ਤਾਜਾ ਖ਼ਬਰਾਂ


ਸਬ ਡਵੀਜ਼ਨਲ ਹਸਪਤਾਲ ਦੀ ਮਹਿਲਾ ਡਾਕਟਰ ਮਿਲੀ ਕੋਰੋਨਾ ਪਾਜ਼ੀਟਿਵ
. . .  12 minutes ago
ਤਲਵੰਡੀ ਸਾਬੋ ,10 ਅਗਸਤ (ਰਣਜੀਤ ਸਿੰਘ ਰਾਜੂ)- ਜ਼ਿਲ੍ਹਾ ਬਠਿੰਡਾ ਦੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸੇ ਲੜੀ ਵਿੱਚ ਓਦੋਂ ਵਾਧਾ ਹੋ ਗਿਆ ਜਦੋਂ ਸਬ ...
ਰਾਜਪੁਰਾ (ਪਟਿਆਲਾ) 'ਚ 27 ਪਾਜ਼ੀਟਿਵ ਕੇਸ ਆਉਣ ਕਾਰਨ ਸਹਿਮੇ ਲੋਕ
. . .  45 minutes ago
ਰਾਜਪੁਰਾ, 10 ਅਗਸਤ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਚ ਅੱਜ 27 ਕੋਰੋਨਾ ਟੈੱਸਟ ਪਾਜ਼ੀਟਿਵ ਪਾਏ ਗਏ ਹਨ ।ਇਸ ਗੱਲ ਨੂੰ ਲੈ ਕੇ ਰਾਜਪੁਰਾ ਸ਼ਹਿਰ ਵਿਚ ਸਥਿਤੀ ਦਿਨੋਂ ਦਿਨ ਬਦਤਰ ਹੁੰਦੀ ਜਾ ਰਹੀ ਹੈ ।ਇਸ ਸੰਬੰਧੀ...
ਸ਼ਾਹਕੋਟ (ਜਲੰਧਰ) ਬਲਾਕ 'ਚ ਅੱਜ ਹੋਰ 13 ਲੋਕ ਕੋਰੋਨਾ ਪਾਜ਼ੀਟਿਵ ਮਿਲੇ
. . .  46 minutes ago
ਸ਼ਾਹਕੋਟ, 10 ਅਗਸਤ (ਆਜ਼ਾਦ ਸਚਦੇਵਾ⁄ਸੁਖਦੀਪ ਸਿੰਘ) - ਸੋਮਵਾਰ ਨੂੰ ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਬਲਾਕ ਵਿਚ 13 ਲੋਕ ਕੋਰੋਨਾ ਪਾਜ਼ੀਟਿਵ ਆਏ। ਇਨ੍ਹਾਂ ਵਿਚ 12 ਲੋਕ ਸ਼ਾਹਕੋਟ ਇਲਾਕੇ ਦੇ ਹਨ, ਜਦਕਿ ਇੱਕ ਧਰਮਕੋਟ ਦਾ ਹੈ। ਸੀਨੀਅਰ ਮੈਡੀਕਲ ਅਫ਼ਸਰ ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ...
ਪਟਿਆਲਾ 'ਚ ਕੋਰੋਨਾ ਨਾਲ 6 ਮੌਤਾਂ, 248 ਹੋਰ ਮਾਮਲੇ ਪਾਜ਼ੀਟਿਵ
. . .  about 1 hour ago
ਪਟਿਆਲਾ, 10 ਅਗਸਤ (ਮਨਦੀਪ ਸਿੰਘ ਖਰੋੜ) - ਜ਼ਿਲੇ੍ਹ 'ਚ ਕੋਰੋਨਾ ਨਾਲ ਹੋਰ 6 ਵਿਅਕਤੀਆਂ ਦੀ ਮੌਤਾਂ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਉਣ ਦੇ ਨਾਲ 248 ਜਣਿਆਂ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੀਟਿਵ ਵੀ ਆਈ ਹੈ । ਜ਼ਿਲੇ੍ਹ 'ਚ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 54 ਹੋ ਗਈ...
ਪਿੰਡ ਮੁੱਛਲ (ਅੰਮ੍ਰਿਤਸਰ) ਵਿਖੇ ਵਿਧਾਇਕ ਡੈਨੀ ਬੰਡਾਲਾ ਨੇ ਪੀੜਤ ਪਰਿਵਾਰਾਂ ਨੂੰ ਕੀਤੇ ਚੈੱਕ ਤਕਸੀਮ
. . .  about 1 hour ago
ਟਾਂਗਰਾ, 10 ਅਗਸਤ (ਹਰਜਿੰਦਰ ਸਿੰਘ ਕਲੇਰ) ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੱਲੋਂ ਪਿੰਡ ਮੁੱਛਲ ਵਿਖੇ ਜ਼ਹਿਰੀਲੀ ਸ਼ਰਾਬ ਦੇ ਮ੍ਰਿਤਕਾਂ ਦੇ ਪਰਿਵਾਰਾਂ ...
ਸੁਨਾਮ (ਸੰਗਰੂਰ) ’ਚ ਅੱਜ 4 ਔਰਤਾਂ ਅਤੇ 2 ਬੱਚਿਆਂ ਸਮੇਤ 8 ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 10 ਅਗਸਤ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਸੰਗਰੂਰ ਜ਼ਿਲੇ੍ਹ ਦੇ ਸੁਨਾਮ ਸ਼ਹਿਰ ’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਦੀ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ...
ਕੋਰੋਨਾ ਵਾਇਰਸ ਦੇ 10 ਹੋਰ ਨਵੇਂ ਮਾਮਲਿਆਂ ਦੀ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪੁਸ਼ਟੀ
. . .  about 2 hours ago
ਫ਼ਾਜ਼ਿਲਕਾ, 10 ਅਗਸਤ (ਪ੍ਰਦੀਪ ਕੁਮਾਰ)- ਕੋਰੋਨਾ ਵਾਇਰਸ ਦੇ 10 ਹੋਰ ਨਵੇਂ ਮਾਮਲਿਆਂ ਦੀ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਨਵੇਂ ਮਾਮਲਿਆਂ ਵਿਚ ਫ਼ਾਜ਼ਿਲਕਾ ਦੇ 4 ਅਤੇ ਅਬੋਹਰ ਦੇ 6 ਮਾਮਲੇ ਹਨ। ਅਬੋਹਰ ਦੇ ਪਿੰਡ ਢੀਂਗਾ ਵਾਲੀ 25 ਸਾਲਾਂ ਨੌਜਵਾਨ...
ਲੁਧਿਆਣਾ ਵਿਚ ਕੋਰੋਨਾ ਨਾਲ 11 ਮਰੀਜ਼ਾਂ ਦੀ ਮੌਤ
. . .  about 2 hours ago
ਲੁਧਿਆਣਾ, 10 ਅਗਸਤ ਸਲੇਮਪੁਰੀ - ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਵਿਚੋਂ ਅੱਜ 11 ਹੋਰ ਮਰੀਜ਼ ਦਮ ਤੋੜ ਗਏ ਹਨ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਹੈ ਕਿ ਲੁਧਿਆਣਾ ਵਿਚ ਅੱਜ ਕੋਰੋਨਾ ਨਾਲ...
ਪਿੰਡ ਮੇਹਲੀ (ਨਵਾਂਸ਼ਹਿਰ) ਦੇ ਨੌਜਵਾਨ ਨੂੰ ਹੋਇਆ ਕੋਰੋਨਾ
. . .  about 2 hours ago
ਮੇਹਲੀ, 10 ਅਗਸਤ (ਸੰਦੀਪ ਸਿੰਘ) - ਜ਼ਿਲ੍ਹਾ ਨਵਾਂਸ਼ਹਿਰ ਦੇ ਬਲਾਕ ਬੰਗਾ ਅਧੀਨ ਆਉਂਦੇ ਪਿੰਡ ਮੇਹਲੀ ਦੇ ਵਸਨੀਕ ਪਵਨ ਕੁਮਾਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਨ.ਐਮ ਮੈਡਮ ਸੁਨੀਤਾ ਨੇ ਦੱਸਿਆ ਕਿ ਪਵਨ ਕੁਮਾਰ ਨੇ ਦੁਬਈ ਜਾਣ ਲਈ ਖ਼ੁਦ ਕੋਰੋਨਾ ਟੈਸਟ ਕਰਵਾਇਆ, ਜਿਸ ਵਿਚ...
ਪੁਲਿਸ ਥਾਣਾ ਰਾਜਾਸਾਂਸੀ ਦੇ ਨਵੇਂ ਐਸ.ਐਚ.ਓ ਨਰਿੰਦਰਪਾਲ ਸਿੰਘ ਨੇ ਚਾਰਜ ਸੰਭਾਲਿਆ
. . .  about 2 hours ago
ਰਾਜਾਸਾਂਸੀ, 10 ਅਗਸਤ (ਹਰਦੀਪ ਸਿੰਘ ਖੀਵਾ) ਪੁਲਿਸ ਥਾਣਾ ਰਾਜਾਸਾਂਸੀ ਦੇ ਪਹਿਲੇ ਥਾਣਾ ਮੁੱਖੀ ਮਨਮੀਤਪਾਲ ਸਿੰਘ ਦਾ ਤਬਾਦਲਾ ਹੋਣ ਉਪਰੰਤ ਨਵੇਂ ਤਾਇਨਾਤ ਹੋਏ ਐਸ. ਐਚ. ਓ ਸਬ ਇੰਸਪੈਕਟਰ ਨਰਿੰਦਰਪਾਲ ਸਿੰਘ ਨੇ ਚਾਰਜ ਸੰਭਾਲ ਲਿਆ ਹੈ। ਚਾਰਜ ਸੰਭਾਲਣ ਉਪਰੰਤ ਥਾਣਾ ਮੁੱਖੀ ਸਬ ਇੰਸਪੈਕਟਰ...
ਜ਼ਿਲ੍ਹਾ ਕਪੂਰਥਲਾ ਵਿਚ 14 ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  about 3 hours ago
ਕਪੂਰਥਲਾ, 10 ਅਗਸਤ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹਾ ਕਪੂਰਥਲਾ ਵਿਚ ਅੱਜ ਕੋਰੋਨਾ ਨਾਲ ਸਬੰਧਿਤ 14 ਮਾਮਲੇ ਨਵੇਂ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 10 ਫਗਵਾੜਾ ਦੇ, ਇਕ ਸੁਲਤਾਨਪੁਰ ਲੋਧੀ ਤਿੰਨ ਕਪੂਰਥਲਾ ਨਾਲ ਸਬੰਧਿਤ ਹਨ। ਜਦਕਿ 226...
ਦਿਨੇ ਦੁਪਹਿਰੇ ਹੋਈ ਕਰੀਬ 9 ਲੱਖ ਦੀ ਚੋਰੀ
. . .  about 3 hours ago
ਧਾਰੀਵਾਲ, 10 ਅਗਸਤ (ਜੇਮਸ ਨਾਹਰ) - ਜ਼ਿਲ੍ਹਾ ਗੁਰਦਾਸਪੁਰ ਸਥਿਤ ਥਾਣਾ ਧਾਰੀਵਾਲ ਅਧੀਨ ਪੈਂਦੇ ਪਿੰਡ ਡਡਵਾਂ ਵਿਖੇ ਅੱਜ ਦਿਨੇ ਦੁਪਹਿਰੇ ਚੋਰਾਂ ਵੱਲੋਂ ਇੱਕ ਘਰ ਦੇ ਵਿਚ ਸੰਨ ਲਗਾ ਕੇ ਕਰੀਬ 9 ਲੱਖ ਰੁਪਏ ਦੀ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੈ। ਇਹ ਜਾਣਕਾਰੀ ਦਿੰਦਿਆਂ ਘਰ ਦੇ ਮੁਖੀ ਰੋਹਨ ਕੁਮਾਰ...
ਕੋਰੋਨਾ ਕਾਰਨ ਨਵਾਂਸ਼ਹਿਰ ਜ਼ਿਲ੍ਹੇ ਵਿਚ 7ਵੀਂ ਮੌਤ
. . .  about 3 hours ago
ਨਵਾਂਸ਼ਹਿਰ,10 ਅਗਸਤ (ਗੁਰਬਖਸ਼ ਸਿੰਘ ਮਹੇ) - ਕੋਰੋਨਾ ਵਾਇਰਸ ਕਰਕੇ ਜ਼ਿਲੇ 7ਵੀਂ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਜਾਫਰਪੁਰ ਦਾ ਇਕ 85 ਸਾਲਾ ਵਿਅਕਤੀ ਜੋ ਕਿ ਗੰਭੀਰ ਰੂਪ ਵਿੱਚ ਪਹਿਲੇ ਤੋਂ ਬਿਮਾਰ ਸੀ। 6 ਅਗਸਤ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਤੋਂ ਪਟਿਆਲਾ...
ਅੰਮ੍ਰਿਤਸਰ ਵਿਚ 30 ਪਾਜ਼ੀਟਿਵ ਕੋਰੋਨਾ ਕੇਸ ਹੋਏ ਰਿਪੋਰਟ
. . .  about 3 hours ago
ਅੰਮ੍ਰਿਤਸਰ, 10 ਅਗਸਤ - ਅੰਮ੍ਰਿਤਸਰ ਵਿਚ ਅੱਜ 30 ਕੋਰੋਨਾਵਾਇਰਸ ਦੇ ਕੇਸ ਦਰਜ ਹੋਏ ਹਨ ਤੇ ਇਕ 66 ਸਾਲਾ ਵਿਅਕਤੀ ਦੀ ਮੌਤ ਦਰਜ ਕੀਤੀ ਗਈ ਹੈ। ਅੰਮ੍ਰਿਤਸਰ ਵਿਚ ਕੁੱਲ 2406 ਕੋਰੋਨਾ ਪਾਜ਼ੀਟਿਵ ਕੇਸ ਹਨ। ਜਿਨ੍ਹਾਂ ਵਿਚੋਂ 1891 ਠੀਕ...
ਰੇਲ ਸੇਵਾਵਾਂ ਹੁਣ 30 ਅਗਸਤ ਤੱਕ ਰੱਦ
. . .  about 3 hours ago
ਨਵੀਂ ਦਿੱਲੀ, 10 ਅਗਸਤ - ਭਾਰਤੀ ਰੇਲਵੇ ਵਲੋਂ ਨਿਯਮਤ ਮੇਲ/ਐਕਸਪ੍ਰੈਸ, ਪੈਸੰਜਰ ਤੇ ਲੋਕਲ ਟਰੇਨਾਂ ਦੀ ਸੇਵਾ 'ਤੇ 30 ਅਗਸਤ 2020 ਤੱਕ ਰੋਕ ਵਧਾ ਦਿੱਤੀ ਗਈ ਹੈ। ਪਰੰਤੂ ਸਪੈਸ਼ਲ ਮੇਲ/ਐਕਸਪ੍ਰੈਸ...
ਕੋਵਿਡ-19 ਟੈਸਟਿੰਗ ਲਈ ਮੋਹਾਲੀ ਦੀ ਪੰਜਾਬ ਬਾਇਓਟੈਕਨਾਲੌਜੀ ਇਨਕਿਉਬੇਟਰ ਵਾਇਰਲ ਡਾਇਗਨੋਸਟਿਕ ਲੈਬੋਰਟਰੀ ਦਾ ਉਦਘਾਟਨ
. . .  about 3 hours ago
ਚੰਡੀਗੜ੍ਹ, 10 ਅਗਸਤ - ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਅਧੀਨ ਆਉਂਦੇ ਮੋਲੀਕਿਊਲਰ ਡਾਇਗਨੋਸਟਿਕ ਅਧਾਰਤ ਆਰਟੀ-ਪੀਸੀਆਰ ਦੀ ਸਮਰਥਾ ਨਾਲ ਖੁਰਾਕ, ਪਾਣੀ, ਖੇਤੀਬਾੜੀ ਅਤੇ ਵਾਤਾਵਰਣ ਦੇ ਖੇਤਰਾਂ ਵਿੱਚ ਐਨ.ਏ.ਬੀ.ਐਲ ਦੁਆਰਾ ਮਾਨਤਾ ਪ੍ਰਾਪਤ ਸਹੂਲਤਾਂ ਦੇਣ ਵਾਲੇ ਪੰਜਾਬ...
ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 28 ਹੋਰ ਮਾਮਲੇ ਆਏ ਸਾਹਮਣੇ
. . .  about 4 hours ago
ਮਹਿਲ ਕਲਾਂ, 10 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 28 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਵਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ ਅੱਜ ਆਏ 28 ਮਾਮਲਿਆਂ 'ਚ 18 ਮਾਮਲੇ ਸ਼ਹਿਰ ਬਰਨਾਲਾ, 2 ਮਾਮਲੇ ਬਲਾਕ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਥਾਪਤ ਕੀਤੇ ਜਾਣ ਵਾਲੇ ਸੈਂਟਰ ਫਾਰ ਇੰਟਰ ਫੇਥ ਸਟੱਡੀਜ਼ ਦਾ ਡਿਜ਼ਾਈਨ ਕੈਪਟਨ ਨੇ ਕੀਤਾ ਸਾਂਝਾ
. . .  about 4 hours ago
ਚੰਡੀਗੜ੍ਹ, 10 ਅਗਸਤ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸਥਾਪਤ ਕੀਤੇ ਜਾ ਰਹੇ ਸੈਂਟਰ ਫਾਰ ਇੰਟਰ ਫੇਥ ਸਟੱਡੀਜ਼ ਦੇ ਡਿਜ਼ਾਈਨ ਨੂੰ...
ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਮੋਟਰਸਾਇਕਲਾਂ/ਸਕੂਟਰਾਂ 'ਤੇ ਸ਼ਹਿਰ ਦੇ ਅੰਦਰ ਕੀਤਾ ਰੋਸ ਮਾਰਚ
. . .  about 4 hours ago
ਜੈਤੋ, 10 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਮੋਟਰਸਾਇਕਲਾਂ/ਸਕੂਟਰਾਂ 'ਤੇ ਸ਼ਹਿਰ ਦੇ ਅੰਦਰ ਰੋਸ ਮਾਰਚ ਕੀਤਾ ਤੇ ਆਮ ਆਦਮੀ ਪਾਰਟੀ ਹਲਕਾ ਜੈਤੋ ਤੋਂ ਵਿਧਾਇਕ ਬਲਦੇਵ ਸਿੰਘ ਨੂੰ ਚਿਤਾਵਨੀ ਮੰਗ ਪੱਤਰ ਸਥਾਨਕ...
ਕੋਰੋਨਾ ਨਾਲ ਹੋਈ ਇਕ 80 ਸਾਲਾ ਬਜ਼ੁਰਗ ਔਰਤ ਦੀ ਮੌਤ
. . .  about 4 hours ago
ਮੋਗਾ, 10 ਅਗਸਤ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਮਾੜੀ ਮੁਸਤਫਾ ਵਾਸੀ ਇਕ 80 ਸਾਲਾ ਬਜ਼ੁਰਗ ਔਰਤ ਦੀ ਕੋਰੋਨਾ ਕਾਰਨ ਸਿਵਲ ਹਸਪਤਾਲ ਲੁਧਿਆਣਾ ਵਿਖੇ ਮੌਤ ਹੋ ਗਈ ਹੈ। ਉਕਤ ਔਰਤ ਦਿਲ ਦੀ ਬਿਮਾਰੀ ਤੋਂ ਪੀੜਤ ਸੀ ਤੇ ਉਸ ਨੂੰ ਬਠਿੰਡਾ ਤੋਂ ਸਿਵਲ...
ਸ੍ਰੀ ਮੁਕਤਸਰ ਸਾਹਿਬ ਵਿਖੇ 14 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 10 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 14 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ 49 ਸਾਲ ਦਾ ਵਿਅਕਤੀ ਵਾਸੀ ਗੁਰੂ ਤੇਗ ਬਹਾਦਰ ਨਗਰ ਗਲੀ ਨੰ: 8 ਸ੍ਰੀ ਮੁਕਤਸਰ ਸਾਹਿਬ, 28 ਸਾਲ ਅਤੇ 35 ਸਾਲ ਦੀਆਂ ਔਰਤਾਂ ਪਿੰਡ ਬਾਦਲ, 50 ਸਾਲ...
ਕੋਰੋਨਾ ਕਾਰਨ ਜ਼ਿਲ੍ਹਾ ਸੰਗਰੂਰ 'ਚ 3 ਵਿਅਕਤੀਆਂ ਦੀ ਮੌਤ
. . .  about 4 hours ago
ਸੰਗਰੂਰ, 10 ਅਗਸਤ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਨੇ ਤਿੰਨ ਵਿਅਕਤੀਆਂ ਦੀ ਹੋਰ ਜਾਨ ਲੈ ਲਈ ਹੈ। ਇਨ੍ਹਾਂ ਵਿਚ ਛੇ ਮਹੀਨੇ ਪਹਿਲਾਂ ਸੇਵਾ ਮੁਕਤ ਹੋਇਆ ਇਕ ਕਾਨੂੰਨਗੋ ਵੀ ਸ਼ਾਮਿਲ ਹੈ। ਉਸ ਦੀ ਮੌਤ ਕੱਲ੍ਹ ਸਵੇਰੇ ਹੋਈ ਸੀ ਅਤੇ ਕੱਲ੍ਹ ਹੀ ਉਨ੍ਹਾਂ ਦੇ...
ਜ਼ਹਿਰੀਲੀ ਸ਼ਰਾਬ ਦੇ ਮੁੱਦੇ ਤੇ ਭਾਜਪਾ ਐਸਸੀ ਮੋਰਚਾ ਪੰਜਾਬ ਵੱਲੋਂ ਰੋਸ ਵਿਖਾਵਾ
. . .  about 4 hours ago
ਅਟਾਰੀ, 10 ਅਗਸਤ (ਰੁਪਿੰਦਰਜੀਤ ਸਿੰਘ ਭਕਨਾ) - ਭਾਜਪਾ ਦੇ ਐਸਸੀ ਮੋਰਚਾ ਪੰਜਾਬ ਦੇ ਕਾਰਕੁਨਾਂ ਵੱਲੋਂ ਮੀਡੀਆ ਇੰਚਾਰਜ ਸੰਜੀਵ ਅਟਵਾਲ ਦੀ ਅਗਵਾਈ ਹੇਠ ਜ਼ਹਿਰੀਲੀ ਸ਼ਰਾਬ ਦੇ ਮੁੱਦੇ ਤੇ ਪੰਜਾਬ ਭਰ ਵਿੱਚ ਪੰਜਾਬ ਸਰਕਾਰ ਖਿਲਾਫ ਦਿੱਤੇ ਜਾ ਰਹੇ ਧਰਨਿਆਂ ਦੀ ਕੜੀ ਵਜੋਂ ਥਾਣਾ ਘਰਿੰਡਾ ਅੱਗੇ ਧਰਨਾ...
ਮਾਛੀਵਾੜਾ ਵਿਚ ਕੋਰੋਨਾ ਦੀ ਰਫ਼ਤਾਰ ਹੋਈ ਬੇਕਾਬੂ, 4 ਵਿਅਕਤੀ ਆਏ ਲਪੇਟ ਵਿਚ
. . .  1 minute ago
ਮਾਛੀਵਾੜਾ ਸਾਹਿਬ, 10 ਅਗਸਤ (ਮਨੋਜ ਕੁਮਾਰ) - ਅੱਜ ਫਿਰ ਨਵੇ ਆਏ ਚਾਰ ਕੋਰੋਨਾ ਪਾਜ਼ੀਟਿਵ ਵਿਅਕਤੀਆਂ ਨੇ ਇਲਾਕੇ ਵਿਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਵਿਚ ਗੁਰਾਂ ਕਾਲੋਨੀ ਦੇ ਇਕ ਆੜਤੀ ਪਰਿਵਾਰ ਦਾ ਭਰਾ, ਪਿੰਡ ਮਿਲਕਵਾਲ ਵਾਸੀ 60 ਸਾਲਾਂ ਵਿਅਕਤੀ, ਬੋਦਲੀ...
ਪੰਜਾਬ ਸਰਕਾਰ ਵਲੋਂ ਡਾ. ਵਰਿੰਦਰ ਭਾਟੀਆ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ
. . .  about 5 hours ago
ਐੱਸ. ਏ. ਐੱਸ. ਨਗਰ, 10 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਵਲੋਂ ਡਾ. ਵਰਿੰਦਰ ਭਾਟੀਆ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਕ੍ਰਿਸ਼ਨ ਕੁਮਾਰ ਸਕੱਤਰ, ਸਕੂਲ ਸਿੱਖਿਆ ਵਿਭਾਗ ਵਲੋਂ ਜਾਰੀ ਹੁਕਮਾਂ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਹਾੜ ਸੰਮਤ 551

ਲੁਧਿਆਣਾ

ਆਰ. ਟੀ. ਓ. ਦਫ਼ਤਰ 'ਚ ਕੰਮ ਕਰਵਾਉਣ ਲਈ ਕਈ ਚੱਕਰ ਕੱਟਣ ਵਾਲੀ ਔਰਤ ਭੁੱਬਾਂ ਮਾਰ-ਮਾਰ ਰੋਈ

ਲੁਧਿਆਣਾ, 19 ਜੂਨ (ਪੁਨੀਤ ਬਾਵਾ)-ਖੇਤਰੀ ਟਰਾਂਸਪੋਰਟ ਦਫ਼ਤਰ ਲੁਧਿਆਣਾ ਵਿਚ ਕੰਮ ਕਰਵਾਉਣ ਲਈ ਲੋਕਾਂ ਨੂੰ ਸਰਕਾਰੀ ਫ਼ੀਸ ਅਦਾ ਕਰਨ ਤੋਂ ਬਾਅਦ ਕਲਰਕਾਂ ਦੇ ਹਾੜੇ ਕੱਢਣੇ ਪੈਂਦੇ ਹਨ, ਪਰ ਕੰਮ ਫ਼ਿਰ ਵੀ ਪਹਿਲੇ ਗੇੜ ਵਿਚ ਨਹੀਂ ਹੁੰਦਾ | ਇਹ ਪ੍ਰਮਾਣ ਅੱਜ ਉਸ ਸਮੇਂ ਮਿਲਿਆ, ਜਦ ਆਰ.ਟੀ.ਓ. ਦਫ਼ਤਰ 'ਚ ਕੰਮ ਕਰਵਾਉਣ ਲਈ ਕਈ ਚੱਕਰ ਕੱਟਣ ਵਾਲੀ ਇਕ ਔਰਤ ਦੁਖੀ ਹੋ ਕੇ ਭੁੱਬਾਂ ਮਾਰ ਕੇ ਰੋਣ ਲੱਗ ਪਈ | ਮੌਕੇ 'ਤੇ ਹਾਜ਼ਰ ਲੋਕਾਂ ਨੇ ਕਿਹਾ ਕਿ ਆਰ.ਟੀ.ਓ. ਦਫ਼ਤਰ ਦਾ ਕਲਰਕ ਰੋਹਿਤ ਸੂਦ ਦਫ਼ਤਰ ਵਿਚ ਨਹੀਂ ਮਿਲਦਾ ਅਤੇ ਜਦ ਮਿਲਦਾ ਹੈ ਤਾਂ ਉਸ ਕੋਲ ਕੰਮ ਦੀ ਭੀੜ ਜ਼ਿਆਦਾ ਹੋਣ ਕਰਕੇ ਉਸ ਨਾਲ ਗੱਲ ਕਰਨੀ ਸੌਖੀ ਨਹੀਂ ਹੁੰਦੀ | ਪਿੰਡ ਲੀਲ੍ਹ ਜ਼ਿਲ੍ਹਾ ਲੁਧਿਆਣਾ ਦੀ ਵਸਨੀਕ ਬਲਰਾਜ ਕੌਰ ਨੇ ਕਿਹਾ ਕਿ ਉਸ ਕੋਲ 6 ਟਾਇਰੀ ਭਾਰ ਢੋਣ ਵਾਲਾ 2018 ਮਾਡਲ ਵਾਹਨ ਹੈ, ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਲੋਂ ਭਾਰ ਢੋਣ ਵਾਲੇ ਵਾਹਨਾਂ 'ਤੇ ਮਾਲ ਢੋਣ ਦੀ ਸਮਰੱਥਾ ਵਧਾਉਣ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਉਹ ਆਪਣੇ ਵਾਹਨ ਦਾ ਭਾਰ ਵਧਾਉਣ ਲਈ 21 ਮਈ ਨੂੰ ਕਲਰਕ ਰੋਹਿਤ ਸੂਦ ਨੂੰ ਫਾਈਲ ਦੇ ਕੇ ਗਈ, ਪਰ ਕਈ ਚੱਕਰ ਕੱਟਣ 'ਤੇ ਵੀ ਕੰਮ ਨਹੀਂ ਹੋਇਆ | ਉਸ ਨੇ ਕਿਹਾ ਕਿ 3 ਜੁਲਾਈ ਨੂੰ ਉਸ ਦੀ ਗੱਡੀ ਦਾ ਪਰਮਿਟ ਖਤਮ ਹੋਣ ਵਾਲਾ ਹੈ, ਇਸ ਲਈ ਕਰੀਬ 2 ਮਹੀਨੇ ਪਹਿਲਾਂ ਲੋਡ ਵਧਾਉਣ ਲਈ ਦਸਤਾਵੇਜ਼ ਜਮ੍ਹਾਂ ਕਰਵਾਏ ਸਨ ਕਿਉਂਕਿ ਲੋਡ ਵਧਣ ਤੋਂ ਬਾਅਦ ਹੀ ਪਰਮਿਟ ਰੀਨਿਊ ਹੋਵੇਗਾ | ਜੇਕਰ ਹੁਣ ਲੋਡ ਸਮੇਂ ਸਿਰ ਨਾ ਵਧਿਆ, ਤਾਂ ਉਸ ਨੂੰ ਪਰਮਿਟ ਰੀਨਿਊ ਕਰਵਾਉਣ ਵਿਚ ਦੇਰੀ ਹੋਵੇਗੀ | ਉਨ੍ਹਾਂ ਕਿਹਾ ਕਿ ਅੱਜ ਉਹ ਆਪਣੀ ਫ਼ਾਈਲ ਲੈਣ ਲਈ ਜਦ ਆਰ.ਟੀ.ਓ. ਦਫ਼ਤਰ ਆਈ ਤਾਂ ਕਲਰਕ ਰੋਹਿਤ ਸੂਦ ਦਾ ਅੱਜ ਵੀ ਦਫ਼ਤਰ ਬੰਦ ਸੀ, ਜਿਸ ਕਰਕੇ ਦੁਖੀ ਹੋ ਕੇ ਉਸ ਨੂੰ ਰੋਣਾ ਆ ਗਿਆ | ਬੈਕਲਾਗ ਐਾਟਰੀ ਕਰਵਾਉਣ ਲਈ ਚੇਨਈ ਤੋਂ ਪੁੱਜੇ ਮੁਕੇਸ਼ ਭਾਰਗਵ ਨੇ ਕਿਹਾ ਕਿ ਉਹ 2 ਦਿਨ ਤੋਂ ਦਫ਼ਤਰ ਦੇ ਚੱਕਰ ਕੱਢ ਰਿਹਾ ਹੈ, ਪਰ ਉਸ ਨੂੰ ਸਬੰਧਿਤ ਕਲਰਕ ਨਹੀਂ ਮਿਲਿਆ ਅਤੇ ਅੱਜ ਵੀ ਕਲਰਕ ਛੁੱਟੀ 'ਤੇ ਹੋਣ ਦੀ ਗੱਲ ਆਖੀ ਜਾ ਰਹੀ ਹੈ | ਲੁਧਿਆਣਾ ਦੇ ਇਕ ਥਾਣੇ ਤੋਂ ਆਏ ਮੁਲਾਜ਼ਮ ਨੇ ਕਿਹਾ ਕਿ ਉਹ ਵੀ ਅੱਜ ਦੂਸਰੇ ਦਿਨ ਆਇਆ ਹੈ, ਪਰ ਉਸ ਨੂੰ ਵੀ ਕਲਰਕ ਰੋਹਿਤ ਸੂਦ ਨਹੀਂ ਮਿਲਿਆ | ਦੂਸਰੇ ਪਾਸੇ ਵਾਹਨ ਵੇਚਣ ਵਾਲੀਆਂ ਏਜੰਸੀਆਂ, ਡੀਲਰ, ਦਲਾਲ ਤੇ ਨਿੱਜੀ ਕਰਿੰਦਿਆਂ ਦਾ ਕੰਮ ਉਨ੍ਹਾਂ ਦੀ ਮਨਮਰਜ਼ੀ ਦੇ ਸਮੇਂ ਵਿਚ ਹੁੰਦਾ ਹੈ, ਜਦਕਿ ਦਫ਼ਤਰ ਵਿਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਲਾਰੇ ਤੇ ਗੇੜੇ ਹੀ ਮਿਲਦੇ ਹਨ | ਦੁਖੀ ਔਰਤ ਨੇ ਏ.ਟੀ.ਓ. ਅਮਰੀਕ ਸਿੰਘ ਨੂੰ ਪੱਤਰਕਾਰਾਂ ਦੀ ਹਾਜ਼ਰੀ ਵਿਚ ਆਪਣਾ ਦੁੱਖ ਸੁਣਾਇਆ ਤਾਂ ਏ.ਟੀ.ਓ. ਨੇ ਔਰਤ ਦੀ ਫ਼ਾਈਲ ਮੰਗਵਾ ਕੇ ਮਸਲੇ ਦਾ ਆਪ ਹੱਲ ਕਰਵਾਉਣ ਦਾ ਭਰੋਸਾ ਦਿੱਤਾ, ਪਰ ਜਦ ਏ.ਟੀ.ਓ. ਅਮਰੀਕ ਸਿੰਘ ਨੇ ਕਲਰਕ ਰੋਹਿਤ ਸੂਦ ਨੂੰ ਫ਼ੋਨ ਕੀਤਾ ਤਾਂ ਉਸ ਨੇ ਫ਼ੋਨ ਹੀ ਨਹੀਂ ਚੁੱਕਿਆ |
ਹੈਲਪ ਡੈਸਕ 'ਤੇ ਕੋਈ ਵੀ ਮੁਲਾਜ਼ਮ ਤਾਇਨਾਤ ਨਹੀਂ
ਖੇਤਰੀ ਟਰਾਂਸਪੋਰਟ ਦਫ਼ਤਰ ਵਿਚ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਭਾਵੇਂ ਸਹਾਇਤਾ ਕੇਂਦਰ ਬਣਾਇਆ ਗਿਆ ਹੈ, ਪਰ ਅੱਜ ਜਦ ਹੈਲਪ ਡੈਸਕ 'ਤੇ ਜਾ ਕੇ ਦੇਖਿਆ ਗਿਆ, ਤਾਂ ਉੱਥੇ ਕੋਈ ਵੀ ਮੁਲਾਜ਼ਮ ਤਾਇਨਾਤ ਨਹੀਂ ਸੀ ਅਤੇ ਸਿਰਫ਼ ਖਾਲੀ ਕੁਰਸੀ ਤੇ ਹੈਲਪ ਡੈਸਕ ਲੱਗਿਆ ਬੋਰਡ ਹੀ ਦਿਖਾਈ ਦੇ ਰਿਹਾ ਸੀ।
ਮੈਂ ਕਿਸੇ ਨੂੰ ਖੱਜਲ ਖੁਆਰ ਨਹੀਂ ਕੀਤਾ-ਰੋਹਿਤ ਸੂਦ
ਇਸ ਸਬੰਧੀ ਆਰ.ਟੀ.ਏ. ਦਫ਼ਤਰ ਦੇ ਕਲਰਕ ਰੋਹਿਤ ਸੂਦ ਨੇ ਕਿਹਾ ਕਿ ਉਨ੍ਹਾਂ 'ਤੇ ਜੋ ਲੋਕਾਂ ਵਲੋਂ ਕੰਮ ਨਾ ਕਰਨ, ਖੱਜਲ ਖੁਆਰ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ, ਉਸ ਵਿਚ ਕੋਈ ਸਚਾਈ ਨਹੀਂ ਹੈ ਤੇ ਜਿਸ ਔਰਤ ਨੇ ਅੱਜ ਰੌਲਾ ਪਾਇਆ ਹੈ। ਉਸ ਦਾ ਕੰਮ ਤਕਨੀਕੀ ਕਾਰਨਾਂ ਕਰਕੇ ਰੁਕਿਆ ਹੋਇਆ ਸੀ ਅਤੇ ਬਾਕੀ ਲੋਕਾਂ ਨੂੰ ਵੀ ਉਹ ਸੰਤੁਸ਼ਟ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ। ਉਹ ਕਿਸੇ ਵੀ ਵਿਅਕਤੀ ਦਾ ਗਲਤ ਕੰਮ ਨਹੀਂ ਕਰਦੇ ਤੇ ਆਪਣੀ ਆਈ.ਡੀ. ਤੋਂ ਵੀ ਆਪ ਹੀ ਕੰਮ ਕਰਦੇ ਹਨ।
ਮੁਲਾਜ਼ਮਾਂ ਦੀ ਗ਼ੈਰ ਹਾਜ਼ਰੀ ਕਾਰਨ ਲੋਕ ਪ੍ਰੇਸ਼ਾਨ
ਖੇਤਰੀ ਟਰਾਂਸਪੋਰਟ ਅਥਾਰਿਟੀ ਦੇ ਦਫ਼ਤਰ ਵਿਚ ਅੱਜ ਸਿਰਫ਼ ਇਕ ਕਲਰਕ ਦੇ ਦਫ਼ਤਰ ਦਾ ਦਰਵਾਜ਼ਾ ਖੁੱਲ੍ਹਾ ਸੀ, ਜਦਕਿ ਇਕ ਕਲਰਕ ਦੇ ਹਾਈਕੋਰਟ, ਇਕ ਕਲਰਕ ਦੇ ਛੁੱਟੀ 'ਤੇ ਗਏ ਹੋਣ ਦੀ ਗੱਲ ਆਖੀ ਜਾ ਰਹੀ ਹੈ। ਜਦਕਿ ਸਕੱਤਰ ਖੇਤਰੀ ਟਰਾਂਸਪੋਰਟ ਅਥਾਰਿਟੀ ਦਮਨਜੀਤ ਸਿੰਘ ਮਾਨ ਆਪ ਚੰਡੀਗੜ੍ਹ ਵਿਖੇ ਵੱਖ-ਵੱਖ ਮੀਟਿੰਗ ਵਿਚ ਸ਼ਾਮਲ ਹੋਣ ਲਈ ਪੁੱਜੇ ਹੋਏ ਸਨ।

ਵਿਕਾਸ ਕਾਰਜ ਨਾ ਹੋਣ 'ਤੇ ਹਲਕਾ ਉੱਤਰੀ ਦੇ ਕੌ ਾਸਲਰਾਂ ਨੇ ਮੇਅਰ ਵਲੋਂ ਸੱਦੀ ਮੀਟਿੰਗ 'ਚ ਕੱਢੀ ਭੜਾਸ

ਲੁਧਿਆਣਾ, 19 ਜੂਨ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਦੀ ਕਮਜ਼ੋਰ ਵਿੱਤੀ ਹਾਲਤ ਕਾਰਨ ਸ਼ਹਿਰ ਦੇ ਠੱਪ ਪਏ ਵਿਕਾਸ ਕਾਰਜਾਂ ਿਖ਼ਲਾਫ਼ ਵਿਰੋਧੀ ਧਿਰ ਦੇ ਨਾਲ ਕਾਂਗਰਸੀ ਕੌਾਸਲਰਾਂ ਵਿਚ ਵੀ ਭਾਰੀ ਰੋਸ ਹੈ ਅਤੇ ਉਹ ਆਪਣੇ ਵਾਰਡਾਂ 'ਚ ਰੁਕੇ ਕੰਮ ਵਰਕ ਆਰਡਰ ਜਾਰੀ ਹੋਣ ਦੇ ...

ਪੂਰੀ ਖ਼ਬਰ »

ਡਾ: ਢਿੱਲੋਂ ਦੇ ਸੇਵਾਕਾਲ 'ਚ ਦੋ ਸਾਲ ਦਾ ਵਾਧਾ

ਲੁਧਿਆਣਾ, 19 ਜੂਨ (ਬੀ.ਐਸ.ਬਰਾੜ)-ਚੰਡੀਗ੍ਹੜ ਵਿਖੇ ਬੋਰਡ ਆਫ਼ ਮਨੇਜਮੈਂਟ ਦੀ ਹੋਈ ਮੀਟਿੰਗ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਬਲਦੇਵ ਸਿੰਘ ਢਿੱਲੋਂ ਨੂੰ ਦੋ ਸਾਲ ਲਈ ਹੋਰ ਵਾਧਾ ਦੇ ਦਿੱਤਾ ਗਿਆ ਹੈ | ਦੱਸਣਯੋਗ ਹੈ ਕਿ ਡਾ. ਢਿੱਲੋਂ ਪਿਛਲੀ ...

ਪੂਰੀ ਖ਼ਬਰ »

ਪੁਲਿਸ ਕਮਿਸ਼ਨਰ ਵਲੋਂ ਪਾਬੰਦੀਆਂ ਦੇ ਹੁਕਮ ਜਾਰੀ

ਲੁਧਿਆਣਾ, 19 ਜੂਨ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਸ਼ਹਿਰ ਵਿਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ | ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਵਲੋਂ ਸ਼ਹਿਰ ਵਿਚ ਚੱਲ ਰਹੇ ਹੁਕਾਂ ਬਾਰਾਂ 'ਤੇ ਪੂਰਨ ਤੌਰ 'ਤੇ ਪਾਬੰਦੀ ਲਾ ...

ਪੂਰੀ ਖ਼ਬਰ »

ਬੰਦੀ ਕੋਲੋਂ ਨਸ਼ੀਲਾ ਪਾਊਡਰ ਤੇ ਮੋਬਾਈਲ ਬਰਾਮਦ

ਲੁਧਿਆਣਾ, 19 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੇਂਦਰੀ ਜੇਲ੍ਹ ਵਿਚ ਅੱਜ ਦੇਰ ਸ਼ਾਮ ਅਧਿਕਾਰੀਆਂ ਵਲੋਂ ਕੀਤੀ ਚੈਕਿੰਗ ਦੌਰਾਨ ਇਕ ਬੰਦੀ ਪਾਸੋਂ ਮੋਬਾਈਲ ਅਤੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਸੰਨੀ ਸੂਦ ਨਾਮੀ ਇਹ ਬੰਦੀ ਅੱਜ ਪੇਸ਼ੀ ...

ਪੂਰੀ ਖ਼ਬਰ »

ਸ਼ਾਰਟ ਸਰਕਟ ਕਾਰਨ ਘਰ ਨੂੰ ਲੱਗੀ ਅੱਗ, ਸਾਮਾਨ ਸੜਿਆ

ਫੁੱਲਾਂਵਾਲ, 19 ਜੂਨ (ਮਨਜੀਤ ਸਿੰਘ ਦੁੱਗਰੀ)-ਸ਼ਹਿਰੀ ਖੇਤਰ ਦੇ ਨਾਲ ਲੱਗਦੀਆਂ ਕਾਲੋਨੀਆਂ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪ੍ਰਾਈਵੇਟ ਲਿਮਟਡ ਵਲੋਂ ਬਿਜਲੀ ਦੀ ਸਪਲਾਈ ਦੇਣ ਲਈ ਵਿਛਾਈਆਂ ਨੰਗੇ ਜੋੜਾਂ ਵਾਲੀਆਂ ਤਾਰਾਂ ਟੁੱਟੇ ਖੰਭਿਆਂ 'ਤੇ ਤਾਰਾਂ ਦੇ ਲਟਕਦੇ ...

ਪੂਰੀ ਖ਼ਬਰ »

ਬਾਲ ਮਜ਼ਦੂਰੀ ਕਰਵਾਉਣ ਵਾਲੇ ਮਾਲਕਾਂ ਿਖ਼ਲਾਫ਼ ਕੇਸ ਦਰਜ

ਲੁਧਿਆਣਾ/ਫੁੱਲਾਂਵਾਲ, 19 ਜੂਨ (ਪਰਮਿੰਦਰ ਸਿੰਘ ਆਹੂਜਾ, ਮਨਜੀਤ ਸਿੰਘ ਦੁੱਗਰੀ))-ਪੁਲਿਸ ਵਲੋਂ ਬਾਲ ਮਜ਼ਦੂਰੀ ਕਰਵਾਉਣ ਵਾਲੇ ਦੋ ਮਾਲਕਾਂ ਿਖ਼ਲਾਫ਼ ਵੱਖ ਵੱਖ ਥਾਣਿਆਂ ਵਿਚ ਕੇਸ ਦਰਜ ਕੀਤੇ ਗਏ ਹਨ | ਪਹਿਲੇ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਏਰੀਅਨ ਸਾਊਥ ਇੰਡੀਅਨ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਡੀ.ਸੀ. ਦਫ਼ਤਰਾਂ ਦੇ ਕਾਮਿਆਂ ਦੀ ਹੜਤਾਲ ਦੂਜੇ ਦਿਨ 'ਚ

ਲੁਧਿਆਣਾ, 19 ਜੂਨ (ਸਲੇਮਪੁਰੀ)-ਮੰਗਾਂ ਨੂੰ ਲੈ ਕੇ ਸੂਬੇ ਦੇ ਸਮੂਹ ਡੀ.ਸੀ. ਦਫ਼ਤਰਾਂ ਵਿਚ ਤਾਇਨਾਤ ਦਫ਼ਤਰੀ ਕਾਮਿਆਂ ਅਣਮਿਥੇ ਸਮੇਂ ਲਈ ਸ਼ੁਰੂ ਕੀਤੀ ਕਲਮਛੋੜ ਹੜਤਾਲ ਅੱਜ ਦੂਸਰੇ ਦਿਨ ਵਿਚ ਸ਼ਾਮਿਲ ਹੋ ਗਈ ਹੈ | ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ...

ਪੂਰੀ ਖ਼ਬਰ »

ਬਿਨਾਂ ਪਾਰਕਿੰਗ ਬੈਂਕ ਬ੍ਰਾਂਚਾਂ ਨੂੰ ਨੋਟਿਸ ਭੇਜ ਕੇ ਤਲਬ ਕੀਤੇ ਜਾ ਰਹੇ ਹਨ ਦਸਤਾਵੇਜ਼

ਲੁਧਿਆਣਾ, 19 ਜੂਨ (ਅਮਰੀਕ ਸਿੰਘ ਬੱਤਰਾ)-ਸ਼ਹਿਰ ਵਿਚ ਬਿਨ੍ਹਾਂ ਪਾਰਕਿੰਗ ਸਥਾਨ ਛੱਡੇ ਅਤੇ ਸਟੈਂਡਰਡ ਡਿਜ਼ਾਈਨ ਦੀ ਉਲੰਘਣਾ ਕਰਕੇ ਬਣੀਆਂ ਇਮਾਰਤਾਂ ਜਿਨ੍ਹਾਂ ਅੰਦਰ ਬੈਂਕ ਬ੍ਰਾਂਚਾਂ ਚੱਲ ਰਹੀਆਂ ਹਨ, ਨੂੰ ਨਗਰ ਨਿਗਮ ਪ੍ਰਸ਼ਾਸਨ ਵਲੋਂ ਨੋਟਿਸ ਭੇਜ ਕੇ 3 ਦਿਨ ਅੰਦਰ ...

ਪੂਰੀ ਖ਼ਬਰ »

ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਨੇ ਡੀ.ਸੀ. ਤੋਂ ਤਲਬ ਕੀਤੀ ਕਾਰਵਾਈ ਰਿਪੋਰਟ

ਲੁਧਿਆਣਾ, 19 ਜੂਨ (ਅਮਰੀਕ ਸਿੰਘ ਬੱਤਰਾ)-ਸ਼ਹਿਰ ਵਿਚ ਘੁੰਮਦੇ ਅਵਾਰਾ ਕੁੱਤਿਆਂ ਵਲੋਂ ਰੋਜ਼ਾਨਾ 15-20 ਵਿਅਕਤੀਆਂ ਨੂੰ ਵੱਢੇ ਜਾਣ ਦੇ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਨਗਰ ਨਿਗਮ ਪ੍ਰਧਾਨ ਵਲੋਂ ਕੋਈ ਪੁਖਤਾ ਕਾਰਵਾਈ ਨਾ ਕੀਤੇ ਜਾਣ ਤੋਂ ਪ੍ਰੇਸ਼ਾਨ ਲੋਕਾਂ ਵਲੋਂ ...

ਪੂਰੀ ਖ਼ਬਰ »

ਸਿਹਤ ਵਿਭਾਗ ਟੀਮ ਵਲੋਂ ਸ਼ਰਾਬ ਦੇ 4 ਅਹਾਤਿਆਂ ਦੀ ਜਾਂਚ

ਲੁਧਿਆਣਾ, 19 ਜੂਨ (ਸਲੇਮਪੁਰੀ)-ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਾਫ਼-ਸੁਥਰੀਆਂ ਖਾਣ-ਪੀਣ ਵਾਲੀਆਂ ਵਸਤੂਆਂ ਮਹੱਈਆ ਕਰਵਾਉਣ ਹਿੱਤ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ | ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਸਿਹਤ ਪ੍ਰਸ਼ਾਸ਼ਨ ਦੀਆਂ ਹਿਦਾਇਤਾਂ ...

ਪੂਰੀ ਖ਼ਬਰ »

ਅੱਜ ਸ਼ੁਰੂ ਹੋਵੇਗਾ ਸਸਤੀ ਕਣਕ ਵੰਡਣ ਦਾ ਕੰਮ

 ਲੁਧਿਆਣਾ, 19 ਜੂਨ (ਜੁਗਿੰਦਰ ਸਿੰਘ ਅਰੋੜਾ)- ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਦਿੱਤੀ ਜਾਣਕਾਰੀ ਅਨੁਸਾਰ 20 ਜੂਨ ਨੂੰ ਸਸਤੀ ਕਣਕ ਵੰਡਣ ਦਾ ਕੰਮ ਆਰੰਭ ਹੋ ਜਾਵੇਗਾ ਅਤੇ ਈ-ਪੋਜ਼ ਮਸ਼ੀਨਾਂ ਰਾਹੀਂ ਸਬੰਧਿਤ ਲੋਕਾਂ ਨੂੰ ਸਸਤੀ ਕਣਕ ਦਿੱਤੀ ਜਾਵੇਗੀ। ਜ਼ਿਲ੍ਹਾ ...

ਪੂਰੀ ਖ਼ਬਰ »

ਬੀਬੀ ਕਿਰਨਦੀਪ ਕੌਰ ਪ੍ਰਧਾਨ ਤੇ ਜਸਵਿੰਦਰ ਕੌਰ ਮੀਤ ਪ੍ਰਧਾਨ ਨਿਯੁਕਤ

ਲਾਡੋਵਾਲ, 19 ਜੂਨ (ਬਲਬੀਰ ਸਿੰਘ ਰਾਣਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪ੍ਰਧਾਨ ਇਸਤਰੀ ਵਿੰਗ ਸ੍ਰੋਮਣੀ ਅਕਾਲੀ ਦਲ ਬੀਬੀ ਜਗੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਧਾਨ ਦਰਸ਼ਨ ਸਿੰਘ ਸਿਵਾਲਿਕ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ...

ਪੂਰੀ ਖ਼ਬਰ »

ਜਬਰ ਜਨਾਹ ਮਾਮਲੇ 'ਚ ਇਨਸਾਫ਼ ਲਈ ਦਿੱਤਾ ਧਰਨਾ

ਲੁਧਿਆਣਾ, 19 ਜੂਨ (ਬੀ.ਐਸ.ਬਰਾੜ)-ਦੀਵਾਨ ਟੋਠਰ ਮੱਲ ਸੇਵਾ ਸੁਸਾਇਟੀ ਵਲੋਂ ਭਾਰਤ ਨਗਰ ਚੌਕ 'ਚ ਸਾਲ 2017 ਵਿਚ ਪਿੰਡ ਲੋਪੋ ਜ਼ਿਲ੍ਹਾ ਮੋਗਾ ਵਿਚ ਇਕ 13 ਸਾਲਾ ਬੱਚੀ ਨਾਲ ਹੋਏ ਜਬਰ ਜਨਾਹ ਨੂੰ ਲੈ ਕਿ ਅਜੇ ਤੱਕ ਇਨਸਾਫ਼ ਨਾ ਮਿਲਣ ਕਾਰਨ ਲੁਧਿਆਣਾ ਵਿਖੇ ਧਰਨਾ ਦਿੱਤਾ ਗਿਆ | ਇਸ ...

ਪੂਰੀ ਖ਼ਬਰ »

ਦਿੱਲੀ 'ਚ ਸਿੱਖ ਤੇ ਉਸ ਦੇ ਬੇਟੇ ਨਾਲ ਵਾਪਰੀ ਘਟਨਾ ਨੂੰ ਲੈ ਕੇ ਦਿੱਤਾ ਧਰਨਾ

ਲੁਧਿਆਣਾ, 19 ਜੂਨ (ਬੀ.ਐਸ.ਬਰਾੜ)- ਦਿੱਲੀ ਪੁਲਿਸ ਵਲੋਂ ਮਾਮੂਲੀ ਤਤਕਾਰ ਨੂੰ ਲੈ ਕਿ ਜਿਸ ਤਰ੍ਹਾਂ ਇਕ ਅਿੰਮਤਧਾਰੀ ਸਿੱਖ ਅਤੇ ਉਸ ਦੇ ਬੇਟੇ ਨੂੰ ਕੁੱਟਿਆ ਅਤੇ ਘਸੀਟਿਆ ਗਿਆ, ਦੇ ਵਰਤਾਰੇ ਨੂੰ ਲੈ ਕਿ ਨਵੰਬਰ 1984 ਦੀ ਯਾਦ ਨੂੰ ਤਾਜ਼ਾ ਕਰਵਾ ਦਿੱਤਾ ਹੈ | ਇਹ ਵਿਚਾਰ ...

ਪੂਰੀ ਖ਼ਬਰ »

ਜਲ ਸਰੋਤ ਵਿਭਾਗ ਦੇ ਕਾਮੇ ਤਨਖਾਹ ਤੋਂ ਵਾਂਝੇ

ਲੁਧਿਆਣਾ, 19 ਜੂਨ (ਸਲੇਮਪੁਰੀ)-ਪੰਜਾਬ ਜਲ ਸਰੋਤ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਮੰਦਰ ਸਿੰਘ, ਜਨਰਲ ਸਕੱਤਰ ਰਾਮਜੀਦਾਸ ਚੌਹਾਨ ਅਤੇ ਵਿੱਤ ਸਕੱਤਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਦੇ ਕਾਮਿਆਂ ਨੂੰ ਤਨਖ਼ਾਹ ਨਾ ਮਿਲਣ ...

ਪੂਰੀ ਖ਼ਬਰ »

ਬੀਬੀ ਨਰਿੰਦਰ ਕੌਰ ਨਮਿਤ ਅੰਤਿਮ ਅਰਦਾਸ ਅੱਜ

ਲੁਧਿਆਣਾ, 19 ਜੂਨ (ਬੱਤਰਾ)-ਗੁਰਦੁਆਰਾ ਰਾਮਸਰ ਆਸ਼ਰਮ ਖੰਨਾ/ਕੈਡ ਦੇ ਮੁੱਖ ਸੇਵਾਦਾਰ ਬਾਬਾ ਨਰਿੰਦਰ ਸਿੰਘ ਦੀ ਸੁਪਤਨੀ ਬੀਬੀ ਨਰਿੰਦਰ ਕੌਰ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਕੀਰਤਨ ਤੇ ਅੰਤਿਮ ਅਰਦਾਸ 20 ਜੂਨ ਵੀਰਵਾਰ ਨੂੰ ...

ਪੂਰੀ ਖ਼ਬਰ »

ਹੈਰੋਇਨ ਦਾ ਨਸ਼ਾ ਕਰਦਾ ਵਿਅਕਤੀ ਗਿ੍ਫ਼ਤਾਰ

ਲੁਧਿਆਣਾ, 19 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਹੈਰੋਇਨ ਦਾ ਨਸ਼ਾ ਕਰ ਰਹੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਸ਼ਨਾਖਤ ਅਰਵਿੰਦਰ ਪਾਲ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਢੋਕਾ ਮੁਹੱਲਾ ਵਜੋਂ ਕੀਤੀ ਗਈ ਹੈ | ਪੁਲਿਸ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ 9 ਸੱਟੇਬਾਜ਼ ਹਜ਼ਾਰਾਂ ਦੀ ਨਕਦੀ ਸਮੇਤ ਗਿ੍ਫ਼ਤਾਰ

ਲੁਧਿਆਣਾ, 19 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੇ ਛਾਪਾਮਾਰੀ ਕਰਕੇ 9 ਸੱਟੇਬਾਜ਼ਾਂ ਨੂੰ ਹਜ਼ਾਰਾਂ ਰੁਪਏ ਦੀ ਨਕਦੀ ਸਮੇਤ ਗਿ੍ਫ਼ਤਾਰ ਕੀਤਾ ਹੈ, ਜਿਨਾਂ੍ਹ 'ਚੋਂ ਜ਼ਿਆਦਾਤਰ ਸੱਟੇਬਾਜ਼ ਲਾਟਰੀ ਦੀ ਆੜ ਵਿਚ ਸੱਟੇਬਾਜ਼ੀ ਕਰ ਰਹੇ ...

ਪੂਰੀ ਖ਼ਬਰ »

ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਅੱਜ

d ਬਿਨਾਂ ਚਾਰਦੀਵਾਰੀ ਖਾਲੀ ਪਲਾਟਾਂ ਦੇ ਮਾਲਕਾਂ ਤੋਂ ਜੁਰਮਾਨਾ ਵਸੂਲਣ ਦਾ ਪ੍ਰਸਤਾਵ d ਸੀਵਰੇਜ ਦੀ ਸਫਾਈ ਲਈ ਮਸ਼ੀਨਰੀ ਖਰੀਦਣ ਦੇ ਨਾਲ ਠੇਕੇ 'ਤੇ 100 ਸੀਵਰਮੈਨ ਰੱਖੇ ਜਾਣਗੇ ਲੁਧਿਆਣਾ, 19 ਜੂਨ (ਅਮਰੀਕ ਸਿੰਘ ਬੱਤਰਾ)-ਮੇਅਰ ਬਲਕਾਰ ਸਿੰਘ ਸੰਧੂ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ 'ਤੇ ਨਿਯਮਾਂ ਦੀ ਉਲੰਘਣਾ ਕਰਦੇ 19 ਕਾਬੂ

ਲੁਧਿਆਣਾ, 19 ਜੂਨ (ਪਰਮਿੰਦਰ ਸਿੰਘ ਆਹੂਜਾ)-ਰੇਲਵੇ ਪ੍ਰੋਟੈਕਸ਼ਨ ਫੋਰਸ ਵਲੋਂ ਬੀਤੀ ਅੱਧੀ ਰਾਤ ਰੇਲਵੇ ਸਟੇਸ਼ਨ 'ਤੇ ਕੀਤੀ ਗਈ ਜ਼ਬਰਦਸਤ ਚੈਕਿੰਗ ਦੌਰਾਨ ਰੇਲਵੇ ਨਿਯਮਾਂ ਦੀ ਉਲੰਘਣਾ ਕਰ ਰਹੇ 19 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ...

ਪੂਰੀ ਖ਼ਬਰ »

ਤਹਿਬਾਜ਼ਾਰੀ ਸ਼ਾਖਾ ਨੇ ਹਟਾਏ ਨਾਜਾਇਜ਼ ਕਬਜ਼ੇ

ਲੁਧਿਆਣਾ, 19 ਜੂਨ (ਅਮਰੀਕ ਸਿੰਘ ਬੱਤਰਾ)-ਸ਼ਹਿਰ ਦੀਆਂ ਸੜਕਾਂ ਅਤੇ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਨਗਰ ਨਿਗਮ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਕਾਰਵਾਈ ਤਹਿਤ ਬੁੱਧਵਾਰ ਨੂੰ ਤਹਿਬਾਜਾਰੀ ਸ਼ਾਖਾ ਵਲੋਂ ਪੱਖੋਵਾਲ ਰੋਡ ਨਹਿਰ ਕਿਨਾਰੇ ...

ਪੂਰੀ ਖ਼ਬਰ »

ਸਿਵਲ ਹਸਪਤਾਲ ਦੇ ਏ.ਸੀ. ਦੀਆਂ ਤਾਰਾਂ ਚੋਰੀ

ਲੁਧਿਆਣਾ, 19 ਜੂਨ (ਸਲੇਮਪੁਰੀ)-ਸਿਵਲ ਹਸਪਤਾਲ ਲੁਧਿਆਣਾ 'ਚ ਲਾਸ਼ ਘਰ ਵਿਚ ਚੋਰਾਂ ਨੇ ਲੱਗੇ ਏ.ਸੀ. ਦੀਆਂ ਤਾਰਾਂ ਚੋਰੀ ਕਰ ਲਈਆਂ ਹਨ, ਜਿਸ ਨਾਲ ਲਾਸ਼ ਘਰ ਵਿਚ ਬਦਬੂ ਫੈਲਣ ਦਾ ਡਰ ਪੈਦਾ ਹੋ ਗਿਆ ਹੈ | ਇਹ ਲਾਸ਼ ਘਰ ਜਿਸ ਵਿਚ 70 ਲਾਸ਼ਾਂ ਰੱਖੀਆਂ ਜਾ ਸਕਦੀਆਂ ਹਨ, ਵਿਚ ...

ਪੂਰੀ ਖ਼ਬਰ »

ਕਰੰਟ ਲੱਗਣ ਕਾਰਨ ਹੋਈ ਮੌਤ ਦੇ ਮਾਮਲੇ 'ਚ ਪਾਵਰਕਾਮ ਦੇ ਜੇ.ਈ. ਿਖ਼ਲਾਫ਼ ਕੇਸ ਦਰਜ

ਲੁਧਿਆਣਾ, 19 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਤਾਜਪੁਰ ਸੜਕ 'ਤੇ ਬੀਤੀ ਸ਼ਾਮ ਕਰੰਟ ਲੱਗਣ ਕਾਰਨ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਪਾਵਰਕਾਮ ਦੇ ਇਕ ਜੂਨੀਅਰ ਇੰਜੀਨੀਅਰ ਖਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਨੇ ਇਹ ਕਾਰਵਾਈ ਮਿ੍ਤਕ ਰੌਸ਼ਨ ਸਿੰਘ ...

ਪੂਰੀ ਖ਼ਬਰ »

ਪ੍ਰੋ-ਲਾਈਫ਼ ਹਸਪਤਾਲ ਦੇ ਡਾ: ਜੋਲੀ ਨੇ ਲੜਕੀ ਦੀ ਬਾਂਹ ਦੀ ਨਸ ਜੋੜ ਕੇ ਦਿੱਤੀ ਨਵੀਂ ਜ਼ਿੰਦਗੀ

ਆਲਮਗੀਰ, 19 ਜੂਨ (ਜਰਨੈਲ ਸਿੰਘ ਪੱਟੀ)-ਪ੍ਰੋ-ਲਾਈਫ਼ ਸੁਪਰ ਸਪੈਸ਼ਲਿਟੀ ਅਤੇ ਟਰੋਮਾ ਕੇਅਰ ਹਸਪਤਾਲ ਗਿੱਲ ਵਿਖੇ ਹਸਪਤਾਲ ਦੇ ਡਾਇਰੈਕਟਰ ਡਾ: ਹਰਪ੍ਰੀਤ ਸਿੰਘ ਜੋਲੀ ਦੀ ਅਗਵਾਈ ਹੇਠ ਡਾ: ਹਰਭਜਨ ਸਿੰਘ ਸੈਣੀ ਤੇ ਡਾਕਟਰਾਂ ਦੀ ਟੀਮ ਨੇ ਇਕ ਲੜਕੀ ਦੀ ਖੱਬੀ ਬਾਂਹ ਦੀਆਂ ...

ਪੂਰੀ ਖ਼ਬਰ »

ਦਿੱਲੀ ਪੁਲਿਸ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨ ਲਈ ਅਕਾਲੀ ਦਲ ਵਲੋਂ ਡੀ.ਸੀ. ਨੂੰ ਮੰਗ ਪੱਤਰ

ਲੁਧਿਆਣਾ, 19 ਜੂਨ (ਪਰਮਿੰਦਰ ਸਿੰਘ ਆਹੂਜਾ)-ਦਿੱਲੀ ਪੁਲਿਸ ਵਲੋਂ ਸਿੱਖ ਟੈਕਸੀ ਡਰਾਈਵਰ ਅਤੇ ਉਸ ਦੇ ਪੁੱਤਰ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਵਲੋਂ ਡਿਪਟੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX