ਤਾਜਾ ਖ਼ਬਰਾਂ


ਊਨਾ 'ਚ ਕੋਰੋਨਾ ਦੇ 9 ਮਾਮਲੇ ਪਾਜ਼ੀਟਿਵ
. . .  1 day ago
ਅੰਮ੍ਰਿਤਸਰ ਤੋਂ ਘਰੇਲੂ ਵਿਸ਼ੇਸ ਉਡਾਣ ਰਾਹੀਂ ਭਾਰਤ 'ਚ ਫਸੇ ਅਮਰੀਕਾ ਵਾਸੀ 96 ਯਾਤਰੀ ਰਵਾਨਾ
. . .  1 day ago
ਰਾਜਾਸਾਂਸੀ, 7 ਅਪ੍ਰੈਲ (ਹੇਰ/ਖੀਵਾ) ਵਿਸ਼ਵ ਭਰ ਵਿਚ ਕਰੋਨਾ ਵਾਇਰਸ ਕਰ ਕੇ ਫੈਲੀ ਮਹਾਂਮਾਰੀ ਕਾਰਨ ਠੱਪ ਹੋਈਆਂ ਹਵਾਈ ਸੇਵਾਵਾਂ ਕਰ ਕੇ ਵਿਦੇਸ਼ਾਂ ਤੋਂ ਆਏ ਭਾਰਤੀ ਮੂਲ ਪਰ ਅਮਰੀਕਾ ਦੇ ਪੱਕੇ ਵਸਨੀਕ ਹਨ, ਨੂੰ ਵਾਪਸ ਅਮਰੀਕਾ ਲੈ ਕੇ ਜਾਣ ਲਈ ਸਰਕਾਰ ਵੱਲੋਂ ਵਿਸ਼ੇਸ਼ ਉਡਾਣਾਂ...
ਲੁਧਿਆਣਾ ਚ ਬੀਤੇ 48 ਘੰਟੇ ਤੋਂ ਕੋਰੋਨਾ ਦਾ ਕੋਈ ਪਾਜ਼ੀਟਿਵ ਮਰੀਜ਼ ਨਹੀਂ - ਡੀ.ਸੀ
. . .  1 day ago
ਲੁਧਿਆਣਾ, 7 ਅਪ੍ਰੈਲ (ਰੁਪੇਸ਼ ਕੁਮਾਰ) - ਜ਼ਿਲ੍ਹਾ ਲੁਧਿਆਣਾ ਚ ਹੁਣ ਤੱਕ 410 ਕੋਰੋਨਾ ਵਾਇਰਸ ਦੇ ਨਮੂਨੇ ਲਏ ਜਾ ਚੁੱਕੇ ਨੇ ਜਿਨ੍ਹਾਂ ਚੋਂ 329 ਨਮੂਨਿਆਂ ਦੀ ਰਿਪੋਰਟ ਆ ਚੁੱਕੀ ਹੈ ਅਤੇ 320 ਨਮੂਨੇ ਇਨ੍ਹਾਂ...
ਕੋਰੋਨਾ ਵਾਇਰਸ : 24 ਘੰਟਿਆਂ ਦੌਰਾਨ ਯੂ.ਕੇ 'ਚ ਹੋਈਆਂ 854 ਮੌਤਾਂ, ਕੁੱਲ ਗਿਣਤੀ 6236
. . .  1 day ago
ਲੰਡਨ, (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਯੂ.ਕੇ ਵਿਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਿਚ ਦਿਨੋ ਦਿਨ ਭਾਰੀ ਵਾਧਾ ਹੋ ਰਿਹਾ ਹੈ ਅਤੇ ਮੌਤਾਂ ਦੀ ਗਿਣਤੀ 6000 ਤੋਂ ਟੱਪ ਗਈ ਹੈ। ਬੀਤੇ ਕੁੱਝ ਦਿਨਾਂ ਤੋਂ ਵੱਧ ਰਹੀ ਮੌਤ ਦਰ ਨੂੰ ਲੈ ਕੇ ਯੂ.ਕੇ ਸਰਕਾਰ ਫ਼ਿਕਰਮੰਦ ਹੈ। ਬੀਤੇ 24 ਘੰਟਿਆਂ ਦੌਰਾਨ ਯੂ.ਕੇ ਵਿਚ 854 ਮੌਤਾਂ ਹੋਈਆਂ ਹਨ ਅਤੇ ਮਰਨ ਵਾਲਿਆਂ ਦੀ ਉਮਰ 23 ਤੋਂ 102 ਸਾਲ ਦਰਮਿਆਨ...
ਪਿੰਡ ਰਾਣੀਪੁਰ ਛੋਟਾ ਦੇ ਇੱਕ ਪਰਿਵਾਰ ਨੂੰ ਕੀਤਾ ਹੋਮ ਕੁਆਰੰਟਾਇਨ
. . .  1 day ago
ਮਾਧੋਪੁਰ, 7 ਅਪ੍ਰੈਲ (ਨਰੇਸ਼ ਮਹਿਰਾ) - ਪਿੰਡ ਰਾਣੀਪੁਰ ਛੋਟਾ ਦੇ ਇੱਕ ਪਰਿਵਾਰ ਨੂੰ ਹੋਮ ਕੁਆਰੰਟਾਇਨ ਕੀਤਾ ਗਿਆ ਹੈ।ੀ ਮਿਲੀ ਜਾਣਕਾਰੀ ਅਨੁਸਾਰ ਪਿੰਡ ਦਾ ਇੱਕ ਨੌਜਵਾਨ ਜੋ ਕਿ ਡਰਾਈਵਰੀ ਦਾ ਕੰਮ ਕਰਦਾ ਹੈ ਅਤੇ 19 ਮਾਰਚ ਨੂੰ ਦਿੱਲੀ ਨਿਜ਼ਾਮੁਦੀਨ ਤੋਂ ਆਏ ਹੋਏ ਤਬਲੀਗੀ ਜਮਾਤ...
ਬੰਗਾ ਲਾਗੇ ਇਟਲੀ ਤੋਂ ਆਈ ਔਰਤ ਦੀ ਮੌਤ
. . .  1 day ago
ਬੰਗਾ, 7 ਅਪ੍ਰੈਲ (ਜਸਬੀਰ ਸਿੰਘ ਨੂਰਪੁਰ ) - ਬੰਗਾ ਲਾਗੇ ਪਿੰਡ ਗੋਸਲਾਂ ਦੀ ਇਟਲੀ ਤੋਂ ਆਈ ਔਰਤ ਦੀ ਕਈ ਦਿਨ ਬਿਮਾਰ ਰਹਿਣ ਪਿੱਛੋਂ ਪੀ.ਜੀ.ਆਈ ਚੰਡੀਗੜ੍ਹ ਵਿੱਚ ਮੌਤ ਹੋ ਗਈ।ਮ੍ਰਿਤਕ ਔਰਤ ਗੁਰਬਖਸ਼ ਕੌਰ ਪਤਨੀ ਬਲਵੀਰ ਚੰਦ ਜੋ 10 ਮਾਰਚ ਨੂੰ ਇਟਲੀ ਤੋਂ ਆਈ ਸੀ ।ਇਟਲੀ...
ਕੋਰੋਨਾ ਵਾਇਰਸ : ਪਾਜ਼ੀਟਿਵ ਮਰੀਜ ਦੇ ਸੰਪਰਕ ਵਿਚ ਆਉਣ ਵਾਲੇ ਦੋ ਵਿਅਕਤੀਆਂ ਸਬੰਧੀ ਪੜਤਾਲ ਸ਼ੁਰੂ
. . .  1 day ago
ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਪੱਤਰ ਲਿਖ ਕੇ ਦੱਸਿਆ ਗਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਦੋ ਵਿਅਕਤੀ ਫ਼ਰੀਦਕੋਟ ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿਚ ਰਹੇ ਹਨ, ਜਿਸ ਮਗਰੋਂ ਸਿਹਤ ਵਿਭਾਗ ਦੀ ਟੀਮ ਸੁਰਿੰਦਰ ਕੁਮਾਰ ਪੁੱਤਰ ਬਿਸ਼ਨ ਦਾਸ ਵਾਸੀ ਸ੍ਰੀ ਮੁਕਤਸਰ ਸਾਹਿਬ ਦੇ ਘਰ...
ਆਪਣੇ ਪੰਜਾਬੀ ਮੂਲ ਦੇ ਨਾਗਰਿਕਾਂ ਲਈ ਕੈਨੇਡਾ ਅਤੇ ਅਮਰੀਕਾ ਦੀ ਅੰਬੈਸੀ ਨੇ ਕੀਤਾ 2 ਫਲਾਈਟਾ ਦਾ ਪ੍ਰਬੰਧ
. . .  1 day ago
ਅੰਮ੍ਰਿਤਸਰ, 7 ਅਪ੍ਰੈਲ (ਰਾਜੇਸ਼ ਕੁਮਾਰ ਸੰਧੂ) ਕੈਨੇਡਾ ਅਤੇ ਅਮਰੀਕਾ ਦੀ ਅੰਬੈਸੀ ਵੱਲੋਂ ਅਮ੍ਰਿਤਸਰ ਵਿਚ ਫਸੇ ਆਪਣੇ ਦੇਸ਼ ਦੇ ਪੰਜਾਬੀ ਮੂਲ ਦੇ ਨਾਗਰਿਕਾਂ ਲਈ 2 ਫਲਾਈਟਾ ਦਾ ਪ੍ਰਬੰਧ ਕੀਤਾ ਗਿਆ ਹੈ। 300 ਦੇ ਕਰੀਬ ਯਾਤਰੂ ਜੋ ਕਿ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਸੱਚਖੰਡ...
ਪੰਜਾਬ ਸਰਕਾਰ ਵੱਲੋਂ 8 ਅਪ੍ਰੈਲ ਨੂੰ ਗਜ਼ਟਿਡ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ, 7 ਅਪ੍ਰੈਲ - ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ 8 ਅਪ੍ਰੈਲ, 2020 ਦਿਨ ਬੁੱਧਵਾਰ ਨੂੰ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਹੈ।ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਅਧਿਸੂਚਨਾ ਅਨੁਸਾਰ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ 8 ਅਪ੍ਰੈਲ, 2020 ਦਿਨ ਬੁੱਧਵਾਰ...
ਹੱਦ 'ਤੇ ਵਸੇ ਪਿੰਡਾਂ ਵਾਲਿਆਂ ਵੀ ਨਾਕੇ ਲਾ ਕੇ ਹਰਿਆਣੇ ਨਾਲੋਂ ਤੋੜਿਆ ਨਾਤਾ
. . .  1 day ago
ਸ਼ੁਤਰਾਣਾ, 7 ਅਪ੍ਰੈਲ (ਬਲਦੇਵ ਸਿੰਘ ਮਹਿਰੋਕ) - ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਏ ਕਰਫ਼ਿਊ ਦੇ ਬਾਵਜੂਦ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਪੁਲਿਸ ਪ੍ਰਸ਼ਾਸਨ...
ਸੰਤ ਗੁਰਬਚਨ ਸਿੰਘ ਪਠਲਾਵਾ ਵਾਲਿਆਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ
. . .  1 day ago
ਬੰਗਾ, 7 ਅਪ੍ਰੈਲ(ਜਸਬੀਰ ਸਿੰਘ ਨੂਰਪੁਰ)- ਕੋਰੋਨਾ ਵਾਇਰਸ ਦੇ ਸੈਂਪਲ ਪਾਜ਼ਿਟਿਵ ਆਉਣ ਕਾਰਨ ਪਿੰਡ ਪਠਲਾਵਾ ਦੇ ਗੁਰਦੁਆਰਾ ਸੰਤ ਘਨੱਈਆ ...
ਮੋਗਾ ਜ਼ਿਲ੍ਹੇ ਦਾ ਪਿੰਡ ਚੀਦਾ ਅਤੇ ਸੁਖਾਨੰਦ ਪ੍ਰਸ਼ਾਸਨ ਵੱਲੋਂ ਮੁਕੰਮਲ ਸੀਲ, ਸੱਤ ਦਿਨ ਬੈਂਕ ਵੀ ਬੰਦ ਰੱਖਣ ਦੇ ਆਦੇਸ਼
. . .  1 day ago
ਠੱਠੀ ਭਾਈ, 7 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਧਰਮ ਪ੍ਰਚਾਰ ਲਈ ਮੁੰਬਈ ਤੋ ਵੱਖ-ਵੱਖ ਥਾਂਈ ਹੁੰਦੇ ਹੋਏ ਮੋਗਾ ਜ਼ਿਲ੍ਹੇ ਦੇ ਪਿੰਡ ਚੀਦਾ ਦੀ ਮਸੀਤ ਵਿਚ ਠਹਿਰੇ 13 ਮੁਸਲਿਮ ...
ਕੋਰੋਨਾ ਦੀ ਚਪੇਟ 'ਚ ਆਈ ਮ੍ਰਿਤਕ ਮਹਿਲਾ ਦੇ 6 ਪਰਿਵਾਰਕ ਮੈਂਬਰਾਂ ਦੀ ਵੀ ਰਿਪੋਰਟ ਆਈ ਪਾਜ਼ੀਟਿਵ
. . .  1 day ago
ਪਠਾਨਕੋਟ, 7 ਅਪ੍ਰੈਲ (ਸੰਧੂ) -ਜ਼ਿਲ੍ਹਾ ਪਠਾਨਕੋਟ ਦੇ ਕਸਬਾ ਸੁਜਾਨਪੁਰ ਦੀ ਮਹਿਲਾ ਰਾਜਰਾਨੀ ਦੀ ਕੋਰੋਨਾ ਵਾਇਰਸ ਦੀ ਚਪੇਟ 'ਚ ਆਉਣ ...
ਵਿਸਾਖੀ ਨੂੰ ਸਮਰਪਿਤ ਆਨਲਾਈਨ ਧਾਰਮਿਕ ਪ੍ਰਤੀਯੋਗਤਾ ਕਰਵਾਉਣ ਦਾ ਜਥੇਦਾਰ ਅਕਾਲ ਤਖਤ ਵੱਲੋਂ ਐਲਾਨ
. . .  1 day ago
ਤਲਵੰਡੀ ਸਾਬੋ, 7 ਅਪ੍ਰੈਲ (ਰਣਜੀਤ ਸਿੰਘ ਰਾਜੂ) - ਜਿੱਥੇ ਇੱਕ ਪਾਸੇ ਕੋਰੋਨਾ ਵਾਇਰਸ ਨੂੰ ਦੇਖਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ...
ਕੈਪਟਨ ਵੱਲੋਂ ਮਾਲ ਮਹਿਕਮੇ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ: ਗੁਰਪ੍ਰੀਤ ਕਾਂਗੜ
. . .  1 day ago
ਚੰਡੀਗੜ੍ਹ, 7 ਅਪ੍ਰੈਲ (ਸੁਰਿੰਦਰਪਾਲ)- ਕੋਵਿਡ 19 ਕਾਰਨ ਪੈਦਾ ਹੋਈ ਸੰਕਟ ਦੀ ਇਸ ਘੜੀ ਵਿਚ ਮਾਲ ਵਿਭਾਗ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਸੇਵਾ ਦੀ ਨਵੀਂ ਮਿਸਾਲ...
ਵਿਸ਼ੇਸ਼ ਹਵਾਈ ਉਡਾਣਾਂ ਰਾਹੀਂ ਭਾਰਤ 'ਚ ਫਸੇ ਅਮਰੀਕਾ ਜਾਣ ਵਾਲੇ ਹਵਾਈ ਅੱਡਾ ਵਿਖੇ ਪੁੱਜਣੇ ਸ਼ੁਰੂ
. . .  1 day ago
ਜਲੰਧਰ ਦੇ ਡਿਪਟੀ ਕਮਿਸ਼ਨਰ ਵੱਲੋਂ ਕੈਮਿਸਟ ਦੁਕਾਨਾਂ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦਾ ਐਲਾਨ
. . .  1 day ago
ਅੰਮ੍ਰਿਤਸਰ ਦੇ ਡੀ.ਸੀ ਵੱਲੋਂ ਅਮਰੀਕਾ ਅਤੇ ਕੈਨੇਡਾ ਨੂੰ ਜਾਣ ਵਾਲੀਆਂ ਉਡਾਣਾਂ ਦਾ ਲਿਆ ਜਾਵੇਗਾ ਜਾਇਜ਼ਾ
. . .  1 day ago
ਗੁਰਦੁਆਰਾ ਮਜਨੂੰ ਕਾ ਟਿੱਲਾ ਵਿਰੁੱਧ ਪਰਚਾ ਕੇਜਰੀਵਾਲ ਦੀ ਸਿੱਖ ਵਿਰੋਧੀ ਸੋਚ ਦਾ ਪ੍ਰਮਾਣ : ਭਾਈ ਲੌਂਗੋਵਾਲ
. . .  1 day ago
ਮੋਗਾ 'ਚ ਤਬਲੀਗ਼ੀ ਜਮਾਤ ਨਾਲ ਸੰਬੰਧਿਤ 3 ਹੋਰ ਵਿਅਕਤੀ ਪਾਏ ਗਏ ਪਾਜ਼ੀਟਿਵ
. . .  1 day ago
ਕੋਰੋਨਾ ਪੀੜਤ ਵਿਅਕਤੀ ਦੀ ਮੌਤ ਸੰਸਕਾਰ ਕਰਨ ਲਈ ਪਟਵਾਰੀ ਪੋਲੀ ਨੇ ਅੱਗੇ ਆਉਣ ਦਾ ਕੀਤਾ ਨਿਧੜਕ ਉਪਰਾਲਾ
. . .  1 day ago
ਗੁਰੂਹਰਸਹਾਏ ਵਿਖੇ ਸਫ਼ਾਈ ਕਰਮਚਾਰੀ ਨੂੰ ਇਕ ਵਿਅਕਤੀ ਨੇ ਪਿਸਤੌਲ ਦਿਖਾ ਦਿੱਤੀ ਜਾਨੋ ਮਾਰਨ ਦੀ ਧਮਕੀ
. . .  1 day ago
ਪੰਜਾਬ ਦੀਆਂ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਪਿਛਲੇ ਵਿੱਤੀ ਸਾਲ ਵਾਂਗ ਹੀ ਮਿਲੇਗਾ ਹੱਦ ਕਰਜ਼ਾ : ਰੰਧਾਵਾ
. . .  1 day ago
ਹੁਣ 20 ਅਪ੍ਰੈਲ ਤੱਕ ਬਿਜਲੀ ਦਾ ਬਿੱਲ ਭਰ ਸਕਣਗੇ ਗਾਹਕ
. . .  1 day ago
ਬੇਮੌਸਮੀ ਬਰਸਾਤ ਕਾਰਨ ਫ਼ਸਲਾਂ ਦਾ ਨੁਕਸਾਨ ਕਿਸਾਨ ਪ੍ਰੇਸ਼ਾਨ
. . .  1 day ago
ਸੁਖਬੀਰ ਬਾਦਲ ਨੇ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਵੈਂਟੀਲੇਟਰ ਵਾਲੀ ਐਂਬੂਲੈਂਸ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
. . .  1 day ago
ਝੋਕ ਹਰੀ ਹਰ ਵਿਖੇ ਅਸਮਾਨੀ ਬਿਜਲੀ ਡਿੱਗਣ ਕਾਰਨ ਮਕਾਨਾਂ ਨੂੰ ਪਹੁੰਚਿਆ ਨੁਕਸਾਨ
. . .  1 day ago
ਜਾਪਾਨ ਦੇ ਪ੍ਰਧਾਨ ਮੰਤਰੀ ਨੇ ਟੋਕਿਓ ਅਤੇ ਓਸਾਕਾ ਸਮੇਤ 5 ਰਾਜਾਂ 'ਚ ਐਮਰਜੈਂਸੀ ਦਾ ਕੀਤਾ ਐਲਾਨ
. . .  1 day ago
ਵਟਸਐੱਪ 'ਤੇ ਹੁਣ ਸਿਰਫ਼ ਇਕ ਯੂਜ਼ਰ ਨੂੰ ਹੀ ਭੇਜਿਆ ਜਾ ਸਕੇਗਾ ਫਾਰਵਰਡ ਮੈਸੇਜ
. . .  1 day ago
ਕੋਰੋਨਾ ਦੇ ਨਵੇਂ ਪਾਜ਼ੀਟਿਵ ਕੇਸਾਂ ਚ ਪਿੰਡ ਦੀ ਸਰਪੰਚ ਅਤੇ ਉਸ ਦਾ ਬਲਾਕ ਸੰਮਤੀ ਮੈਂਬਰ ਪਤੀ ਵੀ ਸ਼ਾਮਿਲ
. . .  1 day ago
ਸਰਬ ਪਾਰਟੀ ਮੀਟਿੰਗ ਸੱਦਣ ਲਈ ਨਾ ਤਾਂ ਸਮਾਂ ਤੇ ਨਾ ਲੋੜ- ਕੈਪਟਨ ਨੇ ਸੁਖਬੀਰ ਬਾਦਲ ਦੇ ਪੱਤਰ ਦਾ ਦਿੱਤਾ ਜਵਾਬ
. . .  1 day ago
ਅਧਿਆਪਕ ਵੈੱਲਫੇਅਰ ਸੁਸਾਇਟੀ ਵੱਲੋਂ 752 ਦੇ ਕਰੀਬ ਗ਼ਰੀਬ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ
. . .  1 day ago
ਦਿੱਲੀ ਦੇ ਮੁੱਖ ਮੰਤਰੀ ਕੋਰੋਨਾ ਵਾਇਰਸ 'ਤੇ ਕਰ ਰਹੇ ਹਨ ਸੰਬੋਧਨ
. . .  1 day ago
ਨਵਾਂਸ਼ਹਿਰ ਦੇ 18 'ਚੋਂ 10 ਕੋਰੋਨਾ ਪੀੜਤਾਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਸਾਬਕਾ ਨਿਗਰਾਨ ਇੰਜੀਨੀਅਰ ਜਸਵਿੰਦਰ ਸਿੰਘ ਦੀ ਮ੍ਰਿਤਕ ਦੇਹ ਲੈਣ ਤੋਂ ਪਰਿਵਾਰ ਵੱਲੋਂ ਇਨਕਾਰ
. . .  1 day ago
ਪਿੰਡ ਮਨੌਲੀ ਵਿਖੇ ਇਕ ਔਰਤ ਦੀ ਸ਼ੱਕੀ ਹਾਲਤਾਂ 'ਚ ਹੋਈ ਮੌਤ
. . .  1 day ago
ਕਰਫਿਊ ਦੌਰਾਨ ਨਾਭਾ ਪੁਲਿਸ ਨੇ ਇੱਕ ਜਾਅਲੀ ਪੱਤਰਕਾਰ ਕੀਤਾ ਗ੍ਰਿਫ਼ਤਾਰ
. . .  1 day ago
13 ਸਾਲਾ ਮਾਸੂਮ ਬੱਚੇ ਦੀ ਦੌਰਾ ਪੈਣ ਕਰਨ ਹੋਈ ਮੌਤ
. . .  1 day ago
ਤਨਖ਼ਾਹਾਂ 'ਚ ਕਟੌਤੀ ਨੂੰ ਲੈ ਕੇ ਢਿਲਵਾਂ ਦੇ ਬਿਜਲੀ ਕਾਮਿਆਂ ਵੱਲੋਂ ਰੋਸ ਵਿਖਾਵਾ
. . .  1 day ago
ਜਾਅਲੀ ਖ਼ਬਰਾਂ ਫੈਲਾਉਣ ਵਾਲਿਆਂ ਦੀ ਖੈਰ ਨਹੀਂ : ਡੀ.ਜੀ.ਪੀ. ਦਿਨਕਰ ਗੁਪਤਾ
. . .  1 day ago
ਡੀ.ਜੀ.ਪੀ. ਦਿਨਕਰ ਗੁਪਤਾ ਕੋਵਿਡ ਕਰਫ਼ਿਊ ਦੌਰਾਨ ਪੰਜਾਬ ਪੁਲਿਸ ਦੀਆਂ ਪਹਿਲਕਦਮੀਆਂ ਬਾਰੇ ਪੰਜਾਬ ਵਾਸੀਆਂ ਦੇ ਹੋ ਰਹੇ ਹਨ ਰੂ-ਬ-ਰੂ
. . .  1 day ago
ਨਿਊਯਾਰਕ 'ਚ ਪਹਿਲੇ ਸਿੱਖ ਦੀ ਕੋਰੋਨਾ ਵਾਇਰਸ ਕਾਰਨ ਹੋਈ ਮੌਤ
. . .  1 day ago
ਬਾਹਰਲਿਆਂ ਦੇ ਦਾਖ਼ਲੇ ਰੋਕਣ ਲਈ ਕਈ ਪੰਚਾਇਤਾਂ ਨਿਭਾ ਰਹੀਆਂ ਹਨ ਚੌਕੀਦਾਰਾਂ ਵਾਲੇ ਫ਼ਰਜ਼
. . .  1 day ago
ਪੁਲਿਸ ਛਾਉਣੀ 'ਚ ਤਬਦੀਲ ਹੋਇਆ ਪਿੰਡ ਚੀਦਾ
. . .  1 day ago
ਸਿਵਲ ਹਸਪਤਾਲ ਖਰੜ 'ਚ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਦਾਖਲ
. . .  1 day ago
ਆੜ੍ਹਤੀਆਂ ਐਸੋਸੀਏਸ਼ਨ ਜੰਡਿਆਲਾ ਗੁਰੂ ਵੱਲੋਂ 'ਮੁੱਖ ਮੰਤਰੀ-ਪੰਜਾਬ ਕੋਵਿਡ-19 ਰਿਲੀਫ ਫ਼ੰਡ' 'ਚ ਇਕ ਲੱਖ ਰੁਪਏ ਦੀ ਰਾਸ਼ੀ ਦਾ ਯੋਗਦਾਨ
. . .  1 day ago
ਵਿਸ਼ੇਸ਼ ਹਵਾਈ ਉਡਾਣਾਂ ਰਾਹੀਂ ਭਾਰਤ 'ਚ ਫਸੇ ਅਮਰੀਕਾ ਵਾਸੀ ਪਰਤਣਗੇ ਵਾਪਸ
. . .  1 day ago
2 ਹੋਰ ਔਰਤਾਂ ਦੇ ਨਮੂਨੇ ਪਾਜ਼ੀਟਿਵ ਆਉਣ ਨਾਲ ਜ਼ਿਲ੍ਹਾ ਮਾਨਸਾ 'ਚ ਪ੍ਰਭਾਵਿਤ ਮਰਕਜ਼ ਜਮਾਤੀਆਂ ਦੀ ਗਿਣਤੀ ਹੋਈ 5
. . .  1 day ago
ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਵੱਖ ਵੱਖ ਪਿੰਡਾਂ ਦਾ ਤੂਫ਼ਾਨੀ ਦੌਰਾ
. . .  1 day ago
ਪਠਾਨਕੋਟ 'ਚ ਹੁਣ ਮ੍ਰਿਤਕ ਔਰਤ ਦਾ ਪਤੀ ਵੀ ਪਾਇਆ ਗਿਆ ਕੋਰੋਨਾ ਪਾਜ਼ੀਟਿਵ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 5 ਹਾੜ ਸੰਮਤ 551

ਜਲੰਧਰ

ਸ਼ਰਧਾ ਨਾਲ ਮਨਾਇਆ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ

ਜਲੰਧਰ, 18 ਜੂਨ (ਹਰਵਿੰਦਰ ਸਿੰਘ ਫੁੱਲ)-ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਬਿ ਜੀ ਦਾ ਅਗਮਨ ਪੁਰਬ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ 'ਚ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਸਜਾਏ ਗਏ ਦੀਵਾਨਾਂ 'ਚ ਰਾਗੀ ਸਿੰਘ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ | ਢਾਡੀਆਂ ਅਤੇ ਕਵੀਸ਼ਰਾਂ ਨੇ ਵੀਰ ਰਸੀ ਵਾਰਾਂ ਦੁਆਰਾ ਗੁਰੂ ਦੀ ਮਹਿਮਾਂ ਦਾ ਗੁਣਗਾਨ ਕੀਤਾ | ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰਾਂ 'ਚ ਹਾਜਰੀ ਭਰੀ ਅਤੇ ਕੀਰਤਨ ਸਰਵਣ ਕੀਤਾ | ਸਮਾਗਮ ਉਪਰੰਤ ਮਿੱਸੇ ਪ੍ਰਸ਼ਾਦਿਆਂ ਦੇ ਅਤੁੱਟ ਲੰਗਰ ਲਗਾਏ ਗਏ | ਸ਼ਹਿਰ ਦਾ ਮੁੱਖ ਸਮਾਗਮ ਗੁਰਦੁਆਰਾ ਛੇਵੀ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਹੋਇਆ | ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਮੀਰੀ-ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 424ਵੇਂ ਪ੍ਰਕਾਸ਼ ਪੁਰਬ ਸਬੰਧੀ ਚੱਲ ਰਹੇ ਪ੍ਰੋਗਰਾਮਾਂ ਦੀ ਲੜੀ ਦੇ ਆਖ਼ਰੀ ਦਿਨ ਅੰਮਿ੍ਤ ਵੇਲੇ ਨਿਤਨੇਮ ਦੀ ਸਮਾਪਤੀ ਉਪਰੰਤ ਪਾਵਨ ਥੜ੍ਹਾ ਸਾਹਿਬ ਵਿਖੇ ਅਲੌਕਿਕ ਦੀਵਾਨ ਸਜਾਏ ਗਏ | ਜਿਸ ਵਿਚ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਭਾਈ ਰਾਏ ਸਿੰਘ ਨੇ ਰਸ ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ¢ ਉਸ ਤੋਂ ਬਾਅਦ ਦੁਪਹਿਰ 3 ਵਜੇ ਤੱਕ ਬਾਹਰ ਖੁੱਲੇ੍ਹ ਪੰਡਾਲ ਵਿਚ ਭਾਰੀ ਦੀਵਾਨ ਸਜਾਏ ਗਏ¢ਜਿਸ ਵਿਚ ਨਾਮਵਰ ਰਾਗੀ ਜੱਥਿਆਂ ਅਤੇ ਪ੍ਰਚਾਰਕਾਂ ਤੋਂ ਇਲਾਵਾ ਭਾਈ ਓਾਕਾਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਕੀਰਤਨ ਦੁਆਰਾ ਹਾਜ਼ਰੀ ਲਗਵਾਈ ਅਤੇ ਤੱਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਉਚੇਚੇ ਤੌਰ 'ਤੇ ਪੁੱਜੇ¢ ਉਨ੍ਹਾਂ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੁੜਨ ਅਤੇ ਜੁਗੋ ਜੁਗ ਅਟੱਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਭਰੋਸਾ ਰੱਖਣ ਦਾ ਉਪਦੇਸ਼ ਦਿੱਤਾ ¢ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬੇਅੰਤ ਸਿੰਘ ਸਰਹੱਦੀ ਨੇ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਸਾਹਿਬ ਭੇਂਟ ਕੀਤੀ ਗ?ੀ, ਸੁਰਜੀਤ ਸਿੰਘ ਚੀਮਾ ਅਤੇ ਕੁਲਵੰਤ ਸਿੰਘ ਮੰਨਣ ਨੇ ਦੁਸ਼ਾਲਾ ਭੇਂਟ ਕੀਤਾ ਅਤੇ ਗੁਰਕਿਰਪਾਲ ਸਿੰਘ (ਚੇਅਰਮੈਨ ਸਕੂਲ ਕਮੇਟੀ), ਹਰਜੀਤ ਸਿੰਘ ਐਡਵੋਕੇਟ (ਚੇਅਰਮੈਨ ਕੋਰ ਕਮੇਟੀ), ਦਵਿੰਦਰ ਸਿੰਘ ਰਹੇਜਾ ਸੀਨੀਅਰ ਮੀਤ ਪ੍ਰਧਾਨ ਨੇ ਜਥੇਦਾਰ ਸਾਹਿਬ ਨੂੰ ਸਿਰੋਪਾਓ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ ਅਤੇ ਨਾਲ ਉਨ੍ਹਾਂ ਦਾ ਦੀਵਾਨ ਵਿਚ ਸ਼ਮੂਲੀਅਤ ਕਰਨ ਤੇ ਧੰਨਵਾਦ ਕੀਤਾ ¢ ਗੁਰਦੁਆਰੇ ਨੂੰ ਜਾਂਦੇ ਰਸਤਿਆਂ 'ਤੇ ਥਾਂ-ਥਾਂ ਅਨੇਕ ਪ੍ਰਕਾਰ ਦੇ ਲੰਗਰ, ਠੰਡੇ ਮਿੱਠੇ ਜਲ ਦੀਆਂ ਛਬੀਲਾਂ, ਮਿਠਾਈ ਪ੍ਰਸ਼ਾਦ ਅਤੇ ਫਰੂਟ ਅਤੇ ਫਾਸਟ ਫੂਡ ਦੇ ਲੰਗਰ ਲਗਾਏ ਗਏ ¢ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਅਤੇ ਸੇਵਾ ਕਰਕੇ ਆਪਣੀ ਸ਼ਰਧਾ ਪ੍ਰਗਟ ਕੀਤੀ ¢ ਇਸ ਮੌਕੇ ਸੰਗਤਾਂ ਵਿੱਚ ਕੁਲਵੰਤਬੀਰ ਸਿੰਘ ਕਾਲੜਾ, ਅਮਰੀਕ ਸਿੰਘ (ਸੀਨੀਅਰ ਮੀਤ ਪ੍ਰਧਾਨ), ਚਰਨਜੀਤ ਸਿੰਘ ਸਰਾਫ, ਬਲਵਿੰਦਰ ਸਿੰਘ ਸਰਾਫ, ਬਲਵਿੰਦਰ ਸਿੰਘ ਹੇਅਰ ਮੀਤ ਪ੍ਰਧਾਨ, ਗੁਰਮੀਤ ਸਿੰਘ ਜਨਰਲ ਸਕੱਤਰ, ਇੰਦਰਪਾਲ ਸਿੰਘ ਸਕੱਤਰ, ਜਗਜੀਤ ਸਿੰਘ ਖਜ਼ਾਨਚੀ, ਪਰਮਜੀਤ ਸਿੰਘ ਨੈਨਾ (ਪ੍ਰੈਸ ਸਕੱਤਰ), ਚਰਨਜੀਤ ਸਿੰਘ ਲੁਬਾਣਾ, ਇੰਦਰਪਾਲ ਸਿੰਘ ਅਰੋੜਾ, ਮਹਿੰਦਰ ਸਿੰਘ ਲੱਕੀ, ਹਰਬੰਸ ਸਿੰਘ, ਗੁਰਜੀਤ ਸਿੰਘ ਪੋਪਲੀ, ਤਰਲੋਚਨ ਸਿੰਘ ਭਾਟੀਆ (ਦੁਬ?ੀ ਵਾਲੇ), ਅਮਰਜੀਤ ਸਿੰਘ ਭਾਟੀਆ (ਲੋਚਨ ਟੂਲਜ਼), ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਆਰ ਡਿਪਟੀ ਮੇਅਰ, ਪਰਮਜੀਤ ਸਿੰਘ ਹੀਰਾ ਭਾਟੀਆ, ਗੁਰਬਖਸ਼ ਸਿੰਘ ਜੁਨੇਜਾ, ਹਰਵਿੰਦਰ ਸਿਘ ਜੁਨੇਜਾ, ਮਨਦੀਪ ਸਿੰਘ ਜੁਨੇਜਾ, ਮੋਹਿੰਦਰਜੀਤ ਸਿੰਘ, ਡਾਕਟਰ ਸਤਨਾਮ ਸਿੰਘ, ਜਸਬੀਰ ਸਿੰਘ ਸੇਠੀ, ਤਰਲੋਚਨ ਸਿੰਘ ਛਾਬੜਾ ਆਦਿ ਵਿਅਕਤੀ ਹਾਜ਼ਰ ਸਨ ¢ ਸਟੇਜ ਦੀ ਸੇਵਾ ਗੁਰਮੀਤ ਸਿੰਘ ਨੇ ਨਿਭਾਈ |
ਗੁਰਦੁਆਰਾ ਮਾਡਲ ਟਾਊਨ
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਵਿੱਤਰ ਆਗਮਨ ਪੁਰਬ ਦੀ ਖੁਸ਼ੀ ਵਿੱਚ ਵਿਸ਼ੇਸ਼ ਦੀਵਾਨ ਗੁਰਦੁਆਰਾ ਸ੍ਰੀ ਗੁਰੁੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਅਤੇ ਸਮੂਹ ਪ੍ਰਬੰਧਕ ਕਮੇਟੀ ਦੀ ਸੁਚੱਜੀ ਅਤੇ ਸੁਯੋਗ ਨਿਗਰਾਨੀ ਹੇਠ ਗੁਰਦੁਆਰਾ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਸਵੇਰ ਅਤੇ ਸ਼ਾਮ ਨੂੰ ਸਜਾਏ ਗਏ | ਇਸ ਮੌਕੇ ਭਾਈ ਕੁਲਦੀਪ ਸਿੰਘ ਚੌਹਲਾ ਸਾਹਿਬ, ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ, ਅੰਮਿ੍ਤਸਰ ਅਤੇ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਸਾਹਿਬ ਮਾਡਲ ਟਾਊਨ ਜਲੰਧਰ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਗਿਆਨੀ ਅਜੀਤ ਸਿੰਘ ਰਤਨ ਅਤੇ ਬੀਬੀ ਜਸਜੀਤ ਕੌਰ ਜੀ ਨੇ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਂਵਾਂ ਉੱਪਰ ਵਿਸਥਾਰ ਸਹਿਤ ਚਾਨਣਾ ਪਾਇਆ |
ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਸੇਠੀ, ਮਹਿੰਦਰਜੀਤ ਸਿੰਘ, ਕੰਵਲਜੀਤ ਸਿੰਘ ਕੋਛੜ, ਸੁਰਜੀਤ ਸਿੰਘ ਅਰੋੜਾ, ਕੁਲਤਾਰਨ ਸਿੰਘ ਅਨੰਦ, ਐਚ.ਐਸ.ਭਸੀਨ, ਡਾ. ਐਚ. ਐਸ. ਹੁਰੀਆ, ਉਜਾਗਰ ਸਿੰਘ ਕਾਨਪੁਰ, ਤੇਜਦੀਪ ਸਿੰਘ ਸੇਠੀ, ਗਗਨਦੀਪ ਸਿੰਘ ਸੇਠੀ, ਅਤੇ ਸ਼ਹਿਰ ਦੀਆਂ ਪ੍ਰੱਮੁਖ ਹਸਤੀਆਂ ਨੇ ਸੰਗਤਾਂ ਵਿਚ ਹਾਜ਼ਰੀ ਭਰੀ | ਦੀਵਾਨਾਂ ਦੀ ਸੰਪਨਤਾ ਤੇ ਗੁਰੂ ਕੇ ਅਤੁੁੁੁੱਟ ਲੰਗਰ ਵਿੱਚ ਮਿੱਸੇ ਪ੍ਰਸ਼ਾਦੇ, ਦਹੀਂ, ਅਚਾਰ, ਪਿਆਜ ਅਤੇ ਲੱਸੀ ਵਰਤਾਈ ਗਈ |
ਗੁਰਦੁਆਰਾ ਡਿਫੈਂਸ ਕਲੋਨੀ
ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਡਿਫੈਂਸ ਕਲੋਨੀ ਵਿਖੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੂਰਬ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਸਜਾਏ ਗਏ ਦੀਵਾਨਾਂ 'ਚ ਭਾਈ ਸ਼ਮਸ਼ੇਰ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਭਾਈ ਤਜਿੰਦਰਪਾਲ ਸਿੰਘ ਕਥਾ ਕਰਦਿਆਂ ਗੁਰੂ ਸਾਹਿਬ ਦੀ ਜੀਵਨੀ ਬਾਰੇ ਵਿਸਥਾਰ ਪੁਰਵਕ ਜਾਣੂ ਕਰਵਾਇਆ | ਢਾਡੀ ਪ੍ਰਦੀਪ ਸਿੰਘ ਪਾਂਧੀ ਦੇ ਢਾਡੀ ਜਥੇ ਨੇ ਵੀਰ ਰਸੀ ਵਾਰਾਂ ਦੁਆਰਾ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪ੍ਰਮਾਤਮਾ ਸਿੰਘ, ਮੀਤ ਪ੍ਰਧਾਨ ਸੁਖਵਿੰਦਰ ਸਿੰਘ, ਲਖਬੀਰ ਸਿੰਘ ਖਾਲਸਾ, ਨਰਿੰਦਰ ਸਿੰਘ ਕਲਸੀ, ਇੰਦਰਮੋਹਣ ਸਿੰਘ, ਅਜੀਤ ਸਿੰਘ, ਜਸਵੀਰ ਸਿੰਘ ਰੰਧਾਵਾ, ਬਲਰਾਜ ਸਿੰਘ ਗੁਰਾਇਆ, ਬੰਤ ਸਿੰਘ, ਸੁਰਿੰਦਰ ਸਿੰਘ ਸੈਣੀ, ਹਰਪ੍ਰੀਤ ਸਿੰਘ ਮਹੀਪਾਲ, ਪਰਮਿੰਦਰ ਸਿੰਧ ਸਿੰਧ, ਹਰਮਿੰਦਰ ਸਿੰਘ, ਹਰਬਲਬੀਰ ਸਿੰਘ, ਧਿਆਨ ਸਿੰਘ, ਗੁਰਬਚਨ ਸਿੰਘ ਭਾਟੀਆ, ਸੁਰਜੀਤ ਸਿੰਘ ਬੇਦੀ, ਗੁਰਬਚਨ ਸਿੰਘ ਭਾਟੀਆ, ਸੁਰਜੀਤ ਸਿੰਘ, ਭਗਵੰਤ ਸਿੰਘ, ਰਣਜੀਤ ਸਿੰਘ ਗੁਰਾਇਆ, ਬਲਜੀਤ ਸਿੰਘ, ਅਕ੍ਰਿਤ ਸਿੰਘ, ਡਾ.ਤਰਲੋਚਨ ਸਿੰਘ ਰੰਧਾਵਾ, ਡਾ.ਰਜਿੰਦਰ ਸਿੰਘ, ਨਰਿੰਦਰ ਸਿਘ ਪ੍ਰਮਾਰ, ਗਗਨਪਾਲ ਸਿੰਘ, ਦਲਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਇਲਾਕੇ ਦੀਆਂ ਸੰਗਤਾਂ ਨੇ ਹਾਜਰੀ ਭਰੀ |
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ਼-2
ਵਿਖੇ ਵੀ ਅਗਮਨ ਪੁਰਬ ਬੜੀ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਗਿਆ | ਇਸ ਮੌਕੇ ਸਜਾਏ ਗਏ ਦੀਵਾਨਾਂ ਵਿਚ ਭਾਈ ਭੁਪਿੰਦਰ ਸਿੰਘ ਖਾਲਸਾ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ | ਗਿਆਨੀ ਜਸਵੰਤ ਸਿੰਘ ਪਰਵਾਨਾ ਨੇ ਕਥਾ ਵਿਚਾਰਾਂ ਕਰਦਿਆਂ ਗੁਰੂ ਸਾਹਿਬ ਵਲੋਂ ਉਸ ਸਮੇੇ ਸਮਾਜਿਕ, ਰਾਜਨੀਤਕ ਅਤੇ ਆਰਥਿਕ ਦਿਸ਼ਾ ਦੀ ਮਾੜੀ ਹਾਲਤ ਬਾਰੇ ਵਿਸਥਾਰ ਪੁਰਵਕ ਚਾਣਨਾ ਪਾਇਆ | ਇਸ ਮੌਕੇ ਗੁਰਦੁਆਰਾਸ ਕਮੇਟੀ ਦੇ ਪ੍ਰਧਾਨ ਜਸਜੀਤ ਸਿੰਘ ਰਾਏ, ਜਨਰਲ ਸਕੱਤਰ ਹਰਜਿੰਦਰ ਸਿੰਘ ਰੇਧਾਵਾ ਐਡਵੋਕੇਟ, ਕੌਸਲਰ ਬੀਬੀ ਸਰਬਜੀਤ ਕੌਰ, ਲੈਫ. ਕਰਨਲ ਹਰਬੰਸ ਸਿੰਘ ਵਿਰਕ, ਜਸਵੀਰ ਸਿੰਘ ਜੰਡੂ, ਅਮਰਜੀਤ ਸਿੰਘ ਸਚਦੇਵਾ, ਬਲਬੀਰ ਸਿੰਘ ਕਰੀਰੀ, ਮੋਹਨ ਸਿੰਘ ਸੰਘਾ, ਲਖਵਿੰਦਰ ਸਿੰਘ ਕਾਹਲੋਂ, ਬਲਬੀਰ ਸਿੰਘ ਪੇਲੀਆ, ਬਲਵਿੰਦਰ ਸਿੰਘ ਬਾਜਵਾ, ਅਮਰਜੀਤ ਸਿੰਘ ਢਿਲੋਂ, ਹਰਜੀਤ ਸਿੰਘ ਗੁਰਦੇਵ ਸਿੰਘ ਬੈਂਸ, ਪਰਮਜੀਤ ਸਿੰਘ ਛਿਲੋਂ, ਹਰਬੰਸ ਕੌਰ ਦੂਆ, ਤਜਿੰਦਰ ਕੌਰ, ਦਲਜੀਤ ਕੌਰ, ਮਨਜਿੰਦਰ ਕੌਰ, ਕੁਲਵਿੱੰਦਰ ਕੌਰ ਤੋਂ ਇਲਾਵਾ ਇਲਾਕੇ ਦੀਅ ਾਂ ਸੰਗਤਾਂ ਨੇ ਗੁਰੂ ਘਰ ਵਿਖੇ ਹਾਜ਼ਰੀ ਭਰੀ |
ਗੁਰਦੁਆਰਾ ਸ਼ਹੀਦ ਬਾਬੂ ਲਾਭ ਸਿੰਘ ਨਗਰ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਹੀਦ ਬਾਬੂ ਲਾਭ ਸਿੰਘ ਚੌਾਕ ਰੈਣਕ ਬਾਜਾਰ ਵਿਖੇ ਗੁਰੂ ਹਰਗੋਬਿੰਦ ਸਹਿਬ ਜੀ ਦਾ ਅਗਮਨ ਪੁਰਬ ਵੀ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸਜਾਏ ਗਏ ਦੀਵਾਨਾ ਵਿਚ ਬੀਬ ਰਮਨਦੀਪ ਕੌਰ ਤਰਨਤਾਰਨ ਵਾਲਿਆ ਦੇ ਰਾਗੀ ਜਥੇ ਗੁਰਬਾਣੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ | ਬੂੂਟਾ ਸਿੰਘ ਸਚਦੇਵਾ ਨੇ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਗੁਰੂ ਇਤਹਾਸ ਤੋਂ ਜਾਣੂ ਕਰਵਾਇਆ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਤਿੰਦਰਬੀਰ ਸਿੰਘ ਸਚਦੇਵਾ ਨੇ ਆਈਆਂ ਸੰਗਤਾਂ ਨੂੰ ਪ੍ਰਕਾਸ਼ ਪੂਰਬ ਦੀ ਵਧਾਈ ਦਿੰਦਿਆ ਧੰਨਵਾਦ ਕੀਤਾ | ਸਮਾਗਮ ਵਿਚ ਗੁਰਸ਼ਰਨ ਸਿੰਘਸ ਕਾਹਨਪੁਰੀ, ਦਲਜੀਤ ਸਿੰਘ, ਪਰਮਦੀਪ ਸਿੰਘ, ਰਣਜੋਧ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਸ਼ਾਮਿਲ ਹੋਈਆ |
ਅੱਡਾ ਹੁਸ਼ਿਆਰਪੁਰ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅੱਡਾ ਹੁਸ਼ਿਆਰੁਪਰ ਵਿਖੇ ਵੀ ਸ੍ਰੀ ਗੂਰੂੀ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸਜਾਏ ਗਏ ਦੀਵਾਨਾਂ ਵਿਚ ਬੀਬੀ ਜਸਪ੍ਰੀਤ ਕੌਰ ਲਖਨਾਓੂ ਵਾਲੇ, ਭਾਈ ਲਖਵਿੰਦਰ ਸਿੰਘ, ਇਸਤਰੀ ਸਤਿਸੰਗ ਸਭਾ, ਬੀਬੀ ਭਾਨੀ ਜੀ ਸੇਵਕ ਜਥਾ ਅਤੇ ਭਾਈ ਲਵਪ੍ਰੀਤ ਸਿੰਗ ਦੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਹੀਰਾ ਭਾਟੀਆ, ਪ੍ਰਧਾਨ ਅੰਮਿ੍ਤਪਾਲ ਸਿੰਘ, ਜਨਰਲ ਸਕੱਤਰ ਮੱਖਣ ਸਿੰਘ, ਜਥੇਦਾਰ ਸਰਦਾਰਾ ਸਿੰਘ ਮੱਕੜ, ਬਾਬਾ ਸਤਬੀਰ ਸਿੰਘ, ਬੂਟਾ ਸਿੰਘ ਭਾਟੀਆ, ਦੀਦਾਰ ਸਿੰਘ ਅਤੇ ਮਨਮਿੰਹਦਰ ਸਿੰਘ, ਬੀਬ ਸੁਰਿੰਦਰ ਕੌਰ ਪ੍ਰਧਾਨ, ਹਰਜਿੰਦਰ ਸਿੰਘ, ਸੁਰਿੰਦਰ ਕੌਰ ਮੱਕੜ, ਅਮਰਜੀਤ ਕੌਰ, ਮਨਜੀਤ ਕੌਰ ਆਦਿ ਨੇ ਗੁਰੂ ਘਰ ਵਿਖੇ ਹਾਜਰੀ ਭਰੀ |

ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਦਵਾਈਆਂ ਦੀਆਂ ਦੁਕਾਨਾਂ 'ਤੇ ਛਾਪੇ

ਜਲੰਧਰ, 18 ਜੂਨ (ਐੱਮ.ਐੱਸ. ਲੋਹੀਆ)- ਜ਼ਿਲ੍ਹੇ 'ਚ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਵੇਚਣ ਵਾਲੇ ਕੈਮਿਸਟਾਂ ਿਖ਼ਲਾਫ਼ ਕਾਰਵਾਈ ਕਰਦੇ ਹੋਏ ਪੁਲਿਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਸਾਂਝੇ ਤੌਰ 'ਤੇ ਕਾਰਵਾਈ ਕਰਦੇ ਹੋਏ ਵੱਡੀ ਗਿਣਤੀ 'ਚ ਬਿਨਾ ਦਸਤਾਵੇਜ਼ ...

ਪੂਰੀ ਖ਼ਬਰ »

ਡੀ.ਸੀ. ਦਫ਼ਤਰ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਕੰਮਕਾਜ ਰੱਖਿਆ ਠੱਪ

ਜਲੰਧਰ, 18 ਜੂਨ (ਚੰਦੀਪ ਭੱਲਾ)-ਸੁਪਰਡੈਂਟਾਂ ਦੀਆਂ ਤਰੱਕੀਆਂ ਕਰਨ, ਤਰੱਕੀ ਕੋਟਾ ਵਧਾਉਣ, ਪੁਰਾਣੀ ਪੈਨਸ਼ਨ ਦੀ ਬਹਾਲੀ, ਡੀ.ਏ, ਤਨਖਾਹ ਕਮਿਸ਼ਨ ਨੂੰ ਲਾਗੂ ਕਰਨਾ ਅਤੇ ਮੁਲਾਜ਼ਮਾਂ ਸਬੰਧੀ ਹੋਰ ਮਾਰੂ ਫੈਸਲੇ ਵਾਪਸ ਲੈਣਾ ਆਦਿ ਮੰਗਾਂ ਨੂੰ ਲੈ ਕੇ ਪੰਜਾਬ ਰਾਜ ਜ਼ਿਲ੍ਹਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਔਰਤ ਦੀ ਮੌਤ, ਪਤੀ ਗੰਭੀਰ ਜ਼ਖ਼ਮੀ

ਜਲੰਧਰ, 18 ਜੂਨ (ਐੱਮ.ਐੱਸ. ਲੋਹੀਆ)- ਐਕਟਿਵਾ 'ਤੇ ਆਪਣੇ ਪਤੀ ਦੇ ਨਾਲ ਸਵੇਰ ਦੀ ਸੈਰ ਕਰਨ ਨਿਕਲੀ ਇਕ ਔਰਤ ਦੀ ਪਟੇਲ ਚੌਕ ਨੇੜੇ ਹੋਏ ਹਾਦਸੇ ਦੌਰਾਨ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪਿੱਛੇ ਬੈਠੇ ਉਸ ਦੇ ਪਤੀ ਨੂੰ ਗੰਭੀਰ ਸੱਟਾਂ ਲਗਈਆਂ ਹਨ | ਮਾਮਲੇ ਦੀ ਜਾਂਚ ਕਰ ਰਹੇ ਥਾਣਾ ...

ਪੂਰੀ ਖ਼ਬਰ »

ਲੁੱਟੇ ਹੋਏ ਮੋਬਾਈਲਾਂ ਸਮੇਤ ਤਿੰਨ ਕਾਬੂ

ਮਕਸੂਦਾਂ,18 ਜੂਨ (ਲਖਵਿੰਦਰ ਪਾਠਕ)-ਮਕਸੂਦਾਂ ਪੁਲਿਸ ਵੱਲੋਂ ਤਿੰਨ ਲੁਟੇਰਿਆਂ ਨੂੰ ਲੁੱਟ ਕੀਤੇ ਦੋ ਮੋਬਾਈਲ ਫ਼ੋਨ ਤੇ ਇਕ ਬਿਨਾਂ ਨੰਬਰੀ ਮੋਟਰ ਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ | ਕਾਬੂ ਕੀਤੇ ਦੋਸ਼ੀਆਂ ਦੀ ਪਛਾਣ ਰਿੱਕੀ ਗਿੱਲ ਪੁੱਤਰ ਸੋਹਣ ਲਾਲ ਵਾਸੀ ਪੀਰਦਾਦ, ...

ਪੂਰੀ ਖ਼ਬਰ »

ਪਤੀ ਦੀ ਮੌਤ ਤੋਂ ਬਾਅਦ ਭਾਈਵਾਲ ਜੇਠ ਨੇ ਕੀਤਾ ਕਾਰੋਬਾਰ 'ਤੇ ਕਬਜ਼ਾ

ਜਲੰਧਰ, 18 ਜੂਨ (ਐੱਮ. ਐੱਸ. ਲੋਹੀਆ)- ਹਰਦਿਆਲ ਰੋਡ ਕੈਂਟ ਦੀ ਰਹਿਣ ਵਾਲੀ ਰਵਿੰਦਰ ਕੌਰ ਨੇ ਜਾਣਕਾਰੀ ਦਿੱਤੀ ਕਿ ਉਸ ਦੇ ਸਵਰਗਵਾਸੀ ਪਤੀ ਕੁਲਜੀਤ ਸਿੰਘ ਦਾ ਆਪਣੇ ਵੱਡੇ ਭਰਾ ਅਵਨੀਤ ਸਿੰਘ ਦੇ ਨਾਲ ਸਾਂਝਾ ਕਾਰੋਬਾਰ ਸੀ, ਪਤੀ ਦੀ ਮੌਤ ਤੋਂ ਬਾਅਦ ਜੇਠ ਨੇ ਹੌਲੀ-ਹੌਲੀ ਸਾਰੇ ...

ਪੂਰੀ ਖ਼ਬਰ »

ਕੇ. ਐਮ. ਵੀ. ਵਿਖੇ ਕਰਵਾਏ ਸਾਹਿਤਕ ਮੁਕਾਬਲੇ

ਜਲੰਧਰ, 18 ਜੂਨ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ ਕਾਲਜ ਜਲੰਧਰ ਦੇ ਸੰਸਕ੍ਰਿਤ ਵਿਭਾਗ ਵੱਲੋਂ ਸੰਸਕ੍ਰਿਤ ਸੁਲੇਖ ਪ੍ਰਤੀਯੋਗਤਾ, ਸੰਸਕ੍ਰਿਤ ਪੱਤਰ-ਵਾਚਨ ਪ੍ਰਤੀਯੋਗਤਾ ਅਤੇ ਸੰਸਕ੍ਰਿਤ ਸ਼ਲੋਕ-ਉਚਾਰਨ ...

ਪੂਰੀ ਖ਼ਬਰ »

ਫੂਡ ਸਕਿਊਰਿਟੀ ਗਰੁੱਪ ਨੇ ਕੀਤੀ ਪਹਿਲੀ ਮੀਟਿੰਗ

ਚੰਡੀਗੜ੍ਹ, 18 ਜੂਨ (ਅ.ਬ.)-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਆਈ. ਏ. ਐੱਸ. (ਸੇਵਾ-ਮੁਕਤ) ਵਲੋਂ ਅੱਜ ਇੱਥੇ ਪੰਜਾਬ ਭਵਨ ਵਿਖੇ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਪੈਂਡਿੰਗ ਮਾਮਲਿਆਂ ਦਾ ਰੀਵਿਊ ਕਰਨ ਲਈ ਮੀਟਿੰਗ ਕੀਤੀ ਗਈ | ...

ਪੂਰੀ ਖ਼ਬਰ »

ਪਿੰਡ ਚਿੱਟੀ 'ਚ ਮੱਝਾਂ ਚੋਰੀ

ਲਾਂਬੜਾ, 18 ਜੂਨ (ਕੁਲਜੀਤ ਸਿੰਘ ਸੰਧੂ)-ਇੱਥੋਂ ਦੇ ਨਜ਼ਦੀਕੀ ਪਿੰਡ ਚਿੱਟੀ 'ਚ ਇਕ ਡੇਅਰੀ ਤੋਂ ਬੀਤੀ ਰਾਤ ਕੀਮਤੀ ਮੱਝਾਂ ਚੋਰੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਡੇਅਰੀ ਮਾਲਕ ਜਸਵਿੰਦਰ ਕੁਮਾਰ ਪੁੱਤਰ ਭਗਤ ਰਾਮ ਨੇ ਦੱਸਿਆ ਕਿ ਬੀਤੀ ਰਾਤ ਉਹ ਕਰੀਬ 9 ਵਜੇ ਡੇਅਰੀ ...

ਪੂਰੀ ਖ਼ਬਰ »

ਨਿਗਮ ਦੀ ਪੁਲਿਸ ਕੋਲੋਂ ਨਹੀਂ ਡਰਦੇ ਲੋਕ, ਮੰਗੇ ਹਥਿਆਰ

-ਸ਼ਿਵ ਸ਼ਰਮਾ ਜਲੰਧਰ, 18 ਜੂਨ- ਨਗਰ ਨਿਗਮ ਦੇ ਪੁਲਿਸ ਮੁਲਾਜਮਾਂ ਤੋਂ ਇਸ ਵੇਲੇ ਲੋਕ ਨਹੀਂ ਡਰ ਰਹੇ ਹਨ ਜਿਸ ਕਰਕੇ ਨਿਗਮ ਨੂੰ ਹੁਣ ਸਰਕਾਰ ਤੋਂ ਉਨ੍ਹਾਂ ਲਈ ਹਥਿਆਰ ਮੰਗਣੇ ਪੈ ਰਹੇ ਹਨ | ਨਿਗਮ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਿਗਮ ਦੀ ਪੁਲਿਸ ਕੋਲ ਤਾਂ ਡੰਡੇ ਤੱਕ ਨਹੀਂ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਪਿੰਡ ਲਾਂਬੜੀ ਦੇ ਕਿਸਾਨ ਦੀ ਮੌਤ

ਲਾਂਬੜਾ, 18 ਜੂਨ (ਕੁਲਜੀਤ ਸਿੰਘ ਸੰਧੂ)-ਇਥੋਂ ਦੇ ਨਜ਼ਦੀਕੀ ਪਿੰਡ ਲਾਂਬੜੀ 'ਚ ਬੀਤੀ ਰਾਤ ਝੋਨੇ ਦੀ ਬਿਜਾਈ ਲਈ ਖੇਤ ਤਿਆਰ ਕਰ ਰਹੇ ਇਕ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲਾਂਬੜੀ ਦਾ ਕਿਸਾਨ ਸਰਬਜੀਤ ...

ਪੂਰੀ ਖ਼ਬਰ »

ਲਾਂਬੜਾ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਸਮੇਤ ਦੋ ਕਾਬੂ

ਲਾਂਬੜਾ, 18 ਜੂਨ (ਕੁਲਜੀਤ ਸਿੰਘ ਸੰਧੂ)-ਲਾਂਬੜਾ ਪੁਲਿਸ ਵਲੋਂ ਅੱਜ ਨਾਜਾਇਜ਼ ਸ਼ਰਾਬ ਸਮੇਤ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ, ਜਦਕਿ ਉਨ੍ਹਾਂ ਦਾ ਇਕ ਸਾਥੀ ਫਰਾਰ ਹੋ ਗਿਆ | ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਲਾਂਬੜਾ ਪੁਲਿਸ ਨੂੰ ...

ਪੂਰੀ ਖ਼ਬਰ »

ਖੇਤੀ ਵਿਭਾਗ ਵਲੋਂ ਝੋਨੇ ਦੀ ਲਵਾਈ ਮਸ਼ੀਨ ਨਾਲ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ 14 ਮਸ਼ੀਨਾਂ ਵੰਡੀਆਂ

ਜਲੰਧਰ, 18 ਜੂਨ (ਮੇਜਰ ਸਿੰਘ)-ਝੋਨੇ ਦੀ ਲਵਾਈ ਵਾਸਤੇ ਲੇਬਰ ਦੀ ਸਮੱਸਿਆ ਨਾਲ ਨਜਿੱਠਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਮਸ਼ੀਨੀਕਰਨ ਦੇ ਉਪਰਾਲੇ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ | ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਮਸ਼ੀਨ ਨਾਲ ਝੋਨੇ ...

ਪੂਰੀ ਖ਼ਬਰ »

ਐਚ.ਐਮ.ਵੀ. ਵਿਖੇ ਯੂ. ਜੀ. ਸੀ. ਨੇ ਬੀ.ਕਾਮ ਫਾਈਨੈਂਸ਼ੀਅਲ ਸਰਵਿਸਿਜ਼ ਕੀਤੀ ਸ਼ੁਰੂ

ਜਲੰਧਰ, 18 ਜੂਨ (ਰਣਜੀਤ ਸਿੰਘ ਸੋਢੀ)-ਹੰਸ ਰਾਜ ਮਹਿਲਾ ਮਹਾਂਵਿਦਿਆਲਾ ਦੇ ਪੀ. ਜੀ. ਵਿਭਾਗ ਕਾਮਰਸ ਅਤੇ ਮੈਨੇਜਮੈਂਟ ਵਲੋਂ ਸੈਸ਼ਨ 2019-20 ਤੋਂ ਬੀ.ਕਾਮ ਫਾਈਨੈਂਸ਼ੀਅਲ ਸਰਵਿਸਿਜ਼ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਪਿ੍ੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸੀ. ਟੀ. ਗਰੁੱਪ ਵਿਖੇ 17ਵਾਂ ਲੋਕ-ਨਾਚ ਸਿਖਲਾਈ ਕੈਂਪ ਹੋਇਆ ਸਮਾਪਤ

ਜਲੰਧਰ, 18 ਜੂਨ (ਰਣਜੀਤ ਸਿੰਘ ਸੋਢੀ)-ਸੁਰਤਾਲ ਸਭਿਆਚਾਰ ਸੱਥ ਜਲੰਧਰ ਵਲੋਂ ਕਰਵਾਏ ਗਏ 17 ਵੇਂ ਲੋਕ-ਨਾਚ ਸਿਖਲਾਈ ਕੈਂਪ ਦਾ ਸਮਾਪਤੀ ਸਮਾਰੋਹ ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਸਰਦਾਰਨੀ ਮਨਜੀਤ ਕੌਰ ਆਡੀਟੋਰੀਅਮ ਵਿਖੇ ਕਰਵਾਇਆ ਗਿਆ | ਇਹ ਕੈਂਪ ਗੁਰੂ ਨਾਨਕ ਦੇਵ ...

ਪੂਰੀ ਖ਼ਬਰ »

ਐਲ. ਪੀ. ਯੂ. ਵਿਖੇ ਸੂਚਨਾ ਤੇ ਪ੍ਰਸਾਰਨ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ ਪ੍ਰੀ-ਯੋਗ ਸੈਸ਼ਨ

ਜਲੰਧਰ, 18 ਜੂਨ (ਰਣਜੀਤ ਸਿੰਘ ਸੋਢੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਤੇ ਯੋਗ ਦੇ ਮਹੱਤਵ ਨੂੰ ਦੁਨੀਆਂ ਭਰ 'ਚ ਫੈਲਾਉਣ ਲਈ ਐਲ. ਪੀ. ਯੂ. ਦੇ ਸਕੂਲ ਆਫ਼ ਫਿਜ਼ੀਕਲ ਐਜੂਕੇਸ਼ਨ ਨੇ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਦੇ ਸਹਿਯੋਗ ਨਾਲ ਆਪਣੇ ਕੈਂਪਸ 'ਚ ...

ਪੂਰੀ ਖ਼ਬਰ »

ਡੀ.ਸੀ ਵਰਿੰਦਰ ਕੁਮਾਰ ਸ਼ਰਮਾ ਛੁੱਟੀ ਤੋਂ ਬਾਅਦ ਵਾਪਸ ਪਰਤੇ, ਕੰਮਕਾਜ ਸੰਭਾਲਿਆ

ਜਲੰਧਰ, 18 ਜੂਨ (ਚੰਦੀਪ ਭੱਲਾ)-ਲੋਕ ਸਭਾ ਚੋਣਾਂ ਤੋਂ ਬਾਅਦ ਛੁੱਟੀ 'ਤੇ ਗਏ ਡੀ.ਸੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਆਪਣੇ ਅਹੁਦੇ ਦਾ ਕੰਮਕਾਜ਼ ਦੋਬਾਰਾ ਸੰਭਾਲ ਲਿਆ ਤੇ ਅੱਜ ਦਿਨ ਭਰ ਉਹ ਕੰਮਕਾਜ਼ ਦੇ ਰੁਝੇਵਿਆਂ 'ਚ ਰਹੇ | ਜਿਕਰਯੋਗ ਹੈ ਕਿ ਚੋਣਾਂ ਤੋਂ ਬਾਅਦ ਡੀ.ਸੀ ...

ਪੂਰੀ ਖ਼ਬਰ »

ਖਪਤਕਾਰ ਅਦਾਲਤ ਦਾ ਬੈਂਕ ਦੀ ਮਹਿਲਾ ਅਧਿਕਾਰੀ ਦੇ ਖਿਲਾਫ ਅਹਿਮ ਫੈਸਲਾ

ਜਲੰਧਰ, 18 ਜੂਨ (ਚੰਦੀਪ ਭੱਲਾ)-ਜਲੰਧਰ ਦੀ ਖਪਤਕਾਰ ਅਦਾਲਤ ਨੇ ਇਕ ਅਹਿਮ ਫੈਸਲਾ ਦਿੰਦੇ ਹੋਏ ਐਸ.ਬੀ.ਆਈ ਦੀ ਅਧਿਕਾਰੀ ਯਸ਼ ਬਾਲਾ ਜੋ ਕਿ ਉਸ ਵੇਲੇ ਸਬਜ਼ੀ ਮੰਡੀ ਸਥਿਤ ਬੈਂਕ ਦੀ ਸ਼ਾਖਾ ਵਿਖੇ ਬਤੌਰ ਆਪ੍ਰੇਸ਼ਨਲ ਮੈਨੇਜਰ ਤਾਇਨਾਤ ਸੀ, ਨੂੰ ਆਪਣੀ ਡਿਊਟੀ 'ਚ ਕੋਤਾਹੀ ...

ਪੂਰੀ ਖ਼ਬਰ »

ਗੋਡਿਆਂ ਦਾ ਇਲਾਜ ਬਿਨਾਂ ਚੀਰ-ਫਾੜ ਆਯੁਰਵੈਦਿਕ ਦਵਾਈ ਨਾਲ-ਸਿੱਧੂ

ਜਲੰਧਰ, 18 ਜੂਨ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...

ਪੂਰੀ ਖ਼ਬਰ »

ਮੋਦੀ ਸਰਕਾਰ ਵਾਲੀ ਦਿੱਲੀ ਪੁਲਸ ਿਖ਼ਲਾਫ਼ ਕਿਉਂ ਨਹੀਂ ਬੋਲੀ ਹਰਸਿਮਰਤ : ਨਿਮਿਸ਼ਾ

ਜਲੰਧਰ, 18 ਜੂਨ (ਅ.ਬ)-ਦਿੱਲੀ 'ਚ ਸ਼ਰੇਆਮ ਸਿੱਖ ਪਿਓ-ਪੁੱਤ ਨਾਲ ਪੁਲਿਸ ਵਲੋਂ ਕੀਤੀ ਗਈ ਦਰਿੰਦਗੀ ਦੀ ਘਟਨਾ ਦੀ ਸਖ਼ਤ ਸ਼ਬਦਾਾ ਵਿਚ ਨਿੰਦਾ ਕਰਦਿਆਾ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਕੇਂਦਰੀ ਮੰਤਰੀ ਅਤੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਤਿੱਖੇ ...

ਪੂਰੀ ਖ਼ਬਰ »

ਜਿਮਖਾਨਾ ਕਲੱਬ ਚੋਣਾਂ ਕੋਈ ਵੀ ਗਰੁੱਪ ਆਪਣੇ ਪੱਤੇ ਖੋਲ੍ਹਣ ਨੂੰ ਤਿਆਰ ਨਹੀਂ

ਜਲੰਧਰ, 18 ਜੂਨ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਬੇਸ਼ੱਕ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ ਤੇ ਉਮੀਦਵਾਰਾਂ ਵਲੋਂ ਆਪੋ-ਆਪਣੇ ਪੱਧਰ 'ਤੇ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਅਜੇ ਉਮੀਦਵਾਰਾਂ ਨੂੰ ਲੈ ਕੇ ਦੋਵੇਂ ਗਰੁੱਪ ...

ਪੂਰੀ ਖ਼ਬਰ »

ਸ਼ਹਿਰ ਨੂੰ ਕੂੜਾ ਮੁਕਤ ਬਣਾਇਆ ਜਾਵੇਗਾ-ਲਾਕੜਾ

ਜਲੰਧਰ, 18 ਜੂਨ (ਸ਼ਿਵ)-ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਨੇ ਜਗਦੀਸ਼ ਸਮਰਾਏ ਦੇ ਵਾਰਡ ਵਿਚ ਲੋਕਾਂ ਨੂੰ ਸੁੱਕੇ ਗਿੱਲੇ ਕੂੜੇ ਨੂੰ ਅਲੱਗ-ਅਲੱਗ ਕਰਨ ਬਾਰੇ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਹੈ ਕਿ ਸਾਰਿਆਂ ਨੂੰ ਮਿਲ ਕੇ ਸ਼ਹਿਰ ਨੂੰ ਕੂੜਾ ਮੁਕਤ ...

ਪੂਰੀ ਖ਼ਬਰ »

ਚੌਕਾਂ 'ਤੇ 22 ਕਰੋੜ ਖਰਚਣ ਦੀ ਕੇਂਦਰ ਅਤੇ ਮੁੱਖ ਮੰਤਰੀ ਨੂੰ ਸ਼ਿਕਾਇਤ

ਜਲੰਧਰ, 18 ਜੂਨ (ਸ਼ਿਵ)-ਜਲੰਧਰ ਵਿਕਾਸ ਮੰਚ ਨੇ ਸਮਾਰਟ ਸਿਟੀ ਵਿਚ 22 ਕਰੋੜਾਂ ਦੀ ਲਾਗਤ ਨਾਲ 11 ਚੌਕਾਂ ਦੇ ਸੁੰਦਰੀਕਰਨ ਦੇ ਕੰਮ ਨੂੰ ਫ਼ਜ਼ੂਲ ਦੱਸਦੇ ਹੋਏ ਕੇਂਦਰ ਸਰਕਾਰ, ਮੁੱਖ ਮੰਤਰੀ ਤੋਂ ਇਲਾਵਾ ਹੋਰ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਕਰਦੇ ਹੋਏ ਕਿਹਾ ਹੈ ਕਿ ਨਿਗਮ ...

ਪੂਰੀ ਖ਼ਬਰ »

ਗ਼ੈਰ ਕਾਨੂੰਨੀ ਆਟੋ ਰਿਕਸ਼ਿਆਂ 'ਤੇ ਪ੍ਰਸ਼ਾਸਨ ਦੀ ਕਾਰਵਾਈ

ਜਲੰਧਰ, 18 ਜੂਨ (ਐੱਮ. ਐੱਸ. ਲੋਹੀਆ)- ਸ਼ਹਿਰ 'ਚ ਚੱਲਦੇ ਗ਼ੈਰ ਕਾਨੂੰਨੀ ਆਟੋ ਰਿਕਸ਼ਿਆਂ 'ਤੇ ਕਾਰਵਾਈ ਕਰਦਿਆਂ ਟਰਾਂਸਪੋਰਟ ਤੇ ਪੁਲਿਸ ਵਿਭਾਗ ਅਤੇ ਨਗਰ ਨਿਗਮ ਜਲੰਧਰ ਵਲੋਂ 7 ਆਟੋ ਰਿਕਸ਼ਿਆਂ ਦੇ ਚਲਾਨ ਕਰਦਿਆਂ 5 ਆਟੋ ਰਿਕਸ਼ੇ ਜ਼ਬਤ ਕੀਤੇ ਹਨ | ਸਕੱਤਰ ਰਿਜਨਲ ...

ਪੂਰੀ ਖ਼ਬਰ »

ਚੋਰੀ ਦੇ 3 ਮੋਟਰਸਾਈਕਲ ਬਰਾਮਦ, ਇਕ ਨਾਬਾਲਗ ਸਮੇਤ 2 ਗਿ੍ਫ਼ਤਾਰ

ਜਲੰਧਰ, 18 ਜੂਨ (ਐੱਮ. ਐੱਸ. ਲੋਹੀਆ)- ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਚੋਰੀਸ਼ੁਦਾ 3 ਮੋਟਰਸਾਈਕਲ ਬਰਾਮਦ ਕਰਕੇ ਇਕ ਨੌਜਵਾਨ ਅਤੇ ਉਸਦੇ ਨਾਬਾਲਗ ਸਾਥੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਨੌਜਵਾਨ ਦੀ ਪਹਿਚਾਣ ਸੌਰਵ ਪੁੱਤਰ ਰਾਜੇਸ਼ ਕੁਮਾਰ ਵਾਸੀ ਤਿਲਕ ਨਗਰ, ਜਲੰਧਰ ...

ਪੂਰੀ ਖ਼ਬਰ »

ਇਕੋ ਮਕਾਨ 'ਚ ਰਹਿੰਦੇ 4 ਪਰਵਾਸੀਆਂ ਦੀ ਨਗਦੀ ਅਤੇ ਮੋਬਾਈਲ ਚੋਰੀ

ਜਲੰਧਰ, 18 ਜੂਨ (ਐੱਮ. ਐੱਸ. ਲੋਹੀਆ)- ਭਾਰਗੋ ਕੈਂਪ ਦੇ ਇਕ ਮਕਾਨ 'ਚ ਰਹਿੰਦੇ 4 ਪ੍ਰਵਾਸੀਆਂ ਦੇ ਬੀਤੀ ਰਾਤ ਕਿਸੇ ਨੇ ਨਗਦੀ ਅਤੇ ਮੋਬਾਈਲ ਫੋਨ ਚੋਰੀ ਕਰ ਲਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂ.ਪੀ. ਦੇ ਰਹਿਣ ਵਾਲੇ ਮਨੋਜ ਪੁੱਤਰ ਹੁਕਮ ਚੰਦ, ਮਨੋਜ ਪੁੱਤਰ ਅਜਮੇਰ ਸਿੰਘ, ...

ਪੂਰੀ ਖ਼ਬਰ »

ਬਾਂਸਾਂਵਾਲੇ ਬਾਜ਼ਾਰ 'ਚ ਨਿਗਮ ਦਾ ਛਾਪਾ, 10 ਕੁਇੰਟਲ ਲਿਫ਼ਾਫ਼ੇ ਬਰਾਮਦ

ਜਲੰਧਰ, 18 ਜੂਨ (ਸ਼ਿਵ)- ਨਿਗਮ ਦੀ ਤਹਿਬਾਜ਼ਾਰੀ ਵਿਭਾਗ ਦੀ ਟੀਮ ਵੱਲੋਂ ਲੰਬੇ ਸਮੇਂ ਬਾਅਦ ਕਾਰਵਾਈ ਕਰਦੇ ਹੋਏ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਿੱਕਰੀ ਦੇ ਥੋਕ ਬਾਂਸਾਂਵਾਲੇ ਬਾਜ਼ਾਰ ਵਿਚੋਂ ਇਕ ਗੁਦਾਮ 'ਚੋਂ 10 ਕੁਇੰਟਲ ਪਲਾਸਟਿਕ ਦੇ ਲਿਫ਼ਾਫ਼ੇ ਕਬਜ਼ੇ ਵਿਚ ਲਏ ਹਨ | ...

ਪੂਰੀ ਖ਼ਬਰ »

ਨਿਗਮ ਵਰਕਸ਼ਾਪ ਦੇ ਆਪਣੇ ਮੁਲਾਜ਼ਮ ਪਾਣੀ ਨੂੰ ਤਰਸੇ

ਜਲੰਧਰ, 18ਜੂਨ (ਸ਼ਿਵ)- ਸ਼ਹਿਰ ਵਿਚ ਕਈ ਜਗਾ ਪਾਣੀ ਦੀ ਸਮੱਸਿਆ ਤੋਂ ਲੋਕ ਪ੍ਰੇਸ਼ਾਨ ਹੋ ਰਹੇ ਹਨ ਜਦਕਿ ਦੂਜੇ ਪਾਸੇ ਨਿਗਮ ਦੀ ਆਪਣੀ ਲੰਬਾ ਪਿੰਡ ਚੌਕ ਵਿਚ ਵਰਕਸ਼ਾਪ ਦੇ ਮੁਲਾਜ਼ਮ ਪਾਣੀ ਨੂੰ ਤਰਸ ਗਏ ਹਨ | ਦੋ ਹਫ਼ਤੇ ਪਹਿਲਾਂ ਹੀ ਪਾਣੀ ਵਾਲੀ ਮੋਟਰ ਗੱਡੀਆਂ ਧੋਣ ਅਤੇ ...

ਪੂਰੀ ਖ਼ਬਰ »

ਸ਼ਾਸਤਰੀ ਮਾਰਕੀਟ 'ਚ ਸਾਮਾਨ ਪਿੱਛੇ ਕਰਵਾਇਆ

ਜਲੰਧਰ, 18 ਜੂਨ (ਸ਼ਿਵ)-ਸ਼ਾਸਤਰੀ ਮਾਰਕੀਟ ਚੌਕ ਅਤੇ ਆਸਪਾਸ ਦੁਕਾਨਾਂ 'ਤੇ ਬਾਹਰ ਪਏ ਸਮਾਨ ਨੂੰ ਲੈ ਕੇ ਨਿਗਮ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ | ਚਾਹੇ ਅੱਜ ਸਮਾਨ ਪਿੱਛੇ ਕਰਵਾ ਦਿੱਤਾ ਗਿਆ ਪਰ ਨਿਗਮ ਦੀ ਤਹਿਬਾਜ਼ਾਰੀ ਵਿਭਾਗ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਨੇ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਨੇ ਜਲੰਧਰ ਦੇ ਨਾਲ ਲੱਗਦੇ ਪਿੰਡਾਂ 'ਚ ਪੱਟੀਆਂ ਧੂੜਾਂ

ਜਲੰਧਰ, 18 ਜੂਨ (ਜਸਪਾਲ ਸਿੰਘ)-ਜਲੰਧਰ ਦੇ ਨਾਲ ਲੱਗਦੇ ਪਿੰਡਾਂ 'ਚ ਨਾਜਾਇਜ਼ ਮਾਈਨਿੰਗ ਦਾ ਕੰਮ ਪਿਛਲੇ ਕਾਫੀ ਸਮੇਂ ਤੋਂ ਧੜੱਲੇ ਨਾਲ ਚੱਲ ਰਿਹਾ ਹੈ ਤੇ ਸਾਰ-ਸਾਰ ਦਿਨ ਚੱਲਦੇ ਟਿੱਪਰਾਂ ਤੇ ਟਰਾਲੀਆਂ ਤੋਂ ਉੱਡਦੀ ਧੂੜ ਨੇ ਲੋਕਾਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ | ਓਵਰਲੋਡ ...

ਪੂਰੀ ਖ਼ਬਰ »

ਸਕੂਟਰ ਅਤੇ ਕਾਰ ਡੀਲਰ ਮਾਰਕੀਟ ਰਹੇਗੀ ਬੰਦ

ਜਲੰਧਰ, 18 ਜੂਨ (ਜਸਪਾਲ ਸਿੰਘ)-ਗਰਮੀਆਂ ਦੀਆਂ ਛੁੱਟੀਆਂ ਕਾਰਨ ਸਕੂਟਰ ਅਤੇ ਕਾਰ ਡੀਲਰ ਮਾਰਕੀਟ ਜੂਨ ਦੇ ਆਖਰੀ ਹਫਤੇ ਕੁੱਝ ਦਿਨਾਂ ਲਈ ਬੰਦ ਰਹੇਗੀ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਟੋ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਮੋਹਨ ਚੌਹਾਨ ਅਤੇ ਤੇਜਿੰਦਰ ਸਿੰਘ ਪ੍ਰਦੇਸੀ ...

ਪੂਰੀ ਖ਼ਬਰ »

ਬੌਲੋਰ ਵਿਚ ਨਾ ਮੇਅਰ ਤੇ ਨਾ ਹੀ ਯੂਨੀਅਨ

ਜਲੰਧਰ, 18 ਜੂਨ (ਸ਼ਿਵ)- ਬੀਤੇ ਦਿਨੀਂ ਕਮਿਸ਼ਨਰ ਦੀਪਰਵਾ ਲਾਕੜਾ ਅਤੇ ਹੋਰ ਅਫ਼ਸਰਾਂ ਦੇ ਨਾਲ ਤਾਮਿਲਨਾਡੂ ਦੇ ਸ਼ਹਿਰ ਬੈਲੋਰ ਵਿਚ ਕੂੜਾ ਪ੍ਰਬੰਧਨ ਦਾ ਕੰਮ ਦੇਖਣ ਗਏ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਦਾ ਕਹਿਣਾ ਸੀ ਕਿ ਬੈਲੋਰ ਸ਼ਹਿਰ ਵਿਚ ਪਿਛਲੇ ਸਾਲਾਂ ਤੋਂ ...

ਪੂਰੀ ਖ਼ਬਰ »

ਵੱਧ ਬਿਜਲੀ ਆਉਣ ਕਾਰਨ ਕੋਟ ਰਾਮਦਾਸ ਵਿਖੇ ਸੈਂਕੜੇ ਘਰਾਂ 'ਚ ਬਿਜਲੀ ਉਪਕਰਨ ਸੜੇ

ਚੁਗਿੱਟੀ/ਜੰਡੂਸਿੰਘਾ, 18 ਜੂਨ (ਨਰਿੰਦਰ ਲਾਗੂ)-ਵਾਰਡ ਨੰ: 7 ਅਧੀਨ ਆਉਂਦੇ ਮੁਹੱਲਾ ਕੋਟ ਰਾਮਦਾਸ ਵਿਖੇ ਬੀਤੀ ਰਾਤ ਲੋਕਾਂ ਦਾ ਉਸ ਵੇਲੇ ਵੱਡਾ ਨੁਕਸਾਨ ਹੋ ਗਿਆ, ਜਦੋਂ ਵਗ ਰਹੀ ਹਨੇਰੀ ਕਾਰਨ ਇਕਦਮ ਤੇਜ਼ ਬਿਜਲੀ ਆ ਗਈ ਤੇ ਉਸ ਨਾਲ ਲੱਖਾਂ ਰੁਪਏ ਦੀਆਂ ਬਿਜਲਈ ਵਸਤਾਂ ਸੜ ...

ਪੂਰੀ ਖ਼ਬਰ »

ਗਾਰਡਨ ਕਾਲੋਨੀ 'ਚ ਕਵਾਟਰ ਤੋੜੇ

ਜਲੰਧਰ, 18 ਜੂਨ (ਸ਼ਿਵ)- ਨਿਗਮ ਦਾ ਬਿਲਡਿੰਗ ਵਿਭਾਗ ਸ਼ਹਿਰ ਵਿਚ ਨਾਜਾਇਜ਼ ਉਸਾਰੀਆਂ ਤੋੜਨ ਦੇ ਮਾਮਲੇ ਵਿਚ ਭੇਦਭਾਵ ਕਰਦਾ ਨਜ਼ਰ ਆ ਰਿਹਾ ਹੈ | ਅੱਜ ਗਾਰਡਨ ਕਾਲੋਨੀ ਵਿਚ ਨਾਜਾਇਜ਼ ਬਣਦੇ ਕਵਾਟਰਾਂ ਨੂੰ ਨਿਗਮ ਦੀ ਡਿੱਚ ਨੇ ਤੋੜ ਦਿੱਤਾ | ਨਿਗਮ ਪ੍ਰਸ਼ਾਸਨ ਨੇ ਇਸ ਤੋਂ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ

ਨੂਰਮਹਿਲ, 18 ਜੂਨ (ਗੁਰਦੀਪ ਸਿੰਘ ਲਾਲੀ/ਜਸਵਿੰਦਰ ਸਿੰਘ ਲਾਂਬਾ)- ਨੂਰਮਹਿਲ ਪੁਲਿਸ ਨੇ ਇੱਕ ਵਿਆਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸ ਬਾਰੇ ਥਾਣਾ ਮੁਖੀ ਨੂਰਮਹਿਲ ਹਰਦੀਪ ਸਿੰਘ ਮਾਨ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਪਾਰਟੀ ਨੇ ਗਸ਼ਤ ...

ਪੂਰੀ ਖ਼ਬਰ »

ਚੱਪਲਾਂ ਵੇਚਣ ਦੀ ਰੇਹੜੀ ਲਗਾਉਣ ਵਾਲਾ 10 ਗ੍ਰਾਮ ਹੈਰੋਇਨ ਸਮੇਤ ਕਾਬੂ

ਸ਼ਾਹਕੋਟ, 18 ਜੂਨ (ਸੁਖਦੀਪ ਸਿੰਘ, ਦਲਜੀਤ ਸਚਦੇਵਾ)- ਡੀ.ਐਸ.ਪੀ. ਸ਼ਾਹਕੋਟ ਲਖਵੀਰ ਸਿੰਘ ਦੀ ਅਗਵਾਈ ਅਤੇ ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਪੁਲਿਸ ਟੀਮ ਵੱਲੋਂ 10 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ | ਇਸ ...

ਪੂਰੀ ਖ਼ਬਰ »

ਨਕੋਦਰ-ਜਲੰਧਰ ਮੁੱਖ ਮਾਰਗ 'ਤੇ ਰੋਕੋ ਕੈਂਸਰ ਵੈਨ ਪਾਰਟੀ

ਨਕੋਦਰ, 18 ਜੂਨ (ਗੁਰਵਿੰਦਰ ਸਿੰਘ)-ਨਕੋਦਰ-ਜਲੰਧਰ ਮੁੱਖ ਮਾਰਗ 'ਤੇ ਪਿੰਡ ਮੁੱਧਾਂ ਨੇੜੇ ਰੋਕੋ ਕੈਂਸਰ ਐਾਬੂਲੈਂਸ ਵੈਨ ਅਚਾਨਕ ਬੇਕਾਬੂ ਹੋ ਕੇ ਪਲਟ ਗਈ | ਇਸ ਸੜਕ ਹਾਦਸੇ 'ਚ ਵੈਨ 'ਚ ਸਵਾਰ ਚਾਲਕ ਸਮੇਤ 13 ਟੀਮ ਮੈਂਬਰ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਵੱਖ-ਵੱਖ ਥਾਵਾਂ 'ਤੇ ...

ਪੂਰੀ ਖ਼ਬਰ »

ਇਕ ਪੇਟੀ ਨਾਜਾਇਜ਼ ਸ਼ਰਾਬ ਬਰਾਮਦ

ਕਰਤਾਰਪੁਰ, 18 ਜੂਨ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਪੁਲਿਸ ਨੇ ਇਕ ਪੇਟੀ ਨਾਜਾਇਜ਼ ਸ਼ਰਾਬ ਫੜੀ ਹੈ | ਇਸ ਸਬੰਧ ਵਿਚ ਏ. ਐਸ. ਆਈ. ਗੁਰਜੀਤ ਸਿੰਘ ਨੇ ਦੱਸਿਆ ਕਿ ਮੈਂ ਪੁਲਿਸ ਪਾਰਟੀ ਸਮੇਤ ਜੰਡੇ ਸਰਾਏ ਮੌੜ ਕਰਤਾਰਪੁਰ ਵਿਖੇ ਨਾਕਾ ਲਗਾਇਆ ਸੀ, ਤਾਂ ਇਕ ਵਿਅਕਤੀ ਐਕਟਿਵਾ ...

ਪੂਰੀ ਖ਼ਬਰ »

ਬੈਲੋਰ ਵਿਚ ਨਾ ਮੇਅਰ ਤੇ ਨਾ ਹੀ ਯੂਨੀਅਨ

ਜਲੰਧਰ, 18 ਜੂਨ (ਸ਼ਿਵ)- ਬੀਤੇ ਦਿਨੀਂ ਕਮਿਸ਼ਨਰ ਦੀਪਰਵਾ ਲਾਕੜਾ ਅਤੇ ਹੋਰ ਅਫ਼ਸਰਾਂ ਦੇ ਨਾਲ ਤਾਮਿਲਨਾਡੂ ਦੇ ਸ਼ਹਿਰ ਬੈਲੋਰ ਵਿਚ ਕੂੜਾ ਪ੍ਰਬੰਧਨ ਦਾ ਕੰਮ ਦੇਖਣ ਗਏ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਦਾ ਕਹਿਣਾ ਸੀ ਕਿ ਬੈਲੋਰ ਸ਼ਹਿਰ ਵਿਚ ਪਿਛਲੇ ਸਾਲਾਂ ਤੋਂ ...

ਪੂਰੀ ਖ਼ਬਰ »

ਕਾਲਾ ਬੱਕਰਾ ਵਿਖੇ ਕਬੱਡੀ ਟੂਰਨਾਮੈਂਟ ਧੂਮਧਾਮ ਨਾਲ ਸਮਾਪਤ

ਕਿਸ਼ਨਗੜ੍ਹ, 18 ਜੂਨ (ਲਖਵਿੰਦਰ ਸਿੰਘ ਲੱਕੀ)-ਕਾਲਾ ਬੱਕਰਾ ਸਪੋਰਟਸ ਕਲੱਬ, ਸਮੂਹ ਨਗਰ ਨਿਵਾਸੀਆਂ ਅਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜੋ ਅੱਜ ਧੂਮਧਾਮ ਨਾਲ ਸਮਾਪਤ ਹੋਇਆ ਜਿਸ ਵਿਚ ਫਾਈਨਲ ਮੁਕਾਬਲਿਆਂ ਵਿਚ ਕਾਲਾ ਬੱਕਰਾ ਦੀ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਕਰਤਾਰਪੁਰ, 18 ਜੂਨ (ਜਸਵੰਤ ਵਰਮਾ, ਧੀਰਪੁਰ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਅੰਮਿ੍ਤ ਵੇਲੇ ਨਗਰ ਕੀਰਤਨ ਗੁਰਦੁਆਰਾ ਚੁਬੱਚਾ ਸਾਹਿਬ ਤੋਂ ਸਜਾਇਆ ਗਿਆ | ਨਗਰ ਕੀਰਤਨ ਦਾ ਥਾਂ-ਥਾਂ 'ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਹੋਇਆ | 10 ਵਜੇ ...

ਪੂਰੀ ਖ਼ਬਰ »

ਵੱਧ ਬਿਜਲੀ ਆਉਣ ਕਾਰਨ ਕੋਟ ਰਾਮਦਾਸ ਵਿਖੇ ਸੈਂਕੜੇ ਘਰਾਂ 'ਚ ਬਿਜਲੀ ਉਪਕਰਨ ਸੜੇ੍ਹ

ਚੁਗਿੱਟੀ/ਜੰਡੂਸਿੰਘਾ, 18 ਜੂਨ (ਨਰਿੰਦਰ ਲਾਗੂ)-ਵਾਰਡ ਨੰ: 7 ਅਧੀਨ ਆਉਂਦੇ ਮੁਹੱਲਾ ਕੋਟ ਰਾਮਦਾਸ ਵਿਖੇ ਬੀਤੀ ਰਾਤ ਲੋਕਾਂ ਦਾ ਉਸ ਵੇਲੇ ਵੱਡਾ ਨੁਕਸਾਨ ਹੋ ਗਿਆ, ਜਦੋਂ ਵਗ ਰਹੀ ਹਨੇਰੀ ਕਾਰਨ ਇਕਦਮ ਤੇਜ਼ ਬਿਜਲੀ ਆ ਗਈ ਤੇ ਉਸ ਨਾਲ ਲੱਖਾਂ ਰੁਪਏ ਦੀਆਂ ਬਿਜਲਈ ਵਸਤਾਂ ਸੜ ...

ਪੂਰੀ ਖ਼ਬਰ »

ਟ੍ਰੈਫਿਕ ਸਮੱਸਿਆਵਾਾ ਨਾਲ ਜੂਝ ਰਿਹਾ ਹੈ ਕਸਬਾ ਜੰਡਿਆਲਾ ਮੰਜਕੀ

ਜੰਡਿਆਲਾ ਮੰਜਕੀ 18 ਜੂਨ (ਸੁਰਜੀਤ ਸਿੰਘ ਜੰਡਿਆਲਾ)- ਪੁਲਿਸ ਕਮਿਸ਼ਨਰੇਟ ਜਲੰਧਰ ਅਧੀਨ ਆਉਂਦੇ ਸਥਾਨਕ ਕਸਬੇ ਵਿਚ ਪੁਲਿਸ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਪ੍ਰਬੰਧਾਂ ਦੀ ਅਣਦੇਖੀ ਕਾਰਨ ਇਲਾਕੇ ਦੇ ਕਈ ਪਿੰਡਾਂ ਦਾ ਕੇਂਦਰ ਬਿੰਦੂ, ਸਿਆਸੀ ਪੱਖੋਂ ਅਹਿਮ ਅਤੇ ਪ੍ਰਵਾਸੀ ...

ਪੂਰੀ ਖ਼ਬਰ »

ਬਾਬਾ ਹੱਕ ਮੌਜੂਦ ਦੇ ਦਰਬਾਰ 'ਤੇ ਸਾਲਾਨਾ ਮੇਲਾ

ਮਲਸੀਆਂ, 18 ਜੂਨ (ਸੁਖਦੀਪ ਸਿੰਘ)- ਮਲਸੀਆਂ ਦੀ ਪੱਤੀ ਹਵੇਲੀ ਵਿਖੇ ਬਾਬਾ ਹੱਕ ਮੌਜੂਦ ਦੇ ਦਰਬਾਰ 'ਤੇ ਸਲਾਨਾ ਮੇਲਾ ਕਰਵਾਇਆ ਗਿਆ | ਮੇਲੇ ਮੌਕੇ ਸਵੇਰ ਵੇਲੇ ਸੰਗਤਾਂ ਵੱਲੋਂ ਦਰਬਾਰ 'ਤੇ ਚਾਦਰ ਅਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਮੇਲੇ ਮੌਕੇ ਮੁੱਖ ਮਹਿਮਾਨ ...

ਪੂਰੀ ਖ਼ਬਰ »

ਸ਼ਾਹਕੋਟ ਤੋਂ ਵਿਧਾਇਕ ਸ਼ੇਰੋਵਾਲੀਆ ਵਲੋਂ ਸ੍ਰੀ ਅਮਰਨਾਥ ਲਈ ਰਾਸ਼ਨ ਦੇ ਤਿੰਨ ਟਰੱਕ ਰਵਾਨਾ

ਸ਼ਾਹਕੋਟ, 18 ਜੂਨ (ਦਲਜੀਤ ਸਚਦੇਵਾ, ਸੁਖਦੀਪ ਸਿੰਘ)- ਸ਼੍ਰੀ ਅਮਰਨਾਥ ਯਾਤਰਾ ਲੰਗਰ ਸੇਵਾ ਸਮਿਤੀ ਸ਼ਾਹਕੋਟ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਅਮਰਨਾਥ ਯਾਤਰਾ ਦੇ ਲਈ ਸਾਲਾਨਾ ਲੰਗਰ ਲਗਾਇਆ ਜਾ ਰਿਹਾ ਹੈ, ਜਿਸ ਦੇ ਸਬੰਧ 'ਚ ਰਾਸ਼ਨ ਦੇ ਤਿੰਨ ਟਰੱਕ ਰਵਾਨਾ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਫਿਲੌਰ, 18 ਜੂਨ (ਸੁਰਜੀਤ ਸਿੰਘ ਬਰਨਾਲਾ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਬਾਉਲੀ ਸਾਹਿਬ ਫਿਲੌਰ ਵਿਖੇ ਧੰਨ ਧੰਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਧੰਨ ਧੰਨ ਬਾਬਾ ਬੁੱਢਾ ਜੀ ਸੇਵਾ ਸਿਮਰਨ ਸੁਸਾਇਟੀ ਲੁਧਿਆਣਾ ...

ਪੂਰੀ ਖ਼ਬਰ »

ਦਰਬਾਰ ਰਬੀਬ ਸ਼ਾਹ ਘੋੜੇ ਵਾਲੀ ਸਰਕਾਰ ਵਿਖੇ ਸਾਲਾਨਾ ਉਰਸ ਮਨਾਇਆ

ਫਿਲੌਰ, 18 ਜੂਨ (ਸੁਰਜੀਤ ਸਿੰਘ ਬਰਨਾਲਾ)-ਦਰਬਾਰ ਰਬੀਬ ਸ਼ਾਹ ਘੋੜੇ ਵਾਲੀ ਸਰਕਾਰ ਵਿਖੇ ਦੋ ਦਿਨਾਂ ਸਾਲਾਨਾ ਉਰਸ ਮੁਬਾਰਕ ਹਰ ਸਾਲ ਦੀ ਤਰਾ ਇਸ ਸਾਲ ਵੀ ਸਮੂਹ ਸੰਗਤਾਂ ਦੇ ਸਹਿਯੋਗ ਅਤੇ ਦਰਬਾਰ ਦੇ ਗੱਦੀ ਨਸ਼ੀਨ ਸਾਈ ਤਰਸੇਮ ਲਾਲ ਦੀ ਅਗਵਾਈ 'ਚ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਆਦਮਪੁਰ ਨਗਰ ਕੌ ਾਸਲ ਦੀ ਮੀਟਿੰਗ 'ਚ ਹੋਏ 6 ਕਰੋੜ ਦੇ ਮਤੇ ਪਾਸ

ਆਦਮਪੁਰ, 18 ਜੂਨ (ਰਮਨ ਦਵੇਸਰ, ਹਰਪ੍ਰੀਤ ਸਿੰਘ)- ਆਦਮਪੁਰ ਨਗਰ ਕੌਾਸਲ ਦੀ ਇੱਕ ਅਹਿਮ ਬੈਠਕ ਨਗਰ ਕੌਾਸਲ ਪ੍ਰਧਾਨ ਪਵਿੱਤਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ¢ ਜਿਸ ਵਿੱਚ ਹਲਕਾ ਵਿਧਾਇਕ ਪਵਨ ਕੁੁਮਾਰ ਟੀਨੰੂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ¢ ਲੰਬੇ ਸਮੇਂ ਤੋਂ ...

ਪੂਰੀ ਖ਼ਬਰ »

ਵਾਰਡ ਨੰਬਰ ਸੱਤ ਦੇ ਵਾਸੀਆਂ ਨੇ ਪੰਚਾਇਤ ਵਿਰੁੱਧ ਲਗਾਇਆ ਧਰਨਾ

ਬਿਲਗਾ, 18 ਜੂਨ (ਰਾਜਿੰਦਰ ਸਿੰਘ ਬਿਲਗਾ)-ਸਥਾਨਕ ਵਾਰਡ ਨੰਬਰ 7 ਵਿਚ ਸਥਿਤ ਘਰਾਂ ਦੇ ਗੰਦੇ ਪਾਣੀ ਦੇ ਨਿਕਾਸ ਪ੍ਰਬੰਧ ਨਾ ਹੋਣ ਕਰਕੇ ਮੁਹੱਲਾ ਵਾਸੀਆਂ ਨੇ ਨਗਰ ਪੰਚਾਇਤ ਦਫ਼ਤਰ ਬਿਲਗਾ ਅੱਗੇ ਧਰਨਾ ਲਗਾਇਆ | ਜਿਸ ਨੂੰ ਕਾਮਰੇਡ ਸੰਤੋਖ ਸਿੰਘ ਬਿਲਗਾ ਨੇ ਸੰਬੋਧਨ ਕਰਦਿਆ ...

ਪੂਰੀ ਖ਼ਬਰ »

ਹਾਦਸੇ ਦਾ ਕਾਰਨ ਬਣ ਸਕਦੀ ਹੈ ਗੰਦੇ ਪਾਣੀ ਦੇ ਖਾਲੇ ਦੀ ਖੁੱਲ੍ਹੀ ਹੌਦੀ

ਬਿਲਗਾ, 18 ਜੂਨ (ਰਾਜਿੰਦਰ ਸਿੰਘ ਬਿਲਗਾ)—ਸਥਾਨਕ ਵਾਰਡ ਨੰਬਰ ਇਕ ਵਿਚ ਨਗਰ ਪੰਚਾਇਤ ਬਿਲਗਾ ਵੱਲੋਂ ਗੰਦੇ ਪਾਣੀ ਦੇ ਖਾਲ਼ੇ ਤੋਂ ਚੁੱਕੀ ਸਲੈਬ ਕਿਸੇ ਹਾਦਸੇ ਨੂੰ ਸੱਦਾ ਦੇ ਰਹੀ ਹੈ | ਦੇਖਿਆ ਗਿਆ ਹੈ ਕਿ ਪਿਛਲੇ ਦਿਨਾਂ ਤੋਂ ਵਾਰਡ ਨੰਬਰ ਇਕ ਨਜ਼ਦੀਕ ਪੀ ਐਨ ਬੈਂਕ ਸੜਕ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX