ਫ਼ਰੀਦਕੋਟ, 10 ਜੁਲਾਈ (ਜਸਵੰਤ ਸਿੰਘ ਪੁਰਬਾ)-'ਬੇਟੀ ਬਚਾਓ-ਬੇਟੀ ਪੜ੍ਹਾਓ' ਸਕੀਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਫ਼ਰੀਦਕੋਟ ਵਿਖੇ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਜਰਨਲ) ਗੁਰਜੀਤ ਸਿੰਘ ਨੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਛੇਵੀਂ ਤੋਂ ਲੈ ਕੇ ਦੱਸਵੀਂ ਜਮਾਤ ਦੀਆਂ ਲਗਪਗ 1000 ਵਿਦਿਆਰਥਣਾਂ ਨੂੰ ਮੁਫ਼ਤ ਸਕੂਲ ਬੈਗ/ਕਿੱਟਾਂ ਦੀ ਵੰਡ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਲੜਕੀਆਂ ਨੂੰ ਦਿੱਤੀਆਂ ਜਾ ਰਹੀਆਂ ਸਾਰੀਆਂ ਸਹੂਲਤਾਂ ਅਤੇ ਸਕੀਮਾਂ ਬਾਰੇ ਸਮਾਜ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਲੋਕ ਲੜਕੀਆਂ ਨੂੰ ਜਨਮ ਦੇਣ ਤੋਂ ਇਲਾਵਾ ਉਨ੍ਹਾਂ ਨੂੰ ਪੜ੍ਹਾ-ਲਿਖਾਅ ਕੇ ਸਮਾਜ ਦਾ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਹੋਰ ਅੱਗੇ ਆਉਣ | ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਸੈਕਸ ਰੇਸ਼ੋ ਵਧਾਉਣ ਦੇ ਮਕਸਦ ਨਾਲ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਤਹਿਤ ਅਜਿਹੇ ਸਮਾਗਮ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਧੀਆਂ ਨੂੰ ਪੁੱਤਰਾਂ ਵਾਂਗ ਪਿਆਰ ਕਰਨਾ ਚਾਹੀਦਾ ਹੈ, ਇਹ ਸਾਡੇ ਮਾਣ ਸਨਮਾਨ 'ਚ ਵਾਧਾ ਕਰਦੀਆਂ ਹਨ | ਉਨ੍ਹਾਂ ਆਖਿਆ ਕਿ ਜ਼ਿਲ੍ਹੇ ਵਿਚ ਲੜਕੀਆਂ ਦੀ ਜਨਮ ਦਰ ਅਨੁਪਾਤ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਜਿਸ ਲਈ ਵੱਖ-ਵੱਖ ਵਿਭਾਗਾਂ ਤੋਂ ਇਲਾਵਾ ਸਮਾਜ-ਸੇਵੀ ਸੰਸਥਾਵਾਂ ਅਤੇ ਪੰਚਾਇਤਾਂ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਲੜਕੀਆਂ ਲੜਕਿਆਂ ਤੋਂ ਹਰ ਖੇਤਰ 'ਚ ਮੱਲਾਂ ਮਾਰ ਰਹੀਆਂ ਹਨ ਅਤੇ ਸਮਾਜ 'ਚ ਸ਼ਾਕਸੀ ਮਲਿਕ, ਪੀ.ਵੀ.ਸੰਧੂ ਅਤੇ ਕਲਪਨਾ ਚਾਵਲਾ ਵਰਗੀਆਂ ਸ਼ਖ਼ਸੀਅਤਾਂ ਤੋਂ ਪ੍ਰੇਰਨਾ ਲੈ ਕੇ ਆਪਣਾ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ | ਉਨ੍ਹਾਂ ਕਿਹਾ ਕਿ ਹੁਣ ਤਾਂ ਲੜਕੀਆਂ ਦੇਸ਼ ਦੀਆਂ ਸੁਰੱਖਿਆ ਆਦਿ ਵਿਚ ਵੀ ਆਪਣਾ ਪੁੂਰਾ ਯੋਗਦਾਨ ਪਾ ਰਹੀਆਂ ਹਨ | ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ-ਕਮ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼ਿੰਦਰਪਾਲ ਕੌਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਲੜਕੀਆਂ ਨੂੰ ਕੁੱਖ ਵਿਚ ਮਾਰਨਾ ਕਾਨੂੰਨੀ ਜੁਰਮ ਦੇ ਨਾਲ-ਨਾਲ ਬਹੁਤ ਵੱਡਾ ਪਾਪ ਵੀ ਹੈ | ਸਾਡੇ ਦੇਸ਼ ਦੀਆਂ ਲੜਕੀਆਂ ਜਿਵੇਂ ਮਦਰ ਟਰੇਸਾ, ਕਲਪਨਾ ਚਾਵਲਾ, ਸਾਨੀਆ ਮਿਰਜਾ, ਝਾਂਸੀ ਦੀ ਰਾਣੀ ਆਦਿ ਨੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਮਾਗਮ ਵਿਚ ਪਿ੍ੰਸੀਪਲ ਸੁਰੇਸ਼ ਅਰੋੜਾ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਮਨਦੀਪ ਸਿੰਘ ਸੋਢੀ ਤੇ ਸਕੁੂਲ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ |
ਫ਼ਰੀਦਕੋਟ, 10 ਜੁਲਾਈ (ਸਰਬਜੀਤ ਸਿੰਘ)-ਭਾਰਤ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਉੱਚ ਪੱਧਰੀ ਟੀਮ ਨੇ ਫ਼ਰੀਦਕੋਟ ਜ਼ਿਲ੍ਹੇ 'ਚ ਮਗਨਰੇਗਾ ਤਹਿਤ ਹੋਏ ਕੰਮਾਂ ਦਾ ਜਾਇਜ਼ਾ ਲੈਣ ਲਈ ਅੱਜ ਫ਼ਰੀਦਕੋਟ ਜ਼ਿਲ੍ਹੇ ਦੇ ਪੰਜ ਪਿੰਡਾਂ ਦਾ ਦੌਰਾ ਕੀਤਾ | ਕੇਂਦਰੀ ...
ਫ਼ਰੀਦਕੋਟ, 10 ਜੁਲਾਈ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ 5 ਗਰਾਮ ਹੈਰੋਇਨ ਸਮੇਤ ਇਕ ਪਤੀ-ਪਤਨੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਦੋਵਾਂ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ | ਜਾਣਕਾਰੀ ਅਨੁਸਾਰ ...
ਗੋਲੇਵਾਲਾ, 10 ਜੁਲਾਈ (ਅਮਰਜੀਤ ਬਰਾੜ)-ਫ਼ਰੀਦਕੋਟ ਤੋਂ ਕਰੀਬ 20 ਕਿਲੋਮੀਟਰ ਦੂਰ 12 ਕੁ ਸੌ ਆਬਾਦੀ ਵਾਲਾ ਪਿੰਡ ਡੱਲੇਵਾਲਾ ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਵਲੋਂ ਅੱਖੋਂ-ਪਰੋਖੇ ਕੀਤੇ ਜਾਣ ਵਾਲਾ ਅਜਿਹਾ ਪਿੰਡ ਹੈ ਜਿਸ ਦੇ ਵਾਸੀ ਦੇਸ਼ ਦੀ ਆਜ਼ਾਦੀ ਦੇ 72 ਸਾਲ ਬਾਅਦ ਵੀ ...
ਫ਼ਰੀਦਕੋਟ, 10 ਜੁਲਾਈ (ਸ. ਰਿਪੋ.)-ਸਰਕਾਰੀ ਮੱਛੀ ਪੰੂਗ ਫ਼ਾਰਮ ਪਿੰਡ ਟਹਿਣਾ ਵਿਖੇ 15 ਤੋੋਂ 19 ਜੁਲਾਈ ਤੱਕ ਕਿਸਾਨਾਂ ਨੂੰ ਮੱਛੀ ਪਾਲਣ ਕਿੱਤੇ ਦੀ ਮੁੱਢਲੀ ਜਾਣਕਾਰੀ ਦੇਣ ਲਈ ਪੰਜ ਦਿਨਾਂ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਸਹਾਇਕ ਡਾਇਰੈਕਟਰ ਮੱਛੀ ...
ਫ਼ਰੀਦਕੋਟ, 10 ਜੁਲਾਈ (ਹਰਮਿੰਦਰ ਸਿੰਘ ਮਿੰਦਾ)-ਫ਼ਰੀਦਕੋਟ ਹਲਕੇ ਅਧੀਨ ਉਪ ਮੰਡਲ ਅਫ਼ਸਰਾਂ ਅਤੇ ਕਰਮਚਾਰੀਆਂ ਦੀਆਂ 18 ਟੀਮਾਂ ਬਣਾ ਕੇ ਅੱਜ ਸਵੇਰੇ 5:00 ਵਜੇ ਜ਼ਿਲ੍ਹਾ ਮੋਗਾ ਅਤੇ ਫ਼ਰੀਦਕੋਟ ਦੇ ਵੱਖ-2 ਸ਼ਹਿਰਾਂ/ ਪਿੰਡਾਂ ਵਿਚ ਬਿਜਲੀ ਕੁਨੈਕਸ਼ਨਾਂ ਦੀ ਜੁਆਇੰਟ ...
ਫ਼ਰੀਦਕੋਟ, 10 ਜੁਲਾਈ (ਜਸਵੰਤ ਸਿੰਘ ਪੁਰਬਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਭਾਈ ਘਨੱ੍ਹਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨੇ ਵਣ ਵਿਭਾਗ ਫ਼ਰੀਦਕੋਟ ਦੇ ਸਹਿਯੋਗ ਨਾਲ ਆਦਰਸ਼ ਸਕੂਲ ਪੱਕਾ ਵਿਖੇ ਛਾਂਦਾਰ ਅਤੇ ਫ਼ੱਲਦਾਰ ਪੌਦੇ ਲਗਾਏ ਗਏ | ...
ਜੈਤੋ, 10 ਜੁਲਾਈ (ਭੋਲਾ ਸ਼ਰਮਾ)-ਪੰਜਾਬ ਦੀ ਕੈਪਟਨ ਸਰਕਾਰ ਵਿਕਾਸ ਦੇ ਖੇਤਰ ਵਿਚ ਮੀਲ ਪੱਥਰ ਸਥਾਪਿਤ ਕਰ ਰਹੀ ਹੈ ਅਤੇ ਸਰਕਾਰ ਵਲੋਂ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਵਿਕਾਸ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ...
ਸਾਦਿਕ, 10 ਜੁਲਾਈ (ਆਰ.ਐਸ.ਧੰੁਨਾ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਦਿਕ ਵਿਖੇ ਵਿਦਿਆਰਥਣਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਟਰੈਫ਼ਿਕ ਨਿਯਮਾਂ ਤੋਂ ਜਾਣੂੰ ਕਰਵਾਉਣ ਲਈ ਪੰਜਾਬ ਪੁਲਿਸ ਥਾਣਾ ਸਾਦਿਕ ਵਲੋਂ ਇਕ ਸੈਮੀਨਾਰ ਕਰਵਾਇਆ ਗਿਆ | ਨਸ਼ਿਆਂ ...
ਸਾਦਿਕ, 10 ਜੁਲਾਈ (ਆਰ.ਐਸ.ਧੰੁਨਾ, ਚੌਹਾਨ)-ਅੱਜ ਪਿੰਡ ਘੁਗਿਆਣਾ ਅਤੇ ਸੈਦੇ ਕੇ ਤੋਂ ਸਵ: ਅਵਤਾਰ ਸਿੰਘ ਬਰਾੜ ਦੀ ਯਾਦ ਵਿਚ ਸਵ: ਅਵਤਾਰ ਸਿੰਘ ਬਰਾੜ ਵੈੱਲਫੇਅਰ ਸੁਸਾਇਟੀ (ਰਜਿ:) ਫ਼ਰੀਦਕੋਟ ਵਲੋਂ 100 ਪੌਦੇ ਲਗਾ ਕੇ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ | ਸੁਸਾਇਟੀ ਦੇ ...
ਫ਼ਰੀਦਕੋਟ, 10 ਜੁਲਾਈ (ਪੁਰਬਾ)-ਪੀ.ਡਬਲਯੂ.ਡੀ. ਫ਼ੀਲਡ ਐਾਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਬਰਾਂਚ ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਸਤੀਸ਼ ਕੁਮਾਰ ਉਪਲ ਦੀ ਪ੍ਰਧਾਨਗੀ ਹੇੇਠ ਦਫ਼ਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਫ਼ਰੀਦਕੋਟ ਵਿਖੇ ਹੋਈ | ਇਸ ਮੀਟਿੰਗ ...
ਜੈਤੋ, 10 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਸ੍ਰੀ ਕੈਲਾਸ਼ਪਤੀ ਲੰਗਰ ਸੇਵਾ ਸੰਮਤੀ (ਰਜਿ.) ਜੈਤੋ ਵਲੋਂ ਸ਼ਿਵ ਭਗਤ ਕਾਂਵੜੀਆਂ ਲਈ ਹਰ ਸਾਲ ਦੀ ਤਰ੍ਹਾਂ 13ਵਾਂ ਭੰਡਾਰਾ ਲਗਾਉਣ ਲਈ ਮਨੇਰੀ ਡੈਮ (ਉਤਰਾਖੰਡ) ਲਈ ਦੋ ਰਾਸ਼ਨ ਦੇ ਭਰੇ ਕੈਂਟਰਾਂ ਨੂੰ ਮਾਤਾ ਅਮਰ ਕੌਰ ਅੱਖਾਂ ਦਾ ...
ਫ਼ਰੀਦਕੋਟ, 10 ਜੁਲਾਈ (ਜਸਵੰਤ ਸਿੰਘ ਪੁਰਬਾ)-ਗਜ਼ਟਿਡ ਐਾਡ ਨਾਨ ਗਜ਼ਟਿਡ ਐਸ.ਸੀ / ਬੀ.ਸੀ. ਇੰਪਲਾਈਜ਼ ਵੈਲਫੇਅਰ ਫ਼ੈਡਰੇਸ਼ਨ ਪੰਜਾਬ ਫ਼ਰੀਦਕੋਟ ਦੇ ਕਾਰਜਕਾਰੀ ਪ੍ਰਧਾਨ ਮਨੋਹਰ ਲਾਲ ਲੈਕਚਰਾਰ, ਸਟੇਟ ਸੀਨੀਅਰ ਮੀਤ ਪ੍ਰਧਾਨ ਕਿ੍ਸ਼ਨ ਲਾਲ ਅਤੇ ਹੋਰ ਅਹੁਦੇਦਾਰਾਂ ...
ਫ਼ਰੀਦਕੋਟ, 10 ਜੁਲਾਈ (ਜਸਵੰਤ ਸਿੰਘ ਪੁਰਬਾ)-ਪੁਲ ਨਹਿਰਾਂ ਚਹਿਲ ਰੋਡ ਫ਼ਰੀਦਕੋਟ ਤੋਂ ਪੁਲ ਨਹਿਰਾਂ ਤਲਵੰਡੀ ਰੋਡ ਤੱਕ ਸੜਕ ਬਣਾਉਣ 'ਤੇ ਮੁਹੱਲਾ ਗਰੀਨ ਐਵਿਨਿਊ ਫ਼ਰੀਦਕੋਟ ਨਿਵਾਸੀਆਂ ਵਲੋਂ ਨਗਰ ਕੌਾਸਲ ਦੇ ਮੀਤ ਪ੍ਰਧਾਨ ਗੁਰਤੇਜ ਸਿੰਘ ਤੇਜਾ ਦਾ ਸਿਰੋਪਾਉ ਪਾ ਕੇ ...
ਪੰਜਗਰਾਈਾ ਕਲਾਂ, 10 ਜੁਲਾਈ (ਗੋਂਦਾਰਾ)-ਮਿਲੇਨੀਅਮ ਵਰਲਡ ਸਕੂਲ ਵਿਚ ਦੋ ਰੋਜ਼ਾ ਅਧਿਆਪਕ ਸਿਖਲਾਈ ਵਰਕਸ਼ਾਪ ਚੇਅਰਮੈਨ ਵਾਸ਼ੂ ਸ਼ਰਮਾ, ਡਾਇਰੈਕਟਰ ਸੀਮਾ ਸ਼ਰਮਾ ਤੇ ਪਿ੍ੰਸੀਪਲ ਸੁਮਨ ਸ਼ਰਮਾ ਦੀ ਅਗਵਾਈ ਹੇਠ ਲਗਾਈ ਗਈ | ਇਸ ਮੌਕੇ ਪਿ੍ੰਸੀਪਲ ਸੁਮਨ ਸ਼ਰਮਾ ਨੇ ...
ਪੰਜਗਰਾਈਾ ਕਲਾਂ, 10 ਜੁਲਾਈ (ਕੁਲਦੀਪ ਸਿੰਘ ਗੋਂਦਾਰਾ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣ ਵਾਲਾ ਵਿਖੇ ਚੱਲ ਰਹੇ ਜੀਨੀਅਸ ਹਾਰਬਰ ਆਈਲੈਟਸ ਸੈਂਟਰ ਵਿਖੇ ਕੋਚਿੰਗ ਲੈ ਰਹੀ ਵਿਦਿਆਰਥਣ ਗੁਰਸਿਮਰਨ ਕੌਰ ਨੇ ਲਿਸਨਿੰਗ ਮਡਿਊਲ ਵਿਚੋਂ 9 ਬੈਂਡ ਅਤੇ ਓਵਰ ਆਲ ਸਾਢੇ ...
ਸਾਦਿਕ, 10 ਜੁਲਾਈ (ਆਰ.ਐਸ.ਧੰੁਨਾ, ਚੌਹਾਨ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਅਸਥਾਨ ਟਿੱਲਾ ਬਾਬਾ ਫ਼ਰੀਦ ਫ਼ਰੀਦਕੋਟ ਦੀ ਪ੍ਰਬੰਧਕੀ ਕਮੇਟੀ ਵਲੋਂ ਸੰਗਤ ਨੂੰ ਸੁਲਤਾਨਪੁਰ ਲੋਧੀ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ...
ਫ਼ਰੀਦਕੋਟ, 10 ਜੁਲਾਈ (ਗੋਂਦਾਰਾ)-ਵਿਸ਼ਵਕਰਮਾ ਹਾਈ ਸਕੂਲ ਫ਼ਰੀਦਕੋਟ ਦੇ ਅਧਿਆਪਕ ਜਗਮੀਤ ਸਿੰਘ ਨੇ ਆਪਣਾ ਜਨਮ ਦਿਨ ਸਕੂਲ 'ਚ ਪੌਦੇ ਲਾ ਕੇ ਮਨਾਇਆ | ਇਸ ਮੌਕੇ ਸਕੂਲ ਦੇ ਐਮ. ਡੀ. ਅਰਸ਼ਇੰਦਰ ਸਿੰਘ ਰੂਪਰਾ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਪੌਦੇ ਲਾਉਣ ਅਤੇ ...
ਫ਼ਰੀਦਕੋਟ, 10 ਜੁਲਾਈ (ਸਤੀਸ਼ ਬਾਗ਼ੀ)-ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਦੀ ਮਾਸਿਕ ਮੀਟਿੰਗ ਪ੍ਰਸਿੱਧ ਲੇਖਕ ਜੀਤ ਗੋਲੇਵਾਲੀ ਦੀ ਪ੍ਰਧਾਨਗੀ ਹੇਠ ਇੱਥੇ ਛੋਟੇ ਗਾਂਧੀ ਸਕੂਲ ਵਿਖੇ ਹੋਈ | ਮੀਟਿੰਗ ਦੌਰਾਨ ਸਭਾ ਦੇ ਸਕੱਤਰ/ਲੇਖਕ ਇਕਬਾਲ ਸਿੰਘ ਘਾਰੂ ਨੇ ਜੀਤ ਸਿੰਘ ...
ਪੰਜਗਰਾੲੀਂ ਕਲਾਂ, 10 ਜੁਲਾਈ (ਸੁਖਮੰਦਰ ਸਿੰਘ ਬਰਾੜ)-ਵਿਦਿਆਰਥੀਆਂ ਅੰਦਰ ਵਿਗਿਆਨਕ ਰੁਚੀਆਂ ਪੈਦਾ ਕਰਨ ਦੇ ਉਦੇਸ਼ ਨਾਲ ਸਥਾਨਕ ਰਿਸ਼ੀ ਮਾਡਲ ਸਕੂਲ ਵਿਖੇ ਪਿ੍ੰਸੀਪਲ ਸ਼ਿੰਦਰਪਾਲ ਕੌਰ ਚਹਿਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਇੰਸ ਮਾਡਲ ਬਣਾਉਣ ਦੇ ਅੰਤਰ ਹਾਊਸ ...
ਫ਼ਰੀਦਕੋਟ, 10 ਜੁਲਾਈ (ਸਤੀਸ਼ ਬਾਗ਼ੀ)-ਭਾਰਤੀਆ ਵਾਲਮਿਕੀ ਧਰਮ ਸਮਾਜ (ਰਜਿ:) ਭਾਵਾਧਸ ਜ਼ਿਲ੍ਹਾ ਸੰਗਠਨ ਫ਼ਰੀਦਕੋਟ ਦੀ ਮੀਟਿੰਗ ਵੀਰ ਸ੍ਰੇਸ਼ਠ ਓਮ ਪ੍ਰਕਾਸ਼ ਬੋਹਤ ਪੰਜਾਬ ਪ੍ਰਧਾਨ ਦੀ ਪ੍ਰਧਾਨਗੀ ਹੇਠ ਬਲਬੀਰ ਐਵਿਨਿਊ, ਗਲੀ ਨੰਬਰ 10 ਵਿਖੇ ਹੋਈ | ਮੀਟਿੰਗ ਦੌਰਾਨ ...
ਕੋਟਕਪੂਰਾ, 10 ਜੁਲਾਈ (ਗਿੱਲ)- ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ ਜਨਰਲ ਸਕੱਤਰ ਬਲਕਾਰ ਵਲਟੋਹਾ ਅਤੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਚਾਵਲਾ ਨੇ ਦੱਸਿਆ ਹੈ ਕਿ ਸਿੱਖਿਆ ਵਿਭਾਗ ਪੰਜਾਬ ਨੇ ਸਰਕਾਰੀ ਹਾਈ ਸਕੂਲਾਂ ਵਿਚ ਬੜੇ ...
ਫ਼ਰੀਦਕੋਟ, 10 ਜੁਲਾਈ (ਸਰਬਜੀਤ ਸਿੰਘ)-ਟੈਕਨੀਕਲ ਸਰਵਿਸਜ਼ ਯੂਨੀਅਨ ਪਾਵਰਕਾਮ ਦੀ ਅਹਿਮ ਮੀਟਿੰਗ ਜ਼ੋਨਲ ਪ੍ਰਧਾਨ ਗੱਬਰ ਸਿੰਘ ਦੀ ਅਗਵਾਈ ਵਿਚ ਹੋਈ | ਜ਼ੋਨਲ ਪ੍ਰਧਾਨ ਨੇ ਦੱਸਿਆ ਕਿ ਪਿਛਲੇ ਦਿਨੀਂ ਬਠਿੰਡਾ ਵਿਖੇ ਹੋਈ ਪੱਛਮੀ ਕਮੇਟੀ ਦੀ ਜ਼ੋਨਲ ਮੀਟਿੰਗ ਵਿਚ ...
ਸਾਦਿਕ, 10 ਜੁਲਾਈ (ਆਰ. ਐਸ. ਧੰੁਨਾ)-ਫ਼ਰੀਦਕੋਟ ਤੋਂ ਗੁਰੂਹਰਸਹਾਏ ਜਾਣ ਵਾਲੀ ਸੜਕ ਦਾ ਵਿਸਥਾਰ ਕਰਕੇ ਇਸ ਦੇ ਨਵੀਨੀਕਰਨ ਦਾ ਕੰਮ ਜੂੰ ਦੀ ਤੋਰ ਤੁਰ ਰਿਹਾ ਹੈ ਜਿਸ ਕਰਕੇ ਪਿੰਡ ਦੀਪ ਸਿੰਘ ਵਾਲਾ ਨੇੜੇ ਸਬੰਧਿਤ ਠੇਕੇਦਾਰ ਵਲੋਂ ਸੜਕ ਦੇ ਦੋਹਾਂ ਪਾਸਿਆਂ ਨੂੰ ਚੌੜਾ ਕਰਨ ...
ਜੈਤੋ, 10 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੋਂ ਹਰ ਵਰਗ ਪੂਰੀ ਤਰ੍ਹਾਂ ਦੁਖੀ ਹੋ ਚੁੱਕਿਆ ਹੈ ਤੇ ਕਿਸਾਨ, ਮਜ਼ਦੂਰ, ਮੁਲਾਜ਼ਮ ਆਦਿ ਵਰਗ ਆਪਣੀਆਂ ਹੱਕੀ ਮੰਗਾਂ ਲਈ ਦਿਨ ਰਾਤ ਸੰਘਰਸ਼ ਕਰ ਰਹੇ ਹਨ ਪ੍ਰੰਤੂ ...
ਜੈਤੋ, 10 ਜੁਲਾਈ (ਭੋਲਾ ਸ਼ਰਮਾ)-ਮੈਡੀਕਲ ਪ੍ਰੈਕਟੀਸ਼ਨਰਜ਼ ਪੰਜਾਬ ਬਲਾਕ ਜੈਤੋ ਦੀ ਅਹਿਮ ਮੀਟਿੰਗ ਇੱਥੇ ਬਲਾਕ ਪ੍ਰਧਾਨ ਡਾ. ਹਰਭਜਨ ਸਿੰਘ ਸੇਵੇਵਾਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਛੇੜੀ ਮੁਹਿੰਮ ਦੀ ਹਮਾਇਤ ...
ਦੋਦਾ, 10 ਜੁਲਾਈ (ਰਵੀਪਾਲ)-ਧਰਮਵੀਰ ਸਿੰਘ ਝਾਅ ਡਾਇਰੈਕਟਰ ਮਨਰੇਗਾ ਭਾਰਤ ਸਰਕਾਰ ਨਵੀਂ ਦਿੱਲੀ ਦੀ ਅਗਵਾਈ ਹੇਠ ਵਿਭਾਗ ਦੀ ਟੀਮ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਵਿਖੇ ਮਨਰੇਗਾ ਮਜ਼ਦੂਰਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਬੋਗਸ ਖਾਤਿਆਂ ...
ਪੰਜਗਰਾੲੀਂ ਕਲਾਂ, 10 ਜੁਲਾਈ (ਸੁਖਮੰਦਰ ਸਿੰਘ ਬਰਾੜ)-ਬਾਵਰੀਆ ਸਮਾਜ ਸੰਗਠਨ ਵਲੋਂ 11 ਜੁਲਾਈ ਨੂੰ ਐਸ.ਐਸ.ਪੀ ਦਫ਼ਤਰ ਫ਼ਰੀਦਕੋਟ ਅੱਗੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਸਹਾਇਕ ਥਾਣੇਦਾਰ ਪਰਵਿੰਦਰ ਸਿੰਘ ਵਿਰੁੱਧ ਕਾਰਵਾਈ ਦਾ ਭਰੋਸਾ ...
ਜੈਤੋ, 10 ਜੁਲਾਈ (ਗਾਬੜੀਆ)-ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ, ਤੰਦਰੁਸਤ ਮਿਸ਼ਨ ਪੰਜਾਬ ਸਕੀਮ ਅਧੀਨ ਅਤੇ ਵਾਤਾਵਰਨ ਦੀ ਸੰਭਾਲ ਲਈ ਵਿੱਢੀ ਮੁਹਿੰਮ ਤਹਿਤ ਕੋਠੇ ਸਰਾਂਵਾਂ ਵਿਖੇ ਸਰਪੰਚ ਕਰਮਜੀਤ ਕੌਰ ਦੀ ਅਗਵਾਈ ਵਿਚ ...
ਕੋਟਕਪੂਰਾ, 10 ਜੁਲਾਈ (ਮੋਹਰ ਸਿੰਘ ਗਿੱਲ)-ਸਿਵਲ ਹਸਪਤਾਲ ਕੋਟਕਪੂਰਾ ਵਿਖੇ ਪੰਜਾਬ ਸਰਕਾਰ ਵਲੋਂ ਡਾਇਰੀਆ ਦੀ ਰੋਕਥਾਮ ਸਬੰਧੀ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਡਾ. ਪੰਕਜ ਬਾਂਸਲ ਬੱਚਿਆਂ ਦੇ ਮਾਹਿਰ ਸਿਵਲ ਹਸਪਤਾਲ ਕੋਟਕਪੂਰਾ ਨੇ ਦਸਮੇਸ਼ ਗਲੋਬਲ ਸਕੂਲ ...
ਬਰਗਾੜੀ, 10 ਜੁਲਾਈ (ਲਖਵਿੰਦਰ ਸ਼ਰਮਾ)-ਪਿੰਡ ਸਰਾਂਵਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿੰਡ ਦੀ ਨਸ਼ਾ ਛੁਡਾਊ ਕਮੇਟੀ ਵਲੋਂ ਦੋ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਨਸ਼ਾ ਵਿਰੋਧੀ ਸੈਮੀਨਾਰ ਦੌਰਾਨ ਪੁਲਿਸ ਚੌਾਕੀ ਬਰਗਾੜੀ ਦੇ ...
ਕੋਟਕਪੂਰਾ, 10 ਜੁਲਾਈ (ਗਿੱਲ)-ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ 'ਚ ਮਾੜੀ ਹੋ ਰਹੀ ਸਫ਼ਾਈ ਵਿਵਸਥਾ 'ਤੇ ਚਿੰਤਾ ਪ੍ਰਗਟ ਕਰਦਿਆਂ, ਸਿਹਤ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਚੈਂਬਰ ਆਫ਼ ਕਾਮਰਸ ਐਾਡ ਇੰਡਸਟ੍ਰੀਜ਼ ਦੇ ਪ੍ਰਧਾਨ ਉਮਕਾਰ ਗੋਇਲ ਦੀ ਅਗਵਾਈ ...
ਫ਼ਰੀਦਕੋਟ, 10 ਜੁਲਾਈ (ਬਾਗ਼ੀ)-ਸਥਾਨਕ ਪੁਰਾਣੀ ਦਾਣਾ ਮੰਡੀ ਫ਼ਰੀਦਕੋਟ ਵਿਚ ਬਣੇ ਮਰਦਾਨਾਂ ਤੇ ਜਨਾਨਾਂ ਪਖਾਨਿਆਂ ਅਤੇ ਬਾਥਰੂਮਾਂ ਦੀ ਬੇਹੱਦ ਮੰਦੀ ਹਾਲਤ ਨੂੰ ਲੈ ਕੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਫ਼ਰੀਦਕੋਟ ਦੇ ਪ੍ਰਧਾਨ ਗੁਰਸੇਵਕ ਸਿੰਘ ਦੀ ਸਰਪ੍ਰਸਤੀ ਹੇਠ ...
ਕੋਟਕਪੂਰਾ, 10 ਜੁਲਾਈ (ਪ. ਪ.)-ਟਾਈਪਿਸਟ ਯੂਨੀਅਨ ਤਹਿਸੀਲ ਦਫ਼ਤਰ ਕੋਟਕਪੂਰਾ ਨੇ ਪ੍ਰਧਾਨ ਦੀ ਅਗਵਾਈ ਹੇਠ ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਆਪਣੀਆਂ ਮੰਗਾਂ ਸਬੰਧੀ ਇਕ ਮੰਗ-ਪੱਤਰ ਦਿੱਤਾ | ਮੰਗ-ਪੱਤਰ 'ਚ ਉਨ੍ਹਾਂ ਦੱਸਿਆ ਕਿ ਤਹਿਸੀਲ ਦਫ਼ਤਰ 'ਚ ...
ਫ਼ਰੀਦਕੋਟ, 10 ਜੁਲਾਈ (ਸਰਬਜੀਤ ਸਿੰਘ)-ਸਥਾਨਕ ਦਾਣਾ ਮੰਡੀ ਦੇ ਸਟੈਂਡ 'ਚੋਂ ਇਕ ਟਰੱਕ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਟਰੱਕ ਅਤੇ ਚੋਰਾਂ ਦੀ ਭਾਲ ਲਈ ...
ਫ਼ਰੀਦਕੋਟ, 10 ਜੁਲਾਈ (ਜਸਵੰਤ ਸਿੰਘ ਪੁਰਬਾ)-ਮਗਨਰੇਗਾ ਸਕੀਮ ਤਹਿਤ ਫ਼ਰੀਦਕੋਟ ਜ਼ਿਲ੍ਹੇ ਵਿਚ ਪਿਛਲੇ ਚਾਰ ਮਹੀਨਿਆਂ ਦੌਰਾਨ ਹੋਏ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ 'ਚ ਬੇਨਿਯਮੀਆਂ ਸਬੰਧੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਭਾਰਤ ਸਰਕਾਰ ...
ਜੈਤੋ, 10 ਜੁਲਾਈ (ਸ਼ਰਮਾ)-ਇੱਥੋਂ ਦੇ ਸੇਠ ਰਾਮ ਨਾਥ ਸਿਵਲ ਹਸਪਤਾਲ ਵਿਚ ਸੀਨੀਅਰ ਮੈਡੀਕਲ ਅਫ਼ਸਰ ਦੇ ਖਾਲੀ ਪਏ ਅਹੁਦੇ 'ਤੇ ਐਸ.ਐਮ.ਓ ਡਾ. ਕੀਮਤ ਲਾਲ ਦੀ ਤਾਇਨਾਤੀ ਹੋਈ ਹੈ | ਉਨ੍ਹਾਂ ਵਲੋਂ ਅਹੁਦਾ ਸੰਭਾਲਣ 'ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਉਨ੍ਹਾਂ ਦਾ ...
ਜੈਤੋ, 10 ਜੁਲਾਈ (ਪ. ਪ.)-ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਵਿਚ ਭਾਈ ਭਗਤੂ ਇੰਸਟੀਚਿਉਟ ਆਫ਼ ਹਾਇਰ ਐਜੂਕੇਸ਼ਨ (ਰਾਮਗੜ੍ਹ) ਭਗਤੂਆਣਾ ਵਲੋਂ ਸੋਸਵਾ ਪੰਜਾਬ ਅਤੇ ਪੁਲਿਸ ਪ੍ਰਸ਼ਾਸਨ ਜੈਤੋ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਵਿਚ ...
ਸਾਦਿਕ, 10 ਜੁਲਾਈ (ਚੌਹਾਨ)-ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਸਾਦਿਕ ਦੀ ਮਹੀਨਾ ਵਾਰ ਮੀਟਿੰਗ ਇੱਥੇ ਤਹਿਸੀਲ ਪ੍ਰਧਾਨ ਇਕਬਾਲ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪੰਜਾਬ ਸਰਕਾਰ 'ਤੇ ਸਖ਼ਤ ਨਾਰਾਜ਼ਗੀ ਵਿਖਾਉਂਦਿਆਂ ਮੰਗ ਕੀਤੀ ਗਈ ਕਿ ਸਰਕਾਰ ਨੇ ...
ਜੈਤੋ, 10 ਜੁਲਾਈ (ਸ਼ਰਮਾ)-ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਕੇਂਦਰ ਵਲੋਂ ਨਰਮੇ ਅਤੇ ਝੋਨੇ ਦੇ ਸਮਰਥਨ ਮੁੱਲ ਵਿਚ ਕ੍ਰਮਵਾਰ 105 ਅਤੇ 65 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨੂੰ ਰੱਦ ਕੀਤਾ ਹੈ | ਯੂਨੀਅਨ ਦੀ ਇਕਾਈ ਰੋੜੀਕਪੂਰਾ ਦੀ ਪ੍ਰਧਾਨ ਬਲਵੀਰ ਸਿੰਘ ਦੀ ...
ਸ੍ਰੀ ਮੁਕਤਸਰ ਸਾਹਿਬ, 10 ਜੁਲਾਈ (ਘੁਮਾਣ)-ਇੱਥੇ ਕੋਟਕਪੂਰਾ ਰੋਡ ਸਥਿਤ ਡਿਪਟੀ ਦਲੀਪ ਸਿੰਘ ਮਾਰਗ, ਥਾਂਦੇਵਾਲਾ ਰੋਡ ਅਤੇ ਅਮਨ ਕਾਲੋਨੀ ਗਲੀ ਨੰਬਰ ਇਕ ਵਿਚ ਸੀਵਰੇਜ ਸਿਸਟਮ ਦਾ ਐਨਾ ਬੁਰਾ ਹਾਲ ਹੈ ਕਿ ਮੁਹੱਲਾ ਨਿਵਾਸੀ ਸੀਵਰੇਜ ਦੇ ਗੰਦੇ ਪਾਣੀ ਵਿਚੋਂ ਦੀ ਲੰਘਣ ਲਈ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX