ਤਾਜਾ ਖ਼ਬਰਾਂ


ਪੰਜਾਬ ਪੁਲਿਸ ਵੱਲੋਂ ਪੰਨੂੰ ਤੇ ਉਸ ਦੇ ਸਾਥੀਆਂ ਵਿਰੁੱਧ ਦੋ ਮੁਕੱਦਮੇ ਦਰਜ , ਐਕਟਿਵ ਮੈਂਬਰ ਜੋਗਿੰਦਰ ਸਿੰਘ ਭੁਲੱਥ ਤੋਂ ਗ੍ਰਿਫਤਾਰ
. . .  16 minutes ago
ਅੰਮ੍ਰਿਤਸਰ/ਭੁਲੱਥ,2 ਜੁਲਾਈ [ਗੁਰਪ੍ਰੀਤ ਢਿਲੋਂ ,ਸੁਖਜਿੰਦਰ ਮੁਲਤਾਨੀ ]-ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਸਿੱਖਸ ਫਾਰ ਜਸਟਿਸ (ਐਸਐਫਜੇ) ਦੇ ਗੁਰਪਤਵੰਤ ਸਿੰਘ ...
2 ਹੋਰ ਕੋਰੋਨਾ ਪੀੜਤਾਂ ਦੀ ਹੋਈ ਮੌਤ, ਮਰਨ ਵਾਲਿਆਂ ਦੀ ਗਿਣਤੀ ਹੋਈ 8
. . .  33 minutes ago
ਕਰਨਾਲ, 2 ਜੁਲਾਈ ( ਗੁਰਮੀਤ ਸਿੰਘ ਸੱਗੂ ) – ਡੀ.ਸੀ.ਨਿਸ਼ਾਂਤ ਕੁਮਾਰ ਯਾਦਵ ਨੇ ਦਸਿਆ ਕਿ ਸੀ.ਐਮ.ਸਿਟੀ ਵਿਖੇ ਕੋਰੋਨਾ ਪਾਜ਼ੀਟਿਵ ਮਾਮਲਿਆਂ ਨੂੰ ਲੈ ਕੇ ਰੋਜਾਨਾਂ ਹੀ ਪਿਛਲੇ ਰਿਕਾਰਡ ਟੁਟ ਰਹੇ ਹਨ ।ਅਜ ਕੋਰੋਨਾ ਪਾਜ਼ੀਟਿਵ 41 ਰਿਕਾਰਡ ਤੋੜ ...
ਅਨੁਪਮ ਖੇਰ ਦੇ ਟਵੀਟ ਨਾਲ ਸਿੱਖਾਂ ਦੇ ਵਿਚ ਰੋਹ,ਦਿੱਲੀ ਗੁਰਦੁਆਰਾ ਕਮੇਟੀ ਨੇ ਭੇਜਿਆ ਲੀਗਲ ਨੋਟਿਸ
. . .  about 1 hour ago
ਸੱਪ ਦੇ ਡੰਗ ਕਾਰਨ ਗਰਭਵਤੀ ਔਰਤ ਦੀ ਮੌਤ
. . .  about 1 hour ago
ਖਮਾਣੋਂ, 2 ਜੁਲਾਈ (ਪਰਮਵੀਰ ਸਿੰਘ) - ਸੱਪ ਵਲੋਂ ਡੰਗ ਦਿੱਤੇ ਜਾਣ ਕਾਰਨ ਔਰਤ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਗਦੀਪ ਸਿੰਘ ਮੁਤਾਬਿਕ ਪਿੰਡ ਧਿਆਨੂੰਮਾਜਰਾ ਵਾਸੀ ਗਰਭਵਤੀ ਔਰਤ ਮਨਪ੍ਰੀਤ ਕੌਰ (28) ਦੀ ਤੜਕੇ ਘਰ ਅੰਦਰ...
ਪ੍ਰੇਮੀ ਦੀ ਖ਼ੁਦਕੁਸ਼ੀ ਦੇ 5 ਘੰਟੇ ਬਾਅਦ ਪ੍ਰੇਮਿਕਾ ਦੀ ਲਾਸ਼ ਗਲੀ 'ਚ ਮਿਲੀ
. . .  about 1 hour ago
ਮਾਹਿਲਪੁਰ, 2 ਜੁਲਾਈ (ਦੀਪਕ ਅਗਨੀਹੋਤਰੀ) - ਪਿੰਡ ਪੈਂਸਰਾ ਵਿਖੇ ਪ੍ਰੇਮੀ ਵਲੋਂ ਕੀਤੀ ਖੁਦਕੁਸ਼ੀ ਤੋਂ ਬਾਦ ਸਾਢੇ ਪੰਜ ਵਜੇ ਪ੍ਰੇਮਿਕਾ ਦੀ ਲਾਸ਼ ਆਪਣੇ ਹੀ ਘਰ ਦੇ ਬਾਹਰ ਮਿਲਣ ਨਾਲ ਪਿੰਡ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ। ਪੁਲਿਸ ਨੇ ਪ੍ਰੇਮਿਕਾ ਦੀ ਲਾਸ਼ ਕਬਜ਼ੇ ਚ ਲੈ ਕੇ ਅਗਲੀ...
ਰਜਵਾਹੇ 'ਚ ਨਹਾ ਰਹੇ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ, ਪਰਿਵਾਰਕ ਮੈਂਬਰਾਂ ਨੂੰ ਕਤਲ ਦਾ ਸ਼ੱਕ
. . .  about 1 hour ago
ਘਨੌਰ, 2 ਜੁਲਾਈ (ਜਾਦਵਿੰਦਰ ਸਿੰਘ ਜੋਗੀਪੁਰ) - ਪਿੰਡ ਸੀਲ ਨੇੜੇ ਰਜਵਾਹੇ ਚ ਨਹਾ ਰਹੇ ਨੌਜਵਾਨ ਦੀ ਭੇਦਭਰੀ ਹਾਲਤ ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਪੂਰਾ ਸ਼ੱਕ ਕਿ ਉਸ ਦਾ ਕਤਲ ਹੋਇਆ ਹੈ। ਜਾਣਕਾਰੀ...
ਸੁਨਾਮ ਦੇ ਅਕਾਲੀ ਕਾਡਰ ਨੇ ਢੀਂਡਸਿਆਂ ਵਾਲੇ ਗਰਿੱਡ ਨੂੰ ਛੱਡ ਕੇ ਬਾਦਲਾਂ ਦੇ ਥਰਮਲ ਨਾਲ ਤਾਰਾਂ ਜੋੜੀਆਂ
. . .  about 2 hours ago
ਮੰਡੀ ਕਿਲਿਆਂਵਾਲੀ, 2 ਜੁਲਾਈ (ਇਕਬਾਲ ਸਿੰਘ ਸ਼ਾਂਤ) - ਸੁਖਦੇਵ ਸਿੰਘ ਢੀਂਡਸਾ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਸੁਨਾਮ ਤੋਂ ਉਹਨਾਂ ਦੇ ਕਾਫੀ ਗਿਣਤੀ ਕੱਟੜ ਸਮਰਥਕਾਂ ਨੇ ਉਹਨਾਂ ਅਤੇ ਉਹਨਾਂ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਨਾਲੋਂ ਤੋੜ ਵਿਛੋੜਾ ਕਰ ਕੇ ਸੁਖਬੀਰ...
ਮਨੀਮਾਜਰਾ ਐੱਸ. ਐੱਚ. ਓ. ਰਿਸ਼ਵਤ ਮਾਮਲੇ ਦੀ ਜਾਂਚ ਲਈ ਸੀ. ਬੀ. ਆਈ. ਟੀਮ ਦਿੜ੍ਹਬਾ ਇਲਾਕੇ 'ਚ ਪੁੱਜੀ
. . .  about 2 hours ago
ਦਿੜ੍ਹਬਾ ਮੰਡੀ, 2 ਜੁਲਾਈ (ਹਰਬੰਸ ਸਿੰਘ ਛਾਜਲੀ) ਪੁਲਿਸ ਥਾਣਾ ਮਨੀਮਾਜਰਾ ਦੀ ਐਸ ਐਚ ਓ ਖਿਲਾਫ ਪੰਜ ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਬੀਤੇ ਦਿਨ ਦਰਜ ਕੀਤੇ ਮੁਕੱਦਮੇ ਦੀ ਜਾਂਚ ਸਬੰਧੀ ਸੀ. ਬੀ. ਆਈ. ਟੀਮ ਦਿੜ੍ਹਬਾ ਨੇੜਲੇ ਪਿੰਡ ਸਮੂਰਾਂ ਵਿਖੇ ਪੁੱਜੀ। ਪ੍ਪਤ ਜਾਣਕਾਰੀ...
ਤਿੰਨ ਬੱਚਿਆਂ ਦੇ ਪਿਤਾ ਅਤੇ ਪ੍ਰੇਮਿਕਾ ਨੇ ਸਪਰੇਅ ਪੀ ਕੇ ਖੁਦਕੁਸ਼ੀ ਕੀਤੀ
. . .  about 2 hours ago
ਮੰਡੀ ਕਿੱਲਿਆਂਵਾਲੀ, 2 ਜੁਲਾਈ (ਇਕਬਾਲ ਸਿੰਘ ਸ਼ਾਂਤ) - ਪਿੰਡ ਖਿਉਵਾਲੀ ਇਸ਼ਕ ਦੀ ਹਨੇਰੀ 'ਚ ਖੁੱਭੇ ਤਿੰਨ ਬੱਚਿਆਂ ਦੇ ਪਿਤਾ ਅਤੇ ਪ੍ਰੇਮਿਕਾ ਨੇ ਸਪਰੇਅ ਪੀ ਕੇ ਖ਼ੁਦਕੁਸ਼ੀ ਕਰ ਲਈ। ਦੋਵਾਂ ਦੀਆਂ ਲਾਸ਼ਾਂ ਪਿੰਡ ਲੰਬੀ ਨੇੜੇ ਵਗਦੇ ਮਾਈਨਰ ਕੰਢਿਓਂ ਬਰਾਮਦ ਹੋਈਆਂ ਹਨ। ਲਾਸ਼ਾਂ...
ਗੁਰਬਾਣੀ ਤੁਕ ਤੋੜ ਮਰੋੜ ਕੇ ਪੇਸ਼ ਕਰਨ 'ਤੇ ਮੁਆਫੀ ਮੰਗੇ ਅਨੁਪਮ ਖੇਰ - ਲੌਂਗੋਵਾਲ
. . .  about 2 hours ago
ਤਲਵੰਡੀ ਸਾਬੋ, 2 ਜੁਲਾਈ (ਰਣਜੀਤ ਸਿੰਘ ਰਾਜੂ) - ਫ਼ਿਲਮ ਅਦਾਕਾਰ ਅਨੁਪਮ ਖੇਰ ਵੱਲੋਂ ਅੱਜ ਗੁਰਬਾਣੀ ਦੀ ਇੱਕ ਤੁਕ ਨੂੰ ਤੋੜ ਮਰੋੜ ਕੇ ਟਵੀਟ ਕਰਨ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਨਿੰਦਾ ਕਰਦਿਆਂ ਕਿਹਾ ਕਿ ਅਦਾਕਾਰ ਸਮੁੱਚੀ ਸਿੱਖ ਕੌਮ ਤੋਂ...
ਸਿੱਖਿਆ ਵਿਭਾਗ ਵੱਲੋਂ ਸ੍ਰੀ ਗੁਰੂੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਕਰਵਾਉਣ ਦਾ ਫੈਸਲਾ
. . .  about 3 hours ago
ਬੁਢਲਾਡਾ, 2 ਜੁਲਾਈ (ਸਵਰਨ ਸਿੰਘ ਰਾਹੀ) ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿੱਦਿਅਕ ਮੁਕਾਬਲੇ ਕਰਵਾਉਣ ਦਾ ਫੈਸਲਾ ਕੀਤਾ...
ਅੰਮ੍ਰਿਤਸਰ 'ਚ ਪੰਜ ਨਵੇਂ ਮਾਮਲੇ ਇਕ ਔਰਤ ਦੀ ਮੌਤ
. . .  about 3 hours ago
ਅੰਮ੍ਰਿਤਸਰ 2 ਜੁਲਾਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਦੇ ਪੰਜ ਹੋਰ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਇਕ ਹੋਰ ਔਰਤ ਮਰੀਜ਼ ਦੀ ਮੌਤ ਹੋ ਗਈ ਜੋ ਕਿ ਕੋਰੋਨਾ ਤੋਂ ਪੀੜਤ ਸੀ। ਇਸ ਦੀ ਪੁਸ਼ਟੀ ਸਿਵਲ ਸਰਜ਼ਨ ਡਾ: ਨਵਦੀਪ ਸਿੰਘ...
ਜ਼ਿਲ੍ਹਾ ਕਪੂਰਥਲਾ ਵਿਚ 6 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ
. . .  about 3 hours ago
ਕਪੂਰਥਲਾ, 2 ਜੁਲਾਈ (ਅਮਰਜੀਤ ਸਿੰਘ ਸਡਾਨਾ)-ਕਪੂਰਥਲਾ ਜ਼ਿਲ੍ਹੇ ਵਿਚ ਅੱਜ ਕੋਰੋਨਾ ਨਾਲ ਸਬੰਧਿਤ 6 ਨਵੇਂ ਕੇਸ ਪਾਜ਼ੀਟਿਵ ਪਾਏ ਗਏ ਹਨ। ਜਿਨ੍ਹਾਂ ਵਿਚੋਂ 5 ਵਿਅਕਤੀ ਪਹਿਲਾਂ ਪਾਜ਼ੀਟਿਵ ਪਾਏ ਗਏ ਇਕ ਵਿਅਕਤੀ ਦੇ ਪਰਿਵਾਰ ਨਾਲ ਸਬੰਧਿਤ ਹਨ। ਜਦਕਿ ਇਕ ਵਿਅਕਤੀ...
ਫ਼ਾਜ਼ਿਲਕਾ ਜ਼ਿਲ੍ਹੇ ਵਿਚ 5 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  about 3 hours ago
ਫ਼ਾਜ਼ਿਲਕਾ, 2 ਜੁਲਾਈ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਵਿਚ 5 ਹੋਰ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ,ਜਿਸ ਨਾਲ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ 28 ਐਕਟਿਵ ਕੇਸ ਹੋ ਗਏ ਹਨ ,ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ...
ਗੰਨਾ ਕਾਸ਼ਤਕਾਰਾਂ ਦੇ ਭੁਗਤਾਨ ਨੂੰ ਤੁਰੰਤ ਯਕੀਨੀ ਬਣਾਏ ਜਾਣ ਦਾ ਮੁੱਖ ਮੰਤਰੀ ਵੱਲੋਂ ਨਿਰਦੇਸ਼
. . .  about 3 hours ago
ਚੰਡੀਗੜ੍ਹ, 2 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਗੰਨਾ ਕਾਸ਼ਤਕਾਰਾਂ ਦੇ 2019-20 ਲਈ ਭੁਗਤਾਨ ਨੂੰ ਤੁਰੰਤ ਯਕੀਨੀ ਬਣਾਇਆ ਜਾਵੇ। ਸੂਬੇ ਦੀਆਂ 9 ਗੰਨਾ ਕੋਆਪਰੇਟਿਵ...
ਕੈਪਟਨ ਨੇ ਹੈਲਥ ਕੇਅਰ ਵਰਕਰਾਂ ਲਈ ਜਾਰੀ ਕੀਤਾ ਕੋਵਿਡ ਕਲੀਨਿਕਲ ਮੈਨੇਜਮੈਂਟ ਟੂਲ
. . .  about 3 hours ago
ਚੰਡੀਗੜ੍ਹ, 2 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਹੈਲਥ ਕੇਅਰ ਵਰਕਰਾਂ ਲਈ ਕੋਵਿਡ ਕਲੀਨਿਕਲ ਮੈਨੇਜਮੈਂਟ ਟੂਲ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਆਸਾਨੀ ਨਾਲ ਸਮਝ 'ਚ ਆਉਣ...
ਐਸ.ਸੀ ਕਮਿਸ਼ਨਰ ਪੰਜਾਬ ਦੇ ਮੈਂਬਰ ਵਲੋਂ ਪੱਖੋ ਕਲਾਂ ਜਮੀਨੀ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਉਪਰੰਤ ਦੋਸ਼ੀਆਂ ਖਿਲਾਫ਼ ਕਾਰਵਾਈ ਦੇ ਆਦੇਸ਼
. . .  about 4 hours ago
ਬਰਨਾਲਾ/ਰੂੜੇਕੇ ਕਲਾਂ 2 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਪੱਖੋਂ ਕਲਾਂ ਵਿਖੇ ਗ੍ਰਾਮ ਪੰਚਾਇਤ ਪੱਖੋਂ ਕਲਾਂ ਦੀ ਐੱਸ.ਸੀ ਭਾਈਚਾਰੇ ਲਈ ਰਾਖਵੀਂ ਜ਼ਮੀਨ ਕਰੀਬ 14 ਏਕੜ ਦੀ ਬੋਲੀ ਸਬੰਧੀ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਵਿਵਾਦ ਅਤੇ ਆਪਣੇ...
ਮਲੇਰਕੋਟਲਾ ਦੀ 60 ਸਾਲਾ ਔਰਤ ਦੀ ਕੋਰੋਨਾ ਕਾਰਨ ਮੌਤ, ਜ਼ਿਲ੍ਹਾ ਸੰਗਰੂਰ 'ਚ 14ਵੀਂ ਮੌਤ
. . .  about 4 hours ago
ਸੰਗਰੂਰ, 2 ਜੁਲਾਈ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਨੇ 14ਵੀਂ ਜਾਨ ਲੈ ਲਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਕੋਰੋਨਾ ਪੀੜਤ ਮਲੇਰਕੋਟਲਾ ਦੀ 60 ਸਾਲਾ ਔਰਤ ਰਜ਼ੀਆ ਬੇਗਮ ਜੋ ਬਲੱਡ ਪ੍ਰੈਸ਼ਰ ਸਮੇਤ ਕਈ ਬਿਮਾਰੀਆਂ ਤੋਂ ਪੀੜਤ ਸੀ। 23 ਜੂਨ ਤੋਂ ਲੁਧਿਆਣਾ...
ਮੋਗਾ 'ਚ ਦੋ ਹੋਰ ਪੁਲਿਸ ਮੁਲਾਜ਼ਮਾਂ ਸਮੇਤ ਚਾਰ ਨੂੰ ਹੋਇਆ ਕੋਰੋਨਾ
. . .  about 4 hours ago
ਮੋਗਾ, 2 ਜੁਲਾਈ (ਗੁਰਤੇਜ ਸਿੰਘ ਬੱਬੀ) - ਅੱਜ ਆਈਆਂ ਰਿਪੋਰਟਾਂ 'ਚ ਦੋ ਪੁਲਿਸ ਮੁਲਾਜਮਾਂ ਸਮੇਤ 4 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਚਾਰੇ ਪਾਜ਼ੀਟਿਵ ਮਰੀਜ਼ ਬਾਘਾ ਪੁਰਾਣਾ ਤੋਂ ਪਾਜ਼ੀਟਿਵ ਪੁਲਿਸ ਦੇ ਹੀ ਸੰਪਰਕ 'ਚ ਰਹੇ ਸਨ। ਜ਼ਿਲ੍ਹੇ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ 4 ਹੋਰ ਮਾਮਲੇ ਆਏ ਸਾਹਮਣੇ
. . .  about 4 hours ago
ਬਰਨਾਲਾ, 2 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਕਰੋਨਾ ਦੇ 4 ਹੋਰ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਆਈਆਂ ਰਿਪੋਰਟਾਂ ਵਿਚ ਸ਼ਹਿਰ ਬਰਨਾਲਾ ਦੀ ਇੱਕ 23 ਸਾਲਾ ਲੜਕੀ...
ਸ੍ਰੀ ਮੁਕਤਸਰ ਸਾਹਿਬ ਵਿਖੇ ਨੌਜਵਾਨ ਨੇ ਸਰੋਵਰ ਵਿਚ ਛਾਲ ਮਾਰੀ-ਭਾਲ ਜਾਰੀ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 2 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ ਦੇ ਸਰੋਵਰ ਵਿਚ ਇਕ ਦੁਕਾਨਦਾਰ ਨੌਜਵਾਨ ਵਲੋਂ ਛਾਲ ਮਾਰ ਦਿੱਤੀ ਗਈ ਅਤੇ ਉਸ ਦੀ ਭਾਲ ਲਈ ਗੋਤਾਖੋਰ ਬੁਲਾਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਗਾਂਧੀ ਚੌਂਕ ਨੇੜੇ...
ਕੈਪਟਨ ਨੇ ਡਾ. ਬਰਜਿੰਦਰ ਸਿੰਘ ਹਮਦਰਦ ਨੂੰ 'ਜੰਗ-ਏ-ਆਜ਼ਾਦੀ' ਮੈਮੋਰੀਅਲ ਦੀਆਂ ਜ਼ਿਮੇਵਾਰੀਆਂ ਤੋਂ ਮੁਕਤ ਕਰਨ ਤੋਂ ਕੀਤਾ ਇਨਕਾਰ, ਬਣੇ ਰਹਿਣਗੇ ਚੇਅਰਮੈਨ
. . .  about 5 hours ago
ਚੰਡੀਗੜ੍ਹ, 2 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰੋਜ਼ਾਨਾ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ 'ਜੰਗ-ਏ-ਆਜ਼ਾਦੀ' ਮੈਮੋਰੀਅਲ ਫਾਊਂਡੇਸ਼ਨ ਦੇ ਮੈਂਬਰ ਸਕੱਤਰ ਅਤੇ ਇਸ ਦੀ ਐਗਜ਼ੀਕਿਊਟਿਵ ਕਮੇਟੀ...
ਅਬੋਹਰ ਇਲਾਕੇ ਵਿਚ ਖ਼ਾਲਿਸਤਾਨ ਪੱਖੀ ਪੋਸਟਰ ਲੱਗੇ
. . .  about 5 hours ago
ਅਬੋਹਰ, 2 ਜੁਲਾਈ (ਕੁਲਦੀਪ ਸਿੰਘ ਸੰਧੂ) ਅਬੋਹਰ ਦੇ ਨਾਲ ਲੱਗਦੇ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਮਲੂਕਪੁਰਾ ਵਿੱਚ ਅੱਜ ਖ਼ਾਲਿਸਤਾਨ ਪੱਖੀ ਪੋਸਟਰ ਲੱਗੇ ਦੇਖੇ ਗਏ । ਥਾਣਾ ਸਦਰ ਪੁਲਿਸ ਦੇ ਏ. ਐੱਸ. ਆਈ. ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਮਲੁਕਪੁਰ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ...
ਜਲੰਧਰ 'ਚ ਕੋਰੋਨਾ ਦੇ 18 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  about 5 hours ago
ਜਲੰਧਰ, 2 ਜੁਲਾਈ (ਐਮ. ਐੱਸ. ਲੋਹੀਆ) - ਅੱਜ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚੋਂ 18 ਕੋਰੋਨਾ ਪਾਜ਼ੀਟਿਵ ਮਰੀਜ਼ਾਂ ....
ਪ੍ਰਧਾਨ ਮੰਤਰੀ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫ਼ੋਨ 'ਤੇ ਕੀਤੀ ਗੱਲਬਾਤ
. . .  about 5 hours ago
ਨਵੀਂ ਦਿੱਲੀ, 2 ਜੁਲਾਈ- ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 2 ਹਾੜ ਸੰਮਤ 551

ਖੰਨਾ / ਸਮਰਾਲਾ

ਰਸਤੇ 'ਚ ਘੇਰ ਕੇ ਅਣਪਛਾਤੇ ਵਿਅਕਤੀਆਂ ਵਲੋਂ ਕੀਤੀ ਕੁੱਟਮਾਰ ਨਾਲ 3 ਵਿਅਕਤੀ ਜ਼ਖ਼ਮੀ

ਖੰਨਾ, 15 ਜੂਨ (ਮਨਜੀਤ ਸਿੰਘ ਧੀਮਾਨ)-ਬੀਤੀ ਰਾਤ ਲਲਹੇੜੀ ਰੋਡ ਖੰਨਾ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਤਿੰਨ ਨਾਲ ਕੱੁਟਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ | ਸਿਵਲ ਹਸਪਤਾਲ ਖੰਨਾ ਵਿਖੇ ਦਾਖ਼ਲ ਨਰੇਸ਼ ਧੀਮਾਨ 22 ਸਾਲ ਪੁੱਤਰ ਸ਼ਾਮ ਲਾਲ ਵਾਸੀ ਲਲਹੇੜੀ ਰੋਡ ਖੰਨਾ ਨੇ ਦੱਸਿਆ ਕਿ ਮੈਂ ਤੇ ਮੇਰਾ ਦੋਸਤ ਲਲੇਸ਼ ਨਾਲ ਪਾਵਰ ਹਾਊਸ ਜਿੰਮ ਤੋਂ ਵਾਪਸ ਆਪਣੇ ਘਰ ਨੂੰ ਆ ਰਹੇ ਸੀ, ਉਸ ਸਮੇਂ ਜਦੋਂ ਅਸੀਂ ਦੋਵੇਂ ਆਦਰਸ਼ ਸਿਨੇਮਾ ਤੋਂ ਥੋੜ੍ਹਾ ਅੱਗੇ ਪੁੱਜੇ ਤਾਂ ਕੁੱਝ ਅਣਪਛਾਤੇ ਵਿਅਕਤੀਆਂ ਨੇ ਰਸਤੇ ਵਿਚ ਘੇਰ ਲਿਆ ਤੇ ਬਿਨਾਂ ਵਜ੍ਹਾ ਹੱਥੋਪਾਈ ਕਰਨ ਲੱਗ ਪਏ | ਜਦੋਂ ਇਹ ਵਿਅਕਤੀ ਝਗੜਾ ਕਰ ਰਹੇ ਸੀ ਤਾਂ ਉੱਥੋਂ ਲੰਘ ਰਹੇ ਇਕ ਵਿਅਕਤੀ ਜਤਿੰਦਰ ਕੁਮਾਰ ਜੋ ਰਾਤ ਸਮੇਂ ਸੈਰ ਕਰ ਰਹੇ ਸੀ ਤਾਂ ਉਸ ਨੇ ਝਗੜੇ ਦੌਰਾਨ ਅੱਗ ਆ ਕੇ ਛਡਵਾਉਣ ਲੱਗ ਪਿਆ | ਇਸ ਝਗੜੇ ਦੌਰਾਨ ਇਨ੍ਹਾਂ ਵਿਅਕਤੀਆਂ ਨੇ ਕੁੱਟਮਾਰ ਕਰ ਕੇ ਤਿੰਨਾਂ ਨੂੰ ਜ਼ਖ਼ਮੀ ਕਰ ਦਿੱਤਾ | ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ਵਿਅਕਤੀ ਸਿਵਲ ਹਸਪਤਾਲ ਖੰਨਾ ਵਿਖੇ ਦਾਖ਼ਲ ਕਰਵਾਇਆ ਗਿਆ | ਘਟਨਾ ਦੀ ਸੂਚਨਾ ਥਾਣਾ ਸ਼ਹਿਰੀ 1 ਖੰਨਾ ਪੁਲਸ ਨੂੰ ਦੇ ਦਿੱਤੀ ਗਈ ਹੈ |

95 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 3 ਕਾਬੂ

ਖੰਨਾ, 15 ਜੂਨ (ਮਨਜੀਤ ਸਿੰਘ ਧੀਮਾਨ)-ਥਾਣਾ ਸ਼ਹਿਰੀ 2 ਖੰਨਾ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 95 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ | ਏ. ਐੱਸ. ਆਈ. ਜਗਦੇਵ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਸਮੇਤ ਪਿ੍ਸਟਨ ਮਾਲ ਕੋਲ ਕੀਤੀ ਨਾਕਾਬੰਦੀ ...

ਪੂਰੀ ਖ਼ਬਰ »

ਪੱਛਮੀ ਬੰਗਾਲ ਦੀ ਘਟਨਾ ਦੇ ਵਿਰੋਧ ਵਿਚ ਇਲਾਕੇ ਦੇ ਡਾਕਟਰ 17 ਨੂੰ ਰਹਿਣਗੇ ਹੜਤਾਲ 'ਤੇ

 ਸਮਰਾਲਾ, 15 ਜੂਨ (ਸੁਰਜੀਤ)-ਪੱਛਮੀ ਬੰਗਾਲ ਵਿਚ ਮਰੀਜ਼ ਦੇ ਵਾਰਸਾਂ ਵਲੋਂ ਡਾਕਟਰਾਂ ਦੀ ਹੋਈ ਕੁੱਟ ਮਾਰ ਦੇ ਵਿਰੋਧ ਵਿਚ ਸਮਰਾਲਾ, ਮਾਛੀਵਾੜਾ ਅਤੇ ਖਮਾਣੋਂ ਦੇ ਪ੍ਰਾਈਵੇਟ ਅਤੇ ਸਰਕਾਰੀ ਡਾਕਟਰ ਆਈ. ਐਮ. ਏ. ਵਲੋਂ ਦਿੱਤੀ ਕਾਲ ਦੇ ਸਮਰਥਨ ਵਿਚ 17 ਜੂਨ ਨੂੰ ਸਵੇਰੇ 6 ਵਜੇ ...

ਪੂਰੀ ਖ਼ਬਰ »

ਗੁਲਜ਼ਾਰ ਗਰੁੱਪ ਦੇ 13 ਵਿਦਿਆਰਥੀਆਂ ਦੀ 7 ਲੱਖ ਤੱਕ ਦੇ ਪੈਕੇਜ 'ਤੇ ਹੋਈ ਚੋਣ

ਖੰਨਾ, 15 ਜੂਨ (ਹਰਜਿੰਦਰ ਸਿੰਘ ਲਾਲ)-ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਕੈਂਪਸ ਵਿਚ ਕਰਵਾਏ ਗਏ ਨੌਕਰੀ ਮੇਲੇ ਦੌਰਾਨ ਪੰਜ ਕੰਪਨੀਆਂ ਵੱਲੋਂ ਗੁਲਜ਼ਾਰ ਗਰੁੱਪ ਦੇ 13 ਵਿਦਿਆਰਥੀਆਂ ਦੀ ਚੋਣ ਕੀਤੀ ਗਈ | ਇਸ ਪਲੇਸਮੈਂਟ ਇਸ ਨੌਕਰੀ ਮੇਲੇ ਵਿਚ ਮੈਨੇਜਮੈਂਟ ਅਤੇ ...

ਪੂਰੀ ਖ਼ਬਰ »

ਮੋਟਰਸਾਈਕਲ ਵਿਚ ਬਿਜਲੀ ਦੀ ਤਾਰ ਫਸਣ ਕਾਰਨ ਮੋਟਰਸਾਈਕਲ ਸਵਾਰ ਜ਼ਖ਼ਮੀ

ਖੰਨਾ, 15 ਜੂਨ (ਮਨਜੀਤ ਸਿੰਘ ਧੀਮਾਨ)-ਸੜਕ 'ਤੇ ਡਿੱਗੀ ਪਈ ਬਿਜਲੀ ਦੀ ਤਾਰ ਮੋਟਰਸਾਈਕਲ ਵਿਚ ਫਸ ਜਾਣ ਕਾਰਨ ਮੋਟਰਸਾਈਕਲ ਚਾਲਕ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਜ਼ਖ਼ਮੀ ਕੇਵਲ ਸਿੰਘ ਵਾਸੀ ਹਮੀਦੀ ਜ਼ਿਲ੍ਹਾ ਬਰਨਾਲਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਫੱਲੇਵਾਲ ਬਹੁ-ਮੰਤਵੀ ਖੇਤੀਬਾੜੀ ਸਭਾ 'ਤੇ ਬਿਨਾਂ ਮੁਕਾਬਲਾ ਅਕਾਲੀ ਦਲ ਕਾਬਜ਼

ਜੋਧਾਂ/ਲੋਹਟਬੱਦੀ, 15 ਜੂਨ (ਗੁਰਵਿੰਦਰ ਸਿੰਘ ਹੈਪੀ, ਕੁਲਵਿੰਦਰ ਸਿੰਘ ਡਾਂਗੋਂ)-ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਫੱਲੇਵਾਲ ਸਥਿਤ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦੀ ਚੋਣ ਸਮੇਂ ਲਗਾਤਾਰ ਤੀਜੀ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਕਬਜ਼ਾ ਕੀਤਾ ਹੈ | 11 ਮੈਂਬਰੀ ...

ਪੂਰੀ ਖ਼ਬਰ »

ਕਰੀਬ 1 ਸਾਲ ਪਹਿਲਾਂ ਕੀਤੇ ਕਥਿਤ ਜਬਰ ਜਨਾਹ ਦਾ ਮਾਮਲਾ ਦਰਜ

ਖੰਨਾ, 15 ਜੂਨ (ਹਰਜਿੰਦਰ ਸਿੰਘ ਲਾਲ)-ਸਿਟੀ ਥਾਣਾ 2 ਦੀ ਪੁਲਿਸ ਨੇ ਇਕ ਔਰਤ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਵਿਅਕਤੀ ਦੇ ਿਖ਼ਲਾਫ਼ ਆਈ. ਪੀ. ਸੀ. ਧਾਰਾ 376 ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਸ਼ਿਕਾਇਤਕਰਤਾ ਦੇ ਅਨੁਸਾਰ ਉਸ ਦੀ ਲੜਕੀ ਦੀ ਉਮਰ 17 ਸਾਲ ਹੈ ਅਤੇ ...

ਪੂਰੀ ਖ਼ਬਰ »

ਗੁਰਮਿਲਾਪ ਸਿੰਘ ਡੱਲਾ ਦੀ ਖੰਨਾ ਬਰਾਂਚ ਲਗਵਾ ਰਹੀ ਹੈ ਵੱਡੀ ਗਿਣਤੀ ਵਿਚ ਓਪਨ ਵਰਕ ਪਰਮਿਟ ਵੀਜ਼ੇ

ਖੰਨਾ, 15 ਜੂਨ (ਹਰਜਿੰਦਰ ਸਿੰਘ ਲਾਲ)-ਮੈਕਰੋ ਗਲੋਬਲ ਖੰਨਾ ਇਲਾਕੇ ਦੇ ਵਿਦਿਆਰਥੀਆਂ ਨੂੰ ਸ਼ਾਨਦਾਰ ਇਮੀਗੇ੍ਰਸ਼ਨ ਸਰਵਿਸਿਜ਼ ਤੇ ਆਈਲੈਟਸ ਦੀ ਤਿਆਰੀ ਸਬੰਧੀ ਮਦਦਗਾਰ ਸਿੱਧ ਹੋ ਰਹੀ ਹੈ | ਮੈਕਰੋ ਗਲੋਬਲ ਖੰਨਾ ਜੀ. ਟੀ. ਬੀ. ਮਾਰਕੀਟ ਸਥਿਤ ਇੰਸਟੀਚਿਊਟ ਦੇ ਇਮੀਗਰੇਸ਼ਨ ...

ਪੂਰੀ ਖ਼ਬਰ »

ਸਮਰਾਲਾ-ਚਾਵਾ ਅਤੇ ਮਾਛੀਵਾੜਾ-ਖੰਨਾ ਸੜਕਾਂ 'ਤੇ ਪ੍ਰੀਮਿਕਸ ਪਾਉਣ ਦੀ ਮੰਗ

ਸਮਰਾਲਾ, 15 ਜੂਨ (ਸੁਰਜੀਤ)- ਸਮਰਾਲਾ-ਚਾਵਾ ਅਤੇ ਮਾਛੀਵਾੜਾ-ਖੰਨਾ ਸੜਕਾਂ ਦੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹਾਲਤ ਤੋਂ ਇਲਾਕੇ ਦੇ ਲੋਕ ਬਹੁਤ ਚਿੰਤਤ ਹਨ | ਸਮਾਜਿਕ ਜਥੇਬੰਦੀਆਂ ਵਲੋਂ ਕੀਤੇ ਗਏ ਸੰਘਰਸ਼, ਬੰਦ ਅਤੇ ਭੁੱਖ ਹੜਤਾਲਾਂ ਦੇ ਬਾਵਜੂਦ ਵੀ ਸੜਕਾਂ ਦੀ ਸਰਕਾਰ ...

ਪੂਰੀ ਖ਼ਬਰ »

ਬਾਬਾ ਮੱਦੂ ਤੇ ਬਾਬਾ ਗੈਂਡਾ ਦੀ ਯਾਦ 'ਚ ਮੱਲ੍ਹੀਪੁਰ 'ਚ ਬਰਸੀ ਮੌਕੇ 19ਵਾਂ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

ਦੋਰਾਹਾ, 15 ਜੂਨ (ਜਸਵੀਰ ਝੱਜ)-ਪਿੰਡ ਮੱਲ੍ਹੀਪੁਰ ਵਿਖੇ 'ਲੋਹਟ' ਗੋਤ ਦੇ ਵਡਾਰੂ 'ਬਾਬਾ ਮੱਦੂ ਲੋਹਟ ਤੇ ਬਾਬਾ ਗੈਂਡਾ ਲੋਹਟ' ਦੀਆਂ ਇਤਿਹਾਸਕ ਸਮਾਧਾਂ ਉੱਪਰ ਹਰ ਸਾਲ ਸਾਲ ਦੀ ਤਰ੍ਹਾਂ 'ਬਾਬਾ ਮੱਦੂ ਲੋਹਟ, ਬਾਬਾ ਗੈਂਡਾ ਲੋਹਟ ਪ੍ਰਬੰਧਕ ਕਮੇਟੀ ਮੱਲ੍ਹੀਪੁਰ' ਦੇ ਪ੍ਰਧਾਨ ...

ਪੂਰੀ ਖ਼ਬਰ »

ਜੀ. ਟੀ. ਰੋਡ ਨੂੰ ਛੱਡ ਕੇ ਖੰਨਾ ਨੂੰ ਆਉਂਦੀਆਂ ਬਹੁਤੀਆਂ ਸੜਕਾਂ ਦਾ ਬੁਰਾ ਹਾਲ ਲੋਕ ਪ੍ਰੇਸ਼ਾਨ

ਖੰਨਾ, 15 ਜੂਨ (ਮਨਜੀਤ ਸਿੰਘ ਧੀਮਾਨ)-ਖੰਨਾ ਸ਼ਹਿਰ ਨੂੰ ਆਲੇ ਦੁਆਲੇ ਏਰੀਆ ਨਾਲ ਜੋੜਦੀਆਂ ਸੜਕਾਂ ਦੀ ਖਸਤਾ ਹਾਲਤ ਹੈ¢ ਜਿੱਧਰ ਵੀ ਜਾਓ, ਵੱਡੇ ਵੱਡੇ ਟੋਏ ਤੇ ਪੁੱਟੀਆਂ ਸੜਕਾਂ ਹੀ ਦਿਸਦੀਆਂ ਹਨ¢ ਰੋਜ਼ਾਨਾ ਹੀ ਆਉਣ ਜਾਣ ਵਾਲੇ ਲੋਕਾਂ ਨੂੰ ਇਨ੍ਹਾਂ ਟੋਇਆਂ ਵਿਚੋਂ ...

ਪੂਰੀ ਖ਼ਬਰ »

ਅਹਿਮਦਗੜ੍ਹ ਸ਼ਹਿਰ 'ਚ ਚੋਰੀ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ

ਅਹਿਮਦਗੜ੍ਹ, 15 ਜੂਨ (ਪੁਰੀ)-ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਅੰਦਰ ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਕਾਰਨ ਸ਼ਹਿਰ ਨਿਵਾਸੀਆਂ ਵਿਚਕਾਰ ਦਹਿਸ਼ਤਾਨਾ ਮਾਹੌਲ ਬਣ ਗਿਆ ਹੈ | ਕਈ ਦਲੇਰਾਨਾ ਵਾਰਦਾਤਾਂ ਦੌਰਾਨ ਚੌਰਾ ਨੇ ਜਿੱਥੇ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਬਾਜਾਰ ...

ਪੂਰੀ ਖ਼ਬਰ »

ਜੀ. ਟੀ. ਰੋਡ ਨੂੰ ਛੱਡ ਕੇ ਖੰਨਾ ਨੂੰ ਆਉਂਦੀਆਂ ਬਹੁਤੀਆਂ ਸੜਕਾਂ ਦਾ ਬੁਰਾ ਹਾਲ ਲੋਕ ਪ੍ਰੇਸ਼ਾਨ

ਖੰਨਾ, 15 ਜੂਨ (ਮਨਜੀਤ ਸਿੰਘ ਧੀਮਾਨ)-ਖੰਨਾ ਸ਼ਹਿਰ ਨੂੰ ਆਲੇ ਦੁਆਲੇ ਏਰੀਆ ਨਾਲ ਜੋੜਦੀਆਂ ਸੜਕਾਂ ਦੀ ਖਸਤਾ ਹਾਲਤ ਹੈ¢ ਜਿੱਧਰ ਵੀ ਜਾਓ, ਵੱਡੇ ਵੱਡੇ ਟੋਏ ਤੇ ਪੁੱਟੀਆਂ ਸੜਕਾਂ ਹੀ ਦਿਸਦੀਆਂ ਹਨ¢ ਰੋਜ਼ਾਨਾ ਹੀ ਆਉਣ ਜਾਣ ਵਾਲੇ ਲੋਕਾਂ ਨੂੰ ਇਨ੍ਹਾਂ ਟੋਇਆਂ ਵਿਚੋਂ ...

ਪੂਰੀ ਖ਼ਬਰ »

ਬਸਪਾ ਵਲੋਂ ਮੁਕਤਸਰ ਘਟਨਾ ਦੀ ਨਿਖੇਧੀ

ਖੰਨਾ, 15 ਜੂਨ (ਜੋਗਿੰਦਰ ਸਿੰਘ ਓਬਰਾਏ)-ਅੱਜ ਇੱਥੇ ਬਹੁਜਨ ਸਮਾਜ ਪਾਰਟੀ ਸਰਕਲ ਖੰਨਾ ਦੀ ਮੀਟਿੰਗ ਮਹਿੰਦਰ ਸਿੰਘ ਦੀ ਪ੍ਰਧਾਨਗੀ ਹੇਠਾਂ ਹੋਈ, ਜਿਸ ਵਿਚ ਡਾ.ਜਸਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ | ਇਸ ਮੀਟਿੰਗ ਵਿਚ ਮੁਕਤਸਰ ਸਾਹਿਬ ਵਿਖੇ ਕਾਂਗਰਸੀਆਂ ਵੱਲੋਂ ...

ਪੂਰੀ ਖ਼ਬਰ »

ਪਿੰ੍ਰਸੀਪਲ ਦਲੀਪ ਸਿੰਘ ਮਾਂਗਟ ਸਵਰਗਵਾਸ

ਕੁਹਾੜਾ, 15 ਜੂਨ (ਤੇਲੂ ਰਾਮ ਕੁਹਾੜਾ)-ਪਿੰਡ ਛੰਦੜਾਂ (ਲੁਧਿਆਣਾ) ਦੇ ਜੰਮਪਲ ਪਿੰ੍ਰਸੀਪਲ ਦਲੀਪ ਸਿੰਘ ਮਾਂਗਟ ਪੁੱਤਰ ਹਰਨਾਮ ਸਿੰਘ ਖ਼ਾਲਸਾ ਕੈਨੇਡਾ ਦੇ ਸ਼ਹਿਰ ਸਰੀ ਵਿਚ ਸਵਰਗਵਾਸ ਹੋ ਗਏ | ਉਨ੍ਹਾਂ ਦੀ ਉਮਰ 93 ਸਾਲ ਸੀ ਅਤੇ ਉਹ ਪਿਛਲੇ 35 ਸਾਲਾਂ ਤੋਂ ਉੱਥੇ ਆਪਣੇ ...

ਪੂਰੀ ਖ਼ਬਰ »

ਜੇਲ੍ਹ ਵਿਚ ਬੈਠੇ ਕਰਮਚਾਰੀ ਨੂੰ ਤਨਖ਼ਾਹ ਦਿੱਤੇ ਜਾਣ ਦਾ ਮਾਮਲਾ ਆਇਆ ਸਾਹਮਣੇ

ਖੰਨਾ, 15 ਜੂਨ (ਹਰਜਿੰਦਰ ਸਿੰਘ ਲਾਲ)-ਬੀ. ਡੀ. ਪੀ. ਓ. ਦਫ਼ਤਰ ਖੰਨਾ ਦੇ ਜੇਲ੍ਹ ਦੇ ਅੰਦਰ ਬੈਠੇ ਮਨਰੇਗਾ ਸਕੱਤਰ ਦੀ ਤਨਖ਼ਾਹ ਬੈਂਕ ਖਾਤੇ ਵਿਚ ਜਮ੍ਹਾ ਹੋਣ ਦੇ ਇਲਜ਼ਾਮ ਅੱਜ ਇੱਥੇ ਇਕ ਆਰ. ਟੀ. ਆਈ. ਕਾਰਜਕਰਤਾ ਨੇ ਲਗਾਏ | ਇਹ ਇਲਜ਼ਾਮ ਵੀ ਲਗਾਇਆ ਗਿਆ ਕਿ ਜ਼ਮਾਨਤ 'ਤੇ ਆਉਣ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ

ਖੰਨਾ/ਬੀਜਾ, 15 ਜੂਨ (ਮਨਜੀਤ ਸਿੰਘ ਧੀਮਾਨ/ਕਸ਼ਮੀਰਾ ਸਿੰਘ ਬਗ਼ਲੀ)-ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੌਤ ਹੋ ਗਈ | ਮਿ੍ਤਕ ਵਿਅਕਤੀ ਦੀ ਪਹਿਚਾਣ ਸੁਖਦੇਵ ਸਿੰਘ (47) ਵਾਸੀ ਲੁਧਿਆਣਾ ਵਜੋਂ ਹੋਈ | ਮਿਲੀ ਜਾਣਕਾਰੀ ਅਨੁਸਾਰ ਸੁਖਦੇਵ ...

ਪੂਰੀ ਖ਼ਬਰ »

ਘਰ ਵਿਚ ਦਾਖ਼ਲ ਹੋ ਕੇ ਬਜ਼ੁਰਗ ਵਿਅਕਤੀ ਦੀ ਕੀਤੀ ਕੁੱਟਮਾਰ

ਖੰਨਾ, 15 ਜੂਨ (ਮਨਜੀਤ ਸਿੰਘ ਧੀਮਾਨ)-ਬੀਤੀ ਰਾਤ ਇਕ ਘਰ ਵਿਚ ਵੜ ਕੇ ਬਜ਼ੁਰਗ ਵਿਅਕਤੀ ਨਾਲ ਕੁੱਟਮਾਰ ਕਰ ਕੇ ਜ਼ਖ਼ਮੀ ਕਰ ਦੇਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖ਼ਲ ਬਜ਼ੁਰਗ ਕੇਵਲ ਸਿੰਘ 70 ਸਾਲ ਵਾਸੀ ਰਣਜੀਤ ਨਗਰ ਖੰਨਾ ਨੇ ਦੱਸਿਆ ਕਿ ਮੈਂ ਰਾਤ 10.30 ਵਜੇ ਦੇ ਕਰੀਬ ...

ਪੂਰੀ ਖ਼ਬਰ »

ਸਮਰਾਲਾ ਪੁਲਿਸ ਵਲੋਂ ਸਮੈਕ ਸਮੇਤ ਦੋ ਕਾਬੂ

ਸਮਰਾਲਾ, 15 ਜੂਨ (ਬਲਜੀਤ ਸਿੰਘ ਬਘੌਰ)-ਸਮਰਾਲਾ ਪੁਲਿਸ ਨੇ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਕੋਲੋਂ 2-2 ਗਰਾਮ ਸਮੈਕ ਬਰਾਮਦ ਕਰਕੇ ਐਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕੀਤਾ ਹੈ | ਕੇਸ ਵਿਚ ਨਾਮਜ਼ਦ ਵਿਅਕਤੀਆਂ ਦੀ ਪਹਿਚਾਣ ਯਾਦਵਿੰਦਰ ਸਿੰਘ ਤੇ ਸੰਦੀਪ ਸਿੰਘ ਵਾਸੀ ...

ਪੂਰੀ ਖ਼ਬਰ »

ਸੀ. ਆਈ. ਏ. ਇੰਸ. ਹਰਵਿੰਦਰ ਦੀ ਅਗਵਾਈ 'ਚ ਮੈਚਾਂ 'ਤੇ ਸੱਟਾ ਲਾਉਂਦੇ 4 ਕਾਬੂ

ਖੰਨਾ, 15 ਜੂਨ (ਹਰਜਿੰਦਰ ਸਿੰਘ ਲਾਲ)-ਸੀ. ਆਈ. ਏ ਸਟਾਫ਼ ਦੀ ਇਕ ਟੀਮ ਨੇ ਮੈਚ ਗੁਰੂ ਐਪ ਤੋਂ ਵਰਲਡ ਕੱਪ ਕ੍ਰਿਕਟ ਮੈਚਾਂ 'ਤੇ ਸੱਟਾ ਲਗਵਾਉਣ ਵਾਲੇ ਚਾਰ ਸੱਟੇਬਾਜ਼ਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਹੈ | ਫੜੇ ਗਏ ਵਿਅਕਤੀਆਂ ਦੀ ਪਹਿਚਾਣ ਨਰੇਸ਼ ਕੁਮਾਰ ਵਾਸੀ ਖੰਨਾ, ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX