ਤਾਜਾ ਖ਼ਬਰਾਂ


ਹਵਾਲਾਤ ਵਿਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  8 minutes ago
ਮੋਗਾ, 16 ਨਵੰਬਰ - ਮੋਗਾ ਦੇ ਥਾਣਾ ਸਿਟੀ 1 ਵਿਚ ਚੋਰੀ ਦੇ ਮਾਮਲੇ ਵਿਚ ਕਾਬੂ ਕੀਤੇ ਇਕ 22 ਸਾਲਾ ਨੌਜਵਾਨ ਨੇ ਹਵਾਲਾਤ ਵਿਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਹਵਾਲਾਤ ਵਿਚ ਦਿੱਤੇ ਗਏ ਕੰਬਲ ਨਾਲ ਖ਼ੁਦਕੁਸ਼ੀ...
ਮੌਸਮ ਦੇ ਵਿਗੜੇ ਮਿਜ਼ਾਜ ਕਾਰਨ ਕਿਸਾਨ ਚਿੰਤਾ 'ਚ
. . .  15 minutes ago
ਗੁਰੂ ਹਰ ਸਹਾਏ, 16 ਨਵੰਬਰ (ਹਰਚਰਨ ਸਿੰਘ ਸੰਧੂ) - ਮੌਸਮ ਦੇ ਵਿਗੜੇ ਮਿਜ਼ਾਜ ਕਾਰਨ ਕਿਸਾਨ ਵਰਗ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰੂ ਹਰ ਸਹਾਏ ਇਲਾਕੇ ਵਿਚ ਅੱਜ ਸਵੇਰ ਤੋਂ ਹਲਕਾ ਮੀਂਹ ਪੈ ਰਿਹਾ ਹੈ, ਜਿਸ ਨਾਲ ਕਿਸਾਨਾਂ ਵਲੋਂ ਬੀਜੀ ਕਣਕ ਕਰੰਡ ਹੋਣ ਦਾ ਡਰ ਸਤਾਉਣ ਲੱਗ ਪਿਆ...
ਅੱਜ ਦਾ ਵਿਚਾਰ
. . .  27 minutes ago
ਨਵੀਂ ਦਿੱਲੀ- ਬ੍ਰਾਜ਼ੀਲ ਵਿਚ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਤੋਂ ਬਾਅਦ ਭਾਰਤ ਵਾਪਸ ਆਏ ਪ੍ਰਧਾਨ ਮੰਤਰੀ ਮੋਦੀ
. . .  1 day ago
ਹੋਟਲ ਦੇ ਕਮਰੇ 'ਚੋਂ ਔਰਤ ਦੀ ਲਾਸ਼ ਮਿਲੀ
. . .  1 day ago
ਜ਼ੀਰਕਪੁਰ,15 ਨਵੰਬਰ, {ਹੈਪੀ ਪੰਡਵਾਲਾ} - ਇੱਥੋਂ ਦੇ ਬਲਟਾਣਾ ਖੇਤਰ 'ਚ ਪੈਂਦੇ ਕਲਗ਼ੀਧਰ ਐਨਕਲੇਵ ਵਿਖੇ ਇੱਕ ਹੋਟਲ ਦੇ ਕਮਰੇ 'ਚੋਂ ਔਰਤ ਦੀ ਪੱਖੇ ਨਾਲ ਲਟਕਦੀ ਲਾਸ਼ ਮਿਲੀ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ...
ਵਿਦੇਸ਼ੀ ਫੰਡਿੰਗ ਕੇਸ : ਐਮਨੇਸਟੀ ਇੰਟਰਨੈਸ਼ਨਲ ਦੇ ਦਫ਼ਤਰ 'ਤੇ ਸੀਬੀਆਈ ਦਾ ਛਾਪਾ
. . .  1 day ago
ਮਹਾਰਾਸ਼ਟਰ : ਕ੍ਰਿਪਟੋ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਦੀ ਇਮਾਰਤ ਵਿਚ ਧਮਾਕਾ, 17 ਮਜ਼ਦੂਰ ਜ਼ਖ਼ਮੀ
. . .  1 day ago
ਮੁੰਬਈ, 15 ਨਵੰਬਰ - ਮਹਾਰਾਸ਼ਟਰ ਦੇ ਰਾਏਗੜ੍ਹ ਸ਼ਹਿਰ ਦੀ ਐਮਆਈਡੀਸੀ ਉਦਯੋਗਿਕ ਖੇਤਰ ਵਿਚ ਕ੍ਰਿਪਟੋ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਦੀ ਇਮਾਰਤ ਵਿਚ ਧਮਾਕਾ ਹੋਣ ਨਾਲ 17 ਮਜ਼ਦੂਰ ਜ਼ਖ਼ਮੀ ਹੋ
ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਕਾਂਗਰਸੀ ਸਰਪੰਚ ਅਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ
. . .  1 day ago
ਰਾਜਪੁਰਾ ,15 ਨਵੰਬਰ (ਰਣਜੀਤ ਸਿੰਘ)- ਅੱਜ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਨੇੜਲੇ ਪਿੰਡ ਤਖਤੁ ਮਾਜਰਾ ਦੇ ਮੌਜੂਦਾ ਕਾਂਗਰਸੀ ਸਰਪੰਚ ਹਰ ਸੰਗਤ ਸਿੰਘ ਅਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ ਕਰਕੇ ਸਖ਼ਤ ...
ਕਾਂਗਰਸ ਦੇ ਅਹੁਦੇਦਾਰਾਂ ਦੀ ਮੀਟਿੰਗ 16 ਨੂੰ
. . .  1 day ago
ਨਵੀਂ ਦਿੱਲੀ, 15 ਨਵੰਬਰ - ਜ਼ਰੂਰੀ ਸਿਆਸੀ ਮੁੱਦਿਆਂ ਉੱਪਰ ਚਰਚਾ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰਾਂ, ਸਕੱਤਰਾਂ, ਪੀ.ਸੀ.ਸੀ ਪ੍ਰਧਾਨਾਂ ਅਤੇ ਸੀ.ਐਲ.ਪੀ ਆਗੂਆਂ ਦੀ ਮੀਟਿੰਗ 16 ਨਵੰਬਰ...
ਮਹਿਬੂਬਾ ਮੁਫ਼ਤੀ ਨੂੰ ਸਰਕਾਰੀ ਕੁਆਟਰ 'ਚ ਕੀਤਾ ਗਿਆ ਸ਼ਿਫ਼ਟ
. . .  1 day ago
ਸ੍ਰੀਨਗਰ, 15 ਨਵੰਬਰ - ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀ.ਡੀ.ਪੀ ਆਗੂ ਮਹਿਬੂਬਾ ਮੁਫ਼ਤੀ ਜਿਨ੍ਹਾਂ ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਸ੍ਰੀਨਗਰ ਦੇ ਚਸ਼ਮਾ ਸ਼ਾਹੀ ਹਟ ਵਿਚ ਨਜ਼ਰਬੰਦ ਕੀਤਾ ਗਿਆ ਸੀ ਨੂੰ ਸ੍ਰੀਨਗਰ...
ਟਰਾਈ ਵੱਲੋਂ ਇੰਟਰਕੁਨੈਕਸ਼ਨ ਯੂਜੇਸ ਚਾਰਜਸ ਦੀ ਸਮੀਖਿਆ
. . .  1 day ago
ਨਵੀਂ ਦਿੱਲੀ, 15 ਨਵੰਬਰ - ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟਰਾਈ) ਵੱਲੋਂ ਅੱਜ ਇੰਟਰਕੁਨੈਕਸ਼ਨ ਯੂਜੇਸ ਚਾਰਜਸ ਦੀ ਸਮੀਖਿਆ ਸਬੰਧੀ ਚਰਚਾ ਕੀਤੀ ਗਈ। ਟਰਾਈ...
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਨੇ ਹਾਸਲ ਕੀਤੀ 343 ਦੌੜਾਂ ਦੀ ਲੀਡ
. . .  1 day ago
ਇੰਦੌਰ, 15 ਨਵੰਬਰ - ਬੰਗਲਾਦੇਸ਼ ਖ਼ਿਲਾਫ਼ ਇੰਦੌਰ ਟੈਸਟ ਦੇ ਦੂਸਰੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਨੇ ਆਪਣੀ ਪਹਿਲੀ ਪਾਰੀ 'ਚ 6 ਵਿਕਟਾਂ ਦੇ ਨੁਕਸਾਨ 'ਤੇ 493 ਦੌੜਾਂ ਬਣਾ ਲਈਆਂ...
ਇੰਦੌਰ ਟੈੱਸਟ ਦੂਸਰਾ ਦਿਨ : ਦਿਨ ਦਾ ਖੇਡ ਖ਼ਤਮ ਹੋਣ 'ਤੇ ਭਾਰਤ 493/6
. . .  1 day ago
ਚੀਫ਼ ਜਸਟਿਸ ਰੰਜਨ ਗੋਗਈ ਨੂੰ ਦਿੱਤੀ ਜਾ ਰਹੀ ਹੈ ਨਿੱਘੀ ਵਿਦਾਇਗੀ
. . .  1 day ago
ਨਵੀਂ ਦਿੱਲੀ, 15 ਨਵੰਬਰ - ਚੀਫ਼ ਜਸਟਿਸ ਆਫ਼ ਇੰਡੀਆ ਰੰਜਨ ਗੋਗਈ ਨੂੰ ਸੁਪਰੀਮ ਕੋਰਟ ਦੇ ਗਲਿਆਰੇ 'ਚ ਨਿੱਘੀ ਵਿਦਾਇਗੀ ਦਿੱਤੀ ਜਾ ਰਹੀ ਹੈ। ਚੀਫ਼ ਜਸਟਿਸ ਆਫ਼ ਇੰਡੀਆ ਦੇ ਰੂਪ...
ਇੰਦੌਰ ਟੈੱਸਟ ਦੂਸਰਾ ਦਿਨ : ਮਯੰਕ ਅਗਰਵਾਲ 243 ਦੌੜਾਂ ਬਣਾ ਕੇ ਆਊਟ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਮਯੰਕ ਅਗਰਵਾਲ 243 ਦੌੜਾਂ ਬਣਾ ਕੇ ਆਊਟ
ਭਾਜਪਾ ਵੱਲੋਂ ਕਾਂਗਰਸ ਹੈੱਡਕੁਆਟਰ ਦੇ ਬਾਹਰ ਪ੍ਰਦਰਸ਼ਨ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੇ ਮਯੰਕ ਅਗਰਵਾਲ ਨੇ ਠੋਕਿਆ ਦੋਹਰਾ ਸੈਂਕੜਾ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੀ ਬੰਗਲਾਦੇਸ਼ 'ਤੇ ਲੀਡ 200 ਟੱਪੀ, ਸਕੋਰ 359/4
. . .  1 day ago
ਰਾਜਪਾਲ ਵੀ.ਪੀ. ਸਿੰਘ ਬਦਨੌਰ ਸਮੇਤ ਵੱਖ-ਵੱਖ ਸਖ਼ਸ਼ੀਅਤਾਂ ਵੱਲੋਂ ਖੰਨਾ ਦੀ ਮਾਤਾ ਨੂੰ ਸ਼ਰਧਾ ਦੇ ਫੁਲ ਭੇਟ
. . .  1 day ago
ਬਠਿੰਡਾ 'ਚ ਪੁਸਤਕ ਮੇਲਾ, ਨੌਜਵਾਨਾਂ 'ਚ ਉਤਸ਼ਾਹ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੀਆਂ 4 ਵਿਕਟਾਂ ਆਊਟ, ਸਕੋਰ 327 (177 ਦੌੜਾਂ ਦੀ ਬੜ੍ਹਤ)
. . .  1 day ago
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਪ ਮੰਡਲ ਟਾਂਗਰਾ ਦੇ ਦਫ਼ਤਰ ਨੂੰ ਲੱਗੀ ਭਿਆਨਕ ਅੱਗ
. . .  1 day ago
ਭਾਰਤ 'ਚ ਆਮ ਲੋਕ ਹੋ ਰਹੇ ਹਨ ਗਰੀਬ - ਰਿਪੋਰਟ
. . .  1 day ago
ਇੰਦੌਰ ਟੈੱਸਟ ਦਾ ਦੂਸਰਾ ਦਿਨ : ਭਾਰਤ ਦੀ ਸਥਿਤੀ ਮਜ਼ਬੂਤ, 150 ਦੌੜਾਂ ਦੀ ਮਿਲੀ ਲੀਡ
. . .  1 day ago
ਮਹਾਰਾਸ਼ਟਰ 'ਚ ਬਣੇਗੀ ਗੱਠਜੋੜ ਸਰਕਾਰ ਤੇ 5 ਸਾਲ ਤੱਕ ਚੱਲੇਗੀ - ਸ਼ਰਦ ਪਵਾਰ
. . .  1 day ago
ਨਾਭਾ ਜੇਲ੍ਹ 'ਚ ਇਕ ਕੈਦੀ ਦਾ ਹੋ ਰਿਹੈ ਨਿਕਾਹ
. . .  1 day ago
ਲਤਾ ਮੰਗੇਸ਼ਕਰ ਦੀ ਸਿਹਤ 'ਚ ਸੁਧਾਰ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਮਅੰਕ ਅਗਰਵਾਲ ਨੇ ਬਣਾਇਆ ਸੈਂਕੜਾ, ਭਾਰਤ 222/3 'ਤੇ
. . .  1 day ago
ਬਠਿੰਡਾ ਦੇ ਇੱਕ ਸਰਕਾਰੀ ਸਕੂਲ ਦੀਆਂ 3 ਨਾਬਾਲਗ ਲੜਕੀਆਂ ਗ਼ਾਇਬ
. . .  1 day ago
ਇੰਦੌਰ ਟੈਸਟ ਦੂਸਰਾ ਦਿਨ : ਭਾਰਤ 206/3 'ਤੇ ਖੇਡ ਰਿਹੈ, ਹੁਣ ਤੱਕ 56 ਦੌੜਾਂ ਦੀ ਬੜ੍ਹਤ
. . .  1 day ago
ਸ਼੍ਰੋਮਣੀ ਕਮੇਟੀ ਵੱਲੋਂ 99ਵਾਂ ਸਥਾਪਨਾ ਦਿਵਸ ਮਨਾਇਆ ਗਿਆ
. . .  1 day ago
ਅਦਾਲਤ ਦੇ ਅਪਮਾਨ ਦੇ ਗੁਨਾਹਗਾਰ ਹਨ ਮਾਲਵਿੰਦਰ ਤੇ ਸ਼ਿਵਇੰਦਰ - ਸੁਪਰੀਮ ਕੋਰਟ
. . .  1 day ago
ਲੁਧਿਆਣਾ 'ਚ ਕਾਂਗਰਸ ਵੱਲੋਂ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ
. . .  1 day ago
ਚੋਰੀ ਦੀ ਨੀਅਤ ਨਾਲ ਘਰ 'ਚ ਦਾਖਲ ਹੋਏ ਚੋਰ ਵੱਲੋਂ ਮਾਲਕ ਨੂੰ ਕੀਤਾ ਗਿਆ ਗੰਭੀਰ ਜ਼ਖਮੀ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ 150 ਦੌੜਾਂ ਪਾਰ, ਮਅੰਕ ਅਗਰਵਾਲ ਸੈਂਕੜੇ ਬਣਾਉਣ ਦੇ ਨੇੜੇ
. . .  1 day ago
ਪਾਕਿਸਤਾਨ ਦੇ ਕਈ ਪਿੰਡ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 20 ਮੌਤਾਂ
. . .  1 day ago
ਓ.ਸੀ.ਆਈ. ਕਾਰਡ ਨਾਲ ਪ੍ਰਵਾਸੀ ਪੰਜਾਬੀ ਵੀ ਕਰ ਸਕਦੇ ਹਨ ਕਰਤਾਰਪੁਰ ਸਾਹਿਬ ਦੀ ਯਾਤਰਾ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਨੂੰ ਸ਼ੁਰੂਆਤ 'ਚ ਲੱਗੇ ਝਟਕੇ, ਸਕੋਰ 124/3
. . .  1 day ago
ਉੱਘੇ ਅਦਾਕਾਰ ਨਰਿੰਦਰ ਜੱਟੂ ਦਾ ਹੋਇਆ ਦਿਹਾਂਤ
. . .  about 1 hour ago
ਦੀਪਿਕਾ ਰਣਵੀਰ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  1 day ago
ਦਿੱਲੀ 'ਚ ਪ੍ਰਦੂਸ਼ਣ ਕਾਰਨ ਹਾਲਾਤ ਖ਼ਰਾਬ, ਨਹੀਂ ਮਿਲ ਰਹੀ ਰਾਹਤ
. . .  17 minutes ago
ਅੱਜ ਦਾ ਵਿਚਾਰ
. . .  38 minutes ago
ਲੋਕ ਆਗੂ ਮਨਜੀਤ ਧਨੇਰ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚੋਂ ਹੋਏ ਰਿਹਾਅ
. . .  2 days ago
ਅਣਪਛਾਤੇ ਵਿਅਕਤੀਆਂ ਨੇ ਕੀਤਾ ਨੌਜਵਾਨ ਦਾ ਕਤਲ
. . .  2 days ago
ਕਿਸਾਨ ਜਥੇਬੰਦੀ ਵੱਲੋਂ ਕਿਸਾਨਾਂ ਖ਼ਿਲਾਫ਼ ਦਰਜ ਕੇਸਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਪੱਧਰੀ ਧਰਨਾ ਜੈਤੋ 'ਚ ਦਿੱਤਾ
. . .  2 days ago
ਖਾੜਕੂ ਸਿੰਘ ਲਾਲ ਸਿੰਘ ਦੀ ਰਿਹਾਈ ਅੱਜ ਨਾ ਹੋ ਸਕੀ ਸੰਭਵ
. . .  2 days ago
ਜ਼ਿਲ੍ਹਾ ਮੋਹਾਲੀ ਦੇ ਪਿੰਡ ਦਿਆਲਪੁਰਾ 'ਚ ਰੱਖਿਆ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ਨੀਂਹ ਪੱਥਰ
. . .  2 days ago
ਪਿੰਡ ਕਾਲੇ ਕੇ ਦੇ ਨੌਜਵਾਨ ਦੀ ਵਧੇਰੇ ਨਸ਼ੇ ਦੀ ਡੋਜ਼ ਲੈਣ ਕਾਰਣ ਮੌਤ
. . .  2 days ago
14 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਜਥੇਦਾਰ ਫੱਗੂਵਾਲਾ ਦੀ ਭੁੱਖ ਹੜਤਾਲ ਖ਼ਤਮ
. . .  2 days ago
ਕਾਰ ਮੋਟਰਸਾਈਕਲ ਦੀ ਟੱਕਰ ਚ ਪਤੀ-ਪਤਨੀ ਦੀ ਮੌਤ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 5 ਹਾੜ ਸੰਮਤ 551

ਸੰਗਰੂਰ

ਹੰਗਾਮੇ ਦੀ ਭੇਟ ਚੜ੍ਹੀ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਪਲੇਠੀ ਮੀਟਿੰਗ

ਸੰਗਰੂਰ, 18 ਜੂਨ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਅੱਜ ਕੈਬਨਿਟ ਮੰਤਰੀ ਸ੍ਰੀਮਤੀ ਰਜੀਆ ਸੁਲਤਾਨਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ 'ਚ ਹੋਈ ਪਲੇਠੀ ਮੀਟਿੰਗ ਸ਼ੋਰ-ਸ਼ਰਾਬੇ ਅਤੇ ਹੰਗਾਮੇ ਦੀ ਭੇਟ ਚੜ੍ਹ ਗਈ | ਮੀਟਿੰਗ ਦੌਰਾਨ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵਲੋਂ ਪੈਨਸ਼ਨਾਂ ਅਤੇ ਆਟਾ ਦਾਲ ਸਕੀਮ ਦੇ ਨਵੇਂ ਭਰੇ ਜਾ ਰਹੇ ਫਾਰਮਾਂ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਗਿਆ ਪਰ ਮੀਟਿੰਗ ਦੌਰਾਨ ਸੁਣਵਾਈ ਨਾ ਹੋਣ ਦਾ ਇਲਜ਼ਾਮ ਲਗਾਉਂਦਿਆਂ ਸ੍ਰੀ ਅਰੋੜਾ ਵਲੋਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਆਪਣੇ ਸਮਰਥਕਾਂ ਸਹਿਤ ਮੀਟਿੰਗ ਦਾ ਬਾਈਕਾਟ ਕਰ ਦਿੱਤਾ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਅਰੋੜਾ ਨੇ ਕਿਹਾ ਕਿ ਉਨ੍ਹਾਂ ਵਲੋਂ ਮੀਟਿੰਗ ਦੌਰਾਨ ਮੁੱਦਾ ਚੁੱਕਿਆ ਗਿਆ ਸੀ ਕਿ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਵਲੋਂ ਲੋਕਾਂ ਦੀਆਂ ਪੈਨਸ਼ਨਾਂ ਜਾਣ-ਬੁਝ ਕੇ ਕੋਈ ਨਾ ਕੋਈ ਬੇਫਜੂਲਾ ਇਤਰਾਜ਼ ਲਗਾ ਕੇ ਕੱਟੀਆਂ ਜਾ ਰਹੀਆਂ ਹਨ ਅਤੇ ਆਧਾਰ ਕਾਰਡ ਨੰੂ ਸਨਾਖ਼ਤੀ ਕਾਰਡ ਵਜੋਂ ਨਹੀਂ ਮੰਨਿਆ ਜਾ ਰਿਹਾ | ਉਨ੍ਹਾਂ ਦੱਸਿਆ ਕਿ ਉਨ੍ਹਾਂ ਆਟਾ ਦਾਲ ਸਕੀਮ ਲਈ ਨਵੇਂ ਭਰੇ ਜਾ ਰਹੇ ਫਾਰਮਾਂ ਨੰੂ ਲੈ ਕੇ ਫ਼ੂਡ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਲੋਕਾਂ ਨੰੂ ਖੱਜ਼ਲ-ਖੁਆਰ ਕਰਨ ਦਾ ਵੀ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਪਰ ਮੈਡਮ ਰਜੀਆ ਸੁਲਤਾਨਾ ਵਲੋਂ ਇਨ੍ਹਾਂ ਗੰਭੀਰ ਮਸਲਿਆਂ 'ਤੇ ਧਿਆਨ ਦੇਣ ਦੀ ਥਾਂ ਸਰਕਾਰ ਦੀਆਂ ਨਾਕਾਮੀਆਂ 'ਤੇ ਪੜ੍ਹਦੇ ਪਾਏ ਜਾਣ ਲੱਗੇ ਜਿਸ ਦੇ ਚੱਲਦਿਆਂ ਉਨ੍ਹਾਂ ਆਪਣੇ ਸਮਰਥਕਾਂ ਸਣੇ ਮੀਟਿੰਗ ਦਾ ਬਾਈਕਾਟ ਕਰ ਦਿੱਤਾ | ਮੀਟਿੰਗ ਵਿਚ ਵਿਧਾਇਕ ਦਲਵੀਰ ਸਿੰਘ ਗੋਲਡੀ ਤੋਂ ਇਲਾਵਾ ਡਿਪਟੀ ਕਮਿਸ਼ਨਰ ਘਣਸਿਆਮ ਥੋਰੀ, ਐਸ.ਐਸ.ਪੀ. ਡਾ. ਸੰਦੀਪ ਗਰਗ ਅਤੇ ਜ਼ਿਲ੍ਹੇ ਦੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ |
ਕਾਂਗਰਸੀ ਆਗੂਆਂ ਨੇ ਹੀ ਚੁੱਕੇ ਸਰਕਾਰ 'ਤੇ ਸਵਾਲ
ਮੀਟਿੰਗ ਦੌਰਾਨ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਅਤੇ ਕਾਂਗਰਸੀ ਵਿਧਾਇਕਾਂ ਸਾਹਮਣੇ ਕਾਂਗਰਸ ਦੇ ਹੀ ਨੁਮਾਇੰਦਿਆਂ ਵਲੋਂ ਸਰਕਾਰੀ ਸਿਸਟਮ 'ਚ ਕਮੀਆਂ ਗਿਣਵਾਉਂਦਿਆਂ ਸਰਕਾਰ 'ਤੇ ਹੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ | ਕਾਂਗਰਸੀ ਆਗੂ ਹਰਜਿੰਦਰ ਪ੍ਰਕਾਸ਼ ਘਰਾਚੋਂ ਵਲੋਂ ਨਸ਼ਿਆਂ ਦੀ ਵਿੱਕਰੀ ਸ਼ਰ੍ਹੇਆਮ ਹੋਣ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਅਤੇ ਸ੍ਰੀਮਤੀ ਸੁਲਤਾਨਾ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਨੰੂ ਇਸ ਵੱਲ ਧਿਆਨ ਦੇਣ ਲਈ ਕਿਹਾ | ਕਾਂਗਰਸ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਸ਼ੇਰੋਂ ਨੇ ਮੀਟਿੰਗ 'ਚ ਆਪਣੀ ਗੱਲ ਰੱਖਦਿਆਂ ਪਿੰਡਾਂ ਵਿਚਲੇ ਛਪੜਾਂ ਦੀ ਸਫ਼ਾਈ ਸਿਰਫ਼ ਸਰਕਾਰੀ ਕਾਗਜ਼ਾਂ ਵਿਚ ਹੀ ਹੋਣ ਦਾ ਮੁੱਦਾ ਚੁੱਕਿਆ | ਉਨ੍ਹਾਂ ਕਿਹਾ ਕਿ ਛਪੜਾਂ ਦੀਆਂ ਸਫ਼ਾਈਆਂ ਦੀ ਥਾਂ ਮਨਰੇਗਾ ਦਾ ਪੈਸਾ ਫਜੂਲ ਕੰਮਾਂ 'ਤੇ ਲਾ ਕੇ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ | ਜਿਸ ਦੀ ਵੀ ਜਾਂਚ ਦੇ ਮੈਡਮ ਸੁਲਤਾਨਾ ਵਲੋਂ ਆਦੇਸ਼ ਦਿੱਤਾ ਗਿਆ |
ਅਵਾਰਾ ਪਸ਼ੂਆਂ ਦਾ ਮੁੱਦਾ ਗਰਮਾਇਆ
ਸੰਗਰੂਰ ਤੋਂ ਕਾਂਗਰਸੀ ਕੌਾਸਲਰ ਅਤੇ ਤੇਜ ਤਰਾਰ ਆਗੂ ਅਮਰਜੀਤ ਸਿੰਘ ਟੀਟੂ ਨੇ ਸ਼ਹਿਰ ਸੰਗਰੂਰ 'ਚ ਅਵਾਰਾ ਪਸ਼ੂਆਂ ਦੀ ਤਾਦਾਦ ਦਿਨੋਂ-ਦਿਨ ਵਧਣ ਤੇ ਇਨ੍ਹਾਂ ਨਾਲ ਵਾਪਰ ਰਹੇ ਗੰਭੀਰ ਸੜਕੀ ਹਾਦਸਿਆਂ ਦਾ ਮੁੱਦਾ ਚੁੱਕਿਆ ਤਾਂ ਕੈਬਨਿਟ ਮੰਤਰੀ ਸੁਲਤਾਨਾ ਅਤੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਸ ਦੇ ਹੱਲ ਲਈ ਕੋਈ ਸਾਰਥਿਕ ਜਵਾਬ ਨਹੀਂ ਦਿੱਤਾ ਗਿਆ ਸਗੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਇਸ ਲਈ ਸਿਰਫ਼ ਗਊਸ਼ਾਲਾਵਾਂ ਦੀ ਗਿਣਤੀ ਵਿਚ ਵਾਧਾ ਕਰਨ ਜਾਂ ਪਿੰਡ ਪੱਧਰ 'ਤੇ ਲੋਕਾਂ ਵਲੋਂ ਹੱਲ ਕੱਢਣ ਦੀ ਗੱਲ ਕਹਿ ਕੇ ਇਸ ਗੰਭੀਰ ਮੁੱਦੇ ਨੰੂ ਆਇਆ-ਗਿਆ ਕਰ ਦਿੱਤਾ |
ਲਹਿਰਾਗਾਗਾ 'ਚ ਸਭ ਤੋਂ ਵੱਧ ਸਮੱਸਿਆਵਾਂ
ਸ਼ਿਕਾਇਤ ਨਿਵਾਰਨ ਕਮੇਟੀ ਦੀ ਅੱਜ ਹੋਈ ਪਲੇਠੀ ਮੀਟਿੰਗ ਦੌਰਾਨ ਹਲਕਾ ਲਹਿਰਾਗਾਗਾ ਦੇ ਪਿੰਡ ਖੰਡੇਬਾਦ ਦੇ ਵਸਨੀਕ ਕਾਮਰੇਡ ਸਤਵੰਤ ਸਿੰਘ ਖੰਡੇਬਾਦ ਦੇ ਨਾਲ-ਨਾਲ ਹੋਰਨਾਂ ਕਮੇਟੀ ਮੈਂਬਰਾਂ ਵਲੋਂ ਵੀ ਲਹਿਰਾਗਾਗਾ ਨਾਲ ਸਬੰਧਿਤ ਕਈ ਮੁੱਦੇ ਮੀਟਿੰਗ ਦੌਰਾਨ ਉਠਾਏ | ਜਿਨ੍ਹਾਂ ਦੇ ਹੱਲ ਲਈ ਕੈਬਨਿਟ ਮੰਤਰੀ ਵਲੋਂ ਸਮੇਂ-ਸਮੇਂ 'ਤੇ ਸਬੰਧਿਤ ਅਧਿਕਾਰੀਆਂ ਨੰੂ ਹਦਾਇਤਾਂ ਜਾਰੀ ਕੀਤੀਆਂ ਤੇ ਮੀਟਿੰਗ ਦੇ ਅੰਤ 'ਚ ਮੈਡਮ ਸੁਲਤਾਨਾ ਨੇ ਮੰਨਿਆ ਕਿ ਹਲਕਾ ਲਹਿਰਾਗਾਗਾ ਨਾਲ ਸਬੰਧਿਤ ਸਭ ਤੋਂ ਵੱਧ ਸਮੱਸਿਆਵਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੰੂ ਅਗਲੀ ਮੀਟਿੰਗ ਤੱਕ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ |
ਹੁਣ 3 ਦੀ ਥਾਂ 6 ਸਾਲ ਬਾਅਦ ਹੋਵੇਗਾ ਅਸਲਾ ਰੀਨਿਊ
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੇਵਾ ਕੇਂਦਰਾਂ 'ਚ ਆਉਂਦੀਆਂ ਅਰਜ਼ੀਆਂ ਦੇ ਨਿਪਟਾਰੇ 'ਚ ਸੰਗਰੂਰ ਜ਼ਿਲ੍ਹਾ 6ਵੇਂ ਨੰਬਰ 'ਤੇ ਹੈ ਜਿਸ ਦਾ ਸਭ ਤੋਂ ਵੱਡਾ ਕਾਰਨ ਅਸਲਾ ਲਾਇਸੈਂਸ ਨੰੂ ਨਵੇਆਉਣ ਦੀਆਂ ਅਰਜ਼ੀਆਂ ਦੇ ਵਿਚਾਰ ਅਧੀਨ ਪਏ ਹੋਣ ਦਾ ਹੈ | ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹਿਲ ਕਦਮੀ ਕਰਦਿਆਂ ਇਹ ਫ਼ੈਸਲਾ ਕੀਤਾ ਜਾ ਰਿਹਾ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਅਸਲਾ ਧਾਰਕਾਂ ਨੰੂ ਹੁਣ 3 ਸਾਲ ਦੀ ਥਾਂ 6 ਸਾਲ ਬਾਅਦ ਮਸਲਾ ਲਾਈਸੈਂਸ ਨਵੇਆਉਣਾ ਪਵੇਗਾ |
ਫੋਟੋ ਦੇਖ ਕੇ ਪੈਨਸ਼ਨ ਫਾਰਮ ਹੁੰਦਾ ਹੈ ਰੱਦ
ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੀਟਿੰਗ ਦੌਰਾਨ ਪੈਨਸ਼ਨਾਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਦੇ ਅਧਿਕਾਰੀਆਂ ਵਲੋਂ ਪੈਨਸ਼ਨ ਦੇ ਫਾਰਮ ਸਿਰਫ਼ ਫਾਰਮ ਉੱਤੇ ਲੱਗੀਆਂ ਤਸਵੀਰਾਂ ਦੇਖ ਕੇ ਹੀ ਰੱਦ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀ ਫਾਰਮ ਰੱਦ ਕਰਨ ਪਿੱਛੇ ਤਰਕ ਦੇ ਰਹੇ ਹਨ ਕਿ ਫਾਰਮ ਉੱਤੇ ਲੱਗੀ ਤਸਵੀਰ ਵਿਚ ਪ੍ਰਾਰਥੀ ਦੀ ਉਮਰ ਘੱਟ ਜਾਪ ਰਹੀ ਹੈ | ਉਨ੍ਹਾਂ ਵਲੋਂ ਵਿਭਾਗ ਦੇ ਇਸ ਹਾਸੋ ਹੀਣੇ ਪੈਮਾਨੇ ਨੰੂ ਜੱਦ ਸਬੂਤਾਂ ਸਣੇ ਪੇਸ਼ ਕੀਤਾ ਤਾਂ ਕੈਬਨਿਟ ਮੰਤਰੀ ਵਲੋਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੰੂ ਫਟਕਾਰ ਲਗਾਉਂਦਿਆਂ ਭਵਿੱਖ 'ਚ ਅਜਿਹਾ ਕੁੱਝ ਨਾ ਹੋਣ ਦੀ ਤਾੜਨਾ ਕੀਤੀ |
ਆਧਾਰ ਕਾਰਡ ਬਣਾਉਣ ਵਾਲਿਆਂ ਦੀ ਹੋਵੇਗੀ ਜਾਂਚ
ਮੀਟਿੰਗ ਦੌਰਾਨ ਮੈਡਮ ਰਜੀਆ ਸੁਲਤਾਨਾ ਨੇ ਕਿਹਾ ਕਿ ਸਰਕਾਰ ਪਾਸ ਬਹੁਤ ਸਾਰੇ ਵਿਭਾਗਾਂ ਪਾਸ ਸ਼ਿਕਾਇਤਾਂ ਆ ਰਹੀਆਂ ਹਨ ਕਿ ਹੋਰਨਾਂ ਪਛਾਣ ਪੱਤਰਾਂ ਨਾਲੋਂ ਲੋਕਾਂ ਵਲੋਂ ਆਧਾਰ ਕਾਰਡਾਂ ਉੱਤੇ ਵੱਧ ਉਮਰ ਦਰਸ਼ਾ ਕੇ ਸਰਕਾਰੀ ਸਕੀਮਾਂ ਦਾ ਲਾਭ ਲਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜਲਦ ਹੀ ਆਧਾਰ ਕਾਰਡ ਬਣਾਉਣ ਵਾਲਿਆਂ ਦੀ ਵਿਸ਼ੇਸ਼ ਜਾਂਚ ਕਰਵਾਈ ਜਾਵੇਗੀ ਤਾਂ ਜੋ ਅਜਿਹੇ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ |

ਹੰਡਿਆਇਆ ਇਲਾਕੇ 'ਚ ਮੀਂਹ ਨਾਲ ਗਰਮੀ ਤੋਂ ਰਾਹਤ

ਹੰਡਿਆਇਆ, 18 ਜੂਨ (ਗੁਰਜੀਤ ਸਿੰਘ ਖੱੁਡੀ)-ਕਸਬਾ ਹੰਡਿਆਇਆ ਅਤੇ ਇਲਾਕੇ ਦੇ ਪਿੰਡਾਂ 'ਚ ਬੀਤੀ ਰਾਤ ਤੋਂ ਲੈ ਕੇ ਸਵੇਰ ਤੱਕ ਪਏ ਮੀਂਹ ਨੇ ਜਿੱਥੇ ਮੌਸਮ ਦਾ ਮਿਜ਼ਾਜ ਬਦਲਿਆ ਹੈ, ਉੱਥੇ ਕਿਸਾਨਾਂ ਵਲੋਂ ਝੋਨੇ ਦੀ ਲਵਾਈ ਦੇ ਕੰਮ ਵਿਚ ਤੇਜ਼ੀ ਆਵੇਗੀ | ਮੀਂਹ ਪੈਣ ਨਾਲ ਲੋਕਾਂ ...

ਪੂਰੀ ਖ਼ਬਰ »

ਅਧਿਆਪਕਾਂ ਤੇ ਸੰਘਰਸ਼ ਕਮੇਟੀ ਵਲੋਂ ਐਸ.ਡੀ.ਐਮ. ਦਫ਼ਤਰ ਵਿਖੇ ਨਾਅਰੇਬਾਜ਼ੀ

ਭਵਾਨੀਗੜ੍ਹ, 18 ਜੂਨ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਬਾਲਦ ਖ਼ੁਰਦ ਦੇ ਆਦਰਸ਼ ਸਕੂਲ ਦੇ ਅਧਿਆਪਕਾਂ ਦੀਆਂ ਤਨਖ਼ਾਹਾਂ ਤੇ ਹੋਰ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਇੱਕ ਮਹੀਨਾ ਪਹਿਲਾਂ ਦਿੱਤੇ ਲਿਖ਼ਤੀ ਭਰੋਸੇ 'ਤੇ ਕੋਈ ਵੀ ਕਾਰਵਾਈ ਨਾ ਹੋਣ ਤੋਂ ਪ੍ਰੇਸ਼ਾਨ ਸਕੂਲ ...

ਪੂਰੀ ਖ਼ਬਰ »

ਚੋਰੀ ਦੇ ਸਬੰਧ 'ਚ 3 ਵਿਅਕਤੀਆਂ 'ਤੇ ਪਰਚਾ ਦਰਜ, ਇਕ ਗਿ੍ਫ਼ਤਾਰ

ਸ਼ਹਿਣਾ, 18 ਜੂਨ (ਸੁਰੇਸ਼ ਗੋਗੀ)-ਸ਼ਹਿਣਾ ਪੁਲਿਸ ਵਲੋਂ ਜੂਨ ਦੇ ਪਹਿਲੇ ਹਫ਼ਤੇ ਇਕ ਵਿਅਕਤੀ ਦੇ ਘਰ 20 ਹਜ਼ਾਰ ਦਾ ਸਾਮਾਨ ਚੋਰੀ ਕਰਨ ਦੇ ਦੋਸ਼ ਵਿਚ 3 ਵਿਅਕਤੀਆਂ 'ਤੇ ਪਰਚਾ ਦਰਜ ਕਰਨ ਉਪਰੰਤ ਇਕ ਨੂੰ ਗਿ੍ਫ਼ਤਾਰ ਕੀਤਾ ਹੈ | ਏ.ਐਸ.ਆਈ. ਪਵਨ ਕੁਮਾਰ ਨੇ ਦੱਸਿਆ ਕਿ 2 ਤੇ 3 ਜੂਨ ...

ਪੂਰੀ ਖ਼ਬਰ »

ਮੀਂਹ ਪੈਣ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੇ ਚਿਹਰੇ ਖਿੜੇ

ਮੂਣਕ, 18 ਜੂਨ (ਕੇਵਲ ਸਿੰਗਲਾ)-ਹਲਕੇ 'ਚ ਬੀਤੀ ਦੇਰ ਰਾਤ ਤੋਂ ਮੀਂਹ ਪੈਣ ਨਾਲ ਜਿੱਥੇ ਹਲਕੇ ਦੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ ਉੱਥੇ ਇਹ ਮੀਂਹ ਕਿਸਾਨਾਂ ਲਈ ਇਕ ਤੋਹਫ਼ੇ ਤੋਂ ਘੱਟ ਨਹੀਂ ਹੈ ਅਤੇ ਝੋਨਾ ਲਗਾਉਣ ਸਮੇਂ ਦੀ ਸ਼ੁਰੂਆਤ ਵਿਚ ਬਰਸਾਤ ਪੈਣ ਨਾਲ ...

ਪੂਰੀ ਖ਼ਬਰ »

ਛਾਜਲੀ ਪੁਲਿਸ ਨੇ 77 ਪੇਟੀਆਂ ਹਰਿਆਣਾ ਸ਼ਰਾਬ ਫੜੀ

ਲਹਿਰਾਗਾਗਾ, 18 ਜੂਨ (ਅਸ਼ੋਕ ਗਰਗ)-ਥਾਣਾ ਛਾਜਲੀ ਦੀ ਪੁਲਿਸ ਨੇ ਵੱਡੀ ਮਾਤਰਾ ਵਿਚ ਹਰਿਆਣਾ ਸ਼ਰਾਬ ਕਾਬੂ ਕੀਤੀ ਹੈ | ਥਾਣਾ ਮੁਖੀ ਸੁਰਿੰਦਰ ਸਿੰਘ ਭੱਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਵੱਖ-ਵੱਖ ਵਿਅਕਤੀਆਂ ਤੋਂ 77 ਪੇਟੀਆਂ (924 ਬੋਤਲਾਂ) ਸ਼ਰਾਬ ਠੇਕਾ ਦੇਸੀ ...

ਪੂਰੀ ਖ਼ਬਰ »

-ਵਾਰਡ ਨੰ: 23 ਦੀ ਜ਼ਿਮਨੀ ਚੋਣ- ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਦੇ ਿਖ਼ਲਾਫ਼ ਗਤੀਵਿਧੀਆਂ ਦੇ ਦੋਸ਼ਾਂ ਪਿੱਛੋਂ ਦੋਵਾਂ ਪਾਰਟੀਆਂ ਦੇ ਕਈ ਆਗੂ ਬਰਖ਼ਾਸਤ

ਸੰਗਰੂਰ, 18 ਜੂਨ (ਪਸ਼ੌਰੀਆ, ਦਮਨ, ਬਿੱਟਾ)-ਸੰਗਰੂਰ ਨਗਰ ਕੌਾਸਲ ਦੇ ਵਾਰਡ ਨੰ: 23 ਦੀ ਜ਼ਿਮਨੀ ਚੋਣ ਲੜ ਰਹੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਸੂਰਜ ਮੱਲ (ਚੌਹਾਨ) ਜੱਜ ਵਲੋਂ ਕੀਤੀਆਂ ਸ਼ਿਕਾਇਤਾਂ ਤੋਂ ਬਾਅਦ ਭਾਜਪਾ ਤੇ ਅਕਾਲੀ ਦਲ ਵਲੋਂ ਇਸ ਵਾਰਡ ਦੇ ਕਈ ਆਗੂਆਂ ਨੰੂ ...

ਪੂਰੀ ਖ਼ਬਰ »

ਜਿਸਮ ਫ਼ਿਰੋਸ਼ੀ ਦਾ ਅੱਡਾ ਚਲਾਉਂਦੇ 5 ਕਾਬੂ

ਸੰਗਰੂਰ, 18 ਜੂਨ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਥਾਣਾ ਸਿਟੀ ਸੰਗਰੂਰ ਦੀ ਪੁਲਿਸ ਨੇ ਅਜੀਤ ਨਗਰ ਸੰਗਰੂਰ ਵਿਖੇ ਜਿਸਮਫ਼ਿਰੋਸ਼ੀ ਦਾ ਅੱਡਾ ਚਲਾਉਂਦੀ ਇਕ ਔਰਤ ਨੂੰ ਉਸ ਦੇ ਚਾਰ ਸਾਥੀਆਂ ਜਿਨ੍ਹਾਂ ਵਿਚ ਦੋ ਹੋਰ ਔਰਤਾਂ ਵੀ ਸ਼ਾਮਿਲ ਸਨ ਨੂੰ ਕਾਬੂ ਕੀਤਾ ਹੈ | ...

ਪੂਰੀ ਖ਼ਬਰ »

ਯੋਗ ਦੀਆਂ ਵਿਧੀਆਂ ਸਬੰਧੀ ਮਾਹਿਰਾਂ ਨੇ ਕਰਵਾਇਆ ਜਾਣੂ

ਸੰਗਰੂਰ, 18 ਜੂਨ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਆਯੁਰਵੈਦਿਕ ਵਿਭਾਗ ਵਲੋਂ ਸਥਾਨਕ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਚਾਰ ਰੋਜ਼ਾ ਮੁਫ਼ਤ ਯੋਗ ਅਤੇ ਮੈਡੀਟੇਸ਼ਨ ਕੈਂਪ ਨੂੰ ਆਯੁਰਵੈਦਿਕ ਮੈਡੀਕਲ ਅਧਿਕਾਰੀ ਡਾ: ਅਮਨ ਕੌਸ਼ਲ ਨੇ ਸੰਬੋਧਨ ਕੀਤਾ¢ ...

ਪੂਰੀ ਖ਼ਬਰ »

ਸਹਿਕਾਰਤਾ ਵਿਭਾਗ ਨੇ ਸੈਮੀਨਾਰ ਕਰਵਾਇਆ

ਮੂਣਕ, 18 ਜੂਨ (ਸਿੰਗਲਾ, ਭਾਰਦਵਾਜ)-ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਹਿਕਾਰਤਾ ਵਿਭਾਗ ਸੰਗਰੂਰ ਵਲੋਂ ਦੀ ਬਾਦਲਗੜ੍ਹ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮ: ਵਿਖੇ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੇ ਉਦੇਸ਼ ਦਰੱਖ਼ਤ ...

ਪੂਰੀ ਖ਼ਬਰ »

ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਨਗਰ ਕੌਾਸਲ ਦੇ ਪ੍ਰਬੰਧਾਂ ਦੀ ਖੁੱਲ੍ਹੀ ਪੋਲ

ਲੌਾਗੋਵਾਲ, 18 ਜੂਨ (ਸ.ਸ.ਖੰਨਾ)-ਸਥਾਨਕ ਕਸਬੇ ਅੰਦਰ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਪੱਤੀ ਦੁੱਲਟ ਦੇ ਵਸਨੀਕ ਇੱਥੇ ਰਹਿਣ ਲਈ ਮਜਬੂਰ ਹੋ ਰਹੇ ਹਨ¢ ਇਹ ਨਾਲੀਆਂ ਦਾ ਪਾਣੀ ਪਹਿਲਾਂ ਸਾਰਾ ਇਕੱਠਾ ਹੋ ਕੇ ਲੋਕਾਂ ਦੀ ਜੋ ਨਿੱਜੀ ਜਾਇਦਾਦ ਸੀ ...

ਪੂਰੀ ਖ਼ਬਰ »

ਫ਼ਤਹਿਵੀਰ ਦੀ ਮੌਤ ਦੇ ਮਾਮਲੇ 'ਚ ਪ੍ਰਸ਼ਾਸਨ ਦੇ ਹੱਕ 'ਚ ਡਟੇ ਪਟਵਾਰ ਯੂਨੀਅਨ ਦੇ ਆਗੂ

ਧੂਰੀ, 18 ਜੂਨ (ਸੰਜੇ ਲਹਿਰੀ, ਦੀਪਕ)-ਪਿਛਲੇ ਦਿਨੀਂ ਸੁਨਾਮ ਨੇੜਲੇ ਪਿੰਡ ਭਗਵਾਨਪੁਰਾ ਵਿਖੇ ਬੋਰਵੈੱਲ ਵਿੱਚ ਡਿਗ ਕੇ ਮੌਤ ਦੇ ਮੂੰਹ 'ਚ ਜਾ ਚੁੱਕੇ ਫ਼ਤਹਿਵੀਰ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਭਾਈ ਗਈ ਭੂਮਿਕਾ 'ਤੇ ਜਿੱਥੇ ਲੋਕਾਂ ਵਲੋਂ ਕਈ ਤਰ੍ਹਾਂ ਦੇ ...

ਪੂਰੀ ਖ਼ਬਰ »

ਝੱਖੜ ਨਾਲ ਡਿੱਗੇ ਦਰੱਖਤ ਵਾਹਨ ਚਾਲਕਾਂ ਲਈ ਬਣ ਰਹੇ ਨੇ ਰੁਕਾਵਟ

ਸੰਗਰੂਰ, 18 ਜੂਨ (ਧੀਰਜ਼ ਪਸ਼ੌਰੀਆ)-ਪਿਛਲੇ ਹਫ਼ਤੇ ਆਏ ਝੱਖੜ ਕਾਰਨ ਸੰਗਰੂਰ ਸ਼ਹਿਰ ਵਿਚ ਕਈ ਥਾਵਾਂ 'ਤੇ ਡਿੱਗੇ ਦਰੱਖ਼ਤ ਵਾਹਨ ਚਾਲਕ ਅਤੇ ਪੈਦਲ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ | ਡਿੱਗੇ ਦਰੱਖ਼ਤ ਸਰਕਾਰੀ ਥਾਵਾਂ 'ਤੇ ਹੋਣ ਕਾਰਨ ਕੋਈ ਵੀ ਪ੍ਰਾਈਵੇਟ ...

ਪੂਰੀ ਖ਼ਬਰ »

ਸਹਿਕਾਰੀ ਜਾਗਰੂਕਤਾ ਕੈਂਪ ਲਗਾਇਆ

ਸੰਗਰੂਰ 18 ਜੂਨ (ਚੌਧਰੀ ਨੰਦ ਲਾਲ ਗਾਂਧੀ)-'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸਹਿਕਾਰਤਾ ਵਿਭਾਗ ਵਲਾੋ ਪਿੰਡ ਉੱਭਾਵਾਲ ਵਿਖੇ ਅਨਿਲ ਕੁਮਾਰ ਮਲੇਰੀ, ਉਪ ਰਜਿਸਟਰਾਰ, ਸਹਿਕਾਰੀ ਸਭਾਵਾਂ, ਸੰਗਰੂਰ ਦੀ ਅਗਵਾਈ ਹੇਠ ਸਹਿਕਾਰੀ ਜਾਗਰੂਕਤਾ ਕੈਂਪ ਪਨਕੋਫੈਡ ਪੰਜਾਬ ਦੇ ...

ਪੂਰੀ ਖ਼ਬਰ »

ਸਹਿਕਾਰੀ ਸਭਾ ਨੇ ਸੈਮੀਨਾਰ ਕਰਵਾਇਆ

ਮੂਨਕ, 18 ਜੂਨ (ਗਮਦੂਰ ਧਾਲੀਵਾਲ)-ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਹਿਕਾਰਤਾ ਵਿਭਾਗ ਸੰਗਰੂਰ ਵੱਲ ਦੀ ਬਾਦਲਗੜ੍ਹ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਵਿਖੇ ਸੈਮੀਨਾਰ ਕਰਵਾਇਆ ਗਿਆ¢ ਸੈਮੀਨਾਰ ਦੇ ਮੁੱਖ ਉਦੇਸ਼ ਦਰਖਤ ...

ਪੂਰੀ ਖ਼ਬਰ »

ਵੱਡਾ ਘੱਲੂਘਾਰਾ ਸ਼ਹੀਦੀ ਸਮਾਰਕ ਨੂੰ ਜਾਂਦੀ ਸੜਕ ਦਾ ਕੰਮ ਅੱਧ-ਵਿਚਾਲੇ ਰੁਕਣ ਕਾਰਨ ਲੋਕ ਪ੍ਰੇਸ਼ਾਨ

ਕੁੱਪ ਕਲਾਂ, 18 ਜੂਨ (ਜਤਿੰਦਰ ਮੰਨਵੀ)-ਵੱਡਾ ਘੱਲੂਘਾਰਾ ਦੌਰਾਨ ਸ਼ਹੀਦ ਹੋਏ 35 ਹਜ਼ਾਰ ਸ਼ਹੀਦਾਂ ਦੀ ਯਾਦ 'ਚ ਪਿੰਡ ਕੁੱਪ ਰੋਹੀੜਾ ਵਿਖੇ ਬਣੇ ਸ਼ਹੀਦੀ ਸਮਾਰਕ ਨੂੰ ਦੇਖਣ ਲਈ ਦੇਸ਼ ਦੁਨੀਆ ਤੋਂ ਸਿੱਖ ਸ਼ਰਧਾਲੂ ਆਉਂਦੇ ਹਨ ਪਰ ਲੁਧਿਆਣਾ-ਮਲੇਰਕੋਟਲਾ ਮੁੱਖ ਮਾਰਗ ਤੋਂ ...

ਪੂਰੀ ਖ਼ਬਰ »

ਪੱਤਰਕਾਰਾਂ ਨੇ ਕੀਤੀ ਐਸ.ਡੀ.ਐਮ. ਨੂੰ ਬਦਲਣ ਕਰਨ ਦੀ ਮੰਗ

ਮਲੇਰਕੋਟਲਾ, 18 ਜੂਨ (ਪਾਰਸ ਜੈਨ, ਹਨੀਫ਼ ਥਿੰਦ)-ਜਰਨਲਿਸਟ ਯੂਨੀਅਨ ਮਲੇਰਕੋਟਲਾ ਦੀ ਮੀਟਿੰਗ ਮਲੇਰਕੋਟਲਾ ਕਲੱਬ ਵਿਖੇ ਪ੍ਰਧਾਨ ਸ਼ਹਾਬੂਦੀਨ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਥਾਨਕ ਐਸ.ਡੀ.ਐਮ. ਵਲੋਂ ਪੱਤਰਕਾਰਾਂ ਸਮੇਤ ਆਮ ਲੋਕਾਂ ਨਾਲ ਕੀਤੇ ਜਾ ਰਹੇ ਮਾੜੇ ...

ਪੂਰੀ ਖ਼ਬਰ »

ਵਾਰਡ ਨੰਬਰ 23 'ਚ ਜ਼ਿਮਨੀ ਚੋਣ ਲਈ ਸਥਿਤੀ ਬਣੀ ਦਿਲਚਸਪ

ਸੰਗਰੂਰ, 18 ਜੂਨ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਦੇ ਵਾਰਡ ਨੰ-23 ਦੀ 21 ਜੂਨ ਨੂੰ ਹੋ ਰਹੀ ਜ਼ਿਮਨੀ ਚੋਣ ਲਈ ਰਾਜਨੀਤਿਕ ਅਖਾੜਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ | ਸੰਗਰੂਰ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਲਾਈਨਾਂ ਦੇ ਪਾਰ ਇਸ ਵਾਰਡ ਦੇ ਤਕਰੀਬਨ 1700 ਮਤਦਾਤਾ ਆਪਣੀ ...

ਪੂਰੀ ਖ਼ਬਰ »

ਖਪਤਕਾਰਾਂ ਤੋਂ ਟੂਟੀਆਂ ਦਾ ਬਿੱਲ ਲਗਾਤਾਰ ਵਸੂਲਣ ਦੇ ਬਾਵਜੂਦ ਪਾਵਰਕਾਮ ਅਮਰਗੜ੍ਹ ਦਾ 50 ਲੱਖ ਤੇ ਚੌਦਾਂ ਦਾ 34 ਲੱਖ ਸੈਨੀਟੇਸ਼ਨ ਵਿਭਾਗ ਵੱਲ ਬਕਾਇਆ

ਅਮਰਗੜ੍ਹ, 18 ਜੂਨ (ਬਲਵਿੰਦਰ ਸਿੰਘ ਭੁੱਲਰ)-ਪੰਜਾਬ ਸਰਕਾਰ ਵਲੋਂ ਇੱਕ ਬਹੁਤ ਹੀ ਮਹੱਤਵਪੂਰਨ ਫ਼ੈਸਲਾ ਲੈਂਦਿਆਂ ਸੂਬੇ ਦੇ ਪੇਂਡੂ ਜਲ ਘਰਾਂ ਵਲ ਪਾਵਰਕਾਮ ਦੇ ਬਿਜਲੀ ਬਿਲਾਂ ਦੇ ਬਕਾਏ ਦੀ ਬਣਦੀ ਰਕਮ 200 ਕਰੋੜ ਮੁਆਫ਼ ਕਰ ਦਿੱਤੀ ਹੈ | ਇਸ ਸਬੰਧੀ ਪੰਜਾਬ ਸਰਕਾਰ ਨੇ ਇੱਕ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 10,000 ਏਕੜ 'ਚ ਝੋਨੇ ਦੀ ਸਿੱਧੀ ਬਿਜਾਈ ਕਰਵਾਉਣ ਲਈ ਖੇਤੀਬਾੜੀ ਵਿਭਾਗ ਹੋਇਆ ਪੱਬਾਂ ਭਾਰ

ਸੰਗਰੂਰ, 18 ਜੂਨ (ਧੀਰਜ ਪਸ਼ੌਰੀਆ)-ਜ਼ਿਲ੍ਹਾ ਸੰਗਰੂਰ ਜਿੱਥੇ ਹਰ ਸਾਲ ਕਰੀਬ 2.82 ਲੱਖ ਹੈਕਟੇਅਰ ਰਕਬੇ 'ਚ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ ਤੇ ਜ਼ਿਲ੍ਹੇ ਦੇ ਸਾਰੇ ਦਸ ਦੇ ਦਸ ਬਲਾਕਾਂ 'ਚ ਧਰਤੀ ਹੇਠਲਾ ਪਾਣੀ ਐਨਾ ਹੇਠਾਂ ਚਲਾ ਗਿਆ ਹੈ ਕਿ ਸਾਰੇ ਬਲਾਕਾਂ ਨੂੰ ਬਲੈਕ ਜ਼ੋਨ ...

ਪੂਰੀ ਖ਼ਬਰ »

ਨੱਢਾ ਦੀ ਨਿਯੁਕਤੀ ਨਾਲ ਭਾਜਪਾ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ

ਸੁਨਾਮ ਊਧਮ ਸਿੰਘ ਵਾਲਾ 18 ਜੂਨ (ਭੁੱਲਰ, ਧਾਲੀਵਾਲ)-ਭਾਰਤੀ ਜਨਤਾ ਪਾਰਟੀ ਦੇ ਸੰਸਦੀ ਬੋਰਡ ਵਲੋਂ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਕੇਂਦਰੀ ਮੰਤਰੀ ਜਗਤ ਪ੍ਰਕਾਸ਼ ਨੱਡਾ ਨੂੰ ਭਾਜਪਾ ਦਾ ਕੌਮੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਭਾਜਪਾ ਵਰਕਰਾਂ 'ਚ ਖ਼ੁਸ਼ੀ ...

ਪੂਰੀ ਖ਼ਬਰ »

ਪੋਲੀਓ ਦੇ ਖਾਤਮੇ ਲਈ ਸਿਹਤ ਵਿਭਾਗ ਹੋਇਆ ਚੌਕਸ

ਮੂਲੋਵਾਲ, 18 ਜੂਨ (ਰਤਨ ਸਿੰਘ ਭੰਡਾਰੀ)-ਸਿਵਲ ਸਰਜਨ ਸੰਗਰੂਰ ਡਾਕਟਰ ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਿਊਨਿਟੀ ਸੈਂਟਰ ਸ਼ੇਰਪੁਰ ਦੇ ਡਾਕਟਰ ਹਰਿੰਦਰਪਾਲ ਸਿੰਘ ਡਾਕਟਰ ਪਾਵੇਲ ਸੀਨੀਅਰ ਮੈਡੀਕਲ ਅਫ਼ਸਰ ਦੀ ਦੇਖ-ਰੇਖ ਹੇਠ ਵੱਧ ਰਿਸਕ ਖੇਤਰ, ਭੱਠੇ ਤੇ ...

ਪੂਰੀ ਖ਼ਬਰ »

ਗੁਰਮਤਿ ਸਮਰ ਕੈਂਪ ਦੌਰਾਨ ਬੱਚਿਆਂ ਨੂੰ ਦਿੱਤੀ ਧਾਰਮਿਕ ਸਿੱਖਿਆ

ਅਮਰਗੜ੍ਹ, 18 ਜੂਨ (ਸੁਖਜਿੰਦਰ ਸਿੰਘ ਝੱਲ)-ਪਿੰਡ ਜਾਗੋਵਾਲ ਵਿਖੇ 14 ਰੋਜ਼ਾ ਗੁਰਮਤਿ ਸਮਰ ਕੈਂਪ ਲਗਾਇਆ ਗਿਆ ਜਿਸ ਦੌਰਾਨ ਬੱਚਿਆਂ ਨੂੰ ਗੁਰਮਤਿ, ਸਿੱਖੀ ਸਿਧਾਂਤ, ਰਹਿਤ ਮਰਿਆਦਾ ਗੁਰਬਾਣੀ ਦਾ ਸ਼ੁੱਧ ਉਚਾਰਨ ਤੇ ਇਤਿਹਾਸ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਸਬੰਧੀ ਭਾਈ ...

ਪੂਰੀ ਖ਼ਬਰ »

ਲਿਖਾਰੀ ਕਵੀਸ਼ਰੀ ਸਭਾ ਨੇ ਮੀਟਿੰਗ ਦੌਰਾਨ ਕੀਤਾ ਵਿਚਾਰ-ਵਟਾਂਦਰਾ

ਸੰਗਰੂਰ, 18 ਜੂਨ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਲੋਕ ਅਤੇ ਲਿਖਾਰੀ ਕਵੀਸ਼ਰੀ ਸਭਾ ਦੀ ਮੀਟਿੰਗ ਪੰਜਾਬ ਪ੍ਰਧਾਨ ਮਿੱਠੂ ਸਿੰਘ ਲੌਾਗੋਵਾਲ, ਜ਼ਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਮੋੜ ਦੀ ਪ੍ਰਧਾਨਗੀ ਹੇਠ ਹੋਈ | ਤੈਅਸ਼ੁਦਾ ਪ੍ਰੋਗਰਾਮ ਤਹਿਤ ਪੰਜਾਬ ਬਚਾਓ ਮਾਰਚ ...

ਪੂਰੀ ਖ਼ਬਰ »

ਸੋਫ਼ੀਆ ਸੰਗਰੂਰ ਨੇ ਘੱਟ ਨੰਬਰਾਂ ਦੇ ਬਾਵਜੂਦ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾਇਆ

ਸੰਗਰੂਰ, 18 ਜੂਨ (ਸੁਖਵਿੰਦਰ ਸਿੰਘ ਫੁੱਲ)-ਸੋਫੀਆ ਆਈਲਟਸ ਤੇ ਰੂਦਰਾ ਇੰਮੀਗ੍ਰੇਸ਼ਨ ਵਲੋਂ ਇੱਕ ਨੌਜਵਾਨ ਦਾ ਘੱਟ ਨੰਬਰ ਹੋਣ ਦੇ ਬਾਵਜੂਦ ਵੀ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਗਿਆ | ਸੋਫ਼ੀਆ ਆਈਲਟਸ ਦੇ ਐਮ.ਡੀ. ਅਮਿਤ ਅਲੀਸ਼ੇਰ ਨੇ ਦੱਸਿਆ ਕਿ ਗਗਨਦੀਪ ...

ਪੂਰੀ ਖ਼ਬਰ »

ਰਿਜ਼ਰਵ ਕੋਟੇ ਦੀ ਜ਼ਮੀਨ ਦੀ ਬੋਲੀ ਪੰਜਵੀਂ ਵਾਰ ਵੀ ਰੱਦ

ਮੂਲੋਵਾਲ, 18 ਜੂਨ (ਰਤਨ ਭੰਡਾਰੀ)-ਰਿਜ਼ਰਵ ਕੋਟੇ ਦੀ ਜ਼ਮੀਨ ਦੀ ਬੋਲੀ ਪੰਜਵੀਂ ਵਾਰ ਵੀ ਰੱਦ ਕਰ ਦਿੱਤੀ ਗਈ ਕਿਉਂਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਮੂਲੋਵਾਲ ਗ੍ਰਾਮ ਸਭਾ ਦਾ ਇਜਲਾਸ ਬੁਲਾ ਕੇ 33 ਸਾਲਾਂ ਪਟੇ 'ਤੇ ਲੈਣ ਲਈ ਆਪਣੀ ਮੰਗ 'ਤੇ ਬਜਿੱਦ ਰਹੇ¢ ਜ਼ਮੀਨ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦੇ ਹੁਕਮਾਂ ਅਨੁਸਾਰ ਗ੍ਰਾਮ ਪੰਚਾਇਤਾਂ ਗ੍ਰਾਮ ਸਭਾ ਦੇ ਇਜਲਾਸ ਕਰਨ ਲੱਗੀਆਂ

ਮਹਿਲ ਕਲਾਂ, 18 ਜੂਨ (ਤਰਸੇਮ ਸਿੰਘ ਚੰਨਣਵਾਲ)-ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਗ੍ਰਾਮ ਪੰਚਾਇਤਾਂ ਨੰੂ ਪੱਤਰ ਜਾਰੀ ਕਰ ਕੇ ਤੁਰੰਤ ਗ੍ਰਾਮ ਸਭਾ ਦੇ ਇਜਲਾਸ ਕਰ ਕੇ ਬਰਸਾਤੀ ਪਾਣੀ ਦੀ ਸੰਭਾਲ ਲਈ ਲੋਕਾਂ ਨੰੂ ਜਾਗਰੂਕ ਕਰਨ ਦਾ ਸੱਦਾ ਦਿੱਤਾ ਹੈ | ਪਾਣੀ ...

ਪੂਰੀ ਖ਼ਬਰ »

ਤਪਾ ਖੇਤਰ 'ਚ ਪਏ ਮੀਂਹ ਨਾਲ ਮੌਸਮ ਹੋਇਆ ਖ਼ੁਸ਼ਗਵਾਰ

ਤਪਾ ਮੰਡੀ, 18 ਜੂਨ (ਪ੍ਰਵੀਨ ਗਰਗ)-ਸਵੇਰ ਸਮੇਂ ਤਪਾ ਅਤੇ ਆਲੇ ਦੁਆਲੇ ਦੇ ਇਲਾਕੇ 'ਚ ਪਏ ਮੀਂਹ ਨਾਲ ਤਾਪਮਾਨ 'ਚ ਗਿਰਾਵਟ ਆਈ ਹੈ ਅਤੇ ਮੌਸਮ ਪੂਰੀ ਤਰ੍ਹਾਂ ਖ਼ੁਸ਼ਗਵਾਰ ਹੋ ਗਿਆ ਹੈ ¢ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਨਾਲ ਹੀ ਕਿਸਾਨਾਂ ਨੂੰ ਵੀ ਵੱਡਾ ...

ਪੂਰੀ ਖ਼ਬਰ »

ਐਸ.ਸੀ. ਵਿਦਿਆਰਥੀਆਂ ਦੀ ਸਕਾਲਰਸ਼ਿਪ ਜਾਰੀ ਕਰਨ ਦੀ ਕੀਤੀ ਮੰਗ

ਲਹਿਰਾਗਾਗਾ, 18 ਜੂਨ (ਅਸ਼ੋਕ ਗਰਗ)-ਪੰਜਾਬ ਸਰਕਾਰ ਵਲੋਂ ਆਸ਼ੀਰਵਾਦ ਸਕੀਮ ਤਹਿਤ ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਐੱਸ.ਸੀ. ਵਿਦਿਆਰਥੀਆਂ ਦੇ ਵਜ਼ੀਫ਼ੇ ਦੀ ਰਾਸ਼ੀ ਜਾਰੀ ਨਾ ਹੋਣ ਕਾਰਨ ਕਾਲਜ ਪ੍ਰਬੰਧਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਗੁਰੂ ਗੋਬਿੰਦ ਸਿੰਘ ...

ਪੂਰੀ ਖ਼ਬਰ »

ਸਿਵਲ ਪਸ਼ੂ ਹਸਪਤਾਲਾਂ 'ਚ ਪਸ਼ੂ ਪਾਲਕਾਂ ਨੂੰ ਨਿਗੂਣੀਆਂ ਸਹੂਲਤਾਂ ਮਿਲਣ ਕਰ ਕੇ ਧੰਦੇ ਨਾਲ ਜੁੜੇ ਲੋਕ ਪ੍ਰੇਸ਼ਾਨ

ਮਹਿਲ ਕਲਾਂ, 18 ਜੂਨ (ਤਰਸੇਮ ਸਿੰਘ ਚੰਨਣਵਾਲ)-ਪੰਜਾਬ ਸਰਕਾਰ ਦੇ ਪਸ਼ੂ ਪਾਲਨ ਵਿਭਾਗ ਦੀ ਅਣਦੇਖੀ ਦੇ ਕਾਰਨ ਪਸ਼ੂ ਪਾਲਕ ਦੇ ਧੰਦੇ ਨਾਲ ਜੁੜੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸਿਵਲ ਪਸ਼ੂ ਹਸਪਤਾਲਾਂ 'ਚੋਂ ਨਿਗੂਣੀਆਂ ਸਹੂਲਤਾਂ ਮਿਲਣ ਕਰ ਕੇ ਪਸ਼ੂ ਪਾਲਕ ਹੁਣ ਇਸ ਧੰਦੇ ...

ਪੂਰੀ ਖ਼ਬਰ »

21 ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ

ਬਰਨਾਲਾ, 18 ਜੂਨ (ਗੁਰਪ੍ਰੀਤ ਸਿੰਘ ਲਾਡੀ)-21 ਜੂਨ ਨੂੰ ਜ਼ਿਲ੍ਹਾ ਬਰਨਾਲਾ 'ਚ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਵੱਡੇ ਪੱਧਰ 'ਤੇ ਮਨਾਉਣ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਹਾਇਕ ਕਮਿਸ਼ਨਰ ਡਾ: ਕਰਮਜੀਤ ਸਿੰਘ ਵਲੋਂ ਅਧਿਕਾਰੀਆਂ ਨਾਲ ...

ਪੂਰੀ ਖ਼ਬਰ »

ਹੰਡਿਆਇਆ ਵਿਖੇ ਬੀੜ ਵਾਲੀ ਜਗ੍ਹਾ ਵਿਚ ਬਣੇਗੀ ਜ਼ਿਲ੍ਹਾ ਪੁਲਿਸ ਲਾਈਨ

ਹੰਡਿਆਇਆ, 18 ਜੂਨ (ਗੁਰਜੀਤ ਸਿੰਘ ਖੱੁਡੀ)-ਜ਼ਿਲ੍ਹਾ ਬਰਨਾਲਾ 2007 'ਚ ਬਣਿਆ ਸੀ ਪਰ ਇੱਥੇ ਪੁਲਿਸ ਲਾਈਨ ਦਾ ਕੰਮ ਆਰਜ਼ੀ ਥਾਵਾਂ 'ਤੇ ਜ਼ਮੀਨ ਨਾ ਮਿਲਣ ਕਰ ਕੇ ਚਲਾਇਆ ਜਾ ਰਿਹਾ ਸੀ | ਹੁਣ ਨਗਰ ਪੰਚਾਇਤ ਹੰਡਿਆਇਆ ਦੀ ਬੀੜ ਵਾਲੀ ਜ਼ਮੀਨ 'ਤੇ ਪੁਲਿਸ ਵਿਭਾਗ ਨੇ ਜ਼ਿਲ੍ਹਾ ...

ਪੂਰੀ ਖ਼ਬਰ »

ਵੈਟਰਨਰੀ ਵਿਭਾਗ ਦੇ ਅਧਿਕਾਰੀਆਂ ਨੂੰ ਲੋਕਾਂ ਨੇ ਆਪਣੇ ਬਿਆਨ ਦਰਜ ਕਰਵਾਏ

ਸ਼ਹਿਣਾ, 18 ਜੂਨ (ਸੁਰੇਸ਼ ਗੋਗੀ)-ਸਨਅਤੀ ਕਸਬਾ ਪੱਖੋਂ ਕੈਂਚੀਆਂ 'ਤੇ ਇਕ ਮੀਟ ਦੀ ਦੁਕਾਨ ਦੇ ਿਖ਼ਲਾਫ਼ ਪਿਛਲੇ ਹਫ਼ਤੇ ਪਿੰਡ ਭਗਤਪੁਰਾ ਦੀ ਪੰਚਾਇਤ ਤੇ ਸਥਾਨਕ ਕੁਝ ਵਾਸੀਆਂ ਵਲੋਂ ਦਿੱਤੀ ਦਰਖ਼ਾਸਤ ਦੇ ਆਧਾਰ 'ਤੇ ਅੱਜ ਵੈਟਰਨਰੀ ਵਿਭਾਗ ਦੇ ਅਧਿਕਾਰੀਆਂ ਵਲੋਂ ਉਕਤ ...

ਪੂਰੀ ਖ਼ਬਰ »

ਪਿੰਡ ਸਹਿਜੜਾ ਵਿਖੇ ਯੋਗਾ ਸੈਸ਼ਨ ਕਰਵਾਇਆ

ਮਹਿਲ ਕਲਾਂ, 18 ਜੂਨ (ਅਵਤਾਰ ਸਿੰਘ ਅਣਖੀ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਲੋਕਾਂ ਨੂੰ ਯੋਗ ਸਬੰਧੀ ਜਾਗਰੂਕ ਕਰਨ ਲਈ ਸਿਵਲ ਸਰਜਨ ਬਰਨਾਲਾ ਡਾ: ਜੁਗਲ ਕਿਸ਼ੋਰ ਦੀਆਂ ਹਦਾਇਤਾਂ ਅਨੁਸਾਰ ਤੇ ਐਸ.ਐਮ.ਓ. ਮਹਿਲ ਕਲਾਂ ਡਾ: ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ...

ਪੂਰੀ ਖ਼ਬਰ »

ਸਿਵਲ ਸਰਜਨ ਵਲੋਂ ਸਿਵਲ ਹਸਪਤਾਲ ਤਪਾ ਦਾ ਦੌਰਾ

ਤਪਾ ਮੰਡੀ, 18 ਜੂਨ (ਪ੍ਰਵੀਨ ਗਰਗ)-ਸਿਵਲ ਸਰਜਨ ਬਰਨਾਲਾ ਜੁਗਲ ਕਿਸ਼ੋਰ ਨੇ ਸਿਵਲ ਹਸਪਤਾਲ ਤਪਾ ਦਾ ਦੌਰਾ ਕੀਤਾ ਤੇ ਹਸਪਤਾਲ ਵਿਖੇ ਜ਼ਰੂਰਤ ਸਬੰਧੀ ਸਾਮਾਨ ਅਤੇ ਆ ਰਹੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਹਾਸਲ ਕੀਤੀ ¢ ਇਸ ਸਬੰਧੀ ਸਿਵਲ ਸਰਜਨ ਜੁਗਲ ਕਿਸ਼ੋਰ ਨੇ ...

ਪੂਰੀ ਖ਼ਬਰ »

ਬੇਕਾਬੂ ਬੱਸ ਪਿੱਲਰ ਨਾਲ ਟਕਰਾਈ, ਸਵਾਰੀਆਂ ਵਾਲ-ਵਾਲ ਬਚੀਆਂ

ਬਰਨਾਲਾ, 18 ਜੂਨ (ਧਰਮਪਾਲ ਸਿੰਘ)-ਬੱਸ ਸਟੈਂਡ ਬਰਨਾਲਾ 'ਚੋਂ ਸਵਾਰੀਆਂ ਲੈ ਕੇ ਬੱਸ ਸਟੈਂਡ ਦੇ ਬੈਕ ਸਾਈਡ ਅਨਾਜ ਮੰਡੀ ਰੋਡ ਨੂੰ ਜਾ ਰਹੀ ਬੁਢਲਾਡਾ ਡੀਪੂ ਦੀ ਬੱਸ ਬੇਕਾਬੂ ਹੋ ਕੇ ਪਿੱਲਰ ਨਾਲ ਟਕਰਾ ਗਈ | ਜਿਸ ਕਾਰਨ ਬੱਸ ਦਾ ਇਕ ਸ਼ੀਸ਼ਾ ਟੁੱਟ ਗਿਆ ਤੇ ਬੱਸ ਵਿਚ ਬੈਠੀਆਂ ...

ਪੂਰੀ ਖ਼ਬਰ »

ਧਨੌਲਾ ਰੋਡ 'ਤੇ ਹੋ ਰਿਹਾ ਇੰਟਰਲਾਕ ਟਾਈਲਾਂ ਦਾ ਕੰਮ ਸਵਾਲਾਂ ਦੇ ਘੇਰੇ 'ਚ

ਬਰਨਾਲਾ, 18 ਜੂਨ (ਰਾਜ ਪਨੇਸਰ)-ਸਥਾਨਕ ਧਨੌਲਾ ਰੋਡ 'ਤੇ ਲੱਗ ਰਹੀਆਂ ਇੰਟਰਲਾਕ ਟਾਈਲਾਂ ਦਾ ਕੰਮ ਸਵਾਲਾਂ ਦੇ ਘੇਰੇ ਵਿਚ ਹੈ | ਸੂਤਰਾਂ ਤੋਂ ਪਤਾ ਲੱਗਾ ਹੈ ਕਿ ਧਨੌਲਾ ਰੋਡ 'ਤੇ ਇੰਟਰਲਾਕ ਟਾਇਲਾਂ ਲਾਉਣ ਦਾ ਕੰਮ ਦੋ ਵੱਖ-ਵੱਖ ਠੇਕੇਦਾਰਾਂ ਦੁਆਰਾ ਕੀਤਾ ਜਾ ਰਿਹਾ ਹੈ | ਇੱਕ ...

ਪੂਰੀ ਖ਼ਬਰ »

ਬਿਜਲੀ ਦੀ ਮਾੜੀ ਸਪਲਾਈ ਨੂੰ ਲੈ ਕੇ ਬਿਜਲੀ ਦਫ਼ਤਰ ਅੱਗੇ ਰੋਸ ਧਰਨਾ

ਨਿਹਾਲ ਸਿੰਘ ਵਾਲਾ/ਬਿਲਾਸਪੁਰ, 18 ਜੂਨ (ਪਲਵਿੰਦਰ ਸਿੰਘ ਟਿਵਾਣਾ/ਸੁਰਜੀਤ ਸਿੰਘ ਗਾਹਲਾ)-ਹਲਕੇ ਦੇ ਪਿੰਡ ਹਿੰਮਤਪੁਰਾ ਵਿਖੇ ਬੱਸ ਸਟੈਂਡ ਨੇੜਲੀ ਬਸਤੀ ਵਾਸੀਆਂ ਵਲੋਂ ਬਿਜਲੀ ਦੀ ਘੱਟ ਵੋਲਟੇਜ ਦੇ ਮੁੱਦੇ ਨੰੂ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ...

ਪੂਰੀ ਖ਼ਬਰ »

ਰੂਹਾਨੀ ਮਸੀਹ ਸਤਿਸੰਗ ਭਵਨ ਵਿਖੇ ਕਰਵਾਇਆ ਸਤਿਸੰਗ

ਕੋਟ ਈਸੇ ਖਾਂ, 18 ਜੂਨ (ਯਸ਼ਪਾਲ ਗੁਲਾਟੀ)-ਰੂਹਾਨੀ ਮਸੀਹ ਸਤਿਸੰਗ ਭਵਨ ਕੋਟ ਈਸੇ ਖਾਂ ਵਿਖੇ ਪਿਤਾ ਦਿਵਸ ਸਬੰਧੀ ਆਯੋਜਿਤ ਸਤਿਸੰਗ ਸਮੇਂ ਪ੍ਰਵਚਨ ਕਰਦਿਆਂ ਪਾਸਟਰ ਕਸ਼ਮੀਰ ਅਲੀਸ਼ਾ ਨੇ ਪਵਿੱਤਰ ਬਾਈਬਲ ਦੀ ਬਾਣੀ ਮੁਤਾਬਿਕ ਕਿਹਾ ਕਿ ਜੋ ਲੋਕ ਆਪਣੇ ਮਾਤਾ-ਪਿਤਾ ਨੂੰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX