ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ 48 ਦੌੜਾਂ ਨਾਲ ਹਰਾਇਆ
. . .  1 day ago
ਸੰਗਤ ਨਾਲ ਭਰੀ ਗੱਡੀ ਪਲਟੀ, 1 ਦੀ ਮੌਤ 2 ਗੰਭੀਰ 5 ਫੱਟੜ
. . .  1 day ago
ਘਨੌਰ,20ਜੂਨ(ਜਾਦਵਿੰਦਰ ਸਿੰਘ ਜੋਗੀਪੁਰ)- ਸਨੌਰ ਅਸਰ ਪੁਰ ਸੜਕ 'ਤੇ ਬਿਆਸ ਡੇਰੇ ਦੀ ਸੰਗਤ ਨਾਲ ਭਰੀ ਮਹਿੰਦਰਾ ਐਂਡ ਮਹਿੰਦਰਾ ਦੀ ਲੋਡਰ ਗੱਡੀ ਤੇਜ਼ ਰਫ਼ਤਾਰ ਹੋਣ ਕਾਰਨ ਬੇਕਾਬੂ ਹੋ ਕੇ ਸੜਕ 'ਤੇ ਪਲਟ...
ਭਾਜਪਾ 'ਚ ਸ਼ਾਮਲ ਹੋਏ ਟੀ.ਡੀ.ਪੀ ਦੇ ਤਿੰਨ ਰਾਜ ਸਭਾ ਮੈਂਬਰ
. . .  1 day ago
ਨਵੀਂ ਦਿੱਲੀ, 20 ਜੂਨ- ਲੋਕ ਸਭਾ ਚੋਣਾਂ ਦੌਰਾਨ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੀ ਤੇਲਗੂ ਦੇਸਮ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਜਾਣਕਾਰੀ ਦੇ ਅਨੁਸਾਰ, ਰਾਜ ਸਭਾ ਦੇ ਟੀ.ਡੀ.ਪੀ. ਸੰਸਦ ਮੈਂਬਰ ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ ਜਿੱਤ ਲਈ 382 ਦੌੜਾਂ ਦਾ ਦਿੱਤਾ ਟੀਚਾ
. . .  1 day ago
ਨਸ਼ੇ ਦੇ ਓਵਰ ਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਪੱਟੀ, 20 ਜੂਨ (ਕੁਲਵਿੰਦਰਪਾਲ ਸਿੰਘ ਕਾਲੇਕੇ)- ਪੱਟੀ ਦੇ ਨਜ਼ਦੀਕੀ ਪਿੰਡ ਬਰਵਾਲਾ ਵਿਖੇ ਇਕ ਨੌਜਵਾਨ ਦੀ ਨਸ਼ੀਲਾ ਟੀਕਾ ਲਗਾਉਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਬਾਂਹ 'ਚ ਨਸ਼ੇ ਦੇ ਟੀਕੇ ਵਾਲੀ ਸਰਿੰਜ ਉਸੇ ....
ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਸੀਨੀਅਰ ਸਹਾਇਕ 15 ਹਜ਼ਾਰ ਰਿਸ਼ਵਤ ਲੈਂਦਾ ਕਾਬੂ
. . .  1 day ago
ਫ਼ਿਰੋਜ਼ਪੁਰ, 20 ਜੂਨ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਵਿਜੀਲੈਂਸ ਦੇ ਸੀਨੀਅਰ ਪੁਲਿਸ ਕਪਤਾਨ ਹਰਗੋਬਿੰਦ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਟੀਮ ਦੇ ਇੰਚਾਰਜ ਸਤ ਪ੍ਰੇਮ ਸਿੰਘ ਨੇ ਸ਼ਿਕਾਇਤ ਕਰਤਾ ਜਸਵੰਤ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਟੀਮ ਸਹਿਤ ....
ਵਿਸ਼ਵ ਕੱਪ 2019 : ਮੀਂਹ ਕਾਰਨ ਰੁਕਿਆ ਮੈਚ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦਾ ਚੌਥਾ ਖਿਡਾਰੀ ਆਊਟ
. . .  1 day ago
ਡਾ.ਓਬਰਾਏ ਦੇ ਯਤਨਾਂ ਸਦਕਾ ਵਤਨ ਪੁੱਜੀ 22 ਸਾਲਾ ਜਸਕਰਨ ਦੀ ਮ੍ਰਿਤਕ ਦੇਹ
. . .  1 day ago
ਰਾਜਾਸਾਂਸੀ, 20 ਜੂਨ (ਖੀਵਾ)- ਰੋਜ਼ੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜ਼ਾ-ਮੁਕਤ ਕਰਨ ਦੇ ਸੁਪਨੇ ਲੈ ਕੇ ਮਸਕਟ ਗਏ 22 ਸਾਲਾ ਜਸਕਰਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਜੋ ਬੀਤੀ 11 ਜੂਨ ਨੂੰ ਦੁਬਈ ਵਿਖੇ ਹੋਏ ਇੱਕ ਦਰਦਨਾਕ ਸੜਕ ਹਾਦਸੇ 'ਚ ਮੌਤ ਦੇ ਮੂੰਹ ਜਾ ਪਿਆ ....
ਹਿਮਾਚਲ ਪ੍ਰਦੇਸ਼ : ਬੱਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ ਮੌਤ, 35 ਜ਼ਖਮੀ
. . .  1 day ago
ਸ਼ਿਮਲਾ, 20 ਜੂਨ- ਹਿਮਾਚਲ ਪ੍ਰਦੇਸ ਦੇ ਕੁੱਲੂ ਜ਼ਿਲ੍ਹੇ 'ਚ ਇਕ ਨਿੱਜੀ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਜਦਕਿ 35 ਲੋਕ ਜ਼ਖਮੀ ਹੋਏ....
ਵਿਸ਼ਵ ਕੱਪ 2019 : 313 ਦੌੜਾਂ 'ਤੇ ਆਸਟ੍ਰੇਲੀਆ ਦਾ ਦੂਜਾ ਖਿਡਾਰੀ ਆਊਟ
. . .  1 day ago
ਵਿਸ਼ਵ ਕੱਪ 2019 : 42 ਓਵਰਾਂ ਤੋਂ ਬਾਅਦ ਆਸਟ੍ਰੇਲੀਆ 289/1
. . .  1 day ago
ਅਜਮੇਰ ਸ਼ਰੀਫ਼ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਨੌਜਵਾਨ ਚੱਲਦੀ ਰੇਲਗੱਡੀ ਤੋਂ ਡਿੱਗਿਆ, ਮੌਤ
. . .  1 day ago
ਫ਼ਤਹਿਗੜ੍ਹ ਸਾਹਿਬ, 20 ਜੂਨ (ਅਰੁਣ ਆਹੂਜਾ) - ਪਵਿੱਤਰ ਦਰਗਾਹ ਅਜਮੇਰ ਸ਼ਰੀਫ਼ ਵਿਖੇ ਨਤਮਸਤਕ ਹੋ ਕੇ ਰੇਲਗੱਡੀ ਰਾਹੀ ਵਾਪਸ ਪਰਤ ਰਹੇ ਇਕ ਨੌਜਵਾਨ ਸ਼ਰਧਾਲੂ ਦੀ ਚੱਲਦੀ ਰੇਲਗੱਡੀ ਤੋਂ ਹੇਠਾਂ ਡਿਗ ਜਾਣ ਕਾਰਨ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ....
ਸੜਕ ਹਾਦਸੇ 'ਚ ਗੰਨਾ ਮਿੱਲ ਦੇ ਇੰਸਪੈਕਟਰ ਦੀ ਮੌਤ
. . .  1 day ago
ਖਮਾਣੋਂ, 20 ਜੂਨ (ਮਨਮੋਹਣ ਸਿੰਘ ਕਲੇਰ)- ਅੱਜ ਸ਼ਹਿਰ ਦੇ ਲਕਸ਼ਮੀ ਰਾਈਸ ਮਿੱਲ ਦੇ ਨੇੜੇ ਮੁੱਖ ਮਾਰਗ 'ਤੇ ਇੱਕ ਔਡੀ ਕਾਰ ਅਤੇ ਮੋਟਰ ਸਾਈਕਲ ਦੀ ਟੱਕਰ 'ਚ ਨਾਹਰ ਸ਼ੂਗਰ ਮਿੱਲ ਸਲਾਣਾ ਵਿਖੇ ਬਤੌਰ ਇੰਸਪੈਕਟਰ ਸੇਵਾਵਾਂ ਨਿਭਾ ਰਹੇ ਪਲਵਿੰਦਰ ਸਿੰਘ (59 ਸਾਲ) ....
ਹਿਮਾਚਲ ਪ੍ਰਦੇਸ਼ : ਡੂੰਘੀ ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ
. . .  1 day ago
ਸ਼ਿਮਲਾ, 20 ਜੂਨ- ਹਿਮਾਚਲ ਪ੍ਰਦੇਸ ਦੇ ਕੁੱਲੂ ਜ਼ਿਲ੍ਹੇ 'ਚ ਇਕ ਨਿੱਜੀ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਬੱਸ 'ਚ 50 ਯਾਤਰੀ ਸਵਾਰ ਸਨ ਜਿਨ੍ਹਾਂ 'ਚੋਂ 20 ਯਾਤਰੀ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ....
ਵਿਸ਼ਵ ਕੱਪ 2019 : 30 ਓਵਰਾਂ ਤੋਂ ਬਾਅਦ ਆਸਟ੍ਰੇਲੀਆ 177/1
. . .  1 day ago
ਸਿੱਖ ਦੰਗਿਆਂ ਦੇ ਮਾਮਲੇ 'ਚ ਕਮਲ ਨਾਥ ਦੇ ਖ਼ਿਲਾਫ਼ ਫਿਰ ਤੋਂ ਹੋਵੇਗੀ ਜਾਂਚ- ਮਨਜਿੰਦਰ ਸਿਰਸਾ
. . .  1 day ago
ਬਿਜਲੀ ਚੋਰੀ ਫੜਨ ਗਏ ਬਿਜਲੀ ਮੁਲਾਜ਼ਮਾਂ ਨੂੰ ਕਿਸਾਨਾਂ ਨੇ ਡੇਢ ਘੰਟਾ ਬੰਦੀ ਬਣਾਈ ਰੱਖਿਆ
. . .  1 day ago
ਫ਼ਸਲ 'ਤੇ ਸਪਰੇ ਕਰਦੇ ਸਮੇਂ ਕਿਸਾਨ ਦੀ ਮੌਤ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦੀ ਠੋਸ ਸ਼ੁਰੂਆਤ, 13 ਓਵਰਾਂ ਤੋਂ ਬਾਅਦ ਬਿਨਾਂ ਵਿਕਟ ਗੁਆਏ 72 ਦੌੜਾਂ 'ਤੇ
. . .  1 day ago
ਮੀਂਹ ਕਾਰਨ ਅੰਮ੍ਰਿਤਸਰ ਦੇ ਮਾਲ ਰੋਡ ਦੀ ਸੜਕ ਦਾ ਇਕ ਹਿੱਸਾ ਹੇਠਾਂ ਧਸਿਆਂ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ 6 ਓਵਰਾਂ ਮਗਰੋਂ 31/0 'ਤੇ
. . .  1 day ago
ਹਾਰਡ ਕੌਰ ਖਿਲਾਫ ਰਾਜਧ੍ਰੋਹ ਦਾ ਮਾਮਲਾ ਦਰਜ, ਯੋਗੀ ਤੇ ਭਾਗਵਤ ਖਿਲਾਫ ਕੀਤੀ ਸੀ ਟਿੱਪਣੀ
. . .  1 day ago
ਪਾਰਟੀ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ ਇਸ ਦਾ ਫੈਸਲਾ ਮੈਂ ਨਹੀਂ ਕਰਾਂਗਾ - ਰਾਹੁਲ ਗਾਂਧੀ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਬਨਾਮ ਬੰਗਲਾਦੇਸ਼, ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਬਰਖ਼ਾਸਤ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ ਮਿਲੀ ਉਮਰ ਕੈਦ ਦੀ ਸਜ਼ਾ
. . .  1 day ago
ਹਿੰਦ ਪਾਕਿ ਕੌਮੀ ਸਰਹੱਦ ਤੋਂ ਸਾਢੇ 26 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਬਰਾਮਦ
. . .  1 day ago
ਜਲੰਧਰ 'ਚ ਮੀਂਹ ਸਮੇਤ ਹੋਈ ਗੜੇਮਾਰੀ
. . .  1 day ago
ਲਾਪਤਾ ਹੋਏ ਪਰਿਵਾਰ ਵਿਚੋਂ ਇਕ ਮਹਿਲਾ ਦੀ ਮਿਲੀ ਲਾਸ਼
. . .  1 day ago
ਸੜਕ ਦੁਰਘਟਨਾ ਵਿਚ ਔਰਤ ਦੀ ਮੌਤ
. . .  1 day ago
ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਜਲੰਧਰ ਦੇ ਡੀ.ਸੀ. ਨੂੰ ਦਿੱਤਾ ਮੰਗ ਪੱਤਰ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਉੱਚ ਪੱਧਰੀ ਮੀਟਿੰਗ ਦੀ ਕੈਪਟਨ ਨੇ ਕੀਤੀ ਪ੍ਰਧਾਨਗੀ
. . .  1 day ago
ਮੋਦੀ 'ਤੇ ਸਵਾਲ ਖੜੇ ਕਰਨ ਵਾਲਾ ਬਰਖ਼ਾਸਤ ਆਈ.ਪੀ.ਐਸ. ਅਧਿਕਾਰੀ 30 ਸਾਲ ਪੁਰਾਣੇ ਮਾਮਲੇ 'ਚ ਦੋਸ਼ੀ ਕਰਾਰ
. . .  1 day ago
ਜੰਡਿਆਲਾ ਗੁਰੂ ਵਿਖੇ ਹਨੇਰੀ ਉਪਰੰਤ ਹੋਈ ਬਾਰਸ਼
. . .  1 day ago
ਰਾਂਚੀ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣਗੇ ਨਰਿੰਦਰ ਮੋਦੀ
. . .  1 day ago
ਬਾਰਿਸ਼ ਨੇ ਗੁਰੂ ਨਗਰੀ ਵਿਚ ਮੌਸਮ ਕੀਤਾ ਸੁਹਾਵਣਾ
. . .  1 day ago
ਰੇਲਵੇ ਗੇਟਮੈਨ ਦੀ ਕਵਾਟਰ ਵਿਚੋਂ ਮਿਲੀ ਲਾਸ਼
. . .  1 day ago
ਇਕ ਰਾਸ਼ਟਰ, ਇਕ ਚੋਣ ਸਮੇਂ ਦੀ ਮੰਗ, ਲਗਾਤਾਰ ਚੋਣ ਹੋਣ ਨਾਲ ਵਿਕਾਸ 'ਚ ਪੈਂਦੀ ਹੈ ਰੁਕਾਵਟ - ਰਾਸ਼ਟਰਪਤੀ
. . .  1 day ago
ਏ.ਐਨ 32 ਜਹਾਜ਼ ਹਾਦਸਾ : 6 ਮ੍ਰਿਤਕ ਦੇਹਾਂ ਤੇ 7 ਦੇ ਅਵਸ਼ੇਸ਼ ਬਰਾਮਦ
. . .  1 day ago
ਸਰਜੀਕਲ ਸਟ੍ਰਾਈਕ ਤੇ ਏਅਰ ਸਟ੍ਰਾਈਕ ਕਰਕੇ ਭਾਰਤ ਨੇ ਆਪਣੇ ਇਰਾਦੇ ਪ੍ਰਗਟ ਕੀਤੇ - ਰਾਸ਼ਟਰਪਤੀ
. . .  1 day ago
ਅੱਤਵਾਦ ਖਿਲਾਫ ਪੂਰਾ ਵਿਸ਼ਵ ਭਾਰਤ ਨਾਲ - ਰਾਸ਼ਟਰਪਤੀ
. . .  1 day ago
ਚੰਦਰਯਾਨ 2 ਨੂੰ ਲਾਂਚ ਕਰਨ ਦੀ ਤਿਆਰੀ 'ਚ ਵਿਗਿਆਨੀ - ਰਾਸ਼ਟਰਪਤੀ
. . .  1 day ago
ਕੂੜੇ ਦਾ ਇਸਤੇਮਾਲ ਸੜਕ ਬਣਾਉਣ ਲਈ ਹੋ ਰਿਹਾ ਹੈ - ਰਾਸ਼ਟਰਪਤੀ
. . .  1 day ago
ਜੀ.ਐਸ.ਟੀ. ਨੂੰ ਸਰਲ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ - ਰਾਸ਼ਟਰਪਤੀ
. . .  1 day ago
ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ - ਰਾਸ਼ਟਰਪਤੀ
. . .  1 day ago
ਭਾਰਤ ਸਭ ਤੋਂ ਵੱਧ ਸਟਾਰਟ ਅੱਪ ਵਾਲੇ ਦੇਸ਼ਾਂ ਵਿਚ ਸ਼ਾਮਲ, ਉੱਚ ਸਿੱਖਿਆ 'ਚ ਸੀਟਾਂ ਦੀ ਗਿਣਤੀ ਡੇਢ ਗੁਣਾ ਕੀਤੀ ਜਾਵੇਗੀ - ਰਾਸ਼ਟਰਪਤੀ
. . .  1 day ago
ਤਿੰਨ ਤਲਾਕ, ਹਲਾਲਾ ਵਰਗੀਆਂ ਕੁਰੀਤੀਆਂ ਨੂੰ ਖ਼ਤਮ ਕਰਨ ਦੀ ਲੋੜ - ਰਾਸ਼ਟਰਪਤੀ
. . .  1 day ago
3 ਕਰੋੜ ਦਿਹਾਤੀ ਔਰਤਾਂ ਨੂੰ ਲੋਨ ਦਿੱਤਾ ਗਿਆ - ਰਾਸ਼ਟਰਪਤੀ ਕੋਵਿੰਦ
. . .  1 day ago
ਸਸਤੀ ਦਵਾਈਆਂ ਲਈ 5300 ਜਨ ਔਸ਼ਧੀ ਕੇਂਦਰ ਖੋਲੇ ਗਏ - ਰਾਸ਼ਟਰਪਤੀ ਕੋਵਿੰਦ
. . .  1 day ago
ਆਯੁਸ਼ਮਾਨ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਯੋਜਨਾ - ਰਾਸ਼ਟਰਪਤੀ ਕੋਵਿੰਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਜੇਠ ਸੰਮਤ 551
ਿਵਚਾਰ ਪ੍ਰਵਾਹ: ਯੋਗਤਾਵਾਂ ਅਤੇ ਮਿਹਨਤ ਨਾਲ ਹੀ ਅਸੀਂ ਆਪਣੇ ਟੀਚੇ ਪ੍ਰਾਪਤ ਕਰ ਸਕਦੇ ਹਾਂ। -ਰਾਬਿੰਦਰ ਨਾਥ ਟੈਗੋਰ

ਸੰਪਾਦਕੀ

ਉੱਤਰੀ ਖੇਤਰ ਦਾ ਚੋਣ ਦ੍ਰਿਸ਼

ਬਿਨਾਂ ਸ਼ੱਕ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਨਰਿੰਦਰ ਮੋਦੀ ਦੀ ਸੁਨਾਮੀ ਕਿਹਾ ਜਾ ਸਕਦਾ ਹੈ। ਨਤੀਜੇ ਇਸ ਲਈ ਹੈਰਾਨੀਜਨਕ ਕਹੇ ਜਾ ਸਕਦੇ ਹਨ ਕਿ ਭਾਜਪਾ ਦੀ ਕਾਰਗੁਜ਼ਾਰੀ ਉਮੀਦ ਨਾਲੋਂ ਕਿਤੇ ਜ਼ਿਆਦਾ ਬਿਹਤਰ ਰਹੀ ਹੈ। ਚੋਣਾਂ ਤੋਂ ਪਹਿਲਾਂ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੀ ਆਸ ਸੀ। ਅਜਿਹਾ ਉਨ੍ਹਾਂ ਵਲੋਂ ਕੌਮੀ ਜਮਹੂਰੀ ਗੱਠਜੋੜ ਨਾਲ ਰਲ ਕੇ ਇਕ ਵੱਡਾ ਗੱਠਜੋੜ ਬਣਾ ਕੇ ਸੰਭਵ ਬਣਾ ਲਿਆ ਸੀ ਪਰ ਹੁਣ ਤਾਂ ਜਿਵੇਂ ਦਰਿਆ ਨੇ ਕਿਨਾਰੇ ਤੋੜ ਦਿੱਤੇ ਹੋਣ ਤੇ ਗਿਣਤੀਆਂ-ਮਿਣਤੀਆਂ ਪਿੱਛੇ ਰਹਿ ਗਈਆਂ ਹੋਣ।
ਪੰਜਾਬ ਨੂੰ ਛੱਡ ਕੇ ਅਜਿਹਾ ਹੀ ਕੁਝ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਵਿਚ ਹੋਇਆ ਦਿਖਾਈ ਦਿੱਤਾ ਹੈ। ਇਨ੍ਹਾਂ ਰਾਜਾਂ ਵਿਚ ਮੋਦੀ ਦਾ ਜਾਦੂ ਸਿਰ ਚੜ੍ਹ ਕੇ ਬੋਲਿਆ ਹੈ। ਪੰਜਾਬ ਵਿਚ ਚਾਹੇ ਕਾਂਗਰਸ ਨੂੰ ਵਧੇਰੇ ਸੀਟਾਂ ਮਿਲੀਆਂ ਹਨ ਪਰ ਇਥੇ ਵੀ ਮੋਦੀ ਦੇ ਪਏ ਜ਼ਬਰਦਸਤ ਪ੍ਰਭਾਵ ਨੂੰ ਨਕਾਰਿਆ ਨਹੀਂ ਜਾ ਸਕਦਾ। ਪੰਜਾਬ ਵਿਚ ਚਾਹੇ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਹੀ 13 ਸੀਟਾਂ ਜਿੱਤਣ ਦਾ ਦਾਅਵਾ ਕੀਤਾ ਸੀ ਤੇ ਅੰਦਾਜ਼ਾ ਇਹ ਵੀ ਲਗਾਇਆ ਜਾ ਰਿਹਾ ਸੀ ਕਿ ਕਾਂਗਰਸ ਨੂੰ ਵਧੇਰੇ ਸੀਟਾਂ ਮਿਲਣਗੀਆਂ ਪਰ ਇਸ ਦੀ ਮੁੱਖ ਵਿਰੋਧੀ ਪਾਰਟੀ ਅਕਾਲੀ ਦਲ ਦਾ ਹਸ਼ਰ ਇਸ ਕਦਰ ਮਾੜਾ ਹੋਵੇਗਾ, ਇਸ ਦਾ ਅੰਦਾਜ਼ਾ ਨਹੀਂ ਸੀ ਲਗਾਇਆ ਜਾ ਰਿਹਾ। ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਚਾਹੇ ਵੱਡੇ ਫ਼ਰਕ ਨਾਲ ਆਪਣੇ ਵਿਰੋਧੀ ਤੋਂ ਜਿੱਤ ਗਏ ਹਨ ਪਰ ਬਠਿੰਡਾ ਸੀਟ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਮਹਿਜ਼ 20,000 ਵੱਧ ਵੋਟਾਂ ਪ੍ਰਾਪਤ ਕਰਨ ਲਈ ਬਹੁਤ ਮੁਸ਼ੱਕਤ ਕਰਨੀ ਪਈ ਹੈ। ਇਥੋਂ ਤੱਕ ਕਿ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਸ ਸੀਟ ਲਈ ਆਪਣੀ ਸ਼ਕਤੀ ਝੌਕਣੀ ਪਈ ਹੈ ਪਰ ਇਸ ਸੀਟ 'ਤੇ ਵੀ ਨਰਿੰਦਰ ਮੋਦੀ ਦਾ ਪ੍ਰਭਾਵ ਸਪੱਸ਼ਟ ਦਿਖਾਈ ਦਿੰਦਾ ਹੈ। ਉਦਾਹਰਨ ਲਈ ਹਰਸਿਮਰਤ ਪਿਛਲੀਆਂ ਦੋ ਚੋਣਾਂ ਦੌਰਾਨ ਬਠਿੰਡਾ ਸ਼ਹਿਰੀ ਵਿਧਾਨ ਸਭਾ ਤੋਂ ਲਗਪਗ 30,000 ਦੇ ਫ਼ਰਕ ਨਾਲ ਹਾਰੇ ਸਨ ਪਰ ਇਸ ਵਾਰ ਉਨ੍ਹਾਂ ਨੂੰ ਇਸ ਵਿਧਾਨ ਸਭਾ ਹਲਕੇ ਤੋਂ 4000 ਦੇ ਲਗਪਗ ਵਧੇਰੇ ਵੋਟਾਂ ਮਿਲੀਆਂ ਹਨ। ਬਠਿੰਡੇ ਵਿਚ ਨਰਿੰਦਰ ਮੋਦੀ ਦੀ ਰੈਲੀ ਪ੍ਰਭਾਵਸ਼ਾਲੀ ਸੀ। ਇਸ ਦਾ ਅਸਰ ਇਸ ਹਲਕੇ 'ਤੇ ਪ੍ਰਤੱਖ ਵੇਖਿਆ ਜਾ ਸਕਦਾ ਹੈ ਪਰ ਪੰਜਾਬ ਦੀਆਂ ਬਾਕੀ 8 ਸੀਟਾਂ 'ਤੇ ਅਕਾਲੀ ਦਲ ਦੀ ਨਮੋਸ਼ੀਜਨਕ ਹਾਰ ਲਈ ਪਾਰਟੀ ਨੂੰ ਹਰ ਪੱਧਰ 'ਤੇ ਲੇਖਾ-ਜੋਖਾ ਕਾਰਨ ਦੀ ਜ਼ਰੂਰਤ ਭਾਸਦੀ ਹੈ। ਇਸ ਦੇ ਮੁਕਾਬਲੇ ਵਿਚ ਕਾਂਗਰਸ ਦੇ 2 ਸਾਲ ਤੋਂ ਵਧੇਰੇ ਦੇ ਪ੍ਰਸ਼ਾਸਨ 'ਤੇ ਹੁਣ ਤੱਕ ਅਨੇਕਾਂ ਹੀ ਕਿੰਤੂ-ਪ੍ਰੰਤੂ ਲਗਦੇ ਰਹੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ 8 ਸੀਟਾਂ 'ਤੇ ਲੋਕਾਂ ਦਾ ਵੱਡਾ ਹੁੰਗਾਰਾ ਮਿਲਣ ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਵਧ ਜਾਂਦੀ ਹੈ। ਆਉਂਦੇ ਸਮੇਂ ਵਿਚ ਪੰਜਾਬ ਸਰਕਾਰ ਨੂੰ ਲੋਕਾਂ ਵਲੋਂ ਇਕ ਵਾਰ ਫਿਰ ਪ੍ਰਗਟਾਈਆਂ ਆਸਾਂ 'ਤੇ ਪੂਰਾ ਉਤਰਨਾ ਹੋਵੇਗਾ। ਸੂਬੇ ਵਿਚ ਭਾਜਪਾ ਵਲੋਂ ਤਿੰਨਾਂ ਵਿਚੋਂ 2 ਸੀਟਾਂ ਪ੍ਰਾਪਤ ਕਰ ਲੈਣਾ ਵੀ ਉਸ ਦੀ ਵੱਡੀ ਸਫਲਤਾ ਮੰਨਿਆ ਜਾ ਸਕਦਾ ਹੈ। ਆਉਣ ਵਾਲੇ ਸਮੇਂ ਵਿਚ ਸੂਬੇ ਦੀ ਸਿਆਸਤ ਵਿਚ ਭਾਜਪਾ ਅਹਿਮ ਰੋਲ ਅਦਾ ਕਰੇਗੀ। ਇਸ ਦੀਆਂ ਸੰਭਾਵਨਾਵਾਂ ਹੋਰ ਵੀ ਪ੍ਰਬਲ ਬਣਦੀਆਂ ਜਾ ਰਹੀਆਂ ਹਨ।
ਹਰਿਆਣੇ ਦੇ ਵੋਟਰਾਂ ਨੇ ਜਿਥੇ ਕਾਂਗਰਸ ਅੰਦਰਲੀ ਫੁੱਟ ਨੂੰ ਉਜਾਗਰ ਕੀਤਾ ਹੈ, ਉਥੇ ਇਹ ਵਿਰੋਧੀ ਦਲਾਂ ਦੇ ਬਿਖਰ ਜਾਣ ਦੀ ਕਹਾਣੀ ਵੀ ਹੈ। ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਬਹੁਤੇ ਉਮੀਦਵਾਰ ਚਿਰਾਂ ਦੀ ਪਰੰਪਰਾ ਅਨੁਸਾਰ ਪਰਿਵਾਰਵਾਦ ਨੂੰ ਉਤਸ਼ਾਹ ਦੇਣ ਦੇ ਰਾਹ 'ਤੇ ਚਲਦੇ ਹਨ। ਇਸੇ ਕੜੀ ਵਿਚ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਉਨ੍ਹਾਂ ਦੇ ਬੇਟੇ ਦੇਪਿੰਦਰ ਹੁੱਡਾ ਦੀ ਨਮੋਸ਼ੀਜਨਕ ਹਾਰ ਨੂੰ ਦੇਖਿਆ ਜਾ ਸਕਦਾ ਹੈ। ਚੌਟਾਲਾ ਪਰਿਵਾਰ ਦੇ ਆਪਸੀ ਝਗੜੇ ਨੇ ਇਕ ਵਾਰ ਫਿਰ ਇੰਡੀਅਨ ਨੈਸ਼ਨਲ ਲੋਕ ਦਲ ਤੇ ਉਸ ਤੋਂ ਟੁੱਟ ਕੇ ਬਣੀ ਜਨਨਾਇਕ ਜਨਤਾ ਪਾਰਟੀ ਨੂੰ ਉਨ੍ਹਾਂ ਦੇ ਆਪਹੁਦਰੇ ਕਾਰਿਆਂ ਕਰਕੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਸਾਲ 2014 ਦੀਆਂ ਚੋਣਾਂ ਵਿਚ ਭਾਜਪਾ ਨੂੰ 7 ਸੀਟਾਂ ਮਿਲੀਆਂ ਸਨ। ਇਨੈਲੋ ਨੂੰ 2 ਤੇ ਕਾਂਗਰਸ ਨੂੰ ਇਕ ਸੀਟ ਮਿਲੀ ਸੀ। ਪਰ ਇਸ ਵਾਰ ਇਥੇ ਮੋਦੀ ਲਹਿਰ ਸਭ ਕੁਝ ਹੂੰਝ ਕੇ ਲੈ ਗਈ। ਹਿਮਾਚਲ ਪ੍ਰਦੇਸ਼ ਵਿਚ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਵਧੀਆ ਪ੍ਰਭਾਵ ਦਾ ਅਸਰ ਵੀ ਦੇਖਿਆ ਜਾ ਸਕਦਾ ਹੈ। ਭਾਜਪਾ ਵਲੋਂ ਇਥੇ ਦੀਆਂ 4 ਸੀਟਾਂ ਵਿਚੋਂ 2 'ਤੇ ਨਵੇਂ ਉਮੀਦਵਾਰ ਖੜ੍ਹੇ ਕਰਨਾ ਵੀ ਉਸ ਲਈ ਲਾਹੇਵੰਦਾ ਸਾਬਤ ਹੋਇਆ ਹੈ। ਬਿਨਾਂ ਸ਼ੱਕ ਸੂਬੇ ਦੀਆਂ 4 ਸੀਟਾਂ ਜਿੱਤ ਕੇ ਮੋਦੀ ਨੇ ਇਕ ਵਾਰ ਇਥੇ ਆਪਣਾ ਸਿੱਕਾ ਜਮਾ ਦਿੱਤਾ ਹੈ। ਜੰਮੂ-ਕਸ਼ਮੀਰ ਦੀਆਂ 6 ਸੀਟਾਂ ਵਿਚੋਂ 3 ਸੀਟਾਂ 'ਤੇ ਭਾਜਪਾ ਵਲੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਨੇ ਇਸ ਦੇ ਪ੍ਰਭਾਵ ਨੂੰ ਹੋਰ ਵਧਾਇਆ ਹੈ। ਕਸ਼ਮੀਰ ਘਾਟੀ ਦੀਆਂ 3 ਸੀਟਾਂ ਲਈ ਵੋਟਰਾਂ ਨੇ ਮਹਿਬੂਬਾ ਮੁਫ਼ਤੀ ਨੂੰ ਨਕਾਰ ਕੇ ਉਮਰ ਅਬਦੁੱਲਾ ਦੀ ਨੈਸ਼ਨਲ ਕਾਨਫ਼ਰੰਸ ਨੂੰ ਹੁੰਗਾਰਾ ਭਰਿਆ ਹੈ, ਜਿਸ ਨੂੰ ਅਸੀਂ ਹਾਂ-ਪੱਖੀ ਭਾਵਨਾ ਸਮਝਦੇ ਹਾਂ।
ਬਿਨਾਂ ਸ਼ੱਕ ਇਸ ਖਿੱਤੇ ਵਿਚ ਸਿਰਜੇ ਗਏ ਨਵੇਂ ਸਿਆਸੀ ਮਾਹੌਲ ਨਾਲ ਹਰ ਪੱਖ ਤੋਂ ਵਿਕਾਸ ਦੀ ਗਤੀ ਤੇਜ਼ ਹੋਵੇਗੀ। ਅਜਿਹੀ ਉਮੀਦ ਅਸੀਂ ਕਰਦੇ ਹਾਂ।

-ਬਰਜਿੰਦਰ ਸਿੰਘ ਹਮਦਰਦ

 

ਚੋਣ ਖਰਚਿਆਂ ਨੂੰ ਹੋਰ ਪਾਰਦਰਸ਼ੀ ਬਣਾਉਣ ਦੀ ਲੋੜ

ਹੁਣ ਜਦੋਂ ਕਿ 2019 ਦੀਆਂ ਲੋਕ ਸਭਾ ਚੋਣਾਂ ਖ਼ਤਮ ਹੋ ਚੁੱਕੀਆਂ ਹਨ ਅਤੇ ਜਲਦ ਹੀ ਨਵੀਂ ਸਰਕਾਰ ਦਾ ਗਠਨ ਹੋਵੇਗਾ। ਇਸ ਦੇ ਨਾਲ ਹੀ ਇਹ ਸਮਾਂ ਚੋਣਾਂ 'ਤੇ ਹੋਣ ਵਾਲੇ ਖ਼ਰਚੇ ਦੀ ਘੋਖ ਕਰਨ ਦਾ ਵੀ ਹੈ, ਜਿਸ 'ਚ ਇਸ ਵਾਰ ਅਣਅਧਿਕਾਰਤ ਤੌਰ 'ਤੇ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ...

ਪੂਰੀ ਖ਼ਬਰ »

ਦਮਦਾਰ ਜਿੱਤ ਨਾਲ ਨਵੀਂ ਸਰਕਾਰ ਲਈ ਚੁਣੌਤੀਆਂ ਵਧਣਗੀਆਂ

ਇਹ ਸਹੀ ਹੈ ਕਿ ਪਿਛਲੇ ਪੰਜ ਸਾਲਾਂ 'ਚ ਰਾਜਨੀਤਕਾਂ ਅਤੇ ਉਦਯੋਗਪਤੀਆਂ ਦੇ ਗੱਠਜੋੜ ਤੋਂ ਨਿਕਲੇ ਘੁਟਾਲਿਆਂ ਅਤੇ ਵੱਡੇ ਪੱਧਰ 'ਤੇ ਕੀਤੇ ਜਾ ਸਕਣ ਵਾਲੇ ਭ੍ਰਿਸ਼ਟਾਚਾਰ ਦੇ ਕਿੱਸੇ ਸੁਨਣ ਨੂੰ ਨਹੀਂ ਮਿਲੇ। ਜਨਤਾ ਹੁਣ ਹਰ ਗੱਲ ਨੂੰ ਆਪਣੇ ਹੀ ਤਰਕਾਂ ਨਾਲ ਸੁਲਝਾਉਣ 'ਚ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX