ਤਾਜਾ ਖ਼ਬਰਾਂ


ਸੂਫ਼ੀ ਗਾਇਕ ਵਿੱਕੀ ਬਾਦਸ਼ਾਹ ਦਾ ਦਿਲ ਦੀ ਧੜਕਣ ਰੁਕਣ ਕਰਕੇ ਦਿਹਾਂਤ
. . .  58 minutes ago
ਲੁਧਿਆਣਾ, 8 ਦਸੰਬਰ (ਪੁਨੀਤ ਬਾਵਾ)-ਛੋਟੀ ਉਮਰ ਵਿਚ ਸੂਫ਼ੀ ਗਾਇਕੀ ਵਿਚ ਵਿਸ਼ਵ ਭਰ ਵਿਚ ਆਪਣਾ ਨਾਮ ਬਣਾਉਣ ਵਾਲੇ ਸੂਫ਼ੀ ਪੰਜਾਬੀ ਗਾਇਕ ਵਿੱਕੀ ਬਾਦਸ਼ਾਹ ਦਾ ਅੱਜ ਸ਼ਾਮ ਦਿਲ ਦੀ ਧੜਕਣ ਰੁਕਣ ਕਰਕੇ ਅਚਾਨਕ ਦਿਹਾਂਤ...
ਭਾਰਤ ਵੈਸਟ ਇੰਡੀਜ਼ ਦੂਸਰਾ ਟੀ20 : ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤ ਲਈ ਦਿੱਤਾ 171 ਦਾ ਟੀਚਾ
. . .  about 1 hour ago
ਉਤਰ ਪ੍ਰਦੇਸ਼ 'ਚ ਹੋਏ ਸੜਕ ਹਾਦਸੇ 'ਚ ਗਤਕਾ ਟੀਮ ਦੇ ਦੋ ਨੌਜਵਾਨਾਂ ਦੀ ਮੌਤ, ਕਈ ਜ਼ਖਮੀ
. . .  about 1 hour ago
ਅੰਮ੍ਰਿਤਸਰ, 8 ਦਸੰਬਰ (ਜਸਵੰਤ ਸਿੰਘ ਜੱਸ) - ਗੁਰਦੁਆਰਾ ਸਾਹਿਬ ਗੁਰੂ ਕਾ ਤਾਲ ਸਾਹਿਬ, ਆਗਰਾ ਦੀ ਗਤਕਾ ਟੀਮ ਦੇ ਦੋ ਸਿੱਖ ਨੌਜਵਾਨਾਂ ਦੀ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਨੇੜੇ ਹੋਏ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਦਕਿ 7 ਨੌਜਵਾਨ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਲਖਨਊ ਨੇੜਲੇ ਹਸਪਤਾਲ ਵਿਚ...
ਵੈਸਟ ਇੰਡੀਜ਼ ਨੂੰ ਮਿਲੀ ਤੀਸਰੀ ਸਫਲਤਾ : ਸ਼ਿਵਮ ਦੂਬੇ 54 ਦੌੜਾਂ ਬਣਾ ਕੇ ਆਊਟ
. . .  about 2 hours ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - 10 ਓਵਰਾਂ ਤੋਂ ਬਾਅਦ ਭਾਰਤ 93/2
. . .  about 2 hours ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - ਨੌਜਵਾਨ ਹਰਫ਼ਨ-ਮੌਲਾ ਖਿਡਾਰੀ ਸ਼ਿਵਮ ਦੂਬੇ ਦੀਆਂ 50 ਦੌੜਾਂ ਪੂਰੀਆਂ
. . .  about 2 hours ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - ਭਾਰਤ ਦਾ ਦੂਸਰਾ ਖਿਡਾਰੀ (ਰੋਹਿਤ ਸ਼ਰਮਾ) 15 ਦੌੜਾਂ ਬਣਾ ਕੇ ਆਊਟ
. . .  about 2 hours ago
ਦਿੱਲੀ ਅਗਨੀਕਾਂਡ : ਇਮਾਰਤ ਦੇ ਮਾਲਕ ਰੇਹਾਨ ਖ਼ਿਲਾਫ਼ 304 ਦਾ ਮਾਮਲਾ ਦਰਜ
. . .  about 2 hours ago
ਨਵੀਂ ਦਿੱਲੀ, 8 ਦਸੰਬਰ - ਦਿੱਲੀ ਵਿਖੇ ਇਮਾਰਤ ਨੂੰ ਅੱਗ ਲੱਗਣ ਦੇ ਮਾਮਲੇ 'ਚ ਪੁਲਿਸ ਵੱਲੋਂ ਇਮਾਰਤ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਦੇ ਖ਼ਿਲਾਫ਼ ਆਈ.ਪੀ.ਸੀ ਦੀ...
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - 5 ਓਵਰਾਂ ਤੋਂ ਬਾਅਦ ਭਾਰਤ 37/1
. . .  about 2 hours ago
ਪ੍ਰਧਾਨ ਮੰਤਰੀ ਨੇ ਜਾਣਿਆ ਅਰੁਣ ਸੌਰੀ ਦਾ ਹਾਲ
. . .  about 2 hours ago
ਪੁਣੇ, 8 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਣੇ ਦੇ ਹਸਪਤਾਲ 'ਚ ਜੇਰੇ ਇਲਾਜ ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਪੱਤਰਕਾਰ ਅਰੁਣ ਸ਼ੌਰੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ ਜਾਣਿਆ। ਅਰੁਣ ਸ਼ੌਰੀ...
ਵੈਸਟ ਇੰਡੀਜ਼ ਨੂੰ ਮਿਲੀ ਪਹਿਲੀ ਸਫਲਤਾ : ਕੇ.ਐੱਲ ਰਾਹੁਲ 11 ਦੌੜਾਂ ਬਣਾ ਕੇ ਆਊਟ
. . .  about 2 hours ago
ਦਿੱਲੀ ਅਗਨੀਕਾਂਡ : ਹਰਸ਼ ਵਰਧਨ ਵੱਲੋਂ ਘਟਨਾ ਸਥਲ ਦਾ ਦੌਰਾ
. . .  about 2 hours ago
ਨਵੀਂ ਦਿੱਲੀ, 8 ਦਸੰਬਰ - ਕੇਂਦਰੀ ਮੰਤਰੀ ਤੇ ਦਿੱਲੀ ਦੇ ਚਾਂਦਨੀ ਚੌਂਕ ਤੋਂ ਲੋਕ ਸਭਾ ਮੈਂਬਰ ਹਰਸ਼ਵਰਧਨ ਵੱਲੋਂ ਦਿੱਲੀ ਵਿਖੇ ਇਮਾਰਤ ਨੂੰ ਅੱਗ ਲੱਗਣ ਵਾਲੀ ਥਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ...
ਅੰਮ੍ਰਿਤਸਰ ਦਿਹਾਤੀ 'ਚ ਪਿਕ ਐਂਡ ਡਰਾਪ ਸਹੂਲਤ ਦੀ ਸ਼ੁਰੂਆਤ
. . .  about 3 hours ago
ਅਜਨਾਲਾ, 8 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਔਰਤਾਂ ਦੀ ਸੁਰੱਖਿਆ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਭਰ 'ਚ ਪਿਕ ਐਂਡ ਡਰਾਪ ਸਹੂਲਤ ਸ਼ੁਰੂ ਕੀਤੀ ਗਈ ਹੈ। ਇਸ ਉੱਤੇ ਕਾਰਵਾਈ ਕਰਦਿਆ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ...
ਗੁਰੂਗ੍ਰਾਮ 'ਚ ਫੈਕਟਰੀ ਨੂੰ ਲੱਗੀ ਅੱਗ
. . .  about 3 hours ago
ਗੁਰੂਗ੍ਰਾਮ, 8 ਦਸੰਬਰ - ਹਰਿਆਣਾ ਦੇ ਗੁਰੂਗ੍ਰਾਮ 'ਚ ਪੈਂਦੇ ਮਾਨੇਸਰ ਦੇ ਸੈਕਟਰ ਨੰ. 8 'ਚ ਇੱਕ ਫੈਕਟਰੀ ਨੂੰ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ...
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - ਟਾਸ ਜਿੱਤ ਕੇ ਵੈਸਟ ਇੰਡੀਜ਼ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  about 3 hours ago
ਫ਼ਰੀਦਕੋਟ : ਪੀੜਤ ਔਰਤ ਡਾਕਟਰ ਸਮੇਤ ਪੁਲਿਸ ਨੇ ਕਈਆਂ ਨੂੰ ਫਿਰ ਲਿਆ ਹਿਰਾਸਤ 'ਚ
. . .  about 4 hours ago
ਮੈਡੀਕਲ ਪ੍ਰੈਕਟੀਸ਼ਨਰ ਜੰਤਰ ਮੰਤਰ ਵਿਖੇ 10 ਨੂੰ ਕਰਨਗੇ ਰੋਸ ਰੈਲੀ
. . .  about 4 hours ago
ਜਦੋਂ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਦਾਸ ਸਿੰਘ ਬਾਦਲ ਨਜ਼ਰ ਆਏ ਇਕੱਠੇ
. . .  about 4 hours ago
ਦਿੱਲੀ ਅਗਨੀਕਾਂਡ : ਇਮਾਰਤ ਦਾ ਮਾਲਕ ਰੇਹਾਨ ਗ੍ਰਿਫ਼ਤਾਰ
. . .  about 3 hours ago
ਹਲਕਾ ਯੂਥ ਪ੍ਰਧਾਨ ਦੇ ਸਵਾਗਤ ਕਰਨ ਮੌਕੇ ਹਵਾਈ ਫਾਇਰ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  about 4 hours ago
ਲੁਧਿਆਣਾ ਦੇ ਦਰੇਸੀ ਕੋਲ ਪੁਲਿਸ ਸਟੇਸ਼ਨ ਤੋਂ ਮਹਿਜ਼ 500 ਮੀਟਰ ਦੂਰ ਚੱਲੀਆਂ ਗੋਲੀਆਂ, ਇੱਕ ਜ਼ਖ਼ਮੀ
. . .  about 4 hours ago
ਡਾ. ਓਬਰਾਏ ਦੇ ਯਤਨਾਂ ਨਾਲ ਹਿਮਾਚਲ ਦੇ 23 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਵਤਨ ਪੁੱਜੀ
. . .  about 5 hours ago
ਦਿੱਲੀ ਅਗਨੀਕਾਂਡ : ਫੈਕਟਰੀ ਦਾ ਮਾਲਕ ਰੇਹਾਨ ਫ਼ਰਾਰ, ਤਲਾਸ਼ 'ਚ ਜੁਟੀ ਪੁਲਿਸ
. . .  about 5 hours ago
ਜੇਕਰ ਗ਼ੈਰ-ਕਾਨੂੰਨੀ ਢੰਗ ਨਾਲ ਫੈਕਟਰੀ ਚੱਲ ਰਹੀ ਸੀ ਤਾਂ ਨਗਰ ਨਿਗਮ ਨੇ ਕਿਉਂ ਨਹੀਂ ਕੀਤੀ ਕਾਰਵਾਈ- ਸੰਜੇ ਸਿੰਘ
. . .  about 5 hours ago
ਦਿੱਲੀ ਅਗਨੀਕਾਂਡ 'ਤੇ ਭਾਜਪਾ ਦੇ ਸੰਸਦ ਮੈਂਬਰ ਡਾ. ਹਰਸ਼ਵਰਧਨ ਨੇ ਜਤਾਇਆ ਦੁੱਖ
. . .  about 6 hours ago
ਕਬੱਡੀ ਕੱਪ : ਦੂਜੇ ਸੈਮੀ ਫਾਈਨਲ 'ਚ ਭਾਰਤ ਨੇ ਯੂ. ਐੱਸ. ਏ. ਨੂੰ ਹਰਾ ਕੇ ਫਾਈਨਲ 'ਚ ਬਣਾਈ ਥਾਂ
. . .  about 6 hours ago
ਔਰਤਾਂ ਪ੍ਰਤੀ ਵਧਦੇ ਅਪਰਾਧਾਂ ਦੇ ਮੱਦੇਨਜ਼ਰ ਆਪਣਾ ਜਨਮ ਦਿਨ ਨਹੀਂ ਮਨਾਉਣਗੇ ਸੋਨੀਆ ਗਾਂਧੀ
. . .  about 6 hours ago
ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 6 hours ago
ਦਿੱਲੀ : ਅੱਗ ਲੱਗਣ ਵਾਲੀ ਇਮਾਰਤ 'ਚ ਇੱਕ ਵੀ ਫਾਇਰ ਸੇਫ਼ਟੀ ਉਪਕਰਨ ਨਹੀਂ ਸੀ
. . .  about 7 hours ago
ਦਿੱਲੀ ਅਗਨੀਕਾਂਡ 'ਚ ਮਾਰੇ ਗਏ ਬਿਹਾਰ ਦੇ ਲੋਕਾਂ ਦੇ ਪਰਿਵਾਰਾਂ ਲਈ ਨਿਤਿਸ਼ ਵਲੋਂ ਮੁਆਵਜ਼ੇ ਦਾ ਐਲਾਨ
. . .  about 7 hours ago
ਦਿੱਲੀ ਅਗਨੀਕਾਂਡ ਦੀ ਜਾਂਚ ਹੋਣੀ ਚਾਹੀਦੀ ਹੈ- ਗੌਤਮ ਗੰਭੀਰ
. . .  about 7 hours ago
ਕਬੱਡੀ ਕੱਪ : ਪਹਿਲੇ ਸੈਮੀ ਫਾਈਨਲ ਮੁਕਾਬਲੇ 'ਚ ਕੈਨੇਡਾ ਨੇ ਇੰਗਲੈਂਡ ਨੂੰ ਹਰਾ ਕੇ ਫਾਈਨਲ 'ਚ ਕੀਤਾ ਪ੍ਰਵੇਸ਼
. . .  about 7 hours ago
ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਬੱਡੀ ਕੱਪ ਦੇ ਸੈਮੀ ਫਾਈਨਲ ਮੁਕਾਬਲੇ ਸ਼ੁਰੂ
. . .  about 8 hours ago
ਨਾਭਾ 'ਚ ਪੁਲਿਸ ਨੇ ਬਰਾਮਦ ਕੀਤੇ ਸਹਿਕਾਰੀ ਬੈਂਕ 'ਚ ਲਾਏ ਪੋਸਤ ਦੇ ਬੂਟੇ
. . .  about 8 hours ago
ਦਿੱਲੀ ਅਗਨੀਕਾਂਡ ਦੇ ਪੀੜਤਾਂ ਲਈ ਪੀ. ਐੱਮ. ਓ. ਵਲੋਂ ਮੁਆਵਜ਼ੇ ਦਾ ਐਲਾਨ
. . .  about 8 hours ago
ਅੱਗ ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਜਾਣਨ ਲਈ ਹਸਪਤਾਲ 'ਚ ਪਹੁੰਚੇ ਕੇਜਰੀਵਾਲ
. . .  about 9 hours ago
ਅਕਾਲੀ ਆਗੂਆਂ ਨੇ ਗੁ. ਹਾਜੀਰਤਨ ਸਾਹਿਬ ਵਿਖੇ ਅਰਦਾਸ ਕਰਕੇ ਮਨਾਇਆ ਸ. ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ
. . .  about 9 hours ago
ਦਿੱਲੀ ਅੱਗ ਹਾਦਸਾ : ਕੇਜਰੀਵਾਲ ਵਲੋਂ ਮੈਜਿਸਟ੍ਰੇਟ ਜਾਂਚ ਦੇ ਨਿਰਦੇਸ਼, ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
. . .  about 9 hours ago
ਦਿੱਲੀ ਅਗਨੀਕਾਂਡ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਭਾਜਪਾ ਵਲੋਂ ਮੁਆਵਜ਼ੇ ਦਾ ਐਲਾਨ
. . .  about 10 hours ago
ਦਿੱਲੀ ਅਗਨੀਕਾਂਡ : ਦਮ ਘੁੱਟਣ ਕਾਰਨ ਹੋਈ ਵਧੇਰੇ ਲੋਕਾਂ ਦੀ ਮੌਤ
. . .  about 10 hours ago
ਦਿੱਲੀ 'ਚ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
. . .  about 10 hours ago
ਦਿੱਲੀ ਅਗਨੀਕਾਂਡ 'ਤੇ ਰਾਹੁਲ ਗਾਂਧੀ ਨੇ ਜਤਾਇਆ ਦੁੱਖ
. . .  about 10 hours ago
ਦਿੱਲੀ ਅਗਨੀਕਾਂਡ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਦੁੱਖ ਦਾ ਪ੍ਰਗਟਾਵਾ
. . .  about 11 hours ago
ਦਿੱਲੀ ਅਗਨੀਕਾਂਡ : ਹਾਦਸੇ ਵਾਲੇ ਥਾਂ 'ਤੇ ਪਹੁੰਚੀ ਐੱਨ. ਡੀ. ਆਰ. ਐੱਫ
. . .  about 11 hours ago
ਦਿੱਲੀ ਅਗਨੀਕਾਂਡ 'ਚ ਮੌਤਾਂ ਦਾ ਅੰਕੜਾ ਵੱਧ ਕੇ ਹੋਇਆ 43
. . .  about 11 hours ago
ਦਿੱਲੀ ਅਗਨੀਕਾਂਡ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਤਾਇਆ ਦੁੱਖ
. . .  about 11 hours ago
ਦਿੱਲੀ ਅਗਨੀਕਾਂਡ 'ਚ ਹੁਣ ਤੱਕ 35 ਲੋਕਾਂ ਦੀ ਮੌਤ
. . .  about 12 hours ago
ਦਿੱਲੀ: ਝਾਂਸੀ ਰੋਡ 'ਤੇ 4 ਮੰਜ਼ਿਲਾਂ ਇਮਾਰਤ ਨੂੰ ਅੱਗ ਲੱਗਣ ਕਾਰਨ 32 ਲੋਕਾਂ ਦੀ ਮੌਤ
. . .  about 12 hours ago
ਚੀਨ 'ਚ ਟਰੱਕ ਪਲਟਣ ਕਾਰਨ ਸੱਤ ਲੋਕਾਂ ਦੀ 7 ਮੌਤ, ਦੋ ਜ਼ਖਮੀ
. . .  about 12 hours ago
ਦਿੱਲੀ : ਰਾਣੀ ਝਾਂਸੀ ਰੋਡ 'ਤੇ ਅਨਾਜ ਮੰਡੀ ਦੇ ਇਕ ਘਰ 'ਚ ਲੱਗੀ ਭਿਆਨਕ ਅੱਗ
. . .  about 13 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਹਾੜ ਸੰਮਤ 551

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਬਾਬੇ ਵਲੋਂ ਲੜਕੀ ਅਗਵਾ ਕਰਨ ਦੇ ਦੋਸ਼ਾਂ ਵਾਲਾ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਬਾਅਦ ਜ਼ਿਲ੍ਹਾ ਪੁਲਿਸ ਕੋਲ ਪੁੱਜਿਆ

ਫ਼ਾਜ਼ਿਲਕਾ, 23 ਜੂਨ (ਦਵਿੰਦਰ ਪਾਲ ਸਿੰਘ)-ਬੀਤੇ ਦਿਨੀਂ ਫ਼ਾਜ਼ਿਲਕਾ ਜ਼ਿਲ੍ਹੇ 'ਚ ਇਕ ਲੜਕੀ ਨੂੰ ਡੇਰੇ ਦੇ ਸੰਚਾਲਕ ਬਾਬੇ ਵਲੋਂ ਗ਼ਾਇਬ ਕੀਤੇ ਜਾਣ ਦੇ ਲੱਗੇ ਦੋਸ਼ਾਂ ਤੋਂ ਬਾਅਦ ਭਖਿਆ ਮਾਮਲਾ ਪੁਲਿਸ ਤੋਂ ਬਾਅਦ ਹੁਣ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲ ਪੁੱਜ ਗਿਆ | ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਮਾਮਲੇ ਸਬੰਧੀ ਡੀ. ਜੀ. ਪੀ. ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ | ਮਾਮਲਾ ਇਸ ਤਰ੍ਹਾਂ ਹੈ ਕਿ ਫ਼ਾਜ਼ਿਲਕਾ ਜ਼ਿਲੇ੍ਹ ਦੇ ਪਿੰਡ ਚੱਕ ਲਮੋਚੜ੍ਹ ਉਰਫ਼ ਮੁਰਕ ਵਾਲਾ ਦੀ ਇਕ ਲੜਕੀ ਸੁਨੀਤਾ ਰਾਣੀ ਪੁੱਤਰੀ ਸ਼ੇਰ ਸਿੰਘ ਜਿਸ ਨੂੰ ਕਿ ਉਸ ਦਾ ਪਿਤਾ ਸ਼ੇਰ ਸਿੰਘ ਖ਼ੁਦ ਕਰੀਬ ਢਾਈ ਸਾਲ ਪਹਿਲਾ ਜਲਾਲਾਬਾਦ ਸ਼ਹਿਰ ਦੇ ਇਕ ਸ੍ਰੀ ਮਹਾਂ ਕਾਲੀ ਇੱਛਾ ਪੂਰਨੀ ਦਰਬਾਰ 'ਚ ਬਾਬਾ ਓ. ਪੀ. ਠਕਰਾਲ ਕੋਲ ਛੱਡ ਗਏ ਸਨ ਪਰ ਮਾਮਲਾ ਉਸ ਵੇਲੇ ਸੁਰਖ਼ੀਆਂ 'ਚ ਆ ਗਿਆ, ਜਦੋਂ ਲੜਕੀ ਦੇ ਮਾਪਿਆਂ ਨੇ ਬਾਬੇ 'ਤੇ ਹੀ ਲੜਕੀ ਨੂੰ ਗ਼ਾਇਬ ਕਰਨ ਦੇ ਦੋਸ਼ ਲਗਾ ਦਿੱਤੇ, ਜਦ ਕਿ ਦੂਜੇ ਪਾਸੇ ਲੜਕੀ ਸੁਨੀਤਾ ਰਾਣੀ ਜੋ ਕਿ ਬਾਲਗ ਹੈ ਤੇ ਬਾਬਾ ਓ. ਪੀ. ਠਕਰਾਲ ਇਸ ਨੂੰ ਬੇਬੁਨਿਆਦ ਦੱਸ ਰਹੇ ਹਨ | ਲੜਕੀ ਦੇ ਮਾਪਿਆਂ ਪਿਤਾ ਸ਼ੇਰ ਸਿੰਘ, ਮਾਤਾ ਸੰਤੋਸ਼ ਰਾਣੀ ਨੇ ਆਪਣੇ ਰਿਸ਼ਤੇਦਾਰਾਂ ਨਾਲ ਪੁੱਜ ਕੇ ਇਹ ਦੋਸ਼ ਲਗਾਇਆ ਕਿ ਅਸੀਂ ਲੜਕੀ ਨੂੰ ਘਰ ਵਾਪਸ ਲੈ ਕੇ ਜਾਣਾ ਚਾਹੁੰਦੇ ਹਾਂ ਪਰ ਬਾਬਾ ਉਨ੍ਹਾਂ ਦੀ ਲੜਕੀ ਨੂੰ ਵਾਪਸ ਨਹੀਂ ਦੇ ਰਿਹਾ | ਮਾਮਲਾ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਕੋਲ ਵੀ ਪੁੱਜਿਆ | ਦਰਬਾਰ ਦੇ ਮੁਖੀ ਓ. ਪੀ. ਠਕਰਾਲ ਤੇ ਲੜਕੀ ਸੁਨੀਤਾ ਰਾਣੀ ਜ਼ਿਲ੍ਹਾ ਪੁਲਿਸ ਫ਼ਾਜ਼ਿਲਕਾ ਕੋਲ ਪੁੱਜੇ | ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਲੜਕੀ ਦੇ ਪਿਤਾ ਸ਼ੇਰ ਸਿੰਘ ਕਰੀਬ ਢਾਈ ਸਾਲ ਪਹਿਲਾ ਘਰੇਲੂ ਕੰਮਕਾਜ ਲਈ ਉਸ ਨੂੰ ਸਾਡੇ ਕੋਲ ਛੱਡ ਗਏ ਸਨ | ਅਸੀਂ ਲੜਕੀ ਨੂੰ ਮਿਹਨਤਾਨਾ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੰਦੇ ਹਾਂ | ਬੀਤੇ ਦਿਨੀਂ ਲੜਕੀ ਘਰ ਗਈ ਅਤੇ ਉਨ੍ਹਾਂ ਦਾ ਕੋਈ ਆਪਸੀ ਝਗੜਾ ਹੋ ਗਿਆ ਅਤੇ ਲੜਕੀ ਵਾਪਸ ਆ ਗਈ | ਉਸ ਨੇ ਦੱਸਿਆ ਕਿ ਮੇਰੀ ਗੈਰ ਹਾਜ਼ਰੀ 'ਚ ਉਸ ਦਾ ਪਰਿਵਾਰ ਫਿਰ ਤੋਂ ਦਰਬਾਰ ਪੁੱਜਿਆ ਅਤੇ ਲੜਕੀ ਨਾਲ ਗਾਲੀ ਗਲੋਚ ਕੀਤੀ ਅਤੇ ਨਾਲ ਚੱਲਣ ਲਈ ਕਿਹਾ ਪਰ ਲੜਕੀ ਨੇ ਨਾਲ ਜਾਣ ਤੋਂ ਮਨਾ ਕਰ ਦਿੱਤਾ ਅਤੇ ਹੁਣ ਉਸ ਦਾ ਪਰਿਵਾਰ ਮੇਰੇ 'ਤੇ ਗ਼ਲਤ ਦੂਸ਼ਣਬਾਜ਼ੀ ਕਰ ਰਿਹਾ ਹੈ | ਓਧਰ ਲੜਕੀ ਸੁਨੀਤਾ ਰਾਣੀ ਨੇ ਕਿਹਾ ਕਿ ਉਸ ਦੇ ਪਰਿਵਾਰ ਵਾਲੇ ਪੈਸੇ ਦੇ ਲਾਲਚ ਵਿਚ ਉਸ ਨੂੰ ਕਿਸੇ ਵੱਡੀ ਉਮਰ ਦੇ ਵਿਅਕਤੀ ਨਾਲ ਵਿਆਹੁਣਾ ਚਾਹੰੁਦੇ ਹਨ, ਜਦ ਕਿ ਮੈਂ ਅਜਿਹਾ ਨਹੀਂ ਕਰਨਾ ਚਾਹੁੰਦੀ | ਉਸ ਨੇ ਦੱਸਿਆ ਕਿ ਮੈਂ ਬਾਬਾ ਜੀ ਵਲੋਂ ਮਹੀਨੇਵਾਰ ਦਿੱਤੇ ਜਾਂਦੇ ਪੈਸੇ ਵੀ ਘਰ ਭੇਜਦੀ ਸੀ | ਜਿਸ ਦੇ ਚੱਲਦਿਆਂ ਮੇਰੇ ਮਾਤਾ ਬਾਬਾ ਓ. ਪੀ. ਠਕਰਾਲ 'ਤੇ ਗ਼ਲਤ ਦੋਸ਼ ਲਗਾ ਰਹੇ ਹਨ | ਓਧਰ ਲੜਕੀ ਦੇ ਮਾਪਿਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਲੜਕੀ ਬਿਮਾਰ ਰਹਿੰਦੀ ਸੀ, ਰਿਸ਼ਤੇਦਾਰਾਂ ਦੇ ਕਹਿਣ 'ਤੇ ਅਸੀਂ ਅੰਧਵਿਸ਼ਵਾਸ 'ਚ ਆ ਕੇ ਲੜਕੀ ਨੂੰ ਬਾਬੇ ਦੇ ਪਾਸ ਛੱਡ ਗਏ ਸਾਂ | ਇਸ ਤਰ੍ਹਾਂ ਦੋਵੇ ਪੱਖ ਇਕ ਦੂਜੇ 'ਤੇ ਦੂਸ਼ਣਬਾਜ਼ੀ ਕਰ ਰਹੇ ਹਨ | ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਬਾਅਦ ਜ਼ਿਲ੍ਹਾ ਪੁਲਿਸ ਕੋਲ ਪੁੱਜ ਗਿਆ ਹੈ | ਹੁਣ ਡੀ. ਐਸ. ਪੀ. ਨਿਰਮਲ ਸਿੰਘ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ |

9 ਬੋਤਲਾਂ ਸ਼ਰਾਬ ਸਮੇਤ ਔਰਤ ਕਾਬੂ

ਜਲਾਲਾਬਾਦ, 23 ਜੂਨ (ਪਰੂਥੀ)-ਥਾਣਾ ਵੈਰੋ ਕੇ ਦੀ ਪੁਲਿਸ ਵਲੋਂ 9 ਬੋਤਲਾਂ 750 ਐਮ. ਐਲ. ਸ਼ਰਾਬ ਸਮੇਤ ਇਕ ਔਰਤ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਚੱਕ ਜਾਨੀਸਰ 'ਚ ਨਾਕਾਬੰਦੀ ਕਰ ਕੇ ਛਿੰਦਰ ਕੌਰ ਪਤਨੀ ਰਾਜ ਸਿੰਘ ਵਾਸੀ ਚੱਕ ...

ਪੂਰੀ ਖ਼ਬਰ »

ਦਰਜ਼ੀ ਦੀ ਦੁਕਾਨ ਨੂੰ ਲੱਗੀ ਅੱਗ, ਕੱਪੜੇ ਤੇ ਸਾਮਾਨ ਸੜ ਕੇ ਸੁਆਹ

ਫ਼ਿਰੋਜ਼ਪੁਰ, 23 ਜੂਨ (ਜਸਵਿੰਦਰ ਸਿੰਘ ਸੰਧੂ)-ਸਾਦਿਕ-ਫ਼ਿਰੋਜ਼ਪੁਰ ਰੋਡ 'ਤੇ ਪੈਂਦੇ ਪਿੰਡ ਝੋਕ ਹਰੀ ਹਰ ਵਿਖੇ ਸਥਿਤ ਇਕ ਦਰਜ਼ੀ ਦੀ ਦੁਕਾਨ ਨੂੰ ਬੀਤੀ ਰਾਤ ਸ਼ਾਰਟ ਸਰਕਟ ਨਾਲ ਅੱਗ ਲੱਗ ਜਾਣ ਕਰ ਕੇ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ | ਇਸੇ ਸਬੰਧੀ ਦੁਕਾਨ ਮਾਲਕ ...

ਪੂਰੀ ਖ਼ਬਰ »

ਗ਼ਲਤ ਸਰਟੀਫਿਕੇਟ ਨਾਲ ਭਰਤੀ ਹੋਈਆਂ ਆਂਗਣਵਾੜੀ ਸੁਪਰਵਾਈਜ਼ਰਾਂ ਨੇ ਸਰਕਾਰ ਨੂੰ ਲਾਇਆ ਕਰੋੜਾਂ ਦਾ ਚੂਨਾ-ਹਰਗੋਬਿੰਦ ਕੌਰ

ਫ਼ਾਜ਼ਿਲਕਾ, 23 ਜੂਨ (ਦਵਿੰਦਰ ਪਾਲ ਸਿੰਘ)-ਆਲ ਪੰਜਾਬ ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਰੀਬ ਚਾਰ ਸਾਲ ਪਹਿਲਾਂ ਭਰਤੀ ਹੋਈਆਂ ਸੁਪਰਵਾਈਜਰਾਂ ਦੀ ਭਰਤੀ 'ਤੇ ਸਵਾਲ ਚੁੱਕੇ ਹਨ | ਉਨ੍ਹਾਂ ਕਿਹਾ ਕਿ ਕਰੀਬ ਸਵਾ ਚਾਰ ਸਾਲ ...

ਪੂਰੀ ਖ਼ਬਰ »

ਸ਼ਰਾਬ ਸਮੇਤ ਦੋ ਕਾਬੂ

ਅਬੋਹਰ, 23 ਜੂਨ (ਢਿੱਲੋਂ)-ਥਾਣਾ ਬਹਾਵਵਾਲਾ ਦੀ ਪੁਲਿਸ ਨੇ ਦੋ ਜਣਿਆਂ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਐਚ. ਸੀ. ਸਰਵਣ ਸਿੰਘ ਨੇ ਹਿੰਮਤਪੁਰਾ ਪਿੰਡ ਕੋਲ ਹਰ ਭਗਵਾਨ ਸਿੰਘ ਪੁੱਤਰ ਬਲਦੇਵ ਸਿੰਘ ਤੇ ਸਹੀ ਰਾਮ ਪੁੱਤਰ ਚੁੰਨੀ ਲਾਲ ਦੋਨੇਂ ...

ਪੂਰੀ ਖ਼ਬਰ »

ਅੱਡਾ ਕੁੱਲਗੜ੍ਹੀ 'ਤੇ ਚੋਰਾਂ ਨੇ ਦੋ ਦੁਕਾਨਾਂ ਦੀਆਂ ਛੱਤਾਂ ਪਾੜੀਆਂ

ਕੁੱਲਗੜ੍ਹੀ, 23 ਜੂਨ (ਸੁਖਜਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਕੁੱਲਗੜ੍ਹੀ ਦੇ ਇਲਾਕੇ 'ਚ ਚੋਰਾਂ ਵਲੋਂ ਦੋ ਦੁਕਾਨਾਂ ਦੀਆਂ ਛੱਤਾਂ ਪੁੱਟ ਕੇ ਚੋਰੀ ਕੀਤੀ ਗਈ ਹੈ | ਜਾਣਕਾਰੀ ਅਨੁਸਾਰ ਬੀਤੀ ਰਾਤ ਚੋਰਾਂ ਨੇ ਸਪੇਅਰ ਪਾਰਟਸ ਦੀ ਦੁਕਾਨ ਤੇ ਇਕ ਮੋਟਰਸਾਈਕਲ ਰਿਪੇਅਰ ਦੀ ...

ਪੂਰੀ ਖ਼ਬਰ »

ਚੋਰਾਂ ਨੇ ਪ੍ਰਵਾਸੀ ਮਜ਼ਦੂਰ ਦੇ ਸੰੁਨੇ ਘਰ ਨੂੰ ਬਣਾਇਆ ਨਿਸ਼ਾਨਾ

ਫ਼ਾਜ਼ਿਲਕਾ, 23 ਜੂਨ (ਅਮਰਜੀਤ ਸ਼ਰਮਾ)-ਸਥਾਨਕ ਖਟੀਕਾ ਮੁਹੱਲਾ ਇੰਦਰਾ ਨਗਰੀ 'ਚ ਰਹਿੰਦੇ ਇਕ ਪਰਿਵਾਰ ਦੇ ਸੰੁਨੇ ਘਰ ਨੂੰ ਨਿਸ਼ਾਨਾਂ ਬਣਾਉਂਦੇ ਹੋਏ ਘਰ 'ਚੋਂ ਸੋਨੇ-ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਲੱਖਾਂ ਰੁਪਏ ਦਾ ਘਰੇਲੂ ਸਾਮਾਨ ਚੋਰੀ ਕਰ ਲਿਆ | ਇਸ ਸਬੰਧੀ ਸਚਿਨ ...

ਪੂਰੀ ਖ਼ਬਰ »

ਕੁੱਟਮਾਰ ਕਰ ਕੇ ਮਾਰੀਆਂ ਸੱਟਾਂ

ਫ਼ਿਰੋਜ਼ਪੁਰ, 23 ਜੂਨ (ਸੰਧੂ)-ਪੁਲਿਸ ਥਾਣਾ ਗੁਰੂਹਰਸਹਾਏ ਅਧੀਨ ਪੈਂਦੀ ਬਸਤੀ ਬਾਵੇ ਵਾਲੀ ਦਾਖਲੀ ਮੱਘਰ ਸਿੰਘ ਵਾਲਾ ਅੰਦਰ ਕੁਝ ਵਿਅਕਤੀਆਂ ਨੇ ਮੁਖਤਿਆਰ ਸਿੰਘ ਪੁੱਤਰ ਗੁਰਦਿੱਤ ਸਿੰਘ ਦੇ ਘਰ ਦਾਖ਼ਲ ਹੋ ਕੇ ਉਸ ਦੀ ਕੁੱਟਮਾਰ ਕਰ ਕੇ ਸੱਟਾਂ ਮਾਰੀਆਂ, ਜਿਸ ਨੂੰ ਸਿਵਲ ...

ਪੂਰੀ ਖ਼ਬਰ »

ਘਰ 'ਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ

ਫ਼ਾਜ਼ਿਲਕਾ, 23 ਜੂਨ (ਦਵਿੰਦਰ ਪਾਲ ਸਿੰਘ)-ਅਰਨੀਵਾਲਾ ਥਾਣਾ ਪੁਲਿਸ ਨੇ ਘਰ 'ਚ ਦਾਖਲ ਹੋ ਕੇ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਇਕ ਔਰਤ ਸਮੇਤ 6 ਵਿਅਕਤੀਆਂ ਤੇ 7 ਅਣਪਛਾਤੇ ਸਾਥੀਆਂ ਿਖ਼ਲਾਫ਼ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ...

ਪੂਰੀ ਖ਼ਬਰ »

ਔਰਤ ਦੇ ਬਿਆਨ 'ਤੇ 3 ਵਿਰੁੱਧ ਕਤਲ ਦਾ ਪਰਚਾ ਦਰਜ

ਜਲਾਲਾਬਾਦ, 23 ਜੂਨ (ਪਰੂਥੀ)-ਥਾਣਾ ਵੈਰੋ ਕੇ ਦੀ ਪੁਲਿਸ ਵਲੋਂ ਪਿੰਡ ਢਾਬ ਕੜਿਆਲ ਨਿਵਾਸੀ ਇਕ ਔਰਤ ਦੇ ਬਿਆਨਾਂ ਦੇ ਆਧਾਰ 'ਤੇ 3 ਲੋਕਾਂ ਵਿਰੁੱਧ ਕਤਲ ਕਰਨ ਦਾ ਪਰਚਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਇੰਸਪੈਕਟਰ ਲੇਖ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਨੀਆ ਪਤਨੀ ...

ਪੂਰੀ ਖ਼ਬਰ »

2 ਜੁਲਾਈ ਨੂੰ ਪੁਲਿਸ ਤੇ ਸਿਆਸੀ ਤੰਤਰ ਿਖ਼ਲਾਫ਼ ਧਰਨਾ ਲਾਵੇਗੀ ਗੁਰਤੇਜ ਕਤਲ ਕਾਂਡ ਐਕਸ਼ਨ ਕਮੇਟੀ

ਅਬੋਹਰ, 23 ਜੂਨ (ਸੁਖਜਿੰਦਰ ਸਿੰਘ ਢਿੱਲੋਂ)-ਗੁਰਤੇਜ ਕਤਲ ਕਾਂਡ ਐਕਸ਼ਨ ਕਮੇਟੀ ਵਲੋਂ 2 ਜੁਲਾਈ ਨੂੰ ਅਬੋਹਰ ਵਿਖੇ ਪੁਲਿਸ ਤੇ ਸਿਆਸੀ ਤੰਤਰ ਿਖ਼ਲਾਫ਼ ਧਰਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਸਬੰਧ 'ਚ ਐਕਸ਼ਨ ਕਮੇਟੀ ਨੇ ਮੀਟਿੰਗ ਕਰ ਕੇ ਸਾਰੀ ਰੂਪ-ਰੇਖਾ ਉਲੀਕੀ ਹੈ | ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ

ਫ਼ਾਜ਼ਿਲਕਾ, 23 ਜੂਨ (ਦਵਿੰਦਰ ਪਾਲ ਸਿੰਘ)-ਅਰਨੀਵਾਲਾ ਥਾਣਾ ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਕੇ ਉਸ ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਥਾਣਾ ਅਰਨੀਵਾਲਾ ਦੇ ਸਹਾਇਕ ਥਾਣੇਦਾਰ ਹਰਕ੍ਰਿਸ਼ਨ ਲਾਲ ਨੇ ਦੱਸਿਆ ਕਿ ਉਨ੍ਹਾਂ ...

ਪੂਰੀ ਖ਼ਬਰ »

ਡੋਡਾ ਪੋਸਤ ਬਰਾਮਦ

ਫ਼ਾਜ਼ਿਲਕਾ, 23 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਅਧੀਨ ਆਉਂਦੇ ਥਾਣਾ ਖੁਈਖੇੜਾ ਦੀ ਪੁਲਿਸ ਨੇ ਨਾਮਾਲੂਮ ਵਿਅਕਤੀ ਦਾ ਮੋਟਰਸਾਈਕਲ ਤੇ ਡੋਡੇ ਬਰਾਮਦ ਕਰ ਕੇ ਉਸ ਦੇ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਥਾਣਾ ਖੁਈਖੇੜਾ ਦੇ ਸਹਾਇਕ ਥਾਣੇਦਾਰ ਭਗਵਾਨ ਸਿੰਘ ...

ਪੂਰੀ ਖ਼ਬਰ »

ਰੁਹੇੜਿਆਂਵਾਲੀ 'ਚ ਗਲੀਆਂ ਤੇ ਨਾਲੀਆਂ ਬਣਾਉਣ ਦੇ ਕੰਮ ਦੀ ਸ਼ੁਰੂਆਤ

ਅਬੋਹਰ, 23 ਜੂਨ (ਸੁਖਜਿੰਦਰ ਸਿੰਘ ਢਿੱਲੋਂ)-ਹਲਕਾ ਬੱਲੂਆਣਾ ਦੇ ਪਿੰਡ ਰੁਹੇੜਿਆਂਵਾਲੀ ਵਿਖੇ ਅੱਜ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ ਗਈ | ਇਸ ਦੌਰਾਨ ਪਿੰਡ 'ਚ ਗਲੀਆਂ ਬਣਾਉਣ ਦੇ ਕੰਮ ਸ੍ਰੀ ਵਿਨੋਦ ਕੁਮਾਰ ਨਿੱਜੀ ਸਕੱਤਰ ਵਿਧਾਇਕ ਤੇ ਵਰਿੰਦਰ ਭਾਟੀ ਐਡਵੋਕੇਟ ਨੇ ...

ਪੂਰੀ ਖ਼ਬਰ »

ਗੁਰਪ੍ਰੀਤ ਸਿੰਘ ਲਵਲੀ ਕਾਠਪਾਲ ਦੀ ਯਾਦ 'ਚ ਸਮਾਗਮ

ਫ਼ਾਜ਼ਿਲਕਾ, 23 ਜੂਨ (ਦਵਿੰਦਰ ਪਾਲ ਸਿੰਘ)-ਸ਼ਹਿਰੀ ਅਕਾਲੀ ਜਥਾ ਫ਼ਾਜ਼ਿਲਕਾ ਦੇ ਪ੍ਰਧਾਨ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਜ਼ਿ ਫ਼ਾਜ਼ਿਲਕਾ ਦੀ ਐਗਜ਼ੈਕਟਿਵ ਕਮੇਟੀ ਦੇ ਸੀਨੀਅਰ ਮੈਂਬਰ ਗੁਰਪ੍ਰੀਤ ਸਿੰਘ ਲਵਲੀ ਕਾਠਪਾਲ ਜੋ ...

ਪੂਰੀ ਖ਼ਬਰ »

ਸੇਮ ਨਾਲਿਆ ਦੀ ਸਫ਼ਾਈ ਬੱਸ ਪੋਚੇ 'ਤੇ ਪੋਚਾ

ਮੰਡੀ ਲਾਧੂਕਾ, 23 ਜੂਨ (ਮਨਪ੍ਰੀਤ ਸਿੰਘ ਸੈਣੀ)-ਡਰੇਨਜ਼ ਵਿਭਾਗ ਸੇਮ ਨਾਲਿਆ ਦੀ ਸਫ਼ਾਈ ਦੇ ਨਾਂਅ 'ਤੇ ਸਿਰਫ਼ ਪੋਚੇ 'ਤੇ ਪੋਚਾ ਹੀ ਮਾਰ ਰਿਹਾ ਹੈ, ਅਜਿਹਾ ਹੀ ਇਕ ਮਾਮਲਾ ਨੁਕੇਰੀਆ ਤੋਂ ਟਾਹਲੀ ਵਾਲਾ ਨੂੰ ਨਿਕਲਦੇ ਸੇਮ ਨਾਲੇ ਦਾ ਸਾਹਮਣੇ ਆਇਆ ਹੈ | ਵਿਭਾਗ ਨੇ ਜਿਸ ਨੂੰ ...

ਪੂਰੀ ਖ਼ਬਰ »

ਲੰਬੀ ਮਾਈਨਰ 'ਚ ਹਫ਼ਤੇ ਦੀ ਬੰਦੀ ਬਾਅਦ ਆਇਆ ਪਾਣੀ ਵੀ ਮੁੜ ਘਟਿਆ, ਕਿਸਾਨਾਂ 'ਚ ਹਾਹਾਕਾਰ

ਅਬੋਹਰ, 23 ਜੂਨ (ਸੁਖਜਿੰਦਰ ਸਿੰਘ ਢਿੱਲੋਂ)-ਨਹਿਰੀ ਵਿਭਾਗ ਵਲੋਂ ਪਾਣੀ ਦੀ ਕਮੀ ਦੇ ਚੱਲਦਿਆਂ ਜਿਥੇ ਨਹਿਰਾਂ 'ਚ ਵਾਰ ਬੰਦੀ ਕੀਤੀ ਗਈ ਹੈ, ਉਥੇ ਜਿਥੇ ਪਾਣੀ ਛੱਡਿਆ ਗਿਆ ਹੈ, ਉਥੇ ਵੀ ਪਾਣੀ ਪੂਰਾ ਨਹੀਂ ਆ ਰਿਹਾ, ਜਿਸ ਕਾਰਨ ਕਿਸਾਨਾਂ ਵਿਚ ਹਾਹਾਕਾਰ ਹੈ | ਲੰਬੀ ਮਾਈਨਰ 'ਚ ...

ਪੂਰੀ ਖ਼ਬਰ »

ਝੰਗੜ ਭੈਣੀ ਵਿਖੇ ਮੇਲਾ ਲਗਾਇਆ

ਫ਼ਾਜ਼ਿਲਕਾ, 23 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਝੰਗੜ ਭੈਣੀ ਵਿਖੇ ਪੀਰ ਬਾਬਾ ਜੰਡ ਅਲੀ ਸ਼ਾਹ ਦੀ ਦਰਗਾਹ 'ਤੇ ਬਾਬਾ ਭੂੰਮਣ ਸਿੰਘ ਮੁੱਖ ਸੇਵਾਦਾਰ ਦੀ ਦੇਖ-ਰੇਖ 'ਚ ਮੇਲਾ ਲਗਾਇਆ ਗਿਆ ਜਿਥੇ ਇਲਾਕੇ ਦੀਆਂ ਹਜ਼ਾਰਾਂ ਸੰਗਤਾਂ ਨੇ ਨਤਮਸਤਕ ਹੋ ...

ਪੂਰੀ ਖ਼ਬਰ »

ਦਾਨੇਵਾਲਾ ਸਤਕੋਸੀ 'ਚ ਅੱਖਾਂ ਦਾ ਕੈਂਪ

ਖੂਈਆ ਸਰਵਰ, 23 ਜੂਨ (ਜਗਜੀਤ ਸਿੰਘ ਧਾਲੀਵਾਲ)-ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਪਿੰਡ ਦਾਨੇਵਾਲਾ ਸਤਕੋਸੀ 'ਚ ਮੁਫ਼ਤ ਅੱਖਾਂ ਦਾ ਕੈਂਪ ਲਗਾਇਆ ਗਿਆ | ਟਰੱਸਟ ਦੇ ਮੁੱਖ ਪ੍ਰਬੰਧਕ ਡਾ: ਐਸ. ਪੀ. ਐਸ. ਓਬਰਾਏ ਦੇ ਨਿਰਦੇਸ਼ਾਂ 'ਤੇ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਕਾਲਜ ਨੇ ਅਰਨੀਵਾਲਾ 'ਚ ਕਾਊਾਸਲਿੰਗ ਦਫ਼ਤਰ ਖੋਲਿ੍ਹਆ

ਮੰਡੀ ਅਰਨੀਵਾਲਾ, 23 ਜੂਨ (ਨਿਸ਼ਾਨ ਸਿੰਘ ਸੰਧੂ)-ਮਹਾਰਾਜਾ ਰਣਜੀਤ ਸਿੰਘ ਕਾਲਜ ਵਲੋਂ ਵਿਦਿਅਕ ਸੈਸ਼ਨ 2019-20 ਦੇ ਦਾਖ਼ਲਿਆਂ ਲਈ ਅਰਨੀਵਾਲਾ ਵਿਖੇ ਕਾਊਾਸਲਿੰਗ ਦਫ਼ਤਰ ਖੋਲਿ੍ਹਆ ਗਿਆ ਹੈ | ਇਸ ਦਾ ਇੰਚਾਰਜ ਪ੍ਰੋ: ਹਰਪ੍ਰੀਤ ਸਿੰਘ ਸੰਧੂ ਕੰਧਵਾਲਾ ਹਾਜਰ ਖਾਂ ਨੂੰ ਲਾਇਆ ...

ਪੂਰੀ ਖ਼ਬਰ »

ਦਿੱਲੀ ਪੁਲਿਸ ਦਾ ਵਤੀਰਾ ਅਣਮਨੁੱਖੀ-ਬਾਬਾ ਮੋਹਨ ਸਿੰਘ ਤੇ ਸੋਹਨ ਸਿੰਘ

ਮੰਡੀ ਅਰਨੀਵਾਲਾ, 23 ਜੂਨ (ਨਿਸ਼ਾਨ ਸਿੰਘ ਸੰਧੂ)-ਗੁਰਦੁਆਰਾ ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਦੇ ਸੇਵਾਦਾਰ ਬਾਬਾ ਸੋਹਨ ਸਿੰਘ ਤੇ ਬਾਬਾ ਮੋਹਨ ਸਿੰਘ ਨੇ ਦਿੱਲੀ ਪੁਲਿਸ ਵਲੋਂ ਸਿੱਖ ਡਰਾਈਵਰ ਪਿਓ ਪੁੱਤਰ ਦੀ ਅਣਮਨੁੱਖੀ ਢੰਗ ਨਾਲ ਕੀਤੀ ਕੁੱਟਮਾਰ ਦੀ ਸਖਤ ਸ਼ਬਦਾਂ ...

ਪੂਰੀ ਖ਼ਬਰ »

ਸਰਬੱਤ ਦੇ ਭਲੇ ਲਈ ਵਿਸ਼ਾਲ ਭੰਡਾਰੇ ਦਾ ਆਯੋਜਨ

ਜਲਾਲਾਬਾਦ, 23 ਜੂਨ (ਹਰਪ੍ਰੀਤ ਸਿੰਘ ਪਰੂਥੀ)-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸਥਾਨਕ ਸਮੁੱਚੇ ਅਮਲੇ ਵਲੋਂ ਸਰਬੱਤ ਦੇ ਭਲੇ ਲਈ ਤੀਜੇ ਵਿਸ਼ਾਲ ਭੰਡਾਰੇ ਦਾ ਆਯੋਜਨ ਗਿਆ | ਇਹ ਭੰਡਾਰਾ ਜਲਾਲਾਬਾਦ-ਫਾਜਿਲਕਾ ਰੋਡ 'ਤੇ ਸਥਿਤ ਗੁੰਮਾਨੀਵਾਲਾ ਮੋੜ ਕੋਲ ਲਗਾਇਆ ਗਿਆ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਫ਼ਿਰੋਜ਼ਪੁਰ, 23 ਜੂਨ (ਸੰਧੂ)-ਪੁਲਿਸ ਥਾਣਾ ਸਦਰ ਜ਼ੀਰਾ ਵਲੋਂ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਇੰਸਪੈਕਟਰ ਬਚਨ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਕੱਚਰ ਭੰਨ ਲਾਗਿਓਾ ਇਕ ਵਿਅਕਤੀ ਨੂੰ ਮੋਟਰਸਾਈਕਲ ਸਪਲੈਂਡਰ ਪਲੱਸ ...

ਪੂਰੀ ਖ਼ਬਰ »

ਪੁਲਿਸ ਨੇ ਕੱਢਿਆ ਫਲੈਗ ਮਾਰਚ

ਫ਼ਿਰੋਜ਼ਪੁਰ, 23 ਜੂਨ (ਨਿਰਮਲ ਸਿੰਘ ਗਿੱਲ)-ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਪ੍ਰਮੁੱਖ ਮੈਂਬਰ ਤੇ ਬੇਅਦਬੀ ਮਾਮਲਿਆਂ ਦੇ ਮੁੱਖ ਸਾਜਿਸ਼ਕਾਰੀਆਂ 'ਚੋਂ ਇਕ ਮਹਿੰਦਰਪਾਲ ਬਿੱਟੂ ਦਾ ਬੀਤੇ ਦਿਨ ਪਟਿਆਲਾ ਦੀ ਨਾਭਾ ਜੇਲ੍ਹ 'ਚ ਕਤਲ ਕਰ ਦਿੱਤੇ ਜਾਣ ਬਾਅਦ ਹਾਲਾਤਾਂ ...

ਪੂਰੀ ਖ਼ਬਰ »

6 ਜੁਲਾਈ ਤੋਂ ਮੈਂਬਰਸ਼ਿਪ ਕਰਨ ਸਬੰਧੀ ਭਾਜਪਾ ਕੀਤੀ ਮੀਟਿੰਗ

ਫ਼ਿਰੋਜ਼ਪੁਰ, 23 ਜੂਨ (ਜਸਵਿੰਦਰ ਸਿੰਘ ਸੰਧੂ)-ਭਾਰਤੀ ਜਨਤਾ ਪਾਰਟੀ ਦੇ ਪ੍ਰਸਾਰ ਤੇ ਵਿਸਥਾਰ ਲਈ ਜ਼ਿਲ੍ਹਾ ਆਗੂਆਂ ਨੂੰ ਲਾਮਬੰਦ ਕਰਨ ਵਾਸਤੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਬਜਾਜ ਵਲੋਂ ਅਗਰਵਾਲ ਧਰਮਸ਼ਾਲਾ ਫ਼ਿਰੋਜ਼ਪੁਰ ਸ਼ਹਿਰ ਵਿਖੇ ਮੀਟਿੰਗ ਕੀਤੀ ਗਈ, ਜਿਸ 'ਚ ...

ਪੂਰੀ ਖ਼ਬਰ »

ਸਾਹਿਤ ਸਭਾ ਵਲੋਂ ਨਸ਼ੇ ਦੀ ਬੁਰਾਈ ਰੋਕਥਾਮ ਲਈ ਸੈਮੀਨਾਰ

ਜਲਾਲਾਬਾਦ, 23 ਜੂਨ (ਹਰਪ੍ਰੀਤ ਸਿੰਘ ਪਰੂਥੀ)-ਸਥਾਨਕ ਸਾਹਿਤ ਸਭਾ ਵਲੋਂ ਨਸ਼ੇ ਦੀਆਂ ਮਜ਼ਬੂਤ ਹੁੰਦੀਆਂ ਜਾ ਰਹੀਆਂ ਜੜ੍ਹਾਂ ਪ੍ਰਤੀ ਚਿੰਤਨ ਕਰਦੇ ਹੋਏ ਸਥਾਨਕ ਸ਼ਹੀਦ ਊਧਮ ਸਿੰਘ ਪਾਰਕ 'ਚ ਸਭਾ ਦੀ ਪ੍ਰਧਾਨ ਪ੍ਰੀਤੀ ਬਬੂਟਾ ਦੀ ਪ੍ਰਧਾਨਗੀ ਹੇਠ 'ਖੁੱਲੇ੍ਹ ਮੰਚ' ...

ਪੂਰੀ ਖ਼ਬਰ »

ਸਾਲ 2018 'ਚ ਹੋਏ ਫ਼ਸਲ ਖ਼ਰਾਬੇ ਦਾ ਸਰਕਾਰ ਨਹੀਂ ਵੰਡਿਆ ਮੁਆਵਜ਼ਾ, ਪੀੜਤ ਕਿਸਾਨ ਦੁਖੀ

ਫ਼ਿਰੋਜ਼ਪੁਰ, 23 ਜੂਨ (ਜਸਵਿੰਦਰ ਸਿੰਘ ਸੰਧੂ)-ਸਰਹੱਦੀ ਤੇ ਦਰਿਆਈ ਖੇਤਰ ਦੇ ਸੈਂਕੜੇ ਕਿਸਾਨਾਂ ਦੀਆਂ 2018 'ਚ ਪਾਣੀ ਦੀ ਮਾਰ ਹੇਠ ਆਈਆਂ ਫ਼ਸਲਾਂ ਤਬਾਹ ਹੋ ਗਈਆਂ ਸਨ, ਜਿਸ ਦਾ ਪੰਜਾਬ ਸਰਕਾਰ ਵਲੋਂ ਐਲਾਨਿਆ ਮੁਆਵਜ਼ਾ ਕਿਸਾਨਾਂ ਨੂੰ ਸਾਲ ਬੀਤਣ 'ਤੇ ਵੀ ਨਹੀਂ ਮਿਲਿਆ, ਜਿਸ ...

ਪੂਰੀ ਖ਼ਬਰ »

ਸ਼ਹਿਰ 'ਚ ਕੱਢੀ ਕਲਸ਼ ਯਾਤਰਾ

ਜਲਾਲਾਬਾਦ, 23 ਜੂਨ (ਕਰਨ ਚੁਚਰਾ)-ਸਥਾਨਕ ਸਨਾਤਨ ਧਰਮ ਸ੍ਰੀ ਕ੍ਰਿਸ਼ਨਾ ਮੰਦਰ ਵਲੋਂ ਸ੍ਰੀ ਮਦਭਾਗਵਤ ਕਥਾ ਤੇ ਮਹਾ ਯੱਗ ਦੇ ਆਯੋਜਨ ਨੂੰ ਲੈ ਕੇ ਸ਼ਹਿਰ 'ਚ ਨਿਊ ਨੌਜਵਾਨ ਲੰਗਰ ਤੇ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਮੰਗਰ ਕਲਸ਼ ਯਾਤਰਾ ਕੱਢੀ ਗਈ | ਕਲਸ਼ ਯਾਤਰਾ ਦੀ ...

ਪੂਰੀ ਖ਼ਬਰ »

ਕਾਲੀ ਬਠਲਾ ਤੇ ਭਾਜਪਾ ਕੌਾਸਲਰ ਸਮੇਤ 4 ਜਣਿਆਂ ਿਖ਼ਲਾਫ਼ ਮੁਕੱਦਮਾ ਦਰਜ

ਅਬੋਹਰ, 23 ਜੂਨ (ਸੁਖਜਿੰਦਰ ਸਿੰਘ ਢਿੱਲੋਂ)-ਇਥੋਂ ਦੇ ਪਿਛਲੇ ਸਾਲ ਦੇ ਇਕ ਮਾਮਲੇ 'ਚ ਪੁਲਿਸ ਵਲੋਂ ਜਾਂਚ ਬਾਅਦ ਮਹਿੰਦਰ ਪ੍ਰਤਾਪ ਕਾਲੀ ਬਠਲਾ ਤੇ ਇਕ ਭਾਜਪਾ ਦੇ ਕੌਾਸਲਰ ਸਮੇਤ ਚਾਰ ਜਣਿਆਂ ਿਖ਼ਲਾਫ਼ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਜਾਣਕਾਰੀ ...

ਪੂਰੀ ਖ਼ਬਰ »

ਨਸ਼ਿਆਂ ਦੇ ਖ਼ਾਤਮੇ ਲਈ ਪੁਲਿਸ ਵਲੋਂ 'ਖ਼ਤ ਪਾਓ, ਭਵਿੱਖ ਬਚਾਓ' ਮੁਹਿੰਮ ਸ਼ੁਰੂ

ਫ਼ਿਰੋਜ਼ਪੁਰ, 23 ਜੂਨ (ਜਸਵਿੰਦਰ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਨਸ਼ਾ ਮੁਕਤ ਤੰਦਰੁਸਤ ਪੰਜਾਬ ਸਿਰਜਣ ਸਬੰਧੀ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਕਰਨ ਲਈ ਜ਼ਿਲ੍ਹਾ ਫ਼ਿਰੋਜ਼ਪੁਰ ਪੁਲਿਸ ਸੰਜੀਦਾ ਨਜ਼ਰ ਆ ਰਹੀ ਹੈ | ਉਪ ਕਪਤਾਨ ਪੁਲਿਸ ਤੇ ਸਬੰਧਤ ਥਾਣਿਆਂ ਦੇ ਐੱਸ. ...

ਪੂਰੀ ਖ਼ਬਰ »

ਚਿੱਠੀ ਨੂੰ ਪਟੀਸ਼ਨ ਮੰਨ ਹਾਈਕੋਰਟ ਵਲੋਂ ਸਰਕਾਰ ਤੇ ਫ਼ਿਰੋਜ਼ਪੁਰ ਪੁਲਿਸ ਨੂੰ 24 ਜੂਨ ਵਾਸਤੇ ਨੋਟਿਸ ਜਾਰੀ

ਫ਼ਿਰੋਜ਼ਪੁਰ, 23 ਜੂਨ (ਰਾਕੇਸ਼ ਚਾਵਲਾ)-ਜ਼ਿਲ੍ਹਾ ਫ਼ਿਰੋਜ਼ਪੁਰ ਅਧੀਨ ਵਿਧਾਨ ਸਭਾ ਖੇਤਰ ਗੁਰੂਹਰਸਹਾਏ ਦੇ ਪਿੰਡ ਤੱਲੀਵਾਲਾ ਦੇ ਇਕ ਵਸਨੀਕ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਰਜਿਸਟਰਡ ਚਿੱਠੀ ਭੇਜ ਕੇ ਦੱਸਿਆ ਕਿ ਉਸ ਦੀ ਗ਼ੈਰ-ਹਾਜ਼ਰੀ 'ਚ ...

ਪੂਰੀ ਖ਼ਬਰ »

ਅੱਵਲ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਮਯੰਕ ਫਾਊਾਡੇਸ਼ਨ ਵਲੋਂ ਸਨਮਾਨ

ਫ਼ਿਰੋਜ਼ਪੁਰ, 23 ਜੂਨ (ਜਸਵਿੰਦਰ ਸਿੰਘ ਸੰਧੂ)-ਖੇਡਾਂ ਤੇ ਸਿੱਖਿਆ 'ਚ ਅੱਵਲ ਰਹਿ ਕੇ ਨਾਮਣਾ ਖੱਟਣ ਵਾਲੇ ਮਯੰਕ ਸ਼ਰਮਾ ਦੀ ਯਾਦ 'ਚ ਮਯੰਕ ਫਾਊਾਡੇਸ਼ਨ ਵਲੋਂ ਦਸਵੀਂ, ਬਾਰ੍ਹਵੀਂ ਜਮਾਤਾਂ ਦੇ ਪੰਜਾਬ ਸਕੂਲ ਸਿੱਖਿਆ ਬੋਰਡ, ਸੀ. ਬੀ. ਐੱਸ. ਈ., ਆਈ. ਸੀ. ਐੱਸ. ਈ. ਬੋਰਡ ਵਲੋਂ ...

ਪੂਰੀ ਖ਼ਬਰ »

ਕਾਰੋਬਾਰੀ ਵਰਗ ਵੀ ਛੁੱਟੀਆਂ ਬੱਚਿਆਂ ਨਾਲ ਮਨਾਉਣ ਨੂੰ ਤਰਜੀਹ ਦੇਣ ਲੱਗਾ

ਫ਼ਿਰੋਜ਼ਪੁਰ, 23 ਜੂਨ (ਗੁਰਿੰਦਰ ਸਿੰਘ)-ਸਕੂਲਾਂ-ਕਾਲਜਾਂ 'ਚ ਚੱਲ ਰਹੀਆਂ ਗਰਮੀਆਂ ਦੀਆਂ ਛੁੱਟੀਆਂ ਦਾ ਲੁਤਫ਼ ਲੈਣ ਲਈ ਰਾਜ ਦੇ ਮੁਲਾਜ਼ਮ ਵਰਗ ਵਲੋਂ ਪਹਾੜੀ ਖੇਤਰਾਂ ਨੂੰ ਕੀਤੇ ਜਾਂਦੇ ਰੁਖ਼ ਤੋਂ ਪ੍ਰਭਾਵਿਤ ਹੋਇਆ ਕਾਰੋਬਾਰੀ ਵਰਗ ਵੀ ਇਸ ਵਾਰ ਤੋਂ ਗਰਮੀਆਂ ਦੀਆਂ ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨ ਕੌ ਾਸਲ ਲਗਾਏਗੀ ਕੈਂਸਰ ਜਾਗਰੂਕਤਾ ਕੈਂਪ

ਫ਼ਿਰੋਜ਼ਪੁਰ, 23 ਜੂਨ (ਜਸਵਿੰਦਰ ਸਿੰਘ ਸੰਧੂ)-ਬਜ਼ੁਰਗਾਂ ਦੀਆਂ ਸਮੱਸਿਆਵਾਂ ਤੇ ਲੋੜਾਂ ਨੂੰ ਵਿਚਾਰਨ ਵਾਸਤੇ ਸੀਨੀਅਰ ਸਿਟੀਜ਼ਨ ਕੌਾਸਲ ਫ਼ਿਰੋਜ਼ਪੁਰ ਵਲੋਂ ਬਾਗ਼ਬਾਨ ਅੰਦਰ ਪ੍ਰਧਾਨ ਪੀ. ਡੀ. ਸ਼ਰਮਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ 'ਚ ਮੌਜੂਦਾ ਹਾਲਾਤਾਂ ...

ਪੂਰੀ ਖ਼ਬਰ »

ਆਜ਼ਾਦੀ ਦੇ 72 ਸਾਲਾਂ ਬਾਅਦ ਵੀ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹੇ ਬਸਤੀ ਬਾਗ ਵਾਲੀ ਦੇ ਵਾਸੀ

ਫ਼ਿਰੋਜ਼ਪੁਰ, 23 ਜੂਨ (ਕੰਵਰਜੀਤ ਸਿੰਘ ਜੈਂਟੀ)-ਆਜ਼ਾਦੀ ਦੇ 72 ਸਾਲਾਂ ਬਾਅਦ ਵੀ ਵਾਰਡ ਨੰਬਰ 6 ਅਧੀਨ ਪੈਂਦੀ ਬਸਤੀ ਬਾਗ ਵਾਲੀ ਦੇ ਵਾਸੀ ਮੁੱਢਲੀਆਂ ਸਹੂਲਤਾਂ ਪਾਣੀ, ਸੀਵਰੇਜ, ਰੌਸ਼ਨੀ, ਸਫ਼ਾਈ ਤੋਂ ਵਾਂਝੇ ਬੈਠੇ ਤਰ੍ਹਾਂ-ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ, ...

ਪੂਰੀ ਖ਼ਬਰ »

ਛਾਂਗਾ ਰਾਏ ਉਤਾੜ ਦੇ ਵਿਦਿਆਰਥੀਆਂ ਦਾ ਸਨਮਾਨ

ਗੋਲੂ ਕਾ ਮੋੜ, 23 ਜੂਨ (ਸੁਰਿੰਦਰ ਸਿੰਘ ਲਾਡੀ)-ਮਯੰਕ ਫਾਊਾਡੇਸ਼ਨ ਵਲੋਂ ਮਯੰਕ ਸ਼ਰਮਾ ਦੀ ਯਾਦ 'ਚ ਦੂਜਾ ਵਿਦਿਆਰਥੀ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ 'ਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵੱਖ-ਵੱਖ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਦੇ ਦਸਵੀਂ ਅਤੇ ਬਾਰ੍ਹਵੀਂ ਕਲਾਸ 'ਚ ...

ਪੂਰੀ ਖ਼ਬਰ »

ਠੋਸ ਖੇਤੀ ਨੀਤੀ ਤੇ ਕਣਕ ਝੋਨੇ ਤੋਂ ਬਿਨਾਂ ਹੋਰ ਫ਼ਸਲਾਂ ਦੇ ਭਾਅ ਨਿਸਚਿਤ ਨਾ ਹੋਣ ਕਾਰਨ ਡੁੱਬੀ ਕਿਸਾਨੀ-ਹਰਿੰਦਰ ਸਿੰਘ ਲੱਖੋਵਾਲ

ਜ਼ੀਰਾ, 23 ਜੂਨ (ਮਨਜੀਤ ਸਿੰਘ ਢਿੱਲੋਂ)-ਆਜ਼ਾਦੀ ਦੇ ਸੱਤ ਦਹਾਕੇ ਬੀਤ ਜਾਣ ਦੇ ਬਾਅਦ ਵੀ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਕੋਈ ਠੋਸ ਖੇਤੀ ਨੀਤੀ ਤਿਆਰ ਨਹੀਂ ਕੀਤੀ ਗਈ ਤੇ ਹਰੀ ਕ੍ਰਾਂਤੀ ਦੇ ਨਾਂਅ ਹੇਠ ਕਿਸਾਨਾਂ ਨੂੰ ਕਣਕ ਝੋਨੇ ਦੇ ਫ਼ਸਲੀ ਚੱਕਰ 'ਚ ਪਾ ਦਿੱਤਾ ਗਿਆ ...

ਪੂਰੀ ਖ਼ਬਰ »

ਘੱਟ ਗਿਣਤੀ ਕੌਮਾਂ ਦੇ ਹੱਕਾਂ ਦੀ ਰਖਵਾਲੀ ਲਈ ਕਾਂਗਰਸ ਸੰਵੇਦਨਸ਼ੀਲ-ਜ਼ੀਰਾ

ਜ਼ੀਰਾ, 23 ਜੂਨ (ਮਨਜੀਤ ਸਿੰਘ ਢਿੱਲੋਂ)-ਪੰਜਾਬ ਤੇ ਸੂਬੇ ਤੋਂ ਬਾਹਰ ਵੱਸਦੀਆਂ ਘੱਟ ਗਿਣਤੀ ਕੌਮਾਂ ਜਿਨ੍ਹਾਂ 'ਚ ਸਿੱਖ ਵੀ ਸ਼ਾਮਿਲ ਹਨ, ਦੇ ਹੱਕਾਂ ਦੀ ਰਖਵਾਲੀ ਲਈ ਕਾਂਗਰਸ ਪਾਰਟੀ ਸੰਵੇਦਨਸ਼ੀਲ ਹੈ ਤੇ ਇਨ੍ਹਾਂ ਲੋਕਾਂ ਦੇ ਹੱਕਾਂ 'ਤੇ ਡਟ ਕੇ ਪਹਿਰਾ ਦੇਣ ਲਈ ਤਿਆਰ ਹੈ | ...

ਪੂਰੀ ਖ਼ਬਰ »

ਭਾਕਿਯੂ ਲੱਖੋਵਾਲ ਵਲੋਂ ਕਾਦਾ ਬੋੜਾ ਵਿਖੇ ਮੀਟਿੰਗ

ਕੁੱਲਗੜ੍ਹੀ, 23 ਜੂਨ (ਸੁਖਜਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਵਿਸ਼ੇਸ਼ ਮੀਟਿੰਗ ਪਿੰਡ ਕਾਦਾ ਬੋੜਾ ਵਿਖੇ ਸੁਖਪਾਲ ਸਿੰਘ ਬੁੱਟਰ ਮੀਤ ਪ੍ਰਧਾਨ ਪੰਜਾਬ ਤੇ ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਕਿਸਾਨੀ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਫ਼ਿਰੋਜ਼ਪੁਰ, 23 ਜੂਨ (ਗੁਰਿੰਦਰ ਸਿੰਘ)-ਨਸ਼ੇੜੀਆਂ ਤੇ ਨਸ਼ੇ ਦੇ ਵਪਾਰੀਆਂ ਿਖ਼ਲਾਫ਼ ਸਰਗਰਮ ਹੋਈ ਥਾਣਾ ਸਿਟੀ ਪੁਲਿਸ ਨੇ ਸ਼ੱਕ ਦੀ ਬਿਨਾਅ 'ਤੇ ਇਕ ਨੌਜਵਾਨ ਨੂੰ ਕਾਬੂ ਕਰ ਕੇ ਉਸ ਪਾਸੋਂ 30 ਗਰਾਮ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ...

ਪੂਰੀ ਖ਼ਬਰ »

ਔਰਤ ਨਾਲ ਛੇੜਛਾੜ ਕਰਨ ਵਾਲੇ ਿਖ਼ਲਾਫ਼ ਮੁਕੱਦਮਾ ਦਰਜ

ਫ਼ਿਰੋਜ਼ਪੁਰ, 23 ਜੂਨ (ਜਸਵਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਮਮਦੋਟ ਅਧੀਨ ਪੈਂਦੇ ਪਿੰਡ ਲਖਮੀਰ ਕੇ ਹਿਠਾੜ ਦੀ ਵਸਨੀਕ ਇਕ ਔਰਤ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਸਤਨਾਮ ਸਿੰਘ ਨਾਮੀ ਵਿਅਕਤੀ ਉਸ ਦੇ ਘਰ ...

ਪੂਰੀ ਖ਼ਬਰ »

ਪਲਾਟ 'ਤੇ ਕਬਜ਼ਾ ਜਮਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਿਖ਼ਲਾਫ਼ ਮੁਕੱਦਮਾ ਦਰਜ

ਫ਼ਿਰੋਜ਼ਪੁਰ, 23 ਜੂਨ (ਜਸਵਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਕੁੱਲਗੜ੍ਹੀ ਅਧੀਨ ਪੈਂਦੇ ਸਤੀਏ ਵਾਲਾ ਵਿਖੇ ਕੁਝ ਵਿਅਕਤੀਆਂ ਵਲੋਂ ਇਕ ਵਿਵਾਦਿਤ ਪਲਾਟ 'ਤੇ ਕਬਜ਼ਾ ਜਮਾਉਣ ਦੀ ਕੋਸ਼ਿਸ਼ ਕਰਦਿਆਂ ਉੱਥੋਂ ਇੱਟਾਂ ਚੋਰੀ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ | ਸਹਾਇਕ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX