ਤਾਜਾ ਖ਼ਬਰਾਂ


ਕੋਤਵਾਲੀ ਪੁਲਿਸ ਵੱਲੋਂ 400 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਇਕ ਗ੍ਰਿਫ਼ਤਾਰ
. . .  1 day ago
ਕਪੂਰਥਲਾ, 27 ਫਰਵਰੀ (ਅਮਰਜੀਤ ਸਿੰਘ ਸਡਾਨਾ)-ਡੀ.ਐੱਸ.ਪੀ. ਸਬ ਡਵੀਜ਼ਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਨਵਦੀਪ ਸਿੰਘ ਨੇ ਨਾਕਾਬੰਦੀ ਦੌਰਾਨ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਟਰੱਕ ਸਵਾਰ...
ਬੰਗਾ ਇਲਾਕੇ 'ਚ ਡਿੱਗੇ ਪਾਕਿਸਤਾਨੀ ਗੁਬਾਰੇ
. . .  1 day ago
ਬੰਗਾ , 27 ਫ਼ਰਵਰੀ ( ਜਸਬੀਰ ਸਿੰਘ ਨੂਰਪੁਰ )-ਬੰਗਾ ਇਲਾਕੇ ਦੇ ਪਿੰਡਾਂ 'ਚ ਵੱਡੀ ਗਿਣਤੀ 'ਚ ਪਾਕਿਸਤਾਨੀ ਗੁਬਾਰੇ ਮਿਲੇ ।ਇਨ੍ਹਾਂ ਗ਼ੁਬਾਰਿਆਂ 'ਤੇ ਪਾਕਿਸਤਾਨ ਜ਼ਿੰਦਾਬਾਦ ਅਤੇ ਜਿਨਾਹ ਦੀਆਂ ਤਸਵੀਰਾਂ ਲੱਗੀਆਂ ਹੋਈਆਂ ...
ਕਰਜ਼ੇ ਦੀ ਭੇਟ ਚੜ੍ਹਿਆ ਇੱਕ ਹੋਰ ਅੰਨਦਾਤਾ
. . .  1 day ago
ਫ਼ਰੀਦਕੋਟ, 27 ਫ਼ਰਵਰੀ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਇੱਥੋਂ ਦੇ ਇੱਕ ਕਿਸਾਨ ਸੁਰਿੰਦਰ ਸਿੰਘ (39 ਸਲ) ਵੱਲੋਂ ਕਰਜ਼ੇ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ...
ਆਪ ਕੌਂਸਲਰ ਤਾਹਿਰ ਹੁਸੈਨ 'ਤੇ ਵੱਡੀ ਕਾਰਵਾਈ
. . .  1 day ago
ਨਵੀਂ ਦਿੱਲੀ, 27 ਫਰਵਰੀ - ਆਪ ਕੌਂਸਲਰ ਦੇ ਤਾਹਿਰ ਹੁਸੈਨ 'ਤੇ ਵੱਡੀ ਕਾਰਵਾਈ ਹੋਈ ਹੈ। ਉਸ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ...
'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਚਲਾਏ ਪ੍ਰੋਜੈਕਟ ਸੰਬੰਧੀ 5 ਮਾਰਚ ਨੂੰ ਹੋਵੇਗੀ ਮੀਟਿੰਗ
. . .  1 day ago
ਅਜਨਾਲਾ, 27 ਫਰਵਰੀ(ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਰਕਾਰ ਪ੍ਰਾਇਮਰੀ ਸਕੂਲਾਂ ਅੰਦਰ ਪ੍ਰਾਇਮਰੀ ਸਿੱਖਿਆ...
ਕਰੋੜਾਂ ਦੇ ਬੈਂਕ ਘੁਟਾਲੇ ਵਾਲੇ ਮਾਮਲੇ 'ਚ 5 ਦੋਸ਼ੀਆਂ ਨੂੰ 4-4 ਸਾਲ ਦੀ ਕੈਦ
. . .  1 day ago
ਹੁਸ਼ਿਆਰਪੁਰ, 27 ਫਰਵਰੀ (ਬਲਜਿੰਦਰਪਾਲ ਸਿੰਘ)- ਸੀ.ਜੇ.ਐਮ. ਅਮਿਤ ਮੱਲ੍ਹਣ ਦੀ ਅਦਾਲਤ ਨੇ ਬਹੁਚਰਚਿਤ ਕਰੋੜਾਂ ਰੁਪਏ ਦੇ ਬੈਂਕ ਘੁਟਾਲੇ ਵਾਲੇ...
ਮਹਾਰਾਸ਼ਟਰ ਦੇ ਸਾਰੇ ਸਕੂਲਾਂ 'ਚ ਮਰਾਠੀ ਨੂੰ ਲਾਜ਼ਮੀ ਬਣਾਉਣ ਵਾਲਾ ਬਿੱਲ ਵਿਧਾਨ ਸਭਾ 'ਚ ਪਾਸ
. . .  1 day ago
ਮਹਾਰਾਸ਼ਟਰ ਦੇ ਸਾਰੇ ਸਕੂਲਾਂ 'ਚ ਮਰਾਠੀ ਨੂੰ ਲਾਜ਼ਮੀ ਬਣਾਉਣ ਵਾਲਾ ਬਿੱਲ ਵਿਧਾਨ ਸਭਾ 'ਚ ਪਾਸ...
ਹਿੰਸਾ 'ਚ ਪ੍ਰਭਾਵਿਤ ਲੋਕਾਂ ਦੇ ਇਲਾਜ ਦਾ ਖ਼ਰਚ ਚੁੱਕੇਗੀ ਦਿੱਲੀ ਸਰਕਾਰ : ਕੇਜਰੀਵਾਲ
. . .  1 day ago
ਨਵੀਂ ਦਿੱਲੀ, 27 ਫਰਵਰੀ- ਉੱਤਰ ਪੂਰਬੀ ਦਿੱਲੀ ਦੇ ਖਈ ਇਲਾਕਿਆਂ 'ਚ ਹੋਈ ਹਿੰਸਾ 'ਚ ਪ੍ਰਭਾਵਿਤ ਲੋਕਾਂ ਦੇ ਇਲਾਜ ਦਾ ਖ਼ਰਚ ਦਿੱਲੀ ਦੀ ਕੇਜਰੀਵਾਲ ਸਰਕਾਰ ....
ਅੱਡਾ ਅੰਮੋਨੰਗਲ ਕੋਲੋਂ ਮਿਲੀ ਨੌਜਵਾਨ ਦੀ ਲਾਸ਼
. . .  1 day ago
ਅੱਚਲ ਸਾਹਿਬ, 27 ਫਰਵਰੀ (ਗੁਰਚਰਨ ਸਿੰਘ)- ਬਟਾਲਾ-ਜਲੰਧਰ ਰੋਡ ਅੱਡਾ ਅੰਮੋਨੰਗਲ ਨਜ਼ਦੀਕ ਕਰੀਬ 24 ...
ਦਿੱਲੀ ਹਿੰਸਾ 'ਚ ਮਾਮੂਲੀ ਜ਼ਖਮੀ ਹੋਏ ਲੋਕਾਂ ਨੂੰ ਮਿਲੇਗਾ 20-20 ਹਜ਼ਾਰ ਰੁਪਏ ਮੁਆਵਜ਼ਾ: ਕੇਜਰੀਵਾਲ
. . .  1 day ago
ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇਗਾ 10-10 ਲੱਖ ਰੁਪਏ ਦਾ ਮੁਆਵਜ਼ਾ : ਕੇਜਰੀਵਾਲ
. . .  1 day ago
ਦਿੱਲੀ ਹਿੰਸਾ 'ਤੇ ਕੇਜਰੀਵਾਲ ਸਰਕਾਰ ਵੱਲੋਂ ਪ੍ਰੈੱਸ ਕਾਨਫ਼ਰੰਸ
. . .  1 day ago
ਵਿਲੱਖਣ ਸਮਰਥਾ ਵਾਲੇ ਪ੍ਰੀਖਿਆਰਥੀਆਂ ਦੀ ਸਮਰਥਾ ਨੂੰ ਮੁੱਖ ਰੱਖਦੇ ਹੋਏ ਪੰਜਾਬ ਬੋਰਡ ਵੱਲੋਂ ਹਦਾਇਤਾਂ ਜਾਰੀ
. . .  1 day ago
ਅਜਨਾਲਾ, 27 ਫਰਵਰੀ(ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਅਤੇ ਅੱਠਵੀਂ ਦੇ ਵਿਲੱਖਣ ਸਮਰਥਾ...
ਨਾਭਾ ਜੇਲ੍ਹ 'ਚ ਬੰਦ ਬੰਦੀ ਸਿੰਘਾਂ ਨੇ ਖ਼ਤਮ ਕੀਤੀ ਹੜਤਾਲ
. . .  1 day ago
ਨਾਭਾ, 27 ਫਰਵਰੀ (ਕਰਮਜੀਤ ਸਿੰਘ)- ਨਾਭਾ ਦੀ ਅਤਿ ਸੁਰੱਖਿਅਤ ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਬੰਦੀ ਸਿੰਘਾਂ ਨਾਲ ਮੁਲਾਕਾਤ ਕਰਨ ਲਈ ਸ਼੍ਰੋਮਣੀ ਕਮੇਟੀ ਦਾ ਇੱਕ ਵਫ਼ਦ ਨਾਭਾ ਪਹੁੰਚਿਆ ਸੀ। ਇਸ ਵਫ਼ਦ 'ਚ ਭਾਈ...
ਬਿਜਲੀ ਨਿਗਮ ਦੇ ਦੋ ਮੁਲਾਜ਼ਮਾਂ ਦੇ ਕਤਲ ਮਾਮਲੇ 'ਚ ਇਕ ਦੋਸ਼ੀ ਗ੍ਰਿਫ਼ਤਾਰ
. . .  1 day ago
ਪਟਿਆਲਾ, 27 ਫਰਵਰੀ(ਅਮਨਦੀਪ ਸਿੰਘ)-19 ਫਰਵਰੀ ਨੂੰ ਮਾਮੂਲੀ ਬਹਿਸ ਤੋਂ ਬਾਅਦ ਕਤਲ ਕੀਤੇ ਗਏ ਬਿਜਲੀ ਨਿਗਮ ਦੇ 2 ਮੁਲਾਜ਼ਮਾਂ ਜਿਨ੍ਹਾਂ 'ਚ ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ ਉੱਘੇ ਤਬਲਾ ਵਾਦਕ ਉਸਤਾਦ ਜਾਕਿਰ ਹੁਸੈਨ
. . .  1 day ago
10ਵੀਂ ਤੇ 12ਵੀਂ ਜਮਾਤ ਦੀਆਂ 28 ਅਤੇ 29 ਫਰਵਰੀ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਸੀ.ਬੀ.ਐੱਸ.ਈ ਵੱਲੋਂ ਰੱਦ
. . .  1 day ago
ਦਿੱਲੀ ਹਿੰਸਾ : ਕੇਂਦਰੀ ਮੰਤਰੀ ਨੇ ਆਪ ਨੇਤਾ ਤਾਹਿਰ ਹੁਸੈਨ ਨੂੰ ਲੈ ਕੇ ਕਾਂਗਰਸ ਦੀ ਚੁੱਪੀ 'ਤੇ ਚੁੱਕਿਆ ਸਵਾਲ
. . .  1 day ago
ਆਵਾਰਾ ਪਸ਼ੂਆਂ ਦੇ ਮੁੱਦੇ 'ਤੇ ਐਨ.ਕੇ ਸ਼ਰਮਾ ਅਤੇ ਅਮਨ ਅਰੋੜਾ ਵਿਚਾਲੇ ਤਿੱਖੀ ਬਹਿਸ
. . .  1 day ago
ਕਾਰ ਅਤੇ ਟਿੱਪਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਔਰਤ ਦੀ ਮੌਤ, ਇਕ ਜ਼ਖਮੀ
. . .  1 day ago
ਕਾਰਪੇਟ ਉਦਯੋਗ ਨੂੰ ਮੁੜ ਕੀਤਾ ਜਾਵੇਗਾ ਪ੍ਰਫੁਲਿਤ : ਡੀ. ਸੀ.
. . .  1 day ago
ਮੁੱਖ ਮੰਤਰੀ ਨਾਲ ਮਿਲ ਕੇ ਕੰਮ ਕਰਨ ਸਿੱਧੂ : ਰਵਨੀਤ ਬਿੱਟੂ
. . .  1 day ago
ਆਵਾਰਾ ਪਸ਼ੂਆਂ ਕਾਰਨ ਵਾਪਰੇ ਹਾਦਸਿਆਂ ਹਜ਼ਾਰਾਂ ਲੋਕਾਂ ਦੀਆਂ ਗਈਆਂ ਜਾਨਾਂ: ਅਮਨ ਅਰੋੜਾ
. . .  1 day ago
ਸਿੱਧੂ ਮੂਸੇਵਾਲਾ ਦਾ ਜਲੰਧਰ 'ਚ 29 ਨੂੰ ਹੋਣ ਵਾਲਾ ਪ੍ਰੋਗਰਾਮ ਰੱਦ
. . .  1 day ago
ਰਾਂਚੀ ਸਥਿਤ ਰਿਮਸ ਹਸਪਤਾਲ 'ਚ ਹੀ ਦਾਖਲ ਰਹਿਣਗੇ ਲਾਲੂ ਪ੍ਰਸਾਦ ਯਾਦਵ
. . .  1 day ago
ਤੇਜ਼ ਰਫ਼ਤਾਰ ਕਾਰ ਨੇ ਸਕੂਟਰੀ ਨੂੰ ਮਾਰੀ ਟੱਕਰ, ਮੌਤ
. . .  1 day ago
ਦਿੱਲੀ ਹਿੰਸਾ: ਹਾਈਕੋਰਟ 'ਚ ਦਾਇਰ ਪਟੀਸ਼ਨ 'ਚ ਹਰਸ਼ ਅਤੇ ਸਵਰਾ ਭਾਸਕਰ 'ਤੇ ਕੇਸ ਦਰਜ ਕਰਨ ਦੀ ਮੰਗ
. . .  1 day ago
ਦਿੱਲੀ ਹਿੰਸਾ 'ਤੇ ਰਣਜੀਤ ਚੌਟਾਲਾ ਨੇ ਦਿੱਤਾ ਵਿਵਾਦਿਤ ਬਿਆਨ, ਕਿਹਾ- ਦੰਗੇ ਤਾਂ ਹੁੰਦੇ ਹੀ ਰਹਿੰਦੇ ਹਨ
. . .  1 day ago
30 ਲੱਖ ਤੋਂ ਵੱਧ ਦੇ ਗਹਿਣੇ ਚੋਰੀ ਕਰ ਕੇ ਫ਼ਰਾਰ ਹੋਇਆ ਨੌਜਵਾਨ
. . .  1 day ago
ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 34
. . .  1 day ago
ਤਰਨਤਾਰਨ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਸ਼ੁਰੂ
. . .  1 day ago
ਦਿੱਲੀ ਹਿੰਸਾ ਮਾਮਲੇ 'ਚ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪ ਕੇ ਸੋਨੀਆ ਗਾਂਧੀ ਨੇ ਗ੍ਰਹਿ ਮੰਤਰੀ ਦੇ ਅਸਤੀਫ਼ੇ ਦੀ ਕੀਤੀ ਮੰਗ
. . .  1 day ago
ਰੋਜ਼ਾਨਾ ਮਰੀਜ਼ਾਂ ਨੂੰ ਨਸ਼ਾ ਵਿਰੋਧੀ ਦਵਾਈ ਦੀ ਇਕ ਗੋਲੀ ਦੇਣ ਦੀ ਦਿੱਤੀ ਗਈ ਸੀ ਹਿਦਾਇਤ: ਸੁਖਜਿੰਦਰ ਸੁਖੀ
. . .  1 day ago
ਲਾਪਤਾ ਦਵਾਈਆਂ ਦੇ ਮੁੱਦੇ 'ਤੇ ਮਜੀਠੀਆ ਨੇ ਘੇਰਿਆ ਸਿਹਤ ਮੰਤਰੀ
. . .  1 day ago
ਦਿੱਲੀ 'ਚ ਹੋਏ ਦੰਗਿਆਂ ਨੇ ਦਿੱਲੀ ਸਮੇਤ ਪੁਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ: ਮਾਇਆਵਤੀ
. . .  1 day ago
ਮਹਿਲਾ ਟੀ 20 ਵਿਸ਼ਵ ਕੱਪ: ਭਾਰਤ ਨੇ ਨਿਊਜ਼ੀਲੈਂਡ ਨੂੰ 3 ਦੌੜਾਂ ਨਾਲ ਹਰਾਇਆ
. . .  1 day ago
ਏ.ਡੀ.ਜੀ.ਪੀ. ਸਾਂਝ ਕੇਂਦਰ ਮੈਡਮ ਗੁਰਪ੍ਰੀਤ ਦਿਉਲ ਵੱਲੋਂ ਪੁਲਿਸਿੰਗ ਸਾਂਝ ਕੇਂਦਰ ਦਾ ਦੌਰਾ
. . .  1 day ago
ਸਰਕਾਰ ਵੱਲੋਂ ਜਾਣ ਬੁਝ ਕੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਕੀਤਾ ਜਾ ਰਿਹਾ ਤੰਗ ਪਰੇਸ਼ਾਨ : ਬੈਂਸ
. . .  1 day ago
ਜੇਕਰ ਅਕਾਲੀ ਦਲ 'ਚ ਅਣਖ ਹੈ ਤਾਂ ਬੀਬਾ ਬਾਦਲ ਨੂੰ ਕਹੇ ਕਿ ਅਸਤੀਫ਼ਾ ਦੇ ਕੇ ਵਾਪਸ ਆ ਜਾਵੇ : ਰੰਧਾਵਾ
. . .  1 day ago
ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ ਕਾਂਗਰਸ ਪਾਰਟੀ : ਹਰਪਾਲ ਚੀਮਾ
. . .  1 day ago
ਕਰਤਾਰਪੁਰ ਸਾਹਿਬ ਲਾਂਘੇ ਤੋਂ ਆਏ ਸ਼ਰਧਾਲੂਆਂ ਤੋਂ ਪੁੱਛਗਿੱਛ ਮਾਮਲੇ 'ਤੇ ਰੰਧਾਵਾ ਨੇ ਕੇਂਦਰ ਸਰਕਾਰ 'ਤੇ ਸਾਧਿਆ ਨਿਸ਼ਾਨਾ
. . .  1 day ago
ਨਾਭਾ ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਬੰਦੀ ਸਿੰਘਾਂ ਨਾਲ ਮੁਲਾਕਾਤ ਕਰਨ ਲਈ ਪਹੁੰਚਿਆ ਸ਼੍ਰੋਮਣੀ ਕਮੇਟੀ ਦਾ ਵਫ਼ਦ
. . .  1 day ago
ਤੇਜ਼ ਰਫ਼ਤਾਰ ਟਰੱਕ ਨੇ ਵਿਦਿਆਰਥਣ ਨੂੰ ਕੁਚਲਿਆ
. . .  1 day ago
ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਨੂੰ ਤੰਗ ਕਰਨ ਦੇ ਮੁੱਦੇ 'ਤੇ ਆਪ ਵੱਲੋਂ ਸਦਨ 'ਚੋਂ ਵਾਕ ਆਊਟ
. . .  1 day ago
ਨਵਜੋਤ ਸਿੰਘ ਛੇਤੀ ਹੀ ਸਰਗਰਮ ਹੋ ਜਾਣਗੇ: ਰਾਜਾ ਵੜਿੰਗ
. . .  1 day ago
ਤਰਨ ਤਾਰਨ ਦੀ ਅਕਾਲੀ ਦਲ(ਬ) ਦੀ ਰੈਲੀ 'ਚ ਸ਼ਾਮਲ ਹੋਣ ਲਈ ਅਕਾਲੀ ਵਰਕਰਾਂ ਦੇ ਵੱਡੇ ਜਥੇ ਰਵਾਨਾ
. . .  1 day ago
ਐੱਸ.ਐੱਸ.ਪੀ ਤੇ ਐੱਸ.ਐੱਚ.ਓ ਦਾ ਕੋਈ ਕਸੂਰ ਹੋਇਆ ਤਾਂ ਉਨ੍ਹਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਸੁਖਜਿੰਦਰ ਰੰਧਾਵਾ
. . .  1 day ago
ਬਜਟ ਇਜਲਾਸ: ਅਕਾਲੀ ਦਲ ਵੱਲੋਂ ਸਦਨ 'ਚ ਰੋਲਾ ਰੱਪਾ
. . .  1 day ago
ਐੱਸ.ਐੱਚ.ਓ ਅਤੇ ਐੱਸ.ਐੱਸ.ਪੀ ਨੂੰ ਹਟਾਇਆ ਜਾਵੇ: ਮਜੀਠੀਆ
. . .  1 day ago
ਸਰਕਾਰ ਬਿਆਨ ਦੇਵੇ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਤੰਗ ਨਹੀਂ ਕੀਤਾ ਜਾਵੇਗਾ - ਸ਼ਰਨਜੀਤ ਢਿੱਲੋਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 5 ਹਾੜ ਸੰਮਤ 551

ਅਨੰਤਨਾਗ ਮੁਕਾਬਲੇ 'ਚ 2 ਹੋਰ ਅੱਤਵਾਦੀ ਹਲਾਕ, ਜਵਾਨ ਸ਼ਹੀਦ

ਆਈ.ਈ.ਡੀ. ਧਮਾਕੇ 'ਚ ਜ਼ਖ਼ਮੀ ਹੋਏ 2 ਜਵਾਨਾਂ ਨੇ ਦਮ ਤੋੜਿਆ
ਮਨਜੀਤ ਸਿੰਘ
ਸ੍ਰੀਨਗਰ 18 ਜੂਨ -ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਹੋਏ ਮੁਕਾਬਲੇ ਦੌਰਾਨ ਸੁਰਖਿਆ ਬਲਾਂ ਨੂੰ ਉਸ ਸਮੇਂ ਵੱਡੀ ਸਫ਼ਲਤਾ ਹੱਥ ਲਗੀ ਜਦ ਉਨ੍ਹਾਂ ਪੁਲਵਾਮਾ (ਲਿਤਪੋਰਾ) ਦੇ ਫਿਦਾਇਨ ਹਮਲੇ ਲਈ ਜੈਸ਼ ਅੱਤਵਾਦੀ ਨੂੰ ਕਾਰ ਉਪਲਬਧ ਕਰਵਾਉਣ ਵਾਲੇ ਅੱਤਵਾਦੀ ਸਜਾਦ ਨੂੰ ਉਸ ਦੇ ਸਾਥੀ ਸਮੇਤ ਮਾਰ ਦਿੱਤਾ, ਇਸ ਮੁਕਾਬਲੇ 'ਚ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਅਤੇ 3 ਹੋਰ ਜ਼ਖ਼ਮੀ ਹੋ ਗਏ | ਪੁਲਿਸ ਅਨੁਸਾਰ ਅਨੰਤਨਾਗ ਦੇ ਬਿਜਬਹਾੜਾ ਦੇ ਮਰਹਾਮਾ ਸੰਗਮ ਪਿੰਡ 'ਚ ਜੈਸ਼ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਸੂਚਨਾ ਮਿਲਣ 'ਤੇ ਸੋਮਵਾਰ ਦੇਰ ਰਾਤ ਫੌਜ ਦੀ 3 ਆਰ.ਆਰ., ਪੁਲਿਸ ਸਪੈਸ਼ਲ ਆਪ੍ਰੇਸ਼ਨ ਗਰੁੱਪ ਅਤੇ ਸੀ.ਆਰ.ਪੀ.ਐਫ. ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ | ਸੁਰੱਖਿਆ ਬਲ ਤਲਾਸ਼ੀ ਦੌਰਾਨ ਅੱਜ ਤੜਕੇ ਜਦੋਂ ਅੱਤਵਾਦੀਆਂ ਦੇ ਲੁਕਣ ਵਾਲੇ ਮਕਾਨ ਵੱਲ ਵਧੇ ਤਾਂ ਅੱਤਵਾਦੀਆਂ ਨੇ ਫਰਾਰ ਹੋਣ ਲਈ ਗੋਲੀਬਾਰੀ ਸ਼ੁਰੂ ਕਰ ਦਿੱਤੀ | ਇਸ ਦੌਰਾਨ ਸੁਰੱਖਿਆ ਬਲਾਂ ਦੀ ਜਵਾਬੀ ਗੋਲੀਬਾਰੀ ਨਾਲ ਮੁਕਾਬਲਾ ਸ਼ੁਰੂ ਹੋ ਗਿਆ, ਕਈ ਘੰਟੇ ਦੀ ਦੁਪਾਸੜ ਗੋਲੀਬਾਰੀ ਬਾਅਦ ਜਦੋਂ ਸੁਰੱਖਿਆ ਜਵਾਨਾਂ ਦੀ ਐਡਵਾਂਸ ਪਾਰਟੀ ਅੱਗੇ ਵਧੀ ਤਾਂ ਲੁਕੇ ਅੱਤਵਾਦੀਆਂ ਵਲੋਂ ਅਚਾਨਕ ਕੀਤੀ ਗੋਲੀਬਾਰੀ 'ਚ ਫੌਜ ਦੇ 4 ਜਵਾਨ ਗੰਭੀਰ ਜ਼ਖ਼ਮੀ ਹੋ ਗਏ | ਫੌਜੀ ਹਸਪਤਾਲ 'ਚ ਇਲਾਜ ਦੌਰਾਨ ਰਾਇਫਲਮੈਨ ਅਨਿਲ ਕੁਮਾਰ ਜਸਵਾਲ ਦਮ ਤੋੜ ਗਿਆ | ਉਧਰ ਸੁਰੱਖਿਆ ਬਲਾਂ ਦੀ ਕਾਰਵਾਈ ਦੌਰਾਨ ਮਲਬੇ ਦਾ ਢੇਰ ਬਣੇ ਮਕਾਨ 'ਚ ਦੋਵੇਂ ਅੱਤਵਾਦੀ ਮਾਰੇ ਗਏ | ਪੁਲਿਸ ਨੇ ਗੋਲੀਬਾਰੀ ਰੁਕਣ ਬਾਅਦ ਮੁਕਾਬਲੇ ਵਾਲੇ ਸਥਾਨ ਤੋਂ 2 ਅੱਤਵਾਦੀਆਂ ਦੀਆਂ ਲਾਸ਼ਾਂ ਭਾਰੀ ਅਸਲ੍ਹਾ ਤੇ ਗੋਲਾ ਬਾਰੂਦ ਸਮੇਤ ਬਰਾਮਦ ਕੀਤੀਆਂ ਹਨ, ਮਾਰੇ ਗਏ ਅੱਤਵਾਦੀਆਂ ਦੀ ਪਛਾਣ ਸਜਾਦ ਅਹਿਮਦ ਭਟ ਉਰਫ ਅਫਜ਼ਲ ਗੂਰੂ ਉਰਫ ਹਾਫਿਜ਼ ਅਤੇ ਤੌਸੀਫ ਅਹਿਮਦ ਭੱਟ ਵਜੋਂ ਹੋਈ ਹੈ | ਉਹ ਦੋਵੇਂ ਮਰਹਾਮਾ ਸੰਗਮ (ਬਿਜਬਹਾੜਾ) ਦੇ ਰਹਿਣ ਵਾਲੇ ਹਨ |
ਪੁਲਿਸ ਮੁਤਾਬਿਕ ਸਜਾਦ 14 ਫਰਵਾਰੀ, 2019 ਨੂੰ ਲਿਤਪੋਰਾ (ਪੁਲਵਾਮਾ) ਵਿਖੇ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਫਿਦਾਇਨ ਹਮਲੇ ਲਈ ਇਸਤੇਮਾਲ ਕੀਤੀ ਮਾਰੂਤੀ ਈਕੋ ਕਾਰ ਦਾ ਮਾਲਕ ਸੀ ਅਤੇ ਸਾਜਿਸ਼ ਦਾ ਪਰਦਾਫਾਸ਼ ਹੋਣ 'ਤੇ ਘਰੋਂ ਭੱਜ ਗਿਆ ਸੀ | ਦੋਹਾਂ ਅੱਤਵਾਦੀਆਂ ਦੇ ਮੁਕਾਬਲੇ 'ਚ ਮਾਰੇ ਜਾਣ ਦੀ ਖ਼ਬਰ ਫੈਲਣ ਬਾਅਦ ਬਿਜਬਹਾੜਾ ਦੇ ਇਲਾਕੇ 'ਚ ਕਈ ਥਾਂਵਾਂ 'ਤੇ ਹੋਏ ਪ੍ਰਦਰਸ਼ਨਾਂ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਪਥਰਾਅ ਕੀਤਾ | ਉਧਰ ਫੌਜ ਦੀ 15 ਕੋਰ ਦੇ ਜੇ.ਓ.ਸੀ. ਲੈਫ: ਜਨਰਲ ਕਮਲਜੀਤ ਸਿੰਘ ਢਿੱਲੋਂ ਨੇ ਜੈਸ਼ ਦੇ ਦੋਵਾੇ ਅੱਤਵਾਦੀਆਂ ਦੇ ਮਾਰੇ ਜਾਣ ਦੀ ਤਸਦੀਕ ਕਰਦਿਆਂ ਦੱਸਿਆ ਕਿ ਸਜਾਦ ਨੇ ਪੁਲਵਾਮਾ ਫਿਦਾਇਨ ਹਮਲੇ 'ਚ ਅਹਿਮ ਭੂਮਿਕਾ ਨਿਭਾਈ ਸੀ | ਇਸ ਦੌਰਾਨ ਬੀਤੇ ਦਿਨ ਅਛਬਲ (ਬਿਦਰੂ) ਅਨੰਤਨਾਗ ਵਿਖੇ ਹੋਏ ਮੁਕਾਬਲੇ 'ਚ ਜੈਸ਼ ਦੇ ਮਾਰੇ ਗਏ ਵਿਦੇਸ਼ੀ ਅੱਤਵਾਦੀ ਦੀ ਪਛਾਣ ਨਿਸਾਰ ਅਹਿਮਦ ਵਜੋਂ ਹੋਈ ਹੈ |
ਤਰਾਲ ਆਈ.ਈ.ਡੀ. ਧਮਾਕੇ 'ਚ ਜ਼ਖ਼ਮੀ ਹੋਏ 2 ਜਵਾਨਾਂ ਨੇ ਦਮ ਤੋੜਿਆ
ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ ਦੇ ਆਰੀਪਲ ਪਿੰਡ ਨੇੜੇ ਬੀਤੇ ਦਿਨ ਅੱਤਵਾਦੀਆਂ ਵਲੋਂ ਫੌਜ ਦੀ 44 ਆਰ.ਆਰ. ਬੰਕਰ ਗੱਡੀ 'ਤੇ ਕੀਤੇ ਆਈ.ਈ. ਡੀ. ਹਮਲੇ 'ਚ ਜ਼ਖ਼ਮੀ ਹੋਏ 9 ਜਵਾਨਾਂ 'ਚੋਂ ਅੱਜ 2 ਜ਼ਖ਼ਮੀ ਜਵਾਨ ਇਲਾਜ ਦੌਰਾਨ ਦਮ ਤੋੜ ਗਏ | ਪੁਲਿਸ ਬੁਲਾਰੇ ਅਨੁਸਾਰ ਸ੍ਰੀਨਗਰ ਦੇ 92 ਬਾਦਾਮੀ ਬਾਗ ਬੇਸ ਫੌਜੀ ਹਸਪਤਾਲ 'ਚ ਇਲਾਜ ਦੌਰਾਨ ਹੌਲਦਾਰ ਅਮਰਜੀਤ ਕੁਮਾਰ ਅਤੇ ਸਿਪਾਹੀ ਅਜੀਤ ਕੁਮਾਰ ਸਾਹੂ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਗਏ | ਸ੍ਰੀਨਗਰ ਸਥਿਤ ਫੌਜੀ ਬੁਲਾਰੇ ਲੈਫ.ਕਰਨਲ ਰਾਜੇਸ਼ ਕਾਲੀਆ ਨੇ ਵੀ ਦੋਹਾਂ ਜਵਾਨਾਂ ਦੇ ਸ਼ਹੀਦ ਹੋਣ ਦੀ ਤਸਦੀਕ ਕੀਤੀ ਹੈ |

ਓਮ ਬਿੜਲਾ ਹੋਣਗੇ ਲੋਕ ਸਭਾ ਦੇ ਸਪੀਕਰ-ਚੋਣ ਅੱਜ

• ਯੂ.ਪੀ.ਏ. ਨੇ ਦਿੱਤਾ ਸਮਰਥਨ • ਸੋਨੀਆ, ਸੁਖਬੀਰ, ਮੇਨਕਾ ਤੇ ਹੋਰ ਮੈਂਬਰਾਂ ਨੇ ਚੁੱਕੀ ਸਹੁੰਉਪਮਾ ਡਾਗਾ ਪਾਰਥ
ਨਵੀਂ ਦਿੱਲੀ, 18 ਜੂਨ -ਸੰਸਦ ਦੇ ਹੇਠਲੇ ਸਦਨ ਦੇ 542 ਮੈਂਬਰਾਂ ਦੇ ਸਹੁੰ ਚੁੱਕਣ, ਲੋਕ ਸਭਾ ਸਪੀਕਰ ਅਤੇ ਸਦਨ 'ਚ ਕਾਂਗਰਸ ਦੇ ਨੇਤਾ ਦੀ ਚੋਣ ਹੋਣ ਤੋਂ ਬਾਅਦ ਅਤੇ ਮੱਠੇ ਸੁਰਾਂ 'ਚ ਇਕ-ਦੂਜੇ 'ਤੇ ਤਨਜ਼ ਕਰਨ ਦੀ ਕਵਾਇਦ ਦੇ ਨਾਲ ਹੀ 17ਵੀਂ ਲੋਕ ਸਭਾ ਨੇ ਸੰਸਦ ਦੇ ਇਜਲਾਸ ਦੇ ਦੂਜੇ ਦਿਨ ਅੱਜ 'ਕੁਝ' ਆਕਾਰ ਲੈਣਾ ਸ਼ੁਰੂ ਕਰ ਦਿੱਤਾ | ਹਾਲਾਂਕਿ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਸੱਤਾ ਧਿਰ ਨੇ ਵਿਰੋਧੀ ਧਿਰ ਨੂੰ ਇਹ ਅਹਿਸਾਸ ਕਰਵਾਉਣ ਤੋਂ ਗੁਰੇਜ਼ ਨਹੀਂ ਕੀਤਾ ਕਿ ਸਦਨ 'ਚ ਨੰਬਰਾਂ ਦੇ ਆਧਾਰ 'ਤੇ ਉਨ੍ਹਾਂ ਕੋਲ ਬਹੁਮਤ ਹੈ, ਪਰ ਵਿਰੋਧੀ ਧਿਰ ਨੇ ਵੀ ਸੋਮਵਾਰ ਦੇ ਮੁਕਾਬਲੇ ਕੁਝ ਰੋਹ 'ਚ ਆਉਂਦਿਆਂ ਸਰਕਾਰ ਨੂੰ ਇਹ ਸਪੱਸ਼ਟ ਸੰਕੇਤ ਦੇ ਦਿੱਤਾ ਕਿ ਉਹ ਆਪਣੀ ਭੂਮਿਕਾ (ਵਿਰੋਧੀ ਧਿਰ ਦੀ) ਨਿਭਾਉਣ ਨੂੰ ਤਿਆਰ ਹੈ | ਪ੍ਰੋਟੇਮ ਸਪੀਕਰ ਵਰਿੰਦਰ ਕੁਮਾਰ ਨੇ ਅੱਜ ਬਾਕੀ ਰਹਿੰਦੇ ਸੰਸਦ ਮੈਂਬਰਾਂ ਨੂੰ ਮੈਂਬਰ ਵਜੋਂ ਸਹੁੰ ਚੁਕਵਾਈ | ਅੱਜ ਸਹੁੰ ਚੁੱਕਣ ਵਾਲੇ ਅਹਿਮ ਆਗੂਆਂ 'ਚ ਯੂ. ਪੀ. ਏ. ਪ੍ਰਧਾਨ ਸੋਨੀਆ ਗਾਂਧੀ, ਸਮਾਜਵਾਦੀ ਪਾਰਟੀ ਦੇ ਨੇਤਾ ਮੁਲਾਇਮ ਸਿੰਘ ਯਾਦਵ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਭਾਜਪਾ ਆਗੂ ਮੇਨਕਾ ਗਾਂਧੀ, ਵਰੁਣ ਗਾਂਧੀ ਜਿਹੇ ਨਾਂਅ ਸ਼ਾਮਿਲ ਸਨ | ਐਨ. ਡੀ. ਏ. ਵਲੋਂ ਲੋਕ ਸਭਾ ਦੇ ਸਪੀਕਰ ਲਈ ਕੋਟਾ ਤੋਂ ਦੋ ਵਾਰ ਦੇ ਭਾਜਪਾ ਸੰਸਦ ਮੈਂਬਰ ਓਮ ਬਿੜਲਾ ਦੇ ਨਾਂਅ 'ਤੇ ਮੋਹਰ ਲਗਾਈ ਗਈ ਹੈ | ਮੋਦੀ-ਸ਼ਾਹ ਦੀ ਜੋੜੀ ਵਲੋਂ ਇਕ ਵਾਰ ਫ਼ਿਰ ਹਰ ਕਿਸਮ ਦੇ
ਕਿਆਸਾਂ ਤੋਂ ਵੱਖ ਇਕ ਨਵੇਂ ਨਾਂਅ ਦਾ ਐਲਾਨ ਕੀਤਾ | ਜ਼ਿਆਦਾਤਰ ਲੋਕ ਸਭਾ ਸਪੀਕਰ ਦੇ ਨਾਂਅ ਵਜੋਂ ਕਿਸੇ ਸੀਨੀਅਰ ਆਗੂ ਦਾ ਨਾਂਅ ਅੱਗੇ ਕੀਤਾ ਜਾਂਦਾ ਹੈ | ਸਪੀਕਰ ਵਜੋਂ ਪਹਿਲਾਂ ਮੇਨਕਾ ਗਾਂਧੀ ਦੇ ਨਾਂਅ ਦੀ ਚਰਚਾ ਕੀਤੀ ਜਾ ਰਹੀ ਸੀ ਪਰ ਅੰਤਿਮ ਫ਼ੈਸਲਾ ਓਮ ਬਿੜਲਾ ਦੇ ਹੱਕ 'ਚ ਗਿਆ | ਦੂਸਰੀ ਵਾਰ ਸੰਸਦ ਮੈਂਬਰ ਬਣੇ ਓਮ ਬਿੜਲਾ ਨੂੰ 10 ਪਾਰਟੀਆਂ ਦੀ ਹਮਾਇਤ ਹਾਸਲ ਹੋਈ ਹੈ | ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੀ. ਜੇ. ਡੀ., ਸ਼ਿਵ ਸੈਨਾ, ਅਕਾਲੀ ਦਲ, ਨੈਸ਼ਨਲ ਪੀਪਲਜ਼ ਪਾਰਟੀ, ਮਿਜ਼ੋ ਨੈਸ਼ਨਲ ਫਰੰਟ, ਜਨ ਸ਼ਕਤੀ ਪਾਰਟੀ, ਵਾਈ. ਐਸ. ਆਰ., ਕਾਂਗਰਸ, ਜੇ. ਡੀ. ਯੂ., ਅੰਨਾ ਡੀ. ਐਮ. ਕੇ. ਅਤੇ ਆਪਣਾ ਦਲ ਨੇ ਬਿੜਲਾ ਦੀ ਉਮੀਦਵਾਰੀ ਲਈ ਆਪਣਾ ਸਮਰਥਨ ਦਿੱਤਾ ਹੈ |
ਸੋਨੀਆ ਗਾਂਧੀ ਅਤੇ ਮੇਨਕਾ ਗਾਂਧੀ ਨੇ ਅੱਗੇ-ਪਿੱਛੇ ਚੁੱਕੀ ਸਹੁੰ
ਉੱਤਰ ਪ੍ਰਦੇਸ਼ ਦੇ ਰਾਏ ਬਰੇਲੀ ਤੋਂ ਸੰਸਦ ਮੈਂਬਰ ਚੁਣੀ ਗਈ ਸੋਨੀਆ ਗਾਂਧੀ ਨੇ ਹਿੰਦੀ 'ਚ ਸਹੁੰ ਚੁੱਕੀ | ਸੋਨੀਆ ਗਾਂਧੀ ਉੱਤਰ ਪ੍ਰਦੇਸ਼ ਤੋਂ ਕਾਂਗਰਸ ਵਲੋਂ ਜੇਤੂ ਰਹਿਣ ਵਾਲੀ ਇਕਲੌਤੀ ਸੰਸਦ ਮੈਂਬਰ ਹਨ | ਇਸ ਮੌਕੇ ਰਾਹੁਲ ਆਪਣੀ ਮਾਂ ਸੋਨੀਆ ਗਾਂਧੀ ਦੀ ਆਪਣੇ ਮੋਬਾਈਲ ਰਾਹੀਂ ਤਸਵੀਰ ਖਿੱਚਦੇ ਨਜ਼ਰ ਆਏ | ਸੋਨੀਆ ਗਾਂਧੀ ਦੇ ਸਹੁੰ ਚੁੱਕਣ ਤੋਂ ਬਾਅਦ ਕਾਂਗਰਸੀ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਤਾਂ ਮੇਜ਼ ਥਪਥਪਾ ਕੇ ਉਨ੍ਹਾਂ ਦਾ ਸਵਾਗਤ ਕਰਦੇ ਨਜ਼ਰ ਆਏ ਹੀ, ਸੱਤਾ ਧਿਰ ਦੇ ਆਗੂ ਵੀ ਉਨ੍ਹਾਂ ਨੂੰ ਵਧਾਈ ਦਿੰਦੇ ਨਜ਼ਰ ਆਏ | ਜਿਸ ਦੇ ਜਵਾਬ 'ਚ ਸ਼ਿਸ਼ਟਾਚਾਰ 'ਚ ਸੋਨੀਆ ਗਾਂਧੀ ਨੇ ਵੀ ਹੱਥ ਜੋੜ ਕੇ ਉਨ੍ਹਾਂ ਦਾ ਧੰਨਵਾਦ ਕੀਤਾ | ਸੋਨੀਆ ਗਾਂਧੀ ਤੋਂ ਬਾਅਦ ਉਨ੍ਹਾਂ ਦੀ ਦਰਾਣੀ ਮੇਨਕਾ ਗਾਂਧੀ ਨੂੰ ਹਲਫ਼ ਲੈਣ ਲਈ ਬੁਲਾਇਆ ਗਿਆ | ਸੁਲਤਾਨਪੁਰ ਤੋਂ ਸੰਸਦ ਮੈਂਬਰ ਮੇਨਕਾ ਗਾਂਧੀ ਨੇ ਵੀ ਹਿੰਦੀ 'ਚ ਸਹੁੰ ਚੁੱਕੀ |
ਮੁਲਾਇਮ ਸਿੰਘ ਵੀਲ੍ਹਚੇਅਰ 'ਤੇ ਪਹੁੰਚੇ ਸਦਨ
ਮੇਨਪੁਰੀ ਸੀਟ ਤੋਂ ਚੁਣੇ ਗਏ ਮੁਲਾਇਮ ਸਿੰਘ ਯਾਦਵ ਅੱਜ ਵੀਲ੍ਹਚੇਅਰ 'ਤੇ ਸੰਸਦ ਪਹੁੰਚੇ | ਪਿਛਲੇ ਕੁਝ ਦਿਨਾਂ ਤੋਂ ਖ਼ਰਾਬ ਸਿਹਤ ਕਾਰਨ ਉਨ੍ਹਾਂ ਦੇ ਬੇਟੇ ਅਖਿਲੇਸ਼ ਯਾਦਵ ਵੀਲ੍ਹਚੇਅਰ 'ਤੇ ਬਿਠਾ ਕੇ ਸਦਨ ਲੈ ਆਏ | ਪ੍ਰੋਟੇਮ ਸਪੀਕਰ ਵਰਿੰਦਰ ਕੁਮਾਰ ਨੇ ਮੁਲਾਇਮ ਸਿੰਘ ਯਾਦਵ ਦੀ ਸੀਨੀਆਰਤਾ ਅਤੇ ਖ਼ਰਾਬ ਸਿਹਤ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੇ ਨਿਰਧਾਰਤ ਕ੍ਰਮ ਤੋਂ ਪਹਿਲਾਂ ਹੀ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁਕਵਾਈ |
ਸਦਨ 'ਚ ਵਿਰੋਧੀ ਧਿਰ ਦੀ ਇਕਜੁੱਟਤਾ ਦੀ ਕਵਾਇਦ 'ਚ ਜੁਟੀ ਸੋਨੀਆ
ਲੋਕ ਸਭਾ ਚੋਣਾਂ 'ਚ ਕਾਂਗਰਸ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਸਿਰਫ਼ ਆਪਣੇ ਬਲਬੂਤੇ 'ਤੇ ਸਰਕਾਰ ਨੂੰ ਟਾਕਰਾ ਦੇਣ ਦੀ ਥਾਂ ਕਾਂਗਰਸ ਨੇ ਵਿਰੋਧੀ ਧਿਰ ਨੂੰ ਇਕਜੁੱਟਤਾ ਕਰਨ ਦੀ ਨੀਤੀ ਅਪਣਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਦੀ ਕਵਾਇਦ ਸੋਨੀਆ ਗਾਂਧੀ ਸਦਨ ਦੇ ਅੰਦਰ ਵੀ ਕਰਦੀ ਨਜ਼ਰ ਆਈ | ਡੀ. ਐਮ. ਕੇ. ਆਗੂ ਕਨੀਮੋਝੀ ਅਤੇ ਦਯਾ ਨਿਧੀ ਮਾਰਨ ਦੇ ਨਾਲ ਅਗਲੀ ਕਤਾਰ 'ਚ ਬੈਠੀ ਸੋਨੀਆ ਗਾਂਧੀ ਲਗਾਤਾਰ ਉਨ੍ਹਾਂ ਨਾਲ ਕੁਝ ਸੰਵਾਦ ਕਰਦੀ ਨਜ਼ਰ ਆਈ | ਇਸ ਤੋਂ ਇਲਾਵਾ ਤਾਮਿਲਨਾਡੂ ਤੋਂ ਡੀ. ਐਮ. ਕੇ. ਆਗੂਆਂ ਦੇ ਹਲਫ਼ ਲੈਣ ਤੋਂ ਬਾਅਦ ਵੀ ਲਗਾਤਾਰ ਮੇਜ਼ ਥਪਥਪਾ ਕੇ ਉਹ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਦੀ ਨਜ਼ਰ ਆਈ, ਜਿਸ ਦੇ ਜਵਾਬ 'ਚ ਕਨੀਮੋਝੀ ਅਤੇ ਮਾਰਨ ਵੀ ਕਾਂਗਰਸੀ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੂੰ ਵਧਾਈ ਦਿੰਦੇ ਨਜ਼ਰ ਆਏ | ਦੂਜੇ ਪਾਸੇ ਸੱਤਾ ਧਿਰ ਦੀਆਂ ਬੈਂਚਾਂ ਵਲੋਂ ਡੀ. ਐਮ. ਕੇ. ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਤੋਂ ਬਾਅਦ 'ਜੈ ਤਾਮਿਲ' ਬੋਲਣ 'ਤੇ ਇਤਰਾਜ਼ ਪ੍ਰਗਟਾਇਆ ਜਾਂਦਾ ਰਿਹਾ | ਭਾਜਪਾ ਸੰਸਦ ਮੈਂਬਰਾਂ ਨੇ 'ਜੈ ਤਾਮਿਲ' ਦੇ ਜਵਾਬ 'ਚ 'ਭਾਰਤ ਮਾਤਾ ਦੀ ਜੈ' ਨਾਅਰੇ ਲਗਾਏ |
ਵੱਖ-ਵੱਖ ਨਾਅਰਿਆਂ ਨਾਲ ਗੂੰਜਦਾ ਰਿਹਾ ਸਦਨ
ਸਹੁੰ ਚੁੱਕਣ ਦੇ ਅਮਲ ਦੌਰਾਨ ਭਾਜਪਾ ਸੰਸਦ ਮੈਂਬਰ ਲਗਾਤਾਰ ਨਾਅਰੇਬਾਜ਼ੀ ਕਰਦੇ ਰਹੇ | ਰਾਸ਼ਟਰਵਾਦ ਦੇ ਮੁੱਦੇ 'ਤੇ ਚੋਣ ਜਿੱਤ ਕੇ ਆਈ ਭਾਜਪਾ ਵਲੋਂ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਤਾਂ ਲਗਾਤਾਰ ਲਾਏ ਹੀ ਜਾ ਰਹੇ ਸਨ, ਇਸ ਤੋਂ ਇਲਾਵਾ ਉਨ੍ਹਾਂ ਸਮੇਂ-ਸਮੇਂ 'ਤੇ 'ਜੈ ਸ੍ਰੀ ਰਾਮ' ਦੇ ਨਾਅਰੇ ਵੀ ਲਾਏ | ਭਾਜਪਾ ਸੰਸਦ ਮੈਂਬਰਾਂ ਵਲੋਂ 'ਸ੍ਰੀ ਰਾਮ' ਦੇ ਨਾਅਰੇ ਉਸ ਵੇਲੇ ਹੋਰ ਤਿੱਖੀ ਆਵਾਜ਼ 'ਚ ਲਾਏ ਗਏ, ਜਦੋਂ ਪੱਛਮੀ ਬੰਗਾਲ ਤੋਂ ਤਿ੍ਣਮੂਲ ਕਾਂਗਰਸ ਦੇ ਮੈਂਬਰ ਸਹੁੰ ਚੁੱਕਣ ਲਈ ਆਏ | ਇਸ ਮਾਮਲੇ ਦੇ ਪਿਛੋਕੜ 'ਚ ਪੱਛਮੀ ਬੰਗਾਲ 'ਚ ਭਾਜਪਾ ਅਤੇ ਤਿ੍ਣਮੂਲ ਕਾਂਗਰਸ ਦਰਮਿਆਨ ਲੋਕ ਸਭਾ ਚੋਣਾਂ ਸਮੇਂ ਹੋਇਆ ਵਿਵਾਦ ਹੈ | ਸਦਨ ਦੇ ਅੰਦਰ ਲੋਕ ਸਭਾ ਚੋਣਾਂ ਦੌਰਾਨ ਹੋਏ ਆਪਸੀ ਮੱਤਭੇਦ ਦੇ ਵਿਵਾਦ ਨੂੰ ਜ਼ਿਆਦਾਤਰ ਤਿ੍ਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਅਣਗੌਲਣ ਦੀ ਕੋਸ਼ਿਸ਼ ਕੀਤੀ ਪਰ ਰੋਹ 'ਚ ਆਈ ਟੀ. ਐਮ. ਸੀ. ਸੰਸਦ ਮੈਂਬਰ ਡਾ: ਕੋਕਿਲਾ ਘੋਸ਼ ਨੇ ਪੂਰੇ ਜੋਸ਼ ਅਤੇ ਰੋਹ ਨਾਲ ਜਵਾਬ ਦਿੰਦਿਆਂ ਸਹੁੰ ਚੁੱਕਣ ਤੋਂ ਪਹਿਲਾਂ 'ਜੈ ਮਾਂ ਕਾਲੀ' ਦਾ ਨਾਅਰਾ ਲਾਇਆ ਅਤੇ ਬਾਅਦ 'ਚ 'ਜੈ ਹਿੰਦ ਅਤੇ ਜੈ ਬਾਂਗਲਾ' ਕਹਿ ਕੇ ਆਪਣਾ ਰੋਹ ਪ੍ਰਗਟਾਇਆ | ਸੱਤਾ ਧਿਰ ਵਲੋਂ ਨਾਅਰਿਆਂ ਦਾ ਇਹ ਸ਼ੋਰ ਉਸ ਵੇਲੇ ਵੀ ਤਿੱਖਾ ਹੋਇਆ ਜਦ ਏ. ਆਈ. ਐਮ. ਆਈ. ਐਮ. ਮੁਖੀ ਅਤੇ ਹੈਦਰਾਬਾਦ ਤੋਂ ਸੰਸਦ ਮੈਂਬਰ ਓਵੈਸ਼ੀ ਅਸਦੁਦੀਨ ਸਹੁੰ ਚੁੱਕਣ ਲਈ ਉੱਠੇ | ਭਾਜਪਾ ਦੇ ਕੁਝ ਸੰਸਦ ਮੈਂਬਰਾਂ ਨੇ ਉਸ ਵੇਲੇ ਵੀ 'ਜੈ ਸ੍ਰੀ ਰਾਮ' ਅਤੇ 'ਵੰਦੇ ਮਾਤਰਮ' ਦਾ ਨਾਅਰਾ ਲਗਾਇਆ | ਓਵੈਸ਼ੀ ਨੇ ਪਹਿਲਾਂ ਮਾਹੌਲ ਨੂੰ ਹਲਕਾ ਬਣਾਉਂਦਿਆਂ ਹੱਥ ਦੇ ਇਸ਼ਾਰੇ ਨਾਲ ਨਾਅਰੇ ਲਾਉਂਦੇ ਰਹਿਣ ਦਾ ਸੰਕੇਤ ਦਿੱਤਾ | ਸਹੁੰ ਚੁੱਕਣ ਤੋਂ ਬਾਅਦ ਓਵੈਸ਼ੀ ਨੇ ਵੀ 'ਜੈ ਭੀਮ, ਜੈ ਮੀਮ, ਅੱਲਾਹ ਹੂ ਅਕਬਰ, ਜੈ ਹਿੰਦ' ਦਾ ਨਾਅਰਾ ਲਗਾਇਆ | ਨਾਅਰੇਬਾਜ਼ੀ ਦੇ ਇਸ ਅਮਲ 'ਚ ਕੁਝ ਸੰਸਦ ਮੈਂਬਰ ਵੱਖਰੀ ਤਰ੍ਹਾਂ ਦੀ ਨਾਅਰੇਬਾਜ਼ੀ ਕਰਦੇ ਨਜ਼ਰ ਆਏ, ਜਿਨ੍ਹਾਂ 'ਚ ਉੱਤਰ ਪ੍ਰਦੇਸ਼ ਤੋਂ ਭਾਜਪਾ ਦੇ ਇਕ ਸੰਸਦ ਮੈਂਬਰ ਨੇ 'ਜੈ ਯੋਗੀ, ਜੈ ਮੋਦੀ' ਦਾ ਨਾਅਰਾ ਲਾਇਆ, ਜਦਕਿ ਤਾਮਿਲਨਾਡੂ ਤੋਂ ਇਕ ਕਾਂਗਰਸੀ ਸੰਸਦ ਮੈਂਬਰ ਨੇ ਸਹੁੰ ਚੁੱਕਣ ਤੋਂ ਬਾਅਦ 'ਜੈ ਰਾਜੀਵ ਗਾਂਧੀ' ਦਾ ਨਾਅਰਾ ਵੀ ਬੁਲੰਦ ਕੀਤਾ | ਇਸ ਤੋਂ ਇਲਾਵਾ ਰਾਜਸਥਾਨ ਦੇ ਕੁਝ ਆਗੂ ਆਪਣੇ ਇਕ ਦੇਵੀ-ਦੇਵਤਾ ਦੇ ਨਾਅਰੇ ਲਗਾਉਂਦੇ ਨਜ਼ਰ ਆਏ |

ਓਮ ਬਿੜਲਾ-ਕੋਟਾ ਦੇ ਸੰਸਦ ਮੈਂਬਰ ਤੋਂ ਸਪੀਕਰ ਤੱਕ ਦਾ ਸਫ਼ਰ

  • ਯੂ.ਪੀ.ਏ. ਨੇ ਦਿੱਤਾ ਸਮਰਥਨ 
  • ਸੋਨੀਆ, ਸੁਖਬੀਰ, ਮੇਨਕਾ ਤੇ ਹੋਰ ਮੈਂਬਰਾਂ ਨੇ ਚੁੱਕੀ ਸਹੁੰ

ਨਵੀਂ ਦਿੱਲੀ, 18 ਜੂਨ (ਪੀ.ਟੀ.ਆਈ.)-ਜ਼ਿਆਦਾਤਾਰ ਸੀਨੀਅਰ ਮੈਂਬਰਾਂ ਕੋਲ ਹੀ ਰਹਿਣ ਵਾਲੇ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਇਸ ਵਾਰ ਰਾਜਸਥਾਨ ਤੋਂ ਦੋ ਵਾਰ ਦੇ ਭਾਜਪਾ ਸੰਸਦ ਮੈਂਬਰ ਓਮ ਬਿੜਲਾ ਦੀ ਚੋਣ ਹੋਈ ਹੈ | ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਇਸ ਅਹੁਦੇ ਲਈ ਓਮ ਬਿੜਲਾ ਦੇ ਨਾਂਅ ਦੀ ਤਜਵੀਜ਼ ਰੱਖੀ | ਰਾਜਸਥਾਨ ਦੇ ਉਕਤ ਆਗੂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੋਵਾਂ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ | ਇਕ ਵਿਦਿਆਰਥੀ ਆਗੂ ਵਜੋਂ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ 57 ਸਾਲਾ ਬਿੜਲਾ ਤਿੰਨ ਵਾਰ ਲਗਾਤਾਰ 2003, 2008 ਤੇ 2013 'ਚ ਰਾਜਸਥਾਨ ਵਿਧਾਨ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ | ਬਿੜਲਾ, ਜਿਨ੍ਹਾਂ ਨੇ 2014 'ਚ ਪਹਿਲੀ ਵਾਰ ਲੋਕ ਸਭਾ ਚੋਣ ਜਿੱਤੀ ਸੀ, ਇਸ ਵਾਰ ਵੀ ਰਾਜਸਥਾਨ ਦੀ ਕੋਟਾ-ਬੰੂਦੀ ਸੀਟ ਤੋਂ ਚੋਣ ਜਿੱਤੇ ਹਨ | ਉਨ੍ਹਾਂ ਨੇ ਕਾਂਗਰਸ ਦੇ ਰਾਮਨਰਾਇਣ ਮੀਨਾ ਨੂੰ ਢਾਈ ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ | ਇਕ ਇਮਾਨਦਾਰ ਸੰਸਦ ਮੈਂਬਰ ਵਜੋਂ ਪਛਾਣ ਬਣਾ ਚੁੱਕੇ ਬਿੜਲਾ ਦੀ ਸਦਨ 'ਚ ਹਾਜ਼ਰੀ 86 ਫ਼ੀਸਦੀ ਦਰਜ ਹੈ | ਉਨ੍ਹਾਂ 671 ਸਵਾਲ ਪੁੱਛੇ ਅਤੇ 163 ਚਰਚਾਵਾਂ 'ਚ ਸ਼ਮੂਲੀਅਤ ਕੀਤੀ ਅਤੇ 16ਵੀਂ ਲੋਕ ਸਭਾ ਦੌਰਾਨ 6 ਨਿੱਜੀ ਮੈਂਬਰ ਬਿੱਲ ਪੇਸ਼ ਕੀਤੇ | 1991 ਤੋਂ 12 ਸਾਲ ਤੱਕ ਬਿੜਲਾ ਭਾਰਤੀ ਜਨਤਾ ਯੁਵਾ ਮੋਰਚਾ 'ਚ ਇਕ ਪ੍ਰਮੱਖ ਆਗੂ ਸੀ ਉਹ ਪਹਿਲਾਂ ਸੂਬਾ ਪੱਧਰ 'ਤੇ ਪ੍ਰਧਾਨ ਰਹੇ ਅਤੇ ਫ਼ਿਰ ਕੌਮੀ ਪੱਧਰ 'ਤੇ ਉਪ-ਪ੍ਰਧਾਨ ਰਹੇ | ਉਹ ਸੰਸਦ 'ਚ ਊਰਜਾ 'ਤੇ ਸਟੈਂਡਿੰਗ ਕਮੇਟੀ ਦੇ ਮੈਂਬਰ ਹਨ | ਇਸ ਤੋਂ ਇਲਾਵਾ ਉਹ ਸਮਾਜਿਕ ਨਿਆ ਅਤੇ ਸ਼ਕਤੀਕਰਨ ਮੰਤਰਾਲੇ ਲਈ ਪਟੀਸ਼ਨਾਂ ਅਤੇ ਸਲਾਹਕਾਰ ਕਮੇਟੀ ਦੇ ਮੈਂਬਰ ਹਨ | ਬਿੜਲਾ ਅੱਠ ਵਾਰ ਦੀ ਸੰਸਦ ਮੈਂਬਰ ਸੁਮਿੱਤਰਾ ਮਹਾਜਨ ਦਾ ਸਥਾਨ ਲੈਣਗੇ | ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੋਵੇਗਾ ਕਿ ਕੋਈ ਦੋ ਵਾਰ ਦਾ ਸੰਸਦ ਮੈਂਬਰ ਸਪੀਕਰ ਦਾ ਅਹੁਦਾ ਸੰਭਾਲੇਗਾ, ਇਸ ਤੋਂ ਪਹਿਲਾਂ 1996 'ਚ ਟੀ.ਡੀ.ਪੀ. ਦੇ ਆਗੂ ਸੀ.ਐਮ. ਬਾਲਾਯੋਗੀ, ਜੋ ਦੋ ਵਾਰ ਦੇ ਸੰਸਦ ਮੈਂਬਰ ਸਨ, ਸਪੀਕਰ ਬਣੇ ਸਨ ਪਰ 2002 'ਚ ਹੈਲੀਕਾਪਟਰ ਹਾਦਸੇ 'ਚ ਉਨ੍ਹਾਂ ਦੀ ਮੌਤ ਹੋਣ ਤੋਂ ਬਾਅਦ ਸ਼ਿਵ ਸੈਨਾ ਦੇ ਆਗੂ ਅਤੇ ਪਹਿਲੀ ਵਾਰ ਦੇ ਸੰਸਦ ਮੈਂਬਰ ਮਨੋਹਰ ਜੋਸ਼ੀ ਨੂੰ ਲੋਕ ਸਭਾ ਸਪੀਕਰ ਬਣਾਇਆ ਗਿਆ ਸੀ |

ਅਧੀਰ ਰੰਜਨ ਸਦਨ 'ਚ ਹੋਣਗੇ ਕਾਂਗਰਸ ਦੇ ਨੇਤਾ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਲੋਕ ਸਭਾ 'ਚ ਪਾਰਟੀ ਦਾ ਨੇਤਾ ਬਣਨ ਤੋਂ ਇਨਕਾਰ ਕਰਨ ਤੋਂ ਬਾਅਦ ਕਾਂਗਰਸ ਨੇ ਇਹ ਜ਼ਿੰਮੇਵਾਰੀ ਅਧੀਰ ਰੰਜਨ ਚੌਧਰੀ ਦੇ ਸਪੁਰਦ ਕੀਤੀ ਹੈ | ਚੌਧਰੀ ਪੱਛਮੀ ਬੰਗਾਲ ਤੋਂ ਪੰਜ ਵਾਰ ਸੰਸਦ ਮੈਂਬਰ ਹਨ ਅਤੇ ਉਹ 1999 ਤੋਂ ਲੋਕ ਸਭਾ ਚੋਣ ਨਹੀਂ ਹਾਰੇ | ਮੰਗਲਵਾਰ ਸਵੇਰੇ ਲੰਬੀ ਰਣਨੀਤਕ ਚਰਚਾ ਤੋਂ ਬਾਅਦ ਜਿਸ 'ਚ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਮੌਜੂਦ ਸਨ, ਇਹ ਫ਼ੈਸਲਾ ਲਿਆ ਗਿਆ | ਯੂ. ਪੀ. ਏ. ਪ੍ਰਧਾਨ ਸੋਨੀਆ ਗਾਂਧੀ ਨੇ ਇਸ ਸਬੰਧ 'ਚ ਇਕ ਰਸਮੀ ਚਿੱਠੀ ਵੀ ਲੋਕ ਸਭਾ ਸਕੱਤਰ ਦੇ ਸਪੁਰਦ ਕੀਤੀ, ਜਿਸ 'ਚ ਕਿਹਾ ਗਿਆ ਕਿ ਉਹ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੇ ਨੇਤਾ ਹੋਣਗੇ ਅਤੇ ਸਾਰੀਆਂ ਅਹਿਮ ਚੋਣ ਕਮੇਟੀਆਂ 'ਚ ਕਾਂਗਰਸ ਦੀ ਨੁਮਾਇੰਦਗੀ ਕਰਨਗੇ | ਜ਼ਿਕਰਯੋਗ ਹੈ ਕਿ 16ਵੀਂ ਲੋਕ ਸਭਾ 'ਚ ਪਾਰਟੀ ਦੇ ਨੇਤਾ ਮਲਿਕ ਅਰਜੁਨ ਖੜਗੇ ਦੇ ਚੋਣ ਹਾਰਨ ਤੋਂ ਬਾਅਦ ਕਾਂਗਰਸ ਨੇ ਲੋਕ ਸਭਾ 'ਚ ਪਾਰਟੀ ਨੇਤਾ ਦਾ ਬਦਲ ਦੇਣਾ ਸੀ, ਜਿਸ ਲਈ ਸਭ ਤੋਂ ਪਹਿਲਾਂ ਰਾਹੁਲ ਗਾਂਧੀ ਦੇ ਨਾਂਅ 'ਤੇ ਚਰਚਾ ਕੀਤੀ ਗਈ | ਰਾਹੁਲ ਦੇ ਇਨਕਾਰ ਤੋਂ ਬਾਅਦ ਕਾਂਗਰਸੀ ਆਗੂ ਸ਼ਸ਼ੀ ਥਰੂਰ ਅਤੇ ਮਨੀਸ਼ ਤਿਵਾੜੀ ਦੇ ਨਾਂਅ ਵੀ ਅੱਗੇ ਆਏ ਪਰ ਅਖ਼ੀਰ 'ਚ ਤਿੱਖੇ ਤੇਵਰਾਂ ਲਈ ਜਾਣੇ ਜਾਂਦੇ ਅਧੀਰ ਰੰਜਨ ਚੌਧਰੀ ਦੇ ਨਾਂਅ 'ਤੇ ਮੋਹਰ ਲਾਈ ਗਈ |

ਦੂਜੇ ਦਿਨ ਪੰਜਾਬ ਦੇ 11 'ਚੋਂ 10 ਮੈਂਬਰਾਂ ਨੇ ਪੰਜਾਬੀ 'ਚ ਲਿਆ ਹਲਫ਼

ਸੰਨੀ ਦਿਓਲ ਨੇ ਅੰਗਰੇਜ਼ੀ 'ਚ ਚੁੱਕੀ ਸਹੁੰ
ਨਵੀਂ ਦਿੱਲੀ, 18 ਜੂਨ (ਉਪਮਾ ਡਾਗਾ ਪਾਰਥ)-ਪੰਜਾਬ ਦੇ ਤਕਰੀਬਨ ਸਾਰੇ ਸੰਸਦ ਮੈਂਬਰਾਂ ਨੇ ਮਾਂ ਬੋਲੀ ਪੰਜਾਬੀ ਨੂੰ ਨਮਨ ਕਰਦਿਆਂ ਅੱਜ ਲੋਕ ਸਭਾ 'ਚ ਆਪਣੀ ਭਾਸ਼ਾ 'ਚ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ | ਹਾਲਾਂਕਿ ਪਹਿਲੇ ਨੰਬਰ 'ਤੇ ਸਹੁੰ ਚੁੱਕਣ ਆਏ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਇਸ ਦਾ ਹਿੱਸਾ ਨਹੀਂ ਬਣੇ | ਉਨ੍ਹਾਂ ਨੇ ਅੰਗਰੇਜ਼ੀ 'ਚ ਸਹੁੰ ਚੁੱਕੀ | ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਦੇ ਦੂਜੇ ਦਿਨ ਦੀ ਸ਼ੁਰੂਆਤ 'ਚ ਹੀ ਅੱਜ ਪੰਜਾਬ ਦੇ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਦਾ ਪ੍ਰੋਗਰਾਮ ਨਿਸ਼ਚਿਤ ਸੀ | ਅੰਗਰੇਜ਼ੀ ਸ਼ਬਦਾਵਲੀ ਦੇ ਕ੍ਰਮਵਾਰ ਚਲਦਿਆਂ ਸੋਮਵਾਰ ਨੂੰ ਓਡੀਸ਼ਾ ਰਾਜ ਤੱਕ ਦੇ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਗਈ ਸੀ, ਜਿਸ ਕਾਰਨ ਅੱਜ ਦਿਨ ਦੀ ਸ਼ੁਰੂਆਤ 'ਚ ਹੀ ਪੁਡੂਚੇਰੀ ਦੇ ਇਕਲੌਤੇ ਸੰਸਦ ਮੈਂਬਰ ਨੂੰ ਸਹੁੰ ਚੁਕਾਉਣ ਤੋਂ ਬਾਅਦ ਪੰਜਾਬ ਦੇ ਸੰਸਦ ਮੈਂਬਰਾਂ ਨੇ ਵਾਰੋ-ਵਾਰੀ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ | ਜ਼ਿਕਰਯੋਗ ਹੈ ਕਿ ਸਹੁੰ ਚੁੱਕਣ ਲਈ ਕ੍ਰਮ ਨਿਰਧਾਰਤ ਕਰਨ ਲਈ ਲੋਕ ਸਭਾ ਹਲਕਿਆਂ ਦੀ ਗਿਣਤੀ ਨੂੰ ਤਵੱਜੋ ਦਿੱਤੀ ਜਾਂਦੀ ਹੈ, ਜਿਸ ਮੁਤਾਬਿਕ ਸਭ ਤੋਂ ਪਹਿਲਾਂ ਗੁਰਦਾਸਪੁਰ ਹਲਕੇ ਤੋਂ ਸੰਸਦ ਮੈਂਬਰ ਸੰਨੀ ਦਿਓਲ ਨੇ ਸਹੁੰ ਚੁੱਕੀ, ਜਿਸ ਤੋਂ ਬਾਅਦ ਕ੍ਰਮਵਾਰ ਅੰਮਿ੍ਤਸਰ ਤੋਂ ਗੁਰਜੀਤ ਸਿੰਘ ਔਜਲਾ, ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ ਤੇ ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ਨੇ ਸੰਸਦ ਮੈਂਬਰ ਵਜੋਂ ਹਲਫ਼ ਲਿਆ | ਪੰਜਵੇਂ ਨੰਬਰ 'ਤੇ ਹੁਸ਼ਿਆਰਪੁਰ, 11ਵੇਂ ਨੰਬਰ 'ਤੇ ਬਠਿੰਡਾ ਹਲਕੇ ਤੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਹਰਸਿਮਰਤ ਕੌਰ ਬਾਦਲ ਸੋਮਵਾਰ ਨੂੰ ਹੀ ਹਲਫ਼ ਲੈ ਚੁੱਕੇ ਸਨ | ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਫ਼ਤਹਿਗੜ੍ਹ ਸਾਹਿਬ ਤੋਂ ਡਾ: ਅਮਰ ਸਿੰਘ, ਫ਼ਰੀਦਕੋਟ ਤੋਂ ਮੁਹੰਮਦ ਸਦੀਕ, ਫ਼ਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ, ਸੰਗਰੂਰ ਤੋਂ ਭਗਵੰਤ ਮਾਨ ਅਤੇ ਪਟਿਆਲਾ ਤੋਂ ਪ੍ਰਨੀਤ ਕੌਰ ਨੇ ਵਾਰੋ-ਵਾਰੀ ਪੰਜਾਬੀ 'ਚ ਸਹੁੰ ਚੁੱਕੀ |
ਫਾਰੂਕ ਅਬਦੁੱਲਾ ਨੇ ਸੰਨੀ ਦਿਓਲ ਨੂੰ ਦਿੱਤੀ ਸੀ ਪੰਜਾਬੀ 'ਚ ਸਹੁੰ ਚੁੱਕਣ ਦੀ ਸਲਾਹ
ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਅਦਾਕਾਰ ਤੋਂ ਸਿਆਸਤਦਾਨ ਬਣੇ ਸੰਨੀ ਦਿਓਲ ਨੂੰ ਪੰਜਾਬੀ 'ਚ ਸਹੁੰ ਚੁੱਕਣ ਦੀ ਸਲਾਹ ਦਿੱਤੀ | ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਜਦ ਸੰਨੀ ਦਿਓਲ ਵਿਰੋਧੀ ਧਿਰ ਦੀਆਂ ਬੈਂਚਾਂ ਕੋਲ ਖੜ੍ਹੇ ਸੀ, ਤਾਂ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਮਿਲਣ ਪਹੁੰਚੇ ਫਾਰੂਕ ਅਬਦੁੱਲਾ ਪਹਿਲਾਂ ਸੰਨੀ ਦਿਓਲ ਦੇ ਪੰਜਾਬੀ ਦੇ 'ਗਿਆਨ' ਬਾਰੇ ਸਵਾਲ ਪੁੱਛਦੇ ਨਜ਼ਰ ਆਏ ਅਤੇ ਫਿਰ ਉਨ੍ਹਾਂ ਮਸ਼ਵਰਾ ਦਿੰਦਿਆਂ ਸੰਨੀ ਨੂੰ ਪੰਜਾਬੀ 'ਚ ਹਲਫ਼ ਲੈਣ ਨੂੰ ਕਿਹਾ, ਜਿਸ ਦੇ ਜਵਾਬ 'ਚ ਸੰਨੀ ਸਿਰਫ਼ ਮੁਸਕਰਾ ਪਏ | ਪੰਜਾਬ ਦੇ ਸੰਸਦ ਮੈਂਬਰਾਂ ਦੇ ਤਕਰੀਬਨ ਅੱਧੇ ਘੰਟੇ 'ਚ ਸਹੁੰ ਚੁੱਕ ਅਮਲ ਦੀ ਸ਼ੁਰੂਆਤ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਕੀਤੀ | ਡਿੰਪਾ ਨੇ ਹਲਫ਼ ਲੈਣ ਤੋਂ ਬਾਅਦ ਜ਼ੋਰਦਾਰ ਆਵਾਜ਼ 'ਚ ਬੋਲੇ ਸੋ ਨਿਹਾਲ ਦਾ ਜੈਕਾਰਾ ਲਾਉਣ ਤੋਂ ਇਲਾਵਾ 'ਜੈ ਹਿੰਦ ਅਤੇ ਜੈ ਪੰਜਾਬ' ਦਾ ਨਾਅਰਾ ਵੀ ਲਾਇਆ | ਫ਼ਰੀਦਕੋਟ ਤੋਂ ਮੁਹੰਮਦ ਸਦੀਕ ਨੇ ਵੀ ਹਲਫ਼ ਲੈਣ ਤੋਂ ਬਾਅਦ 'ਜੈ ਹਿੰਦ' ਦਾ ਨਾਅਰਾ ਲਾਇਆ | ਸੁਖਬੀਰ ਸਿੰਘ ਬਾਦਲ ਨੇ ਵੀ ਬੁਲੰਦ ਆਵਾਜ 'ਚ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਗੁਰੂ ਜੀ ਕੀ ਫ਼ਤਹਿ ਬੁਲਾਈ, ਜਿਸ ਦੌਰਾਨ ਪਹਿਲੀ ਕਤਾਰ 'ਚ ਬੈਠੀ ਉਨ੍ਹਾਂ ਦੀ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਮੁਸਕਰਾਉਂਦੀ ਨਜ਼ਰ ਆਈ | ਆਪਣੇ ਨਿਵੇਕਲੇ ਅੰਦਾਜ਼ ਲਈ ਜਾਣੇ ਜਾਂਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਜੋ ਹੁਣ ਸਦਨ 'ਚ ਆਮ ਆਦਮੀ ਪਾਰਟੀ ਦੇ ਇਕਲੌਤੇ ਨੁਮਾਇੰਦੇ ਹਨ, ਨੇ ਸਹੁੰ ਚੁੱਕਣ ਤੋਂ ਬਾਅਦ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਗਾਇਆ | ਜ਼ਿਕਰਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪਹਿਲੀ ਵਾਰ ਸੰਸਦ ਮੈਂਬਰ ਬਣੇ ਭਗਵੰਤ ਮਾਨ ਕਾਫ਼ੀ ਚਿਰ ਤੱਕ ਸ਼ਹੀਦ ਭਗਤ ਸਿੰਘ ਦੇ ਅੰਦਾਜ਼ 'ਚ ਪੱਗ ਬੰਨ੍ਹ ਕੇ ਸੰਸਦ 'ਚ ਆਉਂਦੇ ਰਹੇ ਹਨ | ਅੱਜ ਜਦ ਭਾਜਪਾ ਦੇ ਮੈਂਬਰਾਂ ਨੂੰ ਇਹ ਤਨਜ਼ ਕੱਸਦਿਆਂ ਸੁਣਿਆ ਗਿਆ ਕਿ ਹੁਣ ਮਾਨ ਇਕੱਲੇ ਬਚੇ ਹਨ ਤਾਂ ਇਸ 'ਤੇ ਭਗਵੰਤ ਮਾਨ ਨੇ ਕਿਹਾ ਕਿ ਉਹ ਇਕੱਲੇ ਹੀ ਬਹੁਤ ਹਨ | ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਹੁੰ ਚੁੱਕਣ ਤੋਂ ਪਹਿਲਾਂ ਅਗਲੀ ਕਤਾਰ 'ਚ ਬੈਠੀ ਯੂ. ਪੀ. ਏ. ਪ੍ਰਧਾਨ ਸੋਨੀਆ ਗਾਂਧੀ ਤੋਂ ਅਸ਼ੀਰਵਾਦ ਲਿਆ | ਆਪਣੇ ਮਿਲਾਪੜੇ ਸੁਭਾਅ ਲਈ ਜਾਣੇ ਜਾਂਦੇ ਬਿੱਟੂ ਪ੍ਰੋਟੇਮ ਸਪੀਕਰ ਕੋਲ ਪਹੁੰਚਣ ਤੋਂ ਪਹਿਲਾਂ ਤਕਰੀਬਨ ਸਾਰੇ ਸੰਸਦ ਮੈਂਬਰਾਂ ਨਾਲ ਹੱਥ ਮਿਲਾਉਂਦੇ ਨਜ਼ਰ ਆਏ, ਫਿਰ ਭਾਵੇਂ ਉਹ ਸੁਖਬੀਰ ਸਿੰਘ ਬਾਦਲ, ਰਾਮ ਵਿਲਾਸ ਪਾਸਵਾਨ, ਰਵੀ ਸ਼ੰਕਰ ਪ੍ਰਸਾਦ ਜਾਂ ਫਿਰ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਹੋਣ | ਦੂਜੇ ਪਾਸੇ ਦਰਸ਼ਕਾਂ ਦੀ ਕਤਾਰ 'ਚ ਬੈਠਾ ਬਿੱਟੂ ਦੇ ਪਰਿਵਾਰ ਦਾ ਹਰ ਮੈਂਬਰ, ਜਿਸ 'ਚ ਉਨ੍ਹਾਂ ਦੀ ਪਤਨੀ ਅਨੁਪਮਾ ਅਤੇ ਮਾਂ ਜਸਬੀਰ ਕੌਰ ਤੋਂ ਇਲਾਵਾ ਭੈਣ, ਭਰਾ ਅਤੇ ਬੇਟਾ ਵੀ ਸ਼ਾਮਿਲ ਸੀ, ਮੁਸਕਰਾਉਂਦੇ ਨਜ਼ਰ ਆਏ |

ਸਦਨ 'ਚ ਨਜ਼ਰ ਆਇਆ 'ਰੰਗਲਾ ਪੰਜਾਬ'

ਅੱਜ ਸਦਨ 'ਚ 'ਰੰਗਲੇ ਪੰਜਾਬ' ਦੀ ਝਲਕ ਉਸ ਵੇਲੇ ਵੇਖਣ ਨੂੰ ਮਿਲੀ, ਜਦ ਸਿਆਸੀ ਲੀਕਾਂ ਨੂੰ ਭੁਲਾ ਕੇ ਪੰਜਾਬ ਦੇ ਸਾਰੇ ਸੰਸਦ ਮੈਂਬਰ ਇਕੱਠੇ ਗੱਲਬਾਤ ਕਰਦੇ ਅਤੇ ਹੱਸਦੇ ਨਜ਼ਰ ਆਏ | ਸਹੁੰ ਚੁੱਕਣ ਦੇ ਕ੍ਰਮ 'ਚ ਪੰਜਾਬ ਦਾ ਪੁਡੂਚੇਰੀ ਤੋਂ ਬਾਅਦ ਦਾ ਨੰਬਰ ਹੋਣ ਕਾਰਨ ਤਕਰੀਬਨ ਸਾਰੇ ਸੰਸਦ ਮੈਂਬਰ ਸਦਨ ਦੀ ਕਾਰਵਾਈ ਤੋਂ ਪਹਿਲਾਂ ਹੀ ਸਦਨ 'ਚ ਮੌਜੂਦ ਸਨ | ਪੰਜਾਬ 'ਚ 8 ਸੀਟਾਂ ਜਿੱਤਣ ਵਾਲੇ ਕਾਂਗਰਸੀ ਇਕੱਠੇ ਹੋ ਕੇ ਗੱਲਾਂ ਕਰ ਰਹੇ ਸੀ | ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸੁਖਬੀਰ ਸਿੰਘ ਅਤੇ ਹਰਸਿਮਰਤ ਕੌਰ ਬਾਦਲ ਵੀ ਸਦਨ 'ਚ ਦਾਖ਼ਲ ਹੋਏ ਅਤੇ ਸੰਸਦ ਮੈਂਬਰਾਂ ਕੋਲ ਜਾ ਖੜ੍ਹੇ ਹੋਏ | ਇਸੇ ਚਰਚਾ ਦੌਰਾਨ 'ਆਪ' ਦੇ ਭਗਵੰਤ ਮਾਨ ਅਤੇ ਭਾਜਪਾ ਦੇ ਸੰਨੀ ਦਿਓਲ ਵੀ ਨਾਲ ਆ ਜੁੜੇ | ਕੁਝ ਹੀ ਦੇਰ 'ਚ ਪੰਜਾਬੀਆਂ ਦੇ ਇਸ ਇਕੱਠ ਦਾ ਪਤਾ ਉਨ੍ਹਾਂ ਦੇ 'ਸੁਭਾਵਿਕ ਹਾਸੇ' ਤੋਂ ਨਾ ਸਿਰਫ਼ ਸਦਨ 'ਚ ਮੌਜੂਦ ਮੈਂਬਰਾਂ ਨੂੰ ਲੱਗਾ, ਸਗੋਂ ਮੀਡੀਆ ਗੈਲਰੀ 'ਚ ਮੌਜੂਦ ਪੱਤਰਕਾਰ ਵੀ ਆਪਣੀ ਮੁਸਕਾਨ ਰੋਕ ਨਾ ਸਕੇ |

4 ਦੋਸ਼ੀਆਂ ਨੂੰ ਉਮਰ ਕੈਦ, 1 ਬਰੀ

ਹਮਲੇ 'ਚ 2 ਨਾਗਰਿਕਾਂ ਦੀ ਮੌਤ ਤੇ 7 ਜਵਾਨ ਹੋਏ ਸੀ ਜ਼ਖ਼ਮੀ
ਪ੍ਰਯਾਗਰਾਜ/ਇਲਾਹਾਬਾਦ, 18 ਜੂਨ (ਏਜੰਸੀ)-ਅਯੁੱਧਿਆ ਦੇ ਰਾਮ ਜਨਮ ਭੂਮੀ ਅਹਾਤੇ 'ਚ 2005 ਨੂੰ ਹੋਏ ਅੱਤਵਾਦੀ ਧਮਾਕਾ ਮਾਮਲੇ 'ਚ ਅੱਜ ਵਿਸ਼ੇਸ਼ ਅਦਾਲਤ ਵਲੋਂ 4 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸਣਾਉਂਦਿਆ ਇਕ ਦੋਸ਼ੀ ਨੂੰ ਬਰੀ ਕਰ ਦਿੱਤਾ ਹੈ | ਸਰਕਾਰੀ ਵਕੀਲ ਗੁਲਾਬ ਚੰਦਰ ਅਗਰਾਹਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਸੁਣਵਾਈ ਕਰਨ ਵਾਲੇ ਵਿਸ਼ੇਸ਼ ਜੱਜ ਦਿਨੇਸ਼ ਚੰਦਰ ਵਲੋਂ 4 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ-ਨਾਲ ਹੇਰਕ ਨੂੰ 2.4 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ, ਜਦਕਿ ਇਕ ਦੋਸ਼ੀ ਨੂੰ ਬਰੀ ਕਰ ਦਿੱਤਾ ਹੈ | ਵਿਸ਼ੇਸ਼ ਅਦਾਲਤ ਵਲੋਂ ਬੀਤੇ ਦਿਨ ਸੁਣਵਾਈ ਦੌਰਾਨ ਦੋਹਾਂ ਧਿਰਾਂ ਦਾ ਪੱਖ ਸੁਣਨ ਬਾਅਦ ਆਪਣਾ ਫ਼ੈਸਲਾ ਅੱਜ ਲਈ ਰਾਖਵਾਂ ਰੱਖ ਲਿਆ ਸੀ | ਜ਼ਿਕਰਯੋਗ ਹੈ ਕਿ ਅਯੁੱਧਿਆ ਦੇ ਰਾਮ ਜਨਮ ਭੂਮੀ ਅਹਾਤੇ 'ਚ 5 ਜੁਲਾਈ, 2005 ਨੂੰ ਜੈਸ਼ ਦੇ ਸ਼ੱਕੀ ਅੱਤਵਾਦੀਆਂ ਵਲੋਂ ਆਧੁਨਿਕ ਹਥਿਆਰਾਂ ਨਾਲ ਕੀਤੇ ਆਤਮਘਾਤੀ ਹਮਲੇ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ ਸੀ | ਇਸ ਹਮਲੇ 'ਚ 5 ਅੱਤਵਾਦੀ ਅਤੇ 2 ਨਾਗਰਿਕ ਮਾਰੇ ਗਏ ਸਨ, ਜਦਕਿ ਸੀ.ਆਰ.ਪੀ.ਐਫ. ਦੇ 7 ਜਵਾਨ ਜ਼ਖ਼ਮੀ ਹੋ ਗਏ ਸਨ |

ਕਾਂਗਰਸ ਤੇ ਯੂ.ਪੀ.ਏ. ਭਾਈਵਾਲ ਲੋਕ ਸਭਾ ਸਪੀਕਰ ਵਜੋਂ ਓਮ ਬਿੜਲਾ ਦਾ ਸਮਰਥਨ ਕਰਨਗੇ

ਨਵੀਂ ਦਿੱਲੀ, 18 ਜੂਨ (ਪੀ.ਟੀ.ਆਈ.)-ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਕਾਂਗਰਸ ਅਤੇ ਹੋਰ ਯੂ.ਪੀ.ਏ. ਭਾਈਵਾਲਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਲੋਕ ਸਭਾ ਸਪੀਕਰ ਵਜੋਂ ਭਾਜਪਾ ਦੇ ਉਮੀਦਵਾਰ ਓਮ ਬਿੜਲਾ ਦਾ ਸਮਰਥਨ ਕਰਨਗੇ। ਹਾਲਾਂਕਿ ਉਨ੍ਹਾਂ ਡਿਪਟੀ ਸਪੀਕਰ ਦੇ ...

ਪੂਰੀ ਖ਼ਬਰ »

2027 ਤੱਕ ਆਬਾਦੀ ਦੇ ਮਾਮਲੇ 'ਚ ਚੀਨ ਨੂੰ ਪਿੱਛੇ ਛੱਡ ਦੇਵੇਗਾ ਭਾਰਤ

ਨਵੀਂ ਦਿੱਲੀ, 18 ਜੂਨ (ਏਜੰਸੀ)-ਭਾਰਤ 2027 'ਚ ਆਬਾਦੀ ਦੇ ਮਾਮਲੇ 'ਚ ਚੀਨ ਨੂੰ ਪਿੱਛੇ ਛੱਡ ਜਾਵੇਗਾ | ਇਹ ਜਾਣਕਾਰੀ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ 'ਚ ਦਿੱਤੀ ਗਈ | ਸੰਯੁਕਤ ਰਾਸ਼ਟਰ ਦੇ ਆਰਥਿਕ ਤੇ ਸਮਾਜਿਕ ਮਾਮਲਿਆਂ ਦੇ ਵਿਭਾਗ ਦੀ ਜਨਸੰਖਿਆ ਇਕਾਈ ਵਲੋਂ ਪ੍ਰਕਾਸ਼ਿਤ 'ਦਾ ...

ਪੂਰੀ ਖ਼ਬਰ »

- ਟੈਂਪੂ ਡਰਾਈਵਰ ਕੁੱਟਮਾਰ ਮਾਮਲਾ-

ਰਾਤ ਵੀ ਥਾਣੇ ਬਾਹਰ ਡਟੇ ਰਹੇ ਸਿੱਖ ਪ੍ਰਦਰਸ਼ਨਕਾਰੀ

ਨਵੀਂ ਦਿੱਲੀ, 18 ਜੂਨ (ਜਗਤਾਰ ਸਿੰਘ)- ਸਿੱਖ ਡਰਾਈਵਰ ਨਾਲ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ ਸਿੱਖਾਂ ਨੇ ਬੀਤੀ ਰਾਤ ਵੀ ਮੁਖਰਜੀ ਨਗਰ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਜਾਰੀ ਰੱਖਿਆ | ਹਾਲਾਂਕਿ ਜਾਣਕਾਰੀ ਮੁਤਾਬਿਕ ਡਰਾਈਵਰ ਸਰਬਜੀਤ ਸਿੰਘ 'ਤੇ ਲਗਾਈ ਗਈ ਧਾਰਾ 307 ਨੂੰ ...

ਪੂਰੀ ਖ਼ਬਰ »

ਭਾਰੀ ਬਰਫ਼ਬਾਰੀ ਕਾਰਨ ਹੇਮਕੁੰਟ ਸਾਹਿਬ ਦੀ ਯਾਤਰਾ ਰੁਕੀ

ਸ੍ਰੀ ਹੇਮਕੁੰਟ ਸਾਹਿਬ, 18 ਜੂਨ (ਕਮਲ ਸ਼ਰਮਾ)-ਵਿਸ਼ਵ ਪ੍ਰਸਿੱਧ ਸਿੱਖ ਤੀਰਥ ਅਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਅਚਾਨਕ ਮੌਸਮ ਖਰਾਬ ਹੋਣ ਦੇ ਚੱਲਦਿਆਂ ਹੋਈ ਭਾਰੀ ਬਰਫ਼ਬਾਰੀ ਕਾਰਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ ਅਤੇ ...

ਪੂਰੀ ਖ਼ਬਰ »

ਕੇਂਦਰ ਵਲੋਂ 15 ਹੋਰ ਭਿ੍ਸ਼ਟ ਅਧਿਕਾਰੀ ਜਬਰੀ ਸੇਵਾਮੁਕਤ

ਨਵੀਂ ਦਿੱਲੀ, 18 ਜੂਨ (ਏਜੰਸੀ)- ਕੇਂਦਰ ਦੀ ਮੋਦੀ ਸਰਕਾਰ ਨੇ ਕੁਝ ਦਿਨ ਪਹਿਲਾਂ ਹੀ ਆਮਦਨ ਕਰ ਅਧਿਕਾਰੀਆਂ ਨੂੰ ਜਬਰੀ ਸੇਵਾਮੁਕਤ ਕਰਨ ਬਾਅਦ ਅੱਜ ਮੰਗਲਵਾਰ ਨੂੰ ਭਿ੍ਸ਼ਟਾਚਾਰ ਤੇ ਰਿਸ਼ਵਤ ਦੇ ਦੋਸ਼ਾਂ ਹੇਠ ਪਿੰ੍ਰਸੀਪਲ ਕਮਿਸ਼ਨਰ ਪੱਧਰ ਦੇ ਇਕ ਅਧਿਕਾਰੀ ਸਮੇਤ 15 ...

ਪੂਰੀ ਖ਼ਬਰ »

ਐਨ. ਸੀ. ਬੀ. ਵਲੋਂ ਪੰਜਾਬ 'ਚ ਨਸ਼ਿਆਂ ਿਖ਼ਲਾਫ਼ ਵੱਡੀ ਕਾਰਵਾਈ ਸ਼ੁਰੂ

ਨਵੀਂ ਦਿੱਲੀ, 18 ਜੂਨ (ਏਜੰਸੀ)-ਐਨ. ਸੀ. ਬੀ. (ਨਾਰਕੋਟਿਕਸ ਕੰਟਰੋਲ ਬਿਊਰੋ) ਨੇ ਪੰਜਾਬ 'ਚ ਨਸ਼ਿਆਂ ਿਖ਼ਲਾਫ਼ ਵੱਡੀ ਕਾਰਵਾਈ ਸ਼ੁਰੂ ਕਰਦਿਆਂ ਨਸ਼ਿਆਂ ਦੀ ਤਸਕਰੀ ਅਤੇ ਨਸ਼ਿਆਂ ਦੇ ਗ਼ੈਰ-ਕਾਨੰੂਨੀ ਕਾਰੋਬਾਰ ਨੂੰ ਨੱਥ ਪਾਉਣ ਲਈ ਵਿਸ਼ੇਸ਼ ਟੀਮ ਤਾਇਨਾਤ ਕੀਤੀ ਹੈ ਅਤੇ ...

ਪੂਰੀ ਖ਼ਬਰ »

ਪਾਰਟੀ ਮੁਖੀਆਂ ਦੀ ਅੱਜ ਹੋਣ ਵਾਲੀ ਮੀਟਿੰਗ 'ਚ ਸ਼ਾਮਿਲ ਨਹੀਂ ਹੋਵੇਗੀ ਮਮਤਾ

ਨਵੀਂ ਦਿੱਲੀ/ਕੋਲਕਾਤਾ, 18 ਜੂਨ (ਪੀ.ਟੀ.ਆਈ.)-ਬੁੱਧਵਾਰ ਨੂੰ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਆਸੀ ਪਾਰਟੀਆਂ ਦੇ ਮੁਖੀਆਂ ਨਾਲ ਹੋਣ ਵਾਲੀ ਪ੍ਰਸਤਾਵਿਤ ਮੀਟਿੰਗ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਾਮਿਲ ਹੋਣ ਤੋਂ ਇਨਕਾਰ ਕਰ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਦੇ ਹਸਪਤਾਲ 'ਚ ਦੋ ਗੁੱਟਾਂ ਵਿਚਾਲੇ ਝੜਪ, 5 ਮੌਤਾਂ

ਅੰਮਿ੍ਤਸਰ, 18 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਡਿਸਟਿ੍ਕ ਹੈੱਡਕੁਆਰਟਰ ਹਸਪਤਾਲ 'ਚ ਦੋ ਗੁੱਟਾਂ ਵਿਚਾਲੇ ਹੋਈ ਝੜਪ ਦੌਰਾਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 4 ਗੰਭੀਰ ਜ਼ਖ਼ਮੀ ਹੋ ਗਏ | ਪ੍ਰਾਪਤ ਵੇਰਵਿਆਂ ਅਨੁਸਾਰ ...

ਪੂਰੀ ਖ਼ਬਰ »

ਮੇਰਠ 'ਚ ਸ਼ਹੀਦ ਮੇਜਰ ਨੂੰ ਹਜ਼ਾਰਾਂ ਲੋਕਾਂ ਦਿੱਤੀ ਅੰਤਿਮ ਵਿਦਾਈ

ਮੇਰਠ, 18 ਜੂਨ (ਏਜੰਸੀ)- ਬੀਤੇ ਦਿਨ ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਅੱਤਵਾਦੀ ਮੁਕਾਬਲੇ ਦੌਰਾਨ ਸ਼ਹੀਦ ਹੋਏ ਮੇਜਰ ਕੇਤਨ ਸ਼ਰਮਾ (29) ਦੇ ਅੰਤਿਮ ਸੰਸਕਾਰ ਮੌਕੇ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਹਜ਼ਾਰਾਂ ਲੋਕ ਇੱਕਠੇ ਹੋਏ | ਮੇਜਰ ਸ਼ਰਮਾ ਦੀ ਮਿ੍ਤਕ ਦੇਹ ਨੂੰ ...

ਪੂਰੀ ਖ਼ਬਰ »

ਸ਼ਿਲਾਂਗ ਹਾਈ ਕੋਰਟ ਵਲੋਂ ਸਿੱਖਾਂ ਨੂੰ ਰਾਹਤ ਬਰਕਰਾਰ

ਸਰਕਾਰ ਪਾਸੋਂ ਮੰਗਿਆ ਹਲਫ਼ੀਆ ਬਿਆਨ ਨਵੀਂ ਦਿੱਲੀ, 18 ਜੂਨ (ਜਗਤਾਰ ਸਿੰਘ)-ਮੇਘਾਲਿਆ 'ਚ ਵੱਸਦੇ ਸਿੱਖਾਂ ਨੂੰ ਅਦਾਲਤ ਵਲੋਂ ਦਿੱਤੀ ਰਾਹਤ ਅਗਲੇ ਹੁਕਮਾਂ ਤੱਕ ਬਰਕਰਾਰ ਰਹੇਗੀ, ਕਿਉਂਕਿ ਅੱਜ ਸ਼ਿਲਾਂਗ ਹਾਈ ਕੋਰਟ ਨੇ ਸ਼ਿਲਾਂਗ ਮਿੳਾੂਸੀਪਲ ਬੋਰਡ ਵਲੋਂ ਪੰਜਾਬੀ ਲੇਨ, ...

ਪੂਰੀ ਖ਼ਬਰ »

ਪੁਲਵਾਮਾ ਪੁਲਿਸ ਥਾਣੇ 'ਤੇ ਗ੍ਰਨੇਡ ਹਮਲਾ, 7 ਰਾਹਗੀਰ ਜ਼ਖ਼ਮੀ

ਸ੍ਰੀਨਗਰ, 18 ਜੂਨ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਪੁਲਵਾਮਾ ਕਸਬੇ 'ਚ ਸ਼ੱਕੀ ਅੱਤਵਾਦੀਆਂ ਵਲੋਂ ਪੁਲਿਸ ਸਟੇਸ਼ਨ 'ਤੇ ਕੀਤੇ ਗ੍ਰਨੇਡ ਹਮਲੇ 'ਚ 7 ਆਮ ਰਾਹਗੀਰ ਜ਼ਖ਼ਮੀ ਹੋ ਗਏ | ਪੁਲਿਸ ਅਨੁਸਾਰ ਅੱਤਵਾਦੀਆਂ ਨੇ ਮੰਗਲਾਵਰ ਦੇਰ ਸ਼ਾਮ ਪੁਲਿਸ ...

ਪੂਰੀ ਖ਼ਬਰ »

ਸਰਕਾਰ ਨੇ ਡਰਾਈਵਿੰਗ ਲਾਈਸੈਂਸ ਲਈ 8ਵੀਂ ਪਾਸ ਦੀ ਸ਼ਰਤ ਹਟਾਈ

ਨਵੀਂ ਦਿੱਲੀ, 18 ਜੂਨ (ਏਜੰਸੀ)- ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਨੇ ਟਰਾਂਸਪੋਰਟ ਵਹੀਕਲ ਨੂੰ ਚਲਾਉਣ ਲਈ ਘੱਟੋ-ਘੱਟ ਪੜ੍ਹਾਈ ਯੋਗਤਾ ਦੀ ਸ਼ਰਤ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਹੈ | ਸੈਂਟਰਲ ਮੋਟਰ ਵਹੀਕਲਜ਼ ਰੂਲਜ਼, 1989 ਦੇ ਨਿਯਮ 8 ਤਹਿਤ ਟਰਾਂਸਪੋਰਟ ਵਹੀਕਲ ...

ਪੂਰੀ ਖ਼ਬਰ »

ਚਮਕੀ ਬੁਖਾਰ ਦਾ ਜਾਇਜ਼ਾ ਲੈਣ ਮੁਜ਼ੱਫ਼ਰਪੁਰ ਪੁੱਜੇ ਨਿਤਿਸ਼ ਕੁਮਾਰ ਦਾ ਵਿਰੋਧ

ਮੁਜ਼ੱਫ਼ਰਪੁਰ, 18 ਜੂਨ (ਏਜੰਸੀ)- ਬਿਹਾਰ ਦੇ ਮੁਜ਼ੱਫ਼ਰਪੁਰ 'ਚ ਚਮਕੀ ਬੁਖ਼ਾਰ (ਏ.ਈ.ਐੱਸ.) ਕਾਰਨ 100 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋ ਚੁੱਕੀ ਹੈ | ਉੱਥੇ ਹੀ ਹਾਲਾਤ ਦਾ ਜਾਇਜ਼ਾ ਲੈਣ ਲਈ ਖ਼ੁਦ ਮੁੱਖ ਮੰਤਰੀ ਨੀਤੀਸ਼ ਕੁਮਾਰ ਮੁਜ਼ੱਫ਼ਰਪੁਰ ਸਥਿਤ ਐੱਸ. ਕੇ. ਐੱਮ. ਸੀ. ਐੱਚ. ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX