ਤਾਜਾ ਖ਼ਬਰਾਂ


ਪੰਜਾਬੀ ਫ਼ਿਲਮ ਅਦਾਕਾਰ ਜਸਵਿੰਦਰ ਭੱਲਾ ਦੇ ਸਾਲੇ ਵੱਲੋਂ ਖ਼ੁਦਕੁਸ਼ੀ, ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
. . .  about 1 hour ago
ਲੁਧਿਆਣਾ, 18 ਨਵੰਬਰ (ਰੁਪੇਸ਼)- ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਹਾਸਰਸ ਅਦਾਕਾਰ ਜਸਵਿੰਦਰ ਭੱਲੇ ਦੇ ਸਾਲੇ ਅਲੋਕ ਦੀਪ ਸਿੰਘ (35) ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਲਈ ਉਸ ਨੇ ਤਿੰਨ ਲੋਕਾਂ ...
ਸੜਕ ਹਾਦਸੇ 'ਚ ਦੋ ਮਾਸੂਮ ਬੱਚਿਆਂ ਦੀ ਹੋਈ ਮੌਤ
. . .  about 1 hour ago
ਮਹਿਲ ਕਲਾਂ/ਟੱਲੇਵਾਲ, 18 ਨਵੰਬਰ (ਤਰਸੇਮ ਸਿੰਘ ਚੰਨਣਵਾਲ/ਸੋਨੀ ਚੀਮਾ) - ਜ਼ਿਲ੍ਹਾ ਬਰਨਾਲਾ ਦੇ ਪੁਲਿਸ ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਗਹਿਲ ਨਜ਼ਦੀਕ ਮਾਸੀ ਦੇ ਵਿਆਹ ਤੋਂ ਘਰ ਪਰਤਦਿਆਂ ਸੜਕ ਹਾਦਸੇ...
ਤੀਰ-ਅੰਦਾਜ਼ ਆਰਤੀ ਬਣੀ ਗੋਲਡ ਮੈਡਲਿਸਟ
. . .  about 1 hour ago
ਜ਼ੀਰਕਪੁਰ, 18 ਨਵੰਬਰ (ਹੈਪੀ ਪੰਡਵਾਲਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੰਜਾਬ ਰਾਜ ਖੇਡਾਂ ਅੰਡਰ-25 ਔਰਤਾਂ ਦੇ ਮਾਨਸਾ ਵਿਖੇ ਕਰਵਾਏ ਮੁਕਾਬਲਿਆਂ 'ਚ ਦਸਮੇਸ਼ ਖ਼ਾਲਸਾ...
ਜੰਮੂ-ਕਸ਼ਮੀਰ : ਰਾਜੌਰੀ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 18 ਨਵੰਬਰ- ਜੰਮੂ-ਕਸ਼ਮੀਰ ਦੇ ਸੁਦੰਰਬਾਨੀ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਪਾਕਿਸਤਾਨੀ ਫ਼ੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ....
ਚੰਗਾਲੀਵਾਲਾ ਕਾਂਡ : ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਅਤੇ ਨੌਕਰੀ ਦੇਣ ਦਾ ਐਲਾਨ
. . .  about 2 hours ago
ਚੰਡੀਗੜ੍ਹ, 18 ਨਵੰਬਰ (ਵਿਕਰਮਜੀਤ ਸਿੰਘ ਮਾਨ) - ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਹੋਣ ਮਗਰੋਂ ਵੱਖ ਵੱਖ ਜਥੇਬੰਦੀਆਂ ਵੱਲੋਂ ਲਗਾਏ ਧਰਨੇ ਦੇ ਚੱਲਦਿਆਂ ਸਰਕਾਰ ਨੇ ਪਰਿਵਾਰ ਦੀਆਂ ਮੰਗਾਂ ਨੂੰ...
ਬਿਲ ਗੇਟਸ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 18 ਨਵੰਬਰ- ਮਾਈਕ੍ਰੋਸੋਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਅੱਜ ਰਾਜਧਾਨੀ ਦਿੱਲੀ 'ਚ...
ਸੋਨੀਆ ਗਾਂਧੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣ ਪਹੁੰਚੇ ਸ਼ਰਦ ਪਵਾਰ
. . .  about 3 hours ago
ਨਵੀਂ ਦਿੱਲੀ, 18 ਨਵੰਬਰ- ਦਿੱਲੀ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਦੇ ਲਈ ਉਨ੍ਹਾਂ ਦੀ ਰਿਹਾਇਸ਼ 'ਤੇ ਐਨ.ਐਸ.ਪੀ ਮੁਖੀ ਸ਼ਰਦ ਪਵਾਰ ਪਹੁੰਚੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇਤਾਵਾਂ...
ਬਿਹਾਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 6 ਬੱਚਿਆਂ 'ਤੇ ਪਲਟਿਆ 18 ਟਾਇਰੀ ਟਰੱਕ
. . .  about 3 hours ago
ਪਟਨਾ, 18 ਨਵੰਬਰ- ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ 'ਚ ਅੱਜ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਮਾਰਬਲ ਨਾਲ ਲੱਦਿਆ 18 ਟਾਇਰੀ ਟਰੱਕ ਸੜਕ 'ਤੇ ਪਲਟ ਗਿਆ, ਜਿਸ ਦੇ...
ਹੈਰੋਇਨ ਸਮੇਤ ਫ਼ੌਜ 'ਚੋ ਸੇਵਾ ਮੁਕਤ ਕੈਪਟਨ ਅਤੇ ਪੁਲਿਸ ਮੁਲਾਜ਼ਮ ਕਾਬੂ
. . .  about 3 hours ago
ਪਠਾਨਕੋਟ, 18 ਨਵੰਬਰ (ਸੰਧੂ)- ਨਸ਼ੇ ਦੇ ਕਾਰੋਬਾਰੀਆਂ ਦੇ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਜ਼ਿਲ੍ਹਾ ਪਠਾਨਕੋਟ ਪੁਲਿਸ ਦੇ ਹੱਥ ਵੱਡੀ ਸਫਲਤਾ ...
ਜੇ. ਐੱਨ. ਯੂ. ਦੇ ਵਿਦਿਆਰਥੀਆਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ- ਦਿੱਲੀ ਪੁਲਿਸ
. . .  about 4 hours ago
ਨਵੀਂ ਦਿੱਲੀ, 18 ਨਵੰਬਰ- ਦਿੱਲੀ ਪੁਲਿਸ ਦੇ ਬੁਲਾਰੇ ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੁਲਿਸ ਵਿਦਿਆਰਥੀਆਂ ਨਾਲ ਉਨ੍ਹਾਂ ਦੀਆਂ ਮੰਗਾਂ ਦੇ ਬਾਰੇ 'ਚ ਗੱਲ ਕਰਨ ਦੀ ਕੋਸ਼ਿਸ਼ ਕਰ...
ਸ਼ਿਵ ਸੈਨਾ, ਟੀ.ਐਮ.ਸੀ ਸਮੇਤ ਹੋਰ ਪਾਰਟੀਆਂ ਦਾ ਰਾਜਸਭਾ ਦੇ ਸਪੀਕਰ ਨੂੰ ਨੋਟਿਸ ਜਾਰੀ
. . .  about 4 hours ago
ਨਵੀਂ ਦਿੱਲੀ, 18 ਨਵੰਬਰ- ਸ਼ਿਵ ਸੈਨਾ ਅਤੇ ਤ੍ਰਿਣਮੂਲ ਕਾਂਗਰਸ ਸਮੇਤ ਹੋਰ ਵਿਰੋਧੀ ਦਲਾਂ ਨੇ ਰਾਜ ਸਭਾ ਦੇ ਸਪੀਕਰ ਵੈਂਕਈਆ ਨਾਇਡੂ ਨੂੰ ਨੋਟਿਸ ...
ਜੇ. ਐੱਨ. ਯੂ. ਵਿਦਿਆਰਥੀਆਂ ਦੇ ਮਾਰਚ ਨੂੰ ਪੁਲਿਸ ਨੇ ਸਫਦਰਜੰਗ ਮਕਬਰੇ ਨੇੜੇ ਰੋਕਿਆ
. . .  about 4 hours ago
ਨਵੀਂ ਦਿੱਲੀ, 18 ਨਵੰਬਰ- ਆਪਣੀ ਮੰਗਾਂ ਨੂੰ ਲੈ ਕੇ ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ (ਜੇ. ਐੱਨ. ਯੂ.) ਵਲੋਂ ਸੰਸਦ ਤੱਕ ਕੱਢੇ ਜਾ ਰਹੇ ਮਾਰਚ...
11 ਨਮੂਨਿਆਂ ਦੇ ਆਧਾਰ 'ਤੇ ਦਿੱਲੀ ਦੇ ਪਾਣੀ ਦੀ ਗੁਣਵੱਤਾ ਦਾ ਨਹੀਂ ਲਗਾਇਆ ਜਾ ਸਕਦਾ ਅੰਦਾਜ਼ਾ : ਕੇਜਰੀਵਾਲ
. . .  about 4 hours ago
ਨਵੀਂ ਦਿੱਲੀ, 18 ਨਵੰਬਰ- ਦਿੱਲੀ 'ਚ ਪ੍ਰਦੂਸ਼ਣ ਅਤੇ ਔਡ-ਇਵਨ ਤੋਂ ਬਾਅਦ ਹੁਣ ਪਾਣੀ 'ਤੇ ਸਿਆਸੀ ਆਗੂਆਂ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...
ਵਾਇਰਲ ਫੋਟੋ 'ਤੇ ਬੋਲੇ ਗੰਭੀਰ- ਜੇਕਰ ਜਲੇਬੀ ਖਾਣ ਨਾਲ ਦਿੱਲੀ 'ਚ ਵਧਿਆ ਪ੍ਰਦੂਸ਼ਣ ਤਾਂ ਨਹੀਂ ਖਾਵਾਂਗਾ
. . .  about 4 hours ago
ਨਵੀਂ ਦਿੱਲੀ, 18 ਨਵੰਬਰ- ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਜਲੇਬੀ ਖਾਣ ਵਾਲੀ ਆਪਣੀ ਤਸਵੀਰ 'ਤੇ ਸਫ਼ਾਈ ਦਿੱਤੀ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ...
ਪਾਕਿਸਤਾਨ : ਸਤਲੁਜ ਦਰਿਆ 'ਚ ਕਿਸ਼ਤੀ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ
. . .  about 5 hours ago
ਇਸਲਾਮਾਬਾਦ, 18 ਨਵੰਬਰ- ਪਾਕਿਸਤਾਨ ਦੇ ਪੂਰਬੀ ਜ਼ਿਲ੍ਹੇ ਓਕਾਰਾ 'ਚ ਸਤਲੁਜ ਦਰਿਆ 'ਚ ਅੱਜ ਕਿਸ਼ਤੀ ਦੇ ਪਲਟਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਮਾਲਹੁ ਸ਼ੇਖ਼ਾ ਇਲਾਕੇ...
ਦੇਸ਼ ਦੀ ਬਿਹਤਰੀ ਲਈ ਰਾਜ ਸਭਾ ਹਮੇਸ਼ਾ ਰਹੀ ਹੈ ਤਿਆਰ : ਪ੍ਰਧਾਨ ਮੰਤਰੀ ਮੋਦੀ
. . .  about 5 hours ago
ਦਲਿਤ ਨੌਜਵਾਨ ਜਗਮੇਲ ਦੇ ਪਰਿਵਾਰਕ ਮੈਂਬਰਾਂ ਵਲੋਂ ਕੈਪਟਨ ਸੰਧੂ ਨਾਲ ਮੁਲਾਕਾਤ
. . .  about 5 hours ago
ਬੂਹ ਹਥਾੜ ਖੇਤਰ 'ਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵੱਡੀ ਕਾਰਵਾਈ
. . .  about 6 hours ago
ਸੰਸਦ ਭਾਰਤ ਦੀ ਵਿਕਾਸ ਯਾਤਰਾ ਦਾ ਪ੍ਰਤੀਬਿੰਬ ਹੈ- ਮੋਦੀ
. . .  about 6 hours ago
ਰਾਜ ਸਭਾ ਦੇ 250ਵੇਂ ਸੈਸ਼ਨ 'ਚ ਸ਼ਾਮਲ ਹੋਣਾ ਮੇਰੀ ਖ਼ੁਸ਼ਕਿਸਮਤੀ- ਪ੍ਰਧਾਨ ਮੰਤਰੀ ਮੋਦੀ
. . .  about 6 hours ago
ਸਦਨ ਨੇ ਬਦਲੇ ਹਾਲਾਤ 'ਚ ਖ਼ੁਦ ਨੂੰ ਢਾਲਣ ਦੀ ਕੋਸ਼ਿਸ਼ ਕੀਤੀ- ਮੋਦੀ
. . .  about 6 hours ago
ਰਾਜ ਸਭਾ 'ਚ ਯੋਗਦਾਨ ਦੇਣ ਵਾਲਿਆਂ ਨੂੰ ਵਧਾਈਆਂ- ਪ੍ਰਧਾਨ ਮੰਤਰੀ ਮੋਦੀ
. . .  about 6 hours ago
ਰਾਜ ਸਭਾ ਦੇ 250ਵੇਂ ਸੈਸ਼ਨ ਮੌਕੇ ਸਦਨ ਨੂੰ ਸੰਬੋਧਿਤ ਕਰ ਰਹੇ ਹਨ ਪ੍ਰਧਾਨ ਮੰਤਰੀ ਮੋਦੀ
. . .  about 6 hours ago
ਕੈਪਟਨ ਸੰਧੂ ਨਾਲ ਮੁਲਾਕਾਤ ਕਰਨਗੇ ਦਲਿਤ ਨੌਜਵਾਨ ਦੇ ਜਗਮੇਲ ਦੇ ਪਰਿਵਾਰਕ ਮੈਂਬਰ
. . .  about 6 hours ago
ਕੈਲੇਫੋਰਨੀਆ 'ਚ ਗੋਲੀਬਾਰੀ, ਚਾਰ ਲੋਕਾਂ ਦੀ ਮੌਤ
. . .  about 6 hours ago
ਰਾਜ ਸਭਾ ਦੇ 250ਵੇਂ ਸੈਸ਼ਨ ਮੌਕੇ ਸਦਨ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 7 hours ago
ਸੰਸਦ 'ਚ ਪਹੁੰਚੇ ਸੰਨੀ ਦਿਓਲ
. . .  about 7 hours ago
ਦਿੱਲੀ 'ਚ ਆਸਮਾਨ ਸਾਫ਼, ਇਸ ਲਈ ਔਡ-ਈਵਨ ਦੀ ਕੋਈ ਲੋੜ ਨਹੀਂ- ਕੇਜਰੀਵਾਲ
. . .  about 7 hours ago
ਜੇ. ਐੱਨ. ਯੂ. ਵਿਦਿਆਰਥੀਆਂ ਦੇ ਮਾਰਚ ਨੂੰ ਪੁਲਿਸ ਨੇ ਰੋਕਿਆ
. . .  about 7 hours ago
ਜ਼ਮੀਨੀ ਝਗੜੇ ਦੌਰਾਨ ਨੌਜਵਾਨ ਦਾ ਕਤਲ
. . .  about 8 hours ago
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 8 hours ago
ਕੀ ਸਰਕਾਰ ਇਹ ਮੰਨਣ ਲਈ ਤਿਆਰ ਹੈ ਕਿ ਦੇਸ਼ ਆਰਥਿਕ ਮੰਦੀ 'ਚੋਂ ਲੰਘ ਰਿਹਾ ਹੈ- ਭਗਵੰਤ ਮਾਨ
. . .  about 8 hours ago
ਆਈ. ਐੱਨ. ਐਕਸ. ਮੀਡੀਆ ਮਾਮਲਾ : ਚਿਦੰਬਰਮ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ
. . .  about 8 hours ago
ਸੜਕ ਕਿਨਾਰੇ ਝਾੜੀਆਂ 'ਚੋਂ ਮਿਲਿਆ ਨਵ-ਜੰਮਿਆ ਲੜਕਾ
. . .  about 8 hours ago
ਕੈਨੇਡਾ ਤੋਂ ਵਿਸ਼ੇਸ਼ ਬੱਸ ਰਾਹੀਂ ਆਏ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਨੇ ਹਰਿਮੰਦਰ ਸਾਹਿਬ ਪਹੁੰਚਣ 'ਤੇ ਕੀਤਾ ਸਨਮਾਨਿਤ
. . .  about 9 hours ago
ਜੇ. ਐੱਨ. ਯੂ. ਦੇ ਵਿਦਿਆਰਥੀਆਂ ਦੇ ਮਾਰਚ ਤੋਂ ਪਹਿਲਾਂ ਸੰਸਦ ਦੇ ਨੇੜੇ ਧਾਰਾ 144 ਲਾਗੂ
. . .  about 9 hours ago
ਲੋਕ ਸਭਾ 'ਚ ਅਰੁਣ ਜੇਤਲੀ, ਸੁਸ਼ਮਾ ਸਵਰਾਜ ਅਤੇ ਰਾਮ ਜੇਠਮਲਾਨੀ ਨੂੰ ਦਿੱਤੀ ਗਈ ਸ਼ਰਧਾਂਜਲੀ
. . .  about 9 hours ago
ਜੰਮੂ-ਕਸ਼ਮੀਰ : ਸ੍ਰੀਨਗਰ ਅਤੇ ਬਨਿਹਾਲ ਵਿਚਾਲੇ ਟਰੇਨ ਸੇਵਾ ਬਹਾਲ
. . .  about 9 hours ago
ਜੰਮੂ-ਕਸ਼ਮੀਰ 'ਚ ਅਸਥਿਰਤਾ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਲੋਕ ਸਭਾ 'ਚ ਦਿੱਤਾ ਸਥਗਨ ਪ੍ਰਸਤਾਵ ਨੋਟਿਸ
. . .  about 9 hours ago
ਸੰਸਦ ਦੇ ਇਜਲਾਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਵਿਰੋਧੀ ਦਲਾਂ ਕੋਲ ਕੀਤੀ ਸਕਾਰਾਤਮਕ ਸਹਿਯੋਗ ਦੀ ਅਪੀਲ
. . .  about 10 hours ago
ਸਾਰੇ ਮੁੱਦਿਆਂ 'ਤੇ ਖੁੱਲ੍ਹ ਕੇ ਚਰਚਾ ਹੋਣੀ ਚਾਹੀਦੀ ਹੈ- ਮੋਦੀ
. . .  about 10 hours ago
ਉਮੀਦ ਹੈ ਇਸ ਇਜਲਾਸ 'ਚ ਸਕਾਰਾਤਮਕ ਨਤੀਜੇ ਨਿਕਲਣਗੇ- ਪ੍ਰਧਾਨ ਮੰਤਰੀ ਮੋਦੀ
. . .  about 10 hours ago
ਸਕਾਰਾਤਮਕ ਭੂਮਿਕਾ ਲਈ ਸਾਰੇ ਸੰਸਦ ਮੈਂਬਰਾਂ ਦਾ ਧੰਨਵਾਦੀ ਹਾਂ- ਮੋਦੀ
. . .  about 10 hours ago
2019 ਦਾ ਆਖ਼ਰੀ ਅਤੇ ਮਹੱਤਵਪੂਰਨ ਇਜਲਾਸ ਹੈ- ਪ੍ਰਧਾਨ ਮੰਤਰੀ ਮੋਦੀ
. . .  about 10 hours ago
ਸੰਸਦ ਭਵਨ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਮੀਡੀਆ ਨੂੰ ਕਰ ਰਹੇ ਹਨ ਸੰਬੋਧਿਤ
. . .  about 10 hours ago
ਮਹਾਰਾਸ਼ਟਰ 'ਚ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੀ ਹੋਵੇਗਾ - ਸੰਜੇ ਰਾਊਤ
. . .  about 10 hours ago
ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ 47ਵੇਂ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ
. . .  about 10 hours ago
ਬੱਸ ਅਤੇ ਟਰੱਕ ਦੀ ਟੱਕਰ 'ਚ 10 ਮੌਤਾਂ, 25 ਜ਼ਖਮੀ
. . .  about 11 hours ago
ਸ਼ਰਦ ਪਵਾਰ ਸ਼ਾਮ 4 ਵਜੇ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
. . .  about 11 hours ago
ਅਰਵਿੰਦ ਕੇਜਰੀਵਾਲ ਅੱਜ ਦੁਪਹਿਰ 12 ਵਜੇ ਕਰਨਗੇ ਪ੍ਰੈੱਸ ਵਾਰਤਾ
. . .  about 11 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 5 ਹਾੜ ਸੰਮਤ 551

ਫਰੀਦਕੋਟ / ਮੁਕਤਸਰ

ਮੀਂਹ ਦੀਆਂ ਹਲਕੀਆਂ ਬੁਛਾੜਾਂ ਨਾਲ ਮਿਲੀ ਗਰਮੀ ਤੋਂ ਰਾਹਤ

ਫ਼ਰੀਦਕੋਟ, 18 ਜੂਨ (ਚਰਨਜੀਤ ਸਿੰਘ ਗੋਂਦਾਰਾ)-ਬੀਤੀ ਰਾਤ ਫ਼ਰੀਦਕੋਟ ਅਤੇ ਆਸ-ਪਾਸ ਦੇ ਪਿੰਡਾਂ 'ਚ ਭਰਵੀਂ ਬਾਰਿਸ਼ ਹੋਣ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਕਾਫ਼ੀ ਰਾਹਤ ਮਿਲੀ ਹੈ ਉਥੇ ਬਾਰਸ਼ ਦੇ ਨਾਲ ਹੀ ਤੇਜ਼ ਝੱਖੜ ਕਾਰਨ ਕੁੱਝ ਦਰੱਖਤਾਂ ਦੇ ਟਾਹਣੇ ਟੁੱਟਣ ਅਤੇ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੋਣ ਦੀ ਜਾਣਕਾਰੀ ਮਿਲੀ ਹੈ | ਹਾੜ ਮਹੀਨੇ 'ਚ ਪਹਿਲੀ ਬਾਰਿਸ਼ ਹੋਣ ਨਾਲ ਜਿਥੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਆ ਗਈ ਹੈ ਉਥੇ ਇਹ ਬਾਰਿਸ਼ ਹਰੇ ਚਾਰੇ ਦੀਆਂ ਫਸਲਾਂ ਲਈ ਵੀ ਲਾਹੇਵੰਦ ਸਾਬਿਤ ਹੋਵੇਗੀ | ਇਸ ਬਾਰਸ਼ ਨਾਲ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਕਾਰਨ ਤਾਪਮਾਨ ਕਾਫੀ ਹੇਠਾਂ ਆ ਗਿਆ ਹੈ ਤੇ ਲੋਕਾਂ ਨੂੰ ਕੁਝ ਹੱਦ ਤੱਕ ਗਰਮੀ ਤੋਂ ਛੁਟਕਾਰਾ ਮਿਲਿਆ ਹੈ | ਭਾਵੇਂ ਕਿ ਕਿਸਾਨਾਂ ਵਲੋਂ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ ਪਰ ਬੀਤੀ ਰਾਤ ਭਰਵੀਂ ਬਾਰਿਸ਼ ਹੋਣ ਕਾਰਨ ਕਈ ਕਿਸਾਨਾਂ ਵਲੋਂ ਆਉਂਦੇ ਕੁਝ ਦਿਨਾਂ 'ਚ ਝੋਨੇ ਦੀ ਲਵਾਈ 'ਚ ਹੋਰ ਤੇਜ਼ੀ ਲਿਆਉਣ ਦੀ ਸੰਭਾਵਨਾ ਹੈ |
ਭਾਰੀ ਝੱਖੜ ਕਾਰਨ ਬਿਜਲੀ ਸਪਲਾਈ ਠੱਪ
ਪੰਜਗਰਾੲੀਂ ਕਲਾਂ, (ਸੁਖਮੰਦਰ ਸਿੰਘ ਬਰਾੜ)-ਸਥਾਨਕ ਤੇ ਦੇ ਆਸ-ਪਾਸ ਦੇ ਪਿੰਡਾਂ 'ਚ ਦੇਰ ਰਾਤ ਆਏ ਭਾਰੀ ਝੱਖੜ ਕਾਰਨ ਜਿੱਥੇ ਬਿਜਲੀ ਦੀ ਸਪਲਾਈ ਡਗਮਗਾ ਗਈ ਉੱਥੇ ਝੱਖੜ ਨਾਲ਼ ਆਈਆਂ ਹਲਕੀਆਂ ਬੌਸ਼ਾਰਾਂ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ | ਰਾਤੀਂ 10 ਵਜੇ ਦੇ ਕਰੀਬ ਚੱਲੇ ਹਵਾ ਦੇ ਹਲਕੇ ਬੁੱਲਿਆਂ ਨੇ ਅਚਾਨਕ ਹੀ ਝੱਖੜ ਦਾ ਰੂਪ ਧਾਰਨ ਕਰ ਲਿਆ | ਜਿਸ ਨਾਲ ਸਥਾਨਕ 132 ਕੇ.ਵੀ ਬਿਜਲੀ ਘਰ ਤੋਂ ਚੱਲਣ ਵਾਲੇ 9 ਫੀਡਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਖ਼ਬਰ ਲਿਖੇ ਜਾਣ ਜਾਣ ਤੱਕ ਕੇਵਲ ਪੰਜਗਰਾੲੀਂ ਸ਼ਹਿਰੀ ਫੀਡਰ ਦੀ ਸਪਲਾਈ ਹੀ ਬਹਾਲ ਹੋ ਸਕੀ ਸੀ ਜਦਕਿ ਕਰਮਚਾਰੀਆਂ ਦੀ ਘਾਟ ਕਾਰਨ ਦੂਸਰੇ ਫੀਡਰਾਂ ਦੀ ਸਪਲਾਈ ਨੂੰ ਬਹਾਲ ਕਰਾਉਣ 'ਚ ਮੁਸ਼ਕਲਾਂ ਪੇਸ਼ ਆ ਰਹੀਆਂ ਸਨ | ਭਾਰੀ ਝੱਖੜ ਦੇ ਨਾਲ ਆਈਆਂ ਮੀਂਹ ਦੀਆਂ ਹਲਕੀਆਂ ਬੌਸ਼ਾਰਾਂ ਨਾਲ ਜਿੱਥੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਮਿਲੀ ਉੱਥੇ ਝੋਨੇ ਦੀ ਲਵਾਈ ਦੇ ਕੰਮ ਨੇ ਵੀ ਤੇਜ਼ੀ ਫੜ੍ਹ ਲਈ ਹੈ ਤੇ ਗਰਮੀ ਨਾਲ ਝੁਲਸ ਰਹੀਆਂ ਹਰੇ ਚਾਰੇ ਦੀਆਂ ਫ਼ਸਲਾਂ 'ਤੇ ਰੌਣਕ ਆ ਗਈ ਹੈ |

ਕੈਬਨਿਟ ਮੰਤਰੀ ਚੰਨੀ ਨੇ ਕੁੱਟਮਾਰ ਦਾ ਸ਼ਿਕਾਰ ਹੋਈ ਮੀਨਾ ਰਾਣੀ ਦਾ ਹਾਲ-ਚਾਲ ਪੁੱਛਿਆ

ਫ਼ਰੀਦਕੋਟ, 18 ਜੂਨ (ਜਸਵੰਤ ਸਿੰਘ ਪੁਰਬਾ)-ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੋਂ ਦੇ ਸ੍ਰੀ ਗੁਰੂ ਗੋੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਪੀੜਤ ਮੀਨਾ ਰਾਣੀ ਜਿਸ ਦੀ ਕੁਝ ਦਿਨ ਪਹਿਲਾਂ ਇਕ ਕੌੌਾਸਲਰ ਦੇ ...

ਪੂਰੀ ਖ਼ਬਰ »

ਰੇਲਵੇ ਪੁਲਿਸ ਵਲੋਂ ਮੁਸਾਫ਼ਰਾਂ ਦੀ ਤਲਾਸ਼ੀ ਮੁਹਿੰਮ

ਕੋਟਕਪੂਰਾ, 18 ਜੂਨ (ਮੋਹਰ ਸਿੰਘ ਗਿੱਲ)-ਸਥਾਨਕ ਰੇਲਵੇ ਸਟੇਸ਼ਨ ਵਿਖੇ ਜੀ.ਆਰ.ਪੀ ਪੁਲਿਸ ਫ਼ਿਰੋਜ਼ਪੁਰ ਡਵੀਜ਼ਨ ਦੇ ਡੀ.ਐਸ.ਪੀ ਜਤਿੰਦਰ ਸਿੰਘ, ਐਸ.ਐਚ.ਓ. ਸੁਖਵਿੰਦਰ ਸਿੰਘ ਦੀ ਅਗਵਾਈ 'ਚ ਫ਼ਰੀਦਕੋਟ ਅਤੇ ਕੋਟਕਪੂਰਾ ਵਿਖੇ ਚੈਕਿੰਗ ਮੁਹਿੰਮ ਚਲਾਈ ਗਈ | ਇਸ ਸਬੰਧੀ ਚੌਾਕੀ ...

ਪੂਰੀ ਖ਼ਬਰ »

ਤੇਜ਼ ਤੂਫ਼ਾਨ ਨਾਲ ਹਾਈਵੇ ਦੇ ਦਿਸ਼ਾ ਬੋਰਡ ਤੇ ਰੁੱਖ ਡਿੱਗੇ

ਫ਼ਰੀਦਕੋਟ, 18 ਜੂਨ (ਸਰਬਜੀਤ ਸਿੰਘ)-ਬੀਤੀ ਰਾਤ ਆਏ ਤੇਜ਼ ਤੂਫ਼ਾਨ ਕਾਰਨ ਫ਼ਰੀਦਕੋਟ ਜ਼ਿਲ੍ਹੇ ਵਿਚ ਵਿਆਪਕ ਤਬਾਹੀ ਦੀਆਂ ਖ਼ਬਰਾਂ ਹਨ | ਤੇਜ਼ ਤੂਫ਼ਾਨ ਕਾਰਨ ਹਾਈਵੇ 54 ਦੇ ਨਾਲ ਨਾਲ ਲੱਗੇ ਦਿਸ਼ਾ ਬੋਰਡ ਡਿੱਗ ਗਏ ਜਿਨ੍ਹਾਂ ਨੂੰ ਅੱਜ ਹਾਈਵੇਅ ਦੇ ਕਰਮਚਾਰੀ ਇਕੱਠਾ ...

ਪੂਰੀ ਖ਼ਬਰ »

ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਕਸਬਾ ਬਰਗਾੜੀ ਦੇ ਲੋਕ

ਬਰਗਾੜੀ, 18 ਜੂਨ (ਸੁਖਰਾਜ ਸਿੰਘ ਗੋਂਦਾਰਾ)-ਭਾਂਵੇ ਪੰਜਾਬ ਦੇ ਸਾਰੇ ਪਿੰਡਾਂ ਦੇ ਲੋਕ ਹੀ ਅਨੇਕ ਸਮੱਸਿਆਵਾਂ ਨਾਲ ਜੂਝ ਰਹੇ ਹਨ ਕਿਉਂਕਿ ਪਿਛਲੇ 70 ਸਾਲਾਂ ਤੋਂ ਲੈ ਕੇ ਪਿੰਡਾਂ ਦੇ ਲੋਕਾਂ ਨੂੰ ਸਰਕਾਰਾਂ ਵਲੋਂ ਬੁਨਿਆਦੀ ਸਹੂਲਤਾਂ ਹੀ ਮੁਹੱਈਆ ਨਹੀਂ ਕਰਵਾਈਆਂ ਜਾ ...

ਪੂਰੀ ਖ਼ਬਰ »

ਨਸ਼ੇ ਵੇਚਣ ਵਾਲਿਆਂ ਸਬੰਧੀ ਲੋਕ ਪੁਲਿਸ ਨੂੰ ਤੁਰੰਤ ਜਾਣੂ ਕਰਵਾਉਣ-ਗੁਰਪ੍ਰੀਤ ਸਿੰਘ ਗਿੱਲ

ਜੈਤੋ, 18 ਜੂਨ (ਗੁਰਚਰਨ ਸਿੰਘ ਗਾਬੜੀਆ)-ਪੁਲਿਸ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਿਆਰ ਹੈ ਅਤੇ ਲੋਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਸਮਾਜ ਦੇ ਦੁਸ਼ਮਣਾਂ, ਸ਼ਰਾਰਤੀ ਅਨਸਰਾਂ ਅਤੇ ਨਸ਼ੇ ਵੇਚਣ ਵਾਲਿਆਂ ਸਬੰਧੀ ਪੁਲਿਸ ਨੂੰ ਤੁਰੰਤ ਜਾਣੂ ਕਰਵਾਉਣ ਤਾਂ ਜੋ ਉਨ੍ਹਾਂ ਨੂੰ ...

ਪੂਰੀ ਖ਼ਬਰ »

ਮੁੱਦਕੀ ਫ਼ੀਡਰ ਟੁੱਟਣ ਨਾਲ 500 ਏਕੜ ਫ਼ਸਲ ਨੁਕਸਾਨੀ

ਫ਼ਰੀਦਕੋਟ, 18 ਜੂਨ (ਸਰਬਜੀਤ ਸਿੰਘ)-ਬੀਤੀ ਰਾਤ ਤੇਜ਼ ਮੀਂਹ ਅਤੇ ਝੱਖੜ ਨਾਲ ਪਿੰਡ ਬੀੜ ਭੋਲੂਵਾਲਾ 'ਚੋਂ ਲੰਘਦੀ ਮੁੱਦਕੀ ਫ਼ੀਡਰ ਨਹਿਰ ਦੇ ਕੰਢੇ 'ਤੇ ਦਰੱਖਤ ਡਿੱਗਣ ਨਾਲ ਕੰਢੇ 'ਤੇ ਪਾੜ ਪੈਣ ਨਾਲ ਖੇਤਾਂ 'ਚ ਪਾਣੀ ਭਰਨ ਦੀ ਖਬਰ ਹੈ | ਕਿਸਾਨਾਂ ਵਲੋਂ ਲਗਪਗ 500 ਏਕੜ ਲਗਾਈ ...

ਪੂਰੀ ਖ਼ਬਰ »

ਸਮਰ ਕੈਂਪ ਦੌਰਾਨ ਬੱਚਿਆਂ ਨੂੰ ਸਿਖਾਏ ਭੰਗੜੇ ਦੇ ਗੁਰ

ਮਲੋਟ, 18 ਜੂਨ (ਮੱਕੜ)-ਸਥਾਨਕ ਲਵਿੰਗ ਲਿਟਲ ਪਲੇਵੇ ਐਾਡ ਪ੍ਰੇਪਰੇਟਰੀ ਸਕੂਲ ਵਿਖੇ ਚੱਲ ਰਹੇ 12 ਰੋਜ਼ਾ ਸਮਰ ਕੈਂਪ ਦੇ ਅੱਠਵੇਂ ਦਿਨ ਸਕੂਲ ਸਟਾਫ਼ ਮੈਡਮ ਜਗਜੀਤ ਅਤੇ ਨਵਦੀਪ ਦੀ ਦੇਖ ਰੇਖ ਹੇਠ ਇੰਟਰਨੈਸ਼ਨਲ ਭੰਗੜਾ ਕੋਚ ਸੁਸ਼ੀਲ ਖੁੱਲਰ ਵਲੋਂ ਬੱਚਿਆਂ ਨੂੰ ਪੰਜਾਬੀ ...

ਪੂਰੀ ਖ਼ਬਰ »

'ਫ਼ੋਟੋਆਂ' ਗੀਤ ਦੇਸ਼-ਵਿਦੇਸ਼ 'ਚ ਪੰਜਾਬੀਆਂ ਦੀ ਪਸੰਦ ਬਣਿਆ-ਸਿਮਰਤਾ, ਰਮਣੀਕ

ਫ਼ਰੀਦਕੋਟ, 18 ਜੂਨ (ਪੁਰਬਾ)-ਸੰਗੀਤਕ ਖੇਤਰ 'ਚ ਨਿਰੰਤਰ ਯੂ-ਟਿਊਬ ਚੈਨਲ ਰਾਹੀਂ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀਆਂ ਗਾਇਕ ਭੈਣਾਂ ਸਿਮਰਤਾ-ਰਮਣੀਕ, ਜਿਨ੍ਹਾਂ ਨੇ ਬਹੁਤ ਸਾਰੇ ਹਿੱਟ ਗੀਤਾਂ ਦੇ ਜਵਾਬ ਤਿਆਰ ਕਰਕੇ ਆਪਣੇ ਸਰੋਤਿਆਂ ਦਾ ਵੱਡਾ ਘੇਰਾ ਕਾਇਮ ਕੀਤਾ ਹੈ, ...

ਪੂਰੀ ਖ਼ਬਰ »

ਚੰਨੀ ਵਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦਫਤਰ ਦਾ ਉਦਘਾਟਨ

ਸ੍ਰੀ ਮੁਕਤਸਰ ਸਾਹਿਬ, 18 ਜੂਨ (ਸ. ਰਿਪੋ.)-ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਨਵੇਂ ਬਣੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦਫਤਰ ਦਾ ਉਦਘਾਟਨ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਚਰਨ ਸਿੰਘ ਬਰਾੜ, ਸਾਬਕਾ ਵਿਧਾਇਕਾ ...

ਪੂਰੀ ਖ਼ਬਰ »

ਰਾਣੀ ਲਕਸ਼ਮੀ ਬਾਈ ਕ੍ਰਾਂਤੀਕਾਰੀ ਪਾਰਟੀ ਦੀ ਮੀਟਿੰਗ ਹੋਈ

ਕੋਟਕਪੂਰਾ, 18 ਜੂਨ (ਗਿੱਲ)-ਰਾਣੀ ਲਕਸ਼ਮੀ ਬਾਈ ਕ੍ਰਾਂਤੀਕਾਰੀ ਪਾਰਟੀ ਦੀ ਮੀਟਿੰਗ ਪੰਜਾਬ ਪ੍ਰਧਾਨ ਕਿ੍ਪਾਲ ਕੌਰ, ਸਕੱਤਰ ਬਾਦਲ ਸਿੰਘ ਭਲੂਰ ਦੀ ਪ੍ਰਧਾਨਗੀ ਹੇਠ ਨਾਨਕ ਨਗਰੀ ਵਖੇ ਹੋਈ | ਮੀਟਿੰਗ 'ਚ ਜ਼ਿਲ੍ਹਾ ਪ੍ਰਧਾਨ ਬੀਬੀ ਗਗਨਦੀਪ ਕੌਰ ਅਤੇ ਨਾਨਕ ਨਗਰੀ ਦੀ ...

ਪੂਰੀ ਖ਼ਬਰ »

ਪਹਾੜੀ ਕਿੱਕਰਾਂ ਨੇ ਨਗਰ ਕੌਾਸਲ ਦੇ ਗੇਟ ਦੀ ਦਿੱਖ ਵਿਗਾੜੀ

ਕੋਟਕਪੂਰਾ, 18 ਜੂਨ (ਮੇਘਰਾਜ)-ਨਗਰ ਕੌਾਸਲ ਕੋਟਕਪੂਰਾ ਦੇ ਦਫ਼ਤਰ ਦੇ ਰੇਲਵੇ ਪੁਲ ਵਾਲੇ ਪਾਸੇ ਦੇ ਮੁੱਖ ਦਰਵਾਜ਼ੇ ਦੀ ਦਿੱਖ ਨਾਲ ਦੇ ਇਕ ਖਾਲੀ ਪਲਾਟ 'ਚ ਖੜ੍ਹੀਆਂ ਪਹਾੜੀ ਕਿੱਕਰਾਂ ਨੇ ਵਿਗਾੜੀ ਹੋਈ ਹੈ ਪ੍ਰੰਤੂ ਨਗਰ ਕੌਾਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ...

ਪੂਰੀ ਖ਼ਬਰ »

ਹਨੇਰੀ ਕਾਰਨ ਰੇਲਵੇ ਪੁਲ 'ਤੇ ਬਿਜਲੀ ਦਾ ਖੰਭਾ ਟੁੱਟਿਆ

ਕੋਟਕਪੂਰਾ, 18 ਜੂਨ (ਮੇਘਰਾਜ)-ਬੀਤੀ ਰਾਤ ਆਈ ਤੇਜ ਹਨੇਰੀ ਕਾਰਨ ਰੇਲਵੇ ਪੁਲ 'ਤੇ ਲੱਗਾ ਇਕ ਖੰਭਾ ਟੁੱਟ ਕੇ ਡਿੱਗ ਪਿਆ ਜਿਸ ਕਾਰਨ ਬਿਜਲੀ ਸਪਲਾਈ 'ਚ ਵਿਘਨ ਪਿਆ | ਇਸ ਪੁਲ 'ਤੇ ਇਸ ਤੋਂ ਪਹਿਲਾਂ ਵੀ ਇਕ ਖੰਭਾ ਡਿੱਗ ਚੁੱਕਾ ਹੈ | ਲੋਕਾਂ ਨੇ ਦੱਸਿਆ ਕਿ ਰੇਲਵੇ ਪੁਲ 'ਤੇ ਬਿਜਲੀ ...

ਪੂਰੀ ਖ਼ਬਰ »

ਦੁਕਾਨ ਨੂੰ ਅੱਗ ਲੱਗਣ ਨਾਲ ਸਾਮਾਨ ਤੇ ਫਰਨੀਚਰ ਸੜਿਆ

ਕੋਟਕਪੂਰਾ, 18 ਜੂਨ (ਮੋਹਰ ਸਿੰਘ ਗਿੱਲ)-ਬੀਤੀ ਰਾਤ ਆਈ ਤੇਜ਼ ਹਨੇਰੀ ਦੌਰਾਨ ਹੋਈ ਸਪਾਰਕਿੰਗ ਕਾਰਨ ਇਕ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗ ਜਾਣ ਕਾਰਨ ਦੁਕਾਨ ਅੰਦਰ ਪਿਆ ਕਾਫ਼ੀ ਸਮਾਨ ਤੇ ਫ਼ਰਨੀਚਰ ਸੜ ਗਿਆ | ਜਾਣਕਾਰੀ ਅਨੁਸਾਰ ਮੇਘਰਾਜ ਸ਼ਰਮਾ ਪੁੱਤਰ ਬਾਬੂ ਰਾਮ ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ਼ ਸੈਮੀਨਾਰ ਕਰਵਾਇਆ

ਫ਼ਰੀਦਕੋਟ, 18 ਜੂਨ (ਹਰਮਿੰਦਰ ਸਿੰਘ ਮਿੰਦਾ)-ਪਿੰਡ ਮਚਾਕੀ ਖੁਰਦ ਵਿਖੇ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਸੀਆਂ ਦੇ ਸਹਿਯੋਗ ਨਾਲ ਨਸ਼ਿਆਂ ਿਖ਼ਲਾਫ਼ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੇ ਮੁੱਖ ਮਹਿਮਾਨ ਅਵਤਾਰ ਸਿੰਘ ਡੀ.ਐਸ.ਪੀ ਸਨ ਜਦਕਿ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਸਰਹਿੰਦ ਨਹਿਰ ਦੀ ਪਟੜੀ ਦੇ ਖੁਰੇ ਹੋਏ ਕੁਝ ਹਿੱਸੇ ਨੂੰ ਠੀਕ ਕਰਨ ਦੀ ਮੰਗ

ਫ਼ਰੀਦਕੋਟ, 18 ਜੂਨ (ਚਰਨਜੀਤ ਸਿੰਘ ਗੋਂਦਾਰਾ)-ਸ਼ਹਿਰ ਦੇ ਨਾਲ-ਨਾਲ ਲੰਘਦੀ ਸਰਹਿੰਦ ਨਹਿਰ ਜੋ ਕਿ ਕੋਟਕਪੂਰਾ ਰੋਡ ਤੋਂ ਹਰਿੰਦਰਾ ਨਗਰ ਦੇ ਨਾਲ ਰੇਲਵੇ ਲਾਈਨ ਤੱਕ ਜਾਂਦੀ ਹੈ, ਦੀ ਪਟੜੀ ਦਾ ਕੁਝ ਹਿੱਸਾ ਪਾਣੀ ਨਾਲ ਖੁਰਨ ਕਰਕੇ ਰਾਤ ਬਰਾਤੇ ਇਥੋਂ ਦੀ ਲੰਘਣ ਵਾਲੇ ਲੋਕਾਂ ...

ਪੂਰੀ ਖ਼ਬਰ »

ਵਾਤਾਵਰਨ ਪ੍ਰੇਮੀ ਮਾਸਟਰ ਸ਼ਿੰਦਰਪਾਲ ਦਾ ਕੀਤਾ ਸਨਮਾਨ

ਪੰਜਗਰਾੲੀਂ ਕਲਾਂ, 18 ਜੂਨ (ਸੁਖਮੰਦਰ ਸਿੰਘ ਬਰਾੜ)-ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ (ਗਿੱਲ ਪੱਤੀ) ਦੇ ਅਧਿਆਪਕ ਅਤੇ ਵਾਤਾਵਰਨ ਪ੍ਰੇਮੀ ਸ਼ਿੰਦਰ ਪਾਲ ਨੂੰ ਬੀੜ ਸੁਸਾਇਟੀ ਫ਼ਰੀਦਕੋਟ ਦੇ ਸਹਿਯੋਗ ਨਾਲ ਵਾਤਾਵਰਨ ਦੀ ਸੰਭਾਲ ਲਈ ਪਾਏ ਗਏ ਯੋਗਦਾਨ ਨੂੰ ਮੁੱਖ ...

ਪੂਰੀ ਖ਼ਬਰ »

ਵੱਖ-ਵੱਖ ਮਾਈਨਰਾਂ ਵਿੱਚ ਪਾੜ ਪੈ ਜਾਣ ਕਾਰਨ ਖੇਤਾਂ 'ਚ ਪਾਣੀ ਭਰਿਆ

ਸਾਦਿਕ, 18 ਜੂਨ (ਆਰ.ਐਸ.ਧੁੰਨਾ)-ਦੇਰ ਰਾਤ ਆਏ ਤੇਜ਼ ਮੀਂਹ ਅਤੇ ਹਨੇਰੀ ਝੱਖੜ ਕਾਰਨ ਵੱਖ-ਵੱਖ ਕੱਸੀਆਂ 'ਚ ਪਾੜ ਪੈ ਜਾਣ ਕਾਰਨ ਨਾਲ ਲੱਗਦੇ ਖੇਤਾਂ 'ਚ ਪਾਣੀ ਭਰ ਗਿਆ | ਮਿਲੀ ਜਾਣਕਾਰੀ ਅਨੁਸਾਰ ਤੇਜ਼ ਮੀਂਹ-ਹਨੇਰੀ ਕਾਰਨ ਗੁਰੂਹਰਸਹਾਏ ਰੋਡ 'ਤੇ ਪਿੰਡ ਰੁਪੱਈਆਂ ਵਾਲਾ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਨਹਿਰੂ ਸਟੇਡੀਅਮ ਵਿਖੇ ਮਨਾਇਆ ਜਾਵੇਗਾ-ਹਰਦੀਪ ਸਿੰਘ

ਫ਼ਰੀਦਕੋਟ, 18 ਜੂਨ (ਜਸਵੰਤ ਸਿੰਘ ਪੁਰਬਾ)-15 ਅਗਸਤ 2019 ਨੂੰ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਹਰ ਸਾਲ ਦੀ ਤਰ੍ਹਾਂ ਧੂਮਧਾਮ 'ਤੇ ਉਤਸ਼ਾਹ ਨਾਲ ਸਥਾਨਕ ਨਹਿਰੂ ਸਟੇਡੀਅਮ ਵਿਖੇ ਮਨਾਇਆ ਜਾਵੇਗਾ | ਇਹ ਜਾਣਕਾਰੀ ਸਹਾਇਕ ਕਮਿਸ਼ਨਰ (ਜ) ਹਰਦੀਪ ਸਿੰਘ ਨੇ ਆਜ਼ਾਦੀ ਦਿਵਸ ਦੇ ...

ਪੂਰੀ ਖ਼ਬਰ »

15 ਅਗਸਤ ਸਮਾਗਮ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਹੋਈ
ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਨਹਿਰੂ ਸਟੇਡੀਅਮ ਵਿਖੇ ਮਨਾਇਆ ਜਾਵੇਗਾ-ਹਰਦੀਪ ਸਿੰਘ

ਫ਼ਰੀਦਕੋਟ, 18 ਜੂਨ (ਜਸਵੰਤ ਸਿੰਘ ਪੁਰਬਾ)-15 ਅਗਸਤ 2019 ਨੂੰ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਹਰ ਸਾਲ ਦੀ ਤਰ੍ਹਾਂ ਧੂਮਧਾਮ 'ਤੇ ਉਤਸ਼ਾਹ ਨਾਲ ਸਥਾਨਕ ਨਹਿਰੂ ਸਟੇਡੀਅਮ ਵਿਖੇ ਮਨਾਇਆ ਜਾਵੇਗਾ | ਇਹ ਜਾਣਕਾਰੀ ਸਹਾਇਕ ਕਮਿਸ਼ਨਰ (ਜ) ਹਰਦੀਪ ਸਿੰਘ ਨੇ ਆਜ਼ਾਦੀ ਦਿਵਸ ਦੇ ...

ਪੂਰੀ ਖ਼ਬਰ »

ਪੰਛੀਆਂ ਨੂੰ ਪਾਣੀ ਮੁਹੱਈਆ ਕਰਵਾਉਣ ਲਈ ਮਿੱਟੀ ਦੇ ਡੌਾਗੇ ਵੰਡੇ

ਫ਼ਰੀਦਕੋਟ, 18 ਜੂਨ (ਸਤੀਸ਼ ਬਾਗ਼ੀ)-ਪੰਛੀਆਂ ਨੂੰ ਅੱਤ ਦੀ ਗਰਮੀ ਤੋਂ ਬਚਾਉਣ ਲਈ ਹੈਲਥ ਫ਼ਾਰ ਆਲ ਸੁਸਾਇਟੀ ਦੇ ਪ੍ਰਧਾਨ ਡਾ. ਵਿਸ਼ਵਦੀਪ ਗੋਇਲ ਦੀ ਪ੍ਰਧਾਨਗੀ ਹੇਠ ਮਿੱਟੀ ਦੇ ਬਰਤਨ ਵੰਡੇ ਗਏ | ਇਸ ਮੌਕੇ ਡਾ. ਵਿਸ਼ਵਦੀਪ ਗੋਇਲ ਨੇ ਕਿਹਾ ਕਿ ਗਰਮੀ ਐਨੀ ਜ਼ਿਆਦਾ ਹੈ ਕਿ ...

ਪੂਰੀ ਖ਼ਬਰ »

ਵਿਵੇਕਾਨੰਦ ਸੁਸਾਇਟੀ ਦੀ ਮੀਟਿੰਗ ਹੋਈ

ਗੋਲੇਵਾਲਾ, 18 ਜੂਨ (ਅਮਰਜੀਤ ਬਰਾੜ)-ਹੋਣਹਾਰ ਬੇਟੀਆਂ ਦੀ ਉਚੇਰੀ ਸਿੱਖਿਆ ਵਿਚ ਉਨ੍ਹਾਂ ਦੀ ਮਦਦ ਕਰਨ ਲਈ ਬਣਾਈ ਗਈ ਸੁਆਮੀ ਵਿਵੇਕਾਨੰਦ ਵੈੱਲਫੇਅਰ ਸੁਸਾਇਟੀ ਰਜਿ: ਗੋਲੇਵਾਲਾ ਦੀ ਮੀਟਿੰਗ ਇੱਥੇ ਸੁਸਾਇਟੀ ਦੇ ਪ੍ਰਧਾਨ ਬਲਰਾਜ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ | ...

ਪੂਰੀ ਖ਼ਬਰ »

ਨਵੇਂ ਨੀਲੇ ਕਾਰਡਾਂ ਦੇ ਮੁੱਦੇ 'ਤੇ ਅਕਾਲੀ ਦਲ ਦਾ ਵਫ਼ਦ ਡੀ. ਸੀ. ਨੂੰ ਮਿਲਿਆ

ਫ਼ਰੀਦਕੋਟ, 18 ਜੂਨ (ਜਸਵੰਤ ਸਿੰਘ ਪੁਰਬਾ)-ਗਰੀਬ ਲੋਕਾਂ ਲਈ ਸਸਤਾ ਆਟਾ-ਦਾਲ ਸਕੀਮ ਅਧੀਨ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਨੀਲੇ ਕਾਰਡਾਂ ਦੇ ਪੈਦਾ ਹੋਏ ਨਵੇਂ ਵਿਵਾਦ ਅਨੁਸਾਰ ਅੱਜ ਅਕਾਲੀ ਦਲ ਦਾ ਵਫ਼ਦ ਹਲਕਾ ਇੰਚਾਰਜ ਅਤੇ ਪਾਰਟੀ ਦੇ ਬੁਲਾਰੇ ਪਰਮਬੰਸ ਸਿੰਘ ...

ਪੂਰੀ ਖ਼ਬਰ »

ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਟੁੱਟ ਰਹੀਆਂ ਨੇ ਸੜਕਾਂ

ਫ਼ਰੀਦਕੋਟ, 18 ਜੂਨ (ਸਰਬਜੀਤ ਸਿੰਘ)-ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਜਿੱਥੇ ਸੜਕਾਂ ਟੁੱਟ ਰਹੀਆਂ ਹਨ ਉੱਥੇ ਰਾਹਗੀਰਾਂ ਨੂੰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ | ਜ਼ਿਕਰਯੋਗ ਹੈ ਕਿ ਲੋਕਾਂ ਤੋਂ ਟੈਕਸ ਇੱਕਠਾ ਕਰਕੇ ਸਰਕਾਰਾਂ ਸੜਕਾਂ ...

ਪੂਰੀ ਖ਼ਬਰ »

ਕੋਟਕਪੂਰਾ-ਜੈਤੋ ਸੜਕ ਪੁਲ ਤੋਂ ਪਿੰਡ ਲਾਲੇਆਣਾ ਤੱਕ ਥਾਂ-ਥਾਂ ਤੋਂ ਟੁੱਟੀ

ਕੋਟਕਪੂਰਾ, 18 ਜੂਨ (ਮੇਘਰਾਜ)-ਕੋਟਕਪੂਰਾ-ਜੈਤੋ ਸੜਕ ਸੂਏ ਤੋਂ ਪੁਲ ਤੋਂ ਪਿੰਡ ਲਾਲੇਆਣਾ ਤੱਕ ਥਾਂ-ਥਾਂ ਤੋਂ ਟੁੱਟ ਚੁੱਕੀ ਹੈ ਤੇ ਸੜਕ ਵਿਚਕਾਰ ਡੂੰਘੇ ਖੱਡੇ ਪੈਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ | ਥੋੜੀ ਬਾਰਸ਼ ਪੈਣ ਨਾਲ ਵੀ ਖੱਡਿਆਂ ਵਿਚ ਪਾਣੀ ਭਰ ਜਾਂਦਾ ਹੈ ...

ਪੂਰੀ ਖ਼ਬਰ »

ਗਰੀਬ ਪਰਿਵਾਰ ਨੂੰ ਨਦਰਿ ਫ਼ਾਊਾਡੇਸ਼ਨ ਨੇ ਘਰ ਬਣਾ ਕੇ ਦਿੱਤਾ

ਫ਼ਰੀਦਕੋਟ, 18 ਜੂਨ (ਸਤੀਸ਼ ਬਾਗ਼ੀ)-ਸਥਾਨਕ ਸ਼ਹੀਦ ਬਲਵਿੰਦਰ ਸਿੰਘ ਨਗਰ ਨਿਵਾਸੀ ਰਵਿੰਦਰ ਸਿੰਘ ਜੋ ਗਰੀਬ ਹੋਣ ਕਾਰਨ ਮਹੀਨਾ ਪਹਿਲਾਂ ਭਾਰੀ ਬਾਰਸ਼ ਕਾਰਨ ਆਪਣੇ ਮਕਾਨ ਦੇ ਇਕ ਕਮਰੇ ਦੀ ਡਿੱਗੀ ਛੱਤ ਪਾਉਣ ਤੋਂ ਅਸਮਰੱਥ ਸੀ, ਦੇ ਕਮਰੇ ਦੀ ਛੱਤ ਲੁਧਿਆਣਾ ਦੀ ਸਮਾਜ ਸੇਵੀ ...

ਪੂਰੀ ਖ਼ਬਰ »

ਸਰਵਜੀਤ ਸਿੰਘ ਬਣੇ ਡੀ. ਐੱਸ. ਪੀ.

ਸ੍ਰੀ ਮੁਕਤਸਰ ਸਾਹਿਬ, 18 ਜੂਨ (ਰਣਜੀਤ ਸਿੰਘ ਢਿੱਲੋਂ)-ਸਿਵਲ ਸਰਜਨ ਡਾ: ਸੁਖਪਾਲ ਸਿੰਘ ਬਰਾੜ ਦੇ ਸਪੁੱਤਰ ਅਤੇ ਸੇਵਾ ਮੁਕਤ ਪੁਲਿਸ ਇੰਸਪੈਕਟਰ ਧਰਮ ਸਿੰਘ ਦੇ ਪੋਤਰੇ ਸਰਵਜੀਤ ਸਿੰਘ ਬਰਾੜ ਦੀ ਨਿਯੁਕਤੀ ਡੀ.ਐੱਸ.ਪੀ. ਵਜੋਂ ਪੰਜਾਬ ਲੋਕ ਸੇਵਾ ਕਮਿਸ਼ਨ ਵਲੋਂ ਕੀਤੀ ਗਈ | ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

ਮਲੋਟ, 18 ਜੂਨ (ਗੁਰਮੀਤ ਸਿੰਘ ਮੱਕੜ)-ਸਥਾਨਕ ਡੀ.ਏ.ਵੀ ਕਾਲਜ ਦੇ ਬੀ.ਕਾਮ ਭਾਗ ਤੀਜੇ ਦਾ ਨਤੀਜਾ ਸ਼ਾਨਦਾਰ ਰਿਹਾ | ਇਨ੍ਹਾਂ ਨਤੀਜਿਆਂ 'ਚ ਵਿਦਿਆਰਥੀ ਸ਼ਿਵਾਨੀ ਨੇ 74 ਫ਼ੀਸਦੀ ਅੰਕ ਲੈ ਕੇ ਪਹਿਲਾ, ਸੋਨਮ ਨੇ 72 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਰੇਨੂੰ ਨੇ 70 ਫ਼ੀਸਦੀ ਅੰਕ ਲੈ ਕੇ ...

ਪੂਰੀ ਖ਼ਬਰ »

ਸ੍ਰੀ ਹਜ਼ੂਰ ਸਾਹਿਬ ਅਤੇ ਸ਼ਿਰਡੀ ਦੇ ਦਰਸ਼ਨਾਂ ਉਪਰੰਤ 150 ਯਾਤਰੀਆਂ ਦਾ ਜਥਾ ਮਲੋਟ ਪਰਤਿਆ

ਮਲੋਟ, 18 ਜੂਨ (ਪਾਟਿਲ)-ਯਤੀ ਫਾਊਾਡੇਸ਼ਨ ਮਲੋਟ ਦੀ ਅਗਵਾਈ ਹੇਠ ਇਲਾਕੇ ਅਤੇ ਆਸ-ਪਾਸ ਦੇ ਸ਼ਹਿਰਾਂ ਦੇ 150 ਸ਼ਰਧਾਲੂਆਂ ਦਾ ਜਥਾ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਸ਼ਿਰਡੀ ਸਾਈਾ ਦੇ ਦਰਸ਼ਨਾਂ ਉਪਰੰਤ ਬੀਤੀ ਰਾਤ ਮਲੋਟ ਪਰਤਿਆ | ਫਾਊਾਡੇਸ਼ਨ ਦੇ ਸੰਸਥਾਪਕ ਤੇ ਸੰਚਾਲਕ ...

ਪੂਰੀ ਖ਼ਬਰ »

ਫ਼ਲੈਕਸ ਬੋਰਡ 'ਤੇ ਚਟਨੀ ਸੁੱਟਣ ਵਾਲਿਆਂ 'ਤੇ ਕਾਰਵਾਈ ਕਰਨ ਸਬੰਧੀ ਮੰਗ ਪੱਤਰ ਸੌਾਪਿਆ

ਮਲੋਟ, 18 ਜੂਨ (ਗੁਰਮੀਤ ਸਿੰਘ ਮੱਕੜ)-ਸਥਾਨਕ ਭਾਜਪਾ ਆਗੂਆਂ ਅਤੇ ਵਰਕਰਾਂ ਵਲੋਂ ਮੰਡਲ ਪ੍ਰਧਾਨ ਸੋਮਨਾਥ ਕਾਲੜਾ ਦੀ ਅਗਵਾਈ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ਲੈਸਕ ਬੋਰਡ 'ਤੇ ਚਟਨੀ ਸੁੱਟ ਕੇ ਅਪਮਾਨ ਕਰਨ ਵਾਲਿਆਂ 'ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ...

ਪੂਰੀ ਖ਼ਬਰ »

ਪ੍ਰੀ-ਮੌਨਸੂਨ ਦੇ ਪਹਿਲੇ ਮੀਂਹ ਨੇ ਹੀ ਵਿਕਾਸ ਕਾਰਜਾਂ ਦੀ ਪੋਲ ਖੋਲ੍ਹੀ

ਸ੍ਰੀ ਮੁਕਤਸਰ ਸਾਹਿਬ, 18 ਜੂਨ (ਕੁਲਦੀਪ ਸਿੰਘ ਘੁਮਾਣ)-ਪ੍ਰੀ-ਮਾਨਸੂਨ ਦੇ ਪਹਿਲੇ ਮੀਂਹ ਨੇ ਹੀ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਦਿੱਤੀ ਹੈ | ਆਦੇਸ਼ ਨਗਰ ਦੀ ਗਲੀ ਨੰਬਰ ਤਿੰਨ ਜਿਸਨੂੰ ਕਿ ਇੰਟਰਲਾਕਿੰਗ ਟਾਈਲਾਂ ਨਾਲ ਪੱਕੀ ਕਰਨ ਦਾ ਠੇਕਾ 21 ਲੱਖ 18 ਹਜ਼ਾਰ ਵਿਚ ਹੋਇਆ ਸੀ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਕਥਾ ਕੀਰਤਨ ਸਮਾਗਮ ਕਰਵਾਇਆ

ਮਲੋਟ, 18 ਜੂਨ (ਪਾਟਿਲ)-ਸਥਾਨਕ ਗੁਰਦੁਆਰਾ ਬਾਬਾ ਨਾਮਦੇਵ ਜੀ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਦੁਆਰਾ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ | ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ...

ਪੂਰੀ ਖ਼ਬਰ »

ਇੰਸਪੈਕਟਰ ਦਰਬਾਰ ਸਿੰਘ ਨੇ ਥਾਣਾ ਮੁਖੀ ਵਜੋਂ ਚਾਰਜ ਸੰਭਾਲਿਆ

ਮਲੋਟ, 18 ਜੂਨ (ਪਾਟਿਲ)-ਥਾਣਾ ਕਬਰਵਾਲਾ ਦੇ ਨਵੇਂ ਇੰਚਾਰਜ ਇੰਸਪੈਕਟਰ ਦਰਬਾਰ ਸਿੰਘ ਨੇ ਬੀਤੇ ਦਿਨ ਥਾਣਾ ਮੁਖੀ ਵਜੋਂ ਚਾਰਜ ਸੰਭਾਲ ਲਿਆ ਹੈ | ਨਵਨਿਯੁਕਤ ਥਾਣਾ ਮੁਖੀ ਦਰਬਾਰ ਸਿੰਘ ਲੋਕ ਸਭਾ ਚੋਣਾ ਦੌਰਾਨ ਇਲੈੱਕਸ਼ਨ ਸੈੱਲ ਦੇ ਇੰਚਾਰਜ ਵਜੋਂ ਤਾਇਨਾਤ ਸਨ | ਚਾਰਜ ...

ਪੂਰੀ ਖ਼ਬਰ »

ਡਾਕਟਰਾਂ ਨੇ ਮੁਕੰਮਲ ਹੜਤਾਲ ਰੱਖੀ

ਮਲੋਟ, 18 ਜੂਨ (ਪਾਟਿਲ)-ਆਈ.ਐਮ.ਏ. ਮਲੋਟ (ਈਸਟ) ਦੇ ਡਾਕਟਰਾਂ ਨੇ ਪ੍ਰਧਾਨ ਡਾ: ਆਰ.ਪੀ. ਸਿੰਘ ਦੀ ਅਗਵਾਈ ਹੇਠ ਰੋਸ ਜਾਹਿਰ ਕਰਦਿਆਂ ਮੁਕੰਮਲ ਹੜਤਾਲ ਰੱਖੀ | ਡਾਕਟਰਾਂ ਨੇ ਹੜਤਾਲ ਦੌਰਾਨ ਇਕ ਮੀਟਿੰਗ ਵੀ ਕੀਤੀ ਜਿਸ ਵਿਚ ਡਾਕਟਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਅਤੇ ਹੋਰ ...

ਪੂਰੀ ਖ਼ਬਰ »

ਛੱਪੜ ਦੇ ਪਾਣੀ ਦੀ ਨਿਕਾਸੀ ਦਾ ਢੁਕਵਾਂ ਪ੍ਰਬੰਧ ਕੀਤੇ ਜਾਣ ਦੀ ਮੰਗ

ਮੰਡੀ ਬਰੀਵਾਲਾ, 18 ਜੂਨ (ਨਿਰਭੋਲ ਸਿੰਘ)-ਪਿੰਡ ਚੱਕ ਗਾਂਧਾ ਸਿੰਘ ਵਾਲਾ ਦੇ ਛੱਪੜ ਦਾ ਪਾਣੀ ਬੇਹੱਦ ਦੂਸ਼ਿਤ ਹੋ ਚੁੱਕਾ ਹੈ ਅਤੇ ਇਸ ਦੂਸ਼ਿਤ ਪਾਣੀ ਵਾਲੇ ਛੱਪੜ ਦੀ ਬਦਬੂ ਦੂਰ-ਦੂਰ ਤੱਕ ਜਾਂਦੀ ਹੈ | ਇਸ ਤੋਂ ਇਲਾਵਾ ਇਸ ਪਾਣੀ ਵਿਚ ਜ਼ਹਿਰੀਲੇ ਜਾਨਵਰ ਵੀ ਵੱਡੀ ਤਾਦਾਦ ...

ਪੂਰੀ ਖ਼ਬਰ »

ਬਾਬਾ ਅਮਰਨਾਥ ਸੇਵਾ ਦਲ ਵਲੋਂ ਭੰਡਾਰੇ ਲਈ ਟਰੱਕ ਰਵਾਨਾ

ਮਲੋਟ, 18 ਜੂਨ (ਪਾਟਿਲ)-ਬਾਬਾ ਅਮਰਨਾਥ ਸੇਵਾ ਦਲ ਮਲੋਟ ਦੁਆਰਾ ਸ੍ਰੀ ਅਮਰਨਾਥ ਯਾਤਰਾ ਲਈ 22ਵੇਂ ਵਿਸ਼ਾਲ ਭੰਡਾਰੇ ਦੇ ਲਈ ਰਾਸ਼ਨ ਸਮੱਗਰੀ ਦੇ ਟਰੱਕ ਗਾਂਧੀ ਚੌਾਕ ਮਲੋਟ ਤੋਂ ਰਵਾਨਾ ਕੀਤੇ ਗਏ¢ ਬਾਬਾ ਅਮਰਨਾਥ ਸੇਵਾ ਦਲ ਦੇ ਪ੍ਰਧਾਨ ਹਰਚਰਨ ਸਿੰਘ ਸ਼ੇਰੀ ਅਤੇ ਵਿਨੋਦ ...

ਪੂਰੀ ਖ਼ਬਰ »

ਦੋ ਸੜਕ ਹਾਦਸਿਆਂ 'ਚ ਪੰਜ ਵਿਅਕਤੀ ਜ਼ਖ਼ਮੀ

ਸ੍ਰੀ ਮੁਕਤਸਰ ਸਾਹਿਬ, 18 ਜੂਨ (ਹਰਮਹਿੰਦਰ ਪਾਲ)-ਸ਼ਹਿਰ 'ਚ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਪੰਜ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ 'ਚ ਇਕ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ ਹੈ | ਜਗਮੀਤ ਸਿੰਘ (25) ਵਾਸੀ ...

ਪੂਰੀ ਖ਼ਬਰ »

ਨਰਮੇ ਦੀ ਫ਼ਸਲ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ

ਸ੍ਰੀ ਮੁਕਤਸਰ ਸਾਹਿਬ, 18 ਜੂਨ (ਰਣਜੀਤ ਸਿੰਘ ਢਿੱਲੋਂ)-ਮੁੱਖ ਖੇਤੀਬਾੜੀ ਅਫ਼ਸਰ ਡਾ: ਬਲਜਿੰਦਰ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫ਼ਸਰ ਦੀ ਅਗਵਾਈ ਵਿਚ ਪਿੰਡ ਅਕਾਲਗੜ੍ਹ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਇਸ ਦੌਰਾਨ ਡਾ: ਹਰਮਨਜੀਤ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX