ਤਾਜਾ ਖ਼ਬਰਾਂ


ਗਣਤੰਤਰ ਦਿਵਸ ਮੌਕੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਫ਼ਰੀਦਕੋਟ ਵਿਖੇ ਲਹਿਰਾਇਆ ਤਿਰੰਗਾ
. . .  3 minutes ago
ਫ਼ਰੀਦਕੋਟ, 26 ਜਨਵਰੀ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਗਣਤੰਤਰ ਦਿਵਸ ਮੌਕੇ ਅੱਜ ਫ਼ਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ...
ਪਠਾਨਕੋਟ ਦੇ ਸਾਰੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  7 minutes ago
ਪਠਾਨਕੋਟ, 26 ਜਨਵਰੀ (ਚੌਹਾਨ)- ਪਠਾਨਕੋਟ ਵਿਖੇ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਆਏ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ...
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 7 ਓਵਰਾਂ ਤੋਂ ਬਾਅਦ ਭਾਰਤ 42/2
. . .  13 minutes ago
ਇੱਕ ਵਾਰ ਫਿਰ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਨਹੀਂ ਪੂਰਾ ਕਰ ਸਕੀ ਪੰਜਾਬ ਸਰਕਾਰ
. . .  30 minutes ago
ਪਟਿਆਲਾ, 26 ਜਨਵਰੀ (ਅਮਨਦੀਪ ਸਿੰਘ)- ਪੰਜਾਬ ਸਰਕਾਰ 26 ਜਨਵਰੀ ਨੂੰ ਨੌਜਵਾਨਾਂ ਨੂੰ ਸਮਾਰਟ ਫ਼ੋਨ ਦੇਣ ਦਾ ਵਾਅਦਾ ਨਹੀਂ ਪੂਰਾ ਕਰ ਸਕੀ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਪਟਿਆਲਾ 'ਚ...
ਫ਼ਤਿਹਗੜ੍ਹ ਸਾਹਿਬ ਵਿਖੇ ਰਾਸ਼ਟਰੀ ਝੰਡੇ ਦਾ ਅਪਮਾਨ
. . .  39 minutes ago
ਫ਼ਤਿਹਗੜ੍ਹ ਸਾਹਿਬ, 26 ਜਨਵਰੀ (ਬਲਜਿੰਦਰ ਸਿੰਘ)- ਦੇਸ਼ ਦੇ 71ਵੇਂ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਸਥਾਨਕ ਮਾਧੋਪੁਰ ਦੇ ਖੇਡ ਸਟੇਡੀਅਮ 'ਚ ਹੋਏ ਸਮਾਗਮ ਮੌਕੇ ਪੰਜਾਬ ਦੇ...
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤ ਲਈ ਦਿੱਤਾ 133 ਦੌੜਾਂ ਦਾ ਟੀਚਾ
. . .  56 minutes ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਦਾ ਪੰਜਵਾਂ ਖਿਡਾਰੀ (ਟੇਲਰ) 18 ਦੌੜਾਂ ਬਣਾ ਕੇ ਆਊਟ
. . .  58 minutes ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 19 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 123/4
. . .  about 1 hour ago
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਬਰਵਾਲ ਵਲੋਂ 27 ਜਨਵਰੀ ਨੂੰ ਤਰਨਤਾਰਨ ਦੇ ਸਾਰੇ ਸਕੂਲਾਂ 'ਚ ਛੁੱਟੀ ਦਾ ਐਲਾਨ
. . .  1 minute ago
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਬਰਵਾਲ ਵਲੋਂ 27 ਜਨਵਰੀ ਨੂੰ ਤਰਨਤਾਰਨ ਦੇ ਸਾਰੇ ਸਕੂਲਾਂ 'ਚ ਛੁੱਟੀ ਦਾ ਐਲਾਨ......
ਗਣਤੰਤਰ ਦਿਵਸ ਮੌਕੇ ਆਸਾਮ 'ਚ ਹੋਏ ਕਈ ਧਮਾਕੇ
. . .  51 minutes ago
ਗੁਹਾਟੀ, 26 ਜਨਵਰੀ- 71ਵੇਂ ਗਣਤੰਤਰ ਦਿਵਸ ਮੌਕੇ ਅੱਜ ਸਵੇਰੇ ਆਸਾਮ 'ਚ ਘੱਟ ਤੀਬਰਤਾ ਵਾਲੇ ਚਾਰ ਧਮਾਕੇ ਹੋਏ। ਇਨ੍ਹਾਂ 'ਚੋਂ ਤਿੰਨ ਡਿਬਰੂਗੜ੍ਹ ਜ਼ਿਲ੍ਹੇ 'ਚ ਹੋਏ, ਜਦੋਂਕਿ ਚੌਥਾ ਚਰਾਈਦੇਵ...
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 15 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 94/4
. . .  about 1 hour ago
ਸ਼ਾਹਕੋਟ ਦੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  about 1 hour ago
ਸ਼ਾਹਕੋਟ, 26 ਜਨਵਰੀ (ਏ. ਐੱਸ. ਸਚਦੇਵਾ)- ਗਣਤੰਤਰ ਦਿਵਸ ਮੌਕੇ ਸ਼ਾਹਕੋਟ ਵਿਖੇ ਮਨਾਏ ਗਏ ਤਹਿਸੀਲ ਪੱਧਰੀ ਸਮਾਗਮ ਦੌਰਾਨ ਐੱਸ. ਡੀ. ਐੱਮ. ਸ਼ਾਹਕੋਟ ਡਾ. ਸੰਜੀਵ ਸ਼ਰਮਾ ਨੇ...
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 1 hour ago
ਤਲਵੰਡੀ ਸਾਬੋ/ਸੀਂਗੋ ਮੰਡੀ, 26 ਜਨਵਰੀ (ਲਕਵਿੰਦਰ ਸ਼ਰਮਾ, ਰਣਜੀਤ ਸਿੰਘ ਰਾਜੂ)- ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਸੰਗਤ ਖ਼ੁਰਦ ਦੇ ਇੱਕ ਕਿਸਾਨ ਨੇ ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ...
ਵਿਧਾਇਕ ਡੈਨੀ ਬੰੰਡਾਲਾ ਨੇ ਜੰਡਿਆਲਾ ਵਿਖੇ ਲਹਿਰਾਇਆ ਝੰਡਾ
. . .  1 minute ago
ਜੰਡਿਆਲਾ ਗੁਰੂ, 26 ਜਨਵਰੀ (ਰਣਜੀਤ ਸਿੰਘ ਜੋਸਨ)- ਅੱਜ ਗਣਤੰਤਰ ਦਿਵਸ ਮੌਕੇ ਨਗਰ ਕੌਂਸਲ ਦਫ਼ਤਰ ਜੰਡਿਆਲਾ ਗੁਰੂ ਵਿਖੇ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਹਲਕਾ...
ਡੇਰਾ ਬਾਬਾ ਨਾਨਕ ਵਿਖੇ ਗਣਤੰਤਰ ਦਿਵਸ ਮੌਕੇ ਐੱਸ. ਡੀ. ਐੱਮ. ਨੇ ਲਹਿਰਾਇਆ ਕੌਮੀ ਝੰਡਾ
. . .  about 2 hours ago
ਡੇਰਾ ਬਾਬਾ ਨਾਨਕ, 26 ਜਨਵਰੀ (ਹੀਰਾ ਸਿੰਘ ਮਾਂਗਟ)- ਅੱਜ ਗਣਤੰਤਰ ਦਿਵਸ ਮੌਕੇ ਸਬ ਡਵੀਜ਼ਨ ਡੇਰਾ ਬਾਬਾ ਨਾਨਕ ਵਿਖੇ ਐੱਸ. ਡੀ. ਐੱਮ. ਗੁਰਸਿਮਰਨ ਸਿੰਘ ਢਿੱਲੋਂ ਨੇ ਕੌਮੀ ਝੰਡਾ ਲਹਿਰਾਇਆ...
ਗਣਤੰਤਰ ਦਿਵਸ ਮੌਕੇ ਪ੍ਰਦੀਪ ਕੁਮਾਰ ਸੱਭਰਵਾਲ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਲਹਿਰਾਇਆ ਤਿਰੰਗਾ
. . .  about 2 hours ago
ਸ੍ਰੀ ਅਨੰਦਪੁਰ ਸਾਹਿਬ ਵਿਖੇ ਗਣਤੰਤਰ ਦਿਵਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਮੈਡਮ ਕਨੂ ਗਰਗ ਨੇ ਕੌਮੀ ਝੰਡਾ ਲਹਿਰਾਇਆ
. . .  about 2 hours ago
ਮਾਨਸਾ ਜ਼ਿਲ੍ਹੇ ਦੇ ਵਿੱਦਿਅਕ ਅਦਾਰਿਆਂ 'ਚ ਭਲਕੇ ਛੁੱਟੀ ਦਾ ਐਲਾਨ
. . .  about 2 hours ago
ਗਣਤੰਤਰ ਦਿਵਸ ਮੌਕੇ ਫ਼ਾਜ਼ਿਲਕਾ 'ਚ ਡਿਪਟੀ ਕਮਿਸ਼ਨ ਮਨਪ੍ਰੀਤ ਸਿੰਘ ਛਤਵਾਲ ਨੇ ਲਹਿਰਾਇਆ ਤਿਰੰਗਾ
. . .  about 2 hours ago
ਗੜ੍ਹਸ਼ੰਕਰ ਵਿਖੇ ਐੱਸ. ਡੀ. ਐੱਮ. ਹਰਬੰਸ ਸਿੰਘ ਨੇ ਲਹਿਰਾਇਆ ਤਿਰੰਗਾ
. . .  about 2 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  about 2 hours ago
ਗਣਤੰਤਰ ਦਿਵਸ ਪਰੇਡ ਖ਼ਤਮ ਹੋਣ ਮਗਰੋਂ ਰਾਜਪਥ 'ਤੇ ਪੈਦਲ ਚੱਲ ਕੇ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਦਾ ਕੀਤਾ ਸਵਾਗਤ
. . .  about 3 hours ago
ਪਰੇਡ ਖ਼ਤਮ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰ ਰਾਜਪਥ ਤੋਂ ਹੋਏ ਰਵਾਨਾ
. . .  about 3 hours ago
ਬੀ. ਐੱਸ. ਐੱਫ. ਵਲੋਂ ਅਟਾਰੀ ਸਰਹੱਦ 'ਤੇ ਲਹਿਰਾਇਆ ਗਿਆ ਤਿਰੰਗਾ
. . .  about 3 hours ago
ਰਾਸ਼ਟਰੀ ਗਾਣ ਨਾਲ ਖ਼ਤਮ ਹੋਈ ਗਣਤੰਤਰ ਦਿਵਸ ਪਰੇਡ
. . .  about 3 hours ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਜਗੁਆਰ ਜਹਾਜ਼ ਨੇ ਕੀਤਾ ਮਾਰਚ ਪਾਸਟ
. . .  about 3 hours ago
ਐੱਸ. ਯੂ.-30 ਅਤੇ ਐੱਮ. ਕੇ. ਆਈ. ਜਹਾਜ਼ਾਂ ਨੇ ਆਸਮਾਨ 'ਚ ਦਿਖਾਈ ਕਰਤਬ, ਬਣਾਇਆ ਤ੍ਰਿਸ਼ੂਲ
. . .  about 3 hours ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਦਮਦਾਰ ਚਿਨੂਕ ਅਤੇ ਅਪਾਚੇ ਹੈਲੀਕਾਪਟਰਾਂ ਨੇ ਆਸਮਾਨ 'ਚ ਦਿਖਾਇਆ ਦਮ
. . .  about 3 hours ago
ਗਣਤੰਤਰ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਲਹਿਰਾਇਆ ਤਿਰੰਗਾ
. . .  about 3 hours ago
ਮਾਨਸਾ ਵਿਖੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਲਹਿਰਾਇਆ ਕੌਮੀ ਝੰਡਾ
. . .  about 3 hours ago
ਗਣਤੰਤਰ ਦਿਵਸ ਮੌਕੇ ਪਹਿਲੀ ਵਾਰ ਸੀ. ਆਰ. ਪੀ. ਐੱਫ. ਦੀਆਂ ਮਹਿਲਾ ਬਾਈਕਰਾਂ ਨੇ ਰਾਜਪਥ 'ਤੇ ਦਿਖਾਏ ਕਰਤਬ
. . .  about 3 hours ago
ਅੰਮ੍ਰਿਤਸਰ 'ਚ ਕੈਬਨਿਟ ਮੰਤਰੀ ਸਰਦਾਰ ਸੁਖਬਿੰਦਰ ਸਿੰਘ ਸਰਕਾਰੀਆ ਨੇ ਲਹਿਰਾਇਆ ਰਾਸ਼ਟਰੀ ਝੰਡਾ
. . .  about 3 hours ago
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫ਼ਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ
. . .  about 3 hours ago
ਅਜਨਾਲਾ 'ਚ ਧੂਮ-ਧਾਮ ਨਾਲ ਮਨਾਇਆ ਗਣਤੰਤਰ ਦਿਵਸ, ਐੱਸ. ਡੀ. ਐੱਮ. ਡਾ. ਦੀਪਕ ਭਾਟੀਆ ਨੇ ਲਹਿਰਾਇਆ ਤਿਰੰਗਾ
. . .  about 3 hours ago
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜਪਥ 'ਤੇ ਕੱਢੀ ਗਈ ਪੰਜਾਬ ਦੀ ਝਾਕੀ ਨੇ ਮੋਹਿਆ ਸਭ ਦਾ ਮਨ
. . .  about 2 hours ago
ਮੋਗਾ ਵਿਖੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਲਹਿਰਾਇਆ ਤਿਰੰਗਾ
. . .  about 4 hours ago
ਪਟਿਆਲਾ ਦੇ ਪੋਲੋ ਗਰਾਉਂਡ ਵਿਖੇ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਲਹਿਰਾਇਆ ਗਿਆ ਤਿਰੰਗਾ
. . .  about 4 hours ago
ਰਾਜਪਥ 'ਤੇ ਨਿਕਲ ਰਹੀਆਂ ਹਨ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਝਾਕੀਆਂ
. . .  about 4 hours ago
ਥਲ ਸੈਨਾ ਦੀ ਸਿਗਨਲ ਕੋਰ ਕਮਾਂਡ ਦੀ ਅਧਿਕਾਰੀ ਤਾਨੀਆ ਸ਼ੇਰਗਿੱਲ ਦੀ ਅਗਵਾਈ 'ਚ 147 ਜਵਾਨਾਂ ਵਾਲੇ ਪੁਰਸ਼ ਕੰਟੀਜੈਂਟ ਨੇ ਕੀਤੀ ਪਰੇਡ
. . .  about 4 hours ago
ਰਾਜਪਥ 'ਤੇ ਨਿਕਲੀ ਹਵਾਈ ਫੌਜ ਦੀ ਝਾਕੀ
. . .  about 4 hours ago
ਗਣਤੰਤਰ ਦਿਵਸ ਦੇ ਸੂਬਾ ਪੱਧਰੀ ਸਮਾਗਮ ਮੌਕੇ ਰਾਜਪਾਲ ਪੰਜਾਬ ਨੇ ਲਹਿਰਾਇਆ ਝੰਡਾ
. . .  about 4 hours ago
ਲੁਧਿਆਣਾ ਵਿਖੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਝੰਡਾ ਲਹਿਰਾਇਆ
. . .  about 4 hours ago
ਰਾਜਪਥ 'ਤੇ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਨੇ ਕੀਤੀ ਪਰੇਡ, ਰੈਜੀਮੈਂਟ ਦਾ ਆਦਰਸ਼ ਵਾਕ ਹੈ 'ਦੇਗ ਤੇਗ ਫ਼ਤਿਹ'
. . .  about 4 hours ago
ਰਾਜਪਥ 'ਤੇ ਦੁਨੀਆ ਦੇਖ ਰਹੀ ਹੈ ਭਾਰਤ ਦੀ ਤਾਕਤ, ਪਰੇਡ ਕਰ ਰਹੀਆਂ ਹਨ ਸੈਨਾ ਦੀ ਟੁਕੜੀਆਂ
. . .  about 4 hours ago
ਤਲਵੰਡੀ ਸਾਬੋ : ਗਣਤੰਤਰਤਾ ਦਿਵਸ ਮੌਕੇ ਸਬ ਡਵੀਜ਼ਨ ਪੱਧਰੀ ਸਮਾਗਮ 'ਚ ਐੱਸ. ਡੀ. ਐੱਮ. ਨੇ ਲਹਿਰਾਇਆ ਝੰਡਾ
. . .  about 4 hours ago
ਰਾਜਪਥ 'ਤੇ ਗਣਤੰਤਰ ਦਿਵਸ ਪਰੇਡ ਸ਼ੁਰੂ
. . .  about 4 hours ago
21 ਤੋਪਾਂ ਨਾਲ ਦਿੱਤੀ ਗਈ ਸਲਾਮੀ
. . .  about 4 hours ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜਪਥ 'ਤੇ ਲਹਿਰਾਇਆ ਤਿਰੰਗਾ
. . .  about 4 hours ago
ਰਾਜਪਥ 'ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਥੋੜ੍ਹੀ ਦੇਰ 'ਚ ਸ਼ੁਰੂ ਹੋਵੇਗੀ ਗਣਤੰਤਰ ਦਿਵਸ ਪਰੇਡ
. . .  about 4 hours ago
ਗਣਤੰਤਰ ਦਿਵਸ : ਨੈਸ਼ਨਲ ਵਾਰ ਮੈਮੋਰੀਅਲ ਵਿਖੇ ਪ੍ਰਧਾਨ ਮੰਤਰੀ ਮੋਦੀ ਨੇ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਜੇਠ ਸੰਮਤ 551

ਜਲੰਧਰ

ਤੇਜ਼ ਝੱਖ਼ੜ ਨਾਲ ਗਰਮੀ ਤੋਂ ਰਾਹਤ, ਕਾਰਾਂ ਦਾ ਨੁਕਸਾਨ

ਜਲੰਧਰ, 12 ਜੂਨ (ਸ਼ਿਵ)- ਦੁਪਹਿਰ ਬਾਅਦ ਚੱਲੇ ਤੇਜ਼ ਝੱਖੜ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉੱਥੇ ਕਈ ਜਗਾ ਇਸ ਨਾਲ ਨੁਕਸਾਨ ਹੋਇਆ | ਮੌਸਮ ਬਦਲਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ | ਸਰਕਟ ਹਾਊਸ ਦੇ ਸਾਹਮਣੇ ਸਟੇਟ ਬੈਂਕ ਦੇ ਬਾਹਰ ਖੜੀਆਂ ਤਿੰਨ ਕਾਰਾਂ ਦੇ ਉੱਪਰ ਬੈਂਕ ਦੀ ਇਮਾਰਤ ਦੇ ਬਾਹਰ ਲੱਗੀਆਂ ਸ਼ੀਟਾਂ ਦੇ ਡਿੱਗਣ ਨਾਲ ਕਾਰਾਂ ਨੁਕਸਾਨੀਆਂ ਗਈਆਂ ਤੇ ਇੰਡਸਟਰੀਅਲ ਏਰੀਆ ਵਿਚ ਇਕ ਚਾਲੀ ਸਾਲ ਪੁਰਾਣਾ ਪਿੱਪਲ ਦਾ ਦਰਖਤ ਡਿੱਗ ਗਿਆ | ਜਦੋਂ ਤੇਜ਼ ਝੱਖੜ ਆਇਆ ਤਾਂ ਉਸ ਵੇਲੇ ਸਟੇਟ ਬੈਂਕ ਦੇ ਅੱਗ ੇ ਲੱਗੀਆਂ ਸਜਾਵਟੀ ਸ਼ੀਟਾਂ ਇਕਦਮ ਹੇਠਾਂ ਡਿਗਣੀਆਂ ਸ਼ੁਰੂ ਹੋ ਗਈਆਂ | ਹੇਠਾਂ ਤਿੰਨ ਕਾਰਾਂ ਖੜੀਆਂ ਸਨ ਤੇ ਇਹ ਸ਼ੀਟਾਂ ਕਾਰਾਂ ਦੇ ਉਪਰ ਆ ਕੇ ਡਿੱਗੀਆਂ | ਸ਼ੀਟਾਂ 2 ਏ.ਸੀ. ਯੂਨਿਟਾਂ 'ਤੇ ਡਿੱਗਣ ਨਾਲ ਨੁਕਸਾਨ ਵੀ ਹੋਇਆ | ਤੇਜ਼ ਆਏ ਝੱਖੜ ਨਾਲ ਮਿੱਟੀ ਉੱਡਣ ਨਾਲ ਲੋਕਾਂ ਨੂੰ ਪੇ੍ਰਸ਼ਾਨੀ ਹੋਈ | ਤੇਜ਼ ਝੱਖੜ ਕੁਝ ਸਮੇਂ ਤੱਕ ਚੱਲਦਾ ਰਿਹਾ ਤੇ ਕਈ ਜਗਾ ਨੁਕਸਾਨ ਹੋਣ ਦੀ ਸੂਚਨਾ ਹੈ | ਕਈ ਦਿਨਾਂ ਤੋਂ ਜਾਰੀ ਕਹਿਰ ਦੀ ਗਰਮੀ ਨਾਲ ਲੋਕਾਂ ਨੂੰ ਸ਼ਾਮ ਨੂੰ ਮੌਸਮ ਵਿਚ ਤਬਦੀਲੀ ਨਾਲ ਕੁਝ ਰਾਹਤ ਮਿਲੀ | ਤੇਜ਼ ਝੱਖੜ ਤੋਂ ਬਾਅਦ ਮਾਮੂਲੀ ਮੀਂਹ ਦੇ ਛਿੱਟੇ ਪਏ ਤੇ ਬਾਅਦ ਵਿਚ ਦੁਬਾਰਾ ਧੁੱਪ ਨਿਕਲ ਆਈ ਸੀ | ਮੌਸਮ ਵਿਭਾਗ ਨੇ ਕੁਝ ਦਿਨ ਪਹਿਲਾਂ ਹੀ ਇਸ ਬਾਰੇ ਖ਼ਦਸ਼ਾ ਜ਼ਾਹਰ ਕੀਤਾ ਸੀ ਕਿ ਉੱਤਰੀ ਖੇਤਰ ਵੱਲ ਇਸ ਤਰਾਂ ਦਾ ਤੇਜ਼ ਝੱਖੜ ਆ ਸਕਦਾ ਹੈ | ਬੁੱਧਵਾਰ ਸਵੇਰੇ ਵੀ ਤੇਜ਼ ਝੱਖੜ ਆਇਆ ਤੇ ਮੀਂਹ ਦੀਆਂ ਕੁਝ ਛਿੱਟਾਂ ਵੀ ਪਈਆਂ | ਦਿਨ ਵੇਲੇ ਬੱਦਲ ਵੀ ਬਣ ਗਿਆ ਸੀ ਤੇ ਲੋਕਾਂ ਨੂੰ ਆਸ ਸੀ ਕਿ ਮੀਂਹ ਪੈਣ ਨਾਲ ਕੁਝ ਰਾਹਤ ਮਿਲੇਗੀ | ਉਂਜ ਮੌਸਮ ਚਾਹੇ ਕੁਝ ਸਮੇਂ ਬਾਅਦ ਸਾਫ਼ ਹੋ ਗਿਆ ਸੀ ਪਰ ਦਿਨ ਭਰ ਹਵਾ ਚੱਲਣ ਨਾਲ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਕੁਝ ਰਾਹਤ ਮਿਲੀ |
ਬਿਜਲੀ ਲਾਈਨਾਂ 'ਤੇ ਡਿਗਿਆ ਸਫੈਦੇ ਦਾ ਦਰੱਖ਼ਤ
ਗੁਲਮਰਗ ਕਾਲੋਨੀ ਵਿਚ ਇਕ ਨਿੱਜੀ ਪਲਾਟ ਤੋਂ ਡਿੱਗੇ ਦਰਖ਼ਤ ਦੇ ਡਿੱਗਣ ਨਾਲ ਬਿਜਲੀ ਲਾਈਨਾਂ ਦਾ ਨੁਕਸਾਨ ਹੋ ਗਿਆ | ਇਲਾਕਾ ਵਾਸੀਆਂ ਨੇ ਇਸ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਨੂੰ ਦਿੱਤੀ ਹੈ | ਲੋਕਾਂ ਦਾ ਕਹਿਣਾ ਸੀ ਕਿ ਲੱਧੇਵਾਲੀ ਵਿਚ ਸਥਿਤ ਕਾਲੋਨੀ ਵਿਚ ਇਕ ਪਲਾਟ ਵਿਚ ਕਈ ਸਫੇਦੇ ਦੇ ਦਰਖ਼ਤ ਲੱਗੇ ਹੋਏ ਹਨ | ਸਵੇਰੇ ਤੇਜ਼ ਹਨੇਰੀ ਕਰਕੇ ਸਫੇਦੇ ਦੇ ਦਰਖ਼ਤ ਇਲਾਕੇ ਵਿਚ ਲੱਗੀਆਂ 11 ਕੇ ਵੀ ਅਤੇ 66 ਕੇ ਵੀ ਦੀਆਂ ਤਾਰਾਂ 'ਤੇ ਡਿਗ ਪਏ | ਜਿਸ ਨਾਲ ਤਾਰਾਂ ਦਾ ਨੁਕਸਾਨ ਹੋਇਆ | ਪਲਾਟ ਦੇ ਮਾਲਕ ਨੂੰ ਸੂਚਿਤ ਕੀਤਾ ਗਿਆ ਤੇ ਕਿਹਾ ਗਿਆ ਕਿ ਇਸ ਨਾਲ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ | ਇਸ ਬਾਰੇ ਕੋਈ ਗ਼ੌਰ ਨਹੀਂ ਕੀਤਾ ਗਿਆ | ਲੋਕਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਵਿਚ ਬਣਦੀ ਕਰਵਾਈ ਕੀਤੀ ਜਾਵੇ |

ਤਾਲਾ ਬੰਦ ਮਕਾਨ 'ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ

ਜਲੰਧਰ, 12 ਜੂਨ (ਐੱਮ. ਐੱਸ. ਲੋਹੀਆ) - ਬਸਤੀਆਂ ਦੇ ਖੇਤਰ 'ਚ ਪੈਂਦੇ ਗ੍ਰੀਨ ਐਵੀਨਿਊ ਦੇ ਇਕ ਘਰ 'ਚੋਂ ਕਿਸੇ ਨੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਗਦੀ ਚੋਰੀ ਕਰ ਲਏ ਹਨ | ਘਰ ਦੇ ਮਾਲਕ ਤਰੁਣ ਸ਼ਰਮਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਪਰਿਵਾਰ ...

ਪੂਰੀ ਖ਼ਬਰ »

ਦੁਕਾਨ ਦੀ ਛੱਤ ਡਿਗੀ, ਜਾਨੀ ਨੁਕਸਾਨ ਤੋਂ ਬਚਾਅ

ਚੁਗਿੱਟੀ/ਜੰਡੂਸਿੰਘਾ, 12 ਜੂਨ (ਨਰਿੰਦਰ ਲਾਗੂ)-ਬੁੱਧਵਾਰ ਦੀ ਸ਼ਾਮ ਨੂੰ ਦਮੋਰੀਆ ਪੁਲ ਲਾਗੇ ਇਕ ਪੇਂਟ ਦੀ ਦੁਕਾਨ ਦੀ ਛੱਤ ਦਾ ਕੁਝ ਹਿੱਸਾ ਤੇਜ਼ ਹਨੇਰੀ ਕਾਰਨ ਡਿਗ ਪਿਆ | ਦੱਸਿਆ ਜਾ ਰਿਹਾ ਹੈ ਕਿ ਹਵਾ ਕਾਰਨ ਦੁਕਾਨ ਦਾ ਟੀਨ ਨਾਲ ਬਣਿਆ ਅਗਲਾ ਹਿੱਸਾ ਤੇ ਛੱਤ 'ਤੇ ਬਣੀ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਦਾ ਐਨੀਮੇਟਿਡ ਸਿੱਖ ਫ਼ਿਲਮਾਂ ਨੂੰ ਥਾਪੜਾ ਪੰਥ ਵਿਰੁੱਧ ਸਾਜਿਸ਼-ਖਾਲਸਾ

ਜਲੰਧਰ, 12 ਜੂਨ (ਹਰਵਿੰਦਰ ਸਿੰਘ ਫੁੱਲ)-ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ ਨੇ ਐਨੀਮੇਟਿਡ ਫਿਲਮ 'ਦਾਸਤਾਨ-ਏ-ਮੀਰੀ ਪੀਰੀ' ਦੀ ਵਿਰੋਧਤਾ ਕਰਦਿਆਂ ਕਿਹਾ ਕਿ ਗੁਰੂ ਸਾਹਿਬ 'ਤੇ ਕੋਈ ਫ਼ਿਲਮ ਨਾ ਬਣ ਸਕਦੀ ਹੈ ਤੇ ਨਾ ਪ੍ਰਵਾਨ ...

ਪੂਰੀ ਖ਼ਬਰ »

ਛੇੜਖਾਨੀ ਤੇ ਝਗੜਾ ਕਰਨ ਦੇ ਮਾਮਲੇ 'ਚ ਬਰੀ

ਜਲੰਧਰ, 12 ਜੂਨ (ਚੰਦੀਪ ਭੱਲਾ)-ਜੇ.ਐਮ.ਆਈ.ਸੀ ਚੰਦਨਾ ਭੱਟੀ ਦੀ ਅਦਾਲਤ ਨੇ ਮਹਿਲਾ ਨਾਲ ਛੇੜਖਾਨੀ ਤੇ ਝਗੜਾ ਕਰਨ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਤੀਰਥ ਰਾਮ ਵਾਸੀ ਮੰਡੀ ਰੋਡ, ਜਲੰਧਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਇਸ ਸਬੰਧੀ ਉਕਤ ਦੇ ਵਕੀਲ ਜਗਪਾਲ ...

ਪੂਰੀ ਖ਼ਬਰ »

ਮਾਮਲਾ ਭੇਦਭਰੀ ਹਾਲਤ 'ਚ ਕਮਰੇ ਅੰਦਰ ਲਟਕਦੀ ਮਿਲੀ ਔਰਤ ਦੀ ਲਾਸ਼ ਦਾ ਫਰਾਰ ਹੋਏ ਅਮਿਤ ਕੁਮਾਰ ਦੀ ਕਾਰ ਹੋਈ ਬਰਾਮਦ

ਜਲੰਧਰ, 12 ਜੂਨ (ਐੱਮ. ਐੱਸ. ਲੋਹੀਆ) - ਮੁਹੱਲਾ ਨਿਊ ਦਸ਼ਮੇਸ਼ ਨਗਰ, ਲੋਡੋਵਾਲੀ ਰੋਡ, ਦੀ ਰਹਿਣ ਵਾਲੀ ਰਮਨ ਬਾਲਾ (35) ਪਤਨੀ ਅਮਿਤ ਕੁਮਾਰ ਦੀ ਮੌਤ ਦੇ ਮਾਮਲੇ 'ਚ ਥਾਣਾ ਨਵੀਂ ਬਾਰਾਂਦਰੀ 'ਚ ਦਰਜ ਹੋਏ ਮੁਕੱਦਮੇ ਤਹਿਤ ਮੁਲਜ਼ਮ ਅਮਿਤ ਕੁਮਾਰ ਦੀ ਭਾਲ ਕਰ ਰਹੀ ਪੁਲਿਸ ਨੂੰ ਅੱਜ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ ਦੀ ਸਫਾਈ ਨੂੰ ਲੈ ਕੇ ਏ.ਡੀ.ਆਰ.ਐਮ ਵਲੋਂ ਦੌਰਾ

ਜਲੰਧਰ, 12 ਜੂਨ (ਹਰਵਿੰਦਰ ਸਿੰਘ ਫੁੱਲ)- ਰੇਲਵੇ ਸਟੇਸ਼ਨ ਦੀ ਸਾਫ ਸਫਾਈ ਨੂੰ ਲੈ ਕੇ ਦੇਰ ਸ਼ਾਮ ਏ.ਡੀ.ਆਰ.ਐਮ ਸੁਖਵਿੰਦਰ ਸਿੰਘ ਅਤੇ ਸੀਨੀਅਰ ਡੀ.ਸੀ.ਐਮ ਨੇ ਦੇਰ ਸ਼ਾਮ ਜਲੰਧਰ ਰੇਲਵੇ ਸਟੇਸਨ ਦਾ ਦੌਰਾ ਕੀਤਾ | ਇਹ ਦੌਰਾ ਅਗਲੇ ਮਹੀਨੇ ਹੋ ਰਹੇ ਸਵੱਛਤਾ ਸਰਵੇਖਣ ਨੂੰ ਲੈ ਕੇ ...

ਪੂਰੀ ਖ਼ਬਰ »

ਮਜ਼ਦੂਰਾਂ ਦੇ ਅੰਦਰ ਸੁੱਤੇ ਪਏ ਫੈਕਟਰੀ ਕੀਤੀ ਸੀਲ

ਜਲੰਧਰ, 12 ਜੂਨ (ਸ਼ਿਵ)— ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿਚ ਹਾਈਕੋਰਟ ਵਿਚ ਰਿਪੋਰਟ ਪੇਸ਼ ਕਰਨ ਤੋਂ ਪਹਿਲਾਂ ਬਿਲਡਿੰਗ ਵਿਭਾਗ ਨੇ ਕਈ ਨਾਜਾਇਜ਼ ਦੁਕਾਨਾਂ, ਕੁਆਟਰਾਂ ਨੂੰ ਸੀਲ ਕਰ ਦਿੱਤਾ, ਜਦਕਿ ਵੇਰਕਾ ਮਿਲਕ ਪਲਾਂਟ ਲਾਗੇ ਇਕ ਫ਼ੈਕਟਰੀ ਨੂੰ ਸਵੇਰੇ ਉਸ ਵੇਲੇ ਸੀਲ ...

ਪੂਰੀ ਖ਼ਬਰ »

ਮਜ਼ਦੂਰਾਂ ਦੀ ਘਾਟ ਵਿਚਾਲੇ ਝੋਨੇ ਦੀ ਲਵਾਈ ਅੱਜ ਤੋਂ

ਜਸਪਾਲ ਸਿੰਘ ਜਲੰਧਰ, 12 ਜੂਨ -ਧਰਤੀ ਹੇਠਲੇ ਪਾਣੀ ਦੇ ਸੰਕਟ ਦੇ ਬਾਵਜੂਦ ਸੂਬੇ 'ਚ ਸਰਕਾਰੀ ਤੌਰ 'ਤੇ ਝੋਨੇ ਦੀ ਲਵਾਈ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਤੇ ਇਸ ਵਾਰ 29 ਲੱਖ ਹੈੱਕਟੇਅਰ ਰਕਬੇ 'ਚ ਝੋਨੇ ਦੀ ਲਵਾਈ ਕੀਤੇ ਜਾਣ ਦੀ ਸੰਭਾਵਨਾ ਹੈ, ਹਾਲਾਂਕਿ ਕਿਸਾਨਾਂ ਵਲੋਂ ਕਈ ...

ਪੂਰੀ ਖ਼ਬਰ »

ਡਰਾਇਵਰ ਬਿੱਟਾ ਨੂੰ ਕੀਤਾ ਪੁਲਿਸ ਨੇ ਗਿ੍ਫ਼ਤਾਰ

ਜਲੰਧਰ, 12 ਜੂਨ (ਐੱਮ.ਐੱਸ. ਲੋਹੀਆ) - ਸਥਾਨਕ ਪੁਲਿਸ ਲਾਇਨ ਦੇ ਖੇਤਰ 'ਚ ਚੱਲ ਰਹੀ 'ਦੀ ਸਟੱਡੀ ਐਕਸਪ੍ਰੈਸ' ਨਾਂਅ ਦੀ ਟ੍ਰੈਵਲ ਏਜੰਸੀ ਦੇ ਮਾਲਕ ਕਪਿਲ ਸ਼ਰਮਾ, ਉਸ ਦੀ ਪਤਨੀ ਅਨੀਤਾ ਸ਼ਰਮਾ ਅਤੇ ਉਨ੍ਹਾਂ ਦੇ ਕਰਿੰਦਿਆਂ ਵਲੋਂ ਵਿਦੇਸ਼ ਭੇਜਣ ਦੇ ਨਾਂਅ 'ਤੇ ਮਾਰੀ ਗਈ ਲੱਖਾਂ ...

ਪੂਰੀ ਖ਼ਬਰ »

ਹਾਜ਼ਰੀ ਨਾ ਲਗਾਉਣ ਵਾਲੇ ਨਿਗਮ ਦੇ 28 ਅਫਸਰਾਂ, ਮੁਲਾਜ਼ਮਾਂ ਨੂੰ ਨੋਟਿਸ ਜਾਰੀ

ਸ਼ਿਵ ਸ਼ਰਮਾ ਜਲੰਧਰ, 12 ਜੂਨ - ਨਗਰ ਨਿਗਮ ਪ੍ਰਸ਼ਾਸਨ ਨੇ ਨਿਗਮ ਕੰਪਲੈਕਸ ਵਿਚ ਕੰਮ ਕਰਦੇ 28 ਅਫ਼ਸਰਾਂ, ਮੁਲਾਜ਼ਮਾਂ ਨੂੰ ਬਾਇਓਮੀਟਿ੍ਕ ਮਸ਼ੀਨ ਨਾਲ ਹਾਜ਼ਰੀ ਨਾ ਲਗਵਾਉਣ 'ਤੇ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ | ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਨੇ ...

ਪੂਰੀ ਖ਼ਬਰ »

ਦਵਾਈਆਂ ਦੀਆਂ ਦੁਕਾਨਾਂ 20 ਤੋਂ 23 ਜੂਨ ਤੱਕ ਰਹਿਣਗੀਆਂ ਬੰਦ

ਜਲੰਧਰ, 12 ਜੂਨ (ਐੱਮ. ਐੱਸ. ਲੋਹੀਆ) -ਹੋਲਸੇਲ ਕੈਮਿਸਟਸ ਆਰਗੇਨਾਈਜ਼ੇਸ਼ਨ ਵਲੋਂ ਐਲਾਨ ਕੀਤਾ ਗਿਆ ਹੈ ਕਿ 20 ਜੂਨ 2019 ਵੀਰਵਾਰ ਤੋਂ 23 ਜੂਨ 2019 ਐਤਵਾਰ ਤੱਕ ਦਵਾਈਆਂ ਦੀ ਥੋਕ ਮਾਰਕੀਟ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ | ਸੰਸਥਾ ਦੇ ਪ੍ਰਧਾਨ ਰਿਸ਼ੂ ਮਹਾਜਨ ਨੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਾਪਮਾਨ ਵਧਣ ਕਰਕੇ ਬਿਮਾਰੀਆਂ ਸਬੰਧੀ ਐਕਸ਼ਨ ਪਲਾਨ ਤਿਆਰ

ਜਲੰਧਰ, 12 ਜੂਨ (ਚੰਦੀਪ ਭੱਲਾ)-ਜ਼ਿਲ੍ਹੇ ਵਿਚ ਅਸਧਾਰਣ ਤੌਰ 'ਤੇ ਤਾਪਮਾਨ ਵੱਧਣ ਕਰਕੇ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਓ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸਥਾਰਿਤ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਹੈ | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ...

ਪੂਰੀ ਖ਼ਬਰ »

ਟੈਕਸੀ ਚਾਲਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਕੀਤਾ ਜਾਗਰੂਕ

ਜਲੰਧਰ, 12 ਜੂਨ (ਐੱਮ. ਐੱਸ. ਲੋਹੀਆ) -ਪੁਲਿਸ ਕਮਿਸ਼ਨਰੇਟ ਦੇ ਸਾਂਝ ਕੇਂਦਰ ਸੈਂਟਰਲ ਦੀ ਇਕ ਟੀਮ ਨੇ ਭਗਤ ਨਾਮਦੇਵ ਚੌਕ ਨੇੜੇ ਵਿਸ਼ੇਸ਼ ਸੈਮੀਨਾਰ ਲਗਾਇਆ | ਸਬ ਡਵੀਜ਼ਨ ਸਾਂਝ ਕੇਂਦਰ ਸੈਂਟਰਲ ਦੇ ਮੁਖੀ ਇੰਸਪੈਕਟਰ ਸੰਜੀਵ ਕੁਮਾਰ ਅਤੇ ਥਾਣਾ ਡਵੀਜ਼ਨ ਨੰਬਰ 4 ਦੇ ...

ਪੂਰੀ ਖ਼ਬਰ »

ਕੈਪੀਟੋਲ ਹਸਪਤਾਲ ਦੇ ਮਾਹਿਰਾਂ ਨੇ ਪੀਲੀਏ ਤੋਂ ਬਚਾਅ ਦੇ ਦੱਸੇ ਉਪਾਅ

ਜਲੰਧਰ, 12 ਜੂਨ (ਐੱਮ. ਐੱਸ. ਲੋਹੀਆ) -ਆਲ ਇੰਡੀਆ ਇੰਟੇਗ੍ਰੇਟਿਡ ਮੈਡੀਕਲ ਐਸੋਸੀਏਸ਼ਨ (ਆਇਮਾ) ਦੀ ਮਹੀਨਾਵਾਰ ਮੀਟਿੰਗ ਡਾ. ਜਸਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਦੌਰਾਨ ਹਾਜ਼ਰ ਮੈਂਬਰ ਡਾਕਟਰਾਂ ਨੂੰ ਰੇਰੂ ਚੌਕ ਨੇੜੇ, ਪਠਾਨਕੋਟ ਰੋਡ 'ਤੇ ਚੱਲ ਰਹੇ ...

ਪੂਰੀ ਖ਼ਬਰ »

ਟਿ੍ਨਿਟੀ ਕਾਲਜ ਨੂੰ ਨੈਕ ਵਲੋਂ ਮਿਲੀ ਮਾਨਤਾ

ਜਲੰਧਰ, 12 ਜੂਨ (ਰਣਜੀਤ ਸਿੰਘ ਸੋਢੀ)-ਸਥਾਨਕ ਟਿ੍ਨਿਟੀ ਕਾਲਜ ਜਲੰਧਰ ਵਿਖੇ ਕਾਲਜ ਦੀ ਮੈਨੇਜਮੈਂਟ ਨੇ ਕਾਲਜ ਨੂੰ ਯੂ.ਜੀ. ਸੀ. ਤੇ ਨੈਕ ਤੋਂ ਮਾਨਤਾ ਪ੍ਰਾਪਤ ਕਰਨ ਦੀ ਖ਼ੁਸ਼ੀ ਵਿਚ ਸਮੂਹ ਅਧਿਆਪਕ ਸਹਿਬਾਨਾਂ ਨੂੰ ਵਧਾਈ ਦਿੱਤੀ | ਟਿ੍ਨਿਟੀ ਕਾਲਜ ਲਈ ਇਹ ਬਹੁਤ ਮਾਣ ਵਾਲੀ ...

ਪੂਰੀ ਖ਼ਬਰ »

ਸੇਂਟ ਸੋਲਜਰ ਨੇ ਮਨਾਇਆ ਵਿਸ਼ਵ ਪਿਤਾ ਦਿਵਸ

ਜਲੰਧਰ, 12 ਜੂਨ (ਰਣਜੀਤ ਸਿੰਘ ਸੋਢੀ)-ਮੇਰੇ ਪਿਤਾ ਨੇ ਮੇਰੀਆਂ ਖੁਸ਼ੀਆਂ ਨੂੰ ਪੂਰਾ ਕੀਤਾ ਤੇ ਮੇਰੇ ਪਾਪਾ ਮੇਰੀ ਦੁਨੀਆ ਹਨ, ਆਈ ਲਵ ਯੂ ਪਾਪਾ | ਇਹ ਸ਼ਬਦ ਭਾਵੁਕ ਹੋਏ ਵਿਦਿਆਰਥੀਆਂ ਨੇ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਸ ਵਲੋਂ ਕਰਵਾਏ ਗਏ ਵਿਸ਼ਵ ਪਿਤਾ ਦਿਵਸ ਦੇ ...

ਪੂਰੀ ਖ਼ਬਰ »

ਗੁਰਦੁਆਰਾ ਕਮੇਟੀ ਮੈਂਬਰ ਦੀ ਜ਼ਮਾਨਤ ਰੱਦ

ਮਕਸੂਦਾਂ, 12 ਜੂਨ (ਲਖਵਿੰਦਰ ਪਾਠਕ)-ਗੁਰਦੁਆਰਾ ਸਿੰਘ ਸਭਾ ਪ੍ਰੀਤ ਨਗਰ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਡਿਪਟੀ ਦੇ ਅੱਜ ਐਾਟੀਸੈਪਟਰੀ ਬੇਲ ਅਦਾਲਤ 'ਚ ਰੱਦ ਹੋ ਗਈ, ਜਿਸ ਕਾਰਨ ਗੁਰਪ੍ਰੀਤ ਸਿੰਘ ਡਿਪਟੀ 'ਤੇ ਗਿ੍ਫ਼ਤਾਰੀ ਦੀ ਤਲਵਾਰ ਲਟਕ ਗਈ ਹੈ | ਫਿਲਹਾਲ ਦੋਸ਼ੀ ...

ਪੂਰੀ ਖ਼ਬਰ »

ਪੀ.ਸੀ. ਪੀ.ਐਨ.ਡੀ.ਟੀ. ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ

ਜਲੰਧਰ, 12 ਜੂਨ (ਐੱਮ. ਐੱਸ. ਲੋਹੀਆ) -ਸਿਹਤ ਵਿਭਾਗ ਵਲੋਂ ਪੀ.ਸੀ. ਪੀ.ਐਨ.ਡੀ.ਟੀ. ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਕਰਵਾਈ ਗਈ | ਮੀਟਿੰਗ 'ਚ ਹਾਜ਼ਰ ਮੈਂਬਰਾਂ ਦੀ ਸਹਿਮਤੀ ਨਾਲ ਜਿਲ੍ਹੇ 'ਚ 2 ਸਕੈਨ ਸੈਂਟਰਾਂ ਜਿਨ੍ਹਾਂ 'ਚ ਆਸਥਾ ਸਕੈਨਿੰਗ ਅਤੇ ਡਾਇਗਨੋਸਟਿਕ ਸੈਂਟਰ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਸਬੰਧੀ ਬੈਠਕ

ਚੁਗਿੱਟੀ/ਜੰਡੂਸਿੰਘਾ, 12 ਜੂਨ (ਨਰਿੰਦਰ ਲਾਗੂ)-ਮੀਰੀ-ਪੀਰੀ ਨੌਜਵਾਨ ਸਭਾ ਵਲੋਂ 15 ਜੂਨ ਨੂੰ 33ਵਾਂ ਮਹੀਨਾਵਾਰੀ ਗੁਰਮਤਿ ਸਮਾਗਮ ਗੁ: ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕਪੁਰਾ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ | ਤਿਆਰੀ ਸਬੰਧੀ ਪ੍ਰਬੰਧਕਾਂ ਵਲੋਂ ਇਕ ...

ਪੂਰੀ ਖ਼ਬਰ »

ਐਨ. ਐਚ. ਐਸ ਹਸਪਤਾਲ 'ਚ ਰੋਬੋਟਿਕ ਪ੍ਰਣਾਲੀ ਨਾਲ ਬਦਲੇ ਗਏ ਗੋਡੇ

ਜਲੰਧਰ, 12 ਜੂਨ (ਐੱਮ. ਐੱਸ. ਲੋਹੀਆ) - ਜਲੰਧਰ ਦੀ ਕਪੂਰਥਲਾ ਰੋਡ 'ਤੇ ਸਪੋਰਟਸ ਕਾਲਜ ਦੇ ਨੇੜੇ ਚੱਲ ਰਹੇ ਐਨ.ਐਚ.ਐਸ. ਹਸਪਤਾਲ 'ਚ ਜਿੱਥੇ ਪਹਿਲਾਂ ਤੋਂ ਹੀ ਵਿਸ਼ਵ ਪੱਧਰ ਦੀਆਂ ਸਿਹਤ ਸਹੂਲਤਾਂ ਅਤੇ ਆਧੁਨਿਕ ਤਕਨੀਕ ਦੇ ਨਾਲ ਮਰੀਜ਼ਾਂ ਦਾ ਇਲਾਜ ਹੁੰਦਾ ਹੈ, ਉੱਥੇ ਹੁਣ ਗੋਡੇ ...

ਪੂਰੀ ਖ਼ਬਰ »

ਜੇਲ੍ਹ 'ਚ ਲਗਾਈ ਕੈਂਪ ਕੋਰਟ 'ਚ 13 ਹਵਾਲਾਤੀਆਂ ਨੂੰ ਰਿਹਾਅ ਕਰਨ ਦੇ ਹੁਕਮ

ਜਲੰਧਰ, 12 ਜੂਨ (ਚੰਦੀਪ ਭੱਲਾ)-ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਜੀਵ ਕੁਮਾਰ ਗਰਗ ਦੀ ਰਹਿਨੁਮਾਈ ਹੇਠ ਮਾਡਰਨ ਜੇਲ੍ਹ ਕਪੂਰਥਲਾ ਵਿਖੇ ਸੀ.ਜੇ.ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਾਪਇੰਦਰ ਸਿੰਘ ...

ਪੂਰੀ ਖ਼ਬਰ »

ਭੋਗਪੁਰ ਦੇ ਸੀਨੀਅਰ ਬੈਂਕ ਮੈਨੇਜਰ ਨੇ ਪੂਰੀ ਕੀਤੀ ਆਪਣੀ 18ਵੀਂ ਹਾਫ ਮੈਰਾਥਨ

ਭੋਗਪੁਰ, 12 ਜੂਨ (ਕਮਲਜੀਤ ਸਿੰਘ ਡੱਲੀ)-ਸ਼ਿਮਲੇ ਵਿਖੇ ਟਫਮੈਨ ਇੰਡੀਆ ਵੱਲੋਂ ਅਲਟਰਾ ਰੇਸ ਅਤੇ ਹਾਫ਼ ਮੈਰਾਥਨ ਦੀ ਦੌੜ ਕਰਵਾਈ ਗਈ | ਇਹ ਦੌੜ ਇੰਡੀਆ ਦੀ ਸਭ ਤੋਂ ਮੁਸ਼ਕਿਲ ਦੌੜ ਸੀ ਜਿਸ ਵਿਚ 2000 ਮੀਟਰ ਤੋਂ ਜ਼ਿਆਦਾ ਦੀ ਚੜ੍ਹਾਈ ਸੀ | ਜਿਸ ਵਿਚ ਇੰਡੀਆ ਦੇ ਲਗਪਗ 250 ਤੋਂ ...

ਪੂਰੀ ਖ਼ਬਰ »

ਫ਼ਸਲੀ ਵਿਭਿੰਨਤਾ ਲਈ ਮੱਕੀ ਦੀ ਫ਼ਸਲ ਦਾ ਕਿਸਾਨਾਂ ਨੂੰ ਉਚਿਤ ਮੁੱਲ ਦਿੱਤਾ ਜਾਵੇ-ਵਡਾਲਾ

ਜਲੰਧਰ, 12 ਜੂਨ (ਮੇਜਰ ਸਿੰਘ)-ਅਕਾਲੀ ਦਲ ਦੇ ਵਿਧਾਇਕ ਤੇ ਜਲੰਧਰ ਦਿਹਾਤੀ ਦੇ ਪ੍ਰਧਾਨ ਸ. ਗੁਰਪ੍ਰਤਾਪ ਸਿੰਘ ਵਡਾਲਾ ਨੇ ਪੰਜਾਬ ਅੰਦਰ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਮੱਕੀ ਦੀ ਫ਼ਸਲ ਦੀ ਖ਼ਰੀਦ ਦਾ ਸਹੀ ਭਾਅ 'ਤੇ ਹੋਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ | ...

ਪੂਰੀ ਖ਼ਬਰ »

ਮੋਹਾਅਕ ਕਾਲਜ ਆ ਰਿਹਾ ਹੈ ਜਲੰਧਰ-15 ਜੂਨ ਨੂੰ

ਜਲੰਧਰ, 12 ਜੂਨ (ਹਰਵਿੰਦਰ ਸਿੰਘ ਫੁੱਲ)-ਕੈਨੇਡਾ, ਹੈਮਿਲਟਨ-ਓਾਟਾਰਿਓ ਦੀ 50 ਸਾਲ ਤੋਂ ਵੱਧ ਪੁਰਾਣੀ ਨਾਮਵਰ ਸੰਸਥਾ 'ਮੋਹਾਅਕ ਕਾਲਜ' 15 ਜੂਨ ਨੂੰ ਜਲੰਧਰ ਰੈਡੀਸਨ ਹੋਟਲ ਵਿਖੇ ਸਤੰਬਰ ਸੈਸ਼ਨ ਲਈ ਮੋਹਾਅਕ ਕਾਲਜ ਵਿਚ ਪੜ੍ਹਨ ਜਾ ਰਹੇ ਵਿਦਿਆਰਥੀਆਂ ਲਈ ਪ੍ਰੀ-ਡਿਪਾਰਚਰ ...

ਪੂਰੀ ਖ਼ਬਰ »

ਜਗਜੀਤ ਸਿੰਘ ਸੰਮੀਪੁਰ ਅਕਾਲੀ ਦਲ ਦੇ ਲਾਂਬੜਾ ਸਰਕਲ ਦੇ ਪ੍ਰਧਾਨ ਨਿਯੁਕਤ

ਜਲੰਧਰ, 12 ਜੂਨ (ਮੇਜਰ ਸਿੰਘ)-ਅਕਾਲੀ ਦਲ ਦੇ ਜਲੰਧਰ ਦਿਹਾਤੀ ਦੇ ਪ੍ਰਧਾਨ ਤੇ ਵਿਧਾਇਕ ਸ. ਗੁਰਪ੍ਰਤਾਪ ਸਿੰਘ ਵਡਾਲਾ ਨੇ ਸ. ਜਗਜੀਤ ਸਿੰਘ ਸੰਮੀਪੁਰ ਨੂੰ ਪਾਰਟੀ ਦੇ ਲਾਂਬੜਾ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਹੈ | ਇੱਥੇ ਜਾਰੀ ਬਿਆਨ ਵਿਚ ਵਡਾਲਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸਰਕਾਰੀ ਨੌਕਰੀਆਂ ਲਈ ਆਈ. ਬੀ. ਟੀ. ਜਲੰਧਰ ਵਿਚ ਨਵੇਂ ਬੈਚ ਸ਼ੁਰੂ

ਜਲੰਧਰ, 12 ਜੂਨ (ਅ. ਬ.)-ਜਲੰਧਰ ਬੱਸ ਸਟੈਂਡ ਦੇ ਸਾਹਮਣੇ ਸਥਿਤ ਸਰਕਾਰੀ ਨੌਕਰੀਆਂ ਵੱਲ ਲੈ ਕੇ ਜਾਣ ਵਾਲੀ ਇਕ ਸਫ਼ਲ ਅਤੇ ਵਿਸ਼ਾਲ ਸੰਸਥਾ ਆਈ. ਬੀ. ਟੀ. ਹੈੱਡ ਆਫਿਸ ਦੇ ਡਾਇਰੈਕਟਰ ਸ੍ਰੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਆਈ. ਬੀ. ਪੀ. ਐਸ. ਦੇ ਆਰ. ਆਰ. ਬੀ., ਪੀ. ਓ. ਅਤੇ ਕਲਰਕ ਦੀਆਂ ...

ਪੂਰੀ ਖ਼ਬਰ »

ਹੁਣ ਪਿਮਸ 'ਚ ਮਿਲੇਗੀ ਮੁਫ਼ਤ ਐਾਬੂਲੈਂਸ ਦੀ ਸੁਵਿਧਾ

ਜਲੰਧਰ, 12 ਜੂਨ (ਐੱਮ. ਐੱਸ. ਲੋਹੀਆ) - ਪੰਜਾਬ ਇੰਸਟੀਚਿਉਟ ਆਫ ਮੈਡੀਕਲ ਸਾਇੰਸਜ਼ (ਪਿਮਸ) 'ਚ ਆਉਣ ਵਾਲੇ ਲੋੜਵੰਦ ਅਤੇ ਗਰੀਬ ਮਰੀਜ਼ਾਂ ਨੂੰ ਮੁਫ਼ਤ ਐਾਬੂਲੈਂਸ ਦੀ ਸੁਵਿਧਾ ਦੇਣ ਲਈ ਦੂਖ ਨਿਵਾਰਨ ਸੇਵਾ ਸੁਸਾਇਟੀ ਵਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ | ਇਸ ਬਾਰੇ ...

ਪੂਰੀ ਖ਼ਬਰ »

ਬੋਲੀਨਾ ਦੋਆਬਾ ਵਿਖੇ ਬਾਬਾ ਭਗਤ ਰਾਮ ਸਪੋਰਟਸ ਕਲੱਬ ਵਲੋਂ ਕ੍ਰਿਕਟ ਟੂਰਨਾਮੈਂਟ ਸ਼ੁਰੂ

ਚੁਗਿੱਟੀ/ਜੰਡੂਸਿੰਘਾ, 12 ਜੂਨ (ਨਰਿੰਦਰ ਲਾਗੂ)-ਸਰੀਰਕ ਤੰਦਰੁਸਤੀ ਨੂੰ ਬਹਾਲ ਰੱਖਣ ਲਈ ਖੇਡਾਂ 'ਚ ਰੁਚੀ ਹੋਣੀ ਬੜੀ ਜ਼ਰੂਰੀ ਹੈ | ਇਹ ਪ੍ਰਗਟਾਵਾ ਪਿੰਡ ਬੋਲੀਨਾ ਦੋਆਬਾ ਵਿਖੇ ਬਾਬਾ ਭਗਤ ਰਾਮ ਸਪੋਰਟਸ ਕਲੱਬ ਵਲੋਂ ਕਰਵਾਏ ਜਾ ਰਹੇ 6ਵੇਂ ਕਿ੍ਕਟ ਟੂਰਨਾਮੈਂਟ ਦਾ ...

ਪੂਰੀ ਖ਼ਬਰ »

ਕੂੜੇ ਦੇ ਢੇਰ ਨੂੰ ਲੱਗੀ ਅੱਗ ਨੇ ਹਨੇਰੀ ਕਾਰਨ ਦੋ ਦੁਕਾਨਾਂ ਨੂੰ ਲਿਆ ਆਪਣੀ ਲਪੇਟ 'ਚ

ਮਕਸੂਦਾਂ, 12 ਜੂਨ (ਲਖਵਿੰਦਰ ਪਾਠਕ)- ਸਬਜ਼ੀ ਮੰਡੀ ਮਕਸੂਦਾਂ 'ਚ ਕੂੜੇ ਦੇ ਢੇਰ ਨੂੰ ਲੱਗੀ ਅੱਗ ਸ਼ਾਮ ਹਨੇਰੀ ਕਾਰਨ ਏਨੀ ਫੈਲ ਗਈ ਕਿ ਅੱਗ ਲੱਗੇ ਲਿਫ਼ਾਫ਼ੇ ਉੱਡ ਕੇ ਦੋ ਦੁਕਾਨਾਂ ਦੇ ਬਾਹਰ ਪਏ ਪਲਾਸਟਿਕ ਦੇ ਕਰੇਟਾਂ 'ਤੇ ਡਿੱਗ ਗਏ, ਜਿਸ ਕਾਰਨ ਕਰੇਟਾਂ ਨੂੰ ਅੱਗ ਨੇ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਪੁਲਿਸ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਜਲੰਧਰ, 12 ਜੂਨ (ਐੱਮ. ਐੱਸ. ਲੋਹੀਆ) - ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਪਰਮਬੀਰ ਸਿੰਘ ਪਰਮਾਰ ਵਲੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ, ਲੋਕ ਹਿੱਤ 'ਚ ਸਾਂਤੀ ਕਾਇਮ ਰੱਖਣ ਅਤੇ ਕੋਈ ਅਣਸੁਖਾਵੀਂ ਘਟਨਾ ਜਾਂ ਵਾਰਦਾਤ ਨੂੰ ਰੋਕਣ ਲਈ ਆਦੇਸ਼ ਦਿੱਤੇ ਹਨ ਕਿ ਕੋਈ ਵੀ ...

ਪੂਰੀ ਖ਼ਬਰ »

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਅਹਿਮ ਮੀਟਿੰਗ

ਜਲੰਧਰ, 12 ਜੂਨ (ਜਸਪਾਲ ਸਿੰਘ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਦੀ ਰਾਜ ਕਮੇਟੀ ਦੀ ਦੋ ਦਿਨਾ ਮੀਟਿੰਗ 11-12 ਜੂਨ ਨੂੰ ਸੂਬਾਈ ਦਫਤਰ ਸ਼ਹੀਦ ਸਾਥੀ ਸਰਵਣ ਸਿੰਘ ਚੀਮਾ ਭਵਨ ਵਿਖੇ ਸੂਬਾ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ, ...

ਪੂਰੀ ਖ਼ਬਰ »

ਮਾਡਲ ਟਾਊਨ ਡੰਪ ਦੀ ਹਾਲਤ ਦੇਖ ਕੇ ਮੇਅਰ ਹੋਏ ਨਰਾਜ਼

ਜਲੰਧਰ, 12 ਜੂਨ (ਸ਼ਿਵ)- ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਲਾਗੇ ਕੂੜੇ ਦੇ ਡੰਪ ਦੀ ਹਾਲਤ ਦੇਖ ਕੇ ਮੇਅਰ ਜਗਦੀਸ਼ ਰਾਜਾ ਆਪ ਨਾਰਾਜ਼ ਹੋਏ ਕਿਉਂਕਿ ਮੇਅਰ ਸ੍ਰੀ ਰਾਜਾ ਆਪ ਮਾਡਲ ਟਾਊਨ ਸਥਿਤ ਸ਼ਮਸ਼ਾਨ ਘਾਟ 'ਚ ਕਿਸੇ ਦੇ ਸੰਸਕਾਰ ਮੌਕੇ ਗਏ ਸਨ ਤਾਂ ਉੱਥੇ ਰੇਹੜਿਆਂ ਨੂੰ ਕੂੜਾ ...

ਪੂਰੀ ਖ਼ਬਰ »

ਚੰਦਨ ਨਗਰ ਅੰਡਰ ਬਿ੍ਜ ਨੇੜੇ ਬਿਜਲੀ ਦੀਆਂ ਤਾਰਾਂ 'ਤੇ ਟੁੱਟ ਕੇ ਡਿੱਗਿਆ ਦਰੱਖਤ

ਮਕਸੂਦਾਂ, 12 ਜੂਨ (ਲਖਵਿੰਦਰ ਪਾਠਕ)- ਚੰਦਨ ਨਗਰ ਅੰਡਰ ਬਿ੍ਜ ਨੇੜੇ ਕੌਾਸਲਰ ਸੁਸ਼ੀਲ ਕਾਲੀਆਂ ਦੇ ਘਰ ਦੇ ਨਾਲ ਲੱਗਦਾ ਇਕ ਦਰੱਖਤ ਤੇਜ਼ ਹਨੇਰੀ ਕਾਰਨ ਟੁੱਟ ਕੇ ਬਿਜਲੀ ਦੇ ਖੰਭੇ ਅਤੇ ਤਾਰਾਂ 'ਤੇ ਡਿੱਗ ਗਿਆ, ਜਿਸ ਕਾਰਨ ਬਿਜਲੀ ਦਾ ਖੰਭਾ ਟੁੱਟ ਗਿਆ | ਦਰੱਖਤ ਡਿੱਗਣ ਕਾਰਨ ...

ਪੂਰੀ ਖ਼ਬਰ »

'ਫਰੋਜ਼ਨ ਏਮਬ੍ਰਯੋ ਟ੍ਰਾਂਸਫ਼ਰ' ਬਾਂਝਪਨ ਦੇ ਇਲਾਜ ਦੀ ਆਧੁਨਿਕ ਤੇ ਕਾਰਗਾਰ ਤਕਨੀਕ ਹੈ-ਡਾ. ਅਨੁਪਮਾ

ਜਲੰਧਰ, 12 ਜੂਨ (ਐੱਮ. ਐੱਸ. ਲੋਹੀਆ) - ਬਾਂਝਪਨ ਦੇ ਇਲਾਜ 'ਚ ਆਈ 'ਫਰੋਜ਼ਨ ਏਮਬ੍ਰਯੋ ਟ੍ਰਾਂਸਫ਼ਰ' ਤਕਨੀਕ ਆਧੁਨਿਕ ਹੋਣ ਦੇ ਨਾਲ-ਨਾਲ ਬਹੁਤ ਹੀ ਕਾਰਗਾਰ ਸਾਬਤ ਹੋ ਰਹੀ ਹੈ | ਇਸ ਸਬੰਧੀ ਲਿੰਕ ਰੋਡ 'ਤੇ ਚੱਲ ਰਹੇ ਚਾਵਲਾ ਨਰਸਿੰਗ ਹੋਮ 'ਚ ਬਾਂਝਪਨ ਦੇ ਇਲਾਜ ਲਈ ਸ਼ੁਰੂ ਕੀਤੇ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਮੈਂਬਰ ਕੁਲਵੰਤ ਸਿੰਘ ਮੰਨਣ ਨੇ ਜ਼ਰੂਰਤਮੰਦਾ ਨੂੰ ਵੰਡੇ ਚੈੱਕ

ਜਲੰਧਰ, 12 ਜੂਨ (ਹਰਵਿੰਦਰ ਸਿੰਘ ਫੁੱਲ)-ਸ਼੍ਰੌਮਣੀ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਕੈਂਸਰ ਪੀੜਤ ਮਰੀਜ਼ ਜਾਂ ਹੋਰ ਕਿਸੇ ਬਿਮਰੀ ਤੋਂ ਪੀੜਤ ਮਰੀਜ਼ਾਂ ਲਈ ਜੋ ਆਪਣਾ ਇਲਾਜ ਕਰਵਾਉਣ ਤੋਂ ਅਸਮਰਥ ਹੋਣ ਉਹਨਾਂ ਜਰੂਰਤਮੰਦਾਂ ਲਈ ਇਲਾਜ ਕਰਵਾਉਣ ਲਈ ਸਹਾਇਤਾ ਕੀਤੀ ਜਾਂਦੀ ...

ਪੂਰੀ ਖ਼ਬਰ »

ਕੂੜੇ ਦੇ ਡੰਪ ਦੀ ਕੀਤੀ ਜਾਵੇਗੀ ਚਾਰਦੀਵਾਰੀ

ਜਲੰਧਰ, 12 ਜੂਨ (ਸ਼ਿਵ)- 120 ਫੁੱਟੀ ਰੋਡ ਹਸਪਤਾਲ ਨੇੜੇ ਹੁਣ ਕੂੜੇ ਦੇ ਡੰਪ ਨੂੰ ਲੋਹੇ ਦੀਆਂ ਸ਼ੀਟਾਂ ਦੀ ਚਾਰਦੀਵਾਰੀ ਕੀਤੀ ਜਾਵੇਗੀ | ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਨੇ ਮੌਕਾ ਦੇਖਣ ਤੋਂ ਬਾਅਦ ਨਿਗਮ ਅਫ਼ਸਰਾਂ ਨੂੰ ਇਸ ਬਾਰੇ ਹਦਾਇਤ ਦਿੰਦੇ ਹੋਏ ਕਿਹਾ ਕਿ ਇਸ ਡੰਪ ...

ਪੂਰੀ ਖ਼ਬਰ »

ਅਮਿ੍ਤ ਵੇਲਾ ਸਮਾਗਮ ਨਾਲ ਪਕਾਸ਼ ਪੁਰਬ ਸਬੰਧੀ ਹਫਤਾ ਭਰ ਚਲਣ ਵਾਲੇ ਸਮਾਗਮ ਆਰੰਭ

ਜਲੰਧਰ, 12 ਜੂਨ (ਹਰਵਿੰਦਰ ਸਿੰਘ ਫੁੱਲ)-ਸ਼ਹਿਰ ਦੇ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਮੀਰੀ-ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 424 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮਿ੍ਤ ਵੇਲਾ ਸਮਾਗਮ ਭਾਈ ਲਾਲ ...

ਪੂਰੀ ਖ਼ਬਰ »

ਗੈਸ ਪਾਈਪ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਸਾਮਾਨ ਸੜਿਆ

ਆਦਮਪੁਰ, 12 ਜੂਨ (ਹਰਪ੍ਰੀਤ ਸਿੰਘ)-ਪਿੰਡ ਹਰੀਪੁਰ ਵਿਖੇ ਗੈਸ ਪਾਇਪ ਨੂੰ ਅੱਗ ਲੱਗਣ ਨਾਲ ਕਮਰੇ ਵਿਚ ਪਿਆ ਲੱਖਾਂ ਦਾ ਨੁਕਸਾਨ ਹੋ ਗਿਆ ¢ ਜਾਣਕਾਰੀ ਦਿੰਦੇ ਪੂਜਾ ਸਪੁੱਤਰੀ ਦਲਬੀਰ ਸਿੰਘ ਵਾਸੀ ਹਰੀਪੁਰ ਨੇ ਦੱਸਿਆ ਕਿ ਬੀਤੀ ਰਾਤ ਉਹ ਅਤੇ ਉਸ ਦੇ ਮਾਤਾ ਪਿਤਾ ਅਤੇ ਉਸ ਦੇ ...

ਪੂਰੀ ਖ਼ਬਰ »

ਮਲੇਰੀਆ ਦੀ ਰੋਕਥਾਮ ਸਭ ਦੀ ਜ਼ਿੰਮੇਵਾਰੀ-ਡਾ: ਹਰਦੇਵ ਸਿੰਘ

ਕਰਤਾਰਪੁਰ, 12 ਜੂਨ (ਜਸਵੰਤ ਵਰਮਾ, ਧੀਰਪੁਰ)-ਸਰਕਾਰੀ ਹਸਪਤਾਲ ਕਰਤਾਰਪੁਰ ਵਿਖੇ ਐੱਸ.ਐੱਮ.ਓ. ਡਾ: ਹਰਦੇਵ ਸਿੰਘ ਦੀ ਅਗਵਾਈ ਵਿਚ ਬਲਾਕ ਪੱਧਰ ਦਾ ਮਲੇਰੀਆ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਡਾ: ਹਰਦੇਵ ਸਿੰਘ ਨੇ ਕਿਹਾ ਕਿ ਮਲੇਰੀਆ, ਬੁਖਾਰ, ਐਨਾਫਈਜ਼ ਮੱਛਰ ...

ਪੂਰੀ ਖ਼ਬਰ »

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਡੀ.ਐਸ.ਪੀ. ਦਫ਼ਤਰ ਸ਼ਾਹਕੋਟ ਦਾ ਘਿਰਾਓ

ਸ਼ਾਹਕੋਟ, 12 ਜੂਨ (ਸੁਖਦੀਪ ਸਿੰਘ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਸ਼ਾਹਕੋਟ ਪੁਲਿਸ ਦੇ ਸਿਆਸੀਕਰਣ ਅਤੇ ਪੱਖਪਾਤੀ ਰਵੱਈਏ ਖਿਲਾਫ਼ ਸੈਂਕੜੇ ਦੀ ਗਿਣਤੀ 'ਚ ਸਮਰਥਕਾਂ ਅਤੇ ਵੱਖ-ਵੱਖ ਪਾਰਟੀਆਂ ਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

70 ਬੱਚਿਆਂ ਦੇ ਦੰਦਾਂ ਦੀ ਜਾਂਚ

ਸ਼ਾਹਕੋਟ, 12 ਜੂਨ (ਦਲਜੀਤ ਸਚਦੇਵਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜਵਾ ਕਲਾਂ (ਸ਼ਾਹਕੋਟ) 'ਚ ਮੁਫ਼ਤ 'ਡੈਂਟਲ ਸਕਰੀਨਿੰਗ ਕੈਂਪ' ਸਕੂਲ ਦੇ ਪਿ੍ੰਸੀਪਲ ਮਨਜੀਤ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ | ਇਸ ਮੌਕੇ ਡਾ. ਸੁਰਮੀਤ ਟੁਰਨਾ (ਬੀ.ਡੀ.ਐੱਸ) ਤੇ ਮਿਸ ਪ੍ਰੇਰਨਾ ...

ਪੂਰੀ ਖ਼ਬਰ »

ਵਿਆਹ ਦਾ ਝਾਂਸਾ ਦੇ ਕੇ ਨੌਜਵਾਨ ਵਲੋਂ ਨਾਬਾਲਗ ਲੜਕੀ ਨਾਲ ਜਬਰ-ਜਨਾਹ, ਨੌਜਵਾਨ ਗਿ੍ਫ਼ਤਾਰ

ਸ਼ਾਹਕੋਟ, 12 ਜੂਨ (ਸੁਖਦੀਪ ਸਿੰਘ)- ਸ਼ਾਹਕੋਟ ਦੇ ਪਿੰਡ ਸ਼ੇਖੇਵਾਲ ਵਿਖੇ ਇਕ ਨੌਜਵਾਨ ਵਲੋਂ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਵਲੋਂ ਨੌਜਵਾਨ ਨੂੰ ਗਿ੍ਫਤਾਰ ਕਰ ...

ਪੂਰੀ ਖ਼ਬਰ »

ਲੜਕੀਆਂ ਦੀ ਸਿੱਖਿਆ ਤੇ ਪਿੰਡ ਦੇ ਵਿਕਾਸ ਲਈ ਮੋਹਰੀ ਭੂਮਿਕਾ ਨਿਭਾਅ ਰਹੇ ਨੇ ਬਲਦੇਵ ਸਿੰਘ ਚੱਠਾ

ਸ਼ਾਹਕੋਟ, 12 ਜੂਨ (ਬਾਂਸਲ)-ਪਿੰਡ ਢੰਡੋਵਾਲ ਦੇ ਸਾਬਕਾ ਸਰਪੰਚ ਬਲਦੇਵ ਸਿੰਘ ਚੱਠਾ ਜੋ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਵੀ ਹਨ, ਪਿਛਲੇ ਕਈ ਦਹਾਕਿਆਂ ਤੋਂ ਪਿੰਡ ਦੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ 'ਚ ਵੀ ਅਹਿਮ ਯੋਗਦਾਨ ਪਾ ...

ਪੂਰੀ ਖ਼ਬਰ »

ਠੱਗੀ ਮਾਰਨ ਦੇ ਦੋ ਕੇਸਾਂ 'ਚ ਲੋੜੀਂਦੀ ਮਹਿਲਾ ਟਰੈਵਲ ਏਜੰਟ ਗਿ੍ਫ਼ਤਾਰ

ਭੋਗਪੁਰ, 12 ਜੂਨ (ਕੁਲਦੀਪ ਸਿੰਘ ਪਾਬਲਾ)- ਥਾਣਾ ਮੁਖੀ ਨਰੇਸ਼ ਕੁਮਾਰ ਜੋਸ਼ੀ ਦੀ ਅਗਵਾਈ ਹੇਠ ਦੋ ਕੇਸਾਂ ਵਿਚ ਲੋੜੀਂਦੀ ਮਹਿਲਾ ਟਰੈਵਲ ਏਜੰਟ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ 27-06-18 ਨੂੰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਲੇਸ਼ ਕੁਮਾਰ ਪੁੱਤਰ ਰਮੇਸ਼ ...

ਪੂਰੀ ਖ਼ਬਰ »

ਲੋਹੀਆਂ ਦੇ ਫੁਲਵਾੜੀ ਸਕੂਲ 'ਚ 'ਨਾਟਕ ਤੇ ਸੰਗੀਤ ਵਰਕਸ਼ਾਪ' ਅੱਜ ਤੋਂ

ਲੋਹੀਆਂ ਖਾਸ, 12 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)-ਭਾਰਤ ਦੀ ਮੌਜੂਦਾ ਸਿੱਖਿਆ ਪ੍ਰਣਾਲੀ ਅਤੇ ਮਾਪਿਆਂ ਤੇ ਅਧਿਆਪਕਾਂ ਦੀ ਵਿਦਿਆਰਥੀਆਂ ਪ੍ਰਤੀ ਵੱਧ ਨੰਬਰਾਂ ਦੀ ਚਾਹਤ ਨੇ ਬੱਚਿਆਂ ਨੂੰ ਮਾਨਸਿਕ ਤੌਰ 'ਤੇ ਅਤੇ ਉਨ੍ਹਾਂ ਦੇ ਸਰੀਰਕ ਵਿਕਾਸ ਨੂੰ ਜਕੜਿਆ ਹੋਇਆ ਹੈ, ...

ਪੂਰੀ ਖ਼ਬਰ »

ਦਾਤਰ ਦੀ ਨੋਕ 'ਤੇ ਚੂੜੀ, ਮੋਬਾਈਲ ਅਤੇ ਨਕਦੀ ਖੋਹ ਕੇ ਫ਼ਰਾਰ

ਅੱਪਰਾ, 12 ਜੂਨ (ਮਨਜਿੰਦਰ ਸਿੰਘ ਅਰੋੜਾ)-ਅੱਪਰਾ ਤੋਂ ਨਗਰ ਮੁੱਖ ਮਾਰਗ 'ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਮੋਟਰਸਾਈਕਲ 'ਤੇ ਸਵਾਰ ਇਕ ਪਰਿਵਾਰ ਨੂੰ ਪਹਿਲਾਂ ਸੜਕ ਦੇ ਵਿਚਕਾਰ ਸੁੱਟ ਦਿੱਤਾ ਅਤੇ ਫਿਰ ਲੁੱਟ ਕੇ ਫਰਾਰ ਹੋ ਗਏ | ਘਟਨਾ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਦਿਨ ਦਿਹਾੜੇ ਟਰੈਕਟਰ 'ਚੋਂ ਬੈਟਰੀ ਚੋਰੀ

ਫਿਲੌਰ, 12 ਜੂਨ (ਸੁਰਜੀਤ ਸਿੰਘ ਬਰਨਾਲਾ)-ਨਜ਼ਦੀਕੀ ਪਿੰਡ ਚਾਣਚੱਕ ਵਿਖੇ ਦਿਨ ਦਿਹਾੜੇ ਖੜੇ ਟਰੈਕਟਰ ਦੀ ਬੈਟਰੀ ਚੋਰੀ ਹੋਣ ਦਾ ਸਮਾਚਾਰ ਹੈ | ਇਸ ਸਬੰਧੀ ਟਰੈਕਟਰ ਦੇ ਮਾਲਕ ਮਹਿੰਦਰ ਜੱਸਲ ਨੇ ਦੱਸਿਆ ਕੇ ਉਹ ਆਪਣਾ ਟਰੈਕਟਰ ਲੈ ਕੇ ਖੂਹ 'ਤੇ ਗਿਆ ਸੀ, ਜਿਸ ਬਾਅਦ ਉਸ ਨੂੰ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਤੇ ਬਿਜਲੀ ਮੁਲਾਜ਼ਮ ਆਹਮੋ-ਸਾਹਮਣੇ, ਸਥਿਤੀ ਤਣਾਅਪੂਰਨ

ਕਰਤਾਰਪੁਰ, 12 ਜੂਨ (ਭਜਨ ਸਿੰਘ ਧੀਰਪੁਰ, ਵਰਮਾ)-ਭਾਰਤੀ ਕਿਸਾਨ ਯੂਨੀਅਨ ਵਲੋਂ ਡਵੀਜ਼ਨ ਕਰਤਾਰਪੁਰ ਦੇ ਐਕਸੀਅਨ ਦਫ਼ਤਰ ਵਿਚ ਧਰਨਾ ਲਗਾ ਕੇ ਕਿਸਾਨਾਂ ਦੇ ਮਸਲੇ ਨੂੰ ਸੀਨੀਅਰ ਅਧਿਕਾਰੀਆਂ ਕੋਲ ਉਠਾਇਆ ਗਿਆ, ਉੱਥੇ ਹੀ ਕੰਮ ਨਾ ਹੁੰਦੇ ਹੋਣ ਕਾਰਨ ਅਤੇ ਬਿਜਲੀ ...

ਪੂਰੀ ਖ਼ਬਰ »

ਪਿੰਡ ਗੇਹਲਣ ਵਿਖੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਗੁਆਂਢੀਆਂ ਨੇ ਕੀਤਾ ਹਮਲਾ

ਸ਼ਾਹਕੋਟ, 12 ਜੂਨ (ਸੁਖਦੀਪ ਸਿੰਘ)- ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਸ਼ਾਹਕੋਟ ਦੇ ਪਿੰਡ ਗੇਹਲਣ ਵਿਖੇ ਗੁਆਂਢੀ ਦੇ ਘਰ ਵੜ ਕੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਨ ਅਤੇ ਘਰ ਦੀ ਛੱਤ ਤੋੜਨ ਦਾ ਸਮਾਚਾਰ ਹੈ | ਸ਼ਾਹਕੋਟ ਦੇ ਸਰਕਾਰੀ ਹਸਪਤਾਲ ਵਿਖੇ ਜ਼ੇਰੇ ਇਲਾਜ ਗੀਤਾ ...

ਪੂਰੀ ਖ਼ਬਰ »

ਲੋਹੀਆਂ 'ਚ ਗੜ੍ਹੇਮਾਰੀ ਨੇ ਕੀਤਾ ਹਰੇ ਚਾਰੇ ਤੇ ਸਬਜ਼ੀਆਂ ਦਾ ਨੁਕਸਾਨ

ਲੋਹੀਆਂ ਖਾਸ, 12 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੂਹ ਦੇਣ ਵਾਲੀ ਲੋਅ ਦੀ ਗਰਮੀ ਅਤੇ ਤਪਸ਼ ਦੇ ਚਲਦੇ ਅੱਜ ਲੋਹੀਆਂ ਇਲਾਕੇ 'ਚ ਪਹਿਲੀ ਮੋਹਲੇਧਾਰ ਬਾਰਿਸ਼ ਨੇ ਗਰਮੀ ਤੋਂ ਰਾਹਤ ਦਿੱਤੀ ਹੈ | ਕਰੀਬ ਸਾਢੇ 4 ਵਜੇ ਸ਼ੁਰੂ ਹੋਈ ਇਹ ਬਾਰਿਸ਼ ਕਰੀਬ ਇਕ ਘੰਟਾ ਜਾਰੀ ਰਹੀ, ਜਿਸ ...

ਪੂਰੀ ਖ਼ਬਰ »

ਕਰਾੜੀ ਵਿਖੇ ਸੰਤ ਸਰਵਣ ਦਾਸ ਦਾ ਬਰਸੀ ਸਮਾਗਮ ਮਨਾਇਆ

ਕਿਸ਼ਨਗੜ੍ਹ, 12 ਜੂਨ (ਲਖਵਿੰਦਰ ਸਿੰਘ ਲੱਕੀ)-ਡੇਰਾ ਸੱਚਖੰਡ ਬੱਲਾਂ ਦੇ ਸੰਸਥਾਪਕ ਬ੍ਰਹਮਲੀਨ ਸੰਤ ਸਰਵਣ ਦਾਸ ਦਾ 47ਵਾਂ ਬਰਸੀ ਸਮਾਗਮ ਨੇੜਲੇ ਪਿੰਡ ਕਰਾੜੀ ਵਿਖੇ ਮਨਾਇਆ ਗਿਆ | ਇਸ ਮੌਕੇ ਸ਼ਬਦ ਗਾਇਨ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਠੰਢੇ-ਮਿੱਠੇ ਜਲ ਦੀ ਛਬੀਲ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ ਵਲੋਂ ਧਰਨਾ ਕੱਲ੍ਹ

ਸ਼ਾਹਕੋਟ, 12 ਜੂਨ (ਸੁਖਦੀਪ ਸਿੰਘ)-ਪੇਂਡੂ ਮਜ਼ਦੂਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਦੇ ਸਬੰਧ 'ਚ 14 ਜੂਨ ਨੂੰ ਬੀ.ਡੀ.ਪੀ.ਓ. ਦਫ਼ਤਰ ਸ਼ਾਹਕੋਟ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੀ ਆਗੂ ਬੀਬੀ ਗੁਰਬਖਸ਼ ਕੌਰ ਨੇ ...

ਪੂਰੀ ਖ਼ਬਰ »

ਬਸਪਾ ਨੇ ਪ੍ਰਸ਼ਾਸਨ ਅਤੇ ਕਾਂਗਰਸ ਸਰਕਾਰ ਦਾ ਪੁਤਲਾ ਫੂਕਿਆ

ਭੋਗਪੁਰ, 12 ਜੂਨ (ਕੁਲਦੀਪ ਸਿੰਘ ਪਾਬਲਾ)-ਹਲਕਾ ਆਦਮਪੁਰ ਦੇ ਬਸਪਾ ਵਰਕਰਾਂ ਵਲੋਂ ਬੁਹਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਰਾਕੇਸ਼ ਕੁਮਾਰ ਬੱਗਾ ਦੀ ਅਗਵਾਈ ਹੇਠ ਮਾਸੂਮ ਫਤਿਹਵੀਰ ਸਿੰਘ ਨੂੰ ਬਚਾਉਣ ਵਿਚ ਕਾਂਗਰਸ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵਰਤੀ ਗਈ ...

ਪੂਰੀ ਖ਼ਬਰ »

ਗਾਰਡੀਅਨ ਆਫ਼ ਗਵਰਨਿਸ ਵਲੋਂ ਸਰਕਾਰੀ ਸਕੀਮਾਂ ਦੀ ਜਾਣਕਾਰੀ ਦੇਣ ਸਬੰਧੀ ਸੈਮੀਨਾਰ

ਨੂਰਮਹਿਲ, 12 ਜੂਨ (ਗੁਰਦੀਪ ਸਿੰਘ ਲਾਲੀ)-ਨੂਰਮਹਿਲ ਦੇ ਬਲਾਕ ਵਿਕਾਸ ਪੰਚਾਇਤ ਦਫਤਰ ਵਿਖੇ ਗਾਰਡੀਅਨ ਆਫ ਗਵਰਨਿਸ (ਜੀ.ਓ.ਜੀ) ਬਲਾਕ ਨੂਰਮਹਿਲ ਦੇ ਮੈਂਬਰਾਂ ਨੇ ਪੰਚਾਇਤ ਮੈਂਬਰਾਂ ਨੰੂ ਸਰਕਾਰ ਵਲੋਂ ਲੋਕਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਦੇਣ ਸਬੰਧੀ ...

ਪੂਰੀ ਖ਼ਬਰ »

ਸਬ-ਡਵੀਜ਼ਨ ਸ਼ਾਹਕੋਟ 'ਚ ਵਾਧੂ ਖੁੱਲ੍ਹੇ ਬੋਰਵੈੱਲ ਤੁਰੰਤ ਬੰਦ ਕੀਤੇ ਜਾਣ-ਡਾ. ਚਾਰੂਮਿਤਾ

ਸ਼ਾਹਕੋਟ, 12 ਜੂਨ (ਸੁਖਦੀਪ ਸਿੰਘ)- ਐਸ.ਡੀ.ਐਮ. ਸ਼ਾਹਕੋਟ ਡਾ. ਚਾਰੂਮਿਤਾ ਨੇ ਅੱਜ ਪ੍ਰੈਸ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਕਿਸੇ ਦੀ ਜਗ੍ਹਾ ਵਿਚ ਕੋਈ ਬੋਰਵੈਲ ਖੁੱਲ੍ਹਾ ਪਿਆ ਹੈ, ਉਹ ਤੁਰੰਤ ਬੰਦ ਕਰ ਲਿਆ ਜਾਵੇ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਸ ਕੰਮ ਵਿਚ ...

ਪੂਰੀ ਖ਼ਬਰ »

ਡਾ. ਅੰਬੇਡਕਰ ਫਾਊਾਡੇਸ਼ਨ ਨੇ ਕੈਂਸਰ ਤੇ ਦਿਲ ਦੇ ਮਰੀਜ਼ਾਾ ਲਈ ਭੇਜੇ 6 ਲੱਖ 50ਹਜ਼ਾਰ

ਆਦਮਪੁਰ, 12 ਜੂਨ (ਰਮਨ ਦਵੇਸਰ)- ਸਮਾਜਿਕ ਨਿਆਂ ਅਤੇ ਭਾਰਤ ਸਰਕਾਰ ਦੇ ਅਦਾਰੇ ਡਾ. ਅੰਬੇਦਕਰ ਫਾਉਂਡੇਸ਼ਨ ਵਲੋ ਪੰਜਾਬ ਤੋਂ ਮੈਂਬਰ ਮਨਜੀਤ ਬਾਲੀ ਨੇ ਕੈਂਸਰ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ 4 ਮਰੀਜ਼ਾਾ ਦੇ ਇਲਾਜ ਦੇ ਲਈ 6 ਲੱਖ 50 ਹਜਾਰ ਰੁਪਏ ਸਹਾਇਤਾ ਦੇ ਰੂਪ ਵਿਚ ਦਿਵਾਏ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX