ਤਾਜਾ ਖ਼ਬਰਾਂ


ਵਾਪਰ ਰਹੇ ਸੜਕ ਹਾਦਸਿਆਂ 'ਤੇ ਲਗਾਮ ਲਗਾਉਣ ਲਈ ਟਰੈਫਿਕ ਪੁਲਿਸ ਵੱਲੋਂ ਲਿਆ ਗਿਆ ਇਹ ਫ਼ੈਸਲਾ
. . .  3 minutes ago
ਚੰਡੀਗੜ੍ਹ, 17 ਜੁਲਾਈ (ਵਿਕਰਮਜੀਤ ਸਿੰਘ ਮਾਨ)- ਸੂਬੇ 'ਚ ਵੱਧ ਰਹੇ ਸੜਕ ਹਾਦਸਿਆਂ 'ਚ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਜਿਸ ਨੂੰ ਬਚਾਇਆ ਜਾ ਸਕਦਾ ਹੈ। ਇਸੇ ਨੂੰ ਦੇਖਦੇ ਹੋਏ ਟਰੈਫ਼ਿਕ ਏ.ਡੀ.ਜੀ.ਪੀ. ਐੱਸ.ਐੱਸ. ਚੌਹਾਨ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਟਰੈਫ਼ਿਕ ...
ਆਈ.ਪੀ.ਐੱਸ ਅਹੁਦੇ ਦੇ ਤਿੰਨ ਅਧਿਕਾਰੀ ਪਦ ਉੱਨਤ ਹੋ ਕੇ ਬਣੇ ਡੀ.ਜੀ.ਪੀ
. . .  33 minutes ago
ਚੰਡੀਗੜ੍ਹ, 17 ਜੁਲਾਈ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਰਾਜਪਾਲ ਵੱਲੋਂ ਅੱਜ ਹੁਕਮ ਜਾਰੀ ਕਰ ਕੇ ਸਾਲ 1988 ਬੈਚ ਦੇ ਤਿੰਨ ਆਈ.ਪੀ.ਐੱਸ ਅਹੁਦੇ ਦੇ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਡੀ.ਜੀ.ਪੀ. ਬਣਾਇਆ ਗਿਆ ਹੈ। ਜਿਨ੍ਹਾਂ ਦੇ ਨਾਂਅ ਪ੍ਰਬੋਧ ਕੁਮਾਰ, ਰੋਹਿਤ ....
ਕੁਮਾਰਸਵਾਮੀ ਵੱਲੋਂ ਕਾਂਗਰਸੀ ਵਿਧਾਇਕਾਂ ਦੇ ਨਾਲ ਬੈਠਕ
. . .  58 minutes ago
ਬੈਂਗਲੁਰੂ, 17 ਜੁਲਾਈ- ਸੁਪਰੀਮ ਕੋਰਟ ਵੱਲੋਂ ਬਾਗ਼ੀ ਵਿਧਾਇਕਾਂ ਦੀ ਪਟੀਸ਼ਨ 'ਤੇ ਫ਼ੈਸਲਾ ਸੁਣਾਏ ਜਾਣ ਤੋਂ ਬਾਅਦ ਬੈਂਗਲੁਰੂ 'ਚ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਬੈਂਗਲੁਰੂ 'ਚ ਕਾਂਗਰਸੀ ਵਿਧਾਇਕਾਂ ਦੇ ਨਾਲ ਬੈਠਕ ਕਰ ਰਹੇ...
ਸੰਵਿਧਾਨ, ਅਦਾਲਤ ਅਤੇ ਲੋਕਪਾਲ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਜਾਵੇਗਾ ਫ਼ੈਸਲਾ- ਕਰਨਾਟਕ ਦੇ ਸਪੀਕਰ
. . .  about 1 hour ago
ਨਵੀਂ ਦਿੱਲੀ, 17 ਜੁਲਾਈ- ਕਰਨਾਟਕ ਸੰਕਟ ਨੂੰ ਲੈ ਕੇ 15 ਬਾਗ਼ੀ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਉਂਦੇ ਹੋਏ ਸਪੀਕਰ ਨੂੰ ਵਿਧਾਇਕਾਂ ਦੇ ਅਸਤੀਫ਼ਿਆਂ 'ਤੇ ਫ਼ੈਸਲਾ ਲੈਣ ਲਈ ਕਿਹਾ ਹੈ। ਸੁਪਰੀਮ ਕੋਰਟ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ...
ਜੈਤੋ ਵਿਖੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦਗਾਰ ਵਾਲੀ ਜੇਲ੍ਹ ਦੀ ਕੋਠੜੀ ਦੀ ਡਿੱਗੀ ਛੱਤ
. . .  about 1 hour ago
ਜੈਤੋ, 17 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਦੋ ਦਿਨ ਲਗਾਤਾਰ ਪਏ ਰਹੇ ਮੀਂਹ ਨੇ ਜੈਤੋ ਵਿਖੇ ਸਥਿਤ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਯਾਦਗਾਰ ਵਾਲੀ ਜੇਲ੍ਹ ਦੀ ਕੋਠੜੀ ਦੀ ਛੱਤ ਡਿੱਗ ਗਈ ਹੈ ਅਤੇ ਦੂਜੀ ਬਿਲਡਿੰਗ ਦਾ ਹਿੱਸਾ ਵੀ ਕਿਸੇ ਸਮੇਂ ...
ਆਵਾਰਾ ਸਾਨ੍ਹ ਨਾਲ ਟਕਰਾਉਣ ਕਾਰਨ ਸੜਕ 'ਤੇ ਪਲਟਿਆ ਵਾਹਨ, ਵਾਲ-ਵਾਲ ਬਚਿਆ ਚਾਲਕ
. . .  about 1 hour ago
ਮੋਗਾ, 17 ਜੁਲਾਈ- ਮੋਗਾ ਦੇ ਕੋਟਕਪੂਰਾ ਬਾਈਪਾਸ 'ਤੇ ਅੱਜ ਤੜਕੇ ਟਾਟਾ 407 ਦੀ ਆਵਾਰਾ ਸਾਨ੍ਹ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਸਾਨ੍ਹ ਦੀ ਮੌਤ ਹੋ ਗਈ ਅਤੇ ਵਾਹਨ ਚਾਲਕ ਵਾਲ-ਵਾਲ ਬਚ ਗਿਆ। ਹਾਲਾਂਕਿ ਟੱਕਰ 'ਚ ਟਾਟਾ 407 ਸੜਕ 'ਤੇ ਪਲਟ ਕੇ ਬੁਰੀ ....
ਡਰੇਨ 'ਚ ਪਾਣੀ ਜ਼ਿਆਦਾ ਆਉਣ ਕਾਰਨ ਦਰਜਨਾਂ ਏਕੜ ਫ਼ਸਲ ਹੋਈ ਤਬਾਹ
. . .  about 1 hour ago
ਭਗਤਾ ਭਾਈਕਾ, 17 ਜੁਲਾਈ (ਸੁਖਪਾਲ ਸਿੰਘ ਸੋਨੀ)- ਪਿਛਲੇ ਦੋ ਦਿਨ ਤੋ ਹੋ ਰਹੀ ਬਰਸਾਤ ਕਾਰਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਨਿਓੁਰ ਵਿਖੇ ਡਰੇਨ 'ਚ ਪਾਣੀ ਵਧੇਰੇ ਆਉਣ ਕਾਰਨ ਪਾਣੀ ਖੇਤਾਂ 'ਚ ਵੜ ਗਿਆ। ਡਰੇਨ ਦੇ ਪਾਣੀ ਨਾਲ ਤਕਰੀਬਨ ਦਰਜਨਾਂ ਏਕੜ ਫ਼ਸਲ ...
ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫ਼ਿਜ਼ ਸਈਦ ਗ੍ਰਿਫ਼ਤਾਰ
. . .  54 minutes ago
ਇਸਲਾਮਾਬਾਦ, 17 ਜੁਲਾਈ- ਲਾਹੌਰ ਤੋਂ ਗੁੱਜਰਾਂਵਾਲਾ ਜਾ ਰਹੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫ਼ਿਜ਼ ਸਈਦ ਨੂੰ ਪਾਕਿਸਤਾਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਾਕਿਸਤਾਨੀ ਮੀਡੀਆ ਅਨੁਸਾਰ, ਹਾਫ਼ਿਜ਼ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਨਿਆਇਕ ਹਿਰਾਸਤ 'ਚ ...
ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫ਼ਿਜ਼ ਸਈਦ ਗ੍ਰਿਫ਼ਤਾਰ
. . .  about 1 hour ago
ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫ਼ਿਜ਼ ਸਈਦ ਗ੍ਰਿਫ਼ਤਾਰ........................
ਪੇਸ਼ੀ ਲਈ ਪਟਿਆਲਾ ਦੀ ਮਾਨਯੋਗ ਅਦਾਲਤ ਪਹੁੰਚੇ ਬ੍ਰਹਮ ਮਹਿੰਦਰਾ
. . .  about 2 hours ago
ਪਟਿਆਲਾ, 17 ਜੁਲਾਈ(ਅਮਨਦੀਪ ਸਿੰਘ)- ਸਿਮਰਨਜੀਤ ਸਿੰਘ ਬੈਂਸ 'ਤੇ ਪੰਜਾਬ ਦੇ ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਕੀਤੇ ਮਾਣਹਾਨੀ ਦੇ ਮੁਕੱਦਮੇ ਨੂੰ ਲੈ ਖ਼ੁਦ ਮਹਿੰਦਰਾ ਅੱਜ ਪਟਿਆਲਾ ਦੀ ਮਾਨਯੋਗ ਅਦਾਲਤ 'ਚ ਪੇਸ਼ੀ ਲਈ ....
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਆਦਮੀ ਤੇ ਦੋ ਔਰਤਾਂ ਗ੍ਰਿਫ਼ਤਾਰ
. . .  about 1 hour ago
ਨਾਭਾ, 17 ਜੁਲਾਈ (ਕਰਮਜੀਤ ਸਿੰਘ)- ਥਾਣਾ ਸਦਰ ਨਾਭਾ ਅਧੀਨ ਪੈਂਦੀ ਗਲਵੱਟੀ ਚੌਂਕੀ ਦੇ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਪ੍ਰੇਮ ਸਿੰਘ ਵਾਸੀ ਪਿੰਡ ਰੋਹਟੀ ਛੰਨਾ ਥਾਣਾ ਸਦਰ ਨਾਭਾ ਨੂੰ ਨੇੜਲੇ ਪਿੰਡ ਸੁਖੇਵਾਲ ਨੇਂੜਿਓਂ 436 ਖੁੱਲ੍ਹੀਆਂ ਗੋਲੀਆਂ ਸਮੇਤ ਕਾਬੂ ਕੀਤਾ....
ਪਾਣੀ ਦੀ ਨਿਕਾਸੀ ਕਰਨ ਤੋਂ ਪਹਿਲਾਂ ਹੀ ਨਿਕਾਸੀ ਨਾਲਾ ਧੜੰਮ
. . .  about 2 hours ago
ਸੰਗਰੂਰ, 17 ਜੁਲਾਈ (ਧੀਰਜ ਪਸ਼ੋਰੀਆ)- ਸੰਗਰੂਰ-ਲੁਧਿਆਣਾ ਰਾਜ ਮਾਰਗ ਨੂੰ ਸਿਵਲ ਹਸਪਤਾਲ ਸੰਗਰੂਰ ਦੇ ਨੇੜਿਓਂ ਚਹੁੰ ਮਾਰਗੀ ਕੀਤੇ ਜਾਣ ਦੇ ਨਿਰਮਾਣ ਕਾਰਜਾਂ ਦੇ ਚੱਲਦਿਆਂ ਸੜਕ ਦੇ ਨਲ-ਨਾਲ ਬਣਾਇਆ ਨਿਕਾਸੀ ਨਾਲਾ ਪਾਣੀ ਦਾ ਨਿਕਾਸ ਕਰਨ ਤੋਂ ...
ਬੰਗਾ : ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ, ਇੱਕ ਜ਼ਖ਼ਮੀ
. . .  about 2 hours ago
ਬੰਗਾ, 17 ਜੁਲਾਈ (ਜਸਬੀਰ ਸਿੰਘ ਨੂਰਪੁਰ)- ਪਿੰਡ ਗੁਣਾਚੌਰ ਨੇੜੇ ਅੱਜ ਸਕੂਟਰ ਦੇ ਗਾਂ ਨਾਲ ਟਕਰਾਅ ਜਾਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ 35 ਸਾਲਾ ਪਰਮਜੀਤ ਕੁਮਾਰ ਪੁੱਤਰ ਗੁਰਮੇਜ...
ਸਟਰਾਮ ਵਾਟਰ ਕਲੈਕਸ਼ਨ 'ਚ ਡਿੱਗਣ ਕਾਰਨ ਵਿਅਕਤੀ ਦੀ ਮੌਤ
. . .  about 3 hours ago
ਡੇਰਾਬੱਸੀ, 17 ਜੁਲਾਈ (ਸ਼ਾਮ ਸਿੰਘ ਸੰਧੂ)- ਨਗਰ ਕੌਂਸਲ ਡੇਰਾਬਸੀ ਵਲੋਂ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ 'ਤੇ ਬਣਾਏ ਸਟਰਾਮ ਵਾਟਰ ਕਲੈਕਸ਼ਨ ਸੈਂਟਰ 'ਚ ਡਿੱਗ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਵਰਿੰਦਰ ਕੁਮਾਰ ਵਾਸੀ ਡੇਰਾਬਸੀ...
ਦੂਜੀ ਰਾਤ ਪਏ ਭਾਰੀ ਮੀਂਹ ਨੇ ਸ੍ਰੀ ਮੁਕਤਸਰ ਸਾਹਿਬ 'ਚ ਡੋਬੀਆਂ ਫ਼ਸਲਾਂ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਦੂਜੀ ਰਾਤ ਲਗਾਤਾਰ ਪਏ ਭਾਰੀ ਮੀਂਹ ਕਾਰਨ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਹੈ। ਇਸ ਖੇਤਰ ਦੇ ਪਿੰਡਾਂ ਸੰਗੂਧੌਣ, ਉਦੇਕਰਨ, ਚੜ੍ਹੇਵਣ, ਡੋਹਕ ਆਦਿ 'ਚ ਪਾਣੀ ਆਉਣ...
550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਭਾਈ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ ਵਿਸ਼ੇਸ਼ ਬੈਠਕ
. . .  about 3 hours ago
ਕਰਨਾਟਕ ਸੰਕਟ : ਬਾਗ਼ੀ ਵਿਧਾਇਕਾਂ 'ਤੇ ਅਸਤੀਫ਼ਿਆਂ 'ਤੇ ਸਪੀਕਰ ਲੈਣ ਫ਼ੈਸਲਾ- ਸੁਪਰੀਮ ਕੋਰਟ
. . .  about 3 hours ago
ਸੁਪਰੀਮ ਕੋਰਟ ਨੇ ਕਿਹਾ- ਬਾਗ਼ੀ ਵਿਧਾਇਕਾਂ ਕੋਲ ਬਹੁਮਤ ਪ੍ਰੀਖਣ 'ਚ ਹਿੱਸਾ ਲੈਣ ਜਾਂ ਨਾ ਲੈਣ ਦਾ ਬਦਲ ਹੈ
. . .  about 4 hours ago
ਕਰਨਾਟਕ ਦੇ ਬਾਗ਼ੀ ਵਿਧਾਇਕਾਂ 'ਤੇ ਮਾਮਲੇ 'ਤੇ ਚੀਫ਼ ਜਸਟਿਸ ਨੇ ਕਿਹਾ- ਮਾਮਲੇ 'ਚ ਸੰਵਿਧਾਨਕ ਸੰਤੁਲਨ ਬਣਾਉਣਾ ਜ਼ਰੂਰੀ
. . .  about 4 hours ago
ਕਰਨਾਟਕ ਸੰਕਟ : ਸੁਪਰੀਮ ਕੋਰਟ ਨੇ ਕਿਹਾ- ਵਿਧਾਇਕਾਂ ਦੇ ਅਸਤੀਫ਼ਿਆਂ 'ਤੇ ਫ਼ੈਸਲਾ ਲੈਣ ਸਪੀਕਰ
. . .  about 3 hours ago
ਕਰਨਾਟਕ ਸਿਆਸੀ ਸੰਕਟ : ਕੁਝ ਸਮੇਂ ਬਾਅਦ ਸੁਪਰੀਮ ਕੋਰਟ ਵਲੋਂ ਸੁਣਾਇਆ ਜਾਵੇਗਾ ਫ਼ੈਸਲਾ
. . .  about 4 hours ago
ਮੀਂਹ ਕਾਰਨ ਡਿੱਗੀ ਘਰ ਦੀ ਛੱਤ
. . .  about 4 hours ago
ਕੁਲਭੂਸ਼ਨ ਜਾਧਵ ਮਾਮਲਾ : ਅਟਾਰਨੀ ਜਨਰਲ ਦੀ ਪ੍ਰਧਾਨਗੀ 'ਚ ਨੀਦਰਲੈਂਡ ਪਹੁੰਚੀ ਪਾਕਿਸਤਾਨੀ ਟੀਮ
. . .  about 4 hours ago
ਬਠਿੰਡਾ : ਰਜਵਾਹੇ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ
. . .  about 4 hours ago
ਨਰੋਆ ਪੰਜਾਬ ਮੰਚ ਦੇ ਆਗੂਆਂ ਦੀ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਨਾਲ ਬੈਠਕ ਅੱਜ
. . .  about 5 hours ago
ਮੀਂਹ ਦੇ ਪਾਣੀ ਕਾਰਨ ਅਬੋਹਰ ਹੋਇਆ ਜਲ-ਥਲ
. . .  about 5 hours ago
ਮੁੰਬਈ ਇਮਾਰਤ ਹਾਦਸਾ : ਬਚਾਅ ਕਾਰਜ ਦੂਜੇ ਦਿਨ ਵੀ ਜਾਰੀ, ਹੁਣ ਤੱਕ 14 ਲੋਕਾਂ ਦੀ ਮੌਤ
. . .  about 5 hours ago
ਕੁਲਭੂਸ਼ਣ ਜਾਧਵ ਬਾਰੇ ਕੌਮਾਂਤਰੀ ਅਦਾਲਤ ਵਲੋਂ ਅੱਜ ਸੁਣਾਇਆ ਜਾਵੇਗਾ ਫ਼ੈਸਲਾ
. . .  about 6 hours ago
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀ ਵਿਚਾਲੇ ਮੁਠਭੇੜ ਜਾਰੀ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਸਮ੍ਰਿਤੀ ਮੰਧਾਨਾ ਤੇ ਰੋਹਨ ਬੋਪੰਨਾ ਅਰਜੁਨ ਐਵਾਰਡ ਨਾਲ ਸਨਮਾਨਿਤ
. . .  1 day ago
ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ 'ਤੇ 3 ਪਾਇਲਟ ਤੇ ਇੱਕ ਕੈਬਿਨ ਕਰੂ ਮੈਂਬਰ ਮੁਅੱਤਲ
. . .  1 day ago
ਮੁੰਬਈ ਇਮਾਰਤ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10
. . .  1 day ago
ਪਿਸਤੌਲ ਦੀ ਨੋਕ 'ਤੇ ਦਿਨ-ਦਿਹਾੜੇ ਵੈਸਟਰਨ ਯੂਨੀਅਨ ਤੋਂ ਨਗਦੀ ਦੀ ਲੁੱਟ
. . .  1 day ago
ਬੰਗਾ ਪੁਲਿਸ ਵੱਲੋਂ ਨਸ਼ੀਲੇ ਟੀਕਿਆਂ ਸਮੇਤ ਦੋ ਕਾਬੂ
. . .  1 day ago
ਅਣਖ ਖ਼ਾਤਰ ਪਿਤਾ ਵੱਲੋਂ ਪੁੱਤਰ ਨਾਲ ਮਿਲ ਕੇ ਧੀ ਦਾ ਕਤਲ
. . .  1 day ago
ਮੁੰਬਈ : ਡੋਂਗਰੀ ਇਮਾਰਤ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 7
. . .  1 day ago
ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਕਿਸਾਨ ਹੋਏ ਚਿੰਤਤ
. . .  1 day ago
ਕੈਪਟਨ ਵੱਲੋਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ
. . .  1 day ago
ਚੱਕ ਜਵਾਹਰੇਵਾਲਾ ਗੋਲੀ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਦੀ ਫੂਕੀ ਅਰਥੀ
. . .  1 day ago
ਪਾਕਿਸਤਾਨ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਕਰਤਾਰਪੁਰ ਲਾਂਘੇ ਦਾ ਕੀਤਾ ਦੌਰਾ
. . .  1 day ago
ਪੰਜਾਬ 'ਚ ਸਕੂਲਾਂ ਦਾ ਬਦਲਿਆ ਸਮਾਂ
. . .  1 day ago
ਬਿਜਲੀ ਦਫ਼ਤਰ 'ਚ ਵੜਿਆ ਮੀਂਹ ਦਾ ਪਾਣੀ, ਕੰਪਿਊਟਰ ਤੇ ਰਿਕਾਰਡ ਦਾ ਹੋਇਆ ਨੁਕਸਾਨ
. . .  1 day ago
ਨਸ਼ਾ ਤਸਕਰ ਨੂੰ ਅਦਾਲਤ ਨੇ ਸੁਣਾਈ 10 ਸਾਲ ਦੀ ਕੈਦ
. . .  1 day ago
ਵਿਜੀਲੈਂਸ ਟੀਮ ਵੱਲੋਂ ਮਾਲ ਵਿਭਾਗ ਦਾ ਪਟਵਾਰੀ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  1 day ago
ਨਕਲੀ ਬੀਜ ਅਤੇ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਹੋਈ ਸਰਕਾਰ
. . .  1 day ago
ਕੈਪਟਨ ਵੱਲੋਂ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ
. . .  1 day ago
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕੀਤਾ ਗਿਆ ਕਾਬੂ
. . .  about 1 hour ago
ਪੰਜਾਬ ਨੂੰ ਤਬਾਹੀ ਦੇ ਕੰਡੇ 'ਤੇ ਲਿਆਏ ਅਕਾਲੀ ਅਤੇ ਕਾਂਗਰਸੀਏ -ਬੈਂਸ
. . .  about 1 hour ago
ਕਰਨਾਟਕ ਦੇ ਬਾਗ਼ੀ ਵਿਧਾਇਕਾਂ ਦੀ ਅਰਜ਼ੀ 'ਤੇ ਸੁਪਰੀਮ ਕੋਰਟ ਵਲੋਂ ਕੱਲ੍ਹ ਸੁਣਾਇਆ ਜਾਵੇਗਾ ਫ਼ੈਸਲਾ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਹਾੜ ਸੰਮਤ 551
ਿਵਚਾਰ ਪ੍ਰਵਾਹ: ਭਵਿੱਖ ਨੂੰ ਸਾਕਾਰ ਕਰ ਦੇਣਾ ਹੀ ਸਭ ਤੋਂ ਵਧੀਆ ਪੇਸ਼ੀਨਗੋਈ ਹੈ। -ਜੋਸਲ ਕਾਫਮੈਨ

ਜਲੰਧਰ

ਜਾਇਦਾਦਾਂ ਦਾ ਮਾਲ ਰਿਕਾਰਡ ਇਕੱਠਾ ਕਰੇਗਾ ਨਿਗਮ

ਸ਼ਿਵ ਸ਼ਰਮਾ
ਜਲੰਧਰ, 19 ਜੂਨ-ਸਰਕਾਰ ਨੇ ਸ਼ਹਿਰਾਂ ਵਿਚ ਮਾਲੀਏ ਦੀ ਵਸੂਲੀ ਵਧਾਉਣ ਲਈ ਹੁਣ ਚੋਣਾਂ ਦੇ ਖ਼ਤਮ ਹੋਣ ਤੋਂ ਬਾਅਦ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ | ਇਸ ਲਈ ਜਲੰਧਰ ਨਿਗਮ ਨੂੰ ਸ਼ਹਿਰੀ ਮਾਲ ਰਿਕਾਰਡ ਇਕੱਠਾ ਕਰਨ ਲਈ ਕਿਹਾ ਹੈ | ਹੁਣ ਤੱਕ ਤਾਂ ਨਿਗਮ ਕੋਲ ਸਾਰੀਆਂ ਜਾਇਦਾਦਾਂ ਦੀ ਗਿਣਤੀ ਤਾਂ ਮੌਜੂਦ ਹੈ | ਸਾਰਾ ਮਾਲ ਰਿਕਾਰਡ ਆ ਜਾਣ ਤੋਂ ਬਾਅਦ ਪਾਣੀ, ਜਾਇਦਾਦ ਕਰ ਅਤੇ ਹੋਰ ਵੀ ਅਹਿਮ ਜਾਣਕਾਰੀ ਨਿਗਮ ਕੋਲ ਰਿਕਾਰਡ ਵਜੋਂ ਇਕੱਠੀ ਹੋ ਜਾਵੇਗੀ | ਇਸ ਵੇਲੇ ਤਾਂ ਨਿਗਮ ਪਾਸ ਕਿਸੇ ਤਰਾਂ ਦਾ ਕੋਈ ਸ਼ਹਿਰੀ ਮਾਲ ਰਿਕਾਰਡ ਮੌਜੂਦ ਨਹੀਂ ਹੈ ਕਿਉਂਕਿ ਉਸ ਕੋਲ ਪੂਰੀ ਤਰਾਂ ਨਾਲ ਇਹੋ ਜਾਣਕਾਰੀ ਨਹੀਂ ਹੈ ਕਿ ਕਿਹੜੀ ਜਾਇਦਾਦ ਕਿਸ ਵਿਅਕਤੀ ਦੇ ਨਾਂਅ ਬੋਲ ਰਹੀ ਹੈ | ਇਸ ਵਿਚ ਸਾਰੀਆਂ ਜਾਇਦਾਦਾਂ ਦੇ ਮਾਲ ਰਿਕਾਰਡ ਬਾਰੇ ਜਾਣਕਾਰੀ ਮਿਲ ਸਕੇਗੀ | ਸ਼ਹਿਰੀ ਮਾਲ ਰਿਕਾਰਡ ਨੂੰ ਇਕੱਠਾ ਕਰਨ ਲਈ ਨਿਗਮ ਵੱਲੋਂ ਹੁਣ ਜਲਦੀ ਹੀ ਮੁਹਿੰਮ ਚਲਾਈ ਜਾ ਸਕਦੀ ਹੈ ਕਿਉਂਕਿ ਇਹ ਮਾਲੀਏ ਨਾਲ ਜੁੜਿਆ ਹੋਇਆ ਮਸਲਾ ਹੈ | ਨਿਗਮ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਸ਼ਹਿਰੀ ਖੇਤਰ ਦੀਆਂ ਜਾਇਦਾਦਾਂ ਦਾ ਮਾਲ ਰਿਕਾਰਡ ਇਕੱਠਾ ਕਰਨ ਲਈ ਕਿਹਾ ਹੈ | ਉਸ ਦੀ ਤਿਆਰੀ ਲਈ ਸ਼ਹਿਰ ਵਿਚ ਘਰਾਂ ਸਮੇਤ ਜਿੰਨੀਆਂ ਵੀ ਜਾਇਦਾਦਾਂ ਹਨ | ਸਾਰਿਆਂ ਦੇ ਬਾਹਰ ਯੂ. ਆਈ. ਡੀ. ਪਲੇਟਾਂ ਲਗਾਈਆਂ ਜਾਣਗੀਆਂ | ਜਦੋਂ ਕੰਪਨੀ ਸ਼ਹਿਰ ਦੀਆਂ ਜਾਇਦਾਦਾਂ 'ਤੇ ਯੂ. ਆਈ. ਡੀ. ਨੰਬਰ ਵਾਲੀਆਂ ਪਲੇਟਾਂ ਲਗਾਉਣ ਦਾ ਕੰਮ ਕਰੇਗੀ ਤਾਂ ਨਾਲ ਹੀ ਉਸ ਘਰ ਦੇ ਮਾਲਕ ਤੋਂ ਉਹ ਰਜਿਸਟਰੀ ਦੀ ਕਾਪੀ ਵੀ ਹਾਸਲ ਕਰ ਲਏਗੀ ਤੇ ਰਜਿਸਟਰੀ ਕਿਸ ਦੇ ਨਾਂਅ 'ਤੇ ਉਹ ਰਿਕਾਰਡ ਵਿਚ ਦਰਜ ਹੋ ਜਾਵੇਗੀ | ਸ਼ਹਿਰ ਵਿਚ ਕਰੀਬ 2.92 ਲੱਖ ਜਾਇਦਾਦਾਂ ਹਨ | ਸਥਾਨਕ ਸਰਕਾਰਾਂ ਵਿਭਾਗ ਨੇ ਸ਼ਹਿਰ ਦੀਆਂ ਸਾਰੀਆਂ ਜਾਇਦਾਦਾਂ ਦਾ ਰਿਕਾਰਡ ਹਾਸਲ ਕਰਨ ਲਈ ਬਕਾਇਦਾ ਨਿਗਮ ਨੂੰ ਪ੍ਰੋਫਾਰਮਾ ਬਣਾ ਕੇ ਭੇਜਿਆ ਹੈ | ਇਸ ਸਰਵੇਖਣ ਨਾਲ ਤਾਂ ਸਰਕਾਰ ਪਾਸ ਸ਼ਹਿਰ ਵਿਚ ਲਾਲ ਲਕੀਰ ਦੇ ਅੰਦਰ ਵਾਲੀਆਂ ਜ਼ਮੀਨਾਂ, ਕੇਂਦਰ ਸਮੇਤ ਹੋਰ ਜ਼ਮੀਨਾਂ ਬਾਰੇ ਜਾਣਕਾਰੀ ਮਿਲ ਜਾਵੇਗੀ | ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਦੱਸਿਆ ਕਿ ਇਸ ਯੋਜਨਾ 'ਤੇ ਜਲਦੀ ਕੰਮ ਸ਼ੁਰੂ ਹੋ ਜਾਵੇਗਾ | ਉਂਜ ਘਰਾਂ ਬਾਹਰ ਜਿਹੜੀਆਂ ਯੂ. ਆਈ. ਡੀ. ਨੰਬਰ ਵਾਲੀਆਂ ਪਲੇਟਾਂ ਲੱਗਣਗੀਆਂ, ਉਸ ਨਾਲ ਹੀ ਜਾਇਦਾਦ ਕਰ ਤੇ ਹੋਰ ਕਰਾਂ ਦੀ ਵਸੂਲੀ ਲਈ ਸ਼ਹਿਰੀ ਮਾਲ ਰਿਕਾਰਡ ਵੀ ਜੁੜ ਜਾਵੇਗਾ | ਇਸ ਨਾਲ ਆਮਦਨ ਵਿਚ ਵਾਧਾ ਹੋਵੇਗਾ |
ਸਮਾਰਟ ਸਿਟੀ 'ਚ ਲੱਗਣਗੀਆਂ ਯੂ. ਆਈ. ਡੀ. ਪਲੇਟਾਂ
ਨਗਰ ਨਿਗਮ ਨੇ ਸਰਕਾਰ ਨੂੰ ਜਾਇਦਾਦਾਂ ਬਾਰੇ ਸਾਰਾ ਰਿਕਾਰਡ ਭੇਜਣਾ ਹੈ, ਉਸ ਲਈ ਹੁਣ ਜਾਇਦਾਦਾਂ ਬਾਹਰ ਲੱਗਣ ਵਾਲੀਆਂ ਪਲੇਟਾਂ ਲਗਾਉਣ ਦਾ ਕੰਮ ਸਮਾਰਟ ਸਿਟੀ ਪ੍ਰਾਜੈਕਟ ਵਿਚ ਪਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਦੱਸਿਆ ਜਾਂਦਾ ਹੈ ਕਿ ਪਹਿਲਾਂ ਨਿਗਮ ਨੇ 30 ਰੁਪਏ ਦੇ ਕਰੀਬ ਮੁੱਲ ਵਾਲੀ ਪਲੇਟ ਆਪ ਲਗਵਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਜਿਸ ਦੇ ਉੱਪਰ 1 ਕਰੋੜ ਤੋਂ ਜ਼ਿਆਦਾ ਦਾ ਖਰਚਾ ਆਉਣਾ ਸੀ ਪਰ ਨਿਗਮ ਪ੍ਰਸ਼ਾਸਨ ਨੇ ਇਸ ਤੋਂ ਸਸਤੀਆਂ ਪਲੇਟਾਂ ਲਗਵਾਉਣ ਦਾ ਫ਼ੈਸਲਾ ਕੀਤਾ ਹੈ | ਸਮਾਰਟ ਸਿਟੀ ਪ੍ਰਾਜੈਕਟ ਵਿਚ ਸ਼ਾਮਿਲ ਕਰਕੇ ਪਲੇਟਾਂ ਲਗਵਾਉਣ ਦੀ ਤਿਆਰੀ ਸ਼ੁਰੂ ਕੀਤੀ ਜਾਵੇਗੀ | ਹੁਣ ਤੱਕ ਦਾਰਾ ਸ਼ਾਹ ਐਾਡ ਕੰਪਨੀ ਸ਼ਹਿਰ ਦੀਆਂ ਸਾਰੀਆਂ ਜਾਇਦਾਦਾਂ ਦਾ ਸਰਵੇਖਣ ਕਰ ਚੁੱਕੀ ਹੈ | ਉਸ ਨੇ ਸ਼ਹਿਰ ਵਿਚ 2.92 ਲੱਖ ਜਾਇਦਾਦਾਂ ਦੀ ਗਿਣਤੀ ਕੀਤੀ ਹੈ | ਇਨ੍ਹਾਂ ਜਾਇਦਾਦਾਂ ਵਿਚ 90 ਹਜ਼ਾਰ ਦੇ ਕਰੀਬ ਵਪਾਰਕ ਜਾਇਦਾਦਾਂ ਪਾਈਆਂ ਗਈਆਂ ਸਨ | ਇਕ ਜਾਣਕਾਰੀ ਮੁਤਾਬਕ ਸ਼ਹਿਰ ਵਿਚ ਸਾਰੀਆਂ ਜਾਇਦਾਦਾਂ ਦਾ ਰਿਕਾਰਡ ਹਾਸਲ ਕਰਨਾ ਹੈ ਤੇ ਇਸ ਲਈ ਯੂ. ਆਈ. ਡੀ. ਨੰਬਰ ਵਾਲੀਆਂ ਪਲੇਟਾਂ ਲਗਵਾਉਣ ਤੋਂ ਬਾਅਦ ਹੀ ਸਾਰੀਆਂ ਜਾਇਦਾਦਾਂ ਦਾ ਰਿਕਾਰਡ ਪ੍ਰਾਪਤ ਹੋ ਸਕੇਗਾ |
ਕੈਂਟ ਦੇ 12 ਪਿੰਡਾਂ 'ਚ ਵਿਕਾਸ ਲਈ ਹੋਵੇਗਾ ਸਰਵੇਖਣ
ਨਗਰ ਨਿਗਮ ਪ੍ਰਸ਼ਾਸਨ ਨੇ ਕੁਝ ਸਮਾਂ ਪਹਿਲਾਂ ਹੀ ਜਲੰਧਰ ਨਿਗਮ ਦੀ ਹੱਦ ਵਿਚ ਸ਼ਾਮਿਲ ਹੋਏ ਕੈਂਟ ਹਲਕੇ ਦੇ 12 ਪਿੰਡਾਂ ਵਿਚ ਵਿਕਾਸ ਦੇ ਕੰਮ ਕਰਵਾਉਣ ਲਈ ਸਰਵੇਖਣ ਸ਼ੁਰੂ ਕਰਵਾਉਣ ਦਾ ਫ਼ੈਸਲਾ ਕੀਤਾ ਹੈ | ਜਿਹੜੇ ਪਿੰਡ ਨਿਗਮ ਦੀ ਹੱਦ ਵਿਚ ਸ਼ਾਮਿਲ ਕੀਤੇ ਗਏ ਸਨ, ਉਨਾਂ ਵਿਚ ਸੋਫ਼ੀ ਪਿੰਡ, ਰਹਿਮਾਨ ਪੁਰ, ਅਲਾਦੀਨ ਪੁਰਾ, ਹਲੋਤਾਲੀ, ਅਲੀਪੁਰ, ਸੰਸਾਰਪੁਰ, ਧੀਨਾ, ਨੰਗਲ ਕਰਾਰ ਖਾਂ, ਖੁਸਰੋਪੁਰ, ਸੁਭਾਨਾ, ਖਾਂਬੜਾ, ਫੋਲ਼ੜੀਵਾਲ ਸ਼ਾਮਿਲ ਹੈ | ਇਸ ਇਲਾਕੇ ਦੇ ਲੋਕ ਲੰਬੇ ਸਮੇਂ ਤੋਂ ਵਿਕਾਸ ਦੇ ਕੰਮ ਕਰਵਾਉਣ ਦੀ ਮੰਗ ਕਰ ਰਹੇ ਹਨ | ਨਿਗਮ ਨੇ ਸ਼ਹਿਰ ਦੀ ਹੱਦ ਵਿਚ 60000 ਸੋਡੀਅਮ ਸਟਰੀਟ ਲਾਈਟਾਂ ਨੂੰ ਐਲ. ਈ. ਡੀ. ਵਿਚ ਬਦਲਣ ਲਈ ਸਮਾਰਟ ਸਿਟੀ ਵਿਚ 46 ਕਰੋੜ ਦਾ ਪ੍ਰਾਜੈਕਟ ਤਿਆਰ ਕਰ ਲਿਆ ਹੈ ਤੇ ਹੁਣ ਕੈਂਟ ਦੇ ਇਨ੍ਹਾਂ 12 ਪਿੰਡਾਂ ਦੀ ਸਟਰੀਟ ਲਾਈਟਾਂ ਦਾ ਕੰਮ ਕਰਵਾਉਣ ਲਈ ਅਲੱਗ ਤੋਂ ਸਰਵੇਖਣ ਕਰਵਾਇਆ ਜਾ ਰਿਹਾ ਹੈ ਕਿ ਇਸ ਜਗਾ 'ਤੇ ਕਿੰਨੀਆਂ ਲਾਈਟਾਂ ਦੀ ਲੋੜ ਹੈ | ਨਿਗਮ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਨ੍ਹਾਂ ਪਿੰਡਾਂ ਵਿਚ ਸੜਕਾਂ 'ਤੇ ਹੋਰ ਕੰਮ ਕਰਵਾਉਣ ਲਈ ਪਹਿਲਾਂ ਪੂਰਾ ਸਰਵੇਖਣ ਕੀਤਾ ਜਾਵੇਗਾ | ਉਸ ਤੋਂ ਬਾਅਦ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ | ਹਲਕਾ ਵਿਧਾਇਕ ਪਰਗਟ ਸਿੰਘ ਪਹਿਲਾਂ ਹੀ ਇਨ੍ਹਾਂ ਪਿੰਡਾਂ ਵਿਚ ਸਹੂਲਤਾਂ ਦੀ ਮੰਗ ਕਈ ਵਾਰ ਉਠਾ ਚੁੱਕੇ ਹਨ |

ਕਪੂਰਥਲਾ ਦੇ ਰਹਿਣ ਵਾਲੇ ਜਲੰਧਰ ਆ ਕੇ ਕਰਦੇ ਸਨ ਲੁੱਟਾਂ-ਖੋਹਾਂ, 2 ਗਿ੍ਫ਼ਤਾਰ

ਜਲੰਧਰ, 19 ਜੂਨ (ਐੱਮ. ਐੱਸ. ਲੋਹੀਆ) - ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼-1 ਵਲੋਂ ਲੁੱਟ ਦੀ ਇਕ ਵਾਰਦਾਤ ਨੂੰ ਹੱਲ ਕਰਨ ਲਈ ਕਾਰਵਾਈ ਕਰਦੇ ਹੋਏ ਕੁਝ ਦਿਨ ਪਹਿਲਾਂ ਗਿ੍ਫ਼ਤਾਰ ਕੀਤੇ ਮੁਨੀਸ਼ ਕੁਮਾਰ ਉਰਫ਼ ਮੰਨਾ ਤੋਂ ਕੀਤੀ ਤਫ਼ਤੀਸ਼ ਤੋਂ ਬਾਅਦ ਉਸ ਦੇ ਦੋ ਹੋਰ ਸਾਥੀ ...

ਪੂਰੀ ਖ਼ਬਰ »

ਕੈਨੇਡਾ ਭੇਜਣ ਦੇ ਨਾਂਅ 'ਤੇ ਕਈ ਪਰਿਵਾਰਾਂ ਨਾਲ ਠੱਗੀ

ਜਲੰਧਰ, 19 ਜੂਨ (ਮੇਜਰ ਸਿੰਘ)-ਕੈਨੇਡਾ ਭੇਜਣ ਦੇ ਨਾਂਅ 'ਤੇ ਕਈ ਪਰਿਵਾਰਾਂ ਨਾਲ ਏਜੰਟ ਵਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਪਤਾ ਲੱਗਾ ਹੈ | ਵੱਖ-ਵੱਖ ਪਿੰਡਾਂ ਦੇ ਅੱਧੀ ਦਰਜਨ ਪਰਿਵਾਰਾਂ ਦਾ ਦੋਸ਼ ਹੈ ਕਿ ਜਲੰਧਰ ਨੇੜਲੇ ਪਿੰਡ ਰੰਧਾਵਾ ਮਸੰਦਾਂ ਦੀ ਨੌਜਵਾਨ ਲੜਕੀ ...

ਪੂਰੀ ਖ਼ਬਰ »

ਲੁਟੇਰੇ ਫਾਈਨਾਂਸਰ ਦੀ ਐਕਟਿਵਾ ਲੈ ਕੇ ਹੋਏ ਫਰਾਰ

ਜਲੰਧਰ, 19 ਜੂਨ (ਐੱਮ. ਐੱਸ. ਲੋਹੀਆ) - ਸ਼ਹਿਰ ਦੇ ਸਭ ਤੋਂ ਸੁਰੱਖਿਅਤ ਸਮਝੇ ਜਾਂਦੇ ਮੁਹੱਲਾ ਪੱਕਾ ਬਾਗ 'ਚ ਤਿੰਨ ਲੁਟੇਰਿਆਂ ਨੇ ਰਾਤ ਸ਼ਰੇਆਮ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ | ਲੁੱਟ ਦੇ ਸ਼ਿਕਾਰ ਬਲਦੇਵ ਸਿੰਘ ਪੁੱਤਰ ਸਵ. ਤ੍ਰਲੋਕ ਸਿੰਘ ਵਾਸੀ ਪੱਕਾ ਬਾਗ ਨੇ ...

ਪੂਰੀ ਖ਼ਬਰ »

ਮਕਸੂਦਾਂ ਪੁਲਿਸ ਦੀ ਹਿਰਾਸਤ 'ਚੋਂ ਫ਼ਰਾਰ ਹੋਇਆ ਨੌਜਵਾਨ

ਮਕਸੂਦਾਂ, 19 ਜੂਨ (ਲਖਵਿੰਦਰ ਪਾਠਕ)-ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਨੰਗਲ ਸਲੇਮਪੁਰ ਦੇ ਬਕਰੀਆਂ ਚਰਾਉਣ ਵਾਲੇ ਇਕ ਨੌਜਵਾਨ ਜਿਸ ਨੂੰ ਨਸ਼ੇ ਦੇ ਇਕ ਮਾਮਲੇ 'ਚ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ ਸੀ ਪਰ ਪੁਲਿਸ ਹਿਰਾਸਤ 'ਚੋਂ ਫ਼ਰਾਰ ਹੋ ਗਿਆ | ਸਵੇਰ ਤੋਂ ਥਾਣੇ 'ਚ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਵਾਲਾ ਗਿ੍ਫ਼ਤਾਰ

ਜਲੰਧਰ, 19 ਜੂਨ (ਐੱਮ. ਐੱਸ. ਲੋਹੀਆ) - ਥਾਣਾ ਡਵੀਜ਼ਨ ਨੰਬਰ 5 ਅਧੀਨ ਆਉਂਦੇ ਖੇਤਰ 'ਚ ਰਹਿੰਦੀ ਇਕ ਨਾਬਾਲਗ ਲੜਕੀ ਦੀ ਮਾਂ ਵਲੋਂ ਦਿੱਤੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਕ ਦੁਕਾਨਦਾਰ ਨੂੰ ਲੜਕੀ ਦੇ ਨਾਲ ਛੇੜਛਾੜ ਕਰਨ ਦੇ ਮਾਮਲੇ ਤਹਿਤ ਗਿ੍ਫ਼ਤਾਰ ਕਰ ਲਿਆ ...

ਪੂਰੀ ਖ਼ਬਰ »

ਸਾਊਦੀ ਅਰਬ ਤੋਂ ਵਾਪਸ ਆਏ ਪੰਜਾਬੀਆਂ ਵਲੋਂ ਮੋਦੀ ਸਰਕਾਰ ਦਾ ਧੰਨਵਾਦ

ਜਲੰਧਰ, 19 ਜੂਨ (ਮੇਜਰ ਸਿੰਘ)-ਸਾਊਦੀ ਅਰਬ ਦੀ ਇਕ ਫੈਕਟਰੀ ਦੇ ਬੰਦ ਹੋਣ ਕਾਰਨ ਇੱਥੇ ਕੰਮ ਕਰਦੇ 1200 ਦੇ ਕਰੀਬ ਭਾਰਤੀ ਮੋਦੀ ਸਰਕਾਰ ਦੇ ਯਤਨਾਂ ਤੇ ਖ਼ਰਚ ਚੁੱਕਣ ਕਾਰਨ ਵਾਪਸ ਆ ਰਹੇ ਹਨ | ਵੀਜ਼ਾ ਖ਼ਤਮ ਹੋਣ ਤੇ ਅਗਲੀ ਕਾਗਜ਼ੀ ਕਾਰਵਾਈ ਕਰਕੇ ਵੀਜ਼ਾ ਨਵਿਆਉਣ ਤੋਂ ਮਾਲਕਾਂ ...

ਪੂਰੀ ਖ਼ਬਰ »

ਉਰਦੂ ਦੀਆਂ ਮੁਫ਼ਤ ਕਲਾਸਾਂ ਪਹਿਲੀ ਜੁਲਾਈ ਤੋਂ

ਜਲੰਧਰ, 19 ਜੂਨ (ਹਰਵਿੰਦਰ ਸਿੰਘ ਫੁੱਲ)-ਭਾਸ਼ਾ ਵਿਭਾਗ ਵਲੋਂ ਉਰਦੂ ਦੀਆਂ ਮੁਫ਼ਤ ਕਲਾਸਾਂ ਪਹਿਲੀ ਜੁਲਾਈ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਭਾਸ਼ਾ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਰਦੂ ਦੀਆਂ ਮੁਫ਼ਤ ਕਲਾਸਾਂ 6 ਮਹੀਨੇ ਲਈ ਲਗਾਈਆਂ ਜਾ ਰਹੀਆਂ ...

ਪੂਰੀ ਖ਼ਬਰ »

ਯੋਗ ਵਿਦਿਆਰਥੀ ਸਕਾਲਰਸ਼ਿਪ ਪ੍ਰੋਗਰਾਮ ਤਹਿਤ ਪ੍ਰਾਪਤ ਕਰ ਸਕਦੇ ਨੇ ਵਿਸ਼ਵ ਪੱਧਰੀ ਸਿੱਖਿਆ

ਜਲੰਧਰ, 19 ਜੂਨ (ਅ. ਬ.)-ਪਿਰਾਮਿਡ ਕਾਲਜ ਆਫ ਬਿਜ਼ਨੈਸ ਐਾਡ ਟੈਕਨਾਲੋਜੀ ਹੂਨਰ ਨਾਲ ਕਾਮਯਾਬੀ ਦੇ ਤਹਿਤ 26 ਜੂਨ ਨੂੰ ਸਵੇਰੇ 10 ਵਜੇ ਕੈਰੀਅਰ ਕੌਾਸਿਲੰਗ ਫੈਸਟ ਦਾ ਪ੍ਰਬੰਧ ਕਰਨ ਜਾ ਰਿਹਾ ਹੈ, ਜਿਸ ਰਾਹੀਂ ਬੁੱਧੀਮਾਨ ਵਿਦਿਆਰਥੀਆਂ ਨੂੰ ਭਾਰਤ ਅਤੇ ਵਿਦੇਸ਼ਾਂ ਵਿਚ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਔਰਤ ਕਾਬੂ

ਜਲੰਧਰ ਛਾਉਣੀ, 19 ਜੂਨ (ਪਵਨ ਖਰਬੰਦਾ)-ਥਾਣਾ ਪਤਾਰਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਇਕ ਸ਼ਰਾਬ ਤਸਕਰ ਔਰਤ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ, ਜਿਸ ਖਿਲਾਫ਼ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ | ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

24 ਤੱਕ ਮੰਗਾਂ ਨਾ ਮੰਨੀਆਂ ਤਾਂ ਕੂੜਾ ਚੁੱਕਣਾ ਹੋਵੇਗਾ ਬੰਦ

ਜਲੰਧਰ, 19 ਜੂਨ (ਸ਼ਿਵ)-ਮੇਅਰ ਜਗਦੀਸ਼ ਰਾਜਾ, ਕਮਿਸ਼ਨਰ ਦੀਪਰਵਾ ਲਾਕੜਾ ਨੂੰ ਮਿਲ ਕੇ ਡਰਾਈਵਰ ਐਾਡ ਟੈਕਨੀਕਲ ਵਰਕਰ ਯੂਨੀਅਨ ਨੇ ਅਲਟੀਮੇਟਮ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 24 ਜੂਨ ਤੋਂ ਕੂੜਾ ਚੁੱਕਣ ਦਾ ਕੰਮ ਬੰਦ ਕਰ ...

ਪੂਰੀ ਖ਼ਬਰ »

ਪਰਾਗਪੁਰ ਚੌਕੀ ਨੇੜਿਓਾ ਮਾਰੂ ਹਥਿਆਰ ਦਿਖਾ ਕੇ ਅਹਾਤੇ ਦੇ ਕਰਿੰਦੇ ਨੂੰ ਲੁੱਟਿਆ

ਜਲੰਧਰ ਛਾਉਣੀ, 19 ਜੂਨ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਉੱਪ ਪੁਲਿਸ ਚੌਾਕੀ ਦਕੋਹਾ ਦੇ ਅਧੀਨ ਆਉਂਦੇ ਜਲੰਧਰ-ਫਗਵਾੜਾ ਮੁੱਖ ਮਾਰਗ ਨੇੜੇ ਪਰਾਗਪੁਰ ਪੁਲਿਸ ਚੌਕੀ ਤੋਂ ਕੁਝ ਦੂਰੀ 'ਤੇ ਸਥਿਤ ਦੇਰ ਰਾਤ ਇਕ ਪੁਲੀ ਨੇੜੇ ਮਾਰੂ ਹਥਿਆਰਾਂ ਨਾਲ ਲੈਸ ਤਿੰਨ ਅਣਪਛਾਤੇ ...

ਪੂਰੀ ਖ਼ਬਰ »

ਪਿ੍ਥਵੀ ਨਗਰ 'ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ

ਚੁਗਿੱਟੀ/ਜੰਡੂਸਿੰਘਾ, 19 ਜੂਨ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਪਿ੍ਥਵੀ ਨਗਰ ਸਥਿਤ ਗੁ: ਸ੍ਰੀ ਗੁਰੂ ਤੇਗ ਬਹਾਦਰ ਲੋਕ ਸਭਾ ਵਿਖੇ ਬੰਦੀਛੋੜ ਦਾਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸਮੂਹ ਸੰਗਤਾਂ ਵਲੋਂ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ...

ਪੂਰੀ ਖ਼ਬਰ »

ਆਈ. ਬੀ. ਪੀ. ਐਸ. ਆਰ. ਆਰ. ਬੀ. ਦੁਆਰਾ 9000 ਤੋਂ ਵੱਧ ਖਾਲੀ ਪਈਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ

ਜਲੰਧਰ, 19 ਜੂਨ (ਅ. ਬ.)-ਆਈ. ਬੀ. ਟੀ. ਹੈੱਡ ਆਫਿਸ ਜਲੰਧਰ ਬੱਸ ਸਟੈਂਡ ਦੇ ਸਾਹਮਣੇ ਸਥਿਤ ਸਰਕਾਰੀ ਨੌਕਰੀਆਂ ਵੱਲ ਲੈ ਕੇ ਜਾਣ ਵਾਲੀ ਸਫ਼ਲ ਅਤੇ ਵਿਸ਼ਾਲ ਸੰਸਥਾ ਦੇ ਡਾਇਰੈਕਟਰ ਸ੍ਰੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਹਾਲ ਹੀ ਵਿਚ ਆਈ. ਬੀ. ਪੀ. ਐਸ. ਆਰ. ਆਰ. ਬੀ. ਵਲੋਂ 9000 ਤੋਂ ਵੱਧ ...

ਪੂਰੀ ਖ਼ਬਰ »

ਕੇ.ਐਮ.ਵੀ. ਵਿਦਿਆਰਥੀਆਂ ਨੂੰ ਪ੍ਰਦਾਨ ਕਰੇਗਾ ਇਕ ਕਰੋੜ ਤੱਕ ਦਾ ਵਜ਼ੀਫ਼ਾ

ਜਲੰਧਰ, 19 ਜੂਨ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ ਕਾਲਜ ਜਲੰਧਰ ਔਰਤਾਂ ਨੂੰ ਸਿੱਖਿਅਤ ਅਤੇ ਸ਼ਸਕਤ ਕਰਨ ਲਈ ਹਮੇਸ਼ਾ ਮੋਹਰੀ ਸੰਸਥਾ ਰਹੀ ਹੈ | ਸੰਸਥਾ ਦਾ ਮੁਖ ਟੀਚਾ ਔਰਤਾਂ ਨੂੰ ਸਿੱਖਿਅਤ ਕਰਨਾ ਅਤੇ ...

ਪੂਰੀ ਖ਼ਬਰ »

ਪੀ. ਬੀ. 90 ਦੇ 19 ਫੈਂਸੀ ਨੰਬਰਾਂ ਦੀ ਹੋਵੇਗੀ ਬੋਲੀ

ਜਲੰਧਰ, 19 ਜੂਨ (ਸ਼ਿਵ)- ਕੁਝ ਸਮਾਂ ਪਹਿਲਾਂ ਵਿਵਾਦ ਉੱਠਣ ਤੋਂ ਬਾਅਦ ਪੀ. ਬੀ. 90 ਲੜੀ ਦੇ ਨੰਬਰ ਰੱਦ ਹੋ ਗਏ ਸਨ ਤੇ ਉਹ ਸਾਰੇ ਨੰਬਰ ਬਹਾਲ ਕਰ ਦਿੱਤੇ ਗਏ ਹਨ ਜਦਕਿ 19 ਫੈਂਸੀ ਨੰਬਰਾਂ ਦੀ ਦੁਬਾਰਾ ਈ-ਬੋਲੀ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਲੜੀ ਦੇ ਨੰਬਰ ਟਰਾਂਸਪੋਰਟ ...

ਪੂਰੀ ਖ਼ਬਰ »

ਬਜ਼ੁਰਗ ਸਹੁਰੇ ਨੂੰ ਛੱਡ ਕੇ ਜਾਣ ਲੱਗੀ ਨੂੰ ਹ ਨੂੰ ਲੋਕਾਂ ਨੇ ਘੇਰਿਆ

ਚੁਗਿੱਟੀ/ਜੰਡੂਸਿੰਘਾ, 19 ਜੂਨ (ਨਰਿੰਦਰ ਲਾਗੂ)-ਲੰਮਾ ਪਿੰਡ ਨਾਲ ਲੱਗਦੇ ਉਪਕਾਰ ਨਗਰ ਵਿਖੇ ਲੋਕਾਂ ਨੇ ਉਸ ਸਮੇਂ ਇਕ ਔਰਤ ਨੂੰ ਕਾਬੂ ਕਰ ਲਿਆ, ਜਦੋਂ ਉਹ ਆਪਣੇ ਬਜ਼ੁਰਗ ਸਹੁਰੇ ਨੂੰ ਰਾਹ 'ਚ ਹੀ ਛੱਡ ਕੇ ਖਿਸਕਣ ਲੱਗੀ | ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਦੇ 4 ਪੁੱਤਰ ਹਨ, ...

ਪੂਰੀ ਖ਼ਬਰ »

ਮਾਨ ਦਲ ਵਲੋਂ 21 ਨੂੰ ਗਤਕਾ ਦਿਹਾੜਾ ਮਨਾਉਣ ਦਾ ਸੱਦਾ

ਜਲੰਧਰ, 19 ਜੂਨ (ਮੇਜਰ ਸਿੰਘ)-ਅਕਾਲੀ ਦਲ (ਅ) ਨੇ ਸਮੂਹ ਸਿੱਖਾਂ ਨੂੰ 21 ਜੂਨ ਨੂੰ ਜੰਗਜੂ ਕਲਾ ਦਾ ਮੁਜ਼ਾਹਰਾ ਕਰਨ ਲਈ ਗਤਕਾ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ | ਜਲੰਧਰ ਜ਼ਿਲ੍ਹੇ ਦੇ ਪ੍ਰਧਾਨ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਕਿਹਾ ਹੈ ਕਿ ਸਿੱਖ ਕੌਮ ਦੀ ਅਣਖੀਲੀ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਚੱਲ ਰਹੇ ਸਮਾਗਮ ਸਮਾਪਤ

ਜਲੰਧਰ, 19 ਜੂਨ (ਹਰਵਿੰਦਰ ਸਿੰਘ ਫੁੱਲ)- ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਮੀਰੀ-ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 424ਵੇਂ ਪ੍ਰਕਾਸ਼ ਪੁਰਬ ਸਬੰਧੀ ਪਿਛਲੇ 15 ਦਿਨਾਾ ਤੋਂ ਚਲ ਰਹੇ ਦੀਵਾਨਾਂ ਦੇ ਆਖ਼ਰੀ ...

ਪੂਰੀ ਖ਼ਬਰ »

ਦੁਸਾਂਝ ਖ਼ੁਰਦ ਵਿਖੇ ਛੱਪੜ ਦੀ ਸਫ਼ਾਈ ਦਾ ਕੰਮ ਸ਼ੁਰੂ

ਗੁਰਾਇਆ, 19 ਜੂਨ (ਬਲਵਿੰਦਰ ਸਿੰਘ)-ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਗਰਾਮ ਪੰਚਾਇਤ ਦੁਸਾਂਝ ਖ਼ੁਰਦ ਵਲੋਂ ਛੱਪੜ ਦੀ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਮੀਨਾ ਕੁਮਾਰੀ ਸਰਪੰਚ ਨੇ ਦੱਸਿਆ ਕਿ ਛੱਪੜ ਦਾ ਪਾਣੀ ਕੱਢਣਾ ਸ਼ੁਰੂ ਹੋ ਗਿਆ ਹੈ, ਉਪਰੰਤ ਸਫ਼ਾਈ ...

ਪੂਰੀ ਖ਼ਬਰ »

ਭੇਦ ਭਰੇ ਹਾਲਾਤ 'ਚ ਚੱਲੀ ਗੋਲੀ ਨਾਲ ਪੁਲਿਸ ਮੁਲਾਜ਼ਮ ਜ਼ਖ਼ਮੀ

ਫਿਲੌਰ, 19 ਜੂਨ (ਸੁਰਜੀਤ ਸਿੰਘ ਬਰਨਾਲਾ)-ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ਭੇਦ ਭਰੇ ਹਾਲਾਤ 'ਚ ਗੋਲੀ ਚੱਲਣ ਨਾਲ ਇਕ ਪੁਲਿਸ ਮੁਲਾਜ਼ਮ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਅਕੈਡਮੀ ਵਿਖੇ ਟਰੇਨਿੰਗ ਲਈ ਆਏ ਪੁਲਿਸ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਸਮੇਤ ਕਾਬੂ

ਭੋਗਪੁਰ, 19 ਜੂਨ (ਕਮਲਜੀਤ ਸਿੰਘ ਡੱਲੀ)- ਭੋਗਪੁਰ ਥਾਣੇ ਅਧੀਨ ਆਉਂਦੀ ਪੁਲਸ ਚੌਕੀ ਪਚਰੰਗਾ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੁਲਸ ਨੇ ਗਸ਼ਤ ਦੌਰਾਨ ਗੌਤਮ ਪੁੱਤਰ ...

ਪੂਰੀ ਖ਼ਬਰ »

ਮਹਿਤਪੁਰ ਨਗਰ ਪੰਚਾਇਤ ਬਣਨ 'ਤੇ ਵੀ ਵਿਕਾਸ ਪੱਖੋਂ ਉਚਾਈਆਂ ਨਹੀਂ ਛੂਹ ਸਕਿਆ

ਮਹਿਤਪੁਰ, 19 ਜੂਨ (ਮਿਹਰ ਸਿੰਘ ਰੰਧਾਵਾ)-ਕਸਬਾ ਮਹਿਤਪੁਰ ਦੇ ਸਤਲੁੱਜ ਦਰਿਆ ਦੇ ਬੇਟ 'ਚ ਵਸੇ ਹੋਣ ਕਾਰਨ ਆਜ਼ਾਦੀ ਪ੍ਰਾਪਤੀ ਤੋਂ ਅੱਧੀ ਸਦੀ ਤੱਕ ਵਿਕਾਸ ਦੇ ਹੁਲਾਰੇ ਤੋਂ ਵਿਰਵਾ ਹੀ ਰਿਹਾ | ਸਤਲੁੱਜ ਦਰਿਆ 'ਤੇ ਮਾਲਵੇ-ਦੁਆਬੇ ਨੂੰ ਜੋੜਣ ਵਾਲੇ ਪੁੱਲ ਦੇ ਬਣਨ, ਮਹਿਤਪੁਰ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਯੋਗ ਕੈਂਪ ਸ਼ੁਰੂ

ਸ਼ਾਹਕੋਟ, 19 ਜੂਨ (ਦਲਜੀਤ ਸਚਦੇਵਾ, ਸੁਖਦੀਪ ਸਿੰਘ)- ਸ਼੍ਰੀ ਸ਼੍ਰੀ ਨਵਯੁੱਗ ਊਰਜਾ ਗਰੁੱਪ ਸ਼ਾਹਕੋਟ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ 'ਚ ਗਰੁੱਪ ਦੇ ਸਰਪ੍ਰਸਤ ਮਨਜੀਤ ਕੁਮਾਰ ਦੇਦ ਦੀ ਅਗਵਾਈ ਤੇ ਬਖ਼ਸ਼ੀਸ਼ ...

ਪੂਰੀ ਖ਼ਬਰ »

ਕਾਂਗਰਸੀ ਆਗੂ ਗੁਰਿੰਦਰ ਸਿੰਘ ਬਹੁਗੁਣ ਦੀ ਮਾਤਾ ਦਾ ਦਿਹਾਂਤ

ਮਲਸੀਆਂ, 19 ਜੂਨ (ਸੁਖਦੀਪ ਸਿੰਘ)- ਸ਼ਾਹਕੋਟ ਹਲਕੇ ਦੇ ਕਾਂਗਰਸੀ ਆਗੂ ਗੁਰਿੰਦਰ ਸਿੰਘ ਬਹੁਗੁਣ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ, ਜਦੋਂ ਬੀਤੀ ਸ਼ਾਮ ਉਨ੍ਹਾਂ ਦੀ ਮਾਤਾ ਜੋਗਿੰਦਰ ਕੌਰ ਪਤਨੀ ਸਵ. ਹੰਸਾ ਸਿੰਘ ਦਾ ਅਚਾਨਕ ਦਿਹਾਂਤ ਹੋ ਗਿਆ | ਮਾਤਾ ਜੋਗਿੰਦਰ ਕੌਰ 81 ...

ਪੂਰੀ ਖ਼ਬਰ »

ਅਕਾਲੀ ਦਲ (ਅੰਮਿ੍ਤਸਰ) ਵਲੋਂ ਕੱਲ੍ਹ ਮਨਾਇਆ ਜਾਵੇਗਾ ਗੱਤਕਾ ਦਿਵਸ-ਜਥੇ. ਸੁਲੱਖਣ ਸਿੰਘ

ਸ਼ਾਹਕੋਟ, 19 ਜੂਨ (ਦਲਜੀਤ ਸਚਦੇਵਾ)- ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ 21 ਜੂਨ ਨੂੰ ਗੁਰੂ ਨਾਨਕ ਮਿਸ਼ਨ ਚੌਕ ਜਲੰਧਰ ਵਿਖੇ ਗੱਤਕਾ ਦਿਵਸ ਮਨਾਇਆ ਜਾਵੇਗਾ | ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਸੂਬਾਈ ਆਗੂ ਜਥੇਦਾਰ ਸੁਲੱਖਣ ਸਿੰਘ ਨਿਮਾਜੀਪੁਰ ਨੇ ...

ਪੂਰੀ ਖ਼ਬਰ »

ਪਾਵਰਕਾਮ ਦੀ ਅਣਗਹਿਲੀ ਕਾਰਨ ਗੁੱਜਰਾਂ ਦੀਆਂ 2 ਮੱਝਾਂ ਮਰੀਆਂ

ਆਦਮਪੁਰ, 19 ਜੂਨ (ਹਰਪ੍ਰੀਤ ਸਿੰਘ) - ਆਦਮਪੁਰ ਭੋਗਪੁਰ ਰੋਡ 'ਤੇ ਸਥਿਤ ਪਿੰਡ ਕੰਡਿਆਣਾਂ ਲਾਗੇ ਅਰਥ ਦੀ ਤਾਰ ਟੁੱਟ ਕੇ ਪਿੰਡ ਦੇ ਪਾਣੀ ਦੇ ਨਿਕਾਸ ਲਈ ਬਣੀ ਡਰੇਨ 'ਚ ਡਿੱਗਣ ਕਾਰਨ ਚਾਰਾ ਚਰ ਰਹੀਆਂ ਦੋ ਮੱਝਾਂ ਕਰੰਟ ਲੱਗਣ ਨਾਲ ਮਰ ਗਈਆਂ | ਜਿਸ ਨਾਲ ਪਾਵਰਕਾਮ ਦੀ ਵੱਡੀ ...

ਪੂਰੀ ਖ਼ਬਰ »

ਬਘੇਲਾ ਪੰਚਾਇਤ ਨੇ ਲਿਆ ਨਾਜਾਇਜ਼ ਕਾਸ਼ਤਕਾਰਾਂ ਤੋਂ 180 ਏਕੜ ਦਾ ਦਖ਼ਲ

ਮਹਿਤਪੁਰ, 19 ਜੂਨ (ਮਿਹਰ ਸਿੰਘ ਰੰਧਾਵਾ)-ਬਲਾਕ ਮਹਿਤਪੁਰ ਅਧੀਨ ਆਉਂਦੇ ਪਿੰਡ ਬਘੇਲਾ ਜ਼ਿਲ੍ਹਾ ਜਲੰਧਰ ਦੀ ਪੰਚਾਇਤ ਨੇ ਕੋਈ 180 ਏਕੜ ਪੰਚਾਇਤੀ ਜ਼ਮੀਨ ਜੋ ਕਾਫੀ ਲੰੰਮੇ ਸਮੇਂ ਤੋਂ ਨਾਜਾਇਜ਼ ਲੋਕਾਂ ਦੇ ਕਬਜ਼ੇ ਹੇਠ ਸੀ ਪੁਲਿਸ ਪ੍ਰਸ਼ਾਸ਼ਨ, ਮਾਲ ਅਤੇ ਪੰਚਾਇਤ ਵਿਭਾਗ ...

ਪੂਰੀ ਖ਼ਬਰ »

ਨਸ਼ਾ ਸਪਲਾਈ ਕਰਨ ਵਾਲਾ 4 ਗ੍ਰਾਮ ਹੈਰੋਇਨ ਸਮੇਤ ਕਾਬੂ

ਸ਼ਾਹਕੋਟ, 19 ਜੂਨ (ਸੁਖਦੀਪ ਸਿੰਘ)- ਡੀ.ਐਸ.ਪੀ. ਸ਼ਾਹਕੋਟ ਲਖਵੀਰ ਸਿੰਘ ਦੀ ਅਗਵਾਈ ਅਤੇ ਐਸ.ਐਚ.ਓ. ਸ਼ਾਹਕੋਟ ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਪੁਲਿਸ ਟੀਮ ਨੇ 4 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਸੁਰਿੰਦਰ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਲੁਟੇਰਿਆਂ ਵਲੋਂ ਲੁੱਟ-ਖੋਹ

ਕਰਤਾਰਪੁਰ, 19 ਜੂਨ (ਭਜਨ ਸਿੰਘ ਧੀਰਪੁਰ/ਵਰਮਾ)-ਕਰਤਾਰਪੁਰ ਤੋਂ ਧੀਰਪੁਰ ਨੂੰ ਘਰ ਦੇ ਸਾਮਾਨ ਦੀ ਖ਼ਰੀਦੋ-ਫਰੋਖਤ ਕਰਕੇ ਵਾਪਸ ਜਾ ਰਹੇ ਪਤੀ-ਪਤਨੀ ਮੋਟਰਸਾਈਕਲ ਸਵਾਰ ਨੂੰ ਦੋ ਅਣਪਛਾਤੇ ਲੁਟੇਰਿਆਂ ਵਲੋਂ ਝਪਟ ਮਾਰ ਕੇ ਸੋਨੇ ਦੀ ਚੇਨ ਤੇ ਇਕ ਕੰਨ ਦੀ ਵਾਲ੍ਹੀ ਖੋਹ ਕੇ ...

ਪੂਰੀ ਖ਼ਬਰ »

ਪਿੰਡ ਲੇਸੜੀਵਾਲ ਵਿਖੇ ਮੇਰਾ ਪਿੰਡ ਸੋਹਣਾ ਪਿੰਡ ਪ੍ਰੋਗਰਾਮ ਕਰਵਾਇਆ

ਆਦਮਪੁਰ, 19 ਜੂਨ (ਹਰਪ੍ਰੀਤ ਸਿੰਘ)-ਆਦਮਪੁਰ ਦੇ ਪਿੰਡ ਲੇਸੜੀਵਾਲ ਵਿਖੇ ਮੇਰਾ ਪਿੰਡ ਸੋਹਣਾ ਪਿੰਡ ਪ੍ਰੋਗਰਾਮ ਪਿੰਡ ਦੀ ਸਰਪੰਚ ਇੰਦਰਜੀਤ ਕੌਰ ਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ...

ਪੂਰੀ ਖ਼ਬਰ »

ਦਲਿਤਾਂ ਦੇ ਧਾਰਮਿਕ ਸਥਾਨਾਂ ਨੂੰ ਖ਼ਤਮ ਕਰਨ ਦੇ ਯਤਨ ਬਰਦਾਸ਼ਤ ਨਹੀ ਕੀਤੇ ਜਾਣਗੇ- ਰਣਜੀਤ ਪਵਾਰ ਪ੍ਰਧਾਨ

ਫਿਲੌਰ, 19 ਜੂਨ (ਸੁਰਜੀਤ ਸਿੰਘ ਬਰਨਾਲਾ)-ਅੰਬੇਡਕਰ ਫੋਰਸ ਪੰਜਾਬ ਦੇ ਪ੍ਰਧਾਨ ਰਣਜੀਤ ਪਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦਿੱਲੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਾਚੀਨ ਮੰਦਿਰ ਤੁਗਲਕਾਬਾਦ ਨਵੀਂ ਆਬਾਦੀ ਦਿੱਲੀ ਨੂੰ ਮੋਦੀ ਸਰਕਾਰ ਅਤੇ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਯੋਗਾ ਕੈਂਪ ਲਗਾਇਆ

ਭੋਗਪੁਰ, 19 ਜੂਨ (ਕਮਲਜੀਤ ਸਿੰਘ ਡੱਲੀ)- ਨਜ਼ਦੀਕੀ ਪਿੰਡ ਮੋਗਾ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਯੋਗਾ ਕੈਂਪ ਦਾ ਬਲਾਕ ਲੈਵਲ ਨੇਬਰਹੁੱਡ ਯੂਥ ਪਾਰਲੀਮੈਂਟ ਪ੍ਰੋਗਰਾਮ ਅਧੀਨ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਨਹਿਰੂ ਯੁਵਾ ਕੇਂਦਰ ਜਲੰਧਰ ਦੇ ...

ਪੂਰੀ ਖ਼ਬਰ »

ਨਗਰ ਕੌ ਾਸਲ ਅਤੇ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਪਲਾਸਟਿਕ ਦੇ ਲਿਫ਼ਾਫ਼ੇ ਵਿਕਰੀ ਕਰਨ ਵਾਲਿਆਂ ਦੀ ਕੀਤੀ ਚੈਕਿੰਗ

ਨਕੋਦਰ, 19 ਜੂਨ (ਗੁਰਵਿੰਦਰ ਸਿੰਘ)-ਪੰਜਾਬ ਵਿਚ ਵਧ ਰਹੇ ਪ੍ਰਦੂਸ਼ਣ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ ਬੈਨ ਕੀਤੇ ਗਏ ਪਲਾਸਟਿਕ ਦੇ ਲਿਫਾਫਿਆਂ ਦੀ ਵਿਕਰੀ ਅਤੇ ਦੁਕਾਨਦਾਰਾਂ ਵਲੋਂ ਵਰਤੇ ਜਾਂਦੇ ਪਲਾਸਟਿਕ ਦੇ ਲਿਫਾਫਿਆਂ ਨੂੰ ਰੋਕਣ ਲਈ ਨਗਰ ਕੌਾਸਲ ਨਕੋਦਰ ਅਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX