ਤਾਜਾ ਖ਼ਬਰਾਂ


ਕੋਰੋਨਾ ਦਾ ਕਹਿਰ : ਪਿਛਲੇ 24 ਘੰਟਿਆਂ 'ਚ 131 ਮਾਮਲੇ ਆਏ ਸਾਹਮਣੇ
. . .  4 minutes ago
ਨਵੀਂ ਦਿੱਲੀ, 2 ਅਪ੍ਰੈਲ- ਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਵਾਇਰਸ ਦੇ 131 ਮਾਮਲੇ ਸਾਹਮਣੇ ਆਏ...
ਭਾਈ ਨਿਰਮਲ ਸਿੰਘ ਦੇ ਚਲਾਣੇ 'ਤੇ ਭਾਈ ਲੌਂਗੋਵਾਲ, ਗਿਆਨੀ ਰਘਬੀਰ ਸਿੰਘ ਤੇ ਡਾ. ਰੂਪ ਸਿੰਘ ਸਮੇਤ ਹੋਰਾਂ ਵੱਲੋਂ ਦੁੱਖ ਪ੍ਰਗਟ
. . .  13 minutes ago
ਅੰਮ੍ਰਿਤਸਰ, 2 ਅਪ੍ਰੈਲ-(ਜਸਵੰਤ ਸਿੰਘ ਜੱਸ/ਰਾਜੇਸ਼ ਕੁਮਾਰ ਸੰਧੂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ...
ਅਲਬਰਟਾ 'ਚ ਕੋਵਿਡ-19 ਕਾਰਨ ਮੌਤਾਂ ਦੀ ਗਿਣਤੀ ਵੱਧ ਕੇ ਹੋਈ 11
. . .  20 minutes ago
ਕੈਲਗਰੀ, 2 ਅਪ੍ਰੈਲ (ਜਸਜੀਤ ਸਿੰਘ ਧਾਮੀ)- ਅਲਬਰਟਾ 'ਚ ਕੋਵਿਡ-19 ਨਾਲ ਹੁਣ ਤੱਕ ਮੌਤਾਂ ਦੀ ਗਿਣਤੀ ....
ਹੁਸ਼ਿਆਰਪੁਰ 'ਚ 1 ਹੋਰ ਮਰੀਜ਼ ਪਾਇਆ ਗਿਆ ਕੋਰੋਨਾ ਪਾਜ਼ੀਟਿਵ
. . .  27 minutes ago
ਹੁਸ਼ਿਆਰਪੁਰ, 2 ਅਪ੍ਰੈਲ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ ਦੇ ਪਿੰਡ ਪੈਸਰਾਂ 'ਚ 1 ਕੋਰੋਨਾ ਵਾਇਰਸ ਦੇ ਹੋਰ ਮਰੀਜ਼ ਦੀ ਅੱਜ ਪੁਸ਼ਟੀ...
ਜਲੰਧਰ ਜ਼ਿਲ੍ਹੇ 'ਚ ਜਾਰੀ ਹੋਈ ਸਬਜ਼ੀਆਂ ਤੇ ਫਲਾਂ ਦੀ ਅੱਜ ਦੀ ਰੇਟ ਲਿਸਟ
. . .  about 1 hour ago
ਜਲੰਧਰ, 2 ਅਪ੍ਰੈਲ (ਚਿਰਾਗ਼ ਸ਼ਰਮਾ) - ਜਲੰਧਰ ਜ਼ਿਲ੍ਹੇ 'ਚ ਅੱਜ ਫਲਾਂ ਤੇ ਸਬਜ਼ੀਆਂ ਦੀ ਰੇਟ ਲਿਸਟ ਜਾਰੀ ਹੋਈ ਹੈ। ਜਿਸ ਮੁਤਾਬਿਕ ਲੋਕ ਕਾਲਾਬਾਜ਼ਾਰੀ ਤੋਂ ਬੱਚ...
ਪੰਜਾਬ ਸਰਕਾਰ ਵਲੋਂ ਕਿਸਾਨਾਂ ਲਈ ਕੰਟਰੋਲ ਰੂਮ ਸਥਾਪਿਤ
. . .  about 1 hour ago
ਮਲੌਦ, 2 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁ)- ਇਨ੍ਹੀਂ ਦਿਨੀਂ ਪੂਰੇ ਦੇਸ਼ ਵਿੱਚ ਕਰੋਨਾ ਵਾਇਰਸ ਕਰਕੇ ਲਾੱਕਡਾਊਨ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋ ਕਿਸਾਨਾਂ ਲਈ ਕੰਟਰੋਲ ਰੂਮ ਬਣਾਏ ਗਏ ਹਨ। ਇਨ੍ਹਾਂ ਕੰਟਰੋਲ ਰੂਮ ਵਿੱਚ ਕਿਸਾਨ ਖਾਦਾਂ, ਕੀਟਨਾਸ਼ਕਾਂ...
ਗਿਆਨੀ ਹਰਪ੍ਰੀਤ ਸਿੰਘ ਵੱਲੋਂ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅਕਾਲ ਚਲਾਣਾ 'ਤੇ ਡੂੰਘੇ ਦੁੱਖ ਦਾ ਇਜ਼ਹਾਰ
. . .  about 1 hour ago
ਅੰਮ੍ਰਿਤਸਰ, 2 ਅਪ੍ਰੈਲ (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅਕਾਲ ਚਲਾਣਾ ਕਰ ਜਾਣ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸਿੰਘ ਸਾਹਿਬ ਨੇ ਕਿਹਾ ਕਿ ਭਾਈ ਖ਼ਾਲਸਾ...
ਅੰਬਾਲਾ ਦੇ 67 ਸਾਲਾ ਵਿਅਕਤੀ ਦੀ ਕੋਰੋਨਾ ਕਾਰਨ ਮੌਤ, ਪੀ.ਜੀ.ਆਈ. 'ਚ ਸੀ ਦਾਖਲ
. . .  about 1 hour ago
ਚੰਡੀਗੜ੍ਹ, 2 ਅਪ੍ਰੈਲ - ਅੰਬਾਲਾ ਦੇ ਕੋਰੋਨਾਵਾਇਰਸ ਤੋਂ ਪੀੜਤ 67 ਸਾਲਾ ਵਿਅਕਤੀ ਦੀ ਚੰਡੀਗੜ੍ਹ ਦੇ ਪੀ.ਜੀ.ਆਈ.ਐਮ.ਈ.ਆਰ. 'ਚ ਮੌਤ...
ਮੁੰਬਈ ਦੇ ਝੁੱਗੀ ਝੌਂਪੜੀਆਂ ਵਾਲੇ ਧਾਰਾਵੀ ਇਲਾਕੇ 'ਚ ਕੋਰੋਨਾਵਾਇਰਸ ਕਾਰਨ ਮੌਤ
. . .  about 1 hour ago
ਮੁੰਬਈ, 2 ਅਪ੍ਰੈਲ - ਮੁੰਬਈ ਸਥਿਤ ਧਾਰਾਵੀ ਇਲਾਕੇ ਵਿਚ ਇਕ 46 ਸਾਲਾ ਵਿਅਕਤੀ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਉਸ ਇਮਾਰਤ ਨੂੰ ਸੀਲ ਕਰ ਦਿੱਤਾ ਹੈ, ਜਿਥੇ ਉਹ ਰਹਿੰਦਾ ਸੀ। ਜਿਕਰਯੋਗ ਹੈ ਕਿ ਧਾਰਾਵੀ ਏਸ਼ੀਆ ਦੀ ਸਭ ਤੋਂ ਵੱਧ ਸੰਘਣੀ ਆਬਾਦੀ...
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅਜਨਾਲਾ ਦੀ ਸਬਜ਼ੀ ਮੰਡੀ 3 ਦਿਨ ਰਹੇਗੀ ਬੰਦ
. . .  about 2 hours ago
ਅਜਨਾਲਾ 2 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਸੰਸਾਰ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਦੇ ਬਚਾਅ ਲਈ ਸਰਕਾਰ ਵੱਲੋਂ ਲਏ ਗਏ ਫੈਸਲਿਆ ਦਾ ਸਮਰਥਨ ਕਰਦਿਆਂ ਅੱਜ ਸਬਜ਼ੀ ਮੰਡੀ ਅਜਨਾਲਾ ਦੇ ਸਮੂਹ ਆੜ੍ਹਤੀਆਂ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ ਸਬਜੀ ਅਜਨਾਲਾ ਨੂੰ ਤਿੰਨ ਦਿਨ ਤੱਕ ਬੰਦ ਰੱਖਿਆ ਜਾਵੇਗਾ...
ਅੱਜ ਦਾ ਵਿਚਾਰ
. . .  about 2 hours ago
ਭਾਈ ਨਿਰਮਲ ਸਿੰਘ ਦੇ ਦਿਹਾਂਤ 'ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਦੁੱਖ ਦਾ ਪ੍ਰਗਟਾਵਾ
. . .  about 2 hours ago
ਅੰਮ੍ਰਿਤਸਰ/ਅਜਨਾਲਾ, 2 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ/ਸੁਰਿੰਦਰਪਾਲ ਸਿੰਘ ਵਰਪਾਲ) ਪਦਮ ਸ੍ਰੀ ਭਾਈ ਨਿਰਮਲ ਸਿੰਘ ਦੇ ਅਕਾਲ ਚਲਾਣੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਭਾਈ ਗੋਬਿੰਦ ਸਿੰਘ ਲੌਂਗੋਵਾਲ...
ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਨਿਰਮਲ ਸਿੰਘ ਖ਼ਾਲਸਾ ਦਾ ਹੋਇਆ ਦਿਹਾਂਤ
. . .  about 2 hours ago
ਅੰਮ੍ਰਿਤਸਰ/ਅਜਨਾਲਾ, 2 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ/ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਅੱਜ ਤੜਕੇ 4:30 ਵਜੇ ਅਕਾਲ ਚਲਾਣਾ ਕਰ ਗਏ। ਬੀਤੇ ਦਿਨੀਂ ਉਨ੍ਹਾਂ ਦੀ ਕੋਰੋਨਾਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਈ...
ਮਾਧੋਪੁਰ 'ਚ ਫਸੇ ਤਿੰਨ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਲੱਛਣ ਮਿਲਣ 'ਤੇ ਆਈਸੋਲੇਸ਼ਨ ਵਾਰਡ 'ਚ ਰੱਖਿਆ
. . .  1 day ago
ਪਠਾਨਕੋਟ 1 ਅਪ੍ਰੈਲ (ਸੰਧੂ) - ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਲੋਕਾਂ ਨੂੰ ਬਚਾਉਣ ਲਈ ਪੂਰੇ ਦੇਸ਼ ਵਿਚ ਲਾਕਡਾਊਨ ਕੀਤਾ ਗਿਆ ਹੈ ਜਿਸ ਤੋਂ ਬਾਅਦ ਜੰਮੂ ਕਸ਼ਮੀਰ ਸੂਬੇ ਦੀ ਜ਼ਿਲ੍ਹਾ ਪਠਾਨਕੋਟ ਪੰਜਾਬ ਦੇ ਮਾਧੋਪੁਰ ਨਾਲ ਲੱਗਦੀ ਸੀਮਾ ਨੂੰ ਪੂਰੀ ਤਰ੍ਹਾਂ ਜੰਮੂ ...
ਭਾਈ ਨਿਰਮਲ ਸਿੰਘ ਦੇ ਸਾਥੀ ਤਲਬਾ ਵਾਦਕ ਦਰਸ਼ਨ ਸਿੰਘ ਨੂੰ ਸ਼ੱਕ ਅਧਾਰ 'ਤੇ ਸਿਹਤ ਵਿਭਾਗ ਦੀ ਨੇ ਟੀਮ ਚੁੱਕਿਆ
. . .  1 day ago
ਸੁਲਤਾਨਵਿੰਡ ,1 ਮਾਰਚ {ਗੁਰਨਾਮ ਸਿੰਘ ਬੁੱਟਰ} - ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮ ਸ਼੍ਰੀ ਭਾਈ ਨਿਰਮਲ ਵਾਸੀ ਤੇਜ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਜਿੱਥੇ ਜੋ ਕੋਰੋਨਾ ਵਾਇਰਸ ...
ਕੋਰੋਨਾ ਵਾਇਰਸ ਤੋਂ ਰਾਹਤ - 3 ਸ਼ੱਕੀ ਮਰੀਜ਼ਾਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਸੀ ਬੀ ਐੱਸ ਈ ਨੇ ਕੋਵਿਡ -19 ਦੇ ਮੱਦੇਨਜ਼ਰ ਪਹਿਲੀ ਤੋਂ ਬਾਰ੍ਹਵੀਂ ਕਲਾਸਾਂ ਦੇ ਵਿਦਿਆਰਥੀਆਂ ਲਈ ਦਿੱਤੀਆਂ ਹਿਦਾਇਤਾਂ
. . .  1 day ago
ਪਦਮ ਸ੍ਰੀ ਭਾਈ ਨਿਰਮਲ ਸਿੰਘ ਦੇ 5 ਪਰਿਵਾਰਕ ਮੈਂਬਰ ਜਾਂਚ ਲਈ ਜਲੰਧਰ ਦੇ ਸਿਵਲ ਹਸਪਤਾਲ ਭੇਜੇ
. . .  1 day ago
ਹਲਕਾ ਡੇਰਾਬਸੀ 'ਚ ਕੋਰੋਨਾ ਦੇ 5 ਸ਼ੱਕੀ ਮਰੀਜ਼ ਆਏ ਸਾਹਮਣੇ
. . .  1 day ago
ਹੁਸ਼ਿਆਰਪੁਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 139 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ - ਸਿਵਲ ਸਰਜਨ
. . .  1 day ago
ਲੁਟੇਰਿਆਂ ਨੇ ਨਕਦੀ ਖੋਹ ਕੇ ਮਾਰੀ ਗੋਲੀ
. . .  1 day ago
ਕੈਨੇਡੀਅਨ ਸਿਟੀਜ਼ਨ ਅਤੇ ਐਨ.ਆਰ.ਆਈਜ਼ ਦੀ ਵਾਪਸੀ ਦੇ ਆਰ ਓ ਸੀ ਏ ਨੇ ਕੀਤੇ ਪ੍ਰਬੰਧ
. . .  1 day ago
ਤਬਲੀਗ਼ੀ ਜਮਾਤ ਸੰਮੇਲਨ 'ਚੋਂ ਆਏ ਜ਼ਿਲ੍ਹਾ ਕਠੂਆ ਦੇ 7 ਵਿਅਕਤੀਆਂ ਨੂੰ ਕੀਤਾ ਕੁਆਰਨਟਾਈਨ
. . .  1 day ago
ਬੈਂਕ ਮੁਲਾਜ਼ਮ ਪਿੰਡਾਂ 'ਚ ਜਾ ਕੇ ਪੈਨਸ਼ਨਰਾਂ ਨੂੰ ਦੇਣਗੇ ਪੈਨਸ਼ਨ - ਡੀ.ਐੱਸ.ਪੀ
. . .  1 day ago
ਵਿਧਾਇਕ ਸ਼ੇਰੋਵਾਲੀਆ ਨੇ ਲੋੜਵੰਦਾਂ ਨੂੰ ਵੰਡੀਆਂ ਰਾਸ਼ਨ ਦੀਆਂ ਕਿੱਟਾਂ
. . .  1 day ago
ਕਰਫ਼ਿਊ 'ਚ ਕਣਕ ਲੈਣ ਆਏ 350 ਦੇ ਕਰੀਬ ਲੋਕਾਂ ਦੇ ਇਕੱਠ ਨੇ ਉਡਾਈਆਂ ਹੁਕਮਾਂ ਦੀਆਂ ਧੱਜੀਆਂ
. . .  1 day ago
ਪੰਜਾਬ 'ਚ ਹੁਣ ਤੱਕ ਕੋਰੋਨਾ ਦੇ 46 ਮਾਮਲਿਆਂ ਦੀ ਪੁਸ਼ਟੀ
. . .  1 day ago
ਕੋਰੋਨਾ ਕਾਰਣ ਛੱਡੇ ਜਾ ਰਹੇ ਕੈਦੀਆਂ ਨਾਲ ਬੰਦੀ ਸਿੰਘਾਂ ਨੂੰ ਵੀ ਰਿਹਾਅ ਕਰੇ ਸਰਕਾਰ - ਜਥੇਦਾਰ ਦਾਦੂਵਾਲ
. . .  1 day ago
ਭਾਰੀ ਮਾਤਰਾ 'ਚ ਗੋਲੀ ਸਿੱਕਾ ਬਰਾਮਦ, 3 ਨਸ਼ਾ ਤਸਕਰ ਗ੍ਰਿਫ਼ਤਾਰ
. . .  1 day ago
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਨਿਜ਼ਾਮੁੱਦੀਨ ਸੰਮੇਲਨ ਨਾਲ ਸਬੰਧਿਤ ਵਿਅਕਤੀਆਂ ਦੇ ਜ਼ਿਲ੍ਹਾ ਮੋਗਾ ਚ ਲੁਕਣ ਦੀ ਫੈਲੀ ਅਫ਼ਵਾਹ
. . .  1 day ago
ਮਸਜਿਦ 'ਚ 14 ਵਿਅਕਤੀਆਂ ਨੂੰ ਕੀਤਾ ਕੁਆਰਨਟਾਈਨ
. . .  1 day ago
ਵਿਪਰੋ, ਅਜ਼ੀਮ ਪ੍ਰੇਮ ਜੀ ਫਾਊਂਡੇਸ਼ਨ ਨੇ ਕੋਰੋਨਾ ਲਈ ਦਿੱਤੇ 1,125 ਕਰੋੜ
. . .  1 day ago
ਜਲਾਲਾਬਾਦ (ਪੱਛਮੀ) ਦੇ ਵਿਧਾਇਕ ਨੇ ਦੋ ਸਾਲ ਦੀ ਆਪਣੀ ਤਨਖ਼ਾਹ ਦਾਨ ਕਰਨ ਸਬੰਧੀ ਲਿਖਿਆ ਪੱਤਰ
. . .  1 day ago
ਰੰਧਾਵਾ ਵਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਗਈ ਅਪੀਲ
. . .  1 day ago
ਨਿਜ਼ਾਮੂਦੀਨ ਸਮਾਗਮ ਚੋਂ ਪਰਤੇ 10 ਮੁਸਲਮਾਨ ਮਰਦ ਔਰਤਾਂ ਨੇ ਮਸਜਿਦ 'ਚ ਸ਼ਰਨ ਲਈ
. . .  1 day ago
ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੇ ਲੋੜਵੰਦਾਂ ਦੀ ਮਦਦ ਲਈ ਚਲਾਈ ਮੁਹਿੰਮ
. . .  1 day ago
ਉਪ ਮੰਡਲ ਮੈਜਿਸਟਰੇਟ ਪਾਤੜਾਂ ਵੱਲੋਂ ਕਰਫ਼ਿਊ ਦੌਰਾਨ ਸੋਸ਼ਲ ਮੀਡੀਆ ਤੇ ਫੇਕ ਪੋਸਟਾਂ ਪਾਉਣ ਵਾਲਿਆਂ ਨੂੰ ਸਖ਼ਤ ਤਾੜਨਾ
. . .  1 day ago
ਲੋੜਵੰਦਾ ਨੂੰ ਵੰਡੇ ਗਏ ਰਾਸ਼ਨ
. . .  1 day ago
ਪ੍ਰਧਾਨ ਮੰਤਰੀ ਸਾਰੇ ਮੁੱਖ ਮੰਤਰੀਆਂ ਨਾਲ ਭਲਕੇ ਕਰਨਗੇ ਵੀਡੀਓ ਕਾਨਫ਼ਰੰਸ
. . .  1 day ago
ਖਰੜ ਵਿਚ ਕਿੰਨਰਾਂ ਨੇ ਰਾਸ਼ਨ ਵੰਡਿਆ
. . .  1 day ago
ਮੁੱਖ ਮੰਤਰੀ ਸਰਬ ਪਾਰਟੀ ਬੈਠਕ ਬੁਲਾਉਣ - ਹਰਪਾਲ ਚੀਮਾ
. . .  1 day ago
ਮਾਸਕ ਤੇ ਸੈਨੇਟਾਈਜ਼ਰ ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ
. . .  1 day ago
ਅਧਿਆਪਕਾਂ ਦੀ ਕੋਰੋਨਾਵਾਇਰਸ ਵਿਜੀਲੈਂਸ ਅਫਸਰ ਵਜੋਂ ਨਿਯੁਕਤ ਕਰਨ ਸਬੰਧੀ ਸੂਚੀ ਜਾਰੀ
. . .  1 day ago
ਕੋਰੋਨਾਵਾਇਰਸ ਦੇ ਸ਼ੱਕੀ ਡਰਾਈਵਰ ਦੀ ਰਿਪੋਰਟ ਨੈਗੇਟਿਵ ਆਉਣ ਕਾਰਨ ਪਿੰਡ ਦੇ ਲੋਕਾਂ ਨੇ ਲਿਆ ਸੁੱਖ ਦਾ ਸਾਹ
. . .  1 day ago
ਕੋਰੋਨਾਵਾਇਰਸ ਲਾਕਡਾਊਨ : ਜਲੰਧਰ ’ਚ ਸੀ.ਆਰ.ਪੀ.ਐਫ. ਕੰਪਨੀਆਂ ਤਾਇਨਾਤ
. . .  1 day ago
ਤਬਲੀਗੀ ਜਮਾਤ ਦੇ ਸੰਮੇਲਨ ਵਿੱਚ ਪਠਾਨਕੋਟ ਦੇ ਦੋ ਵਿਅਕਤੀ ਸਨ ਸ਼ਾਮਿਲ
. . .  1 day ago
ਉਤਰ ਪ੍ਰਦੇਸ਼ ਵਿਚ ਕੋਰੋਨਾਵਾਇਰਸ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਸ਼ੱਕੀ ਮਰੀਜਾਂ ਦੀ ਰਿਪੋਰਟ ਵੀ ਨਾਂਹਪੱਖੀ
. . .  1 day ago
ਲੋੜਵੰਦਾਂ ਦੀ ਮਦਦ ਲਈ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ - ਬਾਬਾ ਪ੍ਰਮਾਨੰਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਜੇਠ ਸੰਮਤ 551

ਸੰਪਾਦਕੀ

ਹੁਣ ਸਭ ਦੀਆਂ ਨਜ਼ਰਾਂ ਵਿਧਾਨ ਸਭਾ ਚੋਣਾਂ 'ਤੇ

ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਚਾਰ ਮਹੀਨੇ ਬਾਅਦ ਹਨ। ਲੋਕ ਸਭਾ ਚੋਣਾਂ ਦੌਰਾਨ ਸੂਬੇ ਦੀਆਂ ਸਾਰੀਆਂ 10 ਸੀਟਾਂ ਭਾਜਪਾ ਨੇ ਭਾਰੀ ਬਹੁਮਤ ਨਾਲ ਜਿੱਤੀਆਂ ਹਨ। ਰੋਹਤਕ ਤੋਂ ਕਾਂਗਰਸ ਉਮੀਦਵਾਰ ਦੀਪੇਂਦਰ ਹੁੱਡਾ ਤੋਂ ਇਲਾਵਾ ਕੋਈ ਵੀ ਹੋਰ ਉਮੀਦਵਾਰ ਭਾਜਪਾ ਉਮੀਦਵਾਰਾਂ ਦੇ ਸਾਹਮਣੇ ਟਿਕ ਨਹੀਂ ਸਕਿਆ। ਸਖ਼ਤ ਸੰਘਰਸ਼ ਤੋਂ ਬਾਅਦ ਦੀਪੇਂਦਰ ਭਾਵੇਂ ਚੋਣ ਹਾਰ ਗਏ ਪਰ ਉਨ੍ਹਾਂ ਨੇ ਆਖ਼ਰੀ ਦੌਰ ਤੱਕ ਭਾਜਪਾ ਨੂੰ ਸਖ਼ਤ ਚੁਣੌਤੀ ਦਿੱਤੀ ਅਤੇ ਗਿਣਤੀ ਦੌਰਾਨ ਕਈ ਵਾਰ ਭਾਜਪਾ ਨੂੰ ਪਿੱਛੇ ਛੱਡਦੇ ਵੀ ਨਜ਼ਰ ਆਏ। ਹੁਣ ਅਕਤੂਬਰ 'ਚ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ। ਲੋਕ ਸਭਾ ਚੋਣਾਂ 'ਚ ਕਾਂਗਰਸ, ਇਨੈਲੋ, ਜੇ.ਜੇ.ਪੀ., ਬਸਪਾ, ਐਲ.ਐਸ.ਪੀ. ਅਤੇ 'ਆਪ' ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਜਿੱਥੇ ਸਾਰੇ ਵਿਰੋਧੀ ਦਲ ਗਹਿਰੇ ਸਦਮੇ 'ਚ ਹਨ, ਉਥੇ ਹੀ ਭਾਜਪਾ ਨੇਤਾ ਕਾਫੀ ਉਤਸ਼ਾਹਤ ਹਨ। ਇਸ ਦੀ ਮੁੱਖ ਵਜ੍ਹਾ ਇਹੀ ਹੈ ਕਿ ਇਕ ਪਾਸੇ ਜਿਥੇ ਭਾਜਪਾ ਉਮੀਦਵਾਰ ਲੋਕ ਸਭਾ ਚੋਣਾਂ 'ਚ ਲੱਖਾਂ ਦੇ ਅੰਤਰ ਨਾਲ ਚੋਣਾਂ ਜਿੱਤੇ ਹਨ, ਉਥੇ ਹੀ ਸੂਬੇ ਦੀਆਂ 90 ਵਿਧਾਨ ਸਭਾ ਸੀਟਾਂ 'ਚੋਂ 77 ਸੀਟਾਂ 'ਤੇ ਭਾਜਪਾ ਉਮੀਦਵਾਰ ਅੱਗੇ ਰਹੇ ਹਨ। ਜਿਨ੍ਹਾਂ 13 ਸੀਟਾਂ 'ਤੇ ਭਾਜਪਾ ਉਮੀਦਵਾਰ ਪਛੜੇ, ਉਨ੍ਹਾਂ 'ਚ ਪੰਜ ਸੀਟਾਂ ਰੋਹਤਕ ਤੋਂ ਕਾਂਗਰਸੀ ਉਮੀਦਵਾਰ ਦੀਪੇਂਦਰ ਹੁੱਡਾ, ਤਿੰਨ ਸੀਟਾਂ 'ਤੇ ਮੇਵਾਤ ਤੋਂ ਕਾਂਗਰਸ ਦੇ ਕੈਪਟਨ ਅਜੇ ਸਿੰਘ, ਦੋ ਸੀਟਾਂ 'ਤੇ ਸੋਨੀਪਤ ਤੋਂ ਭੁਪਿੰਦਰ ਹੁੱਡਾ ਅਤੇ ਹਿਸਾਰ ਜ਼ਿਲ੍ਹੇ ਦੀ ਨਾਰਨੋਂਦ ਸੀਟ 'ਤੇ ਜੇ.ਜੇ.ਪੀ. ਦੇ ਦੁਸ਼ਯੰਤ ਚੌਟਾਲਾ ਅੱਗੇ ਰਹੇ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਭਾਜਪਾ ਦੀ ਏਨੀ ਵੱਡੀ ਲਹਿਰ ਦੇ ਦੌਰਾਨ ਵੀ ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਅਤੇ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਦੇ ਵਿਧਾਨ ਸਭਾ ਹਲਕਿਆਂ ਤੋਂ ਭਾਜਪਾ ਨੂੰ ਪਛੜਨਾ ਪਿਆ। ਹੁਣ ਸਾਰਿਆਂ ਦੀਆਂ ਨਜ਼ਰਾਂ ਆਗਾਮੀ ਵਿਧਾਨ ਸਭਾ ਚੋਣਾਂ 'ਤੇ ਹਨ।
ਕਾਂਗਰਸ ਦੀ ਫੁੱਟ ਬਰਕਰਾਰ
ਪਿਛਲੇ ਪੰਜ ਸਾਲਾਂ ਦੌਰਾਨ ਹਰਿਆਣਾ 'ਚ ਕਾਂਗਰਸੀ ਨੇਤਾ ਆਪਸ ਵਿਚ ਉਲਝ ਰਹੇ ਹਨ ਅਤੇ ਇਸੇ ਫੁੱਟ ਦੇ ਚਲਦਿਆਂ ਪਿਛਲੇ ਪੰਜ ਸਾਲਾਂ ਦੌਰਾਨ ਕਾਂਗਰਸ ਦਾ ਮਜ਼ਬੂਤ ਢਾਂਚਾ ਖੜ੍ਹਾ ਨਹੀਂ ਹੋ ਸਕਿਆ। ਇਸ ਸਮੇਂ ਸੂਬੇ 'ਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ, ਹਲਕਾ ਪ੍ਰਧਾਨ ਜਾਂ ਜ਼ਿਲ੍ਹਾ ਅਤੇ ਹਲਕਾ ਇਕਾਈਆਂ ਦੇ ਅਹੁਦੇਦਾਰ ਬਣੇ ਹੀ ਨਹੀਂ ਹਨ, ਬੂਥ ਪੱਧਰ 'ਤੇ ਪਾਰਟੀ ਦੀ ਇਕਾਈ ਹੋਣਾ ਤਾਂ ਦੂਰ ਦੀ ਗੱਲ ਹੈ। ਪਿਛਲੇ ਪੰਜ ਸਾਲਾਂ 'ਚ ਭੁਪਿੰਦਰ ਹੁੱਡਾ ਧੜੇ ਨੇ ਆਪਣੀ ਸਾਰੀ ਤਾਕਤ ਕਾਂਗਰਸ ਦੇ ਸੂਬਾ ਮੁਖੀ ਡਾ: ਅਸ਼ੋਕ ਤੰਵਰ ਨੂੰ ਹਟਾਉਣ 'ਤੇ ਲਗਾਈ ਅਤੇ ਤੰਵਰ ਆਪਣਾ ਅਹੁਦਾ ਬਚਾਉਣ 'ਤੇ ਲੱਗੇ ਰਹੇ। ਸੂਬੇ ਵਿਚ ਸਭ ਵਿਧਾਇਕ ਭੁਪਿੰਦਰ ਹੁੱਡਾ ਦੇ ਨਾਲ ਹਨ। ਕਾਂਗਰਸ ਹਾਈ ਕਮਾਨ ਨੇ ਪਾਰਟੀ ਵਿਧਾਇਕ ਦਲ ਦੀ ਨੇਤਾ ਕਿਰਨ ਚੌਧਰੀ ਨੂੰ ਬਣਾਇਆ ਹੋਇਆ ਹੈ। ਪਰ ਉਨ੍ਹਾਂ ਦੇ ਨਾਲ ਕੋਈ ਦੂਜਾ ਵਿਧਾਇਕ ਨਜ਼ਰ ਨਹੀਂ ਆਉਂਦਾ। ਪਾਰਟੀ 'ਚ ਰਣਦੀਪ ਸੂਰਜੇਵਾਲਾ ਨੇ ਵੀ ਸਭ ਤੋਂ ਅਲੱਗ ਆਪਣਾ ਰਾਹ ਅਖ਼ਤਿਆਰ ਕੀਤਾ ਹੋਇਆ ਹੈ ਅਤੇ ਉਹ ਪਾਰਟੀ ਹਾਈ ਕਮਾਨ ਦੇ ਵੀ ਸਭ ਤੋਂ ਨਜ਼ਦੀਕ ਹਨ। ਜੀਂਦ ਉਪ ਚੋਣ 'ਚੋਂ ਸੂਰਜੇਵਾਲਾ ਦੀ ਹਾਰ ਅਤੇ ਉਨ੍ਹਾਂ ਦਾ ਤੀਜੇ ਸਥਾਨ 'ਤੇ ਜਾ ਕੇ ਬੜੀ ਮੁਸ਼ਕਿਲ ਨਾਲ ਜ਼ਮਾਨਤ ਬਚਾਉਣਾ ਉਨ੍ਹਾਂ ਦੀ ਸਥਿਤੀ ਨੂੰ ਕੁਝ ਕਮਜ਼ੋਰ ਕਰ ਗਿਆ। ਕੁਲਦੀਪ ਬਿਸ਼ਨੋਈ ਅਤੇ ਉਨ੍ਹਾਂ ਦੀ ਪਤਨੀ ਰੇਨੁਕਾ ਦੋਵੇਂ ਹਜਕਾਂ ਦੀ ਟਿਕਟ 'ਤੇ ਚੋਣਾਂ ਜਿੱਤ ਕੇ ਵਿਧਾਇਕ ਬਣੇ ਸਨ ਅਤੇ ਆਪਣੀ ਪਾਰਟੀ ਨੂੰ ਕਾਂਗਰਸ ਵਿਚ ਰਲਾਉਣ ਤੋਂ ਬਾਅਦ ਹੁਣ ਉਹ ਕਾਂਗਰਸ ਦੇ ਵਿਧਾਇਕ ਹਨ। ਇਸ ਵਾਰ ਹਿਸਾਰ ਤੋਂ ਕੁਲਦੀਪ ਬਿਸ਼ਨੋਈ ਦੇ ਬੇਟੇ ਭਵਿਆ ਬਿਸ਼ਨੋਈ ਲੋਕ ਸਭਾ ਤੋਂ ਕਾਂਗਰਸ ਉਮੀਦਵਾਰ ਸਨ। ਪਰ ਉਹ ਕੁਲਦੀਪ ਦੇ ਹਲਕੇ ਆਦਮਪੁਰ ਅਤੇ ਰੇਨੁਕਾ ਦੇ ਹਲਕੇ ਹਾਂਸੀ ਦੋਵਾਂ ਸੀਟਾਂ ਤੋਂ ਵੀ ਹਾਰ ਗਏ। ਲੋਕ ਸਭਾ ਚੋਣਾਂ 'ਚ ਭਵਿਆ ਬਿਸ਼ਨੋਈ ਕਾਂਗਰਸ ਦੇ ਇਕਲੌਤੇ ਅਜਿਹੇ ਉਮੀਦਵਾਰ ਸਨ, ਜੋ ਆਪਣੀ ਜ਼ਮਾਨਤ ਵੀ ਨਹੀਂ ਬਚਾਅ ਸਕੇ। ਇਸ 'ਚ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਬਿਸ਼ਨੋਈ ਪਰਿਵਾਰ ਨੂੰ ਪਹਿਲੀ ਵਾਰ ਉਨ੍ਹਾਂ ਦੇ ਗੜ੍ਹ ਮੰਨੇ ਜਾਣ ਵਾਲੇ ਆਦਮਪੁਰ 'ਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਕੁਲਦੀਪ ਜੋ ਆਪਣੇ-ਆਪ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਮੰਨਦੇ ਰਹੇ ਹਨ, ਉਨ੍ਹਾਂ ਲਈ ਹੁਣ ਆਪਣੀ ਰਾਜਨੀਤਕ ਹੋਂਦ ਬਚਾਉਣ ਲਈ ਵੀ ਸੰਘਰਸ਼ ਦਾ ਦੌਰ ਆ ਗਿਆ ਹੈ। ਕੁੱਲ ਮਿਲਾ ਕੇ ਇਥੇ ਭਾਜਪਾ ਦੀ ਜਿੱਤ ਅਤੇ ਕਾਂਗਰਸ ਦੇ ਹਾਰਨ ਦਾ ਕਾਰਨ ਜਿਥੇ ਮੋਦੀ ਲਹਿਰ ਨੂੰ ਮੰਨਿਆ ਜਾ ਰਿਹਾ ਹੈ, ਉਥੇ ਹੀ ਕਾਂਗਰਸ ਦੀ ਫੁੱਟ ਅਤੇ ਪਾਰਟੀ ਸੰਗਠਨ ਦਾ ਨਾ ਹੋਣਾ ਵੀ ਮੁੱਖ ਕਾਰਨ ਹੈ। ਇਸ ਸਥਿਤੀ 'ਚ ਕਾਂਗਰਸ ਅਗਲੇ ਕੁਝ ਦਿਨਾਂ 'ਚ ਹੀ ਕਿਵੇਂ ਉੱਭਰੇਗੀ, ਇਹ ਤਾਂ ਸਮਾਂ ਹੀ ਦੱਸੇਗਾ। ਪਰ ਜੇਕਰ ਕਾਂਗਰਸ ਵਿਚ ਇਸੇ ਤਰ੍ਹਾਂ ਫੁੱਟ ਚਲਦੀ ਰਹੀ ਤਾਂ ਹਰਿਆਣਾ 'ਚ ਕਾਂਗਰਸ ਦੇ ਭਵਿੱਖ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਸਕਦਾ ਹੈ।
ਗਹਿਰੇ ਸੰਕਟ 'ਚ ਇੰਡੀਅਨ ਨੈਸ਼ਨਲ ਲੋਕ ਦਲ
ਜੀਂਦ ਉਪ ਚੋਣ 'ਚ ਇਨੈਲੋ ਦਾ ਕਮਜ਼ੋਰ ਪ੍ਰਦਰਸ਼ਨ ਰਹਿਣ ਤੋਂ ਬਾਅਦ ਲੋਕ ਸਭਾ ਚੋਣਾਂ 'ਚ ਪਾਰਟੀ ਦਾ ਪ੍ਰਦਰਸ਼ਨ ਅੱਜ ਤੱਕ ਦਾ ਸਭ ਤੋਂ ਖ਼ਰਾਬ ਅਤੇ ਨਿਰਾਸ਼ਾਜਨਕ ਰਿਹਾ। ਜੀਂਦ ਉਪ ਚੋਣ 'ਚ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਆਪਣੀ ਜ਼ਮਾਨਤ ਨਹੀਂ ਬਚਾਅ ਸਕਿਆ ਅਤੇ ਬੁਰੀ ਤਰ੍ਹਾਂ ਨਾਲ ਪਛੜ ਕੇ ਪੰਜਵੇਂ ਸਥਾਨ 'ਤੇ ਚਲਾ ਗਿਆ। ਇਸ ਵਾਰ ਲੋਕ ਸਭਾ ਚੋਣਾਂ 'ਚ ਇਹ ਪਾਰਟੀ 2 ਫ਼ੀਸਦੀ ਵੋਟਾਂ ਵੀ ਨਹੀਂ ਲੈ ਸਕੀ ਅਤੇ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਇਨੈਲੋ ਤੋਂ ਅਲੱਗ ਹੋ ਕੇ ਬਣੀ ਜਨਨਾਇਕ ਜਨਤਾ ਪਾਰਟੀ ਨੇ 7 ਸੀਟਾਂ 'ਤੇ ਚੋਣਾਂ ਲੜੀਆਂ ਅਤੇ ਹਿਸਾਰ 'ਚ ਦੂਜੇ ਸਥਾਨ 'ਤੇ ਰਹਿਣ ਤੋਂ ਇਲਾਵਾ ਇਨੈਲੋ ਨਾਲੋਂ ਬਿਹਤਰ ਸਥਿਤੀ 'ਚ ਨਜ਼ਰ ਆਈ। ਇਨੈਲੋ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਪਾਰਟੀ ਦੇ ਵੱਡੇ ਨੇਤਾ ਅਤੇ ਇਨੈਲੋ ਵਿਧਾਇਕ ਵੀ ਇਕ-ਇਕ ਕਰ ਕੇ ਪਾਰਟੀ ਨੂੰ ਅਲਵਿਦਾ ਕਹਿ ਗਏ। ਜੀਂਦ ਤੋਂ ਇਨੈਲੋ ਵਿਧਾਇਕ ਰਹੇ ਡਾ: ਹਰਚੰਦ ਮੀਢਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਬੇਟੇ ਕ੍ਰਿਸ਼ਨ ਮੀਢਾ ਇਨੈਲੋ ਛੱਡ ਕੇ ਭਾਜਪਾ 'ਚ ਚਲੇ ਗਏ ਅਤੇ ਉਪ ਚੋਣ 'ਚ ਭਾਜਪਾ ਦੇ ਵਿਧਾਇਕ ਬਣ ਗਏ। ਉਸ ਤੋਂ ਬਾਅਦ ਪਿਹੋਵਾ ਤੋਂ ਇਨੈਲੋ ਵਿਧਾਇਕ ਜਸਵਿੰਦਰ ਸਿੰਘ ਸੰਧੂ ਦਾ ਦਿਹਾਂਤ ਹੋ ਜਾਣ ਨਾਲ ਇਨੈਲੋ ਦਾ ਇਕ ਹੋਰ ਵਿਧਾਇਕ ਘੱਟ ਹੋ ਗਿਆ। ਜੀਂਦ ਉਪ ਚੋਣ ਤੋਂ ਬਾਅਦ ਨਲਵਾ ਤੋਂ ਇਨੈਲੋ ਵਿਧਾਇਕ ਰਣਬੀਰ ਗੰਗਵਾ ਅਤੇ ਹਥੀਨ ਤੋਂ ਇਨੈਲੋ ਵਿਧਾਇਕ ਕੇਹਰ ਸਿੰਘ ਰਾਵਤ ਇਨੈਲੋ ਛੱਡ ਕੇ ਭਾਜਪਾ 'ਚ ਚਲੇ ਗਏ। ਜੀਂਦ ਉਪ ਚੋਣ ਦੇ ਦੌਰਾਨ ਹੀ ਇਨੈਲੋ ਦੇ ਚਾਰ ਵਿਧਾਇਕ ਨੈਨਾ ਚੌਟਾਲਾ, ਰਾਜਦੀਪ ਫੋਗਾਟ, ਪ੍ਰਿਥੀ ਸਿੰਘ ਨੰਬਰਦਾਰ ਅਤੇ ਅਨੂਪ ਧਾਨਕ ਖੁੱਲ੍ਹੇ ਤੌਰ 'ਤੇ ਜੇ.ਜੇ.ਪੀ. ਦੇ ਪੱਖ ਵਿਚ ਪ੍ਰਚਾਰ ਕਰਦੇ ਦੇਖੇ ਗਏ। ਇਨੈਲੋ ਦੇ ਇਕ ਵਿਧਾਇਕ ਨਗੇਂਦਰ ਭੜਾਨਾ ਪਿਛਲੇ ਚਾਰ ਸਾਲਾਂ ਤੋਂ ਖੁੱਲ੍ਹੇ ਤੌਰ 'ਤੇ ਭਾਜਪਾ ਦੇ ਨਾਲ ਹਨ। ਮੇਵਾਤ ਇਨੈਲੋ ਦਾ ਗੜ੍ਹ ਰਿਹਾ ਹੈ। ਮੇਵਾਤ ਜ਼ਿਲ੍ਹੇ ਦੇ ਫ਼ਿਰੋਜ਼ਪੁਰ ਝਿਰਕਾ ਹਲਕੇ ਤੋਂ ਇਨੈਲੋ ਵਿਧਾਇਕ ਨਸੀਮ ਅਹਿਮਦ ਵੀ ਕਾਂਗਰਸ 'ਚ ਚਲੇ ਗਏ ਹਨ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਨੈਲੋ ਦੇ ਫ਼ਤਿਹਾਬਾਦ ਤੋਂ ਵਿਧਾਇਕ ਬਲਵਾਨ ਦੌਲਤਪੁਰੀਆ ਵੀ ਇਨੈਲੋ ਛੱਡ ਕੇ ਭਾਜਪਾ 'ਚ ਸ਼ਾਮਿਲ ਹੋ ਗਏ। ਇਨੈਲੋ ਦੇ ਕੋਲ ਜੋ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਸੀ, ਉਹ ਵੀ ਚਲਾ ਗਿਆ। ਇਨੈਲੋ ਪਿਛਲੇ 15 ਸਾਲਾਂ ਤੋਂ ਸੱਤਾ ਤੋਂ ਬਾਹਰ ਹੈ। ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਪ੍ਰਮੁੱਖ ਓਮ ਪ੍ਰਕਾਸ਼ ਚੌਟਾਲਾ ਇਨ੍ਹੀਂ ਦਿਨੀਂ ਦੋ ਹਫ਼ਤਿਆਂ ਲਈ ਪੈਰੋਲ 'ਤੇ ਆਏ ਹੋਏ ਹਨ। ਉਨ੍ਹਾਂ ਨੇ ਪੂਰੇ ਸੂਬੇ 'ਚ ਜ਼ਿਲ੍ਹਾ ਪੱਧਰ 'ਤੇ ਪਾਰਟੀ ਵਰਕਰਾਂ ਦੀਆਂ ਬੈਠਕਾਂ ਕਰ ਕੇ ਉਨ੍ਹਾਂ 'ਚ ਉਤਸ਼ਾਹ ਭਰਨ ਅਤੇ ਪਾਰਟੀ 'ਚ ਫਿਰ ਤੋਂ ਜਾਨ ਫੂਕਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਇਹ ਪਹਿਲਾ ਮੌਕਾ ਹੈ ਕਿ ਪਿਛਲੇ 42 ਸਾਲਾਂ 'ਚ ਚੌਧਰੀ ਦੇਵੀ ਲਾਲ ਦੇ ਪਰਿਵਾਰ ਦੀ ਪਾਰਟੀ ਵਿਧਾਨ ਸਭਾ 'ਚ ਤੀਜੇ ਸਥਾਨ 'ਤੇ ਚਲੇ ਗਈ ਹੈ।
ਬਸਪਾ ਨੇ ਫਿਰ ਗੱਠਜੋੜ ਤੋੜਿਆ
ਪਿਛਲੇ ਕੁਝ ਸਮੇਂ ਤੋਂ ਬਸਪਾ ਵਲੋਂ ਕਿਸੇ ਇਕ ਪਾਰਟੀ ਨਾਲ ਗੱਠਜੋੜ ਕਰਨ ਅਤੇ ਫਿਰ ਉਸ ਨੂੰ ਤੋੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਰਿਆਣਾ 'ਚ ਬਸਪਾ ਨੇ 1998 ਦੀਆਂ ਲੋਕ ਸਭਾ ਚੋਣਾਂ ਇਨੈਲੋ ਦੇ ਨਾਲ ਮਿਲ ਕੇ ਲੜੀਆਂ ਸਨ ਅਤੇ ਬਸਪਾ ਨੂੰ ਅੰਬਾਲਾ ਦੀ ਲੋਕ ਸਭਾ ਸੀਟ ਵੀ ਹਾਸਲ ਹੋਈ ਸੀ, ਜਿਥੋਂ ਅਮਨ ਕੁਮਾਰ ਨਾਗਰਾ ਸੰਸਦ ਮੈਂਬਰ ਬਣੇ ਸਨ। ਨਤੀਜੇ ਆਉਂਦਿਆਂ ਹੀ ਗੱਠਜੋੜ ਟੁੱਟ ਗਿਆ। ਉਸ ਤੋਂ ਕੁਝ ਸਾਲ ਬਾਅਦ ਬਸਪਾ ਨੇ ਕੁਲਦੀਪ ਬਿਸ਼ਨੋਈ ਦੀ ਪਾਰਟੀ ਹਜਕਾਂ ਨਾਲ ਗੱਠਜੋੜ ਕੀਤਾ ਪਰ ਚੋਣਾਂ ਤੋਂ ਪਹਿਲਾਂ ਹੀ ਇਹ ਗੱਠਜੋੜ ਟੁੱਟ ਗਿਆ। ਪਿਛਲੇ ਸਾਲ ਬਸਪਾ ਨੇ ਫਿਰ ਇਨੈਲੋ ਨਾਲ ਗੱਠਜੋੜ ਕੀਤਾ ਪਰ ਜੀਂਦ ਉਪ ਚੋਣ ਦਾ ਨਤੀਜਾ ਆਉਂਦਿਆਂ ਹੀ ਇਨੈਲੋ ਨਾਲੋਂ ਗੱਠਜੋੜ ਤੋੜਨ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਬਸਪਾ ਨੇ ਰਾਜ ਕੁਮਾਰ ਸੈਨੀ ਦੀ ਪਾਰਟੀ ਐਲ.ਐਸ.ਪੀ. ਨਾਲ ਗੱਠਜੋੜ ਦਾ ਐਲਾਨ ਕੀਤਾ ਪਰ ਲੋਕ ਸਭਾ ਚੋਣਾਂ ਦੇ ਨਤੀਜੇ ਆਉਂਦਿਆਂ ਹੀ ਇਕ ਵਾਰ ਫਿਰ ਐਲ.ਐਸ.ਪੀ. ਨਾਲੋਂ ਗੱਠਜੋੜ ਤੋੜਨ ਦਾ ਐਲਾਨ ਕਰਦਿਆਂ ਬਸਪਾ ਨੇ ਇਕੱਲਿਆਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਸੀ।


-ਵਿਸ਼ੇਸ਼ ਪ੍ਰਤੀਨਿਧੀ ਅਜੀਤ ਸਮਾਚਾਰ
ਮੋ: 98554-65946

ਫ਼ਤਹਿਵੀਰ ਸਿੰਘ ਕਾਂਡ ਤੋਂ ਭਵਿੱਖ ਲਈ ਸਬਕ ਸਿੱਖਣ ਦੀ ਲੋੜ

ਫ਼ਤਹਿਵੀਰ ਸਿੰਘ, ਜਿਸ ਨੇ ਆਪਣਾ ਦੂਜਾ ਜਨਮ ਦਿਨ ਵੀ ਨਹੀਂ ਮਨਾਇਆ, ਇਸ ਦੁਨੀਆ ਤੋਂ ਤੁਰ ਗਿਆ ਹੈ। ਇਸ ਦੁਖਦਾਈ ਮੌਤ ਪਿੱਛੇ ਕੀ ਕਾਰਨ ਹਨ? ਕੌਣ ਜ਼ਿੰਮੇਵਾਰ ਹੈ? ਸਰਕਾਰਾਂ ਜਾਂ ਸਿਆਸੀ ਆਗੂਆਂ ਦੀ ਕਿੰਨੀ ਜ਼ਿੰਮੇਵਾਰੀ ਜਾਂ ਭੂਮਿਕਾ ਰਹੀ? ਇਨ੍ਹਾਂ ਸਵਾਲਾਂ ਬਾਰੇ ਆਉਂਦੇ ...

ਪੂਰੀ ਖ਼ਬਰ »

ਪੰਜਾਬ ਵਿਚ ਫ਼ਸਲੀ ਵੰਨ-ਸੁਵੰਨਤਾ ਕਿਵੇਂ ਲਿਆਂਦੀ ਜਾਵੇ ?

ਕੇਂਦਰ ਸਰਕਾਰ, ਇੱਥੋਂ ਤੱਕ ਕਿ ਕਦੇ-ਕਦੇ ਪੰਜਾਬ ਸਰਕਾਰ ਦੇ ਅਹੁਦੇਦਾਰਾਂ, ਸਲਾਹਕਾਰਾਂ ਅਤੇ ਹੋਰ ਨੀਤੀਕਾਰਾਂ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਅਕਸਰ ਫ਼ਸਲੀ ਵੰਨ-ਸੁਵੰਨਤਾ ਬਾਰੇ ਸਲਾਹਾਂ ਅਤੇ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ।ਲੰਬੇ ਸਮੇਂ ਤੋਂ ਪੰਜਾਬ ਵਿਚ ...

ਪੂਰੀ ਖ਼ਬਰ »

ਭਾਜਪਾ ਬਨਾਮ ਮਮਤਾ

ਤਹੱਮਲ ਨਾਲ ਚੱਲਣ ਦੀ ਲੋੜ

ਦੇਸ਼ ਭਰ ਵਿਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਇਹ ਹੁੰਗਾਰਾ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਕਿਤੇ ਵਧੇਰੇ ਹੈ। ਇਸ ਪਿੱਛੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵਜੋਂ ਵਧੇਰੇ ਮਜ਼ਬੂਤ ਹੋ ਕੇ ਉੱਭਰੇ ਹਨ। ਨਵੀਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX