀ ਹੂੰਝਾ ਫੇਰ ਜਿੱਤ 'ਤੇ ਖੁਸ਼ੀ 'ਚ ਨਕੋਦਰ ਵਿਖੇ ਭਾਜਪਾ ਵਰਕਰਾਂ ਨੇ ਸ਼ਹਿਰ 'ਚ ਢੋਲ ਢਮਕਿਆਂ ਨਾਲ ਮਾਰਚ ਕੀਤਾ, ਪਟਾਕੇ ਚਲਾਏ | ਸਾਰੇ ਸ਼ਹਿਰ 'ਚ ਲੱਡੂ ਵੰਡੇ ਗਏ | ਮੋਦੀ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਅਦਿੱ ਤਿਆ ਭਟਾਰਾ ਪ੍ਰਧਾਨ ਨਗਰ ਕੌ ਾਸਲ, ਸਤੀਸ਼ ਬਜਾਜ, ਬਲਦੇਵ ਬੱਬੂ ਸ਼ਹਿਰੀ ਪ੍ਰਧਾਨ, ਅਮਿਤ ਵਿੱਜ, ਕੁਨਾਲ ਜੋਸ਼ੀ, ਸਤੀਸ਼ ਅਗਰਵਾਲ, ਰਾਕੇਸ਼ ਤਿਵਾੜੀ, ਦਵਿੰਦਰ ਭਟਾਰਾ, ਨਰੇਸ਼ ਕੁਮਾਰ ਐਮ. ਸੀ., ਮਨੋਜ ਸ਼ਰਮਾ, ਤਰਨਜੀਤ ਚਾਵਲਾ ਢਾਬੇਵਾਲਾ ਅਤੇ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਸ਼ਾਮਿਲ ਸਨ |
ਚੌਧਰੀ ਸੰਤੋਖ ਸਿੰਘ ਦੀ ਜਿੱਤ 'ਤੇ ਲੱਡੂ ਵੰਡੇ
ਕਰਤਾਰਪੁਰ, (ਜਸਵੰਤਰ ਵਰਮਾ, ਧੀਰਪੁਰ)-ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੌਧੀਰ ਸੰਤੋਖ ਸਿੰਘ ਦੀ ਸ਼ਾਨਦਾਰ ਜਿੱਤ 'ਤੇ ਕਰਤਾਰਪੁਰ ਵਿਖੇ ਪਾਰਟੀ ਵਰਕਰਾਂ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਲੱਡੂ ਵੰਡੇ | ਵਰਕਰਾਂ ਨੇ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦਾ ਮੂੰਹ ਮਿੱਟਾ ਕਰਵਾ ਕੇ ਵਧਾਈ ਦਿੱਤੀ | ਇਸ ਮੌਕੇ ਚੌਧਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਲੋਕਾਂ ਨੇ ਕਾਂਗਰਸ ਦੇ ਹੱਕ ਵਿਚ ਫ਼ਤਵਾ ਦਿੱਤਾ ਹੈ ਤੇ ਲੋਕ ਕਾਂਗਰਸ ਦੀਆਂ ਨੀਤੀਆਂ ਤੋਂ ਖੁਸ਼ ਹਨ | ਉਨ੍ਹਾਂ ਨੇ ਪਾਰਟੀ ਵਰਕਰਾਂ ਅਤੇ ਲੋਕਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਚੌਧਰੀ ਸੰਤੋਖ ਸਿੰਘ ਨੂੰ ਵੋਟਾਂ ਪਾ ਜਿਤਾਇਆ | ਇਸ ਮੌਕੇ ਬਲਾਕ ਪ੍ਰਧਾਨ ਅਮਰਜੀਤ ਕੰਗ, ਸਿਟੀ ਪ੍ਰਧਾਨ ਵੇਦ ਪ੍ਰਕਾਸ਼, ਕੌ ਾਸਲਰ ਪਿੰ੍ਰਸ ਅਰੋੜਾ, ਆਰ. ਐਲ. ਸ਼ੈਲੀ ਪਿੰ੍ਰਸੀਪਲ, ਕੌ ਾਸਲਰ ਸ਼ਾਮ ਸੁੰਦਰ, ਕੌ ਾਸਲਰ ਤੇਜਪਾਲ ਸਿੰਘ, ਹੀਰਾ ਲਾਲ ਖੋਸਲਾ, ਮੋਹਿਤ ਸੇਠ, ਦੀਪੀ ਸੇਠ, ਦਲਵੀਰ ਸਿੰਘ ਹਸਨਮੁੰਡਾ, ਗੁਰਬਖਸ਼ ਸਿੰਘ ਨੌਗੱਜਾ, ਅਸ਼ੋਕ ਮੱਟੂ, ਵਿਜੈ ਠਾਕੁਰ, ਸਰਬਜੀਤ ਬਾਵਾ, ਨਿਰਮਲ ਸਿੰਘ ਗਾਖਲ, ਗੋਪਾਲ ਸੂਦ, ਵਰਿੰਦਰ ਆਨੰਦ, ਕਾਲਾ ਸੇਠ ਸੁਰਿੰਦਰ ਸਿੰਘ ਆਨੰਦ, ਹਰੀਪਾਲ, ਮਹਿੰਦਰ ਸਿੰਘ ਬਿੱਲੂ, ਕੌ ਾਸਲਰ ਸੂਰਜਭਾਲ, ਗੁਰਦੀਪ ਮਿੰਟੂ, ਮਨੋਹਰ ਲਾਲ, ਸੁਰਿੰਦਰ ਨਾਹਰ, ਰਾਜੂ ਅਰੋੜਾ, ਭਾਰਤ ਸੋ ਾਧੀ, ਮਨੋਜ ਕੁਮਾਰ ਫ਼ੌਜੀ, ਨਰਿੰਦਰ ਸਿੰਘ ਅਰੋੜਾ, ਦੇਵ ਰਾਜ ਆਦਿ ਬਹੁਤ ਸਾਰੇ ਪਾਰਟੀ ਵਰਕਰ ਹਾਜ਼ਰ ਸਨ |
ਚੌਧਰੀ ਸੰਤੋਖ ਸਿੰਘ ਦੀ ਜਿੱਤ 'ਤੇ ਲੱਡੂ ਵੰਡੇ
ਬੜਾ ਪਿੰਡ, (ਚਾਵਲਾ)-ਲੋਕ ਸਭਾ ਜਲੰਧਰ ਸੀਟ ਤੋਂ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੀ ਜਿੱਤ ਵਿਚ ਕਾਂਗਰਸੀ ਸਮਰਥਕਾਂ ਵਲੋਂ ਬੜਾ ਪਿੰਡ ਵਿਖੇ, ਬੜਾ ਪਿੰਡ, ਕਮਾਲਪੁਰ, ਮਸੰਦਪੁਰ ਦੇ ਕਾਂਗਰਸੀ ਵਰਕਰਾਂ ਵਲੋਂ ਲੱਡੂ ਵੰਡੇ ਗਏ ਅਤੇ ਢੋਲ ਵਜਾ ਕੇ ਭੰਗੜੇ ਪਾਏ ਗਏ |
ਖੁਰਾਣਾ ਨੇ ਭਾਜਪਾ ਦੀ ਵੱਡੀ ਜਿੱਤ 'ਤੇ ਮਨਾਈ ਖੁਸ਼ੀ
ਜਲੰਧਰ ਛਾਉਣੀ, (ਪਵਨ ਖਰਬੰਦਾ)-ਭਾਰਤੀ ਜਨਤਾ ਪਾਰਟੀ ਦੀ ਪੂਰੇ ਦੇਸ਼ 'ਚ ਅੱਜ ਹੋਈ ਵੱਡੀ ਜਿੱਤ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਰੁਣ ਖੁਰਾਣਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਖੁਸ਼ੀ ਨੂੰ ਸਾਂਝਾ ਕਰਦੇ ਹੋਏ ਖੁਸ਼ੀ ਮਨਾਈ | ਇਸ ਦੌਰਾਨ ਉਨ੍ਹਾਂ ਆਪਣੇ ਸਾਥੀਆਂ ਤੇ ਭਾਜਪਾ ਵਰਕਰਾਂ ਦਾ ਮੂੰਹ ਮਿੱਠਾ ਵੀ ਕਰਵਾਇਆ | ਅਰੁਣ ਖੁਰਾਣਾ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੇ ਨਰਿੰਦਰ ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਬਣਾ ਕੇ ਦੇਸ਼ ਨੂੰ ਇਕ ਵਾਰ ਫ਼ਿਰ ਤਰੱਕੀ ਦੀਆਂ ਲੀਹਾਂ ਵੱਲ ਤੋਰ ਦਿੱਤਾ ਹੈ | ਇਸ ਮੌਕੇ ਉਨ੍ਹਾਂ ਨਾਲ ਪ੍ਰਵੇਸ਼ ਸ਼ਰਮਾ, ਦੀਪੀ ਤੇ ਹੋਰ ਭਾਜਪਾ ਆਗੂ ਹਾਜ਼ਰ ਸਨ |

ਜਦੋਂ ਘੱਟ ਵੋਟਾਂ ਪੈਣ 'ਤੇ ਭਾਵੁਕ ਹੋਇਆ ਨੀਟੂ ਸ਼ਟਰਾਂ ਵਾਲਾ

ਜਲੰਧਰ, (ਜਸਪਾਲ ਸਿੰਘ)-ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲੇ ਅੱਜ ਉਸ ਸਮੇਂ ਭਾਵੁਕ ਹੋ ਗਏ, ਜਦੋਂ ਉਨ੍ਹਾਂ ਨੂੰ ਉਮੀਦ ਤੋਂ ਬਹੁਤ ਹੀ ਘੱਟ ਵੋਟਾਂ ਮਿਲੀਆਂ | ਆਪਣਾ ਦੁੱਖੜਾ ਪੱਤਰਕਾਰਾਂ ਨਾਲ ਸਾਂਝਾ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਹੀ 9 ...

ਪੂਰੀ ਖ਼ਬਰ »

ਮੋਦੀ ਦੀ ਜਿੱਤ ਭਾਰਤੀਆਂ ਦੇ ਵਿਸ਼ਵਾਸ ਦੀ ਜਿੱਤ-ਰਮੇਸ਼ ਮਿੱਤਲ

ਜਲੰਧਰ, 23 ਮਈ (ਰਣਜੀਤ ਸਿੰਘ ਸੋਢੀ)-ਲੋਕ ਸਭਾ ਚੋਣਾਂ 2019 'ਚ ਭਾਰਤੀ ਜਨਤਾ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਟੀਮ ਨੂੰ ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ ਨੇ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਸ਼ਾਹਕੋਟ 'ਚ ਦੋ ਮੋਟਰਸਾਈਕਲਾਂ ਦੀ ਟੱਕਰ 'ਚ ਇਕ ਨੌਜਵਾਨ ਦੀ ਮੌਤ, 3 ਜ਼ਖ਼ਮੀ

ਸ਼ਾਹਕੋਟ, 23 ਮਈ (ਦਲਜੀਤ ਸਚਦੇਵਾ, ਸੁਖਦੀਪ ਸਿੰਘ)- ਸ਼ਾਹਕੋਟ ਦੇ ਰਾਮਗ੍ਹੜੀਆ ਚੌਾਕ 'ਚ ਬਾਵਾ ਹਸਪਤਾਲ ਦੇ ਨਜ਼ਦੀਕ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ 'ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦ ਕਿ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ |ਜਾਣਕਾਰੀ ਅਨੁਸਾਰ ਬਲਬੀਰ ...

ਪੂਰੀ ਖ਼ਬਰ »

ਨਿਗਮ ਦੀ ਢਿੱਲੀ ਕਾਰਗੁਜਾਰੀ ਦਾ ਵੀ ਕਾਂਗਰਸ ਦੇ ਸ਼ਹਿਰੀ ਆਧਾਰ 'ਤੇ ਪਿਆ ਅਸਰ

ਸ਼ਿਵ ਸ਼ਰਮਾ ਜਲੰਧਰ, 23 ਮਈ - ਜਲੰਧਰ ਲੋਕ-ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੀ ਜਿੱਤ ਦੇ ਬਾਵਜੂਦ ਕਾਂਗਰਸੀ ਸ਼ਹਿਰੀ ਹਲਕਿਆਂ 'ਚ ਆਪਣਾ ਆਧਾਰ ਘਟਣ ਦੀ ਚਰਚਾ ਕਰ ਰਹੇ ਸਨ ਕਿ ਇਸ ਦਾ ਇਕ ਕਾਰਨ ਨਿਗਮ ਦੀ ਢਿੱਲੀ ਕਾਰਗੁਜ਼ਾਰੀ ਵੀ ਹੈ ਜਿਸ ਕਰਕੇ ...

ਪੂਰੀ ਖ਼ਬਰ »

ਸੇਂਟ ਸੋਲਜਰ ਟੀਮ ਦੀ ਰਿਐਲਟੀ ਸ਼ੋਅ ਲਈ ਹੋਈ ਚੋਣ

ਜਲੰਧਰ, 23 ਮਈ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਵਲੋਂ ਸਿੱਖਿਆ ਦੇ ਨਾਲ ਨਾਲ ਥੀਏਟਰ ਦੇ ਪ੍ਰਤੀ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ | ਵਿਦਿਆਰਥੀ ਸਭ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ | ਸੰਜੀਵ ਲੱਕੀ (ਗਰੁੱਪ ਦੇ ...

ਪੂਰੀ ਖ਼ਬਰ »

ਆਦਮਪੁਰ ਹਲਕੇ 'ਚਾੋ ਬਲਵਿੰਦਰ ਕੁਮਾਰ ਨੂੰ ਵੱਧ ਵੋਟਾਂ ਪਈਆਂ

ਆਦਮਪੁਰ ,23 ਮਈ (ਰਮਨ ਦਵੇਸਰ)- ਲੋਕ ਸਭਾ ਸੀਟ ਜਲੰਧਰ ਤੋਂ ਭਾਵੇਂ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਜਿੱਤੇ ਹਨ ¢ ਪਰ ਬੀ. ਐਸ. ਪੀ. ਦੇ ਉਮੀਦਵਾਰ ਬਲਵਿੰਦਰ ਕੁਮਾਰ ਨੇ ਆਪਣੀ ਤਾਕਤ ਦਿਖਾਉਦੇ ਹੋਏ ਆਦਮਪੁਰ ਹਲਕੇ 'ਚ ਆਪਣੇ ਵੋਟ ਬੈਂਕ ਨੰੂ ਵਧਾਉਦੇ ਹੋਏ ਪਹਿਲੇ ...

ਪੂਰੀ ਖ਼ਬਰ »

ਪੈਰੋਲ ਦਾ ਸਮਾਂ ਪੂਰਾ ਹੋਣ 'ਤੋਂ ਬਾਅਦ ਵਾਪਸ ਜੇਲ੍ਹ ਨਾ ਜਾਣ ਵਾਲੇ ਦੀ ਭਾਲ ਜਾਰੀ

ਜਲੰਧਰ, 22 ਮਈ (ਐੱਮ. ਐੱਸ. ਲੋਹੀਆ) - ਪੈਰੋਲ 'ਤੇ ਜੇਲ੍ਹ 'ਚੋਂ ਬਾਹਰ ਆਉਣ ਤੋਂ ਬਾਅਦ ਸਮਾਂ ਪੂਰਾ ਹੋ ਜਾਣ 'ਤੇ ਵੀ ਵਾਪਸ ਜੇਲ੍ਹ 'ਚ ਨਾ ਜਾਣ ਵਾਲੇ ਮੁਲਜ਼ਮ ਦੀ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਭਾਲ ਕੀਤੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਸੀ.ਪੀ. ...

ਪੂਰੀ ਖ਼ਬਰ »

ਦੋਆਬਾ ਕਾਲਜ ਦੇ ਜਨਰਲਿਜ਼ਮ ਦੇ ਵਿਦਿਆਰਥੀਆਂ ਦਾ ਰੇਡੀਓ ਤੇ ਟੀ.ਵੀ. ਉਦਯੋਗ 'ਚ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 23 ਮਈ (ਰਣਜੀਤ ਸਿੰਘ ਸੋਢੀ)-ਪਿ੍ੰ. ਡਾ. ਨਰੇਸ਼ ਕੁਮਾਰ ਧੀਮਾਨ ਤੇ ਡਾ. ਸਿਮਰਨ ਸਿੱਧੂ ਮੁਖੀ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਭਾਗ ਦੇ ਹੋਣਹਾਰ ਵਿਦਿਆਰਥੀ ਰੇਡੀਓ ਉਦਯੋਗ 'ਚ ਬਤੌਰ ਆਰ.ਜੇ ਅਤੇ ਕਾਪੀ ਰਾਈਟਰ ਤੇ ਟੀ.ਵੀ. ...

ਪੂਰੀ ਖ਼ਬਰ »

ਖ਼ਤਰੇ 'ਚ ਪਈ ਮੇਅਰ ਦੀ ਕੁਰਸੀ

ਜਲੰਧਰ, (ਸ਼ਿਵ)- ਸ਼ਹਿਰ 'ਚ ਕਈ ਵਾਰਡਾਂ 'ਚ ਕਾਂਗਰਸ ਦਾ ਆਧਾਰ ਖਿਸਕਣ ਨਾਲ ਮੇਅਰ ਜਗਦੀਸ਼ ਰਾਜਾ ਦੀ ਕੁਰਸੀ ਨੂੰ ਵੀ ਖ਼ਤਰਾ ਪੈ ਗਿਆ ਹੈ ਕਿਉਂਕਿ ਅੱਜ ਆਏ ਚੋਣ ਨਤੀਜਿਆਂ 'ਚ ਕਾਂਗਰਸੀ ਉਮੀਦਵਾਰ ਦੀ ਜਿੱਤ ਦੇ ਬਾਵਜੂਦ ਮੇਅਰ ਜਗਦੀਸ਼ ਰਾਜਾ ਆਪਣਾ ਵਾਰਡ ਵੀ ਨਹੀਂ ਬਚਾ ...

ਪੂਰੀ ਖ਼ਬਰ »

ਮਸਤ ਰਾਮ ਲਾਲ ਦੇ ਸਾਲਾਨਾ ਜੋੜ ਮੇਲੇ ਮੌਕੇ ਕਰਵਾਇਆ ਛਿੰਝ ਮੇਲਾ

ਸ਼ਾਹਕੋਟ, 21 ਮਈ (ਬਾਂਸਲ, ਸਚਦੇਵਾ)-ਨਜ਼ਦੀਕੀ ਪਿੰਡ ਸੈਦਪੁਰ ਝਿੜੀ ਵਿਖੇ ਸਥਿਤ ਗੁਲਾਮ ਮੁਸਤਫ਼ਾ ਉਰਫ਼ ਮਸਤ ਰਾਮ ਲਾਲ ਦੇ ਸਥਾਨ 'ਤੇ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਇਸ ਮੌਕੇ ਕਰਵਾਏ ਗਏ ਛਿੰਝ ਮੇਲੇ ਵਿਚ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ...

ਪੂਰੀ ਖ਼ਬਰ »

ਪੁਲਿਸ ਮੁਲਾਜ਼ਮ ਦੇ ਘਰ ਨੂੰ ਲੱਗੀ ਅੱਗ

ਜਲੰਧਰ ਛਾਉਣੀ, 23 ਮਈ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਅਧੀਨ ਆਉਂਦੇ ਮੋਹਨ ਬਿਹਾਰ ਵਿਖੇ ਸਥਿਤ ਇਕ ਪੁਲਿਸ ਮੁਲਾਜ਼ਮ ਦੇ ਘਰ ਨੂੰ ਦੇਰ ਰਾਤ ਅਚਾਨਕ ਅੱਗ ਲੱਗ ਗਈ, ਜਿਸ ਨਾਲ ਉਸ ਦੇ ਘਰ ਅੰਦਰ ਪਿਆ ਲੱਖਾਂ ਰੁਪਏ ਦਾ ਕੀਮਤੀ ਸਾਮਾਨ, ਦਸਤਾਵੇਜ਼ ਤੇ ਨਕਦੀ ਆਦਿ ਸੜ ਕੇ ਸੁਆਹ ...

ਪੂਰੀ ਖ਼ਬਰ »

ਪੁਲਿਸ ਮੁਲਾਜ਼ਮ ਦੇ ਘਰ ਨੂੰ ਲੱਗੀ ਅੱਗ

ਜਲੰਧਰ ਛਾਉਣੀ, 23 ਮਈ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਅਧੀਨ ਆਉਂਦੇ ਮੋਹਨ ਬਿਹਾਰ ਵਿਖੇ ਸਥਿਤ ਇਕ ਪੁਲਿਸ ਮੁਲਾਜ਼ਮ ਦੇ ਘਰ ਨੂੰ ਦੇਰ ਰਾਤ ਅਚਾਨਕ ਅੱਗ ਲੱਗ ਗਈ, ਜਿਸ ਨਾਲ ਉਸ ਦੇ ਘਰ ਅੰਦਰ ਪਿਆ ਲੱਖਾਂ ਰੁਪਏ ਦਾ ਕੀਮਤੀ ਸਾਮਾਨ, ਦਸਤਾਵੇਜ਼ ਤੇ ਨਕਦੀ ਆਦਿ ਸੜ ਕੇ ਸੁਆਹ ...

ਪੂਰੀ ਖ਼ਬਰ »

ਸਟੇਟ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਓਪਨ ਸਟੇਟ ਕਰਾਟੇ ਮੁਕਾਬਲਿਆਂ 'ਚ 10 ਮੈਡਲ ਜਿੱਤੇ

ਜਲੰਧਰ, 23 ਮਈ (ਰਣਜੀਤ ਸਿੰਘ ਸੋਢੀ)-ਸਟੇਟ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਚੌਥੇ ਆਈ. ਐੱਸ. ਕੇ. ਐੱਫ. ਸਟੇਟ ਓਪਨ ਕਰਾਟੇ ਚੈਂਪੀਅਨਸ਼ਿਪ-2019 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਮੈਡਲ ਜਿੱਤ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਇਸ ਮੁਕਾਬਲੇ 'ਚ ਵੱਖ ਵੱਖ ਜਮਾਤਾਂ ਦੇ ...

ਪੂਰੀ ਖ਼ਬਰ »

ਧੋਖਾਧੜੀ ਦੇ ਮਾਮਲੇ 'ਚ ਰਿਮਾਂਡ 'ਤੇ ਲਏ ਵਿਅਕਤੀ ਨੂੰ ਭੇਜਿਆ ਜੇਲ੍ਹ

ਜਲੰਧਰ, 23 ਮਈ (ਐੱਮ. ਐੱਸ. ਲੋਹੀਆ) - ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਧੋਖਾਧੜ੍ਹੀ ਦੇ ਮਾਮਲੇ 'ਚ ਰਿਮਾਂਡ 'ਤੇ ਲਏ ਵਿਪਨ ਕੁਮਾਰ ਪੁੱਤਰ ਬਿਧੀ ਚੰਦ ਵਾਸੀ ਪਿੰਡ ਗਾਊ ਕਰਾੜੀ, ਸਰਕਾ ਘਾਟ, ਮੰਡੀ, ਹਿਮਾਚਲ ਪ੍ਰਦੇਸ਼ ਹਾਲ ਵਾਸੀ ਕਮਲ ਵਿਹਾਰ, ਬਸ਼ੀਰਪੁਰਾ, ਜਲੰਧਰ ਨੂੰ ...

ਪੂਰੀ ਖ਼ਬਰ »

ਡੀ.ਸੀ.ਅਤੇ ਸੀ.ਪੀ.ਵਲੋਂ ਪੋਿਲੰਗ ਤੇ ਸੁਰੱਖਿਆ ਸਟਾਫ਼ ਨੂੰ ਲੋਕ ਸਭਾ ਚੋਣਾਂ ਨੂੰ ਸਫ਼ਲਤਾ ਨਾਲ ਮੁਕੰਮਲ ਕਰਨ 'ਤੇ ਵਧਾਈ

ਜਲੰਧਰ, 23 ਮਈ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਪੋਿਲੰਗ ਸਟਾਫ਼ ਅਤੇ ਅਰਧ ਸੈਨਿਕ ਬਲਾਂ ਦੇ ਸੁਰੱਖਿਆ ਅਤੇ ਪੰਜਾਬ ਪੁਲਿਸ ਦੇ ਕਰਮਚਾਰੀਆਂ ...

ਪੂਰੀ ਖ਼ਬਰ »

ਪੁਲਿਸ ਡੀ. ਏ. ਵੀ. ਪਬਲਿਕ ਸਕੂਲ 'ਚ ਅਧਿਆਪਕਾਂ ਦੇ ਅਧਿਆਪਨ ਸਬੰਧੀ ਵਰਕਸ਼ਾਪ

ਜਲੰਧਰ, 23 ਮਈ (ਰਣਜੀਤ ਸਿੰਘ ਸੋਢੀ)-ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਪੀ. ਏ. ਪੀ. ਕੈਂਪਸ ਜਲੰਧਰ ਵਿਖੇ ਡੀ. ਏ. ਵੀ. ਸੀ. ਐਮ. ਸੀ. ਦੇ ਸਹਿਯੋਗ ਨਾਲ ਅਧਿਆਪਕਾਂ ਦੇ ਅਧਿਆਪਨ ਸਬੰਧੀ ਵਰਕਸ਼ਾਪ ਲਗਾਈ ਗਈ | ਵਰਕਸ਼ਾਪ ਦਾ ਆਗਾਜ਼ ਪਿ੍ੰਸੀਪਲ ਡਾ. ਰਸ਼ਮੀ ਵਿਜ ਏ. ਆਰ. ਓ. ਤੇ ...

ਪੂਰੀ ਖ਼ਬਰ »

ਕੇਂਦਰ 'ਚ ਮੁੜ ਭਾਜਪਾ ਦੀ ਸਰਕਾਰ ਬਣਨ 'ਤੇ ਲੋਹੀਆਂ 'ਚ ਲੱਡੂ ਵੰਡੇ

ਲੋਹੀਆਂ ਖਾਸ, 23 ਮਈ (ਦਿਲਬਾਗ ਸਿੰਘ) ਕੇਂਦਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਮੁੜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਦੀ ਖੁਸ਼ੀ 'ਚ ਸਥਾਨਕ ਰੇਲਵੇ ਚੌਾਕ 'ਚ ਭਾਜਪਾ ਤੇ ਅਕਾਲੀ ਆਗੂਆਂ ਵਲੋਂ ਲੱਡੂ ਵੰਡੇ ਗਏ | ਇਸ ਮੌਕੇ ਭਾਜਪਾ ਦੇ ਮੰਡਲ ਪ੍ਰਧਾਨ ਅਨਿਲ ...

ਪੂਰੀ ਖ਼ਬਰ »

ਚੌਧਰੀ ਸੰਤੋਖ ਸਿੰਘ ਦੀ ਜਿੱਤ 'ਤੇ ਜਸ਼ਨ ਮਨਾਏ

ਗੁਰਾਇਆ,23 ਮਈ (ਬਲਵਿੰਦਰ ਸਿੰਘ)-ਚੌਧਰੀ ਸੰਤੋਖ ਸਿੰਘ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਨ 'ਤੇ ਇਲਾਕੇ ਦੇ ਕਾਂਗਰਸੀ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ | ਵਾਰਡ ਨੰਬਰ 7 ਤੋਂ ਕੌਾਸਲਰ ਅੰਜੂ ਅਟਵਾਲ ਤੇ ਸੰਜੇ ਅਟਵਾਲ ਮੀਤ ਪ੍ਰਧਾਨ ਸ਼ਹਿਰੀ ...

ਪੂਰੀ ਖ਼ਬਰ »

ਸ਼ਾਹਕੋਟ ਹਲਕੇ ਦੇ ਲੋਕਾਂ ਨੇ ਚੌਧਰੀ ਨੂੰ ਜਿਤਾ ਕੇ ਕੈਪਟਨ ਦੀ ਸੋਚ 'ਤੇ ਪਹਿਰਾ ਦਿੱਤਾ-ਸ਼ੇਰੋਵਾਲੀਆ

ਸ਼ਾਹਕੋਟ, 23 ਮਈ (ਦਲਜੀਤ ਸਚਦੇਵਾ)-ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੇ ਜਿੱਤਣ 'ਤੇ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਹਲਕਾ ਸ਼ਾਹਕੋਟ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ | ਵਿਧਾਇਕ ...

ਪੂਰੀ ਖ਼ਬਰ »

ਭਾਜਪਾ ਆਗੂਆਂ ਤੇ ਵਰਕਰਾਂ ਨੇ ਸ਼ਾਹਕੋਟ 'ਚ ਮਨਾਏ ਜਿੱਤ ਦੇ ਜਸ਼ਨ

ਸ਼ਾਹਕੋਟ, 23 ਮਈ (ਸੁਖਦੀਪ ਸਿੰਘ, ਦਲਜੀਤ ਸਚਦੇਵਾ)- ਦੇਸ਼ 'ਚ ਮੁੜ ਮੋਦੀ ਸਰਕਾਰ ਨੂੰ ਲੋਕਾਂ ਵੱਲੋਂ ਚੁਣੇ ਜਾਣ ਦੀ ਖੁਸ਼ੀ 'ਚ ਅੱਜ ਭਾਰਤੀ ਜਨਤਾ ਪਾਰਟੀ ਮੰਡਲ ਸ਼ਾਹਕੋਟ ਵਲੋਂ ਮੰਡਲ ਪ੍ਰਧਾਨ ਸੰਜਮ ਮੈਸਨ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਭਾਜਪਾ ਆਗੂਆਂ ਤੇ ਵਰਕਰਾਂ ...

ਪੂਰੀ ਖ਼ਬਰ »

ਚੌਧਰੀ ਦੀ ਜਿੱਤ ਨਾਲ ਕਾਂਗਰਸੀਆਂ ਦਾ ਮਾਣ ਵਧਿਆ-ਰੌਸ਼ਨ ਲਾਲ

ਚੁਗਿੱਟੀ/ਜੰਡੂਸਿੰਘਾ, 23 ਮਈ (ਨਰਿੰਦਰ ਲਾਗੂ)-ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੀ ਕਾਮਯਾਬੀ ਨਾਲ ਕਾਂਗਰਸੀਆਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ ਤੇ ਉਨ੍ਹਾਂ ਦੇ ਮਨ 'ਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਉਤਸ਼ਾਹ ਪੈਦਾ ਹੋਇਆ ...

ਪੂਰੀ ਖ਼ਬਰ »

ਚੌਧਰੀ ਸੰਤੋਖ ਸਿੰਘ ਦੀ ਜਿੱਤ 'ਤੇ ਲੱਡੂ ਵੰਡੇ

ਫਿਲੌਰ, ਅੱਪਰਾ, 23 ਮਈ (ਸੁਰਜੀਤ ਸਿੰਘ ਬਰਨਾਲਾ)-ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮਦਵਾਰ ਚੌਧਰੀ ਸੰਤੋਖ ਸਿੰਘ ਦੀ ਜਿੱਤ 'ਤੇ ਸਥਾਨਕ ਬੰਗਾ ਰੋਡ ਚੌਾਕ ਦੇ ਨੇੜੇ ਸਥਿਤ ਦੁਕਾਨਦਾਰਾਂ ਵਲੋਂ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸਿਵਲ ਸਰਜਨ ਨੇ ਪੈਰਾ-ਮੈਡੀਕਲ ਸਟਾਫ ਨਾਲ ਕੀਤੀ ਸਮੀਖਿਆ ਮੀਟਿੰਗ

ਜਲੰਧਰ, 23 ਮਈ (ਐੱਮ. ਐੱਸ. ਲੋਹੀਆ) - ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਦੀ ਪ੍ਰਧਾਨਗੀ ਹੇਠ ਪੈਰਾ–ਮੈਡੀਕਲ ਸਟਾਫ ਦੀ ਸਮੀਖਿਆ ਮੀਟਿੰਗ ਕੀਤੀ ਗਈ | ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸੁਰਿੰਦਰ ਕੁਮਾਰ ਦੀ ਦੇਖ-ਰੇਖ 'ਚ ਕਰਵਾਈ ਇਸ ਮੀਟਿੰਗ ...

ਪੂਰੀ ਖ਼ਬਰ »

ਜਲੰਧਰ ਹਲਕੇ 'ਚ ਮੋਦੀ ਹਵਾ 'ਤੇ ਭਾਰੂ ਪਈ ਦਲਿਤ ਕਤਾਰਬੰਦੀ

ਜਲੰਧਰ, 23 ਮਈ (ਮੇਜਰ ਸਿੰਘ)-ਜਲੰਧਰ ਹਲਕੇ 'ਚ ਕਾਂਗਰਸ ਉਮੀਦਵਾਰ ਚੌਧਰੀ ਸੰਤੋਖ ਸਿੰਘ 19491 ਹਜ਼ਾਰ ਦੇ ਫ਼ਰਕ ਨਾਲ ਜੇਤੂ ਰਹੇ ਹਨ | ਉਨ੍ਹਾਂ ਦੀ ਜਿੱਤ ਵਿਚ ਸ਼ਾਹਕੋਟ ਹਲਕੇ ਤੋਂ ਮਿਲੀ 19386 ਵੋਟਾਂ ਦੀ ਬੜ੍ਹਤ ਦਾ ਵੱਡਾ ਹੱਥ ਰਿਹਾ ਹੈ | ਜਲੰਧਰ ਖੇਤਰ ਦੇ ਨੌਾ ਵਿਧਾਨ ਸਭਾ ...

ਪੂਰੀ ਖ਼ਬਰ »

ਟੈਂਪੂ ਟਰੈਵਲਰ ਪਲਟਣ ਨਾਲ 11 ਜ਼ਖ਼ਮੀਆਂ 'ਚੋਂ ਪੰਜਵੇਂ ਨੇ ਵੀ ਤੋੜਿਆ ਦਮ

ਕਿਸ਼ਨਗੜ੍ਹ, 23 ਮਈ (ਲਖਵਿੰਦਰ ਸਿੰਘ ਲੱਕੀ)-ਕਿਸ਼ਨਗੜ੍ਹ ਤੋਂ ਕਰਤਾਰਪੁਰ ਸੜਕ 'ਤੇ ਦੋ ਹਫ਼ਤੇ ਪਹਿਲਾਂ ਨੌਗੱਜਾ ਨੇੜੇ ਸੇਕਰਡ ਹਾਟਰ ਪਬਲਿਕ ਸਕੂਲ ਦੇ ਸਾਹਮਣੇ ਸਪੀਡ ਬ੍ਰੇਕਰ ਦੀ ਵਜ੍ਹਾ ਨਾਲ ਵਾਪਰੇ ਸੜਕ ਹਾਦਸੇ ਵਿਚ ਟੈਂਪੂ ਟਰੈਵਲਰ ਸਵਾਰ 15 ਸਵਾਰੀਆਂ ਵਿਚੋਂ 11 ...

ਪੂਰੀ ਖ਼ਬਰ »

ਚੌਧਰੀ ਸੰਤੋਖ ਸਿੰਘ ਦੀ ਜਿੱਤ ਲਈ ਵੋਟਰਾਂ ਦਾ ਧੰਨਵਾਦ-ਢੇਸੀ

ਗੁਰਾਇਆ,23 ਮਈ (ਬਲਵਿੰਦਰ ਸਿੰਘ)-ਚੌਧਰੀ ਸੰਤੋਖ ਸਿੰਘ ਦੀ ਜਿੱਤ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸਰੂਪ ਸਿੰਘ ਢੇਸੀ ਸਾਬਕਾ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਅਕਾਲੀ ਦਲ ਆਪਣੀ ਸ਼ਾਖ਼ ਗੁਆ ਰਿਹਾ ਹੈ,ਉਨ੍ਹਾਂ ਚੌਧਰੀ ਸੰਤੋਖ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX