ਬਠਿੰਡਾ, 10 ਜੁਲਾਈ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਦੇ ਅਹਿਮ ਆਰਥਿਕ ਹੱਬ ਵਜੋਂ ਹੋਂਦ ਵਿਚ ਆਏ ਟਰਾਂਸਪੋਰਟ ਨਗਰ ਦੀ ਹਾਲਤ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਦੇਖੀ ਕਾਰਨ ਬਦ ਤੋਂ ਬਦਤਰ ਬਣਦੀ ਜਾ ਰਹੀ ਹੈ, ਜਿਸ ਦੇ ਚਲਦਿਆਂ ਮਹਿੰਗੇ ਭਾਅ ਵਿਚ ਇਥੇ ਦੁਕਾਨਾਂ ਅਤੇ ਹੋਰ ਕਾਰੋਬਾਰੀ ਸਾਈਟਾਂ ਖਰੀਦਣ ਵਾਲਿਆਂ ਨੂੰ ਮੁੱਢਲੀਆਂ ਸਹੂਲਤਾਂ ਲਈ ਵੀ ਤਰਸਣਾ ਪੈ ਰਿਹਾ ਹੈ | ਟਰਾਂਸਪੋਰਟ ਨਗਰ ਵਿਚ ਗੈਰ ਮਿਆਰੀ ਸੜਕੀ ਸਮੱਗਰੀ ਨਾਲ ਬਣਾਈਆਂ ਸੜਕਾਂ ਧਰਤੀ ਅੰਦਰ ਧੱਸ ਚੁੱਕੀਆਂ ਹਨ, ਫੁੱਟਪਾਥ ਟੁੱਟੇ ਹੋਏ ਹਨ ਤੇ ਬਿਨ੍ਹਾਂ ਸੀਵਰੇਜ ਦੇ ਢੱਕਣਾਂ ਤੋਂ ਵਿਹੂਣੇ ਮੇਨਹੋਲ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਇਸ ਦੇ ਬਾਵਜੂਦ ਇਸ ਟਰਾਂਸਪੋਰਟ ਨਗਰ ਵਿਚ ਸੁਧਾਰ ਨੂੰ ਲੈ ਕੇ ਕਿਸੇ ਪੱਖ਼ ਤੋਂ ਕੋਈ ਵੀ ਕਾਰਵਾਈ ਅਮਲ ਵਿਚ ਲਿਆਂਦੀ ਨਹੀਂ ਜਾ ਰਹੀ | ਇਲਾਕੇ ਵਿਚ ਕਾਰੋਬਾਰ ਕਰਨ ਵਾਲੇ ਜਸਵਿੰਦਰ ਸ਼ਰਮਾ, ਗੁਰਵਿੰਦਰ ਸਿੰਘ, ਮੁਖਤਿਆਰ ਸਿੰਘ, ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹਾਲਤ ਇੰਨੀ ਬਦ ਤੋਂ ਬਦਤਰ ਹੋ ਚੁੱਕੀ ਹੈ ਕਿ ਇਥੇ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਨੂੰ ਖੁੱਲ੍ਹੇ ਪਏ ਮੇਨਹੋਲਾਂ ਤੇ ਧਸੀਆਂ ਹੋਈਆਂ ਸੜਕਾਂ ਨਾਲ ਹਾਦਸਾਗ੍ਰਸਤ ਹੋਣ ਤੋਂ ਬਚਾਓ ਲਈ ਆਪਣੇ ਪੱਧਰ 'ਤੇ ਝਾੜੀਆਂ ਤੇ ਹੋਰ ਰੁਕਾਵਟਾਂ ਖੜੀਆਂ ਕਰਕੇ ਓਹੜ ਪੋਹੜ ਰਾਹੀਂ ਇਥੋਂ ਗੁਜ਼ਰਦੇ ਲੋਕਾਂ ਦਾ ਬਚਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਲਖਵਿੰਦਰ ਸਿੰਘ, ਜਸਵੀਰ ਸਿੰਘ ਨੇ ਦੱਸਿਆ ਕਿ ਟਰਾਂਸਪੋਰਟ ਨਗਰ ਹੋਣ ਕਰਕੇ 24 ਘੰਟੇ ਭਾਰੀ ਵਾਹਨਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ, ਪਰ ਟੁੱਟੀਆਂ ਸੜਕਾਂ ਤੇ ਧਸੀਆਂ ਹੋਈਆਂ ਸੜਕਾਂ ਕਾਰਨ ਟਰਾਂਸਪੋਰਟਰਾਂ ਦੀਆਂ ਗੱਡੀਆਂ ਇਥੇ ਫਸ ਜਾਂਦੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਗੱਡੀਆਂ ਦੇ ਐਕਸਲ ਟੁੱਟਣ ਅਤੇ ਗੱਡੀਆਂ ਸੜਕਾਂ ਵਿਚ ਧਸਣ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਆਏ ਦਿਨ ਸੜਕਾਂ ਦੇ ਵਿਚ ਪਏ ਖੱਡਿਆਂ ਵਿਚ ਫਸਕੇ ਵੱਡੀ ਪੱਧਰ 'ਤੇ ਟਰਾਂਸਪੋਰਟਰਾਂ ਦੀਆਂ ਗੱਡੀਆਂ ਦਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਮੰਗ ਕੀਤੀ ਕਿ ਟਰਾਂਸਪੋਰਟ ਨਗਰ ਦੀ ਸਕੀਮ ਦੀ ਉਸਾਰੀ ਮੌਕੇ ਵਰਤੇ ਗਏ ਬਿਲਡਿੰਗ ਮਟੀਰੀਅਲ ਦੀ ਜਾਂਚ ਕਰਵਾਈ ਜਾਵੇ ਤੇ ਇਸ ਤੋਂ ਬਾਅਦ ਇਸ ਦੀ ਮੁਰੰਮਤ 'ਤੇ ਕਿੰਨੇ ਪੈਸੇ, ਕਿਸ ਠੇਕੇਦਾਰ ਰਾਹੀਂ, ਕਿਸ ਅਧਿਕਾਰੀ ਦੀ ਨਿਗਰਾਨੀ ਵਿਚ ਖਰਚ ਕੀਤੇ ਗਏ ਇਸ ਦੀ ਜਾਂਚ ਕੀਤੀ ਜਾਵੇ, ਕੀ ਇਹ ਸਭ ਕੁੱਝ ਇੰਨੀ ਜਲਦੀ ਕਿਸ ਪ੍ਰਕਾਰ ਟੁੱਟ ਗਿਆ ਤੇ ਹੁਣ ਤੱਕ ਇਥੇ ਸੀਵਰੇਜਾਂ ਦੇ ਨੰਗੇ ਪਏ ਮੇਨਹੋਲਾਂ 'ਤੇ ਢੱਕਣ ਤੱਕ ਕਿਉਂ ਨਹੀਂ ਦਿੱਤੇ ਜਾ ਸਕੇ | ਇਸ ਵੱਲ ਬਣਦਾ ਧਿਆਨ ਦੇ ਕੇ ਟਰਾਂਪੋਰਟ ਨਗਰ ਦੀ ਹਾਲਤ ਸੁਧਾਰੀ ਜਾਵੇ ਤਾਂ ਜੋ ਹਾਦਸਿਆਂ ਦਾ ਘਰ ਬਣੇ ਟਰਾਂਸਪੋਰਟ ਨਗਰ ਦੇ ਦੁਕਾਨਦਾਰਾਂ ਤੇ ਟਰਾਂਸਪੋਰਟਰਾਂ ਨੂੰ ਕੁੱਝ ਰਾਹਤ ਮਿਲ ਸਕੇ |
ਬਠਿੰਡਾ ਛਾਉਣੀ, 10 ਜੁਲਾਈ (ਪਰਵਿੰਦਰ ਸਿੰਘ ਜੌੜਾ)- ਇੱਥੇ ਮੋਟਰਸਾਈਕਲ ਸਵਾਰ ਦੋ ਮੋਨੇ ਨੌਜਵਾਨਾਂ ਵਲੋਂ ਝਪਟ ਮਾਰ ਕੇ ਇਕ ਔਰਤ ਦਾ ਪਰਸ ਖੋਹ ਲਿਆ ਗਿਆ ਅਤੇ ਦੌੜਨ ਵਿਚ ਕਾਮਯਾਬ ਹੋ ਗਏ | ਪੀੜਤ ਔਰਤ ਦੀ ਸ਼ਿਕਾਇਤ 'ਤੇ ਥਾਣਾ ਛਾਉਣੀ ਦੀ ਪੁਲਿਸ ਵਲੋਂ ਅਣਪਛਾਤੇ ਝਪਟਮਾਰਾਂ ...
ਮਹਿਰਾਜ, 10 ਜੁਲਾਈ (ਸੁਖਪਾਲ ਮਹਿਰਾਜ )- ਗ੍ਰਾਮ ਪੰਚਾਇਤ ਕੋਠੇ ਹਿੰਮਤਪੁਰਾ ਤੇ ਕੋਠੇ ਰੱਥੜੀਆ ਦਰਮਿਆਨ ਇਕ ਪਹੀ ਨੂੰ ਲੈ ਕੇ ਛਿੜਿਆ ਵਿਵਾਦ ਅੱਜ ਉਸ ਸਮੇਂ ਨਵਾ ਮੋੜ ਲੈ ਗਿਆ ਜਦੋ ਕੋਠੇ ਹਿੰਮਤਪੁਰਾ ਦੀ ਪੰਚਾਇਤ ਨੇ ਪ੍ਰਸ਼ਾਸਨ ਦੀ ਮਦਦ ਨਾਲ ਸਵੇਰੇ 5 ਵਜੇ ਦੇ ਕਰੀਬ ...
ਬਠਿੰਡਾ, 10 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮੈਡੀਕਲ ਪ੍ਰੈਕਟੀਸ਼ੀਨਰ ਐਸੋਸੀਏਸ਼ਨ ਜ਼ਿਲ੍ਹਾ ਬਠਿੰਡਾ ਵਲੋਂ ਸਥਾਨਕ ਟੀਚਰਜ਼ ਹੋਮ ਵਿਖੇ ਨਸ਼ਿਆਂ ਖਿਲਾਫ਼ ਸੈਮੀਨਾਰ ਕਰਨ ਉਪਰੰਤ ਸ਼ਹਿਰ ਅੰਦਰ ਚੇਤਨਾ ਮਾਰਚ ਕੱਢਿਆ | ਮਾਰਚ ਨੂੰ ਜਸਪਾਲ ਸਿੰਘ ਐੱਸ. ਪੀ. ਸਿਟੀ ...
ਗੋਨਿਆਣਾ, 10 ਜੁਲਾਈ (ਲਛਮਣ ਦਾਸ ਗਰਗ/ਬਰਾੜ ਆਰ. ਸਿੰਘ)- ਬੀਤੇ ਦਿਨੀਂ ਨਜ਼ਦੀਕੀ ਪਿੰਡ ਦਾਨ ਸਿੰਘ ਵਾਲਾ ਦੇ ਸਮਸ਼ਾਨਘਾਟ ਵਿਚ ਜਾ ਕੇ ਇਕ ਨੌਜਵਾਨ ਨੇ ਕੋਈ ਜ਼ਹਿਰੀਲੀ ਦਵਾਈ ਦਾ ਇਸਤੇਮਾਲ ਕਰਕੇ ਖੁਦਕੁਸ਼ੀ ਕਰ ਲਈ ਸੀ | ਉਕਤ ਮਾਮਲੇ ਨੂੰ ਲੈ ਕੇ ਪੁਲਿਸ ਨੇ ਮਿ੍ਤਕ ਦੇ ...
ਮੌੜ ਮੰਡੀ, 10 ਜੁਲਾਈ (ਗੁਰਜੀਤ ਸਿੰਘ ਕਮਾਲੂ)- ਪਿੰਡ ਕੁੱਤੀਵਾਲ ਕਲਾਂ ਦੇ ਇਕ ਕਿਸਾਨ ਵਲੋਂ ਡਿਊਟੀ ਕਰ ਰਹੇ ਪਾਵਰਕਾਮ ਦੇ ਅਧਿਕਾਰੀਆਂ ਨਾਲ ਦੁਰਵਿਵਹਾਰ ਕਰਨ 'ਤੇ ਉਕਤ ਕਿਸਾਨ ਖਿਲਾਫ਼ ਬਣਦੀ ਕਾਰਵਾਈ ਨੂੰ ਲੈ ਕੇ ਪਾਵਰਕਾਮ ਦੇ ਕਾਮਿਆਂ ਵਲੋਂ ਕੰਮ ਰੋਕ ਕੇ ਬਿਜਲੀ ...
ਗੋਨਿਆਣਾ, 10 ਜੁਲਾਈ (ਲਛਮਣ ਦਾਸ ਗਰਗ/ਬਰਾੜ ਆਰ. ਸਿੰਘ)- ਬੀਤੇ ਦਿਨੀਂ ਨਜ਼ਦੀਕੀ ਪਿੰਡ ਦਾਨ ਸਿੰਘ ਵਾਲਾ ਦੇ ਸਮਸ਼ਾਨਘਾਟ ਵਿਚ ਜਾ ਕੇ ਇਕ ਨੌਜਵਾਨ ਨੇ ਕੋਈ ਜ਼ਹਿਰੀਲੀ ਦਵਾਈ ਦਾ ਇਸਤੇਮਾਲ ਕਰਕੇ ਖੁਦਕੁਸ਼ੀ ਕਰ ਲਈ ਸੀ | ਉਕਤ ਮਾਮਲੇ ਨੂੰ ਲੈ ਕੇ ਪੁਲਿਸ ਨੇ ਮਿ੍ਤਕ ਦੇ ...
ਬਠਿੰਡਾ, 10 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਥਾਣਾ ਸਿਵਲ ਲਾਈਨ ਬਠਿੰਡਾ ਦੀ ਪੁਲਿਸ ਨੇ ਪਿੰਡ ਭਾਗੀਵਾਂਦਰ ਦੇ ਬਲਦੇਵ ਸਿੰਘ 'ਤੇ ਗਲਤ ਪ੍ਰਮਾਣ ਪੱਤਰਾਂ ਦੇ ਆਧਾਰ 'ਤੇ ਐੱਸ. ਸੀ. ਸ਼ੇ੍ਰਣੀ ਦੇ ਕੋਟੇ ਤਹਿਤ ਪੀ.ਏ.ਪੀ. ਵਿਚ ਭਰਤੀ ਹੋਣ ਵਾਲੇ ਕਾਂਸਟੇਬਲ 'ਤੇ ਧਾਰਾ ...
ਮੌੜ ਮੰਡੀ, 10 ਜੁਲਾਈ (ਗੁਰਜੀਤ ਸਿੰਘ ਕਮਾਲੂ)- ਟੇਲਾਂ 'ਤੇ ਪੈਂਦੇ 7 ਪਿੰਡਾਂ ਨੂੰ ਬਣ ਰਹੇ ਲਿੰਕ ਚੈਨਲ ਦੇ ਪੂਰਾ ਨਾ ਬਣਨ ਦੇ ਰੋਸ ਵਜੋਂ ਭਾਵੇਂਕਿ ਕਈ ਯੂਨੀਅਨਾਂ ਪੰਜਾਬ ਸਰਕਾਰ ਤੇ ਨਹਿਰੀ ਵਿਭਾਗ ਖਿਲਾਫ਼ ਲਗਾਤਾਰ ਵਾਰੀ-ਵਾਰੀ ਸੰਘਰਸ਼ ਕਰ ਰਹੀਆਂ ਹਨ, ਪਰ ਪੰਜਾਬ ...
ਨਥਾਣਾ, 10 ਜੁਲਾਈ (ਗੁਰਦਰਸ਼ਨ ਲੁੱਧੜ)- ਬੇਰੋਜ਼ਗਾਰ ਇਲੈਕਟ੍ਰੀਸ਼ਨ ਡਿਪਲੋਮਾ ਹੋਲਡਰ ਨੌਜਵਾਨਾਂ ਦੇ ਇਕ ਵਫ਼ਦ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਜਲੀ ਮੁਲਾਜਮਾਂ ਦੀ ਭਰਤੀ ਸਮੇ ਅਪਰੈਂਟਸ਼ਿਪ ਯੋਗਤਾ ਨੂੰ ਜਰੂਰੀ ਤੌਰ 'ਤੇ ਜੋੜਿਆ ਜਾਵੇ | ਵਫ਼ਦ ਦੀ ਅਗਵਾਈ ...
ਬਠਿੰਡਾ, 10 ਜੁਲਾਈ (ਕੰਵਲਜੀਤ ਸਿੰਘ ਸਿੱਧੂ)- ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਮੰਡੀ ਬੋਰਡ ਵਲੋਂ ਜ਼ਿਲ੍ਹੇ ਅੰਦਰ ਵਿਸ਼ੇਸ਼ ਮੁਹਿੰਮ ਚਲਾਈ ਜਾ ...
ਭਗਤਾ ਭਾਈਕਾ, 10 ਜੁਲਾਈ (ਸੁਖਪਾਲ ਸਿੰਘ ਸੋਨੀ)- ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਦੇ ਪੰਜਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਹੋਣ 'ਤੇ ਕਾਲਜ ਦਾ ਮੈਗਜ਼ੀਨ ਰਿਲੀਜ਼ ਕਰਨ ਸਬੰਧੀ ਸਮਾਰੋਹ ਕਰਵਾਇਆ ਗਿਆ | ਇਸ ਸਮਾਰੋਹ ਵਿਚ ਸਾਬਕਾ ਕੈਬਨਿਟ ਮੰਤਰੀ ਤੇ ...
ਬਠਿੰਡਾ, 10 ਜੁਲਾਈ (ਕੰਵਲਜੀਤ ਸਿੰਘ ਸਿੱਧੂ)- ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਦੀ ਭਲਾਈ ਲਈ ਜ਼ਿਲ੍ਹੇ ਭਰ 'ਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ | ਮਿਸ਼ਨ ਤੰਦਰੁਸਤ ਪੰਜਾਬ ਤਹਿਤ ਤੇ ਮੁੱਖ ...
ਮਹਿਰਾਜ, 10 ਜੁਲਾਈ (ਸੁਖਪਾਲ ਮਹਿਰਾਜ)- ਸਥਾਨਕ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦਾ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਨੇ ਦੌਰਾ ਕੀਤਾ | ਟੀਮ ਦੇ ਮੁਖੀ ਪ੍ਰੇਮ ਕੁਮਾਰ ਮਿੱਤਲ ਨੇ ਰਿਕਾਰਡ ਦੀ ਜਾਂਚ ਕੀਤੀ | ਵਿਸ਼ਾ ਮਾਹਿਰ ਬਲਕਰਨ ਸਿੰਘ, ਹਰਵੀਰ ਸਿੰਘ ਤੇ ਲਖਵੀਰ ਸਿੰਘ ਨੇ ...
ਬਠਿੰਡਾ, 10 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਵਲੋਂ ਆਪਣੀਆਂ ਲਟਕਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਮੰਗ ਪੱਤਰ ਗੁਰਮੁੱਖ ਸਿੰਘ ਤਹਿਸੀਲਦਾਰ ਬਠਿੰਡਾ ਨੂੰ ਦਿੱਤਾ ਗਿਆ | ਜਿਨ੍ਹਾਂ ...
ਬਠਿੰਡਾ, 10 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਦੀ ਪ੍ਰਧਾਨਗੀ 'ਚ ਪਲਾਟਾਂ, ਰੁਜ਼ਗਾਰ, ਕਰਜ਼ਾ ਤੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸਥਾਨਕ ਟੀਚਰਜ਼ ਹੋਮ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿਚ ...
ਬਠਿੰਡਾ, 10 ਜੁਲਾਈ (ਕੰਵਲਜੀਤ ਸਿੰਘ ਸਿੱਧੂ)- ਐੱਚ. ਡੀ. ਐੱਫ. ਸੀ. ਬੈਂਕ ਲਿਮਟਿਡ ਬਰਾਂਚ ਬਠਿੰਡਾ ਵਲੋਂ ਪਿੰਡ ਗਿੱਲਪੱਤੀ ਵਿਚ 'ਹਰ ਗਾਓਾ ਹਮਾਰਾ' ਮੁਹਿੰਮ ਤਹਿਤ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਦਾ ਮੁੱਖ ਮਕਸਦ ਪਿੰਡਾਂ ਵਿਚ ਵਿੱਤੀ ਸਾਖਰਤਾ, ਵੱਧ ਰਹੇ ਘਪਲਿਆ, ...
ਤਲਵੰਡੀ ਸਾਬੋ, 10 ਜੁਲਾਈ (ਰਵਜੋਤ ਸਿੰਘ ਰਾਹੀ)- ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀ ਹੋਣਹਾਰ ਵਿਦਿਆਰਥਣ ਅੰਮਿ੍ਤਪਾਲ ਕੌਰ ਪੁੱਤਰੀ ਲੱਖਾ ਸਿੰਘ ਅਸਿਸਟੈਂਟ ਪ੍ਰੋਫੈਸਰ ਗੁਰਮਤਿ ਸੰਗੀਤ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ...
ਬਠਿੰਡਾ, 10 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਡ ਵਿਭਾਗ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ 29 ਤੋਂ 31 ਜੁਲਾਈ ਤੱਕ ਹੋਣਗੀਆਂ | ਇਨ੍ਹਾਂ ਖੇਡਾਂ ਵਿਚ ਅੰਡਰ-14, 18 ਤੇ 25 ਸਾਲ ਉਮਰ ਵਰਗ ਦੇ ਲੜਕੇ-ਲੜਕੀਆਂ ਦੇ ਮੁਕਾਬਲੇ ...
ਗੋਨਿਆਣਾ, 10 ਜੁਲਾਈ (ਲਛਮਣ ਦਾਸ ਗਰਗ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਕਿਸਾਨ ਹਰਜੀਤ ਸਿੰਘ ਪੁੱਤਰ ਸੌਦਾਗਰ ਸਿੰਘ ਵਾਸੀ ਖੇਮੂਆਣਾ ਦੀ ਜ਼ਮੀਨ ਦੀ ਕੁਰਕੀ ਖਿਲਾਫ਼ ਬਲਾਕ ਬਠਿੰਡਾ ਦੇ ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਪਿੰਡ ਵਿਚ ਰੋਸ ਮਾਰਚ ਕੀਤਾ ...
ਗੋਨਿਆਣਾ, 10 ਜੁਲਾਈ (ਲਛਮਣ ਦਾਸ ਗਰਗ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਸਾਲ 2018-19 ਦਾ ਮੈਗਜ਼ੀਨ 'ਇਜ਼ਹਾਰ' ਸਕੂਲ ਦੇ ਵਿਹੜੇ ਵਿਚ ਰਿਲੀਜ਼ ਕੀਤਾ ਗਿਆ | ਮੈਗਜ਼ੀਨ ਰਿਲੀਜ਼ ਕਰਨ ਦੀ ਘੁੰਡ ਚੁਕਾਈ ਭੁਪਿੰਦਰ ਕੌਰ ਸਹਾਇਕ ਜ਼ਿਲ੍ਹਾ ਸਿੱਖਿਆ ...
ਜ਼ਿਲ੍ਹਾ ਪੱਧਰੀ ਖੇਡਾਂ ਦੇ ਪ੍ਰਬੰਧਾਂ ਸਬੰਧੀ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੁਖਪ੍ਰੀਤ ਸਿੰਘ ਸਿੱਧੂ | ਤਸਵੀਰ: ਸੋਨੀ ਠਾਕੁਰ ਬਠਿੰਡਾ, 10 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਡ ਵਿਭਾਗ ਦੀਆਂ ...
ਬਠਿੰਡਾ, 10 ਜੁਲਾਈ (ਕੰਵਲਜੀਤ ਸਿੰਘ ਸਿੱਧੂ)- ਅਜ਼ਾਦੀ ਘੁਲਾਟੀਏ ਪਰਿਵਾਰਾਂ ਤੇ ਸੀਨੀਅਰ ਸਿਟੀਜ਼ਨਾਂ ਵਲੋਂ ਉੱਘੇ ਸਵਤੰਤਰਤਾ ਸੈਨਾਨੀ ਗੁੱਜਰ ਸਿੰਘ ਪੰਜਗਰਾਂਈ ਦੀ 36ਵੀਂ ਬਰਸੀ ਮੌਕੇ ਸਵ: ਗੁੱਜਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਦੇਸ਼ ਭਗਤ ...
ਤਲਵੰਡੀ ਸਾਬੋ, 10 ਜੁਲਾਈ (ਰਣਜੀਤ ਸਿੰਘ ਰਾਜੂ)- ਗੁਰੂੁ ਕਾਸ਼ੀ ਯੂਨੀਵਰਸਿਟੀ ਵਲੋਂ ਲਗਾਤਾਰ ਖੋਜ ਅਧਿਐਨ ਤੇ ਖੇਡਾਂ ਦੇ ਖੇਤਰ 'ਚ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਦੀ ਲੜੀ ਵਿਚ ਕਾਲਜ ਦੇ ਹੀ ਪ੍ਰੋਫੈਸਰ ਗੁਰਦਾਨ ਸਿੰਘ ਸਿੱਧੂ ਨੇ ਵੀ ਪ੍ਰਾਪਤੀ ਕਰਦਿਆਂ ਸਰੀਰਕ ...
ਨਥਾਣਾ, 10 ਜੁਲਾਈ (ਗੁਰਦਰਸ਼ਨ ਲੁੱਧੜ)- ਪਿੰਡ ਗੰਗਾ ਦੇ ਲੋਕਾਂ ਵਲੋਂ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕਰਨ ਲਈ ਗੁਰਦੁਆਰਾ ਸਾਹਿਬ ਵਿਖੇ ਇਕੱਠ ਕੀਤਾ ਗਿਆ, ਜਿਸ ਵਿਚ ਸਾਰੀਆਂ ਰਾਜਸੀ ਪਾਰਟੀਆਂ ਅਤੇ ਸਮੂਹ ਵਰਗਾਂ ਦੇ ਲੋਕ ਸ਼ਾਮਿਲ ਹੋਏ | ਪਿੰਡ ਦੇ ਮੋਹਤਬਰ ...
ਤਲਵੰਡੀ ਸਾਬੋ, 10 ਜੁਲਾਈ (ਰਣਜੀਤ ਰਾਜੂ)- ਗੁਰੂ ਕਾਸੀ ਯੂਨੀਵਰਸਿਟੀ ਤਲਵੰਡੀ ਸਾਬੋ ਵਲੋਂ ਮਨਾਏ ਜਾ ਰਹੇ ਵਣ ਮਹਾਂਉਤਸਵ ਹਫ਼ਤੇ ਦੌਰਾਨ ਅੱਜ ਵਰਸਿਟੀ ਦੇ ਕਾਲਜ ਆਫ਼ ਇੰਜੀਨੀਅਰਿੰਗ ਐਾਡ ਟੈਕਨੋਲੋਜੀ ਤੇ ਕਾਲਜ ਆਫ਼ ਫਿਜੀਕਲ ਐਜੂਕੇਸ਼ਨ ਵਿਖੇ ਵਰਸਿਟੀ ਦੇ ਕਾਰਜਕਾਰੀ ...
ਮਹਿਮਾ ਸਰਜਾ, 10 ਜੁਲਾਈ (ਰਾਮਜੀਤ ਸ਼ਰਮਾ)- ਭਗਵਾਨ ਵਾਲਮੀਕਿ ਮੰਦਰ ਮਹਿਮਾ ਸਰਜਾ ਵਿਖੇ ਪਿੰਡ ਦੇ ਸਹਿਯੋਗ ਨਾਲ ਸੰਗਤਾਂ ਨੂੰ ਚੂਰਮਾ ਵੰਡਿਆ ਗਿਆ¢ ਇਸ ਮੌਕੇ ਮੰਦਰ ਦੇ ਮੁੱਖ ਸੇਵਾਦਾਰ ਮੇਜਰ ਸਿੰਘ ਨੇ ਦੱਸਿਆ ਕਿ ਉਸ ਵਲੋਂ ਨਗਰ ਦੇ ਸਹਿਯੋਗ ਨਾਲ ਹਰ ਸਾਲ ਮੰਦਰ 'ਤੇ ...
ਮੌੜ ਮੰਡੀ, 10 ਜੁਲਾਈ (ਗੁਰਜੀਤ ਸਿੰਘ ਕਮਾਲੂ)- ਸਰਕਾਰੀ ਐਲੀਮੈਂਟਰੀ ਸਕੂਲ ਮਾਈਸਰਖਾਨਾ ਵਿਖੇ ਮੌੜ ਮੰਡੀ ਦੇ ਇਕ ਦਾਨੀ ਅਸ਼ੋਕ ਕੁਮਾਰ ਵਲੋਂ ਆਪਣੇ ਭਰਾ ਛੱਜੂ ਰਾਮ ਦੀ ਯਾਦ ਵਿਚ ਪਿੰਡ ਦੇ ਸਕੂਲ ਲਈ 40 ਕੁਰਸੀਆਂ ਅਤੇ ਤਿੰਨ ਗਰੀਨ ਬੋਰਡ ਦਾਨ ਵਜੋਂ ਦਿੱਤੇ ਗਏ ਗਏ | ਇਸ ...
ਰਾਮਾਂ ਮੰਡੀ, 10 ਜੁਲਾਈ (ਅਮਰਜੀਤ ਸਿੰਘ ਲਹਿਰੀ)- ਪੰਜਾਬ ਦੀ ਕੈਪਟਨ ਸਰਕਾਰ ਵਲੋਂ ਬਿਜਲੀ ਰੇਟ ਵਧਾ ਕੇ ਗ਼ਰੀਬ ਪਰਿਵਾਰਾਂ ਨੂੰ ਹਜ਼ਾਰਾਂ ਰੁਪਏ ਬਿਜਲੀ ਬਿੱਲ ਭੇਜ ਕੇ ਗਰੀਬਾਂ ਦੀ ਲੁੱਟ ਕੀਤੀ ਜਾ ਰਹੀ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX