ਤਾਜਾ ਖ਼ਬਰਾਂ


ਨਵੀ ਦਿੱਲੀ : 'ਆਪ' ਦੇ ਸੀਨੀਅਰ ਆਗੂ ਤੇ ਦਿੱਲੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੂੰ ਪਾਰਟੀ ਵਿੱਚੋਂ ਕੀਤਾ ਬਰਖਾਸਤ
. . .  about 2 hours ago
ਰਾਜਪੁਰਾ (ਪਟਿਆਲਾ) 'ਚ 16 ਕੋਰੋਨਾ ਪਾਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ
. . .  about 2 hours ago
ਰਾਜਪੁਰਾ, 12 ਅਗਸਤ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ 16 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ ।ਰਾਜਪੁਰਾ ਵਿਚ ਬੀਤੇ ਕਈ ਦਿਨਾਂ ਤੋਂ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਕਹਿਰ ਜਾਰੀ ਹੈ ਅਤੇ ਇਹ ਚੇਨ ਟੁੱਟਣ ਦਾ ਨਾਮ ਨਹੀਂ ਲੈ ਰਹੀ ।ਇਸ ਸੰਬੰਧੀ ਜਾਣਕਾਰੀ...
ਨਵਤੇਜ ਚੀਮਾ ਨੇ ਵਿਦਿਆਰਥੀਆਂ ਨੂੰ ਵੰਡੇ ਸਮਾਰਟ ਫ਼ੋਨ
. . .  about 2 hours ago
ਸੁਲਤਾਨ ਪੁਰ ਲੋਧੀ, 12 ਅਗਸਤ (ਲਾਡੀ,ਹੈਪੀ,ਥਿੰਦ) - ਪੰਜਾਬ ਸਰਕਾਰ ਕੁਨੈੱਕਟ ਸਕੀਮ ਤਹਿਤ ਕੌਮਾਂਤਰੀ ਯੁਵਕ ਦਿਵਸ ਮੌਕੇ ਪਵਿੱਤਰ ਸ਼ਹਿਰ ਸੁਲਤਾਨ ਪੁਰ ਲੋਧੀ ਦੀ ਮਾਰਕੀਟ ਕਮੇਟੀ ਵਿਖੇ ਮੌਜੂਦਾ ਕੋਵਿਡ ਸੰਕਟ ਦੇ ਦੌਰ ਚ ਆਨਲਾਈਨ ਸਿੱਖਿਆ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ...
ਕੋਰੋਨਾ ਦੇ ਕੇਸ ਆਉਣ ਕਾਰਨ ਨਹਿਰੀ ਕੰਪਲੈਕਸ ਦੇ ਸਾਰੇ ਦਫ਼ਤਰ 14 ਤੱਕ ਕੀਤੇ ਬੰਦ
. . .  about 2 hours ago
ਅੰਮ੍ਰਿਤਸਰ, 12 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਸਥਾਨਕ ਨਹਿਰੀ ਕੰਪਲੈਕਸ ਵਿਚ ਕੰਮ ਕਰਦੇ ਤਿੰਨ ਅਧਿਕਾਰੀਆਂ ਦੀਆਂ ਕੋਵਿਡ-19 ਟੈਸਟ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਨਹਿਰੀ ਕੰਪਲੈਕਸ ਵਿਚ ਪੈਂਦੇ ਸਾਰੇ ਦਫ਼ਤਰਾਂ ਨੂੰ 14 ਅਗਸਤ...
ਕਿਰਪਾਲ ਸਿੰਘ ਢਿੱਲੋਂ ਚੁਣੇ ਗਏ ਐਗਰੀਕਲਚਰ ਆਫ਼ੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ
. . .  about 3 hours ago
ਅੰਮ੍ਰਿਤਸਰ, 12 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) -ਸਥਾਨਕ ਸ਼ਹਿਰ ਦੇ ਵਾਸੀ ਅਤੇ ਉੱਘੇ ਖੇਤੀਬਾੜੀ ਮਾਹਿਰ ਡਾ. ਕਿਰਪਾਲ ਸਿੰਘ ਢਿੱਲੋਂ ਅੱਜ ਪੀ. ਏ. ਯੂ ਲੁਧਿਆਣਾ ਵਿਖੇ ਪੰਜਾਬ ਖੇਤੀਬਾੜੀ ਅਫ਼ਸਰ ਐਸੋਸੀਏਸ਼ਨ ਦੇ ਜਨਰਲ ਇਜਲਾਸ ਵਿਚ ਸਰਬਸੰਮਤੀ...
ਅਰੋੜਾ ਨੇ ਸਮਾਰਟ ਪੰਜਾਬ ਕੁਨੈਕਟ ਸਕੀਮ ਤਹਿਤ 15 ਵਿਦਿਆਰਥੀਆਂ ਨੂੰ ਸੌਂਪੇ ਸਮਾਰਟ ਫ਼ੋਨ
. . .  about 3 hours ago
ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)-ਪੰਜਾਬ ਸਮਾਰਟ ਕੁਨੈਕਟ ਸਕੀਮ ਤਹਿਤ ਅੱਜ ਇੱਥੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ 15 ਵਿਦਿਆਰਥੀਆਂ ਨੂੰ ਆਪਣੇ ਹੱਥੀਂ ਸਮਾਰਟ ਫ਼ੋਨ ਸੌਂਪੇ। ਉਨਾਂ ਕਿਹਾ ਕਿ ਇਹ...
ਫ਼ਾਜ਼ਿਲਕਾ ਜ਼ਿਲ੍ਹੇ 'ਚ 12ਵੀਂ ਜਮਾਤ ਦੇ 100 ਵਿਦਿਆਰਥੀਆਂ ਨੂੰ ਮਿਲੇ ਸਮਾਰਟ ਫ਼ੋਨ
. . .  about 3 hours ago
ਫ਼ਾਜ਼ਿਲਕਾ, 12 ਅਗਸਤ (ਪ੍ਰਦੀਪ ਕੁਮਾਰ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚ ਸ਼ੁਰੂ ਕੀਤੀ ਗਈ 'ਪੰਜਾਬ ਸਮਾਰਟ ਕਨੈੱਕਟ ਸਕੀਮ' ਦੇ ਤਹਿਤ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਵੀ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਵੰਡੇ ਗਏ। ਜਿਸ...
ਪੰਜਗਰਾਈਂ ਕਲਾਂ (ਫ਼ਰੀਦਕੋਟ) 'ਚ 19 ਸਾਲਾ ਨੌਜਵਾਨ ਕੋਰੋਨਾ ਪੀੜਤ
. . .  about 3 hours ago
ਪੰਜਗਰਾਈਂ ਕਲਾਂ, 12 ਅਗਸਤ (ਸੁਖਮੰਦਰ ਸਿੰਘ ਬਰਾੜ) - ਜ਼ਿਲ੍ਹਾ ਫ਼ਰੀਦਕੋਟ ਦੇ ਪੰਜਗਰਾਈਂ ਕਲਾਂ ਦੇ ਇੱਕ 19 ਸਾਲਾ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਪੀੜਤ ਨੌਜਵਾਨ ਗੌਰਵ ਕੁਮਾਰ ਕੁੱਝ ਦਿਨ...
ਪਠਾਨਕੋਟ 'ਚ 7 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 4 hours ago
ਪਠਾਨਕੋਟ, 12 ਅਗਸਤ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ 7 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਸਬੰਧੀ ਪੁਸ਼ਟੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ 6 ਵਿਅਕਤੀਆਂ ਦੀ ਐਂਟੀਜਨ ਟੈਸਟਿੰਗ ਵਿਚ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ ਇੱਕ...
4 ਔਰਤਾਂ ਸਮੇਤ ਨਵਾਂਸ਼ਹਿਰ 'ਚ ਆਏ 11 ਪਾਜੀਟਿਵ
. . .  about 4 hours ago
ਨਵਾਂਸ਼ਹਿਰ, 12 ਅਗਸਤ (ਗੁਰਬਖ਼ਸ਼ ਸਿੰਘ ਮਹੇ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚ ਅੱਜ ਫਿਰ 4 ਔਰਤਾਂ ਸਮੇਤ 11 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ...
ਲੋਹੀਆਂ (ਜਲੰਧਰ) 'ਚ 14 ਨਵੇਂ ਪਾਜ਼ੀਟਿਵ ਮਾਮਲਿਆਂ ਨਾਲ ਹੋਇਆ ਬਲਾਸਟ
. . .  about 4 hours ago
ਲੋਹੀਆਂ ਖ਼ਾਸ, 12 ਅਗਸਤ (ਗੁਰਪਾਲ ਸਿੰਘ ਸ਼ਤਾਬਗੜ) - ਬੀਤੇ ਦਿਨੀਂ ਆਏ 8 ਨਵੇਂ ਪਾਜ਼ੀਟਿਵ ਮਾਮਲਿਆਂ ਨੇ ਜ਼ਿਲ੍ਹਾ ਜਲੰਧਰ ਦੇ ਲੋਹੀਆਂ ਖ਼ਾਸ ਵਾਸੀਆਂ 'ਚ ਅਜਿਹੀ ਜਾਗ ਲਗਾਈ ਹੈ ਕਿ ਅੱਜ ਮਾਮਲਿਆਂ ਅਥਾਹ ਵਾਧਾ ਹੋਇਆ ਹੈ, ਜਿਸ ਵਿਚ 14 ਨਵੇਂ ਮਾਮਲੇ ਪਾਜ਼ੀਟਿਵ...
ਪਿੰਡ ਖ਼ੁਰਦ (ਸੰਗਰੂਰ) ਦੀ ਆਸ਼ਾ ਸੁਪਰਵਾਈਜ਼ਰ ਅਤੇ ਮਾਣਕੀ ਦੀ ਲੜਕੀ ਕੋਰੋਨਾ ਪਾਜ਼ੀਟਿਵ
. . .  about 4 hours ago
ਸੰਦੌੜ, 12 ਅਗਸਤ (ਜਸਵੀਰ ਸਿੰਘ ਜੱਸੀ) - ਕੱੁਝ ਦਿਨਾਂ ਦੀ ਰਾਹਤ ਮਗਰੋਂ ਇਲਾਕਾ ਸੰਗਰੂਰ ਜ਼ਿਲ੍ਹੇ ਦੇ ਸੰਦੌੜ ਅੰਦਰ ਕੋਰੋਨਾ ਵਾਇਰਸ ਇੱਕ ਵਾਰ ਫਿਰ ਆਪਣੇ ਪੈਰ ਪਸਾਰਨ ਲੱਗਾ ਹੈ ਮਿਲੀ ਜਾਣਕਾਰੀ ਅਨੁਸਾਰ ਸੰਦੌੜ ਇਲਾਕੇ ਦੇ ਦੋ ਪਿੰਡਾਂ ਵਿਚ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਪਿੰਡ ਖ਼ੁਰਦ...
ਪਠਾਨਕੋਟ ਸਬ ਜੇਲ ਦੇ ਵਿੱਚ 68 ਕੋਰੋਨਾ ਪਾਜ਼ੀਟਿਵ ਕੈਦੀਆਂ ਨੂੰ ਕੀਤਾ ਗਿਆ ਸ਼ਿਫਟ
. . .  about 4 hours ago
ਪਠਾਨਕੋਟ, 12 ਅਗਸਤ (ਸੰਧੂ) - ਪਠਾਨਕੋਟ ਸਬ ਜੇਲ ਦੇ ਵਿੱਚ ਅੱਜ 68 ਕੋਰੋਨਾ ਪਾਜ਼ੀਟਿਵ ਕੈਦੀਆਂ ਨੂੰ ਸ਼ਿਫਟ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੇਲ ਸੁਪਰੀਡੈਂਟ ਠਾਕੁਰ ਜੀਵਨ ਸਿੰਘ...
ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਧਮਾਕਾ, ਰਿਕਾਰਡ 61 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਮਹਿਲ ਕਲਾਂ, 12 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ ਰਿਕਾਰਡ 61 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਵਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ...
23 ਲੱਖ ਦੀ ਨਕਦੀ ਸਮੇਤ 5 ਨਸ਼ਾ ਤਸਕਰ ਕਾਬੂ
. . .  about 5 hours ago
ਵੇਰਕਾ, 12 ਅਗਸਤ (ਪਰਮਜੀਤ ਸਿੰਘ ਬੱਗਾ)- ਥਾਣਾ ਵੇਰਕਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਛਾਪੇਮਾਰੀ ਕਰਕੇ ਨਸ਼ਾ ਖਰੀਦਣ ਲਈ ਜੰਮੂ ਜਾ ਰਹੇ ਪੰਜ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ 'ਚੋਂ 22 ਲੱਖ...
ਹੁਸ਼ਿਆਰਪੁਰ 'ਚ ਕੋਰੋਨਾ ਦੇ 27 ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 27 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਹੁਣ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 760 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ..
ਅੰਮ੍ਰਿਤਸਰ 'ਚ ਨਹੀਂ ਰੁਕ ਰਿਹੈ ਕੋਰੋਨਾ ਦਾ ਕਹਿਰ, 53 ਹੋਰ ਮਾਮਲੇ ਆਏ ਸਾਹਮਣੇ ਅਤੇ 3 ਮਰੀਜ਼ਾਂ ਦੀ ਮੌਤ
. . .  about 5 hours ago
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 53 ਹੋਰ ਮਾਮਲੇ ਆਏ ਹਨ ਅਤੇ ਤਿੰਨ ਹੋਰ ਮਰੀਜ਼ਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ...
ਮੋਗਾ 'ਚ ਕੋਰੋਨਾ ਦੇ 21 ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਮੋਗਾ, 12 ਅਗਸਤ (ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ 'ਚ 21 ਹੋਰ ਲੋਕਾਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ...
ਲੁਧਿਆਣਾ 'ਚ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ, 255 ਨਵੇਂ ਮਾਮਲੇ ਆਏ ਸਾਹਮਣੇ ਤੇ 10 ਹੋਰ ਮਰੀਜ਼ਾਂ ਦੀ ਮੌਤ
. . .  about 5 hours ago
ਲੁਧਿਆਣਾ, 12 ਅਗਸਤ (ਸਲੇਮਪੁਰੀ)- ਜ਼ਿਲ੍ਹਾ ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ ਹੈ ।ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ 'ਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ 10 ਹੋਰਾਂ ਦੀ ਮੌਤ...
ਗੜ੍ਹਸ਼ੰਕਰ 'ਚ ਸਟਾਫ਼ ਨਰਸ ਸਮੇਤ 6 ਜਣਿਆ ਨੂੰ ਹੋਇਆ ਕੋਰੋਨਾ
. . .  about 5 hours ago
ਗੜ੍ਹਸ਼ੰਕਰ (ਹੁਸ਼ਿਆਰਪੁਰ), 12 ਅਗਸਤ (ਧਾਲੀਵਾਲ)- ਸਿਵਲ ਹਸਪਤਾਲ ਗੜ੍ਹਸ਼ੰਕਰ ਦੀ ਇੱਕ ਸਟਾਫ਼ ਨਰਸ ਸਮੇਤ ਸ਼ਹਿਰ 'ਚ ਕੋਰੋਨਾ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਹਸਪਤਾਲ 'ਚ ਕੰਮ ਕਰਦੀ ਗੜ੍ਹਸ਼ੰਕਰ...
ਮਾਹਿਲਪੁਰ 'ਚ ਕੋਰੋਨਾ ਦੇ 7 ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਮਾਹਿਲਪੁਰ, 12 ਅਗਸਤ (ਦੀਪਕ ਅਗਨੀਹੋਤਰੀ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁੱਢਲਾ ਸਿਹਤ ਕੇਂਦਰ ਪਾਲਦੀ ਅਧੀਨ ਪੈਂਦੇ ਬਲਾਕ ਮਾਹਿਲਪੁਰ ਦੇ ਪੰਜ ਪਿੰਡਾਂ 'ਚ 7 ਵਿਅਕਤੀ ਕੋਰੋਨਾ ਪਾਜ਼ੀਟਿਵ ਆਏ ਹਨ। ਇਸ ਕਾਰਨ ਇਲਾਕੇ 'ਚ ਡਰ...
ਅੰਮ੍ਰਿਤਸਰ ਦੇ ਮਾਲ ਰੋਡ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੰਡੇ ਗਏ ਸਮਾਰਟ ਫੋਨ
. . .  about 5 hours ago
ਅੰਮ੍ਰਿਤਸਰ, 12 ਅਗਸਤ ਰਾਜੇਸ਼ ਕੁਮਾਰ ਸੰਧੂ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਮੁਤਾਬਕ ਅੱਜ ਅੰਮ੍ਰਿਤਸਰ ਦੇ ਮਾਲ ਰੋਡ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ...
ਸੈਫ਼ ਅਤੇ ਕਰੀਨਾ ਦੇ ਘਰ ਮੁੜ ਗੂੰਜਣਗੀਆਂ ਕਿਲਕਾਰੀਆਂ
. . .  about 5 hours ago
ਮੁੰਬਈ, 12 ਅਗਸਤ- ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦੇ ਪਰਿਵਾਰ 'ਚ ਜਲਦੀ ਹੀ ਇੱਕ ਹੋਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਅਜਿਹੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਸਨ ਪਰ ਹੁਣ...
ਜਨਮ ਅਸ਼ਟਮੀ ਮੌਕੇ ਪੁਲਿਸ ਵਲੋਂ ਸੰਗਰੂਰ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ
. . .  about 6 hours ago
ਸੰਗਰੂਰ, 12 ਅਗਸਤ (ਧੀਰਜ ਪਸ਼ੋਰੀਆ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਨਮ ਅਸ਼ਟਮੀ ਮੌਕੇ ਲੋਕਾਂ 'ਚ ਘੱਟ ਉਤਸ਼ਾਹ ਹੈ ਪਰ ਇਸ ਮੌਕੇ ਪੁਲਿਸ ਪੂਰੀ ਮੁਸਤੈਦ ਹੈ। ਜਨਮ ਅਸ਼ਟਮੀ ਮੌਕੇ ਜਿੱਥੇ ਮੰਦਰਾਂ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ...
ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ : ਕਪੂਰਥਲਾ 'ਚ 16 ਹੋਰ ਮਾਮਲੇ ਆਏ ਸਾਹਮਣੇ
. . .  about 6 hours ago
ਕਪੂਰਥਲਾ, 12 ਅਗਸਤ (ਅਮਰਜੀਤ ਸਿੰਘ ਸਡਾਨਾ)- ਜ਼ਿਲ੍ਹੇ 'ਚ ਕੋਰੋਨਾ ਦੇ 16 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ 13 ਕਪੂਰਥਲਾ, 1 ਫਗਵਾੜਾ ਅਤੇ 2 ਟਿੱਬਾ ਦੇ ਮਰੀਜ਼ ਸ਼ਾਮਲ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 4 ਹਾੜ ਸੰਮਤ 551

ਖੰਨਾ / ਸਮਰਾਲਾ

ਖੰਨਾ ਪੁਲਿਸ ਜ਼ਿਲ੍ਹੇ ਵਿਚ ਡਾਕਟਰਾਂ ਦੀ ਹੜਤਾਲ ਰਹੀ ਕਾਮਯਾਬ-ਡਾ: ਭਸੀਨ

ਖੰਨਾ, 17 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਆਈ. ਐਮ. ਏ. ਦੇ ਸੱਦੇ 'ਤੇ ਬੰਗਾਲ ਵਿਚ ਡਾਕਟਰਾਂ ਤੇ ਕੀਤੇ ਗਏ ਹਮਲੇ ਦੇ ਵਿਰੋਧ ਵਿਚ ਪੁਲਿਸ ਜ਼ਿਲ੍ਹਾ ਖੰਨਾ ਵਿਚ ਖੰਨਾ, ਸਮਰਾਲਾ, ਮਾਛੀਵਾੜਾ, ਪਾਇਲ, ਮਲੌਦ, ਦੋਰਾਹਾ, ਬੀਜਾ, ਰਾੜਾ ਸਾਹਿਬ ਤੋਂ ਇਲਾਵਾ ਕੁਹਾੜਾ, ਸਾਹਨੇਵਾਲ ਅਤੇ ਅਹਿਮਦਗੜ੍ਹ ਵਿਚ ਨਿੱਜੀ ਹਸਪਤਾਲਾਂ, ਸਰਕਾਰੀ ਹਸਪਤਾਲਾਂ, ਕਲੀਨਿਕ, ਡੈਂਟਲ ਅਤੇ ਆਯੁਰਵੈਦਿਕ ਡਾਕਟਰਾਂ ਵਲੋਂ ਹੜਤਾਲ ਕੀਤੀ ਗਈ | ਜਿਸ ਵਿਚ ਸਾਰੇ ਹਸਪਤਾਲਾਂ ਅਤੇ ਕਲੀਨਿਕਾਂ ਦੀਆਂ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ ਨੂੰ ਬੰਦ ਰੱਖਿਆ ਗਿਆ | ਜਿਸ ਕਾਰਨ ਬਹੁਤ ਸਾਰੇ ਮਰੀਜ਼ਾਂ ਨੂੰ ਵਾਪਸ ਮੁੜਨਾ ਪਿਆ ਅਤੇ ਕਈ ਲੋਕ ਪਰੇਸ਼ਾਨ ਹੁੰਦੇ ਵੀ ਦੇਖੇ ਗਏ ਪਰ ਚੰਗੀ ਗੱਲ ਇਹ ਰਹੀ ਕਿ ਡਾਕਟਰਾਂ ਨੇ ਐਮਰਜੈਂਸੀ ਸੇਵਾਵਾਂ ਬੰਦ ਨਹੀਂ ਕੀਤੀਆਂ | ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਡਾ. ਮਨਿੰਦਰ ਸਿੰਘ ਭਸੀਨ ਨੇ ਦਾਅਵਾ ਕੀਤਾ ਕਿ ਪੂਰੇ ਖੰਨਾ ਪੁਲਿਸ ਜ਼ਿਲ੍ਹੇ ਵਿਚ ਡਾਕਟਰਾਂ ਦੀ ਹੜਤਾਲ 100 ਫ਼ੀਸਦੀ ਕਾਮਯਾਬ ਰਹੀ
ਆਈ. ਐਮ. ਏ. ਖੰਨਾ ਵਲੋਂ ਮੁਕੰਮਲ ਹੜਤਾਲ
ਖੰਨਾ-ਕਲਕੱਤਾ ਵਿਚ ਡਾਕਟਰਾਂ 'ਤੇ ਹੋਏ ਹਮਲੇ ਦਾ ਵਿਰੋਧ ਕਰਦਿਆਂ ਅਤੇ ਡਾਕਟਰਾਂ ਦੀਆਂ ਮੰਗਾਂ ਦੇ ਹੱਕ ਵਿਚ ਅੱਜ ਦੇਸ਼ ਵਿਆਪੀ ਹੜਤਾਲ ਵਿਚ ਖੰਨਾ ਦੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਅਤੇ ਕਲੀਨਿਕਾਂ ਵਿਚ ਡਾਕਟਰਾਂ ਨੇ ਹੜਤਾਲ ਕੀਤੀ | ਹਰ ਥਾਂ ਤੇ ਓ.ਪੀ. ਡੀ. ਬੰਦ ਰਹੀ ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਚਾਲੂ ਰੱਖੀਆਂ ਗਈਆਂ | ਖੰਨਾ ਵਿਚ ਆਈ. ਐਮ. ਏ. ਦੇ ਨਾਲ ਖੰਨਾ ਦੀ ਇੰਡੀਅਨ ਡੈਂਟਲ ਐਸੋਸੀਏਸ਼ਨ ਵੀ ਹੜਤਾਲ ਵਿਚ ਸ਼ਾਮਿਲ ਸੀ | ਖੰਨਾ ਆਈ. ਐਮ. ਏ. ਪ੍ਰਧਾਨ ਡਾ. ਮਨਿੰਦਰ ਸਿੰਘ ਭਸੀਨ, ਖੰਨਾ ਡੈਂਟਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੁਨੀਲ ਵਰਮਾ ਅਤੇ ਜਨਰਲ ਸਕੱਤਰ ਡਾ. ਪੰਚਮ ਅਗਰਵਾਲ ਨੇ ਕਿਹਾ ਕਿ ਅਸੀਂ ਡਾਕਟਰਾਂ ਨਾਲ ਧੱਕਾ ਬਰਦਾਸ਼ਤ ਨਹੀਂ ਕਰਾਂਗੇ | ਗੌਰਤਲਬ ਹੈ ਕਿ ਖੰਨਾ ਦੇ ਲੈਬ ਟੈਕਨੀਸ਼ੀਅਨਾਂ ਨੇ ਵੀ ਹੜਤਾਲ ਰੱਖੀ ਅਤੇ ਆਈ. ਐਮ. ਏ. ਡਾ. ਭਸੀਨ ਨੂੰ ਹਮਾਇਤ ਦਾ ਪੱਤਰ ਦਿੱਤਾ | ਇਸ ਮੌਕੇ ਡਾ. ਅਮਰਬੀਰ ਸਿੰਘ, ਡਾ. ਵਿਨੋਦ ਸੂਦ, ਡਾ. ਧਰਮਪਾਲ, ਡਾ. ਮੇਜਰ ਸਿੰਘ ਜਵੰਦਾ, ਡਾ. ਰਣਜੀਤ ਖੰਨਾ, ਡਾ. ਐਨ. ਪੀ. ਐੱਸ. ਵਿਰਕ, ਡਾ. ਮਮਤਾ ਸੂਦ, ਡਾ. ਹਰਪ੍ਰੀਤ ਕੌਰ ਭਸੀਨ, ਡਾ. ਅੱਛਰ ਸਿੰਘ, ਡਾ. ਪ੍ਰਤੀਕ, ਡਾ. ਰੁਚੀ, ਡਾ. ਇਕਬਾਲ ਕੌਰ ਆਦਿ ਹਾਜ਼ਰ ਸਨ |
ਨੀਮਾਂ ਦੇ ਡਾਕਟਰਾਂ ਨੇ ਕੁੱਟ ਮਾਰ ਦੇ ਵਿਰੋਧ ਵਿਚ ਰੱਖੀ 2 ਵਜੇ ਤੱਕ ਹੜਤਾਲ
ਖੰਨਾ-ਅੱਜ ਨੀਮਾ ਖੰਨਾ ਦੇ ਸਾਰੇ ਹੀ ਮੈਂਬਰਾਂ ਨੇ ਕਲਕੱਤਾ ਦੇ ਸਰਕਾਰੀ ਹਸਪਤਾਲ ਵਿਚ ਡਾਕਟਰਾਂ ਨਾਲ ਕੀਤੀ ਕੁੱਟ ਮਾਰ ਦੇ ਵਿਰੋਧ ਵਿਚ ਆਪਣੇ ਕਲੀਨਿਕ ਦੁਪਹਿਰ 2ਵਜੇ ਤੱਕ ਬੰਦ ਰੱਖੇ, ਨਾਲ ਹੀ ਉਨ੍ਹਾਂ ਰੋਸ ਵਜੋਂ ਕਾਲੇ ਬੈਂਡ ਬੰਨਕੇ ਰੱਖੇ ਅਤੇ ਸਰਕਾਰ ਨੂੰ ਡਾਕਟਰਾਂ ਦੀ ਸੁਰੱਖਿਆ ਵਾਸਤੇ ਸਖ਼ਤ ਕਾਨੰੂਨ ਬਣਾਉਣ ਸੰਬੰਧੀ, ਤਹਿਸੀਲਦਾਰ ਖੰਨਾ ਨੂੰ ਇਕ ਮੈਮੋਰੰਡਮ ਵੀ ਦਿੱਤਾ ਗਿਆ¢ ਤਹਿਸੀਲਦਾਰ ਸਾਹਿਬ ਨੇ ਇਸ ਪ੍ਰਤੀ ਲੋੜੀਂਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਅਤੇ ਡਾਕਟਰਾਂ ਨਾਲ ਦੁਰਵਿਹਾਰ ਅਤੇ ਕੁੱਟਮਾਰ ਕਰਨ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ¢ ਸਰਕਾਰ ਨੂੰ ਮੈਮੋਰੰਡਮ ਦੇਣ ਸਮੇਂ ਨੀਮਾ ਖੰਨਾ ਦੇ ਪ੍ਰਧਾਨ, ਡਾ. ਬੀ. ਐੱਸ. ਸਹਿਗਲ, ਵਾਈਸ ਪ੍ਰਧਾਨ ਡਾ ਪਰਮਿੰਦਰ ਸਿੰਘ, ਸੈਕਟਰੀ ਡਾ. ਰੰਜਨ ਸੂਦ, ਕੈਸ਼ੀਅਰ ਡਾ. ਐੱਸ. ਐੱਸ. ਚਾਵਲਾ, ਡਾ. ਅਨੰਦ ਵਰਮਾ, ਡਾ. ਓ. ਪੀ. ਝਾਂਬ, ਡਾ. ਜਗਦੀਸ਼ ਦਿਓੜਾ, ਡਾ. ਜੈਪਾਲ ਬੱਤਰਾ, ਡਾ. ਅਸ਼ਵਨੀ ਫੁੱਲ, ਡਾ. ਇੰਦਰਜੀਤ, ਡਾ. ਸੁਵੀਰ ਵਰਮਾ ਆਦਿ ਮੌਕੇ ਤੇ ਮੌਜੂਦ ਸਨ¢
ਪੱਛਮੀ ਬੰਗਾਲ ਦੀ ਘਟਨਾ ਦੇ ਵਿਰੋਧ ਵਿਚ ਇਲਾਕੇ ਦੇ ਡਾਕਟਰ ਰਹੇ ਹੜਤਾਲ 'ਤੇ
ਸਮਰਾਲਾ, (ਸੁਰਜੀਤ)-ਪੱਛਮੀ ਬੰਗਾਲ ਵਿਚ ਮਰੀਜ਼ ਦੇ ਵਾਰਸਾਂ ਵਲੋਂ ਡਾਕਟਰਾਂ ਦੀ ਹੋਈ ਕੁੱਟਮਾਰ ਦੇ ਵਿਰੋਧ ਵਿਚ ਭਾਰਤੀ ਮੈਡੀਕਲ ਐਸੋਸੀਏਸ਼ਨ ਦੀ ਕਾਲ ਤੇ ਅੱਜ ਸਮਰਾਲਾ, ਮਾਛੀਵਾੜਾ ਅਤੇ ਖਮਾਣੋਂ ਦੇ ਪ੍ਰਾਈਵੇਟ ਅਤੇ ਸਰਕਾਰੀ ਡਾਕਟਰ ਹੜਤਾਲ 'ਤੇ ਰਹੇ | ਇਹ ਜਾਣਕਾਰੀ ਦਿੰਦਿਆਂ ਸਮਰਾਲਾ, ਮਾਛੀਵਾੜਾ ਅਤੇ ਖਮਾਣੋਂ ਇਲਾਕੇ ਵਿਚ ਕੰਮ ਕਰਦੇ ਆਈ. ਐਮ. ਏ. ਦੇ ਮੈਂਬਰ ਡਾਕਟਰਾਂ ਦੇ ਪ੍ਰਧਾਨ ਡਾ. ਸੁਨੀਲ ਦੱਤ ਅਤੇ ਅਤੇ ਜਰਨਲ ਸਕੱਤਰ ਡਾ. ਵਿਸ਼ਵ ਅਰੋੜਾ ਨੇ ਦੱਸਿਆ ਕਿ ਸਿਰਫ਼ ਆਪਾਤ ਸੇਵਾਵਾਂ ਨੂੰ ਛੱਡ ਕੇ ਡਾਕਟਰਾਂ ਵਲੋਂ ਕੋਈ ਮਰੀਜ਼ ਚੈੱਕ ਨਹੀਂ ਕੀਤੇ ਗਏ | ਉਨ੍ਹਾਂ ਕਿਹਾ ਕਿ ਡਾਕਟਰ ਹਮੇਸ਼ਾ ਆਪਣੇ ਮਰੀਜ਼ ਦੀ ਭਲਾਈ ਅਤੇ ਉਸ ਦੀ ਜਾਨ ਦੀ ਫਿਕਰ ਕਰਦਾ ਹੈ | ਆਮ ਤੌਰ 'ਤੇ ਦੇਖਣ ਵਿਚ ਆਇਆ ਹੈ ਕਿ ਕਈ ਵਾਰੀ ਗੈਰ ਸਮਾਜੀ ਅਨਸਰ ਤੈਸ਼ ਵਿਚ ਆ ਕੇ ਡਾਕਟਰਾਂ ਦੇ ਕੰਮ ਵਿਚ ਵਿਘਨ ਪਾਉਂਦੇ ਹਨ ਜਾਂ ਉਨ੍ਹਾਂ 'ਤੇ ਹਮਲਾ ਕਰ ਦਿੰਦੇ ਹਨ | ਉਨ੍ਹਾਂ ਸਰਕਾਰ ਤੋਂ ਪੱਛਮੀ ਬੰਗਾਲ ਦੇ ਡਾਕਟਰਾਂ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਸਜ਼ਾ ਦੇਣ ਅਤੇ ਦੇਸ਼ ਭਰ ਦੇ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ | ਇਸ ਮੌਕੇ ਡਾ. ਤੇਜਪਾਲ ਸਿੰਘ ਪੈਟਰਨ, ਡਾ. ਐਮ. ਐੱਸ. ਗਿੱਲ, ਡਾ. ਸੰਜੀਵ ਅਗਰਵਾਲ, ਡਾ. ਪ੍ਰਦੀਪ ਅਗਰਵਾਲ, ਡਾ. ਬਲਬੀਰ ਸਿੰਘ, ਡਾ. ਅਮਰਜੀਤ ਸਿੰਘ ਸਹਿਗਲ, ਡਾ. ਵਿਵੇਕ ਜੈਰਥ ਅਤੇ ਡਾ. ਗੁਰਮੀਤ ਸਿੰਘ ਗਿੱਲ ਹਾਜ਼ਰ ਸਨ |
ਡਾਕਟਰਾਂ ਮੁਕੰਮਲ ਹੜਤਾਲ ਕੀਤੀ
ਅਹਿਮਦਗੜ੍ਹ, (ਪੁਰੀ/ ਮਹੋਲੀ/ ਸੋਢੀ)-ਇੰਡੀਅਨ ਮੈਡੀਕਲ ਕੌਾਸਲ ਵਲੋਂ ਦੇਸ਼ ਭਰ 'ਚ ਡਾਕਟਰਾਂ ਦੀ ਹੜਤਾਲ ਦਾ ਅੱਜ ਅਹਿਮਦਗੜ੍ਹ 'ਚ ਪੂਰਾ ਅਸਰ ਰਿਹਾ | ਸਥਾਨਕ ਮੈਡੀਕਲ ਕੌਾਸਲ ਦੇ ਸੱਦੇ ਤੇ ਸਾਰੇ ਹਸਪਤਾਲਾਂ ਅਤੇ ਕਲੀਨਿਕ ਵਿਚ ਡਾਕਟਰਾਂ ਨੇ ਮਰੀਜ਼ ਨਹੀਂ ਚੈੱਕ ਕੀਤੇ | ਕੌਾਸਲ ਦੇ ਪ੍ਰਧਾਨ ਡਾ. ਰਾਜ ਸਿੰਗਲ ਦੀ ਅਗਵਾਈ ਹੇਠ ਡਾਕਟਰਾਂ ਨੇ ਰੋਸ ਮੁਜ਼ਾਹਰਾ ਕੀਤਾ ਅਤੇ ਬੰਗਾਲ ਘਟਨਾ ਦੀ ਪੁਰਜ਼ੋਰ ਨਿੰਦਾ ਕੀਤੀ | ਇਸ ਮੌਕੇ ਡਾ. ਨਿਰਮਲ ਸਿੰਘ, ਡਾ. ਕੇ. ਸੀ. ਗੋਇਲ, ਡਾ. ਸੁਨੀਤ ਹਿੰਦ, ਡਾ. ਜੋਤੀ ਹਿੰਦ, ਡਾ. ਰਜੀਵ ਸੂਦ, ਡਾ. ਅਮਿਤ ਗੁਪਤਾ, ਡਾ. ਪੁਨੀਤ ਹਿੰਦ, ਡਾ. ਗਰੀਮਾ ਹਿੰਦ, ਡਾ. ਪੁਨੀਤ ਧਵਨ, ਡਾ. ਰਵਿੰਦਰ ਪਾਲ ਸਿੰਘ ਸਰਾਂਓ, ਡਾ. ਜਸਵੀਰ ਕੌਰ, ਡਾ. ਲਵਪ੍ਰੀਤ ਸਿੰਘ ਸਰਾਭਾ, ਡਾ. ਸ਼ਾਂਤਨੂੰ ਸ਼ਰਮਾ, ਡਾ. ਮਨਿੰਦਰ ਕੌਰ ਸਰਾਂਓ, ਡਾ. ਰਾਜਦੀਪ ਸ਼ਰਮਾ, ਡਾ. ਰਜੀਵ ਭੱਕੂ ਆਦਿ ਹਾਜਿਰ ਸਨ |

ਹਮਲੇ ਦੇ ਰੋਸ ਵਜੋਂ ਡਾਕਟਰਾਂ ਵਲੋਂ 24 ਘੰਟੇ ਲਈ ਹੜਤਾਲ

ਮਾਛੀਵਾੜਾ ਸਾਹਿਬ, 17 ਜੂਨ (ਸੁਖਵੰਤ ਸਿੰਘ ਗਿੱਲ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ ਮਾਛੀਵਾੜਾ-ਸਮਰਾਲਾ ਦੇ ਪ੍ਰਾਈਵੇਟ ਡਾਕਟਰਾਂ ਵਲੋਂ ਪੱਛਮੀ ਬੰਗਾਲ 'ਚ ਡਾਕਟਰ ਉੱਤੇ ਕੀਤੇ ਗਏ ਹਮਲੇ ਦੇ ਰੋਸ ਵਜੋਂ 24 ਘੰਟੇ ਲਈ ਹੜਤਾਲ ਕੀਤੀ | ਇੰਡੀਅਨ ਮੈਡੀਕਲ ...

ਪੂਰੀ ਖ਼ਬਰ »

ਇਸ ਮੌਸਮ ਦੀ ਪਹਿਲੀ ਬਰਸਾਤ ਨਾਲ਼ ਮੌਸਮ ਹੋਇਆ ਖ਼ੁਸ਼ਗਵਾਰ

ਦੋਰਾਹਾ, 17 ਜੂਨ (ਜਸਵੀਰ ਝੱਜ)-ਦੋਰਾਹਾ ਇਲਾਕੇ ਵਿਚ ਗਰਮੀਆਂ ਦੀ ਔੜ ਅੱਜ ਆਖਿਰ ਟੁੱਟ ਹੀ ਗਈ | ਸ਼ਾਮ ਕਰੀਬ ਅਚਾਨਕ ਹੋਈ ਬੱਦਲਵਾਈ ਇਕ ਦਮ ਮੋਹਲ਼ੇਧਾਰ ਮੀਂਹ ਦਾ ਰੂਪ ਧਾਰ ਗਈ | ਮੀਂਹ ਤਾਂ ਭਾਵੇਂ ਕੁੱਝ ਮਿੰਟ ਹੀ ਪਿਆ, ਪਰ ਕਈ ਦਿਨਾਂ ਤੋਂ ਪੈ ਰਹੀ ਲੋਹੜੇ ਦੀ ਤਪਸ਼ ਤੋਂ ...

ਪੂਰੀ ਖ਼ਬਰ »

ਜਸਲੀਨ ਕੌਰ ਭੁੱਲਰ ਨੇ ਮਾਪਿਆਂ ਤੇ ਸਾਹਨੇਵਾਲ ਦਾ ਮਾਣ ਹੋਰ ਵਧਾਇਆ

ਸਾਹਨੇਵਾਲ, 17 ਜੂਨ (ਹਰਜੀਤ ਸਿੰਘ ਢਿੱਲੋਂ)-ਵੱਖ-ਵੱਖ ਪੱਖਾਂ ਤੋਂ ਆਪਣੀ ਵੱਖਰੀ ਪਹਿਚਾਣ ਰੱਖਣ ਵਾਲੇ ਸਾਹਨੇਵਾਲ ਕਸਬੇ ਨਾਲ ਪਹਿਲਾਂ ਵੀ ਕਈ ਅਹਿਮ ਸ਼ਖ਼ਸੀਅਤਾਂ ਦਾ ਨਾਂਅ ਜੁੜਿਆ ਹੋਇਆ ਹੈ ਤੇ ਹੁਣ ਗੁਰਚਰਨ ਸਿੰਘ ਭੁੱਲਰ ਤੇ ਮੈਡਮ ਨਵਦੀਪ ਕੌਰ ਭੁੱਲਰ ਦੀ ਇਕਲੌਤੀ ...

ਪੂਰੀ ਖ਼ਬਰ »

ਡੇਹਲੋਂ ਨੇੜੇ 11 ਸਾਲਾ ਬੱਚੇ ਨਾਲ 25 ਸਾਲਾਂ ਨੌਜਵਾਨ ਵਲੋਂ ਬਦਫੈਲੀ

ਡੇਹਲੋਂ, 17 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਪੁਲਿਸ ਕਮਿਸ਼ਨਰ ਲੁਧਿਆਣਾ ਦੇ ਥਾਣਾ ਡੇਹਲੋਂ ਅਧੀਨ ਪੈਂਦੇ ਪਿੰਡ ਰੁੜਕਾ ਵਿਖੇ ਇਕ 11 ਸਾਲਾ ਬੱਚੇ ਨਾਲ ਪਿੰਡ ਦੇ ਹੀ ਇਕ 25 ਸਾਲਾ ਨੌਜਵਾਨ ਵਲੋਂ ਕੁਕਰਮ ਕਰ ਦਿੱਤਾ ਗਿਆ ਹੈ | ਜਿਸ ਦੀ ਪੁਸ਼ਟੀ ਡੇਹਲੋਂ ਪੁਲਿਸ ਵਲੋਂ ਕਰਦਿਆਂ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਸਟਾਫ਼ ਦੀ ਡਿਊਟੀ 'ਚ ਵਿਘਨ ਪਾਉਣ 'ਤੇ ਪਿਉ-ਪੁੱਤਰ 'ਤੇ ਮੁਕੱਦਮਾ ਦਰਜ

ਸਾਹਨੇਵਾਲ, 17 ਜੂਨ (ਅਮਰਜੀਤ ਸਿੰਘ ਮੰਗਲੀ)-ਮਾਰਕੀਟ ਕਮੇਟੀ ਦੇ ਮੋਹਾਲੀ ਸਥਿਤ ਮੁੱਖ ਦਫ਼ਤਰ ਤੋਂ ਸਾਹਨੇਵਾਲ ਪਹੁੰਚੀ ਇਕ ਪੜਤਾਲ ਦੀ ਜਾਂਚ ਕਰਨ ਲਈ ਬੁਲਾਏ ਗਏ ਕਥਿਤ ਦੋਸ਼ੀ ਅਤੇ ਉਸ ਦੇ ਲੜਕੇ ਨੇ ਮਾਰਕੀਟ ਕਮੇਟੀ ਸਾਹਨੇਵਾਲ ਦੇ ਸਕੱਤਰ ਅਤੇ ਬਾਕੀ ਸਟਾਫ਼ ਨਾਲ ਹੀ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਨੇਤਾਵਾਂ ਵਲੋਂ ਦਿੱਲੀ ਪੁਲਿਸ ਵਲੋਂ 2 ਸਿੱਖਾਂ ਨਾਲ ਕੀਤੀ ਕੁੱਟਮਾਰ ਦੀ ਨਿਖੇਧੀ
ਤਲਵੰਡੀ, ਚੀਮਾ, ਦਲਮੇਘ, ਯਾਦੂ, ਖੱਟੜਾ, ਚੰਨੀ, ਖੰਨਾ, ਹੀਰਾ ਤੇ ਹਰਿਓਾ ਨੇ ਕੀਤੀ ਕਾਰਵਾਈ ਦੀ ਮੰਗ

ਖੰਨਾ, 17 ਜੂਨ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਅਕਾਲੀ ਭਾਜਪਾ ਨੇਤਾਵਾਂ ਨੇ ਦਿੱਲੀ ਵਿਚ ਗਰੀਬ ਸਿੱਖ ਪਿਉ ਪੁੱਤਰ ਨਾਲ ਪੁਲਿਸ ਕੀਤੀ ਕੁੱਟਮਾਰ ਨੂੰ ਸ਼ਰਮਨਾਕ ਕਾਰਾ ਦੱਸਿਆ ਇਹ ਕਾਰਾ ਕਰਨ ਵਾਲੇ ਪੁਲਿਸ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਫ਼ੌਰੀ ਤੌਰ ਤੇ ਬਰਖ਼ਾਸਤ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ

ਸਮਰਾਲਾ, 17 ਜੂਨ (ਬਲਜੀਤ ਸਿੰਘ ਬਘੌਰ)-ਮੁੱਢਲਾ ਸਿਹਤ ਕੇਂਦਰ ਮਾਨੂੰਪੁਰ ਅਧੀਨ ਪੈਂਦੇ ਸਬ-ਸੈਂਟਰ ਮਾਣਕੀ ਅਤੇ ਉਟਾਲਾਂ ਵਿਖੇ ਸਿਵਲ ਸਰਜਨ ਲੁਧਿਆਣਾ ਡਾ. ਪਰਵਿੰਦਰਪਾਲ ਸਿੰਘ ਸਿੱਧੂ ਦੀਆਂ ਹਦਾਇਤਾਂ ਅਤੇ ਐੱਸ. ਐਮ. ਓ. ਡਾ. ਅਜੀਤ ਸਿੰਘ ਦੀ ਦੇਖ-ਰੇਖ ਹੇਠ ਪ੍ਰਵਾਸੀ ...

ਪੂਰੀ ਖ਼ਬਰ »

ਅਕਾਲੀ ਆਗੂ ਮਿਹਰਬਾਨ ਤੇ ਭਾਜਪਾ ਆਗੂ ਸੂਦ ਵਲੋਂ ਭਾਜਪਾ ਉਮੀਦਵਾਰ ਦੇ ਚੋਣ ਦਫ਼ਤਰ ਦਾ ਉਦਘਾਟਨ

ਦੋਰਾਹਾ, 17 ਜੂਨ (ਜਸਵੀਰ ਝੱਜ)-ਦੋਰਾਹਾ ਦੇ ਵਾਰਡ ਨੰਬਰ 4 ਦੀ ਚੋਣ ਲਈ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਰਾਜਿਤਾ ਖੰਨਾ ਪਤਨੀ ਨਵੀਨ ਖੰਨਾ ਯੁਵਾ ਭਾਜਪਾ ਆਗੂ ਦੇ ਦਫ਼ਤਰ ਦਾ ਉਦਘਾਟਨ ਹਲਕਾ ਇੰਚਾਰਜ ਈਸ਼ਰ ਸਿੰਘ ਮਿਹਰਬਾਨ, ਜ਼ਿਲ੍ਹਾ ਪ੍ਰਧਾਨ ਅਜੈ ਸੂਦ, ਜ਼ਿਲ੍ਹਾ ...

ਪੂਰੀ ਖ਼ਬਰ »

ਸੰਤ ਕਰਮ ਸਿੰਘ ਦੀ ਬਰਸੀ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ

ਰਾੜਾ ਸਾਹਿਬ, 17 ਜੂਨ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਭੀਖੀ ਖੱਟੜਾ ਦੇ ਗੁਰਦੁਆਰਾ ਕਿਸ਼ਨਪੁਰਾ ਸਿੱਧਸਰ ਦੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਕਰਮ ਸਿੰਘ ਦੀ 20ਵੀਂ ਬਰਸੀ ਨੂੰ ਸਮਰਪਿਤ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਤਨਾਮ ਸਿੰਘ ਦੀ ਰਹਿਨੁਮਾਈ ਹੇਠ ਤਿੰਨ ...

ਪੂਰੀ ਖ਼ਬਰ »

ਜੀ. ਟੀ. ਰੋਡ 'ਤੇ ਸਥਿਤ ਇਕ ਪੈਟਰੋਲ ਪੰਪ ਦੇ ਡੀਜ਼ਲ ਦੀ ਗੁਣਵੱਤਾ ਸਬੰਧੀ ਦੋਸ਼

ਖੰਨਾ/ਬੀਜਾ, 17 ਜੂਨ (ਅਜੀਤ ਬਿਊਰੋ)-ਜੀ. ਟੀ. ਰੋਡ 'ਤੇ ਸਥਿਤ ਇਕ ਪੈਟਰੋਲ ਪੰਪ 'ਤੇ ਡੀਜ਼ਲ ਦੀ ਗੁਣਵੱਤਾ ਨੂੰ ਲੈ ਕੇ ਹੰਗਾਮਾ ਹੋ ਗਿਆ | ਇਸ ਮਾਮਲੇ ਦੀ ਵੀਡੀਓ ਸਰਵਜਨਕ ਹੋਈ ਹੈ | ਬੀਜਾ ਦੇ ਇਕ ਕਿਸਾਨ ਨੇ ਦੋਸ਼ ਲਾਇਆ ਕਿ ਡੀਜ਼ਲ ਵਿਚ ਮਿਲਾਵਟ ਹੋਣ ਦਾ ਸ਼ੱਕ ਪੈਣ ਤੇ ਉਹ ...

ਪੂਰੀ ਖ਼ਬਰ »

ਪਿੰਡ ਗੋਸਲ ਵਿਖੇ 15 ਪਰਿਵਾਰ ਕਾਂਗਰਸ ਵਿਚ ਸ਼ਾਮਿਲ

ਮਲੌਦ, 17 ਜੂਨ (ਦਿਲਬਾਗ ਸਿੰਘ ਚਾਪੜਾ)-ਪਿੰਡ ਗੋਸਲ ਵਿਖੇ ਕਾਂਗਰਸੀ ਆਗੂ ਇੰਦਰਜੀਤ ਸਿੰਘ ਲਾਡੀ ਦੀ ਪ੍ਰੇਰਣਾਂ ਸਦਕਾ 15 ਪਰਿਵਾਰ ਲੋਕ ਇਨਸਾਫ਼ ਪਾਰਟੀ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਅਗਵਾਈ ਵਿਚ ਕਾਂਗਰਸ ...

ਪੂਰੀ ਖ਼ਬਰ »

ਪਲਸ ਪੋਲੀਓ ਰਾਉਂਡ ਅਧੀਨ ਦੋ ਹਜ਼ਾਰ ਬੱਚਿਆ ਤੱਕ ਪਹੁੰਚਣ ਦਾ ਟੀਚਾ

ਮਲੌਦ, 17 ਜੂਨ (ਦਿਲਬਾਗ ਸਿੰਘ ਚਾਪੜਾ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੇ ਪਲਸ ਪੋਲੀਓ ਰਾਉਂਡ ਤਹਿਤ ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 16 ਜੂਨ ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੰੂਦਾਂ ਪਿਲਾਈਆਂ ਜਾ ਰਹੀਆਂ ਹਨ | ...

ਪੂਰੀ ਖ਼ਬਰ »

ਨਸ਼ਿਆਂ ਨੂੰ ਰੋਕਣ ਲਈ ਡੀ. ਐੱਸ. ਪੀ. ਰਾਏ, ਇੰਸ. ਗੁਰਮੇਲ ਵਲੋਂ ਕੈਮਿਸਟਾਂ ਨਾਲ ਮੀਟਿੰਗ

ਖੰਨਾ, 17 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਪੁਲਿਸ ਵਲੋਂ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਦੀਆਂ ਹਦਾਇਤਾਂ ਤੇ ਡੀ. ਐੱਸ. ਪੀ . ਖੰਨਾ ਦੀਪਕ ਰਾਏ ਨੇ ਕੈਮਿਸਟ ਐਸੋਸੀਏਸ਼ਨ ਖੰਨਾ ਨਾਲ ਨਸ਼ਿਆਂ ਿਖ਼ਲਾਫ਼ ਜਾਗਰੂਕਤਾ ਪੈਦਾ ਕਰਨ ...

ਪੂਰੀ ਖ਼ਬਰ »

ਹੈਵਨਲੀ ਪੈਲੇਸ ਦੋਰਾਹਾ 'ਚ ਪਿਤਾ ਦਿਵਸ ਮਨਾਇਆ

ਦੋਰਾਹਾ, 17 ਜੂਨ (ਜੋਗਿੰਦਰ ਸਿੰਘ ਓਬਰਾਏ)-ਇੱਥੋਂ ਦੇ ਡ੍ਰੀਮ ਐਾਡ ਬਿਊਟੀ ਚੈਰੀਟੇਬਲ ਟਰੱਸਟ ਵੱਲੋਂ ਚਲਾਏ ਜਾ ਰਹੇ ਹੈਵਨਲੀ ਪੈਲੇਸ ਵਿਖੇ ਕੌਮੀ ਪਿਤਾ ਦਿਵਸ ਮਨਾਇਆ ਗਿਆ | ਟਰੱਸਟ ਦੇ ਅਹੁਦੇਦਾਰ ਨੀਰੂ ਸ਼ੀਤਲ, ਅਨਿਲ ਸਿੰਘਾਨੀਆ, ਰਾਜੇਸ਼ ਨਰੂਲਾ, ਵਿਸ਼ਵਇੰਦਰ ਮਹਿਤਾ ...

ਪੂਰੀ ਖ਼ਬਰ »

ਪ੍ਰਦੂਸ਼ਣ ਨੂੰ ਰੋਕਣ ਲਈ ਮਿੱਲਾਂ ਵਾਲਿਆਂ ਨੂੰ ਦਿੱਤੇ ਮੰਗ ਪੱਤਰ

ਕੁਹਾੜਾ, 17 ਜੂਨ (ਤੇਲੂ ਰਾਮ ਕੁਹਾੜਾ)-ਪਿੰਡ ਛੰਦੜਾਂ ਅਤੇ ਆਲੇ ਦੁਆਲੇ ਦੇ ਕੁੱਝ ਪਿੰਡਾਂ ਦੇ ਲੋਕਾਂ ਨੇ ਆਪਣੇ ਪਿੰਡਾਂ ਦੇ ਆਲੇ ਦੁਆਲੇ ਚੱਲਦੀਆਂ ਕੁੱਝ ਫ਼ੈਕਟਰੀਆਂ ਵਲੋਂ ਹਰ ਕਿਸਮ ਦਾ ਪ੍ਰਦੂਸ਼ਣ ਫੈਲਾਏ ਜਾਣ 'ਤੇ ਰੋਸ ਦਾ ਪ੍ਰਗਟਾਵਾ ਕਰਨ ਲਈ ਲੁਧਿਆਣਾ-ਚੰਡੀਗੜ੍ਹ ...

ਪੂਰੀ ਖ਼ਬਰ »

ਬੀਜਾ ਇਲਾਕੇ ਦੇ ਪਿੰਡਾਂ ਵਿਚ ਸ਼ਾਮੀ ਪਏ ਮੀਂਹ ਨੇ ਮੌਸਮ ਨੂੰ ਸੁਹਾਵਣਾ ਬਣਾਇਆ

ਬੀਜਾ, 17 ਜੂਨ (ਕਸ਼ਮੀਰਾ ਸਿੰਘ ਬਗ਼ਲੀ, ਅਵਤਾਰ ਸਿੰਘ ਜੰਟੀ ਮਾਨ)-ਪਿਛਲੇ ਕਈ ਦਿਨਾਂ ਤੋਂ ਗਰਮੀ ਦੇ ਕਹਿਰ ਤੋਂ ਲੋਕ ਬਹੁਤ ਹੀ ਔਖੇ ਸਨ | ਦੂਸਰੇ ਪਾਸੇ ਪਿੰਡਾਂ ਵਿਚ ਬਿਜਲੀ ਦੇ ਕੱਟਾਂ ਨੇ ਵੀ ਲੋਕਾਂ ਦਾ ਜੀਣਾ ਦੁੱਭਰ ਹੋਇਆ ਪਿਆ ਸੀ | ਅੱਜ ਸ਼ਾਮੀ 6 ਵੱਜੇ ਦੇ ਕਰੀਬ ਬੀਜਾ ...

ਪੂਰੀ ਖ਼ਬਰ »

ਲੋਕਾਂ ਦੀ ਸਹੂਲਤ ਲਈ ਮਾਛੀਵਾੜਾ ਵਿਖੇ ਟਰੈਫ਼ਿਕ ਪੋਸਟ ਸਥਾਪਿਤ

ਮਾਛੀਵਾੜਾ ਸਾਹਿਬ, 17 ਜੂਨ (ਸੁਖਵੰਤ ਸਿੰਘ ਗਿੱਲ)-ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਦੇ ਨਿਰਦੇਸ਼ਾਂ 'ਤੇ ਟਰੈਫ਼ਿਕ ਸਮੱਸਿਆ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਉਣ ਲਈ ਮਾਛੀਵਾੜਾ ਦੇ ਗਨੀ ਖਾਂ ਨਬੀ ਖਾਂ ਗੇਟ ਨੇੜੇ ਟਰੈਫ਼ਿਕ ਚੈੱਕ ...

ਪੂਰੀ ਖ਼ਬਰ »

ਘਣਗਸ 'ਚ ਲੰਬੇ ਕੇਸ ਤੇ ਦਸਤਾਰ ਮੁਕਾਬਲੇ ਕੱਲ੍ਹ ਨੂੰ

ਰਾੜਾ ਸਾਹਿਬ, 17 ਜੂਨ (ਸਰਬਜੀਤ ਸਿੰਘ ਬੋਪਾਰਾਏ)-ਇੱਥੋਂ ਨੇੜਲੇ ਪਿੰਡ ਘਣਗਸ ਵਿਖੇ ਸੰਤ ਆਸ਼ਰਮ 'ਚ ਬਾਬਾ ਪਿ੍ਤਪਾਲ ਸਿੰਘ ਮਲੇਸ਼ੀਆ ਵਾਲਿਆ ਦੀ ਸਰਪ੍ਰਸਤੀ ਹੇਠ 19 ਜੂਨ ਨੂੰ ਲੰਬੇ ਕੇਸਾਂ ਦੇ ਅਤੇ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਸਵੇਰੇ 10 ਵਜੇ ਤੋਂ 12 ਵਜੇ ਤੱਕ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਕਾਲਜ ਹਲਵਾਰਾ ਨੂੰ ਬੀ. ਐੱਡ ਦੀਆਂ 100 ਸੀਟਾਂ ਦੀ ਹੋਰ ਮਾਨਤਾ ਮਿਲੀ

ਰਾਏਕੋਟ, 17 ਜੂਨ (ਬਲਵਿੰਦਰ ਸਿੰਘ ਲਿੱਤਰ)-ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਐਜੂਕੇਸ਼ਨ ਕੈਲਾਂ ਚੌਕ ਹਲਵਾਰਾ ਵਿਖੇ ਵਿੱਦਿਅਕ ਸੈਸ਼ਨ 2019-20 ਲਈ ਬੀ.ਐੱਡ ਦੀਆਂ 100 ਹੋਰ ਸੀਟਾਂ ਦੀ ਮਾਨਤਾ ਮਿਲਣ 'ਤੇ ਇਲਾਕੇ ਭਰ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿਚ ਖੁਸ਼ੀ ਦੀ ...

ਪੂਰੀ ਖ਼ਬਰ »

ਲੜਾਈ ਝਗੜੇ ਦੌਰਾਨ ਇਕ ਜ਼ਖ਼ਮੀ

ਖੰਨਾ, 17 ਜੂਨ (ਪੱਤਰ ਪ੍ਰੇਰਕ)-ਇਕ ਨਸ਼ਾ ਛਡਾਓ ਕੇਂਦਰ ਦੇ ਦੋ ਵਰਕਰਾਂ ਦੀ ਆਪਸੀ ਲੜਾਈ 'ਚ ਇਕ ਵਿਅਕਤੀ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖ਼ਲ ਜ਼ਖ਼ਮੀ ਸਕਿਉਰਿਟੀ ਗਾਰਡ ਗੁਰਦੀਪ ਸਿੰਘ ਨੇ ਆਪਣੇ ਸਾਥੀ ਮੁਲਾਜ਼ਮਾਂ 'ਤੇ ਕੁੱਟਮਾਰ ਕਰਨ ਦੇ ...

ਪੂਰੀ ਖ਼ਬਰ »

ਬੋਰਡ ਮੈਨੇਜਮੈਂਟ ਨਾਲ ਜਾਇੰਟ ਫੋਰਮ ਪੰਜਾਬ ਦੀ ਮੀਟਿੰਗ ਅੱਜ-ਖੰਨਾ

ਗੁਰਦਾਸਪੁਰ, 17 ਜੂਨ (ਆਰਿਫ਼)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿਚ ਵੱਖ ਵੱਖ ਜਥੇਬੰਦੀਆਂ ਦੇ ਆਧਾਰ 'ਤੇ ਬਣੇ ਪੀ.ਐਸ.ਈ.ਬੀ.ਇੰਪਲਾਈਜ਼ ਜਾਇੰਟ ਫੋਰਮ ਪੰਜਾਬ ਦੇ ਕਨਵੀਨਰ ਸ੍ਰੀ ਕੁਲਦੀਪ ਸਿੰਘ ਖੰਨਾ ਨੇ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਦੋਂ ਵੀ ਬਿਜਲੀ ...

ਪੂਰੀ ਖ਼ਬਰ »

ਬੁਰਜ ਲਿੱਟਾਂ-ਹਲਵਾਰਾ ਸੜਕ ਦੇ ਨਹੀਂ ਜਾਗੇ ਭਾਗ

ਹਲਵਾਰਾ, 17 ਜੂਨ (ਭਗਵਾਨ ਢਿੱਲੋਂ)-ਬੁਰਜ ਲਿੱਟਾਂ-ਹਲਵਾਰਾ ਸੜਕ ਹੈ ਤਾਂ ਪੱਕੀ ਪਰ ਇਹ ਪੱਕੀ ਸੜਕ ਦਾ ਭੁਲੇਖਾ ਪਾਉਂਦੀ ਹੈ | ਥਾਂ-ਥਾਂ ਸੜਕ 'ਤੇ ਪਏ ਟੋਏ ਵਾਹਨ ਚਾਲਕਾਂ ਲਈ ਅਤੇ ਰਾਹਗੀਰਾਂ ਲਈ ਦੁਸ਼ਵਾਰੀਆਂ ਦਾ ਸਬੱਬ ਬਣਦੇ ਹਨ | ਥੋੜੀ ਜੇਹੀ ਬਰਸਾਤ ਤੋਂ ਬਾਅਦ ਜਦ ਪਾਣੀ ...

ਪੂਰੀ ਖ਼ਬਰ »

ਨਵੀਂ ਅਨਾਜ ਮੰਡੀ ਜਗਰਾਉਂ ਵਿਖੇ ਅਵਾਰਾ ਜਾਨਵਰਾਂ ਦਾ ਕਬਜ਼ਾ

ਜਗਰਾਉਂ, 17 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਅਵਾਰਾ ਜਾਨਵਰਾਂ ਦਾ ਕਬਜ਼ਾ ਹੋਣ ਕਾਰਨ ਨਵੀਂ ਅਨਾਜ ਮੰਡੀ ਜਗਰਾਉਂ ਕਿਸੇ ਪਸ਼ੂਸ਼ਾਲਾ ਦਾ ਭੁਲੇਖਾ ਪਾਉਂਦੀ ਹੈ | ਮੰਡੀ ਦਾ ਕੋਈ ਅਜਿਹਾ ਖੰੁਝਾ ਨਹੀਂ ਹੈ, ਜਿੱਥੇ ਝੁੰਡ ਬਣਾਈ ਬੈਠੇ ਇਹ ਜਾਨਵਰ ਨਾ ਦਿੱਸਦੇ ਹੋਣ | ...

ਪੂਰੀ ਖ਼ਬਰ »

2 ਕਰੋੜ 41 ਲੱਖ ਦੀ ਲਾਗਤ ਨਾਲ ਸੜਕ 18 ਫੁੱਟ ਚੌੜੀ ਕਰਨ ਦਾ ਉਦਘਾਟਨ

ਭੂੰਦੜੀ, 17 ਜੂਨ (ਕੁਲਦੀਪ ਸਿੰਘ ਮਾਨ)-ਪੰਜਾਬ ਸਰਕਾਰ ਵੱਲੋਂ ਸੂਬੇ ਦੀ ਬਿਹਤਰੀ ਲਈ ਵਿਸ਼ੇਸ਼ ਕਾਰਜ ਕੀਤੇ ਜਾ ਰਹੇ, ਸਮੂਹ ਹਲਕਿਆਂ ਅੰਦਰ ਪਿੰਡਾਂ ਦੀ ਨੁਹਾਰ ਬਦਲਣ ਲਈ ਵੱਡੀ ਰਾਸ਼ੀ ਵਿਚ ਗ੍ਰਾਂਟਾਂ ਵੰਡੀਆਂ ਜਾ ਰਹੀਆਂ ਹਨ | ਇਹ ਵਿਚਾਰ ਹਲਕਾ ਦਾਖਾ ਦੇ ਇੰਚਾਰਜ ਮੇਜਰ ...

ਪੂਰੀ ਖ਼ਬਰ »

ਪਿੰਡ ਛੱਜਾਵਾਲ 'ਚ ਨਸ਼ਿਆਂ ਿਖ਼ਲਾਫ਼ ਸੈਮੀਨਾਰ ਕਰਵਾਇਆ

ਜਗਰਾਉਂ, 17 ਜੂਨ (ਅਜੀਤ ਸਿੰਘ ਅਖਾੜਾ)-ਪੰਜਾਬ ਸਰਕਾਰ ਦੇ ਡੈਪੋ ਪ੍ਰੋਗਰਾਮ ਅਧੀਨ ਪਿੰਡ ਪਿੰਡ ਜਾ ਕੇ ਨਸ਼ਿਆਂ ਿਖ਼ਲਾਫ਼ ਸੈਮੀਨਾਰ ਕਰਵਾਏ ਜਾਣ ਦੀ ਲੜੀ ਤਹਿਤ ਪੁਲਿਸ ਥਾਣਾ ਸਦਰ ਜਗਰਾਉਂ ਵੱਲੋਂ ਪਿੰਡ ਛੱਜਾਵਾਲ ਦੀ ਸੱਥ 'ਚ ਨਸ਼ਿਆਂ ਿਖ਼ਲਾਫ਼ ਸੈਮੀਨਾਰ ...

ਪੂਰੀ ਖ਼ਬਰ »

ਪਿੰਡ ਨੂਰਪੁਰਾ ਦੇ ਡੇਰਾ ਬਾਬਾ ਦਿਲਬਰ ਨਾਥ ਦੇ ਦੀਵਾਨ ਹਾਲ ਦੇ ਲੈਂਟਰ ਪਾਏ

ਰਾਏਕੋਟ, 17 ਜੂਨ (ਬਲਵਿੰਦਰ ਸਿੰਘ ਲਿੱਤਰ)-ਪਿੰਡ ਨੂਰਪੁਰਾ ਦੇ ਡੇਰਾ ਬਾਬਾ ਦਿਲਬਰ ਨਾਥ ਦੇ ਦੀਵਾਨ ਹਾਲ ਦੀ ਕਾਰ ਸੇਵਾ ਵਿਦੇਸ਼ਾਂ ਵਿਚ ਵੱਸਦੇ ਐੱਨ.ਆਰ.ਆਈ. ਵੀਰਾਂ, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਬਾਬਾ ਜਗਨ ਨਾਥ ਦੀ ਦੇਖ-ਰੇਖ ...

ਪੂਰੀ ਖ਼ਬਰ »

ਪਿੰਡ ਰਾਜਗੜ੍ਹ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ

ਰਾਏਕੋਟ, 17 ਜੂਨ (ਬਲਵਿੰਦਰ ਸਿੰਘ ਲਿੱਤਰ)-ਪਿੰਡ ਰਾਜਗੜ੍ਹ ਵਿਖੇ ਸਤਿਗੁਰੂ ਭਗਤ ਰਵਿਦਾਸ ਜੀ ਸਪੋਰਟਸ ਕਲੱਬ ਵਲੋਂ ਸ਼ਹੀਦੀ ਦਿਹਾੜੇ ਅਤੇ ਪੂਰਨਮਾਸ਼ੀ ਦੇ ਦਿਹਾੜੇ ਨੂੰ ਸਮਰਪਿਤ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ | ਜਿਸ ਦੌਰਾਨ ਸੇਵਾਦਾਰਾਂ ਨੇ ਆਉਂਦੀਆਂ ...

ਪੂਰੀ ਖ਼ਬਰ »

ਪਿੰਡ ਦੇਹੜਕਾ ਸਰਕਾਰੀ ਪ੍ਰਾਇਮਰੀ ਸਕੂਲ ਦੀ ਵਿਦਿਆਰਥਣ ਨਵੋਦਿਆ ਲਈ ਚੁਣੀ

ਹਠੂਰ, 17 ਜੂਨ (ਜਸਵਿੰਦਰ ਸਿੰਘ ਛਿੰਦਾ)-ਪਿੰਡ ਦੇਹੜਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਨੰਨ੍ਹੀ ਬੱਚੀ ਜਸਪ੍ਰੀਤ ਕੌਰ, ਪੁੱਤਰੀ ਜਗਦੇਵ ਸਿੰਘ ਖਹਿਰਾ ਨੂੰ ਜਵਾਹਰ ਨਵੋਦਿਆ ਸਕੂਲ ਲਈ ਚੁਣੇ ਜਾਣ 'ਤੇ ਅੱਜ ਗੁਰਦੁਆਰਾ ਬਾਬਾ ਮੱਘਰ ਸਿੰਘ ਵਿਖੇ ਸਮੂਹ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਭੈਣੀ ਦਰੇੜਾ ਨੂੰ ਐੱਨ. ਆਰ. ਆਈ. ਪਰਿਵਾਰ ਵਲੋਂ 'ਫਾਦਰ-ਡੇ' 'ਤੇ ਜਨਰੇਟਰ ਦਾਨ

ਰਾਏਕੋਟ, 17 ਜੂਨ (ਬਲਵਿੰਦਰ ਸਿੰਘ ਲਿੱਤਰ)-ਪਿੰਡ ਭੈਣੀ ਦਰੇੜਾ ਦੇ ਗੁਰਦੁਆਰਾ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹੀ ਛੇਵੀਂ ਵਿਖੇ ਐੱਨ.ਆਰ.ਆਈ. ਪਰਿਵਾਰ ਵਲੋਂ ਜਨਰੇਟਰ ਦਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਬਹਾਦਰ ਸਿੰਘ ਨੇ ਦੱਸਿਆ ਕਿ ਸਾਬਕਾ ਸਰਪੰਚ ਸਵ: ਬਖਤੌਰ ਸਿੰਘ ...

ਪੂਰੀ ਖ਼ਬਰ »

ਸ: ਸੋਭਾ ਸਿੰਘ ਪਬਲਿਕ ਸਕੂਲ ਰਾਏਕੋਟ ਵਿਖੇ ਸਮਰ ਕੈਂਪ 'ਮਸਤੀ ਦੀ ਪਾਠਸ਼ਾਲਾ' ਦੇ ਅਖ਼ੀਰਲੇ ਦਿਨ ਬੱਚੇ ਸਨਮਾਨਿਤ

ਰਾਏਕੋਟ, 17 ਜੂਨ (ਬਲਵਿੰਦਰ ਸਿੰਘ ਲਿੱਤਰ)-ਸ: ਸੋਭਾ ਸਿੰਘ ਪਬਲਿਕ ਸਕੂਲ ਰਾਏਕੋਟ ਵਿਖੇ ਚੱਲ ਰਹੇ ਸਮਰ ਕੈਂਪ 'ਮਸਤੀ ਦੀ ਪਾਠਸ਼ਾਲਾ' ਦੇ ਆਖਰੀ ਦਿਨ ਬੱਚਿਆਂ ਨੇ ਖੂਬ ਆਨੰਦ ਮਾਣਿਆਂ | ਇਸ ਕੈਂਪ ਵਿਚ ਬੱਚਿਆਂ ਨੂੰ ਭੰਗੜਾ, ਕੱਥਕ, ਜੈਂਝ ਮਸਾਲਾ ਭੰਗੜਾ, ਜੁੰਬਾ, ਐਰੋਬਿਕਸ, ...

ਪੂਰੀ ਖ਼ਬਰ »

ਸੰਤ ਚੱਕ ਪੱਖੀ ਵਾਲਿਆਂ ਦੀ ਸੰਗਤ ਵੱਲੋਂ ਬੱਦੋਵਾਲ ਨੇੜੇ ਦੁੱਧ ਦੀ ਛਬੀਲ

ਮੁੱਲਾਂਪੁਰ-ਦਾਖਾ, 17 ਜੂਨ (ਨਿਰਮਲ ਸਿੰਘ ਧਾਲੀਵਾਲ)-ਸੰਤ ਰੇਸ਼ਮ ਸਿੰਘ ਜੀ ਚੱਕ ਪੱਖੀ ਵਾਲਿਆਂ ਦੇ ਸਥਾਨ ਬੱਦੋਵਾਲ (ਲੁਧਿ:) ਦੀ ਸੰਗਤ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਆਈ.ਟੀ.ਬੀ.ਪੀ ਬੱਦੋਵਾਲ ਨਜ਼ਦੀਕ ਨੈਸ਼ਨਲ ਹਾਈਵੇ 'ਤੇ ਠੰਢੇ-ਮਿੱਠੇ ...

ਪੂਰੀ ਖ਼ਬਰ »

ਪਿੰਡ ਸਵੱਦੀ ਕਲਾਂ ਵਿਖੇ ਤਾਸ਼ਸ਼ੀਪ ਮੁਕਾਬਲੇ ਕਰਵਾਏ

ਚੌਾਕੀਮਾਨ, 17 ਜੂਨ (ਤੇਜਿੰਦਰ ਸਿੰਘ ਚੱਢਾ)-ਪਿੰਡ ਸਵੱਦੀ ਕਲਾਂ ਵਿਖੇ ਗੁਲਜਾਰ ਸਿੰਘ ਫੌਜੀ ਵੱਲੋਂ ਤਾਸ਼ ਸ਼ੀਪ ਕਮੇਟੀ ਦੇ ਸਹਿਯੋਗ ਨਾਲ ਤਾਸ਼ ਮੁਕਾਬਲੇ ਕਰਵਾਏ ਗਏ | ਜਿਸ ਵਿਚ 55 ਟੀਮਾਂ ਨੇ ਭਾਗ ਲਿਆ | ਇਸ ਮੌਕੇ ਪ੍ਰਬੰਧਕੀ ਕਮੇਟੀ ਨੇ ਦੱਸਿਆ ਕਿ ਹਰਮਿੰਦਰਪਾਲ ਸਿੰਘ ...

ਪੂਰੀ ਖ਼ਬਰ »

ਸਿਵਲ ਹਸਪਤਾਲ ਬਣਦਾ ਜਾ ਰਿਹੈ ਆਵਾਰਾ ਜਾਨਵਰਾਂ ਦੀ ਰਹਿਣਗਾਹ

ਸਮਰਾਲਾ, 17 ਜੂਨ (ਬਲਜੀਤ ਸਿੰਘ ਬਘੌਰ)-ਸਮਰਾਲਾ ਦਾ ਸਿਵਲ ਹਸਪਤਾਲ ਆਵਾਰਾ ਜਾਨਵਰਾਂ ਦੀ ਰਹਿਣਗਾਹ ਬਣਦਾ ਜਾ ਰਿਹਾ ਹੈ | ਇਸ ਦੀ ਚਾਰਦੀਵਾਰੀ ਅੰਦਰ ਆਵਾਰਾ ਪਸ਼ੂ ਘੋੜੇ, ਡੰਗਰ, ਕੁੱਤੇ ਤੇ ਬਾਂਦਰ ਆਮ ਹੀ ਦੇਖੇ ਜਾ ਸਕਦੇ ਹਨ, ਜਿਸ ਕਾਰਨ ਇਹ ਮਾਮਲਾ ਸੁਰਖ਼ੀਆਂ ਵਿਚ ਹੈ | ...

ਪੂਰੀ ਖ਼ਬਰ »

ਪਿੰਡ ਸੇਹ ਵਿਖੇ ਦਸਤਾਰ ਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ

ਸਮਰਾਲਾ, 17 ਜੂਨ (ਬਲਜੀਤ ਸਿੰਘ ਬਘੌਰ)-ਨੇੜਲੇ ਪਿੰਡ ਵਿਖੇ ਗਿਆਨੀ ਦਿੱਤ ਸਿੰਘ ਗੁਰਮਤਿ ਪ੍ਰਚਾਰ ਸਭਾ ਸਮਰਾਲਾ ਵਲੋਂ ਸਮੂਹ ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਭਗਤ ਰਵਿਦਾਸ ਵਿਖੇ ਗੁਰਮਤਿ ਸਮਾਗਮ ਅਤੇ ਦਸਤਾਰ ਤੇ ਰੁਮਾਲਾ ਸਜਾਉਣ ਦੇ ...

ਪੂਰੀ ਖ਼ਬਰ »

ਬੱਚਿਆਂ ਨੰੂ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਸਿਲਸਿਲਾ ਜਾਰੀ

ਸਾਹਨੇਵਾਲ, 17 ਜੂਨ (ਹਰਜੀਤ ਸਿੰਘ ਢਿੱਲੋਂ)-ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਸਾਹਨੇਵਾਲ ਡਾ. ਜੇ. ਪੀ. ਸਿੰਘ, ਦੀ ਅਗਵਾਈ ਵਿਚ ਕੱਲ੍ਹ ਤੋਂ ਸ਼ੁਰੂ ਹੋਏ ਮਾਈਗ੍ਰੇਟਰੀ ਪਲਸ ਪੋਲੀਓ ਰਾਉਂਡ ਅਧੀਨ 0 ਤੋਂ 5 ਸਾਲ ਦੇ ਬੱਚਿਆਂ ...

ਪੂਰੀ ਖ਼ਬਰ »

ਦੋਰਾਹਾ 'ਚ ਚੱਲ ਰਿਹਾ 8 ਰੋਜ਼ਾ ਦਸਤਾਰ/ਦੁਮਾਲਾ ਸਿਖਲਾਈ ਕੈਂਪ ਸਮਾਪਤ

ਦੋਰਾਹਾ, 17 ਜੂਨ (ਜੋਗਿੰਦਰ ਸਿੰਘ ਓਬਰਾਏ)-ਇੱਥੋਂ ਦੀ ਦੋਰਾਹਾ ਦਸਤਾਰ ਅਕੈਡਮੀ ਦੇ ਟਰਬਨ ਕੋਚ ਗੁਰਪ੍ਰੀਤ ਸਿੰਘ ਵੱਲੋਂ ਮੁਫ਼ਤ 8 ਰੋਜ਼ਾ ਗੁਰਮਤਿ ਕੈਂਪ ਅਤੇ ਦਸਤਾਰ/ਦੁਮਾਲਾ ਸਿਖਲਾਈ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਗੁਰਦੁਆਰਾ ਕਲਗ਼ੀਧਰ ਸਾਹਿਬ ਦੇ ਸਹਿਯੋਗੀ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਮੈਡੀਕਲ ਦਾਖ਼ਲਿਆਂ ਸਬੰਧੀ ਨੋਟੀਫ਼ਿਕੇਸ਼ਨ ਵਾਪਸ ਲੈਣ ਦੀ ਮੰਗ

ਦੋਰਾਹਾ, 17 ਜੂਨ (ਜੋਗਿੰਦਰ ਸਿੰਘ ਓਬਰਾਏ)-ਅੱਜ ਇੱਥੇ ਯੂਥ ਅਕਾਲੀ ਦਲ ਦੇ ਆਗੂਆਂ ਦੀ ਭਰਵੀਂ ਇਕੱਤਰਤਾ ਸ਼੍ਰੋਮਣੀ ਅਕਾਲੀ ਦਲ ਮਾਲਵਾ ਜ਼ੋਨ ਦੇ ਸੀਨੀਅਰ ਮੀਤ ਭਗਵੰਤ ਸਿੰਘ ਮੱਲ੍ਹੀ ਦੀ ਪ੍ਰਧਾਨਗੀ ਹੇਠਾਂ ਹੋਈ | ਜਿਸ ਵਿਚ ਬੋਲਦਿਆਂ ਮੱਲ੍ਹੀ ਨੇ ਕਿਹਾ ਕਿ ਕਾਂਗਰਸ ...

ਪੂਰੀ ਖ਼ਬਰ »

ਗੁਰਮਤਿ ਪ੍ਰਚਾਰ ਕੇਂਦਰ ਵੱਲੋਂ ਲਤਾਲਾ ਵਿਖੇ ਗੁਰਮਤਿ ਸਮਾਗਮ ਕਰਵਾਇਆ

ਅਹਿਮਦਗੜ੍ਹ, 17 ਜੂਨ (ਪੁਰੀ)-ਗੁਰਮਤਿ ਪ੍ਰਚਾਰ ਕੇਂਦਰ ਲਤਾਲਾ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਸਹਿਯੋਗ ਨਾਲ ਸ਼ਹੀਦਾਂ ਦੇ ਸਿਰਤਾਜ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਵਿਖੇ ਇਕ ਰੋਜਾ ...

ਪੂਰੀ ਖ਼ਬਰ »

ਦਿੱਲੀ ਪੁਲਿਸ ਦੀ ਘਿਨਾਉਣੀ ਹਰਕਤ ਦਾ ਕਾਂਗਰਸੀਆਂ ਵਲੋਂ ਵਿਰੋਧ

ਮਲੌਦ, 17 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਦਿੱਲੀ ਪੁਲਿਸ ਵਲੋਂ ਗਰੀਬ ਸਿੱਖ ਦੀ ਕੀਤੀ ਮਾਰਕੁਟਾਈ ਸਬੰਧੀ ਬੋਲਦਿਆਂ ਹਲਕਾ ਪਾਇਲ ਦੇ ਕਾਂਗਰਸੀ ਆਗੂਆਂ ਚੇਅਰਮੈਨ ਰਾਜਿੰਦਰ ਸਿੰਘ ਕਾਕਾ ਰੋੜੀਆਂ, ਪ੍ਰਧਾਨ ਜੱਟ ਮਹਾਂ ਸਭਾ ਗੁਰਦੀਪ ਸਿੰਘ ਜ਼ੁਲਮਗੜ, ਬਲਾਕ ਮਲੌਦ ...

ਪੂਰੀ ਖ਼ਬਰ »

ਆਟੋ ਪਲਟ ਜਾਣ ਕਾਰਨ ਔਰਤ ਜ਼ਖ਼ਮੀ

ਖੰਨਾ, 17 ਜੂਨ (ਮਨਜੀਤ ਸਿੰਘ ਧੀਮਾਨ)-ਅੱਜ ਸ਼ਾਮ ਆਟੋ ਪਲਟ ਜਾਣ ਕਾਰਨ ਆਟੋ ਸਵਾਰੀਆਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਖੰਨਾ ਵਿਖੇ ਦਾਖ਼ਲ ਮੰਜੂ ਦੇਵੀ ਪਤਨੀ ਤਾਰਾ ਗੁਲਾਬ ਵਾਸੀ ਅਮਲੋਹ ਰੋਡ ਖੰਨਾ ਨੇ ਦੱਸਿਆ ਕਿ ਮੈਂ ਗੁਲਜ਼ਾਰ ਕਾਲਜ ਕੋਲੋਂ ਆਟੋ ਵਿਚ ...

ਪੂਰੀ ਖ਼ਬਰ »

ਝੋਨਾ ਲਾਉਣ ਲਈ ਅੱਜ ਤੱਕ ਕਿਸਾਨਾਂ ਨੂੰ ਸੂਏ ਦਾ ਪਾਣੀ ਨਹੀਂ ਮਿਲਿਆ

ਮਲੌਦ, 17 ਜੂਨ (ਦਿਲਬਾਗ ਸਿੰਘ ਚਾਪੜਾ)-ਪਿੰਡ ਉੱਚੀ ਦੌਦ ਦੇ ਕਿਸਾਨ ਸਾਬਕਾ ਸਰਪੰਚ ਕੁਲਦੀਪ ਸਿੰਘ, ਨੰਬਰਦਾਰ ਹਰਚੰਦ ਸਿੰਘ ਕੂਹਲੀ ਖ਼ੁਰਦ, ਮਨਜੀਤ ਸਿੰਘ ਸ਼ੀਹਾਂ ਦੌਦ, ਮੁਖ਼ਤਿਆਰ ਸਿੰਘ ਅਤੇ ਸੁਖਬੀਰ ਸਿੰਘ ਨੇ ਦੱਸਿਆ ਕਿ ਰਾੜਾ ਸਾਹਿਬ ਤੋਂ ਬੇਰਕਲਾਂ, ਚੋਮੋਂ, ...

ਪੂਰੀ ਖ਼ਬਰ »

ਵਣ ਵਿਭਾਗ ਦੇ ਅਧਿਕਾਰੀਆਂ ਦੀ ਬੇਧਿਆਨੀ ਬਣੀ ਲੋਕਾਂ ਲਈ ਮੁਸੀਬਤ

ਬੀਜਾ, 17 ਜੂਨ (ਅਵਤਾਰ ਸਿੰਘ ਜੰਟੀ ਮਾਨ)-ਕਸਬਾ ਬੀਜਾ ਤੋਂ ਸਮਰਾਲਾ ਨੂੰ ਜਾਣ ਵਾਲੀ ਸੜਕ ਪਹਿਲਾਂ ਹੀ ਤਰਸਯੋਗ ਹਾਲਤ ਦੇ ਕਾਰਨ ਰਾਹਗੀਰਾਂ ਦੇ ਲੰਘਣ ਯੋਗ ਨਹੀ ਹੈ, ਪਰ ਪਿਛਲੇ ਹਫ਼ਤੇ ਆਈ ਤੇਜ਼ ਹਨੇਰੀ ਕਾਰਨ ਲੋਕਾਂ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ | ਪਿੰਡ ਬਗ਼ਲੀ, ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX