ਤਾਜਾ ਖ਼ਬਰਾਂ


ਸ੍ਰੀ ਮੁਕਤਸਰ ਸਾਹਿਬ: ਚੱਕ ਜਵਾਹਰੇਵਾਲਾ ਗੋਲੀ ਕਾਂਡ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਜਵਾਹਰੇਵਾਲਾ ਵਿਖੇ ਪਿੰਡ ਦੇ ਵਿਅਕਤੀਆਂ ਵਲੋਂ ਐਸ.ਸੀ. ਪਰਿਵਾਰ ਤੇ ਹਮਲਾ ਕਰਕੇ ਦਿਉਰ ਅਤੇ ਭਰਜਾਈ ਦਾ ਕਤਲ ਕਰਨ ...
ਅਕੈਡਮੀ 'ਚ ਖੇਡਦੇ ਸਮੇਂ ਵਿਦਿਆਰਥੀ ਦੀ ਹੋਈ ਮੌਤ
. . .  about 3 hours ago
ਬੰਗਾ, 17 ਜੁਲਾਈ (ਜਸਬੀਰ ਸਿੰਘ ਨੂਰਪੁਰ, ਅਮਰੀਕ ਸਿੰਘ ਢੀਂਡਸਾ)- ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਵਿਖੇ 12ਵੀਂ ਜਮਾਤ ਦੇ ਵਿਦਿਆਰਥੀ ਤਲਵਿੰਦਰ ਸਿੰਘ ਸਪੁੱਤਰ ਅਮਰਜੀਤ ਸੈਣੀ ਦੀ ਖੇਡਦੇ ਸਮੇਂ ਮੌਤ ਹੋ ਗਈ ਜਿਸ ਨੂੰ ਸਥਾਨਕ ਹਸਪਤਾਲ ਪਹੁੰਚਾਇਆ ....
ਕੁਲਭੂਸ਼ਨ ਯਾਦਵ 'ਤੇ ਆਈ.ਸੀ.ਜੇ. ਦਾ ਫ਼ੈਸਲਾ ਇਕ ਬਹੁਤ ਵੱਡੀ ਜਿੱਤ- ਰਾਜਨਾਥ ਸਿੰਘ
. . .  about 3 hours ago
ਐੱਸ.ਡੀ.ਐੱਮ ਦਫ਼ਤਰ ਦੀਆਂ ਆਈ.ਡੀ. ਹੈੱਕ ਕਰਕੇ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਨ ਵਾਲੇ 5 ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ
. . .  about 3 hours ago
ਤਰਨ ਤਾਰਨ, 17 ਜੁਲਾਈ (ਹਰਿੰਦਰ ਸਿੰਘ)- ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਤਰਨਤਾਰਨ ਵਿਖੇ ਬਾਹਰੋਂ ਆਉਣ ਵਾਲੇ ਵਾਹਨਾਂ ਦੀਆਂ ਆਰ.ਸੀਂਆਂ ਨੂੰ ਟਰਾਂਸਫ਼ਰ ਕਰਨ ਦੇ ਨਾਂਅ ਤੇ ਐੱਸ.ਡੀ.ਐੱਮਾਂ ਦੀ ਆਈ.ਡੀ ਨੂੰ ਹੈੱਕ ਕਰ ਕੇ ਗੱਡੀਆਂ ਦੀ ਆਰ. ਸੀਂਆਂ ਕਰਨ ਦੇ ਦੋਸ਼ ਹੇਠ ...
ਖੇਤਾਂ 'ਚ ਮੀਂਹ ਦਾ ਪਾਣੀ ਭਰਨ ਕਾਰਨ ਨਰਮੇ ਅਤੇ ਝੋਨੇ ਦੀਆਂ ਫ਼ਸਲਾਂ ਹੋਈਆਂ ਖ਼ਰਾਬ
. . .  about 3 hours ago
ਤਲਵੰਡੀ ਸਾਬੋ/ਸੀਂਗੋ ਮੰਡੀ 17 ਜੁਲਾਈ (ਲਕਵਿੰਦਰ ਸ਼ਰਮਾ) - ਸਾਉਣ ਦੇ ਪਹਿਲੇ ਮੀਂਹ ਨੇ ਹੀ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਕਿਸਾਨਾਂ ਦੀਆਂ ਮੁਸ਼ਕਲਾਂ 'ਚ ਵਾਧਾ ਕਰ ਦਿੱਤਾ ਹੈ। ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ, ਲਾਲੇਆਣਾ ਵਿਚ ਇੱਕ ਸੋ ਤੋ ਵੱਧ ....
ਐੱਸ.ਜੀ.ਪੀ.ਸੀ ਦੀ ਐਗਜੇਕਟਿਵ ਕਮੇਟੀ ਵੱਲੋਂ ਸੀ.ਬੀ.ਆਈ. ਦੀ ਕਲੋਜਰ ਰਿਪੋਰਟ ਰੱਦ
. . .  about 3 hours ago
ਸੁਲਤਾਨਪੁਰ ਲੋਧੀ, 17 ਜੁਲਾਈ (ਜਗਮੋਹਨ ਸਿੰਘ, ਥਿੰਦ, ਨਰੇਸ਼ ਹੈਪੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੇਕਟਿਵ ਕਮੇਟੀ ਦੀ ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਮੀਟਿੰਗ ਹੋਈ। ਇਸ ਮੀਟਿੰਗ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ...
9ਵੀਂ ਤੋਂ 12ਵੀਂ ਸ਼੍ਰੇਣੀਆਂ 'ਚ ਰੈਗੂਲਰ ਵਿਦਿਆਰਥੀ 31 ਜੁਲਾਈ ਤੱਕ ਲੈ ਸਕਦੇ ਹਨ ਦਾਖਲਾ
. . .  about 3 hours ago
ਐੱਸ. ਏ. ਐੱਸ. ਨਗਰ, 17 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਰਡ ਨਾਲ ਸਬੰਧਿਤ ਸਰਕਾਰੀ/ਏਡਿਡ/ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲ ਵਿਚ ...
ਪਾਕਿਸਤਾਨ ਨੇ ਵਿਆਨਾ ਸਮਝੌਤੇ ਦੀ ਕੀਤੀ ਉਲੰਘਣਾ- ਆਈ.ਸੀ.ਜੇ
. . .  about 3 hours ago
ਦ ਹੇਗ, 17 ਜੁਲਾਈ- ਆਈ.ਸੀ.ਜੇ. ਕੋਰਟ ਨੇ ਪਾਇਆ ਕਿ ਪਾਕਿਸਤਾਨ ਨੇ ਭਾਰਤ ਨੂੰ ਕੁਲਭੂਸ਼ਨ ਯਾਦਵ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਨੂੰ ਹਿਰਾਸਤ 'ਚ ਲੈਣ ਦੇ ਅਧਿਕਾਰ ਤੋਂ ਵੰਚਿਤ....
ਕੁਲਭੂਸ਼ਨ ਯਾਧਵ ਦੀ ਫਾਂਸੀ 'ਤੇ ਲੱਗੀ ਰੋਕ, ਹੇਗ 'ਚ ਭਾਰਤ ਨੂੰ ਮਿਲੀ ਵੱਡੀ ਜਿੱਤ
. . .  about 3 hours ago
ਦ ਹੇਗ, 17 ਜੁਲਾਈ- ਅੰਤਰਰਾਸ਼ਟਰੀ ਕਾਨੂੰਨੀ ਸਲਾਹਕਾਰ ਰੀਮਾ ਓਮਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸੁਣਵਾਈ ਦੇ ਦੌਰਾਨ ਕੋਰਟ ਨੇ ਇਹ ਵੀ ਕਿਹਾ ਹੈ ਕਿ ਕੁਲਭੂਸ਼ਨ ਯਾਧਵ ਦੀ ਮੌਤ ਦੀ ਸਜ਼ਾ 'ਤੇ ਰੋਕ ਲੱਗ ਗਈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕੋਰਟ ....
ਕੁਲਭੂਸ਼ਨ ਯਾਦਵ ਮਾਮਲੇ 'ਤੇ 16 'ਚੋਂ 15 ਜੱਜਾਂ ਨੇ ਭਾਰਤ ਦੇ ਪੱਖ 'ਚ ਸੁਣਾਇਆ ਫ਼ੈਸਲਾ
. . .  about 4 hours ago
ਭਾਰਤ ਦੇ ਹੱਕ 'ਚ ਆਇਆ ਫ਼ੈਸਲਾ : ਕੁਲਭੂਸ਼ਨ ਯਾਦਵ ਦੀ ਫਾਂਸੀ 'ਤੇ ਲੱਗੀ ਰੋਕ
. . .  about 4 hours ago
ਭਾਰਤ ਦੇ ਹੱਕ 'ਚ ਆਇਆ ਫ਼ੈਸਲਾ : ਕੁਲਭੂਸ਼ਨ ਯਾਦਵ ਦੀ ਫਾਂਸੀ 'ਤੇ ਲੱਗੀ ਰੋਕ...
ਥੋੜੀ ਦੇਰ 'ਚ ਸੁਣਾਇਆ ਜਾਵੇਗਾ ਕੁਲਭੂਸ਼ਨ ਜਾਧਵ ਮਾਮਲੇ 'ਤੇ ਫ਼ੈਸਲਾ, ਕੋਰਟ ਪਹੁੰਚੀ ਭਾਰਤੀ ਰਾਜਦੂਤ ਦੀ ਟੀਮ
. . .  about 4 hours ago
ਦ ਹੇਗ, 17 ਜੁਲਾਈ- ਕੁਲਭੂਸ਼ਨ ਜਾਧਵ ਮਾਮਲੇ 'ਚ ਭਾਰਤੀ ਸਮੇਂ ਅਨੁਸਾਰ ਸਾਢੇ 6 ਵਜੇ ਫ਼ੈਸਲਾ ਸੁਣਾਇਆ ਜਾਵੇਗਾ। ਭਾਰਤੀ ਰਾਜਦੂਤ ਦੀ ਟੀਮ ਕੋਰਟ ਪਹੁੰਚ ਚੁੱਕੀ ਹੈ। ਕੁਲਭੂਸ਼ਨ ਜਾਧਵ ਮਾਮਲੇ ਦਾ ਫ਼ੈਸਲਾ ਆਈ.ਸੀ.ਜੇ ਦੇ ਪ੍ਰਧਾਨ ਅਬਦੁੱਲਕਵੀ ਅਹਿਮਦ ਯੂਸਫ ਵੱਲੋਂ ...
ਮੋਟਰਸਾਈਕਲ ਸਵਾਰਾਂ ਨੇ ਅੱਖਾਂ 'ਚ ਮਿਰਚਾਂ ਪਾ ਕੇ ਲੁੱਟੇ ਲੱਖਾਂ ਰੁਪਏ
. . .  about 4 hours ago
ਧਰਮਕੋਟ, 17 ਜੁਲਾਈ (ਪਰਮਜੀਤ ਸਿੰਘ) - ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਦੂਸਰੇ ਮੋਟਰਸਾਈਕਲ ਸਵਾਰਾਂ ਦੇ ਅੱਖਾਂ 'ਚ ਮਿਰਚਾਂ ਪਾ ਕੇ 7 ਲੱਖ ਦਸ ਹਜ਼ਾਰ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ। ਪੀੜਤ ਸ਼ਿਵ ਕੁਮਾਰ ਅਤੇ ਸੁਖਚੈਨ ਸਿੰਘ ਨੇ ਦੱਸਿਆ ਕਿ ....
ਪੁਲਿਸ ਅੜਿੱਕੇ ਚੜਿਆ ਰੱਜੀ ਚੋਰ
. . .  about 5 hours ago
ਕੀਰਤਪੁਰ ਸਾਹਿਬ, 17 ਜੁਲਾਈ (ਬੀਰ ਅੰਮ੍ਰਿਤਪਾਲ ਸਿੰਘ ਸੰਨੀ) - ਕੀਰਤਪੁਰ ਸਾਹਿਬ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਵਿਸ਼ੇਸ਼ ਨਾਕੇਬੰਦੀ ਦੌਰਾਨ ਇੱਕ ਨੌਜਵਾਨ ਨੂੰ ਕਰੀਬ ਇੱਕ ਹਜਾਰ ....
ਜ਼ਮੀਨ ਦੇ ਝਗੜੇ ਨੂੰ ਲੈ ਕੇ ਹੋਈ ਗੋਲੀਬਾਰੀ 'ਚ 9 ਲੋਕਾਂ ਦੀ ਮੌਤ, 20 ਜ਼ਖਮੀ
. . .  about 5 hours ago
ਲਖਨਊ, 17 ਜੁਲਾਈ- ਉੱਤਰ ਪ੍ਰਦੇਸ਼ ਦੇ ਸੋਨਭਦਰ 'ਚ ਜ਼ਮੀਨੀ ਦੇ ਵਿਵਾਦ ਨੂੰ ਲੈ ਕੇ ਦੋ ਪੱਖਾਂ 'ਚ ਗੋਲੀਬਾਰੀ ਹੋਈ। ਪਿੰਡ ਦੇ ਪਰਧਾਨ ਅਤੇ ਪਿੰਡ ਵਾਸੀਆਂ ਵਿਚਾਲੇ ਹੋਈ ਲੜਾਈ 'ਚ ਇਕ ਧੜੇ ਦੇ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ 20 ਲੋਕ ਗੰਭੀਰ ਜ਼ਖਮੀ ਹੋਏ ...
ਨਹਿਰਾਂ ਤੇ ਡਰੇਨਾਂ ਓਵਰਫ਼ਲੋ ਹੋਣ ਕਰ ਕੇ 1500 ਏਕੜ ਫ਼ਸਲ ਪਾਣੀ 'ਚ ਡੁੱਬੀ
. . .  about 5 hours ago
6 ਸਾਲ ਦੇ ਲਈ ਭਾਜਪਾ ਤੋਂ ਬਰਖ਼ਾਸਤ ਪ੍ਰਣਵ ਕੁਮਾਰ ਚੈਂਪੀਅਨ
. . .  about 5 hours ago
ਕੈਪਟਨ ਵੱਲੋਂ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨਾਲ ਮੁਲਾਕਾਤ
. . .  about 5 hours ago
ਸਫ਼ਾਈ ਸੇਵਕ ਯੂਨੀਅਨ ਜੰਡਿਆਲਾ ਗੁਰੂ ਵੱਲੋਂ ਰੋਸ ਧਰਨਾ
. . .  about 6 hours ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 6 hours ago
ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ- ਡੀ.ਕੇ. ਸ਼ਿਵ ਕੁਮਾਰ
. . .  about 6 hours ago
ਸ਼ਿਮਲਾ 'ਚ ਇਕ ਹਸਪਤਾਲ ਦੇ ਪੈਥੋਲੋਜੀ ਲੈਬ 'ਚ ਲੱਗੀ ਭਿਆਨਕ ਅੱਗ
. . .  about 7 hours ago
ਬਾਰਾਮੂਲਾ 'ਚ ਮੁੱਠਭੇੜ ਦੌਰਾਨ ਇਕ ਅੱਤਵਾਦੀ ਢੇਰ
. . .  about 7 hours ago
ਚੰਦਭਾਨ ਡਰੇਨ 'ਚ ਪਾੜ ਪੈਣ ਨਾਲ ਅਨੇਕਾਂ ਪਿੰਡਾਂ ਨੂੰ ਖ਼ਤਰਾ
. . .  about 6 hours ago
ਬੇਅਦਬੀ ਮਾਮਲਾ : ਕਲੋਜਰ ਰਿਪੋਰਟ ਦੀ ਕਾਪੀ ਲੈਣ ਲਈ ਸ਼ਿਕਾਇਤਕਰਤਾਵਾਂ ਨੇ ਖੜਕਾਇਆ ਅਦਾਲਤ ਦਾ ਦਰਵਾਜਾ
. . .  about 7 hours ago
ਵਾਪਰ ਰਹੇ ਸੜਕ ਹਾਦਸਿਆਂ 'ਤੇ ਲਗਾਮ ਲਗਾਉਣ ਲਈ ਟਰੈਫਿਕ ਪੁਲਿਸ ਵੱਲੋਂ ਲਿਆ ਗਿਆ ਇਹ ਫ਼ੈਸਲਾ
. . .  about 7 hours ago
ਆਈ.ਪੀ.ਐੱਸ ਅਹੁਦੇ ਦੇ ਤਿੰਨ ਅਧਿਕਾਰੀ ਪਦ ਉੱਨਤ ਹੋ ਕੇ ਬਣੇ ਡੀ.ਜੀ.ਪੀ
. . .  about 8 hours ago
ਕੁਮਾਰਸਵਾਮੀ ਵੱਲੋਂ ਕਾਂਗਰਸੀ ਵਿਧਾਇਕਾਂ ਦੇ ਨਾਲ ਬੈਠਕ
. . .  about 8 hours ago
ਸੰਵਿਧਾਨ, ਅਦਾਲਤ ਅਤੇ ਲੋਕਪਾਲ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਜਾਵੇਗਾ ਫ਼ੈਸਲਾ- ਕਰਨਾਟਕ ਦੇ ਸਪੀਕਰ
. . .  about 9 hours ago
ਜੈਤੋ ਵਿਖੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦਗਾਰ ਵਾਲੀ ਜੇਲ੍ਹ ਦੀ ਕੋਠੜੀ ਦੀ ਡਿੱਗੀ ਛੱਤ
. . .  about 9 hours ago
ਆਵਾਰਾ ਸਾਨ੍ਹ ਨਾਲ ਟਕਰਾਉਣ ਕਾਰਨ ਸੜਕ 'ਤੇ ਪਲਟਿਆ ਵਾਹਨ, ਵਾਲ-ਵਾਲ ਬਚਿਆ ਚਾਲਕ
. . .  about 9 hours ago
ਡਰੇਨ 'ਚ ਪਾਣੀ ਜ਼ਿਆਦਾ ਆਉਣ ਕਾਰਨ ਦਰਜਨਾਂ ਏਕੜ ਫ਼ਸਲ ਹੋਈ ਤਬਾਹ
. . .  about 9 hours ago
ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫ਼ਿਜ਼ ਸਈਦ ਗ੍ਰਿਫ਼ਤਾਰ
. . .  about 8 hours ago
ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫ਼ਿਜ਼ ਸਈਦ ਗ੍ਰਿਫ਼ਤਾਰ
. . .  about 9 hours ago
ਪੇਸ਼ੀ ਲਈ ਪਟਿਆਲਾ ਦੀ ਮਾਨਯੋਗ ਅਦਾਲਤ ਪਹੁੰਚੇ ਬ੍ਰਹਮ ਮਹਿੰਦਰਾ
. . .  about 10 hours ago
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਆਦਮੀ ਤੇ ਦੋ ਔਰਤਾਂ ਗ੍ਰਿਫ਼ਤਾਰ
. . .  about 9 hours ago
ਪਾਣੀ ਦੀ ਨਿਕਾਸੀ ਕਰਨ ਤੋਂ ਪਹਿਲਾਂ ਹੀ ਨਿਕਾਸੀ ਨਾਲਾ ਧੜੰਮ
. . .  about 10 hours ago
ਬੰਗਾ : ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ, ਇੱਕ ਜ਼ਖ਼ਮੀ
. . .  about 10 hours ago
ਸਟਰਾਮ ਵਾਟਰ ਕਲੈਕਸ਼ਨ 'ਚ ਡਿੱਗਣ ਕਾਰਨ ਵਿਅਕਤੀ ਦੀ ਮੌਤ
. . .  about 11 hours ago
ਦੂਜੀ ਰਾਤ ਪਏ ਭਾਰੀ ਮੀਂਹ ਨੇ ਸ੍ਰੀ ਮੁਕਤਸਰ ਸਾਹਿਬ 'ਚ ਡੋਬੀਆਂ ਫ਼ਸਲਾਂ
. . .  about 11 hours ago
550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਭਾਈ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ ਵਿਸ਼ੇਸ਼ ਬੈਠਕ
. . .  about 11 hours ago
ਕਰਨਾਟਕ ਸੰਕਟ : ਬਾਗ਼ੀ ਵਿਧਾਇਕਾਂ 'ਤੇ ਅਸਤੀਫ਼ਿਆਂ 'ਤੇ ਸਪੀਕਰ ਲੈਣ ਫ਼ੈਸਲਾ- ਸੁਪਰੀਮ ਕੋਰਟ
. . .  about 11 hours ago
ਸੁਪਰੀਮ ਕੋਰਟ ਨੇ ਕਿਹਾ- ਬਾਗ਼ੀ ਵਿਧਾਇਕਾਂ ਕੋਲ ਬਹੁਮਤ ਪ੍ਰੀਖਣ 'ਚ ਹਿੱਸਾ ਲੈਣ ਜਾਂ ਨਾ ਲੈਣ ਦਾ ਬਦਲ ਹੈ
. . .  about 12 hours ago
ਕਰਨਾਟਕ ਦੇ ਬਾਗ਼ੀ ਵਿਧਾਇਕਾਂ 'ਤੇ ਮਾਮਲੇ 'ਤੇ ਚੀਫ਼ ਜਸਟਿਸ ਨੇ ਕਿਹਾ- ਮਾਮਲੇ 'ਚ ਸੰਵਿਧਾਨਕ ਸੰਤੁਲਨ ਬਣਾਉਣਾ ਜ਼ਰੂਰੀ
. . .  about 12 hours ago
ਕਰਨਾਟਕ ਸੰਕਟ : ਸੁਪਰੀਮ ਕੋਰਟ ਨੇ ਕਿਹਾ- ਵਿਧਾਇਕਾਂ ਦੇ ਅਸਤੀਫ਼ਿਆਂ 'ਤੇ ਫ਼ੈਸਲਾ ਲੈਣ ਸਪੀਕਰ
. . .  about 11 hours ago
ਕਰਨਾਟਕ ਸਿਆਸੀ ਸੰਕਟ : ਕੁਝ ਸਮੇਂ ਬਾਅਦ ਸੁਪਰੀਮ ਕੋਰਟ ਵਲੋਂ ਸੁਣਾਇਆ ਜਾਵੇਗਾ ਫ਼ੈਸਲਾ
. . .  about 12 hours ago
ਮੀਂਹ ਕਾਰਨ ਡਿੱਗੀ ਘਰ ਦੀ ਛੱਤ
. . .  about 12 hours ago
ਕੁਲਭੂਸ਼ਨ ਜਾਧਵ ਮਾਮਲਾ : ਅਟਾਰਨੀ ਜਨਰਲ ਦੀ ਪ੍ਰਧਾਨਗੀ 'ਚ ਨੀਦਰਲੈਂਡ ਪਹੁੰਚੀ ਪਾਕਿਸਤਾਨੀ ਟੀਮ
. . .  about 12 hours ago
ਬਠਿੰਡਾ : ਰਜਵਾਹੇ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ
. . .  about 12 hours ago
ਨਰੋਆ ਪੰਜਾਬ ਮੰਚ ਦੇ ਆਗੂਆਂ ਦੀ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਨਾਲ ਬੈਠਕ ਅੱਜ
. . .  about 13 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਹਾੜ ਸੰਮਤ 551
ਿਵਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ

ਪਹਿਲਾ ਸਫ਼ਾ

ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਨੂੰ ਹੋਵੇਗੀ ਮੌਤ ਦੀ ਸਜ਼ਾ

ਕੈਬਨਿਟ ਵਲੋਂ ਪੋਕਸੋ ਐਕਟ 2012 'ਚ ਸੋਧ ਨੂੰ ਮਨਜ਼ੂਰੀ
ਨਵੀਂ ਦਿੱਲੀ, 10 ਜੁਲਾਈ (ਏਜੰਸੀਆਂ)-ਬੱਚਿਆਂ ਨਾਲ ਵਧਦੀਆਂ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੇਂਦਰੀ ਕੈਬਨਿਟ ਨੇ ਅੱਜ ਪੋਕਸੋ ਕਾਨੂੰਨ ਨੂੰ ਹੋਰ ਸਖ਼ਤ ਕਰਨ ਲਈ ਇਸ 'ਚ ਸੋਧ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਸਤਾਵਿਤ ਸੋਧਾਂ 'ਚ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਅਤੇ ਨਾਬਾਲਗਾਂ ਖ਼ਿਲਾਫ਼ ਹੋਰ ਅਪਰਾਧਾਂ ਲਈ ਸਖ਼ਤ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੋਕਸੋ ਕਾਨੂੰਨ 'ਚ ਪ੍ਰਸਤਾਵਿਤ ਸੋਧਾਂ 'ਚ ਬੱਚਿਆਂ ਦੀਆਂ ਅਸ਼ਲੀਲ ਵੀਡੀਓ ਬਣਾਉਣ 'ਤੇ ਲਗਾਮ ਲਗਾਉਣ ਲਈ ਸਜ਼ਾ ਅਤੇ ਜੁਰਮਾਨੇ ਦੀ ਵੀ ਵਿਵਸਥਾ ਸ਼ਾਮਿਲ ਹੈ। ਸਰਕਾਰ ਨੇ ਕਿਹਾ ਕਿ ਕਾਨੂੰਨ 'ਚ ਬਦਲਾਅ ਨਾਲ ਦੇਸ਼ 'ਚ ਵਧਦੇ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦੇ ਖ਼ਿਲਾਫ਼ ਸਖ਼ਤ ਉਪਾਅ ਅਤੇ ਨਵੇਂ ਤਰ੍ਹਾਂ ਦੇ ਅਪਰਾਧਾਂ ਨਾਲ ਵੀ ਨਿਪਟਣ ਦੀ ਜ਼ਰੂਰਤ ਪੂਰੀ ਹੋਵੇਗੀ। ਸਰਕਾਰ ਨੇ ਕਿਹਾ ਕਿ ਕਾਨੂੰਨ 'ਚ ਸ਼ਾਮਿਲ ਕੀਤੀਆਂ ਗਈ ਮਜ਼ਬੂਤ ਧਾਰਾਵਾਂ ਨਾਲ ਅਜਿਹੇ ਅਪਰਾਧਾਂ ਨੂੰ ਠੱਲ੍ਹ ਪਵੇਗੀ। ਸਰਕਾਰ ਨੇ ਇਕ ਬਿਆਨ 'ਚ ਕਿਹਾ ਕਿ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਪਹਿਲੂਆਂ 'ਤੇ ਉਚਿੱਤ ਢੰਗ ਨਾਲ ਨਿਪਟਣ ਲਈ ਪੋਕਸੋ ਕਾਨੂੰਨ 2012 ਦੀਆਂ ਧਾਰਾਵਾਂ 2,4,5,6,9,14,15,34,42 ਅਤੇ 45 'ਚ ਸੋਧਾਂ ਕੀਤੀਆਂ ਜਾ ਰਹੀਆਂ ਹਨ।

ਸੈਮੀਫਾਈਨਲ 'ਚ ਹਾਰਿਆ ਭਾਰਤ

• 5 ਸੈਂਕੜੇ ਬਣਾਉਣ ਵਾਲਾ ਸ਼ਰਮਾ • 1 ਦੌੜ ਹੀ ਬਣਾ ਸਕਿਆ • ਕੋਹਲੀ, ਰਾਹੁਲ ਨੇ ਵੀ ਕੀਤਾ ਨਿਰਾਸ਼ • ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਅੱਗੇ ਬੇਵੱਸ ਦਿਖਾਈ ਦਿੱਤੇ ਭਾਰਤੀ ਬੱਲੇਬਾਜ਼
• ਨਿਊਜ਼ੀਲੈਂਡ ਤੋਂ 18 ਦੌੜਾਂ ਨਾਲ ਹਾਰ ਕੇ ਵਿਸ਼ਵ ਕੱਪ 'ਚੋਂ ਬਾਹਰ • ਜਡੇਜਾ ਤੇ ਧੋਨੀ ਦੀ ਪਾਰੀ ਵੀ ਨਹੀਂ ਜਿਤਾ ਸਕੀ
ਮਾਨਚੈਸਟਰ, 10 ਜੁਲਾਈ (ਏਜੰਸੀ)-ਭਾਰਤੀ ਸਲਾਮੀ ਬੱਲੇਬਾਜ਼ ਉਸ ਅਹਿਮ ਮੈਚ ਵਿਚ ਨਾਕਾਮ ਸਾਬਤ ਹੋਏ ਜਦੋਂ ਉਨ੍ਹਾਂ ਦੀ ਜ਼ਿਆਦਾ ਲੋੜ ਸੀ ਅਤੇ ਰਵਿੰਦਰ ਜਡੇਜਾ ਨੇ ਨਿਊਜ਼ੀਲੈਂਡ ਦੇ ਤੇਜ਼ ਅਟੈਕ ਦਾ ਸਾਹਮਣਾ ਕਰਕੇ ਮੈਚ ਨੂੰ ਰੋਮਾਂਚਕ ਦੌਰ ਤੱਕ ਪਹੁੰਚਾ ਦਿੱਤਾ, ਜਿੱਥੇ ਭਾਰਤ ਦੀ 18 ਦੌੜਾਂ ਨਾਲ ਹਾਰ ਹੋ ਗਈ | ਇਸ ਟੂਰਨਾਮੈਂਟ ਵਿਚ ਭਾਰਤੀ ਟੀਮ ਦੇ ਉਪਰਲੇ ਬੱਲੇਬਾਜ਼ ਇਕ ਹੀ ਮੈਚ ਵਿਚ ਅਸਫ਼ਲ ਰਹੇ ਅਤੇ ਇਸ ਦਾ ਖਮਿਆਜ਼ਾ ਉਸ ਨੂੰ ਵਿਸ਼ਵ ਕੱਪ ਵਿਚੋਂ ਬਾਹਰ ਹੋ ਕੇ ਭੁਗਤਣਾ ਪਿਆ | ਭਾਵੇਂ ਕਿ ਜਡੇਜਾ (59 ਗੇਂਦਾਂ ਵਿਚ 77 ਦੌੜਾਂ) ਨੇ ਸਿਰ ਤੋੜ ਯਤਨ ਕਰਦੇ ਹੋਏ ਮੈਚ ਵਿਚ ਨੂੰ ਆਪਣੇ ਪੱਖ ਵਿਚ ਕਰਨ ਦੀ ਕੋਸ਼ਿਸ਼ ਕੀਤੀ ਪਰ ਆਖਰ ਵਿਚ ਟੀਮ 49.3 ਓਵਰਾਂ ਵਿਚ 221 'ਤੇ ਹੀ ਆਲ ਆਊਟ ਹੋ ਗਈ |
ਮੈਟ ਹੈਨਰੀ (3/37), ਟ੍ਰੈਂਟ ਬੋਲਡ (2/42) ਅਤੇ ਫਰਗੁਸਨ ਵਲੋਂ ਕੀਤੀ ਸ਼ਾਨਦਾਰ ਗੇਂਦਬਾਜ਼ੀ ਨਾਲ ਨਿਊਜ਼ੀਲੈਂਡ ਲਗਾਤਾਰ ਦੂਸਰੀ ਵਾਰ ਫਾਈਨਲ ਵਿਚ ਜਾਣ ਵਿਚ ਸਫ਼ਲ ਰਿਹਾ। ਇਸ ਸੈਮੀਫਾਈਨਲ ਦੀ ਸਥਿਤੀ 2015 ਦੇ ਵਿਸ਼ਵ ਕੱਪ ਦੇ ਭਾਰਤ ਬਨਾਮ ਆਸਟ੍ਰੇਲੀਆ ਦੇ ਸੈਮੀਫਾਈਨਲ ਵਰਗੀ ਹੀ ਸੀ ਅਤੇ ਅੱਜ ਵੀ ਕੋਹਲੀ ਸਸਤੇ ਵਿਚ ਆਊਟ ਹੋ ਗਏ ਅਤੇ ਧੋਨੀ ਨੇ ਅਰਧ ਸੈਂਕੜਾ ਲਗਾਇਆ। ਸੈਂਟਨਰ (2/34) ਨੇ ਧੋਨੀ ਨੂੰ ਬੰਨ੍ਹ ਕੇ ਰੱਖਿਆ ਅਤੇ ਜਡੇਜਾ, ਜਿਸ ਨੇ ਚਾਰ ਛੱਕੇ ਅਤੇ ਚਾਰ ਚੌਕੇ ਲਗਾਏ, 'ਤੇ ਹੀ ਮੈਚ ਬਚਾਉਣ ਦਾ ਪੂਰਾ ਦਾਰੋਮਦਾਰ ਸੀ। ਧੋਨੀ, ਜਿਨ੍ਹਾਂ ਲਈ ਇਹ ਆਖਰੀ ਇਕ ਦਿਨਾ ਮੈਚ ਹੋ ਸਕਦਾ ਹੈ, ਮਾਰਟਿਨ ਗੁਪਟਿਲ ਦੀ ਸਿੱਧੀ ਥ੍ਰੋਅ ਨਾਲ ਰਨ ਆਊਟ ਹੋ ਗਏ। ਧੋਨੀ ਅਤੇ ਜਡੇਜਾ ਨੇ 116 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਜਡੇਜਾ, ਧੋਨੀ ਦਾ ਸਾਥ ਦੇਣ ਉਸ ਸਮੇਂ ਆਏ ਜਦੋਂ ਟੀਮ ਦਾ ਸਕੋਰ 6 ਵਿਕਟਾਂ 'ਤੇ 92 ਦੌੜਾਂ ਸੀ। ਜਡੇਜਾ ਅਜਿਹੀ ਸਥਿਤੀ ਵਿਚ ਮੈਦਾਨ 'ਤੇ ਆਏ ਸਨ ਜਦੋਂ ਟੀਮ ਨੂੰ ਜਿੱਤਣ ਦੀਆਂ ਉਮੀਦਾਂ ਨਾਮਾਤਰ ਸਨ ਅਤੇ ਜਡੇਜਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਸੰਜੇ ਮੰਜਰੇਕਰ ਦੀ ਅਲੋਚਨਾ ਦਾ ਆਪਣੇ ਬੱਲੇ ਨਾਲ ਢੁੱਕਵਾਂ ਜਵਾਬ ਦਿੱਤਾ। ਜਡੇਜਾ ਨੇ 10 ਓਵਰਾਂ ਵਿਚ 34 ਦੌੜਾਂ ਦੇ ਕੇ ਇਕ ਵਿਕਟ ਵੀ ਲਈ ਸੀ। ਭਾਵੇਂ ਕਿ ਨਿਊਜ਼ੀਲੈਂਡ ਵਲੋਂ ਦਿੱਤਾ ਗਿਆ ਟੀਚਾ ਵੱਡਾ ਨਹੀਂ ਸੀ ਪਰ ਮੈਟ ਹੈਨਰੀ ਵਲੋਂ ਸੁੱਟੇ ਗਏ ਸ਼ੁਰੂਆਤੀ ਓਵਰਾਂ ਵਿਚ ਉਸ ਨੇ ਟੀਮ ਇੰਡੀਆ ਦੇ ਉਪਰਲੇ ਕ੍ਰਮ ਦੇ ਬੱਲੇਬਾਜ਼ਾਂ ਨੂੰ ਫੇਲ੍ਹ ਕਰ ਦਿੱਤਾ। ਹੈਨਰੀ ਦਾ ਸਾਥ ਦਿੱਤਾ ਬੋਲਟ ਨੇ। ਇਨ੍ਹਾਂ ਦੋਵੇਂ ਗੇਂਦਬਾਜ਼ਾਂ ਨੇ ਟੀਮ ਇੰਡੀਆ ਦੇ ਪਹਿਲੇ ਤਿੰਨ ਬੱਲੇਬਾਜ਼ ਕੇਵਲ 5 ਦੌੜਾਂ 'ਤੇ ਆਊਟ ਕਰ ਦਿੱਤੇ, ਜਿਨ੍ਹਾਂ ਵਿਚ ਰੋਹਿਤ ਸ਼ਰਮਾ, ਰਾਹੁਲ ਅਤੇ ਵਿਰਾਟ ਕੋਹਲੀ ਸਨ। ਅਜੇ ਟੀਮ ਦੀਆਂ 3 ਵਿਕਟਾਂ 'ਤੇ 24 ਦੌੜਾਂ ਬਣੀਆਂ ਹੀ ਸਨ ਕਿ ਦਿਨੇਸ਼ ਕਾਰਤਿਕ ਵਲੋਂ ਲਗਾਏ ਗਏ ਸ਼ਾਟ ਨੂੰ ਜਿੰਮੀ ਨੀਸ਼ਮ ਨੇ ਬਿਹਤਰੀਨ ਤਰੀਕੇ ਨਾਲ ਕੈਚ ਤਬਦੀਲ ਕਰਦੇ ਹੋਏ ਭਾਰਤੀ ਟੀਮ ਨੂੰ ਚੌਥਾ ਝਟਕਾ ਦਿੱਤਾ। ਇਸ ਤੋਂ ਬਾਅਦ ਰਿਸ਼ਭ ਪੰਤ (32) ਅਤੇ ਹਾਰਦਿਕ ਪਾਂਡਿਆ ਨੇ 47 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਟੀਮ ਨੂੰ ਸੰਕਟ ਵਿਚੋਂ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਲੱਗ ਰਿਹਾ ਸੀ ਕਿ ਉਹ ਟੀਮ ਨੂੰ ਸੰਕਟ ਵਿਚੋਂ ਕੱਢ ਸਕਦੇ ਹਨ ਤਾਂ ਸੈਂਟਨਰ ਦੀ ਗੇਂਦ 'ਤੇ ਰਿਸ਼ਭ ਪੰਤ ਆਊਟ ਹੋ ਗਏ। ਇਸ ਤੋਂ ਬਾਅਦ ਪਾਂਡਿਆ ਵੀ ਜਲਦੀ ਹੀ ਆਊਟ ਹੋ ਗਏ। ਇਸ ਤੋਂ ਬਾਅਦ ਜਡੇਜਾ, ਧੋਨੀ ਦਾ ਸਾਥ ਦੇਣ ਆਏ। ਇਸ ਤੋਂ ਪਹਿਲਾਂ ਕੀਵੀ ਟੀਮ ਨੇ ਕੱਲ੍ਹ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸ ਨੇ 8 ਵਿਕਟਾਂ ਦੇ ਨੁਕਸਾਨ 'ਤੇ 239 ਦੌੜਾਂ ਬਣਾਈਆਂ। ਕੀਵੀ ਟੀਮ ਨੇ ਆਖਰੀ 23 ਗੇਂਦਾਂ ਵਿਚ 28 ਦੌੜਾਂ ਬਣਾ ਸਕੀ। ਮੈਟ ਹੈਨਰੀ ਨੂੰ ਸ਼ਾਨਦਰਾ ਗੇਂਦਬਾਜ਼ੀ ਲਈ ਮੈਨ ਆਫ ਦਾ ਮੈਚ ਚੁਣਿਆ ਗਿਆ।
45 ਮਿੰਟ ਦੇ ਖ਼ਰਾਬ ਪ੍ਰਦਰਸ਼ਨ ਨਾਲ ਬਾਹਰ ਹੋਣਾ ਅਸਹਿਣਯੋਗ-ਕੋਹਲੀ
ਇਸ ਨਿਰਾਸ਼ਾਜਨਕ ਹਾਰ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਕਾਫੀ ਨਿਰਾਸ਼ ਨਜ਼ਰ ਆਏ। ਕੋਹਲੀ ਨੇ ਕਿਹਾ ਕਿ ਟੀਮ ਵਲੋਂ ਸ਼ੁਰੂਆਤੀ 45 ਮਿੰਟਾਂ ਵਿਚ ਕੀਤੀ ਗਈ ਖ਼ਰਾਬ ਬੱਲੇਬਾਜ਼ੀ ਕਾਰਨ ਹਾਰ ਕੇ ਵਿਸ਼ਵ ਕੱਪ ਵਿਚੋਂ ਬਾਹਰ ਹੋਣਾ ਅਸਹਿਣਯੋਗ ਹੈ। ਪਰ ਨਿਊਜ਼ੀਲੈਂਡ ਦੀ ਟੀਮ ਜਿੱਤ ਦੀ ਹੱਕਦਾਰ ਸੀ। ਪਹਿਲੇ ਅੱਧ ਵਿਚ ਸਾਡਾ ਪ੍ਰਦਰਸ਼ਨ ਵਧੀਆ ਰਿਹਾ ਅਤੇ ਅਸੀਂ ਸੋਚਿਆ ਸੀ ਕਿ ਨਿਊਜ਼ੀਲੈਂਡ ਨੂੰ ਅਸੀਂ ਅਜਿਹੇ ਸਕੋਰ ਤੱਕ ਰੋਕ ਦਿੱਤਾ ਜਿਸ ਨੂੰ ਹਾਸਲ ਕੀਤਾ ਜਾ ਸਕਦਾ ਹੈ ਪਰ ਜਿਸ ਤਰ੍ਹਾਂ ਉਨ੍ਹਾਂ ਨੇ ਗੇਂਦਬਾਜ਼ੀ ਕੀਤੀ, ਉਸ ਨਾਲ ਅਸੀਂ ਹਾਰ ਗਏ। ਜਡੇਜਾ ਬਾਰੇ ਕੋਹਲੀ ਨੇ ਕਿਹਾ ਕਿ ਜਡੇਜਾ ਨੇ ਸ਼ਾਨਦਾਰ ਖੇਡ ਖੇਡਿਆ ਅਤੇ ਉਸ ਦਾ ਪ੍ਰਦਰਸ਼ਨ ਸਕਰਾਤਮਕ ਸੀ।
ਵਿਲੀਅਮਸਨ ਨੇ 11 ਸਾਲ ਬਾਅਦ ਕੋਹਲੀ ਤੋਂ ਲਿਆ ਬਦਲਾ
ਅੱਜ ਤੋਂ 11 ਸਾਲ ਪਹਿਲਾਂ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਨਿਊਜ਼ੀਲੈਂਡ ਦੀ ਟੀਮ ਦੇ ਕਪਤਾਨ ਵਿਲੀਅਮਸਨ ਅੰਡਰ-19 ਦੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਇਕ-ਦੂਜੇ ਖ਼ਿਲਾਫ਼ ਖੇਡੇ ਸਨ। ਉਸ ਸਮੇਂ ਵਿਰਾਟ 19 ਅਤੇ ਵਿਲੀਅਮਸਮ 17 ਸਾਲ ਦੇ ਸਨ। ਉਸ ਮੈਚ ਵਿਚ ਭਾਰਤੀ ਟੀਮ ਨੇ ਜਿੱਤ ਹਾਸਲ ਕੀਤੀ ਸੀ ਅਤੇ ਫਾਈਨਲ ਵੀ ਜਿੱਤਿਆ ਸੀ। 11 ਸਾਲ ਬਾਅਦ ਵਿਲੀਅਮਸਨ ਨੇ ਉਸ ਹਾਰ ਦਾ ਬਦਲਾ ਲਿਆ ਅਤੇ ਇਸ ਵਿਸ਼ਵ ਵਿਚੋਂ ਭਾਰਤੀ ਟੀਮ ਨੂੰ ਬਾਹਰ ਕਰ ਦਿੱਤਾ।

13 ਕਿਰਤ ਕਾਨੂੰਨ ਦੇ ਇਕ ਕੋਡ 'ਚ ਰਲੇਵੇਂ ਨੂੰ ਮਨਜ਼ੂਰੀ

ਨਵੀਂ ਦਿੱਲੀ, 10 ਜੁਲਾਈ (ਉਪਮਾ ਡਾਗਾ ਪਾਰਥ)-ਕਿਰਤ ਸੁਧਾਰਾਂ ਨੂੰ ਹੁਲਾਰਾ ਦਿੰਦਿਆਂ ਮੋਦੀ ਮੰਤਰੀ ਮੰਡਲ ਵਲੋਂ ਉਸ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਿਸ ਨਾਲ 13 ਕੇਂਦਰੀ ਕਿਰਤ ਕਾਨੂੰਨ ਨੂੰ ਇਕੱਠਾ ਕਰਕੇ ਇਕ ਕੋਡ 'ਚ ਬਦਲ ਦਿੱਤਾ ਗਿਆ | ਹੁਣ ਇਹ ਇਕ ਕੋਡ ਹੀ ਦੇਸ਼ ਭਰ ਦੀਆਂ ਉਨ੍ਹਾਂ ਸਾਰੀਆਂ ਸੰਸਥਾਵਾਂ 'ਤੇ ਲਾਗੂ ਹੋਵੇਗਾ, ਜਿਥੇ 10 ਜਾਂ ਉਸ ਤੋਂ ਵੱਧ ਮੁਲਾਜ਼ਮ ਕੰਮ ਕਰ ਰਹੇ ਹੋਣਗੇ | ਪੇਸ਼ੇ ਸਬੰਧੀ ਸੁਰੱਖਿਆ ਸਿਹਤ ਅਤੇ ਕੰਮ ਕਰਨ ਦੇ ਹਾਲਾਤ ਬਾਰੇ ਕੋਡ (ਓ. ਐਸ. ਐਚ. ਕੋਡ) ਦੇ ਦਾਇਰੇ ਹੇਠ ਸੰਗਠਤ ਅਤੇ ਗ਼ੈਰ-ਸੰਗਠਤ ਖ਼ੇਤਰਾਂ ਦੇ 40 ਕਰੋੜ ਮੁਲਾਜ਼ਮ ਆਉਣਗੇ | ਇਸ ਤੋਂ ਇਲਾਵਾ 13 ਕਿਰਤ ਕਾਨੂੰਨ, ਜਿਨ੍ਹਾਂ 'ਚ ਫੈਕਟਰੀਜ਼ ਕਾਨੂੰਨ, ਖਨਣ ਕਾਨੂੰਨ 'ਡੋਕ ਵਰਕਰਜ਼ ਕਾਨੂੰਨ' 'ਵਰਕਿੰਗ ਜਰਨਲਿਸਟ ਐਾਡ ਅਦਰਜ਼ ਨਿਊਜ਼ ਪੇਪਰ ਇੰਪਲਾਈਜ਼ ਕਾਨੂੰਨ ਐਕਟ' ਜਿਹੇ ਸਾਰੇ ਕਾਨੂੰਨ ਸ਼ਾਮਿਲ ਹਨ | ਕਿਰਤ ਸਬੰਧੀ ਨਿਯਮਾਂ ਅਤੇ ਕਾਨੂੰਨਾਂ ਦਾ ਮੌਜੂਦਾ ਢਾਂਚਾ ਕਾਫ਼ੀ ਗੁੰਝਲਦਾਰ ਸਮਝਿਆ ਜਾਂਦਾ ਹੈ, ਜਿਸ 'ਚ ਵੱਖ-ਵੱਖ ਖ਼ੇਤਰ ਦੇ ਮੁਲਾਜ਼ਮਾਂ ਲਈ ਇਕ ਵੱਖਰਾ ਕਾਨੂੰਨ ਬਣਾਇਆ ਗਿਆ ਸੀ, ਜਦਕਿ ਹੁਣ ਸਰਕਾਰ ਸਾਰੇ ਕਾਨੂੰਨਾਂ ਦੇ ਥਾਂ 'ਤੇ 4 ਕੋਡ ਲਿਆਉਣ ਦਾ ਵਿਚਾਰ ਕਰ ਰਹੀ ਹੈ | ਇਸ ਕਵਾਇਦ ਤਹਿਤ ਸਰਕਾਰ ਮਜ਼ਦੂਰੀ, ਪੇਸ਼ੇ ਸਬੰਧੀ ਸੁਰੱਖਿਆ, ਉਦਯੋਗਿਕ ਸਬੰਧ ਅਤੇ ਸਮਾਜਿਕ ਸੁਰੱਖਿਆ ਦੇ 4 ਕੋਡ ਲਿਆਵੇਗੀ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਹੀ ਮੰਤਰੀ ਮੰਡਲ ਨੇ ਕੇਂਦਰ ਵਲੋਂ ਘੱਟੋ-ਘੱਟ ਮਜ਼ਦੂਰੀ ਨਿਸ਼ਚਿਤ ਕਰਨ ਦੇ ਸਬੰਧ 'ਚ ਕਾਨੂੰਨ ਦੇ ਖਰੜੇ ਨੂੰ ਪ੍ਰਵਾਨਗੀ ਦਿੱਤੀ ਸੀ | ਮਜ਼ਦੂਰੀ ਦੇ ਕੋਡ ਬਾਰੇ ਬਿੱਲ ਦੇ 16ਵੀਂ ਲੋਕ ਸਭਾ 'ਚ ਵੀ ਪੇਸ਼ ਕੀਤਾ ਗਿਆ ਸੀ, ਪਰ ਸਟੈਂਡਿੰਗ ਕਮੇਟੀ 'ਚ ਭੇਜੇ ਬਿੱਲ ਦੀ ਮਿਆਦ 16ਵੀਂ ਲੋਕ ਸਭਾ ਭੰਗ ਹੋਣ ਕਾਰਨ ਖ਼ਤਮ ਹੋ ਗਈ ਸੀ, ਜਿਸ ਤੋਂ ਬਾਅਦ ਹੁਣ ਪਿਛਲੇ ਹਫ਼ਤੇ ਮੰਤਰੀ ਮੰਡਲ ਵਲੋਂ ਇਸ ਨੂੰ ਮੁੜ ਪ੍ਰਵਾਨਗੀ ਦਿੱਤੀ ਗਈ | ਇਸ ਕੋਡ ਤਹਿਤ ਪੇਮੈਂਟ ਆਫ਼ ਵੇਜਿਜ ਐਕਟ 1936, ਮੀਨੀਮਮ ਵੇਜਿਜ ਐਕਟ 1948 'ਪੇਮੈਂਟ ਆਫ਼ ਬੋਨਸ ਐਕਟ 1965' ਇਕੂਅਲ ਰੀਮੀਉਨੀਏਸ਼ਨ ਐਕਟ 1976 ਕਾਨੂੰਨਾਂ ਦਾ ਰਲੇਵਾਂ ਕੀਤਾ ਗਿਆ ਸੀ | ਮਜ਼ਦੂਰੀ ਤੋਂ ਬਾਅਦ ਕਿਰਤ ਸੁਧਾਰਾਂ ਲਈ ਲਏ ਫ਼ੈਸਲੇ ਤਹਿਤ ਲਿਆਂਦੇ ਓ. ਐਸ. ਐਚ. ਕੋਡ 'ਚ 13 ਕਾਨੂੰਨਾਂ ਦੀਆਂ 622 ਧਾਰਾਵਾਂ ਨੂੰ ਸੁਖਾਲਾ ਕਰਦਿਆਂ 134 ਧਾਰਾਵਾਂ ਬਣਾਈਆਂ ਜਾਣਗੀਆਂ | ਓ. ਐਸ. ਐਚ. ਕੋਡ ਦੇ ਖਰੜੇ ਮੁਤਾਬਿਕ ਹੁਣ ਮਾਲਕ ਲਈ ਆਪਣੇ ਮੁਲਾਜ਼ਮਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਤੋਂ ਇਲਾਵਾ ਸਭ ਮੁਲਾਜ਼ਮਾਂ ਦਾ ਸਾਲਾਨਾ ਮੈਡੀਕਲ ਚੈੱਕਅੱਪ ਕਰਵਾਉਣਾ ਅਤੇ ਔਰਤ ਮੁਲਾਜ਼ਮਾਂ ਦੇ 6 ਸਾਲ ਤੋਂ ਛੋਟੇ ਬੱਚਿਆਂ ਨੂੰ ਕ੍ਰੈਚ ਮੁਹੱਈਆ ਕਰਵਾਉਣ ਜਿਹੀਆਂ ਕਈ ਸੁਵਿਧਾਵਾਂ ਸ਼ਾਮਿਲ ਹਨ |

ਦਰਿਆਈ ਪਾਣੀਆਂ ਦੇ ਵਿਵਾਦਾਂ ਦੇ ਨਿਪਟਾਰੇ ਲਈ ਇਕ ਟਿ੍ਬਿਊਨਲ ਦੇ ਗਠਨ ਨੂੰ ਪ੍ਰਵਾਨਗੀ

ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਰਾਜਾਂ ਦੀਆਂ ਸ਼ਿਕਾਇਤਾਂ ਨੂੰ ਤੇਜ਼ੀ ਨਾਲ ਹੱਲ ਕਰਨ ਦੇ ਉਦੇਸ਼ ਨਾਲ ਕੇਂਦਰੀ ਕੈਬਨਿਟ ਨੇ ਸਾਰੇ ਅੰਤਰਰਾਜੀ ਦਰਿਆਵਾਂ ਦੇ ਪਾਣੀਆਂ ਦੇ ਵਿਵਾਦਾਂ ਦਾ ਨਿਪਟਾਰਾ ਕਰਨ ਲਈ ਇਕ ਸਥਾਈ ਟਿ੍ਬਿਊਨਲ ਦੇ ਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ | ਕੈਬਨਿਟ ਵਲੋਂ ਲਏ ਗਏ ਫ਼ੈਸਲਿਆਂ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਮੌਜੂਦਾ ਸਮੇਂ ਰਾਵੀ ਤੇ ਬਿਆਸ, ਕਾਵੇਰੀ, ਕ੍ਰਿਸ਼ਨਾ ਤੇ ਕੁਝ ਹੋਰ ਦਰਿਆਵਾਂ 'ਤੇ ਬਣੇ ਕੁੱਲ 9 ਟਿ੍ਬਿਊਨਲ ਕੰਮ ਕਰ ਰਹੇ ਹਨ | ਉਨ੍ਹਾਂ ਖੇਦ ਪ੍ਰਗਟ ਕਰਦਿਆਂ ਕਿਹਾ ਕਿ ਇਨ੍ਹਾਂ ਟਿ੍ਬਿਊਨਲਾਂ ਨੇ ਵਿਵਾਦਾਂ ਨੂੰ ਹੱਲ ਕਰਨ ਲਈ 17 ਤੋਂ 27 ਸਾਲਾਂ ਤੱਕ ਕੁਝ ਵੀ ਲਿਆ ਹੈ | ਨਵੇਂ ਟਿ੍ਬਿਊਨਲ ਤੋਂ ਇਲਾਵਾ ਸਰਕਾਰ ਨੇ ਲੋੜ ਪੈਣ 'ਤੇ ਵਿਵਾਦਾਂ ਨੂੰ ਦੇਖਣ ਲਈ ਅੰਤਰ-ਰਾਜੀ ਪਾਣੀ ਵਿਵਾਦ ਐਕਟ, 1956 'ਚ ਸੋਧ ਕਰਕੇ ਆਪਣੇ ਬੈਂਚਾਂ ਨੂੰ ਤਾਇਨਾਤ ਕਰਨ ਦੀ ਤਜਵੀਜ਼ ਵੀ ਰੱਖੀ ਹੈ | ਟਿ੍ਬਿਊਨਲ ਦੇ ਉਲਟ, ਵਿਵਾਦਾਂ ਦਾ ਨਿਪਟਾਰਾ ਹੋਣ ਤੋਂ ਬਾਅਦ ਹੀ ਬੈਂਚਾਂ ਦੀ ਮੌਜੂਦਗੀ ਖ਼ਤਮ ਹੋ ਜਾਵੇਗੀ | ਸੂਤਰਾਂ ਮੁਤਾਬਿਕ ਪੁਰਾਣੇ ਬਿੱਲ ਦੇ ਅਨੁਸਾਰ ਸੁਪਰੀਮ ਕੋਰਟ ਦਾ ਇਕ ਸੇਵਾਮੁਕਤ ਜੱਜ ਟਿ੍ਬਿਊਨਲ ਦੀ ਅਗਵਾਈ ਕਰੇਗਾ | ਲੋੜ ਪੈਣ 'ਤੇ ਬੈਂਚਾਂ ਦਾ ਗਠਨ ਕੀਤਾ ਜਾਵੇਗਾ ਅਤੇ ਜਦ ਵਿਵਾਦ ਸੁਲਝ ਗਿਆ ਤਾਂ ਇਹ ਖ਼ਤਮ ਹੋ ਜਾਣਗੇ | 2017 ਦੇ ਬਿੱਲ ਨੂੰ ਸੰਸਦ ਦੀ ਪ੍ਰਵਾਨਗੀ ਨਹੀਂ ਮਿਲ ਸਕੀ ਸੀ | ਜਾਵੜੇਕਰ ਨੇ ਕਿਹਾ ਕਿ ਟਿ੍ਬਿਊਨਲ ਲਈ ਦੋ ਸਾਲਾਂ 'ਚ ਅੰਤਿਮ ਫ਼ੈਸਲਾ ਦੇਣਾ ਜ਼ਰੂਰੀ ਹੋਵੇਗਾ | ਸੂਤਰਾਂ ਅਨੁਸਾਰ ਟਿ੍ਬਿਊਨਲ ਨੂੰ ਹੋਰ ਸ਼ਕਤੀਆਂ ਦੇਣ ਲਈ ਇਹ ਵੀ ਤਜਵੀਜ਼ ਰੱਖੀ ਗਈ ਹੈ ਕਿ ਜਦ ਵੀ ਉਹ ਕੋਈ ਆਦੇਸ਼ ਦੇਵੇਗਾ ਤਾਂ ਫ਼ੈਸਲਾ ਆਪਣੇ ਆਪ ਨੋਟੀਫ਼ਾਈ ਹੋ ਜਾਇਆ ਕਰੇਗਾ | 1956 ਐਕਟ ਦੀਆਂ ਮੌਜੂਦਾ ਵਿਵਸਥਾਵਾਂ ਮੁਤਾਬਿਕ ਇਕ ਟਿ੍ਬਿਊਨਲ ਦਾ ਗਠਨ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਇਸ ਸਬੰਧੀ ਸੂਬਾ ਸਰਕਾਰ ਵਲੋਂ ਕੇਂਦਰ ਸਰਕਾਰ ਕੋਲ ਪਹੁੰਚ ਕਰਕੇ ਉਨ੍ਹਾਂ ਨੂੰ ਇਸ ਦੀ ਲੋੜ ਦਾ ਯਕੀਨ ਦਿਵਾਇਆ ਜਾ ਸਕੇ |

ਦੁੱਤੀ ਚੰਦ ਨੇ ਰਚਿਆ ਇਤਿਹਾਸ

ਵਿਸ਼ਵ ਯੂਨੀਵਰਸਿਟੀ ਖੇਡਾਂ  'ਚ ਸੋਨ ਤਗਮਾ ਜਿੱਤਣ  ਵਾਲੀ ਪਹਿਲੀ ਭਾਰਤੀ ਔਰਤ
ਨਿਪੋਲੀ, 10 ਜੁਲਾਈ (ਏਜੰਸੀ)-ਰਾਸ਼ਟਰੀ ਰਿਕਾਰਡਧਾਰੀ ਦੁੱਤੀ ਚੰਦੀ ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ 100 ਮੀਟਰ ਦੌੜ ਵਿਚ ਸੋਨ ਤਗਮਾ ਜਿੱਤ ਕੇ ਇਨ੍ਹਾਂ ਖੇਡਾਂ ਵਿਚ ਅੱਵਲ ਰਹਿਣ ਵਾਲੀ ਪਹਿਲੀ ਭਾਰਤੀ ਮਹਿਲਾ ਟ੍ਰੈਕ ਅਤੇ ਫੀਲਡ ਖਿਡਾਰੀ ਬਣ ਗਈ ਹੈ | ਦੁੱਤੀ ਚੰਦ ਨੇ 11.32 ਸਕਿੰਟ ਦਾ ਸਮਾਂ ਲੈਂਦੇ ਹੋਏ ਇਹ ਦੌੜ ਪੂਰੀ ਕੀਤੀ | ਚੌਥੀ ਲਾਇਨ ਵਿਚ ਦੌੜਦੀ ਹੋਈ ਦੁੱਤੀ ਚੰਦ ਅੱਠ ਖਿਡਾਰੀਆਂ ਵਿਚ ਪਹਿਲੇ ਨੰਬਰ 'ਤੇ ਰਹੀ | ਸਵਿਟਜ਼ਰਲੈਂਡ ਦੀ ਡੇਲ ਪੋਂਟੇ (11.33 ਸਕਿੰਟ) ਦੂਸਰੇ ਸਥਾਨ 'ਤੇ ਰਹੀ,
ਜਦੋਂ ਕਿ ਜਰਮਨੀ ਦੀ ਲਿਸਾ ਕਵਾਯੀ ਨੇ 11.39 ਸਮਾਂ ਲੈਂਦੇ ਹੋਏ ਕਾਂਸੀ ਦਾ ਤਗਮਾ ਜਿੱਤਿਆ। ਓਡੀਸ਼ਾ ਦੇ ਦੁੱਤੀ ਵਿਸ਼ਵ ਪੱਧਰੀ ਮੁਕਾਬਲੇ ਵਿਚ ਸੋਨ ਤਗਮਾ ਜਿੱਤਣ ਵਾਲੀ ਹਿਮਾ ਦਾਸ ਤੋਂ ਬਾਅਦ ਦੂਸਰੀ ਭਾਰਤੀ ਅਥਲੀਟ ਬਣ ਗਈ ਹੈ। ਹਿਮਾ ਦਾਸ ਨੇ ਪਿਛਲੇ ਸਾਲ ਵਿਸ਼ਵ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ 400 ਮੀਟਰ ਵਿਚ ਸੋਨੇ ਦਾ ਤਗਮਾ ਜਿੱਤਿਆ ਸੀ। ਦੁੱਤੀ ਨੇ ਏਸ਼ੀਆਈ ਖੇਡਾਂ 2018 ਵਿਚ 100 ਅਤੇ 200 ਮੀਟਰ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਹ ਯੂਨੀਵਰਸਿਟੀ ਖੇਡਾਂ ਵਿਚ ਸੋਨ ਤਗਮਾ ਜਿੱਤਣ ਵਾਲੀ ਦੂਸਰੀ ਭਾਰਤੀ ਖਿਡਾਰੀ ਬਣ ਗਈ ਹੈ। ਉਸ ਤੋਂ ਪਹਿਲਾਂ ਇੰਦਰਜੀਤ ਸਿੰਘ ਨੇ 2015 ਵਿਚ ਪੁਰਸ਼ਾਂ ਦੇ ਸ਼ਾਟਪੁੱਟ ਵਿਚ ਸੋਨ ਤਗਮਾ ਜਿੱਤਿਆ ਸੀ। ਹਾਲ ਹੀ ਵਿਚ ਸਮਲਿੰਗੀ ਰਿਸ਼ਤੇ ਵਿਚ ਹੋਣ ਦੀ ਗੱਲ ਕਬੂਲ ਕਰਨ ਵਾਲੀ ਦੁਤੀ ਨੇ ਜਿੱਤ ਤੋਂ ਬਾਅਦ ਕਿਹਾ ਕਿ ਮੈਨੂੰ ਥੱਲੇ ਸੁੱਟਣ ਦੀ ਕੋਸ਼ਿਸ਼ ਕਰੋ ਪਰ ਮੈਂ ਮਜ਼ਬੂਤੀ ਨਾਲ ਵਾਪਸੀ ਕਰਾਂਗੀ। ਉਸ ਨੇ ਕਿਹਾ ਕਿ ਕਈ ਸਾਲਾਂ ਦੀ ਸਖ਼ਤ ਮਿਹਨਤ ਨਾਲ ਮੈਂ ਇਹ ਸੋਨ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਉਸ ਨੇ 11.41 ਸਕਿੰਟ ਦਾ ਸਮਾਂ ਕੱਢ ਕੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਦੁੱਤੀ ਨੂੰ ਅਜੇ ਸਤੰਬਰ-ਅਕਤੂਬਰ ਵਿਚ ਦੋਹਾ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨਾ ਹੈ।
ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਵਧਾਈ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੁੱਤੀ ਨੂੰ ਟਵਿਟਰ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਯੂਨੀਵਰਸਿਟੀ ਖੇਡਾਂ ਵਿਚ 100 ਮੀਟਰ ਦੌੜ ਜਿੱਤਣ 'ਤੇ ਦੁੱਤੀ ਨੂੰ ਵਧਾਈ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦਾ ਇਨ੍ਹਾਂ ਖੇਡਾਂ ਵਿਚ ਪਹਿਲਾ ਸੋਨ ਤਗਮਾ ਹੈ ਅਤੇ ਇਸ ਪ੍ਰਦਰਸ਼ਨ ਨੂੰ ਉਲੰਪਿਕ ਵਿਚ ਬਰਕਰਾਰ ਰੱਖਿਓ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਤੀ ਚੰਦ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤ ਨੂੰ ਤੁਹਾਡੇ 'ਤੇ ਮਾਣ ਹੈ।

'ਸਿੱਖਸ ਫਾਰ ਜਸਟਿਸ' 'ਤੇ ਲਗਾਈ ਪਾਬੰਦੀ

ਨਵੀਂ ਦਿੱਲੀ, 10 ਜੁਲਾਈ (ਏਜੰਸੀਆਂ)-ਕੇਂਦਰ ਸਰਕਾਰ ਨੇ ਖ਼ਾਲਿਸਤਾਨ ਪੱਖੀ ਸੰਗਠਨ 'ਸਿੱਖਸ ਫ਼ਾਰ ਜਸਟਿਸ' 'ਤੇ ਪਾਬੰਦੀ ਲਗਾ ਦਿੱਤੀ ਹੈ | ਕੇਂਦਰ ਸਰਕਾਰ ਨੇ ਸੰਗਠਨ ਦੇ ਵੱਖਵਾਦੀ ਰਵੱਈਏ ਦੇ ਚਲਦੇ ਪਾਬੰਦੀ ਲਗਾਈ ਹੈ | ਕੇਂਦਰ ਸਰਕਾਰ ਨੇ ਅਮਰੀਕਾ, ਕੈਨੇਡਾ ਅਤੇ ਬਰਤਾਨੀਆ ਆਦਿ ਦੇਸ਼ਾਂ ਦੇ ਕੁਝ ਸਿੱਖਾਂ ਵਲੋਂ ਚਲਾਏ ਜਾ ਰਹੇ ਇਸ ਸੰਗਠਨ ਨੂੰ ਵੱਖਵਾਦੀ ਗਤੀਵਿਧੀਆਂ ਦੇ ਚਲਦੇ ਯੂ.ਏ.ਪੀ.ਏ. ਐਕਟ 1967 ਦੀ ਧਾਰਾ 3 (1) ਤਹਿਤ ਇਹ ਕਾਰਵਾਈ ਕੀਤੀ ਹੈ | ਸਰਕਾਰ ਨੇ ਉਕਤ ਕਾਰਵਾਈ ਤਹਿਤ ਸੰਗਠਨ 'ਤੇ 12 ਐਫ.ਆਈ.ਆਰ. ਦਰਜ ਕੀਤੀਆਂ ਹਨ | ਸੰਗਠਨ ਦੇ 39 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਅਤੇ ਇਸ ਦੇ ਸਮਰਥਨ 'ਚ ਚਲ ਰਹੇ ਕਈ ਸੋਸ਼ਲ ਮੀਡੀਆ ਅਕਾਊਾਟ ਨੂੰ ਬਲਾਕ ਵੀ ਕੀਤਾ ਹੈ |
ਕੈਪਟਨ ਵਲੋਂ ਸ਼ਲਾਘਾ
ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਰਤ ਵਿਰੋਧੀ ਅਤੇ ਆਈ.ਐਸ.ਆਈ. ਪੱਖੀ ਸੰਗਠਨਾਂ ਨਾਲ ਦੇਸ਼ ਦੀ ਦਿਸ਼ਾ 'ਚ ਇਹ ਪਹਿਲਾ ਕਦਮ ਹੈ | ਰਾਜ ਸਰਕਾਰ ਕੇਂਦਰ ਦੇ ਇਸ ਫ਼ੈਸਲੇ ਦਾ ਸਮਰਥਨ ਕਰਦੀ ਹੈ |

ਖ਼ਰਚਿਆਂ ਨਾਲ ਸਮਝੌਤਾ ਕੀਤੇ ਬਿਨਾਂ ਵਿੱਤੀ ਮਜ਼ਬੂਤੀ ਲਈ ਵਚਨਬੱਧ-ਸੀਤਾਰਮਨ

ਵਿੱਤ ਮੰਤਰੀ ਨੇ ਲੋਕ ਸਭਾ 'ਚ ਬਜਟ 'ਤੇ ਚਰਚਾ ਦਾ ਦਿੱਤਾ ਜਵਾਬ
ਨਵੀਂ ਦਿੱਲੀ, 10 ਜੁਲਾਈ (ਪੀ.ਟੀ.ਆਈ.)-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ 'ਚ ਦੱਸਿਆ ਕਿ ਸਰਕਾਰ ਜਨਤਕ ਖ਼ਰਚਿਆਂ ਨਾਲ ਸਮਝੌਤਾ ਕੀਤੇ ਬਿਨਾਂ ਵਿੱਤੀ ਮਜ਼ਬੂਤੀ ਦੇ ਮਾਰਗ ਲਈ ਵਚਨਬੱਧ ਹੈ | ਕੇਂਦਰੀ ਬਜਟ 2019-20 'ਤੇ ਚਰਚਾ ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਭਾਰਤੀ ਅਰਥਚਾਰੇ ਨੂੰ 2024-25 ਤੱਕ 5 ਲੱਖ ਕਰੋੜ ਡਾਲਰ 'ਤੇ ਪਹੁੰਚਾਉਣ ਲਈ ਸਰਕਾਰ ਨੇ ਬੁਨਿਆਦੀ ਢਾਂਚੇ 'ਚ ਨਿਵੇਸ਼ ਵਧਾਉਣ, ਸਿੱਧੇ ਵਿਦੇਸ਼ੀ ਨਿਵੇਸ਼ ਨੀਤੀ 'ਚ ਉਦਾਰੀਕਰਨ, ਕਾਰਪੋਰੇਟ ਟੈਕਸ ਘਟਾਉਣ ਸਮੇਤ ਕਈ ਕਦਮ ਚੁੱਕੇ ਹਨ | ਹਾਲਾਂਕਿ ਕਾਂਗਰਸ ਦੀ ਅਗਵਾਈ 'ਚ ਕਈ ਵਿਰੋਧੀ ਪਾਰਟੀਆਂ ਨੇ ਬਜਟ 'ਚ ਪ੍ਰਸਤਾਵਿਤ ਪੈਟਰੋਲ ਅਤੇ ਡੀਜ਼ਲ 'ਤੇ ਲਗਾਏ ਸੈੱਸ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਸਦਨ ਤੋਂ ਵਾਕ ਆਊਟ ਕੀਤਾ | ਉਨ੍ਹਾਂ ਨੇ ਸਦਨ 'ਚ ਲੋਕ-ਵਿਰੋਧੀ ਬਜਟ ਦੇ ਨਾਅਰੇ ਵੀ ਲਗਾਏ | ਸੀਤਾਰਮਨ ਦੇ ਜਵਾਬ ਦੌਰਾਨ ਕਾਂਗਰਸ ਤੋਂ ਇਲਾਵਾ ਡੀ.ਐਮ.ਕੇ., ਤਿ੍ਣਮੂਲ ਕਾਂਗਰਸ, ਨੈਸ਼ਨਲ ਕਾਂਗਰਸ ਅਤੇ ਐਨ.ਸੀ.ਪੀ. ਨੇ ਵਾਕ ਆਊਟ ਕੀਤਾ | ਸੀਤਾਰਮਨ ਨੇ ਬਜਟ 'ਚ ਪ੍ਰਸਤਾਵਿਤ ਪੈਟਰੋਲ ਅਤੇ ਡੀਜ਼ਲ ਸੈ ੱਸ ਦੇ ਵਾਧੇ 'ਤੇ ਕੋਈ ਟਿੱਪਣੀ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਸਰਕਾਰ ਵੱਖ-ਵੱਖ ਖ਼ੇਤਰਾਂ ਵਲੋਂ ਰੱਖੇ ਗਏ ਜਨਤਕ ਖ਼ਰਚਿਆਂ ਨਾਲ ਸਮਝੌਤਾ ਕੀਤੇ ਬਿਨਾਂ ਵਿੱਤੀ ਮਜ਼ਬੂਤੀ ਦੇ ਰਸਤੇ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ 2019-20 ਲਈ ਨਿਯਮਿਤ ਬਜਟ 'ਚ ਵਿੱਤੀ ਘਾਟਾ ਜੀ.ਡੀ.ਪੀ. ਦਾ 3.3 ਫ਼ੀਸਦੀ ਅਨੁਮਾਨਿਤ ਕੀਤਾ ਗਿਆ ਹੈ, ਜੋ ਸਦਨ 'ਚ ਫ਼ਰਵਰੀ ਨੂੰ ਪੇਸ਼ ਕੀਤੇ ਗਏ ਅੰਤਿ੍ਮ ਬਜਟ 'ਚ 3.4 ਫ਼ੀਸਦੀ ਸੀ | ਉਨ੍ਹਾਂ ਕਿਹਾ ਕਿ ਬਜਟ 'ਚ ਦੱਸੇ ਸਾਰੇ ਅੰਕੜੇ ਪ੍ਰਮਾਣਿਕ ਹਨ, ਅੰਕੜਿਆਂ ਬਾਰੇ ਕਿਸੇ ਤਰ੍ਹਾਂ ਦੀਆਂ ਅਟਕਲਾਂ ਦੀ ਕੋਈ ਲੋੜ ਨਹੀਂ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦਾ ਪੂਰਾ ਧਿਆਨ ਆਰਥਿਕ ਵਿਕਾਸ ਤੇ ਰਾਸ਼ਟਰੀ ਸੁਰੱਖਿਆ 'ਤੇ ਕੇਂਦਰਿਤ ਹੈ | ਉਨ੍ਹਾਂ ਕਿਹਾ ਕਿ ਅਸੀਂ ਈ-ਵਾਹਨਾਂ 'ਤੇ ਜੀ.ਐਸ.ਟੀ. ਦਰਾਂ 12 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰਨ ਲਈ ਜੀ.ਐਸ.ਟੀ. ਕੌਾਸਲ ਕੋਲ ਜਾਵਾਂਗੇ | ਉਨ੍ਹਾਂ ਕਿਹਾ ਕਿ ਸਾਲ 2024 ਤੱਕ ਹਰੇਕ ਪਿੰਡ ਦੇ ਘਰ 'ਚ ਟੂਟੀ ਦਾ ਪਾਣੀ ਮੁਹੱਈਆ ਕਰਵਾਉਣ ਲਈ ਅਸੀਂ ਰਾਜਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ | ਉਨ੍ਹਾਂ ਕਿਹਾ ਕਿ ਸਰਕਾਰ ਦਾ ਇਰਾਦਾ ਅਗਲੇ ਪੰਜ ਸਾਲਾਂ 'ਚ ਬੁਨਿਆਦੀ ਢਾਂਚੇ ਦੇ ਵਿਕਾਸ 'ਚ 100 ਲੱਖ ਕਰੋੜ ਰੁਪਏ ਨਿਵੇਸ਼ ਕਰਨ ਦਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਰੀਆਂ 22 ਵਸਤੂਆਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਵਧਾਇਆ ਹੈ | ਉਨ੍ਹਾਂ ਦੱਸਿਆ ਕਿ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਇਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ |

ਤੀਜੇ ਦਿਨ ਵੀ ਸੰਸਦ 'ਚ ਭਾਰੂ ਰਿਹਾ ਕਰਨਾਟਕ ਮੁੱਦਾ

ਨਵੀਂ ਦਿੱਲੀ, 10 ਜੁਲਾਈ (ਉਪਮਾ ਡਾਗਾ ਪਾਰਥ)-ਕਰਨਾਟਕ ਦੇ ਸਿਆਸੀ ਸੰਕਟ ਦਾ ਮੁੱਦਾ ਅੱਜ ਲਗਾਤਾਰ ਤੀਜੇ ਦਿਨ ਵੀ ਸੰਸਦ ਦੇ ਦੋਵਾਂ ਸਦਨਾਂ 'ਚ ਭਾਰੂ ਰਿਹਾ | ਹੰਗਾਮਿਆਂ ਕਾਰਨ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰਨੀ ਪਈ, ਜਦਕਿ ਲੋਕ ਸਭਾ 'ਚ ਕਾਂਗਰਸ ਨੇ ਅੱਜ ਦੂਜੀ ...

ਪੂਰੀ ਖ਼ਬਰ »

ਕਰਨਾਟਕ 'ਚ ਗੱਠਜੋੜ ਸਰਕਾਰ ਨੂੰ ਇਕ ਹੋਰ ਝਟਕਾ-2 ਹੋਰ ਵਿਧਾਇਕਾਂ ਵਲੋਂ ਅਸਤੀਫ਼ਾ

ਬੈਂਗਲੂਰੂ, 10 ਜੁਲਾਈ (ਏਜੰਸੀ)-ਕਰਨਾਟਕ 'ਚ ਕਾਂਗਰਸ-ਜੇ.ਡੀ. (ਐਸ.) ਗੱਠਜੋੜ ਸਰਕਾਰ ਨੂੰ ਉਸ ਵੇਲੇ ਇਕ ਹੋਰ ਝਟਕਾ ਲੱਗਾ, ਜਦੋਂ ਇਸ ਦੇ 2 ਹੋਰ ਵਿਧਾਇਕਾਂ, ਹਾਊਸਿੰਗ ਮੰਤਰੀ ਐਮ.ਟੀ.ਬੀ. ਨਾਗਰਾਜ ਤੇ ਕੇ. ਸੁਧਾਕਰ, ਨੇ ਆਪਣੇ ਅਸਤੀਫ਼ੇ ਵਿਧਾਨ ਸਭਾ ਸਪੀਕਰ ਨੂੰ ਸੌਾਪ ਦਿੱਤੇ, ...

ਪੂਰੀ ਖ਼ਬਰ »

ਰੂਸ ਤੋਂ 18 ਸੁਖੋਈ ਜੈੱਟ ਤੇ 20 ਨਵੇਂ ਮਿੱਗ ਖ਼ਰੀਦੇਗਾ ਭਾਰਤ

ਹਵਾਈ ਫ਼ੌਜ ਹੋਵੇਗੀ ਹੋਰ ਮਜ਼ਬੂਤ ਨਵੀਂ ਦਿੱਲੀ, 10 ਜੁਲਾਈ (ਏਜੰਸੀਆਂ)-ਭਾਰਤੀ ਹਵਾਈ ਫ਼ੌਜ ਰੂਸ ਤੋਂ 18 ਯਾਨੀ ਕਿ ਇਕ ਸਕਵਾਡਰਨ ਸੁਖੋਈ-30 ਮਲਟੀਰੋਲ ਲੜਾਕੂ ਜੈੱਟ ਖ਼ਰੀਦਣ ਦੀ ਤਿਆਰੀ 'ਚ ਹੈ | ਰੂਸੀ ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਇਸ ਸੌਦੇ 'ਤੇ ਦੋਵੇਂ ...

ਪੂਰੀ ਖ਼ਬਰ »

ਯੂ.ਪੀ. ਮਾਈਨਿੰਗ ਘੁਟਾਲਾ

ਸੀ.ਬੀ.ਆਈ. ਵਲੋਂ 2 ਆਈ.ਏ.ਐਸ. ਅਧਿਕਾਰੀਆਂ ਦੇ ਟਿਕਾਣਿਆਂ 'ਤੇ ਛਾਪੇ

ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਸੀ.ਬੀ.ਆਈ. ਨੇ ਉੱਤਰ ਪ੍ਰਦੇਸ਼ 'ਚ ਗੈਰ-ਕਾਨੂੰਨੀ ਮਾਈਨਿੰਗ ਘੁਟਾਲੇ ਨਾਲ ਜੁੜੇ ਮਾਮਲੇ 'ਚ ਸਾਬਕਾ ਮੰਤਰੀ ਪ੍ਰਜਾਪਤੀ ਤੇ ਚਾਰ ਆਈ. ਏ. ਐਸ. ਅਧਿਕਾਰੀਆਂ ਿਖ਼ਲਾਫ਼ ਤਾਜ਼ੇ ਮਾਮਲੇ ਦਰਜ ਕੀਤੇ ਹਨ ਅਤੇ ਨਾਲ ਹੀ ਸੂਬੇ 'ਚ ਦੋ ਅਧਿਕਾਰੀਆਂ ਨਾਲ ...

ਪੂਰੀ ਖ਼ਬਰ »

ਡੇਰਾਬੱਸੀ ਨੇੜੇ ਕੈਮੀਕਲ ਪਲਾਂਟ 'ਚ ਧਮਾਕੇ ਮਗਰੋਂ ਲੱਗੀ ਭਿਆਨਕ ਅੱਗ

ਇਕ ਵਰਕਰ ਦੀ ਮੌਤ, ਦਰਜਨ ਤੋਂ ਵੱਧ ਜ਼ਖ਼ਮੀ ਡੇਰਾਬੱਸੀ, 10 ਜੁਲਾਈ (ਸ਼ਾਮ ਸਿੰਘ ਸੰਧੂ)-ਡੇਰਾਬੱਸੀ-ਮੁਬਾਰਿਕਪੁਰ ਰੋਡ 'ਤੇ ਸਥਿਤ ਪੰਜਾਬ ਕੈਮੀਕਲਜ਼ ਐਾਡ ਕਰੋਪ ਪ੍ਰੋਟੈਕਸ਼ਨ ਲਿਮ: ਨਾਮਕ ਪਲਾਂਟ ਅੰਦਰ ਕਰੀਬ 11.30 ਵਜੇ ਇਕ ਯੂਨਿਟ 'ਚ ਹੋਏ ਜ਼ਬਰਦਸਤ ਧਮਾਕੇ ਮਗਰੋਂ ਭਿਆਨਕ ...

ਪੂਰੀ ਖ਼ਬਰ »

ਮੁੰਬਈ 'ਚ ਹੋਟਲ ਦੇ ਬਾਹਰ ਕਾਂਗਰਸ ਵਲੋਂ ਪ੍ਰਦਰਸ਼ਨ

ਮੁੰਬਈ, 10 ਜੁਲਾਈ (ਏਜੰਸੀ)-ਕਰਨਾਟਕ ਦਾ ਸਿਆਸੀ ਡਰਾਮਾ ਸੂਬੇ ਦੀ ਸਰਹੱਦ ਨੂੰ ਪਾਰ ਕਰਕੇ ਮੁੰਬਈ ਦੀਆਂ ਸੜਕਾਂ 'ਤੇ ਪਹੁਚ ਗਿਆ ਹੈ | ਇਥੋਂ ਦੇ ਰੇਨੇਸਾਂ ਮੁੰਬਈ ਕਨਵੈਂਸ਼ਨ ਸੈਂਟਰ ਹੋਟਲ 'ਚ ਠਹਿਰੇ 11 ਬਾਗ਼ੀ ਵਿਧਾਇਕਾਂ ਨੂੰ ਮਨਾਉਣ ਲਈ ਪਹੰੁਚੇ ਕਰਨਾਟਕ ਦੇ ਮੰਤਰੀ ਤੇ ...

ਪੂਰੀ ਖ਼ਬਰ »

ਕਸ਼ਮੀਰ 'ਚ ਆਸੀਆ ਅੰਦਰਾਬੀ ਦਾ ਘਰ ਕੁਰਕ

ਸ੍ਰੀਨਗਰ, 10 ਜੁਲਾਈ (ਮਨਜੀਤ ਸਿੰਘ)-ਐਨ.ਆਈ.ਏ. (ਰਾਸ਼ਟਰੀ ਜਾਂਚ ਏਜੰਸੀ) ਵਲੋਂ ਅੱਤਵਾਦ ਵਿਰੋਧੀ ਕਾਨੂੰਨ ਤਹਿਤ ਵੱਖਵਾਦੀ ਮਹਿਲਾ ਆਗੂ ਆਸੀਆ ਅੰਦਰਾਬੀ ਦੇ ਸ੍ਰੀਨਗਰ ਸ਼ਹਿਰ ਦੇ ਬਾਹਰਵਾਰ ਪੈਂਦੇ ਇਕ ਘਰ ਕੁਰਕ ਕਰ ਲਿਆ ਗਿਆ ਹੈ | ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ...

ਪੂਰੀ ਖ਼ਬਰ »

ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਲਈ ਪੀੜਤਾ ਦਾ ਪਿਤਾ ਹਾਈਕੋਰਟ ਪੁੱਜਾ

ਚੰਡੀਗੜ੍ਹ, 10 ਜੁਲਾਈ (ਸੁਰਜੀਤ ਸਿੰਘ ਸੱਤੀ)-ਕਠੂਆ ਸਮੂਹਿਕ ਜਬਰ ਜਨਾਹ ਪੀੜਤਾ ਦੇ ਪਿਤਾ ਨੇ ਸਾਰੇ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਦੇਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਅਪੀਲ ਕੀਤੀ ਹੈ | ਇਸ ਮਾਮਲੇ 'ਚ ਕਰੀਬ ਇਕ ਮਹੀਨਾ ਪਹਿਲਾਂ ਪਠਾਨਕੋਟ ਅਦਾਲਤ ਵਲੋਂ ਤਿੰਨ ...

ਪੂਰੀ ਖ਼ਬਰ »

ਸੁਪਰੀਮ ਕੋਰਟ ਪੁੱਜੇ ਬਾਗ਼ੀ ਵਿਧਾਇਕ

ਇਸੇ ਦੌਰਾਨ ਕਰਨਾਟਕ ਦਾ ਸਿਆਸੀ ਸੰਕਟ ਹੁਣ ਸੁਪਰੀਮ ਕੋਰਟ ਪੁੱਜ ਗਿਆ ਹੈ | ਕਾਂਗਰਸ ਤੇ ਜੇ.ਡੀ. (ਐਸ.) ਦੇ 10 ਬਾਗੀ ਵਿਧਾਇਕਾਂ ਨੇ ਇਕ ਪਟੀਸ਼ਨ ਦਾਇਰ ਕਰਕੇ ਦੋਸ਼ ਲਗਾਇਆ ਹੈ ਕਿ ਸੂਬਾ ਅਸੈਂਬਲੀ ਦੇ ਸਪੀਕਰ ਵਲੋਂ ਜਾਣਬੁੱਝ ਕੇ ਉਨ੍ਹਾਂ ਦੇ ਅਸਤੀਫ਼ੇ ਸਵੀਕਾਰੇ ਨਹੀਂ ਜਾ ...

ਪੂਰੀ ਖ਼ਬਰ »

ਪਾਕਿ 'ਚ ਟੀ. ਵੀ. ਨਿਊਜ਼ ਐਾਕਰ ਦੀ ਗੋਲੀ ਮਾਰ ਕੇ ਹੱਤਿਆ

ਅੰਮਿ੍ਤਸਰ, 10 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਇਕ ਟੀ. ਵੀ. ਨਿਊਜ਼ ਐਾਕਰ ਤੇ ਪੱਤਰਕਾਰ ਮੁਰੀਦ ਅੱਬਾਸ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਹਮਲਾਵਰ ਦੀ ਪੱਤਰਕਾਰ ਨਾਲ ਮਾਮੂਲੀ ਤਕਰਾਰਬਾਜ਼ੀ ਕਰਾਚੀ ਦੇ ...

ਪੂਰੀ ਖ਼ਬਰ »

ਸਾਰੇ ਸਵਿਸ ਖਾਤਿਆਂ ਦਾ ਸਤੰਬਰ ਤੋਂ ਮਿਲੇਗਾ ਵੇਰਵਾ

ਨਵੀਂ ਦਿੱਲੀ/ਬਰਨ, 10 ਜੁਲਾਈ (ਏਜੰਸੀ)-ਸਵਿਸ ਬੈਂਕ 'ਚ ਕਾਲੇ ਧਨ ਨਾਲ ਸਬੰਧਿਤ ਭਾਰਤੀਆਂ ਦੇ ਖਾਤਿਆਂ ਦੀ ਜਾਣਕਾਰੀ ਜਲਦ ਹੀ ਅਧਿਕਾਰਕ ਤੌਰ 'ਤੇ ਮਿਲਣ ਵਾਲੀ ਹੈ | 30 ਸਤੰਬਰ ਤੋਂ ਭਾਰਤ ਤੇ ਸਵਿਟਜਰਲੈਂਡ ਬੈਂਕਿੰਗ ਨਾਲ ਜੁੜੀਆਂ ਜਾਣਕਾਰੀਆਂ ਦਾ ਪਹਿਲੀ ਵਾਰ ਆਦਾਨ-ਪ੍ਰਦਾਨ ...

ਪੂਰੀ ਖ਼ਬਰ »

ਰਿਤੂਪਰਨਾ ਸੇਨਗੁਪਤਾ ਨੂੰ ਈ.ਡੀ. ਵਲੋਂ ਸੰਮਨ

ਕੋਲਕਾਤਾ, 10 ਜੁਲਾਈ (ਏਜੰਸੀਆਂ)-ਰੋਜ਼ ਵੈਲੀ ਚਿੱਟ ਫ਼ੰਡ ਘੁਟਾਲੇ 'ਚ ਅੱਜ ਅਦਾਕਾਰਾ ਰਿਤੂਪਰਨਾ ਸੇਨਗੁਪਤਾ ਨੂੰ ਈ.ਡੀ. ਨੇ ਪੁੱਛਗਿੱਛ ਲਈ ਸੰਮਨ ਜਾਰੀ ਕਰ ਦਿੱਤੇ ਹਨ | ਉੱਧਰ ਨਾਰਦ ਸਟਿੰਗ ਅਪਰੇਸ਼ਨ 'ਚ ਆਈ. ਪੀ. ਐਸ. ਐਸ. ਐਮ. ਐਚ. ਮਿਰਜ਼ਾ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ...

ਪੂਰੀ ਖ਼ਬਰ »

ਮੀਸਾ ਭਾਰਤੀ ਿਖ਼ਲਾਫ਼ ਈ.ਡੀ. ਵਲੋਂ ਨਵਾਂ ਪੂਰਕ ਦੋਸ਼ ਪੱਤਰ ਦਾਖ਼ਲ

ਨਵੀਂ ਦਿੱਲੀ, 10 ਜੁਲਾਈ (ਏਜੰਸੀਆਂ)-ਹਵਾਲਾ ਮਾਮਲੇ 'ਚ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਮੀਸਾ ਭਾਰਤੀ ਅਤੇ ਉਸ ਦੇ ਪਤੀ ਸ਼ੈਲੇਸ਼ ਕੁਮਾਰ ਿਖ਼ਲਾਫ਼ ਈ.ਡੀ. ਨੇ ਨਵਾਂ ਪੂਰਕ ਦੋਸ਼ ਪੱਤਰ ਦਾਖ਼ਲ ਕੀਤਾ ਹੈ | ਇਸ 'ਤੇ ਅਦਾਲਤ 27 ਜੁਲਾਈ ਨੂੰ ...

ਪੂਰੀ ਖ਼ਬਰ »

ਸੁਰੱਖਿਅਤ ਪਨਾਹਗਾਹ ਤੋਂ ਜਾਰੀ ਦਾਊਦ ਦੀਆਂ ਗ਼ੈਰ-ਕਾਨੂੰਨੀ ਸਰਗਰਮੀਆਂ ਤੋਂ ਭਾਰਤ ਨੂੰ ਖ਼ਤਰਾ

ਸੰਯੁਕਤ ਰਾਸ਼ਟਰ, 10 ਜੁਲਾਈ (ਏਜੰਸੀ)- ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਦੀ ਬੈਠਕ 'ਚ ਭਾਰਤ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਪਾਕਿਸਤਾਨ ਅਧਾਰਿਤ ਅੰਡਰਵਰਲਡ ਸਰਗਨੇ ਦਾਊਦ ਇਬਰਾਹੀਮ ਦੀ ਅਪਰਾਧਿਕ ਸਿੰਡੀਕੇਟ ਡੀ. ਕੰਪਨੀ, ਅੱਤਵਾਦੀ ਸੰਗਠਨ ...

ਪੂਰੀ ਖ਼ਬਰ »

ਰਾਹੁਲ ਨੇ ਅਮੇਠੀ ਦੀ ਹਾਰ ਲਈ ਸਥਾਨਕ ਨੇਤਾਵਾਂ ਨੂੰ ਦੋਸ਼ੀ ਠਹਿਰਾਇਆ

ਅਮੇਠੀ, 10 ਜੁਲਾਈ (ਏਜੰਸੀ)-ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਉੱਤਰ ਪ੍ਰਦੇਸ਼ 'ਚ ਆਪਣੀ ਲੋਕ ਸਭਾ ਸੀਟ ਅਮੇਠੀ ਦਾ ਦੌਰਾ ਕਰਨ ਸਮੇਂ ਇਥੋਂ ਹੋਈ ਆਪਣੀ ਹਾਰ ਲਈ ਸਥਾਨਕ ਨੇਤਾਵਾਂ ਨੂੰ ਦੋਸ਼ੀ ਠਹਿਰਾਇਆ ਜੋ ਲੋਕਾਂ ਤੋਂ ਦੂਰ ਰਹੇ | ਇਸ ਮੌਕੇ ਉਨ੍ਹਾਂ ਲੋਕਾਂ ਨੂੰ ...

ਪੂਰੀ ਖ਼ਬਰ »

ਹੱਥਾਂ 'ਚ ਰਿਵਾਲਵਰ ਤੇ ਜਾਮ ਲੈ ਕੇ ਨੱਚਿਆ ਭਾਜਪਾ ਵਿਧਾਇਕ-ਵੀਡੀਓ ਵਾਇਰਲ

ਹੋਵੇਗੀ ਸਖ਼ਤ ਕਾਰਵਾਈ-ਭਾਜਪਾ ਦੇਹਰਾਦੂਨ/ਨਵੀਂ ਦਿੱਲੀ, 10 ਜੁਲਾਈ (ਏਜੰਸੀਆਂ)-ਵਿਵਾਦਤ ਬਿਆਨਬਾਜ਼ੀ ਨੂੰ ਲੈ ਕੇ ਅਕਸਰ ਚਰਚਾ 'ਚ ਰਹਿਣ ਵਾਲੇ ਖ਼ਾਨਪੁਰ ਤੋਂ ਵਿਧਾਇਕ ਕੁੰਵਰ ਪ੍ਰਣਾਵ ਸਿੰਘ ਚੈਂਪੀਅਨ ਫਿਰ ਇਕ ਵਾਰ ਸੋਸ਼ਲ ਮੀਡੀਆ 'ਚ ਛਾਏ ਹੋਏ ਹਨ | ਭਾਜਪਾ 'ਚੋਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX