ਤਾਜਾ ਖ਼ਬਰਾਂ


ਜਲੰਧਰ 'ਚ ਕੋਰੋਨਾ ਦੇ 28 ਮਰੀਜ਼ਾਂ ਦੀ ਰਿਪੋਰਟ ਆਈ ਪਾਜ਼ੀਟਿਵ
. . .  6 minutes ago
ਜਲੰਧਰ, 12 ਜੁਲਾਈ (ਐਮ. ਐੱਸ. ਲੋਹੀਆ) - ਅੱਜ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚੋਂ 28 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ...
ਫ਼ਿਰੋਜ਼ਪੁਰ 'ਚ ਫ਼ੌਜੀ ਜਵਾਨ ਸਮੇਤ 2 ਜਣਿਆ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  9 minutes ago
ਫ਼ਿਰੋਜ਼ਪੁਰ, 12 ਜੁਲਾਈ (ਜਸਵਿੰਦਰ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਵੱਲੋਂ ਇਕ ਫ਼ੌਜੀ ਜਵਾਨ ਸਮੇਤ 2 ਜਣਿਆ ਨੂੰ ਆਪਣੀ ਲਪੇਟ...
ਸੋਪੋਰ 'ਚ ਮੁੱਠਭੇੜ ਦੌਰਾਨ ਮਾਰਿਆ ਗਿਆ ਇਕ ਅੱਤਵਾਦੀ
. . .  19 minutes ago
ਸ੍ਰੀਨਗਰ, 12 ਜੁਲਾਈ - ਜੰਮੂ-ਕਸ਼ਮੀਰ ਦੀ ਪੁਲਿਸ ਦੇ ਮੁਤਾਬਿਕ, ਸੋਪੋਰ ਦੇ ਰੇਬਨ ਇਲਾਕੇ 'ਚ ਚਲ ਰਹੀ ਮੁੱਠਭੇੜ 'ਚ ਇਕ ਅੱਤਵਾਦੀ ਮਾਰਿਆ ....
ਸ੍ਰੀ ਮੁਕਤਸਰ ਸਾਹਿਬ 'ਚ ਕਾਲੀਆਂ ਘਟਾਵਾਂ ਨਾਲ ਛਾਇਆ ਹਨੇਰਾ
. . .  33 minutes ago
ਸ੍ਰੀ ਮੁਕਤਸਰ ਸਾਹਿਬ, 12 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਬੀਤੇ ਰਾਤ ਹੋਈ ਬਾਰਸ਼ ਮਗਰੋਂ ਅੱਜ ਦਿਨ ਸਮੇਂ 'ਚ ਵੀ ਕਾਲੇ ਬੱਦਲ ਛਾ ਗਏ....
ਸ਼੍ਰੋਮਣੀ ਕਮੇਟੀ ਨੇ ਪਾਵਨ ਸਰੂਪਾਂ ਦੇ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਜਥੇਦਾਰ ਨੂੰ ਕੀਤੀ ਅਪੀਲ
. . .  39 minutes ago
ਅੰਮ੍ਰਿਤਸਰ, 12 ਜੁਲਾਈ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ...
ਅਦਾਕਾਰ ਰੰਜਨ ਸਹਿਗਲ ਦਾ ਹੋਇਆ ਦਿਹਾਂਤ
. . .  53 minutes ago
ਮੁੰਬਈ, 12 ਜੁਲਾਈ (ਇੰਦਰਮੋਹਨ ਪੰਨੂ)- ਟੈਲੀਵਿਜ਼ਨ ਸੀਰੀਅਲ, ਬਾਲੀਵੁੱਡ ਅਤੇ ਪੰਜਾਬੀ ਫ਼ਿਲਮਾਂ 'ਚ ਨਜ਼ਰ ਆ ਚੁੱਕੇ ...
ਮੁਹਾਲੀ ਅੰਦਰ ਕੋਰੋਨਾ ਦੇ 26 ਪਾਜ਼ੀਟਿਵ ਮਰੀਜ਼ ਆਏ ਸਾਹਮਣੇ
. . .  about 1 hour ago
ਐੱਸ. ਏ. ਐੱਸ. ਨਗਰ, 12 ਜੁਲਾਈ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਅੱਜ 26 ਕੋਰੋਨਾ ਪਾਜ਼ੀਟਿਵ ਮਰੀਜ਼ ...
ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ ਦੋ ਮਾਮਲਿਆਂ ਦੀ ਹੋਈ ਪੁਸ਼ਟੀ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 12 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 2 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ...
ਗੈਂਗਸਟਰ ਵਿਕਾਸ ਦੂਬੇ ਦੇ ਪਿੰਡ ਪਹੁੰਚੀ ਐੱਸ.ਆਈ.ਟੀ ਦੀ ਟੀਮ
. . .  about 1 hour ago
ਲਖਨਊ, 12 ਜੁਲਾਈ - ਕਾਨਪੁਰ 'ਚ ਐੱਸ.ਆਈ.ਟੀ ਦੀ ਟੀਮ ਗੈਂਗਸਟਰ ਵਿਕਾਸ ਦੂਬੇ ਦੇ ਪਿੰਡ ...
ਪਠਾਨਕੋਟ 'ਚ ਕੋਰੋਨਾ ਦੇ ਇੱਕ ਹੋਰ ਮਰੀਜ਼ ਦੀ ਹੋਈ ਪੁਸ਼ਟੀ
. . .  about 1 hour ago
ਪਠਾਨਕੋਟ, 12 ਜੁਲਾਈ (ਚੌਹਾਨ/ਸੰਧੂ/ਅਸ਼ੀਸ਼ ਸ਼ਰਮਾ) - ਪਠਾਨਕੋਟ ਵਿਖੇ ਇੱਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼...
ਭਾਰੀ ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ, ਲੜਕੀ ਦੀ ਮੌਤ
. . .  about 1 hour ago
ਸੰਦੌੜ, 12 ਜੁਲਾਈ (ਜਸਵੀਰ ਸਿੰਘ ਜੱਸੀ)- ਨੇੜਲੇ ਪਿੰਡ ਮਹੋਲੀ ਖ਼ੁਰਦ ਵਿਖੇ ਬੀਤੀ ਰਾਤ ਭਾਰੀ ਬਾਰਸ਼ ਪੈਣ ਕਾਰਨ ਗਰੀਬ ਪਰਿਵਾਰ...
ਐਸ਼ਵਰਿਆ ਅਤੇ ਜਯਾ ਬਚਨ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 2 hours ago
ਮੁੰਬਈ, 12 ਜੁਲਾਈ - ਬਾਲੀਵੁੱਡ ਅਦਾਕਾਰ ਅਮਿਤਾਭ ਬਚਨ ਅਤੇ ਅਦਾਕਾਰ ਅਭਿਸ਼ੇਕ ਬਚਨ ਦੀ ...
ਮਕਾਨ ਦੀ ਛੱਤ ਡਿੱਗਣ ਕਾਰਨ ਪਤੀ-ਪਤਨੀ ਦੀ ਮੌਤ
. . .  about 2 hours ago
ਅੰਮ੍ਰਿਤਸਰ, 12 ਜੁਲਾਈ (ਹਰਮਿੰਦਰ ਸਿੰਘ)- ਸਥਾਨਕ ਢੱਪਈ ਰੋਡ ਵਿਖੇ ਇਕ ਮਕਾਨ ਦੀ ਛੱਤ ਡਿੱਗਣ ਕਰ...
ਪਠਾਨਕੋਟ ਦੇ ਇਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਹੋਈ ਮੌਤ
. . .  about 2 hours ago
ਪਠਾਨਕੋਟ, 12 ਜੁਲਾਈ (ਆਰ. ਸਿੰਘ) - ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਇਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਮੌਤ....
ਅਨੂਪਮ ਖੇਰ ਦੀ ਮਾਂ ਸਮੇਤ ਪਰਿਵਾਰ ਦੇ ਚਾਰ ਲੋਕ ਪਾਏ ਗਏ ਕੋਰੋਨਾ ਪਾਜ਼ੀਟਿਵ
. . .  about 2 hours ago
ਮੁੰਬਈ, 12 ਜੁਲਾਈ - ਬਾਲੀਵੁੱਡ ਅਦਾਕਾਰ ਅਨੂਪਮ ਖੇਰ ਦੀ ਮਾਂ ਸਮੇਤ ਘਰ ਦੇ 4 ਹੋਰ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ...
ਵਰਿੰਦਰ ਸੈਣੀ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਨਿਯੁਕਤ
. . .  about 2 hours ago
ਬਲਾਚੌਰ, 12 ਜੁਲਾਈ (ਦੀਦਾਰ ਸਿੰਘ ਬਲਾਚੌਰੀਆ) - ਬਲਾਚੌਰ ਇਲਾਕੇ ਦੇ ਨਿਧੜਕ ਆਗੂ ਅਤੇ ਭਾਰਤੀ ਜਨਤਾ...
ਬੈਂਕ 'ਚ ਲੁੱਟ ਦੀ ਵਾਰਦਾਤ ਦੇ ਮਾਮਲੇ ਨੂੰ ਸੁਲਝਾਉਂਦਿਆਂ ਪੁਲਿਸ ਵੱਲੋਂ 3 ਕਾਬੂ
. . .  about 2 hours ago
ਐੱਸ.ਏ.ਐੱਸ. ਨਗਰ, 12 ਜੁਲਾਈ (ਜਸਬੀਰ ਸਿੰਘ ਜੱਸੀ)- ਪੀ.ਐਨ.ਬੀ ਬੈਂਕ ਫ਼ੇਜ਼ 3ਏ ਦੀ ਬਰਾਂਚ ਵਿਚ ...
ਤਹਿਰੀਕ-ਏ-ਹੁਰੀਅਤ ਦੇ ਚੇਅਰਮੈਨ ਮੁਹੰਮਦ ਅਸ਼ਰਫ਼ ਸਹਿਰਾਈ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
. . .  about 3 hours ago
ਸ੍ਰੀਨਗਰ, 12 ਜੁਲਾਈ- ਜੰਮੂ-ਕਸ਼ਮੀਰ ਪੁਲਿਸ ਨੇ ਤਹਿਰੀਕ-ਏ-ਹੁਰੀਅਤ ਦੇ ਚੇਅਰਮੈਨ ਮੁਹੰਮਦ ਅਸ਼ਰਫ਼ ਸਹਿਰਾਈ ਨੂੰ ....
ਮਾਨਸਿਕ ਪਰੇਸ਼ਾਨੀ ਕਾਰਣ ਇਕ ਵਿਅਕਤੀ ਵੱਲੋਂ ਖ਼ੁਦਕੁਸ਼ੀ
. . .  about 3 hours ago
ਵੇਰਕਾ, 12 ਜੁਲਾਈ (ਪਰਮਜੀਤ ਸਿੰਘ ਬੱਗਾ)- ਪੁਲਿਸ ਥਾਣਾ ਮੋਹਕਮ ਪੁਰਾ ਖੇਤਰ 'ਚ ਅੱਜ ਸਵੇਰੇ ਇਕ ਵਿਅਕਤੀ ਵੱਲੋਂ ਮਾਨਸਿਕ ...
ਪਾਕਿਸਤਾਨ ਚ ਰੇਲ ਹਾਦਸੇ ਚ ਮਾਰੇ ਗਏ ਸਿੱਖਾਂ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਅਰਦਾਸ ਸਮਾਗਮ ਕਰਵਾਇਆ
. . .  about 3 hours ago
ਅੰਮ੍ਰਿਤਸਰ 12 ਜੁਲਾਈ (ਜਸਵੰਤ ਸਿੰਘ ਜੱਸ) - ਪਿਛਲੇ ਦਿਨੀਂ ਪਾਕਿਸਤਾਨ ਵਿਚ ਗੁਰਧਾਮਾਂ ਦੀ ਯਾਤਰਾ ਕਰ ਰਹੇ ਪਾਕਿਸਤਾਨੀ ਸਿੱਖਾਂ ਦੇ ਵਾਹਨ ਦੇ ਇੱਕ ਟਰੇਨ ਨਾਲ ਟਕਰਾਅ ਜਾਣ ਕਾਰਨ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦਾਸ ਰੀ ਮੰਜੀ ਸਾਹਿਬ ਦੀਵਾਨ...
ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਕਾਰਨ ਹੋਈ 19ਵੀਂ ਮੌਤ
. . .  about 4 hours ago
ਸੰਗਰੂਰ, 12 ਜੁਲਾਈ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਵਿਚ ਅੱਜ ਸਵੇਰੇ ਕੋਰੋਨਾ ਨੇ 19ਵੀਂ ਜਾਨ ਲੈ ਲਈ ਹੈ। ਮ੍ਰਿਤਕ 90 ਸਾਲਾ ਔਰਤ ਸ਼ਰੀਫਾ ਜੋ ਮਲੇਰਕੋਟਲਾ ਦੀ ਰਹਿਣ ਵਾਲੀ ਸੀ 2 ਜੁਲਾਈ ਤੋਂ ਡੀ ਐਮ ਸੀ ਲੁਧਿਆਣਾ ਵਿਖੇ ਦਾਖਲ ਸੀ। ਮਲੇਰਕੋਟਲਾ ਸਿਹਤ ਬਲਾਕ ਵਿਚ ਇਹ 14 ਵੀਂ ਮੌਤ ਹੈ ਅਤੇ...
ਮੀਂਹ ਕਾਰਨ ਮੌਸਮ ਹੋਇਆ ਸੁਹਾਵਣਾ, ਸੰਗਰੂਰ ਹੋਇਆ ਜਲਥਲ
. . .  about 5 hours ago
ਸੰਗਰੂਰ/ਬਾਘਾ ਪੁਰਾਣਾ/ਓਠੀਆਂ, 12 ਜੁਲਾਈ (ਧੀਰਜ ਪਸ਼ੋਰੀਆ/ਬਲਰਾਜ ਸਿੰਗਲਾ/ਗੁਰਵਿੰਦਰ ਸਿੰਘ) - ਬੀਤੀ ਰਾਤ ਸੰਗਰੂਰ 'ਚ ਹੋਈ ਭਾਰੀ ਬਰਸਾਤ ਨਾਲ ਸੰਗਰੂਰ ਪੂਰੀ ਤਰ੍ਹਾਂ ਜਲਥਲ ਹੋ ਗਿਆ।ਬੇਸ਼ਕ ਮੌਸਮ ਸੁਹਾਵਨਾ ਹੋ ਗਿਆ। ਪਰ ਥਾਂ ਥਾਂ ਜਮਾਂ ਹੋਏ ਪਾਣੀ ਨੇ ਲੋਕਾਂ ਦੀਆਂ ਪ੍ਰੇਸ਼ਾਨੀਆਂ 'ਚ ਵਾਧਾ ਕਰ ਦਿੱਤਾ...
ਕੋਰੋਨਾ ਪਾਜ਼ੀਟਿਵ ਅਮਿਤਾਭ ਬੱਚਨ ਦੀ ਹਾਲਤ ਸਥਿਰ
. . .  about 5 hours ago
ਮੁੰਬਈ, 12 ਜੁਲਾਈ - ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਮੁੰਬਈ ਦੇ ਨਾਨਾਵਤੀ ਹਸਪਤਾਲ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਨ੍ਹਾਂ 'ਚ ਕੋਰੋਨਾ ਵਾਇਰਸ ਦੇ ਹਲਕੇ ਲੱਛਣ ਹਨ ਤੇ ਉਨਾਂ੍ਹ ਨੂੰ ਹਸਪਤਾਲ ਦੇ ਆਈਸੋਲੇਸ਼ਨ ਵਾਰਡ...
ਭਰਾ ਨੇ ਕੀਤੀ ਭੈਣ ਦੀ ਗੋਲੀ ਮਾਰ ਕੇ ਹੱਤਿਆ
. . .  about 6 hours ago
ਰੁੜਕਾ ਕਲਾਂ,12 ਜੁਲਾਈ (ਦਵਿੰਦਰ ਸਿੰਘ ਖਾਲਸਾ)- ਜਿਲ੍ਹਾ ਜਲੰਧਰ ਦੇ ਪਿੰਡ ਰੁੜਕਾ ਕਲਾਂ ਵਿਖੇ ਅੱਜ ਤੜਕਸਾਰ ਵਾਪਰੀ ਦੁਖਦਾਈ ਘਟਨਾ ਵਿਚ ਇਕ ਭਰਾ ਨੇ ਆਪਣੀ ਭੈਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਪੱਤੀ ਰਾਵਲ ਕੀ ਪਾਸਲਾ ਰੋਡ 'ਤੇ ਘਰ ਵਿਚ ਸੌਂ ਰਹੀ ਆਪਣੀ ਭੈਣ...
ਇਕ ਹੋਰ ਪ੍ਰਵਾਸੀ ਭਾਰਤੀ ਨਿਕਲਿਆ ਕਰੋਨਾ ਪੀੜਤ
. . .  about 7 hours ago
ਖਮਾਣੋਂ, 12 ਜੁਲਾਈ (ਪਰਮਵੀਰ ਸਿੰਘ) - ਬੀਤੇ ਦਿਨ ਬਲਾਕ ਖਮਾਣੋਂ ਦੇ ਪਿੰਡ ਜਟਾਣਾ ਉੱਚਾ ਦਾ ਪ੍ਰਵਾਸੀ ਭਾਰਤੀ ਕਰੋਨਾ ਪੀੜਤ ਮਿਲ ਚੁੱਕਾ ਹੈ। ਇਸ ਦੇ ਨਾਲ ਹੀ ਬਲਾਕ ਦੇ ਪਿੰਡ ਅਜਮੇਰ ਦੇ ਕੁਵੈਤ ਤੋਂ ਪਰਤੇ ਵਿਅਕਤੀ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ। ਡਾਕਟਰ ਨਰੇਸ਼ ਚੌਹਾਨ ਨੇ ਦੱਸਿਆ ਕਿ ਪੀੜਤ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਜੇਠ ਸੰਮਤ 551

ਪਹਿਲਾ ਸਫ਼ਾ

ਮੋਦੀ ਨੇ ਰਾਸ਼ਟਰਪਤੀ ਨੂੰ ਸੌਂਪਿਆ ਅਸਤੀਫ਼ਾ

ਅਸਤੀਫ਼ਾ ਪ੍ਰਵਾਨ, ਨਵੀਂ ਸਰਕਾਰ ਦੇ ਗਠਨ ਤੱਕ ਅਹੁਦੇ 'ਤੇ ਬਣੇ ਰਹਿਣ ਲਈ ਕਿਹਾ
ਨਵੀਂ ਦਿੱਲੀ, 24 ਮਈ (ਏਜੰਸੀ)- ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ ਤੇ ਉਨ੍ਹਾਂ ਨੂੰ ਨਵੀਂ ਸਰਕਾਰ ਦੇ ਗਠਨ ਤੱਕ ਆਪਣੇ ਅਹੁਦੇ 'ਤੇ ਬਣੇ ਰਹਿਣ ਲਈ ਕਿਹਾ ਹੈ | ਇਸ ਸਬੰਧੀ ਰਾਸ਼ਟਰਪਤੀ ਭਵਨ ਦੇ ਬੁਲਾਰੇ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ ਤੇ ਉਨ੍ਹਾਂ ਨੂੰ ਨਵੀਂ ਸਰਕਾਰ ਦੇ ਗਠਨ ਤੱਕ ਆਪਣੇ ਅਹੁਦੇ 'ਤੇ ਬਣੇ ਰਹਿਣ ਲਈ ਕਿਹਾ ਹੈ | ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਤੇ ਕੈਬਨਿਟ ਦੇ ਗਠਨ ਲਈ ਰਸਮੀ ਤੌਰ 'ਤੇ ਮੌਜੂਦਾ ਸਰਕਾਰ ਦੇ ਅਹੁਦੇ ਤੋਂ ਆਪਣਾ ਅਸਤੀਫਾ ਸੌਾਪਿਆ ਹੈ | ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਦੱਖਣੀ ਬਲਾਕ ਦਫਤਰ ਵਿਖੇ ਕੈਬਨਿਟ ਤੇ ਮੰਤਰੀ ਪ੍ਰੀਸ਼ਦ ਦੀ ਬੈਠਕ ਦੀ ਪ੍ਰਧਾਨਗੀ ਕੀਤੀ, ਜਿਥੇ ਉਨ੍ਹਾਂ ਆਪਣੇ ਸਹੰੁ ਚੁੱਕ ਸਮਾਗਮ ਤੇ ਨਵੀਂ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਲਈ ਵਿਚਾਰ ਵਟਾਂਦਰਾ ਕੀਤਾ | ਬੈਠਕ ਦੌਰਾਨ ਕੈਬਨਿਟ ਨੇ 16ਵੀਂ ਲੋਕ ਸਭਾ ਭੰਗ ਕੀਤੇ ਜਾਣ ਦੀ ਵੀ ਸਿਫਾਰਸ਼ ਕੀਤੀ ਹੈ | ਇਸ ਬੈਠਕ 'ਚ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ, ਪ੍ਰਕਾਸ਼ ਜਾਵੜੇਕਰ, ਸਮਿ੍ਤੀ ਇਰਾਨੀ, ਸੁਸ਼ਮਾ ਸਵਰਾਜ, ਉਮਾ ਭਾਰਤੀ, ਪਿਯੂਸ਼ ਗੋਇਲ, ਨਿਤਿਨ ਗਡਕਰੀ ਤੇ ਮੇਨਕਾ ਗਾਂਧੀ ਸਮੇਤ ਕਈ ਹੋਰਾਂ ਨੇ ਹਿੱਸਾ ਲਿਆ |

16ਵੀਂ ਲੋਕ ਸਭਾ ਭੰਗ ਕਰਨ ਦੀ ਸਿਫ਼ਾਰਸ਼

ਨਵੀਂ ਦਿੱਲੀ, 24 ਮਈ (ਏਜੰਸੀ)- ਸਰਕਾਰ ਦੇ ਸੂਤਰਾਂ ਨੇ ਦੱਸਿਆ ਹੈ ਕਿ ਕੇਂਦਰੀ ਕੈਬਨਿਟ ਨੇ 16ਵੀਂ ਲੋਕ ਸਭਾ ਨੂੰ ਭੰਗ ਕਰਨ ਦੀ ਸਿਫਾਰਸ਼ ਕੀਤੀ ਹੈ | ਕੇਂਦਰੀ ਕੈਬਨਿਟ ਦੀ ਇਹ ਬੈਠਕ ਲੋਕ ਸਭਾ ਚੋਣਾਂ ਦੇ ਨਤੀਜੇ, ਜਿਸ 'ਚ ਰਾਸ਼ਟਰੀ ਲੋਕਤੰਤਰਿਕ ਗਠਜੋੜ (ਐਨ.ਡੀ.ਏ.) ਨੇ ਬਹੁਤ ਵੱਡੇ ਲੋਕਮੱਤ ਨਾਲ ਮੁੜ ਸੱਤਾ ਪ੍ਰਾਪਤ ਕੀਤੀ ਹੈ, ਦੇ ਇਕ ਦਿਨ ਬਾਅਦ ਹੀ ਹੋਈ ਹੈ | ਕੈਬਨਿਟ ਦੀ ਸਿਫਾਰਸ਼ ਤੋਂ ਬਾਅਦ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਮੌਜੂਦਾ ਲੋਕ ਸਭਾ ਨੂੰ ਭੰਗ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਦਾ ਕਾਰਜਕਾਲ 3 ਜੂਨ ਨੂੰ ਸਮਾਪਤ ਹੋ ਰਿਹਾ ਹੈ | 17ਵੀਂ ਲੋਕ ਸਭਾ ਦਾ ਗਠਨ 3 ਜੂਨ ਤੋਂ ਪਹਿਲਾਂ ਕਰਨਾ ਪਵੇਗਾ ਤੇ ਨਵੇਂ ਸਦਨ ਦੇ ਗਠਨ ਦੀ ਪ੍ਰਕਿਰਿਆ ਉਦੋਂ ਪੂਰੀ ਹੋਵੇਗੀ ਜਦੋਂ ਤਿੰਨੇ ਚੋਣ ਕਮਿਸ਼ਨਰ ਅਗਲੇ ਕੁਝ ਦਿਨਾਂ 'ਚ ਰਾਸ਼ਟਰਪਤੀ ਨੂੰ ਮਿਲਣਗੇ ਤੇ ਨਵੇਂ ਚੁਣੇ ਹੋਏ ਲੋਕ ਸਭਾ ਮੈਂਬਰਾਂ ਦੀ ਸੂਚੀ ਸੌਾਪਣਗੇ |

ਐਨ.ਡੀ.ਏ. ਸੰਸਦ ਮੈਂਬਰਾਂ ਦੀ ਬੈਠਕ ਅੱਜ

ਨਵੀਂ ਦਿੱਲੀ, 24 ਮਈ (ਏਜੰਸੀ)-ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਦੇ ਨਵੇਂ ਚੁਣੇ ਸੰਸਦ ਮੈਂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਸਮੀ ਤੌਰ 'ਤੇ ਆਪਣਾ ਨੇਤਾ ਚੁਣਨ ਤੇ ਨਵੀਂ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਲਈ ਸਨਿੱਚਰਵਾਰ ਨੂੰ ਬੈਠਕ ਕਰਨਗੇ | ਇਸ ਸਬੰਧੀ ਭਾਜਪਾ ਨੇ ਕਿਹਾ ਹੈ ਕਿ ਇਹ ਬੈਠਕ ਸੰਸਦ ਦੇ ਕੇਂਦਰੀ ਹਾਲ 'ਚ ਸ਼ਾਮ 5 ਵਜੇ ਹੋਵੇਗੀ | ਆਪਣੀ ਚੋਣ ਤੋਂ ਬਾਅਦ ਮੋਦੀ ਵਲੋਂ ਸੰਸਦ ਮੈਂਬਰਾਂ ਨੂੰ ਸੰਬੋਧਨ ਕੀਤੇ ਜਾਣ ਦੀ ਵੀ ਸੰਭਾਵਨਾ ਹੈ | ਹਾਲਾਂਕਿ ਗਠਜੋੜ ਵਲੋਂ ਮੋਦੀ ਪਹਿਲਾਂ ਹੀ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹਨ, ਇਸ ਲਈ ਇਹ ਬੈਠਕ ਸਿਰਫ ਰਸਮ ਹੀ ਮੰਨੀ ਜਾ ਰਹੀ ਹੈ | ਭਾਜਪਾ ਨੇ 302 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ, ਜਦਕਿ ਇਕ ਸੀਟ ਦਾ ਨਤੀਜਾ ਆਉਣਾ ਅਜੇ ਬਾਕੀ ਹੈ, ਫਿਰ ਵੀ ਐਨ.ਡੀ.ਏ. ਕੋਲ ਲੋਕ ਸਭਾ 'ਚ 350 ਮੈਂਬਰ ਹਨ |

ਅਮਿਤ ਸ਼ਾਹ ਸਮੇਤ ਨਵੇਂ ਚਿਹਰੇ ਹੋ ਸਕਦੇ ਨੇ ਕੈਬਨਿਟ 'ਚ

ਨਵੀਂ ਦਿੱਲੀ, 24 ਮਈ (ਏਜੰਸੀ)- ਹੁਣ ਜਦੋਂ ਕਿ ਭਾਜਪਾ ਬਿਹਤਰੀਨ ਪ੍ਰਦਰਸ਼ਨ ਨਾਲ ਮੁੜ ਸੱਤਾ 'ਚ ਆ ਚੁੱਕੀ ਹੈ ਤਾਂ ਸਭ ਦੀਆਂ ਨਜ਼ਰਾਂ ਨਵੀਂ ਸਰਕਾਰ ਦੇ ਗਠਨ 'ਤੇ ਟਿਕੀਆਂ ਹੋਈਆਂ ਹਨ | ਇਸੇ ਦੇ ਮੱਦਨੇਜ਼ਰ ਇਹ ਕਿਆਸ ਵੀ ਲਗਾਏ ਜਾ ਰਹੇ ਹਨ ਕਿ ਪਾਰਟੀ ਪ੍ਰਧਾਨ ਅਮਿਤ ਸ਼ਾਹ ਸਮੇਤ ਕੁਝ ਨਵੇਂ ਚਿਹਰਿਆਂ ਨੂੰ ਕੈਬਨਿਟ 'ਚ ਜਗ੍ਹਾ ਮਿਲ ਸਕਦੀ ਹੈ | ਪਾਰਟੀ ਦੇ ਕਈ ਨੇਤਾ ਮੰਨ ਰਹੇ ਹਨ ਕਿ ਸ਼ਾਹ ਨੂੰ ਮੋਦੀ ਕੈਬਨਿਟ 'ਚ ਸ਼ਾਮਿਲ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਗ੍ਰਹਿ, ਵਿੱਤ, ਵਿਦੇਸ਼ ਤੇ ਰੱਖਿਆ ਵਿਭਾਗ ਵਰਗੇ ਮਹੱਤਵਪੂਰਨ ਮੰਤਰਾਲਿਆਂ 'ਚੋਂ ਇਕ ਮਿਲ ਸਕਦਾ ਹੈ | ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਵਿੱਤ ਮੰਤਰੀ ਅਰੁਣ ਜੇਤਲੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਨਵੀਂ ਨੁਮਾਇੰਦਗੀ ਦਾ ਹਿੱਸਾ ਬਣਾਇਆ ਜਾਵੇਗਾ ਜਾਂ ਨਹੀਂ | ਰਾਜ ਸਭਾ ਮੈਂਬਰ ਅਰੁਣ ਜੇਤਲੀ, ਜੋ ਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਅੰਮਿ੍ਤਸਰ ਲੋਕ ਸਭਾ ਹਲਕੇ ਤੋਂ ਹਾਰ ਗਏ ਸਨ, ਤੇ ਸੁਸ਼ਮਾ ਸਵਰਾਜ, ਜੋ ਕਿ ਮੱਧ ਪ੍ਰਦੇਸ਼ ਦੇ ਬਿਦਿਸ਼ਾ ਤੋਂ ਚੋਣ ਜਿੱਤੇ ਸਨ, ਨੇ ਸਿਹਤ ਸਮੱਸਿਆ ਕਾਰਨ ਇਸ ਵਾਰ ਆਪਣੇ ਆਪ ਨੂੰ ਚੋਣ ਜੰਗ ਤੋਂ ਦੂਰ ਰੱਖਿਆ ਸੀ | ਹਾਲਾਂਕਿ ਦੋਵਾਂ ਨੇਤਾਵਾਂ ਨੇ ਸਰਕਾਰ 'ਚ ਸ਼ਾਮਿਲ ਹੋਣ ਜਾਂ ਨਾ ਹੋਣ ਬਾਰੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ | ਨਤੀਜੇ ਤੋਂ ਬਾਅਦ ਅਮਿਤ ਸ਼ਾਹ ਨੇ ਵੀ ਸਰਕਾਰ 'ਚ ਸ਼ਾਮਿਲ ਹੋਣ ਦੇ ਸਵਾਲਾਂ ਨੂੰ ਦਰਕਿਨਾਰ ਕਰਦੇ ਹੋਏ ਕਿਹਾ ਹੈ ਕਿ ਇਹ ਪਾਰਟੀ ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਅਧਿਕਾਰ 'ਚ ਆਉਂਦਾ ਹੈ | ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੂੰ ਨਵੀਂ ਸਰਕਾਰ 'ਚ ਆਪਣੇ ਅਹੁਦੇ 'ਤੇ ਬਰਕਰਾਰ ਰੱਖੇ ਜਾਣ ਦੀ ਸੰਭਾਵਨਾ ਹੈ ਜਦਕਿ ਅਮੇਠੀ 'ਚ ਰਾਹੁਲ ਗਾਂਧੀ ਨੂੰ ਹਰਾਉਣ ਵਾਲੀ ਸਮਿ੍ਤੀ ਇਰਾਨੀ ਨੂੰ ਵੀ ਪਾਰਟੀ ਵਲੋਂ ਕੋਈ ਵੱਡੀ ਤੇ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੇ ਜਾਣ ਦੀ ਸੰਭਾਵਨਾ ਹੈ | ਮੌਜੂਦਾ ਕੈਬਨਿਟ ਦੇ ਸੀਨੀਅਰ ਚਿਹਰਿਆਂ ਰਾਜਨਾਥ ਸਿੰਘ, ਨਿਤਿਨ ਗਡਕਰੀ, ਰਵੀਸ਼ੰਕਰ ਪ੍ਰਸਾਦ, ਪਿਯੂਸ਼ ਗੋਇਲ, ਪ੍ਰਕਾਸ਼ ਜਾਵੜੇਕਰ ਨੂੰ ਵੀ ਨਵੀਂ ਕੈਬਨਿਟ 'ਚ ਬਰਕਰਾਰ ਰੱਖੇ ਜਾਣ ਦੀ ਸ਼ੰਭਾਵਨਾ ਹੈ | ਇਹ ਵੀ ਮੰਨਿਆ ਜਾ ਰਿਹਾ ਹੈ ਕਿ ਚੋਣਾਂ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਭਾਜਪਾ ਦੇ ਭਾਈਵਾਲ ਸ਼ਿਵ ਸੈਨਾ ਤੇ ਜੇ.ਡੀ.(ਯੂ) ਨੂੰ ਵੀ ਕੈਬਨਿਟ 'ਚ ਜਗ੍ਹਾ ਮਿਲਣ ਦੀ ਸੰਭਾਵਨਾ ਹੈ | ਪਾਰਟੀ ਵਲੋਂ ਪੱਛਮੀ ਬੰਗਾਲ, ਓਡੀਸ਼ਾ ਤੇ ਤੇਲੰਗਾਨਾ 'ਚ ਚੰਗੇ ਪ੍ਰਦਰਸ਼ਨ ਦੇ ਮੱਦੇਨਜ਼ਰ ਇਥੋਂ ਕੁਝ ਨਵੇਂ ਚਿਹਰਿਆਂ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ |

ਸੂਰਤ 'ਚ ਕੋਚਿੰਗ ਸੈਂਟਰ ਨੂੰ ਲੱਗੀ ਅੱਗ-20 ਮੌਤਾਂ

ਸੂਰਤ, 24 ਮਈ (ਏਜੰਸੀ)-ਗੁਜਰਾਤ ਦੇ ਸ਼ਹਿਰ ਸੂਤਰ ਵਿਚ ਇਕ ਇਮਾਰਤ ਵਿਚ ਅੱਗ ਲੱਗਣ ਕਾਰਨ ਇੱਥੇ ਕੋਚਿੰਗ ਸੈਂਟਰ 'ਚ ਕਲਾਸ ਲਗਾ ਰਹੇ 20 ਬੱਚਿਆਂ ਦੀ ਮੌਤ ਹੋ ਗਈ | ਇਮਾਰਤ ਨੂੰ ਅੱਗ ਲੱਗਣ ਕਾਰਨ ਕਈ ਬੱਚਿਆਂ ਨੇ ਚੌਥੀ ਮੰਜ਼ਿਲ ਤੋਂ ਛਲਾਂਗ ਲਗਾ ਦਿੱਤੀ | ਗੁਜਰਾਤ ਦੇ ਉੱਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਦੱਸਿਆ ਕਿ ਇੱਥੇ ਤਕਸ਼ਿਲਾ ਕੰਪਲੈਕਸ ਦੀ ਤੀਜੀ ਤੇ ਚੌਥੀ ਮੰਜ਼ਿਲ 'ਚ ਅੱਗ ਲੱਗੀ ਹੈ | ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੰਦਿਆਂ ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ | ਉਨ੍ਹਾਂ ਨੇ ਮਿ੍ਤਕਾਂ ਦੇ ਪਰਿਵਾਰ ਵਾਲਿਆਂ ਨੂੰ 4-4 ਲੱਖ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ | ਸੂਰਤ ਦੇ ਪੁਲਿਸ ਕਮਿਸ਼ਨਰ ਸਤੀਸ਼ ਕੁਮਾਰ ਮਿਸ਼ਰਾ ਅਨੁਸਾਰ ਅੱਗ ਕਾਰਨ ਘੱਟ ਤੋਂ ਘੱਟ 18 ਲੋਕਾਂ ਦੀ ਜਾਨ ਗਈ ਹੈ | ਇਮਾਰਤ 'ਚ ਅਜੇ ਵੀ ਕੁਝ ਲੋਕਾਂ ਦੇ ਫਸੇ ਹੋਣ ਕਾਰਨ ਮਿ੍ਤਕਾਂ ਦੀ ਗਿਣਤੀ ਵੱਧ ਸਕਦੀ ਹੈ | ਅੱਗ ਬੁਝਾਊ ਅਮਲੇ
ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਸਥਾਨ 'ਤੇ 19 ਅੱਗ ਬੁਝਾਊ ਗੱਡੀਆਂ ਜਦੋਂ ਕਿ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ 2 ਮਸ਼ੀਨਾਂ ਲਗਾਈਆਂ ਗਈਆਂ ਹਨ | ਸਥਾਨਕ ਲੋਕ ਇਮਾਰਤ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ 'ਚ ਮਦਦ ਕਰ ਰਹੇ ਹਨ | ਅਧਿਕਾਰੀ ਨੇ ਦੱਸਿਆ ਕਿ ਤੀਜੀ ਤੇ ਚੌਥੀ ਮੰਜ਼ਿਲ 'ਤੇ ਮੌਜੂਦ ਵਿਦਿਆਰਥੀਆਂ ਨੇ ਅੱਗ ਅਤੇ ਧੂੰਏਾ ਤੋਂ ਬਚਣ ਲਈ ਹੇਠਾਂ ਛਲਾਂਗ ਲਗਾ ਦਿੱਤੀ | ਕਈਆਂ ਨੂੰ ਇਮਾਰਤ 'ਚੋਂ ਸੁਰੱਖਿਅਤ ਕੱਢ ਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ |
ਮੋਦੀ ਵਲੋਂ ਦੁੱਖ ਦਾ ਪ੍ਰਗਟਾਵਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਰਤ ਦੀ ਇਮਾਰਤ 'ਚ ਲੱਗੀ ਅੱਗ ਕਾਰਨ ਹੋਈਆਂ ਮੌਤਾਂ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ | ਮੋਦੀ ਨੇ ਗੁਜਰਾਤ ਸਰਕਾਰ ਨਾਲ ਗੱਲਬਾਤ ਕਰਕੇ ਪੀੜਤਾਂ ਨੂੰ ਹਰ ਸੰਭਵ ਮਦਦ ਦੇਣ ਲਈ ਕਿਹਾ ਹੈ | ਪ੍ਰਧਾਨ ਮੰਤਰੀ ਮੋਦੀ ਨੇ ਘਟਨਾ 'ਤੇ ਦੁੱਖ ਜ਼ਾਹਰ ਕਰਦੇ ਹੋਏ ਕਿਹਾ ਕਿ ਸੂਰਤ 'ਚ ਲੱਗੀ ਅੱਗ ਦੀ ਘਟਨਾ ਕਾਰਨ ਦੁਖੀ ਹਾਂ | ਮੇਰੀ ਹਮਦਰਦੀ ਮਿ੍ਤਕਾਂ ਦੇ ਪਰਿਵਾਰ ਵਾਲਿਆਂ ਨਾਲ ਹੈ | ਜ਼ਖ਼ਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ |

ਕੈਪਟਨ ਨੇ ਰਾਹੁਲ ਨਾਲ ਮੀਟਿੰਗ ਲਈ ਸਮਾਂ ਮੰਗਿਆ

ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਹਿੱਸਾ ਲੈਣ ਲਈ ਅੱਜ ਦਿੱਲੀ ਪੁੱਜਣਗੇ
ਹਰਕਵਲਜੀਤ ਸਿੰਘ

ਚੰਡੀਗੜ੍ਹ, 24 ਮਈ -ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨਾਲ ਮੀਟਿੰਗ ਲਈ ਸਮਾਂ ਮੰਗਿਆ ਹੈ | ਇਸ ਸਬੰਧੀ ਮੁੱਖ ਮੰਤਰੀ ਵਲੋਂ ਕਾਂਗਰਸ ਪ੍ਰਧਾਨ ਦੇ ਦਫ਼ਤਰ ਨੂੰ ਅੱਜ ਲਿਖਤੀ ਬੇਨਤੀ ਕੀਤੀ ਗਈ | ਮੁੱਖ ਮੰਤਰੀ ਜੋ ਕੱਲ੍ਹ ਸਵੇਰੇ ਦਿੱਲੀ ਵਿਖੇ ਕਾਂਗਰਸ ਵਰਕਿੰਗ ਕਮੇਟੀ ਦੀ ਹੋਣ ਵਾਲੀ ਮੀਟਿੰਗ ਵਿਚ ਹਿੱਸਾ ਲੈਣ ਲਈ ਦਿੱਲੀ ਜਾ ਰਹੇ ਹਨ ਦਾ 2 ਦਿਨ ਦਿੱਲੀ ਰੁਕਣ ਦਾ ਪ੍ਰੋਗਰਾਮ ਹੈ | ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਵਲੋਂ ਵੀ ਕੱਲ੍ਹ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਸ਼ਮੂਲੀਅਤ ਕੀਤੇ ਜਾਣ ਦੀ ਸੰਭਾਵਨਾ ਹੈ | ਪੰਜਾਬ ਕਾਂਗਰਸ ਦੇ ਸੂਤਰਾਂ ਅਨੁਸਾਰ ਮੁੱਖ ਮੰਤਰੀ ਨੂੰ ਕੱਲ੍ਹ ਸ਼ਾਮ ਰਾਹੁਲ ਗਾਂਧੀ ਨਾਲ ਮੁਲਾਕਾਤ ਲਈ ਸਮਾਂ ਮਿਲਣ ਦੀ ਸੰਭਾਵਨਾ ਹੈ, ਜਿਸ ਦੌਰਾਨ ਮੁੱਖ ਮੰਤਰੀ ਮੁੱਖ ਤੌਰ 'ਤੇ 2 ਮੁੱਦਿਆਂ 'ਤੇ ਗੱਲਬਾਤ ਕਰਨਾ ਚਾਹੁੰਦੇ ਹਨ | ਮੁੱਖ ਮੰਤਰੀ ਪੰਜਾਬ ਵਿਚ ਲੋਕ ਚੋਣਾਂ ਦੌਰਾਨ ਕਾਂਗਰਸ ਦੀ ਰਹੀ ਕਾਰਗੁਜ਼ਾਰੀ ਸਬੰਧੀ ਵੀ ਕਾਂਗਰਸ ਪ੍ਰਧਾਨ ਨੂੰ ਆਪਣੀ ਰਿਪੋਰਟ ਪੇਸ਼ ਕਰਨਗੇ ਅਤੇ ਇਸੇ ਰਿਪੋਰਟ ਨਾਲ ਸਬੰਧਤ ਉਹ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵਲੋਂ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਬਠਿੰਡਾ ਵਿਖੇ ਦਿੱਤੇ ਗਏ ਬਿਆਨ ਦਾ ਮੁੱਦਾ ਵੀ ਉਠਾਉਣਗੇ, ਜਿਸ ਕਾਰਨ ਮੁੱਖ ਮੰਤਰੀ ਅਨੁਸਾਰ ਪਾਰਟੀ ਨੂੰ ਬਠਿੰਡਾ ਵਿਚ ਹਾਰ ਦਾ ਮੂੰਹ ਵੇਖਣਾ ਪਿਆ | ਮੁੱਖ ਮੰਤਰੀ ਪਹਿਲਾਂ ਹੀ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਸ. ਸਿੱਧੂ ਤੋਂ ਸਥਾਨਕ ਸਰਕਾਰਾਂ ਸਬੰਧੀ ਵਿਭਾਗ ਵਾਪਸ ਲੈਣਾ ਚਾਹੁੰਦੇ ਹਨ ਕਿਉਂਕਿ ਚੋਣਾਂ ਦੌਰਾਨ ਸ਼ਹਿਰੀ ਖੇਤਰਾਂ ਵਿਚ ਸਰਕਾਰ ਦੀ ਕਾਰਗੁਜ਼ਾਰੀ ਦੇ ਵਿਰੋਧ ਵਿਚ ਪਾਰਟੀ ਨੂੰ ਨੁਕਸਾਨ ਉਠਾਉਣਾ ਪਿਆ ਕਿਉਂਕਿ ਸ਼ਹਿਰੀ ਖੇਤਰਾਂ ਵਿਚ ਸਥਾਨਕ ਸਰਕਾਰਾਂ ਵਲੋਂ ਬਹੁਤੇ ਕੰਮ ਨਹੀਂ ਕੀਤੇ ਜਾ ਸਕੇ ਸਨ | ਪਰ ਕਾਂਗਰਸ ਪ੍ਰਧਾਨ ਦਾ ਇਸ ਮੁੱਦੇ 'ਤੇ ਕੀ ਪ੍ਰਤੀਕ੍ਰਮ ਹੁੰਦਾ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ | ਸ੍ਰੀ ਰਾਹੁਲ ਗਾਂਧੀ ਨੂੰ ਚੋਣਾਂ ਦੌਰਾਨ ਹੀ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਸਨ ਕਿ ਬਠਿੰਡਾ ਅਤੇ ਫ਼ਿਰੋਜ਼ਪੁਰ ਦੇ ਹਲਕਿਆਂ ਵਿਚ ਕੁਝ ਕਾਂਗਰਸੀ ਵਿਧਾਨਕਾਰਾਂ ਅਤੇ ਆਗੂਆਂ ਵਲੋਂ ਹੀ ਅਕਾਲੀ ਦੀ ਮੱਦਦ ਹੋ ਰਹੀ ਹੈ ਅਤੇ ਇਸ ਕਾਰਨ ਸ੍ਰੀ ਰਾਹੁਲ ਗਾਂਧੀ ਵਲੋਂ ਬਰਗਾੜੀ ਰੈਲੀ ਮੌਕੇ ਇਕ ਕਾਂਗਰਸੀ ਮੰਤਰੀ ਦੀ ਝਾੜ-ਝੰਬ ਵੀ ਕੀਤੀ ਸੀ ਅਤੇ ਇਸ ਕਾਰਨ ਕੁਝ ਵਿਧਾਨਕਾਰਾਂ ਨੂੰ ਚਿਤਾਵਨੀ ਵੀ ਦਿੱਤੀ ਸੀ | ਮੁੱਖ ਮੰਤਰੀ ਦੇ ਐਤਵਾਰ ਸ਼ਾਮ ਜਾਂ ਸੋਮਵਾਰ ਸਵੇਰੇ ਵਾਪਸ ਚੰਡੀਗੜ੍ਹ ਪਰਤਣ ਦੀ ਸੰਭਾਵਨਾ ਹੈ |

ਪੋਖਰਨ 'ਚ 500 ਕਿੱਲੋ ਦੇ ਸਵਦੇਸ਼ੀ ਬੰਬ ਦਾ ਸਫ਼ਲ ਪ੍ਰੀਖਣ

ਨਵੀਂ ਦਿੱਲੀ/ਜੈਪੁਰ, 24 ਮਈ (ਏਜੰਸੀ)- ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਵਲੋਂ ਅੱਜ ਰਾਜਸਥਾਨ ਦੇ ਪੋਖਰਨ ਵਿਖੇ ਸੁਖੋਈ ਲੜਾਕੂ ਜੈਟ ਦੁਆਰਾ 500 ਕਿਲੋਗ੍ਰਾਮ ਦੇ ਸਵਦੇਸ਼ੀ ਬੰਬ ਦਾ ਸਫਲਤਾ ਪੂਰਵਕ ਪ੍ਰੀਖਣ ਕੀਤਾ ਗਿਆ ਹੈ | ਰੱਖਿਆ ਮੰਤਰਾਲੇ ਵਲੋਂ ਕਿਹਾ ਗਿਆ ਹੈ
ਕਿ ਇਨਰੇਡਲੀ ਗਾਈਡਿੰਡ ਬੰਬ ਦਾ ਸਫਲ ਪ੍ਰੀਖਣ ਕੀਤਾ ਗਿਆ ਹੈ ਜਿਸ ਨੇ ਪੂਰੀ ਸਮਰੱਥਾ ਨਾਲ ਮਿੱਥੇ ਨਿਸ਼ਾਨੇ ਨੂੰ ਪ੍ਰਾਪਤ ਕੀਤਾ ਹੈ | ਇਸ ਤੋਂ 2 ਦਿਨ ਪਹਿਲਾਂ ਭਾਰਤੀ ਹਵਾਈ ਸੈਨਾ ਵਲੋਂ ਅੰਡੇਮਾਨ ਤੇ ਨਿਕੋਬਾਰ ਟਾਪੂਆਂ 'ਤੇ ਸੁਖੋਈ ਜੈਟ ਦੁਆਰਾ ਹਵਾ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ 2.5 ਟਨ ਦੀ ਸੁਪਰਸੋਨਿਕ ਬ੍ਰਹਮੋਸ ਕਰੂਜ਼ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਗਿਆ ਸੀ, ਜੋ 300 ਕਿਲੋਮੀਟਰ ਤੱਕ ਦੀ ਰੇਂਜ ਤੱਕ ਮਾਰ ਕਰ ਸਕਦੀ ਹੈ |

ਕਣਕ ਪੈਦਾਵਾਰ 'ਚ ਪੰਜਾਬ ਨੇ ਤੋੜਿਆ 20 ਸਾਲ ਪੁਰਾਣਾ ਰਿਕਾਰਡ

ਚੰਡੀਗੜ੍ਹ, 24 ਮਈ (ਏਜੰਸੀ)- ਪੰਜਾਬ 'ਚ ਇਸ ਸਾਲ ਕਣਕ ਦੀ 129.93 ਲੱਖ ਟਨ ਪੈਦਾਵਾਰ ਹੋਈ ਹੈ, ਜੋ ਪਿਛਲੇ 20 ਸਾਲ 'ਚ ਸਭ ਤੋਂ ਵੱਧ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੁਰਾਕ ਤੇ ਸਪਲਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਾਲ ਪੰਜਾਬ ਦੀਆਂ ਮੰਡੀਆਂ 'ਚ ਵਿਕਰੀ ਲਈ 20 ...

ਪੂਰੀ ਖ਼ਬਰ »

ਤਰਨ ਤਾਰਨ ਨੇੜੇ ਇਕੋ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ

ਘਰ 'ਚ ਸੁੱਤੇ ਹੋਏ ਪਤੀ-ਪਤਨੀ ਅਤੇ ਦੋ ਬੇਟੀਆਂ 'ਤੇ ਕੀਤਾ ਹਮਲਾ ਤਰਨ ਤਾਰਨ, 24 ਮਈ (ਹਰਿੰਦਰ ਸਿੰਘ)-ਤਰਨ ਤਾਰਨ ਦੇ ਨਜ਼ਦੀਕੀ ਪਿੰਡ ਢੋਟੀਆਂ ਵਿਖੇ ਬੀਤੀ ਰਾਤ ਘਰ ਵਿਚ ਸੁੱਤੇ ਪਏ ਇਕ ਪਰਿਵਾਰ ਦੇ ਤਿੰਨ ਜੀਆਂ ਪਤੀ-ਪਤਨੀ ਅਤੇ ਉਨ੍ਹਾਂ ਦੀ ਲੜਕੀ ਦਾ ਅਣਪਛਾਤੇ ਵਿਅਕਤੀਆਂ ...

ਪੂਰੀ ਖ਼ਬਰ »

ਨਤੀਜਿਆਂ ਤੋਂ ਬਾਅਦ ਕਾਂਗਰਸ 'ਚ ਅਸਤੀਫ਼ਿਆਂ ਦੀ ਝੜੀ

ਨਵੀਂ ਦਿੱਲੀ, 24 ਮਈ (ਉਪਮਾ ਡਾਗਾ ਪਾਰਥ)-ਲੋਕ ਸਭਾ ਚੋਣਾਂ 'ਚ ਹੋਈ ਕਰਾਰੀ ਹਾਰ ਦੇ ਕਾਰਨਾਂ 'ਤੇ ਆਤਮਚਿੰਤਕ ਕਰਨ ਲਈ ਕਾਂਗਰਸ ਕਾਰਜਕਾਰੀ ਕਮੇਟੀ (ਸੀ. ਡਬਲਯੂ. ਸੀ.) ਸਨਿਚਰਵਾਰ ਨੂੰ ਬੈਠਕ ਕਰੇਗੀ | ਹਲਕਿਆਂ ਮੁਤਾਬਿਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਜੋ ਪਹਿਲਾਂ ਹੀ ਹਾਰ ...

ਪੂਰੀ ਖ਼ਬਰ »

ਮੋਦੀ ਵਲੋਂ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਨਾਲ ਮੁਲਾਕਾਤ

ਨਵੀਂ ਦਿੱਲੀ, 24 ਮਈ (ਉਪਮਾ ਡਾਗਾ ਪਾਰਥ)-ਭਾਜਪਾ ਨੂੰ ਇਤਿਹਾਸਕ ਜਿੱਤ ਦਿਵਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਦੇ ਸੀਨੀਅਰ ਆਗੂਆਂ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਨਾਲ ਮੁਲਾਕਾਤ ਕੀਤੀ | ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ...

ਪੂਰੀ ਖ਼ਬਰ »

ਅੱਤਵਾਦੀ ਮੂਸਾ ਦੀ ਮੌਤ ਤੋਂ ਬਾਅਦ ਵਾਦੀ 'ਚ ਪ੍ਰਦਰਸ਼ਨ

ਸ੍ਰੀਨਗਰ, 24 ਮਈ (ਏਜੰਸੀ)- ਦੱਖਣੀ ਕਸ਼ਮੀਰ ਦੇ ਤਰਾਲ ਖੇਤਰ ਦੇ ਦਦਸਾਰਾ ਪਿੰਡ 'ਚ ਬੀਤੀ ਦੇਰ ਰਾਤ ਅੱਤਵਾਦੀ ਸੰਗਠਨ 'ਅਲਕਾਇਦਾ' ਦੀ ਇਕਾਈ ਅੰਸਾਰ ਗਜਵਾਤ-ਉੱਲ-ਹਿੰਦ ਦਾ ਕਮਾਂਡਰ ਜ਼ਾਕਿਰ ਮੂਸਾ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਮਾਰਿਆ ਗਿਆ ਸੀ, ਜਿਸ ਦੇ ਵਿਰੋਧ 'ਚ ...

ਪੂਰੀ ਖ਼ਬਰ »

ਕਸ਼ਮੀਰ ਦੇ ਕੁਝ ਖੇਤਰਾਂ 'ਚ ਕਰਫ਼ਿਊ

ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਜ਼ਾਕਿਰ ਮੂਸਾ ਦੇ ਮਾਰੇ ਜਾਣ ਬਾਅਦ ਪੈਦਾ ਹੋਏ ਤਣਾਅ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਵਾਦੀ ਦੇ ਕੁਝ ਖੇਤਰਾਂ 'ਚ ਕਰਫਿਊ ਲਗਾ ਦਿੱਤਾ ਹੈ ਅਤੇ ਸਿੱਖਿਆ ਸੰਸਥਾਵਾਂ (ਸਕੂਲਾਂ-ਕਾਲਜਾਂ) ਨੂੰ ਵੀ ਬੰਦ ਰੱਖਣ ਦਾ ਐਲਾਨ ਕੀਤਾ ਹੈ | ...

ਪੂਰੀ ਖ਼ਬਰ »

ਥੈਰੇਸਾ ਵਲੋਂ ਬ੍ਰੈਗਜ਼ਿਟ ਮਾਮਲੇ ਕਾਰਨ ਅਸਤੀਫ਼ੇ ਦਾ ਐਲਾਨ

ਲੰਡਨ, 24 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਬ੍ਰੈਗਜ਼ਿਟ ਮਾਮਲੇ ਨੂੰ ਲੈ ਕੇ ਅੱਜ ਅਸਤੀਫਾ ਦੇ ਦਿੱਤਾ ਹੈ | ਥੈਰੇਸਾ ਨੇ 10 ਡਾਊਨਿੰਗ ਸਟਰੀਟ ਵਿਖੇ ਦੇਸ਼ ਅਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਉਹ 7 ਜੂਨ ...

ਪੂਰੀ ਖ਼ਬਰ »

ਮੁੜ ਚੁਣੇ ਗਏ 197 ਸੰਸਦ ਮੈਂਬਰਾਂ 'ਚ ਭਾਜਪਾ ਦੇ 145

ਨਵੀਂ ਦਿੱਲੀ, 24 ਮਈ (ਏਜੰਸੀਆਂ)-16ਵੀਂ ਲੋਕ ਸਭਾ ਦੇ ਕੁੱਲ 197 ਸੰਸਦ ਮੈਂਬਰ 17ਵੀਂ ਲੋਕ ਸਭਾ 'ਚ ਮੁੜ ਸੰਸਦ ਮੈਂਬਰ ਚੁਣ ਕੇ ਆਏ ਹਨ | ਇਨ੍ਹਾਂ 'ਚ 27 ਮਹਿਲਾ ਸੰਸਦ ਮੈਂਬਰ ਵੀ ਸ਼ਾਮਿਲ ਹਨ | ਕਿਰਨ ਰਿਜੀਜੂ, ਜੂਅਲ ਓਰਮ, ਰਾਜਾ ਮੋਹਨ ਸਿੰਘ, ਨਿਤਿਨ ਗਡਕਰੀ ਅਤੇ ਬਾਬੁਲ ਸੁਪਿ੍ਆ ...

ਪੂਰੀ ਖ਼ਬਰ »

394 ਸੰਸਦ ਮੈਂਬਰ ਹਨ ਘੱਟ ਤੋਂ ਘੱਟ ਗ੍ਰੈਜੂਏਟ

ਨਵੀਂ ਦਿੱਲੀ, 24 ਮਈ (ਏਜੰਸੀਆਂ)-17ਵੀਂ ਲੋਕ ਸਭਾ 'ਚ ਨਵੇਂ ਚੁਣ ਗਏ 394 ਸੰਸਦ ਮੈਂਬਰ ਘੱਟ ਤੋਂ ਘੱਟ ਗ੍ਰੈਜੂਏਟ ਹਨ | ਥਿੰਕ ਟੈਂਕ ਅਨੁਸਾਰ ਨਵੇਂ ਚੁਣੇ ਗਏ ਸੰਸਦ ਮੈਂਬਰਾਂ 'ਚ 27 ਫ਼ੀਸਦੀ 12ਵੀਂ ਪਾਸ ਹਨ, ਜਦਕਿ 16ਵੀਂ ਲੋਕ ਸਭਾ 'ਚ 20 ਫ਼ੀਸਦੀ ਸੰਸਦ ਮੈਂਬਰ 12 ਪਾਸ ਸਨ | ਪੀ.ਆਰ.ਐਸ. ...

ਪੂਰੀ ਖ਼ਬਰ »

ਵਿਜੇ ਮਾਲਿਆ ਿਖ਼ਲਾਫ਼ ਸਾਢੇ 17 ਕਰੋੜ ਡਾਲਰ ਦੇ ਕੇਸ ਦੀ ਲੰਡਨ ਅਦਾਲਤ 'ਚ ਹੋਈ ਸੁਣਵਾਈ

ਲੰਡਨ 24 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਹਾਈ ਕੋਰਟ ਨੇ ਅੱਜ ਸ਼ੁੱਕਰਵਾਰ ਨੂੰ ਵਿਜੇ ਮਾਲਿਆ ਿਖ਼ਲਾਫ਼ 175 ਮਿਲੀਅਨ ਅਮਰੀਕੀ ਡਾਲਰ (ਸਾਢੇ 17 ਕਰੋੜ) ਦੇ ਲੈਣ-ਦੇਣ ਦੇ ਮਾਮਲੇ ਦਾ ਕੇਸ ਸੁਣਿਆ | ਇਹ ਕੇਸ ਬਿ੍ਟਿਸ਼ ਬੀਵਰੇਜ਼ ਗੇਂਟ ਡੀਆਜ਼ੀਓ ਵਲੋਂ ਕੀਤਾ ...

ਪੂਰੀ ਖ਼ਬਰ »

ਮੋਦੀ ਵਲੋਂ ਰਾਹੁਲ, ਕੈਪਟਨ ਤੇ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਦਾ ਧੰਨਵਾਦ

ਨਵੀਂ ਦਿੱਲੀ, 24 ਮਈ (ਏਜੰਸੀਆਂ)-ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਦੀ ਹਾਰ ਸਵੀਕਾਰ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੂੰ ਭਾਜਪਾ ਦੀ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਹੈ | ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ...

ਪੂਰੀ ਖ਼ਬਰ »

ਜੇਤਲੀ ਦੇ ਮੰਤਰੀ ਬਣਨ ਦੀ ਸੰਭਾਵਨਾ ਘੱਟ

ਇਲਾਜ ਲਈ ਜਾਣਗੇ ਵਿਦੇਸ਼

ਨਵੀਂ ਦਿੱਲੀ- ਵਿੱਤ ਮੰਤਰੀ ਅਰੁਣ ਜੇਤਲੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਵੀਂ ਸਰਕਾਰ 'ਚ ਮੰਤਰੀ ਬਣਨ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਉਨ੍ਹਾਂਨੂੰ ਖਰਾਬ ਸਿਹਤ ਕਾਰਨ ਇਲਾਜ਼ ਲਈ ਅਮਰੀਕਾ ਜਾਂ ਇੰਗਲੈਂਡ ਜਾਣਾ ਪੈ ਸਕਦਾ ਹੈ | 66 ਸਾਲਾ ਜੇਤਲੀ ਦੀ ਪਿਛਲੇ ਕੁਝ ...

ਪੂਰੀ ਖ਼ਬਰ »

78 ਔਰਤਾਂ ਨੇ ਜਿੱਤੀ ਲੋਕ ਸਭਾ ਚੋਣ

ਨਵੀਂ ਦਿੱਲੀ, 24 ਮਈ (ਏਜੰਸੀਆਂ)-17ਵੀਂ ਲੋਕ ਸਭਾ ਦੇ ਜੇਤੂ ਉਮੀਦਵਾਰਾਂ 'ਚ ਔਰਤਾਂ ਦੀ ਕੁੱਲ ਗਿਣਤੀ 78 ਹੈ | ਮਹਿਲਾ ਸੰਸਦ ਮੈਂਬਰਾਂ ਦੀ ਹੁਣ ਤੱਕ ਦੀ ਇਸ ਸਭ ਤੋਂ ਵੱਧ ਭਾਗੀਦਾਰੀ ਦੇ ਨਾਲ ਹੀ ਨਵੀਂ ਲੋਕ ਸਭਾ 'ਚ ਮਹਿਲਾ ਸੰਸਦ ਮੈਂਬਰਾਂ ਦੀ ਗਿਣਤੀ ਕੁੱਲ ਸੰਸਦ ਮੈਂਬਰਾਂ ਦੀ ...

ਪੂਰੀ ਖ਼ਬਰ »

4 ਨਵੇਂ ਜੱਜਾਂ ਨੇ ਚੁੱਕੀ ਸਹੁੰ

ਨਵੀਂ ਦਿੱਲੀ, 24 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ 'ਚ 4 ਨਵੇਂ ਜੱਜਾਂ ਦੀ ਨਿਯੁਕਤੀ ਤੋਂ ਬਾਅਦ ਪਿਛਲੇ 5 ਸਾਲਾਂ 'ਚ ਪਹਿਲੀ ਵਾਰ ਸਰਬਉੱਚ ਅਦਾਲਤ 'ਚ ਜੱਜਾਂ ਦੀ ਨਿਰਧਾਰਿਤ ਗਿਣਤੀ 31 ਪੂਰੀ ਹੋ ਗਈ ਹੈ | ਸਰਕਾਰ ਨੇ 2008 'ਚ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ 26 ਤੋਂ ਵਧਾ ਕੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX