ਤਾਜਾ ਖ਼ਬਰਾਂ


ਲਗਾਤਾਰ ਹੋ ਰਹੀ ਕਣ -ਮਿਣ ਅਤੇ ਤੇਜ ਹਵਾਵਾਂ ਚੱਲਣ ਕਾਰਨ ਠੰਢ 'ਚ ਹੋਇਆ ਭਾਰੀ ਵਾਧਾ
. . .  37 minutes ago
ਸੁਲਤਾਨਪੁਰ ਲੋਧੀ, 13 ਦਸੰਬਰ (ਥਿੰਦ, ਹੈਪੀ, ਲਾਡੀ)- ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ -ਪਾਸ ਇਲਾਕਿਆਂ 'ਚ ਪਿਛਲੇ 24 ਘੰਟਿਆਂ ਤੋਂ ਹੋ ਰਹੀ ...
ਭਾਰਤੀ ਪਹੁੰਚੀ ਇੰਡੋਨੇਸ਼ੀਆ ਦੀ ਵਿਦੇਸ਼ ਮੰਤਰੀ
. . .  57 minutes ago
ਨਵੀਂ ਦਿੱਲੀ, 13 ਦਸੰਬਰ- ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਰੇਟਨੋ ਐਲ.ਪੀ ਮਾਰਸੂਦੀ ਭਾਰਤ ਪਹੁੰਚ ਗਏ ...
ਅੱਜ ਦਾ ਵਿਚਾਰ
. . .  about 1 hour ago
ਸ੍ਰੀ ਗੰਗਾਨਗਰ-ਹਾਵੜਾ ਉਧੈਨ ਆਭਾ ਐਕਸਪ੍ਰੈਸ ਖ਼ਰਾਬ ਮੌਸਮ ਤੇ ਧੁੰਦ ਕਾਰਨ ਇਕ ਮਹੀਨੇ ਲਈ ਰੱਦ
. . .  1 day ago
ਦਿੱਲੀ ਵਿਚ ਮੌਸਮ ਦੀ ਖ਼ਰਾਬੀ ਹੋਣ ਕਾਰਨ ਪਟਨਾ ਤੋਂ ਦਿੱਲੀ ਆਉਣ ਵਾਲੀ ਹਵਾਈ ਉਡਾਣ ਨੂੰ ਰਾਜਾਸਾਂਸੀ ਦੇ ਹਵਾਈ ਅੱਡੇ 'ਤੇ ਉਤਾਰਿਆ
. . .  1 day ago
ਡੇਰਾਬਸੀ ਥਾਣੇ 'ਚ ਤਾਇਨਾਤ ਸਬ -ਇੰਸਪੈਕਟਰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  1 day ago
ਡੇਰਾਬਸੀ, 12 ਨਵੰਬਰ (ਸ਼ਾਮ ਸਿੰਘ ਸੰਧੂ) - ਵੀਰਵਾਰ ਦੇਰ ਸ਼ਾਮ ਚੌਕਸੀ ਵਿਭਾਗ ਦੇ ਐੱਸ.ਐੱਸ.ਪੀ ਵਰਿੰਦਰ ਕੁਮਾਰ ਬਖ਼ਸ਼ੀ ਵੱਲੋਂ ਆਪਣੀ ਟੀਮ ਸਮੇਤ ਡੇਰਾਬਸੀ ਪੁਲਿਸ ਸਟੇਸ਼ਨ 'ਚ ਛਾਪਾ ਮਾਰ ਕੇ ਥਾਣੇ 'ਚ ਤੈਨਾਤ ਸਬ ਇੰਸਪੈਕਟਰ ਹਰਜੀਤ ਸਿੰਘ ਨੂੰ ਇੱਕ ਧਿਰ ਵੱਲੋਂ ਦਿੱਤੀ 10 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ...
ਪੰਜਾਬ 'ਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਨਾਗਰਿਕਤਾ ਸੋਧ ਬਿੱਲ - ਕੈਪਟਨ
. . .  1 day ago
ਚੰਡੀਗੜ੍ਹ, 12 ਦਸੰਬਰ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਨਾਗਰਿਕਤਾ ਸੋਧ ਬਿੱਲ ਨੂੰ ਭਾਰਤ ਦੇ ਧਰਮ ਨਿਰਪੱਖ ਚਰਿੱਤਰ ਉੱਪਰ ਸਿੱਧਾ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ...
ਕੇਂਦਰੀ ਖੇਤੀਬਾੜੀ ਕੀਮਤ ਤੇ ਲਾਗਤ ਕਮਿਸ਼ਨ ਦੇ ਚੇਅਰਮੈਨ ਵੱਲੋਂ ਮਾਝੇ ਦੇ ਕਿਸਾਨਾਂ ਨਾਲ ਮਿਲਣੀ
. . .  1 day ago
ਮਾਨਾਂਵਾਲਾ, 12 ਦਸੰਬਰ (ਗੁਰਦੀਪ ਸਿੰਘ ਨਾਗੀ) - ਮਾਝੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ, ਖੇਤੀਬਾੜੀ ਲਾਗਤਾਂ ਤੇ ਕੀਮਤ, ਘੱਟੋ ਘੱਟ ਸਮਰਥਨ ਮੁੱਲ ਤੇ ਪਰਾਲੀ ਦੀ ਸਾਂਭ ਸੰਭਾਲ ਜਾਂ ਖੇਤ 'ਚ ਮਿਲਾਉਣ ਲਈ ਆਉਂਦੇ ਖ਼ਰਚਿਆਂ ਦਾ ਜਾਇਜ਼ਾ ਲੈਣ ਲਈ ਕੇਂਦਰ ਸਰਕਾਰ...
ਹਲਕੀ ਬੂੰਦਾ-ਬਾਂਦੀ ਨਾਲ ਠੰਢ ਨੇ ਦਿੱਤੀ ਦਸਤਕ, 13 ਡਿਗਰੀ ਤੇ ਪਹੁੰਚਿਆ ਤਾਪਮਾਨ
. . .  1 day ago
ਅਜਨਾਲਾ, 12 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅੱਜ ਸਵੇਰ ਤੋਂ ਸ਼ੁਰੂ ਹੋਈ ਹਲਕੀ ਬੂੰਦਾ-ਬਾਂਦੀ ਨਾਲ ਸੂਬੇ 'ਚ ਠੰਢ ਨੇ ਦਸਤਕ ਦੇ ਦਿੱਤੀ ਹੈ, ਇਸ ਨਾਲ ਵੱਧ ਤੋ ਵੱਧ ਤਾਪਮਾਨ ਵੀ ਹੇਠਾਂ ਆ ਗਿਆ ਹੈ ਤੇ ਅੱਜ ਸ਼ਾਮ ਸਮੇਂ ਤਾਪਮਾਨ 13 ਡਿਗਰੀ ਤੇ ਪੁੱਜ ਗਿਆ, ਜਿਸ ਦਾ ਅਸਰ...
ਭਾਜਪਾ ਐਮ.ਪੀ ਦੀ ਰਿਹਾਇਸ਼ 'ਚ ਤਾਇਨਾਤ ਕਾਂਸਟੇਬਲ ਨੇ ਸ਼ੱਕੀ ਹਾਲਾਤਾਂ 'ਚ ਖ਼ੁਦ ਨੂੰ ਮਾਰੀ ਗੋਲੀ, ਮੌਤ
. . .  1 day ago
ਨਵੀਂ ਦਿੱਲੀ, 12 ਦਸੰਬਰ - ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਰਿਹਾਇਸ਼ 'ਤੇ ਤਾਇਨਾਤ ਕਾਂਸਟੇਬਲ ਨੇ ਸ਼ੱਕੀ ਹਾਲਾਤਾਂ 'ਚ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ...
ਆਵਾਰਾ ਪਸ਼ੂਆਂ ਨੂੰ ਲੈ ਕੇ ਸਬ ਕਮੇਟੀ ਵੱਲੋਂ ਮੀਟਿੰਗ
. . .  1 day ago
ਚੰਡੀਗੜ੍ਹ, 12 ਦਸੰਬਰ - ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ, ਪਸ਼ੂ ਪਾਲ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਿੱਖਿਆ ਮੰਤਰੀ...
ਨਾਗਰਿਕਤਾ ਸੋਧ ਬਿਲ ਖ਼ਿਲਾਫ਼ ਵਿਦਿਆਰਥੀਆ ਵੱਲੋਂ ਪ੍ਰਦਰਸ਼ਨ
. . .  1 day ago
ਕੋਲਕਾਤਾ, 12 ਦਸੰਬਰ - ਨਾਗਰਿਕਤਾ ਸੋਧ ਬਿਲ ਖ਼ਿਲਾਫ਼ ਦੇਸ਼ ਭਰ ਵਿਚ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ। ਇਸ ਦੇ ਤਹਿਤ ਪ੍ਰੈਜ਼ੀਡੈਂਸੀ ਯੂਨੀਵਰਸਿਟੀ ਦੇ ਵਿਦਿਆਰਥੀਆ ਨੇ ਨਾਗਰਿਕਤਾ ਸੋਧ ਬਿੱਲ...
ਯੂ.ਕੇ ਦੀਆਂ ਚੋਣਾਂ ਵਿਚ ਪੰਜਾਬੀਆਂ ਦੀ ਗਹਿਮਾ ਗਹਿਮੀ
. . .  1 day ago
ਲੰਡਨ, 12 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਬਰਤਾਨੀਆ ਦੀਆਂ ਆਮ ਚੋਣਾਂ ਵਿਚ ਜਿੱਥੇ ਪੰਜਾਬੀ ਮੂਲ ਦੇ ਉਮੀਦਵਾਰ ਵੱਖ ਵੱਖ ਪਾਰਟੀਆਂ ਵੱਲੋਂ ਕਿਸਮਤ ਅਜ਼ਮਾ ਰਹੇ ਹਨ। ਉੱਥੇ ਪੰਜਾਬੀ...
ਮਾਲਵਾ ਖੇਤਰ ਵਿਚ 14 ਘੰਟਿਆਂ ਤੋਂ ਹਲਕੀ ਤੋਂ ਦਰਮਿਆਨੀ ਬਾਰਸ਼ ਲਗਾਤਾਰ ਜਾਰੀ
. . .  1 day ago
ਸ੍ਰੀ ਮੁਕਤਸਰ ਸਾਹਿਬ, 12 ਦਸੰਬਰ (ਰਣਜੀਤ ਸਿੰਘ ਢਿੱਲੋਂ) - ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿਚ ਲਗਾਤਾਰ 14 ਘੰਟਿਆਂ ਤੋਂ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਰਹੀ ਹੈ। ਲਗਾਤਾਰ ਲੱਗੀ ਝੜੀ ਕਾਰਨ ਜਨਜੀਵਨ ਬੇਹੱਦ ਪ੍ਰਭਾਵਿਤ ਹੋ ਰਿਹਾ ਹੈ। ਮੀਂਹ ਕਾਰਨ ਜਿੱਥੇ ਠੰਢ...
ਖੁਦਰਾ ਮਹਿੰਗਾਈ ਦਰ ਵੱਧ ਕੇ ਹੋਈ 5.54 ਫ਼ੀਸਦੀ - ਭਾਰਤ ਸਰਕਾਰ
. . .  1 day ago
ਨਵੀਂ ਦਿੱਲੀ, 12 ਦਸੰਬਰ - ਭਾਰਤ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਨਵੰਬਰ ਮਹੀਨੇ ਵਿਚ ਖੁਦਰਾ ਮਹਿੰਗਾਈ ਦਰ ਅਕਤੂਬਰ ਮਹੀਨੇ 'ਚ 4.62 ਤੋਂ ਵੱਧ ਕੇ 5.54 ਫ਼ੀਸਦੀ...
ਡਿਬਰੂਗੜ੍ਹ ਹਵਾਈ ਅੱਡੇ 'ਤੇ ਫਸੇ 178 ਯਾਤਰੀ ਲਿਆਂਦੇ ਗਏ ਗੁਹਾਟੀ
. . .  1 day ago
ਟਰੈਕਟਰ ਹੇਠਾਂ ਆਉਣ ਕਾਰਨ ਚਾਲਕ ਦੀ ਮੌਤ
. . .  1 day ago
ਨਿਰਭਯਾ ਮਾਮਲਾ : ਦੋਸ਼ੀ ਅਕਸ਼ੈ ਦੀ ਪੁਨਰ ਸਮੀਖਿਆ ਪਟੀਸ਼ਨ 'ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ
. . .  1 day ago
ਹਮੀਰਾ ਵਿਖੇ ਐੱਸ. ਟੀ. ਐੱਫ. 'ਤੇ ਹਮਲਾ ਕਰਨ ਵਾਲਿਆਂ 'ਚੋਂ 6 ਵਿਅਕਤੀ ਗ੍ਰਿਫ਼ਤਾਰ
. . .  1 day ago
ਖੇਡ ਉਦਯੋਗ ਦੀਆਂ ਸਮੱਸਿਆਵਾਂ ਸੁਣਨ ਲਈ ਜਲੰਧਰ ਪਹੁੰਚੇ ਰਾਣਾ ਸੋਢੀ
. . .  1 day ago
ਅਯੁੱਧਿਆ ਮਾਮਲੇ 'ਚ ਦਾਇਰ ਪੁਨਰ ਸਮੀਖਿਆ ਪਟੀਸ਼ਨਾਂ ਸੁਪਰੀਮ ਕੋਰਟ ਵਲੋਂ ਖ਼ਾਰਜ
. . .  1 day ago
ਆਸਾਮ : ਭਾਜਪਾ ਨੇਤਾ ਜਤਿਨ ਬੋਰਾ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ
. . .  1 day ago
ਕਾਰਗੁਜ਼ਾਰੀ ਦੇ ਆਧਾਰ 'ਤੇ ਕੈਬਨਿਟ 'ਚ ਫੇਰਬਦਲ ਹੋਣਾ ਚਾਹੀਦਾ ਹੈ- ਰਾਜਾ ਵੜਿੰਗ
. . .  1 day ago
ਔਰੰਗਾਬਾਦ 'ਚ ਭਾਜਪਾ ਨੇਤਾ ਪੰਕਜਾ ਮੁੰਡੇ ਨੇ ਇੱਕ ਰੋਜ਼ਾ ਭੁੱਖ ਹੜਤਾਲ 'ਤੇ ਬੈਠਣ ਦਾ ਕੀਤਾ ਐਲਾਨ
. . .  1 day ago
ਝਾਰਖੰਡ ਵਿਧਾਨ ਸਭਾ ਚੋਣਾਂ : ਧੋਨੀ ਨੇ ਰਾਂਚੀ 'ਚ ਪਾਈ ਵੋਟ
. . .  1 day ago
ਬਿਜਲੀ ਵਿਭਾਗ 'ਚ ਠੇਕੇ ਤੇ ਭਰਤੀ ਕੀਤੇ ਲਾਈਨਮੈਨਾਂ ਨੂੰ ਰੈਗੂਲਰ ਕਰਨ ਦੇ ਲਏ ਫ਼ੈਸਲੇ ਦਾ ਟੀ.ਐਸ.ਯੂ ਵੱਲੋਂ ਸਵਾਗਤ
. . .  1 day ago
ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਨੇ ਰੱਦ ਕੀਤਾ ਭਾਰਤ ਦਾ ਦੌਰਾ
. . .  1 day ago
ਸ਼੍ਰੋਮਣੀ ਕਮੇਟੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਰੋਜ਼ਾਨਾ ਭੇਜੇਗੀ ਇੱਕ ਕੀਰਤਨੀ ਜਥਾ
. . .  1 day ago
ਸਿੱਧੀ ਭਰਤੀ ਰਾਹੀਂ ਨਿਯੁਕਤ ਕੀਤੇ ਮੁੱਖ ਅਧਿਆਪਕਾਂ ਕੱਲ੍ਹ ਅਲਾਟ ਕੀਤੇ ਜਾਣਗੇ ਸਟੇਸ਼ਨ
. . .  1 day ago
ਜਾਖੜ ਨੇ ਲੰਚ 'ਤੇ ਬੁਲਾਏ ਜਲਾਲਾਬਾਦ ਹਲਕੇ ਦੇ ਕਾਂਗਰਸੀ ਆਗੂ
. . .  1 day ago
ਹਲਕੀ ਕਿਣ-ਮਿਣ ਨਾਲ ਠੰਢ 'ਚ ਹੋਇਆ ਵਾਧਾ
. . .  1 day ago
ਪੁਣਛ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਨਾਗਰਿਕਤਾ ਬਿੱਲ 'ਤੇ ਆਸਾਮ 'ਚ ਬਵਾਲ, ਗੁਹਾਟੀ 'ਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਕੀਤੀ ਗੋਲੀਬਾਰੀ
. . .  1 day ago
ਝਾਰਖੰਡ ਵਿਧਾਨ ਸਭਾ ਚੋਣਾਂ : ਦੁਪਹਿਰ 1 ਵਜੇ ਤੱਕ 45.14 ਫ਼ੀਸਦੀ ਵੋਟਿੰਗ
. . .  1 day ago
ਨੌਜਵਾਨ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਗੜ੍ਹਸ਼ੰਕਰ ਵਿਖੇ ਧਰਨਾ, ਆਵਾਜਾਈ ਪ੍ਰਭਾਵਿਤ
. . .  1 day ago
ਯੂ. ਕੇ. 'ਚ ਵੋਟਾਂ ਪੈਣ ਦਾ ਕੰਮ ਸ਼ੁਰੂ
. . .  1 day ago
ਕੁੱਲੂ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਆਵਾਰਾ ਪਸ਼ੂ ਕਾਰਨ ਵਾਪਰੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  1 day ago
ਦਰਦਨਾਕ ਸੜਕ ਹਾਦਸੇ 'ਚ ਦੋ ਔਰਤਾਂ ਦੀ ਮੌਤ, ਦੋ ਜ਼ਖ਼ਮੀ
. . .  1 day ago
ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਖਰੜ 'ਚ ਅੱਜ ਫਿਰ ਪੈਦਾ ਹੋਈ ਤਣਾਅਪੂਰਨ ਸਥਿਤੀ
. . .  1 day ago
ਹੈਦਰਾਬਾਦ ਮੁਠਭੇੜ : ਜਾਂਚ ਲਈ ਸੁਪਰੀਮ ਕੋਰਟ ਨੇ ਬਣਾਇਆ ਤਿੰਨ ਮੈਂਬਰੀ ਕਮਿਸ਼ਨ
. . .  1 day ago
ਅਕਾਲੀ ਆਗੂਆਂ ਕੀਤੀ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ
. . .  1 day ago
ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨਾਂ ਕਾਰਨ ਆਸਾਮ ਅਤੇ ਤ੍ਰਿਪੁਰਾ 'ਚ ਰਣਜੀ ਟਰਾਫ਼ੀ ਮੈਚ ਰੱਦ
. . .  1 day ago
ਨਾਗਰਿਕਤਾ ਸੋਧ ਬਿੱਲ ਦੇ ਵਿਰੁੱਧ ਸੁਪਰੀਮ ਕੋਰਟ 'ਚ ਦਾਇਰ ਹੋਈ ਪਹਿਲੀ ਪਟੀਸ਼ਨ
. . .  1 day ago
ਅਕਾਲੀ ਦਲ ਵਲੋਂ ਜੋੜੇ ਝਾੜਨ ਦੀ ਸੇਵਾ ਆਰੰਭ
. . .  1 day ago
ਝਾਰਖੰਡ ਵਿਧਾਨ ਸਭਾ ਚੋਣਾਂ : ਸਵੇਰੇ 9 ਵਜੇ ਤੱਕ 12.89 ਫ਼ੀਸਦੀ ਵੋਟਿੰਗ
. . .  1 day ago
ਆਸਾਮ : ਤਣਾਅਪੂਰਨ ਹਾਲਾਤ ਦੇ ਚੱਲਦਿਆਂ ਇੰਡੀਗੋ ਨੇ ਦਿਬਰੂਗੜ੍ਹ ਦੀਆਂ ਸਾਰੀਆਂ ਉਡਾਣਾਂ ਕੀਤੀਆਂ ਰੱਦ
. . .  1 day ago
ਆਸਾਮ ਦੇ ਭੈਣ-ਭਰਾਵਾਂ ਨੂੰ ਨਾਗਰਿਕਤਾ ਬਿੱਲ ਨਾਲ ਡਰਨ ਦੀ ਲੋੜ ਨਹੀਂ- ਪ੍ਰਧਾਨ ਮੰਤਰੀ ਮੋਦੀ
. . .  1 day ago
ਅਕਾਲੀ ਦਲ ਦੇ ਸਥਾਪਨਾ ਦਿਵਸ ਦੇ ਸਬੰਧ 'ਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ, ਸੁਖਬੀਰ ਬਾਦਲ ਸਮੇਤ ਹੋਰ ਆਗੂ ਹਾਜ਼ਰ
. . .  about 1 hour ago
ਆਈ.ਯੂ.ਐਮ.ਐਲ ਅੱਜ ਸੁਪਰੀਮ ਕੋਰਟ 'ਚ ਨਾਗਰਿਕਤਾ ਸੋਧ ਬਿੱਲ ਦੇ ਖ਼ਿਲਾਫ਼ ਦਾਇਰ ਕਰੇਗੀ ਪਟੀਸ਼ਨ
. . .  1 minute ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਹਾੜ ਸੰਮਤ 551

ਸੰਪਾਦਕੀ

ਕੀ ਵਰਣ ਵਿਵਸਥਾ ਨੂੰ ਛੱਡ ਚੁੱਕਾ ਹੈ ਸੰਘ?

17ਵੀਂ ਲੋਕ ਸਭਾ ਦੀ ਸ਼ੁਰੂਆਤ ਕੁਝ ਅਜੀਬ ਤਰੀਕੇ ਨਾਲ ਹੋਈ ਹੈ। ਭਾਰਤੀ ਜਨਤਾ ਪਾਰਟੀ ਜਿਸ ਠੱਪੇ ਨਾਲ ਚੋਣ ਜਿੱਤੀ, ਉਸ ਨਾਲ ਲੱਗ ਰਿਹਾ ਸੀ ਕਿ ਉਸ ਦੀ ਨੁਮਾਇੰਦਗੀ ਵਿਚ ਹੀ ਨਹੀਂ, ਸਗੋਂ ਉਸ ਦੀਆਂ ਕਤਾਰਾਂ ਵਿਚ ਵੀ ਆਤਮ-ਵਿਸ਼ਵਾਸ ਪਹਿਲਾਂ ਨਾਲੋਂ ਵਧ ਗਿਆ ਹੋਵੇਗਾ। ਪ੍ਰਧਾਨ ਮੰਤਰੀ ਨੇ ਇਜਲਾਸ ਤੋਂ ਠੀਕ ਪਹਿਲਾਂ ਗਿਣਤੀ 'ਚ ਕਮਜ਼ੋਰ ਹੋਣ ਦੇ ਬਾਵਜੂਦ ਵਿਰੋਧੀ ਧਿਰ ਨੂੰ ਆਲੋਚਨਾਵਾਂ ਕਰਨ ਦੀ ਜੋ ਪ੍ਰੇਰਨਾ ਦਿੱਤੀ ਸੀ, ਉਸ ਤੋਂ ਵੀ ਇਹੀ ਲੱਗ ਰਿਹਾ ਸੀ। ਅਸੀਂ ਜਾਣਦੇ ਹਾਂ ਕਿ ਸੰਸਦ ਵਿਚ ਗਿਣਤੀ ਦਾ ਮਹੱਤਵ ਸਭ ਤੋਂ ਵੱਧ ਹੁੰਦਾ ਹੈ। ਪਰ ਆਪਣੀ ਗੱਲ ਪ੍ਰਭਾਵੀ ਢੰਗ ਨਾਲ ਕਹਿਣ ਲਈ ਜ਼ਿਆਦਾ ਤੋਂ ਜ਼ਿਆਦਾ 5-10 ਮਿੰਟ ਹੀ ਚਾਹੀਦੇ ਹਨ। ਇਸ ਲਿਹਾਜ਼ ਨਾਲ ਪ੍ਰਧਾਨ ਮੰਤਰੀ ਦਾ ਕਥਨ ਸਵਾਗਤਯੋਗ ਸੀ ਪਰ ਸੰਸਦ ਮੈਂਬਰਾਂ ਦੇ ਸਹੁੰ ਲੈਂਦੇ ਸਮੇਂ ਜੋ ਕੁਝ ਹੋਇਆ, ਉਸ ਤੋਂ ਲਗਦਾ ਹੈ ਕਿ ਭਾਜਪਾ ਅਜੇ ਵੀ ਘੱਟ-ਗਿਣਤੀ ਬਨਾਮ ਬਹੁਗਿਣਤੀ ਵਾਲਾ ਯੁੱਧ ਲੜ ਰਹੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਹੈਦਰਾਬਾਦ ਦੀ ਸੀਮਤ ਰਾਜਨੀਤੀ ਕਰਨ ਵਾਲੇ ਅਸਦਉੱਦੀਨ ਓਵੈਸੀ ਦੀ ਸਿਆਸੀ ਹੈਸੀਅਤ ਕੀ ਹੈ? ਟੀ.ਵੀ. ਅਤੇ ਹੋਰ ਮੀਡੀਆ ਵਿਚ ਤਾਂ ਉਹ ਗੱਲਾਂ ਜਿੰਨੀਆਂ ਮਰਜ਼ੀ ਵੱਡੀਆਂ-ਵੱਡੀਆਂ ਕਰੇ ਪਰ ਜ਼ਿਆਦਾ ਤੋਂ ਜ਼ਿਆਦਾ ਉਹ ਇਕ ਜਾਂ ਦੋ ਸੀਟਾਂ ਜਿੱਤਣ ਦੀ ਸਥਿਤੀ ਵਿਚ ਹੀ ਰਹਿੰਦੇ ਹਨ। ਦੂਜੇ ਮੁਸਲਮਾਨ ਆਗੂਆਂ ਦੀ ਹਾਲਤ ਵੀ ਮੰਦੀ ਪੈ ਚੁੱਕੀ ਹੈ। ਮੁਸਲਮਾਨ ਵੋਟਾਂ ਦੇ ਦਮ 'ਤੇ ਰਾਜਨੀਤੀ ਕਰਨ ਵਾਲੀਆਂ ਅਖੌਤੀ ਸਮਾਜਿਕ ਨਿਆਂ ਦੀਆਂ ਪਾਰਟੀਆਂ ਇਕ ਤੋਂ ਬਾਅਦ ਇਕ ਚੋਣਾਂ ਹਾਰਦੇ-ਹਾਰਦੇ ਬੁਰੀ ਤਰ੍ਹਾਂ ਨਾਲ ਥੱਕੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਭਾਜਪਾ ਨੇ 45 ਤੋਂ 50 ਫ਼ੀਸਦੀ ਦੀ ਹਿੰਦੂ ਏਕਤਾ ਬਣਾ ਕੇ ਮੁਸਲਿਮ ਵੋਟਾਂ ਦੇ ਪ੍ਰਭਾਵ ਨੂੰ ਸਿਫ਼ਰ ਕਰ ਦਿੱਤਾ ਹੈ। ਦਰਅਸਲ, ਮੋਦੀ ਦੀ ਜਿੱਤ ਬਹੁਗਿਣਤੀਵਾਦੀ ਰਾਸ਼ਟਰਵਾਦ ਦਾ ਆਧਾਰ ਬਹੁਤ ਮਜ਼ਬੂਤ ਹੋ ਜਾਣ ਦਾ ਪ੍ਰਤੀਕ ਹੈ। ਇਸ ਲਈ ਓਵੈਸੀ ਜਿਹੇ ਮਾਮੂਲੀ ਹੈਸੀਅਤ ਵਰਗੇ ਨੇਤਾ ਦਾ ਭਾਜਪਾ ਵਾਲਿਆਂ ਨੂੰ ਨੋਟਿਸ ਵੀ ਨਹੀਂ ਸੀ ਲੈਣਾ ਚਾਹੀਦਾ। ਪਰ ਜਿਸ ਤਰ੍ਹਾਂ ਨਾਲ ਓਵੈਸੀ ਦੇ ਸਹੁੰ ਚੁੱਕਦੇ ਸਮੇਂ ਸੰਸਦ ਵਿਚ ਜੈ ਸ੍ਰੀ ਰਾਮ ਦੇ ਨਾਅਰੇ ਲੱਗੇ, ਉਸ ਨਾਲ ਸਪੱਸ਼ਟ ਹੋ ਗਿਆ ਹੈ ਕਿ ਘੱਟ-ਗਿਣਤੀ ਸਿਆਸਤ ਦੀ ਪ੍ਰਤੀਕਾਤਮਿਕ ਹੋਂਦ ਵੀ ਭਾਜਪਾ ਨੂੰ ਪਸੰਦ ਨਹੀਂ ਹੈ। ਜੇਕਰ ਭਾਜਪਾ ਨੂੰ ਮੁਸਲਿਮ ਨੇਤਾ ਚਾਹੀਦੇ ਹਨ ਤਾਂ ਮੁਖ਼ਤਾਰ ਅੱਬਾਸ ਨਕਵੀ ਵਰਗੇ ਚਾਹੀਦੇ ਹਨ, ਜੋ ਕਿਸੇ ਜ਼ਮਾਨੇ ਵਿਚ ਮੁਸਲਿਮ ਕਾਰ ਸੇਵਕਾਂ ਦਾ ਦਲ ਬਣਾ ਕੇ ਬਾਬਰੀ ਮਸਜਿਦ ਤੋੜਨ ਲਈ ਰਵਾਨਾ ਹੋਏ ਸਨ।
ਭਾਜਪਾ ਦੀਆਂ ਵਿਚਾਰਧਾਰਕ ਬੇਚੈਨੀ ਦਾ ਦੂਜਾ ਪ੍ਰਦਰਸ਼ਨ ਉਸ ਸਮੇਂ ਹੋਇਆ ਜਦੋਂ ਸੰਸਦ ਵਿਚ ਲੱਗੇ ਜੈ ਸ੍ਰੀ ਰਾਮ ਦੇ ਨਾਅਰਿਆਂ ਦੀ ਇਕ ਸਮਝਦਾਰ ਟੀ.ਵੀ. ਚੈਨਲ 'ਤੇ ਸਮੀਖਿਆ ਹੋਈ। ਉਥੇ ਖ਼ੁਦ ਨੂੰ ਅੰਬੇਡਕਰ ਦਾ ਸਮਰਥਕ ਦੱਸਣ ਵਾਲੇ ਇਕ ਮੁਸਲਮਾਨ ਬੁਲਾਰੇ ਨੇ ਇਹ ਦਾਅਵਾ ਕੀਤਾ ਕਿ ਇਹ ਨਾਅਰਾ ਵਰਣ ਸ਼੍ਰੇਣੀ ਪ੍ਰਬੰਧ ਨੂੰ ਵਾਪਸ ਹਿੰਦੂ ਸਮਾਜ ਦੇ ਸ਼ੂਦਰਾਂ ਅਤੇ ਦਲਿਤਾਂ 'ਤੇ ਥੋਪਣ ਦਾ ਯਤਨ ਹੈ। ਇਹ ਸੁਣਦੇ ਹੀ ਭਾਜਪਾ ਦੇ ਇਕ ਬੁਲਾਰੇ ਨੇ ਤਰ੍ਹਾਂ-ਤਰ੍ਹਾਂ ਦੇ ਤਰਕਾਂ ਨਾਲ ਵਰਣ ਸ਼੍ਰੇਣੀ ਵਿਵਸਥਾ ਦਾ ਬਚਾਅ ਕਰਨਾ ਸ਼ੁਰੂ ਕਰ ਦਿੱਤਾ। ਉਹ ਕਹਿਣਾ ਚਾਹੁੰਦੇ ਸਨ ਕਿ ਅਤੀਤ 'ਚ ਸ਼ੂਦਰ ਆਪਣੇ-ਆਪ 'ਚ ਕੋਈ ਅਪਮਾਨਜਨਕ ਵਰਣ ਨਹੀਂ ਰਿਹਾ ਹੈ। ਉਨ੍ਹਾਂ ਦੀ ਗੱਲ ਤੱਥ ਆਧਾਰਿਤ ਦ੍ਰਿਸ਼ਟੀ ਨਾਲ ਸਹੀ ਸੀ। ਪ੍ਰਾਚੀਨ ਭਾਰਤ ਵਿਚ ਸ਼ੂਦਰਾਂ ਦੇ ਆਪਣੇ ਸਾਮਰਾਜ ਸਨ ਅਤੇ ਲੰਮੀ-ਲੰਮੀ ਮਿਆਦ ਤੱਕ ਚੱਲਣ ਵਾਲੇ ਉਨ੍ਹਾਂ ਦੇ ਰਾਜਵੰਸ਼ਾਂ ਦੇ ਸ਼ਾਸਨ ਵਿਚ ਹੀ ਭਾਰਤ ਸੋਨੇ ਦੀ ਚਿੜੀ ਦੇ ਰੂਪ 'ਚ ਸਥਾਪਿਤ ਹੋਇਆ ਸੀ ਪਰ ਜੇਕਰ ਅੱਜ ਦੀ ਸਮਾਜਿਕ ਸਥਿਤੀ ਅਤੇ ਸਿਆਸੀ ਸਥਿਤੀ ਦੇ ਸ਼ੀਸ਼ੇ 'ਚ ਦੇਖਿਆ ਜਾਵੇ ਤਾਂ ਦੋਸ਼ ਲਗਾਉਣ ਵਾਲਾ ਅਤੇ ਉਸ ਦਾ ਜਵਾਬ ਦੇਣ ਵਾਲਾ ਦੋਵੇਂ ਹੀ ਗ਼ਲਤ ਸਨ। ਇਕ ਤਰ੍ਹਾਂ ਨਾਲ ਦੋਵਾਂ ਦਾ ਬਿਆਨ ਉਨ੍ਹਾਂ ਦੀ ਖ਼ੁਦ ਦੀ ਹੀ ਸਿਆਸਤ ਲਈ ਨੁਕਸਾਨਦੇਹ ਲੱਗ ਰਿਹਾ ਸੀ। ਭਾਜਪਾ 'ਤੇ ਵਰਣ ਸ਼੍ਰੇਣੀ ਵਿਵਸਥਾ ਅਨੁਸਾਰ ਸ਼ੂਦਰ-ਦਲਿਤ ਵਿਰੋਧੀ ਸਮਾਜਿਕ ਪ੍ਰਬੰਧ ਥੋਪਣ ਦਾ ਦੋਸ਼ ਲਗਾਉਣ ਵਾਲੇ ਅੰਬੇਡਕਰ ਸਮਰਥਕ ਸੱਜਣ ਨੂੰ ਇਹ ਨਹੀਂ ਦਿਸ ਰਿਹਾ ਸੀ ਕਿ ਇਸ ਪਾਰਟੀ ਦੀ ਮੌਜੂਦਾ ਜਿੱਤ ਦਾ ਆਧਾਰ ਪਿਛਲੇ ਚਾਰ ਦਹਾਕਿਆਂ 'ਚ ਅਤਿ ਪਛੜੀਆਂ ਸ਼੍ਰੇਣੀਆਂ ਵਲੋਂ ਇਸ ਨੂੰ ਮਿਲੇ ਸਮਰਥਨ ਦਾ ਨਤੀਜਾ ਹੈ। ਅੱਜ ਦੀ ਭਾਜਪਾ ਬ੍ਰਾਹਮਣਬਾਣੀਆਂ ਦੀ ਪਾਰਟੀ ਹੀ ਨਹੀਂ ਰਹਿ ਗਈ ਹੈ। ਇਹ ਸਹੀ ਹੈ ਕਿ ਉਸ ਦੀ ਸਮਾਜਿਕ ਸਿਆਸਤ ਅੰਬੇਡਕਰਵਾਦੀ ਸ਼ੈਲੀ ਵਿਚ ਬ੍ਰਾਹਮਣਵਾਦ ਵਿਰੋਧੀ ਭਾਸ਼ਾ ਨਾਲ ਮੇਲ ਨਹੀਂ ਖਾਂਦੀ। ਸੰਘ ਪਰਿਵਾਰ ਜਾਤੀ ਸੰਘਰਸ਼ ਦਾ ਹਾਮੀ ਨਹੀਂ ਹੈ। ਇਸ ਲਈ ਉਸ ਦੀ ਸਿਆਸੀ ਇਕਾਈ ਭਾਜਪਾ 'ਚ ਬ੍ਰਾਹਮਣਾਂ, ਠਾਕੁਰਾਂ ਅਤੇ ਵੈਸ਼ਾਂ ਦੇ ਹਿੰਦੂਵਾਦੀ ਸਮਰਥਕ ਰੁਝਾਨਾਂ ਨੂੰ ਵੀ ਸਨਮਾਨਜਨਕ ਥਾਂ ਪ੍ਰਾਪਤ ਹੁੰਦੀ ਹੈ। ਇਕ ਤਰ੍ਹਾਂ ਨਾਲ ਇਹ ਤਿੰਨੇ ਜਾਤਾਂ ਪੂਰੇ ਉੱਤਰ ਮੱਧ ਅਤੇ ਪੱਛਮੀ ਭਾਰਤ ਭਾਜਪਾ ਦੇ ਵੋਟ ਬੈਂਕ ਦੀ ਭੂਮਿਕਾ ਨਿਭਾਅ ਰਹੀਆਂ ਹਨ। ਇਹ ਪਾਰਟੀ ਜਿੱਤੇ ਜਾਂ ਹਾਰੇ, ਉਨ੍ਹਾਂ ਦੇ ਵੋਟ ਉਸ ਨੂੰ ਹੀ ਮਿਲਦੇ ਹਨ। ਪਰ ਭਾਜਪਾ ਸਿਰਫ ਇਨ੍ਹਾਂ ਵੋਟਾਂ ਨਾਲ ਹੀ ਨਹੀਂ ਜਿੱਤ ਸਕਦੀ। ਗ਼ੈਰ-ਯਾਦਵ, ਸ਼ੂਦਰ ਜਾਤਾਂ ਅਤੇ ਗ਼ੈਰ-ਜਾਟਵ ਦਲਿਤ ਜਾਤਾਂ ਨੇ ਭਾਜਪਾ ਨੂੰ ਰੱਜ ਕੇ ਵੋਟ ਦਿੱਤੇ ਹਨ। ਇਹ ਪ੍ਰਾਜੈਕਟ 60 ਦੇ ਦਹਾਕੇ ਤੋਂ ਹੀ ਚੱਲ ਰਿਹਾ ਸੀ ਪਰ ਇਸ ਦੇ ਦਰਮਿਆਨ ਜੋ ਵੀ ਹਿਚਕਿਚਾਹਟ ਸੀ, ਉਹ ਉਸ ਸਮੇਂ ਖ਼ਤਮ ਹੋ ਗਈ, ਜਦੋਂ ਸੰਘ ਦੇ ਤੀਜੇ ਮੁਖੀ ਬਾਬਾ ਸਾਹਿਬ ਦੇਵਰਸ ਨੇ 1974 ਵਿਚ ਪੁਣੇ ਦੀ ਬਸੰਤ ਵਿਖਿਆਨ ਲੜੀ ਵਿਚ ਆਪਣੇ ਭਾਸ਼ਨ ਵਿਚ ਵਰਣ ਸ਼੍ਰੇਣੀ ਪ੍ਰਬੰਧ ਨੂੰ ਪੂਰੀ ਤਰ੍ਹਾਂ ਖਾਰਜ ਕਰਦਿਆਂ ਗਾਂਧੀ, ਅੰਬੇਡਕਰ ਅਤੇ ਫੂਲੇ ਦੀ ਵਿਚਾਰਧਾਰਾ ਦਾ ਸੰਘ ਦੇ ਰਾਸ਼ਟਰਵਾਦ ਵਿਚ ਵਿਚ ਸੁਮੇਲ ਕਰਨ ਦੀ ਰਣਨੀਤੀ ਸੂਤਰਬੱਧ ਕੀਤੀ। ਉਸ ਤੋਂ ਬਾਅਦ ਹੌਲੀ-ਹੌਲੀ ਸੰਘ ਨੇ ਹੇਠਲੀਆਂ ਜਾਤਾਂ ਅਤੇ ਆਦੀਵਾਸੀਆਂ ਵਿਚ ਆਪਣਾ ਕੰਮ ਵਧਾਇਆ। ਹੁਣ ਜਾ ਕੇ ਉਸ ਹੁਨਰ ਨੂੰ ਵੱਡੇ ਪੱਧਰ 'ਤੇ ਸਿਆਸੀ ਸਫ਼ਲਤਾ ਮਿਲਣੀ ਸ਼ੁਰੂ ਹੋਈ ਹੈ। ਸਮਝਣ ਦੀ ਗੱਲ ਇਹ ਹੈ ਕਿ ਜੇਕਰ ਭਾਜਪਾ ਅਤੇ ਸੰਘ ਪਰਿਵਾਰ ਦੇ ਵਿਰੋਧੀ ਉਸ ਦੇ 1974 ਤੋਂ ਪਹਿਲਾਂ ਵਾਲੇ ਸੰਸਕਰਨ ਨਾਲ ਲੜਦੇ ਰਹਿਣਗੇ ਤਾਂ ਉਨ੍ਹਾਂ ਦੀ ਊਰਜਾ ਖ਼ਰਾਬ ਹੀ ਹੋਣ ਵਾਲੀ ਹੈ।
ਦੂਜੇ ਪਾਸੇ ਭਾਜਪਾ ਦੇ ਬੁਲਾਰੇ ਜਿਸ ਤਰ੍ਹਾਂ ਦ੍ਰਿੜ੍ਹਤਾ ਨਾਲ ਵਰਣ ਸ਼੍ਰੇਣੀ ਪ੍ਰਬੰਧ ਦਾ ਬਚਾਅ ਕਰਦੇ ਦਿਸੇ, ਉਸ ਨਾਲ ਵੀ ਲਗਦਾ ਹੈ ਕਿ ਇਸ ਪਾਰਟੀ ਅਤੇ ਸੰਘ ਪਰਿਵਾਰ ਵਿਚ 1974 ਤੋਂ ਪਹਿਲਾਂ ਦੇ ਵਿਚਾਰਾਂ ਦਾ ਕੁਝ ਅੰਸ਼ ਅਜੇ ਵੀ ਬਾਕੀ ਹੈ। ਹਾਲਾਂ ਕਿ ਹਿੰਦੂਤਵ ਦਾ ਪ੍ਰਾਜੈਕਟ ਵਿਵਾਹਰਕ ਰੂਪ ਨਾਲ ਇਸ ਸਮੱਸਿਆ ਤੋਂ ਮੁਕਤ ਹੋ ਚੁੱਕਾ ਹੈ। ਧਿਆਨ ਰਹੇ ਕਿ ਬਸੰਤ ਵਿਖਿਆਨ ਮਾਲਾ ਦੇ ਆਪਣੇ ਇਤਿਹਾਸਕ ਭਾਸ਼ਨ ਵਿਚ ਦੇਵਰਸ ਨੇ ਸਪੱਸ਼ਟ ਰੂਪ ਨਾਲ ਕਿਹਾ ਸੀ ਕਿ ਵਰਣ ਸ਼੍ਰੇਣੀ ਪ੍ਰਬੰਧ ਵਿਵਸਥਾ ਮਰਨ ਕਿਨਾਰੇ ਹੈ ਅਤੇ 'ਉਸ ਨੂੰ ਠੀਕ ਢੰਗ ਨਾਲ ਮਰ ਜਾਣ ਦੇਣਾ ਚਾਹੀਦਾ ਹੈ'। ਉਨ੍ਹਾਂ ਨੇ ਨਿਰਦੇਸ਼ ਦਿੱਤਾ ਸੀ ਕਿ ਵਰਣ ਸ਼੍ਰੇਣੀ ਪ੍ਰਬੰਧ ਦੇ ਬਚਾਅ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ। ਦੇਵਰਸ ਦੀ ਇਹ ਗੱਲ ਬਿਨਾਂ ਨਾਂਅ ਲਏ ਦੀਨਦਿਆਲ ਉਪਾਧਿਆਏ ਦੇ ਇਕਪਾਸੜ ਮਾਨਨਵਾਦ ਦੀ ਸਿਧਾਂਤ ਦੀ ਆਲੋਚਨਾ ਸੀ। ਇਸ ਸਬੰਧ ਵਿਚ ਉਪਾਧਿਆਏ ਨੇ ਵਰਣ ਸ਼੍ਰੇਣੀ ਪ੍ਰਬੰਧ ਨੂੰ ਪੱਛਮੀ ਸਮਤਾ ਮੂਲਕਤਾ ਦੇ ਭਾਰਤੀ ਸੰਸਕਰਨ ਦੇ ਤੌਰ 'ਤੇ ਪੇਸ਼ ਕਰਨ ਦਾ ਯਤਨ ਕੀਤਾ ਸੀ। ਇਸ ਤਰ੍ਹਾਂ ਨਾਲ ਦੇਵਰਸ ਦੀ ਵਿਚਾਰਕ ਵਿਰਾਸਤ ਉਪਾਧਿਆਏ ਦੀ ਵਿਚਾਰਕ ਵਿਰਾਸਤ ਦਾ ਅੰਤ ਕਰ ਦਿੰਦੀ ਹੈ। ਅੱਜ ਸੰਘ ਅਤੇ ਭਾਜਪਾ ਦੇ ਵਾਕ ਇਸੇ ਵਿਖਿਆਨ ਤੋਂ ਨਿਕਲਦੇ ਹਨ, ਨਾ ਕਿ ਉਪਾਧਿਆਏ ਜਾਂ ਗੋਲਵਰਕਰ ਦੇ ਲੇਖਨ ਤੋਂ। ਪਰ ਇਸ ਹਿਦਾਇਤ ਦੇ ਬਾਵਜੂਦ ਅਸੀਂ ਜਾਣਦੇ ਹਾਂ ਕਿ 90 ਦੇ ਪੂਰੇ ਦਹਾਕੇ ਦੌਰਾਨ ਉੱਤਰ ਭਾਰਤ ਵਿਚ ਭਾਜਪਾ ਅੰਦਰ ਉੱਚੀਆਂ ਜਾਤੀਆਂ ਦੇ ਨੇਤਾ ਪੱਛੜੀਆਂ ਜਾਤੀਆਂ ਦੇ ਨੇਤਾਵਾਂ ਦੇ ਖਿਲਾਫ਼ ਘਰੇਲੂ ਯੁੱਧ ਲੜਦੇ ਰਹੇ ਸਨ। ਅੱਜ ਨਰਿੰਦਰ ਮੋਦੀ ਦੀ ਅਗਵਾਈ ਵਿਚ ਇਸ ਘਰੇਲੂ ਯੁੱਧ ਦਾ ਨਿਪਟਾਰਾ ਹੋ ਚੁੱਕਾ ਹੈ ਅਤੇ ਪਾਰਟੀ ਵਿਚ ਪਛੜੀਆਂ ਜਾਤੀਆਂ, ਦਲਿਤ ਜਾਤੀਆਂ ਅਤੇ ਉੱਚੀਆਂ ਜਾਤੀਆਂ ਲਈ ਇਕ ਮਿਲਿਆ-ਜੁਲਿਆ ਪੱਧਰਾ ਸਿਆਸੀ ਮੈਦਾਨ ਮੁਹੱਈਆ ਕਰਾਉਣ ਦੀ ਕੋਸ਼ਿਸ਼ ਚੱਲ ਰਹੀ ਹੈ। ਪਰ ਭਾਜਪਾ ਦੇ ਬੁਲਾਰੇ ਦੀ ਗੱਲ ਇਸ ਸਚਾਈ ਦਾ ਪ੍ਰਮਾਣ ਹੈ ਕਿ ਵਿਚਾਰਕ ਪ੍ਰਭਾਵਾਂ ਦੀ ਵਿਹਾਰਕ ਉਮਰ ਕਾਫੀ ਲੰਮੀ ਹੁੰਦੀ ਹੈ।
ਕਹਿਣਾ ਪਵੇਗਾ ਕਿ ਸਮਾਂ ਪੂਰੀ ਤਰ੍ਹਾਂ ਬਦਲ ਚੁੱਕਾ ਹੈ ਧਰਮ-ਨਿਰਪੱਖ ਲੋਕਾਂ ਲਈ ਵੀ ਅਤੇ ਖ਼ੁਦ ਪੁਰਾਣੀ ਚਾਲ ਚਲਦੇ ਸੰਘੀਆਂ ਲਈ ਵੀ। ਭਾਜਪਾ ਨੂੰ ਸਮਝਣਾ ਚਾਹੀਦਾ ਹੈ ਕਿ ਇਸ ਇਤਿਹਾਸਕ ਜਿੱਤ ਨੇ ਉਨ੍ਹਾਂ ਨੂੰ ਸਿਖ਼ਰ 'ਤੇ ਪਹੁੰਚਾ ਦਿੱਤਾ ਹੈ। ਉਸ ਦੇ ਸਮਰਥਕਾਂ ਨੂੰ ਆਪਣਾ ਕਿਰਦਾਰ ਵੀ ਉਸੇ ਦੇ ਮੁਤਾਬਿਕ ਬਦਲਣਾ ਪੈਣਾ ਹੈ।

E. mail : abhaydubey@csds.in

 

ਐਮਰਜੈਂਸੀ ਦੀ ਬਰਸੀ 'ਤੇ ਵਿਸ਼ੇਸ਼

ਜੂਨ 1975 ਦੇ ਕਾਲੇ ਦਿਨਾਂ ਦੀ ਦਾਸਤਾਨ

ਤਕਰੀਬਨ ਅੱਧੀ ਸਦੀ ਬੀਤ ਜਾਣ ਤੋਂ ਬਾਅਦ ਵੀ ਜੂਨ 1975 'ਚ ਸੰਸਾਰ ਦੇ ਸਭ ਤੋਂ ਵੱਡੇ ਜਮਹੂਰੀ ਮੁਲਕ ਅੰਦਰ ਐਲਾਨ ਕੀਤੀ ਐਮਰਜੈਂਸੀ ਦੀਆਂ ਘਟਨਾਵਾਂ ਅੱਜ ਵੀ ਜ਼ਿਹਨ ਅੰਦਰ ਤਰੋ-ਤਾਜ਼ਾ ਹਨ । 25 ਜੂਨ ਦੀ ਅੱਧੀ ਰਾਤ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ...

ਪੂਰੀ ਖ਼ਬਰ »

ਪੰਜਾਬ ਵਿਚ ਝੋਨੇ ਦੀ ਕਾਸ਼ਤ

ਕੀ ਮੱਛੀ ਪੱਥਰ ਚੱਟ ਕੇ ਹੀ ਮੁੜੇਗੀ ?

ਝੋਨਾ ਜ਼ਿਆਦਾ ਵਰਖ਼ੇਈ ਅਤੇ ਸਿੱਲ੍ਹੇ ਇਲਾਕਿਆਂ ਦੀ ਫ਼ਸਲ ਹੈ, ਧਰਤੀ ਹੇਠਲੇ ਪਾਣੀ ਨਾਲ ਸਿੰਜਾਈ ਵਾਲੇ ਖੇਤਰਾਂ ਦੀ ਤਾਂ ਬਿਲਕੁਲ ਹੀ ਨਹੀਂ। ਦੇਸ਼ ਦੀ ਵੰਡ ਉਪਰੰਤ ਤਿੱਖੇ ਅੰਨ ਸੰਕਟ ਕਾਰਨ, ਜਿਥੇ ਹਰੇ ਖਿੱਤੇ ਸਥਾਪਿਤ ਕਰਨਾ ਇਕ ਅਹਿਮ ਲੋੜ ਸੀ ਅਤੇ ਲੋੜਾਂ, ਥੋੜਾਂ ਨੂੰ ...

ਪੂਰੀ ਖ਼ਬਰ »

ਸਿਆਸਤ ਵਿਚ ਵਧਦਾ ਪਰਿਵਾਰਵਾਦ

ਪਿਛਲੇ ਦਿਨੀਂ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿਚ ਪ੍ਰਚਾਰ ਦੌਰਾਨ ਵੱਡੀਆਂ ਪਾਰਟੀਆਂ ਦੇ ਵੱਡੇ ਆਗੂਆਂ ਨੇ ਭਾਰਤ ਨੂੰ ਵਾਰ-ਵਾਰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਿਹਾ ਸੀ। ਬਿਨਾਂ ਸ਼ੱਕ ਆਮ ਲੋਕਾਂ ਦੀਆਂ ਵੋਟਾਂ ਨਾਲ ਸਰਕਾਰਾਂ ਬਣਦੀਆਂ ਹਨ। ਛੋਟੇ-ਵੱਡੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX