ਤਾਜਾ ਖ਼ਬਰਾਂ


ਅਣਪਛਾਤੇ ਵਾਹਨ ਦੀ ਲਪੇਟ ਚ ਆ ਕੇ ਨੌਜਵਾਨ ਦੀ ਮੌਤ
. . .  1 day ago
ਦਸੂਹਾ 25 ਫਰਵਰੀ ( ਕੌਸ਼ਲ)- ਦਸੂਹਾ ਦੇ ਹੁਸ਼ਿਆਰਪੁਰ ੁਰੋਡ 'ਤੇ ਸਰਕਾਰੀ ਹਸਪਤਾਲ ਨਜ਼ਦੀਕ ਹੁਣ ਦੇਰ ਰਾਤ ਇੱਕ ਅਣਪਛਾਤੇ ਵਾਹਨ ਦੀ ਚਪੇਟ 'ਚ ਆ ਕੇ ਇੱਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਨੌਜਵਾਨ ...
ਰਾਸ਼ਟਰਪਤੀ ਭਵਨ ਪੁੱਜੇ ਟਰੰਪ
. . .  1 day ago
ਨਵੀਂ ਦਿੱਲੀ, 25 ਫਰਵਰੀ - ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਤਨੀ ਮੇਲਾਨੀਆ ਟਰੰਪ ਨਾਲ ਰਾਸ਼ਟਰਪਤੀ ਭਵਨ ਵਿਖੇ ਪੁੱਜੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਟਰੰਪ ਜੋੜੀ ਨੂੰ ਡਿਨਰ ਲਈ ਸੱਦਾ ਦਿੱਤਾ ਗਿਆ ਸੀ। ਰਾਸ਼ਟਰਪਤੀ...
ਗ੍ਰਹਿ ਮੰਤਰੀ ਨੇ ਰਤਨ ਲਾਲ ਦੇ ਪਰਿਵਾਰ ਨੂੰ ਲਿਖਿਆ ਪੱਤਰ, ਪ੍ਰਗਟਾਇਆ ਦੁੱਖ
. . .  1 day ago
ਨਵੀਂ ਦਿੱਲੀ, 25 ਫਰਵਰੀ - ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਹਿੰਸਾ ਵਿਚ ਮਾਰੇ ਗਏ ਹੈੱਡ ਕਾਂਸਟੇਬਲ ਰਤਨ ਲਾਲ ਦੀ ਪਤਨੀ ਨੂੰ ਪੱਤਰ ਲਿਖ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਪਰਿਵਾਰ ਨਾਲ ਹਮਦਰਦੀ...
ਦਿੱਲੀ 'ਚ ਹਾਲਾਤ ਕਾਬੂ ਹੇਠ - ਦਿੱਲੀ ਪੁਲਿਸ
. . .  1 day ago
ਨਵੀਂ ਦਿੱਲੀ, 25 ਫਰਵਰੀ - ਨਾਗਰਿਕਤਾ ਸੋਧਾ ਕਾਨੂੰਨ ਨੂੰ ਲੈ ਕੇ ਉਤਰ ਪੂਰਬੀ ਦਿੱਲੀ ਦੇ ਹਾਲਾਤ ਖ਼ਰਾਬ ਹਨ। ਇਸ ਇਲਾਕੇ ਵਿਚ ਇਕ ਮਹੀਨੇ ਲਈ ਧਾਰਾ 144 ਲਗਾ ਦਿੱਤੀ ਗਈ। ਇਸ ਹਿੰਸਾ ਵਿਚ ਹੁਣ ਤੱਕ 10 ਲੋਕਾਂ ਦੀ ਮੌਤ ਹੋਈ ਹੈ। ਦਿੱਲੀ ਪੁਲਿਸ ਦੇ ਪੀ.ਆਰ.ਓ. ਐਮ.ਐਸ. ਰੰਧਾਵਾ...
ਦਿੱਲੀ ਹਿੰਸਾ : ਮ੍ਰਿਤਕਾਂ ਦੀ ਗਿਣਤੀ ਵੱਧ ਕੇ 10 ਹੋਈ , 3 ਪੱਤਰਕਾਰਾਂ 'ਤੇ ਵੀ ਹੋਏ ਹਮਲੇ
. . .  1 day ago
ਧਾਰਮਿਕ ਆਜ਼ਾਦੀ 'ਤੇ ਹੋਈ ਗੱਲ - ਟਰੰਪ
. . .  1 day ago
ਨਵੀਂ ਦਿੱਲੀ, 25 ਫਰਵਰੀ - ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਗਰਿਕਤਾ ਸੋਧ ਕਾਨੂੰਨ ਤੇ ਦਿੱਲੀ ਹਿੰਸਾ 'ਤੇ ਬੋਲਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਚਾਹੁੰਦੇ ਹਨ ਕਿ ਲੋਕਾਂ ਨੂੰ ਧਾਰਮਿਕ ਆਜ਼ਾਦੀ ਹੋਵੇ। ਉਹ ਇਸ 'ਤੇ ਕਾਫੀ ਮਿਹਨਤ ਕਰ ਚੁੱਕੇ ਹਨ। ਉਨ੍ਹਾਂ ਨੇ ਹਿੰਸਾ ਬਾਰੇ ਸੁਣਿਆ...
ਬੰਗਾ 'ਚ ਪੁਲਸ ਨੇ ਪੰਜ ਸ਼ੱਕੀ ਹਿਰਾਸਤ 'ਚ ਲਏ
. . .  1 day ago
ਬੰਗਾ, 25 ਫਰਵਰੀ (ਜਸਬੀਰ ਸਿੰਘ ਨੂਰਪੁਰ) - ਬੰਗਾ ਦੇ ਇੱਕ ਹੋਟਲ 'ਚ ਪੁਲਸ ਨੇ ਅਚਾਨਕ ਵੱਡੀ ਗਿਣਤੀ 'ਚ ਛਾਪਾਮਾਰੀ ਕਰ ਕੇ ਪੰਜ ਜਣਿਆਂ ਨੂੰ ਹਿਰਾਸਤ 'ਚ ਲੈ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦਾ ਸੰਬੰਧ ਗੈਂਗਸਟਰਾਂ ਨਾਲ...
ਪ੍ਰਧਾਨ ਮੰਤਰੀ ਮੋਦੀ ਨਾਲ ਚੰਗੇ ਰਿਸ਼ਤੇ - ਟਰੰਪ
. . .  1 day ago
ਨਵੀਂ ਦਿੱਲੀ, 25 ਫਰਵਰੀ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰੈਸ ਕਾਨਫਰੰਸ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਦਿੱਤੇ ਤੇ ਆਪਣੇ ਭਾਰਤ ਦੌਰੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੇ ਬਹੁਤ ਚੰਗੇ...
ਹਵਾਰਾ ਕਮੇਟੀ 29 ਫ਼ਰਵਰੀ ਨੂੰ ਦੇਵੇਗੀ ਨਾਭਾ ਜੇਲ੍ਹ ਅੱਗੇ ਧਰਨਾ
. . .  1 day ago
ਨਾਭਾ, 25 ਫਰਵਰੀ, (ਕਰਮਜੀਤ ਸਿੰਘ) - ਨਾਭਾ ਸਿਕਿਓਰਟੀ ਜੇਲ੍ਹ ਵਿਚ ਪ੍ਰਸ਼ਾਸਨ ਵੱਲੋਂ ਗੁਰਬਾਣੀ ਦੇ ਗੁਟਕਿਆਂ ਅਤੇ ਪੋਥੀਆਂ ਦੀ ਕੀਤੀ ਬੇਅਦਬੀਆਂ ਦਾ ਇੰਨਸਾਫ ਲੈਣ ਲਈ ਬੰਦੀ ਸਿੰਘਾਂ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਜੇਲ੍ਹ ਵਿਚ ਅਰੰਭੀ ਭੁੱਖ ਹੜਤਾਲ਼ ਦਾ ਸਮਰਥਨ ਕਰਦਿਆਂ...
ਲੰਗਰ ਨੂੰ ਬੰਦ ਕਰਨ ਦਾ ਮਾਮਲਾ : ਮੁੱਖ ਮੰਤਰੀ ਰਾਜਸਥਾਨ ਨੇ ਹਰਸਿਮਰਤ ਬਾਦਲ ਨੂੰ ਭੇਜਿਆ ਪੱਤਰ
. . .  1 day ago
ਤਲਵੰਡੀ ਸਾਬੋ, 25 ਫਰਵਰੀ (ਰਣਜੀਤ ਸਿੰਘ ਰਾਜੂ) - ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਵੱਲੋਂ ਰਾਜਸਥਾਨ ਦੇ ਬੀਕਾਨੇਰ 'ਚ ਚਲਾਏ ਜਾ ਰਹੇ ਲੰਗਰ ਨੂੰ ਬੰਦ ਕਰਨ ਦੇ ਮੁੱਦੇ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ...
ਦਿੱਲੀ ਹਿੰਸਾ : ਮੌਤਾਂ ਦੀ ਗਿਣਤੀ ਵੱਧ ਕੇ ਹੋਈ 9
. . .  1 day ago
ਨਵੀਂ ਦਿੱਲੀ, 25 ਫਰਵਰੀ - ਦਿੱਲੀ ਵਿਚ ਹਿੰਸਾ ਦੇ ਚੱਲਦਿਆਂ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਹੈ, 135 ਜ਼ਖਮੀ ਹਨ। ਅੱਜ ਚਾਰ ਤੇ ਬੀਤੇ ਕੱਲ੍ਹ 5 ਲੋਕਾਂ ਦੀ ਮੌਤ ਹੋਈ ਸੀ। ਇਸ ਸਬੰਧੀ ਗੁਰੂ ਤੇਗ ਬਹਾਦਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ...
ਦਿੱਲੀ ਦੇ ਵੱਖ ਵੱਖ ਸਥਾਨਾਂ 'ਚ ਲਗਾਈ ਗਈ ਧਾਰਾ 144 ਤੇ ਕੱਢਿਆ ਫਲੈਗ ਮਾਰਚ
. . .  1 day ago
ਨਵੀਂ ਦਿੱਲੀ, 25 ਫਰਵਰੀ - ਹਿੰਸਾ ਦੇ ਚੱਲਦਿਆਂ ਪੁਲਿਸ ਤੇ ਰੈਪਿਡ ਐਕਸ਼ਨ ਫੋਰਸ (ਆਰ.ਏ.ਐਫ) ਦੀਆਂ ਟੀਮਾਂ ਖਜੂਰੀ ਖ਼ਾਸ ਸਮੇਤ ਵੱਖ ਵੱਖ ਸਥਾਨਾਂ 'ਤੇ ਤਾਇਨਾਤ ਕੀਤੀਆਂ ਗਈਆਂ ਹਨ ਤੇ ਧਾਰਾ 144 ਲਗਾਈ ਗਈ ਹੈ। ਇਸ ਦੇ ਨਾਲ ਹੀ ਫਲੈਗ ਮਾਰਚ ਕੱਢਿਆ...
ਜ਼ਖਮੀਆਂ ਨੂੰ ਮਿਲੇ ਕੇਜਰੀਵਾਲ
. . .  1 day ago
ਨਵੀਂ ਦਿੱਲੀ, 25 ਫਰਵਰੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਹਿੰਸਾ ਵਿਚ ਜ਼ਖਮੀ ਹੋਏ ਲੋਕਾਂ ਨਾਲ ਗੁਰੂ ਤੇਗ ਬਹਾਦੁਰ...
ਦਿੱਲੀ ਹਿੰਸਾ : ਮੌਜਪੁਰ ਤੇ ਭਜਨਾਪੁਰ ਵਿਚ ਹਿੰਸਾ
. . .  1 day ago
ਨਵੀਂ ਦਿੱਲੀ, 25 ਫਰਵਰੀ - ਦਿੱਲੀ ਵਿਚ ਹਿੰਸਾ ਦਾ ਦੌਰ ਜਾਰੀ ਹੈ। ਮੌਜਪੁਰ ਤੇ ਭਜਨਾਪੁਰ 'ਚ ਆਗਜਨੀ ਤੇ ਪੱਥਰਬਾਜ਼ੀ...
ਅਕਾਲੀ ਦਲ ਨੇ ਕੀਤੀ ਹਜ਼ਾਰਾਂ ਦੇ ਇਕੱਠ ਵਾਲੀ ਵਿਸ਼ਾਲ ਰੈਲੀ
. . .  1 day ago
ਫ਼ਿਰੋਜ਼ਪੁਰ 25 ਫਰਵਰੀ ( ਜਸਵਿੰਦਰ ਸਿੰਘ ਸੰਧੂ ) - ਪੰਜਾਬ ਕਾਂਗਰਸ ਸਰਕਾਰ ਦੀ ਵਾਅਦਾ ਖਿਲਾਫ਼ੀ , ਅਕਾਲੀ ਵਰਕਰਾਂ ਨਾਲ ਸਿਆਸੀ ਬਦਲਾ ਖੋਰੀ ਅਧੀਨ ਵਧੀਕੀਆਂ ਕਰਨ , ਪਿਛਲੀ ਅਕਾਲੀ ਸਰਕਾਰ ਵਲੋਂ ਦਿੱਤੀਆਂ ਸਮੂਹ ਸਹੂਲਤਾਂ ਖੋਹਣ ਦੇ ਖਿਲਾਫ਼ ਦਾਣਾ ਮੰਡੀ...
ਕੈਪਟਨ ਦੀ ਅਗਵਾਈ 'ਚ ਪੰਜਾਬ ਦਾ ਸਰਬ ਦਲ ਵਫ਼ਦ ਪ੍ਰਧਾਨ ਮੰਤਰੀ ਨਾਲ ਕਰੇਗਾ ਮੁਲਾਕਾਤ
. . .  1 day ago
ਭਾਰਤ ਅਮਰੀਕਾ ਤੋਂ 3 ਬਿਲੀਅਨ ਡਾਲਰ ਦੀ ਵੱਧ ਦੀ ਕੀਮਤ ਦੇ ਖ਼ਰੀਦੇਗਾ ਹਥਿਆਰ - ਟਰੰਪ
. . .  1 day ago
ਕਪਿਲ ਮਿਸ਼ਰਾ ਵਰਗਿਆ ਖਿਲਾਫ ਹੋਵੇ ਕਾਰਵਾਈ - ਗੌਤਮ ਗੰਭੀਰ
. . .  1 day ago
ਗ੍ਰਹਿ ਮੰਤਰੀ ਨੇ ਮਦਦ ਦਾ ਦਿੱਤਾ ਭਰੋਸਾ - ਕੇਜਰੀਵਾਲ
. . .  1 day ago
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਬਾਰਾਂ ਮੈਂਬਰੀ ਜਥਾ ਵਤਨ ਪਰਤਿਆ
. . .  1 day ago
26 ਫਰਵਰੀ ਨੂੰ ਦੁੱਖ ਸਾਂਝਾ ਕਰਨ ਲੌਂਗੋਵਾਲ ਵਿਖੇ ਪਹੁੰਚਣਗੇ ਸੁਖਬੀਰ ਸਿੰਘ ਬਾਦਲ - ਭਾਈ ਲੌਂਗੋਵਾਲ
. . .  1 day ago
ਦਿਨਕਰ ਗੁਪਤਾ ਦੇ ਮਾਮਲੇ 'ਤੇ ਵਿਰੋਧੀ ਪਏ ਠੰਢੇ
. . .  1 day ago
ਰੱਖਿਆ ਸੌਦਿਆਂ 'ਤੇ ਲੱਗੀ ਮੋਹਰ, ਵੱਡੇ ਵਪਾਰਕ ਸੌਦੇ 'ਤੇ ਹੋਵੇਗੀ ਗੱਲ
. . .  1 day ago
ਏਅਰ ਫੋਰਸ ਦੇ ਵਿੰਗ ਕਮਾਂਡਰ ਮ੍ਰਿਤਕ ਗੁਰਪ੍ਰੀਤ ਸਿੰਘ ਚੀਮਾ ਦੀ ਮ੍ਰਿਤਕ ਦੇਹ ਨੂੰ ਅੱਜ ਪਿੰਡ ਆਲੋਵਾਲ ਵਿਚ ਲਿਆਂਦਾ ਜਾਵੇਗਾ
. . .  1 day ago
ਯੂਡਾਇਸ ਸਰਵੇ 2019-20 ਸਬੰਧੀ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਲੋਂ ਪੱਤਰ ਜਾਰੀ
. . .  1 day ago
ਸੂਬੇ ਵਿਚ ਗੈਂਗਸਟਰਾਂ, ਹਿੰਸਾ ਤੇ ਨਸ਼ੇ ਨੂੰ ਪ੍ਰਮੋਟ ਕਰਨ ਵਾਲੀਆਂ ਫ਼ਿਲਮਾਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ - ਕੈਪਟਨ
. . .  1 day ago
ਭਾਰਤ ਅਮਰੀਕਾ ਦਾ ਸਾਂਝਾ ਪ੍ਰੈਸ ਬਿਆਨ
. . .  1 day ago
ਗੋਲੀ ਚਲਾਉਣ ਵਾਲਾ ਸ਼ਾਹਰੁਖ਼ ਗ੍ਰਿਫ਼ਤਾਰ
. . .  1 day ago
ਲੌਂਗੋਵਾਲ ਵਿਖੇ ਵੈਨ ਹਾਦਸੇ 'ਚ ਮਾਰੇ ਗਏ ਬੱਚਿਆਂ ਦੇ ਸ਼ਰਧਾਂਜਲੀ ਸਮਾਗਮ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ
. . .  1 day ago
ਅਨੂਪ ਸੋਨੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੇ
. . .  1 day ago
ਬਹਿਬਲ ਕਲਾਂ ਗੋਲੀ ਕਾਂਡ 'ਚ ਸ਼ਹੀਦ ਹੋਏ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਪਰਿਵਾਰਕ ਮੈਂਬਰ ਕੈਪਟਨ ਨੂੰ ਮਿਲੇ, ਇਨਸਾਫ਼ ਦੀ ਕੀਤੀ ਮੰਗ
. . .  1 day ago
ਕਪਿਲ ਮਿਸ਼ਰਾ 'ਤੇ ਦੰਗਾ ਭੜਕਾਉਣ ਦਾ ਦੋਸ਼, ਸੁਪਰੀਮ ਕੋਰਟ ਪਹੁੰਚਿਆਂ ਮਾਮਲਾ
. . .  1 day ago
ਬਹਿਬਲ ਕਲਾਂ ਗੋਲੀ ਕਾਂਡ ਵਿਚ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਤੇ ਹੋਰ ਪੁਲਿਸ ਅਫਸਰਾਂ ਨੂੰ ਵੱਡਾ ਝਟਕਾ
. . .  1 day ago
ਰੰਧਾਵਾ ਨੇ ਕਰਤਾਰਪੁਰ ਸਾਹਿਬ ਲਈ ਪਾਸਪੋਰਟ ਦੀ ਸ਼ਰਤ ਹਟਾਉਣ ਸਬੰਧੀ ਕੀਤੀ ਗੱਲ
. . .  1 day ago
ਸਕੂਲ ਵਿਚ ਬੱਚਿਆਂ ਨਾਲ ਮਿਲੀ ਮੇਲਾਨੀਆ
. . .  1 day ago
ਇਨਸਾਨਾਂ ਕੋਲੋਂ ਗ਼ਲਤੀਆਂ ਹੋ ਜਾਂਦੀਆਂ ਹਨ - ਕੈਪਟਨ ਨੇ ਡੀ.ਜੀ.ਪੀ. ਦੇ ਮਾਮਲੇ 'ਤੇ ਕਿਹਾ
. . .  1 day ago
ਦਿੱਲੀ 'ਚ ਹਿੰਸਾ 'ਤੇ ਕੇਜਰੀਵਾਲ ਨੇ ਕੀਤੀ ਪ੍ਰੈਸ ਕਾਨਫ਼ਰੰਸ
. . .  1 day ago
ਪ੍ਰਥਮ ਮਹਿਲਾ ਮੇਲਾਨੀਆ ਟਰੰਪ ਦਿੱਲੀ ਦੇ ਸਕੂਲ ਪੁੱਜੀ
. . .  1 day ago
ਬਜਟ ਇਜਲਾਸ : ਡੀ. ਜੀ. ਪੀ. ਨੂੰ ਹਟਾਇਆ ਜਾਵੇ
. . .  1 day ago
ਹੈਦਰਾਬਾਦ ਹਾਊਸ 'ਚ ਪਹੁੰਚੇ ਰਾਸ਼ਟਰਪਤੀ ਟਰੰਪ ਅਤੇ ਫਸਟ ਲੇਡੀ ਮੇਲਾਨੀਆ
. . .  1 day ago
ਰਾਜਘਾਟ 'ਤੇ ਟਰੰਪ ਅਤੇ ਮੇਲਾਨੀਆ ਨੇ ਲਾਇਆ ਬੂਟਾ
. . .  1 day ago
'ਆਪ' ਦੇ ਵਿਧਾਇਕ ਦਲ ਦੀ ਬੈਠਕ ਸ਼ੁਰੂ
. . .  1 day ago
ਬਜਟ ਇਜਲਾਸ : ਅਕਾਲੀ ਦਲ ਅਤੇ 'ਆਪ' ਵਲੋਂ ਸਦਨ 'ਚ ਵਾਕ ਆਊਟ
. . .  1 day ago
ਬਜਟ ਇਜਲਾਸ : ਆਸ਼ੂ ਦੇ ਮਾਮਲੇ ਦੀ ਗੱਲ ਅਕਾਲੀ ਦਲ ਕਰ ਰਿਹਾ ਹੈ ਤਾਂ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਉਹ ਖ਼ੁਦ ਕਿਉਂ ਨਹੀਂ ਬੋਲੇ- ਸੁਖਜਿੰਦਰ ਰੰਧਾਵਾ
. . .  1 day ago
ਬਜਟ ਇਜਲਾਸ : ਅਕਾਲੀ ਦਲ ਨਾਲ ਖੜ੍ਹੀ ਹੋਈ 'ਆਪ', ਸਦਨ 'ਚ ਦੋਹਾਂ ਪਾਰਟੀਆਂ ਵਲੋਂ ਆਸ਼ੂ ਦੇ ਮੁੱਦੇ 'ਤੇ ਰੋਸ ਪ੍ਰਦਰਸ਼ਨ
. . .  1 day ago
ਬਜਟ ਇਜਲਾਸ : ਅਕਾਲੀ ਦਲ ਵਲੋਂ ਆਸ਼ੂ ਦੇ ਮੁੱਦੇ 'ਤੇ ਰੋਸ ਪ੍ਰਦਰਸ਼ਨ
. . .  1 day ago
ਬਜਟ ਇਜਲਾਸ : ਮਜੀਠੀਆ ਨੇ ਕੈਬਨਿਟ ਮੰਤਰੀ ਆਸ਼ੂ ਦੇ ਅੱਤਵਾਦੀ ਹੋਣ ਬਾਰੇ ਦੱਸਿਆ
. . .  1 day ago
ਰਾਜਘਾਟ 'ਤੇ ਵਿਜ਼ਟਰ ਬੁੱਕ 'ਚ ਰਾਸ਼ਟਰਪਤੀ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਨੇ ਲਿਖਿਆ ਸੰਦੇਸ਼
. . .  1 day ago
ਬਜਟ ਇਜਲਾਸ : ਭਗਵੰਤ ਮਾਨ ਨੇ ਸਾਧਿਆ ਅਰੂਸਾ ਅਤੇ ਆਸ਼ੂ 'ਤੇ ਨਿਸ਼ਾਨਾ
. . .  1 day ago
ਬਜਟ ਇਜਲਾਸ : ਅਕਾਲੀ ਅਤੇ 'ਆਪ' ਵਿਧਾਇਕਾਂ ਵਲੋਂ ਡੀ. ਜੀ. ਪੀ. ਦੇ ਬਿਆਨ ਨੂੰ ਲੈ ਕੇ ਸਦਨ 'ਚੋਂ ਵਾਕ ਆਊਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 5 ਹਾੜ ਸੰਮਤ 551

ਹਰਿਆਣਾ / ਹਿਮਾਚਲ

ਦਿੱਲੀ ਪੁਲਿਸ ਮੁਰਦਾਬਾਦ ਦੇ ਨਾਅਰਿਆਂ ਨਾਲ ਗੂੰਜਿਆ ਇੰਦੌਰ ਕਮਿਸ਼ਨਰ ਦਫ਼ਤਰ

ਇੰਦੌਰ, 18 ਜੂਨ (ਰਤਨਜੀਤ ਸਿੰਘ ਸ਼ੈਰੀ)-ਦਿੱਲੀ ਘਟਨਾ ਦੇ ਵਿਰੋਧ ਵਿਚ ਅੱਜ ਇੰਦੌਰ ਵਿਖੇ ਗੁਰਦੁਆਰਾ ਤੋਪਖਾਨਾ ਸਾਹਿਬ ਤੋਂ ਲੈ ਕੇ ਕਮਿਸ਼ਨਰ ਦਫ਼ਤਰ ਤੱਕ ਦਿੱਲੀ ਪੁਲਿਸ ਮੁਰਦਾਬਾਦ ਦੇ ਨਾਅਰੇ ਲਾਉਂਦੀ ਇਕ ਰੋਸ ਰੈਲੀ ਕੱਢੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਸਿੱਖ ਸਮਾਜ ਤੇੇ ਲੋਕ ਸ਼ਾਮਿਲ ਸਨ | ਇੰਦੌਰ ਕਮਿਸ਼ਨਰ ਰਾਹੀਂ ਭਾਰਤ ਦੇ ਪ੍ਰਧਾਨ ਮੰਤਰੀ ਪਾਸੋਂ ਇਹ ਮੰਗ ਕੀਤੀ ਗਈ ਕਿ ਦਿੱਲੀ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ | ਦਿੱਤੇ ਗਏ ਯਾਦ ਪੱਤਰ ਵਿਚ ਦੋਸ਼ੀ ਪੁਲਿਸ ਕਰਮੀਆਂ ਨੂੰ ਸਸਪੈਂਡ ਕਰਨ ਦੀ ਕਾਰਵਾਈ ਨੂੰ ਵੀ ਮੰਦਭਾਗਾ ਦੱਸਿਆ | ਇੰਦੌਰ ਸਿੱਖ ਸਮਾਜ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਤੇ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ | ਇਹ ਯਾਦ ਪੱਤਰ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਮਨਜੀਤ ਸਿੰਘ ਰਿੰਕੂ ਭਾਟੀਆ ਤੇ ਸਕੱਤਰ ਜਸਬੀਰ ਸਿੰਘ ਗਾਂਧੀ ਨੇ ਇੰਦੌਰ ਕਮਿਸ਼ਨਰ ਨੂੰ ਦਿੱਤਾ | ਮਨਜੀਤ ਸਿੰਘ ਭਾਟੀਆ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖਾਂ ਨਾਲ ਆਪਣੇ ਹੀ ਦੇਸ਼ ਵਿਚ ਇਕ ਤੋਂ ਬਾਅਦ ਇਕ ਹੁੰਦੀਆਂ ਮੰਦਭਾਗੀ ਘਟਨਾਵਾਂ ਚਿੰਤਾ ਦਾ ਵਿਸ਼ਾ ਹੈ | ਦੇਸ਼ ਦੇ ਹਰ ਖੇਤਰ ਵਿਚ ਅਸੀਂ ਅੱਗੇ ਹੋ ਕੇ ਹਰ ਔਕੜ ਦਾ ਸਾਥ ਦਿੱਤਾ ਹੈ, ਪਰ ਕਈ ਵਾਰ ਸ਼ਰਾਰਤੀ ਅਨਸਰ ਤੇ ਹੁਣ ਪੁਲਿਸ ਵੀ ਸਿੱਖਾਂ ਨਾਲ ਬੁਰਾ ਵਰਤਾਓ ਕਰ ਰਹੀ ਹੈ | ਅੰਮਿ੍ਤਧਾਰੀ ਸਰਬਜੀਤ ਸਿੰਘ ਤੇ ਉਸ ਦੇ ਪੁੱਤਰ 'ਤੇ ਦਿੱਲੀ ਪੁਲਿਸ ਵਲੋਂ ਜੋ ਤਸ਼ੱਦਦ ਕੀਤਾ ਗਿਆ ਹੈ, ਉਸ ਦੀ ਜਿੰਨੀ ਨਿੰਦਾ ਕੀਤਾ ਜਾਏ ਥੋੜ੍ਹੀ ਹੈ | ਸਾਡੇ ਮੱਧ ਪ੍ਰਦੇਸ਼ ਵਾਸੀਆਂ ਨੇ ਹੀ ਨਹੀਂ ਬਲਕਿ ਸਮੁੱਚੇ ਦੇਸ਼-ਵਿਦੇਸ਼ਾਂ ਵਿਚ ਬੈਠੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ | ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਿਰਫ਼ ਮੁਅਤਲ ਹੀ ਕਾਫ਼ੀ ਨਹੀਂ ਦੋਸ਼ੀ ਪੁਲਿਸ ਮੁਲਾਜ਼ਮਾਂ 'ਤੇ ਮੁਕੱਦਮਾ ਚਲਾ ਕੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਏ | ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਹਰ ਖਿੱਤੇ ਵਿਚ ਬੈਠੇ ਹਰ ਸਿੱਖ ਹੀ ਨਹੀਂ ਬਲਕਿ ਹਰ ਨਾਗਰਿਕ ਦੀ ਰੱਖਿਆ ਕਰਨਾ ਉੱਥੋਂ ਦੀ ਪੁਲਿਸ ਦਾ ਮਢਲਾ ਫਰਜ਼ ਹੈ ਪਰ ਜੇ ਪੁਲਿਸ ਦੀ ਤਸ਼ੱਦਦ ਕਰੇ ਤਾਂ ਫੇਰ ਸਿੱਖ ਨੂੰ ਆਪਣੀ ਰੱਖਿਆ ਕਰਨ ਦਾ ਅਧਿਕਾਰ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੈ | ਇਸ ਰੋਜ਼ ਮੁਜ਼ਾਹਰੇ ਵਿਚ ਸ੍ਰੀ ਗੁਰੂ ਸਿੰਘ ਸਭਾ ਦੇ ਸਟੇਜ ਸਕੱਤਰ ਗਿਆਨੀ ਜਸਵੰਤ ਸਿੰਘ ਨਗਰ ਨਿਗਮ ਕਮਿਸ਼ਨਰ ਐੱਮ.ਪੀ.ਐੱਸ. ਅਰੋੜਾ, ਗੁਰਜੀਤ ਸਿੰਘ ਮਾਂਗਟ, ਬਲਦੇਵ ਸਿੰਘ ਚਾਵਲਾ, ਜਸਬੀਰ ਸਿੰਘ ਅਰੋੜਾ, ਸਨੀ ਟੁਟੇਜਾ ਸਮੇਤ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ |

ਬੀਤੀ ਦੇਰ ਰਾਤ ਆਈ ਹਨੇਰੀ ਨਾਲ ਰੁੱਖ ਤੇ ਬਿਜਲੀ ਦੇ ਖੰਭੇ ਡਿੱਗੇ

ਸਿਰਸਾ, 18 ਜੂਨ (ਭੁਪਿੰਦਰ ਪੰਨੀਵਾਲੀਆ)- ਬੀਤੀ ਦੇਰ ਰਾਤ ਤੇਜ਼ ਹਨੇਰੀ ਨਾਲ ਮੀਂਹ ਪਿਆ | ਹਨੇਰੀ ਨਾਲ ਰੁੱਖ ਤੇ ਬਿਜਲੀ ਦੇ ਖੰਭੇ ਡਿੱਗ ਪਏ ਤੇ ਅੱਧੀ ਦਰਜਨ ਟਰਾਂਸਫ਼ਾਰਮਰਾਂ ਨੰੂ ਵੀ ਨੁਕਸਾਨ ਪਹੁੰਚਿਆ ਹੈ | ਮੀਂਹ ਪੈਣ ਨਾਲ ਜਿੱਥੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ...

ਪੂਰੀ ਖ਼ਬਰ »

ਕਾਨੂੰਨ ਹੱਥ ਲੈਣ ਵਾਲਾ ਇੰਸਪੈਕਟਰ ਜੈ ਭਗਵਾਨ ਲਾਈਨ ਹਾਜ਼ਰ

ਸਿਰਸਾ, 18 ਜੂਨ (ਭੁਪਿੰਦਰ ਪੰਨੀਵਾਲੀਆ)- ਹੋਟਲ ਵਿਚ ਕਮਰਾ ਲੈਣ ਲਈ ਗਏ ਪੁਲਿਸ ਇੰਸਪੈਕਟਰ ਵਲੋਂ ਕਥਿਤ ਤੌਰ 'ਤੇ ਹੋਟਲ ਮੈਨੇਜਰ ਦੀ ਕੀਤੀ ਗਈ ਕੁੱਟਮਾਰ ਦੇ ਮਾਮਲੇ ਵਿਚ ਜ਼ਿਲ੍ਹਾ ਪੁਲਿਸ ਮੁਖੀ ਨੇ ਇੰਸਪੈਕਟਰ ਜੈ ਭਗਵਾਨ ਨੂੰ ਲਾਇਨ ਹਾਜ਼ਰ ਕਰਨ ਦੇ ਹੁਕਮ ਦਿੱਤੇ ਹਨ | ...

ਪੂਰੀ ਖ਼ਬਰ »

ਨਸ਼ੇ ਦਾ ਵਪਾਰੀ ਕਾਬੂ

ਸਿਰਸਾ, 18 ਜੂਨ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੀ ਪੁਲਿਸ ਨੇ ਇਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ | ਫੜੇ ਗਏ ਵਿਅਕਤੀ ਦੀ ਪਛਾਣ ਪਿੰਡ ਨੇਜੀਆ ਵਾਸੀ ਹਨੂਮਾਨ ਵਜੋਂ ਕੀਤੀ ਗਈ ਹੈ | ਇਹ ਜਾਣਕਾਰੀ ਦਿੰਦੇ ਹੋਏ ਪੁਲੀਸ ਬੁਲਾਰੇ ਨੇ ਦੱਸਿਆ ਹੈ ਕਿ ਗਸ਼ਤ ਦੌਰਾਨ ਪੁਲਿਸ ਨੇ ...

ਪੂਰੀ ਖ਼ਬਰ »

ਚੋਰੀ ਦੀ ਪਿੱਕਅਪ ਗੱਡੀ ਸਮੇਤ ਦੋ ਕਾਬੂ

ਸਿਰਸਾ, 18 ਜੂਨ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੀ ਸੀ.ਆਈ.ਏ. ਥਾਣਾ ਪੁਲਿਸ ਨੇ ਇਕ ਚੋਰੀ ਦੀ ਪਿੱਕਅਪ ਗੱਡੀ ਸਮੇਤ ਦੋ ਜਣਿਆਂ ਨੂੰ ਕਾਬੂ ਕੀਤਾ ਹੈ | ਪੁਲਿਸ ਵਲੋਂ ਫੜ੍ਹੇ ਗਏ ਨੌਜਵਾਨਾਂ ਨੇ ਪੁਲਿਸ ਕੋਲ ਚੋਰੀ ਦੀਆਂ ਸੱਤ ਵਾਰਦਾਤਾਂ ਕਰਨ ਦੀ ਗੱਲ ਕਬੂਲ ਕੀਤੀ ਹੈ | ...

ਪੂਰੀ ਖ਼ਬਰ »

ਜਰਨੈਲ ਸਿੰਘ ਚੰਦੀ ਯੁਵਾ ਇਨੈਲੋ ਦੇ ਸੂਬਾਈ ਮਹਾਂ-ਸਕੱਤਰ ਬਣੇ

ਏਲਨਾਬਾਦ, 18 ਜੂਨ (ਜਗਤਾਰ ਸਮਾਲਸਰ)- ਇਨੈਲੋ ਵਲੋਂ ਘੋਸ਼ਿਤ ਕੀਤੀ ਗਈ ਸੂਬਾਈ ਯੁਵਾ ਇਕਾਈ ਦੀ ਕਾਰਜਕਾਰਨੀ ਵਿਚ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਜਰਨੈਲ ਸਿੰਘ ਚੰਦੀ ਨੂੰ ਸੂਬਾਈ ਮਹਾਂ-ਸਕੱਤਰ ਨਿਯੁਕਤ ਕਰਕੇ ਜ਼ਿਲ੍ਹਾ ਸਿਰਸਾ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ | ...

ਪੂਰੀ ਖ਼ਬਰ »

ਲੋਕ ਸਭਾ ਦੀ ਚੋਣ ਲੜੇ ਉਮੀਦਵਾਰਾਂ ਤੋਂ ਖ਼ਰਚੇ ਦਾ ਹਿਸਾਬ-ਕਿਤਾਬ ਮੰਗਿਆ

ਸਿਰਸਾ, 18 ਜੂਨ (ਭੁਪਿੰਦਰ ਪੰਨੀਵਾਲੀਆ)- ਚੋਣ ਕਮਿਸ਼ਨਰ ਨੇ ਬੀਤੇ ਦਿਨੀਂ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿਚ ਖੜ੍ਹੇ ਉਮੀਦਵਾਰਾਂ ਤੋਂ ਖ਼ਰਚੇ ਦਾ ਹਿਸਾਬ ਮੰਗਿਆ ਹੈ | ਚੋਣ ਕਮਿਸ਼ਨਰ (ਖਰਚਾ) ਨਿਗਰਾਨ ਨੇ ਉਮੀਦਵਾਰਾਂ ਨੂੰ ਚੋਣ ਕਮਿਸ਼ਨਰ ਨਾਲ ਆਪਣੇ ਵਹੀ-ਖਾਤਿਆਂ ਦਾ ...

ਪੂਰੀ ਖ਼ਬਰ »

ਸ਼ਹਿਰ 'ਚ ਸੀਵਰੇਜ ਦੀ ਸਹੀ ਵਿਵਸਥਾ ਨਾ ਹੋਣ ਕਰਕੇ ਬਰਸਾਤ ਦਾ ਪਾਣੀ ਗਲੀਆਂ 'ਚ ਭਰਿਆ, ਲੋਕ ਪ੍ਰੇਸ਼ਾਨ

ਰਤੀਆ, 18 ਜੂਨ (ਬੇਅੰਤ ਮੰਡੇਰ)- ਸ਼ਹਿਰ ਦੀਆਂ ਲਗਪਗ ਸਾਰੀਆਂ ਗਲੀਆਂ ਵਿਚ ਸੀਵਰੇਜ ਦੀ ਦਰੁਸਤ ਵਿਵਸਥਾ ਨਾ ਹੋਣ ਕਰਕੇ ਬਰਸਾਤ ਦਾ ਪਾਣੀ ਗਲੀਆਂ ਵਿਚ ਭਰ ਗਿਆ, ਜਿਸ ਨਾਲ ਲੋਕਾਂ ਨੂੰ ਕਈ ਘੰਟੇ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ | ਸ਼ਹਿਰ ਦੇ ਮੁੱਖ ਬਾਜ਼ਾਰ, ਕੰਨਿ੍ਹਆਂ ...

ਪੂਰੀ ਖ਼ਬਰ »

ਟਰੈਕਟਰ ਦੀ ਲਪੇਟ 'ਚ ਆਉਣ ਨਾਲ 6 ਸਾਲਾਂ ਬੱਚੀ ਦੀ ਮੌਤ

ਪਾਉਂਟਾ ਸਾਹਿਬ, 18 ਜੂਨ (ਹਰਬਖ਼ਸ਼ ਸਿੰਘ)-ਪਾਉਂਟਾ ਸਾਹਿਬ ਦੇ ਪਿੰਡ ਸੂਰਜਪੁਰ ਵਿਖੇ ਇਕ ਦਰਦਨਾਕ ਹਾਦਸੇ ਵਿਚ 6 ਵਰਿ੍ਹਆਂ ਦੀ ਲੜਕੀ ਦੀ ਟਰੈਕਟਰ ਥੱਲੇ ਆਉਣ ਕਾਰਨ ਮੌਤ ਹੋ ਗਈ | ਜਾਣਕਾਰੀ ਅਨੁਸਾਰ ਸੂਰਜਪੁਰ ਮਾਲਵਾ ਕਾਟਨ ਮਿੱਲ ਕੋਲ ਬੱਚੀ ਆਈਸ ਕਰੀਮ ਲੈਣ ਘਰੋਂ ਬਾਹਰ ...

ਪੂਰੀ ਖ਼ਬਰ »

ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਲਈ ਅਰਜ਼ੀਆਂ ਮੰਗੀਆਂ

ਟੋਹਾਣਾ, 18 ਜੂਨ (ਗੁਰਦੀਪ ਸਿੰਘ ਭੱਟੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਤੇ ਪਾਕਿਸਤਾਨ ਗੁਰਦੁਆਰਿਆਂ ਦੀ ਯਾਤਰਾ ਦੇ ਚਾਹਵਾਨ ਸ਼ਰਧਾਲੂਆਂ ਨੂੰ 20 ਜੂਨ ਤੱਕ ਸੰਬੰਧਿਤ ਐੱਸ.ਡੀ.ਐੱਮ. ਦੇ ਦਫ਼ਤਰਾਂ ਵਿਚ ਅਰਜ਼ੀਆਂ ਜਮਾਂ ਕਰਾਉਣ ਦੀ ਹਦਾਇਤ ਦਿੱਤੀ ਗਈ ਹੈ | ...

ਪੂਰੀ ਖ਼ਬਰ »

ਛੱਤ ਡਿੱਗਣ ਨਾਲ ਬੱਚੇ ਦੀ ਮੌਤ

ਟੋਹਾਣਾ, 18 ਜੂਨ (ਗੁਰਦੀਪ ਸਿੰਘ ਭੱਟੀ)- ਗਰਮੀਆਂ ਦੀ ਪਹਿਲੀ ਭਰਵੀਂ ਬਾਰਿਸ਼ ਦੌਰਾਨ ਜ਼ਿਲੇ੍ਹ ਦੇ ਭੱਠੂਕਲਾਂ ਦੇ ਗਠੌੜ ਮੁਹੱਲੇ 'ਚ ਮਕਾਨ ਦੇ ਬਰਾਮਦੇ ਦੇ ਹੇਠ ਸੁੱਤੇ ਪਏ ਪਰਿਵਾਰ ਮੈਂਬਰਾਂ 'ਤੇ ਛੱਤ ਡਿੱਗ ਪੈਣ 'ਤੇ ਨਾਨਕੇ ਘਰ ਆਏ 7 ਸਾਲਾ ਮੋਹਨੀ ਪੁੱਤਰੀ ਪਵਨ ਪਿੰਡ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ ਇਕ ਕਾਬੂ

ਸ਼ਾਹਬਾਦ ਮਾਰਕੰਡਾ, 18 ਜੂਨ (ਅਵਤਾਰ ਸਿੰਘ)- ਜ਼ਿਲ੍ਹਾ ਪੁਲਿਸ ਕੁਰੂਕਸ਼ੇਤਰ ਦੀ ਅਪਰਾਧ ਸ਼ਾਖਾ-1 ਨੇ ਨਸ਼ੀਲੇ ਪਦਾਰਥ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਕੁਰੂਕਸ਼ੇਤਰ ਸ੍ਰੀਮਤੀ ਆਸਥਾ ਮੋਦੀ ਨੇ ...

ਪੂਰੀ ਖ਼ਬਰ »

ਘਰੋਂ ਦੁਕਾਨ 'ਤੇ ਗਈ ਲੜਕੀ ਲਾਪਤਾ

ਸ਼ਾਹਬਾਦ ਮਾਰਕੰਡਾ, 18 ਜੂਨ (ਅਵਤਾਰ ਸਿੰਘ)- ਜ਼ਿਲ੍ਹਾ ਪੁਲਿਸ ਮੁਖੀ ਕੁਰੂਕਸ਼ੇਤਰ ਸ੍ਰੀਮਤੀ ਆਸਥਾ ਮੋਦੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਕੁਰੂਕਸ਼ੇਤਰ ਵਿਚ ਇਕ ਮੁਟਿਆਰ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜੋਸ਼ਿਆਨ ਮਹੱਲਾ ਕੁਰੂਕਸ਼ੇਤਰ ...

ਪੂਰੀ ਖ਼ਬਰ »

ਹਰਿਆਣਾ ਅਕਾਲੀ ਦਲ ਨੇ ਦਿੱਲੀ ਪੁਲਿਸ ਵਲੋਂ ਸਿੱਖ ਪਿਤਾ-ਪੁੱਤਰ ਦੀ ਮਾਰਕੁਟਾਈ 'ਤੇ ਪ੍ਰਗਟਾਇਆ ਰੋਸ

ਸ਼ਾਹਬਾਦ ਮਾਰਕੰਡਾ, 18 ਜੂਨ (ਅਵਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੀ ਸ਼ਾਹਬਾਦ ਇਕਾਈ ਦੇ ਅਹੁਦੇਦਾਰਾਂ ਨੇ ਇਕ ਮੀਟਿੰਗ ਕਰਕੇ ਦਿੱਲੀ ਪੁਲਿਸ ਵਲੋਂ ਸਿੱਖ ਪਿਤਾ-ਪੁੱਤਰ ਦੀ ਮਾਰਕੁਟਾਈ ਕਰਕੇ ਦਸਤਾਰ ਤੇ ਕੇਸਾਂ ਦੀ ਬੇਅਦਬੀ ਕਰਨ ਦਾ ਸਖ਼ਤ ਵਿਰੋਧ ਕਰਦਿਆਂ ...

ਪੂਰੀ ਖ਼ਬਰ »

ਹਾਊਸ ਦੀ ਮੀਟਿੰਗ ਨਾ ਹੋਣ ਤੋਂ ਨਾਰਾਜ਼ ਮੁੱਖ ਮੰਤਰੀ ਦੇ ਨਾਂਅ ਭੇਜਿਆ ਮੰਗ ਪੱਤਰ

ਨਰਾਇਣਗੜ੍ਹ, 18 ਜੂਨ (ਪੀ. ਸਿੰਘ)-ਰਾਜਨੀਤਕ ਦਬਾਅ ਦੇ ਚੱਲਦਿਆਂ ਨਗਰ ਪਾਲਿਕਾ ਦੇ ਅਧਿਕਾਰੀਆਂ ਦੁਆਰਾ ਨਗਰ ਪਾਲਿਕਾ ਵਿਚ ਹਾਊਸ ਦੀ ਮੀਟਿੰਗ ਨਾ ਸੱਦੇ ਜਾਣ ਤੋਂ ਨਾਰਾਜ਼ ਨਗਰ ਪਾਲਿਕਾ ਦੇ ਚੇਅਰਮੈਨ ਸਰਵਨ ਕੁਮਾਰ ਸਮੇਤ ਹੋਰ ਕੌਾਸਲਰਾਂ ਨੇ ਮੁੱਖ ਮੰਤਰੀ ਦੇ ਨਾਂਅ ਇਕ ...

ਪੂਰੀ ਖ਼ਬਰ »

ਪਾਣੀ ਲਈ ਕਿਸਾਨਾਂ ਵਲੋਂ ਨਹਿਰਾਂ 'ਚ ਧਰਨਾ ਦੇਣ ਦਾ ਐਲਾਨ

ਸਿਰਸਾ, 18 ਜੂਨ (ਭੁਪਿੰਦਰ ਪੰਨੀਵਾਲੀਆ)- ਕਿਸਾਨ ਆਪਣੇ ਹੱਕ ਲੈਣ ਲਈ ਪਹਿਲਾਂ ਪਾਣੀ ਦੀਆਂ ਬਣੀਆਂ ਟੈਂਕੀਆਂ 'ਤੇ ਚੜ੍ਹੇ ਤੇ ਅਧਿਕਾਰੀਆਂ ਦੇ ਬੂਹਿਆਂ ਅੱਗੇ ਧਰਨੇ ਦਿੱਤੇ ਪਰ ਹੁਣ ਕਿਸਾਨਾਂ ਨੇ ਚਲਦੀਆਂ ਤੇ ਸੁੱਕੀਆ ਨਹਿਰਾਂ ਵਿਚ ਧਰਨੇ ਲਾਉਣ ਦਾ ਐਲਾਨ ਕੀਤਾ ਹੈ | 19 ...

ਪੂਰੀ ਖ਼ਬਰ »

ਨਵੀਂ ਪੀੜ੍ਹੀ ਨੂੰ ਸਿੱਖੀ ਨਾਲ ਜੋੜਨਾ ਸਮੇਂ ਦੀ ਲੋੜ- ਜਥੇ. ਰਘੁਬੀਰ ਸਿੰਘ

ਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ)- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਸਿੱਖੀ ਨਾਲ ਜੋੜੀ ਰੱਖਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਇਸ ਕਰਕੇ ਨੌਜਵਾਨ ਆਗੂਆਂ ਨੂੰ ਅੱਗੇ ਆਉਣਾ ...

ਪੂਰੀ ਖ਼ਬਰ »

ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ

ਫੁੱਲਾਂਵਾਲ 18 ਜੂਨ (ਮਨਜੀਤ ਸਿੰਘ ਦੁੱਗਰੀ)- ਨਿਊ ਗੁਰੂ ਤੇਗ ਬਹਾਦਰ ਨਗਰ ਵਿਖੇ ਅਣਪਛਾਤੇ ਚੋਰ ਰਾਜੂ ਵਰਮਾ ਦਾ ਮੋਟਰਸਾਈਕਲ ਹੀਰੋ ਸਪਲੈਡਰ ਰੰਗ ਕਾਲਾ ਪੀ. ਬੀ. 10 ਐਫ ਵਾਈ 1094 ਅੱਜ ਸਵੇਰੇ ਕੋਈ ਅਣਪਛਾਤਾ ਵਿਅਕਤੀ ਚੋਰੀ ਕਰ ਕੇ ਲੈ ਗਿਆ¢ ਰਾਜੂ ਨੇ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਬਸਪਾ ਵਲੋਂ ਵਿਗੜੀ ਕਾਨੂੰਨ ਵਿਵਸਥਾ ਦੇ ਵਿਰੋਧ 'ਚ ਕੈਪਟਨ ਤੇ ਮੋਦੀ ਿਖ਼ਲਾਫ਼ ਪੁਤਲਾ ਫ਼ੁੂਕ ਪ੍ਰਦਰਸ਼ਨ

ਲੁਧਿਆਣਾ, 18 ਜੂਨ (ਪੁਨੀਤ ਬਾਵਾ)- ਬਹੁਜਨ ਸਮਾਜ ਪਾਰਟੀ ਵਲੋਂ ਅੱਜ ਜ਼ਿਲ੍ਹਾ ਪ੍ਰਧਾਨ ਪ੍ਰਗਣ ਬਿਲਗਾ ਦੀ ਅਗਵਾਈ ਵਿਚ ਬਸਤੀ ਜੋਧੇਵਾਲ ਚੌਾਕ ਵਿਖੇ ਦੇਸ਼ ਤੇ ਸੂਬੇ ਦੀ ਵਿਗੜੀ ਕਾਨੂੰਨ ਵਿਵਸਥਾ ਦੇ ਵਿਰੋਧ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਕੈਪਟਨ ...

ਪੂਰੀ ਖ਼ਬਰ »

ਈ. ਪੀ. ਐੱਫ਼. ਵਿਭਾਗ ਨੂੰ ਲੁਧਿਆਣਾ ਦੀਆਂ 5 ਸਨਅਤੀ ਇਕਾਈਆਂ 'ਤੇ ਸਰਵੇ ਦੌਰਾਨ 278 ਮੁਲਾਜ਼ਮ ਬਿਨਾਂ ਪੀ. ਐੱਫ. ਦੇ ਮਿਲੇ

ਲੁਧਿਆਣਾ, 18 ਜੂਨ (ਪੁਨੀਤ ਬਾਵਾ)- ਈ. ਪੀ. ਐੱਫ. ਦਫ਼ਤਰ ਲੁਧਿਆਣਾ ਦੀ ਟੀਮ ਵਲੋਂ ਸੈਂਟਰਲ ਐਨਾਲਸਿਸ ਤੇ ਇੰਟੈਲੀਜੈਂਸ ਯੂਨਿਟ ਦੇ ਨਿਰਦੇਸ਼ਾਂ ਤੋਂ ਬਾਅਦ ਮਹਾਂਨਗਰ ਲੁਧਿਆਣਾ ਦੀਆਂ 5 ਸਨਅਤੀ ਇਕਾਈਆਂ 'ਤੇ ਮੁਲਾਜ਼ਮਾਂ ਦੇ ਪੀ.ਐੱਫ. ਦੀ ਜਾਂਚ ਸਬੰਧੀ ਛਾਪੇਮਾਰੀ ਕੀਤੀ ...

ਪੂਰੀ ਖ਼ਬਰ »

ਹਮਲਿਆਂ ਨੂੰ ਲੈ ਕੇ ਡਾਕਟਰਾਂ ਵਲੋਂ ਰੋਸ ਪ੍ਰਦਰਸ਼ਨ, ਸੜਕ 'ਤੇ ਲਗਾਇਆ ਧਰਨਾ

ਲੁਧਿਆਣਾ, 18 ਜੂਨ (ਸਲੇਮਪੁਰੀ)- ਪਿਛਲੇ ਦਿਨੀਂ ਕੋਲਕਾਤਾ ਵਿਚ ਜੂਨੀਅਰ ਡਾਕਟਰਾਂ 'ਤੇ ਹੋਏ ਹਮਲੇ ਦੇ ਵਿਰੁੱਧ ਦੇਸ਼ ਦੇ ਹੋਰਨਾ ਹਿੱਸਿਆਂ ਦੀ ਤਰ੍ਹਾਂ ਅੱਜ ਲੁਧਿਆਣਾ ਵਿਚ ਸਰਕਾਰੀ ਤੇ ਗੈਰ-ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਵਲੋਂ ਆਪਣੀਆਂ ਓ. ਪੀ. ਡੀਜ਼ ਬੰਦ ਰੱਖ ਕੇ ...

ਪੂਰੀ ਖ਼ਬਰ »

ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ

ਕਰਨਾਲ, 18 ਜੂਨ (ਗੁਰਮੀਤ ਸਿੰਘ ਸੱਗੂ)- ਸੀ. ਐੱਮ. ਸਿਟੀ ਵਿਖੇ ਮੱੁਖ ਮੰਤਰੀ ਮਨੋਹਰ ਲਾਲ ਦੇ ਪ੍ਰੇਮ ਨਗਰ 'ਚ ਲਏ ਗਏ ਘਰ ਨੇੜੇ ਸਥਿਤ ਅੱਘੀ ਪਾਰਕ ਵਿਚੋਂ ਅੱਜ ਤੜਕੇ ਇਕ ਨੌਜਵਾਨ ਦੀ ਪੂਰੀ ਤਰ੍ਹਾਂ ਨਾਲ ਨੰਗੀ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ ਹੈ | ਮਿ੍ਤਕ ਦੀ ਪਛਾਣ ...

ਪੂਰੀ ਖ਼ਬਰ »

ਪਿਸਤੌਲ ਸਮੇਤ ਇਕ ਕਾਬੂ

ਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਰੇਲਵੇ ਸਟੇਸ਼ਨ ਤੋਂ ਪੁਲਿਸ ਨੇ ਪਿਸਤੌਲ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਰੇਲਵੇ ਦੇ ਐੱਸ.ਐੱਚ.ਓ. ਬਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਗਏ ...

ਪੂਰੀ ਖ਼ਬਰ »

ਕੈਨੇਡਾ ਵਿਖੇ ਜਥੇ. ਪਿ੍ਤਪਾਲ ਸਿੰਘ ਨੂੰ ਕੀਤਾ ਸੋਨ ਤਗਮੇ ਨਾਲ ਸਨਮਾਨਿਤ

ਲੁਧਿਆਣਾ, 18 ਜੂਨ (ਅਮਰੀਕ ਸਿੰਘ ਬੱਤਰਾ)- ਸਿੱਖ ਧਰਮ ਦੇ ਪ੍ਰਚਾਰ ਲਈ ਕੈਨੇਡਾ ਦੌਰੇ 'ਤੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਿ੍ਤਸਰ ਧਰਮ ਪ੍ਰਚਾਰ ਕਮੇਟੀ ਮਾਲਵਾ ਜ਼ੋਨ ਦੇ ਇੰਚਾਰਜ ਤੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ...

ਪੂਰੀ ਖ਼ਬਰ »

ਕੌਮਾਂਤਰੀ ਯੋਗ ਦਿਵਸ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਹੋਇਆ ਪੱਬਾਂ ਭਾਰ

ਸਿਰਸਾ, 18 ਜੂਨ (ਭੁਪਿੰਦਰ ਪੰਨੀਵਾਲੀਆ)- ਪੰਜਵੇਂ ਕੌਮਾਂਤਰੀ ਯੋਗ ਦਿਵਸ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਪੱਬਾਂ ਭਾਰ ਹੋ ਗਿਆ ਹੈ | ਡਿਪਟੀ ਕਮਿਸ਼ਨਰ ਵਲੋਂ ਤਿਆਰੀਆਂ ਦਾ ਲਗਾਤਾਰ ਜਾਇਜ਼ਾ ਲਿਆ ਜਾ ਰਿਹਾ ਹੈ | ਜ਼ਿਲ੍ਹਾ ਪੱਧਰੀ ਸਮਾਗਮ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX