ਤਾਜਾ ਖ਼ਬਰਾਂ


ਵਿਸ਼ੇਸ਼ ਹਵਾਈ ਉਡਾਣਾਂ ਰਾਹੀਂ ਭਾਰਤ 'ਚ ਫਸੇ ਅਮਰੀਕਾ ਵਾਸੀ ਪਰਤਣਗੇ ਵਾਪਸ
. . .  2 minutes ago
ਰਾਜਾਸਾਂਸੀ, 7 ਅਪ੍ਰੈਲ (ਹੇਰ)-ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਕਰਕੇ ਫੈਲੀ ਮਹਾਂਮਾਰੀ ਕਾਰਨ ਠੱਪ ਹੋਈਆਂ ਹਵਾਈ ਸੇਵਾਵਾਂ ਕਰਕੇ ਵਿਦੇਸ਼ਾਂ ਤੋਂ ਆਏ ...
2 ਹੋਰ ਔਰਤਾਂ ਦੇ ਨਮੂਨੇ ਪਾਜ਼ੀਟਿਵ ਆਉਣ ਨਾਲ ਜ਼ਿਲ੍ਹਾ ਮਾਨਸਾ 'ਚ ਪ੍ਰਭਾਵਿਤ ਮਰਕਜ਼ ਜਮਾਤੀਆਂ ਦੀ ਗਿਣਤੀ ਹੋਈ 5
. . .  17 minutes ago
ਮਾਨਸਾ/ਬੁਢਲਾਡਾ 7 ਅਪ੍ਰੈਲ (ਗੁਰਚੇਤ ਸਿੰਘ ਫੱਤੇਵਾਲੀਆ/ਸਵਰਨ ਸਿੰਘ ਰਾਹੀ)- ਬੁਢਲਾਡਾ ਦੀ ਮਸਜਿਦ 'ਚ ਰਹਿ ਰਹੇ ...
ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਵੱਖ ਵੱਖ ਪਿੰਡਾਂ ਦਾ ਤੂਫ਼ਾਨੀ ਦੌਰਾ
. . .  29 minutes ago
ਖਲਵਾੜਾ, 7 ਅਪ੍ਰੈਲ (ਮਨਦੀਪ ਸਿੰਘ ਸੰਧੂ)- ਫਗਵਾੜਾ ਹਲਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ...
ਪਠਾਨਕੋਟ 'ਚ ਹੁਣ ਮ੍ਰਿਤਕ ਔਰਤ ਦਾ ਪਤੀ ਵੀ ਪਾਇਆ ਗਿਆ ਕੋਰੋਨਾ ਪਾਜ਼ੀਟਿਵ
. . .  35 minutes ago
ਪਠਾਨਕੋਟ, 7 ਅਪ੍ਰੈਲ (ਸੰਧੂ)- ਜ਼ਿਲ੍ਹਾ ਪਠਾਨਕੋਟ 'ਚ ਇੱਕ ਹੋਰ ਕੋਰੋਨਾ ਪਾਜ਼ੀਟਿਵ ਮਿਲਿਆ ਹੈ ਜ਼ਿਲ੍ਹਾ ਪਠਾਨਕੋਟ ਦੀ ਸਭ ਤੋਂ ਪਹਿਲੀ ਮਹਿਲਾ ਰਾਜ ਰਾਣੀ ਜੋ ਕਿ ਕੋਰੋਨਾ ਪੀੜਤ ਪਾਈ ਗਈ ...
ਫ਼ਰੀਦਕੋਟ 'ਚ ਕੋਰੋਨਾ ਨਾਲ ਸਬੰਧਿਤ 41 'ਚੋ 38 ਵਿਅਕਤੀਆਂ ਦੇ ਸੈਂਪਲ ਆਏ ਨੈਗੇਟਿਵ
. . .  42 minutes ago
ਫ਼ਰੀਦਕੋਟ 7 ਅਪ੍ਰੈਲ (ਜਸਵੰਤ ਪੁਰਬਾ) - ਫ਼ਰੀਦਕੋਟ ਦੇ ਕੋਰੋਨਾ ਮਰੀਜ਼ ਨਾਲ ਸਬੰਧਿਤ 41 'ਚੋ 38 ਸੈਂਪਲ ਵਿਅਕਤੀਆਂ...
ਦੇਸ਼ 'ਚ ਕੋਰੋਨਾ ਦਾ ਕਹਿਰ, ਪਿਛਲੇ 24 ਘੰਟਿਆਂ ਦੌਰਾਨ 354 ਮਾਮਲੇ ਆਏ ਸਾਹਮਣੇ
. . .  49 minutes ago
ਨਵੀਂ ਦਿੱਲੀ, 7 ਅਪ੍ਰੈਲ- ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ...
ਯੂ.ਕੇ ਦੇ ਪ੍ਰਧਾਨ ਮੰਤਰੀ ਬੌਰਿਸ ਦੀ ਵਿਗੜੀ ਸਿਹਤ, ਆਈ.ਸੀ.ਯੂ 'ਚ ਭਰਤੀ
. . .  about 1 hour ago
ਲੰਡਨ, 7 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਯ.ਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਕੱਲ੍ਹ ਲੰਡਨ ਦੇ ਹਸਪਤਾਲ 'ਚ ਦਾਖਿਲ ਕਰਵਾਇਆ ...
ਮੋਗਾ 'ਚ ਵੀ ਪਾਇਆ ਗਿਆ ਕੋਰੋਨਾ ਵਾਇਰਸ ਦਾ ਪਾਜ਼ੀਟਿਵ ਮਰੀਜ਼
. . .  about 1 hour ago
ਮੋਗਾ, 7 ਅਪ੍ਰੈਲ (ਗੁਰਤੇਜ ਸਿੰਘ ਬੱਬੀ)- ਮੋਗਾ ਜ਼ਿਲ੍ਹੇ ਦੇ ਅੰਦਰ ਵੀ ਕੋਰੋਨਾ ਵਾਇਰਸ ਤੋਂ ਪੀੜਤ ਇਕ 24 ਸਾਲਾ ਮਰੀਜ਼ ਦੀ ਰਿਪੋਰਟ ਪਾਜ਼ੀਟਿਵ ਆਈ ...
ਨਸ਼ੇ ਦਾ ਟੀਕਾ ਲਗਾਉਣ ਕਾਰਨ ਨੌਜਵਾਨ ਦੀ ਹੋਈ ਮੌਤ
. . .  about 1 hour ago
ਸਰਾਏ ਅਮਾਨਤ ਖਾਂ, 7 ਅਪ੍ਰੈਲ(ਨਰਿੰਦਰ ਸਿੰਘ ਦੋਦੇ)- ਸਰਹੱਦੀ ਪਿੰਡ ਛੀਨਾ ਬਿਧੀ ਚੰਦ ਵਿਖੇ ਨਸ਼ੇ ਦਾ ਟੀਕਾ ਲਗਾਉਣ ਕਾਰਨ ਨੌਜਵਾਨ ਦੀ...
ਫਰੀਦਕੋਟ 'ਚ ਕੋਰੋਨਾ ਦੇ 41 ਸੈਂਪਲਾਂ ਵਿਚੋਂ 38 ਆਏ ਨੈਗੇਟਿਵ
. . .  about 1 hour ago
ਫ਼ਰੀਦਕੋਟ, 7 ਅਪ੍ਰੈਲ (ਜਸਵੰਤ ਪੁਰਬਾ) - ਫ਼ਰੀਦਕੋਟ ਦੇ ਕੋਰੋਨਾ ਮਰੀਜ਼ ਨਾਲ ਸਬੰਧਿਤ 41 ਵਿਚੋਂ 38 ਸੈਂਪਲ ਨੈਗੇਟਿਵ ਆਏ ਹਨ। ਤਿੰਨ ਸੈਂਪਲਾਂ ਦੇ ਨਤੀਜੇ ਆਉਣੇ ਬਾਕੀ ਹਨ। ਇਸ ਦੇ ਨਾਲ ਹੀ ਪੀੜਤ ਦੀ ਗਰਭਵਤੀ ਪਤਨੀ ਦਾ ਸੈਂਪਲ ਵੀ ਨੈਗੇਟਿਵ...
ਅਮਰੀਕਾ 'ਚ ਕੋਰੋਨਾਵਾਇਰਸ ਕਾਰਨ ਪੰਜਾਬੀ ਦੀ ਮੌਤ
. . .  about 1 hour ago
ਆਦਮਪੁਰ, 7 ਅਪ੍ਰੈਲ (ਰਮਨ ਦਵੇਸਰ)- ਆਦਮਪੁਰ ਨੇੜੇ ਪਿੰਡ ਜਲਪੋਤਾਂ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਪੁੱਤਰ ਸਰਦਾਰਾ ਸਿੰਘ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਕੁਲਵਿੰਦਰ ਸਿੰਘ ਜੋ ਕਿ ਪਿਛਲੇ 28 ਸਾਲਾਂ ਤੋਂ ਅਮਰੀਕਾ ਦੇ ਸ਼ਹਿਰ ਨਿਊਯਾਰਕ 'ਚ...
ਅਲਬਰਟਾ ਸੂਬੇ ਅੰਦਰ 1348 ਕੇਸਾਂ ਵਿੱਚੋ 1 ਮੌਤ ਅਤੇ 361 ਕੇਸ ਤੰਦਰੁਸਤ
. . .  about 2 hours ago
ਡੇਰਾ ਬੱਸੀ ਲਾਗਲੇ ਪਿੰਡ ਜਵਾਰਪੁਰ 'ਚ ਸੱਤ ਕੋਰੋਨਾਵਾਇਰਸ ਦੇ ਕੇਸ ਆਏ ਸਾਹਮਣੇ
. . .  about 2 hours ago
ਡੇਰਾ ਬੱਸੀ, 7 ਅਪ੍ਰੈਲ (ਗੁਰਮੀਤ ਸਿੰਘ) - ਮੋਹਾਲੀ 'ਚ ਕੋਰੋਨਾ ਦਾ ਖ਼ਤਰਾ ਹੋਰ ਵਧ ਗਿਆ ਹੈ। ਜ਼ਿਲ੍ਹੇ 'ਚ ਸਵੇਰੇ ਹੀ ਡੇਰਾ ਬੱਸੀ ਲਗਲੇ ਪਿੰਡ ਜਵਾਰਪੁਰ 'ਚ ਸੱਤ ਨਵੇਂ ਕੇਸ ਸਾਹਮਣੇ ਆਏ ਹਨ। ਹੁਣ ਇਕੱਲੇ ਮੋਹਾਲੀ ਜ਼ਿਲ੍ਹੇ 'ਚ ਕੋਰੋਨਾ–ਮਰੀਜ਼ਾਂ ਦੀ ਗਿਣਤੀ ਵੱਧ ਕੇ 26 ਹੋ ਗਈ ਹੈ। ਮੋਹਾਲੀ...
ਠੀਕਰੀ ਪਹਿਰਾ ਦੇ ਰਹੇ ਨੌਜਵਾਨਾਂ 'ਤੇ ਚਲਾਈ ਗੋਲੀ
. . .  about 2 hours ago
ਅੱਡਾ ਸਰਾਂ, 7 ਅਪ੍ਰੈਲ (ਹਰਜਿੰਦਰ ਸਿੰਘ ਮਸੀਤੀ ) - ਨਜ਼ਦੀਕੀ ਪਿੰਡ ਕੰਧਾਲਾ ਜੱਟਾਂ ਵਿਖੇ ਬੀਤੀ ਰਾਤ ਤਿੰਨ ਵਜੇ ਕੋਰੋਨਾਵਾਇਰਸ ਦੇ ਚੱਲਦਿਆਂ ਪਿੰਡ ਵਿਚ ਲੱਗੇ ਠੀਕਰੀ ਪਹਿਰੇ ਦੌਰਾਨ ਰੋਕੇ ਜਾਣ 'ਤੇ ਇਕ ਵਿਅਕਤੀ ਨੇ ਠੀਕਰੀ ਪਹਿਰਾ ਦੇ ਰਹੇ ਦੋ ਨੌਜਵਾਨਾਂ 'ਤੇ ਚਲਾਈ ਗੋਲੀ ਕਾਰਨ ਜ਼ਖਮੀ ਹੋਏ ਨੌਜਵਾਨਾਂ ਚੰਦਨਦੀਪ...
ਜਲੰਧਰ ਜ਼ਿਲ੍ਹੇ 'ਚ ਅੱਜ ਇਸ ਭਾਅ 'ਤੇ ਵਿਕਣਗੇ ਫਲ ਤੇ ਸਬਜ਼ੀਆਂ
. . .  about 2 hours ago
ਜਲੰਧਰ, 7 ਅਪ੍ਰੈਲ (ਚਿਰਾਗ਼ ਸ਼ਰਮਾ) - ਜਲੰਧਰ ਜ਼ਿਲ੍ਹੇ 'ਚ ਅੱਜ ਫਲਾਂ ਤੇ ਸਬਜ਼ੀਆਂ ਦੀ ਰੇਟ ਲਿਸਟ ਜਾਰੀ ਹੋਈ ਹੈ। ਜਿਸ ਮੁਤਾਬਿਕ ਲੋਕ ਕਾਲਾਬਾਜ਼ਾਰੀ ਤੋਂ ਬੱਚ ਸਕਦੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਕਾਰਨ ਭਾਰਤ ਸਮੇਤ ਪੰਜਾਬ 'ਚ ਲਾਕਡਾਊਨ ਹੈ ਤੇ ਕਰਫ਼ਿਊ...
ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਗਏ ਕੰਬਾਈਨ ਮਾਲਕਾਂ ਅਤੇ ਡਰਾਈਵਰਾਂ ਦੇ ਪੰਜਾਬ ਆਉਣ ਸਬੰਧੀ ਵਿਉਂਤਬੰਦੀ ਕਰੇ ਪੰਜਾਬ ਸਰਕਾਰ
. . .  about 2 hours ago
ਤੇਜ਼ ਝੱਖੜ ਤੇ ਸੰਘਣੇ ਬੱਦਲਾਂ ਨੇ ਕਿਸਾਨਾਂ ਦੇ ਸਾਹ ਸੂਤੇ
. . .  about 2 hours ago
ਭਾਰਤ ਦਵਾਈ ਦੀ ਸਪਲਾਈ ਨੂੰ ਪ੍ਰਵਾਨਗੀ ਨਾ ਦਿੰਦਾ ਤਾਂ ਦਿੰਦੇ ਕਰਾਰਾ ਜਵਾਬ - ਟਰੰਪ
. . .  about 2 hours ago
ਅੱਜ ਦਾ ਵਿਚਾਰ
. . .  about 3 hours ago
ਕਪੂਰਥਲਾ 'ਚ ਕੋਰੋਨਾ ਦਾ ਪਹਿਲਾ ਮਾਮਲਾ ਪਾਜ਼ੀਟਿਵ
. . .  1 day ago
ਖਮਾਣੋਂ 'ਚ ਕੋਰੋਨਾ ਵਾਇਰਸ ਦੇ 2 ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  1 day ago
ਕੋਰੋਨਾ ਦੇ ਪਾਜ਼ੀਟਿਵ ਮਰੀਜ਼ ਦੀ ਪਤਨੀ ਤੇ ਪੁੱਤਰ ਦਾ ਕੋਰੋਨਾ ਟੈਸਟ ਵੀ ਪਾਜ਼ੀਟਿਵ
. . .  1 day ago
ਅਲਬਰਟਾ ਸੂਬੇ ਅੰਦਰ 1250 ਕੇਸਾਂ ਵਿਚੋਂ 23 ਮੌਤਾਂ, 279 ਕੇਸ ਹੋਏ ਤੰਦਰੁਸਤ
. . .  1 day ago
ਭਾਜਪਾ ਦਾ 40ਵਾਂ ਸਥਾਪਨਾ ਦਿਵਸ ਅੱਜ
. . .  1 day ago
ਅੱਜ ਵੀਡੀਓ ਕਾਨਫਰੰਂਸਿੰਗ ਰਾਹੀ ਹੋਵੇਗੀ ਕੇਂਦਰੀ ਕੈਬਨਿਟ ਦੀ ਮੀਟਿੰਗ
. . .  about 1 hour ago
ਜਲੰਧਰ ਜ਼ਿਲ੍ਹੇ ‘ਚ ਜਾਰੀ ਹੋਈ ਸਬਜ਼ੀਆਂ ਤੇ ਫਲਾਂ ਦੀ ਅੱਜ ਦੀ ਰੇਟ ਲਿਸਟ
. . .  about 1 hour ago
ਪੁਲਿਸ ਪ੍ਰਸ਼ਾਸਨ ਵੱਲੋਂ ਜੰਡਿਆਲਾ ਗੁਰੂ ਪੂਰੀ ਤਰ੍ਹਾਂ ਸੀਲ
. . .  about 1 hour ago
ਕੋਰੋਨਾ ਵਾਇਰਸ ਕਾਰਨ ਪੰਜਾਬ 'ਚ 8ਵੀਂ ਮੌਤ
. . .  58 minutes ago
ਮੁਹਾਲੀ ਵਿਖੇ ਕਰੋਨਾ ਵਾਇਰਸ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ
. . .  51 minutes ago
ਚੀਨ 'ਚ ਕੋਰੋਨਾ ਦੇ 38 ਪ੍ਰਵਾਸੀ ਮਾਮਲੇ ਪਾਜ਼ੀਟਿਵ, ਇੱਕ ਦੀ ਮੌਤ
. . .  50 minutes ago
ਸ੍ਰੀ ਮੁਕਤਸਰ ਸਾਹਿਬ ਵਿਖੇ 13 ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  26 minutes ago
ਕਨਿਕਾ ਕਪੂਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ
. . .  12 minutes ago
ਅਣਪਛਾਤੇ ਚੋਰਾਂ ਵੱਲੋਂ ਢਿਲਵਾਂ ਸੇਵਾ ਕੇਂਦਰ 'ਚ ਕੀਮਤੀ ਸਮਾਨ ਦੀ ਚੋਰੀ
. . .  1 minute ago
ਭਾਜਪਾ ਦੇ 40ਵੇਂ ਸਥਾਪਨਾ ਦਿਵਸ ਮੌਕੇ ਪ੍ਰਧਾਨ ਮੰਤਰੀ ਮੋਦੀ ਕਰ ਰਹੇ ਹਨ ਸੰਬੋਧਨ
. . .  about 1 hour ago
ਨਿਊਯਾਰਕ 'ਚ ਇਕ ਟਾਈਗਰ ਨੂੰ ਹੋਇਆ ਕੋਰੋਨਾ
. . .  about 1 hour ago
ਲੋਕ ਸਭਾ ਮੈਂਬਰ ਬਿੱਟੂ ਨੂੰ ਵੀ ਘਰ ਵਿਚ ਇਕਾਂਤਵਾਸ ਰਹਿਣਾ ਪਿਆ
. . .  about 1 hour ago
ਦੋ ਕੋਰੋਨਾ ਮਰੀਜ਼ ਸਾਹਮਣੇ ਆਉਣ 'ਤੇ ਦੋ ਪਿੰਡ ਕੀਤੇ ਗਏ ਸੀਲ
. . .  about 1 hour ago
ਕੋਰੋਨਾ ਵਾਇਰਸ ਸੰਬੰਧੀ ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਕੱਲ੍ਹ ਲਾਈਵ ਹੋ ਕੇ ਪੰਜਾਬ ਵਾਸੀਆਂ ਦੇ ਹੋਣਗੇ ਰੂ-ਬ-ਰੂ
. . .  about 1 hour ago
ਜਲੰਧਰ ਜ਼ਿਲ੍ਹੇ ‘ਚ ਜਾਰੀ ਹੋਈ ਸਬਜ਼ੀਆਂ ਤੇ ਫਲਾਂ ਦੀ ਅੱਜ ਦੀ ਰੇਟ ਲਿਸਟ
. . .  2 days ago
ਭੋਪਾਲ 'ਚ 61 ਕੋਰੋਨਾ ਪਾਜ਼ੀਟਿਵ ਮਰੀਜ਼, 32 ਸਿਹਤ ਵਿਭਾਗ ਦੇ ਸ਼ਾਮਲ
. . .  1 day ago
ਮਹਾਰਾਸ਼ਟਰ 'ਚ ਅੱਜ ਕੋਰੋਨਾ ਪੀੜਤ 7 ਵਿਅਕਤੀਆਂ ਦੀ ਮੌਤ
. . .  1 day ago
ਪਾਜ਼ੀਟਿਵ ਜਮਾਤੀਆਂ ਨਾਲ ਮੇਲ-ਮਿਲਾਪ ਵਾਲਿਆ ਚੋਂ 7 ਦੇ ਨਮੂਨੇ ਨੈਗੇਟਿਵ ਆਏ
. . .  1 day ago
ਚੰਡੀਗੜ੍ਹ -ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ ਮੌਕੇ 8 ਅਪ੍ਰੈਲ ਨੂੰ ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ
. . .  1 day ago
ਕੋਰੋਨਾ ਵਾਇਰਸ ਪਾਜ਼ੀਟਿਵ ਦੇ 4 ਹੋਰ ਨਵੇ ਮਾਮਲੇ ਆਏ ,ਪੀੜਤਾਂ ਦੇ ਪਿੰਡ ਅਤੇ ਇਲਾਕੇ ਕੀਤੇ ਗਏ ਸੀਲ
. . .  1 day ago
ਕੋਰੋਨਾ ਵਾਇਰਸ ਦੇ ਤੰਦਰੁਸਤ ਹੋਏ ਮਰੀਜ਼ ਫਤਿਹ ਸਿੰਘ ਵੱਲੋਂ ਖ਼ੁਲਾਸਾ
. . .  1 day ago
ਝੁੱਗੀ-ਝੌਪੜੀ ਵਾਲਿਆਂ ਨੂੰ ਰਾਸ਼ਨ ਦੀ ਸਪਲਾਈ ਕਰਨ ਬਦਲੇ ਐੱਸ.ਐੱਚ.ਓ. ਦੀ ਮੁੱਖ ਮੰਤਰੀ ਵੱਲੋਂ ਐਵਾਰਡ ਲਈ ਚੋਣ
. . .  1 day ago
ਮਨੈਲੀ ਪਾਜ਼ੀਟਿਵ ਔਰਤਾਂ ਨਾਲ ਸੰਪਰਕ 'ਚ ਆਏ 17 ਲੋਕਾਂ ਦੇ ਸੈਂਪਲ ਲਏ ਗਏ - ਸਿਵਲ ਸਰਜਨ
. . .  1 day ago
ਪੰਜਾਬ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਚ ਓ.ਪੀ.ਡੀਜ ਖੋਲ੍ਹਣ ਦੇ ਆਦੇਸ਼ ਜਾਰੀ
. . .  1 day ago
ਕੋਰੋਨਾ ਵਾਇਰਸ ਦੇ ਤੰਦਰੁਸਤ ਹੋਏ ਮਰੀਜ਼ ਫਤਿਹ ਸਿੰਘ ਵੱਲੋਂ ਖ਼ੁਲਾਸਾ
. . .  1 day ago
ਪੰਜਾਬ 'ਚ ਹੁਣ ਤੱਕ ਕੋਰੋਨਾ ਦੇ 79 ਮਾਮਲਿਆਂ ਦੀ ਪੁਸ਼ਟੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਜੇਠ ਸੰਮਤ 551

ਗੁਰਦਾਸਪੁਰ / ਬਟਾਲਾ / ਪਠਾਨਕੋਟ

ਦਮਨਪ੍ਰੀਤ ਕੌਰ ਨੇ 'ਕੌਣ ਬਣੇਗਾ ਗੁਰਸਿੱਖ ਪਿਆਰਾ' ਖਿਤਾਬ ਜਿੱਤਿਆ

ਕਾਹਨੂੰਵਾਨ, 26 ਮਈ (ਹਰਜਿੰਦਰ ਸਿੰਘ ਜੱਜ)-ਕਾਹਨੂੰਵਾਨ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਸ਼ਹੀਦ ਬੀਬੀ ਸੁੰਦਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਦਮਨਪ੍ਰੀਤ ਕੌਰ ਪੁੱਤਰੀ ਸਰਬਜੀਤ ਸਿੰਘ ਪਿੰਡ ਜਾਗੋਵਾਲ ਬਾਂਗਰ ਨੇ 'ਕੌਣ ਬਣੇਗਾ ਗੁਰਸਿੱਖ ਪਿਆਰਾ' ਖਿਤਾਬ ਜਿੱਤ ਕੇ ਆਲਟੋ ਗੱਡੀ ਦਾ ਇਨਾਮ ਪ੍ਰਾਪਤ ਕੀਤਾ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਡਾਇਰੈਕਟਰ ਮੈਡਮ ਨਵਨੀਤ ਕੌਰ ਸੈਣੀ ਨੇ ਦੱਸਿਆ ਕਿ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਜੰਮੂ ਅਤੇ ਗੁਰੂ ਨਾਨਕ ਇੰਟਰਨੈਸ਼ਨਲ ਕੀਰਤਨ ਕੌਸਲ ਜੰਮੂ ਵਲੋਂ ਕਰਵਾਏ ਗਏ ਇਸ ਧਾਰਮਿਕ ਮੁਕਾਬਲੇ 'ਚ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ | ਇਸ ਮੁਕਾਬਲੇ 'ਚ 70 ਹਜ਼ਾਰ ਬੱਚਿਆਂ ਨੇ ਭਾਗ ਲਿਆ ਸੀ | ਇਸ ਮੁਕਾਬਲੇ ਵਿਚ ਪਹਿਲੇ 25 ਬੱਚਿਆਂ 'ਚ ਇਸ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਦਮਨਪ੍ਰੀਤ ਕੌਰ, ਰਾਜਵਿੰਦਰ ਕੌਰ ਅਤੇ ਹਰਨੀਤ ਕੌਰ ਆਈਆਂ ਸਨ | ਇਨ੍ਹਾਂ ਬੱਚਿਆਂ ਦਾ ਫਾਈਨਲ ਮੁਕਾਬਲਾ ਜੰੂਮ ਵਿਖੇ ਹੋਇਆ, ਜਿਸ ਵਿਚ ਦਮਨਪ੍ਰੀਤ ਕੌਰ ਨੇ ਇਹ ਖਿਤਾਬ ਜਿੱਤ ਕੇ ਆਲਟੋ ਗੱਡੀ ਦਾ ਇਨਾਮ ਪ੍ਰਾਪਤ ਕੀਤਾ ਅਤੇ ਰਾਜਵਿੰਦਰ ਕੌਰ ਤੇ ਹਰਲੀਤ ਕੌਰ ਨੇ 10-10 ਹਜ਼ਾਰ ਦੇ ਵਜ਼ੀਫੇ ਪ੍ਰਾਪਤ ਕੀਤੇ ਹਨ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਐਮ.ਡੀ. ਬਾਬਾ ਜਸਵੰਤ ਸਿੰਘ ਸਾਬਕਾ ਪਿੰ੍ਰਸੀਪਲ ਨੇ ਵਿਦਿਆਰਥੀਆਂ ਅਤੇ ਮਾਤਾ-ਪਿਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜੋ ਵਿਦਿਆਰਥੀ ਲਗਨ ਅਤੇ ਮਿਹਨਤ ਨਾਲ ਪੜ੍ਹਦੇ ਹਨ ਉਹ ਜ਼ਰੂਰ ਇਕ ਦਿਨ ਆਪਣਾ, ਸਕੂਲ ਅਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕਰਦੇ ਹਨ | ਜ਼ਿਕਰਯੋਗ ਹੈ ਕਿ ਇਕ ਮਹੀਨਾ ਪਹਿਲਾਂ ਆਏ ਦਸਵੀਂ ਬੋਰਡ ਦੇ ਨਤੀਜਿਆਂ 'ਚ ਵੀ ਦਮਨਪ੍ਰੀਤ ਕੌਰ ਨੇ 99.8 ਫ਼ੀਸਦੀ ਅੰਕ ਲੈ ਕੇ ਪੰਜਾਬ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਸੀ | ਸਕੂਲ ਕਮੇਟੀ ਦੇ ਚੇਅਰਮੈਨ ਸੋਹਣ ਸਿੰਘ ਨੈਨੇਕੋਟ ਨੇ ਵੀ ਵਿਦਿਆਰਥੀਆਂ, ਸਟਾਫ਼ ਅਤੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਹੈ | ਇਸ ਮੌਕੇ ਸਕੂਲ ਦੀ ਉਪ ਪਿ੍ੰਸੀਪਲ ਰਣਦੀਪ ਕੌਰ, ਰਾਜਵਿੰਦਰ ਕੌਰ, ਲਵਪ੍ਰੀਤ ਕੌਰ, ਅੰਮਿ੍ਤਪਾਲ ਕੌਰ, ਸ਼ਿਲਪਾ ਕਾਟਲ, ਮਿਨਾਕਸ਼ੀ, ਬਸ਼ੀਰ ਮਸੀਹ, ਨਰਿੰਦਰਜੀਤ ਸਿੰਘ, ਕਮਲਜੋਤ ਸਿੰਘ, ਰਜਨੀ ਬਾਲਾ, ਹਰਵਿੰਦਰ ਕੌਰ, ਸ਼ਿਵਾਨੀ ਕਾਟਲ, ਸੁਖਵਿੰਦਰ ਕੌਰ ਆਦਿ ਹਾਜ਼ਰ ਸਨ |

ਪਿੰਡਾਂ 'ਚ ਮੀਟਿੰਗਾਂ ਕਰਨ ਦੀ ਬਦੌਲਤ ਸੁਨੀਲ ਜਾਖੜ ਕਲਾਨੌਰ ਖੇਤਰ ਦੇ 98 'ਚੋਂ 70 ਬੂਥਾਂ ਤੋਂ ਰਹੇ ਜੇਤੂ

ਕਲਾਨੌਰ, 26 ਮਈ (ਪੁਰੇਵਾਲ)-ਲੋਕ ਸਭਾ ਦੀਆਂ ਚੋਣਾਂ 'ਚ ਭਾਵੇਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੂੰ ਜਿੱਤ ਮਿਲੀ ਹੈ ਅਤੇ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਦਕਿ ਸਬ ਡਵੀਜ਼ਨ ਕਲਾਨੌਰ ਅਧੀਨ ਪੈਂਦੇ ਜਿਆਦਾਤਰ ਪਿੰਡਾਂ 'ਚੋਂ ਸ੍ਰੀ ...

ਪੂਰੀ ਖ਼ਬਰ »

ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਮੋਟਰਸਾਈਕਲ ਸਵਾਰ ਫਰਾਰ

ਧਾਰੀਵਾਲ, 26 ਮਈ (ਜੇਮਸ ਨਾਹਰ)-ਥਾਣਾ ਧਾਰੀਵਾਲ ਅਧੀਨ ਪੈਂਦੇ ਵਾਰਡ ਨੰਬਰ 13 ਦੀ ਇਕ 60 ਸਾਲਾ ਬਜ਼ੁਰਗ ਔਰਤ ਦੀਆਂ 2 ਮੋਟਰਸਾਈਕਲ ਸਵਾਰਾਂ ਵਲੋਂ ਵਾਲੀਆਂ ਝਪਟ ਕੇ ਰਫੂ ਚੱਕਰ ਹੋ ਜਾਣ ਦੀ ਖ਼ਬਰ ਹੈ | ਇਸ ਸਬੰਧੀ ਪੀੜਤ ਮਾਤਾ ਜੋਸਫ਼ੀਨ ਪਤਨੀ ਸਵਰਗਵਾਸ ਬਸ਼ੀਰ ਮਸੀਹ ਨੇ ...

ਪੂਰੀ ਖ਼ਬਰ »

ਮੋਟਰਸਾਈਕਲ ਦੇ ਟਾਇਰ 'ਚ ਚੁੰਨੀ ਫਸਣ ਕਾਰਨ ਔਰਤ ਜ਼ਖ਼ਮੀ

ਗੁਰਦਾਸਪੁਰ, 26 ਮਈ (ਆਲਮਬੀਰ ਸਿੰਘ)-ਇੱਥੋਂ ਨਜ਼ਦੀਕੀ ਬੱਬਰੀ ਬਾਈਪਾਸ ਵਿਖੇ ਮੋਟਰਸਾਈਕਲ ਦੇ ਟਾਇਰ 'ਚ ਚੁੰਨੀ ਫਸਣ ਕਾਰਨ ਮੋਟਰਸਾਈਕਲ ਸਵਾਰ ਔਰਤ ਗੰਭੀਰ ਜ਼ਖ਼ਮੀ ਹੋ ਗਈ | ਇਸ ਸਬੰਧੀ ਸਿਵਲ ਹਸਪਤਾਲ ਜ਼ੇਰੇ ਇਲਾਜ ਜ਼ਖ਼ਮੀ ਭਾਰਤੀ ਦੇ ਪਤੀ ਸਾਹਿਲ ਵਾਸੀ ਅੰਮਿ੍ਤਸਰ ...

ਪੂਰੀ ਖ਼ਬਰ »

ਪੰਜਾਬ 'ਚੋਂ ਕਾਂਗਰਸ ਨੂੰ 8 ਸੀਟਾਂ ਮਿਲਣ ਨਾਲ ਕੈਪਟਨ ਦਾ ਕੱਦ ਹੋਰ ਵਧਿਆ-ਬੁੱਧੀਜੀਵੀ

ਬਟਾਲਾ, 26 ਮਈ (ਕਾਹਲੋਂ)-ਦੇਸ਼ ਭਰ 'ਚ ਚੱਲੀ ਮੋਦੀ ਲਹਿਰ ਦੇ ਬਾਵਜੂਦ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਚੋਂ ਕਾਂਗਰਸ ਦੀ 8 ਸੀਟਾਂ ਉਪਰ ਹੋਈ ਜਿੱਤ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਕੱਦ ਹੋਰ ਉਚਾ ਹੋਇਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਨੇ ਹਰੇਕ ਸਿੱਖ ਸੰਘਰਸ਼ 'ਚ ਨਿਭਾਈ ਅਹਿਮ ਭੂਮਿਕਾ-ਮਨਜੋਤ ਸਿੰਘ

ਬਟਾਲਾ, 26 ਮਈ (ਕਾਹਲੋਂ)- ਸਮੇਂ-ਸਮੇਂ ਸਿੱਖ ਸੰਘਰਸ਼ਾਂ 'ਚ ਮੋਹਰਲੀ ਕਤਾਰ ਦੇ ਆਗੂ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਲੰਬਾ ਸੰਘਰਸ਼ ਕਰਨ ਵਾਲੇ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਵੋਟਰਾਂ ਨੇ ...

ਪੂਰੀ ਖ਼ਬਰ »

ਚੁਣਾਵੀ ਰੰਜਿਸ਼ ਤਹਿਤ ਹੋਇਆ ਝਗੜਾ

ਗੁਰਦਾਸਪੁਰ, 26 ਮਈ (ਆਲਮਬੀਰ ਸਿੰਘ)-ਨਜ਼ਦੀਕੀ ਪਿੰਡ ਬਖ਼ਤਪੁਰ ਵਿਖੇ ਚੁਣਾਵੀਂ ਰੰਜਿਸ਼ ਨੰੂ ਲੈ ਕੇ ਦੋ ਧਿਰਾਂ 'ਚ ਝਗੜਾ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਕਾਂਗਰਸ ਪਾਰਟੀ ਨਾਲ ਸਬੰਧਿਤ ਹਰਜੀਤ ਸਿੰਘ ਪੁੱਤਰ ਕਰਤਾਰ ...

ਪੂਰੀ ਖ਼ਬਰ »

ਵਿਆਹੁਤਾ ਵਲੋਂ ਵਿਅਕਤੀਆਂ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼-ਇਨਸਾਫ਼ ਦੀ ਕੀਤੀ ਮੰਗ

ਗੁਰਦਾਸਪੁਰ, 26 ਮਈ (ਆਲਮਬੀਰ ਸਿੰਘ)-ਥਾਣਾ ਸਦਰ ਅਧੀਨ ਪੈਂਦੇ ਪਿੰਡ ਕੋਟਲੀ ਮੋਹੀਆਂ ਵਿਖੇ ਇਕ ਵਿਆਹੁਤਾ ਵਲੋਂ ਕੁਝ ਵਿਅਕਤੀਆਂ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਗਏ ਹਨ | ਇਸ ਸਬੰਧੀ ਪੀੜਤ ਵਾਸੀ ਕੋਟਲੀ ਮੋਹੀਆਂ ਨੇ 'ਅਜੀਤ' ਉਪ ਦਫ਼ਤਰ ਗੁਰਦਾਸਪੁਰ ਵਿਖੇ ...

ਪੂਰੀ ਖ਼ਬਰ »

ਲਾਪਰਵਾਹੀ ਨਾਲ ਬੱਸ ਚਲਾਉਣ ਦੇ ਦੋਸ਼ ਹੇਠ ਡਰਾਈਵਰ ਿਖ਼ਲਾਫ਼ ਮਾਮਲਾ ਦਰਜ

ਪੁਰਾਣਾ ਸ਼ਾਲਾ, 26 ਮਈ (ਅਸ਼ੋਕ ਸ਼ਰਮਾ)-ਪੁਲਿਸ ਥਾਣਾ ਪੁਰਾਣਾ ਸ਼ਾਲਾ ਵਿਖੇ ਬੱਸ ਡਰਾਈਵਰ ਵਲੋਂ ਲਾਪਰਵਾਹੀ ਨਾਲ ਬੱਸ ਚਲਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਏ.ਐਸ.ਆਈ. ਪਾਲ ਸਿੰਘ ਨੇ ਦੱਸਿਆ ਕਿ ਕਸ਼ਮੀਰ ਕੌਰ ਪਤਨੀ ਸਵ: ਲਖਵਿੰਦਰ ਸਿੰਘ ਵਾਸੀ ...

ਪੂਰੀ ਖ਼ਬਰ »

ਇੰਦੋਰਾ ਅਰਨੀ ਯੂਨੀਵਰਸਿਟੀ ਨੇੜੇ ਬਿਆਸ ਦਰਿਆ 'ਚ ਦੇਖੇ ਮਗਰਮੱਛ

ਡਮਟਾਲ, 26 ਮਈ (ਰਾਕੇਸ਼ ਕੁਮਾਰ)-ਇੰਦੋਰਾ ਇਲਾਕੇ ਵਿਚੋਂ ਲੰਘ ਰਹੇ ਬਿਆਸ ਦਰਿਆ ਜੋ ਕਿ ਖੇਤਰ ਦੇ ਦੋ ਹਿੱਸਿਆਂ 'ਚ ਵੰਡਿਆ ਹੋਇਆ ਹੈ, ਦੇ ਵਿਚ ਮਗਰਮੱਛ ਦੇਖੇ ਗਏ ਹਨ | ਅੱਜ ਕੱਲ੍ਹ ਇਸ ਦਰਿਆ 'ਚ ਆਏ ਮਗਰਮੱਛ ਉਥੇ ਹੀ ਰਹਿ ਰਹੇ ਹਨ | ਜਿਨ੍ਹਾਂ ਨੰੂ ਮਛਿਆਰੇ ਰਾਜ ਕੁਮਾਰ ਰਾਜੂ ...

ਪੂਰੀ ਖ਼ਬਰ »

ਚੋਰਾਂ ਨੇ ਦਿਨ-ਦਿਹਾੜੇ ਇਕ ਘਰ 'ਚੋਂ ਨਕਦੀ ਤੇ ਗਹਿਣੇ ਲੱੁਟੇ

ਕਾਹਨੂੰਵਾਨ, 26 ਮਈ (ਹਰਜਿੰਦਰ ਸਿੰਘ ਜੱਜ)-ਥਾਣਾ ਕਾਹਨੂੰਵਾਨ ਦੇ ਪਿੰਡ ਮੱਲ੍ਹੀਆਂ ਪੱਕੀਆਂ ਵਿਖੇ ਦੁਪਹਿਰ ਦੇ ਸਮੇਂ ਚੋਰ ਗਰੋਹ ਵਲੋਂ ਘਰ ਦੇ ਤਾਲੇ ਤੋੜ ਕੇ ਅੰਦਰੋਂ ਨਕਦੀ, ਸੋਨੇ ਦੇ ਗਹਿਣੇ ਅਤੇ ਹੋਰ ਜ਼ਰੂਰੀ ਸਾਮਾਨ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ | ਇਸ ਸਬੰਧੀ ਘਰ ਦੇ ...

ਪੂਰੀ ਖ਼ਬਰ »

ਪੰਚਾਇਤੀ ਰਾਜ ਕਾਨੂੰਨ ਤਹਿਤ ਜਾਗਰੂਕਤਾ ਕੈਂਪ ਲਗਾਇਆ

ਫਤਹਿਗੜ੍ਹ ਚੂੜੀਆਂ, 26 ਮਈ (ਜੇ.ਐਸ. ਮਾਨ)-ਡਾਇਸਿਸ ਆਫ਼ ਅੰਮਿ੍ਤਸਰ ਚਰਚ ਆਫ਼ ਨਾਰਥ ਇੰਡੀਆ ਵਲੋਂ ਤਲਵੰਡੀ ਰਾਮਾਂ ਵਿਖੇ ਪੰਚਾਇਤੀ ਰਾਜ ਕਾਨੂੰਨ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੰੁਚੇ ਵਿਸ਼ਾ ਮਾਹਿਰ ਐਡਵੋਕੇਟ ਰਾਜੀਵ ਮਦਾਨ ...

ਪੂਰੀ ਖ਼ਬਰ »

ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਦਾ ਸਵਾਗਤ ਕਰਨ ਲਈ ਸੰਗਤਾਂ 'ਚ ਭਾਰੀ ਉਤਸ਼ਾਹ-ਬਾਬਾ ਰਛਪਾਲ ਸਿੰਘ/ਵਿਜੇ ਸੋਨੀ

ਕੋਟਲੀ ਸੂਰਤ ਮੱਲ੍ਹੀ, 26 ਮਈ (ਕੁਲਦੀਪ ਸਿੰਘ ਨਾਗਰਾ)- ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਵਲੋਂ ਵਿਸ਼ਵ ਸ਼ਾਂਤੀ ਤੇ ਸਰਬੱਤ ਦੇ ਭਲੇ ਲਈ 25ਵੀਂ ਸਾਲਾਨਾ ਪੈਦਲ ਯਾਤਰਾ ਦਾ ਇਲਾਕੇ ਅੰਦਰ ਸਵਾਗਤ ਕਰਨ ਲਈ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਕਾਰ ਦੀ ਟੱਕਰ 'ਚ ਸਕੂਟਰੀ ਸਵਾਰ ਜ਼ਖ਼ਮੀ

ਗੁਰਦਾਸਪੁਰ, 26 ਮਈ (ਆਲਮਬੀਰ ਸਿੰਘ)-ਨਜ਼ਦੀਕੀ ਪਿੰਡ ਤੁਗਲਵਾਲ ਵਿਖੇ ਤੇਜ਼ ਰਫ਼ਤਾਰ ਕਾਰ ਚਾਲਕ ਵਲੋਂ ਸਕੂਟਰੀ ਸਵਾਰ ਵਿਅਕਤੀ ਨੰੂ ਟੱਕਰ ਮਾਰਨ 'ਤੇ ਸਕੂਟਰੀ ਸਵਾਰ ਜ਼ਖ਼ਮੀ ਹੋ ਗਿਆ | ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਬਲਵਿੰਦਰ ਸਿੰਘ ਪੁੱਤਰ ਵੀਰ ਸਿੰਘ ਵਾਸੀ ...

ਪੂਰੀ ਖ਼ਬਰ »

ਸੰਨੀ ਦਿਓਲ ਦੀ ਜਿੱਤ ਲਈ ਵਰਕਰਾਂ ਦਾ ਸਦਾ ਰਿਣੀ ਰਹਾਂਗਾ-ਲੰਗਾਹ

ਕਲਾਨੌਰ, 26 ਮਈ (ਸਤਵੰਤ ਸਿੰਘ ਕਾਹਲੋਂ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਨੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ, ਮੌਜ਼ੂਦਾ ਲੋਕ ਸਭਾ ਮੈਂਬਰ ਅਤੇ ਕਾਂਗਰਸ ਦੇ ਦਿਗਜ਼ ਨੇਤਾ ਸੁਨੀਲ ਕੁਮਾਰ ਜਾਖ਼ੜ ਨੂੰ ਭਾਰੀ ਬਹੁਮੱਤ ...

ਪੂਰੀ ਖ਼ਬਰ »

ਸੰਤ ਬਾਬਾ ਅਵਤਾਰ ਸਿੰਘ ਛੱਤਵਾਲਿਆਂ ਦੀ ਬਰਸੀ ਨੂੰ ਸਮਰਪਿਤ ਨਗਰ ਕੀਰਤਨ ਸਜਾਏ

ਕੋਟਲੀ ਸੂਰਤ ਮੱਲ੍ਹੀ, 26 ਮਈ (ਕੁਲਦੀਪ ਸਿੰਘ ਨਾਗਰਾ)-ਸੰਤ ਬਾਬਾ ਅਵਤਾਰ ਸਿੰਘ ਛੱਤਵਾਲਿਆਂ ਦੀ ਬਰਸੀ 2 ਜੂਨ ਨੂੰ ਗੁਰਦੁਆਰਾ ਤਪਅਸਥਾਨ ਸਾਹਿਬ ਤੇ ਗੁਰਦੁਆਰਾ ਅੰਗੀਠਾ ਸਾਹਿਬ ਅੱਡਾ ਕੋਟਲੀ ਸੂਰਤ ਮੱਲ੍ਹੀ ਵਿਖੇ ਸੰਗਤਾਂ ਵਲੋਂ ਪੂਰੀ ਸ਼ਰਧਾ ਭਾਵਨਾ ਨਾਲ ਮਨਾਈ ਜਾ ...

ਪੂਰੀ ਖ਼ਬਰ »

ਤਰਸੇਮ ਸਿੰਘ ਮਲੂਕਚੱਕ ਦਾ ਸ਼ਰਧਾਾਜਲੀ ਸਮਾਗਮ ਕਰਵਾਇਆ

ਦੀਨਾਨਗਰ, 26 ਮਈ (ਸੰਧੂ/ਸੋਢੀ/ਸ਼ਰਮਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਮਾਰਕੀਟ ਕਮੇਟੀ ਦੀਨਾਨਗਰ ਦੇ ਸਾਬਕਾ ਚੇਅਰਮੈਨ ਤਰਸੇਮ ਸਿੰਘ ਮਲੂਕ ਚੱਕ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਾਤ ਹੋ ਗਿਆ ਸੀ | ਅੱਜ ਗੁਰਦੁਆਰਾ ਯਾਦਗਾਰ ਸ਼ੇਰੇ ਪੰਜਾਬ ਮਹਾਰਾਜਾ ...

ਪੂਰੀ ਖ਼ਬਰ »

ਈ.ਐਸ.ਐਚ. ਬਟਾਲਾ ਬਰਾਂਚ ਨੇ ਸਿਰਫ਼ ਦੋ ਦਿਨ 'ਚ ਲਗਵਾਇਆ ਕੈਨੇਡਾ ਦਾ ਸਟੱਡੀ ਵੀਜ਼ਾ

ਗੁਰਦਾਸਪੁਰ, 26 ਮਈ (ਆਰਿਫ਼)-ਈ.ਐਸ.ਐਚ. ਬਟਾਲਾ ਬਰਾਂਚ ਨੇ ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ਼ ਦੋ ਦਿਨ 'ਚ ਲਗਾਇਆ ਹੈ | ਇਸ ਸਬੰਧੀ ਐਮ.ਡੀ. ਜਤਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਪਰਨਾ ਸੈਣੀ ਵਾਸੀ ਹਿਮਾਚਲ ਪ੍ਰਦੇਸ਼ ਨੇ ਕੈਨੇਡਾ ਜਾਣ ਦੀ ਚਾਹਤ ਨਾਲ ...

ਪੂਰੀ ਖ਼ਬਰ »

ਹਲਕੇ 'ਚੋਂ ਕਾਂਗਰਸ ਨੂੰ ਜਿਤਾਉਣ 'ਤੇ ਵਿਧਾਇਕ ਲਾਡੀ ਵਲੋਂ ਵਰਕਰਾਂ ਦਾ ਧੰਨਵਾਦ

ਊਧਨਵਾਲ, 26 ਮਈ (ਪਰਗਟ ਸਿੰਘ)-ਸਥਾਨਕ ਕਸਬਾ ਊਧਨਵਾਲ 'ਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਸੀਨੀਅਰ ਕਾਂਗਰਸੀ ਆਗੂ ਗਿਆਨ ਸਿੰਘ ਦੇ ਗ੍ਰਹਿ ਵਿਖੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ-ਪੰਚਾਂ ਅਤੇ ਪਾਰਟੀ ਵਰਕਰਾਂ ਦੀ ਮੀ ਟਿੰਗ ਬੁਲਾ ਕੇ ਧੰਨਵਾਦ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਫਤਹਿਗੜ੍ਹ ਚੂੜੀਆਂ ਦੇ ਭਾਜਪਾ ਆਗੂਆਂ ਵਲੋਂ ਸੰਨੀ ਦਿਓਲ ਨੂੰ ਮੰਤਰੀ ਬਣਾਉਣ ਦੀ ਮੰਗ

ਫਤਹਿਗੜ੍ਹ ਚੂੜੀਆਂ, 26 ਮਈ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਦੇ ਭਾਜਪਾ ਆਗੂਆਂ ਲਖਵਿੰਦਰ ਸਿੰਘ ਰਾਜਪੂਤ, ਤਿਲਕ ਰਾਜ, ਵਿਨੋਦ ਭਾਟੀਆ, ਤੇਜਪਾਲ ਡੋਗਰਾ, ਸੰਦੀਪ ਸ਼ਰਮਾ, ਵਿਲਿਅਮ ਮਸੀਹ ਅਤੇ ਅਮਿਤ ਭੰਡਾਰੀ ਨੇ ਭਾਜਪਾ ਹਾਈਕਮਾਂਡ ਕੋਲੋਂ ਮੰਗ ਕਰਦੇ ਹੋਏ ਕਿਹਾ ...

ਪੂਰੀ ਖ਼ਬਰ »

ਅਕਾਲੀ-ਵਰਕਰਾਂ ਨੇ ਸੋਮ ਪ੍ਰਕਾਸ਼ ਨੂੰ ਜਿੱਤਣ ਉਪਰੰਤ ਦਿੱਤੀ ਵਧਾਈ

ਹਰਚੋਵਾਲ, 26 ਮਈ (ਰਣਜੋਧ ਸਿੰਘ ਭਾਮ)-ਪਿੰਡ ਔਲਖਾਂ ਦੇ ਅਕਾਲੀ ਵਰਕਰਾਂ ਦੀ ਇਕ ਅਹਿਮ ਮੀਟਿੰਗ ਸੀਨੀਅਰ ਅਕਾਲੀ ਆਗੂ ਸਰਦੂਲ ਸਿੰਘ ਔਲਖ ਦੀ ਅਗਵਾਈ ਹੇਠ ਔਲਖ ਵਿਖੇ ਹੋਈ | ਇਸ ਮੀਟਿੰਗ ਦੌਰਾਨ ਅਕਾਲੀ ਵਰਕਰਾਂ ਵਲੋਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸਾਂਝੇ ਉਮੀਦਵਾਰ ...

ਪੂਰੀ ਖ਼ਬਰ »

ਬਿਜਲੀਵਾਲ ਪਰਿਵਾਰ ਨੂੰ ਵੱਡਾ ਸਦਮਾ-ਨੌਜਵਾਨ ਪੁੱਤਰ ਦੀ ਮੌਤ

ਬਟਾਲਾ, 26 ਮਈ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ (ਬ) ਦੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਬਿਜਲੀਵਾਲ, ਬਲਜਿੰਦਰ ਸਿੰਘ ਮਿੰਟੂ, ਪਰਮਜੀਤ ਸਿੰਘ ਪੰਮਾ, ਸ਼ਿਵਰਾਜ ਸਿੰਘ, ਬਲਵਿੰਦਰ ਸਿੰਘ, ਨਰਿੰਦਰ ਸਿੰਘ, ਧੰਨਾ ਸਿੰਘ, ਸੁਖਜਿੰਦਰ ਸਿੰਘ ਪੱਪੂ ਤੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਸੰਧੂ ਦੀ ਅਗਵਾਈ 'ਚ ਯੂਥ ਵਰਕਰਾਂ ਨੇ ਚੋਣਾਂ 'ਚ ਅਹਿਮ ਰੋਲ ਅਦਾ ਕੀਤਾ-ਜਾਗੋਵਾਲ

ਸੇਖਵਾਂ, 26 ਮਈ (ਕੁਲਬੀਰ ਸਿੰਘ ਬੂਲੇਵਾਲ)-ਲੋਕ ਸਭਾ ਚੋਣਾਂ 'ਚ ਭਾਜਪਾ-ਅਕਾਲੀ ਦਲ ਦੇ ਉਮੀਦਵਾਰ ਸੰਨੀ ਦਿਓਲ ਦੀ ਜਿੱਤ 'ਚ ਯੂਥ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਦੀ ਅਗਵਾਈ ਹੇਠ ਅਹਿਮ ਰੋਲ ਅਦਾ ਕੀਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ...

ਪੂਰੀ ਖ਼ਬਰ »

ਭਾਜਪਾ ਦੀ ਜਿੱਤ ਸਮੁੱਚੇ ਅਕਾਲੀ-ਭਾਜਪਾ ਵਰਕਰਾਂ ਦੀ ਜਿੱਤ-ਪਰਮਿੰਦਰ ਸਿੰਘ ਗਿੱਲ

ਗੁਰਦਾਸਪੁਰ, 26 ਮਈ (ਆਰਿਫ਼)-ਗੁਰਦਾਸਪੁਰ ਤੋਂ ਸੰਨੀ ਦਿਓਲ ਨੂੰ ਵੱਡੀ ਲੀਡ ਨਾਲ ਜਿੱਤਾ ਕੇ ਸੰਸਦ 'ਚ ਭੇਜਣ ਵਾਲੇ ਗੁਰਦਾਸਪੁਰ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਭਾਜਪਾ ਦੇ ਸੂਬਾ ਕਾਰਜਕਾਰੀ ਮੈਂਬਰ ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਸੰਨੀ ਦਿਓਲ ਦੀ ਇਹ ...

ਪੂਰੀ ਖ਼ਬਰ »

ਵਿਰਦੀ ਹਸਪਤਾਲ ਵਿਖੇ ਦੂਜੇ ਤੇ ਚੌਥੇ ਐਤਵਾਰ ਲੱਗੇਗਾ ਹੱਡੀਆਂ ਤੇ ਜੋੜਾ ਦਾ ਜਾਂਚ ਕੈਂਪ-ਡਾ: ਵਿਰਦੀ

ਪੁਰਾਣਾ ਸ਼ਾਲਾ, 26 ਮਈ (ਅਸ਼ੋਕ ਸ਼ਰਮਾ)-ਵਿਰਦੀ ਹਸਪਤਾਲ ਪੁਰਾਣਾ ਸ਼ਾਲਾ ਵਿਖੇ ਹੱਡੀਆਂ ਅਤੇ ਜੋੜਾ ਦਾ ਜਾਂਚ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ: ਰਵਚਰਨ ਸਿੰਘ ਵਿਰਦੀ ਅਤੇ ਡਾ: ਬਲਦੇਵ ਸਿੰਘ ਨੇ ਦੱਸਿਆ ਕਿ ਇਸ ਕੈਂਪ 'ਚ ਮੁਫ਼ਤ ਈ.ਸੀ.ਜੀ., ਸ਼ੂਗਰ ...

ਪੂਰੀ ਖ਼ਬਰ »

ਪੱਤੀ ਤਲਵੰਡੀ ਅਤੇ ਕਠਿਆਲਾ 'ਚ ਜਾਖੜ ਨੇ ਸੰਨੀ ਦਿਓਲ ਨੂੰ ਹਰਾਇਆ

ਫਤਹਿਗੜ੍ਹ ਚੂੜੀਆਂ, 26 ਮਈ (ਧਰਮਿੰਦਰ ਸਿੰਘ ਬਾਠ)-ਪੱਤੀ ਤਲਵੰਡੀ ਰਾਮਾ ਅਤੇ ਕਠਿਆਲਾ 'ਚ ਸਰਪੰਚ ਅੰਗਰੇਜ਼ ਸਿੰਘ ਕਠਿਆਲਾ ਅਤੇ ਨਵਰੀਤ ਸਿੰਘ ਨੀਤੂ ਦੀ ਅਗਵਾਈ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਂਗਰਸ ਨੇ ਅਕਾਲੀ-ਭਾਜਪਾ ਉਪਰ ਸ਼ਾਨਦਾਰ ਜਿੱਤ ਹਾਸਲ ਕੀਤੀ | ਇਸ ...

ਪੂਰੀ ਖ਼ਬਰ »

ਕਾਂਗਰਸ ਦੀਆਂ ਨੀਤੀਆਂ ਨੂੰ ਦੇਸ਼ ਦੇ ਲੋਕਾਂ ਨੇ ਬੁਰੀ ਤਰ੍ਹਾਂ ਨਕਾਰਿਆ-ਬਾਠ

ਘੁਮਾਣ, 26 ਮਈ (ਬੰਮਰਾਹ)-ਕਾਂਗਰਸ ਦੀਆਂ ਨੀਤੀਆਂ ਨੂੰ ਦੇਸ਼ ਦੇ ਲੋਕਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਐਗਰੋ ਦੇ ਸਾਬਕਾ ਚੇਅਰਮੈਨ ਤਰਲੋਕ ਸਿੰਘ ਬਾਠ ਨੇ ਕੀਤਾ | ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ...

ਪੂਰੀ ਖ਼ਬਰ »

ਥੋਮਸ ਮਸੀਹ ਕੋਟ ਯੋਗਰਾਜ ਵਲੋਂ ਲੁਧਿਆਣਾ ਮੁਹੱਲਾ ਵਿਖੇ ਧੰਨਵਾਦੀ ਮੀਟਿੰਗ

ਧਾਰੀਵਾਲ, 26 ਮਈ (ਜੇਮਸ ਨਾਹਰ)-ਘੱਟ ਗਿਣਤੀ ਸੈੱਲ ਭਾਜਪਾ ਦੇ ਸੂਬਾ ਉਪ ਪ੍ਰਧਾਨ ਥੋਮਸ ਮਸੀਹ ਕੋਟ ਯੋਗਰਾਜ ਵਲੋਂ ਸਥਾਨਕ ਲੁਧਿਆਣਾ ਮੁਹੱਲਾ ਵਿਖੇ ਸੰਨੀ ਦਿਓਲ ਦੀ ਜਿੱਤ ਉਪਰੰਤ ਵੋਟਰਾਂ-ਸਪੋਟਰਾਂ ਨਾਲ ਇਕ ਧੰਨਵਾਦੀ ਮੀਟਿੰਗ ਕੀਤੀ | ਇਸ ਮੌਕੇ ਥੋਮਸ ਮਸੀਹ ਨੇ ਧੰਨਵਾਦ ...

ਪੂਰੀ ਖ਼ਬਰ »

ਬੀਬੀ ਕਸ਼ਮੀਰ ਕੌਰ ਨੂੰ ਸਦਮਾ-ਪਤੀ ਦਾ ਦਿਹਾਂਤ

ਫਤਹਿਗੜ੍ਹ ਚੂੜੀਆਂ, 26 ਮਈ (ਜੇ.ਐਸ. ਮਾਨ)-ਨਜ਼ਦੀਕੀ ਪਿੰਡ ਬੱਦੋਵਾਲ ਕਲਾਂ ਦੀ ਸਮਾਜ ਸੇਵੀ ਬੀਬੀ ਕਸ਼ਮੀਰ ਕੌਰ ਦਾ ਪਤੀ ਅਤੇ ਦਲਬੀਰ ਸਿੰਘ, ਗੁਰਪਿੰਦਰ ਸਿੰਘ ਤੇ ਗੁਰਮੇਜ ਸਿੰਘ ਦੇ ਪਿਤਾ ਸੰਤੋਖ ਸਿੰਘ ਦਾ ਦਿਹਾਂਤ ਹੋ ਗਿਆ | ਇਸ ਦੁੱਖ ਦੀ ਘੜੀ 'ਚ ਸਮਾਜ ਸੇਵੀ, ਧਾਰਮਿਕ ...

ਪੂਰੀ ਖ਼ਬਰ »

ਐਜੂਕੇਸ਼ਨ ਵਰਲਡ 'ਚ ਟੈੱਟ ਅਤੇ ਸੀ ਟੈੱਟ ਦੇ ਨਵੇਂ ਬੈਚ ਅੱਜ ਤੋਂ ਸ਼ੁਰੂ

ਗੁਰਦਾਸਪੁਰ, 26 ਮਈ (ਆਰਿਫ਼)-ਸਥਾਲਿਕ ਕਾਲਜ ਰੋਡ 'ਤੇ ਸਥਿਤ ਐਜੂਕੇਸ਼ਨ ਵਰਲਡ ਵਿਚ ਟੈਟ ਅਤੇ ਸੀ ਟੈਟ ਦੇ ਨਵੇਂ ਬੈਚ 27 ਮਈ ਤੋਂ ਸ਼ੁਰੂ ਕੀਤੇ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਜੂਕੇਸ਼ਨ ਵਰਲਡ ਦੀ ਮੈਨੇਜਿੰਗ ਪਾਰਟਨਰ ਸੋਨੀਆ ਸੱਚਰ ਨੇ ਦੱਸਿਆ ਕਿ ਸੰਸਥਾ ...

ਪੂਰੀ ਖ਼ਬਰ »

ਸਰਕਲ ਪ੍ਰਧਾਨ ਦਾਖ਼ਲਾ ਤੇ ਸਾਥੀਆਂ ਵਲੋਂ ਨੱਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ, ਭੋਗ 30 ਨੂੰ

ਬਟਾਲਾ/ਸੇਖਵਾਂ, 26 ਮਈ (ਸੰਧੂ, ਬੂਲੇਵਾਲ)-ਸ਼ੋ੍ਰਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਸਰਕਲ ਪ੍ਰਧਾਨ ਰਣਧੀਰ ਸਿੰਘ ਦਾਖ਼ਲਾ ਨੇ ਸਾਥੀਆਂ ਸਮੇਤ ਬੀਤੇ ਦਿਨੀ ਗੁਰੂ ਚਰਨਾਂ 'ਚ ਜਾ ਬਿਰਾਜੇ ਆੜ੍ਹਤੀ ਗਿਆਨੀ ਗੁਰਦੀਪ ਸਿੰਘ ਨੱਤ ਪਿੰਡ ਢਡਿਆਲਾ ਨੱਤ ਪੱਤੀ ਮਿਰਜੋਵਾਲੀ ...

ਪੂਰੀ ਖ਼ਬਰ »

ਡੀ.ਐਸ.ਪੀ. ਦਿਨੇਸ਼ ਸਿੰਘ ਸੋਹੀ ਨਮਿਤ ਸ਼ਰਧਾਂਜਲੀ ਸਮਾਗਮ 31 ਨੂੰ

ਡੇਰਾ ਬਾਬਾ ਨਾਨਕ, 26 ਮਈ (ਵਿਜੇ ਸ਼ਰਮਾ)-ਡੀ.ਐਸ.ਪੀ. ਦਿਨੇਸ਼ ਸਿੰਘ ਸੋਹੀ ਜੋ ਬੀਤੀ 22 ਮਈ ਨੂੰ ਗੁੜਗਾਵਾਂ ਦੇ ਮੇਦਾਂਤਾ ਮੈਡੀਸਿਟੀ ਹਸਪਤਾਲ ਵਿਖੇ ਇਲਾਜ ਦੌਰਾਨ ਸਦੀਵੀ ਵਿਛੋੜਾ ਦੇ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ...

ਪੂਰੀ ਖ਼ਬਰ »

ਜੀਆ ਲਾਲ ਮਿੱਤਲ ਸਕੂਲ 'ਚ ਭਾਜਪਾ ਜ਼ਿਲ੍ਹਾ ਪ੍ਰਧਾਨ ਬਾਲ ਕਿਸ਼ਨ ਮਿੱਤਲ ਦਾ ਸਵਾਗਤ

ਗੁਰਦਾਸਪੁਰ, 26 ਮਈ (ਆਰਿਫ਼)-ਅੱਜ ਜੀਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ 'ਚ ਸ੍ਰੀ ਨਰਿੰਦਰ ਮੋਦੀ ਦੀ ਵੱਡੀ ਅਤੇ ਸੰਨੀ ਦਿਓਲ ਦੀ ਸ਼ਾਨਦਾਰ ਜਿੱਤ 'ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਡੀ.ਏ.ਵੀ.ਸੀ.ਐਮ.ਸੀ. ਦਾ ਸਮੁੱਚੇ ਸਟਾਫ਼ ਮੈਂਬਰਾਂ ਵਲੋਂ ਹਾਰਦਿਕ ਸਵਾਗਤ ...

ਪੂਰੀ ਖ਼ਬਰ »

ਵੀਲਾ ਤੇਜਾ ਦੇ ਸਮਾਜ ਸੇਵੀ ਨੌਜਵਾਨਾਂ ਨੇ ਪਾਣੀ ਦੇ ਬਚਾਅ ਲਈ ਖੁੱਲ੍ਹੇ ਪਾਈਪਾਂ ਅੱਗੇ ਟੂਟੀਆਂ ਲਗਾਈਆਂ

ਕਾਲਾ ਅਫਗਾਨਾ, 26 ਮਈ (ਅਵਤਾਰ ਸਿੰਘ ਰੰਧਾਵਾ)-ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਗੁਰਭੇਜ ਸਿੰਘ ਖ਼ਾਲਸਾ ਯੂ.ਐਸ.ਏ. ਵਾਲਿਆਂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਸੇਵੀ ਨੌਜਵਾਨਾਂ ਦੀ ਟੀਮ, ਜੋ ਵੱਖ-ਵੱਖ ਤਰਾਂ ਦੇ ਸਮਾਜ ਸੁਧਾਰਕ ਕੰਮਾਂ ਲਈ ਨਿਸ਼ਕਾਮ ਸੇਵਾ ਕਰਕੇ ਪਿਛਲੇ ...

ਪੂਰੀ ਖ਼ਬਰ »

ਪੰਥਕ ਪਿੰਡਾਂ 'ਚੋਂ ਕਾਂਗਰਸ ਨੂੰ ਜਿਤਾਉਣ ਵਾਲੇ ਵੋਟਰਾਂ ਦੇ ਸਦਾ ਰਿਣੀ ਰਹਾਂਗੇ-ਅਲਾਵਲਪੁਰ/ਬਰੀਲ੍ਹਾ/ਲੋਪਾ

ਕਲਾਨੌਰ, 26 ਮਈ (ਪੁਰੇਵਾਲ)-ਲੰਘੀਆਂ ਲੋਕ ਸਭਾ ਦੀਆਂ ਚੋਣਾਂ 'ਚ ਭਾਰਤ-ਪਾਕਿ ਕੌਮਾਂਤਰੀ ਸਰਹੱਦ ਦੇ ਕੰਢੇ ਸਥਿਤ ਪੰਥਕ ਕਹਾਉਣ ਵਾਲੇ ਪਿੰਡਾਂ 'ਚ ਵੀ ਜੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਚਲਾਈ ਗਈ ਚੋਣ ਮੁਹਿੰਮ ਤੋਂ ...

ਪੂਰੀ ਖ਼ਬਰ »

ਗਿਆਨੀ ਦਵਿੰਦਰ ਸਿੰਘ ਵਲੋਂ ਬੱਚਿਆਂ ਨੂੰ ਮੁਫ਼ਤ ਗੁਰਬਾਣੀ ਕੰਠ ਕਰਵਾਉਣ ਦਾ ਉਪਰਾਲਾ ਸ਼ੁਰੂ

ਹਰਚੋਵਾਲ, 26 ਮਈ (ਢਿੱਲੋਂ)-ਪਿੰਡ ਬਸਰਾਵਾਂ 'ਚ ਦਮਦਮੀ ਟਕਸਾਲ ਧਾਰਮਿਕ ਸੰਸਥਾ ਦੀ ਰਹਿਨੁਮਾਈ ਹੇਠ ਗਿਆਨੀ ਦਵਿੰਦਰ ਸਿੰਘ ਚੀਮਾ ਵਲੋਂ ਲਗਪਗ 45 ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆਂ ਦੇ ਕੇ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਸ਼ੁਰੂ ਕੀਤਾ ਗਿਆ | ਗਿਆਨੀ ਦਵਿੰਦਰ ਸਿੰਘ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦਾਂ ਸਰਸਪੁਰ ਵਿਖੇ ਨਵੀਂ ਇਮਾਰਤ ਦੀ ਉਸਾਰੀ ਦੇ ਪਾਏ ਲੈਂਟਰ

ਗੁਰਦਾਸਪੁਰ, 26 ਮਈ (ਆਰਿਫ਼)-ਗੁਰਦੁਆਰਾ ਸ਼ਹੀਦਾਂ ਸਰਸਪੁਰ ਵਿਖੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਚੱਲ ਰਹੀ ਉਸਾਰੀ ਤਹਿਤ ਇਮਾਰਤ ਦੀ ਪਹਿਲੀ ਛੱਤ ਦੇ ਲੈਂਟਰ ਪਾਏ ਗਏ | ਜਾਣਕਾਰੀ ਦਿੰਦੇ ਹੋਏ ਅਵਤਾਰ ਸਿੰਘ ਪੱਪੂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ...

ਪੂਰੀ ਖ਼ਬਰ »

ਚਾਰ ਦਿਨ ਤੋਂ ਭੇਦਭਰੀ ਹਾਲਤ 'ਚ ਗੁੰਮ ਮਦਨ ਲਾਲ ਦੇ ਪਰਿਵਾਰਕ ਮੈਂਬਰ ਪ੍ਰੇਸ਼ਾਨ

ਕਾਦੀਆਂ, 26 ਮਈ (ਕੁਲਵਿੰਦਰ ਸਿੰਘ)-ਕਸਬਾ ਕਾਦੀਆਂ ਦੇ ਮੁਹੱਲਾ ਧਰਮਪੁਰਾ ਦੇ ਇਕ ਪਰਿਵਾਰ ਦੇ ਮੈਂਬਰ ਮਦਨ ਲਾਲ ਦੇ ਭੇਦਭਰੀ ਹਾਲਤ 'ਚ ਗੁੰਮ ਹੋਣ ਕਾਰਨ ਪਰਿਵਾਰ ਪ੍ਰੇਸ਼ਾਨੀ ਦੀ ਹਾਲਤ ਵਿਚ ਹੈ | ਗੁੰਮ ਹੋਏ ਮਦਨ ਲਾਲ ਪੁੱਤਰ ਪ੍ਰਕਾਸ਼ ਚੰਦ ਉਮਰ ਕਰੀਬ 65 ਸਾਲ, ਜੋ 22 ਮਈ ਨੂੰ ...

ਪੂਰੀ ਖ਼ਬਰ »

ਕਬੂਤਰਬਾਜ਼ੀ ਦੇ ਤੀਸਰੇ ਮੁਕਾਬਲੇ 'ਚ ਵਜ਼ੀਰ ਭੱਟੀਆਾ ਅਤੇ ਸਾਥੀਆਾ ਦੀ ਰਹੀ ਝੰਡੀ

ਗੁਰਦਾਸਪੁਰ, 26 ਮਈ (ਆਰਿਫ਼)-ਹਰ ਸਾਲ ਦੀ ਤਰਾਂ ਇਸ ਸਾਲ ਵੀ ਪੂਰੇ ਪੰਜਾਬ ਸਮੇਤ ਉੱਤਰੀ-ਭਾਰਤ ਅਤੇ ਲਹਿੰਦੇ ਪੰਜਾਬ 'ਚ ਕਬੂਤਰਾਂ ਦੀ ਪਰਵਾਜ਼ ਦੇ ਮੁਕਾਬਲੇ ਚੱਲ ਰਹੇ ਹਨ | ਇਨ੍ਹਾਂ ਮੁਕਾਬਲਿਆਂ ਵਿਚ ਹਲਕਾ ਕਾਹਨੂੰਵਾਨ ਦੇ ਕਬੂਤਰਬਾਜ਼ਾਂ ਨੇ ਵੀ ਪੂਰੇ ਜੋਸ਼ ਨਾਲ ਭਾਗ ...

ਪੂਰੀ ਖ਼ਬਰ »

ਗੁਰਦੁਆਰਾ ਅੱਚਲ ਸਾਹਿਬ ਵਿਖੇ ਦਮਦਮੀ ਟਕਸਾਲ ਵਲੋਂ ਜੂਨ 84 ਦੇ ਘੱਲੂਘਾਰੇ ਨੂੰ ਸਮਰਪਿਤ ਸ਼ਹੀਦੀ ਸਮਾਗਮ

ਅੱਚਲ ਸਾਹਿਬ, 26 ਮਈ (ਗੁਰਚਰਨ ਸਿੰਘ)-ਜੂਨ 84 ਘੱਲੂਘਾਰੇ ਦੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਅਤੇ ਬੇਅੰਤ ਸ਼ਹੀਦ ਸਿੰਘਾਂ-ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ...

ਪੂਰੀ ਖ਼ਬਰ »

ਫਤਹਿਗੜ੍ਹ ਚੂੜੀਆਂ 'ਚ 840 ਵੋਟਾਂ ਨਾਲ ਜਾਖੜ ਜਿੱਤੇ, ਸੰਨੀ ਦਿਓਲ ਸੈਂਕੜੇ ਤੋਂ ਖੁੰਝੇ, ਦਵਿੰਦਰ ਸਿੰਘ ਭੋਲੇਕੇ ਦਾ ਦਬਦਬਾ ਰਿਹਾ ਕਾਇਮ

ਫਤਹਿਗੜ੍ਹ ਚੂੜੀਆਂ, 26 ਮਈ (ਧਰਮਿੰਦਰ ਸਿੰਘ ਬਾਠ)-ਲੋਕ ਸਭਾ ਚੋਣਾਂ ਦੇ ਨਤੀਜਿਆਂ 'ਚ ਹਲਕਾ ਫਤਹਿਗੜ੍ਹ ਚੂੜੀਆਂ ਦੇ ਅਧੀਨ ਪੈਂਦੇ ਪਿੰਡ ਭੋਲੇਕੇ ਵਿਖੇ ਇਕ ਵਾਰ ਫਿਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਤਿ੍ਪਤਰਜਿੰਦਰ ਸਿੰਘ ਬਾਜਵਾ ਦੇ ਅਤਿ ਨਜ਼ਦੀਕੀ ਦਵਿੰਦਰ ਸਿੰਘ ...

ਪੂਰੀ ਖ਼ਬਰ »

ਪ੍ਰਧਾਨ ਸੁਖਵਿੰਦਰ ਕੌਰ ਨੇ ਸੋਮ ਪ੍ਰਕਾਸ਼ ਦੀ ਜਿੱਤ ਦੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ

ਸ੍ਰੀ ਹਰਿਗੋਬਿੰਦਪੁਰ, 26 ਮਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਸ਼ਹਿਰ ਤੋਂ ਅਕਾਲੀ ਦਲ ਦੀ ਸ਼ਹਿਰੀ ਪ੍ਰਧਾਨ ਸੁਖਵਿੰਦਰ ਕੌਰ ਨੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਸੋਮ ਪ੍ਰਕਾਸ਼ ਨੂੰ ਮਿਲੀ ਵੱਡੀ ਜਿੱਤ ਦੀ ਖੁਸ਼ੀ 'ਚ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਧਰਨੇ ਅੱਜ

ਵਰਸੋਲਾ, 26 ਮਈ (ਵਰਿੰਦਰ ਸਹੋਤਾ)-ਕਿਰਤੀ ਕਿਸਾਨ ਯੂਨੀਅਨ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ 27 ਮਈ ਨੂੰ ਜ਼ਿਲ੍ਹਾ ਹੈਡਕੁਆਟਰਾਂ 'ਤੇ ਧਰਨੇ ਦਿੱਤੇ ਜਾਣਗੇ | ਇਸ ਸਬੰਧ 'ਚ ਯੂਨੀਅਨ ਦੇ ਆਗੂਆਂ ਵਲੋਂ ਪਿੰਡਾਂ ਅੰਦਰ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਧਰਨਿਆਂ 'ਚ ਸ਼ਾਮਿਲ ...

ਪੂਰੀ ਖ਼ਬਰ »

ਜੁਲਕਾ ਨਰਸਿੰਗ ਕਾਲਜ ਕਾਦੀਆਂ 'ਚ ਨਰਸਿੰਗ ਦਿਵਸ ਮਨਾਇਆ

ਕਾਦੀਆਂ, 26 ਮਈ (ਮਕਬੂਲ ਅਹਿਮਦ)-ਜੁਲਕਾ ਕਾਲਜ ਨਰਸਿੰਗ ਐਾਡ ਹੈਲਥ ਸਾਇੰਸ ਕਾਦੀਆਂ ਵਲੋਂ ਪਿ੍ੰਸੀਪਲ ਰਵਨੀਤ ਦੀ ਅਗਵਾਈ 'ਚ ਨਰਸਿੰਗ ਦਿਵਸ ਮਨਾਇਆ ਗਿਆ | ਇਸ ਮੌਕੇ ਕਰਵਾਏ ਸਮਾਰੋਹ ਦੀ ਆਰੰਭਤਾ ਡਾ. ਵਿਨੈ ਜੁਲਕਾ ਤੇ ਡਾ. ਸ਼ੈਲਜਾ ਜੁਲਕਾ ਨੇ ਸ਼ਮ੍ਹਾਂ ਰੌਸ਼ਨ ਕਰਨ ...

ਪੂਰੀ ਖ਼ਬਰ »

ਵਿੱਤ ਸਕੱਤਰ ਪੰਜਾਬ ਸੁਰਿੰਦਰ ਪੱਪੂ ਨੂੰ ਸੇਵਾ ਮੁਕਤੀ 'ਤੇ ਸ਼ਾਨਦਾਰ ਵਿਦਾਇਗੀ ਪਾਰਟੀ

ਪੁਰਾਣਾ ਸ਼ਾਲਾ, 26 ਮਈ (ਅਸ਼ੋਕ ਸ਼ਰਮਾ)-ਪੰਜਾਬ ਰਾਜ ਪਾਵਰਕਾਮ ਦੀ ਸਬ ਡਵੀਜ਼ਨ ਵਿਚ ਕੰਮ ਕਰਦੇ ਸੁਰਿੰਦਰ ਪੱਪੂ ਜੋ 58 ਸਾਲ ਦੀ ਉਮਰ ਹੋਣ 'ਤੇ ਬੀਤੇ ਦਿਨੀ ਸੇਵਾ ਮੁਕਤ ਹੋਏ ਹਨ | ਉਨ੍ਹਾਂ ਦੀ ਵਿਦਾਇਗੀ ਪਾਰਟੀ ਜੇ.ਪੀ. ਪੈਲੇਸ ਚੱਕ ਸ਼ਰੀਫ਼ ਵਿਚ ਕੀਤੀ ਗਈ | ਇਸ ਵਿਦਾਇਗੀ ...

ਪੂਰੀ ਖ਼ਬਰ »

ਚਾਨਣ ਮੁਨਾਰਾ ਸਾਬਤ ਹੋ ਰਿਹੈ ਸ਼ਿਵਾਲਿਕ ਗਰੁੱਪ ਆਫ਼ ਕਾਲਜ ਗੁਰਦਾਸਪੁਰ

ਗੁਰਦਾਸਪੁਰ, 26 ਮਈ (ਆਰਿਫ਼)-ਸ਼ਿਵਾਲਿਕ ਗਰੁੱਪ ਆਫ਼ ਕਾਲਜ ਗੁਰਦਾਸਪੁਰ ਵਲੋਂ ਇਲਾਕਾ ਵਾਸੀਆਂ ਨੰੂ ਸਿੱਖਿਅਤ ਕਰਨ ਦਾ ਕਦਮ 13 ਮਾਰਚ 1996 ਵਿਚ ਚੁੱਕਿਆ ਗਿਆ ਸੀ | ਸ਼ਿਵਾਲਿਕ ਗਰੁੱਪ ਆਫ਼ ਕਾਲਜ ਦੇ ਚੇਅਰਮੈਨ ਡਾ: ਸੰਧੂ ਤੇ ਉਨ੍ਹਾਂ ਦੇ ਮਿਹਨਤੀ ਸਟਾਫ਼ ਸਦਕਾ ਇਸ ਸਮੇਂ ...

ਪੂਰੀ ਖ਼ਬਰ »

ਗਿਆਨ ਸਾਗਰ ਸਕੂਲ ਭੱਟੀਵਾਲ ਦੇ ਚੰਗੇ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

ਘੁਮਾਣ, 26 ਮਈ (ਬੰਮਰਾਹ)-ਨਜ਼ਦੀਕੀ ਪਿੰਡ ਭੱਟੀਵਾਲ ਵਿਖੇ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਚਲਾਈ ਜਾ ਰਹੀ ਸੰਸਥਾ ਗਿਆਨ ਸਾਗਰ ਪਬਲਿਕ ਸਕੂਲ ਦੇ ਦਸਵੀਂ ਜਮਾਤ ਦੇ ਸ਼ਾਨਦਾਰ ਨਤੀਜੇ 'ਚ ਚੰਗੇ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਇਕ ...

ਪੂਰੀ ਖ਼ਬਰ »

ਹੁਸ਼ਿਆਰਪੁਰ ਲੋਕ ਸਭਾ ਸੀਟ ਜਿੱਤ ਕੇ ਅਕਾਲੀ-ਭਾਜਪਾ ਨੇ ਇਤਿਹਾਸ ਦੁਹਰਾਇਆ-ਅੰਮੂ ਤੇ ਬੱਲ

ਊਧਨਵਾਲ, 26 ਮਈ (ਪ੍ਰਗਟ ਸਿੰਘ)-ਲੋਕ ਸਭਾ ਸੀਟ ਹੁਸ਼ਿਆਰਪੁਰ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸੋਮ ਪ੍ਰਕਾਸ਼ ਨੇ ਆਪਣੀ ਜਿੱਤ ਦਰਜ ਕਰਵਾ ਕੇ ਇਤਿਹਾਸ ਨੂੰ ਦੁਬਾਰਾ ਦੁਹਰਾਇਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਯੂਥ ...

ਪੂਰੀ ਖ਼ਬਰ »

ਸਜੀਆਂ-ਸਜਾਈਆਂ ਸਟੇਜਾਂ ਦਾ ਸ਼ਿੰਗਾਰ ਬਣਨ ਵਾਲਿਆਂ ਨੇ ਡੇਰਾ ਬਾਬਾ ਨਾਨਕ ਤੇ ਫਤਹਿਗੜ੍ਹ ਚੂੜੀਆਂ ਤੋਂ ਅਕਾਲੀ ਦਲ ਨੂੰ ਲਗਾਈ ਢਾਹ

ਅਲੀਵਾਲ, 26 ਮਈ (ਅਵਤਾਰ ਸਿੰਘ ਰੰਧਾਵਾ)-ਹਾਲ ਹੀ ਵਿਚ ਹੋਈਆਂ ਲੋਕ ਸਭਾ ਦੀਆਂ ਚੋਣਾਂ 'ਚ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਅਤੇ ਹਲਕਾ ਡੇਰਾ ਬਾਬਾ ਨਾਨਕ ਅੰਦਰ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਦੇ ਡਿਗਦੇ ਮਿਆਰ ਦੀਆਂ ਚਰਚਾਵਾਂ ਹੋ ਰਹੀਆਂ ਹਨ | ਕਾਂਗਰਸ ...

ਪੂਰੀ ਖ਼ਬਰ »

ਸਮਾਰਟ ਸਕੂਲ ਭੈਣੀ ਮੀਆਂ ਖਾਂ ਵਿਖੇ ਮਾਸ ਕੌ ਾਸਲਿੰਗ ਪ੍ਰੋਗਰਾਮ ਕਰਵਾਇਆ

ਕਾਹਨੂੰਵਾਨ, 26 ਮਈ (ਹਰਜਿੰਦਰ ਸਿੰਘ ਜੱਜ)-ਬਲਾਕ ਕਾਹਨੂੰਵਾਨ ਦੇ ਅਧੀਨ ਪੈਂਦੇ ਸਮਾਰਟ ਸਕੂਲ ਸੀਨੀਅਰ ਸੈਕੰਡਰੀ ਸਕੂਲ ਸਕੂਲ ਭੈਣੀ ਮੀਆਂ ਖਾਂ ਵਿਖੇ ਮਾਸ ਕੌਸਿਲੰਗ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਡਾਕਟਰ ਵਰੁਣ ਜੋਸ਼ੀ ਪਲੇਸਮੈਂਟ ਅਫ਼ਸਰ ਤੇ ਗੌਰਵ ਕੁਮਾਰ ...

ਪੂਰੀ ਖ਼ਬਰ »

ਮਾਈ ਭਾਗੋ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਨਤੀਜਿਆਂ 'ਚੋਂ ਪਹਿਲਾ ਸਥਾਨ ਹਾਸਲ

ਤਰਨ ਤਾਰਨ, 26 ਮਈ (ਹਰਿੰਦਰ ਸਿੰਘ)- ਸਾਲ 2018-19 'ਚ ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਐਲਾਨੇ ਬੀ.ਐੱਸ.ਸੀ. ਨਰਸਿੰਗ ਨਤੀਜਿਆਂ ਵਿਚ ਮਾਈ ਭਾਗੋ ਕਾਲਜ ਆਫ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਪਹਿਲੇ ਸਥਾਨ ਹਾਸਲ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਬਾਬਾ ਫ਼ਰੀਦ ...

ਪੂਰੀ ਖ਼ਬਰ »

ਸਰਦਾਰਨੀ ਅਜੀਤ ਕੌਰ ਰੰਧਾਵਾ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ

ਕੋਟਲੀ ਸੂਰਤ ਮੱਲ੍ਹੀ, 26 ਮਈ (ਕੁਲਦੀਪ ਸਿੰਘ ਨਾਗਰਾ)-ਬੀਤੇ ਦਿਨੀ ਗੁਰੂ ਚਰਨਾ 'ਚ ਜਾ ਬਿਰਾਜੇ ਸਰਦਾਰਨੀ ਅਜੀਤ ਕੌਰ ਪਤਨੀ ਹਰਭਜਨ ਸਿੰਘ ਰੰਧਾਵਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪਿੰਡ ਗਵਾਰ (ਦੇਹੜ) ਵਿਖੇ ਹੋਇਆ | ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ...

ਪੂਰੀ ਖ਼ਬਰ »

ਅਮਰੀਕਾ 'ਚ ਮਰੇ ਨੌਜਵਾਨ ਦੇ ਪਰਿਵਾਰ ਦੇ ਦੱੁਖ 'ਚ ਸਰੀਕ ਹੋਣ ਪੁੱਜੇ ਬੀ.ਡੀ. ਧੁੱਪੜ

ਪੁਰਾਣਾ ਸਾਲਾ, 26 ਮਈ (ਗੁਰਵਿੰਦਰ ਸਿੰਘ ਗੁਰਾਇਆ)-ਵਿਧਾਨ ਸਭਾ ਹਲਕਾ ਦੀਨਾਨਗਰ ਨਾਲ ਸਬੰਧਿਤ ਸੀਨੀਅਰ ਭਾਜਪਾ ਆਗੂ ਬੀ.ਡੀ. ਧੁੱਪੜ ਅੱਜ ਕੁਝ ਸਥਾਨਿਕ ਅਕਾਲੀ-ਭਾਜਪਾ ਆਗੂਆਂ ਸਮੇਤ ਪਿਛਲੇ ਦਿਨੀਂ ਅਮਰੀਕਾ 'ਚ ਮਰ ਚੱੁਕੇ ਕਸਬਾ ਪੁਰਾਣਾ ਸ਼ਾਲਾ ਦੇ ਵਸਨੀਕ ਇਕ ਨੌਜਵਾਨ ...

ਪੂਰੀ ਖ਼ਬਰ »

ਚੀਮਾ ਅਤੇ ਮੰਗਲ ਸਿੰਘ ਵਲੋਂ ਸਾਥੀਆਂ ਸਮੇਤ ਸੋਮ ਪ੍ਰਕਾਸ਼ ਦੀ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ

ਬਟਾਲਾ, 26 ਮਈ (ਕਾਹਲੋਂ)-ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਆਕਲੀ-ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਕੈਂਥ ਵਲੋਂ ਇਤਿਹਾਸਕ ਜਿੱਤ ਦਰਜ ਕਰਨ 'ਤੇ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਸੀਨੀਅਰ ਅਕਾਲੀ ਆਗੂ ਕੁਲਵੰਤ ਸਿੰਘ ਚੀਮਾ ਅਤੇ ਮੰਗਲ ਸਿੰਘ ਬਟਾਲਾ ਵਲੋਂ ਸਾਥੀਆਂ ...

ਪੂਰੀ ਖ਼ਬਰ »

ਵਿਦੇਸ਼ੋਂ ਪਰਤੀ ਭੰਗੜਾ ਟੀਮ ਦਾ ਕੀਤਾ ਸ਼ਾਨਦਾਰ ਸਵਾਗਤ

ਗੁਰਦਾਸਪੁਰ, 26 ਮਈ (ਆਰਿਫ਼)-ਸੀਫ਼ਾ ਭੰਗੜਾ ਟੀਮ ਡਾਇਰੈਕਟਰ ਸਰਬਜੀਤ ਸਿੰਘ ਅਤੇ ਭੰਗੜਾ ਟੀਮ ਲੀਡਰ ਇੰਟਰਨੈਸ਼ਨਲ ਭੰਗੜਾ ਕੋਚ ਅੰਮਿ੍ਤਪਾਲ ਸਿੰਘ ਖੋਖਰ ਫ਼ੌਜੀਆਂ ਦਾ ਤੁਰਕੀ ਵਿਚ 479ਵੇਂ ਫੈਸਟੀਵਲ ਤੋਂ ਵਾਪਸ ਵਤਨ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਕੈਂਸਰ ਦੇ ਰੋਗਾਂ ਲਈ ਲਗਾਏ ਕੈਂਪ ਵਿਚ 339 ਮਰੀਜ਼ਾਂ ਦੀ ਹੋਈ ਜਾਾਚ

ਦੀਨਾਨਗਰ, 26 ਮਈ (ਸੰਧੂ/ਸੋਢੀ/ਸ਼ਰਮਾ)-ਦੀਨਾਨਗਰ ਦੇ ਪਿੰਡ ਧਮਰਾਈ ਵਿਖੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵਲੋਂ ਕੈਂਸਰ ਦੇ ਰੋਗਾਂ ਦੀ ਜਾਂਚ ਲਈ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਧਮਰਾਈ ਦੇ ਸਰਪੰਚ ਰਜਿੰਦਰ ਸਿੰਘ ...

ਪੂਰੀ ਖ਼ਬਰ »

ਇੰਗਲੈਂਡ 'ਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ

ਗੁਰਦਾਸਪੁਰ, 26 ਮਈ (ਆਰਿਫ਼)-ਬਿ੍ਟਿਸ਼ ਲਾਇਬ੍ਰੇਰੀ ਆਪਣੀਆਂ ਬਿਹਤਰੀਨ ਇੰਮੀਗੇਸ਼ਨ ਸੇਵਾਵਾਂ ਕਰਕੇ ਪੰਜਾਬ ਦੀ ਮੰਨੀ-ਪ੍ਰਮੰਨੀ ਸੰਸਥਾ ਬਣ ਚੁੱਕੀ ਹੈ | ਸੰਸਥਾ ਦੇ ਐਮ.ਡੀ. ਦੀਪਕ ਅਬਰੋਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦੇਸ਼ ਵਿਚ ਪੜ੍ਹਨ ਅਤੇ ਸੈਟਲ ਹੋਣ ਦੇ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਸਮਰ ਕੈਂਪ ਦੇ ਸਾਰੇ ਪ੍ਰਬੰਧ ਮੁਕੰਮਲ

ਗੁਰਦਾਸਪੁਰ, 26 ਮਈ (ਆਲਮਬੀਰ ਸਿੰਘ)-ਨਜ਼ਦੀਕੀ ਪਿੰਡ ਬਾਜੇਚੱਕ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਮਰ ਕੈਂਪ 1 ਜੂਨ ਤੋਂ 10 ਜੂਨ ਤੱਕ ਲਗਾਇਆ ਜਾ ਰਿਹਾ ਹੈ | ਇਸ ਮੌਕੇ ਸਕੂਲ ਦੀ ਹੈੱਡ ਟੀਚਰ ਰਜਵਿੰਦਰਪਾਲ ਕੌਰ ਨੇ ਸਕੂਲ ਵਿਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ...

ਪੂਰੀ ਖ਼ਬਰ »

ਬਾਬਾ ਚੁਕੱਤੇ ਸ਼ਾਹ ਦੀ ਮਜ਼ਾਰ 'ਤੇ ਚੋਪੜਾ ਵਿਖੇ ਮੇਲਾ ਕੱਲ੍ਹ ਤੋਂ ਸ਼ੁਰੂ

ਗੁਰਦਾਸਪੁਰ, 26 ਮਈ (ਆਰਿਫ਼)-ਪਿੰਡ ਚੋਪੜਾ ਵਿਖੇ ਬਾਬਾ ਚੁਕੱਤੇ ਸ਼ਾਹ ਦੀ ਮਜ਼ਾਰ 'ਤੇ ਮੇਲਾ 28 ਮਈ ਨੰੂ ਸ਼ੁਰੂ ਹੋਣ ਜਾ ਰਿਹਾ ਹੈ | ਇਸ ਸਬੰਧੀ ਪਿ੍ਤਪਾਲ ਸਿੰਘ ਬੋਨੀ ਚੋਪੜਾ ਨੇ ਦੱਸਿਆ ਕਿ ਇਹ ਮੇਲਾ ਹਰ ਸਾਲ ਕਰਵਾਇਆ ਜਾਂਦਾ ਹੈ | ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ...

ਪੂਰੀ ਖ਼ਬਰ »

ਰਤਨ ਸਾਗਰ ਪਬਲਿਕ ਹਾਈ ਸਕੂਲ ਬੱਬੇਹਾਲੀ 'ਚ ਅੱਵਲ ਰਹੇ ਵਿਦਿਅਰਥੀਆਂ ਦਾ ਸਨਮਾਨ

ਗੁਰਦਾਸਪੁਰ, 26 ਮਈ (ਆਰਿਫ਼)-ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਰਤਨ ਸਾਗਰ ਪਬਲਿਕ ਹਾਈ ਸਕੂਲ ਬੱਬੇਹਾਲੀ ਗੁਰਦਾਸਪੁਰ ਦਾ 10ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ | ਜਿਸ ਵਿਚ ਸਕੂਲ ਦੀ ਮੈਨੇਜਮੈਂਟ ਕਮੇਟੀ ਤੇ ਸਕੂਲ ਦੇ ਪਿ੍ੰਸੀਪਲ ...

ਪੂਰੀ ਖ਼ਬਰ »

ਨਸ਼ਾ ਕਰਨ ਵਾਲੇ ਯੁਵਕ ਹੀ ਹੁਣ ਬਣ ਰਹੇ ਹਨ ਦੂਜਿਆਂ ਲਈ ਨਸ਼ੇ ਤੋਂ ਛੁਟਕਾਰਾ ਪਾਉਣ ਦਾ ਆਸਰਾ

ਗੁਰਦਾਸਪੁਰ, 26 ਮਈ (ਗੁਰਪ੍ਰਤਾਪ ਸਿੰਘ)-ਦੇਸ਼ ਦੀ ਨੌਜਵਾਨੀ ਨਸ਼ਿਆਂ ਦੀ ਇਕ ਐਸੀ ਭੈੜੀ ਦਲਦਲ 'ਚ ਫਸ ਚੁੱਕੀ ਹੈ, ਜਿਸ ਦਾ ਅੰਤ ਕੇਵਲ ਮੌਤ 'ਤੇ ਹੀ ਹੁੰਦਾ ਹੈ | ਪਰ ਇਸ ਮੌਤ ਦੇ ਮੂੰਹ 'ਚੋਂ ਬਚ ਚੁੱਕੇ ਕੁਝ ਨੌਜਵਾਨਾਂ ਵਲੋਂ ਇਕ ਫਰੀਡਮ ਫਾਰਮ ਡਰੱਗਜ਼ ਨਾਮਕ ਗਰੁੱਪ ਸ਼ੁਰੂ ...

ਪੂਰੀ ਖ਼ਬਰ »

ਮਹੰਤ ਤਿਲਕ ਦਾਸ ਤੇ ਹਰਮਨ ਗੁਰਾਇਆ ਵਲੋਂ ਪੰਛੀਆਂ ਲਈ ਪਾਣੀ ਦੇ ਪ੍ਰਬੰਧਾਂ ਦੀ ਮੁਹਿੰਮ ਦਾ ਆਗਾਜ਼

ਬਟਾਲਾ, 26 ਮਈ (ਕਾਹਲੋਂ)- ਦਿਨੋ-ਦਿਨ ਵੱਧ ਰਹੀ ਗਰਮੀ ਦੇ ਚੱਲਦਿਆਂ ਪੰਛੀਆਂ ਨੂੰ ਰਾਹਤ ਦੇਣ ਲਈ ਉੱਘੇ ਸਮਾਜ ਸੇਵਕ ਅਤੇ ਮੈਂਬਰ ਸਟੇਟ ਐਡਵਾਈਜਰੀ ਬੋਰਡ ਪੰਜਾਬ ਹਰਮਨਜੀਤ ਸਿੰਘ ਗੁਰਾਇਆ ਨੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਮਿੱਟੀ ਦੇ ਭਾਂਡੇ ਵੰਡ ਕੇ ਲੋਕਾਂ ਨੂੰ ...

ਪੂਰੀ ਖ਼ਬਰ »

ਜੰਗਲਾਤ ਵਰਕਰ ਯੂਨੀਅਨ ਪੰਜਾਬ ਦੀ ਨਵੀਂ ਇਕਾਈ ਦਾ ਗਠਨ

ਬਟਾਲਾ, 26 ਮਈ (ਕਾਹਲੋਂ)-ਜੰਗਲਾਤ ਵਰਕਰ ਯੂਨੀਅਨ ਪੰਜਾਬ ਦੀ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਰਤਨ ਸਿੰਘ ਹੱਲਾ, ਰਵੀ ਕੁਮਾਰ, ਰਣਜੀਤ ਸਿੰਘ ਭਾਗੋਵਾਲ ਅਤੇ ਪ.ਸ.ਸ.ਫ. ਆਗੂ ਰਜਵੰਤ ਕੌਰ ਬਖਤਪੁਰ ਤੇ ਗੁਰਪ੍ਰੀਤ ਸਿੰਘ ਰੰਗੀਲਪੁਰ ਦੀ ਸਾਂਝੀ ਅਗਵਾਈ ਹੇਠ ਹੋਈ, ਜਿਸ ਵਿਚ ...

ਪੂਰੀ ਖ਼ਬਰ »

ਵਪਾਰ ਮੰਡਲ ਦੀ ਮੀਟਿੰਗ ਹੋਈ-ਭਾਰਤ ਮਹਾਜਨ ਜ਼ਿਲ੍ਹਾ ਇੰਚਾਰਜ ਨਿਯੁਕਤ

ਪਠਾਨਕੋਟ, 26 ਮਈ (ਆਰ. ਸਿੰਘ/ਸੰਧੂ)-ਵਪਾਰ ਮੰਡਲ ਪਠਾਨਕੋਟ ਦੀ ਮੀਟਿੰਗ ਸਥਾਨਿਕ ਇਕ ਹੋਟਲ ਵਿਖੇ ਪ੍ਰਧਾਨ ਨਰੇਸ਼ ਅਰੋੜਾ ਅਤੇ ਚੇਅਰਮੈਨ ਚਾਚਾ ਵੇਦ ਪ੍ਰਕਾਸ਼ ਦੀ ਪ੍ਰਧਾਨਗੀ ਵਿਚ ਹੋਈ | ਜਿਸ 'ਚ ਵਪਾਰੀਆਂ ਦੀ ਤਰੱਕੀ ਲਈ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ...

ਪੂਰੀ ਖ਼ਬਰ »

ਆਪਣੇ ਵਰਕਰਾਂ ਦੇ ਪਿਆਰ ਸਦਕਾ ਹੀ ਅਸਤੀਫ਼ਾ ਨਹੀਂ ਦਿੱਤਾ-ਵਿਧਾਇਕ ਜੋਗਿੰਦਰਪਾਲ

ਨਰੋਟ ਮਹਿਰਾ, 26 ਮਈ (ਸੁਰੇਸ਼ ਕੁਮਾਰ)-ਵਿਧਾਨ ਸਭਾ ਹਲਕਾ ਭੋਆ ਦੇ ਵਿਧਾਇਕ ਜੋਗਿੰਦਰਪਾਲ ਦਾ ਇਕ ਵੀਡੀਓ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਜਿਸ ਵਿਚ ਉਨ੍ਹਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਕ ਜਨ ਸਭਾ ਨੰੂ ਸੰਬੋਧਨ ਕਰਦਿਆਂ ਕਿਹਾ ਸੀ ...

ਪੂਰੀ ਖ਼ਬਰ »

ਸਾਬਕਾ ਸਾਂਸਦ ਵਿਨੋਦ ਖੰਨਾ ਦੇ ਅਧੂਰੇ ਕੰਮਾਂ ਨੂੰ ਅੱਗੇ ਵਧਾਉਣਗੇ ਸੰਨੀ ਦਿਓਲ-ਰਾਜੂ ਮਹਾਜਨ

ਪਠਾਨਕੋਟ, 26 ਮਈ (ਚੌਹਾਨ)-ਭਾਜਪਾ ਦੇ ਚੁਣੇ ਗਏ ਲੋਕ ਸਭਾ ਮੈਂਬਰ ਸੰਨੀ ਦਿਓਲ ਇਲਾਕੇ ਦੇ ਸਾਬਕਾ ਲੋਕ ਸਭਾ ਮੈਂਬਰ ਸਵਰਗੀ ਵਿਨੋਦ ਖੰਨਾ ਦੇ ਅਧੂਰੇ ਕੰਮਾਂ ਨੰੂ ਅੱਗੇ ਵਧਾਉਣਗੇ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਕਾਰਪੋਰੇਟਰ ਰਾਜੂ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਵਿਟਾਮਿਨ ਏ ਦੀ ਖ਼ੁਰਾਕ ਖ਼ਤਮ

ਪਠਾਨਕੋਟ, 26 ਮਈ (ਚੌਹਾਨ)-ਪ੍ਰਦੇਸ਼ ਦੀ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਦਾ ਨਤੀਜਾ ਲੋਕ ਸਭਾ ਚੋਣਾਂ 'ਚ ਦੇਖ ਹੀ ਲਿਆ | ਪਰ ਇਸ ਤੋਂ ਬਾਅਦ ਵੀ ਸ਼ਾਇਦ ਸਰਕਾਰ ਅਜੇ ਜਾਗੀ ਨਹੀਂ ਹੈ | ਜਿਸ ਕਾਰਨ ਲੋਕਾਂ ਨੰੂ ਮਿਲ ਰਹੀਆਂ ਸਹੂਲਤਾਂ ਦੀ ਵੱਡੀ ਤੋਟ ਹੈ | ਅਜਿਹਾ ਹੀ ਮਾਮਲਾ ...

ਪੂਰੀ ਖ਼ਬਰ »

ਮਾਡਰਨ ਸੰਦੀਪਨੀ ਸਕੂਲ ਵਿਖੇ ਇੰਟਰ ਸਕੂਲ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

ਪਠਾਨਕੋਟ, 26 ਮਈ (ਆਰ. ਸਿੰਘ)-ਮਾਡਰਨ ਸੰਦੀਪਨੀ ਸਕੂਲ ਵਿਖੇ ਸਹੋਦਿਆ ਸਕੂਲ ਕੰਪਲੈਕਸ ਤਹਿਤ ਇੰਟਰ ਸਕੂਲ ਪੋਸਟਰ ਮੇਕਿੰਗ ਮੁਕਾਬਲੇ ਪਿ੍ੰਸੀਪਲ ਨੀਰਜ ਮੋਹਨ ਪੁਰੀ ਦੀ ਪ੍ਰਧਾਨਗੀ ਅਤੇ ਆਰਟ ਕਲੱਬ ਦੀ ਪੂਜਾ ਤੇ ਰੁਚੀ ਦੀ ਦੇਖਰੇਖ 'ਚ ਕਰਵਾਏ ਗਏ | ਇਸ ਮੁਕਾਬਲੇ ਦੌਰਾਨ ...

ਪੂਰੀ ਖ਼ਬਰ »

ਸਾਂਝੀਆਂ ਮੰਗਾਂ ਲਈ ਕਰਮਚਾਰੀਆਂ ਤੇ ਪੈਨਸ਼ਨਰਾਂ ਦਾ ਸਾਂਝਾ ਮੁਹਾਜ਼ ਬਣਾਉਣ ਦਾ ਫ਼ੈਸਲਾ

ਪਠਾਨਕੋਟ, 26 ਮਈ (ਚੌਹਾਨ)-ਸਟੇਟ ਪੈਨਸ਼ਨਰ ਜਾਇੰਟ ਫ਼ਰੰਟ ਜ਼ਿਲ੍ਹਾ ਪਠਾਨਕੋਟ ਦੀ ਕਾਰਜਕਾਰਨੀ ਅਤੇ ਵੱਖ ਵੱਖ ਕਰਮਚਾਰੀ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਫ਼ਰੰਟ ਦੇ ਸੀਨੀਅਰ ਕਨਵੀਨਰ ਨਰੇਸ਼ ਕੁਮਾਰ ਅਤੇ ਮਨਿਸਟਰੀਅਲ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ...

ਪੂਰੀ ਖ਼ਬਰ »

30 ਲੱਖ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਮਾਮੇ ਿਖ਼ਲਾਫ਼ ਮਾਮਲਾ ਦਰਜ

ਸੁਜਾਨਪੁਰ, 26 ਮਈ (ਜਗਦੀਪ ਸਿੰਘ)-ਆਪਣੇ ਹੀ ਭਾਣਜੇ ਨੰੂ ਝਾਂਸਾ ਦੇ ਕੇ 30 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਮਾਮੇ ਿਖ਼ਲਾਫ਼ ਥਾਣਾ ਸੁਜਾਨਪੁਰ ਦੀ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜੋਗਿੰਦਰਪਾਲ ਵਾਸੀ ਪਿੰਡ ਬੇਗੋਵਾਲ ਨੇ ਪੁਲਿਸ ਨੰੂ ਦਿੱਤੀ ...

ਪੂਰੀ ਖ਼ਬਰ »

ਸਰਬੱਤ ਖ਼ਾਲਸਾ ਧਾਰਮਿਕ ਸੰਸਥਾ ਵਲੋਂ ਗੁਰਦੁਆਰਾ ਦੌਲਤਪੁਰ ਖ਼ੁਰਦ ਵਿਖੇ ਗੁਰਮਤਿ ਸਮਾਗਮ

ਪਠਾਨਕੋਟ, 26 ਮਈ (ਆਰ. ਸਿੰਘ)-ਸਰਬੱਤ ਖ਼ਾਲਸਾ ਧਾਰਮਿਕ ਸੰਸਥਾ ਵਲੋਂ ਗੁਰਦੁਆਰਾ ਦੌਲਤਪੁਰ ਖ਼ੁਰਦ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਪ੍ਰਸਿੱਧ ਕਥਾਵਾਚਕ ਤੇ ਪ੍ਰਚਾਰਕ ਗਿਆਨੀ ...

ਪੂਰੀ ਖ਼ਬਰ »

ਰਾਸ਼ਟਰੀ ਕਲਿਆਣਕਾਰੀ ਪ੍ਰੀਸ਼ਦ ਵਲੋਂ ਮੁਫ਼ਤ ਮਲਟੀ ਸਪੈਸ਼ਲਿਸਟ ਜਾਂਚ ਕੈਂਪ

ਪਠਾਨਕੋਟ, 26 ਮਈ (ਆਰ. ਸਿੰਘ)-ਰਾਸ਼ਟਰੀ ਕਲਿਆਣਕਾਰੀ ਪ੍ਰੀਸ਼ਦ ਵਲੋਂ ਪ੍ਰਧਾਨ ਰਾਕੇਸ਼ ਸ਼ਰਮਾ ਦੀ ਦੇਖਰੇਖ ਹੇਠ ਪਠਾਨਕੋਟ ਵਿਖੇ 222 ਵਾਂ ਮੁਫ਼ਤ ਮਲਟੀਸਪੈਸ਼ਲਿਟਸ ਜਾਂਚ ਕੈਂਪ ਲਗਾਇਆ ਗਿਆ | ਜਿਸ 'ਚ ਮਾਹਿਰ ਡਾ: ਮੋਹਿਤ ਮਹਾਜਨ, ਡਾ: ਵਯੋਮਾ ਵਡੈਹਰਾ, ਡਾ: ਰਮੇਸ਼ ਡੋਗਰਾ ...

ਪੂਰੀ ਖ਼ਬਰ »

ਦੋ ਰੋਜ਼ਾ ਭਗਤ ਮਾਲ ਕਥਾ ਸਮਾਗਮ ਦੀ ਸ਼ੁਰੂਆਤ

ਪਠਾਨਕੋਟ, 26 ਮਈ (ਸੰਧੂ)-ਰਘੁਨਾਥ ਸੰਕੀਰਤਨ ਮੰਡਲ ਵੈਲਫੇਅਰ ਸੁਸਾਇਟੀ ਤੇ ਜੈ ਬਾਵਾ ਲਾਲ ਦਿਆਲ ਸੇਵਾ ਕਮੇਟੀ ਵਲੋਂ ਪ੍ਰਧਾਨ ਵਿਕਾਸ ਮਹਾਜਨ ਦੀ ਪ੍ਰਧਾਨਗੀ ਹੇਠ ਰਾਮ ਲੀਲਾ ਮੈਦਾਨ ਵਿਖੇ ਦੋ ਰੋਜ਼ਾ ਭਗਤ ਮਾਲ ਕਥਾ ਤੇ ਸੰਕੀਰਤਨ ਸਮਾਗਮ ਦੀ ਸ਼ੁਰੂਆਤ ਕੀਤੀ ਗਈ | ਸਮਾਗਮ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਆਧੁਨਿਕ ਤਰੀਕੇ ਨਾਲ ਸਿੱਖਿਆ ਦੇਣ ਲਈ ਸਮਾਰਟ ਰੂਮ ਦਾ ਕੀਤਾ ਉਦਘਾਟਨ

ਪਠਾਨਕੋਟ, 26 ਮਈ (ਸੰਧੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ੰਸੀਪਲ ਰਾਜੇਸ਼ਵਰ ਸਲਾਰੀਆ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ, ਜਿਸ 'ਚ ਸੇਵਾ ਮੁਕਤ ਡੀ.ਈ.ਓ. (ਸੈ) ਰਵਿੰਦਰ ਸ਼ਰਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ, ਜਿਨ੍ਹਾਂ ਵਲੋਂ ਸਕੂਲ ਵਿਖੇ ਬਣਾਏ ਸਮਾਰਟ ...

ਪੂਰੀ ਖ਼ਬਰ »

ਲੰਗਰ ਦੇ ਨਾਂਅ 'ਤੇ ਵਲਟੋਹੀਆਂ ਮੰਗ ਕੇ ਵੇਚਣ ਵਾਲਾ ਵਿਅਕਤੀ ਪੁਲਿਸ ਕੀਤਾ ਹਵਾਲੇ

ਸੁਜਾਨਪੁਰ, 26 ਮਈ (ਜਗਦੀਪ ਸਿੰਘ)-ਲੋਕਾਂ ਤੋਂ ਲੰਗਰ ਦੇ ਨਾਂਅ 'ਤੇ ਵਲਟੋਹੀਆਂ ਮੰਗ ਕੇ ਵੇਚਣ ਵਾਲੇ ਵਿਅਕਤੀ ਨੂੰ ਲੋਕਾਂ ਨੇ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਲਾਸ਼ਪੁਰ ਨਿਵਾਸੀ ਰਜਿੰਦਰ ਧੀਮਾਨ ਨੇ ਦੱਸਿਆ ਕਿ 16 ਮਈ ਨੰੂ ਗੋਰੂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX