ਤਾਜਾ ਖ਼ਬਰਾਂ


ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਕੋਰੋਨਾ ਪਾਜ਼ੀਟਿਵ ਪਾਏ ਗਏ
. . .  2 minutes ago
ਲੁਧਿਆਣਾ, 7 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਰਜੀਤ ਸਿੰਘ ਬੈਂਸ ਵਿਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਣ ਪਿੱਛੋਂ ਜਿਲ੍ਹਾ ਪ੍ਰਸ਼ਾਸ਼ਨ ਅਤੇ ਜਿਲ੍ਹਾ ਸਿਹਤ ਪ੍ਰਸ਼ਾਸਨ ਦੇ ਅਧਿਕਾਰੀਆਂ /ਕਰਮਚਾਰੀਆਂ ਵਿਚ ਹੜਕੰਪ ਮੱਚ ਗਿਆ...
ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ
. . .  6 minutes ago
ਤਰਨਤਾਰਨ 7 ਜੁਲਾਈ (ਹਰਿੰਦਰ ਸਿੰਘ, ਵਿਕਾਸ ਮਰਵਾਹਾ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸੱਦੇ ਤੇ ਅੱਜ ਪੰਜਾਬ ਭਰ ਵਿੱਚ ਦਿੱਤੇ ਜਾ ਰਹੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਧਰਨਿਆਂ ਦੇ ਦੇ ਸਬੰਧ ਵਿੱਚ ਅੱਜ ਜ਼ਿਲ੍ਹਾ ਤਰਨਤਾਰਨ...
ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਖਿਲਾਫ਼ ਸ਼ਾਤੀ ਪੂਰਵਕ ਰੋਸ ਧਰਨਾ ਦਿੱਤਾ ਗਿਆ
. . .  7 minutes ago
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਲ਼ੋਂ ਜਲਾਲਾਬਾਦ ਦੀ ਦਾਣਾ ਮੰਡੀ ਵਿਚ ਕਾਂਗਰਸ ਸਰਕਾਰ ਵਿਰੁੱਧ ਰੋਸ ਧਰਨਾ
. . .  16 minutes ago
ਫਤਿਹਗੜ੍ਹ ਚੂੜੀਆਂ ਵਿਖੇ ਰਵੀਕਰਨ ਸਿੰਘ ਕਾਹਲੋ ਦੀ ਦਿਸ਼ਾ-ਨਿਰਦੇਸ਼ਾ ਹੇਠ ਹਰਜੀਤ ਸਿੰਘ ਲਾਲੇ ਨੰਗਲ ਅਤੇ ਸ਼ਹਿਰੀ ਪ੍ਧਾਨ ਫਤਿਹਗੜ੍ਹ ਚੂੜੀਆਂ ਲਖਵਿੰਦਰ ਸਿੰਘ ਬੱਲ ਅਗਵਾਈ ਦੱਲ ਨੇ ਦਿੱਤਾ ਰੋਸ ਧਰਨਾ
. . .  17 minutes ago
ਫਤਹਿਗੜ੍ਹ ਚੂੜੀਆਂ , (ਬਾਠ ,ਫੁੱਲ) 7 - ਜੁਲਾਈ ਕੇਂਦਰ ਦੀ ਮੋਦੀ ਸਰਕਾਰ ਵਲੋਂ ਲੋੜਵੰਦ ਲੋਕਾਂ ਨੂੰ ਪੰਜਾਬ ਚ ਭੇਜੀ ਜਾ ਰਹੀ ਕਣਕ ਉਨ੍ਹਾਂ ਤਕ ਨਾ ਪਹੁੰਚਣ ਅਤੇ ਗਰੀਬ ਲੋਕਾਂ ਦੇ ਨੀਲੇ ਕਾਰਡ ਕੱਟਣ ਵਿਰੁੱਧ ਫਤਹਿਗੜ੍ਹ ਚੂੜੀਆਂ ਵਿਖੇ ਅਕਾਲੀ ਦਲ ਦੇ ਹਲਕਾ ਇੰਚਾਰਜ...
ਪੈਟਰੋਲ ਡੀਜ਼ਲ ਦੇ ਵਧਾਏ ਰੇਟਾਂ ਤੇ ਨੀਲੇ ਕਾਰਡ ਕੱਟਣ ਨੂੰ ਲੈ ਕੇ ਖਡੂਰ ਸਾਹਿਬ ਦੇ ਮੇਨ ਬਾਜ਼ਾਰ ਚ ਅਕਾਲੀ ਦਲ ਵੱਲੋਂ ਜਬਰਦਸਤ ਵਿਰੋਧ
. . .  20 minutes ago
ਅਕਾਲੀ ਦਲ ਵੱਲੋਂ ਪੰਜਾਬ ਬਚਾਓ ਮੁਹਿੰਮ ਤਹਿਤ ਲੰਬੀ ਹਲਕੇ 'ਚ ਪਿੰਡ-ਪਿੰਡ ਧਰਨੇ-ਮੁਜਾਹਰੇ
. . .  20 minutes ago
ਮੰਡੀ ਕਿੱਲਿਆਂਵਾਲੀ, 7 ਜੁਲਾਈ (ਇਕਬਾਲ ਸਿੰਘ ਸ਼ਾਂਤ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੂਬਾਈ ਸੱਦੇ ਪੰਜਾਬ ਬਚਾਓ ਮੁਹਿੰਮ ਤਹਿਤ ਅੱਜ ਲੰਬੀ ਹਲਕੇ 'ਚ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਜਗਮੀਤ ਸਿੰਘ ਬਰਾੜ ਦੀ ਅਗਵਾਈ ਹੇਠ ਭੀਟੀਵਾਲਾ ਤੋਂ ਪਿੰਡ ਪੱਧਰੀ...
ਲੋਪੋਕੇ ਦੀ ਅਗਵਾਈ 'ਚ ਸੈਂਕੜੇ ਅਕਾਲੀ ਵਰਕਰਾਂ ਨੇ ਪੰਜਾਬ ਸਰਕਾਰ ਕੀਤਾ ਰੋਸ ਦਾ ਪ੍ਰਗਟਾਵਾ
. . .  22 minutes ago
ਲੋਪੋਕੇ, 7 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਪੰਜਾਬ ਵਿੱਚ ਡੀਜ਼ਲ ,ਪੈਟਰੋਲ ਦੇ ਟੈਕਸਾਂ ਵਿੱਚ ਬੇਤਹਾਸ਼ਾ ਵਾਧਾ ਅਤੇ ਅਨਾਜ ਵਿੱਚ ਕੀਤੇ ਗਏ ਘਪਲੇ ਖਿਲਾਫ਼ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਦਿਹਾਤੀ ਪ੍ਰਧਾਨ ਤੇ ਆਬਜਰਬਰ ਅੰਮ੍ਰਿਤਸਰ ਜਥੇ ਵੀਰ ਸਿੰਘ ਲੋਪੋਕੇ ਦੀ ਅਗਵਾਈ...
ਗੁਰੂ ਹਰ ਸਹਾਏ ,ਤੇਲ ਕੀਮਤਾ ਦੇ ਵਾਧੇ ਖਿਲਾਫ ਅਕਾਲੀ ਅਾਗੂਅਾ ਵਲੋ ਰੋਸ/ਮੁਜਾਹਰਾ ਤੇ ਲਾਇਅਾ ਧਰਨਾ
. . .  25 minutes ago
ਜ਼ਿਲ੍ਹਾ ਪਠਾਨਕੋਟ ਵਿੱਚ ਕਾਂਗਰਸ ਸਰਕਾਰ ਦੇ ਖਿਲਾਫ ਅਕਾਲੀ ਦਲ ਨੇ 11 ਵੱਖ ਵੱਖ ਥਾਵਾਂ ਤੇ ਦਿੱਤੇ ਧਰਨੇ
. . .  26 minutes ago
ਪਠਾਨਕੋਟ 7 ਜੁਲਾਈ (ਸੰਧੂ) ਜ਼ਿਲ੍ਹਾ ਪਠਾਨਕੋਟ ਵਿੱਚ ਕਾਂਗਰਸ ਸਰਕਾਰ ਦੇ ਵਾਅਦਾ ਖਿਲਾਫੀਆਂ ਵਧੇ ਬਿਜਲੀ ਰੇਟਾਂ ਨੀਲੇ ਕਾਰਡਾਂ ਨੂੰ ਕੱਟਣ ਅਤੇ ਘੁਟਾਲਿਆਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਨੂੰ ਲੈ ਕੇ ਅੱਜ ਜ਼ਿਲ੍ਹਾ ਪਠਾਨਕੋਟ ਵਿਖੇ ਵੱਖ ਵੱਖ 11 ਥਾਵਾਂ ਤੇ ਕਾਂਗਰਸ ਸਰਕਾਰ...
ਸ਼੍ਰੋਮਣੀ ਅਕਾਲੀ ਦਲ ਵਲੋਂ ਤੇਲ ਦੀਆਂ ਕੀਮਤਾਂ ਵਿਚ ਵਾਧੇ ਤੇ ਨੀਲੇ ਕਾਰਡ ਕੱਟਣ ਵਿਰੁੱਧ ਰੋਸ ਧਰਨਾ
. . .  28 minutes ago
ਲੁਧਿਆਣਾ, 7 ਜੁਲਾਈ (ਪੁਨੀਤ ਬਾਵਾ) - ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਸਥਾਨਕ ਭਾਰਤ ਨਗਰ ਚੌਂਕ ਵਿਖੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਤੇ ਨੀਲੇ ਕਾਰਡ ਕੱਟਣ ਵਿਰੁੱਧ ਰੋਸ ਧਰਨਾ ਦਿੱਤਾ ਗਿਆ,ਅਕਾਲੀਆਂ ਨੇ ਅਕਾਲੀ ਜਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਰਣਜੀਤ...
ਢਿਲਵਾਂ ਵਿਖੇ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ
. . .  31 minutes ago
ਢਿਲਵਾਂ, 7 ਜੁਲਾਈ (ਗੋਬਿੰਦ ਸੁਖੀਜਾ) - ਡੀਜ਼ਲ ਤੇ ਪੈਟਰੋਲ ਦੀਆਂ ਵੱਧ ਰਹੀਆਂ ਕੀਮਤਾਂ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਯੋਗ ਵਰਕਰਾਂ ਦੇ ਨੀਲੇ ਕਾਰਡ ਕੱਟਣ ਦੇ ਰੋਸ ਅੱਜ ਸੀਨੀਅਰ ਅਕਾਲੀ ਆਗੂਆਂ ਤੇ ਸਾਬਕਾ ਪ੍ਰਧਾਨ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੀ ਅਗਵਾਈ ਹੇਠ...
ਉੱਘੇ ਨਿਰਮਾਤਾ ਹਰੀਸ਼ ਸ਼ਾਹ ਦਾ ਹੋਇਆ ਦਿਹਾਂਤ
. . .  38 minutes ago
ਮੁੰਬਈ, 7 ਜੁਲਾਈ (ਇੰਦਰਮੋਹਨ ਪਨੂੰ) - ਉੱਘੇ ਫਿਲਮ ਨਿਰਮਾਤਾ ਹਰੀਸ਼ ਸ਼ਾਹ ਦਾ 76 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਹ ਆਪਣੇ ਜਮਾਨੇ ਦੇ ਵੱਡੇ ਨਿਰਮਾਤਾਵਾਂ ਵਿਚੋਂ ਇਕ ਸਨ। ਉਨ੍ਹਾਂ ਨੇ ਕਾਲਾ ਸੋਨਾ, ਮੇਰੇ ਜੀਵਨ ਸਾਥੀ, ਧਨ ਦੌਲਤ, ਜ਼ਲਜ਼ਲਾ, ਜਾਲ ਦੀ ਟਰੈਪ...
ਸ਼੍ਰੋਮਣੀ ਅਕਾਲੀ ਦਲ ਵੱਲੋਂ ਟਾਂਡਾ ‘ਚ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਧਰਨਾ
. . .  46 minutes ago
ਟਾਂਡਾ ਉੜਮੁੜ, 7 ਜੁਲਾਈ (ਦੀਪਕ ਬਹਿਲ) - ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਟਾਂਡਾ ਅੰਦਰ ਤੇਲ ਦੀਆਂ ਕੀਮਤਾਂ, ਸਕੂਲਾਂ ਦੀਆਂ ਫੀਸਾਂ ਅਤੇ ਹੋਰ ਲੋਕ ਵਿਰੋਧੀ ਫੈਸਲਿਆਂ ਨੂੰ ਲੈ ਕੇ ਵੱਖ-ਵੱਖ ਥਾਵਾਂ ਤੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਰੋਸ ਧਰਨੇ ਦਿੱਤੇ ਗਏ, ਜਿਸ ਵਿੱਚ...
ਪੰਜਾਬ ਸਰਕਾਰ ਖਿਲਾਫ ਸ੍ਰੋ.ਅ.ਦ. ਵੱਲੋਂ ਰੋਸ ਪ੍ਰਦਰਸ਼ਨ
. . .  49 minutes ago
ਸੁਨਾਮ ਊਧਮ ਸਿੰਘ ਵਾਲਾ, 7 ਜੁਲਾਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ 'ਚ ਵਾਧਾ,ਨੀਲੇ ਕਾਰਡ ਧਾਰਕ ਗਰੀਬਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਕਰਨਾ,ਗਰੀਬਾਂ ਨੂੰ ਰਾਸ਼ਨ ਮੁਹੱਈਆ...
ਚੇਅਰਮੈਨ ਛਿੰਦਾ ਦੀ ਅਗਵਾਈ ਚ ਅਕਾਲੀ ਦਲ ਵਲੋਂ ਠੱਠੀ ਭਾਈ ਦਿੱਤਾ ਰੋਸ ਧਰਨਾ
. . .  55 minutes ago
ਪਟਿਆਲਾ 'ਚ ਅਕਾਲੀ ਦਲ ਦਾ ਧਰਨਾ
. . .  57 minutes ago
ਪਟਿਆਲਾ, 7 ਜੁਲਾਈ (ਗੁਰਪ੍ਰੀਤ ਸਿੰਘ ਚੱਠਾ) - ਰਾਸ਼ਨ ਵੰਡ ਤੇਲ ਅਤੇ ਬਿਜਲੀ ਦੀਆਂ ਕੀਮਤਾਂ ਦੇ ਵਾਧੇ ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਤੇ ਵਰਕਰਾਂ ਨੇ ਪਟਿਆਲਾ...
ਸ਼੍ਰੋਅਦ (ਬ) ਨੇ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਸ਼ਾਹਕੋਟ ਵਿਖੇ ਦਿੱਤਾ ਰੋਸ ਧਰਨਾ
. . .  1 minute ago
ਸ਼ਾਹਕੋਟ, 7 ਜੁਲਾਈ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ) ਕਾਂਗਰਸ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਹਲਕਾ ਸ਼ਾਹਕੋਟ ਵਿਖੇ ਪਾਰਟੀ ਦੇ ਹਲਕਾ ਇੰਚਾਰਜ਼ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੀ ਅਗਵਾਈ ’ਚ ਮਲਸੀਆਂ ਰੋਡ ਸ਼ਾਹਕੋਟ...
ਭਵਾਨੀਗੜ੍ਹ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ
. . .  about 1 hour ago
ਹਲਕਾ ਅਟਾਰੀ ਵਿੱਚ ਤੇਲ ਦੀਆਂ ਵਧੀਆਂ ਕੀਮਤਾਂ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਧਰਨੇ ਸ਼ੁਰੂ
. . .  about 1 hour ago
ਅਟਾਰੀ 7 ਜੁਲਾਈ( ਰੁਪਿੰਦਰਜੀਤ ਸਿੰਘ ਭਕਨਾ ) - ਹਲਕਾ ਅਟਾਰੀ ਦੇ ਭਕਨਾ ਕਲਾਂ ਵਿੱਚ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਪੰਜਾਬ ਸਰਕਾਰ ਖਿਲਾਫ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਦੀ ਅਗਵਾਈ ਹੇਠ ਰੋਸ ਧਰਨਾ ਆਰੰਭ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ...
ਅਮਲੋਹ ਵਿਖੇ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਕੀਤਾ ਪੰਜਾਬ ਸਰਕਾਰ ਖ਼ਿਲਾਫ਼ ਰੋਸ਼ ਮੁਜ਼ਾਹਰਾ
. . .  about 1 hour ago
ਇਤਿਹਾਸਿਕ ਨਗਰ ਤਲਵੰਡੀ ਸਾਬੋ ਚ ਅਕਾਲੀਆਂ ਵੱਲੋਂ ਰੋਸ ਪ੍ਰਦਰਸ਼ਨ ਸ਼ੁਰੂ
. . .  about 1 hour ago
ਸੋਨੂੰ ਲੰਗਾਹ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਨੇ ਡਿਫੈਂਸ ਮਾਰਗ 'ਤੇ ਲਗਾਇਆ ਧਰਨਾਂ
. . .  about 1 hour ago
ਕਲਾਨੌਰ, 7 ਜੁਲਾਈ (ਪੁਰੇਵਾਲ/ਕਾਹਲੋਂ)-ਤੇਲ ਦੀਆਂ ਕੀਮਤਾਂ 'ਚ ਹੋ ਰਹੇ ਲਗਾਤਾਰ ਵਾਧੇ ਨੂੰ ਰੋਕਣ, ਪੰਜਾਬ ਸਰਕਾਰ ਵਲੋਂ ਭੇਦਭਾਵ ਕਾਰਨ ਗਰੀਬਾਂ ਦੇ ਰੱਦ ਕੀਤੇ ਗਏ ਨੀਲੇ ਕਾਰਡਾਂ, ਕੇਂਦਰ ਵਲੋਂ ਭੇਜੇ ਗਏ ਅਨਾਜ 'ਚ ਕਥਿਤ ਘਪਲੇ, ਨਿੱਜੀ ਸਕੂਲਾਂ 'ਚ ਫੀਸਾਂ ਦੇ ਮਾਮਲੇ ਤੋਂ ਇਲਾਵਾ...
ਟਕਸਾਲੀ ਆਗੂ ਹੋ ਰਹੇ ਹਨ ਢੀਂਡਸਾ ਦੇ ਇਕੱਠ 'ਚ ਸ਼ਾਮਲ
. . .  about 1 hour ago
ਜਲੰਧਰ, 7 ਜੁਲਾਈ (ਮੇਜਰ ਸਿੰਘ) - ਅਕਾਲੀ ਦਲ ਟਕਸਾਲੀ ਦੇ ਆਗੂ ਸੀਨੀਅਰ ਅਕਾਲੀ ਨੇਤਾ ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਅੱਜ ਲੁਧਿਆਣਾ ਵਿਖੇ ਸੱਦੇ ਪੰਥਕ ਇਕੱਠ ਵਿਚ ਸ਼ਾਮਲ ਹੋ ਰਹੇ ਹਨ। ਇਸ ਪੰਥਕ ਇਕੱਠ ਵਿਚ ਸ਼੍ਰੋਮਣੀ ਅਕਾਲੀ ਦਲ ਨਾਂ ਦੀ ਨਵੀਂ ਪਾਰਟੀ...
ਜੰੰਡਿਆਲਾ ਗੁਰੂ ਵਿਖੇ ਏ.ਆਰ. ਦੀ ਅਗਵਾਈ ਹੇੇੇਠ ਧਰਨਾ
. . .  about 1 hour ago
ਜੰਡਿਆਲਾ ਗੁਰੂ, 07 ਜੁਲਾਈ-(ਰਣਜੀਤ ਸਿੰਘ ਜੋਸਨ)- ਤੇਲ ਦੀਆਂ ਵਧੀਆਂ ਕੀਮਤਾਂ ਨੂੰ ਘਟਾਉਣ ਅਤੇ ਲੌੜਵੰਦ ਪਰਿਵਾਰਾਂ ਦੇ ਕੱਟੇ ਹੋਏ ਨੀਲੇ ਕਾਰਡਾਂ ਨੂੰ ਬਹਾਲ ਕਰਾਉਣ ਲਈ ਪੰਜਾਬ ਭਰ ਵਿੱਚ ਰੱਖੇ ਰੋਸ ਮੁਜ਼ਾਹਰਿਆਂ ਤਹਿਤ ਅੱਜ ਹਲਕਾ ਜੰਡਿਆਲਾ ਗੁਰੂ ਦੇ ਅਕਾਲੀ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 12 ਜੇਠ ਸੰਮਤ 551

ਦਿੱਲੀ / ਹਰਿਆਣਾ

ਕੇਂਦਰ ਸਰਕਾਰ ਨੂੰ 'ਇਸਲਾਮਿਕ ਸੈਂਟਰ' ਦੀ ਤਰਜ਼ 'ਤੇ 'ਸਿੱਖ ਸੈਂਟਰ' ਸਥਾਪਿਤ ਕਰਨ ਦੀ ਮੰਗ ਕਰੇਗੀ ਦਿੱਲੀ ਕਮੇਟੀ

ਨਵੀਂ ਦਿੱਲੀ, 25 ਮਈ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੇਂਦਰ ਸਰਕਾਰ ਨੂੰ ਮੰਗ ਕੀਤੀ ਜਾਵੇਗੀ ਕਿ ਪ੍ਰਸਿੱਧ 'ਇਸਾਲਮਿਕ ਸੈਂਟਰ' ਦੀ ਤਰਜ਼ 'ਤੇ 'ਸਿੱਖ ਸੈਂਟਰ' ਸਥਾਪਿਤ ਕਰਨ ਲਈ ਸਿੱਖਾਂ ਨੂੰ ਜ਼ਮੀਨ ਮੁਹੱਈਆ ਕਰਵਾਈ ਜਾਵੇ | ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੀ ਕੋਰ ਕਮੇਟੀ 'ਚ ਉਪਰੋਕਤ ਫੈਸਲੇ ਤੋਂ ਇਲਾਵਾ ਕਈ ਹੋਰ ਅਹਿਮ ਫੈਸਲੇ ਕੀਤੇ ਗਏ ਹਨ | ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਮੀਟਿੰਗ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵਧ ਚੜ੍ਹ ਕੇ ਮਨਾਉਣ ਅਤੇ ਗੁਰੂ ਸਾਹਿਬ ਦੇ ਸੁਨੇਹੇ ਨੂੰ ਘਰ-ਘਰ ਪਹੁੰਚਾਉਣ ਦੇ ਨਾਲ-ਨਾਲ ਕੇਂਦਰ ਸਰਕਾਰ ਤੋਂ ਇਸਲਾਮਿਕ ਸੈਂਟਰ ਦੀ ਤਰਜ਼ 'ਤੇ ਸਿੱਖ ਸੈਂਟਰ ਬਣਾਉਣ ਦੇ ਲਈ ਜ਼ਮੀਨ ਦੀ ਮੰਗ ਕਰਨ ਦਾ ਮਤਾ ਪਾਸ ਕੀਤਾ ਗਿਆ, ਜਿਸ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਸਾਹਿਬਾਨਾਂ ਅਤੇ ਵਿਦਵਾਨਾਂ 'ਤੇ ਸੈਮੀਨਾਰ ਕਰਵਾਏ ਜਾ ਸਕਣਗੇ | ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੁੱਚੀ ਮਨੁੱਖਤਾ ਲਈ ਉਪਦੇਸ਼ਾਂ ਦਾ ਜ਼ਿਕਰ ਕਰਦੇ ਹੋਏ ਸ. ਸਿਰਸਾ ਨੇ ਕਿਹਾ ਕਿ ਗੁਰੂ ਸਾਹਿਬ ਦੇ ਸੁਨੇਹੇ 'ਤੇ ਪਹਿਰਾ ਦਿੰਦੇ ਹੋਏ ਮੌਜੂਦਾ ਸਮੇਂ ਜਿੱਥੇ ਵੀ ਕੁਦਰਤੀ ਆਫਤ ਜਾਂ ਕੋਈ ਹਾਦਸਾ ਵਾਪਰਦਾ ਹੈ ਤਾਂ ਸਿੱਖ ਸਭ ਤੋਂ ਪਹਿਲਾਂ ਮੱਦਦ ਲਈ ਪੁੱਜਦਾ ਹੈ | ਦਿੱਲੀ ਕਮੇਟੀ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਕ ਓਾਕਾਰ ਦੇ ਸੁਨੇਹੇ ਨੂੰ ਦਰਸਾਉਂਦਾ ਇਕ ਮੈਮੋਰੀਅਲ ਬਣਾਉਣ ਦਾ ਮਤਾ ਪਾਸ ਕੀਤਾ ਗਿਆ ਹੈ, ਜਿਸ 'ਚ ਗੁਰੂ ਨਾਨਕ ਸਾਹਿਬ ਦੀਆਂ ਸਾਰੀਆਂ ਉਦਾਸੀਆਂ ਅਤੇ ਉਨ੍ਹਾਂ ਦੇ ਸੁਨੇਹੇ ਨੂੰ ਦਰਸਾਉਂਦੇ ਚਿੱਤਰ ਲਗਾਏ ਜਾਣਗੇ | ਇਸ ਤੋਂ ਇਲਾਵਾ ਕਰਤਾਰਪੁਰ ਲਾਂਘੇ ਦੇ ਰਸਤੇ ਵੱਧ ਤੋਂ ਵੱਧ ਸੰਗਤਾਂ ਨੂੰ ਦਰਸ਼ਨ ਕਰਵਾਇਆ ਜਾਵੇ, ਉਸ ਦਾ ਪ੍ਰਬੰਧ ਵੀ ਕੀਤਾ ਜਾਵੇਗਾ | ਮੀਟਿੰਗ ਦੌਰਾਨ ਜਥੇਦਾਰ ਅਵਤਾਰ ਸਿੰਘ ਹਿਤ ਸਮੇਤ ਸਾਰੇ ਅਕਾਲੀ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੂੰ ਜੇਤੂ ਬਣਾਉਣ ਲਈ ਪੰੰਜਾਬ ਦੀ ਜਨਤਾ ਦਾ ਧੰਨਵਾਦ ਕੀਤਾ | ਇਸ ਮੀਟਿੰਗ 'ਚ ਕੁਲਵੰਤ ਸਿੰਘ ਬਾਠ, ਹਰਮਨਜੀਤ ਸਿੰਘ, ਭੁਪਿੰਦਰ ਸਿੰਘ ਆਨੰਦ, ਪਰਮਜੀਤ ਸਿੰਘ ਰਾਣਾ, ਰਵਿੰਦਰ ਸਿੰਘ ਖੁਰਾਨਾ, ਜਤਿੰਦਰ ਸਿੰਘ ਸ਼ੰਟੀ ਵੀ ਸ਼ਾਮਿਲ ਸਨ |

ਚੰਡੀਗੜ੍ਹ ਚੋਣ ਅਖਾੜੇ 'ਚ ਉਤਰੇ ਛੱਤੀਆਂ 'ਚੋਂ 34 ਦੀ ਜ਼ਮਾਨਤ ਜ਼ਬਤ

ਚੰਡੀਗੜ੍ਹ, 25 ਮਈ (ਆਰ.ਐਸ.ਲਿਬਰੇਟ)- ਚੰਡੀਗੜ੍ਹ ਲੋਕ ਸਭਾ ਹਲਕੇ ਦੇ ਚੋਣ ਅਖਾੜੇ ਵਿਚ ਉੱਤਰੇ 36 ਵਿਚੋਂ 34 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ | ਜਿਸ ਚ 1 ਕੌਮੀ ਪਾਰਟੀ ਬਸਪਾ 20 ਰਜਿਸਟਰਡ ਪਾਰਟੀਆਂ ਅਤੇ 13 ਆਜ਼ਾਦ ਉਮੀਦਵਾਰ ਸ਼ਾਮਿਲ ਹਨ | 20 ਰਜਿਸਟਰਡ ਪਾਰਟੀਆਂ ਦੇ ...

ਪੂਰੀ ਖ਼ਬਰ »

ਅਰੋੜਾ ਨੇ ਇਨੈਲੋ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ

ਚੰਡੀਗੜ੍ਹ, 25 ਮਈ (ਐਨ.ਐਸ. ਪਰਵਾਨਾ)-ਇਨੈਲੋ ਸੁਪਰੀਮੋ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਜੋ ਅਧਿਆਪਕ ਭਰਤੀ ਘੁਟਾਲੇ 'ਚ 10 ਸਾਲ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਕੈਦ ਕੱਟ ਰਹੇ ਹਨ, 27 ਮਈ ਤੋਂ ਤਿੰਨ ਹਫ਼ਤਿਆਂ ਲਈ ਫਰਲੋ 'ਤੇ ਬਾਹਰ ਆ ਰਹੇ ਹਨ | ਇਹ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਵਲੋਂ ਨਵੇਂ ਸੈਸ਼ਨ ਤੋਂ ਫ਼ੀਸਾਂ ਵਧਾਉਣ ਦਾ ਫ਼ੈਸਲਾ

ਚੰਡੀਗੜ੍ਹ, 25 ਮਈ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ ਨਵੇਂ ਸੈਸ਼ਨ 2019-20 ਵਿਚ ਦਾਖ਼ਲਾ ਲੈਣ ਵਾਲੇ ਨਵੇਂ ਵਿਦਿਆਰਥੀਆਂ ਲਈ 7.5 ਫ਼ੀਸਦੀ ਵੱਧ ਟਿਊਸ਼ਨ ਫ਼ੀਸ ਵਧਾਈ ਜਾਵੇਗੀ, ਜਦ ਕਿ ਪੁਰਾਣੇ ਵਿਦਿਆਰਥੀਆਂ ਲਈ ਟਿਊਸ਼ਨ ਫ਼ੀਸਾਂ ਵਿਚ ਵਾਧਾ ਨਹੀਂ ਕੀਤਾ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਲੈਕਚਰ

ਚੰਡੀਗੜ੍ਹ, 25 ਮਈ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ 'ਚ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਉਲੀਕੇ ਪ੍ਰੋਗਰਾਮਾਂ ਦੀ ਲੜੀ ਤਹਿਤ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਇਸ 'ਚ ਗਲੋਬਲ ਥਿੰਕਰ ...

ਪੂਰੀ ਖ਼ਬਰ »

ਸਿਲੰਡਰ ਫ਼ਟਣ ਨਾਲ 5 ਲੋਕ ਝੁਲਸੇ, 2 ਪੀ.ਜੀ.ਆਈ. ਰੈਫ਼ਰ

ਪੰਚਕੂਲਾ, 25 ਮਈ (ਕਪਿਲ)- ਸ਼ੁੱਕਰਵਾਰ ਦੇਰ ਸ਼ਾਮ ਪੰਚਕੂਲਾ ਦੇ ਮਾੜਾਵਾਲਾ ਵਿਚ ਗੈਸ ਸਿਲੰਡਰ ਦੇ ਫਟਣ ਨਾਲ ਇੱਕੋ ਪਰਿਵਾਰ ਦੇ 5 ਲੋਕ ਗੰਭੀਰ ਰੂਪ 'ਚ ਅੱਗ ਨਾਲ ਝੁਲਸ ਗਏ, ਜਿਨ੍ਹਾਂ ਵਿਚ ਇਕ ਮਹਿਲਾ, ਇਕ ਪੁਰਸ਼ ਤੇ 3 ਬੱਚੇ ਸ਼ਾਮਿਲ ਹਨ¢ ਸਿਲੰਡਰ ਫ਼ਟਣ ਨਾਲ ਝੁਲਸੇ ਲੋਕਾਂ ...

ਪੂਰੀ ਖ਼ਬਰ »

ਦੀਪਇੰਦਰ ਸਿੰਘ ਢਿੱਲੋਂ ਸਿਰ ਫੁੱਟਿਆ ਹਲਕਾ ਡੇਰਾ ਬੱਸੀ ਤੋਂ ਕਾਂਗਰਸ ਦੀ ਹਾਰ ਦਾ ਠੀਕਰਾ

ਜ਼ੀਰਕਪੁਰ, 25 ਮਈ (ਅਵਤਾਰ ਸਿੰਘ)-ਹਲਕਾ ਡੇਰਾਬੱਸੀ ਤੋਂ ਕਾਂਗਰਸ ਪਾਰਟੀ ਦੀ ਹੋਈ ਕਰਾਰੀ ਹਾਰ ਦਾ ਠੀਕਰਾ ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦੇ ਸਿਰ ਫੁੱਟ ਰਿਹਾ ਹੈ, ਜਦਕਿ ਮਹਾਰਾਣੀ ਪ੍ਰਨੀਤ ਕੌਰ ਦੀ ਹਲਕਾ ਡੇਰਾਬੱਸੀ ਵਿਚ ਹਾਰ ਲਈ ਦੀਪਇੰਦਰ ...

ਪੂਰੀ ਖ਼ਬਰ »

ਪੀ.ਯੂ. 'ਚ ਰਾਸ਼ਟਰੀ ਵਰਕਸ਼ਾਪ ਕਰਵਾਈ

ਚੰਡੀਗੜ੍ਹ, 25 ਮਈ (ਅਜੀਤ ਬਿਊਰੋ)- ਪੰਜਾਬ ਯੂਨੀਵਰਸਿਟੀ ਵਿਚ ਸੋਸ਼ਲ ਸਾਇੰਸਸ 'ਚ ਕੁਆਲਿਟੇਟਿਵ ਰਿਸਰਚ ਦੇ ਢੰਗਾਂ ਸਬੰਧੀ ਰਾਸ਼ਟਰੀ ਵਰਕਸ਼ਾਪ ਕਰਵਾਈ ਗਈ | ਇਸ ਵਰਕਸ਼ਾਪ ਵਿਚ ਕੁਆਲਿਟੇਟਿਵ ਖੋਜ ਦੀਆਂ ਤਕਨੀਕਾਂ ਸਬੰਧੀ ਡਾਟਾ 'ਤੇ ਚਰਚਾ ਕੀਤੀ ਗਈ | ਅਕੈਡਮਿਕ ...

ਪੂਰੀ ਖ਼ਬਰ »

ਨੌਜਵਾਨ ਰੁਜ਼ਗਾਰ ਪ੍ਰਾਪਤ ਕਰਨ ਲਈ ਤਕਨੀਕੀ ਸਿੱਖਿਆ ਜ਼ਰੂਰ ਹਾਸਲ ਕਰਨ- ਐਨ. ਕੇ. ਸ਼ਰਮਾ

ਜ਼ੀਰਕਪੁਰ, 25 ਮਈ (ਅਵਤਾਰ ਸਿੰਘ)-ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਕੇਂਦਰ ਸਰਕਾਰ ਦੀ ਸਕੀਮ ਤਹਿਤ ਚੱਲ ਰਹੇ ਏ.ਜੀ.ਸੀ.ਐਲ. ਟੈਕਨਾਲੋਜੀ ਸਕਿੱਲ ਡਿਵੈਲਪਮੈਂਟ ਸੈਂਟਰ ਜ਼ੀਰਕਪੁਰ ਵਲੋਂ ਨੌਕਰੀ ਮੇਲਾ ਲਗਾਇਆ ਗਿਆ, ਜਿਸ ਵਿਚ ...

ਪੂਰੀ ਖ਼ਬਰ »

ਚੰਡੀਗੜ੍ਹ ਬਾਲ ਸੁਰੱਖਿਆ ਅਧਿਕਾਰ ਕਮਿਸ਼ਨ ਵਲੋਂ ਵਿਸ਼ੇਸ਼ ਸੈਸ਼ਨ

ਚੰਡੀਗੜ੍ਹ, 25 ਮਈ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਬਾਲ ਸੁਰੱਖਿਆ ਅਧਿਕਾਰ ਕਮਿਸ਼ਨ (ਸੀ.ਸੀ.ਪੀ.ਸੀ.ਆਰ) ਵਲੋਂ ਵਿੱਤੀ ਸਾਲ 2019-20 ਲਈ ਘੱਟੋ-ਘੱਟ ਬਾਲ ਮਿੱਤਰਤਾ (ਚਾਈਲਡ ਫਰੈਂਡਲੀ) ਏਜੰਡਾ ਬਾਰੇ ਵਿਸ਼ੇਸ਼ ਸੈਸ਼ਨ ਕਰਵਾਇਆ ਗਿਆ | ਮਲੋਆ ਵਿਚਲੇ ਸਨੇਹਾਲਿਆ ਦੇ ਕਾਨਫ਼ਰੰਸ ...

ਪੂਰੀ ਖ਼ਬਰ »

ਸਿੰਘਪੁਰਾ ਸਕੂਲ ਦੇ ਵਿਦਿਆਰਥੀਆਂ ਨੂੰ ਆਵਾਜਾਈ ਦੇ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ

ਕੁਰਾਲੀ, 25 ਮਈ (ਬਿੱਲਾ ਅਕਾਲਗੜ੍ਹੀਆ)-ਨੇੜਲੇ ਪਿੰਡ ਸਿੰਘਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲੀ ਵਿਦਿਆਰਥੀਆਂ ਨੂੰ ਆਵਾਜਾਈ ਦੇ ਨਿਯਮਾਂ ਸਬੰਧੀ ਜਾਣਕਾਰੀ ਦੇਣ ਦੇ ਮਨੋਰਥ ਨਾਲ ਇਕ ਸੈਮੀਨਾਰ ਕਰਵਾਇਆ ਗਿਆ | ਟ੍ਰੈਫ਼ਿਕ ਐਜੂਕੇਸ਼ਨ ਸੈੱਲ ਵਲੋਂ ...

ਪੂਰੀ ਖ਼ਬਰ »

ਤਿ੍ਣਮੂਲ ਨੇ ਮੁੜ ਪਾਰਟੀ ਦਫਤਰ 'ਤੇ ਲਿਆ ਕਬਜ਼ਾ

ਕੋਲਕਾਤਾ, 25 ਮਈ (ਰਣਜੀਤ ਸਿੰਘ ਲੁਧਿਆਣਵੀ)-ਤਿ੍ਣਮੂਲ ਕਾਂਗਰਸ ਨੇ ਕੂਚ ਬਿਹਾਰ ਜ਼ਿਲ੍ਹੇ ਦੇ ਸਿਤਾਈ ਵਿ ਖੇ ਆਪਣੇ ਪਾਰਟੀ ਦਫਤਰ 'ਤੇ ਕਬਜ਼ਾ ਲੈ ਲਿਆ ਹੈ | ਰਾਜ ਦੇ ਉੱਤਰ ਬੰਗਾਲ ਵਿਕਾਸ ਮਹਿਕਮੇ ਦੇ ਮੰਤਰੀ ਰਵਿੰਦਰਾਨਾਥ ਘੋਸ਼ ਵੱਡੀ ਗਿਣਤੀ 'ਚ ਪੁਲਿਸ ਨੂੰ ਲੈ ਕੇ ...

ਪੂਰੀ ਖ਼ਬਰ »

ਡਾ. ਸੰਤੋਖ ਸਿੰਘ ਦੇ ਨਾਂਅ 'ਤੇ ਵਿਦਿਆਰਥੀਆਂ ਨੂੰ ਯਾਦਗਾਰੀ ਗੋਲਡ ਮੈਡਲ ਨਾਲ ਸਨਮਾਨਿਤ ਕਰੇਗੀ ਪੰਜਾਬੀ ਪ੍ਰੋਮੋਸ਼ਨ ਫੋਰਮ

ਨਵੀਂ ਦਿੱਲੀ, 25 ਮਈ (ਜਗਤਾਰ ਸਿੰਘ)- ਪੰਜਾਬੀ ਪ੍ਰੋਮੋਸ਼ਨ ਫੋਰਮ ਦੀ ਅਹਿਮ ਮੀਟਿੰਗ 'ਚ ਫੈਸਲਾ ਕੀਤਾ ਗਿਆ ਹੈ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਡਾ. ਸੰਤੋਖ ਸਿੰਘ (ਸੰਸਥਾਪਕ ਆਲ ਇੰਡੀਆ ਸਿੱਖ ਸਟੂਡੈਂਟਸ ਫੈ੍ਰਡਰੇਸ਼ਨ) ਦੇ ਨਾਂਅ 'ਤੇ ਵਿਦਿਆਰਥੀਆਂ ਨੂੰ ਯਾਦਗਾਰੀ ...

ਪੂਰੀ ਖ਼ਬਰ »

ਮਲਸੀਆਂ ਵਲੋਂ ਇਤਿਹਾਸਕ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ

ਨਵੀਂ ਦਿੱਲੀ, 25 ਮਈ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੇ ਮੁਖੀ ਜਸਵਿੰਦਰ ਸਿੰਘ ਮਲਸੀਆਂ ਨੇ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਹੋਈ ਭਾਰੀ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਹੈ | ਇਸ ਦੇ ਨਾਲ ਹੀ ਉਨ੍ਹਾਂ ਪ੍ਰਧਾਨ ...

ਪੂਰੀ ਖ਼ਬਰ »

ਪੱਛਮੀ ਬੰਗਾਲ ਫਿਰ ਦੋ ਪਾਰਟੀਆਂ ਦੇ ਯੁੱਗ 'ਚ ਪਰਤਿਆ

ਕੋਲਕਾਤਾ, 25 ਮਈ (ਰਣਜੀਤ ਸਿੰਘ ਲੁਧਿਆਣਵੀ)- ਪੱਛਮੀ ਬੰਗਾਲ ਦੀਆਂ 42 ਲੋਕ ਸਭਾ ਸੀਟਾਂ ਦੇ ਨਤੀਜੇ ਤੋਂ ਸਾਫ ਵਿਖਾਈ ਦੇ ਰਿਹਾ ਹੈ ਕਿ ਇੱਥੇ ਇਕ ਵਾਰ ਫਿਰ 2 ਪਾਰਟੀਆਂ ਦੇ ਬੋਲਬਾਲੇ ਵਾਲਾ ਯੁੱਗ ਪਰਤ ਆਇਆ ਹੈ | ਮਾਰਕਸੀ ਪਾਰਟੀ ਨੇ ਸੂਬੇ 'ਚ 34 ਵਰ੍ਹੇ ਰਾਜ ਕੀਤਾ ਅਤੇ ਜਿਆਦਾਤਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX