ਤਾਜਾ ਖ਼ਬਰਾਂ


ਸ੍ਰੀ ਮੁਕਤਸਰ ਸਾਹਿਬ: ਚੱਕ ਜਵਾਹਰੇਵਾਲਾ ਗੋਲੀ ਕਾਂਡ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਜਵਾਹਰੇਵਾਲਾ ਵਿਖੇ ਪਿੰਡ ਦੇ ਵਿਅਕਤੀਆਂ ਵਲੋਂ ਐਸ.ਸੀ. ਪਰਿਵਾਰ ਤੇ ਹਮਲਾ ਕਰਕੇ ਦਿਉਰ ਅਤੇ ਭਰਜਾਈ ਦਾ ਕਤਲ ਕਰਨ ...
ਅਕੈਡਮੀ 'ਚ ਖੇਡਦੇ ਸਮੇਂ ਵਿਦਿਆਰਥੀ ਦੀ ਹੋਈ ਮੌਤ
. . .  about 3 hours ago
ਬੰਗਾ, 17 ਜੁਲਾਈ (ਜਸਬੀਰ ਸਿੰਘ ਨੂਰਪੁਰ, ਅਮਰੀਕ ਸਿੰਘ ਢੀਂਡਸਾ)- ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਵਿਖੇ 12ਵੀਂ ਜਮਾਤ ਦੇ ਵਿਦਿਆਰਥੀ ਤਲਵਿੰਦਰ ਸਿੰਘ ਸਪੁੱਤਰ ਅਮਰਜੀਤ ਸੈਣੀ ਦੀ ਖੇਡਦੇ ਸਮੇਂ ਮੌਤ ਹੋ ਗਈ ਜਿਸ ਨੂੰ ਸਥਾਨਕ ਹਸਪਤਾਲ ਪਹੁੰਚਾਇਆ ....
ਕੁਲਭੂਸ਼ਨ ਯਾਦਵ 'ਤੇ ਆਈ.ਸੀ.ਜੇ. ਦਾ ਫ਼ੈਸਲਾ ਇਕ ਬਹੁਤ ਵੱਡੀ ਜਿੱਤ- ਰਾਜਨਾਥ ਸਿੰਘ
. . .  about 3 hours ago
ਐੱਸ.ਡੀ.ਐੱਮ ਦਫ਼ਤਰ ਦੀਆਂ ਆਈ.ਡੀ. ਹੈੱਕ ਕਰਕੇ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਨ ਵਾਲੇ 5 ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ
. . .  about 3 hours ago
ਤਰਨ ਤਾਰਨ, 17 ਜੁਲਾਈ (ਹਰਿੰਦਰ ਸਿੰਘ)- ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਤਰਨਤਾਰਨ ਵਿਖੇ ਬਾਹਰੋਂ ਆਉਣ ਵਾਲੇ ਵਾਹਨਾਂ ਦੀਆਂ ਆਰ.ਸੀਂਆਂ ਨੂੰ ਟਰਾਂਸਫ਼ਰ ਕਰਨ ਦੇ ਨਾਂਅ ਤੇ ਐੱਸ.ਡੀ.ਐੱਮਾਂ ਦੀ ਆਈ.ਡੀ ਨੂੰ ਹੈੱਕ ਕਰ ਕੇ ਗੱਡੀਆਂ ਦੀ ਆਰ. ਸੀਂਆਂ ਕਰਨ ਦੇ ਦੋਸ਼ ਹੇਠ ...
ਖੇਤਾਂ 'ਚ ਮੀਂਹ ਦਾ ਪਾਣੀ ਭਰਨ ਕਾਰਨ ਨਰਮੇ ਅਤੇ ਝੋਨੇ ਦੀਆਂ ਫ਼ਸਲਾਂ ਹੋਈਆਂ ਖ਼ਰਾਬ
. . .  about 3 hours ago
ਤਲਵੰਡੀ ਸਾਬੋ/ਸੀਂਗੋ ਮੰਡੀ 17 ਜੁਲਾਈ (ਲਕਵਿੰਦਰ ਸ਼ਰਮਾ) - ਸਾਉਣ ਦੇ ਪਹਿਲੇ ਮੀਂਹ ਨੇ ਹੀ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਕਿਸਾਨਾਂ ਦੀਆਂ ਮੁਸ਼ਕਲਾਂ 'ਚ ਵਾਧਾ ਕਰ ਦਿੱਤਾ ਹੈ। ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ, ਲਾਲੇਆਣਾ ਵਿਚ ਇੱਕ ਸੋ ਤੋ ਵੱਧ ....
ਐੱਸ.ਜੀ.ਪੀ.ਸੀ ਦੀ ਐਗਜੇਕਟਿਵ ਕਮੇਟੀ ਵੱਲੋਂ ਸੀ.ਬੀ.ਆਈ. ਦੀ ਕਲੋਜਰ ਰਿਪੋਰਟ ਰੱਦ
. . .  about 3 hours ago
ਸੁਲਤਾਨਪੁਰ ਲੋਧੀ, 17 ਜੁਲਾਈ (ਜਗਮੋਹਨ ਸਿੰਘ, ਥਿੰਦ, ਨਰੇਸ਼ ਹੈਪੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੇਕਟਿਵ ਕਮੇਟੀ ਦੀ ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਮੀਟਿੰਗ ਹੋਈ। ਇਸ ਮੀਟਿੰਗ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ...
9ਵੀਂ ਤੋਂ 12ਵੀਂ ਸ਼੍ਰੇਣੀਆਂ 'ਚ ਰੈਗੂਲਰ ਵਿਦਿਆਰਥੀ 31 ਜੁਲਾਈ ਤੱਕ ਲੈ ਸਕਦੇ ਹਨ ਦਾਖਲਾ
. . .  about 3 hours ago
ਐੱਸ. ਏ. ਐੱਸ. ਨਗਰ, 17 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਰਡ ਨਾਲ ਸਬੰਧਿਤ ਸਰਕਾਰੀ/ਏਡਿਡ/ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲ ਵਿਚ ...
ਪਾਕਿਸਤਾਨ ਨੇ ਵਿਆਨਾ ਸਮਝੌਤੇ ਦੀ ਕੀਤੀ ਉਲੰਘਣਾ- ਆਈ.ਸੀ.ਜੇ
. . .  about 3 hours ago
ਦ ਹੇਗ, 17 ਜੁਲਾਈ- ਆਈ.ਸੀ.ਜੇ. ਕੋਰਟ ਨੇ ਪਾਇਆ ਕਿ ਪਾਕਿਸਤਾਨ ਨੇ ਭਾਰਤ ਨੂੰ ਕੁਲਭੂਸ਼ਨ ਯਾਦਵ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਨੂੰ ਹਿਰਾਸਤ 'ਚ ਲੈਣ ਦੇ ਅਧਿਕਾਰ ਤੋਂ ਵੰਚਿਤ....
ਕੁਲਭੂਸ਼ਨ ਯਾਧਵ ਦੀ ਫਾਂਸੀ 'ਤੇ ਲੱਗੀ ਰੋਕ, ਹੇਗ 'ਚ ਭਾਰਤ ਨੂੰ ਮਿਲੀ ਵੱਡੀ ਜਿੱਤ
. . .  about 4 hours ago
ਦ ਹੇਗ, 17 ਜੁਲਾਈ- ਅੰਤਰਰਾਸ਼ਟਰੀ ਕਾਨੂੰਨੀ ਸਲਾਹਕਾਰ ਰੀਮਾ ਓਮਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸੁਣਵਾਈ ਦੇ ਦੌਰਾਨ ਕੋਰਟ ਨੇ ਇਹ ਵੀ ਕਿਹਾ ਹੈ ਕਿ ਕੁਲਭੂਸ਼ਨ ਯਾਧਵ ਦੀ ਮੌਤ ਦੀ ਸਜ਼ਾ 'ਤੇ ਰੋਕ ਲੱਗ ਗਈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕੋਰਟ ....
ਕੁਲਭੂਸ਼ਨ ਯਾਦਵ ਮਾਮਲੇ 'ਤੇ 16 'ਚੋਂ 15 ਜੱਜਾਂ ਨੇ ਭਾਰਤ ਦੇ ਪੱਖ 'ਚ ਸੁਣਾਇਆ ਫ਼ੈਸਲਾ
. . .  about 4 hours ago
ਭਾਰਤ ਦੇ ਹੱਕ 'ਚ ਆਇਆ ਫ਼ੈਸਲਾ : ਕੁਲਭੂਸ਼ਨ ਯਾਦਵ ਦੀ ਫਾਂਸੀ 'ਤੇ ਲੱਗੀ ਰੋਕ
. . .  about 4 hours ago
ਭਾਰਤ ਦੇ ਹੱਕ 'ਚ ਆਇਆ ਫ਼ੈਸਲਾ : ਕੁਲਭੂਸ਼ਨ ਯਾਦਵ ਦੀ ਫਾਂਸੀ 'ਤੇ ਲੱਗੀ ਰੋਕ...
ਥੋੜੀ ਦੇਰ 'ਚ ਸੁਣਾਇਆ ਜਾਵੇਗਾ ਕੁਲਭੂਸ਼ਨ ਜਾਧਵ ਮਾਮਲੇ 'ਤੇ ਫ਼ੈਸਲਾ, ਕੋਰਟ ਪਹੁੰਚੀ ਭਾਰਤੀ ਰਾਜਦੂਤ ਦੀ ਟੀਮ
. . .  about 4 hours ago
ਦ ਹੇਗ, 17 ਜੁਲਾਈ- ਕੁਲਭੂਸ਼ਨ ਜਾਧਵ ਮਾਮਲੇ 'ਚ ਭਾਰਤੀ ਸਮੇਂ ਅਨੁਸਾਰ ਸਾਢੇ 6 ਵਜੇ ਫ਼ੈਸਲਾ ਸੁਣਾਇਆ ਜਾਵੇਗਾ। ਭਾਰਤੀ ਰਾਜਦੂਤ ਦੀ ਟੀਮ ਕੋਰਟ ਪਹੁੰਚ ਚੁੱਕੀ ਹੈ। ਕੁਲਭੂਸ਼ਨ ਜਾਧਵ ਮਾਮਲੇ ਦਾ ਫ਼ੈਸਲਾ ਆਈ.ਸੀ.ਜੇ ਦੇ ਪ੍ਰਧਾਨ ਅਬਦੁੱਲਕਵੀ ਅਹਿਮਦ ਯੂਸਫ ਵੱਲੋਂ ...
ਮੋਟਰਸਾਈਕਲ ਸਵਾਰਾਂ ਨੇ ਅੱਖਾਂ 'ਚ ਮਿਰਚਾਂ ਪਾ ਕੇ ਲੁੱਟੇ ਲੱਖਾਂ ਰੁਪਏ
. . .  about 4 hours ago
ਧਰਮਕੋਟ, 17 ਜੁਲਾਈ (ਪਰਮਜੀਤ ਸਿੰਘ) - ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਦੂਸਰੇ ਮੋਟਰਸਾਈਕਲ ਸਵਾਰਾਂ ਦੇ ਅੱਖਾਂ 'ਚ ਮਿਰਚਾਂ ਪਾ ਕੇ 7 ਲੱਖ ਦਸ ਹਜ਼ਾਰ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ। ਪੀੜਤ ਸ਼ਿਵ ਕੁਮਾਰ ਅਤੇ ਸੁਖਚੈਨ ਸਿੰਘ ਨੇ ਦੱਸਿਆ ਕਿ ....
ਪੁਲਿਸ ਅੜਿੱਕੇ ਚੜਿਆ ਰੱਜੀ ਚੋਰ
. . .  about 5 hours ago
ਕੀਰਤਪੁਰ ਸਾਹਿਬ, 17 ਜੁਲਾਈ (ਬੀਰ ਅੰਮ੍ਰਿਤਪਾਲ ਸਿੰਘ ਸੰਨੀ) - ਕੀਰਤਪੁਰ ਸਾਹਿਬ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਵਿਸ਼ੇਸ਼ ਨਾਕੇਬੰਦੀ ਦੌਰਾਨ ਇੱਕ ਨੌਜਵਾਨ ਨੂੰ ਕਰੀਬ ਇੱਕ ਹਜਾਰ ....
ਜ਼ਮੀਨ ਦੇ ਝਗੜੇ ਨੂੰ ਲੈ ਕੇ ਹੋਈ ਗੋਲੀਬਾਰੀ 'ਚ 9 ਲੋਕਾਂ ਦੀ ਮੌਤ, 20 ਜ਼ਖਮੀ
. . .  about 5 hours ago
ਲਖਨਊ, 17 ਜੁਲਾਈ- ਉੱਤਰ ਪ੍ਰਦੇਸ਼ ਦੇ ਸੋਨਭਦਰ 'ਚ ਜ਼ਮੀਨੀ ਦੇ ਵਿਵਾਦ ਨੂੰ ਲੈ ਕੇ ਦੋ ਪੱਖਾਂ 'ਚ ਗੋਲੀਬਾਰੀ ਹੋਈ। ਪਿੰਡ ਦੇ ਪਰਧਾਨ ਅਤੇ ਪਿੰਡ ਵਾਸੀਆਂ ਵਿਚਾਲੇ ਹੋਈ ਲੜਾਈ 'ਚ ਇਕ ਧੜੇ ਦੇ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ 20 ਲੋਕ ਗੰਭੀਰ ਜ਼ਖਮੀ ਹੋਏ ...
ਨਹਿਰਾਂ ਤੇ ਡਰੇਨਾਂ ਓਵਰਫ਼ਲੋ ਹੋਣ ਕਰ ਕੇ 1500 ਏਕੜ ਫ਼ਸਲ ਪਾਣੀ 'ਚ ਡੁੱਬੀ
. . .  about 5 hours ago
6 ਸਾਲ ਦੇ ਲਈ ਭਾਜਪਾ ਤੋਂ ਬਰਖ਼ਾਸਤ ਪ੍ਰਣਵ ਕੁਮਾਰ ਚੈਂਪੀਅਨ
. . .  about 5 hours ago
ਕੈਪਟਨ ਵੱਲੋਂ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨਾਲ ਮੁਲਾਕਾਤ
. . .  about 5 hours ago
ਸਫ਼ਾਈ ਸੇਵਕ ਯੂਨੀਅਨ ਜੰਡਿਆਲਾ ਗੁਰੂ ਵੱਲੋਂ ਰੋਸ ਧਰਨਾ
. . .  about 6 hours ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 6 hours ago
ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ- ਡੀ.ਕੇ. ਸ਼ਿਵ ਕੁਮਾਰ
. . .  about 6 hours ago
ਸ਼ਿਮਲਾ 'ਚ ਇਕ ਹਸਪਤਾਲ ਦੇ ਪੈਥੋਲੋਜੀ ਲੈਬ 'ਚ ਲੱਗੀ ਭਿਆਨਕ ਅੱਗ
. . .  about 7 hours ago
ਬਾਰਾਮੂਲਾ 'ਚ ਮੁੱਠਭੇੜ ਦੌਰਾਨ ਇਕ ਅੱਤਵਾਦੀ ਢੇਰ
. . .  about 7 hours ago
ਚੰਦਭਾਨ ਡਰੇਨ 'ਚ ਪਾੜ ਪੈਣ ਨਾਲ ਅਨੇਕਾਂ ਪਿੰਡਾਂ ਨੂੰ ਖ਼ਤਰਾ
. . .  about 6 hours ago
ਬੇਅਦਬੀ ਮਾਮਲਾ : ਕਲੋਜਰ ਰਿਪੋਰਟ ਦੀ ਕਾਪੀ ਲੈਣ ਲਈ ਸ਼ਿਕਾਇਤਕਰਤਾਵਾਂ ਨੇ ਖੜਕਾਇਆ ਅਦਾਲਤ ਦਾ ਦਰਵਾਜਾ
. . .  about 7 hours ago
ਵਾਪਰ ਰਹੇ ਸੜਕ ਹਾਦਸਿਆਂ 'ਤੇ ਲਗਾਮ ਲਗਾਉਣ ਲਈ ਟਰੈਫਿਕ ਪੁਲਿਸ ਵੱਲੋਂ ਲਿਆ ਗਿਆ ਇਹ ਫ਼ੈਸਲਾ
. . .  about 7 hours ago
ਆਈ.ਪੀ.ਐੱਸ ਅਹੁਦੇ ਦੇ ਤਿੰਨ ਅਧਿਕਾਰੀ ਪਦ ਉੱਨਤ ਹੋ ਕੇ ਬਣੇ ਡੀ.ਜੀ.ਪੀ
. . .  about 8 hours ago
ਕੁਮਾਰਸਵਾਮੀ ਵੱਲੋਂ ਕਾਂਗਰਸੀ ਵਿਧਾਇਕਾਂ ਦੇ ਨਾਲ ਬੈਠਕ
. . .  about 9 hours ago
ਸੰਵਿਧਾਨ, ਅਦਾਲਤ ਅਤੇ ਲੋਕਪਾਲ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਜਾਵੇਗਾ ਫ਼ੈਸਲਾ- ਕਰਨਾਟਕ ਦੇ ਸਪੀਕਰ
. . .  about 9 hours ago
ਜੈਤੋ ਵਿਖੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦਗਾਰ ਵਾਲੀ ਜੇਲ੍ਹ ਦੀ ਕੋਠੜੀ ਦੀ ਡਿੱਗੀ ਛੱਤ
. . .  about 9 hours ago
ਆਵਾਰਾ ਸਾਨ੍ਹ ਨਾਲ ਟਕਰਾਉਣ ਕਾਰਨ ਸੜਕ 'ਤੇ ਪਲਟਿਆ ਵਾਹਨ, ਵਾਲ-ਵਾਲ ਬਚਿਆ ਚਾਲਕ
. . .  about 9 hours ago
ਡਰੇਨ 'ਚ ਪਾਣੀ ਜ਼ਿਆਦਾ ਆਉਣ ਕਾਰਨ ਦਰਜਨਾਂ ਏਕੜ ਫ਼ਸਲ ਹੋਈ ਤਬਾਹ
. . .  about 9 hours ago
ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫ਼ਿਜ਼ ਸਈਦ ਗ੍ਰਿਫ਼ਤਾਰ
. . .  about 8 hours ago
ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫ਼ਿਜ਼ ਸਈਦ ਗ੍ਰਿਫ਼ਤਾਰ
. . .  about 10 hours ago
ਪੇਸ਼ੀ ਲਈ ਪਟਿਆਲਾ ਦੀ ਮਾਨਯੋਗ ਅਦਾਲਤ ਪਹੁੰਚੇ ਬ੍ਰਹਮ ਮਹਿੰਦਰਾ
. . .  about 10 hours ago
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਆਦਮੀ ਤੇ ਦੋ ਔਰਤਾਂ ਗ੍ਰਿਫ਼ਤਾਰ
. . .  about 9 hours ago
ਪਾਣੀ ਦੀ ਨਿਕਾਸੀ ਕਰਨ ਤੋਂ ਪਹਿਲਾਂ ਹੀ ਨਿਕਾਸੀ ਨਾਲਾ ਧੜੰਮ
. . .  about 10 hours ago
ਬੰਗਾ : ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ, ਇੱਕ ਜ਼ਖ਼ਮੀ
. . .  about 10 hours ago
ਸਟਰਾਮ ਵਾਟਰ ਕਲੈਕਸ਼ਨ 'ਚ ਡਿੱਗਣ ਕਾਰਨ ਵਿਅਕਤੀ ਦੀ ਮੌਤ
. . .  about 11 hours ago
ਦੂਜੀ ਰਾਤ ਪਏ ਭਾਰੀ ਮੀਂਹ ਨੇ ਸ੍ਰੀ ਮੁਕਤਸਰ ਸਾਹਿਬ 'ਚ ਡੋਬੀਆਂ ਫ਼ਸਲਾਂ
. . .  about 11 hours ago
550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਭਾਈ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ ਵਿਸ਼ੇਸ਼ ਬੈਠਕ
. . .  about 11 hours ago
ਕਰਨਾਟਕ ਸੰਕਟ : ਬਾਗ਼ੀ ਵਿਧਾਇਕਾਂ 'ਤੇ ਅਸਤੀਫ਼ਿਆਂ 'ਤੇ ਸਪੀਕਰ ਲੈਣ ਫ਼ੈਸਲਾ- ਸੁਪਰੀਮ ਕੋਰਟ
. . .  about 11 hours ago
ਸੁਪਰੀਮ ਕੋਰਟ ਨੇ ਕਿਹਾ- ਬਾਗ਼ੀ ਵਿਧਾਇਕਾਂ ਕੋਲ ਬਹੁਮਤ ਪ੍ਰੀਖਣ 'ਚ ਹਿੱਸਾ ਲੈਣ ਜਾਂ ਨਾ ਲੈਣ ਦਾ ਬਦਲ ਹੈ
. . .  about 12 hours ago
ਕਰਨਾਟਕ ਦੇ ਬਾਗ਼ੀ ਵਿਧਾਇਕਾਂ 'ਤੇ ਮਾਮਲੇ 'ਤੇ ਚੀਫ਼ ਜਸਟਿਸ ਨੇ ਕਿਹਾ- ਮਾਮਲੇ 'ਚ ਸੰਵਿਧਾਨਕ ਸੰਤੁਲਨ ਬਣਾਉਣਾ ਜ਼ਰੂਰੀ
. . .  about 12 hours ago
ਕਰਨਾਟਕ ਸੰਕਟ : ਸੁਪਰੀਮ ਕੋਰਟ ਨੇ ਕਿਹਾ- ਵਿਧਾਇਕਾਂ ਦੇ ਅਸਤੀਫ਼ਿਆਂ 'ਤੇ ਫ਼ੈਸਲਾ ਲੈਣ ਸਪੀਕਰ
. . .  about 11 hours ago
ਕਰਨਾਟਕ ਸਿਆਸੀ ਸੰਕਟ : ਕੁਝ ਸਮੇਂ ਬਾਅਦ ਸੁਪਰੀਮ ਕੋਰਟ ਵਲੋਂ ਸੁਣਾਇਆ ਜਾਵੇਗਾ ਫ਼ੈਸਲਾ
. . .  about 12 hours ago
ਮੀਂਹ ਕਾਰਨ ਡਿੱਗੀ ਘਰ ਦੀ ਛੱਤ
. . .  about 12 hours ago
ਕੁਲਭੂਸ਼ਨ ਜਾਧਵ ਮਾਮਲਾ : ਅਟਾਰਨੀ ਜਨਰਲ ਦੀ ਪ੍ਰਧਾਨਗੀ 'ਚ ਨੀਦਰਲੈਂਡ ਪਹੁੰਚੀ ਪਾਕਿਸਤਾਨੀ ਟੀਮ
. . .  about 12 hours ago
ਬਠਿੰਡਾ : ਰਜਵਾਹੇ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ
. . .  about 12 hours ago
ਨਰੋਆ ਪੰਜਾਬ ਮੰਚ ਦੇ ਆਗੂਆਂ ਦੀ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਨਾਲ ਬੈਠਕ ਅੱਜ
. . .  about 13 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਹਾੜ ਸੰਮਤ 551
ਿਵਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ

ਪੰਜਾਬ / ਜਨਰਲ

ਪੰਜਾਬ ਦੀਆਂ 7 ਜੇਲ੍ਹਾਂ 'ਚ ਲੱਗਿਆ ਕਰੇਗੀ ਅਦਾਲਤ-ਰੰਧਾਵਾ

ਫ਼ਿਰੋਜ਼ਪੁਰ, 10 ਜੁਲਾਈ (ਜਸਵਿੰਦਰ ਸਿੰਘ ਸੰਧੂ)-ਖ਼ਤਰਨਾਕ ਅਪਰਾਧੀਆਂ ਨੂੰ ਪੇਸ਼ੀ 'ਤੇ ਅਦਾਲਤਾਂ 'ਚ ਲਿਜਾਣ ਸਮੇਂ ਪੈਦਾ ਹੁੰਦੇ ਖ਼ਤਰੇ ਨੂੰ ਭਾਪਦਿਆਂ ਪੰਜਾਬ ਸਰਕਾਰ ਵਲੋਂ ਸੂਬੇ 'ਚ ਹਾਈ ਸਕਿਉਰਿਟੀ 7 ਜੇਲ੍ਹਾਂ 'ਚ ਕੋਰਟ ਰੂਮ ਸਥਾਪਿਤ ਕੀਤੇ ਜਾ ਰਹੇ ਹਨ, ਜਿੱਥੇ ਖ਼ਤਰਨਾਕ ਅਪਰਾਧੀਆਂ ਲਈ ਅਦਾਲਤ ਹਰ ਹਫ਼ਤੇ ਲੱਗਿਆ ਕਰੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਫ਼ਿਰੋਜ਼ਪੁਰ ਫੇਰੀ ਸਮੇਂ ਪੈੱ੍ਰਸ ਕਾਨਫ਼ਰੰਸ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਪਟਿਆਲਾ, ਕਪੂਰਥਲਾ, ਅੰਮਿ੍ਤਸਰ, ਬਠਿੰਡਾ, ਫ਼ਰੀਦਕੋਟ, ਸੰਗਰੂਰ ਤੇ ਨਾਭਾ ਦੀ ਹਾਈ ਸਕਿਉਰਿਟੀ ਜੇਲ੍ਹ 'ਚ ਕੋਰਟ ਰੂਮ ਸਥਾਪਿਤ ਕੀਤੇ ਜਾ ਰਹੇ ਹਨ, ਜਿਸ ਦਾ ਨੋਟੀਫ਼ਿਕੇਸ਼ਨ ਵੀ ਜਾਰੀ ਹੋ ਚੁੱਕਾ ਹੈ | ਜੇਲ੍ਹਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਵਲੋਂ ਚੁੱਕੇ ਜਾ ਰਹੇ ਕਦਮਾਂ ਸਬੰਧੀ ਉਨ੍ਹਾਂ ਦੱਸਿਆ ਕਿ ਕੈਪਟਨ ਸਰਕਾਰ ਵਲੋਂ ਜੇਲ੍ਹਾਂ 'ਚ ਜੇਲ੍ਹ ਪੁਲਿਸ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕਰਨ ਲਈ 750 ਮੁਲਾਜ਼ਮ ਪਹਿਲਾਂ ਭਰਤੀ ਕੀਤੇ ਜਾ ਚੁੱਕੇ ਹਨ ਤੇ 450 ਹੋਰ ਜਲਦ ਭਰਤੀ ਕੀਤੇ ਜਾ ਰਹੇ ਹਨ | ਜੇਲ੍ਹਾਂ 'ਚ ਬੰਦ ਅਪਰਾਧੀਆਂ ਦੀਆਂ ਮਾੜੀਆਂ ਹਰਕਤਾਂ ਨੂੰ ਸਖ਼ਤੀ ਨਾਲ ਰੋਕਣ ਲਈ ਅਰਧ ਸੈਨਿਕ ਬਲਾਂ ਦੀਆਂ 6 ਕੰਪਨੀਆਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ | ਜੇਲ੍ਹਾਂ 'ਚ ਬੰਦ ਹਵਾਲਾਤੀਆਂ ਤੇ ਕੈਦੀਆਂ ਵਲੋਂ ਚੋਰੀ ਵਰਤੇ ਜਾਂਦੇ ਮੋਬਾਈਲਾਂ 'ਤੇ ਸ਼ਿਕੰਜਾ ਕੱਸਣ ਲਈ ਉਨ੍ਹਾਂ ਕਿਹਾ ਕਿ ਛੋਟੀ ਸਮਰੱਥਾ ਵਾਲੇ ਪੋਰਟੇਬਲ ਜੈਮਰ ਲਗਾਏ ਜਾਣ ਦੇ ਨਾਲ-ਨਾਲ ਜੇਲ੍ਹਾਂ 'ਚ ਬੰਦ ਬੰਦੀਆਂ ਦੀ ਹਰ ਹਰਕਤ 'ਤੇ ਨਜ਼ਰ ਰੱਖਣ ਲਈ ਸੀ.ਸੀ.ਟੀ.ਵੀ. ਕੈਮਰੇ ਤੇ ਡਰੋਨ ਕੈਮਰੇ ਲਗਾਏ ਜਾਣਗੇ | ਇਸ ਦੇ ਨਾਲ-ਨਾਲ ਜੇਲ੍ਹਾਂ ਦੀਆਂ ਸਮੂਹ ਬੈਰਕਾਂ ਦੇ ਬਾਹਰ ਪੀ.ਸੀ.ਓ. ਲਗਾਉਣ ਲਈ ਬੀ. ਐੱਸ. ਐਨ. ਐਲ. ਨਾਲ ਕਰਾਰ ਕੀਤਾ ਜਾ ਰਿਹਾ ਹੈ, ਜਿਸ ਤਹਿਤ ਹਰੇਕ ਕੈਦੀ ਤੇ ਹਵਾਲਾਤੀ ਨੂੰ ਦਿਨ 'ਚ 8 ਮਿੰਟ ਤੱਕ ਆਪਣੇ ਪਰਿਵਾਰ ਤੇ ਵਕੀਲ ਨਾਲ ਸਬੰਧਿਤ ਦੋ ਨੰਬਰਾਂ 'ਤੇ ਗੱਲ ਕਰਨ ਦੀ ਸਹੂਲਤ ਮਿਲੇਗੀ | ਪੰਜਾਬ ਸਰਕਾਰ ਵਲੋਂ ਨਸ਼ਾ ਵਿੱਕਰੀ ਦਾ ਲੱਕ ਤੋੜਣ ਦਾ ਦਾਅਵਾ ਕਰਦਿਆਂ ਰੰਧਾਵਾ ਨੇ ਕਿਹਾ ਕਿ ਵੱਡੀ ਪੱਧਰ 'ਤੇ ਨਸ਼ੇ ਫੜੇ ਜਾ ਰਹੇ ਹਨ ਅਤੇ ਤਸਕਰਾਂ ਿਖ਼ਲਾਫ਼ ਕਾਰਵਾਈ ਕੀਤੀ ਜਾ ਰਹੀ ਹੈ | ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਡਿਪਟੀ ਕਮਿਸ਼ਨਰ ਚੰਦਰ ਗੈਂਦ, ਐੱਸ.ਐੱਸ.ਪੀ. ਸੰਦੀਪ ਗੋਇਲ, ਅਮਿਤ ਗੁਪਤਾ ਐੱਸ.ਡੀ.ਐਮ. ਫ਼ਿਰੋਜ਼ਪੁਰ, ਗੁਰਚਰਨ ਸਿੰਘ ਨਾਹਰ ਪ੍ਰਧਾਨ ਜ਼ਿਲ੍ਹਾ ਕਾਂਗਰਸ ਆਦਿ ਹਾਜ਼ਰ ਸਨ |

ਮੋਟੀਵੇਟਰ ਵਰਕਰਾਂ 'ਤੇ ਸੰਘਰਸ਼ ਦੌਰਾਨ ਲਾਠੀਚਾਰਜ-17 ਜ਼ਖ਼ਮੀ

ਮਲੇਰਕੋਟਲਾ, 10 ਜੁਲਾਈ (ਮੁਹੰਮਦ ਹਨੀਫ਼ ਥਿੰਦ)-ਮੋਟੀਵੇਟਰ ਤੇ ਮਾਸਟਰ ਮੋਟੀਵੇਟਰ ਵਰਕਰ ਯੂਨੀਅਨ ਦੇ ਕਾਰਕੁਨ ਮੀਂਹ ਦੇ ਬਾਵਜੂਦ ਟੈਂਕੀ 'ਤੇ 14ਵੇਂ ਦਿਨ ਵੀ ਡਟੇ ਰਹੇ, ਉੱਥੇ ਹੀ ਲੜੀਵਾਰ ਚੱਲ ਰਹੀ ਭੁੱਖ ਹੜਤਾਲ ਜਾਰੀ ਹੈ ਅਤੇ ਯੂਨੀਅਨ ਨੇ ਆਪਣੀਆਂ ਮੰਗਾਂ ਸਬੰਧੀ ...

ਪੂਰੀ ਖ਼ਬਰ »

ਔਰਤ ਨਾਲ ਛੇੜਛਾੜ ਦਾ ਮਾਮਲਾ ਅਦਾਲਤ ਵਲੋਂ ਜਸਜੀਤ ਸਿੰਘ ਬੰਨੀ ਿਖ਼ਲਾਫ਼ ਦੋਸ਼ ਆਇਦ

ਚੰਡੀਗੜ੍ਹ, 10 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੇ ਲੜਕੇ ਜਸਜੀਤ ਸਿੰਘ ਬੰਨੀ ਔਰਤ ਨਾਲ ਛੇੜਛਾੜ ਦੇ ਮਾਮਲੇ 'ਚ ਬੁਰੀ ਤਰ੍ਹਾਂ ਫਸ ਗਏ ਹਨ | ਉਨ੍ਹਾਂ ਿਖ਼ਲਾਫ਼ ਪਿਛਲੇ ਸਾਲ ਸੈਲੂਨ 'ਚ ਕੰਮ ਕਰਨ ਵਾਲੀ ਇਕ ...

ਪੂਰੀ ਖ਼ਬਰ »

ਹਨੀ ਸਿੰਘ ਿਖ਼ਲਾਫ਼ ਕਾਰਵਾਈ ਦੀ ਮੰਗ ਮਗਰੋਂ ਮਹਿਲਾ ਕਮਿਸ਼ਨ ਮੁਖੀ ਨੂੰ ਮਿਲ ਰਹੀਆਂ ਧਮਕੀਆਂ

ਚੰਡੀਗੜ੍ਹ, 10 ਜੁਲਾਈ (ਵਿਕਰਮਜੀਤ ਸਿੰਘ ਮਾਨ)-ਰੈਪਰ ਤੇ ਗਾਇਕ ਹਨੀ ਸਿੰਘ ਿਖ਼ਲਾਫ਼ ਇਕ ਗੀਤ 'ਚ ਔਰਤਾਂ ਿਖ਼ਲਾਫ਼ ਭੱਦੀ ਸ਼ਬਦਾਵਲੀ ਅਤੇ ਅਸ਼ਲੀਲਤਾ ਫੈਲਾਉਣ ਦੀ ਸ਼ਿਕਾਇਤ ਪੰਜਾਬ ਪੁਲਿਸ ਦੇ ਡੀ. ਜੀ. ਪੀ. ਕੋਲ ਦਰਜ ਕਰਾਉਣ ਮਗਰੋਂ ਪੰਜਾਬ ਮਹਿਲਾ ਕਮਿਸ਼ਨ ਦੀ ...

ਪੂਰੀ ਖ਼ਬਰ »

ਜਬਰ-ਜਨਾਹ ਕਰਨ ਵਾਲੇ ਚਾਚੇ ਤੇ ਚਚੇਰੇ ਭਰਾ ਨੂੰ 12-12 ਸਾਲ ਕੈਦ

ਐੱਸ.ਏ.ਐੱਸ. ਨਗਰ, 10 ਜੁਲਾਈ (ਜਸਬੀਰ ਸਿੰਘ ਜੱਸੀ)-ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਡਾ. ਹਰਪ੍ਰੀਤ ਕੌਰ ਦੀ ਅਦਾਲਤ ਵਲੋਂ 10 ਸਾਲਾ ਬੱਚੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ 'ਚ ਉਸ ਦੇ ਚਾਚਾ ਭੁਪਿੰਦਰ ਸਿੰਘ ਭਿੰਦਾ ਤੇ ਚਚੇਰੇ ਭਰਾ ਗੁਰਮੀਤ ਸਿੰਘ ਨੂੰ ਦੋਸ਼ੀ ਕਰਾਰ ...

ਪੂਰੀ ਖ਼ਬਰ »

ਪੁੱਤ ਵਲੋਂ ਗੋਲੀ ਮਾਰ ਕੇ ਮਾਂ ਦੀ ਹੱਤਿਆ

ਮਹਿਮਾ ਸਰਜਾ, 10 ਜੁਲਾਈ (ਬਲਦੇਵ ਸੰਧੂ/ ਰਾਮਜੀਤ ਸ਼ਰਮਾ)-ਥਾਣਾ ਨੇਹੀਆਂ ਵਾਲਾ ਅਧੀਨ ਪੈਂਦੇ ਪਿੰਡ ਮਹਿਮਾ ਸਰਜਾ ਵਿਖੇ ਪੁੱਤ ਵਲੋਂ ਆਪਣੀ ਮਾਂ ਦੀ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਘਟਨਾ ਸਥਾਨ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮਨਜੀਤ ਕੌਰ (70) ਪਤਨੀ ...

ਪੂਰੀ ਖ਼ਬਰ »

ਧੂਰੀ ਜਬਰ ਜਨਾਹ ਮਾਮਲਾ

ਮੁੱਖ ਦੋਸ਼ੀ ਦੀ ਪੀੜਤ ਬੱਚੀ ਵਲੋਂ ਸ਼ਨਾਖ਼ਤ

ਸੰਗਰੂਰ, 10 ਜੁਲਾਈ (ਧੀਰਜ ਪਸ਼ੌਰੀਆ)-ਧੂਰੀ ਦੇ ਇਕ ਨਿੱਜੀ ਸਕੂਲ 'ਚ ਪੜ੍ਹਦੀ ਪੰਜ ਸਾਲਾ ਮਾਸੂਮ ਬੱਚੀ ਨਾਲ ਸਕੂਲ 'ਚ ਹੀ ਹੋਏ ਜਬਰ ਜਨਾਹ ਦੇ ਮਾਮਲੇ ਦੀ ਜ਼ਿਲ੍ਹਾ ਤੇ ਸੈਸ਼ਨ ਜੱਜ ਬੀ.ਐਸ. ਸੰਧੂ ਦੀ ਅਦਾਲਤ 'ਚ ਹੋ ਰਹੀ ਸੁਣਵਾਈ ਦੌਰਾਨ ਅੱਜ ਪੀੜਤ ਬੱਚੀ ਨੇ ਨਾਭਾ ਜੇਲ੍ਹ ...

ਪੂਰੀ ਖ਼ਬਰ »

ਕਰਤਾਰਪੁਰ ਕੋਰੀਡੋਰ ਨੇੜੇ ਨਾਲਾ ਡੈਕ 'ਚੋਂ ਮਿਲੀ ਐਾਟੀ-ਟੈਂਕ ਮਾਈਨ

ਅੰਮਿ੍ਤਸਰ, 10 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ 'ਚ ਕਰਤਾਰਪੁਰ ਕੋਰੀਡੋਰ ਨੇੜੇ ਬਰਸਾਤੀ ਨਾਲਾ ਡੈਕ ਨਾਲੇ 'ਚੋਂ ਐਾਟੀ-ਟੈਂਕ ਮਾਈਨ ਬਰਾਮਦ ਕੀਤੀ ਗਈ ਹੈ | ਪਾਕਿ ਅਧਿਕਾਰੀਆਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਐਾਟੀ-ਟੈਂਕ ਮਾਈਨ ਭਾਰਤ ...

ਪੂਰੀ ਖ਼ਬਰ »

ਸਿੱਖ ਰੈਫਰੈਂਸ ਲਾਇਬ੍ਰੇਰੀ ਮਾਮਲੇ ਸਬੰਧੀ ਪੜਤਾਲ ਸ਼ੁਰੂ

ਅੰਮਿ੍ਤਸਰ, 10 ਜੁਲਾਈ (ਜਸਵੰਤ ਸਿੰਘ ਜੱਸ)-ਜੂਨ 1984 'ਚ ਵਾਪਰੇ ਸਾਕਾ ਨੀਲਾ ਤਾਰਾ ਦੌਰਾਨ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚੋਂ ਇਤਿਹਾਸਕ ਸਿੱਖ ਰੈਂਫਰੈਂਸ ਲਾਇਬਰੇਰੀ ਦੇ ਸਾਹਿਤਕ ਤੇ ਧਾਰਮਿਕ ਖ਼ਜ਼ਾਨੇ ਨੂੰ ਭਾਰਤੀ ਫ਼ੌਜ ਵਲੋਂ ਚੁੱਕ ਕੇ ਲਿਜਾਏ ਜਾਣ ਸਬੰਧੀ ...

ਪੂਰੀ ਖ਼ਬਰ »

ਪਾਣੀ ਦੀ ਵਾਰੀ ਨੂੰ ਲੈ ਕੇ ਭਰਾ ਦਾ ਕਹੀ ਮਾਰ ਕੇ ਕਤਲ

ਗੁਰਾਇਆ, 10 ਜੁਲਾਈ (ਬਲਵਿੰਦਰ ਸਿੰਘ)-ਚੌਕੀ ਧੁਲੇਤਾ ਅਧੀਨ ਪੈਂਦੇ ਪਿੰਡ ਕਟਾਣਾ 'ਚ ਖੇਤਾਂ 'ਚ ਪਾਣੀ ਦੀ ਵਾਰੀ ਤੋਂ ਗ਼ੁੱਸੇ 'ਚ ਆ ਕੇ ਇਕ ਵਿਅਕਤੀ ਵਲੋਂ ਆਪਣੇ ਭਰਾ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ ਗਿਆ | ਜਾਣਕਾਰੀ ਮੁਤਾਬਿਕ ਮੰਗਤ ਸਿੰਘ ਪੁੱਤਰ ਮੋਹਨ ਸਿੰਘ ਤਿੰਨ ਭਰਾ ...

ਪੂਰੀ ਖ਼ਬਰ »

ਲੁਧਿਆਣਾ ਸਿਟੀ ਸੈਂਟਰ ਘੁਟਾਲੇ 'ਚ ਈ. ਡੀ. ਦੀ ਅਰਜ਼ੀ 'ਤੇ ਫ਼ੈਸਲਾ ਰਾਖਵਾਂ

ਚੰਡੀਗੜ੍ਹ, 10 ਜੁਲਾਈ (ਸੁਰਜੀਤ ਸਿੰਘ ਸੱਤੀ)-ਲੁਧਿਆਣਾ ਸਿਟੀ ਸੈਂਟਰ ਘੁਟਾਲਾ ਮਾਮਲੇ 'ਚ ਈ.ਡੀ. ਵਲੋਂ ਵਿਜੀਲੈਂਸ ਬਿਊਰੋ ਦੀ ਜਾਂਚ ਦੀ ਟਰਾਇਲ ਕੋਰਟ 'ਚ ਪੇਸ਼ ਕੀਤੀ ਕਲੋਜ਼ਰ ਰਿਪੋਰਟ ਵੇਖਣ ਦੇ ਹੁਕਮ ਵਿਰੁੱਧ ਦਾਖ਼ਲ ਅਰਜ਼ੀਆਂ 'ਤੇ ਹਾਈਕੋਰਟ ਨੇ ਫ਼ੈਸਲਾ ਰਾਖਵਾਂ ਕਰ ...

ਪੂਰੀ ਖ਼ਬਰ »

ਉਦਯੋਗਾਂ ਨੂੰ 31 ਦਸੰਬਰ ਤੱਕ ਪੀ.ਐਨ.ਜੀ. 'ਤੇ ਕਰਨ ਲਈ ਭੇਜੇ ਜਾ ਰਹੇ ਨੋਟਿਸਾਂ ਕਾਰਨ ਕਾਰੋਬਾਰੀਆਂ 'ਚ ਹਾਹਾਕਾਰ

ਮੰਡੀ ਗੋਬਿੰਦਗੜ੍ਹ, 10 ਜੁਲਾਈ (ਬਲਜਿੰਦਰ ਸਿੰਘ)-ਦੇਸ਼ 'ਚ ਵੱਧ ਰਹੇ ਪ੍ਰਦੂਸ਼ਣ ਦੀ ਰੋਕਥਾਮ ਲਈ ਸਰਕਾਰਾਂ ਬੇਹੱਦ ਗੰਭੀਰ ਹਨ ਜਿਸ ਦੇ ਚਲਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਮੰਡੀ ਗੋਬਿੰਦਗੜ੍ਹ ਦੇ ਉਦਯੋਗਾਂ ਸਮੇਤ ਸੂਬੇ ਦੇ 9 ਸ਼ਹਿਰਾਂ ਦੇ ਉਦਯੋਗਾਂ ਨੂੰ ...

ਪੂਰੀ ਖ਼ਬਰ »

ਭੀਮ ਟਾਂਕ ਕਤਲ ਕਾਂਡ

ਐਡੀਸ਼ਨਲ ਐਡਵੋਕੇਟ ਜਨਰਲ ਸੁਰਿੰਦਰਪਾਲ ਤਿੰਨਾ ਪੀੜਤ ਧਿਰ ਦੀ ਪੈਰਵਾਈ ਲਈ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ

ਅਬੋਹਰ, 10 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)-ਦਸੰਬਰ 2015 'ਚ ਵਾਪਰੇ ਭੀਮ ਟਾਂਕ ਕਤਲ ਕਾਂਡ 'ਚ ਸੂਬੇ ਦੇ ਗ੍ਰਹਿ ਤੇ ਨਿਆਂ ਵਿਭਾਗ ਵਲੋਂ ਪੀੜਤ ਧਿਰ ਦੀ ਪੈਰਵਾਈ ਕਰਨ ਲਈ ਐਡੀਸ਼ਨਲ ਐਡਵੋਕੇਟ ਜਨਰਲ ਸੁਰਿੰਦਰਪਾਲ ਸਿੰਘ ਤਿੰਨਾ ਨੰੂ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ...

ਪੂਰੀ ਖ਼ਬਰ »

ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਨੌਜਵਾਨ ਦੀ ਮੌਤ

ਫ਼ਿਰੋਜ਼ਪੁਰ, 10 ਜੁਲਾਈ (ਕੰਵਰਜੀਤ ਸਿੰਘ ਜੈਂਟੀ)-ਪੁਲਿਸ ਥਾਣਾ ਫ਼ਿਰੋਜ਼ਪੁਰ ਅਧੀਨ ਪੈਂਦੀ ਬਸਤੀ ਸ਼ੇਖ਼ਾਂ ਵਾਲੀ 'ਚ ਇਕ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਹੋ ਗਈ, ਜਿਸ ਦੀ ਪਛਾਣ ਚਮਕੀਲਾ (30) ਪੁੱਤਰ ਕਿੱਕਰ ਵਜੋਂ ਹੋਈ ਹੈ | ਨਸ਼ੇ ਦੀ ਪੂਰਤੀ ਲਈ ਟੀਕਾ ...

ਪੂਰੀ ਖ਼ਬਰ »

ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਨੂੰ 20 ਸਾਲ ਦੀ ਕੈਦ

ਬਰਨਾਲਾ, 10 ਜੁਲਾਈ (ਧਰਮਪਾਲ ਸਿੰਘ)-ਜ਼ਿਲ੍ਹਾ ਸੈਸ਼ਨ ਜੱਜ ਵਰਿੰਦਰ ਅਗਰਵਾਲ ਦੀ ਅਦਾਲਤ ਵਲੋਂ ਜਬਰ ਜਨਾਹ ਦੇ ਮਾਮਲੇ 'ਚ ਨਾਮਜ਼ਦ ਦੋਸ਼ੀ ਜੱਗਾ ਸਿੰਘ ਪੁੱਤਰ ਗਾਮਾ ਸਿੰਘ ਵਾਸੀ ਪੱਖੋਂ ਕਲਾਂ ਨੂੰ ਸਰਕਾਰੀ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ 20 ਸਾਲ ਦੀ ਕੈਦ ...

ਪੂਰੀ ਖ਼ਬਰ »

ਮਰੀਅਮ ਐਵੇਨਫੀਲਡ ਅਪਾਰਟਮੈਂਟ ਮਾਮਲੇ 'ਚ ਤਲਬ

ਅੰਮਿ੍ਤਸਰ, 10 ਜੁਲਾਈ (ਸੁਰਿੰਦਰ ਕੋਛੜ)-ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਉੱਪ ਪ੍ਰਧਾਨ ਮਰੀਅਮ ਨਵਾਜ਼ ਨੂੰ ਭਿ੍ਸ਼ਟਾਚਾਰ ਵਿਰੋਧੀ ਅਦਾਲਤ ਨੇ ਤਲਬ ਕੀਤਾ ਹੈ | ਅਦਾਲਤੀ ਹੁਕਮਾਂ ਅਨੁਸਾਰ ਮਰੀਅਮ ...

ਪੂਰੀ ਖ਼ਬਰ »

ਵਿਸ਼ਵ ਆਬਾਦੀ ਦਿਵਸ 'ਤੇ ਵਿਸ਼ੇਸ਼

ਤੇਜ਼ੀ ਨਾਲ ਵੱਧ ਰਹੀ ਗ਼ਰੀਬ ਮੁਲਕਾਂ ਦੀ ਆਬਾਦੀ

11 ਜੁਲਾਈ 1987 ਨੂੰ ਜਦੋਂ ਦੁਨੀਆ ਦੀ ਆਬਾਦੀ 500 ਕਰੋੜ 'ਤੇ ਪੁੱਜੀ ਸੀ ਤਾਂ ਪਹਿਲੀ ਵਾਰ ਵਿਸ਼ਵ ਭਰ 'ਚ '5 ਮਿਲੀਅਨ ਡੇਅ' ਮਨਾਇਆ ਗਿਆ ਸੀ | 2 ਸਾਲ ਬਾਅਦ 11 ਜੁਲਾਈ 1989 ਨੂੰ ੂ ਪਹਿਲਾ 'ਵਰਲਡ ਪਾਪੂਲੇਸ਼ਨ ਡੇਅ' ਭਾਵ 'ਵਿਸ਼ਵ ਜਨਸੰਖਿਆ ਦਿਵਸ' ਮਨਾਉਣ ਦਾ ਫ਼ੈਸਲਾ ਯੂ. ਐਨ. ਓ. ਦੇ ...

ਪੂਰੀ ਖ਼ਬਰ »

ਟਕਸਾਲੀ ਅਕਾਲੀ ਅਨੰਦਪੁਰ ਸਾਹਿਬ ਮਤੇ ਨੂੰ ਆਧਾਰ ਬਣਾ ਕੇ ਘੜਨਗੇ ਨੀਤੀਆਂ-ਬ੍ਰਹਮਪੁਰਾ

ਜਲੰਧਰ, 10 ਜੁਲਾਈ (ਮੇਜਰ ਸਿੰਘ)-ਅਕਾਲੀ ਦਲ (ਟਕਸਾਲੀ) ਦੇ ਸਰਗਰਮ ਪਾਰਟੀ ਆਗੂਆਂ ਦੀ ਇੱਥੇ ਹੋਈ ਮੀਟਿੰਗ 'ਚ ਫ਼ੈਸਲਾ ਲਿਆ ਗਿਆ ਹੈ ਕਿ ਪਾਰਟੀ ਦੀਆਂ ਨੀਤੀਆਂ 1973 ਦੇ ਅਨੰਦਪੁਰ ਸਾਹਿਬ ਮਤੇ ਦੀ ਰੌਸ਼ਨੀ ਵਿਚ ਬਣਾਈਆਂ ਜਾਣਗੀਆਂ | ਇਸ ਮਤੇ ਦੇ ਮੂਲ ਸਿਧਾਂਤ, ਦੇਸ਼ 'ਚ ਸੰਘੀ ...

ਪੂਰੀ ਖ਼ਬਰ »

30 ਸਾਲ ਪੁਰਾਣੇ ਗਠੀਆ ਦੇ ਰੋਗ ਤੋਂ ਪਾਇਆ ਛੁਟਕਾਰਾ-ਡਾ. ਸ਼ਾਰਧਾ

ਜਲੰਧਰ, 10 ਜੁਲਾਈ (ਅਜੀਤ ਬਿਊਰੋ)-ਡਾ. ਸ਼ਾਰਧਾ ਮੈਡੀਲਾਈਫ ਆਯੁਰਵੈਦਿਕ ਹਸਪਤਾਲ ਜੋ ਕਿ ਬਠਿੰਡਾ, ਲੁਧਿਆਣਾ, ਮੁਹਾਲੀ ਤੇ ਮੁਕਤਸਰ 'ਚ ਸਥਿਤ ਹੈ ਤੋਂ ਠੀਕ ਹੋਈ ਮਰੀਜ਼ ਸੁਰਿੰਦਰ ਕੌਰ ਜੋ ਕਿ ਮੁਹਾਲੀ ਦੀ ਰਹਿਣ ਵਾਲੀ ਹੈ ਨੇ ਦੱਸਿਆ ਕਿ ਉਸ ਦੀ ਉਮਰ 50 ਸਾਲ ਹੈ ਤੇ ਉਹ ਪਿਛਲੇ ...

ਪੂਰੀ ਖ਼ਬਰ »

ਆਸਟ੍ਰੇਲੀਆ ਦਾ ਮਲਟੀਪਲ ਵੀਜ਼ਾ ਬਿਨਾਂ ਸਪਾਂਸਰ-ਬਿ੍ਲੀਐਾਟ ਕੰਸਲਟੈਂਟਸ

ਜਲੰਧਰ, 10 ਜੁਲਾਈ (ਅਜੀਤ ਬਿਊਰੋ)-ਬਿ੍ਲੀਐਾਟ ਕੰਸਲਟੈਂਟਸ (ਮੁਹਾਲੀ) ਜੋ ਭਾਰਤ ਸਰਕਾਰ ਤੋਂ ਰਜਿਸਟਰਡ ਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀ ਹੈ ਐਸ.ਸੀ.ਓ. 22, ਫ਼ੇਜ਼-1 ਮੁਹਾਲੀ 'ਚ ਸਥਿਤ ਹੈ ਨੇ ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਮਲਟੀਪਲ ਵੀਜ਼ੇ ਲਈ ਵੀ ...

ਪੂਰੀ ਖ਼ਬਰ »

ਟਾਊਨ ਹਾਲ 'ਚ ਲਗਾਈ ਜਲਿ੍ਹਆਂਵਾਲਾ ਬਾਗ਼ ਸਾਕੇ ਬਾਰੇ ਪ੍ਰਦਰਸ਼ਨੀ

ਅੰਮਿ੍ਤਸਰ, 10 ਜੁਲਾਈ (ਸੁਰਿੰਦਰ ਕੋਛੜ)-ਦੀ ਆਰਟਸ ਐਾਡ ਕਲਚਰਲ ਹੈਰੀਟੇਜ ਟਰੱਸਟ (ਟੀ. ਏ. ਏ. ਸੀ. ਐਚ. ਟੀ.) ਤੇ ਪੰਜਾਬ ਸਰਕਾਰ ਵਲੋਂ ਸਾਂਝੇ ਤੌਰ 'ਤੇ ਸਥਾਨਕ ਟਾਊਨ ਹਾਲ ਦੀ ਇਮਾਰਤ 'ਚ ਜਲਿ੍ਹਆਂਵਾਲਾ ਬਾਗ਼ ਸਾਕੇ ਦਾ ਇਤਿਹਾਸ ਬਿਆਨ ਕਰਦੀ ਸਾਕੇ ਨਾਲ ਸਬੰਧਿਤ ਦੁਰਲੱਭ ...

ਪੂਰੀ ਖ਼ਬਰ »

ਟਿਕ ਟਾਕ 'ਤੇ ਵੀਡੀਓ ਵਾਇਰਲ ਕਰਨ ਵਾਲਾ ਰੋਡਵੇਜ਼ ਦਾ ਡਰਾਈਵਰ ਬਰਖ਼ਾਸਤ

ਜਲੰਧਰ, 10 ਜੁਲਾਈ (ਹਰਵਿੰਦਰ ਸਿੰਘ ਫੁੱਲ)-ਟਿਕ ਟਾਕ ਦਾ ਪ੍ਰੇਮ ਲੋਕਾਂ ਦੇ ਇੰਨਾ ਸਿਰ ਚੜ੍ਹ ਗਿਆ ਹੈ ਕਿ ਉਹ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਲੱਗਿਆਂ ਵੀ ਨਹੀਂ ਸੋਚਦੇ | ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਦੋਂ ਪਨਬਸ ਦੇ ਇਕ ਡਰਾਈਵਰ ਨੇ ਵਾਹ-ਵਾਹ ਖੱਟਣ ਦੇ ...

ਪੂਰੀ ਖ਼ਬਰ »

ਚੰਡੀਗੜ੍ਹ ਪੰਜਾਬ ਨੂੰ ਦੇ ਦਿਓ, ਹਰਿਆਣਾ ਨਵੀਂ ਰਾਜਧਾਨੀ ਬਣਾਵੇ-ਦਲਾਲ

ਚੰਡੀਗੜ੍ਹ, 10 ਜੁਲਾਈ (ਐਨ. ਐਸ. ਪਰਵਾਨਾ)-ਹਰਿਆਣਾ ਦੇ ਸੀਨੀਅਰ ਕਾਂਗਰਸੀ ਨੇਤਾ ਤੇ ਵਿਧਾਇਕ ਕਰਨ ਸਿੰਘ ਦਲਾਲ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਚੰਡੀਗੜ੍ਹ ਬੇਸ਼ੱਕ ਰਾਜਧਾਨੀ ਦੇ ਤੌਰ 'ਤੇ ਪੰਜਾਬ ਨੂੰ ਸੌਾਪ ਦਿੱਤਾ ਜਾਵੇ ਤੇ ਹਰਿਆਣਾ ਆਪਣੀ ਵੱਖਰੀ ਰਾਜਧਾਨੀ ਰਾਜ ਦੇ ...

ਪੂਰੀ ਖ਼ਬਰ »

ਨਾੜਾਂ 'ਚ ਖੂਨ ਦੀ ਗਤੀ ਘੱਟ ਹੋਣ ਕਾਰਨ ਲੱਤਾਂ ਤੇ ਪੈਰਾਂ ਦੀਆਂ ਹੁੰਦੀਆਂ ਨੇ ਕਈ ਬਿਮਾਰੀਆਂ-ਡਾ. ਗੁਪਤਾ

ਜਲੰਧਰ, 10 ਜੁਲਾਈ (ਐੱਮ.ਐੱਸ. ਲੋਹੀਆ)-ਸਥਾਨਕ ਕਪੂਰਥਲਾ ਚੌਕ ਨੇੜੇ ਚੱਲ ਰਹੇ ਕਰਨ ਹਸਪਤਾਲ 'ਚ ਸ਼ੂਗਰ ਕਾਰਨ ਖ਼ਰਾਬ ਹੋਈਆਂ ਲੱਤਾਂ ਤੇ ਪੈਰਾਂ ਦੀ ਜਾਂਚ ਦਾ ਰਿਆਇਤੀ ਕੈਂਪ 13 ਜੁਲਾਈ ਤੱਕ ਲਾਇਆ ਗਿਆ ਹੈ | ਸ਼ੂਗਰ ਨਾਲ ਖ਼ਰਾਬ ਹੋਏ ਪੈਰਾਂ ਦੇ ਇਲਾਜ ਦੀ ਮੁਹਾਰਤ ਰੱਖਣ ...

ਪੂਰੀ ਖ਼ਬਰ »

ਸਿੱਧੇ ਟੈਕਸਾਂ ਦਾ 13.35 ਲੱਖ ਕਰੋੜ ਦਾ ਮਿੱਥਿਆ ਨਿਸ਼ਾਨਾ ਪ੍ਰਾਪਤੀਯੋਗ-ਸੀ.ਬੀ.ਡੀ.ਟੀ. ਚੇਅਰਮੈਨ

ਨਵੀਂ ਦਿੱਲੀ, 10 ਜੁਲਾਈ (ਏਜੰਸੀ)- ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀ.ਬੀ.ਡੀ.ਟੀ.) ਦੇ ਚੇਅਰਮੈਨ ਪ੍ਰਮੋਦ ਚੰਦਰ ਮੋਦੀ ਦਾ ਕਹਿਣਾ ਹੈ ਕਿ ਸਰਕਾਰ ਵਲੋਂ 2019-20 ਦੇ ਵਿੱਤੀ ਸਾਲ ਲਈ ਸਿੱਧੇ ਟੈਕਸਾਂ ਦਾ 13.35 ਲੱਖ ਕਰੋੜ ਰੁਪਏ ਦਾ ਮਿੱਥਿਆ ਨਿਸ਼ਾਨਾ ਮੁਸ਼ਕਿਲ ਤਾਂ ਹੈ ਪਰ ...

ਪੂਰੀ ਖ਼ਬਰ »

12ਵੀਂ ਦੇ ਪ੍ਰੀਖਿਆਰਥੀਆਂ ਲਈ ਐੱਮ.ਐੱਚ.ਆਰ.ਡੀ. ਦਾ ਵਜ਼ੀਫ਼ਾ ਪ੍ਰਾਪਤ ਕਰਨ ਸਬੰਧੀ ਸਮਾਂ ਸਾਰਨੀ ਜਾਰੀ

ਐੱਸ.ਏ.ਐੱਸ. ਨਗਰ, 10 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਾਲ 2019 ਦੇ 12ਵੀਂ ਜਮਾਤ ਦੇ ਪ੍ਰੀਖਿਆਰਥੀਆਂ ਨੂੰ ਵਜ਼ੀਫ਼ਾ ਪ੍ਰਾਪਤ ਕਰਨ ਲਈ ਅਪਲਾਈ ਕਰਨ ਦੀ ਸਮਾਂ ਸਾਰਨੀ ਜਾਰੀ ਕਰ ਦਿੱਤੀ ਗਈ ਹੈ | ਸਿੱਖਿਆ ਬੋਰਡ ਦੇ ਸਕੱਤਰ ਮੁਹੰਮਦ ਤਈਅਬ ...

ਪੂਰੀ ਖ਼ਬਰ »

ਡਾਕਟਰਾਂ ਦੀ ਸੁਰੱਖਿਆ ਲਈ ਕੇਂਦਰੀ ਕਾਨੂੰਨ ਬਣਾਉਣ 'ਤੇ ਵਿਚਾਰ ਕਰਨ ਲਈ ਬਣਾਈ ਕਮੇਟੀ

ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਸਿਹਤ ਮੰਤਰਾਲੇ ਨੇ ਡਿਊਟੀ ਦੌਰਾਨ ਡਾਕਟਰਾਂ 'ਤੇ ਹਮਲਿਆਂ ਤੇ ਹਿੰਸਾ ਿਖ਼ਲਾਫ਼ ਕੇਂਦਰੀ ਕਾਨੂੰਨ ਬਣਾਉਣ 'ਤੇ ਵਿਚਾਰ ਕਰਨ ਲਈ 10 ਮੈਂਬਰੀ ਕਮੇਟੀ ਦਾ ਗਠਨ ਕੀਤਾ | ਜ਼ਿਕਰਯੋਗ ਹੈ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐਮ. ਏ.) ਵਲੋਂ ...

ਪੂਰੀ ਖ਼ਬਰ »

ਗ਼ੈਰ-ਸਰਕਾਰੀ ਸੰਸਥਾਵਾਂ ਦੁਆਰਾ ਪਰੋਸਿਆ ਜਾਂਦਾ ਮਿਡ ਡੇ ਮੀਲ ਬੰਦ ਕਰਨ ਦੇ ਨਿਰਦੇਸ਼

ਪਟਿਆਲਾ, 10 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵਲੋਂ ਬੀਤੇ ਦਿਨੀਂ ਗੈਰ-ਸਰਕਾਰੀ ਸੰਸਥਾਵਾਂ ਦੁਆਰਾ ਸਕੂਲਾਂ 'ਚ ਪਹਿਲੀ ਤੋਂ ਅੱਠਵੀਂ ਜਮਾਤ ਨੂੰ ਦਿੱਤੇ ਜਾ ਰਹੇ ਮਿਡ ਡੇ ਮੀਲ ਨੂੰ ਬੰਦ ਕਰਨ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ, ...

ਪੂਰੀ ਖ਼ਬਰ »

ਲਾਇਬ੍ਰੇਰੀ ਦੀਆਂ ਕਿਤਾਬਾਂ ਵਿਦਿਆਰਥੀਆਂ ਨੂੰ ਦੇਣ ਸਬੰਧੀ ਪੱਤਰ ਜਾਰੀ

ਗੁਰਦਾਸਪੁਰ, 10 ਜੁਲਾਈ (ਸੁਖਵੀਰ ਸਿੰਘ ਸੈਣੀ)-ਸਿੱਖਿਆ ਵਿਭਾਗ ਨੇ ਆਪਣੇ ਸਕੂਲਾਂ 'ਚ ਚੱਲ ਰਹੀਆਂ ਲਾਇਬ੍ਰੇਰੀਆਂ ਦੀਆਂ ਕਿਤਾਬਾਂ ਨੰੂ ਵਿਦਿਆਰਥੀਆਂ ਤੱਕ ਪੁੱਜਦਾ ਕਰਨ ਲਈ ਹਦਾਇਤਾਂ ਜਾਰੀ ਕਰਦੇ ਹੋਏ ਇਕ ਪੱਤਰ ਜਾਰੀ ਕੀਤਾ ਹੈ, ਜਿਸ 'ਚ ਡਾਇਰੈਕਟਰ ਸਿੱਖਿਆ ਵਿਭਾਗ ...

ਪੂਰੀ ਖ਼ਬਰ »

ਪੁਲਿਸ ਦੀ ਲਾਪਰਵਾਹੀ ਕਾਰਨ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਮਿਲੀ ਜ਼ਮਾਨਤ

ਐੱਸ. ਏ. ਐੱਸ. ਨਗਰ, 10 ਜੁਲਾਈ (ਜਸਬੀਰ ਸਿੰਘ ਜੱਸੀ)-ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਲੋਂ 180 ਦਿਨਾਂ 'ਚ ਦਿਲਪ੍ਰੀਤ ਸਿੰਘ ਬਾਬੇ ਿਖ਼ਲਾਫ਼ ਅਦਾਲਤ 'ਚ ਚਲਾਨ ਨਾ ਪੇਸ਼ ਕੀਤੇ ਜਾਣ ਕਾਰਨ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸੰਜੇ ਅਗਨੀਹੋਤਰੀ ਦੀ ਅਦਾਲਤ ਨੇ ਦਿਲਪ੍ਰੀਤ ਸਿੰਘ ...

ਪੂਰੀ ਖ਼ਬਰ »

ਭਾਰਤੀ ਫ਼ੌਜ ਵਲੋਂ ਸਪਾਈਕ ਮਿਜ਼ਾਈਲਾਂ ਦੀ ਖ਼ਰੀਦ ਨੂੰ ਹਰੀ ਝੰਡੀ

ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਭਾਰਤੀ ਫ਼ੌਜ ਨੇ ਇਜ਼ਰਾਈਲ ਦੀਆਂ ਬਣੀਆਂ ਐਾਟੀ-ਟੈਂਕ ਸਪਾਈਕ ਮਿਜ਼ਾਈਲਾਂ ਨੂੰ ਖਰੀਦਣ ਦੇ ਆਦੇਸ਼ ਜਾਰੀ ਕੀਤੇ ਹਨ, ਜੋ ਕਿ ਸਟੀਕ ਨਿਸ਼ਾਨੇ ਤੋਂ ਇਲਾਵਾ ਬੰਕਰ ਨੂੰ ਵੀ ਤਬਾਹ ਕਰਨ ਦੀ ਸਮਰੱਥਾ ਰੱਖਦੀ ਹੈ | ਸਪਾਈਕ ਮਿਜ਼ਾਈਲ 4 ...

ਪੂਰੀ ਖ਼ਬਰ »

ਪਾਕਿ 'ਚ ਮੰਦੇ ਵਿੱਦਿਅਕ ਢਾਂਚੇ ਕਾਰਨ 2030 ਤੱਕ ਚਾਰ 'ਚੋਂ ਇਕ ਬੱਚਾ ਹੋਵੇਗਾ ਅਨਪੜ੍ਹ

ਅੰਮਿ੍ਤਸਰ, 10 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਮੰਦੇ ਵਿੱਦਿਅਕ ਢਾਂਚੇ ਬਾਰੇ ਇਕ ਹੈਰਾਨੀਜਨਕ ਖ਼ੁਲਾਸਾ ਕਰਦਿਆਂ ਸੰਯੁਕਤ ਰਾਸ਼ਟਰ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਪਾਕਿ 'ਚ ਸਿੱਖਿਆ ਦੀ ਮੌਜੂਦਾ ਹਾਲਤ ਐਨੀ ਖ਼ਰਾਬ ਹੋ ਚੁੱਕੀ ਹੈ ਕਿ ਸਾਲ 2030 ਤੱਕ ਹਰ ਚਾਰ ...

ਪੂਰੀ ਖ਼ਬਰ »

ਸਰਕਾਰੀ ਬਾਬੂਆਂ ਦੀ ਮਿਲੀਭੁਗਤ ਨਾਲ ਸੜਕਾਂ 'ਤੇ ਧੜੱਲੇ ਨਾਲ ਚੱਲ ਰਹੀਆਂ ਨੇ ਬਿਨਾਂ ਪਰਮਿਟ ਬੱਸਾਂ

ਪੁਨੀਤ ਬਾਵਾ ਲੁਧਿਆਣਾ, 10 ਜੁਲਾਈ-ਪੰਜਾਬ 'ਚ ਟਰਾਂਸਪੋਰਟ ਮਾਫ਼ੀਆ ਨੇ ਆਪਣੀਆਂ ਜੜ੍ਹਾਂ ਇੰਨੀਆਂ ਜ਼ਿਆਦਾ ਡੂੰਘੀਆਂ ਕਰ ਲਈਆਂ ਹਨ ਕਿ ਸਰਕਾਰੀ ਬਾਬੂਆਂ ਦੀ ਮਿਲੀ ਭੁਗਤ ਨਾਲ ਪੰਜਾਬ ਦੀਆਂ ਸੜਕਾਂ 'ਤੇ ਧੜੱਲੇ ਨਾਲ ਬਿਨਾਂ ਪਰਮਿਟ ਵਾਲੀਆਂ ਬੱਸਾਂ ਸ਼ੂਕਦੀਆਂ ਫਿਰ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਹੇਠਲੀਆਂ ਅਦਾਲਤਾਂ ਵਿਚ ਅੰਗਰੇਜ਼ੀ 'ਚ ਕੰਮਕਾਜ ਬਾਰੇ ਫ਼ੈਸਲੇ 'ਤੇ ਨਜ਼ਰਸਾਨੀ ਦੀ ਮੰਗ

ਚੰਡੀਗੜ੍ਹ, 10 ਜੁਲਾਈ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਰਾਜ ਸਰਕਾਰ ਨੂੰ ਕਿਹਾ ਹੈ ਕਿ ਉਹ ਹਾਈਕੋਰਟ ਅਧੀਨ ਆਉਂਦੀਆਂ ਹੇਠਲੀਆਂ ਅਦਾਲਤਾਂ 'ਚ ਗਵਾਹੀਆਂ ਤੇ ਫ਼ੈਸਲੇ ਅੰਗਰੇਜ਼ੀ 'ਚ ਲਿਖੇ ਜਾਣ ਸਬੰਧੀ ਆਏ ਤਾਜ਼ਾ ਫ਼ੈਸਲੇ ਦੀ ਨਜ਼ਰਸਾਨੀ ਦੀ ਮੰਗ ਕਰੇ | ...

ਪੂਰੀ ਖ਼ਬਰ »

ਭਾਈ ਹਵਾਰਾ ਵਾਲੀ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੱਢਿਆ ਜਾਵੇਗਾ 'ਖ਼ਾਲਸਾਈ ਮਾਰਚ'

ਅੰਮਿ੍ਤਸਰ, 10 ਜੁਲਾਈ (ਜਸਵੰਤ ਸਿੰਘ ਜੱਸ)-ਸਰਬੱਤ ਖ਼ਾਲਸਾ ਵਲੋਂ ਨਿਯੁਕਤ ਕੀਤੇ ਸ੍ਰੀ ਅਕਾਲ ਤਖ਼ਤ ਦੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਅਗਵਾਈ ਹੇਠ ਕਾਰਜਸ਼ੀਲ 21 ਮੈਂਬਰੀ ਕਮੇਟੀ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਜੇਲ੍ਹਾਂ ...

ਪੂਰੀ ਖ਼ਬਰ »

ਅਧੀਨ ਸੇਵਾਵਾਂ ਚੋਣ ਬੋਰਡ ਨੇ 1648 ਕਲਰਕਾਂ ਨੂੰ ਵਿਭਾਗ ਵੰਡੇ-ਬਹਿਲ

ਐੱਸ.ਏ.ਐੱਸ. ਨਗਰ, 10 ਜੁਲਾਈ (ਕੇ.ਐੱਸ. ਰਾਣਾ)-ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਵਲੋਂ 48 ਵਿਭਾਗਾਂ 'ਚ ਕਲਰਕਾਂ ਦੀਆਂ ਅਸਾਮੀਆਂ ਭਰਨ ਲਈ ਚੁਣੇ ਗਏ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰਦਿਆਂ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਬੋਰਡ ...

ਪੂਰੀ ਖ਼ਬਰ »

ਪੰਥਕ ਤਾਲਮੇਲ ਸੰਗਠਨ ਵਲੋਂ 14 ਨੂੰ ਬਿਠਾਈ ਜਾਵੇਗੀ ਜਲ ਸੰਕਟ ਸਬੰਧੀ 'ਪਾਣੀ ਮਹਾਂ-ਪੰਚਾਇਤ'

ਅੰਮਿ੍ਤਸਰ, 10 ਜੁਲਾਈ (ਜਸਵੰਤ ਸਿੰਘ ਜੱਸ)-ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਪ੍ਰਤੀਨਿਧ ਸੰਸਥਾ ਪੰਥਕ ਤਾਲਮੇਲ ਸੰਗਠਨ ਵਲੋਂ ਜਲ ਸੰਕਟ ਦੇ ਮੱਦੇਨਜ਼ਰ 14 ਜੁਲਾਈ ਨੂੰ ਗੁਰੂ ਨਾਨਕ ਦੀ ਰਾਵੀ ਕੰਢੇ ਡੇਰਾ ਬਾਬਾ ਨਾਨਕ 'ਚ ਪਾਣੀਆਂ ਸਬੰਧੀ ਮਹਾਂ-ਪੰਚਾਇਤ ਬਿਠਾਈ ਜਾ ਰਹੀ ਹੈ, ...

ਪੂਰੀ ਖ਼ਬਰ »

ਇੰਸਟਾਗ੍ਰਾਮ 'ਤੇ ਚੱਲਦੇ ਪ੍ਰੇਮ ਸਬੰਧਾਂ ਕਾਰਨ ਦਿਨ ਦਿਹਾੜੇ ਗੁੰਡਾਗਰਦੀ, ਗੋਲੀਆਂ ਚੱਲੀਆਂ

ਅਟਾਰੀ, 10 ਜੁਲਾਈ (ਰੁਪਿੰਦਰਜੀਤ ਸਿੰਘ ਭਕਨਾ)-ਇੰਸਟਾਗ੍ਰਾਮ 'ਤੇ ਪ੍ਰੇਮ ਪ੍ਰਸੰਗ ਨੂੰ ਲੈ ਕੇ ਸਰਹੱਦੀ ਪਿੰਡ ਜਠੌਲ 'ਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ, ਜਿਸ 'ਚ 25-30 ਅਣਪਛਾਤੇ ਨੌਜਵਾਨਾਂ ਵਲੋਂ ਅਮਨ ਰਿਆੜ ਨਾਂਅ ਦੇ ਲੜਕੇ ਦੀ ਅਗਵਾਈ 'ਚ ਇਕ ਘਰ 'ਤੇ ਹਮਲਾ ਕਰਕੇ ਗੋਲੀਆਂ ...

ਪੂਰੀ ਖ਼ਬਰ »

ਇੱਧਰਲੇ ਹੀ ਨਹੀਂ, ਉੱਧਰਲੇ ਪੰਜਾਬ 'ਚ ਵੀ ਉਡੀਕੀ ਜਾ ਰਹੀ ਹੈ ਅਮਰਿੰਦਰ ਗਿੱਲ ਦੀ 'ਚੱਲ ਮੇਰਾ ਪੁੱਤ'

ਜਲੰਧਰ, 10 ਜੁਲਾਈ (ਅਜੀਤ ਬਿਊਰੋ)-ਸੋਸ਼ਲ ਮੀਡੀਆ ਤੋਂ ਕੋਹਾਂ ਦੂਰ ਹਮੇਸ਼ਾ ਆਪਣੇ ਕੰਮ 'ਚ ਮਸਤ ਰਹਿਣ ਵਾਲੇ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਦਾ ਕਹਿਣਾ ਹੈ ਕਿ ਕਲਾਕਾਰ ਦਾ ਕੋਈ ਧਰਮ ਨਹੀਂ ਹੁੰਦਾ ਉਹ ਸਭ ਦੇ ਸਾਂਝੇ ਹੁੰਦੇ ਹਨ | ਕਲਾਕਾਰ ਕਿਸੇ ਵੀ ਧਰਮ ਜਾਂ ਮੁਲਕ ਦਾ ...

ਪੂਰੀ ਖ਼ਬਰ »

ਸੁਧਾਰ 'ਚ ਯੂਥ ਅਕਾਲੀ ਦਲ ਨੇ ਬੂਟੇ ਲਗਾ ਕੇ ਸੁਖਬੀਰ ਦਾ ਜਨਮ ਦਿਨ ਮਨਾਇਆ

ਗੁਰੂਸਰ ਸੁਧਾਰ, 10 ਜੁਲਾਈ (ਜਸਵਿੰਦਰ ਸਿੰਘ ਗਰੇਵਾਲ)-ਸਥਾਨਕ ਕਸਬਾ ਗੁਰੂਸਰ ਸੁਧਾਰ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਨਮ ਦਿਨ ਕੇਕ ਕੱਟ ਕੇ ਅਤੇ ਪੌਦੇ ਲਗਾ ਕੇ ਮਨਾਇਆ ਗਿਆ | ਅੱਜ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ...

ਪੂਰੀ ਖ਼ਬਰ »

ਬਰਸਾਤ ਦੇ ਮੌਸਮ ਤੋਂ ਪਹਿਲਾਂ ਸਕੂਲਾਂ ਦੀਆਂ ਛੱਤਾਂ ਦੀ ਸਫ਼ਾਈ ਸਬੰਧੀ ਪੱਤਰ ਜਾਰੀ

ਗੁਰਦਾਸਪੁਰ, 10 ਜੁਲਾਈ (ਸੁਖਵੀਰ ਸਿੰਘ ਸੈਣੀ)-ਸਿੱਖਿਆ ਵਿਭਾਗ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੇ ਸਮੂਹ ਸਕੂਲ ਮੁਖੀਆਂ ਨੰੂ ਬਰਸਾਤ ਦੇ ਮੌਸਮ ਤੋਂ ਪਹਿਲਾਂ ਸਕੂਲ ਦੀਆਂ ਛੱਤਾਂ ਚੌਣ ਤੇ ਸਲ੍ਹਾਬ ਤੋਂ ਬਚਾਉਣ ਲਈ ਹਦਾਇਤਾਂ ਜਾਰੀ ਕਰਦੇ ਹੋਏ ਇਕ ਪੱਤਰ ਜਾਰੀ ...

ਪੂਰੀ ਖ਼ਬਰ »

ਭਾਈ ਮਰਦਾਨਾ ਦੇ ਵੰਸ਼ਜਾਂ ਨੇ ਆਰਥਿਕ ਸਹਿਯੋਗ ਲਈ ਕੀਤਾ ਸ਼੍ਰੋਮਣੀ ਕਮੇਟੀ ਦਾ ਧੰਨਵਾਦ

ਅੰਮਿ੍ਤਸਰ, 10 ਜੁਲਾਈ (ਸੁਰਿੰਦਰ ਕੋਛੜ)-ਗੁਰੂਘਰ ਤੇ ਗੁਰਮਤਿ ਸੰਗੀਤ ਦੇ ਪਹਿਲੇ ਕੀਰਤਨੀਏ ਹੋਣ ਦਾ ਮਾਣ ਹਾਸਲ ਕਰਨ ਵਾਲੇ ਭਾਈ ਮਰਦਾਨਾ ਦੀ 18ਵੀਂ ਤੇ 19ਵੀਂ ਪੀੜ੍ਹੀ ਦੇ ਵਾਰਸ ਲੰਬੇ ਅਰਸੇ ਤੋਂ ਆਰਥਿਕ ਸੰਕਟ ਨਾਲ ਜੂਝ ਰਹੇ ਹਨ | 'ਅਜੀਤ' ਵਲੋਂ ਪਿਛਲੇ ਵਰ੍ਹੇ ਪ੍ਰਮੁੱਖਤਾ ...

ਪੂਰੀ ਖ਼ਬਰ »

ਹਵਾ ਜ਼ਹਿਰੀਲੀ ਹੋਣ ਕਾਰਨ ਉਦਯੋਗਿਕ ਸ਼ਹਿਰਾਂ 'ਚ ਸਾਹ ਲੈਣਾ ਵੀ ਖ਼ਤਰਨਾਕ

ਸੰਗਰੂਰ, 10 ਜੁਲਾਈ (ਧੀਰਜ ਪਸ਼ੌਰੀਆ)-ਪੰਜਾਬ 'ਚ ਕਾਰਪੋਰੇਟ ਮਾਡਲ ਦੇ ਪੂਰੀ ਤਰ੍ਹਾਂ ਲਾਗੂ ਹੋਣ ਨਾਲ ਪੰਜਾਬ ਦਾ ਵਾਤਾਵਰਨ ਇਸ ਹੱਦ ਤੱਕ ਪ੍ਰਦੂਸ਼ਿਤ ਹੋ ਗਿਆ ਹੈ ਕਿ ਇੱਥੇ ਲੋਕਾਂ ਨੰੂ ਜ਼ਿੰਦਗੀ ਮਿਲਣ ਦੀ ਬਜਾਏ ਅਨੇਕਾਂ ਬਿਮਾਰੀਆਂ ਮਿਲ ਰਹੀਆਂ ਹਨ | ਪੰਜਾਬ ਦਾ ਪਾਣੀ, ...

ਪੂਰੀ ਖ਼ਬਰ »

ਬਾਬਾ ਫ਼ਰੀਦ ਐਜੂਕੇਸ਼ਨਲ ਕੰਸਲਟੈਂਸੀ ਨੇ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਵਾਇਆ

ਸ੍ਰੀ ਮੁਕਤਸਰ ਸਾਹਿਬ, 10 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸਥਾਨਕ ਕੋਟਕਪੂਰਾ ਰੋਡ ਸਥਿਤ ਬਾਬਾ ਫ਼ਰੀਦ ਐਜੂਕੇਸ਼ਨਲ ਕੰਸਲਟੈਂਸੀ ਸ੍ਰੀ ਮੁਕਤਸਰ ਸਾਹਿਬ ਨੇ ਕਮਲੇਸ਼ ਸਿੰਘ ਬਰਾੜ ਵਾਸੀ ਕੋਟਸੁਖੀਆ (ਫ਼ਰੀਦਕੋਟ) ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਹੈ | ਇਹ ਜਾਣਕਾਰੀ ...

ਪੂਰੀ ਖ਼ਬਰ »

ਟਵਿੱਟਰ 'ਤੇ ਰਾਹੁਲ ਦੇ ਪ੍ਰਸੰਸਕਾਂ ਦੀ ਗਿਣਤੀ 1 ਕਰੋੜ 'ਤੇ ਪੁੱਜੀ

ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਟਵਿੱਟਰ 'ਤੇ 1 ਕਰੋੜ ਪ੍ਰਸੰਸਕ ਹੋ ਗਏ ਹਨ ਅਤੇ ਉਨ੍ਹਾਂ ਆਪਣੇ ਸਾਰੇ ਪ੍ਰਸੰਸਕਾਂ ਦਾ ਧੰਨਵਾਦ ਕੀਤਾ ਹੈ | ਰਾਹੁਲ ਅਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪਿਛੇ ਹਨ | ਮੋਦੀ ਦੇ ਮਾਈਕਰੋ-ਬਲਾਗਿੰਗ ...

ਪੂਰੀ ਖ਼ਬਰ »

ਅਲ-ਕਾਇਦਾ ਵਲੋਂ ਕਸ਼ਮੀਰ 'ਤੇ ਪਹਿਲੀ ਵੀਡੀਓ ਜਾਰੀ

ਨਵੀਂ ਦਿੱਲੀ, 10 ਜੁਲਾਈ (ਏਜੰਸੀ)- ਅੱਤਵਾਦੀ ਸੰਗਠਨ ਅਲ-ਕਾਇਦਾ ਦੇ ਮੁਖੀ ਆਈਮਾਨ ਅਲ-ਜਵਾਹਰੀ ਵਲੋਂ ਕਸ਼ਮੀਰ ਬਾਰੇ ਜਾਰੀ ਆਪਣੀ ਪਹਿਲੀ ਵੀਡੀਓ 'ਚ ਭਾਰਤੀ ਸੈਨਾ ਤੇ ਸਰਕਾਰ ਨੂੰ 'ਖੂਨ ਵਹਾਉਣ' ਦੀ ਧਮਕੀ ਦਿੰਦਿਆਂ ਕਿਹਾ ਹੈ ਕਿ ਉਹ ਦੇਸ਼ ਦੀ ਅਰਥਵਿਵਸਥਾ ਨੂੰ ਤਬਾਹ ਕਰ ...

ਪੂਰੀ ਖ਼ਬਰ »

ਕਰਨਾਟਕ ਤੋਂ ਬਾਅਦ ਹੁਣ ਗੋਆ 'ਚ ਕਾਂਗਰਸ ਨੂੰ ਝਟਕਾ

ਪਣਜੀ, 10 ਜੁਲਾਈ (ਏਜੰਸੀ)-ਰਾਜਨੀਤਕ ਅਸਥਿਰਤਾ ਦੀ ਹਵਾ ਗੁਆਂਢੀ ਸੂਬੇ ਕਰਨਾਟਕ ਤੋਂ ਗੋਆ ਵੀ ਪਹੁੰਚ ਗਈ ਹੈ | ਗੋਆ 'ਚ ਕਾਂਗਰਸ ਦੇ ਦੋ ਤਿਹਾਈ (15 'ਚੋਂ 10) ਵਿਧਾਇਕਾਂ ਨੇ ਭਾਜਪਾ 'ਚ ਸ਼ਾਮਿਲ ਹੋਣ ਲਈ ਪਾਰਟੀ ਨਾਲੋਂ ਨਾਤਾ ਤੋੜ ਲਿਆ ਹੈ | ਕਾਂਗਰਸੀ ਆਗੂਆਂ ਦਾ ਇਕ ਧੜਾ ਵਿਰੋਧੀ ...

ਪੂਰੀ ਖ਼ਬਰ »

ਫਾਰਚਿਊਨ ਇੰਡੀਆ ਮੈਗਜ਼ੀਨ ਵਲੋਂ ਐਲ. ਪੀ. ਯੂ. ਦੇ ਸਾਬਕਾ ਵਿਦਿਆਰਥੀ ਦੀ ਸਰਬੋਤਮ ਉੱਦਮੀ ਵਜੋਂ ਚੋਣ

ਜਲੰਧਰ, 10 ਜੁਲਾਈ (ਰਣਜੀਤ ਸਿੰਘ ਸੋਢੀ)-ਦੁਨੀਆ ਦੀ ਸਰਬੋਤਮ ਮੈਗਜ਼ੀਨ ਫਾਰਚਿਊਨ ਇੰਡੀਆ ਨੇ ਐਲ. ਪੀ. ਯੂ. ਦੇ ਸਾਬਕਾ ਵਿਦਿਆਰਥੀ ਰਾਹੁਲ ਤਿਆਗੀ ਨੂੰ ਉਨ੍ਹਾਂ ਦੀ ਕੰਪਨੀ 'ਲਯੂਸਿਡਸ ਟੈੱਕ ਪ੍ਰਾਈਵੇਟ ਲਿਮਟਿਡ' ਦੀਆਂ ਜ਼ਿਕਰਯੋਗ ਪ੍ਰਾਪਤੀਆਂ ਲਈ '40 ਅੰਡਰ 40' -2019 ਦੇ ਅੰਕ 'ਚ ...

ਪੂਰੀ ਖ਼ਬਰ »

ਪਾਣੀ ਮੀਟਰ ਨੀਤੀ ਲਾਗੂ ਹੋਣ ਦੀ ਉਡੀਕ 'ਚ ਨਿਗਮਾਂ, ਕਮੇਟੀਆਂ

ਜਲੰਧਰ, 10 ਜੁਲਾਈ (ਸ਼ਿਵ ਸ਼ਰਮਾ)-ਆਉਣ ਵਾਲੇ ਸਾਲਾਂ 'ਚ ਜਲੰਧਰ, ਅੰਮਿ੍ਤਸਰ ਸਮੇਤ ਦੇਸ਼ ਦੇ 21 ਰਾਜਾਂ 'ਚ ਜ਼ਮੀਨ ਹੇਠਲੇ ਪਾਣੀ ਦੀ ਚਿੰਤਾਜਨਕ ਸਥਿਤੀ ਬਾਰੇ ਨੀਤੀ ਕਮਿਸ਼ਨ ਦੀਆਂ ਆਈਆਂ ਰਿਪੋਰਟਾਂ ਤੋਂ ਬਾਅਦ ਵੀ ਨਿਗਮਾਂ, ਕਮੇਟੀਆਂ ਚੌਕਸ ਹੋਣਾ ਸ਼ੁਰੂ ਨਹੀਂ ਹੋਈਆਂ ਹਨ ...

ਪੂਰੀ ਖ਼ਬਰ »

ਕੈਪਟਨ ਵਲੋਂ ਬਿਜਲੀ ਚੋਰੀ ਵਿਰੁੱਧ ਤਿੱਖੀ ਕਾਰਵਾਈ ਦੇ ਆਦੇਸ਼

ਚੰਡੀਗੜ੍ਹ, 10 ਜੁਲਾਈ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐਸ. ਪੀ. ਸੀ. ਐਲ.) ਨੂੰ ਹੋ ਰਹੇ ਭਾਰੀ ਨੁਕਸਾਨ ਨੂੰ ਰੋਕਣ ਵਾਸਤੇ ਬਿਜਲੀ ਚੋਰੀ ਵਿਰੁੱਧ ਤਿੱਖੀ ਮੁਹਿੰਮ ਅਰੰਭਣ ਦੇ ਹੁਕਮ ਦਿੱਤੇ ਹਨ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX