ਤਾਜਾ ਖ਼ਬਰਾਂ


ਇਲਾਕਾ ਸੰਦੌੜ ਅੰਦਰ ਪੈਰ ਪਸਾਰਨ ਲੱਗਿਆ ਕੋਰੋਨਾ , ਵੱਖ-ਵੱਖ ਪਿੰਡਾਂ ਦੇ ਦੋ ਵਿਅਕਤੀ ਕੋਰੋਨਾ ਪਾਜ਼ੀਟਿਵ ਆਏ
. . .  1 day ago
ਸੰਦੌੜ ,8 ਜੁਲਾਈ ( ਜਸਵੀਰ ਸਿੰਘ ਜੱਸੀ ) ਪਿੰਡ ਝੁਨੇਰ ਵਿਖੇ ਇੱਕ ਪੁਲਿਸ ਅਧਿਕਾਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ । ਜਾਣਕਾਰੀ ਅਨੁਸਾਰ ਨੇੜਲੇ ਪਿੰਡ ਝੁਨੇਰ ਦਾ ਸਾਧੂ ਸਿੰਘ ਜੋ ...
ਵਿਸ਼ਾਖਾਪਟਨ ਤੋਂ ਛੁੱਟੀ ‘ਤੇ ਆਏ ਬੋਹਾ ਦੇ ਫੌਜੀ ਜਵਾਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਮਾਨਸਾ/ਬੁਢਲਾਡਾ ,8 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ/ਸਵਰਨ ਸਿੰਘ ਰਾਹੀ)- ਬੀਤੇ ਕੱਲ੍ਹ ਸਬ-ਡਵੀਜਨ ਬੁਢਲਾਡਾ ਦੀ ਨਗਰ ਪੰਚਾਇਤ ਬੋਹਾ ਦੇ ਬਾਹਰੋਂ ਪਰਤੇ ਇੱਕ 33 ਸਾਲਾ ਨੌਜਵਾਨ ਦਾ ...
ਸੜਕ ਹਾਦਸੇ 'ਚ ਇੱਕ ਬਜ਼ੁਰਗ ਦੀ ਮੌਤ
. . .  1 day ago
ਨਾਭਾ, 8 ਜੁਲਾਈ (ਕਰਮਜੀਤ ਸਿੰਘ ) - ਸਥਾਨਕ ਸਰਕਲਰ ਰੋਡ ਸਥਿਤ ਨਵੀਂ ਅਨਾਜ ਮੰਡੀ ਸਾਹਮਣੇ ਇੱਕ ਬਜ਼ੁਰਗ ਓਮ ਪ੍ਰਕਾਸ਼ (68) ਪੁੱਤਰ ਬਨਾਰਸੀ ਦਾਸ ਵਾਸੀ ਢੀਂਗਰਾ ਕਾਲੋਨੀ ਨਾਭਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਖਾਲੀ ਟਰੱਕ ਤੇਜ਼ ਰਫ਼ਤਾਰੀ ਨਾਲ ਓਮ ਪ੍ਰਕਾਸ਼ ਜੋ ਕਿ ਐਕਟਿਵਾ 'ਤੇ ਸਵਾਰ ਸੀ ਨੂੰ ਫੇਟ ਮਾਰ ਕੇ ਫ਼ਰਾਰ...
ਟਰੂ ਨਾਟ ਮਸ਼ੀਨ 'ਤੇ ਨਵਾਂਸ਼ਹਿਰ ਦੇ 2 ਵਿਅਕਤੀ ਆਏ ਕੋਰੋਨਾ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 8 ਜੁਲਾਈ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ) - ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਟਰੂ ਨਾਟ ਮਸ਼ੀਨ 'ਤੇ ਟੈੱਸਟ ਕਰਵਾਉਣ ਆਏ ਨਵਾਂਸ਼ਹਿਰ ਦੇ ਦੋ ਵਸਨੀਕ ਪਾਜ਼ੀਟਿਵ ਪਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਆਰ. ਪੀ. ਭਾਟੀਆ ਨੇ ਦੱਸਿਆ...
ਬਠਿੰਡਾ ਦੇ ਸੈਸ਼ਨ ਜੱਜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਬਠਿੰਡਾ, 8 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਸ਼ਾਮੀਂ ਬਠਿੰਡਾ ਦੇ ਸੈਸ਼ਨ ਜੱਜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸੈਸ਼ਨ ਜੱਜ ਚੰਡੀਗੜ੍ਹ ਤੋਂ ਹਨ ਅਤੇ ਉੱਥੇ ਹੀ ਡਾਕਟਰੀ ਦੇਖ ਰੇਖ ਵਿਚ ਹਨ।ਸਵੇਰੇ 3 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਮਿਲੀ ਸੀ, ਜਿਨ੍ਹਾਂ ਵਿਚ ਇਕ ਕੁਵੈਤ ਤੋਂ ਪਰਤਿਆ ਵਿਅਕਤੀ...
ਕੋਰੋਨਾ ਪਾਜ਼ੀਟਿਵ ਸਾਬਕਾ ਸਰਪੰਚ ਦੇ 7 ਪਰਿਵਾਰਕ ਮੈਂਬਰਾਂ ਅਤੇ ਇੱਕ ਕਰੀਬੀ ਦੀ ਰਿਪੋਰਟ ਵੀ ਪਾਜ਼ੀਟਿਵ
. . .  1 day ago
ਜੰਡਿਆਲਾ ਮੰਜਕੀ, 8 ਜੁਲਾਈ (ਸੁਰਜੀਤ ਸਿੰਘ ਜੰਡਿਆਲਾ) - ਨਜ਼ਦੀਕੀ ਪਿੰਡ ਸਮਰਾਏ ਦੇ ਸਾਬਕਾ ਸਰਪੰਚ ਜੋ ਕਿ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਕੱੁਝ ਦਿਨਾਂ ਤੋਂ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਹਨ ਦੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਕੁੱਲ 30 ਪਿੰਡ ਵਾਸੀਆਂ...
ਪਿੰਡ ਫਰਵਾਲੀ (ਸੰਗਰੂਰ) ਦੇ ਇਕ ਵਿਅਕਤੀ ਨੂੰ ਹੋਇਆ ਕੋਰੋਨਾ
. . .  1 day ago
ਸੰਦੌੜ, 8 ਜੁਲਾਈ (ਗੁਰਪ੍ਰੀਤ ਸਿੰਘ ਚੀਮਾ) - ਨਜ਼ਦੀਕੀ ਪਿੰਡ ਫਰਵਾਲੀ ਦੇ ਇਕ ਵਿਅਕਤੀ ਨੂੰ ਕੋਰੋਨਾ ਹੋਣ ਦੀ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਫਰਵਾਲੀ ਨਾਲ ਸਬੰਧਿਤ ਮਿਸਤਰੀ ਬਲਵਿੰਦਰ ਸਿੰਘ ਜੋ ਕਿ ਰਸੌਲੀ ਦੇ ਆਪ੍ਰੇਸ਼ਨ ਕਰਵਾਉਣ ਲਈ ਲੁਧਿਆਣਾ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਬੀ.ਐਸ.ਐਫ. ਦੇ 14 ਜਵਾਨਾਂ ਨੇ  ਕਰੋਨਾ ’ਤੇ ਪਾਈ ਫਤਿਹ  
. . .  1 day ago
ਫ਼ਾਜ਼ਿਲਕਾ, 8 ਜੁਲਾਈ (ਪ੍ਰਦੀਪ ਕੁਮਾਰ)- ਬੀ.ਐਸ.ਐਫ. ਲਈ ਇਕ ਵੱਡੀ ਰਾਹਤ ਵਾਲੀ ਖ਼ਬਰ ਹੈ, ਫ਼ਾਜ਼ਿਲਕਾ ਜ਼ਿਲ੍ਹੇ ਵਿਚ 14 ਕੋਰੋਨਾ ਪਾਜੀਟਿਵ ਬੀ.ਐਸ. ਐਫ. ਦੇ ਜਵਾਨਾਂ ਸਿਹਤਮੰਦ ਹੋ ਗਏ ਹਨ, ਜਾਣਕਾਰੀ ਦੇਂਦਿਆ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸੀ.ਐਮ. ਕਟਾਰੀਆ ਨੇ ਦੱਸਿਆ ਕਿ ਬੀ.ਐਸ.ਐਫ. ਦੇ 14 ਜਵਾਨਾਂ ਨੇ ਮਿਸ਼ਨ ਫਤਿਹ ਮੁਹਿੰਮ ਤਹਿਤ...
ਐਸ.ਡੀ.ਐਮ. ਫਗਵਾੜਾ ਤੇ ਗ੍ਰਾਮੀਣ ਬੈਂਕ ਦੇ ਇਕ ਮੁਲਾਜ਼ਮ ਦੀ ਰਿਪੋਰਟ ਕੋਰੋਨਾ ਪਾਜ਼ਟਿਵ
. . .  1 day ago
ਕਪੂਰਥਲਾ, 8 ਜੁਲਾਈ (ਅਮਰਜੀਤ ਕੋਮਲ) - ਜ਼ਿਲ੍ਹੇ ਵਿਚ ਅੱਜ 2 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ, ਇਨ੍ਹਾਂ ਵਿਚ ਐਸ.ਡੀ.ਐਮ. ਫਗਵਾੜਾ ਪਵਿੱਤਰ ਸਿੰਘ ਤੇ ਪੰਜਾਬ ਗ੍ਰਾਮੀਣ ਬੈਂਕ ਕਪੂਰਥਲਾ ਦਾ ਇਕ ਮੁਲਾਜ਼ਮ ਸ਼ਾਮਲ ਹੈ। ਡਾ: ਰਾਜੀਵ ਭਗਤ ਨੇ ਦੱਸਿਆ ਕਿ ਐਸ.ਡੀ.ਐਮ. ਫਗਵਾੜਾ ਦੀ ਕੋਰੋਨਾ...
ਬਿਨਾਂ ਆਗਿਆ ਧਰਨਾ ਦੇਣ ਦੇ ਦੋਸ਼ ਹੇਠ ਲਾਲੀ ਰਣੀਕੇ ਤੇ ਹੋਰ ਅਕਾਲੀ ਆਗੂਆਂ ਖ਼ਿਲਾਫ਼ ਮਾਮਲਾ ਦਰਜ
. . .  1 day ago
ਅਟਾਰੀ, 8 ਜੁਲਾਈ (ਰੁਪਿੰਦਰਜੀਤ ਸਿੰਘ ਭਕਨਾ) - ਪੁਲਿਸ ਥਾਣਾ ਘਰਿੰਡਾ ਵੱਲੋਂ ਮਹਿੰਗਾਈ ਖ਼ਿਲਾਫ਼ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਹਲਕਾ ਅਟਾਰੀ ਵਿੱਚ ਬਿਨਾਂ ਆਗਿਆ ਧਰਨਾ ਦੇਣ ਦੇ ਦੋਸ਼ ਹੇਠ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਅਤੇ ਹੋਰ ਅਕਾਲੀ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦੇ 3 ਹੋਰ ਮਾਮਲੇ ਆਏ ਸਾਹਮਣੇ
. . .  1 day ago
ਸ੍ਰੀ ਮੁਕਤਸਰ ਸਾਹਿਬ, 8 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 3 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਮਰੀਜ਼ ਉਮਰ 60 ਸਾਲ ਪੰਡਿਤ ਜੈ ਦਿਆਲ ਸਟਰੀਟ ਸ੍ਰੀ ਮੁਕਤਸਰ ਸਾਹਿਬ, ਦੂਜਾ ਮਰੀਜ਼ ਪਿੰਡ ਰੁਪਾਣਾ ਉਮਰ 26 ਸਾਲ...
ਡੀ.ਜੀ.ਪੀ. ਵੱਲੋਂ ਥਾਣਾ ਮੁਖੀ ਸੁਰਿੰਦਰ ਕੁਮਾਰ ਭੱਲਾ ਨੂੰ ਮਿਲਿਆ ਡੀ.ਜੀ.ਪੀ ਡਿਸਕ ਐਵਾਰਡ
. . .  1 day ago
ਲਹਿਰਾਗਾਗਾ, 8 ਜੁਲਾਈ (ਅਸ਼ੋਕ ਗਰਗ) – ਪੁਲਿਸ ਥਾਣਾ ਲਹਿਰਾਗਾਗਾ ਵਿਖੇ ਸੇਵਾ ਨਿਭਾਅ ਰਹੇ ਥਾਣਾ ਮੁਖੀ ਸੁਰਿੰਦਰ ਕੁਮਾਰ ਭੱਲਾ ਨੂੰ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਨੇ ਡੀ.ਜੀ.ਪੀ. ਡਿਸਕ ਐਵਾਰਡ ਦੇ ਕੇ ਸਨਮਾਨਿਤ ਕੀਤਾ ਹੈ।ਇਹ ਐਵਾਰਡ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ...
ਡੇਰਾ ਸਿਰਸਾ ਰਾਸ਼ਟਰੀ ਕਮੇਟੀ ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ
. . .  1 day ago
ਫ਼ਰੀਦਕੋਟ, 8 ਜੁਲਾਈ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪੰਜ ਵਰ੍ਹੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕਰਨ ਅਤੇ ਬਾਅਦ ਵਿਚ ਬੇਅਦਬੀ ਦੀ ਸਾਜ਼ਿਸ਼ ਰਚਣ ਵਾਲੇ ਤਿੰਨ ਡੇਰਾ ਸਿਰਸਾ ਰਾਸ਼ਟਰੀ ਕਮੇਟੀ ਦੇ ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਦੇ ਅਦਾਲਤ ਨੇ ਗ੍ਰਿਫ਼ਤਾਰੀ...
ਫ਼ਰੀਦਕੋਟ ਜ਼ਿਲ੍ਹੇ 'ਚ 7 ਆਂਗਣਵਾੜੀ ਵਰਕਰ, 1 ਪੁਲਿਸ ਕਰਮਚਾਰੀ ਸਮੇਤ 17 ਕੋਰੋਨਾ ਪਾਜ਼ੀਟਿਵ
. . .  1 day ago
ਫ਼ਰੀਦਕੋਟ, 8 ਜੁਲਾਈ (ਜਸਵੰਤ ਸਿੰਘ ਪੁਰਬਾ) - ਸਿਵਲ ਸਰਜਨ ਫ਼ਰੀਦਕੋਟ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਫ਼ਰੀਦਕੋਟ ਜ਼ਿਲ੍ਹੇ ਅੰਦਰ ਕੋਰੋਨਾ ਦੇ ਕੇਸਾਂ ਵਿਚ ਇਜ਼ਾਫਾ ਹੋ ਰਿਹਾ ਹੈ। ਅੱਜ ਪ੍ਰਾਪਤ ਹੋਈਆਂ ਰਿਪੋਰਟਾਂ 'ਚ 17 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਆਏ ਹਨ। 17 ਨਵੇਂ ਕੋਰੋਨਾ ਪਾਜ਼ੀਟਿਵ ਕੇਸਾਂ ਵਿਚ ਕੋਟਕਪੂਰਾ ਦੇ 9, ਪਿੰਡ ਵਾਂਦਰ ਜਟਾਣਾ...
ਪਠਾਨਕੋਟ 'ਚ 4 ਹੋਰ ਦੀ ਰਿਪੋਰਟ ਕੋਰੋਨਾ ਪਾਜੀਟਿਵ
. . .  1 day ago
ਪਠਾਨਕੋਟ, 8 ਜੁਲਾਈ (ਆਰ. ਸਿੰਘ/ਸੰਧੂ/ਚੌਹਾਨ/ਆਸ਼ੀਸ਼ ਸ਼ਰਮਾ) - ਕੋਰੋਨਾ ਵਾਇਰਸ ਦੇ ਚੱਲਦਿਆਂ ਸਿਵਲ ਹਸਪਤਾਲ ਪਠਾਨਕੋਟ ਵੱਲੋਂ ਅੰਮ੍ਰਿਤਸਰ ਭੇਜੇ ਗਏ 410 ਸੈਂਪਲਾਂ ਵਿਚੋਂ ੪ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਜਦੋਂਕਿ 406 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ...
ਹੁਸ਼ਿਆਰਪੁਰ ਦੇ ਐੱਸ.ਡੀ.ਐਮ. ਤੇ ਨਗਰ ਨਿਗਮ ਕਮਿਸ਼ਨਰ ਦਾ ਕੋਰੋਨਾ ਟੈਸਟ ਪਾਜ਼ੀਟਿਵ
. . .  1 day ago
ਹੁਸ਼ਿਆਰਪੁਰ, 8 ਜੁਲਾਈ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਦੇ ਐੱਸ.ਡੀ.ਐਮ. ਅਮਿਤ ਮਹਾਜਨ ਅਤੇ ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਦੋਵੇਂ ਅਧਿਕਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਦੱਸਿਆ...
ਮੋਗਾ 'ਚ ਪੁਲਿਸ ਮੁਲਾਜ਼ਮ ਸਮੇਤ 3 ਨੂੰ ਹੋਇਆ ਕੋਰੋਨਾ
. . .  1 day ago
ਮੋਗਾ, 8 ਜੁਲਾਈ (ਗੁਰਤੇਜ ਸਿੰਘ ਬੱਬੀ) - ਅੱਜ ਸਿਹਤ ਵਿਭਾਗ ਨੂੰ ਮਿਲੀਆਂ ਰਿਪੋਰਟਾਂ 'ਚ ਇੱਕ ਪੁਲਿਸ ਮੁਲਾਜ਼ਮ ਸਮੇਤ 2 ਹੋਰਨਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਕੋਰੋਨਾ ਪੀੜਤ 34 ਸਾਲਾ ਪੁਲਿਸ ਮੁਲਾਜ਼ਮ ਬਾਘਾ ਪੁਰਾਣਾ ਥਾਣੇ ਨਾਲ ਸਬੰਧਿਤ ਹੈ, ਜਦਕਿ ਇੱਕ 55 ਸਾਲਾ ਵਿਅਕਤੀ...
ਅੰਮ੍ਰਿਤਸਰ 'ਚ ਕੋਰੋਨਾ ਦੇ 13 ਹੋਰ ਮਾਮਲੇ ਆਏ ਸਾਹਮਣੇ, ਇੱਕ ਹੋਰ ਮਰੀਜ਼ ਦੀ ਮੌਤ
. . .  1 day ago
ਅੰਮ੍ਰਿਤਸਰ, 8 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 13 ਹੋਰ ਮਾਮਲੇ ਆਏ ਸਾਹਮਣੇ ਆਏ ਹਨ ਅਤੇ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਦੇ ਨਾਲ...
ਉਦਯੋਗਿਕ ਫੋਕਲ ਪੁਆਇੰਟ ਦਾ 16 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਵਿਕਾਸ- ਸੁੰਦਰ ਸ਼ਾਮ ਅਰੋੜਾ
. . .  1 day ago
ਡੇਰਾਬੱਸੀ, 8 ਜੁਲਾਈ (ਗੁਰਮੀਤ ਸਿੰਘ)- ਉਦਯੋਗਿਕ ਖੇਤਰ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਸਿਰਫ਼ ਇਕ ਮਜ਼ਬੂਤ ਉਦਯੋਗਿਕ ਢਾਂਚਾ ਹੀ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਨੂੰ ਯਕੀਨੀ ਬਣਾ...
ਲੁਧਿਆਣਾ 'ਚ ਕੋਰੋਨਾ ਦੇ 53 ਹੋਰ ਮਾਮਲੇ ਆਏ ਸਾਹਮਣੇ
. . .  1 day ago
ਲੁਧਿਆਣਾ, 8 ਜੁਲਾਈ (ਸਿਹਤ ਪ੍ਰਤੀਨਿਧੀ)- ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ 'ਚ ਕੋਰੋਨਾ ਵਾਇਰਸ ਦੇ 53 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਪੰਜ ਮਾਮਲੇ ਲੁਧਿਆਣਾ...
ਹੁਣ ਹਰ ਮਹੀਨੇ ਸੂਬੇ ਦੀ ਵਿੱਤੀ ਸਥਿਤੀ ਦੀ ਸਮੀਖਿਆ ਕਰਨਗੇ ਕੈਪਟਨ
. . .  1 day ago
ਚੰਡੀਗੜ੍ਹ, 8 ਜੁਲਾਈ (ਵਿਕਰਮਜੀਤ ਸਿੰਘ ਮਾਨ)- ਪਹਿਲੀ ਤਿਮਾਹੀ 'ਚ 21 ਫ਼ੀਸਦੀ ਦੇ ਮਾਲੀਏ 'ਤੇ ਪਏ ਵੱਡੇ ਘਾਟੇ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਸਰਕਾਰ ਨੇ ਹੁਣ ਫ਼ੈਸਲਾ ਕੀਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਲੁਧਿਆਣਾ 'ਚ ਕੋਰੋਨਾ ਕਾਰਨ ਇੱਕ ਹੋਰ ਮਰੀਜ਼ ਦੀ ਮੌਤ
. . .  1 day ago
ਲੁਧਿਆਣਾ, 8 ਜੁਲਾਈ (ਸਿਹਤ ਪ੍ਰਤੀਨਿਧੀ)- ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਜ਼ਿਲ੍ਹਾ ਮਲੇਰੀਆ ਅਫ਼ਸਰ ਡਾ. ਰਾਮੇਸ਼ ਭਗਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ...
ਹੁਸ਼ਿਆਰਪੁਰ 'ਚ ਨਰਸ ਸਮੇਤ 2 ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਗਿਣਤੀ 191 ਹੋਈ
. . .  1 day ago
ਹੁਸ਼ਿਆਰਪੁਰ, 8 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 2 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 191 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ...
ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਡੁੱਬਣ ਵਾਲੇ ਨੌਜਵਾਨ ਦੀ ਹੋਈ ਸ਼ਨਾਖਤ
. . .  1 day ago
ਅੰਮ੍ਰਿਤਸਰ, 8 ਜੁਲਾਈ (ਜਸਵੰਤ ਸਿੰਘ ਜੱਸ)- ਬੀਤੇ ਦਿਨ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਛਾਲ ਮਾਰ ਕੇ ਡੁੱਬਣ ਵਾਲੇ ਨੌਜਵਾਨ ਦੀ ਲਾਸ਼ ਅੱਜ ਤੜਕੇ ਬਰਾਮਦ ਹੋ ਗਈ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਇਸ ਨੌਜਵਾਨ...
ਪੰਜਾਬ 'ਚ ਦੋ ਨਵੇਂ ਉਦਯੋਗਿਕ ਪਾਰਕਾਂ ਦੀ ਸਥਾਪਨਾ ਨੂੰ ਪੰਜਾਬ ਕੈਬਨਿਟ ਵਲੋਂ ਮਨਜ਼ੂਰੀ
. . .  1 day ago
ਚੰਡੀਗੜ੍ਹ, 8 ਜੁਲਾਈ- ਸੂਬੇ ਦੀ ਅਰਥ ਵਿਵਸਥਾ ਅਤੇ ਉਦਯੋਗਿਕ ਬੁਨਿਆਦੀ ਢਾਂਚੇ ਨੂੰ ਹੋਰ ਉਤਸ਼ਾਹਿਤ ਕਰਨ ਲਈ ਪੰਜਾਬ ਕੈਬਨਿਟ ਨੇ ਅੱਜ ਲੁਧਿਆਣਾ ਜ਼ਿਲ੍ਹੇ ਦੇ ਮੱਤੇਵਾੜਾ ਅਤੇ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ 'ਚ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 12 ਜੇਠ ਸੰਮਤ 551

ਪੰਜਾਬ / ਜਨਰਲ

ਅਨੁਭਵੀ ਹੋਣ ਕਰਕੇ ਕੇਂਦਰੀ ਕੈਬਨਿਟ 'ਚ ਸ਼ਾਮਿਲ ਹੋ ਸਕਦੇ ਨੇ ਸੋਮ ਪ੍ਰਕਾਸ਼

ਸ਼ਿਵ ਸ਼ਰਮਾ
ਜਲੰਧਰ, 25 ਮਈ-ਮਿਸ਼ਨ 2022 ਨੂੰ ਦੇਖਦੇ ਹੋਏ ਹੁਸ਼ਿਆਰਪੁਰ ਲੋਕ-ਸਭਾ ਹਲਕੇ ਤੋਂ ਜੇਤੂ ਹੋਏ ਭਾਜਪਾ ਦੇ ਐਮ.ਪੀ. ਸੋਮ ਪ੍ਰਕਾਸ਼ ਨੂੰ ਕੇਂਦਰੀ ਕੈਬਨਿਟ 'ਚ ਜਗ੍ਹਾ ਮਿਲ ਸਕਦੀ ਹੈ ਕਿਉਂਕਿ ਸੋਮ ਪ੍ਰਕਾਸ਼ ਨਾ ਸਿਰਫ਼ ਇਕ ਅਨੁਭਵੀ ਆਗੂ ਹਨ ਸਗੋਂ ਉਹ ਇਕ ਸੇਵਾਮੁਕਤ ਆਈ.ਏ.ਐੱਸ. ਹਨ ਜਿਸ ਕਰਕੇ ਕੇਂਦਰੀ ਕੈਬਨਿਟ 'ਚ ਉਨ੍ਹਾਂ ਨੂੰ ਸ਼ਾਮਿਲ ਕੀਤੇ ਜਾਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ | ਸੋਮ ਪ੍ਰਕਾਸ਼ ਦੇ ਕੇਂਦਰੀ ਮੰਤਰੀ ਬਣਨ ਦੀ ਇਸ ਕਰਕੇ ਵੀ ਸੰਭਾਵਨਾਵਾਂ ਹਨ ਕਿਉਂਕਿ ਭਾਜਪਾ ਹਾਈਕਮਾਨ ਦੋਆਬਾ 'ਚ ਦਲਿਤ ਸਮਾਜ 'ਚ ਆਪਣੀ ਸਥਿਤੀ ਹੋਰ ਵੀ ਮਜ਼ਬੂਤ ਕਰਨਾ ਚਾਹੁੰਦਾ ਹੈ | ਲੋਕ-ਸਭਾ ਚੋਣਾਂ ਦੇ ਆਏ ਤਾਜ਼ੇ ਨਤੀਜਿਆਂ ਕਰਕੇ ਨਾ ਸਿਰਫ਼ ਕਾਂਗਰਸ ਸਗੋਂ ਭਾਜਪਾ ਦੇ ਆਗੂਆਂ ਦੀਆਂ ਵੀ ਨੀਂਦਾਂ ਉੱਡ ਗਈਆਂ ਹਨ | ਜਲੰਧਰ ਅਤੇ ਹੁਸ਼ਿਆਰਪੁਰ ਲੋਕ-ਸਭਾ ਹਲਕੇ ਤੋਂ ਬਸਪਾ ਦੇ ਉਮੀਦਵਾਰ ਵੱਡੀ ਗਿਣਤੀ 'ਚ ਵੋਟਾਂ ਲੈ ਗਏ ਹਨ, ਜਿਸ ਨਾਲ ਸਿਆਸੀ ਪਾਰਟੀਆਂ ਦੀ ਚਿੰਤਾ ਹੁਣ ਤੋਂ ਵਧ ਗਈ ਹੈ | ਸਾਲ 2019 ਦੀਆਂ ਲੋਕ-ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਦੀਆਂ ਲੋਕ-ਸਭਾ ਚੋਣਾਂ 'ਚ ਬਸਪਾ ਦਾ ਵੋਟ ਫ਼ੀਸਦੀ ਵੀ ਕਾਫ਼ੀ ਵਧ ਗਿਆ ਹੈ | ਸਾਲ 2014 ਦੀਆਂ ਲੋਕ-ਸਭਾ ਚੋਣਾਂ 'ਚ ਜਲੰਧਰ 'ਚ ਬਸਪਾ ਨੂੰ 4.51 ਫ਼ੀਸਦੀ ਵੋਟਾਂ ਮਿਲੀਆਂ ਸਨ ਜਦਕਿ ਇਸ ਵਾਰ ਬਸਪਾ ਨੇ ਆਪਣੀ ਸਥਿਤੀ ਬਿਹਤਰ ਕੀਤੀ ਹੈ ਤੇ 20.10 ਫ਼ੀਸਦੀ ਵੋਟਾਂ ਮਿਲੀਆਂ ਹਨ ਜਦਕਿ ਹੁਸ਼ਿਆਰਪੁਰ ਲੋਕ-ਸਭਾ ਹਲਕੇ ਤੋਂ ਸਾਲ 2014 'ਚ 4 ਫ਼ੀਸਦੀ ਅਤੇ ਇਸ ਵਾਰ ਬਸਪਾ ਨੂੰ 11.3 ਫ਼ੀਸਦੀ ਵੋਟਾਂ ਮਿਲੀਆਂ ਹਨ | 5 ਸਾਲਾਂ 'ਚ ਬਸਪਾ ਨੇ ਦੋਵੇਂ ਲੋਕ-ਸਭਾ ਹਲਕਿਆਂ 'ਚ ਜਿਸ ਤਰ੍ਹਾਂ ਨਾਲ ਦੂਜੀਆਂ ਸਿਆਸੀ ਪਾਰਟੀਆਂ ਦੇ ਵੋਟ ਬੈਂਕ 'ਚ ਸੰਨ ਲਗਾਇਆ ਹੈ ਉਸ ਨਾਲ ਤਾਂ ਸਿਆਸੀ ਪਾਰਟੀਆਂ ਦੀ ਚਿੰਤਾ ਵਧਣੀ ਲਾਜ਼ਮੀ ਹੈ | ਦੱਸਿਆ ਜਾਂਦਾ ਹੈ ਕਿ ਦੋਆਬਾ 'ਚ ਦਲਿਤ ਸਮਾਜ 'ਚ ਆਪਣਾ ਆਧਾਰ ਹੋਰ ਵੀ ਮਜ਼ਬੂਤ ਕਰਨ ਲਈ ਕੇਂਦਰੀ ਕੈਬਨਿਟ 'ਚ ਵਿਜੇ ਸਾਂਪਲਾ ਨੂੰ ਜਗ੍ਹਾ ਦਿੱਤੀ ਗਈ ਸੀ ਤੇ ਉਨ੍ਹਾਂ ਨੂੰ ਬਾਅਦ 'ਚ ਪੰਜਾਬ ਭਾਜਪਾ ਦਾ ਪ੍ਰਧਾਨ ਵੀ ਬਣਾਇਆ ਗਿਆ ਸੀ | ਭਾਜਪਾ ਕੋਟੇ 'ਚ ਜੇਕਰ ਮੰਤਰੀ ਬਣਾਉਣ ਦੀ ਬਾਰੀ ਆਈ ਤਾਂ ਇਸ 'ਚ ਸੋਮ ਪ੍ਰਕਾਸ਼ ਦਾ ਹੀ ਨਾਂਅ ਲਿਆ ਜਾ ਰਿਹਾ ਹੈ | ਪੰਜਾਬ 'ਚ ਚਾਹੇ ਇਸ ਭਾਜਪਾ ਦੇ ਤਿੰਨ ਐਮ.ਪੀ. ਹਨ ਜਿਨ੍ਹਾਂ 'ਚ ਰਾਜ-ਸਭਾ ਦੇ ਮੈਂਬਰ, ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਅੰਮਿ੍ਤਸਰ ਦੇ ਹਨ ਪਰ ਉਹ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਨੂੰ ਆਪਣੇ ਘਰ 'ਚ ਹੀ ਜਿੱਤ ਨਹੀਂ ਦੁਆ ਸਕੇ ਹਨ ਤੇ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਹੀ ਭਾਜਪਾ ਕੋਟੇ 'ਚੋਂ ਮੰਤਰੀ ਲਈ ਜਗ੍ਹਾ ਪਾ ਸਕਦੇ ਹਨ | ਗੁਰਦਾਸਪੁਰ ਤੋਂ ਫ਼ਿਲਮੀ ਅਦਾਕਾਰ ਸੰਨੀ ਦਿਓਲ ਜਿੱਤ ਕੇ ਪਹਿਲੀ ਵਾਰ ਐਮ.ਪੀ. ਬਣੇ ਹਨ | 2022 ਨੂੰ ਦੇਖਦੇ ਹੋਏ ਪਾਰਟੀ ਸੋਮ ਪ੍ਰਕਾਸ਼ ਨੂੰ ਕੇਂਦਰੀ ਕੈਬਨਿਟ 'ਚ ਜਗ੍ਹਾ ਦੇ ਸਕਦੀ ਹੈ | ਇਸ ਤਰ੍ਹਾਂ ਦੀ ਆਸ ਕਈ ਸਮਰਥਕ ਕਰ ਰਹੇ ਹਨ |

ਢੋਟੀਆਂ ਸਮੂਹਿਕ ਹੱਤਿਆ ਕਾਂਡ ਪੀੜਤਾਂ ਨੇ ਨਹੀਂ ਕੀਤਾ ਤਿੰਨੇ ਮਿ੍ਤਕਾਂ ਦਾ ਅੰਤਿਮ ਸੰਸਕਾਰ

ਤਰਨਤਾਰਨ, 25 ਮਈ (ਹਰਿੰਦਰ ਸਿੰਘ)- ਬੀਤੀ ਰਾਤ ਤਰਨ ਤਾਰਨ ਦੇ ਨਜ਼ਦੀਕ ਪਿੰਡ ਢੋਟੀਆਂ ਵਿਖੇ ਆਪਣੇ ਘਰ ਵਿਚ ਸੌਾ ਰਹੇ ਪਤੀ-ਪਤਨੀ ਅਤੇ ਉਸ ਦੀ ਲੜਕੀ ਦਾ ਬੇਰਹਿਮੀ ਨਾਲ ਕਤਲ ਕਰਨ ਵਾਲਿਆਂ ਦਾ ਸੁਰਾਗ ਲਗਾਉਣ 'ਚ ਪੁਲਿਸ ਅਜੇ ਤੱਕ ਪੂਰੀ ਤਰ੍ਹਾਂ ਅਸਫਲ ਰਹੀ ਹੈ | ਮਿ੍ਤਕਾਂ ਦੇ ...

ਪੂਰੀ ਖ਼ਬਰ »

ਚੋਣ ਨਤੀਜਿਆਂ ਮਗਰੋਂ ਕਾਂਗਰਸੀ ਇਕ-ਦੂਜੇ ਸਿਰ ਭੰਨਣ ਲੱਗੇ ਹਾਰ ਦਾ ਠੀਕਰਾ

ਚੰਡੀਗੜ੍ਹ, 25 ਮਈ (ਵਿਕਰਮਜੀਤ ਸਿੰਘ ਮਾਨ)- ਦੇਸ਼ ਭਰ 'ਚ ਭਾਜਪਾ ਦੇ ਹੱਕ 'ਚ ਆਏ ਚੋਣ ਨਤੀਜਿਆਂ ਮਗਰੋਂ ਜਿੱਥੇ ਮੱੁਖ ਵਿਰੋਧੀ ਪਾਰਟੀ ਕਾਂਗਰਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਕਈ ਕਾਂਗਰਸੀ ਆਗੂ ਉਮੀਦਵਾਰਾਂ ਦੀ ਹਾਰ ਦਾ ਠੀਕਰਾ ਇਕ-ਦੂਜੇ ਸਿਰ ਭੰਨਣ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ 6ਵੀਂ ਤੋਂ 10ਵੀਂ ਤੱਕ ਦੇ ਵਿਦਿਆਰਥੀਆਂ ਦੇ ਸਮਾਜਿਕ ਵਿਗਿਆਨ ਦੇ ਮੇਲੇ ਕਰਵਾਉਣ ਦਾ ਫ਼ੈਸਲਾ

ਪੋਜੇਵਾਲ ਸਰਾਂ, 25 ਮਈ (ਨਵਾਂਗਰਾਈਾ)- ਪੰਜਾਬ ਸਿੱਖਿਆ ਵਿਭਾਗ ਵਲੋਂ ਸਮਾਜਿਕ ਸਿੱਖਿਆ ਵਿਸ਼ੇ ਦੇ ਗੁਣਾਤਮਿਕ ਸੁਧਾਰ ਲਈ ਸਮੂਹ ਸਰਕਾਰੀ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ 'ਚ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਸਮਾਜਿਕ ਸਿੱਖਿਆ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਰਮਜ਼ਾਨ-ਉਲ-ਮੁਬਾਰਕ ਦਾ 20ਵਾਂ ਰੋਜ਼ਾ ਅੱਜ

ਮਾਲੇਰਕੋਟਲਾ, 25 ਮਈ (ਮੁਹੰਮਦ ਹਨੀਫ਼ ਥਿੰਦ)- ਰੋਜ਼ਾ ਰੱਖਣ ਦੀ ਸਮਾਂ ਸਾਰਣੀ ਇਸ ਪ੍ਰਕਾਰ ਹੈ | ਅੱਜ 26 ਮਈ ਦਿਨ ਐਤਵਾਰ ਨੂੰ ਰਮਜ਼ਾਨ-ਉਲ-ਮੁਬਾਰਕ ਦਾ 20ਵਾਂ ਰੋਜ਼ਾ ਖੋਲ੍ਹਣ (ਇਫ਼ਤਾਰ) ਦਾ ਸਮਾਂ ਸ਼ਾਮ 7:22 ਵਜੇ ਹੋਵੇਗਾ ਅਤੇ ਕੱਲ੍ਹ 27 ਮਈ ਨੂੰ ਰਮਜ਼ਾਨ-ਉਲ-ਮੁਬਾਰਕ ਦਾ 21ਵਾਂ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਏਜੰਡੇ ਵੱਲ ਪਰਤਣ ਤੇ ਮੋਗਾ ਕਾਨਫ਼ਰੰਸ ਦੇ ਫ਼ੈਸਲੇ ਰੱਦ ਕਰਨ ਦੀ ਅਪੀਲ

ਫ਼ਤਹਿਗੜ੍ਹ ਸਾਹਿਬ, 25 ਮਈ (ਭੂਸ਼ਨ ਸੂਦ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇਜ਼ ਤਰਾਰ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਸ਼ੋ੍ਰਮਣੀ ਅਕਾਲੀ ਦਲ ਨੂੰ ਮੋਗਾ ਕਾਨਫ਼ਰੰਸ ਦੇ ਫ਼ੈਸਲੇ ਪਲਟਣ ਅਤੇ ਪੰਥਕ ਏਜੰਡੇ ਵੱਲ ਪਰਤਣ ਦਾ ਸੱਦਾ ਦਿੱਤਾ ਹੈ | ਲੋਕ ...

ਪੂਰੀ ਖ਼ਬਰ »

ਨਸ਼ੇ ਦੀ ਵੱਧ ਮਾਤਰਾ ਲੈਣ ਨਾਲ 2 ਨੌਜਵਾਨਾਂ ਦੀ ਮੌਤ

ਘੁਮਾਣ, 25 ਮਈ (ਬੰਮਰਾਹ)-ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਅਧੀਨ ਆਉਂਦੇ ਪਿੰਡ ਪੇਜੋਚੱਕ 'ਚ ਇਕ ਹੋਰ ਮਾਂ ਦਾ ਪੁੱਤ ਨਸ਼ੇ ਨੇ ਖਾ ਲਿਆ | ਪਿੰਡ ਪੇਜੋਚੱਕ ਦੇ ਨੌਜਵਾਨ ਗੁਰਵਿੰਦਰ ਸਿੰਘ (24) ਪੁੱਤਰ ਗੁਰਬਖ਼ਸ ਸਿੰਘ ਦੀ ਨਸ਼ੇ ਦੀ ਵੱਧ ਮਾਤਰਾ ਨਾਲ ਮੌਤ ਹੋਣ ਦੀ ਖ਼ਬਰ ...

ਪੂਰੀ ਖ਼ਬਰ »

ਸੁਖਬੀਰ ਤੇ ਹਰਸਿਮਰਤ ਦੀ ਜਿੱਤ 'ਤੇ ਗੁਰਵੀਰ ਸਿੰਘ ਗਰਚਾ ਵਲੋਂ ਵਰਕਰਾਂ ਤੇ ਵੋਟਰਾਂ ਦਾ ਧੰਨਵਾਦ

ਲੁਧਿਆਣਾ, 25 ਮਈ (ਕਵਿਤਾ ਖੁੱਲਰ)-ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਸੁਖਬੀਰ ਸਿੰਘ ਬਾਦਲ ਅਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਹੋਈ ਇਤਿਹਾਸਕ ਜਿੱਤ 'ਤੇ ਗੁਰਵੀਰ ਸਿੰਘ ਗਰਚਾ ਮੈਂਬਰ ਕੋਰ ਕਮੇਟੀ ਪੰਜਾਬ ਅਤੇ ਰੋਹਿਤ ...

ਪੂਰੀ ਖ਼ਬਰ »

ਪ੍ਰਵਾਸੀ ਲੜਕੀ ਦਾ 4 ਨੌਜਵਾਨਾਂ ਵਲੋਂ ਸਮੂਹਿਕ ਜਬਰ ਜਨਾਹ

ਰਾਜਾਸਾਂਸੀ, 25 ਮਈ (ਹੇਰ/ਹਰਦੀਪ ਸਿੰਘ ਖੀਵਾ)- ਬਿਹਾਰ ਸੂਬੇ ਦੀ ਕਰੀਬ 18 ਵਰਿ•੍ਹਆਂ ਦੀ ਇਕ ਲੜਕੀ ਨੂੰ ਕੁਝ ਲੜਕਿਆਂ ਵਲੋਂ ਬਿਹਾਰ ਤੋਂ ਬਲੈਰੋ ਗੱਡੀ 'ਚ ਅਗਵਾ ਕਰਕੇ ਪੁਲਿਸ ਥਾਣਾ ਰਾਜਾਸਾਂਸੀ ਦੇ ਨੇੜਲੇ ਪਿੰਡ ਅਦਲੀਵਾਲਾ ਵਿਖੇ ਬੰਦੀ ਬਣਾਉਣ ਉਪਰੰਤ ਸਮੂਹਿਕ ਜਬਰ ...

ਪੂਰੀ ਖ਼ਬਰ »

ਜਲਾਲਾਬਾਦ ਜ਼ਿਮਨੀ ਚੋਣ ਦੋਵਾਂ ਪ੍ਰਮੁੱਖ ਸਿਆਸੀ ਧਿਰਾਂ ਲਈ ਹੋਵੇਗੀ ਚੁਣੌਤੀ ਭਰੀ

ਫ਼ਾਜ਼ਿਲਕਾ, 25 ਮਈ (ਦਵਿੰਦਰ ਪਾਲ ਸਿੰਘ)-ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੇ ਚੋਣ ਜਿੱਤਣ ਤੋਂ ਬਾਅਦ ਹੁਣ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਹੋਣਾ ਤੈਅ ਹੋ ਚੁੱਕਿਆ ਹੈ | ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਸ ਜ਼ਿਮਨੀ ...

ਪੂਰੀ ਖ਼ਬਰ »

ਖਹਿਰਾ ਤੇ ਬਲਦੇਵ ਸਿੰਘ ਰਾਜਪਾਲ ਕੋਲ ਪੇਸ਼ ਹੋ ਕੇ ਅਸਤੀਫ਼ਾ ਦੇਣ-ਸੰਧਵਾਂ

ਚੰਡੀਗੜ੍ਹ, 25 ਮਈ (ਐਨ.ਐਸ.ਪਰਵਾਨਾ)- ਆਮ ਆਦਮੀ ਪਾਰਟੀ ਵਿਧਾਇਕ ਦਲ ਪੰਜਾਬ ਦੇ ਚੀਫ਼ ਵਹਿਪ ਕੁਲਤਾਰ ਸਿੰਘ ਸੰਧਵਾਂ ਨੇ ਸੁਖਪਾਲ ਸਿੰਘ ਖਹਿਰਾ ਭੁਲੱਥ ਅਤੇ ਬਲਦੇਵ ਸਿੰਘ ਜੈਤੋਂ ਨੂੰ ਕਿਹਾ ਹੈ ਕਿ ਜੇ ਉਨ੍ਹਾਂ 'ਚ ਥੋੜੀ ਜਿਹੀ ਵੀ ਇਮਾਨਦਾਰੀ ਬਾਕੀ ਹੈ ਤਾਂ ਉਨ੍ਹਾਂ ਨੂੰ ...

ਪੂਰੀ ਖ਼ਬਰ »

ਡੀ.ਜੀ.ਪੀ. ਵਲੋਂ ਅੱਤਵਾਦੀ, ਗੈਂਗਸਟਰਾਂ ਤੇ ਨਸ਼ਿਆਂ ਵਿਰੁੱਧ ਮੁਹਿੰਮ ਦੀ ਪੁਲਿਸ ਲਈ ਪ੍ਰਾਥਮਿਕਤਾ ਤੈਅ

ਚੰਡੀਗੜ੍ਹ, 25 ਮਈ (ਅਜੀਤ ਬਿਊਰੋ)- ਅਪਰਾਧਾਂ 'ਤੇ ਨਿਯੰਤਰਨ ਰੱਖਣ ਅਤੇ ਨਸ਼ਾਖੋਰੀ ਦੇ ਖ਼ਾਤਮੇ ਦੇ ਉਦੇਸ਼ ਸਮੇਤ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦਿਨਕਰ ਗੁਪਤਾ ਨੇ ਅੱਜ ਪੰਜਾਬ ਪੁਲਿਸ ਲਈ ਪ੍ਰਾਥਮਿਕਤਾਵਾਂ ਨਿਰਧਾਰਿਤ ਕਰਦਿਆਂ ਸੂਬੇ 'ਚ ਅੱਤਵਾਦੀ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਮੰਦੜਾ ਹਾਲ

ਰਾਵਿੰਦਰ ਸਿੰਘ ਰਵੀ ਮਾਨਸਾ, 25 ਮਈ- ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਮੰਦੜਾ ਹਾਲ ਹੈ | ਮਈ 2019 ਵਾਲੀਆਂ ਸਮੈਸਟਰ ਪ੍ਰੀਖਿਆਵਾਂ ਚੱਲ ਰਹੀਆਂ ਹਨ ਪਰ ਪਿਛਲੇ ਸਾਲਾਂ ਵਾਲੇ ਪ੍ਰੀਖਿਆ ਡਿਊਟੀ ਅਤੇ ਉੱਤਰ ਪੱਤਰੀਆਂ ਦੇ ਮੁਲਾਂਕਣ ਕਰਨ ਦਾ ਮਿਹਨਤਾਨਾ ਅਧਿਆਪਕਾਂ ਨੂੰ ...

ਪੂਰੀ ਖ਼ਬਰ »

ਅਮਰੀਕਾ ਵਲੋਂ ਮੱਧ ਪੂਰਬ 'ਚ ਹੋਰ ਸੈਨਾ ਦੀ ਤਾਇਨਾਤੀ ਦੇ ਹੁਕਮ

ਵਾਸ਼ਿੰਗਟਨ, 25 ਮਈ (ਏਜੰਸੀ)-ਈਰਾਨ ਦੀਆਂ ਧਮਕੀਆਂ ਦੇ ਮੱਦੇਨਜ਼ਰ ਅਮਰੀਕਾ ਨੇ ਮੱਧ ਪੂਰਬ 'ਚ ਹੋਰ 1500 ਸੈਨਿਕ ਤਾਇਨਾਤ ਕਰਨ ਦੇ ਆਦੇਸ਼ ਜਾਰੀ ਕੀਤੇ ਹਨ | ਦੂਜੇ ਪਾਸੇ ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜ਼ਰੀਫ਼ ਨੇ ਸਰਕਾਰੀ ਨਿਊਜ਼ ਏਜੰਸੀ ਆਈ.ਆਰ.ਐਨ.ਏ. ਨੂੰ ...

ਪੂਰੀ ਖ਼ਬਰ »

ਆਰੀਅਨਜ਼ ਗਰੁੱਪ ਵਲੋਂ 51ਵਾਂ ਰੁਜ਼ਗਾਰ ਮੇਲਾ 17 ਜੁਲਾਈ ਨੂੰ

ਮੁਹਾਲੀ, 25 ਮਈ (ਅ.ਬ.)-ਚੰਡੀਗੜ੍ਹ ਖੇਤਰ 'ਚ ਹੁਣ ਤੱਕ 50 ਰੁਜ਼ਗਾਰ ਮੇਲੇ ਲਗਾ ਕੇ ਆਰੀਅਨਜ਼ ਗਰੁੱਪ ਆਫ਼ ਕਾਲਜਸ, ਰਾਜਪੁਰਾ ਨੇੜੇ ਚੰਡੀਗੜ੍ਹ ਨੇ ਇਸ ਖੇਤਰ 'ਚ ਨਵਾਂ ਰਿਕਾਰਡ ਕਾਇਮ ਕੀਤਾ ਹੈ | ਪਿਛਲੇ 12 ਸਾਲਾਂ ਤੋਂ ਆਰੀਅਨਜ਼ ਪਲੇਸਮੈਂਟ ਦੇ ਖੇਤਰ 'ਚ ਕੰਮ ਕਰ ਰਿਹਾ ਹੈ | ਸਾਲ ...

ਪੂਰੀ ਖ਼ਬਰ »

ਸੂਰਤ 'ਚ ਮੌਤਾਂ ਦੀ ਗਿਣਤੀ ਹੋਈ 23

ਸੂਰਤ (ਗਾਂਧੀਨਗਰ), 25 ਮਈ (ਏਜੰਸੀ)- ਅਧਿਕਾਰੀਆਂ ਨੇ ਕਿਹਾ ਕਿ ਸੂਰਤ 'ਚ ਲੰਘੇ ਦਿਨ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਸਨਿੱਚਰਵਾਰ ਨੂੰ ਵਧ ਕੇ 23 ਹੋ ਗਈ ਹੈ | ਹਸਪਤਾਲ 'ਚ ਅਜੇ ਵੀ 7 ਵਿਦਿਆਰਥੀ ਜ਼ਿੰਦਗੀ ਦੀ ਲੜਾਈ ਲੜ ਰਹੇ ਹਨ | ਪੁਲਿਸ ਨੇ ਡਰਾਇੰਗ ਤੇ ਆਰਟ ਕਲਾਸ ...

ਪੂਰੀ ਖ਼ਬਰ »

ਨਰੇਸ਼ ਗੋਇਲ ਤੇ ਉਸ ਦੀ ਪਤਨੀ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ

ਮੁੰਬਈ, 25 ਮਈ (ਏਜੰਸੀ)- ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਅਤੇ ਉਸ ਦੀ ਪਤਨੀ ਅਨੀਤਾ ਗੋਇਲ ਨੂੰ ਮੁੰਬਈ ਹਵਾਈ ਅੱਡੇ 'ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵਿਦੇਸ਼ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ | ਇਹ ਜਾਣਕਾਰੀ ਸੂਤਰਾਂ ਦੁਆਰਾ ...

ਪੂਰੀ ਖ਼ਬਰ »

ਬਾਂਦੀਪੋਰਾ ਜਬਰ ਜਨਾਹ ਮਾਮਲੇ 'ਚ ਚਾਰਜਸ਼ੀਟ ਦਾਖ਼ਲ

ਸ੍ਰੀਨਗਰ, 25 ਮਈ (ਏਜੰਸੀ)-ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ 'ਚ ਇਕ ਤਿੰਨ ਸਾਲਾ ਬੱਚੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਪੁਲਿਸ ਨੇ ਦੋਸ਼ੀ ਖਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ | ਐਸ.ਐਸ.ਪੀ. ਬਾਂਦੀਪੋਰਾ ਰਾਹੁਲ ਮਲਿਕ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ 'ਚ 17 ...

ਪੂਰੀ ਖ਼ਬਰ »

ਅੱਤਵਾਦੀਆਂ ਦੇ ਦੇਸ਼ 'ਚ ਸੰਭਾਵੀ ਦਾਖ਼ਲੇ ਦੀ ਸੂਚਨਾ ਸਬੰਧੀ ਕੇਰਲ ਸਮੁੰਦਰੀ ਤੱਟ 'ਤੇ ਹਾਈ ਅਲਰਟ

ਤਿਰੂਵਨੰਤਪੁਰਮ, 25 ਮਈ (ਪੀ.ਟੀ.ਆਈ.)-ਸ੍ਰੀਲੰਕਾ ਤੋਂ ਇਕ ਕਿਸ਼ਤੀ 'ਚ ਸਵਾਰ ਹੋ ਕੇ ਇਸਲਾਮਿਕ ਸਟੇਟ ਦੇ 15 ਅੱਤਵਾਦੀਆਂ ਦੇ ਲਕਸ਼ਦੀਪ ਵੱਲ ਆਉਣ ਸਬੰਧੀ ਖ਼ੁਫ਼ੀਆ ਜਾਣਕਾਰੀ ਮਿਲਣ ਤੋਂ ਬਾਅਦ ਕੇਰਲ ਸਮੁੰਦਰੀ ਤੱਟ 'ਤੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ | ਪੁਲਿਸ ਵਿਭਾਗ ...

ਪੂਰੀ ਖ਼ਬਰ »

ਸੀ.ਬੀ.ਆਈ. ਵਲੋਂ ਡਭੋਲਕਰ ਹੱਤਿਆ ਮਾਮਲੇ 'ਚ ਵਕੀਲ ਗਿ੍ਫ਼ਤਾਰ

ਪੁਣੇ, 25 ਮਈ (ਏਜੰਸੀ)-ਨਰਿੰਦਰ ਡਭੋਲਕਰ ਹੱਤਿਆ ਮਾਮਲੇ 'ਚ ਕੁਝ ਦੋਸ਼ੀਆਂ ਦੀ ਪ੍ਰਤੀਨਿੱਧਤਾ ਕਰਨ ਵਾਲੇ ਇਕ ਵਕੀਲ ਨੂੰ ਸੀ.ਬੀ.ਆਈ. ਵਲੋਂ ਅੱਜ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਕ ਜਾਂਚ ਅਧਿਕਾਰੀ ਨੇ ਦੱਸਿਆ ਕਿ ਵਕੀਲ ਸੰਜੀਵ ਪੁਨੇਲਕਰ ਤੇ ਸਨਾਤਨ ਸੰਸਥਾ ਦੇ ਮੈਂਬਰ ਜਿਸ ...

ਪੂਰੀ ਖ਼ਬਰ »

ਚੰਡੀਗੜ੍ਹ ਚੋਣ ਅਖਾੜੇ 'ਚ ਉਤਰੇ ਛੱਤੀਆਂ 'ਚੋਂ 34 ਦੀ ਜ਼ਮਾਨਤ ਜ਼ਬਤ

ਚੰਡੀਗੜ੍ਹ, 25 ਮਈ (ਆਰ.ਐਸ.ਲਿਬਰੇਟ)- ਚੰਡੀਗੜ੍ਹ ਲੋਕ ਸਭਾ ਹਲਕੇ ਦੇ ਚੋਣ ਅਖਾੜੇ ਵਿਚ ਉੱਤਰੇ 36 ਵਿਚੋਂ 34 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ | ਜਿਸ ਚ 1 ਕੌਮੀ ਪਾਰਟੀ ਬਸਪਾ 20 ਰਜਿਸਟਰਡ ਪਾਰਟੀਆਂ ਅਤੇ 13 ਆਜ਼ਾਦ ਉਮੀਦਵਾਰ ਸ਼ਾਮਿਲ ਹਨ | 20 ਰਜਿਸਟਰਡ ਪਾਰਟੀਆਂ ਦੇ ...

ਪੂਰੀ ਖ਼ਬਰ »

534 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਤਿੰਨ ਕਾਬੂ

ਚੰਡੀਗੜ੍ਹ, 25 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸਥਾਨਕ ਪੁਲਿਸ ਨੇ ਤਿੰਨ ਲੋਕਾਂ ਨੂੰ 534 ਸ਼ਰਾਬ ਦੀਆਂ ਪੇਟੀਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਰਾਜਸਥਾਨ ਦੇ ਅੰਕਿਤ, ਬਿਹਾਰ ਦੇ ਲਕਸ਼ਮਣ ਸ਼ਾਹ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਵਲੋਂ ਨਵੇਂ ਸੈਸ਼ਨ ਤੋਂ ਫ਼ੀਸਾਂ ਵਧਾਉਣ ਦਾ ਫ਼ੈਸਲਾ

ਚੰਡੀਗੜ੍ਹ, 25 ਮਈ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ ਨਵੇਂ ਸੈਸ਼ਨ 2019-20 ਵਿਚ ਦਾਖ਼ਲਾ ਲੈਣ ਵਾਲੇ ਨਵੇਂ ਵਿਦਿਆਰਥੀਆਂ ਲਈ 7.5 ਫ਼ੀਸਦੀ ਵੱਧ ਟਿਊਸ਼ਨ ਫ਼ੀਸ ਵਧਾਈ ਜਾਵੇਗੀ, ਜਦ ਕਿ ਪੁਰਾਣੇ ਵਿਦਿਆਰਥੀਆਂ ਲਈ ਟਿਊਸ਼ਨ ਫ਼ੀਸਾਂ ਵਿਚ ਵਾਧਾ ਨਹੀਂ ਕੀਤਾ ...

ਪੂਰੀ ਖ਼ਬਰ »

ਅਰੋੜਾ ਨੇ ਇਨੈਲੋ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ

ਚੰਡੀਗੜ੍ਹ, 25 ਮਈ (ਐਨ.ਐਸ. ਪਰਵਾਨਾ)-ਇਨੈਲੋ ਸੁਪਰੀਮੋ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਜੋ ਅਧਿਆਪਕ ਭਰਤੀ ਘੁਟਾਲੇ 'ਚ 10 ਸਾਲ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਕੈਦ ਕੱਟ ਰਹੇ ਹਨ, 27 ਮਈ ਤੋਂ ਤਿੰਨ ਹਫ਼ਤਿਆਂ ਲਈ ਫਰਲੋ 'ਤੇ ਬਾਹਰ ਆ ਰਹੇ ਹਨ | ਇਹ ...

ਪੂਰੀ ਖ਼ਬਰ »

ਏਸ਼ੀਆ ਦੀ ਸਭ ਤੋਂ ਵੱਡੀ 'ਰਾਈਡ ਏਸ਼ੀਆ' ਸਾਈਕਲ ਪ੍ਰਦਰਸ਼ਨੀ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ-ਢਿੱਲੋਂ

ਲੁਧਿਆਣਾ, 25 ਮਈ (ਪੁਨੀਤ ਬਾਵਾ)-ਉਡਾਣ ਮੀਡੀਆ ਐਾਡ ਕਮਿਊਨੀਕੇਸ਼ਨ ਪ੍ਰਾਈਵੇਟ ਲਿਮਟਡ ਦੇ ਪ੍ਰਬੰਧਕ ਨਿਰਦੇਸ਼ਕ ਜੀ. ਐੱਸ. ਢਿੱਲੋਂ ਨੇ ਕਿਹਾ ਕਿ 30 ਮਈ ਤੋਂ 2 ਜੂਨ ਤੱਕ ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਲੱਗਣ ਵਾਲੀ ਏਸ਼ੀਆਂ ਦੀ ਸਭ ਤੋਂ ਵੱਡੀ ਸਾਈਕਲ ਪ੍ਰਦਰਸ਼ਨੀ ਦੀਆਂ ...

ਪੂਰੀ ਖ਼ਬਰ »

ਨਸ਼ੇ ਦੇ ਆਦੀ ਨੌਜਵਾਨ ਵਲੋਂ ਖ਼ੁਦਕੁਸ਼ੀ

ਫ਼ਾਜ਼ਿਲਕਾ, 25 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕੁਹਾੜਿਆ ਵਾਲੀ ਵਿਖੇ ਨਸ਼ੇ ਦੇ ਆਦੀ ਇਕ ਨੌਜਵਾਨ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਪ੍ਰਾਪਤ ਜਾਣਕਾਰੀ ਅਨੁਸਾਰ ਨਾਜ਼ੀ ਸਿੰਘ(37) ਪੁੱਤਰ ਗੁਰਚਰਨ ਸਿੰਘ ਵਾਸੀ ਢਾਣੀ ਝਲਾਰਾਂ ਪਿੰਡ ...

ਪੂਰੀ ਖ਼ਬਰ »

5 ਜੂਨ ਨੂੰ ਰਿਲੀਜ਼ ਹੋਵੇਗੀ ਅਮਰਿੰਦਰ ਗਿੱਲ ਦੀ ਫ਼ਿਲਮ 'ਲਾਈਏ ਜੇ ਯਾਰੀਆਂ'

ਜਲੰਧਰ, 25 ਮਈ (ਅ.ਬ.)- ਪੰਜਾਬੀ ਸਿਨੇਮਾ 'ਚ ਨਵੇਂ ਕੀਰਤੀਮਾਨ ਸਥਾਪਤ ਕਰਨ ਵਾਲੇ ਗਾਇਕ ਤੇ ਨਾਇਕ ਅਮਰਿੰਦਰ ਗਿੱਲ ਦੀ ਨਵੀਂ ਫ਼ਿਲਮ 'ਲਾਈਏ ਜੇ ਯਾਰੀਆਂ' ਦਰਸ਼ਕਾਂ ਦਾ ਮਨੋਰੰਜਨ ਤਾਂ ਕਰੇਗੀ ਹੀ, ਇਕ ਨਵੇਂ ਹੌਸਲੇ ਦੀ ਉਡਾਣ ਵੀ ਸਾਬਤ ਹੋਵੇਗੀ | ਭਾਵੇਂ ਅਮਰਿੰਦਰ ਗਿੱਲ ਵਲੋ ...

ਪੂਰੀ ਖ਼ਬਰ »

ਐੱਨ. ਐੱਚ. ਐੱਸ. ਹਸਪਤਾਲ 'ਚ ਰੋਬੋਟਿਕ ਪ੍ਰਣਾਲੀ ਨਾਲ ਬਦਲੇ ਗੋਡੇ

ਜਲੰਧਰ, 25 ਮਈ (ਐੱਮ. ਐੱਸ. ਲੋਹੀਆ)- ਜਲੰਧਰ ਦੀ ਕਪੂਰਥਲਾ ਰੋਡ 'ਤੇ ਸਪੋਰਟਸ ਕਾਲਜ ਦੇ ਨੇੜੇ ਚੱਲ ਰਹੇ ਐੱਨ.ਐੱਚ.ਐੱਸ. ਹਸਪਤਾਲ 'ਚ ਜਿੱਥੇ ਪਹਿਲਾਂ ਤੋਂ ਹੀ ਵਿਸ਼ਵ ਪੱਧਰ ਦੀਆਂ ਸਿਹਤ ਸਹੂਲਤਾਂ ਅਤੇ ਆਧੁਨਿਕ ਤਕਨੀਕ ਦੇ ਨਾਲ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਉੱਥੇ ...

ਪੂਰੀ ਖ਼ਬਰ »

ਚੌਲ ਰੱਖਣ ਲਈ ਜਗ੍ਹਾ ਨਾ ਹੋਣ ਕਰਕੇ ਕਰੋੜਾਂ ਦਾ ਨੁਕਸਾਨ ਹੋਇਆ-ਤਰਸੇਮ ਸੈਣੀ

ਜਲੰਧਰ, 25 ਮਈ (ਸ਼ਿਵ)- ਪੰਜਾਬ ਸ਼ੈਲਰ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਨੇ ਐਫ. ਸੀ. ਆਈ. ਕੋਲ ਚੌਲ ਰੱਖਣ ਲਈ ਗੁਦਾਮ ਹੋਣ ਦੀ ਘਾਟ ਦੀ ਸਮੱਸਿਆ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਗ੍ਹਾ ਨਾ ਹੋਣ ਕਰਕੇ ਸ਼ੈਲਰ ਮਾਲਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ...

ਪੂਰੀ ਖ਼ਬਰ »

ਕੈਨੇਡਾ ਐਡਮਿਸ਼ਨ ਵੀਕ 27 ਮਈ ਤੋਂ 1 ਜੂਨ ਤੱਕ-ਪਿਰਾਮਿਡ ਈ ਸਰਵਿਸਿਜ਼

ਜਲੰਧਰ, 25 ਮਈ (ਅ.ਬ)-ਪਿਰਾਮਿਡ ਈ ਸਰਵਿਸਿਜ਼ ਜੋ ਕਿ ਪਿਛਲੇ 15 ਸਾਲਾਂ ਤੋਂ ਵਿਦੇਸ਼ ਜਾ ਕੇ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਫ਼-ਸੁਥਰੇ ਅਤੇ ਕਾਨੂੰਨੀ ਢੰਗ ਨਾਲ ਪੂਰਾ ਕਰ ਰਿਹਾ ਹੈ | ਪਿਛਲੇ ਸਾਲ 2018 ਵਿਚ ਪਿਰਾਮਿਡ ਈ ਸਰਵਿਸਿਜ਼ 4000 ਤੋਂ ਵੱਧ ...

ਪੂਰੀ ਖ਼ਬਰ »

ਮਾਈਾਡ ਮੇਕਰ ਨੇ 49 ਫ਼ੀਸਦੀ ਅੰਕਾਂ ਨਾਲ ਦਿਵਾਇਆ ਕੈਨੇਡਾ ਦਾ ਵੀਜ਼ਾ

ਖੰਨਾ, 25 ਮਈ (ਹਰਜਿੰਦਰ ਸਿੰਘ ਲਾਲ)-ਵੀਜ਼ਾ ਗਾਈਡੈਂਸ ਦੇ ਕੇ ਹੁਣ ਤੱਕ ਹਜ਼ਾਰਾਂ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਅਮਰੀਕਾ ਭੇਜਣ ਵਾਲੀ ਸੰਸਥਾ ਮਾਈਾਡ ਮੇਕਰ ਖੰਨਾ, ਪਟਿਆਲਾ ਅਤੇ ਬੰਗਾ ਸ਼ਹਿਰਾਂ 'ਚ ਸਥਿਤ ਆਪਣੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX