ਤਾਜਾ ਖ਼ਬਰਾਂ


ਸ਼ਹੀਦਾਂ ਦੇ ਅਸਥਾਨ 'ਤੇ ਵਾਪਰੀ ਘਟਨਾ ਸੁਖਬੀਰ ਬਾਦਲ ਅਤੇ ਮਜੀਠੀਆ ਦੀ ਡੂੰਘੀ ਸਾਜ਼ਿਸ਼ - ਸੇਖਵਾਂ
. . .  7 minutes ago
ਬਟਾਲਾ, 8 ਅਗਸਤ (ਕਾਹਲੋਂ)- ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਸ਼ਹੀਦਾਂ ਦੇ ਅਸਥਾਨ 'ਤੇ ਵਾਪਰੀ ਘਟਨਾ ਸੁਖਬੀਰ ਬਾਦਲ ਅਤੇ ਬਿਕਰਮ...
ਕੋਜ਼ੀਕੋਡ ਜਹਾਜ਼ ਹਾਦਸਾ: ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਹਰਦੀਪ ਸਿੰਘ ਪੁਰੀ
. . .  15 minutes ago
ਤਿਰੂਵਨੰਤਪੁਰਮ, 8 ਅਗਸਤ- ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਸ਼ਨੀਵਾਰ ਨੂੰ ਕੋਜ਼ੀਕੋਡ ਏਅਰਪੋਰਟ ਪਹੁੰਚੇ.....
ਅਕਾਲੀ ਦਲ ਬਾਦਲ ਨੂੰ ਗੁਰੂ ਜੀ ਨੇ ਚੰਗੀ ਸਜਾ ਦਿੱਤੀ ਤੇ ਉਹ ਵਿਰੋਧੀ ਧਿਰ 'ਚ ਬੈਠਕ ਜੋਗੇ ਵੀ ਨਹੀਂ ਰਹੇ : ਨਿਧੜਕ ਸਿੰਘ ਬਰਾੜ
. . .  28 minutes ago
ਬਟਾਲਾ , 8 ਅਗਸਤ( ਕਾਹਲੋਂ)- ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ...
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪਾਂ ਦੀ ਜਾਂਚ ਦਾ ਮਸਲਾ ਸ਼ੱਕ ਦੇ ਘੇਰੇ 'ਚ - ਪ੍ਰੋ.ਬਲਜਿੰਦਰ ਸਿੰਘ
. . .  32 minutes ago
ਅੰਮ੍ਰਿਤਸਰ, 8 ਅਗਸਤ (ਰਾਜੇਸ਼ ਕੁਮਾਰ)- ਸਰਬਤ ਖ਼ਾਲਸਾ ਵਲੋਂ ਥਾਪੇ ਗਏ ਜਥੇਦਾਰ ਜਗਤਾਰ ਹਵਾਰਾ ਵਲੋਂ ਬਣਾਈ ਕਮੇਟੀ ਦੇ ਮੈਂਬਰਾਂ...
ਕੌਮ ਦਾ ਕਾਫ਼ਲਾ ਢੀਂਡਸਾ ਸਾਬ ਦੇ ਨਾਲ : ਭਾਈ ਮੋਹਕਮ ਸਿੰਘ
. . .  40 minutes ago
ਬਟਾਲਾ , 8 ਅਗਸਤ( ਕਾਹਲੋਂ)- ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਬਟਾਲਾ...
ਅੰਮ੍ਰਿਤਸਰ 'ਚ ਪਟਾਕਾ ਫ਼ੈਕਟਰੀ 'ਚ ਹੋਇਆ ਧਮਾਕਾ
. . .  45 minutes ago
ਅਜਨਾਲਾ, 8 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਸਰ 'ਚ ਇਕ ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਦੀ ਖ਼ਬਰ ਮਿਲੀ ...
ਸੁਸ਼ਾਂਤ ਖ਼ੁਦਕੁਸ਼ੀ ਮਾਮਲੇ 'ਚ ਪੁੱਛਗਿੱਛ ਦੇ ਲਈ ਈ.ਡੀ ਦਫ਼ਤਰ ਪਹੁੰਚਿਆ ਰਿਆ ਚੱਕਰਵਰਤੀ ਦਾ ਭਰਾ
. . .  52 minutes ago
ਨਵੀਂ ਦਿੱਲੀ, 8 ਅਗਸਤ- ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ 'ਚ ਮੁੜ ਪੁੱਛ-ਗਿੱਛ ਦੇ ਲਈ ਰਿਆ ਚੱਕਰਵਰਤੀ....
ਕੋਜ਼ੀਕੋਡ 'ਚ ਜਹਾਜ਼ ਹਾਦਸੇ ਦਾ ਸ਼ਿਕਾਰ ਹੋਏ ਕਪਤਾਨ ਡੀ.ਵੀ ਸਾਥੀ ਦੀ ਮਾਂ ਨੇ ਬਿਆਨ ਕੀਤਾ ਆਪਣਾ ਦਰਦ
. . .  59 minutes ago
ਨਵੀਂ ਦਿੱਲੀ, 8 ਅਗਸਤ- ਦੁਬਈ ਤੋਂ ਕੇਰਲ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਕੋਜ਼ੀਕੋਡ 'ਚ ਉੱਤਰਦੇ ਸਮੇਂ ਰਨਵੇ 'ਤੇ ਹਾਦਸੇ...
ਅਣਪਛਾਤਿਆਂ ਦੀ ਗੋਲੀ ਨਾਲ ਪਿਆਲਾਂ ਦਾ ਪੰਚਾਇਤ ਮੈਂਬਰ ਜ਼ਖਮੀ
. . .  about 1 hour ago
ਨਸਰਾਲਾ, 8 ਅਗਸਤ (ਸਤਵੰਤ ਸਿੰਘ ਥਿਆੜਾ)- ਪਿੰਡ ਪਿਆਲਾਂ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਾਰ ਸਵਾਰ ਅਣਪਛਾਤੇ ਹਮਲਾਵਰਾਂ ਵਲੋਂ ਗੋਲੀ...
ਬਟਾਲਾ ਪਹੁੰਚੇ ਸੁਖਦੇਵ ਸਿੰਘ ਢੀਂਡਸਾ
. . .  about 1 hour ago
ਬਟਾਲਾ, 8 ਅਗਸਤ ( ਕਾਹਲੋਂ)- ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ....
ਮਜੀਠਾ ਪੁਲਿਸ ਵੱਲੋਂ ਸ਼ਰਾਬ ਤਸਕਰਾਂ ਵਿਰੁੱਧ ਵੱਡੀ ਕਾਰਵਾਈ, 200 ਲੀਟਰ ਸ਼ਰਾਬ ਸਮੇਤ ਦੋ ਕਾਬੂ
. . .  about 1 hour ago
ਮਜੀਠਾ, 8 ਅਗਸਤ (ਮਨਿੰਦਰ ਸਿੰਘ ਸੋਖੀ)- ਸੂਬੇ 'ਚ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਸੈਂਕੜੇ ਮੌਤਾਂ ਹੋਣ ਤੋਂ ਬਾਅਦ ਪੰਜਾਬ ਸਰਕਾਰ...
ਭਾਰਤ ਅਤੇ ਚੀਨ ਅੱਜ ਦੌਲਤ ਬੇਗ਼ ਓਲਦੀ ਖੇਤਰ 'ਚ ਵੱਡੇ ਪੱਧਰ 'ਤੇ ਕਰਨਗੇ ਗੱਲਬਾਤ
. . .  about 2 hours ago
ਗਿਰੀਸ਼ ਚੰਦਰ ਮੁਰਮੂ ਨੇ ਭਾਰਤ ਦੇ ਨਿਗਰਾਨ ਅਤੇ ਆਡੀਟਰ ਜਨਰਲ (ਕੈਗ) ਵਜੋਂ ਸੰਭਾਲਿਆ ਅਹੁਦਾ
. . .  about 2 hours ago
ਨਵੀਂ ਦਿੱਲੀ, 8 ਅਗਸਤ- ਗਿਰੀਸ਼ ਚੰਦਰ ਮੁਰਮੂ ਨੇ ਭਾਰਤ ਦੇ ਨਿਗਰਾਨ ਅਤੇ ਆਡੀਟਰ ਜਨਰਲ (ਕੈਗ) ਵਜੋਂ....
ਚੰਡੀਗੜ੍ਹ ਦੇ ਸੈਕਟਰ 27 'ਚ ਸਥਿਤ ਕਿਰਪਾਲ ਕੇਟਰਜ਼ 'ਚ ਲੱਗੀ ਭਿਆਨਕ ਅੱਗ
. . .  about 2 hours ago
ਚੰਡੀਗੜ੍ਹ, 8 ਅਗਸਤ (ਵਿਕਰਮਜੀਤ ਸਿੰਘ ਮਾਨ)- ਚੰਡੀਗੜ੍ਹ ਦੇ ਸੈਕਟਰ 27 'ਚ ਸਥਿਤ ਕਿਰਪਾਲ ਕੇਟਰਜ਼ 'ਚ ਭਿਆਨਕ ....
ਸਬ ਡਿਵੀਜ਼ਨ ਪਾਤੜਾਂ (ਪਟਿਆਲਾ) ਅੰਦਰ ਕੋਰੋਨਾ ਦੇ ਦੋ ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 2 hours ago
ਪਾਤੜਾਂ, 8 ਅਗਸਤ (ਗੁਰਇਕਬਾਲ ਸਿੰਘ ਖ਼ਾਲਸਾ/ਜਗਦੀਸ਼ ਸਿੰਘ ਕੰਬੋਜ) - ਸਬ ਡਿਵੀਜ਼ਨ ਪਾਤੜਾਂ ਅੰਦਰ ਕੋਰੋਨਾ ਵਾਇਰਸ ਨਾਲ ਸਬੰਧਿਤ ਮਰੀਜ਼ਾਂ ....
ਮਾਸਟਰ ਹਰਬੰਸ ਸਿੰਘ ਸਿੱਧੂ ਸੇਖਾ ਕਲਾਂ ਵਾਲੇ ਨਹੀਂ ਰਹੇ
. . .  about 2 hours ago
ਠੱਠੀ ਭਾਈ, 8 ਅਗਸਤ (ਜਗਰੂਪ ਸਿੰਘ ਮਠਾੜੂ)- ਹਲਕਾ ਬਾਘਾ ਪੁਰਾਣਾ 'ਚ ਆਪਣੀ ਨਿਵੇਕਲੀ ਪਹਿਚਾਣ ....
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਗਿਰੀਸ਼ ਚੰਦਰ ਮੁਰਮੂ ਨੂੰ ਸੀ.ਏ.ਜੀ ਅਹੁਦੇ ਦੀ ਸਹੁੰ ਚੁਕਾਈ
. . .  about 2 hours ago
ਨਵੀਂ ਦਿੱਲੀ, 08 ਅਗਸਤ - ਦਿੱਲੀ ਵਿਚ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ 'ਚ ਗਿਰੀਸ਼ ਚੰਦਰ....
ਸੁਖਦੇਵ ਸਿੰਘ ਢੀਂਡਸਾ ਅੱਜ ਬਟਾਲਾ 'ਚ ਗੁਰਿੰਦਰ ਸਿੰਘ ਬਾਜਵਾ ਨੂੰ ਪਾਰਟੀ 'ਚ ਕਰਨਗੇ ਸ਼ਾਮਲ
. . .  about 3 hours ago
ਬਟਾਲਾ, 8 ਅਗਸਤ (ਕਾਹਲੋਂ)- ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਅੱਜ ਬਟਾਲਾ....
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 61,537 ਮਾਮਲੇ ਆਏ ਸਾਹਮਣੇ
. . .  about 3 hours ago
ਨਵੀਂ ਦਿੱਲੀ, 8 ਅਗਸਤ- ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 61,537 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਕੋਰੋਨਾ ਤੋਂ ਪੀੜਤ 933 ....
ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ 'ਚ ਦੋ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਸਰਦੂਲਗੜ੍ਹ, 8 ਅਗਸਤ (ਪਰਕਾਸ਼ ਸਿੰਘ ਜ਼ੈਲਦਾਰ/ਜੀ. ਐੱਮ ਅਰੋੜਾ) - ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ ਸ਼ਹਿਰ ਦੇ ਵਾਰਡ ਨੰਬਰ 11 'ਚ ਇੱਕ 45 ਸਾਲਾ ਵਿਅਕਤੀ....
ਕੇਰਲ ਦੇ ਰਾਜਪਾਲ ਅਤੇ ਮੁੱਖ ਮੰਤਰੀ ਪਿਨਾਰਈ ਵਿਜਯਨ ਅੱਜ ਕਰੀਪੁਰ ਦਾ ਕਰਨਗੇ ਦੌਰਾ
. . .  about 4 hours ago
ਤਿਰੂਵਨੰਤਪੁਰਮ, 8 ਅਗਸਤ- ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ ਅਤੇ ਮੁੱਖ ਮੰਤਰੀ ਪਿਨਾਰਈ ...
ਸੜਕ ਹਾਦਸੇ 'ਚ ਨੌਜਵਾਨ ਦੀ ਹੋਈ ਮੌਤ
. . .  about 4 hours ago
ਕੁੱਲਗੜ੍ਹੀ, 8 ਅਗਸਤ (ਸੁਖਜਿੰਦਰ ਸਿੰਘ ਸੰਧੂ) - ਬੱਸ ਅੱਡਾ ਸ਼ੇਰ ਖਾਂ 'ਤੇ ਹੋਏ ਇੱਕ ਸੜਕ ਹਾਦਸੇ 'ਚ ਇਕ ਨੌਜਵਾਨ ....
ਮੰਦਭਾਗਾ ਹੈ ਕੋਜ਼ੀਕੋਡ 'ਚ ਹੋਇਆ ਜਹਾਜ਼ ਹਾਦਸਾ : ਹਰਦੀਪ ਸਿੰਘ ਪੁਰੀ
. . .  about 5 hours ago
ਨਵੀਂ ਦਿੱਲੀ, 8 ਅਗਸਤ- ਕੋਜ਼ੀਕੋਡ 'ਚ ਹੋਏ ਜਹਾਜ਼ ਹਾਦਸੇ 'ਤੇ ਬੋਲਦਿਆਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ...
ਕੇਰਲ ਜਹਾਜ਼ ਹਾਦਸਾ : ਯਾਤਰੀਆਂ ਦੀ ਸਹਾਇਤਾ ਲਈ ਦਿੱਲੀ-ਮੁੰਬਈ ਤੋਂ ਦੋ ਉਡਾਣਾਂ ਦਾ ਕੀਤਾ ਗਿਆ ਪ੍ਰਬੰਧ
. . .  about 5 hours ago
ਤਿਰੂਵਨੰਤਪੁਰਮ, 8 ਅਗਸਤ- ਦੁਬਈ ਤੋਂ ਕੇਰਲ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਕੋਜ਼ੀਕੋਡ 'ਚ ਉੱਤਰਦੇ ਸਮੇਂ ....
ਅੱਜ ਦਾ ਵਿਚਾਰ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਹਾੜ ਸੰਮਤ 551

ਸੰਪਾਦਕੀ

ਸ਼ਿਲਾਂਗ ਦੇ ਪੰਜਾਬੀਆਂ ਲਈ ਕਰਨਾ ਪਵੇਗਾ ਸੰਘਰਸ਼

ਹਜ਼ਾਰਾਂ ਸਾਲਾਂ ਦੇ ਪੰਜਾਬ ਦੇ ਇਤਿਹਾਸ ਵਿਚ ਪਹਿਲਾਂ ਪ੍ਰਾਚੀਨ ਕਾਲ ਵਿਚ ਦੋ ਵੱਡੀਆਂ ਘਟਨਾਵਾਂ, ਜਿਨ੍ਹਾਂ ਦਾ ਪ੍ਰਭਾਵ ਲੰਮੇ ਸਮੇਂ ਤੱਕ ਰਿਹਾ। ਪਹਿਲੀ ਸੀ ਕਪਿਲਵਸਤੂ ਵਿਚ ਮਹਾਤਮਾ ਬੁੱਧ ਦਾ ਜਨਮ। ਬੁੱਧ ਬਹੁਤਾ ਸਮਾਂ ਅੱਜ-ਕਲ੍ਹ ਦੇ ਬਿਹਾਰ ਪ੍ਰਾਂਤ ਵਿਚ ਹੀ ਵਿਚਰੇ, ਪਰ ਜਦੋਂ ਮਹਾਰਾਜਾ ਅਸ਼ੋਕ ਨੇ ਬੁੱਧ ਧਰਮ ਅਪਣਾ ਲਿਆ ਤਾਂ ਬੁੱਧ ਧਰਮ ਪੰਜਾਬ ਤੱਕ ਫੈਲ ਗਿਆ। ਦੂਜੀ ਘਟਨਾ ਸੀ, ਯੂਨਾਨ ਤੋਂ ਆਏ ਸਿਕੰਦਰ ਦਾ ਪੰਜਾਬ ਉੱਤੇ ਹਮਲਾ। ਸਿਕੰਦਰ ਪੰਜਾਬ ਤੋਂ ਅੱਗੇ ਨਹੀਂ ਵਧ ਸਕਿਆ ਤਾਂ ਵੀ ਸਿਕੰਦਰ ਦੇ ਹਮਲੇ ਨੇ ਵੀ ਪੰਜਾਬ ਨੂੰ ਬੁਰੀ ਤਰ੍ਹਾਂ ਝੰਜੋੜਿਆ।
ਖ਼ੁਸ਼ਕਿਸਮਤੀ ਵਾਲੀ ਗੱਲ ਹੈ ਅੱਜ ਦੇ ਪੰਜਾਬ ਉੱਤੇ ਪ੍ਰਾਚੀਨ ਕਾਲ ਵਿਚ ਵਾਪਰੀਆਂ ਇਨ੍ਹਾਂ ਦੋ ਵੱਡੀਆਂ ਘਟਨਾਵਾਂ ਦਾ ਕੋਈ ਖ਼ਾਸ ਪ੍ਰਭਾਵ ਨਹੀਂ ਨਜ਼ਰ ਆ ਰਿਹਾ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ
ਪਰ ਮੱਧ ਕਾਲ ਵਿਚ ਇਕ ਵਾਰ ਫਿਰ ਦੋ ਵੱਡੀਆਂ ਘਟਨਾਵਾਂ ਵਾਪਰੀਆਂ। ਪਹਿਲੀ ਸੀ 550 ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਦਾ ਜਨਮ। ਦੂਜੀ ਸੀ, ਸਿੱਖ ਧਰਮ ਦਾ ਪੰਜਾਬ ਵਿਚ ਫੈਲਾਅ। ਇਹ ਦੋਵੇਂ ਘਟਨਾਵਾਂ ਕਰਾਮਾਤੀ ਸਨ। ਯੁੱਗ ਬਦਲਣ ਵਾਲੀਆਂ ਸਨ। ਪਰ ਹਾਲਾਤ ਦੇ ਕਾਰਨ ਅਣਵੰਡੇ ਪੰਜਾਬ ਵਿਚ ਸਿੱਖ ਭਾਈਚਾਰਾ ਸਿਰਫ 11 ਫ਼ੀਸਦੀ ਰਿਹਾ। 1947 ਵਿਚ ਪੰਜਾਬ ਦੇ 29 ਜ਼ਿਲ੍ਹਿਆਂ ਵਿਚ ਸਿੱਖ ਸਿਰਫ 11 ਫ਼ੀਸਦੀ ਸਨ, ਹਿੰਦੂ 33 ਫ਼ੀਸਦੀ, ਮੁਸਲਮਾਨ 56 ਫ਼ੀਸਦੀ। ਜਿਨਾਹ ਪੂਰਾ ਪੰਜਾਬ ਪਾਕਿਸਤਾਨ ਵਿਚ ਸ਼ਾਮਿਲ ਕਰਨਾ ਚਾਹੁੰਦੇ ਸਨ ਪਰ ਸਿੱਖ ਪਾਕਿਸਤਾਨ ਵਿਚ ਰਹਿਣਾ ਬਿਲਕੁਲ ਪ੍ਰਵਾਨ ਕਰਨ ਲਈ ਤਿਆਰ ਨਹੀਂ ਸਨ। ਸੋ, ਉਨ੍ਹਾਂ ਨੇ ਪੰਜਾਬ ਦੀ ਵੰਡ ਕਰਵਾਈ। ਆਬਾਦੀਆਂ ਦਾ ਤਬਾਦਲਾ ਵੀ ਕਰਵਾਇਆ। ਡਾ: ਜੇ. ਐਸ. ਗਰੇਵਾਲ ਨੇ ਆਪਣੀ ਪੁਸਤਕ 'ਦਾ ਹਿਸਟਰੀ ਆਫ਼ ਸਿਖ਼ਸ ਆਫ਼ ਪੰਜਾਬ' ਵਿਚ ਲਿਖਿਆ-'ਪੂਰਬੀ ਪੰਜਾਬ ਅਕਾਲੀਆਂ ਦਾ ਇੰਡੀਅਨ ਯੂਨੀਅਨ ਲਈ ਇਕ ਤੋਹਫ਼ਾ ਸੀ।'
ਅਕਾਲੀ ਪੂਰਬੀ ਪੰਜਾਬ ਵਿਚ ਆ ਗਏ ਸਨ। ਭਾਰਤੀ ਆਗੂਆਂ ਨੂੰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਸੀ। ਸਿੱਖ ਥੋੜ੍ਹੇ ਸਨ ਪਰ ਪੰਜਾਬ ਵਿਚ ਆਪਣਾ ਰਾਜ ਚਾਹੁੰਦੇ ਸਨ। ਪਰ ਹਕੀਕਤਾਂ ਤਲਖ਼ ਸਨ। ਪਹਿਲੇ ਮੁੱਖ ਮੰਤਰੀ ਡਾ: ਗੋਪੀ ਚੰਦ ਭਾਰਗੋ, ਦੂਜੇ ਮੁੱਖ ਮੰਤਰੀ ਲਾਲਾ ਭੀਮ ਸੈਨ ਸੱਚਰ ਤੇ ਤੀਜੇ ਮੁੱਖ ਮੰਤਰੀ ਸ: ਪ੍ਰਤਾਪ ਸਿੰਘ ਕੈਰੋਂ ਅਕਾਲੀਆਂ ਨੂੰ ਝੁਕਾ ਕੇ ਰੱਖਣਾ ਚਾਹੁੰਦੇ ਸਨ। ਕੈਰੋਂ ਸਾਹਿਬ ਨੇ ਤਾਂ ਨਹਿਰੂ ਨੂੰ ਖ਼ੁਸ਼ ਕਰਨ ਲਈ ਅਕਾਲੀਆਂ ਉੱਤੇ ਖੂਬ ਸਖ਼ਤੀ ਕੀਤੀ। ਪਰ ਅਕਾਲੀ 1966 ਈ: ਵਿਚ ਪੰਜਾਬੀ ਸੂਬਾ ਬਣਾਉਣ ਵਿਚ ਸਫ਼ਲ ਹੋ ਗਏ।
ਪਰ ਬਹੁਤ ਵੱਡੀ ਘਾਟ ਇਹ ਰਹੀ ਕਿ ਰਾਜ-ਭਾਗ ਸੰਭਾਲ ਰਹੇ ਅਕਾਲੀ ਆਗੂਆਂ ਵਿਚ ਰਾਜ ਕਰਨ ਦਾ ਲਾਲਚ ਮੁੱਖ ਰਿਹਾ। ਇਹ ਆਗੂ ਗੁਰੂ ਨਾਨਕ ਦੇਵ ਦੀ ਅਤੇ ਸਿੱਖ ਧਰਮ ਦੀ ਮਹਾਨ ਸਿੱਖਿਆ ਨੂੰ ਕਦੇ ਨਹੀਂ ਸਮਝੇ। ਜੇ ਇਸ ਸਿੱਖਿਆ ਨੂੰ ਸਮਝਿਆ ਜਾਂਦਾ ਤੇ ਅਮਲ ਕੀਤਾ ਜਾਂਦਾ ਤਾਂ ਸਮੁੱਚੇ ਪੰਜਾਬ ਦੇ ਪੰਜਾਬੀ ਲੋਤ ਧਰਮਾਂ ਤੇ ਜਾਤਾਂ ਦੇ ਭਿੰਨ-ਭੇਦ ਭੁੱਲ ਕੇ ਇਕ ਪੰਜਾਬੀ ਕੌਮ ਬਣ ਚੁੱਕੇ ਹੁੰਦੇ। ਪੰਜਾਬੀ ਲੋਕ 'ਵੈੱਲਫੇਅਰ ਰਾਜ' ਕਾਇਮ ਕਰ ਲੈਂਦੇ। ਸਮੁੱਚੇ ਭਾਰਤ ਨੂੰ ਦਿਖਾਉਂਦੇ ਬਰਾਬਰੀ ਕਿਵੇਂ ਲਿਆਂਦੀ ਜਾ ਸਕਦੀ ਹੈ। ਅਸਲੀ ਆਜ਼ਾਦੀ ਕੀ ਹੁੰਦੀ ਹੈ?
ਲੋਕ ਸਭਾ ਚੋਣਾਂ
ਦੁੱਖ ਦੀ ਗੱਲ ਹੈ, ਜਿਸ ਅਕਾਲੀ ਦਲ ਨੇ ਪੰਜਾਬੀ ਸੂਬਾ ਬਣਵਾਇਆ, ਵਾਰ-ਵਾਰ ਸੱਤਾ ਸੰਭਾਲੀ, ਉਹ 2019 ਦੀ 23 ਮਈ ਨੂੰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਸਿਰਫ ਦੋ ਸੀਟਾਂ ਉੱਤੇ ਜਿੱਤ ਹਾਸਲ ਕਰ ਸਕਿਆ। ਹਾਰ ਜਾਣ ਤੋਂ ਬਾਅਦ ਆਪਾ-ਮੰਥਨ ਵੀ ਨਹੀਂ ਹੋਇਆ। ਇਨ੍ਹਾਂ ਦਿਨਾਂ ਵਿਚ ਧੁਰ ਪੂਰਬ ਵਿਚ ਸ਼ਿਲਾਂਗ ਸ਼ਹਿਰ ਵਿਚ ਪੰਜਾਬੀ ਭਾਈਚਾਰਾ ਪੰਜਾਬ ਵੱਲ ਮਦਦ ਲਈ ਦੇਖ ਰਿਹਾ ਹੈ। ਕੀ ਅਕਾਲੀ ਦਲ (ਬਾਦਲ) ਦਾ ਫ਼ਰਜ਼ ਨਹੀਂ ਹੈ ਕਿ ਉਹ ਸ਼ਿਲਾਂਗ ਦੇ ਪੰਜਾਬੀਆਂ ਦੀ ਬਾਂਹ ਫੜੇ? ਉਨ੍ਹਾਂ ਲਈ ਸੰਘਰਸ਼ ਕਰੇ? ਅਕਾਲੀ ਦਲ ਸੰਘਰਸ਼ਾਂ ਵਿਚੋਂ ਜੰਮਿਆ-ਪਲਿਆ ਹੈ। ਬਾਦਲ ਸਾਹਿਬ ਦਾ ਕੱਦ ਹੀ ਉੱਚਾ ਨਹੀਂ, ਉਨ੍ਹਾਂ ਦੀ ਸੰਘਰਸ਼ਸ਼ੀਲ ਸ਼ਖ਼ਸੀਅਤ ਦਾ ਪ੍ਰਭਾਵ ਵੀ ਵੱਡਾ ਹੈ। ਇਸੇ ਕਰਕੇ ਮੋਦੀ ਚੋਣ ਲਈ ਆਪਣੇ ਕਾਗਜ਼ ਭਰਨ ਵੇਲੇ ਸਭ ਤੋਂ ਪਹਿਲਾਂ ਬਾਦਲ ਸਾਹਿਬ ਤੋਂ ਆਸ਼ੀਰਵਾਦ ਲੈਂਦੇ ਹਨ। ਅੱਜ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਨੂੰ ਫੌਰਨ ਸਿੰਘ-ਗਰਜਣਾ ਸ਼ਿਲਾਂਗ ਦੇ ਪੰਜਾਬੀਆਂ ਦੇ ਹੱਕ ਵਿਚ ਮਾਰਨੀ ਚਾਹੀਦੀ ਹੈ। ਸ: ਸੁਖਬੀਰ ਸਿੰਘ ਬਾਦਲ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੰਘਰਸ਼ ਨਾਲ ਹੀ ਪੰਜਾਬ ਵਿਚ ਘਟ ਗਿਆ ਪ੍ਰਭਾਵ ਬਹਾਲ ਹੋਣਾ ਹੈ। ਸ਼ਿਲਾਂਗ ਦੇ ਪੰਜਾਬੀਆਂ ਲਈ ਦਲੇਰੀ ਭਰਿਆ ਰੁਖ਼ ਪੰਜਾਬ ਵਿਚ ਖੁਰ ਗਈ ਸਾਖ਼ ਪੁਨਰ-ਸਥਾਪਤ ਕਰ ਸਕਦਾ ਹੈ।
ਕਿਸਾਨਾਂ ਦੇ ਮਸਲੇ
ਉਂਜ ਵੀ ਅੱਜ ਦਾ ਪੰਜਾਬ ਬਹੁਤ ਪੀੜਤ ਹੈ। ਨੌਜਵਾਨ ਵਿਦੇਸ਼ਾਂ ਨੂੰ ਜਾਣ ਲਈ ਤਰਲੇ ਲੈ ਰਹੇ ਹਨ। ਝੋਨਾ ਪੰਜਾਬ ਦਾ ਖਹਿੜਾ ਨਹੀਂ ਛੱਡ ਰਿਹਾ। ਝੋਨਾ ਵਿਕ ਕੇ ਵੀ ਪੰਜਾਬ ਦੇ ਗੋਦਾਮਾਂ ਵਿਚ ਹੀ ਪਿਆ ਰਹਿੰਦਾ ਹੈ। ਬਾਦਲ ਸਾਹਿਬ ਨੇ ਮੱਕੀ ਦੀ ਫ਼ਸਲ ਪ੍ਰਚੱਲਿਤ ਕਰਨ ਦਾ ਯਤਨ ਕੀਤਾ ਪਰ ਮੱਕੀ ਕੇਂਦਰ ਖਰੀਦਦਾ ਨਹੀਂ। ਸੱਚੀ ਗੱਲ ਹੈ ਮੋਦੀ ਜੀ ਨੂੰ ਵੀ ਕਿਸਾਨਾਂ ਦੇ ਕਸ਼ਟਾਂ ਦਾ ਗਿਆਨ ਨਹੀਂ। ਇਸ ਪੂੰਜੀਵਾਦੀ ਪ੍ਰਬੰਧ ਵਿਚ ਭਾਰਤ ਭਰ ਦੇ ਕਿਸਾਨ ਰੁਲ ਰਹੇ ਹਨ। ਮੋਦੀ ਕਿਸਾਨਾਂ ਨੂੰ ਭਰਮਾਉਣ ਦੇ ਯਤਨ ਕਰਦੇ ਰਹਿੰਦੇ ਹਨ। ਉਨ੍ਹਾਂ ਦੀ ਸਮੱਸਿਆ ਦਾ ਅਸਲੀ ਇਲਾਜ ਉਨ੍ਹਾਂ ਦੇ ਏਜੰਡੇ ਵਿਚ ਨਹੀਂ।
ਪਰ ਅਕਾਲੀ ਦਲ ਤਾਂ ਪੰਜਾਬ ਦੇ ਲੋਕਾਂ ਦੇ ਮਸਲਿਆਂ ਉੱਤੇ ਡੂੰਘਾ ਧਿਆਨ ਦੇਵੇ। ਝੋਨਾ ਬੀਜਣਾ ਬੰਦ ਹੋਵੇ। ਮੱਕੀ ਅਤੇ ਦੂਜੀਆਂ ਫ਼ਸਲਾਂ ਪ੍ਰਚਲਿਤ ਹੋਣ ਤੇ ਉਨ੍ਹਾਂ ਦੀ ਖ਼ਰੀਦ ਯਕੀਨੀ ਹੋਵੇ। ਪੰਜਾਬ ਪਿੰਡਾਂ ਦਾ ਸੂਬਾ ਹੈ। ਪਿੰਡ ਤਰੱਕੀ ਨਹੀਂ ਕਰ ਰਹੇ। ਪਿੰਡਾਂ ਵਿਚ ਰੁਜ਼ਗਾਰ ਨਹੀਂ ਪੈਦਾ ਹੋ ਰਹੇ। ਗੁਰੂ ਨਾਨਕ ਸਾਹਿਬ ਦਾ ਪੰਜਾਬ ਖੜੋਤ ਦੀ ਹਾਲਤ ਹੈ। ਚਾਹੀਦਾ ਹੈ, ਪੰਜਾਬ ਆਪ ਵੀ ਅੱਗੇ ਵਧੇ। ਬਾਕੀ ਭਾਰਤ ਨੂੰ ਵੀ ਅੱਗੇ ਵਧਣ ਦਾ ਰਸਤਾ ਦੱਸੇ। 550ਵਾਂ ਪ੍ਰਕਾਸ਼ ਪੁਰਬ ਸਿਰਫ ਰਸਮ ਬਣ ਕੇ ਨਾ ਰਹਿ ਜਾਏ, ਸਗੋਂ ਲਹਿਰ ਬਣੇ।

ਆਓ! ਖਿਆਲ ਜਗਾਈਏ ਤਾਂ ਕਿ ਚਾਨਣ ਹੋ ਜਾਵੇ

ਸਿਆਸੀ ਵਿਚਾਰਧਾਰਾ 'ਤੇ ਵੀ ਕਈ ਮੌਸਮ ਆਉਂਦੇ ਹਨ। ਕਿਤੇ ਵਿਚਾਰਧਾਰਾ ਦੀ ਫ਼ਸਲ ਸੋਕੇ 'ਚ ਮਾਰੀ ਜਾਂਦੀ ਹੈ, ਕਿਤੇ ਹੜ੍ਹ 'ਚ ਰੁੜ੍ਹ ਜਾਂਦੀ ਹੈ ਤੇ ਕਿਤੇ ਕਈ ਮੌਸਮ ਹੰਢਾਅ, ਪੱਕ ਕੇ ਵਾਢੀ ਲਈ ਤਿਆਰ ਹੋ ਜਾਂਦੀ ਹੈ। ਇੱਕਾ-ਦੁੱਕਾ ਤੋਂ ਸ਼ੁਰੂ ਹੋਇਆ ਕਾਫ਼ਲਾ, ਹਜੂਮ ਬਣ ਜਾਂਦਾ ...

ਪੂਰੀ ਖ਼ਬਰ »

ਗਰਮੀ ਦੇ ਕਹਿਰ ਨੂੰ ਕਿਸ ਨੇ ਜਾਨਲੇਵਾ ਬਣਾ ਦਿੱਤਾ ?

ਭਾਵੇਂ ਦੇਰੀ ਨਾਲ ਹੀ ਸਹੀ ਪਰ ਮੌਨਸੂਨ ਕੇਰਲ ਦੇ ਸਮੁੰਦਰੀ ਕੰਢੇ 'ਤੇ ਦਸਤਕ ਦਿੰਦਾ ਹੋਇਆ ਇਸ ਸਾਲ ਦੀ ਆਪਣੀ ਭਾਰਤ ਯਾਤਰਾ 'ਤੇ ਨਿਕਲ ਪਿਆ ਹੈ। ਕਿਉਂਕਿ ਇਸ ਵਾਰ ਕੇਰਲ 'ਚ ਹੀ ਮੌਨਸੂਨ ਦੇ ਆਉਣ ਵਿਚ ਇਕ ਹਫ਼ਤੇ ਦੀ ਦੇਰੀ ਹੋਈ ਹੈ ਤਾਂ ਜ਼ਾਹਰ ਹੈ ਕਿ ਦੇਸ਼ ਦੇ ਬਾਕੀ ਹਿੱਸਿਆਂ ...

ਪੂਰੀ ਖ਼ਬਰ »

ਪ੍ਰਸ਼ਾਸਨਿਕ ਸਖ਼ਤੀ ਦਾ ਸਮਾਂ

ਸੂਬੇ ਵਿਚ ਲਗਾਤਾਰ ਚੱਲ ਰਹੀ ਨਸ਼ਿਆਂ ਦੀ ਵਰਤੋਂ ਵਿਰੁੱਧ ਕਾਰਵਾਈ ਵਿਚ ਇਕ ਵਾਰ ਫਿਰ ਤੇਜ਼ੀ ਆਈ ਹੈ। ਇਸ ਦਾ ਵੱਡਾ ਕਾਰਨ ਸਰਕਾਰ ਵਲੋਂ ਇਸ ਸਬੰਧੀ ਮੁੜ ਲਾਮਬੰਦੀ ਕਰਕੇ ਹੱਲਾ ਬੋਲਣਾ ਹੈ। ਵੱਖ-ਵੱਖ ਇਲਾਕਿਆਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ। ਇਸ ਦਾ ਪਤਾ ਇਸ ਗੱਲ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX