ਤਾਜਾ ਖ਼ਬਰਾਂ


ਸਾਊਦੀ ਅਰਬ ਤੋਂ ਆਏ ਪਿੰਡ ਮਠੋਲਾ ਦੇ ਵਿਅਕਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  1 minute ago
ਘੁਮਾਣ ,16 ਜੁਲਾਈ {ਬਮਰਾਹ }-ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਬਾਬਾ ਨਾਮਦੇਵ ਭਵਨ ਵਿੱਚ ਇਕਾਂਤਵਾਸ ਕੀਤੇ ਗਏ ਸਾਊਦੀ ਅਰਬ ਤੋਂ ਆਏ 25 ਲੋਕਾਂ ਵਿੱਚੋਂ ਇੱਕ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ । ਇਸ ਸਬੰਧੀ ...
ਸੁਨਾਮ ਦੇ ਕੱਚਾ ਪਹਾ ਰੋਡ ਦੀ ਇਕ ਔਰਤ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ ,16 ਜੁਲਾਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)- ਸੁਨਾਮ ਸ਼ਹਿਰ 'ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀ ਲੈ ਰਿਹਾ ਕਿਉਂਕਿ ਇਕ ਦੋ ਦਿਨ ਛੱਡ ਕੇ ਸ਼ਹਿਰ 'ਚ ਕੋਰੋਨਾ ਦਾ ਕੋਈ ਨਾਂ ...
ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਸਵ-ਡਿਵੀਜਨ ਪੱਧਰ 'ਤੇ ਸਿਵਲ ਤੇ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਕਰੇਗਾ ਗਠਿਤ
. . .  about 2 hours ago
ਰਾਜਪੁਰਾ 'ਚ ਕੋਰੋਨਾ ਦੇ ਤਿੰਨ ਮਰੀਜ਼ਾਂ ਦੀ ਪੁਸ਼ਟੀ
. . .  about 2 hours ago
ਰਾਜਪੁਰਾ 16 ਜੁਲਾਈ (ਰਣਜੀਤ ਸਿੰਘ)- ਰਾਜਪੁਰਾ ਸ਼ਹਿਰ 'ਚ ਅੱਜ ਫਿਰ 3 ਮਰੀਜ਼ ਕੋਰੋਨਾ ...
ਜ਼ਿਲ੍ਹਾ ਜਲੰਧਰ ਮੈਜਿਸਟਰੇਟ ਵੱਲੋਂ ਹੋਟਲਾਂ ਸਮੇਤ ਹੋਰ ਥਾਵਾਂ 'ਤੇ ਹੋਣ ਵਾਲੇ ਫੰਕਸ਼ਨਾ ਸੰਬੰਧੀ ਹਦਾਇਤਾ ਜਾਰੀ
. . .  about 2 hours ago
ਜ਼ਿਲ੍ਹਾ ਜਲੰਧਰ ਮੈਜਿਸਟਰੇਟ ਵੱਲੋਂ ਹੋਟਲਾਂ ਸਮੇਤ ਹੋਰ ਥਾਵਾਂ 'ਤੇ ਹੋਣ ਵਾਲੇ ਫੰਕਸ਼ਨਾ ਸੰਬੰਧੀ ਹਦਾਇਤਾ ਜਾਰੀ ...
ਕਣਕ ਨਾ ਮਿਲਣ ਕਾਰਨ ਲੋਕਾਂ ਨੇ ਡੀਪੂ ਅੱਗੇ ਕੀਤਾ ਰੋਸ ਪ੍ਰਦਰਸ਼ਨ
. . .  about 2 hours ago
ਬਾਘਾ ਪੁਰਾਣਾ, 16 ਜੁਲਾਈ (ਬਲਰਾਜ ਸਿੰਗਲਾ)- ਅੱਜ ਬਾਘਾ ਪੁਰਾਣਾ ਦੇ ਵਾਰਡ ਨੰਬਰ 1 ਵਿਚਲੇ ਡੀਪੂ ...
ਸਿਵਲ ਹਸਪਤਾਲ ਗੁਰਦਾਸਪੁਰ ਦਾ ਲੈਬ ਟੈਕਨੀਸ਼ੀਅਨ ਨੂੰ ਹੋਇਆ ਕੋਰੋਨਾ
. . .  about 2 hours ago
ਗੁਰਦਾਸਪੁਰ, 16 ਜੁਲਾਈ (ਆਰਿਫ਼)- ਸਿਵਲ ਹਸਪਤਾਲ ਗੁਰਦਾਸਪੁਰ ਦੀ ਲੈਬ ਅੰਦਰ ਕੰਮ ਕਰਦੇ ਇਕ ਸੀਨੀਅਰ ਲੈਬ...
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੌਰ ਕਮੇਟੀ ਦੀ ਮੀਟਿੰਗ 'ਚ 8 ਅਹਿਮ ਮਤੇ ਕੀਤੇ ਗਏ ਪਾਸ
. . .  about 2 hours ago
ਚੰਡੀਗੜ੍ਹ, 16 ਜੁਲਾਈ (ਸੁਰਿੰਦਰਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੌਰ ਕਮੇਟੀ ਦੀ ਮੀਟਿੰਗ ਅੱਜ ਪਾਰਟੀ ਪ੍ਰਧਾਨ...
ਨਵਾਂ ਸ਼ਹਿਰ 'ਚ ਦੋ ਡਾਕਟਰਾਂ ਸਮੇਤ 6 ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਨਵਾਂਸ਼ਹਿਰ,16 ਜੁਲਾਈ (ਗੁਰਬਖ਼ਸ਼ ਸਿੰਘ ਮਹੇ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਖ਼ਾਸ ਕਰ ਕੇ ਨਵਾਂਸ਼ਹਿਰ ਸ਼ਹਿਰੀ ਹਲਕੇ 'ਚ ...
ਸ਼ੇਰਾਂਵਾਲਾ 'ਚ ਚਾਰ ਸਾਲਾ ਬੱਚਾ, ਦਾਦਾ ਅਤੇ ਮਾਂ ਕੋਰੋਨਾ ਪਾਜ਼ੀਟਿਵ
. . .  about 3 hours ago
ਮੰਡੀ ਕਿੱਲਿਆਂਵਾਲੀ, 16 ਜੁਲਾਈ (ਇਕਬਾਲ ਸਿੰਘ ਸ਼ਾਂਤ)- ਮਹਾਂਮਾਰੀ ਦੀ ਲਾਗ ਲੰਬੀ ਹਲਕੇ ਦੇ ਪੇਂਡੂ ਖੇਤਰਾਂ 'ਚ ਘਰਾਂ 'ਚ ਵੜ...
ਖਿਲਚੀਆਂ ਪੁਲਿਸ ਵੱਲੋਂ ਪਿਸਤੌਲ ਤੇ ਅਫ਼ੀਮ ਸਮੇਤ 2 ਵਿਅਕਤੀ ਕਾਬੂ
. . .  about 3 hours ago
ਟਾਂਗਰਾ, 16 ਜੁਲਾਈ (ਹਰਜਿੰਦਰ ਸਿੰਘ ਕਲੇਰ) - ਪੁਲਿਸ ਜ਼ਿਲ੍ਹਾ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐੱਸ.ਪੀ ਹਰਕ੍ਰਿਸ਼ਨ ਸਿੰਘ ...
ਕੋਰੋਨਾ ਕਾਰਨ ਭਾਜਪਾ ਨੇ ਸੂਬੇ 'ਚ ਸਾਰੇ ਰਾਜਨੀਤਿਕ ਪ੍ਰੋਗਰਾਮ 31 ਜੁਲਾਈ ਤਕ ਕੀਤੇ ਮੁਲਤਵੀ
. . .  about 3 hours ago
ਪਠਾਨਕੋਟ, 16 ਜੁਲਾਈ (ਸੰਧੂ /ਚੌਹਾਨ/ਆਸ਼ੀਸ਼ ਸ਼ਰਮਾ)- ਕੋਵੀਡ -19 ਮਹਾਂਮਾਰੀ ਦੀ ਗੰਭੀਰਤਾ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ...
ਕੋਰੋਨਾ ਦਾ ਮਰੀਜ਼ ਨਾ ਲੱਭਣ ਕਾਰਨ ਪ੍ਰਸ਼ਾਸਨ ਨੂੰ ਪਈ ਹੱਥਾਂ ਪੈਰਾਂ ਦੀ
. . .  about 4 hours ago
ਲਹਿਰਾਗਾਗਾ ਦੇ ਚੇਅਰਮੈਨ ਨੂੰ ਹੋਇਆ ਕੋਰੋਨਾ
. . .  about 4 hours ago
ਲਹਿਰਾਗਾਗਾ, 16 ਜੁਲਾਈ (ਅਸ਼ੋਕ ਗਰਗ)- ਮਾਰਕੀਟ ਕਮੇਟੀ ਲਗਿਰਗਾਗਾ ਦੇ ਚੇਅਰਮੈਨ ਅਤੇ ਪਿੰਡ ਲਹਿਲਾ ਕਲਾਂ ...
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ 3 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ 3 ਹੋਰ ਕੋਰੋਨਾ...
ਲੁਧਿਆਣਾ 'ਚ ਕੋਰੋਨਾ ਦੇ 61 ਨਵੇਂ ਮਾਮਲਿਆਂ ਦੀ ਪੁਸ਼ਟੀ, 1 ਮੌਤ
. . .  about 4 hours ago
ਲੁਧਿਆਣਾ, 16 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ ਨਾਲ ਸਬੰਧਿਤ ਅੱਜ ਇੱਕ ਹੋਰ ਮਰੀਜ਼ ਦੀ ਕੋਰੋਨਾ ਨਾਲ....
ਅੰਮ੍ਰਿਤਸਰ 'ਚ ਕੋਰੋਨਾ ਦਾ ਉਛਾਲ, 23 ਹੋਰ ਨਵੇਂ ਮਾਮਲੇ ਆਏ ਸਾਹਮਣੇ, ਇੱਕ ਹੋਰ ਮੌਤ
. . .  about 4 hours ago
ਅੰਮ੍ਰਿਤਸਰ , 16 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਦਾ ਮੁੜ ਉਛਾਲ ਆਇਆ ਹੈ। ਇੱਥੇ ਅੱਜ ਇੱਕੋ ਦਿਨ 'ਚ 23 ਨਵੇਂ ਮਾਮਲੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸਾਹਮਣੇ ਆਏ ਹਨ। ਇਸੇ ਦੇ ਨਾਲ ਹੀ...
ਅਰਨੀਵਾਲਾ ਖੇਤਰ ਨਾਲ ਸੰਬੰਧਿਤ ਚਾਰ ਜਣਿਆਂ ਦੀ ਰਿਪੋਰਟ ਆਈ ਪਾਜ਼ੀਟਿਵ
. . .  about 4 hours ago
ਮੰਡੀ ਅਰਨੀਵਾਲਾ, 16 ਜੁਲਾਈ (ਨਿਸ਼ਾਨ ਸਿੰਘ ਸੰਧੂ)- ਸਿਹਤ ਵਿਭਾਗ ਵਲੋਂ ਕੋਰੋਨਾ ਸੰਬੰਧੀ ਕੀਤੀ ਗਈ ਸੈਂਪਲਿੰਗ ਦੌਰਾਨ ਫ਼ਾਜ਼ਿਲਕਾ ਦੇ ਅਰਨੀਵਾਲਾ ਖੇਤਰ ਨਾਲ ਸੰਬੰਧਿਤ ਚਾਰ ਜਣਿਆਂ ਦੀ ਰਿਪੋਰਟ ਪਾਜ਼ੀਟਿਵ...
ਪੰਜਾਬ ਸਰਕਾਰ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਦਾ ਰੇਟ ਕੀਤਾ ਨਿਰਧਾਰਿਤ
. . .  about 4 hours ago
ਚੰਡੀਗੜ੍ਹ, 16 ਜੁਲਾਈ- ਪੰਜਾਬ ਸਰਕਾਰ ਨੇ ਸੂਬੇ 'ਚ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਦਾ ਰੇਟ ਨਿਰਧਾਰਿਤ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ...
ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਸੂਬੇ 'ਚ ਨਿੰਮ ਦੇ ਬੂਟੇ ਲਗਾਉਣ ਦਾ ਆਗਾਜ਼
. . .  about 4 hours ago
ਬੇਗੋਵਾਲ, 16 ਜੁਲਾਈ (ਸੁਖਜਿੰਦਰ ਸਿੰਘ)- ਇਸਤਰੀ ਅਕਾਲੀ ਦਲ ਵਲੋਂ ਸੂਬੇ ਭਰ 'ਚ 16 ਤੋਂ 21 ਜੁਲਾਈ ਤੱਕ ਨਿੰਮ ਦੇ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ਼ ਅੱਜ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ...
ਹੁਸ਼ਿਆਰਪੁਰ 'ਚ ਕੋਰੋਨਾ ਦੇ ਚਾਰ ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 4 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 220 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਸ਼ਾਹਕੋਟ : ਨਾਰੰਗਪੁਰ ਦੇ ਨੌਜਵਾਨ ਦੀ ਪਤਨੀ ਵੀ ਆਈ ਕੋਰੋਨਾ ਪਾਜ਼ੀਟਿਵ
. . .  about 1 hour ago
ਮਲਸੀਆਂ, 16 ਜੁਲਾਈ (ਅਜ਼ਾਦ ਸਚਦੇਵਾ, ਸੁਖਦੀਪ ਸਿੰਘ)- ਸ਼ਾਹਕੋਟ ਬਲਾਕ ਦੇ ਪਿੰਡ ਨਾਰੰਗਪੁਰ ਦੇ ਇੱਕ ਨੌਜਵਾਨ ਰਮਨਦੀਪ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਦੀ ਪਤਨੀ...
ਕੋਰੋਨਾ ਦਾ ਮਰੀਜ਼ ਆਉਣ ਕਾਰਨ ਅੰਮ੍ਰਿਤਸਰ ਦੇ ਓਠੀਆਂ 'ਚ ਦਹਿਸ਼ਤ ਦਾ ਮਾਹੌਲ
. . .  about 5 hours ago
ਓਠੀਆਂ, 16 ਜੁਲਾਈ (ਗੁਰਵਿੰਦਰ ਸਿੰਘ ਛੀਨਾ)- ਅੰਮ੍ਰਿਤਸਰ ਦੇ ਓਠੀਆਂ ਦੇ ਇੱਕ ਮਰੀਜ਼, ਜੋ ਕਿ ਬਿਮਾਰ ਸੀ, ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਹੁਣ ਉਸ ਦੀ ਕੋਰੋਨਾ ਰਿਪੋਰਟ...
ਬੀ. ਐੱਸ. ਐੱਫ. ਦੇ ਜਵਾਨਾਂ ਸਣੇ ਫ਼ਾਜ਼ਿਲਕਾ ਜ਼ਿਲ੍ਹੇ 'ਚ 27 ਹੋਰ ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ
. . .  about 5 hours ago
ਫ਼ਾਜ਼ਿਲਕਾ, 16 ਜੁਲਾਈ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 27 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ 5 ਬੀ. ਐੱਸ. ਐੱਫ. ਜਵਾਨ ਵੀ ਸ਼ਾਮਲ ਹਨ। ਜਾਣਕਾਰੀ ਦਿੰਦਿਆਂ...
ਜਲਾਲਾਬਾਦ 'ਚ ਕੋਰੋਨਾ ਦੇ ਸੱਤ ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਜਲਾਲਾਬਾਦ, 16 ਜੁਲਾਈ (ਕਰਨ ਚੁਚਰਾ)- ਜਲਾਲਾਬਾਦ 'ਚ ਅੱਜ ਕੋਰੋਨਾ ਦੇ ਸੱਤ ਹੋਰ ਮਾਮਲੇ ਸਾਹਮਣੇ ਆਏ ਹਨ। ਪੀੜਤਾਂ 'ਚ ਦੋ ਮਰਦ, ਚਾਰ ਔਰਤਾਂ ਅਤੇ ਇੱਕ ਦਸ ਸਾਲਾ ਬੱਚਾ ਸ਼ਾਮਲ ਹੈ। ਕੋਰੋਨਾ ਦੇ ਅੱਜ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਜੇਠ ਸੰਮਤ 551

ਪਟਿਆਲਾ

ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਚੌਗਿਰਦੇ ਪ੍ਰਤੀ ਪੰਜਾਬ ਸਰਕਾਰ ਹੋਈ ਸਰਗਰਮ

ਪਟਿਆਲਾ, 24 ਮਈ (ਜਸਪਾਲ ਸਿੰਘ ਢਿੱਲੋਂ)- ਪੰਜਾਬ ਅੰਦਰ ਹੁਣ ਲੋਕ ਸਭਾ ਚੋਣਾਂ ਮੁਕੰਮਲ ਹੋ ਗਈਆਂ ਹਨ, ਰਾਜ ਸਰਕਾਰ ਨੇ ਸਾਡੇ ਚੌਗਿਰਦੇ ਸਬੰਧੀ ਆਪਣਾ ਸਖ਼ਤ ਰੁੱਖ ਤਿਆਰ ਕਰਨਾ ਸ਼ੁਰੂ ਕਰ ਦਿਤਾ ਹੈ ਜਿਸ ਸਦਕਾ ਹੁਣ ਰਾਜ ਅੰਦਰ ਪਲਾਸਟਿਕ ਅਤੇ ਥਰਮੋਕੋਲ 'ਤੇ ਮੁਕੰਮਲ ਪਾਬੰਦੀ ਹੋਵੇਗੀ। ਜਾਣਕਾਰੀ ਮੁਤਾਬਿਕ ਸਥਾਨਿਕ ਸਰਕਾਰ ਵਿਭਾਗ ਅਧੀਨ ਇਕ 'ਪੰਜਾਬ ਮਿਉਂਸਪਲ ਇਨਫਰਾਸਟਰਕਚਰ ਕੰਪਨੀ' ਦੀ ਸਥਾਪਨਾ ਕੀਤੀ ਗਈ ਹੈ ਇਹ ਕੰਪਨੀ ਅਗਲਾ ਇਕ ਮਹੀਨਾ ਰਾਜ ਦੇ ਅੰਦਰ ਲੋਕਾਂ ਅਤੇ ਦੁਕਾਨਦਾਰਾਂ ਨੂੰ ਸਥਾਨਿਕ ਸਰਕਾਰ ਵਿਭਾਗ ਰਾਹੀਂ ਜਾਗਰੂਕ ਕਰੇਗੀ। ਇਸ ਸਬੰਧੀ ਟੀਮਾਂ ਵੱਲੋਂ ਜਿਥੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਜੋ ਦੁਕਾਨਦਾਰ ਵਾਰ ਵਾਰ ਕਹਿਣ ਦੇ ਬਾਜ ਨਹੀਂ ਆਉਂਦੇ ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ। ਇਸ ਟੀਮ ਦੇ ਅਧਿਕਾਰੀਆਂ ਨੇ ਜੋ ਅਧਿਐਨ ਕੀਤਾ ਹੈ, ਉਸ ਮੁਤਾਬਿਕ ਸੀਵਰੇਜ ਦੀ ਸਭ ਤੋਂ ਵੱਡੀ ਸਮੱਸਿਆ ਪਲਾਸਟਿਕ ਤੇ ਥਰਮੋਕੋਲ ਕਾਰਨ ਹੀ ਪੈਦਾ ਹੁੰਦੀ ਹੈ। ਇਸ ਅਧਿਐਨ 'ਚ ਅਹਿਮ ਤੱਥ ਸਾਹਮਣੇ ਆਇਆ ਹੈ ਕਿ 60 ਫ਼ੀਸਦੀ ਸੀਵਰੇਜ ਦੀ ਸਮੱਸਿਆ ਪਲਾਸਟਿਕ ਤੇ ਥਰਮੋਕੋਲ ਦੀ ਵਰਤੋਂ ਕਾਰਨ ਹੀ ਪੈਦਾ ਹੁੰਦੀ ਹੈ। ਇਸ ਸਬੰਧੀ ਨਗਰ ਨਿਗਮ ਨੇ ਸ਼ਹਿਰ ਅੰਦਰ ਪਲਾਸਟਿਕ ਤੇ ਥਰਮੋਕੋਲ ਦੀ ਵਰਤੋਂ ਸਬੰਧੀ ਮੁਹਿੰਮ ਚਲਾਈ ਹੈ। ਇਸ ਸਬੰਧੀ ਨਗਰ ਨਿਗਮ ਦੀ ਟੀਮ ਦੇ ਤਾਲਮੇਲ ਅਧਿਕਾਰੀ ਅਮਨਦੀਪ ਸਿੰਘ ਸੇਖੋਂ, ਮਨਪ੍ਰੀਤ ਸਿੰਘ ਬਾਜਵਾ, ਸੈਨੇਟਰੀ ਇੰਸਪੈਕਟਰ ਰਾਜੇਸ਼ ਮੱਟੂ ਕੁਲਦੀਪ ਸਿੰਘ ਤੇ ਇੰਦਰਜੀਤ ਸਿੰਘ ਸ਼ਾਮਿਲ ਹਨ, ਨੇ ਅੱਜ ਇਥੇ ਯਾਦਵਿੰਦਰਾ ਪਬਲਿਕ ਸਕੂਲ ਦੇ ਬਜਾਰ 'ਚ ਇਸ ਟੀਮ ਨੇ ਜਾਕੇ ਛਾਪਾ ਮਾਰਿਆ ਤੇ ਉਨ੍ਹਾਂ ਜਿੱਥੇ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਪਲਾਸਟਿਕ, ਡਿਸਪੋਜਬਲਾਂ ਅਤੇ ਥਰਮੋਕੋਲ ਦੀ ਵਰਤੋਂ ਸਬੰਧੀ ਜਾਣੂ ਕਰਾਇਆ। ਉਨ੍ਹਾਂ ਨੂੰ ਇਨ੍ਹਾਂ ਦੀ ਵਰਤੋਂ ਦੇ ਖ਼ਤਰਿਆਂ ਤੋਂ ਜਾਣੂ ਕਰਾਇਆ ਗਿਆ ਤੇ ਨਾਲ ਹੀ ਦੱਸਿਆ ਗਿਆ ਕਿ ਥਰਮੋਕੋਲ 'ਚ ਜਦੋਂ ਵੀ ਗਰਮ ਤਰਲ ਪਾਇਆ ਜਾਂਦਾ ਹੈ ਤਾਂ ਇਸ ਦੇ ਜ਼ਹਿਰੀਲੇ ਪ੍ਰਭਾਵ ਪੈਦਾ ਹੁੰਦੇ ਹਨ, ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ। ਇਹ ਟੀਮ ਹਰ ਰੋਜ਼ ਹੁਣ ਆਪਣੀ ਮੁਹਿੰਮ ਚਲਾਏਗੀ ਅਤੇ ਲੋਕਾਂ ਨੂੰ ਪਲਾਸਟਿਕ ਦੀ ਪਾਬੰਦੀ ਬਾਰੇ ਜਾਗਰੂਕ ਕਰੇਗੀ ਅਤੇ ਚਲਾਨ ਵੀ ਕਰੇਗੀ।
ਟੀਮ ਦੇ ਤਾਲਮੇਲ ਅਧਿਕਾਰੀ ਅਮਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਟੀਮ ਨੇ 15 ਦੁਕਾਨਦਾਰਾਂ ਦੇ ਚਲਾਨ ਕੀਤੇ ਹਨ। ਇਹ ਉਹ ਦੁਕਾਨਦਾਰ ਹਨ ਜਿਨ੍ਹਾਂ ਨੂੰ ਵਾਰ ਵਾਰ ਕਹਿਣ 'ਤੇ ਵੀ ਪਲਾਸਟਿਕ ਦੀ ਵਰਤੋਂ ਬੰਦ ਨਹੀਂ ਕੀਤੀ। ਇਸ ਟੀਮ ਨੇ 15 ਕਿੱਲੋ ਦੇ ਕਰੀਬ ਪਲਾਸਟਿਕ ਜ਼ਬਤ ਵੀ ਕੀਤਾ ਹੈ। ਇਹ ਮੁਹਿੰਮ ਹੁਣ ਰਾਜ ਅੰਦਰ ਲਗਾਤਾਰ ਜਾਰੀ ਰਹੇਗੀ। ਨਗਰ ਨਿਗਮ ਨੇ ਲੋਕਾਂ ਨੂੰ ਆਖਿਆ ਹੈ ਕਿ ਦੁਕਾਨਦਾਰ ਇਸ ਮਾਮਲੇ 'ਚ ਸਹਿਯੋਗ ਦੇਣ। ਗੌਰਤਲਬ ਹੈ ਕਿ ਰਾਜ ਅੰਦਰ ਪਲਾਸਟਿਕ ਦੀ ਵਰਤੋਂ ਸਬੰਧੀ ਪਿਛਲੇ ਅਕਾਲੀ ਭਾਜਪਾ ਸਰਕਾਰ ਨੇ ਇਕ ਕਾਨੂੰਨ 2016 'ਚ ਕਾਨੂੰਨ ਪਾਸ ਕੀਤਾ ਸੀ। ਇਸ ਦਾ ਮੁੱਖ ਖਰੜਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਤਿਆਰ ਕੀਤਾ ਗਿਆ ਸੀ। ਪਿਛਲੀ ਸਰਕਾਰ ਨੇ ਕਾਨੂੰਨ ਤਾਂ ਪਾਸ ਕਰ ਦਿੱਤਾ ਪਰ ਵਿਧਾਨ ਸਭਾ ਚੋਣਾਂ 2017 ਨੇੜੇ ਹੋਣ ਕਰਕੇ ਇਸ ਨੂੰ ਮੁਕੰਮਲ ਤੌਰ 'ਤੇ ਲਾਗੂ ਨਹੀਂ ਕਰ ਸਕੀ ਉਸ ਵੇਲੇ ਸਿਆਸੀ ਪ੍ਰਭਾਵ ਵੀ ਇਸ ਮੁਹਿੰਮ 'ਤੇ ਭਾਰੂ ਪੈਣ ਕਰਕੇ ਇਹ ਵਿਚ ਵਿਚਾਲੇ ਦਮ ਤੌੜ ਗਈ। ਇਸ ਉਪਰੰਤ ਮੌਜੂਦਾ ਸਰਕਾਰ ਨੇ ਵੀ ਸ਼ੁਰੂ 'ਚ ਉਸ ਵੇਲੇ ਦੇ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਨੇ ਇਸ ਮੁਹਿੰਮ ਨੂੰ ਚਲਾਇਆ ਪਰ ਉਨ੍ਹਾਂ ਦੀ ਮੁਹਿੰਮ ਵੀ ਸਿਆਸਤ ਦੀ ਭੇਟ ਚੜ ਗਈ ਜਿਸ ਦੇ ਚੱਲਦਿਆਂ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ। ਜਿਸ ਕਰਕੇ ਪਲਾਸਟਿਕ ਰੋਕੂ ਮੁਹਿੰਮ ਵਿਚਾਲੇ ਹੀ ਦਮ ਤੋੜ ਗਈ, ਬਹੁਤ ਸਾਰੇ ਸਿਆਸੀ ਲੋਕ ਵੀ ਪਲਾਸਟਿਕ ਪੈਦਾ ਕਰਦੇ ਹਨ ਜਾਂ ਉਨ੍ਹਾਂ ਦੇ ਨਜ਼ਦੀਕੀ ਪਲਾਸਟਿਕ ਪੈਦਾ ਕਰਨ ਵਾਲੀਆਂ ਕੰਪਨੀਆਂ ਦੇ ਨਾਲ ਸਬੰਧ ਰੱਖਦੇ ਹਨ। ਇਸ ਸਬੰਧੀ ਕਈ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਸਰਕਾਰ ਦੀ ਇੱਛਾ ਸ਼ਕਤੀ 'ਤੇ ਨਿਰਭਰ ਕਰਦੀ ਹੈ। ਜੇ ਸਰਕਾਰ ਨੇ ਆਗਿਆ ਦੇ ਦਿੱਤੀ ਤਾਂ ਅਗਲੇ ਸਮੇਂ ਅੰਦਰ ਇਸ ਨੂੰ ਰੋਕਣ 'ਚ ਸਫਲਤਾ ਮਿਲ ਸਕਦੀ ਹੈ।

ਮਕਾਨ ਬਣਾਉਣ ਲਈ ਦਿੱਤੀ ਰਕਮ ਵਾਪਸ ਨਾ ਕਰਨ ਦੇ ਮਾਮਲੇ 'ਚ ਦੋ ਿਖ਼ਲਾਫ਼ ਕੇਸ ਦਰਜ

ਪਟਿਆਲਾ, 24 ਮਈ (ਮਨਦੀਪ ਸਿੰਘ ਖਰੋੜ)-ਇੱਥੋਂ ਦੇ ਰਹਿਣ ਵਾਲੇ ਦੋ ਵਿਅਕਤੀਆਂ ਤੋਂ ਮਕਾਨ ਬਣਾਉਣ ਲਈ ਪੈਸੇ ਦੇਣ ਤੋਂ ਬਾਅਦ ਵੀ ਘਰ ਨਾ ਬਣਾਉਣ ਤੇ ਨਾ ਦਿੱਤੀ ਰਕਮ ਵਾਪਸ ਕਰਨ ਦੇ ਮਾਮਲੇ 'ਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਇਕ ਔਰਤ ਸਮੇਤ ਦੋ ਜਣਿਆ ਿਖ਼ਲਾਫ਼ ਕੇਸ ਦਰਜ ਕਰ ਲਿਆ ...

ਪੂਰੀ ਖ਼ਬਰ »

ਹਰਿਆਣਾ ਰੋਡਵੇਜ਼ ਅਤੇ ਨਿੱਜੀ ਬੱਸ ਦਰਮਿਆਨ ਭਿਆਨਕ ਟੱਕਰ 'ਚ ਇਕ ਦੀ ਮੌਤ-16 ਜ਼ਖ਼ਮੀ

ਸਮਾਣਾ, 24 ਮਈ (ਪ੍ਰੀਤਮ ਸਿੰਘ ਨਾਗੀ)-ਸਮਾਣਾ-ਪਾਤੜਾਂ ਸੜਕ 'ਤੇ ਨਿਰਮਾਣ ਢਾਬੇ ਨੇੜੇ ਹਰਿਆਣਾ ਰੋਡਵੇਜ਼ ਅਤੇ ਨਿੱਜੀ ਕੰਪਨੀ ਦੀ ਬੱਸ ਦਰਮਿਆਨ ਹੋਈ ਭਿਆਨਕ ਟੱਕਰ ਵਿਚ ਨਿੱਜੀ ਬੱਸ ਚਾਲਕ ਦੀ ਮੌਤ ਹੋ ਗਈ ਹੈ | ਹਰਿਆਣਾ ਰੋਡਵੇਜ਼ ਦੇ ਬੱਸ ਡਰਾਈਵਰ ਸਮੇਤ 16 ਸਵਾਰੀਆਂ ...

ਪੂਰੀ ਖ਼ਬਰ »

ਕਿੰਨਰ ਸਮਾਜ ਵਲੋ ਪ੍ਰਨੀਤ ਕੌਰ ਨੂੰ ਜਿੱਤ 'ਤੇ ਵਧਾਈ

ਪਟਿਆਲਾ, 24 ਮਈ (ਅ.ਸ. ਆਹਲੂਵਾਲੀਆ)-ਲੋਕ ਸਭਾ ਪਟਿਆਲਾ ਹਲਕਾ ਤੋਂ ਰਿਕਾਰਡ ਤੋੜ ਵੋਟਾਂ ਨਾਲ ਜਿੱਤਣ ਤੋਂ ਬਾਅਦ ਕਿੰਨਰ ਸਮਾਜ ਵਿਚ ਵੀ ਖ਼ੁਸ਼ੀ ਦੀ ਲਹਿਰ ਹੈ | ਜਿਸ ਨੂੰ ਵਿਅਕਤ ਕਰਨ ਲਈ ਸਿਮਰਨ ਮਹੰਤ ਅਤੇ ਸੋਨੀਆ ਮਹੰਤ ਵਲੋਂ ਮੋਤੀ ਬਾਗ ਪੈਲੇਸ ਵਿਖੇ ਪਹੁੰਚ ਕੇ ਪ੍ਰਨੀਤ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਵਿਅਕਤੀ ਦੀ ਮੌਤ, ਦੋਸਤ ਜ਼ਖ਼ਮੀ

ਰਾਜਪੁਰਾ, 24 ਮਈ (ਜੀ.ਪੀ. ਸਿੰਘ, ਰਣਜੀਤ ਸਿੰਘ) ਰਾਜਪੁਰਾ-ਚੰਡੀਗੜ੍ਹ ਸੜਕ 'ਤੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਉਸ ਦਾ ਦੋਸਤ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਰਣਧੀਰ ਸਿੰਘ ਵਾਸੀ ਪਿੰਡ ਖਰੋਲਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਚਾਰ ਲੱਖ ਤੋਂ ਵੱਧ ਦੀ ਠੱਗੀ

ਪਟਿਆਲਾ, 24 ਮਈ (ਮਨਦੀਪ ਸਿੰਘ ਖਰੋੜ)-ਜ਼ਿਲ੍ਹਾ ਪਟਿਆਲਾ ਦੇ ਇਕ ਨੌਜਵਾਨ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 4 ਲੱਖ 10 ਹਜ਼ਾਰ ਰੁਪਏ ਲੈਣ ਤੋਂ ਬਾਅਦ ਵੀ ਪਰਦੇਸ ਨਾ ਭੇਜਣ ਦੇ ਮਾਮਲੇ 'ਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਇਕ ਵਿਅਕਤੀ ਿਖ਼ਲਾਫ਼ ਆਈ.ਪੀ.ਸੀ. ਦੀ ਧਾਰਾ 420 ਤੇ ...

ਪੂਰੀ ਖ਼ਬਰ »

ਦੜਾ ਸੱਟਾ ਲਗਾਉਂਦਾ ਇਕ ਕਾਬੂ

ਪਟਿਆਲਾ, 24 ਮਈ (ਮਨਦੀਪ ਸਿੰਘ ਖਰੋੜ)-ਤਿ੍ਪੜੀ 'ਚ ਗੋਲਗੱਪਾ ਚੌਾਕ ਨੇੜੇ ਆਪਣੀ ਦੁਕਾਨ 'ਚ ਦੜਾ ਸੱਟਾ ਲਗਾਉਂਦੇ ਇਕ ਵਿਅਕਤੀ ਨੂੰ ਥਾਣਾ ਤਿ੍ਪੜੀ ਦੀ ਪੁਲਿਸ ਨੇ ਮੌਕੇ 'ਤੇ ਕਾਬੂ ਕਰਕੇ ਉਸ ਤੋਂ 750 ਰੁਪਏ ਦੜੇ ਸੱਟੇ ਦੇ ਬਰਾਮਦ ਕੀਤੇ ਹਨ | ਮੁਲਜ਼ਮ ਦੀ ਪਹਿਚਾਣ ਪਵਨ ਕੁਮਾਰ ...

ਪੂਰੀ ਖ਼ਬਰ »

ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋਏ ਆਗੂਆਂ ਦੀ ਬਦੌਲਤ ਪ੍ਰਨੀਤ ਕੌਰ ਨੂੰ ਮਿਲੀ ਵੱਡੀ ਸਫਲਤਾ

ਪਟਿਆਲਾ, 24 ਮਈ (ਰਜਿੰਦਰ ਸਿੰਘ ਮੌਜੀ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਕੀਤੀਆਂ ਭਾਰੀ ਗਲਤੀਆਂ ਤੋਂ ਨਾਰਾਜ਼ ਹੋਏ ਅਕਾਲੀ ਅਹੁਦੇਦਾਰਾਂ ਵਲੋਂ ਕਾਂਗਰਸ ਵਿਚ ਸ਼ਾਮਲ ਹੋਣ ਇਸ ਵਾਰ ਕਾਂਗਰਸ ਲਈ ਫਾਇਦੇ ਦਾ ਸੌਦਾ ਸਾਬਿਤ ਹੋਇਆ ਹੈ ...

ਪੂਰੀ ਖ਼ਬਰ »

ਹਲਕਾ ਮੁਖੀ ਬਾਬੂ ਕਬੀਰ ਦਾਸ ਨੇ ਵੋਟਰਾਂ ਦਾ ਕੀਤਾ ਧੰਨਵਾਦ

ਨਾਭਾ, 24 ਮਈ (ਕਰਮਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਨਾਭਾ ਦੇ ਮੁਖੀ ਬਾਬੂ ਕਬੀਰ ਦਾਸ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਹੱਕ ਵਿਚ ਵੋਟਾਂ ਪਾਉਣ ਵਾਲੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ...

ਪੂਰੀ ਖ਼ਬਰ »

ਚੋਣਾਂ ਤੋਂ ਬਾਅਦ ਹੁਣ ਲੋਕ ਆਪੋ-ਆਪਣੇ ਕਾਰੋਬਾਰਾਂ 'ਤੇ ਪਰਤੇ

ਪਟਿਆਲਾ, 24 ਮਈ (ਜ.ਸ. ਢਿੱਲੋਂ)-ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੁਣ ਚੋਣ ਪ੍ਰਕ੍ਰਿਆ ਮੁਕੰਮਲ ਹੋ ਚੁੱਕੀ ਹੈ | ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਸਿਆਸੀ ਜਾਂ ਆਜ਼ਾਦ ਉਮੀਦਵਾਰਾਂ ਦੇ ਸਮਰਥਕ ਜੋ ਪਿਛਲੇ ਸਮੇਂ ਤੋਂ ਚੋਣ ਮੁਹਿੰਮਾਂ 'ਚ ਲੱਗੇ ਹੋਏ ਸਨ | ਹੁਣ ਵਾਪਸ ...

ਪੂਰੀ ਖ਼ਬਰ »

ਹੈਰੀਮਾਨ ਦੀ ਮਿਹਨਤ ਸਦਕਾ ਹਲਕਾ ਸਨੌਰ 'ਚੋਂ ਪ੍ਰਨੀਤ ਕੌਰ ਨੂੰ ਮਿਲੀ ਇਤਿਹਾਸਕ ਲੀਡ-ਜੋਗਿੰਦਰ ਕਾਕੜਾ

ਦੇਵੀਗੜ੍ਹ, 24 ਮਈ (ਮੁਖਤਿਆਰ ਸਿੰਘ ਨੌਗਾਵਾਂ)-ਲੋਕ ਸਭਾ ਹਲਕਾ ਪਟਿਆਲਾ ਦੇ ਕਾਂਗਰਸ ਪਾਰਟੀ ਦੀ ਉਮੀਦਵਾਰ ਸ੍ਰੀਮਤੀ ਪ੍ਰਨੀਤ ਕੌਰ ਨੂੰ ਹਲਕਾ ਸਨੌਰ ਤੋਂ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਤੋਂ ਸਭ ਤੋਂ ਵੱਧ ਮਿਲੀ 41.976 ਵੋਟਾਂ ਦੀ ਜਿੱਤ ਨਾਲ ਜਿੱਥੇ ਹਰ ਪਾਸੇ ...

ਪੂਰੀ ਖ਼ਬਰ »

ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਡਾਇਰੈਕਟਰ ਵਲੋਂ ਜ਼ਿਲ੍ਹਾ ਦਫ਼ਤਰ ਦਾ ਦੌਰਾ

ਪਟਿਆਲਾ, 24 ਮਈ (ਮਨਦੀਪ ਸਿੰਘ ਖਰੋੜ)-ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਪੰਜਾਬ ਬਿ੍ਗੇ: ਸਤਿੰਦਰ ਸਿੰਘ (ਰਿਟਾ:) ਵਲੋਂ ਅਹੁਦਾ ਸੰਭਾਲਣ ਮਗਰੋਂ ਅੱਜ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਪਟਿਆਲਾ ਦਾ ਪਲੇਠਾ ਦੌਰਾ ਕੀਤਾ ਗਿਆ | ਇਸ ਦੌਰੇ ਦੌਰਾਨ ਉਨ੍ਹਾਂ ਨੇ ਸਮੂਹ ...

ਪੂਰੀ ਖ਼ਬਰ »

ਇਲਾਕੇ ਦੇ ਕਾਂਗਰਸੀ ਵਰਕਰਾਂ ਦੀ ਮਿਹਨਤ ਸਦਕਾ ਪਾਰਟੀ ਨੂੰ ਮਿਲੀ ਵੱਡੀ ਜਿੱਤ-ਜੋਗਿੰਦਰ ਸਿੰਘ ਕਾਕੜਾ

ਦੇਵੀਗੜ੍ਹ, 24 ਮਈ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ ਦੇ ਮੁਖੀ ਅਤੇ ਸੀਨੀਅਰ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਸਿਆਸੀ ਸਕੱਤਰ ਜੋਗਿੰਦਰ ਸਿੰਘ ਕਾਕੜਾ ਨੇ ਅੱਜ ਇਥੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਮਿਲੀ ...

ਪੂਰੀ ਖ਼ਬਰ »

ਪੰਜਾਬ 'ਚ ਸਚਾਈ ਦੀ ਜਿੱਤ ਹੋਈ-ਖਨੌੜਾ

ਭਾਦਸੋਂ, 24 ਮਈ (ਪ੍ਰਦੀਪ ਦੰਦਰਾਲ਼ਾ)-ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਦੀ ਜਿੱਤ ਮੌਕੇ ਵਰਕਰਾਂ ਨਾਲ ਮਿਲ ਕੇ ਖ਼ੁਸ਼ੀ ਮਨਾਉਂਦਿਆਂ ਸੂਬਾ ਜਨਰਲ ਸਕੱਤਰ ਮਹੰਤ ਹਰਵਿੰਦਰ ਸਿੰਘ ਖਨੌੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਵਪੱਖੀ ...

ਪੂਰੀ ਖ਼ਬਰ »

ਪ੍ਰਨੀਤ ਕੌਰ ਦੇ ਜਿੱਤਣ ਤੇ ਦੁਧਨਸਾਧਾਂ ਅਨਾਜ ਮੰਡੀ ਦੇ ਆੜ੍ਹਤੀਆਂ ਨੇ ਲੱਡੂ ਵੰਡ ਕੇ ਖ਼ੁਸ਼ੀ ਮਨਾਈ

ਦੇਵੀਗੜ੍ਹ, 24 ਮਈ (ਮੁਖਤਿਆਰ ਸਿੰਘ ਨੌਗਾਵਾਂ)-ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਪ੍ਰਨੀਤ ਕੌਰ ਦੇ ਜਿੱਤਣ ਦੀ ਖ਼ੁਸ਼ੀ 'ਚ ਅਨਾਜ ਮੰਡੀ ਦੁਧਨਸਾਧਾਂ ਵਿਖੇ ਗੁਰਿੰਦਰ ਸਿੰਘ ਬਾਵਾ ਪ੍ਰਧਾਨ ਦੀ ਅਗਵਾਈ ਹੇਠ ਆੜ੍ਹਤੀ ਭਾਈਚਾਰੇ ਨੇ ਲੱਡੂ ਵੰਡ ਕੇ ...

ਪੂਰੀ ਖ਼ਬਰ »

-ਮਾਮਲਾ ਪਿੰਡ ਮਨੌਲੀ ਦੀ ਪੰਚਾਇਤ ਦੇ ਕਰੋੜਾਂ ਰੁਪਏ ਦੀ ਦੁਰਵਰਤੋਂ ਕਰਨ ਦਾ- ਮਟੀਰੀਅਲ ਸਪਲਾਇਰ ਬਲਜਿੰਦਰ ਸਿੰਘ ਨੇ ਅਦਾਲਤ 'ਚ ਕੀਤਾ ਆਤਮ-ਸਮਰਪਣ, ਜੇਲ੍ਹ ਭੇਜਿਆ

ਐੱਸ. ਏ. ਐੱਸ. ਨਗਰ, 24 ਮਈ (ਜਸਬੀਰ ਸਿੰਘ ਜੱਸੀ)-ਵਿਜੀਲੈਂਸ ਵਲੋਂ ਬੀ. ਡੀ. ਪੀ. ਓ, ਪੰਚਾਇਤ ਸਕੱਤਰ, ਪਿੰਡ ਮਨੌਲੀ ਦੇ ਸਾਬਕਾ ਸਰਪੰਚ ਸਮੇਤ 12 ਵਿਅਕਤੀਆਂ ਿਖ਼ਲਾਫ਼ ਧੋਖਾਧੜੀ ਅਤੇ ਭਿ੍ਸ਼ਟਾਚਾਰ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਮਾਮਲੇ 'ਚ ਅੱਜ ਮਟੀਰੀਅਲ ਸਪਲਾਈ ਕਰਨ ...

ਪੂਰੀ ਖ਼ਬਰ »

ਗਰਮੀ ਵਧਣ ਕਾਰਨ ਸੂਬੇ 'ਚ ਬਿਜਲੀ ਦੀ ਖਪਤ ਵਧੀ

ਪਟਿਆਲਾ, 24 ਮਈ (ਧਰਮਿੰਦਰ ਸਿੰਘ ਸਿੱਧੂ)-ਬੀਤੇ ਦਿਨੀਂ ਜਿੱਥੇ ਸੂਬੇ 'ਚ ਵੱਖ-ਵੱਖ ਥਾਵਾਂ 'ਤੇ ਹੋਈ ਹਲਕੀ ਬਰਸਾਤ ਕਾਰਨ ਬਿਜਲੀ ਖਪਤ ਦਾ ਅੰਕੜਾ ਘੱਟ ਕੇ 4 ਹਜ਼ਾਰ ਮੈਗਾਵਾਟ ਦੇ ਕਰੀਬ ਆਣ ਪਹੁੰਚਿਆ ਸੀ ਜੋ ਹੁਣ ਵਧਦੀ ਗਰਮੀ ਨਾਲ ਇਕ ਵਾਰ ਫਿਰ 6300 ਮੈਗਾਵਾਟ 'ਤੇ ਪਹੁੰਚ ...

ਪੂਰੀ ਖ਼ਬਰ »

27 ਤੋਂ 29 ਮਈ ਤੱਕ ਸਕੂਲਾਂ 'ਚ ਹੋਣਗੇ ਸਮਾਜਿਕ ਵਿਗਿਆਨ ਮੇਲੇ

ਫ਼ਤਹਿਗੜ੍ਹ ਸਾਹਿਬ, 24 ਮਈ (ਰਾਜਿੰਦਰ ਸਿੰਘ)-ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਤਹਿਗੜ੍ਹ ਸਾਹਿਬ ਪਰਮਜੀਤ ਕੌਰ ਸਿੱਧੂ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਰਕਾਰੀ ...

ਪੂਰੀ ਖ਼ਬਰ »

ਵਿਸ਼ਵ ਯੂਨੀਵਰਸਿਟੀ ਦਾ ਦਾਖ਼ਲਿਆਂ ਸਬੰਧੀ ਪ੍ਰਾਸਪੈਕਟਸ ਜਾਰੀ

ਫ਼ਤਹਿਗੜ੍ਹ ਸਾਹਿਬ, 24 ਮਈ (ਭੂਸ਼ਨ ਸੂਦ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਅਕਾਦਮਿਕ ਸੈਸ਼ਨ 2019-20 ਦਾ ਦਾਖ਼ਲਿਆਂ ਸਬੰਧੀ ਪ੍ਰਾਸਪੈਕਟਸ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਯੂਨੀਵਰਸਿਟੀ ਕੁਲਪਤੀ ਭਾਈ ...

ਪੂਰੀ ਖ਼ਬਰ »

ਕੁੱਟਮਾਰ ਅਤੇ ਅਗਵਾ ਦੇ ਮਾਮਲੇ 'ਚ ਪੁਲਿਸ ਵਲੋਂ ਕੇਸ ਦਰਜ

ਸਮਾਣਾ, 24 ਮਈ (ਪ੍ਰੀਤਮ ਸਿੰਘ ਨਾਗੀ)-ਥਾਣਾ ਸਿਟੀ ਸਮਾਣਾ ਦੇ ਐਸ.ਐਚ.ਓ ਪਰਮਜੀਤ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਦਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸੂਲਰ ਕਲੋਨੀ ਪਟਿਆਲਾ ਦੀ ਸ਼ਿਕਾਇਤ 'ਤੇ ਗੁਰਿੰਦਰ ਸਿੰਘ ਪੁੱਤਰ ਕਾਲਾ ਸਿੰਘ ਿਖ਼ਲਾਫ਼ ਕੇਸ ਨੰਬਰ 86 ...

ਪੂਰੀ ਖ਼ਬਰ »

ਮਹਿਲਾ ਕਾਂਗਰਸ ਖਮਾਣੋਂ ਵਲੋਂ ਡਾ. ਅਮਰ ਸਿੰਘ ਦਾ ਭਰਵਾਂ ਸਵਾਗਤ

ਖਮਾਣੋਂ, 24 ਮਈ (ਜੋਗਿੰਦਰ ਪਾਲ)-ਬਲਾਕ ਕਾਂਗਰਸ ਖਮਾਣੋਂ ਦੇ ਪ੍ਰਧਾਨ ਡਾਕਟਰ ਅਮਰਜੀਤ ਸੋਹਲ ਅਤੇ ਮਹਿਲਾ ਕਾਂਗਰਸ ਖਮਾਣੋਂ ਦੀ ਪ੍ਰਧਾਨ ਪਰਮਿੰਦਰ ਕੌਰ ਵਲੋਂ ਕਾਂਗਰਸ ਖਮਾਣੋਂ ਦੇ ਦਫ਼ਤਰ ਵਿਚ ਪਹੁੰਚਣ ਤੇ ਡਾਕਟਰ ਅਮਰ ਸਿੰਘ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਲੋਕ ...

ਪੂਰੀ ਖ਼ਬਰ »

ਨਿਫ਼ਟ ਮੁਹਾਲੀ ਵਿਖੇ 'ਅਨੁਕਾਮਾ-2019' ਨਾਮਕ ਫੈਸ਼ਨ ਸ਼ੋਅ ਦਾ 22ਵਾਂ ਐਡਿਸ਼ਨ ਕਰਵਾਇਆ

ਐੱਸ. ਏ. ਐੱਸ. ਨਗਰ, 24 ਮਈ (ਕੇ. ਐੱਸ. ਰਾਣਾ)-ਨਾਰਥਨ ਇੰਡੀਆ ਇੰਸਟੀਚਿਊਟ ਆਫ਼ ਫ਼ੈਸ਼ਨ ਟੈਕਨਾਲੋਜੀ (ਨਿਫ਼ਟ) ਮੁਹਾਲੀ ਦੇ ਵਿਦਿਆਰਥੀ ਮਾਡਲਾਂ ਵਲੋਂ ਸਾਲਾਨਾ ਫ਼ੈਸ਼ਨ ਸ਼ੋਅ 'ਅਨੁਕਾਮਾ-2019' ਦੌਰਾਨ 55 ਕਲੈਕਸ਼ਨਾਂ ਦੀ ਪੇਸ਼ਕਾਰੀ ਦਿੱਤੀ ਗਈ | ਇਹ ਕਲੈਕਸ਼ਨਜ਼ ਫ਼ੈਸ਼ਨ ...

ਪੂਰੀ ਖ਼ਬਰ »

ਮਾਰਕਫੈੱਡ ਮਹਿਕਮੇ ਵਿਚ 300 ਗੱਠਾਂ ਖ਼ੁਰਦ-ਬੁਰਦ ਕਰਨ ਦਾ ਸਕੈਂਡਲ

ਸਮਾਣਾ, 24 ਮਈ (ਪ੍ਰੀਤਮ ਸਿੰਘ ਨਾਗੀ)-ਐੱਸ.ਐਚ.ਓ ਸਿਟੀ ਸਮਾਣਾ ਪਰਮਜੀਤ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮਾਰਕਫੈੱਡ ਵਿਭਾਗ ਦੇ ਜ਼ਿਲ੍ਹਾ ਮੈਨੇਜਰ ਵਿਸ਼ਾਲ ਗੁਪਤਾ ਦੀ ਸ਼ਿਕਾਇਤ 'ਤੇ ਸੁਖਵਿੰਦਰ ਸ਼ਰਮਾ ਅਤੇ ਲਲਿਤ ਕੁਮਾਰ ਿਖ਼ਲਾਫ਼ ਮੁਕੱਦਮਾ ਨੰਬਰ 85 ਧਾਰਾ 409 ...

ਪੂਰੀ ਖ਼ਬਰ »

ਕੋਰਟ ਮੈਰਿਜ ਕਰਵਾਉਣੀ ਪਈ ਮਹਿੰਗੀ, ਲੜਕੀ ਨੂੰ ਉਸ ਦੇ ਮਾਪੇ ਨੇ ਕੀਤਾ ਅਗਵਾ

ਐੱਸ. ਏ. ਐੱਸ. ਨਗਰ, 24 ਮਈ (ਜਸਬੀਰ ਸਿੰਘ ਜੱਸੀ)-ਥਾਣਾ ਮਟੌਰ ਦੀ ਪੁਲਿਸ ਵਲੋਂ ਪਤੀ ਦੀ ਸ਼ਿਕਾਇਤ 'ਤੇ ਉਸ ਦੀ ਪਤਨੀ ਨੂੰ ਅਗਵਾ ਕਰਨ ਦੇ ਮਾਮਲੇ 'ਚ ਪਤਨੀ ਦੇ ਮਾਪਿਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਮਾਮਲੇ 'ਚ ਪੁਲਿਸ ਨੇ ਸ਼ਿਕਾਇਤਕਰਤਾ ਦੇ ਸਹੁਰੇ ਪ੍ਰਕਾਸ਼ ...

ਪੂਰੀ ਖ਼ਬਰ »

ਕੌਮਾਂਤਰੀ ਕਬੱਡੀ ਖਿਡਾਰੀ ਬਿੱਟੂ ਦੁਗਾਲ ਨੂੰ ਰਾਜਨੀਤਕ ਪਾਰਟੀਆਂ ਤੇ ਕਈ ਖਿਡਾਰੀਆਂ ਨੇ ਦਿੱਤੀਆਂ ਸ਼ਰਧਾਂਜਲੀਆਂ

ਪਾਤੜਾਂ, 24 ਮਈ (ਗੁਰਵਿੰਦਰ ਸਿੰਘ ਬੱਤਰਾ, ਜਗਦੀਸ਼ ਸਿੰਘ ਕੰਬੋਜ)-ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਨਰਿੰਦਰ ਬਿੱਟੂ ਦੁਗਾਲ ਦੇ ਨਮਿਤ ਰੱਖੇ ਗਏ ਗਰੁੜ ਪੁਰਾਣ ਦੇ ਭੋਗ ਉਪਰੰਤ ਅੰਤਿਮ ਅਰਦਾਸ ਪਾਤੜਾਂ ਦੇ ਸ਼ਿਵ ਮੰਦਿਰ ਵਿਖੇ ਹੋਈ ਜਿਸ ਵਿਚ ਵੱਖ ਵੱਖ ਪਾਰਟੀਆਂ ਦੇ ...

ਪੂਰੀ ਖ਼ਬਰ »

ਸ਼ਹਿਰ 'ਚ ਝਪਟਮਾਰੀ ਦੀਆਂ ਘਟਨਾਵਾਂ ਲਗਾਤਾਰ ਜਾਰੀ

ਪਟਿਆਲਾ, 24 ਮਈ (ਮਨਦੀਪ ਸਿੰਘ ਖਰੋੜ)-ਪਟਿਆਲਾ ਪੁਲਿਸ ਵਲੋਂ ਸ਼ਹਿਰ 'ਚ ਚੌਕਸੀ ਕਰਨ ਦੇ ਬਾਵਜੂਦ ਵੀ ਸ਼ਾਹੀ ਸ਼ਹਿਰ 'ਚ ਝਪਟਮਾਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਪਿਛਲੇ 25 ਦਿਨਾਂ 'ਚ ਪੰਜ ਝਪਟਮਾਰੀ ਦੀਆਂ ਘਟਨਾਵਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ...

ਪੂਰੀ ਖ਼ਬਰ »

'ਵਨ ਡੋਮੈਨ' ਗੁਰਮਤਿ ਯੂਨੀਵਰਸਿਟੀ ਬਣਾਉਣ ਦੀ ਬਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਸਿਟੀ ਨੂੰ ਮਜ਼ਬੂਤ ਕੀਤਾ ਜਾਵੇ-ਪ੍ਰੋ. ਬਡੂੰਗਰ

ਪਟਿਆਲਾ, 24 ਮਈ (ਧਰਮਿੰਦਰ ਸਿੰਘ ਸਿੱਧੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿ੍ਪਾਲ ਸਿੰਘ ਬਡੂੰਗਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਭੇਜੇ ਪੱਤਰ ਵਿਚ ਕਿਹਾ ਕਿ ਆਪ ਦੀ ਪ੍ਰਧਾਨਗੀ ਹੇਠ ਹੋਈ ...

ਪੂਰੀ ਖ਼ਬਰ »

ਰਿਕਾਰਡ ਤੋੜ ਲੀਡ ਨਾਲ ਹੈਰੀਮਾਨ ਨੇ ਵਿਰੋਧੀਆਂ ਦੇ ਮੂੰਹ ਬੰਦ ਕੀਤੇ

ਡਕਾਲਾ, 24 ਮਈ (ਮਾਨ)-ਕਾਂਗਰਸੀ ਉਮੀਦਵਾਰ ਸ੍ਰੀਮਤੀ ਪ੍ਰਨੀਤ ਕੌਰ ਨੂੰ ਸਨੌਰ ਹਲਕੇ ਤੋਂ ਮਿਲੀ 42 ਹਜ਼ਾਰ ਦੇ ਕਰੀਬ ਵੋਟਾਂ ਦੀ ਰਿਕਾਰਡ ਤੋੜ ਜਿੱਤ ਨੇ ਜਿੱਥੇ ਵੱਡੇ ਵੱਡੇ ਚੋਣ ਵਿਸ਼ਲੇਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ ਉੱਥੇ ਪਾਰਟੀ ਦੇ ਹਲਕਾ ਇੰਚਾਰਜ ਹਰਿੰਦਰਪਾਲ ...

ਪੂਰੀ ਖ਼ਬਰ »

ਡੀ.ਏ.ਵੀ. ਸਕੂਲ ਪਾਤੜਾਂ ਵਲੋਂ ਪੂਲ ਪਾਰਟੀ

ਪਾਤੜਾਂ, 24 ਮਈ (ਗੁਰਵਿੰਦਰ ਸਿੰਘ ਬੱਤਰਾ)-ਡੀ.ਏ.ਵੀ. ਸਕੂਲ ਪਾਤੜਾਂ ਵਲੋਂ ਗਰਮੀ ਦੇ ਮੌਸਮ ਨੰੂ ਦੇਖਦਿਆਂ ਹੋਇਆ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਬੱਚਿਆਂ ਲਈ ਸਕੂਲ ਅੰਦਰ ਸਵੀਮਿੰਗ ਪੂਲ ਦਾ ਪ੍ਰਬੰਧ ਕੀਤਾ ਗਿਆ¢ ਪਿ੍ੰਸੀਪਲ ਸ੍ਰੀਮਤੀ ਰੇਣੂ ਸ਼ਰਮਾ ਨੇ ...

ਪੂਰੀ ਖ਼ਬਰ »

ਸੰਨੀ ਉਬਰਾਏ ਵਿਵੇਕ ਸਦਨ ਦੀ ਸਥਾਪਨਾ ਕੀਤੀ

ਪਟਿਆਲਾ, 24 ਮਈ (ਅ.ਸ. ਆਹਲੂਵਾਲੀਆ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਪੰਜਾਬ ਵਿਚ ਪਹਿਲੀ ਵਾਰ ਆਪਣੇ ਤਰ੍ਹਾਂ ਦੇ ਨਿਵੇਕਲੇ ਅਕਾਦਮਿਕ ਕੇਂਦਰ ਸੰਨੀ ਉਬਰਾਏ ਵਿਵੇਕ ਸਦਨ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਦੀ ਸਥਾਪਨਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਗਈ ...

ਪੂਰੀ ਖ਼ਬਰ »

ਰਿਕਾਰਡ ਤੋੜ ਲੀਡ ਨਾਲ ਹੈਰੀਮਾਨ ਨੇ ਵਿਰੋਧੀਆਂ ਦੇ ਮੂੰਹ ਬੰਦ ਕੀਤੇ

ਡਕਾਲਾ, 24 ਮਈ (ਮਾਨ)-ਕਾਂਗਰਸੀ ਉਮੀਦਵਾਰ ਸ੍ਰੀਮਤੀ ਪ੍ਰਨੀਤ ਕੌਰ ਨੂੰ ਸਨੌਰ ਹਲਕੇ ਤੋਂ ਮਿਲੀ 42 ਹਜ਼ਾਰ ਦੇ ਕਰੀਬ ਵੋਟਾਂ ਦੀ ਰਿਕਾਰਡ ਤੋੜ ਜਿੱਤ ਨੇ ਜਿੱਥੇ ਵੱਡੇ ਵੱਡੇ ਚੋਣ ਵਿਸ਼ਲੇਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ ਉੱਥੇ ਪਾਰਟੀ ਦੇ ਹਲਕਾ ਇੰਚਾਰਜ ਹਰਿੰਦਰਪਾਲ ...

ਪੂਰੀ ਖ਼ਬਰ »

ਸ਼ਹਿਰ 'ਚ ਝਪਟਮਾਰੀ ਦੀਆਂ ਘਟਨਾਵਾਂ ਲਗਾਤਾਰ ਜਾਰੀ

ਪਟਿਆਲਾ, 24 ਮਈ (ਮਨਦੀਪ ਸਿੰਘ ਖਰੋੜ)-ਪਟਿਆਲਾ ਪੁਲਿਸ ਵਲੋਂ ਸ਼ਹਿਰ 'ਚ ਚੌਕਸੀ ਕਰਨ ਦੇ ਬਾਵਜੂਦ ਵੀ ਸ਼ਾਹੀ ਸ਼ਹਿਰ 'ਚ ਝਪਟਮਾਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਪਿਛਲੇ 25 ਦਿਨਾਂ 'ਚ ਪੰਜ ਝਪਟਮਾਰੀ ਦੀਆਂ ਘਟਨਾਵਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ...

ਪੂਰੀ ਖ਼ਬਰ »

ਪੰਜਾਬ ਕਿ੍ਕਟ ਚੈਂਪੀਅਨਸ਼ਿਪ ਪਟਿਆਲਾ ਵਲੋਂ ਹੁਸ਼ਿਆਰਪੁਰ ਿਖ਼ਲਾਫ਼ ਵਧੀਆ ਸ਼ੁਰੂਆਤ

ਪਟਿਆਲਾ, 24 ਮਈ (ਚਹਿਲ)-ਪੰਜਾਬ ਕਿ੍ਕਟ ਐਸੋਸੀਏਸ਼ਨ ਵਲੋਂ ਕਰਵਾਈ ਜਾ ਰਹੀ ਅੰਤਰ ਜਿਲ੍ਹਾ ਕਿ੍ਕਟ ਚੈਂਪੀਅਨਸ਼ਿਪ ਦੇ ਦੂਸਰੇ ਗੇੜ ਦੇ ਅੱਜ ਸ਼ੁਰੂ ਹੋਏ ਦੋ ਦਿਨਾਂ ਮੈਚ ਦੇ ਪਹਿਲੇ ਦਿਨ ਪਟਿਆਲਾ ਜ਼ਿਲੇ੍ਹ ਨੇ ਹੁਸ਼ਿਆਰਪੁਰ ਿਖ਼ਲਾਫ਼ ਸ਼ਾਨਦਾਰ ਸ਼ੁਰੂਆਤ ਕੀਤੀ ਹੈ | ...

ਪੂਰੀ ਖ਼ਬਰ »

ਠੇਕੇਦਾਰ ਦਰਸ਼ਨ ਸਿੰਘ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਦੀ ਜਿੱਤ ਆਤਿਸ਼ਬਾਜ਼ੀ ਚਲਾ, ਮਠਿਆਈਆਂ ਵੰਡ ਕੀਤੀ ਗਈ ਸਾਂਝੀ

ਨਾਭਾ, 24 ਮਈ (ਅਮਨਦੀਪ ਸਿੰਘ ਲਵਲੀ)-ਲੋਕ ਸਭਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰਨੀਤ ਕੌਰ ਦੇ ਜਿੱਤਣ ਉਪਰੰਤ ਵਿਧਾਨ ਸਭਾ ਹਲਕਾ ਨਾਭਾ ਵਿਚ ਖੁਸ਼ੀ ਦੀ ਲਹਿਰ ਹੈ | ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਨਗਰ ਕੌਾਸਲ ਦੇ ਪ੍ਰਧਾਨ ਰਜਨੀਸ਼ ਮਿੱਤਲ ...

ਪੂਰੀ ਖ਼ਬਰ »

'ਆਪ' ਆਗੂ ਦੇਵ ਮਾਨ ਨੇ ਵੋਟਰਾਂ ਦਾ ਕੀਤਾ ਧੰਨਵਾਦ

ਨਾਭਾ, 24 ਮਈ (ਕਰਮਜੀਤ ਸਿੰਘ)-ਵਿਧਾਨ ਸਭਾ ਹਲਕਾ ਨਾਭਾ ਦੇ ਆਮ ਆਦਮੀ ਪਾਰਟੀ ਤੋਂ ਹਲਕਾ ਮੁਖੀ ਦੇਵ ਮਾਨ ਨੇ ਲੋਕ ਸਭਾ ਹਲਕਾ ਪਟਿਆਲਾ ਦੇ ਉਮੀਦਵਾਰ ਨੀਨਾ ਮਿੱਤਲ ਦੇ ਹੱਕ ਵਿਚ ਵੋਟਾਂ ਪਾਉਣ ਵਾਲੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਪੱਤਰਕਾਰਾਂ ਨਾਲ ...

ਪੂਰੀ ਖ਼ਬਰ »

ਸੂਦ ਦੰਦਾਂ ਦੇ ਆਧੁਨਿਕ ਹਸਪਤਾਲ 'ਚ ਮਰੀਜ਼ਾਂ ਦਾ ਹੋ ਰਿਹਾ ਵਧੀਆ ਢੰਗ ਨਾਲ ਇਲਾਜ-ਡਾ. ਹਿਮਾਂਸ਼ੂ

ਮੰਡੀ ਗੋਬਿੰਦਗੜ੍ਹ, 24 ਮਈ (ਬਲਜਿੰਦਰ ਸਿੰਘ)-ਮੰਡੀ ਗੋਬਿੰਦਗੜ੍ਹ ਵਿਚ ਬੱਸ ਸਟੈਂਡ ਦੇ ਸਾਹਮਣੇ ਬੈਂਕ ਆਫ਼ ਇੰਡੀਆ ਰੋਡ ਉੱਪਰ ਬੀਕਾਨੇਰ ਸਵੀਟਸ ਦੇ ਨਜ਼ਦੀਕ ਨਵੇਂ ਖੁੱਲੇ੍ਹ ਅਤਿ ਆਧੁਨਿਕ ਸੂਦ ਦੰਦਾਂ ਦਾ ਹਸਪਤਾਲ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ਮੰਡੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX