ਤਾਜਾ ਖ਼ਬਰਾਂ


ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਕੇ. ਪੀ. ਨੂੰ ਹੋਇਆ ਕੋਰੋਨਾ
. . .  5 minutes ago
ਜਲੰਧਰ, 12 ਜੁਲਾਈ (ਮੁਨੀਸ਼)- ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇ. ਪੀ....
ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਭਾਰੀ ਮੀਂਹ ਕਾਰਨ ਕਿਸਾਨਾਂ ਦੇ ਖਿੜੇ ਚਿਹਰੇ
. . .  13 minutes ago
ਸ੍ਰੀ ਮੁਕਤਸਰ ਸਾਹਿਬ, 12 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਇਕ ਘੰਟੇ ਤੋਂ ਭਾਰੀ ਬਾਰਸ਼ ਪੈ ...
ਭਾਰੀ ਮੀਂਹ ਕਾਰਨ ਸੈਂਕੜੇ ਏਕੜ ਝੋਨਾ ਪਾਣੀ 'ਚ ਡੁੱਬਿਆ
. . .  17 minutes ago
ਕੁੱਪ ਕਲਾਂ, 12 ਜੁਲਾਈ (ਮਨਜਿੰਦਰ ਸਿੰਘ ਸਰੌਦ)- ਬੀਤੇ ਕੁੱਝ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਸ਼ ਨੇ ਇਲਾਕੇ ਦੇ ਖੇਤਾਂ ਨੂੰ ਜਲ ਥਲ....
ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰੀ ਮੰਤਰੀਆਂ ਅਤੇ ਅਕਾਲੀ ਨੇਤਾਵਾਂ ਦੇ ਘਰਾਂ ਵੱਲ ਮਾਰਚ ਦਾ ਐਲਾਨ
. . .  20 minutes ago
ਜੰਡਿਆਲਾ ਮੰਜਕੀ, 12ਜੁਲਾਈ (ਸੁਰਜੀਤ ਸਿੰਘ ਜੰਡਿਆਲਾ)- ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕੋਰੋਨਾ ਵਾਇਰਸ ਬਿਮਾਰੀ ਦੀ ਦਹਿਸ਼ਤ ਪਾ ਕੇ ਪਾਸ ਕੀਤੇ ਕਿਸਾਨ ਵਿਰੋਧੀ ਆਰਡੀਨੈਂਸ ਖ਼ਿਲਾਫ਼ ....
ਨਸ਼ਾ ਤਸਕਰੀ ਮਾਮਲੇ 'ਚ ਬੀ.ਐੱਸ.ਐਫ ਦਾ ਜਵਾਨ ਗ੍ਰਿਫ਼ਤਾਰ
. . .  50 minutes ago
ਗੁਰਦਾਸਪੁਰ, 12 ਜੁਲਾਈ (ਅ.ਬ)- ਪੰਜਾਬ ਦੇ ਗੁਰਦਾਸਪੁਰ ਦੇ ਰਹਿਣ ਵਾਲੇ ਸੁਰੱਖਿਆ ਬਲ ਦੇ ਜਵਾਨ ਨੂੰ ਪੰਜਾਬ ਪੁਲਿਸ ਨੇ...
ਐਸ਼ਵਰਿਆ ਰਾਏ ਬਚਨ ਅਤੇ ਉਸ ਦੀ ਧੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  37 minutes ago
ਮੁੰਬਈ, 12 ਜੁਲਾਈ - ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬਚਨ (77) ਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬਚਨ ਦਾ ਬੀਤੇ ...
ਜਲੰਧਰ 'ਚ ਕੋਰੋਨਾ ਦੇ 28 ਮਰੀਜ਼ਾਂ ਦੀ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਜਲੰਧਰ, 12 ਜੁਲਾਈ (ਐਮ. ਐੱਸ. ਲੋਹੀਆ) - ਅੱਜ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚੋਂ 28 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ...
ਫ਼ਿਰੋਜ਼ਪੁਰ 'ਚ ਫ਼ੌਜੀ ਜਵਾਨ ਸਮੇਤ 2 ਜਣਿਆ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਫ਼ਿਰੋਜ਼ਪੁਰ, 12 ਜੁਲਾਈ (ਜਸਵਿੰਦਰ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਵੱਲੋਂ ਇਕ ਫ਼ੌਜੀ ਜਵਾਨ ਸਮੇਤ 2 ਜਣਿਆ ਨੂੰ ਆਪਣੀ ਲਪੇਟ...
ਸੋਪੋਰ 'ਚ ਮੁੱਠਭੇੜ ਦੌਰਾਨ ਮਾਰਿਆ ਗਿਆ ਇਕ ਅੱਤਵਾਦੀ
. . .  about 1 hour ago
ਸ੍ਰੀਨਗਰ, 12 ਜੁਲਾਈ - ਜੰਮੂ-ਕਸ਼ਮੀਰ ਦੀ ਪੁਲਿਸ ਦੇ ਮੁਤਾਬਿਕ, ਸੋਪੋਰ ਦੇ ਰੇਬਨ ਇਲਾਕੇ 'ਚ ਚਲ ਰਹੀ ਮੁੱਠਭੇੜ 'ਚ ਇਕ ਅੱਤਵਾਦੀ ਮਾਰਿਆ ....
ਸ੍ਰੀ ਮੁਕਤਸਰ ਸਾਹਿਬ 'ਚ ਕਾਲੀਆਂ ਘਟਾਵਾਂ ਨਾਲ ਛਾਇਆ ਹਨੇਰਾ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 12 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਬੀਤੇ ਰਾਤ ਹੋਈ ਬਾਰਸ਼ ਮਗਰੋਂ ਅੱਜ ਦਿਨ ਸਮੇਂ 'ਚ ਵੀ ਕਾਲੇ ਬੱਦਲ ਛਾ ਗਏ....
ਸ਼੍ਰੋਮਣੀ ਕਮੇਟੀ ਨੇ ਪਾਵਨ ਸਰੂਪਾਂ ਦੇ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਜਥੇਦਾਰ ਨੂੰ ਕੀਤੀ ਅਪੀਲ
. . .  about 1 hour ago
ਅੰਮ੍ਰਿਤਸਰ, 12 ਜੁਲਾਈ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ...
ਅਦਾਕਾਰ ਰੰਜਨ ਸਹਿਗਲ ਦਾ ਹੋਇਆ ਦਿਹਾਂਤ
. . .  1 minute ago
ਮੁੰਬਈ, 12 ਜੁਲਾਈ (ਇੰਦਰਮੋਹਨ ਪੰਨੂ)- ਟੈਲੀਵਿਜ਼ਨ ਸੀਰੀਅਲ, ਬਾਲੀਵੁੱਡ ਅਤੇ ਪੰਜਾਬੀ ਫ਼ਿਲਮਾਂ 'ਚ ਨਜ਼ਰ ਆ ਚੁੱਕੇ ...
ਮੁਹਾਲੀ ਅੰਦਰ ਕੋਰੋਨਾ ਦੇ 26 ਪਾਜ਼ੀਟਿਵ ਮਰੀਜ਼ ਆਏ ਸਾਹਮਣੇ
. . .  about 2 hours ago
ਐੱਸ. ਏ. ਐੱਸ. ਨਗਰ, 12 ਜੁਲਾਈ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਅੱਜ 26 ਕੋਰੋਨਾ ਪਾਜ਼ੀਟਿਵ ਮਰੀਜ਼ ...
ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ ਦੋ ਮਾਮਲਿਆਂ ਦੀ ਹੋਈ ਪੁਸ਼ਟੀ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 12 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 2 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ...
ਗੈਂਗਸਟਰ ਵਿਕਾਸ ਦੂਬੇ ਦੇ ਪਿੰਡ ਪਹੁੰਚੀ ਐੱਸ.ਆਈ.ਟੀ ਦੀ ਟੀਮ
. . .  about 2 hours ago
ਲਖਨਊ, 12 ਜੁਲਾਈ - ਕਾਨਪੁਰ 'ਚ ਐੱਸ.ਆਈ.ਟੀ ਦੀ ਟੀਮ ਗੈਂਗਸਟਰ ਵਿਕਾਸ ਦੂਬੇ ਦੇ ਪਿੰਡ ...
ਪਠਾਨਕੋਟ 'ਚ ਕੋਰੋਨਾ ਦੇ ਇੱਕ ਹੋਰ ਮਰੀਜ਼ ਦੀ ਹੋਈ ਪੁਸ਼ਟੀ
. . .  1 minute ago
ਪਠਾਨਕੋਟ, 12 ਜੁਲਾਈ (ਚੌਹਾਨ/ਸੰਧੂ/ਅਸ਼ੀਸ਼ ਸ਼ਰਮਾ) - ਪਠਾਨਕੋਟ ਵਿਖੇ ਇੱਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼...
ਭਾਰੀ ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ, ਲੜਕੀ ਦੀ ਮੌਤ
. . .  about 3 hours ago
ਸੰਦੌੜ, 12 ਜੁਲਾਈ (ਜਸਵੀਰ ਸਿੰਘ ਜੱਸੀ)- ਨੇੜਲੇ ਪਿੰਡ ਮਹੋਲੀ ਖ਼ੁਰਦ ਵਿਖੇ ਬੀਤੀ ਰਾਤ ਭਾਰੀ ਬਾਰਸ਼ ਪੈਣ ਕਾਰਨ ਗਰੀਬ ਪਰਿਵਾਰ...
ਐਸ਼ਵਰਿਆ ਅਤੇ ਜਯਾ ਬਚਨ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 3 hours ago
ਮੁੰਬਈ, 12 ਜੁਲਾਈ - ਬਾਲੀਵੁੱਡ ਅਦਾਕਾਰ ਅਮਿਤਾਭ ਬਚਨ ਅਤੇ ਅਦਾਕਾਰ ਅਭਿਸ਼ੇਕ ਬਚਨ ਦੀ ...
ਮਕਾਨ ਦੀ ਛੱਤ ਡਿੱਗਣ ਕਾਰਨ ਪਤੀ-ਪਤਨੀ ਦੀ ਮੌਤ
. . .  about 3 hours ago
ਅੰਮ੍ਰਿਤਸਰ, 12 ਜੁਲਾਈ (ਹਰਮਿੰਦਰ ਸਿੰਘ)- ਸਥਾਨਕ ਢੱਪਈ ਰੋਡ ਵਿਖੇ ਇਕ ਮਕਾਨ ਦੀ ਛੱਤ ਡਿੱਗਣ ਕਰ...
ਪਠਾਨਕੋਟ ਦੇ ਇਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਹੋਈ ਮੌਤ
. . .  about 3 hours ago
ਪਠਾਨਕੋਟ, 12 ਜੁਲਾਈ (ਆਰ. ਸਿੰਘ) - ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਇਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਮੌਤ....
ਅਨੂਪਮ ਖੇਰ ਦੀ ਮਾਂ ਸਮੇਤ ਪਰਿਵਾਰ ਦੇ ਚਾਰ ਲੋਕ ਪਾਏ ਗਏ ਕੋਰੋਨਾ ਪਾਜ਼ੀਟਿਵ
. . .  about 3 hours ago
ਮੁੰਬਈ, 12 ਜੁਲਾਈ - ਬਾਲੀਵੁੱਡ ਅਦਾਕਾਰ ਅਨੂਪਮ ਖੇਰ ਦੀ ਮਾਂ ਸਮੇਤ ਘਰ ਦੇ 4 ਹੋਰ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ...
ਵਰਿੰਦਰ ਸੈਣੀ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਨਿਯੁਕਤ
. . .  about 4 hours ago
ਬਲਾਚੌਰ, 12 ਜੁਲਾਈ (ਦੀਦਾਰ ਸਿੰਘ ਬਲਾਚੌਰੀਆ) - ਬਲਾਚੌਰ ਇਲਾਕੇ ਦੇ ਨਿਧੜਕ ਆਗੂ ਅਤੇ ਭਾਰਤੀ ਜਨਤਾ...
ਬੈਂਕ 'ਚ ਲੁੱਟ ਦੀ ਵਾਰਦਾਤ ਦੇ ਮਾਮਲੇ ਨੂੰ ਸੁਲਝਾਉਂਦਿਆਂ ਪੁਲਿਸ ਵੱਲੋਂ 3 ਕਾਬੂ
. . .  about 3 hours ago
ਐੱਸ.ਏ.ਐੱਸ. ਨਗਰ, 12 ਜੁਲਾਈ (ਜਸਬੀਰ ਸਿੰਘ ਜੱਸੀ)- ਪੀ.ਐਨ.ਬੀ ਬੈਂਕ ਫ਼ੇਜ਼ 3ਏ ਦੀ ਬਰਾਂਚ ਵਿਚ ...
ਤਹਿਰੀਕ-ਏ-ਹੁਰੀਅਤ ਦੇ ਚੇਅਰਮੈਨ ਮੁਹੰਮਦ ਅਸ਼ਰਫ਼ ਸਹਿਰਾਈ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
. . .  about 4 hours ago
ਸ੍ਰੀਨਗਰ, 12 ਜੁਲਾਈ- ਜੰਮੂ-ਕਸ਼ਮੀਰ ਪੁਲਿਸ ਨੇ ਤਹਿਰੀਕ-ਏ-ਹੁਰੀਅਤ ਦੇ ਚੇਅਰਮੈਨ ਮੁਹੰਮਦ ਅਸ਼ਰਫ਼ ਸਹਿਰਾਈ ਨੂੰ ....
ਮਾਨਸਿਕ ਪਰੇਸ਼ਾਨੀ ਕਾਰਣ ਇਕ ਵਿਅਕਤੀ ਵੱਲੋਂ ਖ਼ੁਦਕੁਸ਼ੀ
. . .  about 4 hours ago
ਵੇਰਕਾ, 12 ਜੁਲਾਈ (ਪਰਮਜੀਤ ਸਿੰਘ ਬੱਗਾ)- ਪੁਲਿਸ ਥਾਣਾ ਮੋਹਕਮ ਪੁਰਾ ਖੇਤਰ 'ਚ ਅੱਜ ਸਵੇਰੇ ਇਕ ਵਿਅਕਤੀ ਵੱਲੋਂ ਮਾਨਸਿਕ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਜੇਠ ਸੰਮਤ 551

ਬਠਿੰਡਾ /ਮਾਨਸਾ

ਲੜਾਈ 'ਚ ਜ਼ਖ਼ਮੀ ਅਕਾਲੀ ਵਰਕਰਾਂ ਦਾ ਪਤਾ ਲੈਣ ਆਏ ਟਰੱਕ ਯੂਨੀਅਨ ਸਾਬਕਾ ਪ੍ਰਧਾਨ 'ਤੇ ਹਸਪਤਾਲ 'ਚ ਹਮਲਾ

ਤਲਵੰਡੀ ਸਾਬੋ, 24 ਮਈ (ਰਣਜੀਤ ਸਿੰਘ ਰਾਜੂ)-ਬੀਤੀ ਰਾਤ ਹਰਸਿਮਰਤ ਕੌਰ ਬਾਦਲ ਦੀ ਜਿੱਤ ਦੀ ਖ਼ੁਸ਼ੀ ਮਨਾ ਰਹੇ ਕੁਝ ਅਕਾਲੀ ਵਰਕਰਾਂ ਦੀ ਪਿੰਡ ਮਲਕਾਣਾ 'ਚ ਕਾਂਗਰਸੀਆਂ ਨਾਲ ਝੜਪ ਉਪਰੰਤ ਜ਼ਖ਼ਮੀ ਹੋਏ ਵਰਕਰਾਂ ਦਾ ਤਲਵੰਡੀ ਸਾਬੋ ਸਿਵਲ ਹਸਪਤਾਲ 'ਚ ਦੇਰ ਰਾਤ ਪਤਾ ਲੈਣ ਪੁੱਜੇ ਟਰੱਕ ਯੂਨੀਅਨ ਰਾਮਾਂ ਦੇ ਸਾਬਕਾ ਪ੍ਰਧਾਨ 'ਤੇ ਉਸ ਦਾ ਪਿੱਛਾ ਕਰਦੇ ਆ ਰਹੇ ਕੁਝ ਲੋਕਾਂ ਵਲੋਂ ਹਸਪਤਾਲ ਦੇ ਅੰਦਰ ਹੀ ਜਾਨਲੇਵਾ ਹਮਲਾ ਕੀਤੇ ਜਾਣ ਦੀ ਖ਼ਬਰ ਮਿਲੀ ਹੈ | ਟਰੱਕ ਯੂਨੀਅਨ ਰਾਮਾਂ ਦੇ ਸਾਬਕਾ ਪ੍ਰਧਾਨ ਤੇ ਸੀਨ: ਅਕਾਲੀ ਆਗੂ ਰਾਮਪਾਲ ਸਿੰਘ ਮਲਕਾਣਾ ਨੇ ਦੱਸਿਆ ਕਿ ਬੀਤੀ ਰਾਤ ਪਿੰਡ 'ਚ ਹੋਈ ਝੜਪ 'ਚ ਜ਼ਖ਼ਮੀ ਦੋ ਵਰਕਰਾਂ ਦਾ ਉਹ ਸਿਵਲ ਹਸਪਤਾਲ ਤਲਵੰਡੀ ਸਾਬੋ ਪਤਾ ਲੈਣ ਆਏ ਸਨ | ਜਿਉਂ ਹੀ ਉਹ ਹਸਪਤਾਲ ਪੁੱਜ ਕੇ ਗੱਡੀ 'ਚੋਂ ਨਿਕਲੇ ਤਾਂ ਉਨ੍ਹਾਂ ਦੇ ਪਿੱਛੇ ਹੀ ਪੁੱਜੇ ਅੱਧੀ ਦਰਜਨ ਕਾਂਗਰਸੀ ਵਰਕਰਾਂ ਤੇ ਕੁਝ ਅਣਪਛਾਤਿਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਜਿਸ ਵਿਚ ਉਨ੍ਹਾਂ ਨੇ ਭੱਜ ਕੇ ਜਾਨ ਬਚਾਈ ਪਰ ਉਸ ਦਾ ਸਾਥੀ ਪ੍ਰਗਟ ਸਿੰਘ ਹਮਲਾਵਰਾਂ ਨੇ ਗੰਭੀਰ ਜ਼ਖ਼ਮੀ ਕਰ ਦਿੱਤਾ | ਸਾਬਕਾ ਪ੍ਰਧਾਨ ਅਨੁਸਾਰ ਹਮਲਾਵਰ ਉਸ ਦੀ ਬੋਲੈਰੋ ਗੱਡੀ ਨੰ: ਪੀ. ਬੀ.03 ਵੀ 9299 ਜੋ ਸਟਾਰਟ ਹੀ ਖੜ੍ਹੀ ਸੀ ਨੂੰ ਭਜਾ ਕੇ ਲੈ ਗਏ ਸਨ ਜੋ ਅੱਜ ਸਵੇਰੇ ਸਥਾਨਕ ਗਿੱਲਾਂ ਵਾਲੇ ਖੂਹ ਤੋਂ ਬੁਰੀ ਤਰ੍ਹਾਂ ਭੰਨੀ ਹੋਈ ਮਿਲੀ ਹੈ | ਅਕਾਲੀ ਆਗੂ ਨੇ ਕਥਿਤ ਦੋਸ਼ ਲਾਏ ਕਿ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ ਹੈ ਪਰ ਕਿਉਂਕਿ ਹਮਲਾਵਰ ਸੱਤਾ ਧਿਰ ਨਾਲ ਸਬੰਧਤ ਸਨ ਇਸ ਲਈ ਹਮਲਾ ਹੋਣ ਤੋਂ ਤਕਰੀਬਨ 12 ਘੰਟਿਆਂ ਬਾਅਦ ਤੱਕ ਵੀ ਜ਼ਖ਼ਮੀ ਦੇ ਕੋਈ ਪੁਲਿਸ ਮੁਲਾਜ਼ਮ ਬਿਆਨ ਤੱਕ ਲੈਣ ਨਹੀ ਆਇਆ | ਦੂਜੇ ਪਾਸੇ ਜ਼ਖ਼ਮੀ ਅਕਾਲੀ ਵਰਕਰਾਂ ਦਾ ਪਤਾ ਲੈਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਜਨ: ਸਕੱ: ਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸੀ ਵਰਕਰ ਹਲਕੇ ਅੰਦਰ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਦੇ ਨਤੀਜੇ ਭਵਿੱਖ 'ਚ ਮਾੜੇ ਨਿਕਲ ਸਕਦੇ ਹਨ | ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਹਸਪਤਾਲ ਤੇ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਲੈ ਕੇ ਹਮਲਾਵਰਾਂ 'ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਜੇ ਅਜਿਹਾ ਨਾ ਹੋਇਆ ਤਾਂ ਕਿਸੇ ਕਿਸਮ ਦਾ ਵੀ ਸੰਘਰਸ਼ ਵਿੱਢਣ ਤੋਂ ਉਹ ਪਿੱਛੇ ਨਹੀ ਹਟਣਗੇ |
ਓਧਰ ਦੇਰ ਸ਼ਾਮ ਤੱਕ ਵੀ ਤਲਵੰਡੀ ਸਾਬੋ ਪੁਲਿਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਸਬੰਧੀ ਜਦੋਂ ਥਾਣਾ ਤਲਵੰਡੀ ਸਾਬੋ ਮੁਖੀ ਸੁਖਦੇਵ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਰਾਤ ਨੂੰ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਹਸਪਤਾਲ ਪੁੱਜ ਗਈ ਸੀ ਪਰ ਹੁਣ ਜਾਂਚ ਕਰ ਰਿਹਾ ਏ. ਐਸ. ਆਈ. ਹਾਈਕੋਰਟ ਚਲੇ ਜਾਣ ਕਾਰਨ ਬਿਆਨ ਦਰਜ ਨਹੀਂ ਕੀਤੇ ਜਾ ਸਕੇ ਜਿਉਂ ਹੀ ਉਹ ਵਾਪਸ ਆਉਣਗੇ ਤਾਂ ਬਿਆਨ ਦਰਜ ਕਰ ਲਏ ਜਾਣਗੇ ਤੇ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ | ਥਾਣਾ ਮੁਖੀ ਨੇ ਇਹ ਵੀ ਕਿਹਾ ਕਿ ਲੜਾਈਆਂ 'ਚ ਅਸੀਂ ਅਕਸਰ ਦੋ-ਦੋ ਦਿਨ ਬਿਆਨ ਨਹੀਂ ਲੈ ਸਕਦੇ ਹੁੰਦੇ | ਓਧਰ ਪਤਾ ਲੱਗਾ ਹੈ ਕਿ ਇਸ ਮਾਮਲੇ 'ਚ ਦੂਜੀ ਧਿਰ ਦੇ ਕੁਝ ਬੰਦੇ ਵੀ ਕਿਸੇ ਹਸਪਤਾਲ 'ਚ ਦਾਖਲ ਹੋਏ ਹਨ ਪਰ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਹੋ ਸਕੀ |

ਪੰਜਾਬ ਨੈਸ਼ਨਲ ਬੈਂਕ ਦੇ ਕਰਮਚਾਰੀਆਂ ਵਲੋਂ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਾ

ਬਠਿੰਡਾ, 24 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਬੈਂਕ ਦੇ ਸਥਾਨਕ ਸਰਕਲ ਦਫ਼ਤਰ, ਮਾਡਲ ਟਾਊਨ ਸਾਹਮਣੇ ਰੋਸ ਮੁਜ਼ਾਹਰਾ ਕੀਤਾ | ਮੁਜ਼ਾਹਰਾ ਕਰਮਚਾਰੀਆਂ ਨੇ ਬੈਂਕ ਦੀ ਉੱਚ ਪੱਧਰੀ ਮੈਨੇਜਮੈਂਟ ਦੀਆਂ ਮੁਲਾਜ਼ਮ ...

ਪੂਰੀ ਖ਼ਬਰ »

ਕਾਂਗਰਸੀ ਵਰਕਰ ਨੇ ਪੁਰਾਣੀ ਰੰਜਸ਼ ਦੇ ਚਲਦਿਆਂ ਅਕਾਲੀ ਕੌਾਸਲਰ ਦੇ ਪਤੀ ਦਾ ਪਾੜਿਆ ਸਿਰ

ਬਠਿੰਡਾ, 24 ਮਈ (ਨਿੱਜੀ ਪੱਤਰ ਪ੍ਰੇਰਕ)-ਅੱਜ ਤੜਕੇ ਸਥਾਨਕ ਅਜੀਤ ਰੋਡ 'ਤੇ ਇਕ ਕਾਂਗਰਸੀ ਵਰਕਰ ਨੇ ਆਪਣੇ ਗੁਆਂਢੀ ਅਕਾਲੀ ਕੌਾਸਲਰ ਪਰਮਿੰਦਰ ਕੌਰ ਦੇ ਪਤੀ ਬਲਵਿੰਦਰ ਬੱਲੀ ਦਾ ਸਿਰ ਪਾੜ ਦਿੱਤਾ | ਜਿਸ ਕਾਰਨ ਬਲਵਿੰਦਰ ਸਿੰਘ ਬੱਲੀ ਗੰਭੀਰ ਜ਼ਖ਼ਮੀ ਹੋ ਗਿਆ | ਹਮਲੇ ਪਿੱਛੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖ਼ਮੀ ਵਿਅਕਤੀ ਦੀ ਮੌਤ

ਰਾਮਪੁਰਾ ਫੂਲ 24, ਮਈ (ਗੁਰਮੇਲ ਸਿੰਘ ਵਿਰਦੀ)-ਬਠਿੰਡਾ ਕੌਮੀ ਸ਼ਾਹ ਮਾਰਗ 'ਤੇ ਬੀਤੇ ਦਿਨੀਂ ਹੋਏ ਸੜਕ ਹਾਦਸੇ ਦੌਰਾਨ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ ਹੋ ਜਾਣ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ...

ਪੂਰੀ ਖ਼ਬਰ »

ਅਫ਼ੀਮ ਸਮੇਤ ਇਕ ਕਾਬੂ

ਕਾਲਾਂਵਾਲੀ, 24 ਮਈ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਰੋਹਨ ਤੋਂ ਇਕ ਵਿਅਕਤੀ ਨੂੰ ਸੀ. ਆਈ. ਏ. ਸਟਾਫ਼ ਪੁਲਿਸ ਨੇ 315 ਗਰਾਮ ਅਫ਼ੀਮ ਸਮੇਤ ਕਾਬੂ ਕੀਤਾ ਹੈ | ਫੜੇ ਗਏ ਮੁਲਜ਼ਮ ਦੀ ਪਛਾਣ ਮਹਾਦੇਵ ਵਾਸੀ ਜਟਾਣਾ ਰੋਡ ਰੋਹਨ ਦੇ ਰੂਪ ਵਿਚ ਹੋਈ ਹੈ | ਇਹ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਮਹਿਮਾ ਸਰਜਾ, 24 ਮਈ (ਰਾਮਜੀਤ ਸ਼ਰਮਾ)-ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋਣ ਕਾਰਨ ਇਲਾਕੇ 'ਚ ਮਾਤਮ ਛਾ ਗਿਆ | ਜਾਣਕਾਰੀ ਅਨੁਸਾਰ ਜਗਦੀਸ਼ ਸਿੰਘ ਦੀਸ਼ਾ ਪੁੱਤਰ ਗੁਰਮੇਲ ਸਿੰਘ ਮਿਸਤਰੀ ਮਹਿਮਾ ਸਰਜਾ ਜੋ ਕਿ ਲੱਕੜ ਦਾ ਕੰਮ ਕਰਦਾ ਸੀ, ਜਦੋਂ ਉਹ ਆਪਣੇ ਕੰਮ 'ਤੇ ਮਹਿਮਾ ਸਰਜਾ ...

ਪੂਰੀ ਖ਼ਬਰ »

... ਮੌਤ ਇੰਝ ਵੀ ਆਉਂਦੀ

ਮਹਿਰਾਜ, 24 ਮਈ (ਸੁਖਪਾਲ ਮਹਿਰਾਜ)-ਕਿਸੇ ਵਿਅਕਤੀ ਦੀ ਮੌਤ ਕਦੋ ਤੇ ਕਿਵੇਂ ਆਉਣੀ ਹੈ, ਇਸ ਗੱਲ ਦਾ ਕਿਸੇ ਨੂੰ ਕੋਈ ਪਤਾ ਨਹੀਂ ਹੈ | ਪਰ ਕਈ ਵਾਰ ਮੌਤ ਵੀ ਹੈਰਾਨੀ ਜਨਕ ਤਰੀਕੇ ਨਾਲ ਆਉਂਦੀ ਹੈ | ਅਜਿਹਾ ਹੀ ਵਾਪਰਿਆਂ ਸਥਾਨਕ ਪੱਤੀ ਕਰਮਚੰਦ ਨਿਵਾਸੀ ਅਜੀਤ ਸਿੰਘ ਉਰਫ਼ ...

ਪੂਰੀ ਖ਼ਬਰ »

ਪਤਨੀ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ਾਂ 'ਚੋਂ ਪਤੀ ਬਰੀ

ਬਠਿੰਡਾ, 24 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅਡੀਸ਼ਨਲ ਸੈਸ਼ਨ ਜੱਜ ਸ੍ਰੀਮਤੀ ਰਾਵੀਇੰਦਰ ਕੌਰ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਗੁਰਜੀਤ ਸਿੰਘ ਖਡਿਆਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਇਕ ਵਿਅਕਤੀ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ ਜਦੋਂ ਮਾਮਲੇ 'ਚ ...

ਪੂਰੀ ਖ਼ਬਰ »

ਗੜਿਆਂ ਤੇ ਤੇਜ਼ ਹਵਾਵਾਂ ਨਾਲ ਨਰਮੇ ਦੀ 150 ਏਕੜ ਫ਼ਸਲ ਦਾ ਨੁਕਸਾਨ

ਰਾਮਾਂ ਮੰਡੀ, 24 ਮਈ (ਤਰਸੇਮ ਸਿੰਗਲਾ)-ਬੀਤੀ ਅੱਧੀ ਰਾਤ ਨੂੰ ਅਚਾਨਕ ਪਏ ਗੜੇ, ਮੀਂਹ ਤੇ ਤੇਜ਼ ਹਵਾਵਾਂ ਨਾਲ ਨੇੜਲੇ ਪਿੰਡ ਰਾਮਸਰਾ ਦੇ ਦਰਜਨਾਂ ਕਿਸਾਨਾਂ ਦੀ ਕਰੀਬ 150 ਏਕੜ ਨਰਮੇ ਦੀ ਫ਼ਸਲ ਦੂਜੀ ਵਾਰ ਬਰਬਾਦ ਹੋ ਗਈ | ਜਾਣਕਾਰੀ ਅਨੁਸਾਰ ਉਕਤ ਪਿੰਡ ਦੇ ਕਿਸਾਨਾਂ ਮੇਵਾ ...

ਪੂਰੀ ਖ਼ਬਰ »

ਆਪਣੇ ਵਲੋਂ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮੌਕੇ ਦਮਦਮਾ ਸਾਹਿਬ ਪੁੱਜੇ ਰਾਜਾ ਵੜਿੰਗ

ਤਲਵੰਡੀ ਸਾਬੋ, 24 ਮਈ (ਰਣਜੀਤ ਸਿੰਘ ਰਾਜੂ)-ਵੋਟਾਂ ਦੀ ਗਿਣਤੀ ਤੋਂ ਇਕ ਦਿਨ ਪਹਿਲਾਂ ਦਮਦਮਾ ਸਾਹਿਬ ਦੇ ਪ੍ਰਸਿੱਧ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਵਿਖੇ ਰਖਵਾਏ ਪਾਠ ਦੇ ਭੋਗ ਮੌਕੇ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਰਹਿ ਚੁੱਕੇ ਅਮਰਿੰਦਰ ਸਿੰਘ ...

ਪੂਰੀ ਖ਼ਬਰ »

ਮਾਮਲਾ ਅਧਿਆਪਕਾਂ ਤੋਂ ਅਧਿਆਪਨ ਕਿੱਤੇ ਤੋਂ ਹੇਠਲੇ ਪੱਧਰ ਦੇ ਕੰਮ ਲੈਣ ਦਾ

ਅਧਿਆਪਕਾਂ ਨੇ ਹੁਕਮ ਵਾਪਸ ਲੈਣ ਲਈ ਪ੍ਰਮੁੱਖ ਸਕੱਤਰ ਦੇ ਨਾਂਅ ਭੇਜਿਆ ਮੰਗ–ਪੱਤਰ

ਬਠਿੰਡਾ, 24 ਮਈ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਐਜੂਸੈਟ ਵਰਕਸ਼ਾਪ ਰਾਹੀਂ ਸੂਬੇ ਦੇ ਸਮੂਹ ਸਕੂਲ ਮੁਖੀਆਂ ਤੇ ਆਰਟ ਕਰਾਫ਼ਟ ਅਧਿਆਪਕਾਂ ਨੂੰ ਸਕੂਲਾਂ 'ਚ ਰੰਗ-ਰੋਗਨ ਕਰਨ, ਗੇਟ ਸਜਾਉਣ, ਕੰਧਾਂ 'ਤੇ ਪੇਂਟ ਕਰਨ ਤੇ ਬਾਥਰੂਮਾਂ ਤੱਕ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਮਹਿਲਾ ਤੋਂ ਖੋਹੀਆਂ ਵਾਲੀਆਂ

ਕਾਲਾਂਵਾਲੀ, 24 ਮਈ (ਭੁਪਿੰਦਰ ਪੰਨੀਵਾਲੀਆ)-ਪਿੰਡ ਸਾਹੂਵਾਲਾ-ਫਸਟ ਵਾਸੀ ਦੋ ਔਰਤਾਂ ਤੋਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਲੁੱਟ ਖੋਹ ਕੀਤੀ ਤੇ ਫ਼ਰਾਰ ਹੋ ਗਏ | ਉਕਤ ਮਹਿਲਾਵਾਂ ਖੇਤ ਤੋਂ ਘਾਹ ਲੈ ਕੇ ਘਰ ਪਰਤ ਰਹੀਆਂ ਸਨ | ਸਾਹੂਵਾਲਾ-ਫਸਟ ਵਾਸੀ ਸੁਨੀਤਾ ਨੇ ਥਾਣਾ ...

ਪੂਰੀ ਖ਼ਬਰ »

ਮੁਹੰਮਦ ਸਦੀਕ ਨੂੰ ਜਿੱਤ ਨੂੰ ਲੈ ਕੇ ਪਿੰਡ ਕੋਇਰ ਸਿੰਘ ਵਾਲਾ 'ਚ ਲੱਡੂ ਵੰਡੇ

ਭਗਤਾ ਭਾਈਕਾ, 24 ਮਈ (ਸੁਖਪਾਲ ਸਿੰਘ ਸੋਨੀ)-ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਜਨਾਬ ਮੁਹੰਮਦ ਸਦੀਕ ਦੇ ਸੰਸਦ ਮੈਂਬਰ ਚੁਣੇ ਜਾਣ ਦੀ ਖੁਸ਼ੀ 'ਚ ਪਿੰਢ ਕੋਇਰ ਸਿੰਘ ਵਾਲਾ ਵਿਖੇ ਬੀਬੀ ਜਸਵਿੰਦਰ ਕੌਰ ਬਰਾੜ ਦੀ ਅਗਵਾਈ ਹੇਠ ਲੱਡੂ ਵੰਡੇ ਗਏ ਤੇ ...

ਪੂਰੀ ਖ਼ਬਰ »

ਲਹਿਰਾ ਮੁਹੱਬਤ, ਲਹਿਰਾ ਬੇਗਾ, ਲਹਿਰਾ ਖਾਨਾ ਤੇ ਬਾਠ 'ਚ 'ਤੱਕੜੀ' ਨੂੰ ਲੀਡ

ਲਹਿਰਾ ਮੁਹੱਬਤ, 24 ਮਈ (ਭੀਮ ਸੈਨ ਹਦਵਾਰੀਆ)-ਲੋਕ ਸਭਾ ਚੋਣਾਂ ਦੌਰਾਨ ਪੰਜੇ ਲੈਹਰਿਆਂ 'ਚੋਂ ਲਹਿਰਾ ਮੁਹੱਬਤ, ਲਹਿਰਾ ਬੇਗਾ ਤੇ ਲਹਿਰਾ ਖਾਨਾ ਸਮੇਤ ਪਿੰਡ ਬਾਠ ਵਿਚ ਅਕਾਲੀ-ਭਾਜਪਾ ਨੂੰ ਵੋਟਾਂ 'ਚ ਲੀਡ ਮਿਲੀ, ਲਹਿਰਾ ਸੌਾਧਾ 'ਚ 'ਝਾੜੂ' ਨੂੰ ਸਭ ਤੋਂ ਵੱਧ ਤੇ ਲਹਿਰਾ ...

ਪੂਰੀ ਖ਼ਬਰ »

ਬਾਹੀਏ ਇਲਾਕੇ 'ਚੋਂ ਕਾਂਗਰਸ ਪਛੜੀ

ਨਥਾਣਾ, 24 ਮਈ (ਗੁਰਦਰਸ਼ਨ ਲੁੱਧੜ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 12ਵੀਂ-13ਵੀਂ ਪੀੜ੍ਹੀ 'ਚੋਂ ਖੂਨ ਦੀ ਸਾਂਝ ਰੱਖਣ ਵਾਲੇ ਬਾਹੀਏ (22 ਪਿੰਡਾਂ ਦੇ ਪਰਗਨੇ) 'ਚੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤਕਰੀਬਨ 1000 ਵੋਟਾਂ ਦੇ ਫ਼ਰਕ ਨਾਲ ਪਛੜਿਆ ਹੈ | ...

ਪੂਰੀ ਖ਼ਬਰ »

ਲੱਡੂ ਵੰਡ ਕੇ ਭਾਜਪਾ ਦੀ ਜਿੱਤ ਦੀ ਖ਼ੁਸ਼ੀ ਮਨਾਈ

ਕਾਲਾਂਵਾਲੀ, 24 ਮਈ (ਭੁਪਿੰਦਰ ਪੰਨੀਵਾਲੀਆ) -ਸਿਰਸਾ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਸੁਨੀਤਾ ਦੁੱਗਲ ਵਲੋਂ 3 ਲੱਖ ਤੋਂ ਵੀ ਜ਼ਿਆਦਾ ਵੋਟਾਂ ਨਾਲ ਜਿੱਤ ਹਾਸਲ ਕਰਨ ਤੇ ਦੇਸ਼ ਭਰ 'ਚ ਭਾਜਪਾ ਨੂੰ ਭਾਰੀ ਬਹੁਮਤ ਮਿਲਣ ਦੀ ਖ਼ੁਸ਼ੀ ਵਿਚ ਅਨਾਜ ਮੰਡੀ 'ਚ ਜਤਿੰਦਰ ...

ਪੂਰੀ ਖ਼ਬਰ »

ਹਰਸਿਮਰਤ ਕੌਰ ਬਾਦਲ ਦੀ ਜਿੱਤ ਦੀ ਖ਼ੁਸ਼ੀ 'ਚ ਵੱਖ–ਵੱਖ ਥਾਈਾ ਲੱਡੂ ਵੰਡੇ

ਭਗਤਾ ਭਾਈਕਾ ਵਿਖੇ ਲੱਡੂ ਵੰਡੇ ਭਗਤਾ ਭਾਈਕਾ, 24 ਮਈ (ਸੁਖਪਾਲ ਸਿੰਘ ਸੋਨੀ)-ਲੋਕ ਸਭਾ ਚੋਣਾਂ ਦੌਰਾਨ ਲੋਕਾਂ ਨੇ ਵੱਡਾ ਫਤਵਾ ਭਾਜਪਾ ਦੇ ਹੱਕ 'ਚ ਦੇ ਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਨਰਿੰਦਰ ਮੋਦੀ ਦੇ ਫ਼ੈਸਲਿਆਂ ਤੋਂ ਕਿੰਨੇ ਖੁਸ਼ ਹਨ | ਇਹ ਪ੍ਰਗਟਾਵਾ ਭਾਜਪਾ ਬਠਿੰਡਾ ...

ਪੂਰੀ ਖ਼ਬਰ »

ਬਠਿੰਡਾ ਦਿਹਾਤੀ ਦੇ ਪਿੰਡਾਂ 'ਚ ਅਕਾਲੀਆਂ ਨੇ ਕਾਂਗਰਸ ਦੇ ਵੋਟ ਬੈਂਕ ਨੂੰ ਲਾਈ ਸੰਨ੍ਹ

ਬੱਲੂਆਣਾ, 24 ਮਈ (ਗੁਰਨੈਬ ਸਾਜਨ)-ਬਠਿੰਡਾ ਦਿਹਾਤੀ 'ਚੋਂ ਅਕਾਲੀ ਦਲ ਦੀ ਬੜਕ ਨੇ ਕਾਂਗਰਸ ਦੇ ਹਲਕਾ ਇੰਚਾਰਜ ਦੇ ਹਲਕੇ 'ਚ ਵੋਟਰਾਂ ਨਾਲ ਨਾ ਵਿਚਰਨ ਕਰ ਕੇ ਅਕਾਲੀਆਂ ਦੇ ਹੌਾਸਲੇ ਵਧਾ ਦਿੱਤੇ ਹਨ | ਬਠਿੰਡਾ ਦਿਹਾਤੀ ਦੇ ਸਰਕਲ ਸਦਰ ਦੇ ਪਿੰਡ ਬਹਿਮਣ ਦੀਵਾਨਾ ਜੋ ਕਾਂਗਰਸ ...

ਪੂਰੀ ਖ਼ਬਰ »

ਇੰਦਰਜੀਤ ਸਿੰਘ ਸੰਧੂ ਨੂੰ ਸਦਮਾ-ਛੋਟੇ ਭਰਾ ਦਾ ਦਿਹਾਂਤ

ਰਾਮਾਂ ਮੰਡੀ, 24 ਮਈ (ਤਰਸੇਮ ਸਿੰਗਲਾ)-ਪੰਜਾਬ ਏਕਤਾ ਪਾਰਟੀ ਦੇ ਹਲਕਾ ਤਲਵੰਡੀ ਸਾਬੋ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਸੰਧੂ ਰਾਮਾਂ ਪੁੱਤਰ ਸਵ: ਪ੍ਰੀਤਮ ਸਿੰਘ ਸੰਧੂ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ, ਜਦ ਉਨ੍ਹਾਂ ਦੇ ਛੋਟੇ ਭਰਾ ਇਕਬਾਲ ਸਿੰਘ ਸੰਧੂ (52) ਬੀਤੇ ਦਿਨ ...

ਪੂਰੀ ਖ਼ਬਰ »

ਬੰਗੀ ਕਲ੍ਹਾਂ ਸਕੂਲ 'ਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਦਾ ਸਨਮਾਨ

ਰਾਮਾਂ ਮੰਡੀ, 24 ਮਈ (ਅਮਰਜੀਤ ਸਿੰਘ ਲਹਿਰੀ)-ਪਿੰਡ ਬੰਗੀ ਕਲ੍ਹਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 10ਵੀਂ ਤੇ 12ਵੀਂ ਜਮਾਤ ਵਿਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਕੂਲ ਪਿ੍ੰਸੀਪਲ ਦਵਿੰਦਰ ਕੁਮਾਰ ਗੋਇਲ ਨੇ ਦੱਸਿਆ ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਡੱਬਵਾਲੀ ਦਾ ਜਮਾਤ 12ਵੀਂ ਤੇ 10ਵੀਂ ਦੀ ਨਤੀਜਾ ਸੌ ਫ਼ੀਸਦੀ ਰਿਹਾ

ਡੱਬਵਾਲੀ, 24 ਮਈ (ਇਕਬਾਲ ਸਿੰਘ ਸ਼ਾਂਤ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਡੱਬਵਾਲੀ ਦਾ ਜਮਾਤ ਬਾਰਵੀਂ ਤੇ ਦਸਵੀਂ ਦੀ ਨਤੀਜਾ ਸੌ ਫ਼ੀਸਦੀ ਰਿਹਾ | ਸਕੂਲ ਦੇ ਪਿੰ੍ਰਸੀਪਲ ਹਰਸ਼ਬਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਵਰ੍ਹੇ ਜਮ੍ਹਾ ਦੋ-ਦੇ ਨਤੀਜੇ 'ਚ ਫੁੱਟਬਾਲ ਦੀਆਂ ...

ਪੂਰੀ ਖ਼ਬਰ »

ਮਹਿਰਾਜ ਦੇ ਕਾਂਗਰਸੀਆਂ ਨੇ ਮਹਾਰਾਣੀ ਨੂੰ ਦਿੱਤੀ ਜਿੱਤ ਦੀ ਵਧਾਈ

ਮਹਿਰਾਜ, 24 ਮਈ (ਸੁਖਪਾਲ ਮਹਿਰਾਜ)-ਪਿੰਡ ਮਹਿਰਾਜ ਦੇ ਕਾਂਗਰਸੀਆਂ ਨੇ ਮਹਾਰਾਣੀ ਪ੍ਰਨੀਤ ਕੌਰ ਦੀ ਪਟਿਆਲਾ ਸੀਟ ਜਿੱਤਣ ਦੀ ਖ਼ੁਸ਼ੀ ਮਨਾਈ | ਕਸਬੇ ਦੇ ਕਾਂਗਰਸੀ ਆਗੂਆਂ ਨੇ ਹਲਕਾ ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੀ ਜਿੱਤ ਦੀ ਖ਼ੁਸ਼ੀ ਮਨਾਉਣ ਲਈ ...

ਪੂਰੀ ਖ਼ਬਰ »

ਰਾਜਾ ਵੜਿੰਗ ਵਰਕਰਾਂ ਦਾ ਧੰਨਵਾਦ ਕਰਨ ਲਈ ਕੋਟਸ਼ਮੀਰ ਪੁੱਜੇ

ਕੋਟਫੱਤਾ, 24 ਮਈ (ਰਣਜੀਤ ਸਿੰਘ ਬੁੱਟਰ)-ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੇ ਰਾਜਾ ਵੜਿੰਗ ਕੋਟਸ਼ਮੀਰ ਵਿਖੇ ਵਰਕਰਾਂ ਤੇ ਵੋਟਰਾਂ ਦਾ ਧੰਨਵਾਦ ਕਰਨ ਲਈ ਪੁੱਜੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਤੋਂ ਇਲਾਵਾ ਕੋਟਸ਼ਮੀਰ ...

ਪੂਰੀ ਖ਼ਬਰ »

ਵਿਦਿਆਰਥੀਆਂ ਵਲੋਂ ਨਸ਼ਿਆਂ ਿਖ਼ਲਾਫ਼ ਸਾਈਕਲ ਰੈਲੀ

ਭਗਤਾ ਭਾਈਕਾ, 24 ਮਈ (ਸੁਖਪਾਲ ਸਿੰਘ ਸੋਨੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਗਤਾ ਭਾਈਕਾ ਦੇ ਵਿਦਿਆਰਥੀਆਂ ਵਲੋਂ 'ਬੱਡੀ ਗਰੁੱਪ ਪ੍ਰੋਗਰਾਮ' ਤਹਿਤ ਨਸ਼ਾ ਵਿਰੋਧੀ ਸਾਈਕਲ ਰੈਲੀ ਕੱਢੀ ਗਈ | ਰੈਲੀ ਦੀ ਅਗਵਾਈ ਸਕੂਲ ਦੇ ਪਿ੍ੰਸੀਪਲ ਰਾਖੀ ਅਗਰਵਾਲ ਵਲੋਂ ਕੀਤੀ ...

ਪੂਰੀ ਖ਼ਬਰ »

ਡੇਂਗੂ ਤੇ ਚਿਕਨਗੁਣੀਆ ਰੋਗ ਤੋਂ ਬਚਾਓ ਤੇ ਇਲਾਜ ਸਬੰਧੀ ਦਿੱਤੀ ਜਾਣਕਾਰੀ

ਰਾਮਾਂ ਮੰਡੀ, 24 ਮਈ (ਤਰਸੇਮ ਸਿੰਗਲਾ)-ਐਸ. ਐਮ. ਓ. ਡਾ: ਮਨਿੰਦਰਪਾਲ ਸਿੰਘ ਰਾਮਾਂ ਮੰਡੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਦੇ ਇੰਚਾਰਜ ਨਿਰਮਲ ਸਿੰਘ ਕਣਕਵਾਲੀਆ ਦੀ ਟੀਮ ਵਲੋਂ ਰਾਮਾਂ ਸ਼ਹਿਰ ਅੰਦਰ ਭਿਆਨਕ ਰੋਗ ਡੇਂਗੂ ਤੇ ਚਿਕਨਗੁਣੀਆ ਤੋਂ ਬਚਾਓ ਅਤੇ ਇਲਾਜ ਸਬੰਧੀ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ

ਕਾਲਾਂਵਾਲੀ, 24 ਮਈ (ਭੁਪਿੰਦਰ ਪੰਨੀਵਾਲੀਆ)-ਇਥੋਂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵਲੋਂ 10ਵੀਂ ਤੇ 12ਵੀਂ ਕਲਾਸ ਵਿਚ ਸ਼ਾਨਦਾਰ ਅੰਕ ਪ੍ਰਾਪਤ ਕਰਨ 'ਤੇ ਸਕੂਲ ਦੇ ਸਟਾਫ਼ ਮੈਂਬਰਾਂ ਵਲੋਂ ਉਨ੍ਹਾਂ ਦੇ ਸਨਮਾਨ 'ਚ ਸਕੂਲ ਵਿਚ ਪ੍ਰਤਿਭਾ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਬੀ. ਸੀ. ਵਿੰਗ ਵਲੋਂ ਹਰਸਿਮਰਤ ਦੀ ਜਿੱਤ ਲਈ ਵੰਡੇ ਲੱਡੂ

ਬਠਿੰਡਾ, 24 ਮਈ (ਕੰਵਲਜੀਤ ਸਿੰਘ ਸਿੱਧੂ)-ਸ਼ੋ੍ਰਮਣੀ ਅਕਾਲੀ ਦਲ ਦੇ ਬੀ. ਸੀ. ਵਿੰਗ ਦੇ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਲਾਭ ਸਿੰਘ ਠੇਕੇਦਾਰ ਦੀ ਅਗਵਾਈ 'ਚ ਸ਼ੋ੍ਰਮਣੀ ਅਕਾਲੀ ਦਲ ਬੀ. ਸੀ. ਵਿੰਗ ਵਲੋਂ ਸ਼ਹਿਰ ਵਿਚ ਲੱਡੂ ਵੰਡੇ ਗਏ | ਇਸ ਮੌਕੇ ਹਾਜ਼ਰ ਸ਼ੋ੍ਰਮਣੀ ਅਕਾਲੀ ਦਲ ...

ਪੂਰੀ ਖ਼ਬਰ »

ਅਕਾਲੀ ਆਗੂਆਂ ਨੇ ਹਰਸਿਮਰਤ ਦੀ ਜਿੱਤ 'ਤੇ ਵੋਟਰਾਂ ਦਾ ਕੀਤਾ ਧੰਨਵਾਦ

ਬਠਿੰਡਾ, 24 ਮਈ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਹਲਕੇ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਹੋਈ ਜਿੱਤ ਲਈ ਦਿਨ ਰਾਤ ਇਕ ਕਰਨ ਵਾਲੇ ਵੋਟਰਾਂ ਦਾ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਜ਼ਿਲ੍ਹਾ ਪ੍ਰਧਾਨ ਦਿਹਾਤੀ ਜਗਦੀਪ ਸਿੰਘ ਨਕੱਈ, ਸਾਬਕਾ ...

ਪੂਰੀ ਖ਼ਬਰ »

ਫੱੁਟਬਾਲ ਖਿਡਾਰੀ ਅੰਮਿ੍ਤਪਾਲ ਸਿੰਘ ਗੱਗੀ ਦਾ ਸਵਾਗਤ

ਝੁਨੀਰ, 24 ਮਈ (ਰਮਨਦੀਪ ਸਿੰਘ ਸੰਧੂ)-ਪਿੰਡ ਬਾਜੇਵਾਲਾ ਵਿਖੇ ਫੁੱਟਬਾਲ ਖਿਡਾਰੀ ਅੰਮਿ੍ਤਪਾਲ ਸਿੰਘ ਗੱਗੀ ਦਾ ਪਿੰਡ ਵਾਸੀਆਂ ਗ੍ਰਾਮ ਪੰਚਾਇਤ, ਸਕੂਲ ਸਟਾਫ਼, ਨੌਜਵਾਨਾਂ ਵਲੋਂ ਪਿੰਡ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ | ਭਾਰਤ ਦੀ ਫੁੱਟਬਾਲ ਟੀਮ 'ਚ ਸ਼ਾਮਿਲ ਹੋਣ ...

ਪੂਰੀ ਖ਼ਬਰ »

ਖ਼ੂਨ ਦੇ ਦਬਾਅ ਸਬੰਧੀ ਜਾਂਚ ਕੈਂਪ

ਬੁਢਲਾਡਾ, 24 ਮਈ (ਰਾਹੀ)-ਸਥਾਨਕ ਸਬ-ਡਵੀਜਨਲ ਸਿਵਲ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ: ਹਰਦੀਪ ਸ਼ਰਮਾ ਦੀ ਅਗਵਾਈ ਹੇਠ ਹਾਈਪਰਟੈਂਨਸ਼ਨ ਦਿਵਸ ਦੇ ਸਬੰਧ 'ਚ ਬਲੱਡ ਪ੍ਰੈਸ਼ਰ ਸਬੰਧੀ ਮੁਫ਼ਤ ਕੈਂਪ ਲਗਾਇਆ ਗਿਆ, ਜਿਸ 'ਚ ਸੀਨੀਅਰ ਫਾਰਮਾਸਿਸਟ ਰਵਿੰਦਰ ਸ਼ਰਮਾ ਤੇ ...

ਪੂਰੀ ਖ਼ਬਰ »

ਵਿੱਤ ਮੰਤਰੀ ਤੇ ਹਲਕਾ ਭੁੱਚੋ ਦੇ ਵਿਧਾਇਕ ਦੀ ਲੋਕਾਂ ਦੀ ਵਿਰੋਧਤਾ ਰਾਜਾ ਵੜਿੰਗ ਦੀ ਹਾਰ ਦਾ ਬਣੀ ਕਾਰਨ

ਬਠਿੰਡਾ, 24 ਮਈ (ਸੁਖਵਿੰਦਰ ਸਿੰਘ ਸੁੱਖਾ)-ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਜਿੱਤ ਕੇ ਵਿੱਤ ਮੰਤਰੀ ਬਣੇ ਮਨਪ੍ਰੀਤ ਸਿੰਘ ਬਾਦਲ ਤੇ ਲੋਕਾਂ 'ਚ ਜ਼ਿਆਦਾ ਮਿਲਵਰਤਣ ਨਾ ਰੱਖਣ ਕਾਰਨ ਕਾਂਗਰਸੀ ਦੀ ਨਫ਼ਰਤ ਦਾ ਸ਼ਿਕਾਰ ਹੋਏ ਹਲਕਾ ਭੁੱਚੋ ਤੋਂ ਵਿਧਾਇਕ ਪ੍ਰੀਤਮ ...

ਪੂਰੀ ਖ਼ਬਰ »

ਕਿਸਾਨ ਖ਼ੁਦਕੁਸ਼ੀ ਪੀੜਤ ਵਿਧਵਾ ਉਮੀਦਵਾਰਾਂ ਦੇ ਸਿਰ 'ਤੇ ਸਿਰਫ਼ 3136 ਵੋਟਰਾਂ ਨੇ ਰੱਖਿਆ ਹੱਥ

ਬਠਿੰਡਾ, 24 ਮਈ (ਸੁਖਵਿੰਦਰ ਸਿੰਘ ਸੁੱਖਾ)-ਚੋਣਾਂ 'ਚ ਪਹਿਲੀ ਵਾਰ ਕਿਸਾਨ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨਾਲ ਸਬੰਧਿਤ ਦੋ ਵਿਧਵਾ ਵੀਰਪਾਲ ਕੌਰ ਤੇ ਮਨਜੀਤ ਕੌਰ ਵਲੋਂ ਚੋਣ ਮੈਦਾਨ 'ਚ ਉੱਤਰ ਕੇ ਕਿਸਾਨੀ ਅਤੇ ਸਿਰੋਂ ਉੱਠ ਚੁੱਕੇ ਸਾਏ ਦਾ ਦੁੱਖ ਲੀਡਰਾਂ ਤੱਕ ਪਹੁੰਚਾਉਣ ...

ਪੂਰੀ ਖ਼ਬਰ »

ਮੁਹੰਮਦ ਸਦੀਕ ਦੀ ਜਿੱਤ 'ਤੇ ਸਿਰੀਏਵਾਲਾ 'ਚ ਖ਼ੁਸ਼ੀ ਦੇ ਜਸ਼ਨ

ਭਗਤਾ ਭਾਈਕਾ, 24 ਮਈ (ਸੁਖਪਾਲ ਸਿੰਘ ਸੋਨੀ)-ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਦੀ ਜਿੱਤ ਤੇ ਪਿੰਡ 'ਚੋਂ ਵੋਟਾਂ ਵੱਧ ਪੈਣ ਤੇ ਕਾਂਗਰਸੀ ਵਰਕਰਾਂ ਵਲੋਂ ਜਸ਼ਨ ਮਨਾਏ ਤੇ ਲੱਡੂ ਵੰਡੇ ਗਏ | ਪਿੰਡ ਸਿਰੀਏਵਾਲਾ ਦੇ ਸਰਪੰਚ ਹਰਜਿੰਦਰ ਕੌਰ ...

ਪੂਰੀ ਖ਼ਬਰ »

ਮਨਪ੍ਰੀਤ ਸਿੰਘ ਤਲਵੰਡੀ ਤੇ ਹੋਰਨਾਂ ਵਲੋਂ ਹਰਸਿਮਰਤ ਨੂੰ ਗੁਲਦਸਤੇ ਭੇਟ

ਗੁਰੂਸਰ ਸੁਧਾਰ, 24 ਮਈ (ਜਸਵਿੰਦਰ ਸਿੰਘ ਗਰੇਵਾਲ)-ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਜਿੱਤ ਵਿਚ ਦਿਨ-ਰਾਤ ਇਕ ਕਰਨ ਵਾਲੇ ਯੂਥ ਅਕਾਲੀ ਆਗੂ ਮਨਪ੍ਰੀਤ ਸਿੰਘ ਤਲਵੰਡੀ ਸਾਬਕਾ ਜ਼ਿਲ੍ਹਾ ਪ੍ਰੀਸ਼ਦ ...

ਪੂਰੀ ਖ਼ਬਰ »

ਚਾਉਕੇ 'ਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ

ਚਾਉਕੇ, 24 ਮਈ (ਮਨਜੀਤ ਸਿੰਘ ਘੜੈਲੀ)-ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਵਲੋਂ ਕਸਬਾ ਚਾਉਕੇ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਰੌਸ਼ਨੀ ਹਸਪਤਾਲ ਬਠਿੰਡਾ ਵਲੋਂ ਅੱਖਾਂ ਦੇ ਮਾਹਿਰ ਡਾਕਟਰ ਪਹੁੰਚੇ | ਕੈਂਪ 'ਚ ਕਰੀਬ 200 ...

ਪੂਰੀ ਖ਼ਬਰ »

ਸਰਕਾਰੀ ਸੈਕੰਡਰੀ ਸਮਾਰਟ ਸਕੂਲ ਕੋਟਸ਼ਮੀਰ ਨੂੰ ਮਿਲਿਆ ਸਨਮਾਨ

ਕੋਟਫੱਤਾ, 24 ਮਈ (ਰਣਜੀਤ ਸਿੰਘ ਬੁੱਟਰ)-ਸਿੱਖਿਆ ਵਿਭਾਗ ਵਲੋਂ 10ਵੀਂ ਤੇ 12ਵੀਂ ਜਮਾਤ 'ਚ 100 ਫੀਸਦੀ ਨਤੀਜੇ ਦੇਣ ਵਾਲੇ ਸਕੂਲਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਡੀਟੋਰੀਅਮ ਹਾਲ 'ਚ ਸਨਮਾਨਿਤ ਕੀਤਾ ਗਿਆ | ਬਾਬੂ ਸਿੰਘ ਐਸ. ਐਸ. ਮਾਸਟਰ ਨੇ ਮੋਹਾਲੀ ਜਾ ਕੇ ਸਨਮਾਨ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX