ਤਾਜਾ ਖ਼ਬਰਾਂ


ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
. . .  3 minutes ago
ਨਵੀਂ ਦਿੱਲੀ, 20 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਦੁਖ ਦਾ ਪ੍ਰਗਟਾਵਾ ਕੀਤਾ। ਇਸ ਸੰਬੰਧੀ ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਸ਼ੀਲਾ ਦੀਕਸ਼ਿਤ ਦੇ ਦੇਹਾਂਤ ਨਾਲ ...
ਕੱਲ੍ਹ ਹੋਵੇਗਾ ਸ਼ੀਲਾ ਦੀਕਸ਼ਿਤ ਦਾ ਅੰਤਿਮ ਸਸਕਾਰ
. . .  13 minutes ago
ਨਵੀਂ ਦਿੱਲੀ, 20 ਜੁਲਾਈ - ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ(81) ਦਾ ਦੇਹਾਂਤ ਹੋ ਗਿਆ। ਅੱਜ ਸ਼ਾਮ 6 ਵਜੇ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ ਨੂੰ ਦਿੱਲੀ ਵਿੱਚ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲਿਆਂਦਾ ਜਾਵੇਗਾ। ਇਸ ...
ਡਾ. ਸਵਰਨ ਸਿੰਘ ਨੂੰ ਭਾਜਪਾ 'ਚ ਸ਼ਾਮਲ ਕਰਵਾਉਣ ਦਾ ਫ਼ੈਸਲਾ ਸ਼ਵੇਤ ਮਲਿਕ ਵੱਲੋਂ ਲਿਆ ਗਿਆ ਵਾਪਸ
. . .  30 minutes ago
ਜਲੰਧਰ, 20 ਜੁਲਾਈ (ਸ਼ਿਵ ਸ਼ਰਮਾ)- ਅੱਜ ਜਲੰਧਰ ਵਿਖੇ ਭਾਜਪਾ ਦੀ ਸੰਗਠਨ ਅਤੇ ਮੈਂਬਰਸ਼ਿਪ ਮੁਹਿੰਮ ਸਮਾਰੋਹ ਦੌਰਾਨ ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇਂ ਅਤੇ ਡਾ. ਸਵਰਨ ਸਿੰਘ (ਸੇਵਾ ਮੁਕਤ ਆਈ. ਏ. ਐੱਸ. ਅਫ਼ਸਰ) ਸੂਬਾ ਪ੍ਰਧਾਨ ਸ਼ਵੇਤ ਮਲਿਕ ਦੀ ...
ਸਿੱਧੂ ਦਾ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਸਥਾਨਕ ਵਿਭਾਗਾਂ ਵਿੱਚ ਕੀਤੇ ਗਏ ਵੱਡੇ ਪੱਧਰ 'ਤੇ ਤਬਾਦਲੇ
. . .  51 minutes ago
ਚੰਡੀਗੜ੍ਹ, 20 ਜੁਲਾਈ(ਸੁਰਜੀਤ ਸੱਤੀ)- ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਮੰਤਰੀ ਮੰਡਲ ਤੋਂ ਦਿੱਤੇ ਗਏ ਅਸਤੀਫ਼ੇ ਨੂੰ ਸੂਬਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਵੀਕਾਰ ਕੀਤੇ ਜਾਣ ਤੋਂ ਬਾਅਦ ਸਥਾਨਕ ਵਿਭਾਗਾਂ ਵਿੱਚ ਵੱਡੇ ਪੈਮਾਨੇ 'ਤੇ ਤਬਾਦਲੇ ਕੀਤੇ...
ਜਲ ਸਰੋਤ ਮੰਤਰੀ ਸੁੱਖ ਸਰਕਾਰੀਆ ਨੇ ਹਰੀਕੇ ਹੈੱਡ ਵਰਕਸ ਦਾ ਕੀਤਾ ਦੌਰਾ
. . .  about 1 hour ago
ਹਰੀਕੇ ਪੱਤਣ, 20 ਜੁਲਾਈ(ਸੰਜੀਵ ਕੁੰਦਰਾ)- ਮੀਂਹ ਦੇ ਮੌਸਮ ਵਿੱਚ ਦਰਿਆਵਾਂ ਵਿੱਚ ਪਾਣੀ ਦੇ ਪੱਧਰ ਨੂੰ ਲੈ ਕੇ ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਬਿਆਸ-ਸਤਲੁਜ ਦਰਿਆ ਦੇ ਸੰਗਮ ਹਰੀਕੇ ਹੈੱਡ ਵਰਕਸ ਦਾ ਦੌਰਾ ਕੀਤਾ ਅਤੇ ਦਰਿਆਵਾਂ ...
ਸਿਮਰਜੀਤ ਸਿੰਘ ਬੈਂਸ ਨੇ 'ਸਾਡਾ ਪਾਣੀ, ਸਾਡਾ ਹੱਕ' ਜਨ ਅੰਦੋਲਨ ਤਹਿਤ ਪਟਿਆਲਾ ਵਿਖੇ ਕੀਤੀ ਸ਼ਿਰਕਤ
. . .  about 1 hour ago
ਪਟਿਆਲਾ, 20 ਜੁਲਾਈ (ਧਰਮਿੰਦਰ ਸਿੰਘ ਸਿੱਧੂ)- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਪ੍ਰਧਾਨ ਵੱਲੋਂ ਪਟਿਆਲਾ ਵਿਖੇ 'ਸਾਡਾ ਪਾਣੀ, ਸਾਡਾ ਹੱਕ' ਜਨ ਅੰਦੋਲਨ ਤਹਿਤ ਪਹੁੰਚੇ ਇਸ ਮੌਕੇ ਬੈਂਸ ਨੇ ਕਿਹਾ ਕਿ ਰਿਪੇਰੀਅਨ ਸਿਧਾਂਤ ਅਨੁਸਾਰ, ਪੰਜਾਬ ...
ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ
. . .  about 1 hour ago
ਨਵੀਂ ਦਿੱਲੀ, 20 ਜੁਲਾਈ- ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ ਹੋ ਗਿਆ। ਉਹ 81 ਸਾਲਾ ਦੇ...
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ
. . .  about 1 hour ago
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ............
ਅਸਮ ਵਿੱਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 47
. . .  about 1 hour ago
ਗੁਹਾਟੀ, 20 ਜੁਲਾਈ- ਅਸਮ ਵਿੱਚ ਹੜ੍ਹ ਕਾਰਨ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ। ਸੂਬੇ ਦੇ 33 ਜ਼ਿਲ੍ਹਿਆਂ ਵਿੱਚੋਂ 27 ਜ਼ਿਲ੍ਹੇ ਹੜ੍ਹ ਦੀ ਮਾਰ ਝੱਲ ਰਹੇ ਹਨ। ਆਸਾਮ ਵਿੱਚ ਹੜ੍ਹ ਕਾਰਨ 1.79 ਲੱਖ ਹੈਕਟੇਅਰ ਫ਼ਸਲ ਤਬਾਹ ਹੋ ਚੁੱਕੀ ਹੈ। ਬਾਰਪੋਟਾ ਜ਼ਿਲ੍ਹੇ ਵਿੱਚ 6000 ਤੋਂ ...
ਅਮਰੀਕੀ ਦੌਰੇ 'ਤੇ ਰਵਾਨਾ ਹੋਏ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ
. . .  1 minute ago
ਇਸਲਾਮਾਬਾਦ, 20 ਜੁਲਾਈ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪਣੀ ਬਹੁ-ਚਰਚਿਤ ਅਮਰੀਕੀ ਯਾਤਰਾ 'ਤੇ ਅੱਜ ਰਵਾਨਾ ਹੋ ਗਏ। ਅਗਸਤ 2018 'ਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਮਰਾਨ ਖ਼ਾਨ ਦਾ ਇਹ ਪਹਿਲਾ ਅਮਰੀਕੀ ਦੌਰਾ...
ਪ੍ਰਿਅੰਕਾ ਗਾਂਧੀ ਦੀ ਹਿਰਾਸਤ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਜਤਾਇਆ ਵਿਰੋਧ
. . .  about 2 hours ago
ਚੰਡੀਗੜ੍ਹ, 20 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਪ੍ਰਸ਼ਾਸਨ ਵੱਲੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾ ਡਰਾ ਦੀ ਗੈਰ-ਲੋਕਤੰਤਰੀ ਅਤੇ ਅਸੰਵਿਧਾਨਿਕ ਹਿਰਾਸਤ ਦਾ ਵਿਰੋਧ ਕੀਤਾ। ਸੋਨਭੱਦਰ ਹਿੰਸਾ ਦੇ ...
ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ, ਕਈ ਝੁਲਸੇ
. . .  about 2 hours ago
ਲਖਨਊ, 20 ਜੁਲਾਈ- ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ 'ਚ ਬੀਤੀ ਸ਼ਾਮ ਹਲਕੀ ਬੂੰਦਾ-ਬਾਂਦੀ ਦੌਰਾਨ ਵੱਖ-ਵੱਖ ਥਾਵਾਂ 'ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਸੱਤ ਹੋਰ ਝੁਲਸ ਗਏ। ਪੁਲਿਸ ਅਧਿਕਾਰੀਆਂ ਨੇ ਇਸ ਸੰਬੰਧੀ ਅੱਜ...
ਸਮਾਜ ਭਲਾਈ ਯੋਜਨਾਵਾਂ 'ਤੇ ਖ਼ਰਚੇ ਜਾਣਗੇ ਦੋ ਸੌ ਕਰੋੜ ਰੁਪਏ -ਮੋਹਨ ਲਾਲ ਸੂਦ
. . .  about 2 hours ago
ਬੰਗਾ, 20 ਜੁਲਾਈ (ਜਸਬੀਰ ਸਿੰਘ ਨੂਰਪੁਰ)- ਸਮਾਜ ਭਲਾਈ ਯੋਜਨਾਵਾਂ ਤੇ ਦੋ ਸੌ ਕਰੋੜ ਦੀ ਰਕਮ ਖ਼ਰਚੀ ਜਾਵੇਗੀ ਇਹ ਪ੍ਰਗਟਾਵਾ ਬੰਗਾ ਵਿਖੇ ਮੋਹਨ ਲਾਲ ਸੂਦ ਚੇਅਰਮੈਨ ਐਸ.ਸੀ. ਬੀ.ਸੀ. ਕਾਰਪੋਰੇਸ਼ਨ ਪੰਜਾਬ ਨੇ ਕੀਤਾ । ਉਨ੍ਹਾਂ ਕਿਹਾ ਸਰਕਾਰ ਵੱਲੋਂ ਸਮਾਜ ਭਲਾਈ ...
ਲਾਲ ਜੀ ਟੰਡਨ ਹੋਣਗੇ ਮੱਧ ਪ੍ਰਦੇਸ਼ ਦੇ ਰਾਜਪਾਲ, ਅਨੰਦੀਬੇਨ ਸੰਭਾਲਣਗੇ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ
. . .  about 2 hours ago
ਭੋਪਾਲ, 20 ਜੁਲਾਈ- ਭਾਜਪਾ ਦੇ ਸੀਨੀਅਰ ਨੇਤਾ ਲਾਲ ਜੀ ਟੰਡਨ ਨੂੰ ਮੱਧ ਪ੍ਰਦੇਸ਼ ਦੇ ਰਾਜਪਾਲ ਬਣਾਇਆ ਗਿਆ ਹੈ। ਉੱਥੇ ਹੀ ਮੱਧ ਪ੍ਰਦੇਸ਼ ਦੀ ਮੌਜੂਦਾ ਰਾਜਪਾਲ ਅੰਨਦੀਬੇਨ ਪਟੇਲ ਉੱਤਰ ਪ੍ਰਦੇਸ਼ ਵਿੱਚ ਜ਼ਿੰਮੇਵਾਰੀ ...
ਮੱਧ ਪ੍ਰਦੇਸ਼ ਵਿੱਚ ਬਜ਼ੁਰਗ ਦੀ ਕੁੱਟ-ਕੁੱਟ ਕੇ ਹੱਤਿਆ
. . .  about 3 hours ago
ਭੋਪਾਲ, 20 ਜੁਲਾਈ- ਦੇਸ਼ ਭਰ ਵਿੱਚ ਰੋਜ਼ਾਨਾ ਭੀੜ ਤੰਤਰ ਵੱਲੋਂ ਕੀਤੀਆਂ ਜਾਂਦੀਆਂ ਹੱਤਿਆਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਤਰ੍ਹਾਂ ਅੱਜ ਮੱਧ ਪ੍ਰਦੇਸ਼ ਦੇ ਨੀਮਚ ਵਿੱਚ ਭੀੜ ਵੱਲੋਂ ਇਕ ਬਜ਼ੁਰਗ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਇਸ ਸੰਬੰਧੀ ਜਾਣਕਾਰੀ ...
ਪ੍ਰਿਅੰਕਾ ਗਾਂਧੀ ਵੱਲੋਂ ਸੋਨਭੱਦਰ ਹੱਤਿਆ ਕਾਂਡ ਮਾਮਲੇ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ
. . .  about 2 hours ago
ਕੈਪਟਨ ਤੋਂ ਬਾਅਦ ਰਾਜਪਾਲ ਵੱਲੋਂ ਵੀ ਸਿੱਧੂ ਦੇ ਅਸਤੀਫ਼ੇ ਨੂੰ ਮਨਜ਼ੂਰੀ
. . .  about 3 hours ago
ਕੈਪਟਨ ਤੋਂ ਬਾਅਦ ਰਾਜਪਾਲ ਨੇ ਵੀ ਸਿੱਧੂ ਦਾ ਅਸਤੀਫ਼ਾ ਕੀਤਾ ਮਨਜ਼ੂਰ
. . .  about 3 hours ago
ਬਿਹਾਰ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ 'ਚ ਵੀ ਕਰ ਮੁਕਤ ਹੋਈ 'ਸੁਪਰ 30'
. . .  about 4 hours ago
ਟਰੱਕ ਅਤੇ ਕਾਰ ਵਿਚਾਲੇ ਹੋਈ ਭਿਆਨਕ ਟਕੱਰ ’ਚ 9 ਲੋਕਾਂ ਦੀ ਹੋਈ ਮੌਤ
. . .  about 4 hours ago
ਸੋਨਭੱਦਰ ਹੱਤਿਆ ਕਾਂਡ ਮਾਮਲਾ : ਪੀੜਤ ਔਰਤਾਂ ਨਾਲ ਮਿਲ ਕੇ ਭਾਵੁਕ ਹੋਈ ਪ੍ਰਿਅੰਕਾ ਗਾਂਧੀ
. . .  about 4 hours ago
ਹਲਕਾ ਸ਼ੁਤਰਾਣਾ ਦੇ ਪਿੰਡ ਰਸੌਲੀ ਵਿਖੇ ਘੱਗਰ ਦਰਿਆ 'ਚ ਪਿਆ 200 ਫੁੱਟ ਪਾੜ
. . .  about 5 hours ago
ਸੁਖ ਸਰਕਾਰੀਆ ਨੇ ਦਾਰਾਪੁਰ ਦੇ ਮੰਡ ਖੇਤਰ ਵਿੱਚ ਬਿਆਸ ਦਰਿਆ ਦਾ ਲਿਆ ਜਾਇਜ਼ਾ
. . .  about 5 hours ago
ਜਿਸ ਭਾਜਪਾ ਨੇ ਉਂਗਲੀ ਫੜ੍ਹ ਕੇ ਚੱਲਣਾ ਸਿਖਾਇਆ ਸਿੱਧੂ ਨੇ ਉਸ ਨਾਲ ਹੀ ਕੀਤਾ ਵਿਸ਼ਵਾਸਘਾਤ- ਮਲਿਕ
. . .  about 5 hours ago
ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇ ਅਤੇ ਡਾ. ਸਵਰਨ ਸਿੰਘ ਭਾਜਪਾ 'ਚ ਹੋਏ ਸ਼ਾਮਲ
. . .  about 5 hours ago
ਸੋਨਭੱਦਰ ਹੱਤਿਆ ਕਾਂਡ ਮਾਮਲਾ : ਪ੍ਰਿਯੰਕਾ ਨੇ ਕਿਹਾ- ਪੁਲਿਸ ਨੇ 15 ਲੋਕਾਂ ਨੂੰ ਮਿਲਣ ਤੋਂ ਰੋਕਿਆ
. . .  about 6 hours ago
ਸੋਨਭੱਦਰ ਹੱਤਿਆ ਕਾਂਡ : ਪੀੜਤਾਂ ਦੇ ਪਰਿਵਾਰਕ ਮੈਂਬਰ ਪ੍ਰਿਯੰਕਾ ਨੂੰ ਮਿਲਣ ਲਈ ਚੁਨਾਰ ਗੈਸਟ ਹਾਊਸ ਪਹੁੰਚੇ
. . .  about 6 hours ago
ਮਹਾਰਾਸ਼ਟਰ 'ਚ ਲੱਗੇ ਭੂਚਾਲ ਦੇ ਝਟਕੇ
. . .  about 6 hours ago
ਕੈਪਟਨ ਵਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ
. . .  about 6 hours ago
ਕੈਪਟਨ ਵਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ
. . .  about 6 hours ago
ਅੱਜ ਪ੍ਰਿਯੰਕਾ ਗਾਂਧੀ ਨੂੰ ਮਿਲਣ ਲਈ ਚੁਨਾਰ ਜਾਣਗੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ
. . .  1 minute ago
ਸੋਨਭੱਦਰ ਹੱਤਿਆ ਕਾਂਡ ਦੇ ਪੀੜਤਾਂ ਨੂੰ ਮਿਲਣ ਜਾ ਰਹੇ ਟੀ. ਐੱਮ. ਸੀ. ਨੇਤਾਵਾਂ ਨੂੰ ਪੁਲਿਸ ਨੇ ਰੋਕਿਆ
. . .  about 7 hours ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 7 hours ago
ਬਿਜਲੀ ਦੀ ਦੁਕਾਨ 'ਤੇ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
. . .  about 7 hours ago
ਬੀ. ਐੱਸ. ਐੱਫ. ਦੇ ਆਈ. ਜੀ. ਨੇ 'ਕਾਰਗਿਲ ਵਿਜੇ ਦਿਵਸ' ਮੌਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
. . .  about 7 hours ago
ਚੀਨ ਦੀ ਗੈਸ ਫੈਕਟਰੀ 'ਚ ਹੋਏ ਧਮਾਕੇ 'ਚ 10 ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  about 7 hours ago
ਇਲਾਹਾਬਾਦ ਹਾਈਕੋਰਟ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਰੀ ਕੀਤਾ ਨੋਟਿਸ
. . .  about 9 hours ago
ਵਿਜੇ ਦਿਵਸ ਮੌਕੇ ਅੱਜ ਕਾਰਗਿਲ ਜਾਣਗੇ ਰਾਜਨਾਥ ਸਿੰਘ
. . .  about 9 hours ago
ਅਰੁਣਾਚਲ ਪ੍ਰਦੇਸ਼ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਯੂਨਿਟ ਪਰਤੇ ਫ਼ੌਜੀ ਵੀਰ ਦੇ ਲਾਪਤਾ ਹੋਣ ਨਾਲ ਇਲਾਕੇ ਵਿਚ ਹਾਹਾਕਾਰ
. . .  1 day ago
ਬਾਬਾ ਰਾਜਨ ਸਿੰਘ ਉਪਰ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਪਰਚਾ ਦਰਜ
. . .  1 day ago
ਮੋਹਨ ਲਾਲ ਸੂਦ ਨੇ ਸੰਭਾਲਿਆ ਅਹੁਦਾ
. . .  1 day ago
ਕੁੱਝ ਵਿਧਾਇਕਾ ਦਾ ਸੁਰੱਖਿਆ ਕਾਰਨਾਂ ਕਰ ਕੇ ਸਦਨ 'ਚ ਨਾ ਆਉਣ ਦਾ ਬਹਾਨਾ ਝੂਠਾ- ਸਪੀਕਰ
. . .  1 day ago
ਅਧਿਆਪਕ ਦਾ ਬੈਗ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਜਬਰ ਜਨਾਹ ਮਾਮਲੇ 'ਚ ਅਦਿੱਤਿਆ ਪੰਚੋਲੀ ਨੂੰ ਮਿਲੀ ਅੰਤਰਿਮ ਰਾਹਤ
. . .  about 1 hour ago
ਫ਼ਤਹਿਗੜ੍ਹ ਸਾਹਿਬ ਦੇ ਖੇੜਾ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਕਲਮਛੋੜ ਹੜਤਾਲ ਸ਼ੁਰੂ
. . .  about 1 hour ago
ਕੁਮਾਰਸਵਾਮੀ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
. . .  about 1 hour ago
ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਹੋਈ ਮੌਤ
. . .  about 1 hour ago
ਆਈ. ਸੀ. ਸੀ. ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਹੋਏ ਸਚਿਨ ਤੇਂਦੁਲਕਰ
. . .  24 minutes ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਹਾੜ ਸੰਮਤ 551
ਿਵਚਾਰ ਪ੍ਰਵਾਹ: ਭਵਿੱਖ ਨੂੰ ਸੁਰੱਖਿਅਤ ਕਰ ਦੇਣਾ ਹੀ ਸਭ ਤੋਂ ਵਧੀਆ ਯੋਗਦਾਨ ਹੁੰਦਾ ਹੈ। -ਜੋਸਫ ਕਾਫਮੈਨ

ਜਲੰਧਰ

ਸਰਪੰਚ ਦੇ ਪਤੀ ਨੂੰ ਮਾਰਨ ਦੀ ਸਾਜਿਸ਼ ਰਚਨ ਵਾਲੇ 3 ਗਿ੍ਫ਼ਤਾਰ, 2 ਫਰਾਰ

ਜਲੰਧਰ, 23 ਜੂਨ (ਸ਼ੈਲੀ)-ਥਾਣਾ ਲਾਂਬੜਾ ਦੀ ਪੁਲਸ ਨੇ ਇਕ ਸਰਪੰਚ ਦੇ ਪਤੀ ਨੂੰ ਮਾਰਨ ਦੀ ਸਾਜਿਸ਼ ਤਹਿਤ ਸਲਾਹ ਕਰਨ ਵਾਲੇ ਤਿਨ ਦੋਸ਼ੀਆਂ ਨੂੰ ਮਾਰੂ ਹਥਿਆਰਾਂ ਸਮੇਤ ਗਿ੍ਫ਼ਤਾਰ ਕੀਤਾ ਹੈ, ਜਦ ਕਿ ਉਨ੍ਹਾਂ ਦੇ ਦੋ ਸਾਥੀ ਫਰਾਰ ਹਨ | ਗਿ੍ਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਹਰਵਿੰਦਰ ਸਿੰਘ ਉਰਫ ਬਿੰਦੂ (36) ਪੁੱਤਰ ਸੋਹਣ ਸਿੰਘ, ਅਮਰੀਕ ਸਿੰਘ ਉਰਫ ਸ਼ਾਹ (40) ਪੁੱਤਰ ਕੇਵਲ ਸਿੰਘ ਦੋਵੇਂ ਹੀ ਨਿਵਾਸੀ ਪਿੰਡ ਅਲੀ ਚੱਕ ਅਤੇ ਦਲਵੀਰ ਸਿੰਘ (37) ਪੁੱਤਰ ਗੁਲਵੀਰ ਸਿੰਘ ਵਾਸੀ ਚਨਣਪੁਰ ਹਾਲ ਨਿਵਾਸੀ ਤਿਲਕ ਨਗਰ ਦੇ ਰੂਪ ਵਿਚ ਹੋਈ ਹੈ ਅਤੇ ਇਨ੍ਹਾਂ ਦੇ ਫਰਾਰ ਸਾਥੀਆਂ ਦੀ ਪਹਿਚਾਣ ਲਖਵੀਰ ਸਿੰਘ ਉਰਫ ਲੱਖੂ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਗੋਬਿੰਦ ਪੁਰ ਥਾਣਾ ਲਾਂਬੜਾ ਅਤੇ ਹਰਵਿੰਦਰ ਸਿੰਘ ਉਰਫ ਰਾਹੂਲ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਨਿੱਝਰਾਂ ਦੇ ਰੂਪ ਵਿਚ ਹੋਈ ਹੈ |
ਦੋਸ਼ੀਆਂ ਪਾਸੋਂ ਇਕ ਵਿਦੇਸ਼ੀ ਮਾਊਜ਼ਰ ਸਮੇਤ ਚਾਰ ਜਿੰਦਾ ਰੌਾਦ, ਇਕ ਦੇਸੀ ਰਿਵਾਲਵਰ ਸਮੇਤ ਚਾਰ ਜਿੰਦਾ ਰੌਾਦ ਅਤੇ ਇਕ ਚਾਕੂ ਬਰਾਮਦ ਹੋਇਆ ਹੈ | ਇਸ ਸਬੰਧੀ ਐਸ.ਪੀ ਜਾਂਚ ਰਾਜਵੀਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਥਾਣਾ ਲਾਂਬੜਾ ਦੇ ਮੁਖੀ ਇ. ਪੁਸ਼ਪ ਬਾਲੀ ਨੂੰ ਸੂਚਨਾ ਮਿਲੀ ਸੀ ਕਿ ਹਰਵਿੰਦਰ ਸਿੰਘ ਉਰਫ ਬਿੰਦੂ, ਅਮਰੀਕ ਸਿੰਘ ਉਰਫ ਸ਼ਾਹ, ਦਲਵੀਰ ਸਿੰਘ ਉਰਫ ਦੇਵਾ, ਲਖਵੀਰ ਸਿੰਘ ਉਰਫ ਲੱਖੂ , ਹਰਵਿੰਦਰ ਸਿੰਘ ਉਰਫ ਰਾਹੂਲ ਜੋ ਕਿ ਪਿੰਡ ਅਲੀ ਚੱਕ ਦੀ ਸਰਪੰਚ ਦੇ ਪਤੀ ਮੋਤਾ ਸਿੰਘ ਪੁੱਤਰ ਬੱਗਾ ਸਿੰਘ ਨੂੰ ਮਾਰਨ ਦੀ ਸਾਜਿਸ਼ ਬਣਾ ਰਹੇ ਹਨ | ਸੂਚਨਾ ਮਿਲਦੇ ਹੀ ਥਾਣਾ ਲਾਂਬੜਾ ਦੇ ਮੁਖੀ ਐਸ.ਆਈ. ਪੁਸ਼ਪ ਬਾਲੀ ਨੇ ਪੁਲਿਸ ਪਾਰਟੀ ਸਮੇਤ ਹਰਵਿੰਦਰ ਸਿੰਘ ਉਰਫ ਬਿੰਦੂ ਦੇ ਘਰ ਛਾਪਾਮਾਰੀ ਕਰਦੇ ਹੋਏ ਮੌਕੇ ਤੋਂ ਹੀ ਤਿਨ ਦੋਸ਼ੀਆਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ ਅਤੇ ਦੋ ਸਾਥੀ ਫਰਾਰ ਹੋ ਗਏ | ਦੋਸ਼ੀਆਂ 'ਤੇ ਮਾਮਲਾ ਦਰਜ ਕਰ ਅਗਲੀ ਕਾਰਾਵਈ ਕੀਤੀ ਜਾ ਰਹੀ ਹੈ |
ਸਾਰੇ ਹਨ ਅਪਰਾਧ ਨਾਲ ਜੁੜੇ
ਐਸ.ਪੀ. ਰਾਜਵੀਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਦੋਸ਼ੀ ਹਰਵਿੰਦਰ ਸਿੰਘ ਦੇ ਖਿਲਾਫ਼ ਪਹਿਲਾਂ ਵੀ ਪਿੰਡ ਵਾਸੀਆਂ ਨੇ ਇਕ ਸ਼ਿਕਾਇਤ ਦਿੱਤੀ ਸੀ ਕਿ ਇਹ ਲੜਾਈ ਝਗੜਾ ਕਰਦਾ ਹੈ ਅਤੇ ਸ਼ਾਤਰ ਦਿਮਾਗ ਦਾ ਹੈ ਅਤੇ ਪੰਚਾਇਤੀ ਚੋਣਾਂ ਵਿਚ ਗੈਂਗਵਾਰ ਕਰਕੇ ਚੋਣਾਂ ਵਿਚ ਕੋਈ ਗੜਬੜ ਕਰ ਸਕਦੇ ਹਨ | ਜਿਸ 'ਤੇ ਇਸ ਉੱਪਰ ਰੋਕੂ ਕਾਰਵਈ ਕਰਦੇ ਹੋਏ ਇਸ ਨੂੰ ਪਾਬੰਦ ਕੀਤਾ ਗਿਆ ਸੀ | ਉਨਾਂ ਦੱਸਿਆ ਕਿ ਪੁਛਗਿੱਛ ਅਤੇ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਗਿ੍ਫਤਾਰ ਕੀਤੇ ਗਏ ਸਾਰੇ ਦੀ ਦੋਸ਼ੀਆਂ 'ਤੇ ਪਹਿਲਾਂ ਵੀ ਕੲੀਂ ਮਾਮਲੇ ਦਰਜ ਹਨ | ਹਰਵਿੰਦਰ ਸਿੰਘ ਉਰਫ ਬਿੰਦੂ 'ਤੇ 8 ਮਾਮਲੇ ਪਹਿਲਾਂ ਵੀ ਦਰਜ ਹਨ | ਇਸੇ ਤਰਾਂ ਉਨ੍ਹਾਂ ਦੱਸਿਆ ਕਿ ਅਮਰੀਕ ਸਿੰਘ 'ਤੇ ਪਹਿਲਾਂ ਅਸਲਾ ਅਤੇ ਡਕੈਤੀ ਨਾਲ ਸਬੰਧਿਤ ਕੁਲ 8 ਮਾਮਲੇ ਪਹਿਲਾਂ ਦਰਜ ਹਨ | ਐਸ.ਪੀ ਰਾਜਵੀਰ ਸਿੰਘ ਬੋਪਾਰਾਏ ਨੇ ਕਿਹਾ ਕਿ ਦੋਸ਼ੀਆਂ ਦਾ ਰਿਮਾਂਡ ਲੈਕੇ ਪੁੱਛ ਗਿੱਛ ਕੀਤੀ ਜਾਵੇਗੀ ਕਿ ਇਨ੍ਹਾਂ ਤੋਂ ਇਹ ਹਥਿਾਰ ਕਿਥੋਂ ਆਏ |

ਪਾਰਕਿੰਗ 'ਚ ਸੌਾ ਰਹੇ ਲੋਕਾਂ 'ਤੇ ਚੜੀ ਕਾਰ, ਜ਼ਖ਼ਮੀ

ਜਲੰਧਰ, 23 ਜੂਨ (ਸ਼ੈਲੀ)-ਬੀਤੀ ਸ਼ਨਿਵਾਰ ਦੀ ਰਾਤ ਗੜਾ ਰੋਡ 'ਤੇ ਇਕ ਪਾਰਕਿੰਗ ਵਿਚ ਸੌਾ ਰਹੇ ਅੱਧੀ ਦਰਜਨ ਦੇ ਕਰੀਬ ਲੋਕਾਂ ਜਿਨਾਂ ਵਿਚ ਬੱਚੇ ਵੀ ਸਨ 'ਤੇ ਇਕ ਕਾਰ ਚਾਲਕ ਨੇ ਕਾਰ ਚੜਾ ਦਿੱਤੀ | ਜਿਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਏ | ਕਾਰ ਚਾਲਕ ਮੌਕੇ ਤੋਂ ਹੀ ਕਾਰ ਛੱਡ ਕੇ ...

ਪੂਰੀ ਖ਼ਬਰ »

ਭੇਦਭਰੇ ਹਾਲਾਤ 'ਚ ਨੌਜਵਾਨ ਵਲੋਂ ਖੁਦਕੁਸ਼ੀ

ਜਲੰਧਰ, 23 ਜੂਨ (ਸ਼ੈਲੀ)-ਜਲੰਧਰ ਦੇ ਨਕੋਦਰ ਚੌਕ ਵਿਖੇ ਇਕ ਕੰਪਨੀ ਵਿਚ ਕੰਮ ਕਰਦੇ ਇਕ ਨੌਜਵਾਨ ਨੇ ਕੰਪਨੀ ਦੀ ਹੀ ਤੀਸਰੀ ਮੰਜਿਲ 'ਤੇ ਲੱਗੇ ਹੋਡਿੰਗ ਬੋਰਡ ਦੋ ਐਾਗਲਾਂ ਨਾਲ ਪਰਨੇ ਨਾਲ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ | ਮਿ੍ਤਕ ਦੀ ਪਹਿਚਾਣ ਲੱਲਨ ਪੁੱਤਰ ਸੁਰੇਸ਼ ...

ਪੂਰੀ ਖ਼ਬਰ »

ਰੇਲ ਗੱਡੀ ਹੇਠਾਂ ਆਉਣ ਨਾਲ ਅਣਪਛਾਤੇ ਬਜ਼ੁਰਗ ਦੀ ਮੌਤ

ਫਿਲੌਰ, 23 ਜੂਨ (ਸੁਰਜੀਤ ਸਿੰਘ ਬਰਨਾਲਾ)-ਜੀ. ਆਰ. ਪੀ. ਚੌਕੀ ਇੰਚਾਰਜ ਏ.ਐੱਸ.ਆਈ. ਰਜਿੰਦਰ ਸਿੰਘ ਅਤੇ ਸਿਪਾਹੀ ਕਮਲਜੀਤ ਸਿੰਘ ਧੁਲੇਤਾ ਨੇ ਦੱਸਿਆ ਕਿ ਫਿਲੌਰ ਭੱਟੀਆਂ ਵਿਚਕਾਰ ਰੇਲ ਟਰੈਕ ਤੋਂ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲੀ ਹੈ | ਜਿਸ ਦੀ ਸ਼ਨਾਖ਼ਤ ਨਹੀਂ ਹੋ ਸਕੀ | ...

ਪੂਰੀ ਖ਼ਬਰ »

ਮੇਅਰ ਨੇ ਕੂੜੇ ਨੂੰ ਅੱਗ ਲੱਗਣ ਦੇ ਮਾਮਲੇ ਦੀ ਮੰਗੀ ਰਿਪੋਰਟ

ਜਲੰਧਰ, 23 ਜੂਨ (ਸ਼ਿਵ)- ਕੌਾਸਲਰ ਜਸਪਾਲ ਕੌਰ ਭਾਟੀਆ ਦੇ ਵਾਰਡ ਵਿਚ ਕੂੜੇ ਨੰੂ ਲੈ ਕੇ ਹੋਏ ਹੰਗਾਮੇ ਦੀ ਮੇਅਰ ਜਗਦੀਸ਼ ਰਾਜਾ ਨੇ ਕਮਿਸ਼ਨਰ ਦੀਪਰਵਾ ਲਾਕੜਾ ਤੋਂ ਰਿਪੋਰਟ ਮੰਗਣ ਦੀ ਗੱਲ ਕਹੀ ਹੈ | ਬੀਤੇ ਦਿਨੀਂ ਭਾਟੀਆ ਦੇ ਵਾਰਡ ਵਿਚ ਕੂੜਾ ਸੁੱਟਣ ਆਏ ਰੇਹੜਿਆਂ ਨੂੰ ...

ਪੂਰੀ ਖ਼ਬਰ »

ਪਤਨੀ ਨੇ ਪਤੀ ਨੂੰ ਗੰਭੀਰ ਜ਼ਖਮੀਂ

ਜਲੰਧਰ, 23 ਜੂਨ (ਐੱਮ. ਐੱਸ. ਲੋਹੀਆ) - ਥਾਣਾ ਕਰਤਾਰੁਪਰ ਦੇ ਅਧੀਨ ਪੈਂਦੇ ਪਿੰਡ ਚੀਮਾ 'ਚ ਰਹਿਣ ਵਾਲੇ ਇਕ ਵਿਅਕਤੀ ਦਾ ਉਸ ਦੀ ਪਤਨੀ ਨੇ ਗੁਪਤ ਅੰਗ ਕੱਟ ਦਿੱਤਾ, ਪੀੜਤ ਨੂੰ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ | ਜ਼ੇਰੇ ਇਲਾਜ ਦਲੀਪ ਕੁਮਾਰ (27) ...

ਪੂਰੀ ਖ਼ਬਰ »

ਡੋਪ ਟੈੱਸਟ ਤਹਿਸੀਲ ਪੱਧਰੀ ਹਸਪਤਾਲਾਂ 'ਚ ਹੋਣ

ਗੁਰਾਇਆ, 23 ਜੂਨ (ਬਲਵਿੰਦਰ ਸਿੰਘ)-ਅਸਲਾ ਲਾਇਸੰਸ ਬਣਾਉਣ ਲਈ ਡੋਪ ਟੈੱਸਟ ਕਰਵਾਉਣ ਲਈ ਜ਼ਿਲ੍ਹਾ ਪੱਧਰ ਦੇ ਸਿਵਲ ਹਸਪਤਾਲ ਵਿਚ ਜਾ ਕੇ ਕਰਵਾਉਣਾ ਪੈਂਦਾ ਹੈ ਜਿੱਥੇ ਸਬੰਧਿਤ ਵਿਅਕਤੀ ਨੂੰ ਜਾਣ ਆਉਣ ਲਈ ਪ੍ਰੇਸ਼ਾਨੀ ਆਉਂਦੀ ਹੈ | ਅਸਲਾ ਲਾਇਸੰਸ ਬਣਾਉਣ ਲਈ ਡੋਪ ਟੈੱਸਟ ...

ਪੂਰੀ ਖ਼ਬਰ »

ਐਲ.ਈ.ਡੀ. ਲਾਈਟਾਂ ਉਤਾਰੇਗੀ ਕੰਪਨੀ

ਜਲੰਧਰ, 23 ਜੂਨ (ਸ਼ਿਵ ਸ਼ਰਮਾ) - ਨਗਰ ਨਿਗਮ ਤੋਂ ਆਪਣੀ ਬਣਦੀ ਅਦਾਇਗੀ ਨਾ ਮਿਲਣ ਕਰਕੇ ਸ਼ਹਿਰ ਵਿਚ 5200 ਐਲ. ਈ. ਡੀ. ਕੰਪਨੀ ਆਪਣੀਆਂ ਲਾਈਟਾਂ ਉਤਾਰਨ ਦਾ ਫ਼ੈਸਲਾ ਕਰ ਸਕਦੀ ਹੈ ਕਿਉਂਕਿ ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਅਦਾਇਗੀ ਨਹੀਂ ਹੋਈ ਹੈ ਜਿਸ ਕਰਕੇ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰਾਂ ਨਾਲ ਲੁੱਟ-ਖੋਹ ਕਰਨ ਵਾਲੇ ਦੋਸ਼ੀ ਕਾਬੂ

ਕਰਤਾਰਪੁਰ, 23 ਜੂਨ (ਭਜਨ ਸਿੰਘ ਧੀਰਪੁਰ, ਵਰਮਾ)-ਬੀਤੇ ਦਿਨ ਕਰਤਾਰਪੁਰ ਦਿਆਲਪੁਰ ਵਿਚਕਾਰ ਸਾਬਕਾ ਸਰਪੰਚ ਬਲਬੀਰ ਕੌਰ ਨਾਲ ਹੋਈ ਲੁੱਟ-ਖੋਹ ਦੇ ਦੋਵੇਂ ਦੋਸ਼ੀ ਕਰਤਾਰਪੁਰ ਪੁਲਿਸ ਵਲੋ ਲਾਏ ਨਾਕੇ ਦੌਰਾਨ ਕਾਬੂ ਕਰ ਲਏ ਗਏ | ਇਸ ਸਬੰਧੀ ਥਾਣਾ ਕਰਤਾਰਪੁਰ ਦੇ ਮੁਖੀ ...

ਪੂਰੀ ਖ਼ਬਰ »

ਤਾਲਾਬੰਦ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

ਮਕਸੂਦਾਂ, 23 ਜੂਨ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਆਉਂਦੇ ਗੁਰੂ ਨਾਨਕ ਨਗਰ 'ਚ ਚੋਰ ਤਾਲਾਬੰਦ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਜ਼ਾਰਾਂ ਦਾ ਸਾਮਾਨ ਚੋਰੀ ਕਰ ਕੇ ਲੈ ਗਏ | ਜਾਣਕਾਰੀ ਦਿੰਦੇ ਹੋਏ ਪੀੜਤ ਰਾਕੇਸ਼ ਪੁੱਤਰ ਸੁਦੇਸ਼ ਵਾਸੀ ਨਿਊ ਗੁਰੂ ਨਾਨਕ ਨਗਰ ਨੇ ...

ਪੂਰੀ ਖ਼ਬਰ »

ਪਟੇਲ ਚੌਕ ਮੰਡੀ ਤੋਂ ਡੇਢ ਕੁਇੰਟਲ ਲਿਫ਼ਾਫ਼ੇ ਫੜੇ

ਜਲੰਧਰ, 23 ਜੂਨ (ਸ਼ਿਵ)-ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਿੱਕਰੀ ਬੰਦ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਵਿਚ ਨਿਗਮ ਦੇ ਕਮਿਸ਼ਨਰ ਦੀ ਦੀਪਰਵਾ ਲਾਕੜਾ ਨੇ ਆਪ ਪਟੇਲ ਚੌਲ ਸਥਿਤ ਪੁਰਾਣੀ ਸਬਜ਼ੀ ਮੰਡੀ ਤੋਂ ਕਰੀਬ ਡੇਢ ਕੁਇੰਟਲ ਲਿਫ਼ਾਫ਼ੇ ਫੜੇ ਹਨ | ਕਮਿਸ਼ਨਰ ਨੇ ਦਿਨ ਵੇਲੇ ...

ਪੂਰੀ ਖ਼ਬਰ »

ਗੁਰੂ ਘਰਾਂ ਦੇ ਪ੍ਰਬੰਧਕ ਸੁਚੇਤ ਹੋ ਕੇ ਗੁਰੂ ਘਰਾਂ ਦੀ ਨਿਗਰਾਨੀ ਕਰਨ-ਸਿੱਖ ਤਾਲਮੇਲ ਕਮੇਟੀ

ਜਲੰਧਰ, 23 ਜੂਨ (ਹਰਵਿੰਦਰ ਸਿੰਘ ਫੁੱਲ)-ਪਿਛਲੇ ਦਿਨੀਂ ਸ੍ਰੀ ਗੁਰੂ ਗਝੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਦੇ ਮੁੱਖ ਦੋਸ਼ੀ ਮਹਿੰਦਰ ਪਾਲ ਸਿੰਘ ਬਿਟੂ ਦੀ ਨਾਭਾ ਜੇਲ 'ਚ ਹੋਈ ਹੱਤਿਆ ਤੋਂ ਬਾਅਦ ਪੈਦਾ ਹੋਏ ਹਲਾਤ 'ਤੇ ਨਜ਼ਰ ਰੱਖਣ ਲਈ ਸਿੱਖ ਤਾਲਮੇਲ ਕਮੇਟੀ ਦੇ ਆਗੂ ...

ਪੂਰੀ ਖ਼ਬਰ »

ਸੁੱਚੀ ਪਿੰਡ ਵਿਖੇ ਬਾਬਾ ਬੋਲੇ ਸ਼ਾਹ ਦੀ ਯਾਦ 'ਚ ਕਰਵਾਇਆ ਸਾਲਾਨਾ ਮੇਲਾ

ਚੁਗਿੱਟੀ/ਜੰਡੂਸਿੰਘਾ, 23 ਜੂਨ (ਨਰਿੰਦਰ ਲਾਗੂ)-ਰੇਲਵੇ ਸਟੇਸ਼ਨ ਸੁੱਚੀ ਪਿੰਡ ਦੇ ਨੇੜੇ ਸਥਿਤ ਬਾਬਾ ਬੋਲੇ ਸ਼ਾਹ ਦੇ ਦਰਬਾਰ ਵਿਖੇ ਪ੍ਰਬੰਧਕਾਂ ਵਲੋਂ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ 51ਵਾਂ ਸਾਲਾਨਾ 2 ਦਿਨਾ ਮੇਲਾ ਸ਼ਰਧਾ ਨਾਲ ਕਰਵਾਇਆ ਗਿਆ | ਇਸ ਮੌਕੇ ਪਹਿਲੇ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਿਰਮਲ ਕੁਟੀਆ ਜੌਹਲਾਂ ਵਿਖੇ ਹੋਇਆ ਵਿਸ਼ਾਲ 'ਸੰਤ ਸਮਾਗਮ'

ਚੁਗਿੱਟੀ/ਜੰਡੂ ਸਿੰਘਾ, 23 ਜੂਨ (ਨਰਿੰਦਰ ਲਾਗੂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ-ਹੁਸ਼ਿਆਰਪੁਰ ਸੜਕ ਮਾਰਗ 'ਤੇ ਸਥਿਤ ਸੰਤ ਬਾਬਾ ਬਸੰਤ ਸਿੰਘ, ਸੰਤ ਗਿਆਨ ਸਿੰਘ ਅਤੇ ਸੰਤ ਹਰਭਜਨ ਸਿੰਘ ਵਿਰੱਕਤ ਦੇ ਤਪ ਅਸਥਾਨ ਨਿਰਮਲ ...

ਪੂਰੀ ਖ਼ਬਰ »

'ਪਹਿਲ' ਦੇ ਉਪਰਾਲੇ ਸਦਕਾ ਲਗਾਏ ਖੂਨ ਦਾਨ ਕੈਂਪ 'ਚ 28 ਨੌਜਵਾਨਾਂ ਨੇ ਕੀਤਾ ਖੂਨਦਾਨ

ਜਲੰਧਰ, 23 ਜੂਨ (ਐੱਮ. ਐੱਸ. ਲੋਹੀਆ)- ਯੁਵਾ ਕਰਮੀ ਸੰਸਥਾ 'ਪਹਿਲ' ਨੇ ਨਿਰਮਾਣ ਸਕੂਲ ਦੇ ਕੈਂਪਸ Ýਚ ਇਕ ਸਵੈਇੱਛਕ ਖੂਨਦਾਨ ਕੈਂਪ ਲਗਾਉਣ ਦਾ ਉਪਰਾਲਾ ਕੀਤਾ | ਕੈਂਪ ਦਾ ਉਦਘਾਟਨ ਸ੍ਰੀਮਤੀ ਹਰਵਿੰਦਰ ਕੌਰ ਨੇ 46ਵੀਂ ਵਾਰ ਅਤੇ ਸ. ਬਾਗੇਸ਼ਵਰ ਸਿੰਘ ਨੇ 13ਵੀਂ ਵਾਰ ਖੂਨਦਾਨ ...

ਪੂਰੀ ਖ਼ਬਰ »

ਵਪਾਰੀਆਂ ਨੇ ਕਿਹਾ ਬੰਦ ਰਹੇਗਾ ਅਟਾਰੀ ਬਾਜ਼ਾਰ

ਜਲੰਧਰ, 23 ਜੂਨ (ਸ਼ਿਵ) -ਅਟਾਰੀ ਬਾਜ਼ਾਰ ਵਿਚ ਗਰਮੀਆਂ ਦੀਆਂ ਛੁੱਟੀਆਂ ਕਰਨ ਦੇ ਮਾਮਲੇ ਵਿਚ ਚੱਲ ਰਹੇ ਰੇੜਕੇ ਤੋਂ ਬਾਅਦ ਅੱਜ ਬਾਜ਼ਾਰ ਦੀਆਂ ਦੋ ਜਥੇਬੰਦੀਆਂ ਵਲੋਂ ਅਟਾਰੀ ਬਾਜ਼ਾਰ ਨੂੰ ਗਰਮੀਆਂ ਦੀਆਂ ਛੁੱਟੀਆਂ ਕਰਨ ਦਾ ਐਲਾਨ ਕੀਤਾ ਹੈ | ਦੀ ਹੋਲਸੇਲ ਜਨਰਲ ਮਰਚੈਂਟ ...

ਪੂਰੀ ਖ਼ਬਰ »

ਏਜੰਟ ਔਰਤ ਕੋਲੋਂ ਖੋਹੀ ਕਾਰ ਪੁਲਿਸ ਨੇ ਕੀਤੀ ਬਰਾਮਦ, ਦੋਸ਼ੀ ਫ਼ਰਾਰ

ਮਕਸੂਦਾਂ, 23 ਜੂਨ (ਲਖਵਿੰਦਰ ਪਾਠਕ)-ਨੰਦਨਪੁਰ ਰੋਡ ਤੋਂ ਆਪਣੇ ਰਿਸ਼ਤੇਦਾਰ ਨਾਲ ਜਾ ਰਹੀ ਏਜੰਟ ਦਾ ਕੰਮ ਕਰਦੀ ਅਮਰਜੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਜਵਾਲਾ ਨਗਰ ਤੋਂ ਲੁੱਟ ਹੋਈ ਕਾਰ ਪੁਲਿਸ ਨੇ ਦੋਸ਼ੀ ਸ਼ਰਨਜੀਤ ਕੌਰ ਦੇ ਪਿੰਡ ਉਸ ਦੇ ਘਰੋਂ ਬਰਾਮਦ ਕਰ ਲਈ ਪਰ ...

ਪੂਰੀ ਖ਼ਬਰ »

ਆਕਸਫੋਰਡ ਹਸਪਤਾਲ ਨੇ ਦਿਲ ਦੇ ਮਰੀਜ਼ਾਂ ਲਈ ਲਗਾਇਆ ਮੁਫ਼ਤ ਜਾਂਚ ਕੈਂਪ

ਜਲੰਧਰ, 23 ਜੂਨ (ਅ.ਬ.) -ਆਕਸਫੋਰਡ ਹਸਪਤਾਲ ਵਲੋਂ ਨਵੀਂ ਅਬਾਦੀ ਫਗਵਾੜਾ ਰੋਡ, ਜੰਡਿਆਲਾ ਵਿਖੇ ਦਿਲ ਦੇ ਰੋਗੀਆਂ ਲਈ ਮੁੁਫ਼ਤ ਜਾਂਚ ਕੈਂਪ ਲਗਾਇਆ ਗਿਆ | ਭਗਤ ਕਬੀਰ ਸੇਵਾ ਸੁਸਾਇਟੀ ਦੇ ਉਪਰਾਲੇ ਸਦਕਾ ਸ੍ਰੀ ਗੁਰੂ ਨਾਨਾਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਅਤੇ ਭਗਤ ...

ਪੂਰੀ ਖ਼ਬਰ »

ਰਾਮਾ ਮੰਡੀ ਪੁਲ ਹੇਠਾਂ ਨਹੀਂ ਬਣੇਗਾ ਕੂੜੇ ਦਾ ਡੰਪ-ਨਿਗਮ ਕਮਿਸ਼ਨਰ ਵਲੋਂ ਦੌਰਾ

ਜਲੰਧਰ ਛਾਉਣੀ, 23 ਜੂਨ (ਪਵਨ ਖਰਬੰਦਾ)-ਕੇਂਦਰੀ ਹਲਕੇ ਦੇ ਅਧੀਨ ਆਉਂਦੇ ਰਾਮਾ ਮੰਡੀ ਫਲਾਈ ਓਵਰ ਹੇਠਾਂ ਬਣਾਏ ਜਾਣ ਵਾਲੇ ਕੂੜੇ ਦੇ ਡੰਪ ਦਾ ਮਾਮਲਾ ਸੁਲਝਾ ਲਿਆ ਗਿਆ ਹੈ ਤੇ ਹੁਣ ਇਸ ਥਾਂ 'ਤੇ ਨਗਰ ਨਿਗਮ ਵਲੋਂ ਲੋਕਾਂ ਦੀ ਸੁਵਿਧਾ ਲਈ ਤਿੰਨ ਥਾਵਾਂ ਨੂੰ ਖਾਲ੍ਹੀ ਕਰਵਾਇਆ ...

ਪੂਰੀ ਖ਼ਬਰ »

ਬਜ਼ੁਰਗਾਂ ਨੂੰ ਦਿੱਤਾ ਜ਼ਰੂਰਤ ਦਾ ਸਾਮਾਨ

ਮਕਸੂਦਾਂ, 23 ਜੂਨ (ਲਖਵਿੰਦਰ ਪਾਠਕ)-ਇਨਸਾਫ਼ ਅਵੇਅਰਨੈੱਸ ਸੰਸਥਾ ਦੇ ਮੈਂਬਰਾਂ ਵਲੋਂ ਅਪਾਹਜ ਆਸ਼ਰਮ 'ਚ ਲੋੜਵੰਦਾਂ ਨੂੰ ਸਾਮਾਨ ਵੰਡਿਆ ਗਿਆ | ਇਸ ਦੌਰਾਨ ਸੰਸਥਾ ਦੇ ਕੁਨਾਲ ਅਗਰਵਾਲ ਨੇ ਦੱਸਿਆ ਕਿ ਇਨਸਾਫ਼ ਅਵੇਅਰਨੈੱਸ ਮੂਵਮੈਂਟ ਪੁਰਸ਼ਾਂ ਦੇ ਹੱਕ ਲਈ ਲੜਨ ਵਾਲੀ ...

ਪੂਰੀ ਖ਼ਬਰ »

ਪੁਲਿਸ ਕਮਿਸ਼ਨਰ ਨੇ ਨਸ਼ਾ ਤਸਕਰਾਂ ਿਖ਼ਲਾਫ਼ ਸਖ਼ਤ ਕਰਵਾਈ ਲਈ ਬਣਾਈ ਰਣਨੀਤੀ

ਜਲੰਧਰ, 23 ਜੂਨ (ਸ਼ੈਲੀ)-ਜਲੰਧਰ ਕਮਿਸ਼ਨਰੇਟ ਤੋਂ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਪੁਲਿਸ ਕਮਿਸ਼ਨਰ ਨੇ 45 ਨਸ਼ਿਆਾ ਦੀ ਤਸਕਰੀ ਵਾਲੇ ਨਸ਼ਾ ਤਸਕਰਾਂ / ਜਨਤਕ ਅਪਰਾਧੀਆਾ (ਪੀਓ) ਅਤੇ ਪੈਰੋਲ ਜਫਰਸ ਨੂੰ ਗਿ੍ਫਤਾਰ ਕਰਨ ਦੇ ਕਾਰਜ ਦੀ ਰਣਨੀਤੀ ਤਿਆਰ ਕੀਤੀ ...

ਪੂਰੀ ਖ਼ਬਰ »

ਘਰ ਵਾਪਸ ਆਇਆ ਅਮਨ

ਮਕਸੂਦਾਂ, 23 ਜੂਨ (ਲਖਵਿੰਦਰ ਪਾਠਕ)-ਅੱਖਾਂ ਦੀ ਰੌਸ਼ਨੀ ਤੋਂ ਵਾਂਝਾ ਹੋਣ ਕਾਰਨ ਲੋਕਾਂ ਦੀਆਂ ਨਜ਼ਰ 'ਚ ਮਾਸੂਮ ਬਣਿਆ ਰਹਿਣ ਵਾਲਾ ਅਮਨ ਜਿਸ ਦੀ ਕਿਡਨੈਪਿੰਗ ਦੀ ਸੂਚਨਾ ਨੇ ਪੁਲਿਸ ਨੂੰ ਹਿਲਾ ਦਿੱਤਾ ਸੀ ਪਰ ਜਾਂਚ 'ਚ ਜਦ ਸਾਹਮਣੇ ਆਇਆ ਕਿ ਅੱਖਾਂ ਦੀ ਰੌਸ਼ਨੀ ਤੋਂ ਵਾਂਝਾ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਲੋੜਵੰਦਾਂ ਨੂੰ ਵੀਲ੍ਹ ਚੇਅਰਾਂ ਦਿੱਤੀਆਂ

ਜਲੰਧਰ, 23 ਜੂਨ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਰੀੜ੍ਹ ਦੀ ਹੱਡੀ ਦੇ ਨੁਕਸ ਵਾਲੇ ਮਰੀਜ਼ਾਂ ਨੂੰ ਵੀਲ੍ਹ ਚੇਅਰਾਂ ਦਿੱਤੀਆਂ ਗਈਆਂ | ਡਿਪਟੀ ਕਮਿਸ਼ਨਰ ਵਲੋਂ ਮਨਦੀਪ ਕੌਰ ਅਤੇ ਮਨਮੋਹਨ ਸਿੰਘ ਨੂੰ ਵੀਲ੍ਹ ਚੇਅਰਾਂ ਦਿੱਤੀਆਂ ...

ਪੂਰੀ ਖ਼ਬਰ »

ਬੰਬੀਆਂਵਾਲ 'ਚ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ

ਚੁਗਿੱਟੀ/ਜੰਡੂਸਿੰਘਾ, 23 ਜੂਨ (ਨਰਿੰਦਰ ਲਾਗੂ)-ਥਾਣਾ ਸਦਰ ਅਧੀਨ ਆਉਂਦੇ ਪਿੰਡ ਬੰਬੀਆਂਵਾਲ ਦੇ ਵਸਨੀਕ ਇਕ ਨੌਜਵਾਨ ਵਲੋਂ ਪਿੰਡ 'ਚ ਸਥਿਤ ਸ਼ਮਸ਼ਾਨਘਾਟ 'ਚ ਦਰੱਖਤ ਨਾਲ ਰੱਸੀ ਬੰਨ੍ਹ ਕੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਗਈ | ਮਿ੍ਤਕ ਦੀ ਪਛਾਣ ਪੁਲਿਸ ਵਲੋਂ ਜੱਗਾ ਸਿੰਘ ...

ਪੂਰੀ ਖ਼ਬਰ »

ਨਿਗਮ ਦੇ ਆਪਣੇ ਹੱਥ ਖ਼ਾਲੀ, ਪ੍ਰਾਜੈਕਟ ਸਮਾਰਟ ਸਿਟੀ 'ਚ ਹੋ ਚੁੱਕੇ ਨੇ ਸ਼ਾਮਿਲ

ਸ਼ਿਵ ਸ਼ਰਮਾ ਜਲੰਧਰ, 23 ਜੂਨ-ਸ਼ਹਿਰ ਨੂੰ ਸਮਾਰਟ ਦੇਖਣ ਵਾਲਿਆਂ ਨੂੰ ਝਟਕਾ ਲੱਗ ਸਕਦਾ ਹੈ ਕਿਉਂਕਿ ਦੋ ਸਾਲ ਪਹਿਲਾਂ ਚਾਹੇ ਸਮਾਰਟ ਸਿਟੀ ਵਿਚ ਜਲੰਧਰ ਦਾ ਨਾਂਅ ਸ਼ਾਮਿਲ ਹੋਇਆ ਸੀ ਪਰ ਜਿਸ ਗਤੀ ਨਾਲ ਪ੍ਰਾਜੈਕਟਾਂ 'ਤੇ ਕੰਮ ਚਲ ਰਿਹਾ ਹੈ, ਉਨ੍ਹਾਂ ਦੇ ਸਮੇਂ ਸਿਰ ਪੂਰੇ ...

ਪੂਰੀ ਖ਼ਬਰ »

ਪੁਲਿਸ ਵਲੋਂ ਨਸ਼ਾ ਤਸਕਰਾਂ ਿਖ਼ਲਾਫ਼ ਜੰਡੂਸਿੰਘਾ ਵਿਖੇ ਲੋਕਾਂ ਨਾਲ ਬੈਠਕ

ਚੁਗਿੱਟੀ/ਜੰਡੂਸਿੰਘਾ, 23 ਜੂਨ (ਨਰਿੰਦਰ ਲਾਗੂ)-ਨਸ਼ਾ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਦੀ ਕਾਮਯਾਬੀ ਲਈ ਉੱਚ ਪੁਲਿਸ ਅਫ਼ਸਰਾਂ ਦੀ ਅਗਵਾਈ 'ਚ ਚੌਕੀ ਜੰਡੂਸਿੰਘਾ ਦੀ ਪੁਲਿਸ ਵਲੋਂ ਪੇਂਡੂ ਖੇਤਰਾਂ ਦੇ ਵਸਨੀਕਾਂ ਨਾਲ ਵਿਸ਼ੇਸ਼ ਬੈਠਕ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਕੇ.ਐਮ.ਵੀ. ਦੀ ਰਵਨੀਤ ਦੀ ਪੀ.ਐਚ.ਡੀ. ਰਿਸਰਚ ਸਕਾਲਰ ਵਜੋਂ ਸਪੇਨ ਲਈ ਹੋਈ ਚੋਣ

ਜਲੰਧਰ, 23 ਜੂਨ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ ਕਾਲਜ ਜਲੰਧਰ ਦੀ ਰਵਨੀਤ ਸੈਣੀ, ਪੋਸਟ ਗੈ੍ਰਜੂਏਟ ਡਿਪਾਰਟਮੈਂਟ ਆਫ਼ ਕੈਮਿਸਟਰੀ ਦੀ ਚੋਣ ਪੀ.ਐੱਚ.ਡੀ. ਸਕਾਲਰ ਦੇ ਤੌਰ 'ਤੇ ਯੂਨੀਵਰਸਿਟੀ ਆਫ਼ ਕੰਪਲਟੇਨਸੇ, ...

ਪੂਰੀ ਖ਼ਬਰ »

ਪੰਜਾਬ ਕ੍ਰਿਸਚੀਅਨ ਮੂਵਮੈਂਟ ਤੇ ਯੂਨਾਈਟਿਡ ਪਾਸਟਰ ਐਸੋਸੀਏਸ਼ਨ ਨੇ ਚੌਧਰੀ ਸੰਤੋਖ ਸਿੰਘ ਦਾ ਕੀਤਾ ਸਨਮਾਨ

ਜਲੰਧਰ, 23 ਜੂਨ (ਰਣਜੀਤ ਸਿੰਘ ਸੋਢੀ)-ਪੰਜਾਬ ਕਿ੍ਸਚੀਅਨ ਮੂਵਮੈਂਟ ਤੇ ਪਾਸਟਰ ਐਸੋਸੀਏਸ਼ਨ ਵਲੋਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦਾ ਸਥਾਨਕ ਸਰਕਟ ਹਾਊਸ ਵਿਖੇ ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ 'ਚ ਸਨਮਾਨ ਕੀਤਾ ਗਿਆ | ਇਸ ਸਮਾਗਮ 'ਚ ਪੰਜਾਬ ਕਿ੍ਸਚੀਅਨ ...

ਪੂਰੀ ਖ਼ਬਰ »

ਭਲਾਈ ਸਕੀਮਾਂ ਦਾ ਲਾਭ ਲੈਣ ਲਈ ਐਸ.ਸੀ. ਵਰਗ ਨੂੰ ਜਨਰਲ ਦੇ ਬਰਾਬਰ ਰੱਖਿਆ ਜਾਵੇ

ਜਲੰਧਰ, 23 ਜੂਨ (ਹਰਵਿੰਦਰ ਸਿੰਘ ਫੁੱਲ)-ਆਲ ਇੰਡੀਆ ਆਦਿ ਧਰਮ ਮਿਸ਼ਨ ਪੰਜਾਬ ਦੇ ਪ੍ਰਧਾਨ ਗਿਆਨ ਚੰਦ ਦੀਵਾਲੀ, ਅਮਿਤ ਕੁਮਾਰ ਪਾਲ ਕੌਮੀ ਕੈਸ਼ੀਅਰ, ਸੰਤ ਸੁਰਿੰਦਰ ਦਾਸ ਪ੍ਰਧਾਨ ਗੁਰ ੂਘਰ ਸ੍ਰੀ ਚਰਨ ਛੋਹ ਗੰਗਾ (ਅੰਮਿ੍ਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ ਸਾਹਿਬ ਅਤੇ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਜਲੰਧਰ, 23 ਜੂਨ (ਹਰਵਿੰਦਰ ਸਿੰਘ ਫੁੱਲ)-ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ, ਬਸਤੀ ਸ਼ੇਖ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 50 ਦੀਵਾਨਾਂ ਦੀ ਲੜੀ ਤਹਿਤ ਸ਼ਾਨਦਾਰ ਕਵੀ ਦਰਬਾਰ ਸਜਾਇਆ ਗਿਆ | ਜਿਸ ਦੀ ਆਰੰਭਤਾ ਪਰਮ ...

ਪੂਰੀ ਖ਼ਬਰ »

4 ਕਿੱਲੋ ਡੋਡੇ ਸਮੇਤ ਇਕ ਕਾਬੂ

ਮਕਸੂਦਾਂ, 23 ਜੂਨ (ਲਖਵਿੰਦਰ ਪਾਠਕ)-ਥਾਣਾ ਮਕਸੂਦਾਂ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਚਾਰ ਕਿੱਲੋ ਡੋਡੇ-ਪੋਸਤ ਸਮੇਤ ਕਾਬੂ ਕੀਤਾ ਹੈ | ਦੋਸ਼ੀ ਦੀ ਪਛਾਣ ਚਰਨਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਡੈਣ ਪਿੰਡ, ਕਪੂਰਥਲਾ ਦੇ ਤੌਰ 'ਤੇ ਹੋਈ ਹੈ | ਪੁਲਿਸ ਤੋਂ ਮਿਲੀ ...

ਪੂਰੀ ਖ਼ਬਰ »

ਵਿਆਹੁਤਾ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਪਤੀ ਵਿਰੁੱਧ ਕੇਸ ਦਰਜ

ਕਪੂਰਥਲਾ, 23 ਜੂਨ (ਸਡਾਨਾ)- ਵਿਆਹੁਤਾ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਐਨ.ਆਰ.ਆਈ. ਥਾਣੇ ਦੇ ਪੁਲਿਸ ਨੇ ਵਿਆਹੁਤਾ ਦੇ ਪਤੀ ਵਿਰੁੱਧ ਦਾਜ ਮੰਗਣ ਦਾ ਕੇਸ ਦਰਜ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਜਸਪ੍ਰੀਤ ਕੌਰ ਵਾਸੀ ਬੇਗੋਵਾਲ ਨੇ ਦੱਸਿਆ ਕਿ ਉਸ ਦਾ ਵਿਆਹ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਵੇਕ ਵਿਹਾਰ 'ਚ ਸਮਾਗਮ ਕਰਵਾਇਆ

ਮਕਸੂਦਾਂ, 23 ਜੂਨ (ਲਖਵਿੰਦਰ ਪਾਠਕ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਵੇਕ ਵਿਹਾਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਸਹਿਯੋਗ ਨਾਲ ਜੂਨ 1984 ਦੌਰਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕੀਤੇ ਗਏ ਹਮਲੇ ਵਿਚ ਸ਼ਹੀਦ ਹੋਏ ...

ਪੂਰੀ ਖ਼ਬਰ »

ਲੁਟੇਰਿਆਂ ਦੇ ਹੌਸਲੇ ਬੁਲੰਦ-ਥਾਣੇ ਮੂਹਰੇ ਔਰਤ ਨੂੰ ਲੁੱਟਿਆ

ਕਰਤਾਰਪੁਰ, 23 ਜੂਨ (ਭਜਨ ਸਿੰਘ ਧੀਰਪੁਰ, ਵਰਮਾ)-ਅੱਜ ਬਾਅਦ ਦੁਪਹਿਰ ਆਪਣੇ ਘਰ ਦੇ ਸਾਮਾਨ ਦੀ ਖਰੀਦੋ-ਫਰੋਖਤ ਕਰਨ ਆਈ ਸੁਰਿੰਦਰ ਕੌਰ ਪਤਨੀ ਨਰਿੰਜਣ ਸਿੰਘ ਵਾਸੀ ਜੀ.ਟੀ.ਰੋਡ ਕਰਤਾਰਪੁਰ ਨਾਲ ਲੁਟੇਰਿਆਂ ਵਲੋਂ ਅਨੋਖੇ ਢੰਗ ਨਾਲ ਲੁੱਟ ਹੋਣ ਦਾ ਪਤਾ ਲੱਗਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਜਲ ਸਪਲਾਈ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ

ਮੱਲ੍ਹੀਆਂ ਕਲਾਂ, 23 ਜੂਨ (ਮਨਜੀਤ ਮਾਨ)-ਅੱਜ ਇਥੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਜ਼ ਯੂਨੀਅਨ ਪੰਜਾਬ ਰਜਿ: ਨੰ: 26 ਦੇ ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ, ਸੂਬਾ ਸੀਨੀ: ਮੀਤ ਪ੍ਰਧਾਨ ਪ੍ਰਤਾਪ ਸਿੰਘ ਸੰਧੂ, ਜ਼ਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਹੁੰਦਲ, ...

ਪੂਰੀ ਖ਼ਬਰ »

ਕੁਆਲਿਟੀ ਦੇ ਬੀਜ ਹੀ ਕਿਸਾਨ ਦੀ ਪੈਦਾਵਾਰ 'ਚ ਮੁਨਾਫ਼ਾ ਕਰ ਸਕਦੇ-ਯੁਗੇਸ਼ ਚੌਧਰੀ

ਮੱਲ੍ਹੀਆਂ ਕਲਾਂ, 23 ਜੂਨ (ਮਨਜੀਤ ਮਾਨ)-ਪਿੰਡ ਹੇਰਾਂ (ਜਲੰਧਰ) ਦੇ ਅਗਾਂਹਵਧੂ ਕਿਸਾਨ ਸ: ਕਸ਼ਮੀਰ ਸਿੰਘ ਦੇ ਫਾਰਮ ਹਾਊਸ 'ਤੇ ਪਾਇਓਨੀਰ ਬੀਜ ਕੰਪਨੀ ਦੇ ਰਿਜਨਲ ਬਿਜ਼ਨੈਸ ਮੈਨੇਜਰ ਸ੍ਰੀ ਯੁਗੇਸ਼ ਚੌਧਰੀ ਦੇ ਦਿਸ਼ਾ-ਨਿਰਦੇਸ਼ ਤਹਿਤ ਤੇ ਜਲੰਧਰ ਟੈਟਰੀ ਦੇ ਟੀ. ਵੀ. ਐਲ., ...

ਪੂਰੀ ਖ਼ਬਰ »

ਜਗਜੋਤ ਸਿੰਘ ਰਾਣਾ ਜਲੰਧਰ ਦਿਹਾਤੀ ਦੇ ਜਥੇਬੰਧਕ ਸਕੱਤਰ ਨਿਯੁਕਤ

ਨਕੋਦਰ, 23 ਜੂਨ (ਭੁਪਿੰਦਰ ਅਜੀਤ ਸਿੰਘ)-ਜਗਜੋਤ ਸਿੰਘ ਰਾਣਾ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸ਼ਲਾਘਾਯੋਗ ਸੇਵਾਵਾਂ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਜ਼ਿਲ੍ਹਾ ਅਕਾਲੀ ਜਥੇ ਦਾ ਜਥੇਬੰਧਕ ਸਕੱਤਰ ...

ਪੂਰੀ ਖ਼ਬਰ »

ਵਾਹਨ ਦੀ ਫੇਟ ਲੱਗਣ ਨਾਲ ਇਕ ਔਰਤ ਦੀ ਮੌਤ

ਨੂਰਮਹਿਲ, 23 ਜੂਨ (ਗੁਰਦੀਪ ਸਿੰਘ ਲਾਲੀ)-ਨੇੜਲੇ ਪਿੰਡ ਕੰਦੋਲਾ ਕਲਾਂ ਲਾਗੇ ਨੂਰਮਹਿਲ ਤੋਂ ਤਲਵਣ ਸੜਕ 'ਤੇ ਹੋਏ ਹਾਦਸੇ 'ਚ ਇਕ ਔਰਤ ਦੀ ਮੌਤ ਹੋ ਗਈ | ਇਸ ਬਾਰੇ ਮੌਕੇ 'ਤੇ ਜਾਂਚ ਲਈ ਪਹੁੰਚੇ ਏ. ਐਸ. ਆਈ. ਜਗਤਾਰ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਮਿ੍ਤਕ ਦੀ ਪਹਿਚਾਣ ...

ਪੂਰੀ ਖ਼ਬਰ »

ਐਨ.ਆਰ.ਆਈ. ਸਰਪੰਚ ਨਰਿੰਦਰਪਾਲ ਸਿੰਘ ਢਿੱਲੋਂ ਵਲੋਂ ਪਾਣੀ ਵਾਲੀ ਟੈਂਕੀ ਦਾ ਉਦਘਾਟਨ

ਆਦਮਪੁਰ, 23 ਜੂਨ (ਹਰਪ੍ਰੀਤ ਸਿੰਘ)- ਪੰਜਾਬ ਸਰਕਾਰ ਵਲੋਂ ਸ਼ਹਿਰਾਂ ਦੀ ਤਰਜ਼ 'ਤੇ ਪਿੰਡ ਵਾਸੀਆਂ ਨੂੰ ਪੀਣ ਲਈ ਸਾਫ ਪਾਣੀ ਤੇ ਸ਼ੁਧ ਪਾਣੀ ਦੇਣ ਦੇ ਆਪਣੇ ਵਾਅਦੇ ਪੂਰੇ ਕੀਤੇ ਹਨ | ਜਿਸ ਦੇ ਤਹਿਤ ਪਿੰਡ ਮਨਸੂਰਪੁਰ ਬਡਾਲਾ ਪਿੰਡ ਦੀ ਨਵੇਂ ਬਣੀ ਪਾਣੀ ਵਾਲੀ ਟੈਂਕੀ ਦਾ ...

ਪੂਰੀ ਖ਼ਬਰ »

ਬਾਬੇ ਜੌੜਿਆਂ ਦੇ ਮੇਲੇ ਨੂੰ ਸਮਰਪਿਤ ਹਲਟ ਦੌੜਾਂ ਕਰਵਾਈਆਂ

ਕਿਸ਼ਨਗੜ੍ਹ, 23 ਜੂਨ (ਹਰਬੰਸ ਸਿੰਘ ਹੋਠੀ)-ਪਿੰਡ ਰਾਏਪੁਰ ਰਸੂਲਪੁਰ ਦੇ ਤਪ ਅਸਥਾਨ ਬਾਬੇ ਜੌੜੇ ਤੇ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਵਿਖੇ ਗੱਦੀ ਨਸ਼ੀਨ ਸੰਤ ਬਾਬਾ ਨਿਰਮਲ ਦਾਸ (ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ: ਪੰਜਾਬ) ਦੀ ਸਰਪ੍ਰਸਤੀ ...

ਪੂਰੀ ਖ਼ਬਰ »

'84 ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ 'ਚ ਸਮਾਗਮ

ਡਰੋਲੀ ਕਲਾਂ, 23 ਜੂਨ (ਸੰਤੋਖ ਸਿੰਘ) -ਭਾਈ ਬਚਿੱਤਰ ਸਿੰਘ ਨੌਜਵਾਨ ਸਭਾ ਪਧਿਆਣਾ ਵਲਾੋ ਜੂਨ '84 ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ 'ਚ ਰਾਤ ਦੇ ਸਮਾਗਮ ਗੁਰਦੁਆਰਾ ਪਹਾੜੀ ਦਰਵਾਜ਼ਾ ਵਿਖੇ ਕਰਵਾਏ ਗਏ | ਸਮਾਗਮ ਦੀ ਆਰੰਭਤਾ 'ਚ ਰਹਿਰਾਸ ਸਾਹਿਬ ਜੀ ਦੇ ਪਾਠ ਕਰਨ ਉਪਰੰਤ ਬੀਬੀ ...

ਪੂਰੀ ਖ਼ਬਰ »

ਅਜਾਈਾ ਪਏ ਬੋਰਵੈੱਲ ਬੰਦ ਨਾ ਕੀਤੇ ਤਾਂ ਹੋ ਸਕਦੀ ਐੱਫ.ਆਈ. ਆਰ.- ਡਾ ਚੌਹਾਨ

ਰੁੜਕਾ ਕਲਾਂ, 23 ਜੂਨ (ਦਵਿੰਦਰ ਸਿੰਘ ਖ਼ਾਲਸਾ)- ਸ੍ਰ. ਕਾਹਨ ਸਿੰਘ ਪੰਨੂੰ, ਸੈਕਟਰੀ ਐਗਰੀਕਲਚਰ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੇਕਰ ਕਿਸੇ ਵੀ ਖੇਤ ਵਿਚ ਅਣਵਰਤਿਆ ਬੋਰਵੈੱਲ ਹੈ ਤੇ ਉੁਹ ਅਸਥਾਈ ਤੌਰ 'ਤੇ ਪੱਲੀ ਜਾਂ ਬੋਰੀ ਨਾਲ ਢੱਕ ਕੇ ਬੰਦ ਕੀਤਾ ...

ਪੂਰੀ ਖ਼ਬਰ »

ਗੁਰਾਇਆ ਦਾ ਦੂਸ਼ਿਤ ਪਾਣੀ ਜੰਡਿਆਲਾ ਡਰੇਨ ਰਾਹੀਂ ਚਿੱਟੀ ਵੇਈਾ 'ਚ ਸੁੱਟਣ ਦੀ ਤਿਆਰੀ

ਜੰਡਿਆਲਾ ਮੰਜਕੀ, 23 ਜੂਨ (ਸੁਰਜੀਤ ਸਿੰਘ ਜੰਡਿਆਲਾ/ ਮਨਜਿੰਦਰ ਸਿੰਘ)-ਸਥਾਨਕ ਕਸਬੇ ਦੇ ਨੌਜਵਾਨਾਂ ਵਲੋਂ ਗੁਰਾਇਆ ਸ਼ਹਿਰ ਦਾ ਗੰਦਾ ਪਾਣੀ ਜੰਡਿਆਲਾ ਦੀ ਦਲਿਤ ਵਸੋਂ ਵਾਲੀ ਨਵੀਂ ਆਬਾਦੀ ਵਿਚੋਂ ਗੁਜ਼ਰਦੀ ਡਰੇਨ ਵਿਚ ਪਾਏ ਜਾਣ ਲਈ ਪੰਡੋਰੀ ਮੁਸ਼ਾਰਕਤੀ ਨੇੜੇ ਪਾਈ ਜਾ ...

ਪੂਰੀ ਖ਼ਬਰ »

ਵਾਟਰ ਸਪਲਾਈ ਰਜਿਸਟਰ ਮਤੇ 'ਤੇ ਸਰਪੰਚ ਵਲੋਂ ਜਾਅਲੀ ਦਸਤਖਤ ਕਰਨ ਦੇ ਪਿੰਡ ਵਾਸੀਆਂ ਨੇ ਲਾਏ ਦੋਸ਼

ਆਦਮਪੁਰ, 23 ਜੂਨ (ਹਰਪ੍ਰੀਤ ਸਿੰਘ)- ਨੇੜਲੇ ਪਿੰਡ ਸਫੀਪੁਰ ਦੇ ਸਰਪੰਚ ਵਲੋਂ ਵਾਟਰ ਸਪਲਾਈ ਐਾਡ ਸੈਨੀਟੇਸ਼ਨ ਕਮੇਟੀ ਦੇ ਰਜਿਸਟਰ ਮਤੇ ਵਿਚ ਜਆਲੀ ਦਸਤਖਤ ਕਰਨ ਦੇ ਦੋਸ਼ ਪਿੰਡ ਵਾਸੀਆਂ ਵਲੋਂ ਲਗਾਏ ਗਏ ਹਨ | ਪਿੰਡ ਵਾਸੀਆਂ ਵਲੋਂ ਕੀਤੇ ਆਮ ਇਜਲਾਸ ਵਿਚ ਸਰਪੰਚ ਗੈਰਹਾਜ਼ਰ ...

ਪੂਰੀ ਖ਼ਬਰ »

ਗੁਰਾਇਆ ਦਾ ਦੂਸ਼ਿਤ ਪਾਣੀ ਜੰਡਿਆਲਾ ਡਰੇਨ ਰਾਹੀਂ ਚਿੱਟੀ ਵੇਈਾ 'ਚ ਸੁੱਟਣ ਦੀ ਤਿਆਰੀ

ਜੰਡਿਆਲਾ ਮੰਜਕੀ, 23 ਜੂਨ (ਸੁਰਜੀਤ ਸਿੰਘ ਜੰਡਿਆਲਾ/ ਮਨਜਿੰਦਰ ਸਿੰਘ)-ਸਥਾਨਕ ਕਸਬੇ ਦੇ ਨੌਜਵਾਨਾਂ ਵਲੋਂ ਗੁਰਾਇਆ ਸ਼ਹਿਰ ਦਾ ਗੰਦਾ ਪਾਣੀ ਜੰਡਿਆਲਾ ਦੀ ਦਲਿਤ ਵਸੋਂ ਵਾਲੀ ਨਵੀਂ ਆਬਾਦੀ ਵਿਚੋਂ ਗੁਜ਼ਰਦੀ ਡਰੇਨ ਵਿਚ ਪਾਏ ਜਾਣ ਲਈ ਪੰਡੋਰੀ ਮੁਸ਼ਾਰਕਤੀ ਨੇੜੇ ਪਾਈ ਜਾ ...

ਪੂਰੀ ਖ਼ਬਰ »

ਕਿਸਾਨ ਝੋਨੇ ਦੀ ਲਵਾਈ ਲਈ ਮਹਿੰਗੇ ਮੁੱਲ ਦੀਆਾ ਮਸ਼ੀਨਾਾ ਖ਼ਰੀਦਣ ਲਈ ਮਜਬੂਰ

ਜੰਡਿਆਲਾ ਮੰਜਕੀ, 23 ਜੂਨ (ਸੁਰਜੀਤ ਸਿੰਘ ਜੰਡਿਆਲਾ)-ਪ੍ਰਵਾਸੀ ਮਜ਼ਦੂਰਾਾ 'ਤੇ ਨਿਰਭਰ ਪੰਜਾਬ ਦੇ ਕਿਸਾਨ ਇਸ ਵਾਰ ਝੋਨੇ ਦੀ ਲਵਾਈ ਦੇ ਸੀਜ਼ਨ ਤੇ ਮਜ਼ਦੂਰਾਾ ਦੇ ਘੱਟ ਆਉਣ ਕਾਰਨ ਪ੍ਰੇਸ਼ਾਨ ਹਨ, ਦੂਜੇ ਬੰਨੇ ਜਿੰਨੀ ਕੁ ਵੀ ਲੇਬਰ ਦੂਜੇ ਰਾਜਾਾ ਵਿਚੋਂ ਆਈ ਹੈ ਉਨ੍ਹਾਾ ...

ਪੂਰੀ ਖ਼ਬਰ »

ਬਾਬਾ ਮੀਰਾ ਸ਼ਾਹ ਹੁਸੈਨ ਪਿੰਡ ਕਰ੍ਹਾ ਦਾ ਸਾਲਾਨਾ ਮੇਲਾ ਮਨਾਇਆ

ਲੋਹੀਆਂ ਖਾਸ, 23 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)-ਦਰਗਾਹ ਪੀਰ ਬਾਬਾ ਮੀਰਾ ਸ਼ਾਹ ਹੁਸੈਨ ਪਿੰਡ ਕਰ੍ਹਾ ਰਾਮ ਸਿੰਘ ਵਿਖੇ ਸਾਲਾਨਾ ਮੇਲਾ (ਰਾਊਦੇ ਦਾ ਮੇਲਾ) ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਰਸਮ ਪੂਰੇ ਸਤਕਾਰ ਨਾਲ ਅਦਾ ...

ਪੂਰੀ ਖ਼ਬਰ »

ਪੀ.ਡਬਲਯੂ.ਡੀ. ਫੀਲਡ ਐਾਡ ਵਰਕਸ਼ਾਪ ਵਰਕਰ ਯੂਨੀਅਨ ਬ੍ਰਾਂਚ ਸ਼ਾਹਕੋਟ ਤੇ ਨਕੋਦਰ ਦੀ ਮੀਟਿੰਗ

ਸ਼ਾਹਕੋੋਟ, 23 ਜੂਨ (ਸੁਖਦੀਪ ਸਿੰਘ)- ਪੀ.ਡਬਲਯੂ.ਡੀ. ਫੀਲਡ ਐਾਡ ਵਰਕਸ਼ਾਪ ਵਰਕਰ ਯੂਨੀਅਨ ਬ੍ਰਾਂਚ ਸ਼ਾਹਕੋਟ ਅਤੇ ਨਕੋਦਰ ਦੀ ਮੀਟਿੰਗ ਬ੍ਰਾਂਚ ਨਕੋਦਰ ਦੇ ਪ੍ਰਧਾਨ ਕੁਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਸਬੰਧੀ ਆਗੂਆਂ ਵੱਲੋਂ ਪ੍ਰੈਸ ਬਿਆਨ ਜਾਰੀ ...

ਪੂਰੀ ਖ਼ਬਰ »

ਦੁਸਾਾਝ ਕਲਾਾ ਛਿੰਝ ਮੇਲੇ ਦੀ ਪਟਕੇ ਦੀ ਕੁਸ਼ਤੀ ਜੱਸਾ ਪੱਟੀ ਨੇ ਜਿੱਤੀ

ਦੁਸਾਾਝ ਕਲਾਾ, 23 ਜੂਨ (ਰਾਮ ਪ੍ਰਕਾਸ਼ ਟੋਨੀ)-ਵਿਸ਼ਵ ਪ੍ਰਸਿੱਧ ਕਸਬਾ ਦੁਸਾਾਝ ਕਲਾਾ ਵਿਖੇ ਪਿੱਪਲੀ ਸਾਹਿਬ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ 44ਵਾਂ ਸਾਲਾਨਾ ਛਿੰਝ ਮੇਲਾ ਪਿੰਡ ਵਾਸੀਆਾ ਦੇ ਸਹਿਯੋਗ ਨਾਲ ਕਰਵਾਇਆ ਗਿਆ ¢ ਹਲਟ ਦੀਆਂ ਦੌੜਾਾ ਨੰੂ ਜਿਊਾਦਾ ...

ਪੂਰੀ ਖ਼ਬਰ »

ਪਿੰਡ ਪਰਜੀਆਂ ਕਲਾਂ 'ਚ 'ਡੈਪੋ' ਮੁਹਿੰਮ ਤਹਿਤ ਪੁਲਿਸ-ਪਬਲਿਕ ਮੀਟਿੰਗ

ਸ਼ਾਹਕੋਟ, 23 ਜੂਨ (ਦਲਜੀਤ ਸਚਦੇਵਾ)- ਪੰਜਾਬ ਸਰਕਾਰ ਵਲੋਂ ਚਲਾਈ ਗਈ 'ਡੈਪੋ' ਮੁਹਿੰਮ ਤਹਿਤ ਐਸ.ਐਸ.ਪੀ ਜਲੰਧਰ (ਦਿਹਾਤੀ) ਨਵਜੋਤ ਸਿੰਘ ਮਾਹਲ ਦੀਆਂ ਹਦਾਇਤਾਂ 'ਤੇ ਪਿੰਡ ਪਰਜੀਆਂ ਕਲਾਂ (ਸ਼ਾਹਕੋਟ) 'ਚ ਪੁਲਿਸ-ਪਬਲਿਕ ਮੀਟਿੰਗ ਕਰਵਾਈ ਗਈ, ਜਿਸ 'ਚ ਡੀ.ਐਸ.ਪੀ ਸ਼ਾਹਕੋਟ ...

ਪੂਰੀ ਖ਼ਬਰ »

ਨਸ਼ਾ ਸਪਲਾਈ ਕਰਨ ਵਾਲੇ 2 ਵਿਅਕਤੀ 28 ਗ੍ਰਾਮ ਹੈਰੋਇਨ ਸਮੇਤ ਕਾਬੂ

ਸ਼ਾਹਕੋਟ/ਮਲਸੀਆਂ, 23 ਜੂਨ (ਸੁਖਦੀਪ ਸਿੰਘ/ਦਲਜੀਤ ਸਚਦੇਵਾ)-ਐਸ.ਐਚ.ਓ. ਸ਼ਾਹਕੋਟ ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਪੁਲਿਸ ਟੀਮਾਂ ਵਲੋਂ ਵੱਖ-ਵੱਖ ਥਾਵਾਂ ਤੋਂ 2 ਵਿਅਕਤੀਆਂ ਨੂੰ 28 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਮਾਡਲ ਥਾਣਾ ਸ਼ਾਹਕੋਟ ਦੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX