ਤਾਜਾ ਖ਼ਬਰਾਂ


ਸਬ ਡਵੀਜ਼ਨਲ ਹਸਪਤਾਲ ਦੀ ਮਹਿਲਾ ਡਾਕਟਰ ਮਿਲੀ ਕੋਰੋਨਾ ਪਾਜ਼ੀਟਿਵ
. . .  11 minutes ago
ਤਲਵੰਡੀ ਸਾਬੋ ,10 ਅਗਸਤ (ਰਣਜੀਤ ਸਿੰਘ ਰਾਜੂ)- ਜ਼ਿਲ੍ਹਾ ਬਠਿੰਡਾ ਦੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸੇ ਲੜੀ ਵਿੱਚ ਓਦੋਂ ਵਾਧਾ ਹੋ ਗਿਆ ਜਦੋਂ ਸਬ ...
ਰਾਜਪੁਰਾ (ਪਟਿਆਲਾ) 'ਚ 27 ਪਾਜ਼ੀਟਿਵ ਕੇਸ ਆਉਣ ਕਾਰਨ ਸਹਿਮੇ ਲੋਕ
. . .  44 minutes ago
ਰਾਜਪੁਰਾ, 10 ਅਗਸਤ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਚ ਅੱਜ 27 ਕੋਰੋਨਾ ਟੈੱਸਟ ਪਾਜ਼ੀਟਿਵ ਪਾਏ ਗਏ ਹਨ ।ਇਸ ਗੱਲ ਨੂੰ ਲੈ ਕੇ ਰਾਜਪੁਰਾ ਸ਼ਹਿਰ ਵਿਚ ਸਥਿਤੀ ਦਿਨੋਂ ਦਿਨ ਬਦਤਰ ਹੁੰਦੀ ਜਾ ਰਹੀ ਹੈ ।ਇਸ ਸੰਬੰਧੀ...
ਸ਼ਾਹਕੋਟ (ਜਲੰਧਰ) ਬਲਾਕ 'ਚ ਅੱਜ ਹੋਰ 13 ਲੋਕ ਕੋਰੋਨਾ ਪਾਜ਼ੀਟਿਵ ਮਿਲੇ
. . .  45 minutes ago
ਸ਼ਾਹਕੋਟ, 10 ਅਗਸਤ (ਆਜ਼ਾਦ ਸਚਦੇਵਾ⁄ਸੁਖਦੀਪ ਸਿੰਘ) - ਸੋਮਵਾਰ ਨੂੰ ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਬਲਾਕ ਵਿਚ 13 ਲੋਕ ਕੋਰੋਨਾ ਪਾਜ਼ੀਟਿਵ ਆਏ। ਇਨ੍ਹਾਂ ਵਿਚ 12 ਲੋਕ ਸ਼ਾਹਕੋਟ ਇਲਾਕੇ ਦੇ ਹਨ, ਜਦਕਿ ਇੱਕ ਧਰਮਕੋਟ ਦਾ ਹੈ। ਸੀਨੀਅਰ ਮੈਡੀਕਲ ਅਫ਼ਸਰ ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ...
ਪਟਿਆਲਾ 'ਚ ਕੋਰੋਨਾ ਨਾਲ 6 ਮੌਤਾਂ, 248 ਹੋਰ ਮਾਮਲੇ ਪਾਜ਼ੀਟਿਵ
. . .  about 1 hour ago
ਪਟਿਆਲਾ, 10 ਅਗਸਤ (ਮਨਦੀਪ ਸਿੰਘ ਖਰੋੜ) - ਜ਼ਿਲੇ੍ਹ 'ਚ ਕੋਰੋਨਾ ਨਾਲ ਹੋਰ 6 ਵਿਅਕਤੀਆਂ ਦੀ ਮੌਤਾਂ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਉਣ ਦੇ ਨਾਲ 248 ਜਣਿਆਂ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੀਟਿਵ ਵੀ ਆਈ ਹੈ । ਜ਼ਿਲੇ੍ਹ 'ਚ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 54 ਹੋ ਗਈ...
ਪਿੰਡ ਮੁੱਛਲ (ਅੰਮ੍ਰਿਤਸਰ) ਵਿਖੇ ਵਿਧਾਇਕ ਡੈਨੀ ਬੰਡਾਲਾ ਨੇ ਪੀੜਤ ਪਰਿਵਾਰਾਂ ਨੂੰ ਕੀਤੇ ਚੈੱਕ ਤਕਸੀਮ
. . .  about 1 hour ago
ਟਾਂਗਰਾ, 10 ਅਗਸਤ (ਹਰਜਿੰਦਰ ਸਿੰਘ ਕਲੇਰ) ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੱਲੋਂ ਪਿੰਡ ਮੁੱਛਲ ਵਿਖੇ ਜ਼ਹਿਰੀਲੀ ਸ਼ਰਾਬ ਦੇ ਮ੍ਰਿਤਕਾਂ ਦੇ ਪਰਿਵਾਰਾਂ ...
ਸੁਨਾਮ (ਸੰਗਰੂਰ) ’ਚ ਅੱਜ 4 ਔਰਤਾਂ ਅਤੇ 2 ਬੱਚਿਆਂ ਸਮੇਤ 8 ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 10 ਅਗਸਤ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਸੰਗਰੂਰ ਜ਼ਿਲੇ੍ਹ ਦੇ ਸੁਨਾਮ ਸ਼ਹਿਰ ’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਦੀ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ...
ਕੋਰੋਨਾ ਵਾਇਰਸ ਦੇ 10 ਹੋਰ ਨਵੇਂ ਮਾਮਲਿਆਂ ਦੀ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪੁਸ਼ਟੀ
. . .  about 2 hours ago
ਫ਼ਾਜ਼ਿਲਕਾ, 10 ਅਗਸਤ (ਪ੍ਰਦੀਪ ਕੁਮਾਰ)- ਕੋਰੋਨਾ ਵਾਇਰਸ ਦੇ 10 ਹੋਰ ਨਵੇਂ ਮਾਮਲਿਆਂ ਦੀ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਨਵੇਂ ਮਾਮਲਿਆਂ ਵਿਚ ਫ਼ਾਜ਼ਿਲਕਾ ਦੇ 4 ਅਤੇ ਅਬੋਹਰ ਦੇ 6 ਮਾਮਲੇ ਹਨ। ਅਬੋਹਰ ਦੇ ਪਿੰਡ ਢੀਂਗਾ ਵਾਲੀ 25 ਸਾਲਾਂ ਨੌਜਵਾਨ...
ਲੁਧਿਆਣਾ ਵਿਚ ਕੋਰੋਨਾ ਨਾਲ 11 ਮਰੀਜ਼ਾਂ ਦੀ ਮੌਤ
. . .  about 2 hours ago
ਲੁਧਿਆਣਾ, 10 ਅਗਸਤ ਸਲੇਮਪੁਰੀ - ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਵਿਚੋਂ ਅੱਜ 11 ਹੋਰ ਮਰੀਜ਼ ਦਮ ਤੋੜ ਗਏ ਹਨ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਹੈ ਕਿ ਲੁਧਿਆਣਾ ਵਿਚ ਅੱਜ ਕੋਰੋਨਾ ਨਾਲ...
ਪਿੰਡ ਮੇਹਲੀ (ਨਵਾਂਸ਼ਹਿਰ) ਦੇ ਨੌਜਵਾਨ ਨੂੰ ਹੋਇਆ ਕੋਰੋਨਾ
. . .  about 2 hours ago
ਮੇਹਲੀ, 10 ਅਗਸਤ (ਸੰਦੀਪ ਸਿੰਘ) - ਜ਼ਿਲ੍ਹਾ ਨਵਾਂਸ਼ਹਿਰ ਦੇ ਬਲਾਕ ਬੰਗਾ ਅਧੀਨ ਆਉਂਦੇ ਪਿੰਡ ਮੇਹਲੀ ਦੇ ਵਸਨੀਕ ਪਵਨ ਕੁਮਾਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਨ.ਐਮ ਮੈਡਮ ਸੁਨੀਤਾ ਨੇ ਦੱਸਿਆ ਕਿ ਪਵਨ ਕੁਮਾਰ ਨੇ ਦੁਬਈ ਜਾਣ ਲਈ ਖ਼ੁਦ ਕੋਰੋਨਾ ਟੈਸਟ ਕਰਵਾਇਆ, ਜਿਸ ਵਿਚ...
ਪੁਲਿਸ ਥਾਣਾ ਰਾਜਾਸਾਂਸੀ ਦੇ ਨਵੇਂ ਐਸ.ਐਚ.ਓ ਨਰਿੰਦਰਪਾਲ ਸਿੰਘ ਨੇ ਚਾਰਜ ਸੰਭਾਲਿਆ
. . .  about 2 hours ago
ਰਾਜਾਸਾਂਸੀ, 10 ਅਗਸਤ (ਹਰਦੀਪ ਸਿੰਘ ਖੀਵਾ) ਪੁਲਿਸ ਥਾਣਾ ਰਾਜਾਸਾਂਸੀ ਦੇ ਪਹਿਲੇ ਥਾਣਾ ਮੁੱਖੀ ਮਨਮੀਤਪਾਲ ਸਿੰਘ ਦਾ ਤਬਾਦਲਾ ਹੋਣ ਉਪਰੰਤ ਨਵੇਂ ਤਾਇਨਾਤ ਹੋਏ ਐਸ. ਐਚ. ਓ ਸਬ ਇੰਸਪੈਕਟਰ ਨਰਿੰਦਰਪਾਲ ਸਿੰਘ ਨੇ ਚਾਰਜ ਸੰਭਾਲ ਲਿਆ ਹੈ। ਚਾਰਜ ਸੰਭਾਲਣ ਉਪਰੰਤ ਥਾਣਾ ਮੁੱਖੀ ਸਬ ਇੰਸਪੈਕਟਰ...
ਜ਼ਿਲ੍ਹਾ ਕਪੂਰਥਲਾ ਵਿਚ 14 ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  about 2 hours ago
ਕਪੂਰਥਲਾ, 10 ਅਗਸਤ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹਾ ਕਪੂਰਥਲਾ ਵਿਚ ਅੱਜ ਕੋਰੋਨਾ ਨਾਲ ਸਬੰਧਿਤ 14 ਮਾਮਲੇ ਨਵੇਂ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 10 ਫਗਵਾੜਾ ਦੇ, ਇਕ ਸੁਲਤਾਨਪੁਰ ਲੋਧੀ ਤਿੰਨ ਕਪੂਰਥਲਾ ਨਾਲ ਸਬੰਧਿਤ ਹਨ। ਜਦਕਿ 226...
ਦਿਨੇ ਦੁਪਹਿਰੇ ਹੋਈ ਕਰੀਬ 9 ਲੱਖ ਦੀ ਚੋਰੀ
. . .  about 3 hours ago
ਧਾਰੀਵਾਲ, 10 ਅਗਸਤ (ਜੇਮਸ ਨਾਹਰ) - ਜ਼ਿਲ੍ਹਾ ਗੁਰਦਾਸਪੁਰ ਸਥਿਤ ਥਾਣਾ ਧਾਰੀਵਾਲ ਅਧੀਨ ਪੈਂਦੇ ਪਿੰਡ ਡਡਵਾਂ ਵਿਖੇ ਅੱਜ ਦਿਨੇ ਦੁਪਹਿਰੇ ਚੋਰਾਂ ਵੱਲੋਂ ਇੱਕ ਘਰ ਦੇ ਵਿਚ ਸੰਨ ਲਗਾ ਕੇ ਕਰੀਬ 9 ਲੱਖ ਰੁਪਏ ਦੀ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੈ। ਇਹ ਜਾਣਕਾਰੀ ਦਿੰਦਿਆਂ ਘਰ ਦੇ ਮੁਖੀ ਰੋਹਨ ਕੁਮਾਰ...
ਕੋਰੋਨਾ ਕਾਰਨ ਨਵਾਂਸ਼ਹਿਰ ਜ਼ਿਲ੍ਹੇ ਵਿਚ 7ਵੀਂ ਮੌਤ
. . .  about 3 hours ago
ਨਵਾਂਸ਼ਹਿਰ,10 ਅਗਸਤ (ਗੁਰਬਖਸ਼ ਸਿੰਘ ਮਹੇ) - ਕੋਰੋਨਾ ਵਾਇਰਸ ਕਰਕੇ ਜ਼ਿਲੇ 7ਵੀਂ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਜਾਫਰਪੁਰ ਦਾ ਇਕ 85 ਸਾਲਾ ਵਿਅਕਤੀ ਜੋ ਕਿ ਗੰਭੀਰ ਰੂਪ ਵਿੱਚ ਪਹਿਲੇ ਤੋਂ ਬਿਮਾਰ ਸੀ। 6 ਅਗਸਤ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਤੋਂ ਪਟਿਆਲਾ...
ਅੰਮ੍ਰਿਤਸਰ ਵਿਚ 30 ਪਾਜ਼ੀਟਿਵ ਕੋਰੋਨਾ ਕੇਸ ਹੋਏ ਰਿਪੋਰਟ
. . .  about 3 hours ago
ਅੰਮ੍ਰਿਤਸਰ, 10 ਅਗਸਤ - ਅੰਮ੍ਰਿਤਸਰ ਵਿਚ ਅੱਜ 30 ਕੋਰੋਨਾਵਾਇਰਸ ਦੇ ਕੇਸ ਦਰਜ ਹੋਏ ਹਨ ਤੇ ਇਕ 66 ਸਾਲਾ ਵਿਅਕਤੀ ਦੀ ਮੌਤ ਦਰਜ ਕੀਤੀ ਗਈ ਹੈ। ਅੰਮ੍ਰਿਤਸਰ ਵਿਚ ਕੁੱਲ 2406 ਕੋਰੋਨਾ ਪਾਜ਼ੀਟਿਵ ਕੇਸ ਹਨ। ਜਿਨ੍ਹਾਂ ਵਿਚੋਂ 1891 ਠੀਕ...
ਰੇਲ ਸੇਵਾਵਾਂ ਹੁਣ 30 ਅਗਸਤ ਤੱਕ ਰੱਦ
. . .  about 3 hours ago
ਨਵੀਂ ਦਿੱਲੀ, 10 ਅਗਸਤ - ਭਾਰਤੀ ਰੇਲਵੇ ਵਲੋਂ ਨਿਯਮਤ ਮੇਲ/ਐਕਸਪ੍ਰੈਸ, ਪੈਸੰਜਰ ਤੇ ਲੋਕਲ ਟਰੇਨਾਂ ਦੀ ਸੇਵਾ 'ਤੇ 30 ਅਗਸਤ 2020 ਤੱਕ ਰੋਕ ਵਧਾ ਦਿੱਤੀ ਗਈ ਹੈ। ਪਰੰਤੂ ਸਪੈਸ਼ਲ ਮੇਲ/ਐਕਸਪ੍ਰੈਸ...
ਕੋਵਿਡ-19 ਟੈਸਟਿੰਗ ਲਈ ਮੋਹਾਲੀ ਦੀ ਪੰਜਾਬ ਬਾਇਓਟੈਕਨਾਲੌਜੀ ਇਨਕਿਉਬੇਟਰ ਵਾਇਰਲ ਡਾਇਗਨੋਸਟਿਕ ਲੈਬੋਰਟਰੀ ਦਾ ਉਦਘਾਟਨ
. . .  about 3 hours ago
ਚੰਡੀਗੜ੍ਹ, 10 ਅਗਸਤ - ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਅਧੀਨ ਆਉਂਦੇ ਮੋਲੀਕਿਊਲਰ ਡਾਇਗਨੋਸਟਿਕ ਅਧਾਰਤ ਆਰਟੀ-ਪੀਸੀਆਰ ਦੀ ਸਮਰਥਾ ਨਾਲ ਖੁਰਾਕ, ਪਾਣੀ, ਖੇਤੀਬਾੜੀ ਅਤੇ ਵਾਤਾਵਰਣ ਦੇ ਖੇਤਰਾਂ ਵਿੱਚ ਐਨ.ਏ.ਬੀ.ਐਲ ਦੁਆਰਾ ਮਾਨਤਾ ਪ੍ਰਾਪਤ ਸਹੂਲਤਾਂ ਦੇਣ ਵਾਲੇ ਪੰਜਾਬ...
ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 28 ਹੋਰ ਮਾਮਲੇ ਆਏ ਸਾਹਮਣੇ
. . .  about 4 hours ago
ਮਹਿਲ ਕਲਾਂ, 10 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 28 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਵਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ ਅੱਜ ਆਏ 28 ਮਾਮਲਿਆਂ 'ਚ 18 ਮਾਮਲੇ ਸ਼ਹਿਰ ਬਰਨਾਲਾ, 2 ਮਾਮਲੇ ਬਲਾਕ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਥਾਪਤ ਕੀਤੇ ਜਾਣ ਵਾਲੇ ਸੈਂਟਰ ਫਾਰ ਇੰਟਰ ਫੇਥ ਸਟੱਡੀਜ਼ ਦਾ ਡਿਜ਼ਾਈਨ ਕੈਪਟਨ ਨੇ ਕੀਤਾ ਸਾਂਝਾ
. . .  about 4 hours ago
ਚੰਡੀਗੜ੍ਹ, 10 ਅਗਸਤ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸਥਾਪਤ ਕੀਤੇ ਜਾ ਰਹੇ ਸੈਂਟਰ ਫਾਰ ਇੰਟਰ ਫੇਥ ਸਟੱਡੀਜ਼ ਦੇ ਡਿਜ਼ਾਈਨ ਨੂੰ...
ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਮੋਟਰਸਾਇਕਲਾਂ/ਸਕੂਟਰਾਂ 'ਤੇ ਸ਼ਹਿਰ ਦੇ ਅੰਦਰ ਕੀਤਾ ਰੋਸ ਮਾਰਚ
. . .  about 4 hours ago
ਜੈਤੋ, 10 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਮੋਟਰਸਾਇਕਲਾਂ/ਸਕੂਟਰਾਂ 'ਤੇ ਸ਼ਹਿਰ ਦੇ ਅੰਦਰ ਰੋਸ ਮਾਰਚ ਕੀਤਾ ਤੇ ਆਮ ਆਦਮੀ ਪਾਰਟੀ ਹਲਕਾ ਜੈਤੋ ਤੋਂ ਵਿਧਾਇਕ ਬਲਦੇਵ ਸਿੰਘ ਨੂੰ ਚਿਤਾਵਨੀ ਮੰਗ ਪੱਤਰ ਸਥਾਨਕ...
ਕੋਰੋਨਾ ਨਾਲ ਹੋਈ ਇਕ 80 ਸਾਲਾ ਬਜ਼ੁਰਗ ਔਰਤ ਦੀ ਮੌਤ
. . .  about 4 hours ago
ਮੋਗਾ, 10 ਅਗਸਤ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਮਾੜੀ ਮੁਸਤਫਾ ਵਾਸੀ ਇਕ 80 ਸਾਲਾ ਬਜ਼ੁਰਗ ਔਰਤ ਦੀ ਕੋਰੋਨਾ ਕਾਰਨ ਸਿਵਲ ਹਸਪਤਾਲ ਲੁਧਿਆਣਾ ਵਿਖੇ ਮੌਤ ਹੋ ਗਈ ਹੈ। ਉਕਤ ਔਰਤ ਦਿਲ ਦੀ ਬਿਮਾਰੀ ਤੋਂ ਪੀੜਤ ਸੀ ਤੇ ਉਸ ਨੂੰ ਬਠਿੰਡਾ ਤੋਂ ਸਿਵਲ...
ਸ੍ਰੀ ਮੁਕਤਸਰ ਸਾਹਿਬ ਵਿਖੇ 14 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 10 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 14 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ 49 ਸਾਲ ਦਾ ਵਿਅਕਤੀ ਵਾਸੀ ਗੁਰੂ ਤੇਗ ਬਹਾਦਰ ਨਗਰ ਗਲੀ ਨੰ: 8 ਸ੍ਰੀ ਮੁਕਤਸਰ ਸਾਹਿਬ, 28 ਸਾਲ ਅਤੇ 35 ਸਾਲ ਦੀਆਂ ਔਰਤਾਂ ਪਿੰਡ ਬਾਦਲ, 50 ਸਾਲ...
ਕੋਰੋਨਾ ਕਾਰਨ ਜ਼ਿਲ੍ਹਾ ਸੰਗਰੂਰ 'ਚ 3 ਵਿਅਕਤੀਆਂ ਦੀ ਮੌਤ
. . .  about 4 hours ago
ਸੰਗਰੂਰ, 10 ਅਗਸਤ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਨੇ ਤਿੰਨ ਵਿਅਕਤੀਆਂ ਦੀ ਹੋਰ ਜਾਨ ਲੈ ਲਈ ਹੈ। ਇਨ੍ਹਾਂ ਵਿਚ ਛੇ ਮਹੀਨੇ ਪਹਿਲਾਂ ਸੇਵਾ ਮੁਕਤ ਹੋਇਆ ਇਕ ਕਾਨੂੰਨਗੋ ਵੀ ਸ਼ਾਮਿਲ ਹੈ। ਉਸ ਦੀ ਮੌਤ ਕੱਲ੍ਹ ਸਵੇਰੇ ਹੋਈ ਸੀ ਅਤੇ ਕੱਲ੍ਹ ਹੀ ਉਨ੍ਹਾਂ ਦੇ...
ਜ਼ਹਿਰੀਲੀ ਸ਼ਰਾਬ ਦੇ ਮੁੱਦੇ ਤੇ ਭਾਜਪਾ ਐਸਸੀ ਮੋਰਚਾ ਪੰਜਾਬ ਵੱਲੋਂ ਰੋਸ ਵਿਖਾਵਾ
. . .  about 4 hours ago
ਅਟਾਰੀ, 10 ਅਗਸਤ (ਰੁਪਿੰਦਰਜੀਤ ਸਿੰਘ ਭਕਨਾ) - ਭਾਜਪਾ ਦੇ ਐਸਸੀ ਮੋਰਚਾ ਪੰਜਾਬ ਦੇ ਕਾਰਕੁਨਾਂ ਵੱਲੋਂ ਮੀਡੀਆ ਇੰਚਾਰਜ ਸੰਜੀਵ ਅਟਵਾਲ ਦੀ ਅਗਵਾਈ ਹੇਠ ਜ਼ਹਿਰੀਲੀ ਸ਼ਰਾਬ ਦੇ ਮੁੱਦੇ ਤੇ ਪੰਜਾਬ ਭਰ ਵਿੱਚ ਪੰਜਾਬ ਸਰਕਾਰ ਖਿਲਾਫ ਦਿੱਤੇ ਜਾ ਰਹੇ ਧਰਨਿਆਂ ਦੀ ਕੜੀ ਵਜੋਂ ਥਾਣਾ ਘਰਿੰਡਾ ਅੱਗੇ ਧਰਨਾ...
ਮਾਛੀਵਾੜਾ ਵਿਚ ਕੋਰੋਨਾ ਦੀ ਰਫ਼ਤਾਰ ਹੋਈ ਬੇਕਾਬੂ, 4 ਵਿਅਕਤੀ ਆਏ ਲਪੇਟ ਵਿਚ
. . .  about 5 hours ago
ਮਾਛੀਵਾੜਾ ਸਾਹਿਬ, 10 ਅਗਸਤ (ਮਨੋਜ ਕੁਮਾਰ) - ਅੱਜ ਫਿਰ ਨਵੇ ਆਏ ਚਾਰ ਕੋਰੋਨਾ ਪਾਜ਼ੀਟਿਵ ਵਿਅਕਤੀਆਂ ਨੇ ਇਲਾਕੇ ਵਿਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਵਿਚ ਗੁਰਾਂ ਕਾਲੋਨੀ ਦੇ ਇਕ ਆੜਤੀ ਪਰਿਵਾਰ ਦਾ ਭਰਾ, ਪਿੰਡ ਮਿਲਕਵਾਲ ਵਾਸੀ 60 ਸਾਲਾਂ ਵਿਅਕਤੀ, ਬੋਦਲੀ...
ਪੰਜਾਬ ਸਰਕਾਰ ਵਲੋਂ ਡਾ. ਵਰਿੰਦਰ ਭਾਟੀਆ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ
. . .  about 5 hours ago
ਐੱਸ. ਏ. ਐੱਸ. ਨਗਰ, 10 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਵਲੋਂ ਡਾ. ਵਰਿੰਦਰ ਭਾਟੀਆ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਕ੍ਰਿਸ਼ਨ ਕੁਮਾਰ ਸਕੱਤਰ, ਸਕੂਲ ਸਿੱਖਿਆ ਵਿਭਾਗ ਵਲੋਂ ਜਾਰੀ ਹੁਕਮਾਂ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਹਾੜ ਸੰਮਤ 551

ਪੰਜਾਬ / ਜਨਰਲ

ਜੰਡਿਆਲਾ ਗੁਰੂ ਤੋਂ ਲੁੱਟੇ ਹਥਿਆਰ ਤਰਨ ਤਾਰਨ ਤੋਂ ਬਰਾਮਦ

ਤਰਨ ਤਾਰਨ/ਜੰਡਿਆਲਾ ਗੁਰੂ, 19 ਜੂਨ (ਹਰਿੰਦਰ ਸਿੰਘ, ਪ੍ਰਮਿੰਦਰ ਸਿੰਘ ਜੋਸਨ, ਰਣਜੀਤ ਸਿੰਘ ਜੋਸਨ)-ਬੀਤੇ ਸਨਿਚਰਵਾਰ ਦੀ ਰਾਤ ਨੂੰ ਜੰਡਿਆਲਾ ਗੁਰੂ ਤੋਂ ਐੱਚ.ਬੀ. ਗੰਨ ਹਾਊਸ 'ਚ ਸੰਨ੍ਹ ਲਗਾ ਕੇ ਲੁੱਟੇ 44 ਰਿਵਾਲਵਰ ਤੇ ਪਿਸਟਲ ਤੋਂ ਇਲਾਵਾ 4500 ਦੇ ਕਰੀਬ ਕਾਰਤੂਸ ਤਰਨ ਤਾਰਨ ਦੇ ਗੋਲਡਨ ਐਵਿਨਿਊ ਤੋਂ ਪੁਲਿਸ ਨੇ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਉਸ ਦੇ ਬਾਕੀ ਵਿਅਕਤੀ ਫ਼ਰਾਰ ਦੱਸੇ ਜਾਂਦੇ ਹਨ | ਜਾਣਕਾਰੀ ਅਨੁਸਾਰ ਕਸਬਾ ਜੰਡਿਆਲਾ ਗੁਰੂ ਸਥਿਤ ਐੱਚ.ਬੀ. ਗੰਨ ਹਾਊਸ ਦੇ ਮਾਲਕ ਹਰਮੀਤ ਸਿੰਘ ਨੇ ਅੰਮਿ੍ਤਸਰ ਦੇ ਐੱਸ.ਐੱਸ.ਪੀ. ਬਿਕਰਮਜੀਤ ਦੁੱਗਲ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਨਿਚਰਵਾਰ ਦੀ ਰਾਤ ਨੂੰ ਕੁਝ ਵਿਅਕਤੀਆਂ ਨੇ ਉਸ ਦੇ ਗੰਨ ਹਾਊਸ 'ਤੇ ਸੰਨ੍ਹ ਲਗਾ ਕੇ ਹਥਿਆਰ ਤੇ ਅਸਲਾ ਲੁੱਟ ਲਏ ਹਨ ਜਿਸ 'ਤੇ ਐੱਸ.ਐੱਸ.ਪੀ. ਦੁੱਗਲ ਵਲੋਂ ਐੱਸ.ਪੀ. ਹਰਪਾਲ ਸਿੰਘ ਵਲੋਂ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਸੀ | ਜੰਡਿਆਲਾ ਗੁਰੂ ਤੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇ ਆਧਾਰ 'ਤੇ ਪੁਲਿਸ ਦੀ ਵਿਸ਼ੇਸ਼ ਟੀਮ ਤਰਨ ਤਾਰਨ ਪਹੁੰਚ ਗਈ ਤੇ ਤਰਨ ਤਾਰਨ ਸ਼ਹਿਰ ਤੇ ਬਾਜ਼ਾਰਾਂ 'ਚ ਲੱਗੇ ਸੀ.ਸੀ.ਟੀ.ਵੀ. ਖੰਘਾਲੇ ਗਏ | ਪੁਲਿਸ ਨੇ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਕੀਤੀ, ਜਦ ਐੱਸ.ਪੀ.ਡੀ. ਅੰਮਿ੍ਤਸਰ ਦਿਹਾਤੀ ਹਰਪਾਲ ਸਿੰਘ ਦੀ ਅਗਵਾਈ 'ਚ ਪੁਲਿਸ ਟੀਮ ਨੇ ਤਰਨ ਤਾਰਨ ਸਥਿਤ ਗੋਲਡਨ ਐਵਿਨਿਊ ਵਿਖੇ ਇਕ ਵਿਅਕਤੀ ਨੂੰ ਕਾਬੂ ਕਰਕੇ 44 ਰਿਵਾਲਵਰ ਤੇ ਪਿਸਟਲ ਬਰਾਮਦ ਕਰਨ ਦੇ ਨਾਲ-ਨਾਲ ਭਾਰੀ ਮਾਤਰਾ 'ਚ ਕਾਰਤੂਸ ਵੀ ਬਰਾਮਦ ਕਰ ਲਏ | ਇਸ ਸਬੰਧ 'ਚ ਪੁਲਿਸ ਨੇ ਤਰਨ ਤਾਰਨ ਦੇ ਰਹਿਣ ਵਾਲੇ ਬਿਕਰਮਜੀਤ ਸਿੰਘ ਵਿੱਕੀ ਨੂੰ ਗਿ੍ਫ਼ਤਾਰ ਕਰ ਲਿਆ ਹੈ |
ਅੱਜ ਸ਼ਾਮ ਇਸ ਸਬੰਧੀ ਡੀ.ਐਸ. ਪੀ. ਜੰਡਿਆਲਾ ਗੁਰੂ ਦੇ ਦਫ਼ਤਰ ਵਿਖੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਆਈ. ਜੀ. ਬਾਰਡਰ ਰੇਂਜ ਐੱਸ. ਪੀ. ਐੱਸ. ਪਰਮਾਰ ਨੇ ਦੱਸਿਆ ਕਿ ਚੋਰੀ ਹੋਇਆ ਅਸਲਾ ਇਕ ਦੋਸ਼ੀ ਵਿਕਰਮਜੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਨਾਨਕਸਰ ਮੁਹੱਲਾ, ਤਰਨ ਤਾਰਨ ਕੋਲੋਂ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਇਸ ਦੇ ਨਾਲ ਇਸ ਵਾਰਦਾਤ ਵਿਚ 3 ਹੋਰ ਵਿਅਕਤੀ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ | ਇਸ ਪ੍ਰੈਸ ਕਾਨਫ਼ਰੰਸ ਮੌਕੇ ਚੇਤਨ ਪਾਟਿਲ ਏ. ਆਈ. ਜੀ. ਕਾਊਾਟਰ ਇੰਟੈਲੀਜੈਂਸ ਐਸ. ਐਸ. ਪੀ. ਅੰਮਿ੍ਤਸਰ ਦਿਹਾਤੀ ਵਿਕਰਮਜੀਤ ਦੁੱਗਲ, ਐਸ. ਐਸ. ਪੀ. ਤਰਨ ਤਾਰਨ ਕੁਲਦੀਪ ਸਿੰਘ ਚਾਹਲ, ਐਸ. ਪੀ. (ਡੀ.) ਹਰਪਾਲ ਸਿੰਘ, ਡੀ. ਐਸ. ਪੀ. ਗੁਰਿੰਦਰਬੀਰ ਸਿੰਘ ਸਿੱਧੂ, ਐਸ. ਐਚ. ਓ. ਜੰਡਿਆਲਾ ਅਮੋਲਕ ਸਿੰਘ, ਹਾਜ਼ਰ ਸਨ |

ਪੰਜਾਬ ਦੇ ਵਫ਼ਦ ਵਲੋਂ ਸ਼ਿਲਾਂਗ ਦੇ ਸਿੱਖਾਂ ਨੂੰ ਸੁਰੱਖਿਆ ਦਾ ਭਰੋਸਾ

ਸ਼ਿਲਾਂਗ, 19 ਜੂਨ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ਿਲਾਂਗ ਨੂੰ ਭੇਜੇ ਗਏ ਇਕ ਉੱਚ ਪੱਧਰੀ ਵਫ਼ਦ ਨੇ ਉੱਥੇ ਵਸੇ ਪੰਜਾਬੀਆਂ ਨੂੰ ਉਨ੍ਹਾਂ ਦੇ ਬੁਨਿਆਦੀ ਹੱਕਾਂ ਦੀ ਸੁਰੱਖਿਆ ਲਈ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਵਾਇਆ ਹੈ | ...

ਪੂਰੀ ਖ਼ਬਰ »

ਨਵੀਂ ਤਬਾਦਲਾ ਨੀਤੀ ਤਹਿਤ ਹੀ ਹੋਣਗੇ ਅਧਿਆਪਕਾਂ ਦੇ ਤਬਾਦਲੇ-ਸਿੱਖਿਆ ਮੰਤਰੀ

ਚੰਡੀਗੜ੍ਹ, 19 ਜੂਨ (ਵਿਕਰਮਜੀਤ ਸਿੰਘ ਮਾਨ)-ਰਾਜ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਅੱਜ ਇੱਥੇ ਅਧਿਆਪਕ ਤਬਾਦਲਾ ਮਸਲੇ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਨਵੀਂ ਤਬਾਦਲਾ ਨੀਤੀ ਪੰਜਾਬ ਮੰਤਰੀ ਮੰਡਲ ਵਲੋਂ ਮਨਜ਼ੂਰ ਕੀਤੀ ਗਈ ਸੀ, ਜਿਸ ਨੂੰ ਲੋਕ ਸਭਾ ਚੋਣਾਂ ...

ਪੂਰੀ ਖ਼ਬਰ »

ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਸੜਕ ਨੂੰ ਅਪਗ੍ਰੇਡ ਕਰਨ ਲਈ ਖ਼ਰਚੇ ਜਾਣਗੇ 25 ਕਰੋੜ

ਚੰਡੀਗੜ੍ਹ, 19 ਜੂਨ (ਅਜੀਤ ਬਿਊਰੋ)-ਕੇਂਦਰ ਸਰਕਾਰ ਵਲੋਂ ਫ਼ੰਡ ਦੇਣ ਤੋਂ ਨਾਂਹ ਕਰਨ ਉਪਰੰਤ ਹੁਣ ਸੂਬਾ ਸਰਕਾਰ ਨੇ ਯਾਤਰੂਆਂ ਤੇ ਸ਼ਰਧਾਲੂਆਂ ਨੂੰ ਰਾਹਤ ਦੇਣ ਲਈ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਤੇ ਅਨੰਦਪੁਰ ਸਾਹਿਬ-ਨੈਣਾ ਦੇਵੀ ਰੋਡ ਦੀ ਮੁਰੰਮਤ ਦੀ ਜ਼ਿੰਮੇਵਾਰੀ ...

ਪੂਰੀ ਖ਼ਬਰ »

ਬੋਰਡ ਨੇ 9ਵੀਂ ਤੇ 10ਵੀਂ ਦੇ ਕੰਪਿਊਟਰ ਸਾਇੰਸ ਵਿਸ਼ੇ ਦੇ ਪਾਠਕ੍ਰਮ 'ਚੋਂ ਕੁਝ ਵਿਸ਼ਾ ਵਸਤੂ ਘਟਾਇਆ

ਐੱਸ.ਏ.ਐੱਸ. ਨਗਰ, 19 ਜੂਨ (ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਬੋਰਡ ਨਾਲ ਸਬੰਧਿਤ ਸਰਕਾਰੀ/ਏਡਿਡ/ ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ 'ਚ ਮੌਜੂਦਾ ਸਾਲ 2019-20 ਤੋਂ 9ਵੀਂ ਅਤੇ 10ਵੀਂ ...

ਪੂਰੀ ਖ਼ਬਰ »

ਛੱਪੜ 'ਚ ਡੁੱਬਣ ਨਾਲ ਦੋ ਸਾਲਾ ਮਾਸੂਮ ਬੱਚੇ ਦੀ ਮੌਤ

ਅਬੋਹਰ, 19 ਜੂਨ (ਕੁਲਦੀਪ ਸਿੰਘ ਸੰਧੂ)-ਉੱਪ ਮੰਡਲ ਦੇ ਪਿੰਡ ਧਰਮਪੁਰਾ 'ਚ ਮਾਪਿਆਂ ਦੀ ਅਣਗਹਿਲੀ ਕਾਰਨ ਦੋ ਸਾਲਾ ਮਾਸੂਮ ਬੱਚੇ ਦੀ ਛੱਪੜ 'ਚ ਡੁੱਬਣ ਨਾਲ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਪਿੰਡ ਧਰਮਪੁਰਾ ਵਾਸੀ ਗੁਰਪ੍ਰੀਤ ਸਿੰਘ ਦਾ ਦੋ ਸਾਲਾ ਬੱਚਾ ਹਰਮਨ ਸਿੰਘ ਆਪਣੇ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖੁਦਕੁਸ਼ੀ

ਅਜੀਤਵਾਲ, 19 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਸਰਕਾਰ ਵਲੋਂ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਤੇ ਬੈਂਕ ਵਲੋਂ ਕੁਰਕੀ ਨਾ ਕਰਨ ਦੀਆਂ ਸਰਕਾਰੀ ਹਦਾਇਤਾਂ ਦੇ ਉਲਟ ਬੈਂਕ ਵਲੋਂ ਕੁਰਕੀ ਦਾ ਨੋਟਿਸ ਜਾਰੀ ਕਰਨ ਕਰਕੇ ਕਰਜ਼ੇ ਤੋਂ ...

ਪੂਰੀ ਖ਼ਬਰ »

ਝਗੜੇ 'ਚ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਬਹਿਰਾਮਪੁਰ, 19 ਜੂਨ (ਬਲਬੀਰ ਸਿੰਘ ਕੋਲਾ)-ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਨਿਆਮਤਾਂ 'ਚ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ | ਥਾਣਾ ਮੁਖੀ ਮਨਜੀਤ ਕੌਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਮਿ੍ਤਕ ਦੀ ਭੈਣ ਗੁਲਸ਼ਨ ਸੈਣੀ ਵਲੋਂ ਦਿੱਤੇ ਬਿਆਨ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਜੇਲ੍ਹਾਂ 'ਚ ਪੋਲੀਥੀਨ ਲਿਫ਼ਾਫ਼ਿਆਂ ਦੀ ਵਰਤੋਂ 'ਤੇ ਪਾਬੰਦੀ

ਲੁਧਿਆਣਾ, 19 ਜੂਨ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਸਰਕਾਰ ਨੇ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਕੈਦੀਆਂ ਦੇ ਜੀਵਨ 'ਚ ਸੁਧਾਰ ਲਿਆਉਣ ਲਈ ਸ਼ੁਰੂ ਕੀਤੇ ਯਤਨਾਂ ਤਹਿਤ ਹੁਣ ਵੱਧ ਤੋਂ ਵੱਧ ਕੈਦੀਆਂ ਨੂੰ ਹੱਥੀਂ ਕਿਰਤ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ | ਜੇਲ੍ਹਾਂ 'ਚ ...

ਪੂਰੀ ਖ਼ਬਰ »

ਜਗਰਾਉਂ 'ਚ ਪ੍ਰੇਮੀ ਨਾਲ ਮਿਲ ਕੇ ਮਾਂ ਵਲੋਂ 3 ਸਾਲਾ ਬੱਚੇ ਦੀ ਹੱਤਿਆ

ਜਗਰਾਉਂ, 19 ਜੂਨ (ਅਜੀਤ ਸਿੰਘ ਅਖਾੜਾ)-ਜਗਰਾਉਂ ਡਰੇਨ 'ਤੇ ਝੱੁਗੀਆਂ 'ਚ ਇਕ ਕਲਯੁਗੀ ਪ੍ਰਵਾਸੀ ਮਾਂ ਵਲੋਂ ਪੇ੍ਰਮੀ ਨਾਲ ਮਿਲ ਕੇ ਆਪਣੇ ਤਿੰਨ ਸਾਲਾ ਬੱਚੇ ਦੀ ਗਲਾ ਘੱੁਟ ਕੇ ਹੱਤਿਆ ਕਰ ਦਿੱਤੀ ਗਈ | ਜਾਣਕਾਰੀ ਅਨੁਸਾਰ ਰਜਨੀ ਨਾਂਅ ਦੀ ਔਰਤ ਨੇ ਆਪਣੇ ਪ੍ਰੇਮੀ ਸੋਨੂੰ ...

ਪੂਰੀ ਖ਼ਬਰ »

ਮਾਮਲਾ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ

ਕਾਂਗਰਸੀ ਕੌਾਸਲਰ ਸਮੇਤ 6 ਦੋਸ਼ੀਆਂ ਨੂੰ 14 ਦਿਨ ਲਈ ਭੇਜਿਆ ਜੇਲ੍ਹ

ਸ੍ਰੀ ਮੁਕਤਸਰ ਸਾਹਿਬ, 19 ਜੂਨ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਦੇ ਮਾਮਲੇ 'ਚ ਦੋਸ਼ੀਆਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ 'ਤੇ ਅੱਜ ਪੁਲਿਸ ਵਲੋਂ ਦੁਬਾਰਾ ਡਿਊਟੀ ਮੈਜਿਸਟ੍ਰੇਟ ਰਵੀ ਗੁਲਾਟੀ ਦੀ ਅਦਾਲਤ 'ਚ ਪੇਸ਼ ...

ਪੂਰੀ ਖ਼ਬਰ »

ਦਲ ਬਦਲੂਆਂ ਦਾ ਸਦਨ 'ਚ ਕਰਾਂਗੇ ਘਿਰਾਓ-ਚੀਮਾ, ਸੰਧਵਾਂ

ਚੰਡੀਗੜ੍ਹ, 19 ਜੂਨ (ਐਨ.ਐਸ. ਪਰਵਾਨਾ)-ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ 'ਆਪ' ਵਿਧਾਇਕ ਦਲ ਦੇ ਚੀਫ਼ ਵਹਿਪ ਕੁਲਤਾਰ ਸਿੰਘ ਸੰਧਵਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇਸ ਬਿਆਨ ਦਾ ਸਵਾਗਤ ਕੀਤਾ ਹੈ ਕਿ ...

ਪੂਰੀ ਖ਼ਬਰ »

ਛਾਪੇਮਾਰੀ ਦੇ ਦੂਜੇ ਦਿਨ ਸੂਬੇ 'ਚੋਂ 3500 ਕਿੱਲੋ ਪਲਾਸਟਿਕ ਬੈਗ ਜ਼ਬਤ

ਚੰਡੀਗੜ੍ਹ, 19 ਜੂਨ (ਅਜੀਤ ਬਿਊਰੋ)-ਪਲਾਸਟਿਕ ਕੈਰੀ ਬੈਗਾਂ ਦੀ ਵਰਤੋਂ ਨੂੰ ਠੱਲ੍ਹ ਪਾਉਣ ਲਈ ਛਾਪੇਮਾਰੀ ਨੂੰ ਜਾਰੀ ਰੱਖਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਟੀਮਾਂ ਨੇ ਮਿਲ ਕੇ ਮੰਗਲਵਾਰ ਸ਼ਾਮ ਨੂੰ 175 ਦੁਕਾਨਾਂ ਤੇ ਗੁਦਾਮਾਂ ...

ਪੂਰੀ ਖ਼ਬਰ »

ਗ੍ਰਹਿ ਮੰਤਰਾਲੇ ਨੇ ਕਮਲ ਨਾਥ ਵਿਰੁੱਧ ਅਕਾਲੀ ਦਲ ਦੀ ਸ਼ਿਕਾਇਤ ਸਿਟ ਕੋਲ ਭੇਜੀ

ਚੰਡੀਗੜ੍ਹ, 19 ਜੂਨ (ਅਜੀਤ ਬਿਊਰੋ)-ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੰੂ 1984 'ਚ ਹਿੰਸਕ ਭੀੜ ਦੀ ਅਗਵਾਈ ਕਰਦਿਆਂ ਵੇਖਣ ਵਾਲੇ ਚਸ਼ਮਦੀਦ ਗਵਾਹਾਂ ਦੇ ਬਿਆਨ ਰਿਕਾਰਡ ਕਰਨ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੁਆਰਾ ਦਿੱਤੀ ਸ਼ਿਕਾਇਤ ਗ੍ਰਹਿ ਮੰਤਰਾਲੇ ਵਲੋਂ ...

ਪੂਰੀ ਖ਼ਬਰ »

ਘੱਗਰ ਨਦੀ 'ਤੇ ਪੁਲ ਦੇ ਨਿਰਮਾਣ ਦਾ ਰਸਤਾ ਸਾਫ਼

ਚੰਡੀਗੜ੍ਹ, 19 ਜੂਨ (ਐਨ. ਐਸ. ਪਰਵਾਨਾ)-ਹਰਿਆਣਾ ਦੇ ਪੰਚਕੂਲਾ 'ਚ ਸੈਕਟਰ-20-21 ਤੋਂ 26-27 ਨੂੰ ਜਾਣ ਲਈ ਘੱਗਰ ਨਦੀ 'ਤੇ ਪੁਲ ਦੇ ਨਿਰਮਾਣ ਦਾ ਰਸਤਾ ਸਾਫ਼ ਹੋ ਗਿਆ ਹੈ, ਕਿਉਂਕਿ ਪੰਜਾਬ ਸਰਕਾਰ ਨੇ ਇਸ ਪੁਲ ਤੇ ਉਸ ਦੇ ਅਧਿਕਾਰ ਖੇਤਰ 'ਚ ਪੈਣ ਵਾਲੀ ਸੰਪਰਕ ਸੜਕ ਦਾ ਨਿਰਮਾਣ ਕਰਨ ਲਈ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੇ 4 ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਬਦਲੇ

ਬੀਣੇਵਾਲ, 19 ਜੂਨ (ਬੈਜ ਚੌਧਰੀ)-ਪੰਜਾਬ ਸਰਕਾਰ ਵਲੋਂ 4 ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚੋਂ ਇਕ ਡੀ. ਡੀ. ਪੀ. ਓ. ਨੂੰ ਬਤੌਰ ਏ.ਡੀ.ਸੀ. ਵਿਕਾਸ ਵਾਧੂ ਚਾਰਜ ਦਿੱਤਾ ਗਿਆ ਹੈ | ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਵਲੋਂ ਮੰਗਾਂ ਨੂੰ ਲੈ ਮੁੱਖ ਦਫ਼ਤਰ ਅੱਗੇ ਧਰਨਾ

ਪਟਿਆਲਾ, 19 ਜੂਨ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸਿਜ਼ ਯੂਨੀਅਨ, ਪੀ.ਐਸ.ਈ.ਬੀ. ਇੰਪਲਾਈਜ਼ ਫੈੱਡਰੇਸ਼ਨ, ਇੰਪਲਾਈਜ਼ ਫੈੱਡਰੇਸ਼ਨ ਪੀ.ਐਸ.ਈ.ਬੀ., ਪੀ.ਐਸ.ਈ.ਬੀ. ਕਰਮਚਾਰੀ ਦਲ, ਮਨਿਸਟਰੀਅਲ ਸਰਵਿਸਜ਼ ਯੂਨੀਅਨ, ...

ਪੂਰੀ ਖ਼ਬਰ »

ਕਤਲ ਮਾਮਲੇ ਵਿਚ ਜੇਲ੍ਹ 'ਚ ਬੰਦ ਸਾਬਕਾ ਪੁਲਿਸ ਮੁਲਾਜ਼ਮ ਨੂੰ 'ਵੀ.ਆਈ.ਪੀ. ਟਰੀਟਮੈਂਟ' ਦੇਣ ਦੇ ਦੋਸ਼

ਰੂਪਨਗਰ, 19 ਜੂਨ (ਗੁਰਪ੍ਰੀਤ ਸਿੰਘ ਹੁੰਦਲ)-ਨਜ਼ਦੀਕੀ ਪਿੰਡ ਬੁੱਢਾ ਭਿਉਰਾ ਦੇ ਵਸਨੀਕ ਪੰਜਾਬ ਪੁਲਿਸ ਦੇ ਮੁਲਾਜ਼ਮ ਪਰਮਜੀਤ ਸਿੰਘ ਦੇ ਕਤਲ ਦੇ ਬਹੁ-ਚਰਚਿਤ ਮਾਮਲੇ 'ਚ ਜ਼ਿਲ੍ਹਾ ਜੇਲ੍ਹ 'ਚ ਬੰਦ 10 ਸਾਬਕਾ ਪੁਲਿਸ ਅਫ਼ਸਰ ਤੇ ਮੁਲਾਜ਼ਮਾਂ 'ਚੋਂ ਇਕ ਸਾਬਕਾ ਸਬ-ਇੰਸਪੈਕਟਰ ...

ਪੂਰੀ ਖ਼ਬਰ »

ਪਾਕਿ ਸਰਕਾਰ ਤੇ ਫ਼ੌਜ ਵਿਰੁੱਧ ਬੋਲਣ ਵਾਲਿਆਂ 'ਤੇ ਕੱਸਿਆ ਸ਼ਿਕੰਜਾ

ਅੰਮਿ੍ਤਸਰ, 19 ਜੂਨ (ਸੁਰਿੰਦਰ ਕੋਛੜ)- ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਪਾਰਟੀ ਦੀ ਸਰਕਾਰ 'ਤੇ ਦੇਸ਼ ਨੂੰ ਬਰਬਾਦ ਕਰਨ, ਫ਼ੌਜ ਦੇ ਅਧਿਕਾਰੀਆਂ ਤੇ ਉੱਚ ਅਦਾਲਤਾਂ ਦੇ ਜੱਜ਼ਾਂ ਦੀ ਸਹਾਇਤਾ ਨਾਲ ਸਰਕਾਰ ਿਖ਼ਲਾਫ਼ ਆਵਾਜ਼ ਚੁੱਕਣ ਵਾਲਿਆਂ ਨੂੰ ਗਿ੍ਫ਼ਤਾਰ ...

ਪੂਰੀ ਖ਼ਬਰ »

ਜਥੇਦਾਰ ਬਾਬਾ ਬਿਸ਼ਨ ਸਿੰਘ ਨਮਿਤ ਬਰਸੀ ਸਮਾਗਮ ਅੱਜ

ਬਾਬਾ ਬਕਾਲਾ ਸਾਹਿਬ, 19 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ )-ਤਰਨਾ ਦਲ ਦੇ ਸੱਚਖੰਡ ਵਾਸੀ ਮੁਖੀ ਜਥੇਦਾਰ ਬਾਬਾ ਬਿਸ਼ਨ ਸਿੰਘ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਤਰਨਾ ਦਲ ਦੀ ਚੜ੍ਹਦੀ ਕਲਾ ਲਈ ਤੇ ਧਾਰਮਿਕ ਅਸਥਾਨਾਂ ਦੀ ਸੇਵਾ-ਸੰਭਾਲ 'ਚ ਗੁਜ਼ਾਰ ਦਿੱਤੀ, ਦੀ 25ਵੀਂ ਬਰਸੀ ...

ਪੂਰੀ ਖ਼ਬਰ »

ਬ੍ਰਹਮ ਕੁਮਾਰੀ ਰਾਜ ਭੈਣ ਦੇ ਸ਼ਰਧਾਂਜਲੀ ਸਮਾਗਮ 'ਤੇ ਵਿਸ਼ੇਸ਼

ਜਲੰਧਰ-ਸਨੇਹ ਤੇ ਤਪੱਸਿਆ ਦੀ ਮੂਰਤ ਸਤਿਕਾਰਯੋਗ ਬ੍ਰਹਮ ਕੁਮਾਰੀ ਰਾਜ ਭੈਣ ਦਾ ਜਨਮ 10 ਨਵੰਬਰ 1934 ਨੂੰ ਲੁਧਿਆਣਾ 'ਚ ਹੋਇਆ | ਆਪ ਦਾ ਜੱਦੀ ਘਰ ਲਾਹੌਰ 'ਚ ਸੀ ਤੇ ਆਪ ਦੇ ਪਿਤਾ ਮੁੱਖ ਅਧਿਆਪਕ ਸਨ | ਦੇਸ਼ ਦੇ ਬਟਵਾਰੇ ਤੋਂ ਬਾਅਦ ਆਪ ਆਪਣੇ ਪਰਿਵਾਰ ਨਾਲ ਅੰਮਿ੍ਤਸਰ ਆ ਗਏ | ...

ਪੂਰੀ ਖ਼ਬਰ »

ਗੁਆਂਢੀ ਵਲੋਂ 7 ਸਾਲਾ ਬੱਚੀ ਨਾਲ ਜਬਰ ਜਨਾਹ

ਅੰਮਿ੍ਤਸਰ, 19 ਜੂਨ (ਰੇਸ਼ਮ ਸਿੰਘ)-ਇੱਥੇ ਰਣਜੀਤ ਐਵਿਨਿਊ ਨੇੜੇ ਇਕ ਕਾਲੋਨੀ 'ਚ ਪ੍ਰਵਾਸੀ ਪਰਿਵਾਰ ਦੀ 7 ਸਾਲਾ ਬੱਚੀ ਨਾਲ ਗੁਆਂਢੀ ਵਲੋਂ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਘਟਨਾ ਅੱਜ ਦੁਪਹਿਰ ਵੇਲੇ ਦੀ ਹੈ ਜਿਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਸੁਨਾਮ ਸ਼ੇਰੋਂ ਕੈਂਚੀਆਂ ਤੋਂ ਸ਼ੇਰੋਂ ਲੌ ਾਗੋਵਾਲ ਜਾਣ ਵਾਲੀ ਸੜਕ ਦਾ ਨਾਂਅ 'ਫ਼ਤਹਿਵੀਰ' ਦੇ ਨਾਂਅ 'ਤੇ ਰੱਖਣ ਦੀ ਤਜਵੀਜ਼

ਚੰਡੀਗੜ੍ਹ, 19 ਜੂਨ (ਅਜੀਤ ਬਿਊਰੋ)-ਪਿੰਡ ਭਗਵਾਨਪੁਰਾ, ਤਹਿਸੀਲ ਸੰਗਰੂਰ ਦੇ ਲੋਕਾਂ ਤੇ ਮਿ੍ਤਕ ਬੱਚੇ ਦੇ ਪਰਿਵਾਰ ਵਲੋਂ ਸੁਨਾਮ ਸ਼ੇਰੋਂ ਕੈਂਚੀਆਂ ਤੋਂ ਸ਼ੇਰੋਂ ਲੌਾਗੋਵਾਲ ਜਾਣ ਵਾਲੀ ਸੜਕ ਦਾ ਨਾਂਅ 'ਫ਼ਤਹਿਵੀਰ ਸਿੰਘ' ਦੇ ਨਾਂਅ 'ਤੇ ਰੱਖਣ ਦੀ ਬੇਨਤੀ ਨੂੰ ਮੁੱਖ ...

ਪੂਰੀ ਖ਼ਬਰ »

ਫ਼ਤਹਿਵੀਰ ਸਿੰਘ ਨਮਿਤ ਭੋਗ ਅੱਜ

ਲੌਾਗੋਵਾਲ, (ਵਿਨੋਦ)- ਪਿੰਡ ਭਗਵਾਨਪੁਰਾ ਵਿਖੇ ਪਿਛਲੇ ਦਿਨੀਂ ਬੋਰਵੈੱਲ 'ਚ ਡਿੱਗਣ ਤੋਂ ਬਾਅਦ ਜ਼ਿੰਦਗੀ ਦੀ ਜੰਗ ਹਾਰ ਜਾਣ ਵਾਲੇ 2 ਸਾਲਾ ਮਾਸੂਮ ਬੱਚੇ ਫ਼ਤਹਿਵੀਰ ਸਿੰਘ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ 20 ਜੂਨ ਨੂੰ ਪਾਏ ਜਾਣਗੇ | ਫ਼ਤਿਹਵੀਰ ਸਿੰਘ ਦੇ ਦਾਦਾ ...

ਪੂਰੀ ਖ਼ਬਰ »

ਹਰ ਬਲਾਕ ਦੇ ਪੰਜ ਪਿੰਡਾਂ 'ਚ ਸੀਚੇਵਾਲ ਮਾਡਲ ਲਾਗੂ ਕੀਤਾ ਜਾਵੇਗਾ-ਤਿ੍ਪਤ ਬਾਜਵਾ

ਚੰਡੀਗੜ੍ਹ, 19 ਜੂਨ (ਅਜੀਤ ਬਿਊਰੋ)-ਪੇਂਡੂ ਵਿਕਾਸ ਵਿਭਾਗ ਦੇ ਗਰੁੱਪ ਦੀ ਅੱਜ ਇੱਥੇ ਪੰਜਾਬ ਭਵਨ ਵਿਖੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਮੀਟਿੰਗ 'ਚ ਫ਼ੈਸਲਾ ਕੀਤਾ ਗਿਆ ਕਿ ਹਰ ਬਲਾਕ ਦੇ 5 ਪਿੰਡ ਸੀਚੇਵਾਲ ਮਾਡਲ ...

ਪੂਰੀ ਖ਼ਬਰ »

ਬਨੂੜ-ਤੇਪਲਾ ਸੜਕ 'ਤੇ ਗੈਰ-ਖੇਤੀਬਾੜੀ ਗੁਦਾਮ ਸਰਗਰਮੀਆਂ ਦੀ ਆਗਿਆ

ਚੰਡੀਗੜ੍ਹ, 19 ਜੂਨ (ਅਜੀਤ ਬਿਊਰੋ)-ਮੁੱਖ ਮੰਤਰੀ ਨੇ ਪਟਿਆਲਾ ਜ਼ਿਲ੍ਹੇ 'ਚ ਬਨੂੜ-ਤੇਪਲਾ ਸੜਕ 'ਤੇ ਗੈਰ-ਖੇਤੀਬਾੜੀ ਮਕਸਦਾਂ ਲਈ ਗੁਦਾਮ ਸੁਵਿਧਾਵਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ | ਇਸ ਨੂੰ ਬਾਅਦ 'ਚ ਸੂਬੇ ਭਰ ਵਿਚ ਲਾਗੂ ਕੀਤਾ ਜਾਵੇਗਾ | ਇਹ ਹਦਾਇਤਾਂ ਮੁੱਖ ਮੰਤਰੀ ਨੂੰ ...

ਪੂਰੀ ਖ਼ਬਰ »

ਸਿਰਸਾ ਦੀ ਅਗਵਾਈ 'ਚ ਵਫ਼ਦ ਵਲੋਂ ਕੇਂਦਰੀ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ, 19 ਜੂਨ (ਜਗਤਾਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪ੍ਰੋਗਰਾਮਾਂ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ 'ਚ ਵਫ਼ਦ ਨੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ...

ਪੂਰੀ ਖ਼ਬਰ »

ਸਹੋਤਾ ਨੇ ਐਨ.ਆਰ.ਆਈ. ਕਮਿਸ਼ਨ ਦੇ ਮੈਂਬਰ ਵਜੋਂ ਅਹੁਦਾ ਸੰਭਾਲਿਆ

ਚੰਡੀਗੜ੍ਹ, 19 ਜੂਨ (ਅਜੀਤ ਬਿਊਰੋ)-ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਹਾਜ਼ਰੀ 'ਚ ਅੱਜ ਉੱਘੇ ਸਮਾਜ ਸੇਵੀ ਤੇ ਇੰਗਲੈਂਡ ਵਸਦੇ ਦਲਜੀਤ ਸਿੰਘ ਸਹੋਤਾ ਨੇ ਪੰਜਾਬ ਰਾਜ ਕਮਿਸ਼ਨ ਫ਼ਾਰ ਐਨ.ਆਰ.ਆਈਜ਼ ਦੇ ਆਨਰੇਰੀ ਮੈਂਬਰ ਵਜੋਂ ਅਹੁਦਾ ...

ਪੂਰੀ ਖ਼ਬਰ »

ਰੇਨੋ ਟ੍ਰਾਈਬਰ ਦਾ ਗਲੋਬਲ ਪ੍ਰੀਮੀਅਰ ਭਾਰਤ 'ਚ

ਨਵੀਂ ਦਿੱਲੀ, 19 ਜੂਨ (ਅਜੀਤ ਬਿਊਰੋ)-ਭਾਰਤ 'ਚ ਕਾਰਾਂ ਦੇ ਪ੍ਰਮੁੱਖ ਯੂਰਪੀ ਬ੍ਰਾਂਡ ਰੇਨੋ ਨੇ ਆਪਣੇ ਨਵੇਂ ਗਲੋਬਲ ਉਤਪਾਦ (ਪ੍ਰੋਡਕਟ) 'ਰੇਨੋ ਟ੍ਰਾਈਬਰ' ਦੀ ਭਾਰਤ 'ਚ ਸ਼ੁਰੂਆਤ ਕੀਤੀ ਹੈ | 'ਰੇਨੋ ਟ੍ਰਾਈਬਰ' ਭਾਰਤ ਤੇ ਫਰਾਂਸ 'ਚ ਮੌਜੂਦ ਰੇਨੋ ਦੀਆਂ ਟੀਮਾਂ ਦੇ ਇਕ ਸਾਂਝੇ ...

ਪੂਰੀ ਖ਼ਬਰ »

'ਛੜਾ' ਫ਼ਿਲਮ ਦੇ ਅਦਾਕਾਰ ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਲਈ ਜੂਨ ਮਹੀਨਾ ਸ਼ੁੱਭ

ਲੁਧਿਆਣਾ, 19 ਜੂਨ (ਪੁਨੀਤ ਬਾਵਾ)-ਬਾਲੀਵੁੱਡ ਤੇ ਪਾਲੀਵੁੱਡ ਸਟਾਰ ਦਿਲਜੀਤ ਦੁਸਾਂਝ ਤੇ ਪੰਜਾਬੀ ਫ਼ਿਲਮਾਂ ਦੀ ਸੁਪਰਹਿੱਟ ਅਦਾਕਾਰਾ ਨੀਰੂ ਬਾਜਵਾ ਦੀ 21 ਜੂਨ ਨੂੰ ਨਵੀਂ ਪੰਜਾਬੀ ਫ਼ਿਲਮ 'ਛੜਾ' ਰਿਲੀਜ਼ ਹੋ ਰਹੀ ਹੈ | 'ਛੜਾ' ਫ਼ਿਲਮ ਰਾਹੀਂ 5ਵੀਂ ਵਾਰ ਇਹ ਸੁਪਰਹਿੱਟ ...

ਪੂਰੀ ਖ਼ਬਰ »

ਰਾਣਾ ਸ਼ੂਗਰ ਮਿ ੱਲ ਬੁੱਟਰ ਸਿਵੀਆਂ ਵਲੋਂ ਚੁਕੰਦਰ ਦੇ ਮੁੱਲ ਵਿਚ ਭਾਰੀ ਵਾਧਾ-ਰਾਣਾ ਵੀਰਪ੍ਰਤਾਪ ਸਿੰਘ

ਬਾਬਾ ਬਕਾਲਾ, 19 ਜੂਨ (ਸ਼ੇਿਲੰਦਰਜੀਤ ਸਿੰਘ ਰਾਜਨ)-ਇਲਾਕੇ ਦੀ ਪ੍ਰਸਿੱਧ ਮਿੱਲ ਰਾਣਾ ਸ਼ੂਗਰਜ਼ ਮਿੱਲ ਬੁੱਟਰ ਸਿਵੀਆਂ (ਅੰਮਿ੍ਤਸਰ) ਵਲੋਂ ਚੁਕੰਦਰ ਦੀ ਖੇਤੀ ਵਿਚ ਭਾਰੀ ਵਾਧਾ ਕੀਤਾ ਗਿਆ ਹੈ | ਇਸ ਸਬੰਧੀ ਅੱਜ ਇਥੇ ਜਾਣਕਾਰੀ ਦਿੰਦਿਆਂ ਮਿੱਲ ਦੇ ਨਿਰਦੇਸ਼ਕ ਰਾਣਾ ...

ਪੂਰੀ ਖ਼ਬਰ »

ਗੁ: ਟਾਹਲੀ ਸਾਹਿਬ ਮੂਨਕਾਂ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ

ਟਾਂਡਾ ਉੜਮੁੜ, 19 ਜੂਨ (ਭਗਵਾਨ ਸਿੰਘ ਸੈਣੀ)-ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਜਥੇਬੰਦੀ ਵਲੋਂ ਮੀਰੀ-ਪੀਰੀ ਦੇ ਮਾਲਕ ਸੰਤ ਸਿਪਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਵਿਸ਼ਾਲ ਸਾਲਾਨਾ ਜੋੜ ਮੇਲਾ ਸਿੰਘ ਸਾਹਿਬ ਬਾਬਾ ਨਿਹਾਲ ...

ਪੂਰੀ ਖ਼ਬਰ »

ਲਾਵਾਰਸ ਹੋਏ 3 ਬੱਚਿਆਂ ਵਲੋਂ ਮਾਂ ਨੂੰ ਭਾਰਤ ਲਿਆਉਣ ਲਈ ਵਿਦੇਸ਼ ਮੰਤਰਾਲੇ ਕੋਲ ਗੁਹਾਰ

ਧਾਰੀਵਾਲ, 19 ਜੂਨ (ਜੇਮਸ ਨਾਹਰ)-ਥਾਣਾ ਧਾਰੀਵਾਲ ਅਧੀਨ ਕ੍ਰਿਸ਼ਨਾ ਗਲੀ ਵਾਰਡ ਨੰਬਰ-11 ਦੀ ਰੋਜ਼ੀ-ਰੋਟੀ ਕਮਾਉਣ ਦੇ ਚੱਕਰ 'ਚ ਵਿਦੇਸ਼ ਗਈ ਇਕ ਔਰਤ ਨੂੰ ਗੈਰ-ਜ਼ਿੰਮੇਵਾਰ ਏਜੰਟ ਦੀ ਘਟੀਆ ਕਾਰਗੁਜ਼ਾਰੀ ਕਾਰਨ ਕੁਵੈਤ 'ਚ 11 ਮਹੀਨਿਆਂ ਤੋਂ ਬੰਦੀ ਬਣਾ ਕੇ ਰੱਖੇ ਜਾਣ ਦੀ ...

ਪੂਰੀ ਖ਼ਬਰ »

ਬਾਬਾ ਸੁਰਜਨ ਜੀ ਦਾ ਜੋੜ ਮੇਲਾ ਧੂਮਧਾਮ ਨਾਲ ਮਨਾਇਆ

ਸ਼ਾਹਬਾਜ਼ਪੁਰ, 19 ਜੂਨ (ਪਰਦੀਪ ਬੇਗੇਪੁਰ)-ਬਾਬਾ ਸੁਰਜਨ ਜੀ ਦਾ ਸਾਲਾਨਾ ਜੋੜ ਮੇਲਾ ਸਮੂਹ ਨਗਰ ਤੇ ਇਲਾਕਾ ਨਿਵਾਸੀ ਸੰਗਤ ਵਲੋਂ ਮੁੱਖ ਜਥੇਦਾਰ ਬਾਬਾ ਗੁਰਮੇਜ ਸਿੰਘ ਢੋਟੀ ਦੀ ਅਗਵਾਈ 'ਚ ਸੰਤ ਤਾਰਾ ਸਿੰਘ, ਸੰਤ ਚਰਨ ਸਿੰਘ ਸਰਹਾਲੀ ਵਾਲਿਆਂ ਦੇ ਅਸ਼ੀਰਵਾਦ ਸਦਕਾ ...

ਪੂਰੀ ਖ਼ਬਰ »

91000 ਕਰੋੜ ਵਿੱਤੀ ਬੇਨਿਯਮੀਆਂ ਦੇ ਮਾਮਲੇ 'ਚ ਈ.ਡੀ. ਵਲੋਂ 2 ਸਾਬਕਾ ਅਧਿਕਾਰੀ ਗਿ੍ਫ਼ਤਾਰ

ਨਵੀਂ ਦਿੱਲੀ, 19 ਜੂਨ (ਏਜੰਸੀ)-ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਆਈ.ਐਲ. ਐਾਡ ਐਫ਼.ਐਸ. ਵਲੋਂ ਕਥਿਤ 91000 ਕਰੋੜ ਦੀ ਵਿੱਤੀ ਬੇਨਿਯਮੀਆਂ ਦੇ ਮਾਮਲੇ 'ਚ ਆਪਣੀ ਹਵਾਲਾ ਜਾਂਚ ਤਹਿਤ ਕੰਪਨੀ ਦੇ ਦੋ ਸਾਬਕਾ ਕਾਰਜਕਾਰੀ ਅਧਿਕਾਰੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ...

ਪੂਰੀ ਖ਼ਬਰ »

ਸੰਯੁਕਤ ਰਾਸ਼ਟਰ ਇਜਲਾਸ 'ਚ ਪਹਿਲੀ ਵਾਰ ਸ਼ਾਮਿਲ ਹੋਣਗੇ ਇਮਰਾਨ ਖਾਨ

ਇਸਲਾਮਾਬਾਦ, 19 ਜੂਨ (ਏਜੰਸੀ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਿਊਯਾਰਕ ਵਿਖੇ ਸਤੰਬਰ 'ਚ ਹੋ ਰਹੇ ਸੰਯੁਕਤ ਰਾਸ਼ਟਰ ਮਹਾਸਭਾ ਦੇ 74ਵੇਂ ਇਜਲਾਸ 'ਚ ਪਹਿਲੀ ਵਾਰ ਪਾਕਿਸਤਾਨ ਦੀ ਪ੍ਰਤੀਨਿਧਤਾ ਕਰਨਗੇ | ਇਸ ਸਬੰਧੀ ਸੂਚਨਾ ਤੇ ਪ੍ਰਸਾਰਨ ਬਾਰੇ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਗੁਜਰਾਤ 'ਚ ਰਾਜ ਸਭਾ ਸੀਟਾਂ ਲਈ ਵੱਖਰੀ ਜ਼ਿਮਨੀ ਚੋਣ 'ਤੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਤੋਂ ਮੰਗਿਆ ਜਵਾਬ

ਨਵੀਂ ਦਿੱਲੀ, 19 ਜੂਨ (ਏਜੰਸੀ)- ਸੁਪਰੀਮ ਕੋਰਟ ਨੇ ਗੁਜਰਾਤ ਕਾਂਗਰਸ ਵਲੋਂ ਸੂਬੇ 'ਚ ਦੋ ਰਾਜ ਸਭਾ ਸੀਟਾਂ ਲਈ ਵੱਖਰੀ ਜ਼ਿਮਨੀ ਚੋਣ ਕਰਵਾਉਣ ਲਈ ਪਾਈ ਪਟੀਸ਼ਨ 'ਤੇ ਚੋਣ ਕਮਿਸ਼ਨ ਕੋਲੋਂ 24 ਜੂਨ ਤੱਕ ਜਵਾਬ ਮੰਗਿਆ ਹੈ | ਜਸਟਿਸ ਦੀਪਕ ਗੁਪਤਾ ਤੇ ਸੂਰੀਆ ਕਾਂਤ ਦੇ ਛੁੱਟੀ ...

ਪੂਰੀ ਖ਼ਬਰ »

ਕੈਪਟਨ ਸਰਕਾਰ ਵੀ ਨਸ਼ਿਆਂ 'ਤੇ ਕਾਬੂ ਪਾਉਣ 'ਚ ਬੁਰੀ ਤਰ੍ਹਾਂ ਫੇਲ੍ਹ-ਚੀਮਾ

ਚੰਡੀਗੜ੍ਹ 19 ਜੂਨ (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਨਸ਼ਿਆਂ ਦੀ ਬਿਮਾਰੀ ਬੇਕਾਬੂ ਹੋ ਗਈ ਹੈ | ਨੌਜਵਾਨਾਂ ਦੇ ਨਾਲ-ਨਾਲ ਲੜਕੀਆਂ ਦਾ ਵੀ ਨਸ਼ੇ ਦੀ ਓਵਰ ਡੋਜ਼ ਨਾਲ ਮਰਨਾ ...

ਪੂਰੀ ਖ਼ਬਰ »

ਸਾਡੇ ਨਾਲ ਅੱਤਵਾਦੀ ਹਮਲਿਆਂ ਦੀ ਖੁਫ਼ੀਆ ਸੂਚਨਾ ਸਾਂਝੀ ਕਰਨਾ ਪਾਕਿਸਤਾਨ ਦਾ ਫਰਜ਼-ਰਾਜਪਾਲ

ਸ੍ਰੀਨਗਰ, 19 ਜੂਨ (ਏਜੰਸੀ)- ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਆਪਣੇ ਪ੍ਰਸ਼ਾਸਨ ਵਲੋਂ ਸੂਬੇ 'ਚ ਅੱਤਵਾਦੀਆਂ ਦੇ ਮੁੱਢਲੇ ਢਾਂਚੇ ਨੂੰ ਖ਼ਤਮ ਕਰਨ 'ਚ ਦਾਅਵਾ ਕਰਦਿਆਂ ਕਿਹਾ ਹੈ ਕਿ ਕੇਂਦਰ ਨਾਲ ਅੱਤਵਾਦੀ ਹਮਲਿਆਂ ਦੀ ਖੁਫੀਆ ਸੂਚਨਾ ਸਾਂਝੀ ਕਰਨਾ ...

ਪੂਰੀ ਖ਼ਬਰ »

ਪਾਇਲਟ ਵਲੋਂ ਰੋਟੀ ਦਾ ਡੱਬਾ ਸਾਫ਼ ਕਰਨ ਲਈ ਕਹਿਣ ਨੂੰ ਲੈ ਕੇ ਹੋਇਆ ਵਿਵਾਦ

ਨਵੀਂ ਦਿੱਲੀ, 19 ਜੂਨ (ਏਜੰਸੀ)-ਬੈਂਗਲੁਰੂ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਪਹਿਲਾਂ ਪਾਇਲਟ ਵਲੋਂ ਚਾਲਕ ਅਮਲੇ ਦੇ ਮੈਂਬਰ ਨੂੰ ਇਹ ਕਹੇ ਜਾਣ ਕਿ ਉਹ ਉਸ ਦਾ ਰੋਟੀ ਵਾਲਾ ਡੱਬਾ ਸਾਫ਼ ਕਰੇ, ਤੋਂ ਬਾਅਦ ਦੋਵਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਹੋ ਗਈ, ਜਿਸ ਕਾਰਨ ਉਡਾਣ 'ਚ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX