ਤਾਜਾ ਖ਼ਬਰਾਂ


ਨਵੀ ਦਿੱਲੀ : 'ਆਪ' ਦੇ ਸੀਨੀਅਰ ਆਗੂ ਤੇ ਦਿੱਲੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੂੰ ਪਾਰਟੀ ਵਿੱਚੋਂ ਕੀਤਾ ਬਰਖਾਸਤ
. . .  about 2 hours ago
ਰਾਜਪੁਰਾ (ਪਟਿਆਲਾ) 'ਚ 16 ਕੋਰੋਨਾ ਪਾਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ
. . .  about 2 hours ago
ਰਾਜਪੁਰਾ, 12 ਅਗਸਤ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ 16 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ ।ਰਾਜਪੁਰਾ ਵਿਚ ਬੀਤੇ ਕਈ ਦਿਨਾਂ ਤੋਂ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਕਹਿਰ ਜਾਰੀ ਹੈ ਅਤੇ ਇਹ ਚੇਨ ਟੁੱਟਣ ਦਾ ਨਾਮ ਨਹੀਂ ਲੈ ਰਹੀ ।ਇਸ ਸੰਬੰਧੀ ਜਾਣਕਾਰੀ...
ਨਵਤੇਜ ਚੀਮਾ ਨੇ ਵਿਦਿਆਰਥੀਆਂ ਨੂੰ ਵੰਡੇ ਸਮਾਰਟ ਫ਼ੋਨ
. . .  about 2 hours ago
ਸੁਲਤਾਨ ਪੁਰ ਲੋਧੀ, 12 ਅਗਸਤ (ਲਾਡੀ,ਹੈਪੀ,ਥਿੰਦ) - ਪੰਜਾਬ ਸਰਕਾਰ ਕੁਨੈੱਕਟ ਸਕੀਮ ਤਹਿਤ ਕੌਮਾਂਤਰੀ ਯੁਵਕ ਦਿਵਸ ਮੌਕੇ ਪਵਿੱਤਰ ਸ਼ਹਿਰ ਸੁਲਤਾਨ ਪੁਰ ਲੋਧੀ ਦੀ ਮਾਰਕੀਟ ਕਮੇਟੀ ਵਿਖੇ ਮੌਜੂਦਾ ਕੋਵਿਡ ਸੰਕਟ ਦੇ ਦੌਰ ਚ ਆਨਲਾਈਨ ਸਿੱਖਿਆ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ...
ਕੋਰੋਨਾ ਦੇ ਕੇਸ ਆਉਣ ਕਾਰਨ ਨਹਿਰੀ ਕੰਪਲੈਕਸ ਦੇ ਸਾਰੇ ਦਫ਼ਤਰ 14 ਤੱਕ ਕੀਤੇ ਬੰਦ
. . .  about 2 hours ago
ਅੰਮ੍ਰਿਤਸਰ, 12 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਸਥਾਨਕ ਨਹਿਰੀ ਕੰਪਲੈਕਸ ਵਿਚ ਕੰਮ ਕਰਦੇ ਤਿੰਨ ਅਧਿਕਾਰੀਆਂ ਦੀਆਂ ਕੋਵਿਡ-19 ਟੈਸਟ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਨਹਿਰੀ ਕੰਪਲੈਕਸ ਵਿਚ ਪੈਂਦੇ ਸਾਰੇ ਦਫ਼ਤਰਾਂ ਨੂੰ 14 ਅਗਸਤ...
ਕਿਰਪਾਲ ਸਿੰਘ ਢਿੱਲੋਂ ਚੁਣੇ ਗਏ ਐਗਰੀਕਲਚਰ ਆਫ਼ੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ
. . .  about 3 hours ago
ਅੰਮ੍ਰਿਤਸਰ, 12 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) -ਸਥਾਨਕ ਸ਼ਹਿਰ ਦੇ ਵਾਸੀ ਅਤੇ ਉੱਘੇ ਖੇਤੀਬਾੜੀ ਮਾਹਿਰ ਡਾ. ਕਿਰਪਾਲ ਸਿੰਘ ਢਿੱਲੋਂ ਅੱਜ ਪੀ. ਏ. ਯੂ ਲੁਧਿਆਣਾ ਵਿਖੇ ਪੰਜਾਬ ਖੇਤੀਬਾੜੀ ਅਫ਼ਸਰ ਐਸੋਸੀਏਸ਼ਨ ਦੇ ਜਨਰਲ ਇਜਲਾਸ ਵਿਚ ਸਰਬਸੰਮਤੀ...
ਅਰੋੜਾ ਨੇ ਸਮਾਰਟ ਪੰਜਾਬ ਕੁਨੈਕਟ ਸਕੀਮ ਤਹਿਤ 15 ਵਿਦਿਆਰਥੀਆਂ ਨੂੰ ਸੌਂਪੇ ਸਮਾਰਟ ਫ਼ੋਨ
. . .  about 3 hours ago
ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)-ਪੰਜਾਬ ਸਮਾਰਟ ਕੁਨੈਕਟ ਸਕੀਮ ਤਹਿਤ ਅੱਜ ਇੱਥੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ 15 ਵਿਦਿਆਰਥੀਆਂ ਨੂੰ ਆਪਣੇ ਹੱਥੀਂ ਸਮਾਰਟ ਫ਼ੋਨ ਸੌਂਪੇ। ਉਨਾਂ ਕਿਹਾ ਕਿ ਇਹ...
ਫ਼ਾਜ਼ਿਲਕਾ ਜ਼ਿਲ੍ਹੇ 'ਚ 12ਵੀਂ ਜਮਾਤ ਦੇ 100 ਵਿਦਿਆਰਥੀਆਂ ਨੂੰ ਮਿਲੇ ਸਮਾਰਟ ਫ਼ੋਨ
. . .  1 minute ago
ਫ਼ਾਜ਼ਿਲਕਾ, 12 ਅਗਸਤ (ਪ੍ਰਦੀਪ ਕੁਮਾਰ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚ ਸ਼ੁਰੂ ਕੀਤੀ ਗਈ 'ਪੰਜਾਬ ਸਮਾਰਟ ਕਨੈੱਕਟ ਸਕੀਮ' ਦੇ ਤਹਿਤ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਵੀ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਵੰਡੇ ਗਏ। ਜਿਸ...
ਪੰਜਗਰਾਈਂ ਕਲਾਂ (ਫ਼ਰੀਦਕੋਟ) 'ਚ 19 ਸਾਲਾ ਨੌਜਵਾਨ ਕੋਰੋਨਾ ਪੀੜਤ
. . .  about 4 hours ago
ਪੰਜਗਰਾਈਂ ਕਲਾਂ, 12 ਅਗਸਤ (ਸੁਖਮੰਦਰ ਸਿੰਘ ਬਰਾੜ) - ਜ਼ਿਲ੍ਹਾ ਫ਼ਰੀਦਕੋਟ ਦੇ ਪੰਜਗਰਾਈਂ ਕਲਾਂ ਦੇ ਇੱਕ 19 ਸਾਲਾ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਪੀੜਤ ਨੌਜਵਾਨ ਗੌਰਵ ਕੁਮਾਰ ਕੁੱਝ ਦਿਨ...
ਪਠਾਨਕੋਟ 'ਚ 7 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 4 hours ago
ਪਠਾਨਕੋਟ, 12 ਅਗਸਤ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ 7 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਸਬੰਧੀ ਪੁਸ਼ਟੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ 6 ਵਿਅਕਤੀਆਂ ਦੀ ਐਂਟੀਜਨ ਟੈਸਟਿੰਗ ਵਿਚ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ ਇੱਕ...
4 ਔਰਤਾਂ ਸਮੇਤ ਨਵਾਂਸ਼ਹਿਰ 'ਚ ਆਏ 11 ਪਾਜੀਟਿਵ
. . .  about 4 hours ago
ਨਵਾਂਸ਼ਹਿਰ, 12 ਅਗਸਤ (ਗੁਰਬਖ਼ਸ਼ ਸਿੰਘ ਮਹੇ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚ ਅੱਜ ਫਿਰ 4 ਔਰਤਾਂ ਸਮੇਤ 11 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ...
ਲੋਹੀਆਂ (ਜਲੰਧਰ) 'ਚ 14 ਨਵੇਂ ਪਾਜ਼ੀਟਿਵ ਮਾਮਲਿਆਂ ਨਾਲ ਹੋਇਆ ਬਲਾਸਟ
. . .  about 4 hours ago
ਲੋਹੀਆਂ ਖ਼ਾਸ, 12 ਅਗਸਤ (ਗੁਰਪਾਲ ਸਿੰਘ ਸ਼ਤਾਬਗੜ) - ਬੀਤੇ ਦਿਨੀਂ ਆਏ 8 ਨਵੇਂ ਪਾਜ਼ੀਟਿਵ ਮਾਮਲਿਆਂ ਨੇ ਜ਼ਿਲ੍ਹਾ ਜਲੰਧਰ ਦੇ ਲੋਹੀਆਂ ਖ਼ਾਸ ਵਾਸੀਆਂ 'ਚ ਅਜਿਹੀ ਜਾਗ ਲਗਾਈ ਹੈ ਕਿ ਅੱਜ ਮਾਮਲਿਆਂ ਅਥਾਹ ਵਾਧਾ ਹੋਇਆ ਹੈ, ਜਿਸ ਵਿਚ 14 ਨਵੇਂ ਮਾਮਲੇ ਪਾਜ਼ੀਟਿਵ...
ਪਿੰਡ ਖ਼ੁਰਦ (ਸੰਗਰੂਰ) ਦੀ ਆਸ਼ਾ ਸੁਪਰਵਾਈਜ਼ਰ ਅਤੇ ਮਾਣਕੀ ਦੀ ਲੜਕੀ ਕੋਰੋਨਾ ਪਾਜ਼ੀਟਿਵ
. . .  about 4 hours ago
ਸੰਦੌੜ, 12 ਅਗਸਤ (ਜਸਵੀਰ ਸਿੰਘ ਜੱਸੀ) - ਕੱੁਝ ਦਿਨਾਂ ਦੀ ਰਾਹਤ ਮਗਰੋਂ ਇਲਾਕਾ ਸੰਗਰੂਰ ਜ਼ਿਲ੍ਹੇ ਦੇ ਸੰਦੌੜ ਅੰਦਰ ਕੋਰੋਨਾ ਵਾਇਰਸ ਇੱਕ ਵਾਰ ਫਿਰ ਆਪਣੇ ਪੈਰ ਪਸਾਰਨ ਲੱਗਾ ਹੈ ਮਿਲੀ ਜਾਣਕਾਰੀ ਅਨੁਸਾਰ ਸੰਦੌੜ ਇਲਾਕੇ ਦੇ ਦੋ ਪਿੰਡਾਂ ਵਿਚ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਪਿੰਡ ਖ਼ੁਰਦ...
ਪਠਾਨਕੋਟ ਸਬ ਜੇਲ ਦੇ ਵਿੱਚ 68 ਕੋਰੋਨਾ ਪਾਜ਼ੀਟਿਵ ਕੈਦੀਆਂ ਨੂੰ ਕੀਤਾ ਗਿਆ ਸ਼ਿਫਟ
. . .  about 5 hours ago
ਪਠਾਨਕੋਟ, 12 ਅਗਸਤ (ਸੰਧੂ) - ਪਠਾਨਕੋਟ ਸਬ ਜੇਲ ਦੇ ਵਿੱਚ ਅੱਜ 68 ਕੋਰੋਨਾ ਪਾਜ਼ੀਟਿਵ ਕੈਦੀਆਂ ਨੂੰ ਸ਼ਿਫਟ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੇਲ ਸੁਪਰੀਡੈਂਟ ਠਾਕੁਰ ਜੀਵਨ ਸਿੰਘ...
ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਧਮਾਕਾ, ਰਿਕਾਰਡ 61 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਮਹਿਲ ਕਲਾਂ, 12 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ ਰਿਕਾਰਡ 61 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਵਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ...
23 ਲੱਖ ਦੀ ਨਕਦੀ ਸਮੇਤ 5 ਨਸ਼ਾ ਤਸਕਰ ਕਾਬੂ
. . .  about 5 hours ago
ਵੇਰਕਾ, 12 ਅਗਸਤ (ਪਰਮਜੀਤ ਸਿੰਘ ਬੱਗਾ)- ਥਾਣਾ ਵੇਰਕਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਛਾਪੇਮਾਰੀ ਕਰਕੇ ਨਸ਼ਾ ਖਰੀਦਣ ਲਈ ਜੰਮੂ ਜਾ ਰਹੇ ਪੰਜ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ 'ਚੋਂ 22 ਲੱਖ...
ਹੁਸ਼ਿਆਰਪੁਰ 'ਚ ਕੋਰੋਨਾ ਦੇ 27 ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 27 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਹੁਣ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 760 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ..
ਅੰਮ੍ਰਿਤਸਰ 'ਚ ਨਹੀਂ ਰੁਕ ਰਿਹੈ ਕੋਰੋਨਾ ਦਾ ਕਹਿਰ, 53 ਹੋਰ ਮਾਮਲੇ ਆਏ ਸਾਹਮਣੇ ਅਤੇ 3 ਮਰੀਜ਼ਾਂ ਦੀ ਮੌਤ
. . .  about 5 hours ago
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 53 ਹੋਰ ਮਾਮਲੇ ਆਏ ਹਨ ਅਤੇ ਤਿੰਨ ਹੋਰ ਮਰੀਜ਼ਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ...
ਮੋਗਾ 'ਚ ਕੋਰੋਨਾ ਦੇ 21 ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਮੋਗਾ, 12 ਅਗਸਤ (ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ 'ਚ 21 ਹੋਰ ਲੋਕਾਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ...
ਲੁਧਿਆਣਾ 'ਚ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ, 255 ਨਵੇਂ ਮਾਮਲੇ ਆਏ ਸਾਹਮਣੇ ਤੇ 10 ਹੋਰ ਮਰੀਜ਼ਾਂ ਦੀ ਮੌਤ
. . .  about 5 hours ago
ਲੁਧਿਆਣਾ, 12 ਅਗਸਤ (ਸਲੇਮਪੁਰੀ)- ਜ਼ਿਲ੍ਹਾ ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ ਹੈ ।ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ 'ਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ 10 ਹੋਰਾਂ ਦੀ ਮੌਤ...
ਗੜ੍ਹਸ਼ੰਕਰ 'ਚ ਸਟਾਫ਼ ਨਰਸ ਸਮੇਤ 6 ਜਣਿਆ ਨੂੰ ਹੋਇਆ ਕੋਰੋਨਾ
. . .  about 5 hours ago
ਗੜ੍ਹਸ਼ੰਕਰ (ਹੁਸ਼ਿਆਰਪੁਰ), 12 ਅਗਸਤ (ਧਾਲੀਵਾਲ)- ਸਿਵਲ ਹਸਪਤਾਲ ਗੜ੍ਹਸ਼ੰਕਰ ਦੀ ਇੱਕ ਸਟਾਫ਼ ਨਰਸ ਸਮੇਤ ਸ਼ਹਿਰ 'ਚ ਕੋਰੋਨਾ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਹਸਪਤਾਲ 'ਚ ਕੰਮ ਕਰਦੀ ਗੜ੍ਹਸ਼ੰਕਰ...
ਮਾਹਿਲਪੁਰ 'ਚ ਕੋਰੋਨਾ ਦੇ 7 ਹੋਰ ਮਾਮਲੇ ਆਏ ਸਾਹਮਣੇ
. . .  about 6 hours ago
ਮਾਹਿਲਪੁਰ, 12 ਅਗਸਤ (ਦੀਪਕ ਅਗਨੀਹੋਤਰੀ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁੱਢਲਾ ਸਿਹਤ ਕੇਂਦਰ ਪਾਲਦੀ ਅਧੀਨ ਪੈਂਦੇ ਬਲਾਕ ਮਾਹਿਲਪੁਰ ਦੇ ਪੰਜ ਪਿੰਡਾਂ 'ਚ 7 ਵਿਅਕਤੀ ਕੋਰੋਨਾ ਪਾਜ਼ੀਟਿਵ ਆਏ ਹਨ। ਇਸ ਕਾਰਨ ਇਲਾਕੇ 'ਚ ਡਰ...
ਅੰਮ੍ਰਿਤਸਰ ਦੇ ਮਾਲ ਰੋਡ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੰਡੇ ਗਏ ਸਮਾਰਟ ਫੋਨ
. . .  about 6 hours ago
ਅੰਮ੍ਰਿਤਸਰ, 12 ਅਗਸਤ ਰਾਜੇਸ਼ ਕੁਮਾਰ ਸੰਧੂ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਮੁਤਾਬਕ ਅੱਜ ਅੰਮ੍ਰਿਤਸਰ ਦੇ ਮਾਲ ਰੋਡ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ...
ਸੈਫ਼ ਅਤੇ ਕਰੀਨਾ ਦੇ ਘਰ ਮੁੜ ਗੂੰਜਣਗੀਆਂ ਕਿਲਕਾਰੀਆਂ
. . .  about 6 hours ago
ਮੁੰਬਈ, 12 ਅਗਸਤ- ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦੇ ਪਰਿਵਾਰ 'ਚ ਜਲਦੀ ਹੀ ਇੱਕ ਹੋਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਅਜਿਹੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਸਨ ਪਰ ਹੁਣ...
ਜਨਮ ਅਸ਼ਟਮੀ ਮੌਕੇ ਪੁਲਿਸ ਵਲੋਂ ਸੰਗਰੂਰ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ
. . .  about 6 hours ago
ਸੰਗਰੂਰ, 12 ਅਗਸਤ (ਧੀਰਜ ਪਸ਼ੋਰੀਆ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਨਮ ਅਸ਼ਟਮੀ ਮੌਕੇ ਲੋਕਾਂ 'ਚ ਘੱਟ ਉਤਸ਼ਾਹ ਹੈ ਪਰ ਇਸ ਮੌਕੇ ਪੁਲਿਸ ਪੂਰੀ ਮੁਸਤੈਦ ਹੈ। ਜਨਮ ਅਸ਼ਟਮੀ ਮੌਕੇ ਜਿੱਥੇ ਮੰਦਰਾਂ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ...
ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ : ਕਪੂਰਥਲਾ 'ਚ 16 ਹੋਰ ਮਾਮਲੇ ਆਏ ਸਾਹਮਣੇ
. . .  about 6 hours ago
ਕਪੂਰਥਲਾ, 12 ਅਗਸਤ (ਅਮਰਜੀਤ ਸਿੰਘ ਸਡਾਨਾ)- ਜ਼ਿਲ੍ਹੇ 'ਚ ਕੋਰੋਨਾ ਦੇ 16 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ 13 ਕਪੂਰਥਲਾ, 1 ਫਗਵਾੜਾ ਅਤੇ 2 ਟਿੱਬਾ ਦੇ ਮਰੀਜ਼ ਸ਼ਾਮਲ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 4 ਹਾੜ ਸੰਮਤ 551

ਸੰਪਾਦਕੀ

ਵਾਤਾਵਰਨ ਦੀ ਸੰਭਾਲ ਲਈ ਕਦੋਂ ਲਾਮਬੰਦ ਹੋਵਾਂਗੇ ਅਸੀਂ?

ਬੇਸ਼ੱਕ ਵਿਗਿਆਨੀਆਂ ਵਲੋਂ ਕਈ ਨਵੇਂ ਗ੍ਰਹਿਆਂ ਦੀ ਖੋਜ ਕਰ ਕੇ ਉਥੇ ਜੀਵਨ ਦੀ ਹੋਂਦ ਤਲਾਸ਼ੀ ਜਾ ਰਹੀ ਹੈ ਪਰ ਫਿਲਹਾਲ ਧਰਤੀ ਹੀ ਇਕ ਅਜਿਹਾ ਗ੍ਰਹਿ ਹੈ, ਜਿਥੇ ਜੀਵਨ ਹੈ, ਕਿਉਂਕਿ ਧਰਤੀ 'ਤੇ ਮਨੁੱਖ, ਪਸ਼ੂ-ਪੰਛੀਆਂ ਤੇ ਹੋਰ ਜੀਵ-ਜੰਤੂਆਂ ਦੇ ਅਨੁਕੂਲ ਵਾਤਾਵਰਨ ਹੈ ਪਰ ਜੰਗਲੀ ਸੱਭਿਆਚਾਰ ਤੋਂ ਅੱਗੇ ਵਧਦੇ ਮਨੁੱਖ ਨੇ ਵਿਕਾਸ ਤੇ ਐਸ਼ੋ-ਇਸ਼ਰਤ ਵਾਲਾ ਜੀਵਨ ਜਿਊਣ ਲਈ ਅਜਿਹੇ ਹੱਥਕੰਡੇ ਅਪਣਾਏ ਕਿ ਧਰਤੀ 'ਤੇ ਹਾਲਾਤ ਜੀਵਨ ਦੇ ਪ੍ਰਤੀਕੂਲ ਹੁੰਦੇ ਜਾ ਰਹੇ ਹਨ। ਵਾਤਾਵਰਨ 'ਚ ਵਧੀ ਪ੍ਰਦੂਸ਼ਣ ਦੀ ਮਾਤਰਾ ਨੇ ਮਨੁੱਖ, ਪਸ਼ੂ-ਪੰਛੀਆਂ ਤੇ ਸਮੁੱਚੀ ਬਨਸਪਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਅੱਜ ਪੂਰਾ ਵਿਸ਼ਵ ਜਲਵਾਯੂ ਤਬਦੀਲੀ ਦੇ ਪ੍ਰਭਾਵ ਹੇਠ ਹੈ। ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਇਹ 5-6 ਦਹਾਕੇ ਪੁਰਾਣਾ ਰੁੱਖਾਂ ਨਾਲ ਹਰਿਆ-ਭਰਿਆ, ਸਿਹਤਮੰਦ ਲੋਕਾਂ, ਉੱਨਤ ਖੇਤੀ ਤੇ ਸਾਫ਼-ਸੁਥਰੇ ਦਰਿਆਵਾਂ ਵਾਲਾ ਮੈਦਾਨੀ ਖਿੱਤਾ ਨਹੀਂ, ਸਗੋਂ ਅਜੋਕਾ ਸਭ ਤੋਂ ਵੱਧ ਦੂਸ਼ਿਤ ਵਾਤਾਵਰਨ, ਬਿਮਾਰੀਆਂ 'ਚ ਜਕੜੇ ਲੋਕਾਂ ਵਾਲਾ ਧਰਤੀ ਹੇਠਲੇ ਪਾਣੀ ਅਤੇ ਗੰਧਲੇ ਹੋ ਰਹੇ ਦਰਿਆਵਾਂ ਦੇ ਰੂਪ 'ਚ ਮਾੜੇ ਪ੍ਰਭਾਵ ਵਾਲੀ ਆਪਣੀ ਪਛਾਣ ਸਥਾਪਿਤ ਕਰਨ ਵੱਲ ਵਧ ਰਿਹਾ ਰਾਜ ਬਣ ਗਿਆ ਹੈ। ਪੰਜਾਬ 'ਚ ਜੰਗਲਾਂ ਹੇਠ ਕੇਵਲ 3.59 ਫ਼ੀਸਦੀ ਰਕਬਾ ਰਹਿ ਗਿਆ ਹੈ। ਸੂਬੇ ਦੇ ਜੰਗਲਾਤ ਵਿਭਾਗ ਅਨੁਸਾਰ ਪਿਛਲੇ 5 ਸਾਲਾਂ 'ਚ 9 ਲੱਖ ਰੁੱਖਾਂ ਦੀ ਕਟਾਈ ਕੀਤੀ ਗਈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਰੁੱਖਾਂ ਦੀ ਕਟਾਈ 'ਤੇ ਰੋਕ ਲਗਾਉਣ ਦੀ ਮੰਗ ਵਾਲੀ ਪਟੀਸ਼ਨ 'ਚ ਖੁਲਾਸਾ ਕੀਤਾ ਗਿਆ ਕਿ ਹਰ ਸਾਲ ਕਰੀਬ 2 ਲੱਖ ਰੁੱਖਾਂ ਦੀ ਕਟਾਈ ਵਿਕਾਸ ਪ੍ਰਾਜੈਕਟਾਂ ਦੇ ਨਾਂਅ 'ਤੇ ਕੀਤੀ ਗਈ ਹੈ। ਟ੍ਰਿਬਿਊਨਲ ਵਲੋਂ ਲਗਾਈ ਪਾਬੰਦੀ ਦੇ ਬਾਵਜੂਦ ਰੁੱਖਾਂ ਦੀ ਕਟਾਈ ਅੱਜ ਵੀ ਧੜਾਧੜ ਜਾਰੀ ਹੈ। ਜ਼ਹਿਰੀਲੇ ਧੂੰਏਂ ਨੂੰ ਸੋਖਣ ਤੇ ਹਵਾ ਸ਼ੁੱਧ ਰੱਖਣ 'ਚ ਰੁੱਖਾਂ ਦੀ ਅਹਿਮ ਭੂਮਿਕਾ ਹੈ। ਪਰ ਅਖੌਤੀ ਵਿਕਾਸ ਰੂਪੀ ਆਰੇ ਨੇ ਧੜਾਧੜਾ ਕਟਾਈ ਕਰ ਕੇ ਸੰਤੁਲਿਤ ਵਾਤਾਵਰਨ ਲਈ ਰੁੱਖਾਂ ਦੀ ਲੋੜੀਂਦੀ ਗਿਣਤੀ ਹੀ ਨਹੀਂ ਰਹਿਣ ਦਿੱਤੀ। ਸੜਕਾਂ ਚੌੜੀਆਂ ਕਰਨ ਲਈ ਜਿਨ੍ਹਾਂ ਕੰਪਨੀਆਂ ਨੂੰ ਰੁੱਖਾਂ ਦੀ ਕਟਾਈ ਦਾ ਜ਼ਿੰਮਾ ਦਿੱਤਾ ਜਾਂਦਾ ਹੈ, ਉਨ੍ਹਾਂ ਦੀ ਹੀ ਕੱਟੇ ਰੁੱਖਾਂ ਦੀ ਥਾਂ ਨਵੇਂ ਰੁੱਖ ਲਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਕੰਪਨੀਆਂ ਇਸ ਵੱਲ ਧਿਆਨ ਨਹੀਂ ਦਿੰਦੀਆਂ ਅਤੇ ਸਰਕਾਰ ਵਲੋਂ ਵੀ ਨਵੀਆਂ ਬਣੀਆਂ ਸੜਕਾਂ ਕਿਨਾਰੇ ਰੁੱਖ ਲਗਾਉਣ ਦੀ ਜ਼ਿੰਮੇਵਾਰੀ ਨਹੀਂ ਸਮਝੀ ਜਾਂਦੀ। ਜੇਕਰ ਜੰਗਲਾਤ ਵਿਭਾਗ ਇਕਾ-ਦੁੱਕਾ ਥਾਈਂ ਨਵੇਂ ਰੁੱਖ ਲਗਾਉਂਦਾ ਹੈ ਤਾਂ ਇਨ੍ਹਾਂ ਦੀ ਸੰਭਾਲ ਵੱਲ ਧਿਆਨ ਨਾ ਦੇਣ ਕਾਰਨ ਜਾਂ ਤਾਂ ਇਹ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਲਗਦੀਆਂ ਅੱਗਾਂ ਦੀ ਭੇਟ ਚੜ੍ਹ ਜਾਂਦੇ ਹਨ ਤੇ ਜਾਂ ਰੁੱਖਾਂ ਨੂੰ ਅਵਾਰਾ ਪਸ਼ੂ ਉਜਾੜ ਦਿੰਦੇ ਹਨ। ਜਲੰਧਰ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਜੂੰਮ, ਜਲੰਧਰ ਤੋਂ ਪਠਾਨਕੋਟ, ਜ਼ੀਰਕਪੁਰ ਤੋਂ ਬਠਿੰਡਾ ਆਦਿ ਹੋਰ ਰਾਜ ਮਾਰਗਾਂ ਦੇ ਕਿਨਾਰਿਆਂ ਤੋਂ ਰੁੱਖਾਂ ਦੀ ਕਟਾਈ ਤਾਂ ਧੜਾਧੜਾ ਕੀਤੀ ਗਈ ਪਰ ਨਵੇਂ ਰੁੱਖ ਏਨੀ ਮਾਤਰਾ 'ਚ ਨਹੀਂ ਲਗਾਏ ਗਏ। ਮਾਹਿਰਾਂ ਅਨੁਸਾਰ ਹਾਈਵੇਅ ਦੇ ਦੋਵਾਂ ਕਿਨਾਰਿਆਂ 'ਤੇ ਇਕ ਕਿਲੋਮੀਟਰ ਦੇ ਘੇਰੇ ਅੰਦਰ 660 ਰੁੱਖ ਹੋਣੇ ਚਾਹੀਦੇ ਹਨ ਪਰ ਕਟਾਈ ਵੱਡੇ ਪੱਧਰ 'ਤੇ ਹੋਣ ਕਰਕੇ ਹੁਣ ਸੜਕਾਂ ਕਿਨਾਰੇ ਰੁੱਖਾਂ ਦੀ ਗਿਣਤੀ 200 ਤੋਂ 250 ਦੇ ਕਰੀਬ ਹੈ। ਪਹਿਲਾਂ ਪਿੰਡਾਂ 'ਚ ਲਿੰਕ ਸੜਕਾਂ, ਨਹਿਰਾਂ, ਸੂਏ, ਨਾਲਿਆਂ ਕਿਨਾਰੇ ਰੁੱਖਾਂ ਦੀਆਂ ਪਾਲਾਂ ਹੁੰਦੀਆਂ ਸਨ ਪਰ ਅੱਗਾਂ, ਅਵਾਰਾ ਪਸ਼ੂਆਂ ਤੇ ਗ਼ੈਰ-ਕਾਨੂੰਨੀ ਕਟਾਈ ਨੇ ਇਨ੍ਹਾਂ ਰੁੱਖਾਂ ਨੂੰ ਨਿਗਲ ਲਿਆ ਹੈ। ਪੰਜਾਬ ਦੇ ਕਿਸੇ ਵੀ ਕੋਨੇ 'ਚ ਹਾਈਵੇਅ 'ਤੇ ਜਾਂਦਿਆਂ ਰੁੱਖਾਂ ਤੋਂ ਸੱਖਣੀਆਂ ਤੇ ਮਰੁੰਡ ਸੜਕਾਂ ਕਿਸੇ ਰੇਗਿਸਤਾਨ ਦਾ ਭੁਲੇਖਾ ਸਿਰਜਦੀਆਂ ਹਨ। ਰੁੱਖਾਂ ਦੀ ਗਿਣਤੀ ਘਟਣ ਨਾਲ ਵਾਤਾਵਰਨ 'ਚ ਪ੍ਰਦੂਸ਼ਣ ਦੀ ਮਾਤਰਾ ਵਧੀ ਹੈ। ਓਜ਼ੋਨ ਪਰਤ 'ਚ ਸੁਰਾਖ ਹੋਣ ਨਾਲ ਸੂਰਜ ਦੀਆਂ ਕਿਰਨਾਂ ਸਿੱਧੀਆਂ ਧਰਤੀ 'ਤੇ ਪਹੁੰਚ ਰਹੀਆਂ ਹਨ। ਗਰਮੀ ਦਹਾਕਿਆਂ ਦਾ ਰਿਕਾਰਡ ਤੋੜ ਰਹੀ ਹੈ। ਪੰਜਾਬ 'ਚ ਤਾਪਮਾਨ ਹੁਣ 46 ਡਿਗਰੀ ਪਾਰ ਕਰ ਜਾਂਦਾ ਹੈ ਜਦ ਇਕ ਮਹੀਨਾ ਮੀਂਹ ਨਹੀਂ ਪੈਂਦਾ ਤਾਂ ਅਸਮਾਨ 'ਚ ਧੂੰਏਂ ਦੇ ਗੁਬਾਰ ਜਮ੍ਹਾਂ ਹੋ ਜਾਂਦੇ ਹਨ। ਲੋਕ ਬਿਮਾਰ ਹੋਣ ਲਗਦੇ ਹਨ। ਫ਼ਸਲਾਂ ਦੀ ਕਟਾਈ ਉਪਰੰਤ ਰਹਿੰਦ-ਖੂੰਹਦ ਨੂੰ ਲੱਗਦੀਆਂ ਅੱਗਾਂ ਨਾਲ ਵਾਤਾਵਰਨ ਦੀ ਹਾਲਤ ਹੋਰ ਵੀ ਬਦਤਰ ਹੋ ਜਾਂਦੀ ਹੈ। ਇਸ ਅੱਗ ਨਾਲ ਜੀਵ, ਜੰਤੂ, ਪੰਛੀ ਤੇ ਬਨਸਪਤੀ ਝੁਲਸ ਜਾਂਦੀ ਹੈ। ਕਈ ਵਾਰ ਰਾਹਗੀਰ ਅੱਗ ਦੀ ਲਪੇਟ 'ਚ ਆ ਕੇ ਮੌਤ ਦੇ ਮੂੰਹ ਜਾ ਪੈਂਦੇ ਹਨ। ਪਸ਼ੂ ਜਿਊਂਦੇ ਸੜ ਜਾਂਦੇ ਹਨ। ਹਾਲਾਂਕਿ ਗ੍ਰੀਨ ਟ੍ਰਿਬਿਊਨਲ ਵਲੋਂ ਸੂਬਾ ਸਰਕਾਰ ਨੂੰ ਆਦੇਸ਼ ਦਿੱਤੇ ਗਏ ਹਨ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ 'ਤੇ ਪਾਬੰਦੀ ਲਾਗੂ ਕਰਕੇ ਕਿਸਾਨਾਂ ਨੂੰ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਸਸਤੇ ਮੁੱਲ ਅਤੇ ਸਬਸਿਡੀ 'ਤੇ ਮਸ਼ੀਨਰੀ ਮੁਹੱਈਆ ਕਰਵਾਈ ਜਾਵੇ। ਪਰ ਸਰਕਾਰ ਮਾਮਲੇ ਵਿਚ ਨਾਕਾਮ ਸਿੱਧ ਹੋਈ ਹੈ। ਇਥੋਂ ਤੱਕ ਕਿ ਵਿਗਿਆਨੀਆਂ ਨੇ ਸਰਕਾਰ ਨੂੰ ਸੁਚੇਤ ਕੀਤਾ ਹੈ ਕਿ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਹੇਠਾਂ ਜਾ ਰਹੇ ਪੱਧਰ ਕਾਰਨ ਝੋਨੇ ਦੀ ਥਾਂ ਕਿਸਾਨਾਂ ਨੂੰ ਬਦਲਵੀਆਂ ਫ਼ਸਲਾਂ ਦੀ ਕਾਸ਼ਤ ਵੱਲ ਪ੍ਰੇਰਿਤ ਕੀਤਾ ਜਾਵੇ। ਕਿਸਾਨਾਂ ਨੇ ਖ਼ੁਦ ਪਾਣੀ ਦੀ ਸਮੱਸਿਆ ਨੂੰ ਭਾਂਪਦਿਆਂ ਬਦਲਵੀਆਂ ਫ਼ਸਲਾਂ ਜਿਵੇਂ ਸਬਜ਼ੀਆਂ, ਕਪਾਹ, ਮੱਕੀ, ਗੰਨਾ, ਸਰ੍ਹੋਂ ਆਦਿ ਦੀ ਕਾਸ਼ਤ ਕੀਤੀ ਹੈ ਪਰ ਸਰਕਾਰ ਵਲੋਂ ਇਨ੍ਹਾਂ ਫ਼ਸਲਾਂ ਦੇ ਮੰਡੀਕਰਨ ਵੱਲ ਕੋਈ ਧਿਆਨ ਨਾ ਦੇਣ ਕਾਰਨ ਕਿਸਾਨਾਂ ਦੀ ਹੋਈ ਖੱਜਲ-ਖੁਆਰੀ ਨੇ ਮੁੜ ਉਨ੍ਹਾਂ ਨੂੰ ਕਣਕ-ਝੋਨੇ ਦੀ ਕਾਸ਼ਤ ਵੱਲ ਮਜਬੂਰ ਕੀਤਾ ਹੈ। ਗੰਨੇ ਦੀ ਫ਼ਸਲ ਦੀ ਬੇਕਦਰੀ ਜਿਸ ਤਰ੍ਹਾਂ ਇਸ ਵਾਰ ਹੋਈ ਹੈ, ਉਸ ਨੂੰ ਦੇਖ ਕੇ ਲਗਦਾ ਹੈ ਕਿ ਇਸ ਵਾਰ ਝੋਨੇ ਹੇਠ ਰਕਬਾ 30 ਲੱਖ ਹੈਕਟੇਅਰ ਦਾ ਅੰਕੜਾ ਪਾਰ ਕਰ ਜਾਏਗਾ। ਰੁੱਖਾਂ ਦੀ ਘਾਟ ਕਾਰਨ ਘਟ ਰਹੀਆਂ ਬਰਸਾਤਾਂ, ਦਹਾਕਿਆਂ ਤੋਂ ਹੋ ਰਹੀ ਝੋਨੇ ਦੀ ਕਾਸ਼ਤ ਕਾਰਨ ਪੰਜਾਬ ਦੇ 82 ਫ਼ੀਸਦੀ ਇਲਾਕੇ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ ਚਿੰਤਾਜਨਕ ਹੱਦ ਤੱਕ ਹੇਠਾਂ ਜਾ ਚੁੱਕਾ ਹੈ। ਖ਼ਾਸ ਕਰ ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਲੁਧਿਆਣਾ, ਫ਼ਤਹਿਗੜ੍ਹ ਸਾਹਿਬ, ਮੋਗਾ, ਬਰਨਾਲਾ, ਸੰਗਰੂਰ, ਪਟਿਆਲਾ ਤੇ ਮਾਨਸਾ ਵਰਗੇ ਜ਼ਿਲ੍ਹਿਆਂ 'ਚ ਪਾਣੀ 55 ਫੁੱਟ ਤੋਂ ਹੇਠਾਂ ਚਲਾ ਗਿਆ ਹੈ। ਇਸ ਤੋਂ ਇਲਾਵਾ ਵੱਧ ਝਾੜ ਲੈਣ ਦੀ ਲਾਲਸਾਵੱਸ ਰਸਾਇਣਕ ਖਾਦਾਂ, ਦਵਾਈਆਂ, ਕੀਟਨਾਸ਼ਕਾਂ, ਰਸਾਇਣਾਂ ਦੀ ਧੜਾਧੜ ਵਰਤੋਂ ਨਾਲ ਪਾਣੀ ਜ਼ਹਿਰੀਲਾ ਹੋ ਗਿਆ ਹੈ। ਘਰ-ਘਰ ਲਾਇਲਾਜ ਬਿਮਾਰੀਆਂ ਪੈਰ ਪਸਾਰ ਰਹੀਆਂ ਹਨ। ਇਸ ਤੋਂ ਬਿਨਾਂ ਸ਼ਰਾਬ, ਰਬੜ, ਖੰਡ, ਕੱਪੜਾ ਫੈਕਟਰੀਆਂ ਸਨਅਤੀ ਇਕਾਈਆਂ ਤੇ ਮਿੱਲਾਂ ਦੇ ਗੰਦੇ ਵਹਿਣ ਬਿਨਾਂ ਸ਼ੁੱਧੀਕਰਨ ਦੇ ਦਰਿਆਵਾਂ ਤੇ ਬੋਰਾਂ ਰਾਹੀਂ ਧਰਤੀ ਹੇਠ ਸੁੱਟੇ ਜਾ ਰਹੇ ਹਨ। ਸ਼ਹਿਰਾਂ, ਕਸਬਿਆਂ ਤੇ ਮਹਾਨਗਰਾਂ ਦੇ ਸੀਵਰੇਜ ਦੇ ਵਹਿਣ ਨਦੀਆਂ, ਦਰਿਆਵਾਂ 'ਚ ਜਾ ਰਹੇ ਹਨ। ਪੰਜਾਬ ਦਾ ਕੋਈ ਦਰਿਆ ਗੰਦਗੀ ਤੋਂ ਸੱਖਣਾ ਨਹੀਂ। ਇਹ ਜ਼ਹਿਰੀਲੇ ਪਾਣੀ ਫ਼ਸਲਾਂ ਰਾਹੀਂ ਕੈਂਸਰ ਦੀ ਬਿਮਾਰੀ ਫੈਲਾਅ ਰਹੇ ਹਨ। ਦਰਿਆਵਾਂ 'ਚ ਪੈ ਰਹੇ ਗੰਦੇ ਪਾਣੀਆਂ ਦੇ ਮੁੱਦਿਆਂ ਨੂੰ ਕਈ ਪ੍ਰਮੁੱਖ ਅਖ਼ਬਾਰਾਂ ਨੇ ਉਭਾਰਿਆ ਹੈ ਪਰ ਸਰਕਾਰੀ ਕਾਰਗੁਜ਼ਾਰੀ ਸਿਫ਼ਰ ਹੈ। ਕੁਝ ਗਿਣੇ-ਚੁਣੇ ਵਾਤਾਵਰਨ ਪ੍ਰੇਮੀ ਸੀਮਤ ਸਾਧਨਾਂ ਨਾਲ ਹੀ ਸਰਕਾਰ ਤੋਂ ਕਿਤੇ ਵੱਧ ਇਸ ਦੀ ਸੰਭਾਲ 'ਚ ਯੋਗਦਾਨ ਪਾ ਰਹੇ ਹਨ। ਵਾਤਾਵਰਨ ਦੀ ਸੰਭਾਲ ਹਾਲੇ ਸਰਕਾਰ ਦੇ ਏਜੰਡੇ 'ਤੇ ਨਹੀਂ ਪਰ ਜਿਸ ਤਰ੍ਹਾਂ ਸਾਰੇ ਲੋਕ ਬਿਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ, ਸਰਕਾਰ ਦੇ ਨਾਲ-ਨਾਲ ਸਮੁੱਚੇ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਹੰਭਲਾ ਮਾਰਨ ਦੀ ਲੋੜ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਸੜਕਾਂ ਦੇ ਕਿਨਾਰੇ ਰੁੱਖ ਲਾਏ ਜਾਣ। ਰੁੱਖ ਹੀ ਵਾਤਾਵਰਨ ਨੂੰ ਸ਼ੁੱਧ ਤੇ ਸਵੱਛ ਰੱਖ ਸਕਦੇ ਹਨ। ਸਾਨੂੰ ਜਨਮ ਦਿਨ, ਵਿਆਹ ਤੇ ਹੋਰ ਪਾਰਟੀਆਂ ਮੌਕੇ ਮਠਿਆਈਆਂ ਦੀ ਥਾਂ ਇਕ-ਦੂਜੇ ਨੂੰ ਬੂਟੇ ਤੋਹਫ਼ੇ 'ਚ ਦੇਣੇ ਚਾਹੀਦੇ ਹਨ ਕਿਉਂਕਿ ਸੰਤੁਲਿਤ ਵਾਤਾਵਰਨ 'ਚ ਹੀ ਲੋਕ ਤੰਦਰੁਸਤ ਰਹਿ ਸਕਦੇ ਹਨ ਤੇ ਤੰਦਰੁਸਤ ਲੋਕ ਹੀ ਦੇਸ਼ ਦਾ ਵਿਕਾਸ ਕਰ ਸਕਦੇ ਹਨ।

-ਪਿੰਡ ਭਾਗੋਕਾਵਾਂ, ਡਾਕ: ਮਗਰਮੂਦੀਆਂ, ਗੁਰਦਾਸਪੁਰ।
ਮੋ: 88721-58240.

 

ਦਿਮਾਗੀ ਬੁਖ਼ਾਰ ਦੀ ਲਪੇਟ ਵਿਚ ਆਇਆ ਬਿਹਾਰ

ਲਗਪਗ ਹਰ ਸਾਲ 100-150 ਬੱਚਿਆਂ ਦੀ ਜਾਨ ਲੈਣ ਤੋਂ ਬਾਅਦ ਇਨਸੇਫਲਾਈਟਿਸ (ਦਿਮਾਗੀ ਬੁਖਾਰ) ਸਾਨੂੰ ਯਾਦ ਦਿਵਾ ਦਿੰਦਾ ਹੈ ਕਿ ਇਸ ਨੂੰ ਰੋਕਣ ਵਿਚ ਅਸੀਂ ਪੂਰੀ ਤਰ੍ਹਾਂ ਅਸਫ਼ਲ ਰਹੇ ਹਾਂ। ਇਸ ਵਾਰ ਨਵਾਂ ਸਿਰਫ ਇਹੀ ਹੋਇਆ ਹੈ ਕਿ ਲੀਚੀ ਨੂੰ ਇਸ ਦਾ ਸਰੋਤ ਮੰਨ ਲਿਆ ਗਿਆ। ...

ਪੂਰੀ ਖ਼ਬਰ »

ਕੀ ਪੱਛਮੀ ਬੰਗਾਲ ਵਿਚ ਖੱਬੇ ਪੱਖੀਆਂ ਨੇ ਪੁਆਈਆਂ ਭਾਜਪਾ ਨੂੰ ਵੋਟਾਂ?

ਰਾਜ ਦੀ ਰਾਜਨੀਤੀ 'ਚ ਆਈ ਦਿਲਚਸਪ ਤਬਦੀਲੀ

ਹਾਲ ਹੀ ਵਿਚ ਹੋਈ ਇਕ ਟੀ.ਵੀ. ਬਹਿਸ 'ਚ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦਾ ਇਕ ਬੁਲਾਰਾ ਮੇਰੇ ਨਾਲ ਇਸ ਲਈ ਨਾਰਾਜ਼ ਹੋ ਗਿਆ ਕਿਉਂਕਿ ਮੈਂ ਉਨ੍ਹਾਂ ਨੂੰ ਪੱਛਮੀ ਬੰਗਾਲ 'ਚ ਉਨ੍ਹਾਂ ਦੀ ਪਾਰਟੀ ਦੀ ਚੋਣ ਮੁਹਿੰਮ ਦੇ ਉਸ ਨਾਅਰੇ ਦੀ ਯਾਦ ਦਿਵਾਈ, ਜੋ ਖੁੱਲ੍ਹੇ ਤੌਰ ...

ਪੂਰੀ ਖ਼ਬਰ »

ਬਜਟ ਸਮਾਗਮ ਤੋਂ ਆਸਾਂ

ਕੁਝ ਦਿਨਾਂ ਤੋਂ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਚ ਸਿਆਸੀ ਸਰਗਰਮੀਆਂ ਤੇਜ਼ ਹੋਈਆਂ ਦਿਖਾਈ ਦੇ ਰਹੀਆਂ ਹਨ। ਪਿਛਲੇ ਸਨਿਚਰਵਾਰ ਭਾਵ 15 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਬੈਠਕ ਹੋਈ, ਜਿਸ ਵਿਚ ਪ੍ਰਧਾਨ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX