ਤਾਜਾ ਖ਼ਬਰਾਂ


ਹਿਮਾਚਲ ਪ੍ਰਦੇਸ਼ ਦੇ ਕੇਲਾਂਗ 'ਚ ਲਹਿਰਾਇਆ ਗਿਆ ਤਿਰੰਗਾ
. . .  4 minutes ago
ਸ਼ਿਮਲਾ, 26 ਜਨਵਰੀ- ਹਿਮਾਚਲ ਪ੍ਰਦੇਸ਼ 'ਚ ਗਣਤੰਤਰ ਦਿਵਸ ਮੌਕੇ ਲਾਹੌਲ-ਸਪਿਤੀ ਜ਼ਿਲ੍ਹੇ ਦੇ ਕੇਲਾਂਗ 'ਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੇ. ਕੇ. ਸਰੋਚ ਨੇ 10,000 ਫੁੱਟ...
ਅੰਮ੍ਰਿਤਸਰ ਦੇ ਸਾਰੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  12 minutes ago
ਅਜਨਾਲਾ, 26 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਭਲਕੇ 27 ਜਨਵਰੀ ਨੂੰ ਛੁੱਟੀ ਰਹੇਗੀ। ਇਹ ਐਲਾਨ...
ਗਣਤੰਤਰ ਦਿਵਸ ਮੌਕੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਫ਼ਰੀਦਕੋਟ ਵਿਖੇ ਲਹਿਰਾਇਆ ਤਿਰੰਗਾ
. . .  21 minutes ago
ਫ਼ਰੀਦਕੋਟ, 26 ਜਨਵਰੀ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਗਣਤੰਤਰ ਦਿਵਸ ਮੌਕੇ ਅੱਜ ਫ਼ਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ...
ਪਠਾਨਕੋਟ ਦੇ ਸਾਰੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  25 minutes ago
ਪਠਾਨਕੋਟ, 26 ਜਨਵਰੀ (ਚੌਹਾਨ)- ਪਠਾਨਕੋਟ ਵਿਖੇ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਆਏ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ...
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 7 ਓਵਰਾਂ ਤੋਂ ਬਾਅਦ ਭਾਰਤ 42/2
. . .  31 minutes ago
ਇੱਕ ਵਾਰ ਫਿਰ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਨਹੀਂ ਪੂਰਾ ਕਰ ਸਕੀ ਪੰਜਾਬ ਸਰਕਾਰ
. . .  48 minutes ago
ਪਟਿਆਲਾ, 26 ਜਨਵਰੀ (ਅਮਨਦੀਪ ਸਿੰਘ)- ਪੰਜਾਬ ਸਰਕਾਰ 26 ਜਨਵਰੀ ਨੂੰ ਨੌਜਵਾਨਾਂ ਨੂੰ ਸਮਾਰਟ ਫ਼ੋਨ ਦੇਣ ਦਾ ਵਾਅਦਾ ਨਹੀਂ ਪੂਰਾ ਕਰ ਸਕੀ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਪਟਿਆਲਾ 'ਚ...
ਫ਼ਤਿਹਗੜ੍ਹ ਸਾਹਿਬ ਵਿਖੇ ਰਾਸ਼ਟਰੀ ਝੰਡੇ ਦਾ ਅਪਮਾਨ
. . .  57 minutes ago
ਫ਼ਤਿਹਗੜ੍ਹ ਸਾਹਿਬ, 26 ਜਨਵਰੀ (ਬਲਜਿੰਦਰ ਸਿੰਘ)- ਦੇਸ਼ ਦੇ 71ਵੇਂ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਸਥਾਨਕ ਮਾਧੋਪੁਰ ਦੇ ਖੇਡ ਸਟੇਡੀਅਮ 'ਚ ਹੋਏ ਸਮਾਗਮ ਮੌਕੇ ਪੰਜਾਬ ਦੇ...
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤ ਲਈ ਦਿੱਤਾ 133 ਦੌੜਾਂ ਦਾ ਟੀਚਾ
. . .  about 1 hour ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਦਾ ਪੰਜਵਾਂ ਖਿਡਾਰੀ (ਟੇਲਰ) 18 ਦੌੜਾਂ ਬਣਾ ਕੇ ਆਊਟ
. . .  about 1 hour ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 19 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 123/4
. . .  about 1 hour ago
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਬਰਵਾਲ ਵਲੋਂ 27 ਜਨਵਰੀ ਨੂੰ ਤਰਨਤਾਰਨ ਦੇ ਸਾਰੇ ਸਕੂਲਾਂ 'ਚ ਛੁੱਟੀ ਦਾ ਐਲਾਨ
. . .  about 1 hour ago
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਬਰਵਾਲ ਵਲੋਂ 27 ਜਨਵਰੀ ਨੂੰ ਤਰਨਤਾਰਨ ਦੇ ਸਾਰੇ ਸਕੂਲਾਂ 'ਚ ਛੁੱਟੀ ਦਾ ਐਲਾਨ......
ਗਣਤੰਤਰ ਦਿਵਸ ਮੌਕੇ ਆਸਾਮ 'ਚ ਹੋਏ ਕਈ ਧਮਾਕੇ
. . .  about 1 hour ago
ਗੁਹਾਟੀ, 26 ਜਨਵਰੀ- 71ਵੇਂ ਗਣਤੰਤਰ ਦਿਵਸ ਮੌਕੇ ਅੱਜ ਸਵੇਰੇ ਆਸਾਮ 'ਚ ਘੱਟ ਤੀਬਰਤਾ ਵਾਲੇ ਚਾਰ ਧਮਾਕੇ ਹੋਏ। ਇਨ੍ਹਾਂ 'ਚੋਂ ਤਿੰਨ ਡਿਬਰੂਗੜ੍ਹ ਜ਼ਿਲ੍ਹੇ 'ਚ ਹੋਏ, ਜਦੋਂਕਿ ਚੌਥਾ ਚਰਾਈਦੇਵ...
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 15 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 94/4
. . .  about 1 hour ago
ਸ਼ਾਹਕੋਟ ਦੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  about 1 hour ago
ਸ਼ਾਹਕੋਟ, 26 ਜਨਵਰੀ (ਏ. ਐੱਸ. ਸਚਦੇਵਾ)- ਗਣਤੰਤਰ ਦਿਵਸ ਮੌਕੇ ਸ਼ਾਹਕੋਟ ਵਿਖੇ ਮਨਾਏ ਗਏ ਤਹਿਸੀਲ ਪੱਧਰੀ ਸਮਾਗਮ ਦੌਰਾਨ ਐੱਸ. ਡੀ. ਐੱਮ. ਸ਼ਾਹਕੋਟ ਡਾ. ਸੰਜੀਵ ਸ਼ਰਮਾ ਨੇ...
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਤਲਵੰਡੀ ਸਾਬੋ/ਸੀਂਗੋ ਮੰਡੀ, 26 ਜਨਵਰੀ (ਲਕਵਿੰਦਰ ਸ਼ਰਮਾ, ਰਣਜੀਤ ਸਿੰਘ ਰਾਜੂ)- ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਸੰਗਤ ਖ਼ੁਰਦ ਦੇ ਇੱਕ ਕਿਸਾਨ ਨੇ ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ...
ਵਿਧਾਇਕ ਡੈਨੀ ਬੰੰਡਾਲਾ ਨੇ ਜੰਡਿਆਲਾ ਵਿਖੇ ਲਹਿਰਾਇਆ ਝੰਡਾ
. . .  about 2 hours ago
ਡੇਰਾ ਬਾਬਾ ਨਾਨਕ ਵਿਖੇ ਗਣਤੰਤਰ ਦਿਵਸ ਮੌਕੇ ਐੱਸ. ਡੀ. ਐੱਮ. ਨੇ ਲਹਿਰਾਇਆ ਕੌਮੀ ਝੰਡਾ
. . .  about 2 hours ago
ਗਣਤੰਤਰ ਦਿਵਸ ਮੌਕੇ ਪ੍ਰਦੀਪ ਕੁਮਾਰ ਸੱਭਰਵਾਲ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਲਹਿਰਾਇਆ ਤਿਰੰਗਾ
. . .  about 2 hours ago
ਸ੍ਰੀ ਅਨੰਦਪੁਰ ਸਾਹਿਬ ਵਿਖੇ ਗਣਤੰਤਰ ਦਿਵਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਮੈਡਮ ਕਨੂ ਗਰਗ ਨੇ ਕੌਮੀ ਝੰਡਾ ਲਹਿਰਾਇਆ
. . .  about 2 hours ago
ਮਾਨਸਾ ਜ਼ਿਲ੍ਹੇ ਦੇ ਵਿੱਦਿਅਕ ਅਦਾਰਿਆਂ 'ਚ ਭਲਕੇ ਛੁੱਟੀ ਦਾ ਐਲਾਨ
. . .  about 2 hours ago
ਗਣਤੰਤਰ ਦਿਵਸ ਮੌਕੇ ਫ਼ਾਜ਼ਿਲਕਾ 'ਚ ਡਿਪਟੀ ਕਮਿਸ਼ਨ ਮਨਪ੍ਰੀਤ ਸਿੰਘ ਛਤਵਾਲ ਨੇ ਲਹਿਰਾਇਆ ਤਿਰੰਗਾ
. . .  about 2 hours ago
ਗੜ੍ਹਸ਼ੰਕਰ ਵਿਖੇ ਐੱਸ. ਡੀ. ਐੱਮ. ਹਰਬੰਸ ਸਿੰਘ ਨੇ ਲਹਿਰਾਇਆ ਤਿਰੰਗਾ
. . .  about 2 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  about 3 hours ago
ਗਣਤੰਤਰ ਦਿਵਸ ਪਰੇਡ ਖ਼ਤਮ ਹੋਣ ਮਗਰੋਂ ਰਾਜਪਥ 'ਤੇ ਪੈਦਲ ਚੱਲ ਕੇ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਦਾ ਕੀਤਾ ਸਵਾਗਤ
. . .  about 3 hours ago
ਪਰੇਡ ਖ਼ਤਮ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰ ਰਾਜਪਥ ਤੋਂ ਹੋਏ ਰਵਾਨਾ
. . .  about 3 hours ago
ਬੀ. ਐੱਸ. ਐੱਫ. ਵਲੋਂ ਅਟਾਰੀ ਸਰਹੱਦ 'ਤੇ ਲਹਿਰਾਇਆ ਗਿਆ ਤਿਰੰਗਾ
. . .  about 3 hours ago
ਰਾਸ਼ਟਰੀ ਗਾਣ ਨਾਲ ਖ਼ਤਮ ਹੋਈ ਗਣਤੰਤਰ ਦਿਵਸ ਪਰੇਡ
. . .  about 3 hours ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਜਗੁਆਰ ਜਹਾਜ਼ ਨੇ ਕੀਤਾ ਮਾਰਚ ਪਾਸਟ
. . .  about 3 hours ago
ਐੱਸ. ਯੂ.-30 ਅਤੇ ਐੱਮ. ਕੇ. ਆਈ. ਜਹਾਜ਼ਾਂ ਨੇ ਆਸਮਾਨ 'ਚ ਦਿਖਾਈ ਕਰਤਬ, ਬਣਾਇਆ ਤ੍ਰਿਸ਼ੂਲ
. . .  about 3 hours ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਦਮਦਾਰ ਚਿਨੂਕ ਅਤੇ ਅਪਾਚੇ ਹੈਲੀਕਾਪਟਰਾਂ ਨੇ ਆਸਮਾਨ 'ਚ ਦਿਖਾਇਆ ਦਮ
. . .  about 3 hours ago
ਗਣਤੰਤਰ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਲਹਿਰਾਇਆ ਤਿਰੰਗਾ
. . .  about 3 hours ago
ਮਾਨਸਾ ਵਿਖੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਲਹਿਰਾਇਆ ਕੌਮੀ ਝੰਡਾ
. . .  about 3 hours ago
ਗਣਤੰਤਰ ਦਿਵਸ ਮੌਕੇ ਪਹਿਲੀ ਵਾਰ ਸੀ. ਆਰ. ਪੀ. ਐੱਫ. ਦੀਆਂ ਮਹਿਲਾ ਬਾਈਕਰਾਂ ਨੇ ਰਾਜਪਥ 'ਤੇ ਦਿਖਾਏ ਕਰਤਬ
. . .  about 3 hours ago
ਅੰਮ੍ਰਿਤਸਰ 'ਚ ਕੈਬਨਿਟ ਮੰਤਰੀ ਸਰਦਾਰ ਸੁਖਬਿੰਦਰ ਸਿੰਘ ਸਰਕਾਰੀਆ ਨੇ ਲਹਿਰਾਇਆ ਰਾਸ਼ਟਰੀ ਝੰਡਾ
. . .  about 4 hours ago
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫ਼ਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ
. . .  about 4 hours ago
ਅਜਨਾਲਾ 'ਚ ਧੂਮ-ਧਾਮ ਨਾਲ ਮਨਾਇਆ ਗਣਤੰਤਰ ਦਿਵਸ, ਐੱਸ. ਡੀ. ਐੱਮ. ਡਾ. ਦੀਪਕ ਭਾਟੀਆ ਨੇ ਲਹਿਰਾਇਆ ਤਿਰੰਗਾ
. . .  about 4 hours ago
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜਪਥ 'ਤੇ ਕੱਢੀ ਗਈ ਪੰਜਾਬ ਦੀ ਝਾਕੀ ਨੇ ਮੋਹਿਆ ਸਭ ਦਾ ਮਨ
. . .  about 3 hours ago
ਮੋਗਾ ਵਿਖੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਲਹਿਰਾਇਆ ਤਿਰੰਗਾ
. . .  about 4 hours ago
ਪਟਿਆਲਾ ਦੇ ਪੋਲੋ ਗਰਾਉਂਡ ਵਿਖੇ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਲਹਿਰਾਇਆ ਗਿਆ ਤਿਰੰਗਾ
. . .  about 4 hours ago
ਰਾਜਪਥ 'ਤੇ ਨਿਕਲ ਰਹੀਆਂ ਹਨ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਝਾਕੀਆਂ
. . .  about 4 hours ago
ਥਲ ਸੈਨਾ ਦੀ ਸਿਗਨਲ ਕੋਰ ਕਮਾਂਡ ਦੀ ਅਧਿਕਾਰੀ ਤਾਨੀਆ ਸ਼ੇਰਗਿੱਲ ਦੀ ਅਗਵਾਈ 'ਚ 147 ਜਵਾਨਾਂ ਵਾਲੇ ਪੁਰਸ਼ ਕੰਟੀਜੈਂਟ ਨੇ ਕੀਤੀ ਪਰੇਡ
. . .  about 4 hours ago
ਰਾਜਪਥ 'ਤੇ ਨਿਕਲੀ ਹਵਾਈ ਫੌਜ ਦੀ ਝਾਕੀ
. . .  about 4 hours ago
ਗਣਤੰਤਰ ਦਿਵਸ ਦੇ ਸੂਬਾ ਪੱਧਰੀ ਸਮਾਗਮ ਮੌਕੇ ਰਾਜਪਾਲ ਪੰਜਾਬ ਨੇ ਲਹਿਰਾਇਆ ਝੰਡਾ
. . .  about 4 hours ago
ਲੁਧਿਆਣਾ ਵਿਖੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਝੰਡਾ ਲਹਿਰਾਇਆ
. . .  about 4 hours ago
ਰਾਜਪਥ 'ਤੇ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਨੇ ਕੀਤੀ ਪਰੇਡ, ਰੈਜੀਮੈਂਟ ਦਾ ਆਦਰਸ਼ ਵਾਕ ਹੈ 'ਦੇਗ ਤੇਗ ਫ਼ਤਿਹ'
. . .  about 4 hours ago
ਰਾਜਪਥ 'ਤੇ ਦੁਨੀਆ ਦੇਖ ਰਹੀ ਹੈ ਭਾਰਤ ਦੀ ਤਾਕਤ, ਪਰੇਡ ਕਰ ਰਹੀਆਂ ਹਨ ਸੈਨਾ ਦੀ ਟੁਕੜੀਆਂ
. . .  about 4 hours ago
ਤਲਵੰਡੀ ਸਾਬੋ : ਗਣਤੰਤਰਤਾ ਦਿਵਸ ਮੌਕੇ ਸਬ ਡਵੀਜ਼ਨ ਪੱਧਰੀ ਸਮਾਗਮ 'ਚ ਐੱਸ. ਡੀ. ਐੱਮ. ਨੇ ਲਹਿਰਾਇਆ ਝੰਡਾ
. . .  about 4 hours ago
ਰਾਜਪਥ 'ਤੇ ਗਣਤੰਤਰ ਦਿਵਸ ਪਰੇਡ ਸ਼ੁਰੂ
. . .  about 5 hours ago
21 ਤੋਪਾਂ ਨਾਲ ਦਿੱਤੀ ਗਈ ਸਲਾਮੀ
. . .  about 5 hours ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜਪਥ 'ਤੇ ਲਹਿਰਾਇਆ ਤਿਰੰਗਾ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਜੇਠ ਸੰਮਤ 551

ਸੰਪਾਦਕੀ

ਅਮਨ ਨੂੰ ਇਕ ਮੌਕਾ ਜ਼ਰੂਰ ਦਿੱਤਾ ਜਾਏ

ਪਹਿਲਾਂ ਹੀ ਦੱਸ ਦੇਵਾਂ ਕਿ ਅੱਜ ਦੀ ਗੱਲ ਸ਼ੁਰੂ ਹੋਵੇਗੀ ਮੁਨਸ਼ੀ ਪ੍ਰੇਮ ਚੰਦ ਜੀ ਕੋਲੋਂ ਤੇ ਜਾ ਕੇ ਮੁੱਕੇਗੀ ਮੋਦੀ ਜੀ 'ਤੇ। ਗੱਲ ਸ਼ੁਰੂ ਕਰਦੇ ਹਾਂ 1947 ਤੋਂ, ਅੱਜ ਤੱਕ ਉਸ 'ਤੇ ਬਹਿਸ ਜਾਰੀ ਹੈ, 72 ਸਾਲ ਹੋ ਗਏ ਕਿਸੇ ਬੰਨੇ ਨਹੀਂ ਲੱਗੀ, ਜਾਂ ਕੋਈ ਬੰਨੇ ਲਗਾਉਣਾ ਨਹੀਂ ਚਾਹੁੰਦਾ, ਜਾਂ ਆਸਾਂ ਦੇ ਰਾਹ ਵਿਚ ਦੀਵਾਰਾਂ ਬਣਾਉਣਾ ਚਾਹੁੰਦਾ ਹੈ। ਲੱਖਾਂ ਮਰ-ਮੁੱਕ ਗਏ ਪਰ ਗੱਲ ਨਹੀਂ ਮੁੱਕੀ। ਮਸਲਾ ਇਹ ਹੈ ਕਿ ਸਰਕਾਰਾਂ ਗੱਲ ਕਰਨ ਨੂੰ ਵੀ ਤਿਆਰ ਨਹੀਂ। ਆਖ਼ਰ ਕਿਉਂ? ਇਕ ਪੀੜ੍ਹੀ (ਨਸਲ) 1947 ਦੀ ਵੰਡ ਖਾ ਗਈ। ਵੰਡ ਦੇ ਜ਼ਖ਼ਮਾਂ ਤੋਂ ਦੂਜੀ ਪੀੜ੍ਹੀ ਵੀ ਅਛੂਤੀ ਨਾ ਰਹੀ। ਤੀਜੀ ਪੀੜ੍ਹੀ 72 ਸਾਲਾਂ ਵਿਚ 4 ਜੰਗਾਂ ਭੋਗ ਬੈਠੀ। ਚੌਥੀ ਪੀੜ੍ਹੀ ਅਮਨ ਦਾ ਦੀਵਾ ਬਾਲੀ ਬੈਠੀ ਹੈ। ਜ਼ਰਾ ਜਿੰਨੀ ਤੇਜ਼ ਹਵਾ ਚੱਲਦੀ ਹੈ ਤਾਂ ਦੀਵਾ ਟਿਮਟਿਮਾਉਣਾ ਸ਼ੁਰੂ ਕਰ ਦਿੰਦਾ ਹੈ। ਚੌਥੀ ਪੀੜ੍ਹੀ ਨੂੰ ਪਤਾ ਨਹੀਂ ਕਿਉਂ ਇਸ ਦੀਵੇ ਤੋਂ ਆਸ ਤੇ ਆਸ਼ਾ ਹੈ ਅਤੇ ਇਸ ਨਾਲ ਪਿਆਰ ਹੈ। ਉਹ ਕਿਉਂ ਲੜਨ ਤੇ ਮਰਨ ਦੀ ਥਾਂ ਜਿਊਣ ਤੇ ਅੱਗੇ ਵਧਣ ਦੀ ਗੱਲ ਕਰਦੀ ਹੈ, ਜਦਕਿ ਉਹ ਚਾਰੇ ਪਾਸਿਆਂ ਤੋਂ ਲੜਨ ਤੇ ਲੜਾਉਣ ਵਾਲਿਆਂ 'ਚ ਘਿਰੀ ਪਈ ਹੈ, ਤੇ ਉਹਦੇ ਕੋਲੋਂ ਦੇਸ਼ ਭਗਤੀ ਦਾ ਪ੍ਰਮਾਣ-ਪੱਤਰ ਮੰਗਿਆ ਜਾ ਰਿਹਾ ਹੈ। ਆਖ਼ਰ ਕਿਉਂ? ਕਿਉਂ ਅਗਲੀ ਪੀੜ੍ਹੀ ਚੁੱਪ ਹੋ ਕੇ ਆਪਣੇ ਘਰਾਂ ਵਿਚ ਨਹੀਂ ਬੈਠ ਜਾਂਦੀ? ਕਿਉਂ ਅਮਨ ਦੇ ਦੀਵੇ ਨੂੰ ਇਕੱਲਾ ਨਹੀਂ ਛੱਡਦੀ? ਉਹ ਕਿਹੜੀ ਸ਼ਕਤੀ ਹੈ, ਜਿਹੜੀ ਉਸ ਨੂੰ ਲੜਨ ਦੀ ਥਾਂ ਪਿਆਰ ਕਰਨ ਦੀ ਸੋਚ ਦਿੰਦੀ ਹੈ? ਜ਼ਰਾ ਗੌਰ ਕੀਤਾ ਜਾਵੇ ਤਾਂ ਸਾਫ਼ ਨਜ਼ਰ ਆਵੇਗਾ ਕਿ ਇਹ ਸੋਚ ਵੀ ਉਥੇ ਹੀ ਪੈਦਾ ਹੋਈ, ਜਿੱਥੇ ਵੰਡ ਪਾਉਣ ਵਾਲੇ ਪੈਦਾ ਹੋਏ। ਸੋਚਣ ਦੀ ਗੱਲ ਹੈ ਕਿ ਇਕ ਧਰਤੀ ਅਤੇ ਸੋਚ ਵਿਚ ਏਨਾ ਫ਼ਰਕ। ਇਕ ਹੀ ਦੇਸ਼ ਅਤੇ 2 ਸੋਚਾਂ, ਵੰਡ ਤੋਂ ਪਹਿਲਾਂ ਅਤੇ ਵੰਡ ਤੋਂ ਬਾਅਦ ਵੀ।
ਇਕ ਸਵਾਲ ਆਹ ਵੀ ਪੈਦਾ ਹੁੰਦਾ ਹੈ ਕਿ ਮੁਨਸ਼ੀ ਪ੍ਰੇਮ ਚੰਦ ਹਿੰਦੂ ਸੀ। 31 ਜੁਲਾਈ, 1880 ਨੂੰ ਵਾਰਾਣਸੀ (ਲੰਮਹੀ) ਵਿਚ ਪੈਦਾ ਹੋਏ ਅਤੇ 8 ਅਕਤੂਬਰ, 1936 ਨੂੰ ਪਰਲੋਕ ਸਿਧਾਰ ਗਏ। ਭਾਵ ਕਿ ਮੁਨਸ਼ੀ ਜੀ ਨੂੰ ਯਾਦ ਕਰਨਾ ਬਹੁਤਾ ਔਖਾ ਨਹੀਂ, ਜਾਂ ਉਨ੍ਹਾਂ ਨੂੰ ਸਮਝਣਾ ਕਿ ਉਹ ਕੀ ਕਹਿਣਾ ਚਾਹੁੰਦੇ ਸਨ ਜਾਂ ਜਨਤਾ ਨੂੰ 1947 ਤੋਂ ਪਹਿਲਾਂ ਕੀ ਸਮਝਾਉਣਾ ਚਾਹੁੰਦੇ ਸੀ। ਇਹ ਸਮਝਣਾ ਜ਼ਿਆਦਾ ਮੁਸ਼ਕਿਲ ਨਹੀਂ ਹੈ, ਕਿਉਂਕਿ ਅਜੇ ਉਨ੍ਹਾਂ ਨੂੰ ਜਹਾਨ ਤੋਂ ਗਿਆਂ ਕੁਝ ਹੀ ਵਰ੍ਹੇ ਹੋਏ ਹਨ ਪਰ ਉਨ੍ਹਾਂ ਦੀਆਂ ਕਿਤਾਬਾਂ ਅਤੇ ਕਹਾਣੀਆਂ ਅੱਜ ਵੀ ਸਾਰਿਆਂ ਕੋਲ ਮਹਿਫੂਜ਼ ਹਨ। ਹਰ ਕੋਈ ਉਨ੍ਹਾਂ ਨੂੰ ਅੱਜ ਵੀ ਆਸਾਨੀ ਨਾਲ ਸਮਝ ਤੇ ਪੜ੍ਹ ਸਕਦਾ ਹੈ, ਕਿਉਂਕਿ ਉਨ੍ਹਾਂ ਨੇ ਬੜੀ ਸੌਖੀ ਜ਼ਬਾਨ ਅਤੇ ਬੜੀ ਸਾਦਗੀ ਨਾਲ ਉਹ ਸਾਰੇ ਮਸਲੇ ਤੇ ਵਿਵਾਦ ਆਪਣੀ ਕਲਮ ਦੀ ਰੌਸ਼ਨੀ ਨਾਲ ਸੁਲਝਾ ਦਿੱਤੇ, ਜਿਹੜੇ ਅੱਜ ਵੀ ਸਾਡਾ ਖੂਨ ਚੂਸ ਰਹੇ ਹਨ। ਮੁਨਸ਼ੀ ਜੀ ਸਾਹਿਤ ਦੇ ਪਿਛੋਕੜ ਦੇ ਖਿਡਾਰੀ ਸਨ ਪਰ ਉਹ ਆਪਣੇ ਸਮੇਂ ਦੇ ਸਿਆਸਤਦਾਨਾਂ, ਪੰਡਿਤਾਂ ਅਤੇ ਮਹਾਜਨਾਂ ਨੂੰ ਖੂਬ ਜਾਣਦੇ ਸਨ। ਮੁਨਸ਼ੀ ਜੀ ਦੀ 'ਗੋਦਾਨ' ਪੜ੍ਹ ਲਓ ਜਾਂ ਇਸੇ ਨਾਂਅ 'ਤੇ 1963 ਵਿਚ ਫ਼ਿਲਮ ਵੀ ਬਣੀ ਸੀ ਉਹ ਦੇਖ ਲਓ (ਇਸ ਫ਼ਿਲਮ ਵਿਚ ਰਾਜ ਕੁਮਾਰ, ਮਹਿਮੂਦ ਅਤੇ ਸ਼ੱਸ਼ੀ ਕਲਾ ਨੇ ਕੰਮ ਕੀਤਾ ਸੀ)। ਤੁਸੀਂ ਜਨਤਾ ਦੀਆਂ ਸਮੱਸਿਆਵਾਂ, ਧਰਮ, ਤਾਕਤ ਤੇ ਪੈਸੇ ਦੀ ਗ਼ਲਤ ਵਰਤੋਂ ਨੂੰ ਸੌਖੇ ਢੰਗ ਨਾਲ ਜਾਣ ਜਾਓਗੇ। ਇਕ ਚੀਜ਼ ਹੋਰ ਸਮਝ ਆਵੇਗੀ ਕਿ ਮੁਨਸ਼ੀ ਜੀ ਜੋ ਗੱਲ ਅੱਜ ਤੋਂ 100 ਸਾਲ ਪਹਿਲਾਂ ਕਹਿ ਰਹੇ ਸਨ ਅਸੀਂ ਅੱਜ ਵੀ ਉੱਥੇ ਹੀ ਖੜ੍ਹੇ ਹਾਂ ਅਤੇ ਉਨ੍ਹਾਂ ਹੀ ਸਮੱਸਿਆਵਾਂ ਦੇ ਸ਼ਿਕਾਰ ਹਾਂ ਤੇ ਅੱਜ ਵੀ ਵੰਡ ਅਤੇ ਸ਼ੋਸ਼ਣ ਦੇ ਸ਼ਿਕਾਰ ਹਾਂ।
ਧਨਪਤ ਰਾਏ ਸ੍ਰੀਵਾਸਤਵ (ਮੁਨਸ਼ੀ ਪ੍ਰੇਮ ਚੰਦ ਦਾ ਅਸਲ ਨਾਂਅ) ਨੂੰ ਸ਼ਾਇਦ ਹੀ ਕੋਈ ਜਾਣਦਾ ਹੋਵੇ ਪਰ ਮੁਨਸ਼ੀ ਪ੍ਰੇਮ ਚੰਦ ਨੂੰ ਹਰ ਕੋਈ ਜਾਣਦਾ ਹੈ। ਆਧੁਨਿਕ ਹਿੰਦੀ-ਉਰਦੂ ਸਾਹਿਤ ਦੇ ਕਾਲਿਕ ਮੁਨਸ਼ੀ ਜੀ ਨੇ ਜੋ ਕੁਝ ਲਿਖਿਆ, ਦਲੇਰੀ ਨਾਲ ਲਿਖਿਆ। ਕਿਸੇ ਪ੍ਰਣਾਲੀ, ਸਮਾਜ, ਪਾਰਟੀ, ਵਿਰੋਧੀ ਜਾਂ ਧਾਰਮਿਕ ਲੋਕਾਂ ਤੋਂ ਡਰ ਕੇ ਨਹੀਂ ਲਿਖਿਆ। ਖੁੱਲ੍ਹ ਕੇ ਲਿਖਿਆ ਅਤੇ ਆਪਣੇ ਲਿਖੇ 'ਤੇ ਕਾਇਮ ਰਹੇ। ਸਮਾਜ ਨੂੰ ਸ਼ੀਸ਼ਾ ਜ਼ਰੂਰ ਦਿਖਾਇਆ, ਉਹਦੀਆਂ ਗ਼ਲਤੀਆਂ ਜ਼ਰੂਰ ਦੱਸੀਆਂ ਤੇ ਖ਼ਾਮੋਸ਼ੀ ਨੂੰ ਜ਼ਬਾਨ ਦਿੱਤੀ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਅਸਲ ਨਾਂਅ ਤੇ ਧਰਮ ਨੂੰ ਹਰ ਕੋਈ ਭੁੱਲ ਗਿਆ ਅਤੇ ਉਨ੍ਹਾਂ ਦਾ ਦੂਜਾ ਨਾਂਅ (ਮੁਨਸ਼ੀ ਪ੍ਰੇਮ ਚੰਦ) ਇਤਿਹਾਸ ਦੇ ਸੀਨੇ ਉੱਤੇ ਲਿਖਿਆ ਗਿਆ। ਉਨ੍ਹਾਂ ਦੀ ਕਲਮ ਨੇ ਜੋ ਕੁਝ ਲਿਖਿਆ ਉਹ ਅਮਰ ਹੋ ਗਿਆ। ਉਪ-ਮਹਾਦੀਪ ਵਿਚ ਜੋ ਕੋਈ ਉਰਦੂ, ਹਿੰਦੀ ਲਿਖਣਾ, ਬੋਲਣਾ ਤੇ ਪੜ੍ਹਨਾ ਜਾਣਦਾ ਹੈ ਉਹ ਮੁਨਸ਼ੀ ਜੀ ਤੋਂ ਜ਼ਰੂਰ ਵਾਕਿਫ਼ ਹੋਵੇਗਾ। ਥੋੜ੍ਹਾ-ਬਹੁਤਾ ਪੜ੍ਹਿਆ-ਲਿਖਿਆ ਬੰਦਾ ਵੀ ਇਹ ਕਹਿ ਸਕਦਾ ਹੈ ਕਿ ਉਨ੍ਹਾਂ ਨੇ ਜੇ ਆਪ ਮੁਨਸ਼ੀ ਜੀ ਨੂੰ ਨਹੀਂ ਪੜ੍ਹਿਆ ਤਾਂ ਕਿਸੇ ਤੋਂ ਜ਼ਰੂਰ ਉਨ੍ਹਾਂ ਦੀ ਤਹਿਰੀਰ ਜਾਂ ਕੋਈ ਚੰਗੀ ਗੱਲ ਸੁਣੀ ਹੈ।
ਮੁਨਸ਼ੀ ਜੀ ਤੋਂ ਮੋਦੀ ਤੱਕ ਆਉਣ ਲਈ ਪੂਰੀ ਕਿਤਾਬ ਲਿਖਣੀ ਪਵੇਗੀ, ਜਿਸ ਵਿਚ ਹੋਰ ਕਈ ਵੱਡੇ ਨਾਵਾਂ ਤੇ ਉਨ੍ਹਾਂ ਦੀ ਖਿਦਮਤ ਦਾ ਜ਼ਿਕਰ ਕਰਨਾ ਪਵੇਗਾ। ਇਤਿਹਾਸ-ਉਰਦੂ ਅਤੇ ਹਿੰਦੀ ਦੇ ਇਨ੍ਹਾਂ ਸੂਰਮਿਆਂ ਦੇ ਕਾਰਨਾਮੇ ਕਦੀ ਨਹੀਂ ਭੁੱਲੇਗਾ ਤੇ ਹਰ ਹੁਕਮਰਾਨ ਨੂੰ ਦੱਸੇਗਾ ਕਿ ਆਹ ਲੋਕ ਆਪਣੀ ਕਲਮ ਨਾਲ ਕਿਹੜੀ ਕਿਹੜੀ ਗੁੱਥੀ ਸੁਲਝਾ ਗਏ। ਰਜਿੰਦਰ ਸਿੰਘ ਬੇਦੀ, ਕ੍ਰਿਸ਼ਨ ਚੰਦਰ, ਵਿਜੈਦਾਨ ਦੇਠਾ, ਸੋਮਨ ਚੰਦਰ, ਪ੍ਰੇਮ ਨਾਥ, ਅੰਮ੍ਰਿਤਾ ਪ੍ਰੀਤਮ, ਭੀਸ਼ਮ ਸਾਹਨੀ, ਖਗੇਂਦਰ ਠਾਕੁਰ, ਮੁਲਕ ਰਾਜ ਅਨੰਦ ਤੇ ਅਜਿਹੇ ਹੋਰ ਵੀ ਕਈ ਨਾਂਅ ਹਨ, ਜਿਨ੍ਹਾਂ ਨੂੰ ਸਾਡਾ ਸਲਾਮ। ਕਿਉਂਕਿ ਇਹ ਉਹ ਲੋਕ ਸਨ ਜੋ ਧਰਤੀ 'ਤੇ ਆਉਣ ਵਾਲੀ ਅਗਲੀ ਨਸਲ ਨੂੰ ਹਨੇਰੇ 'ਚੋਂ ਕੱਢ ਕੇ ਰੌਸ਼ਨੀ ਵੱਲ ਲਿਆਏ। ਧਰਮ ਦੀ ਸਰਹੱਦ ਨੂੰ ਟੱਪ ਕੇ ਗੱਲ ਕੀਤੀ ਤੇ ਸਾਰੇ ਭਾਰਤ ਵਿਚ ਪੈਦਾ ਹੋਏ। ਸੋਚਣ ਵਾਲੀ ਗੱਲ ਹੈ ਕਿ ਇਨ੍ਹਾਂ ਸਭ ਨੇ ਕਿਉਂ ਇਕ ਹੀ ਬਿਰਤਾਂਤ ਅਪਣਾਇਆ, ਕਿਉਂ ਮਨੁੱਖਤਾ ਦੀ ਗੱਲ ਕੀਤੀ। ਇਸ ਲਈ ਕਿ ਉਹ ਸਭ ਜਾਣਦੇ ਸਨ ਕਿ ਇਸ ਧਰਤੀ 'ਤੇ ਮਨੁੱਖ ਅਤੇ ਮਨੁੱਖਤਾ ਜ਼ਿੰਦਾ ਰਹੇਗੀ, ਤਾਂ ਹੀ ਕੋਈ ਰਾਜ ਕਰੇਗਾ। ਜੇ ਮਨੁੱਖ ਹੀ ਮੁੱਕ ਗਏ ਤਾਂ ਮੁਲਕ ਦਾ ਵਜੂਦ ਆਪ ਹੀ ਮੁੱਕ ਜਾਵੇਗਾ। ਇਸੇ ਲਈ ਇਹ ਸਭ 'ਜੀਓ ਅਤੇ ਜੀਣ ਦਿਓ' ਦੀ ਗੱਲ ਕਰਦੇ ਰਹੇ, ਲਿਖਦੇ ਰਹੇ, ਆਪਣਾ ਕੰਮ ਕਰਦੇ ਰਹੇ, ਵੰਡਾਂ ਮੁਕਾਉਂਦੇ ਰਹੇ।
ਹੁਣ ਦੂਜੇ ਪਾਸੇ ਝਾਤੀ ਮਾਰੀ ਜਾਵੇ। ਸਿਆਸਤਦਾਨਾਂ ਨੇ ਅੱਜ ਤੱਕ ਵੰਡ ਹੀ ਪਾਈ ਤੇ ਹਾਲੇ ਵੀ ਉਨ੍ਹਾਂ ਦੀ ਵੰਡ ਦੀ ਸੋਚ ਠੰਢੀ ਨਹੀ ਹੋਈ, ਅੱਗ ਦੀ ਤਰ੍ਹਾਂ ਵਧਦੀ ਜਾ ਰਹੀ ਹੈ। ਦੇਸ਼ ਵਿਚ ਧਰਮ ਦੇ ਨਾਂਅ 'ਤੇ ਵੰਡ, ਸਮਾਜ ਦੀ ਵੰਡ, ਕਾਰੋਬਾਰ ਦੀ ਵੰਡ, ਅਮੀਰ ਤੇ ਗ਼ਰੀਬ ਦੀ ਵੰਡ, ਸ਼ਹਿਰ ਤੇ ਪਿੰਡ ਦੀ ਵੰਡ, ਦੇਸ਼ ਤੋਂ ਬਾਹਰ ਸਰਹੱਦ ਦੀ ਵੰਡ, ਦੋਸਤੀ ਤੇ ਦੁਸ਼ਮਣੀ ਦੇ ਨਾਂਅ 'ਤੇ ਵੰਡ, ਵਪਾਰ ਦੀ ਵੰਡ, ਕਿਤਾਬਾਂ ਦੀ ਵੰਡ, ਸ਼ਖ਼ਸੀਅਤਾਂ ਦੀ ਵੰਡ, ਟਮਾਟਰ, ਆਲੂ, ਗੰਢਿਆਂ ਉੱਤੇ ਵੀ ਵੰਡ, ਪਤਾ ਨਹੀਂ ਹੋਰ ਕਿੰਨੀਆਂ ਕੁ ਵੰਡਾਂ ਪਾਈਆਂ ਜਾਣਗੀਆਂ, ਲਗਦਾ ਹੈ ਅਸੀਂ ਮੁੱਕ ਜਾਵਾਂਗੇ ਪਰ ਵੰਡਾਂ ਨਹੀਂ ਮੁਕਣੀਆਂ। ਇਹ ਉਹ ਵੰਡਾਂ ਜਿਨ੍ਹਾਂ ਨੂੰ ਮੁਕਾਉਣ ਦੀ ਮੁਨਸ਼ੀ ਪ੍ਰੇਮ ਚੰਦ ਜੀ ਗੱਲ ਕਰਦੇ ਰਹੇ ਪਰ ਅੱਜ ਨਰਿੰਦਰ ਮੋਦੀ ਜੀ ਤੱਕ ਵੰਡ ਨਹੀਂ ਮੁੱਕੀ। ਅੱਜ ਸ਼ਾਹਰੁਖ ਖ਼ਾਨ ਨੂੰ ਭਾਰਤ ਛੱਡ ਜਾਣ ਦੀ ਗੱਲ ਕਹੀ ਜਾ ਰਹੀ ਹੈ। ਰਾਖੀ ਸਾਵੰਤ ਨੂੰ ਪਾਕਿਸਤਾਨ ਦਾ ਝੰਡਾ ਚੁੱਕਣ 'ਤੇ ਭਾਰਤ ਛੱਡ ਜਾਣ ਦੀ ਗੱਲ ਕਹੀ ਜਾ ਰਹੀ ਹੈ। ਆਖ਼ਰ ਕਿਉਂ? ਆਪਣੀ ਗੱਲ ਕਹਿਣ 'ਤੇ ਪਾਬੰਦੀ ਕਿਉਂ?
ਜ਼ਰਾ ਗੌਰ ਕਰੋ ਰਜਿੰਦਰ ਬੇਦੀ ਜੀ ਸਿੱਖ ਹੁੰਦੇ ਹੋਏ 'ਰਹਿਮਾਨ ਕੇ ਜੂਤੇ' ਜਿਹੀ ਯਾਦਗਾਰ ਸ਼ਾਨਦਾਰ ਕਹਾਣੀ ਲਿਖ ਸਕਦੇ ਹਨ, ਜੇ ਮੁਨਸ਼ੀ ਪ੍ਰੇਮ ਚੰਦ ਜੀ ਹਿੰਦੂ ਹੁੰਦੇ ਹੋਏ 'ਹੁਜ ਏ ਅਕਬਰ' ਜਿਹੀ ਲਾਜਵਾਬ ਕਹਾਣੀ ਲਿਖ ਸਕਦੇ ਹਨ ਅਤੇ ਅੱਜ ਨਰਿੰਦਰ ਮੋਦੀ ਭਾਰਤ ਅਤੇ ਪਾਕਿਸਤਾਨ ਵਿਚ ਵਸਣ ਵਾਲੇ ਕਰੋੜਾਂ ਮਨੁੱਖਤਾ ਦੀ ਤਰੱਕੀ, ਖ਼ੁਸ਼ਹਾਲੀ ਅਤੇ ਬੇਰੁਜ਼ਗਾਰੀ ਦੇ ਖ਼ਾਤਮੇ ਲਈ ਨਵੀਂ 'ਕਹਾਣੀ' ਕਿਉਂ ਨਹੀਂ ਲਿਖ ਸਕਦੇ? ਜੇ ਨਵੀਂ ਕਹਾਣੀ ਨਹੀਂ ਲਿਖ ਸਕਦੇ ਤਾਂ ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ, ਜਿਸ ਵਿਚ ਸਭ ਨਾਲ ਪਿਆਰ ਅਤੇ ਸਭ ਨਾਲ ਰਲ-ਮਿਲ ਕੇ ਰਹਿਣ ਦਾ ਸਬਕ ਮਿਲਦਾ ਹੈ ਉਹਦੇ ਉੱਤੇ ਹੀ ਅਮਲ ਕਰ ਲੈਣ। ਇਹ ਏਨਾ ਮੁਸ਼ਕਿਲ ਕੰਮ ਨਹੀਂ, ਜਿਸ ਨੂੰ ਮੋਦੀ ਜੀ ਨਹੀਂ ਕਰ ਸਕਦੇ। ਕਿਤੇ ਇਤਿਹਾਸ ਇਹ ਨਾ ਲਿਖ ਬੈਠੇ ਕੇ ਹੁਣ ਭਾਰਤ ਦੀ ਧਰਤੀ 'ਤੇ ਮੁਨਸ਼ੀ ਪ੍ਰੇਮ ਚੰਦ ਜਿਹੀ ਸੋਚ ਰੱਖਣ ਵਾਲੇ ਨਹੀਂ ਰਹੇ। ਅਮਨ ਨੂੰ ਇਕ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ।


E.mail: tayyeba.bukhari@dunya.com.pk'

 

 

ਸੋਸ਼ਲ ਮੀਡੀਆ ਨੇ ਦੇਖੋ ਕੀ ਤੋਂ ਕੀ ਬਣਾ ਦਿੱਤਾ

ਮਨੁੱਖ ਤਾਂ ਮਨੁੱਖ ਹੈ, ਉਸ ਨੂੰ ਖੁਸ਼ ਹੋਣ ਦਾ ਬਹਾਨਾ ਚਾਹੀਦਾ ਹੈ। ਕਦੇ ਨਕਲਾਂ ਵਾਲੇ ਸਾਨੂੰ ਖੁਸ਼ ਕਰਿਆ ਕਰਦੇ ਸਨ, ਕਦੇ ਭੰਡ ਇਹ ਕੰਮ ਕਰਦੇ ਸਨ। ਸਮਾਂ ਬੀਤਣ ਨਾਲ ਖੁਸ਼ ਹੋਣ ਦੇ ਮਾਅਨੇ ਬਦਲਦੇ ਗਏ। ਹੁਣ ਇਕ-ਦੂਜੇ ਦਾ ਸੋਸ਼ਲ ਮੀਡੀਆ 'ਤੇ ਮੌਜੂ ਬਣਾ ਕੇ ਖੁਸ਼ ਹੋਇਆ ਜਾਂਦਾ ...

ਪੂਰੀ ਖ਼ਬਰ »

ਕਾਂਗਰਸ ਲੀਡਰਸ਼ਿਪ ਦੇ ਸੰਕਟ ਦੇ ਸੰਦਰਭ ਵਿਚ

ਆਖਰ ਰਾਹੁਲ ਗਾਂਧੀ ਕੀ ਚਾਹੁੰਦੇ ਹਨ ?

ਰਾਹੁਲ ਗਾਂਧੀ ਵਲੋਂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਇੱਛਾ ਜ਼ਾਹਰ ਕਰਨ ਤੋਂ ਬਾਅਦ ਲਗਪਗ ਦੋ ਹਫ਼ਤੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਅਜੇ ਤੱਕ ਉਨ੍ਹਾਂ ਨੇ ਨਾ ਤਾਂ ਆਪਣਾ ਅਸਤੀਫ਼ਾ ਖੁੱਲ੍ਹੇ ਤੌਰ 'ਤੇ ਦਿੱਤਾ ਹੈ ਅਤੇ ਨਾ ਹੀ ਉਹ ਪਾਰਟੀ ਪ੍ਰਧਾਨ ਦੇ ...

ਪੂਰੀ ਖ਼ਬਰ »

ਵੱਡੇ ਸਬਕ ਸਿੱਖਣ ਦੀ ਲੋੜ

ਪਿਛਲੇ ਦਿਨੀਂ ਸੁਨਾਮ ਨੇੜੇ ਪਿੰਡ ਭਗਵਾਨਪੁਰਾ ਦੇ ਮਾਸੂਮ ਬੱਚੇ ਫ਼ਤਹਿਵੀਰ ਸਿੰਘ ਦੇ ਅਚਾਨਕ ਬੋਰਵੈੱਲ ਵਿਚ ਡਿਗਣ ਦੀ ਘਟਨਾ ਨੇ ਜਿਥੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਉਥੇ ਰੋਸ ਦੀ ਇਕ ਲਹਿਰ ਵੀ ਪੈਦਾ ਹੋਈ ਹੈ। ਫ਼ਤਹਿਵੀਰ ਸਿੰਘ 6 ਦਿਨ ਤੱਕ ਬੋਰਵੈੱਲ ਵਿਚ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX