ਸਿਆਟਲ, 10 ਜੁਲਾਈ (ਹਰਮਨਪ੍ਰੀਤ ਸਿੰਘ)-ਸਿਆਟਲ ਵਾਸੀਆਂ ਦੀ ਖ਼ੁਸ਼ੀ 'ਚ ਅੱਜ ਉਸ ਸਮੇਂ ਹੋਰ ਵਾਧਾ ਹੋ ਗਿਆ ਜਦੋਂ ਸਿਆਟਲ ਦੀ ਪੰਜਾਬ ਸਪੋਰਟਸ ਕਬੱਡੀ ਕਲੱਬ ਨੇ ਸ਼ਿਕਾਗੋ ਵਿਖੇ ਪੰਜਾਬ ਸਪੋਰਟਸ ਤੇ ਕਲਚਰ ਕਲੱਬ ਸ਼ਿਕਾਗੋ ਵਲੋਂ ਕਰਵਾਏ 'ਕਬੱਡੀ ਕੱਪ' 'ਤੇ ਲਗਾਤਾਰ ਤੀਜੀ ਵਾਰ ਕਬਜ਼ਾ ਕਰ ਲਿਆ | ਪੰਜਾਬ ਸਪੋਰਟਸ ਕਬੱਡੀ ਕਲੱਬ ਸਿਆਟਲ ਦੇ ਸਪੌਾਸਰ ਸੰਦੀਪ ਸਿੰਘ ਗੁਰਨਾ, ਮੋਹਨਾ ਯੋਧਾ ਤੇ ਬਰੈਟੀ ਗਿੱਲ ਨੇ 'ਅਜੀਤ' ਨਾਲ ਖ਼ਾਸ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਿਕਾਗੋ ਵਿਖੇ ਜਸਕਰਨ ਧਾਲੀਵਾਲ, ਹੈਪੀ ਹੀਰ ਤੇ ਲੱਕੀ ਸਹੋਤਾ ਤੇ ਸਾਥੀਆਂ ਵਲੋਂ ਕਰਵਾਏ 'ਸ਼ਿਕਾਗੋ ਕਬੱਡੀ ਕੱਪ' 'ਚ ਸਾਡੀ ਸਿਆਟਲ ਟੀਮ ਦੇ ਬਿਹਤਰੀਨ ਖਿਡਾਰੀਆਂ ਪਾਲਾ ਜਲਾਲਪੁਰ, ਦੁੱਲਾ ਬੱਗਾ, ਦੱਲੀ ਸਮਸਪੁਰ, ਕਰਨਵੀਰ ਜੌਹਲ, ਘੜਾ, ਲਵਲੀ ਸਹੈੜੀ, ਰਣਜੀਤ ਸਹੋਲੀ ਤੇ ਲੱਖੀ ਥਾਬਲ ਕੇ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰ ਕੇ ਲਗਾਤਾਰ ਤੀਸਰੀ ਵਾਰ ਕੱਪ 'ਤੇ ਕਬਜ਼ਾ ਕੀਤਾ | ਇਸ ਕਬੱਡੀ ਕੱਪ 'ਚ ਸਿਆਟਲ, ਨੌਰਥ ਅਮਰੀਕਾ, ਟੀਮ ਇੰਡੀਆ ਅਤੇ ਸ਼ਿਕਾਗੋ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ | ਪਰ ਫਾਈਨਲ ਮੈਚ ਸਿਆਟਲ ਤੇ ਸ਼ਿਕਾਗੋ ਦੀਆਂ ਟੀਮਾਂ ਨੇ ਖੇਡਿਆ, ਜਿਸ 'ਚ ਸਿਆਟਲ ਦੀ ਟੀਮ ਜੇਤੂ ਰਹੀ | ਇਨ੍ਹਾਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਅਮਰੀਕਾ ਦੇ ਪ੍ਰਸਿੱਧ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਅਤੇ ਬਚਨ ਗਿੱਲ ਨੇ ਕੀਤੀ | ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਗੈਰੀ ਸੰਧੂ ਨੇ ਲੋਕਾਂ ਦਾ ਮਨੋਰੰਜਨ ਕੀਤਾ | ਸਿਆਟਲ ਟੀਮ ਦੀ ਜਿੱਤ 'ਤੇ ਸਿਆਟਲ ਦੇ ਪ੍ਰਸਿੱਧ ਕਾਰੋਬਾਰੀ ਜਤਿੰਦਰ ਸਿੰਘ ਸਪਰਾਏ, ਸੁਖਰਾਜ ਢਿੱਲੋਂ, ਪੰਮਾ ਰਤਨ, ਵਰਿੰਦਰ ਗਰੇਵਾਲ, ਬਿੱਟੂ ਅਚਰਵਾਲ, ਖੈਰਾ ਬਾਈ, ਮਨਜੀਤ ਚਾਹਲ, ਬਲਜੀਤ ਭੁੱਲਰ, ਪ੍ਰੀਤਮ ਗਰੇਵਾਲ, ਪੰਜਾਬੀ ਸੱਭਿਆਚਾਰ ਮੰਚ ਸਿਆਟਲ ਦੇ ਪ੍ਰਧਾਨ ਜੋਗਾ ਸਿੰਘ, ਪ੍ਰਸਿੱਧ ਗਾਇਕ ਅਵਤਾਰ ਬਿੱਲਾ, ਸਰਜੀਤ ਸਿੰਘ ਬੈਂਸ, ਪ੍ਰਸਿੱਧ ਰੀਅਲ ਸਟੇਟਰ ਗਗਨ ਚੌਹਾਨ, ਐਮ. ਪੀ. ਸਿੰਘ, ਪ੍ਰਸਿੱਧ ਕਾਰੋਬਾਰੀ ਚਰਨਜੀਤ ਸਿੰਘ ਫਗਵਾੜਾ ਆਦਿ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ |
ਸਿਡਨੀ, 10 ਜੁਲਾਈ (ਹਰਕੀਰਤ ਸਿੰਘ ਸੰਧਰ)- ਗੁਰਦੁਆਰਾ ਸਿੰਘ ਸਭਾ ਕੈਨਬਰਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਸ਼ਰਧਾ ਨਾਲ ਕਰਵਾਇਆ ਗਿਆ | ਸਮਾਗਮ 'ਚ ਉਚੇੇਚੇ ਤੌਰ 'ਤੇ ਪਹੁੰਚੇ ਬਾਬਾ ਦਲੇਰ ਸਿੰਘ ਖਾਲਸਾ ਖੇੜੀ ...
ਫਰੈਂਕਫਰਟ, 10 ਜੁਲਾਈ (ਸੰਦੀਪ ਕੌਰ ਮਿਆਣੀ)- ਫਰੈਂਕਫਰਟ ਵਿਖੇ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ 'ਪੰਜਾਬੀ ਸਾਂਝ' ਸਮਾਗਮ ਸਫਲਤਾਪੂਰਵਕ ਸਮਾਪਤ ਹੋ ਗਿਆ ¢ ਇਸ ਮੌਕੇ ਪੰਜਾਬ ਭਵਨ ਸਰੀ ਕੈਨੇਡਾ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਸੁੱਖੀ ...
ਪੋਰਟ ਮੋਸਰਬੀ, 10 ਜੁਲਾਈ (ਏਜੰਸੀ)- ਪਾਪੂਆ ਨਿਊ ਗਿਨੀ ਦੇ ਇਕ ਪਹਾੜੀ ਖੇਤਰ 'ਚ ਆਦਿਵਾਸੀਆਂ 'ਚ ਹੋਈ ਲੜਾਈ 'ਚ 2 ਗਰਭਵਤੀ ਔਰਤਾਂ ਸਮੇਤ 24 ਲੋਕਾਂ ਦੀ ਮੌਤ ਹੋ ਗਈ | ਪ੍ਰਧਾਨ ਮੰਤਰੀ ਜੇਮਸ ਮਰਾਪੇ ਨੇ ਇਸ 'ਤੇ ਜਲਦ ਨਿਆਂ ਦਿਵਾਉਣ ਦਾ ਵਾਅਦਾ ਕੀਤਾ ਹੈ | ਸਥਾਨਕ ਅਧਿਕਾਰੀਆਂ ਨੇ ...
ਲੰਡਨ, 10 ਜੁਲਾਈ (ਏਜੰਸੀ)- ਰੈਫ਼ਰੰਡਮ 2020 ਦੀਆਂ ਸ਼ਰਟਾਂ ਪਹਿਨ ਕੇ ਕ੍ਰਿਕਟ ਮੈਚ ਵੇਖਣ ਆਏ ਪਰਮਜੀਤ ਸਿੰਘ ਪੰਮਾ ਅਤੇ ਸਾਥੀਆਂ ਨੂੰ ਪੁਲਿਸ ਨੇ ਸਟੇਡੀਅਮ 'ਚੋਂ ਬਾਹਰ ਕੱਢ ਦਿੱਤਾ | ਇਸ ਮੌਕੇ ਪੁਲਿਸ ਦੇ ਵਾਰ-ਵਾਰ ਕਹਿਣ 'ਤੇ ਵੀ ਜਦੋਂ ਪੰਮਾ ਅਤੇ ਉਸ ਦੇ ਸਾਥੀ ਬਾਹਰ ਨਾ ਗਏ ...
ਤੇਹਰਾਨ, 10 ਜੁਲਾਈ (ਏਜੰਸੀ)- ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਈਰਾਨੀ ਤੇਲ ਟੈਂਕਰ ਜ਼ਬਤ ਕਰਨ ਦੇ ਬਿ੍ਟੇਨ ਦੇ ਕਦਮ 'ਤੇ ਉਸ ਨੂੰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ | ਈਰਾਨ ਦੀ ਸਰਕਾਰੀ ਖ਼ਬਰ ਏਜੰਸੀ ਇਰਨਾ ਨੇ ਬੁੱਧਵਾਰ ਨੂੰ ਖ਼ਬਰ ਦਿੱਤੀ ਹੈ ਕਿ ...
ਲੰਡਨ, 10 ਜੁਲਾਈ (ਏਜੰਸੀ)-ਅਮਰੀਕਾ 'ਚ ਬਿ੍ਟਿਸ਼ ਰਾਜਦੂਤ ਕਿਮ ਡੈਰੇਕ ਨੇ ਲੀਕ ਹੋਈ ਈ-ਮੇਲ ਨੂੰ ਲੈ ਕੇ ਚੱਲ ਰਹੇ ਕੂਟਨੀਤਕ ਵਿਵਾਦ ਦੇ ਦਰਮਿਆਨ ਬੁੱਧਵਾਰ ਨੂੰ ਅਸਤੀਫ਼ਾ ਦੇ ਦਿੱਤਾ | ਡੈਰੇਕ ਨੇ ਕਿਹਾ ਕਿ ਅਫ਼ਵਾਹਾਂ ਨੂੰ ਖਤਮ ਕਰਨਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ...
ਮੁੰਬਈ, 10 ਜੁਲਾਈ (ਏਜੰਸੀ)- ਏਕਤਾ ਕਪੂਰ ਦੀ ਪ੍ਰੋਡਕਸ਼ਨ ਹਾਊਸ 'ਬਾਲਾਜੀ ਟੈਲੀਫ਼ਿਲਮ' ਨੇ ਬੁੱਧਵਾਰ ਨੂੰ ਮੁਆਫ਼ੀਨਾਮਾ ਜਾਰੀ ਕੀਤਾ ਹੈ | ਹਾਲ ਹੀ 'ਚ ਫ਼ਿਲਮ 'ਜਜਮੈਂਟਲ ਹੈ ਕਿਆ' ਦੇ ਇਕ ਪ੍ਰਮੋਸ਼ਨ ਪ੍ਰੋਗਰਾਮ ਮੌਕੇ ਕੰਗਣਾ ਅਤੇ ਇਕ ਪੱਤਰਕਾਰ ਦਰਮਿਆਨ ਬਹਿਸ ਹੋ ਗਈ, ...
ਮੁੰਬਈ, 10 ਜੁਲਾਈ (ਏਜੰਸੀ)-'ਫੁਕਰੇ' ਫ਼ਿਲਮ ਦੇ ਅਦਾਕਾਰ ਮਨਜੋਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਿੱਖ ਹੋਣ ਕਾਰਨ ਬਾਲੀਵੁੱਡ 'ਚ ਕਈ ਵਾਰ ਭੂਮਿਕਾ ਨਿਭਾਉਣ ਦੀ ਕੀਮਤ ਚੁਕਾਉਣੀ ਪਈ | ਦਿਬਾਕਰ ਬੈਨਰਜੀ ਦੀ 'ਓਏ ਲੱਕੀ, ਲੱਕੀ ਓਏ' ਨਾਲ ਬਾਲੀਵੁੱਡ 'ਚ ਸ਼ੁਰੂਆਤ ਕਰਨ ਵਾਲੇ ...
ਕੈਲਗਰੀ, 10 ਜੁਲਾਈ (ਹਰਭਜਨ ਸਿੰਘ ਢਿੱਲੋਂ) ਪੰਜਾਬੀ ਮੂਲ ਦੇ ਦੋ ਵਿਅਕਤੀਆਂ ਨੂੰ ਅਗਵਾ ਕਰਨ ਦੇ ਮਾਮਲੇ 'ਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਤਿੰਨ ਵਿਅਕਤੀਆਂ ਨੂੰ ਅਦਾਲਤ ਨੇ ਦੋਸ਼ੀ ਐਲਾਨਿਆ ਹੈ ¢ ਘਟਨਾ ਜਨਵਰੀ, 2017 'ਚ ਹੋਈ ਸੀ ¢ ਜੌਨ ਔਕੈਲੋ, ਸਿਮੌਨ ਲੁਗੇਲਾ ਅਤੇ ਦੀਆ ...
ਟੋਕੀਓ, 10 ਜੁਲਾਈ (ਏਜੰਸੀ)- ਪੱਛਮੀ ਜਾਪਾਨ ਦੇ ਇਕ ਮਸ਼ਹੂਰ ਪਾਰਕ 'ਚ ਪਲਾਟਿਕ ਖਾਣ ਕਾਰਨ 9 ਹਿਰਨਾਂ ਦੀ ਮੌਤ ਹੋ ਗਈ ਹੈ | ਜਾਪਾਨ ਦੇ ਨਾਰਾ ਪਾਰਕ 'ਚ 1000 ਦੇ ਕਰੀਬ ਹਿਰਨ ਹਨ ਅਤੇ ਸੈਲਾਨੀ ਇਨ੍ਹਾਂ ਹਿਰਨਾਂ ਨੂੰ ਨੇੜੇ ਦੀਆਂ ਦੁਕਾਨਾਂ 'ਤੇ ਵੇਚੀਆਂ ਜਾਦੀਆਂ ਖੰਡ ਰਹਿਤ ...
ਲੰਡਨ, 10 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਪੁਰਾਤਣ ਸ਼ਹਿਰਾਂ 'ਚੋਂ ਜਾਣੇ ਜਾਂਦੇ ਟਾਊਨਬਿ੍ਜ਼ ਵਿਲਜ਼ ਵਿਖੇ ਕੈਲਵੇਟਲੀ ਗਰਾਊਾਡ 'ਚ ਕਰਵਾਏ ਗਏ ਸਾਲਾਨਾ ਮੇਲਾ ਕੋਹੇਯਨ ਪਲੱਸ ਅਤੇ ਕੈਂਟ ਇਕੁਆਲਿਟੀ ਕੋਹੇਯਨ ਕੌਾਸਲ ਅਤੇ ਆਰਟਸ ਕੌਾਸਲ ਇੰਗਲੈਂਡ ਦੇ ...
ਕੈਲਗਰੀ, 10 ਜੁਲਾਈ (ਹਰਭਜਨ ਸਿੰਘ ਢਿੱਲੋਂ) ਕੈਲਗਰੀ ਸਟੈਂਪੀਡ ਦੀ ਪਰੇਡ ਦੌਰਾਨ ਸਟੈਂਪੀਡ ਦੇ ਪ੍ਰੈਜ਼ੀਡੈਂਟਸ ਦੀ ਘੋੜ-ਸਵਾਰੀ ਵਾਸਤੇ ਉਚੇਚੇ ਤੌਰ 'ਤੇ ਬਣਾਈ ਗਈ ਘੋੜੇ ਦੀ ਕਾਠੀ ਨੂੰ ਹੁਣ ਵਿਰਾਸਤੀ ਵਸਤੂ ਦੇ ਰੂਪ 'ਚ ਪ੍ਰੈਜ਼ੀਡੈਂਟ ਦੇ ਦਫ਼ਤਰ 'ਚ ਰੱਖਿਆ ਜਾ ਰਿਹਾ ...
ਨਿਊਯਾਰਕ, 10 ਜੁਲਾਈ (ਏਜੰਸੀ)- ਐਨ.ਆਰ.ਆਈ. ਕਮਿਸ਼ਨ ਪੰਜਾਬ ਦੇ ਆਨਰੇਰੀ ਮੈਂਬਰ ਦਲਜੀਤ ਸਿੰਘ ਸਹੋਤਾ ਦਾ ਯੂ.ਐਸ.ਏ. ਪਹੁੰਚਣ 'ਤੇ ਸ਼ਿਕਾਗੋ ਵਿਖੇ ਪੰਜਾਬੀ ਭਾਈਚਾਰੇ ਵਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਦਰਸ਼ਨ ਸਿੰਘ ਧਾਲੀਵਾਲ (ਰੱਖੜਾ), ਪਰਵਿੰਦਰ ਸਿੰਘ ਵਾਲੀਆ, ਅਮੋਲਕ ...
ਲੰਡਨ, 10 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ. ਦੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਜੈਨਪੁਰੀਆ ਦੇ ਮਾਤਾ ਜੀਤ ਕੌਰ (75) ਦਾ ਮੰਗਲਵਾਰ ਰਾਤੀਂ 12 ਵਜੇ ਦੇ ਕਰੀਬ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ | ਉਹ ਆਪਣੇ ਪਿੱਛੇ ਪਤੀ ਦਲੀਪ ...
ਬਰੇਸ਼ੀਆ (ਇਟਲੀ) 10 ਜੁਲਾਈ, (ਬਲਦੇਵ ਸਿੰਘ ਬੂਰੇ ਜੱਟਾਂ)- ਬਰੇਸ਼ੀਆ ਦੇ ਗੁਰਦੁਆਰਾ ਬਾਬਾ ਬੁੱਢਾ ਜੀ ਸਿੱਖ ਸੈਂਟਰ, ਕਸਤੇਨੇਦੋਲੋ ਵਿਖੇ ਸਮੂਹ ਸੰਗਤ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਏ ਗਏ | ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX