ਤਾਜਾ ਖ਼ਬਰਾਂ


ਸ੍ਰੀ ਮੁਕਤਸਰ ਸਾਹਿਬ: ਚੱਕ ਜਵਾਹਰੇਵਾਲਾ ਗੋਲੀ ਕਾਂਡ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਜਵਾਹਰੇਵਾਲਾ ਵਿਖੇ ਪਿੰਡ ਦੇ ਵਿਅਕਤੀਆਂ ਵਲੋਂ ਐਸ.ਸੀ. ਪਰਿਵਾਰ ਤੇ ਹਮਲਾ ਕਰਕੇ ਦਿਉਰ ਅਤੇ ਭਰਜਾਈ ਦਾ ਕਤਲ ਕਰਨ ...
ਅਕੈਡਮੀ 'ਚ ਖੇਡਦੇ ਸਮੇਂ ਵਿਦਿਆਰਥੀ ਦੀ ਹੋਈ ਮੌਤ
. . .  about 2 hours ago
ਬੰਗਾ, 17 ਜੁਲਾਈ (ਜਸਬੀਰ ਸਿੰਘ ਨੂਰਪੁਰ, ਅਮਰੀਕ ਸਿੰਘ ਢੀਂਡਸਾ)- ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਵਿਖੇ 12ਵੀਂ ਜਮਾਤ ਦੇ ਵਿਦਿਆਰਥੀ ਤਲਵਿੰਦਰ ਸਿੰਘ ਸਪੁੱਤਰ ਅਮਰਜੀਤ ਸੈਣੀ ਦੀ ਖੇਡਦੇ ਸਮੇਂ ਮੌਤ ਹੋ ਗਈ ਜਿਸ ਨੂੰ ਸਥਾਨਕ ਹਸਪਤਾਲ ਪਹੁੰਚਾਇਆ ....
ਕੁਲਭੂਸ਼ਨ ਯਾਦਵ 'ਤੇ ਆਈ.ਸੀ.ਜੇ. ਦਾ ਫ਼ੈਸਲਾ ਇਕ ਬਹੁਤ ਵੱਡੀ ਜਿੱਤ- ਰਾਜਨਾਥ ਸਿੰਘ
. . .  about 3 hours ago
ਐੱਸ.ਡੀ.ਐੱਮ ਦਫ਼ਤਰ ਦੀਆਂ ਆਈ.ਡੀ. ਹੈੱਕ ਕਰਕੇ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਨ ਵਾਲੇ 5 ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ
. . .  about 3 hours ago
ਤਰਨ ਤਾਰਨ, 17 ਜੁਲਾਈ (ਹਰਿੰਦਰ ਸਿੰਘ)- ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਤਰਨਤਾਰਨ ਵਿਖੇ ਬਾਹਰੋਂ ਆਉਣ ਵਾਲੇ ਵਾਹਨਾਂ ਦੀਆਂ ਆਰ.ਸੀਂਆਂ ਨੂੰ ਟਰਾਂਸਫ਼ਰ ਕਰਨ ਦੇ ਨਾਂਅ ਤੇ ਐੱਸ.ਡੀ.ਐੱਮਾਂ ਦੀ ਆਈ.ਡੀ ਨੂੰ ਹੈੱਕ ਕਰ ਕੇ ਗੱਡੀਆਂ ਦੀ ਆਰ. ਸੀਂਆਂ ਕਰਨ ਦੇ ਦੋਸ਼ ਹੇਠ ...
ਖੇਤਾਂ 'ਚ ਮੀਂਹ ਦਾ ਪਾਣੀ ਭਰਨ ਕਾਰਨ ਨਰਮੇ ਅਤੇ ਝੋਨੇ ਦੀਆਂ ਫ਼ਸਲਾਂ ਹੋਈਆਂ ਖ਼ਰਾਬ
. . .  about 3 hours ago
ਤਲਵੰਡੀ ਸਾਬੋ/ਸੀਂਗੋ ਮੰਡੀ 17 ਜੁਲਾਈ (ਲਕਵਿੰਦਰ ਸ਼ਰਮਾ) - ਸਾਉਣ ਦੇ ਪਹਿਲੇ ਮੀਂਹ ਨੇ ਹੀ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਕਿਸਾਨਾਂ ਦੀਆਂ ਮੁਸ਼ਕਲਾਂ 'ਚ ਵਾਧਾ ਕਰ ਦਿੱਤਾ ਹੈ। ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ, ਲਾਲੇਆਣਾ ਵਿਚ ਇੱਕ ਸੋ ਤੋ ਵੱਧ ....
ਐੱਸ.ਜੀ.ਪੀ.ਸੀ ਦੀ ਐਗਜੇਕਟਿਵ ਕਮੇਟੀ ਵੱਲੋਂ ਸੀ.ਬੀ.ਆਈ. ਦੀ ਕਲੋਜਰ ਰਿਪੋਰਟ ਰੱਦ
. . .  about 3 hours ago
ਸੁਲਤਾਨਪੁਰ ਲੋਧੀ, 17 ਜੁਲਾਈ (ਜਗਮੋਹਨ ਸਿੰਘ, ਥਿੰਦ, ਨਰੇਸ਼ ਹੈਪੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੇਕਟਿਵ ਕਮੇਟੀ ਦੀ ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਮੀਟਿੰਗ ਹੋਈ। ਇਸ ਮੀਟਿੰਗ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ...
9ਵੀਂ ਤੋਂ 12ਵੀਂ ਸ਼੍ਰੇਣੀਆਂ 'ਚ ਰੈਗੂਲਰ ਵਿਦਿਆਰਥੀ 31 ਜੁਲਾਈ ਤੱਕ ਲੈ ਸਕਦੇ ਹਨ ਦਾਖਲਾ
. . .  about 3 hours ago
ਐੱਸ. ਏ. ਐੱਸ. ਨਗਰ, 17 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਰਡ ਨਾਲ ਸਬੰਧਿਤ ਸਰਕਾਰੀ/ਏਡਿਡ/ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲ ਵਿਚ ...
ਪਾਕਿਸਤਾਨ ਨੇ ਵਿਆਨਾ ਸਮਝੌਤੇ ਦੀ ਕੀਤੀ ਉਲੰਘਣਾ- ਆਈ.ਸੀ.ਜੇ
. . .  about 3 hours ago
ਦ ਹੇਗ, 17 ਜੁਲਾਈ- ਆਈ.ਸੀ.ਜੇ. ਕੋਰਟ ਨੇ ਪਾਇਆ ਕਿ ਪਾਕਿਸਤਾਨ ਨੇ ਭਾਰਤ ਨੂੰ ਕੁਲਭੂਸ਼ਨ ਯਾਦਵ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਨੂੰ ਹਿਰਾਸਤ 'ਚ ਲੈਣ ਦੇ ਅਧਿਕਾਰ ਤੋਂ ਵੰਚਿਤ....
ਕੁਲਭੂਸ਼ਨ ਯਾਧਵ ਦੀ ਫਾਂਸੀ 'ਤੇ ਲੱਗੀ ਰੋਕ, ਹੇਗ 'ਚ ਭਾਰਤ ਨੂੰ ਮਿਲੀ ਵੱਡੀ ਜਿੱਤ
. . .  about 3 hours ago
ਦ ਹੇਗ, 17 ਜੁਲਾਈ- ਅੰਤਰਰਾਸ਼ਟਰੀ ਕਾਨੂੰਨੀ ਸਲਾਹਕਾਰ ਰੀਮਾ ਓਮਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸੁਣਵਾਈ ਦੇ ਦੌਰਾਨ ਕੋਰਟ ਨੇ ਇਹ ਵੀ ਕਿਹਾ ਹੈ ਕਿ ਕੁਲਭੂਸ਼ਨ ਯਾਧਵ ਦੀ ਮੌਤ ਦੀ ਸਜ਼ਾ 'ਤੇ ਰੋਕ ਲੱਗ ਗਈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕੋਰਟ ....
ਕੁਲਭੂਸ਼ਨ ਯਾਦਵ ਮਾਮਲੇ 'ਤੇ 16 'ਚੋਂ 15 ਜੱਜਾਂ ਨੇ ਭਾਰਤ ਦੇ ਪੱਖ 'ਚ ਸੁਣਾਇਆ ਫ਼ੈਸਲਾ
. . .  about 4 hours ago
ਭਾਰਤ ਦੇ ਹੱਕ 'ਚ ਆਇਆ ਫ਼ੈਸਲਾ : ਕੁਲਭੂਸ਼ਨ ਯਾਦਵ ਦੀ ਫਾਂਸੀ 'ਤੇ ਲੱਗੀ ਰੋਕ
. . .  about 4 hours ago
ਭਾਰਤ ਦੇ ਹੱਕ 'ਚ ਆਇਆ ਫ਼ੈਸਲਾ : ਕੁਲਭੂਸ਼ਨ ਯਾਦਵ ਦੀ ਫਾਂਸੀ 'ਤੇ ਲੱਗੀ ਰੋਕ...
ਥੋੜੀ ਦੇਰ 'ਚ ਸੁਣਾਇਆ ਜਾਵੇਗਾ ਕੁਲਭੂਸ਼ਨ ਜਾਧਵ ਮਾਮਲੇ 'ਤੇ ਫ਼ੈਸਲਾ, ਕੋਰਟ ਪਹੁੰਚੀ ਭਾਰਤੀ ਰਾਜਦੂਤ ਦੀ ਟੀਮ
. . .  about 4 hours ago
ਦ ਹੇਗ, 17 ਜੁਲਾਈ- ਕੁਲਭੂਸ਼ਨ ਜਾਧਵ ਮਾਮਲੇ 'ਚ ਭਾਰਤੀ ਸਮੇਂ ਅਨੁਸਾਰ ਸਾਢੇ 6 ਵਜੇ ਫ਼ੈਸਲਾ ਸੁਣਾਇਆ ਜਾਵੇਗਾ। ਭਾਰਤੀ ਰਾਜਦੂਤ ਦੀ ਟੀਮ ਕੋਰਟ ਪਹੁੰਚ ਚੁੱਕੀ ਹੈ। ਕੁਲਭੂਸ਼ਨ ਜਾਧਵ ਮਾਮਲੇ ਦਾ ਫ਼ੈਸਲਾ ਆਈ.ਸੀ.ਜੇ ਦੇ ਪ੍ਰਧਾਨ ਅਬਦੁੱਲਕਵੀ ਅਹਿਮਦ ਯੂਸਫ ਵੱਲੋਂ ...
ਮੋਟਰਸਾਈਕਲ ਸਵਾਰਾਂ ਨੇ ਅੱਖਾਂ 'ਚ ਮਿਰਚਾਂ ਪਾ ਕੇ ਲੁੱਟੇ ਲੱਖਾਂ ਰੁਪਏ
. . .  about 4 hours ago
ਧਰਮਕੋਟ, 17 ਜੁਲਾਈ (ਪਰਮਜੀਤ ਸਿੰਘ) - ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਦੂਸਰੇ ਮੋਟਰਸਾਈਕਲ ਸਵਾਰਾਂ ਦੇ ਅੱਖਾਂ 'ਚ ਮਿਰਚਾਂ ਪਾ ਕੇ 7 ਲੱਖ ਦਸ ਹਜ਼ਾਰ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ। ਪੀੜਤ ਸ਼ਿਵ ਕੁਮਾਰ ਅਤੇ ਸੁਖਚੈਨ ਸਿੰਘ ਨੇ ਦੱਸਿਆ ਕਿ ....
ਪੁਲਿਸ ਅੜਿੱਕੇ ਚੜਿਆ ਰੱਜੀ ਚੋਰ
. . .  about 5 hours ago
ਕੀਰਤਪੁਰ ਸਾਹਿਬ, 17 ਜੁਲਾਈ (ਬੀਰ ਅੰਮ੍ਰਿਤਪਾਲ ਸਿੰਘ ਸੰਨੀ) - ਕੀਰਤਪੁਰ ਸਾਹਿਬ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਵਿਸ਼ੇਸ਼ ਨਾਕੇਬੰਦੀ ਦੌਰਾਨ ਇੱਕ ਨੌਜਵਾਨ ਨੂੰ ਕਰੀਬ ਇੱਕ ਹਜਾਰ ....
ਜ਼ਮੀਨ ਦੇ ਝਗੜੇ ਨੂੰ ਲੈ ਕੇ ਹੋਈ ਗੋਲੀਬਾਰੀ 'ਚ 9 ਲੋਕਾਂ ਦੀ ਮੌਤ, 20 ਜ਼ਖਮੀ
. . .  about 5 hours ago
ਲਖਨਊ, 17 ਜੁਲਾਈ- ਉੱਤਰ ਪ੍ਰਦੇਸ਼ ਦੇ ਸੋਨਭਦਰ 'ਚ ਜ਼ਮੀਨੀ ਦੇ ਵਿਵਾਦ ਨੂੰ ਲੈ ਕੇ ਦੋ ਪੱਖਾਂ 'ਚ ਗੋਲੀਬਾਰੀ ਹੋਈ। ਪਿੰਡ ਦੇ ਪਰਧਾਨ ਅਤੇ ਪਿੰਡ ਵਾਸੀਆਂ ਵਿਚਾਲੇ ਹੋਈ ਲੜਾਈ 'ਚ ਇਕ ਧੜੇ ਦੇ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ 20 ਲੋਕ ਗੰਭੀਰ ਜ਼ਖਮੀ ਹੋਏ ...
ਨਹਿਰਾਂ ਤੇ ਡਰੇਨਾਂ ਓਵਰਫ਼ਲੋ ਹੋਣ ਕਰ ਕੇ 1500 ਏਕੜ ਫ਼ਸਲ ਪਾਣੀ 'ਚ ਡੁੱਬੀ
. . .  about 5 hours ago
6 ਸਾਲ ਦੇ ਲਈ ਭਾਜਪਾ ਤੋਂ ਬਰਖ਼ਾਸਤ ਪ੍ਰਣਵ ਕੁਮਾਰ ਚੈਂਪੀਅਨ
. . .  about 5 hours ago
ਕੈਪਟਨ ਵੱਲੋਂ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨਾਲ ਮੁਲਾਕਾਤ
. . .  about 5 hours ago
ਸਫ਼ਾਈ ਸੇਵਕ ਯੂਨੀਅਨ ਜੰਡਿਆਲਾ ਗੁਰੂ ਵੱਲੋਂ ਰੋਸ ਧਰਨਾ
. . .  about 6 hours ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 6 hours ago
ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ- ਡੀ.ਕੇ. ਸ਼ਿਵ ਕੁਮਾਰ
. . .  about 6 hours ago
ਸ਼ਿਮਲਾ 'ਚ ਇਕ ਹਸਪਤਾਲ ਦੇ ਪੈਥੋਲੋਜੀ ਲੈਬ 'ਚ ਲੱਗੀ ਭਿਆਨਕ ਅੱਗ
. . .  about 6 hours ago
ਬਾਰਾਮੂਲਾ 'ਚ ਮੁੱਠਭੇੜ ਦੌਰਾਨ ਇਕ ਅੱਤਵਾਦੀ ਢੇਰ
. . .  1 minute ago
ਚੰਦਭਾਨ ਡਰੇਨ 'ਚ ਪਾੜ ਪੈਣ ਨਾਲ ਅਨੇਕਾਂ ਪਿੰਡਾਂ ਨੂੰ ਖ਼ਤਰਾ
. . .  about 6 hours ago
ਬੇਅਦਬੀ ਮਾਮਲਾ : ਕਲੋਜਰ ਰਿਪੋਰਟ ਦੀ ਕਾਪੀ ਲੈਣ ਲਈ ਸ਼ਿਕਾਇਤਕਰਤਾਵਾਂ ਨੇ ਖੜਕਾਇਆ ਅਦਾਲਤ ਦਾ ਦਰਵਾਜਾ
. . .  about 7 hours ago
ਵਾਪਰ ਰਹੇ ਸੜਕ ਹਾਦਸਿਆਂ 'ਤੇ ਲਗਾਮ ਲਗਾਉਣ ਲਈ ਟਰੈਫਿਕ ਪੁਲਿਸ ਵੱਲੋਂ ਲਿਆ ਗਿਆ ਇਹ ਫ਼ੈਸਲਾ
. . .  about 7 hours ago
ਆਈ.ਪੀ.ਐੱਸ ਅਹੁਦੇ ਦੇ ਤਿੰਨ ਅਧਿਕਾਰੀ ਪਦ ਉੱਨਤ ਹੋ ਕੇ ਬਣੇ ਡੀ.ਜੀ.ਪੀ
. . .  about 8 hours ago
ਕੁਮਾਰਸਵਾਮੀ ਵੱਲੋਂ ਕਾਂਗਰਸੀ ਵਿਧਾਇਕਾਂ ਦੇ ਨਾਲ ਬੈਠਕ
. . .  about 8 hours ago
ਸੰਵਿਧਾਨ, ਅਦਾਲਤ ਅਤੇ ਲੋਕਪਾਲ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਜਾਵੇਗਾ ਫ਼ੈਸਲਾ- ਕਰਨਾਟਕ ਦੇ ਸਪੀਕਰ
. . .  1 minute ago
ਜੈਤੋ ਵਿਖੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦਗਾਰ ਵਾਲੀ ਜੇਲ੍ਹ ਦੀ ਕੋਠੜੀ ਦੀ ਡਿੱਗੀ ਛੱਤ
. . .  about 9 hours ago
ਆਵਾਰਾ ਸਾਨ੍ਹ ਨਾਲ ਟਕਰਾਉਣ ਕਾਰਨ ਸੜਕ 'ਤੇ ਪਲਟਿਆ ਵਾਹਨ, ਵਾਲ-ਵਾਲ ਬਚਿਆ ਚਾਲਕ
. . .  about 9 hours ago
ਡਰੇਨ 'ਚ ਪਾਣੀ ਜ਼ਿਆਦਾ ਆਉਣ ਕਾਰਨ ਦਰਜਨਾਂ ਏਕੜ ਫ਼ਸਲ ਹੋਈ ਤਬਾਹ
. . .  about 9 hours ago
ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫ਼ਿਜ਼ ਸਈਦ ਗ੍ਰਿਫ਼ਤਾਰ
. . .  about 8 hours ago
ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫ਼ਿਜ਼ ਸਈਦ ਗ੍ਰਿਫ਼ਤਾਰ
. . .  about 9 hours ago
ਪੇਸ਼ੀ ਲਈ ਪਟਿਆਲਾ ਦੀ ਮਾਨਯੋਗ ਅਦਾਲਤ ਪਹੁੰਚੇ ਬ੍ਰਹਮ ਮਹਿੰਦਰਾ
. . .  about 10 hours ago
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਆਦਮੀ ਤੇ ਦੋ ਔਰਤਾਂ ਗ੍ਰਿਫ਼ਤਾਰ
. . .  about 9 hours ago
ਪਾਣੀ ਦੀ ਨਿਕਾਸੀ ਕਰਨ ਤੋਂ ਪਹਿਲਾਂ ਹੀ ਨਿਕਾਸੀ ਨਾਲਾ ਧੜੰਮ
. . .  about 10 hours ago
ਬੰਗਾ : ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ, ਇੱਕ ਜ਼ਖ਼ਮੀ
. . .  about 10 hours ago
ਸਟਰਾਮ ਵਾਟਰ ਕਲੈਕਸ਼ਨ 'ਚ ਡਿੱਗਣ ਕਾਰਨ ਵਿਅਕਤੀ ਦੀ ਮੌਤ
. . .  about 11 hours ago
ਦੂਜੀ ਰਾਤ ਪਏ ਭਾਰੀ ਮੀਂਹ ਨੇ ਸ੍ਰੀ ਮੁਕਤਸਰ ਸਾਹਿਬ 'ਚ ਡੋਬੀਆਂ ਫ਼ਸਲਾਂ
. . .  about 11 hours ago
550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਭਾਈ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ ਵਿਸ਼ੇਸ਼ ਬੈਠਕ
. . .  about 11 hours ago
ਕਰਨਾਟਕ ਸੰਕਟ : ਬਾਗ਼ੀ ਵਿਧਾਇਕਾਂ 'ਤੇ ਅਸਤੀਫ਼ਿਆਂ 'ਤੇ ਸਪੀਕਰ ਲੈਣ ਫ਼ੈਸਲਾ- ਸੁਪਰੀਮ ਕੋਰਟ
. . .  about 11 hours ago
ਸੁਪਰੀਮ ਕੋਰਟ ਨੇ ਕਿਹਾ- ਬਾਗ਼ੀ ਵਿਧਾਇਕਾਂ ਕੋਲ ਬਹੁਮਤ ਪ੍ਰੀਖਣ 'ਚ ਹਿੱਸਾ ਲੈਣ ਜਾਂ ਨਾ ਲੈਣ ਦਾ ਬਦਲ ਹੈ
. . .  about 12 hours ago
ਕਰਨਾਟਕ ਦੇ ਬਾਗ਼ੀ ਵਿਧਾਇਕਾਂ 'ਤੇ ਮਾਮਲੇ 'ਤੇ ਚੀਫ਼ ਜਸਟਿਸ ਨੇ ਕਿਹਾ- ਮਾਮਲੇ 'ਚ ਸੰਵਿਧਾਨਕ ਸੰਤੁਲਨ ਬਣਾਉਣਾ ਜ਼ਰੂਰੀ
. . .  about 12 hours ago
ਕਰਨਾਟਕ ਸੰਕਟ : ਸੁਪਰੀਮ ਕੋਰਟ ਨੇ ਕਿਹਾ- ਵਿਧਾਇਕਾਂ ਦੇ ਅਸਤੀਫ਼ਿਆਂ 'ਤੇ ਫ਼ੈਸਲਾ ਲੈਣ ਸਪੀਕਰ
. . .  about 11 hours ago
ਕਰਨਾਟਕ ਸਿਆਸੀ ਸੰਕਟ : ਕੁਝ ਸਮੇਂ ਬਾਅਦ ਸੁਪਰੀਮ ਕੋਰਟ ਵਲੋਂ ਸੁਣਾਇਆ ਜਾਵੇਗਾ ਫ਼ੈਸਲਾ
. . .  about 12 hours ago
ਮੀਂਹ ਕਾਰਨ ਡਿੱਗੀ ਘਰ ਦੀ ਛੱਤ
. . .  about 12 hours ago
ਕੁਲਭੂਸ਼ਨ ਜਾਧਵ ਮਾਮਲਾ : ਅਟਾਰਨੀ ਜਨਰਲ ਦੀ ਪ੍ਰਧਾਨਗੀ 'ਚ ਨੀਦਰਲੈਂਡ ਪਹੁੰਚੀ ਪਾਕਿਸਤਾਨੀ ਟੀਮ
. . .  about 12 hours ago
ਬਠਿੰਡਾ : ਰਜਵਾਹੇ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ
. . .  about 12 hours ago
ਨਰੋਆ ਪੰਜਾਬ ਮੰਚ ਦੇ ਆਗੂਆਂ ਦੀ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਨਾਲ ਬੈਠਕ ਅੱਜ
. . .  about 13 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਹਾੜ ਸੰਮਤ 551
ਿਵਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ

ਜਲੰਧਰ

ਜਿੰਮਖਾਨਾ ਕਲੱਬ ਚੋਣਾਂ

ਸਿਖਰ 'ਤੇ ਪੁੱਜਿਆ ਚੋਣ ਪ੍ਰਚਾਰ

ਜਲੰਧਰ, 10 ਜੁਲਾਈ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ ਚੋਣਾਂ 'ਚ ਹੁਣ ਕੇਵਲ ਤਿੰਨ ਦਿਨ ਹੀ ਬਾਕੀ ਰਹਿ ਗਏ ਹਨ ਤੇ ਚੋਣ ਪ੍ਰਚਾਰ ਸਿਖਰ 'ਤੇ ਪੁੱਜ ਗਿਆ ਹੈ | ਉਮੀਦਵਾਰਾਂ ਵਲੋਂ ਆਪਣੀ ਪੂਰੀ ਤਾਕਤ ਚੋਣ ਪ੍ਰਚਾਰ ਵਿਚ ਝੋਕ ਦਿੱਤੀ ਗਈ ਹੈ | ਉਨ੍ਹਾਂ ਵਲੋਂ ਸ਼ੋਸ਼ਲ ਮੀਡੀਆ ਤੇ ਹੋਰਨਾਂ ਵੱਖ-ਵੱਖ ਪ੍ਰਚਾਰ ਸਾਧਨਾਂ ਦੀ ਮਦਦ ਨਾਲ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਜ਼ਿਆਦਾਤਰ ਉਮੀਦਵਾਰਾਂ ਵਲੋਂ ਵੋਟਰਾਂ ਨਾਲ ਸਿੱਧੇ ਤੌਰ 'ਤੇ ਸੰਪਰਕ ਸਾਧਣ ਨੂੰ ਪਹਿਲ ਦਿੱਤੀ ਜਾ ਰਹੀ ਹੈ ਤੇ ਉਨ੍ਹਾਂ ਵਲੋਂ ਵੋਟਰਾਂ ਨੂੰ ਆਪਣੇ ਨਾਲ ਜੋੜਨ ਲਈ ਵੱਖ-ਵੱਖ ਰਾਜਸੀ ਆਗੂਆਂ ਤੇ ਹੋਰਨਾਂ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਵੀ ਸਮਰਥਨ ਲਿਆ ਜਾ ਰਿਹਾ ਹੈ | ਇਸ ਦੌਰਾਨ ਪਾਰਟੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਤੇ ਕਈ ਉਮੀਦਵਾਰਾਂ ਦੇ ਸਮਰਥਕਾਂ ਵਲੋਂ ਆਪੋ-ਆਪਣੇ ਧੜਿਆਂ ਨਾਲ ਸਬੰਧਿਤ ਮੈਂਬਰਾਂ ਨੂੰ ਨਾਲ ਜੋੜਨ ਲਈ ਮਹਿੰਗੇ ਤੋਂ ਮਹਿੰਗੇ ਹੋਟਲਾਂ 'ਚ ਪਾਰਟੀਆਂ ਆਦਿ ਵੀ ਦਿੱਤੀਆਂ ਜਾ ਰਹੀਆਂ ਹਨ | ਹਾਲਾਂਕਿ ਕਾਫੀ ਉਮੀਦਵਾਰਾਂ ਵਲੋਂ ਰਵਾਇਤੀ ਚੋਣ ਪ੍ਰਚਾਰ ਨਾਲੋਂ ਵੱਖਰੇ ਤੌਰ 'ਤੇ ਮੈਂਬਰਾਂ ਨੂੰ ਨਿੱਜੀ ਤੌਰ 'ਤੇ ਮਿਲ ਕੇ ਆਪਣਾ ਏਜੰਡਾ ਉਨ੍ਹਾਂ ਸਾਹਮਣੇ ਰੱਖਿਆ ਜਾ ਰਿਹਾ ਹੈ ਪਰ ਮੈਂਬਰ ਜ਼ਿਆਦਾ ਹੋਣ ਕਾਰਨ ਸਾਰੇ ਮੈਂਬਰਾਂ ਤੱਕ ਉਨ੍ਹਾਂ ਲਈ ਪਹੁੰਚ ਕਰਨੀ ਔਖੀ ਹੋ ਰਹੀ ਹੈ ਤੇ ਅਜਿਹੇ 'ਤੇ ਉਮੀਦਵਾਰਾਂ ਵਲੋਂ ਛੋਟੇ-ਛੋਟੇ ਗਰੁੱਪਾਂ ਦੀ ਮੀਟਿੰਗ ਬੁਲਾ ਕੇ ਵੀ ਆਪਣਾ ਪੱਖ ਉਨ੍ਹਾਂ ਸਾਹਮਣੇ ਰੱਖਣ ਨੂੰ ਪਹਿਲ ਦਿੱਤੀ ਜਾ ਰਹੀ ਹੈ | ਦੱਸਣਯੋਗ ਹੈ ਕਿ 4300 ਦੇ ਕਰੀਬ ਮੈਂਬਰਾਂ ਵਾਲੇ ਜਿਮਖਾਨਾ ਕਲੱਬ ਲਈ ਪ੍ਰਬੰਧਕੀ ਕਮੇਟੀ ਦੀ ਚੋਣ 14 ਜੁਲਾਈ ਨੂੰ ਹੋਣ ਜਾ ਰਹੀ ਹੈ ਤੇ ਕੁੱਲ 3815 ਵੋਟਰਾਂ ਵਲੋਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਨਵੀਂ ਕਮੇਟੀ ਦੀ ਚੋਣ ਕੀਤੀ ਜਾਵੇਗੀ | ਵੋਟਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀਂ 5 ਵਜੇ ਪਾਈਆਂ ਜਾਣਗੀਆਂ | ਵੋਟਾਂ ਬੈਲਟ ਪੇਪਰ 'ਤੇ ਹੀ ਪੈਣਗੀਆਂ ਤੇ ਹਰੇਕ ਵੋਟਰ ਵਲੋਂ ਚਾਰ ਉਪਰਲੇ ਅਹੁਦਿਆਂ ਤੋਂ ਇਲਾਵਾ 10 ਅਗਜ਼ੈਕਟਿਵ ਕਮੇਟੀ ਮੈਂਬਰਾਂ ਲਈ 14-14 ਵੋਟਾਂ ਪਾਈਆਂ ਜਾਣਗੀਆਂ |
ਤਰੁਣ ਸਿੱਕਾ ਤੇ ਗੁਲਸ਼ਨ ਸ਼ਰਮਾ ਨੂੰ ਅਜੇ ਗੁਪਤਾ ਦੇਣਗੇ ਚੁਣੌਤੀ
ਜਿਮਖਾਨਾ ਕਲੱਬ 'ਚ ਪ੍ਰਧਾਨ ਤੋਂ ਬਾਅਦ ਆਨਰੇਰੀ ਸੈਕਟਰੀ ਦਾ ਅਹੁਦਾ ਕਾਫੀ ਅਹਿਮ ਸਮਝਿਆ ਜਾਂਦਾ ਹੈ ਤੇ ਇਸ ਅਹੁਦੇ ਲਈ ਇਸ ਵਾਰ ਮੁਕਾਬਲਾ ਦਿਲਚਸਪ ਅਤੇ ਫਸਵਾਂ ਹੋਣ ਦੀ ਸੰਭਾਵਨਾ ਹੈ | ਹਾਲਾਂਕਿ ਮੁੱਖ ਮੁਕਾਬਲਾ ਅਚੀਵਰਜ਼ ਗਰੁੱਪ ਦੇ ਤਰੁਣ ਸਿੱਕਾ ਅਤੇ ਪ੍ਰੋਗਰੈਸਿਵ ਗਰੁੱਪ ਦੇ ਉਮੀਦਵਾਰ ਗੁਲਸ਼ਨ ਸ਼ਰਮਾ ਵਿਚਾਲੇ ਹੋਣ ਦੀ ਸੰਭਾਵਨਾ ਹੈ ਪਰ ਇਨ੍ਹਾਂ ਦੋਵਾਂ ਉਮੀਦਵਾਰਾਂ ਨੂੰ ਅਜੇ ਗੁਪਤਾ ਵਲੋਂ ਵੀ ਚੁਣੌਤੀ ਦਿੱਤੇ ਜਾਣ ਦੀ ਸੰਭਾਵਨਾ ਹੈ | ਅਚੀਵਰਜ਼ ਗਰੁੱਪ ਦੇ ਸੈਕਟਰੀ ਦੇ ਅਹੁਦੇ ਦੇ ਉਮੀਦਵਾਰ ਤਰੁਣ ਸਿੱਕਾ ਲਗਾਤਾਰ ਚੋਣ ਪ੍ਰਚਾਰ 'ਚ ਲੱਗੇ ਹੋਏ ਹਨ ਤੇ ਉਨ੍ਹਾਂ ਦਾ ਦਾਅਵਾ ਹੈ ਕਿ ਕਲੱਬ ਦੀ ਪਿਛਲੀ ਟੀਮ ਵਲੋਂ ਕੀਤੇ ਗਏ ਹਾਂ ਪੱਖੀ ਕੰਮਾਂ ਦਾ ਉਨ੍ਹਾਂ ਨੂੰ ਕਾਫੀ ਫਾਇਦਾ ਮਿਲ ਰਿਹਾ ਹੈ | ਕਲੱਬ ਮੈਂਬਰ ਕੀਤੇ ਗਏ ਕੰਮਾਂ ਤੋਂ ਕਾਫੀ ਖੁਸ਼ ਹਨ ਤੇ ਆਉਣ ਵਾਲੇ ਸਮੇਂ 'ਚ ਵੀ ਉਨ੍ਹਾਂ ਦੀਆਂ ਉਮੀਦਾਂ 'ਤੇ ਪੂਰਾ ਉਤਰਨਗੇ | ਉਨ੍ਹਾਂ ਕਿਹਾ ਮੌਜੂਦਾ ਟੀਮ ਵਲੋਂ ਕਲੱਬ ਦਾ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਹੈ ਤੇ ਹੁਣ ਉਸ ਨੂੰ ਸੰਭਾਲਣ 'ਤੇ ਅੱਗੇ ਵਧਾਇਆ ਜਾਵੇਗਾ | ਪਾਰਕਿੰਗ ਉਨ੍ਹਾਂ ਦਾ ਪ੍ਰਮੁੱਖ ਏਜੰਡਾ ਹੈ ਤੇ ਨਵੀਂ ਟੀਮ ਬਣਦੇ ਸਾਰ ਹੀ ਇਸ ਉੱਪਰ ਕੰਮ ਸ਼ੁਰੂ ਹੋ ਜਾਵੇਗਾ |
ਉਧਰ ਪ੍ਰੋਗਰੈਸਿਵ ਗਰੁੱਪ ਦੇ ਉਮੀਦਵਾਰ ਗੁਲਸ਼ਨ ਸ਼ਰਮਾ ਕਲੱਬ ਦੇ ਪੁਰਾਣੇ ਮੈਂਬਰ ਹੋਣ ਕਾਰਨ ਕਲੱਬ ਮੈਂਬਰਾਂ 'ਚ ਉਨ੍ਹਾਂ ਦਾ ਚੰਗਾ ਅਸਰ ਰਸੂਖ ਹੈ ਤੇ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰਨ ਦੇ ਤਜ਼ਰਬੇ ਦਾ ਵੀ ਉਨ੍ਹਾਂ ਨੂੰ ਕਾਫੀ ਫਾਇਦਾ ਮਿਲਣ ਦੀ ਸੰਭਾਵਨਾ ਹੈ |
ਇਸ ਵਾਰ ਵੀ ਉਨ੍ਹਾਂ ਆਸ ਪ੍ਰਗਟਾਈ ਹੈ ਕਿ ਕਲੱਬ ਮੈਂਬਰਾਂ ਵਲੋਂ ਉਨ੍ਹਾਂ 'ਚ ਪੂਰਾ ਵਿਸ਼ਵਾਸ ਪ੍ਰਗਟਾਇਆ ਜਾਵੇਗਾ ਅਤੇ ਉਹ ਇਹ ਚੋਣ ਵੱਡੇ ਫਰਕ ਨਾਲ ਜਿੱਤਣਗੇ | ਉਨ੍ਹਾਂ ਵਾਅਦਾ ਕੀਤਾ ਕਿ ਚੋਣ ਜਿੱਤ ਕੇ ਉਹ ਬਿਨਾਂ ਕਿਸੇ ਭੇਦਭਾਵ ਦੇ ਕੰਮ ਕਰਨਗੇ ਅਤੇ ਕਲੱਬ ਦੀ ਬਿਹਤਰੀ ਤੇ ਮੈਂਬਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨਗੇ |
ਇਸੇ ਤਰ੍ਹਾਂ ਆਜ਼ਾਦ ਉਮੀਦਵਾਰ ਵਜੋਂ ਆਨਰੇਰੀ ਸੈਕਟਰੀ ਦੇ ਅਹੁਦੇ ਲਈ ਚੋਣ ਲੜ ਰਹੇ ਅਜੇ ਗੁਪਤਾ ਪਹਿਲੀ ਵਾਰ ਚੋਣ ਲੜ ਰਹੇ ਹਨ ਪਰ ਉਹ ਕਲੱਬ ਨਾਲ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਜੁੜੇ ਹੋਏ ਹਨ ਤੇ ਉਨ੍ਹਾਂ ਦਾ ਮੈਂਬਰਾਂ 'ਚ ਕਾਫੀ ਚੰਗਾ ਆਧਾਰ ਹੈ | ਉਨ੍ਹਾਂ ਕਿਹਾ ਕਿ ਚੋਣ ਜਿੱਤ ਕੇ ਉਹ ਕਲੱਬ ਦੀ ਬਿਹਤਰੀ ਲਈ ਕੰਮ ਕਰਨਗੇ ਤੇ ਕਲੱਬ ਮੈਂਬਰਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣਗੇ |
ਛੇਵੀਂ ਵਾਰ ਚੋਣ ਲੜ ਰਹੇ ਅਮਿਤ ਕੁਕਰੇਜਾ ਨੂੰ ਮਿਲਿਆ ਭਾਰੀ ਸਮਰਥਨ
ਅਚੀਵਰਜ਼ ਗਰੁੱਪ ਵਲੋਂ ਖਜ਼ਾਨਚੀ ਦੇ ਅਹੁਦੇ ਲਈ ਚੋਣ ਲੜ ਰਹੇ ਨੌਜਵਾਨ ਉਮੀਦਵਾਰ ਅਮਿਤ ਕੁਕਰੇਜਾ ਚੋਣ ਪ੍ਰਚਾਦ ਦੇ ਮਾਮਲੇ 'ਚ ਆਪਣੇ ਵਿਰੋਧੀ ਉਮੀਦਵਾਰ ਤੋਂ ਕਾਫੀ ਅੱਗੇ ਨਿਕਲ ਗਏ ਹਨ | ਉਨ੍ਹਾਂ ਨੂੰ ਵੱਡੀ ਗਿਣਤੀ ਕਲੱਬ ਮੈਂਬਰਾਂ ਦਾ ਸਮਰਥਨ ਮਿਲਣ ਕਾਰਨ ਇਨ੍ਹਾਂ ਚੋਣਾਂ 'ਚ ਉਨ੍ਹਾਂ ਦਾ ਪੱਲੜਾ ਕਾਫੀ ਭਾਰਾ ਦਿਖਾਈ ਦੇ ਰਿਹਾ ਹੈ | 6ਵੀਂ ਵਾਰ ਚੋਣ ਲੜ ਰਹੇ ਅਮਿਤ ਕੁਕਰੇਜਾ ਕਲੱਬ ਦੇ ਸਰਗਰਮ ਮੈਂਬਰ ਹਨ ਤੇ ਉਹ ਵੱਖ-ਵੱਖ ਅਹੁਦਿਆਂ 'ਤੇ ਰਹਿ ਕੇ ਲਗਾਤਾਰ ਕਲੱਬ ਦੀ ਬਿਹਤਰੀ 'ਚ ਆਪਣਾ ਯੋਗਦਾਨ ਪਾਉਂਦੇ ਆ ਰਹੇ ਹਨ | ਮੌਜੂਦਾ ਕਮੇਟੀ 'ਚ ਉਹ ਜੁਆਇੰਟ ਸੈਕਟਰੀ ਵਜੋਂ ਸੇਵਾ ਨਿਭਾਉਂਦੇ ਰਹੇ ਹਨ | ਜਿਮਖਾਨਾ ਪ੍ਰੀਮੀਅਰ ਕ੍ਰਿਕਟ ਲੀਗ ਸ਼ੁਰੂ ਕਰਵਾਉਣ ਵਾਲੇ ਮੋਹਰੀ ਮੈਂਬਰਾਂ 'ਚ ਅਮਿਤ ਕੁਕਰੇਜਾ ਦੀ ਬਦੌਲਤ ਹੀ ਕਲੱਬ 'ਚ ਪਹਿਲੀ ਵਾਰ ਸਕੁਐਸ਼ ਕੋਰਟ ਤਿਆਰ ਕਰਵਾਇਆ ਗਿਆ ਤੇ ਗਰਾਊਾਡ ਨਾ ਹੋਣ ਦੇ ਬਾਵਜੂਦ ਕਿ੍ਕਟ ਟੂਰਨਾਮੈਂਟ ਕਰਵਾਉਣ ਦੀ ਪਿਰਤ ਪਾਈ ਤੇ ਅੱਜ ਇਹ ਦੋਵੇਂ ਟੂਰਨਾਮੈਂਟ ਕਲੱਬ ਦੀ ਸ਼ਾਨ ਬਣੇ ਹੋਏ ਹਨ | ਇਸ ਦੇ ਇਲਾਵਾ ਅਮਿਤ ਕੁਕਰੇਜਾ ਵਲੋਂ ਆਪਣੇ ਸਾਥੀ ਟੀਮ ਮੈਂਬਰਾਂ ਦੀ ਸਹਾਇਤਾ ਨਾਲ 2008 'ਚ ਇਕ ਸਪੋਰਟਸ ਕਾਰਨੀਵਲ ਵੀ ਕਰਵਾਇਆ ਗਿਆ ਸੀ, ਜਿਸ ਵਿਚ ਇਕੋ ਸਮੇਂ 6-6 ਖੇਡਾਂ ਕਰਵਾਈਆਂ ਗਈਆਂ | ਇਸੇ ਤਰ੍ਹਾਂ ਸਵੀਮਿੰਗ ਪੂਲ ਦੀ ਹਾਲਤ ਨੂੰ ਸੁਧਾਰਦਿਆਂ ਸਵੀਮਿੰਗ ਮੁਕਾਬਲੇ ਵੀ ਕਰਵਾਏ | ਨਵੇਂ ਬਣੇ ਪ੍ਰਸ਼ਾਸਕੀ ਕੰਪਲੈਕਸ ਨੂੰ ਮੌਜੂਦਾ ਟੀਮ ਦੀ ਵੱਡੀ ਪ੍ਰਾਪਤੀ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਲੱਬ ਦੇ ਅਹੁਦੇਦਾਰਾਂ ਕੋਲ ਆਪੋ-ਆਪਣੇ ਦਫਤਰ ਨਹੀਂ ਸਨ ਤੇ ਮੌਜੂਦਾ ਟੀਮ ਵਲੋਂ ਅਹੁਦੇਦਾਰਾਂ ਲਈ ਅੱਡ-ਅੱਡ ਦਫਤਰ ਬਣਾਏ ਗਏ | ਇਸੇ ਤਰ੍ਹਾਂ ਕੌਫੀ ਲੌਾਜ ਵੀ ਬਣਾਇਆ ਗਿਆ ਤੇ ਛੱਤ 'ਤੇ ਬਣਾਏ ਜਾ ਰਹੇ ਰੈਸਟੋਰੈਂਟ ਦਾ ਕੰਮ ਵੀ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਭਵਿੱਖ ਦੀਆਂ ਯੋਜਨਾਵਾਂ ਬਾਰੇ ਖੁਲਾਸਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਕਲੱਬ ਦੀ ਪਾਰਕਿੰਗ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਕਲੱਬ ਮੈਂਬਰਾਂ ਨੂੰ ਵੱਖਰੇ ਸਮਾਰਟ ਕਾਰਡ (ਮਲਟੀ ਯੂਟੀਲਿਟੀ) ਕਾਰਡ ਜਾਰੀ ਕੀਤੇ ਜਾਣਗੇ, ਜਿਸ ਨਾਲ ਸਬਸਿਡੀ ਰੇਟਾਂ 'ਤੇ ਮੈਂਬਰ ਵੱਖ-ਵੱਖ ਸਹੂਲਤਾਂ ਦਾ ਲਾਭ ਲੈ ਸਕਣਗੇ | ਇਸ ਮੌਕੇ ਉਨ੍ਹਾਂ ਦਾਅਵਾ ਕੀਤਾ ਕਿ ਕਲੱਬ ਮੈਂਬਰਾਂ ਦਾ ਉਨ੍ਹਾਂ ਨੂੰ ਭਰਪੂਰ ਸਾਥ ਮਿਲ ਰਿਹਾ ਹੈ ਤੇ ਉਹ ਇਹ ਚੋਣ ਵੱਡੇ ਫਰਕ ਨਾਲ ਜਿੱਤਣਗੇ |

ਸਮਾਰਟ ਸਿਟੀ ਪ੍ਰਾਜੈਕਟਾਂ 'ਤੇ ਕਰੋੜਾਂ ਦਾ ਖਰਚਾ, ਲੋਕਾਂ ਨੂੰ ਨਹੀਂ ਕੋਈ ਜਾਣਕਾਰੀ

ਜਲੰਧਰ, 10 ਜੁਲਾਈ (ਸ਼ਿਵ ਸ਼ਰਮਾ)- ਸਮਾਰਟ ਸਿਟੀ ਦੇ ਨਾਂਅ 'ਤੇ ਸ਼ਹਿਰ ਵਿਚ ਕਰੋੜਾਂ ਰੁਪਏ ਦੇ ਪ੍ਰਾਜੈਕਟ ਤਿਆਰ ਕਰਨ ਦਾ ਕੰਮ ਤਾਂ ਸ਼ੁਰੂ ਹੋ ਗਿਆ ਹੈ ਪਰ ਸਮਾਰਟ ਸਿਟੀ ਦੇ ਪ੍ਰਾਜੈਕਟ ਤਿਆਰ ਕਰਨ ਦਾ ਕੰਮ ਕਿਹੜੀ ਕੰਪਨੀ ਕਰ ਰਹੀ ਹੈ ਤੇ ਕਦੋਂ 'ਤੇ ਕਿੰਨੇ ਸਮੇਂ ਵਿਚ ਕੀਤਾ ...

ਪੂਰੀ ਖ਼ਬਰ »

ਹਾਈਵੇਅ 'ਤੇ ਅਵਾਰਾ ਪਸ਼ੂ ਵੱਜਣ ਨਾਲ ਕਾਰ ਪਲਟੀ

ਫਿਲੌਰ, 10 ਜੁਲਾਈ (ਸੁਰਜੀਤ ਸਿੰਘ ਬਰਨਾਲਾ)-ਫਿਲੌਰ ਦੇ ਨਜ਼ਦੀਕੀ ਹਾਈਵੇ 'ਤੇ ਆਵਾਰਾ ਪਸ਼ੂ ਕਾਰ 'ਚ ਵੱਜਣ ਨਾਲ ਕਾਰ ਪਲਟ ਗਈ | ਜਾਣਕਾਰੀ ਅਨੁਸਾਰ ਹਾਈਵੇ ਪੈਟਰੋਲੀਅਮ ਨੰਬਰ 14 ਦੇ ਏ. ਐੱਸ. ਆਈ. ਹਰਮੇਸ਼ ਸਿੰਘ ਅਤੇ ਡਰਾਈਵਰ ਪਰਮਜੀਤ ਸਿੰਘ ਨੇ ਦੱਸਿਆ ਕਿ ਹਾਈਵੇ 'ਤੇ ਆਵਾਰਾ ...

ਪੂਰੀ ਖ਼ਬਰ »

ਨਸ਼ੇ ਲਈ ਵਰਤੇ ਜਾਣ ਵਾਲੇ 20 ਟੀਕੇ ਬਰਾਮਦ, ਇਕ ਗਿ੍ਫ਼ਤਾਰ

ਜਲੰਧਰ, 10 ਜੁਲਾਈ (ਐੱਮ. ਐੱਸ. ਲੋਹੀਆ) - ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਲੈਦਰ ਕੰਪਲੈਕਸ ਨੇੜੇ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਤੋਂ ਨਸ਼ੇ ਲਈ ਵਰਤੇ ਜਾਣ ਵਾਲੇ 20 ਟੀਕੇ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਵਿਅਕਤੀ ਦੀ ਪਹਿਚਾਣ ...

ਪੂਰੀ ਖ਼ਬਰ »

ਮਾਪਿਆਂ ਨੇ ਕੀਤੀ ਦੁਬਈ ਗਏ ਨੌਜਵਾਨਾਂ ਨੂੰ ਵਾਪਸ ਬੁਲਾਏ ਜਾਣ ਦੀ ਮੰਗ

ਜਲੰਧਰ, 10 ਜੁਲਾਈ (ਜਸਪਾਲ ਸਿੰਘ)-ਦੁਬਈ ਗਏ ਨੌਜਵਾਨਾਂ ਦੇ ਮਾਪਿਆਂ ਨੇ ਅੱਜ ਲੋਕ ਇਨਸਾਫ ਪਾਰਟੀ ਦੇ ਆਗੂਆਂ ਦੀ ਅਗਵਾਈ ਹੇਠ ਇਕੱਠੇ ਹੋ ਕੇ ਰਾਮਾ ਮੰਡੀ ਸਥਿਤ ਇਕ ਟਰੈਵਲ ਏਜੰਟ ਦੇ ਦਫਤਰ ਨੂੰ ਘੇਰ ਕੇ ਨੌਜਵਾਨਾਂ ਨੂੰ ਵਾਪਸ ਬੁਲਾਏ ਜਾਣ ਦੀ ਮੰਗ ਕੀਤੀ | ਹਾਲਾਂਕਿ ਬਾਅਦ ...

ਪੂਰੀ ਖ਼ਬਰ »

ਫਲਾਈਓਵਰ 'ਤੇ ਖੜ੍ਹੇ ਆਰਮੀ ਦੇ ਟਰੱਕ ਨਾਲ ਟਕਰਾਇਆ ਟਰੱਕ, 2 ਜ਼ਖ਼ਮੀ

ਮਕਸੂਦਾਂ, 10 ਜੁਲਾਈ (ਲਖਵਿੰਦਰ ਪਾਠਕ)-ਫੋਕਲ ਪੁਆਇੰਟ ਫਲਾਈਓਵਰ 'ਤੇ ਅੱਜ ਤੜਕੇ ਖੜੇ ਖ਼ਰਾਬ ਆਰਮੀ ਦੇ ਟਰੱਕ ਦੇ ਪਿੱਛੋਂ ਆ ਰਿਹਾ ਇਕ ਸਰੀਏ ਨਾਲ ਲੱਦਿਆ ਟਰੱਕ ਟਕਰਾ ਗਿਆ, ਜਿਸ ਕਾਰਨ ਆਰਮੀ ਦਾ ਇਕ ਜਵਾਨ ਤੇ ਸਰੀਏ ਨਾਲ ਲੱਦੇ ਟਰੱਕ ਦਾ ਚਾਲਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ...

ਪੂਰੀ ਖ਼ਬਰ »

ਕਾਂਗਰਸੀ ਆਗੂਆਂ ਵਲੋਂ ਆਹਲੂਵਾਲੀਆ ਦਾ ਸਨਮਾਨ

ਜਲੰਧਰ, 10 ਜੁਲਾਈ (ਜਸਪਾਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਸ਼ੋਕ ਗੁਪਤਾ, ਕੈਬਨਿਟ ਮੰਤਰੀ ਦੇ ਸਲਾਹਕਾਰ ਯਸ਼ਪਾਲ ਸਿੰਘ ਧੀਮਾਨ ਅਤੇ ਸ੍ਰੀ ਕੇ. ਕੇ. ਬਾਂਸਲ ਵਲੋਂ ਅੱਜ ਉਚੇਚੇ ਤੌਰ 'ਤੇ ਇੰਪਰੂਵਮੈਂਟ ਟਰੱਸਟ ਦੇ ਨਵ-ਨਿਯੁਕਤ ਚੇਅਰਮੈਨ ਦਲਜੀਤ ...

ਪੂਰੀ ਖ਼ਬਰ »

ਗੁਰੂ ਅਮਰ ਦਾਸ ਨਗਰ ਗੋਲੀ ਕਾਂਡ ਮਾਮਲੇ 'ਚ ਤਿੰਨ ਗਿ੍ਫ਼ਤਾਰ

ਮਕਸੂਦਾਂ, 10 ਜੁਲਾਈ (ਲਖਵਿੰਦਰ ਪਾਠਕ)-ਬੀਤੇ ਦਿਨੀਂ ਗੁਰੂ ਅਮਰਦਾਸ ਨਗਰ 'ਚ ਸ਼ਰੇ੍ਹਆਮ ਗੋਲੀਆਂ ਚਲਾ ਗੁੰਡਾਗਰਦੀ ਦਾ ਨੰਗਾ ਨਾਚ ਕਰਨ ਦੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਕ ਧਿਰ ਦੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਹਾਲਾਂਕਿ ਇਹ ਉਹ ਨੇ ਜਿਨ੍ਹਾਂ ...

ਪੂਰੀ ਖ਼ਬਰ »

ਆਲ ਇੰਡੀਆ ਫੁੱਟਬਾਲ ਫੈੱਡਰੇਸ਼ਨ ਵਲੋਂ ਵਾਈ.ਐੱਫ.ਸੀ. ਨੂੰ ਮਿਲੇ 3 ਸਟਾਰ

ਰੁੜਕਾ ਕਲਾਂ, 10 ਜੁਲਾਈ (ਦਵਿੰਦਰ ਸਿੰਘ ਖ਼ਾਲਸਾ)-ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਨੂੰ ਭਾਰਤ ਦੀ ਉੱਚ ਫੁੱਟਬਾਲ ਸੰਸਥਾ ਏ.ਆਈ.ਐਫ.ਐਫ. ਵਲੋਂ ਇਸ ਦੀਆਂ ਖੇਡ ਗਤੀਵਿਧੀਆਂ ਨੂੰ ਵੇਖਦੇ ਹੋਏ ਤਿੰਨ ਸਟਾਰ ਦਿੱਤੇ ਗਏ ਹਨ | ਇਸ ਦੇ ਨਾਲ ਹੀ ਵਾਈ.ਐਫ.ਸੀ. ਰੁੜਕਾ ਕਲਾਂ ਭਾਰਤ ...

ਪੂਰੀ ਖ਼ਬਰ »

ਜਲੰਧਰ ਮੰਡਲ ਕਮਿਸ਼ਨਰ ਅਹਾਤੇ 'ਚ ਬਣੀ ਕੰਟੀਨ ਦੀ ਨਿਲਾਮੀ 15 ਨੂੰ

ਜਲੰਧਰ, 10 ਜੁਲਾਈ (ਚੰਦੀਪ ਭੱਲਾ)-ਕਮਿਸ਼ਨਰ, ਜਲੰਧਰ ਮੰਡਲ ਜਲੰਧਰ ਦੇ ਦਫ਼ਤਰ ਦੇ ਅਹਾਤੇ ਵਿਚ ਬਣੀ ਕੰਟੀਨ (ਕੇਵਲ ਇਕ ਕਮਰਾ) ਦੀ ਨਿਲਾਮੀ ਮਿਤੀ 15 ਜੁਲਾਈ ਨੂੰ ਕਮਿਸ਼ਨਰ ਜਲੰਧਰ ਦੀ ਅਦਾਲਤ ਦੇ ਕਮਰੇ ਦੇ ਬਾਹਰ 3.00 ਵਜੇ ਰੱਖੀ ਗਈ ਹੈ | ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹਰ ...

ਪੂਰੀ ਖ਼ਬਰ »

ਐਮੀਕਸ ਕੈਪੀਟਲ ਨੇ ਕੀਤਾ ਕੈਪੀਟਲ ਸਮਾਲ ਫਾਈਨਾਂਸ ਬੈਂਕ 'ਚ ਵਿੱਤੀ ਨਿਵੇਸ਼

ਜਲੰਧਰ, 10 ਜੁਲਾਈ (ਜਸਪਾਲ ਸਿੰਘ)-ਬੀਤੇ ਦਿਨੀਂ ਬੈਂਗਲੌਰ ਸਥਿਤ ਮਿੱਡ-ਮਾਰਕੀਟ ਪ੍ਰਾਈਵੇਟ ਇਕੁਟੀ ਫੰਡ ਐਮੀਕਸ ਕੈਪੀਟਲ ਵਲੋਂ ਕੈਪੀਟਲ ਸਮਾਲ ਫਾਈਨਾਂਸ ਬੈਂਕ ਵਿਚ 43 ਕਰੋੜ ਰੁਪਏ ਦਾ ਵਿੱਤੀ ਨਿਵੇਸ਼ ਕੀਤਾ ਗਿਆ | ਕੈਪੀਟਲ ਬੈਂਕ ਦੇ ਪੁਰਾਣੇ ਨਿਵੇਸ਼ਕ ਪੀ.ਆਈ. ...

ਪੂਰੀ ਖ਼ਬਰ »

ਯੂਨੀਵਰਸਿਟੀ ਕਾਲਜ ਵਿਖੇ ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ 'ਚ ਸੁਧੀਰ ਗੇਰਾ ਨੇ ਕੀਤੀ ਸ਼ਿਰਕਤ

ਜਲੰਧਰ, 10 ਜੁਲਾਈ (ਰਣਜੀਤ ਸਿੰਘ ਸੋਢੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਖੇ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਤੇ ਇੰਟਰਨਸ਼ਿਪ ਡਿਵੈਲਪਮੈਂਟ ਇੰਸਟੀਚਿਊਟ ਆਫ਼ ਇੰਡੀਆ ਦੇ ਸਾਾਝੇ ਸਹਿਯੋਗ ਨਾਲ ਚਲ ਰਹੇ ਇੰਨੋਵੋਸ਼ਨ ਅਤੇ ਇੰਟਰਨਸ਼ਿਪ ਫੈਕਲਟੀ ...

ਪੂਰੀ ਖ਼ਬਰ »

ਗੁ: ਸ਼ਹੀਦਾਂ ਪਾਤਸ਼ਾਹੀ ਛੇਵੀਂ ਜੰਡੂਸਿੰਘਾ ਵਿਖੇ ਕਰਵਾਇਆ ਗੁਰਮਤਿ ਸਮਾਗਮ

ਚੁਗਿੱਟੀ/ਜੰਡੂਸਿੰਘਾ, 10 ਜੁਲਾਈ (ਨਰਿੰਦਰ ਲਾਗੂ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਤੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 424ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਪ੍ਰਬੰਧਕ ਕਮੇਟੀ ਵਲੋਂ ਸਮੂਹ ...

ਪੂਰੀ ਖ਼ਬਰ »

ਆਰ.ਸੀ.ਐਫ ਬਚਾਓ ਸੰਘਰਸ਼ ਕਮੇਟੀ ਕਪੂਰਥਲਾ ਵਲੋਂ ਰੇਲਵੇ ਦੇ ਨਿੱਜੀਕਰਨ ਵਿਰੁੱਧ ਸੰਘਰਸ਼ ਦਾ ਐਲਾਨ

ਜਲੰਧਰ, 10 ਜੁਲਾਈ (ਹਰਵਿੰਦਰ ਸਿੰਘ ਫੁੱਲ)-ਕੇਂਦਰ ਸਰਕਾਰ ਵਲੋਂ ਰੇਲਵੇ 'ਚ 100 ਦਿਨ ਦਾ ਐਕਸ਼ਨ ਪਲਾਨ ਜਾਰੀ ਕਰਦੇ ਹੋਏ ਭਾਰਤੀ ਰੇਲ ਦੀਆਂ ਸੱਤ ਉਤਪਾਦਨ ਇਕਾਈਆਂ ਦੇ ਨਿਗਮੀਕਰਨ ਦੇ ਪ੍ਰਸਤਾਵ ਦਾ ਰੇਲਵੇ ਯੂਨੀਅਨਾਂ ਵਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ | ਰੇਲ ਕੋਚ ...

ਪੂਰੀ ਖ਼ਬਰ »

ਪਰਮਜੀਤ ਸਿੰਘ ਨੇ ਬੀ.ਡੀ.ਪੀ.ਓ. ਦਾ ਅਹੁਦਾ ਸੰਭਾਲਿਆ

ਨਡਾਲਾ, 10 ਜੁਲਾਈ (ਮਾਨ)-ਪਰਮਜੀਤ ਸਿੰਘ ਨੇ ਬਤੌਰ ਬੀ.ਡੀ.ਪੀ.ਓ. ਨਡਾਲਾ ਦਾ ਅਹੁਦਾ ਸੰਭਾਲ ਕੇ ਕੰਮ ਕਾਜ ਅਰੰਭ ਕਰ ਦਿੱਤਾ ਹੈ | ਇਸ ਤੋਂ ਪਹਿਲਾਂ ਉਹ ਫ਼ਿਰੋਜ਼ਪੁਰ ਵਿਖੇ ਤਾਇਨਾਤ ਸਨ | ਉਨ੍ਹਾਂ ਦੀ ਨਿਯੁਕਤੀ ਬੀ.ਡੀ.ਪੀ.ਓ. ਸ਼ਮਸ਼ੇਰ ਸਿੰਘ ਬੱਲ ਦੀ ਥਾਂ ਕੀਤੀ ਗਈ ਹੈ | ...

ਪੂਰੀ ਖ਼ਬਰ »

ਕਿਸਾਨ ਕੇਂਦਰ ਦੀ ਸਕੀਮ ਦਾ ਲਾਹਾ ਲੈਣ ਲਈ 15 ਤੱਕ ਫਾਰਮ ਜਮ੍ਹਾਂ ਕਰਵਾਉਣ-ਸਾਹੀ, ਵਾਲੀਆ

ਨਡਾਲਾ, 10 ਜੁਲਾਈ (ਮਾਨ)-ਲੰਘੇ ਦਿਨੀਂ ਨਡਾਲਾ ਦੀ ਕੋਆਪਰੇਟਿਵ ਸੁਸਾਇਟੀ ਦੀ ਮੀਟਿੰਗ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਜਿੰਦਰ ਸਿੰਘ ਸਾਹੀ ਤੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਵਾਲੀਆ ਨੇ ਦੱਸਿਆ ਕਿ ਕਿਸਾਨਾਂ ਨੂੰ ਹਰ ਸਾਲ ਕੇਂਦਰ ਸਰਕਾਰ ਵਲੋਂ ਪ੍ਰਧਾਨ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

ਕਪੂਰਥਲਾ, 10 ਜੁਲਾਈ (ਵਿ.ਪ੍ਰ.)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਦੀ ਮਹੀਨਾਵਾਰ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਪਿ੍ੰਸੀਪਲ ਕੇਵਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੇ ਕਮਿਸ਼ਨ ...

ਪੂਰੀ ਖ਼ਬਰ »

ਰਾਤੋ-ਰਾਤ ਟੋਏ ਪੁੱਟ ਕੇ ਬੰਗਾ ਰੋਡ 'ਤੇ ਲਗਾਏ ਇਸ਼ਤਿਹਾਰੀ ਬੋਰਡ

ਫਗਵਾੜਾ, 10 ਜੁਲਾਈ (ਹਰੀਪਾਲ ਸਿੰਘ)-ਫਗਵਾੜਾ ਵਿਖੇ ਬੰਗਾ ਰੋਡ 'ਤੇ ਰਾਤੋ-ਰਾਤ ਟੋਏ ਪੁੱਟ ਕੇ ਨਗਰ ਨਿਗਮ ਦੇ ਠੇਕੇਦਾਰ ਵਲੋਂ ਲਗਾਏ ਵੱਡੇ ਬੋਰਡ ਚਰਚਾ ਦਾ ਵਿਸ਼ਾ ਬਣੇ ਹੋਏ ਹਨ | ਨਗਰ ਨਿਗਮ ਦੇ ਠੇਕੇਦਾਰ ਨੇ ਲੋਕਾਂ ਦੀਆਂ ਦੁਕਾਨਾਂ ਦੇ ਅੱਗੇ ਇਹ ਬੋਰਡ ਲਗਾ ਕੇ ਆਪਣੀ ...

ਪੂਰੀ ਖ਼ਬਰ »

ਮਿਆਰੀ ਖਾਣ ਵਾਲੇ ਪਦਾਰਥ ਕੀਤੇ ਜਾਣ ਤਿਆਰ - ਡਾ. ਨਾਂਗਲ

ਜਲੰਧਰ, 10 ਜੁਲਾਈ (ਐੱਮ. ਐੱਸ. ਲੋਹੀਆ) - ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਐਸ.ਐਸ. ਨਾਂਗਲ ਨੇ ਅੱਜ ਆਪਣੀ ਟੀਮ ਨਾਲ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਖਾਣ-ਪੀਣ ਦਾ ਸਾਮਾਨ ਵੇਚਣ ਵਾਲੀਆਂ ਬੇਕਰੀਆਂ, ਡੇਰੀਆਂ, ਦੁਕਾਨਾਂ ਆਦਿ 'ਤੇ ਜਾਂਚ ਕੀਤੀ | ਇਸ ਜਾਂਚ 'ਚ ਖੁਰਾਕ ਸੁਰੱਖਿਆ ...

ਪੂਰੀ ਖ਼ਬਰ »

ਆਲ ਇੰਡੀਆ ਫੈਡਰੇਸ਼ਨ ਆਫ਼ ਆਂਗਣਵਾੜੀ ਵਰਕਰਜ਼ ਹੈਲਪਰ ਨੇ ਰੋਸ ਦਿਵਸ ਮਨਾਇਆ

ਜਲੰਧਰ, 10 ਜੁਲਾਈ (ਰਣਜੀਤ ਸਿੰਘ ਸੋਢੀ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵਲੋਂ ਜ਼ਿਲ੍ਹਾ ਜਲੰਧਰ ਵਿਖੇ ਜ਼ਿਲ੍ਹਾ ਪ੍ਰਧਾਨ ਜਸਵੀਰ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਵਰਕਰਾਂ ਤੇ ਹੈਲਪਰਾਂ ਨੇ ਦੇਸ਼ ਭਗਤ ਹਾਲ ਜਲੰਧਰ ਵਿਖੇ ਰੋਸ ਰੈਲੀ ਕੀਤੀ, ਜਿਸ 'ਚ ...

ਪੂਰੀ ਖ਼ਬਰ »

ਮੰਦਰ 'ਚੋਂ ਗਹਿਣੇ ਤੇ ਨਕਦੀ ਚੋਰੀ

ਜਲੰਧਰ, 10 ਜੁਲਾਈ (ਸ਼ੈਲੀ)-ਥਾਣਾ ਬਾਰਾਂਦਰੀ ਵਿਚ ਪੈਂਦੇ ਮੁਹੱਲਾ ਗੋਬਿੰਦ ਗੜ੍ਹ ਵਿਖੇ ਇਕ ਮੰਦਿਰ ਵਿਚ ਚੋਰਾਂ ਨੇ ਮੰਗਲਵਾਰ ਦੀ ਰਾਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਮੰਦਿਰ ਵਿਚੋਂ ਗਹਿਣੇ ਤੇ ਨਕਦੀ ਚੋਰੀ ਕਰ ਲਈ | ਇਸ ਸਬੰਧੀ ਥਾਣਾ ਬਾਰਾਂਦਰੀ ਦੀ ਪੁਲਸ ...

ਪੂਰੀ ਖ਼ਬਰ »

ਯੂਨੀਵਰਸਿਟੀ ਕਾਲਜ ਵਿਖੇ ਚੱਲ ਰਿਹੈ ਫੈਕਲਟੀ ਵਿਕਾਸ ਪ੍ਰੋਗਰਾਮ

ਜਲੰਧਰ, 10 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਖੇ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਅਤੇ ਇੰਟਰਨਸ਼ਿਪ ਡਿਵੈੱਲਪਮੈਂਟ ਇੰਸਟੀਚਿਊਟ ਆਫ਼ ਇੰਡੀਆ ਦੇ ਸਾਂਝੇ ਸਹਿਯੋਗ ਨਾਲ 5 ਤੋਂ 16 ਜੁਲਾਈ ਤੱਕ ਚੱਲ ਰਹੇ ਫੈਕਲਟੀ ਡਿਵੈੱਲਪਮੈਂਟ ...

ਪੂਰੀ ਖ਼ਬਰ »

ਡਾ. ਨਰਿੰਦਰਜੀਤ ਕੌਰ ਆਕਸਫੋਰਡ ਯੂਨੀਵਰਸਿਟੀ 'ਚ ਬੈਸਟ ਪੇਪਰ ਪੈਜ਼ੈਂਨਟੇਸ਼ਨ ਐਵਾਰਡ ਨਾਲ ਸਨਮਾਨਿਤ

ਜਲੰਧਰ, 10 ਜੁਲਾਈ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ ਕਾਲਜ ਜਲੰਧਰ ਹਮੇਸ਼ਾ ਤੋਂ ਹੀ ਆਪਣੀ ਫੈਕਲਟੀ ਮੈਂਬਰਾਂ ਦੀ ਗ੍ਰੋਥ ਦੇ ਲਈ ਨਵੇਂ-ਨਵੇਂ ਮੌਕੇ ਉਪਲਬਧ ਕਰਵਾਉਂਦਾ ਰਹਿੰਦਾ ਹੈ | ਇਸ ਲੜੀ ਵਿਚ ਕੇ.ਐਮ.ਵੀ. ਦੀ ...

ਪੂਰੀ ਖ਼ਬਰ »

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਹੋਈ ਮੀਟਿੰਗ

ਜਲੰਧਰ, 10 ਜੁਲਾਈ (ਰਣਜੀਤ ਸਿੰਘ ਸੋਢੀ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤਹਿਸੀਲ ਜਲੰਧਰ ਦੀ ਅਹਿਮ ਮੀਟਿੰਗ ਤਹਿਸੀਲ ਪ੍ਰਧਾਨ ਗੋਬਿੰਦ ਕੁਮਾਰ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ | ਇਸ ਮੌਕੇ ਪ. ਸ. ਸ਼. ਫ਼. ਦੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਦੇਵੀ ਦੇਵਤਿਆਂ ਦਾ ਨਿਰਾਦਰ ਕਰਨ ਵਾਲਿਆਂ ਿਖ਼ਲਾਫ਼ ਕਾਰਵਾਈ ਦੀ ਮੰਗ

ਜਲੰਧਰ, 10 ਜੁਲਾਈ (ਐੱਮ. ਐੱਸ. ਲੋਹੀਆ) - ਸ਼ਹਿਰ ਦੇ ਕੁਝ ਵਿਅਕਤੀਆਂ ਨੇ ਅੱਜ ਥਾਣਾ ਡਵੀਜ਼ਨ ਨੰਬਰ 3 'ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਕੁਝ ਵਿਅਕਤੀਆਂ ਵਲੋਂ ਵੱਟਸਐਪ ਗਰੁੱਪ 'ਤੇ ਦੇਵੀ ਦੇਵਤਿਆਂ ਦਾ ਨਿਰਾਦਰ ਕਰਨ ਵਾਲੀ ਸ਼ਬਦਾਵਲੀ ਪਾਈ ਹੈ | ਸ਼ਿਕਾਇਤ ਕਰਤਾਵਾਂ ਵਰੁਣ ...

ਪੂਰੀ ਖ਼ਬਰ »

ਦਕੋਹਾ 'ਚ ਕਮਾਂਡੈਂਟ ਦੇ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

ਜਲੰਧਰ ਛਾਉਣੀ, 10 ਜੁਲਾਈ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਉੱਪ ਪੁਲਿਸ ਚੌਕੀ ਦਕੋਹਾ ਦੇ ਅਧੀਨ ਆਉਂਦੇ ਦਕੋਹਾ ਖੇਤਰ 'ਚ ਸਥਿਤ ਸਿੱਧੂ ਇਨਕਲੈਵ ਵਿਖੇ ਚੋਰਾਂ ਨੇ ਹੋਮਗਾਰਡ 'ਚੋਂ ਸੇਵਾ ਮੁਕਤ ਕੰਪਨੀ ਕਮਾਂਡੈਂਟ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਅੰਦਰੋਂ ...

ਪੂਰੀ ਖ਼ਬਰ »

ਲੜਕੇ ਨਾਲ ਵਡੇਰੀ ਉਮਰ ਦੇ ਵਿਅਕਤੀ ਵਲੋਂ ਬਦਫੈਲੀ

ਚੁਗਿੱਟੀ/ਜੰਡੂਸਿੰਘਾ, 10 ਜੁਲਾਈ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆੳਾੁਦੇ ਮੁਹੱਲਾ ਕੋਟ ਰਾਮਦਾਸ ਵਿਖੇ ਇਕ ਵਡੇਰੀ ਉਮਰ ਦੇ ਵਿਅਕਤੀ ਵਲੋਂ ਇਕ ਲੜਕੇ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਰਾਮ ਪੁੱਤਰ ਦੇਵੀ ...

ਪੂਰੀ ਖ਼ਬਰ »

ਐੱਚ. ਐਮ. ਵੀ. ਦੇ ਮਾਸ ਕਮਿਊਨੀਕੇਸ਼ਨ ਵਿਭਾਗ 'ਚ ਕਰਵਾਏ ਜਾ ਰਹੇ ਹਨ ਬਿਹਤਰੀਨ ਕੋਰਸ

ਜਲੰਧਰ, 10 ਜੁਲਾਈ (ਰਣਜੀਤ ਸਿੰਘ ਸੋਢੀ)-ਹੰਸ ਰਾਜ ਮਹਿਲਾ ਮਹਾਂਵਿਦਿਆਲਾ ਜਲੰਧਰ ਦੇ ਪੀ. ਜੀ. ਵਿਭਾਗ ਮਾਸ ਕਮਿਊਨੀਕੇਸ਼ਨ ਐਾਡ ਵੀਡੀਓ ਪ੍ਰੋਡਕਸ਼ਨ ਵਿਚ ਪਿ੍ੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦੀ ਅਗਵਾਈ ਵਿਚ ਯੋਗ ਫੈਕਲਟੀ ਮੈਂਬਰਾਂ ਦੇ ਅਧੀਨ ਪਿ੍ੰਟ, ...

ਪੂਰੀ ਖ਼ਬਰ »

ਠੇਕਾ ਬੰਦ ਨਾ ਹੋਇਆ ਤਾਂ ਮੇਅਰ, ਬੇਰੀ ਿਖ਼ਲਾਫ਼ ਹੋਵੇਗਾ ਪ੍ਰਦਰਸ਼ਨ

ਜਲੰਧਰ, 10 ਜੁਲਾਈ (ਸ਼ਿਵ)- ਟੈਗੋਰ ਨਗਰ ਵੈੱਲਫੇਅਰ ਤੇ ਇਨਵਾਇਰਨਮੈਂਟ ਸੁਸਾਇਟੀ ਦੇ ਆਗੂਆਂ ਨੇ ਮੇਅਰ ਜਗਦੀਸ਼ ਰਾਜਾ ਨੂੰ ਮਿਲ ਕੇ ਮੰਗ ਪੱਤਰ ਦੇ ਕੇ ਇਸ ਗੱਲ 'ਤੇ ਰੋਸ ਜ਼ਾਹਰ ਕੀਤਾ ਹੈ ਕਿ ਉਹ ਅਜੇ ਤੱਕ ਸ਼ਹਿਨਾਈ ਪੈਲੇਸ ਦੇ ਲਾਗੇ ਤੋਂ ਠੇਕਾ ਬੰਦ ਨਹੀਂ ਕਰਵਾ ਸਕੇ ਹਨ | ...

ਪੂਰੀ ਖ਼ਬਰ »

ਲੰਗਰਾਂ 'ਚ ਪਲਾਸਟਿਕ ਤੇ ਥਰਮੋਕੋਲ ਦਾ ਨਹੀਂ ਵਰਤਿਆ ਜਾਵੇਗਾ ਸਾਮਾਨ

ਜਲੰਧਰ, 10 ਜੁਲਾਈ (ਸ਼ਿਵ)- ਲੰਗਰਾਂ ਵਿਚ ਹੁਣ ਪਲਾਸਟਿਕ ਅਤੇ ਥਰਮੋਕੋਲ ਦੇ ਗਿਲਾਸ ਅਤੇ ਪਲੇਟਾਂ ਦੀ ਵਰਤੋਂ ਨਹੀਂ ਹੋਣਗੀਆਂ | ਵਾਰਡ ਨੰਬਰ 70 ਦੇ ਰਾਮ ਨਗਰ ਵਿਚ ਪੈਂਦੇ ਦਰਗਾਹ ਬੀਬੀ ਰਾਣੀ ਸਰਕਾਰ ਵਿਚ 16, 17 ਨੂੰ ਸਾਲਾਨਾ ਮੇਲਾ ਕਰਵਾਇਆ ਜਾ ਰਿਹਾ ਹੈ | ਇਸ ਵਿਚ ਡੇਰਾ ...

ਪੂਰੀ ਖ਼ਬਰ »

ਬਾਹਰਲਿਆਂ 'ਤੇ ਨਜ਼ਰ ਰੱਖਣ ਲਈ ਇੰਪਰੂਵਮੈਂਟ ਟਰੱਸਟ 'ਚ ਲੱਗਣਗੇ ਕੈਮਰੇ

ਸ਼ਿਵ ਸ਼ਰਮਾ ਜਲੰਧਰ, 10 ਜੁਲਾਈ - ਅਹੁਦਾ ਸੰਭਾਲਣ ਤੋਂ ਬਾਅਦ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨੇ ਟਰੱਸਟ ਨੂੰ ਕੱਸਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਉਨ੍ਹਾਂ ਨੇ ਨਾ ਸਿਰਫ਼ ਸਟਾਫ਼ ਦੀ ਮੀਟਿੰਗ ਸੱਦ ਕੇ ਸਖ਼ਤ ਹਦਾਇਤਾਂ ਦਿੱਤੀਆਂ ਹਨ ...

ਪੂਰੀ ਖ਼ਬਰ »

ਲੋਕਾਂ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ 6 ਵੱਖ-ਵੱਖ ਮਾਧਿਅਮਾਂ ਦੀ ਸਹੂਲਤ

ਜਲੰਧਰ, 10 ਜੁਲਾਈ (ਚੰਦੀਪ ਭੱਲਾ)-ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਜੋ ਕਿ ਇਸ ਸਮੇਂ ਬਤੌਰ ਡਿਪਟੀ ਕਮਿਸ਼ਨਰ ਕੰਮ ਕਰ ਰਹੇ ਨੇ ਕਿਹਾ ਹੈ ਕਿ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਵਿਚ ਸ਼ਿਕਾਇਤ ...

ਪੂਰੀ ਖ਼ਬਰ »

ਨੰਗਲ ਸ਼ਾਮਾ 'ਚ 43 ਲੱਖ ਦੀ ਲਾਗਤ ਨਾਲ ਕੂੜਾ ਸੰਭਾਲਣ ਦਾ ਪ੍ਰਾਜੈਕਟ ਸ਼ੁਰੂ

ਜਲੰਧਰ, 10 ਜੁਲਾਈ (ਸ਼ਿਵ)- ਵਾਰਡ ਨੰਬਰ 8 ਅਤੇ 9 ਦਾ ਕੂੜਾ ਸੰਭਾਲਣ ਲਈ ਨੰਗਲ ਸ਼ਾਮਾਂ ਵਿਚ 43 ਲੱਖ ਦੀ ਲਾਗਤ ਨਾਲ ਕੂੜਾ ਸੰਭਾਲਣ ਵਾਲੇ ਪ੍ਰਾਜੈਕਟ ਦੇ ਕੰਮ ਦਾ ਉਦਘਾਟਨ ਵਿਧਾਇਕ ਰਜਿੰਦਰ ਬੇਰੀ ਤੇ ਮੇਅਰ ਜਗਦੀਸ਼ ਰਾਜਾ ਨੇ ਕੀਤਾ ਹੈ | ਨਿਗਮ ਵਲੋਂ ਨੰਗਲ ਸ਼ਾਮਾਂ ਵਿਚ ...

ਪੂਰੀ ਖ਼ਬਰ »

ਯਾਦਗਾਰੀ ਹੋ ਨਿੱਬੜਿਆ ਫੋਲੜੀਵਾਲ ਦਾ ਸੱਭਿਆਚਾਰਕ ਮੇਲਾ

ਜਲੰਧਰ, 10 ਜੁਲਾਈ (ਜਸਪਾਲ ਸਿੰਘ)-ਬਾਬਾ ਕਿੱਕਰ ਪੀਰ ਦੇ ਅਸਥਾਨ 'ਤੇ ਮੁੱਖ ਪ੍ਰਬੰਧਕ ਸੁੱਖਾ ਫੋਲੜੀਵਾਲ ਦੀ ਅਗਵਾਈ ਹੇਠ ਕਰਵਾਇਆ ਗਿਆ ਸਾਲਾਨਾ ਸੱਭਿਆਚਾਰਕ ਮੇਲਾ ਬਹੁਤ ਹੀ ਧੂਮ-ਧਾਮ ਨਾਲ ਕਰਵਾਇਆ ਗਿਆ | ਮੇਲੇ 'ਚ ਜਿੱਥੇ ਪੰਜਾਬੀ ਦੇ ਪ੍ਰਸਿੱਧ ਗਾਇਕਾਂ ਅਤੇ ਹੋਰਨਾਂ ...

ਪੂਰੀ ਖ਼ਬਰ »

ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਵਲੋਂ ਵਾਈ.ਐੱਫ.ਸੀ. ਨੂੰ ਮਿਲੇ 3 ਸਟਾਰ

ਰੁੜਕਾ ਕਲਾਂ, 10 ਜੁਲਾਈ (ਦਵਿੰਦਰ ਸਿੰਘ ਖ਼ਾਲਸਾ)-ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਨੂੰ ਭਾਰਤ ਦੀ ਉੱਚ ਫੁੱਟਬਾਲ ਸੰਸਥਾ ਏ.ਆਈ.ਐਫ.ਐਫ. ਵਲੋਂ ਇਸ ਦੀਆਂ ਖੇਡ ਗਤੀਵਿਧੀਆਂ ਨੂੰ ਵੇਖਦੇ ਹੋਏ ਤਿੰਨ ਸਟਾਰ ਦਿੱਤੇ ਗਏ ਹਨ | ਇਸ ਦੇ ਨਾਲ ਹੀ ਵਾਈ.ਐਫ.ਸੀ. ਰੁੜਕਾ ਕਲਾਂ ਭਾਰਤ ...

ਪੂਰੀ ਖ਼ਬਰ »

ਮੱਲ੍ਹੀਆਂ ਖੁਰਦ 'ਚ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਯੂਥ ਵਿੰਗ ਦੇ ਅਹੁਦੇਦਾਰਾਂ ਦੀ ਮੀਟਿੰਗ

ਮੱਲ੍ਹੀਆਂ ਕਲਾਂ, 10 ਜੁਲਾਈ (ਮਨਜੀਤ ਮਾਨ)-ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਦੇ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਪਿੰਡ ਮੱਲ੍ਹੀਆਂ ਖੁਰਦ (ਜਲੰਧਰ) ਵਿਖੇ ਯੂਥ ਵਿੰਗ ਦੇ ਪੰਜਾਬ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਈਦਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਇਲਾਕੇ ਦੇ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਮਾਲੜੀ 'ਚ ਵਰਦੀਆਂ ਵੰਡੀਆਂ

ਮੱਲ੍ਹੀਆਂ ਕਲਾਂ, 10 ਜੁਲਾਈ (ਮਨਜੀਤ ਮਾਨ)-ਹੈਲਪਿੰਗ ਹੈੱਡ ਯੂਥ ਕਲੱਬ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਾਲੜੀ ਬਲਾਕ ਨਕੋਦਰ-2 ਵਿਖੇ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਯੂ.ਕੇ. ਦੀ ਅਗਵਾਈ ਹੇਠ ਚੱਲ ਰਹੇ ਕਲੱਬ ਦੇ ਮੈਂਬਰ ਅਜੇ ਕੁਮਾਰ ਦੇ ਵਿਸ਼ੇਸ਼ ਉਪਰਾਲੇ ਸਦਕਾ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਖੇਡ ਪੁਰਸਕਾਰ ਮਿਲਣ 'ਤੇ ਮਨਦੀਪ ਕੌਰ ਦਾ ਕੀਤਾ ਸਨਮਾਨ

ਕਰਤਾਰਪੁਰ, 10 ਜੁਲਾਈ (ਭਜਨ ਸਿੰਘ ਧੀਰਪੁਰ, ਵਰਮਾ)-ਖੇਡ ਖੇਤਰ ਵਿਚ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਣ ਵਾਲੀ ਐਥਲੈਟਿਕਸ ਦੀ ਇੰਟਰਨੈਸ਼ਨਲ ਖਿਡਾਰਨ ਮਨਦੀਪ ਕੌਰ ਸਰਾਏ ਦਾ ਅੱਜ ਆਪਣੇ ਜੱਦੀ ਪਿੰਡ ਸਰਾਏ ਖਾਸ ਨੇੜੇ ਕਰਤਾਰਪੁਰ ਪੁੱਜਣ 'ਤੇ ਹਲਕਾ ਕਰਤਾਰਪੁਰ ਦੇ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਹਰ ਫਰੰਟ 'ਤੇ ਫੇਲ ਸਾਬਤ ਹੋਈ- ਅਮਰਜੀਤ ਸਿੰਘ ਸੰਧੂ

ਰੁੜਕਾ ਕਲਾਂ, 10 ਜੁਲਾਈ (ਦਵਿੰਦਰ ਸਿੰਘ ਖ਼ਾਲਸਾ)- ਪੰਜਾਬ ਦੀ ਕਾਂਗਰਸ ਸਰਕਾਰ ਤਾੋ ਅੱਜ ਹਰ ਵਰਗ ਦੁਖੀ ਹੈ ਅਤੇ ਇਹ ਸਰਕਾਰ ਹਰ ਫਰੰਟ 'ਤੇ ਬੁਰੀ ਤਰਾਂ ਫੇਲ ਸਾਬਤ ਹੋਈ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਅਮਰਜੀਤ ...

ਪੂਰੀ ਖ਼ਬਰ »

ਬਾਪੂ ਲਾਲ ਬਾਦਸ਼ਾਹ ਦੇ ਮੇਲੇ ਦੀਆਂ ਤਿਆਰੀਆਂ ਦਾ ਸਾਈਾ ਹੰਸ ਰਾਜ ਹੰਸ ਨੇ ਲਿਆ ਜਾਇਜ਼ਾ-ਮੇਲਾ 18 ਤੋਂ 20 ਜੁਲਾਈ ਤੱਕ

ਨਕੋਦਰ, 10 ਜੁਲਾਈ (ਗੁਰਵਿੰਦਰ ਸਿੰਘ)-ਅਲਮਸਤ ਬਾਪੂ ਲਾਲ ਬਾਦਸ਼ਾਹ ਦਾ 36ਵਾਂ ਸਾਲਾਨਾ ਤਿੰਨ ਰੋਜ਼ਾ ਮੇਲਾ 18 ਜੁਲਾਈ ਤੋਂ ਲੈ ਕੇ 20 ਜੁਲਾਈ ਤੱਕ ਮਨਾਇਆ ਜਾ ਰਿਹਾ ਹੈ | ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੰਸਦ ਮੈਂਬਰ ਸਾਈਾ ਹੰਸ ਰਾਜ ਹੰਸ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਗੁ: ਸ਼ਹੀਦਾਂ ਪਾਤਸ਼ਾਹੀ ਛੇਵੀਂ ਜੰਡੂਸਿੰਘਾ ਵਿਖੇ ਕਰਵਾਇਆ ਗੁਰਮਤਿ ਸਮਾਗਮ

ਚੁਗਿੱਟੀ/ਜੰਡੂਸਿੰਘਾ, 10 ਜੁਲਾਈ (ਨਰਿੰਦਰ ਲਾਗੂ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਤੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 424ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਪ੍ਰਬੰਧਕ ਕਮੇਟੀ ਵਲੋਂ ਸਮੂਹ ...

ਪੂਰੀ ਖ਼ਬਰ »

ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਵਲੋਂ ਐਸ.ਡੀ.ਐਮ. 'ਵਿਸ਼ੇਸ਼ ਸਨਮਾਨ-2019' ਨਾਲ ਸਨਮਾਨਿਤ

ਸ਼ਾਹਕੋਟ, 10 ਜੁਲਾਈ (ਸੁਖਦੀਪ ਸਿੰਘ)- ਮਹਿਲਾ ਸ਼ਕਤੀ ਸੰਸਥਾ (ਰਜਿ.) ਸ਼ਾਹਕੋਟ ਵਲੋਂ ਐਸ.ਡੀ.ਐਮ. ਸ਼ਾਹਕੋਟ ਡਾ. ਚਾਰੂਮਿਤਾ ਨੂੰ 'ਵਿਸ਼ੇਸ਼ ਸਨਮਾਨ-2019' ਨਾਲ ਸਨਮਾਨਿਤ ਕੀਤਾ ਗਿਆ | ਸੰਸਥਾ ਦੇ ਪ੍ਰਧਾਨ ਮੈਡਮ ਮਨਜੀਤ ਕੌਰ ਦੀ ਅਗਵਾਈ 'ਚ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ...

ਪੂਰੀ ਖ਼ਬਰ »

ਕਰਤਾਰਪੁਰ 'ਚ ਠਾਕੁਰ ਰਸੋਈ ਤੋਂ 10 ਰੁਪਏ 'ਚ ਖਾਣੇ ਦੀ ਥਾਲੀ ਮਿਲੇਗੀ

ਕਰਤਾਰਪੁਰ, 10 ਜੁਲਾਈ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਦੀ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਸ੍ਰੀ ਹਰਿਨਾਮ ਸੰਕੀਰਤਨ ਮੰਡਲ ਹੁਣ ਤੱਕ ਕਈ ਸਮਾਜ ਭਲਾਈ ਦੇ ਕੰਮ ਕਰ ਚੁੱਕੀ ਹੈ | ਹੁਣ ਇਹ ਸੰਸਥਾ 16 ਜੁਲਾਈ ਤੋਂ ਸਥਾਨਕ ਵਿਸਵਕਰਮਾ ਭਵਨ ਵਿਖੇ ਠਾਕੁਰ ਰਸੋਈ (ਰੋਟੀ ...

ਪੂਰੀ ਖ਼ਬਰ »

ਆਸਟੇ੍ਰਲੀਆ ਤੋਂ ਸੋਨ ਤਗਮਾ ਜਿੱਤ ਕੇ ਪੁੱਜੇ ਜਰਨੈਲ ਸਿੰਘ ਦਾ ਭਰਵਾਂ ਸਵਾਗਤ

ਗੁਰਾਇਆ, 10 ਜੁਲਾਈ (ਬਲਵਿੰਦਰ ਸਿੰਘ)-ਆਸਟ੍ਰੇਲੀਆ ਵਿਖੇ ਹੋਏ ਵੇਟ ਲਿਫ਼ਟਿੰਗ 'ਚ ਸੋਨ ਤਗਮਾ ਜਿੱਤ ਕੇ ਆਏ ਜਰਨੈਲ ਸਿੰਘ ਦਾ ਇੱਥੇ ਪੁੱਜਣ 'ਤੇ ਭਰਵਾਂ ਸਵਾਗਤ ਕੀਤਾ ਗਿਆ | ਜਰਨੈਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਦਿਆਂ ਕਿ ਉਹ ਰੇਲਵੇ 'ਚ ਬਤੌਰ ਚੀਫ਼ ਇੰਸਪੈਕਟਰ ...

ਪੂਰੀ ਖ਼ਬਰ »

ਕਿਸਾਨਾਂ ਨੂੰ ਬਾਸਮਤੀ ਦੀ ਕਾਸ਼ਤ ਨੂੰ ਹੱਲਾਸ਼ੇਰੀ ਦੇਣ ਸਬੰਧੀ ਕੀਤੀ ਮੀਟਿੰਗ

ਫਿਲੌਰ, 10 ਜੁਲਾਈ (ਸੁਰਜੀਤ ਸਿੰਘ ਬਰਨਾਲਾ)-ਮਿਸ਼ਨ ਤੰਦਰੁਸਤ ਪੰਜਾਬ ਅਧੀਨ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲ਼ੋਂ ਜਾਰੀ ਹਦਾਇਤਾਂ ਅਧੀਨ ਬਾਸਮਤੀ ਦੀ ਕੁਆਲਿਟੀ ਪੈਦਾਵਾਰ ਅਤੇ ਬਾਸਮਤੀ ਚੌਲਾਂ ਦੀ ਐਕਸਪੋਰਟ ਨੂੰ ਹਲਾਸ਼ੇਰੀ ਦੇਣ ਦੇ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਨੇ ਐੱਸ.ਡੀ.ਐੱਮ. ਸ਼ਾਹਕੋਟ ਨੂੰ ਸੌ ਾਪਿਆ ਮੰਗ-ਪੱਤਰ

ਸ਼ਾਹਕੋਟ, 10 ਜੁਲਾਈ (ਬਾਂਸਲ/ਸੱਚਦੇਵਾ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਤਹਿਸੀਲ ਕੰਪਲੈਕਸ ਸ਼ਾਹਕੋਟ ਵਿਖੇ ਹੋਈ, ਜਿਸ ਵਿਚ ਕਿਸਾਨਾਂ ਨੂੰ ਦਰਪੇਸ਼ ਵੱਖ-ਵੱਖ ਮੁਸ਼ਕਿਲਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ...

ਪੂਰੀ ਖ਼ਬਰ »

ਬਲਜੀਤ ਕੁਮਾਰ ਪੱਪੀ ਦੀ ਸੜਕ ਹਾਦਸੇ 'ਚ ਮੌਤ

ਸ਼ਾਹਕੋਟ, 10 ਜੁਲਾਈ (ਦਲਜੀਤ ਸਚਦੇਵਾ)- ਸਰਕਾਰੀ ਹਸਪਤਾਲ ਜਲੰਧਰ ਵਿਖੇ ਸੇਵਾਦਾਰ ਦੀ ਡਿਊਟੀ ਨਿਭਾਅ ਰਹੇ ਬਲਜੀਤ ਕੁਮਾਰ ਪੱਪੀ ਪੁੱਤਰ ਸਵ. ਸਤਪਾਲ ਸ਼ਰਮਾ ਵਾਸੀ ਗੋਦੜੀ ਪੀਰ ਕਾਲੋਨੀ ਨਵੀਂ ਤਹਿਸੀਲ ਸ਼ਾਹਕੋਟ ਦਾ ਸੜਕ ਹਾਦਸੇ ਦੌਰਾਨ ਦਿਹਾਂਤ ਹੋ ਗਿਆ | ਜ਼ਿਕਰਯੋਗ ...

ਪੂਰੀ ਖ਼ਬਰ »

ਬੈਂਕ ਆਫ ਬੜੌਦਾ ਵਲੋਂ ਬਿਲਗਾ 'ਚ ਹੋਮ ਲੋਨ ਮੇਲਾ ਕਰਵਾਇਆ

ਬਿਲਗਾ, 10 ਜੁਲਾਈ (ਰਾਜਿੰਦਰ ਸਿੰਘ ਬਿਲਗਾ)—ਬੈਂਕ ਆਫ਼ ਬੜੌਦਾ ਬ੍ਰਾਂਚ ਬਿਲਗਾ ਵਲੋਂ ਬੈਂਕ ਲੋਨ ਮੇਲਾ ਜੇ ਸੀ ਆਈ ਬਿਲਗਾ ਦੇ ਸਹਿਯੋਗ ਨਾਲ ਵਾਰਡ ਨੰਬਰ 2 ਵਿਖੇ ਲਗਾਇਆ ਗਿਆ | ਜਿਸ ਦਾ ਉਦਘਾਟਨ ਸ੍ਰੀਮਤੀ ਅਮਰਜੀਤ ਕੌਰ ਪ੍ਰਧਾਨ ਨਗਰ ਪੰਚਾਇਤ ਬਿਲਗਾ ਨੇ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਟੀ.ਐੱਸ.ਯੂ. ਵਲੋਂ ਗੇਟ ਰੈਲੀ

ਨੂਰਮਹਿਲ, 10 ਜੁਲਾਈ (ਜਸਵਿੰਦਰ ਸਿੰਘ ਲਾਂਬਾ)-ਟੈਕਨੀਕਲ ਸਰਵਿਸਜ਼ ਯੂਨੀਅਨ ਵਲੋਂ ਨੂਰਮਹਿਲ ਸਬ ਡਵੀਜ਼ਨ ਵਿਖੇ ਪ੍ਰਧਾਨ ਸੈਮੂਅਲ ਮਸੀਹ ਦੀ ਪ੍ਰਧਾਨਗੀ ਵਿਚ ਗੇਟ ਰੈਲੀ ਕੀਤੀ ਗਈ, ਜਿਸ ਵਿਚ ਬੋਲਦਿਆਂ ਸੂਬਾ ਚੀਫ਼ ਆਰਗੇਨਾਈਜ਼ਰ ਗੁਰਕਮਲ ਸਿੰਘ ਨੇ ਬੋਰਡ ਮੈਨੇਜਮੈਂਟ ...

ਪੂਰੀ ਖ਼ਬਰ »

550ਵੇਂ ਗੁਰਪੁਰਬ ਨੂੰ ਸਮਰਪਿਤ ਬੂਟੇ ਲਗਾਏ

ਨਕੋਦਰ, 10 ਜੁਲਾਈ (ਗੁਰਵਿੰਦਰ ਸਿੰਘ)-ਪਹਿਲੀ ਪਾਤਿਸ਼ਾਹੀ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਸਰਕਪੁਰ ਵਿਖੇ ਸਰਕਾਰ ਵਲੋਂ ਚਲਾਈ ਗਈ ਫਲਦਾਰ ਬੂਟਿਆਂ ਨੂੰ ਲਗਾਉਣ ਦੀ ਮੁਹਿੰਮ ਤਹਿਤ ਸ਼ੁਰੂਆਤ ਕੀਤੀ ਗਈ | ਜਿਸ ਵਿਚ ...

ਪੂਰੀ ਖ਼ਬਰ »

ਸੱਤਿਅਮ ਗਰੁੱਪ ਆਫ਼ ਇੰਸਟੀਚਿਊਟ ਮੈਨੇਜਮੈਂਟ ਦੇ ਬੀ. ਕਾਮ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ

ਨਕੋਦਰ, 10 ਜੁਲਾਈ (ਗੁਰਵਿੰਦਰ ਸਿੰਘ)-ਸੱਤਿਅਮ ਗਰੁੱਪ ਆਫ਼ ਇੰਸਟੀਚਿਊਟ ਆਫ਼ ਮੈਨੇਜਮੈਂਟ ਦੇ ਬੀ. ਕਾਮ ਦੇ ਛੇਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਇੰਸਟੀਚਿਊਟ ਦੇ ਚੇਅਰਮੈਨ ਵਿਪਨ ਸ਼ਰਮਾ ਨੇ ਦੱਸਿਆ ਕਿ ਪਵਨਜੀਤ ਕੌਰ ਤੇ ਸਿਮਰਨਜੀਤ ਕੌਰ ਨੇ 80 ਫੀਸਦੀ ਐਸ. ਜੀ. ...

ਪੂਰੀ ਖ਼ਬਰ »

ਨੰਗਲ ਅੰਬੀਆਂ ਸਕੂਲ 'ਚ ਵਾਤਾਵਰਨ ਤੇ ਨਸ਼ਿਆਂ ਿਖ਼ਲਾਫ਼ ਸੈਮੀਨਾਰ

ਸ਼ਾਹਕੋਟ, 10 ਜੁਲਾਈ (ਦਲਜੀਤ ਸਚਦੇਵਾ, ਬਾਂਸਲ)- ਪੁਲਿਸਿੰਗ ਸਾਂਝ ਕੇਂਦਰ ਸ਼ਾਹਕੋਟ ਵਲੋਂ ਸ਼੍ਰੀ ਗੁਰੂ ਰਾਮ ਰਾਏ ਮਾਤਾ ਪੰਜਾਬ ਕੌਰ ਪਬਲਿਕ ਸਕੂਲ ਨੰਗਲ ਅੰਬੀਆਂ (ਸ਼ਾਹਕੋਟ) ਵਿਖੇ ਵਾਤਾਵਰਨ ਸੁਸਾਇਟੀ ਸ਼ਾਹਕੋਟ ਦੇ ਸਹਿਯੋਗ ਨਾਲ ਵਾਤਾਵਰਨ ਸਬੰਧੀ ਤੇ ਨਸ਼ਿਆਂ ...

ਪੂਰੀ ਖ਼ਬਰ »

ਪਿੰਡ ਦੁਸਾਂਝ ਖ਼ੁਰਦ ਵਿਖੇ ਟਿੱਪਰਾਂ ਦੀ ਟੱਕਰ

ਫਿਲੌਰ, 10 ਜੁਲਾਈ (ਸੁਰਜੀਤ ਸਿੰਘ ਬਰਨਾਲਾ)-ਫਿਲੌਰ ਦੇ ਨਜ਼ਦੀਕੀ ਪਿੰਡ ਦੁਸਾਂਝ ਖ਼ੁਰਦ ਵਿਖੇ ਦੋ ਟਿੱਪਰਾਂ ਦੀ ਜ਼ਬਰਦਸਤ ਟੱਕਰ ਹੋਈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੁਸਾਂਝ ਖ਼ੁਰਦ ਹਾਈਵੇ 'ਤੇ ਟਿੱਪਰ ਨੰਬਰ ਪੀ ਬੀ 10 ਸੀ ਐਮ 7514 ਅਤੇ ਟਿੱਪਰ ਨੰਬਰ ਪੀ ਬੀ 10 ਸੀ ਟੀ ...

ਪੂਰੀ ਖ਼ਬਰ »

ਮਿ੍ਤਕ ਸਰਬਜੀਤ ਸਿੰਘ ਨੂੰ ਮੁਆਵਜ਼ਾ ਦਿਵਾਉਣ ਲਈ ਪ੍ਰਸ਼ਾਸਨ ਨੂੰ ਕੀਤੀ ਅਪੀਲ

ਆਦਮਪੁਰ, 10 ਜੁਲਾਈ (ਰਮਨ ਦਵੇਸਰ, ਹਰਪ੍ਰੀਤ ਸਿੰਘ )-ਪਿਛਲੇ ਦਿਨੀਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਡਵੀਜ਼ਨ ਭੋਗਪੁਰ ਹੇਠਾਾ ਪੈਦੇ ਪਿੰਡ ਲੁਹਾਰਾਂ ਨੇੜੇ ਦੇਰ ਸ਼ਾਮ ਵਿਭਾਗ ਵਲਾੋ ਠੇਕੇ 'ਤੇ ਰੱਖੇ ਕਰਮਚਾਰੀ ਦੀ ਬਿਜਲੀ ਠੀਕ ਕਰਦੇ ਹੋਏ ਮੌਤ ਹੋ ਗਈ ਸੀ ¢ ਜਿਸ ਦੇ ...

ਪੂਰੀ ਖ਼ਬਰ »

ਆਦਮਪੁਰ ਪੁਲਿਸ ਵਲੋਂ 74 ਕਿਲੋ ਚੂਰਾ ਪੋਸਤ ਸਮੇਤ 5 ਦੋਸ਼ੀ ਕਾਬੂ

ਆਦਮਪੁਰ, 10 ਜੁਲਾਈ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਆਦਮਪੁਰ ਪੁਲਿਸ ਵਲੋਂ ਭੈੜੇ ਅਨਸਰਾਂ ਵਿਰੁੱਧ ਛੇੜੀ ਮੁਹਿੰਮ ਦੌਰਾਨ ਡੀ.ਐਸ.ਪੀ. ਆਦਮਪੁਰ ਗੁਰਦੇਵ ਸਿੰਘ, ਐਸ.ਐਚ.ਓ. ਜਰਨੈਲ ਸਿੰਘ ਦੀ ਅਗਵਾਈ ਹੇਠ 74 ਕਿਲੋਗ੍ਰਾਮ ਚੂਰਾ ਪੋਸਤ ਸਮੇਤ ਵੱਖ-ਵੱਖ ਥਾਵਾਾ ਤੋਂ 5 ਦੋਸ਼ੀਆਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX