ਤਾਜਾ ਖ਼ਬਰਾਂ


ਨਵੀ ਦਿੱਲੀ : 'ਆਪ' ਦੇ ਸੀਨੀਅਰ ਆਗੂ ਤੇ ਦਿੱਲੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੂੰ ਪਾਰਟੀ ਵਿੱਚੋਂ ਕੀਤਾ ਬਰਖਾਸਤ
. . .  about 2 hours ago
ਰਾਜਪੁਰਾ (ਪਟਿਆਲਾ) 'ਚ 16 ਕੋਰੋਨਾ ਪਾਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ
. . .  about 2 hours ago
ਰਾਜਪੁਰਾ, 12 ਅਗਸਤ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ 16 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ ।ਰਾਜਪੁਰਾ ਵਿਚ ਬੀਤੇ ਕਈ ਦਿਨਾਂ ਤੋਂ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਕਹਿਰ ਜਾਰੀ ਹੈ ਅਤੇ ਇਹ ਚੇਨ ਟੁੱਟਣ ਦਾ ਨਾਮ ਨਹੀਂ ਲੈ ਰਹੀ ।ਇਸ ਸੰਬੰਧੀ ਜਾਣਕਾਰੀ...
ਨਵਤੇਜ ਚੀਮਾ ਨੇ ਵਿਦਿਆਰਥੀਆਂ ਨੂੰ ਵੰਡੇ ਸਮਾਰਟ ਫ਼ੋਨ
. . .  about 2 hours ago
ਸੁਲਤਾਨ ਪੁਰ ਲੋਧੀ, 12 ਅਗਸਤ (ਲਾਡੀ,ਹੈਪੀ,ਥਿੰਦ) - ਪੰਜਾਬ ਸਰਕਾਰ ਕੁਨੈੱਕਟ ਸਕੀਮ ਤਹਿਤ ਕੌਮਾਂਤਰੀ ਯੁਵਕ ਦਿਵਸ ਮੌਕੇ ਪਵਿੱਤਰ ਸ਼ਹਿਰ ਸੁਲਤਾਨ ਪੁਰ ਲੋਧੀ ਦੀ ਮਾਰਕੀਟ ਕਮੇਟੀ ਵਿਖੇ ਮੌਜੂਦਾ ਕੋਵਿਡ ਸੰਕਟ ਦੇ ਦੌਰ ਚ ਆਨਲਾਈਨ ਸਿੱਖਿਆ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ...
ਕੋਰੋਨਾ ਦੇ ਕੇਸ ਆਉਣ ਕਾਰਨ ਨਹਿਰੀ ਕੰਪਲੈਕਸ ਦੇ ਸਾਰੇ ਦਫ਼ਤਰ 14 ਤੱਕ ਕੀਤੇ ਬੰਦ
. . .  about 2 hours ago
ਅੰਮ੍ਰਿਤਸਰ, 12 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਸਥਾਨਕ ਨਹਿਰੀ ਕੰਪਲੈਕਸ ਵਿਚ ਕੰਮ ਕਰਦੇ ਤਿੰਨ ਅਧਿਕਾਰੀਆਂ ਦੀਆਂ ਕੋਵਿਡ-19 ਟੈਸਟ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਨਹਿਰੀ ਕੰਪਲੈਕਸ ਵਿਚ ਪੈਂਦੇ ਸਾਰੇ ਦਫ਼ਤਰਾਂ ਨੂੰ 14 ਅਗਸਤ...
ਕਿਰਪਾਲ ਸਿੰਘ ਢਿੱਲੋਂ ਚੁਣੇ ਗਏ ਐਗਰੀਕਲਚਰ ਆਫ਼ੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ
. . .  about 3 hours ago
ਅੰਮ੍ਰਿਤਸਰ, 12 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) -ਸਥਾਨਕ ਸ਼ਹਿਰ ਦੇ ਵਾਸੀ ਅਤੇ ਉੱਘੇ ਖੇਤੀਬਾੜੀ ਮਾਹਿਰ ਡਾ. ਕਿਰਪਾਲ ਸਿੰਘ ਢਿੱਲੋਂ ਅੱਜ ਪੀ. ਏ. ਯੂ ਲੁਧਿਆਣਾ ਵਿਖੇ ਪੰਜਾਬ ਖੇਤੀਬਾੜੀ ਅਫ਼ਸਰ ਐਸੋਸੀਏਸ਼ਨ ਦੇ ਜਨਰਲ ਇਜਲਾਸ ਵਿਚ ਸਰਬਸੰਮਤੀ...
ਅਰੋੜਾ ਨੇ ਸਮਾਰਟ ਪੰਜਾਬ ਕੁਨੈਕਟ ਸਕੀਮ ਤਹਿਤ 15 ਵਿਦਿਆਰਥੀਆਂ ਨੂੰ ਸੌਂਪੇ ਸਮਾਰਟ ਫ਼ੋਨ
. . .  about 3 hours ago
ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)-ਪੰਜਾਬ ਸਮਾਰਟ ਕੁਨੈਕਟ ਸਕੀਮ ਤਹਿਤ ਅੱਜ ਇੱਥੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ 15 ਵਿਦਿਆਰਥੀਆਂ ਨੂੰ ਆਪਣੇ ਹੱਥੀਂ ਸਮਾਰਟ ਫ਼ੋਨ ਸੌਂਪੇ। ਉਨਾਂ ਕਿਹਾ ਕਿ ਇਹ...
ਫ਼ਾਜ਼ਿਲਕਾ ਜ਼ਿਲ੍ਹੇ 'ਚ 12ਵੀਂ ਜਮਾਤ ਦੇ 100 ਵਿਦਿਆਰਥੀਆਂ ਨੂੰ ਮਿਲੇ ਸਮਾਰਟ ਫ਼ੋਨ
. . .  about 3 hours ago
ਫ਼ਾਜ਼ਿਲਕਾ, 12 ਅਗਸਤ (ਪ੍ਰਦੀਪ ਕੁਮਾਰ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚ ਸ਼ੁਰੂ ਕੀਤੀ ਗਈ 'ਪੰਜਾਬ ਸਮਾਰਟ ਕਨੈੱਕਟ ਸਕੀਮ' ਦੇ ਤਹਿਤ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਵੀ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਵੰਡੇ ਗਏ। ਜਿਸ...
ਪੰਜਗਰਾਈਂ ਕਲਾਂ (ਫ਼ਰੀਦਕੋਟ) 'ਚ 19 ਸਾਲਾ ਨੌਜਵਾਨ ਕੋਰੋਨਾ ਪੀੜਤ
. . .  about 3 hours ago
ਪੰਜਗਰਾਈਂ ਕਲਾਂ, 12 ਅਗਸਤ (ਸੁਖਮੰਦਰ ਸਿੰਘ ਬਰਾੜ) - ਜ਼ਿਲ੍ਹਾ ਫ਼ਰੀਦਕੋਟ ਦੇ ਪੰਜਗਰਾਈਂ ਕਲਾਂ ਦੇ ਇੱਕ 19 ਸਾਲਾ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਪੀੜਤ ਨੌਜਵਾਨ ਗੌਰਵ ਕੁਮਾਰ ਕੁੱਝ ਦਿਨ...
ਪਠਾਨਕੋਟ 'ਚ 7 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 4 hours ago
ਪਠਾਨਕੋਟ, 12 ਅਗਸਤ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ 7 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਸਬੰਧੀ ਪੁਸ਼ਟੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ 6 ਵਿਅਕਤੀਆਂ ਦੀ ਐਂਟੀਜਨ ਟੈਸਟਿੰਗ ਵਿਚ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ ਇੱਕ...
4 ਔਰਤਾਂ ਸਮੇਤ ਨਵਾਂਸ਼ਹਿਰ 'ਚ ਆਏ 11 ਪਾਜੀਟਿਵ
. . .  about 4 hours ago
ਨਵਾਂਸ਼ਹਿਰ, 12 ਅਗਸਤ (ਗੁਰਬਖ਼ਸ਼ ਸਿੰਘ ਮਹੇ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚ ਅੱਜ ਫਿਰ 4 ਔਰਤਾਂ ਸਮੇਤ 11 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ...
ਲੋਹੀਆਂ (ਜਲੰਧਰ) 'ਚ 14 ਨਵੇਂ ਪਾਜ਼ੀਟਿਵ ਮਾਮਲਿਆਂ ਨਾਲ ਹੋਇਆ ਬਲਾਸਟ
. . .  about 4 hours ago
ਲੋਹੀਆਂ ਖ਼ਾਸ, 12 ਅਗਸਤ (ਗੁਰਪਾਲ ਸਿੰਘ ਸ਼ਤਾਬਗੜ) - ਬੀਤੇ ਦਿਨੀਂ ਆਏ 8 ਨਵੇਂ ਪਾਜ਼ੀਟਿਵ ਮਾਮਲਿਆਂ ਨੇ ਜ਼ਿਲ੍ਹਾ ਜਲੰਧਰ ਦੇ ਲੋਹੀਆਂ ਖ਼ਾਸ ਵਾਸੀਆਂ 'ਚ ਅਜਿਹੀ ਜਾਗ ਲਗਾਈ ਹੈ ਕਿ ਅੱਜ ਮਾਮਲਿਆਂ ਅਥਾਹ ਵਾਧਾ ਹੋਇਆ ਹੈ, ਜਿਸ ਵਿਚ 14 ਨਵੇਂ ਮਾਮਲੇ ਪਾਜ਼ੀਟਿਵ...
ਪਿੰਡ ਖ਼ੁਰਦ (ਸੰਗਰੂਰ) ਦੀ ਆਸ਼ਾ ਸੁਪਰਵਾਈਜ਼ਰ ਅਤੇ ਮਾਣਕੀ ਦੀ ਲੜਕੀ ਕੋਰੋਨਾ ਪਾਜ਼ੀਟਿਵ
. . .  about 4 hours ago
ਸੰਦੌੜ, 12 ਅਗਸਤ (ਜਸਵੀਰ ਸਿੰਘ ਜੱਸੀ) - ਕੱੁਝ ਦਿਨਾਂ ਦੀ ਰਾਹਤ ਮਗਰੋਂ ਇਲਾਕਾ ਸੰਗਰੂਰ ਜ਼ਿਲ੍ਹੇ ਦੇ ਸੰਦੌੜ ਅੰਦਰ ਕੋਰੋਨਾ ਵਾਇਰਸ ਇੱਕ ਵਾਰ ਫਿਰ ਆਪਣੇ ਪੈਰ ਪਸਾਰਨ ਲੱਗਾ ਹੈ ਮਿਲੀ ਜਾਣਕਾਰੀ ਅਨੁਸਾਰ ਸੰਦੌੜ ਇਲਾਕੇ ਦੇ ਦੋ ਪਿੰਡਾਂ ਵਿਚ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਪਿੰਡ ਖ਼ੁਰਦ...
ਪਠਾਨਕੋਟ ਸਬ ਜੇਲ ਦੇ ਵਿੱਚ 68 ਕੋਰੋਨਾ ਪਾਜ਼ੀਟਿਵ ਕੈਦੀਆਂ ਨੂੰ ਕੀਤਾ ਗਿਆ ਸ਼ਿਫਟ
. . .  about 4 hours ago
ਪਠਾਨਕੋਟ, 12 ਅਗਸਤ (ਸੰਧੂ) - ਪਠਾਨਕੋਟ ਸਬ ਜੇਲ ਦੇ ਵਿੱਚ ਅੱਜ 68 ਕੋਰੋਨਾ ਪਾਜ਼ੀਟਿਵ ਕੈਦੀਆਂ ਨੂੰ ਸ਼ਿਫਟ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੇਲ ਸੁਪਰੀਡੈਂਟ ਠਾਕੁਰ ਜੀਵਨ ਸਿੰਘ...
ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਧਮਾਕਾ, ਰਿਕਾਰਡ 61 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਮਹਿਲ ਕਲਾਂ, 12 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ ਰਿਕਾਰਡ 61 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਵਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ...
23 ਲੱਖ ਦੀ ਨਕਦੀ ਸਮੇਤ 5 ਨਸ਼ਾ ਤਸਕਰ ਕਾਬੂ
. . .  about 5 hours ago
ਵੇਰਕਾ, 12 ਅਗਸਤ (ਪਰਮਜੀਤ ਸਿੰਘ ਬੱਗਾ)- ਥਾਣਾ ਵੇਰਕਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਛਾਪੇਮਾਰੀ ਕਰਕੇ ਨਸ਼ਾ ਖਰੀਦਣ ਲਈ ਜੰਮੂ ਜਾ ਰਹੇ ਪੰਜ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ 'ਚੋਂ 22 ਲੱਖ...
ਹੁਸ਼ਿਆਰਪੁਰ 'ਚ ਕੋਰੋਨਾ ਦੇ 27 ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 27 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਹੁਣ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 760 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ..
ਅੰਮ੍ਰਿਤਸਰ 'ਚ ਨਹੀਂ ਰੁਕ ਰਿਹੈ ਕੋਰੋਨਾ ਦਾ ਕਹਿਰ, 53 ਹੋਰ ਮਾਮਲੇ ਆਏ ਸਾਹਮਣੇ ਅਤੇ 3 ਮਰੀਜ਼ਾਂ ਦੀ ਮੌਤ
. . .  about 5 hours ago
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 53 ਹੋਰ ਮਾਮਲੇ ਆਏ ਹਨ ਅਤੇ ਤਿੰਨ ਹੋਰ ਮਰੀਜ਼ਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ...
ਮੋਗਾ 'ਚ ਕੋਰੋਨਾ ਦੇ 21 ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਮੋਗਾ, 12 ਅਗਸਤ (ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ 'ਚ 21 ਹੋਰ ਲੋਕਾਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ...
ਲੁਧਿਆਣਾ 'ਚ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ, 255 ਨਵੇਂ ਮਾਮਲੇ ਆਏ ਸਾਹਮਣੇ ਤੇ 10 ਹੋਰ ਮਰੀਜ਼ਾਂ ਦੀ ਮੌਤ
. . .  about 5 hours ago
ਲੁਧਿਆਣਾ, 12 ਅਗਸਤ (ਸਲੇਮਪੁਰੀ)- ਜ਼ਿਲ੍ਹਾ ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ ਹੈ ।ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ 'ਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ 10 ਹੋਰਾਂ ਦੀ ਮੌਤ...
ਗੜ੍ਹਸ਼ੰਕਰ 'ਚ ਸਟਾਫ਼ ਨਰਸ ਸਮੇਤ 6 ਜਣਿਆ ਨੂੰ ਹੋਇਆ ਕੋਰੋਨਾ
. . .  about 5 hours ago
ਗੜ੍ਹਸ਼ੰਕਰ (ਹੁਸ਼ਿਆਰਪੁਰ), 12 ਅਗਸਤ (ਧਾਲੀਵਾਲ)- ਸਿਵਲ ਹਸਪਤਾਲ ਗੜ੍ਹਸ਼ੰਕਰ ਦੀ ਇੱਕ ਸਟਾਫ਼ ਨਰਸ ਸਮੇਤ ਸ਼ਹਿਰ 'ਚ ਕੋਰੋਨਾ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਹਸਪਤਾਲ 'ਚ ਕੰਮ ਕਰਦੀ ਗੜ੍ਹਸ਼ੰਕਰ...
ਮਾਹਿਲਪੁਰ 'ਚ ਕੋਰੋਨਾ ਦੇ 7 ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਮਾਹਿਲਪੁਰ, 12 ਅਗਸਤ (ਦੀਪਕ ਅਗਨੀਹੋਤਰੀ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁੱਢਲਾ ਸਿਹਤ ਕੇਂਦਰ ਪਾਲਦੀ ਅਧੀਨ ਪੈਂਦੇ ਬਲਾਕ ਮਾਹਿਲਪੁਰ ਦੇ ਪੰਜ ਪਿੰਡਾਂ 'ਚ 7 ਵਿਅਕਤੀ ਕੋਰੋਨਾ ਪਾਜ਼ੀਟਿਵ ਆਏ ਹਨ। ਇਸ ਕਾਰਨ ਇਲਾਕੇ 'ਚ ਡਰ...
ਅੰਮ੍ਰਿਤਸਰ ਦੇ ਮਾਲ ਰੋਡ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੰਡੇ ਗਏ ਸਮਾਰਟ ਫੋਨ
. . .  about 6 hours ago
ਅੰਮ੍ਰਿਤਸਰ, 12 ਅਗਸਤ ਰਾਜੇਸ਼ ਕੁਮਾਰ ਸੰਧੂ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਮੁਤਾਬਕ ਅੱਜ ਅੰਮ੍ਰਿਤਸਰ ਦੇ ਮਾਲ ਰੋਡ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ...
ਸੈਫ਼ ਅਤੇ ਕਰੀਨਾ ਦੇ ਘਰ ਮੁੜ ਗੂੰਜਣਗੀਆਂ ਕਿਲਕਾਰੀਆਂ
. . .  about 6 hours ago
ਮੁੰਬਈ, 12 ਅਗਸਤ- ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦੇ ਪਰਿਵਾਰ 'ਚ ਜਲਦੀ ਹੀ ਇੱਕ ਹੋਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਅਜਿਹੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਸਨ ਪਰ ਹੁਣ...
ਜਨਮ ਅਸ਼ਟਮੀ ਮੌਕੇ ਪੁਲਿਸ ਵਲੋਂ ਸੰਗਰੂਰ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ
. . .  about 6 hours ago
ਸੰਗਰੂਰ, 12 ਅਗਸਤ (ਧੀਰਜ ਪਸ਼ੋਰੀਆ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਨਮ ਅਸ਼ਟਮੀ ਮੌਕੇ ਲੋਕਾਂ 'ਚ ਘੱਟ ਉਤਸ਼ਾਹ ਹੈ ਪਰ ਇਸ ਮੌਕੇ ਪੁਲਿਸ ਪੂਰੀ ਮੁਸਤੈਦ ਹੈ। ਜਨਮ ਅਸ਼ਟਮੀ ਮੌਕੇ ਜਿੱਥੇ ਮੰਦਰਾਂ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ...
ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ : ਕਪੂਰਥਲਾ 'ਚ 16 ਹੋਰ ਮਾਮਲੇ ਆਏ ਸਾਹਮਣੇ
. . .  about 6 hours ago
ਕਪੂਰਥਲਾ, 12 ਅਗਸਤ (ਅਮਰਜੀਤ ਸਿੰਘ ਸਡਾਨਾ)- ਜ਼ਿਲ੍ਹੇ 'ਚ ਕੋਰੋਨਾ ਦੇ 16 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ 13 ਕਪੂਰਥਲਾ, 1 ਫਗਵਾੜਾ ਅਤੇ 2 ਟਿੱਬਾ ਦੇ ਮਰੀਜ਼ ਸ਼ਾਮਲ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 4 ਹਾੜ ਸੰਮਤ 551

ਜਲੰਧਰ

ਦਿੱਲੀ 'ਚ ਸਿੱਖ ਆਟੋ ਚਾਲਕ ਤੇ ਉਸ ਦੇ ਲੜਕੇ 'ਤੇ ਹੋਏ ਪੁਲਿਸ ਤਸ਼ੱਦਦ ਿਖ਼ਲਾਫ਼ ਪ੍ਰਦਰਸ਼ਨ

ਜਲੰਧਰ, 17 ਜੂਨ (ਐੱਮ.ਐੱਸ. ਲੋਹੀਆ) - ਦਿਲੀ ਦੇ ਮੁਖਰਜੀ ਨਗਰ ਥਾਣੇ ਦੇ ਬਾਹਰ ਸੜਕ 'ਤੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਤੇ ਫਿਰ ਥਾਣੇ ਦੇ ਅੰਦਰ ਲੈ ਜਾ ਕੇ ਸਿੱਖ ਆਟੋ ਚਾਲਕ ਸਰਬਜੀਤ ਸਿੰਘ ਅਤੇ ਉਸ ਦੇ ਲੜਕੇ ਬਲਵੰਤ ਸਿੰਘ ਨੂੰ ਬੇਰਹਿਮੀ ਨਾਲ ਕੁੱਟਣ ਵਾਲੇ ਪੁਲਿਸ ਮੁਲਾਜ਼ਮਾਂ ਿਖ਼ਲਾਫ਼ ਇਰਾਦਾ ਏ ਕਤਲ ਅਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੀਆਂ ਧਾਰਾ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਅੱਜ ਜਲੰਧਰ ਦੀਆਂ ਸਿੱਖ ਜੱਥੇਬੰਦੀਆਂ ਨੇ ਇਕ ਰੋਸ ਮਾਰਚ ਕੱਢਿਆ | ਜੱਥੇਬੰਦੀਆਂ ਵਲੋਂ ਦਿਲੀ ਪੁਲਿਸ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕਰਨ ਤੋਂ ਬਾਅਦ ਇਸ ਸਬੰਧੀ ਪ੍ਰਸ਼ਾਸਨ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ | ਬੇਸ਼ੱਕ ਦਿਲੀ ਪੁਲਿਸ ਨੇ ਇਸ ਸਬੰਧੀ ਕਾਰਵਾਈ ਕਰਦੇ ਹੋਏ 2 ਏ.ਐਸ.ਆਈ. ਅਤੇ ਇਕ ਸਿਪਾਹੀ ਨੂੰ ਮੁਅੱਤਲ ਕਰ ਦਿੱਤਾ ਹੈ ਪਰ ਫਿਰ ਵੀ ਜੱਥੇਬੰਦੀਆਂ ਵਲੋਂ ਡੀ.ਸੀ.ਪੀ. ਗੁਰਮੀਤ ਸਿੰਘ ਨੂੰ ਸੌਾਪੇ ਇਸ ਮੰਗ ਪੱਤਰ 'ਚ ਦੋਸ਼ੀਆਂ ਿਖ਼ਲਾਫ਼ ਮੁਕੱਦਮਾ ਦਰਜ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ | ਮੰਗ ਪੱਤਰ ਦੇਣ ਵਾਲਿਆਂ 'ਚ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ, ਸਿੱਖ ਤਾਲਮੇਲ ਕਮੇਟੀ, ਆਗਾਜ਼ (ਦੀ ਹੈਲਪਿੰਗ ਹੈਾਡ) ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਜੱਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਬਹੁਤ ਸਾਰੇ ਪੰਥ ਦਰਦੀ ਵੀ ਸ਼ਾਮਲ ਸਨ | ਇਨ੍ਹਾਂ 'ਚ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸੁਖਮਿੰਦਰ ਸਿੰਘ ਰਾਜਪਾਲ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜੱਥੇਦਾਰ ਪ੍ਰੀਤਮ ਸਿੰਘ, ਮਨਜੀਤ ਸਿੰਘ ਠੁਕਰਾਲ, ਮਹਿੰਦਰ ਸਿੰਘ ਗੋਲੀ, ਗਗਨਦੀਪ ਸਿੰਘ ਗੱਗੀ, ਅਰਜਨ ਹੈਪੀ, ਵਿਸ਼ਾਲ ਲੂੰਬਾ, ਅਨੂਪ ਸਿੰਘ, ਰਘੁਬੀਰ ਸਿੰਘ ਠੇਕੇਦਾਰ, ਕੁਲਵਿੰਦਰ ਸਿੰਘ, ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਸਤਪਾਲ ਸਿੰਘ ਸਿਦਕੀ, ਦੁਸ਼ਟ ਦਮਨ ਦੱਲ ਖਾਲਸਾ ਦੇ ਗੁਰਜੀਤ ਸਿੰਘ ਸਤਨਾਮੀਆਂ, ਕਾਂਗਰਸੀ ਕੌਾਸਲਰ ਸ਼ੈਰੀ ਚੱਢਾ, ਆਗਾਜ਼ ਦੇ ਪ੍ਰਧਾਨ ਪਰਮਪ੍ਰੀਤ ਸਿੰਘ ਵਿੱਟੀ, ਅਮਰਜੀਤ ਸਿੰਘ ਮੰਗਾ, ਕੰਵਲਪ੍ਰੀਤ ਸਿੰਘ ਸ਼ੰਮੀ, ਪ੍ਰਦੀਪ ਸਿੰਘ ਵਿੱਕੀ, ਜਸਦੀਪ ਸਿੰਘ, ਹਨੀ ਕਾਲੜਾ, ਪ੍ਰਭਦੀਪ ਸਿੰਘ ਬੇਦੀ, ਮਨਦੀਪ ਸਿੰਘ ਬੱਲੂ, ਅਗਮਜੋਤ ਸਿੰਘ, ਰਾਜਾ ਓਬਰਾਏ, ਪਰਮਿੰਦਰ ਸਿੰਘ ਦਸ਼ਮੇਸ਼ ਨਗਰ, ਗੁਰਮੀਤ ਸਿੰਘ ਬਿੱਟੂ, ਗੁਰਮੀਤ ਸਿੰਘ ਵਾਰਸ, ਹਰਜੋਤ ਸਿੰਘ ਲੱਕੀ, ਗੁਰਿੰਦਰ ਸਿੰਘ ਮਝੈਲ, ਰਾਜ ਖੋਸਲਾ, ਲਖਵੀਰ ਸਿੰਘ ਲੱਕੀ, ਜੱਥੇਦਾਰ ਇੰਦਰਜੀਤ ਸਿੰਘ, ਅਸ਼ਵਨੀ, ਜਤਿੰਦਰ ਪਾਲ ਸਿੰਘ ਮਝੈਲ, ਭੁਪਿੰਦਰ ਪਾਲ ਸਿੰਘ ਖਾਲਸਾ, ਪਿ੍ਤਪਾਲ ਸਿੰਘ ਸੰਨੀ, ਤਜਿੰਦਰ ਸਿੰਘ ਸੰਤ ਨਗਰ, ਹਰਪ੍ਰੀਤ ਸਿੰਘ ਰੋਬਿਨ, ਬਲਦੇਵ ਸਿੰਘ ਬਸਤੀ ਮਿੱਠੂ, ਭੁਪਿੰਦਰ ਸਿੰਘ, ਅਮਨਦੀਪ ਸਿੰਘ ਬੱਗਾ, ਪ੍ਰਭਜੋਤ ਸਿੰਘ ਸਾਹਿਬ, ਜਤਿੰਦਰ ਸਿੰਘ ਕੋਹਲੀ, ਬਲਜਿੰਦਰ ਸਿੰਘ, ਗੁਰਚਰਨ ਸਿੰਘ, ਕੁਲਵੰਤ ਸਿੰਘ ਕੰਤਾ, ਜਸਪ੍ਰੀਤ ਸਿੰਘ ਭਾਟੀਆ, ਅਰਵਿੰਦਰ ਪਾਲ ਸਿੰਘ ਬਬਲੂ, ਪਰਜਿੰਦਰ ਸਿੰਘ, ਅਮਨਦੀਪ ਸਿੰਘ ਵਾਲੀਆ, ਰਾਜੀਵ ਗੋਰਾ, ਹੋਪੀ, ਕਮਲਜੀਤ ਸਿੰਘ ਟੋਨੀ ਤੇ ਹੋਰ ਹਾਜ਼ਰ ਸਨ |

ਸਫ਼ੈਦਾ ਡਿੱਗਣ ਕਾਰਨ ਰਿਕਸ਼ਾ ਚਾਲਕ ਦੀ ਮੌਤ

ਫਿਲੌਰ, 17 ਜੂਨ (ਸੁਰਜੀਤ ਸਿੰਘ ਬਰਨਾਲਾ)-ਫਿਲੌਰ ਦੇ ਨਵਾਂਸ਼ਹਿਰ ਬੱਸ ਅੱਡੇ 'ਤੇ ਤੇਜ਼ ਹਨੇਰੀ ਚ ਸਫ਼ੈਦਾ ਡਿੱਗਣ ਨਾਲ ਇਕ ਰਿਕਸ਼ਾ ਚਾਲਕ ਦੀ ਮੌਤ ਹੋਣ ਦਾ ਹੋਇਆ | ਜਾਣਕਾਰੀ ਅਨੁਸਾਰ ਫਿਲੌਰ ਦੇ ਨਵਾਂਸ਼ਹਿਰ ਬੱਸ ਅੱਡੇ ਵਿਖੇ ਇਕ ਰਿਕਸ਼ਾ ਚਾਲਕ ਤੇਜ਼ ਹਨੇਰੀ 'ਚ ਆਪਣਾ ...

ਪੂਰੀ ਖ਼ਬਰ »

ਬਨੇਰਾ ਡਿੱਗਣ ਕਾਰਨ ਕੈਨੇਡਾ ਤੋਂ ਆਈ ਲੜਕੀ ਦੀ ਮੌਤ

ਆਦਮਪੁਰ , 17 ਜੂਨ (ਹਰਪ੍ਰੀਤ ਸਿੰਘ, ਰਮਨ ਦਵੇਸਰ)-ਇਥੋਂ ਦੇ ਰੇਲਵੇ ਰੋਡ 'ਤੇ ਸਥਿਤ ਇਕ ਦੁਕਾਨ ਦਾ ਬਨੇਰਾ ਡਿੱਗ ਜਾਣ ਕਾਰਨ ਕੈਨੇਡਾ ਤੋਂ ਆਈ ਇਕ ਲੜਕੀ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਸ਼ਾਮ ਆਈ ਤੇਜ਼ ਹਨੇਰੀ ਝੱਖੜ ਕਾਰਨ ਕਾਰਨ ਜੈਨ ਡਿਸਪੋਜੇਵਲ ਐਾਡ ਕ੍ਰੋਕਰੀ ਹਾਊਸ ...

ਪੂਰੀ ਖ਼ਬਰ »

ਤੇਜ਼ ਝੱਖੜ ਤੋਂ ਬਾਅਦ ਪਿਆ ਮੀਂਹ, ਗਰਮੀ ਤੋਂ ਰਾਹਤ

ਜਲੰਧਰ, 17 ਜੂਨ (ਸ਼ਿਵ)- ਸੋਮਵਾਰ ਸ਼ਾਮ ਤੇਜ਼ ਝੱਖੜ ਤੋਂ ਬਾਅਦ ਪਏ ਮੀਂਹ ਨਾਲ ਮੌਸਮ ਖ਼ੁਸ਼ਗਵਾਰ ਹੋ ਗਿਆ | ਸ਼ਾਮ ਪਏ ਮੀਂਹ ਨਾਲ ਤਾਪਮਾਨ ਡਿੱਗ ਗਿਆ ਤੇ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ | ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਗਰਮੀ ਕਰਕੇ ਜਿੱਥੇ ਲੋਕਾਂ ਦੇ ਪਸੀਨੇ ਨਿਕਲ ...

ਪੂਰੀ ਖ਼ਬਰ »

ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 8 ਵਿਅਕਤੀ ਗਿ੍ਫ਼ਤਾਰ

ਜਲੰਧਰ, 17 ਜੂਨ (ਐੱਮ.ਐੱਸ. ਲੋਹੀਆ) - ਦਿਹਾਤੀ ਪੁਲਿਸ ਨੇ 10-6-19 ਨੂੰ ਗੁਰੂ ਤੇਗ ਬਹਾਦਰ ਨਗਰ, ਨਕੋਦਰ ਤੋਂ 2 ਲੱਖ 50 ਹਜ਼ਾਰ ਰੁਪਏ ਲੁੱਟਣ ਅਤੇ ਨਕੋਦਰ-ਜਲੰਧਰ ਰੋਡ 'ਤੇ ਪਿ੍ੰਸ ਕੋਹਲੀ ਪਾਸੋਂ 45 ਹਜ਼ਾਰ ਰੁਪਏ ਨਗਦ ਅਤੇ ਐਕਟਿਵਾ ਖੋਹਣ ਵਾਲੇ ਦੋਸ਼ੀਆਂ ਨੂੰ ਗਿ੍ਫਤਾਰ ਕਰਨ 'ਚ ...

ਪੂਰੀ ਖ਼ਬਰ »

ਆਈ.ਐਮ.ਏ. ਦੇ ਸੱਦੇ 'ਤੇ ਡਾਕਟਰੀ ਸੇਵਾਵਾਂ ਰਹੀਆਂ ਬੰਦ

ਜਲੰਧਰ, 17 ਜੂਨ (ਐੱਮ. ਐੱਸ. ਲੋਹੀਆ) -ਕਲਕੱਤਾ 'ਚ ਇਕ ਨੌਜਵਾਨ ਡਾ. ਪਰੀਬਾਹ ਮੁਖਰਜੀ 'ਤੇ ਮਰੀਜ਼ ਦੇ ਰਿਸ਼ਤੇਦਾਰਾਂ ਵਲੋਂ ਕੀਤੇ ਗਏ ਜਾਨ ਲੇਵਾ ਹਮਲੇ ਦਾ ਵਿਰੋਧ ਕਰਦੇ ਹੋਏ ਆਈ.ਐੱਮ.ਏ. ਦੇ ਸੱਦੇ 'ਤੇ ਡਾਕਟਰੀ ਸੇਵਾਵਾਂ ਬੰਦ ਰਹੀਆਂ | ਹਾਲਾਂਕੇ ਕੁਝ ਕੁ ਹਸਪਤਾਲਾਂ 'ਚ ਬੰਦ ...

ਪੂਰੀ ਖ਼ਬਰ »

ਨਗਰ ਨਿਗਮ ਮੁਲਾਜ਼ਮਾਂ ਨੂੰ ਨਹੀਂ ਮਿਲੀਆਂ

ਜਲੰਧਰ, 17 ਜੂਨ (ਸ਼ਿਵ ਸ਼ਰਮਾ)-ਲੋਕ ਸਭਾ ਚੋਣਾਂ ਦੇ ਖ਼ਤਮ ਹੋਣ ਤੋਂ ਬਾਅਦ ਹੁਣ ਨਗਰ ਨਿਗਮ ਵਿਚ ਫਿਰ ਵਿੱਤੀ ਸੰਕਟ ਸ਼ੁਰੂ ਹੋ ਗਿਆ ਹੈ ਕਿਉਂਕਿ 17 ਜੂਨ ਹੋਣ ਦੇ ਬਾਵਜੂਦ ਨਿਗਮ ਦੇ ਮੁਲਾਜ਼ਮ ਤਨਖ਼ਾਹਾਂ ਨੂੰ ਤਰਸ ਗਏ ਹਨ | ਦਰਜਾ ਚਾਰ ਦੇ ਕੁਝ ਮੁਲਾਜ਼ਮਾਂ ਨੂੰ ਚਾਹੇ ...

ਪੂਰੀ ਖ਼ਬਰ »

ਕਾਰ ਨਾਲ ਟਕਰਾ ਕੇ ਮੋਟਰਸਾਈਕਲ ਸਵਾਰ ਔਰਤ ਦੀ ਮੌਤ-ਪਤੀ ਜ਼ਖ਼ਮੀ

ਜਲੰਧਰ ਛਾਉਣੀ, 17 ਜੂਨ (ਪਵਨ ਖਰਬੰਦਾ)-ਥਾਣਾ ਛਾਉਣੀ ਦੀ ਪਰਾਗਪੁਰ ਚੌਕੀ ਦੇ ਅਧੀਨ ਆਉਂਦੇ ਖੇਤਰ ਜਲੰਧਰ-ਫਗਵਾੜਾ ਮੁੱਖ ਮਾਰਗ ਨੇੜੇ ਇਕ ਬੇਕਾਬੂ ਕਾਰ ਨਾਲ ਮੋਟਰਸਾਈਕਲ ਸਵਾਰ ਪਤੀ-ਪਤਨੀ ਟਕਰਾ ਗਏ, ਜਿਸ ਦੌਰਾਨ ਮੌਕੇ 'ਤੇ ਹੀ ਮੋਟਰਸਾਈਕਲ ਸਵਾਰ ਔਰਤ ਦੀ ਮੌਤ ਹੋ ਗਈ ਤੇ ...

ਪੂਰੀ ਖ਼ਬਰ »

ਸਿੱਧੂ ਇਨਕਲੈਵ ਦਕੋਹਾ 'ਚ ਲੋਕਾਂ ਵਲੋਂ ਵਿਧਾਇਕ ਤੇ ਬਿਜਲੀ ਵਿਭਾਗ ਿਖ਼ਲਾਫ਼ ਪ੍ਰਦਰਸ਼ਨ

ਜਲੰਧਰ ਛਾਉਣੀ, 17 ਜੂਨ (ਪਵਨ ਖਰਬੰਦਾ)-ਕੇਂਦਰੀ ਹਲਕੇ ਦੇ ਅਧੀਨ ਆਉਂਦੇ ਦਕੋਹਾ ਖੇਤਰ 'ਚ ਸਥਿਤ ਸਿੱਧੂ ਇੰਨਕਲੈਵ ਵਿਖੇ ਰਹਿਣ ਵਾਲੇ ਲੋਕਾਂ ਨੇ ਆਪਣਾ ਰੋਸ ਪ੍ਰਗਟ ਕਰਦੇ ਹੋਏ ਕੇਂਦਰੀ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ, ਵਾਰਡ ਕੌਾਸਲਰ ਤੇ ਬਿਜਲੀ ਵਿਭਾਗ ਦੀ ਢਿੱਲੀ ...

ਪੂਰੀ ਖ਼ਬਰ »

ਏ.ਟੀ.ਐਮ. ਖੋਹ ਕੇ ਪੈਸੇ ਕਢਵਾਉਣ ਵਾਲਾ ਲੁਟੇਰਾ ਕਾਰ ਸਮੇਤ ਕਾਬੂ

ਜਲੰਧਰ ਛਾਉਣੀ, 17 ਜੂਨ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਖੇਤਰ ਲੰਮਾ ਪਿੰਡ ਚੌਾਕ ਨੇੜੇ ਬੀਤੇ ਦਿਨ ਪ੍ਰਵਾਸੀ ਵਿਅਕਤੀ ਦਾ ਏ.ਟੀ.ਐਮ. ਖੋਹ ਕੇ ਉਸ ਨਾਲ ਲੁੱਟ ਕਰਨ ਦੇ ਦੋਸ਼ੀ ਨੂੰ ਪੁਲਿਸ ਵਲੋਂ ਦੀਪ ਨਗਰ ਤੋਂ ਕਾਬੂ ਕਰ ਲਿਆ ਗਿਆ ਹੈ, ਜਿਸ ਨੂੰ ਅਦਾਲਤ 'ਚ ...

ਪੂਰੀ ਖ਼ਬਰ »

ਸੇਂਟ ਸੋਲਜਰ ਹੋਟਲ ਮੈਨੇਜਮੈਂਟ ਦੇ ਕੋਰਸ ਵਿਦਿਆਰਥੀਆਾ ਲਈ ਪਸੰਦੀਦਾ ਕੋਰਸ

ਜਲੰਧਰ, 17 ਜੂਨ (ਰਣਜੀਤ ਸਿੰਘ ਸੋਢੀ)-ਹੋਟਲ ਉਦਯੋਗ ਵਿਚ ਵੱਧ ਰਹੀ ਰੁਜ਼ਗਾਰ ਦੀਆਂ ਸੰਭਾਵਨਾ ਤੇ ਪਿਛਲੇ ਸਾਲਾਾ ਦੇ ਪਲੇਸਮੈਂਟ ਰਿਕਾਰਡ ਨੂੰ ਦੇਖਦੇ ਹੋਏ ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਐਾਡ ਕੈਟਰਿੰਗ ਟੈਕਨਾਲੋਜੀ ਵਿਚ ਦਾਖ਼ਲੇ ਲੈਣ ਦੇ ਲਈ ...

ਪੂਰੀ ਖ਼ਬਰ »

ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਮੁਫ਼ਤ ਕੰਪਿਊਟਰ ਕੋਰਸ ਸ਼ੁਰੂ

ਜਲੰਧਰ, 17 ਜੂਨ (ਰਣਜੀਤ ਸਿੰਘ ਸੋਢੀ)-ਲਾਲਾ ਹਰੀ ਚੰਦ ਭੱਲਾ ਟੈਕਨੀਕਲ ਐਜੂਕੇਸ਼ਨ ਵੈੱਲਫੇਅਰ ਸੁਸਾਇਟੀ ਵਲੋਂ ਪੰਜਾਬ ਸਰਕਾਰ ਦੇ ਸਮਾਜਿਕ ਸਿੱਖਿਆ ਤੇ ਇਸਤਰੀ ਬਾਲ ਵਿਕਾਸ ਦੇ ਸਹਿਯੋਗ ਨਾਲ ਬਸਤੀ ਦਾਨਿਸ਼ਮੰਦਾ 'ਚ ਆਰੀਆ ਸਮਾਜ ਮੰਦਿਰ ਵਿਖੇ 6 ਮਹੀਨੇ ਦਾ ਮੁਫਤ ...

ਪੂਰੀ ਖ਼ਬਰ »

ਕੇ.ਐਮ.ਵੀ. ਦੇ 211 ਵਿਦਿਆਰਥੀਆਂ ਦੀ ਵੱਖ ਵੱਖ ਕੰਪਨੀਆਂ 'ਚ ਹੋਈ ਚੋਣ

ਜਲੰਧਰ, 17 ਜੂਨ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ ਕਾਲਜ ਜਲੰਧਰ ਸਦਾ ਵਿਦਿਆਰਥੀਆਂ ਦੇ ਪੂਰਨ ਵਿਕਾਸ ਲਈ ਯਤਨਸ਼ੀਲ ਰਹਿਣ ਦੇ ਨਾਲ-ਨਾਲ ਉਨ੍ਹਾਂ ਦੀ ਉਚਿਤ ਪਲੇਸਮੈਂਟ ਲਈ ਸਮੇਂ-ਸਮੇਂ 'ਤੇ ਕਈ ਪ੍ਰਬੰਧ ਕਰਦਾ ...

ਪੂਰੀ ਖ਼ਬਰ »

ਸੀ. ਟੀ. ਵਰਲਡ ਸਕੂਲ ਦੀ ਪਾਵਨੀ ਪਹੁੰਚੀ 'ਵਾਇਸ ਆਫ ਪੰਜਾਬ' ਛੋਟਾ ਚੈਂਪ ਦੇ ਸਟੂਡੀਓ ਰਾਊਾਡ 'ਚ

ਜਲੰਧਰ, 17 ਜੂਨ (ਰਣਜੀਤ ਸਿੰਘ ਸੋਢੀ)-ਸੀ. ਟੀ. ਵਰਲਡ ਸਕੂਲ ਦੇ ਗ੍ਰੇਡ 6 ਦੀ ਵਿਦਿਆਰਥਣ ਪਾਵਨੀ ਅਰੋੜਾ ਪੀ. ਟੀ. ਸੀ. ਪੰਜਾਬੀ ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਸਟੂਡੀਓ ਰਾਉਂਡ 'ਚ ਪਹੁੰਚੀ | ਪਾਵਨੀ ਨੇ ਕਿਹਾ ਕਿ ਮੈਨੂੰ ਸੰਗੀਤ ਨਾਲ ਬਹੁਤ ਪਿਆਰ ਹੈ, ਸੰਗੀਤ ਇਕ ਕਲਾ ਹੈ ਜੋ ...

ਪੂਰੀ ਖ਼ਬਰ »

ਅਸੁਰੱਖਿਅਤ ਪੁਲ ਦੇ ਰਿਹੈ ਹਾਦਸਿਆਾ ਨੂੰ ਸੱਦਾ

ਜਮਸ਼ੇਰ ਖਾਸ, 17 ਜੂਨ (ਰਾਜ ਕਪੂਰ)-ਜਮਸ਼ੇਰ ਬੱਸ ਸਟੈਂਡ ਤੋਂ ਥਾਣਾ ਸਦਰ ਮੂਹਰਿਓਾ ਜਮਸ਼ੇਰ ਡੇਅਰੀ ਕੰਪਲੈਕਸ, ਨਾਨਕ ਪਿੰਡੀ, ਚਿੱਤੇਵਾਣੀ, ਅਰਬਨ ਅਸਟੇਟ ਜਲੰਧਰ ਨੂੰ ਜਾਂਦੀ ਆਵਾਜਾਈ ਭਰਪੂਰ ਸੜਕ 'ਤੇ ਜਮਸ਼ੇਰ ਡੇਅਰੀ ਕੰਪਲੈਕਸ ਨੇੜੇ ਗੰਦੇ ਨਾਲੇ ਉੱਪਰ ਬਣਿਆ ਪੁਲ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਰੀ ਅੰਮਿ੍ਤ ਸੰਚਾਰ

ਜਲੰਧਰ, 17 ਜੂਨ (ਹਰਵਿੰਦਰ ਸਿੰਘ ਫੁੱਲ)-ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਰੀ ਅੰਮਿ੍ਤ ...

ਪੂਰੀ ਖ਼ਬਰ »

ਕਮਿਸ਼ਨਰ ਕੋਲ ਪੇਸ਼ ਕੀਤੀ ਜਾਵੇਗੀ ਨਾਜਾਇਜ਼ ਇਮਾਰਤਾਂ ਦੀ ਰਿਪੋਰਟ

ਜਲੰਧਰ, 17 ਜੂਨ (ਸ਼ਿਵ)- ਨਾਜਾਇਜ਼ ਇਮਾਰਤਾਂ ਬਾਰੇ ਚਾਰ ਹਫ਼ਤਿਆਂ ਵਿਚ ਅਜੇ ਤੱਕ ਰਿਪੋਰਟ ਤਿਆਰ ਨਹੀਂ ਹੋਈ ਹੈ ਜਿਹੜੀ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਿੱਤੀ ਜਾਣੀ ਹੈ | ਸਿਮਰਨਜੀਤ ਸਿੰਘ ਵਲੋਂ ਪਾਈ ਗਈ ਪਟੀਸ਼ਨ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨਿਗਮ ...

ਪੂਰੀ ਖ਼ਬਰ »

ਬੋਲੀਨਾ-ਪਤਾਰਾ ਮਾਰਗ 'ਤੇ ਤੇਜ਼ ਹਨੇਰੀ ਕਾਰਨ ਟੁੱਟ ਕੇ ਡਿਗਿਆ ਸਫ਼ੈਦਾ

ਚੁਗਿੱਟੀ/ਜੰਡੂਸਿੰਘਾ, 17 ਜੂਨ (ਨਰਿੰਦਰ ਲਾਗੂ)-ਸੋਮਵਾਰ ਨੂੰ ਦੇਰ ਸ਼ਾਮ ਪਿੰਡ ਬੋਲੀਨਾ ਲਾਗੇ ਤੇਜ਼ ਹਨੇਰੀ ਕਾਰਨ ਕਰੀਬ 40 ਵਰ੍ਹੇ ਪੁਰਾਣਾ ਇਕ ਸਫ਼ੈਦਾ ਟੁੱਟ ਕੇ ਸੜਕ ਵਿਚਕਾਰ ਡਿੱਗ ਪਿਆ | ਇਸੇ ਦੌਰਾਨ ਉਸ ਦੀ ਲਪੇਟ 'ਚ ਆਇਆ ਬਿਜਲੀ ਦਾ ਇਕ ਖੰਭਾ ਵੀ ਨੁਕਸਾਨਿਆ ਗਿਆ, ...

ਪੂਰੀ ਖ਼ਬਰ »

120 ਫੁੱਟੀ ਰੋਡ 'ਤੇ ਕੂੜਾ ਸੁੱਟਣ 'ਤੇ ਰਿੰਕੂ ਨੇ ਲਗਾਈ ਰੋਕ

ਜਲੰਧਰ, 17 ਜੂਨ (ਸ਼ਿਵ)- ਪੱਛਮੀ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ 120 ਫੁੱਟੀ ਰੋਡ 'ਤੇ ਕੂੜਾ ਸੁੱਟਣ ਦਾ ਗੰਭੀਰ ਨੋਟਿਸ ਲੈਂਦੇ ਹੋਏ ਰੇਹੜਿਆਂ ਵਾਲਿਆਂ ਨੂੰ ਇਸ ਜਗ੍ਹਾ 'ਤੇ ਕੂੜਾ ਸੁੱਟਣ ਤੋਂ ਰੋਕ ਦਿੱਤਾ ਹੈ | ਆਪਣੇ ਦਫ਼ਤਰ ਵਿਚ ਵਾਰਡਾਂ ਵਿਚੋਂ ਕੂੜਾ ਇਕੱਠਾ ਕਰਨ ...

ਪੂਰੀ ਖ਼ਬਰ »

ਪਲਸ ਪੋਲੀਓ ਮੁਹਿੰਮ ਦੇ ਦੂਜੇ ਦਿਨ 44,717 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਧਕ ਬੂੰਦਾਂ

ਜਲੰਧਰ, 17 ਜੂਨ (ਐੱਮ.ਐੱਸ. ਲੋਹੀਆ) - ਸਿਹਤ ਵਿਭਾਗ ਵਲੋਂ 16 ਤਰੀਕ ਤੋਂ ਸ਼ੁਰੂ ਤਿੰਨ ਦਿਨਾਂ ਪੋਲੀਓ ਮੁਹਿੰਮ ਦੇ ਦੂਜੇ ਦਿਨ 0 ਤੋਂ 5 ਸਾਲ ਦੇ 44717 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ ਤੁਪਕਾ ਸਿੰਚਾਈ ਪ੍ਰਣਾਲੀ ਅਪਣਾਉਣ ਲਈ ਚਲਾਈ ਜਾਵੇਗੀ ਜਾਗਰੂਕਤਾ ਮੁਹਿੰਮ

ਜਲੰਧਰ, 17 ਜੂਨ (ਚੰਦੀਪ ਭੱਲਾ)-ਜ਼ਮੀਨ ਹੇਠਲੇ ਪਾਣੀ ਦੇ ਤੇਜੀ ਨਾਲ ਡਿੱਗ ਰਹੇ ਪੱਧਰ ਨੂੰ ਰੋਕਣ ਦੇ ਮੰਤਵ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਪਾਣੀ ਬਚਾਉਣ ਦੀ ਤੁਪਕਾ ਸਿੰਚਾਈ ਪ੍ਰਣਾਲੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਵਿਸ਼ੇਸ਼ ...

ਪੂਰੀ ਖ਼ਬਰ »

ਛੁੱਟੀਆਂ 'ਚ ਮੰਡੀ 'ਚ ਵਿਕਾਸ ਦੇ ਕੰਮ ਕਰੇਗੀ ਕਮੇਟੀ

ਜਲੰਧਰ, 17 ਜੂਨ (ਸ਼ਿਵ)- ਮੈਨੇਜਿੰਗ ਕਮੇਟੀ ਮੰਡੀ ਫੈਨਟਣਗੰਜ ਦੀ ਹੋਈ ਮੀਟਿੰਗ ਵਿਚ 27 ਜੂਨ ਤੋਂ ਲੈ ਕੇ 30 ਜੂਨ ਤੱਕ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ ਤੇ ਕਿਹਾ ਹੈ ਕਿ ਗਰਮੀਆਂ ਲਈ ਕੀਤੀਆਂ ਗਈਆਂ ਛੁੱਟੀਆਂ ਵਿਚ ਵਿਕਾਸ ਦੇ ਕੰਮ ਕਰਵਾਏ ਜਾਣਗੇ | ਚੇਅਰਮੈਨ ਤਰਸੇਮ ...

ਪੂਰੀ ਖ਼ਬਰ »

ਈ-ਬੋੋਲੀ 'ਚ ਕੋਈ ਨਹੀਂ ਖਰੀਦਣ ਆਇਆ ਜਾਇਦਾਦਾਂ

ਜਲੰਧਰ, 17 ਜੂਨ (ਸ਼ਿਵ)- ਪੰਜਾਬ ਨੈਸ਼ਨਲ ਬੈਂਕ ਵਲੋਂ ਇੰਪਰੂਵਮੈਂਟ ਟਰੱਸਟ ਦੀਆਂ ਕਬਜ਼ੇ ਵਿਚ ਰੱਖੀਆਂ ਗਈਆਂ ਜਾਇਦਾਦਾਂ ਦੀ ਈ-ਬੋਲੀ ਵਿਚ ਕਿਸੇ ਨੇ ਦਿਲਚਸਪੀ ਨਹੀਂ ਦਿਖਾਈ ਹੈ | 250 ਕਰੋੜ ਵਾਲੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਸਮੇਤ ਕਰੀਬ 480 ਕਰੋੜ ਦੀਆਂ ਜਾਇਦਾਦਾਂ ...

ਪੂਰੀ ਖ਼ਬਰ »

ਕੈਨੇਡਾ ਜਾਣ ਲਈ ਮੈਗਾ ਐਜੂਕੇਸ਼ਨ ਸੈਮੀਨਾਰ ਨੂੰ ਮਿਲ ਰਹੀ ਹੈ ਭਾਰੀ ਕਾਮਯਾਬੀ-ਈ.ਐਸ.ਐਸ. ਗਲੋਬਲ

ਅੰਮਿ੍ਤਸਰ,17 ਜੂਨ (ਅ.ਬ)- ਇਮੀਗ੍ਰੇਸ਼ਨ 'ਚ ਪੰਜਾਬ ਦੀ ਪ੍ਰਸਿੱਧ ਕੰਪਨੀ ਈ.ਐਸ.ਐਸ. ਗਲੋਬਲ ਦੇ ਸਹਿਯੋਗ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਕਰਵਾਏ ਜਾ ਰਹੇ ਕੈਨੇਡਾ ਐਜੂਕੇਸ਼ਨ ਸੈਮੀਨਾਰ ਨੂੰ ਭਾਰੀ ਕਾਮਯਾਬੀ ਮਿਲ ਰਹੀ ਹੈ | ਵੀਜ਼ਾ ਮਾਹਰ ਗੁਰਿੰਦਰ ਭੱਟੀ ਨੇ ਦੱਸਿਆ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਦੇ ਦਰਜਾ ਚਾਰ ਕਰਮਚਾਰੀਆਂ ਦੀ ਹੋਈ ਮੀਟਿੰਗ

ਜਲੰਧਰ, 17 ਜੂਨ (ਰਣਜੀਤ ਸਿੰਘ ਸੋਢੀ)-ਸਿੱਖਿਆ ਵਿਭਾਗ ਦੇ ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ ਦੀ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਨਾਭਾ ਤੇ ਚੇਅਰਮੈਨ ਚਰਨਜੀਤ ਸਿੰਘ ਮੁਰਾਦਪੁਰ ਦੀ ਪ੍ਰਧਾਨਗੀ ਹੇਠ ਜਲੰਧਰ 'ਚ ਮੀਟਿੰਗ ਹੋਈ, ਜਿਸ 'ਚ ਜ਼ਿਲ੍ਹਾ ਜਲੰਧਰ ਦੇ ਸਿੱਖਿਆ ...

ਪੂਰੀ ਖ਼ਬਰ »

ਡਾ. ਯਦੁਵੰਸ਼ੀ ਨੇ ਕੀਤੀ ਗਾਹਕਾਂ ਨਾਲ ਮੁਲਾਕਾਤ

ਜਲੰਧਰ, 17 ਜੂਨ (ਸ਼ਿਵ)-ਪੰਜਾਬ ਨੈਸ਼ਨਲ ਬੈਂਕ ਵਲੋਂ ਕਾਰਜਕਾਰੀ ਡਾਇਰੈਕਟਰ ਡਾ. ਆਰ. ਕੇ. ਯਦੁਵੰਸ਼ੀ ਨੇ ਗਾਹਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਵਲੋਂ ਬੈਂਕ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ ਤੇ ਉਨ੍ਹਾਂ ਨੇ ਗਾਹਕਾਂ ਤੋਂ ...

ਪੂਰੀ ਖ਼ਬਰ »

ਸ਼ਰਧਾ ਨਾਲ ਮਨਾਇਆ ਹਾੜ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ

ਜਲੰਧਰ, 17 ਜੂਨ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਹੜ੍ਹ ਮਹੀਨੇ ਦੀ ਸੰਗਰਾਂਦ ਮੌਕੇ ਵਿਸ਼ੇਸ਼ ਦੀਵਾਨ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਸਜਾਏ ਗਏ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਨੇ ਦੱਸਿਆ ...

ਪੂਰੀ ਖ਼ਬਰ »

ਕੈਂਬਰਿਜ ਦੇ ਵਿਦਿਆਰਥੀ ਤੁਸ਼ਾਰ ਨੰਦੀ ਨੇ ਜੇ. ਈ. ਈ. ਐਡਵਾਂਸਡ ਦੀ ਪ੍ਰੀਖਿਆ ਕੀਤੀ ਪਾਸ

ਜਲੰਧਰ, 17 ਜੂਨ (ਰਣਜੀਤ ਸਿੰਘ ਸੋਢੀ)-ਕੈਂਬਰਿਜ ਇੰਟਰਨੈਸ਼ਨਲ ਸਕੂਲ, ਜਲੰਧਰ ਦੇ ਵਿਦਿਆਰਥੀ ਤੁਸ਼ਾਰ ਨੰਦੀ ਨੇ ਜੇ.ਈ.ਈ. ਐਡਵਾਂਸਡ ਦੀ ਪ੍ਰੀਖਿਆ ਪਾਸ ਕਰਕੇ 1032 ਰੈਂਕ ਪ੍ਰਾਪਤ ਕਰਕੇ ਆਪਣਾ ਤੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਤੁਸ਼ਾਰ ਦੀ ਇਹ ਸ਼ਾਨਦਾਰ ਪ੍ਰਾਪਤੀ ਸਕੂਲ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ

ਚੁਗਿੱਟੀ/ਜੰਡੂਸਿੰਘਾ, 17 ਜੂਨ (ਨਰਿੰਦਰ ਲਾਗੂ)-ਮੀਰੀ-ਪੀਰੀ ਦੇ ਮਾਲਕ ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸੋਮਵਾਰ ਨੂੰ ਗੁਰਦੁਆਰਾ ਪਾਤਸ਼ਾਹੀ ਛੇਵੀਂ ਲੰਮਾ ਪਿੰਡ ਤੋਂ ਸਜਾਇਆ ਗਿਆ | ਸਾਹਿਬ ਸ੍ਰੀ ...

ਪੂਰੀ ਖ਼ਬਰ »

ਸਕੂਟਰ/ਕਾਰ ਪਾਰਕਿੰਗ ਤੇ ਕੰਟੀਨ ਦੇ ਠੇਕੇ ਦੀ ਨਿਲਾਮੀ 21 ਨੂੰ

ਜਲੰਧਰ, 17 ਜੂਨ (ਚੰਦੀਪ ਭੱਲਾ)-ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਜਲੰਧਰ ਦੇ ਅਹਾਤੇ ਵਿਚ ਸਕੂਟਰ/ਕਾਰ ਪਾਰਕਿੰਗ ਅਤੇ ਸੇਵਾ ਕੇਂਦਰ ਦੀ ਕੰਟੀਨ ਦੇ ਠੇਕੇ ਦੀ ਨਿਲਾਮੀ 1 ਜੁਲਾਈ ਤੋਂ 31 ਮਾਰਚ 2020 ਤੱਕ ਦੇ ਸਮੇਂ ਲਈ ਖੁੱਲ੍ਹੀ ਬੋਲੀ ਅਧੀਨ 21 ਜੂਨ ਨੂੰ ਸਵੇਰੇ 11.00 ਵਜੇ ਵਧੀਕ ...

ਪੂਰੀ ਖ਼ਬਰ »

ਨੂਰਮਹਿਲ ਥਾਣੇ ਦੀ ਜ਼ਮੀਨ ਪੁਲਿਸ ਵਿਭਾਗ ਦੇ ਨਾਂਅ ਕਰਨ ਲਈ ਐਸ. ਐਸ. ਪੀ. ਵਲੋਂ ਨਗਰ ਕੌ ਾਸਲ ਨੂੰ ਬੇਨਤੀ

ਨੂਰਮਹਿਲ, 17 ਜੂਨ (ਜਸਵਿੰਦਰ ਸਿੰਘ ਲਾਂਬਾ)-ਜਲੰਧਰ ਦਿਹਾਤੀ ਦੇ ਐਸ. ਐਸ. ਪੀ. ਨਵਜੋਤ ਸਿੰਘ ਮਾਹਲ ਨੇ ਨਗਰ ਕੌਾਸਲ ਨੂਰਮਹਿਲ ਨੂੰ ਜ਼ੋਰ ਦੇ ਕੇ ਕਿਹਾ ਕਿ ਨੂਰਮਹਿਲ ਸਥਿਤ ਸ਼ਾਮਲਾਟ ਜ਼ਮੀਨ 6 ਕਨਾਲ 18 ਮਰਲੇ ਪੁਲਿਸ ਵਿਭਾਗ ਦੇ ਨਾਂਅ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ...

ਪੂਰੀ ਖ਼ਬਰ »

ਹੈਾਡੀਕੈਪ ਸੇਵਾ ਸੁਸਾਇਟੀ ਪੰਜਾਬ ਦੀ ਮੀਟਿੰਗ

ਨੂਰਮਹਿਲ, 17 ਜੂਨ (ਜਸਵਿੰਦਰ ਸਿੰਘ ਲਾਂਬਾ)-ਹੈਂਡੀਕੈਪ ਸੇਵਾ ਸੁਸਾਇਟੀ ਪੰਜਾਬ ਦੀ ਮੀਟਿੰਗ ਪੰਜਾਬ ਪ੍ਰਧਾਨ ਡਾ: ਸੋਮਨਾਥ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਹਰ ਮਹੀਨੇ ਦੇ ਦੂਸਰੇ ਐਤਵਾਰ ਸੁਸਾਇਟੀ ਦੀ ...

ਪੂਰੀ ਖ਼ਬਰ »

ਦਾਤਰ ਦੀ ਨੋਕ 'ਤੇ ਭਰਾ-ਭੈਣ ਤੋਂ ਲੁੱਟੀ ਨਕਦੀ

ਅੱਪਰਾ, 17 ਜੂਨ (ਮਨਜਿੰਦਰ ਸਿੰਘ ਅਰੋੜਾ)-ਅੱਪਰਾ ਅਤੇ ਇਸ ਦੇ ਨਾਲ ਲਗਦੇ ਪਿੰਡਾਂ ਵਿਚ ਪਿਛਲੇ ਕੁਝ ਦਿਨਾਂ ਤੋਂ ਅਗਿਆਤ ਮੋਟਰਸਾਈਕਲ ਸਵਾਰਾਂ ਵਲੋਂ ਲੁੱਟ-ਖੋਹ ਦੀਆਂ ਵਾਰਦਾਤਾਂ ਕਾਰਨ ਦਹਿਸ਼ਤ ਦਾ ਮਾਹੌਲ ਹੈ | ਲੁੱਟ ਦਾ ਸ਼ਿਕਾਰ ਹੋਏ ਸੰਜੇ ਪੁੱਤਰ ਰੂਪ ਚੰਦ ਵਾਸੀ ...

ਪੂਰੀ ਖ਼ਬਰ »

ਡਾਕਟਰਾਂ ਦੀ ਹਮਾਇਤ 'ਚ ਹੜਤਾਲ

ਫਿਲੌਰ, 17 ਜੂਨ (ਸੁਰਜੀਤ ਸਿੰਘ ਬਰਨਾਲਾ )-ਆਈ. ਐਮ. ਏ. ਫਿਲੌਰ ਇਕਾਈ ਵਲ਼ੋਂ ਬੰਗਾਲ 'ਚ ਹੋਏ ਡਾਕਟਰਾਂ ਨਾਲ ਮਾੜੇ ਵਤੀਰੇ ਖਿਲਾਫ਼ ਹੜਤਾਲ ਕੀਤੀ ਗਈ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ. ਹਰੀ ਸਿੰਘ ਰਾਓ ਪ੍ਰਧਾਨ ਅਤੇ ਜਨਰਲ ਸੈਕਟਰੀ ਡਾ. ਯਸ਼ਪਾਲ ਸ਼ਰਮਾ ਨੇ ਕਿਹਾ ਕਿ ਇਹ ...

ਪੂਰੀ ਖ਼ਬਰ »

ਮਿਲਾਵਟ ਤੇ ਸਫ਼ਾਈ ਪ੍ਰਤੀ ਲੋਕਾਂ 'ਚ ਜਾਗਰੂਕਤਾ ਜ਼ਰੂਰੀ

ਲੋਹੀਆਂ ਖਾਸ, 17 ਜੂਨ (ਬਲਵਿੰਦਰ ਸਿੰਘ ਵਿੱਕੀ)-ਸਥਾਨਕ ਖੇਤਰ ਅੰਦਰ ਕਈ ਤਰਾਂ ਦੇ ਵਿਕਦੇ ਖਣਿਜ ਪਦਾਰਥਾਂ ਵਿਚ ਮਿਲਾਵਟ ਨੇ ਜਿੰਦਗੀ ਦੁਸ਼ਵਾਰ ਕਰ ਰੱਖੀ ਹੈ ਤੇ ਸਬੰਧਿਤ ਵਿਭਾਗ ਵਲੋਂ ਜਾਂਚ ਦੇ ਨਾਮ 'ਤੇ ਸਾਲਾਂ ਬਾਅਦ ਮਹੀਨਾ ਕੁੁ ਪਹਿਲਾਂ ਕੀਤੀ ਗਈ ਨਿਗੁਣੀ ਕਾਰਵਾਈ ...

ਪੂਰੀ ਖ਼ਬਰ »

ਸੱਭਿਆਚਾਰਕ ਮੇਲਾ ਕੱਲ੍ਹ

ਭੋਗਪੁਰ, 17 ਜੂਨ (ਕਮਲਜੀਤ ਸਿੰਘ ਡੱਲੀ)- ਭੋਗਪੁਰ ਨਜ਼ਦੀਕੀ ਪਿੰਡ ਖੋਜਪੁਰ ਵਿਖੇ ਬਾਬਾ ਮੀਰਾ ਬਖਸ਼ ਅਤੇ ਰਹਿਮੇ ਸ਼ਾਹ ਵੈੱਲਫ਼ੇਅਰ ਸੁਸਾਇਟੀ (ਰਜਿ.) ਵਲੋਂ 29ਵਾਂ ਸੱਭਿਆਚਾਰਕ ਮੇਲਾ ਕੱਲ੍ਹ 19 ਜੂਨ ਦਿਨ ਬੁੱਧਵਾਰ ਪਿੰਡ ਖੋਜਪੁਰ ਜ਼ਿਲ੍ਹਾ ਜਲੰਧਰ ਵਿਖੇ ਧੂਮ-ਧਾਮ ਨਾਲ ...

ਪੂਰੀ ਖ਼ਬਰ »

ਮਲਸੀਆਂ ਦੇ ਕ੍ਰਿਕਟ ਟੂਰਨਾਮੈਂਟ 'ਚ ਫਿਰੋਜ਼ਵਾਲ ਦੀ ਟੀਮ ਰਹੀ ਪਹਿਲੇ ਨੰਬਰ 'ਤੇ

ਮਲਸੀਆਂ, 17 ਜੂਨ (ਸੁਖਦੀਪ ਸਿੰਘ)- ਮਲਸੀਆਂ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕ੍ਰਿਕਟ ਕਲੱਬ ਮਲਸੀਆਂ ਵਲੋਂ 10ਵਾਂ ਸਾਲਾਨਾ 3 ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ ਵਿਚ ਕਰੀਬ 31 ਟੀਮਾਂ ਨੇ ਭਾਗ ਲਿਆ | ਇਸ ਟੂਰਨਾਮੈਂਟ ਵਿਚ ਸੈਮੀਫਾਈਨਲ ਵਿਚ ...

ਪੂਰੀ ਖ਼ਬਰ »

ਲੜਕੀ ਨਾਲ ਛੇੜਛਾੜ ਅਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਦੋ ਖਿਲਾਫ਼ ਮੁਕੱਦਮਾ ਦਰਜ

ਨੂਰਮਹਿਲ, 17 ਜੂਨ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੀ ਪੁਲਿਸ ਨੇ ਨੌਜਵਾਨ ਲੜਕੀ ਨਾਲ ਛੇੜਛਾੜ, ਕੁੱਟਮਾਰ ਤੇ ਧਮਕੀਆਂ ਦੇਣ ਦੇ ਦੋਸ਼ ਹੇਠ ਦੋ ਵਿਅਕਤੀਆਂ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਅਮਨਦੀਪ ਕੌਰ ਐਸ. ਆਈ. ਨੇ ਦੱਸਿਆ ਕਿ ਇਹ ਮੁਕੱਦਮਾ ...

ਪੂਰੀ ਖ਼ਬਰ »

ਸ੍ਰੀ ਅਮਰਨਾਥ ਯਾਤਰਾ ਦੇ ਭੰਡਾਰੇ ਲਈ ਅੱਜ ਰਵਾਨਾ ਹੋਵੇਗਾ ਜਥਾ

ਸ਼ਾਹਕੋਟ, 17 ਜੂਨ (ਸੁਖਦੀਪ ਸਿੰਘ)- ਸ੍ਰੀ ਅਮਰਨਾਥ ਯਾਤਰਾ ਲਈ ਸ੍ਰੀ ਅਮਰਨਾਥ ਲੰਗਰ ਸੇਵਾ ਕਮੇਟੀ ਸ਼ਾਹਕੋਟ ਵਲੋਂ 29ਵਾਂ ਸਲਾਨਾ ਭੰਡਾਰਾ ਇਸ ਸਾਲ ਵੀ ਲਗਾਇਆ ਜਾਵੇਗਾ, ਜਿਸ ਦੇ ਸਬੰਧ 'ਚ ਦਾਣਾ ਮੰਡੀ ਸ਼ਾਹਕੋਟ ਤੋਂ ਵਿਸ਼ੇਸ਼ ਜੱਥਾ ਅਤੇ ਰਾਸ਼ਨ ਸਮੱਗਰੀ ਤਿੰਨ ਟਰੱਕਾਂ ...

ਪੂਰੀ ਖ਼ਬਰ »

506 ਬੱਚਿਆਂ ਨੂੰ ਪੋਲਿਓ ਰੋਕੂ ਬੰੂਦਾਂ ਪਿਲਾਈਆਂ

ਫਿਲੌਰ, 17 ਜੂਨ (ਸੁਰਜੀਤ ਸਿੰਘ ਬਰਨਾਲਾ)-ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲ਼ੋਂ ਮਾਈਗ੍ਰੇਟੀ ਪੋਲਿਓ ਤਹਿਤ ਪਹਿਲੇ ਦਿਨ 506 ਬੱਚਿਆਂ ਨੂੰ ਸੀਨੀਅਰ ਮੈਡੀਕਲ ਅਫ਼ਸਰ ਬੜਾ ਪਿੰਡ ਡਾ. ਜੀ ਐੱਸ ਘਈ ਦੀ ਅਗਵਾਈ ਹੇਠ ਪੋਲਿਓ ਬੰੂਦਾਂ ਪਿਲਾਈਆਂ ਗਈਆਂ | ਇਸ ਮੌਕੇ ਜਾਣਕਾਰੀ ...

ਪੂਰੀ ਖ਼ਬਰ »

2006 ਤੋਂ ਲੈ ਕੇ ਹੁਣ ਤੱਕ ਮੁਕੰਮਲ ਨਹੀਂ ਹੋਇਆ ਸੌ ਫ਼ੀਸਦੀ ਸੀਵਰੇਜ ਤੇ ਵਾਟਰ ਸਪਲਾਈ ਪ੍ਰੋਜੈਕਟ

ਨਕੋਦਰ, 17 ਜੂਨ (ਗੁਰਵਿੰਦਰ ਸਿੰਘ)-ਨਕੋਦਰ ਸ਼ਹਿਰ ਲਈ 22 ਮਾਰਚ, 2006 ਵੱਡੀ ਰਾਹਤ ਦੇਣ ਵਾਲਾ ਦਿਨ ਸੀ, ਜਦੋਂ ਉਸ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰ 'ਚ 100 ਫ਼ੀਸਦੀ ਸੀਵਰੇਜ ਤੇ 100 ਫ਼ੀਸਦੀ ਪੀਣ ਵਾਲੇ ਪਾਣੀ ਦੀ ਸੁਵਿਧਾ ਦੇਣ ਲਈ ਕਰੋੜਾਂ ਦੀ ਲਾਗਤ ਨਾਲ ...

ਪੂਰੀ ਖ਼ਬਰ »

ਪਿੰਡ ਕੁਲਾਰ ਤੋਂ 390 ਨਸ਼ੀਲੀਆਂ ਗੋਲੀਆਂ ਸਮੇਤ ਦੋਸ਼ੀ ਕਾਬੂ

ਮੱਲ੍ਹੀਆਂ ਕਲਾਂ, 17 ਜੂਨ (ਮਨਜੀਤ ਮਾਨ)-ਉੱਗੀ ਪੁਲਿਸ ਵਲੋਂ 390 ਨਸ਼ੀਲੀਆਂ ਗੋਲੀਆਂ ਸਮੇਤ ਇਕ ਦੋਸ਼ੀ ਨੂੰ ਮੌਕੇ 'ਤੇ ਕਾਬੂ ਕਰਨ ਦਾ ਸਮਾਚਾਰ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੁਲਿਸ ਚੌਕੀ ਦੇ ਇੰਚਾਰਜ ਏ.ਐੱਸ.ਆਈ. ਪਰਮਜੀਤ ਸਿੰਘ ਨੇ ਪ੍ਰੈੱਸ ਨੂੰ ਦੱਸਿਆ ਕਿ ...

ਪੂਰੀ ਖ਼ਬਰ »

2006 ਤੋਂ ਲੈ ਕੇ ਹੁਣ ਤੱਕ ਮੁਕੰਮਲ ਨਹੀਂ ਹੋਇਆ ਸੌ ਫ਼ੀਸਦੀ ਸੀਵਰੇਜ ਤੇ ਵਾਟਰ ਸਪਲਾਈ ਪ੍ਰੋਜੈਕਟ

ਨਕੋਦਰ, 17 ਜੂਨ (ਗੁਰਵਿੰਦਰ ਸਿੰਘ)-ਨਕੋਦਰ ਸ਼ਹਿਰ ਲਈ 22 ਮਾਰਚ, 2006 ਵੱਡੀ ਰਾਹਤ ਦੇਣ ਵਾਲਾ ਦਿਨ ਸੀ, ਜਦੋਂ ਉਸ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰ 'ਚ 100 ਫ਼ੀਸਦੀ ਸੀਵਰੇਜ ਤੇ 100 ਫ਼ੀਸਦੀ ਪੀਣ ਵਾਲੇ ਪਾਣੀ ਦੀ ਸੁਵਿਧਾ ਦੇਣ ਲਈ ਕਰੋੜਾਂ ਦੀ ਲਾਗਤ ਨਾਲ ...

ਪੂਰੀ ਖ਼ਬਰ »

ਗੁਰਮੀਤ ਸਿੰਘ ਸਹਾਇਕ ਇੰਜੀਨੀਅਰ ਤਰੱਕੀ ਉਪਰੰਤ ਉਪ ਮੰਡਲ ਅਫ਼ਸਰ ਪੰਚਾਇਤੀ ਰਾਜ ਨਿਯੁਕਤ

ਕਿਸ਼ਨਗੜ੍ਹ, 17 ਜੂਨ (ਹਰਬੰਸ ਸਿੰਘ ਹੋਠੀ)-ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤਕਨੀਕੀ ਵਿੰਗ ਅਧੀਨ ਉਪ ਮੰਡਲ ਅਫ਼ਸਰ (ਪਰ) ਸਿਵਲ ਅਤੇ ਇਲੈਕਟ੍ਰੀਕਲ ਦੇ ਕਾਡਰ ਵਿਚ ਤਰੱਕੀਆਂ ਦੇ ਕੋਟੇ ਨੂੰ ਪੂਰਾ ਕਰਦੇ ਹੋਏ ਸਬੰਧਿਤ ਵਿਭਾਗ ਵਲੋਂ ਖ਼ਾਲੀ ਆਸਾਮੀਆਂ ਨੂੰ ਭਰਨ ਸਬੰਧੀ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਅਧਿਕਾਰ ਸੁਰੱਖਿਆ ਸੈਨਾ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ

ਮੱਲ੍ਹੀਆਂ ਕਲਾਂ, 17 ਜੂਨ (ਮਨਜੀਤ ਮਾਨ)-ਭਗਵਾਨ ਵਾਲਮੀਕਿ ਅਧਿਕਾਰ ਸੁਰੱਖਿਆ ਸੈਨਾ ਪੰਜਾਬ ਦੇ ਅਹੁਦੇਦਾਰਾਂ ਦੀ ਇਕ ਜ਼ਰੂਰੀ ਮੀਟਿੰਗ ਪਿੰਡ ਹੇਰਾਂ, ਜਲੰਧਰ ਵਿਖੇ ਕੀਤੀ ਗਈ | ਇਸ ਮੀਟਿੰਗ ਵਿਚ ਸੂਬਾ ਪ੍ਰਧਾਨ ਬਲਵਿੰਦਰ ਮਾਲੜੀ ਤੇ ਸੂਬਾ ਚੇਅਰਮੈਨ ਧਰਮਿੰਦਰ ਨੰਗਲ ਨੇ ...

ਪੂਰੀ ਖ਼ਬਰ »

ਰਾਏਪੁਰ ਰਸੂਲਪੁਰ ਵਿਖੇ ਬਾਬੇ ਜੌੜਿਆਂ ਦਾ ਸਾਲਾਨਾ ਮੇਲਾ ਮਨਾਇਆ

ਕਿਸ਼ਨਗੜ੍ਹ, 17 ਜੂਨ (ਹਰਬੰਸ ਸਿੰਘ ਹੋਠੀ)-ਡੇਰਾ ਸੰਤ ਬਾਬਾ ਪ੍ਰੀਤਮ ਦਾਸ ਬਾਬੇ ਜੌੜੇ ਪਿੰਡ ਰਾਏਪੁਰ ਰਸੂਲਪੁਰ ਵਿਖੇ ਉਪਰੋਕਤ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਬਾਬਾ ਨਿਰਮਲ ਦਾਸ (ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ: ਪੰਜਾਬ) ਦੀ ...

ਪੂਰੀ ਖ਼ਬਰ »

ਕਾਹਲੋਂ ਡੇਅਰੀ ਦੇ ਬਾਹਰੋਂ ਮੋਟਰਸਾਈਕਲ ਚੋਰੀ

ਕਰਤਾਰਪੁਰ, 17 ਜੂਨ (ਜਸਵੰਤ ਵਰਮਾ, ਧੀਰਪੁਰ)-ਬੀਤੀ ਰਾਤ 9 ਵਜੇ ਦੇ ਕਰੀਬ ਗੰਗਸਰ ਬਾਜ਼ਾਰ ਕਰਤਾਰਪੁਰ ਵਿਖੇ ਸਥਿਤ ਕਾਹਲੋਂ ਡੇਅਰੀ ਦੇ ਬਾਹਰੋਂ ਇਕ ਸ਼ਾਤਰ ਚੋਰ ਮੋਟਰਸਾਈਕਲ ਚੋਰੀ ਕਰ ਲੈ ਗਿਆ | ਇਸ ਸਬੰਧ ਵਿਚ ਕਾਹਲੋਂ ਡੇਅਰੀ ਦੇ ਮਾਲਕ ਸੁਰਿੰਦਰ ਸਿੰਘ ਕਾਹਲੋਂ ਨੇ ...

ਪੂਰੀ ਖ਼ਬਰ »

ਸਿਵਲ ਹਸਪਤਾਲ ਫਿਲੌਰ ਨੂੰ ਹੋਮਿਓਪੈਥਿਕ ਦਵਾਈਆਂ ਦਾਨ

ਫਿਲੌਰ, 17 ਜੂਨ (ਸੁਰਜੀਤ ਸਿੰਘ ਬਰਨਾਲਾ )-ਸਿਵਲ ਹਸਪਤਾਲ ਫਿਲੌਰ ਦੀ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਜਿਥੇ ਅੱਜ ਕੱਲ੍ਹ ਰੋਜ਼ਾਨਾਂ ਸੈਂਕੜੇ ਮਰੀਜ਼ ਵੱਖ ਵੱਖ ਬਿਮਾਰੀਆਂ ਦੀਆਂ ਦਵਾਈਆਂ ਲੈ ਕੇ ਠੀਕ ਹੋ ਰਹੇ ਹਨ | ਇਸੇ ਅਧੀਨ ਫਿਲੌਰ ਦੇ ਕੁੱਝ ਸਮਾਜ ਸੇਵੀ ...

ਪੂਰੀ ਖ਼ਬਰ »

ਕਟਾਣਾ ਦੀ ਪੰਚਾਇਤ ਨੇ ਛੱਪੜ ਦੀ ਸਫ਼ਾਈ ਕਰਵਾਈ

ਫਿਲੌਰ, ਅੱਪਰਾ, 17 ਜੂਨ (ਸੁਰਜੀਤ ਸਿੰਘ ਬਰਨਾਲਾ)-ਨਜ਼ਦੀਕੀ ਪਿੰਡ ਕਟਾਣਾ (ਜ਼ਿਲ੍ਹਾ ਜਲੰਧਰ) ਦੀ ਗਰਾਮ ਪੰਚਾਇਤ ਵਲ਼ੋਂ ਪੰਜਾਬ ਸਰਕਾਰ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਵੱਡੇ ਛੱਪੜ ਦੀ ਸਫ਼ਾਈ ਕਰਵਾਈ ਗਈ | ਇਸ ਮੌਕੇ ਸਰਪੰਚ ਮਨਜੀਤ ਸਿੰਘ ਭਿੰਦਾ ਦੀ ...

ਪੂਰੀ ਖ਼ਬਰ »

35 ਪੇਟੀਆਂ ਸ਼ਰਾਬ ਤੇ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਕਾਬੂ

ਗੁਰਾਇਆ, 17 ਜੂਨ (ਬਲਵਿੰਦਰ ਸਿੰਘ)- ਪੁਲਿਸ ਨੇ 35 ਪੇਟੀਆਂ ਨਾਜਾਇਜ਼ ਸ਼ਰਾਬ ਅਤੇ 143 ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਦੋਸ਼ੀ ਗਿ੍ਫ਼ਤਾਰ ਕੀਤੇ ਹਨ | ਥਾਣਾ ਮੁਖੀ ਕੇਵਲ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ ਓਮ ਪ੍ਰਕਾਸ਼ ਨੇ ਗਸ਼ਤ ਦੌਰਾਨ ਸੋਹਣ ਲਾਲ ਪੁੱਤਰ ਜੋਗਿੰਦਰ ਪਾਲ ...

ਪੂਰੀ ਖ਼ਬਰ »

ਮੀਟਰਾਂ ਦੇ ਖੁੱਲ੍ਹੇ ਬਕਸੇ ਬੰਦ ਕੀਤੇ ਜਾਣ

ਫਿਲੌਰ, 17 ਜੂਨ (ਸੁਰਜੀਤ ਸਿੰਘ ਬਰਨਾਲਾ)-ਬੀਤੇ ਦਿਨ ਫਿਲੌਰ ਦੇ ਨਜ਼ਦੀਕੀ ਪਿੰਡ ਮਨਸੂਰਪੁਰ ਵਿਖੇ ਪਾਵਰ ਕਾਮ ਵਲ਼ੋਂ ਲਗਾਇਆ ਮੀਟਰਾਂ ਦਾ ਬਾਕਸ ਖੁੱਲ੍ਹਾ ਸੀ ਅਤੇ ਸਾਂਝੀ ਜਗਾ ਹੋਣ ਕਾਰਨ ਬੱਚੇ ਉਸ ਦੇ ਨਜ਼ਦੀਕ ਖੇਡ ਰਹੇ ਸਨ | ਜਿਨ੍ਹਾਂ ਵਿਚੋਂ ਇਕ ਬੱਚੇ ਨੇ ਤਾਂ ...

ਪੂਰੀ ਖ਼ਬਰ »

ਸਨਅਤਕਾਰ ਦੀ ਰੇਲ ਗੱਡੀ ਹੇਠ ਆਉਣ ਨਾਲ ਮੌਤ

ਗੁਰਾਇਆ, 17 ਜੂਨ (ਬਲਵਿੰਦਰ ਸਿੰਘ)-ਇੱਥੇ ਰੇਲਵੇ ਫਾਟਕਾਂ ਕੋਲ ਇਕ ਸਨਅਤਕਾਰ ਦੀ ਰੇਲ ਗੱਡੀ ਹੇਠ ਆਉਣ ਨਾਲ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਗੁਲਜ਼ਾਰੀ ਲਾਲਾ ਪੁੱਤਰ ਪੂਰਨ ਚੰਦ ਵਾਸੀ ਸ੍ਰੀ ਰਵਿਦਾਸ ਮੁਹੱਲਾ ਗੁਰਾਇਆ ਜੋ ਪਿੰਡ ਸ਼ਿਸ਼ੂ ਵਾਲ ਵਿਖੇ ਟੋਕਾ ਮਸ਼ੀਨ ਦੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX