ਤਾਜਾ ਖ਼ਬਰਾਂ


ਪੁਲਿਸ ਨੇ ਵੜੇਵਿਆਂ ਨਾਲ ਭਰੇ ਟਰੱਕ 'ਚੋਂ ਬਰਾਮਦ ਕੀਤਾ ਪੋਸਤ
. . .  0 minutes ago
ਬਾਘਾਪੁਰਾਣਾ, 26 ਜੂਨ (ਬਲਰਾਜ ਸਿੰਗਲਾ)- ਬਾਘਾਪੁਰਾਣਾ ਪੁਲਿਸ ਵਲੋਂ ਵੜੇਵਿਆਂ ਨਾਲ ਭਰੇ ਇੱਕ ਟਰੱਕ ਨੂੰ ਕਾਬੂ ਕਰਕੇ ਉਸ 'ਚੋਂ ਪੋਸਤ ਬਰਾਮਦ ਕਰਨ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਟਰੱਕ 'ਚ ਵੜੇਵਿਆਂ ਦੀਆਂ ਬੋਰੀਆਂ ਲੱਦੀਆਂ ਸਨ। ਇਨ੍ਹਾਂ...
ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  21 minutes ago
ਸ੍ਰੀਨਗਰ, 27 ਜੂਨ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਅੱਜ ਸਵੇਰ ਤੋਂ ਮੁਠਭੇੜ ਚੱਲ ਰਹੀ ਹੈ। ਜਾਣਕਾਰੀ ਮੁਤਾਬਕ ਇਹ ਮੁਠਭੇੜ ਜ਼ਿਲ੍ਹੇ ਦੇ ਤਰਾਲ ਇਲਾਕੇ ਦੇ ਜੰਗਲਾਂ...
ਅੱਜ ਦਾ ਵਿਚਾਰ
. . .  40 minutes ago
ਸ਼੍ਰੋਮਣੀ ਕਮੇਟੀ ਮੁਲਾਜ਼ਮ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਤਰਨ ਤਾਰਨ ,25 ਜੂਨ {ਹਰਿੰਦਰ ਸਿੰਘ} -ਨਜ਼ਦੀਕੀ ਪਿੰਡ ਬਚੜੇ ਵਿਖੇ ਦੁੱਧ ਲੈ ਕੇ ਵਾਪਸ ਆਪਣੇ ਘਰ ਜਾ ਰਹੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੇਜ ਸਿੰਘ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾਇਆ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਪੰਜਵਾਂ ਖਿਡਾਰੀ ਆਊਟ
. . .  1 day ago
ਇੰਜਨ ਤੇ ਡੱਬੇ ਪਟੜੀ ਤੋਂ ਉੱਤਰਨ ਕਾਰਨ 3 ਰੇਲਵੇ ਮੁਲਾਜ਼ਮਾਂ ਦੀ ਮੌਤ
. . .  1 day ago
ਭੁਵਨੇਸ਼ਵਰ, 25 ਜੂਨ - ਉਡੀਸ਼ਾ ਦੇ ਸਿੰਗਾਪੁਰ ਤੇ ਕਿਉਟਗੁਡਾ ਰੇਲ ਮਾਰਗ 'ਤੇ ਹਾਵੜਾ-ਜਗਦਲਪੁਰ-ਸਮਲੇਸ਼ਵਰੀ ਐਕਸਪ੍ਰੈੱਸ ਦਾ ਇੰਜਨ, ਫ਼ਰੰਟ ਗਾਰਡ ਕਮ ਲਗੇਜ ਵੈਨ ਅਤੇ ਇੱਕ ਜਨਰਲ ਡੱਬਾ ਪਟੜੀ ਤੋਂ ਉੱਤਰਨ...
ਵਿਸ਼ਵ ਕੱਪ 2019 : ਇੰਗਲੈਂਡ 10 ਓਵਰਾਂ ਮਗਰੋਂ 39/3
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਤੀਸਰਾ ਖਿਡਾਰੀ (ਕਪਤਾਨ ਇਓਨ ਮੌਰਗਨ) 8 ਦੌੜਾਂ ਬਣਾ ਕੇ ਆਊਟ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ 5 ਓਵਰਾਂ ਮਗਰੋਂ 21/2
. . .  1 day ago
ਸਿਹਤ ਵਿਭਾਗ ਵਲੋਂ ਸੁਪਰਡੈਂਟ ਅਤੇ ਕਲਰਕਾਂ ਦੀਆਂ ਬਦਲੀਆਂ
. . .  1 day ago
ਗੁਰਦਾਸਪੁਰ, 25 ਜੂਨ (ਸੁਖਵੀਰ ਸਿੰਘ ਸੈਣੀ) - ਸਿਹਤ ਵਿਭਾਗ ਵਲੋਂ ਦਫ਼ਤਰ ਡਾਇਰੈਕਟਰ ਸਿਹਤ ਤੇ ਭਲਾਈ ਪੰਜਾਬ ਨੇ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਦੇ ਫੁਰਮਾਨ ਜਾਰੀ ਕਰ ਦਿੱਤੇ ਹਨ। ਸਿਹਤ ਤੇ ਭਲਾਈ...
ਸਿਹਤ ਵਿਭਾਗ ਵਲੋਂ ਸੁਪਰਡੈਂਟ ਅਤੇ ਕਲਰਕਾਂ ਦੀਆਂ ਬਦਲੀਆਂ
. . .  1 day ago
ਗੁਰਦਾਸਪੁਰ, 25 ਜੂਨ (ਸੁਖਵੀਰ ਸਿੰਘ ਸੈਣੀ) - ਸਿਹਤ ਵਿਭਾਗ ਵਲੋਂ ਦਫ਼ਤਰ ਡਾਇਰੈਕਟਰ ਸਿਹਤ ਤੇ ਭਲਾਈ ਪੰਜਾਬ ਨੇ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਦੇ ਫੁਰਮਾਨ ਜਾਰੀ ਕਰ ਦਿੱਤੇ ਹਨ। ਸਿਹਤ ਤੇ ਭਲਾਈ ਵਿਭਾਗ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸੰਧੂ ਦੇ ਨਿਰਦੇਸ਼ਾਂ 'ਤੇ ਜਾਰੀ ਹੋਏ ਫੁਮਾਨਾਂ ਵਿਚ ਸੁਪਰਡੈਂਟ ਨਛੱਤਰ ਸਿੰਘ ਨੂੰ ਈ.7 ਤੋਂ ਈ.5 ਸ਼ਾਖਾ, ਰਛਪਾਲ ਨੂੰ ਡਰੱਗਜ਼ ਸ਼ਾਖਾ ਫੂਡ ਐਂਡ ਡਰੱਗ ਐਡਮਨ ਸ਼ਾਖਾ ਤੋਂ ਈ 1 ਸ਼ਾਖਾ, ਅਮਨਦੀਪ ਕੌਰ ਨੂੰ ਜੀ.ਪੀ.ਐਫ 3 ਸ਼ਾਖਾ ਦੇ ਨਾਲ ਪੀ.ਬੀ.ਸ਼ਾਖਾ ਸਮੇਤ ਵਾਧੂ ਚਾਰਜ ਰ.ਹ.ਸ. ਸ਼ਾਖਾ, ਨਰਿੰਦਰ ਮੋਹਣ ਸਿੰਘ ਨੂੰ ਪੀ.ਐਮ.ਐੱਚ.ਸ਼ਾਖਾ ਤੋਂ ਈ.3 ਸ਼ਾਖਾ, ਰਜਿੰਦਰ ਸਿੰਘ ਔਜਲਾ ਨੂੰ ਈ.1 ਸ਼ਾਖਾ ਤੋਂ ਈ.7 ਸ਼ਾਖਾ, ਜਗਤਾਰ ਸਿੰਘ ਨੂੰ ਈ.3 ਸ਼ਾਖਾ ਤੋਂ ਪੀ.ਐਮ.ਐੱਚ.ਸ਼ਾਖਾ, ਜਤਿੰਦਰ ਧਵਨ ਨੂੰ ਪੀ.ਬੀ.ਸ਼ਾਖਾ ਵਾਧੂ ਚਾਰਜ ਰ.ਹ.ਸ.ਸ਼ਾਖਾ ਤੋਂ ਜੀ.ਪੀ.ਐਫ 3 ਸ਼ਾਖਾ, ਰਜਿੰਦਰ ਕੁਮਾਰ ਅਰੋੜਾ ਨੂੰ ਈ.5 ਤੋਂ ਈ.2 ਸ਼ਾਖਾ, ਇਸੇ ਤ•ਾਂ ਹੀ ਸੀਨੀਅਰ ਸਹਾਇਕ/ਜੂਨੀਅਰ ਸਹਾਇਕ/ਕਲਰਕ ਵੰਦਨਾ ਕੌਸ਼ਲ ਸੀਨੀਅਰ ਸਹਾਇਕ ਪੀ.ਐਮ.ਐੱਚ.ਸ਼ਾਖਾ ਤੋਂ ਬਜਟ ਸ਼ਾਖਾ, ਹਰਦੀਪ ਸਿੰਘ ਸੀਨੀਅਰ ਸਹਾਇਕ ਨੂੰ ਪੀ.ਐਮ.ਐੱਚ.ਸ਼ਾਖਾ ਤੋਂ ਟਰੇਨਿੰਗ ਸ਼ਾਖਾ, ਸਰਵਨ ਸਿੰਘ ਸੀਨੀਅਰ ਸਹਾਇਕ ਤੋਂ ਪੀ.ਐਮ.ਐੱਚ.ਸ਼ਾਖਾ ਤੋਂ ਜੀ.ਪੀ.ਐਫ਼ 2 ਸ਼ਾਖਾ, ਸਵੀ ਗਰਗ ਕਲਰਕ ਨੂੰ ਪੀ.ਐਮ.ਐੱਚ.ਸ਼ਾਖਾ ਤੋਂ
ਵਿਸ਼ਵ ਕੱਪ 2019 : ਇੰਗਲੈਂਡ ਦਾ ਦੂਸਰਾ ਖਿਡਾਰੀ (ਜੌ ਰੂਟ) 8 ਦੌੜਾਂ ਬਣਾ ਕੇ ਆਊਟ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਪਹਿਲਾ ਖਿਡਾਰੀ (ਜੇਮਸ ਵਿਨਸ) ਬਿਨਾਂ ਦੌੜ ਬਣਾਏ ਆਊਟ
. . .  1 day ago
ਪੰਜਾਬ ਸਰਕਾਰ ਵਲੋਂ ਪਦ-ਉਨੱਤ 41 ਐੱਸ.ਐਮ.ਓਜ਼ ਦੀਆਂ ਤਾਇਨਾਤੀਆਂ ਤੇ 23 ਦੇ ਤਬਾਦਲੇ
. . .  1 day ago
ਗੜ੍ਹਸ਼ੰਕਰ, 25 ਜੂਨ (ਧਾਲੀਵਾਲ)- ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂਂ ਇਕ ਹੁਕਮ ਜਾਰੀ ਕਰਦੇ ਹੋਏ ਰਾਜ ਵਿਚ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਲੋਕ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਇੰਗਲੈਂਡ ਸਾਹਮਣੇ ਜਿੱਤਣ ਲਈ ਰੱਖਿਆ 286 ਦੌੜਾਂ ਦਾ ਟੀਚਾ
. . .  1 day ago
ਨਸ਼ੇ ਦੇ ਦੈਂਤ ਨੇ ਨਿਗਲ਼ਿਆ ਇੱਕ ਹੋਰ ਨੌਜਵਾਨ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦੇ ਗੁਆਈ 7ਵੀਂ ਵਿਕਟ, ਪੈਟ ਕਮਿੰਸ 1 ਦੌੜ ਬਣਾ ਕੇ ਆਊਟ
. . .  1 day ago
ਡੇਰਾ ਮੁਖੀ ਦੀ ਪਰੋਲ ਬਾਰੇ ਅਜੇ ਕੋਈ ਫ਼ੈਸਲਾ ਨਹੀ - ਖੱਟੜ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦੇ ਗੁਆਈ 6ਵੀਂ ਵਿਕਟ, ਸਟੀਵ ਸਮਿੱਥ 38 ਦੌੜਾਂ ਬਣਾ ਕੇ ਆਊਟ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ 44 ਓਵਰਾਂ ਮਗਰੋਂ 242/5
. . .  1 day ago
ਸੰਸਦ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀ ਧਿਰ 'ਤੇ ਸਾਧਿਆ ਨਿਸ਼ਾਨਾ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ 42 ਓਵਰਾਂ ਮਗਰੋਂ 228/5
. . .  1 day ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹਾਲਤ ਗੰਭੀਰ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆਈ ਕਪਤਾਨ ਫਿੰਚ 100 ਦੌੜਾਂ ਬਣਾ ਕੇ ਆਊਟ, ਸਕੋਰ 190/3
. . .  1 day ago
ਨਵੀਂ ਜ਼ਿਲ੍ਹਾ ਜੇਲ੍ਹ ਤੋਂ ਦੋ ਮੋਬਾਇਲ ਬਰਾਮਦ,ਦੋ ਕੈਦੀਆਂ ਅਤੇ ਇੱਕ ਅਣਜਾਣ ਤੇ ਮਾਮਲਾ ਦਰਜ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ 33 ਓਵਰਾਂ ਤੋਂ ਬਾਅਦ 175/2
. . .  1 day ago
ਮਾਮੂਲੀ ਗੱਲ 'ਤੇ ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ, ਚਾਰ ਗ੍ਰਿਫ਼ਤਾਰ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ 30 ਓਵਰਾਂ ਤੋਂ ਬਾਅਦ ਇਕ ਵਿਕਟ ਦੇ ਨੁਕਸਾਨ 'ਤੇ 162 ਦੌੜਾਂ 'ਤੇ ਖੇਡ ਰਿਹੈ
. . .  1 day ago
ਸੜਕ ਹਾਦਸੇ ਚ ਮੋਟਰਸਾਈਕਲ ਸਵਾਰ ਦੀ ਮੌਤ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ 24 ਓਵਰਾਂ ਤੋਂ ਬਾਅਦ ਇਕ ਵਿਕਟ ਦੇ ਨੁਕਸਾਨ 'ਤੇ 129 ਦੌੜਾਂ 'ਤੇ ਖੇਡ ਰਿਹੈ
. . .  1 day ago
ਇਨੈਲੋ ਦੇ ਦੋ ਵਿਧਾਇਕ ਭਾਜਪਾ 'ਚ ਸ਼ਾਮਲ
. . .  1 day ago
ਇੰਗਲੈਂਡ-ਆਸਟ੍ਰੇਲੀਆ ਮੈਚ : 15 ਓਵਰਾਂ ਤੋਂ ਬਾਅਦ ਆਸਟ੍ਰੇਲੀਆ 75/0
. . .  1 day ago
ਲਦਪਾਲਵਾਂ ਟੋਲ ਪਲਾਜ਼ਾ 'ਤੇ 23 ਕਿਲੋ ਚਰਸ ਬਰਾਮਦ
. . .  1 day ago
ਇੰਗਲੈਂਡ-ਆਸਟ੍ਰੇਲੀਆ ਮੈਚ : 10 ਓਵਰਾਂ ਤੋਂ ਬਾਅਦ ਆਸਟ੍ਰੇਲੀਆ 44/0
. . .  1 day ago
ਤਨਖ਼ਾਹ ਨਾ ਮਿਲਣ ਕਾਰਨ ਜਲ ਸਰੋਤ ਕਾਮਿਆਂ ਵਲੋਂ ਕੀਤੀ ਗਈ ਰੋਸ ਰੈਲੀ
. . .  1 day ago
ਪੰਜਾਬ ਸਰਕਾਰ ਵਲੋਂ ਅਧਿਆਪਕਾਂ ਲਈ ਤਬਾਦਲਾ ਨੀਤੀ ਜਾਰੀ
. . .  1 day ago
ਇੰਗਲੈਂਡ-ਆਸਟ੍ਰੇਲੀਆ ਮੈਚ : ਪੰਜ ਓਵਰਾਂ ਤੋਂ ਬਾਅਦ ਆਸਟ੍ਰੇਲੀਆ 23/0
. . .  1 day ago
ਐਂਟੀਗੁਆ ਸਰਕਾਰ ਦਾ ਫ਼ੈਸਲਾ- ਰੱਦ ਹੋਵੇਗੀ ਮੇਹੁਲ ਚੋਕਸੀ ਦੀ ਨਾਗਰਿਕਤਾ
. . .  1 day ago
ਇੰਗਲੈਂਡ-ਆਸਟ੍ਰੇਲੀਆ ਮੈਚ : ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਪੰਜਾਬ 'ਚ 'ਆਪ' ਦਾ ਬਿਜਲੀ ਅੰਦੋਲਨ ਸ਼ੁਰੂ
. . .  1 day ago
ਗੁਜਰਾਤ ਰਾਜ ਸਭਾ ਚੋਣਾਂ : ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਜੁਗਲਜੀ ਮਾਥੁਰਜੀ ਨੇ ਭਰੇ ਨਾਮਜ਼ਦਗੀ ਪੱਤਰ
. . .  1 day ago
ਜ਼ਮੀਨੀ ਝਗੜੇ ਨੂੰ ਲੈ ਕੇ ਵੱਡੇ ਭਰਾ ਨੇ ਗੋਲੀਆਂ ਮਾਰ ਕੇ ਕੀਤੀ ਛੋਟੇ ਭਰਾ ਦੀ ਹੱਤਿਆ
. . .  1 day ago
ਸੁਖਪਾਲ ਖਹਿਰਾ ਨੇ ਤਰਨ ਤਾਰਨ ਦੇ ਸਰਹੱਦੀ ਖੇਤਰ ਦਾ ਕੀਤਾ ਦੌਰਾ
. . .  1 day ago
ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ ਕੀਤੇ ਕਪਿਲ ਸਾਂਗਵਾਨ ਗੈਂਗ ਦੇ 15 ਬਦਮਾਸ਼
. . .  1 day ago
ਕਲਯੁਗੀ ਪਿਤਾ ਵਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ
. . .  1 day ago
ਸੁਪਰੀਮ ਕੋਰਟ ਤੋਂ ਗੁਜਰਾਤ ਕਾਂਗਰਸ ਨੂੰ ਝਟਕਾ, ਰਾਜ ਸਭਾ ਚੋਣਾਂ 'ਚ ਦਖ਼ਲ ਦੇਣ ਤੋਂ ਕੀਤਾ ਇਨਕਾਰ
. . .  1 day ago
ਮਿਮੀ ਚੱਕਰਵਤੀ ਅਤੇ ਨੁਸਰਤ ਜਹਾਂ ਨੇ ਲੋਕ ਸਭਾ ਦੇ ਮੈਂਬਰਾਂ ਵਜੋਂ ਚੁੱਕੀ ਸਹੁੰ
. . .  1 day ago
ਸੁਪਰੀਮ ਕੋਰਟ ਨੇ ਬਾਬਾ ਰਾਮਪਾਲ ਦੀ ਜ਼ਮਾਨਤ ਦੀ ਮਿਆਦ ਵਧਾਉਣ ਤੋਂ ਕੀਤਾ ਇਨਕਾਰ
. . .  1 day ago
ਦੁਪਹਿਰ 2 ਵਜੇ ਸ਼ੁਰੂ ਹੋਵੇਗੀ ਰਾਜ ਸਭਾ ਦੀ ਕਾਰਵਾਈ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਜੇਠ ਸੰਮਤ 551
ਿਵਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਰੂਪਨਗਰ

ਆਪਣੀ ਹੀ ਸਰਕਾਰ 'ਚ ਬੇਗਾਨਿਆਂ ਵਾਂਗੂੰ ਬੁਨਿਆਦੀ ਸਹੂਲਤਾਂ ਲਈ ਧਰਨੇ ਲਾਉਣ ਲੱਗੇ ਕਾਂਗਰਸੀ

ਰੂਪਨਗਰ, 12 ਜੂਨ (ਸਤਨਾਮ ਸਿੰਘ ਸੱਤੀ)-ਰੂਪਨਗਰ ਦੀਆਂ 5 ਕਲੋਨੀਆਂ 'ਚ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਸਥਾਨਕ ਕਾਂਗਰਸੀਆਂ ਨੂੰ ਲੋਕਾਂ ਦੇ ਉਲਾਂਭੇ ਸੁਣਨ ਤੋਂ ਬਾਅਦ ਜਦੋਂ ਮਾਮਲਾ ਹੱਲ ਨਾ ਹੋਇਆ ਤਾਂ ਕਾਂਗਰਸ ਆਗੂ ਰਜੇਸ਼ ਕੁਮਾਰ ਜੋ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਵੀ ਹਨ, ਕਲੋਨੀ ਨਿਵਾਸੀਆਂ ਨੂੰ ਨਾਲ ਲੈ ਕੇ ਨਗਰ ਕੌਾਸਲ ਦਫ਼ਤਰ 'ਚ ਧਰਨਾ ਦੇਣ ਜਾ ਪੁੱਜੇ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਮਿਲਣ ਦੇ ਰੋਸ ਵਜੋਂ ਲੋਕਾਂ ਨੇ ਨਗਰ ਕੌਾਸਲ ਦਫ਼ਤਰ ਮੂਹਰੇ ਪੀਣ ਵਾਲਾ ਪਾਣੀ ਜਲਦੀ ਉਪਲਬਧ ਕਰਵਾਉਣ ਦੀ ਮੰਗ ਕੀਤੀ | ਗਾਰਡਨ ਕਾਲੋਨੀ, ਨਿਊ ਗਾਰਡਨ ਕਾਲੋਨੀ, ਦਸਮੇਸ਼ ਕਾਲੋਨੀ, ਲਖਵਿੰਦਰਾ ਇੰਕਲੇਵ, ਮਲਹੋਤਰਾ ਕਾਲੋਨੀ ਆਦਿ ਦੇ ਵਾਸੀਆਂ ਵਲੋਂ ਕੌਾਸਲ ਦੇ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ | ਪੀਣ ਵਾਲਾ ਪਾਣੀ ਨਾ ਮਿਲਣ 'ਤੇ ਭਾਰੀ ਰੋਸ ਜਤਾਇਆ ਗਿਆ | ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਰਾਜੇਸ਼ ਕੁਮਾਰ, ਅਸ਼ੋਕ ਕੁਮਾਰ, ਰਾਜ ਕੁਮਾਰ, ਸ਼ਾਮ ਸੁੰਦਰ, ਸੰਜੀਵ ਕੁਮਾਰ, ਅਸ਼ੀਸ਼ ਕੁਮਾਰ, ਪ੍ਰਤਾਪ ਸੈਣੀ, ਸੰਜੀਵ, ਸ਼ਕੰੁਤਲਾ, ਪਰਮਜੀਤ ਸਿੰਘ, ਸੈਂਡੀ, ਅਸ਼ੀਸ਼ ਮਹਿਤਾ, ਯੋਗਤਾ ਦੇਵੀ, ਵੰਦਨਾ, ਜਸਪ੍ਰੀਤ ਕੌਰ ਨੇ ਕਿਹਾ ਕਿ ਗਰਮੀ ਕਰਕੇ ਪਹਿਲਾਂ ਹੀ ਵੱਡੀ ਪ੍ਰੇਸ਼ਾਨੀ ਆ ਰਹੀ ਹੈ ਤੇ ਹੁਣ ਪੀਣ ਵਾਲਾ ਪਾਣੀ ਵੀ ਨਾ ਮਿਲਣ ਕਰਕੇ ਹੋਰ ਪ੍ਰੇਸ਼ਾਨੀ ਵੱਧ ਗਈ | ਉਨ੍ਹਾਂ ਕਿਹਾ ਕਿ ਕਈ ਕਾਲੋਨੀਆਂ ਵਿਚ ਪੀਣ ਵਾਲਾ ਪਾਣੀ ਨਹੀਂ ਆ ਰਿਹਾ ਹੈ ਅਤੇ ਜਿੱਥੇ ਪਾਣੀ ਆਉਂਦਾ ਵੀ ਹੈ, ਸਿਰਫ਼ 10 ਮਿੰਟ ਲਈ ਪਾਣੀ ਸਪਲਾਈ ਆਉਂਦਾ ਹੈ | ਉਨ੍ਹਾਂ ਕਿਹਾ ਕਿ ਜੋ ਪਾਣੀ ਆ ਰਿਹਾ ਹੈ ਉਸ ਦਾ ਰੰਗ ਵੀ ਪੀਲਾ ਹੈ ਅਤੇ ਪੀਣ ਦੇ ਯੋਗ ਨਹੀਂ ਹੈ, ਜਿਸ ਨਾਲ ਮੁਹੱਲਿਆਂ ਵਿਚ ਬਿਮਾਰੀਆਂ ਵੀ ਫੈਲ ਸਕਦੀਆਂ ਹਨ | ਪੀਣ ਵਾਲੇ ਪਾਣੀ ਵਿਚ ਬਦਬੂ ਆ ਰਹੀ ਹੈ, ਜਿਸ ਨਾਲ ਬੱਚੇ, ਬਜ਼ੁਰਗ ਜਲਦੀ ਬਿਮਾਰ ਹੋ ਸਕਦੇ ਹਨ ਅਤੇ ਇਸ ਲਈ ਨਗਰ ਕੌਾਸਲ ਜ਼ਿੰਮੇਵਾਰ ਹੋਵੇਗੀ | ਪੀਣ ਵਾਲੇ ਪਾਣੀ, ਨਹਾਉਣ, ਕੱਪੜੇ ਧੋਣ ਲਈ ਵੀ ਪਾਣੀ ਦੂਸਰੇ ਇਲਾਕਿਆਂ ਵਿਚੋਂ ਭਰ ਕੇ ਲਿਆਉਣਾ ਪੈਂਦਾ ਹੈ, ਜਿਸ ਨਾਲ ਗਰਮੀ ਦੇ ਨਾਲ ਵੀ ਲੋਕਾਂ ਨੂੰ ਵੱਡੀ ਪਰੇਸ਼ਾਨੀ ਆ ਰਹੀ ਹੈ | ਉਨ੍ਹਾਂ ਕਿਹਾ ਕਿ ਨਗਰ ਕੌਾਸਲ ਵਲੋਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਜਲਦ ਹੱਲ ਕਰਨਾ ਚਾਹੀਦਾ ਹੈ | ਨਗਰ ਕੌਾਸਲ ਦੇ ਅਧਿਕਾਰੀਆਂ ਨੇ ਅੱਜ ਉਕਤ ਮੁਹੱਲਿਆਂ ਵਿਚ ਜਾ ਕੇ ਪੀਣ ਵਾਲੇ ਪਾਣੀ ਦੀ ਸਪਲਾਈ ਚੈੱਕ ਕੀਤਾ ਤਾਂ ਮੌਕੇ 'ਤੇ ਹੀ 10 ਮਿੰਟ ਪਾਣੀ ਆਉਣ ਤੋਂ ਬਾਅਦ ਬੰਦ ਹੋ ਗਿਆ | ਲੋਕਾਂ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਦੇ ਬਿੱਲ ਵੀ ਭਰ ਰਹੇ ਹਨ, ਫਿਰ ਵੀ ਪੀਣ ਲਈ ਪਾਣੀ ਨਹੀਂ ਮਿਲ ਰਿਹਾ | ਲੋਕਾਂ ਨੇ ਮੌਕੇ 'ਤੇ ਪਾਣੀ ਦੇ ਬਿੱਲ ਵੀ ਦਿਖਾਏ ਤੇ ਕਿਹਾ ਕਿ ਸਾਫ਼ ਪਾਣੀ ਦੀ ਸਪਲਾਈ ਨਹੀਂ ਮਿਲ ਰਹੀ ਹੈ | ਇਸ ਸਬੰਧੀ ਨਗਰ ਕੌਾਸਲ ਰੂਪਨਗਰ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕਿਹਾ ਕਿ ਜਿਨ੍ਹਾਂ ਕਾਲੋਨੀਆਂ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਰਹੀ ਹੈ, ਉਨ੍ਹਾਂ ਕਾਲੋਨੀਆਂ ਵਿਚ ਪਾਣੀ ਦੇ ਟੈਂਕਰ ਭੇਜੇ ਜਾ ਰਹੇ ਹਨ | ਜਿੱਥੇ ਨਵੀਂ ਸਪਲਾਈ ਦਿੱਤੀ ਗਈ ਹੈ, ਉਨ੍ਹਾਂ ਵਿਚ 1600 ਦੇ ਕਰੀਬ ਪਾਣੀ ਦੇ ਕਨੈੱਕਸ਼ਨ ਹਨ, ਪਰ ਕੌਾਸਲ ਦੇ ਰਿਕਾਰਡ ਵਿਚ ਸਿਰਫ਼ 300 ਦੇ ਕਰੀਬ ਫਾਈਲਾਂ ਬਣੀਆਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਇੱਕ ਦੋ ਦਿਨ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ |

ਸ੍ਰੀ ਚਮਕੌਰ ਸਾਹਿਬ ਖੇਤਰ ਵਿਚ ਕਈ ਪਿੰਡਾਂ ਵਿਚ ਖੁੱਲੇ੍ਹ ਪਏ ਬੋਰ ਡਰਾ ਰਹੇ ਨੇ ਪਿੰਡ ਵਾਸੀਆਂ ਨੂੰ

ਸ੍ਰੀ ਚਮਕੌਰ ਸਾਹਿਬ, 12 ਜੂਨ (ਜਗਮੋਹਣ ਸਿੰਘ ਨਾਰੰਗ)-ਅੱਜ ਪ੍ਰਕਾਸ਼ਿਤ ਹੋਈ ਪਿੰਡ ਝਮਲੂਟੀ ਵਿਖੇ ਖੁੱਲੇ੍ਹ ਬੋਰ ਵੈਲ ਸਬੰਧੀ ਖ਼ਬਰ ਤਾੋ ਬਾਦ ਭਾਵੇਂ ਸਬੰਧਿਤ ਵਿਭਾਗ ਵਲੋਂ ਉਕਤ ਬੋਰਵੈਲ ਨੂੰ ਤਾਂ ਬੰਦ ਕਰ ਦਿੱਤਾ ਗਿਆ ਪਰ ਉਸ ਤੋਂ ਕਰੀਬ 3 ਕੂ ਕਿੱਲੋਮੀਟਰ ਦੂਰ ਪਿੰਡ ...

ਪੂਰੀ ਖ਼ਬਰ »

ਸ੍ਰੀ ਅਨੰਦਪੁਰ ਸਾਹਿਬ ਅੱਗ ਕਾਂਡ ਦੀ ਭੇਟ ਚੜ੍ਹ ਚੁੱਕੀ ਹੈ ਮਿ੍ਤਕ ਨੌਜਵਾਨ ਦੀ ਦੁਕਾਨ

ਸ੍ਰੀ ਅਨੰਦਪੁਰ ਸਾਹਿਬ, 12 ਜੂਨ (ਕਰਨੈਲ ਸਿੰਘ)-ਬਦ ਤੋਂ ਬਦਤਰ ਹੋ ਚੁੱਕੇ ਸ੍ਰੀ ਅਨੰਦਪੁਰ ਸਾਹਿਬ-ਗੜਸ਼ੰਕਰ-ਬੰਗਾ ਮਾਰਗ ਨੇ ਬੀਤੀ ਰਾਤ ਇੱਕ ਹੋਰ ਨੌਜਵਾਨ ਦੀ ਬਲੀ ਲੈ ਲਈ ਹੈ | ਪ੍ਰਾਪਤ ਹੋਈ ਜਾਣਕਾਰੀ ਬਲਵਿੰਦਰ ਸਿੰਘ (32) ਪੁੱਤਰ ਕੁਲਦੀਪ ਸਿੰਘ ਵਾਸੀ ਲੋਧੀਪੁਰ ਸ੍ਰੀ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਦੀ ਪਾਰਕਿੰਗ 'ਚੋਂ ਕਾਰ ਚੋਰੀ

ਸ੍ਰੀ ਚਮਕੌਰ ਸਾਹਿਬ, 12 ਜੂਨ (ਜਗਮੋਹਣ ਸਿੰਘ ਨਾਰੰਗ)-ਸਥਾਨਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੀ ਪਾਰਕਿੰਗ ਵਿਚੋਂ ਇੰਡੀਕਾ ਕਾਰ ਚੋਰੀ ਹੋ ਗਈ | ਪਿੰਡ ਮਕੜੋਨਾ ਖ਼ੁਰਦ ਦੇ ਵਸਨੀਕ ਲਖਵੀਰ ਸਿੰਘ ਪੁੱਤਰ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਇੰਡੀਕਾ ਕਾਰ ਨੰਬਰ ...

ਪੂਰੀ ਖ਼ਬਰ »

ਛੁੱਟੀ ਕੱਟਣ ਘਰ ਆ ਰਹੇ ਸੀ. ਆਈ. ਐਸ. ਐਫ. ਜਵਾਨ ਦੀ ਭੇਦਭਰੇ ਹਾਲਤਾਂ 'ਚ ਮੌਤ

ਸ੍ਰੀ ਅਨੰਦਪੁਰ ਸਾਹਿਬ/ ਕੀਰਤਪੁਰ ਸਾਹਿਬ, 12 ਜੂਨ (ਕਰਨੈਲ ਸਿੰਘ, ਬੀਰਅੰਮਿ੍ਤਪਾਲ ਸਿੰਘ ਸੰਨ•ੀ)-ਬਨਾਰਸ ਤੋਂ ਛੁੱਟੀ ਕੱਟਣ ਘਰ ਆ ਰਹੇ ਕੇਂਦਰੀ ਉਦਯੋਗਿਕ ਸੁਰੱਖਿਆ ਬੱਲ ਦੇ ਇੱਥੋਂ ਨੇੜਲੇ ਪਿੰਡ ਬੱਢਲ ਦੇ ਜਵਾਨ ਦੀ ਭੇਦਭਰੇ ਹਲਾਤਾਂ 'ਚ ਮੌਤ ਹੋ ਜਾਣ ਦੀ ਸੂਚਨਾ ...

ਪੂਰੀ ਖ਼ਬਰ »

ਨਵਜਨਮੇ ਬੱਚੇ ਦੀ ਮੌਤ ਦੇ ਮਾਮਲੇ 'ਚ ਨੀਲਮ ਨਰਸਿੰਗ ਹੋਮ 'ਤੇ ਅਣਗਹਿਲੀ ਦੇ ਦੋਸ਼

ਰੂਪਨਗਰ, 12 ਜੂਨ (ਗੁਰਪ੍ਰੀਤ ਸਿੰਘ ਹੁੰਦਲ)-ਸ਼ਹਿਰ ਦੇ ਮਾਤਾ ਰਾਣੀ ਮੁਹੱਲੇ ਵਿਚ ਸਥਿਤ ਨੀਲਮ ਨਰਸਿੰਗ ਹੋਮ ਵਿਖੇ ਡਿਲੀਵਰੀ ਦੌਰਾਨ ਨਵਜਨਮੇ ਬੱਚੇ ਦੀ ਹੋਈ ਮੌਤ ਦੇ ਮਾਮਲੇ ਵਿਚ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਨਰਸਿੰਗ ਹੋਮ ਦੇ ਪ੍ਰਬੰਧਕਾਂ 'ਤੇ ਅਣਗਹਿਲੀ ਵਰਤਣ ...

ਪੂਰੀ ਖ਼ਬਰ »

ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਮੋਟਰਸਾਈਕਲ ਚੋਰ ਕੁਝ ਹੀ ਘੰਟਿਆਂ ਵਿਚ ਕਾਬੂ

ਮੋਰਿੰਡਾ, 12 ਜੂਨ (ਪਿ੍ਤਪਾਲ ਸਿੰਘ)-ਘਰ ਦੇ ਬਹਾਰ ਖੜੇ ਮੋਟਰਸਾਈਕਲ ਨੂੰ ਚੋਰੀ ਕਰਨ ਵਾਲੇ ਚੋਰ ਨੂੰ ਸਿਟੀ ਪੁਲਿਸ ਮੋਰਿੰਡਾ ਨੇ ਕੁੱਝ ਕੁ ਘੰਟਿਆਂ ਬਾਅਦ ਹੀ ਕਾਬੂ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਪੁਲਿਸ ਥਾਣਾ ਦੇ ...

ਪੂਰੀ ਖ਼ਬਰ »

ਜਵਾਈ ਤੇ ਕੁੜਮਣੀ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ 5 ਿਖ਼ਲਾਫ਼ ਮਾਮਲਾ ਦਰਜ

ਡੇਰਾਬੱਸੀ, 12 ਜੂਨ (ਸ਼ਾਮ ਸਿੰਘ ਸੰਧੂ)-ਗੁਆਂਢੀ ਸੂਬੇ ਹਰਿਆਣਾ ਦੇ ਪਿੰਡ ਬੇਹੜ ਥਾਣਾ ਚੰਡੀਮੰਦਰ ਤੋਂ ਆਪਣੀ ਧੀ ਦੇ ਸਹੁਰੇ ਪਿੰਡ ਕਾਰਕੌਰ ਨੇੜੇ ਡੇਰਾਬੱਸੀ ਵਿਖੇ ਆ ਆਪਣੇ ਜਵਾਈ ਅਤੇ ਕੁੜਮਣੀ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਡੇਰਾਬੱਸੀ ਪੁਲਿਸ ਵਲੋਂ ਲੜਕੀ ਦੇ ਪਤੀ ...

ਪੂਰੀ ਖ਼ਬਰ »

ਖਰੜ-ਮੁਹਾਲੀ ਰੇਲਵੇ ਟਰੈਕ ਤੋਂ ਨੌਜਵਾਨ ਦੀ ਲਾਸ਼ ਮਿਲੀ

ਖਰੜ, 12 ਜੂਨ (ਮਾਨ)-ਖਰੜ-ਮੁਹਾਲੀ ਰੇਲਵੇ ਲਾਈਨ ਤੋਂ ਰੇਲਵੇ ਪੁਲਿਸ ਚੌਕੀ ਖਰੜ ਵਲੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਚੌਕੀ ਖਰੜ ਦੇ ਇੰਚਾਰਜ ਮਨੋਹਰ ਲਾਲ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ...

ਪੂਰੀ ਖ਼ਬਰ »

ਸਰਕਾਰੀ ਰਸਤਾ ਵਾਹੁਣ ਦੇ ਦੋਸ਼ 'ਚ 4 ਿਖ਼ਲਾਫ਼ ਮਾਮਲਾ ਦਰਜ

ਡੇਰਾਬੱਸੀ, 12 ਜੂਨ (ਸ਼ਾਮ ਸਿੰਘ ਸੰਧੂ)-ਡੇਰਾਬੱਸੀ ਨੇੜਲੇ ਪਿੰਡ ਕਾਰਕੌਰ ਵਿਖੇ ਖੇਤਾਂ ਨੂੰ ਜਾਂਦਾ ਕਥਿਤ ਸਰਕਾਰ ਰਸਤਾ ਵਾਹੁਣ ਮਗਰੋਂ ਵਧੇ ਵਿਵਾਦ ਨੂੰ ਲੈ ਕੇ ਕੀਤੀ ਗਾਲੀ-ਗਲੋਚ ਅਤੇ ਧਮਕੀਆਂ ਦੇ ਦੇਣ ਦੇ ਦੋੋਸ਼ 'ਚ ਪੁਲਿਸ ਨੇ 4 ਵਿਅਕਤੀਆਂ ਦੇ ਿਖ਼ਲਾਫ਼ ਮਾਮਲਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਿਅਕਤੀ ਦੀ ਮੌਤ

ਜ਼ੀਰਕਪੁਰ, 12 ਜੂਨ (ਹੈਪੀ ਪੰਡਵਾਲਾ)- ਸਥਾਨਕ ਸਿੰਘਪੁਰਾ ਚੌਾਕ 'ਤੇ ਕਾਰ ਦੀ ਲਪੇਟ 'ਚ ਆਉਣ ਇਕ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਕਰਮ ਚੰਦ (50) ਵਾਸੀ ਪਿੰਡ ਭਾਂਖਰਪੁਰ ਵਜੋਂ ਹੋਈ ਹੈ | ਹਾਦਸੇ ਤੋਂ ਬਾਅਦ ਦੋਸ਼ੀ ਚਾਲਕ ਮੌਕੇ ਤੋਂ ਕਾਰ ਸਮੇਤ ਫ਼ਰਾਰ ਹੋ ਗਿਆ | ...

ਪੂਰੀ ਖ਼ਬਰ »

ਪਲਾਟ ਦੀ ਰਜਿਸਟਰੀ ਨਾ ਕਰਵਾਉਣ 'ਤੇ ਧੋਖਾਧੜੀ ਸਬੰਧੀ ਮਾਮਲਾ ਦਰਜ

ਖਰੜ, 12 ਜੂਨ (ਗੁਰਮੁੱਖ ਸਿੰਘ ਮਾਨ)-ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਤਹਿਤ ਪੈਂਦੇ ਪਿੰਡ ਮੁੱਲਾਂਪੁਰ ਦੇ ਵਸਨੀਕ ਬਲਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਪੁਲਿਸ ਵਲੋਂ ਪਲਾਟ ਦੀ ਖ਼ਰੀਦੋ-ਫ਼ਰੋਖ਼ਤ ਦੌਰਾਨ ਧੋਖਾਧੜੀ ਕਰਨ ਦੇ ਦੋਸ਼ ਹੇਠ ਪਰਮਜੀਤ ਕੌਰ ਨਾਮਕ ਮਹਿਲਾ ਦੇ ...

ਪੂਰੀ ਖ਼ਬਰ »

ਸਰਕਾਰੀ ਡਾਕਟਰ ਜੈਨੇਰਿਕ ਦਵਾਈਆਂ ਲਿਖਣ ਨੂੰ ਤਰਜੀਹ ਦੇਣ- ਸਿਹਤ ਮੰਤਰੀ

ਐੱਸ. ਏ. ਐੱਸ. ਨਗਰ, 12 ਜੂਨ (ਕੇ. ਐੱਸ. ਰਾਣਾ)-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਸਰਕਾਰੀ ਡਾਕਟਰ ਜੈਨੇਰਿਕ ਦਵਾਈਆਂ ਲਿਖਣ ਨੂੰ ਤਰਜੀਹ ਦੇਣ ਤਾਂ ਜੋ ਮਰੀਜ਼ਾਂ ਨੂੰ ਵਾਜਿਬ ਕੀਮਤਾਂ 'ਤੇ ਦਵਾਈਆਂ ਮਿਲ ਸਕਣ | ...

ਪੂਰੀ ਖ਼ਬਰ »

14 ਪੇਟੀਆਂ ਬੀਅਰ ਤੇ 3 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਔਰਤ ਕਾਬੂ

ਖਰੜ, 12 ਜੂਨ (ਗੁਰਮੁੱਖ ਸਿੰਘ ਮਾਨ)-ਜ਼ਿਲ੍ਹਾ ਪੁਲਿਸ ਮੁਖੀ ਹਰਚਰਨ ਸਿੰਘ ਭੁੱਲਰ ਵਲੋਂ ਜ਼ਿਲੇ੍ਹ ਅੰਦਰ ਨਸ਼ਿਆਂ ਿਖ਼ਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਘੜੂੰਆਂ ਦੀ ਪੁਲਿਸ ਵਲੋਂ ਇਕ ਔਰਤ ਨੂੰ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਜਾਣਕਾਰੀ ...

ਪੂਰੀ ਖ਼ਬਰ »

ਰੂਪਨਗਰ ਵਿਖੇ ਜੈਵਿਕ ਖੇਤੀ ਵਸਤਾਂ ਦਾ ਲੱਗਿਆ ਕਿਸਾਨ ਮੇਲਾ

ਰੂਪਨਗਰ, 12 ਜੂਨ (ਸਤਨਾਮ ਸਿੰਘ ਸੱਤੀ)-ਅੰਮਿ੍ਤ ਖੇਤੀ ਫਾਰਮਰਜ਼ ਗਰੁੱਪ ਅਤੇ ਕਿ੍ਸ਼ੀ ਵਿਗਿਆਨ ਕੇਂਦਰ ਰੋਪੜ• ਦੇ ਸਹਿਯੋਗ ਨਾਲ ਪੁਰਾਣਾ ਪਸ਼ੂ ਹਸਪਤਾਲ ਰੂਪਨਗਰ ਵਿਖੇ ਜੈਵਿਕ ਖਾਦਾਂ ਤੋਂ ਤਿਆਰ ਵਸਤਾਂ ਦਾ ਆਰਗੈਨਿਕ ਕਿਸਾਨ ਮੇਲਾ ਲਗਾਇਆ ਗਿਆ | ਇਸ ਮੇਲੇ ਵਿਚ ਵਧੀਕ ...

ਪੂਰੀ ਖ਼ਬਰ »

ਮਧੂਬਨ ਵਾਟਿਕਾ ਸਕੂਲ 'ਚ ਸਮਰ ਕੈਂਪ ਸ਼ੁਰੂ

ਨੂਰਪੁਰ ਬੇਦੀ, 12 ਜੂਨ (ਹਰਦੀਪ ਸਿੰਘ ਢੀਂਡਸਾ)-ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਵਲੋਂ 'ਸਮਰ ਸਪੋਰਟਸ ਕੈਂਪ' ਦਾ ਪ੍ਰਬੰਧ ਕੀਤਾ ਗਿਆ ਹੈ | ਇਹ ਕੈਂਪ 11 ਜੂਨ ਤੋਂ ਸ਼ੁਰੂ ਹੋ ਕੇ 22 ਜੂਨ ...

ਪੂਰੀ ਖ਼ਬਰ »

ਰੂਪਨਗਰ 'ਚ ਸੀਨੀਅਰ ਇੰਟਰਨੈਸ਼ਨਲ ਚਹੰੁ ਰਾਸ਼ਟਰ ਡਿਊਬਾਲ ਚੈਂਪੀਅਨਸ਼ਿੱਪ 27 ਨੂੰ

ਰੂਪਨਗਰ, 12 ਜੂਨ (ਸਤਨਾਮ ਸਿੰਘ ਸੱਤੀ, ਮਨਜਿੰਦਰ ਸਿੰਘ ਚੱਕਲ)-ਡਿਊਬਾਲ ਫੈਡਰੇਸ਼ਨ ਆਫ਼ ਇੰਡੀਆ ਤੇ ਪੰਜਾਬ ਡਿਊਬਾਲ ਐਸੋਸੀਏਸ਼ਨ ਵਲੋਂ ਰੋਪੜ ਡਿਊਬਾਲ ਐਸੋਸੀਏਸ਼ਨ ਤੇ ਹੋਰ ਸੰਸਥਾਵਾਂ ਜਿਨ੍ਹਾਂ ਵਿਚ ਯੂਨੀਕ ਅਡਵੈਂਚਰ ਫੈਮਲੀ ਰੂਪਨਗਰ ਦੇ ਮੋਰਨਿੰਗ ਤੇ ਈਵਨਿੰਗ ...

ਪੂਰੀ ਖ਼ਬਰ »

ਪਿੰਡ ਦੇ ਸਰਵਪੱਖੀ ਵਿਕਾਸ ਲਈ ਦਾਨ ਵਜੋਂ 5100 ਰੁਪਏ ਦੀ ਰਾਸ਼ੀ ਭੇਟ

ਨੂਰਪੁਰ ਬੇਦੀ, 12 ਜੂਨ (ਹਰਦੀਪ ਸਿੰਘ ਢੀਂਡਸਾ)-ਗ੍ਰਾਮ ਪੰਚਾਇਤ ਰੂੜੇਮਾਜਰਾ ਨੂੰ ਬਿਮਲਾ ਦੇਵੀ ਪਤਨੀ ਚੌਧਰੀ ਕਮਲ ਦੇਵ ਨੇ ਪਿੰਡ ਦੀ ਸਰਵਪੱਖੀ ਵਿਕਾਸ ਲਈ 5100 ਰੁਪਏ ਦੀ ਰਾਸ਼ੀ ਦਾਨ ਵਜੋਂ ਭੇਟ ਕੀਤੀ | ਉਨ੍ਹਾਂ ਕਿਹਾ ਕਿ ਸਾਡਾ ਸਾਰਿਆਾ ਦਾ ਫ਼ਰਜ਼ ਬਣਦਾ ਹੈ ਕਿ ਸਮਾਜ 'ਚ ...

ਪੂਰੀ ਖ਼ਬਰ »

ਜਮਹੂਰੀ ਕਿਸਾਨ ਸਭਾ ਵਲੋਂ ਆਬਾਦਕਾਰਾਂ ਨੂੰ ਉਜਾੜਨ ਲਈ ਸਰਕਾਰ ਤੇ ਪ੍ਰਸ਼ਾਸਨ ਦੀ ਨਿੰਦਾ

ਰੂਪਨਗਰ, 12 ਜੂਨ (ਸਟਾਫ ਰਿਪੋਰਟਰ)-ਬੀਤੇ ਦਿਨ ਸਤਲੁਜ ਦਰਿਆ ਦੇ ਨਜ਼ਦੀਕ ਲੰਮੇ ਸਮੇਂ ਤੋਂ ਸਖ਼ਤ ਮਿਹਨਤ ਕਰਕੇ ਜੰਗਲ, ਝਾੜੀਆਂ ਪੁੱਟ ਕੇ ਜ਼ਮੀਨ ਨੂੰ ਵਾਹੀਯੋਗ ਬਣਾ ਕੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨ ਲਈ ਆਪਣੇ ਕੰਮ ਕਰ ਰਹੇ ਕਿਸਾਨਾਂ ਨੂੰ ਧੱਕੇ ਨਾਲ ਉਜਾੜਨਾ ...

ਪੂਰੀ ਖ਼ਬਰ »

ਖੁੱਲੇ੍ਹ ਬੋਰਵੈਂਲਾਂ ਦੀ ਤਰਜ਼ 'ਤੇ ਸੂਬੇ ਵਿਚਲੇ ਪੁਰਾਣੇ ਬੇਆਬਾਦ ਪਏ ਖੂਹ ਵੀ ਪਹਿਲ ਦੇ ਆਧਾਰ 'ਤੇ ਬੰਦ ਕਰਵਾਉਣ ਮੁੱਖ ਮੰਤਰੀ ਪੰਜਾਬ

ਸ੍ਰੀ ਅਨੰਦਪੁਰ ਸਾਹਿਬ, 12 ਜੂਨ (ਕਰਨੈਲ ਸਿੰਘ)-ਫ਼ਤਹਿਵੀਰ ਸਿੰਘ ਦੀ ਬੋਰਵੈਂਲ 'ਚ ਹੋਈ ਮੌਤ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਖੁੱਲੇ੍ਹ ਬੋਰਵੈਂਲ ਦੇ ਨਾਲ ਸੂਬੇ ਵਿਚਲੇ ਬੇਆਬਾਦ ਖੁੱਲੇ੍ਹ ਪੁਰਾਣੇ ਖੂਹਾਂ ਨੂੰ ਵੀ ਬੰਦ ਕਰਨ ਦੇ ਆਦੇਸ਼ ਜਾਰੀ ਕਰਨ | ਤਾਂ ਜੋ ਆਉਣ ਵਾਲੇ ...

ਪੂਰੀ ਖ਼ਬਰ »

ਨੈਤਿਕ ਕਦਰਾਂ ਕੀਮਤਾਂ 'ਤੇ ਕੈਂਪ ਲਗਾਇਆ

ਰੂਪਨਗਰ, 12 ਜੂਨ (ਮਨਜਿੰਦਰ ਸਿੰਘ ਚੱਕਲ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੋਪੜ ਖੇਤਰ ਵਲੋਂ ਸਕੂਲੀ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ ਕੀਮਤਾਂ ਦੀ ਪ੍ਰਫੁਲਤਾ ਲਈ ਤੇ ਉਨ੍ਹਾਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਮਿਤੀ 10 ਜੂਨ ਤੋਂ 12 ਜੂਨ 2019 ਤੱਕ ਗੁਰਦੁਆਰਾ ...

ਪੂਰੀ ਖ਼ਬਰ »

ਗ੍ਰਾਮ ਪੰਚਾਇਤ ਘਨੌਲੀ ਵਲੋਂ ਪਿੰਡ ਵਾਸੀਆਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਨ ਦਾ ਦਿੱਤਾ ਸੁਨੇਹਾ

ਘਨੌਲੀ, 12 ਜੂਨ (ਜਸਵੀਰ ਸਿੰਘ ਸੈਣੀ)-ਸਵੱਛ ਭਾਰਤ ਮੁਹਿੰਮ ਤਹਿਤ ਗ੍ਰਾਮ ਪੰਚਾਇਤ ਘਨੌਲੀ ਵਲੋਂ ਪਿੰਡ ਵਾਸੀਆਂ ਨੂੰ ਪਲਾਸਟਿਕ ਦੇ ਲਿਫ਼ਾਫ਼ੇ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ | ਇਸ ਮੌਕੇ ਮੀਟਿੰਗ ਦੌਰਾਨ ਘਨੌਲੀ ਸਰਪੰਚ ਕਮਲਜੀਤ ਕੌਰ ਅਤੇ ਸਾਬਕਾ ਸ਼੍ਰੋਮਣੀ ...

ਪੂਰੀ ਖ਼ਬਰ »

ਜ਼ਿਲ੍ਹੇ ਵਿਚ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਲਗਾਈਆਂ ਵੱਖ-ਵੱਖ ਪਾਬੰਦੀਆਂ ਤੇ ਦਿੱਤੇ ਹੁਕਮ

ਰੂਪਨਗਰ, 12 ਜੂਨ (ਮਨਜਿੰਦਰ ਸਿੰਘ ਚੱਕਲ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਵੱਖ-ਵੱਖ ਧਾਰਾਵਾਂ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਵਿਚ ਲਗਾਇਆਂ ਵੱਖ-ਵੱਖ ਪਾਬੰਦੀਆਂ ਲਗਾਇਆਂ ਤੇ ਹੁਕਮ ਦਿੱਤੇ ਹਨ | ਕਿਰਾਏਦਾਰਾਂ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਚੱਲ ਰਹੀ ਭੰਗੜੇ ਦੀ ਪੰਜ ਰੋਜ਼ਾ ਵਰਕਸ਼ਾਪ ਹੋਈ ਸਮਾਪਤ

ਸ੍ਰੀ ਅਨੰਦਪੁਰ ਸਾਹਿਬ, 12 ਜੂਨ (ਕਰਨੈਲ ਸਿੰਘ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਵਿਦਿਆਰਥੀਆਂ ਨੂੰ ਸਭਿਆਚਾਰ ਨਾਲ ਜੋੜਨ ਅਤੇ ਛੁੱਟੀਆਂ ਦਾ ਸਦਉਪਯੋਗ ਕਰਨ ਦੇ ਮੰਤਵ ਨਾਲ ਲਗਾਈ ਪੰਜ ਰੋਜ਼ਾ ਭੰਗੜੇ ਦੀ ਵਰਕਸ਼ਾਪ ਸਮਾਪਤ ਹੋ ਗਈ | ਵਰਕਸ਼ਾਪ ਦੇ ...

ਪੂਰੀ ਖ਼ਬਰ »

ਮਸ਼ਹੂਰ ਅਦਾਕਾਰ ਤੇ ਗਾਇਕ ਰਵਨੀਤ ਹੋਏ ਵਿਦਿਆਰਥੀਆਂ ਦੇ ਰੂਬਰੂ ਖ਼ਾਲਸਾ ਕਾਲਜ ਵਿਖੇ ਚੱਲ ਰਹੀ ਭੰਗੜੇ ਦੀ ਪੰਜ ਰੋਜ਼ਾ ਵਰਕਸ਼ਾਪ ਹੋਈ ਸਮਾਪਤ

ਸ੍ਰੀ ਅਨੰਦਪੁਰ ਸਾਹਿਬ, 12 ਜੂਨ (ਕਰਨੈਲ ਸਿੰਘ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਵਿਦਿਆਰਥੀਆਂ ਨੂੰ ਸਭਿਆਚਾਰ ਨਾਲ ਜੋੜਨ ਅਤੇ ਛੁੱਟੀਆਂ ਦਾ ਸਦਉਪਯੋਗ ਕਰਨ ਦੇ ਮੰਤਵ ਨਾਲ ਲਗਾਈ ਪੰਜ ਰੋਜ਼ਾ ਭੰਗੜੇ ਦੀ ਵਰਕਸ਼ਾਪ ਸਮਾਪਤ ਹੋ ਗਈ | ਵਰਕਸ਼ਾਪ ਦੇ ...

ਪੂਰੀ ਖ਼ਬਰ »

ਗੰਨੇ ਦੀ ਬਿਜਾਈ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਮੋਰਿੰਡਾ, 12 ਜੂਨ (ਪਿ੍ਤਪਾਲ ਸਿੰਘ)-ਸਹਿਕਾਰੀ ਖੰਡ ਮਿੱਲ ਮੋਰਿੰਡਾ ਵਲੋਂ ਕਿਸਾਨਾਂ ਨੂੰ ਨਵੀਂ ਤਕਨੀਕ ਰਾਹੀਂ ਗੰਨੇ ਦੀ ਬਿਜਾਈ ਕਰਨ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਕਿਸਾਨਾਂ ਨੂੰ ਜਾਣਕਾਰੀ ਮੁੱਖ ਗੰਨਾ ਵਿਕਾਸ ਅਫ਼ਸਰ ਹਰਪਾਲ ਸਿੰਘ ਕਲੇਰ ਨੇ ...

ਪੂਰੀ ਖ਼ਬਰ »

ਵਿਸ਼ਵ ਬਜ਼ੁਰਗ ਦੁਰਵਿਹਾਰ ਜਾਗਰੂਕਤਾ ਦਿਵਸ ਸਬੰਧੀ ਰੈਲੀ 15 ਨੂੰ

ਰੂਪਨਗਰ, 12 ਜੂਨ (ਸਤਨਾਮ ਸਿੰਘ ਸੱਤੀ)-ਸੀਨੀਅਰ ਸਿਟੀਜ਼ਨਜ਼ ਕੌਾਸਲ (ਰਜਿ.) ਰੂਪਨਗਰ ਵਲੋਂ ਵਿਸ਼ਵ ਬਜ਼ੁਰਗ ਦੁਰਵਿਹਾਰ ਜਾਗਰੂਕਤਾ ਦਿਵਸ ਦੇ ਸਬੰਧ ਵਿਚ ਮਿਤੀ 15 ਜੂਨ ਦਿਨ ਸਨਿਚਰਵਾਰ ਸਵੇਰੇ 6 ਵਜੇ ਇਕ ਰੈਲੀ ਕੱਢੀ ਜਾ ਰਹੀ ਹੈ ਜੋ ਕਿ ਬੇਲਾ ਚੌਕ ਰੂਪਨਗਰ ਤੋਂ ਮਹਾਰਾਜਾ ...

ਪੂਰੀ ਖ਼ਬਰ »

ਹੈਂਡਬਾਲ ਖੇਡ ਮੁਕਾਬਲੇ ਕਰਵਾਏ

ਰੂਪਨਗਰ, 12 ਜੂਨ (ਮਨਜਿੰਦਰ ਸਿੰਘ ਚੱਕਲ)-ਹੈਂਡਬਾਲ ਕੋਚਿੰਗ ਸੈਂਟਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਅੰਡਰ-14 ਲੜਕੇ ਅਤੇ ਅੰ: 14 ਲੜਕੀਆਂ ਦੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ | ਇਸ ਸਬੰਧੀ ਸ੍ਰੀਮਤੀ ਸ਼ੀਲ ਭਗਤ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕੰਨਿਆ ਸਕੂਲ ਵਿਖੇ ਦਸ ਦਿਨਾ ਸਮਰ ਕੈਂਪ ਸਮਾਪਤ

ਸ੍ਰੀ ਚਮਕੌਰ ਸਾਹਿਬ, 12 ਜੂਨ (ਜਗਮੋਹਣ ਸਿੰਘ ਨਾਰੰਗ)-ਸਥਾਨਕ (ਕੰਨਿਆ) ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ੰਸੀਪਲ ਮਹਿੰਦਰ ਸਿੰਘ ਦੀ ਅਗਵਾਈ ਹੇਠ ਵਿਦਿਆਰਥਣਾਂ ਦਾ ਦਸ ਰੋਜ਼ਾ ਸਮਰ ਕੈਂਪ ਸਫਲਤਾਪੂਰਵਕ ਸਮਾਪਤ ਹੋਇਆ | ਜਾਣਕਾਰੀ ਦਿੰਦਿਆਂ ਲੈਕ. ਸਤਿੰਦਰ ਸਿੰਘ ਗਰਚਾ ...

ਪੂਰੀ ਖ਼ਬਰ »

ਬਾਮਾਕੁਲੀਆ ਵਿਖੇ ਟੋਭੇ ਦੀ ਸਫ਼ਾਈ ਦੌਰਾਨ ਬੁਲਟ ਮੋਟਰਸਾਈਕਲ ਮਿਲਿਆ

ਬੇਲਾ, 12 ਜੂਨ (ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਬਾਮਾ ਕੁਲੀਆ ਵਿਖੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗੰਦੇ ਪਾਣੀ ਦੀ ਨਿਕਾਸੀ ਵਾਲੇ ਟੋਭੇ ਦੀ ਸਫ਼ਾਈ ਕਰਾਈ ਜਾ ਰਹੀ ਸੀ ਤਾਂ ਗਾਰ ਵਿਚੋਂ ਬੁਲਟ ਮੋਟਰਸਾਈਕਲ ਮਿਲਿਆ¢ ਸਰਪੰਚ ਗੁਰਜੀਤ ਸਿੰਘ ਨੇ ਦੱਸਿਆ ਕਿ ਗੰਦੇ ਪਾਣੀ ...

ਪੂਰੀ ਖ਼ਬਰ »

ਦੁੱਗਰੀ ਦੀ ਟੀਮ ਨੇ ਜਿੱਤਿਆ ਅਲੀਪੁਰ ਦਾ ਕਿ੍ਕਟ ਟੂਰਨਾਮੈਂਟ

ਘਨੌਲੀ, 12 ਜੂਨ (ਜਸਵੀਰ ਸਿੰਘ ਸੈਣੀ)-ਨੌਜਵਾਨਾਂ ਨੰੂ ਨਸ਼ਿਆਂ ਤੋਂ ਦੂਰ ਰੱਖ ਉਨ੍ਹਾਂ ਦਾ ਧਿਆਨ ਖੇਡਾਂ ਵੱਲ ਲਗਾਉਣ ਦੇ ਲਈ ਯੂਥ ਕਲੱਬ ਅਲੀਪੁਰ ਵਲੋਂ ਕਰਵਾਏ ਗਏ 6ਵੇਂ ਕਿ੍ਕੇਟ ਟੂਰਨਾਮੈਂਟ ਤੇ ਦੁੱਗਰੀ ਪਿੰਡ ਦੀ ਟੀਮ ਨੇ ਕਬਜ਼ਾ ਕਰ ਲਿਆ | ਪਿੰਡ ਅਲੀਪੁਰ ਦੇ ਯੂਥ ਕਲੱਬ ...

ਪੂਰੀ ਖ਼ਬਰ »

ਭੰਗਾਲੇ ਵਾਲੀ ਨਦੀ ਤੋਂ ਬਾਗਵਾਲੀ ਤੱਕ ਸੜਕ 'ਚ ਪਏ ਟੋਏ ਹੀ ਟੋਏ...

ਪੁਰਖਾਲੀ, 12 ਜੂਨ (ਅੰਮਿ੍ਤਪਾਲ ਸਿੰਘ ਬੰਟੀ)-ਇਲਾਕੇ ਦੇ ਪਿੰਡਾਂ ਨੂੰ ਰੂਪਨਗਰ ਸ਼ਹਿਰ ਨਾਲ ਜੋੜਨ ਵਾਲੀ ਭੰਗਾਲਾ-ਫ਼ਤਿਹਪੁਰ-ਬਾਗਵਾਲੀ ਸੜਕ ਦਾ ਇਹ ਹਾਲ ਹੈ ਕਿ ਇਸ ਸੜਕ ਦੀ ਮੁਰੰਮਤ ਬਾਅਦ 'ਚ ਹੁੰਦੀ ਹੈ ਪਰ ਇਹ ਸੜਕ ਟੁੱਟ ਪਹਿਲਾਂ ਜਾਂਦੀ ਹੈ | ਭੰਗਾਲੇ ਵਾਲੀ ਨਦੀ ਤੋਂ ...

ਪੂਰੀ ਖ਼ਬਰ »

ਸਾਲਾਨਾ ਭੰਡਾਰਾ ਤੇ ਧਾਰਮਿਕ ਸਮਾਗਮ ਕਰਵਾਇਆ

ਪੁਰਖਾਲੀ, 12 ਜੂਨ (ਅੰਮਿ੍ਤਪਾਲ ਸਿੰਘ ਬੰਟੀ)-ਪੁਰਖਾਲੀ ਵਿਖੇ ਪੰਜ ਪੀਰਾਂ ਨੂੰ ਸਮਰਪਿਤ ਸਲਾਨਾ ਭੰਡਾਰਾ ਅਤੇ ਸਮਾਗਮ ਕਰਵਾਇਆ ਗਿਆ¢ ਇਸ ਮੌਕੇ ਪੀਰਾਂ ਦੇ ਅਸਥਾਨ ਤੇ ਚਾਦਰ ਚੜ੍ਹਾਈ ਗਈ ਅਤੇ ਪੀਰਾਂ ਦਾ ਮੱਥਾ ਟੇਕਿਆ ਗਿਆ¢ ਰਾਤ ਸਮੇਂ ਗਾਇਕ ਹਰਵਿੰਦਰ ਪਤਿਆਲਾਂ, ਬੱਲੀ ...

ਪੂਰੀ ਖ਼ਬਰ »

ਬਾਮਾਕੁਲੀਆ ਵਿਖੇ ਟੋਭੇ ਦੀ ਸਫ਼ਾਈ ਦੌਰਾਨ ਬੁਲਟ ਮੋਟਰਸਾਈਕਲ ਮਿਲਿਆ

ਬੇਲਾ, 12 ਜੂਨ (ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਬਾਮਾ ਕੁਲੀਆ ਵਿਖੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗੰਦੇ ਪਾਣੀ ਦੀ ਨਿਕਾਸੀ ਵਾਲੇ ਟੋਭੇ ਦੀ ਸਫ਼ਾਈ ਕਰਾਈ ਜਾ ਰਹੀ ਸੀ ਤਾਂ ਗਾਰ ਵਿਚੋਂ ਬੁਲਟ ਮੋਟਰਸਾਈਕਲ ਮਿਲਿਆ¢ ਸਰਪੰਚ ਗੁਰਜੀਤ ਸਿੰਘ ਨੇ ਦੱਸਿਆ ਕਿ ਗੰਦੇ ਪਾਣੀ ...

ਪੂਰੀ ਖ਼ਬਰ »

ਵਿੱਕੀ ਭਾਟੀਆ ਨੇ ਨੈਸ਼ਨਲ ਚਲੈਜ਼ਰ ਰੋਇੰਗ ਚੈਂਪੀਅਨਸ਼ਿਪ ਮੁਕਾਬਲਿਆਂ 'ਚ ਝੰਡੇ ਗੱਡੇ

ਨੂਰਪੁਰ ਬੇਦੀ, 12 ਜੂਨ (ਵਿੰਦਰਪਾਲ ਝਾਂਡੀਆਂ)-ਪੂਨਾ (ਮਹਾਰਾਸ਼ਟਰ) ਵਿਖੇ ਹੋਏ ਨੈਸ਼ਨਲ ਚਲੈਂਜਰ ਰੋਇੰਗ ਚੈਂਪੀਅਨਸ਼ਿਪ ਮੁਕਾਬਲਿਆਂ 'ਚ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਕਰਤਾਰਪੁਰ ਦੇ ਪਰਮਜੀਤ ਸਿੰਘ ਉਰਫ਼ ਵਿੱਕੀ ਭਾਟੀਆ ਪੁੱਤਰ ਓਮ ਪ੍ਰਕਾਸ਼ ਭਾਟੀਆ ਨੇ ਇੱਕ ਵਾਰ ...

ਪੂਰੀ ਖ਼ਬਰ »

ਨਗਰ ਕੌ ਾਸਲ ਮੋਰਿੰਡਾ ਦਾ ਸਾਲਾਨਾ ਬਜਟ 7 ਕਰੋੜ 22 ਲੱਖ 45 ਹਜ਼ਾਰ ਪਾਸ

ਮੋਰਿੰਡਾ, 12 ਜੂਨ (ਪਿ੍ਤਪਾਲ ਸਿੰਘ)-ਨਗਰ ਕੌਾਸਲ ਮੋਰਿੰਡਾ ਦੇ ਕੌਾਸਲਰਾਂ ਵਲੋਂ ਮੀਟਿੰਗ ਕਰਕੇ ਸਾਲ 2019-20 ਲਈ ਨਗਰ ਕੌਾਸਲ ਦਾ 7 ਕਰੋੜ 22 ਲੱਖ 45 ਹਜ਼ਾਰ ਰੁਪਏ ਦਾ ਬਜਟ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਪਰ ਵਿਰੋਧੀ ਧਿਰ ਦੇ 3 ਕੌਾਸਲਰਾਂ ਵਲੋਂ 2 ਕਰੋੜ 74 ਲੱਖ ਦੇ ਵਿਕਾਸ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX