ਮੋਗਾ, 10 ਜੁਲਾਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਅੱਜ ਡੈਪੋ ਤੇ ਬੱਡੀਜ਼ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਹਦਾਇਤ ਕੀਤੀ ਕਿ ਇਸ ਪ੍ਰੋਗਰਾਮ ਨੂੰ ਹੋਰ ਅਸਰਦਾਰ ਢੰਗ ਨਾਲ ਜਾਰੀ ਰੱਖਣ ਲਈ ਹਰ ਯੋਗ ਉਪਰਾਲੇ ਕੀਤੇ ਜਾਣ ਤਾਂ ਜੋ ਇਸ ਦੇ ਸਾਰਥਿਕ ਤੇ ਕਾਰਗਰ ਨਤੀਜੇ ਪ੍ਰਾਪਤ ਕੀਤੇ ਜਾ ਸਕਣ | ਡਿਪਟੀ ਕਮਿਸ਼ਨਰ ਵਲੋਂ ਪੁਲਿਸ ਕਪਤਾਨ ਰਤਨ ਸਿੰਘ ਬਰਾੜ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜਿੰਦਰ ਬਤਰਾ ਸਮੇਤ ਜ਼ਿਲ੍ਹੇ ਅੰਦਰ ਡੈਪੋ ਪ੍ਰੋਗਰਾਮ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਂਦਿਆਂ ਸਬੰਧਿਤ ਅਧਿਕਾਰੀਆਂ ਤੋਂ ਇਸ ਪ੍ਰੋਗਰਾਮ ਨੂੰ ਹੋਰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਸੁਝਾਅ ਵੀ ਮੰਗੇ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਉਪਰੰਤ ਉਨ੍ਹਾਂ ਦੇ ਮੁੜ ਵਸੇਬੇ ਲਈ ਯੋਗ ਪ੍ਰਬੰਧ ਕੀਤੇ ਜਾਣਗੇ | ਡਿਪਟੀ ਕਮਿਸ਼ਨਰ ਨੇ ਇਸ ਤਹਿਤ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਵਰਕਸ਼ਾਪਾਂ, ਸੈਮੀਨਾਰਾਂ, ਰੈਲੀਆਂ ਅਤੇ ਹੋਰ ਮਾਧਿਅਮਾਂ ਰਾਹੀਂ ਜਾਗਰੂਕ ਕਰਨ ਲਈ ਵੱਖ ਵੱਖ ਅਧਿਕਾਰੀਆਂ ਨੂੰ ਆਦੇਸ਼ ਦਿੱਤੇ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪੁਲਿਸ ਕਪਤਾਨ ਰਤਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਡੈਪੋ ਪ੍ਰੋਗਰਾਮ ਦੇ ਜ਼ਿਲ੍ਹੇ ਅੰਦਰ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ | ਉਨ੍ਹਾਂ ਦੱਸਿਆ ਕਿ ਡੈਪੋ ਵਲੋਂ ਲੋਕਾਂ ਨੂੰ ਨਸ਼ਿਆਂ ਦੇ ਦੁਸ਼ਪ੍ਰਭਾਵਾਂ ਬਾਰੇ ਬਾਖ਼ੂਬੀ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਸਦਕਾ ਲੋਕ ਖੁਦ ਆਪਣੇ ਨੌਜਵਾਨ ਬੱਚਿਆਂ ਨੂੰ ਨਸ਼ਿਆਂ ਦੀ ਗਿ੍ਫ਼ਤ ਤੋਂ ਛੁਟਕਾਰਾ ਦਿਵਾਉਣ ਲਈ ਓਟ ਕੇਂਦਰਾਂ ਵਿਚ ਲਿਆ ਰਹੇ ਹਨ | ਮੀਟਿੰਗ ਵਿਚ ਸਹਾਇਕ ਕਮਿਸ਼ਨਰ (ਜ) ਲਾਲ ਵਿਸ਼ਵਾਸ ਬੈਂਸ, ਵਧੀਕ ਡਿਪਟੀ ਕਮਿਸ਼ਨਰ ਜਨਰਲ-ਕਮ-ਕਮਿਸ਼ਨਰ ਨਗਰ ਨਿਗਮ ਮੋਗਾ ਮੈਡਮ ਅਨੀਤਾ ਦਰਸ਼ੀ, ਐਸ.ਡੀ.ਐਮ. ਮੋਗਾ ਗੁਰਵਿੰਦਰ ਸਿੰਘ ਜੌਹਲ, ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਡਾ: ਮਨਦੀਪ ਕੌਰ, ਐਸ.ਡੀ.ਐਮ. ਧਰਮਕੋਟ ਨਰਿੰਦਰਪਾਲ ਸਿੰਘ ਧਾਲੀਵਾਲ, ਐਸ.ਡੀ.ਐਮ. ਬਾਘਾ ਪੁਰਾਣਾ ਸਵਰਨਜੀਤ ਕੌਰ, ਸਿਹਤ ਵਿਭਾਗ ਦੇ ਡਿਪਟੀ ਮੈਡੀਕਲ ਕਮਿਸ਼ਨਰ, ਬਲਕਾਰ ਸਿੰਘ ਜ਼ਿਲ੍ਹਾ ਮੁਖੀ ਜੀ.ਓ.ਜੀ., ਪੁਲਿਸ ਕਪਤਾਨ (ਜਾਂਚ) ਹਰਿੰਦਰਪਾਲ ਸਿੰਘ ਸਮੇਤ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ |
ਮੋਗਾ, 10 ਜੁਲਾਈ (ਸ਼ਿੰਦਰ ਸਿੰਘ ਭੁਪਾਲ)-ਮੁਖ਼ਬਰ ਖ਼ਾਸ ਨੇ ਹੌਲਦਾਰ ਜਸਵੀਰ ਸਿੰਘ ਨੂੰ ਗੁਪਤ ਸੂਚਨਾ ਦਿੱਤੀ ਕਿ ਸੁਰਿੰਦਰ ਸਿੰਘ ਉਰਫ਼ ਮੰਨੂ ਪੁੱਤਰ ਜਗਤਬੀਰ ਸਿੰਘ ਵਾਸੀ ਟੀਚਰ ਕਲੌਨੀ ਨੇੜੇ ਬਹੋਨਾ ਚੌਕ ਮੋਗਾ, ਮੋਟਰਸਾਈਕਲ ਚੋਰੀ ਕਰਕੇ ਉਨ੍ਹਾਂ ਉੱਪਰ ਜਾਅਲੀ ...
ਅਜੀਤਵਾਲ, 10 ਜੁਲਾਈ (ਸ਼ਮਸ਼ੇਰ ਸਿੰਘ ਗ਼ਾਲਿਬ)-9 ਜੁਲਾਈ ਨੂੰ ਦੁਪਹਿਰ ਸਮੇਂ ਵਹਿਣੀਵਾਲ ਨਗਰ ਪਿੰਡ ਵਾਸੀਆਂ ਵਲੋਂ ਸੀਚੇਵਾਲ ਟਰੀਟਪਲਾਂਟ ਦੀ ਉਸਾਰੀ ਸਮੇਂ ਬਣ ਰਹੇ ਇਕ ਡਿਗ ਦੀ ਦੀਵਾਰ ਡਿੱਗਣ ਨਾਲ ਹੋਈ ਮੌਤ ਸਬੰਧੀ ਐਸ.ਡੀ.ਐਮ. ਨਰਿੰਦਰ ਸਿੰਘ ਧਾਲੀਵਾਲ, ਡਿਪਟੀ ...
ਮੋਗਾ, 10 ਜੁਲਾਈ (ਸ਼ਿੰਦਰ ਸਿੰਘ ਭੁਪਾਲ)-ਸੁਰਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਟਾਊਨ ਹਾਲ ਮੰਡੀ ਕਾਲੀਆ ਵਾਲੀ (ਸਿਰਸਾ) ਮੁਕੱਦਮਾ ਨੰਬਰ 93, 29 ਜਲਾਈ 2014 ਐਨ.ਡੀ.ਪੀ.ਐਸ. ਐਕਟ ਤੇ ਅਸਲਾ ਐਕਟ ਥਾਣਾ ਸਦਰ ਮੋਗਾ ਅਤੇ ਮੁਕੱਦਮਾ ਨੰਬਰ 95, 30 ਜੁਲਾਈ 2014 ਐਨ.ਡੀ.ਪੀ.ਐਸ. ਐਕਟ ਥਾਣਾ ...
ਮੋਗਾ, 10 ਜੁਲਾਈ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਚਿੱਟੇ ਦਾ ਖ਼ਾਤਮਾ ਕਰਨ ਦਾ ਵੱਡਾ ਦਾਅਵਾ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਬਣਿਆ ਢਾਈ ਸਾਲ ਤੋਂ ਵੱਧ ਦੇ ਕਰੀਬ ਸਮਾਂ ਲੰਘ ਗਿਆ ਪਰ ...
ਅਜੀਤਵਾਲ, 10 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਪਿੰਡ ਕੋਕਰੀ ਕਲਾਂ ਵਾਸੀ ਭਗਵਾਨ ਸਿੰਘ ਪੁੱਤਰ ਸੋਹਣ ਸਿੰਘ ਦੇ ਘਰ ਸਬੰਧੀ ਅਦਾਲਤੀ ਰੌਲ਼ੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਉਕਤ ਕਿਸਾਨ ਦੇ ਹੱਕ ਵਿਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ...
ਮੋਗਾ, 10 ਜੁਲਾਈ (ਸ਼ਿੰਦਰ ਸਿੰਘ ਭੁਪਾਲ)-ਇਕਬਾਲ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਖੋਸਾ ਰਣਧੀਰ ਨੇ ਥਾਣਾ ਸਿਟੀ ਸਾਊਥ ਮੋਗਾ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਕਾਇਲ ਲੀਕਰ ਕੰਪਨੀ ਵਿਚ ਸ਼ਰਾਬ ਦੇ ਠੇਕੇਦਾਰਾਂ ਨਾਲ ਸਰਕਲ ਇੰਚਾਰਜ ਬਾਘਾ ਪੁਰਾਣਾ ਲੱਗਾ ਹੋਇਆ ਹੈ | 8 ...
ਮੋਗਾ, 10 ਜੁਲਾਈ (ਜਸਪਾਲ ਸਿੰਘ ਬੱਬੀ/ਸੁਰਿੰਦਰਪਾਲ ਸਿੰਘ)-ਸਰਪੰਚ ਯੂਨੀਅਨ ਬਲਾਕ ਮੋਗਾ-1 ਚੋਣ ਬਲਿਊ ਹਿੱਲ ਹੋਟਲ ਮੋਗਾ ਵਿਖੇ ਹੋਈ | ਜਿਸ ਵਿਚ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਅਜੀਤਵਾਲ ਨੂੰ ਸਰਬਸੰਮਤੀ ਨਾਲ ਪ੍ਰਧਾਨ, ਰੁਪਿੰਦਰ ਸਿੰਘ ਸਰਪੰਚ ਤਲਵੰਡੀ ...
ਮੋਗਾ, 10 ਜੁਲਾਈ (ਸੁਰਿੰਦਰਪਾਲ ਸਿੰਘ)-ਪ੍ਰਾਈਵੇਟ ਬੱਸ ਅਪਰੇਟਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰੋਤਮ ਪੁਰੀ, ਪ੍ਰਸ਼ੋਤਮ ਪੁਰੀ ਸਾਬਕਾ ਕੌਾਸਲਰ ਦੇ ਸਤਿਕਾਰਯੋਗ ਪਿਤਾ ਤੇ ਸੁਰਿੰਦਰ ਕੌਰ ਕੌਾਸਲਰ ਦੇ ਸਹੁਰਾ ਸਾਹਿਬ ਜਗਦੀਸ਼ ਚੰਦਰ ਪੁਰੀ ਉੱਘੇ ਟਰਾਂਸਪੋਰਟਰ ...
ਮੋਗਾ, 10 ਜੁਲਾਈ (ਰਾਜੇਸ਼ ਕੋਛੜ)-ਬਜਰੰਗ ਦਲ ਮੋਗਾ ਵਲੋਂ ਦੇਸ਼ 'ਚ ਵਧ ਰਹੀ ਹਿੰਦੂ ਵਿਰੋਧੀ ਤੇ ਦੇਸ਼ ਵਿਰੋਧੀ ਇਸਲਾਮਿਕ ਜਿਹਾਦੀ ਗਤੀਵਿਧੀਆਂ 'ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਸੁਪਰਡੈਂਟ ਜੋਗਿੰਦਰਪਾਲ ਸਿੰਘ ਦੇ ਰਾਹੀਂ ਰਾਸ਼ਟਰਪਤੀ ਦੇ ...
ਬੱਧਨੀ ਕਲਾਂ, 10 ਜੁਲਾਈ (ਸੰਜੀਵ ਕੋਛੜ)-ਨਗਰ ਪੰਚਾਇਤ ਬੱਧਨੀ ਕਲਾਂ ਦੀ ਅਹਿਮ ਮੀਟਿੰਗ ਪ੍ਰਧਾਨ ਬਲਦੇਵ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਨਗਰ ਪੰਚਾਇਤ ਦੇ ਦਫ਼ਤਰ ਬੱਧਨੀ ਕਲਾਂ ਵਿਖੇ ਹੋਈ | ਜਿਸ 'ਚ ਧਾਲੀਵਾਲ ਤੋਂ ਇਲਾਵਾ ਰਾਮ ਨਿਵਾਸ ਗੋਇਲ ਮੀਤ ਪ੍ਰਧਾਨ, ਅਜਮੇਰ ...
ਮੋਗਾ, 10 ਜੁਲਾਈ (ਸ਼ਿੰਦਰ ਸਿੰਘ ਭੁਪਾਲ)-ਮਾਲਵਾ ਦੀ ਪ੍ਰਸਿੱਧ ਸੰਸਥਾ ਰਣੀਆ ਇੰਟਰਪ੍ਰਾਈਜ਼ਜ਼ ਮੋਗਾ ਨੇ ਸ਼ਿੰਦਰ ਸਿੰਘ ਰਾਏ ਦੇ ਬੇਟੇ ਹਰਮਨਦੀਪ ਸਿੰਘ ਰਾਏ ਤੇ ਬੇਟੀ ਰਵਨੀਤ ਕੌਰ ਰਾਏ ਵਾਸੀ ਪਿੰਡ ਬੋਪਾਰਾਏ ਖ਼ੁਰਦ (ਲੁਧਿਆਣਾ) ਦਾ ਕੈਨੇਡਾ ਲਈ ਵਿਜ਼ਟਰ ਵੀਜ਼ਾ ਅਤੇ ...
ਕਿਸ਼ਨਪੁਰਾ ਕਲਾ, 10 ਜੁਲਾਈ (ਪਰਮਿੰਦਰ ਸਿੰਘ ਗਿੱਲ)-ਜ਼ਿਲ੍ਹਾ ਅਯੂਰਵੈਦਿਕ ਅਫ਼ਸਰ ਊਸ਼ਾ ਗਰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਵਾਸੀ ਭਾਰਤੀ ਸਿਮਰਨ ਕੌਰ ਅਮਰੀਕਾ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸੰਤ ਬਾਬਾ ਸੁੰਦਰ ਸਿੰਘ ਆਯੁਰਵੈਦਿਕ ਡਿਸਪੈਂਸਰੀ ਭਿੰਡਰ ...
ਬਾਘਾ ਪੁਰਾਣਾ, 10 ਜੁਲਾਈ (ਬਲਰਾਜ ਸਿੰਗਲਾ)-ਗੁਰੂਆਂ ਦੇ ਦਰਸਾਏ ਮਾਰਗ 'ਤੇ ਚੱਲਣ ਵਾਲਿਆਂ ਨੂੰ ਗੁਰੂਆਂ ਦੇ ਦਰ ਘਰ ਤੋਂ ਲੋਕ ਪਰਲੋਕ ਦੀਆਂ ਖ਼ੁਸ਼ੀਆਂ ਦੀ ਪ੍ਰਾਪਤੀ ਹੁੰਦੀ ਹੈ | ਇਸ ਲਈ ਸਾਨੂੰ ਸਭ ਨੂੰ ਗੁਰੂਆਂ ਦੇ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ ਤੇ ਸਰਬੱਤ ਦੇ ...
ਮੋਗਾ, 10 ਜੁਲਾਈ (ਰਾਜੇਸ਼ ਕੋਛੜ)-ਸ੍ਰੀ-ਸ੍ਰੀ ਗਿਆਨ ਵਿਕਾਸ ਕੇਂਦਰ ਵਲੋਂ 22 ਜੁਲਾਈ ਦਿਨ ਸੋਮਵਾਰ ਤੋਂ 28 ਜੁਲਾਈ ਐਤਵਾਰ ਤੱਕ ਸਥਾਨਕ ਐਮ.ਡੀ.ਐਸ.ਆਰੀਆ ਸਕੂਲ (ਲੜਕੇ) ਵਿਖੇ ਖ਼ੁਸ਼ਹਾਲ ਜੀਵਨ ਜਿਉਣ ਦੀ ਕਲਾ ਤਹਿਤ ਕਲਾਸ ਲਗਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਮੋਗਾ, 10 ਜੁਲਾਈ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੈੱਡ ਕਰਾਸ ਡੇਅ ਕੇਅਰ ਸੈਂਟਰ ਮੋਗਾ ਵਿਖੇ ਸੀਨੀਅਰ ਸਿਟੀਜ਼ਨ ਕੌਾਸਲ (ਸੇਵਾ ਮੁਕਤ ਮੁਲਾਜ਼ਮ) ਮੋਗਾ ਕਾਰਜਕਾਰਨੀ ਦੀ ਮੀਟਿੰਗ ਸਰਦਾਰੀ ਲਾਲ ਕਾਮਰਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਤੇ ਪ੍ਰਧਾਨ ...
ਬਾਘਾ ਪੁਰਾਣਾ, 10 ਜੁਲਾਈ (ਬਲਰਾਜ ਸਿੰਗਲਾ)-ਸਥਾਨਕ ਸਰਕਾਰੀ ਸੀਨੀ. ਸੈਕੰ. ਸਕੂਲ ਲੜਕੇ ਵਿਖੇ ਪਿ੍ੰਸੀ. ਜਗਰੂਪ ਸਿੰਘ ਬਰਾੜ ਦੇ ਉਦਮ ਸਦਕਾ ਸਮੂਹ ਸਟਾਫ਼ ਮੈਂਬਰਾਂ ਦੇ ਪ੍ਰਬੰਧਾਂ ਹੇਠ ਨਸ਼ਾ ਮੁਕਤੀ ਅਤੇ ਟ੍ਰੈਫ਼ਿਕ ਨਿਯਮਾਂ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ...
ਧਰਮਕੋਟ, 10 ਜੁਲਾਈ (ਹਰਮਨਦੀਪ ਸਿੰਘ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਗੁਰਦੁਆਰਾ ਸਿੰਘ ਸਭਾ ਧਰਮਕੋਟ ਵਿਖੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਧਰਮਕੋਟ ਦੀ ਪ੍ਰਧਾਨਗੀ ਹੇਠ ਹੋਈ¢ ਇਸ ਮੀਟਿੰਗ ਵਿਚ ਸੁਖਵਿੰਦਰ ਸਿੰਘ ਬਹਿਰਾਮਕੇ ਵਿਸ਼ੇਸ਼ ਤੌਰ 'ਤੇ ...
ਬੱਧਨੀ ਕਲਾਂ, 10 ਜੁਲਾਈ (ਸੰਜੀਵ ਕੋਛੜ)-ਸਰਕਾਰੀ ਗਰਾਂਟਾਂ ਦੇ ਲਾਰਿਆਂ ਤੋਂ ਛੁਟਕਾਰਾ ਪਾਉਂਦਿਆਂ ਪਿੰਡਾਂ ਵਾਲਿਆਂ ਵਲੋਂ ਆਪਣੇ ਪਿੰਡ ਨੂੰ ਮਾਡਲ ਪਿੰਡ ਬਣਾਉਣ ਲਈ ਵਿੱਢੀ ਗਈ ਕੜੀ ਤਹਿਤ ਜ਼ਿਲ੍ਹਾ ਮੋਗਾ ਦੇ ਪਿੰਡ ਲੋਪੋ ਦੇ ਵਾਸੀਆਂ ਨੇ ਵੀ ਇਸ ਪਿਰਤ ਨੂੰ ਅੱਗੇ ...
ਫਤਹਿਗੜ੍ਹ ਪੰਜਤੂਰ, 10 ਜੁਲਾਈ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਮਾਨ ਦੀ ਮੀਟਿੰਗ ਗੁਰਦੁਆਰਾ ਸ੍ਰੀ ਤੇਗਸਰ ਸਾਹਿਬ ਵਿਖੇ ਪ੍ਰਧਾਨ ਬੰਤਾ ਸਿੰਘ ਸ਼ਾਹ ਵਾਲਾ ਦੀ ਪ੍ਰਧਾਨਗੀ ਹੇਠ ਹੋਈ¢ ਜਿਸ 'ਚ ਜ਼ਿਲ੍ਹਾ ਪ੍ਰਧਾਨ ਸੁੱਖਾ ਸਿੰਘ ਵਿਰਕ ਤੇ ਸਾਰਜ ਸਿੰਘ ਬਰਾਮਕੇ ...
ਮੋਗਾ, 10 ਜੁਲਾਈ (ਸੁਰਿੰਦਰਪਾਲ ਸਿੰਘ)-ਬਲੂ ਬਰਡ ਆਈਲਟਸ ਸੰਸਥਾ ਮੋਗਾ ਜੋ ਬੱਸ ਸਟੈਂਡ ਦੇ ਨੇੜੇ ਚੱਕੀ ਵਾਲੀ ਗਲੀ ਦੇ ਸਾਹਮਣੇ ਸਥਿਤ ਹੈ, ਦੇ ਵਿਦਿਆਰਥੀ ਲਗਾਤਾਰ ਆਈਲਟਸ ਦੇ ਨਤੀਜੇ ਵਿਚ ਵੱਧ ਤੋਂ ਵੱਧ ਬੈਂਡ ਸਕੋਰ ਲੈ ਕੇ ਸੰਸਥਾ ਦਾ ਨਾਂਅ ਰੌਸ਼ਨ ਕਰ ਰਹੇ ਹਨ | ਇਸ ...
ਬਾਘਾ ਪੁਰਾਣਾ, 10 ਜੁਲਾਈ (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਦੀ ਨਾਮਵਰ ਆਈਲਟਸ ਤੇ ਇਮੀਗਰੇਸ਼ਨ ਸੰਸਥਾ ਇੰਗਲਿਸ਼ ਸਟੂਡੀਓ ਦੇ ਮੁਖੀ ਪੰਕਜ ਬਾਂਸਲ ਅਤੇ ਗੌਰਵ ਕਾਲੜਾ ਨੇ ਦੱਸਿਆ ਕਿ ਸੰਸਥਾ ਵਲੋਂ ਸ਼ਿੰਦਰਪਾਲ ਅਰੋੜਾ, ਆਸ਼ਾ ਰਾਣੀ, ਅਸ਼ੋਕ ਕੁਮਾਰ ਅਤੇ ਰੇਖਾ ਰਾਣੀ ...
ਮੋਗਾ, 10 ਜੁਲਾਈ (ਸੁਰਿੰਦਰਪਾਲ ਸਿੰਘ)-ਕੈਰੀਅਰ ਜ਼ੋਨ ਮੋਗਾ ਦੀ ਬਹੁਤ ਹੀ ਪ੍ਰਸਿੱਧ ਤੇ ਪੁਰਾਣੀ ਸੰਸਥਾ ਹੈ | ਸੰਸਥਾ ਦੇ ਵਿਦਿਆਰਥੀ ਲਗਾਤਾਰ ਵਧੀਆ ਬੈਂਡ ਹਾਸਲ ਕਰ ਰਹੇ ਹਨ | ਇਸ ਸਬੰਧੀ ਸੰਸਥਾ ਦੇ ਐਮ. ਡੀ. ਗਰੋਵਰ ਨੇ ਕਿਹਾ ਵਿਦਿਆਰਥੀਆਂ ਨੂੰ ਬਹੁਤ ਹੀ ਸੌਖੇ ਤੇ ਵਧੀਆ ...
ਕੋਟ ਈਸੇ ਖਾਂ, 10 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)-ਧਰਤੀ ਹੇਠਲੇ ਪਾਣੀ ਅਤੇ ਤੰਦਰੁਸਤ ਜੀਵਨ ਜਿਊਣ ਲਈ ਸਾਫ਼ ਵਾਤਾਵਰਨ ਨੂੰ ਸੰਭਾਲਣਾ ਅੱਜ ਸਮੇਂ ਦੀ ਮੁੱਖ ਲੋੜ ਹੈ ਅਤੇ ਜੇਕਰ ਸਮਾਂ ਰਹਿੰਦੇ ਕੁਦਰਤੀ ਸਰੋਤਾਂ ਦੀ ਸੰਭਾਲ ਨਾ ਕੀਤੀ ਗਈ ਤਾਂ ਉਹ ਦਿਨ ਦੂਰ ਨਹੀਂ ਜਦੋਂ ...
ਮੋਗਾ, 10 ਜੁਲਾਈ (ਅਮਰਜੀਤ ਸਿੰਘ ਸੰਧੂ)-ਵਿਸ਼ਵ ਆਬਾਦੀ ਦਿਹਾੜਾ ਮੌਕੇ ਬੀ.ਈ.ਈ. ਰਛਪਾਲ ਸਿੰਘ ਸੋਸਣ ਦੀ ਅਗਵਾਈ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਖਰਾਣਾ ਵਿਚ ਪੋਸਟਰ ਮੁਕਾਬਲੇ, ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਡਰੋਲੀ ਭਾਈ ਵਿਖੇ ਲੇਖ ਮੁਕਾਬਲੇ ...
ਨਿਹਾਲ ਸਿੰਘ ਵਾਲਾ, 10 ਜੁਲਾਈ (ਸੁਖਦੇਵ ਸਿੰਘ ਖ਼ਾਲਸਾ)-ਮੀਰੀ ਪੀਰੀ ਸਿੱਖਿਆ ਸੰਸਥਾ ਕੁੱਸਾ ਦੇ ਚੇਅਰਮੈਨ ਜਗਜੀਤ ਸਿੰਘ ਯੂ.ਐਸ.ਏ. ਅਤੇ ਵਾਈਸ ਚੇਅਰਮੈਨ ਸੁਖਦੀਪ ਕੌਰ ਯੂ.ਐਸ.ਏ. ਦੀ ਯੋਗ ਅਗਵਾਈ ਹੇਠ ਚੱਲ ਰਹੇ ਗੁਰੂ ਹਰਿਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ...
ਮੋਗਾ, 10 ਜੁਲਾਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਮੁਤਾਬਿਕ ਜ਼ਿਲ੍ਹਾ ਮੋਗਾ ਅੰਦਰ ਵਿਸ਼ਵ ਆਬਾਦੀ ਦਿਵਸ ਸਬੰਧੀ ਇਕ ਜਾਗਰੂਕਤਾ ਪੈਂਫ਼ਲਿਟ ਜਾਰੀ ਕੀਤਾ ਗਿਆ | ਇਸ ਮੌਕੇ ਸਿਵਲ ਸਰਜਨ ਮੋਗਾ ਡਾ. ਜਸਪ੍ਰੀਤ ਕੌਰ ...
ਮੋਗਾ, 10 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਕੱਦੂ ਕਰ ਕੇ ਝੋਨੇ ਦੀ ਬਿਜਾਈ ਦੀ ਤਕਨੀਕ ਨੂੰ ਛੱਡ ਕੇ ਮੋਗਾ ਦੇ ਤਲਵੰਡੀ ਭੰਗੇਰੀਆਂ ਪਿੰਡ ਦੇ ਇਕ ਅਗਾਂਹਵਧੂ ਕਿਸਾਨ ਬਲਦੇਵ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਦੀ ਵਰਤੋਂ ਕਰਕੇ ਪਾਣੀ ਦੀ ਘੱਟ ਤੋਂ ਘੱਟ 40 ...
ਮੋਗਾ, 10 ਜੁਲਾਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਦੇ ਨਿਮਾਣੇ ਤੇ ਨਿਤਾਣਿਆ ਨੂੰ ਗਲ ਨਾਲ ਲਾ ਕੇ ਅਧਿਆਤਮਿਕ ਧਾਰਮਿਕ ਤੇ ਸਮਾਜਿਕ ਤੌਰ 'ਤੇ ਵਿਸ਼ੇਸ਼ ਰੁਤਬਾ ਪ੍ਰਦਾਨ ਕੀਤਾ ਹੈ | ਗੁਰੂ ਨਾਨਕ ਦੇਵ ਜੀ 550 ਸਾਲਾ ਪ੍ਰਕਾਸ਼ ਪੁਰਬ ...
ਮੋਗਾ, 10 ਜੁਲਾਈ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਰਾਜਿੰਦਰਾ ਮੈਮੋਰੀਅਲ ਸਕੂਲ ਵਿਚ ਸਕੂਲ ਡਾਇਰੈਕਟਰ ਮੈਡਮ ਸੀਮਾ ਸ਼ਰਮਾ ਦੀ ਅਗਵਾਈ ਹੇਠ ਇਕ ਰੋਜ਼ਾ ਟੀਚਰ ਟਰੇਨਿੰਗ ਕਮ ਸੈਮੀਨਾਰ ਕਰਵਾਇਆ ਗਿਆ | ਜਿਸ ਦੀ ਸ਼ੁਰੂਆਤ ਡਾਇਰੈਕਟਰ ਸੀਮਾ ...
ਮੋਗਾ, 10 ਜੁਲਾਈ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਨੇ ਐਨ.ਸੀ.ਸੀ. ਕੈਂਪ ਵਿਚ ਹਿੱਸਾ ਲਿਆ ਜਿਸ ਦੌਰਾਨ ਹੋਈਆਂ ਗਤੀਵਿਧੀਆਂ ਵਿਚ ਐਨ.ਸੀ.ਸੀ. ਕੈਡਿਟਾਂ ਨੇ ਚੰਗੀ ਕਾਰਗੁਜ਼ਾਰੀ ਦਾ ਪ੍ਰਦਰਸ਼ਨ ...
ਮੋਗਾ, 10 ਜੁਲਾਈ (ਸੁਰਿੰਦਰਪਾਲ ਸਿੰਘ)-ਵਿਦਿਆਰਥੀਆਂ ਨੂੰ ਉੱਚ ਪੱਧਰੀ ਤਕਨੀਕ ਨਾਲ ਆਇਲਟਸ ਦੀ ਸਿੱਖਿਆ ਪ੍ਰਦਾਨ ਕਰ ਰਹੀ ਆਇਲਟਸ ਅਤੇ ਇਮੀਗੇ੍ਰਸ਼ਨ ਸੰਸਥਾ ਵੇਵਜ਼ ਓਵਰਸੀਜ਼ ਮੋਗਾ ਜੋ ਕਿ ਮਾਲਵਾ ਜ਼ਿਲ੍ਹੇ ਦੀ ਪਹਿਲੀ ਸ਼੍ਰੇਣੀ ਦੀ ਸੰਸਥਾ ਹੈ | ਸੰਸਥਾ ਦੀ ...
ਮੋਗਾ, 10 ਜੁਲਾਈ (ਅਮਰਜੀਤ ਸਿੰਘ ਸੰਧੂ)-ਬਰਸਾਤਾਂ ਦੇ ਮੌਸਮ 'ਚ ਫ਼ੈਲਣ ਵਾਲੀ ਦਸਤ ਦੀ ਸੰਭਾਵੀ ਬਿਮਾਰੀ ਬਚਾਓ ਦੇ ਮੱਦੇਨਜ਼ਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਬਲਾਕ ਡਰੋਲੀ ਭਾਈ ਵਲੋਂ ਘਰਾਂ, ਸਕੂਲਾਂ ਤੇ ਭੱਠਿਆਂ/ਫ਼ੈਕਟਰੀਆਂ ਆਦਿ 'ਤੇ ਦਸਤ ਰੋਕੂ ਪੰਦ੍ਹਰਵਾੜੇ ਦੀ ...
ਮੋਗਾ, 10 ਜੁਲਾਈ (ਸੁਰਿੰਦਰਪਾਲ ਸਿੰਘ)-ਕਾਂਗਰਸ ਦੀ ਕੈਪਟਨ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਪੰਜਾਬ ਦਾ ਹਰੇਕ ਵਰਗ ਦੁਖੀ ਹੈ ਅਤੇ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ 12 ਜੁਲਾਈ ਦੀ ਮੋਗਾ ਫੇਰੀ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਹ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX