ਤਾਜਾ ਖ਼ਬਰਾਂ


ਸ੍ਰੀ ਮੁਕਤਸਰ ਸਾਹਿਬ: ਕੈਬਨਿਟ ਮੰਤਰੀ ਸੁੱਖ ਸਰਕਾਰੀਆ ਵੱਲੋਂ ਮੀਂਹ ਤੋਂ ਪ੍ਰਭਾਵਿਤ ਖੇਤਰ ਦਾ ਦੌਰਾ
. . .  1 day ago
ਸ੍ਰੀ ਮੁਕਤਸਰ ਸਾਹਿਬ, 20 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਖੇਤਰ ਵਿਚ ਭਾਰੀ ਮੀਂਹ ਮਗਰੋਂ ਪੈਦਾ ਹੋਈ ਹੜ੍ਹਾਂ ਵਰਗੀ ਸਥਿਤੀ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਮੀਂਹ ਤੋਂ ਪ੍ਰਭਾਵਿਤ ਪਿੰਡ ਬੂੜਾ ਗੁੱਜਰ ਅਤੇ ...
ਪ੍ਰਧਾਨ ਮੰਤਰੀ ਮੋਦੀ ਨੇ ਸ਼ੀਲਾ ਦੀਕਸ਼ਿਤ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਨਵੀਂ ਦਿੱਲੀ, 20 ਜੁਲਾਈ - ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ...
ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਸੂਬੇ ਭਰ 'ਚ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੱਲ੍ਹ
. . .  1 day ago
ਮਲੌਦ, 20 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਮੈਡਮ ਇੰਦਰਪਾਲ ਕੌਰ ਨੇ ਦੱਸਿਆ ਕਿ ਪੰਜਾਬ- ਹਰਿਆਣਾ ਹਾਈਕੋਰਟ ਦੀ ਸੁਣਵਾਈ ਤਹਿਤ 2011 ਰਿਵਾਈਜ ਨਤੀਜੇ ਨਾਲ ਪਾਸ ਹੋਏ ਬੇਰੁਜ਼ਗਾਰ ਅਧਿਆਪਕਾਂ ...
ਭੇਦਭਰੀ ਹਾਲਤ ਵਿੱਚ ਵਿਆਹੁਤਾ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਥਾਣੇ ਬਾਹਰ ਰੱਖ ਕੇ ਦਿੱਤਾ ਧਰਨਾ
. . .  1 day ago
ਸਰਾਏ ਅਮਾਨਤ ਖਾਂ, 20 ਜੁਲਾਈ (ਨਰਿੰਦਰ ਸਿੰਘ ਦੋਦੇ)-ਕੁੱਟਮਾਰ ਕਰਕੇ ਵਿਆਹੁਤਾ ਦੀ ਹੱਤਿਆ ਕਰਨ ਵਾਲੇ ਸਹੁਰਾ ਪਰਿਵਾਰ ਵਿਰੁੱਧ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਰੋਸ਼ ਵਜੋਂ ਮ੍ਰਿਤਕਾ ਦੇ ਵਾਰਿਸਾਂ ਵੱਲੋਂ ਲਾਸ਼ ਨੂੰ ਥਾਣਾ ਸਰਾਏ ਅਮਾਨਤ ਖਾਂ ਅੱਗੇ ਰੱਖ ਕੇ ਧਰਨਾ ...
ਸ਼ੀਲਾ ਦੀਕਸ਼ਿਤ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੀ ਸੋਨੀਆ ਗਾਂਧੀ
. . .  1 day ago
ਨਵੀਂ ਦਿੱਲੀ, 20 ਜੁਲਾਈ- ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ ਨੂੰ ਨਿਜਾਮੂਦੀਨ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਹੈ। ਯੂ.ਪੀ.ਏ ਪ੍ਰਧਾਨ ਸੋਨੀਆ ਗਾਂਧੀ ਨੇ ਉੱਥੇ ਪਹੁੰਚ ਕੇ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਪਰਿਵਾਰਕ ...
ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਦਿੱਲੀ ਵਿੱਚ ਦੋ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ
. . .  1 day ago
ਨਵੀਂ ਦਿੱਲੀ, 20 ਜੁਲਾਈ- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਧੀਆ ਨੇ ਕਿਹਾ ਹੈ ਕਿ ਦਿੱਲੀ ਦੀ ਸਾਬਕਾ ਮੁੱਖਮੰਤਰੀ ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਦਿੱਲੀ ਸਰਕਾਰ ਨੇ ਦੋ ਦਿਨ ਦਾ ਰਾਸ਼ਟਰੀ ਸੋਗ ਰੱਖਣ ਦਾ ਫੈਸਲਾ ਕੀਤਾ..
ਟੋਲ ਟੈਕਸ ਵਾਲੀ ਜੀ.ਟੀ. ਰੋਡ ਤੇ ਤਹਿਸੀਲ ਰੋਡ ਮੀਂਹ ਦੇ ਪਾਣੀ ਨਾਲ ਹੋਇਆ ਜਲਥਲ
. . .  1 day ago
ਬਾਘਾਪੁਰਾਣਾ, 20 ਜੁਲਾਈ (ਬਲਰਾਜ ਸਿੰਗਲਾ)- ਗਰਮੀ ਦੀ ਰੁੱਤ ਦੀ ਦੂਸਰੀ ਮੋਹਲ਼ੇਧਾਰ ਬਰਸਾਤ ਬੇਸ਼ੱਕ 15-20 ਮਿੰਟ ਹੋਈ ਪਰ ਗੰਦੇ ਪਾਣੀ ਅਤੇ ਮੀਂਹ ਨੇ ਪ੍ਰਸ਼ਾਸਨ ਦੇ ਨਿਕਾਸੀ ਪ੍ਰਬੰਧ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਬਾਘਾ ਪੁਰਾਣਾ ਦੀ ਮੋਗੇ ਵਾਲੀ ਜੀ.ਟੀ. ਰੋਡ, ਜਿਸ ...
ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
. . .  1 day ago
ਨਵੀਂ ਦਿੱਲੀ, 20 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਦੁਖ ਦਾ ਪ੍ਰਗਟਾਵਾ ਕੀਤਾ। ਇਸ ਸੰਬੰਧੀ ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਸ਼ੀਲਾ ਦੀਕਸ਼ਿਤ ਦੇ ਦੇਹਾਂਤ ਨਾਲ ...
ਕੱਲ੍ਹ ਹੋਵੇਗਾ ਸ਼ੀਲਾ ਦੀਕਸ਼ਿਤ ਦਾ ਅੰਤਿਮ ਸਸਕਾਰ
. . .  1 day ago
ਨਵੀਂ ਦਿੱਲੀ, 20 ਜੁਲਾਈ - ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ(81) ਦਾ ਦੇਹਾਂਤ ਹੋ ਗਿਆ। ਅੱਜ ਸ਼ਾਮ 6 ਵਜੇ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ ਨੂੰ ਦਿੱਲੀ ਵਿੱਚ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲਿਆਂਦਾ ਜਾਵੇਗਾ। ਇਸ ...
ਡਾ. ਸਵਰਨ ਸਿੰਘ ਨੂੰ ਭਾਜਪਾ 'ਚ ਸ਼ਾਮਲ ਕਰਵਾਉਣ ਦਾ ਫ਼ੈਸਲਾ ਸ਼ਵੇਤ ਮਲਿਕ ਵੱਲੋਂ ਲਿਆ ਗਿਆ ਵਾਪਸ
. . .  1 day ago
ਜਲੰਧਰ, 20 ਜੁਲਾਈ (ਸ਼ਿਵ ਸ਼ਰਮਾ)- ਅੱਜ ਜਲੰਧਰ ਵਿਖੇ ਭਾਜਪਾ ਦੀ ਸੰਗਠਨ ਅਤੇ ਮੈਂਬਰਸ਼ਿਪ ਮੁਹਿੰਮ ਸਮਾਰੋਹ ਦੌਰਾਨ ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇਂ ਅਤੇ ਡਾ. ਸਵਰਨ ਸਿੰਘ (ਸੇਵਾ ਮੁਕਤ ਆਈ. ਏ. ਐੱਸ. ਅਫ਼ਸਰ) ਸੂਬਾ ਪ੍ਰਧਾਨ ਸ਼ਵੇਤ ਮਲਿਕ ਦੀ ...
ਸਿੱਧੂ ਦਾ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਸਥਾਨਕ ਵਿਭਾਗਾਂ ਵਿੱਚ ਕੀਤੇ ਗਏ ਵੱਡੇ ਪੱਧਰ 'ਤੇ ਤਬਾਦਲੇ
. . .  1 day ago
ਚੰਡੀਗੜ੍ਹ, 20 ਜੁਲਾਈ(ਸੁਰਜੀਤ ਸੱਤੀ)- ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਮੰਤਰੀ ਮੰਡਲ ਤੋਂ ਦਿੱਤੇ ਗਏ ਅਸਤੀਫ਼ੇ ਨੂੰ ਸੂਬਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਵੀਕਾਰ ਕੀਤੇ ਜਾਣ ਤੋਂ ਬਾਅਦ ਸਥਾਨਕ ਵਿਭਾਗਾਂ ਵਿੱਚ ਵੱਡੇ ਪੈਮਾਨੇ 'ਤੇ ਤਬਾਦਲੇ ਕੀਤੇ...
ਜਲ ਸਰੋਤ ਮੰਤਰੀ ਸੁੱਖ ਸਰਕਾਰੀਆ ਨੇ ਹਰੀਕੇ ਹੈੱਡ ਵਰਕਸ ਦਾ ਕੀਤਾ ਦੌਰਾ
. . .  1 day ago
ਹਰੀਕੇ ਪੱਤਣ, 20 ਜੁਲਾਈ(ਸੰਜੀਵ ਕੁੰਦਰਾ)- ਮੀਂਹ ਦੇ ਮੌਸਮ ਵਿੱਚ ਦਰਿਆਵਾਂ ਵਿੱਚ ਪਾਣੀ ਦੇ ਪੱਧਰ ਨੂੰ ਲੈ ਕੇ ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਬਿਆਸ-ਸਤਲੁਜ ਦਰਿਆ ਦੇ ਸੰਗਮ ਹਰੀਕੇ ਹੈੱਡ ਵਰਕਸ ਦਾ ਦੌਰਾ ਕੀਤਾ ਅਤੇ ਦਰਿਆਵਾਂ ...
ਸਿਮਰਜੀਤ ਸਿੰਘ ਬੈਂਸ ਨੇ 'ਸਾਡਾ ਪਾਣੀ, ਸਾਡਾ ਹੱਕ' ਜਨ ਅੰਦੋਲਨ ਤਹਿਤ ਪਟਿਆਲਾ ਵਿਖੇ ਕੀਤੀ ਸ਼ਿਰਕਤ
. . .  1 day ago
ਪਟਿਆਲਾ, 20 ਜੁਲਾਈ (ਧਰਮਿੰਦਰ ਸਿੰਘ ਸਿੱਧੂ)- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਪ੍ਰਧਾਨ ਵੱਲੋਂ ਪਟਿਆਲਾ ਵਿਖੇ 'ਸਾਡਾ ਪਾਣੀ, ਸਾਡਾ ਹੱਕ' ਜਨ ਅੰਦੋਲਨ ਤਹਿਤ ਪਹੁੰਚੇ ਇਸ ਮੌਕੇ ਬੈਂਸ ਨੇ ਕਿਹਾ ਕਿ ਰਿਪੇਰੀਅਨ ਸਿਧਾਂਤ ਅਨੁਸਾਰ, ਪੰਜਾਬ ...
ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ
. . .  1 day ago
ਨਵੀਂ ਦਿੱਲੀ, 20 ਜੁਲਾਈ- ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ ਹੋ ਗਿਆ। ਉਹ 81 ਸਾਲਾ ਦੇ...
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ
. . .  1 day ago
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ............
ਅਸਮ ਵਿੱਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 47
. . .  1 day ago
ਅਮਰੀਕੀ ਦੌਰੇ 'ਤੇ ਰਵਾਨਾ ਹੋਏ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ
. . .  1 day ago
ਪ੍ਰਿਅੰਕਾ ਗਾਂਧੀ ਦੀ ਹਿਰਾਸਤ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਜਤਾਇਆ ਵਿਰੋਧ
. . .  1 day ago
ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ, ਕਈ ਝੁਲਸੇ
. . .  1 day ago
ਸਮਾਜ ਭਲਾਈ ਯੋਜਨਾਵਾਂ 'ਤੇ ਖ਼ਰਚੇ ਜਾਣਗੇ ਦੋ ਸੌ ਕਰੋੜ ਰੁਪਏ -ਮੋਹਨ ਲਾਲ ਸੂਦ
. . .  1 day ago
ਲਾਲ ਜੀ ਟੰਡਨ ਹੋਣਗੇ ਮੱਧ ਪ੍ਰਦੇਸ਼ ਦੇ ਰਾਜਪਾਲ, ਅਨੰਦੀਬੇਨ ਸੰਭਾਲਣਗੇ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ
. . .  1 day ago
ਮੱਧ ਪ੍ਰਦੇਸ਼ ਵਿੱਚ ਬਜ਼ੁਰਗ ਦੀ ਕੁੱਟ-ਕੁੱਟ ਕੇ ਹੱਤਿਆ
. . .  1 day ago
ਪ੍ਰਿਅੰਕਾ ਗਾਂਧੀ ਵੱਲੋਂ ਸੋਨਭੱਦਰ ਹੱਤਿਆ ਕਾਂਡ ਮਾਮਲੇ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ
. . .  1 day ago
ਕੈਪਟਨ ਤੋਂ ਬਾਅਦ ਰਾਜਪਾਲ ਵੱਲੋਂ ਵੀ ਸਿੱਧੂ ਦੇ ਅਸਤੀਫ਼ੇ ਨੂੰ ਮਨਜ਼ੂਰੀ
. . .  1 day ago
ਕੈਪਟਨ ਤੋਂ ਬਾਅਦ ਰਾਜਪਾਲ ਨੇ ਵੀ ਸਿੱਧੂ ਦਾ ਅਸਤੀਫ਼ਾ ਕੀਤਾ ਮਨਜ਼ੂਰ
. . .  1 day ago
ਬਿਹਾਰ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ 'ਚ ਵੀ ਕਰ ਮੁਕਤ ਹੋਈ 'ਸੁਪਰ 30'
. . .  1 day ago
ਟਰੱਕ ਅਤੇ ਕਾਰ ਵਿਚਾਲੇ ਹੋਈ ਭਿਆਨਕ ਟਕੱਰ ’ਚ 9 ਲੋਕਾਂ ਦੀ ਹੋਈ ਮੌਤ
. . .  1 day ago
ਸੋਨਭੱਦਰ ਹੱਤਿਆ ਕਾਂਡ ਮਾਮਲਾ : ਪੀੜਤ ਔਰਤਾਂ ਨਾਲ ਮਿਲ ਕੇ ਭਾਵੁਕ ਹੋਈ ਪ੍ਰਿਅੰਕਾ ਗਾਂਧੀ
. . .  1 day ago
ਹਲਕਾ ਸ਼ੁਤਰਾਣਾ ਦੇ ਪਿੰਡ ਰਸੌਲੀ ਵਿਖੇ ਘੱਗਰ ਦਰਿਆ 'ਚ ਪਿਆ 200 ਫੁੱਟ ਪਾੜ
. . .  1 day ago
ਸੁਖ ਸਰਕਾਰੀਆ ਨੇ ਦਾਰਾਪੁਰ ਦੇ ਮੰਡ ਖੇਤਰ ਵਿੱਚ ਬਿਆਸ ਦਰਿਆ ਦਾ ਲਿਆ ਜਾਇਜ਼ਾ
. . .  1 day ago
ਜਿਸ ਭਾਜਪਾ ਨੇ ਉਂਗਲੀ ਫੜ੍ਹ ਕੇ ਚੱਲਣਾ ਸਿਖਾਇਆ ਸਿੱਧੂ ਨੇ ਉਸ ਨਾਲ ਹੀ ਕੀਤਾ ਵਿਸ਼ਵਾਸਘਾਤ- ਮਲਿਕ
. . .  1 day ago
ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇ ਅਤੇ ਡਾ. ਸਵਰਨ ਸਿੰਘ ਭਾਜਪਾ 'ਚ ਹੋਏ ਸ਼ਾਮਲ
. . .  1 day ago
ਸੋਨਭੱਦਰ ਹੱਤਿਆ ਕਾਂਡ ਮਾਮਲਾ : ਪ੍ਰਿਯੰਕਾ ਨੇ ਕਿਹਾ- ਪੁਲਿਸ ਨੇ 15 ਲੋਕਾਂ ਨੂੰ ਮਿਲਣ ਤੋਂ ਰੋਕਿਆ
. . .  1 day ago
ਸੋਨਭੱਦਰ ਹੱਤਿਆ ਕਾਂਡ : ਪੀੜਤਾਂ ਦੇ ਪਰਿਵਾਰਕ ਮੈਂਬਰ ਪ੍ਰਿਯੰਕਾ ਨੂੰ ਮਿਲਣ ਲਈ ਚੁਨਾਰ ਗੈਸਟ ਹਾਊਸ ਪਹੁੰਚੇ
. . .  1 day ago
ਮਹਾਰਾਸ਼ਟਰ 'ਚ ਲੱਗੇ ਭੂਚਾਲ ਦੇ ਝਟਕੇ
. . .  1 day ago
ਕੈਪਟਨ ਵਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ
. . .  1 day ago
ਕੈਪਟਨ ਵਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ
. . .  1 day ago
ਅੱਜ ਪ੍ਰਿਯੰਕਾ ਗਾਂਧੀ ਨੂੰ ਮਿਲਣ ਲਈ ਚੁਨਾਰ ਜਾਣਗੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ
. . .  1 day ago
ਸੋਨਭੱਦਰ ਹੱਤਿਆ ਕਾਂਡ ਦੇ ਪੀੜਤਾਂ ਨੂੰ ਮਿਲਣ ਜਾ ਰਹੇ ਟੀ. ਐੱਮ. ਸੀ. ਨੇਤਾਵਾਂ ਨੂੰ ਪੁਲਿਸ ਨੇ ਰੋਕਿਆ
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਬਿਜਲੀ ਦੀ ਦੁਕਾਨ 'ਤੇ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
. . .  1 day ago
ਬੀ. ਐੱਸ. ਐੱਫ. ਦੇ ਆਈ. ਜੀ. ਨੇ 'ਕਾਰਗਿਲ ਵਿਜੇ ਦਿਵਸ' ਮੌਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਚੀਨ ਦੀ ਗੈਸ ਫੈਕਟਰੀ 'ਚ ਹੋਏ ਧਮਾਕੇ 'ਚ 10 ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  1 day ago
ਇਲਾਹਾਬਾਦ ਹਾਈਕੋਰਟ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਰੀ ਕੀਤਾ ਨੋਟਿਸ
. . .  1 day ago
ਵਿਜੇ ਦਿਵਸ ਮੌਕੇ ਅੱਜ ਕਾਰਗਿਲ ਜਾਣਗੇ ਰਾਜਨਾਥ ਸਿੰਘ
. . .  1 day ago
ਅਰੁਣਾਚਲ ਪ੍ਰਦੇਸ਼ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਅੱਜ ਦਾ ਵਿਚਾਰ
. . .  1 day ago
ਯੂਨਿਟ ਪਰਤੇ ਫ਼ੌਜੀ ਵੀਰ ਦੇ ਲਾਪਤਾ ਹੋਣ ਨਾਲ ਇਲਾਕੇ ਵਿਚ ਹਾਹਾਕਾਰ
. . .  2 days ago
ਬਾਬਾ ਰਾਜਨ ਸਿੰਘ ਉਪਰ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਪਰਚਾ ਦਰਜ
. . .  2 days ago
ਮੋਹਨ ਲਾਲ ਸੂਦ ਨੇ ਸੰਭਾਲਿਆ ਅਹੁਦਾ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 2 ਹਾੜ ਸੰਮਤ 551
ਿਵਚਾਰ ਪ੍ਰਵਾਹ: ਸਾਨੂੰ ਸ਼ਾਂਤੀ ਚਾਹੀਦੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ਾਂਤੀ ਦੇ ਮਾਹੌਲ ਵਿਚ ਹੀ ਸੁਤੰਤਰਤਾ ਰਹਿ ਸਕਦੀ ਹੈ। -ਆਈਜਨ ਹਾਵਰ

ਅਜੀਤ ਮੈਗਜ਼ੀਨ

ਪੁਲਾੜ ਦੇ ਖੇਤਰ ਵਿਚ ਭਾਰਤ ਦੀ ਹੈਰਾਨੀਜਨਕ ਕ੍ਰਾਂਤੀ

11 ਸਾਲ ਪਹਿਲਾਂ ਭਾਰਤ ਨੇ ਆਪਣਾ ਵਿਸ਼ਾਲ ਚੰਦਰਮਾ ਖੋਜ ਮਿਸ਼ਨ ਲਾਂਚ ਕੀਤਾ ਸੀ ਅਤੇ ਅਮਰੀਕਾ, ਰੂਸ ਤੇ ਚੀਨ ਤੋਂ ਬਾਅਦ ਇਸ ਇਲੀਟ ਕਲੱਬ ਵਿਚ ਸ਼ਾਮਿਲ ਹੋਣ ਵਾਲਾ ਭਾਰਤ ਚੌਥਾ ਦੇਸ਼ ਬਣ ਗਿਆ ਸੀ | ਹੁਣ 15 ਜੁਲਾਈ 2019 ਨੂੰ ਅਸੀਂ ਚੰਦਰਮਾ ਦੇ ਆਪਣੇ ਦੂਜੇ ਸਫ਼ਰ ਵਿਚ ਜਾਣ ਵਾਲੇ ਹਾਂ | ਚੰਦਰਯਾਨ-1 ਨੇ ਦੁਨੀਆ ਭਰ 'ਚ ਸੁਰਖ਼ੀਆਂ ਹਾਸਲ ਕੀਤੀਆਂ ਸਨ ਕਿਉਂਕਿ ਉਸ ਨੇ ਹੀ ਪਹਿਲੀ ਵਾਰ ਚੰਦਰਮਾ 'ਤੇ ਪਾਣੀ ਦੇ ਹੋਣ ਦੀ ਪੁਸ਼ਟੀ ਕੀਤੀ ਸੀ | ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਨੇ ਮੰਗਲਯਾਨ ਤੋਂ ਵੀ ਆਪਣੇ ਹਿੱਸੇ ਦੀ ਪ੍ਰਸਿੱਧੀ ਹਾਸਲ ਕੀਤੀ ਸੀ, ਕਿਉਂਕਿ ਉਹ ਪਹਿਲੀ ਹੀ ਕੋਸ਼ਿਸ਼ ਵਿਚ ਮੰਗਲ ਗ੍ਰਹਿ 'ਤੇ ਪਹੁੰਚਿਆ ਹੈ ਅਤੇ ਉਹ ਵੀ ਬਹੁਤ ਘੱਟ ਖਰਚ ਵਿਚ | ਹੁਣ ਚੰਦਰਯਾਨ-2 ਚੰਦਰਮਾ ਉੱਤੇ ਇਕ ਰੋਵਰ ਸਾਫਟ-ਲੈਂਡ ਕਰੇਗਾ ਤਾਂ ਕਿ ਵਧੇਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ ਅਤੇ ਨਾਸਾ ਨਾਲ ਵੀ ਸਬੰਧ ਮਜ਼ਬੂਤ ਹੋ ਸਕਣ |
ਚੰਦਰਯਾਨ-1 ਵਿਚ ਸਿਰਫ਼ ਆਰਬਿਟਰ ਅਤੇ ਇੰਪੈਕਟਰ ਹੀ ਸਨ, ਪਰ ਦੂਜਾ ਮਿਸ਼ਨ ਕਿਤੇ ਜ਼ਿਆਦਾ ਸੰਵੇਦਨਸ਼ੀਲ ਹੋਵੇਗਾ | ਇਸ ਤੋਂ ਵੀ ਮਹੱਤਵਪੂਰਨ ਇਹ ਹੈ ਕਿ ਇਕ ਤਰ੍ਹਾਂ ਨਾਲ ਇਹ ਸਭ ਬੇਹੱਦ ਆਸਾਂ ਵਾਲੇ ਗਗਨਯਾਨ ਪ੍ਰਾਜੈਕਟ ਦੀ ਪੇਸ਼ਬੰਦੀ ਹੈ, ਜਿਸ ਰਾਹੀਂ ਭਾਰਤ ਨੇ ਸਾਲ 2022 ਤੱਕ ਪੁਲਾੜ ਵਿਚ ਆਦਮੀ ਭੇਜਣ ਦਾ ਟੀਚਾ ਮਿਥਿਆ ਹੈ | ਇਸ ਸਬੰਧ ਵਿਚ 13 ਜੂਨ 2019 ਨੂੰ ਇਸਰੋ ਨੇ ਇਹ ਇਤਿਹਾਸਕ ਐਲਾਨ ਕੀਤਾ ਕਿ ਅਗਲੇ ਸੱਤ ਸਾਲ ਵਿਚ ਭਾਰਤ ਦਾ ਆਪਣਾ ਪੁਲਾੜ ਸਟੇਸ਼ਨ ਹੋਵੇਗਾ | ਆਪਣੇ ਪੁਲਾੜ ਸਟੇਸ਼ਨ ਦੀ ਸਥਾਪਨਾ ਗਗਨਯਾਨ ਮਿਸ਼ਨ ਦਾ ਹੀ ਵਿਸਤਾਰ ਹੋਵੇਗਾ, ਜਿਸ ਹੇਠ ਤਿੰਨ ਭਾਰਤੀ ਪੁਲਾੜ ਯਾਤਰੀਆਂ ਨੂੰ ਸੱਤ ਦਿਨ ਤੱਕ ਪੁਲਾੜ (ਲੋਅਰ ਅਰਥ ਆਰਬਿਟ 120-400 ਕਿਮੀ) ਵਿਚ ਭੇਜਿਆ ਜਾਵੇਗਾ | ਪਰ ਗਗਨਯਾਨ ਮਿਸ਼ਨ ਤੋਂ ਬਾਅਦ ਹੀ ਪੁਲਾੜ ਸਟੇਸ਼ਨ ਦਾ ਕੰਮ ਅੱਗੇ ਵਧਾਇਆ ਜਾਵੇਗਾ |
ਇਸਰੋ ਦੇ ਮੁਖੀ ਕੇ. ਸ਼ਿਵਨ ਅਨੁਸਾਰ, 'ਅਸੀਂ ਮੌਜੂਦਾ ਕੌਮਾਂਤਰੀ ਪੁਲਾੜ ਸਟੇਸ਼ਨ (ਆਈ. ਐਸ. ਐਸ.) ਦਾ ਹਿੱਸਾ ਨਹੀਂ ਬਣਨਾ ਚਾਹੁੰਦੇ, ਇਸ ਲਈ ਅਸੀਂ ਆਪਣਾ ਪੁਲਾੜ ਸਟੇਸ਼ਨ ਸਥਾਪਿਤ ਕਰਨਾ ਚਾਹੁੰਦੇ ਹਾਂ | ਪਰ ਸਾਡਾ ਸਟੇਸ਼ਨ ਜੋ 5 ਤੋਂ 7 ਸਾਲ ਵਿਚ ਸਥਾਪਿਤ ਹੋਵੇਗਾ, ਇਹ ਬਹੁਤ ਵੱਡਾ ਨਹੀਂ ਹੋਵੇਗਾ, ਇਹ ਸਿਰਫ਼ 20 ਟਨ ਦਾ ਹੋਵੇਗਾ ਅਤੇ ਮਾਈਕ੍ਰੋਗ੍ਰੈਵਿਟੀ ਟੈਸਟਸ ਸਮੇਤ ਵਿਗਿਆਨਿਕ ਅਧਿਐਨਾਂ ਲਈ ਵਰਤਿਆ ਜਾਵੇਗਾ | ਇਸ ਸਟੇਸ਼ਨ ਵਿਚ ਲੋਕ 15-20 ਦਿਨ ਤਕ ਰਹਿ ਸਕਣਗੇ |' ਵਰਣਨਯੋਗ ਹੈ ਕਿ ਇਸਰੋ ਦੀ ਯੋਜਨਾ ਉਨ੍ਹਾਂ ਕੌਮਾਂਤਰੀ ਕੋਸ਼ਿਸ਼ਾਂ ਵਿਚ ਸ਼ਾਮਿਲ ਹੋਣ ਦੀ ਵੀ ਹੈ ਜਿਨ੍ਹਾਂ ਹੇਠ ਮਨੁੱਖ ਨੂੰ ਚੰਦਰਮਾ ਅਤੇ ਮੰਗਲ ਗ੍ਰਹਿ 'ਤੇ ਭੇਜਿਆ ਜਾਵੇਗਾ ਅਤੇ ਚੰਦਰਮਾ 'ਤੇ ਮਨੁੱਖੀ ਕਾਲੋਨੀ ਬਣਾਈ ਜਾਵੇਗੀ | ਹਾਲਾਂਕਿ ਪੁਲਾੜ ਸਟੇਸ਼ਨ ਦਾ ਐਲਾਨ ਪਹਿਲੀ ਵਾਰ 13 ਜੂਨ ਨੂੰ ਕੀਤਾ ਗਿਆ, ਪਰ ਇਸ ਦੀ ਮੁੱਖ ਤਕਨਾਲੋਜੀ ਉੱਤੇ ਕਾਫ਼ੀ ਸਮੇਂ ਤੋਂ ਖਾਮੋਸ਼ੀ ਨਾਲ ਕੰਮ ਚੱਲ ਰਿਹਾ ਸੀ |
ਇਸ ਤਕਨਾਲੋਜੀ ਜ਼ਰੀਏ ਆਦਮੀਆਂ ਨੂੰ ਇਕ ਵਾਹਨ ਜਾਂ ਪੁਲਾੜ ਕ੍ਰਾਫ਼ਟ ਤੋਂ ਦੂਜੇ 'ਤੇ ਬਦਲਿਆ ਜਾ ਸਕੇਗਾ, ਪਰ ਫੌਰੀ ਟੀਚਾ ਪੁਲਾੜ ਕ੍ਰਾਫ਼ਟ ਵਿਚ ਦੁਬਾਰਾ ਬਾਲਣ ਭਰਨਾ ਹੈ ਤਾਂ ਕਿ ਉਸ ਨੂੰ ਲੰਬਾ ਜੀਵਨ ਦਿੱਤਾ ਜਾ ਸਕੇ ਅਤੇ ਮੌਜੂਦਾ ਪੁਲਾੜ ਕ੍ਰਾਫ਼ਟ ਨੂੰ ਹੋਰ ਮਹੱਤਵਪੂਰਨ ਸਿਸਟਮ ਟ੍ਰਾਂਸਫਰ ਕਰਨਾ ਵੀ ਹੈ | ਇਸ ਤੋਂ ਇਨਕਾਰ ਕਰਨਾ ਮੁਸ਼ਕਿਲ ਹੈ ਕਿ ਆਪਣੇ ਦੇਸ਼ ਵਿਚ ਲਿੰਗ ਨਾ-ਬਰਾਬਰੀ ਹੈ ਜੋ ਸਮਾਜਿਕ ਤੇ ਆਰਥਿਕ ਤਰੱਕੀ ਵਿਚ ਰੁਕਾਵਟ ਬਣਦੀ ਹੈ, ਪਰ ਚੰਦਰਯਾਨ-2 ਦੀ ਇਕ ਜ਼ਬਰਦਸਤ ਵਰਣਨਯੋਗ ਗੱਲ ਇਹ ਹੈ ਕਿ ਇਸ ਅੰਤਰਗ੍ਰਹਿ ਮਿਸ਼ਨ ਦੀ ਪ੍ਰਾਜੈਕਟ ਨਿਰਦੇਸ਼ਕ ਤੋਂ ਲੈ ਕੇ ਮਿਸ਼ਨ ਨਿਰਦੇਸ਼ਕ ਤੱਕ ਸਾਰੀਆਂ ਔਰਤਾਂ ਹਨ | ਸਵਾਗਤਯੋਗ ਗੱਲ ਇਹ ਹੈ ਕਿ ਇਸ ਮਿਸ਼ਨ ਦੀ ਟੀਮ ਵਿਚ ਲਗਪਗ 30 ਫ਼ੀਸਦੀ ਔਰਤਾਂ ਹਨ | ਚੇਤੇ ਰਹੇ ਕਿ ਇਸਰੋ ਦੇ ਪਹਿਲਾਂ ਵਾਲੇ ਮਿਸ਼ਨਾਂ ਜਿਵੇਂ ਮੰਗਲਯਾਨ ਦੌਰਾਨ ਵੀ ਕੰਟਰੋਲ ਰੂਮ ਵਿਚ ਔਰਤਾਂ ਦੀ ਗਿਣਤੀ ਕਾਫ਼ੀ ਹੁੰਦੀ ਸੀ |
ਇਸ ਨਾਲ ਨਾ ਸਿਰਫ਼ ਇਹ ਵਿਸ਼ਵ ਪੱਧਰੀ ਧਾਰਨਾ ਟੁੱਟਦੀ ਹੈ ਕਿ ਰਾਕੇਟ ਸਾਇੰਸ ਮਰਦਾਂ ਦਾ ਖੇਤਰ ਹੈ ਬਲਕਿ ਇਸ ਤੋਂ ਭਾਰਤੀ ਸੰਗਠਨ ਦੀ ਪ੍ਰੇਰਣਾਦਾਇਕ ਤਸਵੀਰ ਵੀ ਸਾਹਮਣੇ ਆਉਂਦੀ ਹੈ | ਔਰਤਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਉਹ ਪ੍ਰਸੰਸਾਯੋਗ ਕਾਰਜ ਕਰ ਵੀ ਰਹੀਆਂ ਹਨ | ਇਕ ਸਮਾਂ ਸੀ ਜਦੋਂ ਪੁਲਾੜ ਮਿਸ਼ਨਾਂ ਨੂੰ ਕੌਮ ਲਈ ਦਿਖਾਵਟੀ ਪ੍ਰਾਜੈਕਟ ਸਮਝਿਆ ਜਾਂਦਾ ਸੀ | ਅੱਜ ਇਹ ਹੋਂਦ ਲਈ ਜ਼ਰੂਰੀ ਵੀ ਹੈ ਕਿਉਂਕਿ ਅੱਜ ਸੈਟੇਲਾਈਟ ਧਰਤੀ ਦੇ ਅਣਗਿਣਤ ਮਹੱਤਵਪੂਰਨ ਕੰਮਾਂ ਨੂੰ ਕੰਟਰੋਲ ਕਰਦੀਆਂ ਹਨ, ਜਿਵੇਂ ਸੰਚਾਰ, ਮੌਸਮ ਦੀ ਮੈਪਿੰਗ ਆਦਿ | ਅੱਜ ਦਾ ਤੱਥ ਇਹ ਹੈ ਕਿ ਪੁਲਾੜ ਮਨੁੱਖੀ ਜੀਵਨ ਤੋਂ ਬਾਹਰ ਦੀ ਚੀਜ਼ ਨਹੀਂ ਹੈ | ਇਸ ਲਈ ਸਵਾਗਤਯੋਗ ਹੈ ਕਿ ਭਾਰਤ ਤੇ ਇਸਰੋ ਆਪਣੇ ਪੁਲਾੜ ਮਿਸ਼ਨ ਦਾ ਵਿਸਤਾਰ ਕਰ ਰਹੇ ਹਨ | ਇਹ ਕੌਮੀ ਸੁਰੱਖਿਆ ਲਈ ਵੀ ਜ਼ਰੂਰੀ ਹੈ ਪਰ ਵਿਗਿਆਨ ਲਈ ਇਸਰੋ ਨੂੰ ਜੋ ਬਿਨਾਂ ਸ਼ਰਤ ਸਮਰਥਨ ਮਿਲ ਰਿਹਾ ਹੈ, ਉਸ ਦਾ ਵਿਸਤਾਰ ਹੋਰ ਖੇਤਰਾਂ ਵਿਚ ਵੀ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਵਿਕਾਸਸ਼ੀਲ ਤੋਂ ਵਿਕਸਿਤ ਦੇਸ਼ ਬਣ ਸਕਾਂਗੇ |
ਕੁਝ ਦਿਨ ਪਹਿਲਾਂ ਮਹਾਰਾਸ਼ਟਰ ਵਿਚ ਕਿਸਾਨ ਇਸ ਗੱਲ ਦਾ ਵਿਰੋਧ ਕਰ ਰਹੇ ਸਨ ਕਿ ਕੇਂਦਰ ਨੇ ਜੀ. ਐਮ. ਫਸਲ 'ਤੇ ਰੋਕ ਲਾ ਦਿੱਤੀ ਹੈ | ਇਹ ਇਕ ਭਖਦੀ ਮਿਸਾਲ ਹੈ ਕਿ ਖੱਬੇਪੱਖੀਆਂ ਤੇ ਦੱਖਣੀ ਪੱਖੀਆਂ ਨੇ ਹੱਥ ਮਿਲਾ ਲਿਆ ਹੈ | ਖੇਤੀ ਵਿਚ ਵਿਗਿਆਨ ਨੂੰ ਦਾਖਲ ਨਾ ਹੋਣ ਦੇਣ ਲਈ | ਰਾਜਨੀਤੀ ਨੂੰ ਵਿਗਿਆਨਕ ਫ਼ੈਸਲੇ 'ਤੇ ਭਾਰੂ ਨਹੀਂ ਹੋਣਾ ਦੇਣਾ ਚਾਹੀਦਾ | ਜਦੋਂ ਤੱਕ ਭਾਰਤ ਤੋਂ ਇਹ ਰੋਗ ਦੂਰ ਨਹੀਂ ਹੁੰਦਾ ਉਦੋਂ ਤੱਕ ਅਸੀਂ ਪੇਟੈਂਟਸ ਤੇ ਤਕਨਾਲੋਜੀ 'ਚ ਨਵੇਂਪਨ ਵਿਚ ਪਛੜਦੇ ਹੀ ਰਹਾਂਗੇ | ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਵਿਗਿਆਨ ਦੇ ਫੁੱਲ ਨੂੰ ਹਰ ਥਾਂ ਖਿੜਨ ਦੇਵੇ | ਫਿਲਹਾਲ, ਜੀ. ਐਸ. ਐਲ. ਵੀ. ਮਾਰਕ-3 (ਬਾਹੂਬਲੀ) ਜੋ ਚੰਦਰਯਾਨ-2 ਲੂਨਰਕ੍ਰਾਫ਼ਟ ਨੂੰ ਚੁੱਕ ਕੇ ਲੈ ਜਾਵੇਗਾ ਅਤੇ ਜਿਸ ਦਾ ਵਜ਼ਨ 3.8 ਟਨ ਹੋਵੇਗਾ ਨੂੰ ਸ੍ਰੀਹਰੀਕੋਟਾ ਤੋਂ 15 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ |
ਇਹ ਯਾਨ ਇਸ ਵਾਰ ਚੰਦਰਮਾ ਤੱਕ ਆਰਬਿਟਰ, ਲੈਂਡਰ ਤੇ ਰੋਵਰ ਰਾਹੀਂ ਜਾਵੇਗਾ | ਇਕ ਵਾਰ ਜਦੋਂ ਜੀ. ਐਸ. ਐਲ. ਵੀ. ਜੀਓ ਟ੍ਰਾਂਸਫਰ ਆਰਬਿਟ ਪਹੁੰਚ ਜਾਵੇਗਾ ਤਾਂ ਉਹ ਕ੍ਰਾਫ਼ਟ ਨੂੰ 170 ਕਿ.ਮੀ.__1MP__20,000 ਕਿ.ਮੀ. ਅੰਡਾਕਾਰ ਆਰਬਿਟ ਵਿਚ ਪਾ ਦਵੇਗਾ | ਥਰਸੱਟਰ ਫਾਇਰ ਕਰਕੇ ਕ੍ਰਾਫ਼ਟ ਨੂੰ ਲੂਨਰ ਆਰਬਿਟ ਵੱਲ ਲੈ ਜਾਇਆ ਜਾਵੇਗਾ | 20-21 ਦਿਨ ਵਿਚ 3,84,400 ਕਿ.ਮੀ. ਦਾ ਸਫ਼ਰ ਤੈਅ ਕਰਨ ਤੋਂ ਬਾਅਦ ਕ੍ਰਾਫ਼ਟ ਚੰਦਰਮਾ ਦੇ ਆਰਬਿਟ ਵਿਚ ਪਹੁੰਚ ਜਾਵੇਗਾ, ਜਿਥੇ ਪਹੁੰਚ ਕੇ ਵਿਕਰਮ ਨਾਮੀ ਲੈਂਡਰ ਆਰਬਿਟਰ ਤੋਂ ਵੱਖ ਹੋ ਜਾਵੇਗਾ | ਪਰ ਆਰਬਿਟਰ ਚੰਦਰਮਾ ਦੀ ਸਤ੍ਹਾ ਤੋਂ 100 ਕਿ.ਮੀ. ਦੇ ਫਾਸਲੇ 'ਤੇ ਚੰਦਰਮਾ ਦੇ ਆਲੇ-ਦੁਆਲੇ ਘੁੰਮਦਾ ਰਹੇਗਾ | 6 ਸਤੰਬਰ ਨੂੰ ਵਿਕਰਮ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਸਾਫਟ-ਲੈਂਡਿੰਗ ਕਰੇਗਾ | ਇਸ ਖੇਤਰ ਦੀ ਹਾਲੇ ਤੱਕ ਖੋਜ ਨਹੀਂ ਕੀਤੀ ਗਈ ਹੈ | ਵਿਕਰਮ ਵਿਚ ਜੋ ਨਾਸਾ ਦਾ ਪੇਲੋਡ ਹੋਵੇਗਾ, ਉਹ ਧਰਤੀ ਤੇ ਚੰਦਰਮਾ ਦੇ ਫਾਸਲੇ ਨੂੰ ਮਾਪੇਗਾ ਅਤੇ ਲੈਂਡਰ ਦੀ ਸਹੀ ਲੋਕੇਸ਼ਨ ਦੀ ਭਾਲ ਕਰੇਗਾ | ਅੱਠ ਪੇਲੋਡਜ਼ ਦੇ ਨਾਲ ਆਰਬਿਟਰ ਚੰਦਰਮਾ ਦੀ 3ਡੀ ਮੈਪਿੰਗ ਕਰੇਗਾ ਅਤੇ ਸੋਲਰ ਐਕਸ-ਰੇਅ ਸਪੈਕਟਰਮ ਦੀ ਸਮੀਖਿਆ ਕਰੇਗਾ, ਲੂਨਰ ਅਕਸੋਸਫੀਅਰ ਦਾ ਅਧਿਐਨ ਕਰੇਗਾ ਅਤੇ ਹੋਰ ਕਈ ਕੁਝ ਦੇਖੇਗਾ | ਰੋਵਰ ਲੈਂਡਰ ਤੋਂ ਬਾਹਰ ਨਿਕਲੇਗਾ ਅਤੇ ਚੰਦਰਮਾ ਦੀ ਸਤ੍ਹਾ 'ਤੇ 500 ਮੀ. ਚੱਕਰ ਲਾਉਂਦੇ ਹੋਏ ਕਈ ਤਜਰਬੇ ਕਰੇਗਾ | ਰੋਵਰ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਉਹ ਚੰਦਰਮਾ ਦੀ ਸਤ੍ਹਾ 'ਤੇ 14 ਧਰਤੀ ਦਿਵਸ ਗੁਜ਼ਾਰੇਗਾ, ਆਰਬਿਟ ਜ਼ਰੀਏ ਚੰਦਰਮਾ ਤੋਂ ਧਰਤੀ ਤੱਕ 15 ਮਿੰਟ ਵਿਚ ਡਾਟਾ ਤੇ ਤਸਵੀਰਾਂ ਭੇਜੇਗਾ | ਚੰਦਰਯਾਨ-2 ਦਾ ਮੁੱਖ ਉਦੇਸ਼ ਚੰਦਰਮਾ 'ਤੇ ਪਾਣੀ, ਹਾਈਡਰੌਲਿਕਸ ਤੇ ਹੋਰ ਖਣਿਜ ਲੱਭਣੇ ਹਨ ਤਾਂ ਕਿ ਭਵਿੱਖ ਵਿਚ ਚੰਦਰਮਾ 'ਤੇ ਮਨੁੱਖ ਵਲੋਂ ਕਾਲੋਨੀ ਸਥਾਪਿਤ ਕਰਨ ਦੀ ਸੰਭਾਵਨਾ ਨੂੰ ਮਜ਼ਬੂਤ ਕੀਤਾ ਜਾ ਸਕੇ | ਇਸ ਪੂਰੇ ਪ੍ਰਾਜੈਕਟ 'ਤੇ 978 ਕਰੋੜ ਰੁਪਏ ਦਾ ਖਰਚ ਆਵੇਗਾ |

-ਇਮੇਜ ਰਿਫ਼ਲੈਕਸ਼ਨ ਸੈਂਟਰ

ਯੁਵਰਾਜ ਸਿੰਘ ਕ੍ਰਿਕਟ ਤੋਂ ਸੰਨਿਆਸ

ਭਾਰਤੀ ਕ੍ਰਿਕਟ ਟੀਮ ਨੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਦੋ ਵਿਸ਼ਵ ਕੱਪ ਜਿੱਤੇ ਹਨ | 2007 ਵਿਚ ਟੀ-20 ਅਤੇ 2011 ਵਿਚ 50 ਓਵਰਾਂ ਦੇ ਇਕ ਦਿਨਾ ਮੈਚਾਂ ਦਾ ਵਿਸ਼ਵ ਕੱਪ | ਇਨ੍ਹਾਂ ਦੋਵਾਂ ਮੈਚਾਂ ਵਿਚ ਮੁੱਖ ਭੂਮਿਕਾ ਰਹੀ ਹਰਫ਼ਨਮੌਲਾ ਖਿਡਾਰੀ ਯੁਵਰਾਜ ਸਿੰਘ ਦੀ, ...

ਪੂਰੀ ਖ਼ਬਰ »

ਇਕ ਕਹਾਣੀ ਜੋ ਕਦੀ ਖ਼ਤਮ ਨਹੀਂ ਹੋਵੇਗੀ... ਗਿਰੀਸ਼ ਕਰਨਾਡ

1973 ਦੀ ਇਕ ਸ਼ਾਮ ਨੂੰ ਆਪਣੇ ਧਾਰਵਾੜ ਵਾਲੇ ਮਕਾਨ ਵਿਚ ਖਾਣਾ ਖਾਂਦਿਆਂ ਗਿਰੀਸ਼ ਕਰਨਾਡ (1938-2019) ਨੂੰ ਆਪਣੇ ਜੀਵਨ ਦਾ ਸਭ ਤੋਂ ਵੱਡਾ ਝਟਕਾ ਲੱਗਿਆ | ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦੇ ਪਿਤਾ ਨੂੰ ਕਿਹਾ, 'ਅਤੇ ਅਸੀਂ ਸੋਚਦੇ ਸੀ ਕਿ ਸਾਨੂੰ ਇਹ ਬੇਟਾ ਨਹੀਂ ਚਾਹੀਦਾ... |' ...

ਪੂਰੀ ਖ਼ਬਰ »

ਪਿਤਾ ਦਿਵਸ 'ਤੇ ਵਿਸ਼ੇਸ਼

ਬਾਬਲ ਮੇਰਾ ਕੋਈ ਦੇਸਾਂ ਦਾ ਰਾਜਾ

ਬਾਪ, ਪਿਤਾ, ਬਾਬਲ ਕੁਝ ਅਜਿਹੇ ਛੋਟੇ-ਛੋਟੇ ਸ਼ਬਦ ਹਨ ਜੋ ਆਪਣੇ ਅੰਦਰ ਬਹੁਤ ਵੱਡੇ ਅਰਥ ਸਮੋਈ ਬੈਠੇ ਹਨ | 'ਮਾਂ' ਸ਼ਬਦ ਦੀ ਮਹਾਨਤਾ ਤੋਂ ਅਸੀਂ ਭਲੀ-ਭਾਂਤ ਜਾਣੂ ਹਾਂ | ਅੱਜ ਜੋ ਸਾਡੀ ਹੋਂਦ ਤੇ ਪਛਾਣ ਹੈ, ਆਪਣੇ ਮਾਂ-ਬਾਪ ਕਰਕੇ ਹੈ | ਸੱਚਮੁੱਚ ਮਾਂ-ਬਾਪ ਵਰਗਾ ਪਵਿੱਤਰ ਤੇ ...

ਪੂਰੀ ਖ਼ਬਰ »

ਰੁੱਸਣ-ਮਨਾਉਣ ਦੇ ਬਦਲਦੇ ਢੰਗ ਬਲਾਕ, ਡਿਲੀਟ ਤੇ ਐਡ ਦਾ ਜ਼ਮਾਨਾ

ਅੱਜ ਦੇ ਜ਼ਮਾਨੇ ਨੂੰ ਜੇਕਰ ਸੋਸ਼ਲ ਮੀਡੀਆ ਦਾ ਜ਼ਮਾਨਾ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ | ਸੋਸ਼ਲ ਮੀਡੀਆ ਨੇ ਸੰਸਾਰ ਨੂੰ ਗਲੋਬਲ ਪਿੰਡ ਬਣਾ ਦਿੱਤਾ ਹੈ ਤੇ ਲੋਕਾਂ ਦੀ ਨੇੜਤਾ ਏਨੀ ਵਧਾ ਦਿੱਤੀ ਹੈ ਕਿ ਵਿਦੇਸ਼ਾਂ ਵਿਚ ਬੈਠੇ ਰਿਸ਼ਤੇਦਾਰ-ਮਿੱਤਰ ਇਉਂ ...

ਪੂਰੀ ਖ਼ਬਰ »

ਪਾਲੀਵੁੱਡ ਝਰੋਖਾ ਅਭਿਨੈ-ਪ੍ਰਭਾਵੀ ਨਾਇਕ : ਜਿੰਮੀ ਸ਼ੇਰਗਿੱਲ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਪੰਜਾਬੀ ਸਿਨੇਮਾ ਦੇ ਸੰਦਰਭ 'ਚ ਉਸ ਨੇ ਮਨਮੋਹਨ ਸਿੰਘ ਦੀ ਕਿਰਤ 'ਯਾਰਾਂ ਨਾਲ ਬਹਾਰਾਂ' ਰਾਹੀਂ ਪ੍ਰਵੇਸ਼ ਕੀਤਾ ਸੀ | ਇਹ ਫ਼ਿਲਮ ਕਾਫੀ ਸਫਲ ਰਹੀ ਸੀ ਅਤੇ ਇਸ ਤੋਂ ਬਾਅਦ ਉਹ ਪਾਲੀਵੁੱਡ ਦਾ ਚਹੇਤਾ ਨਾਇਕ ਬਣ ਗਿਆ ਸੀ | ਜਿੰਮੀ ...

ਪੂਰੀ ਖ਼ਬਰ »

ਹਿੰਦੁਸਤਾਨ ਦੀ ਯਾਦ ਵਿਚ ਮਹਾਰਾਣੀ ਵਿਕਟੋਰੀਆ ਦਾ ਦਰਬਾਰ ਹਾਲ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਸਰਬਉੱਚ ਸੰਗ੍ਰਹਿ : ਵਿਸ਼ਾਲ ਦਰਬਾਰ ਹਾਲ ਵਿਚ ਚਲਦੇ ਹੋਏ ਅਸੀਂ ਉਸ ਦੇ ਅਨੋਖੇ ਪ੍ਰਦਰਸ਼ਨਾਂ ਨੂੰ ਸਰਾਹਿਆ ਜਿਨ੍ਹਾਂ ਉੱਤੇ ਬੋਰਡਾਂ 'ਤੇ ਉਨ੍ਹਾਂ ਬੇਸ਼ਕੀਮਤੀ ਚੀਜ਼ਾਂ ਦਾ ਵੇਰਵਾ ਵੀ ਸੀ— • ਸੋਨੇ ਚਾਂਦੀ ਦੀ ਪੇਟੀ ...

ਪੂਰੀ ਖ਼ਬਰ »

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਮੈਂ ਪਿੰਗਲਵਾੜਾ, ਅੰਮਿ੍ਤਸਰ ਵਿਖੇ ਖਿੱਚੀ ਸੀ | ਭਾਈ ਮਹਿੰਦਰ ਸਿੰਘ ਲੰਦਨ ਵਾਲੇ ਧਾਰਮਿਕ ਸਥਾਨਾਂ ਦੀ ਕਾਰ ਸੇਵਾ ਕਰਦੇ ਹਨ ਤੇ ਪੂਰੇ ਗੁਰਸਿੱਖ ਸੱਜਣ ਹਨ | ਸੋਹਣੀ ਸੂਰਤ ਤੇ ਸੀਰਤ ਦੇ ਮਾਲਕ ਹਨ | ਬਾਬਾ ਬੁੱਧ ਸਿੰਘ ਢਾਹਾਂ ਕਲੇਰਾਂ ਨੇ ਪਿੰਡ ਢਾਹਾਂ ਵਿਖੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX