ਤਾਜਾ ਖ਼ਬਰਾਂ


ਖ਼ਾਲਸਾ ਏਡ' ਸੰਸਥਾਪਕ ਰਵੀ ਸਿੰਘ ਨੇ ਪਿੰਗਲਵਾੜਾ ਸੰਸਥਾ ਦੇ ਮਾਨਾਂ ਵਾਲਾ ਕੈਂਪਸ ਦਾ ਕੀਤਾ ਦੌਰਾ
. . .  1 day ago
ਮਾਨਾਂ ਵਾਲਾ, 05 ਦਸੰਬਰ (ਗੁਰਦੀਪ ਸਿੰਘ ਨਾਗੀ)-ਅੰਤਰਰਾਸ਼ਟਰੀ ਪੱਧਰ ਦੀ ਸਿੱਖ ਸੰਸਥਾ, ਜਿਸ ਨੇ ਦੇਸ਼ ਵਿਦੇਸ਼ ਵਿਚ ਹਰ ਆਫ਼ਤ ਦੌਰਾਨ ਮਾਨਵਤਾ ਦੀ ਹਿੱਕ ਡਾਹ ਕੇ ਸੇਵਾ ਕੀਤੀ, ਦੇ ਸੰਸਥਾਪਕ ਰਵੀ ਸਿੰਘ ਅੱਜ ਅਚਨਚੇਤ ...
ਨਵੀਂ ਦਿੱਲੀ : ਅਮਰੀਕੀ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਨੈਂਸੀ ਪੇਲੋਸੀ ਦਾ ਐਲਾਨ - ਟਰੰਪ 'ਤੇ ਚੱਲੇਗਾ ਮਹਾਂਦੋਸ਼
. . .  1 day ago
ਮੰਗੇਤਰ ਨਾਲ ਘੁੰਮਣ ਗਈ ਲੜਕੀ ਦੀ ਭੇਦਭਰੇ ਹਾਲਾਤ 'ਚ ਮੌਤ, ਪੀੜਤ ਪਰਿਵਾਰ ਨੇ ਹਵਾਈ ਅੱਡਾ ਮਾਰਗ ਕੀਤਾ ਜਾਮ
. . .  1 day ago
ਰਾਜਾਸਾਂਸੀ, 5 ਦਸੰਬਰ (ਹਰਦੀਪ ਸਿੰਘ ਖੀਵਾ ,ਹੇਰ) - ਪੁਲਿਸ ਥਾਣਾ ਕੰਬੋ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਖ਼ੁਰਦ ਦੀ ਇਕ ਨੌਜਵਾਨ ਲੜਕੀ ਆਪਣੇ ਮੰਗੇਤਰ ਨਾਲ ਘੁੰਮਣ ਲਈ ਗਈ ਤਾਂ ਉਸ ਦੀ ਭੇਦ ਭਰੇ ਹਾਲਾਤ 'ਚ ਮੌਤ ਹੋ ਗਈ। ਜਿਸ 'ਤੇ ਪੁਲਿਸ ਵੱਲੋਂ ਧਾਰਾ 174 ਦੀ ਕਾਰਵਾਈ...
ਬਾਪ ਨੇ ਆਪਣੀ ਨਾਬਾਲਗ ਲੜਕੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ
. . .  1 day ago
ਜ਼ੀਰਕਪੁਰ, 5 ਦਸੰਬਰ (ਹੈਪੀ ਪੰਡਵਾਲਾ) - ਚੰਡੀਗੜ੍ਹ ਅੰਬਾਲਾ ਸੜਕ 'ਤੇ ਪਿੰਡ ਸਿੰਘਪੁਰਾ ਨੇੜੇ ਝੁੱਗੀਆਂ 'ਚ ਇਕ ਕਲਯੁਗੀ ਪਿਉ ਵੱਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕਰਨ ਦਾ ਗੈਰ ਸਮਾਜੀ ਮਾਮਲਾ ਸਾਹਮਣੇ ਆਇਆ। ਪੁਲਿਸ ਵੱਲੋਂ ਦੋਸ਼ੀ ਕਾਬੂ ਕਰ ਲਿਆ...
90 ਫ਼ੀਸਦੀ ਸੜ ਚੁੱਕੀ ਜਬਰ ਜਨਾਹ ਪੀੜਤਾ ਨੇ ਇਕ ਕਿੱਲੋਮੀਟਰ ਚੱਲ ਕੇ ਮਦਦ ਦੀ ਕੀਤੀ ਸੀ ਅਪੀਲ
. . .  1 day ago
ਉਨਾਵ, 5 ਦਸੰਬਰ - ਹਿੰਦੂ ਨਗਰ ਪਿੰਡ ਵਿਚ ਜਬਰ ਜਨਾਹ ਪੀੜਤਾ ਨੂੰ ਜਿਊਂਦਾ ਸਾੜਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਨਵਾਂ ਖ਼ੁਲਾਸਾ ਹੋਇਆ ਹੈ। 90 ਫ਼ੀਸਦੀ ਸੜ ਚੁੱਕੀ ਪੀੜਤ ਕਰੀਬ ਇਕ ਕਿੱਲੋਮੀਟਰ ਤੱਕ ਪੈਦਲ ਚਲੀ ਤੇ ਮਦਦ ਦੀ ਗੁਹਾਰ ਲਗਾਈ...
ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
. . .  1 day ago
ਨਾਭਾ, 5 ਦਸੰਬਰ (ਕਰਮਜੀਤ ਸਿੰਘ) - ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਉਹ ਰੋਸ ਭਰੇ ਅੰਦਾਜ਼ ਵਿਚ ਸਰਕਾਰ ਦੇ...
ਸਾਬਕਾ ਸੈਨਿਕ ਦੀ ਸੜਕ ਹਾਦਸੇ 'ਚ ਮੌਤ
. . .  1 day ago
ਲੌਂਗੋਵਾਲ, 5 ਦਸੰਬਰ (ਸ.ਸ.ਖੰਨਾ) - ਦੋ ਸਾਲ ਪਹਿਲਾ ਫ਼ੌਜ ਵਿਚੋਂ ਸੇਵਾ ਮੁਕਤਾ ਹੋਏ ਕੁਲਵਿੰਦਰ ਸਿੰਘ ਪੁੱਤਰ ਭੋਲਾ ਸਿੰਘ ਨਹਿਲ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਜਿਸ ਕਾਰਨ ਇਲਾਕੇ ਵਿਚ ਸੋਗ ਦਾ ਮਾਹੌਲ ਪੈਦਾ ਹੋ...
ਪਿਆਜ਼ ਨੇ ਮੋਦੀ ਸਰਕਾਰ ਨੂੰ ਉੱਚ ਪੱਧਰੀ ਮੀਟਿੰਗ ਬੁਲਾਉਣ ਲਈ ਕੀਤਾ ਮਜਬੂਰ
. . .  1 day ago
ਨਵੀਂ ਦਿੱਲੀ, 5 ਦਸੰਬਰ - ਦੇਸ਼ ਭਰ ਵਿਚ ਪਿਆਜ਼ ਦੀਆਂ ਕੀਮਤਾਂ ਵਿਚ ਬੇਹੱਦ ਵਾਧੇ ਨਾਲ ਮੋਦੀ ਸਰਕਾਰ ਦੇ ਮੱਥੇ 'ਤੇ ਤਰੇਲੀਆਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਇਸ ਸੰਦਰਭ ਵਿਚ ਅੱਜ ਸ਼ਾਮ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਉੱਚ ਪੱਧਰੀ ਬੈਠਕ ਹੋ...
ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਸਥਾਪਨਾ ਦਿਵਸ ਦੀਆਂ ਤਿਆਰੀਆਂ ਸਬੰਧੀ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ
. . .  1 day ago
ਚੰਡੀਗੜ੍ਹ, 5 ਦਸੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਦਸੰਬਰ 2020 ਵਿਚ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਪੂਰੇ ਹੋ ਜਾਣ ਤੇ ਸ਼ਤਾਬਦੀ ਸਮਾਗਮਾਂ ਦੀ ਰੂਪ-ਰੇਖਾ ਉਲੀਕਣ ਲਈ ਪਾਰਟੀ ਦੀ ਉਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ...
ਪ੍ਰਮੱਖ ਉੁਦਯੋਗਾਂ, ਐਮ.ਐਸ.ਐਮ.ਈਜ਼ ਅਤੇ ਸਟਾਰਟਅਪਜ਼ ਨੂੰ ਦਰਸਾਉਂਦੀ ਪ੍ਰਦਰਸ਼ਨੀ ਨਾਲ ਸ਼ੁਰੂ ਹੋਇਆ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ
. . .  1 day ago
ਐਸ.ਏ.ਐਸ ਨਗਰ (ਮੁਹਾਲੀ), 5 ਦਸੰਬਰ - ਸਥਾਨਕ ਇੰਡੀਅਨ ਸਕੂਲ ਆਫ਼ ਬਿਜ਼ਨਸ ਵਿਖੇ 2 ਦਿਨਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਦੀ ਸ਼ੁਰੂਆਤ ਕਰਦੇ ਹੋਏ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਜਿੱਥੇ ਸਿਖਰਲੇ ਘਰੇਲੂ ਤੇ ਅੰਤਰਰਾਸ਼ਟਰੀ ਉਦਯੋਗਾਂ ਵੱਲੋਂ...
ਉੱਘੀ ਕਬੱਡੀ ਫੈਡਰੇਸ਼ਨ ਨੇ ਆਪਣੇ 'ਤੇ ਗੈਂਗਸਟਰਾਂ ਨਾਲ ਸੰਬੰਧਾਂ ਦੇ ਲੱਗੇ ਦੋਸ਼ਾਂ ਨੂੰ ਨਕਾਰਿਆਂ
. . .  1 day ago
ਮੋਗਾ, 5 ਦਸੰਬਰ (ਗੁਰਤੇਜ ਸਿੰਘ ਬੱਬੀ) - ਮੇਜਰ ਲੀਗ ਕਬੱਡੀ ਫੈਡਰੇਸ਼ਨ ਨੇ ਆਪਣੇ 'ਤੇ ਗੈਂਗਸਟਰ ਤੇ ਡਰੱਗ ਮਨੀ ਦੇ ਦੋਸ਼ਾਂ ਨੂੰ ਨਕਾਰਦੇ ਹੋਏ, ਅੱਜ ਮੋਗਾ ਵਿਖੇ ਫੈਡਰੇਸ਼ਨ ਦੇ ਚੀਫ਼ ਪੈਟਰਨ ਤੇ ਕੌਮਾਂਤਰੀ ਕਬੱਡੀ ਖਿਡਾਰੀ ਦੇਵੀ ਦਿਆਲ ਸ਼ਰਮਾ, ਚੇਅਰਮੈਨ ਹਾਕਮ ਸਿੰਘ ਟੋਨਾ...
ਦੁੱਧ ਵਾਲੇ ਟੈਂਪੂ ਦੀ ਲਪੇਟ 'ਚ ਆਉਣ ਨਾਲ ਬੱਚੇ ਦੀ ਮੌਤ
. . .  1 day ago
ਮਹਿਲ ਕਲਾਂ, 5 ਦਸੰਬਰ (ਅਵਤਾਰ ਸਿੰਘ ਅਣਖੀ) - ਪਿੰਡ ਕਲਾਲਮਾਜਰਾ ਵਿਖੇ ਧਨੇਰ ਲਿੰਕ ਰੋਡ 'ਤੇ ਸਥਿਤ ਇਕ ਬਸਤੀ ਵਿਚ ਅੱਜ ਸਵੇਰੇ ਦੁੱਧ ਢੋਣ ਵਾਲੇ ਟੈਂਪੂ ਦੀ ਲਪੇਟ ਵਿਚ ਆ ਕੇ 9 ਸਾਲਾ ਬੱਚੇ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ...
ਡਾ. ਮਨਮੋਹਨ ਸਿੰਘ ਨੇ ਆਪਣੇ ਦਿਲ 'ਤੇ ਪਿਆ ਵੱਡਾ ਬੋਝ ਉਤਰਾਇਆ - ਮਜੀਠੀਆ
. . .  1 day ago
ਅੰਮ੍ਰਿਤਸਰ, 5 ਦਸੰਬਰ (ਹਰਮਿੰਦਰ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਇੰਦਰ ਕੁਮਾਰ ਗੁਜਰਾਲ ਦੇ 100ਵੇਂ ਜਨਮ ਦਿਨ ਸਮਾਗਮ ਮੌਕੇ 1984...
ਸਾਬਕਾ ਸਰਪੰਚ ਪੱਪੂ ਢਿਲਵਾਂ ਦੀ ਹੱਤਿਆ ਮਾਮਲੇ 'ਚ ਮੁੱਖ ਦੋਸ਼ੀ ਪਿਤਾ ਅਤੇ ਦੋ ਲੜਕਿਆਂ ਦੀਆਂ ਤਸਵੀਰਾਂ ਜਾਰੀ
. . .  1 day ago
ਬਟਾਲਾ, 5 ਦਸੰਬਰ (ਕਾਹਲੋਂ)- ਜ਼ਿਲ੍ਹਾ ਗੁਰਦਾਸਪੁਰ ਦੇ ਸੀਨੀਅਰ ਅਕਾਲੀ ਨੇਤਾ ਅਤੇ ਸਾਬਕਾ ਸਰਪੰਚ ਦਲਬੀਰ ਸਿੰਘ ਪੱਪੂ ਢਿਲਵਾਂ ਕਤਲ ਕੇਸ 'ਚ ਬਟਾਲਾ ਪੁਲਿਸ ਨੇ ਮੁੱਖ ਦੋਸ਼ੀ ਪਿਓ-ਪੁੱਤਰਾਂ...
ਪੱਛਮੀ ਬੰਗਾਲ : ਮਾਲਦਾ 'ਚ ਇਕ ਔਰਤ ਦੀ ਸੜੀ ਹੋਈ ਮਿਲੀ ਲਾਸ਼
. . .  1 day ago
ਕੋਲਕਾਤਾ, 5 ਦਸੰਬਰ- ਪੱਛਮੀ ਬੰਗਾਲ ਦੇ ਮਾਲਦਾ ਦੇ ਥਾਣਾ ਖੇਤਰ 'ਚ ਇਕ ਔਰਤ ਦੀ ਸੜੀ ਹੋਈ ਲਾਸ਼ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਪ੍ਰਸ਼ਾਂਤ...
ਔਰਤਾਂ ਖ਼ਿਲਾਫ਼ ਵੱਧ ਰਹੇ ਅਪਰਾਧ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
. . .  1 day ago
ਪੀ ਚਿਦੰਬਰਮ ਨੇ ਜ਼ਮਾਨਤ ਦੀਆਂ ਸ਼ਰਤਾਂ ਦੀ ਕੀਤੀ ਉਲੰਘਣਾ : ਪ੍ਰਕਾਸ਼ ਜਾਵੜੇਕਰ
. . .  1 day ago
ਯੂ.ਪੀ 'ਚ ਕਾਨੂੰਨ ਵਿਵਸਥਾ ਨਾਂਅ ਦੀ ਕੋਈ ਚੀਜ਼ ਨਹੀਂ : ਜਯਾ ਬਚਨ
. . .  1 day ago
ਸੋਮਵਾਰ ਨੂੰ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾ ਨਾਗਰਿਕਤਾ ਸੋਧ ਬਿੱਲ
. . .  1 day ago
ਕਿਸਾਨਾਂ ਨੇ ਸਹਿਕਾਰੀ ਬੈਂਕ ਅੱਗੇ ਲਾਇਆ ਧਰਨਾ
. . .  1 day ago
ਬੈਂਕ 'ਚੋਂ 12 ਲੱਖ ਦੀ ਨਗਦੀ ਚੋਰੀ ਕਰ ਕੇ ਫ਼ਰਾਰ ਹੋਏ ਚੋਰ
. . .  1 day ago
ਉਤਰ ਪ੍ਰਦੇਸ਼ : ਜਬਰ ਜਨਾਹ ਪੀੜਤ ਲੜਕੀ ਨੂੰ ਜਲਾਉਣ ਦੇ ਮਾਮਲੇ 'ਚ ਐਨ.ਸੀ.ਡਬਲਯੂ ਨੇ ਲਿਆ ਨੋਟਿਸ
. . .  1 day ago
ਦਿੱਲੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦਾ ਪ੍ਰਦਰਸ਼ਨ ਜਾਰੀ
. . .  1 day ago
ਆਰਥਿਕਤਾ ਦੇ ਮੁੱਦੇ 'ਤੇ ਪੂਰੀ ਅਸਫਲ ਰਹੀ ਹੈ ਮੋਦੀ ਸਰਕਾਰ : ਪੀ ਚਿਦੰਬਰਮ
. . .  1 day ago
ਅਣਪਛਾਤੇ ਵਿਅਕਤੀਆਂ ਨੇ ਕਾਰ ਸਵਾਰ ਨੂੰ ਤੇਲ ਪਾ ਕੇ ਸਾੜਿਆ
. . .  1 day ago
ਆਰ.ਬੀ.ਆਈ ਨੇ ਰੈਪੋ ਰੇਟ 'ਚ ਨਹੀਂ ਕੀਤਾ ਕੋਈ ਬਦਲਾਅ
. . .  1 day ago
ਪੀ.ਐਨ.ਬੀ ਧੋਖਾਧੜੀ ਮਾਮਲਾ : ਅਦਾਲਤ ਵੱਲੋਂ ਨੀਰਵ ਮੋਦੀ ਭਗੌੜਾ ਕਰਾਰ
. . .  1 day ago
ਆੜ੍ਹਤੀ ਵੱਲੋਂ ਕੀਤੀ ਆਤਮ ਹੱਤਿਆ ਨੂੰ ਲੈ ਕੇ ਬਿਆਸ ਦਰਿਆ ਦੇ ਪੁਲ 'ਤੇ ਧਰਨਾ ਸ਼ੁਰੂ
. . .  1 day ago
ਪੱਛਮੀ ਬੰਗਾਲ : ਰਾਜਪਾਲ ਦੇ ਲਈ ਨਹੀਂ ਖੋਲ੍ਹਿਆ ਗਿਆ ਵਿਧਾਨ ਸਭਾ ਦਾ ਗੇਟ
. . .  1 day ago
ਜਬਰ ਜਨਾਹ ਪੀੜਤਾ ਨੂੰ ਜਲਾਉਣ ਦੇ ਮਾਮਲੇ 'ਚ ਇਕ ਹੋਰ ਦੋਸ਼ੀ ਗ੍ਰਿਫ਼ਤਾਰ
. . .  1 day ago
ਨਾਗਰਿਕਤਾ ਸੋਧ ਬਿਲ 'ਤੇ ਪੁਨਰਵਿਚਾਰ ਕਰੇ ਸਰਕਾਰ : ਮਾਇਆਵਤੀ
. . .  1 day ago
ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ
. . .  1 day ago
ਪਿਆਜ਼ ਦੀਆਂ ਕੀਮਤਾਂ 'ਚ ਹੋਏ ਵਾਧੇ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਪ੍ਰਦਰਸ਼ਨ
. . .  1 day ago
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਰਾਜ ਸਭਾ 'ਚ ਪੇਸ਼ ਕਰਨਗੇ ਟੈਕਸ ਕਾਨੂੰਨ (ਸੋਧ) ਬਿੱਲ
. . .  1 day ago
ਮੌਜੂਦਾ ਸਰਪੰਚ ਨੇ ਸਾਬਕਾ ਸਰਪੰਚ ਦਾ ਰਸਤਾ ਰੋਕ ਕੇ ਮਾਰੀਆਂ ਗੋਲੀਆਂ
. . .  1 day ago
ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਹੋਏ ਦੋਸ਼ੀਆਂ ਨੇ ਜਬਰ ਜਨਾਹ ਪੀੜਤਾ ਨੂੰ ਕੀਤਾ ਅੱਗ ਦੇ ਹਵਾਲੇ
. . .  1 day ago
ਸਕੂਲ ਦੀ ਵੈਨ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ 8 ਵਿਦਿਆਰਥੀ ਹੋਏ ਜ਼ਖਮੀ
. . .  1 day ago
ਸਕੂਲ ਦੇ ਬਾਹਰ ਅਣਪਛਾਤੇ ਵਿਅਕਤੀ ਨੇ ਅਧਿਆਪਕ ਨੂੰ ਮਾਰੀ ਗੋਲੀ, ਮੌਤ
. . .  1 day ago
ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ 'ਚ ਪੰਜ ਲੋਕਾਂ ਦੀ ਮੌਤ, ਸੱਤ ਜ਼ਖਮੀ
. . .  1 day ago
ਕਾਂਗਰਸ ਨੇਤਾ ਪੀ ਚਿਦੰਬਰਮ ਅੱਜ ਕਰਨਗੇ ਪ੍ਰੈੱਸ ਕਾਨਫ਼ਰੰਸ
. . .  1 day ago
ਅਮਰੀਕਾ ਨੇਵੀ ਦੇ ਪਰਲ ਹਾਰਬਰ ਬੇਸ 'ਚ ਹੋਈ ਗੋਲੀਬਾਰੀ, ਸਾਰੇ ਗੇਟ ਕੀਤੇ ਗਏ ਬੰਦ
. . .  1 day ago
ਕਰਨਾਟਕ ਵਿਧਾਨ ਸਭਾ ਦੀਆਂ 15 ਸੀਟਾਂ 'ਤੇ ਵੋਟਿੰਗ ਸ਼ੁਰੂ
. . .  1 day ago
ਅੱਜ ਦਾ ਵਿਚਾਰ
. . .  1 day ago
ਖ਼ੁਸ਼ ਹਾਂ ਕਿ 106 ਦਿਨ ਬਾਅਦ ਖੁੱਲ੍ਹੀ ਹਵਾ 'ਚ ਸਾਹ ਲੈ ਰਿਹਾ - ਚਿਦੰਬਰਮ
. . .  2 days ago
ਸੜਕ ਹਾਦਸੇ 'ਚ ਦੋ ਵਿਅਕਤੀਆਂ ਦੀ ਮੌਤ, ਤਿੰਨ ਫੱਟੜ
. . .  2 days ago
ਵਿਆਹ ਸਮਾਗਮ ਵਿਚ ਗੋਲੀਬਾਰੀ-ਦੋ ਮੌਤਾਂ, ਬੱਬੂ ਮਾਨ ਪੇਸ਼ ਕਰ ਰਹੇ ਸਨ ਪ੍ਰੋਗਰਾਮ
. . .  2 days ago
ਰਾਜੋਆਣਾ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਮਿਲੇਗਾ ਪ੍ਰਧਾਨ ਮੰਤਰੀ ਨੂੰ ਮਿਲੇਗਾ - ਸੁਖਬੀਰ ਸਿੰਘ ਬਾਦਲ
. . .  2 days ago
ਆਈ.ਟੀ.ਬੀ.ਪੀ. ਜਵਾਨ ਨੇ ਆਪਣੇ 5 ਸਾਥੀਆਂ ਦੀ ਲਈ ਜਾਨ, ਫਿਰ ਕੀਤੀ ਖ਼ੁਦਕੁਸ਼ੀ
. . .  2 days ago
ਮੋਦੀ ਸਰਕਾਰ ਰਾਜੋਆਣਾ ਦੀ ਸਜ਼ਾ ਮੁਆਫ਼ੀ ਦੇ ਫ਼ੈਸਲੇ ਤੋਂ ਪਲਟ ਜਾਣ 'ਤੇ ਮੁੜ ਵਿਚਾਰ ਕਰੇ - ਬਾਬਾ ਹਰਨਾਮ ਸਿੰਘ ਖ਼ਾਲਸਾ
. . .  2 days ago
ਸੁਡਾਨ ਦੀ ਇਕ ਫ਼ੈਕਟਰੀ ਵਿਚ ਧਮਾਕਾ-18 ਭਾਰਤੀਆਂ ਦੀ ਮੌਤ
. . .  2 days ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਹਾੜ ਸੰਮਤ 551

ਲੁਧਿਆਣਾ

ਜੇਲ੍ਹ ਵਿਭਾਗ ਦੇ ਮੁੱਖ ਸਕੱਤਰ ਵਲੋਂ ਲੁਧਿਆਣਾ ਦੀਆਂ ਜੇਲ੍ਹਾਂ ਦੀ ਸਥਿਤੀ ਦਾ ਜਾਇਜ਼ਾ

ਲੁਧਿਆਣਾ, 10 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਜੇਲ੍ਹ ਵਿਭਾਗ ਦੇ ਮੁੱਖ ਸਕੱਤਰ ਸ੍ਰੀ ਕ੍ਰਿਪਾ ਸ਼ੰਕਰ ਸਰੋਜ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜੇਲ੍ਹਾਂ ਵਿਚ ਬੰਦ ਬੰਦੀਆਂ ਅਤੇ ਕੈਦੀਆਂ ਨੂੰ ਕਿੱਤਾਮੁਖੀ ਬਣਾਉਣ ਅਤੇ ਉਨ੍ਹਾਂ ਨੂੰ ਉਸਾਰੀ ਗਤੀਵਿਧੀਆਂ ਨਾਲ ਜੋੜਣ ਦੇ ਯਤਨ ਕੀਤੇ ਜਾਣ ਤਾਂ ਜੋ ਇਨ੍ਹਾਂ ਸੁਧਾਰ ਘਰਾਂ (ਜੇਲ੍ਹਾਂ) 'ਚ ਸਹੀ ਅਰਥਾਂ ਵਿਚ ਸੁਧਾਰ ਹੋ ਸਕੇ ਅਤੇ ਕੈਦੀ ਇੱਥੋਂ ਚੰਗੇ ਇਨਸਾਨ ਬਣ ਕੇ ਬਾਹਰ ਆਉਣ | ਸ੍ਰੀ ਸ਼ੰਕਰ ਨੇ ਅੱਜ ਇੱਥੇ ਲੁਧਿਆਣਾ ਦੀਆਂ ਤਿੰਨੋਂ ਜੇਲ੍ਹਾਂ ਦਾ ਦੌਰਾ ਕਰਨ ਉਪਰੰਤ ਉੱਚ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ | ਸ੍ਰੀ ਸਰੋਜ ਨੇ ਡਿਪਟੀ ਕਮਿਸ਼ਨਰ ਰਾਹੀਂ ਸਰਕਾਰੀ ਬਹੁ-ਤਕਨੀਕੀ ਕਾਲਜ ਰਿਸ਼ੀ ਨਗਰ ਦੇ ਪਿ੍ੰਸੀਪਲ ਐਮ. ਪੀ. ਸਿੰਘ ਨੂੰ ਹਦਾਇਤ ਕੀਤੀ ਕਿ ਉਹ ਕੈਦੀਆਂ ਅਤੇ ਬੰਦੀਆਂ ਨੂੰ ਕਿੱਤਾਮੁੱਖੀ ਸਿਖ਼ਲਾਈ ਦੇਣ ਲਈ ਨੀਤੀ ਤਿਆਰ ਕਰਨ | ਉਨ੍ਹਾਂ ਕਿਹਾ ਕਿ ਇਸ ਸਬੰਧੀ ਇਕ ਹਫ਼ਤੇ ਵਿਚ ਸਰਵੇਖਣਖਣ ਕਰਵਾਇਆ ਜਾਵੇ | ਸਰਵੇਖਣ ਦੌਰਾਨ ਕੈਦੀਆਂ ਅਤੇ ਬੰਦੀਆਂ ਦੀ ਰੂਚੀ ਨੂੰ ਧਿਆਨ ਵਿਚ ਰੱਖ ਕੇ ਜੇਲ੍ਹ ਵਿਚ ਕਿੱਤਾਮੁਖੀ ਸਿਖ਼ਲਾਈ ਦੇਣ ਲਈ ਖ਼ਾਕਾ ਤਿਆਰ ਕੀਤਾ ਜਾਵੇ | ਭਾਰਤ ਸਰਕਾਰ ਦੇ 'ਸਕਿਲ ਇੰਡੀਆ' ਪ੍ਰੋਗਰਾਮ ਨੂੰ ਲਾਗੂ ਕਰਨ ਬਾਰੇ ਵੀ ਕਿਹਾ ਗਿਆ | ਇਸੇ ਤਰ੍ਹਾਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਇੰਦਰਪ੍ਰੀਤ ਕੌਰ ਨੂੰ ਹਦਾਇਤ ਕੀਤੀ ਗਈ ਕਿ ਉਹ ਉਨ੍ਹਾਂ ਗ਼ੈਰ ਸਰਕਾਰੀ ਸੰਗਠਨਾਂ ਦੀ ਭਾਲ ਕਰਨ, ਜੋ ਜੇਲ੍ਹਾਂ ਦੇ ਸੁਧਾਰ ਨੂੰ ਧਿਆਨ ਵਿਚ ਰੱਖ ਕੇ ਆਪਣੇ ਪ੍ਰੋਜੈਕਟ ਡਿਜ਼ਾਈਨ ਕਰਨ ਅਤੇ ਜੇਲ੍ਹ ਵਿਭਾਗ ਨਾਲ ਰਲ ਕੇ ਇਸ ਦਿਸ਼ਾ ਵਿਚ ਕੰਮ ਕਰਨ ਦੇ ਇਛੁੱਕ ਹੋਣ | ਇਸ ਲਈ ਪੰਜਾਬ ਸਰਕਾਰ ਵਲੋਂ ਬਣਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ | ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਸ੍ਰੀਮਤੀ ਸਵਰਨਜੀਤ ਕੌਰ ਨੂੰ ਹਦਾਇਤ ਕੀਤੀ ਕਿ ਉਹ ਉਨ੍ਹਾਂ ਅਧਿਆਪਕਾਂ ਜਾਂ ਮੋਟੀਵੇਟਰਾਂ ਦੀ ਭਾਲ ਕਰਨ ਜੋ ਆਪਣੇ ਵਹਿਲੇ ਸਮੇਂ ਦੌਰਾਨ ਵਲੰਟੀਅਰ ਵਜੋਂ ਕੈਦੀਆਂ ਅਤੇ ਬੰਦੀਆਂ ਨੂੰ ਵੱਖ-ਵੱਖ ਵਿਸ਼ਿਆਂ ਦੀ ਸਿੱਖਿਆ ਮੁਹੱਈਆ ਕਰਾਉਣ ਦੀ ਇੱਛਾ ਰੱਖਦੇ ਹੋਣ | ਸ੍ਰੀ ਸਰੋਜ ਨੇ ਸੀਵਰੇਜ ਵਿਭਾਗ ਅਤੇ ਨਗਰ ਨਿਗਮ ਲੁਧਿਆਣਾ ਨੂੰ ਹਦਾਇਤ ਕੀਤੀ ਕਿ ਤਿੰਨੋਂ ਜੇਲ੍ਹਾਂ ਦੀ ਸੀਵਰੇਜ ਦੀ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾਵੇ | ਲੋਕ ਨਿਰਮਾਣ ਵਿਭਾਗ ਨੂੰ ਕਿਹਾ ਗਿਆ ਕਿ ਉਹ ਜੇਲ੍ਹਾਂ ਅੰਦਰ ਹੋਣ ਵਾਲੇ ਮੁਰੰਮਤ ਕਾਰਜਾਂ ਦਾ ਐਸਟੀਮੇਟ ਬਣਾ ਕੇ ਜੇਲ੍ਹ ਵਿਭਾਗ ਨੂੰ ਭੇਜਣ | ਬਾਗਬਾਨੀ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਉਹ ਰਿਆਇਤੀ ਦਰਾਂ 'ਤੇ ਸਬਜ਼ੀਆਂ ਦੇ ਬੀਜ ਜੇਲ੍ਹ ਵਿਚ ਮੁਹੱਈਆ ਕਰਾਉਣ ਤਾਂ ਜੋ ਕੈਦੀ ਸਬਜ਼ੀ ਆਦਿ ਉਗਾ ਕੇ ਖੇਤੀਬਾੜੀ ਧੰਦੇ ਨੂੰ ਅਪਣਾਉਣ ਦੇ ਯੋਗ ਹੋ ਸਕਣ | ਸਿਵਲ ਸਰਜਨ ਡਾ: ਰਾਜੇਸ਼ ਕੁਮਾਰ ਨੂੰ ਕਿਹਾ ਗਿਆ ਕਿ ਜੇਲ੍ਹ ਵਿਚ ਸਿਹਤ ਸਹੂਲਤਾਂ ਦੀ ਅਣਹੋਂਦ ਨਹੀਂ ਹੋਣੀ ਚਾਹੀਦੀ | 
ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਰੋਜ ਨੇ ਕਿਹਾ ਕਿ ਬੰਦੀਆਂ ਅਤੇ ਕੈਦੀਆਂ ਨੂੰ ਸਜ਼ਾ ਦੇਣ ਦਾ ਮਕਸਦ ਇਹ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਮਾੜੇ ਕੰਮਾਂ ਲਈ ਨਿਯਮਤ ਸਮੇਂ ਲਈ ਅੰਦਰ ਰੱਖਿਆ ਜਾਣਾ ਹੈ, ਬਲਕਿ ਇਹ ਇਕ ਮੌਕਾ ਹੁੰਦਾ ਹੈ ਕਿ ਉਹ ਜੇਲ੍ਹ ਅੰਦਰ ਆਪਣੇ ਆਪ ਨੂੰ ਸੁਧਾਰ ਕੇ ਇਕ ਚੰਗੇ ਇਨਸਾਨ ਬਣ ਸਕਣ। ਇਸ ਸਮੇਂ ਦੌਰਾਨ ਜੇਕਰ ਉਨ੍ਹਾਂ ਨੂੰ ਉਸਾਰੂ ਗਤੀਵਿਧੀਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਉਹ ਵਾਕਿਆ ਹੀ ਚੰਗੇ ਇਨਸਾਨ ਬਣਨ ਦੇ ਨਾਲ-ਨਾਲ ਕਿੱਤਾਮੁਖੀ ਵੀ ਬਣ ਸਕਦੇ ਹਨ। ਇਸ ਦਿਸ਼ਾ ਵਿਚ ਸੁਚੱਜੇ ਯਤਨ ਕਰਨ ਦੀ ਲੋੜ ਹੈ। ਜੇਲ੍ਹ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਜੇਲ੍ਹਾਂ ਦੀਆਂ ਲੋੜਾਂ ਦਾ ਵੇਰਵਾ ਪੇਸ਼ ਕਰਦਿਆਂ ਜੇਲ੍ਹ ਸੁਪਰਡੈਂਟਾਂ ਨੂੰ ਲੋੜੀਂਦੇ ਵਿੱਤੀ ਅਖ਼ਤਿਆਰ, ਸੁਰੱਖਿਆ ਨਫ਼ਰੀ, ਹੋਰ ਸਬ ਜੇਲ੍ਹਾਂ ਦੀ ਵਿਵਸਥਾ ਕਰਨ, ਖ਼ਾਲੀ ਆਸਾਮੀਆਂ ਭਰਨ ਆਦਿ ਦੀ ਬੇਨਤੀ ਕੀਤੀ, ਜਿਸ 'ਤੇ ਸ੍ਰੀ ਸਰੋਜ ਨੇ ਇਸ ਸਬੰਧੀ ਜੇਲ੍ਹ ਮੰਤਰੀ ਰਾਹੀਂ ਪੰਜਾਬ ਸਰਕਾਰ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸੁਰਿੰਦਰ ਲਾਂਬਾ ਅਤੇ ਦੀਪਕ ਪਾਰਿਕ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਅਸ਼ੀਸ਼ ਅਬਰੋਲ, ਪੀ. ਸੀ. ਐਸ. ਅਧਿਕਾਰੀ ਤਰਸੇਮ ਚੰਦ, ਐਸ. ਡੀ. ਐੱਮ. ਲੁਧਿਆਣਾ (ਪੂਰਬੀ) ਅਮਰਜੀਤ ਸਿੰਘ ਬੈਂਸ, ਐਸ. ਪੀ. (ਐੱਚ) ਖੰਨਾ ਬਲਵਿੰਦਰ ਸਿੰਘ ਭੀਖੀ ਅਤੇ ਹੋਰ ਕਈ ਅਧਿਕਾਰੀ ਹਾਜ਼ਰ ਸਨ।

 

ਸ਼ੱਕੀ ਹਾਲਤ 'ਚ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

ਲੁਧਿਆਣਾ, 10 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ 7 ਦੇ ਘੇਰੇ ਅੰਦਰ ਪੈਂਦੇ ਇਲਾਕੇ ਸੰਜੇ ਗਾਂਧੀ ਕਾਲੋਨੀ ਵਿਚ ਅੱਜ ਦੇਰ ਸ਼ਾਮ ਇਕ ਵਿਅਕਤੀ ਵਲੋਂ ਸ਼ੱਕੀ ਹਾਲਤ ਵਿਚ ਖੁਦਕੁਸ਼ੀ ਕਰ ਲਈ ਗਈ, ਜਿਸ ਦੀ ਸ਼ਨਾਖਤ ਜਤਿੰਦਰ ਕੁਮਾਰ (32) ਵਜੋਂ ਕੀਤੀ ਗਈ ਹੈ | ...

ਪੂਰੀ ਖ਼ਬਰ »

6 ਮਹੀਨੇ ਦੇ ਬੱਚੇ ਨੂੰ ਅਗਵਾ ਕਰਕੇ ਵੇਚਣ ਵਾਲਾ ਅਤੇ ਬੱਚੇ ਦਾ ਖਰੀਦਦਾਰ ਗਿ੍ਫ਼ਤਾਰ

ਲੁੁਧਿਆਣਾ, 10 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਭਾਈ ਬਾਲਾ ਚੌਕ ਵਿਚ ਫੁੱਟਪਾਥ 'ਤੇ ਆਪਣੀ ਮਾਂ ਨਾਲ ਸੌਾ ਰਹੇ 6 ਮਹੀਨੇ ਦੇ ਮਾਸੂਮ ਬੱਚੇ ਨੂੰ ਅਗਵਾ ਕਰਨ ਉਪਰੰਤ ਵੇਚਣ ਦੇ ਮਾਮਲੇ ਵਿਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਏ.ਡੀ.ਸੀ.ਪੀ. ...

ਪੂਰੀ ਖ਼ਬਰ »

ਧੜੱਲੇ ਨਾਲ ਹੋ ਰਹੀ ਹੈ ਖਾਣ-ਪੀਣ ਦੀਆਂ ਗ਼ੈਰ-ਮਿਆਰੀ ਵਸਤੂਆਂ ਦੀ ਵਿਕਰੀ

ਲੁਧਿਆਣਾ, 10 ਜੁਲਾਈ (ਅਮਰੀਕ ਸਿੰਘ ਬੱਤਰਾ)-ਪੰਜਾਬ ਦੇ ਆਬਾਦੀ ਪੱਖੋਂ ਸਭ ਤੋਂ ਵੱਡੇ ਸ਼ਹਿਰ ਲੁਧਿਆਣਾ ਵਿਚ ਸਿਹਤ ਵਿਭਾਗ ਅਤੇ ਨਗਰ ਨਿਗਮ ਅਧਿਕਾਰੀਆਂ ਦੀ ਅਣਗਹਿਲੀ ਜਾਂ ਕਥਿਤ ਮਿਲੀਭੁਗਤ ਨਾਲ ਖਾਣ-ਪੀਣ ਦੀਆਂ ਗ਼ੈਰ-ਮਿਆਰੀ ਵਸਤੂਆਂ ਦੀ ਵਿਕਰੀ ਧੜੱਲੇ ਨਾਲ ਹੋ ਰਹੀ ...

ਪੂਰੀ ਖ਼ਬਰ »

ਰੇਲ ਗੱਡੀ ਹੇਠਾਂ ਆਉਣ ਕਾਰਨ ਦੋ ਦੀ ਮੌਤ

ਲੁਧਿਆਣਾ, 10 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ੇਰਪੁਰ ਚੌਕ ਨੇੜੇ ਜਾਂਦੀ ਰੇਲਵੇ ਲਾਈਨ 'ਤੇ ਅੱਜ ਰਾਤ ਰੇਲ ਗੱਡੀ ਹੇਠਾਂ ਆਉਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਦੇਰ ਰਾਤ ਤੱਕ ਸ਼ਨਾਖ਼ਤ ਨਹੀਂ ਹੋ ਸਕੀ ਸੀ | ਇਹ ਦੋਵੇਂ ਰੇਲਵੇ ਲਾਈਨ ਪਾਰ ਕਰ ...

ਪੂਰੀ ਖ਼ਬਰ »

ਹਿਰਾਸਤ 'ਚੋਂ ਫ਼ਰਾਰ ਹੋਏ ਦੋਸ਼ੀ ਤੇ ਕਾਂਸਟੇਬਲ ਨੂੰ ਇਕ-ਇਕ ਸਾਲ ਕੈਦ

ਲੁਧਿਆਣਾ, 10 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਅਦਾਲਤੀ ਕੰਪਲੈਕਸ ਵਿੱਚੋਂ ਪੁਲਿਸ ਹਿਰਾਸਤ ਵਿਚ ਫ਼ਰਾਰ ਹੋਏ ਇਕ ਨੌਜਵਾਨ ਅਤੇ ਪੁਲਿਸ ਕਾਾਸਟੇਬਲ ਨੂੰ ਅਦਾਲਤ ਨੇ ਇਕ-ਇਕ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ 25 ਅਗਸਤ 2013 ਨੂੰ ਇਕ ਮਾਮਲੇ ਦਾ ਸਾਹਮਣਾ ਕਰ ...

ਪੂਰੀ ਖ਼ਬਰ »

'ਪਾਣੀ ਬਚਾਓ ਮੁਹਿੰਮ' ਤਹਿਤ ਬੋਰਡ ਗਠਿਤ ਕੀਤਾ ਜਾਵੇ-ਮਹਿਤਾ

ਲੁਧਿਆਣਾ, 10 ਜੁਲਾਈ (ਭੁਪਿੰਦਰ ਸਿੰਘ ਬਸਰਾ)-ਪੰਜਾਬ ਸਰਕਾਰ ਸੂਬੇ ਵਿਚ ਜਮੀਨੀਂ ਪਾਣੀ 'ਚ ਆ ਰਹੀ ਭਾਰੀ ਕਮੀ ਅਤੇ ਪੀਣ ਵਾਲੇ ਪਾਣੀ ਦੀ ਬਰਬਾਦੀ ਰੋਕਣ ਲਈ ਜ਼ਿਲ੍ਹਾ ਅਤੇ ਰਾਜ ਪੱਧਰੀ 'ਪਾਣੀ ਬਚਾਓ ਮੁਹਿੰਮ' ਤਹਿਤ ਬੋਰਡ ਗਠਿਤ ਕਰਨ ਦੀ ਮੰਗ ਕਰਦਿਆਂ ਕਾਂਗਰਸੀ ਆਗੂ ...

ਪੂਰੀ ਖ਼ਬਰ »

ਸੀਸੂ ਵਿਖੇ ਡਿਜੀਟਲ ਸਮੇਂ 'ਚ ਜ਼ਰੂਰੀ ਮਾਰਕਟਿੰਗ ਸਬੰਧੀ ਵਰਕਸ਼ਾਪ ਕਰਵਾਈ

ਲੁਧਿਆਣਾ, 10 ਜੁਲਾਈ (ਪੁਨੀਤ ਬਾਵਾ)- ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਵਿਖੇ ਡਿਜ਼ੀਟਲ ਸਮੇਂ 'ਚ ਜ਼ਰੂਰੀ ਮਾਰਕਟਿੰਗ ਸਬੰਧੀ ਇਕ ਦਿਨ ਵਰਕਸ਼ਾਪ ਕਰਵਾਈ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਸਨਅਤਕਾਰਾਂ ਤੇ ਸਿੱਖਿਆਰਥੀਆਂ ਨੇ ਹਿੱਸਾ ਲਿਆ ...

ਪੂਰੀ ਖ਼ਬਰ »

50 ਫ਼ੀਸਦੀ ਦੇ ਕਰੀਬ ਸਸਤੀ ਕਣਕ ਵੰਡਣ ਦਾ ਕੰਮ ਮੁਕੰਮਲ

ਲੁਧਿਆਣਾ, 10 ਜੁਲਾਈ (ਜੁਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 50 ਫ਼ੀਸਦੀ ਦੇ ਕਰੀਬ ਸਸਤੀ ਕਣਕ ਵੰਡਣ ਦਾ ਕੰਮ ਮੁਕੰਮਲ ਹੋ ਗਿਆ ਹੈ | ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਵਾਰ ਨੀਲੇ ...

ਪੂਰੀ ਖ਼ਬਰ »

ਆਰਕੀਟੈਕਚਰ ਕੋਰਸ ਸੁਰੂ ਹੋਣ ਨਾਲ ਵਿਦਿਆਰਥੀਆਂ ਨੂੰ ਮਿਲੇਗਾ ਵੱਡਾ ਲਾਭ-ਡਾ: ਸਹਿਜਪਾਲ ਸਿੰਘ

ਆਲਮਗੀਰ, 10 ਜੁਲਾਈ (ਜਰਨੈਲ ਸਿੰਘ ਪੱਟੀ)-ਅਕਾਦਮਿਕ ਸ਼ੈਸ਼ਨ 2019-20 ਦੇ ਦੌਰਾਨ ਪੰਜਾਬ ਦੀ ਆਰਥਿਕ ਰਾਜਧਾਨੀ ਮਹਾਂਨਗਰ ਲੁਧਿਆਣਾ ਵਿਖੇ ਪਹਿਲਾ ਆਰਕੀਟੈਕਚਰ ਕਾਲਜ ਖੁੱਲ੍ਹ ਰਿਹਾ ਹੈ¢ ਇਸ ਤੋਂ ਪਹਿਲਾਂ ਲੁਧਿਆਣਾ ਅਤੇ ਨਾਲ ਲਗਦੇ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਉਕਤ ...

ਪੂਰੀ ਖ਼ਬਰ »

ਰੋਟਾ ਵਾਇਰਸ ਵੈਕਸੀਨ ਨਾਲ ਬੱਚਿਆਂ ਨੂੰ ਹੋਣ ਵਾਲੇ ਦਸਤ ਰੋਗ ਨੂੰ ਰੋਕਿਆ ਜਾ ਸਕੇਗਾ-ਡਾ: ਆਹਲੂਵਾਲੀਆ

ਲੁਧਿਆਣਾ, 10 ਜੁਲਾਈ (ਸਲੇਮਪੁਰੀ)-ਸਿਵਲ ਹਸਪਤਾਲ ਲੁਧਿਆਣਾ ਵਿਖੇ ਰੋਟਾ ਵਾਇਰਸ ਵੈਕਸੀਨ ਦੀ ਸ਼ੁਰੂਆਤ ਕਰਨ ਸਬੰਧੀ ਕਾਰਜਸ਼ਾਲਾ ਕਰਵਾਈ ਗਈ | ਇਸ ਕਾਰਜਸ਼ਾਲਾ ਦੌਰਾਨ ਬੱਚਾ ਰੋਗਾਂ ਦੇ ਮਾਹਿਰ ਡਾ. ਰਜਿੰਦਰ ਗੁਲਾਟੀ, ਡਾ. ਪੁਨੀਤ ਜੁਨੇਜਾ ਅਤੇ ਸੰਸਾਰ ਸਿਹਤ ਸੰਸਥਾ ਦੇ ...

ਪੂਰੀ ਖ਼ਬਰ »

ਫੂਡ ਤੇ ਨਿਊਟ੍ਰੀਸ਼ਨ ਵਿਭਾਗ ਦੇ ਦੋ ਵਿਦਿਆਰਥੀਆਂ ਨੂੰ ਹਰ ਸਾਲ ਮਿਲੇਗਾ ਵਜ਼ੀਫਾ

ਲੁਧਿਆਣਾ, 10 ਜੁਲਾਈ (ਬੀ.ਐਸ.ਬਰਾੜ)-ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਇਸ ਸੰਸਥਾ ਨਾਲ ਆਪਣੇ ਸਦੀਵੀ ਮੋਹ ਦਾ ਪ੍ਰਗਟਾਵਾ ਅਕਸਰ ਕਰਦੇ ਹਨ | ਇਸੇ ਸਿਲਸਿਲੇ ਵਿਚ ਨਿਊ ਜਰਸੀ ਅਮਰੀਕਾ ਵਿਚ ਸਥਿਤ ਗੁਰਮੀਤ ਸਿੰਘ ਗਰੇਵਾਲ ਨੇ ਆਪਣੀ ਪਤਨੀ ਉਪਿੰਦਰ ਕੌਰ ਗਰੇਵਾਲ ਦੇ ਨਾਂਅ 'ਤੇ ...

ਪੂਰੀ ਖ਼ਬਰ »

ਨੌਜਵਾਨਾਂ 'ਚ ਨਸ਼ਿਆਂ ਦੇ ਵਧਦੇ ਰੁਝਾਨ ਨੂੰ ਰੋਕਣ ਲਈ ਸਿੱਖ ਕੌਮ ਮੋਹਰੀ ਭੂਮਿਕਾ ਨਿਭਾਵੇ-ਜਥੇ: ਮਲਕਪੁਰ

ਹੰਬੜਾਂ, 10 ਜੁਲਾਈ (ਜਗਦੀਸ਼ ਸਿੰਘ ਗਿੱਲ)-ਪੰਜਾਬ ਅੰਦਰ ਕਾਂਗਰਸ ਦੇ ਰਾਜਕਾਲ ਵਿਚ ਨਸ਼ਿਆਂ ਦਾ ਵਹਾਅ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਅਤੇ ਨਸ਼ਾ ਤਸਕਰਾਂ ਦੇ ਹੌਾਸਲੇ ਬੁਲੰਦ ਹੋ ਰਹੇ ਹਨ, ਪਰ ਕਾਂਗਰਸ ਸਰਕਾਰ ਦੇ ਚਾਰ ਹਫ਼ਤਿਆਂ ਵਿਚ ਨਸ਼ਿਆਂ ਦੇ ਖਾਤਮੇ ਕਰਨ ਦੇ ...

ਪੂਰੀ ਖ਼ਬਰ »

ਮੇਲੇ ਸਾਡੀਆਂ ਭਾਈਚਾਰਕ ਤੰਦਾਂ ਨੂੰ ਮਜ਼ਬੂਤ ਕਰਦੇ ਹਨ-ਸਰਪੰਚ ਦਿਓਲ

 ਲਾਡੋਵਾਲ, 10 ਜੁਲਾਈ (ਬਲਬੀਰ ਸਿੰਘ ਰਾਣਾ)-ਕਸਬਾ ਲਾਡੋਵਾਲ ਦੀ ਪ੍ਰਸਿੱਧ ਤੇ ਇਤਿਹਾਸਕ ਦਰਗਾਹ ਜੈ ਬਾਬਾ ਲੂਣ ਪੀਰ ਸ਼ਾਹ ਦਾ 28ਵਾਂ ਸਾਲਾਨਾ ਜੋੜ ਮੇਲਾ ਅਤੇ ਭੰਡਾਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਬੜੀ ਧੂਮ-ਧਾਮ ਨਾਲ ਸ਼ੁਰੂ ਕੀਤਾ ਗਿਆ। ਦਰਬਾਰ ...

ਪੂਰੀ ਖ਼ਬਰ »

ਛਾਪੇਮਾਰੀ ਦੌਰਾਨ ਟੀਮ ਨੂੰ ਹੌਜ਼ਰੀ ਕਾਰਖਾਨੇ ਤੋਂ 9 ਬਾਲ ਮਜ਼ਦੂਰ ਮਿਲੇ

ਲੁਧਿਆਣਾ, 10 ਜੁਲਾਈ (ਪੁਨੀਤ ਬਾਵਾ)-ਕੇਂਦਰ ਸਰਕਾਰ ਦੇ ਸਮਾਜਿਕ ਸੁਰੱਖਿਆ ਤੇ ਬਾਲ ਤੇ ਇਸਤਰੀ ਵਿਕਾਸ ਵਿਭਾਗ ਦੇ ਦਿਸ਼ਾ ਨਿਰਦੇਸ਼ਕ ਅਨੁਸਾਰ ਜ਼ਿਲ੍ਹਾ ਟਾਸਕ ਫੋਰਸ ਦੀ ਟੀਮ ਵਲੋਂ 15 ਜੁਲਾਈ ਤੱਕ ਬਾਲ ਮਜ਼ਦੂਰੀ ਵਿਰੋਧੀ ਮੁਹਿੰਮ ਚਾਲੂ ਕਰਨ ਦੀ ਹਦਾਇਤ ਤੋਂ ਬਾਅਦ ਅੱਜ ...

ਪੂਰੀ ਖ਼ਬਰ »

ਸਰਕਾਰੀ ਜ਼ਮੀਨ 'ਤੇ ਨਾਜਾਇਜ਼ ਤੌਰ 'ਤੇ ਖੜ੍ਹੀਆਂ ਟਰਾਲੀਆਂ ਕਬਜ਼ੇ 'ਚ ਲਈਆਂ

ਲੁੁਧਿਆਣਾ, 10 ਜੁਲਾਈ (ਅਮਰੀਕ ਸਿੰਘ ਬੱਤਰਾ)-ਮੇਅਰ ਬਲਕਾਰ ਸਿੰਘ ਸੰਧੂ ਦੇ ਨਿਰਦੇਸ਼ਾਂ ਤੇ ਸਰਕਾਰੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ਾ ਕਰਕੇ ਖੜ੍ਹਦੀਆਂ ਟਰਾਲੀਆਂ ਿਖ਼ਲਾਫ਼ ਤਹਿਬਜ਼ਾਰੀ ਸ਼ਾਖਾ ਵਲੋਂ ਸ਼ੁਰੂ ਕੀਤੀ ਕਾਰਵਾਈ ਤਹਿਤ ਬੁੱਧਵਾਰ ਨੂੰ ਜ਼ੋਨ-ਬੀ ਸਟਾਫ਼ ...

ਪੂਰੀ ਖ਼ਬਰ »

ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਇੰਦਰ ਵਿਹਾਰ ਕਾਲੋਨੀ 'ਚ 3 ਇਕਾਈਆਂ 'ਤੇ ਛਾਪੇ

ਲੁਧਿਆਣਾ, 10 ਜੁਲਾਈ (ਪੁਨੀਤ ਬਾਵਾ)-ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਬਹਾਦਰਕੇ ਰੋਡ ਦੀ ਇੰਦਰ ਵਿਹਾਰ ਕਾਲੋਨੀ ਵਿਖੇ ਬਿਨ੍ਹਾਂ ਪਾਣੀ ਨੂੰ ਸੋਧਣ ਵਾਲਾ ਪਲਾਂਟ ਲਗਾਏ ਕੱਪੜੇ ਦੀ ਰੰਗਾਈ ਤੇ ਕੱਪੜੇ ਨੂੰ ਧੋਣ ਦਾ ਕੰਮ ਕਰਨ ਵਾਲੀਆਂ 3 ਇਕਾਈਆਂ 'ਤੇ ਛਾਪੇਮਾਰੀ ...

ਪੂਰੀ ਖ਼ਬਰ »

ਚੰਦ ਘੰਟਿਆਂ ਦੀ ਬਾਰਿਸ਼ ਤੋਂ ਬਾਅਦ ਸ਼ਹਿਰ ਦੇ ਬਾਹਰੀ ਵਾਰਡਾਂ 'ਚ ਬਣੇ ਨਰਕ ਜਿਹੇ ਹਾਲਾਤ

ਲੁੁਧਿਆਣਾ, 10 ਜੁਲਾਈ (ਅਮਰੀਕ ਸਿੰਘ ਬੱਤਰਾ)-ਸ਼ਹਿਰ ਦੇ ਬਾਹਰੀ ਵਾਰਡਾਂ 'ਚ ਬਰਸਾਤੀ ਪਾਣੀ ਦੇ ਨਿਕਾਸ ਅਤੇ ਸਫਾਈ ਦੇ ਨਗਰ ਨਿਗਮ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਚੰਦ ਘੰਟਿਆਂ ਦੀ ਬਰਸਾਤ ਤੋਂ ਬਾਅਦ ਢੰਡਾਰੀ, ਗਿਆਸਪੁਰਾ, ਪ੍ਰੇਮ ਨਗਰ, ਸ਼ੇਰਪੁਰ ...

ਪੂਰੀ ਖ਼ਬਰ »

ਮੀਟ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਦੌਰਾਨ ਮਿਲੀ ਗੰਦਗੀ

ਲੁੁਧਿਆਣਾ, 10 ਜੁਲਾਈ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਸਿਹਤ ਅਤੇ ਸੈਨੀਟੇਸ਼ਨ ਸ਼ਾਖਾ ਵਲੋਂ ਸ਼ਹਿਰ ਵਿਚ ਖ਼ਾਣ-ਪੀਣ ਦੀਆਂ ਗ਼ੈਰ-ਮਿਆਰੀ ਵਸਤੂਆਂ ਦੀ ਵਿਕਰੀ ਰੋਕਣ ਲਈ ਕੀਤੀ ਜਾ ਰਹੀ ਕਾਰਵਾਈ ਤਹਿਤ ਬੁੱਧਵਾਰ ਨੂੰ ਲਿੰਕ ਰੋਡ 'ਤੇ ਚਿਕਨ ਦੀਆਂ ਦੁਕਾਨਾਂ 'ਤੇ ਕੀਤੀ ...

ਪੂਰੀ ਖ਼ਬਰ »

ਕੇਂਦਰ ਵਲੋਂ ਡਿਪਟੀ ਕਮਿਸ਼ਨਰਾਂ ਨੂੰ ਬਾਲ ਮਜ਼ਦੂਰੀ ਿਖ਼ਲਾਫ਼ ਮੁਹਿੰਮ ਵਿੱਢਣ ਦੀ ਹਦਾਇਤ

ਲੁਧਿਆਣਾ, 10 ਜੁਲਾਈ (ਪੁਨੀਤ ਬਾਵਾ)-ਕੇਂਦਰ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਬਾਲ ਮਜ਼ਦੂਰੀ ਿਖ਼ਲਾਫ਼ ਮੁਹਿੰਮ ਵਿੱਢਣ ਦੀ ਹਦਾਇਤ ਕੀਤੀ ਹੈ, ਜਿਸ ਤਹਿਤ ਵੱਖ-ਵੱਖ ਸਰਕਾਰੀ ਵਿਭਾਗਾਂ ...

ਪੂਰੀ ਖ਼ਬਰ »

ਮੈਡੀਕਲ ਨਸ਼ਾ ਤਸਕਰ ਨੂੰ 10 ਸਾਲ ਕੈਦ

ਲੁਧਿਆਣਾ, 10 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਮੈਡੀਕਲ ਨਸ਼ੇ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਵੱਲੋਂ ਦੋਸ਼ੀ ਨੂੰ ਇਕ ਲੱਖ ਰੁਪਏ ਜੁਰਮਾਨਾ ਅਦਾ ਕਰਨ ਦਾ ਵੀ ਹੁਕਮ ਦਿੱਤਾ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਚੋਰੀ ਦੇ ਮਾਮਲੇ 'ਚ ਭਗੌੜਾ ਕਾਬੂ

ਲੁੁਧਿਆਣਾ, 10 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਪੀ. ਓ. ਸਟਾਫ਼ ਦੀ ਪੁਲਿਸ ਨੇ ਚੋਰੀ ਦੇ ਇਕ ਮਾਮਲੇ ਵਿਚ ਲੋੜੀਂਦੇ ਭਗੌੜੇ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਸੰਨੀ ਧੀਰ ਉਰਫ਼ ਭੰਗੀ ਪੁੱਤਰ ...

ਪੂਰੀ ਖ਼ਬਰ »

ਬਿਜਲੀ ਚੋਰੀ ਮੁਹਿੰਮ ਤਹਿਤ 16.96 ਲੱਖ ਰੁਪਏ ਜੁਰਮਾਨੇ ਕੀਤੇ-ਗਰੇਵਾਲ

ਲੁਧਿਆਣਾ, 10 ਜੁਲਾਈ (ਬੀ.ਐਸ.ਬਰਾੜ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ ਦੇ ਸੀ.ਐਮ.ਡੀ. ਇੰਜੀ. ਬਲਦੇਵ ਸਿੰਘ ਸਰਾਂ ਦੇ ਆਦੇਸ਼ਾਂ ਅਨੁਸਾਰ ਬਿਜਲੀ ਚੋਰੀ ਿਖ਼ਲਾਫ਼ ਉਲੀਕੀ ਮੁਹਿੰਮ ਤਹਿਤ ਕੇਂਦਰੀ ਸੰਚਾਲਨ ਜ਼ੋਨ ਲੁਧਿਆਣਾ ਵਲੋਂ ਬਿਜਲੀ ਚੋਰਾਂ ਵਿਰੁੱਧ ...

ਪੂਰੀ ਖ਼ਬਰ »

ਲੁਧਿਆਣਾ ਸਮੇਤ ਦੇਸ਼ ਦੇ 255 ਜ਼ਿਲਿ੍ਹਆਂ 'ਚ 'ਜਲ ਸ਼ਕਤੀ' ਮੁਹਿੰਮ ਨੂੰ ਲੋਕ ਲਹਿਰ ਬਣਾਵਾਂਗੇ-ਵਿਭਾ ਭੱਲਾ

ਲੁਧਿਆਣਾ, 10 ਜੁਲਾਈ (ਪੁਨੀਤ ਬਾਵਾ)- ਕੇਂਦਰੀ ਕਿਰਤ ਵਿਭਾਗ ਦੇ ਸੰਯੁਕਤ ਸਕੱਤਰ ਵਿਭਾ ਭੱਲਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਨਾਲ ਉੱਚ ਪੱਧਰੀ ਮੀਟਿੰਗ ਕਰਨ ਸਮੇਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ, ਪਾਣੀ ਦੀ ...

ਪੂਰੀ ਖ਼ਬਰ »

ਸਲੇਮਪੁਰ-ਲਾਡੋਵਾਲ ਮੁੱਖ ਮਾਰਗ ਦੀ ਖ਼ਸਤਾ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨ

ਹੰਬੜਾਂ, 10 ਜੁਲਾਈ- (ਹਰਵਿੰਦਰ ਸਿੰਘ ਮੱਕੜ)-ਹਲਕਾ ਗਿੱਲ 'ਚ ਪੈਂਦੇ ਸਲੇਮਪੁਰ ਵਾਇਆ ਨੂਰਪੁਰ ਬੇਟ ਤੋਂ ਲਾਡੋਵਾਲ ਮੁੱਖ ਮਾਰਗ ਜਿਸ ਤੋਂ ਹਰ ਰੋਜ਼ ਛੋਟੇ-ਵੱਡੇੇ ਵਾਹਨ ਹਜ਼ਾਰਾਂ ਦੀ ਗਿਣਤੀ 'ਚ ਗੁਜ਼ਰਦੇ ਹਨ, ਦੀ ਹਾਲਤ ਦਿਨੋਂ-ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ | ਹੁਣ ...

ਪੂਰੀ ਖ਼ਬਰ »

ਮੋਹਰ ਸਿੰਘ ਨਗਰ 'ਚ ਗੋਲੀਬਾਰੀ ਕਰਨ 'ਤੇ ਦਰਜਨ ਦੇ ਕਰੀਬ ਵਿਅਕਤੀਆਂ ਿਖ਼ਲਾਫ਼ ਕੇਸ ਦਰਜ

ਲੁੁਧਿਆਣਾ, 10 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮੋਹਰ ਸਿੰਘ ਨਗਰ ਵਿਚ ਬੀਤੀ ਰਾਤ ਹੋਈ ਗੁੰਡਾਗਰਦੀ ਦੇ ਮਾਮਲੇ ਵਿਚ ਪੁਲਿਸ ਨੇ ਇਕ ਦਰਜਨ ਦੇ ਕਰੀਬ ਨੌਜਵਾਨਾਂ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਬੀਤੀ ਰਾਤ ਮੋਹਰ ਸਿੰਘ ਨਗਰ ਦਾ ਰਹਿਣ ਵਾਲਾ ...

ਪੂਰੀ ਖ਼ਬਰ »

ਡਾ: ਜੋਗਿੰਦਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ

ਜਗਰਾਉਂ, 10 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)-ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਦੇ ਸਹੁਰਾ ਡਾ: ਜੋਗਿੰਦਰ ਸਿੰਘ ਦੀ ਅੰਤਿਮ ਅਰਦਾਸ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਫ਼ੇਸ-5 ਮੁਹਾਲੀ ਵਿਖੇ ਹੋਈ | ਇਸ ਮੌਕੇ ਸਾਬਕਾ ਮੰਤਰੀ ਪਰਮਿੰਦਰ ਸਿੰਘ ...

ਪੂਰੀ ਖ਼ਬਰ »

ਜਲ ਸ਼ਕਤੀ ਅਭਿਆਨ ਚੇਤਨਾ ਮੁਹਿੰਮ ਤਹਿਤ ਸੈਂਟਰ ਦੀ ਟੀਮ ਵਲੋਂ ਹੰਬੜਾਂ ਛੱਪੜ ਦਾ ਨਿਰੀਖਣ

ਹੰਬੜਾਂ, 10 ਜੁਲਾਈ (ਜਗਦੀਸ਼ ਸਿੰਘ ਗਿੱਲ)- ਜਲ ਸ਼ਕਤੀ ਅਭਿਆਨ ਚੇਤਨਾ ਮੁਹਿੰਮ ਤਹਿਤ ਸੈਂਟਰ ਦੀ ਟੀਮ ਵਲੋਂ ਮੈਡਮ ਵੀਬਾ ਭੱਲਾ ਸੰਯੁਕਤ ਸਕੱਤਰ (ਕਿਰਤ ਤੇ ਰੁਜ਼ਗਾਰ ਮੰਤਰਾਲਾ) ਦੀ ਅਗਵਾਈ ਹੇਠ ਲੁਧਿਆਣਾ ਜ਼ਿਲ੍ਹੇੇ ਦੇ ਪਿੰਡ ਹੰਬੜਾਂ ਦੇ ਛੱਪੜ ਦਾ ਦੌਰਾ ਕੀਤਾ ਗਿਆ, ...

ਪੂਰੀ ਖ਼ਬਰ »

ਪਲਾਟ ਦੀ ਮਾਲਕੀ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ

ਫੁੱਲਾਂਵਾਲ, 10 ਜੁਲਾਈ (ਮਨਜੀਤ ਸਿੰਘ ਦੁੱਗਰੀ)-ਧਾਂਦਰਾ ਰੋਡ ਸਥਿਤ ਸਤਜੋਤ ਨਗਰ ਵਿਖੇ ਅੱਜ ਮਾਹੌਲ ਉਦੋਂ ਤਣਾਅਪੂਰਨ ਹੋ ਗਿਆ, ਜਦ ਇਕ ਪਲਾਟ ਦੀ ਮਾਲਕੀ ਨੂੰ ਲੈ ਕੇ ਦੋ ਧਿਰਾਂ ਵਿਚ ਵਿਵਾਦ ਹੋ ਗਿਆ¢ ਯਸ਼ਪਾਲ ਸਿੰਘ ਪੁੱਤਰ ਹਰਨਾਮ ਸਿੰਘ ਨੇ ਪਲਾਟ ਨੂੰ ਆਪਣਾ ਦੱਸਦਿਆਂ ...

ਪੂਰੀ ਖ਼ਬਰ »

ਪਾਣੀ ਦੀ ਬੱਚਤ ਸਬੰਧੀ ਜਾਗਿ੍ਤੀ ਪੈਦਾ ਕੀਤੀ ਜਾਵੇ-ਬਾਵਾ

ਲੁਧਿਆਣਾ, 10 ਜੁਲਾਈ (ਜੁਗਿੰਦਰ ਸਿੰਘ ਅਰੋੜਾ)- ਸ਼ਹਿਰ ਦੇ ਪ੍ਰਸਿੱਧ ਵਪਾਰੀ ਆਗੂ ਅਤੇ ਖ਼ਪਤਕਾਰ ਸਭਾ ਦੇ ਪ੍ਰਧਾਨ ਪਰਮਵੀਰ ਸਿੰਘ ਬਾਵਾ ਨੇ ਗੱਲਬਾਤ ਦੌਰਾਨ ਕਿਹਾ ਕਿ ਪਾਣੀ ਦੀ ਬੱਚਤ ਸਬੰਧੀ ਜਾਗਿ੍ਤੀ ਪੈਦਾ ਕਰਨਾ ਅਤਿ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਪਾਣੀ ਬਹੁਤ ...

ਪੂਰੀ ਖ਼ਬਰ »

ਟੀ.ਸੀ.ਵਾਈ. ਦੇ ਵਿਦਿਆਰਥੀਆਂ ਦੇ ਐਸ.ਏ.ਟੀ. 'ਚ ਸ਼ਾਨਦਾਰ ਨਤੀਜੇ

ਲੁਧਿਆਣਾ, 10 ਜੁਲਾਈ (ਭੁਪਿੰਦਰ ਸਿੰਘ ਬਸਰਾ)-ਸਕੂਲ ਦੀ ਪੜ੍ਹਾਈ ਜਾਂ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ, ਵਿਦੇਸ਼ ਜਾ ਕੇ ਪੜ੍ਹਨ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਨੂੰ ਅੰਗਰੇਜੀ ਦੀ ਪ੍ਰੀਖਿਆ ਵਿਚ ਸਫਲ ਹੋਣਾ ਪੈਂਦਾ ਹੈ | ਅਮਰੀਕੀ ਯੂਨੀਵਰਸਿਟੀਆਂ ਵਿਚ ਪੜ੍ਹਨ ...

ਪੂਰੀ ਖ਼ਬਰ »

ਬਾਬਾ ਮੁਕੰਦ ਸਿੰਘ ਨਗਰ ਦੀਆਂ ਸਮੱਸਿਆਵਾਂ ਸਬੰਧੀ ਕੌਾਸਲਰ ਗਿਆਸਪੁਰਾ ਨੂੰ ਦਿੱਤਾ ਮੰਗ ਪੱਤਰ

ਡਾਬਾ/ਲੁਹਾਰਾ, 10 ਜੁਲਾਈ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਦੱਖਣੀ ਅਧੀਂਨ ਆਉਂਦੇ ਵਾਰਡ ਨੰਬਰ 30 ਦੇ ਇਲਾਕਾ ਬਾਬਾ ਮੁਕੰਦ ਸਿੰਘ ਨਗਰ ਦੀਆਂ ਸਮੱਸਿਆਵਾਂ ਸਬੰਧੀ ਇਲਾਕੇ ਦੇ ਉਦਯੋਗਪਤੀਆਂ ਦਾ ਇਕ ਵਫਦ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ...

ਪੂਰੀ ਖ਼ਬਰ »

ਟੀ.ਸੀ.ਵਾਈ. ਦੇ ਵਿਦਿਆਰਥੀਆਂ ਦੇ ਐਸ.ਏ.ਟੀ. 'ਚ ਸ਼ਾਨਦਾਰ ਨਤੀਜੇ

ਲੁਧਿਆਣਾ, 10 ਜੁਲਾਈ (ਭੁਪਿੰਦਰ ਸਿੰਘ ਬਸਰਾ)-ਸਕੂਲ ਦੀ ਪੜ੍ਹਾਈ ਜਾਂ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ, ਵਿਦੇਸ਼ ਜਾ ਕੇ ਪੜ੍ਹਨ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਨੂੰ ਅੰਗਰੇਜੀ ਦੀ ਪ੍ਰੀਖਿਆ ਵਿਚ ਸਫਲ ਹੋਣਾ ਪੈਂਦਾ ਹੈ | ਅਮਰੀਕੀ ਯੂਨੀਵਰਸਿਟੀਆਂ ਵਿਚ ਪੜ੍ਹਨ ...

ਪੂਰੀ ਖ਼ਬਰ »

ਰੁੱਸੇ ਹੋਏ ਪਤੀ-ਪਤਨੀ ਨੂੰ ਪੁਲਿਸ ਨੇ ਫ਼ਿਲਮ ਦਿਖਾ ਕੇ ਮਨਾਇਆ

ਲੁੁਧਿਆਣਾ, 10 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਪਤੀ-ਪਤਨੀ ਦੇ ਵਿਵਾਦਾਂ ਨੂੰ ਹੱਲ ਕਰਨ ਦੇ ਮਾਮਲਿਆਂ ਵਿਚ ਪੁਲਿਸ ਵਲੋਂ ਪਹਿਲਕਦਮੀ ਕੀਤੀ ਗਈ ਹੈ, ਜਿਸ ਤਹਿਤ ਰੁੱਸੇ ਹੋਏ ਪਤੀ-ਪਤਨੀ ਨੂੰ ਮਨਾਉਣ ਲਈ ਪੁਲਿਸ ਵਲੋਂ ਫ਼ਿਲਮ ਦਿਖਾਉਣ ਦਾ ਇਕ ਉਪਰਾਲਾ ਕੀਤਾ ਗਿਆ | ...

ਪੂਰੀ ਖ਼ਬਰ »

ਨਗਰ ਨਿਗਮ ਜਨਰਲ ਹਾਊਸ ਦੀ ਐਮਰਜੈਂਸੀ ਮੀਟਿੰਗ ਸੱਦਣ ਲਈ ਵਿਰੋਧੀ ਧਿਰ ਦੇ ਆਗੂ ਵਲੋਂ ਮੇਅਰ ਨੂੰ ਪੱਤਰ

ਲੁਧਿਆਣਾ, 10 ਜੁਲਾਈ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ 'ਚ ਵਿਰੋਧੀ ਧਿਰ ਦੇ ਆਗੂ ਹਰਭਜਨ ਸਿੰਘ ਨੇ ਮੇਅਰ ਬਲਕਾਰ ਸਿੰਘ ਸੰਧੂ ਨੂੰ ਅਪੀਲ ਕੀਤੀ ਹੈ ਕਿ ਬਰਸਾਤੀ ਸੀਜ਼ਨ ਦੌਰਾਨ ਸ਼ਹਿਰ ਦੀਆਂ ਸੜਕਾਂ 'ਤੇ ਪਾਣੀ ਖੜ੍ਹਣ ਨਾਲ ਹੁੰਦੇ ਨੁਕਸਾਨ ਤੋਂ ਬਚਾਅ ਲਈ ਕੌਾਸਲਰਾਂ ਦੇ ...

ਪੂਰੀ ਖ਼ਬਰ »

ਇਮਾਰਤੀ ਸ਼ਾਖਾ ਨੇ ਦੋ ਅਣਅਧਿਕਾਰਤ ਉਸਾਰੀਆਂ ਢਾਹੀਆਂ

ਲੁੁਧਿਆਣਾ, 10 ਜੁਲਾਈ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਪ੍ਰਸ਼ਾਸਨ ਵਲੋਂ ਅਣਅਧਿਕਾਰਤ ਉਸਾਰੀਆਂ ਿਖ਼ਲਾਫ ਸ਼ੁਰੂ ਕੀਤੀ ਕਾਰਵਾਈ ਤਹਿਤ ਬੁੱਧਵਾਰ ਨੂੰ ਦਿੱਲੀ ਰੋਡ 'ਤੇ ਪਿੰਡ ਜੁਗਿਆਣਾ ਅਤੇ ਪੱਖੋਵਾਲ ਰੋਡ 'ਤੇ ਨਿਯਮਾਂ ਤੋਂ ਉਲਟ ਹੋਈਆਂ ਦੋ ਉਸਾਰੀਆਂ ਢਾਹ ...

ਪੂਰੀ ਖ਼ਬਰ »

ਦੁਰਉਪਯੋਗ ਰੋਕਣ ਲਈ ਖ਼ੁਰਾਕ ਸਪਲਾਈ ਵਿਭਾਗ ਸਖ਼ਤ

ਲੁਧਿਆਣਾ, 10 ਜੁਲਾਈ (ਜੁਗਿੰਦਰ ਸਿੰਘ ਅਰੋੜਾ)-ਖ਼ੁਰਾਕ ਸਪਲਾਈ ਵਿਭਾਗ ਘਰੇਲੂ ਰਸੋਈ ਗੈਸ ਦੇ ਦੁਰਉਪਯੋਗ ਅਤੇ ਰੀਫਿਿਲੰਗ ਨੂੰ ਰੋਕਣ ਲਈ ਕਾਫ਼ੀ ਸਖ਼ਤ ਮੂੜ ਵਿਚ ਨਜ਼ਰ ਆ ਰਿਹਾ ਹੈ ਅਤੇ ਵਿਭਾਗ ਵਲੋਂ ਲਗਾਤਾਰ ਹੀ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ...

ਪੂਰੀ ਖ਼ਬਰ »

ਸ਼ੱਕੀ ਹਾਲਤ 'ਚ ਮੌਤ

ਲੁਧਿਆਣਾ, 10 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮਟਾਬਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਪੰਜਾਬੀ ਬਾਗ ਕਾਲੋਨੀ ਵਿਚ ਸ਼ੱਕੀ ਹਾਲਤ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਸ਼ਨਾਖਤ ਰਵੀ ਕੁਮਾਰ ਵਜੋਂ ਕੀਤੀ ਗਈ ਹੈ | ਉਸ ਦੀ ਉਮਰ 25 ਸਾਲ ਦੇ ਕਰੀਬ ਸੀ | ਜਾਂਚ ...

ਪੂਰੀ ਖ਼ਬਰ »

ਖੁੱਲ੍ਹੇ ਆਸਮਾਨ ਹੇਠ ਕੂੜਾ ਸੁੱਟ ਰਹੇ 3 ਵਿਅਕਤੀਆਂ ਦੇ ਕੱਟੇ ਚਲਾਨ

ਲੁੁਧਿਆਣਾ, 10 ਜੁਲਾਈ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਘਰ-ਘਰ ਤੋਂ ਕੂੜਾ ਚੁੱਕਣ ਅਤੇ ਗਿੱਲਾ/ਸੁੱਕਾ ਕੂੜਾ ਵੱਖ-ਵੱਖ ਡਸਟਬਿੰਨ ਵਿਚ ਸੁੱਟਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਚਲਾਈ ਮੁਹਿੰਮ ਤਹਿਤ ਬੁੱਧਵਾਰ ਨੂੰ ਜ਼ੋਨ ਸੀ ਦੇ ਇਲਾਕਿਆਂ 'ਚ ਸਿਹਤ ...

ਪੂਰੀ ਖ਼ਬਰ »

ਲੁਟੇਰੇ ਬਜ਼ੁਰਗ ਔਰਤ ਦੀਆਂ ਵਾਲੀਆਂ ਲਾਹ ਕੇ ਫ਼ਰਾਰ

ਲੁਧਿਆਣਾ, 10 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕਿਦਵਾਈ ਨਗਰ ਵਿਚ ਅੱਜ ਦੇਰ ਸ਼ਾਮ ਦੋ ਮੋਟਰਸਾਈਕਲ ਸਵਾਰ ਲੁਟੇਰੇ ਇਕ ਬਜ਼ੁਰਗ ਔਰਤ ਦੀਆਂ ਵਾਲੀਆਂ ਲਾਹ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਮਨਜੀਤ ਕੌਰ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਘਰ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼/ਪਨਬੱਸ ਠੇਕਾ ਕਾਮਿਆਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਬੇਸਿੱਟਾ

ਲੁਧਿਆਣਾ, 10 ਜੁਲਾਈ (ਸਲੇਮਪੁਰੀ)-ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪੰਜਾਬ ਰੋਡਵੇਜ/ਪਨਬੱਸ ਕਾਮਿਆਂ ਦੀ ਜਥੇਬੰਦੀ ਵਿਚਾਲੇ ਹੋਈ ਮੀਟਿੰਗ ਬੇਸਿੱਟਾ ਰਹੀ, ਜਦਕਿ ਮੰਗਾਂ ਦੇ ਨਿਪਟਾਰੇ ਲਈ ਮੁੱਖ ਮੰਤਰੀ ਅਤੇ ਟ੍ਰਾਂਸਪੋਰਟ ਮੰਤਰੀ ਵਿਚਾਲੇ ਹੋਣ ਵਾਲੀ ਅੱਜ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX