ਤਾਜਾ ਖ਼ਬਰਾਂ


ਅਨੁਪਮ ਖੇਰ ਦੇ ਟਵੀਟ ਨਾਲ ਸਿੱਖਾਂ ਦੇ ਵਿਚ ਰੋਹ,ਦਿੱਲੀ ਗੁਰਦੁਆਰਾ ਕਮੇਟੀ ਨੇ ਭੇਜਿਆ ਲੀਗਲ ਨੋਟਿਸ
. . .  47 minutes ago
ਸੱਪ ਦੇ ਡੰਗ ਕਾਰਨ ਗਰਭਵਤੀ ਔਰਤ ਦੀ ਮੌਤ
. . .  51 minutes ago
ਖਮਾਣੋਂ, 2 ਜੁਲਾਈ (ਪਰਮਵੀਰ ਸਿੰਘ) - ਸੱਪ ਵਲੋਂ ਡੰਗ ਦਿੱਤੇ ਜਾਣ ਕਾਰਨ ਔਰਤ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਗਦੀਪ ਸਿੰਘ ਮੁਤਾਬਿਕ ਪਿੰਡ ਧਿਆਨੂੰਮਾਜਰਾ ਵਾਸੀ ਗਰਭਵਤੀ ਔਰਤ ਮਨਪ੍ਰੀਤ ਕੌਰ (28) ਦੀ ਤੜਕੇ ਘਰ ਅੰਦਰ...
ਪ੍ਰੇਮੀ ਦੀ ਖ਼ੁਦਕੁਸ਼ੀ ਦੇ 5 ਘੰਟੇ ਬਾਅਦ ਪ੍ਰੇਮਿਕਾ ਦੀ ਲਾਸ਼ ਗਲੀ 'ਚ ਮਿਲੀ
. . .  about 1 hour ago
ਮਾਹਿਲਪੁਰ, 2 ਜੁਲਾਈ (ਦੀਪਕ ਅਗਨੀਹੋਤਰੀ) - ਪਿੰਡ ਪੈਂਸਰਾ ਵਿਖੇ ਪ੍ਰੇਮੀ ਵਲੋਂ ਕੀਤੀ ਖੁਦਕੁਸ਼ੀ ਤੋਂ ਬਾਦ ਸਾਢੇ ਪੰਜ ਵਜੇ ਪ੍ਰੇਮਿਕਾ ਦੀ ਲਾਸ਼ ਆਪਣੇ ਹੀ ਘਰ ਦੇ ਬਾਹਰ ਮਿਲਣ ਨਾਲ ਪਿੰਡ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ। ਪੁਲਿਸ ਨੇ ਪ੍ਰੇਮਿਕਾ ਦੀ ਲਾਸ਼ ਕਬਜ਼ੇ ਚ ਲੈ ਕੇ ਅਗਲੀ...
ਰਜਵਾਹੇ 'ਚ ਨਹਾ ਰਹੇ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ, ਪਰਿਵਾਰਕ ਮੈਂਬਰਾਂ ਨੂੰ ਕਤਲ ਦਾ ਸ਼ੱਕ
. . .  about 1 hour ago
ਘਨੌਰ, 2 ਜੁਲਾਈ (ਜਾਦਵਿੰਦਰ ਸਿੰਘ ਜੋਗੀਪੁਰ) - ਪਿੰਡ ਸੀਲ ਨੇੜੇ ਰਜਵਾਹੇ ਚ ਨਹਾ ਰਹੇ ਨੌਜਵਾਨ ਦੀ ਭੇਦਭਰੀ ਹਾਲਤ ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਪੂਰਾ ਸ਼ੱਕ ਕਿ ਉਸ ਦਾ ਕਤਲ ਹੋਇਆ ਹੈ। ਜਾਣਕਾਰੀ...
ਸੁਨਾਮ ਦੇ ਅਕਾਲੀ ਕਾਡਰ ਨੇ ਢੀਂਡਸਿਆਂ ਵਾਲੇ ਗਰਿੱਡ ਨੂੰ ਛੱਡ ਕੇ ਬਾਦਲਾਂ ਦੇ ਥਰਮਲ ਨਾਲ ਤਾਰਾਂ ਜੋੜੀਆਂ
. . .  about 1 hour ago
ਮੰਡੀ ਕਿਲਿਆਂਵਾਲੀ, 2 ਜੁਲਾਈ (ਇਕਬਾਲ ਸਿੰਘ ਸ਼ਾਂਤ) - ਸੁਖਦੇਵ ਸਿੰਘ ਢੀਂਡਸਾ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਸੁਨਾਮ ਤੋਂ ਉਹਨਾਂ ਦੇ ਕਾਫੀ ਗਿਣਤੀ ਕੱਟੜ ਸਮਰਥਕਾਂ ਨੇ ਉਹਨਾਂ ਅਤੇ ਉਹਨਾਂ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਨਾਲੋਂ ਤੋੜ ਵਿਛੋੜਾ ਕਰ ਕੇ ਸੁਖਬੀਰ...
ਮਨੀਮਾਜਰਾ ਐੱਸ. ਐੱਚ. ਓ. ਰਿਸ਼ਵਤ ਮਾਮਲੇ ਦੀ ਜਾਂਚ ਲਈ ਸੀ. ਬੀ. ਆਈ. ਟੀਮ ਦਿੜ੍ਹਬਾ ਇਲਾਕੇ 'ਚ ਪੁੱਜੀ
. . .  about 2 hours ago
ਦਿੜ੍ਹਬਾ ਮੰਡੀ, 2 ਜੁਲਾਈ (ਹਰਬੰਸ ਸਿੰਘ ਛਾਜਲੀ) ਪੁਲਿਸ ਥਾਣਾ ਮਨੀਮਾਜਰਾ ਦੀ ਐਸ ਐਚ ਓ ਖਿਲਾਫ ਪੰਜ ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਬੀਤੇ ਦਿਨ ਦਰਜ ਕੀਤੇ ਮੁਕੱਦਮੇ ਦੀ ਜਾਂਚ ਸਬੰਧੀ ਸੀ. ਬੀ. ਆਈ. ਟੀਮ ਦਿੜ੍ਹਬਾ ਨੇੜਲੇ ਪਿੰਡ ਸਮੂਰਾਂ ਵਿਖੇ ਪੁੱਜੀ। ਪ੍ਪਤ ਜਾਣਕਾਰੀ...
ਤਿੰਨ ਬੱਚਿਆਂ ਦੇ ਪਿਤਾ ਅਤੇ ਪ੍ਰੇਮਿਕਾ ਨੇ ਸਪਰੇਅ ਪੀ ਕੇ ਖੁਦਕੁਸ਼ੀ ਕੀਤੀ
. . .  about 2 hours ago
ਮੰਡੀ ਕਿੱਲਿਆਂਵਾਲੀ, 2 ਜੁਲਾਈ (ਇਕਬਾਲ ਸਿੰਘ ਸ਼ਾਂਤ) - ਪਿੰਡ ਖਿਉਵਾਲੀ ਇਸ਼ਕ ਦੀ ਹਨੇਰੀ 'ਚ ਖੁੱਭੇ ਤਿੰਨ ਬੱਚਿਆਂ ਦੇ ਪਿਤਾ ਅਤੇ ਪ੍ਰੇਮਿਕਾ ਨੇ ਸਪਰੇਅ ਪੀ ਕੇ ਖ਼ੁਦਕੁਸ਼ੀ ਕਰ ਲਈ। ਦੋਵਾਂ ਦੀਆਂ ਲਾਸ਼ਾਂ ਪਿੰਡ ਲੰਬੀ ਨੇੜੇ ਵਗਦੇ ਮਾਈਨਰ ਕੰਢਿਓਂ ਬਰਾਮਦ ਹੋਈਆਂ ਹਨ। ਲਾਸ਼ਾਂ...
ਗੁਰਬਾਣੀ ਤੁਕ ਤੋੜ ਮਰੋੜ ਕੇ ਪੇਸ਼ ਕਰਨ 'ਤੇ ਮੁਆਫੀ ਮੰਗੇ ਅਨੁਪਮ ਖੇਰ - ਲੌਂਗੋਵਾਲ
. . .  about 2 hours ago
ਤਲਵੰਡੀ ਸਾਬੋ, 2 ਜੁਲਾਈ (ਰਣਜੀਤ ਸਿੰਘ ਰਾਜੂ) - ਫ਼ਿਲਮ ਅਦਾਕਾਰ ਅਨੁਪਮ ਖੇਰ ਵੱਲੋਂ ਅੱਜ ਗੁਰਬਾਣੀ ਦੀ ਇੱਕ ਤੁਕ ਨੂੰ ਤੋੜ ਮਰੋੜ ਕੇ ਟਵੀਟ ਕਰਨ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਨਿੰਦਾ ਕਰਦਿਆਂ ਕਿਹਾ ਕਿ ਅਦਾਕਾਰ ਸਮੁੱਚੀ ਸਿੱਖ ਕੌਮ ਤੋਂ...
ਸਿੱਖਿਆ ਵਿਭਾਗ ਵੱਲੋਂ ਸ੍ਰੀ ਗੁਰੂੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਕਰਵਾਉਣ ਦਾ ਫੈਸਲਾ
. . .  about 2 hours ago
ਬੁਢਲਾਡਾ, 2 ਜੁਲਾਈ (ਸਵਰਨ ਸਿੰਘ ਰਾਹੀ) ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿੱਦਿਅਕ ਮੁਕਾਬਲੇ ਕਰਵਾਉਣ ਦਾ ਫੈਸਲਾ ਕੀਤਾ...
ਅੰਮ੍ਰਿਤਸਰ 'ਚ ਪੰਜ ਨਵੇਂ ਮਾਮਲੇ ਇਕ ਔਰਤ ਦੀ ਮੌਤ
. . .  about 2 hours ago
ਅੰਮ੍ਰਿਤਸਰ 2 ਜੁਲਾਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਦੇ ਪੰਜ ਹੋਰ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਇਕ ਹੋਰ ਔਰਤ ਮਰੀਜ਼ ਦੀ ਮੌਤ ਹੋ ਗਈ ਜੋ ਕਿ ਕੋਰੋਨਾ ਤੋਂ ਪੀੜਤ ਸੀ। ਇਸ ਦੀ ਪੁਸ਼ਟੀ ਸਿਵਲ ਸਰਜ਼ਨ ਡਾ: ਨਵਦੀਪ ਸਿੰਘ...
ਜ਼ਿਲ੍ਹਾ ਕਪੂਰਥਲਾ ਵਿਚ 6 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ
. . .  1 minute ago
ਕਪੂਰਥਲਾ, 2 ਜੁਲਾਈ (ਅਮਰਜੀਤ ਸਿੰਘ ਸਡਾਨਾ)-ਕਪੂਰਥਲਾ ਜ਼ਿਲ੍ਹੇ ਵਿਚ ਅੱਜ ਕੋਰੋਨਾ ਨਾਲ ਸਬੰਧਿਤ 6 ਨਵੇਂ ਕੇਸ ਪਾਜ਼ੀਟਿਵ ਪਾਏ ਗਏ ਹਨ। ਜਿਨ੍ਹਾਂ ਵਿਚੋਂ 5 ਵਿਅਕਤੀ ਪਹਿਲਾਂ ਪਾਜ਼ੀਟਿਵ ਪਾਏ ਗਏ ਇਕ ਵਿਅਕਤੀ ਦੇ ਪਰਿਵਾਰ ਨਾਲ ਸਬੰਧਿਤ ਹਨ। ਜਦਕਿ ਇਕ ਵਿਅਕਤੀ...
ਫ਼ਾਜ਼ਿਲਕਾ ਜ਼ਿਲ੍ਹੇ ਵਿਚ 5 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  about 3 hours ago
ਫ਼ਾਜ਼ਿਲਕਾ, 2 ਜੁਲਾਈ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਵਿਚ 5 ਹੋਰ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ,ਜਿਸ ਨਾਲ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ 28 ਐਕਟਿਵ ਕੇਸ ਹੋ ਗਏ ਹਨ ,ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ...
ਗੰਨਾ ਕਾਸ਼ਤਕਾਰਾਂ ਦੇ ਭੁਗਤਾਨ ਨੂੰ ਤੁਰੰਤ ਯਕੀਨੀ ਬਣਾਏ ਜਾਣ ਦਾ ਮੁੱਖ ਮੰਤਰੀ ਵੱਲੋਂ ਨਿਰਦੇਸ਼
. . .  about 3 hours ago
ਚੰਡੀਗੜ੍ਹ, 2 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਗੰਨਾ ਕਾਸ਼ਤਕਾਰਾਂ ਦੇ 2019-20 ਲਈ ਭੁਗਤਾਨ ਨੂੰ ਤੁਰੰਤ ਯਕੀਨੀ ਬਣਾਇਆ ਜਾਵੇ। ਸੂਬੇ ਦੀਆਂ 9 ਗੰਨਾ ਕੋਆਪਰੇਟਿਵ...
ਕੈਪਟਨ ਨੇ ਹੈਲਥ ਕੇਅਰ ਵਰਕਰਾਂ ਲਈ ਜਾਰੀ ਕੀਤਾ ਕੋਵਿਡ ਕਲੀਨਿਕਲ ਮੈਨੇਜਮੈਂਟ ਟੂਲ
. . .  about 3 hours ago
ਚੰਡੀਗੜ੍ਹ, 2 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਹੈਲਥ ਕੇਅਰ ਵਰਕਰਾਂ ਲਈ ਕੋਵਿਡ ਕਲੀਨਿਕਲ ਮੈਨੇਜਮੈਂਟ ਟੂਲ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਆਸਾਨੀ ਨਾਲ ਸਮਝ 'ਚ ਆਉਣ...
ਐਸ.ਸੀ ਕਮਿਸ਼ਨਰ ਪੰਜਾਬ ਦੇ ਮੈਂਬਰ ਵਲੋਂ ਪੱਖੋ ਕਲਾਂ ਜਮੀਨੀ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਉਪਰੰਤ ਦੋਸ਼ੀਆਂ ਖਿਲਾਫ਼ ਕਾਰਵਾਈ ਦੇ ਆਦੇਸ਼
. . .  about 3 hours ago
ਬਰਨਾਲਾ/ਰੂੜੇਕੇ ਕਲਾਂ 2 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਪੱਖੋਂ ਕਲਾਂ ਵਿਖੇ ਗ੍ਰਾਮ ਪੰਚਾਇਤ ਪੱਖੋਂ ਕਲਾਂ ਦੀ ਐੱਸ.ਸੀ ਭਾਈਚਾਰੇ ਲਈ ਰਾਖਵੀਂ ਜ਼ਮੀਨ ਕਰੀਬ 14 ਏਕੜ ਦੀ ਬੋਲੀ ਸਬੰਧੀ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਵਿਵਾਦ ਅਤੇ ਆਪਣੇ...
ਮਲੇਰਕੋਟਲਾ ਦੀ 60 ਸਾਲਾ ਔਰਤ ਦੀ ਕੋਰੋਨਾ ਕਾਰਨ ਮੌਤ, ਜ਼ਿਲ੍ਹਾ ਸੰਗਰੂਰ 'ਚ 14ਵੀਂ ਮੌਤ
. . .  about 3 hours ago
ਸੰਗਰੂਰ, 2 ਜੁਲਾਈ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਨੇ 14ਵੀਂ ਜਾਨ ਲੈ ਲਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਕੋਰੋਨਾ ਪੀੜਤ ਮਲੇਰਕੋਟਲਾ ਦੀ 60 ਸਾਲਾ ਔਰਤ ਰਜ਼ੀਆ ਬੇਗਮ ਜੋ ਬਲੱਡ ਪ੍ਰੈਸ਼ਰ ਸਮੇਤ ਕਈ ਬਿਮਾਰੀਆਂ ਤੋਂ ਪੀੜਤ ਸੀ। 23 ਜੂਨ ਤੋਂ ਲੁਧਿਆਣਾ...
ਮੋਗਾ 'ਚ ਦੋ ਹੋਰ ਪੁਲਿਸ ਮੁਲਾਜ਼ਮਾਂ ਸਮੇਤ ਚਾਰ ਨੂੰ ਹੋਇਆ ਕੋਰੋਨਾ
. . .  about 4 hours ago
ਮੋਗਾ, 2 ਜੁਲਾਈ (ਗੁਰਤੇਜ ਸਿੰਘ ਬੱਬੀ) - ਅੱਜ ਆਈਆਂ ਰਿਪੋਰਟਾਂ 'ਚ ਦੋ ਪੁਲਿਸ ਮੁਲਾਜਮਾਂ ਸਮੇਤ 4 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਚਾਰੇ ਪਾਜ਼ੀਟਿਵ ਮਰੀਜ਼ ਬਾਘਾ ਪੁਰਾਣਾ ਤੋਂ ਪਾਜ਼ੀਟਿਵ ਪੁਲਿਸ ਦੇ ਹੀ ਸੰਪਰਕ 'ਚ ਰਹੇ ਸਨ। ਜ਼ਿਲ੍ਹੇ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ 4 ਹੋਰ ਮਾਮਲੇ ਆਏ ਸਾਹਮਣੇ
. . .  about 4 hours ago
ਬਰਨਾਲਾ, 2 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਕਰੋਨਾ ਦੇ 4 ਹੋਰ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਆਈਆਂ ਰਿਪੋਰਟਾਂ ਵਿਚ ਸ਼ਹਿਰ ਬਰਨਾਲਾ ਦੀ ਇੱਕ 23 ਸਾਲਾ ਲੜਕੀ...
ਸ੍ਰੀ ਮੁਕਤਸਰ ਸਾਹਿਬ ਵਿਖੇ ਨੌਜਵਾਨ ਨੇ ਸਰੋਵਰ ਵਿਚ ਛਾਲ ਮਾਰੀ-ਭਾਲ ਜਾਰੀ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 2 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ ਦੇ ਸਰੋਵਰ ਵਿਚ ਇਕ ਦੁਕਾਨਦਾਰ ਨੌਜਵਾਨ ਵਲੋਂ ਛਾਲ ਮਾਰ ਦਿੱਤੀ ਗਈ ਅਤੇ ਉਸ ਦੀ ਭਾਲ ਲਈ ਗੋਤਾਖੋਰ ਬੁਲਾਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਗਾਂਧੀ ਚੌਂਕ ਨੇੜੇ...
ਕੈਪਟਨ ਨੇ ਡਾ. ਬਰਜਿੰਦਰ ਸਿੰਘ ਹਮਦਰਦ ਨੂੰ 'ਜੰਗ-ਏ-ਆਜ਼ਾਦੀ' ਮੈਮੋਰੀਅਲ ਦੀਆਂ ਜ਼ਿਮੇਵਾਰੀਆਂ ਤੋਂ ਮੁਕਤ ਕਰਨ ਤੋਂ ਕੀਤਾ ਇਨਕਾਰ, ਬਣੇ ਰਹਿਣਗੇ ਚੇਅਰਮੈਨ
. . .  about 4 hours ago
ਚੰਡੀਗੜ੍ਹ, 2 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰੋਜ਼ਾਨਾ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ 'ਜੰਗ-ਏ-ਆਜ਼ਾਦੀ' ਮੈਮੋਰੀਅਲ ਫਾਊਂਡੇਸ਼ਨ ਦੇ ਮੈਂਬਰ ਸਕੱਤਰ ਅਤੇ ਇਸ ਦੀ ਐਗਜ਼ੀਕਿਊਟਿਵ ਕਮੇਟੀ...
ਅਬੋਹਰ ਇਲਾਕੇ ਵਿਚ ਖ਼ਾਲਿਸਤਾਨ ਪੱਖੀ ਪੋਸਟਰ ਲੱਗੇ
. . .  about 4 hours ago
ਅਬੋਹਰ, 2 ਜੁਲਾਈ (ਕੁਲਦੀਪ ਸਿੰਘ ਸੰਧੂ) ਅਬੋਹਰ ਦੇ ਨਾਲ ਲੱਗਦੇ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਮਲੂਕਪੁਰਾ ਵਿੱਚ ਅੱਜ ਖ਼ਾਲਿਸਤਾਨ ਪੱਖੀ ਪੋਸਟਰ ਲੱਗੇ ਦੇਖੇ ਗਏ । ਥਾਣਾ ਸਦਰ ਪੁਲਿਸ ਦੇ ਏ. ਐੱਸ. ਆਈ. ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਮਲੁਕਪੁਰ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ...
ਜਲੰਧਰ 'ਚ ਕੋਰੋਨਾ ਦੇ 18 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  about 5 hours ago
ਜਲੰਧਰ, 2 ਜੁਲਾਈ (ਐਮ. ਐੱਸ. ਲੋਹੀਆ) - ਅੱਜ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚੋਂ 18 ਕੋਰੋਨਾ ਪਾਜ਼ੀਟਿਵ ਮਰੀਜ਼ਾਂ ....
ਪ੍ਰਧਾਨ ਮੰਤਰੀ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫ਼ੋਨ 'ਤੇ ਕੀਤੀ ਗੱਲਬਾਤ
. . .  about 5 hours ago
ਨਵੀਂ ਦਿੱਲੀ, 2 ਜੁਲਾਈ- ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ...
ਖ਼ਿਆਲਾ ਦੇ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਨ ਤੇ ਇਲਾਕਾ ਨਿਵਾਸੀਆਂ ਵੱਲੋਂ ਸਵਾਗਤ
. . .  about 5 hours ago
ਰਾਮ ਤੀਰਥ, 2 ਜੁਲਾਈ (ਧਰਵਿੰਦਰ ਸਿੰਘ ਔਲਖ) - ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਇੱਕ ਵਾਰ ਫਿਰ ਕਸ਼ਮੀਰ ਸਿੰਘ ਖ਼ਿਆਲਾ '...
ਜੰਮੂ-ਕਸ਼ਮੀਰ 'ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ
. . .  about 5 hours ago
ਸ੍ਰੀਨਗਰ, 2 ਜੁਲਾਈ- ਜੰਮੂ-ਕਸ਼ਮੀਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.6 ਮਹਿਸੂਸ ਕੀਤੀ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 2 ਹਾੜ ਸੰਮਤ 551

ਪੰਜਾਬ / ਜਨਰਲ

ਪਾਕਿ ਸਰਕਾਰ ਕਰਤਾਰਪੁਰ ਸਾਹਿਬ ਲਾਂਘੇ ਦੇ ਪਹਿਲੇ ਪੜਾਅ 'ਤੇ ਖ਼ਰਚੇਗੀ 132 ਕਰੋੜ

ਅੰਮਿ੍ਤਸਰ, 15 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਇਸ ਵਰ੍ਹੇ ਦੇ ਅੰਦਰ 132 ਕਰੋੜ ਰੁਪਏ ਦੀ ਲਾਗਤ ਨਾਲ ਦਰਿਆ ਰਾਵੀ 'ਤੇ ਪੁਲ, ਸੜਕਾਂ, 1000 ਦੇ ਕਰੀਬ ਯਾਤਰੂਆਂ ਦੀ ਸਮਰੱਥਾ ਵਾਲੀ ਸਰਾਂ ਅਤੇ ਬਾਰਡਰ ਟਰਮੀਨਲ ਆਦਿ ਦੀ ਪਹਿਲੇ ਪੜਾਅ ਦੀ ਉਸਾਰੀ ਨੂੰ ਪੂਰਾ ਕਰਨ ਦਾ ਫ਼ੈਸਲਾ ਕੀਤਾ ਹੈ | ਸੰਘੀ ਯੋਜਨਾ ਮੰਤਰੀ ਮਖ਼ਦੂਮ ਖ਼ੁਸਰੋ ਬਖ਼ਤਿਆਰ ਨੇ ਇਸਲਾਮਾਬਾਦ 'ਚ ਸ੍ਰੀ ਕਰਤਾਰਪੁਰ ਲਾਂਘੇ ਦੇ ਵਿਕਾਸ ਬਾਰੇ ਇਕ ਬੈਠਕ ਦੀ ਪ੍ਰਧਾਨਗੀ ਕਰਦਿਆਂ ਇਹ ਜਾਣਕਾਰੀ ਦਿੱਤੀ | ਇਸ ਮੌਕੇ 'ਤੇ ਸਕੱਤਰ ਯੋਜਨਾ ਜ਼ਫ਼ਰ ਹਸਨ, ਸਕੱਤਰ ਧਾਰਮਿਕ ਮਾਮਲੇ, ਡਾਇਰੈਕਟਰ ਜਨਰਲ ਐੱਫ.ਡਬਲਯੂ.ਓ. ਮੇਜਰ ਜਨਰਲ ਇਨਾਮ ਹੈਦਰ ਮਲਿਕ, ਮੈਂਬਰ ਯੋਜਨਾ ਕਮਿਸ਼ਨ, ਡਿਪਟੀ ਕਮਿਸ਼ਨਰ ਨਾਰੋਵਾਲ, ਕਮਿਸ਼ਨਰ ਗੁੱਜਰਾਂਵਾਲਾ, ਐਨ.ਈ.ਐੱਸ.ਪੀ. ਏ.ਕੇ. ਦੇ ਨੁਮਾਇੰਦੇ ਅਤੇ ਵੱਖ-ਵੱਖ ਮੰਤਰਾਲਿਆਂ ਦੇ ਉੱਚ ਅਧਿਕਾਰੀ ਹਾਜ਼ਰ ਸਨ | ਮੰਤਰੀ ਮਖ਼ਦੂਮ ਖ਼ੁਸਰੋ ਨੇ ਕਿਹਾ ਕਿ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲਾਂਘੇ ਅਤੇ ਆਖ਼ਰੀ ਪੜਾਅ ਦੀ ਉਸਾਰੀ ਮੁਕੰਮਲ ਹੋਣ 'ਤੇ ਭਾਰਤ ਅਤੇ ਵਿਸ਼ਵ ਦੇ ਹੋਰਨਾਂ ਹਿੱਸਿਆਂ ਤੋਂ ਸ੍ਰੀ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਸ੍ਰੀ ਕਰਤਾਰਪੁਰ ਸਾਹਿਬ) ਦੇ ਦਰਸ਼ਨਾਂ ਹਿੱਤ ਰੋਜ਼ਾਨਾ 7 ਤੋਂ 10 ਹਜ਼ਾਰ ਸ਼ਰਧਾਲੂ ਸਿੱਖ ਨਤਮਸਤਕ ਹੋਣ ਲਈ ਪਹੁੰਚਣਗੇ | ਪਾਕਿ ਸਰਕਾਰ ਵਿਦੇਸ਼ ਤੋਂ ਆਉਣ ਵਾਲੇ ਹਰੇਕ ਯਾਤਰੀ 'ਤੇ 20 ਯੂ.ਐੱਸ. ਡਾਲਰ (ਭਾਰਤੀ ਕਰੰਸੀ ਮੁਤਾਬਿਕ 1398 ਅਤੇ ਪਾਕਿਸਤਾਨੀ ਕਰੰਸੀ ਮੁਤਾਬਿਕ 3120 ਰੁਪਏ) ਯਾਤਰਾ ਫ਼ੀਸ ਲਗਾਉਣ 'ਤੇ ਵਿਚਾਰ ਕਰ ਰਹੀ ਹੈ ਜਦਕਿ ਸਥਾਨਕ ਲੋਕਾਂ ਤੋਂ ਬਹੁਤ ਘੱਟ ਫ਼ੀਸ ਲਈ ਜਾਵੇਗੀ | ਉਨ੍ਹਾਂ ਦੱਸਿਆ ਕਿ ਪਾਕਿ ਸਰਕਾਰ ਨੇ ਬਜਟ 2019-20 'ਚ ਪਬਲਿਕ ਸੈਕਟਰ ਵਿਕਾਸ ਪ੍ਰੋਗਰਾਮ (ਪੀ.ਐੱਸ.ਡੀ.ਪੀ.) ਅਧੀਨ ਭੂਮੀ ਹਾਸਲ ਕਰਨ ਅਤੇ ਵਿਕਾਸ ਦੇ ਕੰਮਾਂ ਲਈ 100 ਕਰੋੜ ਰੁਪਏ ਅਲਾਟ ਕੀਤੇ ਹਨ ਅਤੇ ਉਕਤ ਸਾਰੇ ਪ੍ਰੋਜੈਕਟ 'ਤੇ ਕੁਲ 300 ਕਰੋੜ ਰੁਪਏ ਅਨੁਮਾਨਿਤ ਲਾਗਤ ਆਉਣ ਦੀ ਸੰਭਾਵਨਾ ਹੈ | ਉਨ੍ਹਾਂ ਦੱਸਿਆ ਕਿ ਪ੍ਰਵੇਸ਼ (ਐਾਟਰੀ) ਫ਼ੀਸ ਦਾ ਭੁਗਤਾਨ ਕਰਨ ਉਪਰੰਤ ਯਾਤਰੂ ਪਾਕਿਸਤਾਨੀ ਖੇਤਰ 'ਚ ਦਾਖ਼ਲ ਹੋਣਗੇ ਅਤੇ ਲਗਪਗ ਇਕ ਕਿੱਲੋਮੀਟਰ ਤੱਕ ਪੈਦਲ ਚੱਲਣ ਦੇ ਬਾਅਦ ਬੱਸ ਟਰਮੀਨਲ ਤੋਂ ਬੱਸਾਂ ਰਾਹੀਂ ਗੁਰਦੁਆਰਾ ਸਾਹਿਬ ਦੇ ਬਾਹਰ ਇਮੀਗ੍ਰੇਸ਼ਨ ਵਿਖੇ ਪਹੁੰਚਣਗੇ | ਉਕਤ ਸਭ ਸਮਾਰਕਾਂ ਦੀ ਉਸਾਰੀ ਦੀ ਜ਼ਿੰਮੇਵਾਰੀ ਐੱਫ਼.ਡਬਲਯੂ.ਓ. ਨੂੰ ਦਿੱਤੀ ਗਈ ਹੈ ਅਤੇ ਪ੍ਰੋਜੈਕਟ ਦਾ ਪੀ.ਸੀ.-1 ਸੈਂਟਰਲ ਡਿਵੈਲਪਮੈਂਟ ਵਰਕਿੰਗ ਪਾਰਟੀ (ਸੀ.ਡੀ.ਡਬਲਯੂ.ਪੀ.) ਦੇ ਸਾਹਮਣੇ ਪੇਸ਼ ਕੀਤੇ ਜਾਣ ਲਈ ਤਿਆਰ ਹੈ ਅਤੇ ਇਸ ਨੂੰ ਬੀ.ਓ.ਟੀ. (ਬਿਲਡ-ਓਪਰੇਟ ਐਾਡ ਟਰਾਂਸਫ਼ਰ) ਦੇ ਆਧਾਰ 'ਤੇ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ | ਉਕਤ ਮੰਤਰੀ ਅਨੁਸਾਰ ਉਸਾਰੀ ਦਾ ਪਹਿਲਾ ਪੜਾਅ ਨਵੰਬਰ 2019 ਤੱਕ ਪੂਰੀ ਤਰ੍ਹਾਂ ਨਾਲ ਮੁਕੰਮਲ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਦੀ ਉਸਾਰੀ ਮੁਕੰਮਲ ਹੋਣ ਉਪਰੰਤ ਅਤੇ ਯਾਤਰੂਆਂ ਦੀ ਆਮਦ ਦੇ ਮੱਦੇਨਜ਼ਰ ਸਰਕਾਰ ਸ੍ਰੀ ਕਰਤਾਰਪੁਰ ਖੇਤਰ ਦੇ ਮਾਮਲਿਆਂ ਨੂੰ ਚਲਾਉਣ ਲਈ ਇਕ ਵੱਖਰੀ ਕੰਪਨੀ ਦਾ ਵੀ ਗਠਨ ਕਰ ਸਕਦੀ ਹੈ | ਡਿਪਟੀ ਕਮਿਸ਼ਨਰ ਨਾਰੋਵਾਲ ਵਹੀਦ ਅਸਗਰ ਨੇ ਬੈਠਕ ਦੌਰਾਨ ਦੱਸਿਆ ਕਿ ਰੋਜ਼ਾਨਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚਣ ਵਾਲੇ ਹਜ਼ਾਰਾਂ ਸਿੱਖ ਯਾਤਰੂਆਂ ਲਈ ਅਤਿ ਆਧੁਨਿਕ ਸਹੂਲਤਾਂ ਦੀ ਵਿਵਸਥਾ ਕੀਤੀ ਜਾਵੇਗੀ | ਬੈਠਕ ਦੌਰਾਨ ਉਨ੍ਹਾਂ ਦੱਸਿਆ ਕਿ ਮੂਲ ਰੂਪ 'ਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ 10 ਮਰਲੇ ਜ਼ਮੀਨ 'ਤੇ ਉਸਾਰਿਆ ਗਿਆ ਹੈ ਅਤੇ ਹੁਣ ਸਿੱਖ ਯਾਤਰੂਆਂ ਨੂੰ ਆਧੁਨਿਕ ਸਹੂਲਤਾਂ ਦੇਣ ਅਤੇ ਆਲਾ-ਦੁਆਲਾ ਦਿੱਲਖਿੱਚ ਬਣਾਉਣ ਲਈ ਹੋਰ 48 ਏਕੜ ਜ਼ਮੀਨ ਹਾਸਲ ਕੀਤੀ ਗਈ ਹੈ | ਉਕਤ ਜ਼ਮੀਨ 'ਚੋਂ ਗੁਰਦੁਆਰਾ ਸਾਹਿਬ ਦੇ ਚੁਫੇਰੇ 10 ਏਕੜ 'ਤੇ ਮਾਰਬਲ ਲਗਾਇਆ ਜਾ ਰਿਹਾ ਹੈ | ਬੈਠਕ ਦੌਰਾਨ ਡਾਇਰੈਕਟਰ ਜਨਰਲ ਐਫ.ਡਬਲਯੂ.ਓ. ਮੇਜਰ ਜਨਰਲ ਇਨਾਮ ਹੈਦਰ ਮਲਿਕ ਨੇ ਹਾਜ਼ਰ ਅਧਿਕਾਰੀਆਂ ਨੂੰ ਲਾਂਘੇ ਦੀ ਚੱਲ ਰਹੀ ਉਸਾਰੀ, ਬਾਰਡਰ ਟਰਮੀਨਲ, ਲੰਗਰ-ਘਰ, ਸਰਾਂ, ਗੁਰਦੁਆਰਾ ਸਾਹਿਬ ਅਤੇ ਦਰਿਆ ਰਾਵੀ ਦੇ ਪੁਲ ਦੇ ਬਾਰੇ 'ਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ | ਉਨ੍ਹਾਂ ਨੇ ਦੱਸਿਆ ਕਿ ਉਕਤ ਬਾਰੇ ਤਕਨੀਕੀ ਵੇਰਵੇ ਅਤੇ ਡਿਜ਼ਾਈਨ ਭਾਰਤੀ ਮਾਹਿਰਾਂ ਨਾਲ ਬੈਠਕਾਂ ਦੌਰਾਨ ਸਾਂਝੇ ਕੀਤੇ ਗਏ ਹਨ ਅਤੇ ਉਸਾਰੀ ਦਾ ਕੰਮ ਪੂਰੇ ਜ਼ੋਰਾਂ 'ਤੇ ਹੈ | ਉਕਤ ਦੇ ਇਲਾਵਾ ਬੈਠਕ 'ਚ ਜ਼ਮੀਨ ਐਕਵਾਇਰ (ਹਾਸਲ), ਲਾਗਤ ਅਤੇ ਹੋਰ ਤਕਨੀਕੀ ਮੁੱਦਿਆਂ 'ਤੇ ਵੀ ਵਿਚਾਰ ਚਰਚਾ ਕੀਤੀ ਗਈ |

ਗੋਲੀਆਂ ਮਾਰ ਕੇ ਪਤਨੀ ਦੀ ਹੱਤਿਆ

ਜੋਧਾਂ, 15 ਜੂਨ (ਗੁਰਵਿੰਦਰ ਸਿੰਘ ਹੈਪੀ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਪੈਂਦੇ ਪੁਲਿਸ ਥਾਣਾ ਜੋਧਾਂ ਦੇ ਪਿੰਡ ਖੰਡੂਰ ਵਿਖੇ ਪਤੀ ਵਲੋਂ ਗੋਲੀਆਂ ਮਾਰ ਕੇ ਪਤਨੀ ਦੀ ਹੱਤਿਆ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਸੇਵਾਮੁਕਤ ਫੌਜੀ ...

ਪੂਰੀ ਖ਼ਬਰ »

ਵੈਟਰਨਰੀ ਯੂਨੀਵਰਸਿਟੀ ਵਲੋਂ ਕੋਰਸਾਂ 'ਚ ਬਿਨੈ-ਪੱਤਰ ਦੇਣ ਦੀ ਮਿਤੀ 'ਚ ਵਾਧਾ

ਲੁਧਿਆਣਾ, 15 ਜੂਨ (ਬੀ.ਐਸ. ਬਰਾੜ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸੁਸ਼ੀਲ ਪ੍ਰਭਾਕਰ ਨੇ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਦੇ ਤਿੰਨ ਅੰਡਰ ਗ੍ਰੈਜੂਏਟ ਕੋਰਸਾਂ ਭਾਵ ਬੀ. ਟੈਕ (ਡੇਅਰੀ ਤਕਨਾਲੋਜੀ), ਬੈਚਲਰ ਆਫ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ 2 ਕਿਸਾਨਾਂ ਵਲੋਂ ਖ਼ੁਦਕੁਸ਼ੀ

ਘਰਾਚੋਂ, 15 ਜੂਨ (ਘੁਮਾਣ)- ਕਰਜ਼ੇ ਤੋਂ ਪ੍ਰੇਸ਼ਾਨ ਇਕ ਹੋਰ ਕਿਸਾਨ ਨੇ ਖੇਤ 'ਚ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ | ਇੱਥੋਂ ਨੇੜੇ ਪਿੰਡ ਨਾਗਰਾ ਵਿਖੇ ਰਾਮ ਸਿੰਘ ਪੁੱਤਰ ਚੰਨਣ ਸਿੰਘ ਉਮਰ 45-46 ਸਾਲ ਜੋ ਕਰਜ਼ੇ ਦੇ ਬੋਝ ਕਾਰਨ ਪ੍ਰੇਸ਼ਾਨ ਰਹਿੰਦਾ ਸੀ ਅਤੇ ...

ਪੂਰੀ ਖ਼ਬਰ »

ਸਰਕਾਰ ਨੂੰ ਸ਼ਰਮਸਾਰ ਕਰ ਗਈ ਔਰਤ ਨੂੰ ਸ਼ਰ੍ਹੇਆਮ ਬੇਰਹਿਮੀ ਨਾਲ ਕੁੱਟਣ ਦੀ ਘਟਨਾ

ਵਿਕਰਮਜੀਤ ਸਿੰਘ ਮਾਨ ਚੰਡੀਗੜ੍ਹ, 15 ਜੂਨ- ਬੀਤੇ ਕੱਲ੍ਹ ਮੁਕਤਸਰ 'ਚ ਕਈ ਨੌਜਵਾਨਾਂ ਵਲੋਂ ਇਕ ਘਰ 'ਚੋਂ ਕੱਢ ਕੇ ਔਰਤ ਨੂੰ ਸੜਕ 'ਤੇ ਲਿਆ ਕੇ ਬੇਰਹਿਮੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸੂਬਾ ਸਰਕਾਰ ਨੂੰ ਸ਼ਰਮਸਾਰ ਕਰ ਗਿਆ¢ ਮਾਮਲੇ ਦੀ ਵੀਡੀਓ ਵਾਇਰਲ ਹੋਣ ...

ਪੂਰੀ ਖ਼ਬਰ »

ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਵਿਅਕਤੀ ਦੀ ਮੌਤ

ਘੁਮਾਣ, 15 ਜੂਨ (ਬੰਮਰਾਹ)- ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਗੰਢੇਕੇ ਚੋਣੇ ਵਿਖੇ ਇਕ ਵਿਅਕਤੀ ਦੀ ਨਸ਼ੇ ਦੀ ਵੱਧ ਮਾਤਰਾ ਨਾਲ ਮੌਤ ਹੋਣ ਦੀ ਖ਼ਬਰ ਹੈ | ਮਿ੍ਤਕ ਦੇ ਭਰਾ ਸ਼ਾਮ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਗੰਢੇ ਕੇ ਚੋਣੇ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮਾਮਲਾ ਜਸਪਾਲ ਸਿੰਘ ਦੀ ਹਿਰਾਸਤੀ ਮੌਤ ਦਾ

ਜੁਡੀਸ਼ੀਅਲ ਜਾਂਚ ਦੀ ਸੁਣਵਾਈ 4 ਜੁਲਾਈ ਤੱਕ ਮੁਲਤਵੀ

ਫ਼ਰੀਦਕੋਟ, 15 ਜੂਨ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਫ਼ਰੀਦਕੋਟ ਦੇ ਸੀ.ਆਈ.ਏ. ਸਟਾਫ਼ ਦੀ ਹਿਰਾਸਤ 'ਚ 18 ਤੇ 19 ਮਈ ਦੀ ਰਾਤ ਨੂੰ ਮਾਰੇ ਗਏ ਜਸਪਾਲ ਸਿੰਘ ਸਬੰਧੀ ਜੁਡੀਸ਼ੀਅਲ ਜਾਂਚ ਦੌਰਾਨ ਅੱਜ ਇੱਥੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਤੇਜ ਪ੍ਰਤਾਪ ਸਿੰਘ ਰੰਧਾਵਾ ਨੇ ...

ਪੂਰੀ ਖ਼ਬਰ »

ਕੈਪਟਨ ਵਲੋਂ ਮੇਘਾਲਿਆ 'ਚ ਤੁਰੰਤ ਵਫ਼ਦ ਭੇਜਣ ਦਾ ਫ਼ੈਸਲਾ

ਚੰਡੀਗੜ੍ਹ•, 15 ਜੂਨ (ਅਜੀਤ ਬਿਊਰੋ)- ਮੇਘਾਲਿਆ ਦੇ ਮੁੱਖ ਮੰਤਰੀ ਕੋਨਾਰਡ ਸੰਗਮਾ ਨੂੰ ਉੱਤਰੀ-ਪੂਰਬੀ ਸੂਬੇ 'ਚ ਵਸੇ ਸਿੱਖਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ...

ਪੂਰੀ ਖ਼ਬਰ »

ਪੰਜਾਬ 'ਚ ਸਮੂਹ ਡਾਕਟਰਾਂ ਵਲੋਂ ਹੜਤਾਲ ਕੱਲ੍ਹ

ਲੁਧਿਆਣਾ, 15 ਜੂਨ (ਸਲੇਮਪੁਰੀ)-ਕੋਲਕਾਤਾ 'ਚ ਜੂਨੀਅਰ ਡਾਕਟਰਾਂ 'ਤੇ ਹੋਏ ਹਮਲੇ ਦੇ ਵਿਰੋਧ 'ਚ ਡਾਕਟਰ ਜਥੇਬੰਦੀਆਂ 'ਚ ਸਰਕਾਰ ਪ੍ਰਤੀ ਭਾਰੀ ਰੋੋਸ ਪਾਇਆ ਜਾ ਰਿਹਾ ਅਤੇ ਡਾਕਟਰਾਂ ਵਲੋਂ ਰੋਸ ਮੁਜ਼ਾਹਿਰਆਂ ਅਤੇ ਹੜਤਾਲਾਂ ਦਾ ਸਿਲਸਲਾ ਸ਼ੁਰੂ ਕੀਤਾ ਗਿਆ ਹੈ | ਡਾਕਟਰਾਂ ...

ਪੂਰੀ ਖ਼ਬਰ »

ਕੋਟਕਪੂਰਾ ਗੋਲੀ ਕਾਂਡ ਮਾਮਲਾ

ਮਨਤਾਰ ਸਿੰਘ ਬਰਾੜ ਸਮੇਤ ਚਾਰ ਪੁਲਿਸ ਅਧਿਕਾਰੀਆਂ ਨੂੰ ਅਦਾਲਤ ਵਲੋਂ ਪੇਸ਼ੀ ਲਈ ਨੋਟਿਸ

ਫ਼ਰੀਦਕੋਟ, 15 ਜੂਨ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਕੋਟਕਪੂਰਾ ਗੋਲੀ ਕਾਂਡ 'ਚ ਅੱਜ ਸਥਾਨਕ ਜੁਡੀਸ਼ੀਅਲ ਮੈਜਿਸਟਰੇਟ ਏਕਤਾ ਉੱਪਲ ਵਲੋਂ ਪੰਜਾਬ ਦੇ ਸਾਬਕਾ ਸੰਸਦੀ ਸਕੱਤਰ ਤੇ ਸੀਨੀਅਰ ਅਕਾਲੀ ਆਗੂ ਮਨਤਾਰ ਸਿੰਘ ਬਰਾੜ, ਲੁਧਿਆਣਾ ਦੇ ਸਾਬਕਾ ਏ.ਸੀ.ਪੀ. ਪਰਮਜੀਤ ...

ਪੂਰੀ ਖ਼ਬਰ »

ਮਾਮਲਾ ਥਾਣੇ 'ਚ ਭੇਦਭਰੀ ਹਾਲਤ 'ਚ ਹੋਈ ਲੜਕੀ ਦੀ ਮੌਤ ਦਾ

ਹਾਈਕੋਰਟ ਦੇ ਹੁਕਮਾਂ 'ਤੇ ਚਾਰ ਪੁਲਿਸ ਮੁਲਾਜ਼ਮਾਂ ਿਖ਼ਲਾਫ਼ ਕੇਸ ਦਰਜ

ਲੁਧਿਆਣਾ, 15 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦੁਗਰੀ 'ਚ ਅਗਸਤ 2017 'ਚ ਹੋਈ ਇਕ ਲੜਕੀ ਦੀ ਭੇਦਭਰੀ ਹਾਲਤ 'ਚ ਮੌਤ ਹੋਣ ਦੇ ਮਾਮਲੇ 'ਚ ਪੁਲਿਸ ਵਲੋਂ ਚਾਰ ਪੁਲਿਸ ਮੁਲਾਜ਼ਮਾਂ ਿਖ਼ਲਾਫ਼ ਕੇਸ ਦਰਜ ਕੀਤਾ ਗਿਆ ਹੈ | ਨਾਮਜ਼ਦ ਕਥਿਤ ਦੋਸ਼ੀਆਂ 'ਚ ਉਸ ਵਕਤ ਥਾਣੇ 'ਚ ਤੈਨਾਤ ...

ਪੂਰੀ ਖ਼ਬਰ »

ਛੋਟੀਆਂ ਸਨਅਤਾਂ ਲਈ ਨਵਾਂ ਬਿਜਲੀ ਕੁਨੈਕਸ਼ਨ ਲੈਣਾ ਹੋਇਆ ਮਹਿੰਗਾ

ਸ਼ਿਵ ਸ਼ਰਮਾ ਜਲੰਧਰ, 15 ਜੂਨ- ਲੋਕ ਸਭਾ ਚੋਣਾਂ ਤੋਂ ਬਾਅਦ ਜਿੱਥੇ ਬਿਜਲੀ ਮਹਿੰਗੀ ਹੋਣ ਨਾਲ ਛੋਟੀਆਂ ਸਨਅਤੀ ਇਕਾਈਆਂ ਨੂੰ ਝਟਕਾ ਲੱਗਾ ਸੀ ਪਰ ਹੁਣ ਛੋਟੀਆਂ ਅਤੇ ਮੱਧ ਵਰਗੀ ਸਨਅਤੀ ਇਕਾਈਆਂ ਲਈ ਨਵਾਂ ਬਿਜਲੀ ਕੁਨੈਕਸ਼ਨਾਂ ਲੈਣਾ ਅਤੇ ਲੋਡ ਵਧਾਉਣਾ ਮਹਿੰਗਾ ਕਰ ...

ਪੂਰੀ ਖ਼ਬਰ »

ਦਿਨੋਂ-ਦਿਨ ਜ਼ੋਰ ਫੜ ਰਹੀ ਹੈ ਝੋਨੇ ਦੀ ਲਵਾਈ

ਪਟਿਆਲਾ, 15 ਜੂਨ (ਭਗਵਾਨ ਦਾਸ)– ਟਿਊਬਵੈੱਲਾਂ ਨੰੂ 8 ਘੰਟੇ ਬਿਜਲੀ ਉਪਲੱਬਧ ਹੋਣ ਨਾਲ ਝੋਨੇ ਦੀ ਲਵਾਈ ਦਿਨੋਂ–ਦਿਨ ਜ਼ੋਰ ਫੜ ਰਹੀ ਹੈ | ਕਿਸਾਨ ਝੋਨਾ ਖੇਤ ਮਜ਼ਦੂਰਾਂ ਤੋਂ ਲਗਵਾ ਰਹੇ ਹਨ | ਸਿੱਧੀ ਬਿਜਾਈ ਉਨ੍ਹਾਂ ਨੰੂ ਪਸੰਦ ਨਹੀਂ | ਅਜੇ ਤੱਕ ਖੇਤ ਮਜ਼ਦੂਰਾਂ ਦੀ ਕੋਈ ...

ਪੂਰੀ ਖ਼ਬਰ »

ਬੇਰੁਜ਼ਗਾਰ ਹੋਏ ਕੁੱਲੀਆਂ ਵਲੋਂ ਅਟਾਰੀ ਸਰਹੱਦ 'ਤੇ ਮੁਕੰਮਲ ਹੜਤਾਲ

ਅਟਾਰੀ, 15 ਜੂਨ (ਰੁਪਿੰਦਰਜੀਤ ਸਿੰਘ ਭਕਨਾ)¸ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਿਖ਼ਲਾਫ਼ ਸਖ਼ਤ ਰੁਖ ਅਪਣਾਉਂਦੇ ਹੋਏ ਪਾਕਿਸਤਾਨੀ ਮਾਲ 'ਤੇ 200 ਫ਼ੀਸਦੀ ਡਿਊਟੀ ਲਗਾਉਣ ਤੋਂ ਬਾਅਦ ਜਿੱਥੇ ਭਾਰਤ-ਪਾਕਿ ਨਾਲ ਕਾਰੋਬਾਰ ਠੱਪ ਹੋ ਗਿਆ ਸੀ ਉੱਥੇ ਹੀ ਸੰਗਠਿਤ ਜਾਂਚ ...

ਪੂਰੀ ਖ਼ਬਰ »

ਚੋਣ ਕਮਿਸ਼ਨ ਵਲੋਂ 6 ਰਾਜ ਸਭਾ ਸੀਟਾਂ ਲਈ ਉੱਪ-ਚੋਣਾਂ 5 ਨੂੰ

ਨਵੀਂ ਦਿੱਲੀ, 15 ਜੂਨ (ਏਜੰਸੀ)-ਚੋਣ ਕਮਿਸ਼ਨ ਵਲੋਂ ਰਾਜ ਸਭਾ ਦੀਆਂ 6 ਸੀਟਾਂ ਲਈ ਉੱਪ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ | ਇਹ ਚੋਣਾਂ 5 ਜੁਲਾਈ ਨੂੰ ਹੋਣਗੀਆਂ | ਇਨ੍ਹਾਂ ਸਬੰਧੀ 18 ਜੂਨ ਨੂੰ ਨੋਟੀਫ਼ਿਕੇਸ਼ਨ ਜਾਰੀ ਹੋਵੇਗਾ ਤੇ 5 ਜੁਲਾਈ ਨੂੰ ਚੋਣਾਂ ਵਾਲੇ ਦਿਨ ਹੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੀ ਵੈੱਬਸਾਈਟ 'ਤੇ ਜਾਖੜ, ਬ੍ਰਹਮਪੁਰਾ, ਸਾਂਪਲਾ ਤੇ ਚੰਦੂਮਾਜਰਾ ਅੱਜ ਵੀ ਲੋਕ ਸਭਾ ਮੈਂਬਰ

ਲੁਧਿਆਣਾ, 15 ਜੂਨ (ਬੀ.ਐੱਸ. ਬਰਾੜ)-ਲੋਕ ਸਭਾ ਚੋਣਾਂ ਦੇ ਆਏ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਤਰੀਆਂ ਦੇ ਵਿਭਾਗ ਬਦਲਣ ਤੋਂ ਬਾਅਦ ਵੱਡੀ ਪੱਧਰ 'ਤੇ ਚੱਲ ਰਹੇ ਆਪਸੀ ਕਾਟੋ ਕਲੇਸ਼ ਦਾ ਫ਼ਾਇਦਾ ਲੈਂਦੇ ਉੱਚ ਅਧਿਕਾਰੀ ਅਤੇ ਮੁਲਾਜ਼ਮ ...

ਪੂਰੀ ਖ਼ਬਰ »

ਸੇਵਾ ਕਰਨ ਨਾਲ ਜੀਵ ਨੂੰ ਪੰੁਨਾਂ ਦੀ ਪ੍ਰਾਪਤੀ ਤੇ ਪਾਪਾ ਦਾ ਨਾਸ਼ ਹੁੰਦਾ ਹੈ-ਸਵਾਮੀ ਚੇਤਨਾ ਨੰਦ ਭੂਰੀ ਵਾਲੇ

ਨੂਰਪੁਰ ਬੇਦੀ, 15 ਜੂਨ (ਵਿੰਦਰਪਾਲ ਝਾਂਡੀਆ, ਹਰਦੀਪ ਢੀਂਡਸਾ)- ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਧਾਮ ਝਾਂਡੀਆਂ ਕਲਾਂ (ਨੂਰਪੁਰ ਬੇਦੀ) ਵਿਖੇ ਕਬੀਰ ਜੈਅੰਤੀ ਨੂੰ ਸਮਰਪਿਤ ਤਿੰਨ ਰੋਜ਼ਾ ਸੰਤ ਸਮਾਗਮ ਅੱਜ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ...

ਪੂਰੀ ਖ਼ਬਰ »

ਸ਼ਿਕਾਰਪੁਰ 'ਚ ਐੱਚ. ਆਈ. ਵੀ. ਪਾਜ਼ੀਟਿਵ ਦੇ 31 ਮਾਮਲੇ ਆਏ ਸਾਹਮਣੇ

ਅੰਮਿ੍ਤਸਰ, 15 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਸ਼ਿਕਾਰਪੁਰ ਜ਼ਿਲ੍ਹੇ 'ਚ ਐੱਚ.ਆਈ.ਵੀ. ਦੇ ਮਾਮਲਿਆਂ ਸਬੰਧੀ 2,500 ਲੋਕਾਂ ਦੇ ਖ਼ੂਨ ਦੀ ਕੀਤੀ ਗਈ ਜਾਂਚ ਦੇ ਦੌਰਾਨ ਉਨ੍ਹਾਂ 'ਚੋਂ 31 ਲੋਕਾਂ 'ਚ ਐੱਚ.ਆਈ.ਵੀ. ਪਾਜ਼ਿਟਿਵ ਪਾਇਆ ਗਿਆ | ਜ਼ਿਲ੍ਹਾ ਸਿਹਤ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਵਾਲੀਆਂ ਸੰਗਤਾਂ 'ਚ ਭਾਰੀ ਉਤਸ਼ਾਹ

ਮਲੌਦ, 15 ਜੂਨ (ਸਹਾਰਨ ਮਾਜਰਾ)-ਗੁਰਦੁਆਰਾ ਲੰਗਰ ਸ੍ਰੀ ਦਮਦਮਾ ਸਾਹਿਬ ਨਗਰਾਸੂ (ਉੱਤਰਾਖੰਡ) ਦੇ ਸੇਵਾਦਾਰ ਸੰਤ ਬਾਬਾ ਬੇਅੰਤ ਸਿੰਘ ਅਤੇ ਸੰਤ ਸੁਖਦੇਵ ਸਿੰਘ ਬੇਰ ਕਲਾਂ ਲੰਗਰਾਂ ਵਾਲਿਆਂ ਨੇ ਜਾਰੀ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ...

ਪੂਰੀ ਖ਼ਬਰ »

ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਕਹਿਣੀ ਤੇ ਕਰਨੀ 'ਚ ਇਕ ਸਨ-ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ

ਜਗਰਾਉਂ, 15 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ ਦਸਵੀਂ ਬਰਸੀ ਨੂੰ ਸਮਰਪਿਤ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਐਬਟਸਫੋਰਡ ਵੈਨਕੂਵਰ ਕੈਨੇਡਾ ਵਿਖੇ ਤਿੰਨ ਰੋਜ਼ਾ ਸਮਾਗਮ ਹੋਇਆ | ...

ਪੂਰੀ ਖ਼ਬਰ »

ਦੇਵਦਰਸ਼ਦੀਪ ਸਿੰਘ ਆਸ਼ਟ ਨੇ ਚਮਕਾਇਆ ਪਟਿਆਲਾ ਦਾ ਨਾਂਅ

ਪਟਿਆਲਾ, 15 ਜੂਨ (ਗੁਰਵਿੰਦਰ ਸਿੰਘ ਔਲਖ)- ਪੰਜਾਬ ਲੋਕ ਸੇਵਾ ਕਮਿਸ਼ਨ ਵਲੋਂ 2018 ਦੀ ਲਈ ਗਈ ਪੀ.ਸੀ.ਐੱਸ. (ਐਗਜੀਕਿਊਟਿਵ) ਦੀ ਪ੍ਰੀਖਿਆ 'ਚੋਂ ਪਟਿਆਲਾ ਦੇ ਦੇਵਦਰਸ਼ਦੀਪ ਸਿੰਘ ਆਸ਼ਟ ਨੇ ਪੰਜਾਬ ਭਰ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਉਸ ਦੀ ਇਸ ਪ੍ਰਾਪਤ ਲਈ ਅੱਜ ਮੁੱਖ ...

ਪੂਰੀ ਖ਼ਬਰ »

ਸੈਮਸੰਗ ਇੰਡੀਆ ਵਲੋਂ ਗੈਲੇਕਸੀ ਐਮ 40 ਲਾਂਚ

ਚੰਡੀਗੜ੍ਹ, 15 ਜੂਨ (ਅ.ਬ.)- ਸੈਮਸੰਗ ਇੰਡੀਆ ਨੇ ਗੈਲੇਕਸੀ ਐਮ 40 ਨੰੂ ਲਾਂਚ ਕਰਨ ਦਾ ਐਲਾਨ ਕੀਤਾ ਹੈ | ਇਹ ਲੋਕਪਿ੍ਆ ਐਮ ਸੀਰੀਜ਼ ਦਾ ਚੌਥਾ ਸਮਾਰਟਫੋਨ ਹੈ | ਤਕਨੀਕੀ ਪਸੰਦ ਨੌਜਵਾਨ ਪੀੜੀ ਅਤੇ ਜੈਨ ਜੈਡ ਲਈ ਖ਼ਾਸ ਤੌਰ 'ਤੇ ਤਿਆਰ ਕੀਤਾ ਗਿਆ, ਨਵਾਂ ਗੈਲੇਕਸੀ ਐਮ 40 6.3 ਇੰਚ ਐੱਫ. ...

ਪੂਰੀ ਖ਼ਬਰ »

ਮੋਦੀ 30 ਜੂਨ ਨੂੰ ਮੁੜ ਸ਼ੁਰੂ ਕਰਨਗੇ 'ਮਨ ਕੀ ਬਾਤ'

ਨਵੀਂ ਦਿੱਲੀ, 15 ਜੂਨ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਜੂਨ ਨੂੰ ਮੁੜ ਆਪਣਾ ਮਹੀਨਾਵਾਰ ਰੇਡੀਓ ਰਾਹੀਂ ਪ੍ਰਸਾਰਿਤ ਪ੍ਰੋਗਰਾਮ 'ਮਨ ਕੀ ਬਾਤ' ਸ਼ੁਰੂ ਕਰਨਗੇ | ਮੋਦੀ ਨੇ ਸਨਿੱਚਰਵਾਰ ਸਵੇਰੇ ਟਵੀਟ 'ਚ ਲਿਖਿਆ ਕਿ ਅਸੀਂ ਇਕ ਵਾਰੀ ਫਿਰ ਰੇਡੀਓ ਦੇ ਮਾਧਿਅਮ ਰਾਹੀਂ ...

ਪੂਰੀ ਖ਼ਬਰ »

ਵੱਧ ਤੋਂ ਵੱਧ ਰੁੱਖ ਲਗਾਉਣ ਲਈ ਜਾਗਰੂਕ ਕੀਤਾ ਜਾਵੇਗਾ-ਜਥੇ: ਆਸਾ ਸਿੰਘ

ਲੁਧਿਆਣਾ, 15 ਜੂਨ (ਜੁਗਿੰਦਰ ਸਿੰਘ ਅਰੋੜਾ)-ਮਾਡਲ ਟਾਊਨ ਮਾਰਕੀਟ ਐਸੋਸੀਏਸ਼ਨ ਦੇ ਸਰਪ੍ਰਸਤ ਜਥੇਦਾਰ ਆਸਾ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਆਪਣੇ ਆਲੇ ਦੁਆਲੇ ਨੂੰ ਹਰਾ ਭਰਾ ਕਰਨ ਦੇ ...

ਪੂਰੀ ਖ਼ਬਰ »

ਇੰਡੀਅਨ ਮੈਡੀਕਲ ਐਸੋਸੀਏਸ਼ਨ ਇਕਾਈ ਲੁਧਿਆਣਾ ਵਲੋਂ ਰੋਸ ਪ੍ਰਦਰਸ਼ਨ

ਲੁਧਿਆਣਾ, 15 ਜੂਨ (ਭੁਪਿੰਦਰ ਸਿੰਘ ਬਸਰਾ)-ਡਾਕਟਰਾਂ ਦੀ ਜਥੇਬੰਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਲੁਧਿਆਣਾ ਇਕਾਈ ਦੇ ਅਹੁਦੇਦਾਰਾਂ ਵਲੋਂ ਪੱਛਮੀ ਬੰਗਾਲ 'ਚ ਜੂਨੀਅਰ ਡਾਕਟਰਾਂ, ਡਾ. ਪਰਿਬਾ ਮੁਖੋਪਾਧਿਆਏ ਤੇ ਯਸ਼ ਟੇਕਵਾਨੀ 'ਤੇ ਕੀਤੇ ਗਏ ਗੰਭੀਰ ਹਮਲੇ ਦੇ ਵਿਰੋਧ ...

ਪੂਰੀ ਖ਼ਬਰ »

ਨਾਜਾ ਇਜ਼ ਕਾਲੋਨੀ ਕੱਟਣ 'ਤੇ ਮਾਮਲਾ ਦਰਜ

ਟੋਹਾਣਾ, 15 ਜੂਨ (ਗੁਰਦੀਪ ਸਿੰਘ ਭੱਟੀ)- ਇੱਥੋਂ ਦੇ ਪਿੰਡ ਜਮਾਲਪੁਰ ਸ਼ੇਖਾਂ ਦੀ ਇਕ ਔਰਤ ਗੁਰਮੇਲ ਕੌਰ ਦੇ ਵਿਰੁੁੱਧ ਜ਼ਿਲ੍ਹਾ ਯੋਜਨਾਕਾਰ ਫਤਿਹਾਬਾਦ ਦੀ ਸ਼ਿਕਾਇਤ 'ਤੇ 6 ਕਨਾਲ 4 ਮਰਲੇ ਖੇਤੀਬਾੜੀ ਯੋਗ ਜ਼ਮੀਨ ਤੇ ਕਾਲੋਨੀ ਕੱਟਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਜ਼ਿਲ੍ਹਾ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਵਲੋਂ ਅਸਤੀਫ਼ਾ

ਲੁਧਿਆਣਾ, 15 ਜੂਨ (ਅਮਰੀਕ ਸਿੰਘ ਬੱਤਰਾ)-ਕਾਂਗਰਸ ਸਰਕਾਰ 'ਚ ਵਰਕਰਾਂ ਦੀ ਸੁਣਵਾਈ ਨਾ ਹੋਣ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ ਹੋਣ ਤੋਂ ਨਿਰਾਸ਼ ਜ਼ਿਲ੍ਹਾ ਯੂਥ ਕਾਂਗਰਸ ਲੁਧਿਆਣਾ ਦੇ ਮੀਤ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਨੇ ਕਾਂਗਰਸ ਤੋਂ ...

ਪੂਰੀ ਖ਼ਬਰ »

ਸ਼ਹਿਰ 'ਚ ਵੱਖ-ਵੱਖ ਥਾਵਾਂ ਤੋਂ 7 ਵਾਹਨ ਚੋਰੀ

ਲੁਧਿਆਣਾ, 15 ਜੂਨ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੋਂ ਚੋਰਾਂ ਵਲੋਂ 7 ਵਾਹਨ ਚੋਰੀ ਕੀਤੇ ਜਾਣ ਦਾ ਮਾਮਲਾ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਸਥਾਨਕ ਫੋਕਲ ਪੁਆਇੰਟ ਤੋਂ ਚੋਰ ਅਰੁਣ ਕੌਸ਼ਲ ਦਾ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਏ | ...

ਪੂਰੀ ਖ਼ਬਰ »

ਦੋ ਹੌਜ਼ਰੀ ਫੈਕਟਰੀਆਂ 'ਚ ਲੱਗੀ ਭਿਆਨਕ ਅੱਗ

ਲੁਧਿਆਣਾ, 15 ਜੂਨ (ਅਮਰੀਕ ਸਿੰਘ ਬੱਤਰਾ)-ਸਥਾਨਕ ਨੂਰਵਾਲਾ ਰੋਡ ਤੇ ਸ਼ੁੱਕਰਵਾਰ ਤੜਕੇ ਦੋ ਬਹੁਮੰਜਿਲਾ ਹੌਜ਼ਰੀ ਫੈਕਟਰੀਆਂ ਨੂੰ ਅੱਗ ਲੱਗ ਜਾਣ ਕਾਰਨ ਇਲਾਕੇ 'ਚ ਦਹਿਸ਼ਤ ਫੈਲ ਗਈ ਕਿਉਂਕਿ ਭੀੜੇ ਇਲਾਕੇ ਵਿਚ ਬਣੀਆਂ ਫੈਕਟਰੀਆਂ ਦੇ ਆਸ-ਪਾਸ ਦੀਆਂ ਦੋ ਇਮਾਰਤਾਂ ਵਿਚ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਵਲੋਂ ਸਰਪੰਚਾਂ ਨੂੰ ਮੀਂਹ ਦਾ ਪਾਣੀ ਸੰਭਾਲਣ ਦੀ ਅਪੀਲ

ਨਵੀਂ ਦਿੱਲੀ, 15 ਜੂਨ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਲਿਖੇ ਪੱਤਰ 'ਚ ਅਪੀਲ ਕੀਤੀ ਹੈ ਕਿ ਉਹ ਮੀਂਹ ਦਾ ਪਾਣੀ ਸੰਭਾਲਣ ਅਤੇ ਇਸ ਨੂੰ ਲੋਕਾਂ ਦਾ ਅੰਦੋਲਨ ਬਣਾਉਣ | ਉਨ੍ਹਾਂ ਸਰਪੰਚਾਂ ਨੂੰ ਮੀਂਹ ਦਾ ਪਾਣੀ ਸੰਭਾਲਣ ਲਈ ...

ਪੂਰੀ ਖ਼ਬਰ »

ਰਾਈਜ਼ਿੰਗ ਸਟਾਰ ਆਫ਼ਤਾਬ ਦਾ ਸ੍ਰੀ ਮੁਕਤਸਰ ਸਾਹਿਬ ਪੁੱਜਣ 'ਤੇ ਭਰਵਾਂ ਸਵਾਗਤ

ਸ੍ਰੀ ਮੁਕਤਸਰ ਸਾਹਿਬ, 15 ਜੂਨ (ਰਣਜੀਤ ਸਿੰਘ ਢਿੱਲੋਂ)- ਕਲਰਜ਼ ਚੈਨਲ 'ਤੇ ਪਿਛਲੇ ਦਿਨੀਂ ਖ਼ਤਮ ਹੋਏ ਰਿਆਲਿਟੀ ਸ਼ੋਅ 'ਰਾਈਜ਼ਿੰਗ ਸਟਾਰ-3' 'ਚ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਦੇ ਰਹਿਣ ਵਾਲੇ ਆਫ਼ਤਾਬ ਸਿੰਘ ਦਾ ਰਾਈਜ਼ਿੰਗ ਸਟਾਰ ਬਣਨ ਉਪਰੰਤ ਸ੍ਰੀ ...

ਪੂਰੀ ਖ਼ਬਰ »

ਪ੍ਰੇਮੀ ਜੋੜੇ ਵਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ

ਬੱਧਨੀ ਕਲਾਂ, 15 ਜੂਨ (ਸੰਜੀਵ ਕੋਛੜ)-ਅੱਜ ਕਸਬਾ ਬੱਧਨੀ ਕਲਾਂ ਵਿਖੇ ਪ੍ਰੇਮੀ ਜੋੜੇ ਵਲੋਂ ਜ਼ਹਿਰੀਲੀ ਦਵਾਈ ਨਿਗ਼ਲ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦਿਆਂ ਲੋਪੋ ਚੌਕੀ ਦੇ ਇੰਚਾਰਜ ਪ੍ਰੀਤਮ ਸਿੰਘ ਨੇ ਦੱਸਿਆ ਕਿ ਬੇਅੰਤ ਸਿੰਘ ...

ਪੂਰੀ ਖ਼ਬਰ »

ਨਸ਼ਾ ਤਸਕਰਾਂ 'ਤੇ ਪੁਲਿਸ ਦੀ ਸਖਤੀ ਤੋਂ ਬਾਅਦ ਨਸ਼ੇੜੀ ਲੈਣ ਲੱਗੇ ਨਸ਼ਾ ਛੁਡਾਊ ਕੇਂਦਰਾਂ ਦਾ ਸਹਾਰਾ

ਤਰਨ ਤਾਰਨ, 15 ਜੂਨ (ਹਰਿੰਦਰ ਸਿੰਘ)-ਪੰਜਾਬ ਨਾਲ ਲੱਗਦੀ ਪਾਕਿਸਤਾਨ ਸਰਹੱਦ ਰਾਹੀਂ ਗੁਆਂਢੀ ਮੁਲਕ ਤੋਂ ਹੈਰੋਇਨ ਵਰਗੇ ਨਸ਼ੇ ਦੀ ਸਪਲਾਈ 'ਚ ਭਾਵੇਂ ਵੱਡੀ ਕਟੌਤੀ ਲੱਗੀ ਹੈ ਪਰ ਇਸ ਦੇ ਬਾਵਜੂਦ ਵੀ ਪਾਕਿਸਤਾਨੀ ਸਮਗਲਰ ਸਮੇਂ-ਸਮੇਂ 'ਤੇ ਆਪਣੇ ਗੰਦੇ ਮਨਸੂਬਿਆਂ ਨੂੰ ...

ਪੂਰੀ ਖ਼ਬਰ »

ਸਿੱਖ ਯਾਤਰੀਆਂ ਦੀ ਅਟਾਰੀ ਸਟੇਸ਼ਨ 'ਤੇ ਖ਼ੱਜਲ ਖ਼ੁਆਰੀ ਸਬੰਧੀ ਭਾਰਤ ਸਰਕਾਰ ਮੰਗੇ ਮੁਆਫ਼ੀ-ਭਾਕਪਾ

ਚੰਡੀਗੜ੍ਹ, 15 ਜੂਨ (ਐਨ.ਐੱਸ. ਪਰਵਾਨਾ)-ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ 130 ਸਿੱਖ ਯਾਤਰੀਆਂ ਨੂੰ ਅਟਾਰੀ ਵਿਖੇ ਸਾਰਾ ਦਿਨ ਖੱਜਲ ਖ਼ੁਆਰ ਕਰਕੇ ਵਾਪਸ ਮੋੜ ਦੇਣ ਦੀ ਭਾਰਤੀ ਵਿਦੇਸ਼ ਮੰਤਰਾਲੇ ਦੀ ਘਟੀਆ ਕਾਰਵਾਈ ਦੀ ...

ਪੂਰੀ ਖ਼ਬਰ »

ਏਅਰਕੰਡੀਸ਼ਨਰਾਂ ਨੂੰ ਲੱਗਣ ਵਾਲੇ ਸਟੈਬਲਾਈਜ਼ਰ ਲੁਕਵੇਂ ਤਰੀਕੇ ਨਾਲ ਲੋਕਾਂ ਦੀਆਂ ਜੇਬਾਂ ਕਰ ਰਹੇ ਖ਼ਾਲੀ

ਲੁਧਿਆਣਾ, 15 ਜੂਨ (ਪੁਨੀਤ ਬਾਵਾ)-ਅੱਤ ਦੀ ਪੈ ਰਹੀ ਗਰਮੀ 'ਚ ਏਅਰਕੰਡੀਸ਼ਨਰਾਂ ਦੀ ਵਰਤੋਂ ਵੀ ਕਾਫ਼ੀ ਵੱਧ ਰਹੀ ਹੈ ਪਰ ਏਅਰਕੰਡੀਸ਼ਨਰਾਂ ਦੇ ਨਾਲ ਵੋਲਟੇਜ਼ ਨੂੰ ਕਾਬੂ 'ਚ ਰੱਖਣ ਵਾਲੇ ਜੋ ਸਟੈਬਲਾਈਜ਼ਰ ਲਗਾਏ ਜਾਂਦੇ ਹਨ | ਉਹ ਸਟੈਬਲਾਈਜ਼ਰ ਲੁਕਵੇਂ ਤਰੀਕੇ ਨਾਲ ਲੋਕਾਂ ...

ਪੂਰੀ ਖ਼ਬਰ »

ਸਾਬਕਾ ਸਪੀਕਰ ਗੁਰਦਿਆਲ ਸਿੰਘ ਢਿੱਲੋਂ ਦੀ ਪਤਨੀ ਦਾ ਦਿਹਾਂਤ

ਤਰਨ ਤਾਰਨ, 15 ਜੂਨ (ਹਰਿੰਦਰ ਸਿੰਘ)-ਦੇਸ਼ ਦੀ ਪੰਜਵੀਂ ਲੋਕ ਸਭਾ ਦੇ ਸਪੀਕਰ ਅਤੇ ਸਾਬਕਾ ਕੇਂਦਰੀ ਮੰਤਰੀ ਸਵ. ਗੁਰਦਿਆਲ ਸਿੰਘ ਢਿੱਲੋਂ ਦੀ ਪਤਨੀ ਰਣਬੀਰ ਕੌਰ ਦਾ ਅਚਾਨਕ ਦਿਹਾਂਤ ਹੋ ਗਿਆ | ਉਨ੍ਹਾਂ ਦੀ ਮੌਤ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੰਸਦ ਮੈਂਬਰ ...

ਪੂਰੀ ਖ਼ਬਰ »

ਹਥਿਆਰਾਂ ਦੀ ਸਿਖਲਾਈ ਲੈਣ ਜਾਂਦੇ ਗਿ੍ਫ਼ਤਾਰ ਨੌਜਵਾਨ ਪਰਿਵਾਰਾਂ ਨੂੰ ਸੌਾਪੇ

ਸ੍ਰੀਨਗਰ, 15 ਜੂਨ (ਮਨਜੀਤ ਸਿੰਘ)- ਉੱਤਰੀ ਕਸ਼ਮੀਰ ਦੇ ਉੜੀ ਸੈਕਟਰ ਨੇੜੇ ਸੁਰੱਖਿਆ ਬਲਾਂ ਨੇ ਕੰਟਰੋਲ ਰੇਖਾ ਪਾਰ ਕਰਕੇ ਹਥਿਆਰਾਂ ਦੀ ਸਿਖਲਾਈ ਲੈਣ ਜਾ ਰਹੇ 4 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਪਰਿਵਾਰਾਂ ਨੂੰ ਸੌਾਪ ਦਿੱਤਾ ਹੈ | ਬਾਰਾਮੂਲਾ ਦੇ ਈ. ਐਮ. ਈ. ਯੂਨਿਟ ...

ਪੂਰੀ ਖ਼ਬਰ »

ਗੁਜਰਾਤ 'ਚ ਹੋਟਲ ਦਾ ਸੀਵਰੇਜ ਸਾਫ਼ ਕਰਦੇ ਸਮੇਂ 7 ਮਜ਼ਦੂਰਾਂ ਦੀ ਮੌਤ

ਵਡੋਦਰਾ, 15 ਜੂਨ (ਏਜੰਸੀ)- ਗੁਜਰਾਤ ਦੇ ਜ਼ਿਲ੍ਹਾ ਵਡੋਦਰਾ 'ਚ ਇਕ ਪ੍ਰਾਈਵੇਟ ਹੋਟਲ ਦੇ ਸੀਵਰੇਜ਼ ਦੇ ਟੈਂਕ ਦੀ ਸਫ਼ਾਈ ਕਰਦੇ ਸਮੇਂ ਜ਼ਹਿਰੀਲੀ ਗੈਸ ਚੜਣ ਕਾਰਨ 7 ਸਫਾਈ ਮਜ਼ਦੂਰਾਂ ਦੀ ਮੌਤ ਹੋ ਗਈ | ਸੂਬੇ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਜੋ ਕਿ ਨੀਤੀ ਆਯੋਗ ਦੀ ਮੀਟਿੰਗ 'ਚ ...

ਪੂਰੀ ਖ਼ਬਰ »

ਭਾਰਤ ਨਾਲ ਬਰਾਬਰੀ ਦੇ ਆਧਾਰ 'ਤੇ ਗੱਲਬਾਤ ਕਰੇਗਾ ਪਾਕਿ-ਕੁਰੈਸ਼ੀ

ਬਿਸ਼ਕੇਕ, 15 ਜੂਨ (ਏਜੰਸੀ)- ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਪਾਕਿ ਭਾਰਤ ਨਾਲ ਬਰਾਬਰੀ ਦੇ ਅਧਾਰ ਅਤੇ ਸਨਮਾਨਜਨਕ ਤਰੀਕੇ ਨਾਲ ਗੱਲਬਾਤ ਕਰੇਗਾ ਅਤੇ ਇਹ ਹੁਣ ਨਵੀਂ ਦਿੱਲੀ 'ਤੇ ਨਿਰਭਰ ਕਰਦਾ ਹੈ ਕਿ ਸਾਰੇ ਲੰਬਿਤ ਮੁੱਦਿਆਂ 'ਦੇ ...

ਪੂਰੀ ਖ਼ਬਰ »

ਬੀ. ਐਸ. ਐਫ. ਤੇ ਬਾਰਡਰ ਗਾਰਡਜ਼ ਬੰਗਲਾਦੇਸ਼ ਵਲੋਂ ਛਿਮਾਹੀ ਮੀਟਿੰਗ

ਨਵੀਂ ਦਿੱਲੀ, 15 ਜੂਨ (ਏਜੰਸੀ)- ਸਰਹੱਦੀ ਸੁਰੱਖਿਆ ਬਲ (ਬੀ. ਐਸ. ਐਫ.) ਤੇ ਬਾਰਡਰ ਗਾਰਡਜ਼ ਬੰਗਲਾਦੇਸ਼ (ਬੀ. ਜੀ. ਬੀ.) ਦੀ ਢਾਕਾ 'ਚ ਹੋਈ 48ਵੀਂ ਛਮਾਹੀ ਮੀਟਿੰਗ 'ਚ ਸਰਹੱਦ 'ਤੇ ਗੋਲਬਾਰੀ ਦੌਰਾਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਤੇ ਤਣਾਅ ਘੱਟ ਕਰਨ ਲਈ ਸੰਯੁਕਤ ਯਤਨ ਕਰਨ ਦਾ ...

ਪੂਰੀ ਖ਼ਬਰ »

ਤੇਜ਼ ਝੱਖੜ ਨਾਲ ਬਿਜਲੀ ਲਾਈਨਾਂ ਪ੍ਰਭਾਵਿਤ

ਜਲੰਧਰ, 15 ਜੂਨ (ਸ਼ਿਵ)- ਦੁਪਹਿਰ ਬਾਅਦ ਆਏ ਤੇਜ਼ ਝੱਖੜ ਨਾਲ ਕਈ ਜਗ੍ਹਾ ਬਿਜਲੀ ਲਾਈਨਾਂ ਨੂੰ ਨੁਕਸਾਨ ਪੁੱਜਾ ਜਦਕਿ ਬਦਲੇ ਹੋਏ ਮੌਸਮ ਨਾਲ ਸ਼ਾਮ ਨੂੰ ਪਾਵਰਕਾਮ ਕੋਲ ਬਿਜਲੀ ਦੀ ਮੰਗ ਸਿਰਫ਼ 6000 ਮੈਗਾਵਾਟ ਤੱਕ ਰਹਿ ਗਈ | ਤੇਜ਼ ਝੱਖੜ ਨਾਲ ਅੰਮਿ੍ਤਸਰ 'ਚ ਬਿਜਲੀ ਲਾਈਨਾਂ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਸਰਕਾਰੀਆ ਵਲੋਂ ਇਜ਼ਰਾਇਲ ਦੇ ਪਾਣੀ ਮਾਹਿਰਾਂ ਨਾਲ ਮੁਲਾਕਾਤ

ਚੰਡੀਗੜ੍ਹ, 15 ਜੂਨ (ਅਜੀਤ ਬਿਊਰੋ)- ਸੂਬੇ 'ਚ ਘੱਟ ਰਹੇ ਪਾਣੀ ਦੇ ਪੱਧਰ ਅਤੇ ਜਲ ਸ੍ਰੋਤਾਂ ਦੇ ਸੁਚੱਜੇ ਪ੍ਰਬੰਧਨ ਸਬੰਧੀ ਇਕ ਵਿਸਤਿ੍ਤ ਵਾਟਰ ਮੈਨੇਜਮੈਂਟ ਮਾਸਟਰ ਪਲਾਨ ਤਿਆਰ ਕਰਨ ਲਈ ਅੱਜ ਜਲ ਸ੍ਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਅੰਮਿ੍ਤਸਰ ਵਿਖੇ ...

ਪੂਰੀ ਖ਼ਬਰ »

ਸੀ.ਜੀ.ਸੀ. ਝੰਜੇੜੀ 'ਚ ਕੰਪਿਊਟਰ ਸਾਇੰਸ ਸਮੇਤ ਨਵੇਂ ਕੋਰਸਾਂ 'ਚ ਦਾਖ਼ਲਾ ਲੈਣ ਲਈ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ

ਐੱਸ.ਏ.ਐੱਸ. ਨਗਰ, 15 ਜੂਨ (ਕੇ. ਐੱਸ. ਰਾਣਾ)-6 ਸਾਲ ਪਹਿਲਾਂ ਸਥਾਪਿਤ ਹੋਏ ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ਼ ਦੇ ਝੰਜੇੜੀ ਕਾਲਜ ਵਲੋਂ ਹਰ ਸਾਲ ਹਾਜ਼ਰ ਕੀਤੀਆਂ ਜਾਣ ਵਾਲੀਆਂ ਯੂਨੀਵਰਸਿਟੀ ਦੀਆਂ ਮੈਰਿਟ ਪੁਜ਼ੀਸ਼ਨਾਂ ਅਤੇ ਖੇਡਾਂ 'ਚ ਸਰਦਾਰੀ ਸਦਕਾ ਵਿਦਿਆਰਥੀਆਂ 'ਚ ...

ਪੂਰੀ ਖ਼ਬਰ »

ਹੁਰੀਅਤ ਕਾਨਫ਼ਰੰਸ (ਗ) ਦਾ ਬੁਲਾਰਾ ਗਿ੍ਫ਼ਤਾਰ, ਗਿਲਾਨੀ ਵਲੋਂ ਨਿਖੇਧੀ

ਸ੍ਰੀਨਗਰ, 15 ਜੂਨ (ਮਨਜੀਤ ਸਿੰਘ)- ਹੁਰੀਅਤ ਕਾਨਫਰੰਸ ਗਿਲਾਨੀ ਧੜੇ ਦੇ ਮੁੱਖ ਬੁਲਾਰੇ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਪੁਲਿਸ ਮੁਤਾਬਿਕ ਹੁਰੀਅਤ (ਗ) ਦੇ ਮੁੱਖ ਬੁਲਾਰੇ ਜੀ. ਏ. ਗੁਲਜ਼ਰ ਨੂੰ ਸਨਿਚਰਵਾਰ ਨੂੰ ਸ੍ਰੀਨਗਰ ਵਿਖੇ ਉਸ ਦੇ ਘਰ ਦੇ ਬਾਹਰੋਂ ਗਿ੍ਫਤਾਰ ਕਰਕੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX