ਤਾਜਾ ਖ਼ਬਰਾਂ


ਸ਼ਾਹਕੋਟ ਦੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  5 minutes ago
ਸ਼ਾਹਕੋਟ, 26 ਜਨਵਰੀ (ਏ. ਐੱਸ. ਸਚਦੇਵਾ)- ਗਣਤੰਤਰ ਦਿਵਸ ਮੌਕੇ ਸ਼ਾਹਕੋਟ ਵਿਖੇ ਮਨਾਏ ਗਏ ਤਹਿਸੀਲ ਪੱਧਰੀ ਸਮਾਗਮ ਦੌਰਾਨ ਐੱਸ. ਡੀ. ਐੱਮ. ਸ਼ਾਹਕੋਟ ਡਾ. ਸੰਜੀਵ ਸ਼ਰਮਾ ਨੇ...
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  30 minutes ago
ਤਲਵੰਡੀ ਸਾਬੋ/ਸੀਂਗੋ ਮੰਡੀ, 26 ਜਨਵਰੀ (ਲਕਵਿੰਦਰ ਸ਼ਰਮਾ, ਰਣਜੀਤ ਸਿੰਘ ਰਾਜੂ)- ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਸੰਗਤ ਖ਼ੁਰਦ ਦੇ ਇੱਕ ਕਿਸਾਨ ਨੇ ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ...
ਵਿਧਾਇਕ ਡੈਨੀ ਬੰੰਡਾਲਾ ਨੇ ਜੰਡਿਆਲਾ ਵਿਖੇ ਲਹਿਰਾਇਆ ਝੰਡਾ
. . .  37 minutes ago
ਜੰਡਿਆਲਾ ਗੁਰੂ, 26 ਜਨਵਰੀ (ਰਣਜੀਤ ਸਿੰਘ ਜੋਸਨ)- ਅੱਜ ਗਣਤੰਤਰ ਦਿਵਸ ਮੌਕੇ ਨਗਰ ਕੌਂਸਲ ਦਫ਼ਤਰ ਜੰਡਿਆਲਾ ਗੁਰੂ ਵਿਖੇ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਹਲਕਾ...
ਡੇਰਾ ਬਾਬਾ ਨਾਨਕ ਵਿਖੇ ਗਣਤੰਤਰ ਦਿਵਸ ਮੌਕੇ ਐੱਸ. ਡੀ. ਐੱਮ. ਨੇ ਲਹਿਰਾਇਆ ਕੌਮੀ ਝੰਡਾ
. . .  41 minutes ago
ਡੇਰਾ ਬਾਬਾ ਨਾਨਕ, 26 ਜਨਵਰੀ (ਹੀਰਾ ਸਿੰਘ ਮਾਂਗਟ)- ਅੱਜ ਗਣਤੰਤਰ ਦਿਵਸ ਮੌਕੇ ਸਬ ਡਵੀਜ਼ਨ ਡੇਰਾ ਬਾਬਾ ਨਾਨਕ ਵਿਖੇ ਐੱਸ. ਡੀ. ਐੱਮ. ਗੁਰਸਿਮਰਨ ਸਿੰਘ ਢਿੱਲੋਂ ਨੇ ਕੌਮੀ ਝੰਡਾ ਲਹਿਰਾਇਆ...
ਗਣਤੰਤਰ ਦਿਵਸ ਮੌਕੇ ਪ੍ਰਦੀਪ ਕੁਮਾਰ ਸੱਭਰਵਾਲ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਲਹਿਰਾਇਆ ਤਿਰੰਗਾ
. . .  47 minutes ago
ਗਣਤੰਤਰ ਦਿਵਸ ਮੌਕੇ ਪ੍ਰਦੀਪ ਕੁਮਾਰ ਸੱਭਰਵਾਲ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਲਹਿਰਾਇਆ ਤਿਰੰਗਾ.......
ਸ੍ਰੀ ਅਨੰਦਪੁਰ ਸਾਹਿਬ ਵਿਖੇ ਗਣਤੰਤਰ ਦਿਵਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਮੈਡਮ ਕਨੂ ਗਰਗ ਨੇ ਕੌਮੀ ਝੰਡਾ ਲਹਿਰਾਇਆ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ ਵਿਖੇ ਗਣਤੰਤਰ ਦਿਵਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਮੈਡਮ ਕਨੂ ਗਰਗ ਨੇ ਕੌਮੀ ਝੰਡਾ ਲਹਿਰਾਇਆ.......
ਮਾਨਸਾ ਜ਼ਿਲ੍ਹੇ ਦੇ ਵਿੱਦਿਅਕ ਅਦਾਰਿਆਂ 'ਚ ਭਲਕੇ ਛੁੱਟੀ ਦਾ ਐਲਾਨ
. . .  about 1 hour ago
ਮਾਨਸਾ, 26 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹੇ ਦੇ ਵਿੱਦਿਅਕ ਅਦਾਰਿਆਂ 'ਚ ਭਲਕੇ 27 ਜਨਵਰੀ ਨੂੰ ਛੁੱਟੀ ਰਹੇਗੀ। ਇਹ ਐਲਾਨ ਅੱਜ ਇੱਥੇ ਖ਼ੁਰਾਕ ਤੇ ਸਪਲਾਈ ਮੰਤਰੀ ਪੰਜਾਬ ਭਾਰਤ ਭੂਸ਼ਨ ਆਸ਼ੂ...
ਗਣਤੰਤਰ ਦਿਵਸ ਮੌਕੇ ਫ਼ਾਜ਼ਿਲਕਾ 'ਚ ਡਿਪਟੀ ਕਮਿਸ਼ਨ ਮਨਪ੍ਰੀਤ ਸਿੰਘ ਛਤਵਾਲ ਨੇ ਲਹਿਰਾਇਆ ਤਿਰੰਗਾ
. . .  about 1 hour ago
ਫ਼ਾਜ਼ਿਲਕਾ, 26 ਜਨਵਰੀ (ਪ੍ਰਦੀਪ ਕੁਮਾਰ)- 71ਵਾਂ ਗਣਤੰਤਰ ਦਿਵਸ ਅੱਜ ਫ਼ਾਜ਼ਿਲਕਾ 'ਚ ਬੜੀ ਧੂਮਧਾਮ ਨਾਲ ਸਥਾਨਕ ਐੱਮ. ਆਰ. ਕਾਲਜ ਦੇ ਖੇਡ ਸਟੇਡੀਅਮ 'ਚ ਮਨਾਇਆ...
ਗੜ੍ਹਸ਼ੰਕਰ ਵਿਖੇ ਐੱਸ. ਡੀ. ਐੱਮ. ਹਰਬੰਸ ਸਿੰਘ ਨੇ ਲਹਿਰਾਇਆ ਤਿਰੰਗਾ
. . .  44 minutes ago
ਗੜ੍ਹਸ਼ੰਕਰ, 26 ਜਨਵਰੀ (ਧਾਲੀਵਾਲ)- ਗੜ੍ਹਸ਼ੰਕਰ ਵਿਖੇ ਅੱਜ 71ਵੇਂ ਗਣਤੰਤਰਤਾ ਮੌਕੇ ਸਬ ਡਿਵੀਜ਼ਨ ਪੱਧਰੀ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੇ ਖੇਡ ਮੈਦਾਨ 'ਚ ਕਰਾਇਆ...
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  about 1 hour ago
ਗਣਤੰਤਰ ਦਿਵਸ ਪਰੇਡ ਖ਼ਤਮ ਹੋਣ ਮਗਰੋਂ ਰਾਜਪਥ 'ਤੇ ਪੈਦਲ ਚੱਲ ਕੇ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਦਾ ਕੀਤਾ ਸਵਾਗਤ
. . .  about 1 hour ago
ਗਣਤੰਤਰ ਦਿਵਸ ਪਰੇਡ ਖ਼ਤਮ ਹੋਣ ਮਗਰੋਂ ਰਾਜਪਥ 'ਤੇ ਪੈਦਲ ਚੱਲ ਕੇ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਦਾ ਕੀਤਾ ਸਵਾਗਤ...
ਪਰੇਡ ਖ਼ਤਮ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰ ਰਾਜਪਥ ਤੋਂ ਹੋਏ ਰਵਾਨਾ
. . .  about 1 hour ago
ਪਰੇਡ ਖ਼ਤਮ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰ ਰਾਜਪਥ ਤੋਂ ਹੋਏ ਰਵਾਨਾ.....
ਬੀ. ਐੱਸ. ਐੱਫ. ਵਲੋਂ ਅਟਾਰੀ ਸਰਹੱਦ 'ਤੇ ਲਹਿਰਾਇਆ ਗਿਆ ਤਿਰੰਗਾ
. . .  about 1 hour ago
ਅਟਾਰੀ, 26 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ)- ਭਾਰਤ-ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ ਸਰਹੱਦ ਵਿਖੇ ਬੀ. ਐੱਸ. ਐੱਫ. ਦੀ 88 ਵੀਂ ਬਟਾਲੀਅਨ ਦੇ ਕਮਾਡੈਂਟ ਮੁਕੰਦ ਝਾਅ ਵਲੋਂ...
ਰਾਸ਼ਟਰੀ ਗਾਣ ਨਾਲ ਖ਼ਤਮ ਹੋਈ ਗਣਤੰਤਰ ਦਿਵਸ ਪਰੇਡ
. . .  about 1 hour ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਜਗੁਆਰ ਜਹਾਜ਼ ਨੇ ਕੀਤਾ ਮਾਰਚ ਪਾਸਟ
. . .  about 1 hour ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਜਗੁਆਰ ਜਹਾਜ਼ ਨੇ ਕੀਤਾ ਮਾਰਚ ਪਾਸਟ.............
ਐੱਸ. ਯੂ.-30 ਅਤੇ ਐੱਮ. ਕੇ. ਆਈ. ਜਹਾਜ਼ਾਂ ਨੇ ਆਸਮਾਨ 'ਚ ਦਿਖਾਈ ਕਰਤਬ, ਬਣਾਇਆ ਤ੍ਰਿਸ਼ੂਲ
. . .  about 1 hour ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਦਮਦਾਰ ਚਿਨੂਕ ਅਤੇ ਅਪਾਚੇ ਹੈਲੀਕਾਪਟਰਾਂ ਨੇ ਆਸਮਾਨ 'ਚ ਦਿਖਾਇਆ ਦਮ
. . .  about 2 hours ago
ਗਣਤੰਤਰ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਲਹਿਰਾਇਆ ਤਿਰੰਗਾ
. . .  about 2 hours ago
ਮਾਨਸਾ ਵਿਖੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਲਹਿਰਾਇਆ ਕੌਮੀ ਝੰਡਾ
. . .  about 2 hours ago
ਗਣਤੰਤਰ ਦਿਵਸ ਮੌਕੇ ਪਹਿਲੀ ਵਾਰ ਸੀ. ਆਰ. ਪੀ. ਐੱਫ. ਦੀਆਂ ਮਹਿਲਾ ਬਾਈਕਰਾਂ ਨੇ ਰਾਜਪਥ 'ਤੇ ਦਿਖਾਏ ਕਰਤਬ
. . .  about 2 hours ago
ਅੰਮ੍ਰਿਤਸਰ 'ਚ ਕੈਬਨਿਟ ਮੰਤਰੀ ਸਰਦਾਰ ਸੁਖਬਿੰਦਰ ਸਿੰਘ ਸਰਕਾਰੀਆ ਨੇ ਲਹਿਰਾਇਆ ਰਾਸ਼ਟਰੀ ਝੰਡਾ
. . .  about 2 hours ago
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫ਼ਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ
. . .  about 2 hours ago
ਅਜਨਾਲਾ 'ਚ ਧੂਮ-ਧਾਮ ਨਾਲ ਮਨਾਇਆ ਗਣਤੰਤਰ ਦਿਵਸ, ਐੱਸ. ਡੀ. ਐੱਮ. ਡਾ. ਦੀਪਕ ਭਾਟੀਆ ਨੇ ਲਹਿਰਾਇਆ ਤਿਰੰਗਾ
. . .  about 2 hours ago
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜਪਥ 'ਤੇ ਕੱਢੀ ਗਈ ਪੰਜਾਬ ਦੀ ਝਾਕੀ ਨੇ ਮੋਹਿਆ ਸਭ ਦਾ ਮਨ
. . .  about 1 hour ago
ਮੋਗਾ ਵਿਖੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਲਹਿਰਾਇਆ ਤਿਰੰਗਾ
. . .  about 2 hours ago
ਪਟਿਆਲਾ ਦੇ ਪੋਲੋ ਗਰਾਉਂਡ ਵਿਖੇ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਲਹਿਰਾਇਆ ਗਿਆ ਤਿਰੰਗਾ
. . .  about 2 hours ago
ਰਾਜਪਥ 'ਤੇ ਨਿਕਲ ਰਹੀਆਂ ਹਨ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਝਾਕੀਆਂ
. . .  about 2 hours ago
ਥਲ ਸੈਨਾ ਦੀ ਸਿਗਨਲ ਕੋਰ ਕਮਾਂਡ ਦੀ ਅਧਿਕਾਰੀ ਤਾਨੀਆ ਸ਼ੇਰਗਿੱਲ ਦੀ ਅਗਵਾਈ 'ਚ 147 ਜਵਾਨਾਂ ਵਾਲੇ ਪੁਰਸ਼ ਕੰਟੀਜੈਂਟ ਨੇ ਕੀਤੀ ਪਰੇਡ
. . .  about 2 hours ago
ਰਾਜਪਥ 'ਤੇ ਨਿਕਲੀ ਹਵਾਈ ਫੌਜ ਦੀ ਝਾਕੀ
. . .  about 2 hours ago
ਗਣਤੰਤਰ ਦਿਵਸ ਦੇ ਸੂਬਾ ਪੱਧਰੀ ਸਮਾਗਮ ਮੌਕੇ ਰਾਜਪਾਲ ਪੰਜਾਬ ਨੇ ਲਹਿਰਾਇਆ ਝੰਡਾ
. . .  about 3 hours ago
ਲੁਧਿਆਣਾ ਵਿਖੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਝੰਡਾ ਲਹਿਰਾਇਆ
. . .  about 3 hours ago
ਰਾਜਪਥ 'ਤੇ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਨੇ ਕੀਤੀ ਪਰੇਡ, ਰੈਜੀਮੈਂਟ ਦਾ ਆਦਰਸ਼ ਵਾਕ ਹੈ 'ਦੇਗ ਤੇਗ ਫ਼ਤਿਹ'
. . .  about 3 hours ago
ਰਾਜਪਥ 'ਤੇ ਦੁਨੀਆ ਦੇਖ ਰਹੀ ਹੈ ਭਾਰਤ ਦੀ ਤਾਕਤ, ਪਰੇਡ ਕਰ ਰਹੀਆਂ ਹਨ ਸੈਨਾ ਦੀ ਟੁਕੜੀਆਂ
. . .  about 2 hours ago
ਤਲਵੰਡੀ ਸਾਬੋ : ਗਣਤੰਤਰਤਾ ਦਿਵਸ ਮੌਕੇ ਸਬ ਡਵੀਜ਼ਨ ਪੱਧਰੀ ਸਮਾਗਮ 'ਚ ਐੱਸ. ਡੀ. ਐੱਮ. ਨੇ ਲਹਿਰਾਇਆ ਝੰਡਾ
. . .  about 3 hours ago
ਰਾਜਪਥ 'ਤੇ ਗਣਤੰਤਰ ਦਿਵਸ ਪਰੇਡ ਸ਼ੁਰੂ
. . .  about 3 hours ago
21 ਤੋਪਾਂ ਨਾਲ ਦਿੱਤੀ ਗਈ ਸਲਾਮੀ
. . .  about 3 hours ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜਪਥ 'ਤੇ ਲਹਿਰਾਇਆ ਤਿਰੰਗਾ
. . .  about 3 hours ago
ਰਾਜਪਥ 'ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਥੋੜ੍ਹੀ ਦੇਰ 'ਚ ਸ਼ੁਰੂ ਹੋਵੇਗੀ ਗਣਤੰਤਰ ਦਿਵਸ ਪਰੇਡ
. . .  about 3 hours ago
ਗਣਤੰਤਰ ਦਿਵਸ : ਨੈਸ਼ਨਲ ਵਾਰ ਮੈਮੋਰੀਅਲ ਵਿਖੇ ਪ੍ਰਧਾਨ ਮੰਤਰੀ ਮੋਦੀ ਨੇ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
. . .  about 3 hours ago
ਗਣਤੰਤਰ ਦਿਵਸ 2020 : ਰਾਸ਼ਟਰਪਤੀ ਲਹਿਰਾਉਣਗੇ ਝੰਡਾ, 21 ਤੋਪਾਂ ਦੀ ਸਲਾਮੀ ਨਾਲ ਹੋਵੇਗਾ ਰਾਸ਼ਟਰ ਗਾਣ
. . .  about 3 hours ago
ਸਿੱਖਿਆ ਮੰਤਰੀ ਦੇ ਹਲਕੇ ਸੰਗਰੂਰ 'ਚ ਅੱਜ ਗਣਤੰਤਰ ਦਿਵਸ ਮੌਕੇ ਰੋਸ ਪ੍ਰਦਰਸ਼ਨ ਕਰਨਗੇ ਬੇਰੁਜ਼ਗਾਰ ਅਧਿਆਪਕ
. . .  about 4 hours ago
ਭਾਰਤ ਨਿਊਜ਼ੀਲੈਂਡ ਵਿਚਕਾਰ ਦੂਸਰਾ ਟੀ20 ਮੈਚ ਅੱਜ
. . .  about 4 hours ago
ਅੱਜ ਦੇਸ਼ ਮਨਾ ਰਿਹਾ ਹੈ 71ਵਾਂ ਗਣਤੰਤਰ ਦਿਵਸ, ਰਾਜਪੱਥ 'ਤੇ ਭਾਰਤ ਦਿਖਾਏਗਾ ਤਾਕਤ ਤੇ ਵਿਲੱਖਣਤਾ ਦੀ ਝਾਕੀ
. . .  about 4 hours ago
ਗਣਤੰਤਰ ਦਿਵਸ ਮੌਕੇ 'ਅਦਾਰਾ' ਅਜੀਤ ਵੱਲੋਂ ਲੱਖ ਲੱਖ ਵਧਾਈ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਐੱਸ.ਐੱਸ.ਪੀ ਸੰਗਰੂਰ ਡਾ.ਗਰਗ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ
. . .  1 day ago
ਸ੍ਰੀ ਮੁਕਤਸਰ ਸਾਹਿਬ: ਪੀ.ਏ.ਯੂ. ਵੱਲੋਂ ਟਿੱਡੀ ਦਲ ਸਬੰਧੀ ਐਡਵਾਈਜ਼ਰੀ ਜਾਰੀ
. . .  1 day ago
2011 ਰਿਵਾਈਜ਼ ਟੈੱਟ ਪਾਸ ਬੇਰੁਜ਼ਗਾਰਾਂ ਦਾ ਵਫ਼ਦ ਮੁੱਖ ਸਕੱਤਰ ਪੰਜਾਬ ਨੂੰ ਮਿਲਿਆ
. . .  1 day ago
ਐਲੀਮੈਂਟਰੀ ਟੀਚਰ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ 2 ਫਰਵਰੀ ਨੂੰ
. . .  1 day ago
ਬੇ ਅਦਬੀ ਮਾਮਲੇ ਦੇ ਮੁੱਖ ਗਵਾਹ ਨੇ ਮਾਨਯੋਗ ਹਾਈਕੋਰਟ ਤੋਂ ਕੀਤੀ ਸੁਰੱਖਿਆ ਦੀ ਮੰਗ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਜੇਠ ਸੰਮਤ 551

ਅਨੰਤਨਾਗ 'ਚ ਅੱਤਵਾਦੀ ਹਮਲਾ-5 ਜਵਾਨ ਸ਼ਹੀਦ

• ਸੀ.ਆਰ.ਪੀ.ਐਫ. ਤੇ ਪੁਲਿਸ ਦੇ ਸਾਂਝੇ ਦਲ ਨੂੰ ਬਣਾਇਆ ਨਿਸ਼ਾਨਾ • 5 ਜਵਾਨ ਤੇ ਇਕ ਔਰਤ ਜ਼ਖ਼ਮੀ • ਜਵਾਬੀ ਕਾਰਵਾਈ 'ਚ 1 ਅੱਤਵਾਦੀ ਹਲਾਕ
ਮਨਜੀਤ ਸਿੰਘ
ਸ੍ਰੀਨਗਰ, 12 ਜੂਨ -ਦਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕਸਬੇ 'ਚ ਅਮਰਨਾਥ ਯਾਤਰਾ ਸ਼ੁਰੂ ਹੋਣ ਦੇ ਕੁਝ ਦਿਨ ਪਹਿਲਾਂ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਂਦੇ ਹੋਏ ਅੱਤਵਾਦੀਆਂ ਨੇ ਸੀ.ਆਰ.ਪੀ.ਐਫ. ਤੇ ਪੁਲਿਸ ਦੇ ਸਾਂਝੇ ਦਲ 'ਤੇ ਹਮਲਾ ਕਰਦੇ ਹੋਏ ਸੀ.ਆਰ.ਪੀ.ਐਫ. ਦੇ 5 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ, ਜਦਕਿ ਐਸ.ਐਚ.ਓ. ਤੇ ਇਕ ਔਰਤ ਸਮੇਤ 5 ਜਵਾਨ ਜ਼ਖ਼ਮੀ ਹੋ ਗਏ | ਜਵਾਬੀ ਕਾਰਵਾਈ ਦੌਰਾਨ ਇਕ ਅੱਤਵਾਦੀ ਵੀ ਹਲਾਕ ਹੋ ਗਿਆ | ਸ਼ਹੀਦ ਸੀ.ਆਰ.ਪੀ.ਐਫ. ਜਵਾਨਾਂ ਦੀ ਪਹਿਚਾਣ ਏ.ਐਸ.ਆਈ. ਨਿਰੋਦ ਸ਼ਰਮਾ, ਕਾਂਸਟੇਬਲ ਸਤਿੰਦਰ ਕੁਮਾਰ, ਕਾਂਸਟੇਬਲ ਕੁਸ਼ਵਾਹਾ, ਏ.ਐਸ.ਆਈ. ਰਮੇਸ਼ ਕੁਮਾਰ ਤੇ ਕਾਂਸਟੇਬਲ ਮਹੇਸ਼ ਵਜੋਂ ਹੋਈ ਹੈ | ਜਾਣਕਾਰੀ ਮੁਤਾਬਿਕ ਅਨੰਤਨਾਗ ਕਸਬੇ 'ਚ ਸਥਿਤ ਖੰਨਾਬਲ-ਪਹਿਲਗਾਮ (ਕੇ.ਪੀ.) ਰੋਡ 'ਤੇ ਬੱਸ ਅੱਡੇ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਆਕਸਫੋਡ ਸਕੂਲ ਨੇੜੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਤਾਇਨਾਤ ਸੀ.ਆਰ.ਪੀ.ਐਫ. 116 ਬਟਾਲੀਅਨ ਬੀ ਕੰਪਨੀ ਤੇ ਪੁਲਿਸ ਦਲ 'ਤੇ ਮੋਟਰਸਾਈਕਲ ਸਵਾਰ ਦੋ ਅੱਤਵਾਦੀਆਂ, ਜਿਨ੍ਹਾਂ ਨੂੰ ਜੈਸ਼-ਏ-ਮੁਹੰਮਦ ਨਾਲ ਸਬੰਧਿਤ ਮੰਨਿਆ ਜਾ ਰਿਹਾ ਹੈ, ਨੇ ਬੁੱਧਵਾਰ ਸ਼ਾਮ 4.55 ਵਜੇ ਪਹਿਲਾ ਗ੍ਰਨੇਡ ਚਲਾਇਆ ਤੇ ਇਸ ਤੋਂ ਬਾਅਦ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ | ਗੋਲੀਬਾਰੀ ਦੌਰਾਨ ਇਲਾਕੇ 'ਚ ਅਫਰਾ-ਤਫਰੀ ਮਚ ਗਈ ਤੇ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਇਧਰ-ਉਧਰ ਭੱਜਦੇ ਦੇਖੇ ਗਏ | ਅੱਤਵਾਦੀਆਂ ਵਲੋਂ ਅਚਾਨਕ ਕੀਤੀ ਗੋਲਾਬਾਰੀ ਕਾਰਨ ਸੁਰੱਖਿਆ ਬਲਾਂ ਨੂੰ ਸੰਭਲਣ ਦਾ ਮੌਕਾ ਨਹੀ ਮਿਲਿਆਂ ਤੇ ਮੌਕੇ 'ਤੇ ਸੀ.ਆਰ.ਪੀ.ਐਫ. ਦੇ 5 ਜਵਾਨ ਸ਼ਹੀਦ ਹੋ ਗਏ ਜਦਕਿ ਇਲਾਕੇ ਦੇ ਐਸ.ਐਚ.ਓ. ਅਨੰਤਨਾਗ ਥਾਣਾ ਸਦਰ ਅਰਸ਼ਦ ਅਹਿਮਦ ਖਾਨ ਸਮੇਤ 5 ਜਵਾਨ ਤੇ 1 ਔਰਤ ਗੰਭੀਰ ਜ਼ਖ਼ਮੀ ਹੋ ਗਏ | ਸੁਰੱਖਿਆ ਬਲਾਂ ਵਲੋਂ ਕੀਤੀ ਜਵਾਬੀ ਕਾਰਵਾਈ 'ਚ ਇਕ ਅੱਤਵਾਦੀ ਵੀ ਮਾਰਿਆ ਗਿਆ, ਜਦਕਿ ਦੂਜਾ ਅੱਤਵਾਦੀ ਨੇੜੇ ਕਿਤੇ ਲੁਕ ਕੇ ਲਗਾਤਾਰ ਗੋਲੀਬਾਰੀ ਕਰਦਾ ਰਿਹਾ | ਜ਼ਖ਼ਮੀ ਜਵਾਨਾਂ ਨੂੰ ਤੁਰੰਤ ਸਬ-ਜ਼ਿਲ੍ਹਾ ਹਸਪਤਾਲ ਤਬਦੀਲ ਕੀਤਾ ਗਿਆ, ਜਿਥੋਂ ਗੰਭੀਰ ਜ਼ਖ਼ਮੀਆਂ ਨੂੰ ਸ੍ਰੀਨਗਰ ਦੇ 92 ਫੌਜੀ ਬੇਸ ਹਸਪਤਾਲ ਸ੍ਰੀਨਗਰ ਤਬਦੀਲ ਕਰ ਦਿੱਤਾ ਗਿਆ ਹੈ | ਹਮਲੇ ਦੇ ਬਾਅਦ ਫੌਜ ਤੇ ਪੁਲਿਸ ਨੇ ਇਲਾਕੇ ਨੂੰ ਘੇਰ ਕੇ ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਅਭਿਆਨ ਛੇੜ ਦਿੱਤਾ ਹੈ |

ਅਲ-ਉਮਰ ਮੁਜਾਹਦੀਨ ਨੇ ਲਈ ਜ਼ਿੰਮੇਵਾਰੀ

ਅਨੰਤਨਾਗ ਵਿਖੇ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਅਲ-ਉਮਰ ਮੁਜਾਹਦੀਨ ਨੇ ਆਪਣੇ ਸਿਰ ਲੈਂਦੇ ਹੋਏ 5 ਜਵਾਨਾਂ ਨੂੰ ਸ਼ਹੀਦ ਕਰਨ ਦਾ ਦਾਅਵਾ ਕੀਤਾ ਹੈ | ਸੰਗਠਨ ਨੇ ਬੁਲਾਰੇ ਨੇ ਸਥਾਨਕ ਖਬਰ ਏਜੰਸੀ ਨੂੰ ਦੱਸਿਆ ਕਿ ਨੇੜ ਭਵਿੱਖ 'ਚ ਵੀ ਅਜਿਹੇ ਹਮਲੇ ਜਾਰੀ ਰਹਿਣਗੇ | ਅਲ-ਉਮਰ ਦੀ ਅਗਵਾਈ ਮੁਸ਼ਤਾਕ ਅਹਿਮਦ ਜ਼ਰਗਰ ਉਰਫ ਲਟਰਮ ਕਰਦਾ ਹੈ, ਇਸ ਨੂੰ ਕੰਧਾਰ ਜਹਾਜ਼ ਹਾਈਜੈਕ ਵੇਲੇ ਜੈਸ਼-ਏ-ਮੁਹੰਮਦ ਦੇ ਸਰਗਨੇ ਅਜ਼ਹਰ ਮਸੂਦ ਤੇ ਉਮਰ ਸ਼ੇਖ ਨਾਲ ਕੰਧਾਰ ਲਿਜਾ ਕੇ ਛੱਡ ਦਿਤਾ ਗਿਆ ਸੀ | ਲਟਰਮ ਇਸ ਵੇਲੇ ਪਾਕਿਸਤਾਨ 'ਚ ਬੈਠਾ ਹੈ ਤੇ ਉਸ ਦੇ ਜੈਸ਼ ਸਰਗਨਾ ਨਾਲ ਨੇੜਲੇ ਸਬੰਧ ਹਨ | ਜ਼ਿਕਰਯੋਗ ਹੈ ਕਿ ਇਸੇ ਸਾਲ 14 ਫਰਵਰੀ ਨੂੰ ਸ੍ਰੀਨਗਰ-ਅਨੰਤਨਾਗ ਹਾਈਵੇਅ 'ਤੇ ਲਿਤਪੋਰਾ ਨੇੜੇ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਜੈਸ਼-ਏ-ਮੁਹੰਮਦ ਦੇ ਫਿਦਾਇਨ ਹਮਲੇ 'ਚ ਸੀ.ਆਰ.ਪੀ.ਐਫ. ਦੇ 42 ਜਵਾਨ ਸ਼ਹੀਦ ਹੋ ਗਏ ਸਨ |

ਸੋਪੋਰ ਮੁਕਾਬਲੇ 'ਚ ਅੱਤਵਾਦੀ ਹਲਾਕ

ਸ੍ਰੀਨਗਰ, 12 ਜੂਨ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਬਾਰਮੁਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ 'ਚ ਇਕ ਅਣਪਛਾਤੇ ਅੱਤਵਾਦੀ ਦੇ ਮਾਰੇ ਜਾਣ ਬਾਅਦ ਬੀਤੀ ਦੇਰ ਰਾਤ ਮੁਕਾਬਲਾ ਖ਼ਤਮ ਹੋ ਗਿਆ | ਪੁਲਿਸ ਬੁਲਾਰੇ ਨੇ ਦੱਸਿਆ ਕਿ ਫ਼ੌਜ ਦੀ 22 ਆਰ.ਆਰ. ਪੁਲਿਸ ਅਤੇ ਸੀ.ਆਰ.ਪੀ. ਐਫ. ਵਲੋਂ ਸੋਪੋਰ (ਬੋਮਈ) ਦੇ ਵੂਡਰਾ ਪਾਇਨ ਇਲਾਕੇ 'ਚ ਮੰਗਲਵਾਰ ਦੀ ਦੁਪਹਿਰ ਨੂੰ ਸਾਂਝੀ ਕਾਰਵਾਈ ਕਰਦਿਆਂ ਤਲਾਸ਼ੀ ਮੁਹਿੰਮ ਚਲਾਈ ਗਈ ਸੀ, ਇਸ ਦੌਰਾਨ ਬੀਤੀ ਦੇਰ ਰਾਤ ਤੱਕ ਚੱਲੇ ਮੁਕਾਬਲੇ 'ਚ ਇਕ ਅਣਪਛਾਤੇ ਅੱਤਵਾਦੀ ਮਾਰਿਆ ਗਿਆ | ਪੁਲਿਸ ਨੇ ਅੱਤਵਾਦੀ ਦੀ ਲਾਸ਼ ਕੋਲੋਂ ਅਸਲ੍ਹਾ ਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ | ਅੱਤਵਾਦੀ ਦੀ ਪਛਾਣ ਨਾ ਹੋਣ ਕਾਰਨ ਉਸ ਦੀ ਲਾਸ਼ ਆਖਰੀ ਰਸਮਾਂ ਲਈ ਸਥਾਨਕ ਔਕਾਫ ਕਮੇਟੀ ਸ਼ੀਰੀ ਦੇ ਹਵਾਲੇ ਕਰ ਦਿੱਤੀ ਗਈ ਹੈ | ਇਸ ਦੌਰਾਨ ਦੱਖਣੀ ਕਸ਼ਮੀਰ 'ਚ ਬਾਰਾਮੁਲਾ ਇਲਾਕੇ ਦੇ 2 ਨੌਜਵਾਨਾਂ ਦੇੇ ਅੱਤਵਾਦੀ ਬਣਨ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ |

ਰਾਜਪਾਲ ਵਲੋਂ ਅੱਤਵਾਦੀਆਂ ਨੂੰ ਹਥਿਆਰ ਸੁੱਟਣ ਦੀ ਅਪੀਲ

ਸ੍ਰੀਨਗਰ, 12 ਜੂਨ (ਏਜੰਸੀ)-ਜੰਮੂ-ਕਸ਼ਮੀਰ ਦੇ ਗਵਰਨਰ ਸਤਿਆਪਾਲ ਮਲਿਕ ਨੇ ਅੱਜ ਸੂਬੇ 'ਚ ਸਰਗਰਮ ਅੱਤਵਾਦੀਆਂ ਨੂੰ ਹਥਿਆਰ ਸੁੱਟ ਕੇ ਗੱਲਬਾਤ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਗੱਲਬਾਤ ਨਾਲ ਹੀ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਉਹ ਆਪਣੀਆਂ ਉਮੰਗਾਂ ਪੂਰੀਆਂ ਕਰ ਸਕਦੇ ਹਨ ਅਤੇ ਭਾਰਤ ਕਦੇ ਵੀ ਹਿੰਸਾ ਅੱਗੇ ਗੋਡੇ ਨਹੀਂ ਟੇਕੇਗਾ | ਲੰਬੀ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਪ੍ਰਸ਼ਾਸਨ ਦੀਆਂ ਉਪਲਬੱਧੀਆਂ ਦਾ ਵਿਖਿਆਨ ਕਰਨ ਦੌਰਾਨ ਸ੍ਰੀ ਮਲਿਕ ਨੇ ਹਥਿਆਰ ਚੁੱਕਣ ਅਤੇ ਵੱਖਵਾਦੀ ਵਿਚਾਰਧਾਰਾ ਵੱਲ ਪ੍ਰੇਰਿਤ ਹੋਣ ਵਾਲੇ ਸੂਬੇ ਦੇ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਗੱਲਬਾਤ ਅਤੇ ਪਿਆਰ ਨਾਲ ਸਾਥੋਂ ਭਾਵੇਂ ਸਭ ਕੁਝ ਲੈ ਲਵੋ | ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਸੀਂ ਸਭ ਤਿਆਰ ਹਾਂ, ਇਸ ਲਈ ਤੁਸੀਂ ਵੀ ਬੰਦੂਕਾਂ ਸੁੱਟ ਕੇ ਗੱਲਬਾਤ ਦੀ ਮੇਜ਼ 'ਤੇ ਅੱਗੇ ਆਓ | ਉਨ੍ਹਾਂ ਹਿੰਸਾ ਦੇ ਰਾਹ ਪਏ ਅੱਤਵਾਦੀਆਂ ਨੂੰ ਕਿਹਾ ਕਿ ਹੋ ਸਕਦਾ ਹੈ ਇਸ ਸਮੇਂ ਤੁਹਾਨੂੰ ਇਹ ਅਹਿਸਾਸ ਨਾ ਹੋਵੇ ਪਰ 10 ਸਾਲਾਂ ਬਾਅਦ ਤੁਹਾਨੂੰ ਖੁਦ ਨੂੰ ਅਹਿਸਾਸ ਹੋਵੇਗਾ ਕਿ ਤੁਸੀਂ ਗ਼ਲਤ ਰਾਹ 'ਤੇ ਸੀ | ਉਨ੍ਹਾਂ ਵੱਖਵਾਦ ਦੇ ਰਾਹ ਪਏ ਲੋਕਾਂ ਨੂੰ ਗੱਲਬਾਤ ਲਈ ਪ੍ਰੇਰਦਿਆਂ ਦਲੀਲ ਦਿੱਤੀ ਕਿ ਤੁਹਾਡਾ ਕੋਲ ਪਹਿਲਾਂ ਹੀ ਆਪਣਾ ਸੰਵਿਧਾਨ ਅਤੇ ਆਪਣਾ ਵੱਖਰਾ ਝੰਡਾ ਹੈ, ਤੁਹਾਨੂੰ ਇਸ ਤੋਂ ਵੱਧ ਹੁਣ ਹੋਰ ਕੀ ਚਾਹੀਦਾ ਹੈ |

ਜੰਮੂ-ਕਸ਼ਮੀਰ 'ਚ ਰਾਸ਼ਟਰਪਤੀ ਸ਼ਾਸਨ 6 ਮਹੀਨੇ ਹੋਰ ਵਧਾਉਣ ਦੀ ਪ੍ਰਵਾਨਗੀ

ਸੰਸਦ ਦੇ ਇਜਲਾਸ 'ਚ ਤਿੰਨ ਤਲਾਕ ਬਿੱਲ ਪੇਸ਼ ਕਰੇਗੀ ਸਰਕਾਰ
ਨਵੀਂ ਦਿੱਲੀ, 12 ਜੂਨ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਅੱਜ ਇੱਥੇ ਨਵੇਂ ਕੇਂਦਰੀ ਮੰਤਰੀ ਮੰਡਲ ਦੀ ਪਹਿਲੀ ਬੈਠਕ ਹੋਈ, ਜਿਸ 'ਚ ਕਈ ਅਹਿਮ ਫ਼ੈਸਲੇ ਲਏ ਗਏ | ਕੈਬਨਿਟ ਮੀਟਿੰਗ 'ਚ ਲਏ ਗਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਕੇਂਦਰੀ ਕੈਬਨਿਟ ਨੇ ਜੰਮੂ-ਕਸ਼ਮੀਰ 'ਚ ਰਾਸ਼ਟਰਪਤੀ ਸ਼ਾਸਨ 6 ਮਹੀਨੇ ਹੋਰ ਵਧਾਉਣ ਲਈ ਪ੍ਰਵਾਨਗੀ ਦਿੱਤੀ ਹੈ | ਇਹ 3 ਜੁਲਾਈ ਤੋਂ ਸ਼ੁਰੂ ਹੋਵੇਗਾ | ਦੱਸਣਯੋਗ ਹੈ ਕਿ 20 ਜੂਨ, 2018 ਤੋਂ ਜੰਮੂ-ਕਸ਼ਮੀਰ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਹੈ | ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਜੰਮੂ-ਕਸ਼ਮੀਰ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੇ ਐਲਾਨ 'ਤੇ ਦਸਤਖ਼ਤ ਕਰਨਗੇ | ਇਸ ਤੋਂ ਇਲਾਵਾ ਕੇਂਦਰੀ ਕੈਬਨਿਟ ਨੇ ਤਿੰਨ ਤਲਾਕ 'ਤੇ ਪਾਬੰਦੀ ਲਗਾਉਣ ਲਈ ਇਕ ਨਵੇਂ ਬਿੱਲ ਨੂੰ ਪ੍ਰਵਾਨਗੀ ਦਿੱਤੀ ਹੈ | ਇਹ ਬਿੱਲ ਭਾਜਪਾ ਦੀ ਅਗਵਾਈ ਵਾਲੀ ਪਿਛਲੀ ਐਨ.ਡੀ.ਏ. ਸਰਕਾਰ ਵਲੋਂ ਫ਼ਰਵਰੀ 'ਚ ਜਾਰੀ ਕੀਤੇ ਗਏ ਆਰਡੀਨੈਂਸ ਦੀ ਜਗ੍ਹਾ ਲਵੇਗਾ | ਜਾਵੜੇਕਰ ਨੇ ਦੱਸਿਆ ਕਿ ਇਸ ਨਵੇਂ ਬਿੱਲ ਨੂੰ ਸੰਸਦ ਦੇ ਆਗਾਮੀ ਇਜਲਾਸ 'ਚ ਪੇਸ਼ ਕੀਤਾ ਜਾਵੇਗਾ |
ਜੰਮੂ-ਕਸ਼ਮੀਰ 'ਚ ਰਾਖ਼ਵਾਂਕਰਨ
ਕੇਂਦਰੀ ਮੰਤਰੀ ਮੰਡਲ ਨੇ ਜੰਮੂ-ਕਸ਼ਮੀਰ ਰਾਖ਼ਵਾਂਕਰਨ (ਸੋਧ) ਬਿੱਲ 2019 ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਨਾਲ ਜੰਮੂ-ਕਸ਼ਮੀਰ 'ਚ ਕੌਮਾਂਤਰੀ ਸਰਹੱਦ (ਆਈ.ਬੀ.) ਦੇ ਕੋਲ ਰਹਿਣ ਵਾਲੇ ਲੋਕਾਂ ਨੂੰ ਰਾਹਤ ਮਿਲੇਗੀ | ਦਰਅਸਲ ਕੈਬਨਿਟ ਨੇ ਰਾਖ਼ਵੇਂਕਰਨ ਲਈ ਉੱਥੇ 1954 ਦੇ ਰਾਸ਼ਟਰਪਤੀ ਆਦੇਸ਼ 'ਚ ਬਦਲਾਅ ਕਰਕੇ ਰਾਖ਼ਵਾਂਕਰਨ ਦੀ ਵਿਵਸਥਾ 'ਚ ਫੇਰਬਦਲ ਕੀਤਾ ਹੈ |
ਇਸ ਦੇ ਤਹਿਤ ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ ਦੇ ਨਾਲ ਰਹਿਣ ਵਾਲੇ ਲੋਕਾਂ ਦੇ ਨਾਲ-ਨਾਲ ਹੁਣ ਕੌਮਾਂਤਰੀ ਸਰਹੱਦ (ਆਈ.ਬੀ.) ਨੇੜੇ ਰਹਿਣ ਵਾਲੇ ਲੋਕਾਂ ਨੂੰ ਵੀ ਰਾਖ਼ਵੇਂਕਰਨ ਦਾ ਲਾਭ ਮਿਲੇਗਾ | ਸੰਸਦ ਦੇ ਆਗਾਮੀ ਇਜਲਾਸ 'ਚ ਦੋਵਾਂ ਸਦਨਾਂ 'ਚ ਇਸ ਬਿੱਲ ਨੂੰ ਪੇਸ਼ ਕੀਤਾ ਜਾਵੇਗਾ |
ਸਵੈ-ਇੱਛਾ ਨਾਲ ਆਧਾਰ ਕਾਰਡ ਦੇ ਇਸਤੇਮਾਲ ਸਬੰਧੀ ਬਿੱਲ ਨੂੰ ਪ੍ਰਵਾਨਗੀ
ਕੈਬਨਿਟ ਨੇ ਬੈਂਕ ਖ਼ਾਤਿਆਂ ਨੂੰ ਖੁੱਲ੍ਹਵਾਉਣ ਲਈ ਅਤੇ ਮੋਬਾਈਲ ਫ਼ੋਨ ਕੁਨੈਕਸ਼ਨ ਲੈਣ ਲਈ ਪਛਾਣ ਵਜੋਂ ਸਵੈ-ਇੱਛਾ ਨਾਲ ਆਧਾਰ ਕਾਰਡ ਵਰਤਣ ਦੀ ਇਜਾਜ਼ਤ ਸਬੰਧੀ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ | ਆਧਾਰ ਸੋਧ ਬਿੱਲ 2019 ਸੰਸਦ ਦੇ ਆਗਾਮੀ ਇਜਲਾਸ 'ਚ ਪੇਸ਼ ਕੀਤਾ ਜਾਵੇਗਾ |
ਯੂਨੀਵਰਸਿਟੀ 'ਚ ਪੁਰਾਣੀ ਰੋਸਟਰ ਪ੍ਰਣਾਲੀ ਮੁੜ ਤੋਂ ਲਾਗੂ
ਯੂਨੀਵਰਸਿਟੀ 'ਚ ਨਿਯੁਕਤੀ ਨੂੰ ਲੈ ਕੇ ਹੋਏ ਰੋਸਟਰ ਵਿਵਾਦ 'ਤੇ ਮੋਦੀ ਸਰਕਾਰ ਨੇ ਦੁਬਾਰਾ ਆਰਡੀਨੈਂਸ ਜਾਰੀ ਕੀਤਾ | ਇਸ ਦੇ ਨਾਲ ਹੀ ਪੁਰਾਣੀ ਪ੍ਰਣਾਲੀ ਬਹਾਲ ਕੀਤੀ ਗਈ ਹੈ | ਆਰਡੀਨੈਂਸ ਦੇ ਬਾਅਦ ਵਿਭਾਗ ਜਾਂ ਵਿਸ਼ੇ ਦੀ ਬਜਾਏ ਯੂਨੀਵਰਸਿਟੀ ਜਾਂ ਕਾਲਜ ਨੂੰ ਇਕ ਇਕਾਈ ਮੰਨਿਆ ਜਾਵੇਗਾ | ਇਸ ਫ਼ੈਸਲੇ ਨਾਲ ਅਧਿਆਪਕ ਕਾਡਰ 'ਚ ਸਿੱਧੀ ਭਰਤੀ ਦੇ ਤਹਿਤ 7000 ਤੋਂ ਵੱਧ ਅਸਾਮੀਆਂ ਨੂੰ ਭਰਨ ਮੌਕੇ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਐਸ.ਸੀ., ਐਸ.ਟੀ., ਅਤੇ ਓ.ਬੀ.ਸੀ. ਨੂੰ ਰਾਖ਼ਵਾਂਕਰਨ ਮਿਲ ਸਕੇ |
ਸਰਕਾਰੀ ਸੰਪਤੀ 'ਤੇ ਕਬਜ਼ਾ ਹਟਾਉਣ ਲਈ ਬਿੱਲ ਲਿਆਏਗੀ ਸਰਕਾਰ
ਕੇਂਦਰ ਸਰਕਾਰੀ ਸੰਪਤੀ 'ਤੇ ਨਾਜਾਇਜ਼ ਕਬਜ਼ਾ ਹਟਾਉਣ ਦਾ ਕੰਮ ਆਸਾਨ ਬਣਾਉਣ ਲਈ ਸੰਸਦ ਦੇ ਆਗਾਮੀ ਇਜਲਾਸ 'ਚ ਇਕ ਬਿੱਲ ਲਿਆਵੇਗਾ | ਬੈਠਕ 'ਚ ਸਰਕਾਰੀ ਥਾਵਾਂ (ਨਾਜਾਇਜ਼ ਕਬਜ਼ਾ ਬੇਦਖਲ) ਸੋਧ ਬਿੱਲ 2019 ਨੂੰ ਪ੍ਰਵਾਨਗੀ ਦਿੱਤੀ ਗਈ ਅਤੇ ਇਸ ਨੂੰ ਸੰਸਦ 'ਚ ਪੇਸ਼ ਕਰਨ ਦਾ ਫ਼ੈਸਲਾ ਕੀਤਾ ਗਿਆ |
ਓ.ਬੀ.ਸੀ. ਸੂਚੀ 'ਚ ਉਪ ਸ਼੍ਰੇਣੀ ਬਣਾਉਣ ਦੀ ਕਮੇਟੀ ਦਾ ਕਾਰਜਕਾਲ ਵਧਾਇਆ
ਕੇਂਦਰੀ ਮੰਤਰੀ ਮੰਡਲ ਨੇ ਹੋਰ ਪਛੜੇ ਵਰਗ (ਓ.ਬੀ.ਸੀ.) ਦੀ ਕੇਂਦਰੀ ਸੂਚੀ 'ਚ ਉਪ ਸ਼੍ਰੇਣੀ ਬਣਾਉਣ ਲਈ ਗਠਿਤ ਕਮੇਟੀ ਦਾ ਕਾਰਜਕਾਲ ਹੋਰ ਦੋ ਮਹੀਨੇ ਵਧਾਉਣ ਨੂੰ ਪ੍ਰਵਾਨਗੀ ਦਿੱਤੀ ਹੈ | ਕਮੇਟੀ ਦਾ ਕਾਰਜਕਾਲ ਛੇਵੀਂ ਵਾਰ ਵਧਾਇਆ ਗਿਆ ਹੈ |
ਸਿਹਤ ਖ਼ੇਤਰ ਨਾਲ ਜੁੜੇ ਤਿੰਨ ਅਹਿਮ ਬਿੱਲ ਲਿਆਉਣ ਦੀ ਮਨਜ਼ੂਰੀ
ਕੇਂਦਰੀ ਮੰਤਰੀ ਮੰਡਲ ਨੇ ਭਾਰਤੀ ਚਿਕਿਤਸਾ ਪ੍ਰੀਸ਼ਦ (ਸੋਧ) ਬਿੱਲ ਸਮੇਤ ਸਿਹਤ ਖ਼ੇਤਰ ਨਾਲ ਜੁੜੇ ਤਿੰਨ ਅਹਿਮ ਬਿੱਲ ਲਿਆਉਣ ਦੀ ਮਨਜ਼ੂਰੀ ਦਿੱਤੀ ਹੈ | ਜਾਵੜੇਕਰ ਨੇ ਦੱਸਿਆ ਕਿ ਭਾਰਤੀ ਚਿਕਿਤਸਾ ਪ੍ਰੀਸ਼ਦ (ਸੋਧ) ਬਿੱਲ 2019, ਹੋਮਿਓਪੈਥੀ ਕੇਂਦਰੀ ਪ੍ਰੀਸ਼ਦ (ਸੋਧ) ਬਿੱਲ 2019, ਅਤੇ ਡੈਂਟਿਸਟ (ਸੋਧ) ਬਿੱਲ 2019 ਨੂੰ ਮਨਜ਼ੂਰੀ ਦਿੱਤੀ ਗਈ ਹੈ | ਕੇਂਦਰੀ ਹੋਮਿਓਪੈਥੀ ਪ੍ਰੀਸ਼ਦ ਦਾ ਕਾਰਜਕਾਲ ਵੀ 16 ਮਈ 2020 ਤੱਕ ਵਧਾ ਦਿੱਤਾ ਗਿਆ ਹੈ |

ਰਾਹੁਲ ਗਾਂਧੀ ਬਣੇ ਰਹਿਣਗੇ ਕਾਂਗਰਸ ਪ੍ਰਧਾਨ

ਕੋਰ ਕਮੇਟੀ ਦੀ ਮੀਟਿੰਗ 'ਚ ਲਿਆ ਫ਼ੈਸਲਾ
ਨਵੀਂ ਦਿੱਲੀ, 12 ਜੂਨ (ਉਪਮਾ ਡਾਗਾ ਪਾਰਥ)-ਕਾਂਗਰਸ 'ਚ ਪ੍ਰਧਾਨਗੀ ਨੂੰ ਲੈ ਕੇ ਸ਼ਸ਼ੋਪੰਜ ਦਰਮਿਆਨ ਅੱਜ ਹੋਈ ਕੋਰ ਕਮੇਟੀ ਦੀ ਮੀਟਿੰਗ ਬਾਅਦ ਪਾਰਟੀ ਨੇ ਫਿਲਹਾਲ ਰਾਹੁਲ ਗਾਂਧੀ ਦਾ ਕੋਈ ਵੀ ਬਦਲ (ਵਿਕਲਪ) ਮੰਨਣ ਤੋਂ ਇਨਕਾਰ ਕਰ ਦਿੱਤਾ ਹੈ | ਮੀਟਿੰਗ 'ਚ ਸ਼ਾਮਿਲ ਪਾਰਟੀ ਦੇ ਸੀਨੀਅਰ ਨੇਤਾ ਅਤੇ ਪਾਰਟੀ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲ ਨੇ ਮੀਡੀਆ ਅੱਗੇ ਦੁਹਰਾਉਂਦਿਆਂ ਕਿਹਾ ਕਿ ਰਾਹੁਲ ਗਾਂਧੀ ਪ੍ਰਧਾਨ ਹਨ ਅਤੇ ਉਹ ਪ੍ਰਧਾਨ ਹੀ ਰਹਿਣਗੇ | ਕੇਰਲ ਦੇ ਸਾਬਕਾ ਮੁੱਖ ਮੰਤਰੀ ਏ. ਕੇ. ਐਾਟਨੀ ਦੀ ਅਗਵਾਈ ਹੇਠ ਹੋਈ ਮੀਟਿੰਗ 'ਚ ਪਾਰਟੀ ਦੇ ਕਈ ਚੋਟੀ ਦੇ ਆਗੂਆਂ ਨੇ ਹਿੱਸਾ ਲਿਆ, ਜਿਸ 'ਚ ਮਲਿਕ ਅਰਜੁਨ ਖੜਗੇ, ਅਹਿਮਦ ਪਟੇਲ, ਰਣਦੀਪ ਸਿੰਘ ਸੂਰਜੇਵਾਲ, ਗੁਲਾਮ ਨਬੀ ਆਜ਼ਾਦ, ਪੀ. ਚਿਦੰਬਰਮ, ਕੇ. ਸੀ. ਵੇਨੂਗੋਪਾਲ, ਜੈਰਾਮ ਰਮੇਸ਼ ਅਤੇ ਅਨੰਦ ਸ਼ਰਮਾ ਸ਼ਾਮਿਲ ਸਨ | ਅੱਜ ਦੀ ਇਸ ਕੋਰ ਕਮੇਟੀ ਦੀ ਮੀਟਿੰਗ 'ਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਸ਼ਿਰਕਤ ਨਹੀਂ ਕੀਤੀ | ਸੋਨੀਆ ਗਾਂਧੀ ਅੱਜ ਆਪਣੀ ਬੇਟੀ ਅਤੇ ਉੱਤਰ ਪ੍ਰਦੇਸ਼ (ਪੂਰਬੀ) ਦੀ ਇੰਚਾਰਜ ਪਿ੍ਅੰਕਾ ਗਾਂਧੀ ਨਾਲ ਰਾਇਬਰੇਲੀ ਦੇ ਦੌਰੇ 'ਤੇ ਹਨ | ਉੱਤਰ ਪ੍ਰਦੇਸ਼ ਦੀਆਂ ਲੋਕ ਸਭਾ ਸੀਟਾਂ 'ਚੋਂ ਕਾਂਗਰਸ ਨੂੰ ਸਿਰਫ਼ ਰਾਇਬਰੇਲੀ 'ਤੇ ਹੀ ਜਿੱਤ ਹਾਸਲ ਹੋਈ ਸੀ | ਸੋਨੀਆ ਗਾਂਧੀ ਅੱਜ ਰਾਇਬਰੇਲੀ ਦੀ ਜਨਤਾ ਦਾ ਧੰਨਵਾਦ ਕਰਨ ਲਈ ਗਏ ਹਨ | ਅੱਜ ਦੀ ਕੋਰ ਕਮੇਟੀ ਦੀ ਮੀਟਿੰਗ 'ਚ ਰਾਹੁਲ ਗਾਂਧੀ ਦੇ ਪ੍ਰਧਾਨਗੀ ਛੱਡਣ ਦੇ ਫ਼ੈਸਲੇ 'ਤੇ ਅੜੇ ਰਹਿਣ 'ਤੇ ਪ੍ਰਧਾਨ ਦੇ ਬਦਲ 'ਤੇ ਵਿਚਾਰ ਕੀਤਾ ਜਾਣਾ ਸੀ | ਪਾਰਟੀ ਹਲਕਿਆਂ ਮੁਤਾਬਿਕ ਕਾਂਗਰਸ ਵਲੋਂ 2 ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਜਾਣ ਦੀ ਚਰਚਾ ਕੀਤੀ ਜਾ ਰਹੀ ਸੀ, ਪਰ ਕਿਸੇ ਵੀ ਨਾਂਅ 'ਤੇ ਫਿਲਹਾਲ ਇਕ ਰਾਇ ਨਾ ਬਣਨ ਕਾਰਨ ਪਾਰਟੀ ਨੇ ਮੁੜ ਆਪਣਾ ਸਟੈਂਡ ਦੁਹਰਾਉਂਦਿਆਂ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਦੇ ਪ੍ਰਧਾਨ ਹਨ ਅਤੇ ਰਹਿਣਗੇ | ਸੂਰਜੇਵਾਲ ਨੇ ਇਹ ਵੀ ਕਿਹਾ ਕਿ ਇਸ ਮੁੱਦੇ 'ਤੇ ਕੋਈ ਸ਼ੱਕ ਨਹੀਂ ਹੈ | ਅੱਜ ਦੀ ਮੀਟਿੰਗ 'ਚ ਪਾਰਟੀ ਨੇਤਾਵਾਂ ਨੇ ਹਰਿਆਣਾ, ਜੰਮੂ-ਕਸ਼ਮੀਰ, ਝਾਰਖੰਡ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਤੇ ਵੀ ਚਰਚਾ ਕੀਤੀ, ਜਿਥੇ ਇਸ ਸਾਲ ਦੇ ਅੰਤ 'ਚ ਚੋਣਾਂ ਹੋਣਗੀਆਂ |

ਅਜੇ ਲੰਡਨ ਜੇਲ੍ਹ 'ਚ ਹੀ ਰਹੇਗਾ ਨੀਰਵ ਮੋਦੀ-ਜ਼ਮਾਨਤ ਅਰਜ਼ੀ ਚੌਥੀ ਵਾਰ ਰੱਦ

ਲੰਡਨ, ਲੈਸਟਰ, 12 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)- ਪੰਜਾਬ ਨੈਸ਼ਨਲ ਬੈਂਕ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹੀਰਾ ਵਪਾਰੀ ਨੀਰਵ ਮੋਦੀ ਦੀ ਜ਼ਮਾਨਤ ਦੀ ਅਰਜ਼ੀ ਲੰਡਨ ਦੀ ਮੈਜਿਸਟਰੇਟ ਅਦਾਲਤ ਨੇ ਸੁਣਵਾਈ ਤੋਂ ਬਾਅਦ ਚੌਥੀ ਵਾਰ ਰੱਦ ਕਰ ਦਿੱਤੀ | ਵਿਸਟ ਮਿਨਸਟਰ ਅਦਾਲਤ ਵਲੋਂ ਬੁੱਧਵਾਰ ਨੂੰ ਸਵੇਰੇ ਫ਼ੈਸਲਾ ਸੁਣਾਇਆ ਗਿਆ | ਜੱਜ ਨੇ ਮੰਨਿਆ ਕਿ ਨੀਰਵ ਮੋਦੀ ਜ਼ਮਾਨਤ 'ਤੇ ਜਾ ਕੇ ਸਬੂਤਾਂ ਤੇ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ | ਜੱਜ ਨੇ ਕਿਹਾ ਕਿ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਨੀਰਵ ਮੋਦੀ ਲਈ ਹਵਾਲਗੀ ਤੋਂ ਬਚਣ ਲਈ ਯੂ. ਕੇ. ਹੀ ਕਿਉਂ ਸੁਰੱਖਿਅਤ ਥਾਂ ਹੈ? ਜਦਕਿ ਵਿਸ਼ਵ ਵਿਚ ਹੋਰ ਵੀ ਥਾਵਾਂ ਹਨ, ਜਿਥੇ ਉਹ ਸੁਰੱਖਿਅਤ ਬਚ ਸਕਦਾ ਹੈ | ਜੱਜ ਨੇ ਕਿਹਾ ਕਿ ਉਹ ਕੇਸ ਨੂੰ ਪ੍ਰਭਾਵਿਤ ਕਰਨ ਲਈ ਦਿੱਤੇ ਸਬੂਤਾਂ ਤੋਂ ਸੰਤੁਸ਼ਟ ਹੈ | ਭਾਰਤੀ ਏਜੰਸੀਆਂ ਅਨੁਸਾਰ ਨੀਰਵ ਮੋਦੀ ਵਲੋਂ ਮੋਬਾਈਲ ਫੋਨ ਤੇ ਡੇਟਾ ਡਿਸਕਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ | ਅਦਾਲਤ ਵਲੋਂ ਨੀਰਵ ਮੋਦੀ ਨੂੰ ਪੱਛਮੀ ਲੰਡਨ ਦੀ ਵੈਂਡਸਵਰਥ ਜੇਲ੍ਹ ਵਿਚ 27 ਜੂਨ ਤੱਕ ਮੁੜ ਭੇਜ ਦਿੱਤਾ ਗਿਆ |

ਅੰਮਿ੍ਤਸਰ ਨੇੜੇ ਸੜਕ ਹਾਦਸੇ 'ਚ ਔਰਤ ਤੇ ਬੱਚੇ ਸਮੇਤ 3 ਮੌਤਾਂ

ਜੇਠੂਵਾਲ, 12 ਜੂਨ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ-ਬਟਾਲਾ ਜੀ.ਟੀ. ਰੋਡ 'ਤੇ ਸਥਿਤ ਪੁਲਿਸ ਚੌਕੀ ਸੋਹੀਆਂ ਖ਼ੁਰਦ ਨਜ਼ਦੀਕ ਗੁਰੂ ਨਾਨਕ ਨਗਰ ਕਾਲੋਨੀ ਵਿਖੇ ਬੀਤੀ ਰਾਤ ਵਾਪਰੇ ਸੜਕ ਹਾਦਸੇ 'ਚ 1 ਔਰਤ ਤੇ ਬੱਚੇ ਸਮੇਤ 3 ਦੀ ਮੌਤ ਹੋ ਗਈ, ਜਦਕਿ 3 ਗੰਭੀਰ ਜ਼ਖ਼ਮੀ ਹੋ ਗਏ | ...

ਪੂਰੀ ਖ਼ਬਰ »

ਪਾਕਿਸਤਾਨ ਦੇ ਹਵਾਈ ਖ਼ੇਤਰ ਦਾ ਇਸਤੇਮਾਲ ਨਹੀਂ ਕਰਨਗੇ ਮੋਦੀ

ਨਵੀਂ ਦਿੱਲੀ, 12 ਜੂਨ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਤੋਂ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ 'ਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (ਐਸ. ਸੀ. ਓ.) ਦੀ ਬੈਠਕ 'ਚ ਸ਼ਿਰਕਤ ਕਰਨ ਲਈ ਪਾਕਿਸਤਾਨ ਦੇ ਹਵਾਈ ਖ਼ੇਤਰ ਦਾ ਇਸਤੇਮਾਲ ਨਹੀਂ ਕਰਨਗੇ ...

ਪੂਰੀ ਖ਼ਬਰ »

ਯੂ. ਪੀ. ਬਾਰ ਕੌ ਾਸਲ ਦੀ ਪਹਿਲੀ ਔਰਤ ਪ੍ਰਧਾਨ ਦੀ ਸਾਥੀ ਵਕੀਲ ਵਲੋਂ ਗੋਲੀਆਂ ਮਾਰ ਕੇ ਹੱਤਿਆ

ਆਗਰਾ, 12 ਜੂਨ (ਏਜੰਸੀ)- ਉੱਤਰ ਪ੍ਰਦੇਸ਼ ਬਾਰ ਕੌਾਸਲ ਦੀ ਨਵ-ਨਿਯੁਕਤ ਪਹਿਲੀ ਔਰਤ ਪ੍ਰਧਾਨ ਦਰਵੇਸ਼ ਯਾਦਵ ਦੀ ਉਸ ਦੇ ਸਾਥੀ ਵਕੀਲ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ, ਜਦੋਂਕਿ ਬਾਅਦ 'ਚ ਦੋਸ਼ੀ ਵਲੋਂ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ | ਦਰਵੇਸ਼ ਯਾਦਵ ਜਿਹੜੀ ...

ਪੂਰੀ ਖ਼ਬਰ »

ਪੰਜਾਬ 'ਚ ਝੋਨੇ ਦੀ ਲਵਾਈ ਅੱਜ ਤੋਂ

ਸਿੱਧੀ ਬਿਜਾਈ ਦੀ ਤਕਨੀਕ ਨੂੰ ਨਹੀਂ ਪੈ ਸਕਿਆ ਬੂਰ ਕੰਵਲਜੀਤ ਸਿੰਘ ਸਿੱਧੂ ਬਠਿੰਡਾ, 12 ਜੂਨ-ਮੌਨਸੂਨ ਦੇ ਪੰਜਾਬ 'ਚ ਦਾਖ਼ਲ ਹੋਣ 'ਚ ਭਾਵੇਂ ਅਜੇ ਦੇਰੀ ਦੱਸੀ ਜਾ ਰਹੀ ਹੈ, ਪਰ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਮੰਗ ਦੇ ਮੱਦੇਨਜ਼ਰ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 1 ...

ਪੂਰੀ ਖ਼ਬਰ »

ਕੇਂਦਰ ਵਲੋਂ ਜਾਰੀ ਨਿਯਮਾਂ ਕਾਰਨ ਪੰਜਾਬ ਦੀ ਕਰਜ਼ਾ ਲਿਮਟ ਕਾਫ਼ੀ ਘਟੀ

ਹਰਕਵਲਜੀਤ ਸਿੰਘ ਚੰਡੀਗੜ੍ਹ, 12 ਜੂਨ- ਕੇਂਦਰ ਸਰਕਾਰ ਵਲੋਂ ਰਾਜ ਲਈ ਬਾਜ਼ਾਰ ਵਿਚੋਂ ਕਰਜ਼ਾ ਚੁੱਕਣ 'ਤੇ ਲਗਾਈਆਂ ਗਈਆਂ ਨਵੀਆਂ ਬੰਦਸ਼ਾਂ ਦਾ ਮੁੱਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੀਤੀ ਆਯੋਗ ਦੀ 15 ਜੂਨ ਨੂੰ ਦਿੱਲੀ ਵਿਖੇ ਹੋ ਰਹੀ ਮੀਟਿੰਗ ਦੌਰਾਨ ...

ਪੂਰੀ ਖ਼ਬਰ »

ਸ਼ਿਲਾਂਗ ਵਸਦੇ ਪੰਜਾਬੀਆਂ ਦੇ ਮੁੱਦੇ 'ਤੇ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਮੇਘਾਲਿਆ ਸਰਕਾਰ ਤਲਬ

ਸ਼ਿਲਾਂਗ, 12 ਜੂਨ (ਪੀ.ਟੀ.ਆਈ.)-ਸ਼ਿਲਾਂਗ 'ਚ ਵਸਦੇ ਪੰਜਾਬੀਆਂ ਨਾਲ ਸਬੰਧਿਤ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਮੇਘਾਲਿਆ ਸਰਕਾਰ ਨੂੰ ਵੀਰਵਾਰ ਨੂੰ ਬੈਠਕ ਲਈ ਬੁਲਾਇਆ ਹੈ | ਮੇਘਾਲਿਆ ਦੇ ਉਪ ...

ਪੂਰੀ ਖ਼ਬਰ »

ਹਿਮਾਚਲ 'ਚ ਜਬਰ ਜਨਾਹ ਦੇ 5 ਦੋਸ਼ੀਆਂ ਨੂੰ 20-20 ਸਾਲ ਜੇਲ੍ਹ ਦੀ ਸਖ਼ਤ ਸਜ਼ਾ

ਹਮੀਰਪੁਰ (ਹਿਮਾਚਲ ਪ੍ਰਦੇਸ਼), 12 ਜੂਨ (ਏਜੰਸੀ)-ਹਮੀਰਪੁਰ ਦੀ ਅਦਾਲਤ ਨੇ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਜਬਰ ਜਨਾਹ ਕਰਨ ਵਾਲੇ 5 ਦੋਸ਼ੀਆਂ ਨੂੰ 20-20 ਸਾਲ ਜੇਲ੍ਹ ਦੀ ਸਖ਼ਤ ਸਜ਼ਾ ਸੁਣਾਈ ਹੈ ਤੇ ਨਾਲ ਹੀ ਹਰੇਕ ਦੋਸ਼ੀ ਨੂੰ 25-25 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ...

ਪੂਰੀ ਖ਼ਬਰ »

ਬੱਚੀ ਨਾਲ ਜਬਰ ਜਨਾਹ ਤੇ ਹੱਤਿਆ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ

ਜੈਪੁਰ, 12 ਜੂਨ (ਏਜੰਸੀ)- ਰਾਜਸਥਾਨ ਦੇ ਜ਼ਿਲ੍ਹਾ ਅਲਵਰ ਦੀ ਵਿਸ਼ੇਸ਼ ਅਦਾਲਤ ਨੇ 5 ਸਾਲ ਦੀ ਬੱਚੀ ਨਾਲ ਜਬਰ ਜਨਾਹ ਤੋਂ ਬਾਅਦ ਪੱਥਰ ਨਾਲ ਉਸ ਦੇ ਚਿਹਰੇ ਨੂੰ ਖ਼ਰਾਬ ਕਰਨ ਤੇ ਉਸ ਦੇ ਗੁਪਤ ਅੰਗਾਂ ਨੂੰ ਕੱਟਣ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਤੇ ਇਸ ਜੁਰਮ ਨੂੰ ...

ਪੂਰੀ ਖ਼ਬਰ »

ਚੱਕਰਵਾਤੀ ਤੂਫ਼ਾਨ 'ਵਾਯੂ' ਦੀ ਅੱਜ ਗੁਜਰਾਤ ਨਾਲ ਟਕਰਾਉਣ ਦੀ ਸੰਭਾਵਨਾ

ਅਹਿਮਦਾਬਾਦ, 12 ਜੂਨ (ਏਜੰਸੀ)-ਅਰਬ ਸਾਗਰ 'ਚ ਚੱਕਰਵਾਤੀ ਤੂਫ਼ਾਨ ਕਾਰਨ ਪੈਦਾ ਹੋਈ ਹਲਚਲ ਵਿਚਾਲੇ ਵੱਡੀਆਂ ਲਹਿਰਾਂ ਤੱਟੀ ਖੇਤਰਾਂ ਵਾਲੇ ਪਾਸੇ ਆਉਂਦੀਆਂ ਨਜ਼ਰ ਆ ਰਹੀਆਂ ਹਨ | ਮੌਸਮ ਵਿਭਾਗ ਦੀ ਰਿਪੋਰਟ ਮੁਤਾਬਿਕ ਵੀਰਵਾਰ ਸਵੇਰੇ ਗੁਜਰਾਤ ਤੱਟ ਨਾਲ ਤੂਫ਼ਾਨ ਦੇ ...

ਪੂਰੀ ਖ਼ਬਰ »

3 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ-ਅਮਿਤ ਸ਼ਾਹ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਕਿ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦੀ ਪ੍ਰਕਿਰਿਆ 'ਚ ਐਨ.ਡੀ.ਆਰ.ਐਫ਼. ਦੀਆਂ 52 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਕਰੀਬ 3 ਲੱਖ ਲੋਕਾਂ ਨੂੰ ਚੱਕਰਵਾਤ ਦੇ ਪ੍ਰਭਾਵ ਹੇਠ ਆਉਣ ਵਾਲੇ ਹੇਠਲੇ ਇਲਾਕਿਆਂ ਤੋਂ ...

ਪੂਰੀ ਖ਼ਬਰ »

ਮੁਸ਼ੱਰਫ਼ ਵਿਰੁੱਧ ਦੇਸ਼ ਧ੍ਰੋਹ ਦੇ ਮਾਮਲੇ 'ਚ ਸੁਣਵਾਈ ਮੁਲਤਵੀ ਕਰਨ ਦੀ ਅਪੀਲ ਰੱਦ

ਅੰਮਿ੍ਤਸਰ, 12 ਜੂਨ (ਸੁਰਿੰਦਰ ਕੋਛੜ)¸ਇਸਲਾਮਾਬਾਦ ਦੀ ਇਕ ਵਿਸ਼ੇਸ਼ ਅਦਾਲਤ ਨੇ ਅੱਜ ਪਾਕਿਸਤਾਨ ਦੇ ਸਾਬਕਾ ਫ਼ੌਜੀ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ਼ ਵਿਰੁੱਧ ਚੱਲ ਰਹੇ ਦੇਸ਼ ਧ੍ਰੋਹ ਦੇ ਮਾਮਲੇ 'ਚ ਕੇਸ ਦੀ ਸੁਣਵਾਈ ਮੁਲਤਵੀ ਕਰਨ ਦੀ ਅਪੀਲ ਰੱਦ ਕਰ ਦਿੱਤੀ | ਜਸਟਿਸ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਸਬੰਧੀ ਦਿੱਲੀ ਕਮੇਟੀ ਦਾ ਵਫ਼ਦ ਪਾਕਿ ਹਾਈ ਕਮਿਸ਼ਨ ਨੂੰ ਮਿਲਿਆ

ਨਵੀਂ ਦਿੱਲੀ, 12 ਜੂਨ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ ਇਕ ਵਫ਼ਦ ਪਾਕਿਸਤਾਨ ਦੇ ਹਾਈ ਕਮਿਸ਼ਨਰ ਸਈਅਦ ਹੈਦਰ ਸ਼ਾਹ ਨੂੰ ਮਿਲਿਆ ਤੇ ਇਸ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਦਿੱਲੀ ਤੋਂ ...

ਪੂਰੀ ਖ਼ਬਰ »

15 ਜੁਲਾਈ ਨੂੰ ਦਾਿਗ਼ਆ ਜਾਵੇਗਾ ਚੰਦਰਯਾਨ-2

ਬੈਂਗਲੂਰੂ, 12 ਜੂਨ (ਏਜੰਸੀ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਕੇ ਸਿਵਾਨ ਨੇ ਦੱਸਿਆ ਹੈ ਕਿ ਭਾਰਤ ਦਾ ਚੰਦਰਮਾ 'ਤੇ ਦੂਸਰਾ ਮਿਸ਼ਨ, 'ਚੰਦਰਯਾਨ-2' 15 ਜੁਲਾਈ ਨੂੰ ਦਾਗਿਆ ਜਾਵੇਗਾ | ਇਸ ਸਬੰਧੀ ਕੇ. ਸਿਵਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਪੱਛਮੀ ਬੰਗਾਲ ਹਿੰਸਾ

ਭਾਜਪਾ ਵਰਕਰਾਂ ਤੇ ਪੁਲਿਸ ਵਿਚਾਲੇ ਝੜਪ

ਲਾਠੀਚਾਰਜ ਕੀਤਾ ਤੇ ਅੱਥਰੂ ਗੈਸ ਦੇ ਗੋਲੇ ਛੱਡੇ ਕੋਲਕਾਤਾ, 12 ਜੂਨ (ਰਣਜੀਤ ਸਿੰਘ ਲੁਧਿਆਣਵੀ)- ਪੱਛਮੀ ਬੰਗਾਲ 'ਚ ਕਾਨੂੰਨ ਤੇ ਨਿਆਂ ਦੀ ਖ਼ਰਾਬ ਹੋ ਰਹੀ ਸਥਿਤੀ ਵਿਰੁੱਧ ਲਾਲਬਾਜ਼ਾਰ 'ਚ ਪੁਲਿਸ ਹੈੱਡਕੁਆਰਟਰ ਨੇੜੇ ਹਜ਼ਾਰਾਂ ਦੀ ਗਿਣਤੀ 'ਚ ਰੋਸ ਮਾਰਚ ਕੱਢ ਰਹੇ ...

ਪੂਰੀ ਖ਼ਬਰ »

ਰਾਜਪਾਲ ਨੇ ਬੁਲਾਈ ਸਰਬ ਪਾਰਟੀ ਮੀਟਿੰਗ

ਕੋਲਕਾਤਾ, 12 ਜੂਨ (ਏਜੰਸੀ)- ਪੱਛਮੀ ਬੰਗਾਲ ਦੇ ਰਾਜਪਾਲ ਕੇ.ਐਨ. ਤਿ੍ਪਾਠੀ ਨੇ ਚੋਣਾਂ ਦੇ ਬਾਅਦ ਇੱਥੇ ਹੋ ਰਹੀ ਹਿੰਸਾ ਦੇ ਮੱਦੇਨਜ਼ਰ ਵੀਰਵਾਰ ਨੂੰ ਸਾਰੀਆਂ ਮੁੱਖ ਪਾਰਟੀਆਂ ਦੀ ਮੀਟਿੰਗ ਬੁਲਾਈ ਹੈ | ਇਹ ਜਾਣਕਾਰੀ ਰਾਜ ਭਵਨ ਦੇ ਸੂਤਰਾਂ ਵਲੋਂ ਦਿੱਤੀ ਗਈ | ਤਿ੍ਪਾਠੀ ਨੇ ...

ਪੂਰੀ ਖ਼ਬਰ »

ਭਾਜਪਾ ਵਲੋਂ ਨਵੀਂ ਸੰਸਦੀ ਕਾਰਜਕਾਰਨੀ ਕਮੇਟੀ ਦਾ ਗਠਨ

• ਲੋਕ ਸਭਾ 'ਚ ਮੋਦੀ ਨੇਤਾ ਅਤੇ ਰਾਜਨਾਥ ਹੋਣਗੇ ਉਪ-ਨੇਤਾ • ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਸੁਸ਼ਮਾ ਤੇ ਜੇਤਲੀ ਸ਼ਾਮਿਲ ਨਹੀਂ ਨਵੀਂ ਦਿੱਲੀ, 12 ਜੂਨ (ਪੀ.ਟੀ.ਆਈ.)-ਭਾਜਪਾ ਨੇ ਬੁੱਧਵਾਰ ਨੂੰ ਆਪਣੀ ਨਵੀਂ ਸੰਸਦੀ ਕਾਰਜਕਾਰਨੀ ਕਮੇਟੀ ਦਾ ਐਲਾਨ ਕੀਤਾ, ਜਿਸ ਅਨੁਸਾਰ ...

ਪੂਰੀ ਖ਼ਬਰ »

ਅਮਿਤ ਸ਼ਾਹ ਅਗਲੇ ਸਾਲ ਤੱਕ ਬਣੇ ਰਹਿ ਸਕਦੇ ਹਨ ਪ੍ਰਧਾਨ

ਚੰਡੀਗੜ੍ਹ, 12 ਜੂਨ (ਐਨ. ਐਸ. ਪਰਵਾਨਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਗਲੇ ਸਾਲ ਦੇ ਸ਼ੁਰੂ ਤੱਕ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਬਣੇ ਰਹਿ ਸਕਦੇ ਹਨ | ਪਾਰਟੀ ਦੇ ਸੰਵਿਧਾਨ ਅਨੁਸਾਰ ਉਹ ਦੋਵੇਂ ਅਹੁਦੇ ਰੱਖ ਸਕਦੇ ਹਨ | ਦੂਜੇ ਸ਼ਬਦਾਂ ਵਿਚ ਪ੍ਰਧਾਨ ਤੇ ...

ਪੂਰੀ ਖ਼ਬਰ »

ਚੀਨ ਨੇ ਸੂਨ ਵੇਈਦੋਂਗ ਨੂੰ ਭਾਰਤ 'ਚ ਕੀਤਾ ਆਪਣਾ ਰਾਜਦੂਤ ਨਿਯੁਕਤ

ਨਵੀਂ ਦਿੱਲੀ, 12 ਜੂਨ (ਉਪਮਾ ਡਾਗਾ ਪਾਰਥ)-ਚੀਨ ਨੇ ਵਿਦੇਸ਼ ਮੰਤਰੀ ਐਸ. ਜੈ ਸ਼ੰਕਰ ਨਾਲ ਕੰਮ ਕਰ ਚੁੱਕੇ ਉੱਘੇ ਸਫ਼ਾਰਤੀ ਅਧਿਕਾਰੀ ਸੂਨ ਵੇਈਦੋਂਗ ਨੂੰ ਭਾਰਤ 'ਚ ਆਪਣਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ | ਪਾਕਿਸਤਾਨ 'ਚ ਚੀਨ ਦੇ ਰਾਜਦੂਤ ਵਜੋਂ ਕੰਮ ਕਰ ਚੁੱਕੇ ਵੇਈਦੋਂਗ, ...

ਪੂਰੀ ਖ਼ਬਰ »

ਇਨਕਾਰ ਦੇ ਬਾਵਜੂਦ ਪਾਕਿ ਮੋਦੀ ਲਈ ਆਪਣਾ ਹਵਾਈ ਖ਼ੇਤਰ ਖੋਲ੍ਹਣ ਲਈ ਰਾਜ਼ੀ

ਇਸਲਾਮਾਬਾਦ, (ਏਜੰਸੀ)-ਭਾਰਤ ਦੇ ਇਨਕਾਰ ਦੇ ਬਾਵਜੂਦ ਵੀ ਪਾਕਿਸਤਾਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਿਸ਼ਕੇਕ ਨੂੰ ਜਾਣ ਵਾਲੀ ਉਡਾਣ ਲਈ ਆਪਣਾ ਹਵਾਈ ਖ਼ੇਤਰ ਵਿਸ਼ੇਸ਼ ਤੌਰ 'ਤੇ ਖੋਲ੍ਹਣਗੇ | ਰੇਡੀਓ ਪਾਕਿਸਤਾਨ ਦੀ ...

ਪੂਰੀ ਖ਼ਬਰ »

ਪਾਕਿ 'ਚ ਹੋਏ ਧਮਾਕੇ 'ਚ ਇਕ ਸੈਨਿਕ ਦੀ ਮੌਤ, ਦੋ ਜ਼ਖ਼ਮੀ

ਅੰਮਿ੍ਤਸਰ, 12 ਜੂਨ (ਸੁਰਿੰਦਰ ਕੋਛੜ)¸ਪਾਕਿਸਤਾਨ ਦੇ ਕਬਾਇਲੀ ਜ਼ਿਲ੍ਹੇ ਉੱਤਰੀ ਵਜ਼ੀਰਸਤਾਨ 'ਚ ਹੋਏ ਇਕ ਬੰਬ ਧਮਾਕੇ ਨਾਲ ਸੁਰੱਖਿਆ ਦਸਤਿਆਂ ਦੇ ਵਾਹਨ 'ਚ ਸਵਾਰ ਇਕ ਸੈਨਿਕ ਮਾਰਿਆ ਗਿਆ ਅਤੇ ਦੋ ਹੋਰ ਜ਼ਖ਼ਮੀ ਹੋਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉਦੋਂ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX