ਤਾਜਾ ਖ਼ਬਰਾਂ


ਨਵੀ ਦਿੱਲੀ : 'ਆਪ' ਦੇ ਸੀਨੀਅਰ ਆਗੂ ਤੇ ਦਿੱਲੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੂੰ ਪਾਰਟੀ ਵਿੱਚੋਂ ਕੀਤਾ ਬਰਖਾਸਤ
. . .  1 day ago
ਰਾਜਪੁਰਾ (ਪਟਿਆਲਾ) 'ਚ 16 ਕੋਰੋਨਾ ਪਾਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ
. . .  1 day ago
ਰਾਜਪੁਰਾ, 12 ਅਗਸਤ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ 16 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ ।ਰਾਜਪੁਰਾ ਵਿਚ ਬੀਤੇ ਕਈ ਦਿਨਾਂ ਤੋਂ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਕਹਿਰ ਜਾਰੀ ਹੈ ਅਤੇ ਇਹ ਚੇਨ ਟੁੱਟਣ ਦਾ ਨਾਮ ਨਹੀਂ ਲੈ ਰਹੀ ।ਇਸ ਸੰਬੰਧੀ ਜਾਣਕਾਰੀ...
ਨਵਤੇਜ ਚੀਮਾ ਨੇ ਵਿਦਿਆਰਥੀਆਂ ਨੂੰ ਵੰਡੇ ਸਮਾਰਟ ਫ਼ੋਨ
. . .  1 day ago
ਸੁਲਤਾਨ ਪੁਰ ਲੋਧੀ, 12 ਅਗਸਤ (ਲਾਡੀ,ਹੈਪੀ,ਥਿੰਦ) - ਪੰਜਾਬ ਸਰਕਾਰ ਕੁਨੈੱਕਟ ਸਕੀਮ ਤਹਿਤ ਕੌਮਾਂਤਰੀ ਯੁਵਕ ਦਿਵਸ ਮੌਕੇ ਪਵਿੱਤਰ ਸ਼ਹਿਰ ਸੁਲਤਾਨ ਪੁਰ ਲੋਧੀ ਦੀ ਮਾਰਕੀਟ ਕਮੇਟੀ ਵਿਖੇ ਮੌਜੂਦਾ ਕੋਵਿਡ ਸੰਕਟ ਦੇ ਦੌਰ ਚ ਆਨਲਾਈਨ ਸਿੱਖਿਆ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ...
ਕੋਰੋਨਾ ਦੇ ਕੇਸ ਆਉਣ ਕਾਰਨ ਨਹਿਰੀ ਕੰਪਲੈਕਸ ਦੇ ਸਾਰੇ ਦਫ਼ਤਰ 14 ਤੱਕ ਕੀਤੇ ਬੰਦ
. . .  1 day ago
ਅੰਮ੍ਰਿਤਸਰ, 12 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਸਥਾਨਕ ਨਹਿਰੀ ਕੰਪਲੈਕਸ ਵਿਚ ਕੰਮ ਕਰਦੇ ਤਿੰਨ ਅਧਿਕਾਰੀਆਂ ਦੀਆਂ ਕੋਵਿਡ-19 ਟੈਸਟ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਨਹਿਰੀ ਕੰਪਲੈਕਸ ਵਿਚ ਪੈਂਦੇ ਸਾਰੇ ਦਫ਼ਤਰਾਂ ਨੂੰ 14 ਅਗਸਤ...
ਕਿਰਪਾਲ ਸਿੰਘ ਢਿੱਲੋਂ ਚੁਣੇ ਗਏ ਐਗਰੀਕਲਚਰ ਆਫ਼ੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ
. . .  1 day ago
ਅੰਮ੍ਰਿਤਸਰ, 12 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) -ਸਥਾਨਕ ਸ਼ਹਿਰ ਦੇ ਵਾਸੀ ਅਤੇ ਉੱਘੇ ਖੇਤੀਬਾੜੀ ਮਾਹਿਰ ਡਾ. ਕਿਰਪਾਲ ਸਿੰਘ ਢਿੱਲੋਂ ਅੱਜ ਪੀ. ਏ. ਯੂ ਲੁਧਿਆਣਾ ਵਿਖੇ ਪੰਜਾਬ ਖੇਤੀਬਾੜੀ ਅਫ਼ਸਰ ਐਸੋਸੀਏਸ਼ਨ ਦੇ ਜਨਰਲ ਇਜਲਾਸ ਵਿਚ ਸਰਬਸੰਮਤੀ...
ਅਰੋੜਾ ਨੇ ਸਮਾਰਟ ਪੰਜਾਬ ਕੁਨੈਕਟ ਸਕੀਮ ਤਹਿਤ 15 ਵਿਦਿਆਰਥੀਆਂ ਨੂੰ ਸੌਂਪੇ ਸਮਾਰਟ ਫ਼ੋਨ
. . .  1 day ago
ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)-ਪੰਜਾਬ ਸਮਾਰਟ ਕੁਨੈਕਟ ਸਕੀਮ ਤਹਿਤ ਅੱਜ ਇੱਥੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ 15 ਵਿਦਿਆਰਥੀਆਂ ਨੂੰ ਆਪਣੇ ਹੱਥੀਂ ਸਮਾਰਟ ਫ਼ੋਨ ਸੌਂਪੇ। ਉਨਾਂ ਕਿਹਾ ਕਿ ਇਹ...
ਫ਼ਾਜ਼ਿਲਕਾ ਜ਼ਿਲ੍ਹੇ 'ਚ 12ਵੀਂ ਜਮਾਤ ਦੇ 100 ਵਿਦਿਆਰਥੀਆਂ ਨੂੰ ਮਿਲੇ ਸਮਾਰਟ ਫ਼ੋਨ
. . .  1 day ago
ਫ਼ਾਜ਼ਿਲਕਾ, 12 ਅਗਸਤ (ਪ੍ਰਦੀਪ ਕੁਮਾਰ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚ ਸ਼ੁਰੂ ਕੀਤੀ ਗਈ 'ਪੰਜਾਬ ਸਮਾਰਟ ਕਨੈੱਕਟ ਸਕੀਮ' ਦੇ ਤਹਿਤ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਵੀ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਵੰਡੇ ਗਏ। ਜਿਸ...
ਪੰਜਗਰਾਈਂ ਕਲਾਂ (ਫ਼ਰੀਦਕੋਟ) 'ਚ 19 ਸਾਲਾ ਨੌਜਵਾਨ ਕੋਰੋਨਾ ਪੀੜਤ
. . .  1 day ago
ਪੰਜਗਰਾਈਂ ਕਲਾਂ, 12 ਅਗਸਤ (ਸੁਖਮੰਦਰ ਸਿੰਘ ਬਰਾੜ) - ਜ਼ਿਲ੍ਹਾ ਫ਼ਰੀਦਕੋਟ ਦੇ ਪੰਜਗਰਾਈਂ ਕਲਾਂ ਦੇ ਇੱਕ 19 ਸਾਲਾ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਪੀੜਤ ਨੌਜਵਾਨ ਗੌਰਵ ਕੁਮਾਰ ਕੁੱਝ ਦਿਨ...
ਪਠਾਨਕੋਟ 'ਚ 7 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  1 day ago
ਪਠਾਨਕੋਟ, 12 ਅਗਸਤ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ 7 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਸਬੰਧੀ ਪੁਸ਼ਟੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ 6 ਵਿਅਕਤੀਆਂ ਦੀ ਐਂਟੀਜਨ ਟੈਸਟਿੰਗ ਵਿਚ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ ਇੱਕ...
4 ਔਰਤਾਂ ਸਮੇਤ ਨਵਾਂਸ਼ਹਿਰ 'ਚ ਆਏ 11 ਪਾਜੀਟਿਵ
. . .  1 day ago
ਨਵਾਂਸ਼ਹਿਰ, 12 ਅਗਸਤ (ਗੁਰਬਖ਼ਸ਼ ਸਿੰਘ ਮਹੇ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚ ਅੱਜ ਫਿਰ 4 ਔਰਤਾਂ ਸਮੇਤ 11 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ...
ਲੋਹੀਆਂ (ਜਲੰਧਰ) 'ਚ 14 ਨਵੇਂ ਪਾਜ਼ੀਟਿਵ ਮਾਮਲਿਆਂ ਨਾਲ ਹੋਇਆ ਬਲਾਸਟ
. . .  1 day ago
ਲੋਹੀਆਂ ਖ਼ਾਸ, 12 ਅਗਸਤ (ਗੁਰਪਾਲ ਸਿੰਘ ਸ਼ਤਾਬਗੜ) - ਬੀਤੇ ਦਿਨੀਂ ਆਏ 8 ਨਵੇਂ ਪਾਜ਼ੀਟਿਵ ਮਾਮਲਿਆਂ ਨੇ ਜ਼ਿਲ੍ਹਾ ਜਲੰਧਰ ਦੇ ਲੋਹੀਆਂ ਖ਼ਾਸ ਵਾਸੀਆਂ 'ਚ ਅਜਿਹੀ ਜਾਗ ਲਗਾਈ ਹੈ ਕਿ ਅੱਜ ਮਾਮਲਿਆਂ ਅਥਾਹ ਵਾਧਾ ਹੋਇਆ ਹੈ, ਜਿਸ ਵਿਚ 14 ਨਵੇਂ ਮਾਮਲੇ ਪਾਜ਼ੀਟਿਵ...
ਪਿੰਡ ਖ਼ੁਰਦ (ਸੰਗਰੂਰ) ਦੀ ਆਸ਼ਾ ਸੁਪਰਵਾਈਜ਼ਰ ਅਤੇ ਮਾਣਕੀ ਦੀ ਲੜਕੀ ਕੋਰੋਨਾ ਪਾਜ਼ੀਟਿਵ
. . .  1 day ago
ਸੰਦੌੜ, 12 ਅਗਸਤ (ਜਸਵੀਰ ਸਿੰਘ ਜੱਸੀ) - ਕੱੁਝ ਦਿਨਾਂ ਦੀ ਰਾਹਤ ਮਗਰੋਂ ਇਲਾਕਾ ਸੰਗਰੂਰ ਜ਼ਿਲ੍ਹੇ ਦੇ ਸੰਦੌੜ ਅੰਦਰ ਕੋਰੋਨਾ ਵਾਇਰਸ ਇੱਕ ਵਾਰ ਫਿਰ ਆਪਣੇ ਪੈਰ ਪਸਾਰਨ ਲੱਗਾ ਹੈ ਮਿਲੀ ਜਾਣਕਾਰੀ ਅਨੁਸਾਰ ਸੰਦੌੜ ਇਲਾਕੇ ਦੇ ਦੋ ਪਿੰਡਾਂ ਵਿਚ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਪਿੰਡ ਖ਼ੁਰਦ...
ਪਠਾਨਕੋਟ ਸਬ ਜੇਲ ਦੇ ਵਿੱਚ 68 ਕੋਰੋਨਾ ਪਾਜ਼ੀਟਿਵ ਕੈਦੀਆਂ ਨੂੰ ਕੀਤਾ ਗਿਆ ਸ਼ਿਫਟ
. . .  1 day ago
ਪਠਾਨਕੋਟ, 12 ਅਗਸਤ (ਸੰਧੂ) - ਪਠਾਨਕੋਟ ਸਬ ਜੇਲ ਦੇ ਵਿੱਚ ਅੱਜ 68 ਕੋਰੋਨਾ ਪਾਜ਼ੀਟਿਵ ਕੈਦੀਆਂ ਨੂੰ ਸ਼ਿਫਟ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੇਲ ਸੁਪਰੀਡੈਂਟ ਠਾਕੁਰ ਜੀਵਨ ਸਿੰਘ...
ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਧਮਾਕਾ, ਰਿਕਾਰਡ 61 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮਹਿਲ ਕਲਾਂ, 12 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ ਰਿਕਾਰਡ 61 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਵਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ...
23 ਲੱਖ ਦੀ ਨਕਦੀ ਸਮੇਤ 5 ਨਸ਼ਾ ਤਸਕਰ ਕਾਬੂ
. . .  1 day ago
ਵੇਰਕਾ, 12 ਅਗਸਤ (ਪਰਮਜੀਤ ਸਿੰਘ ਬੱਗਾ)- ਥਾਣਾ ਵੇਰਕਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਛਾਪੇਮਾਰੀ ਕਰਕੇ ਨਸ਼ਾ ਖਰੀਦਣ ਲਈ ਜੰਮੂ ਜਾ ਰਹੇ ਪੰਜ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ 'ਚੋਂ 22 ਲੱਖ...
ਹੁਸ਼ਿਆਰਪੁਰ 'ਚ ਕੋਰੋਨਾ ਦੇ 27 ਹੋਰ ਮਾਮਲੇ ਆਏ ਸਾਹਮਣੇ
. . .  1 day ago
ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 27 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਹੁਣ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 760 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ..
ਅੰਮ੍ਰਿਤਸਰ 'ਚ ਨਹੀਂ ਰੁਕ ਰਿਹੈ ਕੋਰੋਨਾ ਦਾ ਕਹਿਰ, 53 ਹੋਰ ਮਾਮਲੇ ਆਏ ਸਾਹਮਣੇ ਅਤੇ 3 ਮਰੀਜ਼ਾਂ ਦੀ ਮੌਤ
. . .  1 day ago
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 53 ਹੋਰ ਮਾਮਲੇ ਆਏ ਹਨ ਅਤੇ ਤਿੰਨ ਹੋਰ ਮਰੀਜ਼ਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ...
ਮੋਗਾ 'ਚ ਕੋਰੋਨਾ ਦੇ 21 ਹੋਰ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 12 ਅਗਸਤ (ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ 'ਚ 21 ਹੋਰ ਲੋਕਾਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ...
ਲੁਧਿਆਣਾ 'ਚ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ, 255 ਨਵੇਂ ਮਾਮਲੇ ਆਏ ਸਾਹਮਣੇ ਤੇ 10 ਹੋਰ ਮਰੀਜ਼ਾਂ ਦੀ ਮੌਤ
. . .  1 day ago
ਲੁਧਿਆਣਾ, 12 ਅਗਸਤ (ਸਲੇਮਪੁਰੀ)- ਜ਼ਿਲ੍ਹਾ ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ ਹੈ ।ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ 'ਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ 10 ਹੋਰਾਂ ਦੀ ਮੌਤ...
ਗੜ੍ਹਸ਼ੰਕਰ 'ਚ ਸਟਾਫ਼ ਨਰਸ ਸਮੇਤ 6 ਜਣਿਆ ਨੂੰ ਹੋਇਆ ਕੋਰੋਨਾ
. . .  1 day ago
ਗੜ੍ਹਸ਼ੰਕਰ (ਹੁਸ਼ਿਆਰਪੁਰ), 12 ਅਗਸਤ (ਧਾਲੀਵਾਲ)- ਸਿਵਲ ਹਸਪਤਾਲ ਗੜ੍ਹਸ਼ੰਕਰ ਦੀ ਇੱਕ ਸਟਾਫ਼ ਨਰਸ ਸਮੇਤ ਸ਼ਹਿਰ 'ਚ ਕੋਰੋਨਾ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਹਸਪਤਾਲ 'ਚ ਕੰਮ ਕਰਦੀ ਗੜ੍ਹਸ਼ੰਕਰ...
ਮਾਹਿਲਪੁਰ 'ਚ ਕੋਰੋਨਾ ਦੇ 7 ਹੋਰ ਮਾਮਲੇ ਆਏ ਸਾਹਮਣੇ
. . .  1 day ago
ਮਾਹਿਲਪੁਰ, 12 ਅਗਸਤ (ਦੀਪਕ ਅਗਨੀਹੋਤਰੀ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁੱਢਲਾ ਸਿਹਤ ਕੇਂਦਰ ਪਾਲਦੀ ਅਧੀਨ ਪੈਂਦੇ ਬਲਾਕ ਮਾਹਿਲਪੁਰ ਦੇ ਪੰਜ ਪਿੰਡਾਂ 'ਚ 7 ਵਿਅਕਤੀ ਕੋਰੋਨਾ ਪਾਜ਼ੀਟਿਵ ਆਏ ਹਨ। ਇਸ ਕਾਰਨ ਇਲਾਕੇ 'ਚ ਡਰ...
ਅੰਮ੍ਰਿਤਸਰ ਦੇ ਮਾਲ ਰੋਡ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੰਡੇ ਗਏ ਸਮਾਰਟ ਫੋਨ
. . .  1 day ago
ਅੰਮ੍ਰਿਤਸਰ, 12 ਅਗਸਤ ਰਾਜੇਸ਼ ਕੁਮਾਰ ਸੰਧੂ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਮੁਤਾਬਕ ਅੱਜ ਅੰਮ੍ਰਿਤਸਰ ਦੇ ਮਾਲ ਰੋਡ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ...
ਸੈਫ਼ ਅਤੇ ਕਰੀਨਾ ਦੇ ਘਰ ਮੁੜ ਗੂੰਜਣਗੀਆਂ ਕਿਲਕਾਰੀਆਂ
. . .  1 day ago
ਮੁੰਬਈ, 12 ਅਗਸਤ- ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦੇ ਪਰਿਵਾਰ 'ਚ ਜਲਦੀ ਹੀ ਇੱਕ ਹੋਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਅਜਿਹੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਸਨ ਪਰ ਹੁਣ...
ਜਨਮ ਅਸ਼ਟਮੀ ਮੌਕੇ ਪੁਲਿਸ ਵਲੋਂ ਸੰਗਰੂਰ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ
. . .  1 day ago
ਸੰਗਰੂਰ, 12 ਅਗਸਤ (ਧੀਰਜ ਪਸ਼ੋਰੀਆ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਨਮ ਅਸ਼ਟਮੀ ਮੌਕੇ ਲੋਕਾਂ 'ਚ ਘੱਟ ਉਤਸ਼ਾਹ ਹੈ ਪਰ ਇਸ ਮੌਕੇ ਪੁਲਿਸ ਪੂਰੀ ਮੁਸਤੈਦ ਹੈ। ਜਨਮ ਅਸ਼ਟਮੀ ਮੌਕੇ ਜਿੱਥੇ ਮੰਦਰਾਂ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ...
ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ : ਕਪੂਰਥਲਾ 'ਚ 16 ਹੋਰ ਮਾਮਲੇ ਆਏ ਸਾਹਮਣੇ
. . .  1 day ago
ਕਪੂਰਥਲਾ, 12 ਅਗਸਤ (ਅਮਰਜੀਤ ਸਿੰਘ ਸਡਾਨਾ)- ਜ਼ਿਲ੍ਹੇ 'ਚ ਕੋਰੋਨਾ ਦੇ 16 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ 13 ਕਪੂਰਥਲਾ, 1 ਫਗਵਾੜਾ ਅਤੇ 2 ਟਿੱਬਾ ਦੇ ਮਰੀਜ਼ ਸ਼ਾਮਲ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 4 ਹਾੜ ਸੰਮਤ 551

ਗੁਰਦਾਸਪੁਰ / ਬਟਾਲਾ / ਪਠਾਨਕੋਟ

ਆਈ.ਐਮ.ਏ. ਬਟਾਲਾ ਬ੍ਰਾਂਚ ਦੇ ਡਾਕਟਰਾਂ ਵਲੋਂ 24 ਘੰਟੇ ਦੀ ਹੜਤਾਲ

ਬਟਾਲਾ, 17 ਜੂਨ (ਕਾਹਲੋਂ/ਬੁੱਟਰ)-ਅੱਜ ਆਈ.ਐੱਮ.ਏ. ਬਟਾਲਾ ਬ੍ਰਾਂਚ ਦੇ ਸਮੂਹ ਡਾਕਟਰਾਂ ਵਲੋਂ ਬਟਾਲਾ ਪ੍ਰਧਾਨ ਡਾ: ਰਣਜੀਤ ਸਿੰਘ ਕਲਸੀ ਦੀ ਪ੍ਰਧਾਨਗੀ ਕੀਤੀ ਮੀਟਿੰਗ ਉਪਰੰਤ 24 ਘੰਟੇ ਦੀ ਹੜਤਾਲ ਕੀਤੀ ਗਈ ਅਤੇ ਸਰਕਾਰ ਵਿਰੁੱਧ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ | ਇਸ ਹੜਤਾਲ ਨੂੰ ਡੈਂਟਲ ਐਸੋਸੀਏਸ਼ਨ ਨੇ ਵੀ ਸਮਰਥਨ ਦਿੱਤਾ | ਰੋਸ ਪ੍ਰਦਰਸ਼ਨ ਕਰਦਿਆਂ ਡਾਕਟਰਾਂ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਡਾਕਟਰਾਂ ਉਤੇ ਹੋ ਰਹੇ ਹਿੰਸਕ ਹਮਲੇ ਚਿੰਤਾ ਦਾ ਵਿਸ਼ਾ ਹਨ | ਬੀਤੇ ਦਿਨੀਂ ਕਲਕੱਤੇ ਵਿਚ ਇਕ ਹਸਪਤਾਲ ਵਿਚ 85 ਸਾਲਾ ਬਜ਼ੁਰਗ ਮਰੀਜ਼ ਦੀ ਬਿਮਾਰੀ ਕਾਰਨ ਹੋਈ ਮੌਤ ਪਿੱਛੋਂ ਜੂਨੀਅਰ ਡਾਕਟਰਾਂ ਉਤੇ ਜਾਨਲੇਵਾ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਤੌਰ 'ਤੇ ਜ਼ਖਮੀ ਕਰਨ ਬਾਰੇ ਉਥੋਂ ਦੀ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਘੋਰ ਨਿੰਦਾ ਕੀਤੀ ਗਈ | ਇਸ ਮੀਟਿੰਗ ਵਿਚ ਡਾਕਟਰਾਂ ਉਤੇ ਹੋ ਰਹੇ ਘਾਤਕ ਹਮਲਿਆਂ ਤੋਂ ਇਲਾਵਾ ਡਾਕਟਰਾਂ ਵਿਰੁੱਧ ਲੋਕ ਵਿਰੋਧੀ ਕਾਨੂੰਨ, ਜੋ ਕਿ ਅਣਸਿੱਖਿਅਤ ਲੋਕਾਂ ਨੂੰ ਕੁਝ ਮਹੀਨਿਆਂ ਦੀ ਸਿਖਲਾਈ ਦੇ ਕੇ ਡਾਕਟਰੀ ਦੀ ਡਿਗਰੀ ਦੇ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਾਨੂੰਨ ਵੀ ਸ਼ਾਮਿਲ ਹਨ, ਬਾਰੇ ਵੀ ਚਿੰਤਾ ਪ੍ਰਗਟ ਕੀਤੀ ਗਈ | ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਸ਼ਹਿਰ ਦੇ ਸਾਰੇ ਹਸਪਤਾਲ ਕੇਂਦਰੀ ਆਈ.ਐੱਮ.ਏ. ਦੇ ਸੱਦੇ 'ਤੇ 24 ਘੰਟੇ ਆਮ ਸੇਵਾਵਾਂ ਬੰਦ ਰੱਖਣਗੇ, ਪਰ ਐਮਰਜੈਂਸੀ ਕੇਸਾਂ ਦਾ ਇਲਾਜ ਕਰਦੇ ਰਹਿਣਗੇ | ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਕਿ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ, ਨਹੀਂ ਤਾਂ ਜਲਦੀ ਹੀ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ ਅਤੇ ਇਸ ਨਾਲ ਹੋਣ ਵਾਲੇ ਸਾਰੇ ਨਤੀਜਿਆਂ ਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸ਼ਨ ਦੀ ਹੋਵੇਗੀ | ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਡਾ: ਗੁਰਮੀਤ ਸਿੰਘ ਛੀਨਾ, ਡਾ: ਬਲਚਰਨ ਸਿੰਘ ਭਾਟੀਆ, ਡਾ: ਰਵਿੰਦਰ ਸਿੰਘ, ਡਾ: ਰਜਿੰਦਰ ਸਿੰਘ ਬਾਜਵਾ, ਡਾ: ਵਾਲੀਆ, ਡਾ: ਦਲਵੀਰ ਸਿੰਘ ਘੁੰਮਣ, ਡਾ: ਦਰਸ਼ਨ ਨਾਰੰਗ, ਡਾ: ਪਰਮਜੀਤ ਸਿੰਘ, ਡਾ: ਜੌਹਲ, ਡਾ: ਰਮੇਸ਼ ਸ਼ਰਮਾ, ਡਾ: ਗੁਪਤਾ, ਡਾ: ਗੁਰਮੁੱਖ ਸਿੰਘ, ਡਾ: ਨਈਅਰ, ਡਾ: ਗੁਰਪਾਲ ਸਿੰਘ, ਡਾ: ਹਰਪਾਲ ਸਿੰਘ, ਡਾ: ਬੀ.ਐੱਸ. ਭਾਟੀਆ, ਡਾ: ਅਨਿਲ ਮਰਵਾਹਾ, ਡਾ: ਰਵਿੰਦਰ ਗੁਪਤਾ, ਡਾ: ਗਗਨ ਸਖ਼ਜਾ, ਡਾ: ਸਚਦੇਵਾ, ਆਰ.ਐੱਸ. ਬਾਜਵਾ, ਡਾ: ਸਹਿਬਾਜ ਸਿੰਘ, ਡਾ: ਸੋਹਨ, ਡਾ: ਐੱਮ.ਪੀ. ਸਿੰਘ, ਡਾ: ਬਸਰਾ, ਡਾ: ਅਰਵਿੰਦ ਮਹਾਜਨ, ਡਾ: ਰੋਹਤਾਜ, ਡਾ: ਸੁਖਦੀਪ ਸਿੰਘ, ਡਾ: ਸੁਰਜੀਤ ਸਿੰਘ, ਡਾ: ਸੁਬੇਗ ਸਿੰਘ ਬੱਲ ਅਤੇ ਡਾ: ਨਿਤੇਸ਼ ਸ਼ਾਮਿਲ ਹੋਏ |

ਫ਼ੌਜ ਵਿਚ ਭਰਤੀ ਕਰਵਾਉਣ ਦੇ ਨਾਂਅ 'ਤੇ ਨੌਜਵਾਨਾਂ ਨਾਲ 94 ਲੱਖ ਦੀ ਠੱਗੀ, ਏਜੰਟ ਫ਼ਰਾਰ

ਪੁਰਾਣਾ ਸ਼ਾਲਾ, 17 ਜੂਨ (ਅਸ਼ੋਕ ਸ਼ਰਮਾ)-ਨੌਜਵਾਨਾਂ ਨੰੂ ਫ਼ੌਜ ਵਿਚ ਭਰਤੀ ਕਰਵਾਉਣ ਦੇ ਨਾਂਅ 'ਤੇ ਇਕ ਏਜੰਟ ਵਲੋਂ ਦਿਹਾਤੀ ਖੇਤਰ ਦੇ ਨੌਜਵਾਨਾਂ ਨਾਲ 94 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲੱਗੇ ਹਨ | ਪੀੜਤ ਪਰਿਵਾਰਾਂ ਨੇ ਅੱਜ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ...

ਪੂਰੀ ਖ਼ਬਰ »

ਨਾਗਾ ਬਾਵਾ ਆਨੰਦ ਗਿਰੀ ਦੀ ਯਾਦ 'ਚ ਸਮਾਗਮ ਕਰਵਾਇਆ

ਫਤਹਿਗੜ੍ਹ ਚੂੜੀਆਂ, 17 ਜੂਨ (ਧਰਮਿੰਦਰ ਸਿੰਘ ਬਾਠ)-ਨਾਗਾ ਬਾਵਾ ਮਹੰਤ ਆਨੰਦ ਗਿਰੀ ਮਹਾਰਾਜ ਜੋ ਕਿ 10 ਜੂਨ 1986 ਨੂੰ ਬ੍ਰਹਮਲੀਨ ਹੋ ਗਏ ਸਨ, ਉਨ੍ਹਾਂ ਦੀ ਯਾਦ 'ਚ ਧਰਮ ਅਸਥਾਨ ਸਵਰਗ ਆਸ਼ਰਮ ਸ਼ਿਵ ਮੰਦਿਰ ਡੇਰਾ ਬਾਬਾ ਨਾਨਕ ਰੋਡ ਫਤਹਿਗੜ੍ਹ ਚੂੜੀਆਂ ਵਿਖੇ ਮਨਾਈ ਗਈ, ਜਿਸ ...

ਪੂਰੀ ਖ਼ਬਰ »

ਚਿੱਟੇ ਦਿਨ ਸੰਘਣੀ ਆਬਾਦੀ 'ਚ ਸਥਿਤ ਘਰ 'ਚੋਂ ਚੋਰੀ

ਕਲਾਨੌਰ, 17 ਜੂਨ (ਪੁਰੇਵਾਲ)-ਅੱਜ ਚਿੱਟੇ ਦਿਨ ਚੋਰ ਵਲੋਂ ਸੰਘਣੀ ਆਬਾਦੀ 'ਚ ਸਥਿਤ ਇਕ ਘਰ 'ਚ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਚੋਰਾਂ ਵਲੋਂ ਘਰ 'ਚ ਸਥਿਤ ਦਰਗਾਹ ਦੇ ਅੱਗਿਓਾ ਡਾਲਰ, ਪੌਾਡ ਤੇ ਹੋਰ ਕਰੰਸੀ ਚੋਰੀ ਕਰਨ ਦੀ ਖ਼ਬਰ ਹੈ | ਕਲਾਨੌਰ 'ਚ ...

ਪੂਰੀ ਖ਼ਬਰ »

ਮੀਂਹ ਕਾਰਨ ਸਕੂਟਰੀ ਤੋਂ ਡਿੱਗ ਕੇ ਔਰਤ ਤੇ ਬੱਚਾ ਜ਼ਖ਼ਮੀ

ਗੁਰਦਾਸਪੁਰ, 17 ਜੂਨ (ਗੁਰਪ੍ਰਤਾਪ ਸਿੰਘ)-ਅੱਜ ਤੇਜ਼ ਪਏ ਮੀਂਹ ਕਾਰਨ ਇਕ ਔਰਤ ਅਤੇ ਬੱਚਾ ਸਕੂਟਰੀ ਤੋਂ ਡਿੱਗ ਕੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਨਿੰਦਰ ਕੌਰ ਪਤਨੀ ਜਗਦੀਪ ਸਿੰਘ ਵਾਸੀ ਆਦੀਆਂ ਆਪਣੇ ਪੁੱਤਰ ਗੁਰਚਰਨ ਸਿੰਘ (8) ਨਾਲ ...

ਪੂਰੀ ਖ਼ਬਰ »

ਉੱਚ ਅਧਿਕਾਰੀਆਂ ਨੇ ਕਰਤਾਰਪੁਰ ਲਾਂਘੇ ਦੇ ਵਿਕਾਸ ਕੰਮਾਂ ਦਾ ਲਿਆ ਜਾਇਜ਼ਾ

ਡੇਰਾ ਬਾਬਾ ਨਾਨਕ, 17 ਜੂਨ (ਸ਼ਰਮਾ, ਵਤਨ)-ਪਹਿਲੀ ਪਾਤਿਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਦਿਵਸ ਨੂੰ ਮੁੱਖ ਰੱਖਦਿਆਂ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਲਈ ਅੱਜ ਕਰਨ ਅਵਤਾਰ ਸਿੰਘ ਮੁੱਖ ਸਕੱਤਰ ਪੰਜਾਬ ...

ਪੂਰੀ ਖ਼ਬਰ »

ਸੰਤ ਬਾਬਾ ਹਜ਼ਾਰਾ ਸਿੰਘ ਸੱਤਵਾਂ ਫੁੱਟਬਾਲ ਕੱਪ ਯਾਦਗਾਰੀ ਹੋ ਨਿਬੜਿਆ

ਬਟਾਲਾ, 17 ਜੂਨ (ਕਾਹਲੋਂ)-ਪਿਛਲੇ ਕੁਝ ਦਿਨਾਂ ਚੱਲ ਰਹੇ ਸੰਤ ਬਾਬਾ ਹਜ਼ਾਰਾ ਸਿੰਘ ਸੱਤਵਾਂ ਫੁੱਟਬਾਲ ਕੱਪ ਆਪਣੇ ਆਖਰੀ ਪੜਾਅ 'ਤੇ ਪੁੱਜ ਕੇ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਇਹ ਫੁੱਟਬਾਲ ਕੱਪ ਬਾਬਾ ਅਮਰੀਕ ਸਿੰਘ ਅਤੇ ਬਾਬਾ ਤਰਨਜੀਤ ਸਿੰਘ ਵਲਾੋ ਇਲਾਕੇ ...

ਪੂਰੀ ਖ਼ਬਰ »

ਪੀ.ਐਚ.ਸੀ. ਘਿਆਲਾ 'ਚ ਚੋਰਾਂ ਨੇ ਨਕਦੀ ਅਤੇ ਗਹਿਣਿਆਂ 'ਤੇ ਕੀਤਾ ਹੱਥ ਸਾਫ਼

ਡਮਟਾਲ, 17 ਜੂਨ (ਰਾਕੇਸ਼ ਕੁਮਾਰ)-ਪਿੰਡਾਂ ਦੇ ਵਿਚ ਦਿਨ ਪ੍ਰਤੀ ਦਿਨ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ 'ਤੇ ਪੁਲਿਸ ਵਲੋਂ ਇਕ ਵੀ ਚੋਰੀ ਟਰੇਸ ਨਹੀਂ ਕੀਤੀ ਗਈ | ਜਿਸ ਕਾਰਨ ਲੋਕਾਂ ਵਿਚ ਪੁਲਿਸ ਦੇ ਿਖ਼ਲਾਫ਼ ਰੋਸ ਪਾਇਆ ਜਾ ਰਿਹਾ ਹੈ | ਪਿੰਡ ਘਿਆਲਾ ਦੇ ਪੀ.ਐਚ.ਸੀ. ਦੇ ...

ਪੂਰੀ ਖ਼ਬਰ »

ਜਮਾਤ ਅਹਿਮਦੀਆ ਦੇ ਇਨਸਾਨੀ ਸੇਵਾ ਦੇ ਕਾਰਜ ਦੁਨੀਆ ਭਰ 'ਚ ਸ਼ਲਾਘਾਯੋਗ-ਕੈਬਨਿਟ ਮੰਤਰੀ ਬਾਜਵਾ

ਕਾਦੀਆਂ, 17 ਜੂਨ (ਮਕਬੂਲ ਅਹਿਮਦ, ਕੁਲਵਿੰਦਰ ਸਿੰਘ)-ਮੁਸਲਿਮ ਜਮਾਤ ਅਹਿਮਦੀਆਂ ਵਲੋਂ ਕਸਬਾ ਕਾਦੀਆਂ ਵਿਖੇ ਈਦ-ਉਲ-ਫ਼ਿਤਰ ਦੇ ਪਵਿੱਤਰ ਦਿਹਾੜੇ ਤੋਂ ਬਾਅਦ ਬੀਤੀ ਸ਼ਾਮ ਵਿਕਟੋਰੀਆ ਪੈਲੇਸ ਵਿਖੇ ਈਦ ਮਿਲਨ ਪਾਰਟੀ ਕੀਤੀ ਗਈ | ਇਸ ਸਮਾਗਮ 'ਚ ਮੁਸਲਿਮ ਜਮਾਤ ਅਹਿਮਦੀਆ ਦੇ ...

ਪੂਰੀ ਖ਼ਬਰ »

ਪੁਲਿਸ ਵਲੋਂ 900 ਕਿੱਲੋ ਲਾਹਣ ਬਰਾਮਦ, ਦੋਸ਼ੀ ਫ਼ਰਾਰ

ਨਿੱਕੇ ਘੁੰਮਣ, 17 ਜੂਨ (ਸਤਬੀਰ ਸਿੰਘ ਘੁੰਮਣ)-ਪੁਲਿਸ ਥਾਣਾ ਘੁੰਮਣ ਕਲਾਂ ਵਲੋਂ ਗੁਪਤ ਸੂਚਨਾ 'ਤੇ ਵੱਖ-ਵੱਖ ਥਾਵਾ ਤੋਂ ਵੱਡੀ ਮਾਤਰਾ ਵਿਚ 900 ਕਿੱਲੋ ਨਾਜਾਇਜ਼ ਲਾਹਣ ਬਰਾਮਦ ਕਰ ਲੈਣ ਅਤੇ ਦੋ ਦੋਸ਼ੀਆਂ ਦੇ ਮੌਕੇ ਤੋਂ ਫ਼ਰਾਰ ਹੋ ਜਾਣ ਦੀ ਖ਼ਬਰ ਹੈ | ਥਾਣਾ ਮੁਖੀ ...

ਪੂਰੀ ਖ਼ਬਰ »

ਸ਼ਿਵਾਲਿਕ ਕਾਲਜ ਆਫ਼ ਐਜੂਕੇਸ਼ਨ ਵਿਖੇ ਬੀ.ਐੱਡ ਦਾਖ਼ਲਾ ਪ੍ਰੀਖਿਆ ਲਈ ਮੁਫ਼ਤ ਕੋਚਿੰਗ ਸ਼ੁਰੂ

ਗੁਰਦਾਸਪੁਰ, 17 ਜੂਨ (ਆਰਿਫ਼)-ਸ਼ਿਵਾਲਿਕ ਕਾਲਜ ਆਫ਼ ਐਜੂਕੇਸ਼ਨ ਮੁਸਤਫਾਬਾਦ ਜੱਟਾਂ, ਬੱਬੇਹਾਲੀ ਵਿਖੇ ਬੀ.ਐੱਡ ਅਤੇ ਈ.ਟੀ.ਟੀ ਸੈਸ਼ਨ 2019-21 ਲਈ ਦਾਖ਼ਲਾ ਸ਼ੁਰੂ ਹੋ ਗਿਆ ਹੈ | ਬੀ.ਐੱਡ ਦੇ ਦਾਖ਼ਲੇ ਲਈ ਆਨਲਾਈਨ ਰਜਿਸਟੇ੍ਰਸ਼ਨ 17 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ | ਚਾਹਵਾਨ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਯੋਗਾ ਦਿਵਸ 21 ਤਰੀਕ ਨੂੰ ਮਨਾਇਆ ਜਾਵੇਗਾ -ਡੀ.ਸੀ.

ਗੁਰਦਾਸਪੁਰ, 17 ਜੂਨ (ਆਰਿਫ਼)-ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਜੂਨ ਨੂੰ ਫਿਸ਼ ਪਾਰਕ ਵਿਖੇ 'ਅੰਤਰਰਾਸ਼ਟਰੀ ਯੋਗਾ ਦਿਵਸ' ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ 21 ਜੂਨ ਨੂੰ ਸਵੇਰੇ 6 ਵਜੇ ...

ਪੂਰੀ ਖ਼ਬਰ »

ਗੁਰੂ ਰਾਮਦਾਸ ਬਲੱਡ ਡੋਨਰਜ਼ ਬਟਾਲਾ ਨੂੰ ੂ ਮਿਲਿਆ ਰਾਸ਼ਟਰ ਪੱਧਰੀ ਸਨਮਾਨ

ਬਟਾਲਾ, 17 ਜੂਨ (ਕਾਹਲੋਂ)-ਖੂਨਦਾਨ ਦੀ ਸੇਵਾ ਕਰਨ ਲਈ ਗੁਰਦਾਸਪੁਰ ਇਲਾਕੇ 'ਚ ਮੋਹਰੀ ਸੰਸਥਾ ''ਗੁਰੂ ਰਾਮਦਾਸ ਬਲੱਡ ਡੋਨਰਜ਼ ਸੁਸਾਇਟੀ ਬਟਾਲਾ'' ਨੂੰ ਬੀਤੇ ਦਿਨੀਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਰੋਹਤਕ, ਹਰਿਆਣਾ ਵਿਖੇ ਰਾਸ਼ਟਰ ਪੱਧਰੀ ਸਮਾਰੋਹ ...

ਪੂਰੀ ਖ਼ਬਰ »

ਬਾਬਾ ਨਾਂਗਾ ਸਕੂਲ ਭੋਮਾ ਦੇ ਵਿਦਿਆਰਥੀਆਂ ਦਾ ਸਨਮਾਨ

ਘੁਮਾਣ, 17 ਜੂਨ (ਬੰਮਰਾਹ)-ਬਾਬਾ ਨਾਂਗਾ ਸੇਵਾ ਸੁਸਾਇਟੀ ਭੋਮਾ ਦੀ ਦੇਖ-ਰੇਖ ਹੇਠ ਚਲਾਏ ਜਾ ਰਹੇ ਬਾਬਾ ਨਾਂਗਾ ਪਬਲਿਕ ਸਕੂਲ ਭੋਮਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਦਿਵਸ ਨੂੰ ਸਮਰਪਿਤ ਸ੍ਰੀ ਸਹਿਜ ਪਾਠ ਸੇਵਾ ਸੁਸਾਇਟੀ ਅੰਮਿ੍ਤਸਰ ਦੇ ਵਿਸ਼ੇਸ਼ ...

ਪੂਰੀ ਖ਼ਬਰ »

ਨਸ਼ਿਆਂ ਦੇ ਖ਼ਾਤਮੇ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਰਵਾਈ ਅੰਤਰਰਾਸ਼ਟਰੀ ਟ੍ਰੇਨਿੰਗ

ਗੁਰਦਾਸਪੁਰ, 17 ਜੂਨ (ਆਰਿਫ਼)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਨਸ਼ਿਆਾ ਨੂੰ ਪੰਜਾਬ ਵਿਚੋਂ ਖ਼ਤਮ ਕਰਨ ਲਈ ਮੁੱਖ ਸਕੱਤਰ ਸੁਰੇਸ਼ ਕੁਮਾਰ ਆਈ.ਏ.ਐਸ ਦੀ ਅਗਵਾਈ ਹੇਠ ਐਸ.ਟੀ.ਐਫ ਦੀ ਏ.ਡੀ.ਜੀ.ਪੀ ਗੁਰਪ੍ਰੀਤ ਕੌਰ ਦਿਓ ਆਈ.ਪੀ.ਐਸ ਵਲੋਂ ਪੰਜਾਬ ਸਰਕਾਰ ਦੇ ...

ਪੂਰੀ ਖ਼ਬਰ »

ਪਿੰਡ ਢੰਡੇ ਦਾ ਸੱਭਿਆਚਾਰਕ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ

ਹਰਚੋਵਾਲ/ਊਧਨਵਾਲ, 17 ਜੂਨ (ਢਿੱਲੋਂ, ਪਰਗਟ ਸਿੰਘ)-ਪਿੰਡ ਢੰਡੇ ਵਿਚ ਬਾਬਾ ਨਾਗਦੇਵਤਾ ਰੋੜੀਵਾਲਾ ਕਲੱਬ ਵਲੋਂ ਬਾਬਾ ਨਾਗ ਦੇਵਤਾ ਦੀ ਯਾਦ 'ਚ 6ਵਾਂ ਸੱਭਿਆਚਾਰਕ ਮੇਲਾ ਕਰਵਾਇਆ ਗਿਆ, ਜਿਸ ਦਾ ਉਦਘਾਟਨ ਪਿੰਡ ਦੇ ਸਰਪੰਚ ਲਖਵਿੰਦਰ ਸਿੰਘ ਅਤੇ ਡਾਇਰੈਕਟਰ ਸਵਿੰਦਰ ਸਿੰਘ ...

ਪੂਰੀ ਖ਼ਬਰ »

ਐਸ.ਡੀ.ਐਮ. ਬਟਾਲਾ ਵਲੋਂ ਘੁਮਾਣ ਵਿਖੇ ਹੋ ਰਹੀ ਛੱਪੜਾਂ ਦੀ ਸਫਾਈ ਦਾ ਜਾਇਜ਼ਾ

ਘੁਮਾਣ, 17 ਜੂਨ (ਬੰਮਰਾਹ)-ਲੰਮੇ ਸਮੇਂ ਤੋਂ ਗੰਦੇ ਪਾਣੀ ਦੀ ਸਮੱਸਿਆ ਤੋਂ ਜੂਝ ਰਹੇ ਘੁਮਾਣ ਵਾਸੀਆਂ ਨੂੰ ਕਾਫੀ ਹੱਦ ਤੱਕ ਰਾਹਤ ਉਸ ਵੇਲੇ ਮਿਲੀ, ਜਦੋਂ ਕਾਫੀ ਦਿਨਾਂ ਤੋਂ ਛੱਪੜਾਂ ਦਾ ਗੰਦਾ ਪਾਣੀ ਕੱਢਣ ਲਈ ਪੰਪ ਚਲਾਏ ਜਾ ਰਹੇ ਹਨ | ਇਸ ਚੱਲ ਰਹੇ ਕੰਮ ਦਾ ਨਿਰੀਖਣ ਕਰਨ ਲਈ ...

ਪੂਰੀ ਖ਼ਬਰ »

ਹੁਣ 6 ਬੈਂਡ ਲੈਣਾ ਔਖਾ ਨਹੀਂ-ਗਲੋਬਲ ਗੁਰੂ ਇਮੀਗ੍ਰੇਸ਼ਨ

ਗੁਰਦਾਸਪੁਰ, 17 ਜੂਨ (ਆਰਿਫ਼)-ਵਿਦੇਸ਼ਾਂ ਵਿਚ ਪੜ੍ਹਾਈ ਕਰਨ ਜਾਣ ਵਾਲੇ ਵਿਦਿਆਰਥੀਆਂ ਨੰੂ ਹੁਣ ਆਈਲੈਟਸ ਦੇ ਇਮਤਿਹਾਨ ਤੋਂ ਡਰਨ ਦੀ ਲੋੜ ਨਹੀਂ ਪਵੇਗੀ, ਕਿਉਂਕਿ ਗਲੋਬਲ ਗੁਰੂ ਇਮੀਗਰੇਸ਼ਨ ਅਤੇ ਆਈਲੈਟਸ ਸੈਂਟਰ ਤੋਂ ਆਈਲੈਟਸ ਕਰ ਕੇ ਵਿਦਿਆਰਥੀ ਅਸਾਨੀ ਨਾਲ 6 ਬੈਂਡ ...

ਪੂਰੀ ਖ਼ਬਰ »

ਕਰਮਚਾਰੀ ਦਲ 19 ਜੂਨ ਦੇ ਸੂਬਾ ਪੱਧਰੀ ਧਰਨੇ ਵਿਚ ਸ਼ਮੂਲੀਅਤ ਕਰੇਗਾ-ਗਿੱਲ

ਧਾਰੀਵਾਲ, 17 ਜੂਨ (ਸਵਰਨ ਸਿੰਘ)-ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਜਾਇੰਟ ਫੋਰਮ ਪੰਜਾਬ ਵਲੋਂ 19 ਜੂਨ ਨੂੰ ਪਟਿਆਲਾ ਮੁੱਖ ਦਫ਼ਤਰ ਵਿਖੇ ਦਿੱਤੇ ਜਾ ਰਹੇ ਧਰਨੇ ਵਿਚ ਪੰਜਾਬ ਰਾਜ ਪਾਵਰਕਾਮ ਕਰਮਚਾਰੀ ਦਲ ਦੇ ਕੌਮੀ ਪ੍ਰਧਾਨ ਰਵੇਲ ਸਿੰਘ ਸਹਾਏਪੁਰ ਦੀ ਅਗਵਾਈ ...

ਪੂਰੀ ਖ਼ਬਰ »

ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ ਹੋਏ ਪ੍ਰੇਸ਼ਾਨ

ਕਾਦੀਆਂ, 17 ਜੂਨ (ਕੁਲਵਿੰਦਰ ਸਿੰਘ)-ਪੱਛਮੀ ਬੰਗਾਲ ਅੰਦਰ ਕਲੱਕਤਾ ਵਿਖੇ ਇਕ ਡਾਕਟਰ 'ਤੇ ਹੋਇਆ ਜਾਨਲੇਵਾ ਹਮਲੇ ਸਮੇਤ ਡਿਊਟੀ ਸਮੇਂ ਡਾਕਟਰਾਂ ਨਾਲ ਕੀਤੀ ਜਾਂਦੀ ਬਦਸਲੂਕੀ ਨੂੰ ਠੱਲ ਪਾਉਣ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਅੱਜ ਡਾਕਟਰਾਂ ਦੀ ਦੇਸ਼-ਵਿਆਪੀ ਹੜਤਾਲ ...

ਪੂਰੀ ਖ਼ਬਰ »

ਐਸ.ਸੀ. ਭਾਈਚਾਰਾ ਰਵੀਕਰਨ ਸਿੰਘ ਕਾਹਲੋਂ ਨਾਲ ਚੱਟਾਨ ਵਾਂਗ ਖੜ੍ਹਾ

ਕਿਲ੍ਹਾ ਲਾਲ ਸਿੰਘ, 2 ਜੂਨ (ਬਲਬੀਰ ਸਿੰਘ)-ਹਲਕਾ ਫਤਹਿਗੜ੍ਹ ਚੂੜੀਆਂ ਦੇ ਸਰਕਲ ਕਿਲ੍ਹਾ ਲਾਲ ਸਿੰਘ ਦੇ ਪਿੰਡਾਂ ਦੇ ਐਸ.ਸੀ. ਵਿੰਗ ਦੇ ਸਮੂਹ ਸਾਬਕਾ ਅਤੇ ਮੌਜੂਦਾ ਸਰਪੰਚਾਂ ਦੀ ਵਿਸ਼ੇਸ਼ ਬੈਠਕ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਦੇ ਸਰਕਲ ਪ੍ਰਧਾਨ ਸੁਖਜਿੰਦਰ ਸਿੰਘ ਪਾਰਸ ...

ਪੂਰੀ ਖ਼ਬਰ »

ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਵਲੋਂ ਲਗਾਇਆ 7 ਦਿਨਾਂ ਗੁਰਮਤਿ ਸਿਖਲਾਈ ਕੈਂਪ ਸਮਾਪਤ

ਅਲੀਵਾਲ, 17 ਜੂਨ (ਅਵਤਾਰ ਸਿੰਘ ਰੰਧਾਵਾ)-ਨਜ਼ਦੀਕੀ ਪਿੰਡ ਡੁੱਲਟ ਵਿਖੇ ਦਮਦਮੀ ਟਕਸਾਲ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਜਥਾ ਸੰਸਥਾ ਵਲੋਂ ਕਰੀਬ ਇਕ ਹਫ਼ਤੇ ਦਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ | ਇਸ ਗੁਰਮਤਿ ਕੈਂਪ ਵਿਚ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ, ...

ਪੂਰੀ ਖ਼ਬਰ »

ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਧਾਰੀਵਾਲ, 17 ਜੂਨ (ਸਵਰਨ ਸਿੰਘ)-ਪ੍ਰਬੰਧਕੀ ਕਮੇਟੀ ਸਤਿਗੁਰੂ ਕਬੀਰ ਮੰਦਿਰ ਫੱਜੂਪੁਰ ਧਾਰੀਵਾਲ ਦੇ ਪ੍ਰਬੰਧਾਂ ਹੇਠ ਸਤਿਗੁਰੂ ਕਬੀਰ ਜੀ ਦਾ 621ਵਾਂ ਪ੍ਰਕਾਸ਼ ਪੁਰਬ ਸਤਿਗੁਰੂ ਕਬੀਰ ਮੰਦਿਰ ਫੱਜੁੂਪੁਰ ਵਿਖੇ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ...

ਪੂਰੀ ਖ਼ਬਰ »

ਫ਼ਤਹਿਗੜ੍ਹ ਚੂੜੀਆਂ ਦੇ ਸਰਕਾਰੀ ਹਸਪਤਾਲ ਵਿਖੇ ਮਲੇਰੀਆ ਵਿਰੋਧੀ ਮਹੀਨਾ ਮਨਾਇਆ

ਫਤਹਿਗੜ੍ਹ ਚੂੜੀਆਂ, 17 ਜੂਨ (ਬਾਠ, ਫੁੱਲ)-ਸੀਨੀਅਰ ਮੈਡੀਕਲ ਅਫ਼ਸਰ ਡਾ: ਅਰੁਨ ਕੁਮਾਰ ਸ਼ਰਮਾ ਸੀ.ਐੱਚ.ਸੀ. ਫਤਹਿਗੜ੍ਹ ਚੂੜੀਆਂ ਦੀ ਅਗਵਾਈ ਹੇਠ ਬਲਾਕ ਪੱਧਰੀ ਵਿਰੋਧੀ ਮਲੇਰੀਆ ਮਹੀਨਾ ਮਨਾਇਆ ਗਿਆ | ਇਸ ਮੌਕੇ ਐੱਸ.ਐੱਮ.ਓ. ਡਾ: ਸ਼ਰਮਾ ਨੇ ਦੱਸਿਆ ਕਿ ਮਲੇਰੀਆ ਵਾਲਾ ਮੱਛਰ ...

ਪੂਰੀ ਖ਼ਬਰ »

ਗੁਰਦੁਆਰਾ ਕਮੇਟੀ ਦੇ ਮਸਲੇ ਨੂੰ ਲੈ ਕੇ ਲਾਡੀ ਦੀ ਅਗਵਾਈ ਹੇਠ ਹੋਈ ਮੀਟਿੰਗ

ਦੋਰਾਂਗਲਾ, 17 ਜੂਨ (ਲਖਵਿੰਦਰ ਸਿੰਘ ਚੱਕਰਾਜਾ)-ਗੁਰਦੁਆਰਾ ਟਾਹਲੀ ਸਾਹਿਬ ਗਾਹਲੜੀ ਦੀ ਕਮੇਟੀ ਦੀ ਚੋਣ ਨੰੂ ਲੈ ਕੇ ਛਿੜੇ ਵਿਵਾਦ ਸਬੰਧੀ ਅੱਜ ਚੁਣੀ ਕਮੇਟੀ ਦਾ ਵਿਰੋਧ ਕਰ ਰਹੀ ਇਕ ਧਿਰ ਦੀ ਮੀਟਿੰਗ ਦੋਰਾਂਗਲਾ ਵਿਖੇ ਸ਼ੋ੍ਰਮਣੀ ਯੂਥ ਅਕਾਲੀ ਦਲ ਦੇ ਕੋਰ ਕਮੇਟੀ ...

ਪੂਰੀ ਖ਼ਬਰ »

ਦਰਿਆ ਦੇ ਪਾਣੀ 'ਚੋਂ ਰਾਤ ਸਮੇਂ ਵਰਮਾ ਲਗਾ ਰੇਤ ਨਿਕਲਣੀ ਬੰਦ ਹੋਵੇ-ਅਕਾਲੀ ਆਗੂ ਮੰਗਲ ਸਿੰਘ

ਸ੍ਰੀ ਹਰਿਗੋਬਿੰਦਪੁਰ, 17 ਜੂਨ (ਕੰਵਲਜੀਤ ਸਿੰਘ ਚੀਮਾ)-ਅਕਾਲੀ ਆਗੂ ਮੰਗਲ ਸਿੰਘ ਬਟਾਲਾ ਆਪਣੇ ਸਾਥੀਆਂ ਨਾਲ ਐੱਮ.ਸੀ. ਸੁਰਿੰਦਰਜੀਤ ਸਿੰਘ, ਮਨਜੀਤ ਸਿੰਘ ਰਾਮਪੁਰ, ਤਲਵਿੰਦਰ ਸਿੰਘ ਸਮਰਾਏ, ਲਾਭ ਸਿੰਘ ਸਮਰਾਏ, ਗੁਰਮੁੱਖ ਸਿੰਘ ਧੰਦੋਈ ਆਦਿ ਨਾਲ ਸ੍ਰੀ ਹਰਿਗੋਬਿੰਦਪੁਰ ...

ਪੂਰੀ ਖ਼ਬਰ »

ਜਬਰਜੀਤ ਸਿੰਘ ਨੇ ਸੰਭਾਲਿਆ ਥਾਣਾ ਤਿੱਬੜ ਦੇ ਐਸ.ਐਚ.ਓ. ਵਜੋਂ ਅਹੁਦਾ

ਗੁਰਦਾਸਪੁਰ, 17 ਜੂਨ (ਆਰਿਫ਼)-ਅੱਜ ਥਾਣਾ ਤਿੱਬੜ ਵਿਖੇ ਸਬ ਇੰਸਪੈਕਟਰ ਜਬਰਜੀਤ ਸਿੰਘ ਨੇ ਬਤੌਰ ਐਸ.ਐਚ.ਓ. ਅਹੁਦਾ ਸੰਭਾਲਿਆ ਹੈ | ਇਸ ਮੌਕੇ ਉਨ੍ਹਾਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ਅੰਦਰ ਅਮਨ ਸ਼ਾਂਤੀ ਦੀ ਬਹਾਲੀ ਲਈ ਪੁਲਿਸ ਵਚਨਬੱਧ ਹੈ ਅਤੇ ਲੋਕਾਂ ...

ਪੂਰੀ ਖ਼ਬਰ »

ਲੋਕ ਸੇਵਾ ਮੰਚ ਵਲੋਂ ਪਿੰਡ ਸੈਦੋਵਾਲ ਵਿਖੇ ਐਕਿਊਪ੍ਰੈਸ਼ਰ ਕੈਂਪ ਲਗਾਇਆ

ਪੁਰਾਣਾ ਸ਼ਾਲਾ, 17 ਜੂਨ (ਅਸ਼ੋਕ ਸ਼ਰਮਾ)-ਮਾਸਟਰ ਨਿਰਮਲ ਲੋਕ ਸੇਵਾ ਮੰਚ ਬਹੂਰੀਆਂ ਸੈਣੀਆਂ ਦੇ ਸਹਿਯੋਗ ਨਾਲ ਪਿੰਡ ਸੈਦੋਵਾਲ ਕਲਾਂ ਵਿਖੇ ਬਿਨਾਂ ਦਵਾਈ ਤੋਂ ਬਿਮਾਰੀਆਂ ਦਾ ਇਲਾਜ ਦਾ ਕੈਂਪ ਰਾਇਲ ਫਿਟਨੈੱਸ ਜਿੰਮ ਵਿਖੇ ਐਕਿਊਪੈ੍ਰਸ਼ਰ ਕੈਂਪ ਲਗਾਇਆ ਗਿਆ | ਕੁਦਰਤੀ ...

ਪੂਰੀ ਖ਼ਬਰ »

ਬੋਰਡ ਮੈਨੇਜਮੈਂਟ ਨਾਲ ਜਾਇੰਟ ਫੋਰਮ ਪੰਜਾਬ ਦੀ ਮੀਟਿੰਗ ਅੱਜ-ਖੰਨਾ

ਗੁਰਦਾਸਪੁਰ, 17 ਜੂਨ (ਆਰਿਫ਼)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿਚ ਵੱਖ ਵੱਖ ਜਥੇਬੰਦੀਆਂ ਦੇ ਆਧਾਰ 'ਤੇ ਬਣੇ ਪੀ.ਐਸ.ਈ.ਬੀ.ਇੰਪਲਾਈਜ਼ ਜਾਇੰਟ ਫੋਰਮ ਪੰਜਾਬ ਦੇ ਕਨਵੀਨਰ ਸ੍ਰੀ ਕੁਲਦੀਪ ਸਿੰਘ ਖੰਨਾ ਨੇ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਦੋਂ ਵੀ ਬਿਜਲੀ ...

ਪੂਰੀ ਖ਼ਬਰ »

ਤਿੱਬੜੀ ਮਿਲਟਰੀ ਸਟੇਸ਼ਨ ਵਿਖੇ ਸਕੂਲੀ ਵਿਦਿਆਰਥੀਆਾ ਦਾ ਸਮਰ ਕੈਂਪ ਲਗਾਇਆ

ਗੁਰਦਾਸਪੁਰ, 17 ਜੂਨ (ਅਸ਼ੋਕ ਸ਼ਰਮਾ)-ਤਿੱਬੜੀ ਮਿਲਟਰੀ ਸਟੇਸ਼ਨ ਵਿਖੇ ਸਮਰ ਕੈਂਪ ਲਗਾਇਆ ਗਿਆ | ਸਲਾਰੀਆ ਆਡੀਟੋਰੀਅਮ ਵਿਖੇ ਕਰਵਾਏ ਇਸ ਸਮਰ ਕੈਂਪ ਦਾ ਉਦਘਾਟਨ ਆਰਮੀ ਵਾਈਜ਼ ਵੈੱਲਫੇਅਰ ਐਸੋਸੀਏਸ਼ਨ (ਆਵਾ) ਦੀ ਚੇਅਰਪਰਸਨ ਜਯੋਤੀ ਸ਼ੇਖਾਵਤ ਨੇ ਕੀਤਾ | ਆਪਣੇ ਸੰਬੋਧਨ ...

ਪੂਰੀ ਖ਼ਬਰ »

ਡਾਕਟਰ ਦੀ ਕੁੱਟਮਾਰ ਦੇ ਰੋਸ ਵਜੋਂ ਸਮੂਹ ਡਾਕਟਰਾਂ ਵਲੋਂ ਹੜਤਾਲ

ਗੁਰਦਾਸਪੁਰ, 17 ਜੂਨ (ਸੈਣੀ)-ਪੱਛਮੀ ਬੰਗਾਲ ਦੇ ਇਕ ਹਸਪਤਾਲ ਵਿਚ ਇਕ ਡਾਕਟਰ ਦੀ ਕੀਤੀ ਕੁੱਟਮਾਰ ਦੇ ਸਬੰਧ ਵਿਚ ਦੇਸ਼ ਭਰ ਦੇ ਡਾਕਟਰਾਂ ਵਲੋਂ ਹੜਤਾਲ ਕੀਤੀ ਜਾ ਰਹੀ ਹੈ | ਜਿਸ ਦੇ ਚੱਲਦਿਆਂ ਆਈ.ਐਮ.ਏ ਦੇ ਸੱਦੇ 'ਤੇ ਜ਼ਿਲ੍ਹਾ ਪ੍ਰਧਾਨ ਡਾ: ਓਬਰਾਏ ਦੀ ਅਗਵਾਈ ਹੇਠ ਸਰਕਾਰੀ ...

ਪੂਰੀ ਖ਼ਬਰ »

ਟਰੱਕ ਟਰਾਂਸਫਾਰਮਰ ਵਿਚ ਵੱਜਿਆ, ਇਲਾਕੇ ਦੀ ਬਿਜਲੀ ਹੋਈ ਗੁੱਲ

ਕਾਦੀਆਂ, 17 ਜੂਨ (ਕੁਲਵਿੰਦਰ ਸਿੰਘ)-ਅੱਜ ਸਵੇਰ ਸਮੇਂ ਬੁੱਟਰ ਰੋਡ ਕਾਦੀਆਂ 'ਤੇ ਸਥਿਤ ਇਕ ਕਰਿਆਨਾ ਸਟੋਰ ਕੋਲ ਲੱਗੇ ਬਿਜਲੀ ਟਰਾਂਸਫ਼ਾਰਮਰ ਵਿਚ ਟਾਟਾ 407 ਛੋਟਾ ਟਰੱਕ ਵੱਜ ਜਾਣ ਕਾਰਨ ਜਿੱਥੇ ਟਰਾਂਸਫ਼ਾਰਮਰ ਖੰਭਿਆਂ ਤੋਂ ਹੇਠਾਂ ਆ ਪਿਆ, ਉੱਥੇ ਦੂਸਰੇ ਪਾਸੇ ਇਸ ਹਾਦਸੇ ...

ਪੂਰੀ ਖ਼ਬਰ »

ਵੀਲਾ ਤੇਜਾ ਦਾ ਮੁਹੰਮਦ ਸ਼ਾਹ ਗਾਜ਼ੀ ਯਾਦਗਾਰੀ ਮੇਲਾ ਸਮਾਪਤ

ਅਲੀਵਾਲ, 17 ਜੂਨ (ਅਵਤਾਰ ਸਿੰਘ ਰੰਧਾਵਾ)-ਹਰ ਸਾਲ ਦੀ ਤਰ੍ਹਾਂ ਪਿੰਡ ਵੀਲਾ ਤੇਜਾ ਵਿਖੇ ਹਜ਼ਰਤ ਪੀਰ ਮੁਹੰਮਦ ਸ਼ਾਹ ਗਾਜ਼ੀ ਜੀ ਮਜ਼ਾਰ 'ਤੇ ਸਾਲਾਨਾ ਜੋੜ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਮੁੱਖ ਪ੍ਰਬੰਧਕ ਸੇਵਾ ਮੁਕਤ ਬੀ.ਈ.ਓ. ...

ਪੂਰੀ ਖ਼ਬਰ »

ਬਾਬਾ ਸੰਖਾਲ ਨਾਥ ਸਾਈਾ ਦਾਸ ਦੀ ਯਾਦ 'ਚ ਛਿੰਝ ਮੇਲਾ ਕਰਵਾਇਆ

ਤਾਰਾਗੜ੍ਹ, 17 ਜੂਨ (ਸੋਨੂੰ ਮਹਾਜਨ)-ਬਾਬਾ ਸੰਖਾਲ ਨਾਥ ਸਾਈਾ ਦਾਸ ਦੇ ਜਨਮ ਦਿਹਾੜੇ 'ਤੇ ਦੋ ਰੋਜ਼ਾ ਪ੍ਰਸਿੱਧ ਧਰਮ ਦਿਹਾੜੇ ਅਤੇ ਛਿੰਝ ਮੇਲਾ ਪ੍ਰਬੰਧਕ ਮਾ: ਕੁਲਦੀਪ ਸੈਣੀ ਦੀ ਅਗਵਾਈ ਹੇਠ ਧੂਮਧਾਮ ਨਾਲ ਮਨਾਇਆ ਗਿਆ | ਧਰਮ ਦਿਹਾੜੇ ਦੇ ਮੇਲੇ ਦੀ ਸ਼ੁਰੂਆਤ ਹਵਨ ਯੱਗ ਕਰਨ ...

ਪੂਰੀ ਖ਼ਬਰ »

ਡਾਕਟਰਾਂ ਨੇ ਕੰਮ ਬੰਦ ਕਰ ਕੇ ਪੱਛਮੀ ਬੰਗਾਲ ਦੇ ਡਾਕਟਰਾਂ ਦੀ ਕੀਤੀ ਹਮਾਇਤ

ਪਠਾਨਕੋਟ, 17 ਜੂਨ (ਚੌਹਾਨ/ਆਸ਼ੀਸ਼ ਸ਼ਰਮਾ)-ਪੱਛਮੀ ਬੰਗਾਲ ਵਿਚ ਜੂਨੀਅਰ ਡਾਕਟਰਾਂ ਦੇ ਨਾਲ ਹੋਈ ਕੁੱਟਮਾਰ ਦੇ ਵਿਰੋਧ 'ਚ ਅਤੇ ਆਪਣੀ ਸੁਰੱਖਿਆ ਦੀ ਮੰਗ ਨੰੂ ਲੈ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਡਾ: ...

ਪੂਰੀ ਖ਼ਬਰ »

ਦਿੱਲੀ ਪੁਲਿਸ ਵਲੋਂ ਸਿੱਖ ਨੌਜਵਾਨਾਂ ਦੀ ਕੁੱਟਮਾਰ ਦੀ ਕੀਤੀ ਨਿਖੇਧੀ-ਜਸਪ੍ਰੀਤ ਸਿੰਘ ਰਾਣਾ

ਨਰੋਟ ਮਹਿਰ, 17 ਜੂਨ (ਰਾਜ ਕੁਮਾਰੀ)-ਦਿੱਲੀ ਪੁਲਿਸ ਵਲੋਂ ਸਿੱਖ ਬਜ਼ੁਰਗ ਡਰਾਈਵਰ ਅਤੇ ਉਸ ਦੇ ਸਹਿਯੋਗੀ ਨਾਲ ਕੀਤੀ ਨਾਜਾਇਜ਼ ਕੁੱਟਮਾਰ ਅਤੇ ਪਿਸਤੌਲ ਦੀ ਨੋਕ 'ਤੇ ਧਮਕਾਉਣ ਦੀ ਖ਼ਬਰ ਸੁਣਦੇ ਹੀ ਸਿੱਖ ਜਥੇਬੰਦੀਆਂ ਅਤੇ ਆਮ ਲੋਕਾਂ ਵਿਚ ਵੀ ਗੱੁਸੇ ਦੀ ਲਹਿਰ ਦੌੜ ਗਈ ਹੈ | ...

ਪੂਰੀ ਖ਼ਬਰ »

ਸਾਂਝ ਕੇਂਦਰ ਟੀਮ ਦੇ ਜਗਦੀਸ਼ ਕੋਹਲੀ ਅਤੇ ਚਰਨਜੀਤ ਸਿੰਘ ਬੇਦੀ ਮੈਂਬਰ ਨਿਯੁਕਤ

ਪਠਾਨਕੋਟ, 17 ਜੂਨ (ਸੰਧੂ/ਆਰ. ਸਿੰਘ)-ਪੁਲਿਸ ਥਾਣਾ ਡਵੀਜ਼ਨ ਨੰਬਰ-1 ਵਿਖੇ ਸਥਿਤ ਸਾਂਝ ਕੇਂਦਰ ਪਠਾਨਕੋਟ ਵਿਖੇ ਨਵੇਂ ਇੰਚਾਰਜ ਸਬ ਇੰਸਪੈਕਟਰ ਬਲਵਿੰਦਰ ਪਾਲ ਦਾ ਸਵਾਗਤ ਸਾਂਝ ਕੇਂਦਰ ਦੀ ਸਮੂਹ ਟੀਮ ਵਲੋਂ ਕੀਤਾ ਗਿਆ | ਇਸ ਦੌਰਾਨ ਟੀਮ ਦੇ ਮੈਂਬਰ ਵਿਜੇ ਪਾਸੀ ਨੇ ਦੱਸਿਆ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਗ੍ਰੇਟਰ ਦੀ ਟੀਮ ਨੇ ਜਲੰਧਰ ਵਿਖੇ ਸਮਾਗਮ 'ਚ ਲਿਆ ਭਾਗ

ਪਠਾਨਕੋਟ, 17 ਜੂਨ (ਸੰਧੂ)-ਲਾਇਨਜ਼ ਕਲੱਬ ਡਿਸਟਿ੍ਕ 321-ਡੀ ਵਲੋਂ ਜਲੰਧਰ ਵਿਖੇ ਕਰਵਾਏ ਗਏ ਸਕੂਲਿੰਗ ਸਮਾਗਮ ਵਿਚ ਲਾਇਨਜ਼ ਕਲੱਬ ਪਠਾਨਕੋਟ ਗ੍ਰੇਟਰ ਦੀ ਟੀਮ ਨੇ ਪ੍ਰਧਾਨ ਗੌਰਵ ਗੁਪਤਾ ਦੀ ਅਗਵਾਈ ਵਿਚ ਹਿੱਸਾ ਲਿਆ | ਪ੍ਰਧਾਨ ਗੌਰਵ ਗੁਪਤਾ ਨੇ ਕਿਹਾ ਕਿ ਡਿਸਟਿ੍ਕ 321-ਡੀ ...

ਪੂਰੀ ਖ਼ਬਰ »

ਰਕਿੰਤ ਮਹਾਜਨ ਅਖਿਲ ਭਾਰਤੀਏ ਵਿਦਿਆਰਥੀ ਪ੍ਰੀਸ਼ਦ ਦੇ ਸੰਯੋਜਕ ਬਣੇ

ਪਠਾਨਕੋਟ, 17 ਜੂਨ (ਚੌਹਾਨ)-ਅਖਿਲ ਭਾਰਤੀਏ ਵਿਦਿਆਰਥੀ ਪ੍ਰੀਸ਼ਦ ਪੰਜਾਬ ਇਕਾਈ ਨੇ ਪਠਾਨਕੋਟ ਨਿਵਾਸੀ ਰਕਿੰਤ ਮਹਾਜਨ ਨੰੂ ਜ਼ਿਲ੍ਹਾ ਪਠਾਨਕੋਟ ਦਾ ਸੰਯੋਜਕ ਬਣਾਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਕਿੰਤ ਮਹਾਜਨ ਨੇ ਦੱਸਿਆ ਕਿ ਪ੍ਰੀਸ਼ਦ ਵਲੋਂ ਫਿਰੋਜ਼ਪੁਰ ...

ਪੂਰੀ ਖ਼ਬਰ »

ਗੁਰਮਤਿ ਕੈਂਪ ਦੀ ਸਮਾਪਤੀ 'ਤੇ ਇਨਾਮ ਵੰਡ ਸਮਾਗਮ

ਪਠਾਨਕੋਟ, 17 ਜੂਨ ( ਆਰ. ਸਿੰਘ)-ਗੁਰਦੁਆਰਾ ਦਸਮੇਸ਼ ਗਾਰਡਨ ਕਾਲੋਨੀ ਪਠਾਨਕੋਟ ਵਿਖੇ ਪ੍ਰਧਾਨ ਸੁਖਦੇਵ ਸਿੰਘ ਅਤੇ ਜਸਵੰਤ ਸਿੰਘ ਦੀ ਪ੍ਰਧਾਨਗੀ ਹੇਠ ਗੁਰਮਤਿ ਕੈਂਪ ਦੀ ਸਮਾਪਤੀ ਮੌਕੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਨੇ ਕੈਂਪ ...

ਪੂਰੀ ਖ਼ਬਰ »

ਹੋਲਸੇਲ ਰੈਡੀਮੇਡ ਯੂਨੀਅਨ ਦੀ ਮੀਟਿੰਗ

ਪਠਾਨਕੋਟ, 17 ਜੂਨ (ਆਰ. ਸਿੰਘ)-ਹੋਲਸੇਲ ਰੈਡੀਮੇਡ ਯੂਨੀਅਨ ਪਠਾਨਕੋਟ ਵਲੋਂ ਚੇਅਰਮੈਨ ਮਨਮਹੇਸ਼ ਬਿੱਲਾ ਅਤੇ ਪ੍ਰਧਾਨ ਯਸ਼ਪਾਲ ਰਾਜੂ ਦੀ ਪ੍ਰਧਾਨਗੀ ਵਿਚ ਸਥਾਨਿਕ ਹੋਟਲ ਵਿਖੇ ਮੀਟਿੰਗ ਹੋਈ | ਜਿਸ ਵਿਚ ਵਪਾਰ ਮੰਡਲ ਦੇ ਚੇਅਰਮੈਨ ਚਾਚਾ ਵੇਦ ਪ੍ਰਕਾਸ਼, ਰਾਸ਼ਟਰੀ ...

ਪੂਰੀ ਖ਼ਬਰ »

ਮਾਈਗ੍ਰੇਟਰੀ ਆਬਾਦੀ ਦੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੰੂਦਾਂ

ਪਠਾਨਕੋਟ, 17 ਜੂਨ (ਆਰ. ਸਿੰਘ)-ਪੰਜਾਬ ਸਰਕਾਰ ਅਤੇ ਸਿਵਲ ਸਰਜਨ ਪਠਾਨਕੋਟ ਡਾ: ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲੇ੍ਹ ਅੰਦਰ ਚੱਲ ਰਹੇ ਤਿੰਨ ਰੋਜ਼ਾ ਮਾਈਗ੍ਰੇਟਰੀ ਪਲਸ ਪੋਲੀਓ ਰਾਊਾਡ ਦੇ ਪਹਿਲੇ ਦਿਨ ਦੀ ...

ਪੂਰੀ ਖ਼ਬਰ »

ਹੋਲਸੇਲ ਰੈਡੀਮੇਡ ਯੂਨੀਅਨ ਦੀ ਮੀਟਿੰਗ

ਪਠਾਨਕੋਟ, 17 ਜੂਨ (ਆਰ. ਸਿੰਘ)-ਹੋਲਸੇਲ ਰੈਡੀਮੇਡ ਯੂਨੀਅਨ ਪਠਾਨਕੋਟ ਵਲੋਂ ਚੇਅਰਮੈਨ ਮਨਮਹੇਸ਼ ਬਿੱਲਾ ਅਤੇ ਪ੍ਰਧਾਨ ਯਸ਼ਪਾਲ ਰਾਜੂ ਦੀ ਪ੍ਰਧਾਨਗੀ ਵਿਚ ਸਥਾਨਿਕ ਹੋਟਲ ਵਿਖੇ ਮੀਟਿੰਗ ਹੋਈ | ਜਿਸ ਵਿਚ ਵਪਾਰ ਮੰਡਲ ਦੇ ਚੇਅਰਮੈਨ ਚਾਚਾ ਵੇਦ ਪ੍ਰਕਾਸ਼, ਰਾਸ਼ਟਰੀ ...

ਪੂਰੀ ਖ਼ਬਰ »

ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਭਜਨ ਸੰਧਿਆ ਪ੍ਰੋਗਰਾਮ ਕਰਵਾਇਆ

ਪਠਾਨਕੋਟ, 17 ਜੂਨ (ਆਰ. ਸਿੰਘ)-ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਪੰਡਿਤ ਦੀਨਦਿਆਲ ਉਪਾਧਿਆਏ ਆਡੀਟੋਰੀਅਮ ਪਠਾਨਕੋਟ ਵਿਚ ਭਜਨ ਸੰਧਿਆ ਪ੍ਰੋਗਰਾਮ ਦਿਵਿਆ ਨਾਦ ਕਰਵਾਇਆ ਗਿਆ | ਜਿਸ ਵਿਚ ਸੰਸਥਾਨ ਵਲੋਂ ਸ੍ਰੀ ਆਸ਼ੂਤੋਸ਼ ਜੀ ਮਹਾਰਾਜ ਦੇ ਸਾਧੂ ਚੇਲਾ ਅਤੇ ...

ਪੂਰੀ ਖ਼ਬਰ »

ਕਬੀਰ ਸਾਹਿਬ ਦਾ ਪ੍ਰਕਾਸ਼ ਉਤਸਵ ਮਨਾਇਆ

ਸ਼ਾਹਪੁਰ ਕੰਢੀ, 17 ਜੂਨ (ਰਣਜੀਤ ਸਿੰਘ)-ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਸ਼ਾਹਪੁਰ ਕੰਢੀ ਟਾਊਨਸ਼ਿਪ ਵਲੋਂ ਸਤਿਗੁਰੂ ਕਬੀਰ ਜੀ ਦਾ ਪ੍ਰਕਾਸ਼ ਦਿਹਾੜਾ ਸਥਾਨਿਕ ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਬੰਧੀ ਸ੍ਰੀ ...

ਪੂਰੀ ਖ਼ਬਰ »

ਸ੍ਰੀ ਅਮਰਨਾਥ ਯਾਤਰੀਆਂ ਲਈ ਲਗਾਏ ਜਾ ਰਹੇ ਲੰਗਰ ਦੇ ਸਬੰਧ 'ਚ ਕੀਤੀ ਘੁੰਡ ਚੁਕਾਈ

ਪਠਾਨਕੋਟ, 17 ਜੂਨ (ਚੌਹਾਨ)-ਸ਼ਿਵ ਸੇਵਕ ਵੈਲਫੇਅਰ ਸੁਸਾਇਟੀ ਸ੍ਰੀ ਅਮਰਨਾਥ ਲੰਗਰ ਕਮੇਟੀ ਦੇ ਕਾਰਡ ਦੀ ਘੁੰਡ ਚੁਕਾਈ ਸ੍ਰੀ ਸਾਈਾ ਯੂਨੀਵਰਸਿਟੀ ਦੇ ਚਾਂਸਲਰ ਇੰਜੀ: ਐਸ.ਕੇ. ਪੁੰਜ, ਸੀ.ਐਮ.ਡੀ. ਕੰਵਰ ਸ੍ਰੀ ਅਮਰਨਾਥ ਯਾਤਰੀਆਂ ਦੀ ਸੇਵਾ ਲਈ ਹਰ ਸਾਲ ਵਾਂਗ ਲਗਾਏ ਜਾ ਰਹੇ ...

ਪੂਰੀ ਖ਼ਬਰ »

ਸੰਪਰਕ ਸੜਕ ਦੇ ਨਿਰਮਾਣ ਦੇ ਕੰਮ ਦੀ ਸ਼ੁਰੂਆਤ

ਪਠਾਨਕੋਟ, 17 ਜੂਨ (ਚੌਹਾਨ)-ਰਾਸ਼ਟਰੀ ਰਾਜ ਮਾਰਗ 154 'ਤੇ ਪੈਂਦੇ ਡਿੱਬਰ ਘਰਾਟ ਤੋਂ ਮਾਮੂਨ ਨੰੂ ਜਾਂਦੀ ਕਰੀਬ 1 ਕਿੱਲੋਮੀਟਰ ਰੋਡ ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਟੁੱਟਿਆ ਹੋਇਆ ਅਤੇ ਪਿੰਡ ਵਾਸੀਆਂ ਨੰੂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਪਿੰਡ ਦੇ ...

ਪੂਰੀ ਖ਼ਬਰ »

ਵਿਧਾਇਕ ਬਲਵਿੰਦਰ ਲਾਡੀ ਵਲੋਂ ਸਮਾਰਟ ਸਕੂਲ ਦਾ ਉਦਘਾਟਨ

ਪੰਜਗਰਾਈਆਂ, 17 ਜੂਨ (ਬਲਵਿੰਦਰ ਸਿੰਘ)-ਸਥਾਨਕ ਕਸਬੇ ਵਿਖੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਸਰਕਾਰੀ ਹਾਈ ਸਮਾਰਟ ਸਕੂਲ ਪੰਜਗਰਾਈਆਂ ਦਾ ਉਦਘਾਟਨ ਕੀਤਾ ਗਿਆ | ਵਧੇਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਮੁੱਖ ਅਧਿਆਪਕਾ ਸ੍ਰੀਮਤੀ ਨੀਰਾ ਕੁਮਾਰੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਭਗਤ ਕਬੀਰ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਕਾਹਨੂੰਵਾਨ, 17 ਜੂਨ (ਹਰਜਿੰਦਰ ਸਿੰਘ ਜੱਜ)-ਗੁਰਦੁਆਰਾ ਬੰਦੀ ਛੋੜ ਕਬੀਰ ਟਰੱਸਟ ਕਾਹਨੂੰਵਾਨ ਵਿਖੇ ਹਰ ਸਾਲ ਦੀ ਤਰ੍ਹਾਂ ਸਮੂਹ ਸੰਗਤ ਦੇ ਸਹਿਯੋਗ ਨਾਲ ਬੰਦੀ ਛੋੜ ਕਬੀਰ ਟਰੱਸਟ ਕਾਹਨੂੰਵਾਨ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਭਗਤ ਕਬੀਰ ਜੀ ਦਾ ...

ਪੂਰੀ ਖ਼ਬਰ »

ਨਸ਼ਿਆਂ ਸਬੰਧੀ ਪੁਲਿਸ-ਪਬਲਿਕ ਮੀਟਿੰਗ

ਪੰਜਗਰਾਈਆਂ, 17 ਜੂਨ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਬਹਾਦਰ ਹੁਸੈਨ ਵਿਖੇ ਐੱਸ.ਐੱਸ.ਪੀ. ਉਪਿੰਦਰਜੀਤ ਸਿੰਘ ਘੰੁਮਣ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀ.ਐਸ.ਪੀ. ਸੰਜੀਵ ਕੁਮਾਰ ਅਤੇ ਐਸ.ਐਚ.ਓ. ਬਲਜੀਤ ਕੌਰ ਰੰਗੜ ਨੰਗਲ ਨੇ ਨਸ਼ਿਆਂ ਦੇ ਸਬੰਧ ਵਿਚ ਸਾਾਝੇ ਤੌਰ 'ਤੇ ਇਲਾਕੇ ...

ਪੂਰੀ ਖ਼ਬਰ »

ਪੰਚਾਇਤ ਨੇ ਸਰਕਾਰੀ ਰਸਤੇ ਤੋਂ ਨਾਜਾਇਜ਼ ਕਬਜ਼ੇ ਨੂੰ ਛਡਾਇਆ

ਧਿਆਨਪੁਰ, 17 ਜੂਨ (ਸਰਬਜੀਤ ਸਿੰਘ ਰਿਆੜ)-ਕਸਬੇ ਦੇ ਨੇੜਲੇ ਪਿੰਡ ਸ਼ਾਹਪੁਰ ਜਾਜਨ ਦੀ ਗ੍ਰਾਮ ਪੰਚਾਇਤ ਵਲੋਂ ਸਰਕਾਰੀ ਰਸਤਿਆਂ 'ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਛਡਾਉੁਣ ਦੀ ਪ੍ਰਕਿਰਿਆ ਸ਼ੁਰੂ ਕਰਦਿਆਂ ਸਰਪੰਚ ਮੱਖਣ ਸਿੰਘ ਵਲੋਂ ਪੰਚਾਇਤ ਮੈਂਬਰਾਂ ਅਤੇ ਮਾਲ ...

ਪੂਰੀ ਖ਼ਬਰ »

ਪਾਕਿਸਤਾਨ ਸਰਕਾਰ ਵਲੋਂ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਲਈ ਬਜਟ ਪਾਸ ਹੋਣ 'ਤੇ ਸਿੱਖਾਂ 'ਚ ਖੁਸ਼ੀ ਦੀ ਲਹਿਰ-ਪਿ੍ੰ. ਹਰਬੰਸ ਸਿੰਘ

ਬਟਾਲਾ, 17 ਜੂਨ (ਬੁੱਟਰ)-ਪਾਕਿਸਤਾਨ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਆਪਣੇ ਸਾਲਾਨਾ ਬਜਟ ਵਿਚ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਸਥਾਪਤ ਕਰਨ ਲਈ 100 ਕਰੋੜ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ

ਕੋਟਲੀ ਸੂਰਤ ਮੱਲ੍ਹੀ, 17 ਜੂਨ (ਕੁਲਦੀਪ ਸਿੰਘ ਨਾਗਰਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਪ੍ਰਮੇਸਰ ਨਗਰ ਵਿਖੇ ਦੋ ਰੋਜ਼ਾ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਸੰਗਤਾਂ ਵਲੋਂ 24 ਘੰਟੇ ਨਿਰੰਤਰ ਸ੍ਰੀ ...

ਪੂਰੀ ਖ਼ਬਰ »

ਗਗਨ ਇੰਟਰਨੈਸ਼ਨਲ ਸਕੂਲ 'ਚ ਸਮਰ ਕੈਂਪ ਦੀ ਐਮ.ਡੀ. ਸਰਿੰਦਰ ਕੌਰ ਵਲੋਂ ਸਮੀਖਿਆ

ਕਲਾਨੌਰ, 17 ਜੂਨ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਬੀ.ਐਮ.ਐਸ.ਐਮ. ਗਰੁੱਪ ਆਫ ਇੰਸਟੀਚਿਊਟ ਦੇ ਕੈਂਪਸ ਗਗਨ ਇੰਟਰਨੈਸ਼ਨਲ ਸਕੂਲ 'ਚ ਸਮਰ ਕੈਂਪ ਲਗਾਇਆ ਗਿਆ, ਜਿਸ ਦੀ ਸਕੂਲ ਮੈਨੇਜਿੰਗ ਡਾਇਰੈਕਟਰ ਮੈਡਮ ਸੁਰਿੰਦਰ ਕੌਰ ਵਲੋਂ ਸਮੀਖਿਆ ਕੀਤੀ ਗਈ | ਕੈਂਪ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

5 ਰੋਜ਼ਾ ਮਹਾਨ ਗੁਰਮਤਿ ਸਮਾਗਮ ਸ਼ਰਧਾ ਭਾਵਨਾ ਨਾਲ ਸਮਾਪਤ

ਧਾਰੀਵਾਲ, 17 ਜੂਨ (ਜੇਮਸ ਨਾਹਰ)-ਸਿੱਖ ਵੈੱਲਫੇਅਰ ਸੁਸਾਇਟੀ ਧਾਰੀਵਾਲ ਵਲੋਂ ਪਾਤਿਸ਼ਾਹੀ ਪੰਜਵੀਂ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਧਾਰੀਵਾਲ ਦੀ ਗਰਾਉਂਡ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ...

ਪੂਰੀ ਖ਼ਬਰ »

21 ਤਰੀਕ ਨੂੰ ਅੰਤਰਰਾਸ਼ਟਰੀ ਗਤਕਾ ਮੁਕਾਬਲੇ ਕਰਵਾਏ ਜਾਣਗੇ-ਪਵਾਰ

ਅੱਚਲ ਸਾਹਿਬ, 17 ਜੂਨ (ਗੁਰਚਰਨ ਸਿੰਘ)-ਸ਼ੋ੍ਰਮਣੀ ਅਕਾਲੀ ਦਲ (ਅ) ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਮਾਨ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਗੁਰਬਚਨ ਸਿੰਘ ਪਵਾਰ ਦੀ ਅਗਵਾਈ ਵਿਚ ਅੱਚਲ ਸਾਹਿਬ ਸਰਕਾਰੀ ਸਕੂਲ ਸੱਲੋ ਚਾਹਲ ਦੇ ...

ਪੂਰੀ ਖ਼ਬਰ »

ਸਰਗਰਮ ਅਕਾਲੀ ਆਗੂ ਰਵਿੰਦਰ ਯੂ.ਕੇ. ਅਤੇ ਸੰਨੀ ਦਿਓਲ ਦਰਮਿਆਨ ਹੋਈਆਂ ਅਹਿਮ ਵਿਚਾਰਾਂ

ਪੁਰਾਣਾ ਸ਼ਾਲਾ, 17 ਜੂਨ (ਗੁਰਵਿੰਦਰ ਸਿੰਘ ਗੁਰਾਇਆ)-ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਦੇ ਬੀਤੇ ਦਿਨ ਗੁਰਦਾਸਪੁਰ ਪੁੱਜਣ 'ਤੇ ਸਰਗਰਮ ਅਕਾਲੀ ਆਗੂ ਰਵਿੰਦਰ ਸਿੰਘ ਯੂ.ਕੇ ਵਲੋਂ ਆਪਣੇ ਪਾਰਟੀ ਸਾਥੀਆਂ ਸਮੇਤ ਸੰਨੀ ਦਿਓਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ...

ਪੂਰੀ ਖ਼ਬਰ »

ਸੁਖਮਨ ਇਮੀਗ੍ਰੇਸ਼ਨ ਨੇ 7 ਦਿਨਾਂ 'ਚ ਕੈਨੇਡਾ ਦਾ ਵੀਜ਼ਾ ਲਗਵਾਇਆ

ਗੁਰਦਾਸਪੁਰ, 17 ਜੂਨ (ਸੈਣੀ)-ਸੁਖਮਨ ਇਮੀਗ੍ਰੇਸ਼ਨ ਨੇ ਕੈਨੇਡਾ ਦਾ ਟੂਰਿਸਟ ਵੀਜ਼ਾ 7 ਦਿਨ ਵਿਚ ਲਗਵਾ ਕੇ ਦਿੱਤਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵੀਜ਼ਾ ਮਾਹਿਰ ਕਮਲਜੀਤ ਕੌਰ ਨੇ ਦੱਸਿਆ ਕਿ ਅਮਨਦੀਪ ਸਿੰਘ ਵਾਸੀ ਨੌਸ਼ਹਿਰਾ ਵਲੋਂ ਕੈਨੇਡਾ ਦਾ ਵੀਜ਼ਾ ਸਾਡੀ ਸੰਸਥਾ ...

ਪੂਰੀ ਖ਼ਬਰ »

ਸਿੱਖ ਚੇਤਨਾ ਮੰਚ ਦੇ ਆਗੂਆਂ ਦੀ 550 ਸਾਲਾ ਅਵਤਾਰ ਪੁਰਬ ਮਨਾਉਣ ਸਬੰਧੀ ਮੀਟਿੰਗ

ਕਾਹਨੂੰਵਾਨ, 17 ਜੂਨ (ਹਰਜਿੰਦਰ ਸਿੰਘ ਜੱਜ)-ਸਥਾਨਕ ਰੋਮਾ ਸੈਂਟਰ ਵਿਖੇ ਸਿੱਖ ਚੇਤਨਾ ਮੰਚ ਆਗੂਆਂ ਦੀ ਇਕ ਅਹਿਮ ਮੀਟਿੰਗ ਭਾਈ ਬਲਰਾਜ ਸਿੰਘ ਕਾਲਾ ਬਾਲਾ ਦੀ ਪ੍ਰਧਾਨਗੀ ਵਿਚ ਕੀਤੀ ਗਈ | ਮੀਟਿੰਗ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550 ਸਾਲਾ ਅਵਤਾਰ ਪੁਰਬ ਨੂੰ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਮੁਫ਼ਤ ਕੈਂਸਰ ਜਾਂਚ ਕੈਂਪ 'ਚ 304 ਲੋਕਾਂ ਦੀ ਸਿਹਤ ਦੀ ਕੀਤੀ ਜਾਂਚ

ਨੌਸ਼ਹਿਰਾ ਮੱਝਾ ਸਿੰਘ, 17 ਜੂਨ (ਤਰਸੇਮ ਸਿੰਘ ਤਰਾਨਾ)-ਨਾ-ਮੁਰਾਦ ਕੈਂਸਰ ਰੋਗ ਤੋਂ ਬਚਾਅ ਲਈ ਸਮੇਂ-ਸਮੇਂ ਸਿਹਤ ਜਾਂਚ ਅਤੇ ਕੈਂਸਰ ਰੋਗ ਲੱਗਣ ਦੇ ਕਾਰਨਾਂ ਸਬੰਧੀ ਜਾਗਰੂਕ ਹੋਣਾ ਜ਼ਰੂਰੀ ਹੈ | ਸਰਕਾਰੀ ਅੰਕੜਿਆਂ ਮੁਤਾਬਿਕ ਭਾਰਤ 'ਚ ਹਰ ਸਾਲ 12 ਲੱਖ ਲੋਕ ਕੈਂਸਰ ਪੀੜਤ ...

ਪੂਰੀ ਖ਼ਬਰ »

ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਕਮਲਜੀਤ ਕੌਰ ਤੇ ਇੰਜ. ਜਤਿੰਦਰਪਾਲ ਸਿੰਘ ਲੋਕ ਸਭਾ ਮੈਂਬਰ ਸੰਨੀ ਦਿਓਲ ਨੂੰ ਮਿਲੇ

ਧਾਰੀਵਾਲ, 17 ਜੂਨ (ਸਵਰਨ ਸਿੰਘ)-ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਕਮਲਜੀਤ ਕੌਰ ਅਤੇ ਇੰਜ. ਜਤਿੰਦਰਪਾਲ ਸਿੰਘ ਸੂਬਾ ਪ੍ਰਧਾਨ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਨੇ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਦੇ ਗ੍ਰਹਿ ਵਿਖ਼ੇ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ | ਇਸ ਮੌਕੇ 'ਤੇ ...

ਪੂਰੀ ਖ਼ਬਰ »

ਜਵੱਦੀ ਟਕਸਾਲ ਲੁਧਿਆਣਾ ਵਲੋਂ ਪ੍ਰੋ: ਹਰਭਜਨ ਸਿੰਘ ਧਾਰੀਵਾਲ ਸਨਮਾਨਿਤ

ਧਾਰੀਵਾਲ, 17 ਜੂਨ (ਸਵਰਨ ਸਿੰਘ)-ਸ਼ੋ੍ਰਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੰਤ ਬਾਬਾ ਸੁੱਚਾ ਸਿੰਘ ਜੀ ਜਵੱਦੀ ਟਕਸਾਲ ਲੁਧਿਆਣਾ ਵਲੋਂ ਗੁਰਮਤਿ ਸੰਗੀਤ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਆਰੰਭੇ ਕਾਰਜਾਂ ਅਧੀਨ ਸਾਲਾਨਾ ਗੁਰਮਤਿ ਸੰਗੀਤ ਵਰਕਸ਼ਾਪ ਦਾ ਮੌਜ਼ੂਦਾ ਸ਼ੋ੍ਰਮਣੀ ...

ਪੂਰੀ ਖ਼ਬਰ »

ਬਾਬਾ ਭੈਰੋ ਨਾਥ ਮੰਦਰ ਵਿਖੇ ਬਸੋਤਰਾ ਬਰਾਦਰੀ ਦੀ ਮੇਲ ਧੂਮਧਾਮ ਨਾਲ ਮਨਾਈ

ਜੌੜਾ ਛੱਤਰਾਂ, 17 ਜੂਨ (ਪਰਮਜੀਤ ਸਿੰਘ ਘੁੰਮਣ)-ਬਸੋਤਰਾ ਬਰਾਦਰੀ ਦੀ ਮੇਲ ਬਾਬਾ ਭੈਰੋਨਾਥ ਮੰਦਰ ਕਮਾਲਪੁਰ ਅਫਗਾਨਾ ਵਿਖੇ ਧੂਮਧਾਮ ਨਾਲ ਮਨਾਈ ਗਈ | ਜਿਸ ਵਿਚ ਪਹਿਲਾਂ ਬਾਬਾ ਭੈਰੋ ਨਾਥ ਦੇ ਦਰਬਾਰ ਵਿਚ ਵਿਧੀ ਪੂਰਵਕ ਹਵਨ ਯੱਗ ਕੀਤਾ ਗਿਆ | ਉਪਰੰਤ ਸੰਗਤਾਂ ਬਾਬਾ ਜੀ ਦੇ ...

ਪੂਰੀ ਖ਼ਬਰ »

ਕਾਂਗਰਸੀ ਆਗੂਆਂ ਵਲੋਂ ਰੰਧਾਵਾ ਨੂੰ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ੀ ਗਰੁੱਪ ਦਾ ਚੇਅਰਮੈਨ ਬਣਾਉਣ ਦਾ ਸਵਾਗਤ

ਕਲਾਨੌਰ, 17 ਜੂਨ (ਪੁਰੇਵਾਲ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਦੇ ਗਰੁੱਪ ਦੇ ਗਠਨ ਦੌਰਾਨ ਜੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੇਅਰਮੈਨ ਬਣਾਉਣ ...

ਪੂਰੀ ਖ਼ਬਰ »

ਜੰਗਲਾਤ ਵਰਕਰ ਯੂਨੀਅਨ ਦੀ ਹੋਈ ਚੋਣ

ਗੁਰਦਾਸਪੁਰ, 17 ਜੂਨ (ਆਲਮਬੀਰ ਸਿੰਘ)-ਜੰਗਲਾਤ ਵਰਕਰ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੀ ਚੋਣ ਜੰਗਲਾਤ ਦਫ਼ਤਰ ਵਿਖੇ ਰਤਨ ਸਿੰਘ ਹੱਲਾ, ਮੱਖਣ ਕੁਹਾੜ, ਪ੍ਰੇਮ ਕੁਮਾਰ, ਅਨਿਲ ਕੁਮਾਰ ਅਤੇ ਨੇਕ ਰਾਜ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਆਗੂ ਕੁਲਦੀਪ ਪੁਰੋਵਾਲ ਨੇ ਕਿਹਾ ਕਿ ...

ਪੂਰੀ ਖ਼ਬਰ »

ਬਾਬਾ ਸ਼ੇਸ਼ਨਾਗ ਦੀ ਯਾਦ 'ਚ ਬਾਬਾ ਬੀਰ ਸਿੰਘ ਦੀ ਜਗ੍ਹਾ 'ਤੇ ਸਾਲਾਨਾ ਜੋੜ ਮੇਲਾ ਕਰਵਾਇਆ

ਕੋਟਲੀ ਸੂਰਤ ਮੱਲ੍ਹੀ, 17 ਜੂਨ (ਕੁਲਦੀਪ ਸਿੰਘ ਨਾਗਰਾ)-ਕਸਬੇ ਦੀਆਂ ਸੰਗਤਾਂ ਵਲੋਂ ਬਾਬਾ ਸ਼ੇਸ਼ਨਾਗ ਦੀ ਯਾਦ 'ਚ ਬਾਬਾ ਬੀਰ ਸਿੰਘ ਦੀ ਜਗ੍ਹਾ ਕੋਟਲੀ ਸੂਰਤ ਮੱਲ੍ਹੀ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਕਸਬੇ ਦੇ ਬਾਹਰਵਾਰ ਬਾਬਾ ਬੀਰ ਸਿੰਘ ਦੀ ਜਗ੍ਹਾ 'ਤੇ ਕਰਵਾਏ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX