ਤਾਜਾ ਖ਼ਬਰਾਂ


ਸਿਖਿਆ ਮੰਤਰੀ ਵੱਲੋਂ ਪ੍ਰਵਾਸੀ ਮਜ਼ਦੂਰਾਂ ਲਈ ਸਕੂਲ ਖੋਲ੍ਹਣ ਦੇ ਆਦੇਸ਼
. . .  1 day ago
ਲੋਹਟਬੱਦੀ, 30 ਮਾਰਚ (ਕੁਲਵਿੰਦਰ ਸਿੰਘ ਡਾਂਗੋ) - ਕੋਰੋਨਾ ਵਾਇਰਸ ਕਾਰਨ ਪੰਜਾਬ ਅੰਦਰ ਠੱਪ ਹੋਏ ਕੰਮ ਕਾਰ ਉਪਰੰਤ ਕਮਾਈ ਦਾ ਸਾਧਨ ਨਾ ਹੋਣ ਅਤੇ ਪੇਟ ਭਰਨ ਲਈ ਰਾਸ਼ਨ ਦੀ ਘਾਟ ਨੂੰ ਦੇਖਦਿਆਂ ਕਰਫ਼ਿਊ ਦੌਰਾਨ ਪੈਦਲ ਹੀ ਆਪਣੇ ...
ਅੱਜ ਦਿੱਲੀ ਵਿਚ ਕੋਰੋਨਾ ਵਾਇਰਸ ਦੇ 25 ਨਵੇਂ ਕੇਸ, 97 ਕੇਸਾਂ ਦੀ ਪੁਸ਼ਟੀ
. . .  1 day ago
ਸ਼ੱਕੀ ਮਿ੍ਤਕ ਮਰੀਜ਼ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਪਿਆ ਰੋਲਾ
. . .  1 day ago
ਫ਼ਿਰੋਜ਼ਪੁਰ 30 ਮਾਰਚ ( ਜਸਵਿੰਦਰ ਸਿੰਘ ਸੰਧੂ ) ਸ਼ੱਕੀ ਮਰੀਜ ਸੁਖਦੇਵ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਗੋਬਿੰਦ ਨਗਰੀ ਫ਼ਿਰੋਜ਼ਪੁਰ ਸ਼ਹਿਰ ਦੀ ਹੋਈ ਮੌਤ ਦਾ ਕਾਰਣ ਬੇਸ਼ਕ ਅਜੇ ਸਪੱਸ਼ਟ ਨਹੀਂ ਹੋ ਸਕਿਆ ਕਿ ਉਕਤ ਵਿਅਕਤੀ ...
ਪਿੰਡ ਭੂਨੋ ਦੇ 10 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨਾਂਹ ਪੱਖੀ
. . .  1 day ago
ਮਾਹਿਲਪੁਰ 30 ਮਾਰਚ (ਦੀਪਕ ਅਗਨੀਹੋਤਰੀ)- ਬਲਾਕ ਮਾਹਿਲਪੁਰ ਦੇ ਪਿੰਡ ਭੂਨੋ ਦੇ ਮੋਰਾਂਵਾਲੀ ਦੇ ਕਰੋਨਾ ਨਾਲ ਮਰੇ ਰਿਸ਼ਤੇਦਾਰ ਹਰਭਜਨ ਸਿੰਘ ਦੀ ਮੌਤ ਤੋਂ ਬਾਦ ਉਸ ਦੇ ਪਿੰਡ ਭੂਨੋ ਦੇ 10 ਰਿਸ਼ਤੇਦਾਰਾਂ ਦੇ ...
ਡਿਪਟੀ ਕਮਿਸ਼ਨਰ ਦੀ ਅਪੀਲ ਨੂੰ ਜਲੰਧਰ ਵਾਸੀਆਂ ਵਲੋਂ ਭਰਵਾਂ ਹੁੰਗਾਰਾ ,ਇਕੱਤਰ ਹੋਏ 21.10 ਲੱਖ ਰੁਪਏ
. . .  1 day ago
ਕੋਰੋਨਾ ਵਾਇਰਸ ਨਾਲ ਪੰਜਾਬ 'ਚ ਤੀਜੀ ਮੌਤ
. . .  1 day ago
ਪਟਿਆਲਾ ,30 ਮਾਰਚ { ਅਮਨਦੀਪ ਸਿੰਘ }- ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ 'ਚ ਵੀ ਕੋਰੋਨਾ ਵਾਇਰਸ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤਕ ਕੋਰਨਾਵਾਇਰਸ ਦੇ 42 ਪਾਜ਼ੀਟਿਵ ਕੇਸ ...
ਜਲੰਧਰ : ਕੋਰੋਨਾ ਵਾਇਰਸ 'ਤੇ ਬੰਦ 13 ਅਪ੍ਰੈਲ ਤੱਕ
. . .  1 day ago
ਉਪ ਪੁਲਿਸ ਕਪਤਾਨ ਪਾਤੜਾਂ ਵੱਲੋਂ ਹਰਿਆਣਾ ਰਾਜ ਨਾਲ ਲੱਗਦੀਆਂ ਸਰਹੱਦਾਂ ‘ਤੇ ਚੌਕਸੀ ਵਧਾਈ
. . .  1 day ago
ਪਾਤੜਾਂ 30 ਮਾਰਚ (ਗੁਰਇਕਬਾਲ ਸਿੰਘ ਖ਼ਾਲਸਾ)- ਕਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਪੰਜਾਬ ਅੰਦਰ ਲਗਾਏ ਗਏ ਕਰਫਿਊ ਦੌਰਾਨ ਉਪ ਪੁਲਿਸ ਕਪਤਾਨ ਪਾਤੜਾਂ ਵੱਲੋਂ ਹਰਿਆਣਾ ਰਾਜ ਨਾਲ ਲੱਗਦੇ ਇੰਟਰਸਟੇਟ ...
ਡਿਪਟੀ ਕਮਿਸ਼ਨਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਡਰ ਕੇ ਜ਼ਿਲ੍ਹਾ ਨਾ ਛੱਡਣ ਦੀ ਅਪੀਲ
. . .  1 day ago
ਜਲੰਧਰ, 30 ਮਾਰਚ (ਚਿਰਾਗ਼ ਸ਼ਰਮਾ)- ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਹਾਲਤ ਵਿਚ ਡਰ ...
ਐੱਸ.ਡੀ.ਐੱਮ. ਸ਼ਾਹਕੋਟ ਵੱਲੋਂ ਰਾਸ਼ਨ ਦੀ ਵੰਡ ਸਬੰਧੀ ਨੋਡਲ ਅਫ਼ਸਰ ਨਿਯੁਕਤ
. . .  1 day ago
ਸ਼ਾਹਕੋਟ, 30 ਮਾਰਚ (ਅਜ਼ਾਦ ਸਚਦੇਵਾ) - ਕੋਰੋਨਾ ਵਾਇਰਸ ਦੇ ਪੂਰੇ ਵਿਸ਼ਵ ਵਿਚ ਦਹਿਸ਼ਤ ਫੈਲਾਈ ਹੈ, ਜਿਸ ਨੂੰ ਸਰਕਾਰ ਵੱਲੋਂ ਵੀ ਮਹਾਂਮਾਰੀ ਬਿਮਾਰੀ ਘੋਸ਼ਿਤ...
ਮਹਾਂਮਾਰੀ ਦੇ ਪ੍ਰਕੋਪ ਕਾਰਨ ਅੰਮ੍ਰਿਤਸਰ ਜੇਲ੍ਹ 'ਚੋਂ ਛੱਡੇ ਗਏ 289 ਕੈਦੀ
. . .  1 day ago
ਅੰਮ੍ਰਿਤਸਰ, 30 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਕੋਵਿਡ-19 ਮਹਾਂਮਾਰੀ ਦੇ ਵਧਦੇ ਪ੍ਰਕੋਪ ਦੇ ਚੱਲਦਿਆਂ ਸੂਬੇ ਦੀਆਂ ਜੇਲ੍ਹਾਂ 'ਚ ...
ਕੋਰੋਨਾ ਵਾਇਰਸ ਤੋਂ ਪੀੜਤ ਹਰਭਜਨ ਸਿੰਘ ਦਾ ਪਿੰਡ ਮੋਰਾਂਵਾਲੀ 'ਚ ਕੀਤਾ ਗਿਆ ਅੰਤਿਮ ਸਸਕਾਰ
. . .  1 day ago
ਗੜ੍ਹਸ਼ੰਕਰ, 30 ਮਾਰਚ (ਧਾਲੀਵਾਲ)- ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਦੇ ਕੋਰੋਨਾ ਵਾਇਰਸ ਤੋਂ ਪੀੜਤ 62 ਸਾਲਾ ਵਿਅਕਤੀ ਹਰਭਜਨ ...
ਦਿਲਜੀਤ ਦੁਸਾਂਝ ਵੱਲੋਂ ਪੀ.ਐਮ ਕੇਅਰਜ਼ ਫ਼ੰਡ ਦੇ ਲਈ 20 ਲੱਖ ਰੁਪਏ ਦੇਣ ਦਾ ਐਲਾਨ
. . .  1 day ago
ਜਲੰਧਰ, 30 ਮਾਰਚ (ਅ.ਬ)- ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਸਹਾਇਤਾ ਦੇ ਲਈ ...
ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼ਾਂ 'ਚੋਂ ਇਕ ਦੀ ਮੌਤ
. . .  1 day ago
ਫ਼ਿਰੋਜ਼ਪੁਰ, 30 ਮਾਰਚ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਜ਼ਿਲ੍ਹੇ 'ਚੋਂ ਮਿਲੇ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼ਾਂ ਵਿਚੋਂ ਇਕ ਦੀ ਮੌਤ ਹੋ ਜਾਣ ਦੀ ਖ਼ਬਰ...
ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ 5 ਹੋਰ ਮਾਮਲੇ ਆਏ ਸਾਹਮਣੇ
. . .  1 day ago
ਚੰਡੀਗੜ੍ਹ, 30 (ਮਨਜੋਤ)- ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਚੰਡੀਗੜ੍ਹ 'ਚ 5 ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ...
ਦਿੱਲੀ ਏਅਰਪੋਰਟ ਪਹੁੰਚਿਆ ਅਫ਼ਗ਼ਾਨਿਸਤਾਨ ਦੇ ਕਾਬੁਲ ਤੋਂ 35 ਭਾਰਤੀਆਂ ਦਾ ਜਥਾ
. . .  1 day ago
ਸ਼ਾਹਕੋਟ ਵਿਖੇ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆ ਨੂੰ ਅਧਿਕਾਰੀਆਂ ਨੇ ਦਿੱਤੀ ਸਖ਼ਤ ਚੇਤਾਵਨੀ
. . .  1 day ago
ਕਰਫਿਊ ਦੌਰਾਨ ਅਬੋਹਰ ਦੇ ਐਸ.ਡੀ.ਐਮ ਵਿਨੋਦ ਬਾਂਸਲ ਦੀ ਹੋਈ ਬਦਲੀ
. . .  1 day ago
ਕੂਹਲੀ ਕਲਾਂ ਵਾਸੀਆਂ ਨੇ ਆਪਣੇ ਪੱਧਰ 'ਤੇ ਪਿੰਡ ਕੀਤਾ ਸੀਲ
. . .  1 day ago
ਕੋਰੋਨਾ ਵਾਇਰਸ ਦੇ ਚੱਲਦਿਆਂ ਕਰਫਿਊ ਦੌਰਾਨ ਕਿਸਾਨਾਂ ਨੇ ਕਣਕ ਦੀ ਵਾਢੀ ਸ਼ੁਰੂ
. . .  1 day ago
ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਮੋਰਾਂਵਾਲੀ ਤੋਂ 21 ਸੈਂਪਲ ਹੋਰ ਲਏ-ਡਾ: ਜਸਬੀਰ ਸਿੰਘ
. . .  1 day ago
ਅਫ਼ਵਾਹਾਂ ਫੈਲਾਉਣ ਤੋਂ ਬਾਜ ਨਾ ਆਉਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ - ਡੀ.ਐੱਸ. ਪੀ. ਸਿੱਧੂ
. . .  1 day ago
ਸੜਕ ਹਾਦਸੇ 'ਚ ਪਿਤਾ-ਪੁੱਤਰ ਦੀ ਮੌਤ, ਚਾਰ ਗੰਭੀਰ ਜ਼ਖ਼ਮੀ
. . .  1 day ago
ਕਰਫਿਊ ਦੌਰਾਨ ਪਾਸ ਬਣਾਉਣ ਲਈ ਆ ਰਹੀਆਂ ਦਿੱਕਤਾਂ ਸਬੰਧੀ ਉਪ ਮੰਡਲ ਮੈਜਿਸਟ੍ਰੇਟ ਪਾਤੜਾਂ ਵੱਲੋਂ ਜਾਰੀ ਵਿਸ਼ੇਸ਼ ਹਦਾਇਤਾਂ
. . .  1 day ago
ਦੋ ਸ਼ੱਕੀ ਮਰੀਜ਼ਾਂ ਨੂੰ ਸਿਹਤ ਵਿਭਾਗ ਨੇ ਇਲਾਜ ਲਈ ਭੇਜਿਆ ਫ਼ਰੀਦਕੋਟ
. . .  1 day ago
ਵਿਧਾਇਕ ਸ਼ੇਰੋਵਾਲੀਆਂ ਵੱਲੋਂ ਦਾਨੀ ਸੱਜਣਾਂ ਨੂੰ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ ਦੀ ਅਪੀਲ
. . .  1 day ago
ਕਾਲਾਬਾਜ਼ਾਰੀ ਕਰਨ ਵਾਲੇ 'ਤੇ ਤੁਰੰਤ ਐਫ.ਆਈ.ਆਰ. ਦਰਜ ਕੀਤੀ ਜਾਵੇ : ਡਿਪਟੀ ਕਮਿਸ਼ਨਰ
. . .  1 day ago
ਦੇਸ਼ 'ਚ 24 ਘੰਟਿਆਂ ਦੇ ਅੰਦਰ ਕੋਰੋਨਾ ਦੇ 92 ਮਾਮਲੇ ਆਏ ਸਾਹਮਣੇ, 4 ਲੋਕਾਂ ਦੀ ਹੋਈ ਮੌਤ
. . .  1 day ago
ਅਬੋਹਰ ਤੋਂ ਵੀ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਘਰਾਂ ਨੂੰ ਵਾਪਸੀ ਕੀਤੀ
. . .  1 day ago
ਮਰੀਜ਼ਾਂ ਦੀ ਬਾਇਓਮੈਟ੍ਰਿਕ ਤਸਦੀਕ ਦੀ ਪ੍ਰਕਿਰਿਆ 'ਚ ਛੋਟ -ਡਾ: ਜਸਬੀਰ ਸਿੰਘ
. . .  1 day ago
ਪਾਜ਼ੀਟਿਵ ਕੇਸ ਮਿਲਣ 'ਤੇ ਪਿੰਡ ਰਾਮਨਗਰ ਗਈ ਟੀਮ ਨੂੰ ਸਿਵਲ ਸਰਜਨ ਵੱਲੋਂ ਨੋਟਿਸ ਜਾਰੀ
. . .  1 day ago
ਕੋਰੋਨਾ ਵਾਇਰਸ ਦੇ 350 ਸ਼ੱਕੀ ਮਰੀਜ਼ਾਂ ਦੀਆਂ ਮੈਡੀਕਲ ਰਿਪੋਰਟਾਂ ਠੀਕ ਪਾਈਆਂ ਗਈਆਂ- ਐੱਸ.ਐਮ.ਓ.
. . .  1 day ago
ਕਰਫ਼ਿਊ ਦੌਰਾਨ ਧਾਰਮਿਕ ਅਸਥਾਨਾਂ ਦੀਆਂ ਗੋਲਕਾਂ ਤੋੜ ਕੇ ਨਕਦੀ ਚੋਰੀ
. . .  1 day ago
ਪੰਜਾਬ ਬੋਰਡ ਵੱਲੋਂ 5ਵੀਂ, 8ਵੀਂ,10ਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਮੁੜ ਅਗਲੇ ਹੁਕਮਾਂ ਤੱਕ ਮੁਲਤਵੀ
. . .  1 day ago
ਗੁਜਰਾਤ ਤੋਂ ਆਏ ਨੌਜਵਾਨਾਂ ਨੂੰ ਪੁਲਿਸ ਅਤੇ ਸਿਹਤ ਵਿਭਾਗ ਨੇ ਇਕਾਂਤਵਾਸ 'ਚ ਰਹਿਣ ਦੀ ਦਿੱਤੀ ਹਿਦਾਇਤ
. . .  1 day ago
ਪਿੰਡ ਖੁਰਮਣੀਆ ਵਿਖੇ ਕੋਰੋਨਾ ਦੇ ਸ਼ੱਕੀ ਵਿਅਕਤੀ ਦਾ ਘਰ ਅਤੇ ਆਲਾ-ਦੁਆਲਾ ਸੀਲ, ਪੁਲਿਸ ਵੱਲੋਂ ਲਿਆ ਗਿਆ ਜਾਇਜ਼ਾ
. . .  1 day ago
ਕੈਬਨਿਟ ਮੰਤਰੀ ਰਾਣਾ ਸੋਢੀ ਵੱਲੋਂ ਗੁਰੂਹਰਸਹਾਏ ਦੇ 10 ਹਜ਼ਾਰ ਪਰਿਵਾਰਾਂ ਲਈ ਰਾਸ਼ਨ ਰਵਾਨਾ
. . .  1 day ago
ਕੋਵਿਡ-19 ਦੇ ਵਧਦੇ ਪ੍ਰਕੋਪ ਕਾਰਨ ਅੰਮ੍ਰਿਤਸਰ ਜੇਲ੍ਹ 'ਚੋਂ 131 ਕੈਦੀਆਂ ਨੂੰ ਛੱਡਿਆ ਗਿਆ
. . .  1 day ago
ਬਿਆਸ ਦਰਿਆ 'ਚ ਡੁਬੇ ਮੱਛੀਆਂ ਫੜਨ ਗਏ ਇਕ ਵਿਅਕਤੀ ਸਮੇਤ 3 ਨੌਜਵਾਨ
. . .  1 day ago
ਭਾਰੀ ਮਸ਼ੱਕਤ ਤੋਂ ਬਾਅਦ ਜੰਗਲਾਤ ਵਿਭਾਗ ਨੇ ਚੀਤੇ ਨੂੰ ਕੀਤਾ ਕਾਬੂ
. . .  1 day ago
ਦੂਸਰੇ ਸਾਲ ਦੇ ਵਾਧੇ 'ਤੇ ਚਲ ਰਹੇ ਪ੍ਰਿੰਸੀਪਲ ਤੇ ਮੁੱਖ ਅਧਿਆਪਕਾਂ ਨੂੰ ਫਾਰਗ ਕਰਨ ਦੇ ਹੁਕਮ
. . .  1 day ago
ਬੈਂਕਾਂ ਦੇ ਬਾਹਰ ਲੋਕਾਂ ਦੀਆਂ ਲੱਗੀਆਂ ਕਤਾਰਾਂ
. . .  1 day ago
ਸ਼੍ਰੋਮਣੀ ਕਮੇਟੀ ਵੱਲੋਂ ਵਰਤਾਇਆ ਗਿਆ ਲੰਗਰ
. . .  1 day ago
ਕਰਫਿਊ ਦੌਰਾਨ ਗੁਰੂਹਰਸਹਾਏ 'ਚ ਹੋਏ ਲੜਾਈ ਝਗੜੇ 'ਚ ਗੋਲੀ ਚੱਲਣ ਦੀ ਮਿਲੀ ਸੂਚਨਾ
. . .  1 day ago
ਬਿਜਲੀ ਦਾ ਕੰਮ ਕਰਦੇ ਕਰਮਚਾਰੀ ਦੀ ਕਰੰਟ ਲੱਗਣ ਕਾਰਨ ਹੋਈ ਮੌਤ
. . .  1 day ago
ਡੀ.ਸੀ. ਵੱਲੋਂ ਜ਼ਿਲ੍ਹਾ ਜਲੰਧਰ ਦੇ ਸਮੂਹ ਪੈਟਰੋਲ ਪੰਪ ਆਮ ਵਾਂਗ ਖੋਲ੍ਹਣ ਦੇ ਹੁਕਮ ਜਾਰੀ
. . .  1 day ago
ਕਰਫਿਊ ਦੌਰਾਨ ਅਜਨਾਲਾ 'ਚ ਹੋਇਆ ਲੜਾਈ-ਝਗੜਾ, ਗੋਲੀ ਚੱਲਣ ਦੀ ਵੀ ਸੂਚਨਾ
. . .  1 day ago
ਲੋੜਵੰਦਾਂ ਨੂੰ ਰਾਸ਼ਨ ਨਾ ਮਿਲਣ 'ਤੇ ਪੱਤੀ ਮਲਕੋ ਵਾਸੀਆਂ ਕੌਂਸਲਰ ਦਾ ਕੀਤਾ ਪਿੱਟ ਸਿਆਪਾ
. . .  1 day ago
ਦੋ ਭਰਾਵਾਂ ਦੀ ਲੜਾਈ 'ਚ ਇਕ ਦੀ ਮੌਤ
. . .  1 day ago
ਅਨੰਦਪੁਰ ਸਾਹਿਬ ਤੋ ਆਏ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਜਾਂਚ ਲਈ ਭੇਜਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਜੇਠ ਸੰਮਤ 551

ਸੰਪਾਦਕੀ

ਨਰਿੰਦਰ ਮੋਦੀ ਤੋਂ ਵੱਡੇ ਪ੍ਰਸ਼ਾਸਨਿਕ ਸੁਧਾਰਾਂ ਦੀ ਆਸ

ਇਨ੍ਹਾਂ ਲੋਕ ਸਭਾ ਚੋਣਾਂ ਵਿਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਐਨ.ਡੀ.ਏ. ਨੂੰ ਮਿਲੀ ਪ੍ਰਭਾਵਸ਼ਾਲੀ ਜਿੱਤ ਨੇ ਇਕੋ ਵਾਰ ਕਈ ਮਿੱਥਾਂ ਨੂੰ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਇਸ ਜਿੱਤ ਨੇ ਨਵੀਂ ਸਰਕਾਰ ਦੇ ਲਈ ਇਕ ਅਜਿਹੀ ਚੁਣੌਤੀ ਲੈਣ ਦਾ ਮੌਕਾ ਵੀ ਪ੍ਰਦਾਨ ਕੀਤਾ ਹੈ, ਜੋ ਦੇਸ਼ ਦੀ ਸਮੁੱਚੀ ਜਨਤਕ ਵਿਵਸਥਾ ਦੀ ਰੀਤੀ ਨੀਤੀ ਵਿਚ ਬੁਨਿਆਦੀ ਅਤੇ ਪ੍ਰਭਾਵਸ਼ਾਲੀ ਤਬਦੀਲੀ ਲਿਆ ਸਕਦੀ ਹੈ। ਪਹਿਲਾਂ ਤਾਂ ਇਨ੍ਹਾਂ ਚੋਣਾਂ ਦੇ ਨਤੀਜਿਆਂ ਰਾਹੀਂ ਉਨ੍ਹਾਂ ਸਥਾਪਿਤ ਮਾਨਤਾਵਾਂ ਦੇ ਢਹਿ ਜਾਣ ਅਤੇ ਭਾਰਤ ਦੇ ਲੋਕਤੰਤਰ ਦੀ ਹੁਣ ਤੱਕ ਦੀ ਯਾਤਰਾ ਤੋਂ ਪੈਦਾ ਹੋਈਆਂ ਨਵੀਆਂ ਮਾਨਤਾਵਾਂ ਦਾ ਜ਼ਿਕਰ ਕਰਦੇ ਹਾਂ, ਜਿਨ੍ਹਾਂ ਨਾਲ ਭਾਰਤ ਵਿਚ ਬੁਨਿਆਦੀ ਬਦਲਾਅ ਦੀ ਆਸ਼ਾ ਨਵੇਂ ਸਿਰੇ ਤੋਂ ਜਾਗੀ ਹੈ। ਇਨ੍ਹਾਂ ਨਤੀਜਿਆਂ ਨੇ ਸਾਰੇ ਵਿਸ਼ਲੇਸ਼ਕਾਂ ਅਤੇ ਵਿਰੋਧੀਆਂ ਅਤੇ ਸਾਰੇ ਰਾਜਨੀਤਕ ਖਿਡਾਰੀਆਂ ਨੂੰ ਇਸ ਗੱਲ ਤੋਂ ਹੈਰਾਨ ਕਰ ਦਿੱਤਾ ਹੈ ਕਿ ਦੇਸ਼ 'ਚ ਸਮਾਜਿਕ ਨਿਆਂ, ਧਰਮ-ਨਿਰਪੱਖਤਾ ਅਤੇ ਰਾਜਨੀਤਕ ਵੰਸ਼ਵਾਦ ਦੇ ਇਰਦ-ਗਿਰਦ ਘੁੰਮਣ ਵਾਲੀ ਰਾਜਨੀਤੀ ਅਚਾਨਕ ਮੂੰਹ ਕਿਉਂ ਮੋੜ ਗਈ?
ਇਨ੍ਹਾਂ 17ਵੀਆਂ ਲੋਕ ਸਭਾ ਚੋਣਾਂ ਦੌਰਾਨ ਵਿਰੋਧੀਆਂ ਨੂੰ ਇਹੋ ਲੱਗ ਰਿਹਾ ਸੀ ਕਿ ਮੋਦੀ ਸਰਕਾਰ ਵੀ 2019 ਦੀਆਂ ਚੋਣਾਂ ਵਿਚ 2004 'ਚ ਪਿਛਲੀ ਵਾਜਪਾਈ ਸਰਕਾਰ ਦੀ ਤਰ੍ਹਾਂ ਢਹਿ ਜਾਵੇਗੀ। ਉਨ੍ਹਾਂ ਨੂੰ ਇਹ ਲੱਗਾ ਕਿ ਭਾਰਤ ਦੀ ਪ੍ਰੰਪਰਾਗਤ ਰਾਜਨੀਤੀ ਦੇ ਤਹਿਤ ਜਾਤੀਵਾਦੀ ਸਮੀਕਰਨਾਂ ਅਤੇ ਪਾਰਟੀਵਾਦੀ ਗੱਠਜੋੜ ਭਾਜਪਾ ਦੀ ਸਮੁਦਾਇਕ ਅਪੀਲ ਨੂੰ ਇਸ ਵਾਰ ਜ਼ਰੂਰ ਹਰਾ ਦੇਣਗੇ ਪਰ ਵਿਰੋਧੀਆਂ ਨੂੰ ਇਹ ਗੱਲ ਭੁੱਲ ਗਈ ਕਿ ਬਹੁਗਿਣਤੀ ਭਾਈਚਾਰੇ ਦੀ ਪਛਾਣ 'ਤੇ ਆਧਾਰਿਤ ਇਸ ਐਨ.ਡੀ.ਏ. ਦੀ ਸਰਕਾਰ ਨੇ ਆਪਣੀਆਂ ਸਾਰੀਆਂ ਕੁਸ਼ਲ ਯੋਜਨਾਵਾਂ ਦੇ ਰਾਹੀਂ ਆਮ ਜਨਤਾ ਅਤੇ ਬਹੁਤ ਹੱਦ ਤੱਕ ਮੱਧ ਵਰਗ ਦੇ ਦਿਲ ਅਤੇ ਦਿਮਾਗ਼ 'ਚ ਆਪਣੀ ਖ਼ਾਸ ਜਗ੍ਹਾ ਵੀ ਬਣਾ ਲਈ ਸੀ। ਪਰ ਸਾਨੂੰ ਇਥੇ ਇਹ ਵੀ ਮੰਨਣਾ ਪਵੇਗਾ ਕਿ ਦਸੰਬਰ 2018 ਵਿਚ ਤਿੰਨ ਸੂਬਿਆਂ ਵਿਚ ਹਾਰ ਤੋਂ ਬਾਅਦ ਮੋਦੀ ਦੀ ਅਗਵਾਈ ਵਾਲਾ ਐਨ.ਡੀ.ਏ. ਜਨਵਰੀ 2019 ਤੱਕ ਰਾਜਨੀਤਕ ਰੂਪ ਵਿਚ ਬਚਾਅ ਦੀ ਸਥਿਤੀ ਵਿਚ ਸੀ।
ਪਰ ਅੰਤਿਮ ਬਜਟ ਦੌਰਾਨ ਮੋਦੀ ਸਰਕਾਰ ਵਲੋਂ ਆਪਣੀ ਹਾਰ ਦੀ ਸਮੀਖਿਆ ਉਪਰੰਤ ਕਈ ਫ਼ੈਸਲੇ ਲਏ ਗਏ ਜਿਵੇਂ ਕਿ ਉੱਚੀਆਂ ਜਾਤਾਂ ਲਈ ਸੰਵਿਧਾਨਕ ਸੋਧ ਰਾਹੀਂ ਲਿਆਂਦਾ ਗਿਆ 10 ਫ਼ੀਸਦੀ ਰਾਖਵਾਂਕਰਨ, ਰੇਲਵੇ ਵਿਭਾਗ 'ਚ ਤਕਰੀਬਨ ਇਕ ਲੱਖ ਨਵੀਆਂ ਨੌਕਰੀਆਂ ਦਾ ਫ਼ੈਸਲਾ, ਕਿਸਾਨਾਂ ਲਈ ਪੈਨਸ਼ਨ ਪ੍ਰਤੀ ਮਹੀਨਾ 500 ਰੁਪਏ ਦਾ ਐਲਾਨ, ਮੱਧ ਵਰਗ ਨੂੰ ਧਿਆਨ 'ਚ ਰੱਖਦਿਆਂ ਆਮਦਨ ਟੈਕਸ ਦੀ ਹੱਦ ਵਿਚ ਕਰੀਬ 2 ਲੱਖ ਦਾ ਵਾਧਾ, ਮਜ਼ਦੂਰਾਂ ਲਈ ਘੱਟੋ-ਘੱਟ 3 ਹਜ਼ਾਰ ਰੁਪਏ ਪੈਨਸ਼ਨ ਦੀ ਰੂਪ-ਰੇਖਾ ਤਿਆਰ ਕਰਨਾ, ਗੰਨਾ ਕਿਸਾਨਾਂ ਦੇ ਭੁਗਤਾਨ ਨੂੰ ਤੇਜ਼ ਕਰਨ ਲਈ ਖੰਡ ਦੀਆਂ ਸੂਬਾ ਪੱਧਰੀ ਕੀਮਤਾਂ ਵਿਚ ਵਾਧਾ ਕਰਨਾ ਆਦਿ ਪ੍ਰਮੁੱਖ ਸਨ। ਇਨ੍ਹਾਂ ਸਾਰੇ ਐਲਾਨਾਂ ਦੇ ਨਾਲ ਐਨ.ਡੀ.ਏ. ਸਰਕਾਰ ਦੀਆਂ ਸੰਭਾਵਨਾਵਾਂ ਨੂੰ ਖੰਭ ਉਦੋਂ ਲੱਗ ਗਏ ਜਦੋਂ ਪੁਲਵਾਮਾ ਦੀ ਘਟਨਾ ਹੋਈ ਅਤੇ ਇਸ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਵਲੋਂ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ 'ਤੇ ਕੀਤੇ ਗਏ ਹਮਲੇ ਨਾਲ ਭਾਰਤ ਦੇ ਵੋਟਰਾਂ 'ਚ ਰਾਸ਼ਟਰਵਾਦ ਦੀ ਇਕ ਨਵੀਂ ਲਹਿਰ ਦੌੜ ਗਈ। ਇਹ ਠੀਕ ਹੈ ਕਿ ਦੇਸ਼ ਹਰ ਚੋਣਾਂ ਦੌਰਾਨ ਉਸ ਸਮੇਂ ਦੀਆਂ ਤਤਕਾਲੀ ਘਟਨਾਵਾਂ ਅਤੇ ਉਸ ਦੀ ਰਾਜਨੀਤੀ ਦੇ ਆਪਣੇ-ਆਪਣੇ ਪ੍ਰਭਾਵ ਰਹੇ ਹਨ। ਪਰ ਸਾਡੀ ਲੋਕਤੰਤਰੀ ਰਾਜਨੀਤੀ ਦੇ ਸਥਾਈ ਤੱਤ ਜਿਵੇਂ ਜਾਤੀ, ਧਰਮ, ਕਬੀਲਾ ਆਦਿ, ਇਹ ਸਾਰੇ ਕੋਈ ਢਹਿ ਨਹੀਂ ਗਏ ਹਨ। ਇਸੇ ਤਰ੍ਹਾਂ ਪੈਸਾ, ਤਾਕਤ, ਸ਼ੋਹਰਤ ਦਾ ਜ਼ੋਰ ਅੱਜ ਵੀ ਕਾਇਮ ਹੈ। ਉਕਸਾਊ, ਭੜਕਾਊ, ਮਨਭਾਊ ਚੋਣ ਭਾਸ਼ਣਾਂ ਦੇ ਨਿੱਤ ਨਵੇਂ ਪ੍ਰੋਗਰਾਮ ਘੜੇ ਜਾ ਰਹੇ ਹਨ।
ਹਾਲਾਂਕਿ ਮੋਦੀ ਸਰਕਾਰ ਨੂੰ ਮਿਲੇ ਇਸ ਜ਼ਬਰਦਸਤ ਬਹੁਮਤ ਨਾਲ ਜੇ ਸ੍ਰੀ ਮੋਦੀ ਚਾਹੁਣ ਤਾਂ ਵਿਵਸਥਾ ਬਦਲਾਅ ਦੇ ਦੂਸਰੇ ਬਿੰਦੂ ਮਤਲਬ ਕਿ ਪ੍ਰਸ਼ਾਸਨਿਕ ਸੁਧਾਰ ਦੀ ਸ਼ੁਰੂਆਤ ਕਰ ਸਕਦੇ ਹਨ। ਇਸ ਬਾਬਤ ਮੋਦੀ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ 'ਗੇਮ ਚੇਂਜਰ' ਯੋਜਨਾਵਾਂ ਜਿਨ੍ਹਾਂ ਨੇ ਜਨਤਾ ਦੇ ਦਿਲ ਅਤੇ ਦਿਮਾਗ਼ 'ਚ ਆਪਣੀ ਛਾਪ ਛੱਡੀ ਅਤੇ ਉਨ੍ਹਾਂ ਨੂੰ ਜਿੱਤ ਪ੍ਰਦਾਨ ਕੀਤੀ, ਉਨ੍ਹਾਂ 'ਚੋਂ ਕਈ ਯੋਜਨਾਵਾਂ ਤਾਂ ਇਸ ਦੇਸ਼ ਦੀ ਪ੍ਰਸ਼ਾਸਨਿਕ ਵਿਵਸਥਾ ਦੀ ਅਣਦੇਖੀ ਦਾ ਸ਼ਿਕਾਰ ਵੀ ਹੋਈਆਂ ਹਨ। ਉਜਾਲਾ ਯੋਜਨਾ ਤਹਿਤ ਵੰਡੇ ਗਏ ਅਰਬਾਂ ਬਲਬ, ਜ਼ਿਆਦਾ ਫਿਊਜ਼ ਕਿਉਂ ਹੋਏ? ਉਜਵਲਾ ਯੋਜਨਾ ਤਹਿਤ ਗ਼ਰੀਬਾਂ 'ਚ ਵੰਡੇ ਗਏ ਗੈਸ ਸਿਲੰਡਰ ਦੁਬਾਰਾ ਭਰਾਏ ਨਹੀਂ ਜਾ ਸਕੇ। ਜ਼ਾਹਿਰ ਹੈ ਕਿ ਉਨ੍ਹਾਂ ਕੋਲ ਇਸ ਯੋਗ ਆਮਦਨ ਨਹੀਂ ਹੋਵੇਗੀ। ਇਸੇ ਤਹਿਤ ਕੌਸ਼ਲ ਵਿਕਾਸ ਯੋਜਨਾ 'ਚ ਸਿਖਲਾਈ (ਹੁਨਰ) ਦੇ ਨਾਂਅ 'ਤੇ ਕਰੋੜਾਂ ਰੁਪਏ ਦੀ ਵੰਡ ਕਿਵੇਂ ਹੋ ਰਹੀ ਹੈ? ਠੀਕ ਹੈ ਕਿ ਦੇਸ਼ 'ਚ ਕਰੀਬ 10 ਕਰੋੜ ਪਖਾਨੇ ਬਣਾਏ ਗਏ, ਪਰ ਉਨ੍ਹਾਂ ਦੀ ਗੁਣਵੱਤਾ 'ਚ ਸਭ ਸਹੀ ਨਹੀਂ ਹੈ ਅਤੇ ਸਰਕਾਰ ਦੇ ਹੋ ਰਹੇ ਨਿਰਮਾਣ ਕਾਰਜਾਂ 'ਚ ਕਮਿਸ਼ਨ ਦੀ ਰਵਾਇਤ ਕਿਉਂ ਬਰਕਰਾਰ ਹੈ। ਜ਼ਾਹਿਰ ਹੈ ਕਿ ਇਹ ਸਾਰੀਆਂ ਗੱਲਾਂ ਪ੍ਰਸ਼ਾਸਨਿਕ ਵਿਵਸਥਾ 'ਚ ਤੁਰੰਤ ਬਦਲਾਅ ਲਿਆਉਣ ਦੀ ਗੱਲ ਕਰਦੀਆਂ ਹਨ। ਸਮਾਂ ਆ ਗਿਆ ਹੈ ਕਿ ਦੇਸ਼ ਦੇ ਸਾਰੇ 25 ਲੱਖ ਦਫ਼ਤਰਾਂ 'ਚ ਕਰਮਚਾਰੀਆਂ ਅਤੇ ਲੋਕਾਂ ਦਰਮਿਆਨ ਇਕ ਨਵੀਂ ਪ੍ਰਸ਼ਾਸਕੀ ਪ੍ਰਬੰਧਕ ਪ੍ਰਣਾਲੀ ਸਥਾਪਿਤ ਕੀਤੀ ਜਾਵੇ, ਜਿਸ ਨਾਲ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਹੋਵੇ। ਚਾਹੇ ਦੇਸ਼ ਦੀ ਇਕ ਨਵੀਂ ਕੰਮਕਾਜੀ ਨੀਤੀ ਬਣਾਉਣ ਦੀ ਗੱਲ ਹੋਵੇ, ਇਕ ਵਿਆਪਕ ਨਿਯੁਕਤੀ ਨੀਤੀ ਲਿਆਉਣ ਦੀ ਗੱਲ ਹੋਵੇ, ਇਕ ਵਿਆਪਕ ਉਤਪਾਦਕਤਾ ਅਧਾਰਿਤ ਤਨਖਾਹ ਨੀਤੀ ਹੋਵੇ, ਇਕ ਵਿਆਪਕ ਇਮਾਨਦਾਰੀ ਅਤੇ ਸੇਵਾਭਾਵੀ ਕਾਰਜ ਸੰਸਕ੍ਰਿਤੀ ਦੀ ਗੱਲ ਹੋਵੇ, ਇਹ ਸਾਰੀਆਂ ਗੱਲਾਂ ਦੇਸ਼ ਵਿਚ ਇਕ ਨਵੀਂ ਵਿਵਸਥਾ ਬਣਾਉਣ ਦੀ ਗੱਲ ਕਰਦੀਆਂ ਹਨ, ਜਿਨ੍ਹਾਂ ਦਾ ਹੱਲ ਮੌਜੂਦਾ ਸਰਕਾਰ ਨੂੰ ਕਰਨਾ ਪਵੇਗਾ ਕਿਉਂਕਿ ਲੋਕ-ਫ਼ਤਵਾ ਮਿਲ ਗਿਆ ਹੈ। ਜੇਕਰ ਸਰਕਾਰ ਉਪਰੋਕਤ ਸੁਧਾਰ ਲਿਆਉਂਦੀ ਹੈ ਤਾਂ ਸਰਕਾਰੀ ਖੇਤਰ ਵਿਚ ਖਾਲੀ ਪਏ 22 ਲੱਖ ਅਹੁਦਿਆਂ ਨੂੰ ਭਰਨ ਵਿਚ ਵੀ ਮੋਦੀ ਸਰਕਾਰ ਨੂੰ ਗੁਰੇਜ਼ ਨਹੀਂ ਕਰਨਾ ਚਾਹੀਦਾ।
ਆਰਥਿਕ ਵਿਵਸਥਾ ਦੀ ਗੱਲ ਕਰੀਏ ਤਾਂ ਮੋਦੀ ਸਰਕਾਰ ਨੂੰ ਆਪਣੀ ਜਿੱਤ ਨਾਲ ਇਹ ਨਹੀਂ ਸਮਝਣਾ ਚਾਹੀਦਾ ਕਿ ਉਨ੍ਹਾਂ ਦਾ ਨੋਟਬੰਦੀ, ਜੀ.ਐਸ.ਟੀ. ਸਬੰਧੀ ਫ਼ੈਸਲਾ ਸਹੀ ਸੀ। ਆਖਰ ਵਿਰੋਧੀ ਧਿਰ ਨੂੰ ਇਸ ਸਰਕਾਰ ਖ਼ਿਲਾਫ਼ ਬੇਰੁਜ਼ਗਾਰੀ ਦਾ ਸਭ ਤੋਂ ਵੱਡਾ ਹਥਿਆਰ ਵੀ ਇਨ੍ਹਾਂ ਦੋ ਫ਼ੈਸਲਿਆਂ ਨੇ ਹੀ ਦਿੱਤਾ ਸੀ। ਦੇਸ਼ 'ਚ ਹੁਣ ਕਈ ਵਿਭਾਗਾਂ 'ਚ ਮੰਦੀ ਦੀ ਸਥਿਤੀ ਹੈ। ਰੁਜ਼ਗਾਰ, ਆਮਦਨ, ਮੰਗ, ਉਪਭੋਗ, ਨਿਵੇਸ਼ ਅਤੇ ਉਤਪਾਦਨ ਦਾ ਚੱਕਰ ਪ੍ਰਭਾਵਿਤ ਹੋਇਆ ਹੈ। ਕਿਤੇ ਨਾ ਕਿਤੇ ਇਸ ਦੇਸ਼ 'ਚ ਨਵੀਂ ਆਰਥਿਕ ਨੀਤੀ ਤੋਂ ਬਾਅਦ ਤੋਂ ਵਿਕਾਸ ਦਰ ਦੇ ਜ਼ਰੀਏ ਆਮਦਨੀ, ਵਿੱਤੀ, ਗ਼ਰੀਬੀ ਦੇ ਖਾਤਮੇ ਲਈ ਧਨ ਦੀ ਅਦਲਾ-ਬਦਲੀ 'ਤੇ ਟਿਕਿਆ ਭਾਰਤ ਦਾ ਗ਼ਰੀਬੀ ਖਾਤਮੇ ਦਾ ਅਭਿਆਨ ਅਜੇ ਰੁਕਿਆ ਹੋਇਆ ਹੈ।
ਇਸ ਨੂੰ ਇਕ ਨਵੇਂ ਅਤੇ ਤਾਜ਼ੀ ਹਵਾ ਦੇ ਬੁੱਲ੍ਹੇ ਦੀ ਲੋੜ ਹੈ। ਇਨ੍ਹਾਂ ਸਾਰਿਆਂ ਤੋਂ ਵੱਖ ਦੇਸ਼ ਦੀਆਂ ਸਾਰੀਆਂ ਜਨਤਕ ਸੰਸਥਾਵਾਂ ਅਤੇ ਉਨ੍ਹਾਂ ਦੀਆਂ ਵਿਵਸਥਾਵਾਂ ਜਿਵੇਂ ਨਿਆਂ-ਪਾਲਿਕਾ, ਪੁਲਿਸ, ਮੀਡੀਆ, ਸਿੱਖਿਆ, ਸਿਹਤ ਅਤੇ ਗ਼ੈਰ-ਸਰਕਾਰੀ ਸੰਗਠਨਾਂ ਦੀ ਸਮੁੱਚੀ ਕਾਰਜਪ੍ਰਣਾਲੀ ਨੂੰ ਪੂਰਨ ਤੌਰ 'ਤੇ ਲੋਕਪੱਖੀ ਬਣਾਉਣ ਦੀ ਜ਼ਿੰਮੇਵਾਰੀ ਵੀ ਇਸ ਮੋਦੀ ਸਰਕਾਰ ਦੇ ਕਾਰਜਕਾਲ 'ਤੇ ਹੈ।


-ਇਮੇਜ ਰਿਫਲੈਕਸ਼ਨ ਸੈਂਟਰ।

ਬਰਸੀ 'ਤੇ ਵਿਸ਼ੇਸ਼

ਦਰਵੇਸ਼ ਸਿਆਸਤਦਾਨ ਸਨ ਬਾਊ ਆਤਮਾ ਸਿੰਘ

ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਅਲੰਬਰਦਾਰ, ਕੁਰਬਾਨੀ ਦਾ ਮੁਜੱਸਮਾ, ਇਕ ਦਰਵੇਸ਼ ਸਿਆਸਤਦਾਨ, ਆਪਣੇ ਜ਼ਮਾਨੇ ਵਿਚ ਪੰਜਾਬੀਆਂ ਦੀ ਆਤਮਾ ਅਖਵਾਉਣ ਵਾਲੇ ਬਾਊ ਆਤਮਾ ਸਿੰਘ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਪੰਥ ਤੇ ਸਿੱਖ ਕੌਮ ਦੇ ਲੇਖੇ ਲਗਾਈ ਅਤੇ ਆਪਣੇ ਜੀਵਨ ਦੇ 15 ...

ਪੂਰੀ ਖ਼ਬਰ »

ਆਮਦਨ ਵਾਧੇ ਵਿਚ ਅਹਿਮ ਯੋਗਦਾਨ ਪਾ ਸਕਦਾ ਹੈ ਡੇਅਰੀ ਉਦਯੋਗ

ਵਿਸ਼ਵ ਵਪਾਰ ਸੰਸਥਾ ਵਲੋਂ ਦਿੱਤੀਆਂ ਗਈਆਂ ਖੁੱਲ੍ਹਾਂ ਨਾਲ ਦੁਨੀਆ ਦੇ ਵਿਕਾਸ ਕਰ ਰਹੇ ਦੇਸ਼ ਵੱਡੇ ਜ਼ੋਖ਼ਮ ਵਿਚ ਪੈ ਗਏ ਸਨ ਕਿਉਂ ਜੋ ਵਿਕਸਤ ਦੇਸ਼ਾਂ ਦੀਆਂ ਵਸਤਾਂ ਅਤੇ ਸੇਵਾਵਾਂ ਨਾਲ ਉਨ੍ਹਾਂ ਦੀਆਂ ਵਸਤਾਂ ਅੰਤਰਰਾਸ਼ਟਰੀ ਮੰਡੀ ਵਿਚ ਮੁਕਾਬਲਾ ਨਹੀਂ ਸਨ ਕਰ ਸਕਦੀਆਂ। ...

ਪੂਰੀ ਖ਼ਬਰ »

ਸੂਰਤ ਅਗਨੀਕਾਂਡ ਦੇ ਸਬਕ

ਗੁਜਰਾਤ ਦੇ ਸ਼ਹਿਰ ਸੂਰਤ 'ਚ ਇਕ ਕੋਚਿੰਗ ਕੇਂਦਰ ਅਤੇ ਕਾਨਪੁਰ ਦੀ ਇਕ 5 ਮੰਜ਼ਿਲਾ ਇਮਾਰਤ 'ਚ ਵਾਪਰੇ ਭਿਆਨਕ ਅਗਨੀਕਾਂਡਾਂ ਨੇ ਇਕ ਵਾਰ ਫਿਰ ਮਾਮੂਲੀ ਜਿਹੀ ਲਾਪ੍ਰਵਾਹੀ ਨਾਲ ਉਪਜਣ ਵਾਲੇ ਵੱਡੇ ਵਿਨਾਸ਼ ਵੱਲ ਧਿਆਨ ਖਿੱਚਿਆ ਹੈ। ਸੂਰਤ ਦੀ ਘਟਨਾ 'ਚ ਕੋਚਿੰਗ ਕੇਂਦਰ 'ਚ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX