ਤਾਜਾ ਖ਼ਬਰਾਂ


ਨਵੀ ਦਿੱਲੀ : 'ਆਪ' ਦੇ ਸੀਨੀਅਰ ਆਗੂ ਤੇ ਦਿੱਲੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੂੰ ਪਾਰਟੀ ਵਿੱਚੋਂ ਕੀਤਾ ਬਰਖਾਸਤ
. . .  1 day ago
ਰਾਜਪੁਰਾ (ਪਟਿਆਲਾ) 'ਚ 16 ਕੋਰੋਨਾ ਪਾਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ
. . .  1 day ago
ਰਾਜਪੁਰਾ, 12 ਅਗਸਤ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ 16 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ ।ਰਾਜਪੁਰਾ ਵਿਚ ਬੀਤੇ ਕਈ ਦਿਨਾਂ ਤੋਂ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਕਹਿਰ ਜਾਰੀ ਹੈ ਅਤੇ ਇਹ ਚੇਨ ਟੁੱਟਣ ਦਾ ਨਾਮ ਨਹੀਂ ਲੈ ਰਹੀ ।ਇਸ ਸੰਬੰਧੀ ਜਾਣਕਾਰੀ...
ਨਵਤੇਜ ਚੀਮਾ ਨੇ ਵਿਦਿਆਰਥੀਆਂ ਨੂੰ ਵੰਡੇ ਸਮਾਰਟ ਫ਼ੋਨ
. . .  1 day ago
ਸੁਲਤਾਨ ਪੁਰ ਲੋਧੀ, 12 ਅਗਸਤ (ਲਾਡੀ,ਹੈਪੀ,ਥਿੰਦ) - ਪੰਜਾਬ ਸਰਕਾਰ ਕੁਨੈੱਕਟ ਸਕੀਮ ਤਹਿਤ ਕੌਮਾਂਤਰੀ ਯੁਵਕ ਦਿਵਸ ਮੌਕੇ ਪਵਿੱਤਰ ਸ਼ਹਿਰ ਸੁਲਤਾਨ ਪੁਰ ਲੋਧੀ ਦੀ ਮਾਰਕੀਟ ਕਮੇਟੀ ਵਿਖੇ ਮੌਜੂਦਾ ਕੋਵਿਡ ਸੰਕਟ ਦੇ ਦੌਰ ਚ ਆਨਲਾਈਨ ਸਿੱਖਿਆ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ...
ਕੋਰੋਨਾ ਦੇ ਕੇਸ ਆਉਣ ਕਾਰਨ ਨਹਿਰੀ ਕੰਪਲੈਕਸ ਦੇ ਸਾਰੇ ਦਫ਼ਤਰ 14 ਤੱਕ ਕੀਤੇ ਬੰਦ
. . .  1 day ago
ਅੰਮ੍ਰਿਤਸਰ, 12 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਸਥਾਨਕ ਨਹਿਰੀ ਕੰਪਲੈਕਸ ਵਿਚ ਕੰਮ ਕਰਦੇ ਤਿੰਨ ਅਧਿਕਾਰੀਆਂ ਦੀਆਂ ਕੋਵਿਡ-19 ਟੈਸਟ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਨਹਿਰੀ ਕੰਪਲੈਕਸ ਵਿਚ ਪੈਂਦੇ ਸਾਰੇ ਦਫ਼ਤਰਾਂ ਨੂੰ 14 ਅਗਸਤ...
ਕਿਰਪਾਲ ਸਿੰਘ ਢਿੱਲੋਂ ਚੁਣੇ ਗਏ ਐਗਰੀਕਲਚਰ ਆਫ਼ੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ
. . .  1 day ago
ਅੰਮ੍ਰਿਤਸਰ, 12 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) -ਸਥਾਨਕ ਸ਼ਹਿਰ ਦੇ ਵਾਸੀ ਅਤੇ ਉੱਘੇ ਖੇਤੀਬਾੜੀ ਮਾਹਿਰ ਡਾ. ਕਿਰਪਾਲ ਸਿੰਘ ਢਿੱਲੋਂ ਅੱਜ ਪੀ. ਏ. ਯੂ ਲੁਧਿਆਣਾ ਵਿਖੇ ਪੰਜਾਬ ਖੇਤੀਬਾੜੀ ਅਫ਼ਸਰ ਐਸੋਸੀਏਸ਼ਨ ਦੇ ਜਨਰਲ ਇਜਲਾਸ ਵਿਚ ਸਰਬਸੰਮਤੀ...
ਅਰੋੜਾ ਨੇ ਸਮਾਰਟ ਪੰਜਾਬ ਕੁਨੈਕਟ ਸਕੀਮ ਤਹਿਤ 15 ਵਿਦਿਆਰਥੀਆਂ ਨੂੰ ਸੌਂਪੇ ਸਮਾਰਟ ਫ਼ੋਨ
. . .  1 day ago
ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)-ਪੰਜਾਬ ਸਮਾਰਟ ਕੁਨੈਕਟ ਸਕੀਮ ਤਹਿਤ ਅੱਜ ਇੱਥੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ 15 ਵਿਦਿਆਰਥੀਆਂ ਨੂੰ ਆਪਣੇ ਹੱਥੀਂ ਸਮਾਰਟ ਫ਼ੋਨ ਸੌਂਪੇ। ਉਨਾਂ ਕਿਹਾ ਕਿ ਇਹ...
ਫ਼ਾਜ਼ਿਲਕਾ ਜ਼ਿਲ੍ਹੇ 'ਚ 12ਵੀਂ ਜਮਾਤ ਦੇ 100 ਵਿਦਿਆਰਥੀਆਂ ਨੂੰ ਮਿਲੇ ਸਮਾਰਟ ਫ਼ੋਨ
. . .  1 day ago
ਫ਼ਾਜ਼ਿਲਕਾ, 12 ਅਗਸਤ (ਪ੍ਰਦੀਪ ਕੁਮਾਰ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚ ਸ਼ੁਰੂ ਕੀਤੀ ਗਈ 'ਪੰਜਾਬ ਸਮਾਰਟ ਕਨੈੱਕਟ ਸਕੀਮ' ਦੇ ਤਹਿਤ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਵੀ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਵੰਡੇ ਗਏ। ਜਿਸ...
ਪੰਜਗਰਾਈਂ ਕਲਾਂ (ਫ਼ਰੀਦਕੋਟ) 'ਚ 19 ਸਾਲਾ ਨੌਜਵਾਨ ਕੋਰੋਨਾ ਪੀੜਤ
. . .  1 day ago
ਪੰਜਗਰਾਈਂ ਕਲਾਂ, 12 ਅਗਸਤ (ਸੁਖਮੰਦਰ ਸਿੰਘ ਬਰਾੜ) - ਜ਼ਿਲ੍ਹਾ ਫ਼ਰੀਦਕੋਟ ਦੇ ਪੰਜਗਰਾਈਂ ਕਲਾਂ ਦੇ ਇੱਕ 19 ਸਾਲਾ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਪੀੜਤ ਨੌਜਵਾਨ ਗੌਰਵ ਕੁਮਾਰ ਕੁੱਝ ਦਿਨ...
ਪਠਾਨਕੋਟ 'ਚ 7 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  1 day ago
ਪਠਾਨਕੋਟ, 12 ਅਗਸਤ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ 7 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਸਬੰਧੀ ਪੁਸ਼ਟੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ 6 ਵਿਅਕਤੀਆਂ ਦੀ ਐਂਟੀਜਨ ਟੈਸਟਿੰਗ ਵਿਚ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ ਇੱਕ...
4 ਔਰਤਾਂ ਸਮੇਤ ਨਵਾਂਸ਼ਹਿਰ 'ਚ ਆਏ 11 ਪਾਜੀਟਿਵ
. . .  1 day ago
ਨਵਾਂਸ਼ਹਿਰ, 12 ਅਗਸਤ (ਗੁਰਬਖ਼ਸ਼ ਸਿੰਘ ਮਹੇ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚ ਅੱਜ ਫਿਰ 4 ਔਰਤਾਂ ਸਮੇਤ 11 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ...
ਲੋਹੀਆਂ (ਜਲੰਧਰ) 'ਚ 14 ਨਵੇਂ ਪਾਜ਼ੀਟਿਵ ਮਾਮਲਿਆਂ ਨਾਲ ਹੋਇਆ ਬਲਾਸਟ
. . .  1 day ago
ਲੋਹੀਆਂ ਖ਼ਾਸ, 12 ਅਗਸਤ (ਗੁਰਪਾਲ ਸਿੰਘ ਸ਼ਤਾਬਗੜ) - ਬੀਤੇ ਦਿਨੀਂ ਆਏ 8 ਨਵੇਂ ਪਾਜ਼ੀਟਿਵ ਮਾਮਲਿਆਂ ਨੇ ਜ਼ਿਲ੍ਹਾ ਜਲੰਧਰ ਦੇ ਲੋਹੀਆਂ ਖ਼ਾਸ ਵਾਸੀਆਂ 'ਚ ਅਜਿਹੀ ਜਾਗ ਲਗਾਈ ਹੈ ਕਿ ਅੱਜ ਮਾਮਲਿਆਂ ਅਥਾਹ ਵਾਧਾ ਹੋਇਆ ਹੈ, ਜਿਸ ਵਿਚ 14 ਨਵੇਂ ਮਾਮਲੇ ਪਾਜ਼ੀਟਿਵ...
ਪਿੰਡ ਖ਼ੁਰਦ (ਸੰਗਰੂਰ) ਦੀ ਆਸ਼ਾ ਸੁਪਰਵਾਈਜ਼ਰ ਅਤੇ ਮਾਣਕੀ ਦੀ ਲੜਕੀ ਕੋਰੋਨਾ ਪਾਜ਼ੀਟਿਵ
. . .  1 day ago
ਸੰਦੌੜ, 12 ਅਗਸਤ (ਜਸਵੀਰ ਸਿੰਘ ਜੱਸੀ) - ਕੱੁਝ ਦਿਨਾਂ ਦੀ ਰਾਹਤ ਮਗਰੋਂ ਇਲਾਕਾ ਸੰਗਰੂਰ ਜ਼ਿਲ੍ਹੇ ਦੇ ਸੰਦੌੜ ਅੰਦਰ ਕੋਰੋਨਾ ਵਾਇਰਸ ਇੱਕ ਵਾਰ ਫਿਰ ਆਪਣੇ ਪੈਰ ਪਸਾਰਨ ਲੱਗਾ ਹੈ ਮਿਲੀ ਜਾਣਕਾਰੀ ਅਨੁਸਾਰ ਸੰਦੌੜ ਇਲਾਕੇ ਦੇ ਦੋ ਪਿੰਡਾਂ ਵਿਚ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਪਿੰਡ ਖ਼ੁਰਦ...
ਪਠਾਨਕੋਟ ਸਬ ਜੇਲ ਦੇ ਵਿੱਚ 68 ਕੋਰੋਨਾ ਪਾਜ਼ੀਟਿਵ ਕੈਦੀਆਂ ਨੂੰ ਕੀਤਾ ਗਿਆ ਸ਼ਿਫਟ
. . .  1 day ago
ਪਠਾਨਕੋਟ, 12 ਅਗਸਤ (ਸੰਧੂ) - ਪਠਾਨਕੋਟ ਸਬ ਜੇਲ ਦੇ ਵਿੱਚ ਅੱਜ 68 ਕੋਰੋਨਾ ਪਾਜ਼ੀਟਿਵ ਕੈਦੀਆਂ ਨੂੰ ਸ਼ਿਫਟ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੇਲ ਸੁਪਰੀਡੈਂਟ ਠਾਕੁਰ ਜੀਵਨ ਸਿੰਘ...
ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਧਮਾਕਾ, ਰਿਕਾਰਡ 61 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮਹਿਲ ਕਲਾਂ, 12 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ ਰਿਕਾਰਡ 61 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਵਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ...
23 ਲੱਖ ਦੀ ਨਕਦੀ ਸਮੇਤ 5 ਨਸ਼ਾ ਤਸਕਰ ਕਾਬੂ
. . .  1 day ago
ਵੇਰਕਾ, 12 ਅਗਸਤ (ਪਰਮਜੀਤ ਸਿੰਘ ਬੱਗਾ)- ਥਾਣਾ ਵੇਰਕਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਛਾਪੇਮਾਰੀ ਕਰਕੇ ਨਸ਼ਾ ਖਰੀਦਣ ਲਈ ਜੰਮੂ ਜਾ ਰਹੇ ਪੰਜ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ 'ਚੋਂ 22 ਲੱਖ...
ਹੁਸ਼ਿਆਰਪੁਰ 'ਚ ਕੋਰੋਨਾ ਦੇ 27 ਹੋਰ ਮਾਮਲੇ ਆਏ ਸਾਹਮਣੇ
. . .  1 day ago
ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 27 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਹੁਣ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 760 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ..
ਅੰਮ੍ਰਿਤਸਰ 'ਚ ਨਹੀਂ ਰੁਕ ਰਿਹੈ ਕੋਰੋਨਾ ਦਾ ਕਹਿਰ, 53 ਹੋਰ ਮਾਮਲੇ ਆਏ ਸਾਹਮਣੇ ਅਤੇ 3 ਮਰੀਜ਼ਾਂ ਦੀ ਮੌਤ
. . .  1 day ago
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 53 ਹੋਰ ਮਾਮਲੇ ਆਏ ਹਨ ਅਤੇ ਤਿੰਨ ਹੋਰ ਮਰੀਜ਼ਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ...
ਮੋਗਾ 'ਚ ਕੋਰੋਨਾ ਦੇ 21 ਹੋਰ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 12 ਅਗਸਤ (ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ 'ਚ 21 ਹੋਰ ਲੋਕਾਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ...
ਲੁਧਿਆਣਾ 'ਚ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ, 255 ਨਵੇਂ ਮਾਮਲੇ ਆਏ ਸਾਹਮਣੇ ਤੇ 10 ਹੋਰ ਮਰੀਜ਼ਾਂ ਦੀ ਮੌਤ
. . .  1 day ago
ਲੁਧਿਆਣਾ, 12 ਅਗਸਤ (ਸਲੇਮਪੁਰੀ)- ਜ਼ਿਲ੍ਹਾ ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ ਹੈ ।ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ 'ਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ 10 ਹੋਰਾਂ ਦੀ ਮੌਤ...
ਗੜ੍ਹਸ਼ੰਕਰ 'ਚ ਸਟਾਫ਼ ਨਰਸ ਸਮੇਤ 6 ਜਣਿਆ ਨੂੰ ਹੋਇਆ ਕੋਰੋਨਾ
. . .  1 day ago
ਗੜ੍ਹਸ਼ੰਕਰ (ਹੁਸ਼ਿਆਰਪੁਰ), 12 ਅਗਸਤ (ਧਾਲੀਵਾਲ)- ਸਿਵਲ ਹਸਪਤਾਲ ਗੜ੍ਹਸ਼ੰਕਰ ਦੀ ਇੱਕ ਸਟਾਫ਼ ਨਰਸ ਸਮੇਤ ਸ਼ਹਿਰ 'ਚ ਕੋਰੋਨਾ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਹਸਪਤਾਲ 'ਚ ਕੰਮ ਕਰਦੀ ਗੜ੍ਹਸ਼ੰਕਰ...
ਮਾਹਿਲਪੁਰ 'ਚ ਕੋਰੋਨਾ ਦੇ 7 ਹੋਰ ਮਾਮਲੇ ਆਏ ਸਾਹਮਣੇ
. . .  1 day ago
ਮਾਹਿਲਪੁਰ, 12 ਅਗਸਤ (ਦੀਪਕ ਅਗਨੀਹੋਤਰੀ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁੱਢਲਾ ਸਿਹਤ ਕੇਂਦਰ ਪਾਲਦੀ ਅਧੀਨ ਪੈਂਦੇ ਬਲਾਕ ਮਾਹਿਲਪੁਰ ਦੇ ਪੰਜ ਪਿੰਡਾਂ 'ਚ 7 ਵਿਅਕਤੀ ਕੋਰੋਨਾ ਪਾਜ਼ੀਟਿਵ ਆਏ ਹਨ। ਇਸ ਕਾਰਨ ਇਲਾਕੇ 'ਚ ਡਰ...
ਅੰਮ੍ਰਿਤਸਰ ਦੇ ਮਾਲ ਰੋਡ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੰਡੇ ਗਏ ਸਮਾਰਟ ਫੋਨ
. . .  1 day ago
ਅੰਮ੍ਰਿਤਸਰ, 12 ਅਗਸਤ ਰਾਜੇਸ਼ ਕੁਮਾਰ ਸੰਧੂ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਮੁਤਾਬਕ ਅੱਜ ਅੰਮ੍ਰਿਤਸਰ ਦੇ ਮਾਲ ਰੋਡ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ...
ਸੈਫ਼ ਅਤੇ ਕਰੀਨਾ ਦੇ ਘਰ ਮੁੜ ਗੂੰਜਣਗੀਆਂ ਕਿਲਕਾਰੀਆਂ
. . .  1 day ago
ਮੁੰਬਈ, 12 ਅਗਸਤ- ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦੇ ਪਰਿਵਾਰ 'ਚ ਜਲਦੀ ਹੀ ਇੱਕ ਹੋਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਅਜਿਹੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਸਨ ਪਰ ਹੁਣ...
ਜਨਮ ਅਸ਼ਟਮੀ ਮੌਕੇ ਪੁਲਿਸ ਵਲੋਂ ਸੰਗਰੂਰ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ
. . .  1 day ago
ਸੰਗਰੂਰ, 12 ਅਗਸਤ (ਧੀਰਜ ਪਸ਼ੋਰੀਆ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਨਮ ਅਸ਼ਟਮੀ ਮੌਕੇ ਲੋਕਾਂ 'ਚ ਘੱਟ ਉਤਸ਼ਾਹ ਹੈ ਪਰ ਇਸ ਮੌਕੇ ਪੁਲਿਸ ਪੂਰੀ ਮੁਸਤੈਦ ਹੈ। ਜਨਮ ਅਸ਼ਟਮੀ ਮੌਕੇ ਜਿੱਥੇ ਮੰਦਰਾਂ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ...
ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ : ਕਪੂਰਥਲਾ 'ਚ 16 ਹੋਰ ਮਾਮਲੇ ਆਏ ਸਾਹਮਣੇ
. . .  1 day ago
ਕਪੂਰਥਲਾ, 12 ਅਗਸਤ (ਅਮਰਜੀਤ ਸਿੰਘ ਸਡਾਨਾ)- ਜ਼ਿਲ੍ਹੇ 'ਚ ਕੋਰੋਨਾ ਦੇ 16 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ 13 ਕਪੂਰਥਲਾ, 1 ਫਗਵਾੜਾ ਅਤੇ 2 ਟਿੱਬਾ ਦੇ ਮਰੀਜ਼ ਸ਼ਾਮਲ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 4 ਹਾੜ ਸੰਮਤ 551

ਰੂਪਨਗਰ

ਡਾਕਟਰਾਂ ਦੀ ਹੜਤਾਲ ਕਾਰਨ ਸਿਹਤ ਸੇਵਾਵਾਂ ਰਹੀਆਂ ਠੱਪ, ਲੋਕ ਪ੍ਰੇਸ਼ਾਨ

ਰੂਪਨਗਰ, 17 ਜੂਨ (ਸਤਨਾਮ ਸਿੰਘ ਸੱਤੀ)-ਕਲਕੱਤਾ 'ਚ ਜੂਨੀਅਰ ਡਾਕਟਰ 'ਤੇ ਹੋਏ ਹਮਲੇ ਮਗਰੋਂ ਪੂਰੇ ਦੇਸ਼ ਦੇ ਡਾਕਟਰ ਸਹਿਮੇ ਹੋਏ ਹਨ ਜਿਸ ਕਰਕੇ ਅੱਜ ਆਪਣੀ ਸੁਰੱਖਿਆ ਦੀ ਗਰੰਟੀ ਨੂੰ ਲੈ ਕੇ ਹੜਤਾਲ 'ਤੇ ਉੱਤਰੇ ਡਾਕਟਰਾਂ ਨੇ ਸਿਹਤ ਸੇਵਾਵਾਂ ਠੱਪ ਰੱਖੀਆਂ ਜਿਸ ਕਰਕੇ ਲੋਕ ਪ੍ਰੇਸ਼ਾਨ ਹੋਏ | ਜ਼ਿਲ੍ਹਾ ਰੂਪਨਗਰ 'ਚ ਆਈ. ਐਮ.ਏ. ਅਤੇ ਆਈ. ਡੀ. ਏ. ਸਮੇਤ ਸਰਕਾਰੀ ਡਾਕਟਰਾਂ ਨੇ ਵੀ ਓ. ਪੀ. ਡੀ. ਮੁਕੰਮਲ ਤੌਰ 'ਤੇ ਬੰਦ ਰੱਖੀਆਂ ਜਦੋਂ ਕਿ ਐਮਰਜੈਂਸੀ ਸੇਵਾਵਾਂ ਬਹਾਲ ਸਨ | ਸਵੇਰੇ 6 ਵਜੇ ਆਰੰਭ ਹੋਈ ਹੜਤਾਲ ਦੌਰਾਨ ਹਸਪਤਾਲ, ਓ.ਪੀ.ਡੀ, ਲੈਬਾਰਟਰੀਆਂ ਤੇ ਹੋਰ ਸਿਹਤ ਸੇਵਾਵਾਂ ਸ਼ਾਮ 6 ਵਜੇ ਤੱਕ ਬੰਦ ਰਹੀਆਂ | ਸਾਹਿਲ ਹੋਟਲ 'ਚ ਕੀਤੀ ਮੀਟਿੰਗ ਦੌਰਾਨ ਡਾਕਟਰਾਂ ਨੇ ਦੇਸ਼ ਵਿਚ ਉਨ੍ਹਾਂ 'ਤੇ ਹੋ ਰਹੇ ਬੇਲੋੜੇ ਹਮਲਿਆਂ ਨੂੰ ਗੰਭੀਰਤਾ ਨਾਲ ਲਿਆ ਅਤੇ ਸਰਕਾਰ ਤੋਂ ਡਾਕਟਰਾਂ ਦੀ ਜਾਨ ਮਾਲ ਦੀ ਰਾਖੀ ਲਈ ਕੋਈ ਕਾਨੂੰਨ ਘੜਨ ਦੀ ਗੁਹਾਰ ਲਾਈ | ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸੂਬਾ ਸਰਕਾਰਾਂ ਨੂੰ ਵੀ ਅਪੀਲ ਕੀਤੀ ਉਹ ਡਾਕਟਰਾਂ ਦੀ ਸੁਰੱਖਿਆ ਦੀ ਗਰੰਟੀ ਦੇਣ ਤਾਂ ਜੋ ਸਾਜਗਾਰ ਮਾਹੌਲ 'ਚ ਡਾਕਟਰ ਆਪਣਾ ਕਾਰਜ ਕਰ ਸਕਣ | ਉਨ੍ਹਾਂ ਕਲਕੱਤਾ ਵਿਚ ਡਾਕਟਰਾਂ 'ਤੇ ਹਮਲੇ ਕਰਕੇ ਗੰਭੀਰ ਜ਼ਖ਼ਮੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਪੁਰਜ਼ੋਰ ਮੰਗ ਕੀਤੀ | ਮੀਟਿੰਗ ਦੌਰਾਨ ਸਾਬਕਾ ਸੂਬਾ ਪ੍ਰਧਾਨ ਆਈ.ਐਮ.ਏ. ਡਾ: ਆਰ.ਐਸ. ਪਰਮਾਰ ਅਤੇ ਜ਼ਿਲ੍ਹਾ ਪ੍ਰਧਾਨ ਡਾ: ਅਜੇ ਜਿੰਦਲ ਨੇ ਸੰਬੋਧਨ ਕੀਤਾ | ਪ੍ਰੈੱਸ ਕਾਨਫ਼ਰੰਸ ਦੌਰਾਨ ਡਾਕਟਰਾਂ ਨੇ ਮੀਡੀਆ ਤੋਂ ਵੀ ਸਹਿਯੋਗ ਦੀ ਮੰਗ ਕੀਤੀ | ਉਨ੍ਹਾਂ ਦਾਅਵਾ ਕੀਤਾ ਕਿ ਡਾਕਟਰ ਕਦੇ ਵੀ ਮਰੀਜ਼ ਬਾਰੇ ਮਾੜਾ ਨਹੀਂ ਸੋਚਦਾ ਪਰ ਕਈ ਵਾਰ ਅਣਚਾਹਿਆ ਹੀ ਛੋਟੀ ਮੋਟੀ ਗ਼ਲਤੀ ਇਕ ਵਿਅਕਤੀਗਤ ਊਣਤਾਈ ਹੋ ਸਕਦੀ ਹੈ | ਡਾਕਟਰਾਂ ਦੇ ਵਫ਼ਦ ਨੇ ਮਗਰੋਂ ਪ੍ਰਧਾਨ ਮੰਤਰੀ ਦੇ ਨਾਂਅ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਾਪਿਆ | ਅੱਜ ਦੀ ਹੜਤਾਲ ਅਤੇ ਮੀਟਿੰਗ ਵਿਚ ਆਈ.ਐਮ.ਏ. ਦੇ ਜ਼ਿਲ੍ਹਾ ਪ੍ਰਧਾਨ ਡਾ: ਅਜੇ ਜਿੰਦਲ, ਡਾ: ਆਰ.ਐਸ. ਪਰਮਾਰ, ਡਾ: ਭਾਨੂੰ ਪ੍ਰਤਾਪ ਪਰਮਾਰ, ਡਾ: ਨਿਰਮਲ ਧੀਮਾਨ ਪ੍ਰਧਾਨ ਆਈ.ਐਮ.ਏ. ਮੋਰਿੰਡਾ, ਡਾ: ਗਿੱਲ, ਡਾ: ਪਰਮਿੰਦਰ ਸਿੰਘ ਲੌਾਗੀਆ, ਡਾ: ਸੁਰਜੀਤ ਸਿੰਘ, ਡਾ: ਕੇ.ਪੀ. ਪੋਸਵਾਲ, ਡਾ: ਅੰਕੁਰ ਵਾਹੀ, ਡਾ: ਤੇਜਿੰਦਰ ਸਿੰਘ, ਡਾ: ਮਨਪ੍ਰੀਤ ਸਿੰਘ, ਡਾ: ਜਸਮੀਤ, ਡਾ: ਪਵਨ ਸ਼ਰਮਾ, ਡਾ: ਕਿਰਨ, ਡਾ: ਢਿੱਲੋਂ, ਡਾ: ਸਰਦਾਨਾ, ਡਾ: ਧਰਮ ਪਾਲ ਹਰਪਾਲ, ਡਾ: ਅਰੁਨ ਸ਼ਰਮਾ, ਡਾ: ਬਵੇਜਾ, ਡਾ: ਸੁਖਵੀਰ, ਡਾ: ਰਾਮ, ਡਾ: ਸਚਿਤ ਅਰੋੜਾ, ਡਾ: ਮਨੋਜ ਮਿੱਤਲ ਆਦਿ ਸ਼ਾਮਲ ਸਨ |
ਇੰਡੀਅਨ ਮੈਡੀਕਲ ਐਸੋ: ਦੇ ਸੱਦੇ 'ਤੇ ਮੋਰਿੰਡਾ ਵਿਚ ਪ੍ਰਾਈਵੇਟ ਹਸਪਤਾਲ ਰਹੇ ਸਾਰਾ ਦਿਨ ਬੰਦ
ਮੋਰਿੰਡਾ (ਤਰਲੋਚਨ ਸਿੰਘ ਕੰਗ)-ਅੱਜ ਮੋਰਿੰਡਾ ਵਿਖੇ ਇੰਡੀਅਨ ਮੈਡੀਕਲ ਐਸੋ. ਦੀ ਇਕਾਈ ਮੋਰਿੰਡਾ ਵਲੋਂ ਐਮਰਜੈਂਸੀ ਨੰੂ ਛੱਡ ਕੇ ਬਾਕੀ ਓ.ਪੀ.ਡੀ. ਤੇ ਮਰੀਜ਼ਾਂ ਦਾ ਇਲਾਜ ਕਰਨ ਲਈ ਪ੍ਰਾਈਵੇਟ ਹਸਪਤਾਲ ਸਾਰਾ ਦਿਨ ਬੰਦ ਰੱਖੇ ਗਏ | ਇਸ ਸਬੰਧੀ ਇਕਾਈ ਦੇ ਪ੍ਰਧਾਨ ਡਾ. ਨਿਰਮਲ ਧੀਮਾਨ ਨੇ ਦੱਸਿਆ ਕਿ ਇਹ ਬੰਦ ਕਲਕੱਤਾ ਵਿਚ ਯੂਨੀਅਨ ਡਾਕਟਰਾਂ ਨਾਲ ਕੀਤੀ ਕੁੱਟਮਾਰ ਕਰਨ ਦੇ ਵਿਰੋਧ ਵਿਚ ਰੱਖਿਆ ਗਿਆ | ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਮਾਵੀ ਨੇ ਦੱਸਿਆ ਕਿ ਕੋਈ ਵੀ ਡਾ: ਆਪਣੇ ਮਰੀਜ਼ ਦਾ ਇਲਾਜ ਕਰਨ ਲਈ ਕਸਰ ਨਹੀਂ ਛੱਡਦਾ ਪ੍ਰੰਤੂ ਕਈ ਵਾਰੀ ਜਦੋਂ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ ਤਾਂ ਮਰੀਜ਼ ਦੇ ਸਬੰਧੀ ਕਾਨੰੂਨ ਆਪਣੇ ਹੱਥ ਵਿਚ ਲੈ ਕੇ ਡਾਕਟਰ ਨੂੰ ਕਸੂਰਵਾਰ ਸਮਝਣ ਲੱਗ ਜਾਂਦੇ ਹਨ | ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ ਕਿ ਕੇਂਦਰ ਸਰਕਾਰ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਾਨੰੂਨ ਬਣਾਵੇ ਤਾਂ ਜੋ ਡਾਕਟਰ ਆਪਣੀ ਡਿਊਟੀ ਇਮਾਨਦਾਰੀ ਅਤੇ ਬੇਖ਼ੌਫ਼ ਹੋ ਕੇ ਕਰ ਸਕਣ | ਇਸ ਮੀਟਿੰਗ ਵਿਚ ਡਾ. ਰਣਜੀਤ ਸੂਦ, ਡਾ. ਇੰਦਰਜੀਤ ਕੌਰ ਮਾਵੀ, ਡਾ. ਸਤ ਸਿਮਰਨ ਸਿੰਘ, ਡਾ. ਹਰਜਿੰਦਰ ਸਿੰਘ ਤੂਰ, ਡਾ. ਸੰਦੀਪ ਸਿੰਘ ਮਾਵੀ ਆਦਿ ਹਾਜ਼ਰ ਸਨ |

ਜੇ.ਈਜ਼. ਦੀਆਂ ਬਦਲੀਆਂ ਕਰਨ 'ਤੇ ਬਿਜਲੀ ਮੁਲਾਜ਼ਮਾਂ ਵਲੋਂ ਰੋਸ ਰੈਲੀ

ਨੂਰਪੁਰ ਬੇਦੀ, 17 ਜੂਨ (ਰਾਜੇਸ਼ ਚੌਧਰੀ ਤਖਤਗੜ੍ਹ)-8 ਜੂਨੀਅਰ ਇੰਜੀਨੀਅਰਾਂ ਦੀਆਂ ਡਵੀਜ਼ਨ ਅਨੰਦਪੁਰ ਸਾਹਿਬ ਤੇ ਮੰਡਲ ਰੂਪਨਗਰ ਤੋਂ ਬਾਹਰ ਸਮਰਾਲਾ ਡਵੀਜ਼ਨ 'ਚ ਬਿਨਾਂ ਕਿਸੀ ਕਾਰਨ ਤੋਂ ਬਦਲੀਆਂ ਕੀਤੇ ਜਾਣ 'ਤੇ ਬਿਜਲੀ ਮੁਲਾਜ਼ਮ ਭੜਕ ਗਏ | ਇਸਦੇ ਚੱਲਦਿਆਂ ਬਿਜਲੀ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਦਾ ਗੜ੍ਹ ਬਣਿਆ ਭਨੂਪਲੀ

ਢੇਰ, 17 ਜੂਨ (ਸ਼ਿਵ ਕੁਮਾਰ ਕਾਲੀਆ)-ਇਲਾਕੇ ਦੇ ਨਾਲ ਪੈਂਦਾ ਕਸਬਾ ਭਨੂਪਲੀ ਨਸ਼ਿਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ | ਇਸ ਸਥਾਨ 'ਤੇ ਕਰਿਆਨੇ ਦੀ ਵਿਕਰੀ ਘੱਟ ਪਰ ਨਾਜਾਇਜ਼ ਸ਼ਰਾਬ ਦੀ ਵੱਧ ਹੋ ਰਹੀ ਹੈ | ਸ਼ਰਾਬ ਵੇਚਣ ਵਾਲਿਆਂ ਦੇ ਹੌਸਲੇ ਐਨੇ ਬੁਲੰਦ ਹਨ ਕਿ ਭਾਵੇਂ ਕੋਰਟ ...

ਪੂਰੀ ਖ਼ਬਰ »

ਪਿਛਲੇ ਸਾਲ ਨਾਲੋਂ 96 ਫੁੱਟ ਜ਼ਿਆਦਾ ਤੇ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ 72 ਫੁੱਟ ਹੇਠਾਂ ਵਹਿ ਰਿਹੈ ਪਾਣੀ

ਨੰਗਲ, 17 ਜੂਨ (ਪ੍ਰੀਤਮ ਸਿੰਘ ਬਰਾਰੀ)-ਵਿਸ਼ਵ ਪ੍ਰਸਿੱਧ ਭਾਖੜਾ ਡੈਮ 'ਚ ਪਾਣੀ ਦਾ ਪੱਧਰ 1607.78 ਫੁੱਟ ਤੱਕ ਪਹੁੰਚ ਗਿਆ ਹੈ ਜਦੋਂ ਕਿ ਪਿਛਲੇ ਸਾਲ ਅੱਜ ਦੇ ਦਿਨ ਵਿਭਾਗ ਵਲੋਂ 1512.04 ਫੁੱਟ ਪਾਣੀ ਦਰਜ ਕੀਤਾ ਗਿਆ ਸੀ | ਅੱਜ ਸਵੇਰੇ ਬੀ. ਬੀ. ਐਮ. ਬੀ. ਵਲੋਂ ਭਾਖੜਾ ਡੈਮ ਦੇ ਪਿਛਲੇ ...

ਪੂਰੀ ਖ਼ਬਰ »

ਭਾਖੜਾ ਡੈਮ 'ਚ ਪਾਣੀ ਦਾ ਪੱਧਰ 1607.78 ਫੁੱਟ ਪਹੁੰਚਿਆ

ਨੰਗਲ, 17 ਜੂਨ (ਪ੍ਰੀਤਮ ਸਿੰਘ ਬਰਾਰੀ)-ਵਿਸ਼ਵ ਪ੍ਰਸਿੱਧ ਭਾਖੜਾ ਡੈਮ 'ਚ ਪਾਣੀ ਦਾ ਪੱਧਰ 1607.78 ਫੁੱਟ ਤੱਕ ਪਹੁੰਚ ਗਿਆ ਹੈ ਜਦੋਂ ਕਿ ਪਿਛਲੇ ਸਾਲ ਅੱਜ ਦੇ ਦਿਨ ਵਿਭਾਗ ਵਲੋਂ 1512.04 ਫੁੱਟ ਪਾਣੀ ਦਰਜ ਕੀਤਾ ਗਿਆ ਸੀ | ਅੱਜ ਸਵੇਰੇ ਬੀ. ਬੀ. ਐਮ. ਬੀ. ਵਲੋਂ ਭਾਖੜਾ ਡੈਮ ਦੇ ਪਿਛਲੇ ...

ਪੂਰੀ ਖ਼ਬਰ »

ਆਈ.ਐਮ.ਏ. ਤੇ ਆਈ.ਡੀ.ਏ. ਨੇ ਕੀਤੀ ਸ੍ਰੀ ਅਨੰਦਪੁਰ ਸਾਹਿਬ ਵਿਚ ਮੁਕੰਮਲ ਹੜਤਾਲ

ਸ੍ਰੀ ਅਨੰਦਪੁਰ ਸਾਹਿਬ 17 ਜੂਨ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਭਾਰਤੀ ਮੈਡੀਕਲ ਐਸੋਸੀਏਸ਼ਨ ਅਤੇ ਭਾਰਤੀ ਡੈਂਟਲ ਐਸੋਸੀਏਸ਼ਨ ਵਲੋਂ ਸਾਂਝੇ ਤੌਰ 'ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਡਾਕਟਰਾਂ ਨਾਲ ਹੋ ਰਹੀ ਹਿੰਸਾ ਦੇ ਵਿਰੋਧ ਵਿਚ ਮੁਕੰਮਲ ਹੜਤਾਲ ਕੀਤੀ ਗਈ ਅਤੇ ...

ਪੂਰੀ ਖ਼ਬਰ »

ਮੋਰਿੰਡਾ ਵਿਚ ਸੀਵਰੇਜ ਦਾ ਪਾਣੀ ਲੋਕਾਂ ਘਰਾਂ ਵਿਚ ਬਰਸਾਤ ਤੋਂ ਪਹਿਲਾਂ ਹੀ ਵੜਨ ਲਈ ਤਿਆਰ

ਮੋਰਿੰਡਾ, 17 ਜੂਨ (ਤਰਲੋਚਨ ਸਿੰਘ ਕੰਗ)-ਮੋਰਿੰਡਾ ਵਿਚ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਦਿਨ ਪ੍ਰਤੀ ਦਿਨ ਗ਼ਲਤ ਤਰਸਯੋਗ ਹੀ ਬਣਦੀ ਜਾ ਰਹੀ | ਸ਼ਹਿਰ ਦੇ ਲਗਪਗ ਸਾਰੇ ਨਾਲੋਂ ਸਫ਼ਾਈ ਨਾ ਹੋਣ ਕਾਰਨ ਬੰਦ ਹੋਏ ਹਨ | ਵਾਰਡ ਨੰ: 14 ਅਤੇ ਵਾਰਡ ਨੰ: 11 ਵਿਚ ਸੀਵਰੇਜ ਦਾ ਪਾਣੀ ਵੜ ...

ਪੂਰੀ ਖ਼ਬਰ »

ਬੁਰਜ ਪੁਲ ਹੇਠਾਂ ਹੀਰ ਗੁੱਜਰਾਂ ਦੀਆਂ ਮਰੀਆਂ ਮੱਝਾਂ ਫੈਲਾ ਰਹੀਆਂ ਬਦਬੂ, ਪ੍ਰਸ਼ਾਸਨ ਬੇਖ਼ਬਰ

ਨੂਰਪੁਰ ਬੇਦੀ, 17 ਜੂਨ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ-ਸ੍ਰੀ ਅਨੰਦਪੁਰ ਮਾਰਗ ਤੇ ਪੈਂਦੇ ਪਿੰਡ ਬੁਰਜ ਦੇ ਪੁਲ ਹੇਠਾਂ ਫਸੀਆਂ ਮਰੀਆਂ ਹੋਈਆਂ ਮੱਝਾਂ ਬਦਬੂ ਫੈਲਾ ਰਹੀਆਂ ਹਨ ਉੱਥੇ ਇਨ੍ਹਾਂ ਮਰੀਆਂ ਮੱਝਾਂ ਦੀ ਬੇਕਦਰੀ ਪ੍ਰਬੰਧਕਾਂ ਦੀ ਖਿੱਲੀ ਉਡਾ ਰਹੀ ਹੈ | ...

ਪੂਰੀ ਖ਼ਬਰ »

ਛੇੜਖ਼ਾਨੀ ਦੇ ਦੋਸ਼ ਵਿਚ ਦੋ ਿਖ਼ਲਾਫ਼ ਮਾਮਲਾ ਦਰਜ

ਨੂਰਪੁਰ ਬੇਦੀ, 17 ਜੂਨ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਪੁਲਿਸ ਵਲੋਂ ਅੱਜ ਇਕ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਵਿਚ ਦੋ ਵਿਅਕਤੀਆਂ ਿਖ਼ਲਾਫ਼ ਛੇੜਛਾੜ ਦਾ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਇਲਾਕੇ ਦੇ ਪਿੰਡ ਰਾਮਪੁਰ ...

ਪੂਰੀ ਖ਼ਬਰ »

ਮਾਮਲਾ ਪੀਰ ਬਾਬਾ ਜ਼ਿੰਦਾ ਸ਼ਹੀਦ ਅਸਥਾਨ ਦੀ ਚੜ੍ਹਤ ਦਾ ਲੋਕ ਸ਼ਰਧਾ ਦੇ 7.61 ਕਰੋੜ ਰੁਪਏ ਬਣੇ ਬੈਂਕ ਖਾਤਿਆਂ ਦਾ ਸ਼ਿੰਗਾਰ, ਸੰਗਤਾਂ ਦੀ ਲੱਖਾਂ ਰੁਪਏ ਦੀ ਚੜ੍ਹਤ 'ਚੋ ਅਦਾ ਹੋ ਰਹੇ ਆਮਦਨ ਕਰ

ਨੂਰਪੁਰ ਬੇਦੀ, 17 ਜੂਨ (ਹਰਦੀਪ ਸਿੰਘ ਢੀਂਡਸਾ)-ਪੁਲਿਸ ਥਾਣਾ ਨੂਰਪੁਰ ਬੇਦੀ ਦੀ ਹਦੂਦ ਅੰਦਰ ਸਥਿਤ ਪੀਰ ਬਾਬਾ ਜ਼ਿੰਦਾ ਸ਼ਹੀਦ ਅਸਥਾਨ ਪੰਜਾਬ ਅਤੇ ਦੇਸ਼-ਵਿਦੇਸ਼ਾਂ ਦੇ ਲੋਕਾਂ ਦੀ ਸ਼ਰਧਾ ਦਾ ਕੇਂਦਰ ਬਿੰਦੂ ਹੈ | ਇੱਥੇ ਹਰ ਧਰਮ ਦਾ ਵਿਅਕਤੀ ਨਤਮਸਤਕ ਹੋਣ ਆਉਂਦਾ ਹੈ ...

ਪੂਰੀ ਖ਼ਬਰ »

ਸਤਿਗੁਰ ਕਬੀਰ ਸਾਹਿਬ ਜੀ ਕ੍ਰਾਂਤੀਕਾਰੀ ਦੇ ਰਹਿਬਰ ਤੇ ਰੂਹਾਨੀ ਤਾਕਤ ਦੇ ਮਾਲਕ ਸਨ-ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲੇ

ਨੂਰਪੁਰ ਬੇਦੀ, 17 ਜੂਨ (ਵਿੰਦਰਪਾਲ ਝਾਂਡੀਆਂ, ਹਰਦੀਪ ਢੀਂਡਸਾ, ਰਾਜੇਸ਼ ਚੌਧਰੀ)-ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪ੍ਰਦਾਇ) ਦੇ ਧਾਮ ਝਾਂਡੀਆਂ ਕਲਾਂ ਵਿਖੇ ਕਬੀਰ ਜਯੰਤੀ ਨੂੰ ਸਮਰਪਿਤ ਤਿੰਨ ਰੋਜ਼ਾ ਸੰਤ ਸਮਾਗਮ ਅੱਜ ਭੂਰੀਵਾਲੇ ...

ਪੂਰੀ ਖ਼ਬਰ »

ਪਾਵਰ ਕਾਲੋਨੀ ਫੁੱਟਬਾਲ ਲੀਗ 'ਚ ਮੈਚ ਹੋਏ ਫਸਵੇਂ

ਰੂਪਨਗਰ, 17 ਜੂਨ (ਮਨਜਿੰਦਰ ਸਿੰਘ ਚੱਕਲ)-ਪਾਵਰ ਕਾਲੋਨੀ ਫੁੱਟਬਾਲ ਕਲੱਬ ਵਲੋਂ ਲੀਗ ਦੇ ਦੋ ਮੈਚ ਖੇਡੇ ਗਏ | ਪਹਿਲੇ ਮੈਚ 'ਚ ਰੋਪੜ ਦੀ ਟੀਮ ਨੇ ਸ਼ਾਮਪੁਰਾ ਦੀ ਟੀਮ ਨੂੰ 2-1 ਦੇ ਫ਼ਰਕ ਨਾਲ ਹਰਾਇਆ | ਸ਼ਾਮਪੁਰਾ ਵਲੋਂ ਮਨਕਰਨ ਅਤੇ ਰੋਪੜ ਵਲੋਂ ਲੋਗੀਆਂ ਅਤੇ ਅਕਾਸ਼ ਵਲੋਂ ...

ਪੂਰੀ ਖ਼ਬਰ »

ਭਗਤ ਕਬੀਰ ਜੀ ਦਾ ਜਨਮ ਦਿਹਾੜਾ ਮਨਾਇਆ

ਸ੍ਰੀ ਚਮਕੌਰ ਸਾਹਿਬ, 17 ਜੂਨ (ਜਗਮੋਹਣ ਸਿੰਘ ਨਾਰੰਗ)-ਸਥਾਨਕ ਗੁ: ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਵਿਖੇ ਸ੍ਰੀ ਗੁਰੂ ਰਵੀਦਾਸ ਮਿਸ਼ਨ ਸੇਵਾ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਵਲੋਂ ਭਗਤ ਕਬੀਰ ਜੀ ਦੇ 621ਵੇਂ ਜਨਮ ਦਿਹਾੜੇ 'ਤੇ ਗੁਰਮਤਿ ਸਮਾਗਮ ਕਰਵਾਇਆ ਗਿਆ | ...

ਪੂਰੀ ਖ਼ਬਰ »

ਨਗਰ ਖੇੜਾ ਵਿਖੇ ਸਾਲਾਨਾ ਭੰਡਾਰਾ ਤੇ ਜਾਗਰਣ ਕਰਵਾਇਆ

ਪੁਰਖਾਲੀ, 17 ਜੂਨ (ਬੰਟੀ)-ਨਗਰ ਖੇੜਾ ਰਾਮਪੁਰ ਵਿਖੇ ਸਲਾਨਾ ਭੰਡਾਰਾ ਤੇ ਜਾਗਰਣ ਕਰਵਾਇਆ ਗਿਆ¢ ਸੰਗਤਾਂ ਵਲੋਂ ਨਗਰ ਖੇੜੇ ਤੇ ਹਵਨ ਕਰਵਾਇਆ ਗਿਆ¢ ਇਸ ਉਪਰੰਤ ਸੰਗਤਾਂ ਨੂੰ ਬਾਬਾ ਜੀ ਦਾ ਭੰਡਾਰਾ ਵਰਤਾਇਆ ਗਿਆ¢ ਰਾਤ ਸਮੇਂ ਕਰਵਾਏ ਜਾਗਰਣ ਦੌਰਾਨ ਗਾਇਕ ਹਰਸ਼ ਨਾਲਾਗੜੀਆ ...

ਪੂਰੀ ਖ਼ਬਰ »

ਦਲਿਤ ਸਮਾਜ ਦੀ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 17 ਜੂਨ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਸ੍ਰੀ ਅਨੰਦਪੁਰ ਸਾਹਿਬ ਦੀ ਭਗਵਾਨ ਵਾਲਮੀਕੀ ਸਭਾ ਦੇ ਪ੍ਰਧਾਨ ਰਵੀ ਹੰਸ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ | ਜਿਸ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵਲੋਂ ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ਼ ਸਮਾਗਮ ਕਰਵਾਇਆ

ਢੇਰ, 17 ਜੂਨ (ਸ਼ਿਵ ਕੁਮਾਰ ਕਾਲੀਆ)-ਵੈੱਲਫੇਅਰ ਯੂਥ ਸੁਸਾਇਟੀ ਗੰਭੀਰਪੁਰ (ਉੱਪਰਲਾ) ਵਿਖੇ ਨਸ਼ਿਆਂ ਿਖ਼ਲਾਫ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਮਾਜ ਸੇਵੀ ਸੁਸਾਇਟੀ ਯੂ.ਐਸ.ਏ.ਪੀ. ਸ੍ਰੀ ਅਨੰਦਪੁਰ ਸਾਹਿਬ ਵਲੋਂ ਪਿੰਡ ਵਿਚ ਨਸ਼ਾ ਵਿਰੋਧੀ ਨਾਟਕ ਖੇਡੇ ਗਏ | ਇਸ ਦੌਰਾਨ ...

ਪੂਰੀ ਖ਼ਬਰ »

ਆਲ ਇੰਡੀਆ ਪ੍ਰੋਵੀਡੈਂਟ ਫ਼ੰਡ ਸੇਵਾਮੁਕਤ ਵਰਕਰਾਂ ਵਲੋਂ ਮੀਟਿੰਗ

ਰੂਪਨਗਰ, 17 ਜੂਨ (ਸਟਾਫ਼ ਰਿਪੋਰਟਰ)-ਆਲ ਇੰਡੀਆ ਪ੍ਰੋਵੀਡੈਂਟ ਫ਼ੰਡ ਸੇਵਾਮੁਕਤ ਵਰਕਰ ਫੈਡਰੇਸ਼ਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ, ਕੌਮੀ ਪ੍ਰਧਾਨ ਕਰਨੈਲ ਸਿੰਘ ਲਖਮੀਪੁਰ ਦੀ ਪ੍ਰਧਾਨਗੀ ਹੇਠ ਰਣਜੀਤ ਸਿੰਘ ਬਾਗ਼ ਰੂਪਨਗਰ ਵਿਖੇ ਹੋਈ | ਮੀਟਿੰਗ ਵਿਚ ਸੇਵਾਮੁਕਤ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਸਮਾਗਮ ਅੱਜ

ਐੱਸ. ਏ. ਐੱਸ. ਨਗਰ, 17 ਜੂਨ (ਝਾਂਮਪੁਰ)-ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ਼-8 ਮੁਹਾਲੀ ਵਿਖੇ ਅੱਜ 18 ਜੂਨ ਨੂੰ ਸ਼ਾਮ ਦੇ 6 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੰਗਲ ਇਲਾਕੇ 'ਚ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਪੂਰੀ ਤਰ੍ਹਾਂ ਵਚਨਬੱਧ-ਸਪੀਕਰ ਰਾਣਾ ਕੇ.ਪੀ. ਸਿੰਘ

ਨੰਗਲ, 17 ਜੂਨ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਰਕਾਰ ਨੰਗਲ ਵਰਗੇ ਖ਼ੂਬਸੂਰਤ ਸ਼ਹਿਰ 'ਚ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਨੰਗਲ ਤਹਿਸੀਲ ਕੰਪਲੈਕਸ ਮੂਹਰੇ ਬਣਾਏ ਗਏ 'ਲਾਲਾ ਲਾਜਪਤ ਰਾਏ ਹਸਪਤਾਲ ਨੰਗਲ' ਨੂੰ ...

ਪੂਰੀ ਖ਼ਬਰ »

ਚਨੌਲੀ ਸਕੂਲ ਦੀ ਇਮਾਰਤ ਲਈ ਸਹਾਇਤਾ ਰਾਸ਼ੀ ਭੇਟ

ਨੂਰਪੁਰ ਬੇਦੀ, 17 ਜੂਨ (ਵਿੰਦਰਪਾਲ ਝਾਂਡੀਆਂ, ਹਰਦੀਪ ਸਿੰਘ ਢੀਂਡਸਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਬਸੀ ਵਿਖੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਉਸਾਰੀ ਜਾ ਰਹੀ ਨਵੀਂ ਇਮਾਰਤ ਲਈ ਸਹਾਇਤਾ ਵਜੋਂ ਇੰਜ: ਸੀਤਾ ਰਾਮ ਸੈਣੀ ਪੁੱਤਰ ਸਵ: ਈਸ਼ਰ ਦਾਸ ਸੈਣੀ ਚਨੌਲੀ ...

ਪੂਰੀ ਖ਼ਬਰ »

ਸ਼ਿਵ ਮੰਦਰ ਵਿਖੇ ਕਮੇਟੀ ਨੇ ਲੋੜਵੰਦ ਵਿਧਵਾਵਾਂ ਨੂੰ ਮਹੀਨਾਵਾਰ ਘਰੇਲੂ ਰਾਸ਼ਨ ਵੰਡਿਆ

ਨੂਰਪੁਰ ਬੇਦੀ, 17 ਜੂਨ (ਵਿੰਦਰਪਾਲ ਝਾਂਡੀਆਂ, ਹਰਦੀਪ ਢੀਂਡਸਾ)-ਉੱਤਰੀ ਭਾਰਤ ਦੇ ਇਤਿਹਾਸਕ ਸ਼ਿਵ ਮੰਦਰ ਜਟਵਾਹੜ ਦੀ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੀਆਂ ਗਰੀਬ ਲੋੜਵੰਦ ਵਿਧਵਾਵਾਂ ਨੇ ਸੰਗਤਾਂ ਦੇ ਸਹਿਯੋਗ ਨਾਲ ਰਾਸ਼ਨ ਵੰਡਣ ਦੇ ਮਹੀਨਾਵਾਰ ਆਰੰਭੇ ਪ੍ਰੋਗਰਾਮ ...

ਪੂਰੀ ਖ਼ਬਰ »

ਅਗੰਮਪੁਰ ਦੀ ਡਾ.ਕੋਮਲ ਬਣੀ ਮਿਸ ਇੰਡੀਆ ਮੁਕਾਬਲੇ ਕੀਤੀ ਤੀਜੀ ਪੁਜ਼ੀਸ਼ਨ ਹਾਸਲ

ਸ੍ਰੀ ਅਨੰਦਪੁਰ ਸਾਹਿਬ, 17 ਜੂਨ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਨੇੜਲੇ ਪਿੰਡ ਅਗੰਮਪੁਰ ਦੇ ਅਧਿਆਪਕ ਅਸ਼ੋਕ ਰਾਣਾ ਦੀ ਬੇਟੀ ਡਾ.ਕੋਮਲ ਪ੍ਰਤਾਪ ਸਿੰਘ ਨੇ ਆਗਰਾ ਵਿਚ ਹੋਏ ਮਿਸ ਇੰਡੀਆ ਮੁਕਾਬਲੇ ਵਿਚ ਤੀਜੀ ਪੁਜ਼ੀਸ਼ਨ ਹਾਸਲ ਕਰਕੇ ਇਲਾਕੇ ਦਾ ਮਾਣ ਵਧਾਇਆ ਹੈ ...

ਪੂਰੀ ਖ਼ਬਰ »

ਡੇਕਵਾਲਾ ਵਿਖੇ ਖ਼ੂਨਦਾਨ ਤੇ ਦੰਦਾਂ ਦੀਆਂ ਬਿਮਾਰੀਆਂ ਸਬੰਧੀ ਜਾਂਚ ਕੈਂਪ

ਪੁਰਖਾਲੀ, 17 ਜੂਨ (ਅੰਮਿ੍ਤਪਾਲ ਸਿੰਘ ਬੰਟੀ)-ਪਿੰਡ ਡੇਕਵਾਲਾ ਵਿਖੇ ਸੰਤ ਬਾਬਾ ਦਲੀਪ ਸਿੰਘ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਅਤੇ ਦੰਦਾਂ ਦੀਆਂ ਬਿਮਾਰੀਆਂ ਸਬੰਧੀ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ¢ ਖ਼ੂਨਦਾਨ ਕੈਂਪ ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਰੂਪਨਗਰ ...

ਪੂਰੀ ਖ਼ਬਰ »

ਹੈਲਪਿੰਗ ਹੈਾਡ ਪੁਲਿਸ ਵਲੋਂ ਕੀਤੇ ਗੁਰਧਾਮਾਂ ਦੇ ਦਰਸ਼ਨ

ਸ੍ਰੀ ਅਨੰਦਪੁਰ ਸਾਹਿਬ, 17 ਜੂਨ (ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ)-ਆਮ ਲੋਕਾਂ ਦੀ ਸੇਵਾ ਲਈ ਕੰਮ ਕਰਦੀ ਜਥੇਬੰਦੀ ਹੈਲਪਿੰਗ ਹੈਾਡ ਪੰਜਾਬ ਪੁਲਿਸ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਸ੍ਰੀ ਅਨੰਦਪੁਰ ਸਾਹਿਬ ਦੇ ਸਾਰੇ ਗੁਰਧਾਮਾਂ ਦੇ ਦਰਸ਼ਨ ਕੀਤੇ ਗਏ, ਜਿਸ ਤੋਂ ...

ਪੂਰੀ ਖ਼ਬਰ »

ਭਗਤ ਕਬੀਰ ਜੀ ਦੇ ਜਨਮ ਦਿਹਾੜੇ ਸਬੰਧੀ ਕਰਵਾਇਆ ਗੁਰਮਤਿ ਸਮਾਗਮ

ਸ੍ਰੀ ਅਨੰਦਪੁਰ ਸਾਹਿਬ, 17 ਜੂਨ ( ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੇ ਗੁਰਦੁਆਰਾ ਕਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਖੇ ਸਿੱਖ ਕਬੀਰ ਸਭਾ ਸ੍ਰੀ ਅਨੰਦਪੁਰ ਸਾਹਿਬ ਵਲ਼ੋਂ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਨੁੰੂ ਲੈ ਕੇ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿਚ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਦੇ ਵਿਕਾਸ ਲਈ ਹਰ ਧਿਰ ਸਹਿਯੋਗ ਕਰੇ, ਵਿਕਾਸ 'ਚ ਰੋੜੇ ਨਾ ਅਟਕਾਏ ਸ਼ੋ੍ਰਮਣੀ ਅਕਾਲੀ ਦਲ-ਚੰਨੀ

ਸ੍ਰੀ ਚਮਕੌਰ ਸਾਹਿਬ, 17 ਜੂਨ (ਜਗਮੋਹਣ ਸਿੰਘ ਨਾਰੰਗ)-ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਅਪੀਲ ਕਰਦਿਆਂ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਦੇ ਵਿਕਾਸ ਵਿਚ ਰੋੜੇ ਨਾ ਅਟਕਾਏ ਜਾਣ ਕਿਉਂਕਿ ਅੱਜ ਸ੍ਰੀ ਚਮਕੌਰ ਸਾਹਿਬ ਦੂਜੇ ...

ਪੂਰੀ ਖ਼ਬਰ »

ਦਾਰਾ ਬਿਲਡਰ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ

ਖਰੜ, 17 ਜੂਨ (ਗੁਰਮੁੱਖ ਸਿੰਘ ਮਾਨ)-ਥਾਣਾ ਸਦਰ ਪੁਲਿਸ ਖਰੜ ਵਲੋਂ ਦਾਰਾ ਗਰੁੱਪ ਦੇ ਡਾਇਰੈਕਟਰ ਸਮੇਤ 3 ਵਿਅਕਤੀਆਂ ਿਖ਼ਲਾਫ਼ ਕਥਿਤ ਜ਼ਮੀਨ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਧਨਾਸ ਦੇ ਨਿਵਾਸੀ ਓਮ ਪ੍ਰਕਾਸ਼ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਦਿੱਤੀ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ ਮੋਰਿੰਡਾ ਹੋਇਆ ਖ਼ੁਦ ਬਿਮਾਰ, ਪ੍ਰਾਈਵੇਟ ਹਸਪਤਾਲਾਂ ਦੀ ਚਾਂਦੀ

ਮੋਰਿੰਡਾ, 17 ਜੂਨ (ਪਿ੍ਤਪਾਲ ਸਿੰਘ)-ਮੋਰਿੰਡਾ ਸ਼ਹਿਰ ਸਮੇਤ ਇਲਾਕੇ ਦੇ ਪਿੰਡਾਂ ਦਾ ਪ੍ਰਮੁੱਖ ਸਰਕਾਰੀ ਹਸਪਤਾਲ (ਸੀ. ਐਚ. ਸੀ) ਮੋਰਿੰਡਾ ਸਪੈਸ਼ਲਿਸਟ ਡਾਕਟਰਾਂ, ਦਵਾਈਆਂ, ਐਾਬੂਲੈਂਸ ਤੇ ਹੋਰ ਅਨੇਕਾਂ ਕਮੀਆਂ ਦੇ ਚਲਦਿਆਂ ਖ਼ੁਦ ਬਿਮਾਰ ਬਣ ਕੇ ਰਹਿ ਗਿਆ ਹੈ, ਜਿਸ ਦੇ ...

ਪੂਰੀ ਖ਼ਬਰ »

ਸ਼ਿਵ ਮੰਦਰ ਸਰਥਲੀ ਵਿਖੇ 25ਵਾਂ ਭਗਵਤੀ ਜਾਗਰਣ

ਨੂਰਪੁਰ ਬੇਦੀ, 17 ਜੂਨ (ਰਾਜੇਸ਼ ਚੌਧਰੀ ਤਖਤਗੜ੍ਹ•, ਹਰਦੀਪ ਸਿੰਘ ਢੀਂਡਸਾ)-ਸ਼ਿਵ ਮੰਦਰ ਸਰਥਲੀ ਵਿਖੇ ਮਹੰਤ ਮੋਹਣ ਗਿਰੀ ਮਹਾਰਾਜ ਦੀ ਅਗਵਾਈ ਹੇਠ 25ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ਕਰਵਾਇਆ ਗਿਆ | ਜਿਸ ਦਾ ਉਦਘਾਟਨ ਸਮਾਜ ਸੇਵੀ ਡਾ. ਆਰ. ਐਸ. ਪਰਮਾਰ ਨੇ ਕੀਤਾ | ...

ਪੂਰੀ ਖ਼ਬਰ »

ਅਬਿਆਣਾ ਤੇ ਬੈਂਸ ਵਿਖੇ ਧਰਮ ਪ੍ਰਚਾਰ ਟਰੱਸਟ ਵਲੋਂ ਨੈਤਿਕ ਸਿਖਲਾਈ ਕੈਂਪ ਸਮਾਪਤ

ਨੂਰਪੁਰ ਬੇਦੀ, 17 ਜੂਨ (ਹਰਦੀਪ ਸਿੰਘ ਢੀਂਡਸਾ)-ਗੁਰਦੁਆਰਾ ਪ੍ਰਬੰਧਕ ਕਮੇਟੀ ਅਬਿਆਣਾ ਤੇ ਬੈਂਸਾਂ ਦੇ ਸਹਿਯੋਗ ਨਾਲ ਇਲਾਕੇ ਦੇ ਪਿੰਡ ਅਬਿਆਣਾ ਅਤੇ ਬੈਂਸ ਵਿਖੇ 5 ਰੋਜ਼ਾ ਗੁਰਮਤਿ ਅਤੇ ਨੈਤਿਕ ਸਿਖਲਾਈ ਕੈਂਪ ਲਗਾਏ ਗਏ | ਇਨ੍ਹਾਂ ਕੈਂਪਾਂ ਦੀ ਸਮਾਪਤੀ ਪਿੰਡ ਬੈਂਸਾਂ ...

ਪੂਰੀ ਖ਼ਬਰ »

ਕੋਟਲਾ ਪਾਵਰ ਹਾਊਸ ਦੀ ਟੀਮ ਨੇ ਜਿੱਤਿਆ ਕਿ੍ਕਟ ਟੂਰਨਾਮੈਂਟ

ਘਨੌਲੀ, 17 ਜੂਨ (ਜਸਵੀਰ ਸਿੰਘ ਸੈਣੀ)-ਇਲਾਕੇ ਦੇ ਨੌਜਵਾਨਾਂ ਨੂੰ ਤੰਦਰੁਸਤ ਰੱਖਣ ਤੇ ਉਨ੍ਹਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਸ਼ਿਵਾ ਵੈੱਲਫੇਅਰ ਕਲੱਬ ਨਵਾਂ ਮਲਿਕਪੁਰ ਵਲੋਂ ਚੌਥਾ ਕਿ੍ਕੇਟ ਟੂਰਨਾਮੈਂਟ ਕਰਵਾਇਆ ਗਿਆ | ਕਲੱਬ ਦੇ ਪ੍ਰਧਾਨ ਮਲਕੀਤ ...

ਪੂਰੀ ਖ਼ਬਰ »

ਵਪਾਰ ਮੰਡਲ ਸ੍ਰੀ ਅਨੰਦਪੁਰ ਸਾਹਿਬ ਨੇ ਅਗਨੀ ਪੀੜਤਾਂ ਦੀ ਫੜੀ ਬਾਂਹ

ਸ੍ਰੀ ਅਨੰਦਪੁਰ ਸਾਹਿਬ, 17 ਜੂਨ (ਨਿੱਕੂਵਾਲ, ਕਰਨੈਲ ਸਿੰਘ)-ਪਿਛਲੇ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਗੀ ਭਿਆਨਕ ਅੱਗ ਵਿਚ ਸੜ ਕੇ ਸੁਆਹ ਹੋਈਆਂ ਵੱਡੀ ਗਿਣਤੀ ਦੁਕਾਨਾਂ ਦੇ ਮਾਲਕਾਂ ਦੀ ਜਿੱਥੇ ਸਰਕਾਰ ਵਲੋਂ ਕਾਫ਼ੀ ਮਾਇਕ ਸਹਾਇਤਾ ਕੀਤੀ ਗਈ ਹੈ, ਉੱਥੇ ਹੀ ...

ਪੂਰੀ ਖ਼ਬਰ »

ਭਗਤ ਕਬੀਰ ਜੀ ਦਾ 622ਵਾਂ ਪ੍ਰਗਟ ਦਿਵਸ ਬਹੁਤ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ

ਢੇਰ, 17 ਜੂਨ (ਸ਼ਿਵ ਕੁਮਾਰ ਕਾਲੀਆ)-ਸਤਿਗੁਰੂ ਕਬੀਰ ਸਭਾ ਪਿੰਡ ਢੇਰ ਵਲੋਂ ਭਗਤ ਕਬੀਰ ਜੀ ਦਾ 622ਵਾਂ ਪ੍ਰਗਟ ਦਿਵਸ ਬਹੁਤ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਸਬੰਧ ਵਿਚ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਬੀਤੇ ਦਿਨੀਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ...

ਪੂਰੀ ਖ਼ਬਰ »

ਕੇਵਲ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਵਿਚਾਰਧਾਰਾ ਹੀ ਦੇਸ਼ ਨੂੰ ਮੌਜੂਦਾ ਸੰਕਟ ਤੋਂ ਬਾਹਰ ਕੱਢ ਸਕਦੀ ਹੈ-ਫਾਰਵਰਡ ਬਲਾਕ

ਰੂਪਨਗਰ, 17 ਜੂਨ (ਸਟਾਫ਼ ਰਿਪੋਰਟਰ)-ਆਲ ਇੰਡੀਆ ਫਾਰਵਰਡ ਬਲਾਕ ਦੇ ਉੱਤਰ ਪੱਛਮੀ ਭਾਰਤ ਦੇ ਸੂਬਿਆਂ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਹਰਿਆਣਾ ਅਤੇ ਪੰਜਾਬ ਦੇ ਉੱਘੇ ਨੇਤਾਵਾਂ ਦੀ ਅਹਿਮ ਬੈਠਕ ਅੱਜ ਨੇਤਾ ਜੀ ਮਾਡਲ ਸਕੂਲ ਰੂਪਨਗਰ ਦੇ ਪੁਰਾਣੇ ਕੈਂਪਸ ...

ਪੂਰੀ ਖ਼ਬਰ »

ਕਿਰਤ ਕਾਨੂੰਨ ਲਾਗੂ ਕਰਵਾਉਣ ਲਈ ਸੂਬਾ ਪੱਧਰੀ ਧਰਨਾ ਮੁਹਾਲੀ ਵਿਚ ਅੱਜ

ਸ੍ਰੀ ਅਨੰਦਪੁਰ ਸਾਹਿਬ, 17 ਜੂਨ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਬਰਾਂਚ ਸ੍ਰੀ ਅਨੰਦਪੁਰ ਸਾਹਿਬ ਅਤੇ ਦੀ ਮੀਟਿੰਗ ਬਰਾਂਚ ਪ੍ਰਧਾਨ ਮੱਖਣ ਕਾਲਸ ਦੀ ਪ੍ਰਧਾਨਗੀ ਹੇਠ ਸੀਵਰ ਟਰੀਟਮੈਂਟ ਪਲਾਂਟ ਸ੍ਰੀ ...

ਪੂਰੀ ਖ਼ਬਰ »

ਇੰਡੀਅਨ ਮੈਡੀਕਲ ਐਸੋਸੀਏਸ਼ਨ ਨੰਗਲ ਨੇ ਕੀਤੀ ਹੜਤਾਲ

ਨੰਗਲ, 17 ਜੂਨ (ਪ੍ਰੀਤਮ ਸਿੰਘ ਬਰਾਰੀ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਨੰਗਲ ਵਲੋਂ ਰਾਸ਼ਟਰ ਪੱਧਰ 'ਤੇ ਡਾਕਟਰਾਂ ਨਾਲ ਹੋ ਰਹੇ ਦੁਰਵਿਹਾਰ, ਗਾਲੀ ਗਲੋਚ, ਮਾਰ ਕੁਟਾਈ ਅਤੇ ਭੰਨ• ਤੋੜ ਦੀਆਂ ਵਧਦੀਆਂ ਘਟਨਾਵਾਂ ਦੇ ਸਬੰਧ ਵਿਚ ਸਾਰਾ ਦਿਨ ਮੁਕੰਮਲ ਹੜ•ਤਾਲ ਕੀਤੀ ਗਈ | ...

ਪੂਰੀ ਖ਼ਬਰ »

ਨਗਰ ਕੌ ਾਸਲ ਵਲੋਂ ਨਿਕਾਸੀ ਨਾਲੇ ਬਣਾਏ ਜਾਣ ਸਬੰਧੀ ਕਾਲ ਕੀਤੇ ਟੈਂਡਰ ਦੂਜੀ ਵਾਰ ਵੀ ਖਾਲੀ ਰਹੇ

ਕੁਰਾਲੀ, 17 ਜੂਨ (ਹਰਪ੍ਰੀਤ ਸਿੰਘ)-ਸਥਾਨਕ ਸ਼ਹਿਰ ਅੰਦਰ ਸੀਵਰੇਜ ਪਾਏ ਜਾਣ ਸਮੇਂ ਗਮਾਡਾ ਵਲੋਂ ਚੰਡੀਗੜ੍ਹ ਮਾਰਗ 'ਤੇ ਬਣੇ ਨਿਕਾਸੀ ਨਾਲੇ ਨੂੰ ਪੁੱਟ ਕੇ ਪਾਈ ਗਈ ਪਾਈਪ ਲਾਈਨ ਕਾਰਨ ਪ੍ਰਭਾਵਿਤ ਹੋ ਰਹੀ ਗੰਦੇ ਪਾਣੀ ਨਿਕਾਸੀ ਦੇ ਹੱਲ ਲਈ ਨਗਰ ਕੌਾਸਲ ਵਲੋਂ ਦੁਬਾਰਾ ...

ਪੂਰੀ ਖ਼ਬਰ »

ਡਾਕਟਰਾਂ ਦੀ ਸੇਵਾ-ਮੁਕਤੀ ਦੀ ਉਮਰ 65 ਸਾਲ ਕਰਨ ਦੀ ਤਜਵੀਜ਼ 'ਤੇ ਐਸੋਸੀਏਸ਼ਨਾਂ ਨੇ ਪ੍ਰਗਟਾਈ ਸਹਿਮਤੀ

ਐੱਸ. ਏ. ਐੱਸ. ਨਗਰ, 17 ਜੂਨ (ਕੇ. ਐੱਸ. ਰਾਣਾ)-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਰਾਜ ਵਿਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਅੱਜ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਸਪੈਸ਼ਲਿਸਟ ਐਸੋਸੀਏਸ਼ਨ, ਪੰਜਾਬ ...

ਪੂਰੀ ਖ਼ਬਰ »

ਈਸਪੁਰ ਵਿਖੇ ਖੁੱਲ੍ਹਾ ਪਿਆ ਬੋਰਵੈੱਲ ਕਰ ਰਿਹਾ ਹੈ ਕਿਸੇ ਵੱਡੇ ਹਾਦਸੇ ਦੀ ਉਡੀਕ

ਡੇਰਾਬੱਸੀ, 17 ਜੂਨ (ਸ਼ਾਮ ਸਿੰਘ ਸੰਧੂ)-ਪਿੰਡ ਈਸਾਪੁਰ ਦੇ ਕਮਿਊਨਿਟੀ ਸੈਂਟਰ ਦੇ ਪਿੱਛੇ ਇਕ ਖੁੱਲ੍ਹਾ ਪਿਆ ਡੂੰਘਾ ਬੋਰਵੈੱਲ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ ਜਦਕਿ 2 ਦਿਨ ਪਹਿਲਾਂ ਕਰਵਾਏ ਗਏ ਇਕ ਸਰਵੇਅ ਦੌਰਾਨ ਹਲਕੇ 'ਚ ਕਰੀਬ ਇਕ ਦਰਜਨ ਅਸਰੁੱਖਿਅਤ ਬੋਰ ...

ਪੂਰੀ ਖ਼ਬਰ »

ਏਅਰਪੋਰਟ ਲਾਈਟਾਂ 'ਤੇ ਸੜਕ ਹਾਦਸੇ 'ਚ 5 ਜ਼ਖ਼ਮੀ

ਜ਼ੀਰਕਪੁਰ, 17 ਜੂਨ (ਹੈਪੀ ਪੰਡਵਾਲਾ)-ਜ਼ੀਰਕਪੁਰ-ਪਟਿਆਲਾ ਸੜਕ 'ਤੇ ਸੜਕ ਹਾਦਸੇ 'ਚ ਇਕ ਪਰਿਵਾਰ ਦੇ 5 ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਸੈਕਟਰ-32 ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਅਵਤਾਰ ਸਿੰਘ ਪੁੱਤਰ ...

ਪੂਰੀ ਖ਼ਬਰ »

ਏ.ਟੀ.ਐੱਮ. ਕਾਰਡ ਬਦਲ ਕੇ ਖਾਤੇ 'ਚੋਂ ਪੈਸੇ ਕਢਵਾਉਣ ਵਾਲੇ ਰਗੋਹ ਦਾ ਮੈਂਬਰ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 17 ਜੂਨ (ਜਸਬੀਰ ਸਿੰਘ ਜੱਸੀ)-ਮੁਹਾਲੀ ਸਾਈਬਰ ਕ੍ਰਾਈਮ ਦੀ ਪੁਲਿਸ ਵਲੋਂ ਏ. ਟੀ. ਐੱਮ. ਦੇ ਬਾਹਰ ਪੈਸੇ ਕਢਵਾਉਣ ਲਈ ਖੜੇ੍ਹ ਭੋਲੇ-ਭਾਲੇ ਲੋਕਾਂ ਦੇ ਏ. ਟੀ. ਐੱਮ. ਕਾਰਡ ਬਦਲ ਕੇ ਪੈਸੇ ਕਢਵਾਉਣ ਵਾਲੇ ਗਰੋਹ ਦੇ ਮੈਂਬਰ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ...

ਪੂਰੀ ਖ਼ਬਰ »

ਖ਼ਰੀਦੇ ਗਏ ਉਤਪਾਦ ਦੀ ਕੀਮਤ ਅਦਾ ਨਾ ਕਰਨ ਦੇ ਦੋਸ਼ 'ਚ 2 ਫਰਮਾਂ ਦੇ ਮਾਲਕਾਂ ਿਖ਼ਲਾਫ਼ ਮਾਮਲਾ ਦਰਜ

ਡੇਰਾਬੱਸੀ, 17 ਜੂਨ (ਸ਼ਾਮ ਸਿੰਘ ਸੰਧੂ)-ਡੇਰਾਬੱਸੀ ਪੁਲਿਸ ਨੇ ਕਾਲਾ ਅੰਬ ਸਥਿਤ ਦੋ ਫਰਮਾਂ ਦੇ ਮਾਲਕਾਂ ਿਖ਼ਲਾਫ਼ ਕਰੀਬ ਢਾਈ ਕਰੋੜ ਰੁਪਏ ਦਾ ਉਤਪਾਦ ਖ਼ਰੀਦ ਕੇ ਬਣਦੀ ਕੀਮਤ ਅਦਾ ਨਾ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਮੈਸ. ਐੱਸ. ਐੱਸ. ਟਰੇਡਰਜ਼ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਐੱਸ. ਏ. ਐੱਸ. ਨਗਰ, 17 ਜੂਨ (ਝਾਂਮਪੁਰ)-ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਸੈਕਟਰ-70 ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਭਾਈ ਹਰਪ੍ਰੀਤ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਬਲਜੀਤ ਸਿੰਘ, ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਨੇ ਕਥਾ ਕੀਰਤਨ ਦੁਆਰਾ ...

ਪੂਰੀ ਖ਼ਬਰ »

ਘਰ ਪਰਤ ਰਹੇ ਨੌਜਵਾਨ ਦਾ ਮੋਬਾਈਲ ਝਪਟਿਆ

ਐੱਸ. ਏ. ਐੱਸ. ਨਗਰ, 17 ਜੂਨ (ਜੱਸੀ)-ਥਾਣਾ ਫੇਜ਼-11 ਦੀ ਪੁਲਿਸ ਨੇ ਸਬਜ਼ੀ ਮੰਡੀ ਤੋਂ ਘਰ ਪਰਤ ਰਹੇ ਇਕ ਨੌਜਵਾਨ ਦਾ ਮੋਬਾਈਲ ਫੋਨ ਖੋਹਣ ਵਾਲੇ ਅਣਪਛਾਤੇ ਝਪਟਮਾਰਾਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਸੰਜੀਵ ਸੂਦ ਵਾਸੀ ਸੈਕਟਰ-67 ਮੁਹਾਲੀ ਨੇ ਦੱਸਿਆ ਕਿ ਉਹ ਉਹ ...

ਪੂਰੀ ਖ਼ਬਰ »

ਆਈ.ਐੱਮ.ਏ. ਦੀ ਅਗਵਾਈ ਹੇਠ ਸ਼ਹਿਰ ਦੇ ਸਮੁੱਚੇ ਡਾਕਟਰਾਂ ਵਲੋਂ ਰੋਸ ਪ੍ਰਦਰਸ਼ਨ

ਐੱਸ. ਏ. ਐੱਸ. ਨਗਰ 17 ਜੂਨ (ਕੇ. ਐੱਸ. ਰਾਣਾ)-ਕੋਲਕਾਤਾ ਦੇ ਐੱਨ. ਆਰ. ਐੱਸ. ਮੈਡੀਕਲ ਕਾਲਜ ਦੇ ਡਾਕਟਰਾਂ ਨਾਲ ਹੋਈ ਕੁੱਟਮਾਰ ਦੇ ਵਿਰੋਧ ਵਿਚ ਦੇਸ਼ ਭਰ 'ਚ ਸਮੂਹ ਹਸਪਤਾਲਾਂ ਦੇ ਡਾਕਟਰਾਂ ਵਲੋਂ ਕੀਤੀ ਹੜਤਾਲ ਦੇ ਸੱਦੇ ਦੇ ਚੱਲਦੇ ਅੱਜ ਮੁਹਾਲੀ ਸ਼ਹਿਰ ਵਿਚਲੇ ਸਮੁੱਚੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX