ਤਾਜਾ ਖ਼ਬਰਾਂ


ਟਰੇਨਿੰਗ ਕਰ ਰਹੇ ਪੁਲਿਸ ਮੁਲਾਜ਼ਮ ਦੇ ਪੱਟ 'ਚ ਲੱਗੀ ਗੋਲੀ
. . .  about 1 hour ago
ਫਿਲੌਰ ,19 ਜੂਨ - ਫਿਲੌਰ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ਚ ਟਰੇਨਿੰਗ ਕਰ ਰਹੇ ਪੁਲਿਸ ਮੁਲਾਜ਼ਮ ਸੰਜੀਵ ਕੁਮਾਰ ਪਿੰਡ ਢੋਲਵਾਹਾ ਰੋਡ ਨੇੜੇ ਆਈ ਟੀ ਆਈ ਹਰਿਆਣਾ ਦੇ ਟਰੇਨਿੰਗ ...
ਮੋਟਰ ਸਾਈਕਲ ਸਵਾਰਾਂ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ
. . .  about 2 hours ago
ਹਰੀਕੇ ਪੱਤਣ , 19 ਜੂਨ {ਸੰਜੀਵ ਕੁੰਦਰਾ} -ਨਾਰਕੋਟੈਕ ਸੈੱਲ ਤਰਨਤਾਰਨ ਦੀ ਟੀਮ ਨੇ ਪਿੰਡ ਬੂਰ ਨਜ਼ਦੀਕ 3 ਮੋਟਰ ਸਾਈਕਲ ਸਵਾਰਾਂ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ...
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : ਦੱਖਣੀ ਅਫ਼ਰੀਕਾ ਨੇ ਨਿਊਜ਼ੀਲੈਂਡ ਨੂੰ 242 ਦੌੜਾਂ ਦਾ ਦਿੱਤਾ ਟੀਚਾ
. . .  about 3 hours ago
ਮੰਜੇ ਦਾ ਸੇਰੁ ਮਾਰ ਕੇ ਪੁੱਤਰ ਨੇ ਆਪਣੇ ਪਿਤਾ ਨੂੰ ਮਾਰ ਮੁਕਾਇਆ
. . .  about 3 hours ago
ਕੋਟਕਪੂਰਾ, 19 ਜੂਨ (ਮੋਹਰ ਸਿੰਘ ਗਿੱਲ)- ਸਿਰ 'ਚ ਮੰਜੇ ਦੇ ਸੇਰੁ ਮਾਰ ਕੇ ਇਕ ਪੁੱਤਰ ਵੱਲੋਂ ਆਪਣੇ ਹੀ ਪਿਤਾ ਨੂੰ ਮਾਰ ਮੁਕਾਉਣ ਦਾ ਮਾਮਲਾ ਸਾਹਮਣੇ ਆਇਆ ਹਾ ਜਿਸ 'ਤੇ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਪੜਤਾਲ ਆਰੰਭ ....
ਬਿਹਾਰ 'ਚ ਚਮਕੀ ਬੁਖ਼ਾਰ ਦਾ ਕਹਿਰ, ਹੁਣ ਤੱਕ 128 ਬੱਚਿਆਂ ਨੇ ਤੋੜਿਆ ਦਮ
. . .  about 3 hours ago
ਪਟਨਾ, 18 ਜੂਨ- ਬਿਹਾਰ 'ਚ ਚਮਕੀ ਬੁਖ਼ਾਰ ਕਾਰਨ ਹਰ ਘੰਟੇ ਬੱਚਿਆ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ, ਮਰਨ ਵਾਲੇ ਬੱਚਿਆਂ ਦੀ ਗਿਣਤੀ 128 ਤੱਕ ਪਹੁੰਚ ਗਈ...
ਸਿੱਖ ਡਰਾਈਵਰ ਕੁੱਟਮਾਰ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਪੁਲਿਸ ਅਤੇ ਗ੍ਰਹਿ ਮੰਤਰਾਲੇ ਨੂੰ ਨੋਟਿਸ ਕੀਤਾ ਜਾਰੀ
. . .  about 4 hours ago
ਨਵੀਂ ਦਿੱਲੀ, 19 ਜੂਨ- ਦਿੱਲੀ ਹਾਈਕੋਰਟ ਨੇ ਪੁਲਿਸ ਅਤੇ ਗ੍ਰਹਿ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਦੇ ਮੁਖਰਜੀ ਨਗਰ 'ਚ 17 ਜੂਨ ਨੂੰ ਸਿੱਖ ਡਰਾਈਵਰ ਸਰਬਜੀਤ ਸਿੰਘ ਅਤੇ ਨਾਬਾਲਗ ਬੇਟੇ 'ਤੇ ਪੁਲਿਸ ਦੇ ਤਸ਼ੱਦਦ ਦੀ ਘਟਨਾ 'ਤੇ ਇਕ ਹਫ਼ਤੇ ...
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : 36 ਓਵਰਾਂ ਤੋ ਬਾਅਦ ਦੱਖਣੀ ਅਫ਼ਰੀਕਾ 149/4
. . .  about 4 hours ago
ਅਨੰਤਨਾਗ 'ਚ ਸ਼ਹੀਦ ਹੋਏ ਅਨਿਲ ਜਸਵਾਲ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
. . .  about 4 hours ago
ਊਨਾ, 19 ਜੂਨ (ਹਰਪਾਲ ਸਿੰਘ ਕੋਟਲਾ) - ਕਸ਼ਮੀਰ ਘਾਟੀ ਦੇ ਅਨੰਤਨਾਗ 'ਚ ਬੀਤੇ ਸੋਮਵਾਰ-ਮੰਗਲਵਾਰ ਦੀ ਰਾਤ ਨੂੰ ਇੱਕ ਮੁੱਠਭੇੜ 'ਚ ਸ਼ਹੀਦ ਹੋਏ ਊਨਾ ਦੇ ਸਪੂਤ ਅਨਿਲ ਜਸਵਾਲ ਦੀ ਮ੍ਰਿਤਕ ਦੇਹ ਦਾ ਬੁੱਧਵਾਰ ਨੂੰ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ....
ਨਿਊਜ਼ੀਲੈਂਡ-ਦੱਖਣੀ ਅਫਰੀਕਾ ਮੈਚ : 30 ਓਵਰਾਂ ਤੋ ਦੱਖਣੀ ਅਫਰੀਕਾ 124/3
. . .  about 4 hours ago
ਕਿਸਾਨ ਕੋਲੋਂ ਟਰਾਂਸਫ਼ਾਰਮਰ ਬਦਲਣ ਦੇ ਇਵਜ਼ 'ਚ ਰਿਸ਼ਵਤ ਲੈਂਦਾ ਜੇ.ਈ ਕਾਬੂ
. . .  about 5 hours ago
ਮਲੋਟ, 19 ਜੂਨ (ਗੁਰਮੀਤ ਸਿੰਘ ਮੱਕੜ)- ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਸੜੇ ਟਰਾਂਸਫ਼ਾਰਮਰ ਨੂੰ ਬਦਲਣ ਦੇ ਇਵਜ਼ ਵਿਚ ਪਿੰਡ ਕਬਰਵਾਲਾ ਦੇ ਕਿਸਾਨ ਰਣਜੀਤ ਸਿੰਘ ਕੋਲੋਂ 5 ਹਜ਼ਾਰ ਰਿਸ਼ਵਤ ਲੈਦੇ ਬਿਜਲੀ ਬੋਰਡ ਦੇ ਜੇ.ਈ ਜੱਸਾ ਸਿੰਘ ਨੂੰ ਰੰਗੇ ਹੱਥੀ ਕਾਬੂ ਕੀਤਾ
ਡੀ.ਡੀ. ਇੰਡੀਆ ਨੂੰ ਬੰਗਲਾਦੇਸ਼ ਟੀ.ਵੀ. ਸੈੱਟ 'ਤੇ ਦਿਖਾਇਆ ਜਾਵੇਗਾ - ਪ੍ਰਕਾਸ਼ ਜਾਵੜੇਕਰ
. . .  about 5 hours ago
ਨਵੀਂ ਦਿੱਲੀ, 19 ਜੂਨ- ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਦਾ ਕਹਿਣਾ ਹੈ ਕਿ ਅੱਜ ਭਾਰਤ ਨੇ ਬੰਗਲਾਦੇਸ਼ ਦੇ ਨਾਲ ਇਕ ਸਮਝੌਤਾ ਕੀਤਾ ਹੈ ਜਿਸ ਦੇ ਤਹਿਤ ਡੀ.ਡੀ. ਇੰਡੀਆ ਨੂੰ ਬੰਗਲਾਦੇਸ਼ ਟੀ.ਵੀ. ਸੈੱਟ 'ਤੇ ਦਿਖਾਇਆ ਜਾਵੇਗਾ। ਇਸ ਦੇ ਬਦਲੇ 'ਚ ਬੰਗਲਾਦੇਸ਼ ....
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : 59 ਦੌੜਾਂ 'ਤੇ ਦੱਖਣੀ ਅਫ਼ਰੀਕਾ ਦਾ ਦੂਜਾ ਖਿਡਾਰੀ ਆਊਟ
. . .  about 5 hours ago
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ :13 ਓਵਰਾਂ 'ਚ ਦੱਖਣੀ ਅਫ਼ਰੀਕਾ ਦੀਆਂ 50 ਦੌੜਾਂ ਪੂਰੀਆਂ
. . .  about 6 hours ago
ਅੰਤਰਰਾਸ਼ਟਰੀ ਯੋਗਾ ਦਿਵਸ ਵਾਲੇ ਦਿਨ ਅਕਾਲੀ ਦਲ (ਅ) ਹਰ ਜ਼ਿਲ੍ਹੇ 'ਚ ਮਨਾਏਗੀ ਗਤਕਾ ਦਿਹਾੜਾ
. . .  about 6 hours ago
ਫ਼ਤਹਿਗੜ੍ਹ ਸਾਹਿਬ, 19 ਜੂਨ (ਅਰੁਣ ਆਹੂਜਾ)- ਬੀਤੇ 5 ਸਾਲਾ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜ਼ਿਲ੍ਹਾ ਪੱਧਰ 'ਤੇ 21 ਜੂਨ ਦੇ ਦਿਹਾੜੇ ਨੂੰ ਬਤੌਰ 'ਗਤਕਾ ਦਿਹਾੜਾ' ਮਨਾਉਂਦੀ ਆ ਰਹੀ ਹੈ । ਉਸ ਰਵਾਇਤ ਨੂੰ ਜਾਰੀ ਰੱਖਦੇ ਹੋਏ ਇਸ 21 ਜੂਨ ਨੂੰ ਵੀ ਪਾਰਟੀ ਵੱਲੋਂ....
ਭਾਰਤ ਨੂੰ ਲੱਗਾ ਵੱਡਾ ਝਟਕਾ, ਸਿਖਰ ਧਵਨ ਵਿਸ਼ਵ ਕੱਪ ਤੋਂ ਬਾਹਰ
. . .  about 6 hours ago
ਨਵੀਂ ਦਿੱਲੀ, 19 ਜੂਨ- ਆਈ.ਸੀ.ਸੀ.ਕ੍ਰਿਕਟ ਵਿਸ਼ਵ ਕੱਪ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਅੰਗੂਠੇ 'ਤੇ ਸੱਟ ਲੱਗਣ ਕਾਰਨ ਸਿਖਰ ਧਵਨ ਵਿਸ਼ਵ ਕੱਪ 'ਚੋਂ ਬਾਹਰ ਹੋ ਗਏ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਆਸਟ੍ਰੇਲੀਆ ਦੇ ....
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : 10 ਓਵਰਾਂ ਤੋ ਦੱਖਣੀ ਅਫ਼ਰੀਕਾ 40/1
. . .  about 6 hours ago
ਪਿੰਡ ਤੇੜਾ ਖ਼ੁਰਦ ਦੇ ਇੱਕ ਪਰਿਵਾਰ ਦੇ 4 ਮੈਂਬਰ ਭੇਦ ਭਰੇ ਹਾਲਤਾਂ 'ਚ ਲਾਪਤਾ
. . .  about 6 hours ago
ਐੱਚ.ਬੀ. ਸਿੰਘ ਗੰਨ ਹਾਊਸ ਦੀ ਕੰਧ ਪਾੜ ਕੇ ਅਸਲਾ ਚੋਰੀ ਕਰਨ ਵਾਲੇ 4 ਦੋਸ਼ੀਆਂ 'ਚੋਂ 1 ਗ੍ਰਿਫ਼ਤਾਰ
. . .  about 6 hours ago
ਮੁਜ਼ੱਫਰਪੁਰ 'ਚ ਚਮਕੀ ਬੁਖ਼ਾਰ ਕਾਰਨ ਮਰੇ ਬੱਚਿਆਂ ਦੀ ਗਿਣਤੀ ਦੱਸਣ ਤੋਂ ਸੁਸ਼ੀਲ ਮੋਦੀ ਨੇ ਕੀਤਾ ਇਨਕਾਰ
. . .  about 6 hours ago
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : 9 ਦੌੜਾਂ 'ਤੇ ਦੱਖਣੀ ਅਫ਼ਰੀਕਾ ਦਾ ਪਹਿਲਾ ਖਿਡਾਰੀ ਆਊਟ
. . .  about 6 hours ago
ਨਸ਼ੇ ਦੀ ਹਾਲਤ 'ਚ ਛੱਪੜ ਵਿਚ ਡਿੱਗਿਆ ਵਿਅਕਤੀ, ਡੁੱਬਣ ਕਾਰਨ ਹੋਈ ਮੌਤ
. . .  about 6 hours ago
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : ਨਿਊਜ਼ੀਲੈਂਡ ਵਲੋਂ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ
. . .  about 7 hours ago
ਸਰਕਾਰੀ ਸਕੂਲ 'ਚ ਕਲਾਸ ਦੌਰਾਨ ਵਿਦਿਆਰਥਣਾਂ 'ਤੇ ਛੱਤ ਦਾ ਡਿੱਗਿਆ ਪਲੱਸਤਰ
. . .  about 7 hours ago
'ਇੱਕ ਰਾਸ਼ਟਰ ਇੱਕ ਚੋਣ' ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ ਬੈਠਕ
. . .  about 7 hours ago
11 ਮਹੀਨਿਆਂ ਤੋਂ ਕੁਵੈਤ 'ਚ ਬੰਦੀ ਪਤਨੀ ਦੀ ਉਡੀਕ 'ਚ ਪਤੀ ਦੀ ਹੋਈ ਮੌਤ
. . .  about 8 hours ago
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : ਮੈਦਾਨ ਗਿੱਲਾ ਹੋਣ ਕਾਰਨ ਟਾਸ 'ਚ ਦੇਰੀ
. . .  about 8 hours ago
ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨੂੰ ਜਨਮਦਿਨ ਦੀ ਦਿੱਤੀ ਵਧਾਈ
. . .  about 8 hours ago
ਚੋਣਾਂ ਦੌਰਾਨ ਸੰਨੀ ਦਿਓਲ ਨੇ ਚੋਣ ਕਮਿਸ਼ਨ ਦੀਆਂ ਸ਼ਰਤਾਂ ਦੀ ਕੀਤੀ ਉਲੰਘਣਾ
. . .  about 8 hours ago
ਛੱਤੀਸਗੜ੍ਹ ਦੇ ਬੀਜਾਪੁਰ 'ਚ ਸਮਾਜਵਾਦੀ ਪਾਰਟੀ ਦੇ ਨੇਤਾ ਦੀ ਮਿਲੀ ਲਾਸ਼
. . .  about 8 hours ago
ਚਿਤੌੜਗੜ੍ਹ 'ਚ ਭਾਰੀ ਮੀਂਹ ਕਾਰਨ ਨਾਲੇ 'ਚ ਫਸੀ ਬੱਸ, ਸਵਾਰ ਸਨ 35 ਯਾਤਰੀ
. . .  about 9 hours ago
ਸ੍ਰੀ ਮੁਕਤਸਰ ਸਾਹਿਬ: 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜੇ ਗਏ ਰਾਕੇਸ਼ ਚੌਧਰੀ ਸਮੇਤ 6 ਦੋਸ਼ੀ
. . .  about 9 hours ago
ਏ.ਆਈ.ਸੀ.ਸੀ ਨੇ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਭੰਗ ਕਰਨ ਦਾ ਕੀਤਾ ਫ਼ੈਸਲਾ
. . .  about 9 hours ago
ਦਿੱਲੀ: ਫਲਾਈਓਵਰ ਦੇ ਹੇਠਾਂ ਪਏ ਸਕਰੈਪ ਦੇ ਢੇਰ ਨੂੰ ਲੱਗੀ ਭਿਆਨਕ ਅੱਗ
. . .  about 9 hours ago
ਛੱਪੜ 'ਚ ਡੁੱਬਣ ਕਾਰਨ ਦੋ ਸਾਲਾ ਬੱਚੇ ਦੀ ਮੌਤ
. . .  about 9 hours ago
ਪ੍ਰਧਾਨ ਮੰਤਰੀ ਮੋਦੀ ਵੱਲੋਂ ਬੁਲਾਈ ਗਈ ਬੈਠਕ 'ਚ ਸ਼ਾਮਲ ਹੋਣਗੇ ਸੀਤਾ ਰਾਮ ਯੇਚੁਰੀ
. . .  about 10 hours ago
ਘਰੇਲੂ ਝਗੜੇ ਦੇ ਚੱਲਦਿਆਂ ਪਤੀ ਵੱਲੋਂ ਪਤਨੀ ਦਾ ਕਤਲ
. . .  about 10 hours ago
ਹਿਜ਼ਬੁਲ ਮੁਜਾਹਿਦੀਨ ਨਾਲ ਸੰਬੰਧਿਤ 5 ਅੱਤਵਾਦੀ ਗ੍ਰਿਫ਼ਤਾਰ
. . .  about 10 hours ago
ਸਾਬਕਾ ਮਿਸ ਇੰਡੀਆ ਉਸ਼ੋਸ਼ੀ ਸੇਨਗੁਪਤਾ ਨਾਲ ਬਦਸਲੂਕੀ ਦੇ ਮਾਮਲੇ 'ਚ 7 ਲੋਕ ਗ੍ਰਿਫ਼ਤਾਰ
. . .  about 10 hours ago
ਜ਼ਾਕਿਰ ਨਾਇਕ ਨੂੰ ਅਦਾਲਤ 'ਚ ਪੇਸ਼ ਹੋਣ ਦੇ ਹੁਕਮ
. . .  about 10 hours ago
ਜਨਮਦਿਨ ਮੌਕੇ ਪ੍ਰਿਅੰਕਾ ਗਾਂਧੀ ਅਤੇ ਮਨਮੋਹਨ ਸਿੰਘ ਨੇ ਰਾਹੁਲ ਗਾਂਧੀ ਨੂੰ ਦਿੱਤੀ ਵਧਾਈ
. . .  about 11 hours ago
ਟੈਂਪੂ ਚਾਲਕ 'ਤੇ ਪੁਲਿਸ ਤਸ਼ੱਦਦ ਦੀ ਜਾਂਚ ਸੀ.ਬੀ.ਆਈ. ਕੋਲ ਕਰਾਉਣ ਲਈ ਹਾਈਕੋਰਟ 'ਚ ਪਟੀਸ਼ਨ ਦਾਇਰ
. . .  about 8 hours ago
ਬਿਹਾਰ 'ਚ ਚਮਕੀ ਬੁਖ਼ਾਰ ਕਾਰਨ ਹੋਈਆਂ ਮੌਤਾਂ ਦਾ ਮਾਮਲਾ ਸੁਪਰੀਮ ਕੋਰਟ 'ਚ ਪਹੁੰਚਿਆ
. . .  about 11 hours ago
ਪ੍ਰਧਾਨ ਮੰਤਰੀ ਮੋਦੀ ਵਲੋਂ ਬੁਲਾਈ ਗਈ ਬੈਠਕ 'ਚ ਹਿੱਸਾ ਨਹੀਂ ਲੈਣਗੇ ਸ਼ਰਦ ਪਵਾਰ
. . .  about 11 hours ago
ਓਮ ਬਿੜਲਾ ਬਣੇ ਲੋਕ ਸਭਾ ਦੇ ਸਪੀਕਰ, ਕਾਂਗਰਸ ਨੇ ਵੀ ਦਿੱਤਾ ਸਮਰਥਨ
. . .  about 12 hours ago
ਕਾਂਗਰਸ ਨੇ ਲੋਕ ਸਭਾ ਸਪੀਕਰ ਲਈ ਓਮ ਬਿੜਲਾ ਦੇ ਨਾਂ ਦਾ ਕੀਤਾ ਸਮਰਥਨ
. . .  about 12 hours ago
ਲੋਕ ਸਭਾ 'ਚ ਸਪੀਕਰ ਦੇ ਅਹੁਦੇ ਲਈ ਪ੍ਰਧਾਨ ਮੰਤਰੀ ਨੇ ਰੱਖਿਆ ਓਮ ਬਿੜਲਾ ਦੇ ਨਾਂ ਦਾ ਪ੍ਰਸਤਾਵ
. . .  about 12 hours ago
ਲੋਕ ਸਭਾ ਸਪੀਕਰ ਦੀ ਚੋਣ ਪ੍ਰਕਿਰਿਆ ਸ਼ੁਰੂ
. . .  about 12 hours ago
ਟਰੇਨ 'ਚੋਂ ਡਿੱਗਣ ਕਾਰਨ ਔਰਤ ਦੀ ਮੌਤ
. . .  about 12 hours ago
ਮਾਲੀ 'ਚ ਹੋਏ ਅੱਤਵਾਦੀ ਹਮਲੇ 'ਚ 38 ਲੋਕਾਂ ਦੀ ਮੌਤ
. . .  about 12 hours ago
ਮੋਦੀ ਨੇ ਰਾਹੁਲ ਨੂੰ ਦਿੱਤੀਆਂ ਜਨਮ ਦਿਨ ਦੀਆਂ ਵਧਾਈਆਂ
. . .  about 13 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਜੇਠ ਸੰਮਤ 551
ਿਵਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। -ਕਨਫਿਊਸ਼ੀਅਸ

ਸੰਗਰੂਰ

ਫ਼ਤਹਿਵੀਰ ਸਿੰਘ ਦੀ ਮੌਤ ਤੋਂ ਬਾਅਦ ਲੋਕਾਂ ਵਲੋਂ ਵੱਖ-ਵੱਖ ਥਾਵਾਂ 'ਤੇ ਧਰਨੇ ਪ੍ਰਦਰਸ਼ਨ ਅਤੇ ਚੱਕਾ ਜਾਮ

ਮਸਤੂਆਣਾ ਸਾਹਿਬ, (ਦਮਦਮੀ)-ਇੱਥੋਂ ਨੇੜਲੇ ਪਿੰਡ ਭਗਵਾਨਪੁਰਾ ਵਿਖੇ ਬੋਰਵੈੱਲ 'ਚ ਫਸਕੇ ਦੋ ਸਾਲ ਦੇ ਮਾਸੂਮ ਫ਼ਤਹਿਵੀਰ ਸਿੰਘ ਦੀ ਪਿਛਲੇ ਕਰੀਬ ਪੰਜ ਦਿਨਾਂ ਤੋਂ ਜ਼ਿੰਦਗੀ ਮੌਤ ਨਾਲ ਲੜਾਈ ਲੜਦੇ ਹੋਏ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਬੀਤੇ ਦਿਨ ਹੋਈ ਮੌਤ ਨੂੰ ਲੈ ਕੇ ਇਤਿਹਾਸਕ ਨਗਰ ਬਡਰੁੱਖਾਂ ਦੇ ਲੋਕਾਂ ਨੇ ਜਥੇਦਾਰ ਨਿਰੰਜਨ ਸਿੰਘ ਬਡਰੁੱਖਾਂ, ਕਿਸਾਨ ਆਗੂ ਬਲਵਿੰਦਰ ਸਿੰਘ ਬਡਰੁੱਖਾਂ, ਪੰਚ ਦਵਿੰਦਰ ਸਿੰਘ ਅਤੇ ਨੌਜਵਾਨ ਆਗੂ ਸੁਖਜੀਤ ਸਿੰਘ ਮਾਨ ਦੀ ਅਗਵਾਈ 'ਚ ਕਾਲੀਆਂ ਝੰਡੀਆਂ ਲੈ ਕੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ 'ਤੇ ਕਰੀਬ ਇਕ ਘੰਟਾ ਆਵਾਜਾਈ ਰੋਕ ਕੇ ਧਰਨਾ ਲਗਾਇਆ ਇਸ ਮੌਕੇ ਜਿੱਥੇ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ, ਉੱਥੇ ਹੀ ਇਸ ਮਾਮਲੇ 'ਚ ਅਣਗਹਿਲੀ ਵਰਤਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਿਖ਼ਲਾਫ਼ ਧਾਰਾ 302 ਦਾ ਮੁਕੱਦਮਾ ਦਰਜ ਕਰਨ ਦੀ ਮੰਗ ਵੀ ਕੀਤੀ ਗਈ | ਧਰਨੇ ਦੀ ਖ਼ਬਰ ਮਿਲਦਿਆਂ ਹੀ ਜ਼ਿਲ੍ਹਾ ਪੁਲਿਸ ਅਧਿਕਾਰੀ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਤੇ ਸੰਗਰੂਰ-ਬਰਨਾਲਾ ਨੂੰ ਆਉਣ ਜਾਣ ਵਾਲੀ ਟਰੈਫ਼ਿਕ ਨੂੰ ਰੋਕ ਕੇ ਬਦਲਵਾ ਪ੍ਰਬੰਧ ਕੀਤਾ | ਬਡਰੁੱਖਾਂ ਪੁਲਿਸ ਚੌਾਕੀ ਦੇ ਨਜ਼ਦੀਕ ਲਗਾਏ ਗਏ ਇਸ ਧਰਨੇ 'ਚ ਜਿੱਥੇ ਪਿੰਡ ਦੇ ਨੌਜਵਾਨਾਂ ਤੇ ਬਜ਼ੁਰਗਾਂ ਨੇ ਕਾਲੀਆਂ ਝੰਡੀਆਂ ਲੈ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ, ਉੱਥੇ ਵੱਡੀ ਗਿਣਤੀ 'ਚ ਔਰਤਾਂ ਨੇ ਵੀ ਇਸ ਧਰਨੇ 'ਚ ਸ਼ਮੂਲੀਅਤ ਕੀਤੀ | ਇਸ ਮੌਕੇ ਧਰਨੇ 'ਚਹਾਜ਼ਰ ਹਰਦੀਪ ਸਿੰਘ, ਗੁਰਦੀਪ ਸਿੰਘ, ਸੁਖਦੇਵ ਸਿੰਘ ਮਾਨ, ਰੋਮੀ ਸਿੰਘ, ਤੁਫ਼ਾਨ ਸਿੰਘ, ਹਰਪ੍ਰੀਤ ਸਿੰਘ, ਦਲਜੀਤ ਸਿੰਘ ਅਤੇ ਰਣਦੀਪ ਸਿੰਘ ਬਹਾਦਰਪੁਰ ਹੋਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੀ ਤਾਂ ਮਾਸੂਮ ਫ਼ਤਹਿਵੀਰ ਸਿੰਘ ਮੌਤ ਦੇ ਮੂੰਹ 'ਚ ਜਾਣੋਂ ਬਚ ਸਕਦਾ ਸੀ | ਧਰਨਾਕਾਰੀਆਂ ਨੇ ਮੰਗ ਕੀਤੀ ਕਿ ਜੇਕਰ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਿਖ਼ਲਾਫ਼ ਕੋਈ ਕਾਰਵਾਈ ਨਾ ਕੀਤੀ ਤਾਂ ਉਹ 12 ਜੂਨ ਨੂੰ ਸਵੇਰੇ ਪੱਕੇ ਤੌਰ 'ਤੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ 'ਤੇ ਧਰਨਾ ਦੇਣ ਲਈ ਮਜਬੂਰ ਹੋਣਗੇ | ਧਰਨੇ 'ਚ ਸ਼ਾਮਲ ਸੰਤ ਸੇਵਕ ਦਲ ਦੇ ਪ੍ਰਧਾਨ ਜਥੇਦਾਰ ਨਿਰੰਜਨ ਸਿੰਘ ਬਡਰੁੱਖਾਂ ਨੇ ਕਿਹਾ ਕਿ ਮਾਸੂਮ ਫ਼ਤਹਿਵੀਰ ਸਿੰਘ ਦੀ ਆਤਮਿਕ ਸ਼ਾਂਤੀ ਲਈ 12 ਜੂਨ ਨੂੰ ਗੁਰਦੁਆਰਾ ਪੜਾਓ ਸਾਹਿਬ ਬਡਰੁੱਖਾਂ ਵਿਖੇ ਸ੍ਰੀ ਸਹਿਜ ਪਾਠ ਆਰੰਭ ਕੀਤੇ ਜਾਣਗੇ ਤੇ 19 ਜੂਨ ਨੂੰ ਭੋਗ ਪਾਏ ਜਾਣਗੇ |
ਲਹਿਰਾਗਾਗਾ, (ਗਰਗ, ਗੋਇਲ, ਢੀਂਡਸਾ) - ਤਹਿਸੀਲ ਸੁਨਾਮ ਦੇ ਪਿੰਡ ਭਗਵਾਨਪੁਰਾ ਦੇ ਦੋ ਸਾਲ ਦੇ ਮਾਸੂਮ ਫਤਿਹਵੀਰ ਸਿੰਘ ਦੀ ਬੋਰਵੈੱਲ ਵਿਚ ਡਿੱਗਣ ਕਾਰਨ ਅੱਜ ਛੇਵੇਂ ਦਿਨ ਉਸ ਦੇ ਮਿ੍ਤਕ ਪਾਏ ਜਾਣ ਦੇ ਰੋਸ ਵਜੋਂ ਅੱਜ ਇੱਥੇ ਸਿਖਰ ਦੁਪਹਿਰ ਅੰਡਰ ਪਾਸ ਪੁਲ ਨੇੜੇ ਕਾਰ ਯੂਨੀਅਨ ਦੇ ਆਗੂਆਂ ਅਤੇ ਡਰਾਈਵਰਾਂ ਵਲੋਂ ਧਰਨਾ ਲਗਾ ਕੇ 2 ਘੰਟਿਆਂ ਲਈ ਆਵਾਜਾਈ ਠੱਪ ਰੱਖੀ ਗਈ ਤੇ ਕਾਂਗਰਸ ਸਰਕਾਰ ਅਤੇ ਪ੍ਰਸ਼ਾਸਨ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਟੈਂਪੂ ਯੂਨੀਅਨ ਦੇ ਮੁਨਸ਼ੀ ਰਾਜਿੰਦਰ ਸਿੰਘ ਬਿੱਟੂ ਅਤੇ ਸਾਬਕਾ ਕੌਾਸਲਰ ਤਰਸੇਮ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਫਤਿਹਵੀਰ ਸਿੰਘ ਨੂੰ ਬਚਾਇਆ ਜਾ ਸਕਦਾ ਸੀ ਸਰਕਾਰ ਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਅੱਜ ਉਸ ਨੂੰ ਮਿ੍ਤਕ ਪਾਇਆ ਗਿਆ ਹੈ | ਲੋਕਾਂ ਨੂੰ ਪੂਰੀ ਉਮੀਦ ਸੀ ਕਿ 10 ਜੂਨ ਨੂੰ ਉਸ ਦੇ ਜਨਮ ਦਿਨ ਮੌਕੇ ਫਤਿਹਵੀਰ ਸਿੰਘ ਨੂੰ ਜ਼ਿੰਦਾ ਬਾਹਰ ਕੱਢ ਲਿਆ ਜਾਵੇਗਾ ਪਰ ਅੱਜ ਪੀ.ਜੀ.ਆਈ ਦੇ ਡਾਕਟਰਾਂ ਵਲੋਂ ਉਸ ਨੂੰ ਮਿ੍ਤਕ ਐਲਾਨੇ ਜਾਣ ਦੀ ਖ਼ਬਰ ਮਿਲਦੇ ਹੀ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਫੈਲ ਗਈ | ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਾਮਦੇਵ ਸਿੰਘ ਭੁਟਾਲ, ਲੋਕ ਚੇਤਨਾ ਮੰਚ ਦੇ ਜਗਜੀਤ ਸਿੰਘ ਭੁਟਾਲ ਵੀ ਮੌਜੂਦ ਸਨ |
ਚੀਮਾ ਮੰਡੀ, (ਜਗਰਾਜ ਮਾਨ) - ਪਿੰਡ ਭਗਵਾਨਪੁਰਾ ਦੇ ਛੋਟੇ ਬੱਚੇ ਫਤਿਹਵੀਰ ਸਿੰਘ ਦੇ ਬੋਰਵੈੱਲ ਵਿਚ ਡਿੱਗਣ ਦੀ ਘਟਨਾ ਨੇ ਪੂਰੀ ਇਨਸਾਨੀਅਤ ਨੂੰ ਹਿਲਾ ਕੇ ਰੱਖ ਦਿੱਤਾ | ਪੂਰੀ ਦੁਨੀਆ 'ਚ ਇਸ ਘਟਨਾ ਨੂੰ ਲੈ ਕੇ ਚਰਚਾ ਹੋਈ | ਸਭ ਨੇ ਇਸ ਛੋਟੇ ਬੱਚੇ ਦੀ ਸਲਾਮਤੀ ਲਈ ਅਰਦਾਸ ਕੀਤੀ |ਲੰਮਾ ਸਮਾਂ ਫਤਿਹਵੀਰ ਸਿੰਘ ਨੂੰ ਕੱਢਣ ਲਈ ਵੱਖ ਸਮਾਜ ਸੇਵੀ ਸੰਸਥਾਵਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਲੋਕਾਂ ਵੱਲੋਂ ਕੋਸ਼ਿਸ਼ ਕੀਤੀ ਗਈ | ਬੱਚੇ ਨੂੰ ਤਕਰੀਬਨ ਸਵੇਰੇ 5:15 ਵਜੇ ਬੋਰ ਵੈਲ 'ਚੋਂ ਕੱਢ ਲਿਆ ਗਿਆ | ਜਦੋਂ ਬੱਚੇ ਦੀ ਮੌਤ ਦੀ ਖ਼ਬਰ ਮਿਲੀ ਤਾਂ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ | ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਿਖ਼ਲਾਫ਼ ਰੋਸ ਜ਼ਾਹਿਰ ਕੀਤਾ ਤੇ ਜਗ੍ਹਾ ਜਗ੍ਹਾ ਸੜਕ ਜਾਮ ਕਰਕੇ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ | ਜਿਸ ਨਾਲ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਇਸੇ ਤਰ੍ਹਾਂ ਚੀਮਾ ਮੰਡੀ ਵਿਖੇ ਵੀ ਲੋਕਾਂ ਨੇ ਰੋਡ ਜਾਮ ਕਰਕੇ ਪ੍ਰਸ਼ਾਸਨ ਤੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਅਣਗਹਿਲੀ ਕੀਤੀ ਹੈ, ਕਿਸੇ ਵੀ ਤਰ੍ਹਾਂ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਨੇ ਨਹੀਂ ਨਿਭਾਈ | ਜਿਸ ਕਰਕੇ ਫਤਿਹਵੀਰ ਨੂੰ ਕੱਢਣ 'ਚ ਐਨਾ ਜ਼ਿਆਦਾ ਸਮਾਂ ਲੱਗਿਆ |
ਕੌਹਰੀਆਂ, (ਮਾਲਵਿੰਦਰ ਸਿੰਘ ਸਿੱਧੂ) - ਸੁਨਾਮ ਦੇ ਪਿੰਡ ਭਗਵਾਨਪੁਰਾ 'ਚ ਬੋਰਵੈੱਲ 'ਚੋਂ ਪ੍ਰਸ਼ਾਸਨ ਦੁਆਰਾ ਕੱਢੇ ਗਏ ਦੋ ਸਾਲਾ ਫਤਿਹਵੀਰ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਕੌਹਰੀਆਂ 'ਚ ਇਕੱਠੇ ਹੋਏ ਲੋਕਾਂ ਨੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਲੋਕਾਂ ਨੇ ਦੋਸ਼ ਲਗਾਇਆ ਕਿ ਜਿਸ ਅਣਮਨੁੱਖੀ ਵਤੀਰੇ ਨਾਲ ਫਤਿਹਵੀਰ ਸਿੰਘ ਨੂੰ ਕੱਢਿਆ ਗਿਆ ਹੈ | ਇਸ ਵਰਤਾਰੇ ਨਾਲ ਮਨੁੱਖਤਾ ਦੇ ਹਿਰਦੇ ਵਲੂੰਧਰੇ ਗਏ ਹਨ | ਇਕੱਠੇ ਹੋਏ ਲੋਕਾਂ ਨੇ ਇਸ ਬਚਾਅ ਕਾਰਜ ਨੂੰ ਸਰਕਾਰ ਦੀ ਨਾਕਾਮੀ ਦੱਸਿਆ ਤੇ ਸੋਗ ਵਜੋਂ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ |
ਚੀਮਾ ਮੰਡੀ, (ਦਲਜੀਤ ਸਿੰਘ ਮੱਕੜ) - ਭਗਵਾਨਪੁਰਾ (ਸੁਨਾਮ) ਦੇ ਬੱਚੇ ਦੀ ਬੋਰਵੈੱਲ 'ਚ ਹੋਈ ਮੌਤ ਨੂੰ ਲੈ ਕੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਲੋਕਾਂ 'ਚ ਫ਼ੈਸਲੇ ਰੋਸ ਕਾਰਨ ਅੱਜ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ, ਰਾਜਨੀਤਿਕ ਪਾਰਟੀਆਂ, ਸਮਾਜ ਸੇਵੀ ਕਲੱਬਾਂ ਨੇ ਕਸਬੇ ਵਿਚੋਂ ਲੰਘਦੀ ਪਟਿਆਲਾ, ਬਠਿੰਡਾ ਮੁੱਖ ਮਾਰਗ 'ਤੇ ਰੋਸ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਸਰਕਾਰ ਦਾ ਪੁਤਲਾ ਫੂਕਿਆ | ਇਸ ਮੌਕੇ ਕਸਬੇ ਦਾ ਬਾਜ਼ਾਰ ਪੂਰਨ ਤੌਰ 'ਤੇ ਬੰਦ ਰਿਹਾ | ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਫਤਹਿਵੀਰ ਨੂੰ ਬਚਾਇਆ ਜਾ ਸਕਦਾ ਸੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਰਤੀ ਗਈ ਢਿੱਲੀ ਕਾਰਗੁਜ਼ਾਰੀ ਉਸ ਮਾਸੂਮ ਦੀ ਮੌਤ ਲਈ ਜ਼ਿੰਮੇਵਾਰ ਹੈ | ਪ੍ਰਸ਼ਾਸਨ ਵਲੋਂ ਫ਼ੌਜ ਦੀ ਥਾਂ ਐਨ.ਡੀ.ਆਰ. ਐਫ.ਦੀ ਅਣਜਾਣ ਟੀਮ ਤੋਂ ਬੱਚੇ ਨੂੰ ਕੱਢਣ ਦਾ ਕੰਮ ਲਿਆ ਗਿਆ ਜੋ ਉਸ ਮਾਸੂਮ ਦੀ ਮੌਤ ਦਾ ਕਾਰਨ ਬਣਿਆ | ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਜ਼ਿਲ੍ਹਾ ਪ੍ਰਸ਼ਾਸਨ ਿਖ਼ਲਾਫ਼ ਕਾਰਵਾਈ ਦੀ ਮੰਗ ਕੀਤੀ ਤੇ ਕੇਂਦਰ ਸਰਕਾਰ ਜੋ ਡਿਜੀਟਲ ਇੰਡੀਆ ਦੇ ਦਾਅਵੇ ਕਰਦੀ ਹੈ ਨੂੰ ਅਜਿਹੇ ਆਫ਼ਤਾਂ ਮੌਕੇ ਨਵੀਂ ਤਕਨੀਕਾਂ ਲਿਆਉਣ ਦੀ ਮੰਗ ਕੀਤੀ | ਇਨ੍ਹਾਂ ਧਰਨਾਕਾਰੀਆਂ ਨੂੰ ਸ਼ੇਰ ਸਿੰਘ ਤੋਲਾਵਾਲ ਜ਼ਿਲ੍ਹਾ ਪ੍ਰਧਾਨ ਪੰਜਾਬ ਏਕਤਾ ਪਾਰਟੀ, ਮੱਖਣ ਸਿੰਘ ਸ਼ਾਹਪੁਰ ਸਰਬਸਾਂਝਾ ਵਿਚਾਰ ਮੰਚ, ਜਸਵਿੰਦਰ ਸ਼ਰਮਾ ਪ੍ਰਧਾਨ ਲੋਕ ਸੇਵਾ ਸਹਾਰਾ ਕਲੱਬ ਤੋਂ ਇਲਾਵਾ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ |
ਸੰਗਰੂਰ, (ਧੀਰਜ ਪਸ਼ੌਰੀਆ)-12 ਜੂਨ ਨੂੰ ਸੰਗਰੂਰ ਬੰਦ ਕਰਵਾ ਰਹੀਆਂ ਜਥੇਬੰਦੀਆਂ ਨੂੰ ਸਾਇੰਟੇਫਿਕ ਅਵੇਅਰਨੈੱਸ ਫੋਰਮ ਦੇ ਪ੍ਰਧਾਨ ਡਾ: ਏ.ਐਸ.ਮਾਨ ਨੇ ਅਪੀਲ ਕੀਤੀ ਹੈ ਕਿ ਬੰਦ ਕਰਵਾਉਣ ਦੀ ਬਜਾਏ ਲੋਕਾਂ ਨੂੰ ਵਾਪਰਦੀਆਂ ਅਜਿਹੀਆਂ ਘਟਨਾਵਾਂ ਬਾਰੇ ਚੇਤਨ ਕੀਤਾ ਜਾਵੇ ਤਾਂ ਜੋ ਅਜਿਹੀਆਂ ਦੁਖਦਾਇਕ ਘਟਨਾਵਾਂ ਭਵਿੱਖ 'ਚ ਨਾ ਵਾਪਰ ਸਕਣ | ਬੰਦ ਕਰਵਾਉਣ ਦੀ ਬਜਾਏ ਕੋਈ ਵੀ ਜਥੇਬੰਦੀ ਆਪਣਾ ਸੰਦੇਸ਼ ਸੜਕਾਂ 'ਤੇ ਤਖ਼ਤੀਆਂ ਚੁੱਕੇ ਕੇ ਆਸਾਨੀ ਨਾਲ ਦੇ ਸਕਦੀ ਹੈ | ਡਾ: ਮਾਨ ਨੇ ਕਿਹਾ ਕਿ ਬੰਦ ਦਾ ਜ਼ਿਆਦਾ ਖ਼ਮਿਆਜ਼ਾ ਗ਼ਰੀਬ ਲੋਕਾਂ ਅਤੇ ਛੋਟੇ ਦੁਕਾਨਦਾਰਾਂ ਨੂੰ ਭੁਗਤਣਾ ਪੈਂਦਾ ਹੈ | ਜੇਕਰ ਬੱਚੇ ਨੂੰ ਬੋਰਵੈੱਲ 'ਚੋਂ ਕੱਢਣ ਸਮੇਂ ਪ੍ਰਸ਼ਾਸਨ ਵਲੋਂ ਕੋਈ ਅਣਗਹਿਲੀ ਹੋਈ ਹੈ ਤਾਂ ਇਸ ਵਾਸਤੇ ਉੱਚ ਪੱਧਰੀ ਜਾਂਚ ਦੇ ਨਾਲ ਨਾਲ ਜਨਤਕ ਜਥੇਬੰਦੀਆਂ ਵਲੋਂ ਆਪਣੇ ਪੱਧਰ 'ਤੇ ਜਾਂਚ ਕਮੇਟੀ ਬਣਾ ਕੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਲੋਕ ਕਚਹਿਰੀ 'ਚ ਪੇਸ਼ ਕਰਨਾ ਚਾਹੀਦਾ ਹੈ |
ਜਖੇਪਲ, (ਮੇਜਰ ਸਿੰਘ ਸਿੱਧੂ) - ਪਿੰਡ ਜਖੇਪਲ ਵਿਖੇ ਸੀ.ਪੀ.ਆਈ ਇਕਾਈ ਦੇ ਜਨਰਲ ਸਕੱਤਰ ਸੁਰਜੀਤ ਸਿੰਘ (ਭੋਲਾ) ਦੀ ਅਗਵਾਈ 'ਚ ਟਿੱਬੀ ਵਾਲੇ ਬੱਸ ਸਟੈਂਡ ਚੌਾਕ ਉੱਪਰ ਸੜਕ ਜਾਮ ਕਰ ਕੇ ਰੋਸ ਵਜੋਂ ਪ੍ਰਸ਼ਾਸਨ ਿਖ਼ਲਾਫ਼ ਸ਼ਾਂਤਮਈ ਧਰਨਾ ਲਗਾਇਆ ਗਿਆ | ਸੁਰਜੀਤ ਸਿੰਘ ਨੇ ਕਿਹਾ ਕਿ ਛੇ ਦਿਨਾਂ ਤੋਂ ਬੋਰ ਵੈਲ 'ਚ ਫਸੇ ਫਤਿਹਵੀਰ ਨੂੰ ਸੁਰੱਖਿਅਤ ਬਾਹਰ ਨਾ ਕੱਢਣਾ, ਪ੍ਰਸ਼ਾਸਨ ਦੀ ਨਾਕਾਮੀ ਤੇ ਸਰਕਾਰ ਦੀ ਨਾਲਾਇਕੀ ਹੈ | ਉਨ੍ਹਾਂ ਕਿਹਾ ਕਿ ਇਹ ਇੱਕ ਕਿਸਾਨ ਦਾ ਪੁੱਤਰ ਸੀ ਜੇਕਰ ਇਹ ਕਿਸੇ ਲੀਡਰ ਜਾਂ ਉੱਚ ਅਧਿਕਾਰੀ ਦਾ ਬੇਟਾ ਹੁੰਦਾ ਤਾਂ ਉਸ ਨੂੰ ਸੁਰੱਖਿਅਤ ਕੱਢ ਲੈਣਾ ਸੀ | ਲੋਕਾਂ ਨੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕਰ ਕੇ ਸੜਕ ਜਾਮ ਕਰ ਦਿੱਤੀ | ਇਸ ਮੌਕੇ ਅੱਡਾ ਪ੍ਰਧਾਨ ਜਰਨੈਲ ਸਿੰਘ ਧਾਲੀਵਾਲ, ਗੁਰਤੇਜ ਸਿੰਘ, ਅਮਰੀਕ ਸਿੰਘ, ਹੈਪੀ ਸਿੰਘ, ਗੋਬਿੰਦ ਸਿੰਘ ਅਤੇ ਜੋਨੀ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਦੁਕਾਨਾਂ ਵਾਲੇ ਤੇ ਪਿੰਡ ਦੇ ਲੋਕ ਹਾਜ਼ਰ ਸਨ |
ਖ਼ਨੌਰੀ, (ਰਾਜੇਸ਼ ਕੁਮਾਰ) - ਸੁਨਾਮ ਦੇ ਨਜ਼ਦੀਕੀ ਪਿੰਡ ਭਗਵਾਨਪੂਰਾ ਵਿਖੇ ਬੋਰਵੈਲ ਵਿਚ ਡਿੱਗੇ 2 ਸਾਲਾ ਬੱਚੇ ਫਤਿਹਵੀਰ ਸਿੰਘ ਦੀ ਹੋਈ ਦਰਦਨਾਕ ਮੌਤ'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੇ ਸਿੰਗਲਾ ਨੇ ਇਸ ਨੂੰ ਮੰਦਭਾਗਾ ਕਰਾਰ ਦਿੱਤਾ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਇਸ ਘਟਨਾ 'ਚ ਅਣਗਹਿਲੀ ਵਰਤਣ ਵਾਲੇ ਸਾਰੇ ਅਧਿਕਾਰੀਆਂ 'ਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਜਾਵੇ |
ਲੌਾਗੋਵਾਲ, (ਸ.ਸ. ਖੰਨਾ) - ਇੱਥੋਂ ਨੇੜਲੇ ਪਿੰਡ ਭਗਵਾਨਪੁਰਾ ਵਿਖੇ ਪਿਛਲੇ ਛੇ ਦਿਨਾਂ ਤੋਂ ਬੋਰਵੈੱਲ 'ਚ ਫਸੇ ਫਤਹਿਵੀਰ ਸਿੰਘ ਦੀ ਮੌਤ ਨੂੰ ਲੈ ਕੇ ਕਸਬੇ ਦੇ ਲੋਕਾਂ ਵਲੋਂ ਲੌਾਗੋਵਾਲ ਦੇ ਬਾਜ਼ਾਰ ਵਿਚ ਵੀ ਰੋਸ
ਸੁਨਾਮ ਰੋਡ ਪੁਲ ਉੱਪਰ ਪੱਕੇ ਤੌਰ ਉੱਤੇ ਧਰਨਾ ਲਗਾ ਦਿੱਤਾ ਗਿਆ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਜਨਰਲ ਸਕੱਤਰ ਅੰਮਿ੍ਤਪਾਲ ਸਿੰਘ ਸਿੱਧੂ ਨੇ ਬੋਲਦਿਆਂ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਫਤਹਿਵੀਰ ਨੂੰ ਬਚਾਉਣ 'ਚ ਅਸਫਲ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਫਤਹਿਵੀਰ ਨੂੰ ਬੋਰਵੈਲ 'ਚੋਂ ਕੱਢਣ ਲਈ ਬਿਲਕੁਲ ਵੀ ਚਿੰਤਤ ਨਹੀਂ ਸੀ | ਉਨ੍ਹਾਂ ਇੱਥੋਂ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ 'ਤੇ ਬੋਲਦਿਆਂ ਕਿਹਾ ਕਿ ਜੋ ਭਗਵੰਤ ਮਾਨ ਵੋਟਾਂ ਵੇਲੇ ਖੇਤਾਂ ਵਿਚ ਕਣਕ ਦੇ ਨਾੜ ਨੂੰ ਲੱਗੀ ਅੱਗ ਬੁਝਾਉਣ ਦੇ ਡਰਾਮੇ ਰਚ ਰਿਹਾ ਸੀ ਪਰ ਅੱਜ ਉਹ ਭਗਵੰਤ ਮਾਨ ਨੇ ਇਸ ਫਤਹਿਵੀਰ ਨੂੰ ਬਚਾਉਣ ਲਈ ਇਕ ਵੀ ਉਪਰਾਲਾ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਇੱਥੋਂ ਦਾ ਆਮ ਆਦਮੀ ਪਾਰਟੀ ਦਾ ਮੌਜੂਦਾ ਵਿਧਾਇਕ ਅਮਨ ਅਰੋੜਾ ਉੱਕਾ ਵੀ ਇਸ ਪਰਿਵਾਰ ਕੋਲ ਦੁੱਖ ਸਾਂਝਾ ਕਰਨ ਲਈ ਅਜੇ ਤੱਕ ਨਹੀਂ ਪੁੱਜਿਆ | ਉਨ੍ਹਾਂ ਕਿਹਾ ਕਿ ਇਸ ਨਿੱਕੀ ਜਿਹੀ ਜਾਨ ਫਤਹਿਵੀਰ ਨੂੰ ਬਚਾਉਣ ਦੀ ਕੋਸ਼ਿਸ਼ ਘੱਟ ਕੀਤੀ ਗਈ | ਇਹੋ ਜਿਹੇ ਮੌਕੇ ਸਮੇਂ ਵੱਡੇ ਪੱਧਰ 'ਤੇ ਰਾਜਨੀਤੀ ਹੁੰਦੀ ਰਹੀ | ਧਰਨੇ ਦੌਰਾਨ ਰਾਹਗੀਰ ਤੇ ਨਿੱਕੇ-ਨਿੱਕੇ ਬੱਚੇ ਧੁੱਪ'ਚ ਪ੍ਰੇਸ਼ਾਨ ਹੁੰਦੇ ਦੇਖੇ ਗਏ | ਇਸ ਮੌਕੇ ਲਖਵੀਰ ਸਿੰਘ ਲੱਖੀ, ਅਮਰਜੀਤ ਸਿੰਘ ਗਿੱਲ, ਜਥੇਦਾਰ ਛੱਜੂ ਸਿੰਘ, ਕਾਮਰੇਡ ਸੱਤਪਾਲ, ਕਰਮ ਸਿੰਘ ਬਰਾੜ, ਕੁਲਦੀਪ ਸਿੰਘ, ਬਲਕਾਰ ਸਿੰਘ ਸਿੱਧੂ, ਸੁਖਪਾਲ ਸਿੱਧੂ ਆਦਿ ਮੌਜੂਦ ਸਨ |
ਦਿੜ੍ਹਬਾ ਮੰਡੀ, ਛਾਜਲੀ, (ਹਰਬੰਸ ਸਿੰਘ ਛਾਜਲੀ) - ਪਿੰਡ ਭਗਵਾਨਪੁਰਾ ਵਿਖੇ ਬੋਰਬੈੱਲ 'ਚ ਡਿੱਗੇ ਫ਼ਤਿਹਵੀਰ ਸਿੰਘ ਨੂੰ ਬਚਾਉਣ 'ਚ ਪ੍ਰਸ਼ਾਸਨ ਦੇ ਅਸਫਲ ਰਹਿਣ 'ਤੇ ਭੜਕੇ ਲੋਕਾਂ ਨੇ ਪਿੰਡ ਛਾਜਲੀ ਵਿਖੇ ਸੁਨਾਮ-ਜਾਖ਼ਲ ਰੋਡ 'ਤੇ ਜਾਮ ਲਗਾ ਕੇ ਪੰਜਾਬ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਨੇ ਧਰਨੇ ਸੰਬੋਧਨ ਕਰਦਿਆ ਕਿਹਾ ਕਿ ਦੁਨੀਆ ਨੇ ਬਹੁਤ ਤਰੱਕੀ ਕਰ ਲਈ ਹੈ | ਪਰ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੇ ਫ਼ਤਿਹਵੀਰ ਸਿੰਘ ਨੂੰ ਬਚਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ | ਜਿਸ ਕਾਰਨ ਦੋ ਸਾਲ ਦਾ ਮਸੂਮ ਫਤਿਹਵੀਰ ਸਿੰਘ ਜਿੰਦਗੀ ਦੀ ਜੰਗ ਹਾਰ ਗਿਆ | ਉਨ੍ਹਾਂ ਕਿਹਾ ਕਿ ਜਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀਆ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਮੌਕੇ ਪੱਲੇਦਰ ਯੂਨੀਅਨ ਛਾਜਲੀ ਦੇ ਪ੍ਰਧਾਨ ਜਗਤਾਰ ਸਿੰਘ ਤਾਰਾ, ਇੰਦਰਜੀਤ ਸਿੰਘ, ਮਹੇਸ਼ ਬਾਂਸਲ ਆਦਿ ਨੇ ਸੰਬੋਧਨ ਕੀਤਾ |
<br/>

ਕਿਸਾਨ ਅੱਜ ਘੇਰਣਗੇ ਥਾਣਾ ਸਦਰ ਸੰਗਰੂਰ

ਮਸਤੂਆਣਾ ਸਾਹਿਬ, 11 ਜੂਨ (ਦਮਦਮੀ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਰੂਰ ਕਮੇਟੀ ਦੀ ਮੀਟਿੰਗ ਮਸਤੂਆਣਾ ਸਾਹਿਬ ਵਿਖੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਦੀ ਅਗਵਾਈ 'ਚ ਹੋਈ | ਇਸ ਮੌਕੇ ਵੱਡੀ ਗਿਣਤੀ 'ਚ ਕਿਸਾਨ ਆਗੂਆਂ ਨੇ ਭਾਗ ਲਿਆ | ਇਸ ਮੌਕੇ ...

ਪੂਰੀ ਖ਼ਬਰ »

ਕੰਧ ਢਾਹੁਣ ਦੇ ਦੋਸ਼ਾਂ 'ਚ ਮੁਦਈ ਦੇ ਭਰਾ ਸਮੇਤ ਦੋ ਨੂੰ ਜੁਰਮਾਨੇ ਦੀ ਸਜ਼ਾ

ਸੰਗਰੂਰ, 11 ਜੂਨ (ਧੀਰਜ ਪਸ਼ੌਰੀਆ) - ਏ.ਸੀ.ਜੀ ਐਮ ਪ੍ਰਸ਼ਾਂਤ ਕੁਮਾਰ ਦੀ ਅਦਾਲਤ ਨੇ ਇਕ ਘਰ ਦੀ ਕੰਧ ਢਾਹੁਣ ਦੇ ਦੋਸ਼ਾਂ 'ਚ ਮੁਦਈ ਦੇ ਭਰਾ ਸਮੇਤ ਦੋ ਨੂੰ 25-25 ਸੌ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਮੁਦਈ ਪੱਖ ਦੇ ਵਕੀਲ ਗੁਰਬਚਨ ਸਿੰਘ ਨਹਿਲ ਨੇ ਦੱਸਿਆ ਕਿ ਪੁਲਿਸ ਥਾਣਾ ...

ਪੂਰੀ ਖ਼ਬਰ »

ਭਾਜਪਾ ਵਲੋਂ ਵਾਰਡ ਨੰ: 23 ਦੀ ਚੋਣ ਲਈ ਪ੍ਰਚਾਰ ਕਮੇਟੀਆਂ ਗਠਿਤ

ਸੰਗਰੂਰ, 11 ਜੂਨ (ਧੀਰਜ਼ ਪਸ਼ੌਰੀਆ)-ਨਗਰ ਕੌਾਸਲ ਸੰਗਰੂਰ ਦੇ 23 ਨੰ: ਵਾਰਡ ਦੀ ਹੋ ਰਹੀ ਚੋਣ ਦੇ ਪ੍ਰਚਾਰ ਲਈ ਅੱਜ ਭਾਜਪਾ ਵਲੋਂ ਪ੍ਰਚਾਰ ਕਮੇਟੀਆਂ ਗਠਿਤ ਕੀਤੀਆਂ ਗਈਆਂ | ਮੰਡਲ ਪ੍ਰਧਾਨ ਰਾਜਿੰਦਰ ਗੋਇਲ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਜਿਸ 'ਚ ਭਾਜਪਾ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਵੇਅਰਹਾਊਸ ਪੈਨਸ਼ਨਰਾਂ ਨੇ ਮੰਗਾਂ ਨੂੰ ਲੈ ਕੇ ਕੀਤੀ ਚਰਚਾ

ਸੰਗਰੂਰ, 11ਜੂਨ (ਅਮਨਦੀਪ ਸਿੰਘ ਬਿੱਟਾ) - ਪ੍ਰੋਗਰੈਸਿਵ ਵੇਅਰਹਾਊਸ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਰਣਬੀਰ ਕਲੱਬ ਸੰਗਰੂਰ ਵਿਖੇ ਸੰਤੋਖ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਰਾਜ ਦੇ ਹੋਰ ਜ਼ਿਲਿ੍ਹਆਂ ਤੋਂ ਐਗਜ਼ੈਕਟਿਵ ਕਮੇਟੀ ਦੇ ਮੈਂਬਰਾਂ ਨੇ ਵੀ ...

ਪੂਰੀ ਖ਼ਬਰ »

ਕਿਲ੍ਹਾ ਰਾਏਪੁਰ ਤੋਂ ਅਹਿਮਦਗੜ੍ਹ ਵਿਚਾਲੇ ਰੇਲਵੇ ਗੇਟ ਬੀ-25 ਅੱਜ ਬੰਦ ਰਹੇਗਾ

ਸੰਗਰੂਰ, 11 ਜੂਨ (ਦਮਨਜੀਤ ਸਿੰਘ) - ਕਿਲ੍ਹਾ ਰਾਏਪੁਰ ਤੋਂ ਅਹਿਮਦਗੜ੍ਹ ਵਿਚਾਲੇ ਸਥਿਤ ਰੇਲਵੇ ਗੇਟ ਨੰਬਰ ਬੀ-25 ਇੱਕ ਦਿਨ ਲਈ 12 ਜੂਨ ਨੂੰ ਵਿਸ਼ੇਸ਼ ਕਾਰਜਾਂ ਲਈ ਬੰਦ ਰਹੇਗਾ | ਉੱਤਰ ਰੇਲਵੇ ਧੂਰੀ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਨੇ ਕੂੜਾ ਨਗਰ ਪੰਚਾਇਤ ਦਫ਼ਤਰ ਅੱਗੇ ਸੁੱਟ ਕੇ ਕੀਤਾ ਰੋਸ ਪ੍ਰਦਰਸ਼ਨ

ਚੀਮਾ ਮੰਡੀ, 11 ਜੂਨ (ਜਸਵਿੰਦਰ ਸਿੰਘ ਸ਼ੇਰੋਂ) - ਸਥਾਨਕ ਨਗਰ ਪੰਚਾਇਤ ਦਫ਼ਤਰ ਦੇ ਸਫ਼ਾਈ ਸੇਵਕ ਤਨਖ਼ਾਹ ਨਾ ਮਿਲਣ ਕਰ ਕੇ ਤਕਰੀਬਨ 15 ਦਿਨਾਂ ਤੋਂ ਨਗਰ ਪੰਚਾਇਤ ਦੇ ਦਫ਼ਤਰ ਅੱਗੇ ਧਰਨਾ ਲਗਾਈ ਬੈਠੇ ਹਨ | ਕਿਸੇ ਤਰ੍ਹਾਂ ਦੀ ਸੁਣਵਾਈ ਨਾ ਹੋਣ ਤੋਂ ਦੁਖੀ ਸਫ਼ਾਈ ਸੇਵਕਾਂ ਨੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਦੀ ਖੇਪ ਸਣੇ ਪਤੀ- ਪਤਨੀ ਸਮੇਤ 4 ਕਾਬੂ

ਮਲੇਰਕੋਟਲਾ, 11 ਜੂਨ (ਮੁਹੰਮਦ ਹਨੀਫ ਥਿੰਦ) - ਐਸ.ਟੀ.ਐਫ ਸੰਗਰੂਰ ਤੇ ਥਾਣਾ ਸਿਟੀ 1 ਮਾਲੇਰਕੋਟਲਾ ਵੱਲੋਂ ਕੀਤੇ ਸਾਂਝੇ ਉਪਰੇਸ਼ਨ ਦੌਰਾਨ ਦੋ ਵੱਖੋ ਵੱਖ ਮਾਮਲਿਆ 'ਚ 10030 ਨਸ਼ੀਲੀਆਂ ਗੋਲੀਆਂ/ਕੈਪਸੂਲ ਸਣੇ ਪਤੀ ਪਤਨੀ ਸਮੇਤ ਦੋ ਹੋਰ ਵਿਅਕਤੀ ਕਾਬੂ ਕੀਤੇ ਗਏ | ਜਾਣਕਾਰੀ ...

ਪੂਰੀ ਖ਼ਬਰ »

ਮਾਸੂਮ ਲੜਕੀ ਦੇ ਇਨਸਾਫ਼ ਦੀ ਜੰਗ ਦਾ ਜੇਤੂ ਜਰਨੈਲ ਬਣਿਆ ਮਲੇਰਕੋਟਲੇ ਦਾ ਨੌਜਵਾਨ ਵਕੀਲ ਮੁਬੀਨ ਫਾਰੂਕੀ

ਮਲੇਰਕੋਟਲਾ, 11 ਜੂਨ (ਕੁਠਾਲਾ)-ਜੰਮੂ-ਕਸ਼ਮੀਰ ਦੇ ਕਠੂਆ ਇਲਾਕੇ 'ਚ ਰਸਾਨਾ ਦੇ ਜੰਗਲਾਂ 'ਚ ਵਹਿਸ਼ੀ ਦਰਿੰਦਿਆਂ ਵਲੋਂ ਕਤਲ ਕੀਤੀ ਇਕ ਮਾਸੂਮ ਬੱਚੀ ਦੇ ਪਠਾਨਕੋਟ ਦੀ ਜ਼ਿਲ੍ਹਾ ਤੇ ਸੈਸ਼ਨ ਅਦਾਲਤ 'ਚ ਚੱਲ ਰਹੇ ਕੇਸ ਦੇ ਸੋਮਵਾਰ ਨੂੰ ਆਏ ਫ਼ੈਸਲੇ 'ਚ ਤਿੰਨ ਦੋਸ਼ੀਆਂ ਨੂੰ ...

ਪੂਰੀ ਖ਼ਬਰ »

ਆਸਟ੍ਰੇਲੀਆ ਜਾਣ ਦੇ ਚਾਹਵਾਨ ਏਜੰਟਾਂ ਦੇ ਝੂਠੇ ਸਬਜ਼ਬਾਗ 'ਚ ਆਉਣ ਤੋਂ ਗੁਰੇਜ ਕਰਨ - ਸੁਖਵਿੰਦਰ ਸਿੰਘ

ਸੰਗਰੂਰ, 11 ਜੂਨ (ਅਮਨਦੀਪ ਸਿੰਘ ਬਿੱਟਾ) - ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਨੌਜਵਾਨਾਂ ਵਿਚ ਆਇਲਟਸ ਦੀ ਬਜਾਏ ਪੀ.ਟੀ.ਈ. ਵੱਲ ਰੁਝਾਨ ਵਧੇਰੇ ਦੇਖਣ ਨੰੂ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਕਾਰਨ ਆਇਲਟਸ ਬੈਂਡ ...

ਪੂਰੀ ਖ਼ਬਰ »

ਐਮ.ਐੱਡ ਦੇ ਨਤੀਜੇ 'ਚ ਪੂਜਾ ਰਾਣੀ ਨੇ ਪਹਿਲਾ ਤੇ ਹਰਪ੍ਰੀਤ ਕੌਰ ਨੇ ਦੂਸਰਾ ਸਥਾਨ ਕੀਤਾ ਹਾਸਲ

ਮਸਤੂਆਣਾ ਸਾਹਿਬ, 11 ਜੂਨ (ਦਮਦਮੀ) - ਅਕਾਲ ਕਾਲਜ ਆਫ਼ ਐਜੂਕੇਸ਼ਨ ਮਸਤੂਆਣਾ ਸਾਹਿਬ ਦੇ ਐਮ.ਐਡ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹਿਣ 'ਤੇ ਵਿਦਿਆਰਥੀਆਂ ਨੇ ਕਾਲਜ ਦਾ ਨਾਂਅ ਹੀ ਨਹੀਂ ਬਲਕਿ ਆਪਣੇ ਮਾਤਾ ਪਿਤਾ ਦਾ ਨਾਂਅ ਵੀ ਰੌਸ਼ਨ ਕੀਤਾ ਹੈ | ਕਾਲਜ ਦੇ ਸਾਰੇ ...

ਪੂਰੀ ਖ਼ਬਰ »

ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਸ਼ਿਆਂ ਨੂੰ ਖ਼ਤਮ ਕਰਨਾ ਅਸੰਭਵ

ਸੰਦੌੜ, 11 ਜੂਨ (ਗੁਰਪ੍ਰੀਤ ਸਿੰਘ ਚੀਮਾ) - ਨਸ਼ਾ ਸਾਡੇ ਸਮਾਜ ਦੇ ਮੱਥੇ 'ਤੇ ਵੱਡਾ ਕਲੰਕ ਹੈ | ਨਸ਼ਾਗ੍ਰਸਤ ਵਿਅਕਤੀ ਜਿੱਥੇ ਆਰਥਿਕ ਤੌਰ 'ਤੇ ਤਬਾਹ ਹੋ ਰਿਹਾ ਹੈ ਉੱਥੇ ਹੀ ਮਾਨਸਿਕ ਤੇ ਸਰੀਰਕ ਤੌਰ 'ਤੇ ਵੀ ਕਮਜ਼ੋਰ ਹੋ ਜਾਂਦਾ ਹੈ | ਇਹ ਪ੍ਰਗਟਾਵਾ ਥਾਣਾ ਸੰਦੌੜ ਦੇ ...

ਪੂਰੀ ਖ਼ਬਰ »

ਮਲਟੀਪਰਪਜ਼ ਕੰਪਲੈਕਸ ਦਾ ਉਦਘਾਟਨ

ਜਾਖਲ, 11 ਜੂਨ (ਪ੍ਰਵੀਨ ਮਦਾਨ)-ਸਥਾਨਕ ਨਗਰ ਪਾਲਿਕਾ ਵਲੋਂ ਪ੍ਰਵਾਨਿਤ ਅਟਲ ਬਿਹਾਰੀ ਵਾਜਪਾਈ ਦੀ ਮਲਟੀਪਰਪਜ ਕੰਪਲੈਕਸ ਦਾ ਉਦਘਾਟਨ ਨਗਰਪਾਲਿਕਾ ਦੀ ਪ੍ਰਧਾਨ ਸੀਮਾ ਗੋਇਲ ਕੌਾਸਲਰ ਅਤੇ ਬੀ.ਜੇ.ਪੀ ਦੇ ਸਥਾਨ ਨੇਤਾਵਾਂ ਵਲੋਂ ਹਵਨ ਪੂਜਾ ਕਰ ਕੇ ਕੀਤਾ ਗਿਆ | 5 ਕਰੋੜ ਦੀ ...

ਪੂਰੀ ਖ਼ਬਰ »

ਵਫ਼ਦ ਨੇ ਸੌਾਪਿਆ ਮੰਗ ਪੱਤਰ
ਬੀ.ਐੱਡ ਡਿਗਰੀ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਨਾ ਮਿਲਣ ਕਾਰਨ ਰੋਸ

ਮਾਲੇਰਕੋਟਲਾ, 11 ਜੂਨ (ਮੁਹੰਮਦ ਹਨੀਫ਼ ਥਿੰਦ)-ਬੀ.ਐੱਡ ਡਿਗਰੀ ਪਾਸ ਕਰਨ ਵਾਲੇ ਵਿਦਿਆਰਥਣਾਂ, ਵਿਦਿਆਰਥੀਆਂ ਨੂੰ ਸੰਸਥਾ ਵਲੋਂ ਸਰਟੀਫਿਕੇਟ ਨਾ ਦੇਣ ਕਾਰਨ ਜ਼ਬਰ ਜ਼ੁਲਮ ਵਿਰੋਧੀ ਤੇ ਬੇਇਨਸਾਫ਼ੀ ਵਿਰੋਧੀ ਫ਼ਰੰਟ ਪੰਜਾਬ, ਡਾਕਟਰ ਅੰਬੇਡਕਰਵਾਦੀ ਵਿਚਾਰ ਮੰਚ ਪੰਜਾਬ ...

ਪੂਰੀ ਖ਼ਬਰ »

ਢੀਂਡਸਾ ਨੇ ਮਹੋਲੀ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਸੰਦੌੜ, 11 ਜੂਨ (ਗੁਰਪ੍ਰੀਤ ਸਿੰਘ ਚੀਮਾ)-ਬੀਤੇ ਦਿਨੀਂ ਨਜ਼ਦੀਕੀ ਪਿੰਡ ਮਹੋਲੀ ਖ਼ੁਰਦ ਦੇ ਸਾਬਕਾ ਸਰਪੰਚ ਤੇ ਸੀਨੀਅਰ ਅਕਾਲੀ ਆਗੂ ਜਤਿੰਦਰ ਸਿੰਘ ਮਹੋਲੀ ਦੇ ਪਿਤਾ ਅਮਰ ਸਿੰਘ ਦੀ ਹੋਈ ਬੇਵਕਤੀ ਮੌਤ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਚੇਚੇ ਤੌਰ 'ਤੇ ਸਾਬਕਾ ...

ਪੂਰੀ ਖ਼ਬਰ »

ਸਰਕਾਰੀ ਨਰਸਿੰਗ ਟ੍ਰੇਨਿੰਗ ਇੰਸਟੀਚਿਊਟ ਦੀਆਂ ਸਿਖਿਆਰਥਣਾਂ ਦੇ ਨਤੀਜੇ ਰਹੇ ਸ਼ਾਨਦਾਰ

ਸੰਗਰੂਰ, 11 ਜੂਨ (ਦਮਨਜੀਤ ਸਿੰਘ) - ਸਰਕਾਰੀ ਨਰਸਿੰਗ ਟਰੇਨਿੰਗ ਇੰਸਟੀਚਿਊਟ ਸੰਗਰੂਰ ਦੇ ਜੀ.ਐੱਨ.ਐੱਮ. ਦੇ ਭਾਗ ਦੂਜੇ ਅਤੇ ਤੀਜੇ ਦਾ ਨਤੀਜਾ ਸੌ ਫ਼ੀਸਦੀ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਰਾਜਿੰਦਰ ਕੌਰ ਨੇ ਦੱਸਿਆ ਕਿ ਇਸ ਵਾਰ ਜੀ.ਐੱਨ.ਐੱਮ ਭਾਗ ਤੀਜਾ ...

ਪੂਰੀ ਖ਼ਬਰ »

ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ 'ਚ ਲਗਾਏ ਸੁਆਇਲ ਫਰਟਿਲਿਟੀ ਨਕਸ਼ੇ

ਖਨੌਰੀ, 11 ਜੂਨ (ਰਾਜੇਸ਼ ਕੁਮਾਰ) - ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਅਨਦਾਨਾ ਵਲੋਂ ਕਿਸਾਨਾਂ ਨੂੰ ਖਾਦਾਂ ਦੀ ਸੁਚੱਜੀ ਵਰਤੋਂ ਸਬੰਧੀ ਜਾਣਕਾਰੀ ਦੇਣ ਲਈ ਪਿੰਡਾਂ 'ਚ ਸੁਆਇਲ ਫਰਟਿਲਿਟੀ ਨਕਸ਼ੇ ਲਗਵਾਏ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ...

ਪੂਰੀ ਖ਼ਬਰ »

ਲੋਕ ਗੰਦਾ ਪਾਣੀ ਪੀਣ ਨਾਲ ਹੋ ਰਹੇ ਹਨ ਵੱਖ - ਵੱਖ ਰੋਗਾਂ ਦੇ ਸ਼ਿਕਾਰ

ਲਹਿਰਾਗਾਗਾ, 11 ਜੂਨ (ਸੂਰਜ ਭਾਨ ਗੋਇਲ)-ਸੂਬਾ ਸਰਕਾਰ ਤੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸੂਬੇ ਦੇ ਲੋਕਾਂ ਨੂੰ ਸਾਫ਼ ਸੁਥਰਾ ਪੀਣ ਵਾਲਾ ਸ਼ੁੱਧ ਪਾਣੀ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ | ਪਿਛਲੇ ਕੁੱਝ ਦਿਨਾਂ ਤੋਂ ਨਗਰ ਕੌਾਸਲ ਦੀ ਕਥਿਤ ਲਾਪਰਵਾਹੀ ਦੇ ਚੱਲਦੇ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਔਰਤਾਂ ਨੂੰ ਹੈਲਪ ਗਰੁੱਪਾਂ ਦੇ ਨਾਂਅ ਹੇਠ ਸਸਤੇ ਬੈਂਕ ਕਰਜ਼ੇ ਦਿਵਾਉਣ ਵਾਲਾ ਠੱਗ ਗਰੋਹ ਸਰਗਰਮ

ਮਲੇਰਕੋਟਲਾ, 11 ਜੂਨ (ਕੁਠਾਲਾ) - ਅੱਜ ਮਲੇਰਕੋਟਲਾ ਦੀ ਠੰਢੀ ਸੜਕ 'ਤੇ ਸਥਿਤ ਬੈਂਕ ਆਫ਼ ਇੰਡੀਆ ਅੱਗੇ ਦੋ ਮਾਡਰਨ ਠੱਗ ਸਸਤਾ ਬੈਂਕ ਕਰਜ਼ਾ ਦਿਵਾਉਣ ਲਈ ਖਾਤੇ ਖੁਲ੍ਹਵਾਉਣ ਦੇ ਨਾਂਅ ਹੇਠ ਧੂਰੀ ਨੇੜਲੇ ਪਿੰਡ ਬੁਗਰਾ ਦੀਆਂ 21 ਔਰਤਾਂ ਤੋਂ 63 ਹਜ਼ਾਰ ਰੁਪਏ ਦੀ ਠੱਗੀ ਮਾਰ ਕੇ ...

ਪੂਰੀ ਖ਼ਬਰ »

ਸੁਖਾਨੰਦ ਦੇ ਡੇਰਾ ਭੋਰੇ ਵਾਲਾ ਵਿਖੇ ਪੱਥਰ ਲਗਾਉਣ ਦੀ ਸੇਵਾ ਆਰੰਭ

ਠੱਠੀ ਭਾਈ, 11 ਜੂਨ (ਜਗਰੂਪ ਸਿੰਘ ਮਠਾੜੂ)-ਇੱਥੋਂ ਨੇੜਲੇ ਪੁਰਾਤਨ ਪ੍ਰਸਿੱਧ ਧਾਰਮਿਕ ਅਸਥਾਨ ਡੇਰਾ ਭੋਰੇ ਵਾਲਾ ਸੁਖਾਨੰਦ ਵਿਖੇ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਕੁਲਵੰਤ ਸਿੰਘ ਵਲੋਂ ਡੇਰੇ ਵਿਚ ਕਾਰ ਸੇਵਾ ਚਾਲੂ ਕਰਵਾਉਂਦਿਆਂ ਭੋਰਾ ਸਾਹਿਬ ਵਿਚ ਪੱਥਰ ...

ਪੂਰੀ ਖ਼ਬਰ »

ਫ਼ਤਹਿਵੀਰ ਸਿੰਘ ਨੰੂ ਸ਼ਰਧਾਂਜਲੀ ਦੇਣ ਲਈ ਸ਼ਹਿਰ ਕੱਢਿਆ ਰੋਸ ਮਾਰਚ

ਸੁਨਾਮ ਊਧਮ ਸਿੰਘ ਵਾਲਾ, 11 ਜੂਨ (ਰੁਪਿੰਦਰ ਸਿੰਘ ਸੱਗੂ) - ਫ਼ਤਹਿਵੀਰ ਸਿੰਘ ਨੰੂ ਸ਼ਰਧਾਂਜਲੀ ਦੇਣ ਲਈ ਸ਼ਹਿਰ ਤੇ ਆਲੇ ਦੁਆਲੇ ਦੇ ਲੋਕਾਂ ਵਲੋਂ ਆਈ.ਟੀ.ਆਈ. ਚੌਾਕ ਤੋਂ ਇਕ ਵਿਸ਼ਾਲ ਸ਼ਾਂਤਮਈ ਰੋਸ ਮਾਰਚ ਕੱਢਿਆ ਗਿਆ | ਜੋ ਕਿ ਆਈ.ਟੀ.ਆਈ. ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ...

ਪੂਰੀ ਖ਼ਬਰ »

ਮੁੱਖ ਮੰਤਰੀ ਦੇ ਅਸਤੀਫ਼ੇ ਦੀ ਉੱਠੀ ਮੰਗ
ਫਤਹਿਵੀਰ ਦੇ ਧੂਰੀ ਸਥਿਤ ਨਾਨਕੇ ਘਰ 'ਚ ਸੋਗ ਦੀ ਲਹਿਰ

ਧੂਰੀ, 11 ਜੂਨ (ਸੁਖਵੰਤ ਸਿੰਘ ਭੁੱਲਰ) - ਪਿੰਡ ਸੰਗਤਪੁਰਾ ਦੇ ਦੋ ਸਾਲਾ ਮਾਸੂਮ ਫਤਹਿਵੀਰ ਸਿੰਘ ਦੇ ਬੋਰਵੈੱਲ 'ਚ ਡਿੱਗਣ ਤੇ 6 ਦਿਨਾਂ ਦੀਆਂ ਪ੍ਰਸ਼ਾਸਨਿਕ ਨਾਕਾਮ ਕੋਸ਼ਿਸ਼ਾਂ ਤੇ ਐਨ.ਡੀ.ਆਰ. ਐਫ ਦੀ ਨਾਕਾਮੀ ਪਿਛੋਂ ਹੋਈ ਮੌਤ 'ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ...

ਪੂਰੀ ਖ਼ਬਰ »

ਫਤਹਿਵੀਰ ਦੇ ਧੂਰੀ ਸਥਿਤ ਨਾਨਕੇ ਘਰ 'ਚ ਸੋਗ ਦੀ ਲਹਿਰ

ਧੂਰੀ, 11 ਜੂਨ (ਸੁਖਵੰਤ ਸਿੰਘ ਭੁੱਲਰ) - ਪਿੰਡ ਸੰਗਤਪੁਰਾ ਦੇ ਦੋ ਸਾਲਾ ਮਾਸੂਮ ਫਤਹਿਵੀਰ ਸਿੰਘ ਦੇ ਬੋਰਵੈੱਲ 'ਚ ਡਿੱਗਣ ਤੇ 6 ਦਿਨਾਂ ਦੀਆਂ ਪ੍ਰਸ਼ਾਸਨਿਕ ਨਾਕਾਮ ਕੋਸ਼ਿਸ਼ਾਂ ਤੇ ਐਨ.ਡੀ.ਆਰ. ਐਫ ਦੀ ਨਾਕਾਮੀ ਪਿਛੋਂ ਹੋਈ ਮੌਤ 'ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ...

ਪੂਰੀ ਖ਼ਬਰ »

ਵੱਖ-ਵੱਖ ਜਥੇਬੰਦੀਆਂ ਵਲੋਂ ਅੱਜ ਦੇ ਬੰਦ ਨੂੰ ਕਾਮਯਾਬ ਬਣਾਉਣ ਲਈ ਸੰਗਰੂਰ ਦੇ ਬਾਜ਼ਾਰਾਂ 'ਚ ਮਾਰਚ

ਸੰਗਰੂਰ, 11 ਜੂਨ (ਬਿੱਟਾ, ਦਮਨ, ਪਸ਼ੌਰੀਆ, ਗਾਂਧੀ) - ਸੰਗਰੂਰ ਨਾਲ ਸਬੰਧਿਤ ਵੱਖ-ਵੱਖ ਜਮਹੂਰੀ ਸਭਾਵਾਂ ਅÝਤੇ ਸਮਾਜ ਸੇਵੀ ਜਥੇਬੰਦੀਆਂ ਵਲੋਂ 12 ਜੂਨ ਨੂੰ ਸੰਗਰੂਰ ਬੰਦ ਦਾ ਸੱਦਾ ਦਿੱਤਾ ਗਿਆ ਹੈ | ਇਸ ਬੰਦ ਦਾ ਸੱਦਾ ਸੁਨਾਮ ਦੇ ਪਿੰਡ ਭਗਵਾਨਪੁਰਾ ਦੇ ਬੱਚੇ ਫਤਹਿਵੀਰ ...

ਪੂਰੀ ਖ਼ਬਰ »

ਐਫ.ਸੀ.ਆਈ. ਐਗਜੀਕਿਊਟਿਵ ਸਟਾਫ਼ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਅੱਜ

ਧੂਰੀ, 11 ਜੂਨ (ਸੰਜੇ ਲਹਿਰੀ, ਦੀਪਕ) - ਐਫ.ਸੀ.ਆਈ. ਐਗਜ਼ੀਕਿਊਟਿਵ ਸਟਾਫ਼ ਯੂਨੀਅਨ ਪੰਜਾਬ ਦੀ ਇੱਕ ਸੂਬਾ ਪੱਧਰੀ ਜਨਰਲ ਬਾਡੀ ਮੀਟਿੰਗ ਜਥੇਬੰਦੀ ਦੇ ਕੁਲ ਹਿੰਦ ਪ੍ਰਧਾਨ ਸ਼੍ਰੀ ਐਸ.ਐਚ. ਚੱਠਾ ਦੀ ਅਗਵਾਈ ਵਿਚ 12 ਜੂਨ ਨੂੰ ਮਾਤਾ ਮਨਸਾ ਦੇਵੀ ਮੰਦਰ ਨਾਭਾ ਗੇਟ ਸੰਗਰੂਰ ...

ਪੂਰੀ ਖ਼ਬਰ »

ਬਾਬਾ ਸੁਖਦੇਵ ਸਿੰਘ ਬਡਲਾ ਨਮਿਤ ਅੰਤਿਮ ਅਰਦਾਸ 14 ਨੂੰ

ਅਮਰਗੜ੍ਹ, 11 ਜੂਨ (ਸੁਖਜਿੰਦਰ ਸਿੰਘ ਝੱਲ) - ਡੇਰਾ ਵਡਭਾਗ ਸਿੰਘ ਦੀ ਗੱਦੀ ਨਾਲ ਜੁੜ ਕੇ ਪਿਛਲੇ 38 ਸਾਲਾਂ ਤੋਂ ਸੇਵਾ ਕਰਦੇ ਆ ਰਹੇ ਬਾਬਾ ਸੁਖਦੇਵ ਸਿੰਘ ਬਡਲਾ ਅਚਾਨਕ ਇਸ ਸੰਸਾਰ ਨੂੰ ਅਲਵਿਦਾ ਕਹਿ ਪ੍ਰਮਾਤਮਾ ਕੋਲ ਜਾ ਬਿਰਾਜੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਨਾਮ ...

ਪੂਰੀ ਖ਼ਬਰ »

ਬਿਜਲੀ ਦਰਾਂ 'ਚ ਕੀਤੇ ਵਾਧੇ ਵਿਰੁੱਧ ਸੰਘਰਸ਼ ਵਿੱਢਿਆ ਜਾਵੇਗਾ-ਛੀਨੀਵਾਲ

ਮਹਿਲ ਕਲਾਂ, 11 ਜੂਨ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਇੱਥੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਦੀ ਅਗਵਾਈ ਹੇਠ ਹੋਈ | ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਨਿਰਭੈ ...

ਪੂਰੀ ਖ਼ਬਰ »

ਪੰਚਾਇਤ ਮਹਿਲ ਕਲਾਂ ਸੋਢੇ ਨੇ ਪੰਚਾਇਤੀ ਜ਼ਮੀਨ 'ਤੇ ਹੋਏ ਨਾਜਾਇਜ਼ ਕਬਜ਼ਿਆਂ ਨੰੂ ਛੁਡਵਾਇਆ

ਮਹਿਲ ਕਲਾਂ, 11 ਜੂਨ (ਤਰਸੇਮ ਸਿੰਘ ਚੰਨਣਵਾਲ)-ਗ੍ਰਾਮ ਪੰਚਾਇਤ ਮਹਿਲ ਕਲਾਂ ਸੋਢੇ ਵਲੋਂ ਪਿੰਡ ਦੀ ਪੰਚਾਇਤੀ ਜ਼ਮੀਨ 'ਤੇ ਪਿਛਲੇ ਲੰਮੇ ਸਮੇਂ ਤੋਂ ਹੋਏ ਨਾਜਾਇਜ਼ ਕਬਜ਼ਿਆਂ ਨੰੂ ਅੱਜ ਗ੍ਰਾਮ ਪੰਚਾਇਤ ਦੇ ਸਰਪੰਚ ਬੀਬੀ ਰਾਜਵਿੰਦਰ ਕੌਰ ਧਾਲੀਵਾਲ ਦੀ ਅਗਵਾਈ ਅਤੇ ...

ਪੂਰੀ ਖ਼ਬਰ »

ਬਲਵਿੰਦਰ ਕੌਰ ਨੇ ਸੰਭਾਲਿਆ ਸਿਟੀ ਇੰਚਾਰਜ ਦਾ ਅਹੁਦਾ

ਤਪਾ ਮੰਡੀ, 11 ਜੂਨ (ਵਿਜੇ ਸ਼ਰਮਾ)-ਸਥਾਨਕ ਪੁਲਿਸ ਚੌਕੀ 'ਚ ਥਾਣੇਦਾਰ ਬਲਵਿੰਦਰ ਕੌਰ ਨੇ ਬਤੌਰ ਸਿਟੀ ਇੰਚਾਰਜ ਦਾ ਅਹੁਦਾ ਸੰਭਾਲਦੇ ਹੋਏ ਕੰਮਕਾਜ ਸ਼ੁਰੂ ਕਰ ਦਿੱਤਾ ਹੈ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੈਡਮ ਬਲਵਿੰਦਰ ਕੌਰ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਬਰਨਾਲਾ ...

ਪੂਰੀ ਖ਼ਬਰ »

ਧੂਰੀ 'ਚ ਲੜਕੀ ਵਲੋਂ ਪਿਤਾ ਦੀ ਲਾਇਸੰਸੀ ਰਾਈਫ਼ਲ ਨਾਲ ਖ਼ੁਦਕੁਸ਼ੀ

ਧੂਰੀ, 11 ਜੂਨ (ਸੁਖਵੰਤ ਸਿੰਘ ਭੁੱਲਰ)-ਪਿੰਡ ਬਮਾਲ ਦੀ ਇਕ ਵਿਆਹੁਤਾ ਵਲੋਂ ਆਪਣੇ ਪਿਤਾ ਦੀ ਲਾਇਸੰਸੀ ਰਾਈਫ਼ਲ ਨਾਲ ਸਿਰ 'ਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਸੂਤਰਾਂ ਤੋਂ ਪ੍ਰਾਪਤ ਵੇਰ੍ਹਵੇ ਅਨੁਸਾਰ ਬਾਅਦ ਦੁਪਹਿਰ ਪਿੰਡ ਬਮਾਲ ਦੀ 25-26 ...

ਪੂਰੀ ਖ਼ਬਰ »

ਕਾਂਗਰਸ ਦੇ ਅਸ਼ੋਕ ਕੁਮਾਰ ਸਮੇਤ ਅੱਧੀ ਦਰਜਨ ਤੋਂ ਵੱਧ ਉਮੀਦਵਾਰਾਂ ਨੇ ਜ਼ਿਮਨੀ ਚੋਣ ਲਈ ਨਾਮਜ਼ਦਗੀ ਪਰਚੇ ਭਰੇ

ਸੰਗਰੂਰ, 11 ਜੂਨ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸੰਗਰੂਰ ਦੇ ਵਾਰਡ ਨੰਬਰ-23 ਦੀ 21 ਜੂਨ ਨੂੰ ਹੋ ਰਹੀ ਜ਼ਿਮਨੀ ਚੋਣ ਲਈ ਅੱਜ ਕਾਂਗਰਸ ਦੇ ਅਧਿਕਾਰਤ ਉਮੀਦਵਾਰ ਅਸ਼ੋਕ ਕੁਮਾਰ ਨੇ ਆਪਣੇ ਸਮਰਥਕਾਂ ਦੇ ਇਕੱਠ ਨਾਲ ਨਾਇਬ ਤਹਿਸੀਲਦਾਰ ਵਿਜੈ ਕੁਮਾਰ ਕੋਲ ਨਾਮਜ਼ਦਗੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX