ਤਾਜਾ ਖ਼ਬਰਾਂ


ਪਠਾਨਕੋਟ ਦੇ ਵਿਧਾਇਕ ਅਮਿਤ ਵਿਜ ਨੂੰ ਹੋਇਆ ਕੋਰੋਨਾ
. . .  10 minutes ago
ਪਠਾਨਕੋਟ, 8 ਅਗਸਤ (ਸੰਧੂ) - ਪਠਾਨਕੋਟ ਦੇ ਵਿਧਾਇਕ ਅਮਿਤ ਵਿਜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਸਬੰਧੀ ਪੁਸ਼ਟੀ ਸਿਵਲ ਸਰਜਨ....
ਸ਼ਹੀਦਾਂ ਦੇ ਅਸਥਾਨ 'ਤੇ ਵਾਪਰੀ ਘਟਨਾ ਸੁਖਬੀਰ ਬਾਦਲ ਅਤੇ ਮਜੀਠੀਆ ਦੀ ਡੂੰਘੀ ਸਾਜ਼ਿਸ਼ - ਸੇਖਵਾਂ
. . .  22 minutes ago
ਬਟਾਲਾ, 8 ਅਗਸਤ (ਕਾਹਲੋਂ)- ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਸ਼ਹੀਦਾਂ ਦੇ ਅਸਥਾਨ 'ਤੇ ਵਾਪਰੀ ਘਟਨਾ ਸੁਖਬੀਰ ਬਾਦਲ ਅਤੇ ਬਿਕਰਮ...
ਕੋਜ਼ੀਕੋਡ ਜਹਾਜ਼ ਹਾਦਸਾ: ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਹਰਦੀਪ ਸਿੰਘ ਪੁਰੀ
. . .  30 minutes ago
ਤਿਰੂਵਨੰਤਪੁਰਮ, 8 ਅਗਸਤ- ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਸ਼ਨੀਵਾਰ ਨੂੰ ਕੋਜ਼ੀਕੋਡ ਏਅਰਪੋਰਟ ਪਹੁੰਚੇ.....
ਅਕਾਲੀ ਦਲ ਬਾਦਲ ਨੂੰ ਗੁਰੂ ਜੀ ਨੇ ਚੰਗੀ ਸਜਾ ਦਿੱਤੀ ਤੇ ਉਹ ਵਿਰੋਧੀ ਧਿਰ 'ਚ ਬੈਠਕ ਜੋਗੇ ਵੀ ਨਹੀਂ ਰਹੇ : ਨਿਧੜਕ ਸਿੰਘ ਬਰਾੜ
. . .  43 minutes ago
ਬਟਾਲਾ , 8 ਅਗਸਤ( ਕਾਹਲੋਂ)- ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ...
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪਾਂ ਦੀ ਜਾਂਚ ਦਾ ਮਸਲਾ ਸ਼ੱਕ ਦੇ ਘੇਰੇ 'ਚ - ਪ੍ਰੋ.ਬਲਜਿੰਦਰ ਸਿੰਘ
. . .  47 minutes ago
ਅੰਮ੍ਰਿਤਸਰ, 8 ਅਗਸਤ (ਰਾਜੇਸ਼ ਕੁਮਾਰ)- ਸਰਬਤ ਖ਼ਾਲਸਾ ਵਲੋਂ ਥਾਪੇ ਗਏ ਜਥੇਦਾਰ ਜਗਤਾਰ ਹਵਾਰਾ ਵਲੋਂ ਬਣਾਈ ਕਮੇਟੀ ਦੇ ਮੈਂਬਰਾਂ...
ਕੌਮ ਦਾ ਕਾਫ਼ਲਾ ਢੀਂਡਸਾ ਸਾਬ ਦੇ ਨਾਲ : ਭਾਈ ਮੋਹਕਮ ਸਿੰਘ
. . .  55 minutes ago
ਬਟਾਲਾ , 8 ਅਗਸਤ( ਕਾਹਲੋਂ)- ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਬਟਾਲਾ...
ਅੰਮ੍ਰਿਤਸਰ 'ਚ ਪਟਾਕਾ ਫ਼ੈਕਟਰੀ 'ਚ ਹੋਇਆ ਧਮਾਕਾ
. . .  about 1 hour ago
ਅਜਨਾਲਾ, 8 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਸਰ 'ਚ ਇਕ ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਦੀ ਖ਼ਬਰ ਮਿਲੀ ...
ਸੁਸ਼ਾਂਤ ਖ਼ੁਦਕੁਸ਼ੀ ਮਾਮਲੇ 'ਚ ਪੁੱਛਗਿੱਛ ਦੇ ਲਈ ਈ.ਡੀ ਦਫ਼ਤਰ ਪਹੁੰਚਿਆ ਰਿਆ ਚੱਕਰਵਰਤੀ ਦਾ ਭਰਾ
. . .  about 1 hour ago
ਨਵੀਂ ਦਿੱਲੀ, 8 ਅਗਸਤ- ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ 'ਚ ਮੁੜ ਪੁੱਛ-ਗਿੱਛ ਦੇ ਲਈ ਰਿਆ ਚੱਕਰਵਰਤੀ....
ਕੋਜ਼ੀਕੋਡ 'ਚ ਜਹਾਜ਼ ਹਾਦਸੇ ਦਾ ਸ਼ਿਕਾਰ ਹੋਏ ਕਪਤਾਨ ਡੀ.ਵੀ ਸਾਥੀ ਦੀ ਮਾਂ ਨੇ ਬਿਆਨ ਕੀਤਾ ਆਪਣਾ ਦਰਦ
. . .  about 1 hour ago
ਨਵੀਂ ਦਿੱਲੀ, 8 ਅਗਸਤ- ਦੁਬਈ ਤੋਂ ਕੇਰਲ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਕੋਜ਼ੀਕੋਡ 'ਚ ਉੱਤਰਦੇ ਸਮੇਂ ਰਨਵੇ 'ਤੇ ਹਾਦਸੇ...
ਅਣਪਛਾਤਿਆਂ ਦੀ ਗੋਲੀ ਨਾਲ ਪਿਆਲਾਂ ਦਾ ਪੰਚਾਇਤ ਮੈਂਬਰ ਜ਼ਖਮੀ
. . .  about 1 hour ago
ਨਸਰਾਲਾ, 8 ਅਗਸਤ (ਸਤਵੰਤ ਸਿੰਘ ਥਿਆੜਾ)- ਪਿੰਡ ਪਿਆਲਾਂ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਾਰ ਸਵਾਰ ਅਣਪਛਾਤੇ ਹਮਲਾਵਰਾਂ ਵਲੋਂ ਗੋਲੀ...
ਬਟਾਲਾ ਪਹੁੰਚੇ ਸੁਖਦੇਵ ਸਿੰਘ ਢੀਂਡਸਾ
. . .  about 1 hour ago
ਬਟਾਲਾ, 8 ਅਗਸਤ ( ਕਾਹਲੋਂ)- ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ....
ਮਜੀਠਾ ਪੁਲਿਸ ਵੱਲੋਂ ਸ਼ਰਾਬ ਤਸਕਰਾਂ ਵਿਰੁੱਧ ਵੱਡੀ ਕਾਰਵਾਈ, 200 ਲੀਟਰ ਸ਼ਰਾਬ ਸਮੇਤ ਦੋ ਕਾਬੂ
. . .  about 1 hour ago
ਮਜੀਠਾ, 8 ਅਗਸਤ (ਮਨਿੰਦਰ ਸਿੰਘ ਸੋਖੀ)- ਸੂਬੇ 'ਚ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਸੈਂਕੜੇ ਮੌਤਾਂ ਹੋਣ ਤੋਂ ਬਾਅਦ ਪੰਜਾਬ ਸਰਕਾਰ...
ਭਾਰਤ ਅਤੇ ਚੀਨ ਅੱਜ ਦੌਲਤ ਬੇਗ਼ ਓਲਦੀ ਖੇਤਰ 'ਚ ਵੱਡੇ ਪੱਧਰ 'ਤੇ ਕਰਨਗੇ ਗੱਲਬਾਤ
. . .  about 2 hours ago
ਗਿਰੀਸ਼ ਚੰਦਰ ਮੁਰਮੂ ਨੇ ਭਾਰਤ ਦੇ ਨਿਗਰਾਨ ਅਤੇ ਆਡੀਟਰ ਜਨਰਲ (ਕੈਗ) ਵਜੋਂ ਸੰਭਾਲਿਆ ਅਹੁਦਾ
. . .  about 2 hours ago
ਨਵੀਂ ਦਿੱਲੀ, 8 ਅਗਸਤ- ਗਿਰੀਸ਼ ਚੰਦਰ ਮੁਰਮੂ ਨੇ ਭਾਰਤ ਦੇ ਨਿਗਰਾਨ ਅਤੇ ਆਡੀਟਰ ਜਨਰਲ (ਕੈਗ) ਵਜੋਂ....
ਚੰਡੀਗੜ੍ਹ ਦੇ ਸੈਕਟਰ 27 'ਚ ਸਥਿਤ ਕਿਰਪਾਲ ਕੇਟਰਜ਼ 'ਚ ਲੱਗੀ ਭਿਆਨਕ ਅੱਗ
. . .  about 2 hours ago
ਚੰਡੀਗੜ੍ਹ, 8 ਅਗਸਤ (ਵਿਕਰਮਜੀਤ ਸਿੰਘ ਮਾਨ)- ਚੰਡੀਗੜ੍ਹ ਦੇ ਸੈਕਟਰ 27 'ਚ ਸਥਿਤ ਕਿਰਪਾਲ ਕੇਟਰਜ਼ 'ਚ ਭਿਆਨਕ ....
ਸਬ ਡਿਵੀਜ਼ਨ ਪਾਤੜਾਂ (ਪਟਿਆਲਾ) ਅੰਦਰ ਕੋਰੋਨਾ ਦੇ ਦੋ ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 2 hours ago
ਪਾਤੜਾਂ, 8 ਅਗਸਤ (ਗੁਰਇਕਬਾਲ ਸਿੰਘ ਖ਼ਾਲਸਾ/ਜਗਦੀਸ਼ ਸਿੰਘ ਕੰਬੋਜ) - ਸਬ ਡਿਵੀਜ਼ਨ ਪਾਤੜਾਂ ਅੰਦਰ ਕੋਰੋਨਾ ਵਾਇਰਸ ਨਾਲ ਸਬੰਧਿਤ ਮਰੀਜ਼ਾਂ ....
ਮਾਸਟਰ ਹਰਬੰਸ ਸਿੰਘ ਸਿੱਧੂ ਸੇਖਾ ਕਲਾਂ ਵਾਲੇ ਨਹੀਂ ਰਹੇ
. . .  about 2 hours ago
ਠੱਠੀ ਭਾਈ, 8 ਅਗਸਤ (ਜਗਰੂਪ ਸਿੰਘ ਮਠਾੜੂ)- ਹਲਕਾ ਬਾਘਾ ਪੁਰਾਣਾ 'ਚ ਆਪਣੀ ਨਿਵੇਕਲੀ ਪਹਿਚਾਣ ....
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਗਿਰੀਸ਼ ਚੰਦਰ ਮੁਰਮੂ ਨੂੰ ਸੀ.ਏ.ਜੀ ਅਹੁਦੇ ਦੀ ਸਹੁੰ ਚੁਕਾਈ
. . .  about 3 hours ago
ਨਵੀਂ ਦਿੱਲੀ, 08 ਅਗਸਤ - ਦਿੱਲੀ ਵਿਚ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ 'ਚ ਗਿਰੀਸ਼ ਚੰਦਰ....
ਸੁਖਦੇਵ ਸਿੰਘ ਢੀਂਡਸਾ ਅੱਜ ਬਟਾਲਾ 'ਚ ਗੁਰਿੰਦਰ ਸਿੰਘ ਬਾਜਵਾ ਨੂੰ ਪਾਰਟੀ 'ਚ ਕਰਨਗੇ ਸ਼ਾਮਲ
. . .  about 3 hours ago
ਬਟਾਲਾ, 8 ਅਗਸਤ (ਕਾਹਲੋਂ)- ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਅੱਜ ਬਟਾਲਾ....
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 61,537 ਮਾਮਲੇ ਆਏ ਸਾਹਮਣੇ
. . .  about 3 hours ago
ਨਵੀਂ ਦਿੱਲੀ, 8 ਅਗਸਤ- ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 61,537 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਕੋਰੋਨਾ ਤੋਂ ਪੀੜਤ 933 ....
ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ 'ਚ ਦੋ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਸਰਦੂਲਗੜ੍ਹ, 8 ਅਗਸਤ (ਪਰਕਾਸ਼ ਸਿੰਘ ਜ਼ੈਲਦਾਰ/ਜੀ. ਐੱਮ ਅਰੋੜਾ) - ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ ਸ਼ਹਿਰ ਦੇ ਵਾਰਡ ਨੰਬਰ 11 'ਚ ਇੱਕ 45 ਸਾਲਾ ਵਿਅਕਤੀ....
ਕੇਰਲ ਦੇ ਰਾਜਪਾਲ ਅਤੇ ਮੁੱਖ ਮੰਤਰੀ ਪਿਨਾਰਈ ਵਿਜਯਨ ਅੱਜ ਕਰੀਪੁਰ ਦਾ ਕਰਨਗੇ ਦੌਰਾ
. . .  about 4 hours ago
ਤਿਰੂਵਨੰਤਪੁਰਮ, 8 ਅਗਸਤ- ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ ਅਤੇ ਮੁੱਖ ਮੰਤਰੀ ਪਿਨਾਰਈ ...
ਸੜਕ ਹਾਦਸੇ 'ਚ ਨੌਜਵਾਨ ਦੀ ਹੋਈ ਮੌਤ
. . .  about 4 hours ago
ਕੁੱਲਗੜ੍ਹੀ, 8 ਅਗਸਤ (ਸੁਖਜਿੰਦਰ ਸਿੰਘ ਸੰਧੂ) - ਬੱਸ ਅੱਡਾ ਸ਼ੇਰ ਖਾਂ 'ਤੇ ਹੋਏ ਇੱਕ ਸੜਕ ਹਾਦਸੇ 'ਚ ਇਕ ਨੌਜਵਾਨ ....
ਮੰਦਭਾਗਾ ਹੈ ਕੋਜ਼ੀਕੋਡ 'ਚ ਹੋਇਆ ਜਹਾਜ਼ ਹਾਦਸਾ : ਹਰਦੀਪ ਸਿੰਘ ਪੁਰੀ
. . .  about 5 hours ago
ਨਵੀਂ ਦਿੱਲੀ, 8 ਅਗਸਤ- ਕੋਜ਼ੀਕੋਡ 'ਚ ਹੋਏ ਜਹਾਜ਼ ਹਾਦਸੇ 'ਤੇ ਬੋਲਦਿਆਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ...
ਕੇਰਲ ਜਹਾਜ਼ ਹਾਦਸਾ : ਯਾਤਰੀਆਂ ਦੀ ਸਹਾਇਤਾ ਲਈ ਦਿੱਲੀ-ਮੁੰਬਈ ਤੋਂ ਦੋ ਉਡਾਣਾਂ ਦਾ ਕੀਤਾ ਗਿਆ ਪ੍ਰਬੰਧ
. . .  about 5 hours ago
ਤਿਰੂਵਨੰਤਪੁਰਮ, 8 ਅਗਸਤ- ਦੁਬਈ ਤੋਂ ਕੇਰਲ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਕੋਜ਼ੀਕੋਡ 'ਚ ਉੱਤਰਦੇ ਸਮੇਂ ....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਹਾੜ ਸੰਮਤ 551

ਕਪੂਰਥਲਾ / ਫਗਵਾੜਾ

ਨਸ਼ਿਆਂ ਦੇ ਖ਼ਾਤਮੇ ਲਈ ਇਕਜੁੱਟ ਹੋ ਕੇ ਹੰਭਲਾ ਮਾਰਨ ਦੀ ਲੋੜ-ਰਾਣਾ ਗੁਰਜੀਤ ਸਿੰਘ

ਕਪੂਰਥਲਾ, 19 ਜੂਨ (ਅਮਰਜੀਤ ਕੋਮਲ)-ਨਸ਼ਿਆਂ ਦੇ ਖ਼ਾਤਮੇ ਲਈ ਪੰਜਾਬ ਸਰਕਾਰ ਵਲੋਂ ਵਿੱਢੀ ਮੁਹਿਮ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਨਿਵੇਕਲੀ ਪਹਿਲ ਕਰਦਿਆਂ ਜ਼ਿਲ੍ਹੇ 'ਚ ਡੈਪੋ ਵਲੰਟੀਅਰਾਂ ਦੇ ਇਕ ਨਸ਼ਾ ਮੁਕਤੀ ਦਲ ਦੀ ਸ਼ੁਰੂਆਤ ਕੀਤੀ | ਇਸ ਦਲ ਦੇ ਮੈਂਬਰ ਨਸ਼ਿਆਂ ਨਾਲ ਪ੍ਰਭਾਵਿਤ ਜ਼ਿਲ੍ਹੇ ਦੇ ਪਿੰਡਾਂ ਤੇ ਕਸਬਿਆਂ ਨੂੰ ਨਸ਼ਾ ਮੁਕਤ ਕਰਨ 'ਚ ਆਪਣਾ ਯੋਗਦਾਨ ਪਾਉਣਗੇ | ਇਸ ਸਬੰਧ 'ਚ ਸਥਾਨਕ ਵਿਰਸਾ ਵਿਹਾਰ ਵਿਚ ਜ਼ਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਦੌਰਾਨ ਨਸ਼ਾ ਮੁਕਤੀ ਦਲ ਦੇ ਮੈਂਬਰਾਂ ਨੂੰ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਏ.ਡੀ.ਜੀ.ਪੀ. (ਐਸ.ਟੀ.ਐਫ.) ਪੰਜਾਬ ਗੁਰਪ੍ਰੀਤ ਦਿਓ ਦੀ ਮੌਜੂਦਗੀ ਵਿਚ ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ. ਖਰਬੰਦਾ ਨੇ ਸਹੁੰ ਚੁਕਾਈ | ਇਸ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ, ਏ.ਡੀ.ਜੀ.ਪੀ. ਗੁਰਪ੍ਰੀਤ ਦਿਓ, ਸਾਬਕਾ ਮੰਤਰੀ ਰਘਬੀਰ ਸਿੰਘ, ਇੰਜ: ਡੀ.ਪੀ.ਐਸ. ਖਰਬੰਦਾ ਡਿਪਟੀ ਕਮਿਸ਼ਨਰ ਤੇ ਸਤਿੰਦਰ ਸਿੰਘ ਐਸ.ਐਸ.ਪੀ. ਨੇ ਦੀਪ ਜਗਾ ਕੇ ਕੈਂਪ ਦਾ ਉਦਘਾਟਨ ਕੀਤਾ | ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ 'ਚੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁਹਿਮ ਤਦ ਹੀ ਸਫਲ ਹੋ ਸਕਦੀ ਹੈ, ਜੇ ਅਸੀਂ ਸਾਰੇ ਜਾਤਪਾਤ, ਧਰਮ ਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਇਸ ਮੁਹਿਮ ਦਾ ਹਿੱਸਾ ਬਣੀਏ | ਉਨ੍ਹਾਂ ਕਿਹਾ ਕਿ ਸਾਨੂੰ ਨਸ਼ਿਆਂ ਦੇ ਖ਼ਾਤਮੇ ਲਈ ਇਕਜੁੱਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ | ਕੈਂਪ ਨੂੰ ਸੰਬੋਧਨ ਕਰਦਿਆਂ ਏ.ਡੀ.ਜੀ.ਪੀ. ਪੰਜਾਬ ਗੁਰਪ੍ਰੀਤ ਦਿਓ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਸ਼ਿਆਂ ਵਿਰੁੱਧ ਕਪੂਰਥਲਾ 'ਚ ਸ਼ੁਰੂ ਕੀਤੇ ਇਸ ਨਵੇਕਲੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਨੂੰ ਸੂਬੇ ਦੇ ਬਾਕੀ ਜ਼ਿਲਿ੍ਹਆਂ 'ਚ ਵੀ ਅਪਣਾਇਆ ਜਾਵੇਗਾ | ਗੁਰਪ੍ਰੀਤ ਦਿਓ ਨੇ ਕਿਹਾ ਕਿ ਨਸ਼ਿਆਂ ਦੀ ਲਾਹਨਤ ਨੂੰ ਰੋਕਣ ਲਈ ਕਾਰਵਾਈ, ਨਸ਼ਾ ਮੁਕਤੀ ਤੇ ਰੋਕਥਾਮ 3 ਪੜਾਵੀ ਨੀਤੀ ਅਪਣਾਈ ਗਈ ਹੈ | ਉਨ੍ਹਾਂ ਕਿਹਾ ਕਿ ਇਸ ਨੀਤੀ ਤਹਿਤ ਜਿੱਥੇ ਨਸ਼ਿਆਂ ਦੇ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ | ਉੱਥੇ ਨਸ਼ਾ ਪੀੜਤਾਂ ਦੇ ਇਲਾਜ, ਮੁੜ ਵਸੇਬੇ ਤੇ ਨਸ਼ੇ ਦੀ ਰੋਕਥਾਮ ਲਈ ਵੱਡੇ ਉਪਰਾਲੇ ਕੀਤੇ ਗਏ ਹਨ | ਇਸ ਮੌਕੇ ਬੋਲਦਿਆਂ ਇੰਜ: ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਨੂੰ ਸੂਬੇ ਦਾ ਪਹਿਲਾ ਨਸ਼ਾ ਮੁਕਤ ਜ਼ਿਲ੍ਹਾ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਡੈਪੋ ਵਲੰਟੀਅਰ ਨੂੰ ਨਸ਼ਾ ਮੁਕਤੀ ਦਲ ਦੇ ਮੈਂਬਰ ਬਣਾਇਆ ਗਿਆ ਹੈ | ਜਿਹੜੇ ਨਸ਼ਿਆਂ ਤੋਂ ਪ੍ਰਭਾਵਿਤ ਜ਼ਿਲ੍ਹੇ ਦੇ 16 ਪਿੰਡਾਂ, ਕਸਬਿਆਂ ਤੇ ਗਲਤ ਅਨਸਰਾਂ 'ਤੇ ਨਜ਼ਰ ਰੱਖਣਗੇ ਤੇ ਇਸ ਦੀ ਸੂਚਨਾ ਪੁਲਿਸ ਨੂੰ ਦੇਣਗੇ | ਇਸ ਮੌਕੇ ਐਸ.ਐਸ.ਪੀ. ਕਪੂਰਥਲਾ ਸਤਿੰਦਰ ਸਿੰਘ ਨੇ ਕਿਹਾ ਕਿ ਨਸ਼ਾ ਇਕ ਸੰਵੇਦਨਸ਼ੀਲ ਮੁੱਦਾ ਹੈ ਤੇ ਇਸ ਨੂੰ ਠੱਲ੍ਹ ਪਾਉਣ ਲਈ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ | ਕੈਂਪ ਨੂੰ ਵਧੀਕ ਸੈਸ਼ਨ ਜੱਜ ਰਾਜਵਿੰਦਰ ਕੌਰ ਨੇ ਸੰਬੋਧਨ ਕਰਦਿਆਂ ਨਸ਼ਿਆਂ ਦੀ ਰੋਕਥਾਮ ਸਬੰਧੀ ਬਣਾਏ ਕਾਨੂੰਨਾਂ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਇਸ ਦੀ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਕੈਂਪ ਨੂੰ ਨਸ਼ਾ ਛੁਡਾਓ ਕੇਂਦਰ ਦੇ ਇੰਚਾਰਜ ਡਾ: ਸੰਦੀਪ ਭੋਲਾ ਤੇ ਲੈਕਚਰਾਰ ਸੁਨੀਲ ਬਜਾਜ ਨੇ ਵੀ ਸੰਬੋਧਨ ਕੀਤਾ | ਕੈਂਪ ਦੌਰਾਨ 'ਵਾਇਸ ਆਫ਼ ਸੋਲ' ਨਾਟਕ ਮੰਡਲੀ ਵਲੋਂ ਨਾਟਕ 'ਸਰਹੱਦਾਂ ਹੋਰ ਵੀ ਨੇ' ਦਾ ਬਾਖ਼ੂਬੀ ਨਾਲ ਮੰਚਨ ਕੀਤਾ ਗਿਆ | ਇਸ ਮੌਕੇ ਮੰਚ ਸੰਚਾਲਨ ਦੇ ਫ਼ਰਜ਼ ਸੁਨੀਤਾ ਸਿੰਘ ਨੇ ਅਦਾ ਕੀਤੇ | ਕੈਂਪ ਮੌਕੇ ਸਾਬਕਾ ਟਰਾਂਸਪੋਰਟ ਮੰਤਰੀ ਰਘਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਵਤਾਰ ਸਿੰਘ ਭੁੱਲਰ, ਐਸ.ਡੀ.ਐਮ. ਵਰਿੰਦਰਪਾਲ ਸਿੰਘ ਬਾਜਵਾ, ਐਸ.ਡੀ.ਐਮ. ਫਗਵਾੜਾ ਜੈਇੰਦਰ ਸਿੰਘ, ਐਸ.ਡੀ.ਐਮ. ਭੁਲੱਥ ਸਕੱਤਰ ਸਿੰਘ ਬੱਲ, ਐਸ.ਡੀ.ਐਮ. ਸੁਲਤਾਨਪੁਰ ਲੋਧੀ ਨਵਨੀਤ ਕੌਰ ਬੱਲ, ਸਹਾਇਕ ਕਮਿਸ਼ਨਰ ਡਾ: ਸ਼ਿਖਾ ਭਗਤ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੱਸਾ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਿਕਰਮਜੀਤ ਸਿੰਘ ਤੇ ਸਪਨਾ ਗੁਪਤਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅੰਮਿ੍ਤਾ ਸਿੰਘ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਆਰ.ਸੀ. ਬਿਰਹਾ, ਡੀ.ਐਮ.ਸੀ. ਡਾ: ਸਾਰਿਕਾ ਦੁੱਗਲ, ਡਾ: ਆਸ਼ਾ ਮਾਂਗਟ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ, ਮਨਮੋਹਨ ਸ਼ਰਮਾ, ਪਰਮਜੀਤ ਸਿੰਘ ਤੋਂ ਇਲਾਵਾ ਜ਼ਿਲ੍ਹੇ ਦੇ ਐਸ.ਪੀ., ਡੀ.ਐਸ.ਪੀ., ਨਾਇਬ ਤਹਿਸੀਲਦਾਰ, ਡੈਪੋ ਵਲੰਟੀਅਰ, ਜੀ.ਓ.ਜੀ., ਪਿੰਡਾਂ ਦੇ ਪੰਚ ਸਰਪੰਚ ਤੇ ਹੋਰ ਸ਼ਖ਼ਸੀਅਤਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਜ਼ਿਲ੍ਹੇ ਦੇ 12 ਪਿੰਡ ਤੇ 6 ਮੁਹੱਲੇ ਡਰੱਗਜ਼ ਨਾਲ ਪ੍ਰਭਾਵਿਤ
ਕਪੂਰਥਲਾ ਜ਼ਿਲ੍ਹੇ ਦੇ ਡਰੱਗਜ਼ ਤੋਂ ਪ੍ਰਭਾਵਿਤ ਪਿੰਡਾਂ 'ਚ ਕਪੂਰਥਲਾ ਸਬ ਡਵੀਜ਼ਨ ਦੇ ਪਿੰਡ ਬੂਟਾਂ, ਨਵਾਂ ਪਿੰਡ ਭੱਠੇ, ਵਿਲਾ, ਕੋਠੀ, ਬਾਦਸ਼ਾਹਪੁਰ, ਡੈਣਵਿੰਡ, ਮੁਹੱਲਾ ਮਹਿਤਾਬਗੜ੍ਹ, ਮੁਹੱਲਾ ਸ਼ਹਿਰੀਆਂ, ਉੱਚਾ ਧੋੜਾ, ਸੁਲਤਾਨਪੁਰ ਲੋਧੀ ਸਬ ਡਵੀਜ਼ਨ ਦੇ ਪਿੰਡ ਤੋਤੀ, ਸੇਚਾਂ, ਲਾਟੀਆਂਵਾਲ, ਛੰਨਾ ਸ਼ੇਰ ਸਿੰਘ ਵਾਲਾ, ਭੁਲੱਥ ਸਬ ਡਵੀਜ਼ਨ ਦੇ ਪਿੰਡਾਂ ਵਿਚ ਲੱਖਣ ਖੋਲੇ, ਪਿੰਡ ਡੋਗਰਾਂਵਾਲ, ਹਮੀਰਾ ਤੇ ਫਗਵਾੜਾ ਸਬ ਡਵੀਜ਼ਨ ਵਿਚ ਮੁਹੱਲਾ ਪਲਾਹੀ ਗੇਟ, ਮੁਹੱਲਾ ਪ੍ਰੇਮ ਨਗਰ, ਮੁਹੱਲਾ ਪੀਪਾਰੰਗੀ ਦੀ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਸ਼ਨਾਖ਼ਤ ਕੀਤੀ ਗਈ ਹੈ ਤੇ ਜ਼ਿਲ੍ਹੇ ਵਿਚ 12 ਪਿੰਡ ਤੇ 6 ਮੁਹੱਲਿਆਂ ਵਿਚ ਡਰੱਗਜ਼ ਨੂੰ ਠੱਲ੍ਹ ਪਾਉਣ ਲਈ ਪੁਲਿਸ ਵਲੋਂ ਠੋਸ ਕਦਮ ਚੁੱਕੇ ਜਾ ਰਹੇ ਹਨ |
<br/>

ਨਾਜਾਇਜ਼ ਦੇਸੀ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ

ਸੁਭਾਨਪੁਰ, 19 ਜੂਨ (ਜੱਜ)-ਥਾਣਾ ਸੁਭਾਨਪੁਰ ਪੁਲਿਸ ਵਲੋਂ ਇਕ ਵਿਅਕਤੀ ਨੂੰ ਨਾਜਾਇਜ਼ ਦੇਸੀ ਸ਼ਰਾਬ ਸਮੇਤ ਕਾਬੂ ਕੀਤਾ ਗਿਆ | ਥਾਣਾ ਸੁਭਾਨਪੁਰ ਦੇ ਐਸ.ਐਚ.ਓ. ਸ਼ਿਵਕੰਵਲ ਸਿੰਘ ਨੇ ਦੱਸਿਆ ਕਿ ਹਵਾਲਦਾਰ ਲਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਹਮੀਰਾ ਦਿਆਲਪੁਰ ਜੀ.ਟੀ. ...

ਪੂਰੀ ਖ਼ਬਰ »

20 ਗਰਾਮ ਹੈਰੋਇਨ ਸਮੇਤ ਇਕ ਔਰਤ ਕਾਬੂ

ਸੁਭਾਨਪੁਰ, 19 ਜੂਨ (ਜੱਜ)-ਥਾਣਾ ਸੁਭਾਨਪੁਰ ਦੀ ਪੁਲਿਸ ਪਾਰਟੀ ਨੇ 20 ਗਰਾਮ ਹੈਰੋਇਨ ਸਮੇਤ ਇਕ ਔਰਤ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਸ਼ਿਵਕੰਵਲ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਤਰਸੇਮ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਹਮੀਰਾ ਤੇ ਮੁਰਾਰ ਰਸਤੇ 'ਤੇ ਗਸ਼ਤ ਕਰ ਰਹੇ ਸਨ ...

ਪੂਰੀ ਖ਼ਬਰ »

ਕੋਠੀ 'ਚੋਂ 2364 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

ਫਗਵਾੜਾ, 19 ਜੂਨ (ਹਰੀਪਾਲ ਸਿੰਘ)-ਫਗਵਾੜਾ ਸਿਟੀ ਪੁਲਿਸ ਨੇ ਮੁਹੱਲਾ ਕੌਲਸਰ ਦੀ ਇਕ ਕੋਠੀ ਵਿਚ ਛਾਪਾਮਾਰੀ ਕਰਕੇ ਉੱਥੋਂ 2364 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਇਕ ਸੂਚਨਾ ਦੇ ਆਧਾਰ 'ਤੇ ਥਾਣਾ ਸਿਟੀ ਪੁਲਿਸ ਵਲੋਂ ਮੁਹੱਲਾ ਕੌਾਲਸਰ ਦੇ 'ਚ ...

ਪੂਰੀ ਖ਼ਬਰ »

ਪੰਜਾਬ ਨੂੰ ਬਚਾਉਣ ਲਈ ਆਰਗੈਨਿਕ ਖੇਤੀ ਨੂੰ ਅਪਣਾਇਆ ਜਾਣਾ ਬਹੁਤ ਜ਼ਰੂਰੀ-ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ, 19 ਜੂਨ (ਨਰੇਸ਼ ਹੈਪੀ, ਥਿੰਦ)-ਪੰਜਾਬ ਨੂੰ ਬਚਾਉਣ ਲਈ ਆਰਗੈਨਿਕ ਖੇਤੀ ਨੂੰ ਅਪਣਾਇਆ ਜਾਣਾ ਬਹੁਤ ਜ਼ਰੂਰੀ ਹੈ, ਇਹ ਸ਼ਬਦ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਾਨਕ ਹੱਟ ਦੀ ਸੁਲਤਾਨਪੁਰ ਲੋਧੀ ਵਿਖੇ ਖੋਲ੍ਹੀ ਨਵੀਂ ਬ੍ਰਾਂਚ ਦਾ ...

ਪੂਰੀ ਖ਼ਬਰ »

ਸਪਰੋੜ ਵਿਖੇ ਨਸ਼ਿਆਂ ਸਬੰਧੀ ਸੈਮੀਨਾਰ 'ਚ ਪਿੰਡ ਵਾਸੀਆਂ ਨੇ ਪੁਲਿਸ ਨੂੰ ਕੀਤੇ ਤਿੱਖੇ ਸਵਾਲ

ਫਗਵਾੜਾ, 19 ਜੂਨ (ਅਸ਼ੋਕ ਕੁਮਾਰ ਵਾਲੀਆ)-ਨਸ਼ਿਆਂ ਦੇ ਮਾਰੂ ਪ੍ਰਕੋਪ ਤੋਂ ਬਚਾਓ ਲਈ ਪੰਜਾਬ ਸਰਕਾਰ ਦੀ ਡੀ.ਏ.ਪੀ.ਓ. ਸਕੀਮ ਤਹਿਤ ਥਾਣਾ ਸਦਰ ਦੀ ਐਡੀਸ਼ਨਲ ਐਸ.ਐਚ.ਓ. ਊਸ਼ਾ ਰਾਣੀ ਅਤੇ ਚੌਾਕੀ ਚਹੇੜੂ ਦੇ ਇੰਚਾਰਜ ਹਰਿੰਦਰ ਸਿੰਘ ਦੀ ਅਗਵਾਈ ਵਿਚ ਇੱਕ ਜਾਗਰੂਕਤਾ ਪ੍ਰੋਗਰਾਮ ...

ਪੂਰੀ ਖ਼ਬਰ »

ਯੂਥ ਲੀਡਰਸ਼ਿਪ ਸਿਖਲਾਈ ਕੈਂਪ ਲਈ ਜ਼ਿਲ੍ਹੇ ਦੇ 250 ਨੌਜਵਾਨਾਂ ਦੀ ਚੋਣ ਕੀਤੀ ਜਾਵੇਗੀ-ਖਰਬੰਦਾ

ਕਪੂਰਥਲਾ, 19 ਜੂਨ (ਵਿ.ਪ੍ਰ.)-ਪੰਜਾਬ ਸਰਕਾਰ ਦੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਵਲੋਂ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿਚ ਇਸ ਸਾਲ ਕਰਵਾਏ ਜਾ ਰਹੇ ਯੂਥ ਲੀਡਰਸ਼ਿਪ ਸਿਖਲਾਈ ਕੈਂਪ, ਹਾਈਕਿੰਗ ਤੇ ਟਰੈਕਿੰਗ ਕੈਂਪ ਲਈ ਜ਼ਿਲ੍ਹੇ ਦੇ 250 ਨੌਜਵਾਨਾਂ ਦੀ ਚੋਣ ਕੀਤੀ ਗਈ ...

ਪੂਰੀ ਖ਼ਬਰ »

ਕਲਮ ਛੋੜ ਹੜਤਾਲ ਦੌਰਾਨ ਡੀ.ਸੀ. ਦਫ਼ਤਰ ਕਾਮਿਆਂ ਨੇ ਕੀਤੀ ਸਰਕਾਰ ਵਿਰੁੱਧ ਗੇਟ ਰੈਲੀ

ਕਪੂਰਥਲਾ, 19 ਜੂਨ (ਸਡਾਨਾ)-ਡੀ.ਸੀ. ਦਫ਼ਤਰ ਕਰਮਚਾਰੀ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਕਲਮ ਛੋੜ ਹੜਤਾਲ ਅੱਜ ਵੀ ਜਾਰੀ ਰਹੇਗੀ | ਇਸ ਮੌਕੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨਰਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਸਾਥੀ ਕਰਮਚਾਰੀਆਂ ...

ਪੂਰੀ ਖ਼ਬਰ »

ਗੁਰਦੁਆਰਾ ਬੇਰ ਸਾਹਿਬ ਦੇ ਨਵੇਂ ਲੰਗਰ ਹਾਲ ਦੀ ਇਮਾਰਤ ਦੀ ਦੂਸਰੀ ਮੰਜ਼ਿਲ 'ਤੇ ਲੈਂਟਰ ਪਾਏ

ਸੁਲਤਾਨਪੁਰ ਲੋਧੀ, 19 ਜੂਨ (ਨਰੇਸ਼ ਹੈਪੀ, ਥਿੰਦ)-ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਗੁਰਦੁਆਰਾ ਬੇਰ ਸਾਹਿਬ ਵਿਖੇ ਬਣ ਰਹੇ ਨਵੇਂ ਲੰਗਰ ਹਾਲ ਦੀ ਇਮਾਰਤ ਦੀ ਦੂਸਰੀ ਮੰਜ਼ਿਲ ਦੇ ਲੈਂਟਰ ਪਾਏ ਗਏ | ਇਸ ਮੌਕੇ ਕਾਰ ਸੇਵਾ ਦੀ ...

ਪੂਰੀ ਖ਼ਬਰ »

ਕਾਂਗਰਸੀ ਉਮੀਦਵਾਰ ਭੁਪਿੰਦਰ ਸਿੰਘ ਤੇ ਸੰਜੀਵ ਸ਼ਰਮਾ ਦੇ ਹੱਕ 'ਚ ਚੋਣ ਮੀਟਿੰਗ

ਢਿਲਵਾਂ, 19 ਜੂਨ (ਪੱਤਰ ਪ੍ਰੇਰਕਾਂ ਰਾਹੀਂ)–ਢਿਲਵਾਂ ਕਸਬੇ 'ਚ 21 ਜੂਨ ਨੂੰ ਹੋ ਰਹੀਆਂ ਨਗਰ ਪੰਚਾਇਤ ਢਿਲਵਾਂ ਦੇ ਦੋ ਵਾਰਡਾਂ ਦੀਆਂ ਉਪ ਚੋਣਾਂ ਦੇ ਸਬੰਧ ਵਿਚ ਚੋਣ ਲੜ ਰਹੇ ਉਮੀਦਵਾਰਾਂ ਨੇ ਆਪੋ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ | ਇਸ ਤਰ੍ਹਾਂ ਅੱਜ ਢਿਲਵਾਂ ਦੇ ...

ਪੂਰੀ ਖ਼ਬਰ »

ਅਣਦੱਸੇ ਬਿਜਲੀ ਕੱਟਾਂ ਨਾਲ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ

ਫਗਵਾੜਾ, 19 ਜੂਨ (ਟੀ.ਡੀ. ਚਾਵਲਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਕਾਰਜ ਪ੍ਰਣਾਲੀ 'ਤੇ ਪ੍ਰਸ਼ਨ ਉੱਠ ਰਹੇ ਹਨ, ਜਦਕਿ ਸ਼ਹਿਰ 'ਚ ਰਾਤ ਨੂੰ ਕਿਸੇ ਵੇਲੇ ਵੀ ਅਣਦੱਸੇ ਕੱਟ ਲੱਗ ਜਾਂਦੇ ਹਨ ਤੇ ਆਮ ਜੀਵਨ ਗਰਮੀ ਵਿਚ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ | ਸਿਟੀਜ਼ਨ ...

ਪੂਰੀ ਖ਼ਬਰ »

ਫਗਵਾੜਾ-ਰੂਪਨਗਰ 6-ਮਾਰਗੀ ਪ੍ਰੋਜੈਕਟ ਇਲਾਕੇ ਭਰ ਦੇ ਲੋਕਾਂ ਨੂੰ ਦਹਾਕਿਆਂ ਤੱਕ ਦੇਵੇਗਾ ਪ੍ਰੇਸ਼ਾਨੀਆਂ

ਖਲਵਾੜਾ, 19 ਜੂਨ (ਮਨਦੀਪ ਸਿੰਘ ਸੰਧੂ)-ਫਗਵਾੜਾ-ਰੂਪਨਗਰ ਛੇ ਮਾਰਗੀ ਪ੍ਰੋਜੈਕਟ ਦੇ ਚੱਲ ਰਹੇ ਕੰਮ ਦਾ ਖ਼ਮਿਆਜ਼ਾ ਲੋਕਾਂ ਨੂੰ ਕਈ ਦਹਾਕਿਆਂ ਤੱਕ ਭੁਗਤਣਾ ਪੈ ਸਕਦਾ ਹੈ ਕਿਉਂਕਿ ਇਸ ਮਾਰਗ 'ਤੇ ਪੈਂਦੇ ਖਲਵਾੜਾ ਸਮੇਤ ਭੁੱਲਾਰਾਈ ਅਤੇ ਪਲਾਹੀ ਆਦਿ ਦੇ ਲਾਂਘੇ ਨੂੰ ਅੰਡਰ ...

ਪੂਰੀ ਖ਼ਬਰ »

ਚੂਰਾ ਪੋਸਤ ਸਮੇਤ ਇਕ ਵਿਅਕਤੀ ਕਾਬੂ

ਸੁਭਾਨਪੁਰ, 19 ਜੂਨ (ਜੱਜ)-ਥਾਣਾ ਸੁਭਾਨਪੁਰ ਪੁਲਿਸ ਵਲੋਂ ਚੂਰਾ ਪੋਸਤ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ | ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਪੁਲਿਸ ਦੇ ਏ.ਐਸ.ਆਈ. ਸੁਖਦੇਵ ਸਿੰਘ ਪੁਲਿਸ ਪਾਰਟੀ ਸਮੇਤ ਸਮਾਜ ਵਿਰੋਧੀ ਅਨਸਰਾਂ ਿਖ਼ਲਾਫ਼ ਚਲਾਈ ਮੁਹਿਮ ਤਹਿਤ ...

ਪੂਰੀ ਖ਼ਬਰ »

ਟਾਇਰ ਫਟਣ ਕਾਰਨ ਕਾਰ ਪਲਟੀ

ਪਾਂਸ਼ਟਾ, 19 ਜੂਨ (ਸਤਵੰਤ ਸਿੰਘ)–ਬੀਤੀ ਰਾਤ ਫਗਵਾੜਾ-ਪਾਂਸ਼ਟਾ ਸੰਪਰਕ ਮਾਰਗ 'ਤੇ ਪਿੰਡ ਰਾਮਪੁਰ ਖਲਿਆਣ-ਸਾਹਨੀ ਦੇ ਵਿਚਕਾਰ ਟਾਇਰ ਫਟ ਜਾਣ ਕਾਰਨ ਇੱਕ ਕਾਰ (ਡੀ.ਐਲ. 7 ਸੀ.ਸੀ. 3054) ਪਲਟ ਕੇ ਬੁਰੀ ਤਰ੍ਹਾਂ ਨੁਕਸਾਨੀ ਗਈ | ਪੁਲਿਸ ਚੌਕੀ ਪਾਂਸ਼ਟਾ ਤੋਂ ਮਿਲੀ ਜਾਣਕਾਰੀ ...

ਪੂਰੀ ਖ਼ਬਰ »

ਉੱਜਵਲਾ ਯੋਜਨਾ ਤਹਿਤ ਮੁਫ਼ਤ ਗੈਸ ਕੁਨੈਕਸ਼ਨ ਪ੍ਰਾਪਤ ਕੀਤੇ ਜਾ ਸਕਦੇ ਹਨ-ਪਰਵਿੰਦਰ ਸਿੰਘ

ਕਪੂਰਥਲਾ, 19 ਜੂਨ (ਸਡਾਨਾ)-ਚੋਣਾਂ ਉਪਰੰਤ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਲੋੜਵੰਦ ਪਰਿਵਾਰਾਂ ਲਈ ਮੁਫ਼ਤ ਗੈਸ ਕੁਨੈਕਸ਼ਨ ਸਬੰਧੀ ਚੱਲ ਰਹੀ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਮੁੜ ਸ਼ੁਰੂ ਹੋ ਗਈ ਹੈ | ਇਸ ਸਬੰਧੀ ਖਾਲ਼ੂ ਇੰਡੇਨ ਗੈਸ ਸਰਵਿਸ ਦੇ ਮਾਲਕ ਪਰਵਿੰਦਰ ਸਿੰਘ ...

ਪੂਰੀ ਖ਼ਬਰ »

ਯੋਗ ਵਿਦਿਆਰਥੀ ਸਕਾਲਰਸ਼ਿਪ ਪ੍ਰੋਗਰਾਮ ਤਹਿਤ ਵਿਸ਼ਵ ਪੱਧਰੀ ਸਿੱਖਿਆ ਪ੍ਰਾਪਤ ਕਰ ਸਕਦੇ ਹਨ

ਜਲੰਧਰ, 19 ਜੂਨ (ਅ. ਬ.)-ਪਿਰਾਮਿਡ ਕਾਲਜ ਆਫ ਬਿਜ਼ਨੈਸ ਐਾਡ ਟੈਕਨਾਲੋਜੀ ਹੂਨਰ ਨਾਲ ਕਾਮਯਾਬੀ ਦੇ ਤਹਿਤ 26 ਜੂਨ ਨੂੰ ਸਵੇਰੇ 10 ਵਜੇ ਕੈਰੀਅਰ ਕੌਾਸਿਲੰਗ ਫੈਸਟ ਦਾ ਪ੍ਰਬੰਧ ਕਰਨ ਜਾ ਰਿਹਾ ਹੈ, ਜਿਸ ਰਾਹੀਂ ਬੁੱਧੀਮਾਨ ਵਿਦਿਆਰਥੀਆਂ ਨੂੰ ਭਾਰਤ ਅਤੇ ਵਿਦੇਸ਼ਾਂ ਵਿਚ ...

ਪੂਰੀ ਖ਼ਬਰ »

ਹੈਰੋਇਨ ਤੇ ਨਸ਼ੀਲੇ ਕੈਪਸੂਲਾਂ ਸਮੇਤ ਇਕ ਨੌਜਵਾਨ ਗਿ੍ਫ਼ਤਾਰ

ਫਗਵਾੜਾ, 19 ਜੂਨ (ਹਰੀਪਾਲ ਸਿੰਘ)-ਫਗਵਾੜਾ ਦੇ ਸੀ.ਆਈ.ਏ ਸਟਾਫ਼ ਅਤੇ ਥਾਣਾ ਸਿਟੀ ਪੁਲਿਸ ਨੇ ਸਾਂਝੇ ਤੌਰ 'ਤੇ ਕਾਰਵਾਈ ਕਰਦੇ ਹੋਏ 10 ਗ੍ਰਾਮ ਹੈਰੋਇਨ ਅਤੇ 650 ਨਸ਼ੀਲੇ ਕੈਪਸੂਲਾਂ ਸਮੇਤ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਐਸ.ਪੀ. ਫਗਵਾੜਾ ਸੰਦੀਪ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਬੇਬੇ ਨਾਨਕੀ ਗਰਲਜ਼ ਯੂਨੀਵਰਸਿਟੀ ਕਾਲਜ ਫੱਤੂਢੀਂਗਾ ਦਾ ਦਾਖਲਾ ਜ਼ੋਰਾਂ 'ਤੇ

ਕਪੂਰਥਲਾ, 19 ਜੂਨ (ਵਿ.ਪ੍ਰ.)-ਬੇਬੇ ਨਾਨਕੀ ਗਰਲਜ਼ ਯੂਨੀਵਰਸਿਟੀ ਕਾਲਜ ਪੰਜਾਬ ਸਰਕਾਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਂਝੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੋਲਿ੍ਹਆ ਗਿਆ ਹੈ | ਜਿਸ ਦੇ ਪਹਿਲੇ ਵਿੱਦਿਅਕ ...

ਪੂਰੀ ਖ਼ਬਰ »

ਡੀ.ਸੀ. ਦਫ਼ਤਰ ਮੁਲਾਜ਼ਮਾਂ ਦੇ ਸਥਾਨਕ ਮਸਲੇ ਹੱਲ ਕੀਤੇ ਜਾਣਗੇ-ਖਰਬੰਦਾ

ਕਪੂਰਥਲਾ, 19 ਜੂਨ (ਵਿ.ਪ੍ਰ.)-ਡੀ.ਸੀ. ਦਫ਼ਤਰ ਕਰਮਚਾਰੀਆਂ ਵਲੋਂ ਕੀਤੀ ਗਈ ਕਲਮ ਛੋੜ ਹੜਤਾਲ ਦੇ ਮੱਦੇਨਜ਼ਰ ਡਿਪਟੀ ਕਮਿਸ਼ਨ ਇੰਜ: ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ ਮੁਲਾਜ਼ਮ ਜਥੇਬੰਦੀਆਂ ਦੇ ਸਥਾਨਕ ਮਸਲੇ ਉਨ੍ਹਾਂ ਵਲੋਂ ਹੱਲ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ...

ਪੂਰੀ ਖ਼ਬਰ »

ਉੱਜਵਲਾ ਯੋਜਨਾ ਤਹਿਤ ਮੁਫ਼ਤ ਗੈਸ ਕੁਨੈਕਸ਼ਨ ਪ੍ਰਾਪਤ ਕੀਤੇ ਜਾ ਸਕਦੇ ਹਨ-ਪਰਵਿੰਦਰ ਸਿੰਘ

ਕਪੂਰਥਲਾ, 19 ਜੂਨ (ਸਡਾਨਾ)-ਚੋਣਾਂ ਉਪਰੰਤ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਲੋੜਵੰਦ ਪਰਿਵਾਰਾਂ ਲਈ ਮੁਫ਼ਤ ਗੈਸ ਕੁਨੈਕਸ਼ਨ ਸਬੰਧੀ ਚੱਲ ਰਹੀ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਮੁੜ ਸ਼ੁਰੂ ਹੋ ਗਈ ਹੈ | ਇਸ ਸਬੰਧੀ ਖਾਲ਼ੂ ਇੰਡੇਨ ਗੈਸ ਸਰਵਿਸ ਦੇ ਮਾਲਕ ਪਰਵਿੰਦਰ ਸਿੰਘ ...

ਪੂਰੀ ਖ਼ਬਰ »

ਆਬਕਾਰੀ ਵਿਭਾਗ ਵਲੋਂ 1161 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ-2 ਗਿ੍ਫ਼ਤਾਰ

ਕਪੂਰਥਲਾ, 19 ਜੂਨ (ਸਡਾਨਾ)-ਆਬਕਾਰੀ ਵਿਭਾਗ ਦੀ ਟੀਮ ਨੇ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿਚ ਬਾਹਰਲੇ ਰਾਜ ਤੋਂ ਲਿਆ ਕੇ ਵੇਚੀ ਜਾਣ ਵਾਲੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਇਸ ਸਬੰਧੀ ਆਬਕਾਰੀ ਤੇ ਕਰ ਵਿਭਾਗ ਦੇ ਇੰਸਪੈਕਟਰ ਰਣ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਵੇਚਣ ਵਾਲੇ ਿਖ਼ਲਾਫ਼ ਕੇਸ ਦਰਜ

ਫਗਵਾੜਾ, 19 ਜੂਨ (ਵਿਸ਼ੇਸ਼ ਪ੍ਰਤੀਨਿਧ)-ਥਾਣਾ ਸਤਨਾਮਪੁਰਾ ਪੁਲਿਸ ਨੇ ਨਾਜਾਇਜ਼ ਸ਼ਰਾਬ ਵੇਚਣ ਦੇ ਮਾਮਲੇ 'ਚ ਇਕ ਵਿਅਕਤੀ ਦੇ ਿਖ਼ਲਾਫ਼ ਆਬਕਾਰੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਨੂੰ ਸੂਚਨਾ ਮਿਲੀ ਸੀ ਕੇ ਇਕ ਵਿਅਕਤੀ ਲਖਵੀਰ ਸਿੰਘ ਉਰਫ ਸ਼ੀਰਾ ਪੁੱਤਰ ...

ਪੂਰੀ ਖ਼ਬਰ »

ਵਾਰਡ ਵਾਸੀਆਂ ਨਾਲ ਜੋ ਵਾਅਦਾ ਕੀਤਾ ਉਹ ਪੂਰਾ ਕਰ ਦਿਖਾਉਂਗਾ-ਗਜਵੀਰ ਸਿੰਘ ਵਾਲੀਆ

ਫਗਵਾੜਾ, 19 ਜੂਨ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਨਗਰ ਨਿਗਮ ਦੇ ਵਾਰਡ ਨੰ: 35 ਜਨਰਲ ਸੀਟ ਅਕਾਲੀ ਭਾਜਪਾ ਟਿਕਟ ਤੋ ਚੋਣ ਲੜ ਰਹੇ ਸਾਬਕਾ ਕੌਾਸਲਰ ਗਜਵੀਰ ਸਿੰਘ ਵਾਲੀਆ ਨੇ ਕਿਹਾ ਕਿ ਪਾਰਟੀ ਨੇ ਮੇਰੇ 'ਤੇ ਵਿਸ਼ਵਾਸ ਕਰਕੇ ਜੋ ਮੈਨੂੰ ਟਿਕਟ ਦੇ ਕੇ ਵਾਰਡ ਵਾਸੀਆਂ ਦੀ ਮੁੜ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਸ਼ੁਭਾਨਪੁਰ, 19 ਜੂਨ (ਜੱਜ)-ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪਵਿੱਤਰ ਜਨਮ ਦਿਹਾੜਾ ਅਤੇ ਪੂਰਨਮਾਸ਼ੀ ਦਾ ਦਿਹਾੜਾ ਇਤਿਹਾਸਕ ਅਸਥਾਨ ਤਪ ਅਸਥਾਨ ਭਗਵਾਨ ਬਾਬਾ ਸ੍ਰੀ ਚੰਦ ਜੀ ਪਿੰਡ ਨਿਜ਼ਾਮਪੁਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX