ਤਾਜਾ ਖ਼ਬਰਾਂ


ਕਾਬੂ ਹੇਠ ਹੋਈ ਰਘੁਬੀਰ ਟੈਕਸਟਾਈਲ ਮਾਰਕੀਟ 'ਚ ਲੱਗੀ ਅੱਗ
. . .  24 minutes ago
ਗਾਂਧੀਨਗਰ, 21 ਜਨਵਰੀ- ਗੁਜਰਾਤ ਦੇ ਸੂਰਤ 'ਚ 10 ਮੰਜ਼ਲਾ ਰਘੁਬੀਰ ਟੈਕਸਟਾਈਲ ਮਾਰਕੀਟ 'ਚ ਲੱਗੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ...
ਪੁਲਿਸ ਹਿਰਾਸਤ 'ਚ ਤੇਲਗੂ ਦੇਸ਼ਮ ਪਾਰਟੀ ਦੇ ਸੰਸਦ ਮੈਂਬਰ ਜੈਦੇਵ ਗੱਲਾ
. . .  52 minutes ago
ਹੈਦਰਾਬਾਦ, 21 ਜਨਵਰੀ- ਆਂਧਰਾ ਪ੍ਰਦੇਸ਼ ਦੇ ਅਮਰਾਵਤੀ 'ਚ ਤੇਲਗੂ ਦੇਸ਼ਮ ਪਾਰਟੀ ਦੇ ਸੰਸਦ ਮੈਂਬਰ ਜੈ ਦੇਵ ਗੱਲਾ ਨੂੰ ਆਂਧਰਾ ਪ੍ਰਦੇਸ਼ ਦੇ ਅਮਰਾਵਤੀ ਤੋਂ ਹਿਰਾਸਤ 'ਚ ਲਿਆ ਗਿਆ ...
ਬਗ਼ਦਾਦ: ਅਮਰੀਕੀ ਦੂਤਾਵਾਸ ਨੇੜੇ ਇਕ ਵਾਰ ਫਿਰ ਦਾਗੇ ਗਏ ਰਾਕੇਟ
. . .  1 minute ago
ਇਰਾਕ, 21 ਜਨਵਰੀ- ਇਰਾਕ ਦੀ ਰਾਜਧਾਨੀ ਬਗ਼ਦਾਦ 'ਚ ਸਥਿਤ ਅਮਰੀਕੀ ਦੂਤਾਵਾਸ ਨੇੜੇ ਇਕ ਵਾਰ ਫਿਰ ਦੋ ਰਾਕੇਟ ਦਾਗੇ ਗਏ ...
ਸੂਰਤ 'ਚ ਰਘੁਵੀਰ ਟੈਕਸਟਾਈਲ ਮਾਰਕੀਟ 'ਚ ਲੱਗੀ ਭਿਆਨਕ ਅੱਗ
. . .  about 2 hours ago
ਗਾਂਧੀ ਨਗਰ, 21 ਜਨਵਰੀ- ਗੁਜਰਾਤ ਦੇ ਸੂਰਤ ਦੇ ਰਘੁਵੀਰ ਟੈਕਸਟਾਈਲ ਮਾਰਕੀਟ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਦੇਸ ਦੇਈਏ ਕਿ ਇਹ ਅੱਗ ਇੰਨੀ ਭਿਆਨਕ ...
ਅੱਜ ਦਾ ਵਿਚਾਰ
. . .  about 2 hours ago
ਜਲੰਧਰ : ਮਾਮੂਲੀ ਤਕਰਾਰ 'ਤੇ ਭਰਾ ਨੇ ਭਰਾ ਦੇ ਮਾਰਿਆ ਚਾਕੂ
. . .  1 day ago
ਵਿਜੀਲੈਂਸ ਟੀਮ ਨੇ ਏ.ਐੱਸ.ਆਈ ਨੂੰ 20 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
. . .  1 day ago
ਡੇਰਾਬੱਸੀ, 20 ਜਨਵਰੀ (ਸ਼ਾਮ ਸਿੰਘ ਸੰਧੂ )-ਵਿਜੀਲੈਂਸ ਵਿਭਾਗ ਦੀ ਟੀਮ ਨੇ ਅੱਜ ਦੇਰ ਸ਼ਾਮ ਡੇਰਾਬਸੀ ਪੁਲੀਸ ਥਾਣੇ 'ਚ ਛਾਪਾ ਮਾਰ ਕੇ ਥਾਣੇ 'ਚ ਤਾਇਨਾਤ ਇਕ ਸਹਾਇਕ ਸਬ-ਇੰਸਪੈਕਟਰ ਓਂਕਾਰ ਸਿੰਘ ਨੂੰ 20 ਹਜ਼ਾਰ ਰੁਪਏ ਰਿਸ਼ਵਤ ...
ਦਿੱਲੀ ਵਿਧਾਨ ਸਭਾ ਚੋਣਾਂ : ਅਕਾਲੀ ਦਲ ਨੇ ਦਿੱਲੀ ਚੋਣਾਂ ਲੜਨ ਤੋਂ ਕੀਤਾ ਇਨਕਾਰ
. . .  1 day ago
ਪ੍ਰਧਾਨ ਮੰਤਰੀ ਤੇ ਜੇ.ਪੀ ਨੱਢਾ ਵੱਲੋਂ ਭਾਜਪਾ ਸ਼ਾਸਿਤ ਸੂਬਿਆ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ
. . .  1 day ago
ਨਵੀਂ ਦਿੱਲੀ, 20 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਨਵਨਿਯੁਕਤ ਕੌਮੀ ਪ੍ਰਧਾਨ ਜੇ.ਪੀ ਨੱਢਾ ਨੇ ਭਾਜਪਾ ਸ਼ਾਸਿਤ ਸੂਬਿਆ ਦੇ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ...
ਸੁਰੱਖਿਆ ਪ੍ਰਬੰਧਾਂ ਤਹਿਤ ਰਾਜਾਸਾਂਸੀ ਹਵਾਈ ਅੱਡਾ ਵਿਖੇ ਰੈੱਡ ਅਲਰਟ ਜਾਰੀ
. . .  1 day ago
ਰਾਜਾਸਾਂਸੀ , 20 ਜਨਵਰੀ (ਹੇਰ/ਹਰਦੀਪ ਸਿੰਘ ਖੀਵਾ) 26 ਜਨਵਰੀ ਨੂੰ ਦੇਸ਼ ਭਰ ਵਿਚ ਮਨਾਏ ਜਾ ਰਹੇ ਗਣਤੰਤਰ ਦਿਵਸ ਤਹਿਤ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ...
ਪੂਰਬੀ ਲੰਡਨ 'ਚ ਤਿੰਨ ਸਿੱਖ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ
. . .  1 day ago
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਪੂਰਬੀ ਲੰਡਨ ਦੇ ਇਲਾਕੇ ਇਲਫੋਰਡ ਵਿਚ ਤਿੰਨ ਸਿੱਖ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਕੱਲ੍ਹ ਸ਼ਾਮੀ...
ਪੱਬ ਜੀ ਗੇਮ ਖੇਡਦੇ ਸਮੇਂ 12 ਵੀਂ ਜਮਾਤ ਦਾ ਵਿਦਿਆਰਥੀ ਹੋਇਆ ਬਿਮਾਰ
. . .  1 day ago
ਪਠਾਨਕੋਟ ,20 ਜਨਵਰੀ (ਸੰਧੂ)- ਪੂਰੇ ਦੇਸ਼ ਅੰਦਰ ਬਲ਼ੂ ਵੇਲ ਗੇਮ ਦੇ ਨਾਲ ਕਈ ਬਚਿਆ ਦੀਆਂ ਕੀਮਤੀ ਜਾਨਾ ਖ਼ਤਮ ਹੋਣ ਤੋਂ ਬਾਅਦ ਵੀ ਚਾਈਨੀਜ ਗੇਮਾਂ ਦਾ ਖ਼ੁਮਾਰ ਬੱਚਿਆ ਤੋਂ ਉੱਤਰਦਾ ਨਜ਼ਰ ਨਹੀਂ ਆ ਰਿਹਾ ਤੇ ਹੁਣ ਬੱਚਿਆ ਤੇ ਪੱਬ ਜੀ ...
ਦਿੱਲੀ 'ਚ ਭਾਜਪਾ ਨੇ 3 ਸੀਟਾਂ ਦਿੱਤੀਆਂ ਸਹਿਯੋਗੀਆਂ ਨੂੰ
. . .  1 day ago
ਨਵੀਂ ਦਿੱਲੀ, 20 ਜਨਵਰੀ - ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਹਿਯੋਗੀਆਂ ਨੂੰ 3 ਸੀਟਾਂ ਦੇਣ...
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਦਿੱਤਾ ਗਿਆ ਰੋਸ ਧਰਨਾ
. . .  1 day ago
ਨਾਭਾ ,20 ਜਨਵਰੀ (ਕਰਮਜੀਤ ਸਿੰਘ )-ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਪੰਜਾਬ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਉਪ ਮੰਡਲ ਮਜਿਸਟਰੇਟ ਅਤੇ ਉਪ ਪੁਲਿਸ ਕਪਤਾਨ ਨਾਭਾ ਦੇ ਦਫ਼ਤਰ ...
ਸਰਕਾਰੀ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਇਆ ਜਾਵੇ -ਮਨਜੀਤ ਸਿੰਘ ਰਾਏ
. . .  1 day ago
ਸ੍ਰੀ ਮੁਕਤਸਰ ਸਾਹਿਬ, 20 ਜਨਵਰੀ (ਰਣਜੀਤ ਸਿੰਘ ਢਿੱਲੋਂ)-ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਘੱਟ ਗਿਣਤੀਆਂ ਲਈ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ 15 ਨੁਕਾਤੀ ਪ੍ਰੋਗਰਾਮ ਦੀ ...
ਕਾਲਿੰਦੀ ਕੁੰਜ-ਸ਼ਾਹੀਨ ਬਾਗ ਰੋਡ ਖੁਲ੍ਹਵਾਉਣ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ
. . .  1 day ago
ਈ. ਡੀ. ਵਲੋਂ ਕਾਰਤੀ ਚਿਦੰਬਰਮ ਕੋਲੋਂ ਪੁੱਛਗਿੱਛ
. . .  1 day ago
ਡੀ. ਐੱਸ. ਪੀ. ਦਵਿੰਦਰ ਸਿੰਘ ਦੇ ਬੰਗਲਾਦੇਸ਼ ਦੇ ਦੌਰੇ ਦੀ ਵੀ ਹੋ ਰਹੀ ਹੈ ਜਾਂਚ- ਜੰਮੂ-ਕਸ਼ਮੀਰ ਦੇ ਡੀ. ਜੀ. ਪੀ.
. . .  1 day ago
ਐੱਨ. ਚੰਦਰਸ਼ੇਖਰਨ ਨੇ ਕੀਤੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ
. . .  1 day ago
ਰੋਡ ਸ਼ੋਅ 'ਚ ਹੀ ਬੀਤਿਆ ਸਮਾਂ, ਕੇਜਰੀਵਾਲ ਹੁਣ ਕੱਲ੍ਹ ਭਰਨਗੇ ਨਾਮਜ਼ਦਗੀ ਪੱਤਰ
. . .  1 day ago
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ 'ਚ ਅਕਾਲੀ-ਭਾਜਪਾ ਗਠਜੋੜ ਟੁੱਟਣ ਦੀਆਂ ਖ਼ਬਰਾਂ
. . .  1 day ago
ਸੁਪਰੀਮ ਕੋਰਟ ਵਲੋਂ ਨਿਰਭੈਆ ਦੇ ਦੋਸ਼ੀ ਪਵਨ ਦੀ ਪਟੀਸ਼ਨ ਖ਼ਾਰਜ, ਅਪਰਾਧ ਵੇਲੇ ਨਾਬਾਲਗ ਹੋਣ ਦੀ ਕਹੀ ਸੀ ਗੱਲ
. . .  1 day ago
ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲਾ : ਬ੍ਰਜੇਸ਼ ਠਾਕੁਰ ਸਣੇ 19 ਲੋਕ ਦੋਸ਼ੀ ਕਰਾਰ
. . .  1 day ago
ਜੇ.ਪੀ. ਨੱਢਾ ਬਣੇ ਭਾਜਪਾ ਦੇ ਕੌਮੀ ਪ੍ਰਧਾਨ
. . .  1 day ago
ਮੰਗਲੁਰੂ ਹਵਾਈ ਅੱਡੇ 'ਤੇ ਸ਼ੱਕੀ ਬੈਗ 'ਚ ਮਿਲਿਆ ਆਈ. ਈ. ਡੀ.
. . .  1 day ago
ਹਿਜ਼ਬੁਲ ਮੁਜ਼ਾਹਦੀਨ ਨਾਲ ਸੰਬੰਧਿਤ ਸਨ ਸ਼ੋਪੀਆਂ 'ਚ ਮਾਰੇ ਗਏ ਅੱਤਵਾਦੀ
. . .  1 day ago
ਰੇਸ਼ਨੇਲਾਈਜੇਸ਼ਨ ਨੂੰ ਲੈ ਕੇ ਸਿੱਖਿਆ ਵਿਭਾਗ ਵਲੋਂ ਅੱਜ ਕੀਤੀ ਜਾਵੇਗੀ ਵੀਡੀਓ ਕਾਨਫ਼ਰੰਸਿੰਗ
. . .  1 day ago
ਨਿਰਭੈਆ ਮਾਮਲਾ : ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਦੁਪਹਿਰ 2.30 ਵਜੇ ਸੁਣਾਇਆ ਜਾਵੇਗਾ ਫ਼ੈਸਲਾ
. . .  1 day ago
ਨਿਰਭੈਆ ਮਾਮਲਾ : ਦੋਸ਼ੀ ਭਵਨ ਦੀ ਭੂਮਿਕਾ ਨੂੰ ਨਾਬਾਲਗ ਵਜੋਂ ਮੰਨ ਕੇ ਚੱਲਿਆ ਜਾਵੇ- ਵਕੀਲ
. . .  1 day ago
ਨਾਮਜ਼ਦਗੀ ਪੇਪਰ ਦਾਖਲ ਕਰਵਾਉਣ ਤੋਂ ਪਹਿਲਾ ਕੇਜਰੀਵਾਲ ਵੱਲੋਂ ਰੋਡ ਸ਼ੋਅ
. . .  1 day ago
ਪ੍ਰੀਖਿਆ 'ਤੇ ਚਰਚਾ ਦੌਰਾਨ ਬੋਲੇ ਪ੍ਰਧਾਨ ਮੰਤਰੀ ਮੋਦੀ- ਸਿਰਫ਼ ਪ੍ਰੀਖਿਆ ਦੇ ਅੰਕ ਹੀ ਜ਼ਿੰਦਗੀ ਨਹੀਂ
. . .  1 day ago
ਨਾਗਰਿਕਤਾ ਕਾਨੂੰਨ ਸਣੇ ਕਈ ਮੁੱਦਿਆਂ 'ਤੇ ਰਾਹੁਲ ਗਾਂਧੀ ਜੈਪੁਰ 'ਚ 28 ਜਨਵਰੀ ਨੂੰ ਕਰਨਗੇ ਬੈਠਕ
. . .  1 day ago
ਸ਼ੋਪੀਆਂ 'ਚ ਮੁਠਭੇੜ ਦੌਰਾਨ ਤਿੰਨ ਅੱਤਵਾਦੀ ਢੇਰ
. . .  1 day ago
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਮਹਿਲਾ ਨਕਸਲੀ ਢੇਰ
. . .  1 day ago
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  1 day ago
ਪ੍ਰੀਖਿਆ 'ਤੇ ਚਰਚਾ : ਅਸਫਲਤਾ ਤੋਂ ਬਾਅਦ ਅੱਗੇ ਵਧਣ ਨਾਲ ਹੀ ਸਫਲਤਾ ਮਿਲਦੀ ਹੈ- ਮੋਦੀ
. . .  1 day ago
ਪ੍ਰੀਖਿਆ 'ਤੇ ਚਰਚਾ : ਮੈਂ ਆਪਣੇ ਵਿਗਿਆਨੀਆਂ ਦਾ ਹੌਂਸਲਾ ਵਧਾਇਆ- ਮੋਦੀ
. . .  1 day ago
ਪ੍ਰੀਖਿਆ 'ਤੇ ਚਰਚਾ : ਚੰਦਰਯਾਨ ਦੇਖਣ ਲਈ ਪੂਰਾ ਦੇਸ਼ ਜਾਵੇਗਾ- ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰੀਖਿਆ 'ਤੇ ਚਰਚਾ : ਇਹ ਦਹਾਕਾ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਖ਼ਾਸ ਹੈ- ਮੋਦੀ
. . .  1 day ago
ਪ੍ਰੀਖਿਆ 'ਤੇ ਚਰਚਾ : ਮਨ 'ਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ- ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰੀਖਿਆ 'ਤੇ ਚਰਚਾ : ਪ੍ਰੀਖਿਆ 'ਚ 'ਮੂਡ ਆਫ਼' ਲਈ ਬਾਹਰ ਦੇ ਹਾਲਾਤ ਵਧੇਰੇ ਜ਼ਿੰਮੇਵਾਰ- ਮੋਦੀ
. . .  1 day ago
ਪ੍ਰੀਖਿਆ 'ਤੇ ਚਰਚਾ : ਇਹ ਦਹਾਕਾ ਹਿੰਦੁਸਤਾਨ ਲਈ ਮਹੱਤਵਪੂਰਨ- ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਵਿਦਿਆਰਥੀਆਂ ਨਾਲ ਪ੍ਰੀਖਿਆ 'ਤੇ ਚਰਚਾ ਸ਼ੁਰੂ
. . .  1 day ago
ਇਲਾਹਾਬਾਦ ਦਾ ਨਾਂ ਬਦਲ ਕੇ ਪ੍ਰਯਾਗਰਾਜ ਰੱਖਣ 'ਤੇ ਸੁਪਰੀਮ ਕੋਰਟ ਨੇ ਯੋਗੀ ਸਰਕਾਰ ਨੂੰ ਭੇਜਿਆ ਨੋਟਿਸ
. . .  about 1 hour ago
ਜ਼ਿਲ੍ਹਾ ਬਰਨਾਲਾ ਦੇ ਪਿੰਡ ਕਰਮਗੜ੍ਹ 'ਚ ਬਜ਼ੁਰਗ ਦਾ ਕਤਲ
. . .  about 1 hour ago
ਰਣਦੀਪ ਸੁਰਜੇਵਾਲਾ ਦੇ ਪਿਤਾ ਸ਼ਮਸ਼ੇਰ ਸਿੰਘ ਸੁਰਜੇਵਾਲਾ ਦਾ ਦੇਹਾਂਤ
. . .  about 1 hour ago
ਉੱਤਰ ਪ੍ਰਦੇਸ਼ 'ਚ ਸ਼ੱਕੀ ਆਈ. ਐੱਸ. ਆਈ. ਏਜੰਟ ਗ੍ਰਿਫ਼ਤਾਰ
. . .  about 1 hour ago
ਟਰੱਕ ਅਤੇ ਸਕਾਰਪੀਓ ਵਿਚਾਲੇ ਹੋਈ ਜ਼ਬਰਦਸਤ ਟੱਕਰ, 7 ਲੋਕਾਂ ਦੀ ਮੌਤ
. . .  about 1 hour ago
ਦਿੱਲੀ ਟਰਾਂਸਪੋਰਟ ਵਿਭਾਗ ਦੇ ਦਫ਼ਤਰ 'ਚ ਲੱਗੀ ਅੱਗ
. . .  18 minutes ago
ਜੇ.ਐਨ.ਯੂ ਸਟੂਡੈਂਟਸ ਯੂਨੀਅਨ ਅੱਜ ਨਵੇਂ ਹੋਸਟਲ ਮੈਨੂਅਲ ਦੇ ਖ਼ਿਲਾਫ਼ ਜਾਵੇਗਾ ਦਿੱਲੀ ਹਾਈ ਕੋਰਟ
. . .  56 minutes ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਹਾੜ ਸੰਮਤ 551

ਕਪੂਰਥਲਾ / ਫਗਵਾੜਾ

ਸਿਵਲ ਹਸਪਤਾਲ ਤੋਂ ਫ਼ਰਾਰ ਹੋਇਆ ਗੈਂਗਸਟਰ ਸਾਥੀਆਂ ਸਮੇਤ ਚੰਡੀਗੜ੍ਹ ਤੋਂ ਗਿ੍ਫ਼ਤਾਰ

ਕਪੂਰਥਲਾ, 23 ਜੂਨ (ਅਮਰਜੀਤ ਸਿੰਘ ਸਡਾਨਾ)- ਬੀਤੇ ਮਹੀਨੇ ਸਥਾਨਕ ਸਿਵਲ ਹਸਪਤਾਲ ਤੋਂ ਗੋਲੀਆਂ ਚਲਾ ਕੇ ਆਪਣੇ ਸਾਥੀ ਗੈਂਗਸਟਰ ਹਰਭੇਜ ਸਿੰਘ ਭੇਜਾ ਨੂੰ ਫ਼ਰਾਰ ਕਰਵਾਉਣ ਦੇ ਮਾਮਲੇ ਸਬੰਧੀ ਜਿੱਥੇ ਕਪੂਰਥਲਾ ਤੇ ਅੰਮਿ੍ਤਸਰ ਪੁਲਿਸ ਨੇ ਉਸ ਦੇ ਸਾਥੀਆਂ ਨੂੰ ਪਹਿਲਾਂ ਹੀ ਗਿ੍ਫ਼ਤਾਰ ਕਰ ਲਿਆ ਸੀ, ਉੱਥੇ ਹਰਭੇਜ ਸਿੰਘ ਭੇਜਾ ਤੇ ਇਕ ਔਰਤ ਸਮੇਤ ਚਾਰ ਹੋਰ ਕਥਿਤ ਦੋਸ਼ੀਆਂ ਨੂੰ ਕਪੂਰਥਲਾ ਸਿਟੀ ਪੁਲਿਸ ਨੇ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਫ਼ਰਾਰ ਹੋਇਆ ਗੈਂਗਸਟਰ ਹਰਭੇਜ ਸਿੰਘ ਉਰਫ਼ ਭੇਜਾ ਚੰਡੀਗੜ੍ਹ ਦੇ ਹੱਲੋਮਾਜਰਾ ਵਿਖੇ ਇਕ ਕਿਰਾਏ ਦੇ ਮਕਾਨ 'ਤੇ ਰਹਿ ਰਿਹਾ ਸੀ ਜਿਸ ਨੂੰ ਚੰਡੀਗੜ੍ਹ ਪੁਲਿਸ ਦੇ ਸਹਿਯੋਗ ਨਾਲ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਕੇ ਗਿ੍ਫ਼ਤਾਰ ਕੀਤਾ ਗਿਆ ਤੇ ਉਸ ਦੇ ਕਬਜ਼ੇ ਵਿਚੋਂ ਇਕ ਪਿਸਟਲ ਤੇ 6 ਜਿੰਦਾ ਰੌਾਦ ਬਰਾਮਦ ਹੋਏ ਹਨ | ਉਸ ਦੇ ਨਾਲ ਉਸ ਦੇ ਸਾਥੀ ਵਿਨੋਦ ਕੁਮਾਰ ਉਰਫ਼ ਰੰਗੀਲਾ ਵਾਸੀ ਰਾਮ ਤੀਰਥ ਰੋਡ ਅੰਮਿ੍ਤਸਰ, ਵਿਸ਼ਾਲ ਸਿੰਘ ਵਾਸੀ ਅੰਮਿ੍ਤਸਰ ਤੇ ਮਨਪ੍ਰੀਤ ਕੌਰ ਉਰਫ਼ ਡੌਲੀ ਵਾਸੀ ਸੁਲਤਾਨਵਿੰਡ ਅੰਮਿ੍ਤਸਰ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਹੈ | ਐਸ.ਐਸ.ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਹਰਭੇਜ ਸਿੰਘ ਭੇਜਾ ਤੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਵਿਚ ਉਸ ਨੇ ਦੱਸਿਆ ਕਿ ਉਸ ਨੇ ਜੇਲ੍ਹ ਅੰਦਰੋਂ ਭੱਜਣ ਸਬੰਧੀ ਆਪਣੇ ਸਾਲੇ ਸਰਵਨ ਸਿੰਘ ਉਰਫ਼ ਸੰਨੀ ਤੇ ਵਿਨੋਦ ਕੁਮਾਰ ਉਰਫ਼ ਰੰਗੀਲਾ ਨਾਲ ਗੱਲ ਕੀਤੀ ਸੀ ਕਿ ਉਹ ਮੈਡੀਕਲ ਲਈ ਹਸਪਤਾਲ ਆਵੇਗਾ ਤੇ ਤੁਸੀਂ ਉਸ ਨੂੰ ਉਥੋਂ ਛੁਡਵਾ ਲੈਣਾ | ਉਨ੍ਹਾਂ ਦੱਸਿਆ ਕਿ ਫ਼ਰਾਰ ਹੋਣ ਤੋਂ ਕਰੀਬ 15 ਦਿਨ ਪਹਿਲਾਂ ਉਹ ਮੈਡੀਕਲ ਲਈ ਸਿਵਲ ਹਸਪਤਾਲ ਆਇਆ ਪਰ ਉਸ ਦੇ ਨਾਲ ਆਈ ਗਾਰਦ ਪਾਸ ਅਸਲਾ ਹੋਣ ਕਾਰਨ ਉਸ ਦਾ ਭੱਜਣ ਦਾ ਮਨਸੂਬਾ ਕਾਮਯਾਬ ਨਹੀਂ ਹੋ ਸਕਿਆ ਤੇ ਦੂਸਰੀ ਵਾਰ ਸਿਵਲ ਹਸਪਤਾਲ ਤੋਂ ਮੈਡੀਕਲ ਦੌਰਾਨ ਸਰਵਨ ਸਿੰਘ ਉਰਫ਼ ਸੰਨੀ, ਆਕਾਸ਼ਦੀਪ, ਯਾਦਵਿੰਦਰ ਸਿੰਘ, ਮਨਪ੍ਰੀਤ ਸਿੰਘ ਉਰਫ਼ ਰੋਹਿਤ ਤੇ ਭਰਤ ਚੌਹਾਨ ਉਰਫ਼ ਮਿੱਠੂ ਉਸ ਨੂੰ ਛੁਡਵਾਉਣ ਲਈ ਆਏ ਤੇ ਉਨ੍ਹਾਂ ਨੇ ਗੋਲੀਆਂ ਚਲਾ ਕੇ ਉਸ ਨੂੰ ਛੁਡਵਾ ਲਿਆ | ਐਸ.ਐਸ.ਪੀ. ਨੇ ਦੱਸਿਆ ਕਿ ਫ਼ਰਾਰ ਹੋਣ ਉਪਰੰਤ ਹਰਭੇਜ ਸਿੰਘ ਆਪਣੇ ਸਾਥੀ ਵਿਨੋਦ ਕੁਮਾਰ ਉਰਫ਼ ਰੰਗੀਲਾ ਪਾਸ ਬੱਸ ਰਾਹੀਂ ਚੰਡੀਗੜ੍ਹ ਚਲਾ ਗਿਆ ਜਿੱਥੇ ਕੁੱਝ ਦਿਨ ਰੁਕਣ ਉਪਰੰਤ ਉਹ ਰੰਗੀਲਾ ਦੇ ਨਾਲ ਵਾਪਸ ਅੰਮਿ੍ਤਸਰ ਆਇਆ ਤੇ ਵਿਸ਼ਾਲ ਸਿੰਘ ਨੂੰ ਨਾਲ ਲੈ ਕੇ ਲੱਲ੍ਹੇ ਪਹਿਲਵਾਨ ਦੇ ਘਰ ਦੇ ਬਾਹਰ ਪੁਰਾਣੀ ਰੰਜਸ਼ ਦੇ ਚੱਲਦੇ 7-8 ਫਾਇਰ ਕੀਤੇ | ਉਪਰੰਤ ਇਹ ਵਾਪਸ ਚੰਡੀਗੜ੍ਹ ਚਲੇ ਗਏ | ਐਸ.ਐਸ.ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਹਰਭੇਜ ਸਿੰਘ ਉਰਫ਼ ਭੇਜਾ ਵਿਰੁੱਧ ਵੱਖ-ਵੱਖ ਥਾਣਿਆਂ ਵਿਚ ਬਲਾਤਕਾਰ, ਕਤਲ, ਇਰਾਦਾ ਕਤਲ, ਖੋਹ, ਅਸਲਾ ਐਕਟ ਆਦਿ ਦੇ 14 ਮਾਮਲੇ ਦਰਜ ਹਨ ਜਦਕਿ ਵਿਨੋਦ ਕੁਮਾਰ ਉਰਫ਼ ਰੰਗੀਲਾ ਿਖ਼ਲਾਫ਼ ਇਰਾਦਾ ਕਤਲ, ਅਸਲਾ ਐਕਟ, ਨਸ਼ਾ ਤਸਕਰੀ, ਦਾਜ ਤੇ ਕਤਲ ਦੀਆਂ ਧਾਰਾਵਾਂ ਤਹਿਤ 13 ਕੇਸ ਵੱਖ-ਵੱਖ ਥਾਣਿਆਂ ਵਿਚ ਦਰਜ ਹਨ | ਜ਼ਿਕਰਯੋਗ ਹੈ ਕਿ ਹਰਭੇਜ ਸਿੰਘ ਉਰਫ਼ ਭੇਜਾ ਨੂੰ ਫ਼ਰਾਰ ਕਰਵਾਉਣ ਦੀ ਪੂਰੀ ਵਿਉਂਤਬੰਦੀ ਮਾਡਰਨ ਜੇਲ੍ਹ ਵਿਚ ਹੀ ਤਿਆਰ ਹੋਈ ਸੀ ਜਿਸ ਨੂੰ ਬਾਅਦ ਵਿਚ ਅਮਲੀਜਾਮਾ ਦਿੱਤਾ ਗਿਆ ਤੇ ਇਸ ਗੈਂਗਸਟਰ ਨੇ ਜੇਲ੍ਹ ਵਿਚੋਂ ਬਾਹਰ ਆ ਕੇ ਇਕ ਗੈਂਗ ਤਿਆਰ ਕਰਨ ਦੀ ਵੀ ਯੋਜਨਾ ਬਣਾਈ ਸੀ ਪਰ ਉਸ ਦੇ ਗਿ੍ਫ਼ਤਾਰ ਹੋਣ ਕਾਰਨ ਉਹ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਾ ਹੋ ਸਕਿਆ | ਇਸ ਮੌਕੇ ਐਸ.ਐਸ.ਪੀ. ਦੇ ਨਾਲ ਐਸ.ਪੀ. ਮਨਪ੍ਰੀਤ ਸਿੰਘ ਢਿੱਲੋਂ, ਡੀ.ਐਸ.ਪੀ. ਸਬ ਡਵੀਜ਼ਨ ਹਰਿੰਦਰ ਸਿੰਘ ਗਿੱਲ, ਸੀ.ਆਈ.ਏ. ਇੰਚਾਰਜ ਇੰਸਪੈਕਟਰ ਬਲਵਿੰਦਰਪਾਲ ਤੇ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ |

ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਕੱਲ੍ਹ ਮਨਾਇਆ ਜਾਵੇਗਾ-ਰਘਬੀਰ ਸਿੰਘ

ਸੁਲਤਾਨਪੁਰ ਲੋਧੀ, 23 ਜੂਨ (ਹੈਪੀ, ਥਿੰਦ)- ਮਾਤਾ ਸੁਲੱਖਣੀ ਜੀ ਸੇਵਾ ਸੁਸਾਇਟੀ ਗੁਰਦੁਆਰਾ ਗੁਰੂ ਕਾ ਬਾਗ ਸੁਲਤਾਨਪੁਰ ਲੋਧੀ ਦੀ ਇਕ ਮੀਟਿੰਗ ਪ੍ਰਧਾਨ ਰਘਬੀਰ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ...

ਪੂਰੀ ਖ਼ਬਰ »

ਫਗਵਾੜਾ-ਹੁਸ਼ਿਆਰਪੁਰ ਰੋਡ ਵੱਲ ਉੱਤਰਦਾ ਤੰਗ ਪੁਲ ਲੋਕਾਂ ਲਈ ਬਣਿਆ ਜਾਨ ਦਾ ਖੌਅ

ਫਗਵਾੜਾ, 23 ਜੂਨ (ਅਸ਼ੋਕ ਕੁਮਾਰ ਵਾਲੀਆ)- ਸ਼ੇਰ ਸਾਹ ਸੂਰੀ ਮਾਰਗ 'ਤੇ ਘੁੱਗ ਵੱਸਦਾ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਸ਼ਹਿਰ ਫਗਵਾੜਾ ਭਾਵੇਂ ਅਨੇਕ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਪਰ ਇੱਥੇ ਥਾਂ ਥਾਂ ਲੱਗਦਾ ਟਰੈਫ਼ਿਕ ਜਾਮ ਅੱਜਕੱਲ੍ਹ ...

ਪੂਰੀ ਖ਼ਬਰ »

ਰਾਣੀ ਸੋਢੀ ਵਲੋਂ ਪਿੰਡ ਨਰੂੜ ਵਿਖੇ ਗੰਦੇ ਨਾਲੇ ਦਾ ਮੁਆਇਨਾ

ਫਗਵਾੜਾ, 23 ਜੂਨ (ਤਰਨਜੀਤ ਸਿੰਘ ਕਿੰਨੜਾ)- ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਪ੍ਰਧਾਨ ਸ੍ਰੀਮਤੀ ਬਲਵੀਰ ਰਾਣੀ ਸੋਢੀ ਨੇ ਅੱਜ ਹਲਕਾ ਵਿਧਾਨਸਭਾ ਫਗਵਾੜਾ ਦੇ ਪਿੰਡ ਨਰੂੜ ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਤੋਂ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ...

ਪੂਰੀ ਖ਼ਬਰ »

ਮੌਤ ਨੂੰ ਸੱਦਾ ਦਿੰਦੇ ਨੀਵੇਂ ਹੋ ਚੁੱਕੇ ਟਰਾਂਸਫ਼ਾਰਮਰ

ਨਡਾਲਾ, 23 ਜੂਨ (ਮਾਨ)- ਨਡਾਲਾ 'ਚ ਅੱਧਾ ਦਰਜਨ ਅਜਿਹੇ ਟਰਾਂਸਫ਼ਾਰਮਰ ਹਨ, ਜੋ ਸਮੇਂ ਦੇ ਲਿਹਾਜ਼ ਨਾਲ ਨੀਵੇਂ ਹੋ ਚੁੱਕੇ ਹਨ | ਇਹ ਟਰਾਂਸਫ਼ਾਰਮਰ ਕਦੇ ਵੀ ਕਿਸੇ ਲਈ ਜਾਨ ਲੇਵਾ ਸਾਬਤ ਹੋ ਸਕਦੇ ਹਨ | ਲੰਘੇ 10 ਮਹੀਨੇ ਤੋਂ ਕਸਬਾ ਨਡਾਲਾ ਕਰੀਬ 2.10 ਕਰੋੜ ਦੀ ਲਾਗਤ ਨਾਲ ...

ਪੂਰੀ ਖ਼ਬਰ »

ਨਕਦੀ, ਸੋਨਾ ਤੇ ਮੋਬਾਈਲ ਖੋਹਿਆ

ਨਡਾਲਾ, 23 ਜੂਨ (ਮਾਨ)- ਨੇੜਲੇ ਪਿੰਡ ਹਬੀਬਵਾਲ ਵਾਸੀ ਲੜਕੀਆਂ ਕੋਲੋਂ ਲੁਟੇਰਿਆਂ ਨੇ ਕਿਰਚ ਦਿਖਾ ਕੇ ਨਗਦੀ, ਸੋਨਾ ਤੇ ਮੋਬਾਈਲ ਸਮੇਤ ਪਰਸ ਖੋਹ ਲਿਆ ਤੇ ਮੌਕੇ ਤੋਂ ਫ਼ਰਾਰ ਹੋ ਗਏ | ਇਸ ਸਬੰਧੀ ਕੁਲਦੀਪ ਕੌਰ ਪੁੱਤਰੀ ਸੁਰਿੰਦਰ ਸਿੰਘ ਵਾਸੀ ਹਬੀਬਵਾਲ ਨੇ ਦੱਸਿਆ ਕਿ ਉਹ ...

ਪੂਰੀ ਖ਼ਬਰ »

ਕੋਸ਼ਿਸ਼ ਖ਼ੂਨਦਾਨ ਸੰਸਥਾ ਆਰ. ਸੀ. ਐਫ. ਵਲੋਂ 11ਵਾਂ ਖ਼ੂਨਦਾਨ ਕੈਂਪ

ਹੁਸੈਨਪੁਰ, 23 ਜੂਨ (ਸੋਢੀ)- ਸਮਾਜ ਸੇਵਾ ਨੂੰ ਸਮਰਪਿਤ ਕੋਸ਼ਿਸ਼ ਖ਼ੂਨਦਾਨ ਸੰਸਥਾ ਰੇਲ ਕੋਚ ਫ਼ੈਕਟਰੀ ਵਲੋਂ ਆਪਣੇ ਸਮਾਜ ਭਲਾਈ ਦੇ ਕੰਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਸੰਸਥਾ ਦੇ ਪ੍ਰਧਾਨ ਹਰਪਾਲ ਸਿੰਘ, ਜਨਰਲ ਸਕੱਤਰ ਜੀਤ ਸਿੰਘ ਅਤੇ ਪੈੱ੍ਰਸ ਸਕੱਤਰ ਟੇਕ ਚੰਦ ਦੀ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਸਮੇਤ ਇਕ ਗਿ੍ਫ਼ਤਾਰ

ਕਪੂਰਥਲਾ, 23 ਜੂਨ (ਸਡਾਨਾ)- ਥਾਣਾ ਕੋਤਵਾਲੀ ਦੇ ਏ.ਐਸ.ਆਈ. ਸੁਰਿੰਦਰ ਸਿੰਘ ਨੇ ਇਕ ਵਿਅਕਤੀ ਨੂੰ ਨਸ਼ੀਲੇ ਪਾਊਡਰ ਸਮੇਤ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਪੁਲਿਸ ਨੇ ਗਸ਼ਤ ਦੌਰਾਨ ਪਿੰਡ ਬੂਟਾਂ ਨੇੜੇ ਕਥਿਤ ਦੋਸ਼ੀ ਰਣਜੀਤ ਸਿੰਘ ਵਾਸੀ ਨਿਜ਼ਾਮਪੁਰ ਨੂੰ ...

ਪੂਰੀ ਖ਼ਬਰ »

ਭਾਣੋਲੰਗਾ 'ਚ ਬਾਬਾ ਖੇਤਰਪਾਲ ਦਾ ਸਾਲਾਨਾ ਮੇਲਾ ਕਰਵਾਇਆ

ਹੁਸੈਨਪੁਰ, 23 ਜੂਨ (ਸੋਢੀ)- ਪਿੰਡ ਭਾਣੋ ਲੰਗਾ ਵਿਖੇ ਬਾਬਾ ਖੇਤਰਪਾਲ ਦਾ ਸਾਲਾਨਾ ਮੇਲਾ ਬਾਬਾ ਪਾਲੀ ਦੀ ਅਗਵਾਈ ਹੇਠ ਸਮੂਹ ਸੰਗਤਾਂ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸਭ ਤੋਂ ਪਹਿਲਾ ਦਰਬਾਰ 'ਤੇ ਚਾਦਰ ਚੜ੍ਹਾਉਣ ਦੀ ਰਸਮ ਸਮੂਹ ਸੰਗਤਾਂ ਵਲੋਂ ਸਾਂਝੇ ਤੌਰ 'ਤੇ ...

ਪੂਰੀ ਖ਼ਬਰ »

ਨਸ਼ਾ ਵਿਰੋਧੀ ਮੁਹਿੰਮ ਤਹਿਤ ਭੰਡਾਲ ਬੇਟ ਵਿਖੇ ਹੋਈ ਪੁਲਿਸ-ਪਬਲਿਕ ਮੀਟਿੰਗ

ਭੰਡਾਲ ਬੇਟ, 23 ਜੂਨ (ਜੋਗਿੰਦਰ ਸਿੰਘ ਜਾਤੀਕੇ)- ਐਸ.ਐਸ.ਪੀ. ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਥਾਣਾ ਢਿਲਵਾਂ ਦੇ ਮੁਖੀ ਦੀ ਅਗਵਾਈ ਹੇਠ ਪਿੰਡ ਭੰਡਾਲ ਬੇਟ ਵਿਖੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੁਲਿਸ ਪਬਲਿਕ ਮੀਟਿੰਗ ਹੋਈ ਜਿਸ ਵਿਚ ਥਾਣਾ ਢਿਲਵਾਂ ਤੋਂ ...

ਪੂਰੀ ਖ਼ਬਰ »

ਪਿੰਡ 'ਚ ਸਫ਼ਾਈ ਕਰਵਾ ਕੇ 550 ਬੂਟੇ ਲਗਾਏ ਜਾਣਗੇ-ਸਰਪੰਚ ਸਰਬਣ ਸਿੰਘ

ਭੰਡਾਲ ਬੇਟ, 23 ਜੂਨ (ਜੋਗਿੰਦਰ ਸਿੰਘ ਜਾਤੀਕੇ)- ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਪੂਰੇ ਪਿੰਡ ਵਿਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਇਆ ਜਾ ਰਿਹਾ ਹੈ ਅਤੇ ਪੂਰੇ ਪਿੰਡ ਦੀ ਸਫ਼ਾਈ ਕਰਵਾ ਕੇ ਪਿੰਡ ਦੇ ਚਾਰ ਚੁਫੇਰੇ 550 ਫਲਦਾਰ, ...

ਪੂਰੀ ਖ਼ਬਰ »

ਬਾਬਾ ਤਾਜੂਦੀਨ ਸ਼ਾਹ ਦਾ 72ਵਾਂ ਸਾਲਾਨਾ ਮੇਲਾ ਧੂਮਧਾਮ ਨਾਲ ਮਨਾਇਆ

ਕਪੂਰਥਲਾ, 23 ਜੂਨ (ਸਡਾਨਾ)- ਬਾਬਾ ਤਾਜੂਦੀਨ ਸ਼ਾਹ ਦਾ 72ਵਾਂ ਸਾਲਾਨਾ ਮੇਲਾ ਕਮੇਟੀ ਦੇ ਸਰਪ੍ਰਸਤ ਇੰਸਪੈਕਟਰ ਹਰਭਜਨ ਸਿੰਘ ਤੇ ਪੰਜਾਬ ਭਾਜਪਾ ਦੀ ਸੂਬਾ ਇਕਾਈ ਦੇ ਮੈਂਬਰ ਸ਼ਾਮ ਸੁੰਦਰ ਅਗਰਵਾਲ ਤੇ ਸੇਵਾਦਾਰ ਸੁਭਾਸ਼ ਚੰਦਰ ਤੇ ਦਰਸ਼ਨਾ ਰਾਣੀ ਦੀ ਦੇਖ-ਰੇਖ ਹੇਠ ...

ਪੂਰੀ ਖ਼ਬਰ »

ਵਿਆਹੁਤਾ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਪਤੀ ਵਿਰੁੱਧ ਕੇਸ ਦਰਜ

ਕਪੂਰਥਲਾ, 23 ਜੂਨ (ਸਡਾਨਾ)- ਵਿਆਹੁਤਾ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਐਨ.ਆਰ.ਆਈ. ਥਾਣੇ ਦੇ ਪੁਲਿਸ ਨੇ ਵਿਆਹੁਤਾ ਦੇ ਪਤੀ ਵਿਰੁੱਧ ਦਾਜ ਮੰਗਣ ਦਾ ਕੇਸ ਦਰਜ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਜਸਪ੍ਰੀਤ ਕੌਰ ਵਾਸੀ ਬੇਗੋਵਾਲ ਨੇ ਦੱਸਿਆ ਕਿ ਉਸ ਦਾ ਵਿਆਹ ...

ਪੂਰੀ ਖ਼ਬਰ »

ਸੱਪ ਦੇ ਕੱਟਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ

ਭੁਲੱਥ, 23 ਜੂਨ (ਮਨਜੀਤ ਸਿੰਘ ਰਤਨ)- ਇੱਥੋਂ ਨਜ਼ਦੀਕੀ ਪਿੰਡ ਲਿੱਟਾਂ ਵਿਖੇ ਬੀਤੀ ਰਾਤ ਸੱਪ ਦੇ ਕੱਟਣ ਨਾਲ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਮਿ੍ਤਕ ਰਾਮ ਬਹਾਦਰ ਪੁੱਤਰ ਭੂਪ ਲਾਲ ਬਿਹਾਰ ਦਾ ਵਾਸੀ ਸੀ ਅਤੇ ਤਕਰੀਬਨ ਢਾਈ ਕੁ ਮਹੀਨੇ ਪਹਿਲਾ ਹੀ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਹੋਈ ਇਲਾਜ ਦੌਰਾਨ ਮੌਤ

ਕਪੂਰਥਲਾ, 23 ਜੂਨ (ਸਡਾਨਾ)- ਅੱਜ ਸਵੇਰੇ ਫੱਤੂਢੀਂਗਾ ਚੁੰਗੀ ਨੇੜੇ ਇਕ ਅਣਪਛਾਤੇ ਵਿਅਕਤੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਐਾਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਕੁੱਝ ਸਮੇਂ ਤੋਂ ਬਾਅਦ ਹੀ ਉਸ ਦੀ ਮੌਤ ਹੋ ਗਈ | ਇਸ ਸਬੰਧੀ ਥਾਣਾ ਸਿਟੀ ...

ਪੂਰੀ ਖ਼ਬਰ »

ਪਿੰਡ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ-ਸਰਪੰਚ ਹਰਦੇਵ ਸਿੰਘ

ਸੁਲਤਾਨਪੁਰ ਲੋਧੀ, 23 ਜੂਨ (ਹੈਪੀ, ਥਿੰਦ)-ਪਿੰਡ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਬਿਨਾਂ ਕਿਸੇ ਭੇਦਭਾਵ ਨਗਰ ਦਾ ਵਿਕਾਸ ਕੀਤਾ ਜਾਵੇਗਾ | ਇਹ ਸ਼ਬਦ ਸਰਪੰਚ ਹਰਦੇਵ ਸਿੰਘ ਨਸੀਰਪੁਰ ਨੇ ਵੈੱਲਫੇਅਰ ਸੁਸਾਇਟੀ ...

ਪੂਰੀ ਖ਼ਬਰ »

ਆਓ ਨੱਚੀਏ ਸੱਭਿਆਚਾਰਕ ਮੇਲਾ 27 ਨੂੰ

ਕਾਲਾ ਸੰਘਿਆਂ, 23 ਜੂਨ (ਸੰਘਾ)-ਇੱਥੋਂ ਨਜ਼ਦੀਕੀ ਪਿੰਡ ਨਾਰਾਂਵਾਲੀ ਕੁਹਾਲਾ ਵਿਖੇ ਪੀਰ ਬਾਬਾ ਸੁਧਾਰ ਗਾਜੀ ਦੇ ਸਥਾਨ 'ਤੇ 19ਵਾਂ ਆਓ ਨੱਚੀਏ ਸਾਲਾਨਾ ਸਭਿਆਚਾਰਕ ਮੇਲਾ 27 ਜੂਨ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਕਰਵਾਇਆ ਜਾ ਰਿਹਾ ਹੈ | ਮੇਲੇ ਦੀਆਂ ਤਿਆਰੀਆਂ 'ਚ ਰੁੱਝੇ ...

ਪੂਰੀ ਖ਼ਬਰ »

ਨਸ਼ੀਲੇ ਟੀਕੇ ਤੇ ਕੈਪਸੂਲਾਂ ਸਮੇਤ ਔਰਤ ਕਾਬੂ

ਫਗਵਾੜਾ, 23 ਜੂਨ (ਹਰੀਪਾਲ ਸਿੰਘ)-ਸਥਾਨਕ ਸਿਟੀ ਪੁਲਿਸ ਨੇ ਨਸ਼ੀਲੇ ਟੀਕੇ ਅਤੇ ਕੈਪਸੂਲਾਂ ਸਮੇਤ ਇਕ ਔਰਤ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਗਸ਼ਤ ਦੌਰਾਨ ਉਂਕਾਰ ਨਗਰ ਮੁਹੱਲੇ ਤੋਂ ਸ਼ਿਵਪੁਰੀ ਨੂੰ ਜਾਂਦੀ ਇਕ ਔਰਤ ਨੇ ਘਬਰਾ ਕੇ ਇਕ ਲਿਫ਼ਾਫ਼ਾ ਸੜਕ 'ਤੇ ਸੁੱਟ ...

ਪੂਰੀ ਖ਼ਬਰ »

ਦਿ ਕਪੂਰਥਲਾ ਜ਼ਿਲ੍ਹਾ ਸਹਿਕਾਰੀ ਕਿਰਤ ਤੇ ਉਸਾਰੀ ਯੂਨੀਅਨ ਦੇ ਬੋਰਡ ਆਫ਼ ਡਾਇਰੈਕਟਰ ਦੀ ਚੋਣ 27 ਨੂੰ

ਕਪੂਰਥਲਾ, 23 ਜੂਨ (ਵਿ.ਪ੍ਰ.)- ਦਿ ਕਪੂਰਥਲਾ ਜ਼ਿਲ੍ਹਾ ਸਹਿਕਾਰੀ ਕਿਰਤ ਤੇ ਉਸਾਰੀ ਯੂਨੀਅਨ ਦੇ ਬੋਰਡ ਆਫ਼ ਡਾਇਰੈਕਟਰ ਦੀ ਚੋਣ 27 ਜੂਨ ਨੂੰ ਹੋ ਰਹੀ ਹੈ ਤੇ ਇਸ ਸਬੰਧ ਵਿਚ ਯੂਨੀਅਨ ਦੇ ਦਫ਼ਤਰ ਵਿਚ ਮੈਂਬਰ ਸਭਾਵਾਂ ਵਲੋਂ 8 ਜ਼ੋਨਾਂ ਵਾਸਤੇ ਨਕਲਾਂ ਜਮ੍ਹਾ ਕਰਵਾਈਆਂ ਗਈਆਂ | ...

ਪੂਰੀ ਖ਼ਬਰ »

550 ਸਾਲਾ ਸ਼ਤਾਬਦੀ ਸਮਾਗਮ ਸ਼ੋ੍ਰਮਣੀ ਕਮੇਟੀ ਤੇ ਹੋਰ ਧਾਰਮਿਕ ਸੰਗਠਨਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ-ਨਵਤੇਜ ਸਿੰਘ ਚੀਮਾ

ਸੁਲਤਾਨਪੁਰ ਲੋਧੀ, 23 ਜੂਨ (ਨਰੇਸ਼ ਹੈਪੀ, ਥਿੰਦ)- ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮ ਇਤਿਹਾਸਕ ਸਮਾਗਮ ਹੋਣ ਕਰਕੇ ਸ਼ੋ੍ਰਮਣੀ ਕਮੇਟੀ ਤੇ ਹੋਰ ਧਾਰਮਿਕ ਸੰਗਠਨਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ ਜਿਸ ਲਈ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀਆਂ ਦੀ ਇਕ ...

ਪੂਰੀ ਖ਼ਬਰ »

ਬਲਾਕ ਸੁਲਤਾਨਪੁਰ ਲੋਧੀ ਅੰਦਰ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੇ ਦਿਖਾਇਆ ਉਤਸ਼ਾਹ-ਧੰਜੂ

ਸੁਲਤਾਨਪੁਰ ਲੋਧੀ, 23 ਜੂਨ (ਥਿੰਦ, ਹੈਪੀ)-ਖੇਤੀਬਾੜੀ ਵਿਭਾਗ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਤੇ ਖੇਤੀ ਖ਼ਰਚੇ ਘਟਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਬਲਾਕ ਸੁਲਤਾਨਪੁਰ ਲੋਧੀ ਅੰਦਰ ਕਿਸਾਨਾਂ ਵਲੋਂ ਝੋਨੇ ਦੀ ਸਿੱਧੀ ...

ਪੂਰੀ ਖ਼ਬਰ »

ਆਟਾ ਦਾਲ ਸਕੀਮ ਤਹਿਤ ਸਮਾਰਟ ਕਾਰਡ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਣਾਏ ਜਾਣ-ਮਾਸਟਰ ਗੁਰਦੇਵ ਸਿੰਘ

ਕਪੂਰਥਲਾ, 23 ਜੂਨ (ਵਿ.ਪ੍ਰ.)-ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਉਪ ਚੇਅਰਮੈਨ ਮਾਸਟਰ ਗੁਰਦੇਵ ਸਿੰਘ ਨੇ ਇਕ ਬਿਆਨ ਵਿਚ ਕਿਹਾ ਕਿ ਪੰਜਾਬ ਸਰਕਾਰ ਨੇ ਆਟਾ ਦਾਲ ਸਕੀਮ ਰੱਦ ਕਰਕੇ ਗਰੀਬ ਵਰਗ ਨਾਲ ਧੋਖਾ ...

ਪੂਰੀ ਖ਼ਬਰ »

ਬੂਟੇ ਲਗਾਉਣ ਦੇ ਨਾਲ-ਨਾਲ ਇਨ੍ਹਾਂ ਦੀ ਸੰਭਾਲ ਵੀ ਕੀਤੀ ਜਾਵੇ-ਬਲਵਿੰਦਰ ਰਾਏ

ਫਗਵਾੜਾ, 23 ਜੂਨ (ਹਰੀਪਾਲ ਸਿੰਘ)- ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ. ਸੰਜੀਵ ਕਾਲੜਾ ਦੀ ਅਗਵਾਈ ਵਿਚ ਚੱਲ ਰਹੀ ਪੰਜਾਬ ਯੰਗ ਪੀਸ ਕੌਾਸਲ (ਪੰ) ਵਲੋਂ ਸਦਰ ਪੁਲਿਸ ਦੇ ਸਹਿਯੋਗ ਨਾਲ ਪ੍ਰਧਾਨ ਨਵਰੀਤ ਸਿੰਘ ਦੀ ਪ੍ਰਧਾਨਗੀ ਵਿਚ ਪੁਲਿਸ ਕੰਪਲੈਕਸ ਗੌਾਸਪੁਰ ਵਿਖੇ ਬੂਟੇ ਲਗਾਏ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ

ਕਪੂਰਥਲਾ, 23 ਜੂਨ (ਸਡਾਨਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਧਾਰਮਿਕ ਸਮਾਗਮਾਂ ਦੀ ਲੜੀ ਤਹਿਤ ਬੱਚਿਆਂ ਨੂੰ ਗੁਰਬਾਣੀ ਤੇ ਵਿਰਸੇ ਨਾਲ ਜੋੜਣ ਦੇ ਮਨੋਰਥ ਨੂੰ ਲੈ ਕੇ ਸ਼ਬਦ ਗੁਰੂ ਪ੍ਰਚਾਰ ਸਭਾ ਵਲੋਂ ਬੱਚਿਆਂ ਨੂੰ ਵੰਡੀਆਂ ਗਈਆਂ ...

ਪੂਰੀ ਖ਼ਬਰ »

ਮੁਹੱਲਾ ਭਗਤਪੁਰਾ ਵਿਖੇ ਨਸ਼ਿਆਂ ਦੀ ਰੋਕਥਾਮ ਸਬੰਧੀ ਕਰਵਾਇਆ ਸੈਮੀਨਾਰ

ਫਗਵਾੜਾ, 23 ਜੂਨ (ਅਸ਼ੋਕ ਕੁਮਾਰ ਵਾਲੀਆ)-ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਚਾਉਣ ਅਤੇ ਉਨ੍ਹਾਂ ਦੀ ਮਾਨਸਿਕਤਾ 'ਚ ਤਬਦੀਲੀ ਲਿਆਉਣ ਦੇ ਮਕਸਦ ਸਦਕਾ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਪੰਜਾਬ ਪੁਲਿਸ ਵਿਭਾਗ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਵਿੱਡੀ ...

ਪੂਰੀ ਖ਼ਬਰ »

ਨੌਜਵਾਨ ਨਸ਼ਿਆਂ ਦੀ ਲਾਹਨਤ ਤੋਂ ਕਿਨਾਰਾ ਕਰਨ- ਗਿੱਲ

ਕਪੂਰਥਲਾ, 23 ਜੂਨ (ਵਿ.ਪ੍ਰ.)- ਭਗਵਾਨ ਵਾਲਮੀਕ ਕ੍ਰਾਂਤੀ ਸੈਨਾ ਦੀ ਇਕ ਮੀਟਿੰਗ ਪਿੰਡ ਸੈਦੋ ਭੁਲਾਣਾ ਵਿਚ ਹੋਈ ਜਿਸ ਵਿਚ ਪਾਰਟੀ ਦੇ ਸੂਬਾਈ ਪ੍ਰਧਾਨ ਸਰਵਣ ਗਿੱਲ ਤੇ ਜ਼ਿਲ੍ਹਾ ਪ੍ਰਧਾਨ ਸਰਵਣ ਸਭਰਵਾਲ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਗੁਰਦੁਆਰਾ ਸੰਤਘਾਟ ਸਾਹਿਬ ਵਿਖੇ ਪਰਿਕਰਮਾ ਦਾ ਲੈਂਟਰ ਪਾਇਆ

ਸੁਲਤਾਨਪੁਰ ਲੋਧੀ, 23 ਜੂਨ (ਨਰੇਸ਼ ਹੈਪੀ, ਥਿੰਦ)- ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਐਸ.ਜੀ.ਪੀ.ਸੀ. ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਵਿਖੇ ਮੂਲ ਮੰਤਰ ਉਚਾਰਨ ਅਸਥਾਨ ਦੇ ਨਿਰਮਾਣ ਕਾਰਜ ਦੇ ਨਿਸ਼ਕਾਮ ਸੇਵਕ ਜਥਾ ਯੂ.ਕੇ. ...

ਪੂਰੀ ਖ਼ਬਰ »

ਸਾਲਾਨਾ ਸੱਭਿਆਚਾਰਕ ਮੇਲਾ 3 ਜੁਲਾਈ ਨੂੰ

ਭੰਡਾਲ ਬੇਟ, 23 ਜੂਨ (ਜੋਗਿੰਦਰ ਸਿੰਘ ਜਾਤੀਕੇ)- ਪੀਰ ਬਾਬਾ ਨਾਨਕ ਸ਼ਾਹ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਮੂਹ ਮੇਲਾ ਪ੍ਰਬੰਧਕ ਕਮੇਟੀ ਵਲੋਂ ਮੁੱਖ ਸੇਵਾਦਾਰ ਬਾਬਾ ਕਾਲਾ ਦੀ ਅਗਵਾਈ ਹੇਠ ਸਾਲਾਨਾ ਸੱਭਿਆਚਾਰਕ ਮੇਲਾ 3 ਜੁਲਾਈ ਦਿਨ ਬੁੱਧਵਾਰ ਨੂੰ ਪਿੰਡ ਸ਼ੇਖਾਂਵਾਲ ...

ਪੂਰੀ ਖ਼ਬਰ »

ਪਿੰਡ ਬੇਗਮਪੁਰ-ਸੰਗਤਪੁਰ ਵਿਖੇ ਸਾਲਾਨਾ ਜੋੜ ਮੇਲਾ 27, 28 ਨੂੰ

ਖਲਵਾੜਾ, 23 ਜੂਨ (ਮਨਦੀਪ ਸਿੰਘ ਸੰਧੂ)- ਨਜ਼ਦੀਕੀ ਪਿੰਡ ਬੇਗਮਪੁਰ-ਸੰਗਤਪੁਰ ਵਿਖੇ ਬਾਬਾ ਸ਼ਾਹ ਫ਼ਤਿਹ ਅਲੀ ਦਾ ਸਾਲਾਨਾ ਜੋੜ ਮੇਲਾ 27 ਅਤੇ 28 ਜੂਨ ਨੂੰ ਦਰਬਾਰ ਦੇ ਗੱਦੀ ਨਸ਼ੀਨ ਸੰਤ ਪ੍ਰੀਤਮ ਦਾਸ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ, ਐਨ.ਆਰ.ਆਈ. ਵੀਰਾਂ ਤੇ ਇਲਾਕੇ ਭਰ ਦੀ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਿਰਮਲ ਕੁਟੀਆ ਵਿਖੇ ਕਰਵਾਇਆ 'ਸੰਤ ਸਮਾਗਮ'

ਚੁਗਿੱਟੀ/ਜੰਡੂਸਿੰਘਾ, 23 ਜੂਨ (ਨਰਿੰਦਰ ਲਾਗੂ)- ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ-ਹੁਸ਼ਿਆਰਪੁਰ ਸੜਕ ਮਾਰਗ 'ਤੇ ਸਥਿਤ ਸੰਤ ਬਾਬਾ ਬਸੰਤ ਸਿੰਘ, ਸੰਤ ਗਿਆਨ ਸਿੰਘ ਅਤੇ ਸੰਤ ਹਰਭਜਨ ਸਿੰਘ ਵਿਰੱਕਤ ਦੇ ਤਪ ਅਸਥਾਨ ਨਿਰਮਲ ਕੁਟੀਆ ...

ਪੂਰੀ ਖ਼ਬਰ »

ਪੀਰ ਬਾਬਾ ਮੁਹੰਮਦ ਸ਼ਾਹ ਦੇ ਮੇਲੇ 'ਤੇ ਵਿੱਕੀ ਬਾਦਸ਼ਾਹ ਨੇ ਖ਼ੂਬ ਰੰਗ ਬੰਨਿ੍ਹਆ

ਤਲਵੰਡੀ ਚੌਧਰੀਆਂ, 23 ਜੂਨ (ਪਰਸਨ ਲਾਲ ਭੋਲਾ)-ਮੇਲੇ ਸਾਡੀਆਂ ਸੁੱਤੀਆਂ ਉਮੰਗਾਂ ਨੂੰ ਜਗਾਉਂਦੇ ਹਨ ਜਦੋਂ ਅਸੀਂ ਸਭ ਮਿਲ ਕੇ ਤੇ ਗਿਲੇ ਸ਼ਿਕਵੇ ਭਲਾ ਕੇ ਸੱਭਿਆਚਾਰਕ ਸਮਾਗਮਾਂ ਵਿਚ ਆਪਣੀਆਂ ਖ਼ੁਸ਼ੀਆਂ ਸਾਂਝੀਆਂ ਕਰਦੇ ਹਾਂ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ...

ਪੂਰੀ ਖ਼ਬਰ »

ਸਰਕਾਰ ਵਲੋਂ ਸ਼ਤਾਬਦੀ ਸਮਾਗਮਾਂ ਲਈ ਕਰਾਏ ਜਾ ਰਹੇ ਵਿਕਾਸ ਕਾਰਜਾਂ 'ਚ ਕੁਝ ਕੁ ਅਕਾਲੀ ਆਗੂ ਅੜਿੱਕਾ ਢਾਹ ਰਹੇ-ਕਾਂਗਰਸੀ ਆਗੂ

ਸੁਲਤਾਨਪੁਰ ਲੋਧੀ, 23 ਜੂਨ (ਨਰੇਸ਼ ਹੈਪੀ, ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿਚ ਕੁੱਝ ਇਕ ਕਥਿਤ ਅਕਾਲੀ ਜਾਣਬੁੱਝ ਕੇ ਅੜਿੱਕਾ ਢਾਹ ਕੇ ਰੁਕਾਵਟ ਪਾਉਣਾ ਚਾਹੁੰਦੇ ...

ਪੂਰੀ ਖ਼ਬਰ »

ਜਨਤਕ ਥਾਵਾਂ 'ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ-ਡਾ: ਕੁਲਜੀਤ ਸਿੰਘ

ਕਪੂਰਥਲਾ, 23 ਜੂਨ (ਵਿ.ਪ੍ਰ.)- ਸਿਹਤ ਵਿਭਾਗ ਵਲੋਂ ਸਥਾਨਕ ਮੁਹੱਲਾ ਦਸਮੇਸ਼ ਕਲੋਨੀ, ਪਰਮਜੀਤ ਗੰਜ, ਨਰੋਤਮ ਵਿਹਾਰ ਤੇ ਨਵੇਂ ਬਣੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਸ਼ੁੱਕਰਵਾਰ ਨੂੰ ਡਰਾਈ ਡੇ ਵਜੋਂ ਮਨਾਇਆ ਗਿਆ | ਇਸ ਸਬੰਧੀ ਵਿਚ ਹੋਈਆਂ ਮੀਟਿੰਗਾਂ ਨੂੰ ਸੰਬੋਧਨ ...

ਪੂਰੀ ਖ਼ਬਰ »

ਪੈਨਸ਼ਨਰਾਂ ਨੂੰ ਬੈਂਕ 'ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ- ਮਹੇ

ਕਪੂਰਥਲਾ, 23 ਜੂਨ (ਸਡਾਨਾ)-ਸਟੇਟ ਬੈਂਕ ਆਫ਼ ਇੰਡੀਆ ਦੀ ਮਾਲ ਰੋਡ ਸਥਿਤ ਸ਼ਾਖਾ ਵਿਖੇ ਚੀਫ਼ ਮੈਨੇਜਰ ਮਨਜੀਤ ਮਹੇ ਦੀ ਅਗਵਾਈ ਹੇਠ ਬੈਂਕ ਦੇ ਪੈਨਸ਼ਨਰ ਖਾਤਾ ਧਾਰਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੌਕੇ ਚੀਫ਼ ਮੈਨੇਜਰ ਨੇ ਪੈਨਸ਼ਨਰ ਖਾਤਾ ਧਾਰਕਾਂ ਨੂੰ ...

ਪੂਰੀ ਖ਼ਬਰ »

ਪੀਰ ਬਾਬਾ ਬਾਵਾ ਖ਼ਾਨ ਦਾ ਦੋ ਦਿਨਾ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਫਗਵਾੜਾ, 23 ਜੂਨ (ਅਸ਼ੋਕ ਕੁਮਾਰ ਵਾਲੀਆ)- ਪਿੰਡ ਰਾਣੀਪੁਰ ਦੇ ਦਰਬਾਰ ਪੀਰ ਬਾਬਾ ਬਾਵਾ ਖ਼ਾਨ ਦਾ ਦੋ ਰੋਜ਼ਾ ਸਾਲਾਨਾ ਜੋੜ ਮੇਲਾ ਪ੍ਰਧਾਨ ਬਲਕਾਰ ਦੀ ਦੇਖ-ਰੇਖ ਹੇਠ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ | ਦੋ ਦਿਨ ਇਸ ਜੋੜ ਮੇਲੇ ਦੇ ...

ਪੂਰੀ ਖ਼ਬਰ »

ਡੇਰਾ ਸਨੂੰਰ ਗਾਜੀ ਚਿਸ਼ਤੀ ਦੇ ਦਰਬਾਰ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ

ਖਲਵਾੜਾ, 23 ਜੂਨ (ਮਨਦੀਪ ਸਿੰਘ ਸੰਧੂ)- ਡੇਰਾ ਸ਼ਹਿਨਸ਼ਾਹ ਦਾਤਾ ਸਨੂੰਰ ਗਾਜੀ ਚਿਸ਼ਤੀ ਦੇ ਦਰਬਾਰ ਪਿੰਡ ਖਲਵਾੜਾ ਤਹਿਸੀਲ ਫਗਵਾੜਾ ਵਿਖੇ ਡੇਰੇ ਦੇ ਗੱਦੀ ਨਸ਼ੀਨ ਦਾਤਾ ਆਮੀਨ ਅਲੀ ਸਰਕਾਰ ਦੀ ਅਗਵਾਈ ਹੇਠ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ-ਸੁਆਮੀ

ਸੁਲਤਾਨਪੁਰ ਲੋਧੀ, 23 ਜੂਨ (ਹੈਪੀ, ਥਿੰਦ)- ਗੁਰੂ ਨਾਨਕ ਦੇਵ ਜੀ ਸਮੁੱਚੀ ਮਾਨਵਤਾ ਦੇ ਗੁਰੂ ਸਨ ਜਿਨ੍ਹਾਂ ਦੇ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਮਾਗਮ ਮਨਾਉਣ ਲਈ ਦੇਸ਼-ਵਿਦੇਸ਼ ਦੀਆਂ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਹ ਸ਼ਬਦ ਸੁਆਮੀ ਜੀ ਕੁਟੀਆ ...

ਪੂਰੀ ਖ਼ਬਰ »

ਸੰਤ ਬਾਬਾ ਦੀਵਾਨ ਸਿੰਘ ਦੀ ਬਰਸੀ ਸਬੰਧੀ ਸਮਾਗਮ

ਨਡਾਲਾ, 23 ਜੂਨ (ਮਾਨ)-ਪਿੰਡ ਰਾਏਪੁਰ ਅਰਾਈਆਂ ਵਿਖੇ ਸੰਤ ਬਾਬਾ ਦੀਵਾਨ ਸਿੰਘ ਦੀ ਬਰਸੀ ਦੇ ਸਬੰਧ ਵਿਚ ਡੇਰਾ ਬਾਬਾ ਦੀਵਾਨ ਸਿੰਘ ਦੇ ਮੁੱਖ ਸੇਵਾਦਾਰ ਸੰਤ ਬਾਬਾ ਗਿਆਨ ਸਿੰਘ ਨਿਰਮਲੇ ਵਾਲਿਆਂ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ 26 ਅਪ੍ਰੈਲ ਤੋਂ ...

ਪੂਰੀ ਖ਼ਬਰ »

ਲਾਰਡ ਕਿ੍ਸ਼ਨਾ ਕਾਲਜ 'ਚ ਸੀਨੀਅਰਜ਼ ਨੂੰ ਵਿਦਾਇਗੀ ਪਾਰਟੀ

ਸੁਲਤਾਨਪੁਰ ਲੋਧੀ, 23 ਜੂਨ (ਹੈਪੀ, ਥਿੰਦ)- ਲਾਰਡ ਕਿ੍ਸ਼ਨਾ ਕਾਲਜ ਆਫ਼ ਐਜੂਕੇਸ਼ਨ ਵਿਖੇ ਪਿ੍ੰਸੀਪਲ ਸੁੰਮੀ ਧੀਰ ਦੀ ਅਗਵਾਈ ਵਿਚ ਡੀ.ਐਲ.ਐੱਡ. ਦੇ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ. ਇਸ ਦੌਰਾਨ ਵਿਦਿਆਰਥੀਆਂ ਵਲੋਂ ਸ਼ਾਨਦਾਰ ਸੱਭਿਆਚਾਰਕ ...

ਪੂਰੀ ਖ਼ਬਰ »

ਯੋਗਾ ਨਾਲ ਸਰੀਰਕ ਤੇ ਮਾਨਸਿਕ ਤੰਦਰੁਸਤੀ ਮਿਲਦੀ ਹੈ-ਰਾਕੇਸ਼ ਕੁਮਾਰ

ਕਾਲਾ ਸੰਘਿਆਂ, 23 ਜੂਨ (ਸੰਘਾ)- ਸਥਾਨਕ ਗਦਰੀ ਬਾਬਾ ਹਰਨਾਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿੰ੍ਰਸੀਪਲ ਸ਼ੀਲਾ ਰਾਣੀ ਅਤੇ ਐਨ.ਐਸ. ਪ੍ਰੋਗਰਾਮ ਅਫ਼ਸਰ ਸਤਪਾਲ ਬਾਗੜੀ (ਪੰਜਾਬੀ ਲੈਕਚਰਾਰ) ਦੇ ਯਤਨਾ ਸਦਕਾ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਯੋਗ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX