ਤਾਜਾ ਖ਼ਬਰਾਂ


ਦੋ ਮਹਿਲਾਵਾਂ ਤੋਂ 10 ਕਰੋੜ ਦੇ ਪਾਲਿਸ਼ ਰਹਿਤ ਹੀਰੇ ਬਰਾਮਦ
. . .  4 minutes ago
ਗੁਹਾਟੀ, 26 ਜੂਨ - ਅਸਾਮ ਰਾਈਫ਼ਲਜ਼ ਨੇ ਹੈਲਾਕੰਡੀ ਵਿਖੇ ਦੋ ਮਹਿਲਾਵਾਂ ਤੋਂ 10 ਕਰੋੜ ਰੁਪਏ ਕੀਮਤ ਵਾਲੇ 1667 ਗ੍ਰਾਮ ਪਾਲਿਸ਼ ਰਹਿਤ ਹੀਰੇ ਬਰਾਮਦ ਕੀਤੇ...
ਅਮਿਤ ਸ਼ਾਹ ਵੱਲੋਂ ਜੰਮੂ ਕਸ਼ਮੀਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸਮੀਖਿਆ ਮੀਟਿੰਗ
. . .  10 minutes ago
ਸ੍ਰੀਨਗਰ, 26 ਜੂਨ - ਜੰਮੂ ਕਸ਼ਮੀਰ ਦੇ ਦੌਰੇ 'ਤੇ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਜਪਾਲ ਸਤਿਆਪਾਲ ਮਲਿਕ ਨੇ ਸੂਬੇ ਦੇ ਅਨੇਕਾਂ ਵਿਕਾਸ ਕਾਰਜਾਂ ਨੂੰ ਲੈ ਕੇ ਅਧਿਕਾਰੀਆਂ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 31 ਓਵਰਾਂ ਮਗਰੋਂ 97/5
. . .  15 minutes ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੀ ਅੱਧੀ ਟੀਮ ਆਊਟ, ਸਕੋਰ 83/5
. . .  37 minutes ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਵਲੋਂ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼, 24 ਓਵਰਾਂ ਮਗਰੋਂ 77/4
. . .  49 minutes ago
ਅਧਿਕਾਰੀ ਦੀ ਬੈਟ ਨਾਲ ਕੁੱਟਮਾਰ ਕਰਨ 'ਤੇ ਸੀਨੀਅਰ ਭਾਜਪਾ ਆਗੂ ਦਾ ਵਿਧਾਇਕ ਬੇਟਾ ਗ੍ਰਿਫ਼ਤਾਰ
. . .  57 minutes ago
ਇੰਦੌਰ, 26 ਜੂਨ - ਖਸਤਾ ਹਾਲਤ ਮਕਾਨ ਢਾਹੁਣ ਗਈ ਇੰਦੌਰ ਨਗਰ ਨਿਗਮ ਦੀ ਟੀਮ ਦੇ ਨਾਲ ਵਿਵਾਦ ਦੌਰਾਨ ਬੁੱਧਵਾਰ ਨੂੰ ਭਾਜਪਾ ਦੇ ਸਥਾਨਕ ਵਿਧਾਇਕ ਆਕਾਸ਼ ਵਿਜੈਵਰਗੀਏ ਨੇ ਨਗਰ ਨਿਗਮ ਦੇ ਇਕ ਅਫ਼ਸਰ ਨੂੰ ਕ੍ਰਿਕਟ ਬੈਟ ਨਾਲ ਕੁੱਟਿਆ ਸੀ। ਕੁੱਟਮਾਰ ਕਰਨ 'ਤੇ...
2016 ਤੋਂ ਭਾਰਤੀ ਹਵਾਈ ਫੌਜ ਨੂੰ ਪਿਆ ਭਾਰੀ ਘਾਟਾ, ਸਰਕਾਰ ਨੇ ਲੋਕ ਸਭਾ 'ਚ ਗਿਣਾਇਆ
. . .  about 1 hour ago
ਨਵੀਂ ਦਿੱਲੀ, 26 ਜੂਨ - ਰੱਖਿਆ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀਪਦ ਨਾਇਕ ਨੇ ਅੱਜ ਲੋਕ ਸਭਾ ਵਿਚ ਲਿਖਤੀ ਰੂਪ ਵਿਚ ਜਵਾਬ ਦਿੰਦੇ ਹੋਏ ਕਿਹਾ ਕਿ ਭਾਰਤੀ ਹਵਾਈ ਫੌਜ ਦੇ 2016 ਤੋਂ ਹੁਣ ਤੱਕ 27 ਏਅਰਕ੍ਰਾਫਟ ਹਾਦਸਾਗ੍ਰਸਤ ਹੋਏ ਹਨ। ਜਿਨ੍ਹਾਂ ਵਿਚ 15 ਲੜਾਕੂ ਜਹਾਜ਼...
ਵਿਸ਼ਵ ਕੱਪ 2019 : ਨਿਊਜ਼ੀਲੈਂਡ ਨੂੰ ਪਾਕਿਸਤਾਨ ਨੇ ਪਾਇਆ ਮੁਸ਼ਕਿਲ 'ਚ, 46 ਦੌੜਾਂ 'ਤੇ 4 ਖਿਡਾਰੀ ਆਊਟ
. . .  about 1 hour ago
ਵਿਸ਼ਵ ਕੱਪ 2019 : ਨਿਊਜ਼ੀਲੈਂਡ 11 ਓਵਰਾਂ ਮਗਰੋਂ 44/3
. . .  about 1 hour ago
ਟਰੱਕ ਅੰਦਰ ਬਣਿਆ ਸੀ ਸਪੈਸ਼ਲ ਕੈਬਿਨ, ਜਿਸ ਵਿਚ ਰੱਖੇ ਸਨ ਨਸ਼ੀਲੇ ਪਦਾਰਥ, ਦੋਸ਼ੀ ਕਾਬੂ
. . .  about 1 hour ago
ਜਲੰਧਰ, 26 ਜੂਨ - ਜਲੰਧਰ ਦਿਹਾਤੀ ਪੁਲਿਸ ਨੇ ਗਸ਼ਤ ਦੌਰਾਨ ਫੋਕਲ ਪੁਆਇੰਟ ਪਿੰਡ ਨੌਗੱਜਾ ਦੇ ਨਜ਼ਦੀਕ 2 ਡਰੱਗ ਤਸਕਰਾਂ ਨੂੰ ਟਰੱਕ ਸਮੇਤ ਕਾਬੂ ਕੀਤਾ ਹੈ। ਉੱਥੇ ਹੀ ਟਰੱਕ ਅੰਦਰ ਬਣੇ ਸਪੈਸ਼ਲ ਕੈਬਿਨ ਵਿਚੋਂ 400 ਕਿੱਲੋਗ੍ਰਾਮ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 9 ਓਵਰਾਂ ਮਗਰੋਂ 38/3
. . .  about 1 hour ago
ਝਾਰਖੰਡ 'ਚ ਨੌਜਵਾਨ ਦੀ ਕੁੱਟ ਕੁੱਟ ਕੇ ਹੱਤਿਆ ਮਾਮਲੇ 'ਚ ਦੋਸ਼ੀਆਂ ਨੂੰ ਮਿਲੇ ਸਖ਼ਤ ਸਜ਼ਾ - ਮੋਦੀ
. . .  about 1 hour ago
ਨਵੀਂ ਦਿੱਲੀ, 26 ਜੂਨ - ਝਾਰਖੰਡ 'ਚ ਇਕ ਮੁਸਲਿਮ ਨੌਜਵਾਨ ਦੀ ਭੀੜ ਵਲੋਂ ਕੁੱਟ ਕੁੱਟ ਕੇ ਹੱਤਿਆ ਮਾਮਲੇ 'ਚ ਅੱਜ ਲੋਕ ਸਭਾ ਕੁਝ ਮੈਂਬਰਾਂ ਨੇ ਕੇਂਦਰ ਕੋਲੋਂ ਰਾਜ ਸਰਕਾਰ ਨੂੰ ਇਸ ਮਾਮਲੇ 'ਚ ਕਾਰਵਾਈ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ। ਉੱਥੇ ਹੀ, ਪ੍ਰਧਾਨ ਮੰਤਰੀ ਮੋਦੀ...
ਪ੍ਰੇਮ ਸਬੰਧਾਂ ਦੇ ਕਾਰਨ ਪਿਤਾ ਨੇ ਅਣਖ ਖ਼ਾਤਰ ਲੜਕੀ ਤੇ ਉਸ ਦੇ ਪ੍ਰੇਮੀ ਦਾ ਦਿਨ ਦਿਹਾੜੇ ਕੀਤਾ ਕਤਲ
. . .  about 2 hours ago
ਮਜੀਠਾ, 26 ਜੂਨ (ਜਗਤਾਰ ਸਿੰਘ ਸਹਿਮੀ) - ਕਸਬਾ ਮਜੀਠਾ ਵਿਖੇ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਅਣਖ ਖ਼ਾਤਰ ਪ੍ਰੇਮੀ ਜੋੜੇ ਦਾ ਕਤਲ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਮਜੀਠਾ ਸਥਿਤ ਕੱਥੂਨੰਗਲ ਰੋਡ, ਓ ਬੀ ਸੀ ਬੈਂਕ ਦੇ ਨਜ਼ਦੀਕ ਸਾਬਕਾ ਕੌਂਸਲਰ ਚੌਧਰੀ ਸ਼ੰਗਾਰਾ...
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਦਾ ਪਹਿਲਾ ਖਿਡਾਰੀ ਆਊਟ, ਮਾਰਟਿਨ ਗੁਪਟਿਲ ਨੇ ਬਣਾਈਆਂ 5 ਦੌੜਾਂ
. . .  about 2 hours ago
ਸ੍ਰੀਨਗਰ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 2 hours ago
ਨਵੀਂ ਦਿੱਲੀ, 26 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸ੍ਰੀਨਗਰ ਪਹੁੰਚੇ ਹਨ। ਉਹ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਗਏ ਹਨ। ਇੱਥੇ ਉਹ ਅਮਰਨਾਥ ਯਾਤਰਾ ਅਤੇ ਸੂਬੇ ਦੀ ਸੁਰੱਖਿਆ ਸਥਿਤੀ ਬਾਰੇ ਅਧਿਕਾਰੀਆਂ ਨਾਲ...
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਲਿਆ ਬੱਲੇਬਾਜ਼ੀ ਦਾ ਫ਼ੈਸਲਾ
. . .  about 3 hours ago
ਮਹਿੰਦਰਪਾਲ ਬਿੱਟੂ ਹੱਤਿਆ ਮਾਮਲਾ : ਨਿਸ਼ਾਨਦੇਹੀ ਲਈ ਨਵੀਂ ਜ਼ਿਲ੍ਹਾ ਜੇਲ੍ਹ 'ਚ ਲਿਆਂਦੇ ਗਏ ਦੋਵੇਂ ਦੋਸ਼ੀ
. . .  1 minute ago
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਮੈਦਾਨ ਗਿੱਲਾ ਹੋਣ ਕਾਰਨ ਟਾਸ 'ਚ ਦੇਰੀ
. . .  about 3 hours ago
ਜੰਮੂ-ਕਸ਼ਮੀਰ ਦੇ ਦੌਰੇ 'ਤੇ ਰਵਾਨਾ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 3 hours ago
ਨੌਜਵਾਨ ਦੀ ਧੌਣ ਵੱਢ ਕੇ ਭੱਜੇ ਹਮਲਾਵਰਾਂ ਨੇ ਕਾਰ ਹੇਠਾਂ ਕੁਚਲ ਕੇ ਲਈ ਲੜਕੀ ਦੀ ਜਾਨ
. . .  about 3 hours ago
ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਕਈ ਦਿਨਾਂ ਤੋਂ ਸੀ ਲਾਪਤਾ
. . .  about 4 hours ago
ਨਿਰਮਲਾ ਸੀਤਾਰਮਨ ਨੇ ਉਪ ਰਾਸ਼ਟਰਪਤੀ ਨਾਇਡੂ ਨਾਲ ਕੀਤੀ ਮੁਲਾਕਾਤ
. . .  about 4 hours ago
ਜ਼ਮੀਨੀ ਵਿਵਾਦ ਨੂੰ ਲੈ ਕੇ ਭਕਨਾ ਭਕਨਾ ਖ਼ੁਰਦ 'ਚ ਚੱਲੀ ਗੋਲੀ, ਚਾਰ ਜ਼ਖ਼ਮੀ
. . .  about 5 hours ago
550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੱਢੇ ਜਾਣ ਵਾਲੇ ਨਗਰ ਕੀਰਤਨ 'ਚ ਸ਼ਮੂਲੀਅਤ ਲਈ ਸਰਨਾ ਨੇ ਲੌਂਗੋਵਾਲ ਨੂੰ ਦਿੱਤਾ ਸੱਦਾ ਪੱਤਰ
. . .  about 5 hours ago
ਕ੍ਰਿਕਟ ਵਿਸ਼ਵ ਕੱਪ 'ਚ ਅੱਜ ਨਿਊਜ਼ੀਲੈਂਡ ਵਿਰੁੱਧ 'ਕਰੋ ਜਾਂ ਮਰੋ' ਦਾ ਮੁਕਾਬਲਾ ਖੇਡੇਗਾ ਪਾਕਿਸਤਾਨ
. . .  about 5 hours ago
ਖੋਖਲੇ ਸਾਬਤ ਹੋਏ ਕੈਪਟਨ ਵਲੋਂ ਚਾਰ ਹਫ਼ਤਿਆਂ 'ਚ ਨਸ਼ਾ ਖ਼ਤਮ ਕਰਨ ਦੇ ਕੀਤੇ ਵਾਅਦੇ- ਸੁਖਬੀਰ ਬਾਦਲ
. . .  about 4 hours ago
ਪੁਲਵਾਮਾ 'ਚ ਮੁਠਭੇੜ ਦੌਰਾਨ ਇੱਕ ਅੱਤਵਾਦੀ ਢੇਰ
. . .  about 6 hours ago
ਕਾਰ ਨੇ ਕੁਚਲੇ ਫੁੱਟਪਾਥ 'ਤੇ ਸੁੱਤੇ ਬੱਚੇ, ਲੋਕਾਂ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਚਾਲਕ
. . .  about 6 hours ago
ਟਰੇਨ 'ਚੋਂ ਤੇਲ ਚੋਰੀ ਕਰਦੇ ਸਮੇਂ ਹਾਈਵੋਲਟੇਜ ਤਾਰਾਂ ਦੇ ਸੰਪਰਕ 'ਚ ਆਇਆ ਨੌਜਵਾਨ
. . .  about 6 hours ago
ਉੱਤਰ ਪ੍ਰਦੇਸ਼ 'ਚ ਵਾਪਰੇ ਸੜਕ ਹਾਦਸੇ 'ਚ ਉਤਰਾਖੰਡ ਦੇ ਸਿੱਖਿਆ ਮੰਤਰੀ ਦੇ ਪੁੱਤਰ ਦੀ ਮੌਤ
. . .  about 7 hours ago
ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਾਈ ਜਾਵੇ- ਚੀਮਾ
. . .  about 7 hours ago
ਅਜਨਾਲਾ 'ਚ ਪਹੁੰਚਣ 'ਤੇ ਹਾਕੀ ਖਿਡਾਰਨ ਗੁਰਜੀਤ ਕੌਰ ਦਾ ਹੋਇਆ ਭਰਵਾਂ ਸਵਾਗਤ
. . .  about 7 hours ago
ਅਮਰੀਕੀ ਵਿਦੇਸ਼ ਮੰਤਰੀ ਪੋਂਪੀਓ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  about 8 hours ago
ਹਾਕੀ ਖਿਡਾਰਨ ਗੁਰਜੀਤ ਕੌਰ ਦਾ ਰਾਜਾਸਾਂਸੀ ਪਹੁੰਚਣ 'ਤੇ ਹੋਇਆ ਸ਼ਾਨਦਾਰ ਸਵਾਗਤ
. . .  about 8 hours ago
ਚਮਕੀ ਬੁਖ਼ਾਰ ਕਾਰਨ ਮੁਜ਼ੱਫਰਪੁਰ 'ਚ ਇੱਕ ਹੋਰ ਬੱਚੇ ਨੇ ਤੋੜਿਆ ਦਮ, ਮੌਤਾਂ ਦੀ ਗਿਣਤੀ ਹੋਈ 132
. . .  about 8 hours ago
ਬਿਜਲੀ ਦੇ ਖੰਭੇ ਨਾਲ ਟਕਰਾਈ ਯਾਤਰੀਆਂ ਨਾਲ ਭਰੀ ਬੱਸ, ਤਿੰਨ ਦੀ ਮੌਤ ਅਤੇ ਕਈ ਜ਼ਖ਼ਮੀ
. . .  about 9 hours ago
ਅੱਜ ਜੰਮੂ-ਕਸ਼ਮੀਰ ਦੇ ਦੌਰੇ 'ਤੇ ਜਾਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 9 hours ago
ਪੁਲਿਸ ਨੇ ਵੜੇਵਿਆਂ ਨਾਲ ਭਰੇ ਟਰੱਕ 'ਚੋਂ ਬਰਾਮਦ ਕੀਤਾ ਪੋਸਤ
. . .  about 10 hours ago
ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  about 10 hours ago
ਅੱਜ ਦਾ ਵਿਚਾਰ
. . .  about 10 hours ago
ਸ਼੍ਰੋਮਣੀ ਕਮੇਟੀ ਮੁਲਾਜ਼ਮ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾਇਆ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਪੰਜਵਾਂ ਖਿਡਾਰੀ ਆਊਟ
. . .  1 day ago
ਇੰਜਨ ਤੇ ਡੱਬੇ ਪਟੜੀ ਤੋਂ ਉੱਤਰਨ ਕਾਰਨ 3 ਰੇਲਵੇ ਮੁਲਾਜ਼ਮਾਂ ਦੀ ਮੌਤ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ 10 ਓਵਰਾਂ ਮਗਰੋਂ 39/3
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਤੀਸਰਾ ਖਿਡਾਰੀ (ਕਪਤਾਨ ਇਓਨ ਮੌਰਗਨ) 8 ਦੌੜਾਂ ਬਣਾ ਕੇ ਆਊਟ
. . .  about 1 hour ago
ਵਿਸ਼ਵ ਕੱਪ 2019 : ਇੰਗਲੈਂਡ 5 ਓਵਰਾਂ ਮਗਰੋਂ 21/2
. . .  about 1 hour ago
ਸਿਹਤ ਵਿਭਾਗ ਵਲੋਂ ਸੁਪਰਡੈਂਟ ਅਤੇ ਕਲਰਕਾਂ ਦੀਆਂ ਬਦਲੀਆਂ
. . .  about 1 hour ago
ਸਿਹਤ ਵਿਭਾਗ ਵਲੋਂ ਸੁਪਰਡੈਂਟ ਅਤੇ ਕਲਰਕਾਂ ਦੀਆਂ ਬਦਲੀਆਂ
. . .  about 1 hour ago
ਵਿਸ਼ਵ ਕੱਪ 2019 : ਇੰਗਲੈਂਡ ਦਾ ਦੂਸਰਾ ਖਿਡਾਰੀ (ਜੌ ਰੂਟ) 8 ਦੌੜਾਂ ਬਣਾ ਕੇ ਆਊਟ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 12 ਜੇਠ ਸੰਮਤ 551
ਿਵਚਾਰ ਪ੍ਰਵਾਹ: ਸਮਰੱਥਾ ਕਥਨਾਂ ਨਾਲ ਨਹੀਂ ਕਰਮਾਂ ਨਾਲ ਸਿੱਧ ਹੁੰਦੀ ਹੈ। -ਵਿਵੇਕਾਨੰਦ

ਅਜੀਤ ਮੈਗਜ਼ੀਨ

2019 ਦੀਆਂ ਲੋਕ ਸਭਾ ਚੋਣਾਂ

ਵੱਡਾ ਫ਼ਤਵਾ, ਵੱਡੀ ਜ਼ਿੰਮੇਵਾਰੀ

23 ਮਈ ਨੂੰ ਲੋਕ ਸਭਾ ਚੋਣਾਂ ਦੇ ਆਏ ਹੈਰਾਨੀਜਨਕ ਨਤੀਜਿਆਂ ਦਾ ਦੇਸ਼-ਵਿਦੇਸ਼ ਵਿਚ ਵਿਸ਼ਲੇਸ਼ਣ ਜਾਰੀ ਹੈ | ਰਾਜਨੀਤਕ ਆਗੂਆਂ, ਪੱਤਰਕਾਰਾਂ ਅਤੇ ਬੁੱਧੀਜੀਵੀਆਂ ਵਲੋਂ ਆਪੋ-ਆਪਣੇ ਨਜ਼ਰੀਏ ਨਾਲ ਇਨ੍ਹਾਂ ਨੂੰ ਸਮਝਣ ਅਤੇ ਇਨ੍ਹਾਂ ਦੀ ਵਿਆਖਿਆ ਕਰਨ ਦੇ ਯਤਨ ਕੀਤੇ ਜਾ ਰਹੇ ਹਨ | ਭਾਜਪਾ ਅਤੇ ਭਾਜਪਾ ਪੱਖੀ ਧਿਰਾਂ ਦਾ ਕਹਿਣਾ ਹੈ ਕਿ ਇਹ ਨਤੀਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਪਿਛਲੀ ਪੰਜ ਸਾਲਾਂ ਦੀ ਦਮਦਾਰ ਕਾਰਗੁਜ਼ਾਰੀ ਦਾ ਸਿੱਟਾ ਹਨ | ਇਨ੍ਹਾਂ ਦਾ ਮੱਤ ਹੈ ਕਿ ਪਿਛਲੇ ਪੰਜ ਸਾਲਾਂ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਜਿਹੜੀ ਸਰਕਾਰ ਚੱਲੀ ਹੈ, ਉਸ ਨੇ ਦੇਸ਼-ਵਿਦੇਸ਼ ਵਿਚ ਭਾਰਤ ਦਾ ਮਾਣ ਵਧਾਇਆ ਹੈ |
ਪਾਕਿਸਤਾਨ ਦੀ ਧਰਤੀ ਤੋਂ ਭਾਰਤ ਵੱਲ ਸੇਧਤ ਅੱਤਵਾਦ ਦਾ ਸਰਜੀਕਲ ਸਟ੍ਰਾਈਕ ਅਤੇ ਪੁਲਵਾਮਾ ਦੇ ਘਟਨਾਕ੍ਰਮ ਤੋਂ ਬਾਅਦ ਪਾਕਿਸਤਾਨ ਦੇ ਬਾਲਾਕੋਟ ਵਿਚ ਹਵਾਈ ਹਮਲਾ ਕਰਕੇ ਢੁਕਵਾਂ ਜਵਾਬ ਦਿੱਤਾ ਗਿਆ ਹੈ | ਇਨ੍ਹਾਂ ਦਾ ਇਹ ਵੀ ਮੱਤ ਹੈ ਕਿ ਸ੍ਰੀ ਨਰਿੰਦਰ ਮੋਦੀ ਦੀਆਂ ਵਿਕਾਸ ਨੀਤੀਆਂ, ਜਿਨ੍ਹਾਂ ਵਿਚ ਗ਼ਰੀਬ ਵਰਗਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਦੇਣੇ, ਆਯੁਸ਼ਮਾਨ ਸਿਹਤ ਯੋਜਨਾ ਅਧੀਨ ਗ਼ਰੀਬ ਲੋਕਾਂ ਨੂੰ ਇਲਾਜ ਦੀਆਂ ਸਹੂਲਤਾਂ ਦੇਣੀਆਂ, ਗ਼ਰੀਬ ਵਰਗਾਂ ਲਈ ਪਖਾਨੇ ਬਣਵਾਉਣੇ ਅਤੇ ਉਨ੍ਹਾਂ ਨੂੰ ਪੱਕੇ ਘਰ ਦੇਣੇ ਅਤੇ ਪਿੰਡਾਂ ਤੱਕ ਬਿਜਲੀ ਪਹੁੰਚਾਉਣਾ ਅਤੇ ਗ਼ਰੀਬ ਵਰਗਾਂ ਦੇ ਬੈਂਕ ਖਾਤੇ ਖੋਲ੍ਹਣੇ, ਕਿਸਾਨਾਂ ਨੂੰ ਫ਼ਸਲਾਂ ਦੇ ਲਾਭਕਾਰੀ ਭਾਅ ਦੇਣੇ ਅਤੇ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਸਿੱਧੀ ਆਰਥਿਕ ਮਦਦ ਦੇਣ ਲਈ ਸਾਲਾਨਾ 6000 ਰੁਪਏ ਉਨ੍ਹਾਂ ਦੇ ਖਾਤਿਆਂ ਵਿਚ ਪਾਉਣੇ ਆਦਿ ਨੀਤੀਆਂ ਨਾਲ ਸਿੱਧਾ ਗ਼ਰੀਬ ਵਰਗਾਂ ਨੂੰ ਫਾਇਦਾ ਹੋਇਆ ਹੈ ਅਤੇ ਇਸ ਦੇ ਪ੍ਰਤੀਕਰਮ ਵਜੋਂ ਵੱਡੀ ਗਿਣਤੀ ਵਿਚ ਆਮ ਲੋਕ ਭਾਜਪਾ ਅਤੇ ਕੌਮੀ ਲੋਕਤੰਤਰਿਕ ਗੱਠਜੋੜ ਨੂੰ ਵੋਟਾਂ ਪਾਉਣ ਲਈ ਅੱਗੇ ਆਏ ਹਨ | ਇਸ ਧਿਰ ਦਾ ਇਹ ਵੀ ਕਹਿਣਾ ਹੈ ਕਿ ਵਿਰੋਧੀ ਪਾਰਟੀਆਂ ਕੋਲ ਸ੍ਰੀ ਨਰਿੰਦਰ ਮੋਦੀ ਦੇ ਮੁਕਾਬਲੇ ਦਾ ਕੋਈ ਵੀ ਲੀਡਰ ਨਹੀਂ ਹੈ ਅਤੇ ਨਾ ਹੀ ਉਹ ਇਕਮੁੱਠ ਹੋ ਕੇ ਕੌਮੀ ਪੱਧਰ 'ਤੇ ਉਸ ਦੀ ਲੀਡਰਸ਼ਿਪ ਨੂੰ ਕੋਈ ਚੁਣੌਤੀ ਦੇ ਸਕੀਆਂ ਹਨ | ਦੂਜੇ ਪਾਸੇ ਭਾਜਪਾ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਦੀਆਂ ਕੋਈ ਜ਼ਿਆਦਾ ਵੱਡੀਆਂ ਪ੍ਰਾਪਤੀਆਂ ਨਹੀਂ ਰਹੀਆਂ, ਇਸ ਕਰਕੇ ਇਹ ਚੋਣਾਂ ਉਸ ਨੇ ਪੁਲਵਾਮਾ ਦੇ ਘਟਨਾਕ੍ਰਮ ਤੋਂ ਬਾਅਦ ਬਾਲਾਕੋਟ ਵਿਚ ਹਵਾਈ ਫ਼ੌਜ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਦਾ ਸਿਹਰਾ ਆਪਣੇ ਸਿਰ ਲੈ ਕੇ, ਰਾਸ਼ਟਰਵਾਦ ਅਤੇ ਦੇਸ਼ ਦੀ ਸੁਰੱਖਿਆ ਦੇ ਮੁੱਦੇ ਨੂੰ ਹੱਦੋਂ ਵੱਧ ਉਭਾਰ ਕੇ ਅਤੇ ਫ਼ਿਰਕੂ ਆਧਾਰ ਤੇ ਦੇਸ਼ ਦੇ ਵੋਟਰਾਂ ਦਾ ਧਰੁਵੀਕਰਨ ਕਰਕੇ ਜਿੱਤੀਆਂ ਹਨ | ਇਸ ਧਿਰ ਦਾ ਇਹ ਵੀ ਮੰਨਣਾ ਹੈ ਕਿ ਜਿਸ ਤਰ੍ਹਾਂ ਭਾਜਪਾ ਭਾਰਤ ਦੇ ਲੋਕਾਂ ਦੇ ਵੱਖ-ਵੱਖ ਵਰਗਾਂ ਵਿਚ ਅਵਿਸ਼ਵਾਸ ਅਤੇ ਫ਼ਿਰਕੂ ਟਕਰਾਅ ਪੈਦਾ ਕਰ ਰਹੀ ਹੈ, ਇਸ ਨਾਲ ਆਉਣ ਵਾਲੇ ਸਮੇਂ ਵਿਚ ਦੇਸ਼ ਦੇ ਲੋਕਾਂ ਦੀ ਆਪਸੀ ਸਦਭਾਵਨਾ ਲਈ ਵੱਡੇ ਖ਼ਤਰੇ ਖੜ੍ਹੇ ਹੋਣਗੇ |
ਇਨ੍ਹਾਂ ਚੋਣ ਨਤੀਜਿਆਂ ਬਾਰੇ ਸਾਡਾ ਮੱਤ ਇਹ ਹੈ ਕਿ ਵਿਰੋਧੀ ਪਾਰਟੀਆਂ ਸ੍ਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੀ ਜੋੜੀ ਵਲੋਂ ਪੇਸ਼ ਕੀਤੀ ਜਾਣ ਵਾਲੀ ਸਿਆਸੀ ਚੁਣੌਤੀ ਨੂੰ ਆਗਾਮੀ ਤੌਰ 'ਤੇ ਸਮਝਣ ਵਿਚ ਅਸਫਲ ਰਹੀਆਂ ਹਨ | ਸ੍ਰੀ ਨਰਿੰਦਰ ਮੋਦੀ ਦੇ ਵਿਚਾਰਾਂ ਬਾਰੇ ਕਿਸੇ ਨੂੰ ਸੌ ਮਤਭੇਦ ਹੋ ਸਕਦੇ ਹਨ ਪਰ ਉਨ੍ਹਾਂ ਦੀ ਭਾਸ਼ਣ ਦੇਣ ਦੀ ਸਮਰੱਥਾ ਤੇ ਕੰਮ ਕਰਨ ਦੀ ਅਣਥੱਕ ਲਗਨ ਦਾ ਕੋਈ ਮੁਕਾਬਲਾ ਨਹੀਂ ਹੈ | ਲੋਕਾਂ ਸਾਹਮਣੇ ਹਰ ਤਰ੍ਹਾਂ ਦੇ ਤੱਥਾਂ ਦੀ ਭੰਨ-ਤੋੜ ਕਰਕੇ ਆਪਣਾ ਬਿਰਤਾਂਤ ਪੇਸ਼ ਕਰਨ ਦੀ ਉਨ੍ਹਾਂ 'ਚ ਬਹੁਤ ਜ਼ਿਆਦਾ ਕੁਸ਼ਲਤਾ ਹੈ | ਇਸ ਗੱਲ ਨੂੰ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਕ ਮੁਲਾਕਾਤ ਵਿਚ ਸਵੀਕਾਰ ਕੀਤਾ ਸੀ | ਦੂਜੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਪਾਰਟੀ ਦਾ ਬੂਥ ਪੱਧਰ ਤੱਕ ਸੰਗਠਨ ਬਣਾਉਣ ਵਿਚ ਵਿਸ਼ੇਸ਼ ਮੁਹਾਰਤ ਹਾਸਲ ਹੈ | ਕਿਸੇ ਸਮੇਂ ਅਜਿਹੀ ਹੀ ਮੁਹਾਰਤ ਪੱਛਮੀ ਬੰਗਾਲ ਵਿਚ ਸੀ.ਪੀ.ਐਮ. ਦੇ ਲੀਡਰਾਂ ਕੋਲ ਹੁੰਦੀ ਸੀ | ਉਹ ਵੀ ਵੋਟਰਾਂ ਨਾਲ ਹੇਠਲੀ ਪੱਧਰ ਤੱਕ ਨਿਰੰਤਰ ਰਾਬਤਾ ਰੱਖਦੇ ਸਨ ਅਤੇ ਇਸ ਆਧਾਰ 'ਤੇ ਹੀ ਉਨ੍ਹਾਂ ਨੇ ਪੱਛਮੀ ਬੰਗਾਲ ਵਿਚ ਲਗਪਗ 34 ਸਾਲ ਲਗਾਤਾਰ ਰਾਜ ਕੀਤਾ ਸੀ | ਹੁਣ ਇਹੋ ਜਿਹੀ ਜਥੇਬੰਦਕ ਮੁਹਾਰਤ ਹੋਰ ਕਿਸੇ ਕੌਮੀ ਜਾਂ ਖੇਤਰੀ ਪਾਰਟੀ ਕੋਲ ਦੇਖਣ ਨੂੰ ਨਹੀਂ ਮਿਲ ਰਹੀ | ਇਸੇ ਕਰਕੇ ਦੂਜੀਆਂ ਪਾਰਟੀਆਂ ਦੇ ਗੜ੍ਹਾਂ ਵਿਚ ਸੰਨ੍ਹ ਲਾਉਣ 'ਚ ਭਾਜਪਾ ਕਾਮਯਾਬ ਹੁੰਦੀ ਜਾ ਰਹੀ ਹੈ | ਇਸ ਦੇ ਨਾਲ ਹੀ ਭਾਜਪਾ ਦੀ ਹਰ ਪੱਧਰ 'ਤੇ ਮਦਦ ਕਰਨ ਲਈ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਲੱਖਾਂ ਵਰਕਰ ਵੀ ਮੌਜੂਦ ਹਨ, ਜਿਹੜੇ ਪਾਰਟੀ ਲਈ ਘਰ-ਘਰ ਜਾ ਕੇ ਪ੍ਰਚਾਰ ਕਰਦੇ ਹਨ | ਇਹ ਗੱਲ ਵੀ ਸੱਚ ਹੈ ਕਿ ਰਾਸ਼ਟਰੀ ਸੋਇਮ ਸੇਵਕ ਸੰਘ ਅਤੇ ਭਾਜਪਾ ਦੇ ਸਾਹਮਣੇ ਹਿੰਦੂਤਵ ਦਾ ਸੰਕਲਪ ਹੈ, ਜਿਸ ਦੇ ਆਧਾਰ 'ਤੇ ਉਹ ਪਾਕਿਸਤਾਨ ਦੀ ਤਰ੍ਹਾਂ ਹੀ ਭਾਰਤ ਨੂੰ ਵੀ ਇਕ ਧਰਮ-ਆਧਾਰਿਤ ਰਾਜ ਬਣਾਉਣਾ ਚਾਹੁੰਦੇ ਹਨ | ਕਿਸੇ ਸਮੇਂ ਜਿਸ ਤਰ੍ਹਾਂ ਕਮਿਊਨਿਸਟਾਂ ਅਤੇ ਸਮਾਜਵਾਦੀਆਂ ਦੇ ਸਾਹਮਣੇ ਵਿਕਾਸ ਦਾ ਸਮਾਜਵਾਦੀ ਮਾਡਲ ਸਥਾਪਤ ਕਰਨਾ ਇਕ ਮਿਸ਼ਨ ਹੁੰਦਾ ਸੀ, ਉਸੇ ਤਰ੍ਹਾਂ ਦਾ ਮਿਸ਼ਨ ਹੁਣ ਸੰਘ ਅਤੇ ਭਾਜਪਾ ਦੇ ਵਰਕਰਾਂ ਤੇ ਆਗੂਆਂ ਦੇ ਸਾਹਮਣੇ ਹੈ | ਉਹ ਹੌਲੀ-ਹੌਲੀ ਦੇਸ਼ ਦੀ ਰਾਜਨੀਤੀ ਨੂੰ ਇਸ ਦਿਸ਼ਾ ਵਿਚ ਅੱਗੇ ਵਧਾ ਰਹੇ ਹਨ | ਦੂਜੇ ਪਾਸੇ ਵਿਰੋਧੀ ਪਾਰਟੀਆਂ ਦੇ ਸਾਹਮਣੇ ਇਸ ਤਰ੍ਹਾਂ ਦਾ ਕੋਈ ਪ੍ਰੇਰਨਾਦਾਇਕ ਮਿਸ਼ਨ ਨਹੀਂ ਹੈ | ਇਹ ਠੀਕ ਹੈ ਕਿ ਕਾਂਗਰਸ ਨੇ ਇਸ ਦੇਸ਼ 'ਤੇ ਕਈ ਦਹਾਕਿਆਂ ਤੱਕ ਰਾਜ ਕੀਤਾ ਅਤੇ ਹੋਰ ਕਈ ਗ਼ੈਰ-ਭਾਜਪਾ ਪਾਰਟੀਆਂ ਨੇ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਲੰਮੇ ਸਮੇਂ ਤੱਕ ਰਾਜ ਕੀਤਾ ਹੈ ਪਰ ਉਨ੍ਹਾਂ ਪਾਰਟੀਆਂ ਨੇ ਦੇਸ਼ ਵਿਚ ਧਰਮ-ਨਿਰਪੱਖਤਾ ਤੇ ਜਮਹੂਰੀਅਤ ਨੂੰ ਮਜ਼ਬੂਤ ਕਰਨ ਲਈ ਪ੍ਰਤੀਬੱਧਤਾ ਨਾਲ ਨਿਰੰਤਰ ਕੰਮ ਨਹੀਂ ਕੀਤਾ ਅਤੇ ਨਾ ਹੀ ਉਹ ਦੇਸ਼ ਦੇ ਲੋਕਾਂ ਦੀ ਵੱਡੀ ਆਬਾਦੀ ਦੇ ਸਿਹਤ, ਸਿੱਖਿਆ ਤੇ ਰੁਜ਼ਗਾਰ ਸਬੰਧੀ ਭਖਦੇ ਮਸਲਿਆਂ ਨੂੰ ਹੱਲ ਕਰਨ ਲਈ ਕੋਈ ਠੋਸ ਪਹਿਲਕਦਮੀ ਕਰ ਸਕੇ ਹਨ | ਬਿਨਾਂ ਸ਼ੱਕ ਇਨ੍ਹਾਂ ਪਾਰਟੀਆਂ ਨੇ ਆਪਣੇ ਸਮੇਂ ਵਿਚ ਦੇਸ਼ ਦੇ ਵਿਕਾਸ ਲਈ ਆਪੋ-ਆਪਣੇ ਪੱਧਰ 'ਤੇ ਚੋਖਾ ਯੋਗਦਾਨ ਪਾਇਆ ਹੈ | ਬਹੁਤ ਸਾਰੇ ਵਿਦਿਅਕ ਤੇ ਸਨਅਤੀ ਅਦਾਰੇ ਕਾਇਮ ਕੀਤੇ ਗਏ ਹਨ | ਸੜਕਾਂ, ਆਵਾਜਾਈ ਤੇ ਬੁਨਿਆਦੀ ਢਾਂਚੇ ਦੇ ਖੇਤਰ ਵਿਚ ਵੱਡੇ ਕੰਮ ਹੋਏ ਹਨ | ਇਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ | ਪਰ ਫਿਰ ਵੀ ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੇ ਮਸਲੇ ਅੱਜ ਤੱਕ ਬਣੇ ਹੋਏ ਹਨ | ਇਨ੍ਹਾਂ ਸਥਿਤੀਆਂ ਦਾ ਫਾਇਦਾ ਉਠਾ ਕੇ ਹੀ ਸੰਘ ਅਤੇ ਭਾਜਪਾ ਹੁਣ ਹਿੰਦੂਤਵ+ਵਿਕਾਸ ਦਾ ਮਾਡਲ ਲੋਕਾਂ ਸਾਹਮਣੇ ਪੇਸ਼ ਕਰ ਰਹੀ ਹੈ ਅਤੇ ਪਿੱਛੇ ਤੋਂ ਕਾਰਪੋਰੇਟ ਖੇਤਰ ਆਪਣੇ ਅਥਾਹ ਸਾਧਨਾਂ ਨਾਲ ਉਸ ਦੀ ਮਦਦ ਕਰ ਰਿਹਾ ਹੈ | ਦੇਸ਼ ਦੀਆਂ ਗੁੰਝਲਦਾਰ ਹਾਲਤਾਂ ਵਿਚ ਸਮਾਜਿਕ ਇੰਜੀਨੀਅਰਿੰਗ ਵੀ ਭਾਜਪਾ ਵਲੋਂ ਬੜੀ ਸਫਲਤਾ ਨਾਲ ਕੀਤੀ ਜਾ ਰਹੀ ਹੈ | ਉੱਤਰ ਪ੍ਰਦੇਸ਼ ਵਿਚ ਸਪਾ-ਬਸਪਾ ਗੱਠਜੋੜ ਨੂੰ ਹਰਾਉਣਾ ਅਤੇ ਬਿਹਾਰ ਵਿਚ ਰਾਸ਼ਟਰੀ ਜਨਤਾ ਦਲ ਦੇ ਗੱਠਜੋੜ ਨੂੰ ਸ਼ਿਕਸਤ ਦੇਣੀ ਇਸੇ ਸਮਾਜਿਕ ਇੰਜੀਨੀਅਰਿੰਗ ਦਾ ਸਿੱਟਾ ਹੈ | ਇਨ੍ਹਾਂ ਰਾਜਾਂ ਵਿਚ ਭਾਜਪਾ ਨੇ ਉਸੇ ਤਰ੍ਹਾਂ ਛੋਟੀਆਂ-ਵੱਡੀਆਂ ਜਾਤੀਆਂ ਨੂੰ ਆਪਣੇ ਹੱਕ ਵਿਚ ਲਾਮਬੰਦ ਕੀਤਾ ਹੈ, ਜਿਸ ਤਰ੍ਹਾਂ ਉਹ ਦੇਸ਼ ਭਰ ਵਿਚ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਬਹੁਗਿਣਤੀ ਨੂੰ ਲਾਮਬੰਦ ਕਰ ਰਹੀ ਹੈ | ਆਉਣ ਵਾਲੇ ਸਮੇਂ ਵਿਚ ਇਸ ਦੇ ਕੀ ਸਿੱਟੇ ਨਿਕਲਦੇ ਹਨ, ਇਹ ਗੱਲ ਤਾਂ ਵਕਤ ਦੀ ਗੋਦ ਵਿਚ ਪਈ ਹੈ | ਪਰ ਇਸ ਸਮੇਂ ਭਾਜਪਾ ਨੂੰ ਅਜਿਹੀ ਧਾਰਮਿਕ ਅਤੇ ਸਮਾਜਿਕ ਇੰਜੀਨੀਅਰਿੰਗ ਦਾ ਲਾਭ ਚੋਖਾ ਮਿਲ ਰਿਹਾ ਹੈ | ਜੇਕਰ ਦੇਸ਼ ਵਿਚ ਕਾਂਗਰਸ ਸਮੇਤ ਹੋਰ ਕੌਮੀ ਤੇ ਖੇਤਰੀ ਪਾਰਟੀਆਂ ਆਪਣੀ ਹੋਂਦ ਬਰਕਰਾਰ ਰੱਖਣਾ ਚਾਹੁੰਦੀਆਂ ਹਨ ਅਤੇ ਰਾਜਨੀਤੀ ਵਿਚ ਆਪਣੀ ਥਾਂ ਬਣਾਈ ਰੱਖਣਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਭਾਜਪਾ ਦੇ ਜਥੇਬੰਦਕ ਢਾਂਚੇ ਅਤੇ ਉਸ ਦੀ ਹਿੰਦੂਤਵ ਦੀ ਵਿਚਾਰਧਾਰਾ ਦੋਵਾਂ ਦਾ ਹੀ ਢੁਕਵਾਂ ਬਦਲ ਲੱਭਣਾ ਪਵੇਗਾ |
ਲੋਕ ਸਭਾ ਚੋਣਾਂ ਦੇ ਆਏ ਨਤੀਜਿਆਂ ਦਾ ਵੱਖ-ਵੱਖ ਪਹਿਲੂਆਂ 'ਤੇ ਵਿਸ਼ਲੇਸ਼ਣ ਤਾਂ ਆਉਣ ਵਾਲੇ ਸਮੇਂ ਵਿਚ ਵੀ ਹੁੰਦਾ ਰਹੇਗਾ | ਪਰ ਸਾਡੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਭਾਜਪਾ ਅਤੇ ਉਸ ਦੇ ਭਾਈਵਾਲਾਂ ਨੂੰ ਜਿੰਨਾ ਵੱਡਾ ਬਹੁਮਤ ਮਿਲਿਆ ਹੈ, ਉਸ ਦੇ ਆਉਣ ਵਾਲੇ ਸਮੇਂ ਵਿਚ ਦੇਸ਼ 'ਤੇ ਕਿਹੋ ਜਿਹੇ ਪ੍ਰਭਾਵ ਪੈਣਗੇ? ਅਸੀਂ ਉੱਪਰ ਦੱਸਿਆ ਹੈ ਕਿ ਦੇਸ਼ ਦੇ ਅੰਦਰ ਭਾਜਪਾ ਦੇ ਇਰਾਦਿਆਂ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਅਤੇ ਚਿੰਤਾਵਾਂ ਪਾਈਆਂ ਜਾ ਰਹੀਆਂ ਹਨ | ਵਿਦੇਸ਼ੀ ਮੀਡੀਆ ਵਿਚ ਵੀ ਇਸ ਸਬੰਧੀ ਕਈ ਲੇਖ ਛਪੇ ਹਨ | ਅਮਰੀਕਾ ਦੇ ਪ੍ਰਸਿੱਧ ਅਖ਼ਬਾਰ 'ਨਿਊਯਾਰਕ ਟਾਈਮਜ਼' ਨੇ ਵੀ ਭਾਜਪਾ ਵਲੋਂ ਫ਼ਿਰਕੂ ਆਧਾਰ 'ਤੇ ਕੀਤੀ ਜਾ ਰਹੀ ਕਤਾਰਬੰਦੀ 'ਤੇ ਚਿੰਤਾ ਪ੍ਰਗਟ ਕੀਤੀ ਹੈ | ਇਸ ਤੋਂ ਪਹਿਲਾਂ ਬਰਤਾਨੀਆ ਤੋਂ ਛਪਣ ਵਾਲੇ 'ਦ ਇਕੋਨੋਮਿਸਟ' ਨੇ ਵੀ ਇਸੇ ਤਰ੍ਹਾਂ ਦੇ ਸ਼ੰਕੇ ਜ਼ਾਹਰ ਕੀਤੇ ਸਨ | ਚੋਣਾਂ ਦੌਰਾਨ ਹੀ ਪ੍ਰਸਿੱਧ ਅੰਗਰੇਜ਼ੀ ਮੈਗਜ਼ੀਨ 'ਟਾਈਮਜ਼' ਨੇ ਆਪਣੇ ਇਕ ਲੇਖ ਵਿਚ ਸ੍ਰੀ ਨਰਿੰਦਰ ਮੋਦੀ ਨੂੰ 'ਡਿਵਾਈਡਰ-ਇਨ-ਚੀਫ਼' ਤੱਕ ਕਿਹਾ ਹੈ | ਹੁਣੇ-ਹੁਣੇ ਬਰਤਾਨੀਆ ਦੇ ਪ੍ਰਸਿੱਧ ਅਖ਼ਬਾਰ 'ਦ ਗਾਰਡੀਅਨ' ਨੇ ਭਾਜਪਾ ਦੀ ਵੱਡੀ ਜਿੱਤ 'ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਨਰਿੰਦਰ ਮੋਦੀ ਘੱਟ-ਗਿਣਤੀ ਮੁਸਲਿਮ ਭਾਈਚਾਰੇ ਨੂੰ ਦੂਜੇ ਨੰਬਰ ਦੇ ਨਾਗਰਿਕ ਸਮਝਦੇ ਹਨ ਅਤੇ ਦੇਸ਼ ਵਿਚ ਫ਼ਿਰਕੂ ਕਤਾਰਬੰਦੀ ਕਰ ਰਹੇ ਹਨ, ਜੋ ਭਾਰਤ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ | ਭਾਰਤ ਵਿਚ ਵੀ ਪ੍ਰਸਿੱਧ ਪੰਦਰਾਰੋਜ਼ਾ ਮੈਗਜ਼ੀਨ 'ਫਰੰਟ ਲਾਈਨ' ਨੇ ਕੁਝ ਸਮਾਂ ਪਹਿਲਾਂ ਕੁਝ ਇਸੇ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਸਨ |
ਇਸ ਸੰਦਰਭ ਵਿਚ ਸ੍ਰੀ ਨਰਿੰਦਰ ਮੋਦੀ ਕੀ ਸੋਚਦੇ ਹਨ, ਇਸ ਦੀ ਇਕ ਝਲਕ, ਉਨ੍ਹਾਂ ਵਲੋਂ 23 ਮਈ ਨੂੰ ਸ਼ਾਨਦਾਰ ਚੋਣ ਨਤੀਜੇ ਆਉਣ ਤੋਂ ਬਾਅਦ ਭਾਜਪਾ ਦੇ ਦਿੱਲੀ ਦਫ਼ਤਰ ਵਿਚ ਭਾਜਪਾ ਦੇ ਇਕੱਠੇ ਹੋਏ ਹਜ਼ਾਰਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ ਗਏ ਵਿਚਾਰਾਂ ਤੋਂ ਮਿਲਦੀ ਹੈ | ਉਨ੍ਹਾਂ ਨੇ ਆਪਣੇ ਲੰਮੇ ਭਾਸ਼ਣ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਨੂੰ ਭਾਜਪਾ ਦੇ ਵਰਕਰਾਂ ਅਤੇ ਦੇਸ਼ ਦੇ ਲੋਕਾਂ ਦੀ ਜਿੱਤ ਕਰਾਰ ਦਿੱਤਾ ਹੈ | ਉਨ੍ਹਾਂ ਨੇ ਇਹ ਕਿਹਾ ਹੈ ਕਿ ਉਹ ਕੋਈ ਵੀ ਕੰਮ ਬਦਨੀਅਤ ਨਾਲ ਨਹੀਂ ਕਰਨਗੇ | ਕਿਸੇ ਨਾਲ ਵੀ ਕੋਈ ਜ਼ਿਆਦਤੀ ਨਹੀਂ ਹੋਏਗੀ | ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰਾਂ ਚੋਣਾਂ ਵਿਚ ਬਹੁਮਤ ਹਾਸਲ ਕਰਨ ਨਾਲ ਬਣਦੀਆਂ ਹਨ ਪਰ ਦੇਸ਼ ਸਰਬ-ਮੱਤ ਨਾਲ ਚਲਦਾ ਹੈ | ਉਨ੍ਹਾਂ ਨੇ ਭਰੋਸਾ ਦਿਵਾਇਆ ਹੈ ਕਿ ਉਹ 'ਸਬ ਕਾ ਸਾਥ, ਸਬ ਕਾ ਵਿਕਾਸ' ਦੇ ਨਾਅਰੇ ਅਨੁਸਾਰ ਸਾਰੇ ਦੇਸ਼ਵਾਸੀਆਂ ਨੂੰ ਇਥੋਂ ਤੱਕ ਕਿ ਆਪਣੇ ਵਿਰੋਧੀਆਂ ਨੂੰ ਵੀ ਨਾਲ ਲੈ ਕੇ ਚੱਲਣਗੇ ਅਤੇ ਪੰਜਾਂ ਸਾਲਾਂ ਵਿਚ ਉਹ ਦੇਸ਼ ਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ 'ਤੇ ਲੈ ਕੇ ਜਾਣਗੇ | ਉਨ੍ਹਾਂ ਨੇ ਇਹ ਵੀ ਕਿਹਾ ਕਿ ਚੋਣਾਂ ਦੌਰਾਨ ਉਨ੍ਹਾਂ ਨੂੰ ਕਿਸੇ ਵਲੋਂ ਕੀ ਬੋਲਿਆ ਗਿਆ ਹੈ, ਉਹ ਹੁਣ ਉਸ ਨੂੰ ਆਪਣੇ ਮਨ ਵਿਚ ਨਹੀਂ ਰੱਖਣਗੇ ਅਤੇ ਇਹ ਚਾਹੁੰਣਗੇ ਕਿ ਸਾਰੇ ਰਲ ਕੇ ਦੇਸ਼ ਨੂੰ ਅੱਗੇ ਵੱਲ ਲੈ ਕੇ ਜਾਣ |
ਅਸੀਂ ਸਮਝਦੇ ਹਾਂ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਭਾਜਪਾ ਅਤੇ ਕੌਮੀ ਲੋਕਤੰਤਰਿਕ ਗੱਠਜੋੜ ਦੀ ਵੱਡੀ ਜਿੱਤ ਤੋਂ ਬਾਅਦ ਜਿਹੜੇ ਉਕਤ ਵਿਚਾਰ ਭਾਜਪਾ ਦੇ ਵਰਕਰਾਂ ਅਤੇ ਦੇਸ਼ ਦੇ ਸਮੁੱਚੇ ਲੋਕਾਂ ਸਾਹਮਣੇ ਰੱਖੇ ਹਨ, ਉਨ੍ਹਾਂ 'ਤੇ ਸਖ਼ਤੀ ਨਾਲ ਅਮਲ ਕਰਨਾ ਚਾਹੀਦਾ ਹੈ | ਕਿਉਂਕਿ ਉਨ੍ਹਾਂ ਦੀ ਪਿਛਲੀ ਸਰਕਾਰ ਸਮੇਂ ਘੱਟ-ਗਿਣਤੀ ਵਰਗਾਂ, ਦਲਿਤਾਂ ਅਤੇ ਧਰਮ-ਨਿਰਪੱਖ ਖਿਆਲਾਂ ਵਾਲੇ ਲੋਕਾਂ 'ਤੇ ਕਈ ਤਰ੍ਹਾਂ ਦੇ ਹਮਲੇ ਹੁੰਦੇ ਰਹੇ ਹਨ, ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਅਨੇਕਾਂ ਵਾਰੀ ਖ਼ਤਰੇ ਵਿਚ ਪਈ ਨਜ਼ਰ ਆਉਂਦੀ ਰਹੀ ਹੈ | ਇਨ੍ਹਾਂ ਘਟਨਾਵਾਂ ਦੀ ਆਲੋਚਨਾ ਕਰਦਿਆਂ ਪ੍ਰਧਾਨ ਮੰਤਰੀ ਵਲੋਂ ਸਮੇਂ-ਸਮੇਂ ਬਿਆਨ ਤਾਂ ਜਾਰੀ ਹੁੰਦੇ ਰਹੇ ਹਨ ਪਰ ਉਹ ਠੋਸ ਰੂਪ ਵਿਚ ਅਜਿਹੇ ਸਿਲਸਿਲੇ ਨੂੰ ਰੋਕਣ ਵਿਚ ਅਸਫਲ ਹੀ ਰਹੇ ਹਨ | ਇਸੇ ਕਰਕੇ ਹੀ ਭਾਜਪਾ ਦੀ ਵੱਡੀ ਜਿੱਤ ਤੋਂ ਬਾਅਦ ਲੋਕਾਂ ਦੇ ਵੱਖ-ਵੱਖ ਵਰਗਾਂ ਅਤੇ ਖਾਸ ਕਰਕੇ ਘੱਟ-ਗਿਣਤੀਆਂ ਵਿਚ ਕਈ ਤਰ੍ਹਾਂ ਦੇ ਸ਼ੰਕੇ ਅਤੇ ਫ਼ਿਕਰ ਪਾਏ ਜਾ ਰਹੇ ਹਨ | ਜੇਕਰ ਆਉਣ ਵਾਲੇ ਸਮੇਂ ਵਿਚ ਪ੍ਰਧਾਨ ਮੰਤਰੀ ਆਪਣੇ ਵਲੋਂ ਪ੍ਰਗਟ ਕੀਤੇ ਗਏ ਉਕਤ ਵਿਚਾਰਾਂ ਦੀ ਰੌਸ਼ਨੀ ਵਿਚ ਸਾਰੇ ਵਰਗਾਂ ਦੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਣਾਉਂਦੇ ਹਨ ਅਤੇ ਸਾਰੇ ਵਰਗਾਂ ਦੇ ਲੋਕਾਂ ਦੇ ਵਿਕਾਸ ਲਈ ਉਨ੍ਹਾਂ ਦੀ ਸਰਕਾਰ ਇਮਾਨਦਾਰੀ ਨਾਲ ਯਤਨ ਕਰਦੀ ਹੈ ਤਾਂ ਭਾਜਪਾ ਨੂੰ ਪ੍ਰਾਪਤ ਹੋਈ ਇਹ ਜਿੱਤ ਹੋਰ ਵੀ ਵੱਡੀ ਹੋ ਜਾਏਗੀ ਅਤੇ ਦੇਸ਼ ਸਹੀ ਅਰਥਾਂ ਵਿਚ ਹੋਰ ਵੀ ਮਜ਼ਬੂਤ ਹੋ ਕੇ ਉੱਭਰੇਗਾ | ਉਨ੍ਹਾਂ ਦੀ ਸਰਕਾਰ ਦੀ ਇਸ ਤਰ੍ਹਾਂ ਦੀ ਨੀਤੀ ਨਾਲ ਦੇਸ਼ ਦੇ ਲੋਕਾਂ ਦੀ ਆਪਸੀ ਸਦਭਾਵਨਾ ਵੀ ਪਹਿਲਾਂ ਨਾਲੋਂ ਕਿਤੇ ਹੋਰ ਮਜ਼ਬੂਤ ਹੋਵੇਗੀ | ਜਿਥੋਂ ਤੱਕ ਉਨ੍ਹਾਂ ਦੀ ਸਰਕਾਰ ਦੀਆਂ ਤਰਜੀਹਾਂ ਦੀ ਗੱਲ ਹੈ, ਉਹ ਇਕ ਤਜਰਬੇਕਾਰ ਆਗੂ ਵਜੋਂ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਦੇਸ਼ ਨੂੰ ਬਾਹਰੀ ਸੁਰੱਖਿਆ ਚੁਣੌਤੀਆਂ ਨਾਲ ਨਿਪਟਣ ਦੇ ਸਮਰੱਥ ਬਣਾਉਣ ਦੇ ਨਾਲ-ਨਾਲ ਲੋਕਾਂ ਦੇ ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੇ ਮਸਲੇ ਵੀ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਜ਼ਰੂਰਤ ਹੈ | ਭਾਵੇਂ ਕਿ ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਵੱਧ-ਚੜ੍ਹ ਕੇ ਵਾਅਦੇ ਕੀਤੇ ਹਨ | ਆਪਣੀ ਪਿਛਲੀ ਸਰਕਾਰ ਦੌਰਾਨ ਆਪਣੀ ਕਾਰਗੁਜ਼ਾਰੀ ਸਬੰਧੀ ਵੀ ਉਨ੍ਹਾਂ ਨੇ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਇਸ ਸਭ ਕੁਝ ਦੇ ਬਾਵਜੂਦ ਅੱਜ ਵੀ ਦੇਸ਼ ਦੇ ਕਰੋੜਾਂ ਲੋਕ ਗ਼ਰੀਬੀ ਅਤੇ ਬੇਰੁਜ਼ਗਾਰੀ ਦੇ ਸ਼ਿਕਾਰ ਹਨ | ਕਰੋੜਾਂ ਬੱਚੇ ਕੁਪੋਸ਼ਣ ਦਾ ਸਾਹਮਣਾ ਕਰ ਰਹੇ ਹਨ | ਕਿਸਾਨ ਤੇ ਖੇਤ ਮਜ਼ਦੂਰ ਲੱਖਾਂ ਦੀ ਗਿਣਤੀ ਵਿਚ ਹੁਣ ਤੱਕ ਖ਼ੁਦਕੁਸ਼ੀਆਂ ਕਰ ਚੁੱਕੇ ਹਨ ਅਤੇ ਦੇਸ਼ ਦੇ ਨੌਜਵਾਨ ਇਥੇ ਆਪਣਾ ਹਨੇਰਾ ਭਵਿੱਖ ਵੇਖਦਿਆਂ ਹੋਇਆਂ ਵਿਦੇਸ਼ਾਂ ਨੂੰ ਹਿਜਰਤ ਕਰਨ ਲਈ ਮਜਬੂਰ ਹਨ | ਅਗਲੇ ਪੰਜ ਸਾਲਾਂ ਵਿਚ ਸ੍ਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਨੂੰ ਇਸ ਦਿਸ਼ਾ ਵਿਚ ਡਟ ਕੇ ਕੰਮ ਕਰਨਾ ਪਵੇਗਾ | ਇਸ ਨਾਲ ਹੀ ਠੋਸ ਪ੍ਰਾਪਤੀਆਂ ਹੋ ਸਕਣਗੀਆਂ | ਇਨ੍ਹਾਂ ਸ਼ਬਦਾਂ ਨਾਲ ਹੀ ਅਸੀਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਭਾਜਪਾ ਅਤੇ ਉਨ੍ਹਾਂ ਦੇ ਭਾਈਵਾਲ ਕੌਮੀ ਲੋਕਤੰਤਰਿਕ ਗੱਠਜੋੜ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹਾਂ |

ਖ਼ੂਬ ਸਾਂਭਿਆ ਹੈ ਵਿਲੀਅਮ ਸ਼ੈਕਸਪੀਅਰ ਦਾ ਜਨਮ ਸਥਾਨ

ਪਿਛਲੇ ਦਿਨੀਂ ਮੇਰੀ ਇੰਗਲੈਂਡ ਫੇਰੀ ਦੌਰਾਨ ਮੇਰੇ ਦੋਸਤ ਸ: ਜੋਗਿੰਦਰ ਸਿੰਘ ਅਤੇ ਸ: ਡੀ. ਸਿੰਘ ਮਾਂਗਟ, ਜਿਨ੍ਹਾਂ ਨਾਲ ਮੈਂ 'ਦੁਨੀਆ ਦਾ ਸਭ ਤੋਂ ਪਹਿਲਾ ਲੋਹੇ ਦਾ ਪੁਲ' ਦੇਖਣ ਗਿਆ ਸੀ, ਤਾਂ ਇਸ ਵਾਰ ਉਨ੍ਹਾਂ ਨੇ ਮੈਨੂੰ ਸ਼ੈਕਸਪੀਅਰ ਦਾ ਜਨਮ ਅਸਥਾਨ ਦੇਖਣ ਜਾਣ ਲਈ ...

ਪੂਰੀ ਖ਼ਬਰ »

ਹੁਣ ਗੁਬਾਰਿਆਂ ਤੋਂ ਮਿਲੇਗਾ ਇੰਟਰਨੈੱਟ

ਪਹਾੜਾਂ ਨਾਲ ਘਿਰੇ ਪ੍ਰਾਂਤ ਉੱਤਰਾਖੰਡ ਦੇ ਦੂਰ ਦਰਾਜ਼ ਦੇ ਪਿੰਡ, ਅੱਜ ਵੀ ਸੂਚਨਾ ਅਤੇ ਇੰਟਰਨੈੱਟ ਤਕਨੀਕ ਨਾਲੋਂ ਟੁੱਟੇ ਹੋਏ ਹਨ | ਇਹ ਬੜੀਆਂ, ਖੌਫ਼ਨਾਕ ਹਾਲਤਾਂ ਵਾਲਾ ਸੂਬਾ ਹੈ | ਦੂਰਸੰਚਾਰ ਸੇਵਾਵਾਂ ਦੀ ਅਣਹੋਂਦ ਕਾਰਨ, ਸੰਕਟ ਵਾਲੀਆਂ ਹਾਲਤਾਂ 'ਚ ਰਾਹਤ ਕਾਰਜ ...

ਪੂਰੀ ਖ਼ਬਰ »

ਵਿਗਿਆਨਕ ਗਲਪ ਦੀ ਦੁਨੀਆ

ਵਿਗਿਆਨ ਯਥਾਰਥ ਦੇ ਰਹੱਸ ਫਰੋਲ ਕੇ ਉਸ ਦੇ ਨੇਮ ਲੱਭਦਾ ਹੈ | ਯਥਾਰਥ ਦੀਆਂ ਕਠੋਰ ਤੇ ਪ੍ਰਤੀਕੂਲ ਸਥਿਤੀਆਂ ਨੂੰ ਕੰਟਰੋਲ ਕਰ ਕੇ ਹਾਲਾਤ ਨੂੰ ਮਨੁੱਖ ਲਈ ਸੁਖਾਵਾਂ ਬਣਾਉਣ ਦਾ ਯਤਨ ਕਰਦਾ ਹੈ | ਵਿਗਿਆਨ ਸੁਖਾਵੇਂ ਹਾਲਾਤ ਦੀ ਵੀ ਕਲਪਨਾ ਕਰਦਾ ਹੈ ਤੇ ਇਸ ਨੂੰ ਸਾਕਾਰ ਕਰਨ ...

ਪੂਰੀ ਖ਼ਬਰ »

ਕੰਪਿਊਟਰੀ ਨੁਕਤੇ : ਬਣਾਓ ਬਿਨਾਂ ਨਾਂਅ ਅਤੇ ਦਿੱਖ ਵਾਲਾ ਫੋਲਡਰ

ਜੇ ਤੁਸੀਂ ਆਪਣੀ ਵਿੰਡੋ ਦੇ ਕਿਸੇ ਫੋਲਡਰ ਨੂੰ ਦੂਜਿਆਂ ਤੋਂ ਛੁਪਾਉਣਾ ਚਾਹੁੰਦੇ ਹੋ ਜਾਂ ਮਿੱਤਰਾਂ ਨਾਲ ਖ਼ਰਮਸਤੀ ਕਰਨਾ ਚਾਹੁੰਦੇ ਹੋ ਤਾਂ ਇਹ ਨੁਕਤਾ ਕਮਾਲ ਦਾ ਹੈ | ਅੱਜ ਅਸੀਂ ਬਿਨਾਂ ਨਾਂਅ ਵਾਲਾ ਫੋਲਡਰ ਬਣਾਉਣ ਅਤੇ ਫੋਲਡਰ ਨੂੰ ਗ਼ਾਇਬ ਕਰਨ ਦੇ ਨੁਕਤੇ ਦੱਸਾਂਗੇ ...

ਪੂਰੀ ਖ਼ਬਰ »

ਭੁੱਲੀਆਂ ਵਿਸਰੀਆਂ ਯਾਦਾਂ

ਸ: ਸੋਭਾ ਸਿੰਘ ਆਰਟਿਸਟ ਅਤੇ ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਆਪਸੀ ਗੂੜ੍ਹੀ ਮਿੱਤਰਤਾ ਸੀ | ਸ: ਸੋਭਾ ਸਿੰਘ ਆਰਟਿਸਟ ਕੁਝ ਸਮਾਂ ਪ੍ਰੀਤ ਨਗਰ ਰਹਿ ਕੇ ਹਿਮਾਚਲ ਵਿਚ ਅੰਦਰੇਟੇ ਚਲੇ ਗਏ ਸੀ | ਕੁਝ ਸਮੇਂ ਬਾਅਦ ਉਹ ਸ: ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਮਿਲਣ ਲਈ ਪ੍ਰੀਤ ...

ਪੂਰੀ ਖ਼ਬਰ »

ਮਿਸਰ ਦੇ ਰੱਹਸਮਈ ਪਿਰਾਮਿਡ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਮਿਸਰ ਦੇ ਮਹਾਨ ਪਿਰਾਮਿਡ ਦੂਜੇ ਦਿਨ ਦਾ ਟੂਰ ਗਿਜ਼ਾ ਦੇ ਮਹਾਨ ਪਿਰਾਮਿਡਾਂ ਤੋਂ ਇਲਾਵਾ ਕਾਹਿਰਾ ਤੋਂ 20 ਕਿਲੋਮੀਟਰ ਦੂਰ ਮਿਮਫਸ, ਦਾਸ਼ੂਰ ਅਤੇ ਸੱਕਾਰਾ ਨਾਂ ਦੀਆਂ ਪੁਰਾਤਨ ਥੇਹਾਂ ਵੇਖਣ ਦਾ ਸੀ | ਕੁਦਰਤੀ ਉਸ ਦਿਨ ਆਇਆ ...

ਪੂਰੀ ਖ਼ਬਰ »

ਪਾਲੀਵੁੱਡ ਝਰੋਖਾ ਦਲਜੀਤ ਤੋਂ ਦਿਲਜੀਤ ਦੋਸਾਂਝ ਤੱਕ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਬਾਵਜੂਦ ਇਨ੍ਹਾਂ ਪ੍ਰਾਪਤੀਆਂ ਦੇ, ਦਿਲਜੀਤ ਦੀ ਨਿਮਰਤਾ ਅਜੇ ਵੀ ਕਾਇਮ ਹੈ | ਉਸ ਦੇ ਠਰੰ੍ਹਮੇ ਵਾਲੇ ਸੁਭਾਅ ਦਾ ਇਸ ਗੱਲ ਤੋਂ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਨੇ ਹਨੀ ਸਿੰਘ ਤੋਂ ਲੈ ਕੇ ਗੁਰਦਾਸ ਮਾਨ ਤੱਕ ਨਾਲ ਰਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX