ਤਾਜਾ ਖ਼ਬਰਾਂ


ਜ਼ਹਿਰੀਲੀ ਸ਼ਰਾਬ ਮਾਮਲਾ : ਪਿੰਡ ਮੁੱਛਲ ਵਿਖੇ ਗੜ੍ਹੀ ਅਤੇ ਛੱਜਲਵੱਢੀ ਦੀ ਅਗਵਾਈ ਹੇਠ ਕੈਪਟਨ ਸਰਕਾਰ ਦਾ ਫੂਕਿਆ ਗਿਆ ਪੁਤਲਾ
. . .  4 minutes ago
ਟਾਂਗਰਾ (ਅੰਮ੍ਰਿਤਸਰ), 8 ਅਗਸਤ (ਹਰਜਿੰਦਰ ਸਿੰਘ ਕਲੇਰ)- ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮੁੱਛਲ ਵਿਖੇ ਅੱਜ ਬਸਪਾ ਦੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜੀ, ਜਨਰਲ ਸਕੱਤਰ ਸੁਰਿੰਦਰ ਸਿੰਘ....
ਫ਼ਿਰੋਜ਼ਪੁਰ 'ਚ ਕੋਰੋਨਾ ਦੇ 18 ਮਾਮਲਿਆਂ ਦੀ ਹੋਈ ਪੁਸ਼ਟੀ
. . .  19 minutes ago
ਫ਼ਿਰੋਜ਼ਪੁਰ, 8 ਅਗਸਤ (ਗੁਰਿੰਦਰ ਸਿੰਘ) ਜ਼ਿਲ੍ਹਾ ਫ਼ਿਰੋਜ਼ਪੁਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ 'ਚ ਦੋ ਔਰਤਾਂ....
ਕੈਪਟਨ ਨਾ ਬਰਗਾੜੀ ਵਾਲਿਆਂ ਨੂੰ ਸਜ਼ਾ ਦਿਵਾ ਸਕਿਆ ਤੇ ਨਾ ਹੀ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਿਆ : ਢੀਂਡਸਾ
. . .  24 minutes ago
ਬਟਾਲਾ , 8 ਅਗਸਤ (ਕਾਹਲੋਂ)- ਬਟਾਲਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ...
ਪਠਾਨਕੋਟ ਦੇ ਵਿਧਾਇਕ ਅਮਿਤ ਵਿਜ ਨੂੰ ਹੋਇਆ ਕੋਰੋਨਾ
. . .  46 minutes ago
ਪਠਾਨਕੋਟ, 8 ਅਗਸਤ (ਸੰਧੂ) - ਪਠਾਨਕੋਟ ਦੇ ਵਿਧਾਇਕ ਅਮਿਤ ਵਿਜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਸਬੰਧੀ ਪੁਸ਼ਟੀ ਸਿਵਲ ਸਰਜਨ....
ਸ਼ਹੀਦਾਂ ਦੇ ਅਸਥਾਨ 'ਤੇ ਵਾਪਰੀ ਘਟਨਾ ਸੁਖਬੀਰ ਬਾਦਲ ਅਤੇ ਮਜੀਠੀਆ ਦੀ ਡੂੰਘੀ ਸਾਜ਼ਿਸ਼ - ਸੇਖਵਾਂ
. . .  58 minutes ago
ਬਟਾਲਾ, 8 ਅਗਸਤ (ਕਾਹਲੋਂ)- ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਸ਼ਹੀਦਾਂ ਦੇ ਅਸਥਾਨ 'ਤੇ ਵਾਪਰੀ ਘਟਨਾ ਸੁਖਬੀਰ ਬਾਦਲ ਅਤੇ ਬਿਕਰਮ...
ਕੋਜ਼ੀਕੋਡ ਜਹਾਜ਼ ਹਾਦਸਾ: ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਹਰਦੀਪ ਸਿੰਘ ਪੁਰੀ
. . .  about 1 hour ago
ਤਿਰੂਵਨੰਤਪੁਰਮ, 8 ਅਗਸਤ- ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਸ਼ਨੀਵਾਰ ਨੂੰ ਕੋਜ਼ੀਕੋਡ ਏਅਰਪੋਰਟ ਪਹੁੰਚੇ.....
ਅਕਾਲੀ ਦਲ ਬਾਦਲ ਨੂੰ ਗੁਰੂ ਜੀ ਨੇ ਚੰਗੀ ਸਜਾ ਦਿੱਤੀ ਤੇ ਉਹ ਵਿਰੋਧੀ ਧਿਰ 'ਚ ਬੈਠਕ ਜੋਗੇ ਵੀ ਨਹੀਂ ਰਹੇ : ਨਿਧੜਕ ਸਿੰਘ ਬਰਾੜ
. . .  about 1 hour ago
ਬਟਾਲਾ , 8 ਅਗਸਤ( ਕਾਹਲੋਂ)- ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ...
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪਾਂ ਦੀ ਜਾਂਚ ਦਾ ਮਸਲਾ ਸ਼ੱਕ ਦੇ ਘੇਰੇ 'ਚ - ਪ੍ਰੋ.ਬਲਜਿੰਦਰ ਸਿੰਘ
. . .  about 1 hour ago
ਅੰਮ੍ਰਿਤਸਰ, 8 ਅਗਸਤ (ਰਾਜੇਸ਼ ਕੁਮਾਰ)- ਸਰਬਤ ਖ਼ਾਲਸਾ ਵਲੋਂ ਥਾਪੇ ਗਏ ਜਥੇਦਾਰ ਜਗਤਾਰ ਹਵਾਰਾ ਵਲੋਂ ਬਣਾਈ ਕਮੇਟੀ ਦੇ ਮੈਂਬਰਾਂ...
ਕੌਮ ਦਾ ਕਾਫ਼ਲਾ ਢੀਂਡਸਾ ਸਾਬ ਦੇ ਨਾਲ : ਭਾਈ ਮੋਹਕਮ ਸਿੰਘ
. . .  about 1 hour ago
ਬਟਾਲਾ , 8 ਅਗਸਤ( ਕਾਹਲੋਂ)- ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਬਟਾਲਾ...
ਅੰਮ੍ਰਿਤਸਰ 'ਚ ਪਟਾਕਾ ਫ਼ੈਕਟਰੀ 'ਚ ਹੋਇਆ ਧਮਾਕਾ
. . .  about 1 hour ago
ਅਜਨਾਲਾ, 8 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਸਰ 'ਚ ਇਕ ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਦੀ ਖ਼ਬਰ ਮਿਲੀ ...
ਸੁਸ਼ਾਂਤ ਖ਼ੁਦਕੁਸ਼ੀ ਮਾਮਲੇ 'ਚ ਪੁੱਛਗਿੱਛ ਦੇ ਲਈ ਈ.ਡੀ ਦਫ਼ਤਰ ਪਹੁੰਚਿਆ ਰਿਆ ਚੱਕਰਵਰਤੀ ਦਾ ਭਰਾ
. . .  about 1 hour ago
ਨਵੀਂ ਦਿੱਲੀ, 8 ਅਗਸਤ- ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ 'ਚ ਮੁੜ ਪੁੱਛ-ਗਿੱਛ ਦੇ ਲਈ ਰਿਆ ਚੱਕਰਵਰਤੀ....
ਕੋਜ਼ੀਕੋਡ 'ਚ ਜਹਾਜ਼ ਹਾਦਸੇ ਦਾ ਸ਼ਿਕਾਰ ਹੋਏ ਕਪਤਾਨ ਡੀ.ਵੀ ਸਾਥੀ ਦੀ ਮਾਂ ਨੇ ਬਿਆਨ ਕੀਤਾ ਆਪਣਾ ਦਰਦ
. . .  about 1 hour ago
ਨਵੀਂ ਦਿੱਲੀ, 8 ਅਗਸਤ- ਦੁਬਈ ਤੋਂ ਕੇਰਲ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਕੋਜ਼ੀਕੋਡ 'ਚ ਉੱਤਰਦੇ ਸਮੇਂ ਰਨਵੇ 'ਤੇ ਹਾਦਸੇ...
ਅਣਪਛਾਤਿਆਂ ਦੀ ਗੋਲੀ ਨਾਲ ਪਿਆਲਾਂ ਦਾ ਪੰਚਾਇਤ ਮੈਂਬਰ ਜ਼ਖਮੀ
. . .  about 2 hours ago
ਨਸਰਾਲਾ, 8 ਅਗਸਤ (ਸਤਵੰਤ ਸਿੰਘ ਥਿਆੜਾ)- ਪਿੰਡ ਪਿਆਲਾਂ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਾਰ ਸਵਾਰ ਅਣਪਛਾਤੇ ਹਮਲਾਵਰਾਂ ਵਲੋਂ ਗੋਲੀ...
ਬਟਾਲਾ ਪਹੁੰਚੇ ਸੁਖਦੇਵ ਸਿੰਘ ਢੀਂਡਸਾ
. . .  about 2 hours ago
ਬਟਾਲਾ, 8 ਅਗਸਤ ( ਕਾਹਲੋਂ)- ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ....
ਮਜੀਠਾ ਪੁਲਿਸ ਵੱਲੋਂ ਸ਼ਰਾਬ ਤਸਕਰਾਂ ਵਿਰੁੱਧ ਵੱਡੀ ਕਾਰਵਾਈ, 200 ਲੀਟਰ ਸ਼ਰਾਬ ਸਮੇਤ ਦੋ ਕਾਬੂ
. . .  about 2 hours ago
ਮਜੀਠਾ, 8 ਅਗਸਤ (ਮਨਿੰਦਰ ਸਿੰਘ ਸੋਖੀ)- ਸੂਬੇ 'ਚ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਸੈਂਕੜੇ ਮੌਤਾਂ ਹੋਣ ਤੋਂ ਬਾਅਦ ਪੰਜਾਬ ਸਰਕਾਰ...
ਭਾਰਤ ਅਤੇ ਚੀਨ ਅੱਜ ਦੌਲਤ ਬੇਗ਼ ਓਲਦੀ ਖੇਤਰ 'ਚ ਵੱਡੇ ਪੱਧਰ 'ਤੇ ਕਰਨਗੇ ਗੱਲਬਾਤ
. . .  about 3 hours ago
ਗਿਰੀਸ਼ ਚੰਦਰ ਮੁਰਮੂ ਨੇ ਭਾਰਤ ਦੇ ਨਿਗਰਾਨ ਅਤੇ ਆਡੀਟਰ ਜਨਰਲ (ਕੈਗ) ਵਜੋਂ ਸੰਭਾਲਿਆ ਅਹੁਦਾ
. . .  about 3 hours ago
ਨਵੀਂ ਦਿੱਲੀ, 8 ਅਗਸਤ- ਗਿਰੀਸ਼ ਚੰਦਰ ਮੁਰਮੂ ਨੇ ਭਾਰਤ ਦੇ ਨਿਗਰਾਨ ਅਤੇ ਆਡੀਟਰ ਜਨਰਲ (ਕੈਗ) ਵਜੋਂ....
ਚੰਡੀਗੜ੍ਹ ਦੇ ਸੈਕਟਰ 27 'ਚ ਸਥਿਤ ਕਿਰਪਾਲ ਕੇਟਰਜ਼ 'ਚ ਲੱਗੀ ਭਿਆਨਕ ਅੱਗ
. . .  about 3 hours ago
ਚੰਡੀਗੜ੍ਹ, 8 ਅਗਸਤ (ਵਿਕਰਮਜੀਤ ਸਿੰਘ ਮਾਨ)- ਚੰਡੀਗੜ੍ਹ ਦੇ ਸੈਕਟਰ 27 'ਚ ਸਥਿਤ ਕਿਰਪਾਲ ਕੇਟਰਜ਼ 'ਚ ਭਿਆਨਕ ....
ਸਬ ਡਿਵੀਜ਼ਨ ਪਾਤੜਾਂ (ਪਟਿਆਲਾ) ਅੰਦਰ ਕੋਰੋਨਾ ਦੇ ਦੋ ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 3 hours ago
ਪਾਤੜਾਂ, 8 ਅਗਸਤ (ਗੁਰਇਕਬਾਲ ਸਿੰਘ ਖ਼ਾਲਸਾ/ਜਗਦੀਸ਼ ਸਿੰਘ ਕੰਬੋਜ) - ਸਬ ਡਿਵੀਜ਼ਨ ਪਾਤੜਾਂ ਅੰਦਰ ਕੋਰੋਨਾ ਵਾਇਰਸ ਨਾਲ ਸਬੰਧਿਤ ਮਰੀਜ਼ਾਂ ....
ਮਾਸਟਰ ਹਰਬੰਸ ਸਿੰਘ ਸਿੱਧੂ ਸੇਖਾ ਕਲਾਂ ਵਾਲੇ ਨਹੀਂ ਰਹੇ
. . .  about 3 hours ago
ਠੱਠੀ ਭਾਈ, 8 ਅਗਸਤ (ਜਗਰੂਪ ਸਿੰਘ ਮਠਾੜੂ)- ਹਲਕਾ ਬਾਘਾ ਪੁਰਾਣਾ 'ਚ ਆਪਣੀ ਨਿਵੇਕਲੀ ਪਹਿਚਾਣ ....
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਗਿਰੀਸ਼ ਚੰਦਰ ਮੁਰਮੂ ਨੂੰ ਸੀ.ਏ.ਜੀ ਅਹੁਦੇ ਦੀ ਸਹੁੰ ਚੁਕਾਈ
. . .  about 3 hours ago
ਨਵੀਂ ਦਿੱਲੀ, 08 ਅਗਸਤ - ਦਿੱਲੀ ਵਿਚ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ 'ਚ ਗਿਰੀਸ਼ ਚੰਦਰ....
ਸੁਖਦੇਵ ਸਿੰਘ ਢੀਂਡਸਾ ਅੱਜ ਬਟਾਲਾ 'ਚ ਗੁਰਿੰਦਰ ਸਿੰਘ ਬਾਜਵਾ ਨੂੰ ਪਾਰਟੀ 'ਚ ਕਰਨਗੇ ਸ਼ਾਮਲ
. . .  about 4 hours ago
ਬਟਾਲਾ, 8 ਅਗਸਤ (ਕਾਹਲੋਂ)- ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਅੱਜ ਬਟਾਲਾ....
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 61,537 ਮਾਮਲੇ ਆਏ ਸਾਹਮਣੇ
. . .  about 4 hours ago
ਨਵੀਂ ਦਿੱਲੀ, 8 ਅਗਸਤ- ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 61,537 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਕੋਰੋਨਾ ਤੋਂ ਪੀੜਤ 933 ....
ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ 'ਚ ਦੋ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 minute ago
ਸਰਦੂਲਗੜ੍ਹ, 8 ਅਗਸਤ (ਪਰਕਾਸ਼ ਸਿੰਘ ਜ਼ੈਲਦਾਰ/ਜੀ. ਐੱਮ ਅਰੋੜਾ) - ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ ਸ਼ਹਿਰ ਦੇ ਵਾਰਡ ਨੰਬਰ 11 'ਚ ਇੱਕ 45 ਸਾਲਾ ਵਿਅਕਤੀ....
ਕੇਰਲ ਦੇ ਰਾਜਪਾਲ ਅਤੇ ਮੁੱਖ ਮੰਤਰੀ ਪਿਨਾਰਈ ਵਿਜਯਨ ਅੱਜ ਕਰੀਪੁਰ ਦਾ ਕਰਨਗੇ ਦੌਰਾ
. . .  about 5 hours ago
ਤਿਰੂਵਨੰਤਪੁਰਮ, 8 ਅਗਸਤ- ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ ਅਤੇ ਮੁੱਖ ਮੰਤਰੀ ਪਿਨਾਰਈ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਹਾੜ ਸੰਮਤ 551

ਪਟਿਆਲਾ

ਲੁੱਟਾਂ-ਖੋਹਾਂ ਤੇ ਚੋਰੀਆਂ ਕਰਨ ਵਾਲੇ ਗਿਰੋਹ ਦੇ 4 ਮੈਂਬਰ ਅਸਲੇ ਸਮੇਤ ਕਾਬੂ

ਪਟਿਆਲਾ, 19 ਜੂਨ (ਮਨਦੀਪ ਸਿੰਘ ਖਰੋੜ)-ਪਟਿਆਲਾ ਪੁਲਿਸ ਨੇ ਘਰਾਂ 'ਚੋਂ ਚੋਰੀਆਂ ਤੇ ਲੁੱਟਾਂ ਖੋਹਾਂ ਕਰਨ ਵਾਲੇ ਇਕ ਗਿਰੋਹ ਦੇ 4 ਮੈਂਬਰਾਂ ਨੂੰ ਇਨ੍ਹਾਂ ਦੇ ਮੁੱਖ ਸਰਗਨੇ ਤੇ ਮਾਰੂ ਹਥਿਆਰਾਂ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਗਿਰੋਹ ਨੇ ਸਾਲ 2018-19 ਵਿਚ ਸ਼ਹਿਰੀ ਇਲਾਕੇ 'ਚ ਕਰੀਬ 12 ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ | ਸ. ਸਿੱਧੂ ਨੇ ਦੱਸਿਆ ਕਿ ਪਟਿਆਲਾ ਦੇ ਐਸ.ਪੀ. ਜਾਂਚ ਹਰਮੀਤ ਸਿੰਘ ਹੁੰਦਲ ਦੀ ਅਗਵਾਈ ਵਿਚ ਡੀ.ਐਸ.ਪੀ. ਜਾਂਚ ਜਸਪ੍ਰੀਤ ਸਿੰਘ, ਇੰਚਾਰਜ ਸੀ.ਆਈ.ਏ.ਸਟਾਫ਼ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਏ.ਐਸ.ਆਈ. ਅਮਰੀਕ ਚੰਦ ਸਮੇਤ ਪੁਲਿਸ ਪਾਰਟੀ ਨੇ ਘਰਾਂ ਵਿੱਚ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ | ਇਨ੍ਹਾਂ ਵਿਚ ਮੁੱਖ ਸਰਗਨਾ ਸੰਜੀਵ ਕੁਮਾਰ ਉਰਫ਼ ਸੰਦੀਪ ਤੇ ਸੰਦੀਪ ਕੁਮਾਰ ਉਰਫ਼ ਦੇਵੀ ਪੁੱਤਰ ਰਾਜ ਕੁਮਾਰ ਵਾਸੀਆਨ ਯੂ ਪੀ, ਰਾਜ ਕੁਮਾਰ ਉਰਫ ਰਾਜੂ ਵਾਸੀ ਮਾਡਲ ਟਾਊਨ ਤੇ ਗੁਲਾਬ ਚੰਦ ਉਰਫ਼ ਗੁਲਾਬ ਵਾਸੀ ਕਿ੍ਸ਼ਨਾ ਕਲੋਨੀ ਨੇੜੇ ਐਵਰੈਸਟ ਸਕੂਲ ਸ਼ਾਮਲ ਹਨ | ਇਨ੍ਹਾਂ ਨੂੰ 23 ਨੰਬਰ ਫਾਟਕ ਨੇੜੇ ਬਿਜਲੀ ਬੋਰਡ ਪਟਿਆਲਾ ਦੇ ਫਲੈਟਾਂ ਦੇ ਪਿਛਲੇ ਪਾਸੇ ਬੇਆਬਾਦ ਜਗ੍ਹਾ 'ਚ ਬੈਠੇ ਡਕੈਤੀ ਮਾਰਨ ਦੀ ਯੋਜਨਾ ਬਣਾਉਂਦਿਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਇਨ੍ਹਾਂ ਦੇ ਇਕ ਹੋਰ ਸਾਥੀ ਪੱਪੂ ਉਰਫ ਕਾਕੂ ਪੁੱਤਰ ਲਛਮਣ ਮੰਡਲ ਵਾਸੀ ਯੂ.ਪੀ. ਨੂੰ ਵੀ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ | ਸ. ਸਿੱਧੂ ਨੇ ਦੱਸਿਆ ਕਿ ਇਨ੍ਹਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗਿਰੋਹ ਦੇ ਮੈਂਬਰ ਕਰੀਬ 04-05 ਸਾਲ ਤੋਂ ਗਰੁੱਪ ਬਣਾ ਕੇ ਚੋਰੀ ਦੀਆਂ ਵਾਰਦਾਤਾਂ ਕਰਦੇ ਆ ਰਹੇ ਹਨ ਤੇ ਕਈ ਵਾਰੀ ਜੇਲ੍ਹ ਜਾ ਚੁੱਕੇ ਹਨ | ਇਨ੍ਹਾਂ ਵਲੋਂ ਮਈ 2018 ਤੋਂ ਲੈ ਕੇ ਹੁਣ ਤੱਕ ਕਰੀਬ 20 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ, ਜਿਨ੍ਹਾਂ ਵਿਚ ਜ਼ਿਆਦਾਤਰ ਸਿਟੀ ਏਰੀਆ ਮਾਡਲ ਟਾਊਨ, ਪੰਜਾਬੀ ਬਾਗ਼, ਮਾਨਸ਼ਾਹੀਆ ਕਾਲੋਨੀ ਆਦਿ 'ਚ ਸ਼ਾਮਲ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਬਿਕਰਮਜੀਤ ਸਿੰਘ ਵਾਸੀ ਨੋਰਥ ਐਵਿਨਿਊ ਭਾਦਸੋਂ ਰੋਡ ਪਟਿਆਲਾ ਦੇ ਘਰ ਤੋਂ ਇਕ ਰਿਵਾਲਵਰ ਸਮੇਤ ਰੋਂਦ ਸਮੇਤ ਨਗਦੀ ਦੀ ਚੋਰੀ ਕੀਤੀ ਸੀ ਤੇ ਇਸੇ ਅਸਲੇ ਨਾਲ ਇਹ ਕੋਈ ਵੱਡੀ ਲੁੱਟ ਖੋਹ ਕਰਨ ਦੀ ਤਾਕ ਵਿਚ ਸਨ | ਜਿਲ੍ਹਾ ਪੁਲਿਸ ਮੁਖੀ ਨੇ ਇਸ ਗਿਰੋਹ ਵਲੋਂ ਵਾਰਦਾਤ ਲਈ ਵਰਤੇ ਤਰੀਕੇ ਬਾਰੇ ਦੱਸਿਆ ਕਿ ਗਿਰੋਹ ਦੇ ਮੈਂਬਰ ਸ਼ਹਿਰੀ ਇਲਾਕੇ ਦੇ ਰਹਿਣ ਵਾਲੇ ਹਨ ਤੇ ਲੇਬਰ ਦਾ ਕੰਮ ਕਰਦੇ ਹਨ, ਇਹ ਆਉਦੇ ਜਾਂਦੇ, ਗਾਹੇ ਬਗਾਹੇ ਬੰਦ ਪਏ ਮਕਾਨਾਂ ਦੀ ਰੇਕੀ ਕਰਦੇ ਸਨ, ਜਿਹੜੇ ਘਰਾਂ ਦੀ ਸਫ਼ਾਈ ਵਗੈਰਾ ਨਹੀਂ ਸੀ ਹੁੰਦੀ, ਅਖ਼ਬਾਰਾਂ ਵਿਹੜੇ ਵਿਚ ਪਈਆਂ ਹੁੰਦੀਆਂ ਸਨ ਤੇ ਲਾਇਟਾਂ ਵੀ ਦਿਨ ਸਮੇਂ ਜਗਦੀਆਂ ਹੁੰਦੀਆਂ ਸਨ, ਤੋਂ ਇਹ ਅੰਦਾਜਾ ਲਗਾ ਲੈਂਦੇ ਸਨ ਕਿ ਇਸ ਘਰ ਦੇ ਮਾਲਕ ਕਿਤੇ ਬਾਹਰ ਗਏ ਹੋਏ ਹਨ | ਇਹ ਉਸੇ ਘਰ ਨੂੰ ਚੋਰੀ ਕਰਨ ਲਈ ਚੁਣਦੇ ਸਨ ਤੇ ਰਾਤ ਸਮੇਂ ਬੰਦ ਪਏ ਮਕਾਨਾਂ ਦੇ ਤਾਲੇ ਤੋੜ ਕੇ ਕੀਮਤੀ ਸਮਾਨ ਸਮੇਤ ਸਮੇਤ ਘਰੇਲੂ ਸਮਾਨ ਤੇ ਖਾਣ ਪੀਣ ਵਾਲੇ ਸਮਾਨ ਦੀ ਚੋਰੀ ਕਰਦੇ ਸਨ |

ਡਿਪਟੀ ਕਮਿਸ਼ਨਰ ਵਲੋਂ ਪਿੰਡ ਬਠੋਣੀਆਂ ਦਾ ਦੌਰਾ

ਰਾਜਪੁਰਾ, 19 ਜੂਨ (ਜੀ.ਪੀ. ਸਿੰਘ)-ਰਾਜਪੁਰਾ ਦੇ ਨੇੜਲੇ ਪਿੰਡ ਬਠੋਣੀਆਂ ਕਲਾਂ ਵਿਚ ਹੈਜ਼ੇ ਦੇ ਮਾਮਲੇ ਸਾਹਮਣੇ ਆਉਣ 'ਤੇ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਪਿੰਡ ਬਠੋਣੀਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ | ਇਸ ਮੌਕੇ ਐੱਸ.ਡੀ.ਐਮ. ਰਾਜਪੁਰਾ ਰਜਨੀਸ਼ ...

ਪੂਰੀ ਖ਼ਬਰ »

ਪਟਿਆਲਾ ਸ਼ਹਿਰ 'ਚੋਂ ਡੇਅਰੀਆਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਜਾਰੀ : ਮੇਅਰ

ਪਟਿਆਲਾ, 19 ਜੂਨ (ਜ.ਸ. ਢਿੱਲੋਂ)-ਨਗਰ ਨਿਗਮ ਪਟਿਆਲਾ ਵਲੋਂ ਡੇਅਰੀਆਂ ਨੂੰ ਬਾਹਰ ਕੱਢਣ ਲਈ ਪਿਛਲੇ ਲੰਬੇ ਸਮੇਂ ਤੋਂ ਇਹ ਆਖਦੀ ਆ ਰਹੀ ਹੈ ਕਿ ਡੇਅਰੀਆਂ ਸ਼ਹਿਰ ਅੰਦਰੋਂ ਬਾਹਰ ਕੱਢੀਆਂ ਜਾ ਰਹੀਆਂ ਹਨ | ਇਹ ਪ੍ਰਕ੍ਰਿਆ ਕੈਪਟਨ ਅਮਰਿੰਦਰ ਸਿੰਘ ਜਦੋਂ 2002 ਤੋਂ 2005 'ਚ ਮੁੱਖ ...

ਪੂਰੀ ਖ਼ਬਰ »

ਪੈਟਰੋਲ ਪੰਪ 'ਤੇ ਕੰਮ ਕਰਦੇ ਮੁਲਾਜ਼ਮਾਂ ਵਲੋਂ ਮਾਲਕ ਨਾਲ ਠੱਗੀ- ਕੇਸ ਦਰਜ

ਨਾਭਾ 19 ਜੂਨ (ਅਮਨਦੀਪ ਸਿੰਘ ਲਵਲੀ)-ਥਾਣਾ ਸਦਰ ਨਾਭਾ ਵਿਖੇ ਰਕੇਸ਼ ਕੁਮਾਰ ਪੁੱਤਰ ਜੈ ਦੇਵ ਵਾਸੀ ਹੀਰਾ ਇੰਨਕੇਲਵ (ਪੁਡਾ) ਦੇ ਬਿਆਨਾਂ 'ਤੇ ਮਨੋਜ ਕੁਮਾਰ ਪੁੱਤਰ ਜਗਰਨਾਥ ਵਾਸੀ ਵਿਕਾਸ ਕਾਲੋਨੀ ਸਰਕੂਲਰ ਰੋਡ ਨਾਭਾ, ਰਕੇਸ਼ ਸਿੰਗਲਾ ਪੁੱਤਰ ਕਾਕਾ ਰਾਮ ਵਾਸੀ ਬੈਂਕ ...

ਪੂਰੀ ਖ਼ਬਰ »

ਪਤਨੀ ਤੋਂ ਦੁਖੀ ਪਤੀ ਵਲੋਂ ਖੁਦਕੁਸ਼ੀ

ਨਾਭਾ, 19 ਜੂਨ (ਅਮਨਦੀਪ ਸਿੰਘ ਲਵਲੀ)-ਹਲਕਾ ਨਾਭਾ ਦੇ ਪਿੰਡ ਅੱਚਲ ਦੇ ਵਸਨੀਕ ਸੁਖਚੈਨ ਸਿੰਘ (40) ਪੁੱਤਰ ਤਾਰਾ ਸਿੰਘ ਦਾ ਵਿਆਹ ਕਰਨੈਲ ਕੌਰ ਨਾਲ ਹੋਇਆ ਸੀ¢ ਜਿਸ ਉਪਰੰਤ ਕਰਨੈਲ ਕੌਰ ਨੇ ਦੇਸ ਰਾਜ ਨਾਲ ਨਾਜਾਇਜ਼ ਸਬੰਧ ਬਣਾ ਲਏ ਅਤੇ ਉਹ ਆਪਣੇ ਪੰਜ ਬੱਚਿਆ ਚਾਰ ਕੁੜੀਆਂ ਅਤੇ ...

ਪੂਰੀ ਖ਼ਬਰ »

ਵਿਆਹੁਤਾ ਦੀ ਕੁੱਟਮਾਰ ਕਰਨ ਤੇ ਦਾਜ ਦੇ ਮਾਮਲੇ 'ਚ ਪਤੀ ਿਖ਼ਲਾਫ਼ ਕੇਸ ਦਰਜ

ਪਟਿਆਲਾ, 19 ਜੂਨ (ਮਨਦੀਪ ਸਿੰਘ ਖਰੋੜ)-ਵਿਆਹੁਤਾ ਨੂੰ ਹੋਰ ਦਾਜ ਦਹੇਜ ਲਿਆਉਣ ਲਈ ਤੰਗ ਪਰੇਸ਼ਾਨ ਤੇ ਕੁੱਟਮਾਰ ਕਰਨ ਦੇ ਮਾਮਲੇ 'ਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਉਸ ਦੇ ਪਤੀ ਿਖ਼ਲਾਫ਼ ਕੇਸ ਦਰਜ ਕਰ ਲਿਆ ਹੈ | ਮੁਲਜ਼ਮ ਦੀ ਪਹਿਚਾਣ ਰਿਤੇਸ਼ ਬਾਂਸਲ ਵਾਸੀ ਪਟਿਆਲਾ ਵਜੋਂ ...

ਪੂਰੀ ਖ਼ਬਰ »

ਲੜਕੀ ਨੂੰ ਭਜਾਉਣ ਵਾਲੇ ਿਖ਼ਲਾਫ਼ ਕੇਸ ਦਰਜ

ਪਟਿਆਲਾ, 19 ਜੂਨ (ਮਨਦੀਪ ਸਿੰਘ ਖਰੋੜ)-ਇੱਥੋਂ ਦੀ ਰਹਿਣ ਵਾਲੀ 15 ਸਾਲਾ ਲੜਕੀ ਨੂੰ ਵਿੱਕੀ ਸਿੰਘ ਵਾਸੀ ਪਟਿਆਲਾ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ | ਉਕਤ ਸ਼ਿਕਾਇਤ ਲੜਕੀ ਦੇ ਪਿਤਾ ਨੇ ਥਾਣਾ ਸਿਵਲ ਲਾਈਨ 'ਚ ਦਰਜ ਕਰਵਾਈ ਸੀ | ਜਿਸ ਦੇ ਆਧਾਰ 'ਤੇ ਪੁਲਿਸ ...

ਪੂਰੀ ਖ਼ਬਰ »

ਦਾਜ ਵਿਰੋਧੀ ਕਾਨੂੰਨ ਤਹਿਤ ਪਤੀ ਿਖ਼ਲਾਫ਼ ਪਰਚਾ ਦਰਜ

ਪਟਿਆਲਾ, 19 ਜੂਨ (ਮਨਦੀਪ ਸਿੰਘ ਖਰੋੜ)-ਵਿਆਹੁਤਾ ਨੂੰ ਹੋਰ ਦਾਜ ਦਹੇਜ ਲਿਆਉਣ ਲਈ ਤੰਗ ਪਰੇਸ਼ਾਨ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਉਸ ਦੇ ਪਤੀ ਿਖ਼ਲਾਫ਼ ਕੇਸ ਦਰਜ ਕਰ ਲਿਆ ਹੈ | ਮੁਲਜ਼ਮ ਦੀ ਪਹਿਚਾਣ ਰਾਜਨ ਛਾਬੜਾ ਵਾਸੀ ਪਟਿਆਲਾ ਵਜੋਂ ਹੋਈ ਹੈ | ਉਕਤ ...

ਪੂਰੀ ਖ਼ਬਰ »

ਟਰਾਂਸਫ਼ਾਰਮਰ ਦਾ ਤੇਲ ਤੇ ਕੁਆਇਲ ਚੋਰੀ

ਪਟਿਆਲਾ, 19 ਜੂਨ (ਮਨਦੀਪ ਸਿੰਘ ਖਰੋੜ)-ਪਟਿਆਲਾ ਨੇੜੇ ਪਿੰਡ ਪਰੋੜ ਵਿਖੇ ਮਹਿੰਦਰ ਸਿੰਘ ਦੀ ਜ਼ਮੀਨ 'ਚ ਲੱਗੇ ਹੋਏ ਟਰਾਂਸਫ਼ਾਰਮਰ ਦਾ ਤੇਲ, ਕੁਆਇਲ ਤੇ ਹੋਰ ਸਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਸ਼ਿਕਾਇਤ ਸਹਾਇਕ ਇੰਜੀਨੀਅਰ ਸੰਚਾਲਨ ਮੰਡਲ ਦੇਵੀਗੜ੍ਹ ਨੇ ...

ਪੂਰੀ ਖ਼ਬਰ »

9 ਸਾਲਾ ਲੜਕਾ ਭੇਦਭਰੇ ਹਲਾਤ 'ਚ ਲਾਪਤਾ

ਪਟਿਆਲਾ, 19 ਜੂਨ (ਮਨਦੀਪ ਸਿੰਘ ਖਰੋੜ)-ਸਥਾਨਕ ਜਗਤਾਰ ਨਗਰ ਦਾ ਰਹਿਣ ਵਾਲਾ 9 ਸਾਲਾ ਲੜਕੇ ਦੀ ਭੇਦਭਰੇ ਹਲਾਤ 'ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਲਾਪਤਾ ਲੜਕੇ ਦੇ ਪਿਤਾ ਬਲਰਾਮ ਦਾਸ ਨੇ ਪੁਲਿਸ ਨੂੰ ਦੱਸਿਆ ਕਿ ਉਹ 18 ਜੂਨ ਵਾਲੇ ਦਿਨ ਸਵੇਰੇ ਸਾਢੇ ਅੱਠ ...

ਪੂਰੀ ਖ਼ਬਰ »

ਚੋਰੀ ਦਾ ਕਰੀਬ 10 ਟਨ ਤੋਂ ਵੱਧ ਨਵਾਂ ਲੋਹਾ ਬਰਾਮਦ

ਰਾਜਪੁਰਾ, 19 ਜੂਨ (ਜੀ.ਪੀ. ਸਿੰਘ)-ਸੀ.ਆਈ.ਏ. ਸਰਕਲ ਰਾਜਪੁਰਾ ਦੀ ਪੁਲਿਸ ਨੇ ਸੂਚਨਾ ਦੇ ਅਧਾਰ 'ਤੇ ਇਕ ਕਬਾੜੀਏ ਦੀ ਦੁਕਾਨ ਤੋਂ ਕਰੀਬ 10 ਟਨ ਤੋਂ ਵੱਧ ਨਵਾਂ ਲੋਹਾ ਬਰਾਮਦ ਕਰਕੇ ਇਕ ਕੈਂਟਰ ਤੇ ਇਕ ਮਹਿੰਦਰਾ ਪਿਕਅਪ ਨੂੰ ਕਬਜ਼ੇ 'ਚ ਲਿਆ ਹੈ | ਸਟਾਫ਼ ਦੀ ਪੁਲਿਸ ਨੇ ਅਗਲੀ ...

ਪੂਰੀ ਖ਼ਬਰ »

ਅਮਲੋਹ ਤੋਂ ਮਾਨਗੜ੍ਹ ਨੂੰ ਜਾਂਦੀ ਸੜਕ ਦੀ ਤਰਸਯੋਗ ਹਾਲਤ ਕਾਰਨ ਲੋਕ ਪ੍ਰੇਸ਼ਾਨ

ਅਮਲੋਹ, 19 ਜੂਨ (ਸੂਦ)-ਪਿਛਲੇ ਕਾਫ਼ੀ ਸਾਲਾਂ ਤੋਂ ਅਮਲੋਹ ਤੋਂ ਮਾਨਗੜ੍ਹ ਨੂੰ ਜਾਂਦੀ ਸੜਕ ਦੀ ਹਾਲਤ ਦਿਨ ਪ੍ਰਤੀ ਦਿਨ ਖਸਤਾ ਹੁੰਦੀ ਜਾ ਰਹੀ ਹੈ ਤੇ ਉਸ 'ਚ ਪਏ ਵੱਡੇ-ਵੱਡੇ ਟੋਏ ਜਿੱਥੇ ਵੱਡੇ ਹਾਦਸਿਆਂ ਨੂੰ ਸੱਦਾ ਦਿੰਦੇ ਹਨ ਫਿਰ ਵੀ ਲੋਕ ਉਨ੍ਹਾਂ ਟੋਇਆ 'ਚੋਂ ਦੀ ਲੰਘਣ ਲਈ ...

ਪੂਰੀ ਖ਼ਬਰ »

ਤਰਲੋਚਨ ਸਿੰਘ ਤੋਚੀ ਨੂੰ ਸ਼ਰਧਾਂਜਲੀਆਂ ਭੇਟ

ਫ਼ਤਹਿਗੜ੍ਹ ਸਾਹਿਬ, 19 ਜੂਨ (ਮਨਪ੍ਰੀਤ ਸਿੰਘ)-ਇਨਸਾਨ ਦੇ ਕੀਤੇ ਹੋਏ ਸਮਾਜ ਤੇ ਧਰਮ ਹਿੱਤ ਕਾਰਜਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ ਤੇ ਸਵ: ਤਰਲੋਚਨ ਸਿੰਘ ਤੋਚੀ ਜਿਸ ਨੇ ਪਿੰਡ ਮਾਨੂੰਪੁਰ ਤੇ ਇਲਾਕੇ ਦੇ ਲੋਕਾਂ ਦੀ ਨਿਸ਼ਕਾਮ ਸੇਵਾ ਕੀਤੀ, ਉਸ ਦੀ ਹਰ ਪ੍ਰਾਣੀ ...

ਪੂਰੀ ਖ਼ਬਰ »

2 ਮਹੀਨੇ ਦੀ ਮੁਫ਼ਤ ਕੰਪਿਊਟਰ ਸਿਖਲਾਈ ਲਈ ਦਾਖ਼ਲਾ ਸ਼ੁਰੂ

ਖਮਾਣੋਂ, 19 ਜੂਨ (ਜੋਗਿੰਦਰ ਪਾਲ)-ਕਾਲ-ਸੀ ਕੰਪਿਊਟਰ ਸੈਂਟਰ ਬਦੇਸ਼ਾਂ ਰੋਡ ਖਮਾਣੋਂ ਵਿਖੇ ਪੰਜਾਬ ਸਰਕਾਰ ਵਲੋਂ ਐਸ.ਸੀ., ਬੀ.ਪੀ.ਐਲ. ਵਿਦਿਆਰਥੀਆਂ ਲਈ 2 ਮਹੀਨੇ ਦੀ ਕੰਪਿਊਟਰ ਸਿਖਲਾਈ ਮੁਫ਼ਤ ਸ਼ੁਰੂ ਹੋ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ...

ਪੂਰੀ ਖ਼ਬਰ »

ਆਦਮਪੁਰ ਸਹਿਕਾਰੀ ਸਭਾ ਤੋਂ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ

ਫ਼ਤਹਿਗੜ੍ਹ ਸਾਹਿਬ, 19 ਜੂਨ (ਭੂਸ਼ਨ ਸੂਦ)-ਫ਼ਤਹਿਗੜ੍ਹ ਸਾਹਿਬ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਫ਼ਤਹਿਗੜ੍ਹ ਸਾਹਿਬ ਗੁਰਪ੍ਰੀਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਇਸਤਰੀਆਂ ਨੂੰ ਸਵੈ ਰੁਜ਼ਗਾਰ 'ਤੇ ਆਤਮ ਨਿਰਭਰ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਮਾਈ ਭਾਗੋ ਇਸਤਰੀ ...

ਪੂਰੀ ਖ਼ਬਰ »

ਗੂਹਲਾ ਚੀਕਾ ਵਿਖੇ ਕੁਲਵੰਤ ਬਾਜ਼ੀਗਰ ਕਰਨਗੇ ਯੋਗ ਦਿਵਸ ਦਾ ਸ਼ੁੱਭ ਆਰੰਭ

ਗੂਹਲਾ ਚੀਕਾ, 19 ਜੂਨ (ਓ.ਪੀ. ਸੈਣੀ)-5ਵੇਂ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਸਰਕਾਰੀ ਸਕੂਲ ਚੀਕਾ ਵਿਖੇ ਇੱਕ ਵਿਸ਼ਾਲ ਸਮਾਗਮ ਕੀਤਾ ਜਾ ਰਿਹਾ ਹੈ | ਇਸ ਮੌਕੇ 'ਤੇ ਹਲਕਾ ਭਾਜਪਾ ਵਿਧਾਇਕ ਕੁਲਵੰਤ ਬਾਜ਼ੀਗਰ ਯੋਗ ਦਿਵਸ ਦਾ ਸ਼ੁੱਭ ਆਰੰਭ ਆਪਣੇ ਕਰ ਕਮਲਾਂ ਨਾਲ ਕਰਨਗੇ | ...

ਪੂਰੀ ਖ਼ਬਰ »

ਸੂਬੇ ਦੇ ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗੀ ਦਸ਼ਮੇਸ਼ ਨਹਿਰ-ਵਿਧਾਇਕ ਕੰਬੋਜ਼

ਰਾਜਪੁਰਾ, 19 ਜੂਨ (ਰਣਜੀਤ ਸਿੰਘ)-ਸੂਬੇ ਦੇ ਕਿਸਾਨਾਂ ਲਈ ਦਸ਼ਮੇਸ਼ ਨਹਿਰ ਦਾ ਚੱਲਣਾ ਇਕ ਤਰ੍ਹਾਂ ਨਾਲ ਵਰਦਾਨ ਸਾਬਤ ਹੋਵੇਗਾ ਤੇ ਇਸ ਲਈ ਪੰਜਾਬ ਸਰਕਾਰ ਵਲੋਂ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦਾ ਸ. ਕੰਬੋਜ਼ ਨੂੰ ਚੇਅਰਮੈਨ ਬਣਾਇਆ ਗਿਆ ਹੈ | ਇਨ੍ਹਾਂ ਵਿਚਾਰਾਂ ...

ਪੂਰੀ ਖ਼ਬਰ »

ਹਿਊਮਨ ਰਾਇਟਸ ਮਿਸ਼ਨ ਪ੍ਰੋਟੈਕਸ਼ਨ ਵਲੋਂ ਸੈਮੀਨਾਰ

ਪਟਿਆਲਾ, 19 ਜੂਨ (ਢਿੱਲੋਂ/ਖਰੋੜ)-ਹਿਊਮਨ ਰਾਇਟਸ ਮਿਸ਼ਨ ਪ੍ਰੋਟੈਕਸ਼ਨ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੇ ਆਦੇਸ਼ਾਂ ਹੇਠ ਨਸ਼ਾ ਵਿਰੋਧੀ ਮੁਹਿੰਮ ਲਈ ਸਾਰਥਿਕ ਕਦਮ ਚੁੱਕਣ ਲਈ ਪੀ.ਸੀ.ਆਰ. ਦੇ ਇੰਚਾਰਜ ਇੰਸਪੈਕਟਰ ਕਰਨੈਲ ਸਿੰਘ ਨੇ ਅੰਗਰੇਜ਼ ਸਿੰਘ ...

ਪੂਰੀ ਖ਼ਬਰ »

ਕਦੋਂ ਬਣਾਇਆ ਜਾਵੇਗਾ ਮੱਖ ਮੰਤਰੀ ਦੇ ਸ਼ਹਿਰ ਦਾ ਰਜਿੰਦਰਾ ਹਸਪਤਾਲ ਸਮੇਂ ਦਾ ਹਾਣੀ?

ਪਟਿਆਲਾ, 19 ਜੂਨ(ਮਨਦੀਪ ਸਿੰਘ ਖਰੋੜ)-ਪੰਜਾਬ ਸਰਕਾਰ ਦੁਆਰਾ ਚਲਾਇਆ ਜਾਣ ਵਾਲਾ ਸਭ ਤੋਂ ਵੱਡਾ ਸਰਕਾਰੀ ਰਜਿੰਦਰਾ ਹਸਪਤਾਲ 'ਚ ਰੋਜ਼ਾਨਾ 1500 ਦੇ ਕਰੀਬ ਵਿਅਕਤੀ ਆਪਣਾ ਇਲਾਜ ਕਰਵਾਉਣ ਲਈ ਸੂਬੇ ਦੇ ਕਈ ਜ਼ਿਲਿ੍ਹਆਂ ਤੋਂ ਆਉਂਦੇ ਹਨ | ਜਿੱਥੇ ਲਗਭਗ ਇਕ ਹਜ਼ਾਰ ਦੇ ਕਰੀਬ ...

ਪੂਰੀ ਖ਼ਬਰ »

ਲੇਬਰ ਰੂਮ ਨੂੰ ਸਮਾਂ ਦਾ ਹਾਣੀ ਬਣਾਉਣ ਸਬੰਧੀ ਸੈਮੀਨਾਰ

ਪਟਿਆਲਾ, 19 ਜੂਨ (ਮਨਦੀਪ ਸਿੰਘ ਖਰੋੜ)-ਸਰਕਾਰੀ ਰਜਿੰਦਰਾ ਹਸਪਤਾਲ 'ਚ ਜਣੇਪੇ ਦੌਰਾਨ ਔਰਤਾਂ ਨੂੰ ਬਿਹਤਰ ਮੈਡੀਕਲ ਸਹੂਲਤਾਂ ਦੇਣ ਸਬੰਧੀ 'ਲਕਸ਼ਯਾ' ਪੋ੍ਰਗਰਾਮ ਤਹਿਤ ਸੈਮੀਨਾਰ ਕਰਵਾਇਆ ਗਿਆ | ਇਸ ਦੌਰਾਨ ਮੈਡੀਕਲ ਕਾਲਜ ਦੇ ਪਿ੍ੰਸੀਪਲ ਡਾ. ਕੇ.ਕੇ. ਅਗਰਵਾਲ ਤੇ ...

ਪੂਰੀ ਖ਼ਬਰ »

ਧਰਮਸੋਤ ਵਲੋਂ ਕੌੜਾ ਦੇ ਹੱਕ 'ਚ ਚੋਣ ਪ੍ਰਚਾਰ

ਭਾਦਸੋਂ, 19 ਜੂਨ (ਗੁਰਬਖਸ਼ ਸਿੰਘ ਵੜੈਚ)-ਭਾਦਸੋਂ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾ ਕੇ ਹੀ ਦਮ ਲਵਾਂਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਗਰ ਪੰਚਾਇਤ ਭਾਦਸੋਂ ਦੀ ਚੋਣ ਲਈ ਕਾਂਗਰਸੀ ਉਮੀਦਵਾਰ ਦੇ ਹੱਕ 'ਚ ਚੋਣ ...

ਪੂਰੀ ਖ਼ਬਰ »

ਪੰਜਾਬ ਦੀ ਰੱਸਾਕਸੀ ਟੀਮ ਦੀ ਚੋਣ ਭਲਕੇ

ਪਟਿਆਲਾ, 19 ਜੂਨ (ਚਹਿਲ)-28 ਤੋਂ 20 ਜੁਲਾਈ ਤੱਕ ਆਗਰਾ (ਉੱਤਰ ਪ੍ਰਦੇਸ਼) ਵਿਖੇ ਹੋਣ ਵਾਲੀ 32ਵੀਂ ਕੌਮੀ ਸੀਨੀਅਰ ਤੇ ਜੂਨੀਅਰ, 21ਵੀਂ ਕੌਮੀ ਸਬ ਜੂਨੀਅਰ ਰੱਸਾਕਸੀ ਚੈਂਪੀਅਨਸ਼ਿਪ (ਲੜਕੀਆਂ) ਲਈ ਪੰਜਾਬ ਦੀਆਂ ਟੀਮਾਂ ਦੀ ਚੋਣ 21 ਜੂਨ ਨੂੰ ਸਵੇਰੇ 10 ਵਜੇ ਫ਼ਤਿਹ ਗਰੁੱਪ ਆਫ਼ ...

ਪੂਰੀ ਖ਼ਬਰ »

ਐਡੀਸ਼ਨਲ ਮੈਨੇਜਰ ਕਰਮ ਸਿੰਘ ਹੁਣ ਬਤੌਰ ਮੈਨੇਜਰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਦੇਣਗੇ ਸੇਵਾਵਾਂ

ਪਟਿਆਲਾ, 19 ਜੂਨ (ਧਰਮਿੰਦਰ ਸਿੰਘ ਸਿੱਧੂ)-ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਐਡੀਸ਼ਨਲ ਮੈਨੇਜਰ ਵਜੋਂ ਤਾਇਨਾਤ ਕਰਮ ਸਿੰਘ ਨੂੰ ਬਤੌਰ ਮੈਨੇਜਰ ਤਰੱਕੀ ਮਿਲਣ 'ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਰਲੀਵ ਕੀਤਾ ਗਿਆ | ਇਸ ਮੌਕੇ ਸ਼ੋ੍ਰਮਣੀ ...

ਪੂਰੀ ਖ਼ਬਰ »

ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਮੀਤ ਸਿੰਘ ਰਾਣਾ ਸਨਮਾਨਿਤ

ਦੇਵੀਗੜ੍ਹ, 19 ਜੂਨ (ਰਾਜਿੰਦਰ ਸਿੰਘ ਮੌਜੀ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਦਫ਼ਤਰ ਡੀ.ਐਚ.ਐਸ. ਪੰਜਾਬ ਚੰਡੀਗੜ੍ਹ ਵਿਖੇ ਤਾਇਨਾਤ ਡਿਪਟੀ ਮਾਸ ਮੀਡੀਆ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਮੀਤ ਸਿੰਘ ਰਾਣਾ ਨੂੰ ਪਦਉਨਤ ਕਰਕੇ ਜ਼ਿਲ੍ਹਾ ਮਾਸ ਮੀਡੀਆ ਤੇ ...

ਪੂਰੀ ਖ਼ਬਰ »

ਜਸਵਿੰਦਰ ਸਿੰਘ ਨੇ ਘਰ-ਘਰ ਵੋਟਾਂ ਮੰਗੀਆਂ

ਭਾਦਸੋਂ, 19 ਜੂਨ (ਪ੍ਰਦੀਪ ਦੰਦਰਾਲ਼ਾ)-ਵਾਰਡ ਨੰਬਰ 2 ਤੋਂ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਨੌਜਵਾਨ ਉਮੀਦਵਾਰ ਜਸਵਿੰਦਰ ਸਿੰਘ ਟੈਕਸਲਾ ਟੈਲੀਵਿਜ਼ਨ ਵਾਲਿਆਂ ਨੇ 21 ਜੂਨ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਆਪਣੇ ਵਾਰਡ ਵਿਚ ਘਰ-ਘਰ ਜਾ ਕੇ ਵੋਟਾਂ ਮੰਗੀਆਂ | ਜਸਵਿੰਦਰ ...

ਪੂਰੀ ਖ਼ਬਰ »

ਖੱਟੜਾ ਦੇ ਹੱਕ 'ਚ ਰੱਖੜਾ ਵਲੋਂ ਚੋਣ ਪ੍ਰਚਾਰ

ਭਾਦਸੋਂ, 19 ਜੂਨ (ਪ੍ਰਦੀਪ ਦੰਦਰਾਲ਼ਾ)-21 ਜੂਨ ਨੂੰ ਭਾਦਸੋਂ ਦੀਆਂ ਹੋਣ ਵਾਲੀਆਂ ਨਗਰ ਪੰਚਾਇਤ ਚੋਣਾਂ ਦੇ ਸਬੰਧ 'ਚ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 8 ਤੋਂ ਸਾ. ਸਰਪੰਚ ਜਸਵੰਤ ਸਿੰਘ ਦੇ ਸਪੁੱਤਰ ਦਰਬਾਰਾ ਸਿੰਘ ਖੱਟੜਾ ਦੇ ਹੱਕ 'ਚ ਸਾ. ਮੰਤਰੀ ਸੁਰਜੀਤ ਸਿੰਘ ਰੱਖੜਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX