ਤਾਜਾ ਖ਼ਬਰਾਂ


ਨਵੀ ਦਿੱਲੀ : 'ਆਪ' ਦੇ ਸੀਨੀਅਰ ਆਗੂ ਤੇ ਦਿੱਲੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੂੰ ਪਾਰਟੀ ਵਿੱਚੋਂ ਕੀਤਾ ਬਰਖਾਸਤ
. . .  1 day ago
ਰਾਜਪੁਰਾ (ਪਟਿਆਲਾ) 'ਚ 16 ਕੋਰੋਨਾ ਪਾਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ
. . .  1 day ago
ਰਾਜਪੁਰਾ, 12 ਅਗਸਤ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ 16 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ ।ਰਾਜਪੁਰਾ ਵਿਚ ਬੀਤੇ ਕਈ ਦਿਨਾਂ ਤੋਂ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਕਹਿਰ ਜਾਰੀ ਹੈ ਅਤੇ ਇਹ ਚੇਨ ਟੁੱਟਣ ਦਾ ਨਾਮ ਨਹੀਂ ਲੈ ਰਹੀ ।ਇਸ ਸੰਬੰਧੀ ਜਾਣਕਾਰੀ...
ਨਵਤੇਜ ਚੀਮਾ ਨੇ ਵਿਦਿਆਰਥੀਆਂ ਨੂੰ ਵੰਡੇ ਸਮਾਰਟ ਫ਼ੋਨ
. . .  1 day ago
ਸੁਲਤਾਨ ਪੁਰ ਲੋਧੀ, 12 ਅਗਸਤ (ਲਾਡੀ,ਹੈਪੀ,ਥਿੰਦ) - ਪੰਜਾਬ ਸਰਕਾਰ ਕੁਨੈੱਕਟ ਸਕੀਮ ਤਹਿਤ ਕੌਮਾਂਤਰੀ ਯੁਵਕ ਦਿਵਸ ਮੌਕੇ ਪਵਿੱਤਰ ਸ਼ਹਿਰ ਸੁਲਤਾਨ ਪੁਰ ਲੋਧੀ ਦੀ ਮਾਰਕੀਟ ਕਮੇਟੀ ਵਿਖੇ ਮੌਜੂਦਾ ਕੋਵਿਡ ਸੰਕਟ ਦੇ ਦੌਰ ਚ ਆਨਲਾਈਨ ਸਿੱਖਿਆ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ...
ਕੋਰੋਨਾ ਦੇ ਕੇਸ ਆਉਣ ਕਾਰਨ ਨਹਿਰੀ ਕੰਪਲੈਕਸ ਦੇ ਸਾਰੇ ਦਫ਼ਤਰ 14 ਤੱਕ ਕੀਤੇ ਬੰਦ
. . .  1 day ago
ਅੰਮ੍ਰਿਤਸਰ, 12 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਸਥਾਨਕ ਨਹਿਰੀ ਕੰਪਲੈਕਸ ਵਿਚ ਕੰਮ ਕਰਦੇ ਤਿੰਨ ਅਧਿਕਾਰੀਆਂ ਦੀਆਂ ਕੋਵਿਡ-19 ਟੈਸਟ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਨਹਿਰੀ ਕੰਪਲੈਕਸ ਵਿਚ ਪੈਂਦੇ ਸਾਰੇ ਦਫ਼ਤਰਾਂ ਨੂੰ 14 ਅਗਸਤ...
ਕਿਰਪਾਲ ਸਿੰਘ ਢਿੱਲੋਂ ਚੁਣੇ ਗਏ ਐਗਰੀਕਲਚਰ ਆਫ਼ੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ
. . .  1 day ago
ਅੰਮ੍ਰਿਤਸਰ, 12 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) -ਸਥਾਨਕ ਸ਼ਹਿਰ ਦੇ ਵਾਸੀ ਅਤੇ ਉੱਘੇ ਖੇਤੀਬਾੜੀ ਮਾਹਿਰ ਡਾ. ਕਿਰਪਾਲ ਸਿੰਘ ਢਿੱਲੋਂ ਅੱਜ ਪੀ. ਏ. ਯੂ ਲੁਧਿਆਣਾ ਵਿਖੇ ਪੰਜਾਬ ਖੇਤੀਬਾੜੀ ਅਫ਼ਸਰ ਐਸੋਸੀਏਸ਼ਨ ਦੇ ਜਨਰਲ ਇਜਲਾਸ ਵਿਚ ਸਰਬਸੰਮਤੀ...
ਅਰੋੜਾ ਨੇ ਸਮਾਰਟ ਪੰਜਾਬ ਕੁਨੈਕਟ ਸਕੀਮ ਤਹਿਤ 15 ਵਿਦਿਆਰਥੀਆਂ ਨੂੰ ਸੌਂਪੇ ਸਮਾਰਟ ਫ਼ੋਨ
. . .  1 day ago
ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)-ਪੰਜਾਬ ਸਮਾਰਟ ਕੁਨੈਕਟ ਸਕੀਮ ਤਹਿਤ ਅੱਜ ਇੱਥੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ 15 ਵਿਦਿਆਰਥੀਆਂ ਨੂੰ ਆਪਣੇ ਹੱਥੀਂ ਸਮਾਰਟ ਫ਼ੋਨ ਸੌਂਪੇ। ਉਨਾਂ ਕਿਹਾ ਕਿ ਇਹ...
ਫ਼ਾਜ਼ਿਲਕਾ ਜ਼ਿਲ੍ਹੇ 'ਚ 12ਵੀਂ ਜਮਾਤ ਦੇ 100 ਵਿਦਿਆਰਥੀਆਂ ਨੂੰ ਮਿਲੇ ਸਮਾਰਟ ਫ਼ੋਨ
. . .  1 day ago
ਫ਼ਾਜ਼ਿਲਕਾ, 12 ਅਗਸਤ (ਪ੍ਰਦੀਪ ਕੁਮਾਰ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚ ਸ਼ੁਰੂ ਕੀਤੀ ਗਈ 'ਪੰਜਾਬ ਸਮਾਰਟ ਕਨੈੱਕਟ ਸਕੀਮ' ਦੇ ਤਹਿਤ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਵੀ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਵੰਡੇ ਗਏ। ਜਿਸ...
ਪੰਜਗਰਾਈਂ ਕਲਾਂ (ਫ਼ਰੀਦਕੋਟ) 'ਚ 19 ਸਾਲਾ ਨੌਜਵਾਨ ਕੋਰੋਨਾ ਪੀੜਤ
. . .  1 day ago
ਪੰਜਗਰਾਈਂ ਕਲਾਂ, 12 ਅਗਸਤ (ਸੁਖਮੰਦਰ ਸਿੰਘ ਬਰਾੜ) - ਜ਼ਿਲ੍ਹਾ ਫ਼ਰੀਦਕੋਟ ਦੇ ਪੰਜਗਰਾਈਂ ਕਲਾਂ ਦੇ ਇੱਕ 19 ਸਾਲਾ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਪੀੜਤ ਨੌਜਵਾਨ ਗੌਰਵ ਕੁਮਾਰ ਕੁੱਝ ਦਿਨ...
ਪਠਾਨਕੋਟ 'ਚ 7 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  1 day ago
ਪਠਾਨਕੋਟ, 12 ਅਗਸਤ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ 7 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਸਬੰਧੀ ਪੁਸ਼ਟੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ 6 ਵਿਅਕਤੀਆਂ ਦੀ ਐਂਟੀਜਨ ਟੈਸਟਿੰਗ ਵਿਚ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ ਇੱਕ...
4 ਔਰਤਾਂ ਸਮੇਤ ਨਵਾਂਸ਼ਹਿਰ 'ਚ ਆਏ 11 ਪਾਜੀਟਿਵ
. . .  1 day ago
ਨਵਾਂਸ਼ਹਿਰ, 12 ਅਗਸਤ (ਗੁਰਬਖ਼ਸ਼ ਸਿੰਘ ਮਹੇ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚ ਅੱਜ ਫਿਰ 4 ਔਰਤਾਂ ਸਮੇਤ 11 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ...
ਲੋਹੀਆਂ (ਜਲੰਧਰ) 'ਚ 14 ਨਵੇਂ ਪਾਜ਼ੀਟਿਵ ਮਾਮਲਿਆਂ ਨਾਲ ਹੋਇਆ ਬਲਾਸਟ
. . .  1 day ago
ਲੋਹੀਆਂ ਖ਼ਾਸ, 12 ਅਗਸਤ (ਗੁਰਪਾਲ ਸਿੰਘ ਸ਼ਤਾਬਗੜ) - ਬੀਤੇ ਦਿਨੀਂ ਆਏ 8 ਨਵੇਂ ਪਾਜ਼ੀਟਿਵ ਮਾਮਲਿਆਂ ਨੇ ਜ਼ਿਲ੍ਹਾ ਜਲੰਧਰ ਦੇ ਲੋਹੀਆਂ ਖ਼ਾਸ ਵਾਸੀਆਂ 'ਚ ਅਜਿਹੀ ਜਾਗ ਲਗਾਈ ਹੈ ਕਿ ਅੱਜ ਮਾਮਲਿਆਂ ਅਥਾਹ ਵਾਧਾ ਹੋਇਆ ਹੈ, ਜਿਸ ਵਿਚ 14 ਨਵੇਂ ਮਾਮਲੇ ਪਾਜ਼ੀਟਿਵ...
ਪਿੰਡ ਖ਼ੁਰਦ (ਸੰਗਰੂਰ) ਦੀ ਆਸ਼ਾ ਸੁਪਰਵਾਈਜ਼ਰ ਅਤੇ ਮਾਣਕੀ ਦੀ ਲੜਕੀ ਕੋਰੋਨਾ ਪਾਜ਼ੀਟਿਵ
. . .  1 day ago
ਸੰਦੌੜ, 12 ਅਗਸਤ (ਜਸਵੀਰ ਸਿੰਘ ਜੱਸੀ) - ਕੱੁਝ ਦਿਨਾਂ ਦੀ ਰਾਹਤ ਮਗਰੋਂ ਇਲਾਕਾ ਸੰਗਰੂਰ ਜ਼ਿਲ੍ਹੇ ਦੇ ਸੰਦੌੜ ਅੰਦਰ ਕੋਰੋਨਾ ਵਾਇਰਸ ਇੱਕ ਵਾਰ ਫਿਰ ਆਪਣੇ ਪੈਰ ਪਸਾਰਨ ਲੱਗਾ ਹੈ ਮਿਲੀ ਜਾਣਕਾਰੀ ਅਨੁਸਾਰ ਸੰਦੌੜ ਇਲਾਕੇ ਦੇ ਦੋ ਪਿੰਡਾਂ ਵਿਚ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਪਿੰਡ ਖ਼ੁਰਦ...
ਪਠਾਨਕੋਟ ਸਬ ਜੇਲ ਦੇ ਵਿੱਚ 68 ਕੋਰੋਨਾ ਪਾਜ਼ੀਟਿਵ ਕੈਦੀਆਂ ਨੂੰ ਕੀਤਾ ਗਿਆ ਸ਼ਿਫਟ
. . .  1 day ago
ਪਠਾਨਕੋਟ, 12 ਅਗਸਤ (ਸੰਧੂ) - ਪਠਾਨਕੋਟ ਸਬ ਜੇਲ ਦੇ ਵਿੱਚ ਅੱਜ 68 ਕੋਰੋਨਾ ਪਾਜ਼ੀਟਿਵ ਕੈਦੀਆਂ ਨੂੰ ਸ਼ਿਫਟ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੇਲ ਸੁਪਰੀਡੈਂਟ ਠਾਕੁਰ ਜੀਵਨ ਸਿੰਘ...
ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਧਮਾਕਾ, ਰਿਕਾਰਡ 61 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮਹਿਲ ਕਲਾਂ, 12 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ ਰਿਕਾਰਡ 61 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਵਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ...
23 ਲੱਖ ਦੀ ਨਕਦੀ ਸਮੇਤ 5 ਨਸ਼ਾ ਤਸਕਰ ਕਾਬੂ
. . .  1 day ago
ਵੇਰਕਾ, 12 ਅਗਸਤ (ਪਰਮਜੀਤ ਸਿੰਘ ਬੱਗਾ)- ਥਾਣਾ ਵੇਰਕਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਛਾਪੇਮਾਰੀ ਕਰਕੇ ਨਸ਼ਾ ਖਰੀਦਣ ਲਈ ਜੰਮੂ ਜਾ ਰਹੇ ਪੰਜ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ 'ਚੋਂ 22 ਲੱਖ...
ਹੁਸ਼ਿਆਰਪੁਰ 'ਚ ਕੋਰੋਨਾ ਦੇ 27 ਹੋਰ ਮਾਮਲੇ ਆਏ ਸਾਹਮਣੇ
. . .  1 day ago
ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 27 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਹੁਣ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 760 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ..
ਅੰਮ੍ਰਿਤਸਰ 'ਚ ਨਹੀਂ ਰੁਕ ਰਿਹੈ ਕੋਰੋਨਾ ਦਾ ਕਹਿਰ, 53 ਹੋਰ ਮਾਮਲੇ ਆਏ ਸਾਹਮਣੇ ਅਤੇ 3 ਮਰੀਜ਼ਾਂ ਦੀ ਮੌਤ
. . .  1 day ago
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 53 ਹੋਰ ਮਾਮਲੇ ਆਏ ਹਨ ਅਤੇ ਤਿੰਨ ਹੋਰ ਮਰੀਜ਼ਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ...
ਮੋਗਾ 'ਚ ਕੋਰੋਨਾ ਦੇ 21 ਹੋਰ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 12 ਅਗਸਤ (ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ 'ਚ 21 ਹੋਰ ਲੋਕਾਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ...
ਲੁਧਿਆਣਾ 'ਚ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ, 255 ਨਵੇਂ ਮਾਮਲੇ ਆਏ ਸਾਹਮਣੇ ਤੇ 10 ਹੋਰ ਮਰੀਜ਼ਾਂ ਦੀ ਮੌਤ
. . .  1 day ago
ਲੁਧਿਆਣਾ, 12 ਅਗਸਤ (ਸਲੇਮਪੁਰੀ)- ਜ਼ਿਲ੍ਹਾ ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ ਹੈ ।ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ 'ਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ 10 ਹੋਰਾਂ ਦੀ ਮੌਤ...
ਗੜ੍ਹਸ਼ੰਕਰ 'ਚ ਸਟਾਫ਼ ਨਰਸ ਸਮੇਤ 6 ਜਣਿਆ ਨੂੰ ਹੋਇਆ ਕੋਰੋਨਾ
. . .  1 day ago
ਗੜ੍ਹਸ਼ੰਕਰ (ਹੁਸ਼ਿਆਰਪੁਰ), 12 ਅਗਸਤ (ਧਾਲੀਵਾਲ)- ਸਿਵਲ ਹਸਪਤਾਲ ਗੜ੍ਹਸ਼ੰਕਰ ਦੀ ਇੱਕ ਸਟਾਫ਼ ਨਰਸ ਸਮੇਤ ਸ਼ਹਿਰ 'ਚ ਕੋਰੋਨਾ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਹਸਪਤਾਲ 'ਚ ਕੰਮ ਕਰਦੀ ਗੜ੍ਹਸ਼ੰਕਰ...
ਮਾਹਿਲਪੁਰ 'ਚ ਕੋਰੋਨਾ ਦੇ 7 ਹੋਰ ਮਾਮਲੇ ਆਏ ਸਾਹਮਣੇ
. . .  1 day ago
ਮਾਹਿਲਪੁਰ, 12 ਅਗਸਤ (ਦੀਪਕ ਅਗਨੀਹੋਤਰੀ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁੱਢਲਾ ਸਿਹਤ ਕੇਂਦਰ ਪਾਲਦੀ ਅਧੀਨ ਪੈਂਦੇ ਬਲਾਕ ਮਾਹਿਲਪੁਰ ਦੇ ਪੰਜ ਪਿੰਡਾਂ 'ਚ 7 ਵਿਅਕਤੀ ਕੋਰੋਨਾ ਪਾਜ਼ੀਟਿਵ ਆਏ ਹਨ। ਇਸ ਕਾਰਨ ਇਲਾਕੇ 'ਚ ਡਰ...
ਅੰਮ੍ਰਿਤਸਰ ਦੇ ਮਾਲ ਰੋਡ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੰਡੇ ਗਏ ਸਮਾਰਟ ਫੋਨ
. . .  1 day ago
ਅੰਮ੍ਰਿਤਸਰ, 12 ਅਗਸਤ ਰਾਜੇਸ਼ ਕੁਮਾਰ ਸੰਧੂ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਮੁਤਾਬਕ ਅੱਜ ਅੰਮ੍ਰਿਤਸਰ ਦੇ ਮਾਲ ਰੋਡ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ...
ਸੈਫ਼ ਅਤੇ ਕਰੀਨਾ ਦੇ ਘਰ ਮੁੜ ਗੂੰਜਣਗੀਆਂ ਕਿਲਕਾਰੀਆਂ
. . .  1 day ago
ਮੁੰਬਈ, 12 ਅਗਸਤ- ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦੇ ਪਰਿਵਾਰ 'ਚ ਜਲਦੀ ਹੀ ਇੱਕ ਹੋਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਅਜਿਹੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਸਨ ਪਰ ਹੁਣ...
ਜਨਮ ਅਸ਼ਟਮੀ ਮੌਕੇ ਪੁਲਿਸ ਵਲੋਂ ਸੰਗਰੂਰ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ
. . .  1 day ago
ਸੰਗਰੂਰ, 12 ਅਗਸਤ (ਧੀਰਜ ਪਸ਼ੋਰੀਆ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਨਮ ਅਸ਼ਟਮੀ ਮੌਕੇ ਲੋਕਾਂ 'ਚ ਘੱਟ ਉਤਸ਼ਾਹ ਹੈ ਪਰ ਇਸ ਮੌਕੇ ਪੁਲਿਸ ਪੂਰੀ ਮੁਸਤੈਦ ਹੈ। ਜਨਮ ਅਸ਼ਟਮੀ ਮੌਕੇ ਜਿੱਥੇ ਮੰਦਰਾਂ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ...
ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ : ਕਪੂਰਥਲਾ 'ਚ 16 ਹੋਰ ਮਾਮਲੇ ਆਏ ਸਾਹਮਣੇ
. . .  1 day ago
ਕਪੂਰਥਲਾ, 12 ਅਗਸਤ (ਅਮਰਜੀਤ ਸਿੰਘ ਸਡਾਨਾ)- ਜ਼ਿਲ੍ਹੇ 'ਚ ਕੋਰੋਨਾ ਦੇ 16 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ 13 ਕਪੂਰਥਲਾ, 1 ਫਗਵਾੜਾ ਅਤੇ 2 ਟਿੱਬਾ ਦੇ ਮਰੀਜ਼ ਸ਼ਾਮਲ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 4 ਹਾੜ ਸੰਮਤ 551

ਅੰਮ੍ਰਿਤਸਰ

ਅਜਨਾਲਾ 'ਚ ਸਿੱਖ ਜਥੇਬੰਦੀਆਂ ਨੇ ਦਿੱਲੀ ਪੁਲਿਸ ਿਖ਼ਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਕੇ ਪੁਤਲਾ ਸਾੜਿਆ

¸ਮਾਮਲਾ ਦਿੱਲੀ ਪੁਲਿਸ ਵਲੋਂ ਸਿੱਖ ਟੈਂਪੂ ਚਾਲਕ ਅਤੇ ਉਸਦੇ ਪੁੱਤਰ ਦੀ ਬੇਤਹਾਸ਼ਾ ਕੁੱਟਮਾਰ ਕਰਨ ਦਾ¸

ਅਜਨਾਲਾ, 17 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਕੱਲ੍ਹ ਦਿੱਲੀ ਦੇ ਮੁਖਰਜੀ ਨਗਰ ਥਾਣੇ ਦੇ ਬਾਹਰ ਇਕ ਸਿੱਖ ਟੈਂਪੂ ਚਾਲਕ ਤੇ ਉਸਦੇ ਪੁੱਤਰ ਦੀ ਦਿੱਲੀ ਪੁਲਿਸ ਵਲੋਂ ਕੀਤੀ ਬੇਤਹਾਸ਼ਾ ਕੁੱਟਮਾਰ ਅਤੇ ਉਸਨੂੰ ਸੜਕ 'ਤੇ ਧੂਹ-ਧੂਹ ਕੇ ਥਾਣੇ ਲਿਜਾਣ ਦੇ ਰੋਸ ਵਜੋਂ ਅੱਜ ਸਿੱਖੀ ਪ੍ਰਚਾਰ ਸੇਵਾ ਸੁਸਾਇਟੀ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਪ੍ਰਬੰਧਕ ਕਮੇਟੀ, ਦਸਮੇਸ਼ ਵੈੱਲਫੇਅਰ ਸਹਾਰਾ ਕਲੱਬ ਅਤੇ ਸਵਰਾਜ ਸਪੋਰਟਸ ਕਲੱਬ ਅਜਨਾਲਾ ਦੇ ਆਗੂਆਂ ਤੇ ਕਾਰਕੁਨਾਂ ਵਲੋਂ ਅਜਨਾਲਾ ਦੇ ਵੱਖ-ਵੱਖ ਬਜ਼ਾਰਾਂ 'ਚ ਰੋਸ ਮਾਰਚ ਕਰਨ ਕਰਨ ਉਪਰੰਤ ਮੁੱਖ ਚੌਕ 'ਚ ਦਿੱਲੀ ਪੁਲਿਸ ਦਾ ਪੁਤਲਾ ਸਾੜਿਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਸੁਸਾਇਟੀ ਦੇ ਸਰਪ੍ਰਸਤ ਮਨਜੀਤ ਸਿੰਘ ਬਾਠ, ਕਲੱਬ ਪ੍ਰਧਾਨ ਭਾਈ ਕਾਬਲ ਸਿੰਘ ਸ਼ਾਹਪੁਰ ਅਤੇ ਪ੍ਰਧਾਨ ਮਲਕੀਤ ਸਿੰਘ ਅਜਨਾਲਾ ਨੇ ਕਿਹਾ ਕਿ ਦਿੱਲੀ ਪੁਲਿਸ ਵਲੋਂ ਬੀਤੇ ਕੱਲ੍ਹ ਇਕ ਸਿੱਖ ਟੈਂਪੂ ਚਾਲਕ ਅਤੇ ਉਸਦੇ ਪੁੱਤਰ ਦੀ ਮਾਮੂਲੀ ਗੱਲ ਨੂੰ ਲੈ ਕੇ ਅੰਨੇਵਾਹ ਕੁੱਟਮਾਰ ਕੀਤੀ ਗਈ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੂਰਾ ਪੰਜਾਬ ਦਿੱਲੀ ਦੇ ਸਿੱਖਾਂ ਨਾਲ ਚੱਟਾਨ ਵਾਂਗ ਖੜ੍ਹਾ ਹੈ ਅਤੇ ਜੇਕਰ ਕਿਸੇ ਵੀ ਪੁਲਿਸ ਅਧਿਕਾਰੀ ਜਾਂ ਸ਼ਰਾਰਤੀ ਅਨਸਰ ਵਲੋਂ ਅਜਿਹੀ ਗੁੰਡਾਗਰਦੀ ਦੁਬਾਰਾ ਕੀਤੀ ਗਈ ਤਾਂ ਇਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ | ਉਕਤ ਆਗੂਆਂ ਨੇ ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਟੈਂਪੂ ਚਾਲਕ ਸਿੱਖ ਪਿਤਾ ਪੁੱਤਰ ਉੱਪਰ ਤਸ਼ੱਦਦ ਕਰਨ ਵਾਲੇ ਜਿੰਨੇ ਵੀ ਪੁਲਿਸ ਅਧਿਕਾਰੀ ਤੇ ਕਰਮਚਾਰੀ ਵੀਡਿਓ ਵਿਚ ਨਜ਼ਰ ਆ ਰਹੇ ਹਨ ਉਨ੍ਹਾਂ ਿਖ਼ਲਾਫ਼ ਗ਼ੈਰ ਇਰਾਦਤਨ ਕਤਲ ਦਾ ਮਾਮਲਾ ਦਰਜ ਕਰਕੇ ਤੁਰੰਤ ਪੁਲਿਸ ਵਿਭਾਗ ਵਿਚੋਂ ਬਰਖ਼ਾਸਤ ਕੀਤਾ ਜਾਵੇ ਅਤੇ ਜੇਕਰ ਅਜਿਹਾ ਨਾ ਕੀਤਾ ਤਾਂ ਹੋਰਨਾਂ ਜਥੇਬੰਦੀਆਂ ਨੂੰ ਨਾਲ ਲੈ ਕੇ ਦਿੱਲੀ ਪੁਲਿਸ ਿਖ਼ਲਾਫ਼ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ | ਉਨ੍ਹਾਂ ਪੰਜਾਬ ਦੇ 13 ਸਾਂਸਦਾ ਤੋਂ ਮੰਗ ਕੀਤੀ ਕਿ ਇਸ ਮੁੱਦੇ ਨੂੰ ਲੋਕ ਸਭਾ 'ਚ ਚੁੱਕ ਕੇ ਦਿੱਲੀ ਦੇ ਰਹਿਣ ਵਾਲੇ ਇਸ ਪਿਤਾ-ਪੁੱਤਰ ਨੂੰ ਇਨਸਾਫ਼ ਦਿਵਾਇਆ ਜਾਵੇ | ਇਸ ਮੌਕੇ ਅਮਰਜੀਤ ਸਿੰਘ ਬਾਜਵਾ, ਡਾ: ਕੁਲਵੰਤ ਸਿੰਘ ਨਿੱਝਰ, ਗੁਲਜਾਰ ਸਿੰਘ ਕੋਟਲੀ, ਸਕੱਤਰ ਸਿੰਘ ਸ਼ਾਹਪੁਰ, ਧਰਮਿੰਦਰ ਸਿੰਘ ਪਿ੍ੰਸ, ਨੰਬਰਦਾਰ ਗੁਰਚਰਨ ਸਿੰਘ ਮਿਆਦੀਆਂ, ਅਜੀਤ ਸਿੰਘ ਸਰਾਂ, ਸੁਖਵੰਤ ਸਿੰਘ, ਕੰਵਲਜੀਤ ਸਿੰਘ, ਜਗਤਾਰ ਸਿੰਘ ਗੱਗੋਮਾਹਲ, ਗੁਰਨਾਮ ਸਿੰਘ ਹਰੜ੍ਹ, ਚੰਦਨ ਪੁਰੀ, ਬਿੱਟੂ ਸੌੜੀਆਂ ਵਾਲਾ, ਤੇਜਬੀਰ ਸਿੰਘ ਸ਼ਾਹਪੁਰ, ਹੁਸਨਪ੍ਰੀਤ ਸਿੰਘ, ਪਾਰਸ ਓਠੀਆਂ, ਗੁਰਮੀਤ ਸਿੰਘ, ਜਸਪਾਲ ਸਿੰਘ, ਕੁਲਵੰਤ ਸਿੰਘ ਅਤੇ ਅਮਰੀਕ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |

ਮੀਂਹ ਨੇ ਮੌਸਮ ਕੀਤਾ ਸੁਹਾਵਣਾ, ਤਾਪਮਾਨ 'ਚ ਆਈ ਗਿਰਾਵਟ

ਅੰਮਿ੍ਤਸਰ, 17 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਅੱਜ ਬਾਅਦ ਦੁਪਹਿਰ ਮੌਸਮ ਦੇ ਬਦਲੇ ਮਿਜਾਜ ਉਪਰੰਤ ਜਿਥੇ ਲੋਕਾਂ ਨੂੰ ਪੈ ਰਹੀ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਉਥੇ ਹੀ ਕਈ ਇਲਾਕਿਆਂ 'ਚ ਹੋਏ ਮੀਂਹ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ | ਜਦਕਿ ਗਰਮੀ ਕਾਰਨ ...

ਪੂਰੀ ਖ਼ਬਰ »

ਜੇਲ੍ਹ 'ਚ ਦਰਜਨ ਤੋਂ ਵਧੇਰੇ ਕੈਦੀ ਤੇ ਹਵਾਲਾਤੀ ਆਪਸ 'ਚ ਭਿੜੇ-ਤਿੰਨ ਜ਼ਖ਼ਮੀ, ਹਸਪਤਾਲ ਦਾਖ਼ਲ

ਅੰਮਿ੍ਤਸਰ, 17 ਜੂਨ (ਰੇਸ਼ਮ ਸਿੰਘ)-ਪੁਰਾਣੀ ਰੰਜਿਸ਼ ਤਹਿਤ ਅੱਜ ਇਥੇ ਕੇਂਦਰੀ ਜੇਲ੍ਹ ਫ਼ਤਾਹਪੁਰ 'ਚ ਇਕ ਦਰਜ਼ਨ ਦੇ ਕਰੀਬ ਕੈਦੀ ਤੇ ਹਵਾਲਾਤੀ ਆਪਸ 'ਚ ਭਿੜ ਗਏ, ਜਿਸ ਕਾਰਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਦੋਂ ...

ਪੂਰੀ ਖ਼ਬਰ »

ਘਰ 'ਚ ਦਾਖ਼ਲ ਹੋ ਕੇੇ ਭੰਨਤੋੜ ਕਰਨ ਵਾਲੇ ਕਰੀਬ ਅੱਧੀ ਦਰਜਨ ਵਿਅਕਤੀਆਂ ਿਖ਼ਲਾਫ਼ ਪਰਚਾ ਦਰਜ

ਅੰਮਿ੍ਤਸਰ , 17 ਜੂਨ (ਰੇਸ਼ਮ ਸਿੰਘ)-ਇਕ ਔਰਤ ਦੇ ਘਰ ਦਾਖ਼ਲ ਹੋ ਕੇ ਉਸਦੀ ਕੁੱਟਮਾਰ ਕਰਨ ਤੇ ਘਰ ਦੀਆਂ ਚੀਜ਼ਾਂ ਦੀ ਭੰਨ ਤੋੜ ਕਰਨ ਵਾਲੇ ਅੱਧੀ ਦਰਜ਼ਨ ਤੋਂ ਵਧੇਰੇ ਵਿਅਕਤੀਆਂ ਿਖ਼ਲਾਫ਼ ਪੁਲਿਸ ਨੇ ਪਰਚਾ ਦਰਜ ਕਰ ਲਿਆ ਗਿਆ ਹੈ | ਹਾਲੇ ਤੱਕ ਇਸ ਮਾਮਲੇ 'ਚ ਕਿਸੇ ਨੂੰ ...

ਪੂਰੀ ਖ਼ਬਰ »

110 ਗਰਾਮ ਹੈਰੋਇਨ ਸਮੇਤ 2 ਕਾਬੂ

ਅੰਮਿ੍ਤਸਰ, 17 ਜੂਨ (ਰੇਸ਼ਮ ਸਿੰਘ)-ਥਾਣਾ ਗੇਟ ਹਕੀਮਾਂ ਦੀ ਪੁਲਿਸ ਵਲੋਂ 110 ਗਰਾਮ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਸਬ ਇੰਸ: ਵਿਜੈ ਕੁਮਾਰ ਵਲੋਂ ਕੀਤੀ ਕਾਰਵਾਈ ਤਹਿਤ ਗਿ੍ਫ਼ਤਾਰ ਕੀਤੇ ਨੌਜਵਾਨਾਂ ਦੀ ਸ਼ਨਾਖ਼ਤ ਅਕਾਸ਼ ...

ਪੂਰੀ ਖ਼ਬਰ »

ਘਰ ਦੇ ਬਾਹਰੋਂ ਕਾਰ 'ਤੇ ਮੋਟਰਸਾਈਕਲ ਚੋਰੀ

ਅੰਮਿ੍ਤਸਰ, 17 ਜੂਨ (ਰੇਸ਼ਮ ਸਿੰਘ)-ਸ਼ਹਿਰ 'ਚ ਹੋ ਰਹੀਆਂ ਵਾਹਨ ਚੋਰੀ ਦੀਆਂ ਵਾਰਦਾਤਾਂ ਦੇ ਮੱਦੇਨਜ਼ਰ ਘਰ ਦੇ ਬਾਹਰ ਖੜੀ ਕੀਤੀ ਇਕ ਕਾਰ ਤੇ ਇਕ ਹੋਰ ਥਾਂ ਤੋਂ ਮੋਟਰਸਾਇਕਲ ਚੋਰੀ ਹੋ ਗਿਆ | ਪੁਲਿਸ ਵਲੋਂ ਦੋਵੇਂ ਪਰਚੇ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ...

ਪੂਰੀ ਖ਼ਬਰ »

ਜੂਆ ਖੇਡਦਾ 1 ਕਾਬੂ, ਬਾਕੀ ਫ਼ਰਾਰ

ਅੰਮਿ੍ਤਸਰ, 17 ਜੂਨ (ਰੇਸ਼ਮ ਸਿੰਘ)-ਕੋਟ ਖ਼ਾਲਸਾ ਦੀ ਪੁਲਿਸ ਵਲੋਂ ਜੂਆ ਖੇਡ ਰਹੇ ਤਿੰਨ ਵਿਅਕਤੀਆਂ 'ਤੇ ਜਦੋਂ ਛਾਪੇਮਾਰੀ ਕੀਤੀ ਤਾਂ ਦੋ ਜਣੇ ਫ਼ਰਾਰ ਹੋ ਗਏ ਅਤੇ ਇਕ ਕਾਬੂ ਆ ਗਿਆ, ਜਿਸ ਪਾਸੋਂ ਪੁਲਿਸ ਨੇ ਪੰਜ ਸੌ ਰੁਪਏ ਨਕਦੀ ਤੇ 52 ਪੱਤੇ ਤਾਸ਼ ਬਰਾਮਦ ਕੀਤੀ ਹੈ | ਸਬ ਇੰਸ: ...

ਪੂਰੀ ਖ਼ਬਰ »

ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਣੀ ਨੂੰ ਜ਼ਮੀਨ ਹੇਠ ਭੇਜਣ ਲਈ ਲਗਾਏ ਪਲਾਂਟ ਦਾ ਨਿਰੀਖਣ

ਅੰਮਿ੍ਤਸਰ, 17 ਜੂਨ (ਹਰਮਿੰਦਰ ਸਿੰਘ)-ਵਾਤਾਵਰਨ ਦੀ ਸਾਂਭ-ਸੰਭਾਲ ਦੇ ਮਕਸਦ ਨਾਲ ਸ਼ੋ੍ਰਮਣੀ ਕਮੇਟੀ ਤੇ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਸਾਂਝੇ ਯਤਨਾ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾਂ ਦੀ ਧੋਆਈ ਲਈ ਵਰਤੇ ਜਾਣ ਵਾਲੇ ਅਤੇ ਮੀਂਹ ਦੌਰਾਨ ਜਮ੍ਹਾਂ ਹੁੰਦੇ ਪਾਣੀ ...

ਪੂਰੀ ਖ਼ਬਰ »

ਚੋਰਾਂ ਵਲੋਂ ਗੁਰੂ ਘਰ ਦੀ ਗੋਲਕ ਭੰਨ ਕੇ ਨਕਦੀ ਚੋਰੀ

ਲੋਪੋਕੇ, 17 ਜੂਨ (ਗੁਰਵਿੰਦਰ ਸਿੰਘ ਕਲਸੀ)-ਕਸਬਾ ਲੋਪੋਕੇ ਦੇ ਪ੍ਰੀਤ ਨਗਰ ਰੋਡ ਉਪਰ ਸਥਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਬੀਤੀ ਰਾਤ ਚੋਰ ਗੁਰਦੁਆਰਾ ਸਾਹਿਬ ਦਾ ਦਰਵਾਜਾ ਤੋੜਕੇ ਅੰਦਰ ਦਾਖ਼ਲ ਗਏ ਤੇ ਗੋਲਕ ਤੋੜਕੇ ਨਕਦੀ ਚੋਰੀ ਕਰਨ ਤੇ ਸੱਚਖੰਡ ਸਾਹਿਬ 'ਚ ...

ਪੂਰੀ ਖ਼ਬਰ »

ਕੱਪੜੇ ਦੀ ਦੁਕਾਨ 'ਤੇ ਨੌਕਰਾਂ ਦੀ ਮਦਦ ਨਾਲ ਚੋਰੀ

ਅੰਮਿ੍ਤਸਰ , 17 ਜੂਨ (ਰੇਸ਼ਮ ਸਿੰਘ)-ਕੱਪੜੇ ਦੀ ਦੁਕਾਨ 'ਤੇ ਕੰਮ ਕਰਦੇ ਦੋ ਵਿਅਕਤੀਆਂ ਨੇ ਤੀਜੇ ਦੀ ਮਦਦ ਨਾਲ ਕੱਪੜੇ ਦੀਆਂ ਗੱਠਾਂ ਚੋਰੀ ਕਰ ਲਈਆਂ, ਜਿਸ ਸਬੰਧੀ ਦੁਕਾਨਦਾਰ ਨੇ ਤਿੰਨਾ ਿਖ਼ਲਾਫ਼ ਸ਼ਿਕਾਇਤ ਦਰਜ ਕਰਵਾਈ ਹੈ | ਇਹ ਸ਼ਿਕਾਇਤ ਤਰਸੇਮ ਕੁਮਾਰ ਦੁਕਾਨਦਾਰ ਨੇ ...

ਪੂਰੀ ਖ਼ਬਰ »

ਬਾਬਾ ਗੱਜਣ ਸਿੰਘ ਨੇ ਬਾਬਾ ਬਿਸ਼ਨ ਸਿੰਘ ਦੀ ਬਰਸੀ ਸਬੰਧੀ ਡਿਊਟੀਆਂ ਲਾਈਆਂ

ਬਾਬਾ ਬਕਾਲਾ ਸਾਹਿਬ, 17 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੱਚਖੰਡ ਵਾਸੀ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ ਦੀ 25ਵੀਂ ਸਾਲਾਨਾ ਬਰਸੀ, ਜੋ ਕਿ 20 ਜੂਨ ਨੂੰ ਮਨਾਈ ਜਾ ਰਹੀ ਹੈ, ਨੂੰ ਕਾਮਯਾਬ ਕਰਨ ਲਈ ਅੱਜ ਇੱਥੇ ਤਰਨਾ ਦਲ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਮਾਂ ਪਾਰਟੀ-ਮਲਕੀਅਤ ਸਿੰਘ ਏ. ਆਰ.

ਬਾਬਾ ਬਕਾਲਾ ਸਾਹਿਬ, 17 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)¸ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਮਾਂ ਪਾਰਟੀ ਹੈ ਤੇ ਲੋਕ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਅਕਾਲੀ ਸਰਕਾਰ ਵਲੋਂ ਮਿਲਣ ਵਾਲੀਆਂ ਸਹੂਲਤਾਂ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਸੋਨੀ ਨੇ ਕਾਂਗਰਸੀ ਉਮੀਦਵਾਰਾਂ ਦੀ ਚੋਣ ਮੁਹਿੰਮ ਭਖਾਈ

ਅੰਮਿ੍ਤਸਰ, 17 ਜੂਨ (ਰੇਸ਼ਮ ਸਿੰਘ)-ਅੰਮਿ੍ਤਸਰ ਨਿਗਮ 'ਚ ਦੋ ਵਾਰਡਾਂ ਦੀਆਂ ਹੋਰ ਰਹੀਆਂ ਉਪ ਚੋਣਾਂ ਦੀ ਕਮਾਂਡ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਹੱਥ 'ਚ ਲੈ ਲਈ ਹੈ, ਜਿਨ੍ਹਾਂ ਨੇ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਚੋਣ ਮੁਹਿੰਮ ਭਖਾ ਦਿੱਤੀ ਹੈ | ਇਥੇ ਵਾਰਡ ਨੰਬਰ 50 ...

ਪੂਰੀ ਖ਼ਬਰ »

ਸਪਰਿੰਗ ਡੇਲ ਸੀਨੀਅਰ ਸਕੂਲ ਵਿਖੇ ਸਮਾਗਮ ਕਰਵਾਇਆ

ਅੰਮਿ੍ਤਸਰ, 17 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸੀਨੀਅਰ ਸਕੂਲ ਵਿਖੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਚੱਲ ਰਹੇ 12 ਰੋਜਾ ਸਮਰ ਕੈਂਪ ਦਾ ਅੱਜ ਸਮਾਪਤੀ ਸਮਾਗਮ ਕਰਵਾਇਆ ਗਿਆ, ਜਿਸ 'ਚ ਵਿਦਿਆਰਥੀਆਂ ਨੇ ਮਕੈਨੀਕਲ ਸਵੀਪਰ ਦੇ ਰੂਪ ਵਿਚ ...

ਪੂਰੀ ਖ਼ਬਰ »

ਬੀ. ਐਸ. ਐਫ. ਦੀ 73 ਬਟਾਲੀਅਨ ਨੇ ਆਪਣਾ 53ਵਾਂ ਸਥਾਪਨਾ ਦਿਵਸ ਮਨਾਇਆ

ਅਜਨਾਲਾ, 17 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਬੀ. ਐਸ. ਐਫ. ਦੀ 73 ਬਟਾਲੀਅਨ ਵਲੋਂ ਬੀਤੀ ਦੇਰ ਰਾਤ ਸਥਾਨਿਕ ਹੈੱਡਕੂਆਰਟਰ ਵਿਖੇ ਕਮਾਡੈਂਟ ਬਲਰਾਜ ਸਿੰਘ ਦੀ ਅਗਵਾਈ ਹੇਠ 53ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਕਰਵਾਏ ਸਮਾਗਮ 'ਚ ਐਸ. ਡੀ. ਐਮ. ਅਜਨਾਲਾ ਡਾ: ਰੱਜਤ ...

ਪੂਰੀ ਖ਼ਬਰ »

ਕਾਲਜ 'ਚ ਨਵੇਂ ਕੋਰਸ ਘੱਟ ਫ਼ੀਸਾਂ 'ਤੇ ਸ਼ੁਰੂ- ਡਾਇਰੈਕਟਰ ਜੀ. ਐਸ. ਵਿਰਕ

ਸਠਿਆਲਾ, 17 ਜੂਨ (ਜਗੀਰ ਸਿੰਘ ਸਫਰੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਚਲਾਏ ਜਾ ਰਹੇ ਸ੍ਰੀ ਗੁਰੂ ਤੇਗ਼ ਬਹਾਦੁਰ ਕਾਲਜ, ਸਠਿਆਲਾ 'ਚ ਨਵੇਂ ਕੋਰਸ ਘੱਟ ਫ਼ੀਸਾਂ 'ਤੇ ਸ਼ੁਰੂ ਕੀਤੇ ਗਏ ਹਨ | ਇਨ੍ਹਾਂ ਉਕਤ ਸਤਰਾਂ ਦਾ ਪ੍ਰਗਟਾਵਾ ਡਾਇਰੈਕਟਰ ਜੀ. ਐਸ. ਵਿਰਕ ਨੇ ਪ੍ਰੈੱਸ ...

ਪੂਰੀ ਖ਼ਬਰ »

ਜਤਿੰਦਰ ਸੋਨੀਆ ਵਲੋਂ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਘਰ-ਘਰ ਚੋਣ ਪ੍ਰਚਾਰ ਸ਼ੁਰੂ

ਅੰਮਿ੍ਤਸਰ, 17 ਜੂਨ (ਰੇਸ਼ਮ ਸਿੰਘ)-ਅੰਮਿ੍ਤਸਰ ਨਗਰ ਨਿਗਮ ਦੀਆਂ ਦੋ ਵਾਰਡਾਂ ਦੀਆਂ 21 ਜੂਨ ਨੂੰ ਹੋ ਰਹੀਆਂ ਉਪ ਚੋਣਾਂ ਲਈ ਜ਼ਿਲ੍ਹਾ ਕਾਂਗਰਸ ਪ੍ਰਧਾਨ ਵਲੋਂ ਜਿਥੇ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਹੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਉਥੇ ਘਰ-ਘਰ ਚੋਣ ਪ੍ਰਚਾਰ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਨੂੰ ਰਸਤੇ 'ਚ ਪੈਟਰੋਲ ਤੇ ਡੀਜ਼ਲ ਨਾ ਮਿਲਣਾ ਸਿਰਫ਼ ਅਫ਼ਹਾਵਾਂ- ਭਾਈ ਨਿਪਾਲ, ਭਾਈ ਬਾਜਵਾ

ਅਜਨਾਲਾ, 17 ਜੂਨ (ਐਸ. ਪ੍ਰਸ਼ੋਤਮ)-ਸਿੱਖ ਗੁਰਧਾਮ ਸ੍ਰੀ ਹੇਮਕੁੰਟ ਸਾਹਿਬ (ਉਤਰਾਖੰਡ) ਦੇ ਦੇਸ਼ ਵਿਦੇਸ਼ ਤੋਂ ਦਰਸ਼ਨ ਕਰਨ ਲਈ ਆਉਣ ਜਾਣ ਵਾਲੀਆਂ ਸੰਗਤਾਂ ਲਈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਉਰਾਂ ਮੋਹਲੇਗਾਂਵ ਮੁੱਖ ਸੜਕ 'ਤੇ ਪੰਜਾਬੀ ਪਕਵਾਨਾਂ ਤੇ ਦੇਸੀ ...

ਪੂਰੀ ਖ਼ਬਰ »

ਪਿੰਡ ਜਲਾਲ ਉਸਮਾਂ ਵਿਖੇ ਨਿਤਨੇਮ ਦੀਆਂ ਸੱਤ ਬਾਣੀਆਂ ਦਾ ਪਾਠ ਪ੍ਰਬੋਧ ਸਮਾਗਮ 21 ਤੋਂ

ਬਾਬਾ ਬਕਾਲਾ ਸਾਹਿਬ, 17 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਭਾਈ ਨੰਦ ਲਾਲ ਜੀ ਗੁਰਮਤਿ ਵਿਦਿਆਲਾ ਸ੍ਰੀ ਸਰਬਲੋਹ ਬੂੰਗਾ ਨੰਗਲੀ ਦੇ ਮੁੱਖ ਸੇਵਾਦਾਰ ਬਾਬਾ ਗੁਰਵਿੰਦਰ ਸਿੰਘ ਅਤੇ ਭਾਈ ਜੋਬਨਜੀਤ ...

ਪੂਰੀ ਖ਼ਬਰ »

ਵੱਖ-ਵੱਖ ਜਥੇਬੰਦੀਆਂ ਦੀ ਸੂਬਾ ਪੱਧਰੀ ਕਨਵੈਨਸ਼ਨ

ਅੰਮਿ੍ਤਸਰ, 17 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸੂਬਾਰਡੀਨੇਟ ਸਰਵਿਸ਼ਜ ਫੈੱਡਰੇਸ਼ਨ ਤੇ ਪੰਜਾਬ ਐਾਡ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰ ਸੰਘਰਸ਼ ਕਮੇਟੀ ਦੀ ਨਛੱਤਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸੂਬਾ ਪੱਧਰੀ ਕਨਵੈਨਸ਼ਨ ਹੋਈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਅੰਮਿ੍ਤ ਸੰਚਾਰ

ਬਾਬਾ ਬਕਾਲਾ ਸਾਹਿਬ, 17 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)¸ਅੱਜ ਇਥੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਚਲਾਈ ਗਈ ਅੰਮਿ੍ਤ ਸੰਚਾਰ ਲਹਿਰ ਦੌਰਾਨ ਪੂਰਨਮਾਸ਼ੀ ਦੇ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ 'ਤੇ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਮਜੀਠਾ, 17 ਜੂਨ (ਮਨਿੰਦਰ ਸਿੰਘ ਸੋਖੀ)- ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੇ ਸਬੰਧ 'ਚ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਕਸਬਾ ਮਜੀਠਾ ਵਿਖੇ ਵੱਖ-ਵੱਖ ਥਾਵਾਂ 'ਤੇ ਸਮਾਗਮ ਕਰਾਏ ਗਏ | ਸਤਿਗੁਰੂ ਕਬੀਰ ਭਵਨ ਮਜੀਠਾ ਵਿਖੇ ਭਗਤ ਕਬੀਰ ਮੰਦਰ ਕਮੇਟੀ ਵਲੋਂ ਸੰਗਤਾਂ ਦੇ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਅੰਮਿ੍ਤ ਸੰਚਾਰ

ਬਾਬਾ ਬਕਾਲਾ ਸਾਹਿਬ, 17 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)¸ਅੱਜ ਇਥੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਚਲਾਈ ਗਈ ਅੰਮਿ੍ਤ ਸੰਚਾਰ ਲਹਿਰ ਦੌਰਾਨ ਪੂਰਨਮਾਸ਼ੀ ਦੇ ...

ਪੂਰੀ ਖ਼ਬਰ »

ਸ਼ਾਹ ਦੀ ਅਗਵਾਈ 'ਚ ਐਸ. ਐਚ. ਓ. ਕਰਨਦੀਪ ਸਿੰਘ ਦਾ ਸਨਮਾਨ

ਮਾਨਾਾਵਾਲਾ, 17 ਜੂਨ (ਗੁਰਦੀਪ ਸਿੰਘ ਨਾਗੀ)-ਵਿਧਾਨ ਸਭਾ ਹਲਕਾ ਅਟਾਰੀ ਦੇ ਪਿੰਡਾਂ ਦੇ ਕਾਂਗਰਸੀ ਆਗੂਆਂ ਤੇ ਸਰਪੰਚ ਦਾ ਵਫਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਸਵਿੰਦਰ ਸਿੰਘ ਸ਼ਾਹ ਦੀ ਅਗਵਾਈ ਹੇਠ ਥਾਣਾ ਚਾਟੀਵਿੰਡ ਦੇ ਐਚ. ਐਸ. ਓ. ਕਰਨਦੀਪ ਸਿੰਘ ਨੂੰ ਮਿਲਿਆ, ਇਸ ...

ਪੂਰੀ ਖ਼ਬਰ »

ਕੈਨੇਡਾ ਜਾਣ ਲਈ ਮੈਗਾ ਐਜੂਕੇਸ਼ਨ ਸੈਮੀਨਾਰ ਨੂੰ ਮਿਲ ਰਹੀ ਹੈ ਭਾਰੀ ਕਾਮਯਾਬੀ-ਈ.ਐਸ.ਐਸ. ਗਲੋਬਲ

ਅੰਮਿ੍ਤਸਰ,17 ਜੂਨ (ਅ.ਬ)- ਇਮੀਗ੍ਰੇਸ਼ਨ 'ਚ ਪੰਜਾਬ ਦੀ ਪ੍ਰਸਿੱਧ ਕੰਪਨੀ ਈ.ਐਸ.ਐਸ. ਗਲੋਬਲ ਦੇ ਸਹਿਯੋਗ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਕਰਵਾਏ ਜਾ ਰਹੇ ਕੈਨੇਡਾ ਐਜੂਕੇਸ਼ਨ ਸੈਮੀਨਾਰ ਨੂੰ ਭਾਰੀ ਕਾਮਯਾਬੀ ਮਿਲ ਰਹੀ ਹੈ | ਵੀਜ਼ਾ ਮਾਹਰ ਗੁਰਿੰਦਰ ਭੱਟੀ ਨੇ ਦੱਸਿਆ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 6ਵਾਂ ਮਹਾਨ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ

ਰਮਦਾਸ, 17 ਜੂਨ (ਜਸਵੰਤ ਸਿੰਘ ਵਾਹਲਾ)-ਸੇਵਕ ਜਥਾ ਇਸ਼ਨਾਨ ਵਲੋਂ ਸ਼੍ਰੋਮਣੀ ਕਮੇਟੀ, ਕਸਬਾ ਰਮਦਾਸ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 6ਵਾਂ ਮਹਾਨ ...

ਪੂਰੀ ਖ਼ਬਰ »

ਬਿਜਲੀ ਖਪਤਕਾਰ ਕਿਸੇ ਵੀ ਮੁਸ਼ਕਿਲ ਲਈ ਪਾਵਰਕਾਮ ਵਲੋਂ ਜਾਰੀ ਕੀਤੇ ਨੰਬਰਾਂ 'ਤੇ ਬੇਝਿਜਕ ਸੰਪਰਕ ਕਰਨ-ਐਸ.ਪੀ. ਸੌਾਧੀ

ਬਾਬਾ ਬਕਾਲਾ ਸਾਹਿਬ, 17 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)¸ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਕਿਸੇ ਵੀ ਬਿਜਲੀ ਖਪਤਕਾਰ ਨੂੰ ਕਿਸੇ ਵੀ ਕਿਸਮ ਦੀ ਸ਼ਿਕਾਇਤ ਜਾਂ ਮੁਸ਼ਕਿਲ ਆਉਂਦੀ ਹੈ ਤਾਂ ਉਹ ਪਾਵਰਕਾਰਮ ਵਲੋਂ ਜਾਰੀ ਕੀਤੇ ਗਏ 1912 ...

ਪੂਰੀ ਖ਼ਬਰ »

ਐਚ. ਬੀ. ਸਿੰਘ ਗੰਨ ਹਾਊਸ ਤੋਂ 53 ਰਿਵਾਲਵਰ, 14 ਪਿਸਤੌਲ ਤੇ 1391 ਰੌਾਦ ਚੋਰੀ

ਜੰਡਿਆਲਾ ਗੁਰੂ, 17 ਜੂਨ-(ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ ਦੇ ਐਚ. ਬੀ. ਸਿੰਘ ਗੰਨ ਹਾਊਸ ਦੀ ਬੀਤੇ ਦਿਨ ਕੰਧ ਪਾੜ ਕੇ ਅਸਲ੍ਹਾ ਚੋਰੀ ਕਰ ਕੇ ਲੈ ਜਾਣ ਸੰਬੰਧੀ ਘਟਨਾ ਦਾ ਪਤਾ ਲੱਗਣ ਤੇ ਐਸ. ਐਸ. ਪੀ. ਅੰਮਿ੍ਤਸਰ (ਦਿਹਾਤੀ) ਵਿਕਰਮਜੀਤ ਦੁੱਗਲ ਅਤੇ ਐਸ. ਪੀ. (ਡੀ.) ਹਰਪਾਲ ...

ਪੂਰੀ ਖ਼ਬਰ »

ਜੋਗਿੰਦਰ ਸਿੰਘ ਫੁੱਲ ਅਤੇ ਡਾ: ਦਰਸ਼ਨ ਸਿੰਘ ਧੰਜਲ ਦੀ ਯਾਦ 'ਚ ਸਾਹਿਤਕ ਸੰਵਾਦ

ਅੰਮਿ੍ਤਸਰ, 17 ਜੂਨ ( ਵਿ. ਪ੍ਰ. )-ਪਿਛਲੇ ਦਿਨੀਂ ਵਿਛੋੜਾ ਦੇ ਗਏ ਪੰਜਾਬੀ ਦੇ ਪ੍ਮੁੱਖ ਗਲਪ ਲੇਖਕ ਜੋਗਿੰਦਰ ਸਿੰਘ ਫੁੱਲ ਤੇ ਡਾ: ਦਰਸ਼ਨ ਸਿੰਘ ਧੰਜਲ ਦੀ ਨਿਘੀ ਯਾਦ ਨੂੰ ਸਮਰਪਿਤ ਅੰਮਿ੍ਤਸਰ ਸਾਹਿਤ ਚਿੰਤਕ ਮੰਚ ਵਲੋਂ ਸਾਹਿਤਕ ਸੰਵਾਦ ਰਚਾਇਆ ਗਿਆ | ਸਥਾਨਕ ਕੰਪਨੀ ਬਾਗ਼ ...

ਪੂਰੀ ਖ਼ਬਰ »

ਗੰਦੇ ਨਾਲੇ 'ਚੋਂ ਗਲੀ ਸੜੀ ਲਾਸ਼ ਮਿਲੀ

ਅਟਾਰੀ, 17 ਜੂਨ (ਰੁਪਿੰਦਰਜੀਤ ਸਿੰਘ ਭਕਨਾ)¸ਪਿੰਡ ਭਕਨਾ ਕਲਾਂ ਦੇ ਬਾਹਰਵਾਰ ਗੰਦੇ ਨਾਲੇ 'ਚੋਂ ਇਕ ਗਲੀ ਸੜੀ ਅਣਪਛਾਤੀ ਲਾਸ਼ ਮਿਲੀ | ਜਿਸ ਨੂੰ ਪੁਲਿਸ ਥਾਣਾ ਘਰਿੰਡਾ ਵਲੋਂ ਕਬਜ਼ੇ ਹੇਠ ਲੈਦਿਆਂ 72 ਘੰਟਿਆਂ ਲਈ ਮੁਰਦਾ ਘਰ ਵਿਚ ਰਖਵਾ ਦਿੱਤਾ ਹੈ ਅਤੇ ਇਸ ਸਬੰਧੀ ਮੁੱਖ ...

ਪੂਰੀ ਖ਼ਬਰ »

ਵਿਧਾਇਕ ਅਜਨਾਲਾ ਨੇ ਕੈਪਟਨ ਸਰਕਾਰ ਵਲੋਂ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਕੀਤੇ ਵਾਅਦੇ ਨੂੰ ਦੁਹਰਾਇਆ

ਅਜਨਾਲਾ, 17 ਜੂਨ(ਐਸ. ਪ੍ਰਸ਼ੋਤਮ)-ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਤੇ ਕਿਸਾਨਾਂ ਮਜ਼ਦੂਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪੂਰੀ ਤਰ੍ਹਾਂ ਵਚਣਬੱਧ ਹੈ | ਵਿਧਾਇਕ ਨੇ ਅੱਜ ਇਥੇ ਯੂਥ ਕਾਂਗਰਸ ...

ਪੂਰੀ ਖ਼ਬਰ »

ਗੁਰਦੁਆਰਾ ਭਜਨ ਗੜ੍ਹ ਵਿਖੇ ਸਾਲਾਨਾ ਗੁਰਮਤਿ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ

ਗੱਗੋਮਾਹਲ 17 ਜੂਨ (ਬਲਵਿੰਦਰ ਸਿੰਘ ਸੰਧੂ)¸ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜ੍ਹੇ ਨੂੰ ਸਮਰਪਿਤ ਗੁਰਦੁਆਰਾ ਭਜਨਗੜ੍ਹ ਵਿਖੇ ਸਾਲਾਨਾ ਗੁਰਮਤਿ ਸਮਾਗਮ ਧਾਰਮਿਕ ਜਥੇਬੰਦੀਆਂ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਜਿਸ 'ਚ ...

ਪੂਰੀ ਖ਼ਬਰ »

ਪੱਛਮੀਂ ਬੰਗਾਲ 'ਚ ਡਾਕਟਰਾਂ ਨਾਲ ਹੋਏ ਦੁਰਵਿਹਾਰ ਦਾ ਸੇਕ ਅੰਮਿ੍ਤਸਰ ਪੁੱਜਿਆ

ਅੰਮਿ੍ਤਸਰ, 17 ਜੂਨ (ਰੇਸ਼ਮ ਸਿੰਘ)-ਪੱਛਮੀਂ ਬੰਗਾਲ 'ਚ ਡਾਕਟਰਾਂ ਨਾਲ ਹੋੋਏ ਦੁਰਵਿਹਾਰ ਦਾ ਮਾਮਲਾ ਜਿਥੇ ਦੇਸ਼ ਭਰ 'ਚ ਭਖਿਆ ਹੋਇਆ ਹੈ ਉਥੇ ਇਸ ਦਾ ਸੇਕ ਇਥੇ ਵੀ ਪੁੱਜ ਗਿਆ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ ਅੱਜ ਇਥੇ ਸਮੂਹ ਡਾਕਟਰਾਂ ਜਿਨ੍ਹਾਂ 'ਚ ਨਾਮੀ ...

ਪੂਰੀ ਖ਼ਬਰ »

ਐਚ. ਬੀ. ਸਿੰਘ ਗੰਨ ਹਾਊਸ ਜੰਡਿਆਲਾ ਗੁਰੂ ਵਿਖੇ ਹੋਈ ਵਾਰਦਾਤ ਤੋਂ ਬਾਅਦ ਜੰਡਿਆਲਾ ਵਾਸੀਆਂ 'ਚ ਸਹਿਮ ਦਾ ਮਾਹੌਲ

ਜੰਡਿਆਲਾ ਗੁਰੂ, 17 ਜੂਨ (ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ ਦੇ ਐਚ. ਬੀ. ਸਿੰਘ ਗੰਨ ਹਾਊਸ ਦੀ ਬੀਤੇ ਦਿਨ ਕੰਧ ਪਾੜ ਕੇ ਅਸਲ੍ਹਾ ਚੋਰੀ ਕਰ ਕੇ ਲੈ ਜਾਣ ਸਬੰਧੀ ਘਟਨਾ ਦਾ ਪਤਾ ਲੱਗਣ 'ਤੇ ਜਿਥੇ ਜੰਡਿਆਲਾ ਵਾਸੀਆਂ ਤੇ ਸਥਾਨਕ ਗੰਨ ਹਾਊਸ ਮਾਲਕਾਂ 'ਚ ਭਾਰੀ ਸਹਿਮ ਦਾ ਮਾਹੌਲ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਏ

ਛੇਹਰਟਾ, 17 ਜੂਨ (ਵਡਾਲੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਨੌਜਵਾਨ ਸੇਵਕ ਸਭਾ ਗੁਰੂ ਕੀ ਵਡਾਲੀ, ਛੇਹਰਟਾ ਵਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਜਨਮ ...

ਪੂਰੀ ਖ਼ਬਰ »

ਰਈਆ 'ਚ ਹੋਈ ਲੁੱਟ-ਖੋਹ ਦੀ ਵਾਰਦਾਤ

ਰਈਆ, 17 ਜੂਨ (ਸ਼ਰਨਬੀਰ ਸਿੰਘ ਕੰਗ)-ਬੀਤੀ ਰਾਤ ਕਸਬਾ ਰਈਆ ਤੋਂ ਬਾਬਾ ਬਕਾਲਾ ਸਾਹਿਬ ਨੂੰ ਜਾਂਦੀ ਸੜਕ ਉਪਰ ਬੇਕਰੀਆਂ ਦੇ ਨੇੜੇ 2 ਲੁਟੇਰਿਆਂ ਨੇ ਜਗਦੀਪ ਸਿੰਘ ਭਿੰਡਰ ਲਾਈਫ਼ ਇੰਸ਼ੋਰੈਂਸ ਐਡਵਾਈਜ਼ਰ ਨੂੰ ਪਿਸਤੋਲਾਂ ਨਾਲ ਜ਼ਖ਼ਮੀ ਕਰ ਕੇ ਲੁੱਟ ਲਏ ਜਾਣ ਦੀ ਖ਼ਬਰ ਹੈ | ...

ਪੂਰੀ ਖ਼ਬਰ »

ਬਰਾਇਟਵੇਅ ਸਕੂਲ ਨਰੈਣਗੜ੍ਹ ਵਿਖੇ ਰੰਗਮੰਚ ਵਰਕਸ਼ਾਪ ਦੀ ਸ਼ੁਰੂਆਤ

ਛੇਹਰਟਾ, 17 ਜੂਨ (ਸੁਰਿੰਦਰ ਸਿੰਘ ਵਿਰਦੀ)-ਸਕੂਲ ਦੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੇ ਸਮਾਜ 'ਚ ਚੱਲ ਰਹੀਆਂ ਕੁਰੀਤੀਆਂ ਨੂੰ ਦੂਰ ਕਰਨ ਅਤੇ ਵਿਰਸੇ ਨਾਲ ਜੋੜਨ ਦੇ ਉਪਰਾਲੇ ਨਾਲ ਆਵਾਜ਼ ਰੰਗ ਮੰਚ ਟੋਲੀ ਵਲੋਂ ਇਕ ਮਹੀਨੇ ਦੀ ਰੰਗਮੰਚ ਵਰਕਸ਼ਾਪ ਦੀ ਸ਼ੁਰੂਆਤ ...

ਪੂਰੀ ਖ਼ਬਰ »

ਰਈਆ 'ਚ ਹੋਈ ਲੁੱਟ-ਖੋਹ ਦੀ ਵਾਰਦਾਤ

ਰਈਆ, 17 ਜੂਨ (ਸ਼ਰਨਬੀਰ ਸਿੰਘ ਕੰਗ)-ਬੀਤੀ ਰਾਤ ਕਸਬਾ ਰਈਆ ਤੋਂ ਬਾਬਾ ਬਕਾਲਾ ਸਾਹਿਬ ਨੂੰ ਜਾਂਦੀ ਸੜਕ ਉਪਰ ਬੇਕਰੀਆਂ ਦੇ ਨੇੜੇ 2 ਲੁਟੇਰਿਆਂ ਨੇ ਜਗਦੀਪ ਸਿੰਘ ਭਿੰਡਰ ਲਾਈਫ਼ ਇੰਸ਼ੋਰੈਂਸ ਐਡਵਾਈਜ਼ਰ ਨੂੰ ਪਿਸਤੋਲਾਂ ਨਾਲ ਜ਼ਖ਼ਮੀ ਕਰ ਕੇ ਲੁੱਟ ਲਏ ਜਾਣ ਦੀ ਖ਼ਬਰ ਹੈ | ...

ਪੂਰੀ ਖ਼ਬਰ »

ਝੋਨੇ ਦੀ ਕਾਸ਼ਤ ਸਮੇਂ ਪਾਣੀ ਦੀ ਬੱਚਤ ਦਾ ਖਾਸ ਧਿਆਨ ਰੱਖਿਆ ਜਾਵੇ : ਡਾ. ਵਿਨੈ ਕੁਮਾਰ

ਅੰਮਿ੍ਤਸਰ, 17 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਜ਼ਮੀਨੀ ਪਾਣੀ ਦੀ ਵਰਤੋਂ ਬੜ੍ਹੇ ਸੰਜਮ ਨਾਲ ਕਰਨ ਅਤੇ ਇਸ ਸੀਜਨ ਦੌਰਾਨ ਖੇਤਾਂ, ਟਿਊਬਵੈਲਾਂ, ਪਹਿਆਂ ਆਦਿ 'ਤੇ ਵੱਧ ਤੋਂ ਵੱਧ ਰੁੱਖ ਲਗਾਕੇ ਵਾਤਾਵਰਨ ਦੀ ਸਾਂਭ-ਸੰਭਾਲ ਕਰਨ ਦੀ ਅਪੀਲ ਕਰਦਿਆ ਮੁੱਖ ਖੇਤੀਬਾੜੀ ਅਫ਼ਸਰ ...

ਪੂਰੀ ਖ਼ਬਰ »

ਏਅਰ ਇੰਡੀਆ ਦੀ ਟੋਰਾਂਟੋ ਲਈ ਉਡਾਣ ਨੂੰ ਹਫ਼ਤੇ 'ਚ 3 ਦਿਨ ਕਰਨ 'ਤੇ ਔਜਲਾ ਨੇ ਕੀਤਾ ਕੇਂਦਰ ਸਰਕਾਰ ਦਾ ਧੰਨਵਾਦ

ਅੰਮਿ੍ਤਸਰ, 17 ਜੂਨ (ਰੇਸ਼ਮ ਸਿੰਘ)¸ਕਾਂਗਰਸ ਦੇ ਨਵੇਂ ਚੁਣੇ ਗਏ ਲੋਕ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰ ਸਰਕਾਰ ਵਲੋਂ ਇਥੋਂ ਦੇੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਏਅਰ ਇੰਡੀਆ ਦੀ ਹਫ਼ਤੇ 'ਚ 2 ਵਾਰ ਉਡਾਣ ਭਰਨ ਵਾਲੀ ...

ਪੂਰੀ ਖ਼ਬਰ »

ਗਵਾਚਾ ਬਟੂਆ ਵਾਪਸ ਕਰ ਕੇ ਕਾਇਮ ਕੀਤੀ ਇਮਾਨਦਾਰੀ ਦੀ ਮਿਸਾਲ

ਅੰਮਿ੍ਤਸਰ, 17 ਜੂਨ (ਜੱਸ)-ਸ਼੍ਰੋਮਣੀ ਕਮੇਟੀ ਦੇ ਇਕ ਡਰਾਈਵਰ ਦਾ ਗੁੰਮ ਹੋਇਆ ਬਟੂਆ ਵਾਪਸ ਕਰਕੇ ਹਰਵਿੰਦਰ ਸਿੰਘ ਨਾਂਅ ਦੇ ਇਕ ਨੌਜਵਾਨ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ | ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਦੇ ਡਰਾਈਵਰ ...

ਪੂਰੀ ਖ਼ਬਰ »

23 ਜੁਲਾਈ ਤੱਕ ਮਨਾਇਆ ਜਾਵੇਗਾ ਤੀਬਰ ਦਸਤ ਰੋਕੂ ਪੰਦਰਵਾੜ੍ਹਾ

ਅੰਮਿ੍ਤਸਰ, 17 ਜੂਨ (ਰੇਸ਼ਮ ਸਿੰਘ)¸ਜ਼ਿਲ੍ਹੇ ਅੰਦਰ 8 ਤੋਂ 23 ਜੁਲਾਈ ਤੱਕ ਤੀਬਰ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ | ਜਿਸ ਤਹਿਤ 536904 ਘਰਾਂ 'ਚ 1851 ਆਂਗਣਵਾੜੀ ਸੈਂਟਰ ਦੇ ਸਟਾਫ ਵਲੋਂ, 1528 ਆਸ਼ਾ ਵਰਕਰਾਂ, 348 ਏ. ਐਨ. ਐਮ. ਵਲੋਂ ਘਰ-ਘਰ ਜਾ ਕੇ ਓ. ਆਰ. ਐਸ. ਦੇ ਪੈਕੇਟ ਵੰਡੇ ...

ਪੂਰੀ ਖ਼ਬਰ »

ਗੁ: ਸਾਹਿਬਾਨ 'ਚ ਅੱਗ ਬੁਝਾਊ ਯੰਤਰ ਲਗਾਏ ਜਾਣਗੇ-ਬੀਬੀ ਖ਼ਾਲਸਾ

ਵੇਰਕਾ, 17 ਜੂਨ (ਪਰਮਜੀਤ ਸਿੰਘ ਬੱਗਾ)-ਗੁਰੂ ਘਰਾਂ 'ਚ ਅੱਗ ਲੱਗਣ ਦੀਆਂ ਨਿੱਤ ਵਾਪਰਦੀਆਂ ਘਟਨਾਵਾਂ ਕਾਰਨ ਹੋ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਨੂੰ ਮੱਦੇਨਜ਼ਰ ਰੱਖਦਿਆਂ ਗੁਰੂ ਘਰਾਂ 'ਚ ਅੱਗ ਲੱਗਣ ਦੇ ਹਲਾਤਾਂ 'ਚ ਤੁਰੰਤ ...

ਪੂਰੀ ਖ਼ਬਰ »

ਥਾਣਾ ਖਿਲਚੀਆਂ ਵਿਖੇ ਪੁਲਿਸ-ਪਬਲਿਕ ਮੀਟਿੰਗ

ਖਿਲਚੀਆਂ, 17 ਜੂਨ (ਅਮਰਜੀਤ ਸਿੰਘ ਬੁੱਟਰ)-ਪੁਲਿਸ ਥਾਣਾ ਖਿਲਚੀਆਂ ਵਿਖੇ ਪੁਲਿਸ ਪਬਲਿਕ ਮੀਟਿੰਗ ਹੋਈ, ਜਿਸ ਪ੍ਰਧਾਨਗੀ ਇੰਸ: ਸ: ਪਰਮਜੀਤ ਸਿੰਘ ਥਾਣਾ ਮੁਖੀ ਨੇ ਕੀਤੀ | ਮੀਟਿੰਗ ਵਿਚ ਕਸਬਾ ਖਿਲਚੀਆਂ ਦੇ ਮੁਹਤਬਰਾਂ, ਦੁਕਾਨਦਾਰਾਂ ਤੇ ਪੰਚਾਇਤ ਦੇ ਮੈਂਬਰਾਂ ਨੇ ਹਿੱਸਾ ...

ਪੂਰੀ ਖ਼ਬਰ »

ਇੰਟਰਨੈਸ਼ਨਲ ਸਕੂਲ ਵਿਖੇ ਐਨ. ਸੀ .ਸੀ. ਸੈਮੀਨਾਰ

ਅੰਮਿ੍ਤਸਰ, 17 ਜੂਨ (ਸਟਾਫ਼ ਰਿਪੋਰਟਰ)¸ਐਨ. ਸੀ. ਸੀ. ਗਰੁੱਪ ਦੇ ਸੰਗਠਨ ਅਧੀਨ ਯੂਨਿਟਾਂ ਦੀਆਂ ਸਾਰੀਆਂ ਸੰਸਥਾਵਾਂ ਨਾਲ ਸਾਰੇ ਐਨ. ਸੀ. ਸੀ. ਅਫ਼ਸਰਾਂ ਤੇ ਪਿੰ੍ਰਸੀਪਲਾਂ ਦਾ ਇਕ ਸੈਮੀਨਾਰ ਅੱਜ 11 ਪੰਜਾਬ ਬਟਾਲੀਅਨ ਐਨ. ਸੀ. ਸੀ. ਅੰਮਿ੍ਤਸਰ ਵਲੋਂ ਸ੍ਰੀ ਗੁਰੂ ...

ਪੂਰੀ ਖ਼ਬਰ »

ਤਰਸਿੱਕਾ ਵਿਖੇ ਵੱਖ-ਵੱਖ ਵਿਭਾਗਾਂ ਵਲੋਂ ਨਸ਼ਿਆਂ ਿਖ਼ਲਾਫ਼ ਰੈਲੀ

ਤਰਸਿੱਕਾ, 17 ਜੁਨ (ਗੁਰਪ੍ਰੀਤ ਸਿੰਘ ਮੱਤੇਵਾਲ, ਅਤਰ ਸਿੰਘ ਤਰਸਿੱਕਾ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅੱਜ ਬਲਾਕ ਤਰਸਿੱਕਾ ਨਾਲ ਸਬੰਧਿਤ ਸਮੂਹ ਸਰਕਾਰੀ ਵਿਭਾਗ ਜਿਨ੍ਹਾਂ 'ਚ ਮਾਲ ਵਿਭਾਗ ਸਿਹਤ ਵਿਭਾਗ ਬਾਲ ਤੇ ਵਿਕਾਸ ਅਫ਼ਸਰ ਅਤੇ ਕਸਬਾ ਤਰਸਿੱਕਾ ਦੇ ...

ਪੂਰੀ ਖ਼ਬਰ »

ਗਲੋਬਲ ਇੰਸਟੀਚਿਊਟ ਨੇ ਵਿੱਦਿਅਕ ਤੇ ਤਕਨੀਕੀ ਖੇਤਰ 'ਚ ਪੰਜਾਬ 'ਚ ਨਿਵੇਕਲੀ ਪਛਾਣ ਬਣਾਈ : ਚੇਅਰਮੈਨ ਚੰਦੀ

ਜੇਠੂਵਾਲ, 17 ਜੂਨ (ਮਿੱਤਰਪਾਲ ਸਿੰਘ ਰੰਧਾਵਾ)¸ਅੰਮਿ੍ਤਸਰ-ਬਟਾਲਾ ਜੀ. ਟੀ. ਰੋਡ 'ਤੇ ਸਥਿਤ ਗਲੋਬਲ ਇੰਸਟੀਚਿਊਟਸ ਸੋਹੀਆ ਖੁਰਦ ਅੰਮਿ੍ਤਸਰ ਜੋ ਕਿ ਆਪਣੇ 11 ਸਾਲਾਂ 'ਚ ਵਿੱਦਿਅਕ ਤੇ ਤਕਨੀਕੀ ਖੇਤਰ 'ਚ ਪੰਜਾਬ ਭਰ 'ਚ ਅਜਿਹੀਆਂ ਮੱਲ੍ਹਾਂ ਮਾਰੀਆਂ, ਜਿਸ ਨੇ ਆਪਣੀ ਨਿਵੇਕਲੀ ...

ਪੂਰੀ ਖ਼ਬਰ »

ਥਾਣੇਦਾਰ ਦੇ ਪੁੱਤਰ ਨੇ ਔਰਤ ਨੂੰ ਵਿਦੇਸ਼ ਲੈ ਜਾਣ ਦਾ ਝਾਂਸਾ ਦੇ ਕੇ ਕੀਤਾ ਜਬਰ ਜਨਾਹ, ਮਾਮਲਾ ਦਰਜ

ਅੰਮਿ੍ਤਸਰ, 17 ਜੂਨ (ਰੇਸ਼ਮ ਸਿੰਘ)-ਇਥੇ ਫ਼ਤਿਹਗੜ੍ਹ ਚੂੜੀਆਂ ਰੋਡ 'ਤੇ ਰਹਿਣ ਵਾਲੇ ਇਕ ਏ. ਐਸ. ਆਈ . ਦੇ ਪੁੱਤਰ ਨੇ ਇਕ ਔਰਤ ਨੂੰ ਵਿਦੇਸ਼ ਲੈ ਜਾਣ ਦਾ ਝਾਂਸਾ ਦੇ ਜਬਰ ਜਨਾਹ ਕੀਤਾ ਤੇ ਬਾਅਦ 'ਚ ਆਪਣੇ ਵਾਅਦੇ ਤੋਂ ਮੁਕਰ ਗਿਆ, ਜਿਸ ਉਪਰੰਤ ਔਰਤ ਨੇ ਪੁਲਿਸ ਨੂੰ ਇਸ ਨੌਜਵਾਨ ...

ਪੂਰੀ ਖ਼ਬਰ »

ਵਿਮੁੱਕਤ ਜਾਤੀਆਂ ਵੈੱਲਫੇਅਰ ਐਸੋ: ਵਲੋਂ ਡਿੰਪਾ ਦਾ ਸਨਮਾਨ

ਬਿਆਸ, 17 ਜੂਨ (ਪਰਮਜੀਤ ਸਿੰਘ ਰੱਖੜਾ)¸ਵਿਮੁੱਕਤ ਜਾਤੀਆਂ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ ਵਲੋਂ ਮਾ: ਰਾਮ ਰਛਪਾਲ ਸਿੰਘ ਸੂਬਾਈ ਪ੍ਰਧਾਨ ਅਤੇ ਵਾਈਸ ਚੇਅਰਮੈਨ ਆਰਡੀ ਸੈੱਲ ਕਾਂਗਰਸ ਪਾਰਟੀ ਪੰਜਾਬ ਦੀ ਅਗਵਾਈ ਹੇਠ ਇੱਕ ਵਫ਼ਦ ਵਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ...

ਪੂਰੀ ਖ਼ਬਰ »

ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਰੈਸਲਿੰਗ 'ਚ ਜਿੱਤੇ ਸੋਨ ਤਗਮੇ

ਅੰਮਿ੍ਤਸਰ, 17 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਹਾਥੀ ਗੇਟ ਦੇ ਵਿਦਿਆਰਥੀਆਂ ਨੇ ਡਿ੍ਸਟਿ੍ਕ ਰੈਸਲਿੰਗ ਐਸੋਸੀਏਸ਼ਨ ਵਲੋਂ ਦੂਸਰੀ ਪੰਜਾਬ ਸਟੇਟ ਰੈਸਲਿੰਗ ਚੈਂਪੀਅਨਸ਼ਿਪ ਗ੍ਰੀਕੋ ਰੋਮਨ ਦੀ ਫ਼੍ਰੀ ਸਟਾਇਲ ਰੈਸਲਿੰਗ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX