ਤਾਜਾ ਖ਼ਬਰਾਂ


ਪੁਲਿਸ ਨੇ ਵੜੇਵਿਆਂ ਨਾਲ ਭਰੇ ਟਰੱਕ 'ਚੋਂ ਬਰਾਮਦ ਕੀਤਾ ਪੋਸਤ
. . .  1 minute ago
ਬਾਘਾਪੁਰਾਣਾ, 26 ਜੂਨ (ਬਲਰਾਜ ਸਿੰਗਲਾ)- ਬਾਘਾਪੁਰਾਣਾ ਪੁਲਿਸ ਵਲੋਂ ਵੜੇਵਿਆਂ ਨਾਲ ਭਰੇ ਇੱਕ ਟਰੱਕ ਨੂੰ ਕਾਬੂ ਕਰਕੇ ਉਸ 'ਚੋਂ ਪੋਸਤ ਬਰਾਮਦ ਕਰਨ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਟਰੱਕ 'ਚ ਵੜੇਵਿਆਂ ਦੀਆਂ ਬੋਰੀਆਂ ਲੱਦੀਆਂ ਸਨ। ਇਨ੍ਹਾਂ...
ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  22 minutes ago
ਸ੍ਰੀਨਗਰ, 27 ਜੂਨ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਅੱਜ ਸਵੇਰ ਤੋਂ ਮੁਠਭੇੜ ਚੱਲ ਰਹੀ ਹੈ। ਜਾਣਕਾਰੀ ਮੁਤਾਬਕ ਇਹ ਮੁਠਭੇੜ ਜ਼ਿਲ੍ਹੇ ਦੇ ਤਰਾਲ ਇਲਾਕੇ ਦੇ ਜੰਗਲਾਂ...
ਅੱਜ ਦਾ ਵਿਚਾਰ
. . .  41 minutes ago
ਸ਼੍ਰੋਮਣੀ ਕਮੇਟੀ ਮੁਲਾਜ਼ਮ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਤਰਨ ਤਾਰਨ ,25 ਜੂਨ {ਹਰਿੰਦਰ ਸਿੰਘ} -ਨਜ਼ਦੀਕੀ ਪਿੰਡ ਬਚੜੇ ਵਿਖੇ ਦੁੱਧ ਲੈ ਕੇ ਵਾਪਸ ਆਪਣੇ ਘਰ ਜਾ ਰਹੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੇਜ ਸਿੰਘ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾਇਆ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਪੰਜਵਾਂ ਖਿਡਾਰੀ ਆਊਟ
. . .  1 day ago
ਇੰਜਨ ਤੇ ਡੱਬੇ ਪਟੜੀ ਤੋਂ ਉੱਤਰਨ ਕਾਰਨ 3 ਰੇਲਵੇ ਮੁਲਾਜ਼ਮਾਂ ਦੀ ਮੌਤ
. . .  1 day ago
ਭੁਵਨੇਸ਼ਵਰ, 25 ਜੂਨ - ਉਡੀਸ਼ਾ ਦੇ ਸਿੰਗਾਪੁਰ ਤੇ ਕਿਉਟਗੁਡਾ ਰੇਲ ਮਾਰਗ 'ਤੇ ਹਾਵੜਾ-ਜਗਦਲਪੁਰ-ਸਮਲੇਸ਼ਵਰੀ ਐਕਸਪ੍ਰੈੱਸ ਦਾ ਇੰਜਨ, ਫ਼ਰੰਟ ਗਾਰਡ ਕਮ ਲਗੇਜ ਵੈਨ ਅਤੇ ਇੱਕ ਜਨਰਲ ਡੱਬਾ ਪਟੜੀ ਤੋਂ ਉੱਤਰਨ...
ਵਿਸ਼ਵ ਕੱਪ 2019 : ਇੰਗਲੈਂਡ 10 ਓਵਰਾਂ ਮਗਰੋਂ 39/3
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਤੀਸਰਾ ਖਿਡਾਰੀ (ਕਪਤਾਨ ਇਓਨ ਮੌਰਗਨ) 8 ਦੌੜਾਂ ਬਣਾ ਕੇ ਆਊਟ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ 5 ਓਵਰਾਂ ਮਗਰੋਂ 21/2
. . .  1 day ago
ਸਿਹਤ ਵਿਭਾਗ ਵਲੋਂ ਸੁਪਰਡੈਂਟ ਅਤੇ ਕਲਰਕਾਂ ਦੀਆਂ ਬਦਲੀਆਂ
. . .  1 day ago
ਗੁਰਦਾਸਪੁਰ, 25 ਜੂਨ (ਸੁਖਵੀਰ ਸਿੰਘ ਸੈਣੀ) - ਸਿਹਤ ਵਿਭਾਗ ਵਲੋਂ ਦਫ਼ਤਰ ਡਾਇਰੈਕਟਰ ਸਿਹਤ ਤੇ ਭਲਾਈ ਪੰਜਾਬ ਨੇ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਦੇ ਫੁਰਮਾਨ ਜਾਰੀ ਕਰ ਦਿੱਤੇ ਹਨ। ਸਿਹਤ ਤੇ ਭਲਾਈ...
ਸਿਹਤ ਵਿਭਾਗ ਵਲੋਂ ਸੁਪਰਡੈਂਟ ਅਤੇ ਕਲਰਕਾਂ ਦੀਆਂ ਬਦਲੀਆਂ
. . .  1 day ago
ਗੁਰਦਾਸਪੁਰ, 25 ਜੂਨ (ਸੁਖਵੀਰ ਸਿੰਘ ਸੈਣੀ) - ਸਿਹਤ ਵਿਭਾਗ ਵਲੋਂ ਦਫ਼ਤਰ ਡਾਇਰੈਕਟਰ ਸਿਹਤ ਤੇ ਭਲਾਈ ਪੰਜਾਬ ਨੇ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਦੇ ਫੁਰਮਾਨ ਜਾਰੀ ਕਰ ਦਿੱਤੇ ਹਨ। ਸਿਹਤ ਤੇ ਭਲਾਈ ਵਿਭਾਗ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸੰਧੂ ਦੇ ਨਿਰਦੇਸ਼ਾਂ 'ਤੇ ਜਾਰੀ ਹੋਏ ਫੁਮਾਨਾਂ ਵਿਚ ਸੁਪਰਡੈਂਟ ਨਛੱਤਰ ਸਿੰਘ ਨੂੰ ਈ.7 ਤੋਂ ਈ.5 ਸ਼ਾਖਾ, ਰਛਪਾਲ ਨੂੰ ਡਰੱਗਜ਼ ਸ਼ਾਖਾ ਫੂਡ ਐਂਡ ਡਰੱਗ ਐਡਮਨ ਸ਼ਾਖਾ ਤੋਂ ਈ 1 ਸ਼ਾਖਾ, ਅਮਨਦੀਪ ਕੌਰ ਨੂੰ ਜੀ.ਪੀ.ਐਫ 3 ਸ਼ਾਖਾ ਦੇ ਨਾਲ ਪੀ.ਬੀ.ਸ਼ਾਖਾ ਸਮੇਤ ਵਾਧੂ ਚਾਰਜ ਰ.ਹ.ਸ. ਸ਼ਾਖਾ, ਨਰਿੰਦਰ ਮੋਹਣ ਸਿੰਘ ਨੂੰ ਪੀ.ਐਮ.ਐੱਚ.ਸ਼ਾਖਾ ਤੋਂ ਈ.3 ਸ਼ਾਖਾ, ਰਜਿੰਦਰ ਸਿੰਘ ਔਜਲਾ ਨੂੰ ਈ.1 ਸ਼ਾਖਾ ਤੋਂ ਈ.7 ਸ਼ਾਖਾ, ਜਗਤਾਰ ਸਿੰਘ ਨੂੰ ਈ.3 ਸ਼ਾਖਾ ਤੋਂ ਪੀ.ਐਮ.ਐੱਚ.ਸ਼ਾਖਾ, ਜਤਿੰਦਰ ਧਵਨ ਨੂੰ ਪੀ.ਬੀ.ਸ਼ਾਖਾ ਵਾਧੂ ਚਾਰਜ ਰ.ਹ.ਸ.ਸ਼ਾਖਾ ਤੋਂ ਜੀ.ਪੀ.ਐਫ 3 ਸ਼ਾਖਾ, ਰਜਿੰਦਰ ਕੁਮਾਰ ਅਰੋੜਾ ਨੂੰ ਈ.5 ਤੋਂ ਈ.2 ਸ਼ਾਖਾ, ਇਸੇ ਤ•ਾਂ ਹੀ ਸੀਨੀਅਰ ਸਹਾਇਕ/ਜੂਨੀਅਰ ਸਹਾਇਕ/ਕਲਰਕ ਵੰਦਨਾ ਕੌਸ਼ਲ ਸੀਨੀਅਰ ਸਹਾਇਕ ਪੀ.ਐਮ.ਐੱਚ.ਸ਼ਾਖਾ ਤੋਂ ਬਜਟ ਸ਼ਾਖਾ, ਹਰਦੀਪ ਸਿੰਘ ਸੀਨੀਅਰ ਸਹਾਇਕ ਨੂੰ ਪੀ.ਐਮ.ਐੱਚ.ਸ਼ਾਖਾ ਤੋਂ ਟਰੇਨਿੰਗ ਸ਼ਾਖਾ, ਸਰਵਨ ਸਿੰਘ ਸੀਨੀਅਰ ਸਹਾਇਕ ਤੋਂ ਪੀ.ਐਮ.ਐੱਚ.ਸ਼ਾਖਾ ਤੋਂ ਜੀ.ਪੀ.ਐਫ਼ 2 ਸ਼ਾਖਾ, ਸਵੀ ਗਰਗ ਕਲਰਕ ਨੂੰ ਪੀ.ਐਮ.ਐੱਚ.ਸ਼ਾਖਾ ਤੋਂ
ਵਿਸ਼ਵ ਕੱਪ 2019 : ਇੰਗਲੈਂਡ ਦਾ ਦੂਸਰਾ ਖਿਡਾਰੀ (ਜੌ ਰੂਟ) 8 ਦੌੜਾਂ ਬਣਾ ਕੇ ਆਊਟ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਪਹਿਲਾ ਖਿਡਾਰੀ (ਜੇਮਸ ਵਿਨਸ) ਬਿਨਾਂ ਦੌੜ ਬਣਾਏ ਆਊਟ
. . .  1 day ago
ਪੰਜਾਬ ਸਰਕਾਰ ਵਲੋਂ ਪਦ-ਉਨੱਤ 41 ਐੱਸ.ਐਮ.ਓਜ਼ ਦੀਆਂ ਤਾਇਨਾਤੀਆਂ ਤੇ 23 ਦੇ ਤਬਾਦਲੇ
. . .  1 day ago
ਗੜ੍ਹਸ਼ੰਕਰ, 25 ਜੂਨ (ਧਾਲੀਵਾਲ)- ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂਂ ਇਕ ਹੁਕਮ ਜਾਰੀ ਕਰਦੇ ਹੋਏ ਰਾਜ ਵਿਚ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਲੋਕ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਇੰਗਲੈਂਡ ਸਾਹਮਣੇ ਜਿੱਤਣ ਲਈ ਰੱਖਿਆ 286 ਦੌੜਾਂ ਦਾ ਟੀਚਾ
. . .  1 day ago
ਨਸ਼ੇ ਦੇ ਦੈਂਤ ਨੇ ਨਿਗਲ਼ਿਆ ਇੱਕ ਹੋਰ ਨੌਜਵਾਨ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦੇ ਗੁਆਈ 7ਵੀਂ ਵਿਕਟ, ਪੈਟ ਕਮਿੰਸ 1 ਦੌੜ ਬਣਾ ਕੇ ਆਊਟ
. . .  1 day ago
ਡੇਰਾ ਮੁਖੀ ਦੀ ਪਰੋਲ ਬਾਰੇ ਅਜੇ ਕੋਈ ਫ਼ੈਸਲਾ ਨਹੀ - ਖੱਟੜ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦੇ ਗੁਆਈ 6ਵੀਂ ਵਿਕਟ, ਸਟੀਵ ਸਮਿੱਥ 38 ਦੌੜਾਂ ਬਣਾ ਕੇ ਆਊਟ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ 44 ਓਵਰਾਂ ਮਗਰੋਂ 242/5
. . .  1 day ago
ਸੰਸਦ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀ ਧਿਰ 'ਤੇ ਸਾਧਿਆ ਨਿਸ਼ਾਨਾ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ 42 ਓਵਰਾਂ ਮਗਰੋਂ 228/5
. . .  1 day ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹਾਲਤ ਗੰਭੀਰ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆਈ ਕਪਤਾਨ ਫਿੰਚ 100 ਦੌੜਾਂ ਬਣਾ ਕੇ ਆਊਟ, ਸਕੋਰ 190/3
. . .  1 day ago
ਨਵੀਂ ਜ਼ਿਲ੍ਹਾ ਜੇਲ੍ਹ ਤੋਂ ਦੋ ਮੋਬਾਇਲ ਬਰਾਮਦ,ਦੋ ਕੈਦੀਆਂ ਅਤੇ ਇੱਕ ਅਣਜਾਣ ਤੇ ਮਾਮਲਾ ਦਰਜ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ 33 ਓਵਰਾਂ ਤੋਂ ਬਾਅਦ 175/2
. . .  1 day ago
ਮਾਮੂਲੀ ਗੱਲ 'ਤੇ ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ, ਚਾਰ ਗ੍ਰਿਫ਼ਤਾਰ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ 30 ਓਵਰਾਂ ਤੋਂ ਬਾਅਦ ਇਕ ਵਿਕਟ ਦੇ ਨੁਕਸਾਨ 'ਤੇ 162 ਦੌੜਾਂ 'ਤੇ ਖੇਡ ਰਿਹੈ
. . .  1 day ago
ਸੜਕ ਹਾਦਸੇ ਚ ਮੋਟਰਸਾਈਕਲ ਸਵਾਰ ਦੀ ਮੌਤ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ 24 ਓਵਰਾਂ ਤੋਂ ਬਾਅਦ ਇਕ ਵਿਕਟ ਦੇ ਨੁਕਸਾਨ 'ਤੇ 129 ਦੌੜਾਂ 'ਤੇ ਖੇਡ ਰਿਹੈ
. . .  1 day ago
ਇਨੈਲੋ ਦੇ ਦੋ ਵਿਧਾਇਕ ਭਾਜਪਾ 'ਚ ਸ਼ਾਮਲ
. . .  1 day ago
ਇੰਗਲੈਂਡ-ਆਸਟ੍ਰੇਲੀਆ ਮੈਚ : 15 ਓਵਰਾਂ ਤੋਂ ਬਾਅਦ ਆਸਟ੍ਰੇਲੀਆ 75/0
. . .  1 day ago
ਲਦਪਾਲਵਾਂ ਟੋਲ ਪਲਾਜ਼ਾ 'ਤੇ 23 ਕਿਲੋ ਚਰਸ ਬਰਾਮਦ
. . .  1 day ago
ਇੰਗਲੈਂਡ-ਆਸਟ੍ਰੇਲੀਆ ਮੈਚ : 10 ਓਵਰਾਂ ਤੋਂ ਬਾਅਦ ਆਸਟ੍ਰੇਲੀਆ 44/0
. . .  1 day ago
ਤਨਖ਼ਾਹ ਨਾ ਮਿਲਣ ਕਾਰਨ ਜਲ ਸਰੋਤ ਕਾਮਿਆਂ ਵਲੋਂ ਕੀਤੀ ਗਈ ਰੋਸ ਰੈਲੀ
. . .  1 day ago
ਪੰਜਾਬ ਸਰਕਾਰ ਵਲੋਂ ਅਧਿਆਪਕਾਂ ਲਈ ਤਬਾਦਲਾ ਨੀਤੀ ਜਾਰੀ
. . .  1 day ago
ਇੰਗਲੈਂਡ-ਆਸਟ੍ਰੇਲੀਆ ਮੈਚ : ਪੰਜ ਓਵਰਾਂ ਤੋਂ ਬਾਅਦ ਆਸਟ੍ਰੇਲੀਆ 23/0
. . .  1 day ago
ਐਂਟੀਗੁਆ ਸਰਕਾਰ ਦਾ ਫ਼ੈਸਲਾ- ਰੱਦ ਹੋਵੇਗੀ ਮੇਹੁਲ ਚੋਕਸੀ ਦੀ ਨਾਗਰਿਕਤਾ
. . .  1 day ago
ਇੰਗਲੈਂਡ-ਆਸਟ੍ਰੇਲੀਆ ਮੈਚ : ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਪੰਜਾਬ 'ਚ 'ਆਪ' ਦਾ ਬਿਜਲੀ ਅੰਦੋਲਨ ਸ਼ੁਰੂ
. . .  1 day ago
ਗੁਜਰਾਤ ਰਾਜ ਸਭਾ ਚੋਣਾਂ : ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਜੁਗਲਜੀ ਮਾਥੁਰਜੀ ਨੇ ਭਰੇ ਨਾਮਜ਼ਦਗੀ ਪੱਤਰ
. . .  1 day ago
ਜ਼ਮੀਨੀ ਝਗੜੇ ਨੂੰ ਲੈ ਕੇ ਵੱਡੇ ਭਰਾ ਨੇ ਗੋਲੀਆਂ ਮਾਰ ਕੇ ਕੀਤੀ ਛੋਟੇ ਭਰਾ ਦੀ ਹੱਤਿਆ
. . .  1 day ago
ਸੁਖਪਾਲ ਖਹਿਰਾ ਨੇ ਤਰਨ ਤਾਰਨ ਦੇ ਸਰਹੱਦੀ ਖੇਤਰ ਦਾ ਕੀਤਾ ਦੌਰਾ
. . .  1 day ago
ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ ਕੀਤੇ ਕਪਿਲ ਸਾਂਗਵਾਨ ਗੈਂਗ ਦੇ 15 ਬਦਮਾਸ਼
. . .  1 day ago
ਕਲਯੁਗੀ ਪਿਤਾ ਵਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ
. . .  1 day ago
ਸੁਪਰੀਮ ਕੋਰਟ ਤੋਂ ਗੁਜਰਾਤ ਕਾਂਗਰਸ ਨੂੰ ਝਟਕਾ, ਰਾਜ ਸਭਾ ਚੋਣਾਂ 'ਚ ਦਖ਼ਲ ਦੇਣ ਤੋਂ ਕੀਤਾ ਇਨਕਾਰ
. . .  1 day ago
ਮਿਮੀ ਚੱਕਰਵਤੀ ਅਤੇ ਨੁਸਰਤ ਜਹਾਂ ਨੇ ਲੋਕ ਸਭਾ ਦੇ ਮੈਂਬਰਾਂ ਵਜੋਂ ਚੁੱਕੀ ਸਹੁੰ
. . .  1 day ago
ਸੁਪਰੀਮ ਕੋਰਟ ਨੇ ਬਾਬਾ ਰਾਮਪਾਲ ਦੀ ਜ਼ਮਾਨਤ ਦੀ ਮਿਆਦ ਵਧਾਉਣ ਤੋਂ ਕੀਤਾ ਇਨਕਾਰ
. . .  1 day ago
ਦੁਪਹਿਰ 2 ਵਜੇ ਸ਼ੁਰੂ ਹੋਵੇਗੀ ਰਾਜ ਸਭਾ ਦੀ ਕਾਰਵਾਈ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਜੇਠ ਸੰਮਤ 551
ਿਵਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਅੰਮ੍ਰਿਤਸਰ

ਜ਼ਿਮਨੀ ਚੋਣਾਂ ਨੂੰ ਲੈ ਕੇ ਲੱਗੇ ਜ਼ਾਬਤੇ ਕਾਰਨ ਪਾਰਕਿੰਗਾਂ ਦੀ ਬੋਲੀ 23 ਤੱਕ ਮੁਲਤਵੀ

ਅੰਮਿ੍ਤਸਰ, 12 ਜੂਨ (ਹਰਮਿੰਦਰ ਸਿੰਘ)¸ਨਗਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਮੌਜੂਦ 15 ਪਾਰਕਿੰਗਾਂ ਦੀ ਕਰਵਾਈ ਜਾਣ ਵਾਲੀ ਬੋਲੀ ਸਾਰੀਆਂ ਤਿਆਰੀਆਂ ਤੋਂ ਬਾਅਦ ਅੱਜ 21 ਜੂਨ ਨੂੰ ਨਗਰ ਨਿਗਮ ਦੀਆਂ 2 ਵਾਰਡਾਂ ਦੀਆਂ ਹੋਣ ਵਾਲੀਆਂ ਜਿਮਨੀਆਂ ਸਬੰਧੀ ਨਿਗਮ ਦੀ ਹਦੂਦ ਅੰਦਰ ਚੋਣ ਜਾਬਤਾ ਲਾਗੂ ਹੋਣ ਨੂੰ ਅਧਾਰ ਬਣਾ ਕੇ ਐਨ ਮੌਕੇ 'ਤੇ ਇਹ ਬੋਲੀ ਮੁਲਤਵੀ ਕਰ ਦਿੱਤੀ ਗਈ | ਸ਼ਹਿਰ ਦੀਆਂ ਵੱਖ-ਵੱਖ ਥਾਂਵਾਂ 'ਤੇ ਸਥਿਤ ਪਾਰਕਿੰਗਾਂ ਦੀ ਬੋਲੀ ਦੇਣ ਲਈ ਵੱਡੀ ਗਿਣਤੀ 'ਚ ਬੋਲੀਕਾਰ ਪੁੱਜੇ ਸਨ | ਇਸ ਤੋਂ ਇਲਾਵਾ ਇਨ੍ਹਾਂ 'ਚੋਂ ਕੁਝ ਪਾਰਕਿੰਗ ਸਥਾਨ ਠੇਕੇ 'ਤੇ ਲੈਣ ਲਈ ਕੁਝ ਕਾਂਗਰਸੀ ਵੀ ਸਰਗਮ ਰਹੇ ਜਿਨ੍ਹਾਂ 'ਚ ਕਾਂਗਰਸੀ ਕੌਾਸਲਰਾਂ ਦੇ ਪਤੀ ਵੀ ਸ਼ਾਮਿਲ ਸਨ | ਇਸ ਦੌਰਾਨ ਉਨ੍ਹਾਂ ਵਲੋਂ ਨਿਗਮ ਅਧਿਕਾਰੀਆਂ 'ਤੇ ਦਬਾਅ ਬਣਾਉਣ ਲਈ ਉਨ੍ਹਾਂ ਨੂੰ ਦਬਕੇ ਵੀ ਮਾਰੇ ਗਏ ਤੇ ਬੋਲੀ ਸਥਾਨ ਗੁਰੂ ਨਾਨਕ ਭਵਨ ਦੇ ਬਾਹਰ ਖੜ੍ਹੇ ਹੋ ਕੇ ਰੌਲਾ-ਰੱਪਾ ਵੀ ਪਾਇਆ ਗਿਆ | ਉਪਰੋਕਤ 15 ਪਾਰਕਿੰਗਾਂ ਦੀ ਬੋਲੀ ਲਈ ਨਿਗਮ ਪ੍ਰਸ਼ਾਸਨ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ ਅਤੇ ਇਹ ਬੋਲੀ ਕਰਵਾਉਣ ਲਈ ਅਧਿਕਾਰੀ ਵੀ ਮੌਕੇ 'ਤੇ ਪੁਹੰਚ ਗਏ | ਇਸ ਬੋਲੀ 'ਚ ਭਾਗ ਲੈਣ ਲਈ 69 ਲੋਕਾਂ ਵਲੋਂ ਆਪਣੀ ਸਕਿਓਰਿਟੀ ਰਾਸ਼ੀ 50 ਹਜ਼ਾਰ ਪ੍ਰਤੀ ਅਰਜ਼ੀ ਨਾਲ ਜਮ੍ਹਾ ਕਰਵਾਈ ਸੀ | ਇਸ ਉਪਰੰਤ ਜਿਉਂ ਹੀ ਬੋਲੀ ਸ਼ੁਰੂ ਕੀਤੀ ਜਾਣ ਵਾਲੀ ਸੀ ਤਾਂ ਨਿਗਮ ਦੇ ਅਸਟੇਟ ਅਫ਼ਸਰ ਸ਼ੁਸਾਂਤ ਭਾਟੀਆ ਵਲੋਂ ਨਗਰ ਨਿਗਮ ਦੀਆਂ ਵਾਰਡ ਨੰ: 50 ਤੇ ਵਾਰਡ ਨੰ: 71 ਦੀਆਂ ਜਿਮਨੀਆਂ ਚੋਣਾਂ ਹੋਣ ਦੀ ਗੱਲ ਰੱਖਦੇ ਹੋਏ ਸ਼ਹਿਰ 'ਚ ਚੋਣ ਜਾਬਤਾ ਲੱਗਾ ਹੋਣ ਕਰਕੇ ਇਸ ਬੋਲੀ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ | ਇਸ ਐਲਾਨ ਤੋਂ ਬਾਅਦ ਕੁਝ ਬੋਲੀਕਾਰ ਭੜਕ ਉਠੇ ਉਨ੍ਹਾਂ ਵਲੋਂ ਉੱਚੀ ਅਵਾਜ਼ 'ਚ ਇਸ ਨੂੰ ਨਿਗਮ ਪ੍ਰਸ਼ਾਸਨ ਦੀ ਨਲਾਇਕੀ ਦੱਸਦੇ ਹੋਏ ਕਿਹਾ ਕਿ ਚੋਣ ਜਾਬਤਾ ਕਈ ਦਿਨਾਂ ਤੋਂ ਲੱਗਾ ਹੈ ਅਤੇ ਨਿਗਮ ਨੂੰ ਅੱਜ ਪਤਾ ਲੱਗਾ ਹੈ | ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਗੱਲ ਸੀ ਤਾਂ ਨਿਗਮ ਪ੍ਰਸ਼ਾਸਨ ਨੂੰ ਇਹ ਬੋਲੀ ਪਹਿਲਾਂ ਹੀ ਰੱਦ ਕਰ ਦੇਣੀ ਚਾਹੀਦੀ ਸੀ | ਇਸ ਦੌਰਾਨ ਕੁਝ ਬੋਲੀਕਾਰਾਂ ਨੇ ਕਿਹਾ ਕਿ ਇਸ ਬੋਲੀ 'ਚ ਭਾਗ ਲੈਣ ਲਈ ਕੁਝ ਕੌਂਸਲਰ ਅਤੇ ਕੌਂਸਲਰ ਮਹਿਲਾਵਾਂ ਦੇ ਪਤੀ ਵੀ ਤਰਲੋਂ-ਮੱਛੀ ਹੋ ਰਹੇ ਹਨ ਅਤੇ ਉਹ ਇਸ ਸਬੰਧ 'ਚ ਨਿਗਮ ਦੇ ਮੁਲਾਜ਼ਮਾਂ 'ਤੇ ਆਪਣਾ ਦਬਾਅ ਬਣਾ ਰਹੇ ਹਨ। ਉਨ੍ਹਾਂ ਕਿਹਾ ਜੇਕਰ ਅਜਿਹਾ ਹੀ ਕਰਨਾ ਹੈ ਤਾਂ ਮੇਅਰ ਇਨ੍ਹਾਂ ਕੌਂਸਲਰਾਂ ਅਤੇ ਕੌਂਸਲਰਾਂ ਦੇ ਪਤੀਆਂ ਨੂੰ ਆਪਣੇ ਦਫ਼ਤਰ 'ਚ ਬੈਠਾ ਕੇ ਹੀ ਪਾਰਕਿੰਗਾਂ ਅਲਾਟ ਕਰ ਦੇਣ। ਇਸ ਬੋਲੀ ਨੂੰ ਰੱਦ ਕਰਨ ਤੋਂ ਬਾਅਦ ਨਿਗਮ ਮੁਲਾਜ਼ਮਾਂ ਵਲੋਂ ਬੋਲੀ 'ਚ ਭਾਗ ਲੈਣ ਲਈ ਇਕੱਠੀ ਕੀਤੀ ਜਮਾਨਤੀ ਰਾਸ਼ੀ ਬੋਲੀਕਾਰਾਂ ਨੂੰ ਵਾਪਸ ਕਰ ਦਿੱਤੀ। ਇਸ ਉਪਰੰਤ ਗੱਲਬਾਤ ਕਰਦੇ ਹੋਏ ਸ੍ਰੀ ਸ਼ੁਸ਼ਾਂਤ ਭਾਟੀਆ ਨੇ ਦੱਸਿਆ ਕਿ 21 ਜੂਨ ਨੂੰ ਨਗਰ ਨਿਗਮ ਦੀਆਂ 2 ਵਾਰਡਾਂ ਦੀ ਹੋਣ ਵਾਲੀ ਜ਼ਿਮਨੀ ਚੋਣ ਕਰਕੇ ਨਗਰ ਨਿਗਮ ਦੀ ਹਦੂਦ ਅੰਦਰ ਚੋਣ ਜਾਬਤਾ ਲੱਗਾ ਹੈ ਜਿਸ ਕਰਕੇ ਇਹ ਬੋਲੀ ਰੱਦ 23 ਜੂਨ ਤੱਕ ਰੱਦ ਕੀਤੀ ਗਈ ਹੈ। ਇਸ ਤੋਂ ਬਾਅਦ ਇਸ ਦੀ ਅਗਲੀ ਤਾਰੀਖ ਐਲਾਣੀ ਜਾਵੇਗੀ। ਇਸ ਮੌਕੇ ਐਸ. ਈ. ਅਨੁਰਾਗ ਮਹਾਜਨ, ਐਸ. ਈ. ਸ. ਨਵਜੋਤ ਸਿੰਘ, ਐਮ. ਟੀ. ਪੀ. ਸ. ਪਰਮਪਾਲ ਸਿੰਘ, ਡੀ. ਸੀ. ਐਫ਼. ਏ. ਸ੍ਰੀ ਪੰਕਜ ਕਪੂਰ, ਐਲ. ਏ. ਅੰਮ੍ਰਿਤਪਾਲ ਸਿੰਘ, ਸਿਹਤ ਅਫ਼ਸਰ ਡਾ. ਅਜੈ ਕੰਵਰ ਆਦਿ ਹਾਜ਼ਰ ਸਨ।

ਸਿਹਤ ਵਿਭਾਗ ਵਲੋਂ ਅਣਅਧਿਕਾਰਿਤ ਤੌਰ 'ਤੇ ਚੱਲ ਰਿਹਾ ਨਿੱਜੀ ਨਸ਼ਾ ਛੁਡਾਊ ਕੇਂਦਰ ਸੀਲ

ਮਾਨਾਂਵਾਲਾ, 12 ਜੂਨ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ ਦੇ ਸਿਵਲ ਸਰਜਨ ਡਾ: ਹਰਦੀਪ ਸਿੰਘ ਘਈ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਸਿਵਲ ਸਰਜਨ ਦਫ਼ਤਰ ਦੀ ਇਕ ਟੀਮ ਨੇ ਮਾਨਾਂਵਾਲਾ ਵਿਖੇ ਬਿਨਾਂ ਲਾਇਸੰਸ 'ਤੇ ਚੱਲ ਰਹੇ 'ਜੀਵਨ ਜਾਗਰਿਤੀ ਡਰੱਗ ਕਾਊਾਸਿਲੰਗ ਐਾਡ ...

ਪੂਰੀ ਖ਼ਬਰ »

500 ਨਸ਼ੀਲੀਆਂ ਗੋਲੀਆਂ ਸਣੇ ਸਕੂਟਰ ਸਵਾਰ ਕਾਬੂ

ਅੰਮਿ੍ਤਸਰ, 12 ਜੂਨ (ਰੇਸ਼ਮ ਸਿੰਘ)¸500 ਨਸ਼ੀਲੀਆਂ ਗੋਲੀਆਂ ਸਣੇ ਇਕ ਸਕੂਟਰ ਸਵਾਰ ਵਿਅਕਤੀ ਨੂੰ ਸੀ. ਆਈ. ਏ. ਸਟਾਫ਼ ਦੀ ਪੁਲਿਸ ਨੇ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਏ. ਐਸ. ਆਈ. ਜੋਗਿੰਦਰ ਸਿੰਘ ਵਲੋਂ ਕੀਤੀ ਕਾਰਵਾਈ ਤਹਿਤ ਉਕਤ ਵਿਅਕਤੀ ਨੂੰ ਚੌਕ ਨਗਰ ਨਿਗਮ ...

ਪੂਰੀ ਖ਼ਬਰ »

ਪਾਰਕਿੰਗ ਬੋਲੀ ਰੱਦ ਹੋਣ ਨਾਲ ਹਾਲ ਬਾਜ਼ਾਰ ਮੁੱਲ ਦੀ ਪਾਰਕਿੰਗ ਦਾ ਕੰਮ ਵੀ ਟਲਿਆ

ਸ਼ਹਿਰ ਦੀਆਂ ਬਾਕੀ ਪਾਰਕਿੰਗਾਂ ਦੇ ਨਾਲ ਹੀ ਹਾਲ ਬਾਜ਼ਾਰ ਤੋਂ ਟਾਊਨ ਹਾਲ ਤੱਕ ਸੜਕ ਦੇ ਕਿਨਾਰੇ ਪਾਰਕਿੰਗ ਵਜੋਂ ਠੇਕੇ ਦੇਣ ਦਾ ਕੰਮ 23 ਜੂਨ ਤੱਕ ਅੱਗੇ ਪੈ ਗਿਆ ਹੈ | ਦੱਸਣਯੋਗ ਹੈ ਕਿ ਨਗਰ ਨਿਗਮ ਵਲੋਂ ਸ਼ਹਿਰ ਦੇ ਦਿਲ ਵਜੋਂ ਜਾਣੇ ਜਾਂਦੇ ਹਾਲ ਬਾਜ਼ਾਰ ਦੀ ਅਵਾਜਾਈ 'ਚ ...

ਪੂਰੀ ਖ਼ਬਰ »

2 ਲੱਖ ਦੀਆਂ ਸਿਗਰਟਾਂ ਬਰਾਮਦ

ਰਾਜਾਸਾਂਸੀ, 12 ਜੂਨ (ਹਰਦੀਪ ਸਿੰਘ ਖੀਵਾ)-ਅਸ਼ਕਾਬਾਦ ਤੋਂ ਅੰਮਿ੍ਤਸਰ ਵਿਚਾਲੇ ਚੱਲਣ ਵਾਲੀ ਉਜੇਬਿਕਸਤਾਨ ਦੀ ਉਡਾਣ ਰਾਹੀਂ ਪੁੱਜੇ ਇਕ ਯਾਤਰੀ ਕੋਲੋਂ ਕਸਟਮ ਅਧਿਕਾਰੀਆਂ ਵਲੋਂ ਤਲਾਸ਼ੀ ਦੌਰਾਨ 975 ਪੈਕੇਟ ਸਿਗਰਟਾਂ ਬਰਾਮਦ ਕੀਤੀਆਂ ਗਈਆਂ ਜਿੰਨਾਂ ਦੀ ਕੀਮਤ ਕਰੀਬ 2 ...

ਪੂਰੀ ਖ਼ਬਰ »

ਨਿਗਮ ਨੇ ਪੰਡਿਤ ਦੀਨ ਦਿਆਲ ਉਪਾਧਿਆ ਪਾਰਕਿੰਗ ਕੀਤੀ ਸੀਲ

ਅੰਮਿ੍ਤਸਰ, 12 ਜੂਨ (ਹਰਮਿੰਦਰ ਸਿੰਘ)¸ਨਗਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਸ਼ਹਿਰ ਦੇ ਵਿਚਕਾਰ ਬਣੀ ਪੰਡਿਤ ਦੀਨ ਦਿਆਲ ਉਪਾਧਿਆ ਪਾਰਕਿੰਗ ਦਾ ਠੇਕਾ ਮੁਕਣ ਤੋਂ ਬਾਅਦ ਇਸ ਦਾ ਕਬਜ਼ਾ ਲੈ ਕੇ ਇਸ ਪਾਰਕਿੰਗ ਨੂੰ ਸੀਲ ਕਰ ਦਿੱਤਾ ਹੈ | ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਮੌਸਮ ਦੇ ਬਦਲੇ ਮਿਜ਼ਾਜ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਨਿਜਾਤ

ਅੰਮਿ੍ਤਸਰ, 12 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਅੱਜ ਮੌਸਮ ਦੇ ਬਦਲੇ ਮਿਜਾਜ ਉਪਰੰਤ ਜਿਥੇ ਲੋਕਾਂ ਨੂੰ ਪੈ ਰਹੀ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਉਥੇ ਹੀ ਕਈ ਇਲਾਕਿਆਂ 'ਚ ਹੋਈ ਗੜ੍ਹੇਮਾਰੀ ਅਤੇ ਮੀਂਹ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ | ਗੁਰੂ ਨਗਰੀ 'ਚ ...

ਪੂਰੀ ਖ਼ਬਰ »

ਪੁਲਿਸ ਮੁਲਾਜ਼ਮ ਤੋਂ ਪਿਸਤੌਲ ਦਿਖਾ ਕੇ 10 ਹਜ਼ਾਰ ਲੁੱਟਿਆ

ਅੰਮਿ੍ਤਸਰ, 12 ਜੂਨ (ਰੇਸ਼ਮ ਸਿੰਘ)-ਸ਼ਹਿਰ 'ਚ ਲੁਟੇਰਿਆਂ ਵਲੋਂ ਆਮ ਲੋਕਾਂ ਨੂੰ ਹੀ ਨਹੀਂ ਬਲਕਿ ਹੁਣ ਪੁਲਿਸ ਮੁਲਾਜ਼ਮਾਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ | ਸ਼ਹਿਰ ਦੇ ਵਿਚ ਇਕ ਏ. ਟੀ. ਐਮ. ਤੋਂ ਪੈਸੇ ਕਢਵਾ ਕੇ ਬਾਹਰ ਨਿਕਲੇ ਪੁਲਿਸ ਮੁਲਾਜ਼ਮ ਤੋਂ ਲੁਟੇਰੇ 10 ਹਜ਼ਾਰ ...

ਪੂਰੀ ਖ਼ਬਰ »

ਹੋਟਲਾਂ ਦੇ ਸਰਵੇ ਨੂੰ ਲੈ ਕੇ ਮੁੜ ਹੋਵੇਗੀ ਮੀਟਿੰਗ

ਅੰਮਿ੍ਤਸਰ, 12 ਜੂਨ (ਹਰਮਿੰਦਰ ਸਿੰਘ)¸ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਅੰਦਰ ਬਣੇ ਨਾਜਾਇਜ਼ ਹੋਟਲਾਂ ਨੂੰ ਰੈਗੂਲਰ ਕਰਨ ਸਬੰਧੀ ਨਗਰ ਨਿਗਮ ਵਲੋਂ ਪ੍ਰਾਪਤ ਕੀਤੇ ਫ਼ਾਰਮ ਏ ਤੋਂ ਬਾਅਦ ਕੀਤੇ ਗਏ ਸਰਵੇ ਦੀ ਰਿਪੋਰਟ ਨੂੰ ਅਧੂਰੀ ਦੱਸਦੇ ਹੋਏ ਨਿਗਮ ਕਮਿਸ਼ਨਰ ਵਲੋਂ ਇਸ ...

ਪੂਰੀ ਖ਼ਬਰ »

-ਮਾਮਲਾ ਬੌਟਨੀ ਵਿਭਾਗ ਦੇ ਮੁਖੀ ਵਲੋਂ ਸੀਨੀਅਰ ਟੈਕਨੀਸ਼ੀਅਨ ਨਾਲ ਦੁਰਵਿਹਾਰ ਦੇ ਦੋਸ਼ਾਂ ਦਾ- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਵਲੋਂ ਰੋਸ ਧਰਨਾ

ਅੰਮਿ੍ਤਸਰ, 12 ਜੂਨ (ਰੇਸ਼ਮ ਸਿੰਘ)¸ਗੁਰੂ ਨਾਨਕ ਦੇਵ ਯੁੂਨੀਵਰਸਿਟੀ ਦੇ ਬੌਟਨੀ ਵਿਭਾਗ ਦੇ ਮੁਖੀ ਅਤੇ ਸੀਨੀਅਰ ਟੈਕਨੀਸ਼ੀਅਨ ਵਿਚਕਾਰ ਹੋਈ ਤਕਰਾਰਬਾਜ਼ੀ ਅਤੇ ਕਥਿਤ ਧੱਕਾ-ਮੁੱਕੀ ਦਾ ਮੁੱਦਾ ਅੱਜ ਉਸ ਵੇਲੇ ਹੋਰ ਤੂਲ ਫੜ੍ਹ ਗਿਆ, ਜਦੋਂ ਕਿ ਨਾਨ-ਟੀਚਿੰਗ ਇੰਪਲਾਈਜ਼ ...

ਪੂਰੀ ਖ਼ਬਰ »

ਕੰਦੋਵਾਲੀ ਵਿਖੇ ਜੋੜ ਮੇਲਾ ਤੇ ਕਬੱਡੀ ਕੱਪ 17 ਨੂੰ

ਜਗਦੇਵ ਕਲਾਂ, 12 ਜੂਨ (ਸ਼ਰਨਜੀਤ ਸਿੰਘ ਗਿੱਲ)-ਬ੍ਰਹਮਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਅਨਿਨ ਸੇਵਕ ਬਾਬਾ ਲੰਗਰ ਭਗਤ ਦੀ ਯਾਦ 'ਚ ਪਿੰਡ ਕੰਦੋਵਾਲੀ ਵਿਖੇ ਸਾਲਾਨਾ ਜੋੜ ਮੇਲਾ ਅਤੇ ਕਬੱਡੀ ਕੱਪ ਸਮੂਹ ਨਗਰ ਦੇ ਸਹਿਯੋਗ ਸਦਕਾ 17 ਜੂਨ ਨੂੰ ਬੜੀ ਸ਼ਰਧਾ ਸਹਿਤ ...

ਪੂਰੀ ਖ਼ਬਰ »

ਪੈਨਸ਼ਨਰ ਐਸੋਸੀਏਸ਼ਨ ਵਲੋਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ

ਵੇਰਕਾ, 12 ਜੂਨ (ਪਰਮਜੀਤ ਸਿੰਘ ਬੱਗਾ)-ਪੈਨਸ਼ਨਰ ਐਸੋਸੀਏਸ਼ਨ ਵਲੋਂ ਆਪਣੀ ਮੰਗਾਂ ਨੂੰ ਲੈ ਕੇ ਸਾਥੀ ਪੂਰਬ ਮੰਡਲ ਦੇ ਪ੍ਰਧਾਨ ਕਰਮ ਸਿੰਘ ਦੀ ਅਗਵਾਈ ਹੇਠ ਵੇਰਕਾ ਕੰਪਲੈਕਸ ਵਿਖੇ ਕੀਤੀ ਗਈ ਮੀਟਿੰਗ ਉਪਰੰਤ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ ...

ਪੂਰੀ ਖ਼ਬਰ »

ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਨੇ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਿਖ਼ਲਾਫ਼ ਰੋਸ ਪ੍ਰਗਟਾਇਆ

ਬਾਬਾ ਬਕਾਲਾ ਸਾਹਿਬ, 12 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੀ ਇਕ ਅਹਿਮ ਮੀਟਿੰਗ ਤਹਿਸੀਲ ਪ੍ਰਧਾਨ ਦਲਬੀਰ ਸਿੰਘ ਨੂੰ ਸੰਬੋੋਧਨ ਕਰਦਿਆਂ ਹਰਜਿੰਦਰ ਸਿੰਘ ਟਾਂਡਾ ਪੰਜਾਬ ਪ੍ਰਧਾਨ ਅਤੇ ਭੁਪਿੰਦਰ ਸਿੰਘ ਤਖ਼ਤੂ ਮੱਲ ਨੇ ...

ਪੂਰੀ ਖ਼ਬਰ »

ਪੀ. ਐਫ. ਵਿਭਾਗ ਵਲੋਂ 2963 ਮਾਮਲਿਆਂ ਦਾ ਨਿਪਟਾਰਾ

ਅੰਮਿ੍ਤਸਰ, 12 ਜੂਨ (ਸੁਰਿੰਦਰ ਕੋਛੜ)¸ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐਫ. ਓ.) ਵਲੋਂ ਮਈ ਮਹੀਨੇ 'ਚ 2963 ਦਾਅਵਿਆਂ ਦਾ ਨਿਪਟਾਰਾ ਕੀਤਾ ਗਿਆ | ਖ਼ੇਤਰੀ ਭਵਿੱਖ ਨਿਧੀ ਦਫ਼ਤਰ 'ਚ ਮਾਸਿਕ ਸਮਾਰੋਹ 'ਨਿਧੀ ਤੁਹਾਡੇ ਨਜ਼ਦੀਕ' ਦੌਰਾਨ ਇਹ ਜਾਣਕਾਰੀ ਦਿੰਦਿਆਂ ਖੇਤਰੀ ...

ਪੂਰੀ ਖ਼ਬਰ »

ਛੇਹਰਟਾ ਪੁਲਿਸ ਪ੍ਰਸ਼ਾਸਨ ਵਲੋਂ ਇਲਾਕਾ ਵਾਸੀਆਂ ਨਾਲ ਮੀਟਿੰਗ

ਛੇਹਰਟਾ, 12 ਜੂਨ (ਸੁਖ ਵਡਾਲੀ, ਸੁਰਿੰਦਰ ਵਿਰਦੀ)-ਛੇਹਰਟਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਨ ਲਈ ਏ. ਸੀ. ਪੀ. ਦੇਵਦੱਤ ਸ਼ਰਮਾ ਤੇ ਥਾਣਾ ਛੇਹਰਟਾ ਮੁੱਖੀ ਰਾਜਵਿੰਦਰ ਕੌਰ ਵਲੋਂ ਲੋਕ ਮੀਟਿੰਗ ਕੀਤੀ ਗਈ | ਇਸ ਮੌਕੇ ਕੌਾਸਲਰ ਸੁਰਜੀਤ ਸਿੰਘ ਪਹਿਲਵਾਨ, ਅਕਾਲੀ ਆਗੂ ਦਿਲਬਾਗ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਧਾਰਮਿਕ ਮੁਕਾਬਲੇ ਕਰਵਾਏ

ਅਜਨਾਲਾ, 12 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਨਗਰ ਪੰਚਾਇਤ ਅਜਨਾਲਾ ਵਲੋਂ ਕਾਰਜ ਸਾਧਕ ਅਫ਼ਸਰ ਜਗਤਾਰ ਸਿੰਘ ਦੀ ਅਗਾਵਈ 'ਚ ਅਜਨਾਲਾ ਦੇ ਜੀ. ਆਰ. ਡੀ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੀਤੇ ਦਿਨ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ...

ਪੂਰੀ ਖ਼ਬਰ »

ਐਨ.ਸੀ.ਸੀ ਕੈਡਿਟਸ ਨੇ ਜਾਗਰੂਕਤਾ ਰੈਲੀ ਕੱਢੀ

ਅੰਮਿ੍ਤਸਰ, 12 ਜੂਨ (ਰੇਸ਼ਮ ਸਿੰਘ)¸'ਏਕ ਭਾਰਤ ਸਰੇਸ਼ਟ ਭਾਰਤ' ਐਨ.ਸੀ.ਸੀ ਕੈਂਪ ਜਿਸ 'ਚ ਪੰਜਾਬ, ਹਰਿਆਣਾ, ਕਰਨਾਟਕ, ਹਿਮਾਚਲ ਪ੍ਰੇਦਸ਼, ਚੰਡੀਗੜ੍ਹ ਅਤੇ ਗੋਆ ਦੇ 600 ਕੈਡਿਟਸ ਭਾਗ ਲੈ ਰਹੇ ਹਨ ਵਲੋਂ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਨਾਲ ਮਿਲਕੇ ਟ੍ਰੈਫ਼ਿਕ ਨਿਯਮਾਂ ਨਸ਼ਿਆਂ ...

ਪੂਰੀ ਖ਼ਬਰ »

ਪੀਰ ਬਾਬਾ ਹਾਤੇ ਸ਼ਾਹ ਦਾ ਸਾਲਾਨਾ ਮੇਲਾ ਯਾਦਗਾਰ ਹੋ ਨਿੱਬੜਿਆ

ਚਵਿੰਡਾ ਦੇਵੀ, 12 ਜੂਨ (ਸਤਪਾਲ ਸਿੰਘ ਢੱਡੇ)-ਸਥਾਨਕ ਕਸਬੇ ਤੋਂ ਨਜ਼ਦੀਕੀ ਪੈਂਦੇ ਪਿੰਡ ਢੱਡੇ ਵਿਖੇ ਪੀਰ ਬਾਬਾ ਹਾਤੇ ਸ਼ਾਹ ਦਾ ਸਾਲਾਨਾ ਜੋੜ ਮੇਲਾ ਸਰਪੰਚ ਗ੍ਰਾਮ ਪੰਚਾਇਤ ਢੱਡੇ ਨੇ ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਦੇ ਪਵਿੱਤਰ ਸਰੋਵਰ ਦੀ ਸਫ਼ਾਈ ਦੀ ਸੇਵਾ ਸ਼ੁਰੂ

ਚੱਬਾ, 12 ਜੂਨ (ਜੱਸਾ ਅਨਜਾਣ) ਅੰਮਿ੍ਤਸਰ-ਤਰਨਤਾਰਨ ਰੋਡ 'ਤੇ ਸਥਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਚੱਬਾ ਵਿਖੇ ਅੱਜ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਦੀ ਅਗਵਾਈ ਹੇਠ ਪਵਿੱਤਰ ਸਰੋਵਰ ਦੀ ...

ਪੂਰੀ ਖ਼ਬਰ »

ਟ੍ਰੈਫ਼ਿਕ ਪੁਲਿਸ ਦੇ ਮੁਲਾਜ਼ਮ ਨਾਲ ਹੱਥੋਪਾਈ ਹੋਣ ਵਾਲੇ ਤਿੰਨ ਨੌਜਵਾਨ ਗਿ੍ਫ਼ਤਾਰ, 1 ਫ਼ਰਾਰ

ਅੰਮਿ੍ਤਸਰ, 12 ਜੂਨ (ਰੇਸ਼ਮ ਸਿੰਘ)-ਨਾਕੇ 'ਤੇ ਟ੍ਰੈਫ਼ਿਕ ਪੁਲਿਸ ਨਾਲ ਉਲਝਣਾ ਤਿੰਨ ਨੌਜਵਾਨਾਂ ਨੂੰ ਉਸ ਵੇਲੇ ਮਹਿੰਗਾ ਪੈ ਗਿਆ, ਜਦੋਂ ਕਿ ਪੁਲਿਸ ਵਲੋਂ ਚਾਰਾਂ ਿਖ਼ਲਾਫ਼ ਕੇਸ ਦਰਜ ਕਰਕੇ ਤਿੰਨ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਇਹ ਸ਼ਿਕਾਇਤ ਏ. ਐਸ. ਆਈ. ਭੁਪਿੰਦਰ ਸਿੰਘ ...

ਪੂਰੀ ਖ਼ਬਰ »

ਪ੍ਰਧਾਨ ਬੂਟਾ ਸਿੰਘ ਸਠਿਆਲਾ ਵਲੋਂ ਸਕੂਲ ਨੂੰ ਐਲ. ਸੀ. ਡੀ. ਭੇਟ

ਸਠਿਆਲਾ, 12 ਜੂਨ (ਜਗੀਰ ਸਿੰਘ ਸਫਰੀ)-ਸਰਕਾਰੀ ਸੀਨੀ: ਸੈਕੰਡਰੀ ਸਕੂਲ ਬਲਸਰਾਏ ਵਿਖੇ 6 ਰੋਜ਼ਾ ਸਮਰ ਕੈਂਪ ਦੀ ਸਮਾਪਤੀ ਮੌਕੇ ਪ੍ਰਧਾਨ ਬੂਟਾ ਸਿੰਘ ਸਠਿਆਲਾ ਵਲੋਂ ਸਕੂਲ ਨੂੰ ਵੱਡੀ ਐਲ. ਸੀ. ਡੀ. ਭੇਟ ਕੀਤੀ ਗਈ | ਪਿ੍ੰਸੀਪਲ ਨਰਿੰਦਰ ਕੌਰ ਦੱਸਿਆ ਕਿ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਵਾਈਸ ਚੇਅਰਮੈਨ ਪੱਡਾ ਦੇ ਭਤੀਜਾ 'ਤੇ ਕਾਤਲਾਨਾ ਹਮਲਾ

ਰਈਆ, 12 ਜੂਨ (ਸ਼ਰਨਬੀਰ ਸਿੰਘ ਕੰਗ)-ਇਥੋਂ ਨਜਦੀਕੀ ਪਿੰਡ ਪੱਡਿਆਂ ਦੇ ਸਾਬਕਾ ਸਰਪੰਚ ਅਤੇ ਵਾਈਸ ਚੇਅਰਮੈਨ ਦੀ ਰਈਆ ਆਜ਼ਾਦ ਕੋ-ਅਪਰੇਟਿਵ ਸੁਸਾਇਟੀ ਨਿਰਮਲ ਸਿੰਘ ਪੱਡਾ ਦੇ ਭਤੀਜੇ 'ਤੇ ਦੋ ਨੌਜਵਾਨਾ ਵਲੋਂ ਕੀਤੇ ਕਾਤਲਾਨਾ ਹਮਲੇ ਵਿਚ ਵਾਲ ਵਾਲ ਬਚਣ ਦਾ ਸਮਾਚਾਰ ਹੈ | ਇਸ ...

ਪੂਰੀ ਖ਼ਬਰ »

ਜ਼ਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਨਹਿਰੀ ਦਫ਼ਤਰ ਅੰਮਿ੍ਤਸਰ ਅੱਗੇ ਰੋਸ ਧਰਨਾ ਕੱਲ੍ਹ

ਅਜਨਾਲਾ, 12 ਜੂਨ (ਐਸ. ਪ੍ਰਸ਼ੋਤਮ)-ਜ਼ਮਹੂਰੀ ਕਿਸਾਨ ਸਭਾ ਪੰਜਾਬ ਨੇ 14 ਜੂਨ ਨੂੰ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਬੁੱਢਾ ਥੇਹ) ਦੇ ਮਿਲਵਰਤਣ ਨਾਲ ਅੰਮਿ੍ਤਸਰ, ਪਠਾਨਕੋਟ, ਗੁਰਦਾਸਪੁਰ ਤੇ ਤਰਨ ਤਾਰਨ ਜ਼ਿਲਿ੍ਹਆਂ ਦੇ ਕਿਸਾਨਾਂ ਤੇ ਸਭਾ ਦੇ ਕਾਰਕੁਨਾਂ ਦੀ ਭਰਵੀਂ ...

ਪੂਰੀ ਖ਼ਬਰ »

ਆਂਗਨਵਾੜੀ ਵਰਕਰਾਂ ਕੱਲ੍ਹ ਖ਼ੂਨ ਨਾਲ ਲਿਖੇ ਮੰਗ ਪੱਤਰ ਮੁੱਖ ਮੰਤਰੀ ਤੇ ਕੈਬਨਿਟ ਮੰਤਰੀ ਨੂੰ ਭੇਜਣਗੀਆਂ

ਸੁਧਾਰ, 12 ਜੂਨ (ਜਸਵਿੰਦਰ ਸਿੰਘ ਸੰਧੂ)-ਅਗਾਂਨਵਾੜੀ ਮੁਲਾਜ਼ਮ ਯੂਨੀਅਨ ਬਲਾਕ ਅਜਨਾਲਾ ਦੀ ਮੀਟਿੰਗ ਬਲਾਕ ਪ੍ਰਧਾਨ ਹਰਜਿੰਦਰ ਕੌਰ ਹਰਦੋ ਪੁਤਲੀ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਹਰਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਅਗਾਂਨਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ

ਛੇਹਰਟਾ, 12 ਜੂਨ (ਸੁੱਖ ਵਡਾਲੀ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਜੇ ਨਗਰ ਵਿਖੇ ਸਰਪੰਚ ਕੰਵਲਜੀਤ ਕੌਰ ਪਤਨੀ ਸੀਨੀਅਰ ਕਾਂਗਰਸੀ ਆਗੂ ਜਸਪਾਲ ਸਿੰਘ ਸੰਧੂ, ਬੀਬੀ ਦਲਬੀਰ ਕੌਰ, ਪਰਮਿੰਦਰ ਕੌਰ, ਬਲਵਿੰਦਰ ...

ਪੂਰੀ ਖ਼ਬਰ »

ਸੇਂਟ ਸੋਲਜ਼ਰ ਸੀਨੀਅਰ ਸਟੱਡੀ ਸਕੂਲ ਫ਼ਤਿਹਪੁਰ ਰਾਜਪੂਤਾਂ 'ਚ ਤਿੰਨ ਦਿਨਾ ਸਮਰ ਕੈਂਪ ਸ਼ਾਨੋ-ਸ਼ੌਕਤ ਨਾਲ ਸਮਾਪਤ

ਨਵਾਂ ਪਿੰਡ, 12 ਜੂਨ (ਜਸਪਾਲ ਸਿੰਘ)-ਸੇਂਟ ਸੋਲਜ਼ਰ ਸੀਨੀਅਰ ਸਟੱਡੀ ਸਕੂਲ ਫ਼ਤਿਹਪੁਰ ਰਾਜਪੂਤਾਂ 'ਚ ਚੇਅਰਮੈਨ ਜਗਜੀਤ ਸਿੰਘ ਰੰਧਾਵਾ ਦੀ ਸੁਯੋਗ ਉਸਾਰੂ ਅਗਵਾਈ 'ਚ ਲਾਇਆ ਗਿਆ ਤਿੰਨ ਦਿਨਾਂ ਸਮਰ ਕੈਂਪ ਅੱਜ ਸਮਾਪਤ ਹੋਇਆ | ਇਸ ਦੌਰਾਨ ਪ੍ਰੀ-ਪ੍ਰਾੲਮਿਰੀ ਜਮਾਤਾਂ ਦੇ ...

ਪੂਰੀ ਖ਼ਬਰ »

ਨੰਗਲੀ ਖੁਰਦ ਦੀ ਪੰਚਾਇਤ ਦੇ ਉਦਮ ਸਦਕਾ ਬੈਠਣ ਲਈ ਬੈਂਚ ਲਗਾਏ

ਚੌਕ ਮਹਿਤਾ, 12 ਜੂਨ (ਧਰਮਿੰਦਰ ਸਿੰਘ ਸਦਾਰੰਗ)-ਸਰਪੰਚ ਕਸ਼ਮੀਰ ਕੌਰ ਦੇ ਉੱਦਮਾਂ ਸਦਕਾ ਨੰਗਲੀ ਖੁਰਦ ਦੀ ਗ੍ਰਾਮ ਪੰਚਾਇਤ ਵਲੋਂ ਪਿੰਡ ਵਿਚ ਬੈਠਣ ਲਈ ਸੀਮੈਂਟ ਦੀਆਂ ਤਿੰਨ ਸ਼ੀਟਰ ਕੁਰਸੀਆਂ ਲਾਈਆਂ ਗਈਆਂ | ਇਸ ਮੌਕੇ ਰਵਿੰਦਰਪਾਲ ਸਿੰਘ ਰੌਬੀ, ਪ੍ਰੋ: ਸੁਖਦੇਵ ਸਿੰਘ, ...

ਪੂਰੀ ਖ਼ਬਰ »

ਸਿੱਖਾਂ ਉੱਪਰ ਦਿਨੋਂ-ਦਿਨ ਵੱਧ ਰਹੇ ਨਸਲੀ ਹਮਲੇ ਗੰਭੀਰ ਚਿੰਤਾ ਦਾ ਵਿਸ਼ਾ- ਬਾਬਾ ਬਲਬੀਰ ਸਿੰਘ

ਅੰਮਿ੍ਤਸਰ, 12 ਜੂਨ (ਸਟਾਫ਼ ਰਿਪੋਰਟਰ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਕਿਹਾ ਹੈ ਕਿ ਸਿੱਖਾਂ ਉੱਪਰ ਦਿਨੋ-ਦਿਨ ਵੱਧ ਰਹੇ ਨਸਲੀ ਹਮਲੇ ਗੰਭੀਰ ਚਿੰਤਾ ਦਾ ਵਿਸ਼ਾ ਹਨ | ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਕਸ਼ਮੀਰ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਪੰਜਾਬ ਕਰੇਗੀ ਖੁੱਲ੍ਹੇ ਵਪਾਰ ਸਮਝੌਤੇ ਦਾ ਵਿਰੋਧ-ਸੁਖਰਾਜ ਸਿੰਘ ਛੀਨਾ

ਹਰਸਾ ਛੀਨਾ, 12 ਜੂਨ (ਕੜਿਆਲ)-ਮੋਦੀ ਸਰਕਾਰ ਵਲੋਂ ਸਾਮਰਾਜੀ ਦੇਸ਼ਾਂ ਸਮੇਤ 16 ਦੇਸ਼ਾਂ ਨਾਲ ਕੀਤੇ ਖੁੱਲੇ ਵਪਾਰ ਸਮਝੌਤੇ ਦਾ ਕਿਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਵਿਰੋਧ ਕੀਤਾ ਜਾਵੇਗਾ ਤੇ ਇਸਦੇ ਿਖ਼ਲਾਫ਼ ਦੇਸ਼ ਵਿਆਪੀ ਅੰਦੋਲਨ ਕਰ ਕੇ ਕਿਸਾਨੀ ਿਖ਼ਲਾਫ਼ ਕੀਤੇ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਵਲੋਂ ਪੁਲਿਸ ਥਾਣੇ ਅੱਗੇ ਦਿੱਤਾ ਜਾਣ ਵਾਲਾ ਰੋਸ ਧਰਨਾ ਜਿੱਤ ਰੈਲੀ 'ਚ ਤਬਦੀਲ

ਅਜਨਾਲਾ, 12 ਜੂਨ (ਐਸ. ਪ੍ਰਸ਼ੋਤਮ)-ਅੱਜ ਬਿਜਲੀ ਕਾਮਿਆਂ ਦੀ ਜੁਝਾਰੂ ਜਥੇਬੰਦੀ ਟੀ. ਐਸ. ਯੂ. ਵਲੋਂ ਸਾਬਕਾ ਸੂਬਾਈ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਸਰਕਾਰੀਆ ਅਤੇ ਪਾਵਰਕਾਮ ਡਵੀਜਨ ਅਜਨਾਲਾ ਦੇ ਪ੍ਰਧਾਨ ਸਰਬਜੀਤ ਸਿੰਘ ਪਨੂੰ ਦੀ ਅਗਵਾਈ 'ਚ ਅਜਨਾਲਾ ਪੁਲਿਸ ਦੀ ...

ਪੂਰੀ ਖ਼ਬਰ »

ਡਾਇਸਸ ਆਫ਼ ਅੰਮਿ੍ਤਸਰ ਸੀ. ਐਨ. ਆਈ. ਨੇ ਸੈਮੀਨਾਰ ਕਰਵਾਇਆ

ਗੱਗੋਮਾਹਲ, 12 ਜੂਨ (ਬਲਵਿੰਦਰ ਸਿੰਘ ਸੰਧੂ)¸ਭਾਰਤੀ ਰਾਜ ਪ੍ਰਣਾਲੀ ਦੀ ਮੁੱਢਲੀ ਇਕਾਈ ਗ੍ਰਾਮ ਸਭਾ ਹੈ ਲੋਕਤੰਤਰ ਦੀ ਬੁਨਿਆਦ ਹੀ ਇਸ ਸਭਾ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਲੋਕਾਂ ਦਾ ਨਾਂਅ ਵੋਟਰ ਸੂਚੀ ਵਿਚ ਦਰਜ ਹੋਵੇ ਉਹ ਇਸ ਦੇ ਮੈਂਬਰ ਹਨ | ਇਹ ਵਿਚਾਰ ਪ੍ਰਦੇਸ਼ਿਕ ...

ਪੂਰੀ ਖ਼ਬਰ »

ਕਾਂਗਰਸੀ ਆਗੂ ਸਵਿੰਦਰ ਸਿੰਘ ਸੱਤ ਕੋਟ ਖ਼ਾਲਸਾ ਨੇ ਵਾਰਡ ਨੰਬਰ 73 ਦੇ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ

ਛੇਹਰਟਾ, 12 ਜੂਨ (ਵਡਾਲੀ)-ਵਿਧਾਨ ਸਭਾ ਹਲਕਾ ਪਛਮੀ ਦੇ ਸੀਨੀਅਰ ਕਾਂਗਰਸੀ ਆਗੂ ਕੌਾਸਲਰ ਸਵਿੰਦਰ ਸਿੰਘ ਸੱਤ ਕੋਟ ਖ਼ਾਲਸਾ ਨੇ ਵਾਰਡ ਨੰਬਰ 73 ਦੇ ਅਧੀਨ ਆਉਂਦੇ ਇਲਾਕਾ ਦਸਮੇਸ਼ ਨਗਰ ਕੋਟ ਖ਼ਾਲਸਾ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ | ਵਾਰਡ ਵਾਸੀਆਂ ਨੇ ਉਨ੍ਹਾਂ ਨੂੰ ...

ਪੂਰੀ ਖ਼ਬਰ »

15 ਰੋਜ਼ਾ 'ਨਸ਼ਾ ਮੁਕਤ ਸਮਾਜ ਦੀ ਸਿਰਜਣਾ' ਮੁਹਿੰਮ ਦਾ ਆਗਾਜ਼

ਅਜਨਾਲਾ, 12 ਜੂਨ (ਐਸ. ਪ੍ਰਸ਼ੋਤਮ, ਗੁਰਪ੍ਰੀਤ ਸਿੰਘ ਢਿੱਲੋਂ)-ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਨਸ਼ਾ ਛੁਡਾਓ ਕੇਂਦਰ ਵਿਖੇ ਸਮਾਗਮ ਦੌਰਾਨ ਅੱਜ ਤੋਂ 26 ਜੂਨ ਤੱਕ ਨਿਰੰਤਰ ਚਲਾਈ ਜਾਣ ਵਾਲੀ 15 ਰੋਜ਼ਾ ਨਸ਼ਾ ਮੁਕਤ ਸਮਾਜ ਦੀ ਸਿਰਜਣਾ ...

ਪੂਰੀ ਖ਼ਬਰ »

ਇੰਟਰ ਡਿਸਟਿ੍ਕ ਸੀਨੀਅਰ ਲੀਗ 'ਚ ਜਲੰਧਰ ਦੇ ਪਰਥ ਅਗਰਵਾਲ ਨੇ 131 ਦੌੜਾਂ ਬਣਾਈਆਂ

ਅੰਮਿ੍ਤਸਰ, 12 ਜੂਨ (ਰੇਸ਼ਮ ਸਿੰਘ)-ਇੰਟਰ ਡਿਸਟਿ੍ਕ ਸੀਨੀਅਰ ਲੀਗ 2019-20 ਦਾ ਕ੍ਰਿਕੇਟ ਮੈਚ ਅੱਜ ਇਥੇ ਗਾਂਧੀ ਗਰਾਊਾਡ ਵਿਖੇ ਅੰਮਿ੍ਤਸਰ ਅਤੇ ਜਲੰਧਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ | ਜਿਸ 'ਚ ਜਲੰਧਰ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜੀ ਕਰਦਿਆਂ ਪਰਥ ...

ਪੂਰੀ ਖ਼ਬਰ »

ਗਰਮੀ ਤੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ- ਇੰਜੀ: ਸੁਖਜਿੰਦਰ ਸਿੰਘ

ਮਜੀਠਾ, 12 ਜੂਨ (ਮਨਿੰਦਰ ਸਿੰਘ ਸੋਖੀ)-ਗਰਮੀ ਦੇ ਮੌਸਮ ਅਤੇ ਝੋਨੇ ਦਾ ਸੀਜ਼ਨ ਦੌਰਾਨ ਬਿਜਲੀ ਸਪਲਾਈ ਦੀ ਨਿਗਰਾਨੀ ਲਈ ਪੰਜਾਬ ਰਾਜ ਪਾਵਰਕਾਮ ਲਿਮ: ਦੇ ਸਬ ਸਰਬਨ ਮੰਡਲ ਸੰਚਾਲਣ ਅੰਮਿ੍ਤਸਰ ਵਿਖੇ 24 ਘੰਟੇ ਕੰਮ ਕਰਨ, ਬਿਜਲੀ ਦੇ ਬਿੱਲ ਤੇ ਬਿਜਲੀ ਸਬੰਧੀ ਸ਼ਿਕਾਇਤਾਂ ਦਰਜ ...

ਪੂਰੀ ਖ਼ਬਰ »

ਗੁ: ਛੇਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ ਦੀ ਬਰਸੀ 20 ਨੂੰ -ਬਾਬਾ ਗੱਜਣ ਸਿੰਘ

ਬਾਬਾ ਬਕਾਲਾ ਸਾਹਿਬ, 12 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੱਚਖੰਡਵਾਸੀ 12ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ ਦੀ 25ਵੀਂ ਸਾਲਾਨਾ ਬਰਸੀ 20 ਜੂਨ 2019, ਮੁਤਾਬਕ 6 ਹਾੜ, ਦਿਨ ...

ਪੂਰੀ ਖ਼ਬਰ »

ਫ਼ਤਹਿਵੀਰ ਸਿੰਘ ਦੀ ਮੌਤ ਵਿਰੁੱਧ ਡੀ. ਐਮ. ਐਫ਼. ਵਲੋਂ ਰੋਸ ਮੁਜ਼ਾਹਰਾ

ਰਈਆ, 12 ਜੂਨ (ਸ਼ਰਨਬੀਰ ਸਿੰਘ ਕੰਗ)-ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰ ਵਿਖੇ ਬੋਰਵੈੱਲ ਵਿਚ ਡਿੱਗ ਜਾਣ ਕਾਰਨ 2 ਸਾਲਾ ਮਾਸੂਮ ਬੱਚੇ ਫ਼ਤਹਿਵੀਰ ਸਿੰਘ ਦੀ ਹੋਈ ਮੌਤ ਨੂੰ ਲੈ ਕੇ ਪੰਜਾਬ ਦੇ ਲੋਕਾਂ ਅੰਦਰ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ | ਇਸ ਘਟਨਾ ਸਬੰਧੀ ਅੱਜ ...

ਪੂਰੀ ਖ਼ਬਰ »

ਕਾਂਗਰਸ ਤੇ ਮਨੁੱਖੀ ਅਧਿਕਾਰ ਆਵਾਜ਼ ਸੰਗਠਨ ਦੇ ਕਾਰਕੁਨਾਂ ਦੀ ਮੀਟਿੰਗ

ਅਜਨਾਲਾ, 12 ਜੂਨ (ਐਸ. ਪ੍ਰਸ਼ੋਤਮ)-ਅੱਜ ਅਜਨਾਲਾ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਸੂਬਾ ਸਕੱਤਰ ਤੇ ਕੌਮੀ ਸੁਰੱਖਿਆ ਮਨੁੱਖੀ ਅਧਿਕਾਰ ਆਵਾਜ਼ ਸੰਗਠਨ ਦੇ ਸੂਬਾ ਪ੍ਰਧਾਨ ਡਾ: ਨਿਆਮਤ ਮਸੀਹ ਸੂਫ਼ੀ ਦੀ ਅਗਵਾਈ 'ਚ ਕਾਂਗਰਸ ਤੇ ਮਨੁੱਖੀ ਅਧਿਕਾਰ ਆਵਾਜ਼ ਸੰਗਠਨ ਦੇ ...

ਪੂਰੀ ਖ਼ਬਰ »

ਸਾਬਕਾ ਸੰਸਦ ਮੈਂਬਰ ਕਿੱਕਰ ਸਿੰਘ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਅੰਮਿ੍ਤਸਰ, 12 ਜੂਨ (ਜੱਸ)-ਸਾਬਕਾ ਸੰਸਦ ਮੈਂਬਰ ਸ: ਕਿੱਕਰ ਸਿੰਘ, ਜੋ ਬੀਤੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ, ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ ਗੁਰਦੁਆਰਾ ਈਸਟ ਮੋਹਨ ਨਗਰ-ਅਜੀਤ ਨਗਰ ਵਿਖੇ ਹੋਇਆ | ਭਾਈ ਜਤਿੰਦਰ ਸਿੰਘ ਬੋਪਾਰਾਏ, ਭਾਈ ਸਤਨਾਮ ਸਿੰਘ ...

ਪੂਰੀ ਖ਼ਬਰ »

ਫ਼ਤਹਿਵੀਰ ਦੀ ਮੌਤ ਦੇ ਰੋਸ ਵਜੋਂ ਅੱਜ ਸੁਧਾਰ ਬੰਦ ਰਿਹਾ

ਸੁਧਾਰ, 12 ਜੂਨ (ਜਸਵਿੰਦਰ ਸਿੰਘ ਸੰਧੂ)-ਫ਼ਤਹਿਵੀਰ ਦੀ ਹੋਈ ਮੌਤ 'ਤੇ ਅੱਜ ਕਸਬਾ ਮੁਕੰਮਲ ਤੌਰ 'ਤੇ ਬੰਦ ਰਿਹਾ | ਇਸ ਸਬੰਧ 'ਚ ਨਿਸ਼ਾਨ ਸਿੰਘ ਸੁਧਾਰ, ਹਰਦੀਪ ਸਿੰਘ, ਰਣਜੀਤ ਸਿੰਘ ਬੋਪਾਰਾਏ, ਟਹਿਲ ਸਿੰਘ, ਬਿਕਰਜੀਤ ਸਿੰਘ, ਡਾ: ਕੁਲਵਿੰਦਰ ਸਿੰਘ, ਪਿ੍ਥੀਪਾਲ ਸਿੰਘ, ...

ਪੂਰੀ ਖ਼ਬਰ »

ਬੀਬੀ ਬਾਦਲ ਦੇ ਕੇਂਦਰੀ ਮੰਤਰੀ ਬਣਨ ਨਾਲ ਅਕਾਲੀ ਦਲ 'ਚ ਨਵਾਂ ਜੋਸ਼ ਆਇਆ-ਸੰਦੀਪ ਸਿੰਘ ਏ. ਆਰ.

ਬਾਬਾ ਬਕਾਲਾ ਸਾਹਿਬ, 12 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-'ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਿਕਾਰਡਤੋੜ ਜਿੱਤ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਦੇ ਕੇਂਦਰ ਸਰਕਾਰ ਵਿਚ ਲਗਾਤਾਰ ਦੁਸਰੀ ਵਾਰ ਫੂਡ ਪ੍ਰੋਸੈਸਿੰਗ ਵਿਭਾਗ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX