ਤਾਜਾ ਖ਼ਬਰਾਂ


ਪੈਰ ਤਿਲ੍ਹਕਣ ਕਾਰਨ ਰੋਟਾਵੇਟਰ ਹੇਠਾਂ ਆਏ ਨੌਜਵਾਨ ਦੀ ਦਰਦਨਾਕ ਮੌਤ
. . .  1 day ago
ਬਾਲਿਆਂਵਾਲੀ, 13 ਨਵੰਬਰ (ਕੁਲਦੀਪ ਮਤਵਾਲਾ)- ਨੇੜਲੇ ਪਿੰਡ ਦੌਲਤਪੁਰਾ ਵਿਖੇ ਨਵ ਵਿਆਹੇ ਨੌਜਵਾਨ ਅਮਨਪ੍ਰੀਤ ਸਿੰਘ ਉਰਫ਼ ਅਮਨ (21) ਪੁੱਤਰ ਮੇਜਰ ਸਿੰਘ ਦਾ ਟਰੈਕਟਰ ਤੋਂ ਪੈਰ ਤਿਲ੍ਹਕਣ ਕਾਰਨ ਰੋਟਾਵੇਟਰ ਹੇਠਾਂ ...
ਮੁਲਾਇਮ ਸਿੰਘ ਯਾਦਵ ਦੀ ਤਬੀਅਤ ਵਿਗੜੀ , ਹਸਪਤਾਲ ਭਰਤੀ
. . .  1 day ago
ਲਖਨਊ ,13 ਨਵੰਬਰ -ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੂੰ ਪੇਟ ਦਰਦ ਦੇ ਚੱਲਦਿਆਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ , ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ...
2 ਨਸ਼ਾ ਸਮਗਲਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਘਰ, ਸਾਮਾਨ, ਕਾਰ ਆਦਿ ਪੁਲਿਸ ਨੇ ਕੀਤਾ ਜ਼ਬਤ
. . .  1 day ago
ਤਰਨ ਤਾਰਨ, 13 ਨਵੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਸਮਗਲਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਪੁਲਿਸ ਨੇ ਥਾਣਾ ਵਲਟੋਹਾ ਅਧੀਨ ਇਲਾਕੇ ਦੇ 2 ਨਾਮੀ ਸਮਗਲਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ...
ਸ਼ਿਵ ਸੈਨਾ ਦੀਆਂ ਮੰਗਾਂ ਸਾਨੂੰ ਮਨਜ਼ੂਰ ਨਹੀਂ - ਅਮਿਤ ਸ਼ਾਹ
. . .  1 day ago
ਨਵੀਂ ਦਿੱਲੀ, 13 ਅਕਤੂਬਰ - ਸ਼ਿਵ ਸੈਨਾ ਨਾਲ ਮਹਾਰਾਸ਼ਟਰ 'ਚ ਗੱਠਜੋੜ ਟੁੱਟਣ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਤੇ ਉਨ੍ਹਾਂ ਨੇ ਮਹਾਰਾਸ਼ਟਰ ਵਿਧਾਨ...
ਅਕਤੂਬਰ ਮਹੀਨੇ 'ਚ 4.62 ਫ਼ੀਸਦੀ 'ਤੇ ਹੈ ਪਰਚੂਨ ਮਹਿੰਗਾਈ
. . .  1 day ago
ਨਵੀਂ ਦਿੱਲੀ, 13 ਅਕਤੂਬਰ - ਭਾਰਤ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅਕਤੂਬਰ ਮਹੀਨੇ 'ਚ ਪਰਚੂਨ ਮਹਿੰਗਾਈ ਦਰ 4.62 ਫ਼ੀਸਦੀ...
ਕਿਸਾਨ ਆਗੂ ਨੂੰ ਆਇਆ ਧਮਕੀ ਭਰਿਆ ਪੱਤਰ
. . .  1 day ago
ਬਠਿੰਡਾ, 13 ਨਵੰਬਰ (ਨਾਇਬ ਸਿੱਧੂ) - ਜ਼ਿਲ੍ਹੇ ਦੇ ਇੱਕ ਕਿਸਾਨ ਆਗੂ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ, ਜਿਸ ਵਿਚ ਧਮਕੀ ਦਿੱਤੀ ਗਈ ਹੈ ਕਿ ਉਹ ਕਿਸਾਨਾਂ ਪੱਖੀ ਸਰਗਰਮੀਆਂ ਬੰਦ...
ਸ਼ੱਕੀ ਹਾਲਾਤ 'ਚ ਵਿਅਕਤੀ ਦੀ ਮੌਤ
. . .  1 day ago
ਗੁਰੂਹਰਸਹਾਏ, 13 ਨਵੰਬਰ (ਕਪਿਲ ਕੰਧਾਰੀ)- ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਪਿੰਡੀ 'ਚ ਅੱਜ ਇੱਕ 34 ਸਾਲਾ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ...
ਜੇ. ਐੱਨ. ਯੂ. : ਵਿਦਿਆਰਥੀਆਂ ਦੇ ਵਿਰੋਧ-ਪ੍ਰਦਰਸ਼ਨ ਅੱਗੇ ਝੁਕੀ ਸਰਕਾਰ, ਘੱਟ ਕੀਤੀ ਵਧੀ ਹੋਈ ਫ਼ੀਸ
. . .  1 day ago
ਨਵੀਂ ਦਿੱਲੀ, 13 ਨਵੰਬਰ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) 'ਚ ਵਿਦਿਆਰਥੀਆਂ ਦੇ ਵਿਰੋਧ-ਪ੍ਰਦਰਸ਼ਨ ਦੇ ਅੱਗੇ ਸਰਕਾਰ ਨੂੰ ਝੁਕਣਾ ਪਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਅਖੀਰ ਫ਼ੀਸ 'ਚ ਵਾਧੇ ਦੇ ਫ਼ੈਸਲੇ ਨੂੰ...
ਪ੍ਰਿੰਸ ਚਾਰਲਸ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 13 ਨਵੰਬਰ- ਭਾਰਤ ਦੇ ਦੌਰੇ 'ਤੇ ਆਏ ਪ੍ਰਿੰਸ ਆਫ਼ ਵੇਲਜ਼-ਪ੍ਰਿੰਸ ਚਾਰਲਸ ਨੇ ਅੱਜ ਰਾਸ਼ਟਰਪਤੀ ਰਾਮਨਾਥ...
ਜਗਰਾਉਂ 'ਚ ਬੈਂਕ ਦਾ ਏ. ਟੀ. ਐੱਮ. ਪੁੱਟ ਕੇ ਲਿਜਾਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ
. . .  1 day ago
ਲੁਧਿਆਣਾ, 13 ਨਵੰਬਰ (ਰੁਪੇਸ਼ ਕੁਮਾਰ)- ਲੁਧਿਆਣਾ ਪੁਲਿਸ ਨੇ ਬੀਤੇ ਦਿਨੀਂ ਜਗਰਾਉਂ ਦੇ ਥਾਣਾ ਸੁਧਾਰ ਖੇਤਰ 'ਚ ਸਟੇਟ ਬੈਂਕ ਆਫ਼ ਇੰਡੀਆ ਦੇ ਏ. ਟੀ. ਐੱਮ. ਨੂੰ ਪੁੱਟ ਕੇ ਲਿਜਾਣ ਵਾਲੇ ਇੱਕ ਗਿਰੋਹ...
ਅਦਾਲਤ ਨੇ ਚਿਦੰਬਰਮ ਦੀ ਨਿਆਇਕ ਹਿਰਾਸਤ 14 ਦਿਨਾਂ ਲਈ ਵਧਾਈ
. . .  1 day ago
ਨਵੀਂ ਦਿੱਲੀ, 13 ਨਵੰਬਰ- ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਦਿੱਲੀ ਦੀ ਰਾਉਜ ਅਵੈਨਿਊ ਅਦਾਲਤ ਨੇ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ...
ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਦੀ ਫ਼ੀਸ ਸ਼੍ਰੋਮਣੀ ਕਮੇਟੀ ਦੇਵੇ- ਕੈਪਟਨ
. . .  1 day ago
ਚੰਡੀਗੜ੍ਹ, 13 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਹੈ ਕਿ ਉਹ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ, ਘੱਟੋ-ਘੱਟ ਪੀਲੇ ਕਾਰਡ ਧਾਰਕਾਂ ਦੀ 20 ਡਾਲਰ ਦੀ...
ਤਰਾਲ 'ਚ ਅੱਤਵਾਦੀਆਂ ਨੇ ਆਮ ਨਾਗਰਿਕ ਨੂੰ ਮਾਰੀ ਗੋਲੀ
. . .  1 day ago
ਸ੍ਰੀਨਗਰ, 13 ਨਵੰਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਪੈਂਦੇ ਤਰਾਲ ਇਲਾਕੇ 'ਚ ਅੱਤਵਾਦੀਆਂ ਵਲੋਂ ਇੱਕ ਆਮ ਨਾਗਰਿਕ ਨੂੰ ਗੋਲੀ ਮਾਰਨ ਦੀ ਖ਼ਬਰ ਮਿਲੀ ਹੈ। ਕਸ਼ਮੀਰ ਜ਼ੋਨ ਪੁਲਿਸ...
ਆਈ. ਐੱਨ. ਐਕਸ. ਮੀਡੀਆ ਮਾਮਲਾ : ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ ਚਿਦੰਬਰਮ ਦੀ ਪੇਸ਼ੀ
. . .  1 day ago
ਨਵੀਂ ਦਿੱਲੀ, 13 ਨਵੰਬਰ- ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਕੁਝ ਦੇਰ 'ਚ ਦਿੱਲੀ ਦੀ ਇੱਕ ਅਦਾਲਤ 'ਚ...
ਜੇਕਰ ਲੋੜ ਪਈ ਤਾਂ ਦਿੱਲੀ 'ਚ ਵਧਾਇਆ ਜਾ ਸਕਦਾ ਹੈ ਔਡ-ਈਵਨ-ਕੇਜਰੀਵਾਲ
. . .  1 day ago
ਨਵੀਂ ਦਿੱਲੀ, 13 ਨਵੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਹੈ ਕਿ ਦਿੱਲੀ 'ਚ 15 ਨਵੰਬਰ ਤੱਕ ਚੱਲਣ ਵਾਲੇ ਔਡ-ਈਵਨ ਨਿਯਮ ਨੂੰ ਵਧਾਇਆ ਜਾ ਸਕਦਾ...
ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਿੰਸ ਚਾਰਲਸ
. . .  1 day ago
ਹੁਣ ਆਰ. ਟੀ. ਆਈ. ਦੇ ਘੇਰੇ 'ਚ ਆਏਗਾ ਚੀਫ਼ ਜਸਟਿਸ ਦਾ ਦਫ਼ਤਰ
. . .  1 day ago
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਹੁਣ ਆਰ. ਟੀ. ਆਈ. ਦੇ ਦਾਇਰੇ 'ਚ ਆਏਗਾ ਚੀਫ਼ ਜਸਟਿਸ ਦਾ ਦਫ਼ਤਰ
. . .  1 day ago
ਲਤਾ ਦੀਦੀ ਦੀ ਸਿਹਤ 'ਚ ਹੋ ਰਿਹਾ ਹੈ ਸੁਧਾਰ- ਪਰਿਵਾਰ
. . .  1 day ago
ਬ੍ਰਾਜ਼ੀਲ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਸ਼ਰਦ ਪਵਾਰ ਨੂੰ ਥੱਪੜ ਮਾਰਨ ਵਾਲੇ ਅਰਵਿੰਦਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  1 day ago
ਕੁਲਭੂਸ਼ਨ ਜਾਧਵ ਲਈ ਆਪਣੇ ਆਰਮੀ ਐਕਟ 'ਚ ਸੋਧ ਕਰੇਗਾ ਪਾਕਿਸਤਾਨ
. . .  1 day ago
ਨਿਹੰਗ ਜਥੇਬੰਦੀਆਂ ਵਲੋਂ ਸੁਲਤਾਨਪੁਰ ਲੋਧੀ ਵਿਖੇ ਸਜਾਇਆ ਜਾ ਰਿਹਾ ਹੈ ਵਿਸ਼ਾਲ ਮਹੱਲਾ
. . .  1 day ago
ਪ੍ਰਿੰਸ ਚਾਰਲਸ ਵਲੋਂ ਭਾਰਤੀ ਮੌਸਮ ਵਿਭਾਗ ਦਾ ਦੌਰਾ
. . .  1 day ago
ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਬੋਲੇ ਰਾਓਤ, ਕਿਹਾ- ਮਹਾਰਾਸ਼ਟਰ ਦਾ ਅਗਲਾ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੀ ਹੋਵੇਗਾ
. . .  1 day ago
ਕਾਂਗਰਸ ਨੇਤਾਵਾਂ ਨੇ ਹਸਪਤਾਲ 'ਚ ਰਾਓਤ ਨਾਲ ਕੀਤੀ ਮੁਲਾਕਾਤ
. . .  1 day ago
ਖੰਨਾ 'ਚ ਰੋਟਰੀ ਕਲੱਬ ਦੀ ਇਮਾਰਤ ਢਾਉਣ 'ਤੇ ਹੋਇਆ ਹੰਗਾਮਾ
. . .  1 day ago
ਰਾਫੇਲ ਮਾਮਲੇ 'ਤੇ ਸੁਪਰੀਮ ਕੋਰਟ ਕੱਲ੍ਹ ਸੁਣਾਏਗਾ ਫ਼ੈਸਲਾ
. . .  1 day ago
ਸਬਰੀਮਾਲਾ ਮੰਦਰ 'ਚ ਔਰਤਾਂ ਦੇ ਪ੍ਰਵੇਸ਼ 'ਤੇ ਕੱਲ੍ਹ ਆਵੇਗਾ ਸੁਪਰੀਮ ਕੋਰਟ ਦਾ ਫ਼ੈਸਲਾ
. . .  1 day ago
ਕੱਲ੍ਹ ਹੋਵੇਗਾ ਹਰਿਆਣਾ ਕੈਬਨਿਟ ਦਾ ਵਿਸਥਾਰ
. . .  1 day ago
ਰਾਜੌਰੀ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਕਰਨਾਟਕ ਦੇ ਅਯੋਗ ਕਰਾਰੇ ਗਏ 17 ਵਿਧਾਇਕਾਂ ਨੂੰ ਸੁਪਰੀਮ ਕੋਰਟ ਵਲੋਂ ਰਾਹਤ, ਮੁੜ ਲੜ ਸਕਣਗੇ ਚੋਣਾਂ
. . .  1 day ago
ਕਾਬੁਲ 'ਚ ਕਾਰ ਬੰਬ ਧਮਾਕਾ, ਸੱਤ ਲੋਕਾਂ ਦੀ ਮੌਤ
. . .  1 day ago
ਨਾਨਕੇ ਪਿੰਡ ਬਡਰੁੱਖਾਂ 'ਚ ਮਨਾਇਆ ਜਾ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ
. . .  1 day ago
ਸ੍ਰੀ ਨਨਕਾਣਾ ਸਾਹਿਬ ਕੀਤੀ ਗਈ ਅਲੌਕਿਕ ਆਤਿਸ਼ਬਾਜ਼ੀ
. . .  1 day ago
ਘਰੋਂ ਆਵਾਜ਼ ਮਾਰ ਕੇ ਵਿਅਕਤੀ ਦਾ ਕੀਤਾ ਕਤਲ
. . .  1 day ago
ਦਿੱਲੀ ਵਿਚ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ
. . .  1 day ago
ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਅੱਜ ਪ੍ਰਧਾਨ ਮੰਤਰੀ ਬਰਾਜ਼ੀਲ ਪਹੁੰਚ ਰਹੇ ਹਨ
. . .  1 day ago
ਗੁਰਦਵਾਰਾ ਸ੍ਰੀ ਬੇਰ ਸਾਹਿਬ ਵਿਖੇ ਸ਼ਾਮ 5 ਵਜੇ ਤੱਕ 15 ਲੱਖ ਸੰਗਤਾਂ ਨਤਮਸਤਕ
. . .  2 days ago
ਸ਼ਿਵ ਸੈਨਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਨਹੀਂ ਹੋਈ ਸੁਣਵਾਈ
. . .  2 days ago
ਪ੍ਰਕਾਸ਼ ਪੂਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਦਾ ਅਲੌਕਿਕ ਨਜ਼ਾਰਾ
. . .  2 days ago
ਪੁਣਛ ਜ਼ਿਲ੍ਹੇ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  2 days ago
ਤਲਾਸ਼ੀ ਦੌਰਾਨ ਜੇਲ੍ਹ 'ਚੋਂ ਇੱਕ ਹਵਾਲਾਤੀ ਤੋਂ ਬਰਾਮਦ ਹੋਇਆ ਮੋਬਾਈਲ ਫ਼ੋਨ
. . .  2 days ago
ਅੰਮ੍ਰਿਤਸਰ 'ਚ ਪੁੱਤਰ ਵੱਲੋਂ ਬਜ਼ੁਰਗ ਪਿਤਾ ਦਾ ਕਤਲ
. . .  2 days ago
ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਲਾਗੂ
. . .  2 days ago
ਜੰਮੂ-ਕਸ਼ਮੀਰ ਸੜਕ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 16
. . .  2 days ago
ਕੈਪਟਨ ਨੇ ਨਰਿੰਦਰ ਮੋਦੀ ਅਤੇ ਇਮਰਾਨ ਖ਼ਾਨ ਦਾ ਕੀਤਾ ਧੰਨਵਾਦ
. . .  2 days ago
ਜੰਮੂ-ਕਸ਼ਮੀਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 12 ਲੋਕਾਂ ਦੀ ਮੌਤ
. . .  2 days ago
ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵੇ ਪ੍ਰਕਾਸ਼ ਪੁਰਬ
. . .  2 days ago
ਕਰਤਾਰਪੁਰ ਸਾਹਿਬ ਜਾਣ ਵਾਲੇ ਬਜ਼ੁਰਗਾਂ ਨੂੰ ਮੁਫ਼ਤ ਸਹੂਲਤਾਂ ਦੇਵੇਗੀ ਦਿੱਲੀ ਸਰਕਾਰ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਹਾੜ ਸੰਮਤ 551

ਸ਼ਹੀਦ ਭਗਤ ਸਿੰਘ ਨਗਰ / ਬੰਗਾ

26 ਜੂਨ ਦੀ ਸਵੇਰ ਨੂੰ ਅੱਖਾਂ ਖੋਲ੍ਹਣ 'ਤੇ ਦੇਸ਼ ਵਾਸੀਆਂ ਨੇ ਐਮਰਜੈਂਸੀ ਦੀ ਰੜਕ ਮਹਿਸੂਸ ਕੀਤੀ

ਨਵਾਂਸ਼ਹਿਰ, 25 ਜੂਨ (ਗੁਰਬਖਸ਼ ਸਿੰਘ ਮਹੇ)-44 ਸਾਲ ਪਹਿਲਾਂ ਭਾਵੇਂ ਇੰਦਰਾ ਗਾਂਧੀ ਸਰਕਾਰ ਵਲੋਂ ਐਮਰਜੈਂਸੀ 25-26 ਜੂਨ ਦੀ ਦਰਮਿਆਨੀ ਰਾਤ ਨੂੰ ਲਗਾ ਦਿੱਤੀ ਗਈ ਸੀ, ਪਰ ਦੇਸ਼ ਵਾਸੀਆਂ ਦੀਆਂ ਅੱਖਾਂ ਵਿਚ ਇਸ ਦੀ ਰੜਕ ਉਸ ਸਮੇਂ ਮਹਿਸੂਸ ਹੋਈ ਜਦੋਂ 26 ਜੂਨ ਦੀ ਸਵੇਰ ਨੂੰ ਉਨ੍ਹਾਂ ਨੂੰ ਆਪਣੀਆਂ ਅੱਖਾਂ ਖੋਲੀਆਂ | 25 ਜੂਨ 1975 ਤੋਂ 21 ਮਾਰਚ 1977 ਤੱਕ ਦੇਸ਼ ਵਾਸੀਆਂ ਨੇ ਇਸ ਦਾ ਸੰਤਾਪ ਝੱਲਿਆ | 1 ਲੱਖ 40 ਹਜ਼ਾਰ ਲੋਕਾਂ ਨੂੰ ਜੇਲ੍ਹਾਂ ਵਿਚ ਸੱੁਟਿਆ ਗਿਆ ਅਤੇ 83 ਲੱਖ ਦੇਸ਼ ਵਾਸੀਆਂ ਦੀ ਜਬਰੀ ਨਸਬੰਦੀ ਕੀਤੀ ਗਈ | ਇਹ ਵੀ ਇਕ ਸਚਾਈ ਹੈ ਕਿ ਭਾਰਤੀ ਕਮਿਊਨਿਸਟ ਪਾਰਟੀ ਨੇ ਐਮਰਜੈਂਸੀ ਦੀ ਹਮਾਇਤ ਕੀਤੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਮੌਕਾਪ੍ਰਸਤੀ ਵਾਲੀ ਚੱੁਪ ਵੱਟੀ ਰੱਖੀ | ਐਮਰਜੈਂਸੀ ਦਾ ਵਿਰੋਧ ਕਰਨ 'ਤੇ ਬਹੁਤ ਸਾਰੇ ਨਕਸਲੀ ਆਗੂਆਂ ਤੇ ਕਾਰਕੁਨਾਂ ਨੂੰ ਜੇਲ੍ਹ ਕੱਟਣੀ ਪਈ | ਅਕਾਲੀ ਦਲ, ਜਨ ਸੰਘ ਅਤੇ ਹੋਰ ਖੇਤਰੀ ਪਾਰਟੀਆਂ ਨੇ ਐਮਰਜੈਂਸੀ ਦਾ ਵਿਰੋਧ ਕੀਤਾ | ਕਾਂਗਰਸ ਪਾਰਟੀ ਦੇ ਦਾਮਨ 'ਤੇ ਲੱਗਿਆ ਹੋਇਆ ਐਮਰਜੈਂਸੀ ਦਾ ਕਾਲਾ ਧੱਬਾ ਕਦੇ ਵੀ ਨਹੀਂ ਮਿਟੇਗਾ | ਪੇਸ਼ ਹਨ 'ਅਜੀਤ' ਦੇ ਪਾਠਕਾਂ ਲਈ ਵੱਖ-ਵੱਖ ਸ਼ਖ਼ਸੀਅਤਾਂ ਦੇ ਵਿਚਾਰ :-
ਦਲਜੀਤ ਸਿੰਘ ਐਡਵੋਕੇਟ ਸੂਬਾ ਕਨਵੀਨਰ ਡੈਮੋਕਰੈਟਿਕ ਲਾਇਰਜ਼ ਐਸੋਸੀਏਸ਼ਨ ਪੰਜਾਬ ਨੇ ਕਿਹਾ ਕਿ 25-26 ਜੂਨ 1975 ਦੀ ਦਰਮਿਆਨੀ ਰਾਤ ਨੂੰ ਐਲਾਨੀ ਗਈ ਐਮਰਜੈਂਸੀ ਦਾ ਲੋਕਾਂ ਨੂੰ 26 ਜੂਨ ਦੇ ਅਖ਼ਬਾਰਾਂ ਦੇ ਖ਼ਾਲੀ ਪੰਨਿਆਂ 'ਤੇ ਛਪੇ ਸਿਰਲੇਖਾਂ ਅਤੇ ਰੇਡੀਓ ਤੋਂ ਪਤਾ ਲੱਗਾ, ਜਿਸ ਰਾਹੀਂ ਮੌਲਿਕ ਅਧਿਕਾਰ ਅਤੇ ਇੱਥੋਂ ਤੱਕ ਕਿ ਜੀਵਨ ਦਾ ਅਧਿਕਾਰ ਖ਼ਤਮ ਕਰ ਦਿੱਤੇ ਗਏ | ਕਾਂਗਰਸੀ ਹਾਕਮਾਂ ਦੇ ਮੰੂਹ 'ਚੋਂ ਨਿਕਲਿਆ ਸ਼ਬਦ ਕਾਨੂੰਨ ਬਣ ਗਿਆ | ਇੰਦਰਾ ਗਾਂਧੀ ਸਰਕਾਰ ਦੀ ਮਿਆਦ 1976 ਵਿਚ ਮੁੱਕ ਗਈ, ਪਰ ਸੰਵਿਧਾਨ ਵਿਚ ਸੋਧ ਕਰਕੇ ਮਿਆਦ ਇਕ ਸਾਲ ਹੋਰ 1977 ਤੱਕ ਵਧਾ ਲਈ | ਦੇਸ਼ ਅੰਦਰੋਂ ਅਤੇ ਬਾਹਰੋਂ ਦਬਾਅ ਕਾਰਨ 1977 ਵਿਚ ਸੰਸਦ ਦੀਆਂ ਆਮ ਚੋਣਾਂ ਕਰਵਾਉਣੀਆਂ ਪਈਆਂ, ਜਿਸ ਵਿਚ ਕਾਂਗਰਸ ਪਾਰਟੀ ਨੂੰ ਜ਼ਬਰਦਸਤ ਹਾਰ ਦਾ ਮੰੂਹ ਦੇਖਣਾ ਪਿਆ | ਐਮਰਜੈਂਸੀ ਦੇ ਕਾਲੇ ਦੌਰ ਨੂੰ ਯਾਦ ਕਰਦਿਆਂ ਜੇਕਰ ਦੇਸ਼ ਦੇ ਮੌਜੂਦਾ ਹਾਲਾਤਾਂ 'ਤੇ ਝਾਤ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਅੱਜ ਦੇ ਹਾਲਾਤ ਵੀ ਚੰਗੇ ਨਹੀਂ |
ਜਸਬੀਰ ਦੀਪ ਜ਼ਿਲ੍ਹਾ ਸਕੱਤਰ ਜਮਹੂਰੀ ਅਧਿਕਾਰ ਸਭਾ ਨੇ ਕਿਹਾ ਕਿ ਐਮਰਜੈਂਸੀ ਆਜ਼ਾਦੀ ਤੋਂ ਬਾਅਦ ਦੇਸ਼ ਵਾਸੀਆਂ ਲਈ ਸਭ ਤੋਂ ਵੱਡਾ ਖ਼ਤਰਾ ਸੀ ਜਦੋਂ ਇੰਦਰਾ ਗਾਂਧੀ ਨੇ ਮਨੱੁਖੀ ਅਧਿਕਾਰ ਖ਼ਤਮ ਕਰਨ ਲਈ ਲੋਕਾਂ ਨੂੰ ਜੇਲ੍ਹਾਂ ਵਿਚ ਸੱੁਟ ਦਿੱਤਾ | ਅਸਲੀਅਤ ਤਾਂ ਇਹ ਹੈ ਕਿ ਉਸ ਸਮੇਂ ਸਰਕਾਰ ਅੱਗੇ ਅਰਥਚਾਰੇ ਦੀ ਸਮੱਸਿਆ ਖੜ੍ਹੀ ਸੀ ਜਿਸ ਨੂੰ ਹੱਲ ਕਰਨ ਦੀ ਥਾਂ ਹਾਕਮਾਂ ਨੇ ਐਮਰਜੈਂਸੀ ਦਾ ਰਾਹ ਅਖ਼ਤਿਆਰ ਕੀਤਾ | ਅਸੀਂ ਅੱਜ ਦੇ ਸਮੇਂ ਵਿਚ ਉਸ ਨਾਲੋਂ ਵੀ ਮਾੜੀ ਦਸ਼ਾ ਵਿਚ ਹਾਂ | ਉਸ ਸਮੇਂ ਦਮਨ ਲਈ ਸਰਕਾਰੀ ਮਸ਼ੀਨਰੀ ਸਮਾਜਿਕ ਤੱਤਾਂ ਦੀ ਮਦਦ ਕਰ ਰਹੀ ਹੈ | ਇਕ ਵਿਸ਼ੇਸ਼ ਸਮਝ ਵਾਲੇ ਤੇ ਫਾਸੀਵਾਦੀ ਸੋਚ ਦੀਆਂ ਧਾਰਨੀ ਜਥੇਬੰਦੀਆਂ ਪੂਰੇ ਦੇਸ਼ ਵਿਚ ਸਰਗਰਮ ਹਨ ਜਿਨ੍ਹਾਂ ਦਾ ਮੁਕਾਬਲਾ ਇਕ ਸਹੀ ਅਰਥਾਂ ਵਾਲੀ ਜਮਹੂਰੀ ਲਹਿਰ ਖੜ੍ਹੀ ਕਰਕੇ ਕੀਤਾ ਜਾ ਸਕਦਾ ਹੈ |
ਡਾ: ਨਛੱਤਰਪਾਲ ਜਨਰਲ ਸਕੱਤਰ ਬਸਪਾ ਪੰਜਾਬ ਨੇ ਕਿਹਾ ਕਿ ਐਮਰਜੈਂਸੀ ਵਿਚ ਦੇਸ਼ ਤੇ ਸਮਾਜ ਦੀ ਸੁਰੱਖਿਆ ਦੇ ਨਾਂਅ 'ਤੇ ਸੰਵਿਧਾਨ ਵਿਚ ਦਰਜ ਸਾਰੇ ਜਮਹੂਰੀ ਅਧਿਕਾਰ ਸਮੇਤ ਜਿਊਣ ਦੇ ਅਧਿਕਾਰ ਮੁਅੱਤਲ ਕਰ ਦਿੱਤੇ ਗਏ | ਹੁਣ ਫਿਰ ਦੇਸ਼ ਭਗਤੀ ਤੇ ਅਖੰਡਤਾ ਦੇ ਨਾਂਅ 'ਤੇ ਇਕ ਵਾਰ ਫਿਰ ਗੈਰ-ਰਸਮੀ ਤੌਰ 'ਤੇ ਮਨੱੁਖੀ ਅਧਿਕਾਰ ਖ਼ਤਮ ਕੀਤੇ ਜਾ ਰਹੇ ਹਨ | ਹਮਲਾਵਰ ਸੋਚ ਵਾਲੀਆਂ ਜਥੇਬੰਦੀਆਂ ਤੇ ਸਰਕਾਰੀ ਨੀਤੀਆਂ ਦੀ ਅਲੋਚਨਾ ਕਰਨ ਵਾਲਿਆਂ ਨੂੰ ਗੋਲੀਆਂ ਮਾਰ ਕੇ ਉਨ੍ਹਾਂ ਦੇ ਜਿਊਣ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ | ਅਜਿਹੀਆਂ ਤਾਕਤਾਂ ਡਾ: ਬੀ.ਆਰ.ਅੰਬੇਡਕਰ ਵਲੋਂ ਲਿਖੇ ਸੰਵਿਧਾਨ ਦੀ ਰੂਹ ਨਾਲ ਛੇੜਛਾੜ ਕਰਨ ਦੇ ਯਤਨ ਕਰ ਰਹੀਆਂ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ |
ਅਕਾਲੀ ਆਗੂ ਹਰਜੀਤ ਸਿੰਘ ਭੱਟੀ ਨੇ ਕਿਹਾ ਕਿ ਐਮਰਜੈਂਸੀ ਦੇ ਕਾਲੇ ਦੌਰ ਨੂੰ ਦੇਸ਼ ਵਾਸੀ ਕਦੇ ਵੀ ਨਹੀਂ ਭੁਲਾ ਸਕਦੇ ਜਿਸ ਸਮੇਂ ਸੰਵਿਧਾਨ ਵਿਚ ਦਰਜ ਨਾਗਰਿਕਾਂ ਦੇ ਮਨੱੁਖੀ ਤੇ ਜਮਹੂਰੀ ਹੱਕ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਨੇ ਬੁਰੀ ਤਰ੍ਹਾਂ ਕੁਚਲ ਦਿੱਤੇ ਸਨ | ਇਸ ਦੌਰਾਨ ਐਮਰਜੈਂਸੀ ਦੇ ਵਿਰੋਧ ਵਿਚ ਗਰਜ ਬਣ ਕੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਮਹੂਰੀਅਤ ਵਿਰੋਧੀ ਇੰਦਰਾ ਸਰਕਾਰ ਨੂੰ ਲਲਕਾਰਿਆ ਤੇ 40 ਹਜ਼ਾਰ ਨੇਤਾਵਾਂ ਤੇ ਕਾਰਕੁਨਾਂ ਨੇ ਜੇਲ੍ਹਾਂ ਕੱਟੀਆਂ ਜਦ ਕਿ ਦੇਸ਼ ਭਰ ਵਿਚ ਐਮਰਜੈਂਸੀ ਦੌਰਾਨ ਜੇਲ੍ਹਾਂ ਕੱਟਣ ਵਾਲਿਆਂ ਦੀ ਕੱੁਲ ਗਿਣਤੀ 1 ਲੱਖ 40 ਹਜ਼ਾਰ ਹੈ | ਐਮਰਜੈਂਸੀ ਤੋਂ ਬਾਅਦ ਦੇਸ਼ ਅੰਦਰ ਕਾਂਗਰਸ ਦਾ ਬਦਲ ਉਸਾਰਨ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਅਹਿਮ ਭੂਮਿਕਾ ਹੈ |

ਵਿਧਾਇਕ ਅੰਗਦ ਸਿੰਘ ਵਲੋਂ ਰਾਹੋਂ-ਮੱਤੇਵਾੜਾ ਸੜਕ ਦੇ ਨਿਰਮਾਣ ਕਾਰਜ ਦਾ ਜਾਇਜ਼ਾ

ਨਵਾਂਸ਼ਹਿਰ, 25 ਜੂਨ (ਗੁਰਬਖ਼ਸ ਸਿੰਘ ਮਹੇ)-ਵਿਧਾਇਕ ਅੰਗਦ ਸਿੰਘ ਵਲੋਂ ਰਾਹੋਂ-ਮੱਤੇਵਾੜਾ ਸੜਕ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਮਾਣ ਕਾਰਜ ਤੇਜ਼ ਕਰਨ ਲਈ ਆਖਿਆ ਗਿਆ | ਵਿਧਾਇਕ ਨੇ ਕਿਹਾ ਕਿ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਦੀ ਵਰਤੋਂ ਤੇ ਨਾਜਾਇਜ਼ ਵਪਾਰ ਵਿਰੋਧੀ ਕੌਮਾਂਤਰੀ ਦਿਵਸ ਹੈ 26 ਜੂਨ

ਨਵਾਂਸ਼ਹਿਰ, 25 ਜੂਨ (ਗੁਰਬਖਸ਼ ਸਿੰਘ ਮਹੇ)-ਸੰਯੁਕਤ ਰਾਸ਼ਟਰ ਦੀ ਨਸ਼ੀਲੇ ਪਦਾਰਥ ਤੇ ਅਪਰਾਧ ਵਿਰੋਧੀ ਸੰਸਥਾ ਵਲੋਂ ਡਰੱਗ ਦੁਰਉਪਯੋਗ ਤੇ ਨਾਜਾਇਜ਼ ਤਸਕਰੀ ਵਿਰੋਧੀ ਕੌਮਾਂਤਰੀ ਦਿਵਸ ਮਨਾਉਣ ਦੀ ਅਪੀਲ ਉਪਰੰਤ 26 ਜੂਨ ਦਾ ਦਿਨ ਦੁਨੀਆਂ ਭਰ ਵਿਚ ਇਸ ਦਿਵਸ ਵਜੋਂ ਮਨਾਇਆ ...

ਪੂਰੀ ਖ਼ਬਰ »

ਮੁੱਖ ਮੰਤਰੀ ਨੇ ਬੰਗਾ-ਸ੍ਰੀ ਅਨੰਦਪੁਰ ਸਾਹਿਬ ਮਾਰਗ ਲਈ 24 ਕਰੋੜ ਕੀਤੇ ਮਨਜ਼ੂਰ-ਪੱਲੀ ਝਿੱਕੀ

ਬੰਗਾ, 25 ਜੂਨ (ਜਸਬੀਰ ਸਿੰਘ ਨੂਰਪੁਰ) - ਬੰਗਾ ਹਲਕੇ ਦੇ ਇੰਚਾਰਜ ਸਤਵੀਰ ਸਿੰਘ ਪੱਲੀ ਝਿੱਕੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੰਗਾ ਹਲਕੇ ਦੇ ਵੱਖ-ਵੱਖ ਵਿਕਾਸ ਕਾਰਜਾਂ ਸਬੰਧੀ ਮੀਟਿੰਗ ਕੀਤੀ | ਸਤਵੀਰ ਸਿੰਘ ਪੱਲੀ ਝਿੱਕੀ ਹਲਕਾ ਇੰਚਾਰਜ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪਰਾਗਪੁਰ ਵਿਖੇ ਪੰਜਾ ਪੀਰਾਂ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਸ਼ੁਰੂ

ਔੜ/ਝਿੰਗੜਾਂ, 25 ਜੂਨ (ਕੁਲਦੀਪ ਸਿੰਘ ਝਿੰਗੜ)-ਪਿੰਡ ਪਰਾਗਪੁਰ ਵਿਖੇ ਦਰਬਾਰ ਪੰਜ ਪੀਰ ਪ੍ਰਬੰਧਕ ਕਮੇਟੀ ਵਲੋਂ ਸਾਲਾਨਾ ਜੋੜ ਮੇਲਾ ਸ਼ੁਰੂ ਹੋ ਗਿਆ | ਮੇਲੇ ਦਾ ਉਦਘਾਟਨ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ ਪਰਾਗਪੁਰ, ਵਾਈਸ ਚੇਅਰਮੈਨ ਲਖਵੀਰ ਸਿੰਘ ਸ਼ੇਰਗਿੱਲ, ...

ਪੂਰੀ ਖ਼ਬਰ »

-ਮਾਮਲਾ ਮਈ ਮਹੀਨੇ ਦੀ ਤਨਖ਼ਾਹ ਨਾ ਜਾਰੀ ਕਰਨ ਦਾ-

ਪੰਜਾਬ ਰਾਜ ਜਲ ਸਰੋਤ ਮੁਲਾਜ਼ਮ ਯੂਨੀਅਨ ਵਲੋਂ ਕੀਤੀ ਰੋਸ ਰੈਲੀ

ਬਲਾਚੌਰ, 25 ਜੂਨ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਰਾਜ ਜਲ ਸਰੋਤ ਮੁਲਾਜ਼ਮ ਯੂਨੀਅਨ ਦੀ ਉੱਪ ਮੰਡਲ ਬਲਾਚੌਰ ਇਕਾਈ ਵਲੋਂ ਬਲਾਚੌਰ ਦਫ਼ਤਰ ਅੱਗੇ ਰੋਸ ਰੈਲੀ ਕਰਕੇ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਨਿੰਦਾਂ ਕੀਤੀ ਗਈ | ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ...

ਪੂਰੀ ਖ਼ਬਰ »

ਬੰਗਾ ਦਾ ਸੁਵਿਧਾ ਕੇਂਦਰ ਬਣਿਆ ਦੁਬਿਧਾ ਕੇਂਦਰ

ਬੰਗਾ, 25 ਜੂਨ (ਜਸਬੀਰ ਸਿੰਘ ਨੂਰਪੁਰ)-ਬੰਗਾ ਦੇ ਸੇਵਾ ਕੇਂਦਰ ਵਿਚ ਕੰਮ ਕਾਜ ਦੀ ਰਫ਼ਤਾਰ ਮੱਠੀ ਹੋਣ ਕਰਕੇ ਲੋਕ ਨਿੱਤ ਦਿਨ ਖੱਜਲ ਖੁਆਰ ਹੁੰਦੇ ਹਨ | ਕਈ ਦਿਨਾਂ ਤੋਂ ਕੋਈ ਵੀ ਕੰਮ ਨਹੀਂ ਹੋ ਰਿਹਾ, ਲੋਕ ਪ੍ਰੇਸ਼ਾਨ ਹੋ ਰਹੇ ਹਨ | ਸਤਿੰਦਰਜੀਤ ਸਿੰਘ ਤੇ ਰਜਿੰਦਰ ਸਿੰਘ, ...

ਪੂਰੀ ਖ਼ਬਰ »

ਬਲਾਕ ਸੰਮਤੀ ਸੜੋਆ ਦੀ ਚੇਅਰਮੈਨੀ ਲਈ ਤਿੰਨ ਕਾਂਗਰਸੀ ਚਿਹਰੇ ਹੋ ਸਕਦੇ ਹਨ ਦਾਅਵੇਦਾਰ

ਪੋਜੇਵਾਲ ਸਰਾਂ, 25 ਜੂਨ (ਰਮਨ ਭਾਟੀਆ)-ਬਲਾਕ ਸੰਮਤੀ ਸੜੋਆ ਦੀ ਚੇਅਰਮੈਨੀ ਲਈ ਬਲਾਕ ਸੜੋਆ ਦੇ ਵੱਖ-ਵੱਖ ਜ਼ੋਨਾਂ ਤੋਂ ਤਿੰਨ ਕਾਂਗਰਸੀ ਚਿਹਰੇ ਦਾਅਵੇਦਾਰੀ ਲਈ ਸਭ ਤੋਂ ਮੋਹਰਲੀ ਕਤਾਰ ਵਿਚ ਹਨ | ਪਿਛਲੇ ਸਮੇਂ ਦੌਰਾਨ ਹੋਈਆ ਬਲਾਕ ਸੰਮਤੀ ਦੀਆ ਚੋਣਾਂ ਦੌਰਾਨ ਬਲਾਕ ਸੜੋਆ ...

ਪੂਰੀ ਖ਼ਬਰ »

ਪੰਜਾਬ ਰਾਜ ਜਲ ਸਰੋਤ ਮੁਲਾਜ਼ਮ ਯੂਨੀਅਨ ਵਲੋਂ ਕੀਤੀ ਰੋਸ ਰੈਲੀ

ਬਲਾਚੌਰ, 25 ਜੂਨ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਰਾਜ ਜਲ ਸਰੋਤ ਮੁਲਾਜ਼ਮ ਯੂਨੀਅਨ ਦੀ ਉੱਪ ਮੰਡਲ ਬਲਾਚੌਰ ਇਕਾਈ ਵਲੋਂ ਬਲਾਚੌਰ ਦਫ਼ਤਰ ਅੱਗੇ ਰੋਸ ਰੈਲੀ ਕਰਕੇ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਨਿੰਦਾਂ ਕੀਤੀ ਗਈ | ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ...

ਪੂਰੀ ਖ਼ਬਰ »

7 ਕਿੱਲੋ ਗਾਂਜੇ ਸਮੇਤ ਇੱਕ ਔਰਤ ਤੇ ਦੋ ਵਿਅਕਤੀ ਗਿ੍ਫ਼ਤਾਰ

ਰਾਹੋਂ 25 ਜੂਨ (ਬਲਬੀਰ ਸਿੰਘ ਰੂਬੀ)-ਸਥਾਨਕ ਪੁਲਿਸ ਨੇ 7 ਕਿਲੋ ਗਾਂਜੇ ਸਮੇਤ ਇੱਕ ਔਰਤ ਤੇ ਦੋ ਵਿਅਕਤੀਆਂ ਨੂੰ ਫੜਨ ਦਾ ਦਾਅਵਾ ਕੀਤਾ ਹੈ | ਐੱਸ.ਐੱਚ.ਓ. ਗੌਰਵ ਧੀਰ ਨੇ ਦੱਸਿਆ ਕਿ ਏ.ਐੱਸ.ਆਈ. ਅਮਰਜੀਤ ਸਿੰਘ ਹੌਲਦਾਰ ਰਜਿੰਦਰ ਕੌਰ ਤੇ ਹੋਰ ਪੁਲਿਸ ਮੁਲਾਜ਼ਮਾਂ ਨੇ ...

ਪੂਰੀ ਖ਼ਬਰ »

ਸ਼ਰਾਬ ਠੇਕਿਆਂ ਦੀ ਛਾਪੇਮਾਰ ਪਾਰਟੀ ਦੇ ਨਾਜਾਇਜ਼ ਹੁੜਦੰਗ 'ਤੇ ਥਾਣਾ ਪੋਜੇਵਾਲ ਦੀ ਪੁਲਿਸ ਤੋਂ ਇਲਾਕਾ ਵਾਸੀ ਖ਼ਫ਼ਾ

ਟੱਪਰੀਆਂ ਖ਼ੁਰਦ, 25 ਜੂਨ (ਸ਼ਾਮ ਸੁੰਦਰ ਮੀਲੂ)-ਸ਼ਰਾਬ ਠੇਕੇਦਾਰਾਂ ਦੀ ਸਥਾਨਕ ਪੁਲਿਸ ਨਾਲ ਗਲਵੱਕੜੀ ਤੇ ਠੇਕੇਦਾਰਾਂ ਵਲੋਂ ਨਾਜਾਇਜ਼ ਸ਼ਰਾਬ ਦੀ ਵਿਕਰੀ ਰੋਕਣ ਲਈ ਕੁਝ ਤਨਖ਼ਾਹੀਏ ਰੇਡ ਪਾਰਟੀ ਦੇ ਨੌਜਵਾਨਾਂ ਨੇ ਇਲਾਕੇ ਵਿਚ ਹੁੜਦੰਗ ਮਚਾਇਆ ਹੋਇਆ ਹੈ, ਜਿਸ ਨਾਲ ...

ਪੂਰੀ ਖ਼ਬਰ »

ਟਰਾਂਸਪੋਰਟਰ ਜਗਜੀਤ ਸਿੰਘ ਨਮਿਤ ਅੰਤਿਮ ਅਰਦਾਸ ਅੱਜ

ਨਵਾਂਸ਼ਹਿਰ, 25 ਜੂਨ (ਹਰਮਿੰਦਰ ਸਿੰਘ ਪਿੰਟੂ)- ਅਦਾਰਾ ਅਜੀਤ ਦੇ ਟਰੱਸਟੀ ਜੁਗਿੰਦਰ ਸਿੰਘ ਬਣਵੈਤ ਪ੍ਰਧਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਨਜ਼ਦੀਕੀ ਟਰਾਂਸਪੋਰਟਰ ਜਗਜੀਤ ਸਿੰਘ ਜੋ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ ਉਨ੍ਹਾਂ ਨਮਿਤ ਅੰਤਿਮ ਅਰਦਾਸ ...

ਪੂਰੀ ਖ਼ਬਰ »

ਬਾਈਪਾਸ ਨਜ਼ਦੀਕ ਸੜਕ ਨੇ ਧਾਰਿਆ ਛੱਪੜ ਦਾ ਰੂਪ

ਰੈਲਮਾਜਰਾ, 25 ਜੂਨ (ਰਾਕੇਸ਼ ਰੋਮੀ)-ਆਸਰੋਂ ਨਜ਼ਦੀਕ ਬਣੇ ਬਾਈਪਾਸ ਗਲੈਕਸੀ ਹੋਟਲ ਦੇ ਸਾਹਮਣੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ | ਸੜਕ 'ਤੇ ਖੜੇ੍ਹ ਪਾਣੀ ਵਿਚਕਾਰ ਵੱਡੇ-ਵੱਡੇ ਟੋਏ ਪਏ ਹੋਏ ਹਨ | ਆਮ ਵਾਹਨ ਚਾਲਕਾਂ ਨੂੰ ਇਸ ਦਾ ...

ਪੂਰੀ ਖ਼ਬਰ »

ਬਿਨਾਂ ਮਨਜ਼ੂਰੀ ਬੋਰਵੈੱਲ ਪੁੱਟਣ ਜਾਂ ਡੂੰਘੇ ਕਰਨ 'ਤੇ ਰੋਕ

ਨਵਾਂਸ਼ਹਿਰ, 25 ਜੂਨ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਵਿਨੈ ਬਬਲਾਨੀ ਨੇ ਦੇਸ਼ ਦੀ ਸਰਵਉੱਚ ਅਦਾਲਤ ਵਲੋਂ ਰਿੱਟ ਪਟੀਸ਼ਨ (ਸਿਵਲ ਨੰ. 36 ਆਫ਼ 2009) ਰਾਹੀਂ ਪਾਸ ਕੀਤੇ ਹੁਕਮ ਦੀ ਰੌਸ਼ਨੀ 'ਚ ਜਲ ਸਰੋਤ ਮੰਤਰਾਲਾ ਭਾਰਤ ਸਰਕਾਰ ਵੱਲੋਂ ਜਾਰੀ ...

ਪੂਰੀ ਖ਼ਬਰ »

ਗ਼ੈਰ ਮਿਆਰੀ, ਮਿਆਦਪੁਗੀਆਂ, ਪਾਬੰਦੀਸ਼ੁਦਾ ਖਾਣਪੀਣ ਵਾਲੀਆਂ ਵਸਤਾਂ ਵੇਚਣ ਦੇ ਦੋਸ਼ ਅਧੀਨ ਅਦਾਲਤ ਵਲੋਂ 33 ਕੇਸਾਂ ਵਿਚ 3,60,000/- ਰੁਪਏ ਦੇ ਕੀਤੇ ਜੁਰਮਾਨੇ

ਨਵਾਂਸ਼ਹਿਰ, 25 ਜੂਨ (ਗੁਰਬਖਸ਼ ਸਿੰਘ ਮਹੇ)-ਸ੍ਰੀਮਤੀ ਅਨੁਪਮ ਕਲੇਰ ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਐਡਜੂਕੇਟਿੰਗ ਅਫ਼ਸਰ (ਫੂਡ ਸੇਫ਼ਟੀ) ਸ਼ਹੀਦ ਭਗਤ ਸਿੰਘ ਨਗਰ ਦੀ ਅਦਾਲਤ ਵਲੋਂ ਨਿਰਮਾਤਾ ਕੰਪਨੀਆਂ, ਡਿਸਟ੍ਰੀਬਿਊਟਰਾਂ, ਰੈਸਟੋਰੈਂਟਾਂ, ਕਰਿਆਨਾ ਸਟੋਰਾਂ, ...

ਪੂਰੀ ਖ਼ਬਰ »

ਨਸ਼ਾ ਪੀੜਤਾਂ ਨੂੰ ਇਲਾਜ ਦੇ ਨਾਲ-ਨਾਲ ਸਮਾਜ ਤੇ ਪਰਿਵਾਰ ਦੇ ਪਿਆਰ ਦੀ ਲੋੜ-ਡੀ. ਸੀ.

ਬੰਗਾ, 25 ਜੂਨ (ਜਸਬੀਰ ਸਿੰਘ ਨੂਰਪੁਰ)-ਨਸ਼ਾ ਪੀੜਤਾਂ ਨੂੰ ਇਲਾਜ ਦੇ ਨਾਲ-ਨਾਲ ਸਮਾਜ ਅਤੇ ਪਰਿਵਾਰ ਦੇ ਪਿਆਰ ਦੀ ਵੀ ਜ਼ਰੂਰਤ ਹੈ ਤਾਂ ਹੀ ਉਸ ਨੂੰ ਨਸ਼ੇ ਹਨ੍ਹੇਰੇ 'ਚੋਂ ਬਾਹਰ ਕੱਢਿਆ ਜਾ ਸਕਦਾ ਹੈ | ਨਸ਼ਾ ਪੀੜਤਾਂ ਦੇ ਇਲਾਜ ਲਈ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ...

ਪੂਰੀ ਖ਼ਬਰ »

ਪਿੰਡ ਸੰਧਵਾਂ ਵਿਖੇ 6ਵਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ

ਸੰਧਵਾਂ, 25 ਜੂਨ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਵਿਖੇ ਸ੍ਰੀ ਗੁਰੂ ਰਵਿਦਾਸ ਤੇ ਡਾ: ਭੀਮ ਰਾਓ ਅੰਬੇਡਕਰ ਦੀ ਯਾਦ 'ਚ ਸ੍ਰੀ ਗੁਰੂ ਰਵਿਦਾਸ ਸਪੋਰਟਸ ਕਲੱਬ ਸੰਧਵਾਂ ਵਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 6ਵਾਂ ਸ਼ਾਨਦਾਰ ਕ੍ਰਿਕਟ ...

ਪੂਰੀ ਖ਼ਬਰ »

ਸੱਲ੍ਹ ਕਲਾਂ 'ਚ ਨਸ਼ਿਆਾ ਦੀ ਰੋਕਥਾਮ ਲਈ ਸਾਾਝੀ ਸੱਥ ਤਹਿਤ ਸੈਮੀਨਾਰ

ਕਟਾਰੀਆਂ, 25 ਜੂਨ (ਨਵਜੋਤ ਸਿੰਘ ਜੱਖੂ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਸਾਂਝੀ ਸੱਥ ਤਹਿਤ ਬੰਗਾ ਬਲਾਕ ਦੇ ਪਿੰਡ ਸੱਲ੍ਹ ਕਲਾਂ ਵਿਚ ਪਿੰਡ ਦੀ ਪੰਚਾਇਤ ਦੇ ਸਹਿਯੋਗ ਸਦਕਾ ਐਸ.ਐਚ.ਓ. ਮੋਹਨ ਦਾਸ ਥਾਣਾ ਬੰਗਾ ਦੀ ਅਗਵਾਈ ਹੇਠ ਨਸ਼ਾ ਰੋਕੂ ਸੈਮੀਨਾਰ ਲਗਾਇਆ ...

ਪੂਰੀ ਖ਼ਬਰ »

ਈ. ਜੀ. ਐੱਸ., ਏ. ਆਈ. ਈ. ਐੱਸ. ਟੀ. ਆਰ. ਯੂਨੀਅਨ ਦੀ ਹੋਈ ਮੀਟਿੰਗ

ਨਵਾਂਸ਼ਹਿਰ, 25 ਜੂਨ (ਗੁਰਬਖਸ਼ ਸਿੰਘ ਮਹੇ)-ਈ. ਜੀ. ਐੱਸ. ਏ. ਆਈ. ਈ.ਐੱਸ. ਟੀ. ਆਰ. ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੋਹਣ ਲਾਲ ਦੁਭਾਲੀ ਦੀ ਪ੍ਰਧਾਨਗੀ ਹੇਠ ਬਾਰਾਂਦਰੀ ਬਾਗ਼ ਵਿਖੇ ਹੋਈ | ਮੀਟਿੰਗ ਦੌਰਾਨ ਯੂਨੀਅਨ ਆਗੂਆਂ ਨੇ ਮਤਾ ਪਾ ਸੂਬਾ ਸਰਕਾਰ ਤੋਂ ਮੰਗ ਕੀਤੀ ...

ਪੂਰੀ ਖ਼ਬਰ »

ਔੜ ਦੇ ਬੱਸ ਅੱਡੇ ਨੂੰ ਇਮਾਰਤ ਦੀ ਥੁੜ੍ਹ ਢਹਿ-ਢੇਰੀ ਪਖਾਨਾ, ਨਾ ਪਾਣੀ ਦਾ ਪ੍ਰਬੰਧ

ਔੜ/ਝਿੰਗੜਾਂ, 25 ਜੂਨ (ਕੁਲਦੀਪ ਸਿੰਘ ਝਿੰਗੜ)-ਸਮੇਂ ਦੀਆਂ ਸਰਕਾਰਾਂ ਆਮ ਲੋਕਾਂ ਦੀ ਰੋਜ਼ਮਰ੍ਹਾ ਜ਼ਿੰਦਗੀ ਵਿਚ ਵਰਤੋਂ ਆਉਣ ਵਾਲੀਆਂ ਚੀਜ਼ਾਂ ਦੀ ਵੀ ਅੱਜ ਤੱਕ ਪੂਰਤੀ ਨਹੀਂ ਕਰਵਾ ਸਕੀਆਂ | ਸਰਕਾਰਾਂ ਦੀਆਂ ਅਣਦੇਖੀਆਂ ਸਦਕਾ ਸੂਬੇ ਦੇ ਲੋਕ ਨਰਕ ਭਰੀ ਤੰਗੀ ਤਰੱੁਟੀ ...

ਪੂਰੀ ਖ਼ਬਰ »

ਗ੍ਰਾਮ ਪੰਚਾਇਤ ਮੰਢਾਲੀ ਵਲੋਂ ਛੱਪੜ ਦੀ ਸਫ਼ਾਈ ਦਾ ਕੰਮ ਜ਼ੋਰਾਂ 'ਤੇ

ਮੇਹਲੀ, 25 ਜੂਨ (ਸੰਦੀਪ ਸਿੰਘ)-ਸਰਪੰਚ ਮੀਰਾ ਸ਼ਰਮਾ ਦੀ ਅਗਵਾਈ ਵਿਚ ਗ੍ਰਾਮ ਪੰਚਾਇਤ ਮੰਢਾਲੀ ਵਲੋਂ ਵਿਕਾਸ ਕਾਰਜ਼ਾਂ ਤਹਿਤ ਪਿੰਡ ਦੇ ਛੱਪੜ ਦੀ ਸਫ਼ਾਈ ਦਾ ਕੰਮ ਐਨ.ਆਰ.ਆਈ. ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ | ਇਸ ਮੌਕੇ ਪਿੰਡ ਦੇ ਸਰਪੰਚ ਮੀਰ ...

ਪੂਰੀ ਖ਼ਬਰ »

ਕਣਕ ਦੀ ਫ਼ਸਲ ਮੌਕੇ ਡੀ.ਏ.ਪੀ. ਵਰਤਣ ਵਾਲੇ ਕਿਸਾਨ ਝੋਨੇ ਦੀ ਫ਼ਸਲ ਨੂੰ ਡੀ.ਏ.ਪੀ. ਖਾਦ ਨਾ ਪਾਉਣ-ਡਾ: ਗੁਰਬਖਸ਼ ਸਿੰਘ

ਨਵਾਂਸ਼ਹਿਰ, 25 ਜੂਨ (ਗੁਰਬਖਸ਼ ਸਿੰਘ ਮਹੇ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਨ੍ਹਾਂ ਕਿਸਾਨਾਂ ਵਲੋਂ ਕਣਕ ਦੀ ਫ਼ਸਲ ਨੂੰ ਡੀ.ਏ.ਪੀ. ਖਾਦ ਦੀ ਪੂਰੀ ਮਾਤਰਾ ਪਾਈ ਗਈ ਹੋਵੇ ਤਾਂ ਝੋਨੇ ਦੀ ਫ਼ਸਲ ਨੂੰ ਡਾਇਆ ...

ਪੂਰੀ ਖ਼ਬਰ »

ਔੜ ਦੇ ਬੱਸ ਅੱਡੇ ਨੂੰ ਇਮਾਰਤ ਦੀ ਥੁੜ੍ਹ ਢਹਿ-ਢੇਰੀ ਪਖਾਨਾ, ਨਾ ਪਾਣੀ ਦਾ ਪ੍ਰਬੰਧ

ਔੜ/ਝਿੰਗੜਾਂ, 25 ਜੂਨ (ਕੁਲਦੀਪ ਸਿੰਘ ਝਿੰਗੜ)-ਸਮੇਂ ਦੀਆਂ ਸਰਕਾਰਾਂ ਆਮ ਲੋਕਾਂ ਦੀ ਰੋਜ਼ਮਰ੍ਹਾ ਜ਼ਿੰਦਗੀ ਵਿਚ ਵਰਤੋਂ ਆਉਣ ਵਾਲੀਆਂ ਚੀਜ਼ਾਂ ਦੀ ਵੀ ਅੱਜ ਤੱਕ ਪੂਰਤੀ ਨਹੀਂ ਕਰਵਾ ਸਕੀਆਂ | ਸਰਕਾਰਾਂ ਦੀਆਂ ਅਣਦੇਖੀਆਂ ਸਦਕਾ ਸੂਬੇ ਦੇ ਲੋਕ ਨਰਕ ਭਰੀ ਤੰਗੀ ਤਰੱੁਟੀ ...

ਪੂਰੀ ਖ਼ਬਰ »

ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰ ਯੂਨੀਅਨ ਦੀ ਮੀਟਿੰਗ

ਨਵਾਂਸ਼ਹਿਰ, 25 ਜੂਨ (ਹਰਮਿੰਦਰ ਸਿੰਘ ਪਿੰਟੂ)-ਆਸ਼ਾ ਵਰਕਰਜ਼ ਤੇ ਫੈਸੀਲੀਟੇਟਰ ਯੂਨੀਅਨ ਦੀ ਮੀਟਿੰਗ ਬਾਰਾਂਦਰੀ ਬਾਗ਼ ਵਿਖੇ ਜ਼ਿਲ੍ਹਾ ਪ੍ਰਧਾਨ ਸ਼ਕੰੁਤਲਾ ਦੇਵੀ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦੇ ਹੋਏ ਸਕੰੁਤਲਾ ਦੇਵੀ ਨੇ ਦੱਸਿਆ ਕਿ ਆਸ਼ਾ ਵਰਕਰਜ਼ ਅਤੇ ...

ਪੂਰੀ ਖ਼ਬਰ »

ਲੜਕੀਆਂ ਦੀ ਘੱਟ ਰਹੀ ਗਿਣਤੀ ਚਿੰਤਾ ਦਾ ਵਿਸ਼ਾ-ਡਾ: ਠਾਕੁਰ

ਬਲਾਚੌਰ, 25 ਜੂਨ (ਦੀਦਾਰ ਸਿੰਘ ਬਲਾਚੌਰੀਆ)-ਲੈਫਟੀਨੇਟ ਜਨਰਲ ਬਿਕਰਮ ਸਿੰਘ ਉਪ ਮੰਡਲ ਹਸਪਤਾਲ ਬਲਾਚੌਰ ਵਲੋਂ ਪਿੰਡ ਮੰਢਿਆਣੀ ਵਿਖੇ ਲੜਕੀਆਂ ਦੀ ਘੱਟ ਰਹੀ ਗਿਣਤੀ ਨੂੰ ਲੈ ਕੇ ਵਿਸ਼ੇਸ਼ ਸੈਮੀਨਾਰ ਲਾਇਆ ਗਿਆ | ਉਨ੍ਹਾਂ ਕਿਹਾ ਕਿ ਲੜਕੀਆਂ ਕਿਸੇ ਵੀ ਖੇਤਰ ਵਿਚ ...

ਪੂਰੀ ਖ਼ਬਰ »

ਗੁਪਤੀ ਪੀਰ ਦੇ ਦਰਬਾਰ 'ਤੇ ਸਾਲਾਨਾ ਮੇਲਾ ਤੇ ਭੰਡਾਰਾ ਕਰਵਾਇਆ

ਰੈਲਮਾਜਰਾ, 25 ਜੂਨ (ਰਾਕੇਸ਼ ਰੋਮੀ)-ਪਿੰਡ ਕਿਸ਼ਨਪੁਰ ਭਰਥਲਾ ਵਿਖੇ ਗੁਪਤੀ ਪੀਰ ਦੇ ਸਥਾਨ 'ਤੇ ਸਾਲਾਨਾ ਮੇਲਾ ਕਰਵਾਇਆ ਗਿਆ | ਇਸ ਮੌਕੇ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਿਸ਼ੇਸ਼ ਤੌਰ 'ਤੇ ਮੇਲੇ ਵਿਚ ਹਾਜ਼ਰੀ ਲਗਵਾਉਣ ਪਹੁੰਚੇ | ਇਸ ਮੌਕੇ ਉਨ੍ਹਾਂ ਮੇਲੇ ...

ਪੂਰੀ ਖ਼ਬਰ »

ਮੁਢਲਾ ਸਿਹਤ ਕੇਂਦਰ ਮੁਜੱਫਰਪੁਰ ਵਿਖੇ ਮਲੇਰੀਆ ਵਿਰੋਧੀ ਦਿਵਸ ਮਨਾਇਆ

ਉਸਮਾਨਪੁਰ/ਜਾਡਲਾ, 25 ਜੂਨ (ਮਝੂਰ/ਬੱਲੀ)-ਮੁੱਢਲਾ ਸਿਹਤ ਕੇਂਦਰ ਮੁਜੱਫਰਪੁਰ ਵਿਖੇ ਮਲੇਰੀਆ ਵਿਰੋਧੀ ਦਿਵਸ ਮਨਾਇਆ ਗਿਆ | ਇਸ ਮੌਕੇ ਉਨ੍ਹਾਂ ਦੱਸਿਆ ਕਿ ਮਲੇਰੀਆ ਦਾ ਟੈੱਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਾਦਾ ਹੈ | ਇਸ ਮੌਕੇ ਮਨਿੰਦਰ ਸਿੰਘ ...

ਪੂਰੀ ਖ਼ਬਰ »

ਆਯੁਰਵੈਦਿਕ ਦਵਾਈਆਂ ਦਾ ਮੁਫ਼ਤ ਕੈਂਪ ਲਗਾਇਆ

ਮਜਾਰੀ/ਸਾਹਿਬਾ, 25 ਜੂਨ (ਨਿਰਮਲਜੀਤ ਸਿੰਘ ਚਾਹਲ)-ਲੱਖ ਦਾਤਾ ਪੀਰ ਭੈਰੋਂ ਯਤੀ ਮੰਦਰ ਚੁਸ਼ਮਾ ਵਿਖੇ ਦੀਨ ਦਿਆਲ ਆਯੁਰਵੈਦਿਕ ਧਨੰਤਰੀ ਵੈਦ ਮੰਡਲ ਵਲੋਂ ਡਾ: ਸੁੰਮਨ ਸੂਦ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਮੁਫ਼ਤ ਆਯੁਰਵੈਦਿਕ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ...

ਪੂਰੀ ਖ਼ਬਰ »

ਕਰਨ ਹਸਪਤਾਲ 'ਚ ਅਗਨੀ ਸੁਰੱਖਿਆ ਕੈਂਪ ਲਗਾਇਆ

ਬੰਗਾ, 25 ਜੂਨ (ਜਸਬੀਰ ਸਿੰਘ ਨੂਰਪੁਰ)-ਕਰਨ ਹਸਪਤਾਲ ਬੰਗਾ ਵਿਖੇ ਅੱਗਨੀ ਸੁਰੱਖਿਆ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਯਸ਼ਪਾਲ ਰਾਏ ਫਾਇਰ ਸਟੇਸ਼ਨ ਅਫ਼ਸਰ ਨਵਾਂਸ਼ਹਿਰ ਨੇ ਅੱਗ ਬਚਾਉ ਯੰਤਰਾਂ ਨੂੰ ਵਰਤਣ ਅਤੇ ਸਾਵਧਾਨੀਆਂ ਬਾਰੇ ਦੱਸਿਆ | ਉਨ੍ਹਾਂ ਕਿਹਾ ਜੇਕਰ ...

ਪੂਰੀ ਖ਼ਬਰ »

ਸੂਬਾ ਪੱਧਰੀ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ 'ਚ ਰੋਪੜ ਦੀ ਟੀਮ ਜੇਤੂ

ਬੰਗਾ, 25 ਜੂਨ (ਜਸਬੀਰ ਸਿੰਘ ਨੂਰਪੁਰ)-ਫੁੱਟਬਾਲ ਐਸੋਸੀਏਸ਼ਨ ਪੰਜਾਬ ਵਲੋਂ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਖੇਡ ਸਟੇਡੀਅਮ 'ਚ ਸੂਬਾ ਪੱਧਰੀ ਫੁੱਟਬਾਲ ਚੈਂਪੀਅਨਸ਼ਿਪ ਕਰਵਾਈ ਗਈ | ਦੂਜੇ ਦਿਨ ਲੁਧਿਆਣਾ ਤੇ ਰੋਪੜ ਦੀ ਟੀਮ ਦਰਮਿਆਨ ਮੈਚ ਕਰਵਾਇਆ ਗਿਆ | ਜਿਸ ਦੀ ਸ਼ੁਰੂਆਤ ...

ਪੂਰੀ ਖ਼ਬਰ »

ਸੇਵਾ, ਸਿਮਰਨ, ਧਿਆਨ ਬੰਦਗੀ ਰਾਹੀਂ ਵੱਧ ਸਮਾਂ ਭਗਵਾਨ ਲੇਖੇ ਲਾਉਣਾ ਚਾਹੀਦੈ-ਸਵਾਮੀ ਸੰਕਰਾ ਨੰਦ

ਮੁੱਲਾਂਪੁਰ-ਦਾਖਾ, 25 ਜੂਨ (ਨਿਰਮਲ ਸਿੰਘ ਧਾਲੀਵਾਲ)-ਭੂਰੀ ਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪਰਦਾਇ) ਕੁਟੀਆ ਧਾਮ ਤਲਵੰਡੀ ਖੁਰਦ (ਲੁਧਿਆਣਾ) ਵਿਖੇ ਅਸ਼ਟਮੀ ਦੇ ਸ਼ੁੱਭ ਦਿਹਾੜੇ ਸੰਗਤ ਨੂੰ ਕਥਾ, ਕੀਰਤਨ ਰਾਹੀਂ ਨਿਹਾਲ ਕਰਦਿਆਂ ਭੂਰੀ ਵਾਲੇ ਸੰਪਰਦਾਇ ...

ਪੂਰੀ ਖ਼ਬਰ »

ਬੰਗਾ-ਅਨੰਦਪੁਰ ਸਾਹਿਬ ਸੜਕ ਦੀ ਉਸਾਰੀ ਦਾ ਕੰਮ ਰੱਦ ਕਰਨ ਦੇ ਰੋਸ 'ਚ ਸੋਮ ਪ੍ਰਕਾਸ਼ ਦੀ ਕੋਠੀ ਅੱਗੇ ਕੀਤਾ ਰੋਸ ਮੁਜ਼ਾਹਰਾ

ਫਗਵਾੜਾ, 25 ਜੂਨ (ਹਰੀਪਾਲ ਸਿੰਘ)- ਕੇਂਦਰ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਬੰਗਾ-ਆਨੰਦਪੁਰ ਸਾਹਿਬ ਸੜਕ ਨੂੰ ਚਾਰ ਮਾਰਗੀ ਕਰਨ ਦੇ ਐਲਾਨ ਨੂੰ ਹੁਣ ਕੇਂਦਰ ਸਰਕਾਰ ਵਲੋਂ ਰੱਦ ਕਰ ਦੇਣ ਦੇ ਰੋਸ ਵਜੋਂ ਅੱਜ ਗੜ੍ਹਸ਼ੰਕਰ ਦੀ ਕਾਂਗਰਸੀ ਨੇਤਰੀ ਨਮਿਸ਼ਾ ਮਹਿਤਾ ਵਲੋਂ ...

ਪੂਰੀ ਖ਼ਬਰ »

ਸਰੀਰ ਤੇ ਸਮਾਜ ਨੂੰ ਖੋਖਲਾ ਕਰ ਰਹੇ ਹਨ ਨਸ਼ੇ-ਐਸ. ਐਮ. ਓ.

ਉੜਾਪੜ/ਲਸਾੜਾ, 25 ਜੂਨ (ਲਖਵੀਰ ਸਿੰਘ ਖੁਰਦ)-ਸਿਵਲ ਸਰਜਨ ਡਾ: ਰਜਿੰਦਰ ਪ੍ਰਸ਼ਾਦ ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ. ਐਮ. ਓ ਮੁਕੰਦਪੁਰ ਡਾ: ਮਹਿੰਦਰ ਸਿੰਘ ਦੁੱਗ ਦੀ ਅਗਵਾਈ ਹੇਠ ਪਿੰਡ ਬਖਲੌਰ ਵਿਖੇ ਅੰਤਰ ਰਾਸ਼ਟਰੀ ਨਸ਼ਾ ਵਰਤੋਂ ਅਤੇ ਨਸ਼ਾ ਤਸਕਰੀ ਵਿਰੋਧੀ ...

ਪੂਰੀ ਖ਼ਬਰ »

ਗਾਇਕ ਵਧੀਆ ਤੇ ਮਿਆਰੀ ਗੀਤਾਂ ਨੂੰ ਤਰਜੀਹ ਦੇਣ-ਪਾਲੀ ਦੇਤਵਾਲੀਆ

ਬਹਿਰਾਮ, 25 ਜੂਨ (ਸਰਬਜੀਤ ਸਿੰਘ ਚੱਕਰਾਮੰੂ)-ਗਾਇਕਾਂ ਨੂੰ ਵਧੀਆ ਤੇ ਮਿਆਰੀ ਗੀਤ ਹੀ ਗਾਉਣੇ ਚਾਹੀਦੇ ਹਨ ਜੋ ਕਿ ਘਰ-ਪਰਿਵਾਰ ਵਿਚ ਬੈਠ ਕੇ ਸੁਣੇ ਜਾ ਸਕਣ | ਇਹ ਪ੍ਰਗਟਾਵਾ ਉੱਘੇ ਗਾਇਕ ਪਾਲੀ ਦੇਤਵਾਲੀਆ ਨੇ ਪਿੰਡ ਚੱਕ ਰਾਮੰੂ ਵਿਖੇ ਇਕ ਸਮਾਗਮ ਉਪਰੰਤ ਪੱਤਰਕਾਰਾਂ ਨਾਲ ...

ਪੂਰੀ ਖ਼ਬਰ »

ਬੀਸਲਾ ਵਿਚ ਬਾਬਾ ਗੰਗੇ ਸ਼ਾਹ ਦੀ ਯਾਦ 'ਚ ਸਾਲਾਨਾ ਜੋੜ ਮੇਲਾ

ਬਹਿਰਾਮ, 25 ਜੂਨ (ਨਛੱਤਰ ਸਿੰਘ ਬਹਿਰਾਮ)-ਪਿੰਡ ਬੀਸਲਾ ਵਿਖੇ ਦਰਬਾਰ ਬਾਬਾ ਗਾਈਏ ਸ਼ਾਹ ਮੌਲਵੀ, ਬਾਬਾ ਗੰਗੇ ਸ਼ਾਹ ਮੌਲਵੀ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਦਰਬਾਰ ਦੇ ਗੱਦੀ ਨਸ਼ੀਨ ਸਾਂਈ ਅਮਰੀਕ ਸ਼ਾਹ ਮੌਲਵੀ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ | ਦਰਬਾਰ ਦੀਆਂ ਸਾਰੀਆਂ ...

ਪੂਰੀ ਖ਼ਬਰ »

ਨਿਊਜ਼ੀਲੈਂਡ 'ਚ ਸਿੱਖ ਭਾਈਚਾਰੇ ਦੀ ਸੇਵਾ ਲਈ ਪੂਰਨ ਸਿੰਘ ਬੰਗਾ ਸਿੱਖ ਕਮਿਊਨਿਟੀ ਐਵਾਰਡ ਨਾਲ ਸਨਮਾਨਿਤ

ਬੰਗਾ, 25 ਜੂਨ (ਲਾਲੀ ਬੰਗਾ)-ਨਿਊਜ਼ੀਲੈਂਡ 'ਚ ਵੱਸਦੇ ਪ੍ਰਸਿੱਧ ਸਮਾਜ ਸੇਵੀ ਤੇ ਖਾਸ ਤੌਰ 'ਤੇ ਸਿੱਖ ਭਾਈਚਾਰੇ ਦੀ ਸੇਵਾ ਲਈ ਹਮੇਸ਼ਾ ਸਮਰਪਿਤ ਰਹਿਣ ਵਾਲੇ ਉੱਘੇ ਕਾਰੋਬਾਰੀ ਪੂਰਨ ਸਿੰਘ ਟੋਰੰਗਾ ਜੋ ਕਿ ਬੰਗਾ ਸ਼ਹਿਰ ਨਾਲ ਸਬੰਧ ਰੱਖਦੇ ਹਨ ਨੂੰ ਇੰਡੀਅਨ ਲਿੰਕ ...

ਪੂਰੀ ਖ਼ਬਰ »

ਸੂੰਢ 'ਚ ਛੱਪੜ ਦੀ ਸਫ਼ਾਈ ਦਾ ਕੰਮ ਸ਼ੁਰੂ

ਸੰਧਵਾਂ, 25 ਜੂਨ (ਪ੍ਰੇਮੀ ਸੰਧਵਾਂ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪਿੰਡ ਸੂੰਢ ਦੇ ਨੇੜੇ ਪੈਂਦੇ ਛੱਪੜ ਵਿਚ ਲੋਹੜਿਆਂ ਦੀ ਗੰਦਗੀ ਫੈਲੀ ਹੋਣ ਕਾਰਨ ਪਿੰਡ ਵਾਸੀ ਡਾਢੇ ਪ੍ਰੇਸ਼ਾਨ ਸਨ, ਕਿਉਂਕਿ ਛੱਪੜ ਦੀ ਗੰਦਗੀ 'ਚ ਪਲ ਰਹੇ ਜਹਿਰੀਲੇ ਮੱਛਰ ਕਾਰਨ ਭਿਆਨਕ ਬਿਮਾਰੀਆਂ ...

ਪੂਰੀ ਖ਼ਬਰ »

ਭਾਰਤ ਦੇ ਕਾਲੇ ਦੌਰ ਐਮਰਜੈਂਸੀ ਦੇ ਵਿਰੋਧ ਵਿਚ ਸੀ. ਪੀ. ਆਈ. ਐਮ. ਐਲ. ਵਲੋਂ ਕਾਨਫ਼ਰੰਸ ਅੱਜ

ਨਵਾਂਸ਼ਹਿਰ, 25 ਜੂਨ (ਗੁਰਬਖਸ਼ ਸਿੰਘ ਮਹੇ)-26 ਜੂਨ 1975 ਨੂੰ ਭਾਰਤ ਵਿਚ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਲਗਾਈ ਗਈ ਐਮਰਜੈਂਸੀ ਦੇ 44 ਵਰ੍ਹੇ ਪੂਰੇ ਹੋਣ 'ਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵਲੋਂ 26 ਜੂਨ ...

ਪੂਰੀ ਖ਼ਬਰ »

ਸੰਧੂ ਇੰਸਟੀਚਿਊਟ 'ਚ ਵਿਸ਼ਵ ਫੁਲਵਹਿਰੀ ਵਿਰੋਧੀ ਦਿਵਸ ਮਨਾਇਆ

ਨਵਾਂਸ਼ਹਿਰ, 25 ਜੂਨ (ਗੁਰਬਖਸ਼ ਸਿੰਘ ਮਹੇ)-ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਜੀ.ਐਨ.ਐਮ. ਭਾਗ ਪਹਿਲੇ ਵਲੋਂ ਪਿੰਡ ਮਹਾਲੋਂ ਵਿਖੇ ਵਿਸ਼ਵ ਫੁਲਵਹਿਰੀ ਵਿਰੋਧੀ ਦਿਵਸ ਮਨਾਇਆ ਗਿਆ | ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਦੀ ਵਿਦਿਆਰਥਣ ਨੇ ਫੁਲਵਹਿਰੀ ...

ਪੂਰੀ ਖ਼ਬਰ »

ਬਾਬਾ ਬਲਰਾਜ ਮੰਦਰ ਬਲਾਚੌਰ ਦੇ ਪੁਜਾਰੀ ਯਦੂਨਾਥ ਪਚੌਰੀ ਦਾ ਦਿਹਾਂਤ

ਬਲਾਚੌਰ, 25 ਜੂਨ (ਦੀਦਾਰ ਸਿੰਘ ਬਲਾਚੌਰੀਆ)-ਬਾਬਾ ਬਲਰਾਜ ਮੰਦਰ ਮੁੱਖ ਚੌਾਕ ਬਲਾਚੌਰ ਦੇ ਮੁੱਖ ਪੁਜਾਰੀ ਪੰਡਿਤ ਯਦੂਨਾਥ ਪਚੌਰੀਆ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ | ਪੁਜਾਰੀ ਦੇ ਅਕਾਲ ਚਲਾਣੇ ਤੇ ਬਾਬਾ ਬਲਰਾਜ ਮੰਦਰ ਸਭਾ ਦੇ ...

ਪੂਰੀ ਖ਼ਬਰ »

ਦੀ ਲੰਗੜੋਆ ਮਲਟੀਪਰਪਜ਼ ਕੋਆਪ੍ਰੇਟਿਵ ਐਗਰੀਕਲਚਰ ਸੁਸਾਇਟੀ ਦੀ ਹੋਈ ਚੋਣ

ਨਵਾਂਸ਼ਹਿਰ, 25 ਜੂਨ (ਹਰਮਿੰਦਰ ਸਿੰਘ ਪਿੰਟੂ)- ਦੀ ਲੰਗੜੋਆ ਮਲਟੀਪਰਪਜ਼ ਕੋਆਪਰੇਟਿਵ ਐਗਰੀਕਲਚਰ ਸੋਸਾਇਟੀ ਲਿਮ: ਦੀ ਪ੍ਰਬੰਧਕ ਕਮੇਟੀ ਦੀ ਚੋਣ ਹੋਈ | ਚੋਣ ਦੀ ਜਾਣਕਾਰੀ ਦਿੰਦੇ ਹੋਏ ਕਾਂਗਰਸੀ ਆਗੂ ਚਮਨ ਸਿੰਘ ਭਾਨ ਮਜਾਰਾ ਨੇ ਦੱਸਿਆ ਕਿ ਨਵੀਂ ਚੁਣੀ 11 ਮੈਂਬਰੀ ...

ਪੂਰੀ ਖ਼ਬਰ »

ਪਿੰਡ ਲੰਗੇਰੀ ਵਿਖੇ ਕਿ੍ਕਟ ਟੂਰਨਾਮੈਂਟ ਸਮਾਪਤੀ ਸਮਾਗਮ

ਬੰਗਾ, 25 ਜੂਨ (ਜਸਬੀਰ ਸਿੰਘ ਨੂਰਪੁਰ)-ਪਿੰਡ ਲੰਗੇਰੀ ਦੇ ਦਸਮੇਸ਼ ਸਪੋਰਟਸ ਕਲੱਬ, ਡਾ: ਬੀ.ਆਰ. ਅੰਬੇਡਕਰ ਸਪੋਰਟਸ ਐਾਡ ਵੈਲਫੇਅਰ ਕਲੱਬ ਰਜਿ: ਲੰਗੇਰੀ, ਗ੍ਰਾਮ ਪੰਚਾਇਤ ਲੰਗੇਰੀ ਅਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਸਦਕਾ ਕਿ੍ਕਟ ਟੂਰਨਾਮੈਂਟ ਕਰਾਇਆ ਗਿਆ | ਜਿਸ ਵਿਚ 16 ...

ਪੂਰੀ ਖ਼ਬਰ »

ਨਵਾਂਸ਼ਹਿਰ ਪਿੰ੍ਰਟਿੰਗ ਪੈੱ੍ਰਸ ਐਸੋਸੀਏਸ਼ਨ ਦੀ ਮੀਟਿੰਗ

ਨਵਾਂਸ਼ਹਿਰ, 25 ਜੂਨ (ਹਰਮਿੰਦਰ ਸਿੰਘ ਪਿੰਟੂ)-ਨਵਾਂਸ਼ਹਿਰ ਪਿੰ੍ਰਟਿੰਗ ਪ੍ਰੈੱਸ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਤਿਲਕ ਰਾਜ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਇਸ ਵਾਰ ਪਿੰ੍ਰਟਿੰਗ ਪ੍ਰੈੱਸ ਦੀਆਂ ਸਾਰੀਆਂ ਦੁਕਾਨਾਂ 27, 28, ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਧਰਮ ਅਸਥਾਨ ਨੂੰ ਨਾ ਤੋੜਨ ਲਈ ਭੇਜਿਆ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ

ਨਵਾਂਸ਼ਹਿਰ, 25 ਜੂਨ (ਗੁਰਬਖਸ਼ ਸਿੰਘ ਮਹੇ)-ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਰਜਿ: ਨਵਾਂਸ਼ਹਿਰ ਵਲੋਂ ਤੁਗਲਕਾਬਾਦ ਦਿੱਲੀ ਵਿਖੇ ਸ੍ਰੀ ਗੁਰੂ ਰਵਿਦਾਸ ਧਰਮ ਅਸਥਾਨ ਨੂੰ ਤੋੜਨ ਤੋਂ ਬਚਾਉਣ ਲਈ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਦਖ਼ਲ ਦੇਣ ਦੀ ਅਪੀਲ ...

ਪੂਰੀ ਖ਼ਬਰ »

ਨਹਿਰਾਂ ਵਿਚ ਪਾਣੀ ਨਾ ਛੱਡਣ ਵਿਰੁੱਧ ਕਿਸਾਨਾਂ 'ਚ ਭਾਰੀ ਰੋਸ, ਸੰਘਰਸ਼ ਦੀ ਚਿਤਾਵਨੀ

ਮੁਕੰਦਪੁਰ, 25 ਜੂਨ (ਅਮਰੀਕ ਸਿੰਘ ਢੀਂਡਸਾ)-ਸਰਕਾਰ ਵਲੋਂ ਝੋਨੇ ਦੀ ਲਵਾਈ 20 ਜੂਨ ਤੋਂ ਘਟਾ ਕੇ 13 ਜੂਨ ਨੂੰ ਲਵਾਉਣ ਦੀ ਖੁੱਲ੍ਹ ਦੇ ਦਿੱਤੀ ਹੈ ਤਾਂ ਇਸ ਸੰਦਰਭ ਵਿਚ ਖੇਤੀ ਸੈਕਟਰ ਨੂੰ 13 ਜੂਨ ਤੋਂ 8 ਘੰਟੇ ਨਿਰੰਤਰ ਬਿਜਲੀ ਸਪਲਾਈ ਵੀ ਮਿਲਣ ਲੱਗੀ ਹੈ | ਪਰੰਤੂ ਇਸਦੇ ਬਾਵਜੂਦ ...

ਪੂਰੀ ਖ਼ਬਰ »

ਗੋਸਲਾਂ 'ਚ ਰਾਤਰੀ ਫੁੱਟਬਾਲ ਟੂਰਨਾਮੈਂਟ ਕਰਵਾਇਆ

ਬੰਗਾ, 25 ਜੂਨ (ਜਸਬੀਰ ਸਿੰਘ ਨੂਰਪੁਰ)- ਬੱਬਰ ਦਲੀਪ ਸਿੰਘ ਗੋਸਲ ਸਪੋਰਟਸ ਕਲੱਬ ਅਤੇ ਰਾਜਾ ਸਾਹਿਬ ਵੈਲਫੇਅਰ ਅਤੇ ਸਪੋਰਟਸ ਕਲੱਬ ਵਲੋਂ ਨਾਭ ਕੰਵਲ ਰਾਜਾ ਸਾਹਿਬ ਦੇ 157ਵੇਂ ਜਨਮ ਦਿਨ ਨੂੰ ਸਮਰਪਿਤ ਰਾਤਰੀ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦਾ ...

ਪੂਰੀ ਖ਼ਬਰ »

ਪੀਰਾਂ ਦੇ ਦਰਬਾਰ ਹੀਉਂ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ

ਬੰਗਾ, 25 ਜੂਨ (ਕਰਮ ਲਧਾਣਾ)- ਪੀਰ ਬਾਬਾ ਨੱਥੂ ਸ਼ਾਹ ਦੇ ਦਰਬਾਰ ਪਿੰਡ ਹੀਉਂ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਰੋਜ਼ਾ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਪਹਿਲੇ ਦਿਨ ਚਿਰਾਗਾਂ ਦੀ ਰਸਮ ਉਪਰੰਤ ਪ੍ਰਸਿੱਧ ਕਵਾਲ ਪਾਰਟੀਆਂ ਨੇ ...

ਪੂਰੀ ਖ਼ਬਰ »

ਪੀਰ ਮੀਆਂ ਸ਼ਾਹ ਮਦਾਰ ਦੀ ਯਾਦ 'ਚ ਸੰਧਵਾਂ ਵਿਖੇ ਧਾਰਮਿਕ ਸਮਾਗਮ

ਸੰਧਵਾਂ, 25 ਜੂਨ (ਪ੍ਰੇਮੀ ਸੰਧਵਾਂ)- ਪਿੰਡ ਸੰਧਵਾਂ ਵਿਖੇ ਪੀਰ ਮੀਆਂ ਸ਼ਾਹ ਮਦਾਰ ਦੀ ਯਾਦ 'ਚ ਸੇਵਾਦਾਰ ਭਜਨ ਦਾਸ ਹੀਰਾ ਯੂ. ਕੇ, ਬੀਬੀ ਬਖਸ਼ੀਸ਼ ਕੌਰ ਹੀਰਾ ਯੂ. ਕੇ, ਅਤੇ ਦੇਸ ਰਾਜ ਹੀਰਾ ਯੂ. ਕੇ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਕ ਸਾਦਾ ਧਾਰਮਿਕ ਸਮਾਗਮ ਸ਼ਰਧਾ ...

ਪੂਰੀ ਖ਼ਬਰ »

ਕਰਨਾਣਾ 'ਚ ਮਲੇਰੀਏ ਅਤੇ ਦੂਸ਼ਿਤ ਪਾਣੀ ਸਬੰਧੀ ਜਾਗਰੂਕਤਾ ਸਮਾਗਮ

ਬੰਗਾ, 25 ਜੂਨ (ਕਰਮ ਲਧਾਣਾ)- ਸਿਹਤ ਵਿਭਾਗ ਵਲੋਂ ਆਂਗਨਵਾੜੀ ਸੈਂਟਰ-2 ਕਰਨਾਣਾ ਵਿਖੇ ਲੋਕਾਂ ਨੂੰ ਮਲੇਰੀਏ ਦੀ ਬਿਮਾਰੀ ਅਤੇ ਦੂਸ਼ਿਤ ਪਾਣੀ ਦੇ ਸਿਹਤ ਉੱਤੇ ਪੈਂਦੇ ਬੁਰੇ ਪ੍ਰਭਾਵਾਂ ਸਬੰਧੀ ਜਾਗਰੂਕਤਾ ਸਮਾਗਮ ਕਰਾਇਆ ਗਿਆ | ਇਸ ਮੌਕੇ ਸਿਹਤ ਵਿਭਾਗ ਦੇ ਮਲਟੀ ਪਰਪਜ਼ ...

ਪੂਰੀ ਖ਼ਬਰ »

ਗੋਸਲਾਂ 'ਚ ਰਾਤਰੀ ਫੁੱਟਬਾਲ ਟੂਰਨਾਮੈਂਟ ਕਰਵਾਇਆ

ਬੰਗਾ, 25 ਜੂਨ (ਜਸਬੀਰ ਸਿੰਘ ਨੂਰਪੁਰ)- ਬੱਬਰ ਦਲੀਪ ਸਿੰਘ ਗੋਸਲ ਸਪੋਰਟਸ ਕਲੱਬ ਅਤੇ ਰਾਜਾ ਸਾਹਿਬ ਵੈਲਫੇਅਰ ਅਤੇ ਸਪੋਰਟਸ ਕਲੱਬ ਵਲੋਂ ਨਾਭ ਕੰਵਲ ਰਾਜਾ ਸਾਹਿਬ ਦੇ 157ਵੇਂ ਜਨਮ ਦਿਨ ਨੂੰ ਸਮਰਪਿਤ ਰਾਤਰੀ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦਾ ...

ਪੂਰੀ ਖ਼ਬਰ »

ਡਾ: ਅੰਬੇਡਕਰ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣਾ ਸਮੇਂ ਦੀ ਮੁੱਖ ਲੋੜ-ਐਸ. ਆਰ. ਲੱਧੜ

ਕਟਾਰੀਆਂ, 25 ਜੂਨ (ਨਵਜੋਤ ਸਿੰਘ ਜੱਖੂ)-ਪਿੰਡ ਕੰਗਰੌੜ ਵਿਖੇ ਰਿਟ: ਹੈੱਡਮਾਸਟਰ ਕਿਰਪਾਲ ਸਿੰਘ ਦੇ ਗ੍ਰਹਿ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ | ਜਿਸ ਵਿਚ ਰਿਟ: ਪਿ੍ੰਸੀਪਲ ਸੈਕਟਰੀ ਪੰਜਾਬ ਸਰਕਾਰ ਸੁੱਚਾ ਰਾਮ ਲੱਧੜ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਪਿੰਡ ...

ਪੂਰੀ ਖ਼ਬਰ »

ਪੰਚਾਇਤ ਵਲੋਂ ਐਲੀਮੈਂਟਰੀ ਸਕੂਲ ਪੰਦਰਾਵਲ ਨੂੰ ਸਬਮਰਸੀਬਲ ਭੇਟ

ਉੜਾਪੜ/ਲਸਾੜਾ, 25 ਜੂਨ (ਲਖਵੀਰ ਸਿੰਘ ਖੁਰਦ) -ਪਿੰਡ ਪੰਦਰਾਵਲ ਵਿਖੇ ਗ੍ਰਾਮ ਪੰਚਾਇਤ ਵਲੋਂ ਪੰਚਾਇਤੀ ਜਮੀਨ ਦੇ ਹਾਲੇ ਦੀ ਰਕਮ ਵਿਚੋਂ ਸਰਕਾਰੀ ਮਿਡਲ ਸਕੂਲ ਨੂੰ ਸਬਮਰਸੀਬਲ ਪੰਪ ਲਗਾ ਕੇ ਦਿੱਤਾ ਗਿਆ | ਜਾਣਕਾਰੀ ਦਿੰਦਿਆਂ ਸਰਪੰਚ ਬੀਬੀ ਪਾਲੋ ਨੇ ਦੱਸਿਆ ਕਿ ਲੰਮੇ ...

ਪੂਰੀ ਖ਼ਬਰ »

ਦਰਬਾਰ ਬਾਬਾ ਹਾਥੀ ਰਾਮ ਗੁਣਾਚੌਰ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ

ਮੁਕੰਦਪੁਰ, 25 ਜੂਨ (ਦੇਸ ਰਾਜ ਬੰਗਾ)-ਪਿੰਡ ਗੁਣਾਚੌਰ ਵਿਖੇ ਉੱਤਰ ਭਾਰਤ ਦੇ ਧਾਰਮਿਕ ਤੇ ਪਵਿੱਤਰ ਸਥਾਨ ਦਰਬਾਰ ਬਾਬਾ ਹਾਥੀ ਰਾਮ ਵਿਖੇ 41ਵੇਂ ਸ;ਲਾਨਾ ਜੋੜ ਮੇਲੇ 'ਤੇ ਤੀਜੇ ਦਿਨ ਅਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੋ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ...

ਪੂਰੀ ਖ਼ਬਰ »

ਢਾਹਾਂ ਕਲੇਰਾਂ ਵਿਖੇ ਪੰਜਾਬ ਐਾਡ ਸਿੰਧ ਬੈਂਕ ਨੇ 112ਵਾਂ ਸਥਾਪਨਾ ਦਿਵਸ ਮਨਾਇਆ

ਬੰਗਾ, 25 ਜੂਨ (ਜਸਬੀਰ ਸਿੰਘ ਨੂਰਪੁਰ)-ਪੰਜਾਬ ਐਾਡ ਸਿੰਧ ਬੈਂਕ ਬ੍ਰਾਂਚ ਢਾਹਾਂ ਕਲੇਰਾਂ ਵਲੋਂ ਬੈਂਕ ਦੇ 112 ਸਾਲਾ ਸਥਾਪਨਾ ਦਿਵਸ ਦੀ ਖੁਸ਼ੀ 'ਚ ਸਮਾਗਮ ਕੀਤਾ ਅਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ | ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ...

ਪੂਰੀ ਖ਼ਬਰ »

ਚੰਦਿਆਣੀ ਕਲਾਂ ਨੰਨੂਵਾਲ ਦੇ ਨਾਮ ਚਰਚਾ ਘਰ ਦੀ ਸੁਰੱਖਿਆ ਲਈ ਪੁਲਿਸ ਤਾਇਨਾਤ

ਟੱਪਰੀਆਂ ਖ਼ੁਰਦ, 25 ਜੂਨ (ਸ਼ਾਮ ਸੁੰਦਰ ਮੀਲੂ)-ਨਾਭਾ ਜੇਲ੍ਹ 'ਚ ਬੰਦ ਡੇਰਾ ਸਿਰਸਾ ਦੇ ਪੈਰੋਕਾਰ ਮਹਿੰਦਰ ਪਾਲ ਬਿੱਟੂ ਦੇ ਕਤਲ ਤੋਂ ਬਾਅਦ ਨਾਮ ਚਰਚਾ ਘਰ ਦੀ ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਅੰਦਰ ਸ਼ਾਂਤੀ ਲਈ ਬਲਾਚੌਰ ਸਬ ਡਵੀਜ਼ਨ ਦੇ ਥਾਣਾ ਪੋਜੇਵਾਲ ਦੇ ਪਿੰਡ ...

ਪੂਰੀ ਖ਼ਬਰ »

ਅੰਤਰਰਾਜੀ ਦੌਰੇ ਤਹਿਤ ਜ਼ਿਲ੍ਹੇ ਤੋਂ 45 ਮੈਂਬਰੀ ਵਿਦਿਆਰਥੀ ਗਰੁੱਪ ਉੜੀਸਾ ਰਵਾਨਾ

ਨਵਾਂਸ਼ਹਿਰ, 25 ਜੂਨ (ਗੁਰਬਖਸ਼ ਸਿੰਘ ਮਹੇ)-ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ ਰਾਜ ਦੇ ਵਿਦਿਆਰਥੀਆਂ ਨੂੰ ਦੂਸਰੇ ਰਾਜਾਂ ਦੇ ਦੌਰੇ ਕਰਵਾ ਕੇ ਦੇਸ਼ ਦੇ ਵਿਭਿੰਨਤਾ ਭਰੇ ਸਭਿਆਚਾਰ ਨਾਲ ਜਾਣੰੂ ਕਰਵਾਉਣ ਦੀ ਲੜੀ 'ਚ ਅੱਜ ਨਵਾਂਸ਼ਹਿਰ ਤੋਂ 45 ਮੈਂਬਰੀ ਗਰੁੱਪ ਉੜੀਸਾ ...

ਪੂਰੀ ਖ਼ਬਰ »

ਪੰਚਾਇਤ ਦੇ 8ਵੇਂ ਕੈਂਪ ਵਿਚ ਨਰੇਗਾ ਬਾਰੇ ਜਾਣਕਾਰੀ ਦਿੱਤੀ

ਨਵਾਂਸ਼ਹਿਰ, 25 ਜੂਨ (ਗੁਰਬਖਸ਼ ਸਿੰਘ ਮਹੇ)-ਜਸਵਿੰਦਰ ਸਿੰਘ ਬੀ.ਡੀ.ਪੀ.ਓ. ਦੀ ਅਗਵਾਈ ਹੇਠ ਨਵਾਂਸ਼ਹਿਰ ਬਲਾਕ ਦੇ ਪੰਚਾਂ ਸਰਪੰਚਾਂ ਦੀ ਅਗਵਾਈ ਦੇਣ ਵਾਸਤੇ ਕਮਿਊਨਿਟੀ ਸੈਂਟਰ ਲੰਗੜੋਆ ਵਿਖੇ 8 ਵਾਂ ਦੋ ਰੋਜ਼ਾ ਟ੍ਰੇਨਿੰਗ ਕੈਂਪ ਸ਼ੁਰੂ ਹੋਇਆ | ਪੰਜਾਬ ਰਾਜ ਪੇਂਡੂ ...

ਪੂਰੀ ਖ਼ਬਰ »

ਲੱਖ ਦਾਤਾ ਪੀਰ ਦੇ ਅਸਥਾਨ 'ਤੇ ਕਰਵਾਇਆ ਮੇਲਾ ਸਮਾਪਤ

ਨਵਾਂਸ਼ਹਿਰ, 25 ਜੂਨ (ਹਰਮਿੰਦਰ ਸਿੰਘ ਪਿੰਟੂ)-ਲੱਖ ਦਾਤਾ ਪੀਰ ਦੇ ਅਸਥਾਨ ਬਰਨਾਲਾ ਗੇਟ ਚੰਡੀਗੜ੍ਹ ਰੋਡ 'ਤੇ ਕਰਵਾਇਆ ਸਾਲਾਨਾ ਜੋੜ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ | ਸਮੂਹ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਬਰਨਾਲਾ ਕਲਾ ਨੇ ਦੱਸਿਆ ਕਿ ਐਨ.ਆਰ.ਆਈ. ...

ਪੂਰੀ ਖ਼ਬਰ »

ਕੁਟੀਆ ਸਾਹਿਬ ਲਾਲਪੁਰੀ ਧਾਮ ਪਿੰਡ ਥੋਪੀਆ ਵਿਖੇ ਸੰਤ ਸਮਾਗਮ

ਭੱਦੀ, 25 ਜੂਨ (ਨਰੇਸ਼ ਧੌਲ)- ਪੂਰਨ ਸੰਤਾਂ ਮਹਾਂਪੁਰਸ਼ਾਂ ਦੀ ਚਰਨਛੋਹ ਪ੍ਰਾਪਤ ਧਰਤੀ ਸਦਾ ਲਈ ਪਵਿੱਤਰ ਹੋ ਜਾਂਦੀ ਹੈ | ਇਹ ਪ੍ਰਵਚਨ ਪਰਮ ਸੰਤ ਸਵਾਮੀ ਦਾਸਾ ਨੰਦ ਭੂਰੀ ਵਾਲਿਆਂ ਨੇ ਸਵਾਮੀ ਬ੍ਰਹਮ ਸਾਗਰ ਜੀ ਭੂਰੀ ਵਾਲਿਆਂ ਦੀ ਦੂਸਰੀ ਜੋਤ ਸਵਾਮੀ ਲਾਲ ਦਾਸ (ਰਕਬੇ ...

ਪੂਰੀ ਖ਼ਬਰ »

ਕਰੀਹੇ ਦਾ ਮੇਲਾ ਅਭੁੱਲ ਯਾਦਾਂ ਛੱਡਦਾ ਹੋਇਆ ਸਮਾਪਤ

ਮੱਲਪੁਰ ਅੜਕਾਂ, 25 ਜੂਨ (ਮਨਜੀਤ ਸਿੰਘ ਜੱਬੋਵਾਲ)-ਪਿੰਡ ਕਰੀਹਾ ਵਿਖੇ ਦਰਬਾਰ ਹੈਦਰ ਅਲੀ ਦਾਤਾ ਮੀਆਂ ਉਸਮਾਨ ਚਿਸ਼ਤੀ ਦਾ ਸਲਾਨਾ ਜੋੜ ਮੇਲਾ ਗੱਦੀ ਨਸ਼ੀਨ ਸਾੲੀਂ ਮਹਿੰਦਰ ਸ਼ਾਹ ਦੀ ਦੇਖ-ਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸਦੀ ਅਰੰਭਤਾ ...

ਪੂਰੀ ਖ਼ਬਰ »

ਖੁਰਦਾ ਵਿਖੇ ਬੇਟੀ ਬਚਾਓ, ਬੇਟੀ ਪੜ੍ਹਾਓ ਜਾਗਰੂਕਤਾ ਕੈਂਪ ਲਗਾਇਆ

ਟੱਪਰੀਆਂ ਖ਼ੁਰਦ, 25 ਜੂਨ (ਸ਼ਾਮ ਸੁੰਦਰ ਮੀਲੂ)-ਸਿਵਲ ਸਰਜਨ ਡਾ: ਰਜਿੰਦਰ ਪ੍ਰਸਾਦ ਭਾਟੀਆ ਦੇ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਸੜੋਆ ਡਾ: ਨਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਪਿੰਡ ਖੁਰਦਾਂ ਵਿਖੇ ਬੇਟੀ ਬਚਾਓ, ਬੇਟੀ ਪੜ੍ਹਾਓ ਜਾਗਰੂਕਤਾ ਕੈਂਪ ਲਗਾਇਆ ...

ਪੂਰੀ ਖ਼ਬਰ »

ਚੱਕ ਹਾਜੀਪੁਰ ਵਿਖੇ ਮਸਤ ਬਾਬੂ ਰਾਮ ਦੀ ਯਾਦ 'ਚ ਮੇਲਾ ਕਰਵਾਇਆ

ਸਮੁੰਦੜਾ, 25 ਜੂਨ (ਤੀਰਥ ਸਿੰਘ ਰੱਕੜ)-ਚੱਕ ਹਾਜੀਪੁਰ ਵਿਖੇ ਮਸਤ ਬਾਬੂ ਰਾਮ ਦੀ ਯਾਦ ਵਿਚ ਵੈਲਫੇਅਰ ਸੁਸਾਇਟੀ ਵਲੋਂ ਪਿੰਡ ਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਾਲਾਨਾ ਮੇਲਾ ਕਰਵਾਇਆ ਗਿਆ | ਝੰਡੇ ਤੇ ਚਿਰਾਗ਼ਾਂ ਦੀ ਰਸਮ ਤੋਂ ਬਾਅਦ ਸੂਫ਼ੀਆਨਾ ਕਲਾਮ ...

ਪੂਰੀ ਖ਼ਬਰ »

ਮੰਡੇਰ ਵਿਖੇ ਮੁਫ਼ਤ ਡਿਸਪੈਂਸਰੀ ਦਾ ਉਦਘਾਟਨ

ਮੁਕੰਦਪੁਰ, 25 ਜੂਨ (ਦੇਸ ਰਾਜ ਬੰਗਾ)-ਦਰਬਾਰ ਬਾਬਾ ਆਲਾ ਸਿੰਘ ਮੰਡੇਰ ਵਿਖੇ ਰਜਿੰਦਰ ਸਿੰਘ ਰੂਪਰਾ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਬਾਬਾ ਆਲਾ ਸਿੰਘ ਯਾਦਗਾਰੀ ਮੁਫਤ ਡਿਸਪੈਂਸਰੀ ਦਾ ਅਰੰਭ ਕੀਤਾ ਗਿਆ | ਇਸ ਮੌਕੇ ਡਿਸਪੈਂਸਰੀ ਦਾ ...

ਪੂਰੀ ਖ਼ਬਰ »

ਅਲਮਸਤ ਬਾਪੂ ਨਰਾਇਣ ਦਾਸ ਦਾ ਸਾਲਾਨਾ ਜੋੜ ਮੇਲਾ ਸਮਾਪਤ

ਮੁਕੰਦਪੁਰ, 25 ਜੂਨ (ਦੇਸ ਰਾਜ ਬੰਗਾ)-ਦਰਬਾਰ ਅਲਮਸਤ ਬਾਪੂ ਨਰਾਇਣ ਦਾਸ ਵਿਖੇ ਸਲਾਨਾ ਜੋੜ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਮੇਲੇ ਵਿਚ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਸਾਈਾ ਰਾਜਾ ਖੁਸਰਾਪੁਰ ਨੇ ਕਿਹਾ ਕਿ ਮੇਲੇ ਲੋਕਾਂ ਵਿਚ ਸਦਭਾਵਨਾ ਦਾ ਮਹੌਲ ...

ਪੂਰੀ ਖ਼ਬਰ »

5 ਕਰੋੜ 60 ਲੱਖ ਨਾਲ ਬਣ ਰਹੀ ਸਿੰਘਪੁਰ ਭੱਦੀ 18 ਫੁੱਟੀ ਸੜਕ ਕਰੇਗੀ ਸਫ਼ਰ ਸੁਖਾਲਾ

ਟੱਪਰੀਆਂ ਖ਼ੁਰਦ, 25 ਜੂਨ (ਸ਼ਾਮ ਸੁੰਦਰ ਮੀਲੂ)- ਬਲਾਚੌਰ ਹਲਕੇ ਦੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਯਤਨਾਂ ਸਦਕਾ ਲੰਬੇ ਸਮੇਂ ਤੋਂ ਖਸਤਾ ਹਾਲਤ ਇਲਾਕੇ ਦੀ ਮੁੱਖ ਸੜਕ ਸਿੰਘਪੁਰ ਤੋਂ ਵਾਇਆ ਭੱਦੀ ਰੱਤੇਵਾਲ ਸੜਕ ਦਾ ਜੰਗੀ ਪੱਧਰ 'ਤੇ ਚੱਲ ਰਿਹਾ ਨਿਰਮਾਣ ਕਾਰਜ ...

ਪੂਰੀ ਖ਼ਬਰ »

ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ

ਸੜੋਆ, 25 ਜੂਨ (ਨਾਨੋਵਾਲੀਆ)-ਡਾ: ਨਰਿੰਦਰ ਕੁਮਾਰ ਐੱਸ.ਐਮ.ਓ. ਸਿਵਲ ਹਸਪਤਾਲ ਸੜੋਆ ਦੀ ਅਗਵਾਈ ਹੇਠ ਸੜੋਆ ਵਿਖੇ ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ | ਇਸ ਮੌਕੇ ਡਾ: ਨਰਿੰਦਰ ਕੁਮਾਰ ਨੇ ਕਿਹਾ ਕਿ ਨਸ਼ਾ ਇਨਸਾਨ ਨੂੰ ਸਮਾਜਿਕ ਅਤੇ ਆਰਥਿਕ ਦੋਨਾਂ ਪੱਖੋਂ ...

ਪੂਰੀ ਖ਼ਬਰ »

ਭੂਰੀਵਾਲੇ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਮਨਸੋਵਾਲ ਦਾ ਨਤੀਜਾ ਰਿਹਾ ਸ਼ਾਨਦਾਰ

ਟੱਪਰੀਆਂ ਖ਼ੁਰਦ, 25 ਜੂਨ (ਸ਼ਾਮ ਸੁੰਦਰ ਮੀਲੂ)-ਸਤਿਗੁਰੂ ਭੂਰੀਵਾਲੇ ਗਰੀਬਦਾਸੀ ਐਜੂਕੇਸ਼ਨ ਟਰੱਸਟ (ਰਜਿ:) ਅਧੀਨ ਚੱਲ ਰਹੇ ਸਤਿਗੁਰੂ ਬ੍ਰਹਮਾ ਨੰਦ ਭੂਰੀਵਾਲੇ ਰਾਣਾ ਗਜੇਂਦਰ ਚੰਦ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਮਨਸੋਵਾਲ ਦਾ ਬੀ.ਐਡ. ਤੀਜੇ ਸਮੈਸਟਰ ਦਾ ਨਤੀਜਾ ...

ਪੂਰੀ ਖ਼ਬਰ »

ਰੇਲਵੇ ਦੇ ਹੇਠਾਂ ਰਸਤਾ ਬਣਾਉਣ ਦੇ ਵਿਰੋਧ ਵਿਚ ਏ. ਡੀ. ਸੀ. ਨੂੰ ਦਿੱਤਾ ਮੰਗ ਪੱਤਰ

ਨਵਾਂਸ਼ਹਿਰ, 25 ਜੂਨ (ਗੁਰਬਖਸ਼ ਸਿੰਘ ਮਹੇ)-ਰੇਲਵੇ ਲਾਈਨ ਦੇ ਹੇਠਾਂ ਰਸਤਾ ਬਣਾਉਣ ਦੇ ਵਿਰੋਧ ਵਿਚ ਬੰਗਾ ਇਲਾਕਾ ਸੰਘਰਸ਼ ਕਮੇਟੀ ਵਲੋਂ ਨਵਾਂਸ਼ਹਿਰ ਦੇ ਦਸਹਿਰਾ ਮੈਦਾਨ ਵਿਚ ਇਕੱਠ ਕੀਤਾ ਗਿਆ ਤੇ ਬਾਅਦ ਵਿਚ ਜ਼ਿਲ੍ਹਾ ਵਧੀਕ ਡਿਪਟੀ ਕਮਿਸ਼ਨਰ ਅਨੁਪਮ ਕਲੇਰ ਨੰੂ ਮੰਗ ...

ਪੂਰੀ ਖ਼ਬਰ »

ਸੱਲ੍ਹ ਕਲਾਂ 'ਚ ਮਲੇਰੀਆ ਵਿਰੋਧੀ ਦਿਵਸ 'ਤੇ ਸਮਾਗਮ

ਬੰਗਾ, 25 ਜੂਨ (ਜਸਬੀਰ ਸਿੰਘ ਨੂਰਪੁਰ)-ਸਿਵਲ ਸਰਜਨ ਡਾ: ਗੁਰਿੰਦਰ ਕੌਰ ਚਾਵਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਪੀ.ਐਚ. ਸੀ. ਸੁੱਜੋਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਹਰਬੰਸ ਸਿੰਘ ਦੀ ਅਗਵਾਈ ਹੇਠ ਪਿੰਡ ਸੱਲ੍ਹ-ਕਲਾਂ ਅਤੇ ਸੱਲ੍ਹ-ਖੁਰਦ ਵਿਖੇ ਐਾਟੀ ਮਲੇਰੀਆ ਦਿਵਸ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX